ਤਾਜਾ ਖ਼ਬਰਾਂ


ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ 54 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 54 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ...
ਪ੍ਰਿਟਿੰਗ ਪ੍ਰੈੱਸ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  1 day ago
ਲੁਧਿਆਣਾ, 18 ਜਨਵਰੀ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਸੂਦਾਂ ਮੁਹੱਲੇ 'ਚ ਇੱਕ ਪ੍ਰਿਟਿੰਗ ਪ੍ਰੈੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ...
ਅਮਰੀਕਾ ਤੋਂ ਦਿੱਲੀ ਉਡਾਣ ਦੌਰਾਨ ਲੋਹੀਆਂ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  1 day ago
ਲੋਹੀਆਂ ਖ਼ਾਸ, 18 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) - ਅਮਰੀਕਾ ਦੇ ਕੈਲੇਫੋਰਨੀਆ 'ਚ ਪੈਂਦੇ ਮਨਟੀਕਾ ਸ਼ਹਿਰ ਵਿਖੇ ਪਰਿਵਾਰ ਸਮੇਤ ਰਹਿੰਦੇ ਜਗੀਰ ਸਿੰਘ ਵਾਸੀ ਪਿੰਡ ਬਦਲੀ ਬਲਾਕ ਲੋਹੀਆਂ ਖ਼ਾਸ ਦੇ ਘਰ ਰੱਖੇ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ...
ਸ੍ਰੀਲੰਕਾ ਦੇ ਰਾਸ਼ਟਰਪਤੀ ਵੱਲੋਂ ਅਜੀਤ ਡੋਭਾਲ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 18 ਜਨਵਰੀ - ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਯਾ ਰਾਜਪਕਸ਼ੇ ਵੱਲੋਂ ਅੱਜ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਵਿਚਕਾਰ ਰਾਸ਼ਟਰੀ ਸੁਰੱਖਿਆ, ਖ਼ੁਫ਼ੀਆ ਵੰਡ...
ਦਲਿਤ ਵਿਰੋਧੀ ਹਨ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ - ਅਮਿਤ ਸ਼ਾਹ
. . .  1 day ago
ਬੈਂਗਲੁਰੂ, 18 ਜਨਵਰੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾਟਕ ਦੇ ਹੁਬਲੀ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਪੁੱਛਣਾ...
10 ਪੀੜੀਆਂ ਬਾਅਦ ਵੀ ਸਾਵਰਕਰ ਦੀ ਹਿੰਮਤ ਦਾ ਮੁਕਾਬਲਾ ਨਹੀਂ ਕਰ ਸਕਦੇ ਰਾਹੁਲ ਗਾਂਧੀ - ਸਮ੍ਰਿਤੀ ਈਰਾਨੀ
. . .  1 day ago
ਲਖਨਊ, 18 ਜਨਵਰੀ - ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਮਾਫ਼ੀ ਨਹੀਂ ਮੰਗਣਗੇ। ਉਹ ਰਾਹੁਲ ਸਾਵਰਕਰ ਨਹੀ ਹਨ। ਮੈਂ ਅੱਜ ਰਾਹੁਲ ਗਾਂਧੀ...
ਪ੍ਰਨੀਤ ਕੌਰ ਨੇ ਕੀਤਾ 66 ਕੇ ਵੀ ਸਬ- ਸਟੇਸ਼ਨ ਦਾ ਰਸਮੀ ਉਦਘਾਟਨ
. . .  1 day ago
ਡੇਰਾਬਸੀ, 18 ਜਨਵਰੀ (ਸ਼ਾਮ ਸਿੰਘ ਸੰਧੂ) - ਹਲਕਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਅੱਜ ਡੇਰਾਬਸੀ ਨੇੜਲੇ ਪਿੰਡ ਹਰੀਪੁਰ ਕੂੜਾ ਵਿਖੇ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ...
ਝਾਰਖੰਡ : ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਦੀ ਰਿਹਾਈ ਦਾ ਰਾਹ ਪੱਧਰਾ
. . .  1 day ago
ਰਾਂਚੀ, 18 ਜਨਵਰੀ - ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਨੂੰ ਰਿਹਾਅ ਕਰਨ ਦੇ ਪ੍ਰਸਤਾਵ...
ਹੁਣ ਸ਼੍ਰੋ:ਅ:ਦ (ਬਾਦਲ) ਦੇ ਮਾਲਵਾ ਜੋਨ-2 ਦੇ ਸਕੱਤਰ ਨੇ ਦਿੱਤਾ ਅਸਤੀਫ਼ਾ
. . .  1 day ago
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ ( ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ...
ਸੀ.ਏ.ਏ 'ਤੇ 10 ਲਾਈਨਾਂ ਬੋਲ ਕੇ ਦਿਖਾਉਣ ਰਾਹੁਲ ਗਾਂਧੀ - ਜੇ.ਪੀ ਨੱਢਾ
. . .  1 day ago
ਨਵੀਂ ਦਿੱਲੀ, 18 ਜਨਵਰੀ - ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ ਨੱਢਾ ਦਾ ਕਹਿਣਾ ਹੈ ਕਿ ਉਹ ਵਿਰੋਧੀ ਪਾਰਟੀਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਤੋਂ ਕੀ...
ਜੇ.ਈ.ਈ (ਮੇਨ) 2020 ਨਤੀਜਾ : ਜਲੰਧਰ ਦੇ 2 ਵਿਦਿਆਰਥੀਆਂ ਨੇ ਸੂਬੇ ਭਰ 'ਚੋਂ ਕੀਤਾ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ
. . .  1 day ago
ਜਲੰਧਰ, 18 ਜਨਵਰੀ (ਚਿਰਾਗ਼ ਸ਼ਰਮਾ) - ਜੇ.ਈ.ਈ (ਮੇਨ) 2020 ਦੇ ਪਹਿਲੇ ਫੇਸ ਦੇ ਨਤੀਜਿਆਂ ਵਿਚ ਜਲੰਧਰ ਦੇ ਉੱਜਵਲ ਮਹਿਤਾ ਨੇ 99.99 ਫ਼ੀਸਦੀ ਅੰਕ ਹਾਸਲ ਕਰ ਕੇ ਪੰਜਾਬ ਭਰ 'ਚੋਂ ਪਹਿਲਾ ਸਥਾਨ...
'ਆਪ' ਵਿਧਾਇਕ ਆਦਰਸ਼ ਸ਼ਾਸਤਰੀ ਨੇ ਝਾੜੂ ਛੱਡ ਫੜਿਆ ਹੱਥ
. . .  1 day ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੇ ਦਵਾਰਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆਦਰਸ਼ ਸ਼ਾਸਤਰੀ ਅੱਜ ਸੀਨੀਅਰ ਕਾਂਗਰਸੀ ਆਗੂ ਪੀ.ਸੀ ਚਾਕੋ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਦੀ...
ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਗ੍ਰਿਫ਼ਤਾਰ
. . .  1 day ago
ਰਾਏਪੁਰ, 18 ਜਨਵਰੀ - ਝਾਰਖੰਡ ਦੇ ਚਾਏਬਾਸਾ ਵਿਖੇ ਪੁਲਿਸ ਅਤੇ ਸੀ.ਆਰ.ਪੀ ਐੱਫ ਨੇ ਸਾਂਝੇ ਆਪ੍ਰੇਸ਼ਨ ਤਹਿਤ ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਨੂੰ ਗ੍ਰਿਫ਼ਤਾਰ ਕਰ...
ਸੀ.ਏ.ਏ ਲਾਗੂ ਕਰਨ 'ਤੇ ਧੰਨਵਾਦ ਲਈ ਭਾਜਪਾ ਹੈੱਡਕੁਆਟਰ ਪਹੁੰਚੇ ਹਰਿਆਣਾ ਤੇ ਦਿੱਲੀ ਦੇ ਪਾਕਿਸਤਾਨੀ ਸ਼ਰਨਾਰਥੀ
. . .  1 day ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਤੇ ਹਰਿਆਣਾ 'ਚ ਰਹਿ ਰਹੇ ਪਾਕਿਸਤਾਨੀ ਸ਼ਰਨਾਰਥੀ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ...
ਸ਼੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ ਪੰਚਮੀ ਦਾ ਪਵਿੱਤਰ ਦਿਹਾੜਾ- ਭਾਈ ਲੌਂਗੋਵਾਲ
. . .  1 day ago
ਲੌਂਗੋਵਾਲ, 18 ਜਨਵਰੀ (ਸ.ਸ.ਖੰਨਾ ) ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਨਮ ਅਸਥਾਨ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਅੱਜ ਅਜੀਤ ਨਾਲ ਗੱਲਬਾਤ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਗੁਰਦੁਆਰਾ...
ਸੜਕ ਹਾਦਸੇ 'ਚ ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਜ਼ਖਮੀ
. . .  1 day ago
ਪ੍ਰਧਾਨ ਮੰਤਰੀ ਅਤੇ ਸੋਨੀਆ ਗਾਂਧੀ ਨੇ ਅਸ਼ਵਨੀ ਚੋਪੜਾ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  1 day ago
ਜੰਮੂ-ਕਸ਼ਮੀਰ 'ਚ ਰਹੱਸਮਈ ਬਿਮਾਰੀ ਕਾਰਨ 10 ਬੱਚਿਆਂ ਦੀ ਮੌਤ
. . .  1 day ago
19 ਜਨਵਰੀ ਨੂੰ ਵੀ ਖੁੱਲ੍ਹਾ ਰਹੇਗਾ ਸ਼ਿਰਡੀ ਸਾਂਈ ਮੰਦਰ
. . .  1 day ago
ਤ੍ਰਿਵੇਂਦਰ ਰਾਵਤ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  1 day ago
ਸਿਰਫ਼ ਸੱਤਾ ਹਾਸਲ ਕਰਨ ਦੀ ਸੋਚ ਤਕ ਸੀਮਤ ਹੋ ਕੇ ਰਹਿ ਗਈ ਹੈ ਅਕਾਲੀ ਲੀਡਰਸ਼ਿਪ - ਪਰਮਿੰਦਰ ਢੀਂਡਸਾ
. . .  1 day ago
ਹਥਿਆਰਬੰਦ ਲੁਟੇਰਿਆਂ ਵੱਲੋਂ ਬੈਂਕ 'ਚੋਂ 5 ਲੱਖ ਦੀ ਲੁੱਟ
. . .  1 day ago
ਸਾਲ 2013 ਦੇ ਗੁੜੀਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋ ਦੋਸ਼ੀ ਕਰਾਰ
. . .  1 day ago
ਅਕਾਲੀ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਵਰ੍ਹੇ ਨੂੰ ਲੈ ਕੇ 'ਸਫ਼ਰ-ਏ-ਅਕਾਲੀ ਲਹਿਰ' ਪ੍ਰੋਗਰਾਮ ਸ਼ੁਰੂ
. . .  1 day ago
ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ
. . .  1 day ago
ਉਤਰਾਖੰਡ ਦੇ ਮੁੱਖ ਮੰਤਰੀ ਵਲੋਂ ਰਾਜਨਾਥ ਸਿੰਘ ਨਾਲ ਮੁਲਾਕਾਤ
. . .  1 day ago
ਕਿੱਨੌਰ : ਢਿਗਾਂ ਡਿੱਗਣ ਕਾਰਨ ਨੈਸ਼ਨਲ ਹਾਈਵੇ ਬੰਦ
. . .  1 day ago
ਪ੍ਰਗਿਆ ਠਾਕੁਰ ਨੂੰ ਸ਼ੱਕੀ ਚਿੱਠੀ ਭੇਜਣ ਦੇ ਮਾਮਲੇ 'ਚ ਇੱਕ ਗ੍ਰਿਫ਼ਤਾਰ
. . .  1 day ago
ਵਿਅਕਤੀ ਦਾ ਕੁੱਟ ਕੁੱਟ ਕੇ ਬੇਰਹਿਮੀ ਨਾਲ ਕਤਲ, ਉਪਰੰਤ ਹੋਈ ਗੋਲੀਬਾਰੀ 'ਚ 2 ਜ਼ਖਮੀ
. . .  1 day ago
ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 20 ਜਨਵਰੀ ਨੂੰ ਹੋਵੇਗੀ ਸੁਣਵਾਈ
. . .  1 day ago
ਸੀ.ਏ.ਏ ਅਤੇ ਐਨ.ਆਰ.ਸੀ ਨੂੰ ਲੈ ਕੇ ਇੱਕ ਮੰਚ 'ਤੇ ਆਉਣ ਸਾਰੀਆਂ ਵਿਰੋਧੀ ਪਾਰਟੀਆਂ - ਚਿਦੰਬਰਮ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਢੀਂਡਸਾ ਸਾਹਿਬ ਨੂੰ ਮੇਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨਾ ਬਿਲਕੁਲ ਵੀ ਪਸੰਦ ਨਹੀਂ - ਭਾਈ ਲੌਂਗੋਵਾਲ
. . .  1 day ago
ਰਾਹੁਲ ਗਾਂਧੀ ਨੇ ਪਿਊਸ਼ ਗੋਇਲ ਅਤੇ ਹਰਸਿਮਰਤ ਬਾਦਲ ਨੂੰ ਲਿਖੀ ਚਿੱਠੀ
. . .  1 day ago
ਜੰਮੂ ਕਸ਼ਮੀਰ 'ਚ ਵੁਆਇਸ ਅਤੇ ਐੱਸ.ਐਮ.ਐੱਸ ਸੇਵਾਵਾਂ ਹੋਣਗੀਆਂ ਬਹਾਲ - ਪ੍ਰਿੰਸੀਪਲ ਸਕੱਤਰ
. . .  1 day ago
ਕਰਿਆਨੇ ਦਾ ਸਮਾਨ ਵੇਚ ਕੇ ਮੋਟਰਸਾਈਕਲਾਂ 'ਤੇ ਆ ਰਹੇ ਨੌਜਵਾਨਾਂ ਨੂੰ ਟਰੱਕ ਨੇ ਮਾਰੀ ਟੱਕਰ, ਦੋਹਾਂ ਦੀ ਮੌਤ
. . .  1 day ago
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੌਮ ਨੂੰ ਅਗਵਾਈ ਦੇਣ ਦੀ ਅਪੀਲ
. . .  1 day ago
ਪੁੱਛਗਿੱਛ ਲਈ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਦਿੱਲੀ ਲਿਆਏਗੀ ਐੱਨ. ਆਈ. ਏ.
. . .  1 day ago
ਨਾਗਰਿਕਤਾ ਕਾਨੂੰਨ ਨੂੰ ਪੰਜਾਬ 'ਚ ਲਾਗੂ ਕਰਾਉਣ ਲਈ ਅੰਮ੍ਰਿਤਸਰ 'ਚ ਕੱਢੀ ਗਈ ਤਿਰੰਗਾ ਯਾਤਰਾ
. . .  1 day ago
ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਹਾਈਵੇਅ 'ਤੇ ਪਲਟੀ ਕਾਰ, ਤਿੰਨ ਜ਼ਖ਼ਮੀ
. . .  1 day ago
ਸਾਨੀਆ ਮਿਰਜ਼ਾ ਦਾ ਧਮਾਕਾ, ਮਾਂ ਬਣਨ ਤੋਂ ਬਾਅਦ ਜਿੱਤਿਆ ਪਹਿਲਾ ਖ਼ਿਤਾਬ
. . .  1 day ago
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਰੱਖੇ ਗਏ ਚਾਰ ਹੋਰ ਨੇਤਾ ਰਿਹਾਅ
. . .  1 day ago
ਸਾਬਕਾ ਸੰਸਦ ਮੈਂਬਰ ਅਸ਼ਵਨੀ ਚੋਪੜਾ ਦਾ ਦੇਹਾਂਤ
. . .  1 day ago
ਸਾਵਰਕਰ ਨੂੰ ਲੈ ਕੇ ਸੰਜੇ ਰਾਓਤ ਨੇ ਫਿਰ ਦਿੱਤਾ ਵਿਵਾਦਿਤ ਬਿਆਨ, ਕਿਹਾ- ਵਿਰੋਧ ਕਰਨ ਵਾਲਿਆਂ ਨੂੰ ਭੇਜੋ ਜੇਲ੍ਹ
. . .  1 day ago
ਸੰਘਣੀ ਧੁੰਦ ਕਾਰਨ ਰੁਕੀ ਲੁਧਿਆਣੇ ਦੀ ਰਫ਼ਤਾਰ
. . .  1 day ago
ਚੰਦਰਸ਼ੇਖਰ ਆਜ਼ਾਦ ਦੀ ਜ਼ਮਾਨਤ ਸੋਧ ਦਾ ਮਾਮਲਾ 21 ਜਨਵਰੀ ਤੱਕ ਲਈ ਮੁਲਤਵੀ
. . .  1 day ago
ਸੋਨੀਆ ਗਾਂਧੀ ਦੀ ਰਿਹਾਇਸ਼ ਦੇ ਬਾਹਰ ਕਾਂਗਰਸੀ ਵਰਕਰਾਂ ਦਾ ਵਿਰੋਧ-ਪ੍ਰਦਰਸ਼ਨ
. . .  1 day ago
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਐੱਨ. ਆਈ. ਏ. ਕਰੇਗੀ ਜਾਂਚ
. . .  1 day ago
ਸੰਘਣੀ ਧੁੰਦ ਅਤੇ ਠੰਢ ਕਾਰਨ ਜਨ-ਜੀਵਨ ਪ੍ਰਭਾਵਿਤ
. . .  1 day ago
ਪਾਕਿਸਤਾਨ 'ਚ ਹਿੰਦੂ ਲੜਕੀਆਂ ਦੀ ਅਗਵਾਕਾਰੀ 'ਤੇ ਭਾਰਤ ਨੇ ਜਤਾਇਆ ਵਿਰੋਧ, ਪਾਕਿ ਹਾਈ ਕਮਿਸ਼ਨ ਦਾ ਅਧਿਕਾਰੀ ਤਲਬ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਮਾਘ ਸੰਮਤ 551
ਿਵਚਾਰ ਪ੍ਰਵਾਹ: ਆਰਥਿਕ ਸਮਾਨਤਾ ਤੋਂ ਬਿਨਾਂ ਸਿਆਸੀ ਆਜ਼ਾਦੀ ਸਿਰਫ ਦਿਖਾਵਾ ਹੈ। -ਲਾਸਕੀ

ਪਹਿਲਾ ਸਫ਼ਾ

ਪੰਜਾਬ ਵਿਧਾਨ ਸਭਾ 'ਚ ਨਾਗਰਿਕਤਾ ਸੋਧ ਕਾਨੂੰਨ ਿਖ਼ਲਾਫ਼ ਮਤਾ ਪਾਸ

• ਕੌਮੀ ਆਬਾਦੀ ਰਜਿਸਟਰ ਰੱਦ ਕਰਨ ਦੀ ਮੰਗ • ਪੰਜਾਬ ਜਨਗਣਨਾ ਲਈ ਕੇਂਦਰ ਸਰਕਾਰ ਦੇ ਨਵੇਂ ਮਾਪਦੰਡ ਲਾਗੂ ਨਹੀਂ ਕਰੇਗਾ-ਕੈਪਟਨ
ਹਰਕਵਲਜੀਤ ਸਿੰਘ

ਚੰਡੀਗੜ੍ਹ, 17 ਜਨਵਰੀ - ਪੰਜਾਬ ਵਿਧਾਨ ਸਭਾ ਵਲੋਂ ਅੱਜ ਕੇਂਦਰ ਵਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਤੇ ਕੌਮੀ ਆਬਾਦੀ ਰਜਿਸਟਰ ਵਿਚ ਤਰਮੀਮਾਂ ਨੂੰ ਰੱਦ ਕਰਨ ਦੇ ਮਤੇ ਨੂੰ ਪਾਸ ਕਰ ਦਿੱਤਾ ਗਿਆ | ਸਦਨ ਵਿਚ ਇਸ ਮਤੇ 'ਤੇ ਤਕਰੀਬਨ 5 ਘੰਟੇ ਚੱਲੀ ਬਹਿਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਕਤ ਤਰਮੀਮਾਂ ਨੇ ਹਿੰਦੁਸਤਾਨ ਦੇ ਲੋਕਤੰਤਰੀ ਤੇ ਧਰਮ ਨਿਰਪੱਖਤਾ ਵਾਲੇ ਤਾਣੇ-ਬਾਣੇ ਨੂੰ ਖਿਲਾਰਨ ਤੋਂ ਇਲਾਵਾ ਸਮੁੱਚੇ ਦੇਸ਼ ਨੂੰ ਹਿੱਲਾ ਕੇ ਰੱਖ ਦਿੱਤਾ ਗਿਆ ਹੈ ਤੇ ਦੇਸ਼ ਦੀ ਨੌਜਵਾਨ ਪੀੜ੍ਹੀ ਇਨ੍ਹਾਂ ਤਰਮੀਮਾਂ ਵਿਰੁੱਧ ਵੱਡੇ ਰੋਸ ਵਿਚ ਹੈ | ਉਨ੍ਹਾਂ ਕਿਹਾ ਕਿ ਯੂਰਪ ਵਿਚ ਹਿਟਲਰ ਦੇ ਉਭਰਨ ਮੌਕੇ ਜੋ ਹਲਾਤ ਸਨ, ਅੱਜ ਸਾਡੇ ਦੇਸ਼ ਵਿਚ ਵੀ ਉਹੀ ਹਲਾਤ ਬਣੇ ਹੋਏ ਹਨ ਤੇ ਸਾਨੂੰ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਸ ਦੇਸ਼ ਦੇ ਆਜ਼ਾਦੀ ਅੰਦੋਲਨ ਦੌਰਾਨ ਤੇ ਬਾਅਦ ਵਿਚ ਦੇਸ਼ ਦੀ ਰਾਖੀ ਲਈ ਹੋਈਆਂ ਜੰਗਾਂ ਵਿਚ ਮੁਸਲਮਾਨਾਂ ਦਾ ਖ਼ੂਨ ਵੀ ਬਰਾਬਰ ਡੁੱਲਿ੍ਹਆ ਤੇ ਕਾਲੇ ਪਾਣੀ ਦੀ ਯਾਦਗਾਰ ਇਸ ਦੀ ਮੂੰਹ ਬੋਲਦੀ ਤਸਵੀਰ ਹੈ, ਜਿਥੇ ਆਜ਼ਾਦੀ ਅੰਦੋਲਨ ਦੌਰਾਨ ਮੌਤ ਦੀ ਸਜ਼ਾ ਪਾਉਣ ਤੇ ਤਸੀਹੇ ਲੈਣ ਵਾਲਿਆਂ ਵਿਚ ਮੁਸਲਮਾਨਾਂ ਦੇ ਨਾਂਅ ਵੀ ਬਰਾਬਰ ਦਰਜ ਹਨ | ਉਨ੍ਹਾਂ ਕਿਹਾ ਕਿ ਦੇਸ਼ ਨੂੰ ਫ਼ਿਰਕੂ ਲੀਹਾਂ 'ਤੇ ਵੰਡਣ ਦੀਆਂ ਇਹ ਕੋਸ਼ਿਸ਼ਾਂ ਇਕ ਵੱਡਾ ਦੁਖਾਂਤ ਹੈ | ਮੁੱਖ ਮੰਤਰੀ ਨੇ ਜਜ਼ਬਾਤੀ ਹੁੰਦਿਆਂ ਕਿਹਾ ਕਿ ਕਾਸ਼ ਅੱਜ ਅਜਿਹੇ ਦਿਨ ਵੇਖਣ ਲਈ ਮੈਂ ਇੱਥੇ ਨਾ ਹੁੰਦਾ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਇਹ ਹੈ ਕਿ ਅਕਾਲੀ ਦਲ
ਆਪਣੇ ਗੁਰੂਆਂ ਦਾ ਸਾਂਝੀਵਾਲਤਾ ਦਾ ਸੰਦੇਸ਼ ਭੁੱਲ ਗਿਆ ਹੈ ਤੇ ਭਾਜਪਾ ਨਾਲ ਮਿਲ ਕੇ ਆਪਣੇ ਮੁੱਢਲੇ ਧਾਰਮਿਕ ਸਿਧਾਂਤਾਂ ਤੋਂ ਵੀ ਦੂਰ ਚਲਾ ਗਿਆ ਹੈ | ਉਨ੍ਹਾਂ ਕਿਹਾ ਕਿ ਜਿਵੇਂ ਅਕਾਲੀ ਦਲ ਵਲੋਂ ਸੰਸਦ ਵਿਚ ਇਹ ਕਾਨੂੰਨ ਪਾਸ ਕਰਵਾਉਣ ਲਈ ਮੋਦੀ ਨੂੰ ਸਮਰਥਨ ਦਿੱਤਾ ਗਿਆ ਤੇ ਬਾਹਰ ਆ ਕੇ ਕੁਝ ਹੋਰ ਭੁਲੇਖੇ ਪਾਉਣੇ ਸ਼ੁਰੂ ਕਰ ਦਿੱਤੇ ਇਕ ਸ਼ਰਮਨਾਕ ਕਾਰਵਾਈ ਹੈ | ਉਨ੍ਹਾਂ ਕਿਹਾ ਕਿ ਮੈਂ ਜਿਨ੍ਹਾਂ ਦਿਨਾਂ ਦੌਰਾਨ ਸੰਤਾਂ ਨੂੰ ਮਿਲਣ ਲਈ ਸਵੇਰੇ 3 ਵਜੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਜਾਂਦਾ ਰਿਹਾ, ਮੈਂ ਵੇਖਿਆ ਕਿ ਪਰਿਕਰਮਾ ਧੋਣ ਵਾਲੇ 90 ਪ੍ਰਤੀਸ਼ਤ ਲੋਕ ਗੈਰ-ਸਿੱਖ ਤੇ ਹਿੰਦੂ ਹੁੰਦੇ ਸਨ | ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨਾਂ ਨੇ ਜਾਤ-ਪਾਤ ਅਤੇ ਫਿਰਕੂਵਾਦ ਤੋਂ ਉਪਰ ਉਠ ਕੇ ਇਕ ਨਵੇਂ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦਿੱਤਾ ਸੀ ਪਰ ਅਕਾਲੀ ਦਲ ਨੇ ਵੋਟਾਂ ਖ਼ਾਤਰ ਆਪਣਾ ਧਰਮ ਤੇ ਸਿਧਾਂਤ ਵੀ ਭੁਲਾ ਦਿੱਤਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਦਲ ਨੇ ਇਕ ਪਾਸੇ ਸੰਸਦ ਵਿਚ ਨਾਗਰਿਕਤਾ ਕਾਨੂੰਨ ਦੇ ਹੱਕ ਵਿਚ ਵੋਟਾਂ ਪਾਈਆਂ ਤੇ ਬਾਹਰ ਆ ਕੇ ਮੁਸਲਮਾਨਾਂ ਦੇ ਹੱਕ ਦੀ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਅਕਾਲੀਆਂ ਨੂੰ ਕਿਹਾ ਕਿ ਤੁਹਾਡੀਆਂ ਅਗਲੀਆਂ ਨਸਲਾਂ ਅਤੇ ਬੱਚੇ ਤੁਹਾਡੇ ਇਸ ਵਰਤਾਰੇ ਲਈ ਤੁਹਾਨੂੰ ਕੋਸਣਗੇ | ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਪਾਕਿਸਤਾਨ ਨਾਲੋਂ ਵੀ ਵੱਧ ਮੁਸਲਮਾਨ ਹਨ ਕੀ ਅਸੀਂ ਇਸ ਗੱਲ ਨੂੰ ਭੁੱਲ ਗਏ ਹਾਂ | ਮੁੱਖ ਮੰਤਰੀ ਨੇ ਕਿਹਾ ਕਿ ਇਕੱਲੇ ਆਸਾਮ ਵਿਚ 19 ਲੱਖ ਨਾਗਰਿਕਾਂ ਨੂੰ ਨਾਗਰਿਕਤਾ ਨਾ ਦੇਣ ਤੇ ਵਾਪਸ ਬੰਗਲਾਦੇਸ਼ ਭੇਜਣ ਦੇ ਫ਼ੈਸਲੇ ਤੋਂ ਬਾਅਦ ਜੇਕਰ ਬੰਗਲਾ ਦੇਸ਼ ਇਨ੍ਹਾਂ ਨਾਗਰਿਕਾਂ ਨੂੰ ਵਾਪਸ ਨਹੀਂ ਲੈਂਦਾ ਤਾਂ ਅਸੀਂ ਕਦੀ ਸੋਚਿਆ ਹੈ ਕਿ ਉਨ੍ਹਾਂ ਦਾ ਕੀ ਬਣੇਗਾ | ਮੁੱਖ ਮੰਤਰੀ ਨੇ ਸਦਨ ਵਿਚ ਐਲਾਨ ਕੀਤਾ ਕਿ ਪੰਜਾਬ ਵਿਚ ਮਰਦਮਸ਼ੁਮਾਰੀ ਨਾਗਰਿਕਤਾ ਸੋਧ ਕਾਨੂੰਨ ਅਨੁਸਾਰ ਨਹੀਂ ਹੋਵੇਗੀ ਤੇ ਇਸ ਨੂੰ ਪੁਰਾਣੇ ਕਾਨੂੰਨ ਅਨੁਸਾਰ ਹੀ ਕੀਤਾ ਜਾਵੇਗਾ | ਉਨ੍ਹਾਂ ਸਦਨ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਸਬੰਧੀ ਸੋਚ ਵਿਚਾਰ ਤੋਂ ਬਾਅਦ ਹੀ ਇਸ ਮਤੇ 'ਤੇ ਵੋਟ ਪਾਉਣ, ਹਾਲਾਂਕਿ ਭਾਜਪਾ ਮੈਂਬਰ ਦੀ ਮਜਬੂਰੀ ਉਹ ਸਮਝ ਰਹੇ ਹਨ | ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮਤੇ 'ਤੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਮਜ਼੍ਹਬੀ ਭਾਈਚਾਰਾ ਹਮੇਸ਼ਾ ਕਾਇਮ ਰੱਖਿਆ ਤੇ ਬੇਇਨਸਾਫ਼ੀ ਵਿਰੁੱਧ ਆਵਾਜ਼ ਚੁੱਕੀ | ਉਨ੍ਹਾਂ ਕਿਹਾ ਕਿ ਧਰਮ ਅਧਾਰਤ ਵੰਡ ਦਾ ਖ਼ਮਿਆਜ਼ਾ ਪੰਜਾਬ ਭੁਗਤ ਚੁੱਕਿਆ ਹੈ, ਜਿਥੇ 10 ਲੱਖ ਲੋਕ ਇਸ ਕਾਰਨ ਮਾਰੇ ਗਏ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵਲੋਂ ਇਕ ਫ਼ਿਰਕੇ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰਨ ਲਈ ਇਹ ਬਿੱਲ ਲਿਆਂਦਾ ਗਿਆ, ਜਿਸ ਨਾਲ ਕੋਈ 3 ਕਰੋੜ ਨਾਗਰਿਕ ਦੇਸ਼ ਦੀ ਨਾਗਰਿਕਤਾ ਤੋਂ ਵਾਂਝੇ ਹੋ ਜਾਣਗੇ, ਪ੍ਰੰਤੂ ਕਦੀ ਕਿਸੇ ਇਹ ਸੋਚਿਆ ਹੈ ਕਿ ਇਹ 3 ਕਰੋੜ ਲੋਕ ਕਿੱਥੇ ਜਾਣਗੇ ਤੇ ਇਨ੍ਹਾਂ ਨੂੰ ਜੇਲ੍ਹਾਂ ਵਿਚ ਰੱਖਣ ਲਈ ਵੀ ਜੇਲ੍ਹਾਂ ਬਣਾਉਣ 'ਤੇ ਕੋਈ 12-13 ਲੱਖ ਕਰੋੜ ਰੁਪਏ ਖ਼ਰਚ ਹੋਣਗੇ | ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਤਾਕਤ ਫ਼ੌਜ ਨਹੀਂ ਬਲਕਿ ਧਰਮ ਨਿਰਪੱਖਤਾ ਹੈ | ਵਿੱਤ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਫ਼ਿਰਕੂ ਨੀਤੀਆਂ ਕਾਰਨ ਦੇਸ਼ ਵੱਡੇ ਆਰਥਿਕ ਸੰਕਟ ਵਿਚ ਘਿਰਦਾ ਜਾ ਰਿਹਾ ਹੈ ਤੇ ਦੇਸ਼ ਅੱਜ ਆਰਥਿਕ ਪੱਖੋਂ 1978 ਵਾਲੇ ਹਲਾਤਾਂ 'ਤੇ ਆ ਖੜ੍ਹਾ ਹੋਇਆ ਹੈ ਤੇ ਕੇਂਦਰ ਸਰਕਾਰ ਵਲੋਂ ਟੈਕਸ ਪ੍ਰਾਪਤੀ ਦੇ ਜੋ ਟੀਚੇ ਮਿੱਥੇ ਗਏ ਸਨ ਉਸ ਦਾ ਕੇਵਲ 41 ਪ੍ਰਤੀਸ਼ਤ ਪ੍ਰਾਪਤ ਹੋਇਆ ਹੈ | ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਸ ਕਾਨੂੰਨ ਨੂੰ ਦੇਸ਼ ਦੇ ਵਿਧਾਨ ਦੀ ਬੁਨਿਆਦ ਵਿਰੁੱਧ ਕਰਾਰ ਦਿੰਦਿਆਂ ਅਕਾਲੀ ਦਲ ਵਲੋਂ ਧਾਰਾ 370 ਖ਼ਤਮ ਕਰਨ ਦਾ ਸੰਸਦ ਵਿਚ ਵੋਟ ਪਾ ਕੇ ਸਮਰਥਨ ਕੀਤੇ ਜਾਣ ਦਾ ਵੀ ਵਿਰੋਧ ਕੀਤਾ | ਆਮ ਆਦਮੀ ਪਾਰਟੀ ਦੇ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ ਨੇ ਸਰਕਾਰ ਵਲੋਂ ਪੇਸ਼ ਕੀਤੇ ਗਏ ਬਿੱਲ ਦਾ ਸਮਰਥਨ ਕੀਤਾ, ਜਦੋਂਕਿ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਅਤੇ ਜਾਮੀਆ ਮਿਲਿਆ ਯੂਨੀਵਰਸਿਟੀ ਵਿਚ ਭਾਜਪਾ ਦੇ ਵਿਦਿਆਰਥੀ ਵਿੰਗ ਵਲੋਂ ਕੀਤੀ ਗਈ ਹਿੰਸਾ ਵਿਰੁੱਧ ਵੀ ਮਤਾ ਲਿਆਉਣ ਦੀ ਮੰਗ ਰੱਖੀ ਤੇ ਕਿਹਾ ਕਿ ਨਰਿੰਦਰ ਮੋਦੀ ਆਪਣੇ ਚੋਣ ਸਮਝੌਤਿਆਂ ਅਨੁਸਾਰ ਵਿਦੇਸ਼ਾਂ ਤੋਂ ਕਾਲਾ ਧੰਨ ਲਿਆਉਣ, ਸਾਲਾਨਾ 2 ਕਰੋੜ ਨੌਕਰੀਆਂ ਦੇਣ ਤੇ ਸਾਰੇ ਸ਼ਹਿਰੀਆਂ ਦੇ ਖਾਤਿਆਂ ਵਿਚ 15-15 ਲੱਖ ਜਮ੍ਹਾਂ ਕਰਾਉਣ ਤੋਂ ਧਿਆਨ ਹਟਾਉਣ ਲਈ ਹੁਣ ਦੇਸ਼ ਨੂੰ ਫ਼ਿਰਕੂ ਲੀਹਾਂ 'ਤੇ ਵੰਡ ਰਹੇ ਹਨ | ਕਾਂਗਰਸ ਦੇ ਰਾਜਾ ਵੜਿੰਗ ਨੇ ਕਿਹਾ ਕਿ ਇਸ ਕਾਨੂੰਨ ਨੇ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਦੇਸ਼ ਵਿਚ ਹੀ ਪਰਾਇਆ ਬਣਾ ਦਿੱਤਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਦੇਸ਼ ਵਿਚ ਧਰਮ ਨਿਰਪੱਖਤਾ ਨੂੰ ਖ਼ਤਮ ਕਰਕੇ ਹਿੰਦੂ ਰਾਸ਼ਟਰ ਦੀ ਸਥਾਪਤੀ ਵੱਲ ਵੱਧ ਰਹੀ ਹੈ | ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਭਾਜਪਾ ਤੇ ਆਰ.ਐਸ.ਐਸ. ਵਲੋਂ ਨਨਕਾਣਾ ਸਾਹਿਬ ਦੇ ਪੱਥਰਾਅ ਵਿਰੁੱਧ ਤਾਂ ਤੁਰੰਤ ਧਰਨੇ ਜਲੂਸ ਸ਼ੁਰੂ ਕੀਤੇ ਪ੍ਰੰਤੂ ਮੰਗੂ ਮੱਠ ਤੇ ਗਿਆਨ ਗੋਦੜੀ ਦੇ ਗੁਰਦੁਆਰੇ ਢਾਹੁਣ ਸਬੰਧੀ ਮੂਕ ਦਰਸ਼ਕ ਕਿਉਂ ਬਣੀ ਰਹੀ | ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ ਬਿੱਲ ਵਿਚ ਮੁਸਲਮਾਨਾਂ ਨੂੰ ਵੀ ਸ਼ਾਮਿਲ ਕਰਨ ਦੀ ਮੰਗ ਰੱਖੀ ਹੈ, ਜਦੋਂਕਿ ਅਕਾਲੀ ਦਲ ਦੇ ਹੀ ਪਵਨ ਟੀਨੂੰ ਨੇ ਦੋਸ਼ ਲਗਾਇਆ ਕਿ ਰਾਜ ਸਰਕਾਰ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਚੁੱਕਣ ਲਈ ਨਾਗਰਿਕਤਾ ਸੋਧ ਕਾਨੂੰਨ ਨੂੰ ਮੁੱਦਾ ਬਣਾ ਰਹੀ ਹੈ | ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਅਦਾਲਤ ਵਲੋਂ ਅੱਜ ਤੁਹਾਡਾ ਡੀ.ਜੀ.ਪੀ. ਲਾਹ ਦਿੱਤਾ ਗਿਆ ਹੈ ਪਰ ਜਿਸ ਦਿਨ ਤੁਸੀਂ ਇਕ ਮੁਸਲਮਾਨ ਨਾਲ ਡੀ.ਜੀ.ਪੀ. ਲਗਾਉਣ ਮੌਕੇ ਧੱਕਾ ਕੀਤਾ ਸੀ, ਉਸ ਸਬੰਧੀ ਕਿਉਂ ਖ਼ਾਮੋਸ਼ ਹੋ | ਉਨ੍ਹਾਂ ਕਿਹਾ ਕਿ ਕੌਮੀ ਨਾਗਰਿਕ ਰਜਿਸਟਰ ਦੇ ਅਸੀਂ ਿਖ਼ਲਾਫ਼ ਹਾਂ ਪਰ ਜਦੋਂ ਉਨ੍ਹਾਂ ਸਦਨ ਵਿਚ ਕਿਹਾ ਕਿ ਮੇਰੀ ਤਾਂ ਚਾਚੀ ਵੀ ਮੁਸਲਮਾਨ ਹੈ ਤਾਂ ਇਸ ਨੂੰ ਲੈ ਕੇ ਸਦਨ ਵਿਚ ਭਾਰੀ ਹੰਗਾਮਾ ਹੋ ਗਿਆ, ਕਿਉਂਕਿ ਮੈਂਬਰਾਂ ਨੂੰ ਇਹ ਸਪੱਸ਼ਟ ਨਹੀਂ ਹੋਇਆ ਕਿ ਉਹ ਚਾਚਾ ਅਤੇ ਚਾਚੀ ਕਿਸੇ ਨੂੰ ਕਹਿ ਰਹੇ ਹਨ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਮੇਰੇ ਚਾਚਾ ਕਾਂਗਰਸੀ ਵਿਧਾਇਕ ਰਣਦੀਪ ਸਿੰਘ ਨਾਭਾ ਹਨ ਪ੍ਰੰਤੂ ਬਾਅਦ ਵਿਚ ਰਣਦੀਪ ਸਿੰਘ ਨਾਭਾ ਨੇ ਨਿੱਜੀ ਪਰਿਵਾਰਾਂ ਨੂੰ ਅਜਿਹੀ ਬਹਿਸ ਵਿਚ ਲਿਆਉਣ ਦੀ ਕਾਰਵਾਈ ਦੀ ਨਿੰਦਾ ਕੀਤੀ ਤੇ ਇਸ ਬਿੱਲ ਸਬੰਧੀ ਅਕਾਲੀ ਦੀ ਦੋਗਲੀ ਨੀਤੀ ਦੀ ਨੁਕਤਾਚੀਨੀ ਵੀ ਕੀਤੀ | ਸਦਨ ਵਲੋਂ ਬਾਅਦ ਵਿਚ ਉਕਤ ਮਤੇ ਨੂੰ ਪਾਸ ਕਰ ਦਿੱਤਾ ਗਿਆ, ਜਿਸ ਦੇ ਹੱਕ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਵੋਟ ਪਾਈ ਗਈ, ਜਦੋਂਕਿ ਅਕਾਲੀ ਤੇ ਭਾਜਪਾ ਮੈਂਬਰ ਵੋਟਿੰਗ ਮੌਕੇ ਨਾਅਰੇਬਾਜ਼ੀ ਕਰਕੇ ਮਤੇ ਦਾ ਇਹ ਕਹਿ ਕੇ ਵਿਰੋਧ ਕਰਦੇ ਰਹੇ ਕਿ ਉਨ੍ਹਾਂ ਵਲੋਂ ਮਤੇ ਵਿਚ ਤਰਮੀਮ ਨੂੰ ਪ੍ਰਵਾਨ ਨਹੀਂ ਕੀਤਾ ਗਿਆ, ਜਦੋਂਕਿ ਸਪੀਕਰ ਰਾਣਾ ਕੇ.ਪੀ. ਸਿੰਘ ਦਾ ਕਹਿਣਾ ਸੀ ਕਿ ਉਕਤ ਤਰਮੀਮ ਨਿਯਮ 148 ਅਨੁਸਾਰ ਨਹੀਂ | ਕਾਂਗਰਸੀ ਵਿਧਾਇਕਾਂ ਨੇ ਮਤਾ ਪਾਸ ਹੋਣ 'ਤੇ ਸਦਨ ਵਿਚ ਜੋ ਬੋਲੇ ਸੋ ਨਿਹਾਲ ਦੇ ਨਾਅਰੇ ਵੀ ਲਗਾਏ |
ਅਨੁਸੂਚਿਤ ਜਾਤਾਂ ਲਈ 10 ਸਾਲ ਹੋਰ ਰਾਖਵਾਂਕਰਨ ਵਧਾਉਣ ਦੀ ਪੁਸ਼ਟੀ
ਪੰਜਾਬ ਵਿਧਾਨ ਸਭਾ ਵਲੋਂ ਅੱਜ ਸਰਬਸੰਮਤੀ ਨਾਲ ਦੇਸ਼ ਵਿਚ ਅਨੁਸੂਚਿਤ ਜਾਤਾਂ ਤੇ ਕਬੀਲਿਆਂ ਲਈ ਰਾਖਵਾਂਕਰਨ 10 ਸਾਲ ਹੋਰ ਵਧਾਉਣ ਸਬੰਧੀ ਕੇਂਦਰ ਵਲੋਂ ਕੀਤੀ ਗਈ 126ਵੀਂ ਵਿਧਾਨਿਕ ਸੋਧ ਦੀ ਪੁਸ਼ਟੀ ਕਰ ਦਿੱਤੀ | ਮੁੱਖ ਮੰਤਰੀ ਨੇ ਇਸ ਲਈ ਮਤਾ ਪੇਸ਼ ਕਰਦਿਆਂ ਕਿਹਾ ਕਿ ਡਾ: ਬੀ.ਆਰ. ਅੰਬੇਡਕਰ ਜੋ ਸਾਡੇ ਵਿਧਾਨ ਦੇ ਪਿਤਾਮਾ ਸਨ ਦੀ ਸੋਚ ਅਨੁਸਾਰ ਇਨ੍ਹਾਂ ਦੱਬੇ-ਕੁਚਲੇ ਲੋਕਾਂ ਨੂੰ ਸਮਾਜ ਵਿਚ ਬਰਾਬਰ ਖੜ੍ਹਾ ਕਰਨ ਲਈ ਇਸ ਵਿਧਾਨਿਕ ਸੋਧ ਨੂੰ ਹੋਰ ਅੱਗੇ ਵਧਾਇਆ ਜਾਣਾ ਜ਼ਰੂਰੀ ਹੈ, ਜਿਸ ਨਾਲ ਉਨ੍ਹਾਂ ਨੂੰ ਲੋਕ ਸਭਾ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿਚ ਰਾਖਵਾਂਕਰਨ ਮਿਲ ਰਿਹਾ ਹੈ |
3 ਬਿੱਲ ਪਾਸ
ਸਦਨ ਵਲੋਂ ਅੱਜ ਪੰਜਾਬ ਜਲ ਸਰੋਤ ਪ੍ਰਬੰਧਨ ਬਿੱਲ, ਪੰਜਾਬ ਕਾਰੋਬਾਰ ਦਾ ਅਧਿਕਾਰ ਬਿੱਲ ਤੇ ਪੰਜਾਬ ਮਾਲ ਤੇ ਸੇਵਾਵਾਂ ਕਰ ਸੋਧਨਾ ਬਿੱਲ ਨੂੰ ਬਹਿਸ ਤੋਂ ਬਾਅਦ ਕਾਨੂੰਨ ਬਣਾਉਣ ਲਈ ਪ੍ਰਵਾਨਗੀ ਦੇ ਦਿੱਤੀ ਗਈ | ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਜਲ ਪ੍ਰਬੰਧਨ ਬਿੱਲ 'ਤੇ ਬੋਲਦਿਆਂ ਐਲਾਨ ਕੀਤਾ ਕਿ ਸੂਬੇ ਵਿਚ ਲਗਾਤਾਰ ਘੱਟ ਰਹੇ ਜਲ ਵਸੀਲਿਆਂ ਤੇ ਪਾਣੀ ਦੀ ਹੋ ਰਹੀ ਬੇਲੋੜੀ ਵਰਤੋਂ ਵਰਗੇ ਨਾਜ਼ੁਕ ਮੁੱਦਿਆਂ 'ਤੇ ਵਿਆਪਕ ਰਣਨੀਤੀ ਤਿਆਰ ਕਰਨ ਲਈ ਉਨ੍ਹਾਂ ਵਲੋਂ 23 ਜਨਵਰੀ ਨੂੰ ਸਰਬ ਪਾਰਟੀ ਮੀਟਿੰਗ ਬੁਲਾਉਣ ਦਾ ਫ਼ੈਸਲਾ ਲਿਆ ਗਿਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹੁਣ ਸ਼ਹਿਰੀ ਖੇਤਰਾਂ ਲਈ ਵੀ ਨਹਿਰੀ ਪਾਣੀ ਵਰਤਣ ਲਈ ਮਜਬੂਰ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਖੇਤੀ ਟਿਊਬਵੈਲਾਂ 'ਤੇ ਬਿਜਲੀ ਸਬਸਿਡੀ ਛੱਡਣ ਦੀ ਉਨ੍ਹਾਂ ਵਲੋਂ ਕੀਤੀ ਗਈ ਅਪੀਲ ਨੂੰ ਵਿਰੋਧੀ ਧਿਰ ਵਲੋਂ ਕੋਈ ਹੁੰਗਾਰਾ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਅੱਜ ਲਿਆਂਦੇ ਗਏ ਇਸ ਬਿੱਲ ਅਨੁਸਾਰ ਜਲ ਪ੍ਰਬੰਧਨ ਲਈ ਇਕ ਅਥਾਰਟੀ ਦਾ ਗਠਨ ਕੀਤਾ ਜਾ ਰਿਹਾ ਹੈ, ਜੋ ਧਰਤੀ ਹੇਠੋਂ ਨਿਕਲ ਰਹੇ ਪਾਣੀ ਤੇ ਪਾਣੀ ਦੀ ਦੁਰਵਰਤੋਂ 'ਤੇ ਕਾਰਵਾਈ ਲਈ ਅਧਿਕਾਰਤ ਹੋਵੇਗੀ | ਇਸ ਬਿੱਲ ਸਬੰਧੀ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵਲੋਂ ਵੀ ਵਿਚਾਰ ਰੱਖੇ ਗਏ |
ਵਿਸ਼ੇਸ਼ ਅਧਿਕਾਰ ਕਮੇਟੀ ਵਲੋਂ ਰਿਪੋਰਟ ਪੇਸ਼
ਸਦਨ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ ਵਲੋਂ ਅੱਜ ਸਦਨ ਵਿਚ ਕਮੇਟੀ ਦੀ ਇਕ ਪੱਤਰਕਾਰ ਪਰਮਿੰਦਰ ਸਿੰਘ ਬੜਿਆਣਾ ਸਬੰਧੀ ਰਿਪੋਰਟ ਪੇਸ਼ ਕੀਤੀ ਗਈ, ਜੋ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਸ਼ਿਕਾਇਤ 'ਤੇ ਦਾਇਰ ਹੋਈ ਸੀ | ਕਮੇਟੀ ਵਲੋਂ ਪੱਤਰਕਾਰ ਦੇ ਪੇਸ਼ ਨਾ ਹੋਣ ਤੇ ਟੀ.ਵੀ. ਚੈਨਲਾਂ 'ਤੇ ਕਮੇਟੀ ਵਿਰੁੱਧ ਬਿਆਨਬਾਜ਼ੀ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਸਰਕਾਰ ਨੂੰ ਉਸ ਨੂੰ ਅਧਿਆਪਕ ਦੀ ਨੌਕਰੀ ਤੋਂ ਬਰਖਾਸਤ ਕਰਨ ਤੇ ਉਸ ਵਿਰੁੱਧ ਜਾਬਤੇ ਦੀ ਕਾਰਵਾਈ ਲਈ ਸਿਫਾਰਿਸ਼ ਕੀਤੀ ਗਈ | ਇਸੇ ਤਰ੍ਹਾਂ ਬ੍ਰਹਮ ਮਹਿੰਦਰਾ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਰੁੱਧ ਸ਼ਿਕਾਇਤਾਂ ਅਤੇ ਕੁਲਬੀਰ ਸਿੰਘ ਜੀਰਾ ਵਲੋਂ ਸਿਮਰਜੀਤ ਸਿੰਘ ਬੈਂਸ ਵਿਰੁੱਧ ਦਿੱਤੀਆਂ ਗਈਆਂ ਸ਼ਿਕਾਇਤਾਂ ਅਤੇ ਬ੍ਰਹਮ ਮਹਿੰਦਰਾ ਦੀ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਸਬੰਧੀ ਅੰਤਿ੍ਮ ਰਿਪੋਰਟ ਪੇਸ਼ ਕੀਤੀ ਗਈ ਤੇ ਇਨ੍ਹਾਂ ਮਾਮਲਿਆਂ ਵਿਚ ਸਮਾਂ ਵਧਾਉਣ ਲਈ ਕਿਹਾ ਗਿਆ |

ਕੈਟ ਵਲੋਂ ਡੀ.ਜੀ.ਪੀ. ਦਿਨਕਰ ਗੁਪਤਾ ਦੀ ਨਿਯੁਕਤੀ ਰੱਦ

• ਅਜੇ ਅਹੁਦੇ 'ਤੇ ਬਣੇ ਰਹਿਣਗੇ-ਕੈਪਟਨ • ਫ਼ੈਸਲੇ ਨੂੰ ਹਾਈਕੋਰਟ 'ਚ ਚੁਣੌਤੀ ਦੇਵੇਗੀ ਸਰਕਾਰ
ਚੰਡੀਗੜ੍ਹ, 17 ਜਨਵਰੀ (ਸੁਰਜੀਤ ਸਿੰਘ ਸੱਤੀ)-ਪੰਜਾਬ ਸਰਕਾਰ ਨੂੰ ਝਟਕਾ ਦਿੰਦਿਆਂ ਪੰਜਾਬ ਦੇ ਪੁਲਿਸ ਮੁਖੀ ਡੀ. ਜੀ. ਪੀ. ਦਿਨਕਰ ਗੁਪਤਾ ਦੀ ਨਿਯੁਕਤੀ 'ਸੈਂਟਰਲ ਐਡਮਨਿਸਟ੍ਰੇਟਿਵ ਟਿ੍ਬਿਊਨਲ' (ਕੈਟ) ਨੇ ਰੱਦ ਕਰ ਦਿੱਤੀ ਹੈ | ਉਨ੍ਹਾਂ ਦੀ ਨਿਯੁਕਤੀ ਨੂੰ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਅਤੇ ਐਸ. ਚਟੋਪਾਧਿਆਏ ਨੇ ਚੁਣੌਤੀ ਦਿੱਤੀ ਸੀ ਤੇ ਇਸ ਦਾ ਫ਼ੈਸਲਾ ਕੈਟ ਦੀ ਵਿਸ਼ੇਸ਼ ਬੈਂਚ ਦੇ ਚੇਅਰਮੈਨ ਜਸਟਿਸ ਐਲ. ਨਰਸਿਮਾ ਰੈਡੀ ਤੇ ਮੈਂਬਰ ਮੁਹੰਮਦ ਜਮਸ਼ੇਦ ਵਲੋਂ ਸ਼ੁੱਕਰਵਾਰ ਨੂੰ ਸੁਣਾਇਆ ਗਿਆ | ਕੈਟ ਵਲੋਂ ਨਿਯੁਕਤੀ ਰੱਦ ਕੀਤੇ ਜਾਣ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਟਵੀਟ ਕਰਕੇ ਕਿਹਾ ਕਿ ਕੈਟ ਦੇ ਫ਼ੈਸਲੇ, ਯੂ.ਪੀ.ਐਸ.ਸੀ. ਅਤੇ ਅਫ਼ਸਰਾਂ ਵਿਚਾਲੇ ਮਾਮਲਾ ਨਿਪਟਾਇਆ ਜਾਣਾ ਚਾਹੀਦਾ ਹੈ ਅਤੇ ਸ੍ਰੀ ਗੁਪਤਾ ਨੂੰ ਇਸ ਅਹੁਦੇ 'ਤੇ ਬਣਾਈ ਰੱਖਣ ਦੀ ਗੱਲ ਕਹੀ ਹੈ | ਦੂਜੇ ਪਾਸੇ ਸਰਕਾਰ ਨੇ ਕੈਟ ਦੇ ਫ਼ੈਸਲੇ ਨੂੰ ਹਾਈਕੋਰਟ 'ਚ ਚੁਣੌਤੀ ਦੇਣ ਦੀ ਗੱਲ ਕਹੀ ਹੈ ਤੇ ਚਟੋਪਾਧਿਆਏ ਤੇ ਮੁਸਤਫ਼ਾ ਵਲੋਂ ਵੀ ਹਾਈਕੋਰਟ 'ਚ ਕੇਵੀਏਟ ਦਾਖ਼ਲ ਕਰਨ ਦੀ ਚਰਚਾ ਹੈ | ਦਿਨਕਰ ਗੁਪਤਾ ਦੀ ਨਿਯੁਕਤੀ ਦਾ ਹੁਕਮ ਰੱਦ ਕਰਦਿਆਂ ਕੈਟ ਦੀ ਬੈਂਚ ਨੇ ਯੂ. ਪੀ. ਐਸ. ਸੀ. ਅਤੇ ਇੰਪੈਨਲਮੈਂਟ ਕਮੇਟੀ ਨੰੂ ਹਦਾਇਤ ਕੀਤੀ ਹੈ ਕਿ ਉਹ ਤਿੰਨ ਸੀਨੀਅਰ ਅਫ਼ਸਰਾਂ ਦਾ ਪੈਨਲ ਤਿਆਰ ਕਰ ਕੇ ਚਾਰ ਹਫ਼ਤੇ ਵਿਚ ਇਸ ਪ੍ਰਕਿਰਿਆ ਨੂੰ ਅੰਜਾਮ ਦੇਵੇ | ਮੁਸਤਫ਼ਾ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਡੀ.ਐਸ. ਪਟਵਾਲੀਆ ਤੇ ਚਟੋਪਾਧਿਆਏ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਰਾਜੀਵ ਆਤਮਾ ਰਾਮ ਨੇ ਦਲੀਲਾਂ ਪੇਸ਼ ਕੀਤੀਆਂ ਸਨ ਕਿ ਆਈ.ਏ.ਐਸ. ਪ੍ਰਕਾਸ਼ ਸਿੰਘ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਫ਼ੈਸਲਾ ਦਿੱਤਾ ਸੀ ਕਿ ਕੋਈ ਵੀ ਸੂਬਾ ਡੀ.ਜੀ.ਪੀ. ਦੀ ਨਿਯੁਕਤੀ ਲਈ ਕਾਨੂੰਨ ਬਣਾਉਣ ਤੱਕ ਪੈਨਲ ਬਣਾਉਣ ਲਈ ਅਫ਼ਸਰਾਂ ਦਾ ਲੰਬਾ ਸੇਵਾਕਾਲ, ਬਹੁਤ ਚੰਗਾ ਰਿਕਾਰਡ ਤੇ ਪੁਲਿਸ ਫੋਰਸ ਦੀ ਅਗਵਾਈ ਕਰਨ ਦੇ ਤਜਰਬੇ ਨੂੰ ਧਿਆਨ ਵਿਚ ਰੱਖਿਆ ਜਾਵੇ ਤੇ ਬਾਅਦ 'ਚ ਇਕ ਸੋਧ ਕਰ ਕੇ ਇਹ ਵੀ ਤਜਵੀਜ਼ ਦਿੱਤੀ ਸੀ ਕਿ ਪੈਨਲ 'ਚ ਪਾਉਣ ਵਾਲੇ ਨਾਵਾਂ ਬਾਰੇ ਇਸ ਤੋਂ ਇਲਾਵਾ ਮੈਰਿਟ ਤੇ ਸੀਨੀਅਰਤਾ ਵੀ ਵੇਖੀ ਜਾਵੇ | ਕੈਟ ਦਾ ਧਿਆਨ ਦਿਵਾਇਆ ਗਿਆ ਸੀ ਕਿ ਡੀ.ਜੀ.ਪੀ. ਦੀ ਨਿਯੁਕਤੀ ਲਈ 30 ਸਾਲ ਦੀ ਸੇਵਾ ਵਾਲੇ 12 ਅਫ਼ਸਰਾਂ ਦੇ ਨਾਵਾਂ 'ਤੇ ਵਿਚਾਰ ਕੀਤਾ ਗਿਆ ਤੇ ਅਖੀਰ 'ਚ ਤਿੰਨ ਨਾਵਾਂ ਦਿਨਕਰ ਗੁਪਤਾ, ਐਮ.ਕੇ. ਤਿਵਾੜੀ ਤੇ ਵੀ.ਕੇ. ਭਾਵਰਾ ਦੇ ਪੈਨਲ ਦੀ ਸਿਫ਼ਾਰਸ਼ ਕਰ ਦਿੱਤੀ ਗਈ ਤੇ ਸਰਕਾਰ ਨੇ ਦਿਨਕਰ ਗੁਪਤਾ ਨੂੰ ਨਿਯੁਕਤ ਕਰ ਲਿਆ, ਜਦੋਂ ਕਿ ਗੁਪਤਾ 1987 ਬੈਚ ਦੇ ਹਨ, ਮੁਸਤਫ਼ਾ 1985 ਤੇ ਚਟੋਪਾਧਿਆਏ 1986 ਬੈਚ ਦੇ ਹਨ ਅਤੇ ਮੁਸਤਫ਼ਾ ਤੇ ਚਟੋਪਾਧਿਆਏ ਦੇ ਨਾਂਅ ਕ੍ਰਮਵਾਰ ਲੜੀ ਨੰਬਰ ਦੋ ਤੇ ਪੰਜ 'ਤੇ ਸੀ ਜਦੋਂਕਿ ਗੁਪਤਾ ਦਾ ਨਾਂਅ ਛੇਵੀਂ ਥਾਂ 'ਤੇ ਸੀ | ਦਲੀਲ ਦਿੱਤੀ ਸੀ ਕਿ ਗੁਪਤਾ ਦੀ ਨਿਯੁਕਤੀ ਵੇਲੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਅੱਖੋਂ ਪਰੋਖੇ ਕੀਤਾ ਗਿਆ ਲਿਹਾਜ਼ਾ ਨਿਯੁਕਤੀ ਰੱਦ ਕੀਤੀ ਜਾਣੀ ਚਾਹੀਦੀ ਹੈ | ਇਨ੍ਹਾਂ ਦਲੀਲਾਂ ਨੂੰ ਮਨਜ਼ੂਰ ਕਰਦਿਆਂ ਕੈਟ ਨੇ ਗੁਪਤਾ ਦੀ ਨਿਯੁਕਤੀ ਦਾ ਹੁਕਮ ਰੱਦ ਕਰਦਿਆਂ ਤਿੰਨ ਸੀਨੀਅਰ ਅਫ਼ਸਰਾਂ ਦਾ ਨਵੇਂ ਸਿਰਿਓਾ ਪੈਨਲ ਬਣਾ ਕੇ ਚਾਰ ਹਫ਼ਤੇ 'ਚ ਪ੍ਰਕਿਰਿਆ ਨੂੰ ਅੰਜਾਮ ਦੇਣ ਦੀ ਹਦਾਇਤ ਦਿੱਤੀ ਹੈ |

ਨਿਰਭੈਆ ਮਾਮਲਾ

ਦੋਸ਼ੀਆਂ ਲਈ ਮੌਤ ਦਾ ਨਵਾਂ ਵਾਰੰਟ

• ਹੁਣ 1 ਫਰਵਰੀ ਨੂੰ ਸਵੇਰੇ 6 ਵਜੇ ਹੋਵੇਗੀ ਫਾਂਸੀ  • ਰਾਸ਼ਟਰਪਤੀ ਵਲੋਂ ਮੁਕੇਸ਼ ਦੀ ਰਹਿਮ ਦੀ ਅਪੀਲ ਖ਼ਾਰਜ
ਨਵੀਂ ਦਿੱਲੀ, 17 ਜਨਵਰੀ (ਉਪਮਾ ਡਾਗਾ ਪਾਰਥ)-ਨਿਰਭੈਆ ਮਾਮਲੇ 'ਚ ਸ਼ੁੱਕਰਵਾਰ ਨੂੰ ਤੇਜ਼ੀ ਨਾਲ ਹੋਏ ਘਟਨਾਕ੍ਰਮ 'ਚ ਜਿਥੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੋਸ਼ੀ ਮੁਕੇਸ਼ ਸਿੰਘ ਵਲੋਂ ਦਾਇਰ ਕੀਤੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ, ਉਥੇ ਇਸ ਮਾਮਲੇ ਦੇ ਦੂਜੇ ਦੋਸ਼ੀ ਪਵਨ ਕੁਮਾਰ ਨੇ ਹਾਈਕੋਰਟ ਦੇ ਫਾਂਸੀ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ 'ਚ ਪਹੁੰਚ ਕੀਤੀ ਹੈ | ਦੂਜੇ ਪਾਸੇ ਰਾਸ਼ਟਰਪਤੀ ਵਲੋਂ ਰਹਿਮ ਦੀ ਅਪੀਲ ਖਾਰਜ ਕਰਨ ਤੋਂ ਬਾਅਦ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਫੌਰੀ ਕਾਰਵਾਈ ਕਰਦਿਆਂ ਚਾਰੇ ਦੋਸ਼ੀਆਂ ਲਈ ਨਵਾਂ ਮੌਤ ਦਾ ਵਾਰੰਟ ਜਾਰੀ ਕਰ ਦਿੱਤਾ, ਜਿਸ ਮੁਤਾਬਿਕ ਚਾਰੇ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ | ਇਸ ਘਟਨਾਕ੍ਰਮ ਅਤੇ ਫਾਂਸੀ ਦੀ ਬਦਲੀ ਤਰੀਕ ਤੋਂ ਅਸੰਤੁਸ਼ਟ ਨਿਰਭੈਆ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਜਦੋਂ ਤੱਕ ਸਾਰੇ ਦੋਸ਼ੀਆਂ ਨੂੰ ਫਾਂਸੀ ਨਹੀਂ ਹੋ ਜਾਂਦੀ ਤਦ ਤੱਕ ਉਸ ਨੂੰ ਤਸੱਲੀ ਨਹੀਂ ਹੋਵੇਗੀ |
ਰਾਸ਼ਟਰਪਤੀ ਨੇ ਰੱਦ ਕੀਤੀ ਰਹਿਮ ਦੀ ਅਪੀਲ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਨਿਰਭੈਆ ਕਾਂਡ ਦੇ ਇਕ ਦੋਸ਼ੀ ਮੁਕੇਸ਼ ਸਿੰਘ ਵਲੋਂ ਦਾਇਰ ਕੀਤੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ | ਮੁਕੇਸ਼ ਨੇ 14 ਜਨਵਰੀ ਨੂੰ ਸੁਪਰੀਮ ਕੋਰਟ ਵਲੋਂ ਕਿਊਰੇਟਿਵ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਰਾਸ਼ਟਰਪਤੀ ਕੋਲ ਰਹਿਮ ਦੀ ਗੁਹਾਰ ਲਾਈ ਸੀ | ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦੋਸ਼ੀ ਲਈ ਫਾਂਸੀ ਰੋਕਣ ਲਈ ਆਖ਼ਰੀ ਉਪਲਬਧ ਕਾਨੂੰਨੀ ਉਪਾਅ ਹੁੰਦਾ ਹੈ | ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਨੂੰ ਦੋਸ਼ੀ ਦੀ ਰਹਿਮ ਦੀ ਅਪੀਲ ਭੇਜਣ ਦੇ ਨਾਲ ਇਸ ਪਟੀਸ਼ਨ  ਨੂੰ ਖਾਰਜ ਕਰਨ ਦੀ ਵੀ ਸਿਫਾਰਿਸ਼ ਕੀਤੀ ਸੀ | ਦਿੱਲੀ ਦੀ ਇਕ ਅਦਾਲਤ ਵਲੋਂ ਚਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ੍ਹ 'ਚ ਫਾਂਸੀ ਦੇਣ ਦਾ ਮੌਤ ਦਾ ਵਾਰੰਟ ਜਾਰੀ ਕੀਤਾ ਸੀ | ਇਸ ਦੌਰਾਨ ਦਿੱਲੀ ਸਰਕਾਰ ਨੇ ਹਾਈਕੋਰਟ ਨੂੰ ਇਤਲਾਹ ਦਿੰਦਿਆਂ ਕਿਹਾ ਸੀ ਕਿ ਰਹਿਮ ਦੀ ਅਪੀਲ ਬਕਾਇਆ ਹੋਣ 'ਤੇ ਕਿਸੇ ਵੀ ਦੋਸ਼ੀ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ |
22 ਜਨਵਰੀ ਦੀ ਫਾਂਸੀ 'ਚ ਅਟਕਿਆ ਸੀ ਕਾਨੂੰਨੀ ਪੇਚ
ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਲੋਂ ਫਾਂਸੀ ਦੀ ਨਿਸ਼ਚਿਤ ਕੀਤੀ ਤਰੀਕ 'ਚ ਕਾਨੂੰਨੀ ਪੇਚ ਹੋਣ ਕਾਰਨ ਉਸ ਦਿਨ ਫਾਂਸੀ ਨਹੀਂ ਦਿੱਤੀ ਜਾ ਸਕਦੀ ਸੀ | ਜੇਲ੍ਹ ਦੇ ਨੇਮਾਂ ਮੁਤਾਬਿਕ ਰਾਸ਼ਟਰਪਤੀ ਵਲੋਂ ਰਹਿਮ ਦੀ ਅਪੀਲ ਰੱਦ ਕਰਨ ਤੋਂ ਬਾਅਦ ਫਾਂਸੀ ਲਈ 14 ਦਿਨਾਂ ਦਾ ਵਕਤ ਦਿੱਤਾ ਜਾਂਦਾ ਹੈ | ਦਿੱਲੀ ਜੇਲ੍ਹ ਮੈਨੂਅਲ ਮੁਤਾਬਿਕ ਜੇਕਰ ਇਕ ਹੀ ਮਾਮਲੇ 'ਚ ਇਕ ਤੋਂ ਵੱਧ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ ਅਤੇ ਉਨ੍ਹਾਂ 'ਚੋਂ ਇਕ ਵੀ ਅਪੀਲ ਕਰਦਾ ਹੈ ਤਾਂ ਅਜਿਹੀ ਸਥਿਤੀ 'ਚ ਸਾਰੇ ਦੋਸ਼ੀਆਂ ਨੂੰ 14 ਦਿਨਾਂ ਦਾ ਵਕਤ ਦਿੱਤਾ ਜਾਂਦਾ ਹੈ | ਮਾਹਿਰਾਂ ਮੁਤਾਬਿਕ ਇਹ ਵਕਤ ਦੋਸ਼ੀਆਂ ਨੂੰ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਹੋਰ ਕੰਮ ਨਿਪਟਾਉਣ ਲਈ ਦਿੱਤਾ ਜਾਂਦਾ ਹੈ |
ਨਿਰਭੈਆ ਦੇ ਦੂਜੇ ਦੋਸ਼ੀ ਨੇ ਸੁਪਰੀਮ ਕੋਰਟ 'ਚ ਲਾਈ ਅਰਜ਼ੀ
ਰਾਸ਼ਟਰਪਤੀ ਵਲੋਂ ਦੋਸ਼ੀ ਮੁਕੇਸ਼ ਸਿੰਘ ਦੀ ਰਹਿਮ ਦੀ ਅਪੀਲ ਖਾਰਜ ਕਰਨ ਤੋਂ ਬਾਅਦ ਨਿਰਭੈਆ ਕਾਂਡ ਦੇ ਦੂਜੇ ਦੋਸ਼ੀ ਪਵਨ ਨੇ ਸੁਪਰੀਮ ਕੋਰਟ 'ਚ ਪਹੁੰਚ ਕੀਤੀ ਹੈ | ਪਵਨ ਨੇ ਹਾਈਕੋਰਟ ਦੇ ਫਾਂਸੀ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ | ਹਾਲੇ ਤੱਕ ਮਾਮਲੇ ਦੇ ਦੋ ਦੋਸ਼ੀਆਂ ਦੀ ਕਿਊਰੇਟਿਵ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਹੈ | ਮੁਕੇਸ਼ ਅਤੇ ਵਿਨੈ ਦੀ ਪਟੀਸ਼ਨ ਸੁਪਰੀਮ ਕੋਰਟ 'ਚੋਂ ਖਾਰਜ ਹੋਣ ਤੋਂ ਬਾਅਦ ਸਿਰਫ਼ ਮੁਕੇਸ਼ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਗੁਹਾਰ ਲਾਈ ਸੀ | ਮਾਹਿਰਾਂ ਮੁਤਾਬਿਕ ਜਦ ਤੱਕ ਨਿਰਭੈਆ ਦੇ ਬਾਕੀ 3 ਦੋਸ਼ੀਆਂ 'ਚੋਂ ਕੋਈ ਵੀ ਇਕ ਦੋਸ਼ੀ ਰਾਸ਼ਟਰਪਤੀ ਅੱਗੇ ਰਹਿਮ ਦੀ ਅਪੀਲ ਕਰਦਾ ਰਹੇਗਾ ਤਾਂ ਫਾਂਸੀ ਟਲਦੀ ਰਹੇਗੀ | ਜੇਕਰ ਬਾਕੀ 3 ਦੋਸ਼ੀ ਰਹਿਮ ਦੀ ਪਟੀਸ਼ਨ ਦਾਇਰ ਨਹੀਂ ਕਰਦੇ ਤਾਂ ਅਦਾਲਤ ਵਲੋਂ ਮਿਥੇ ਸਮੇਂ (1 ਫਰਵਰੀ) ਨੂੰ ਸਭ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ |
1 ਫਰਵਰੀ ਦਾ ਨਵਾਂ ਮੌਤ ਦਾ ਵਾਰੰਟ
ਪਟਿਆਲਾ ਹਾਊਸ ਅਦਾਲਤ ਨੇ ਦੁਪਹਿਰ ਬਾਅਦ ਕੀਤੀ ਕਾਰਵਾਈ 'ਚ ਨਿਰਭੈਆ ਮਾਮਲੇ ਦੇ ਚਾਰੇ ਦੋਸ਼ੀਆਂ ਲਈ ਨਵਾਂ ਮੌਤ ਦਾ ਵਾਰੰਟ ਜਾਰੀ ਕੀਤਾ | ਨਵੇਂ ਵਾਰੰਟ ਮੁਤਾਬਿਕ ਫਾਂਸੀ 1 ਫਰਵਰੀ ਨੂੰ ਸਵੇਰੇ 6 ਵਜੇ ਦਿੱਤੀ ਜਾਵੇਗੀ | ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦਿੱਲੀ ਸਰਕਾਰ ਨੂੰ ਚਿੱਠੀ ਲਿਖ ਕੇ ਫਾਂਸੀ ਦੀ ਨਵੀਂ ਤਰੀਕ ਦੀ ਮੰਗ ਕੀਤੀ ਸੀ |
ਜੋ ਦੋਸ਼ੀ ਚਾਹੁੰਦੇ ਹਨ, ਉਹ ਹੋ ਰਿਹਾ ਹੈ-ਨਿਰਭੈਆ ਦੀ ਮਾਂ
ਮੌਜੂਦਾ ਘਟਨਾਕ੍ਰਮ ਤੋਂ ਦੁਖੀ ਹੁੰਦਿਆਂ ਨਿਰਭੈਆ ਦੀ ਮਾਂ ਆਸ਼ਾ ਦੇਵੀ ਨੇ ਭਾਰੀ ਅਸੰਤੋਖ ਪ੍ਰਗਟਾਉਂਦਿਆਂ ਕਿਹਾ ਕਿ ਜੋ ਦੋਸ਼ੀ ਚਾਹੁੰਦੇ ਹਨ, ਉਹ ਹੋ ਰਿਹਾ ਹੈ | ਫਾਂਸੀ ਦੀ ਤਰੀਕ ਲਗਾਤਾਰ ਅੱਗੇ ਪਾਉਣ ਨੂੰ ਪ੍ਰਣਾਲੀ ਦੀ ਕਮਜ਼ੋਰੀ ਦੱਸਿਆ |

ਇਸਰੋ ਦੀ ਇਕ ਹੋਰ ਪ੍ਰਾਪਤੀ

ਜੀਸੈਟ 30 ਉਪਗ੍ਰਹਿ ਸਫ਼ਲਤਾਪੂਰਵਕ ਦਾਗਿਆ
ਬੈਂਗਲੁਰੂ, 17 ਜਨਵਰੀ (ਏਜੰਸੀਆਂ)-ਭਾਰਤ ਵਲੋਂ 'ਉੱਚ ਗੁਣਵੱਤਾ' ਵਾਲੇ ਸੰਚਾਰ ਉਪ-ਗ੍ਰਹਿ ਜੀਸੈਟ-30 ਦਾ ਫਰੈਂਚ ਗੁਇਆਨਾ ਤੋਂ ਬੀਤੀ ਦੇਰ ਰਾਤ ਸਫਲ ਪ੍ਰੀਖਣ ਕੀਤਾ ਗਿਆ ਹੈ | ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਉਕਤ ਜਾਣਕਾਰੀ ਦਿੱਤੀ | ਏਰੀਅਨ 5 ਪ੍ਰੀਖਣ ਜਹਾਜ਼ ਰਾਹੀਂ ਭੇਜਿਆ ਗਿਆ | ਇਹ ਉਪ-ਗ੍ਰਹਿ ਉੱਚ ਗੁਣਵੱਤਾ ਵਾਲੇ ਟੈਲੀਵਿਜ਼ਨ, ਦੂਰਸੰਚਾਰ ਅਤੇ ਪ੍ਰਸਾਰਨ ਸੇਵਾਵਾਂ ਮੁਹੱਈਆ ਕਰਵਾਏਗਾ | ਇਸਰੋ ਨੇ ਦੱਸਿਆ ਕਿ ਜੀਸੈਟ-30 ਉਪਗ੍ਰਹਿ ਨੇ ਭਾਰਤੀ ਸਮੇਂ ਅਨੁਸਾਰ ਦੇਰ ਰਾਤ 2: 35 ਮਿੰਟ 'ਤੇ ਦੱਖਣੀ ਅਮਰੀਕਾ ਦੇ ਉੱਤਰੀ ਪੂਰਬੀ ਤਟ 'ਤੇ ਫਰਾਂਸੀਸੀ ਖੇਤਰ ਕੁਰੂ ਦੇ ਏਰੀਅਰ ਪ੍ਰੀਖਣ ਕੰਪਲੈਕਸ ਤੋਂ ਉੱਡਾਣ ਭਰੀ | ਏਰੀਅਨ 5 ਜਹਾਜ਼ ਨੇ ਲਗਪਗ 38 ਮਿੰਟ ਦੀ ਬਿਨਾਂ ਕਿਸੇ ਰੁਕਾਵਟ ਉਡਾਣ ਤੋਂ ਬਾਅਦ ਉਪ-ਗ੍ਰਹਿ ਨੂੰ ਪੁਲਾੜ 'ਚ ਸਥਾਪਿਤ ਕੀਤਾ | ਇਸਰੋ ਨੇ ਟਵੀਟ ਕੀਤਾ ਕਿ ਜੀਸੈਟ-30 ਏਰੀਅਨ 5 ਦੇ ਉਪਰਲੇ ਪੜਾਅ ਤੋਂ ਸਫਲਤਾਪੂਰਵਕ ਵੱਖ ਹੋ ਗਿਆ | ਏਰੀਅਨ ਸਪੇਸ ਦੇ ਸੀ.ਈ.ਓ. ਸਟੀਫਨ ਇਸਰਾਈਲ ਨੇ ਸਫਲ ਪ੍ਰੀਖਣ ਦੀ ਪੁਸ਼ਟੀ ਕਰਦੇ ਹੋਏ ਟਵੀਟ ਕੀਤਾ ਕਿ 2020 ਦੀ ਮਜ਼ਬੂਤ ਸ਼ੁਰੂਆਤ | ਏਰੀਅਨ 5 ਨੇ 2 ਉਪਗ੍ਰਹਿਆਂ ਯੂਟੇਲਸੈਟ ਕਨੈਕਟ ਅਤੇ ਜੀਸੈਟ 30 ਨੂੰ ਉਸ ਦੇ ਪੁਲਾੜ 'ਚ ਸਫਲਤਾਪੂਰਵਕ ਸਥਾਪਿਤ ਕੀਤਾ |

ਭਾਜਪਾ ਆਗੂਆਂ ਨੇ 2022 'ਚ ਅਲੱਗ ਚੋਣਾਂ ਤੇ ਜ਼ਿਆਦਾ ਸੀਟਾਂ 'ਤੇ ਲੜਨ ਦੇ ਸੁਰ ਅਲਾਪੇ

ਅਕਾਲੀ ਦਲ ਦੀ ਡੰਗੋਰੀ ਖਿੱਚਦੇ-ਖਿੱਚਦੇ  ਮੁਦੱਤ ਹੋ ਗਈ-ਮਾਸਟਰ ਮੋਹਨ ਲਾਲ
ਸ਼ਿਵ ਸ਼ਰਮਾ
ਜਲੰਧਰ, 17 ਜਨਵਰੀ-ਕਈ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜਨ ਦਾ ਸੰਕੇਤ ਦਿੰਦੇ ਰਹੇ ਭਾਜਪਾ ਦੇ ਕਈ ਆਗੂਆਂ ਨੇ ਅੱਜ ਅਸ਼ਵਨੀ ਸ਼ਰਮਾ ਦੇ ਪ੍ਰਧਾਨ ਬਣਨ ਮੌਕੇ ਸਮਾਗਮ ਵਿਚ 2022 ਵਿਚ ਨਾ ਸਿਰਫ਼ ਅਲੱਗ ਚੋਣਾਂ ਲੜਨ ਸਗੋਂ ਜ਼ਿਆਦਾ ਸੀਟਾਂ 'ਤੇ ਚੋਣ ਲੜਨ ਦੇ ਸੁਰ ਅਲਾਪ ਕੇ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ | ਇਸ ਤੋਂ ਪਹਿਲਾਂ ਇਕ ਵਾਰ ਪ੍ਰਧਾਨ ਤੇ ਹੋਰ ਅਹੁਦਿਆਂ 'ਤੇ ਕੰਮ ਕਰ ਚੁੱਕੇ ਅਸ਼ਵਨੀ ਸ਼ਰਮਾ ਨੂੰ ਪਾਰਟੀ ਵਲੋਂ ਪੰਜਾਬ ਪ੍ਰਧਾਨ ਐਲਾਨ ਦਿੱਤਾ ਗਿਆ | ਇਸ ਤੋਂ ਇਲਾਵਾ ਬਿਨਾਂ ਵਿਰੋਧ ਦੇ ਪੰਜਾਬ ਦੇ 13 ਆਗੂਆਂ ਨੂੰ ਨਿਰਵਿਰੋਧ ਕੌਮੀ ਕੌਾਸਲ ਦਾ ਮੈਂਬਰ ਵੀ ਚੁਣ ਲਿਆ ਗਿਆ | ਅਸ਼ਵਨੀ ਸ਼ਰਮਾ ਨੂੰ ਸ਼ਵੇਤ ਮਲਿਕ ਦੀ ਜਗ੍ਹਾ ਪ੍ਰਧਾਨ ਬਣਾਇਆ ਗਿਆ ਹੈ | ਅਸ਼ਵਨੀ ਸ਼ਰਮਾ 2010 ਤੋਂ ਲੈ ਕੇ 2013 ਤੱਕ ਪੰਜਾਬ ਭਾਜਪਾ ਪ੍ਰਧਾਨ ਤੋਂ ਇਲਾਵਾ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਦੇ ਅਹੁਦੇ 'ਤੇ ਵੀ ਰਹੇ | ਕੇਂਦਰੀ ਆਬਜ਼ਰਵਰ, ਪਾਰਟੀ ਦੇ ਕੌਮੀ ਮੀਤ ਪ੍ਰਧਾਨ ਤੇ ਰਾਜ-ਸਭਾ ਮੈਂਬਰ ਸ੍ਰੀ ਵਿਨੇ ਸਹਿਸਰਾਬੁਧੇ ਤੋਂ ਇਲਾਵਾ ਕੋਰ ਕਮੇਟੀ ਦੇ ਮੈਂਬਰ ਤੇ ਕਈ ਸਾਬਕਾ ਭਾਜਪਾ ਪ੍ਰਧਾਨ ਸਮੇਤ ਹੋਰ ਆਗੂ ਇਸ ਮੌਕੇ ਸਨ | ਚੋਣ ਅਧਿਕਾਰੀ ਅਨਿਲ ਸਰੀਨ ਨੇ ਅਸ਼ਵਨੀ ਸ਼ਰਮਾ ਨੂੰ ਪ੍ਰਧਾਨ ਬਣਾਉਣ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਅਸ਼ਵਨੀ ਸ਼ਰਮਾ ਦੇ ਪ੍ਰਧਾਨ ਬਣਨ ਨਾਲ ਪੰਜਾਬ ਭਾਜਪਾ ਦੀ ਜਥੇਬੰਦਕ ਚੋਣਾਂ ਦੀ ਪ੍ਰਕਿਰਿਆ ਵੀ ਖ਼ਤਮ ਹੋ ਗਈ ਹੈ | ਬਿਨਾਂ ਵਿਰੋਧ ਦੇ ਜਿਹੜੇ ਆਗੂ ਕੌਮੀ ਕੌਾਸਲ ਲਈ ਚੁਣੇ ਗਏ, ਉਨ੍ਹਾਂ 'ਚ ਡਾ. ਬਲਦੇਵ ਚਾਵਲਾ, ਇਕਬਾਲ ਸਿੰਘ ਲਾਲਪੁਰਾ, ਮੋਹਨ ਲਾਲ, ਧਰਮ ਪਾਲ ਰਾਓ, ਕੇਵਲ ਕੁਮਾਰ, ਸੁਰਜੀਤ ਜਿਆਨੀ, ਮੋਹਨ ਲਾਲ ਗਰਗ, ਦਿਲਬਾਗ ਸਿੰਘ, ਮਹਿੰਦਰ ਭਗਤ, ਲਕਸ਼ਮੀ ਕਾਂਤਾ ਚਾਵਲਾ, ਉਂਕਾਰ ਸਿੰਘ ਪਾਹਵਾ, ਤੀਕਸ਼ਨ ਸੂਦ, ਪ੍ਰੇਮ ਗੁਗਨਾਨੀ ਸ਼ਾਮਿਲ ਹਨ | ਪ੍ਰਧਾਨ ਬਨਣ ਤੋਂ ਬਾਅਦ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਹ ਜਲਦੀ ਹੀ ਹਰ ਜ਼ਿਲੇ੍ਹ ਵਿਚ ਦੋ-ਦੋ ਰਾਤਾਂ ਰਹਿਣਗੇ | ਪਾਰਟੀ ਵਿਚ ਸਿਰਫ਼ ਕੰਮ ਕਰਨ ਵਾਲੇ ਵਰਕਰਾਂ, ਆਗੂਆਂ ਨੂੰ ਜਗ੍ਹਾ ਦਿੱਤੀ ਜਾਵੇਗੀ | ਪਾਰਟੀ ਦੇ ਬਾਕੀ ਰਹਿੰਦੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਂਅ ਵੀ ਐਲਾਨ ਦਿੱਤੇ ਜਾਣਗੇ | ਉਨ੍ਹਾਂ ਨੇ ਨਾਲ ਹੀ ਕੈਪਟਨ ਸਰਕਾਰ 'ਤੇ ਹਮਲਾ ਬੋਲਿਆ ਤੇ ਵਿਧਾਨ ਸਭਾ ਵਿਚ ਨਾਗਰਿਕਤਾ ਸੋਧ ਕਾਨੂੰਨ ਿਖ਼ਲਾਫ਼ ਮਤਾ ਪਾਸ ਕਰਨ ਨੂੰ ਕਾਲਾ ਦਿਨ ਕਰਾਰ ਦਿੱਤਾ | ਅਸ਼ਵਨੀ ਸ਼ਰਮਾ ਦਾ ਕਹਿਣਾ ਸੀ ਕਿ ਰਾਜ ਵਿਚ ਸਰਕਾਰ ਨਾਂਅ ਦੀ ਕੋਈ ਗੱਲ ਨਹੀਂ ਹੈ | ਇਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਜਥੇਬੰਦਕ ਜਨਰਲ ਸਕੱਤਰ ਦਿਨੇਸ਼ ਕੁਮਾਰ, ਸ਼ਵੇਤ ਮਲਿਕ, ਮਦਨ ਮੋਹਨ ਮਿੱਤਲ, ਬਿ੍ਜ ਲਾਲ ਰਿਣਵਾ, ਪ੍ਰੋ. ਰਜਿੰਦਰ ਭੰਡਾਰੀ, ਮਨੋਰੰਜਨ ਕਾਲੀਆ, ਤੀਕਸ਼ਨ ਸੂਦ, ਮਹਿੰਦਰ ਭਗਤ, ਕੇ. ਡੀ. ਭੰਡਾਰੀ, ਰਾਜੇਸ਼ ਬਾਘਾ, ਅਮਰਜੀਤ ਸਿੰਘ ਅਮਰੀ ਤੇ ਹੋਰ ਆਗੂ, ਵਰਕਰ ਹਾਜ਼ਰ ਸਨ | ਅੱਜ ਜਲੰਧਰ ਵਿਚ ਕਰਵਾਏ ਗਏ ਸਮਾਗਮ ਦੌਰਾਨ ਕੇਂਦਰੀ ਚੋਣ ਅਧਿਕਾਰੀ ਤੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ, ਰਾਜ ਸਭਾ ਮੈਂਬਰ ਸ੍ਰੀ ਵਿਨੇ ਸਹਿਸਰਾਬੁਧੇ ਦੀ ਹਾਜ਼ਰੀ ਵਿਚ ਸੀਨੀਅਰ ਭਾਜਪਾ ਆਗੂਆਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਹਰਿਆਣਾ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਆਪਣੀ ਸਰਕਾਰ ਬਣਾਉਣ ਲਈ ਯਤਨ ਕਰਦੀ ਹੈ ਤਾਂ ਪੰਜਾਬ ਵਿਚ ਵਰਕਰਾਂ ਦੀ ਮੰਗ ਹੈ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਹੋਣੀ ਚਾਹੀਦੀ ਹੈ | ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਦਾ ਕਹਿਣਾ ਸੀ ਕਿ 2022 ਵਿਚ ਭਾਜਪਾ ਨੂੰ ਮਜ਼ਬੂਤ ਹੋ ਕੇ ਆਪਣੀ ਸਰਕਾਰ ਬਣਾਉਣੀ ਚਾਹੀਦੀ ਹੈ ਕਿਉਂਕਿ ਪਾਰਟੀ ਨੇ ਹਰਿਆਣਾ ਵਿਚ ਪਹਿਲਾਂ ਆਪ ਸਰਕਾਰ ਬਣਾਈ ਸੀ | ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਦੀ ਸਰਕਾਰ ਹੈ ਤੇ ਪੰਜਾਬ ਵਿਚ ਪਾਰਟੀ ਨੂੰ ਕੀ ਹੋ ਗਿਆ ਹੈ | ਮਾਸਟਰ ਮੋਹਨ ਲਾਲ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਉਹ ਅਕਾਲੀ ਦਲ ਦੀ ਡੰਗੋਰੀ ਖਿੱਚਦੇ-ਖਿੱਚਦੇ ਮੁਦੱਤ ਹੋ ਗਈ ਹੈ | ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਬਿ੍ਜ ਲਾਲ ਰਿਣਵਾ ਨੇ ਤਾਂ ਪੰਜਾਬ ਵਿਚ ਆਪਣਾ ਮੁੱਖ ਮੰਤਰੀ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਪਾਰਟੀ ਕੋਲ ਹੁਣ ਸਮਾਂ ਹੈ ਤੇ ਇਹ ਕੰਮ ਸਾਰਿਆਂ ਦੇ ਸਹਿਯੋਗ ਨਾਲ ਕੀਤਾ ਜਾ ਸਕਦਾ ਹੈ | ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਕਿੱਲੇ ਨਾਲ ਕਿੰਨੀ ਦੇਰ ਤੱਕ ਬੰਨੇ੍ਹ ਰਹਿਣਗੇ | 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕੌਮੀ ਪ੍ਰਧਾਨ ਦੀ ਹਾਜ਼ਰੀ ਵਿਚ ਜ਼ਿਆਦਾ ਸੀਟਾਂ 'ਤੇ ਲੜਨ ਦੀ ਮੰਗ ਕੀਤੀ ਸੀ | ਉਨ੍ਹਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਉਹ 23 ਵਿਧਾਨ ਸਭਾ ਸੀਟਾਂ 'ਤੇ ਸੰਤੁਸ਼ਟ ਨਹੀਂ ਹਨ | ਅਸ਼ਵਨੀ ਸ਼ਰਮਾ ਵੱਲ ਸੰਕੇਤ ਕਰਦੇ ਹੋਏ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਹਰਿਆਣਾ, ਮਹਾਰਾਸ਼ਟਰ ਦੀ ਤਰਾਂ ਪੰਜਾਬ ਵਿਚ ਵਰਕਰ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਕਿੰਗ ਮੇਕਰ ਦੇ ਤੌਰ 'ਤੇ ਦੇਖਣਾ ਚਾਹੁੰਦੇ ਹਨ | ਮਿੱਤਲ ਦਾ ਕਹਿਣਾ ਸੀ ਕਿ 2012 ਵਿਚ ਡੇਰਾ ਸਿਰਸਾ ਦਾ ਵਿਰੋਧ ਕਰਨ 'ਤੇ ਅਕਾਲੀ ਦਲ ਦੀਆਂ ਸੀਟਾਂ ਘਟ ਗਈਆਂ ਸਨ | ਉਨ੍ਹਾਂ ਕਿਹਾ ਕਿ ਪਾਰਟੀ ਨੂੰ 59 ਸੀਟਾਂ 'ਤੇ ਚੋਣ ਲੜਨੀ ਚਾਹੀਦੀ ਹੈ | ਮਨੋਰੰਜਨ ਕਾਲੀਆ ਨੇ ਕਿਹਾ ਕਿ ਹਰਿਆਣਾ, ਹਿਮਾਚਲ ਦੀ ਤਰਾਂ ਪੰਜਾਬ ਵਿਚ ਵੀ ਵਰਕਰਾਂ ਨੇ ਇਸ ਤਰਾਂ ਦੀਆਂ ਆਸਾਂ ਲਗਾਈਆਂ ਹੋਈਆਂ ਹਨ | ਪੰਜਾਬ ਭਾਜਪਾ ਦੇ ਜਥੇਬੰਦਕ ਜਨਰਲ ਸਕੱਤਰ ਦਿਨੇਸ਼ ਕੁਮਾਰ ਦਾ ਕਹਿਣਾ ਸੀ ਕਿ 2022 ਦੀਆਂ ਚੋਣਾਂ ਇਕ ਚੁਣੌਤੀ ਹੈ ਤੇ ਵਰਕਰਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਰਾਜ ਵਿਚ ਡਟ ਕੇ ਕੰਮ ਕਰਨਾ ਚਾਹੀਦਾ ਹੈ | ਕੇਂਦਰੀ ਚੋਣ ਅਧਿਕਾਰੀ ਤੇ ਸਮਾਗਮ ਦੇ ਆਬਜ਼ਰਵਰ ਵਿਨੇ ਸਹਿਸਰਾਬੁਧੇ ਨੇ ਕਿਸੇ ਵੀ ਕੰਮ ਲਈ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ | ਸਮਾਗਮ ਦੇ ਖ਼ਤਮ ਹੋਣ ਤੋਂ ਬਾਅਦ ਨਵੇਂ ਬਣੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਭਾਜਪਾ ਆਗੂਆਂ ਵਲੋਂ ਅਲੱਗ ਚੋਣਾਂ ਲੜਨ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਭਾਜਪਾ ਦੇ ਆਗੂਆਂ ਨੇ ਆਪਣੀਆਂ ਭਾਵਨਾਵਾਂ ਪ੍ਰਗਟਾਈਆਂ ਹਨ ਤੇ ਉਹ ਉਸ ਬਾਰੇ ਪਾਰਟੀ ਤੋਂ ਇਲਾਵਾ ਸਹਿਯੋਗੀ ਭਾਈਵਾਲ ਪਾਰਟੀ ਨਾਲ ਚਰਚਾ ਕਰਨਗੇ | ਉਨ੍ਹਾਂ ਨੇ ਗੱਠਜੋੜ ਨੂੰ ਮਜ਼ਬੂਤ ਦੱਸਿਆ | ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਬਾਰੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਰਟੀ ਨੇ ਜਿਹੜਾ ਟੀਚਾ ਦਿੱਤਾ ਹੈ, ਉਹ ਉਸ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਨਗੇ | ਭਵਿੱਖ ਦੀ ਯੋਜਨਾ ਬਾਰੇ ਉਨ੍ਹਾਂ ਕਿਹਾ ਕਿ ਰਣਨੀਤੀ ਦੱਸੀ ਨਹੀਂ ਜਾਂਦੀ ਸਗੋਂ ਕੰਮ ਕੀਤਾ ਜਾਂਦਾ ਹੈ |

ਪ੍ਰਸਿੱਧ ਇਤਿਹਾਸਕਾਰ, ਆਲੋਚਕ ਤੇ ਸਾਹਿਤਕਾਰ ਡਾ: ਸੁਰਜੀਤ ਹਾਂਸ ਨਹੀਂ ਰਹੇ

ਐੱਸ. ਏ. ਐੱਸ. ਨਗਰ, 17 ਜਨਵਰੀ (ਕੇ. ਐੱਸ. ਰਾਣਾ)- ਉੱਘੇ ਪੰਜਾਬੀ ਲੇਖਕ, ਆਲੋਚਕ ਤੇ ਸਿੱਖ ਇਤਿਹਾਸਕਾਰ ਡਾ: ਸੁਰਜੀਤ ਹਾਂਸ (89) ਨੇ ਅੱਜ ਇਸ ਸੰਸਾਰ ਨੂੰ ਅਲਵਿਦਾ ਆਖਦਿਆਂ ਪੰਚਕੂਲਾ ਵਿਚਲੇ ਪਾਰਸ ਹਸਪਤਾਲ ਵਿਖੇ ਆਖਰੀ ਸਾਹ ਲਿਆ | ਡਾ: ਹਾਂਸ ਆਪਣੀ ਬੇਟੀ ਨਾਨਕੀ ਹਾਂਸ ਨਾਲ ਮੁਹਾਲੀ ਦੇ ਫੇਜ਼-11 ਵਿਚਲੇ ਮਕਾਨ ਨੰ: 144 ਵਿਖੇ ਰਹਿ ਰਹੇ ਸਨ | ਉਨ੍ਹਾਂ ਦੀ ਬੇਟੀ ਨਾਨਕੀ ਹਾਂਸ ਟਿ੍ਬਿਊਨ ਗਰੁੱਪ ਵਿਖੇ ਬਤੌਰ ਚੀਫ਼ ਨਿਊਜ਼ ਆਡੀਟਰ ਹਨ | ਡਾ: ਹਾਂਸ ਨੂੰ 1980 ਵਿਚ ਬਰਤਾਨੀਆਂ ਦੇ ਪੰਜਾਬੀ ਭਾਈਚਾਰੇ ਨਾਲ ਮਿਲ ਕੇ 15 ਰੋਜ਼ਾ ਵਿਸ਼ਵ ਪੰਜਾਬੀ ਕਾਨਫ਼ਰੰਸ ਕਰਵਾਉਣ ਦਾ ਸਿਹਰਾ ਜਾਂਦਾ ਹੈ | ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅਧਿਐਨ ਵਿਭਾਗ ਦੇ ਸੀਨੀਅਰ ਲੈਕਚਰਾਰ ਵਜੋਂ ਸੇਵਾਵਾਂ ਨਿਭਾਉਂਦਿਆਂ 1975 ਵਿਚ ਅਧਿਆਪਕ ਐਸੋਸੀਏਸ਼ਨ ਦੀ ਸਥਾਪਨਾ ਕੀਤੀ | ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ: ਹਾਂਸ ਨੇ ਆਰਟਸ ਦੇ ਡੀਨ ਫੈਕਲਟੀ, ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ, ਸੈਨੇਟ ਤੇ ਅਕਾਦਮਿਕ ਪ੍ਰੀਸ਼ਦ ਮੈਂਬਰ ਰਹਿੰਦਿਆਂ ਅਕਾਦਮਿਕ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ | ਇਸ ਤੋਂ ਇਲਾਵਾ ਉਨ੍ਹਾਂ ਕਈ ਕਿਤਾਬਾਂ ਤੇ ਖੋਜ ਪੱਤਰ ਵੀ ਲਿਖੇ, ਜਿਨ੍ਹਾਂ ਵਿਚੋਂ ਕੰਧ-ਚਿੱਤਰਾਂ ਤੇ ਚਿੱਤਰਕਾਰੀ 'ਤੇ ਆਧਾਰਿਤ 'ਬੀ-40' ਅਤੇ 'ਮਿੱਟੀ ਦੀ ਢੇਰੀ' ਉਨ੍ਹਾਂ ਦੀਆਂ ਪ੍ਰਸਿੱਧ ਕਿਤਾਬਾਂ ਵਿਚੋਂ ਇਕ ਹੈ | ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ 1992 'ਚ ਇਤਿਹਾਸ ਵਿਭਾਗ ਦੇ ਮੁਖੀ ਵਜੋਂ ਸੇਵਾ-ਮੁਕਤ ਹੋਣ ਤੋਂ ਬਾਅਦ 1 ਜਨਵਰੀ 1993 ਨੂੰ ਡਾ: ਹਾਂਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਜੁੜ ਗਏ ਤੇ ਵਿਲੀਅਮ ਸ਼ੈਕਸਪੀਅਰ ਦੇ ਸਾਰੇ ਨਾਟਕਾਂ ਦਾ ਪੰਜਾਬੀ 'ਚ ਅਨੁਵਾਦ ਕਰਨ ਦੇ ਕਾਰਜ ਵਿਚ ਜੁਟ ਗਏ | ਉਨ੍ਹਾਂ ਵਧੇਰੇ ਸਮਾਂ ਪੰਜਾਬੀ ਯੂਨੀਵਰਸਿਟੀ ਵਿਖੇ ਰਹਿੰਦਿਆਂ ਬਿਤਾਇਆ ਤੇ ਇਸੇ ਦੌਰਾਨ ਉਨ੍ਹਾਂ 43 ਦੇ ਕਰੀਬ ਸੇਕਸ਼ਪੀਅਰ ਦੀਆਂ ਕਿਤਾਬਾਂ ਅਨੁਵਾਦਤ ਕੀਤੀਆਂ, ਜਿਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕੀਤਾ | ਉਹ ਅੱਜ-ਕੱਲ੍ਹ ਵਿਲੀਅਮ ਡਾਰਬਨ ਦੇ ਸਾਹਿਤ 'ਤੇ ਕੰਮ ਕਰ ਰਹੇ ਸਨ | ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ, ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ, ਖੁਰਾਕ ਤੇ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਡਾ: ਸੁਖਦੇਵ ਸਿੰਘ ਸਿਰਸਾ, ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਡਾ: ਸਰਬਜੀਤ ਸਿੰਘ ਤੇ ਜਨਰਲ ਸਕੱਤਰ ਡਾ: ਗੁਰਮੇਲ ਸਿੰਘ, ਪੰਜਾਬ ਇਕਾਈ ਦੇ ਕਾਰਜਕਾਰੀ ਪ੍ਰਧਾਨ ਡਾ: ਸੁਰਜੀਤ ਸਿੰਘ ਬਰਾੜ, ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਬਲਕਾਰ ਸਿੰਘ ਸਿੱਧੂ, ਦੀਪਕ ਚਨਾਰਥਲ, ਮਨਜੀਤ ਇੰਦਰਾ, ਮਨਜੀਤ ਕੌਰ ਮੀਤ, ਸੁਸ਼ੀਲ ਦੋਸਾਂਝ, ਧਿਆਨ ਸਿੰਘ ਕਾਹਲੋਂ, ਤੇਜਾ ਸਿੰਘ, ਡਾ: ਸੁਰਿੰਦਰ ਗਿੱਲ, ਡਾ: ਮਨਮੋਹਣ ਸਿੰਘ ਦਾਊਾ, ਅਵਤਾਰ ਸਿੰਘ ਪਤੰਗ, ਨਿਰਮਲ ਜਸਵਾਲ ਆਦਿ ਸਾਹਿਤਕਾਰਾਂ ਨੇ ਡਾ: ਸੁਰਜੀਤ ਹਾਂਸ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ: ਹਾਂਸ ਦੇ ਵਿਛੋੜੇ ਕਾਰਨ ਪੰਜਾਬੀ ਇਤਿਹਾਸ ਤੇ ਸਾਹਿਤ ਚਿੰਤਨ ਨੂੰ ਵੱਡਾ ਘਾਟਾ ਪਿਆ ਹੈ | ਡਾ: ਹਾਂਸ ਦਾ ਅੱਜ ਦੁਪਹਿਰ ਸਮੇਂ ਚੰਡੀਗੜ੍ਹ ਵਿਚਲੇ ਸੈਕਟਰ-25 ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਉਨ੍ਹਾਂ ਦੀ ਅੰਤਿਮ ਯਾਤਰਾ 'ਚ ਭਾਰੀ ਗਿਣਤੀ 'ਚ ਸਾਹਿਤਕ, ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਮਿੱਤਰ-ਸਨੇਹੀਆਂ ਵਲੋਂ ਹਾਜ਼ਰੀ ਲੁਆਈ ਗਈ | ਸਾਹਿਤਕ ਖੇਤਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ- ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉੱਘੇ ਪੰਜਾਬੀ ਲੇਖਕ ਤੇ ਪ੍ਰਸਿੱਧ ਸਿੱਖ ਇਤਿਹਾਸਕਾਰ ਡਾ: ਸੁਰਜੀਤ ਹਾਂਸ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਮੁੱਖ ਮੰਤਰੀ ਨੇ ਡਾ: ਹਾਂਸ ਦੀ ਮੌਤ ਨੂੰ ਸਾਹਿਤਕ ਖੇਤਰ 'ਚ ਕਦੇ ਨਾ ਪੂਰਿਆ ਜਾਣਾ ਵਾਲਾ ਘਾਟਾ ਦੱਸਿਆ | ਉਨ੍ਹਾਂ ਇਸ ਔਖੀ ਘੜੀ 'ਚ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟਾਈ |
ਡਾ: ਹਾਂਸ ਨੇ ਮਾਂ ਬੋਲੀ ਦੀ ਵਡਮੁੱਲੀ ਸੇਵਾ ਕੀਤੀ- ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਡਾ: ਸੁਰਜੀਤ ਹਾਂਸ ਦੇ ਦਿਹਾਂਤ 'ਤੇ ਡੰੂਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ¢ ਉਨ੍ਹਾਂ ਕਿਹਾ ਕਿ ਡਾ: ਹਾਂਸ ਸ਼ੈਕਸਪੀਅਰ ਦੀਆਂ ਰਚਨਾਵਾਂ ਨੰੂ ਪੰਜਾਬੀ ਵਿਚ ਅਨੁਵਾਦ ਕਰਕੇ ਮਾਂ ਬੋਲੀ ਦੀ ਵੱਡਮੁੱਲੀ ਸੇਵਾ ਕਰਨ ਲਈ ਜਾਣੇ ਜਾਂਦੇ ਸਨ¢ ਉਨ੍ਹਾਂ ਕਿਹਾ ਕਿ ਡਾ: ਹਾਂਸ ਵਲੋਂ ਮਾਂ ਬੋਲੀ ਲਈ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ¢

ਗੁਰਦਾਸਪੁਰ ਅਤੇ ਰਾਜਾਤਾਲ ਸਰਹੱਦ ਨੇੜਿਓਾ 183 ਕਰੋੜ ਤੋਂ ਵੱਧ ਦੀ ਹੈਰੋਇਨ ਬਰਾਮਦ

ਵੱਡੀ ਮਾਤਰਾ 'ਚ ਅਸਲ੍ਹਾ ਅਤੇ ਗੋਲੀ-ਸਿੱਕਾ ਵੀ ਬਰਾਮਦ
ਦੋਰਾਂਗਲਾ, 17 ਜਨਵਰੀ (ਲਖਵਿੰਦਰ ਸਿੰਘ ਚੱਕਰਾਜਾ)-ਅੱਜ ਜ਼ਿਲ੍ਹਾ ਗੁਰਦਾਸਪੁਰ ਨਾਲ ਲਗਦੀ ਸਰਹੱਦ 'ਤੇ ਖਾਸਾ ਨੇੜੇ ਰਾਜਤਾਲ ਚੌਕੀ ਨੇੜਿਓਾ ਬੀ.ਐਸ.ਐਫ. ਨੇ ਲਗਭਗ 183 ਕਰੋੜ ਰੁਪਏ ਦੀ ਹੈਰੋਇਨ ਸਮੇਤ ਵੱਡੀ ਮਾਤਰਾ 'ਚ ਅਸਲ੍ਹਾ ਤੇ ਗੋਲੀ-ਸਿੱਕਾ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਨਾਲ ਲੱਗਦੀ ਹਿੰਦ-ਪਾਕਿ ਸਰਹੱਦ 'ਤੇ ਚੌਾਤਰਾ ਪੋਸਟ ਨੇੜਿਉਂ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ਼ 58 ਬਟਾਲੀਅਨ ਦੇ ਜਵਾਨਾਂ ਵਲੋਂ ਅੱਜ ਸਵੇਰੇ ਤੜਕਸਾਰ 3.50 ਵਜੇ ਦੇ ਕਰੀਬ 22 ਕਿੱਲੋ ਹੈਰੋਇਨ, ਜਿੰਦਾ ਕਾਰਤੂਸ ਤੇ ਕੁਝ ਹੋਰ ਸਾਮਾਨ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ,
ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਅੰਦਾਜ਼ਨ ਕੀਮਤ 121 ਕਰੋੜ ਰੁਪਏ ਦੱਸੀ ਜਾ ਰਹੀ ਹੈ | ਇਸ ਸਬੰਧੀ ਮੌਕੇ 'ਤੇ ਪਹੁੰਚੇ ਬੀ.ਐਸ.ਐਫ਼ ਦੇ ਡੀ.ਆਈ.ਜੀ. ਰਜੇਸ਼ ਸ਼ਰਮਾ ਨੇ ਦੱਸਿਆ ਕਿ ਅੱਜ ਤੜਕੇ ਹੀ ਸੰਘਣੀ ਧੁੰਦ ਦਾ ਫ਼ਾਇਦਾ ਉਠਾਉਂਦੇ ਹੋਏ ਪਾਕਿ ਦੇ ਨਸ਼ਾ ਤਸਕਰਾਂ ਵਲੋਂ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਰਸਤੇ ਹੈਰੋਇਨ ਦੀ ਵੱਡੀ ਖੇਪ ਭਾਰਤ ਵੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਰਹੱਦ 'ਤੇ ਤਾਇਨਾਤ ਜਵਾਨਾਂ ਵਲੋਂ ਜਿਉਂ ਹੀ ਤਾਰ ਨੇੜੇ ਕੋਈ ਹਰਕਤ ਹੁੰਦੀ ਦੇਖੀ ਤਾਂ ਉਨ੍ਹਾਂ ਵਲੋਂ ਉਸ ਪਾਸੇ ਵੱਲ ਫਾਇਰਿੰਗ ਕੀਤੀ ਗਈ | ਸੰਘਣੀ ਧੁੰਦ ਵਿਚ ਦਿਖਾਈ ਨਾ ਦੇਣ ਕਾਰਨ ਤਸਕਰ ਮੁੜ ਪਾਕਿਸਤਾਨ ਵਾਲੇ ਪਾਸੇ ਭੱਜਣ ਵਿਚ ਕਾਮਯਾਬ ਹੋ ਗਏ | ਮੌਕੇ ਵਾਲੀ ਥਾਂ 'ਤੇ ਕੀਤੀ ਗਈ ਤਲਾਸ਼ੀ ਦੌਰਾਨ 22 ਪੈਕਟ ਹੈਰੋਇਨ, ਜਿਸ ਦਾ ਵਜ਼ਨ 22 ਕਿਲੋਗ੍ਰਾਮ ਬਣਦਾ ਹੈ | ਇਸ ਹੈਰੋਇਨ ਨੰੂ ਤਾਰ ਤੋਂ ਪਾਰ ਪਹੁੰਚਾਉਣ ਲਈ ਵਰਤੀ ਗਈ 10 ਫੁੱਟ ਲੰਮੀ ਪਲਾਸਟਿਕ ਪਾਈਪ, 2 ਮੈਗਜ਼ੀਨ, 90 ਪਾਕਿਸਤਾਨੀ ਜਿੰਦਾ ਰੌਾਦ, 2 ਮੋਬਾਈਲ ਫ਼ੋਨ, ਇਕ ਵਾਈ. ਫਾਈ. ਕੁਨੈਕਟਰ, ਚਾਰ ਜੋੜੇ ਜੁੱਤੀਆਂ, ਇਕ ਟੋਪੀ ਅਤੇ ਲੋਈ ਮਿਲੇ |
ਰਾਜਾਤਾਲ ਨੇੜਿਓਾ 62 ਕਰੋੜ 50 ਲੱਖ ਰੁਪਏ ਦੀ ਹੈਰੋਇਨ ਬਰਾਮਦ
ਅਟਾਰੀ/ ਖ਼ਾਸਾ, (ਰੁਪਿੰਦਰਜੀਤ ਸਿੰਘ ਭਕਨਾ, ਗੁਰਨੇਕ ਸਿੰਘ ਪੰਨੂੰ)-ਸਰਹੱਦੀ ਬਾਹਰੀ ਚੌਕੀ ਰਾਜਾਤਾਲ ਵਿਖੇ ਬੀ. ਐੱਸ. ਐੱਫ. ਨੇ 62 ਕਰੋੜ 50 ਲੱਖ ਰੁਪਏ ਦੇ ਮੁੱਲ ਵਾਲੀ 12 ਕਿਲੋ 522 ਗ੍ਰਾਮ ਹੈਰੋਇਨ, ਅਸਲ੍ਹਾ ਤੇ ਗੋਲੀ ਸਿੱਕਾ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਰਾਜਾਤਾਲ ਕੋਲ ਪੈਂਦੇ ਪੈਂਦੀ ਸਰਹੱਦੀ ਬੁਰਜੀ ਨੰਬਰ 111/5-6 ਨੇੜੇ ਬੀ. ਐੱਸ. ਐੱਫ. ਦੀ 71ਵੀਂ ਬਟਾਲੀਅਨ ਦੇ ਜਵਾਨਾਂ ਨੇ ਕੁਝ ਨਕਲੋ ਹਰਕਤ ਵੇਖੀ ਕਿ ਕੁਝ ਵਿਅਕਤੀ ਧੁੰਦ ਦੀ ਆੜ ਲੈ ਕੇ ਭਾਰਤ ਵਾਲੇ ਪਾਸੇ ਵੱਲ ਕੁਝ ਸੁੱਟਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ 'ਤੇ ਉਨ੍ਹਾਂ ਨੂੰ ਲਲਕਾਰਿਆ ਗਿਆ ਤੇ ਬੀ. ਐਸ. ਐਫ. ਦੇ ਜਵਾਨਾਂ ਵਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਕੰਡਿਆਲੀ ਤਾਰ ਤੋਂ ਭਾਰਤ ਵਾਲੇ ਪਾਸੇ ਤੋਂ ਦਸ ਪੈਕੇਟ ਹੈਰੋਇਨ ਤੇ ਕੰਡਿਆਲੀ ਤਾਰ ਤੋਂ ਪਾਕਿਸਤਾਨ ਵਾਲੇ ਪਾਸੇ ਵਲੋਂ ਦੋ ਪੈਕੇਟ ਹੈਰੋਇਨ ਤੇ ਇਕ ਪਿਸਤੌਲ 9 ਐਮ. ਐਮ. ਚਾਈਨਾ ਮੇਡ ਉਸ ਦਾ ਇਕ ਮੈਗਜ਼ੀਨ ਤੇ 9 ਕਾਰਤੂਸ ਬਰਾਮਦ ਕੀਤੀ |

ਖਾਲੜਾ ਸੈਕਟਰ 'ਚੋਂ 30 ਕਰੋੜ ਦੀ ਹੈਰੋਇਨ ਅਤੇ 4200 ਡਾਲਰ ਬਰਾਮਦ

ਤਰਨ ਤਾਰਨ/ਖਾਲੜਾ, 17 ਜਨਵਰੀ (ਹਰਿੰਦਰ ਸਿੰਘ, ਜੱਜਪਾਲ ਸਿੰਘ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ ਸਰਹੱਦੀ ਚੌਕੀ ਰਾਜੋਕੇ ਅਧੀਨ ਆਉਂਦੇ ਖੇਤਰ 'ਚੋਂ ਬੀ.ਐੱਸ.ਐੱਫ. ਵਲੋਂ ਪਾਕਿਸਤਾਨੀ ਤਸਕਰਾਂ ਵਲੋਂ ਕੰਡਿਆਲੀ ਤਾਰ ਤੋਂ ਪਾਰ ਸੁੱਟੀ 6 ਕਿਲੋ 90 ਗ੍ਰਾਮ ਹੈਰੋਇਨ ...

ਪੂਰੀ ਖ਼ਬਰ »

ਫ਼ਰਾਰ ਸਾਬਕਾ ਫ਼ੌਜੀ ਦਿੱਲੀ ਤੋਂ ਗਿ੍ਫ਼ਤਾਰ

ਹੁਸ਼ਿਆਰਪੁਰ, 17 ਜਨਵਰੀ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਬੀਤੇ ਦਿਨੀਂ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚੋਂ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋਏ ਕੈਦੀ ਸਾਬਕਾ ਫ਼ੌਜੀ ਹਰਪ੍ਰੀਤ ਸਿੰਘ ਨੂੰ ਅੱਜ ਸਵੇਰੇ ਦਿੱਲੀ ਤੋਂ ਗਿ੍ਫ਼ਤਾਰ ਕਰ ਲਿਆ ਗਿਆ | ਹਰਪ੍ਰੀਤ ...

ਪੂਰੀ ਖ਼ਬਰ »

ਹਾਈਕੋਰਟ ਤੋਂ ਸੇਂਗਰ ਨੂੰ ਰਾਹਤ ਨਹੀਂ

ਨਵੀਂ ਦਿੱਲੀ, 17 ਜਨਵਰੀ (ਏਜੰਸੀ)- ਸਾਲ 2017 ਦੇ ਉਨਾਓ ਜਬਰ ਜਨਾਹ ਮਾਮਲੇ 'ਚ ਭਾਜਪਾ ਵਲੋਂ ਪਾਰਟੀ ਵਿਚੋਂ ਕੱਢੇ ਗਏ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਅੱਜ ਦਿੱਲੀ ਹਾਈਕੋਰਟ ਵਲੋਂ ਸਜ਼ਾ ਨੂੰ ਲੈ ਕੇ ਕੋਈ ਅੰਤਰਿਮ ਰਾਹਤ ਨਹੀਂ ਮਿਲੀ | ਹਾਈਕੋਰਟ ਨੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਤਰਨ ਤਾਰਨ ਨੇੜੇ ਬੈਂਕ 'ਚੋਂ 6 ਲੱਖ ਲੁੱਟੇ

ਸਰਹਾਲੀ ਕਲਾਂ, 17 ਜਨਵਰੀ (ਅਜੈ ਸਿੰਘ ਹੁੰਦਲ)-ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਠੱਠੀਆਂ ਮਹੰਤਾਂ ਸਥਿਤ ਐਕਸਿਸ ਬੈਂਕ ਦੀ ਬ੍ਰਾਂਚ 'ਚੋਂ ਚਿੱਟੇ ਦਿਨ ਲੁਟੇਰੇ 6 ਲੱਖ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ | ਬੇਖੌਫ਼ ਲੁਟੇਰੇ ਦੁਪਹਿਰ ਦੇ ਤਕਰੀਬਨ 1.45 ਵਜੇ ਘਟਨਾ ਨੂੰ ਅੰਜਾਮ ਦੇ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਪ੍ਰਸ਼ਾਸਨ ਵਲੋਂ ਘਰ 'ਚ ਨਜ਼ਰਬੰਦ 4 ਰਾਜਨੀਤਕ ਆਗੂ ਰਿਹਾਅ

ਸ੍ਰੀਨਗਰ, 17 ਜਨਵਰੀ (ਏਜੰਸੀ)-ਜੰਮੂ-ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨ ਦੇ ਕਰੀਬ ਪੰਜ ਮਹੀਨੇ ਬਾਅਦ ਅੱਜ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਘਰ 'ਚ ਨਜ਼ਰਬੰਦ ਚਾਰ ਰਾਜਨੀਤਕ ਆਗੂਆਂ ਨੂੰ ਰਿਹਾਅ ਕਰ ਦਿੱਤਾ ਹੈ | ਇਨ੍ਹਾਂ ਵਿਚ ਇਕ ਨੈਸ਼ਨਲ ਕਾਨਫ਼ਰੰਸ, ਇਕ ਪੀ. ਡੀ. ਪੀ., ਇਕ ...

ਪੂਰੀ ਖ਼ਬਰ »

ਕਿ੍ਕਟ ਸੱਟੇਬਾਜ਼ ਸੰਜੀਵ ਚਾਵਲਾ ਦੀ ਭਾਰਤ ਹਵਾਲਗੀ ਤੈਅ

ਲੰਡਨ, 17 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕਿ੍ਕਟ ਸੱਟੇਬਾਜ਼ ਸੰਜੀਵ ਚਾਵਲਾ ਦੀ ਭਾਰਤ ਹਵਾਲਗੀ ਤੈਅ ਹੋ ਗਈ ਹੈ, ਅੱਜ ਲੰਡਨ ਹਾਈ ਕੋਰਟ ਵਲੋਂ ਸੰਜੀਵ ਦੀ ਆਖ਼ਰੀ ਅਪੀਲ ਖ਼ਾਰਜ ਕਰ ਦਿੱਤੀ ਗਈ ਹੈ | ਚਾਵਲਾ ਕਿ੍ਕਟ ਮੈਚ 'ਚ ਸੱਟੇਬਾਜ਼ੀ ਦੇ ਮਾਮਲੇ 'ਚ ਭਾਰਤ ਨੂੰ ...

ਪੂਰੀ ਖ਼ਬਰ »

ਮੁੰਬਈ ਧਮਾਕਿਆਂ ਦਾ ਲਾਪਤਾ ਦੋਸ਼ੀ ਯੂ.ਪੀ. ਪੁਲਿਸ ਵਲੋਂ ਗਿ੍ਫ਼ਤਾਰ

ਲਖਨਊ/ਮੁੰਬਈ, 17 ਜਨਵਰੀ (ਏਜੰਸੀ)- ਮੁੰਬਈ 'ਚ 1993 'ਚ ਹੋਏ ਲੜੀਵਾਰ ਧਮਾਕਿਆਂ ਦੇ ਮਾਮਲੇ ਦਾ ਦੋਸ਼ੀ ਜਲੀਸ ਅੰਸਾਰੀ ਆਪਣੀ ਪੈਰੋਲ ਦੌਰਾਨ ਲਾਪਤਾ (ਭਗੌੜਾ) ਹੋ ਗਿਆ ਸੀ, ਉਸ ਨੂੰ ਅੱਜ ਕਾਨਪੁਰ ਤੋਂ ਉੱਤਰ ਪ੍ਰਦੇਸ਼ ਪੁਲਿਸ ਦੇ ਵਿਸ਼ੇਸ਼ ਟਾਸਕ ਬਲ (ਐਸ.ਟੀ.ਐਫ.) ਨੇ ਗਿ੍ਫ਼ਤਾਰ ...

ਪੂਰੀ ਖ਼ਬਰ »

ਚੰਦਰ ਸ਼ੇਖਰ ਆਜ਼ਾਦ ਨੇ ਜਾਮਾ ਮਸਜਿਦ 'ਚ ਹੋ ਰਹੇ ਪ੍ਰਦਰਸ਼ਨਾਂ 'ਚ ਲਿਆ ਹਿੱਸਾ

ਨਵੀਂ ਦਿੱਲੀ, 17 ਜਨਵਰੀ (ਉਪਮਾ ਡਾਗਾ ਪਾਰਥ)-ਦਿੱਲੀ ਛੱਡਣ ਦੀ ਸ਼ਰਤ ਨਾਲ ਜ਼ਮਾਨਤ 'ਤੇ ਰਿਹਾਅ ਹੋਏ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਅਦਾਲਤ ਵਲੋਂ ਰਾਜਧਾਨੀ ਛੱਡਣ ਦੀ ਸਮਾਂ ਹੱਦ ਪੂਰੀ ਹੋਣ ਤੋਂ ਪਹਿਲਾਂ ਜਾਮਾ ਮਸਜਿਦ 'ਚ ਹੋ ਰਹੇ ਪ੍ਰਦਰਸ਼ਨਾਂ 'ਚ ਸ਼ਾਮਿਲ ...

ਪੂਰੀ ਖ਼ਬਰ »

ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ

ਲਖਨਊ, 17 ਜਨਵਰੀ (ਏਜੰਸੀ)-ਵਿਸ਼ੇਸ਼ ਪੋਕਸੋ ਅਦਾਲਤ ਨੇ ਛੇ ਸਾਲ ਦੀ ਬੱਚੀ ਨਾਲ ਜਬਰ ਜਨਾਹ ਪਿੱਛੋਂ ਉਸ ਦੀ ਹੱਤਿਆ ਦੇ ਦੋਸ਼ੀ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ | ਵਿਸ਼ੇਸ਼ ਜੱਜ ਅਰਵਿੰਦ ਮਿਸ਼ਰਾ ਨੇ ਚਾਰ ਮਹੀਨਿਆਂ ਦੇ ਅੰਦਰ ਇਸ ਮਾਮਲੇ ਦਾ ਨਿਪਟਾਰਾ ਕਰਦੇ ਹੋਏ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਦਾ ਸਨਮਾਨ 'ਭਾਰਤ ਰਤਨ' ਤੋਂ ਕਿਤੇ ਵੱਧ-ਸੁਪਰੀਮ ਕੋਰਟ

ਨਵੀਂ ਦਿੱਲੀ, 17 ਜਨਵਰੀ (ਉਪਮਾ ਡਾਗਾ ਪਾਰਥ)-'ਮਹਾਤਮਾ ਗਾਂਧੀ ਰਾਸ਼ਟਰਪਿਤਾ ਹਨ | ਲੋਕਾਂ ਦੇ ਮਨਾਂ 'ਚ ਉਨ੍ਹਾਂ ਦਾ ਸਨਮਾਨ 'ਭਾਰਤ ਰਤਨ' ਤੋਂ ਕਿਤੇ ਉੱਪਰ ਹੈ | ਉਨ੍ਹਾਂ ਨੂੰ ਇਸ ਤਰ੍ਹਾਂ ਦੇ ਕਿਸੇ ਅਧਿਕਾਰਤ ਸਨਮਾਨ ਦੀ ਲੋੜ ਨਹੀਂ ਹੈ |' ਸੁਪਰੀਮ ਕੋਰਟ ਨੇ ਉਕਤ ਟਿੱਪਣੀ ...

ਪੂਰੀ ਖ਼ਬਰ »

ਜੇ.ਈ.ਈ. ਮੇਨ ਦਾ ਨਤੀਜਾ ਐਲਾਨਿਆ

9 ਵਿਦਿਆਰਥੀਆਂ ਨੇ ਲਏ 100 ਫ਼ੀਸਦੀ ਨੰਬਰ ਨਵੀਂ ਦਿੱਲੀ, 17 ਜਨਵਰੀ (ਏਜੰਸੀ)-ਮਨੁੱਖੀ ਵਸੀਲਿਆਂ ਬਾਰੇ ਮੰਤਰਾਲੇ (ਐਚ.ਆਰ.ਡੀ.) ਵਲੋਂ ਦੱਸਿਆ ਗਿਆ ਹੈ ਕਿ ਸ਼ੁੱਕਰਵਾਰ ਰਾਤ ਜੇ.ਈ.ਈ. ਮੇਨ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜ਼ਿਆਂ 'ਚ 9 ਵਿਦਿਆਰਥੀਆਂ ਵਲੋਂ 100 ਫ਼ੀਸਦੀ ਨੰਬਰ ...

ਪੂਰੀ ਖ਼ਬਰ »

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪੰਜਾਬ ਸਰਕਾਰ ਸੁਪਰੀਮ ਕੋਰਟ 'ਚ ਵੀ ਜਾਵੇਗੀ- ਕੈਪਟਨ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਮੈਂਬਰ ਲਾਊਾਜ ਵਿਚ ਪੱਤਰਕਾਰਾਂ ਨਾਲ ਇਕ ਗੈਰ ਰਸਮੀ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਨਾਗਰਿਕਤਾ ਸੋਧ ਕਾਨੂੰਨ ਨੂੰ ਪੰਜਾਬ ਜਾਂ ਪੰਜਾਬ ਵਾਂਗ ਇਸ ਦੀ ਮੁਖ਼ਾਲਫ਼ਤ ਕਰ ਰਹੇ ਦੂਜੇ ...

ਪੂਰੀ ਖ਼ਬਰ »

ਅਕਾਲੀ ਦਲ, ਭਾਜਪਾ ਤੇ 'ਆਪ' ਵਲੋਂ ਵਾਕਆਊਟ

ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਸਦਨ ਵਿਚ ਜਦੋਂ ਅੱਜ ਇਸ ਵਿਸ਼ੇਸ਼ ਸਮਾਗਮ ਦੌਰਾਨ ਕੇਵਲ ਵਿਸ਼ੇਸ਼ ਤੇ ਜ਼ਰੂਰੀ ਕੰਮ ਕਾਜ ਹੀ ਲਏ ਜਾਣ ਸਬੰਧੀ ਮਤਾ ਰੱਖਿਆ ਗਿਆ ਤਾਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਭਾਜਪਾ ਦੇ ਵਿਧਾਇਕਾਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਅਤੇ ...

ਪੂਰੀ ਖ਼ਬਰ »

ਮੁਸਲਮਾਨਾਂ ਨੰੂ ਸ਼ਾਮਿਲ ਕਰਨ ਲਈ ਸੀ. ਏ. ਏ. 'ਚ ਸੋਧ ਕੀਤੀ ਜਾਵੇ-ਅਕਾਲੀ ਦਲ

ਕਿਹਾ, ਜੇ ਐਨ.ਆਰ.ਸੀ. ਲਾਗੂ ਕੀਤਾ ਤਾਂ ਵਿਰੋਧ ਕਰਾਂਗੇਚੰਡੀਗੜ•੍ਹ17 ਜਨਵਰੀ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਪੱਸ਼ਟ ਤੌਰ 'ਤੇ ਮੰਗ ਕੀਤੀ ਕਿ ਨਾਗਰਿਕਤਾ ਸੋਧ ਕਾਨੂੰਨ 2019 (ਸੀ.ਏ.ਏ.) ਨੰੂ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਉੱਤੇ ਵੀ ਲਾਗੂ ਕੀਤਾ ਜਾਵੇ ਤਾਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX