ਤਾਜਾ ਖ਼ਬਰਾਂ


ਦੋ ਮਹਿਲਾਵਾਂ ਤੋਂ 10 ਕਰੋੜ ਦੇ ਪਾਲਿਸ਼ ਰਹਿਤ ਹੀਰੇ ਬਰਾਮਦ
. . .  4 minutes ago
ਗੁਹਾਟੀ, 26 ਜੂਨ - ਅਸਾਮ ਰਾਈਫ਼ਲਜ਼ ਨੇ ਹੈਲਾਕੰਡੀ ਵਿਖੇ ਦੋ ਮਹਿਲਾਵਾਂ ਤੋਂ 10 ਕਰੋੜ ਰੁਪਏ ਕੀਮਤ ਵਾਲੇ 1667 ਗ੍ਰਾਮ ਪਾਲਿਸ਼ ਰਹਿਤ ਹੀਰੇ ਬਰਾਮਦ ਕੀਤੇ...
ਅਮਿਤ ਸ਼ਾਹ ਵੱਲੋਂ ਜੰਮੂ ਕਸ਼ਮੀਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸਮੀਖਿਆ ਮੀਟਿੰਗ
. . .  10 minutes ago
ਸ੍ਰੀਨਗਰ, 26 ਜੂਨ - ਜੰਮੂ ਕਸ਼ਮੀਰ ਦੇ ਦੌਰੇ 'ਤੇ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਜਪਾਲ ਸਤਿਆਪਾਲ ਮਲਿਕ ਨੇ ਸੂਬੇ ਦੇ ਅਨੇਕਾਂ ਵਿਕਾਸ ਕਾਰਜਾਂ ਨੂੰ ਲੈ ਕੇ ਅਧਿਕਾਰੀਆਂ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 31 ਓਵਰਾਂ ਮਗਰੋਂ 97/5
. . .  15 minutes ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੀ ਅੱਧੀ ਟੀਮ ਆਊਟ, ਸਕੋਰ 83/5
. . .  37 minutes ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਵਲੋਂ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼, 24 ਓਵਰਾਂ ਮਗਰੋਂ 77/4
. . .  49 minutes ago
ਅਧਿਕਾਰੀ ਦੀ ਬੈਟ ਨਾਲ ਕੁੱਟਮਾਰ ਕਰਨ 'ਤੇ ਸੀਨੀਅਰ ਭਾਜਪਾ ਆਗੂ ਦਾ ਵਿਧਾਇਕ ਬੇਟਾ ਗ੍ਰਿਫ਼ਤਾਰ
. . .  57 minutes ago
ਇੰਦੌਰ, 26 ਜੂਨ - ਖਸਤਾ ਹਾਲਤ ਮਕਾਨ ਢਾਹੁਣ ਗਈ ਇੰਦੌਰ ਨਗਰ ਨਿਗਮ ਦੀ ਟੀਮ ਦੇ ਨਾਲ ਵਿਵਾਦ ਦੌਰਾਨ ਬੁੱਧਵਾਰ ਨੂੰ ਭਾਜਪਾ ਦੇ ਸਥਾਨਕ ਵਿਧਾਇਕ ਆਕਾਸ਼ ਵਿਜੈਵਰਗੀਏ ਨੇ ਨਗਰ ਨਿਗਮ ਦੇ ਇਕ ਅਫ਼ਸਰ ਨੂੰ ਕ੍ਰਿਕਟ ਬੈਟ ਨਾਲ ਕੁੱਟਿਆ ਸੀ। ਕੁੱਟਮਾਰ ਕਰਨ 'ਤੇ...
2016 ਤੋਂ ਭਾਰਤੀ ਹਵਾਈ ਫੌਜ ਨੂੰ ਪਿਆ ਭਾਰੀ ਘਾਟਾ, ਸਰਕਾਰ ਨੇ ਲੋਕ ਸਭਾ 'ਚ ਗਿਣਾਇਆ
. . .  about 1 hour ago
ਨਵੀਂ ਦਿੱਲੀ, 26 ਜੂਨ - ਰੱਖਿਆ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀਪਦ ਨਾਇਕ ਨੇ ਅੱਜ ਲੋਕ ਸਭਾ ਵਿਚ ਲਿਖਤੀ ਰੂਪ ਵਿਚ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤੀ ਹਵਾਈ ਫੌਜ ਦੇ 2016 ਤੋਂ ਹੁਣ ਤੱਕ 27 ਏਅਰਕ੍ਰਾਫਟ ਹਾਦਸਾਗ੍ਰਸਤ ਹੋਏ ਹਨ। ਜਿਨ੍ਹਾਂ ਵਿਚ 15 ਲੜਾਕੂ ਜਹਾਜ਼...
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੂੰ ਪਾਕਿਸਤਾਨ ਨੇ ਪਾਇਆ ਮੁਸ਼ਕਿਲ 'ਚ, 46 ਦੌੜਾਂ 'ਤੇ 4 ਖਿਡਾਰੀ ਆਊਟ
. . .  about 1 hour ago
ਵਿਸ਼ਵ ਕੱਪ 2019 : ਨਿਊਜ਼ੀਲੈਂਡ 11 ਓਵਰਾਂ ਮਗਰੋਂ 44/3
. . .  about 1 hour ago
ਟਰੱਕ ਅੰਦਰ ਬਣਿਆ ਸੀ ਸਪੈਸ਼ਲ ਕੈਬਿਨ, ਜਿਸ ਵਿਚ ਰੱਖੇ ਸਨ ਨਸ਼ੀਲੇ ਪਦਾਰਥ, ਦੋਸ਼ੀ ਕਾਬੂ
. . .  about 1 hour ago
ਜਲੰਧਰ, 26 ਜੂਨ - ਜਲੰਧਰ ਦਿਹਾਤੀ ਪੁਲਿਸ ਨੇ ਗਸ਼ਤ ਦੌਰਾਨ ਫੋਕਲ ਪੁਆਇੰਟ ਪਿੰਡ ਨੌਗੱਜਾ ਦੇ ਨਜ਼ਦੀਕ 2 ਡਰੱਗ ਤਸਕਰਾਂ ਨੂੰ ਟਰੱਕ ਸਮੇਤ ਕਾਬੂ ਕੀਤਾ ਹੈ। ਉੱਥੇ ਹੀ ਟਰੱਕ ਅੰਦਰ ਬਣੇ ਸਪੈਸ਼ਲ ਕੈਬਿਨ ਵਿਚੋਂ 400 ਕਿੱਲੋਗ੍ਰਾਮ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 9 ਓਵਰਾਂ ਮਗਰੋਂ 38/3
. . .  about 1 hour ago
ਝਾਰਖੰਡ 'ਚ ਨੌਜਵਾਨ ਦੀ ਕੁੱਟ ਕੁੱਟ ਕੇ ਹੱਤਿਆ ਮਾਮਲੇ 'ਚ ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ - ਮੋਦੀ
. . .  about 1 hour ago
ਨਵੀਂ ਦਿੱਲੀ, 26 ਜੂਨ - ਝਾਰਖੰਡ 'ਚ ਇਕ ਮੁਸਲਿਮ ਨੌਜਵਾਨ ਦੀ ਭੀੜ ਵਲੋਂ ਕੁੱਟ ਕੁੱਟ ਕੇ ਹੱਤਿਆ ਮਾਮਲੇ 'ਚ ਅੱਜ ਲੋਕ ਸਭਾ ਕੁਝ ਮੈਂਬਰਾਂ ਨੇ ਕੇਂਦਰ ਕੋਲੋਂ ਰਾਜ ਸਰਕਾਰ ਨੂੰ ਇਸ ਮਾਮਲੇ 'ਚ ਕਾਰਵਾਈ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ। ਉੱਥੇ ਹੀ, ਪ੍ਰਧਾਨ ਮੰਤਰੀ ਮੋਦੀ...
ਪ੍ਰੇਮ ਸਬੰਧਾਂ ਦੇ ਕਾਰਨ ਪਿਤਾ ਨੇ ਅਣਖ ਖ਼ਾਤਰ ਲੜਕੀ ਤੇ ਉਸ ਦੇ ਪ੍ਰੇਮੀ ਦਾ ਦਿਨ ਦਿਹਾੜੇ ਕੀਤਾ ਕਤਲ
. . .  about 2 hours ago
ਮਜੀਠਾ, 26 ਜੂਨ (ਜਗਤਾਰ ਸਿੰਘ ਸਹਿਮੀ) - ਕਸਬਾ ਮਜੀਠਾ ਵਿਖੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਅਣਖ ਖ਼ਾਤਰ ਪ੍ਰੇਮੀ ਜੋੜੇ ਦਾ ਕਤਲ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮਜੀਠਾ ਸਥਿਤ ਕੱਥੂਨੰਗਲ ਰੋਡ, ਓ ਬੀ ਸੀ ਬੈਂਕ ਦੇ ਨਜ਼ਦੀਕ ਸਾਬਕਾ ਕੌਂਸਲਰ ਚੌਧਰੀ ਸ਼ੰਗਾਰਾ...
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ ਆਊਟ, ਮਾਰਟਿਨ ਗੁਪਟਿਲ ਨੇ ਬਣਾਈਆਂ 5 ਦੌੜਾਂ
. . .  about 2 hours ago
ਸ੍ਰੀਨਗਰ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 2 hours ago
ਨਵੀਂ ਦਿੱਲੀ, 26 ਜੂਨ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ੍ਰੀਨਗਰ ਪਹੁੰਚੇ ਹਨ। ਉਹ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਗਏ ਹਨ। ਇੱਥੇ ਉਹ ਅਮਰਨਾਥ ਯਾਤਰਾ ਅਤੇ ਸੂਬੇ ਦੀ ਸੁਰੱਖਿਆ ਸਥਿਤੀ ਬਾਰੇ ਅਧਿਕਾਰੀਆਂ ਨਾਲ...
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫ਼ੈਸਲਾ
. . .  about 3 hours ago
ਮਹਿੰਦਰਪਾਲ ਬਿੱਟੂ ਹੱਤਿਆ ਮਾਮਲਾ : ਨਿਸ਼ਾਨਦੇਹੀ ਲਈ ਨਵੀਂ ਜ਼ਿਲ੍ਹਾ ਜੇਲ੍ਹ 'ਚ ਲਿਆਂਦੇ ਗਏ ਦੋਵੇਂ ਦੋਸ਼ੀ
. . .  1 minute ago
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਮੈਦਾਨ ਗਿੱਲਾ ਹੋਣ ਕਾਰਨ ਟਾਸ 'ਚ ਦੇਰੀ
. . .  about 3 hours ago
ਜੰਮੂ-ਕਸ਼ਮੀਰ ਦੇ ਦੌਰੇ 'ਤੇ ਰਵਾਨਾ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 3 hours ago
ਨੌਜਵਾਨ ਦੀ ਧੌਣ ਵੱਢ ਕੇ ਭੱਜੇ ਹਮਲਾਵਰਾਂ ਨੇ ਕਾਰ ਹੇਠਾਂ ਕੁਚਲ ਕੇ ਲਈ ਲੜਕੀ ਦੀ ਜਾਨ
. . .  about 3 hours ago
ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
. . .  about 4 hours ago
ਨਿਰਮਲਾ ਸੀਤਾਰਮਨ ਨੇ ਉਪ ਰਾਸ਼ਟਰਪਤੀ ਨਾਇਡੂ ਨਾਲ ਕੀਤੀ ਮੁਲਾਕਾਤ
. . .  about 4 hours ago
ਜ਼ਮੀਨੀ ਵਿਵਾਦ ਨੂੰ ਲੈ ਕੇ ਭਕਨਾ ਭਕਨਾ ਖ਼ੁਰਦ 'ਚ ਚੱਲੀ ਗੋਲੀ, ਚਾਰ ਜ਼ਖ਼ਮੀ
. . .  about 5 hours ago
550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੱਢੇ ਜਾਣ ਵਾਲੇ ਨਗਰ ਕੀਰਤਨ 'ਚ ਸ਼ਮੂਲੀਅਤ ਲਈ ਸਰਨਾ ਨੇ ਲੌਂਗੋਵਾਲ ਨੂੰ ਦਿੱਤਾ ਸੱਦਾ ਪੱਤਰ
. . .  about 5 hours ago
ਕ੍ਰਿਕਟ ਵਿਸ਼ਵ ਕੱਪ 'ਚ ਅੱਜ ਨਿਊਜ਼ੀਲੈਂਡ ਵਿਰੁੱਧ 'ਕਰੋ ਜਾਂ ਮਰੋ' ਦਾ ਮੁਕਾਬਲਾ ਖੇਡੇਗਾ ਪਾਕਿਸਤਾਨ
. . .  about 5 hours ago
ਖੋਖਲੇ ਸਾਬਤ ਹੋਏ ਕੈਪਟਨ ਵਲੋਂ ਚਾਰ ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦੇ ਕੀਤੇ ਵਾਅਦੇ- ਸੁਖਬੀਰ ਬਾਦਲ
. . .  about 4 hours ago
ਪੁਲਵਾਮਾ 'ਚ ਮੁਠਭੇੜ ਦੌਰਾਨ ਇੱਕ ਅੱਤਵਾਦੀ ਢੇਰ
. . .  about 6 hours ago
ਕਾਰ ਨੇ ਕੁਚਲੇ ਫੁੱਟਪਾਥ 'ਤੇ ਸੁੱਤੇ ਬੱਚੇ, ਲੋਕਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਚਾਲਕ
. . .  about 6 hours ago
ਟਰੇਨ 'ਚੋਂ ਤੇਲ ਚੋਰੀ ਕਰਦੇ ਸਮੇਂ ਹਾਈਵੋਲਟੇਜ ਤਾਰਾਂ ਦੇ ਸੰਪਰਕ 'ਚ ਆਇਆ ਨੌਜਵਾਨ
. . .  about 6 hours ago
ਉੱਤਰ ਪ੍ਰਦੇਸ਼ 'ਚ ਵਾਪਰੇ ਸੜਕ ਹਾਦਸੇ 'ਚ ਉਤਰਾਖੰਡ ਦੇ ਸਿੱਖਿਆ ਮੰਤਰੀ ਦੇ ਪੁੱਤਰ ਦੀ ਮੌਤ
. . .  about 7 hours ago
ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਾਈ ਜਾਵੇ- ਚੀਮਾ
. . .  about 7 hours ago
ਅਜਨਾਲਾ 'ਚ ਪਹੁੰਚਣ 'ਤੇ ਹਾਕੀ ਖਿਡਾਰਨ ਗੁਰਜੀਤ ਕੌਰ ਦਾ ਹੋਇਆ ਭਰਵਾਂ ਸਵਾਗਤ
. . .  about 7 hours ago
ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  about 8 hours ago
ਹਾਕੀ ਖਿਡਾਰਨ ਗੁਰਜੀਤ ਕੌਰ ਦਾ ਰਾਜਾਸਾਂਸੀ ਪਹੁੰਚਣ 'ਤੇ ਹੋਇਆ ਸ਼ਾਨਦਾਰ ਸਵਾਗਤ
. . .  about 8 hours ago
ਚਮਕੀ ਬੁਖ਼ਾਰ ਕਾਰਨ ਮੁਜ਼ੱਫਰਪੁਰ 'ਚ ਇੱਕ ਹੋਰ ਬੱਚੇ ਨੇ ਤੋੜਿਆ ਦਮ, ਮੌਤਾਂ ਦੀ ਗਿਣਤੀ ਹੋਈ 132
. . .  about 8 hours ago
ਬਿਜਲੀ ਦੇ ਖੰਭੇ ਨਾਲ ਟਕਰਾਈ ਯਾਤਰੀਆਂ ਨਾਲ ਭਰੀ ਬੱਸ, ਤਿੰਨ ਦੀ ਮੌਤ ਅਤੇ ਕਈ ਜ਼ਖ਼ਮੀ
. . .  about 9 hours ago
ਅੱਜ ਜੰਮੂ-ਕਸ਼ਮੀਰ ਦੇ ਦੌਰੇ 'ਤੇ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 9 hours ago
ਪੁਲਿਸ ਨੇ ਵੜੇਵਿਆਂ ਨਾਲ ਭਰੇ ਟਰੱਕ 'ਚੋਂ ਬਰਾਮਦ ਕੀਤਾ ਪੋਸਤ
. . .  about 10 hours ago
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  about 10 hours ago
ਅੱਜ ਦਾ ਵਿਚਾਰ
. . .  about 10 hours ago
ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾਇਆ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਪੰਜਵਾਂ ਖਿਡਾਰੀ ਆਊਟ
. . .  1 day ago
ਇੰਜਨ ਤੇ ਡੱਬੇ ਪਟੜੀ ਤੋਂ ਉੱਤਰਨ ਕਾਰਨ 3 ਰੇਲਵੇ ਮੁਲਾਜ਼ਮਾਂ ਦੀ ਮੌਤ
. . .  1 day ago
ਵਿਸ਼ਵ ਕੱਪ 2019 : ਇੰਗਲੈਂਡ 10 ਓਵਰਾਂ ਮਗਰੋਂ 39/3
. . .  1 day ago
ਵਿਸ਼ਵ ਕੱਪ 2019 : ਇੰਗਲੈਂਡ ਦਾ ਤੀਸਰਾ ਖਿਡਾਰੀ (ਕਪਤਾਨ ਇਓਨ ਮੌਰਗਨ) 8 ਦੌੜਾਂ ਬਣਾ ਕੇ ਆਊਟ
. . .  about 1 hour ago
ਵਿਸ਼ਵ ਕੱਪ 2019 : ਇੰਗਲੈਂਡ 5 ਓਵਰਾਂ ਮਗਰੋਂ 21/2
. . .  about 1 hour ago
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  about 1 hour ago
ਸਿਹਤ ਵਿਭਾਗ ਵਲੋਂ ਸੁਪਰਡੈਂਟ ਅਤੇ ਕਲਰਕਾਂ ਦੀਆਂ ਬਦਲੀਆਂ
. . .  about 1 hour ago
ਵਿਸ਼ਵ ਕੱਪ 2019 : ਇੰਗਲੈਂਡ ਦਾ ਦੂਸਰਾ ਖਿਡਾਰੀ (ਜੌ ਰੂਟ) 8 ਦੌੜਾਂ ਬਣਾ ਕੇ ਆਊਟ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਹਾੜ ਸੰਮਤ 551
ਿਵਚਾਰ ਪ੍ਰਵਾਹ: ਫ਼ਿਰਕੂਪੁਣੇ ਦਾ ਲੰਮੇ ਸਮੇਂ ਤੱਕ ਕਾਇਮ ਰਹਿਣਾ ਮੌਤ ਦੇ ਘੇਰੇ ਵਿਚ ਰਹਿਣ ਦੇ ਸਮਾਨ ਹੈ। -ਫਰਾਂਸਿਸੋ ਚੇਫਰ

ਮੋਦੀ ਵਲੋਂ ਮਜ਼ਬੂਤ ਅਤੇ ਇਕਜੁੱਟ ਭਾਰਤ ਦੇ ਨਿਰਮਾਣ ਦਾ ਸੱਦਾ

• ਰਾਸ਼ਟਰਪਤੀ ਦੇ ਭਾਸ਼ਨ ਦੇ ਧੰਨਵਾਦ ਮਤੇ 'ਤੇ ਚਰਚਾ ਦਾ ਜਵਾਬ ਦਿੱਤਾ-ਕਾਂਗਰਸ ਨੂੰ ਬਣਾਇਆ ਨਿਸ਼ਾਨਾ
• ਐਮਰਜੈਂਸੀ ਦਾ ਦਾਗ਼ ਕਦੇ ਮਿਟਣ ਵਾਲਾ ਨਹੀਂ • ਕਾਂਗਰਸ ਨੇ ਗਾਂਧੀ ਪਰਿਵਾਰ ਤੋਂ ਇਲਾਵਾ ਹੋਰ ਕਿਸੇ ਆਗੂ ਨੂੰ ਨਹੀਂ ਦਿੱਤੀ ਤਵੱਜੋ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 25 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ 'ਚ ਸੰਬੋਧਨ ਕਰਦਿਆਂ ਮਜ਼ਬੂਤ, ਸੁਰੱਖਿਅਤ ਅਤੇ ਇਕਜੁੱਟ ਭਾਰਤ ਦੇ ਨਿਰਮਾਣ ਦਾ ਸੱਦਾ ਦਿੰਦਿਆਂ ਇਸ ਸੁਪਨੇ ਨੂੰ ਪੂਰਾ ਕਰਨ ਲਈ ਇਕੱਠਿਆਂ ਚੱਲਣ ਦੀ ਲੋੜ 'ਤੇ ਜ਼ੋਰ ਦਿੱਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਐਨ. ਡੀ. ਏ. ਨੂੰ 2014 ਵਿਚ ਸ਼ਾਸਨ ਦਾ ਮੌਕਾ ਦਿੱਤਾ ਗਿਆ, ਕਿਉਂਕਿ ਦੇਸ਼ ਦੀ ਜਨਤਾ ਨੂੰ ਲੱਗਿਆ ਕਿ ਯੂ. ਪੀ. ਏ. ਤੋਂ ਬਚਣ ਦਾ ਇਹੀ ਇਕ ਤਰੀਕਾ ਹੈ | ਅਸੀਂ ਮਜ਼ਬੂਤ, ਸੁਰੱਖਿਅਤ, ਵਿਕਾਸਸ਼ੀਲ ਅਤੇ ਇਕਜੁੱਟ ਦੇਸ਼ ਦੇ ਨਿਰਮਾਣ ਲਈ ਇਕੱਠੇ ਮਿਲ ਕੇ ਚੱਲਾਂਗੇ | ਉਨ੍ਹਾਂ ਕਿਹਾ ਕਿ ਮੈਂ ਚੋਣਾਂ ਜਿੱਤਣ ਅਤੇ ਹਾਰਨ ਤੋਂ ਪਰੇ ਦੇਸ਼ ਵਾਸੀਆਂ ਦੀ ਭਲਾਈ ਲਈ ਯਤਨ ਕਰਦਾ ਹਾਂ | ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ 130 ਕਰੋੜ ਦੇਸ਼ ਵਾਸੀਆਂ ਨੇ ਮੈਨੂੰ ਮੁੜ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਤੇ ਮੈਂ ਅਜਿਹੇ ਕੰਮ ਕਰਾਂਗਾ, ਜਿਸ ਨਾਲ ਦੇਸ਼ ਵਾਸੀਆਂ ਦੇ ਜੀਵਨ 'ਚ ਸਕਾਰਾਤਮਕ ਬਦਲਾਅ ਆਵੇ |
2019 ਦੀਆਂ ਲੋਕ ਸਭਾ ਚੋਣਾਂ 'ਚ ਵੱਡਾ ਫ਼ਤਵਾ ਜਿੱਤ ਕੇ ਆਈ ਮੋਦੀ ਸਰਕਾਰ ਨੂੰ ਲੋਕਾਂ ਦੀਆਂ ਆਸਾਂ-ਉਮੀਦਾਂ ਦੀ ਸਰਕਾਰ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ 'ਚ ਮਜ਼ਬੂਤ ਸਰਕਾਰ ਦਾ ਅਕਸ ਉਭਾਰਦਿਆਂ ਕਿਹਾ ਕਿ ਜਿਸ ਦਾ ਕੋਈ ਨਹੀਂ, ਉਸ ਲਈ ਸਰਕਾਰ ਹੈ | ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦੇ ਭਾਸ਼ਨ ਦੇ ਧੰਨਵਾਦ ਮਤੇ 'ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਆਪਣੇ ਸੰਬੋਧਨ ਦਾ ਮੁੱਖ ਕੇਂਦਰ, ਸਰਕਾਰ ਦੀਆਂ ਪ੍ਰਾਪਤੀਆਂ, ਉਪਲਬਧੀਆਂ ਅਤੇ ਇੱਛਾ ਸ਼ਕਤੀ 'ਤੇ ਰੱਖਦਿਆਂ ਮੁੱਖ ਵਿਰੋਧੀ ਧਿਰ ਕਾਂਗਰਸ 'ਤੇ ਜੰਮ ਕੇ ਸ਼ਬਦੀ ਤੀਰ ਵੀ ਚਲਾਏ | ਮੋਦੀ ਨੇ ਦੇਸ਼ ਦੀਆਂ ਅਮਲੀ ਵਿਵਸਥਾਵਾਂ 'ਚ ਠਹਿਰਾਅ ਅਤੇ ਦੇਰੀ ਦਾ ਚੱਲਣ ਲਿਆਉਣ ਲਈ ਐਮਰਜੈਂਸੀ ਲਾਗੂ ਕਰਨ ਲਈ ਸਿਰਫ ਗਾਂਧੀ ਪਰਿਵਾਰ ਨੂੰ ਤਵੱਜੋ ਦੇਣ ਅਤੇ ਬਾਕੀ ਆਗੂਆਂ ਨੂੰ ਅਣਗੋਲਣ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ |
ਜਨਤਾ ਨੇ 5 ਸਾਲ ਦੇ ਕੰਮ ਪਰਖ਼ ਕੇ ਮੁੜ ਫ਼ਤਵਾ ਦਿੱਤਾ-ਮੋਦੀ
ਪ੍ਰਧਾਨ ਮੰਤਰੀ ਨੇ ਜਨਤਾ ਵਲੋਂ 2019 'ਚ ਮੁੜ ਸੱਤਾ 'ਚ ਸਥਾਪਤ ਕਰਨ ਲਈ ਪਿਛਲੇ 5 ਸਾਲਾਂ 'ਚ ਕੀਤੇ ਕੰਮ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਜਿਥੇ 2014 'ਚ ਜਨਤਾ ਨੇ ਪਿਛਲੀ ਸਰਕਾਰ ਤੋਂ ਬਚਣ ਲਈ ਸਾਨੂੰ ਕੁਰਸੀ 'ਤੇ ਬਿਠਾਇਆ ਸੀ। ਇਸ ਵਾਰ ਜਨਤਾ ਨੇ ਪਿਛਲੀ ਸਰਕਾਰ ਦੇ ਕੰਮਾਂ ਨੂੰ ਪਰਖ਼ ਕੇ ਇਹ ਫ਼ਤਵਾ ਦਿੱਤਾ ਹੈ। ਉਨ੍ਹਾਂ 2014 ਦੀ ਸਰਕਾਰ ਨੂੰ ਮੋਦੀ ਦੇ ਪਹਿਲੇ ਕਾਰਜਕਾਲ ਨੂੰ ਗਰੀਬ ਪੱਖੀ ਕਰਾਰ ਦਿੰਦਿਆਂ ਕਿਹਾ ਕਿ ਉਸ ਸਮੇਂ ਸਰਕਾਰ ਦੇ ਮਨ 'ਚ ਇਹ ਹੀ ਭਾਵਨਾ ਸੀ, ਜਿਸ ਦਾ ਕੋਈ ਨਹੀਂ, ਉਸ ਦੀ ਸਰਕਾਰ ਹੁੰਦੀ ਹੈ। ਮੋਦੀ ਨੇ ਸਮੁੱਚੇ ਭਾਰਤ ਦੇ ਸੁਪਨਿਆਂ ਦਾ ਚੋਣਾਂ ਨੂੰ ਆਧਾਰ ਦੱਸਦਿਆਂ ਕਿਹਾ ਕਿ ਚੋਣਾਂ ਨੂੰ ਹਾਰ-ਜਿੱਤ ਦੇ ਘੇਰੇ 'ਚ ਰੱਖਣਾ ਉਨ੍ਹਾਂ ਦੀ ਸੋਚ ਦਾ ਹਿੱਸਾ ਨਹੀਂ ਹੈ। ਚੋਣਾਂ ਨੂੰ ਜਿੱਤ-ਹਾਰ ਦੇ ਅੰਕੜਿਆਂ ਦੀ ਖੇਡ ਤੋਂ ਉੱਪਰ ਦੱਸਦਿਆਂ ਕਿਹਾ ਕਿ 130 ਕਰੋੜ ਭਾਰਤ ਵਾਸੀਆਂ ਦੇ ਸੁਪਨੇ ਉਨ੍ਹਾਂ ਦੀ ਨਜ਼ਰ 'ਚ ਰਹਿੰਦੇ ਹਨ। ਇਸ ਦੇ ਨਾਲ ਹੀ ਕਵਿਤਾ ਦੀਆਂ ਦੋ ਤੁਕਾਂ ਬੋਲਦਿਆਂ ਕਿਹਾ 'ਜਬ ਹੌਸਲਾ ਬਣਾ ਲੀਆ ਹੈ, ਊਚੀ ਉਡਾਨ ਕਾ ਤੋ ਦੇਖਣਾ ਫ਼ਜ਼ੂਲ ਹੈ ਕਦ ਆਸਮਾਨ ਕਾ। ਮੋਦੀ ਨੇ 3 ਹਫ਼ਤੇ ਪੁਰਾਣੀ ਸਰਕਾਰ ਦੀਆਂ ਪ੍ਰਾਪਤੀਆਂ ਵਜੋਂ ਸਾਰੇ ਕਿਸਾਨਾਂ ਨੂੰ ਸਨਮਾਨ ਨਿਧੀ ਦੇ ਘੇਰੇ 'ਚ ਲਿਆਉਣਾ, ਜਵਾਨਾਂ ਦੇ ਬੱਚਿਆਂ ਦੇ ਵਜ਼ੀਫੇ ਦੇ ਘੇਰੇ ਨੂੰ ਵਧਾਉਣਾ ਅਤੇ ਕਈ ਅਹਿਮ ਕਾਨੂੰਨ ਸੰਸਦ 'ਚ ਲਿਆਉਣ ਦਾ ਜ਼ਿਕਰ ਕੀਤਾ। ਇਸ ਦੇ ਨਾਲ ਹੀ ਪਿਛਲੀ ਕਾਂਗਰਸ ਸਰਕਾਰਾਂ ਨੂੰ ਘੇਰਦਿਆਂ ਮੋਦੀ ਨੇ ਕਿਹਾ ਕਿ 70 ਸਾਲ ਦੀਆਂ ਬਿਮਾਰੀਆਂ ਨੂੰ 5 ਸਾਲ 'ਚ ਠੀਕ ਕਰਨਾ ਮੁਸ਼ਕਿਲ ਹੈ, ਪਰ ਅਸੀਂ (ਪਿਛਲੀ ਮੋਦੀ ਸਰਕਾਰ ਨੇ) ਦਿਸ਼ਾ ਨਹੀਂ ਛੱਡੀ।
ਕਾਂਗਰਸ 'ਤੇ ਆਗੂਆਂ ਨੂੰ ਅਣਗੌਲਣ ਦਾ ਦੋਸ਼
ਪ੍ਰਧਾਨ ਮੰਤਰੀ ਨੇ ਕਾਂਗਰਸ 'ਤੇ ਤਿੱਖੇ ਤਨਜ਼ ਕਰਦਿਆਂ ਉਸ ਨੂੰ ਗਾਂਧੀ ਪਰਿਵਾਰ ਦੇ ਆਲੇ-ਦੁਆਲੇ ਰਹਿਣ ਦਾ ਦੋਸ਼ ਲਾਉਣ ਦੇ ਨਾਲ-ਨਾਲ ਬਾਕੀ (ਗਾਂਧੀ ਪਰਿਵਾਰ ਤੋਂ ਇਲਾਵਾ) ਆਗੂਆਂ ਨੂੰ ਅਣਗੌਲਣ ਦਾ ਵੀ ਦੋਸ਼ ਲਗਾਇਆ। ਆਪਣੇ ਰੋਹ 'ਚ ਬੋਲਦਿਆਂ ਮੋਦੀ ਨੇ ਕਿਹਾ ਕਿ 2004 ਤੋਂ 2014 ਦੀ ਯੂ. ਪੀ. ਏ. ਸਰਕਾਰ ਦੇ ਵੇਲੇ ਕਦੇ ਇਕ ਵਾਰ ਵੀ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ। ਵਾਜਪਾਈ ਦਾ ਜ਼ਿਕਰ ਕਰਨ ਤੋਂ ਫੌਰਨ ਬਾਅਦ ਹੀ ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀਆਂ ਨਰਸਿਮ੍ਹਾ ਰਾਓ ਅਤੇ ਡਾ: ਮਨਮੋਹਨ ਸਿੰਘ ਨੂੰ ਵੀ ਅਣਗੌਲਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਵਲੋਂ ਦਿੱਤੇ ਭਾਸ਼ਨ 'ਚ ਰਾਓ ਅਤੇ ਡਾ: ਮਨਮੋਹਨ ਸਿੰਘ ਦਾ ਨਾਂਅ ਤੱਕ ਨਹੀਂ। ਮੋਦੀ ਨੇ ਕਾਂਗਰਸ ਦੀ 10 ਸਾਲ ਸੱਤਾ ਹੋਣ ਦੇ ਬਾਵਜੂਦ ਹੋਰ ਕਾਂਗਰਸੀ ਨੇਤਾਵਾਂ ਨੂੰ ਭਾਰਤ ਰਤਨ ਨਾ ਦਿੱਤੇ ਜਾਣ ਦਾ ਦੋਸ਼ ਲਾਉਣ ਦੇ ਨਾਲ ਹੀ ਆਪਣੀ ਸਰਕਾਰ ਵਲੋਂ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੂੰ ਦਿੱਤੇ ਭਾਰਤ ਰਤਨ ਦਾ ਉਚੇਚੇ ਤੌਰ 'ਤੇ ਜ਼ਿਕਰ ਕੀਤਾ। ਉਸ ਵੇਲੇ ਸਦਨ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਯੂ. ਪੀ. ਏ. ਪ੍ਰਧਾਨ ਸੋਨੀਆ ਗਾਂਧੀ ਵੀ ਮੌਜੂਦ ਸਨ। ਕਾਂਗਰਸੀ ਸੰਸਦ ਮੈਂਬਰਾਂ ਵਲੋਂ ਇਤਰਾਜ਼ ਕਰਨ ਅਤੇ ਹੰਗਾਮਾ ਕਰਨ 'ਤੇ ਵੀ ਪ੍ਰਧਾਨ ਮੰਤਰੀ ਨੇ ਸ਼ਬਦੀ ਤੀਰ ਚਲਾਉਣੇ ਜਾਰੀ ਰੱਖਦਿਆਂ ਮੁੜ ਦੁਹਰਾਉਂਦਿਆਂ ਕਾਂਗਰਸ ਵਲੋਂ ਅਣਗੌਲੇ ਨੇਤਾਵਾਂ ਦੀ ਸੂਚੀ 'ਚ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦਾ ਵੀ ਨਾਂਅ ਸ਼ਾਮਿਲ ਕਰ ਲਿਆ। ਡਾ: ਅੰਬੇਡਕਰ ਨੂੰ ਅਣਗੌਲਣ ਦੀ ਮਿਸਾਲ ਵਜੋਂ ਸਰਦਾਰ ਸਰੋਵਰ ਡੈਮ ਦਾ ਜ਼ਿਕਰ ਕਰਦਿਆਂ ਮੋਦੀ ਨੇ ਪਹਿਲਾਂ ਪੰਡਿਤ ਨਹਿਰੂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਹ ਡੈਮ ਡਾ: ਅੰਬੇਡਕਰ ਦਾ ਸੁਪਨਾ ਸੀ, ਪਰ ਉਸ ਦਾ ਨੀਂਹ ਪੱਥਰ ਪੰਡਿਤ ਜਵਾਹਰ ਲਾਲ ਨਹਿਰੂ ਨੇ ਰੱਖਿਆ। ਫਿਰ ਕਾਂਗਰਸ 'ਤੇ ਢਿੱਲੀ ਵਿਵਸਥਾ ਕਾਇਮ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ 1961 'ਚ ਨੀਂਹ ਪੱਥਰ ਰੱਖੇ ਇਸ ਡੈਮ ਨੂੰ ਦਹਾਕਿਆਂ ਤੱਕ ਵਿਵਸਥਾ ਦਾ ਸ਼ਿਕਾਰ ਹੋਣਾ ਪਿਆ ਅਤੇ 6000 ਕਰੋੜ ਦਾ ਪ੍ਰਾਜੈਕਟ 70 ਹਜ਼ਾਰ ਕਰੋੜ ਦਾ ਬਣਨ ਤੋਂ ਬਾਅਦ ਉਨ੍ਹਾਂ (ਮੋਦੀ) ਦੇ ਕਾਰਜਕਾਲ 'ਚ ਮੁਕੰਮਲ ਹੋਇਆ। ਸਰਕਾਰ ਦੀਆਂ ਉਜਵਲਾ ਯੋਜਨਾ ਅਤੇ ਟਾਇਲਟ ਬਣਾਉਣ ਦੀ ਸਕੀਮ ਨੂੰ ਜ਼ਮੀਨ ਨਾਲ ਜੁੜੀ ਅਤੇ ਲੋਕ ਹਿਤ ਵਾਲੀ ਸਰਕਾਰ ਦੀ ਨਿਸ਼ਾਨੀ ਦੱਸਦਿਆਂ ਮੋਦੀ ਨੇ ਕਿਹਾ ਕਿ ਅਜਿਹੇ 'ਛੋਟੇ' ਫ਼ੈਸਲਿਆਂ ਨੂੰ ਅਮਲ 'ਚ ਲਿਆਉਣ ਲਈ ਲੰਮੀ ਦੂਰੀ ਤੈਅ ਕਰਨੀ ਪੈਂਦੀ ਹੈ।
ਤੁਹਾਡੀ ਉਚਾਈ ਤੁਹਾਨੂੰ ਜੜ੍ਹਾਂ ਤੋਂ ਦੂਰ ਲੈ ਗਈ ਹੈ-ਮੋਦੀ
ਆਪਣੇ ਭਾਸ਼ਨ 'ਚ ਕਾਂਗਰਸ ਨੂੰ ਅਸਲੀਅਤ ਤੋਂ ਦੂਰ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੀ ਉਚਾਈ ਦਾ ਗੁਣਗਾਨ ਕਰਨ ਵਾਲੀ ਪਾਰਟੀ ਹਕੀਕੀ ਜ਼ਮੀਨ ਤੋਂ ਦੂਰ ਹੋ ਗਈ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਵਲੋਂ ਰਾਸ਼ਟਰਪਤੀ ਦੇ ਭਾਸ਼ਨ 'ਤੇ ਚਰਚਾ ਦੌਰਾਨ ਸਦਨ 'ਚ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕਾਂਗਰਸ ਨੂੰ ਇਤਿਹਾਸਕ ਪਾਰਟੀ ਦੱਸਦਿਆਂ ਕਿਹਾ ਕਿ ਕਾਂਗਰਸ ਨੂੰ ਉਸ ਦੀ ਉਚਾਈ ਤੋਂ ਕੋਈ ਵੀ ਹੇਠਾਂ ਨਹੀਂ ਲਿਆ ਸਕਦਾ। ਮੋਦੀ ਨੇ ਅੱਜ ਉਕਤ ਟਿੱਪਣੀ ਦੇ ਪਿਛੋਕੜ 'ਚ ਬੋਲਦਿਆਂ ਕਿਹਾ ਕਿ ਅਸੀਂ (ਭਾਜਪਾ) ਕਿਸੇ ਦੀ ਲਕੀਰ ਛੋਟੀ ਕਰਨ 'ਚ ਨਹੀਂ, ਸਗੋਂ ਆਪਣੀ ਲਕੀਰ ਵੱਡੀ ਕਰਨ 'ਚ ਯਕੀਨ ਰੱਖਦੇ ਹਾਂ। ਇਸ ਦੇ ਨਾਲ ਹੀ ਤਨਜ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਾਮਨਾ ਹੈ ਕਿ ਹੋਰ ਉੱਚੇ ਉੱਠੋ ਤਾਂ ਜੋ ਜ਼ਮੀਨ ਨਜ਼ਰ ਆਉਣੀ ਬੰਦ ਹੋ ਜਾਵੇ, ਪਰ ਭਾਜਪਾ ਦਾ ਸੁਪਨਾ ਜੜ੍ਹਾਂ ਨਾਲ ਜੁੜਨ ਦਾ ਹੈ।
ਤਿੰਨ ਤਲਾਕ ਬਿੱਲ ਪਾਸ ਕਰਨ ਨੂੰ ਮੋਦੀ ਨੇ ਕਾਂਗਰਸ ਲਈ ਦੱਸਿਆ ਮੌਕਾ
ਤਿੰਨ ਤਲਾਕ ਬਿੱਲ 'ਤੇ ਕਾਂਗਰਸ ਸਮੇਤ ਬਾਕੀ ਵਿਰੋਧੀ ਧਿਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ 'ਚ ਸ਼ਾਹ ਵਾਲੇ ਕੇਸ ਦੇ ਫ਼ੈਸਲੇ ਸਮੇਂ ਕਾਂਗਰਸ ਕੋਲ ਇਤਿਹਾਸ ਬਣਾਉਣ ਦਾ ਮੌਕਾ ਸੀ ਪਰ ਉਸ ਨੇ ਉਹ ਮੌਕਾ ਗੁਆ ਦਿੱਤਾ। ਉਨ੍ਹਾਂ ਲੋਕ ਸਭਾ 'ਚ ਪੇਸ਼ ਕੀਤੇ ਨਵੇਂ ਤਿੰਨ ਤਲਾਕ ਬਿੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਕਾਂਗਰਸ ਕੋਲ ਇਕ ਵਾਰ ਫਿਰ ਮੌਕਾ ਹੈ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਦੂਜੇ ਕਾਰਜਕਾਲ 'ਚ ਸੰਸਦ 'ਚ ਸਭ ਤੋਂ ਪਹਿਲੇ ਬਿੱਲ ਵਜੋਂ ਤਿੰਨ ਤਲਾਕ ਬਿੱਲ ਪੇਸ਼ ਕੀਤਾ ਹੈ। ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ 'ਚ ਵੀ ਤਿੰਨ ਤਲਾਕ ਬਿੱਲ ਲੋਕ ਸਭਾ 'ਚ ਭਾਜਪਾ ਦੇ ਬਹੁਮੱਤ ਕਾਰਨ ਪਾਸ ਹੋ ਗਿਆ ਸੀ ਪਰ ਰਾਜ ਸਭਾ 'ਚ ਲਟਕ ਗਿਆ ਸੀ।
ਜ਼ਮਾਨਤ ਮਿਲੀ ਹੈ ਤਾਂ ਅਨੰਦ ਕਰੋ
ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਭਾਸ਼ਨ 'ਚ ਮੋਦੀ ਸਰਕਾਰ 'ਤੇ ਝੂਠੀਆਂ ਤੋਹਮਤਾਂ (2 ਜੀ ਅਤੇ ਕੋਇਲਾ ਘੁਟਾਲਾ) ਨਾਲ ਸੱਤਾ 'ਚ ਆਉਣ ਦਾ ਦੋਸ਼ ਲਾਉਂਦਿਆਂ ਕਿਹਾ ਸੀ ਕਿ ਮੋਦੀ ਸਰਕਾਰ ਰਾਹੁਲ ਅਤੇ ਸੋਨੀਆ ਦੇ ਖ਼ਿਲਾਫ਼ ਕੁਝ ਵੀ ਸਾਬਤ ਨਹੀਂ ਕਰ ਸਕੀ। ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਨਾ ਤਾਂ ਦੇਸ਼ 'ਚ ਐਮਰਜੈਂਸੀ ਲੱਗੀ ਹੈ ਅਤੇ ਨਾ ਹੀ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਕਰਨ 'ਚ ਯਕੀਨ ਰੱਖਦੀ ਹੈ। ਇਸ ਲਈ ਜ਼ਮਾਨਤ ਦਾ ਅਨੰਦ ਮਾਨਣ ਕਾਂਗਰਸੀ ਆਗੂ।
ਐਮਰਜੈਂਸੀ ਦਾ ਦਾਗ਼ ਮਿਟਣ ਵਾਲਾ ਨਹੀਂ
ਭਾਰਤ ਦੇ ਸੰਵਿਧਾਨ ਨੂੰ ਦੇਸ਼ ਦੇ ਲੋਕਤੰਤਰ ਦੀ ਆਤਮਾ ਦੱਸਦਿਆਂ ਪ੍ਰਧਾਨ ਮੰਤਰੀ ਨੇ 1975 'ਚ ਲਾਗੂ ਹੋਈ ਐਮਰਜੈਂਸੀ ਨੂੰ ਦੇਸ਼ ਦੀ ਆਤਮਾ 'ਤੇ ਲੱਗਾ ਜ਼ਖ਼ਮ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ 1975 'ਚ ਅੱਜ ਦੇ ਦਿਨ ਦੇਸ਼ 'ਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਐਮਰਜੈਂਸੀ ਲਈ ਕਾਂਗਰਸ ਨੂੰ ਜ਼ਿੰਮੇਵਾਰ ਦੱਸਦਿਆਂ ਮੋਦੀ ਨੇ ਕਿਹਾ ਕਿ ਇਹ ਦਾਗ਼ ਮਿਟਣ ਵਾਲਾ ਨਹੀਂ ਹੈ। ਇਸ ਦੇ ਨਾਲ ਹੀ ਦੁਹਰਾਉਂਦਿਆਂ ਕਿਹਾ ਕਿ ਇਸ ਦਾਗ਼ ਨੂੰ ਹਮੇਸ਼ਾ ਯਾਦ ਰੱਖਣ ਦੀ ਲੋੜ ਹੈ, ਤਾਂ ਜੋ ਦੇਸ਼ 'ਚ ਫਿਰ ਕੋਈ ਇਸ ਪਾਪ ਦੇ ਰਸਤੇ 'ਤੇ ਨਾ ਜਾਵੇ। ਪ੍ਰਧਾਨ ਮੰਤਰੀ ਵਲੋਂ 25 ਜੂਨ ਦੇ ਜ਼ਿਕਰ 'ਤੇ ਵਿਰੋਧੀ ਧਿਰ ਦੀ ਅਗਲੇਰੀ ਕਤਾਰ 'ਚ ਬੈਠੇ ਰਾਹੁਲ ਗਾਂਧੀ, ਫਾਰੂਕ ਅਬਦੁੱਲਾ ਨਾਲ ਕੁਝ ਨੁਕਤਾ ਸਾਂਝਾ ਕਰਦੇ ਨਜ਼ਰ ਆਏ। ਮੋਦੀ ਨੇ ਇਸ'ਤੇ ਫੌਰੀ ਅਸਿੱਧੇ ਤੌਰ 'ਤੇ ਤਨਜ਼ ਕਰਦਿਆਂ ਕਿਹਾ ਕਿ ਕੁਝ ਲੋਕਾਂ ਨੂੰ ਇਸ ਦੀ ਜਾਣਕਾਰੀ ਹੀ ਨਹੀਂ ਹੈ ਕਿ ਇਸ ਦਿਨ ਕੀ ਹੋਇਆ ਸੀ। ਉਨ੍ਹਾਂ ਐਮਰਜੈਂਸੀ ਨੂੰ ਨਿਆਂ ਪਾਲਿਕਾ ਦੇ ਅਪਮਾਨ ਦੀ ਮਿਸਾਲ ਦੱਸਦਿਆਂ ਕਿਹਾ ਕਿ ਮੀਡੀਆ 'ਤੇ ਪਾਬੰਦੀ ਅਤੇ ਪੂਰੇ ਦੇਸ਼ ਨੂੰ ਸਿਰਫ਼ ਇਸ ਲਈ ਜੇਲ੍ਹਖਾਨਾ ਬਣਾ ਦਿੱਤਾ ਗਿਆ ਕਿ ਕਿਸੇ ਦੀ ਸੱਤਾ ਨਾ ਚਲੀ ਜਾਵੇ।
 

ਸਿਹਤਮੰਦ ਸੂਬਿਆਂ 'ਚ ਕੇਰਲ ਪਹਿਲੇ, ਪੰਜਾਬ ਪੰਜਵੇਂ ਸਥਾਨ 'ਤੇ

ਨੀਤੀ ਆਯੋਗ ਵਲੋਂ ਸੂਚੀ ਜਾਰੀ
ਨਵੀਂ ਦਿੱਲੀ, 25 ਜੂਨ (ਏਜੰਸੀ)- ਨੀਤੀ ਆਯੋਗ ਵਲੋਂ ਸਿਹਤਮੰਦ ਸੂਬਿਆਂ ਦੀ ਜਾਰੀ ਕੀਤੀ ਗਈ ਸੂਚੀ 'ਚ ਕੇਰਲਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ ਜਦਕਿ ਪੰਜਾਬ ਪੰਜਵੇਂ ਸਥਾਨ 'ਤੇ ਰਿਹਾ ਹੈ, ਇਸ ਸੂਚੀ ਮੁਤਾਬਿਕ ਉੱਤਰ ਪ੍ਰਦੇਸ਼ ਅਤੇ ਬਿਹਾਰ ਦਾ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ ਹੈ | ਨੀਤੀ ਆਯੋਗ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ ਵਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਿਕ ਹਰਿਆਣਾ, ਝਾਰਖੰਡ ਤੇ ਆਸਾਮ ਨੇ ਸਿਹਤ ਖੇਤਰ 'ਚ ਕਾਫੀ ਸੁਧਾਰ ਕੀਤਾ ਹੈ ਜਦਕਿ ਛੱਤੀਸਗੜ੍ਹ ਅਜਿਹਾ ਸੂਬਾ ਹੈ ਜਿਥੇ ਸੁਧਾਰ ਦੀ ਗਤੀ ਬਹੁਤ ਘੱਟ ਪਾਈ ਗਈ ਹੈ | ਜ਼ਿਕਰਯੋਗ ਹੈ ਕਿ ਨੀਤੀ ਆਯੋਗ ਵਲੋਂ ਤਿੰਨ ਸ਼ੇਣੀਆਂ 'ਚ - ਵੱਡੇ ਸੂਬੇ, ਛੋਟੇ ਸੂਬੇ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਤਹਿਤ ਸੂਚੀ ਤਿਆਰ ਕੀਤੀ ਗਈ ਹੈ | ਵੱਡੇ ਸੂਬਿਆਂ 'ਚ ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਦੂਜੇ ਤੇ ਤੀਜੇ ਸਥਾਨ 'ਤੇ ਰਹੇ ਹਨ ਜਦਕਿ ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਦਾ ਨਾਂਅ ਇਸ ਸੂਚੀ 'ਚ ਸਭ ਤੋਂ ਪਿੱਛੇ ਹੈ | ਹੈਲਥੀ ਸਟੇਟ, ਪ੍ਰੋਗਰੈਸਿਵ ਇੰਡੀਆ: ਦੀ ਰਿਪੋਰਟ ਮੁਤਾਬਿਕ ਗੁਜਰਾਤ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੇ ਕ੍ਰਮਵਾਰ ਚੌਥਾ, ਪੰਜਵਾਂ ਤੇ ਛੇਵਾਂ ਸਥਾਨ ਹਾਸਲ ਕੀਤਾ ਹੈ | ਛੋਟੇ ਸੂਬਿਆਂ 'ਚ ਮਿਜ਼ੋਰਮ, ਤਿਰੀਪੁਰਾ ਤੇ ਮਨੀਪੁਰ ਕ੍ਰਮਵਾਰ ਮੋਹਰੀ ਰਹੇ ਹਨ ਜਦਕਿ ਸਿੱਕਮ ਤੇ ਅਰੁਨਾਂਚਲ ਪ੍ਰਦੇਸ਼ ਦੇ ਪ੍ਰਦਰਸ਼ਨ 'ਚ ਗਿਰਾਵਟ ਦਰਜ ਕੀਤੀ ਗਈ ਹੈ | ਪਿਛਲੇ ਸਾਲ ਦੀ ਰਿਪੋਰਟ 'ਚ ਕੇਰਲਾ, ਪੰਜਾਬ ਤੇ ਤਾਮਿਲਨਾਡੂ ਕ੍ਰਮਵਾਰ ਮੋਹਰੀ ਰਹੇ ਸਨ, ਜਦਕਿ ਝਾਰਖੰਡ, ਜੰਮੂ-ਕਸ਼ਮੀਰ ਤੇ ਯੂ.ਪੀ. ਦਾ ਸਾਲਾਨਾ ਪ੍ਰਦਰਸ਼ਨ ਬੇਹਤਰ ਰਿਹਾ ਸੀ |

ਮੇਹੁਲ ਚੋਕਸੀ ਦੀ ਭਾਰਤ ਹਵਾਲਗੀ ਦਾ ਰਸਤਾ ਸਾਫ਼

ਨਾਗਰਿਕਤਾ ਰੱਦ ਕਰੇਗਾ ਐਾਟੀਗੁਆ
ਐਾਟੀਗੁਆ/ਨਵੀਂ ਦਿੱਲੀ, 25 ਜੂਨ (ਏਜੰਸੀ)- ਪੰਜਾਬ ਨੈਸ਼ਨਲ ਬੈਂਕ ਨਾਲ 13,400 ਕਰੋੜ ਰੁਪਏ ਦੀ ਧੋਖਾਧੜੀ ਕਰਨ ਵਾਲੇ ਭਾਰਤ ਤੋਂ ਭਗੌੜੇ ਹੋਏ ਹੀਰਾ ਕਾਰੋਬਾਰੀ ਮੇਹੁਲ ਚੋਕਸੀ (60) ਨੂੰ ਲੈ ਕੇ ਵੱਡੀ ਖ਼ਬਰ ਆ ਰਹੀ ਹੈ, ਜਾਣਕਾਰੀ ਮੁਤਾਬਿਕ ਐਾਟੀਗੁਆ ਮੇਹੁਲ ਚੋਕਸੀ ਦੀ ਨਾਗਰਿਕਤਾ ਰੱਦ ਕਰਕੇ ਉਸ ਨੂੰ ਜਲਦ ਭਾਰਤ ਹਵਾਲੇ ਕਰ ਸਕਦਾ ਹੈ | ਸਥਾਨਕ ਅਖ਼ਬਾਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਐਾਟੀਗੁਆ ਦੇ ਪ੍ਰਧਾਨ ਮੰਤਰੀ ਗੈਸਟੋਨ ਬਰਾਨ ਨੇ ਕਿਹਾ ਹੈ ਕਿ ਚੌਕਸੀ ਦੀ ਐਾਟੀਗੁਆ ਤੇ ਬਰਬੂਡਾ ਦੀ ਨਾਗਰਿਕਤਾ ਬਹੁਤ ਜਲਦ ਰੱਦ ਕੀਤੀ ਜਾਵੇਗੀ, ਕਿਉਂਕਿ ਉਹ ਆਪਣੇ ਦੇਸ਼ ਨੂੰ ਅਪਰਾਧੀਆਂ ਦੀ ਸੁਰੱਖਿਅਤ ਪਨਾਹਗਾਹ ਨਹੀਂ ਬਣਨ ਦੇਣਾ ਚਾਹੁੰਦੇ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਅਪਰਾਧੀ ਦਾ ਵੀ ਕਾਨੂੰਨੀ ਅਧਿਕਾਰ ਹੁੰਦਾ ਹੈ ਅਤੇ ਉਸ (ਚੋਕਸੀ) ਕੋਲ ਅਜੇ ਅਦਾਲਤ ਜਾਣ ਦਾ ਰਸਤਾ ਖੁੱਲ੍ਹਾ ਹੈ, ਪਰ ਕਾਨੂੰਨੀ ਪ੍ਰਕਿਰਿਆ ਜਲਦ ਤੋਂ ਜਲਦ ਪੂਰੀ ਕਰਕੇ ਉਸ ਨੂੰ ਕਾਨੂੰਨੀ ਢੰਗ ਨਾਲ ਭਾਰਤ ਹਵਾਲੇ ਕੀਤਾ ਜਾਵੇਗਾ | ਦੱਸਣਯੋਗ ਹੈ ਕਿ ਪਿਛਲੇ ਸਾਲ ਜਨਵਰੀ 'ਚ 'ਗੀਤਾਂਜਲੀ ਜੈਮਸ' ਦਾ ਪ੍ਰਮੋਟਰ ਚੋਕਸੀ ਤੇ ਉਸ ਦਾ ਭਾਣਜਾ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਨਾਲ 13,400 ਕਰੋੜ ਰੁਪਏ ਦੀ ਧੋਖਾਧੜੀ ਕਰਨ ਬਾਅਦ ਭਾਰਤ ਤੋਂ ਭਗੌੜੇ ਹੋ ਗਏ ਸਨ, ਚੋਕਸੀ ਕੋਲ ਐਾਟੀਗੁਆ ਤੇ ਬਰਬੂਡਾ ਦੀ ਨਾਗਰਿਕਤਾ ਹੋਣ ਕਰਕੇ ਉਹ ਇਸ ਸਮੇਂ ਉਥੇ ਰਹਿ ਰਿਹਾ ਹੈ, ਜਦਕਿ ਉਸ ਦਾ ਭਾਣਜਾ ਨੀਰਵ ਮੋਦੀ ਇਸ ਸਮੇਂ ਇੰਗਲੈਂਡ ਦੀ ਜੇਲ੍ਹ 'ਚ ਬੰਦ ਹੈ | ਜ਼ਿਕਰਯੋਗ ਹੈ ਕਿ 13,400 ਕਰੋੜ ਰੁਪਏ ਦੀ ਧੋਖਾਧੜੀ 'ਚੋਂ 7,080.86 ਕਰੋੜ ਦੀ ਦੇਣਦਾਰੀ ਚੋਕਸੀ ਦੀ ਹੈ, ਜਦਕਿ ਬਾਕੀ ਰਕਮ ਦੀ ਧੋਖਾਧੜੀ ਉਸ ਦੇ ਭਾਣਜੇ ਨੀਰਵ ਮੋਦੀ ਵਲੋਂ ਕੀਤੀ ਗਈ ਹੈ |

ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਗੋਲੀਆਂ ਮਾਰ ਕੇ ਹੱਤਿਆ

ਤਰਨ ਤਾਰਨ, 25 ਜੂਨ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਬਚੜੇ ਵਿਖੇ ਦੁੱਧ ਲੈ ਕੇ ਵਾਪਸ ਆਪਣੇ ਘਰ ਆ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀ.ਐੱਸ.ਪੀ. ਕੰਵਲਜੀਤ ਸਿੰਘ, ਐੱਸ.ਐੱਚ.ਓ. ਸਿਟੀ ਚੰਦਰ ਭੂਸ਼ਣ ਅਤੇ ਐੱਸ.ਐੱਚ.ਓ. ਸਦਰ ਗੁਰਚਰਨ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ | ਮੌਕੇ 'ਤੇ ਜਾ ਕੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਗੁਰਮੇਜ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਪਿੰਡ ਜਮਾਲਪੁਰ ਹਾਲ ਕਵਾਟਰ ਸ਼੍ਰੋਮਣੀ ਕਮੇਟੀ ਤਰਨ ਤਾਰਨ ਆਪਣੇ ਘਰੋਂ ਤਰਨ ਤਾਰਨ-ਗੋਇੰਦਵਾਲ ਸਾਹਿਬ ਰੋਡ 'ਤੇ ਸਥਿਤ ਪਿੰਡ ਅਲਾਵਲਪੁਰ ਵਿਖੇ ਦੁੱਧ ਲੈ ਕੇ ਵਾਪਸ ਘਰ ਨੂੰ ਆ ਰਿਹਾ ਸੀ, ਜਦ ਉਹ ਆਪਣੇ ਬੁਲਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਰਨ ਤਾਰਨ ਤੋਂ 2 ਕਿੱਲੋਮੀਟਰ ਦੂਰ ਸਥਿਤ ਪਿੰਡ ਬਚੜੇ ਨੇੜੇ ਪੁੱਜਾ ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਵਿਅਕਤੀ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਮਨਜੀਤ ਕੌਰ ਅਲਾਵਲਪੁਰ ਦਾ ਭਣੇਵਾ ਦੱਸਿਆ ਜਾਂਦਾ ਹੈ | ਇਸ ਮੌਕੇ ਐੱਸ.ਐੱਚ.ਓ. ਚੰਦਨ ਭੂਸ਼ਣ ਨੇ ਦੱਸਿਆ ਕਿ ਪੁਲਿਸ ਵਲੋਂ ਮਿ੍ਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ | ਬੁੱਧਵਾਰ ਨੂੰ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਮਿ੍ਤਕ ਦੇ ਪਰਿਵਾਰਕ ਮੈਂਬਰ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ |

ਅਧਿਆਪਕਾਂ ਲਈ ਨਵੀਂ ਤਬਾਦਲਾ ਨੀਤੀ ਜਾਰੀ

ਪਿ੍ੰਸੀਪਲ, ਹੈੱਡਮਾਸਟਰ, ਡੀ.ਈ.ਓ., ਨਾਨ-ਟੀਚਿੰਗ ਤੇ ਕੰਪਿਊਟਰ ਅਧਿਆਪਕ 'ਤੇ ਨਹੀਂ ਲਾਗੂ ਹੋਵੇਗੀ ਨੀਤੀ
ਚੰਡੀਗੜ੍ਹ, 25 ਜੂਨ (ਵਿਕਰਮਜੀਤ ਸਿੰਘ ਮਾਨ)-ਚੰਡੀਗੜ੍ਹ ਵਿਖੇ ਪੰਜਾਬ ਭਵਨ 'ਚ ਰਾਜ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਸਕੂਲੀ ਅਧਿਆਪਕਾਂ ਲਈ ਨਵੀਂ ਤਬਾਦਲਾ ਨੀਤੀ ਜਾਰੀ ਕੀਤੀ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ ਨਵੀਂ ਤਬਾਦਲਾ ਨੀਤੀ ਸਕੂਲ ਦੇ ਪਿ੍ੰਸੀਪਲਾਂ, ਹੈੱਡ ਮਾਸਟਰ, ਡੀ.ਈ.ਓ./ਬੀ.ਪੀ.ਈ.ਓ., ਨਾਨ-ਟੀਚਿੰਗ, ਕੰਪਿਊਟਰ ਅਧਿਆਪਕ ਅਤੇ ਠੇਕੇ 'ਤੇ ਕੰਮ ਕਰਦੇ ਕਿਸੇ ਵੀ ਮੁਲਾਜ਼ਮ 'ਤੇ ਲਾਗੂ ਨਹੀਂ ਹੋਵੇਗੀ | ਉਨ੍ਹਾਂ ਕਿਹਾ ਕਿ ਤਬਾਦਲਾ ਨੀਤੀ ਜਨਤਕ ਹੋਵੇਗੀ, ਕਿਉਂਕਿ ਇਹ ਨੀਤੀ ਵਿਭਾਗ ਦੀ ਵੈੱਬਸਾਈਟ 'ਤੇ ਪਾ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅਸਾਮੀ ਲਈ ਅਲਾਟਮੈਂਟ ਦਾ ਫ਼ੈਸਲਾ ਅਧਿਆਪਕ ਵਲੋਂ 250 ਅੰਕਾਂ 'ਚੋਂ ਹਾਸਲ ਕੀਤੇ ਅੰਕਾਂ ਦੇ ਕੁੱਲ ਸੰਯੁਕਤ ਸਕੋਰ 'ਤੇ ਆਧਾਰਿਤ ਹੋਵੇਗਾ¢ ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲਾ ਅਧਿਆਪਕ ਵਿਸ਼ੇਸ਼ ਅਸਾਮੀ 'ਤੇ ਤਬਾਦਲੇ ਲਈ ਅਧਿਕਾਰਤ ਹੋਵੇਗਾ¢ ਸਾਲ 2019-20 ਦੀ ਅਰਜ਼ੀ ਪ੍ਰਕਿਰਿਆ ਦੇ ਵੇਰਵਿਆਂ 'ਚ 26 ਜੂਨ ਨੂੰ ਨੀਤੀ ਦਾ ਨੋਟੀਫ਼ਿਕੇਸ਼ਨ ਜਾਰੀ ਕਰਨਾ ਸ਼ਾਮਿਲ ਹੈ¢ ਇਸ ਤੋਂ ਬਾਅਦ 27 ਜੂਨ ਤੋਂ 1 ਜੁਲਾਈ ਤੱਕ ਜ਼ੋਨਾਂ ਦੀ ਵੰਡ ਸਬੰਧੀ ਇਤਰਾਜ਼ ਮੰਗੇ ਜਾਣਗੇ ਅਤੇ ਇਤਰਾਜ਼ਾਂ ਦੀ ਜਾਂਚ ਤੋਂ ਬਾਅਦ ਜ਼ੋਨਾਂ ਦੀ ਵੰਡ ਸਬੰਧੀ ਆਖ਼ਰੀ ਫ਼ੈਸਲਾ 2 ਜੁਲਾਈ ਨੂੰ ਲਿਆ ਜਾਵੇਗਾ, ਜਿਸ ਤੋਂ ਬਾਅਦ 3 ਜੁਲਾਈ ਨੂੰ ਜ਼ੋਨਾਂ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇਗਾ¢ ਇਸ ਪ੍ਰਕਿਰਿਆ ਤੋਂ ਬਾਅਦ 4 ਜੁਲਾਈ ਤੋਂ 11 ਜੁਲਾਈ, 2019 ਤੱਕ ਤਬਾਦਲੇ ਲਈ ਖ਼ਾਲੀ ਅਸਾਮੀਆਂ ਵਿਰੁੱਧ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਵੇਗੀ¢ ਨਵੀਂ ਤਾਇਨਾਤੀ ਸਬੰਧੀ ਹੁਕਮ 12 ਜੁਲਾਈ, 2019 ਨੂੰ ਜਾਰੀ ਕੀਤੇ ਜਾਣਗੇ¢ ਮੁਢਲੇ ਤਬਾਦਲਿਆਂ ਤੋਂ ਬਾਅਦ ਖ਼ਾਲੀ ਹੋਈਆਂ ਅਸਾਮੀਆਂ ਭਰਨ ਲਈ ਦੂਜੇ ਪੜਾਅ ਦੌਰਾਨ 15 ਜੁਲਾਈ ਤੋਂ 22 ਜੁਲਾਈ, 2019 ਤੱਕ ਤਬਾਦਲਿਆਂ ਲਈ ਆਨਲਾਈਨਅਰਜ਼ੀਆਂ ਮੰਗੀਆਂ ਜਾਣਗੀਆਂ ਅਤੇ ਇਹ ਪ੍ਰਕਿਰਿਆ 31 ਜੁਲਾਈ ਤੱਕ ਜਾਰੀ ਰਹੇਗੀ। ਜਿਨ੍ਹਾਂ ਅਧਿਆਪਕਾਂ ਦੀ ਬਦਲੀ ਪ੍ਰਬੰਧਕੀ ਆਧਾਰ 'ਤੇ ਕੀਤੀ ਗਈ ਹੋਵੇ, ਉਨ੍ਹਾਂ ਨੂੰ ਵਾਪਸ ਉਸੇ ਸਕੂਲ 'ਚ ਬਦਲਿਆ ਨਹੀਂ ਜਾਵੇਗਾ, ਜਿੱਥੋਂ ਉਹ ਆਏ ਹੋਣਗੇ। ਤਬਾਦਲੇ ਸਰਕਾਰ ਵਲੋਂ ਨੋਟੀਫਾਈ ਕਰਨ ਅਨੁਸਾਰ ਸਾਲ 'ਚ ਸਿਰਫ਼ ਇਕ ਵਾਰ ਹੀ ਕੀਤੇ ਜਾਣਗੇ। ਸਰਕਾਰ ਵਲੋਂ ਪ੍ਰਬੰਧਕੀ ਲੋੜਾਂ ਦੇ ਮਾਮਲਿਆਂ 'ਚ ਸਾਲ ਦੌਰਾਨ ਕਿਸੇ ਵੀ ਸਮੇਂ ਬਦਲੀਆਂ 'ਚ ਤਬਦੀਲੀ ਕੀਤੀ ਜਾ ਸਕਦੀ ਹੈ।
ਚੁਣੇ ਗਏ ਖ਼ੇਤਰ/ਸਕੂਲ 'ਚ ਬਦਲੀ/ਪੋਸਟਿੰਗ ਸਬੰਧੀ 2 ਸਾਲ ਤੋਂ ਪਹਿਲਾਂ ਅਧਿਆਪਕ ਵਲੋਂ ਨਾ ਤਾਂ ਦਾਅਵਾ ਪੇਸ਼ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਟਰਾਂਸਫ਼ਰ ਨੂੰ ਅਧਿਕਾਰ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਸਕੂਲ, ਸਕੂਲਾਂ/ਸੈਕਸ਼ਨਾਂ ਦੀ ਅਪਗ੍ਰੇਡੇਸ਼ਨ, ਨਵੇਂ ਵਿਸ਼ੇ/ਸਟਰੀਮ ਨੂੰ ਸ਼ਾਮਿਲ ਕਰਨਾ ਅਤੇ ਟੀਚਿੰਗ ਅਸਾਮੀਆਂ ਦੀ ਰੀਡਿਸਟ੍ਰੀਬਿਊਸ਼ਨ/ਰੈਸ਼ਨੇਲਾਈਜੇਸ਼ਨ ਸਬੰਧੀ ਫ਼ੈਸਲਾ ਹਰੇਕ ਸਾਲ 1 ਦਸੰਬਰ ਤੋਂ 31 ਦਸੰਬਰ ਤੱਕ ਲਿਆ ਜਾਵੇਗਾ। 1 ਜਨਵਰੀ ਤੋਂ 15 ਜਨਵਰੀ ਤੱਕ 'ਐਕਚੂਅਲ ਵਕੈਂਸੀਜ਼' ਸਬੰਧੀ ਨੋਟੀਫ਼ਿਕੇਸ਼ਨ ਦਿੱਤਾ ਜਾਵੇਗਾ। 15 ਜਨਵਰੀ ਤੋਂ 15 ਫ਼ਰਵਰੀ ਤੱਕ ਯੋਗ ਅਧਿਆਪਕ ਸਕੂਲਾਂ ਸਬੰਧੀ ਆਪਣੀ ਚੋਣ ਆਨਲਾਈਨ ਦਰਜ ਕਰਨਗੇ। ਤਬਾਦਲਿਆਂ ਸਬੰਧੀ ਹੁਕਮ ਹਰੇਕ ਸਾਲ ਮਾਰਚ ਦੇ ਦੂਜੇ ਹਫ਼ਤੇ ਜਾਰੀ ਕੀਤੇ ਜਾਣਗੇ ਅਤੇ ਅਪ੍ਰੈਲ ਦੇ ਪਹਿਲੇ ਮਹੀਨੇ ਜੁਆਇਨਿੰਗ ਹੋਵੇਗੀ। ਤਬਾਦਲਿਆਂ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਦੀ ਮਿਤੀ ਤੋਂ ਲੈ ਕੇ 1 ਮਹੀਨੇ 'ਚ ਸਾਰੀ ਪ੍ਰਕਿਰਿਆ ਮੁਕੰਮਲ ਕਰਨ ਦੀ ਸ਼ਰਤ 'ਤੇ ਤਬਾਦਲਾ ਪ੍ਰਕਿਰਿਆ ਦੇ ਕਿੰਨੇ ਵੀ ਪੜਾਅ ਹੋ ਸਕਦੇ ਹਨ। ਅਸਲ ਖ਼ਾਲੀ ਅਸਾਮੀਆਂ ਲਈ ਕੁਆਲੀਫ਼ਾਇੰਗ ਮਿਤੀ, ਪੁਆਇੰਟ ਕੈਲਕੂਲੇਸ਼ਨ, ਕਾਉਂਟ ਆਫ਼ ਸਟੇਅ ਦੀ ਤਰੀਕ ਹਰੇਕ ਸਾਲ 31 ਮਾਰਚ ਹੋਵੇਗੀ। ਇਸ ਤੈਅ ਪ੍ਰੋਗਰਾਮ ਦਾ ਪਾਲਣ ਪਹਿਲੇ ਸਾਲ ਜਿਸ 'ਚ ਆਨਲਾਈਨ ਤਬਾਦਲਾ ਨੀਤੀ ਲਾਗੂ ਕੀਤੀ ਗਈ ਹੈ, ਨੂੰ ਛੱਡ ਕੇ ਹਰੇਕ ਸਾਲ ਕੀਤਾ ਜਾਵੇਗਾ। ਨਵੀਂ ਨੀਤੀ ਤਹਿਤ ਅਕਾਦਮਿਕ ਸਾਲ ਦੌਰਾਨ ਮੈਟਰਨਟੀ (ਜਣੇਪਾ) ਅਤੇ ਚਾਈਲਡ ਕੇਅਰ ਲੀਵ (ਛੁੱਟੀ) ਨੂੰ ਛੱਡ ਕੇ ਹੋਰ ਕਿਸੇ ਵੀ ਤਰ੍ਹਾਂ ਦੀ 3 ਮਹੀਨੇ ਤੋਂ ਜ਼ਿਆਦਾ ਦੀ ਛੁੱਟੀ ਲੈਣ ਵਾਲੇ ਅਧਿਆਪਕ ਨੈਗੇਟਿਵ (ਨਕਾਰਾਤਮਕ) ਅੰਕਾਂ ਲਈ ਜ਼ਿੰਮੇਵਾਰ ਹੋਣਗੇ। ਜੇਕਰ ਦੋ ਅਧਿਆਪਕਾਂ ਦੇ 6 ਤੱਕ ਸਕੋਰ ਕੈਲਕੂਲੇਟ (ਜੋੜਨ) ਕਰਨ ਤੱਕ ਵੀ ਬਰਾਬਰ ਬਣਦੇ ਹਨ ਤਾਂ ਉਨ੍ਹਾਂ 'ਚੋਂ ਮਹਿਲਾ ਅਧਿਆਪਕ ਨੂੰ ਜਾਂ ਫਿਰ ਸੀਨੀਆਰਤਾ ਨੂੰ ਪਹਿਲ ਦਿੱਤੀ ਜਾਵੇਗੀ। ਅਧਿਆਪਕ ਨੂੰ ਆਪਣੀ ਨਿਯੁਕਤੀ ਵਾਲੇ ਸਕੂਲ 'ਚ ਘੱਟੋ ਘੱਟ 2 ਸਾਲ ਦਾ ਸਮਾਂ ਗੁਜ਼ਾਰਨਾ ਹੋਵੇਗਾ। ਨਵੇਂ ਨਿਯੁਕਤ ਅਧਿਆਪਕਾਂ ਲਈ ਇਕ ਸਕੂਲ 'ਚ ਰਹਿਣ ਦਾ ਘੱਟੋ ਘੱਟ ਸਮਾਂ 3 ਸਾਲ ਜਾਂ ਪਰਖ਼ਕਾਲ ਸਮਾਂ, ਜੋ ਘੱਟ ਹੋਵੇ, ਦੀ ਸ਼ਰਤ ਹੋਵੇਗੀ। ਆਪਸੀ ਸਹਿਮਤੀ ਦੇ ਤਬਾਦਲਿਆਂ ਦੇ ਮਾਮਲਿਆਂ ਦੀ ਬੇਨਤੀ ਆਮ ਤਬਾਦਲਿਆਂ ਦੇ ਸਮੇਂ ਵਿਚਾਰੀ ਜਾਵੇਗੀ ਅਤੇ ਬਦਲੀ ਦੀ ਮੰਗ ਕਰਨ ਵਾਲੇ ਦੋਵੇਂ ਕਰਮਚਾਰੀਆਂ ਵਲੋਂ 250 'ਚੋਂ 125 ਅੰਕ ਹਾਸਲ ਕੀਤੇ ਹੋਣ ਦੀ ਸ਼ਰਤ ਹੋਵੇਗੀ। ਹਾਲਾਂਕਿ ਪ੍ਰਬੰਧਕੀ ਲੋੜ ਮੌਕੇ, ਵਿਭਾਗ ਕੋਲ ਵਿਦਿਆਰਥੀਆਂ ਦੀ ਪੜ੍ਹਾਈ ਦੇ ਹਿੱਤਾਂ ਦੇ ਮੱਦੇਨਜ਼ਰ ਕਿਸੇ ਵੀ ਅਧਿਆਪਕ ਦੀ ਬਦਲੀ ਕਿਸੇ ਵੀ ਸਟੇਸ਼ਨ 'ਤੇ ਕਰਨ ਦੀ ਆਜ਼ਾਦੀ ਹੋਵੇਗੀ।
ਅੰਕ ਪ੍ਰਣਾਲੀ ਰਾਹੀਂ ਮਿਲੇਗੀ ਤਰਜੀਹ
ਵਿਸ਼ੇਸ਼ ਅਸਾਮੀ ਵਿਰੁੱਧ ਅਧਿਆਪਕਾਂ ਦੇ ਦਾਅਵੇ ਬਾਰੇ ਫ਼ੈਸਲੇ ਲਈ ਸੇਵਾਕਾਲ ਦਾ ਸਮਾਂ ਮੁੱਖ ਹਿੱਸਾ ਹੋਵੇਗਾ, ਜਿਸ ਦੇ 95 ਅੰਕ ਹੋਣਗੇ। ਵੱਖ-ਵੱਖ ਖ਼ੇਤਰਾਂ 'ਚ ਸਰਵਿਸ ਪੁਆਇੰਟ (ਅੰਕ) ਜਾਂ ਸਿੱਖਿਆ ਬੋਰਡ 'ਚ ਸੇਵਾਕਾਲ ਦੀ ਕੁੱਲ ਸਮਾਂ ਸੀਮਾ, ਉਮਰ ਜਿਸ 'ਚ 48 ਅਤੇ 49 ਸਾਲ ਦੀ ਉਮਰ ਦੇ ਅਧਿਆਪਕਾਂ ਨੂੰ ਕ੍ਰਮਵਾਰ 1 ਅਤੇ 2 ਨੰਬਰ ਦਿੱਤੇ ਜਾਣਗੇ ਅਤੇ ਇਸ ਪ੍ਰਕਿਰਿਆ 'ਚ ਵੱਧ ਤੋਂ ਵੱਧ 10 ਨੰਬਰ ਰੱਖੇ ਜਾਣਗੇ। ਮਹਿਲਾਵਾਂ, ਵਿਧਵਾ, ਖ਼ਾਸ ਲੋੜਾਂ ਵਾਲੇ ਵਿਅਕਤੀ, ਗੰਭੀਰ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਲਈ 50 ਅੰਕ ਰਾਖਵੇਂ ਹੋਣਗੇ। ਇਸ ਦੇ ਨਾਲ ਹੀ ਸਕੂਲ ਤੇ ਅਧਿਆਪਕਾਂ ਦੀਆਂ ਸਾਲਾਨਾ ਰਿਪੋਰਟਾਂ ਅਤੇ 5 ਸਾਲਾਂ ਦੇ ਨਤੀਜਿਆਂ ਨੂੰ ਵੀ ਧਿਆਨ 'ਚ ਰੱਖਿਆ ਜਾਵੇਗਾ ਅਤੇ  ਨਾਲ ਹੀ ਜਿਸ ਅਧਿਆਪਕ ਦਾ ਬੱਚਾ ਸਰਕਾਰੀ ਸਕੂਲ 'ਚ ਪੜ੍ਹ ਰਿਹਾ ਹੋਵੇ, ਉਸ ਨੂੰ ਹੋਰ 15 ਅੰਕ ਮਿਲਣਗੇ।
ਇਨ੍ਹਾਂ ਨੂੰ ਮਿਲੇਗੀ ਛੋਟ
ਨਵੀਂ ਨੀਤੀ ਅਨੁਸਾਰ ਕੈਂਸਰ ਮਰੀਜ਼ਾਂ/ਆਨ ਡਾਇਲਿਸਸ/60 ਫ਼ੀਸਦੀ ਤੇ ਜ਼ਿਆਦਾ ਅਪੰਗਤਾ/ ਗੰਭੀਰ ਬਿਮਾਰੀਆਂ/ ਤਲਾਕ/ਵਿਸ਼ੇਸ਼ ਲੋੜਾਂ ਤੇ ਦਿਮਾਗ਼ੀ ਤੌਰ 'ਤੇ ਬਿਮਾਰ ਬੱਚਿਆਂ ਦੇ ਮਾਪਿਆਂ/ਜੰਗੀ ਤੇ ਸ਼ਹੀਦ ਵਿਧਵਾ/ ਜੀਵਨ ਸਾਥੀ ਦੀ ਮੌਤ ਹੋਣ 'ਤੇ ਕਰਮਚਾਰੀ ਨੂੰ ਤੁਰੰਤ ਹੋਰ ਜਗ੍ਹਾ ਜਾਣ ਦੀ ਸੂਰਤ 'ਚ ਜਾਂ 15 ਸਾਲ ਤੋਂ ਘੱਟ ਉਮਰ ਦੇ ਬੱਚੇ ਹੋਣ ਜਾਂ ਜਿਨ੍ਹਾਂ ਅਧਿਆਪਕ ਦਾ ਜੀਵਨ ਸਾਥੀ ਹਥਿਆਰਬੰਦ ਫ਼ੌਜ 'ਚ ਸੰਵੇਦਨਸ਼ੀਲ ਖ਼ੇਤਰ 'ਚ ਤਾਇਨਾਤ ਹੋਵੇ, ਵਰਗੇ ਕੇਸਾਂ 'ਚ ਇਹ ਨੀਤੀ ਲਾਗੂ ਨਹੀਂ ਹੋਵੇਗੀ। ਅਜਿਹੇ ਕੇਸਾਂ 'ਚ ਮੁੱਖ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਮੈਰਿਟ ਦੇ ਆਧਾਰ 'ਤੇ ਹੁਕਮ ਜਾਰੀ ਕੀਤੇ ਜਾਣਗੇ।
 ਜਦੋਂ ਮੈਂ ਆਪਣੇ ਬੱਚੇ ਸਰਕਾਰੀ ਸਕੂਲ 'ਚ ਨਹੀਂ ਪੜ੍ਹਾਏ, ਅਧਿਕਾਰੀਆਂ ਨੂੰ ਕਿਵੇਂ ਕਹਾਂ-ਸਿੱਖਿਆ ਮੰਤਰੀ
ਚੰਡੀਗੜ੍ਹ, 25 ਜੂਨ (ਵਿਕਰਮਜੀਤ ਸਿੰਘ ਮਾਨ)-ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਸਕੂਲੀ ਅਧਿਆਪਕਾਂ ਲਈ ਨਵੀਂ ਤਬਾਦਲਾ ਨੀਤੀ ਜਾਰੀ ਕਰਦਿਆਂ ਇਕ ਸਵਾਲ ਦੇ ਜਵਾਬ ਵਿਚ ਸਿੱਖਿਆ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਖ਼ੁਦ ਦੇ ਬੱਚੇ ਕਦੇ ਸਰਕਾਰੀ ਸਕੂਲਾਂ ਵਿਚ ਨਹੀਂ ਪੜ੍ਹੇ ਤਾਂ ਉਹ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਕਿਵੇਂ ਕਹਿ ਸਕਦੇ ਹਨ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲ ਵਿਚ ਪੜ੍ਹਾਉਣ। ਉਨ੍ਹਾਂ ਇਹ ਕਿਹਾ ਸੀ ਕਿ ਤਬਾਦਲਾ ਨੀਤੀ 'ਚ ਉਨ੍ਹਾਂ ਅਧਿਆਪਕਾਂ ਲਈ ਪੁਆਇੰਟ ਰੱਖੇ ਗਏ ਹਨ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲ ਵਿਚ ਪੜ੍ਹਦੇ ਹੋਣਗੇ। ਇਸ ਮੌਕੇ ਜਦੋਂ ਪੁਰਾਣੇ ਸਿੱਖਿਆ ਮੰਤਰੀ ਓ.ਪੀ. ਸੋਨੀ ਵਲੋਂ ਅਧਿਕਾਰੀਆਂ ਬਾਰੇ ਦਿੱਤੇ ਬਿਆਨ ਕਿ ਅਫ਼ਸਰਸ਼ਾਹੀ ਮੰਤਰੀਆਂ ਨੂੰ ਕੰਮ ਨਹੀਂ ਕਰਨ ਦਿੰਦੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਅਧਿਕਾਰੀਆਂ ਤੋਂ ਕੰਮ ਲੈਣ ਦਾ ਮੰਤਰੀ ਦਾ ਆਪਣਾ ਤਰੀਕਾ ਹੁੰਦਾ ਹੈ ਤੇ ਮੈਨੂੰ ਪਹਿਲਾਂ ਵੀ ਇਸ ਸਬੰਧੀ ਕਦੇ ਕੋਈ ਪ੍ਰੇਸ਼ਾਨੀ ਨਹੀਂ ਆਈ ਤੇ ਨਾ ਹੀ ਹੁਣ ਕੋਈ ਪ੍ਰੇਸ਼ਾਨੀ ਹੈ। ਇਸ ਮੌਕੇ ਉਨ੍ਹਾਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਪਿੱਠ ਥਾਪੜਦਿਆਂ ਕਿਹਾ ਕਿ ਉਨ੍ਹਾਂ ਦੀ ਦਿਨ ਰਾਤ ਦੀ ਮਿਹਨਤ ਸਦਕਾ ਤਬਾਦਲਾ ਨੀਤੀ ਸਿਰੇ ਚੜ੍ਹ ਸਕੀ ਹੈ। ਉਨ੍ਹਾਂ ਕਿਹਾ ਕਿ ਉਹ ਅਧਿਆਪਕਾਂ ਦੀਆਂ ਬਦਲੀਆਂ ਨਿਯਮਾਂ ਅਤੇ ਨਵੀਂ ਨੀਤੀ ਤਹਿਤ ਹੀ ਕਰਨਗੇ ਤੇ ਇਸ ਸਬੰਧੀ ਕਿਸੇ ਵਿਧਾਇਕ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਰਾਜਨੀਤਿਕ ਦਬਾਅ ਨਹੀਂ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਬੱਚਿਆਂ ਨੂੰ ਕਿਤਾਬਾਂ ਅਤੇ ਵਰਦੀ ਸਮੇਂ ਸਿਰ ਮਿਲਣ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਖਿਆ ਮੰਤਰੀ ਨੇ ਖ਼ੁਲਾਸਾ ਕੀਤਾ ਕਿ ਤਬਾਦਲਾ ਨੀਤੀ ਅਨੁਸਾਰ ਵਿਭਾਗ ਕਿਸੇ ਵੀ ਪੁਰਾਣੇ ਅਧਿਆਪਕ ਨੂੰ ਉਸਦੇ ਸਟੇਸ਼ਨ ਤੋਂ ਤਬਦੀਲ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅਧਿਆਪਕ ਵਲੋਂ ਖ਼ੁਦ ਦੋ ਸਾਲ ਮਗਰੋਂ ਨੀਤੀ ਦੀਆਂ ਸ਼ਰਤਾਂ ਪੂਰੀਆਂ ਹੋਣ 'ਤੇ ਮੰਗੀ ਬਦਲੀ ਦੇ ਆਧਾਰ 'ਤੇ ਹੀ ਤਬਦੀਲੀ ਲਈ ਵਿਚਾਰਿਆ ਜਾਵੇਗਾ।

ਹਰਿਆਣਾ 'ਚ ਇਨੈਲੋ ਦੇ ਦੋ ਵਿਧਾਇਕ ਭਾਜਪਾ 'ਚ ਸ਼ਾਮਿਲ

ਚੰਡੀਗੜ੍ਹ, 25 ਜੂਨ (ਐਨ.ਐਸ.ਪਰਵਾਨਾ, ਰਾਮ ਸਿੰਘ ਬਰਾੜ)- ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੂੰ ਅੱਜ ਇਕ ਹੋਰ ਝਟਕਾ ਲੱਗਾ ਜਦੋਂ ਉਸ ਦੇ 2 ਵਿਧਾਇਕ ਨੂਹ ਤੋਂ ਜ਼ਾਕਿਰ ਹੁਸੈਨ ਅਤੇ ਜੋਲਾਨਾ ਤੋਂ ਪਰਮਿੰਦਰ ਸਿੰਘ ਧੁੱਲ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਿਲ ਹੋ ਗਏ | ਪਿਛਲੇ ਕਈ ਦਿਨਾਂ ਤੋਂ ਇਨ੍ਹਾਂ ਦੋਹਾਂ ਬਾਰੇ ਕਈ ਤਰ੍ਹਾਂ ਦੇ ਚਰਚੇ ਚੱਲ ਰਹੇ ਸਨ | ਜ਼ਾਕਿਰ ਹੁਸੈਨ ਦੇ ਪਿਤਾ ਸਵ. ਚੌਧਰੀ ਤਯਬ ਹੁਸੈਨ ਜਾਇੰਟ ਪੰਜਾਬ 'ਚ ਕੈਰੋਂ ਮੰਤਰੀ ਮੰਡਲ 'ਚ ਰਹੇ ਹਨ | ਇਸ ਦੌਰਾਨ ਅੱਜ ਇੱਥੇ ਭਾਜਪਾ ਹਰਿਆਣਾ ਦੇ ਦਫ਼ਤਰ 'ਚ ਇਕ ਸਮਾਗਮ ਕੀਤਾ ਗਿਆ, ਜਿੱਥੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਭਾਜਪਾ ਹਰਿਆਣਾ ਦੇ ਪ੍ਰਧਾਨ ਸੁਭਾਸ਼ ਬਰਾਲਾ ਵਿਧਾਇਕ ਦੀ ਮੌਜੂਦਗੀ 'ਚ ਉਕਤ ਦੋਵੇਂ ਵਿਧਾਇਕਾਂ ਨੇ ਭਾਜਪਾ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਤੇ ਸ੍ਰੀ ਖੱਟਰ ਤੇ ਸ੍ਰੀ ਬਰਾਲਾ ਨੇ ਉਨ੍ਹਾਂ ਨੂੰ ਜੀ-ਆਇਆਂ ਕਹਿੰਦਿਆਂ ਉਮੀਦ ਪ੍ਰਗਟ ਕੀਤੀ ਕਿ ਭਵਿੱਖ 'ਚ ਕਈ ਹੋਰ ਇਨੈਲੋ ਵਿਧਾਇਕ ਭਾਜਪਾ 'ਚ ਸ਼ਾਮਿਲ ਹੋ ਸਕਦੇ ਹਨ | ਉੱਧਰ 'ਅਜੀਤ' ਨੂੰ ਪਤਾ ਲੱਗਾ ਹੈ ਕਿ ਰਾਜ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ ਗੁੱਜਰ ਨੇ ਪਰਮਿੰਦਰ ਸਿੰਘ ਧੁੱਲ ਦਾ ਅਸਤੀਫ਼ਾ ਪ੍ਰਵਾਨ ਕਰਕੇ ਜੋਲਾਨਾ ਦੀ ਸੀਟ ਨੂੰ ਖ਼ਾਲੀ ਐਲਾਨ ਦਿੱਤਾ ਹੈ, ਪਰ ਜ਼ਾਕਿਰ ਹੁਸੈਨ ਦੇ ਅਸਤੀਫ਼ੇ ਬਾਰੇ ਸਪੀਕਰ ਨੇ ਅਗਿਆਨਤਾ ਪ੍ਰਗਟ ਕੀਤੀ ਹੈ | ਸੁਭਾਸ਼ ਬਰਾਲਾ ਨੇ ਦਾਅਵਾ ਕੀਤਾ ਕਿ ਜ਼ਿਲ੍ਹਾ ਰੋਹਤਕ ਦੇ ਇਕ 'ਜਜਪਾ' ਆਗੂ ਧਰਮਪਾਲ ਨੇ ਵੀ ਆਪਣੇ ਸਾਥੀਆਂ ਸਮੇਤ ਭਾਜਪਾ 'ਚ ਸ਼ਮੂਲੀਅਤ ਕੀਤੀ ਹੈ |

ਰਾਮ ਰਹੀਮ ਨੂੰ ਪੈਰੋਲ ਦੇਣ ਦੇ ਮੁੱਦੇ 'ਤੇ ਦੁਬਿਧਾ 'ਚ ਖੱਟਰ ਸਰਕਾਰ

• ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੋਈ ਖ਼ਤਰਾ ਮੁੱਲ ਲੈਣ ਦੇ ਮੂਡ 'ਚ ਨਹੀਂ ਸਰਕਾਰ • ਪੈਰੋਲ ਤੋਂ ਬਾਅਦ ਗੁਰਮੀਤ ਵਾਪਸ ਨਾ ਪਰਤਿਆ ਤਾਂ ਹੋਵੇਗੀ ਮੁਸ਼ਕਿਲ
ਰਾਮ ਸਿੰਘ ਬਰਾੜ

ਚੰਡੀਗੜ੍ਹ, 25 ਜੂਨ- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ਦੇ ਮਾਮਲੇ 'ਚ ਸਰਕਾਰ ਕਾਫੀ ਦੁਬਿਧਾ 'ਚ ਹੈ | ਰਾਮ ਰਹੀਮ ਨੇ ਖੇਤੀਬਾੜੀ ਕਰਨ ਲਈ 6 ਹਫਤਿਆਂ ਦੀ ਪੈਰੋਲ ਲਈ ਰੋਹਤਕ ਜੇਲ੍ਹ ਪ੍ਰਸ਼ਾਸਨ ਨੂੰ ਬੀਤੇ ਦਿਨ ਅਰਜ਼ੀ ਦਿੱਤੀ ਸੀ | ਇਹ ਅਰਜ਼ੀ ਰੋਹਤਕ ਜੇਲ੍ਹ ਪ੍ਰਸ਼ਾਸਨ ਨੇ ਸਿਰਸਾ ਦੇ ਡੀ.ਸੀ. ਤੇ ਐਸ.ਪੀ. ਨੂੰ ਭੇਜ ਕੇ ਇਸ 'ਤੇ ਰਿਪੋਰਟ ਮੰਗੀ ਹੈ | ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਡੇਰਾ ਮੁਖੀ ਦੁਆਰਾ ਮੰਗੀ ਗਈ ਪੈਰੋਲ ਨੂੰ ਲੈ ਕੇ ਸਰਕਾਰ ਸ਼ਸ਼ੋਪੰਜ 'ਚ ਹੈ | ਤਿੰਨ ਮਹੀਨੇ ਬਾਅਦ ਹਰਿਆਣਾ ਵਿਧਾਨ ਸਭਾ ਚੋਣਾਂ ਹਨ | ਸਰਕਾਰ ਡੇਰਾ ਮੁਖੀ ਨੂੰ ਵੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੈਰੋਲ ਤੋਂ ਇਨਕਾਰ ਕਰ ਕੇ ਡੇਰਾ ਸਮਰਥਕਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਤੇ ਨਾ ਹੀ ਪੈਰੋਲ ਦੇ ਕੇ ਕਿਸੇ ਅਜਿਹੀ ਦੁਬਿਧਾ 'ਚ ਪਵੇਗੀ, ਜਿਸ ਨਾਲ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਕੋਈ ਵੱਡਾ ਸੰਕਟ ਪੈਦਾ ਹੋਵੇ | ਸਰਕਾਰ ਨੂੰ ਖੁਫੀਆਂ ਏਜੰਸੀਆਂ ਤੋਂ ਮਿਲ ਰਹੀਆਂ ਸੂਚਨਾਵਾਂ ਅਨੁਸਾਰ ਇਹ ਮੰਨਿਆ ਜਾ ਰਿਹਾ ਹੈ ਕਿ ਪੈਰੋਲ ਮਿਲਣ ਤੋਂ ਬਾਅਦ ਜੇਕਰ ਰਾਮ ਰਹੀਮ ਵਾਪਸ ਜੇਲ੍ਹ ਵਾਪਸ ਨਾ ਪਰਤੇ ਤਾਂ ਸਰਕਾਰ ਨੂੰ ਉਸ ਨੂੰ ਵਾਪਸ ਜੇਲ੍ਹ ਲਿਆਉਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਪਿਛਲੀ ਵਾਰ ਅਗਸਤ 2017 'ਚ ਜਦੋਂ ਰਾਮ ਰਹੀਮ ਦੀ ਸੀ.ਬੀ.ਆਈ. ਅਦਾਲਤ 'ਚ ਪੇਸ਼ੀ ਸੀ ਤੇ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਸੀ ਤਾਂ ਪੰਚਕੂਲਾ ਤੇ ਸਿਰਸਾ 'ਚ ਹੋਈ ਹਿੰਸਾ ਨੇ ਕਾਫੀ ਗੰਭੀਰ ਰੂਪ ਧਾਰ ਲਿਆ ਸੀ | ਹੁਣ ਵੀ ਖੁਫੀਆ ਏਜੰਸੀਆਂ ਦੀ ਇਹੀ ਰਿਪੋਰਟ ਹੈ ਕਿ ਇਕ ਵਾਰ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਨੂੰ ਵਾਪਸ ਜੇਲ੍ਹ ਲੈ ਕੇ ਆਉਣਾ ਆਸਾਨ ਨਹੀਂ ਹੋਵੇਗਾ ਤੇ ਅਦਾਲਤ ਜਦੋਂ ਸਰਕਾਰ ਨੂੰ ਉਸ ਨੂੰ ਵਾਪਸ ਲੈ ਕੇ ਆਉਣ ਦੇ ਆਦੇਸ਼ ਦੇਵੇਗੀ ਤਾਂ ਸੂਬੇ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਪਹਿਲਾਂ ਤੋਂ ਵੀ ਜ਼ਿਆਦਾ ਗੰਭੀਰ ਹੋ ਸਕਦੀ ਹੈ | ਵੈਸੇ ਸਰਕਾਰ ਡੇਰਾ ਮੁਖੀ ਨੂੰ ਜ਼ਿਆਦਾ ਨਾਰਾਜ਼ ਵੀ ਨਹੀਂ ਕਰਨਾ ਚਾਹੰੁਦੀ | ਉਧਰ ਡੇਰਾ ਮੁਖੀ ਨੂੰ ਮਿਲਣ ਵਾਲੀ ਪੈਰੋਲ 'ਚ ਇਕ ਵੱਡਾ ਪੇਚ ਫਸ ਗਿਆ ਹੈ ਕਿ ਡੇਰਾ ਮੁਖੀ ਨੇ ਖੇਤੀ ਕਰਨ ਲਈ ਪੈਰੋਲ ਮੰਗੀ ਹੈ ਤੇ ਰਾਮ ਰਹੀਮ ਦੇ ਨਾਂਅ 'ਤੇ ਸਿਰਸਾ 'ਚ ਕੋਈ ਜ਼ਮੀਨ ਨਹੀਂ ਹੈ | ਸਿਰਸਾ 'ਚ ਡੇਰੇ ਦੇ ਨਾਂਅ 'ਤੇ ਕਰੀਬ 250 ਏਕੜ ਜ਼ਮੀਨ ਹੈ, ਪਰ ਰਾਮ ਰਹੀਮ ਇਸ ਜ਼ਮੀਨ ਦਾ ਮਾਲਕ ਜਾਂ ਕਾਸ਼ਤਕਾਰ ਨਹੀਂ ਹੈ | ਜ਼ਮੀਨ ਡੇਰਾ ਸੱਚਾ ਸੌਦਾ ਟਰੱਸਟ ਦੇ ਨਾਂਅ 'ਤੇ ਹੈ ਤੇ ਟਰੱਸਟ ਦੀ ਜ਼ਮੀਨ 'ਤੇ ਗੁਰਮੀਤ ਰਾਮ ਰਹੀਮ ਦੁਆਰਾ ਪੈਰੋਲ 'ਤੇ ਆ ਕੇ ਖੇਤੀ ਕਰਨ ਦਾ ਕੋਈ ਮਜ਼ਬੂਤ ਆਧਾਰ ਨਹੀਂ ਬਣ ਰਿਹਾ, ਇਸ ਲਈ ਜਿਸ ਖੇਤੀ ਨੂੰ ਆਧਾਰ ਬਣਾ ਕੇ ਗੁਰਮੀਤ ਰਾਮ ਰਹੀਮ ਨੇ ਪੈਰੋਲ ਲਈ ਅਰਜ਼ੀ ਲਗਾਈ ਸੀ, ਉਸ ਅਰਜ਼ੀ ਦਾ ਆਧਾਰ ਹੀ ਕਮਜ਼ੋਰ ਹੋ ਗਿਆ ਹੈ | ਇਸ ਬਾਰੇ ਤਹਿਸੀਲਦਾਰ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ ਤੇ ਡੀ.ਸੀ. ਤੇ ਐਸ.ਪੀ. ਆਪਣੀ ਰਿਪੋਰਟ ਬਣਾ ਕੇ ਕਮਿਸ਼ਨਰ ਰੋਹਤਕ ਨੂੰ ਭੇਜਣਗੇ ਤੇ ਉਹ ਇਹ ਤੈਅ ਕਰਨਗੇ ਕਿ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾਵੇ ਜਾਂ ਨਾ |

ਕਿਸੇ ਵੀ ਕੈਦੀ ਨੂੰ ਪੈਰੋਲ ਮੰਗਣ ਤੋਂ ਰੋਕਿਆ ਨਹੀਂ ਜਾ ਸਕਦਾ-ਮੁੱਖ ਮੰਤਰੀ

ਇਸ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਭਾਜਪਾ ਦੇ ਹੈੱਡਕੁਆਰਟਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਮ ਰਹੀਮ ਨੂੰ ਪੈਰੋਲ ਦੇਣ ਬਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ...

ਪੂਰੀ ਖ਼ਬਰ »

'ਆਪ' ਵਿਧਾਇਕ ਨੂੰ 3 ਮਹੀਨਿਆਂ ਦੀ ਸਜ਼ਾ

ਨਵੀਂ ਦਿੱਲੀ, 25 ਜੂਨ (ਏਜੰਸੀ)-ਸਾਲ 2013 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੂਰਬੀ ਦਿੱਲੀ ਦੇ ਇਕ ਬੂਥ 'ਤੇ ਚੋਣ ਪ੍ਰਕਿਰਿਆ 'ਚ ਰੁਕਾਵਟ ਪਾਉਣ ਲਈ ਦਿੱਲੀ ਦੀ ਇਕ ਅਦਾਲਤ ਨੇ 'ਆਪ' ਦੇ ਵਿਧਾਇਕ ਮਨੋਜ ਕੁਮਾਰ ਨੂੰ 3 ਮਹੀਨਿਆਂ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਕਿਹਾ ਕਿ ਚੋਣਾਂ ...

ਪੂਰੀ ਖ਼ਬਰ »

ਲੋਕਪਾਲ ਦੀ ਨਿਯੁਕਤੀ ਲਈ ਸਰਕਾਰ ਨੂੰ ਨੋਟਿਸ

ਚੰਡੀਗੜ੍ਹ, 25 ਜੂਨ (ਸੁਰਜੀਤ ਸਿੰਘ ਸੱਤੀ)-ਪੰਜਾਬ ਵਿਚ ਲੋਕਪਾਲ ਦੀ ਨਿਯੁਕਤੀ ਲਈ ਮੁੱਖ ਸਕੱਤਰ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ | ਕਿਹਾ ਹੈ ਕਿ ਜੇਕਰ ਇਕ ਮਹੀਨੇ ਵਿਚ ਲੋਕਪਾਲ ਨਿਯੁਕਤ ਨਾ ਕੀਤਾ ਗਿਆ, ਤਾਂ ਹਾਈਕੋਰਟ ਵਿਚ ਪਹੁੰਚ ਕੀਤੀ ਜਾਵੇਗੀ | ਐਡਵੋਕੇਟ ਹਰੀ ...

ਪੂਰੀ ਖ਼ਬਰ »

ਸ੍ਰੀਨਗਰ 'ਚ ਸੀਨੀਅਰ ਪੱਤਰਕਾਰ ਗਿ੍ਫ਼ਤਾਰੀ ਤੋਂ ਬਾਅਦ ਰਿਹਾਅ

ਸ੍ਰੀਨਗਰ, 25 ਜੂਨ (ਮਨਜੀਤ ਸਿੰਘ)- ਪੁਲਿਸ ਨੇ ਬੀਤੀ ਦੇਰ ਰਾਤ ਕਸ਼ਮੀਰ ਵਾਦੀ ਦੇ ਉਰਦੂ ਅਖ਼ਬਾਰ ਦੇ ਮਾਲਕ ਤੇ ਮੁੱਖ ਸੰਪਾਦਕ ਗੁਲਾਮ ਜ਼ੀਲਾਨੀ ਕਾਦਰੀ (62) ਨੂੰ ਕਰੀਬ ਤਿੰਨ ਦਹਾਕੇ ਪੁਰਾਣੇ ਇਕ ਮਾਮਲੇ 'ਚ ਗਿ੍ਫ਼ਤਾਰ ਕਰ ਲਿਆ ਸੀ, ਉਸ ਨੂੰ ਅੱਜ ਜ਼ਮਾਨਤ 'ਤੇ ਰਿਹਾਅ ਕਰ ...

ਪੂਰੀ ਖ਼ਬਰ »

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਭਾਰਤ ਪੁੱਜੇ

ਨਵੀਂ ਦਿੱਲੀ, 25 ਜੂਨ (ਏਜੰਸੀ)-ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅੱਜ ਰਾਤ ਨਵੀਂ ਦਿੱਲੀ ਪੁੱਜ ਗਏ ਜੋ ਕੱਲ੍ਹ ਬੁੱਧਵਾਰ ਨੂੰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਭਾਰਤ ਵਲੋਂ ਰੂਸ ਤੋਂ ਐਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਖ਼ਰੀਦ, ਅੱਤਵਾਦ, ਐਚ 1 ਬੀ ਵੀਜ਼ਾ, ...

ਪੂਰੀ ਖ਼ਬਰ »

ਅਮਰਨਾਥ ਯਾਤਰੀਆਂ ਦੀ ਸਹਾਇਤਾ ਲਈ ਮੋਬਾਈਲ ਐਪ ਜਾਰੀ

ਸ੍ਰੀਨਗਰ, 25 ਜੂਨ (ਮਨਜੀਤ ਸਿੰਘ) - ਅਮਰਨਾਥ ਯਾਤਰਾ ਕਰਨ ਵਾਲੇ ਸ਼ਰਧਾਲੂਆ ਦੀ ਸਹਾਇਤਾ ਲਈ ਸ਼ਰਾਇਨ ਬੋਰਡ ਨੇ ਮੋਬਾਈਲ ਐਪ ਜਾਰੀ ਕੀਤੀ ਹੈ | ਅਮਰਨਾਥ ਸ਼ਰਾਇਨ ਬੋਰਡ ਦੇ ਬੁਲਾਰੇ ਅਨੁਸਾਰ ਇਸ ਐਪ ਨੂੰ ਇਲੈਕਟ੍ਰਾਨਿਕਸ ਐਾਡ ਇਨਫਰਮੇਸ਼ਨ ਟੈਕਨੋਲਜੀ ਮੰਤਰਾਲੇ ਦੇ ...

ਪੂਰੀ ਖ਼ਬਰ »

- 2014 ਬੁਰਦਵਾਨ ਬੰਬ ਧਮਾਕਾ ਮਾਮਲਾ -

ਜੇ. ਐਮ. ਬੀ. ਦਾ ਲੋੜੀਂਦਾ ਅੱਤਵਾਦੀ ਬੈਂਗਲੁਰੂ ਤੋਂ ਗਿ੍ਫ਼ਤਾਰ

ਨਵੀਂ ਦਿੱਲੀ, 25 ਜੂਨ (ਏਜੰਸੀ)- ਕੌਮੀ ਜਾਂਚ ਏਜੰਸੀ ਵਲੋਂ 2014 ਬੁੁਰਦਵਾਨ ਬੰਬ ਧਮਾਕਾ ਜਿਸ 'ਚ ਦੋ ਵਿਅਕਤੀ ਮਾਰੇ ਗਏ ਸਨ, ਦੇ ਮਾਮਲੇ 'ਚ ਲੋੜੀਂਦੇ ਜਮਾਤ-ਉਲ-ਮੁਜਾਹੀਦੀਨ (ਜੇ. ਐਮ. ਬੀ.) ਦੇ ਅੱਤਵਾਦੀ ਨੂੰ ਬੈਂਗਲੁਰੂ ਤੋਂ ਗਿ੍ਫ਼ਤਾਰ ਕੀਤਾ ਗਿਆ | ਹਬੀਬੁਰ ਰਹਿਮਾਨ ਸ਼ੇਖ (28) ...

ਪੂਰੀ ਖ਼ਬਰ »

ਵਿੱਤ ਮੰਤਰਾਲੇ ਦੇ ਦਫ਼ਤਰ ਦੇ ਬਾਹਰ ਤਾਇਨਾਤ ਹੈੱਡਕਾਂਸਟੇਬਲ ਵਲੋਂ ਖ਼ੁਦਕੁਸ਼ੀ

ਨਵੀਂ ਦਿੱਲੀ, 25 ਜੂਨ (ਪੀ.ਟੀ.ਆਈ.)-ਕੇਂਦਰੀ ਵਿੱਤ ਮੰਤਰਾਲੇ ਦੇ ਦਫ਼ਤਰ ਦੇ ਬਾਹਰ ਤਾਇਨਾਤ ਰਾਜਸਥਾਨ ਹਥਿਆਰਬੰਦ ਪੁਲਿਸ (ਆਰ.ਏ.ਸੀ.) ਦੇ ਹੈੱਡ ਕਾਂਸਟੇਬਲ ਨੇ ਆਪਣੇ ਸਰਵਿਸ ਹਥਿਆਰ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ | ਰਾਜਸਥਾਨ ਦੇ ਝੁਨਝੁਨੂ ਸ਼ਹਿਰ ਦਾ ...

ਪੂਰੀ ਖ਼ਬਰ »

ਸਦਨ 'ਚ ਮੋਦੀ ਸਰਕਾਰ 'ਤੇ ਜੰਮ ਕੇ ਵਰੀ ਟੀ.ਐੱਮ.ਸੀ. ਸਾਂਸਦ ਮਹੁਆ ਗੋਇਤਰਾ

ਦੇਸ਼ 'ਚ ਵਧ ਰਿਹਾ ਹੈ ਹਿਟਲਰਸ਼ਾਹੀ ਅਕਸ-ਮਹੁਆ ਨਵੀਂ ਦਿੱਲੀ, 25 ਜੂਨ (ਉਪਮਾ ਡਾਗਾ ਪਾਰਥ)-ਪਹਿਲੀ ਵਾਰ ਸੰਸਦ ਮੈਂਬਰ ਬਣੀ ਟੀ.ਐੱਮ.ਸੀ. ਆਗੂ ਮਹੁਆ ਗੋਇਤਰਾ ਨੇ ਅੱਜ ਲੋਕ ਸਭਾ 'ਚ ਜ਼ੋਰਦਾਰ ਭਾਸ਼ਨ ਦਿੰਦਿਆਂ ਮੋਦੀ ਸਰਕਾਰ 'ਤੇ ਹਿਟਲਰਸ਼ਾਹੀ ਰੁਖ਼ ਅਖਤਿਆਰ ਕਰਨ ਦਾ ਦੋਸ਼ ...

ਪੂਰੀ ਖ਼ਬਰ »

ਅਕਾਲੀ ਦਲ ਤੇ ਭਾਜਪਾ ਦੋਵੇਂ ਐਨ.ਡੀ.ਏ. ਦਾ ਹਿੱਸਾ ਹਨ-ਖੱਟਰ

ਚੰਡੀਗੜ੍ਹ, 25 ਜੂਨ (ਰਾਮ ਸਿੰਘ ਬਰਾੜ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅੱਜ ਚੱਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦੋਵੇਂ ਐਨ.ਡੀ.ਏ. ਦਾ ਹਿੱਸਾ ਹਨ | ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਭਾਜਪਾ ਹਰਿਆਣਾ 'ਚ ...

ਪੂਰੀ ਖ਼ਬਰ »

ਪਾਕਿ 'ਚ ਲਾਈਵ ਨਿਊਜ਼ ਸ਼ੋਅ ਦੌਰਾਨ ਨੇਤਾ ਨੇ ਪੱਤਰਕਾਰ ਨੂੰ ਕੁੱਟਿਆ

ਅੰਮਿ੍ਤਸਰ, 25 ਜੂਨ (ਸੁਰਿੰਦਰ ਕੋਛੜ)- ਪਾਕਿਸਤਾਨ 'ਚ ਇਕ ਨਿਊਜ਼ ਚੈਨਲ 'ਤੇ ਚੱਲ ਰਹੀ ਬਹਿਸ ਦੌਰਾਨ ਸੱਤਾਧਾਰੀ ਪਾਰਟੀ ਦੇ ਨੇਤਾ ਵਲੋਂ ਬਹਿਸ 'ਚ ਸ਼ਾਮਿਲ ਪੱਤਰਕਾਰ ਦੀ ਕੀਤੀ ਗਈ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ | ਦੱਸਿਆ ਜਾ ਰਿਹਾ ...

ਪੂਰੀ ਖ਼ਬਰ »

ਐਮਰਜੈਂਸੀ ਨੂੰ 'ਕਾਲੇ ਦਿਨ' ਵਜੋਂ ਮਨਾਉਣ ਤੇ ਕਾਂਗਰਸ ਦੇ ਜ਼ੁਲਮਾਂ ਿਖ਼ਲਾਫ਼ ਸੰਘਰਸ਼ ਜਾਰੀ ਰੱਖਿਆ ਜਾਵੇਗਾ- ਸੁਖਬੀਰ

ਨਵੀਂ ਦਿੱਲੀ, 25 ਜੂਨ (ਜਗਤਾਰ ਸਿੰਘ)- ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ 25 ਜੂਨ 1975 ਨੂੰ ਦੇਸ਼ ਭਰ 'ਚ ਲਗਾਈ ਗਈ 'ਐਮਰਜੈਂਸੀ' ਸਬੰਧੀ ਕਰਵਾਏ ਸਮਾਗਮ 'ਚ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਮਰਜੈਂਸੀ ਨੂੰ 'ਕਾਲੇ ...

ਪੂਰੀ ਖ਼ਬਰ »

ਕਚੋਰੀ ਵਾਲੇ ਦੀ ਸਾਲਾਨਾ ਕਮਾਈ 1 ਕਰੋੜ ਰੁਪਏ-ਟੈਕਸ ਵਿਭਾਗ ਨੇ ਦਿੱਤਾ ਨੋਟਿਸ

ਅਲੀਗੜ੍ਹ, 25 ਜੂਨ (ਏਜੰਸੀ)- ਉੱਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਕਚੋਰੀਆਂ ਵੇਚਣ ਵਾਲੇ ਦੀ ਸਾਲਾਨਾ ਕਮਾਈ ਨੇ ਵਪਾਰਕ ਟੈਕਸ ਦੇ ਜਾਸੂਸਾਂ ਨੂੰ ਹੈਰਾਨ ਕਰ ਦਿੱਤਾ ਹੈ | ਅਲੀਗੜ੍ਹ 'ਚ ਸੀਮਾ ਸਿਨੇਮਾ ਹਾਲ ਕੋਲ ਮੁਕੇਸ਼ ਕਚੋਰੀ ਦੀ ਦੁਕਾਨ ਲੋਕਾਂ 'ਚ ਕਾਫੀ ਚਰਚਿਤ ਹੈ | ਦੁਕਾਨ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ ਤਿੰਨ ਸਾਲਾਂ 'ਚ 700 ਤੋਂ ਵੱਧ ਅੱਤਵਾਦੀ ਮਾਰ ਮੁਕਾਏ

ਨਵੀਂ ਦਿੱਲੀ, 25 ਜੂਨ (ਏਜੰਸੀ)-ਗ੍ਰਹਿ ਮੰਤਰੀ ਨੇ ਅੱਜ ਲੋਕ ਸਭਾ 'ਚ ਜਾਣਕਾਰੀ ਦਿੱਤੀ ਕਿ ਬੀਤੇ ਤਿੰਨ ਸਾਲਾਂ ਦੌਰਾਨ ਜੰਮੂ-ਕਸ਼ਮੀਰ 'ਚ 700 ਤੋਂ ਵੱਧ ਅੱਤਵਾਦੀ ਮਾਰ ਮੁਕਾਏ ਹਨ | ਇਸ ਸਾਲ ਜਨਵਰੀ ਤੋਂ 16 ਜੂਨ ਤੱਕ 113 ਅੱਤਵਾਦੀ ਮਾਰੇ ਗਏ ਹਨ | 2018 ਵਿਚ 257, 2017 ਵਿਚ 213 ਅਤੇ 2016 ਵਿਚ 150 ...

ਪੂਰੀ ਖ਼ਬਰ »

ਨੁਸਰਤ ਜਹਾਂ ਤੇ ਮਿਮੀ ਚੱਕਰਵਰਤੀ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ

ਨਵੀਂ ਦਿੱਲੀ, 25 ਜੂਨ (ਉਪਮਾ ਡਾਗਾ ਪਾਰਥ)-ਤਿ੍ਣਮੂਲ ਕਾਂਗਰਸ ਦੇ ਦੋ ਸੰਸਦ ਮੈਂਬਰਾਂ ਨੇ ਅੱਜ ਲੋਕ ਸਭਾ ਮੈਂਬਰਾਂ ਵਜੋਂ ਸਹੁੰ ਚੁੱਕੀ | ਬਸ਼ੀਰਹਾਟ ਲੋਕ ਸਭਾ ਹਲਕੇ ਤੋਂ ਲੋਕ ਸਭਾ ਮੈਂਬਰ ਬਣੀ ਨੁਸਰਤ ਜਹਾਂ ਅਤੇ ਜਾਵਧਪੁਰ ਹਲਕੇ ਤੋਂ ਜਿੱਤੀ ਮਿਮੀ ਚੱਕਰਵਰਤੀ ਨੇ ...

ਪੂਰੀ ਖ਼ਬਰ »

ਭਾਰਤ ਐਸ-400 ਸੌਦੇ 'ਚ ਅਮਰੀਕੀ ਪਾਬੰਦੀ ਦੀ ਛੋਟ ਦੀ ਸ਼ਰਤ ਨੂੰ ਪੂਰਾ ਕਰਦੈ-ਸੂਤਰ

ਨਵੀਂ ਦਿੱਲੀ, 25 ਜੂਨ (ਏਜੰਸੀ)- ਰੂਸ ਤੋਂ ਐਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖ੍ਰੀਦਣ ਲਈ ਅਮਰੀਕੀ ਪਾਬੰਦੀ ਦੀ ਛੋਟ ਦੀ ਸ਼ਰਤ ਨੂੰ ਭਾਰਤ ਪੂਰਾ ਕਰਦਾ ਹੈ ਅਤੇ ਇਸ ਮੁੱਦੇ 'ਚ ਟਰੰਪ ਪ੍ਰਸ਼ਾਸਨ ਵਲੋਂ 'ਕਾਫੀ ਲਚਕੀਲਾਪਨ' ਵਿਖਾਇਆ ਗਿਆ ਹੈ | ਕੂਟਨੀਤਕ ਸੂਤਰਾਂ ਨੇ ਅੱਜ ਇਹ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX