ਤਾਜਾ ਖ਼ਬਰਾਂ


ਪੰਜਾਬ ਸਰਕਾਰ ਨੇ ਲਾਕਡਾਊਨ 5 ਨੂੰ ਲੇ ਕੇ ਦਿਸ਼ਾ ਨਿਰਦੇਸ਼ ਕੀਤੇ ਜਾਰੀ
. . .  9 minutes ago
ਚੰਡੀਗੜ੍ਹ, 1 ਜੂਨ- ਪੰਜਾਬ ਸਰਕਾਰ ਨੇ ਅਨਲੌਕ -1 ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ...
ਹੁਣ 5 ਜੂਨ ਤੱਕ ਬਦਲੀ ਲਈ ਅਪਲਾਈ ਕਰ ਸਕਣਗੇ ਅਧਿਆਪਕ
. . .  21 minutes ago
ਨੂਰਪੁਰ ਬੇਦੀ, 1 ਜੂਨ (ਹਰਦੀਪ ਸਿੰਘ ਢੀਂਡਸਾ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਨੂੰ ਬਦਲੀਆਂ ਲਈ ਅਪਲਾਈ ਕਰਨ ...
ਦੋਸਤਾਂ ਨਾਲ ਡੈਮ 'ਚ ਨਹਾਉਣ ਗਏ ਵਿਦਿਆਰਥੀ ਦੀ ਮਿਲੀ ਲਾਸ਼
. . .  24 minutes ago
ਹੁਸ਼ਿਆਰਪੁਰ, 1 ਜੂਨ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਮਹਿੰਗਰੋਵਾਲ ਡੈਮ 'ਚ ਨਹਾਉਣ ਗਏ ਦੋਸਤਾਂ ਨਾਲ 12ਵੀਂ..
ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਔਰਤ ਨੂੰ ਮਾਰੀ ਗੋਲੀ
. . .  29 minutes ago
ਐੱਨ.ਆਰ.ਆਈ ਪਤੀ ਪਤਨੀ ਦੇ ਦੋਹਰੇ ਕਤਲ ਕੇਸ 'ਚ ਮੁੱਖ ਦੋਸ਼ੀ ਸਮੇਤ ਤਿੰਨ ਦੋਸ਼ੀ ਗ੍ਰਿਫ਼ਤਾਰ
. . .  32 minutes ago
ਫਗਵਾੜਾ, 1 ਜੂਨ (ਹਰੀਪਾਲ ਸਿੰਘ)- ਫਗਵਾੜਾ ਦੇ ਓਂਕਾਰ ਨਗਰ ਇਲਾਕੇ 'ਚ ਇੱਕ ਐਨ.ਆਰ.ਆਈ ਪਤੀ-ਪਤਨੀ ਕਿਰਪਾਲ ਸਿੰਘ ਅਤੇ ਦਵਿੰਦਰ ਕੌਰ...
ਮਸ਼ਹੂਰ ਸੰਗੀਤਕਾਰ ਵਾਜਿਦ ਖਾਨ ਨੂੰ ਦਿੱਤੀ ਗਈ ਅੰਤਿਮ ਵਿਦਾਈ
. . .  about 1 hour ago
ਮੁੰਬਈ, 1 ਜੂਨ - ਮਸ਼ਹੂਰ ਸੰਗੀਤਕਾਰ ਤੇ ਗਾਇਕ ਵਾਜਿਦ ਖਾਨ ਦਾ ਮੁੰਬਈ ਦੇ ਇੱਕ ਹਸਪਤਾਲ ਵਿਚ ਦੇਹਾਂਤ ਹੋ...
ਜ਼ਿਲ੍ਹਾ ਪਠਾਨਕੋਟ ਦੇ ਸਿਵਲ ਸਰਜਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 1 hour ago
ਪਠਾਨਕੋਟ, 1 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ ਦੇ ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਆਪਣੇ ਅਹੁਦੇ ਤੋਂ ...
ਬੱਸ ਸਟੈਂਡ ਦੇ ਨਜ਼ਦੀਕ ਟਾਵਰ 'ਤੇ ਚੜ੍ਹਿਆ ਵਿਅਕਤੀ
. . .  about 1 hour ago
ਅੰਮ੍ਰਿਤਸਰ, 1 ਜੂਨ (ਰਾਜੇਸ਼ ਕੁਮਾਰ ਸੰਧੂ)- ਅੰਮ੍ਰਿਤਸਰ ਬੱਸ ਸਟੈਂਡ ਦੇ ਨੇੜੇ ਇਕ ਵਿਅਕਤੀ ਬਿਜਲੀ ਦੇ ਟਾਵਰ...
ਪਿੰਡ ਨੰਗਲੀ(ਹੁਸ਼ਿਆਰਪੁਰ) 'ਚ ਕੋਰੋਨਾ ਦੇ 8 ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਮਿਆਣੀ, 1 ਜੂਨ (ਹਰਜਿੰਦਰ ਸਿੰਘ ਮੁਲਤਾਨੀ)- ਪਿੰਡ ਨੰਗਲੀ (ਜਲਾਲਪੁਰ ) 'ਚ ਕੋਰੋਨਾ ਦਾ ਕਹਿਰ ਲਗਾਤਾਰ ...
ਪਠਾਨਕੋਟ 'ਚ ਕੋਰੋਨਾ ਦੇ ਦੋ ਹੋਰ ਮਰੀਜ਼ਾਂ ਦੀ ਪੁਸ਼ਟੀ
. . .  about 2 hours ago
ਪਠਾਨਕੋਟ, 1 ਜੂਨ (ਸੰਧੂ)- ਪਠਾਨਕੋਟ 'ਚ ਕੋਰੋਨਾ ਦੇ ਦੋ ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ...
18 ਪਾਜ਼ੀਟਿਵ ਕੇਸ ਆਉਣ ਤੋਂ ਬਾਅਦ ਕੋਰੋਨਾ ਹੋਟ ਸਪਾਟ ਨੰਗਲੀ (ਹੁਸ਼ਿਆਰਪੁਰ) ਬਣਿਆ ਕੰਟੇਨਮੈਂਟ ਜ਼ੋਨ
. . .  about 1 hour ago
ਟਾਂਡਾ ਉੜਮੁੜ(ਹੁਸ਼ਿਆਰਪੁਰ), 1 ਜੂਨ(ਜਸਪ੍ਰੀਤ ਸੈਣੀ)-ਕੋਰੋਨਾ ਵਾਇਰਸ ਜਿੱਥੇ ਪੂਰੀ ਦੁਨੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਉੱਥੇ ਹੀ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਨੰਗਲੀ ਜਲਾਲਪੁਰ ਦਾ ਲਖਵਿੰਦਰ ਸਿੰਘ ਜਿਸ ਦੀ ਮੌਤ ਤੋਂ ਬਾਅਦ ਉਸ ਦੀ ਰਿਪੋਰਟ ...
ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਸ਼ੁਰੂ
. . .  about 2 hours ago
ਨਵੀਂ ਦਿੱਲੀ, 1 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਸ਼ੁਰੂ ਹੋ...
ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਸਰਹੱਦ ਨੂੰ ਇਕ ਹਫਤੇ ਦੇ ਲਈ ਸੀਲ ਕਰਨ ਦਾ ਐਲਾਨ
. . .  about 2 hours ago
ਨਵੀਂ ਦਿੱਲੀ, 1 ਜੂਨ(ਜਗਤਾਰ ਸਿੰਘ)- ਦੇਸ਼ ਭਰ 'ਚ ਕੋਰੋਨਾ ਲਾਕਡਾਊਨ 5 ਦੀ ਸ਼ੁਰੂਆਤ ਹੋ ਗਈ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...
ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਟੀ.ਐੱਸ. ਯੂ. ਦੇ ਦਿੱਤੇ ਸੱਦੇ ਤੇ ਸਬ ਡਵੀਜ਼ਨ ਬੰਡਾਲਾ ਵਿਖੇ ਵਿਸ਼ਾਲ ਰੋਸ ਰੈਲੀ
. . .  about 2 hours ago
ਜੰਡਿਆਲਾ ਗੁਰੂ, 1 ਜੂਨ(ਰਣਜੀਤ ਸਿੰਘ ਜੋਸਨ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਟੀ.ਐੱਸ. ਯੂ. ਵੱਲੋਂ ਦਿੱਤੇ ...
ਬਿੱਲ 2020 ਖ਼ਿਲਾਫ਼ ਇੰਪਲਾਈਜ਼ ਫੈਡਰੇਸ਼ਨ ਵੱਲੋਂ ਰੋਸ ਪ੍ਰਦਰਸ਼ਨ
. . .  about 3 hours ago
ਬਲਾਚੌਰ 1 ਜੂਨ (ਦੀਦਾਰ ਸਿੰਘ ਬਲਾਚੌਰੀਆ) - ਕੇਂਦਰ ਸਰਕਾਰ ਦੇ ਤਜਵੀਜੀ 2020 ਦੇ ਖ਼ਿਲਾਫ਼ ਅੱਜ ਬਿਜਲੀ ਦਫ਼ਤਰ...
ਕੋਰੋਨਾ ਖ਼ਿਲਾਫ਼ ਫ਼ਰੰਟ ਲਾਈਨ 'ਤੇ ਲੜ ਰਹੇ ਵਰਕਰਾਂ ਵਿਰੁੱਧ ਕਿਸੇ ਤਰਾਂ ਦੀ ਹਿੰਸਾ ਬਰਦਾਸ਼ਤ ਨਹੀਂ - ਪ੍ਰਧਾਨ ਮੰਤਰੀ
. . .  about 3 hours ago
ਨਵੀਂ ਦਿੱਲੀ, 1 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਉਹ ਸਪਸ਼ਟ ਕਰਦੇ ਹਨ ਕਿ ਕੋਰੋਨਾ ਖ਼ਿਲਾਫ਼ ਫ਼ਰੰਟ ਲਾਈਨ 'ਤੇ ਜੰਗ ਲੜ ਰਹੇ ਵਰਕਰਾਂ ਵਿਰੁੱਧ ਕਿਸੇ ਵੀ ਤਰਾਂ ਦੀ ਹਿੰਸਾ...
ਕਤਲ ਕੇਸ 'ਚ ਲੋੜੀਂਦਾ ਮੁਲਜ਼ਮ ਰਾਜਸਥਾਨ ਤੋਂ ਕਾਬੂ
. . .  about 3 hours ago
ਪਟਿਆਲਾ, 1 ਜੂਨ (ਮਨਦੀਪ ਸਿੰਘ ਖਰੋੜ) - ਪਿਛਲੇ ਦਿਨੀਂ ਸਥਾਨਕ ਭਰਤ ਨਗਰ ਵਿਖੇ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਲੋੜੀਂਦੇ ਮੁਲਜ਼ਮ ਪਵਨ ਕੁਮਾਰ ਨੂੰ ਡੀ.ਐੱਸ.ਪੀ. ਸਿਟੀ-2 ਸੌਰਵ ਜਿੰਦਲ ਅਤੇ ਪਟਿਆਲਾ ਸੀ.ਆਈ.ਏ ਸਟਾਫ਼ ਦੇ ਮੁਖੀ ਸ਼ਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਰਾਜਸਥਾਨ...
ਕੋਰੋਨਾ ਖ਼ਿਲਾਫ਼ ਲੜਾਈ 'ਚ ਮੈਡੀਕਲ ਵਰਕਰਾਂ ਦੀ ਜਿੱਤ ਯਕੀਨੀ - ਪ੍ਰਧਾਨ ਮੰਤਰੀ
. . .  about 3 hours ago
ਨਵੀਂ ਦਿੱਲੀ, 1 ਜੂਨ - ਪ੍ਰਧਾਨ ਮੰਤਰੀ ਨੇ ਕਰਨਾਟਕ 'ਚ ਰਾਜੀਵ ਗਾਂਧੀ ਸਿਹਤ ਵਿਗਿਆਨ ਯੂਨੀਵਰਸਿਟੀ ਦੇ ਸਿਲਵਰ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਅਦਿੱਖ ਦੁਸ਼ਮਣ ਹੈ, ਪਰੰਤੂ ਸਾਡੇ ਯੋਧੇ ਅਤੇ ਮੈਡੀਕਲ ਵਰਕਰ ਅਜੇਤੂ ਹਨ। ਇਹ ਲੜਾਈ ਅਦਿੱਖ ਅਤੇ ਅਜੇਤੂ ਵਿਚਕਾਰ...
ਅੱਜ ਤੋਂ ਸ਼ੁਰੂ ਹੋਈਆਂ 200 ਟਰੇਨਾਂ
. . .  about 4 hours ago
ਨਵੀਂ ਦਿੱਲੀ, 1 ਜੂਨ - ਰੇਲਵੇ ਨੇ ਅੱਜ ਤੋਂ 200 ਟਰੇਨਾਂ ਸ਼ੁਰੂ ਕੀਤੀਆਂ ਹਨ, ਜਿਸ ਨੂੰ ਲੈ ਕੇ ਵੱਖ ਵੱਖ ਸ਼ਹਿਰਾਂ ਦੇ ਸਟੇਸ਼ਨਾਂ ਤੋਂ ਟਰੇਨਾਂ ਰਵਾਨਾ ਹੋਈਆਂ। 200 ਟਰੇਨਾਂ ਸ਼ੁਰੂ ਹੋਣ ਦੇ ਪਹਿਲੇ ਦਿਨ 1.45 ਲੱਖ ਲੋਕਾਂ ਨੇ ਟਿਕਟਾਂ ਖ਼ਰੀਦੀਆਂ ਹਨ। ਰੇਲਵੇ ਨੂੰ ਜੂਨ ਵਿਚ ਹੀ ਕਰੀਬ 26 ਲੱਖ ਲੋਕਾਂ ਦੇ ਟਰੇਨਾਂ 'ਚ ਸਫ਼ਰ ਕਰਨ...
ਬਿਨਾਂ ਸਬਸਿਡੀ ਵਾਲਾ ਸਿਲੰਡਰ ਹੋਇਆ ਮਹਿੰਗਾ
. . .  about 4 hours ago
ਨਵੀਂ ਦਿੱਲੀ, 1 ਜੂਨ - ਗੈਰ ਸਬਸਿਡੀ ਵਾਲਾ ਸਿਲੰਡਰ ਅੱਜ ਤੋਂ ਮਹਿੰਗਾ ਹੋ ਗਿਆ ਹੈ। ਦਿੱਲੀ 'ਚ ਗੈਸ ਸਿਲੰਡਰ ਦੀ ਕੀਮਤ 11.50 ਰੁਪਏ ਵੱਧ ਕੇ 593, ਕੋਲਕਾਤਾ ''ਚ 31.50 ਰੁਪਏ ਵੱਧ ਕੇ 616, ਮੁੰਬਈ 'ਚ 11.50 ਰੁਪਏ ਵੱਧ ਕੇ 590.50 ਅਤੇ ਚੇਨਈ ਵਿਚ...
ਕੋਰੋਨਾ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਥਾਣਾ ਭਾਦਸੋਂ ਦੇ 2 ਪਿੰਡ ਸੀਲ
. . .  about 4 hours ago
ਭਾਦਸੋਂ, 1 ਜੂਨ (ਗੁਰਬਖ਼ਸ਼ ਸਿੰਘ ਵੜੈਚ) - ਪਟਿਆਲਾ ਜ਼ਿਲ੍ਹੇ ਦੇ ਭਾਦਸੋਂ ਥਾਣਾ ਦੇ ਖੇਤਰ 'ਚ ਦੋ ਔਰਤਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਦੀ ਖ਼ਬਰ ਮਿਲੀ ਹੈ । ਇਨ੍ਹਾਂ ਵਿਚੋਂ ਇਕ ਪਿੰਡ ਮਟੋਰੜੇ ਦੇ ਕਮਿਊਨਿਟੀ ਹੈਲਥ ਸੈਂਟਰ ਭਾਦਸੋਂ ਦੀ ਆਸ਼ਾ ਵਰਕਰ ਹੈ, ਜਿਸ ਦਾ ਪ੍ਰਸ਼ਾਸਨਿਕ ਹਦਾਇਤਾਂ ਮੁਤਾਬਿਕ ਫਰੰਟਲਾਈਨ 'ਤੇ ਲੜ ਰਹੇ ਮੈਡੀਕਲ ਸਟਾਫ਼...
ਬਠਿੰਡਾ ਵਿਚ ਕੋਰੋਨਾ ਦੇ 2 ਹੋਰ ਨਵੇਂ ਮਾਮਲੇ
. . .  1 minute ago
ਬਠਿੰਡਾ, 1 ਜੂਨ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਬਠਿੰਡਾ ਸ਼ਹਿਰ ਵਿਚ ਕੋਰੋਨਾ ਦੇ 2 ਹੋਰ ਨਵੇਂ ਮਾਮਲੇ ਆਏ ਹਨ। ਇਸ ਤਰ੍ਹਾਂ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 51 ਹੋ ਗਿਆ, ਜਿਨ੍ਹਾਂ ਵਿਚੋਂ 44 ਜਣੇ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ ਮੌਜੂਦਾ ਸਮੇਂ ਕੋਰੋਨਾ ਦੇ 7 ਐਕਟਿਵ ਕੇਸ ਹਨ। ਪਾਜ਼ੀਟਿਵ ਆਏ ਦੋਵੇਂ ਵਿਅਕਤੀ...
ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਜਾਰੀ, ਪਿਛਲੇ 24 ਘੰਟਿਆਂ 'ਚ 230 ਲੋਕਾਂ ਦੀ ਮੌਤ
. . .  about 5 hours ago
ਨਵੀਂ ਦਿੱਲੀ, 1 ਜੂਨ- ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਰਿਕਾਰਡ 8392 ਕੇਸ ਸਾਹਮਣੇ ਆਏ ਹਨ, ਜਦੋਂਕਿ 230 ਲੋਕਾਂ ਦੀ ਮੌਤ...
ਪਟਿਆਲਾ 'ਚ ਆਸ਼ਾ ਵਰਕਰ ਸਮੇਤ 4 ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 5 hours ago
ਪਟਿਆਲਾ, 1 ਜੂਨ (ਗੁਰਵਿੰਦਰ ਸਿੰਘ ਔਲਖ) - ਆਸ਼ਾ ਵਰਕਰ ਸਮੇਤ ਜ਼ਿਲ੍ਹਾ ਪਟਿਆਲਾ 'ਚ ਕੋਰੋਨਾ ਦੇ ਚਾਰ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਦੇ ਪਾਜ਼ੀਟਿਵ ਕੇਸਾਂ ਦੀ ਕੁੱਲ ਗਿਣਤੀ...
ਐਨ.ਆਰ.ਆਈ ਪਤੀ ਪਤਨੀ ਦੇ ਦੋਹਰੇ ਕਤਲ ਕੇਸ ਵਿਚ ਇਕ ਗ੍ਰਿਫ਼ਤਾਰ
. . .  about 5 hours ago
ਫਗਵਾੜਾ, 1 ਜੂਨ (ਹਰੀਪਾਲ ਸਿੰਘ) - ਫਗਵਾੜਾ ਦੇ ਉਂਕਾਰ ਨਗਰ ਇਲਾਕੇ ਵਿਚ ਇੱਕ ਐਨ.ਆਰ.ਆਈ ਪਤੀ-ਪਤਨੀ ਕਿਰਪਾਲ ਸਿੰਘ ਅਤੇ ਦਵਿੰਦਰ ਕੌਰ ਦੇ ਦੋਹਰੇ ਕਤਲ ਕੇਸ ਨੂੰ ਹੱਲ ਕਰਦੇ ਹੋਏ ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ਵਿਚੋਂ ਵਾਰਦਾਤ ਵਿਚ ਵਰਤਿਆ ਕੱੁਝ ਸਮਾਨ ਵੀ ਬਰਾਮਦ ਕਰ ਲਿਆ ਹੈ। ਪੁਲਿਸ ਨੇ ਇਸ ਦੋਹਰੇ ਕਤਲ ਵਿਚ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 19 ਜੇਠ ਸੰਮਤ 552
ਿਵਚਾਰ ਪ੍ਰਵਾਹ: ਵਿਚਾਰ-ਪ੍ਰਵਾਹ ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਹਾਡਾ ਹਰ ਕਦਮ ਤੁਹਾਡੇ ਮਿਥੇ ਨਿਸ਼ਾਨੇ ਵੱਲ ਸੇਧਤ ਹੋਵੇ। -ਸੁਕਰਾਤ

ਪਹਿਲਾ ਸਫ਼ਾ

ਅਮਰੀਕਾ 'ਚ ਹਿੰਸਾ ਤੇ ਸਾੜਫੂਕ-3 ਮੌਤਾਂ

ਕਈ ਸ਼ਹਿਰਾਂ 'ਚ ਕਰਫ਼ਿਊ
ਸਿਆਟਲ/ਵਾਸ਼ਿੰਗਟਨ, 31 ਮਈ (ਹਰਮਨਪ੍ਰੀਤ ਸਿੰਘ/ਹੁਸਨ ਲੜੋਆ ਬੰਗਾ)- ਅਮਰੀਕਾ ਦੀ ਮਿਨੀਸੋਟਾ ਸੂਬੇ ਦੇ ਸ਼ਹਿਰ ਮਿਨੀਐਪੋਲਿਸ ਵਿਖੇ ਬੀਤੇ ਦਿਨੀਂ ਪੁਲਿਸ ਵਲੋਂ ਮਾਰੇ ਗਏ 46 ਸਾਲਾ ਕਾਲੇ ਵਿਅਕਤੀ ਜਾਰਜ ਫਲੋਇਡ ਦੇ ਵਿਰੋਧ 'ਚ ਅੱਜ ਅਮਰੀਕਾ ਦੇ ਲਗਪਗ 30 ਤੋਂ ਵੱਧ ਸ਼ਹਿਰਾਂ 'ਚ ਕਾਲੇ ਲੋਕਾਂ ਤੇ ਉਨ੍ਹਾਂ ਦੇ ਵੱਡੀ ਗਿਣਤੀ ਗੋਰੇ ਸਮਰਥਕਾਂ ਨੇ ਪੁਲਿਸ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤੇ, ਜਿਸ 'ਚ 3 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ ਹਨ | ਇਸ ਸਬੰਧੀ ਇੰਡਿਆਨਾ ਪੁਲਿਸ ਨੇ ਦੱਸਿਆ ਕਿ ਡਾਊਨ ਟਾਊਨ ਖੇਤਰ 'ਚ ਵੱਖ-ਵੱਖ ਥਾਵਾਂ 'ਤੇ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਵਾਪਰੀ ਗੋਲੀਬਾਰੀ ਦੀ ਘਟਨਾ 'ਚ 3 ਵਿਅਕਤੀ ਮਾਰੇ ਗਏ ਹਨ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ | ਇੰਡਿਆਨਾ ਮੈਟਰੋਪੁਲਿਟਨ ਪੁਲਿਸ ਵਿਭਾਗ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ 'ਚੋਂ ਇਕ ਡਾਊਨ ਟਾਊਨ ਖੇਤਰ ਦੇ ਮਾਰਕੀਟ ਸਟਰੀਟ 'ਚ ਸਵੇਰੇ ਕਰੀਬ 2.30 ਵਜੇ ਵਾਪਰੀ | ਜਾਣਕਾਰੀ ਅਨੁਸਾਰ ਜਾਰਜ ਫਲੋਇਡ ਨੂੰ ਮਾਰਨ ਵਾਲੇ ਪੁਲਿਸ ਮੁਲਾਜ਼ਮ ਡੈਅਰੈਕ ਚਾਓਵੀਨ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਅਤੇ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗਿ੍ਫ਼ਤਾਰ ਕਰ
ਲਿਆ ਗਿਆ ਹੈ ਪਰ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਸ 'ਤੇ ਹੋਰ ਸਖ਼ਤ ਧਰਾਵਾਂ ਲਗਾਈਆਂ ਜਾਣ ਅਤੇ ਬਾਕੀ 4 ਪੁਲਿਸ ਮੁਲਾਜ਼ਮਾਂ ਨੂੰ ਵੀ ਗਿ੍ਫ਼ਤਾਰ ਕੀਤਾ ਜਾਵੇ | ਅੱਜ ਸਾਰੇ ਅਮਰੀਕਾ 'ਚ ਹੋਏ ਪ੍ਰਦਰਸ਼ਨ ਪਹਿਲਾਂ ਸ਼ਾਂਤਮਈ ਸਨ ਪਰ ਬਾਅਦ 'ਚ ਇਹ ਹਿੰਸਕ ਹੋ ਗਏ ਅਤੇ ਸਾਰੇ ਸ਼ਹਿਰਾਂ ਦੇ ਡਾਊਨ ਟਾਊਨ ਸ਼ਹਿਰਾਂ 'ਚ ਭਾਰੀ ਲੁੱਟਮਾਰ ਤੇ ਅਗਜਨੀ 'ਤੇ ਉੱਤਰ ਆਏ, ਜਿਸ ਕਾਰਨ ਵੱਡੇ-ਵੱਡੇ ਸ਼ੋਅਰੂਮ ਲੁੱਟ ਲਏ | ਪੁਲਿਸ ਦੀਆਂ ਗੱਡੀਆਂ ਨੂੰ ਅੱਗਾਂ ਲਗਾ ਦਿੱਤੀਆਂ ਗਈਆਂ, ਜਿਨ੍ਹਾਂ ਸ਼ਹਿਰਾਂ 'ਚ ਅੱਜ ਇਹ ਪ੍ਰਦਰਸ਼ਨ ਅਤੇ ਹਿੰਸਕ ਘਟਨਾਵਾਂ ਹੋਈਆਂ ਉਨ੍ਹਾਂ 'ਚ ਮੁੱਖ ਤੌਰ 'ਤੇ ਨਿਊਯਾਰਕ, ਸਿਆਟਲ, ਸ਼ਿਕਾਗੋ, ਫਲੋਰੀਡਾ, ਲਾਸ ਵੇਗਸ, ਲਾਸ ਏਾਜਲਸ, ਮਿਨੀਐਪੋਲਿਸ, ਡੀ. ਸੀ. ਵਾਸ਼ਿੰਗਟਨ ਵਾਈਟ ਹਾਊਸ ਦੇ ਮੋਹਰੇ, ਐਟਲਾਟਾ, ਮਿਆਮੀ, ਓਰੀਗਨ, ਸਾਨਫਰਾਂਸਿਸਕੋ ਸਮੇਤ ਹੋਰ ਅਨੇਕਾਂ ਸ਼ਹਿਰ ਸ਼ਾਮਿਲ ਹਨ | ਪ੍ਰਦਰਸ਼ਨਕਾਰੀਆਂ ਦੀ ਹਿੰਸਾ ਕਾਰਨ 16 ਰਾਜਾਂ ਦੇ 25 ਸ਼ਹਿਰਾਂ 'ਚ ਕਰਫ਼ਿਊ ਲਗਾਉਣਾ ਪਿਆ ਹੈ ਅਤੇ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਬਹੁਤ ਸਾਰੇ ਸ਼ਹਿਰਾਂ 'ਚ ਨੈਸ਼ਨਲ ਗਾਰਡ ਤਾਇਨਾਤ ਕੀਤੇ ਗਏ | ਅੱਜ ਦੇ ਇਨ੍ਹਾਂ ਹਿੰਸਕ ਪ੍ਰਦਰਸ਼ਨਾਂ ਅਤੇ ਲੁੱਟਮਾਰ ਨਾਲ ਅਰਬਾਂ ਡਾਲਰਾਂ ਦਾ ਨੁਕਸਾਨ ਹੋਣ ਦੀਆਂ ਖ਼ਬਰਾਂ ਹਨ | ਇਸ ਦੇ ਨਾਲ ਹੀ ਕੈਨੇਡਾ ਦੇ ਟੋਰਾਂਟੋ, ਵੈਨਕੂਵਰ ਆਦਿ ਸ਼ਹਿਰਾਂ 'ਚ ਵੀ ਰੋਸ ਪ੍ਰਦਰਸ਼ਨ ਹੋਏ |
ਵਾਈਟ ਹਾਊਸ ਵਿਖੇ ਝੜਪਾਂ
ਇਸੇ ਦੌਰਾਨ ਖ਼ਬਰ ਹੈ ਕਿ ਪ੍ਰਦਰਸ਼ਨਕਾਰੀ ਵਾਈਟ ਹਾਊਸ ਨੇੜੇ ਪਹੁੰਚ ਗਏ, ਜਿੱਥੇ ਉਨ੍ਹਾਂ ਦੀ ਸੁਰੱਖਿਆ ਬਲਾਂ ਨਾਲ ਝੜਪ ਵੀ ਹੋਈ | ਇਸ ਤੋਂ ਪਹਿਲਾਂ ਵਾਈਟ ਹਾਊਸ ਦੇ ਬਾਹਰ ਅਤੇ ਰਾਜਧਾਨੀ ਦੇ ਹੋਰ ਖੇਤਰਾਂ 'ਚ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਹੋਈਆਂ, ਜਿਸ ਉਪਰੰਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭੀੜ ਹਿੰਸਾ ਵਿਰੁੱਧ ਸਖ਼ਤ ਚਿਤਾਵਨੀ ਕੀਤੀ ਕਿ ਇਸ ਪ੍ਰਦਰਸ਼ਨ ਨੂੰ ਸਖ਼ਤੀ ਨਾਲ ਦਬਾਅ ਦਿੱਤਾ ਜਾਵੇਗਾ | ਪ੍ਰਦਰਸ਼ਨਕਾਰੀਆਂ ਨੇ ਕੈਪੀਟਲ ਬੈਲਟਵੇਅ ਉੱਪਰ ਵੀ ਜਾਮ ਲਗਾਇਆ, ਜਦੋਂ ਸੁਰੱਖਿਆ ਗਾਰਡ ਰਾਸ਼ਟਰਪਤੀ ਨੂੰ ਵਾਪਸ ਵਾਈਟ ਹਾਊਸ ਵੱਲ ਲਿਜਾ ਰਹੇ ਸਨ ਤਾਂ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਉੱਪਰ ਤਨਜ਼ ਕੱਸੇ ਅਤੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ | ਖ਼ੁਫ਼ੀਆ ਸੇਵਾ ਦੇ ਏਜੰਟਾਂ ਅਤੇ ਪੁਲਿਸ ਉੱਪਰ ਬੋਤਲਾਂ ਵੀ ਸੁੱਟੀਆਂ, ਜਦੋਂਕਿ ਜਵਾਬੀ ਕਾਰਵਾਈ 'ਚ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ | ਇਸ ਤੋਂ ਪਹਿਲਾਂ ਵਾਈਟ ਹਾਊਸ ਦੇ ਬਾਹਰ ਹੋਏ ਪ੍ਰਦਰਸ਼ਨ 'ਚ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਵੀ ਸ਼ਾਮਿਲ ਹੋਈ, ਜਿਸ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਚੋਣ ਲੜੀ ਸੀ ਪਰ ਕਾਫ਼ੀ ਪਛੜ ਗਈ ਸੀ |
ਪੁਲਿਸ ਗੱਡੀਆਂ 'ਚੋਂ ਰਾਈਫ਼ਲਾਂ ਲੁੱਟੀਆਂ
ਅੱਜ ਸਿਆਟਲ ਦੇ ਡਾਊਨ ਟਾਊਨ ਇਲਾਕੇ ਵਿਚ ਹੋਏ ਵਿਰੋਧ ਪ੍ਰਦਰਸ਼ਨ ਵੀ ਬਾਅਦ ਵਿਚ ਹਿੰਸਕ ਹੋ ਗਿਆ | ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀਆਂ ਕਈ ਕਾਰਾਂ ਦੀ ਵੀ ਭੰਨ-ਤੋੜ ਕੀਤੀ ਤੇ ਅੱਗ ਦੇ ਹਵਾਲੇ ਕਰ ਦਿੱਤੀਆਂ | ਪੁਲਿਸ ਗੱਡੀਆਂ ਵਿਚੋਂ ਪੁਲਿਸ ਦੀਆਂ ਰਾਈਫਲਾਂ ਵੀ ਕੱਢ ਲਈਆਂ ਜੋ ਪੁਲਿਸ ਦੇ ਅੰਡਰਲੈਬ ਨੇ ਬਾਅਦ ਵਿਚ ਬਰਾਮਦ ਕਰ ਲਈਆਂ | ਪੁਲਿਸ ਦੇ ਦੱਸਣ ਮੁਤਾਬਿਕ ਪ੍ਰਦਰਸ਼ਨਕਾਰੀ ਹਿੰਸਕ ਹੋ ਗਏ ਅਤੇ ਉਨ੍ਹਾਂ ਪੁਲਿਸ 'ਤੇ ਬੋਤਲਾਂ ਤੇ ਮੋਲੋਟੋਣ ਕਾਕਟੇਲ ਸੁੱਟੀਆਂ ਤੇ ਅੱਗਾਂ ਲਾ ਦਿੱਤੀਆਂ | ਬਹੁਤ ਸਾਰੇ ਸਟੋਰ ਜਿਨ੍ਹਾਂ ਵਿਚ ਨੌਰਥਫੇਸ, ਨਾਈਕੀ, ਬਨੈਨਾ ਰਿਪਬਲਿਕ, ਨੌਰਥ ਸਟਰੋਮ, ਸਟਾਰਬਕਸ ਕੋਫੀ, ਚਿਸਕੇਕ ਫੈਕਟਰੀ ਅਤੇ ਹੋਰ ਬਹੁਤ ਸਾਰੇ ਨਾਮੀ ਕੰਪਨੀਆਂ ਦੇ ਸਟੋਰਾਂ ਦੇ ਸ਼ੀਸ਼ੇ ਭੰਨ ਕੇ ਲੁੱਟ ਲਏ | ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ, ਜਿਸ ਵਿਚ ਕਈ ਲੋਕ ਤੇ ਕਈ ਅਧਿਕਾਰੀ ਵੀ ਜ਼ਖ਼ਮੀ ਹੋਏ | ਕਈ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ |
ਸਿਆਟਲ 'ਚ ਕਰਫ਼ਿਊ
ਸਿਆਟਲ (ਗੁਰਚਰਨ ਸਿੰਘ ਢਿੱਲੋਂ)-ਸਿਆਟਲ ਦੀ ਮੇਅਰ ਜੈਨੀ ਡਰਕਨ ਨੇ ਸ਼ਾਮ ਵੇਲੇ ਹਿੰਸਾ ਵੱਧਦੀ ਦੇਖ ਕੇ ਕਰਫ਼ਿਊ ਦਾ ਐਲਾਨ ਕਰ ਦਿੱਤਾ ਜੋ ਸ਼ਾਮ 5 ਵਜੇ ਤੋਂ ਲਾਗੂ ਕਰ ਦਿੱਤਾ ਗਿਆ | ਅੰਤਿਮ ਖ਼ਬਰ ਲਿਖਣ ਤੱਕ ਕਰਫ਼ਿਊ ਜਾਰੀ ਹੈ | ਲੋਕਾਂ ਨੂੰ ਸਿਆਟਲ ਡਾਊਨ ਟਾਊਨ ਆਉਣ ਤੋਂ ਮਨ੍ਹਾਂ ਕੀਤਾ ਗਿਆ ਹੈ ਤੇ ਕਿਸੇ ਵੀ ਤਰ੍ਹਾਂ ਦੇ ਹਥਿਆਰ ਲੈ ਕੇ ਚੱਲਣ 'ਤੇ ਪਾਬੰਦੀ ਲਗਾ ਦਿੱਤੀ ਹੈ | ਸ਼ਹਿਰ ਵਿਚ 200 ਨੈਸ਼ਨਲ ਗਾਰਡ ਤਾਇਨਾਤ ਕਰ ਦਿੱਤੇ ਗਏ ਹਨ | ਵਾਸ਼ਿੰਗਟਨ ਸਟੇਟ ਦੇ ਗਵਰਨਰ ਜਏ ਇਨਸਲੀ, ਸਿਆਟਲ ਦੀ ਮੇਅਰ ਜੈਨੀ ਡਰਕਨ ਤੇ ਸਿਆਟਲ ਪੁਲਿਸ ਚੀਫ਼ ਕਾਰਮੈਨ ਬੈਸਟ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਜਾਰਜ ਫਲੋਇਡ ਦੋ ਦੋਸ਼ੀ ਪੁਲਿਸ ਵਾਲੇ ਨੂੰ ਸਖ਼ਤ ਸਜ਼ਾ ਮਿਲੇਗੀ | ਅੱਜ ਦੀਆਂ ਲੁੱਟਮਾਰ ਦੀਆਂ ਘਟਨਾਵਾਂ ਨਾਲ ਸਿਆਟਲ ਵਿਖੇ ਮਿਲੀਅਨਾਂ ਡਾਲਰਾਂ ਦਾ ਨੁਕਸਾਨ ਹੋਇਆ ਹੈ |

ਕੀ ਹੈ ਮਾਮਲਾ?

ਪ੍ਰਾਪਤ ਜਾਣਕਾਰੀ ਅਨੁਸਾਰ ਮਿਨੀਐਪਲਸ ਵਿਖੇ ਕਾਲਾ ਨੌਜਵਾਨ ਜਾਰਜ ਫਲੋਇਡ 'ਕੋਗਾਂ ਲਾਟੀਨ ਬਿਸਤਰੋ' ਵਿਖੇ ਬਾਊਾਸਰ ਦੀ ਨੌਕਰੀ ਕਰਦਾ ਸੀ, ਜਿਸ ਦਿਨ ਇਹ ਘਟਨਾ ਵਾਪਰੀ ਉਸ ਦਿਨ ਉਹ ਉੱਥੇ ਇਕ ਸਟੋਰ 'ਤੇ ਕੁਝ ਸਾਮਾਨ ਲੈਣ ਗਿਆ | ਦੱਸਣ ਮੁਤਾਬਿਕ ਉਸ ਕੋਲ 20 ਡਾਲਰ ਦਾ ਨੋਟ ਨਕਲੀ ਸੀ | ਸਟੋਰ ਵਾਲੇ ਨੇ ਪੁਲਿਸ ਨੂੰ ਕਾਲ ਕੀਤੀ ਤਾਂ ਪੁਲਿਸ ਨੇ ਆਉਂਦੇ ਹੀ ਸਟੋਰ ਦੇ ਬਾਹਰ ਜਾਰਜ ਫਲੋਇਡ ਨੂੰ ਫੜ ਕੇ ਥੱਲੇ ਸੁੱਟ ਕੇ ਉਸ ਦੀ ਧੋਣ 'ਤੇ ਗੋਡਾ ਰੱਖ ਕੇ ਸਾਹ ਘੁੱਟ ਦਿੱਤਾ | ਉਸ ਨੇ ਬਹੁਤ ਕਿਹਾ ਕਿ ਮੈਨੂੰ ਸਾਹ ਨਹੀਂ ਆਉਂਦਾ ਪਰ ਪੁਲਿਸ ਮੁਲਾਜ਼ਮ ਚਾਓਵੀਨ ਨੇ ਉਸ ਦੀ ਇਕ ਨਾ ਸੁਣੀ | ਮੌਕੇ 'ਤੇ ਮੌਜੂਦ ਲੋਕਾਂ ਨੇ ਕਿਹਾ ਕਿ ਜਾਰਜ ਨੇ ਆਪਣੀ ਮਾਂ ਨੂੰ ਯਾਦ ਕਰ ਕੇ ਕਿਹਾ ਕਿ ਮਾਂ ਮੈਨੂੰ ਸਾਹ ਨਹੀਂ ਆਉਂਦਾ | ਉਸ ਤੋਂ ਬਾਅਦ ਹੀ ਉਹ ਦਮ ਤੋੜ ਗਿਆ | ਬਿਸਤਰੋ ਦੇ ਸਟਾਫ਼ ਤੇ ਉਸ ਦੇ ਹੋਰ ਜਾਣਨ ਵਾਲੇ ਦੱਸਦੇ ਹਨ ਜਾਰਜ ਫਲੋਇਡ ਬਹੁਤ ਚੰਗਾ ਇਨਸਾਨ ਸੀ, ਉਹ ਆਪਣੇ ਪਿੱਛੇ ਆਪਣੀਆਂ 2 ਲੜਕੀਆਂ, ਇਕ 6 ਸਾਲਾ ਤੇ ਇਕ 22 ਸਾਲਾ ਛੱਡ ਗਿਆ | ਇਹ ਵੀ ਪਤਾ ਲੱਗਾ ਹੈ ਕਿ ਜਿਸ ਪੁਲਿਸ ਵਾਲੇ ਨੇ ਜਾਰਜ ਨੂੰ ਮਾਰਿਆ, ਉਹ ਕੁਝ ਚਿਰ ਪਹਿਲਾਂ ਜਾਰਜ ਨਾਲ ਹੀ ਮਿਨੀਐਪੋਲਿਸ ਦੀ ਇਕ ਨਾਈਟ ਕਲੱਬ 'ਚ ਬਾਊਾਸਰ ਦੀ ਨੌਕਰੀ ਕਰਦਾ ਸੀ ਪਰ ਬਾਅਦ 'ਚ ਚਾਓਵੀਨ ਪੁਲਿਸ 'ਚ ਭਰਤੀ ਹੋ ਗਿਆ | ਦੱਸਣ ਮੁਤਾਬਿਕ ਪੁਲਿਸ ਵਾਲਾ ਚਾਓਵੀਨ ਪਹਿਲਾਂ ਤੋਂ ਹੀ ਫ਼ਿਰਕਾਪ੍ਰਸਤ ਸੁਭਾਅ ਦਾ ਰਿਹਾ ਹੈ ਅਤੇ ਉਹ ਕਾਲਿਆਂ ਤੋਂ ਨਫ਼ਰਤ ਕਰਦਾ ਸੀ |

ਲੰਬੀ ਚੱਲਣ ਵਾਲੀ ਹੈ ਕੋਰੋਨਾ ਿਖ਼ਲਾਫ਼ ਲੜਾਈ-ਮੋਦੀ

ਕਿਹਾ, ਢਿੱਲ ਦੌਰਾਨ ਹੋਰ ਚੌਕਸ ਰਹਿਣ ਲੋਕ • ਤਾਲਾਬੰਦੀ ਦੌਰਾਨ ਗਰੀਬ ਤੇ ਮਜ਼ਦੂਰ ਹੋਏ ਸਭ ਤੋਂ ਵੱਧ ਪ੍ਰਭਾਵਿਤ
ਨਵੀਂ ਦਿੱਲੀ, 31 ਮਈ (ਏਜੰਸੀ)-ਲਾਕਡਾਊਨ ਵਿਚ ਦਿੱਤੀ ਢਿੱਲ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' 'ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਰੋਨਾ ਿਖ਼ਲਾਫ਼ ਲੜਾਈ 'ਚ ਢਿੱਲ ਬਿਲਕੁਲ ਨਾ ਦਿਖਾਈ ਜਾਵੇ | ਗਰੀਬਾਂ ਤੇ ਮਜ਼ਦੂਰਾਂ ਦੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਹੋਰ ਵੀ ਚੌਕਸ ਤੇ ਧਿਆਨ ਨਾਲ ਰਹਿਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ 'ਚ ਗਰੀਬਾਂ, ਕੰਮਕਾਜੀ ਵਰਗ ਤੇ ਮਜ਼ਦੂਰਾਂ ਦੇ ਦਰਦ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਆਰਥਿਕਤਾ ਦਾ ਇਕ ਵੱਡਾ ਹਿੱਸਾ ਖੁੱਲ੍ਹ ਚੁੱਕਾ ਹੈ ਅਤੇ ਕੁਝ ਹੱਦ ਤੱਕ ਹਵਾਈ ਸੇਵਾਵਾਂ ਵੀ ਚੱਲ ਚੁੱਕੀਆਂ ਹਨ ਪਰ ਨਾਲ ਹੀ ਉਨ੍ਹਾਂ ਨੇ ਹੋਰ ਚੌਕਸ ਰਹਿਣ ਦੀ ਅਪੀਲ ਕੀਤੀ | ਸਾਨੂੰ ਸਭ ਨੂੰ ਚੇਤੇ ਰੱਖਣਾ ਹੋਵੇਗਾ ਕਿ ਇੰਨੀਆਂ ਮੁਸ਼ਕਲਾਂ ਨਾਲ ਦੇਸ਼ ਦੇ ਹਾਲਾਤ ਨੂੰ ਸੰਭਾਲਿਆ ਗਿਆ ਹੈ ਉਸ ਨੂੰ ਵਿਗੜਨ ਨਹੀਂ ਦੇਣਾ ਅਤੇ ਕੋਰੋਨਾ ਿਖ਼ਲਾਫ਼ ਲੜਾਈ ਨੂੰ ਕਮਜ਼ੋਰ ਨਹੀਂ ਹੋਣ ਦੇਣਾ | ਇਹ ਲੜਾਈ ਅਜੇ ਵੀ ਓਨੀ ਹੀ ਗੰਭੀਰ ਹੈ | ਮੋਦੀ ਨੇ ਕਿਹਾ ਕਿ 'ਦੋ ਗਜ਼ ਦੂਰੀ', ਮਾਸਕ ਪਾਉਣਾ ਅਤੇ ਜਿੰਨਾ ਹੋ ਸਕੇ ਘਰ 'ਚ ਹੀ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਅਜੇ ਵੀ ਕੋਰੋਨਾ ਦੇ ਗੰਭੀਰ ਖ਼ਤਰੇ 'ਚ ਹੈ | ਉਨ੍ਹਾਂ ਕਿਹਾ ਕਿ ਹਰ ਵਰਗ ਦੇ ਲੋਕ ਇਸ ਸੰਕਟ ਕਾਰਨ ਪ੍ਰਭਾਵਿਤ ਹੋਏ ਹਨ ਪਰ ਗਰੀਬ ਇਸ ਤੋਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹਨ | ਜੇਕਰ ਸਾਡੇ ਪਿੰਡ, ਕਸਬੇ, ਜ਼ਿਲ੍ਹੇ ਅਤੇ ਸੂਬੇ ਆਤਮਨਿਰਭਰ ਹੁੰਦੇ ਤਾਂ ਸਾਡੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਇੰਨੀਆਂ ਵੱਧ ਗੰਭੀਰ ਨਹੀਂ ਹੋਣੀਆਂ ਸੀ ਜਿੰਨੀਆਂ ਅੱਜ ਹਨ | ਇਹ ਪੂਰਬੀ ਖੇਤਰ ਹਨ ਜਿੱਥੋਂ ਵੱਡੀ ਗਿਣਤੀ ਪ੍ਰਵਾਸੀ ਆਉਂਦੇ ਹਨ ਜਿਨ੍ਹਾਂ ਨੇ ਸਭ ਤੋਂ ਵੱਧ ਨੁਕਸਾਨ ਝੱਲਿਆ ਹੈ | ਆਤਮਨਿਰਭਰ ਭਾਰਤ ਦੇ ਆਪਣੇ ਸੱਦੇ 'ਤੇ ਮੋਦੀ ਨੇ ਕਿਹਾ ਕਿ ਲੋਕ ਹੁਣ ਇਸ ਨੂੰ ਆਪਣੇ ਆਪ ਹੀ ਇਕ ਅੰਦੋਲਨ ਵਜੋਂ ਲੈਣ ਲੱਗੇ ਹਨ | ਉਨ੍ਹਾਂ ਕਿਹਾ ਕਿ ਹਰ ਕੋਈ ਗਰੀਬਾਂ ਅਤੇ ਮਜ਼ਦੂਰਾਂ ਦੀ ਮਦਦ ਕਰਨ ਲਈ ਕੰਮ ਕਰ ਰਿਹਾ ਹੈ ਅਤੇ ਰੇਲਵੇ ਵੀ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ 'ਚ ਲੱਗੀ ਹੋਈ ਹੈ | ਕੋਰੋਨਾ ਿਖ਼ਲਾਫ਼ ਸਾਡੀ ਲੜਾਈ ਲੰਬੀ ਚੱਲਣ ਵਾਲੀ ਹੈ | ਇਸ ਲੜਾਈ 'ਚ ਕੇਂਦਰ, ਸੂਬਾ ਸਰਕਾਰਾਂ, ਸਥਾਨਕ ਪ੍ਰਸ਼ਾਸਨ ਅਤੇ ਹਰ ਕੋਈ ਦਿਨ ਰਾਤ ਕੰਮ ਕਰ ਰਿਹਾ ਹੈ | ਉਨ੍ਹਾਂ ਨਾਲ ਹੀ ਕਿਹਾ ਕਿ ਜਦੋਂ ਅਸੀਂ ਦੁਨੀਆ ਨੂੰ ਦੇਖਦੇ ਹਾਂ ਤਾਂ ਅਸਲ 'ਚ ਭਾਰਤ ਦੇ ਲੋਕਾਂ ਦੀਆਂ ਉਪਲਬਧੀਆਂ ਨੂੰ ਮਹਿਸੂਸ ਕਰਦੇ ਹਾਂ | ਸਾਡੇ ਦੇਸ਼ ਦੀ ਜਨਸੰਖਿਆ ਕਈ ਦੇਸ਼ਾਂ ਦੇ ਬਰਾਬਰ ਹੈ ਅਤੇ ਸਾਡੇ ਦੇਸ਼ ਸਾਹਮਣੇ ਚੁਣੌਤੀਆਂ ਵੀ ਵੱਖਰੀ ਤਰ੍ਹਾਂ ਦੀਆਂ ਹਨ ਪਰ ਫਿਰ ਵੀ ਕੋਰੋਨਾ ਵਾਇਰਸ ਸਾਡੇ ਦੇਸ਼ 'ਚ ਓਨੀ ਤੇਜ਼ੀ ਨਾਲ ਨਹੀਂ ਫੈਲਿਆ ਜਿੰਨੀ ਤੇਜ਼ੀ ਨਾਲ ਦੁਨੀਆ ਦੇ ਦੂਜੇ ਦੇਸ਼ਾਂ 'ਚ ਫੈਲਿਆ | ਭਾਰਤ 'ਚ ਕੋੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਵੀ ਘੱਟ ਹੈ | ਸਾਨੂੰ ਉਸ ਨੁਕਸਾਨ 'ਤੇ ਗਹਿਰਾ ਪਛਤਾਵਾ ਹੈ ਜੋ ਸਾਨੂੰ ਝੱਲਣਾ ਪਿਆ ਪਰ ਅਸੀਂ ਜੋ ਵੀ ਬਚਾ ਸਕੇ ਹਾਂ ਉਹ ਦੇਸ਼ ਦੇ ਸਮੂਹਿਕ ਸੰਕਲਪ ਦਾ ਨਤੀਜਾ ਹੈ |

ਪਠਾਨਕੋਟ ਦੇ ਰਾਜੂ ਦੇ ਕੰਮਾਂ ਦੀ ਸ਼ਲਾਘਾ

ਪਠਾਨਕੋਟ, 31 ਮਈ (ਸੰਧੂ, ਆਰ. ਸਿੰਘ)-ਪਠਾਨਕੋਟ ਦਾ ਦਿਵਿਆਾਗ ਰਾਜੂ ਜੋ ਕਿ ਕੋਵਿਡ-19 ਦੇ ਔਖੇ ਸਮੇਂ 'ਚ ਪਠਾਨਕੋਟ ਦੇ ਲੋਕਾਂ ਲਈ ਇਕ ਮਿਸਾਲ ਬਣਿਆ ਹੋਇਆ ਹੈ | ਪਠਾਨਕੋਟ ਦੇ ਲੋਕਾਂ ਲਈ ਹੀ ਨਹੀਂ, ਸਗੋਂ ਦੇਸ਼ ਦੇ ਲੋਕਾਂ ਲਈ ਵੀ ਇਕ ਪ੍ਰੇਰਨਾ ਦੇ ਰੂਪ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ ਕਿ ਇਸ ਔਖੇ ਸਮੇਂ ਵਿਚ ਭਿਖਾਰੀ ਦਿਵਿਆਾਗ ਰਾਜੂ ਵਲੋਂ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਲੋਕਾਂ ਨੂੰ ਤਿੰਨ ਹਜ਼ਾਰ ਮਾਸਕ ਵੰਡੇ ਗਏ ਅਤੇ ਇਸ ਦੇ ਨਾਲ ਹੀ ਉਸ ਵਲੋਂ 100 ਪਰਿਵਾਰਾਂ ਦੇ ਰਾਸ਼ਨ ਦਾ ਪ੍ਰਬੰਧ ਵੀ ਕੀਤਾ ਗਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੇ ਮਨ ਕੀ ਬਾਤ ਪ੍ਰੋਗਰਾਮ 'ਚ ਪਠਾਨਕੋਟ ਦੇ ਦਿਵਿਆਂਗ ਰਾਜੂ ਦਾ ਨਾਂਅ ਲੈਣ ਨਾਲ ਉਸ ਨੂੰ ਹੋਰ ਹੌਸਲਾ ਮਿਲਿਆ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਵਿਆਂਗ ਰਾਜੂ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤ ਦੇਸ਼ ਦਾ ਹਰੇਕ ਨਾਗਰਿਕ ਕੋਵਿਡ-19 ਿਖ਼ਲਾਫ਼ ਲੜਾਈ ਲੜ ਰਿਹਾ ਹੈ |

ਦੇਸ਼ ਭਰ ਵਿਚ ਇਕੋ ਦਿਨ 7870 ਮਾਮਲੇ

ਨਵੀਂ ਦਿੱਲੀ, 31 ਮਈ (ਏਜੰਸੀ)- ਦੇਸ਼ 'ਚ ਐਤਵਾਰ ਰਾਤ ਤੱਕ ਬੀਤੇ 24 ਘੰਟਿਆਂ ਦੌਰਾਨ 7,870 ਨਵੇਂ ਮਾਮਲੇ ਸਾਹਮਣੇ ਆਉਣ 'ਤੇ ਕਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 1,84,662 ਹੋ ਗਈ ਅਤੇ 223 ਹੋਰ ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਕੇ 5,323 ਤੱਕ ਪੁੱਜ ਚੁੱਕੀ ਹੈ | ਕੇਂਦਰੀ ਸਿਹਤ ਮੰਤਰਾਲੇ ਵਲੋਂ ਦੱਸਿਆ ਗਿਆ ਹੈ ਕਿ ਦੇਸ਼ 'ਚ ਹੁਣ ਤੱਕ 91,110 ਲੋਕ ਠੀਕ ਵੀ ਹੋ ਚੁੱਕੇ ਹਨ | ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੇਸ਼ 'ਚ 47.76 ਫੀਸਦੀ ਕੋਰੋਨਾ ਪੀੜਤ ਠੀਕ ਹੋ ਚੁੱਕੇ ਹਨ ਅਤੇ ਬੀਤੇ 24 ਘੰਟਿਆਂ ਦੌਰਾਨ 4,614 ਮਰੀਜ਼ ਠੀਕ ਹੋਏ ਹਨ ਅਤੇ ਸ਼ਨਿਚਰਵਾਰ ਸਵੇਰ ਤੋਂ ਐਤਵਾਰ ਸਵੇਰ ਤੱਕ 193 ਕੋਰੋਨਾ ਪੀੜਤਾਂ ਦੀ ਮੌਤ ਹੋਈਆਂ ਹਨ, ਜਿਨ੍ਹਾਂ 'ਚੋਂ ਸਭ ਤੋਂ ਵੱਧ 99 ਮੌਤਾਂ ਇੱਕਲੇ ਮਹਾਰਾਸ਼ਟਰ 'ਚ ਹੋਈਆਂ ਹਨ |

ਭਾਰਤ ਨੇ ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀ ਦੇਸ਼ 'ਚੋਂ ਕੱਢੇ

ਨਵੀਂ ਦਿੱਲੀ, 31 ਮਈ (ਏਜੰਸੀ)-ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਜਾਸੂਸੀ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਿਆ ਹੈ | ਆਬਿਦ ਹੁਸੈਨ ਅਤੇ ਤਾਹਿਰ ਖਾਨ ਪਾਕਿ ਹਾਈ ਕਮਿਸ਼ਨ ਦੇ ਵੀਜ਼ਾ ਸੈਕਸ਼ਨ 'ਚ ਕੰਮ ਕਰਦੇ ਹਨ | ਭਾਰਤ ਨੇ ਇਨ੍ਹਾਂ ਦੋਹਾਂ ਅਧਿਕਾਰੀਆਂ ਨੂੰ 'ਪ੍ਰਸੋਨਾ ਨਾਨ ਗ੍ਰੇਟਾ' ਐਲਾਨਦੇ ਹੋਏ 24 ਘੰਟੇ 'ਚ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ | ਭਾਰਤੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਨੂੰ ਭਾਰਤੀ ਇਨਫੋਰਸਮੈਂਟ ਦੇ ਅਧਿਕਾਰੀਆਂ ਨੇ ਜਾਸੂਸੀ ਗਤੀਵਿਧੀਆਂ ਕਰਨ ਦੇ ਦੋਸ਼ 'ਚ ਹਿਰਾਸਤ ਵਿਚ ਲਿਆ ਹੈ | ਪਾਕਿਸਤਾਨ ਦੇ ਚਾਰਜ ਡੇ ਅਫੇਅਰ ਸਾਹਮਣੇ ਭਾਰਤ ਨੇ ਰਾਸ਼ਟਰੀ ਸੁਰੱਖਿਆ ਿਖ਼ਲਾਫ਼ ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਇਨ੍ਹਾਂ ਅਧਿਕਾਰੀਆਂ ਦੀਆਂ ਗਤੀਵਿਧੀਆਂ ਦੇ ਸਬੰਧ 'ਚ ਵਿਰੋਧ ਦਰਜ ਕਰਵਾਇਆ ਹੈ | ਇਨ੍ਹਾਂ ਦੋਹਾਂ 'ਤੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ. ਐਸ. ਆਈ. ਲਈ ਕੰਮ ਕਰਨ ਦਾ ਦੋਸ਼ ਹੈ | ਦੋਵੇਂ ਅਧਿਕਾਰੀ ਫਰਜ਼ੀ ਆਈ.ਡੀ. 'ਤੇ ਘੁੰਮਦੇ ਸਨ |

ਪੰਜਾਬ 'ਚ ਸਿਨੇਮਾ ਹਾਲ, ਜਿਮ, ਬਾਰ, ਸਕੂਲ-ਕਾਲਜ 30 ਤੱਕ ਰਹਿਣਗੇ ਬੰਦ

• ਰਾਤ 9 ਤੋਂ ਸਵੇਰੇ 5 ਵਜੇ ਤੱਕ ਰਹੇਗਾ ਕਰਫ਼ਿਊ • ਅੱਜ ਤੋਂ ਅੰਤਰਰਾਜੀ ਆਵਾਜਾਈ 'ਤੇ ਪਾਬੰਦੀਆਂ ਖ਼ਤਮ
ਚੰਡੀਗੜ੍ਹ•, 31 ਮਈ (ਹਰਕਵਲਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਅੱਜ ਰਾਤ ਤਾਲਾਬੰਦੀ-5 ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ | ਰਾਜ ਸਰਕਾਰ ਵਲੋਂ ਜਾਰੀ ਕੀਤੇ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ 'ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੋਕਾਂ ਦੀ ਆਵਾਜਾਈ 'ਤੇ ਪੂਰਨ ਪਾਬੰਦੀ ਰਹੇਗੀ ਅਤੇ ਇਸ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਧਾਰਾ 144 ਹੇਠ ਹੁਕਮ ਜਾਰੀ ਕਰਨ ਲਈ ਕਿਹਾ ਗਿਆ ਹੈ | ਦਿਸ਼ਾ ਨਿਰਦੇਸ਼ਾਂ 'ਚ ਇਸ ਨੂੰ ਰਾਤ ਦੇ ਕਰਫਿਊ ਦਾ ਨਾਂਅ ਦਿੱਤਾ ਗਿਆ ਹੈ | ਇਸੇ ਤਰ੍ਹਾਂ ਸਿਨੇਮਾ ਹਾਲ, ਥੀਏਟਰ, ਬਾਰਾਂ, ਜਿੰਮ ਆਡੀਟੋਰੀਅਮ, ਅਸੈਂਬਲੀ ਹਾਲ, ਸਵੀਮਿੰਗ ਪੂਲ, ਐਾਟਰਟੇਨਮੈਂਟ ਪਾਰਕ, ਜਿਮਨੇਜ਼ੀਅਮ ਆਦਿ 'ਤੇ ਵੀ ਖੁੱਲ੍ਹਣ ਸਬੰਧੀ ਪਾਬੰਦੀ ਲਾਗੂ ਰਹੇਗੀ ਅਤੇ ਕਿਸੇ ਤਰ੍ਹਾਂ ਦੇ ਸਮਾਜਿਕ, ਸਿਆਸੀ, ਸੱਭਿਆਚਾਰਕ, ਮਨੋਰੰਜਨ ਲਈ ਅਕਾਦਮਿਕ, ਖੇਡ ਜਾਂ ਧਾਰਮਿਕ ਇਕੱਠਾਂ 'ਤੇ ਵੀ ਪਾਬੰਦੀ ਲਾਗੂ ਰਹੇਗੀ | ਇਸੇ ਤਰ੍ਹਾਂ ਜਨਤਕ ਥਾਵਾਂ 'ਤੇ ûੱਕਣ ਅਤੇ ਸ਼ਰਾਬ ਦੀ ਵਰਤੋਂ, ਪਾਨ, ਗੁਟਕਾ ਜਾਂ ਤਮਾਕੂ ਆਦਿ ਦੀ ਵਰਤੋਂ 'ਤੇ ਵੀ ਪਾਬੰਦੀ ਲਾਗੂ ਰਹੇਗੀ, ਜਦੋਂਕਿ ਇਨ੍ਹਾਂ ਵਸਤਾਂ ਦੀ ਵਿੱਕਰੀ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ | ਵਿਆਹਾਂ 'ਚ 50 ਵਿਅਕਤੀਆਂ ਤੋਂ ਵੱਧ ਇਕੱਠ ਨਾ ਕਰਨ ਅਤੇ ਇਸੇ ਤਰ੍ਹਾਂ ਸਸਕਾਰਾਂ 'ਤੇ 20 ਬੰਦਿਆਂ ਤੋਂ ਵੱਧ ਇਕੱਠ ਨਾ ਕਰਨ ਦੀ ਪਾਬੰਦੀ ਵੀ ਲਾਗੂ ਰਹੇਗੀ | ਸ਼ਾਪਿੰਗ ਮਾਲ, ਹੋਟਲਾਂ ਅਤੇ ਧਾਰਮਿਕ ਅਸਥਾਨਾਂ ਤੇ ਰੈਸਟੋਰੈਂਟਾਂ 'ਤੇ ਜੋ ਪਾਬੰਦੀ ਲਾਗੂ ਹੈ ਨੂੰ ਖੋਲ੍ਹ•ਣ ਸਬੰਧੀ 8 ਜੂਨ ਤੋਂ ਪਹਿਲਾਂ ਕੇਂਦਰੀ ਗ੍ਰਹਿ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਰੌਸ਼ਨੀ 'ਚ ਵਿਚਾਰ-ਵਟਾਂਦਰੇ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਪਰ ਰੈਸਟੋਰੈਂਟਾਂ ਤੋਂ ਖਾਣਾ ਬਾਹਰ ਭੇਜਣ 'ਤੇ  ਕੋਈ ਪਾਬੰਦੀ ਨਹੀਂ ਹੈ | ਇਸੇ ਤਰ੍ਹਾਂ ਪਹਿਲੀ ਜੂਨ ਤੋਂ ਅੰਤਰਰਾਜੀ ਆਵਾਜਾਈ 'ਤੇ ਪਾਬੰਦੀਆਂ ਖ਼ਤਮ ਹੋ ਜਾਣਗੀਆਂ ਅਤੇ ਕਿਸੇ ਨੂੰ ਇਸ ਮੰਤਵ ਲਈ ਪਰਮਿਟ ਜਾਂ ਪਾਸ ਦੀ ਲੋੜ ਨਹੀਂ ਪਵੇਗੀ ਲੇਕਿਨ ਅੰਤਰਰਾਜੀ ਹਵਾਈ ਸੇਵਾਵਾਂ, ਗੱਡੀਆਂ, ਬੱਸਾਂ ਤੇ ਕਾਰਾਂ ਆਦਿ ਨੂੰ ਕੋਵਾ ਐਪ ਅਤੇ ਖ਼ੁਦ ਜਨਰੇਟ ਕੀਤਾ ਈ-ਪਾਸ ਜ਼ਰੂਰੀ ਹੋਵੇਗਾ | ਅੰਤਰਰਾਜੀ ਟੈਕਸੀਆਂ ਦੀ ਵਰਤੋਂ ਵੀ ਆਪਣੇ ਵਲੋਂ ਜਨਰੇਟ ਕੀਤੇ ਈ-ਪਾਸ ਨਾਲ ਹੋਵੇਗੀ ਜਦੋਂਕਿ ਅੰਤਰਰਾਜੀ ਬੱਸਾਂ ਸਬੰਧਿਤ ਰਾਜਾਂ ਦੇ ਟਰਾਂਸਪੋਰਟ ਵਿਭਾਗ ਦੀ ਆਪਸੀ ਸਹਿਮਤੀ ਨਾਲ ਚੱਲ ਸਕਣਗੀਆਂ | ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਣ ਦੁਕਾਨਾਂ ਦੇ ਖੁੱਲ੍ਹ•ਣ ਦਾ ਸਮਾਂ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਦਾ ਹੋਵੇਗਾ ਲੇਕਿਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਅਧਿਕਾਰ ਹੋਵੇਗਾ ਕਿ ਉਹ ਕਿਸੇ ਮਾਰਕੀਟ 'ਚ ਕਿਸੇ ਬਾਜ਼ਾਰ ਜਾਂ ਮਾਰਕੀਟ ਕੰਪਲੈਕਸ ਜਾਂ ਰੇਹੜੀ ਮਾਰਕੀਟ ਵਿਚ ਭੀੜ ਨੂੰ ਰੋਕਣ ਲਈ ਦੁਕਾਨਾਂ ਖੁੱਲ੍ਹ•ਣ ਦੇ ਸਮੇਂ ਵਿਚ ਤਬਦੀਲੀ ਜਾਂ ਕੁਝ ਦੁਕਾਨਾਂ ਖੋਲ•੍ਹਣ ਜਾਂ ਨਾ ਖੋਲ੍ਹ•ਣ ਸਬੰਧੀ ਫੈਸਲਾ ਲੈ ਸਕੇਗਾ | ਇਸੇ ਤਰ੍ਹ•ਾਂ ਨਾਈਆਂ ਦੀਆਂ ਦੁਕਾਨਾਂ ਅਤੇ ਬਿਊਟੀ ਪਾਰਲਰ ਅਤੇ ਸਪਾਅ ਦੇ ਖੁੱਲ੍ਹਣ ਦਾ ਸਮਾਂ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਦਾ ਹੋਵੇਗਾ ਅਤੇ ਉਨ੍ਹਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ 'ਤੇ ਪੂਰਾ ਅਮਲ ਕਰਨਾ ਪਵੇਗਾ | ਸਪੋਰਟਸ ਕੰਪਲੈਕਸ ਅਤੇ ਸਟੇਡੀਅਮ ਆਦਿ 'ਚ ਕੋਈ ਵੀ ਖੇਡ ਦਰਸ਼ਕਾਂ ਤੋਂ ਬਿਨਾਂ ਹੋ ਸਕੇਗੀ | ਜਦੋਂ ਕਿ ਸਨਅਤੀ ਯੂਨਿਟਾਂ ਨੂੰ ਆਪਣੇ ਕੰਮ ਲਈ ਦਿਹਾਤੀ ਜਾਂ ਸ਼ਹਿਰੀ ਖੇਤਰਾਂ 'ਚ ਹੁਣ ਕਿਸੇ ਤਰ੍ਹਾਂ ਦੀ ਇਜਾਜ਼ਤ ਦੀ ਜ਼ਰੂਰਤ ਨਹੀਂ ਹੋਵੇਗੀ | ਇਸੇ ਤਰ੍ਹ•ਾਂ ਉਸਾਰੀ ਦੇ ਸਾਰੇ ਕੰਮ ਵੀ ਹੁਣ ਆਮ ਵਾਂਗ ਹੋ ਸਕਣਗੇ ਲੇਕਿਨ ਸਮਾਜਿਕ ਦੂਰੀ ਤੇ ਦੂਜੀਆਂ ਸ਼ਰਤਾਂ ਦਾ ਧਿਆਨ ਰੱਖਣਾ ਪਵੇਗਾ | ਕੇਂਦਰ ਸਰਕਾਰ, ਪੰਜਾਬ ਸਰਕਾਰ ਦੇ ਦਫ਼ਤਰ ਵੀ ਆਮ ਵਾਂਗ ਕੰਮ ਕਰ ਸਕਣਗੇ ਲੇਕਿਨ ਵਿਭਾਗੀ ਮੁਖੀਆਂ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਹ ਦਫ਼ਤਰਾਂ ਵਿਚ ਸਮਾਜਿਕ ਦੂਰੀ ਤੇ ਮਾਸਕ ਦੀ ਵਰਤੋਂ ਨੂੰ ਲਾਜ਼ਮੀ ਬਣਾਉਣ ਅਤੇ ਦਫ਼ਤਰਾਂ ਵਿਚ ਭੀੜ ਤੋਂ ਬਚਣ ਲਈ ਉਹ ਮੁਲਾਜ਼ਮਾਂ ਦੇ ਆਉਣ ਜਾਣ ਦੇ ਸਮੇਂ ਵਿਚ ਵੀ ਤਬਦੀਲੀ ਕਰ ਸਕਦੇ ਹਨ | ਸਰਕਾਰ ਦੇ ਸਾਰੇ ਮੁਲਾਜ਼ਮ ਹੁਣ ਬਿਨ੍ਹਾਂ ਕਿਸੇ ਪਰਮਿਟ ਅਤੇ ਪਾਸ ਦੇ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਆ ਜਾ ਸਕਣਗੇ | ਇਸੇ ਤਰ੍ਹਾਂ ਸਿੱਖਿਆ ਸੰਸਥਾਵਾਂ ਜਿਨ੍ਹਾਂ ਵਲੋਂ ਆਨ ਲਾਈਨ ਪੜ੍ਹ•ਾਈ ਜਾਰੀ ਰੱਖੀ ਜਾ ਰਹੀ ਹੈ ਅਤੇ ਪ੍ਰਾਈਵੇਟ ਸੰਸਥਾਵਾਂ ਦੇ ਦਫ਼ਤਰ ਵੀ ਸਮਾਜਿਕ ਦੂਰੀ ਅਤੇ ਦੂਜੇ ਜ਼ਰੂਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰ ਸਕਣਗੇ | ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਭਾਵੇਂ ਲੋਕਾਂ ਦੇ ਸਮਾਜਿਕ ਮਿਲਣ ਜੁਲਣ 'ਤੇ ਪਾਬੰਦੀ ਨਹੀਂ ਲੇਕਿਨ ਕਿਸੇ ਥਾਂ ਇਸ ਮੰਤਵ ਲਈ ਇਕੱਠ ਵੀ ਨਹੀਂ ਕੀਤਾ ਜਾ ਸਕੇਗਾ |

ਸੂਬੇ 'ਚ 10 ਨਵੇਂ ਮਾਮਲੇ

ਚੰਡੀਗੜ੍ਹ, 31 ਮਈ (ਬਿਊਰੋ ਚੀਫ਼)-ਪੰਜਾਬ ਸਰਕਾਰ ਵਲੋਂ ਸੂਬੇ ਵਿਚ ਕੋਵਿਡ 19 ਸਬੰਧੀ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਅੱਜ ਸੂਬੇ ਵਿਚ ਕੋਰੋਨਾ ਦੇ 10 ਨਵੇਂ ਪਾਜ਼ੀਟਿਵ ਕੇਸ ਰਿਪੋਰਟ ਹੋਏ, ਜਿਨ੍ਹਾਂ ਵਿਚੋਂ ਅੰਮਿ੍ਤਸਰ 'ਚ 5, ਲੁਧਿਆਣਾ 'ਚ 4 ਤੇ ਜਲੰਧਰ ਵਿਚ 1 ਮਾਮਲਾ ...

ਪੂਰੀ ਖ਼ਬਰ »

ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀ ਦੇ ਪਰਿਵਾਰ 'ਤੇ ਚੰਡੀਗੜ੍ਹ 'ਚ ਹਮਲਾ

ਚੰਡੀਗੜ੍ਹ, 31 ਮਈ (ਅਜੀਤ ਬਿਊਰੋ)- ਅੱਜ ਚੰਡੀਗੜ੍ਹ ਦੇ ਸੈਕਟਰ 33 'ਚ ਪੰਜਾਬ ਦੇ ਇਕ ਵੱਡੇ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਦੇ ਭਰਾ ਰਾਕੇਸ਼ ਸਿੰਗਲਾ ਜੋ ਚੰਡੀਗੜ੍ਹ 'ਚ ਹੋਟਲ ਦਾ ਕਾਰੋਬਾਰ ਕਰਦਾ ਹੈ, ਦੇ ਨਿਵਾਸ ਅਸਥਾਨ ਕੋਠੀ ਨੰਬਰ 1378 ਸੈਕਟਰ 33 ਵਿਖੇ ਇਕ ਕਾਰ 'ਤੇ ਆਏ 4 ...

ਪੂਰੀ ਖ਼ਬਰ »

ਝੋਨੇ ਦੇ ਬੀਜ ਘੁਟਾਲੇ ਦਾ ਪਰਦਾਫਾਸ਼

ਲੁਧਿਆਣਾ ਤੋਂ ਨਿੱਜੀ ਫ਼ਰਮ ਦਾ ਮਾਲਕ ਕਾਬੂ

ਚੰਡੀਗੜ੍ਹ, 31 ਮਈ (ਅਜੀਤ ਬਿਊਰੋ)-ਪੰਜਾਬ ਪੁਲਿਸ ਨੇ ਲੁਧਿਆਣਾ ਤੋਂ ਇਕ ਨਿੱਜੀ ਬੀਜ ਫ਼ਰਮ ਦੇ ਮਾਲਕ ਦੀ ਗਿ੍ਫ਼ਤਾਰੀ ਨਾਲ ਪੰਜਾਬ ਵਿਚ ਝੋਨੇ ਦੇ ਬੀਜ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਝੋਨੇ ਦੀਆਂ ਕੁਝ ਨਵੀਆਂ ਵਿਕਸਤ ਕਿਸਮਾਂ ਦੇ ਰੂਪ 'ਚ ਉਨ੍ਹਾਂ ਕਿਸਮਾਂ ਦੇ ...

ਪੂਰੀ ਖ਼ਬਰ »

ਜੀ-7 ਦੇਸ਼ਾਂ 'ਚ ਭਾਰਤ ਸਮੇਤ 4 ਨਵੇਂ ਦੇਸ਼ ਹੋ ਸਕਦੇ ਹਨ ਸ਼ਾਮਿਲ

ਟਰੰਪ ਵਲੋਂ ਹੋਰ ਨਵੇਂ ਮੈਂਬਰ ਬਣਾਉਣ ਦੀ ਮੰਗ ਸਿਆਟਲ, 31 ਮਈ (ਹਰਮਨਪ੍ਰੀਤ ਸਿੰਘ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਕਾਰਨ ਜੀ-7 ਦੇਸ਼ਾਂ ਦੀ ਬੈਠਕ ਅੱਗੇ ਪਾ ਦਿੱਤੀ ਹੈ ਅਤੇ ਉਨ੍ਹਾਂ ਇਸ 'ਚ ਹੋਰ ਨਵੇਂ ਦੇਸ਼ਾਂ ਨੂੰ ਸ਼ਾਮਿਲ ਕਰਨ ਦੀ ਇੱਛਾ ...

ਪੂਰੀ ਖ਼ਬਰ »

ਨਵੇਂ ਵਿਵਾਦਤ ਨਕਸ਼ੇ ਸਬੰਧੀ ਨਿਪਾਲ ਦੀ ਸੰਸਦ 'ਚ ਸੋਧ ਬਿੱਲ ਪੇਸ਼

ਨਕਸ਼ੇ ਦੁਆਰਾ ਨਾਜਾਇਜ਼ ਦਾਅਵਾ ਨਾ ਕੀਤਾ ਜਾਵੇ-ਭਾਰਤ ਨਵੀਂ ਦਿੱਲੀ, 31 ਮਈ (ਏਜੰਸੀ)-ਨਿਪਾਲ ਦੀ ਕਾਨੂੰਨ ਮੰਤਰੀ ਸ਼ਿਵਾ ਮਾਇਆ ਤੁੰਬਾਮਫੇ ਨੇ ਐਤਵਾਰ ਨੂੰ ਵਿਵਾਦਿਤ ਨਵੇਂ ਨਕਸ਼ੇ ਨੂੰ ਲੈ ਕੇ ਸੋਧ ਬਿੱਲ ਨੇਪਾਲੀ ਸੰਸਦ 'ਚ ਪੇਸ਼ ਕੀਤਾ | ਇਸ ਤੋਂ ਪਹਿਲਾਂ ਸਨਿੱਚਰਵਾਰ ...

ਪੂਰੀ ਖ਼ਬਰ »

185 ਜਹਾਜ਼ਾਂ ਰਾਹੀਂ 32,862 ਭਾਰਤੀ ਵਾਪਸ ਪਰਤੇ

8 ਜਹਾਜ਼ਾਂ ਰਾਹੀਂ ਅੰਮਿ੍ਤਸਰ ਹਵਾਈ ਅੱਡੇ 'ਤੇ 1545 ਅਤੇ ਚੰਡੀਗੜ੍ਹ ਹਵਾਈ ਅੱਡੇ 'ਤੇ 1 ਜਹਾਜ਼ ਰਾਹੀਂ 328 ਵਿਅਕਤੀ ਪੁੱਜੇ ਲੁਧਿਆਣਾ, 31 ਮਈ (ਪੁਨੀਤ ਬਾਵਾ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਦੁਨੀਆ ਦੇ ਵੱਖ-ਵੱਖ ਰਾਜਾਂ ਵਿਚ ਫਸੇ ਭਾਰਤੀਆਂ ਦੀ ਦੇਸ਼ ਵਾਪਸੀ ਪਿਛਲੇ 15 ...

ਪੂਰੀ ਖ਼ਬਰ »

ਸ੍ਰੀ ਨਨਕਾਣਾ ਸਾਹਿਬ 'ਚ ਕੋਰੋਨਾ ਨਾਲ ਇਕ ਹੋਰ ਸਿੱਖ ਦੀ ਮੌਤ

ਪਾਕਿ 'ਚ ਮੌਤਾਂ ਦੀ ਗਿਣਤੀ 1447 ਹੋਈ ਅੰਮਿ੍ਤਸਰ, 31 ਮਈ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਲਗਾਤਾਰ ਵਧ ਰਹੇ ਕੋਰੋਨਾ ਸੰਕਟ ਦੀ ਲਪੇਟ 'ਚ ਉੱਥੋਂ ਦੇ ਕਈ ਸਿੱਖ ਪਰਿਵਾਰ ਵੀ ਆ ਚੁੱਕੇ ਹਨ | ਜਿਨ੍ਹਾਂ 'ਚੋਂ ਦੋ ਤੋਂ ਵਧੇਰੇ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ | ਇਸ ਦੀ ਪੁਸ਼ਟੀ ...

ਪੂਰੀ ਖ਼ਬਰ »

ਅੱਜ ਤੋਂ ਸ਼ੁਰੂ ਹੋਵੇਗੀ 'ਇਕ ਰਾਸ਼ਟਰ, ਇਕ ਰਾਸ਼ਨ ਕਾਰਡ' ਯੋਜਨਾ

ਨਵੀਂ ਦਿੱਲੀ, 31 ਮਈ (ਏਜੰਸੀ)-ਅੱਜ ਤੋਂ ਪੂਰੇ ਦੇਸ਼ 'ਚ ਇਕ ਰਾਸ਼ਟਰ, ਇਕ ਕਾਰਡ ਯੋਜਨਾ ਦੀ ਵਿਵਸਥਾ ਸ਼ੁਰੂ ਹੋਣ ਜਾ ਰਹੀ ਹੈ | ਇਸ ਯੋਜਨਾ ਨਾਲ ਮੁੱਖ ਤੌਰ 'ਤੇ 67 ਕਰੋੜ ਗ਼ਰੀਬ ਲੋਕਾਂ ਨੂੰ ਫ਼ਾਇਦਾ ਪਹੁੰਚੇਗਾ | ਕੇਂਦਰ ਸਰਕਾਰ ਦੀ ਇਕ ਰਾਸ਼ਟਰ, ਇਕ ਰਾਸ਼ਨ ਕਾਰਡ ਯੋਜਨਾ ...

ਪੂਰੀ ਖ਼ਬਰ »

ਪੁਣਛ 'ਚ ਪਾਕਿ ਵਲੋਂ ਜੰਗਬੰਦੀ ਦੀ ਉਲੰਘਣਾ

ਸ੍ਰੀਨਗਰ, 31 ਮਈ (ਮਨਜੀਤ ਸਿੰਘ)- ਜ਼ਿਲੇ੍ਹ ਪੁਣਛ 'ਚ ਪਾਕਿਸਤਾਨ ਦੀ ਇਕ ਹੋਰ ਜੰਗਬੰਦੀ ਦੀ ਉਲੰਘਣਾ 'ਚ ਇਕ ਨਾਗਰਿਕ ਜ਼ਖਮੀ ਹੋ ਗਿਆ, ਜਦਕਿ 2 ਮਕਾਨਾਂ ਨੂੰ ਨੁਕਸਾਨ ਪਹੁੰਚਿਆਂ | ਸਰਕਾਰੀ ਬੁਲਾਰੇ ਅਨੁਸਾਰ ਪਾਕਿ ਫ਼ੌਜ ਨੇ ਪੁਣਛ ਦੇ ਬਾਲਾਕੋਟ ਅਤੇ ਮੈਂਢਰ ਸੈਕਟਰਾਂ 'ਚ ...

ਪੂਰੀ ਖ਼ਬਰ »

ਦੁਨੀਆ 'ਚ ਪੀੜਤਾਂ ਦੀ ਗਿਣਤੀ 62 ਲੱਖ ਤੋਂ ਟੱਪੀ

ਪੈਰਿਸ, 31 ਮਈ (ਏਜੰਸੀ)-ਵਿਸ਼ਵ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ | ਦੁਨੀਆ 'ਚ ਇਸ ਵਾਇਰਸ ਨਾਲ ਹੁਣ ਤੱਕ 62 ਲੱਖ 07 ਹਜ਼ਾਰ 721 ਲੋਕ ਪੀੜਤ ਹਨ ਅਤੇ 3 ਲੱਖ 72 ਹਜ਼ਾਰ 036 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 27 ਲੱਖ 69 ਹਜ਼ਾਰ 850 ਲੋਕ ਠੀਕ ਵੀ ਹੋਏ ਹਨ | ਇਸ ਦੇ ਨਾਲ ਹੀ ...

ਪੂਰੀ ਖ਼ਬਰ »

ਝਾਰਖੰਡ ਵਿਚ ਨਕਸਲੀ ਹਮਲੇ 'ਚ 2 ਜਵਾਨ ਸ਼ਹੀਦ

ਚਾਈਬਾਸਾ, 31 ਮਈ (ਪੀ. ਟੀ. ਆਈ.)-ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ 'ਚ ਨਕਸਲੀਆਂ ਵਲੋਂ ਪੁਲਿਸ ਟੀਮ 'ਤੇ ਕੀਤੇ ਹਮਲੇ 'ਚ ਪੁਲਿਸ ਦਾ ਇਕ ਸੀਨੀਅਰ ਅਧਿਕਾਰੀ ਅਤੇ ਕਾਂਸਟੇਬਲ ਸ਼ਹੀਦ ਹੋ ਗਏ | ਪੁਲਿਸ ਸੁਪਰਡੈਂਟ ਇੰਦਰਜੀਤ ਮਾਹਾਤਾ ਨੇ ਦੱਸਿਆ ਕਿ ਪੁਲਿਸ ਟੀਮ ਨੂੰ ਜੋਨੋ ...

ਪੂਰੀ ਖ਼ਬਰ »

ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲ ਗੱਡੀਆਂ

ਨਵੀਂ ਦਿੱਲੀ, 31 ਮਈ (ਏਜੰਸੀ)-ਰੇਲਵੇ ਨੇ ਅੱਜ ਦੱਸਿਆ ਹੈ ਕਿ ਉਸ ਵਲੋਂ ਇਕ ਜੂਨ ਤੋਂ 200 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਵਿਚ 1.45 ਲੱਖ ਤੋਂ ਵੱਧ ਲੋਕ ਪਹਿਲੇ ਦਿਨ ਸਫ਼ਰ ਕਰ ਸਕਣਗੇ | ਰੇਲਵੇ ਨੇ ਦੱਸਿਆ ਕਿ ਕਰੀਬ 26 ਲੱਖ ਲੋਕਾਂ ਨੇ ਇਕ ਤੋਂ 30 ਜੂਨ ...

ਪੂਰੀ ਖ਼ਬਰ »

ਕਸ਼ਮੀਰ ਦੇ ਉੱਘੇ ਸਿੱਖ ਨੇਤਾ ਜਨਕ ਸਿੰਘ ਸੋਢੀ ਨਹੀਂ ਰਹੇ

ਸ੍ਰੀਨਗਰ, 31 ਮਈ (ਮਨਜੀਤ ਸਿੰਘ)-ਕਸ਼ਮੀਰ ਵਾਦੀ ਦੇ ਇਕ ਉੱਘੇ ਰਾਜਨੀਤਕ, ਧਾਰਮਿਕ ਤੇ ਸਮਾਜਸੇਵੀ ਨੇਤਾ ਜਨਕ ਸਿੰਘ ਸੋਢੀ ਦਾ ਐਤਵਾਰ ਨੂੰ ਸ੍ਰੀਨਗਰ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ | ਕਈ ਦਹਾਕਿਆਂ ਤੱਕ ਕਸ਼ਮੀਰ ਦੀ ਰਾਜਨੀਤੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

13 ਤੋਂ 15 ਸਾਲ ਦੇ 4 ਕਰੋੜ ਬੱਚੇ ਤੰਬਾਕੂ ਉਤਪਾਦਾਂ ਦੀ ਕਰਦੇ ਹਨ ਵਰਤੋਂ

ਸੰਯੁਕਤ ਰਾਸ਼ਟਰ, 31 ਮਈ (ਏਜੰਸੀ)- ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੰਦਿਆਂ ਦੱਸਿਆ ਕਿ ਯੁਵਕਾਂ ਨੂੰ ਆਪਣੇ ਉਤਪਾਦਾਂ ਦਾ ਸ਼ਿਕਾਰ ਬਣਾਉਣ ਲਈ ਤੰਬਾਕੂ ਇੰਡਸਟਰੀ ਵਲੋਂ ਹਰ ਸਾਲ 9 ਅਰਬ ਡਾਲਰ (ਕਰੀਬ 68 ਹਜ਼ਾਰ ਕਰੋੜ ਰੁਪਏ) ਮਸ਼ਹੂਰੀ 'ਤੇ ਖਰਚ ਕੀਤੇ ਜਾਂਦੇ ਹਨ, ਜਿਸ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX