ਤਾਜਾ ਖ਼ਬਰਾਂ


ਸਿੱਖਿਆ ਵਿਭਾਗ ਵਲੋਂ ਆਮ ਬਦਲੀਆਂ ਲਈ ਅਪਲਾਈ ਕਰਨ ਦੀ ਮਿਤੀ ਵਿੱਚ ਇੱਕ ਵਾਰ ਫਿਰ ਕੀਤਾ ਵਾਧਾ
. . .  1 day ago
ਜਿਲੇ ਵਿਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ: ਡਾ. ਮਲਹੋਤਰਾ
. . .  1 day ago
ਗੈਰ ਕਾਨੂੰਨੀ ਲਿੰਗ ਜਾਂਚ ਕਰ ਰਹੇ ਕਲੀਨਿਕ ਦਾ ਕੀਤਾ ਪਰਦਾ ਫਾਸ਼, ਕਲੀਨਿਕ ਦੇ ਡਾਕਟਰ ਅਤੇ ਏਜੰਟ ਗ੍ਰਿਫਤਾਰ
. . .  1 day ago
ਪਟਿਆਲਾ 5 ਜੂਨ (ਧਰਮਿੰਦਰ ਸਿੰਘ ਸਿੱਧੂ)-ਗੈਰ ਕਾਨੂੰਨੀ ਤੋਰ ਤੇ ਲਿੰਗ ਜਾਂਚ ਕਰ ਰਹੇ ਕਲੀਨਿਕਾਂ ਤੇ ਸ਼ਿਕੰਜਾ ਕਸਣ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਸਿਹਤ ਮੰਤਰੀ ਪੰਜਾਬ ਸ.ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲੇ ਵਿੱਚ ਗੈਰ ਕਾਨੂੰਨੀ ਤੋਂ ਤੇ ਚੱਲ ਰਹੇ ਲਿੰਗ ਜਾਂਚ ਕਲੀਨਿਕ...
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 'ਚ 4 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ
. . .  1 day ago
ਪਠਾਨਕੋਟ ਦੇ ਇਕ ਹੋਰ ਕੋਰੋਨਾਵਾਇਰਸ ਮਰੀਜ਼ ਦੀ ਅੰਮ੍ਰਿਤਸਰ ਵਿਚ ਹੋਈ ਮੌਤ
. . .  1 day ago
ਪਠਾਨਕੋਟ, 5 ਜੂਨ (ਸੰਧੂ) - ਪਠਾਨਕੋਟ ਦੇ ਪਿੰਡ ਚੱਕ ਮਾਧੋ ਸਿੰਘ ਦੇ 42 ਸਾਲਾ ਵਿਅਕਤੀ ਦੀ ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਉਕਤ ਵਿਅਕਤੀ ਪਹਿਲਾ ਕਿਸੇ ਹੋਰ ਬਿਮਾਰੀ ਤੋਂ ਪੀੜਤ ਸੀ ਪਰੰਤੂ ਜਦੋਂ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਹ ਪਾਜ਼ੀਟਿਵ ਪਾਇਆ ਗਿਆ ਸੀ...
ਦਲ ਖ਼ਾਲਸਾ ਵੱਲੋਂ ਸੰਕੇਤਕ ਰੂਪ 'ਚ ਕਢਿਆ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਰੋਸ ਮਾਰਚ
. . .  1 day ago
ਸਿਹਤ ਵਿਭਾਗ ਦੀ ਟੀਮ ਵੱਲੋਂ ਪਾਤੜਾਂ ਦੇ ਨਿੱਜੀ ਹਸਪਤਾਲ 'ਤੇ ਛਾਪੇਮਾਰੀ
. . .  1 day ago
ਪਾਤੜਾਂ, 5 ਜੂਨ (ਜਗਦੀਸ਼ ਸਿੰਘ ਕੰਬੋਜ)- ਇੱਕ ਨਿੱਜੀ ਕੰਪਨੀ ਦੀ ਸੂਚਨਾ 'ਤੇ ਚੰਡੀਗੜ੍ਹ ਤੋਂ ਆਈ ਸਿਹਤ ਵਿਭਾਗ ਦੀ ਟੀਮ ਨੇ ਸ਼ਟਰਿੰਗ...
ਅਮਲੋਹ 'ਚ ਕੋਰੋਨਾ ਦੇ 4 ਮਰੀਜ਼ਾਂ ਦੀ ਹੋਈ ਪੁਸ਼ਟੀ
. . .  1 day ago
ਸਲਾਣਾ, 5 ਜੂਨ (ਗੁਰਚਰਨ ਸਿੰਘ ਜੰਜੂਆ) - ਅਮਲੋਹ ਸ਼ਹਿਰ 'ਚ ਅੱਜ ਕੋਰੋਨਾ ਦੇ 4 ਮਰੀਜ਼ਾਂ ਦੀ ਪੁਸ਼ਟੀ...
ਪਿੰਡ ਝੰਡਾ ਕਲਾਂ(ਮਾਨਸਾ) ਵਿਖੇ ਪਤੀ-ਪਤਨੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਸਰਦੂਲਗੜ੍ਹ, 5 ਜੂਨ ( ਜੀ.ਐਮ.ਅਰੋੜਾ)- ਇੱਥੋਂ ਕੁੱਝ ਕਿੱਲੋਮੀਟਰ ਦੂਰ ਪਿੰਡ ਝੰਡਾ ਕਲਾਂ 'ਚ ਪਤੀ ਪਤਨੀ ਦੋਨਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ...
ਲੁਧਿਆਣਾ 'ਚ ਮਾਸਕ ਨਾ ਪਹਿਨਣ ਵਾਲਿਆਂ ਨੂੰ ਕੀਤਾ ਗਿਆ 15,99,400 ਰੁਪਏ ਜੁਰਮਾਨਾ
. . .  1 day ago
ਲੁਧਿਆਣਾ, 5 ਜੂਨ (ਸਲੇਮਪੁਰੀ) - ਕੋਵਿਡ-19 ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਹਰੇਕ ਵਿਅਕਤੀ ਲਈ ਮੂੰਹ ਉੱਪਰ...
ਨਾਬਾਲਗ ਲੜਕੀ ਨੂੰ ਭਜਾ ਕੇ ਲੈ ਜਾਣ ਦੇ ਦੋਸ਼ ਤਹਿਤ 'ਤੇ ਮਾਮਲਾ ਹੋਇਆ ਦਰਜ
. . .  1 day ago
ਕੇਂਦਰ ਨੇ ਝੋਨੇ ਦੇ ਮੁੱਲ 'ਚ 53 ਰੁਪਏ ਦਾ ਮਾਮੂਲੀ ਵਾਧਾ ਕਰਕੇ ਕਿਸਾਨਾਂ ਨਾਲ ਕੀਤਾ ਕੋਝਾ ਮਜ਼ਾਕ- ਸੰਧੂ ਰਣੀਕੇ
. . .  1 day ago
ਛੇਹਰਟਾ, 5 ਜੂਨ(ਸੁੱਖ ਵਡਾਲੀ)- ਕੇਂਦਰ ਸਰਕਾਰ ਵੱਲੋਂ ਝੋਨੇ ਦੇ ਮੁੱਲ 'ਚ 53 ਰੁਪਏ ਦਾ ਮਾਮੂਲੀ ਵਾਧਾ ਕਰਕੇ ਕਿਸਾਨਾਂ...
ਲੁਧਿਆਣਾ 'ਚ ਕੋਰੋਨਾ ਦੇ 9 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਲੁਧਿਆਣਾ, 5 ਜੂਨ (ਸਲੇਮਪੁਰੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਦੇ 9 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ...
ਹਰ ਵਰਗ ਦੀ ਪਾਰਟੀ ਹੈ ਅਕਾਲੀ ਦਲ : ਸੁਖਬੀਰ ਬਾਦਲ
. . .  1 day ago
ਚੰਡੀਗੜ੍ਹ, 5 ਜੂਨ (ਸੁਰਿੰਦਰਪਾਲ)- ਚੰਡੀਗੜ੍ਹ 'ਚ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਅਕਾਲੀ ਦਲ ਹਰ ਵਰਗ ...
ਏ.ਐੱਸ.ਆਈ. ਦੇ ਕੋਰੋਨਾ ਪਾਜ਼ੀਟਿਵ ਆਉਣ ਉਪਰੰਤ ਥਾਣਾ ਬੇਗੋਵਾਲ ਲੋਕਾਂ ਲਈ ਬੰਦ
. . .  1 day ago
ਬੇਗੋਵਾਲ, 5 ਜੂਨ (ਸੁਖਜਿੰਦਰ ਸਿੰਘ)- ਜ਼ਿਲ੍ਹਾ ਕਪੂਰਥਲਾ ਦੇ ਥਾਣਾ ਬੇਗੋਵਾਲ ਵਿਚ ਸਥਿਤ ਏ.ਐੱਸ.ਆਈ. ਦੇ ਬੀਤੇ ਦਿਨ ਕੋਰੋਨਾ ...
ਲੋਹੀਆਂ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਦੀ ਦਾ ਪੁਤਲਾ ਫੂਕਿਆ
. . .  1 day ago
ਲੋਹੀਆਂ ਖ਼ਾਸ, 5 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ...
ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 20 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਅੰਮ੍ਰਿਤਸਰ, 5 ਜੂਨ(ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 20 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ...
ਕੈਪਟਨ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਐਲਾਨ
. . .  1 day ago
ਚੰਡੀਗੜ੍ਹ, 5 ਜੂਨ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ 2022 'ਚ ਹੋਣ ਵਾਲੀਆਂ...
ਨਵਜੋਤ ਸਿੱਧੂ ਦੀਆਂ 'ਆਪ' 'ਚ ਸ਼ਾਮਲ ਹੋਣ ਦੀਆਂ ਖ਼ਬਰਾਂ 'ਤੇ ਬੋਲੇ ਕੈਪਟਨ
. . .  1 day ago
ਚੰਡੀਗੜ੍ਹ, 5 ਜੂਨ (ਸੁਰਜੀਤ ਸਿੰਘ ਸੱਤੀ)- ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ 'ਚ ਜਾਣ ਦੀ ਛਿੜੀ...
ਜੰਡਿਆਲਾ 'ਚ 61 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  1 day ago
ਜੰਡਿਆਲਾ ਮੰਜਕੀ, 5 ਜੂਨ (ਸੁਰਜੀਤ ਸਿੰਘ ਜੰਡਿਆਲਾ)- ਮੁੱਢਲਾ ਸਿਹਤ ਕੇਂਦਰ ਜੰਡਿਆਲਾ 'ਚ ਕੁੱਝ ਦਿਨ ਪਹਿਲਾਂ ਲਏ ਗਏ 82 ਵਿਅਕਤੀਆਂ...
ਹੋਮਗਾਰਡ ਦੇ ਨੌਜਵਾਨ ਦੀ ਡਿਊਟੀ ਦੌਰਾਨ ਹੋਈ ਮੌਤ
. . .  1 day ago
ਬੰਗਾ, 5 ਜੂਨ (ਜਸਬੀਰ ਸਿੰਘ ਨੂਰਪੁਰ) - ਪਿੰਡ ਕਾਹਮਾ ਦੇ ਹੋਮਗਾਰਡ ਵਿਚ ਡਿਊੂਟੀ ਨਿਭਾ ਰਹੇ ਸੁਖਦੇਵ ਰਾਮ ਦੀ ਮੌਤ ਹੋਣ...
ਪੰਜਾਬ ਸਰਕਾਰ ਨੇ ਕੇਂਦਰ ਦੇ ਖੇਤੀਬਾੜੀ ਸੁਧਾਰਾਂ ਨੂੰ ਨਕਾਰਿਆ
. . .  1 day ago
ਚੰਡੀਗੜ੍ਹ, 5 ਜੂਨ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਖੇਤੀਬਾੜੀ ਸੁਧਾਰਾਂ ਨੂੰ ਨਕਾਰ ਦਿੱਤਾ ..
ਨਿੱਜੀ ਰੰਜਸ਼ ਤਹਿਤ ਨੌਜਵਾਨ ਨੂੰ ਮਾਰੀ ਗੋਲੀ, ਹਾਲਤ ਗੰਭੀਰ
. . .  1 day ago
ਮਾਹਿਲਪੁਰ, 5 ਜੂਨ (ਦੀਪਕ ਅਗਨੀਹੋਤਰੀ)- ਅੱਜ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਮਾਹਿਲਪੁਰ ਸ਼ਹਿਰ ...
ਕਪੂਰਥਲਾ 'ਚ ਕੋਰੋਨਾ ਦੇ ਦੋ ਵਿਅਕਤੀਆਂ ਦੀ ਹੋਈ ਪੁਸ਼ਟੀ
. . .  1 day ago
ਕਪੂਰਥਲਾ, 5 ਜੂਨ (ਅਮਰਜੀਤ ਸਿੰਘ ਸਡਾਨਾ)- ਜ਼ਿਲ੍ਹਾ ਕਪੂਰਥਲਾ ਦੇ ਦੋ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਯੂ.ਪੀ.ਐੱਸ.ਸੀ ਸਿਵਲ ਸਰਵਿਸਿਜ਼ ਪ੍ਰੀਲਿਮਜ਼ ਦੀ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ
. . .  1 day ago
ਨਵੀਂ ਦਿੱਲੀ, 5 ਜੂਨ- ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐੱਸ.ਸੀ) ਨੇ ਅੱਜ ਯੂ.ਪੀ.ਐੱਸ.ਸੀ ਸਿਵਲ ਸਰਵਿਸਿਜ਼ ਪ੍ਰੀਲੀਮਜ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕਰ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 22 ਜੇਠ ਸੰਮਤ 552
ਿਵਚਾਰ ਪ੍ਰਵਾਹ: ਕਿਸਾਨਾਂ ਨੂੰ ਦੂਜਿਆਂ ਦੀ ਮਿਹਰਬਾਨੀ 'ਤੇ ਜਿਊਣ ਦੀ ਬਜਾਏ ਆਪਣੇ ਹੱਕਾਂ ਲਈ ਲੜਨਾ ਹੋਵੇਗਾ। -ਵੱਲਭ ਭਾਈ ਪਟਲ

ਪਹਿਲਾ ਸਫ਼ਾ

ਭਾਰਤ ਤੇ ਆਸਟ੍ਰੇਲੀਆ ਵਲੋਂ ਅਹਿਮ ਰੱਖਿਆ ਸਮਝੌਤਾ

• ਮੋਦੀ ਵਲੋਂ ਮੌਰੀਸਨ ਨਾਲ ਆਨਲਾਈਨ ਸਿਖ਼ਰ ਸੰਮੇਲਨ 'ਚ 7 ਸਮਝੌਤੇ ਸਹੀਬੱਧ • ਦੁਵੱਲੇ ਸਬੰਧ ਮਜ਼ਬੂਤ ਕਰਨ ਦਾ ਸਭ ਤੋਂ ਸਹੀ ਸਮਾਂ-ਮੋਦੀ
ਨਵੀਂ ਦਿੱਲੀ, 4 ਜੂਨ (ਉਪਮਾ ਡਾਗਾ ਪਾਰਥ)- ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਨੇ ਆਨ-ਲਾਈਨ ਦੁਵੱਲਾ ਸ਼ਿਖਰ ਸੰਮੇਲਨ ਕਰ ਕੇ ਨਾ ਸਿਰਫ ਇਸ ਨੂੰ ਨਵੇਂ ਦੌਰ 'ਚ ਕੰਮ ਕਰਨ ਦੇ ਮਾਡਲ ਵਲੋਂ ਪਰਿਭਾਸ਼ਤ ਕੀਤਾ ਸਗੋਂ ਇਸ ਦੌਰਾਨ ਅਹਿਮ ਰੱਖਿਆ ਅਤੇ ਤਕਨੀਕ ਸਮੇਤ 7 ਸਮਝੌਤੇ ਸਹੀਬੱਧ ਕੀਤੇ ਅਤੇ ਦੋ ਐਲਾਨ ਵੀ ਕੀਤੇ | ਇਸ ਵਰਚੁਉਲ ਸਿਖ਼ਰ ਸੰਮੇਲਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਸਟੇ੍ਰਲੀਅਨ ਹਮਅਹੁਦਾ ਸਕਾਟ ਮੌਰੀਸਨ ਨੇ ਸ਼ਿਕਰਤ ਕੀਤੀ | ਦੋਵੇਂ ਦੇਸ਼ਾਂ ਨੇ ਸਾਜ਼ੋ ਸਾਮਾਨ (ਲਾਜਿਸਟਿਕ) ਸਹਿਯੋਗ ਦੇ ਉਦੇਸ਼ ਨਾਲ ਇਕ ਦੂਸਰੇ ਦੇ ਸੈਨਿਕ ਅੱਡਿਆਂ ਤੱਕ ਆਪਸੀ ਪਹੁੰਚ ਬਣਾਉਣ ਲਈ ਮਹੱਤਵਪੂਰਨ ਰੱਖਿਆ ਸਮਝੌਤਾ ਕੀਤਾ | ਜਿਸ ਤਹਿਤ ਸੰਪੂਰਨ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੇ ਇਲਾਵਾ ਦੋਵੇਂ ਦੇਸ਼ਾਂ ਦੀ ਸੈਨਾ ਨੂੰ ਮੁਰੰਮਤ ਅਤੇ ਪੂਰਤੀ ਬਹਾਲੀ ਲਈ ਇਕ-ਦੂਸਰੇ ਦੇ ਸੈਨਿਕ ਅੱਡਿਆਂ ਦੀ ਵਰਤੋਂ ਕਰਨ ਦੀ ਗੱਲ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਭਾਰਤ ਨੇ ਅਜਿਹਾ ਹੀ ਸਮਝੌਤਾ ਅਮਰੀਕਾ, ਫ਼ਰਾਂਸ ਅਤੇ ਸਿੰਗਾਪੁਰ ਨਾਲ ਕੀਤਾ ਹੈ | ਇਸ ਦੌਰਾਨ ਦੋਵੇਂ ਆਗੂਆਂ ਨੇ ਅੱਤਵਾਦ ਦੇ ਵਧਦੇ ਖਤਰੇ, ਹਿੰਦ ਪ੍ਰਸ਼ਾਤ ਖੇਤਰ 'ਚ ਸੁਰੱਖਿਆ ਚੁਣੌਤੀਆਂ, ਵਿਸ਼ਵ ਵਪਾਰ ਸੰਗਠਨ 'ਚ ਸੁਧਾਰ ਅਤੇ ਕੋਰੋਨਾ ਸੰਕਟ ਨਾਲ ਨਜਿੱਠਣ ਦੇ ਰਸਤਿਆਂ ਸਮੇਤ ਮਹੱਤਵਪੂਰਨ ਮੁੱੁਦਿਆਂ 'ਤੇ ਚਰਚਾ ਕੀਤੀ |
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਸਭ ਤੋਂ ਸਹੀ ਸਮਾਂ ਹੈ | ਇਸ ਦੌਰਾਨ ਦੋਵੇ ਆਗੂਆਂ ਨੇ ਮਹੱਤਵਪੂਰਨ ਰੱਖਿਆ ਖੇਤਰ ਸਮੇਤ ਸਿਹਤ ਸੇਵਾਵਾਂ, ਕਾਰੋਬਾਰ ਅਤੇ ਹੋਰ ਦੁੱਵਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ | ਦੋਹਾਂ ਦੇਸ਼ਾਂ ਦਰਮਿਆਨ 7 ਸਮਝੌਤੇ ਹੋਏ ਜਿਨਾਂ 'ਚ ਸਾਈਬਰ, ਮਾਈਨਿੰਗ ਰੱਖਿਆ ਵਿਗਿਆਨ, ਵੋਕੇਸ਼ਨਲ ਸਿੱਖਿਆ, ਪਾਣੀ ਦੇ ਵਸੀਲਿਆਂ ਦੇ ਪ੍ਰਬੰਧਕ, ਜਨਤਕ ਪ੍ਰਬੰਧਨ ਅਤੇ ਸਾਂਝੇ ਲਾਜਿਸਟਿਕ ਸਹਿਯੋਗ ਦੇ ਖੇਤਰ ਸ਼ਾਮਿਲ ਸਨ | ਦੋਹਾਂ ਦੇਸ਼ਾਂ ਨੇ ਰਣਨੀਤਿਕ ਹਿੱਸਦਾਰੀ ਅਤੇ ਸਮੁੰਦਰੀ ਸਹਿਯੋਗ 'ਤੇ ਸਾਂਝਾ ਬਿਆਨ ਵੀ ਜਾਰੀ ਕੀਤਾ |
ਸਬੰਧ ਹਿੰਦ ਮਹਾਂਸਾਗਰ ਖਿੱਤੇ ਲਈ ਅਹਿਮ- ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਪਹਿਲੀ ਵਾਰ ਕਿਸੇ ਦੂਜੇ ਦੇਸ਼ ਦੇ ਆਗੂ ਨਾਲ ਆਨਲਾਈਨ ਸਿਖ਼ਰ ਸੰਮੇਲਨ 'ਚ ਹਿੱਸਾ ਲੈ ਰਹੇ ਸਨ, ਨੇ ਭਾਰਤ ਆਸਟ੍ਰੇਲੀਆ ਸਬੰਧਾ 'ਤੇ ਵਿਸ਼ੇਸ਼ ਤੌਰ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਸਬੰਧਾਂ ਦੀ ਇਹ ਮਜ਼ਬੂਤੀ ਸਿਰਫ ਦੋ ਦੇਸ਼ਾਂ ਲਈ ਨਹੀਂ ਸਗੋਂ ਪੂਰੇ ਹਿੰਦ ਮਹਾਂਸਾਗਰ ਖਿਤੇ ਲਈ ਜ਼ਰੂਰੀ ਹੈ |
ਮੌਰੀਸਨ ਵਲੋਂ ਭਾਰਤ ਦੀ ਸ਼ਲਾਘਾ
ਮੌਰੀਸਨ ਨੇ ਕੋਰੋਨਾ ਤੋਂ ਇਲਾਵਾ ਅਮਫਾਨ ਤੂਫ਼ਾਨ ਅਤੇ ਵਿਸ਼ਾਖਾਪਟਨਮ 'ਚ ਗੈਸ ਲੀਕ ਹਾਦਸੇ ਜਿਹੀਆਂ ਦੂਜੀਆਂ ਆਫਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਨੇ ਇਕ ਵਾਰ ਫਿਰ ਖੁਦ ਨੂੰ ਸਾਬਿਤ ਕਰ ਦਿੱਤਾ |
ਸਮੋਸੇ ਅਤੇ ਗੁਜਰਾਤੀ ਖਿਚੜੀ
ਦੋਹਾਂ ਆਗੂਆਂ ਦਰਮਿਆਨ ਵੱਖ-ਵੱਖ ਮੁੱਦਿਆਂ 'ਤੇ ਹੋਈ ਵਿਆਪਕ ਚਰਚਾਂ ਤੋਂ ਇਲਾਵਾ ਹਲਕੇ-ਫੁਲਕੇ ਅੰਦਾਜ਼ 'ਚ ਵੀ ਗੱਲਬਾਤ ਕੀਤੀ | ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਮੋਦੀ ਦੇ ਗਲੇ ਮਿਲਣ ਦੇ ਅੰਦਾਜ਼ ਅਤੇ ਉਨ੍ਹਾਂ ਦੇ ਗ੍ਰਹਿ ਰਾਜ ਗੁਜਰਾਤ ਦੀ ਖਿਚੜੀ ਦਾ ਵੀ ਜ਼ਿਕਰ ਕੀਤਾ | ਜ਼ਿਕਰਯੋਗ ਹੈ ਕਿ ਇਸ ਸਿਖ਼ਰ ਸੰਮੇਲਨ 'ਤੇ ਪਹਿਲਾਂ ਮੌਰੀਸਨ ਨੇ ਆਪਣੇ ਅਧਿਕਾਰਤ ਟਵਿੱਟਰ ਹੈਡਲ ਤੋਂ ਸਮੋਸੇ ਦੀ ਤਸਵੀਰ ਸਾਂਝੀ ਕਰਦਿਆਂ ਇਸ ਨੂੰ ਸਕੋਮੋਸਾਸ ਕਰਾਰ ਦਿੱਤਾ ਸੀ | ਮੌਰੀਸਨ, ਜਿਨਾਂ ਦਾ ਮਈ 'ਚ ਭਾਰਤ ਦਾ ਤੈਅਸ਼ੁਦਾ ਦੌਰਾ ਸੀ, ਨੇ ਆਨਲਾਈਨ ਸਿਖ਼ਰ ਸੰਮੇਲਨ ਅਤੇ ਮੋਦੀ ਦੀ ਉਡੀਕ ਦਾ ਸੰਦੇਸ਼ ਪਾਉਂਦਿਆਂ ਕਿਹਾ ਕਿ ਅਗਲੀਵਾਰ ਗੁਜਰਾਤੀ ਖਿਚੜੀ ਹੋਣੀ ਚਾਹੀਦੀ ਹੈ | ਜਿਸ 'ਤੇ ਮੋਦੀ ਨੇ ਕਿਹਾ ਕਿ ਗੁਜਰਾਤੀਆਂ ਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਏਗੀ ਕਿ ਸਾਰੇ ਦੇਸ਼ਾਂ 'ਚ ਖਿਚੜੀ ਖਾਧੀ ਜਾਂਦੀ ਹੈ |

ਅੱਤਵਾਦ ਖ਼ਿਲਾਫ਼ ਸਹਿਯੋਗ ਵਧਾਉਣ ਦਾ ਫ਼ੈਸਲਾ

ਭਾਰਤ ਅਤੇ ਆਸਟ੍ਰੇਲੀਆ ਨੇ ਅੱਤਵਾਦ ਨੂੰ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਲਈ ਖ਼ਤਰਾ ਮੰਨਿਆ ਅਤੇ ਇਸ ਬੁਰਾਈ ਦੇ ਹਰ ਰੂਪ ਦੀ ਸਖ਼ਤ ਨਿੰਦਾ ਕਰਦਿਆਂ ਜ਼ੋਰ ਦਿੱਤਾ ਕਿ ਕਿਸੇ ਵੀ ਆਧਾਰ 'ਤੇ ਅੱਤਵਾਦੀ ਗਤੀਵਿਧੀ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ | ਇਸ ਮੌਕੇ ਦੋਵੇਂ ਆਗੂਆਂ ਨੇ ਅੱਤਵਾਦ ਿਖ਼ਲਾਫ਼ ਸਹਿਯੋਗ ਹੋਰ ਵਧਾਉਣ ਦਾ ਫ਼ੈਸਲਾ ਕੀਤਾ | ਸਾਂਝੇ ਬਿਆਨ 'ਚ ਕਿਹਾ ਗਿਆ ਕਿ ਦੋਵੇਂ ਪੱਖਾਂ ਨੇ ਹਿੰਸਕ ਕੱਟੜਪੰਥ ਨੂੰ ਰੋਕਣ, ਅੱਤਵਾਦੀਆਂ ਦੇ ਵਿੱਤੀ ਸਮਰਥਨ ਨੂੰ ਰੋਕਣ ਅਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਿਲ ਲੋਕਾਂ 'ਤੇ ਮੁਕੱਦਮਾ ਚਲਾਉਣ ਸਮੇਤ ਅੱਤਵਾਦ ਦਾ ਮੁਕਾਬਲਾ ਕਰਨ ਲਈ ਸਾਂਝੇ ਰੁਖ ਦਾ ਸਮਰਥਨ ਕੀਤਾ ਅਤੇ ਅੱਤਵਾਦ ਸਬੰਧੀ ਅੰਤਰਰਾਸ਼ਟਰੀ ਸੰਧੀ (ਸੀ. ਸੀ. ਆਈ.ਟੀ.) ਜਲਦ ਪ੍ਰਵਾਨ ਕਰਨ ਦਾ ਸੱਦਾ ਦਿੱਤਾ |
ਕੋਰੋਨਾ ਿਖ਼ਲਾਫ਼ ਲੜਨ ਤੇ ਖੋਜ 'ਚ ਸਹਿਯੋਗ ਵਧਾਉਣ ਦਾ ਸੰਕਲਪ

ਇਸ ਦੌਰਾਨ ਦੋਵੇਂ ਦੇਸ਼ਾਂ ਨੇ ਵਿਗਿਆਨ, ਤਕਨਾਲੋਜੀ ਅਤੇ ਖੋਜ ਦੇ ਖੇਤਰ 'ਚ ਸਹਿਯੋਗ ਵਧਾਉਣ ਦਾ ਸੰਕਲਪ ਕੀਤਾ, ਤਾਂ ਜੋ ਕੋਵਿਡ-19 ਿਖ਼ਲਾਫ਼ ਰਾਸ਼ਟਰੀ ਪ੍ਰਤੀਕਿਰਿਆ ਅਤੇ ਮਹਾਂਮਾਰੀ ਨਾਲ ਨਜਿੱਠਣ ਲਈ ਨਵੀਨਤਾਕਾਰੀ ਹੱਲ ਨੂੰ ਉਤਸ਼ਾਹ ਦਿੱਤਾ ਜਾ ਸਕੇ | ਦੋਵੇਂ ਆਗੂਆਂ ਨੇ ਕੋਰੋਨਾ ਨਾਲ ਨਜਿੱਠਣ ਲਈ ਇਕੱਠੇ ਕੰਮ ਕਰਨ ਦਾ ਸੰਕਲਪ ਲਿਆ | ਉਨ੍ਹਾਂ ਕਿਹਾ ਕਿ ਵਿਸ਼ਵ 'ਚ ਫੈਲੀ ਇਸ ਮਹਾਂਮਾਰੀ ਦੇ ਸਮੇਂ ਸਾਡੇ ਗੱਠਜੋੜ ਦੀ ਭੂਮਿਕਾ ਹੋਰ ਮਹੱਤਵਪੂਰਨ ਰਹੇਗੀ | ਵਿਸ਼ਵ ਨੂੰ ਇਸ ਮਹਾਂਮਾਰੀ ਦੇ ਆਰਥਿਕ ਅਤੇ ਸਮਾਜਿਕ ਪ੍ਰਭਾਵਾਂ ਤੋਂ ਜਲਦ ਬਾਹਰ ਆਉਣ ਲਈ ਇਕਜੁੱਟ ਪਹਿਲ ਦੀ ਲੋੜ ਹੈ |

ਵਾਸ਼ਿੰਗਟਨ 'ਚ ਪ੍ਰਦਰਸ਼ਨਕਾਰੀਆਂ ਨੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਪਹੁੰਚਾਇਆ ਨੁਕਸਾਨ

ਸਿਆਟਲ, 4 ਜੂਨ (ਹਰਮਨਪ੍ਰੀਤ ਸਿੰਘ)-ਅਮਰੀਕਾ ਵਿਚ ਕਾਲੇ ਨੌਜਵਾਨ ਜਾਰਜ ਫਲਾਇਡ ਦੀ ਪੁਲਿਸ ਹੱਥੋਂ ਹੋਈ ਮੌਤ ਦੇ ਵਿਰੋਧ ਵਿਚ ਚੱਲ ਰਹੇ ਪ੍ਰਦਰਸ਼ਨਾਂ ਕਾਰਨ ਭਾਰੀ ਹਿੰਸਾ, ਲੁੱਟਮਾਰ ਤੇ ਸਾੜਫੂਕ ਦੀਆਂ ਘਟਨਾਵਾਂ ਵੀ ਵੱਡੀ ਗਿਣਤੀ ਵਿਚ ਹੋਈਆਂ | ਬੀਤੇ ਦਿਨ ਡੀ. ਸੀ. ਵਾਸ਼ਿੰਗਟਨ ਵਿਖੇ ਭਾਰਤੀ ਦੂਤਘਰ ਦੇ ਮੋਹਰੇ ਲੱਗੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਵੀ ਨੁਕਸਾਨ ਪਹੁੰਚਾਇਆ ਪਰ ਇਹ ਅਜੇ ਸਪਸ਼ਟ ਨਹੀਂ ਹੋ ਸਕਿਆ ਕਿ ਨੁਕਸਾਨ ਕਿਸ ਨੇ ਪਹੁੰਚਾਇਆ ਹੈ | ਜਿਸ ਦੇ ਬਾਅਦ ਦੂਤਘਰ ਦੇ ਅਧਿਕਾਰੀਆਂ ਨੇ ਸਥਾਨਕ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ | ਇਸ ਦੀ ਜਾਂਚ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਤੇ ਬੁੱਤ ਨੂੰ ਪਲਾਸਟਿਕ ਦੀ ਸ਼ੀਟ ਨਾਲ ਢੱਕ ਦਿੱਤਾ ਗਿਆ ਹੈ | ਭਾਰਤੀ ਦੂਤਘਰ ਨੇ ਸ਼ਰਾਰਤੀ ਤੱਤਾਂ ਵਲੋਂ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਜ਼ਿਕਰਯੋਗ ਹੈ ਕਿ ਮਹਾਤਮਾ ਗਾਂਧੀ ਦੇ ਉਕਤ ਬੁੱਤ ਦਾ ਉਦਘਾਟਨ 16 ਸਤੰਬਰ, 2000 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਤਤਕਾਲੀਨ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਮੌਜੂਦਗੀ 'ਚ ਕੀਤਾ ਸੀ | ਅਕਤੂਬਰ 1998 ਵਿਚ ਅਮਰੀਕੀ ਸੰਸਦ ਨੇ ਭਾਰਤ ਸਰਕਾਰ ਨੂੰ ਡਿਸਟਿ੍ਕਟ ਆਫ਼ ਕੋਲੰਬੀਆ 'ਚ ਸੰਘੀ ਜ਼ਮੀਨ 'ਤੇ ਮਹਾਤਮਾ ਗਾਂਧੀ ਦੇ ਸਨਮਾਨ 'ਚ ਇਕ ਸਮਾਰਕ ਬਣਾਉਣ ਦਾ ਅਧਿਕਾਰ ਦਿੱਤਾ ਸੀ | ਉਧਰ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਏ ਜਾਣ 'ਤੇ ਭਾਰਤ 'ਚ ਅਮਰੀਕਾ ਦੇ ਰਾਜਦੂਤ ਕੇਨ ਜਸਟਰ ਨੇ ਮੁਆਫ਼ੀ ਮੰਗੀ ਹੈ |

ਉੱਘੇ ਫ਼ਿਲਮ ਨਿਰਦੇਸ਼ਕ ਬਾਸੂ ਚੈਟਰਜੀ ਦਾ ਦਿਹਾਂਤ

ਮੁੰਬਈ, 4 ਜੂਨ (ਏਜੰਸੀ)- ਬਜ਼ੁਰਗ ਫਿਲਮਸਾਜ਼ ਤੇ ਮਸ਼ਹੂਰ 'ਰਜਨੀਗੰਧਾ' ਤੇ 'ਚਿਤਚੋਰ' ਜਿਹੀਆਂ ਹਿੰਦੀ ਫਿਲਮਾਂ ਦੇ ਨਿਰਦੇਸ਼ਕ ਬਾਸੂ ਚੈਟਰਜੀ (93) ਦਾ ਅੱਜ ਸਵੇਰੇ ਮੁੰਬਈ ਦੇ ਸਾਂਤਾਕਰੂਜ਼ ਸਥਿਤ ਘਰ 'ਚ ਨੀਂਦ ਦੌਰਾਨ ਦਿਹਾਂਤ ਹੋ ਗਿਆ, ਉਹ ਆਪਣੇ ਪਿੱਛੇ ਸੋਨਾਲੀ ਭੱਟਾਚਾਰੀਆ ਤੇ ਰੂਪਾਲੀ ਗੂਹਾ ਬੇਟੀਆਂ ਨੂੰ ਛੱਡ ਗਏ ਹਨ | ਆਈ.ਐਫ.ਟੀ.ਡੀ.ਏ. ਦੇ ਪ੍ਰਧਾਨ ਅਸ਼ੋਕ ਪੰਡਿਤ ਨੇ ਦੱਸਿਆ ਕਿ 1970ਵੇਂ ਤੇ 1980ਵੇਂ ਦਹਾਕੇ ਦੇ ਮਸ਼ਹੂਰ ਫਿਲਮਸਾਜ਼ ਬਾਸੂ ਚੈਟਰਜੀ ਦਾ ਅੰਤਿਮ ਸੰਸਕਾਰ ਸਾਂਤਾਕਰੂਜ਼ ਸ਼ਮਸਾਨ ਘਾਟ 'ਚ ਕੀਤਾ ਗਿਆ ਹੈ, ਇਸ ਮੌਕੇ ਉਨ੍ਹਾਂ ਦੀਆਂ ਦੋਵੇਂ ਬੇਟੀਆਂ, ਜਵਾਈਆਂ ਸਮੇਤ ਪਰਿਵਾਰ ਦੇ 10 ਕੁ ਮੈਂਬਰ ਹਾਜ਼ਰ ਸਨ | ਬਾਸੂ ਚੈਟਰਜੀ ਨੇ 'ਰਜਨੀਗੰਧਾ', 'ਚਿਤਚੋਰ', 'ਛੋਟੀ ਸੀ ਬਾਤ', 'ਮੰਜ਼ਿਲ', 'ਉਸ ਪਾਰ', 'ਪੀਆ ਕਾ ਘਰ', 'ਦਿਲਲਗੀ', 'ਖੱਟਾ-ਮੀਠਾ', 'ਬਾਤੋਂ ਬਾਤੋਂ ਮੇਂ', 'ਚਕਰਵਿਊ', 'ਪਿ੍ਯਤਮਾ', 'ਮਨ ਪਸੰਦ', 'ਹਮਾਰੀ ਬਹੂ ਅਲਕਾ', 'ਸ਼ੌਕੀਨ' ਤੇ 'ਚਮੇਲੀ ਕੀ ਸ਼ਾਦੀ' ਜਿਹੀਆਂ ਹਿੰਦੀ ਫਿਲਮਾਂ ਬਣਾਈਆਂ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ | ਉਨ੍ਹਾਂ ਨੇ ਦੂਰਦਰਸ਼ਨ ਲਈ 'ਬਯੋਮਕੇਸ਼ ਬਕਸ਼ੀ', 'ਕਾਕਾ ਜੀ ਕਹਿਨ', 'ਰਜਨੀ' ਜਿਹੇ ਟੀ.ਵੀ. ਸੀਰੀਅਲ ਵੀ ਬਣਾਏ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ 'ਤੇ ਬਾਸੂ ਚੈਟਰਜੀ ਦੀ ਮੌਤ 'ਤੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਲਿਖਿਆ ਹੈ ਕਿ ਉਨ੍ਹਾਂ ਆਪਣੇ ਸ਼ਾਨਦਾਰ ਤੇ ਸੰਵੇਦਨਸ਼ੀਲ ਕੰਮ ਨਾਲ ਲੋਕਾਂ ਦੇ ਦਿਲਾਂ ਨੂੰ ਛੂਹਿਆ ਹੈ, ਉਨ੍ਹਾਂ ਦਾ ਕੰਮ ਲੋਕਾਂ ਦੀਆਂ ਸਾਧਾਰਣ, ਗੁੰਝਲਦਾਰ ਭਾਵਨਾਵਾਂ ਤੇ ਸੰਘਰਸ਼ ਨੂੰ ਦਰਸਾਉਂਦਾ ਹੈ | ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬਾਸੂ ਦੀਆਂ ਬਿਹਤਰੀਨ ਫਿਲਮਾਂ ਦੀ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ | ਉਨ੍ਹਾਂ ਨਾਲ 'ਮੰਜ਼ਿਲ' ਫਿਲਮ 'ਚ ਕੰਮ ਕਰਨ ਵਾਲੇ ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬਚਨ ਸਮੇਤ ਕਈ ਬਾਲੀਵੁੱਡ ਹਸਤੀਆਂ ਵਲੋਂ ਅਫਸੋਸ ਪ੍ਰਗਟ ਕੀਤਾ ਗਿਆ |

ਧਾਰਮਿਕ ਸਥਾਨਾਂ ਨੂੰ ਲੈ ਕੇ ਕੇਂਦਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਨਵੀਂ ਦਿੱਲੀ, 4 ਜੂਨ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਵਲੋਂ ਕੋਵਿਡ-19 ਦੇ ਮੱਦੇਨਜ਼ਰ ਵੀਰਵਾਰ ਨੂੰ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੰਟੇਨਮੈਂਟ ਜ਼ੋਨ ਅੰਦਰ ਆਉਣ ਵਾਲੇ ਧਾਰਮਿਕ ਸਥਾਨ ਲੋਕਾਂ ਲਈ ਬੰਦ ਰਹਿਣਗੇ, ਜਦੋਂਕਿ ਬਾਹਰਲੇ ਅਸਥਾਨਾਂ ਨੂੰ ਜਨਤਾ ਲਈ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ | ਮੰਤਰਾਲੇ ਨੇ ਉਕਤ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਧਾਰਮਿਕ ਸਥਾਨਾਂ 'ਤੇ ਵੱਡੀ ਗਿਣਤੀ 'ਚ ਲੋਕ ਆਉਂਦੇ ਹਨ | ਇਸ ਲਈ ਸਮਾਜਿਕ ਦੂਰੀ ਤੇ ਹੋਰ ਰੋਕਥਾਮ ਉਪਾਵਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ | ਮੰਤਰਾਲੇ ਅਨੁਸਾਰ ਸ਼ਰਧਾਲੂਆਂ ਨੂੰ ਪ੍ਰਾਰਥਨਾ ਲਈ ਚਟਾਈ ਜਾਂ ਮੈਟ ਘਰ ਤੋਂ ਹੀ ਲਿਆਉਣਾ ਚਾਹੀਦਾ ਹੈ ਤੇ 65 ਸਾਲ ਤੋਂ ਉਪਰ ਬਜ਼ੁਰਗਾਂ, ਗਰਭਵਤੀ ਔਰਤਾਂ ਤੇ 10 ਸਾਲ ਤੋਂ ਛੋਟੇ ਬੱਚਿਆਂ ਨੂੰ ਅਜਿਹੇ ਅਸਥਾਨਾਂ 'ਤੇ ਆਉਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ | ਇਸ ਤੋਂ ਇਲਾਵਾ ਸੈਨੀਟਾਈਜ਼ਰ ਤੇ ਸਰੀਰ ਦਾ ਤਾਪਮਾਨ ਜਾਂਚਣ ਨੂੰ ਵੀ ਲਾਜ਼ਮੀ ਕਰਾਰ ਦਿੱਤਾ ਗਿਆ ਹੈ, ਜਦੋਂਕਿ ਇਕ ਦੂਜੇ ਤੋਂ 6 ਫੁੱਟ ਫਾਸਲਾ ਰੱਖਣ ਲਈ ਵੀ ਕਿਹਾ ਗਿਆ ਹੈ | ਮੰਤਰਾਲੇ ਨੇ ਕਿਹਾ ਕਿ ਕੰਟੇਨਮੈਂਟ ਜ਼ੋਨ 'ਚ ਰਹਿੰਦੇ ਕਿਸੇ ਵੀ ਕਰਮਚਾਰੀ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਜਦੋਂ ਤੱਕ ਉਹ ਖੇਤਰ ਕੋਰੋਨਾ ਮੁਕਤ ਨਹੀਂ ਹੁੰਦਾ ਉਸ ਨੂੰ ਦਫ਼ਤਰ ਨਹੀਂ ਆਉਣਾ ਚਾਹੀਦਾ |
ਰੈਸਟੋਰੈੈਂਟ, ਹੋਟਲ ਤੇ ਮਾਲ 'ਚ ਵੀ ਪਰਤਣਗੀਆਂ ਰੌਣਕਾਂ
ਸਿਹਤ ਮੰਤਰਾਲੇ ਨੇ ਕਿਹਾ ਕਿ ਰੈਸਟੋਰੈਂਟ, ਹੋਟਲਾਂ ਤੇ ਮਾਲਜ਼ ਨੂੰ ਵੀ ਸਮਾਜਿਕ ਦੂਰੀ ਤੇ ਭੀੜ ਦੇ ਸਹੀ ਪ੍ਰਬੰਧਨ ਵਰਗੇ ਨਿਯਮਾਂ ਨਾਲ ਖੋਲਿ੍ਹਆ ਜਾ ਸਕਦਾ ਹੈ | ਮੰਤਰਾਲੇ ਅਨੁਸਾਰ ਕੇਵਲ ਸਿਹਤਮੰਦ ਕਰਮਚਾਰੀਆਂ ਤੇ ਮਹਿਮਾਨਾਂ ਨੂੰ ਹੀ ਅੰਦਰ ਦਾਖ਼ਲਾ ਦੇਣਾ ਚਾਹੀਦਾ ਹੈ | ਮੰਤਰਾਲੇ ਅਨੁਸਾਰ ਬਜ਼ੁਰਗ ਜਾਂ ਗਰਭਵਤੀ ਸਟਾਫ਼ ਮੈਂਬਰ, ਜਿਨ੍ਹਾਂ ਨੂੰ ਜ਼ੋਖ਼ਮ ਜ਼ਿਆਦਾ ਹੈ, ਵਧੇਰੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ | ਮਾਲਾਂ ਦੇ ਅੰਦਰ ਫਿਲਹਾਲ ਸਿਨੇਮਾ ਹਾਲ ਤੇ ਬੱਚਿਆਂ ਦੇ ਖੇਡਣ ਵਾਲੇ ਸਥਾਨ ਬੰਦ ਰਹਿਣਗੇ |

ਭੁਲਾਈ ਨਹੀਂ ਜਾ ਸਕਦੀ ਜੂਨ '84 ਵਾਲੀ ਚੀਸ

ਦੁਖਾਂਤ ਨੂੰ ਟਾਲਣ ਦੇ ਯਤਨ ਨਹੀਂ ਕੀਤੇ ਗਏ-ਲਾਲਪੁਰਾ

ਸਾਬਕਾ ਆਈ.ਪੀ.ਐਸ. ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨਾਲ ਵਿਸ਼ੇਸ਼ ਗੱਲਬਾਤ
ਨੂਰਪੁਰ ਬੇਦੀ, 4 ਜੂਨ (ਹਰਦੀਪ ਸਿੰਘ ਢੀਂਡਸਾ)- ਸਾਕਾ ਨੀਲਾ ਤਾਰਾ (ਜੂਨ 1984) ਦੇ 36 ਸਾਲ ਪੂਰੇ ਹੋ ਚੁੱਕੇ ਹਨ | ਸਾਬਕਾ ਆਈ.ਪੀ.ਐਸ. ਅਧਿਕਾਰੀ ਤੇ ਉੱਘੇ ਸਿੱਖ ਵਿਦਵਾਨ ਇਕਬਾਲ ਸਿੰਘ ਲਾਲਪੁਰਾ ਨਾਲ ਤੀਜੇ ਘੱਲੂਘਾਰੇ ਸਬੰਧੀ 'ਅਜੀਤ' ਵਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ | ਲਾਲਪੁਰਾ ਨੇ 1977 ਤੋਂ 1997 ਤੱਕ ਬਤੌਰ ਪੁਲਿਸ ਅਧਿਕਾਰੀ ਸ੍ਰੀ ਅੰਮਿ੍ਤਸਰ ਵਿਖੇ ਸੇਵਾ ਨਿਭਾਈ ਹੈ | ਉਹ ਕਾਫ਼ੀ ਅਰਸੇ ਤੱਕ ਅੰਮਿ੍ਤਸਰ ਦੇ ਐਸ.ਐਸ.ਪੀ. ਵੀ ਰਹੇ ਹਨ | ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਇਸ ਦੁਖਾਂਤ ਨੂੰ ਟਾਲਿਆ ਜਾ ਸਕਦਾ ਸੀ ਪਰ ਤਤਕਾਲੀ ਸਰਕਾਰ ਅਜਿਹਾ ਕਰਨ ਲਈ ਤਿਆਰ ਨਹੀਂ ਸੀ | ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਿਖ਼ਲਾਫ਼ ਕੋਈ ਮੁਕੱਦਮਾ ਵੀ ਨਹੀਂ ਸੀ |
1982 'ਚ ਸ਼ੁਰੂ ਹੋਇਆ ਸੀ ਮੋਰਚਾ
ਇਕਬਾਲ ਸਿੰਘ ਲਾਲਪੁਰਾ ਨੇ 1984 ਦੇ ਦੁਖਾਂਤ ਦੇ ਆਗਾਜ਼ ਸਬੰਧੀ ਅਤੀਤ ਦੇ ਵਰਕੇ ਫਰੋਲਦਿਆਂ ਦੱਸਿਆ ਕਿ 19 ਜੁਲਾਈ 1982 ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਭਾਈ ਅਮਰੀਕ ਸਿੰਘ ਤੇ ਭਾਈ ਠਾਰਾ ਸਿੰਘ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕਰਨ ਦੇ ਵਿਰੋਧ ਵਿਚ ਉਨ੍ਹਾਂ ਦੀ ਬਿਨਾਂ ਸ਼ਰਤ ਰਿਹਾਈ ਲਈ ਡੀ.ਸੀ. ਅੰਮਿ੍ਤਸਰ ਦੀ ਕੋਠੀ ਮੂਹਰੇ ਧਰਨਾ ਲਾ ਕੇ ਮੋਰਚੇ ਦਾ ਆਰੰਭ ਕੀਤਾ ਗਿਆ ਸੀ | ਹਰ ਰੋਜ਼ 51 ਮੈਂਬਰੀ ਜਥਾ ਗਿ੍ਫ਼ਤਾਰੀ ਲਈ ਜਾਂਦਾ ਸੀ, ਜਿਨ੍ਹਾਂ ਨੂੰ ਕੋਤਵਾਲੀ ਨੇੜਿਉਂ ਗਿ੍ਫ਼ਤਾਰ ਕਰਕੇ ਜੇਲ੍ਹ ਵਿਚ ਭੇਜ ਦਿੱਤਾ ਸੀ | ਅਕਾਲੀ ਦਲ ਵਲੋਂ ਕਪੂਰੀ ਵਿਖੇ ਸਤਲੁਜ-ਯਮੁਨਾ ਲਿੰਕ ਨਹਿਰ ਦੀ ਖ਼ੁਦਾਈ ਵਿਰੁੱਧ ਅਪ੍ਰੈਲ 1982 ਤੋਂ ਲਗਾਏ ਮੋਰਚੇ ਨੂੰ ਵੀ ਤਬਦੀਲ ਕਰਕੇ ਸ੍ਰੀ ਅੰਮਿ੍ਤਸਰ 4 ਅਗਸਤ 1982 ਨੂੰ ਹੋਰਨਾਂ ਮੁੱਦਿਆਂ ਨਾਲ ਇਸ ਮੋਰਚੇ ਵਿਚ ਸ਼ਾਮਿਲ ਕਰ ਲਿਆ ਗਿਆ | ਇਸ ਪ੍ਰਕਾਰ ਇਹ ਧਰਮ ਯੁੱਧ ਮੋਰਚੇ ਸ਼ੁਰੂ ਹੋਇਆ | ਉਨ੍ਹਾਂ ਦੱਸਿਆ ਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਸੁਖਜਿੰਦਰ ਸਿੰਘ, ਜੋ ਸ਼੍ਰੋਮਣੀ ਅਕਾਲੀ ਦਲ ਲੌਾਗੋਵਾਲ ਤੋਂ ਵੱਖ ਹੋ ਚੁੱਕੇ ਸਨ, ਉਹ ਵੀ ਇਸ ਧਰਮ ਯੁੱਧ ਵਿਚ ਸ਼ਾਮਿਲ ਹੋ ਗਏ | ਸੰਤ ਹਰਚੰਦ ਸਿੰਘ ਲੌਾਗੋਵਾਲ ਵਲੋਂ ਇਸ ਮੋਰਚੇ ਦੀ ਅਗਵਾਈ ਕੀਤੀ ਗਈ | 19 ਜੁਲਾਈ 1982 ਤੋਂ 1 ਜੂਨ 1984 ਤੱਕ ਕਰੀਬ 1 ਸਾਲ 10 ਮਹੀਨੇ 12 ਦਿਨ ਚੱਲੇ ਇਸ ਮੋਰਚੇ ਨੇ ਕਈ ਰੂਪ ਬਦਲੇ, ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ | ਗੱਲਬਾਤ ਦੀ ਪ੍ਰਕਿਰਿਆ ਸਿਰੇ ਨਾ ਚੜ੍ਹੀ | ਪਹਿਲੀ ਜੂਨ 1984 ਨੂੰ ਕੇਂਦਰ ਸਰਕਾਰ ਦੀ ਨੀਤੀ ਤਹਿਤ ਸੀ.ਆਰ.ਪੀ. ਤੇ ਬੀ.ਐਸ.ਐਫ. ਦੇ ਜਵਾਨਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵੱਲ, ਦਿਨੇ ਕਰੀਬ 12.40 ਵਜੇ ਗੋਲੀਬਾਰੀ ਸ਼ੁਰੂ ਕਰ ਦਿੱਤੀ | ਸ਼ਾਮ ਤੱਕ 8 ਲੋਕ ਅੰਦਰ ਮਾਰੇ ਗਏ | ਜਵਾਬੀ ਗੋਲੀਬਾਰੀ ਅੰਦਰੋਂ ਵੀ ਹੋਈ, ਜਿਸ ਨਾਲ 1984 ਦਾ ਤੀਜਾ ਘੱਲੂਘਾਰਾਸ਼ੁਰੂ ਹੋ ਗਿਆ |
ਜਥੇ: ਟੌਹੜਾ ਵੀ ਸੰਤਾਂ ਨੂੰ ਨਹੀਂ ਮਿਲ ਸਕੇ
ਇਕਬਾਲ ਸਿੰਘ ਲਾਲਪੁਰਾ ਨੇ ਦੱਸਿਆ ਕਿ ਐਤਵਾਰ 3 ਜੂਨ 1984 ਨੂੰ ਸਾਰਾ ਪੰਜਾਬ ਫ਼ੌਜ ਹਵਾਲੇ ਕਰਕੇ ਮੁਕੰਮਲ ਕਰਫ਼ਿਊ ਲਗਾ ਦਿੱਤਾ ਗਿਆ | ਸ੍ਰੀ ਦਰਬਾਰ ਸਾਹਿਬ ਆਉਣ ਜਾਣ ਵਾਲਿਆਂ ਦੀ ਗਿਣਤੀ ਨਾ-ਬਰਾਬਰ ਸੀ | ਸ਼ਹਿਰ ਵਿਚ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਵੀ ਬੰਦ ਸੀ | ਟੈਲੀਫੋਨ ਸਰਵਿਸ ਵੀ ਬੰਦ ਕਰ ਦਿੱਤੀ ਗਈ | ਵਿਦੇਸ਼ੀ ਪੱਤਰਕਾਰਾਂ ਨੂੰ ਪੰਜਾਬ ਛੱਡ ਦੇਣ ਦਾ ਹੁਕਮ ਚਾੜ੍ਹ ਦਿੱਤਾ ਗਿਆ ਸੀ | ਦਰਬਾਰ ਸਾਹਿਬ ਦੇ ਬਾਹਰੋਂ ਲੋਕ ਸੰਪਰਕ ਵਿਭਾਗ ਵਲੋਂ ਅੰਦਰ ਦੀ ਸੰਗਤ ਨੂੰ ਆਤਮ ਸਮਰਪਣ ਕਰਨ ਲਈ ਆਖਿਆ ਜਾ ਰਿਹਾ ਸੀ | ਲਾਊਡ ਸਪੀਕਰ ਦੀ ਆਵਾਜ਼ ਬਹੁਤ ਘੱਟ ਅੰਦਰ ਜਾ ਰਹੀ ਸੀ | ਇਸੇ ਕਰਕੇ ਬਹੁਤੀ ਸੰਗਤ ਬਾਹਰ ਨਹੀਂ ਆਈ | ਉਨ੍ਹਾਂ ਦੱਸਿਆ ਕਿ ਗੁਰਦਿਆਲ ਸਿੰਘ ਪੰਧੇਰ, ਉਸ ਸਮੇਂ ਦੇ ਡੀ.ਆਈ.ਜੀ. ਬੀ.ਐਸ.ਐਫ. ਅੰਮਿ੍ਤਸਰ ਵਲੋਂ ਜਨਰਲ ਕੇ.ਐਸ. ਬਰਾੜ ਦੇ ਹੁਕਮਾਂ ਨੂੰ ਵਿਚਾਰਨ ਦੀ ਗੱਲ ਕਹਿਣ 'ਤੇ ਹੀ ਕਾਰਵਾਈ ਕਰ ਦਿੱਤੀ ਗਈ | ਲਾਲਪੁਰਾ ਅਨੁਸਾਰ ਅਪਾਰ ਸਿੰਘ ਬਾਜਵਾ ਡੀ.ਐਸ.ਪੀ. ਸਿਟੀ ਅੰਮਿ੍ਤਸਰ ਨੂੰ ਦਰਬਾਰ ਸਾਹਿਬ ਅੰਦਰ ਸੰਤ ਭਿੰਡਰਾਂਵਾਲਿਆਂ ਨੂੰ ਮਨਾਉਣ ਲਈ ਭੇਜਿਆ ਗਿਆ ਪਰ ਉਹ ਅਕਾਲੀ ਦਲ ਦੇ ਦਫ਼ਤਰ ਤੋਂ ਅੱਗੇ ਨਾ ਜਾ ਸਕਿਆ | ਕੇਂਦਰੀ ਖ਼ੁਫ਼ੀਆ ਏਜੰਸੀ ਦੇ ਅਧਿਕਾਰੀ ਵੀ ਟੈਲੀਫੋਨ ਬੰਦ ਹੋਣ ਕਰਕੇ ਸੰਤ ਭਿੰਡਰਾਂਵਾਲਿਆਂ ਨਾਲ ਸੰਪਰਕ ਨਹੀਂ ਕਰ ਸਕੇ | ਜਥੇਦਾਰ ਗੁਰਚਰਨ ਸਿੰਘ ਟੌਹੜਾ ਵੀ ਸੰਤ ਜਰਨੈਲ ਸਿੰਘ ਤੱਕ ਪਹੁੰਚ ਨਹੀਂ ਸਨ ਕਰ ਸਕੇ | ਮਨਜੀਤ ਸਿੰਘ ਤਰਨਤਾਰਨੀ ਜੋ ਸੰਤ ਹਰਚੰਦ ਸਿੰਘ ਲੌਾਗੋਵਾਲ ਦੇ ਕਰੀਬੀਆਂ ਵਿਚੋਂ ਸਨ, ਦਰਬਾਰ ਸਾਹਿਬ ਅੰਦਰ ਸਨ ਤੇ ਟੈਲੀਫੋਨ ਸੁਣਨ ਦੀ ਜ਼ਿੰਮੇਵਾਰੀ ਤੇ ਤਾਲਮੇਲ ਦੇ ਕੰਮ ਵਿਚ ਸਹਿਯੋਗ ਕਰਦੇ ਸਨ |
ਤੀਜਾ ਘੱਲੂਘਾਰਾ
ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ 1747 ਦਾ ਕਾਹਨੂਵਾਨ ਦਾ ਪਹਿਲਾ ਘੱਲੂਘਾਰਾ ਯਾਹੀਆ ਖ਼ਾਨ ਤੇ 1762 ਦਾ ਦੂਜਾ ਤੇ ਵੱਡਾ ਘੱਲੂਘਾਰਾ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ 'ਤੇ ਮੁਗ਼ਲ ਰਾਜ ਵੇਲੇ ਵਾਪਰਿਆ ਸੀ, ਜਦਕਿ 1984 ਦਾ ਤੀਜਾ ਘੱਲੂਘਾਰਾ ਇਕ ਲੋਕਰਾਜੀ ਅਤੇ ਆਜ਼ਾਦ ਦੇਸ਼ ਵਿਚ ਦੀ ਦੇਣ ਹੈ | ਹੁਕਮ ਦੇਣ ਵਾਲੇ ਲੋਕਾਂ ਦੇ ਚੁਣੇ ਪ੍ਰਤੀਨਿਧ ਸਨ | ਫ਼ੌਜ ਦਾ ਸੁਪਰੀਮ ਕਮਾਂਡਰ ਵੀ ਇਕ ਸਿੱਖ ਸੀ, ਜਿਸ ਨੂੰ ਟਾਲਿਆ ਜਾ ਸਕਦਾ ਸੀ, ਕਿਉਂਕਿ ਉਸ ਵਕਤ ਸਿੱਖਾਂ ਦੀਆਂ ਧਾਰਮਿਕ ਤੇ ਰਾਜਨੀਤਕ ਨਾਮਾਤਰ ਮੰਗਾਂ ਸਨ, ਜਿਨ੍ਹਾਂ ਵਿਚ ਸ੍ਰੀ ਅੰਮਿ੍ਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਤੇ ਦਰਬਾਰ ਸਾਹਿਬ 'ਚੋਂ ਰੇਡੀਉ ਕੇਂਦਰ ਰਾਹੀਂ ਗੁਰਬਾਣੀ ਦਾ ਪ੍ਰਸਾਰਨ ਕਰਨਾ ਆਦਿ ਸਾਧਾਰਨ ਮੰਗਾਂ ਸਨ, ਜਿਸ ਨੂੰ ਤਤਕਾਲੀ ਸਰਕਾਰਾਂ ਨੇ ਅਣਗੌਲਿਆ ਕਰਕੇ ਸਿੱਖਾਂ ਨੂੰ ਇਹ ਅਹਿਸਾਸ ਕਰਵਾਇਆ ਗਿਆ ਕਿ ਉਹ ਇਸ ਦੇਸ਼ ਦੇ ਨਾਗਰਿਕ ਨਹੀਂ ਹਨ | ਉਨ੍ਹਾਂ ਕਿਹਾ ਕਿ ਮੋਰਚੇ ਦੌਰਾਨ ਕਦੇ ਵੀ ਵੱਖਰੇ ਸਿੱਖ ਰਾਜ ਦੀ ਮੰਗ ਨਹੀਂ ਕੀਤੀ ਗਈ ਸੀ | 99.5 ਫ਼ੀਸਦੀ ਜੁਰਮ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਹੋਏ ਸਨ | ਸਿੱਖ ਕੌਮ ਨੂੰ ਉਸ ਵੇਲੇ ਸਰੀਰਕ ਤੇ ਮਾਨਸਿਕ ਜ਼ਖ਼ਮ ਦਿੱਤੇ ਗਏ, ਜਿਸ 'ਤੇ ਕਿਸੇ ਨੇ ਵੀ ਮੱਲ੍ਹਮ ਲਗਾਉਣ ਦਾ ਕੰਮ ਨਹੀਂ ਕੀਤਾ |
ਪੰਜਾਬ ਜਿਊਾਦਾ ਗੁਰਾਂ ਦੇ ਨਾਂਅ 'ਤੇ
ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਪੰਜਾਬ ਮੁੱਢ ਕਦੀਮ ਤੋਂ ਹੀ ਆਪਸੀ ਭਾਈਚਾਰਕ ਸਾਂਝ ਦਾ ਮੁੱਦਈ ਰਿਹਾ ਹੈ | ਇਥੋਂ ਦੀ ਜ਼ਰਖ਼ੇਜ਼ ਧਰਤੀ 'ਤੇ ਵੱਖ-ਵੱਖ ਫ਼ਿਰਕਿਆਂ ਦੇ ਲੋਕ ਇਕੱਠੇ ਰਹਿੰਦੇ ਰਹੇ ਹਨ ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਪੰਜਾਬ ਨਾ ਹਿੰਦੂ, ਨਾ ਮੁਸਲਮਾਨ, ਪੰਜਾਬ ਜਿਊਾਦਾ ਗੁਰਾਂ ਦੇ ਨਾਂਅ 'ਤੇ | ਉਨ੍ਹਾਂ ਕਿਹਾ ਕਿ ਵਲੰੂਧਰੇਂ ਹਿਰਦਿਆਂ ਨੂੰ ਠੰਢੇ ਕਰਨ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੰਬੇ ਸਮੇਂ ਤੋਂ ਜੇਲ੍ਹਾਂ 'ਚ ਬੰਦ ਸਿੰਘਾਂ ਦੀ ਰਿਹਾਈ ਕਰੇ ਤੇ ਝੂਠੇ ਮੁਕਾਬਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਏ |

ਘੱਟ ਗਿਣਤੀ ਹੋਣ ਕਰਕੇ ਸਿੱਖਾਂ ਨਾਲ ਹੋ ਰਹੀਆਂ ਹਨ ਬੇਇਨਸਾਫ਼ੀਆਂ-ਭਾਈ ਵਡਾਲਾ

1984 'ਚ ਫ਼ੌਜ ਦਾ ਅੰਨ੍ਹਾ ਤਸ਼ੱਦਦ ਆਪਣੇ ਪਿੰਡੇ 'ਤੇ ਹੰਢਾਉਣ ਵਾਲੇ ਭਾਈ ਰਜਵੰਤ ਸਿੰਘ ਨਾਲ ਮੁਲਾਕਾਤ
ਰਾਮ ਤੀਰਥ, 4 ਜੂਨ (ਧਰਵਿੰਦਰ ਸਿੰਘ ਔਲਖ)-ਘੱਟ ਗਿਣਤੀ ਹੋਣ ਕਰਕੇ ਸਿੱਖਾਂ ਨਾਲ ਹਰ ਥਾਂ ਬੇਇਨਸਾਫ਼ੀਆਂ ਹੋ ਰਹੀਆਂ ਹਨ, ਅਸੀਂ ਭਾਵੇਂ ਘੱਟ ਗਿਣਤੀ 'ਚ ਹਾਂ ਪਰ ਇਸ ਦੇ ਬਾਵਜੂਦ ਜੇ ਸਾਨੂੰ ਆਜ਼ਾਦੀ ਦਿੱਤੀ ਜਾਵੇ ਤਾਂ ਅਸੀਂ ਪੂਰੀ ਦੁਨੀਆ ਨੂੰ ਲੰਗਰ ਛਕਾਉਣ ਦੀ ਸਮਰੱਥਾ ਰੱਖਦੇ ਹਾਂ ਪਰ ਸਰਕਾਰਾਂ ਨੇ ਸਾਨੂੰ ਅੱਜ ਤੱਕ ਗੁਲਾਮ ਬਣਾ ਕੇ ਰੱਖਿਆ ਹੈ ਤੇ ਅਸੀਂ ਅੱਜ ਵੀ ਉਥੇ ਖੜ੍ਹੇ ਹਾਂ ਜਿਥੋਂ ਤੁਰੇ ਸਾਂ | ਉਕਤ ਸ਼ਬਦਾਂ ਦਾ ਪ੍ਰਗਟਾਵਾ 1984 'ਚ ਫ਼ੌਜ ਦਾ ਅੰਨ੍ਹਾ ਤਸ਼ੱਦਦ ਆਪਣੇ ਪਿੰਡੇ 'ਤੇ ਹੰਢਾਅ ਚੁੱਕੇ ਭਾਈ ਰਜਵੰਤ ਸਿੰਘ ਵਡਾਲਾ ਨੇ ਕਰਦਿਆਂ ਕਿਹਾ ਕਿ 1984 ਦੇ ਸਾਕੇ ਨੂੰ ਸਿੱਖ ਕਦੇ ਵੀ ਭੁੱਲ ਨਹੀਂ ਸਕਦੇ ਤੇ ਇਹ ਸਾਕਾ ਨੀਲਾ ਤਾਰਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਦਾ ਯਾਦ ਕਰਵਾਉਂਦਾ ਰਹੇਗਾ ਕਿ ਉਨ੍ਹਾਂ ਦੇ ਪਾਵਨ ਅਸਥਾਨ 'ਤੇ ਭਾਰਤੀ ਫ਼ੌਜ ਵਲੋਂ ਹਮਲਾ ਕਰਕੇ ਇਸ ਨੂੰ ਨੇਸਤੋਨਾਬੂਦ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਗਈ ਸੀ | ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨਾਲ ਮੁਲਾਕਾਤ ਸਬੰਧੀ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਉਹ ਕਾਰ ਸੇਵਾ ਵਾਲੇ ਬਾਬਾ ਹਜ਼ਾਰਾ ਸਿੰਘ ਨਾਲ ਸੇਵਾ ਕਰਦੇ ਸਨ ਤੇ ਉਨ੍ਹਾਂ ਦੇ ਨਾਲ ਹੀ ਉਹ ਅਕਸਰ ਸੰਤਾਂ ਨੂੰ ਮਿਲਦੇ ਰਹੇ | ਇਨ੍ਹਾਂ ਮੁਲਾਕਾਤਾਂ ਦਰਮਿਆਨ ਹੀ ਉਹ ਸੰਤਾਂ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ ਸਨ, ਉਹ ਬਾਣੀ ਤੇ ਬਾਣੇ ਦੇ ਧਾਰਨੀ ਸਨ, ਉਹ ਹਰ ਧਰਮ ਤੇ ਕੌਮ ਦਾ ਸਤਿਕਾਰ ਕਰਦੇ ਸਨ, ਉਨ੍ਹਾਂ ਹਿੰਦੂਆਂ ਦੀਆਂ ਬੇਟੀਆਂ ਵੀ ਉਨ੍ਹਾਂ ਦੇ ਘਰੀਂ ਵਸਾਈਆਂ ਸਨ | ਉਨ੍ਹਾਂ ਦੀ ਲੜਾਈ ਸਰਕਾਰ ਨਾਲ ਸੀ, ਕਿਉਂਕਿ ਉਹ ਆਜ਼ਾਦੀ ਤੋਂ ਬਾਅਦ ਕੀਤੇ ਗਏ ਵਾਅਦੇ ਅਨੁਸਾਰ ਵੱਧ ਅਧਿਕਾਰਾਂ ਦੀ ਮੰਗ ਕਰਦੇ ਸਨ | ਉਹ ਵੱਖਵਾਦ ਜਾਂ ਵੱਖਰੇ ਰਾਜ ਦੀ ਮੰਗ ਨਹੀਂ ਸਨ ਕਰਦੇ ਪਰ ਸਰਕਾਰ ਤੇ ਸਰਕਾਰੀ ਮੀਡੀਆ ਨੇ ਉਨ੍ਹਾਂ ਨੂੰ ਅੱਤਵਾਦੀ ਤੇ ਵੱਖਵਾਦੀ ਦਰਸਾਉਣ ਦੀ ਪੂਰੀ ਕੋਸ਼ਿਸ਼ ਕੀਤੀ | ਉਨ੍ਹਾਂ ਅੱਗੇ ਦੱਸਿਆ ਕਿ 1 ਜੂਨ ਨੂੰ ਉਹ ਸ੍ਰੀ ਦਰਬਾਰ ਸਾਹਿਬ ਵਿਚ ਮੌਜੂਦ ਸਨ ਤਾਂ ਉਨ੍ਹਾਂ ਦੀ ਨਾਨੀ ਜੀ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਬਹੁਤ ਬਿਮਾਰ ਹੈ ਤੇ ਉਨ੍ਹਾਂ ਨੂੰ ਯਾਦ ਕਰਦੀ ਹੈ, ਸੋ ਉਹ ਉਸੇ ਦਿਨ ਸ਼ਾਮ ਨੂੰ 8-9 ਵਜੇ ਸੰਤਾਂ ਨੂੰ ਫਤਿਹ ਬੁਲਾ ਕੇ ਅਤੇ ਇਜਾਜ਼ਤ ਲੈ ਕੇ ਨਿਕਲ ਗਏ | ਉਸ ਸਮੇਂ ਦਰਬਾਰ ਸਾਹਿਬ ਨੂੰ ਫ਼ੌਜ ਦਾ ਘੇਰਾ ਵੀ ਪੈ ਚੁੱਕਾ ਸੀ | ਉਨ੍ਹਾਂ ਦੱਸਿਆ ਕਿ ਇਸ ਸਮੇਂ ਭਾਵੇਂ ਫ਼ੌਜ ਵਲੋਂ ਗੋਲੀਬਾਰੀ ਵੀ ਸ਼ੁਰੂ ਕਰ ਦਿੱਤੀ ਗਈ ਸੀ ਪਰ ਸੰਤਾਂ ਦੇ ਮਨ ਵਿਚ ਜ਼ਰਾ ਵੀ ਡਰ ਜਾਂ ਭੈਅ ਨਹੀਂ ਸੀ, ਉਹ ਚੜ੍ਹਦੀ ਕਲਾ ਵਿਚ ਸਨ ਤੇ ਨਾਮ ਜਪ ਰਹੇ ਸਨ | ਫ਼ੌਜ ਵਲੋਂ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਗਿਆ ਤਾਂ ਉਨ੍ਹਾਂ ਦਾ ਪਿੰਡ ਵਡਾਲਾ ਭਿੱਟੇਵੱਡ ਜੋ ਅੰਮਿ੍ਤਸਰ ਤੋਂ ਕੇਵਲ 9 ਕਿਲੋਮੀਟਰ ਹੈ, ਵਿਖੇ ਗੋਲੀਆਂ ਤੇ ਬੰਬਾਂ ਦੀ ਆਵਾਜ਼ ਸਪੱਸ਼ਟ ਸੁਣਦੀ ਸੀ | ਸਾਰੇ ਸਿੱਖਾਂ ਨੂੰ ਇਸ ਦਾ ਬਹੁਤ ਰੋਸ ਤੇ ਦੁੱਖ ਸੀ, ਕਿਸੇ ਦਾ ਰੋਟੀ ਖਾਣ ਨੂੰ ਜੀਅ ਨਹੀਂ ਸੀ ਕਰਦਾ | ਉਦੋਂ ਹੀ ਵੱਖ-ਵੱਖ ਪਿੰਡਾਂ ਵਿਚੋਂ ਫ਼ੌਜ ਦਾ ਟਾਕਰਾ ਕਰਨ ਲਈ ਜਥੇ ਜਾਣੇ ਸ਼ੁਰੂ ਹੋ ਗਏ, ਸਾਰਿਆਂ ਕੋਲ ਰਵਾਇਤੀ ਹਥਿਆਰ ਸਨ | ਉਨ੍ਹਾਂ ਦੇ ਪਿੰਡ ਵਿਚੋਂ ਵੀ ਜਥਾ ਗਿਆ ਪਰ ਮਾਹਲਾਂ ਦੇ ਪੁੱਲ ਤੋਂ ਹੀ ਫ਼ੌਜ ਨੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ | ਉਨ੍ਹਾਂ ਮੀਰਾਂਕੋਟ ਵਾਲੇ ਪਾਸਿਓਾ ਜਾਣ ਦੀ ਕੋਸ਼ਿਸ਼ ਕੀਤੀ, ਉਥੇ ਹੋਰ ਵੀ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਤੇ ਫ਼ੌਜ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਕੁਝ ਸਿੰਘ ਸ਼ਹੀਦ ਵੀ ਹੋ ਗਏ | ਦਰਬਾਰ ਸਾਹਿਬ ਵਿਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਤੇ ਹੋਰ ਬਹੁਤ ਸਾਰੇ ਸਿੰਘ ਜਿਥੇ ਸ਼ਹੀਦ ਹੋ ਗਏ, ਉਥੇ ਫ਼ੌਜ ਦਾ ਵੀ ਵੱਡੀ ਪੱਧਰ 'ਤੇ ਨੁਕਸਾਨ ਹੋਇਆ | ਲੜਾਈ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੇ ਨਾਲ ਭਾਈ ਬਲਕਾਰ ਸਿੰਘ ਜੋ ਬਾਅਦ ਵਿਚ ਸ਼ਹੀਦ ਹੋ ਗਏ ਸਨ, ਨੂੰ ਛੇਹਰਟੇ ਤੋਂ ਫ਼ੌਜ ਨੇ ਗਿ੍ਫ਼ਤਾਰ ਕਰ ਲਿਆ | ਉਨ੍ਹਾਂ ਨੂੰ ਅੰਮਿ੍ਤਸਰ ਦੇ ਨੰਬਰ-2 ਕੈਂਪ 'ਚ ਲੈ ਗਏ, ਜਿਥੇ ਹੋਰ ਵੀ ਬਹੁਤ ਸਾਰੇ ਸਿੰਘ ਪਹਿਲਾਂ ਹੀ ਗਿ੍ਫ਼ਤਾਰ ਕੀਤੇ ਹੋਏ ਸਨ | ਉਸ ਸਮੇਂ ਉਨ੍ਹਾਂ 'ਤੇ ਬਹੁਤ ਸਾਰਾ ਤਸ਼ੱਦਦ ਢਾਇਆ ਗਿਆ | ਉਨ੍ਹਾਂ ਦੇ ਪੱਟਾਂ ਨੂੰ ਚੀਰ ਕੇ ਉਨ੍ਹਾਂ ਵਿਚ ਲੂਣ ਪਾਇਆ ਗਿਆ, ਬਿਜਲੀ ਦੇ ਕਰੰਟ ਲਾ ਕੇ ਉਨ੍ਹਾਂ ਦੀਆਂ ਬਾਹਾਂ ਸਾੜ ਦਿੱਤੀਆਂ ਗਈਆਂ | ਉਹ ਉਨ੍ਹਾਂ ਕੋਲੋਂ ਬਾਕੀ ਸਿੰਘਾਂ ਦੇ ਨਾਂਅ, ਪਤੇ ਤੇ ਹਥਿਆਰਾਂ ਦੇ ਟਿਕਾਣੇ ਪੁੱਛਦੇ ਰਹੇ | ਇਸ ਤਸ਼ੱਦਦ ਨੂੰ ਨਾ ਸਹਾਰਦੇ ਹੋਏ ਬਹੁਤ ਸਾਰੇ ਸਿੰਘ ਸ਼ਹੀਦ ਵੀ ਹੋ ਗਏ ਤੇ ਬਾਕੀਆਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਜਦੋਂ ਉਹ ਜੇਲ੍ਹ ਵਿਚ ਗਏ ਤਾਂ ਉਨ੍ਹਾਂ ਦੇ ਤੇੜ ਕਛਹਿਰੇ, ਪਾਟੀਆਂ ਹੋਈਆਂ ਬਨੈਣਾਂ ਤੇ ਸਿਰਾਂ 'ਤੇ ਸਿਰਫ ਪਰਨੇ ਹੀ ਸਨ | ਉਨ੍ਹਾਂ ਦੇ ਪੱਟਾਂ ਤੇ ਬਾਹਾਂ ਵਿਚੋਂ ਖ਼ੂਨ ਸਿਮ ਰਿਹਾ ਸੀ, ਜਿਸ ਨੂੰ ਵੇਖ ਕੇ ਜੇਲ੍ਹ ਦਾ ਸੁਪਰਡੈਂਟ ਵੀ ਰੋ ਪਿਆ ਸੀ | ਭਾਰਤੀ ਫ਼ੌਜ ਵਲੋਂ ਭਾਵੇਂ ਉਨ੍ਹਾਂ 'ਤੇ ਅੰਨ੍ਹਾ ਤਸ਼ੱਦਦ ਢਾਹਿਆ ਗਿਆ ਸੀ ਪਰ ਪੁਲਿਸ ਦਾ ਉਸ ਸਮੇਂ ਉਨ੍ਹਾਂ ਪ੍ਰਤੀ ਵਤੀਰਾ ਹਮਦਰਦੀ ਭਰਿਆ ਹੀ ਰਿਹਾ | ਉਹ ਵੀ ਦੋ ਢਾਈ ਸਾਲ ਬਾਅਦ ਜੇਲ੍ਹ ਵਿਚੋਂ ਬਾਹਰ ਆਏ ਸਨ | ਉਨ੍ਹਾਂ ਕਿਹਾ ਕਿ ਬਰਨਾਲਾ ਸਰਕਾਰ ਆਉਣ 'ਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਅਸੀਂ ਉਹ ਠੁਕਰਾ ਦਿੱਤੀਆਂ, ਕਿਉਂਕਿ ਸਾਡੇ ਮਨਾਂ ਵਿਚ ਰੋਸ ਹੈ ਤੇ ਸਦਾ ਰਹੇਗਾ |

ਸ਼ਰਾਬ ਘੁਟਾਲੇ ਦੀ ਜਾਂਚ ਦੀ ਮੰਗ ਲਈ ਰਾਜਪਾਲ ਨੂੰ ਮਿਲੇਗੀ ਅਕਾਲੀ-ਭਾਜਪਾ ਤਾਲਮੇਲ ਕਮੇਟੀ

ਕਿਹਾ, ਸਰਕਾਰ ਨੇ ਮੁੱਖ ਸਕੱਤਰ ਤੇ ਮੰਤਰੀਆਂ ਵਿਚਾਲੇ ਸਮਝੌਤਾ ਕਰਵਾ ਕੇ 5600 ਕਰੋੜ ਦੇ ਸ਼ਰਾਬ ਘੁਟਾਲੇ 'ਤੇ ਪਰਦਾ ਪਾਉਣ ਦੀ ਕੀਤੀ ਕੋਸ਼ਿਸ਼ ਚੰਡੀਗੜ੍ਹ, 4 ਜੂਨ (ਵਿਕਰਮਜੀਤ ਸਿੰਘ ਮਾਨ)-ਅੱਜ ਚੰਡੀਗੜ੍ਹ ਵਿਖੇ ਅਕਾਲੀ-ਭਾਜਪਾ ਤਾਲਮੇਲ ਕਮੇਟੀ ਦੀ ਮੀਟਿੰਗ ਸੁਖਬੀਰ ...

ਪੂਰੀ ਖ਼ਬਰ »

ਮਹਾਰਾਸ਼ਟਰ 'ਚ 'ਨਿਸਰਗ' ਨੇ ਲਈ 6 ਲੋਕਾਂ ਦੀ ਜਾਨ

ਮੁੰਬਈ, 4 ਜੂਨ (ਏਜੰਸੀ)-ਮਹਾਰਾਸ਼ਟਰ 'ਚ ਚੱਕਰਵਾਤੀ ਤੂਫ਼ਾਨ 'ਨਿਸਰਗ' ਕਾਰਨ 6 ਲੋਕਾਂ ਦੀ ਜਾਨ ਚਲੀ ਗਈ ਹੈ | ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ) ਨੇ ਆਪਣੀ ਤਾਜ਼ਾ ਜਾਣਕਾਰੀ ਵਿਚ ਦੱਸਿਆ ਕਿ ਪੂਰਬ ਵਿਚ ਉੱਤਰ-ਪੂਰਬ ਵੱਲ ਜਾਣ ਅਤੇ ਇਕ ਚੰਗੀ ਤਰ੍ਹਾਂ ਦਬਾਅ ਖੇਤਰ ਵਿਚ ...

ਪੂਰੀ ਖ਼ਬਰ »

ਵਿਦੇਸ਼ੋਂ ਆਏ 2550 ਤਬਲੀਗੀ ਜਮਾਤੀਆਂ 'ਤੇ ਭਾਰਤ ਆਉਣ ਲਈ 10 ਸਾਲ ਦੀ ਪਾਬੰਦੀ

ਨਵੀਂ ਦਿੱਲੀ, 4 ਜੂਨ (ਪੀ. ਟੀ. ਆਈ.) - ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ 2550 ਤਬਲੀਗ਼ੀ ਜਮਾਤ ਦੇ ਵਿਦੇਸ਼ੀ ਮੈਂਬਰਾਂ ਨੂੰ ਕਾਲੀ ਸੂਚੀ 'ਚ ਪਾਇਆ ਹੈ, ਜਿਹੜੇ ਭਾਰਤ 'ਚ ਕੋਰੋਨਾ ਵਾਇਰਸ ਕਾਰਨ ਲਾਗੂ ਕੀਤੀ ਗਈ ਤਾਲਾਬੰਦੀ ਦੌਰਾਨ ਵੀਜ਼ਾ ਨਿਯਮਾਂ ਦੀ ਉਲੰਘਣਾ ਕਰ ਕੇ ਰਹਿ ...

ਪੂਰੀ ਖ਼ਬਰ »

ਦੇਸ਼ ਭਰ 'ਚ ਕੋਰੋਨਾ ਨਾਲ 6200 ਤੋਂ ਵੱਧ ਮੌਤਾਂ

ਨਵੀਂ ਦਿੱਲੀ, 4 ਜੂਨ (ਏਜੰਸੀ)-ਵੀਰਵਾਰ ਨੂੰ ਭਾਰਤ 'ਚ ਕੋਰੋਨਾ ਵਾਇਰਸ ਦੇ 8226 ਮਾਮਲੇ ਦਰਜ ਕੀਤੇ ਗਏ ਅਤੇ ਜਿਸ ਨਾਲ ਦੇਸ਼ ਭਰ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ 2,17,389 'ਤੇ ਪਹੁੰਚ ਗਈ ਹੈ ਜਦਕਿ ਮੌਤਾਂ ਦਾ ਅੰਕੜਾ 6223 'ਤੇ ਪੁੱਜ ਗਿਆ, ਬੀਤੇ 24 ਘੰਟਿਆਂ ਦੌਰਾਨ 227 ਮਰੀਜ਼ਾਂ ਦੀ ...

ਪੂਰੀ ਖ਼ਬਰ »

ਪੰਜਾਬ 'ਚ ਇਕੋ ਦਿਨ 61 ਨਵੇਂ ਮਾਮਲੇ

ਚੰਡੀਗੜ੍ਹ, 4 ਜੂਨ (ਵਿਕਰਮਜੀਤ ਸਿੰਘ ਮਾਨ)-ਜਿੱਥੇ ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਜਾਰੀ ਹੈ ਉਥੇ ਪੰਜਾਬ 'ਚ ਵੀ ਇਹ ਖ਼ਤਰਨਾਕ ਵਾਇਰਸ ਲਗਾਤਾਰ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ | ਹਾਲਾਂਕਿ ਸਰਕਾਰ ਵਲੋਂ ਪੰਜਾਬ 'ਚ ਹਾਲਾਤ ਹੋਰਨਾਂ ਸੂਬਿਆਂ ਨਾਲੋਂ ਬਿਹਤਰ ਦੱਸੇ ...

ਪੂਰੀ ਖ਼ਬਰ »

ਪਾਕਿ ਗੋਲੀਬਾਰੀ 'ਚ ਜਵਾਨ ਸ਼ਹੀਦ

ਜੰਮੂ, 4 ਜੂਨ (ਏਜੰਸੀ)-ਜੰਮੂ ਖੇਤਰ 'ਚ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੀ ਕਠੂਆ-ਸਾਂਬਾ ਪੱਟੀ 'ਚ ਅਤੇ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਪਾਕਿ ਰੇਂਜਰਾਂ ਵਲੋਂ ਰਿਹਾਇਸ਼ੀ ਇਲਾਕਿਆਂ 'ਚ ਕੀਤੀ ਭਾਰੀ ਗੋਲੀਬਾਰੀ ਕਾਰਨ ਇਕ ਫ਼ੌਜੀ ਜਵਾਨ ਸ਼ਹੀਦ ਹੋ ਗਿਆ ਤੇ ਦਰਜਨਾਂ ...

ਪੂਰੀ ਖ਼ਬਰ »

ਸਾਲ 2020 ਦਾ ਦੂਜਾ ਚੰਦਰ ਗ੍ਰਹਿਣ ਅੱਜ ਤੋਂ

(ਬਾਕੀ ਸਫ਼ਾ 10 ਕਾਲਮ 8) ਨਵੀਂ ਦਿੱਲੀ, 4 ਜੂਨ (ਏਜੰਸੀ)- ਸਾਲ 2020 ਦਾ ਦੂਸਰਾ ਉਪ-ਛਾਇਆ ਚੰਦਰ ਗ੍ਰਹਿਣ (ਪੇਨੁਬਰਲ ਲੂਨਰ ਅਕਲਿਪਸ) 5 ਜੂਨ ਨੂੰ ਅੱਧੀ ਰਾਤ ਤੋਂ ਲੱਗੇਗਾ | ਇਸੇ ਸਾਲ ਦੀ 10 ਜਨਵਰੀ ਨੂੰ ਪਹਿਲਾ ਚੰਦਰ ਗ੍ਰਹਿਣ ਲੱਗਾ ਸੀ ਤੇ ਹੁਣ 5-6 ਜੂਨ ਦੀ ਰਾਤ ਨੂੰ ਦੂਸਰਾ ...

ਪੂਰੀ ਖ਼ਬਰ »

ਬਾਬਰੀ ਮਸਜਿਦ ਢਾਹੁਣ ਦੇ ਮਾਮਲੇ 'ਚ ਸੀ.ਬੀ.ਆਈ. ਅਦਾਲਤ 'ਚ ਪੇਸ਼ ਹੋਏ ਵਿਨੇ ਕਟਿਆਰ ਤੇ ਹੋਰ

ਲਖਨਊ, 4 ਜੂਨ (ਏਜੰਸੀ)-ਦਸੰਬਰ 1992 'ਚ ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ 'ਚ ਭਾਜਪਾ ਨੇਤਾ ਵਿਨੇ ਕਟਿਆਰ, ਸਾਬਕਾ ਸੰਸਦ ਮੈਂਬਰ ਰਾਮ ਵਿਲਾਸ ਵੇਦਾਂਤੀ ਤੇ 4 ਹੋਰ ਦੋਸ਼ੀ ਵੀਰਵਾਰ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਹੋਏ, ਭਾਵੇਂ ਅਦਾਲਤ ਵਲੋਂ ਕੇਵਲ ਵਿਜੇ ...

ਪੂਰੀ ਖ਼ਬਰ »

ਭਾਰਤ ਵਲੋਂ ਅੰਤਰਰਾਸ਼ਟਰੀ ਵੈਕਸੀਨ ਗੱਠਜੋੜ ਨੂੰ ਡੇਢ ਕਰੋੜ ਡਾਲਰ ਦੇਣ ਦਾ ਐਲਾਨ

ਨਵੀਂ ਦਿੱਲੀ/ਲੰਡਨ, 4 ਜੂਨ (ਏਜੰਸੀ)-ਕੋਰੋਨਾ ਵਾਇਰਸ ਮਹਾਂਮਾਰੀ ਤੋਂ ਇਸ ਸਮੇਂ ਸਾਰੀ ਦੁਨੀਆ ਜੂਝ ਰਹੀ ਹੈ | ਕੋਵਿਡ-19 ਿਖ਼ਲਾਫ਼ ਹਰ ਦੇਸ਼ ਆਪਣੀ ਪੂਰੀ ਕੋਸ਼ਿਸ਼ ਕਰਨ 'ਚ ਲੱਗਾ ਹੋਇਆ ਹੈ | ਭਾਰਤ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਵੈਕਸੀਨ ਗਠਜੋੜ ਗਾਵੀ ਨੂੰ 1.5 ਕਰੋੜ ...

ਪੂਰੀ ਖ਼ਬਰ »

ਪੁਲਿਸ ਤੰਤਰ ਫੇਲ੍ਹ ਸਾਬਤ ਹੋਇਆ ਸੀ

ਲਾਲਪੁਰਾ ਨੇ ਦੱਸਿਆ ਕਿ 1981 'ਚ ਅਸਲਾ ਜਮ੍ਹਾਂ ਨਾ ਕਰਾਉਣ ਵਾਲੇ ਕੇਸ ਦੀ ਤਫ਼ਤੀਸ਼ ਉਨ੍ਹਾਂ ਵਲੋਂ ਕੀਤੀ ਗਈ ਸੀ | ਉਹ ਦੋਸ਼ ਰਿਕਾਰਡ ਮੁਤਾਬਿਕ ਝੂਠਾ ਸੀ, ਕਿਉਂਕਿ ਉਸ ਲਾਇਸੈਂਸ 'ਤੇ ਕੋਈ ਹਥਿਆਰ ਖ਼ਰੀਦਿਆ ਹੀ ਨਹੀਂ ਸੀ ਗਿਆ | ਅਜੀਬ ਇਤਫ਼ਾਕ ਸੀ ਕਿ ਸੰਤ ਜਰਨੈਲ ਸਿੰਘ ਨੂੰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX