ਤਾਜਾ ਖ਼ਬਰਾਂ


ਲੁਧਿਆਣਾ ਚ 2 ਡਾਕਟਰਾਂ ਸਮੇਤ 4 ਮਰੀਜ ਕੋਰੋਨਾ ਪਾਜ਼ੀਟਿਵ ਪਾਏ ਗਏ
. . .  1 day ago
ਲੁਧਿਆਣਾ, 31 ਮਈ (ਸਲੇਮਪੁਰੀ) - ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਵਿੱਚ ਅੱਜ 4 ਹੋਰ ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਜਿਨ੍ਹਾਂ ਵਿਚ ਇੱਕ ਮਰੀਜ 82 ਸਾਲਾ ਉਮਰ ਦਾ ਹੈ ਜੋ ਆਪਣੀ ਦਿਲ ਦੀ ਬਿਮਾਰੀ ਦੇ ਇਲਾਜ ਦੇ ਸਬੰਧ ਵਿੱਚ ਮੋਹਨਦੇਈ ਓਸਵਾਲ...
ਨੌਜਵਾਨ ਵੱਲੋਂ ਜ਼ਹਰੀਲੀ ਚੀਜ਼ ਖਾਕੇ ਕੀਤੀ ਖੁਦਕੁਸ਼ੀ
. . .  1 day ago
ਘਨੌਲੀ,31 ਮਈ(ਜਸਵੀਰ ਸਿੰਘ ਸੈਣੀ )ਗੁਰੁ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਨਜ਼ਦੀਕੀ ਪਿੰਡ ਨੂੰਹੋਂ ਵਿਖੇ ਇੱਕ 23 ਸਾਲਾ ਨੌਜਵਾਨ ਵੱਲੋਂ ਜ਼ਹਰੀਲੀ ਚੀਜ਼ ਖਾਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਚੌਕੀ ਘਨੌਲੀ ਦੇ ਇੰਚਾਰਜ ਜਸਮੇਰ ਸਿੰਘ ਨੇ ਉਕਤ ਮਾਮਲੇ ਦੀ ਪੁਸ਼ਟੀ ਕਰਦੇ...
ਪਠਾਨਕੋਟ ਵਿਖੇ 66 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਸੀ.ਐਮ ਸਿਟੀ 'ਚ ਕੋਰੋਨਾ ਦੇ 2 ਹੋਰ ਮਾਮਲੇ ਆਏ ਸਾਹਮਣੇ
. . .  1 day ago
ਕਰਨਾਲ, 31 ਮਈ (ਗੁਰਮੀਤ ਸਿੰਘ ਸੱਗੂ) – ਸੀ.ਐਮ.ਸਿਟੀ ਵਿਖੇ ਅੱਜ ਦੋ ਹੋਰ ਕੋਰੋਨਾ ਮਾਮਲੇ ਸਾਹਮਣੇ ਆਉਣ ਤੋ ਬਾਅਦ ਇੱਥੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 52 ਹੋ ਗਈ ਹੈ ਜਿਨ੍ਹਾਂ ਵਿਚੋ 22 ਪੀੜਤ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ ਜਦਕਿ 31 ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ...
ਹਿਮਾਚਲ ਪੁਲਿਸ ਵੱਲੋਂ 45 ਲੱਖ ਦੀ ਭੁੱਕੀ ਬਰਾਮਦ
. . .  1 day ago
ਊਨਾ, 31 ਮਈ - ਹਿਮਾਚਲ ਪੁਲਿਸ ਨੇ ਊਨਾ ਦੇ ਹਰੋਲੀ ਇਲਾਕੇ 'ਚੋਂ 45 ਲੱਖ ਰੁਪਏ ਦੀ ਭੁੱਕੀ ਬਰਾਮਦ...
ਪੱਛਮੀ ਬੰਗਾਲ 'ਚ ਕੋਰੋਨਾ ਕਾਰਨ ਅੱਜ 8 ਮੌਤਾਂ
. . .  1 day ago
ਕੋਲਕਾਤਾ, 31 ਮਈ - ਪੱਛਮੀ ਬੰਗਾਲ 'ਚ ਕੋਰੋਨਾ ਕਾਰਨ ਅੱਜ 8 ਮੌਤਾਂ ਹੋਈਆਂ ਹਨ, ਜਦਕਿ 371 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਹੁਣ ਤੱਕ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 5501 ਤੇ ਮੌਤਾਂ ਦੀ ਗਿਣਤੀ...
ਰੇਲਵੇ ਕੱਲ੍ਹ ਤੋਂ ਚਲਾਏਗਾ 200 ਪੈਸੇਂਜਰ ਟਰੇਨਾਂ
. . .  1 day ago
ਨਵੀਂ ਦਿੱਲੀ, 31 ਮਈ - ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਲਾਕਡਾਊਨ ਦੌਰਾਨ ਰੇਲਵੇ ਵੱਲੋਂ ਕੱਲ੍ਹ ਤੋਂ 200 ਪੈਸੇਂਜਰ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਟਰੇਨਾਂ ਵਿਚ 1.45 ਲੱਖ ਤੋਂ ਵੱਧ ਯਾਤਰੀ ਸਫ਼ਰ ਕਰਨਗੇ, ਜਦਕਿ 25,82,671 ਯਾਤਰੀਆਂ...
ਪੰਜਾਬ 'ਚ ਅੱਜ ਕੋਰੋਨਾ ਦੇ 30 ਮਾਮਲੇ ਆਏ ਸਾਹਮਣੇ
. . .  1 day ago
ਚੰਡੀਗੜ੍ਹ, 31 ਮਈ - ਪੰਜਾਬ 'ਚ ਅੱਜ ਕੋਰੋਨਾ ਵਾਇਰਸ ਦੇ 30 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 2263 ਹੋ ਗਈ। ਸੂਬੇ 'ਚ ਹੁਣ...
ਦਿੱਲੀ-ਆਦਮਪੁਰ ਸਪਾਈਸ ਜੈੱਟ ਦੀ ਉਡਾਣ ਅੱਜ ਵੀ ਰੱਦ
. . .  1 day ago
ਆਦਮਪੁਰ, 31 ਮਈ (ਰਮਨ ਦਵੇਸਰ) - ਆਦਮਪੁਰ ਤੋਂ ਦਿੱਲੀ ਆਉਣ-ਜਾਣ ਵਾਲੀ ਸਪਾਈਸ ਜੈੱਟ ਦੀ ਉਡਾਣ 1 ਜੂਨ ਨੂੰ ਰੱਦ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਦੋ ਮਹੀਨੇ ਬਾਅਦ ਇਹ ਉਡਾਣ 26 ਮਈ ਨੂੰ ਸ਼ੁਰੂ ਹੋਈ ਸੀ ਪਰ ਉਸ ਤੋਂ ਬਾਅਦ ਇਹ ਉਡਾਣ ਰੋਜ਼ਾਨਾ ਹੀ ਰੱਦ ਕੀਤੀ ਜਾ ਰਹੀ ਹੈ। ਹੁਣ ਇਹ ਉਡਾਣ...
ਤਾਮਿਲਨਾਡੂ 'ਚ ਕੋਰੋਨਾ ਕਾਰਨ ਅੱਜ 13 ਮੌਤਾਂ
. . .  1 day ago
ਚੇਨਈ, 31 ਮਈ - ਤਾਮਿਲਨਾਡੂ 'ਚ ਕੋਰੋਨਾ ਵਾਇਰਸ ਕਾਰਨ ਅੱਜ 13 ਮੌਤਾਂ ਹੋਈਆਂ ਹਨ ਜਦਕਿ 1149 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਸੂਬੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 22,333 ਹੋ ਗਈ ਹੈ ਤੇ ਹੁਣ ਤੱਕ ਕੋਰੋਨਾ ਕਾਰਨ 173 ਮੌਤਾਂ ਹੋਈਆਂ ਹਨ। ਇਸ...
ਗੈਰ ਕਾਨੂੰਨੀ ਤਰੀਕੇ ਨਾਲ ਦੇਸੀ ਸ਼ਰਾਬ ਦਾ ਜ਼ਖ਼ੀਰਾ ਲਿਜਾ ਰਹੇ 2 ਟਰੱਕ ਕਾਬੂ
. . .  1 day ago
ਸ੍ਰੀ ਹਰਗੋਬਿੰਦਪੁਰ, 31 ਮਈ (ਕੰਵਲਜੀਤ ਸਿੰਘ ਚੀਮਾ) - ਈ.ਟੀ.ਓ ਐਕਸਾਈਜ਼ ਵਿਭਾਗ ਤੇ ਇੰਸਪੈਕਟਰ ਐਕਸਾਈਜ਼ ਵਿਭਾਗ ਨੇ ਪੁਲਿਸ ਪਾਰਟੀ ਸਮੇਤ ਬੀਤੀ ਰਾਤ ਹਲਕਾ ਸ੍ਰੀ ਹਰਗੋਬਿੰਦਪੁਰ ਵਿਖੇ ਹਰਚੋਵਾਲ ਨੇੜੇ ਨਾਕੇਬੰਦੀ ਦੌਰਾਨ ਗੈਰ ਕਾਨੂੰਨੀ ਤਰੀਕੇ ਨਾਲ ਦੇਸੀ ਸ਼ਰਾਬ ਦਾ ਜ਼ਖ਼ੀਰਾ ਲਿਜਾ ਰਹੇ 2 ਟਰੱਕ ਕਾਬੂ ਕੀਤੇ ਹਨ। ਟਰੱਕ...
ਰੇਲਵੇ ਨੇ ਹੁਣ ਤੱਕ ਚਲਾਈਆਂ 4050 'ਸ਼੍ਰਮਿਕ ਸਪੈਸ਼ਲ ਟਰੇਨਾਂ' - ਚੇਅਰਮੈਨ ਰੇਲਵੇ ਬੋਰਡ
. . .  1 day ago
ਨਵੀਂ ਦਿੱਲੀ, 31 ਮਈ - ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਦੱਸਿਆ ਕਿ ਰੇਲਵੇ ਨੇ 1 ਮਈ ਤੋਂ 'ਸ਼੍ਰਮਿਕ ਸਪੈਸ਼ਲ ਟਰੇਨਾਂ' ਚਲਾਈਆਂ ਸਨ ਤੇ ਹੁਣ ਤੱਕ 4050 ਟਰੇਨਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਰਾਹੀਂ 54 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰ ਆਪਣੇ ਆਪਣੇ ਸੂਬਿਆਂ ਤੱਕ ਪਹੁੰਚੇ ਹਨ। ਸਭ ਤੋਂ ਵੱਧ...
ਜਲੰਧਰ ’ਚ ਮਿਲਿਆ ਕੋਰੋਨਾ ਪੀੜਤ ਇਕ ਹੋਰ ਮਰੀਜ਼, ਗਿਣਤੀ ਹੋਈ 251
. . .  1 day ago
ਜਲੰਧਰ, 31 ਮਈ (ਐੱਮ. ਐੱਸ. ਲੋਹੀਆ) - ਜਲੰਧਰ ’ਚ ਅੱਜ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੇ ਮਿਲਣ ਨਾਲ ਗਿਣਤੀ ਵੱਧ ਕੇ 251 ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਇਆ 51 ਸਾਲ ਦਾ ਵਿਅਕਤੀ ਡਿਫੈਂਸ ਕਾਲੋਨੀ ਦਾ ਰਹਿਣ ਵਾਲਾ ਹੈ, ਇਹ ਪਹਿਲਾਂ ਪਾਜ਼ੀਟਿਵ ਆਏ ਲਾਜਪਤ ਨਗਰ ਦੇ ਰਹਿਣ ਵਾਲੇ ਵਿਅਕਤੀ ਦੇ ਸੰਪਰਕ ’ਚ ਸੀ। ਇਸ ਤੋਂ ਇਲਾਵਾ...
ਉੱਤਰਾਖੰਡ ਦੇ ਮੰਤਰੀ, ਪਰਿਵਾਰ ਤੇ ਸਟਾਫ਼ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਦੇਹਰਾਦੂਨ, 31 ਮਈ - ਉੱਤਰਾਖੰਡ ਦੇ ਇੱਕ ਕੈਬਨਿਟ ਮੰਤਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਮੰਤਰੀ ਦੇ ਪਰਿਵਾਰਕ ਮੈਂਬਰਾਂ ਅਤੇ ਸਟਾਫ਼ ਮੈਂਬਰਾਂ ਸਮੇਤ 22 ਜਣਿਆਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਸੂਬੇ ਦੇ ਮੁੱਖ ਸਕੱਤਰ ਉੱਤਪਲ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 31 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ ਅੱਜ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 392 ਹੋ ਚੁੱਕੀ ਹੈ, ਜਿਨ੍ਹਾਂ 'ਚੋਂ 310 ਡਿਸਚਾਰਜ ਹੋ ਚੁੱਕੇ ਹਨ ਤੇ 75 ਦਾਖਲ ਹਨ, ਜਦਕਿ 7 ਜਣਿਆਂ...
ਮਹਾਰਾਸ਼ਟਰ 'ਚ ਵੀ 30 ਜੂਨ ਤੱਕ ਵਧੀ ਤਾਲਾਬੰਦੀ
. . .  1 day ago
ਮੁੰਬਈ, 31 ਮਈ - ਮਹਾਰਾਸ਼ਟਰ ਸਰਕਾਰ ਨੇ ਸੂਬੇ 'ਚ ਤਾਲਾਬੰਦੀ 30 ਜੂਨ ਤੱਕ ਵਧਾ ਦਿੱਤੀ ਹੈ। ਇਸ ਦੌਰਾਨ ਲੋੜੀਂਦੀਆਂ ਗਤੀਵਿਧੀਆਂ ਨੂੰ ਛੱਡ ਕੇ ਹਰ ਤਰਾਂ ਦੀ ਆਵਾਜਾਈ 'ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਖ਼ਤੀ...
148 ਯਾਤਰੀਆਂ ਨੇ ਲੈ ਕੇ ਰਿਆਦ ਤੋਂ ਹੈਦਰਾਬਾਦ ਲਈ ਏਅਰ ਇੰਡੀਆ ਦੀ ਉਡਾਣ ਰਵਾਨਾ
. . .  1 day ago
ਨਵੀਂ ਦਿੱਲੀ, 31 ਮਈ - ਕੋਰੋਨਾ ਦੇ ਚੱਲਦਿਆਂ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਦੇ ਤਹਿਤ ਕਿੰਗ ਖ਼ਾਲਿਦ ਕੌਮਾਂਤਰੀ ਹਵਾਈ ਅੱਡਾ ਰਿਆਦ ਤੋਂ 143 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਉਡਾਣ ਹੈਦਰਾਬਦ ਲਈ ਰਵਾਨਾ ਹੋ ਗਈ ਹੈ। ਇਸ ਦੀ ਜਾਣਕਾਰੀ ਰਿਆਦ ਸਥਿਤ...
ਬਿਹਾਰ ਦੇ ਕੰਟੇਨਮੈਂਟ ਜ਼ੋਨਸ 'ਚ 30 ਤੱਕ ਵਧਾਇਆ ਗਿਆ ਲਾਕਡਾਊਨ
. . .  1 day ago
ਪਟਨਾ, 31 ਮਈ - ਬਿਹਾਰ ਦੇ ਕੰਟੇਨਮੈਂਟ ਜ਼ੋਨਸ 'ਚ 30 ਜੂਨ ਤੱਕ ਲਾਕਡਾਊਨ ਵਧਾ ਦਿੱਤਾ ਗਿਆ ਹੈ। ਇਸ ਦੀ ਸੂਬੇ ਦੇ ਗ੍ਰਹਿ ਮੰਤਰਾਲੇ ਨੇ...
ਚੰਡੀਗੜ੍ਹ 'ਚ 40 ਸਾਲਾ ਇੱਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਚੰਡੀਗੜ੍ਹ, 31 ਮਈ (ਮਨਜੋਤ) - ਪੀ.ਜੀ.ਆਈ ਤੋਂ ਮਿਲੀ ਰਿਪੋਰਟ ਅਨੁਸਾਰ ਚੰਡੀਗੜ੍ਹ ਵਿਖੇ 40 ਸਾਲਾ ਇੱਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਕੋਰੋਨਾ ਪੀੜਤ ਵਿਅਕਤੀ...
ਚੰਡੀਗੜ੍ਹ 'ਚ 27 ਸਾਲਾ ਲੜਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਚੰਡੀਗੜ੍ਹ, 31 ਮਈ (ਮਨਜੋਤ) - ਕੈਨੇਡਾ ਤੋਂ ਚੰਡੀਗੜ੍ਹ ਆਈ 27 ਸਾਲਾ ਲੜਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਕਤ ਲੜਕੀ ਕੈਨੇਡਾ ਪੜਾਈ ਕਰ ਹੀ ਹੈ ਤੇ ਉਸ ਦਾ ਪਰਿਵਾਰ ਇੱਥੇ ਰਹਿੰਦਾ ਹੈ ਜੋ ਕਿ ਪਿਛਲੇ ਦਿਨੀਂ ਕੈਨੇਡਾ ਤੋਂ ਚੰਡੀਗੜ੍ਹ ਆਈ...
ਉਡੀਸ਼ਾ 'ਚ ਅੱਜ ਕੋਰੋਨਾ ਦੇ 129 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਭੁਵਨੇਸ਼ਵਰ, 31 ਮਈ - ਉਡੀਸ਼ਾ 'ਚ ਕੋਰੋਨਾ ਵਾਇਰਸ ਦੇ ਅੱਜ 129 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1948...
ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 98 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਹੈਦਰਾਬਾਦ, 31 ਮਈ - ਆਂਧਰਾ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 98 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 3042 ਹੋ ਚੁੱਕੀ ਹੈ। ਸੂਬੇ 'ਚ ਕੋਰੋਨਾ ਕਾਰਨ...
ਕੋਰੋਨਾ ਵਾਇਰਸ ਕਾਰਨ ਦਿੱਲੀ 'ਚ ਪੁਲਿਸ ਮੁਲਾਜ਼ਮ ਦੀ ਮੌਤ
. . .  1 day ago
ਨਵੀਂ ਦਿੱਲੀ, 31 ਮਈ - ਦਿੱਲੀ ਪੁਲਿਸ ਅਨੁਸਾਰ ਦਿੱਲੀ ਪੁਲਿਸ ਦਾ 52 ਸਾਲਾ ਜਵਾਨ ਜੋ ਕਿ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਉਸ ਦੀ...
ਅਸਮ 'ਚ ਅੱਜ ਕੋਰੋਨਾ ਦੇ 56 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਗੁਹਾਟੀ, 31 ਮਈ - ਅਸਮ ਦੇ ਸਿਹਤ ਮੰਤਰੀ ਹੇਮੰਤ ਬਿਸਵਾ ਸ਼ਰਮਾ ਨੇ ਦੱਸਿਆ ਕਿ ਅਸਮ 'ਚ ਕੋਰੋਨਾ ਵਾਇਰਸ ਦੇ ਅੱਜ 56 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 1272 ਹੋ ਗਈ ਹੈ। ਸੂਬੇ 'ਚ ਕੋਰੋਨਾ ਕਾਰਨ...
ਟ੍ਰਾਈ ਵੱਲੋਂ ਮੋਬਾਈਲ ਸੇਵਾਵਾਂ ਲਈ 11 ਅੰਕਾਂ ਦੇ ਨੰਬਰਾਂ ਦੀ ਸਿਫ਼ਾਰਿਸ਼ - ਸੂਤਰ
. . .  1 day ago
ਨਵੀਂ ਦਿੱਲੀ, 31 ਮਈ - ਸੂਤਰਾਂ ਅਨੁਸਾਰ ਟ੍ਰਾਈ ਨੇ ਮੋਬਾਈਲ ਸੇਵਾਵਾਂ ਲਈ 11 ਅੰਕਾਂ ਦੇ ਨੰਬਰਾਂ ਦੀ ਸਿਫ਼ਾਰਿਸ਼ ਕੀਤੀ ਹੈ। ਟ੍ਰਾਈ ਦੀ ਸਿਫ਼ਾਰਿਸ਼ ਅਨੁਸਾਰ ਦੇਸ਼ 10 ਅੰਕਾਂ ਦੀ ਸੰਖਿਆ ਨਾਲ ਜਾਰੀ ਰਹੇਗਾ, ਪਰ 11 ਅੰਕਾਂ ਦੀ ਨੰਬਰਿੰਗ ਯੋਜਨਾ ਨੂੰ ਸਪਸ਼ਟ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 18 ਜੇਠ ਸੰਮਤ 552
ਿਵਚਾਰ ਪ੍ਰਵਾਹ: ਵਿਚਾਰ-ਪ੍ਰਵਾਹ ਤੁਸੀਂ ਸਾਰੇ ਮਨੁੱਖਾਂ ਨੂੰ ਇਕ ਬਰਾਬਰ ਨਹੀਂ ਕਰ ਸਕਦੇ ਪਰ ਉਨ੍ਹਾਂ ਨੂੰ ਬਰਾਬਰੀ ਦੇ ਮੌਕੇ ਤਾਂ ਮੁਹੱਈਆ ਕਰਵਾ ਸਕਦੇ ਹੋ। -ਜਵਾਹਰ ਲਾਲ ਨਹਿਰੂ

ਪਹਿਲਾ ਸਫ਼ਾ

ਅਨਲਾਕ-1 ਕੰਟੇਨਮੈਂਟ ਜ਼ੋਨ ਤੋਂ ਇਲਾਵਾ ਬਾਕੀ ਥਾਵਾਂ 'ਤੇ ਹੋ ਜਾਵੇਗਾ ਆਮ ਵਰਗਾ ਜੀਵਨ
8 ਜੂਨ ਤੋਂ ਖੁੱਲ੍ਹਣਗੇ ਹੋਟਲ, ਰੈਸਟੋਰੈਂਟ ਅਤੇ ਮਾਲ

ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਕਰਫ਼ਿਊ
ਨਵੀਂ ਦਿੱਲੀ, 30 ਮਈ (ਉਪਮਾ ਡਾਗਾ ਪਾਰਥ)-ਤਾਲਾਬੰਦੀ ਦਾ ਚੌਥਾ ਗੇੜ ਖ਼ਤਮ ਹੋਣ ਤੋਂ ਤਕਰੀਬਨ 24 ਘੰਟੇ ਪਹਿਲਾਂ ਗ੍ਰਹਿ ਮੰਤਰਾਲੇ ਨੇ ਕੰਟੇਨਮੈਂਟ ਜ਼ੋਨਾਂ ਲਈ ਤਾਲਾਬੰਦੀ-5 ਅਤੇ ਹੋਰਨਾਂ ਇਲਾਕਿਆਂ ਲਈ 'ਅਨਲਾਕ-1' ਲਈ ਸੇਧਾਂ ਦਾ ਐਲਾਨ ਕੀਤਾ | ਕਿਆਸਾਂ ਮੁਤਾਬਿਕ ਤਾਲਾਬੰਦੀ ਦਾ ਪੰਜਵਾਂ ਗੇੜ ਉਨ੍ਹਾਂ 13 ਸ਼ਹਿਰਾਂ ਤੱਕ ਹੀ ਸੀਮਿਤ ਹੋਵੇਗਾ ਜਿੱਥੇ ਕੋਵਿਡ 19 ਤੋਂ ਤਕਰੀਬਨ 10 ਫ਼ੀਸਦੀ ਮਾਮਲੇ ਹਨ | ਕੰਟੇਨਮੈਂਟ ਜ਼ੋਨਾਂ ਲਈ ਕੋਈ ਰਿਆਇਤ ਨਾ ਦਿੰਦਿਆਂ ਉਨ੍ਹਾਂ ਇਲਾਕਿਆਂ ਲਈ ਤਾਲਾਬੰਦੀ ਦੀ ਮਿਆਦ 30 ਜੂਨ ਤੱਕ ਵਧਾ ਦਿੱਤੀ ਗਈ ਹੈ | ਹਾਲਾਂਕਿ ਇੱਥੇ ਕਰਫ਼ਿਊ ਦਾ ਸਮਾਂ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਦੀ ਬਜਾਏ ਘਟਾ ਕੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਗਿਆ ਹੈ | ਇਨ੍ਹਾਂ ਇਲਾਕਿਆਂ 'ਚ ਦਿੱਲੀ, ਮੁੰਬਈ ਅਤੇ ਇੰਦੌਰ ਜਿਹੇ ਸ਼ਹਿਰ ਆਉਂਦੇ ਹਨ ਜਿੱਥੇ ਕੋਰੋਨਾ ਦਾ ਪ੍ਰਭਾਵ ਕਾਫ਼ੀ ਜ਼ਿਆਦਾ ਹੈ | ਨਵੀਆਂ ਸੇਧਾਂ 'ਚ ਗ੍ਰਹਿ ਮੰਤਰਾਲੇ ਨੇ ਤਾਲਾਬੰਦੀ ਵਧਾਉਣ ਅਤੇ ਹੋਰ ਸਖ਼ਤ ਪਾਬੰਦੀਆਂ ਲਾਉਣ ਦੇ ਅਧਿਕਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ ਹਨ, ਪਰ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਦੀਆਂ ਸੇਧਾਂ ਦੀ ਪਾਲਣਾ ਕਰਨੀ ਹੋਵੇਗੀ |
ਆਮ ਵਰਗਾ ਹੋ ਜਾਵੇਗਾ ਜੀਵਨ
ਕੋੋਰੋਨਾ ਦੇ ਵਧੇਰੇ ਪ੍ਰਭਾਵ ਹੇਠ ਆਏ 13 ਸ਼ਹਿਰਾਂ ਤੋਂ ਇਲਾਵਾ ਬਾਕੀ ਇਲਾਕਿਆਂ 'ਚ 1 ਜੂਨ ਤੋਂ ਜੀਵਨ ਤਕਰੀਬਨ ਆਮ ਵਰਗਾ ਹੋ ਜਾਵੇਗਾ | ਕੇਂਦਰ ਨੇ ਇਸ ਨੂੰ ਅਨਲਾਕ-1 ਦਾ ਨਾਂਅ ਦਿੰਦਿਆਂ ਐਲਾਨ ਕੀਤਾ ਕਿ 8 ਜੂਨ ਤੋਂ ਹੋਟਲ, ਰੈਸਟੋਰੈਂਟ ਅਤੇ ਧਾਰਮਿਕ ਸਥਾਨ ਖੁੱਲ੍ਹ ਜਾਣਗੇ | ਹਾਲਾਂਕਿ ਇਹ ਸਥਾਨ ਕੁਝ ਸ਼ਰਤਾਂ ਨਾਲ ਖੋਲ੍ਹੇ ਜਾਣਗੇ | ਲਾਜ਼ਮੀ ਸ਼ਰਤਾਂ ਦੀ ਪਾਲਣਾ ਕਰਨਾ ਸ਼ਾਮਿਲ ਹੈ | ਇਸ ਤੋਂ ਇਲਾਵਾ ਜਨਤਕ ਥਾਵਾਂ 'ਤੇ ਪੁੱਜਣਾ ਅਤੇ ਗੁਟਕਾ, ਪਾਨ ਮਸਾਲਾ ਖਾਣ 'ਤੇ ਪਾਬੰਦੀ ਰਹਿਣ ਤੋਂ ਇਲਾਵਾ ਸਜ਼ਾਯੋਗ ਜੁਰਮ ਵੀ ਹੋਵੇਗਾ |
ਈ-ਪਾਸ ਦੀ ਲੋੜ ਨਹੀਂ
ਇਕ ਰਾਜ ਤੋਂ ਦੂਜੇ ਰਾਜ 'ਚ ਜਾਣ ਲਈ ਕੇਂਦਰ ਨੇ ਆਪਣੇ ਵਲੋਂ ਲਾਈਆਂ ਪਾਬੰਦੀਆਂ ਵਾਪਸ ਲੈਂਦਿਆਂ ਕਿਹਾ ਕਿ ਹੁਣ ਇਕ ਰਾਜ ਤੋਂ ਦੂਜੇ ਰਾਜ ਤੱਕ ਜਾਣ ਲਈ ਪਾਬੰਦੀ ਪੂਰੀ ਤਰ੍ਹਾਂ ਹਟਾ ਲਈ ਗਈ ਹੈ | ਇਸ ਲਈ ਕਿਸੇ ਕਿਸਮ ਦੇ ਈ-ਪਾਸ ਦੀ ਲੋੜ ਨਹੀਂ ਹੋਵੇਗੀ ਪਰ ਸਮਾਜਿਕ ਦੂਰੀ ਦਾ ਪਾਲਣਾ ਕਰਨੀ ਹੋਵੇਗੀ |
ਬੱਸਾਂ, ਮੈਟਰੋ ਸੇਵਾਵਾਂ
ਕੇਂਦਰ ਨੇ ਰਾਜ ਸਰਕਾਰਾਂ ਨੂੰ ਅਧਿਕਾਰ ਦਿੰਦਿਆਂ ਕਿਹਾ ਕਿ ਰਾਜ ਸਰਕਾਰਾਂ ਹੀ ਤੈਅ ਕਰਨੀਆਂ ਕਿ ਕਿਵੇਂ ਰਾਜਾਂ 'ਚ ਬੱਸਾਂ ਅਤੇ ਮੈਟਰੋ ਸੇਵਾਵਾਂ ਮੁੜ ਬਹਾਲ ਕੀਤੀਆਂ ਜਾਣਗੀਆਂ |
ਸਕੂਲ, ਕਾਲਜਾਂ ਬਾਰੇ ਫ਼ੈਸਲਾ ਜੁਲਾਈ 'ਚ
ਸਕੂਲਾਂ, ਕਾਲਜਾਂ ਨੂੰ ਮੁੜ ਖੋਲ੍ਹਣ ਦਾ ਫ਼ੈਸਲਾ ਜੁਲਾਈ 'ਚ ਲਿਆ ਜਾਵੇਗਾ ਜਿਸ ਤੋਂ ਪਹਿਲਾਂ ਰਾਜਾਂ, ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਹੋਰਨਾਂ ਸਬੰਧਿਤ ਧਿਰਾਂ ਵਲੋਂ ਫ਼ੈਸਲਾ ਲਿਆ ਜਾਵੇਗਾ |
ਗ੍ਰਹਿ ਮੰਤਰਾਲੇ ਨੇ ਕੌਮਾਂਤਰੀ ਉਡਾਣਾਂ. ਮੈਟਰੋ, ਸਿਨੇਮਾ ਘਰਾਂ, ਜਿਨ੍ਹਾਂ 'ਚ ਸਵਿੰਮਿੰਗ ਪੂਲ, ਥਿਏਟਰ ਅਤੇ ਬਾਰ ਖੋਲ੍ਹਣ ਬਾਰੇ ਅਜੇ ਕੋਈ ਫ਼ੈਸਲਾ ਨਾ ਲੈਂਦਿਆਂ ਕਿਹਾ ਕਿ ਇਸ ਬਾਰੇ 'ਚ ਹਾਲਾਤ ਦੀ ਸਮੀਖਿਆ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ | ਕੇਂਦਰ ਸਰਕਾਰ ਹਫ਼ਤੇ ਦੇ ਵਕਫ਼ੇ 'ਤੇ ਹਾਲਾਤ ਦਾ ਜਾਇਜ਼ਾ ਲਵੇਗੀ | ਹਲਕਿਆਂ ਮੁਤਾਬਿਕ ਹਰ ਹਫ਼ਤੇ ਸਰਕਾਰ ਕੁਝ ਛੋਟਾਂ ਦਾ ਐਲਾਨ ਕਰੇਗੀ ਤਾਂ ਜੋ ਪੜਾਅ ਦਰ ਢੰਗ ਨਾਲ ਜ਼ਿੰਦਗੀ ਨੂੰ ਮੁੜ ਲੀਹ ਤੇ ਲਿਆਂਦਾ ਜਾ ਸਕੇ |

ਪੰਜਾਬ 'ਚ 30 ਜੂਨ ਤੱਕ ਜਾਰੀ ਰਹੇਗੀ ਤਾਲਾਬੰਦੀ

ਮੁੱਖ ਮੰਤਰੀ ਵਲੋਂ ਗ਼ਰੀਬਾਂ ਲਈ ਰਾਸ਼ਨ ਕਿੱਟਾਂ 'ਚ ਮਾਸਕ ਵੀ ਸ਼ਾਮਿਲ ਕਰਨ ਦੇ ਹੁਕਮ
ਚੰਡੀਗੜ੍ਹ, 30 ਮਈ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਲਾਕਡਾਊਨ ਨੰੂ ਚਾਰ ਹਫ਼ਤਿਆਂ ਵਧਾਉਂਦਿਆਂ 30 ਜੂਨ ਤੱਕ ਕਰਨ ਦਾ ਐਲਾਨ ਕੀਤਾ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੁਝ ਹੋਰ ਢਿੱਲ ਦੇਣ ਦਾ ਐਲਾਨ ਕੀਤਾ | ਭਾਵੇਂ ਮਾਹਿਰਾਂ ਨੇ ਪ੍ਰਾਹੁਣਚਾਰੀ ਉਦਯੋਗ ਅਤੇ ਮਾਲਜ਼ ਖੋਲ੍ਹਣ ਵਿਰੁੱਧ ਸਲਾਹ ਦਿੱਤੀ ਹੈ ਪਰ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਲਾਕਡਾਊਨ 5.0 ਲਈ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਅਗਲਾ ਕਦਮ ਚੁੱਕਿਆ ਜਾਵੇਗਾ | ਮੁੱਖ ਮੰਤਰੀ ਨੇ ਅੱਜ ਕੈਬਨਿਟ ਮੰਤਰੀਆਂ ਭਾਰਤ ਭੂਸ਼ਣ ਆਸ਼ੂ, ਬਲਬੀਰ ਸਿੰਘ ਸਿੱਧੂ ਅਤੇ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਸਮੇਤ ਸੀਨੀਅਰ ਅਧਿਕਾਰੀਆਂ ਸਮੇਤ ਸਿਹਤ ਮਾਹਿਰਾਂ ਨਾਲ ਵੀਡੀਓ ਕਾਨਫਰੰਾਸਿੰਗ ਰਾਹੀਂ ਕੋਵਿਡ ਬਾਰੇ ਜ਼ਮੀਨੀ ਸਥਿਤੀ ਦਾ ਪਤਾ ਲਗਾਉਣ ਤੋਂ ਬਾਅਦ ਫ਼ੈਸਲੇ ਦਾ ਐਲਾਨ ਕੀਤਾ | ਇਹ ਕਦਮ 31 ਮਈ ਤੋਂ ਬਾਅਦ ਲਾਕਡਾਊਨ ਵਧਾਉਣ ਬਾਰੇ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਲੀਹ 'ਤੇ ਹੋਵੇਗਾ | ਇਸ ਮਗਰੋਂ ਹਫ਼ਤਾਵਾਰੀ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਕੈਪਟਨ ਨੇ ਕਿਹਾ ਕਿ ਕੋਵਿਡ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ ਅਤੇ ਜੇਕਰ ਲੋੜ ਪਈ ਤਾਂ ਉਹ ਪੰਜਾਬੀਆਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਸਖ਼ਤ ਕਦਮ ਚੁੱਕਣੇ ਜਾਰੀ ਰੱਖਣਗੇ | ਮੁੱਖ ਮੰਤਰੀ ਨੇ ਖ਼ੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੋੜਵੰਦਾਂ ਅਤੇ ਗ਼ਰੀਬਾਂ ਜੋ ਮਾਸਕ ਨਹੀਂ ਖ਼ਰੀਦ ਸਕਦੇ, ਨੂੰ ਰਾਸ਼ਨ ਕਿੱਟਾਂ ਦੇ ਨਾਲ ਮਾਸਕ ਵੰਡਣ ਲਈ ਤੁਰੰਤ ਲੋੜੀਂਦੇ ਕਦਮ ਯਕੀਨੀ ਬਣਾਉਣ ਦੀ ਹਦਾਇਤ ਕੀਤੀ | ਮੁੱਖ ਮੰਤਰੀ ਨੇ ਇਸ ਦੌਰਾਨ ਸੰਘੀ ਢਾਂਚੇ ਦੀ ਵਕਾਲਤ ਕਰਦੇ ਹੋਏ ਸਾਫ਼ ਕੀਤਾ ਹੈ ਕਿ ਭਾਰਤ ਸਰਕਾਰ ਨੂੰ ਬਿਨਾਂ ਸ਼ਰਤ ਦੇ ਸਾਨੂੰ ਪੈਸੇ ਦੇਣੇ ਪੈਣਗੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਰਾਬ ਦੀ ਤਸਕਰੀ ਕਰਨ ਦਾ ਯਤਨ ਕਰਨ ਵਾਲਿਆਂ ਿਖ਼ਲਾਫ਼ ਵੀ ਸਖ਼ਤ ਕਾਰਵਾਈ ਕਰ ਰਹੀ ਹੈ | ਟਿੱਡੀ ਦਲ ਦੇ ਖ਼ਤਰੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਨਾਲ ਲੱਗਦੇ 7 ਜ਼ਿਲਿ੍ਹਆਂ 'ਚ ਇਸ ਦੀ ਰੋਕਥਾਮ ਲਈ ਮੁਕੰਮਲ ਇੰਤਜ਼ਾਮ ਕੀਤੇ ਜਾ ਚੁੱਕੇ ਹਨ | ਉਨ੍ਹਾਂ ਸਰਹੱਦ 'ਤੇ ਵਧਦੇ ਤਣਾਅ ਦਾ ਕੂਟਨੀਤਕ ਤੌਰ 'ਤੇ ਹੱਲ ਕਰਨ ਕੱਢਣ ਦੀ ਵਕਾਲਤ ਕਰਨ ਦੇ ਨਾਲ ਹੀ ਚੀਨ ਨੂੰ ਚਿਤਾਵਨੀ ਦਿੱਤੀ ਕਿ ਉਹ ਭਾਰਤੀ ਸਰਹੱਦ ਅੰਦਰ ਘੁਸਪੈਠ ਦੀ ਕੋਸ਼ਿਸ਼ ਨਾ ਕਰੇ | ਸਿੱਖਸ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਦੀਆਂ ਪੰਜਾਬ 'ਚ ਲੋਕਾਂ ਨੂੰ ਭੜਕਾਉਣ ਅਤੇ ਗੜਬੜੀ ਪੈਦਾ ਕਰਨ ਕੋਸ਼ਿਸ਼ਾਂ 'ਤੇ ਕੈਪਟਨ ਨੇ ਪੰਨੂੰ ਨੂੰ ਚਿਤਾਵਨੀ ਦਿੱਤੀ ਕਿ ਜੇ ਉਸ ਨੇ ਸੂਬੇ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਬੰਦ ਨਹੀਂ ਕੀਤੀਆਂ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ |

ਪੰਜਾਬ 'ਚ ਕੋਰੋਨਾ ਦੇ 57 ਨਵੇਂ ਮਾਮਲੇ

ਚੰਡੀਗੜ੍ਹ, 30 ਮਈ (ਵਿਕਰਮਜੀਤ ਸਿੰਘ ਮਾਨ)-ਦੇਸ਼ ਭਰ ਸਮੇਤ ਪੰਜਾਬ 'ਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਨਵੇਂ ਮਾਮਲਿਆਂ ਦੀ ਗਿਣਤੀ 'ਚ ਵਾਧਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 57 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ 18 ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਸੂਚਨਾ ਹੈ | ਜਾਣਕਾਰੀ ਅਨੁਸਾਰ ਅੱਜ ਅੰਮਿ੍ਤਸਰ ਤੋਂ 13, ਲੁਧਿਆਣਾ ਤੋਂ 9, ਜਲੰਧਰ ਤੋਂ 3, ਐਸ.ਏ.ਐਸ. ਨਗਰ ਤੋਂ 2, ਸੰਗਰੂਰ, ਫਤਿਹਗੜ੍ਹ ਸਾਹਿਬ, ਮੋਗਾ, ਤਰਨ ਤਾਰਨ, ਗੁਰਦਾਸਪੁਰ ਤੇ ਬਠਿੰਡਾ ਤੋਂ 1-1, ਫਾਜ਼ਿਲਕਾ ਤੋਂ 2, ਪਠਾਨਕੋਟ ਤੇ ਰੋਪੜ ਤੋਂ 8-8 ਤੇ ਹੁਸ਼ਿਆਰਪੁਰ ਤੋਂ 6 ਮਾਮਲੇ ਸਾਹਮਣੇ ਆਏ ਹਨ | ਅੱਜ ਸਿਹਤਯਾਬ ਹੋਣ ਵਾਲਿਆਂ 'ਚ ਲੁਧਿਆਣਾ ਤੋਂ 12, ਪਟਿਆਲਾ ਤੋਂ 3, ਮੁਕਤਸਰ ਤੋਂ 1 ਅਤੇ ਬਠਿੰਡਾ ਤੋਂ 2 ਮਰੀਜ਼ ਸ਼ਾਮਿਲ ਹਨ | ਸਿਹਤ ਵਿਭਾਗ ਅਨੁਸਾਰ ਅੱਜ ਆਏ ਮਾਮਲਿਆਂ ਵਿਚੋਂ 11 ਮਾਮਲੇ ਅਜਿਹੇ ਹਨ ਜਿਨ੍ਹਾਂ 'ਚ ਇਨਫੈਕਸ਼ਨ ਪੰਜਾਬ ਤੋਂ ਬਾਹਰੋਂ ਆਈ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ ਵਿਚ 84497 ਸ਼ੱਕੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਦਕਿ ਸਿਹਤ ਵਿਭਾਗ ਵਲੋਂ ਅੱਜ ਫ਼ਿਰ ਨੈਗੇਟਿਵ ਆਏ ਕੇਸਾਂ ਅਤੇ ਕਿੰਨੇ ਕੇਸਾਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ, ਸਬੰਧੀ ਕੋਈ ਵੇਰਵਾ ਨਹੀਂ ਜਾਰੀ ਕੀਤਾ ਗਿਆ |
ਅੰਮਿ੍ਤਸਰ 'ਚ 13 ਹੋਰ ਮਾਮਲੇ
ਅੰਮਿ੍ਤਸਰ, (ਹਰਜਿੰਦਰ ਸਿੰਘ ਸ਼ੈਲੀ)-ਅੱਜ ਅੰਮਿ੍ਤਸਰ 'ਚ ਕੋਰੋਨਾ ਦੇ 13 ਹੋਰ ਨਵੇਂ ਮਾਮਲੇ ਸਾਹਮਣੇ ਆਏ | ਅੰਮਿ੍ਤਸਰ ਦੇ ਸਿਵਲ ਸਰਜਨ ਦਫਤਰ ਤੋਂ ਮਿਲੀ ਜਾਣਕਾਰੀ ਤਹਿਤ ਸਨਿਚਰਵਾਰ ਕੋਰੋਨਾ ਪਾਜ਼ੀਟਿਵ ਦੇ ਜਿਹੜੇ 13 ਨਵੇਂ ਮਾਮਲੇ ਸਾਹਮਣੇ ਆਏ ਹਨ, ਇਹ ਉਹ ਮਰੀਜ਼ ਹਨ ਜਿਹੜੇ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ ਸਨ | ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ 2 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ | ਹੁਣ ਅੰਮਿ੍ਤਸਰ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 387 ਹੋ ਗਈ ਹੈ |
ਰੂਪਨਗਰ 'ਚ 8 ਨਵੇਂ ਮਰੀਜ਼
ਰੂਪਨਗਰ, (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੂਪਨਗਰ 'ਚ ਅੱਜ ਨਵੇਂ 8 ਕੇਸ ਪਾਜ਼ੀਟਿਵ ਆਉਣ ਨਾਲ ਐਕਟਿਵ ਕਰੋਨਾ ਪੀੜਤਾਂ ਦਾ ਅੰਕੜਾ 10 ਹੋ ਗਿਆ ਹੈ ਜਦੋਂ ਕਿ ਅੱਜ ਤੱਕ ਜ਼ਿਲ੍ਹੇ 'ਚ ਕੁੱਲ 70 ਵਿਅਕਤੀ ਕਰੋਨਾ ਤੋਂ ਪ੍ਰਭਾਵਿਤ ਸਨ ਜਿਨ੍ਹਾਂ 'ਚੋਂ 59 ਜਣੇ ਕਰੋਨਾ ਮੁਕਤ ਹੋ ਕੇ ਘਰੋਂ ਘਰ ਜਾ ਚੁੱਕੇ ਹਨ, ਇਕ ਦੀ ਕੁਝ ਹਫ਼ਤੇ ਪਹਿਲਾਂ ਮੌਤ ਹੋ ਗਈ ਸੀ |
ਪਠਾਨਕੋਟ 'ਚ 8 ਪਾਜ਼ੀਟਿਵ
ਪਠਾਨਕੋਟ (ਸੰਧੂ)-ਅੱਜ ਫਿਰ ਪਠਾਨਕੋਟ ਸ਼ਹਿਰ 'ਚ 6 ਸਾਲ ਦੇ ਬੱਚੇ ਸਮੇਤ 8 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਹੈ | ਇਸ ਸਬੰਧੀ ਪੁਸ਼ਟੀ ਕਰਦੇ ਹੋਏ ਸਿਵਲ ਹਸਪਤਾਲ ਪਠਾਨਕੋਟ ਦੇ ਐਸ.ਐਮ.ਓ. ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਨੂੰ 156 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ ਜਿਨ੍ਹਾਂ 'ਚੋਂ 148 ਰਿਪੋਰਟਾਂ ਕੋਰੋਨਾ ਨੈਗੇਟਿਵ ਹਨ ਜਦੋਂਕਿ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ |
ਹੁਸ਼ਿਆਰਪੁਰ 'ਚ 6 ਪੀੜਤ
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ) -ਜ਼ਿਲ੍ਹੇ 'ਚ 6 ਹੋਰ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 121 ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਇਹ ਨਵੇਂ ਚਾਰ ਪਾਜ਼ੀਟਿਵ ਕੇਸ ਸਿਹਤ ਵਿਭਾਗ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਨੰਗਲੀ ਜਲਾਲਪੁਰ ਨਾਲ ਸਬੰਧਿਤ ਹਨ | 1 ਕੇਸ ਪਿੰਡ ਸੱਜਣਾਂ ਬਲਾਕ ਮੰਡ ਭੰਡੇਰ ਅਤੇ ਇਕ ਕੇਸ ਪਿੰਡ ਰਮਦਾਸਪੁਰ ਬਲਾਕ ਭੂੰਗਾ ਨਾਲ ਸਬੰਧਿਤ ਹੈ |
ਲੁਧਿਆਣਾ 'ਚ 2 ਹਵਾਲਾਤੀਆਂ ਸਮੇਤ 9 ਕੋਰੋਨਾ ਪਾਜ਼ੀਟਿਵ
ਲੁਧਿਆਣਾ, (ਸਲੇਮਪੁਰੀ)-ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਜਾਂਚ ਦੌਰਾਨ ਲੁਧਿਆਣਾ 'ਚ 9 ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ 'ਚ ਦੋ ਮਰੀਜ਼ ਹਵਾਲਾਤੀ ਕੈਦੀ ਹਨ | ਉਨ੍ਹਾਂ ਅੱਗੇ ਦੱਸਿਆ ਛਾਉਣੀ ਮੁਹੱਲਾ ਨਾਲ ਸਬੰਧਿਤ ਪਿ੍ਤਪਾਲ ਸਿੰਘ ਨਾਂਅ ਦੇ ਜਿਸ ਮਰੀਜ਼ ਦੀ ਕੱਲ੍ਹ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ 'ਚ ਕੋਰੋਨਾ ਕਾਰਨ ਮੌਤ ਹੋਈ ਸੀ ਉਸ ਦੇ ਪਰਿਵਾਰਕ 7 ਮੈਂਬਰਾਂ 'ਚ ਵੀ ਡਾਕਟਰੀ ਜਾਂਚ ਦੌਰਾਨ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ |

ਪ੍ਰਧਾਨ ਮੰਤਰੀ ਅੱਜ ਕਰਨਗੇ 'ਮਨ ਕੀ ਬਾਤ'

ਨਵੀਂ ਦਿੱਲੀ, 30 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਮਈ ਨੂੰ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ | 'ਮਨ ਕੀ ਬਾਤ' ਦੀ 65ਵੀਂ ਲੜੀ ਉਸ ਸਮੇਂ ਪ੍ਰਸਾਰਿਤ ਹੋ ਰਹੀ ਹੈ, ਜਦੋਂ ਮੋਦੀ ਸਰਕਾਰ ਨੇ ਆਪਣੇ ਦੂਜੇ ਕਾਰਜਕਾਲ ਦੀ ਪਹਿਲੀ ਵਰ੍ਹੇਗੰਢ ਇਕ ਦਿਨ ਪਹਿਲਾਂ ਮਨਾਈ ਹੈ | ਕੋਰੋਨਾ ਵਾਇਰਸ ਦੇ ਕਾਰਨ ਭਾਜਪਾ ਨੇ ਵਰ੍ਹੇਗੰਢ ਦੇ ਜਸ਼ਨ ਵਰਚੁਅਲ ਪਲੇਟਫਾਰਮਾਂ ਤੱਕ ਹੀ ਸੀਮਤ ਰੱਖੇ | ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਅਤੇ ਉਨ੍ਹਾਂ 'ਤੇ ਵਿਸ਼ਵਾਸ ਪ੍ਰਗਟਾਉਣ ਲਈ ਧੰਨਵਾਦ ਵਜੋਂ ਇਕ ਚਿੱਠੀ ਵੀ ਲਿਖੀ, ਜਿਸ 'ਚ ਉਨ੍ਹਾਂ ਕੋਰੋਨਾ ਕਾਰਨ ਉਪਜੇ ਹਾਲਾਤ ਕਾਰਨ ਦੇਸ਼ ਵਾਸੀਆਂ ਤੱਕ ਪਹੁੰਚ ਨਾ ਕਰਨ ਦਾ ਅਫ਼ਸੋਸ ਵੀ ਪ੍ਰਗਟਾਇਆ | 

ਕੁਲਗਾਮ ਮੁਕਾਬਲੇ 'ਚ 2 ਅੱਤਵਾਦੀ ਹਲਾਕ

ਸ੍ਰੀਨਗਰ, 30 ਮਈ (ਮਨਜੀਤ ਸਿੰਘ)- ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ 'ਚ ਮੁਕਾਬਲੇ ਦੌਰਾਨ 2 ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਗਿਆ | ਪ੍ਰਸ਼ਾਸਨ ਵਲੋਂ ਕੁਲਗਾਮ 'ਚ ਤਣਾਅ ਅਤੇ ਹਿੰਸਾ ਨੂੰ ਰੋਕਣ ਦੇ ਲਈ ਚੌਕਸੀ ਵਜੋਂ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ | ਪੁਲਿਸ ਬੁਲਾਰੇ ਅਨੁਸਾਰ ਸ਼ੁੱਕਰਵਾਰ-ਸਨਿੱਚਰਵਾਰ ਦੇਰ ਰਾਤ 1 ਆਰ.ਆਰ. (ਫ਼ੌਜ), ਸਪੈਸ਼ਲ ਆਪੇ੍ਰਸ਼ਨ ਗਰੁੱਪ (ਐੱਸ.ਓ.ਜੀ.) ਪੁਲਿਸ ਅਤੇ 18 ਬਟਾਲੀਅਨ ਸੀ.ਆਰ.ਪੀ. ਨੇ ਅੱਤਵਾਦੀ ਗਰੁੱਪ ਦੇ ਮੌਜੂਦ ਹੋਣ ਦੀ ਪੱਕੀ ਸੂਚਨਾ 'ਤੇ ਕੁਲਗਾਮ ਦੇ ਵੰਨਪੋਰਾ ਇਲਾਕੇ ਨੂੰ ਘੇਰ ਕੇ ਤਲਾਸ਼ੀ ਆਪੇ੍ਰਸ਼ਨ ਛੇੜਿਆ | ਸੁਰੱਖਿਆ ਬਲ ਸਵੇਰੇ ਜਦੋਂ ਉਸ ਮਕਾਨ ਦੇ ਨੇੜੇ ਪਹੁੰਚੇ, ਜਿੱਥੇ ਅੱਤਵਾਦੀ ਲੁਕੇ ਸਨ | ਅੱਤਵਾਦੀਆਂ ਨੇ ਘੇਰਾ ਪੈ ਜਾਣ ਤੋਂ ਬਾਅਦ ਗੋਲਾਬਾਰੀ ਕਰਦੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਸ਼ਰਾਰਤੀ ਤੱਤਾਂ ਨੇ ਇਕੱਠੇ ਹੋ ਕੇ ਸੁਰੱਖਿਆ ਬਲਾਂ 'ਤੇ ਪਥਰਾਅ ਵੀ ਕੀਤਾ | ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ, ਪਰ ਉਨ੍ਹਾਂ ਗੋਲੀਬਾਰੀ ਜਾਰੀ ਰੱਖੀ | ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਦੋਵਾਂ ਅੱਤਵਾਦੀਆਂ ਨੂੰ ਮਾਰ-ਮੁਕਾਇਆ | ਅੱਤਵਾਦੀਆਂ ਤਰਫ਼ੋਂ ਗੋਲੀਬਾਰੀ ਰੁਕਣ ਦੇ ਬਾਅਦ ਪੁਲਿਸ ਨੇ ਮੁਕਾਬਲੇ ਵਾਲੀ ਥਾਂ ਤੋਂ ਤਲਾਸ਼ੀ ਦੌਰਾਨ 2 ਅੱਤਵਾਦੀਆਂ ਦੀ ਲਾਸ਼ਾਂ ਅਸਲ੍ਹਾ ਅਤੇ ਗ੍ਰਨੇਡ ਬਰਾਮਦ ਕਰ ਕੇ ਇਸ ਆਧਾਰ 'ਤੇ ਕੈਮਿਓ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਹੈ | ਇੱਧਰ 'ਦਿ ਰਿਜ਼ਸਟੰਟ ਫ਼ਰੰਟ' (ਟੀ.ਆਰ.ਐੱਫ਼) ਨੇ ਮਾਰੇ ਗਏ ਅੱਤਵਾਦੀਆਂ ਨੂੰ ਸਥਾਨਕ ਦੱਸਦਿਆਂ ਇਨ੍ਹਾਂ ਦੀ ਪਛਾਣ ਪ੍ਰਵੇਜ਼ ਉਰਫ਼ ਮੋਜ਼ਨ ਅਤੇ ਸ਼ਾਕਿਰ ਉਰਫ਼ ਜ਼ਰਾਰ ਵਜੋਂ ਕੀਤੀ ਹੈ, ਪਰ ਪੁਲਿਸ ਨੇ ਇਸ 'ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਆਪਣੇ ਪੱਧਰ 'ਤੇ ਇਨ੍ਹਾਂ ਦੀ ਪਹਿਚਾਣ ਕਰ ਰਹੀ ਹੈ |

ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ ਨਾਲੋਂ ਪੂਰੀ ਤਰ੍ਹਾਂ ਤੋੜਿਆ ਨਾਤਾ

ਦੁਨੀਆ ਦੇ ਹੋਰ ਸਿਹਤ ਸੰਗਠਨਾਂ ਨੂੰ ਦੇਵਾਂਗੇ ਫੰਡ-ਟਰੰਪ
ਸਿਆਟਲ/ਵਾਸ਼ਿੰਗਟਨ, 30 ਮਈ (ਹਰਮਨਪ੍ਰੀਤ ਸਿੰਘ/ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਇਕ ਮਹੱਤਵਪੂਰਨ ਐਲਾਨ 'ਚ ਕਿਹਾ ਕਿ ਅਮਰੀਕਾ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨਾਲੋਂ ਆਪਣੇ ਸਬੰਧ ਖ਼ਤਮ ਕਰ ਰਿਹਾ ਹੈ, ਕਿਉਂਕਿ ਕੋਰੋਨਾ ਮਹਾਂਮਾਰੀ ਬਾਰੇ ਉਸ ਨੇ ਕੋਰਾ ਝੂਠ ਚੀਨ ਦੇ ਪਿੱਛੇ ਲੱਗ ਕੇ ਬੋਲਿਆ ਅਤੇ ਸਾਰੀ ਦੁਨੀਆ ਨੂੰ ਮੂਰਖ ਬਣਾਇਆ | ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਡਬਲਿਊ. ਐੱਚ. ਓ. ਪੂਰੀ ਤਰ੍ਹਾਂ ਚੀਨ ਦੀ ਬੁਕਲ 'ਚ ਚਲਾ ਗਿਆ ਹੈ ਅਤੇ ਚੀਨ ਜਿਵੇਂ ਕਹਿੰਦਾ ਹੈ, ਉਹ ਉਸੇ ਤਰ੍ਹਾਂ ਕਰ ਰਿਹਾ ਹੈ | ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜਿਹੜਾ ਫ਼ੰਡ ਅਸੀਂ ਡਬਲਿਊ. ਐੱਚ. ਓ. ਨੂੰ ਦਿੰਦੇ ਸੀ, ਉਹ ਫ਼ੰਡ ਹੁਣ ਅਸੀਂ ਦੂਜੀਆਂ ਗਲੋਬਲ ਜਨਤਕ ਸਿਹਤ ਸੰਸਥਾਵਾਂ ਨੂੰ ਦੇਵਾਂਗੇ | ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਤਕਰੀਬਨ 450 ਕਰੋੜ ਡਾਲਰ ਹਰ ਸਾਲ ਡਬਲਿਊ. ਐੱਚ. ਓ. ਨੂੰ ਦਿੰਦਾ ਸੀ ਅਤੇ ਚੀਨ ਸਿਰਫ਼ 4 ਕਰੋੜ ਡਾਲਰ ਦਿੰਦਾ ਹੈ | ਟਰੰਪ ਨੇ ਕਿਹਾ ਕਿ ਅਸੀਂ ਬੜੇ ਵਿਸਥਾਰ ਨਾਲ ਡਬਲਿਊ. ਐੱਚ. ਓ. ਨੂੰ ਸੁਧਾਰ ਕਰਨ ਦੀ ਜਾਣਕਾਰੀ ਦਿੱਤੀ ਸੀ ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ | ਇਸ ਲਈ ਅਸੀਂ ਅੱਜ ਇਸ ਨਾਲੋਂ ਪੂਰੀ ਤਰ੍ਹਾਂ ਨਾਤਾ ਤੋੜ ਦਿੱਤਾ ਹੈ | ਉਨ੍ਹਾਂ ਕਿਹਾ ਕਿ ਡਬਲਿਊ. ਐੱਚ. ਓ. ਕਦੀ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੀ | ਉਨ੍ਹਾਂ ਕਿਹਾ ਡਬਲਿਊ. ਐੱਚ. ਓ. ਦੇ ਝੂਠ ਬੋਲਣ ਕਾਰਨ ਹੀ ਅਮਰੀਕਾ 'ਚ ਲੱਖਾਂ ਦੀ ਗਿਣਤੀ 'ਚ ਲੋਕ ਕੋਰੋਨਾ ਦੇ ਮਰੀਜ਼ ਹੋ ਰਹੇ ਹਨ ਪਰ ਜਿੱਥੋਂ ਕੋਰੋਨਾ ਵਾਇਰਸ ਸ਼ੁਰੂ ਹੋਇਆ, ਉੱਥੇ ਸਭ ਕੁਝ ਆਮ ਵਾਂਗ ਹੋ ਗਿਆ ਹੈ, ਇਹ ਕਿਵੇਂ ਹੋ ਸਕਦਾ ਹੈ?

ਤਾਲਾਬੰਦੀ ਕਾਰਨ ਡਿਜੀਟਲ ਮੋਡ 'ਤੇ ਹੀ ਛਾਈ ਰਹੀ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਪਹਿਲੀ ਵਰ੍ਹੇਗੰਢ

ਭਾਜਪਾ ਨੇ ਕੀਤਾ ਇੱਛਾ-ਸ਼ਕਤੀ ਵਾਲੇ ਫ਼ੈਸਲੇ ਲੈਣ ਦਾ ਦਾਅਵਾ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 30 ਮਈ-ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਪਹਿਲੀ ਵਰ੍ਹੇਗੰਢ ਤਾਲਾਬੰਦੀ ਦੌਰਾਨ ਆਉਣ ਕਾਰਨ ਸਰਕਾਰ ਅਤੇ ਵਿਰੋਧੀ ਧਿਰਾਂ ਡਿਜੀਟਲ ਮੋਡ ਰਾਹੀਂ ਹੀ ਸ਼ਬਦੀ ਜੰਗ 'ਚ ਉਲਝੀਆਂ ਨਜ਼ਰ ਆਈਆਂ | ਜਿੱਥੇ ਭਾਜਪਾ ਵਲੋਂ ਪ੍ਰਾਪਤੀਆਂ ਦੇ ਲੇਖੇ-ਜੋਖੇ ਦੇ ਬਿਊਰੇ ਅਤੇ ਵਿਰੋਧੀ ਧਿਰਾਂ ਦੀਆਂ ਟਿੱਪਣੀਆਂ ਦੇ ਜਵਾਬ ਦੇਣ ਦਾ ਜ਼ਿੰਮਾ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਨੇ ਸੰਭਾਲਿਆ, ਉੱਥੇ ਵਿਰੋਧੀ ਧਿਰਾਂ 'ਚੋਂ ਕਾਂਗਰਸ ਨੇ ਨਾ ਸਿਰਫ ਪ੍ਰੈੱਸ ਕਾਨਫ਼ਰੰਸ ਰਾਹੀਂ ਸਰਕਾਰ 'ਤੇ ਇਲਜ਼ਾਮਾਂ ਦੀ ਝੜੀ ਲਾਈ ਸਗੋਂ ਨਾਕਾਮੀ ਦਰਸਾਉਂਦਿਆਂ ਇਕ ਈ-ਬੁੱਕ ਵੀ ਜਾਰੀ ਕੀਤੀ | ਬਾਕੀ ਵਿਰੋਧੀ ਧਿਰਾਂ 'ਚੋਂ ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ ਅਤੇ ਸੀ.ਪੀ.ਆਈ.(ਐੱਮ) ਨੇ ਸੋਸ਼ਲ ਮੀਡੀਆ 'ਤੇ ਹੀ ਭਾਜਪਾ ਦੇ ਇਕ ਸਾਲ ਨੂੰ ਨਿਸ਼ਾਨੇ 'ਤੇ ਲੈਂਦਿਆਂ ਅੰਸ਼ਕ ਅਤੇ ਸੀਮਿਤ ਹਮਲੇ ਕੀਤੇ, ਜਦਕਿ ਤਿ੍ਣਮੂਲ ਕਾਂਗਰਸ, ਆਮ ਆਦਮੀ ਪਾਰਟੀ ਤੇ ਸ਼ਿਵ ਸੈਨਾ ਜਿਹੀਆਂ ਖੇਤਰੀ ਪਾਰਟੀਆਂ ਨੇ ਇਕ ਸਾਲ ਨੂੰ ਵਧੇਰੇ ਤਵੱਜੋ ਨਾ ਦਿੰਦਿਆਂ ਕੋਰੋਨਾ ਮੁੱਦਿਆਂ ਨਾਲ ਸਬੰਧਿਤ ਆਪਣੇ ਸੂਬਾਈ ਮੁੱਦਿਆਂ 'ਤੇ ਹੀ ਧਿਆਨ ਕੇਂਦਰਿਤ ਰੱਖਿਆ |
ਇੱਛਾ-ਸ਼ਕਤੀ ਵਾਲੇ ਫ਼ੈਸਲੇ ਲਏ-ਨੱਢਾ
ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ ਦੀਆਂ ਉਪਲੱਬਧੀਆਂ ਗਿਣਵਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੂਜੇ ਕਾਰਜਕਾਲ 'ਚ ਇੱਛਾ ਸ਼ਕਤੀ ਵਾਲੇ ਫ਼ੈਸਲੇ ਲਏ ਹਨ | ਨੱਢਾ ਨੇ ਵੀਡੀਓ ਪ੍ਰੈੱਸ ਕਾਨਫ਼ਰੰਸ ਰਾਹੀਂ ਸਰਕਾਰ ਵਲੋਂ ਚੁੱਕੇ ਉਨ੍ਹਾਂ ਸਾਰੇ ਕੰਮਾਂ ਦਾ ਜ਼ਿਕਰ ਕੀਤਾ, ਜਿਸ ਦਾ ਜ਼ਿਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਵਾਸੀਆਂ ਨੂੰ ਲਿਖੀ ਚਿੱਠੀ 'ਚ ਕੀਤਾ ਸੀ | ਫਿਰ ਭਾਵੇਂ ਉਹ ਅੱਤਵਾਦੀਆਂ ਦੇ ਿਖ਼ਲਾਫ਼ ਕਾਰਵਾਈ ਹੋਵੇ ਜਾਂ ਫਿਰ ਪਾਕਸੋ ਕਾਨੂੰਨ 'ਚ ਮੌਤ ਦੀ ਸਜ਼ਾ ਨੂੰ ਸ਼ਾਮਿਲ ਕਰਨ ਦਾ ਫ਼ੈਸਲਾ ਹੋਵੇ | ਨੱਢਾ ਨੇ ਕੋਰੋਨਾ ਮਹਾਂਮਾਰੀ ਿਖ਼ਲਾਫ਼ ਲੜਾਈ 'ਚ ਵੀ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਨਾਲ ਸੰਪੂਰਨਤਾ ਨਾਲ ਜੰਗ ਕਿਵੇਂ ਲੜੀ ਜਾ ਸਕਦੀ ਹੈ, ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰ ਕੇ ਵਿਖਾਇਆ |
ਇਤਿਹਾਸਕ ਪ੍ਰਾਪਤੀਆਂ ਵਾਲਾ ਸਾਲ-ਸ਼ਾਹ
ਗ੍ਰਹਿ ਮੰਤਰੀ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਥਾਂ 'ਤੇ ਸਮੁੱਚੇ 6 ਸਾਲਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ 6 ਸਾਲਾਂ 'ਚ ਕਈ ਇਤਿਹਾਸਕ ਗ਼ਲਤੀਆਂ ਨੂੰ ਦਰੁਸਤ ਕੀਤਾ ਹੈ ਅਤੇ ਆਤਮ ਨਿਰਭਰ ਭਾਰਤ ਦੀ ਨੀਂਹ ਰੱਖੀ ਹੈ, ਜੋ ਕਿ ਵਿਕਾਸ ਦਾ ਰਾਹ ਹੈ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵਿੱਟਰ 'ਤੇ ਵਧਾਈ ਦਿੰਦਿਆਂ ਕਿਹਾ ਕਿ ਉਹ ਦੇਸ਼ ਦੇ ਮਕਬੂਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਮੁਕੰਮਲ ਹੋਣ 'ਤੇ ਦਿਲੋਂ ਮੁਬਾਰਕਬਾਦ ਦਿੰਦੇ ਹਨ | ਉਨ੍ਹਾਂ ਕਿਹਾ ਕਿ ਇਹ ਸਾਲ ਇਤਿਹਾਸਕ ਉਪਲੱਬਧੀਆਂ ਵਾਲਾ ਰਿਹਾ |
ਕਾਂਗਰਸ ਨੇ ਦਿੱਤਾ 'ਬੇਬਸ ਲੋਕ, ਬੇਰਹਿਮ ਸਰਕਾਰ' ਦਾ ਨਾਅਰਾ
ਵਿਰੋਧੀ ਧਿਰ ਕਾਂਗਰਸ ਨੇ ਸਰਕਾਰ ਦੇ ਕਾਰਜਕਾਲ ਦਾ 1 ਸਾਲ ਮੁਕੰਮਲ ਹੋਣ 'ਤੇ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਇਸ ਨੂੰ ਸ਼ਾਸਨ ਦੇ ਪੱਧਰ 'ਤੇ ਖ਼ਰਾਬ ਸਾਲ ਕਰਾਰ ਦਿੰਦਿਆਂ ਕਿਹਾ ਕਿ ਇਸ ਦੌਰਾਨ ਸਿਆਸੀ, ਆਰਥਿਕ ਅਤੇ ਸਮਾਜਿਕ ਪੱਧਰ 'ਤੇ ਕਾਫ਼ੀ ਨੁਕਸਾਨ ਹੋਇਆ, ਜੋ ਕਿ ਸਰਕਾਰ ਦੀਆਂ ਨੀਤੀਆਂ ਦੀ ਕਮੀ ਅਤੇ ਨਕਾਮੀਆਂ ਦਾ ਸਮਾਰਕ ਹੈ | ਕਾਂਗਰਸ ਨੇ ਇਸ ਮੌਕੇ ਕੀਤੀ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ 'ਚ ਮੋਦੀ ਸਰਕਾਰ ਦੀ ਪਹਿਲੀ ਵਰ੍ਹੇਗੰਢ 'ਤੇ 'ਬੇਬਸ ਲੋਕ, ਬੇਰਹਿਮ ਸਰਕਾਰ' ਦਾ ਨਾਅਰਾ ਦਿੱਤਾ ਅਤੇ ਸਰਕਾਰ ਦੀਆਂ ਨਾਕਾਮੀਆਂ ਦੀ 16 ਸੂਤਰੀ ਸੂਚੀ ਵੀ ਜਾਰੀ ਕੀਤੀ | ਕਾਂਗਰਸ ਦੇ ਮਹਾ-ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਭਾਰੀ ਨਿਰਾਸ਼ਾ, ਅਪਰਾਧਕ ਕੁਪ੍ਰਬੰਧਨ ਅਤੇ ਅਤਿ ਦਰਦ ਦੇ ਸਾਲ ਤੋਂ ਬਾਅਦ ਅਤੇ ਸੱਤਵੇਂ ਸਾਲ ਦੀ ਸ਼ੁਰੂਆਤ 'ਚ ਭਾਰਤ ਅਜਿਹੇ ਮੁਕਾਮ 'ਤੇ ਖੜ੍ਹਾ ਹੈ, ਜਿੱਥੇ ਦੇਸ਼ ਦੀ ਨਾਗਰਿਕ ਸਰਕਾਰ ਵਲੋਂ ਦਿੱਤੇ ਕਈ ਜ਼ਖ਼ਮਾਂ ਅਤੇ ਅਸੰਵੇਦਨਸ਼ੀਲਤਾ ਦਾ ਦਰਦ ਸਹਿਣ ਨੂੰ ਮਜਬੂਰ ਹਨ |
ਬਾਕੀ ਵਿਰੋਧੀ ਪਾਰਟੀਆਂ ਨੇ ਆਪਣੇ ਸ਼ਬਦੀ ਹਮਲੇ ਟਵਿੱਟਰ ਤੱਕ ਹੀ ਸੀਮਤ ਰੱਖੇ | ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਲੜੀਵਾਰ ਟਵਿੱਟਾਂ 'ਚ ਸਰਕਾਰ ਨੂੰ ਨਿਸ਼ਾਨਾ ਤਾਂ ਬਣਾਇਆ ਪਰ ਤਿੱਖੇ ਹਮਲੇ ਦੀ ਥਾਂ 'ਤੇ ਉਹ ਸਰਕਾਰ ਨੂੰ ਆਤਮ ਚਿੰਤਨ ਦੀ ਸਲਾਹ ਹੀ ਦਿੰਦੀ ਨਜ਼ਰ ਆਈ | ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਅਜੋਕੇ ਮਾਹੌਲ 'ਚ ਸਰਕਾਰ ਦੀ ਅਸੰਵੇਦਨਸ਼ੀਲਤਾ ਅਤੇ ਦਿਸ਼ਾਹੀਨ ਨੀਤੀਆਂ ਦੇ ਕਾਰਨ ਜੋ ਨਿਰਾਸ਼ਾ ਫੈਲ ਰਹੀ ਹੈ | ਸੀ.ਪੀ.ਆਈ. (ਐੱਮ) ਨੇਤਾ ਸੀਤਾਰਾਮ ਯੇਚੁਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਸ਼ ਵਾਸੀਆਂ ਨੂੰ ਲਿਖੀ ਚਿੱਠੀ 'ਤੇ ਤਨਜ਼ ਕਰਦਿਆਂ ਕਿਹਾ ਕਿ ਮਹਾਂਮਾਰੀ ਤੋਂ ਪਹਿਲਾਂ ਦੇ ਸਮੇਂ ਵੱਲ ਇਸ਼ਾਰਾ ਕਰਦੀ ਜਿਸ ਦਿਨ ਅਰਥਚਾਰੇ ਅਤੇ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਦੀ ਬਰਬਾਦੀ ਦੀ ਖ਼ਬਰ ਆ ਰਹੀ ਹੈ, ਮੋਦੀ ਸਾਨੂੰ ਸਾਰਿਆਂ ਨੂੰ ਦੱਸ ਰਹੇ ਹਨ ਕਿ ਲੰਘਿਆ ਸਾਲ ਸੁਨਹਿਰੀ ਅਧਿਆਇ ਸੀ |

ਸ਼ਰਾਬ, ਮਾਈਨਿੰਗ ਤੇ ਬੀਜ ਮਾਫ਼ੀਆ ਨੂੰ ਮਿਲ ਰਹੀਆਂ ਨੇ ਰਿਆਇਤਾਂ, ਆਮ ਲੋਕ ਹੋ ਰਹੇ ਨੇ ਨਜ਼ਰਅੰਦਾਜ਼

ਅਕਾਲੀ ਦਲ ਕੋਰ ਕਮੇਟੀ ਵਲੋਂ ਕੈਪਟਨ ਸਰਕਾਰ ਿਖ਼ਲਾਫ਼ ਲੋਕ ਲਹਿਰ ਦੀ ਚਿਤਾਵਨੀ ਚੰਡੀਗੜ੍ਹ, 30 ਮਈ (ਵਿਕਰਮਜੀਤ ਸਿੰਘ ਮਾਨ)-ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਅੱਜ ਚੰਡੀਗੜ੍ਹ ਵਿਖੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ...

ਪੂਰੀ ਖ਼ਬਰ »

ਦੇਸ਼ 'ਚ ਇਕੋ ਦਿਨ ਰਿਕਾਰਡ 316 ਮੌਤਾਂ-8406 ਨਵੇਂ ਮਾਮਲੇ

11264 ਮਰੀਜ਼ ਹੋਏ ਠੀਕ ਨਵੀਂ ਦਿੱਲੀ, 30 ਮਈ (ਏਜੰਸੀ)- ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ | ਦੇਸ਼ ਭਰ 'ਚ ਜਿਥੇ ਪਿਛਲੇ 24 ਘੰਟਿਆਂ 'ਚ ਰਿਕਾਰਡ 316 ਵਿਅਕਤੀਆਂ ਦੀ ਮੌਤ ਹੋ ਗਈ ਹੈ ਉਥੇ ਇਕੋ ਦਿਨ 'ਚ 11264 ਲੋਕ ਠੀਕ ਵੀ ਹੋਏ ਹਨ | ਇਸ ਦੇ ਨਾਲ ਹੀ ਪਿਛਲੇ ...

ਪੂਰੀ ਖ਼ਬਰ »

ਨਵਾਜ ਸ਼ਰੀਫ ਿਖ਼ਲਾਫ਼ ਗਿ੍ਫ਼ਤਾਰੀ ਵਾਰੰਟ ਜਾਰੀ

11 ਜੂਨ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਅੰਮਿ੍ਤਸਰ, 30 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਇਕ ਜਵਾਬਦੇਹੀ ਅਦਾਲਤ ਨੇ ਤੋਸ਼ਾਖ਼ਾਨਾ (ਰਾਸ਼ਟਰੀ ਵਸਤੂ ਸੰਗ੍ਰਹਿ) ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ਼ ਿਖ਼ਲਾਫ਼ ਗ਼ੈਰ ਜ਼ਮਾਨਤੀ ਗਿ੍ਫ਼ਤਾਰੀ ...

ਪੂਰੀ ਖ਼ਬਰ »

ਮੌਨਸੂਨ ਨੇ ਕੇਰਲ 'ਚ ਦਿੱਤੀ ਦਸਤਕ

ਨਵੀਂ ਦਿੱਲੀ, 30 ਮਈ (ਏਜੰਸੀ)-ਦੱਖਣ-ਪੱਛਮੀ ਮੌਨਸੂਨ ਆਪਣੇ ਤੈਅ ਸਮੇਂ ਤੋਂ ਪਹਿਲਾਂ ਹੀ ਕੇਰਲ ਦਸਤਕ ਦੇ ਚੁੱਕਾ ਹੈ। ਪ੍ਰਾਈਵੇਟ ਵੈਦਰ ਏਜੰਸੀ ਸਕਾਈਮੈੱਟ ਨੇ ਅੱਜ ਇਸ ਦਾ ਐਲਾਨ ਕੀਤਾ ਹੈ, ਪਰ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ. ਐਮ. ਡੀ.) ਨੇ ਕਿਹਾ ਕਿ ਇਸ ਦੀ ਘੋਸ਼ਣਾ ਦੇ ਲਈ ...

ਪੂਰੀ ਖ਼ਬਰ »

ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਹਦਾਇਤਾਂ

1. ਮੂੰਹ ਢੱਕਣਾ-ਜਨਤਕ ਥਾਵਾਂ, ਕਾਰਜ ਸਥਾਨਾਂ ਅਤੇ ਸਫ਼ਰ ਦੌਰਾਨ ਸਾਰਿਆਂ ਨੂੰ ਮੂੰਹ ਢੱਕਣਾ ਜ਼ਰੂਰੀ ਹੋਵੇਗਾ | ਪ੍ਰਧਾਨ ਮੰਤਰੀ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਲੋਕ ਘਰਾਂ 'ਚ ਬਣੇ ਮਾਸਕ ਜਾਂ ਗਮਛੇ ਦੀ ਵਰਤੋਂ ਕਰਨ | 2. ਸਮਾਜਿਕ ਦੂਰੀ-ਲੋਕਾਂ ਨੂੰ ਇਕ-ਦੂਜੇ ...

ਪੂਰੀ ਖ਼ਬਰ »

ਕੰਟੇਨਮੈਂਟ ਜ਼ੋਨ 'ਚ ਕਿਵੇਂ ਹੋਵੇਗੀ ਤਾਲਾਬੰਦੀ?

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਜਾਰੀ ਹਦਾਇਤਾਂ ਤਹਿਤ ਜ਼ਿਲ੍ਹਾ ਅਧਿਕਾਰੀ ਕੰਟੇਨਮੈਂਟ ਜ਼ੋਨ ਬਣਾਉਣਗੇ | ਇਨ੍ਹਾਂ ਇਲਾਕਿਆਂ 'ਚ ਸਿਰਫ਼ ਜ਼ਰੂਰੀ ਗਤੀਵਿਧੀਆਂ ਦੀ ਇਜਾਜ਼ਤ ਹੋਵੇਗੀ | ਇਸ ਤੋਂ ਇਲਾਵਾ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇਗਾ ਕਿ ਕੰਟੇਨਮੈਂਟ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX