ਤਾਜਾ ਖ਼ਬਰਾਂ


ਮੀਂਹ ਕਾਰਨ ਅੰਮ੍ਰਿਤਸਰ ਦੇ ਮਾਲ ਰੋਡ ਦੀ ਸੜਕ ਦਾ ਇਕ ਹਿੱਸਾ ਹੇਠਾਂ ਧਸਿਆਂ
. . .  18 minutes ago
ਅੰਮ੍ਰਿਤਸਰ, 20 ਜੂਨ (ਹਰਮਿੰਦਰ ਸਿੰਘ)- ਅੰਮ੍ਰਿਤਸਰ ਵਿਚ ਅੱਜ ਪਏ ਕੁੱਝ ਸਮੇਂ ਦੇ ਮੀਂਹ ਕਾਰਨ ਮਾਲ ਰੋਡ ਵਿਖੇ ਪਾਇਆ ਗਿਆ ਸਟੋਰਸ ਸੀਵਰੇਜ ਜਾਮ ਹੋ ਗਿਆ, ਜਿਸ ਕਾਰਨ ਸੜਕ ਦਾ ਵੱਡਾ ਹਿੱਸਾ ਇਕ ਵਾਰ ਫਿਰ ਜ਼ਮੀਨ ਵਿਚ ਧਸ ਗਿਆ। ਜਿਸ ਦੇ ਚੱਲਦਿਆਂ ਮਾਲ ਰੋਡ...
ਵਿਸ਼ਵ ਕੱਪ 2019 : ਆਸਟ੍ਰੇਲੀਆ 6 ਓਵਰਾਂ ਮਗਰੋਂ 31/0 'ਤੇ
. . .  27 minutes ago
ਹਾਰਡ ਕੌਰ ਖਿਲਾਫ ਰਾਜਧ੍ਰੋਹ ਦਾ ਮਾਮਲਾ ਦਰਜ, ਯੋਗੀ ਤੇ ਭਾਗਵਤ ਖਿਲਾਫ ਕੀਤੀ ਸੀ ਟਿੱਪਣੀ
. . .  37 minutes ago
ਵਾਰਾਨਸੀ, 20 ਜੂਨ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਤੇ ਆਰ.ਐਸ.ਐਸ. ਚੀਫ਼ ਮੋਹਨ ਭਾਗਵਤ ਖਿਲਾਫ ਆਪਣੇ ਫੇਸਬੁੱਕ ਪੇਜ 'ਤੇ ਟਿੱਪਣੀ ਕਰਨ 'ਤੇ ਪ੍ਰਸਿੱਧ ਰੈਪਰ ਹਾਰਡ ਕੌਰ ਖਿਲਾਫ ਰਾਜਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵਾਰਾਨਸੀ ਦੇ ਵਕੀਲ...
ਪਾਰਟੀ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਇਸ ਦਾ ਫੈਸਲਾ ਮੈਂ ਨਹੀਂ ਕਰਾਂਗਾ - ਰਾਹੁਲ ਗਾਂਧੀ
. . .  1 minute ago
ਨਵੀਂ ਦਿੱਲੀ, 20 ਜੂਨ - ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਪ੍ਰਕਿਰਿਆ 'ਚ ਉਹ ਸ਼ਾਮਲ ਨਹੀਂ ਹੋਣਗੇ। ਪਿਛਲੇ ਮਹੀਨੇ ਲੋਕ ਸਭਾ ਚੋਣਾਂ 'ਚ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣੇ ਅਹੁਦੇ ਤੋਂ ਅਸਤੀਫ਼ੇ ਦੀ...
ਵਿਸ਼ਵ ਕੱਪ 2019 : ਆਸਟ੍ਰੇਲੀਆ ਬਨਾਮ ਬੰਗਲਾਦੇਸ਼, ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 1 hour ago
ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਮਿਲੀ ਉਮਰ ਕੈਦ ਦੀ ਸਜ਼ਾ
. . .  about 1 hour ago
ਜਾਮਨਗਰ, 20 ਜੂਨ - ਗੁਜਰਾਤ ਦੇ ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਜਾਮਨਗਰ ਕੋਰਟ ਨੇ 30 ਸਾਲ ਪਹਿਲਾ ਹਿਰਾਸਤ ਵਿਚ ਹੋਈ ਇਕ ਮੌਤ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉੱਥੇ ਹੀ ਇਸ ਮਾਮਲੇ ਵਿਚ ਇਕ ਹੋਰ...
ਹਿੰਦ ਪਾਕਿ ਕੌਮੀ ਸਰਹੱਦ ਤੋਂ ਸਾਢੇ 26 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ
. . .  about 1 hour ago
ਫ਼ਿਰੋਜ਼ਪੁਰ 20 ਜੂਨ (ਜਸਵਿੰਦਰ ਸਿੰਘ ਸੰਧੂ) - ਨਸ਼ਾ ਤਸਕਰਾਂ ਵੱਲੋਂ ਪਾਕਿਸਤਾਨ ਤੋਂ ਭੇਜੀਆਂ ਗਈਆਂ ਨਸ਼ੇ ਦੀਆਂ ਦੋ ਖੇਪਾਂ ਨੂੰ ਭਾਰਤ ਅੰਦਰ ਦਾਖ਼ਲ ਹੋਣ ਤੋਂ ਅਸਫ਼ਲ ਬਣਾਉਂਦਿਆਂ ਬੀ ਐਸ ਐਫ ਅਤੇ ਪੰਜਾਬ ਪੁਲੀਸ ਨੇ ਸਾਢੇ 26 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਫੜਨ ਵਿਚ...
ਜਲੰਧਰ 'ਚ ਮੀਂਹ ਸਮੇਤ ਹੋਈ ਗੜੇਮਾਰੀ
. . .  about 1 hour ago
ਜਲੰਧਰ, 20 ਜੂਨ - ਅੱਜ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਭਾਰੀ ਮੀਂਹ ਤੇ ਗੜੇਮਾਰੀ ਹੋਈ ਹੈ। ਜਿਸ ਨਾਲ ਲੋਕਾਂ ਨੂੰ ਪੈ ਰਹੀ ਸਖ਼ਤ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ। ਉੱਥੇ ਹੀ ਜਲੰਧਰ ਵਿਚ ਵੀ ਮੀਂਹ ਸਮੇਤ ਗੜੇਮਾਰੀ ਹੋਣ ਨਾਲ ਮੌਸਮ ਵਿਚ ਠੰਢਕ ਛਾ ਗਈ ਤੇ ਮੌਸਮ ਸੁਹਾਵਣਾ...
ਲਾਪਤਾ ਹੋਏ ਪਰਿਵਾਰ ਵਿਚੋਂ ਇਕ ਮਹਿਲਾ ਦੀ ਮਿਲੀ ਲਾਸ਼
. . .  about 1 hour ago
ਜਗਦੇਵ ਕਲਾਂ/ਅਜਨਾਲਾ, 20 ਜੂਨ (ਸ਼ਰਨਜੀਤ ਸਿੰਘ/ ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੇ ਪਿੰਡ ਤੇੜਾਂ ਖ਼ੁਰਦ 'ਚ ਪਰਿਵਾਰ ਗੁੰਮਸ਼ੁਦਗੀ ਮਾਮਲੇ ਵਿਚ ਇਕ ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ। ਪਿੰਡ ਜਗਦੇਵ ਕਲਾਂ ਕੋਲ ਵਗਦੀ ਨਹਿਰ ਵਿਚੋਂ ਮਹਿਲਾ ਦਵਿੰਦਰ ਕੌਰ ਦੀ...
ਸੜਕ ਦੁਰਘਟਨਾ ਵਿਚ ਔਰਤ ਦੀ ਮੌਤ
. . .  about 2 hours ago
ਜੰਡਿਆਲਾ ਮੰਜਕੀ, 20 ਜੂਨ (ਸੁਰਜੀਤ ਸਿੰਘ ਜੰਡਿਆਲਾ) - ਪੁਲਿਸ ਚੌਕੀ ਜੰਡਿਆਲਾ ਥਾਣਾ ਸਦਰ ਜਲੰਧਰ ਅਧੀਨ ਆਉਂਦੇ ਪਿੰਡ ਕੰਗਣੀਵਾਲ ਵਿਚ ਅੱਜ ਸਵੇਰੇ ਸੜਕ ਦੁਰਘਟਨਾ ਵਿਚ ਇੱਕ ਔਰਤ ਦੀ ਮੌਤ ਹੋ ਗਈ। ਜੰਡਿਆਲਾ ਵੱਲੋਂ ਜਾ ਰਹੇ ਟਰੈਕਟਰ- ਟਰਾਲੀ ਦੀ ਹੁੱਕ...
ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਜਲੰਧਰ ਦੇ ਡੀ.ਸੀ. ਨੂੰ ਦਿੱਤਾ ਮੰਗ ਪੱਤਰ
. . .  about 2 hours ago
ਜਲੰਧਰ, 20 ਜੂਨ - ਅੱਜ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦਾ ਇਕ ਵਫਦ ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਨੂੰ ਮਿਲਿਆ। ਵਫਦ ਦਾ ਕਹਿਣਾ ਸੀ ਕਿ ਕਾਂਗਰਸ ਸਰਕਾਰ ਗਰੀਬਾਂ ਨਾਲ ਧੱਕਾ ਕਰ ਰਹੀ ਹੈ ਤੇ ਹਲਕਾ ਇੰਚਾਰਜ ਸਿਰਫ ਕਾਂਗਰਸੀ ਵਰਕਰਾਂ ਦੇ ਹੀ ਨੀਲੇ ਕਾਰਡ...
550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਉੱਚ ਪੱਧਰੀ ਮੀਟਿੰਗ ਦੀ ਕੈਪਟਨ ਨੇ ਕੀਤੀ ਪ੍ਰਧਾਨਗੀ
. . .  about 2 hours ago
ਚੰਡੀਗੜ੍ਹ, 20 ਜੂਨ - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਬਣਾਈ ਗਈ ਐਗਜ਼ੀਕਿਊਟਿਵ ਕਮੇਟੀ ਦੀ ਉੱਚ ਪੱਧਰੀ ਮੀਟਿੰਗ ਹੋਈ, ਜਿਸ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨਗੀ ਕੀਤੀ। ਕੈਪਟਨ ਅਮਰਿੰਦਰ ਸਿੰਘ...
ਮੋਦੀ 'ਤੇ ਸਵਾਲ ਖੜੇ ਕਰਨ ਵਾਲਾ ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ 30 ਸਾਲ ਪੁਰਾਣੇ ਮਾਮਲੇ 'ਚ ਦੋਸ਼ੀ ਕਰਾਰ
. . .  about 2 hours ago
ਅਹਿਮਦਾਬਾਦ, 20 ਜੂਨ - ਗੁਜਰਾਤ ਦੇ ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਜਾਮਨਗਰ ਕੋਰਟ ਨੇ 30 ਸਾਲ ਪਹਿਲਾ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਇਸ ਮਾਮਲੇ ਵਿਚ ਸੰਜੀਵ ਭੱਟ ਨੂੰ ਸਜ਼ਾ ਸੁਣਾਏਗੀ। ਇਸ ਮਾਮਲੇ...
ਜੰਡਿਆਲਾ ਗੁਰੂ ਵਿਖੇ ਹਨੇਰੀ ਉਪਰੰਤ ਹੋਈ ਬਾਰਸ਼
. . .  about 2 hours ago
ਜੰਡਿਆਲਾ ਗੁਰੂ, 20 ਜੂਨ - (ਰਣਜੀਤ ਸਿੰਘ ਜੋਸਨ)- ਅੱਤ ਦੀ ਗਰਮੀ ਤੋਂ ਬਾਅਦ ਅੱਜ ਜੰਡਿਆਲਾ ਗੁਰੂ ਵਿਖੇ ਆਈ ਤੇਜ਼ ਹਨੇਰੀ ਉਪਰੰਤ ਹੋਈ ਬਾਰਸ਼ ਨਾਲ ਸ਼ਹਿਰ ਵਾਸੀਆਂ ਨੂੰ ਕਾਫੀ ਰਾਹਤ...
ਰਾਂਚੀ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣਗੇ ਨਰਿੰਦਰ ਮੋਦੀ
. . .  about 3 hours ago
ਰਾਂਚੀ, 20 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਝਾਰਖੰਡ ਦੀ ਰਾਜਧਾਨੀ ਰਾਂਚੀ ਸਥਿਤ ਪ੍ਰਭਾਤ ਗਰਾਊਂਡ ਵਿਚ ਸਥਾਨਕ ਲੋਕਾਂ ਨਾਲ 65 ਮਿੰਟ ਦੇ ਕਰੀਬ ਯੋਗਾ ਦੇ ਵੱਖ ਵੱਖ ਆਸਨਾਂ ਦਾ ਪ੍ਰਦਰਸ਼ਨ ਕਰਨਗੇ। ਪ੍ਰਧਾਨ ਮੰਤਰੀ...
ਬਾਰਿਸ਼ ਨੇ ਗੁਰੂ ਨਗਰੀ ਵਿਚ ਮੌਸਮ ਕੀਤਾ ਸੁਹਾਵਣਾ
. . .  about 3 hours ago
ਰੇਲਵੇ ਗੇਟਮੈਨ ਦੀ ਕਵਾਟਰ ਵਿਚੋਂ ਮਿਲੀ ਲਾਸ਼
. . .  about 3 hours ago
ਇਕ ਰਾਸ਼ਟਰ, ਇਕ ਚੋਣ ਸਮੇਂ ਦੀ ਮੰਗ, ਲਗਾਤਾਰ ਚੋਣ ਹੋਣ ਨਾਲ ਵਿਕਾਸ 'ਚ ਪੈਂਦੀ ਹੈ ਰੁਕਾਵਟ - ਰਾਸ਼ਟਰਪਤੀ
. . .  about 3 hours ago
ਏ.ਐਨ 32 ਜਹਾਜ਼ ਹਾਦਸਾ : 6 ਮ੍ਰਿਤਕ ਦੇਹਾਂ ਤੇ 7 ਦੇ ਅਵਸ਼ੇਸ਼ ਬਰਾਮਦ
. . .  about 3 hours ago
ਸਰਜੀਕਲ ਸਟ੍ਰਾਈਕ ਤੇ ਏਅਰ ਸਟ੍ਰਾਈਕ ਕਰਕੇ ਭਾਰਤ ਨੇ ਆਪਣੇ ਇਰਾਦੇ ਪ੍ਰਗਟ ਕੀਤੇ - ਰਾਸ਼ਟਰਪਤੀ
. . .  about 4 hours ago
ਅੱਤਵਾਦ ਖਿਲਾਫ ਪੂਰਾ ਵਿਸ਼ਵ ਭਾਰਤ ਨਾਲ - ਰਾਸ਼ਟਰਪਤੀ
. . .  about 4 hours ago
ਚੰਦਰਯਾਨ 2 ਨੂੰ ਲਾਂਚ ਕਰਨ ਦੀ ਤਿਆਰੀ 'ਚ ਵਿਗਿਆਨੀ - ਰਾਸ਼ਟਰਪਤੀ
. . .  about 4 hours ago
ਕੂੜੇ ਦਾ ਇਸਤੇਮਾਲ ਸੜਕ ਬਣਾਉਣ ਲਈ ਹੋ ਰਿਹਾ ਹੈ - ਰਾਸ਼ਟਰਪਤੀ
. . .  about 4 hours ago
ਜੀ.ਐਸ.ਟੀ. ਨੂੰ ਸਰਲ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ - ਰਾਸ਼ਟਰਪਤੀ
. . .  about 4 hours ago
ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ - ਰਾਸ਼ਟਰਪਤੀ
. . .  about 4 hours ago
ਭਾਰਤ ਸਭ ਤੋਂ ਵੱਧ ਸਟਾਰਟ ਅੱਪ ਵਾਲੇ ਦੇਸ਼ਾਂ ਵਿਚ ਸ਼ਾਮਲ, ਉੱਚ ਸਿੱਖਿਆ 'ਚ ਸੀਟਾਂ ਦੀ ਗਿਣਤੀ ਡੇਢ ਗੁਣਾ ਕੀਤੀ ਜਾਵੇਗੀ - ਰਾਸ਼ਟਰਪਤੀ
. . .  about 4 hours ago
ਤਿੰਨ ਤਲਾਕ, ਹਲਾਲਾ ਵਰਗੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਦੀ ਲੋੜ - ਰਾਸ਼ਟਰਪਤੀ
. . .  about 4 hours ago
3 ਕਰੋੜ ਦਿਹਾਤੀ ਔਰਤਾਂ ਨੂੰ ਲੋਨ ਦਿੱਤਾ ਗਿਆ - ਰਾਸ਼ਟਰਪਤੀ ਕੋਵਿੰਦ
. . .  about 4 hours ago
ਸਸਤੀ ਦਵਾਈਆਂ ਲਈ 5300 ਜਨ ਔਸ਼ਧੀ ਕੇਂਦਰ ਖੋਲੇ ਗਏ - ਰਾਸ਼ਟਰਪਤੀ ਕੋਵਿੰਦ
. . .  about 4 hours ago
ਆਯੁਸ਼ਮਾਨ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ - ਰਾਸ਼ਟਰਪਤੀ ਕੋਵਿੰਦ
. . .  about 4 hours ago
ਡੇਅਰੀ ਤੇ ਮੱਛੀ ਪਾਲਣ ਨਾਲ ਕਿਸਾਨਾਂ ਦੀ ਆਮਦਨੀ ਵਧੇਗੀ - ਰਾਸ਼ਟਰਪਤੀ ਕੋਵਿੰਦ
. . .  about 4 hours ago
ਆਉਣ ਵਾਲੀ ਪੀੜੀ ਲਈ ਪਾਣੀ ਬਚਾਉਣਾ ਹੋਵੇਗਾ - ਰਾਸ਼ਟਰਪਤੀ ਕੋਵਿੰਦ
. . .  about 4 hours ago
ਨਵੇਂ ਮੰਤਰਾਲਾ ਨਾਲ ਜਲ ਰਾਖਵੇਂਕਰਨ ਨੂੰ ਪ੍ਰਭਾਵੀ ਬਣਾਇਆ ਜਾਵੇਗਾ - ਰਾਸ਼ਟਰਪਤੀ ਕੋਵਿੰਦ
. . .  about 4 hours ago
3 ਕਰੋੜ ਛੋਟੇ ਦੁਕਾਨਦਾਰਾਂ ਨੂੰ ਮਿਲੇਗਾ ਲਾਭ - ਰਾਸ਼ਟਰਪਤੀ ਕੋਵਿੰਦ
. . .  about 4 hours ago
2022 ਤੱਕ ਨਵੇਂ ਭਾਰਤ ਦੇ ਟੀਚੇ ਨੂੰ ਪੂਰਾ ਕੀਤਾ ਜਾਵੇਗਾ ਤੇ ਲੋਕਾਂ ਨੂੰ ਆਤਮ ਸਨਮਾਨ ਨਾਲ ਜਿਉਣਾ ਸਿਖਾਇਆ ਜਾਵੇਗਾ - ਰਾਸ਼ਟਰਪਤੀ ਕੋਵਿੰਦ
. . .  about 4 hours ago
ਲੋਕ ਸਭਾ ਚੋਣਾਂ 'ਚ 61 ਕਰੋੜ ਤੋਂ ਵੱਧ ਨਾਗਰਿਕਾਂ ਨੇ ਵੋਟ ਪਾ ਕੇ ਬਣਾਇਆ ਨਵਾਂ ਰਿਕਾਰਡ - ਰਾਸ਼ਟਰਪਤੀ
. . .  about 4 hours ago
ਮਾਹੀ ਗਿੱਲ ਤੇ ਵੈੱਬ ਸੀਰੀਜ਼ ਦੀ ਟੀਮ 'ਤੇ ਹਮਲਾ ਕਰਨ ਦੇ ਮਾਮਲੇ 'ਚ 7 ਗ੍ਰਿਫ਼ਤਾਰ
. . .  6 minutes ago
ਸੰਸਦ ਨੂੰ ਸੰਬੋਧਨ ਕਰ ਰਹੇ ਹਨ ਰਾਸ਼ਟਰਪਤੀ
. . .  about 4 hours ago
ਸੰਸਦ ਵੱਲ ਰਵਾਨਾ ਹੋਇਆ ਰਾਸ਼ਟਰਪਤੀ ਦਾ ਕਾਫ਼ਲਾ
. . .  about 5 hours ago
ਜੁਝਾਰੂ ਬੰਗਲਾਦੇਸ਼ ਅੱਜ ਆਸਟ੍ਰੇਲੀਆ ਨਾਲ ਕਰੇਗਾ ਮੁਕਾਬਲਾ
. . .  about 5 hours ago
ਰੇਤੇ ਦੇ ਭਰੇ ਟਰਾਲੇ ਨੇ ਦੋ ਉੱਭਰਦੇ ਨੌਜਵਾਨਾਂ ਨੂੰ ਲਿਆ ਆਪਣੀ ਲਪੇਟ 'ਚ, ਦਰਦਨਾਕ ਮੌਤ
. . .  about 5 hours ago
ਦੁਬਈ 'ਚ ਭਾਰਤੀ ਜੌੜੇ ਵੱਲੋਂ ਤਸੀਹੇ ਦੇਣ ਤੇ ਭੁੱਖਾਂ ਰੱਖਣ ਕਾਰਨ ਮਾਂ ਦੀ ਹੋਈ ਮੌਤ
. . .  about 5 hours ago
ਮਹਾਰਾਸ਼ਟਰ 'ਚ ਲੱਗੇ ਭੁਚਾਲ ਦੇ ਝਟਕੇ
. . .  about 6 hours ago
ਨਹਿਰ 'ਚ ਡਿੱਗਿਆ ਵਾਹਨ, 7 ਬੱਚਿਆਂ ਦੀ ਵਹਿ ਜਾਣ ਦਾ ਖ਼ਦਸ਼ਾ
. . .  about 5 hours ago
ਰਾਸ਼ਟਰਪਤੀ ਅੱਜ ਸੰਸਦ 'ਚ ਕਰਨਗੇ ਸੰਬੋਧਨ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਨਿਊਜ਼ੀਲੈਂਡ-ਦੱਖਣੀ ਅਫਰੀਕਾ ਮੈਚ : ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਨੂੰ 4 ਵਿਕਟਾਂ ਨਾਲ ਹਰਾਇਆ
. . .  about 15 hours ago
ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਦੇ ਪੱਟ 'ਚ ਲੱਗੀ ਗੋਲੀ
. . .  1 day ago
ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ 242 ਦੌੜਾਂ ਦਾ ਦਿੱਤਾ ਟੀਚਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਹਾੜ ਸੰਮਤ 551
ਿਵਚਾਰ ਪ੍ਰਵਾਹ: ਭਵਿੱਖ ਨੂੰ ਸਾਕਾਰ ਕਰ ਦੇਣਾ ਹੀ ਸਭ ਤੋਂ ਵਧੀਆ ਪੇਸ਼ੀਨਗੋਈ ਹੈ। -ਜੋਸਲ ਕਾਫਮੈਨ

ਓਮ ਬਿਰਲਾ ਸਰਬਸੰਮਤੀ ਨਾਲ ਸਪੀਕਰ ਚੁਣੇ

ਵਿਰੋਧੀ ਧਿਰ ਨੇ ਨਿਰਪੱਖ ਰਹਿਣ ਦੀ ਕੀਤੀ ਅਪੀਲ
ਨਵੀਂ ਦਿੱਲੀ, 19 ਜੂਨ (ਉਪਮਾ ਡਾਗਾ ਪਾਰਥ)-ਭਾਜਪਾ ਦੇ ਸੀਨੀਅਰ ਸੰਸਦ ਮੈਂਬਰ ਓਮ ਬਿਰਲਾ ਸਰਬਸੰਮਤੀ ਨਾਲ 17ਵੀਂ ਲੋਕ ਸਭਾ ਦੇ ਸਪੀਕਰ ਚੁਣੇ ਗਏ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਰਲਾ ਦੇ ਨਾਂਅ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਮਰਥਨ ਦਿੱਤਾ | ਸਪੀਕਰ ਵਜੋਂ ਓਮ ਬਿਰਲਾ ਦੇ ਨਾਂਅ ਲਈ ਭਾਜਪਾ, ਕਾਂਗਰਸ, ਤਿ੍ਣਮੂਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬੀ. ਜੇ. ਡੀ. ਸਮੇਤ 13 ਪਾਰਟੀਆਂ ਨੇ ਪ੍ਰਸਤਾਵ ਸਦਨ 'ਚ ਪੇਸ਼ ਕੀਤੇ, ਜਿਸ ਤੋਂ ਬਾਅਦ ਪ੍ਰੋਟੇਮ ਸਪੀਕਰ ਵਰਿੰਦਰ ਕੁਮਾਰ ਨੇ ਜ਼ੁਬਾਨੀ ਵੋਟਿੰਗ ਕਰਵਾ ਕੇ ਉਨ੍ਹਾਂ ਨੂੰ 17ਵੀਂ ਲੋਕ ਸਭਾ ਲਈ ਸਪੀਕਰ ਐਲਾਨ ਦਿੱਤਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਪੀਕਰ ਦੀ ਚੋਣ ਸਬੰਧੀ ਨਿਰਧਾਰਤ ਅਮਲ ਮੁਕੰਮਲ ਹੋਣ ਤੋਂ ਬਾਅਦ ਖੁਦ ਬਿਰਲਾ ਨੂੰ ਸਪੀਕਰ ਦੀ ਕੁਰਸੀ ਤੱਕ ਛੱਡਣ ਗਏ | ਮੋਦੀ ਤੋਂ ਇਲਾਵਾ ਸਦਨ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਟੀ. ਐਮ. ਸੀ. ਦੇ ਸੰਦੀਪ ਬੰਧੋਪਾਧਿਆਏ ਸਮੇਤ ਵਿਰੋਧੀ ਧਿਰ ਦੇ ਕਈ ਨੇਤਾਵਾਂ ਨੇ ਵੀ ਨਵੇਂ ਸਪੀਕਰ ਨੂੰ ਸਨਮਾਨ ਦਿੰਦਿਆਂ ਸਪੀਕਰ ਦੀ ਕੁਰਸੀ ਤੱਕ ਉਨ੍ਹਾਂ ਨੂੰ ਛੱਡ ਕੇ ਆਏ |
17ਵੀਂ ਲੋਕ ਸਭਾ ਦੇ ਰਸਮੀ ਤੌਰ 'ਤੇ ਸਥਾਪਤ ਹੋਣ ਦੀ ਕਵਾਇਦ 'ਚ ਅੱਜ ਸਪੀਕਰ ਦੀ ਚੋਣ ਤੋਂ ਬਾਅਦ ਹੋਏ ਸਵਾਗਤੀ ਭਾਸ਼ਣ 'ਚ ਹੀ ਸੱਤਾ ਅਤੇ ਵਿਰੋਧੀ ਧਿਰ ਇਕ-ਦੂਜੇ ਨੂੰ ਨਿਸ਼ਾਨੇ 'ਤੇ ਲੈਂਦੇ ਨਜ਼ਰ ਆਏ | ਜਿਥੇ ਪ੍ਰਧਾਨ ਮੰਤਰੀ ਨੇ ਹਲਕੇ ਅੰਦਾਜ਼ 'ਚ ਤਨਜ਼ ਕਰਦਿਆਂ ਕਿਹਾ ਕਿ ਹੁਣ ਸਪੀਕਰ ਨੂੰ (ਕੇਂਦਰ ਦਾ ਬਹੁਮੱਤ ਹੋਣ ਕਾਰਨ) ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਉਥੇ ਵਿਰੋਧੀ ਧਿਰਾਂ ਨੇ ਚਿਤਾਵਨੀ ਦਿੰਦਿਆਂ ਚੁਣੀ ਹੋਈ ਸਰਕਾਰ ਨੂੰ ਤਾਨਾਸ਼ਾਹੀ ਰਵੱਈਆ ਅਖ਼ਤਿਆਰ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ | ਇਸ ਤੋਂ ਪਹਿਲਾਂ ਮੋਦੀ ਨੇ ਬਿਰਲਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਸਖ਼ਤ ਸਿਆਸਤ ਦਾ ਜ਼ਮਾਨਾ ਨਹੀਂ ਹੈ | ਹੁਣ ਜਨ-ਅੰਦੋਲਨ ਦੀ ਥਾਂ 'ਤੇ ਜਨ ਸੇਵਾ ਨੂੰ ਤਰਜੀਹ ਦਿੱਤੀ ਜਾਂਦੀ ਹੈ | ਮੋਦੀ ਨੇ ਇਸ ਦੇ ਨਾਲ ਹੀ ਕੋਟਾ 'ਚ ਬਿਰਲਾ ਵਲੋਂ ਚਲਾਈ ਗਈ ਸਕੀਮ 'ਪ੍ਰਸਾਦਮ ਅਤੇ ਪਰਿਧਾਕ' ਦਾ ਜ਼ਿਕਰ

ਅਠਾਵਲੇ ਦਾ ਭਾਸ਼ਣ ਸੁਣ ਹੱਸਣ ਲੱਗੇ ਮੋਦੀ, ਸੋਨੀਆ ਤੇ ਰਾਹੁਲ

ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਸਪੀਕਰ ਓਮ ਬਿਰਲਾ ਨੂੰ ਆਪਣੇ ਹੀ ਅੰਦਾਜ਼ 'ਚ ਵਧਾਈ ਦਿੱਤੀ | ਉਨ੍ਹਾਂ ਇਕ ਕਵਿਤਾ ਪੜ੍ਹੀ, ਜਿਸ ਨੂੰ ਸੁਣ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਮੁਸਕੁਰਾਉਣ ਲੱਗ ਪਏ | ਇਸ ਤੋਂ ਇਲਾਵਾ ਅਠਾਵਲੇ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸੱਤਾ 'ਚ ਆਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ, ਪਰ ਲੋਕਤੰਤਰ 'ਚ ਲੋਕ ਜੋ ਚਾਹੰੁਦੇ ਹਨ, ਸਰਕਾਰ ਉਨ੍ਹਾਂ ਦੀ ਬਣਦੀ ਹੈ | ਜਦੋਂ ਤੁਹਾਡੀ ਸੱਤਾ ਸੀ ਤਾਂ ਮੈਂ ਤੁਹਾਡੇ ਨਾਲ ਸੀ, ਪਰ ਹੁਣ ਤੁਹਾਡੀ ਸੱਤਾ ਨਹੀਂ ਹੈ | ਚੋਣਾਂ ਤੋਂ ਪਹਿਲਾਂ ਕਾਂਗਰਸ ਵਾਲੇ ਕਹਿ ਰਹੇ ਸਨ ਕਿ ਸਾਡੇ ਨਾਲ ਆ ਜਾਓ, ਪਰ ਮੈਂ ਹਵਾ ਦਾ ਰੁਖ ਵੇਖਿਆ ਸੀ ਕਿ ਹਵਾ ਮੋਦੀ ਨਾਲ ਹੈ ਤਾਂ ਮੈਂ ਮੋਦੀ ਨਾਲ ਆ ਗਿਆ | ਅਠਾਵਲੇ ਦੀ ਇਸ ਗੱਲ ਨਾਲ ਪੂਰਾ ਸਦਨ ਹੱਸਣ ਲੱਗ ਪਿਆ | ਇਸ ਤੋਂ ਇਲਾਵਾ ਅਠਾਵਲੇ ਨੇ ਓਮ ਬਿਰਲਾ ਲਈ ਇਕ ਕਵਿਤਾ ਵੀ ਪੜ੍ਹੀ, ਜਿਸ ਨੂੰ ਸੁਣ ਕੇ ਮੋਦੀ, ਰਾਹੁਲ ਤੇ ਸੋਨੀਆ ਸਮੇਤ ਪੂਰਾ ਸਦਨ ਠਹਾਕੇ ਮਾਰਨ ਲੱਗਾ |

'ਇਕ ਰਾਸ਼ਟਰ, ਇਕ ਚੋਣ' ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਬਣਾਉਣਗੇ ਕਮੇਟੀ

• ਸਰਬ ਪਾਰਟੀ ਮੀਟਿੰਗ 'ਚ ਲਿਆ ਫ਼ੈਸਲਾ • ਕਾਨੂੰਨ ਕਮਿਸ਼ਨ ਸਖ਼ਤ ਕਾਨੂੰਨੀ ਢਾਂਚੇ ਦੇ ਪੱਖ 'ਚ
ਨਵੀਂ ਦਿੱਲੀ, 19 ਜੂਨ (ਏਜੰਸੀ)-'ਇਕ ਰਾਸ਼ਟਰ, ਇਕ ਚੋਣ' ਦੇ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਕਮੇਟੀ ਦਾ ਗਠਨ ਕਰਨਗੇ, ਜੋ ਇਸ ਦੇ ਸਾਰੇ ਪੱਖਾਂ 'ਤੇ ਵਿਚਾਰ ਕਰਕੇ ਇਕ ਨਿਰਧਾਰਤ ਸਮੇਂ 'ਚ ਆਪਣੀ ਰਿਪੋਰਟ ਪੇਸ਼ ਕਰੇਗੀ | ਇਹ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਹੋਈ ਸਰਬ ਪਾਰਟੀ ਮੀਟਿੰਗ 'ਚ ਹੋਇਆ | ਬੈਠਕ ਦੇ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਬੈਠਕ 'ਚ 24 ਪਾਰਟੀਆਂ ਦੀ ਪ੍ਰਤੀਨਿਧਤਾ ਰਹੀ | ਬੈਠਕ 'ਚ 21 ਪਾਰਟੀਆਂ ਦੇ ਪ੍ਰਧਾਨ ਹਾਜ਼ਰ ਸਨ ਅਤੇ 3 ਪਾਰਟੀਆਂ ਦੇ ਪ੍ਰਧਾਨ ਰੁਝੇਵਿਆਂ ਕਾਰਨ ਬੈਠਕ 'ਚ ਨਹੀਂ ਆ ਸਕੇ ਪਰ ਉਨ੍ਹਾਂ ਨੇ ਪੱਤਰ ਜ਼ਰੀਏ ਇਨ੍ਹਾਂ ਮੁੱਦਿਆਂ 'ਤੇ ਆਪਣੇ ਵਿਚਾਰ ਰੱਖੇ | ਰਾਜਨਾਥ ਨੇ ਕਿਹਾ ਕਿ ਹਾਜ਼ਰ ਲਗਪਗ ਜ਼ਿਆਦਾਤਾਰ ਪਾਰਟੀਆਂ ਨੇ ਇਕ ਰਾਸ਼ਟਰ, ਇਕ ਚੋਣ ਦੇ ਮੁੱਦੇ ਨੂੰ ਲੈ ਕੇ ਆਪਣਾ ਸਮਰਥਨ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸੀ.ਪੀ.ਆਈ. ਅਤੇ ਸੀ.ਪੀ.ਆਈ.-ਐਮ ਵਲੋਂ ਥੋੜ੍ਹਾ ਬਹੁਤ ਵਿਚਾਰਾਂ 'ਚ ਮਤਭੇਦ ਰਿਹਾ ਪਰ ਉਨ੍ਹਾਂ ਦੀ ਚਿੰਤਾ ਇਸ ਗੱਲ 'ਤੇ ਸੀ ਕਿ ਇਹ ਕਿਸ ਤਰ੍ਹਾਂ ਸੰਭਵ ਹੋਵੇਗਾ ਪਰ ਇਨ੍ਹਾਂ ਦੋਵਾਂ ਪਾਰਟੀਆਂ ਨੇ ਇਸ ਮੁੱਦੇ ਦਾ ਵਿਰੋਧ ਨਹੀਂ ਕੀਤਾ | ਉਨ੍ਹਾਂ ਸਿਰਫ਼ ਇਸ ਨੂੰ ਲਾਗੂ ਕਰਨ ਨੂੰ ਲੈ ਕੇ ਸ਼ੱਕ ਜ਼ਾਹਰ ਕੀਤਾ | ਦੱਸਣਯੋਗ ਹੈ ਕਿ ਸਰਕਾਰ ਵਲੋਂ 40 ਪਾਰਟੀਆਂ ਨੂੰ ਬੈਠਕ 'ਚ ਬੁਲਾਇਆ ਗਿਆ ਸੀ ਪਰ ਕਾਂਗਰਸ, ਐਸ.ਪੀ., ਬੀ.ਐਸ.ਪੀ., ਟੀ.ਐਮ.ਸੀ. ਸਮੇਤ ਕਈ ਪਾਰਟੀਆਂ ਨੇ ਇਸ ਬੈਠਕ 'ਚ ਸ਼ਿਰਕਤ ਨਹੀਂ ਕੀਤੀ | ਰਾਜਨਾਥ ਨੇ ਕਿਹਾ ਕਿ ਇਸ ਬੈਠਕ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬੈਠਕ 'ਚ ਪੇਸ਼ ਕੀਤੇ ਗਏ ਮੁੱਦੇ ਸਰਕਾਰ ਦਾ ਏਜੰਡਾ ਨਹੀਂ ਹਨ, ਬਲਕਿ ਦੇਸ਼ ਦਾ ਏਜੰਡਾ ਹੈ | ਰਾਜਨਾਥ ਨੇ ਕਿਹਾ ਕਿ ਅਸੀਂ ਸਾਰੀਆਂ ਪਾਰਟੀਆਂ ਨੂੰ ਵਿਸ਼ਵਾਸ 'ਚ ਲੈ ਕੇ ਹੀ ਅੱਗੇ ਵਧਾਂਗੇ | ਜੇਕਰ ਵਿਚਾਰਾਂ 'ਚ ਕੋਈ ਮਤਭੇਦ ਹੋਵੇਗਾ ਤਾਂ ਉਸ ਦਾ ਵੀ ਸਨਮਾਨ ਕੀਤਾ ਜਾਵੇਗਾ | ਇਸ ਤੋਂ ਇਲਾਵਾ ਸੰਸਦ 'ਚ ਸੰਵਾਦ ਅਤੇ ਵਾਰਤਾਲਾਪ ਦਾ ਮਾਹੌਲ ਬਿਹਤਰ

ਕਾਂਗਰਸ ਸਮੇਤ ਕਈ ਸਿਆਸੀ ਪਾਰਟੀਆਂ ਨੇ ਬੈਠਕ ਤੋਂ ਕੀਤਾ ਕਿਨਾਰਾ

ਨਵੀਂ ਦਿੱਲੀ, 19 ਜੂਨ (ਉਪਮਾ ਡਾਗਾ ਪਾਰਥ)-'ਇਕ ਰਾਸ਼ਟਰ, ਇਕ ਚੋਣ' ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ 'ਚੋਂ ਕਾਂਗਰਸ ਸਮੇਤ ਕਈ ਸਿਆਸੀ ਪਾਰਟੀਆਂ ਨੇ ਤਾਂ ਉਂਝ ਹੀ ਕਿਨਾਰਾ ਕਰ ਲਿਆ | ਮੀਟਿੰਗ 'ਚ ਸ਼ਾਮਿਲ ਹੋਈਆਂ ਖੱਬੇ ਪੱਖੀ ਪਾਰਟੀਆਂ, ਐਨ. ਸੀ. ਪੀ. ਨੇ ਵੀ ਇਸ ਸਿਧਾਂਤ ਨੂੰ ਵਿਰੋਧੀ ਕਰਾਰ ਦਿੱਤਾ | ਇਸ ਮੁੱਦੇ 'ਤੇ ਹੋਰਨਾਂ ਪਾਰਟੀਆਂ ਨਾਲ ਵਿਚਾਰ ਕਰਨ ਤੋਂ ਬਾਅਦ ਕਾਂਗਰਸ ਨੇ ਮੀਟਿੰਗ 'ਚ ਸ਼ਾਮਿਲ ਨਾ ਹੋਣ ਦਾ ਫ਼ੈਸਲਾ ਲਿਆ | ਕਾਂਗਰਸ ਨੇ ਸਾਰੇ ਵਿਰੋਧੀ ਆਗੂਆਂ ਦੀ ਬੁੱਧਵਾਰ ਸਵੇਰੇ ਬੈਠਕ ਬੁਲਾਈ ਸੀ, ਪਰ ਪ੍ਰਧਾਨ ਰਾਹੁਲ ਗਾਂਧੀ ਦਾ ਜਨਮ ਦਿਨ ਹੋਣ ਕਰਕੇ ਇਸ ਮੀਟਿੰਗ ਨੂੰ ਰੱਦ ਕਰਨਾ ਪਿਆ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀ. ਐਮ. ਸੀ. ਪ੍ਰਧਾਨ ਮਮਤਾ ਬੈਨਰਜੀ ਨੇ ਪਹਿਲਾਂ ਹੀ ਇਸ ਮੀਟਿੰਗ 'ਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਇਹ ਕਹਿ ਕੇ ਮੀਟਿੰਗ 'ਚ ਸ਼ਿਰਕਤ ਨਹੀਂ ਕੀਤੀ ਕਿ ਜੇਕਰ ਬੈਠਕ ਈ. ਵੀ. ਐਮ. ਦੇ ਮੁੱਦੇ 'ਤੇ ਬੁਲਾਈ ਜਾਂਦੀ ਤਾਂ ਉਹ ਜ਼ਰੂਰ ਸ਼ਾਮਿਲ ਹੁੰਦੀ | ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਸ ਨੂੰ 'ਭਾਜਪਾ ਦਾ ਢਕਵੰਜ ਕਰਾਰ ਦਿੱਤਾ | ਡੀ. ਐਮ. ਕੇ. ਮੁਖੀਆਂ ਤੋਂ ਇਲਾਵਾ ਟੀ. ਡੀ. ਪੀ. ਵੀ ਬੈਠਕ 'ਚ ਸ਼ਾਮਿਲ ਨਹੀਂ ਹੋਈ | ਇਥੋਂ ਤੱਕ ਕਿ ਐਨ. ਡੀ. ਏ. ਦੀ ਭਾਈਵਾਲ ਸ਼ਿਵ ਸੈਨਾ ਵੀ ਮੀਟਿੰਗ 'ਚ ਸ਼ਾਮਿਲ ਨਹੀਂ ਹੋਈ | ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵੀ ਬੈਠਕ 'ਚ ਹਿੱਸਾ ਨਹੀਂ ਲਿਆ, ਹਾਲਾਂਕਿ 'ਆਪ' ਵਲੋਂ ਰਾਘਵ ਚੱਢਾ ਨੇ ਬੈਠਕ 'ਚ ਪਾਰਟੀ ਦੀ ਨੁਮਾਇੰਦਗੀ ਕੀਤੀ | ਤੇਲੰਗਾਨਾ ਰਾਸ਼ਟਰ ਸਮਿਤੀ (ਟੀ. ਆਰ. ਐਸ.) ਵਲੋਂ ਬੈਠਕ 'ਚ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਓ ਦੇ ਬੇਟੇ ਕੇ. ਟੀ. ਰਾਮਾਰਾਓ ਪੁੱਜੇ |
ਬੈਠਕ 'ਚ ਪੁੱਜਣ ਵਾਲੇ ਆਗੂ
ਮੀਟਿੰਗ 'ਚ ਸ਼ਾਮਿਲ ਹੋਣ ਵਾਲੀਆਂ ਪਾਰਟੀਆਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਮੁਖੀ ਨਿਤਿਸ਼ ਕੁਮਾਰ, ਓਡੀਸ਼ਾ ਦੇ ਮੁੱਖ ਮੰਤਰੀ ਅਤੇ ਬੀਜੂ ਜਨਤਾ ਦਲ ਦੇ ਮੁਖੀ ਨਵੀਨ ਪਟਨਾਇਕ, ਸੀ. ਪੀ. ਆਈ. (ਐਮ) ਦੇ ਸੀਤਾ ਰਾਮ ਯੇਚੁਰੀ, ਸੀ. ਪੀ. ਆਈ. ਦੇ ਡੀ. ਰਾਜਾ, ਨੈਸ਼ਨਲ ਪਿਊਪਲ ਪਾਰਟੀ ਦੇ ਕੋਨਾਰਡ ਸੰਗਮਾ, ਪੀ. ਡੀ. ਪੀ. ਦੀ ਮੁਖੀ ਮਹਿਬੂਬਾ ਮੁਫ਼ਤੀ ਅਤੇ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਸਨ | ਜ਼ਿਕਰਯੋਗ ਹੈ ਕਿ ਕੇਂਦਰ ਵਲੋਂ ਕਾਫ਼ੀ ਸਮੇਂ ਤੋਂ ਇਸ ਮੁੱਦੇ 'ਤੇ ਰਾਇ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਚਾ ਰਹੀ ਹੈ, ਪਰ ਵਿਰੋਧੀ ਪਾਰਟੀਆਂ ਵਲੋਂ ਇਸ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ |

ਕਾਲਜ ਹੋਸਟਲ ਪ੍ਰਬੰਧਕਾਂ ਤੋਂ ਦੁਖੀ ਵਿਦਿਆਰਥਣ ਵਲੋਂ ਖ਼ੁਦਕੁਸ਼ੀ

• ਕਈ-ਕਈ ਦਿਨ ਨਹੀਂ ਮਿਲਦਾ ਸੀ ਖਾਣਾ • ਖ਼ੁਦਕੁਸ਼ੀ ਨੋਟ ਤੇ ਫ਼ੋਨ ਰਿਕਾਰਡਿੰਗ ਤੋਂ ਹੋਇਆ ਖ਼ੁਲਾਸਾ
ਅਬੋਹਰ, 19 ਜੂਨ (ਕੁਲਦੀਪ ਸਿੰਘ ਸੰਧੂ)-ਰਾਜਸਥਾਨ ਦੇ ਸ੍ਰੀਗੰਗਾਨਗਰ ਦੇ ਇਕ ਨਿੱਜੀ ਮੈਡੀਕਲ ਕਾਲਜ ਦੀ ਵਿਦਿਆਰਥਣ ਨੇ ਹੋਸਟਲ ਪ੍ਰਬੰਧਕਾਂ ਤੋਂ ਦੁਖੀ ਹੋ ਕੇ ਅਬੋਹਰ 'ਚ ਰੇਲ ਗੱਡੀ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕਾ ਦੀ ਪਛਾਣ ਕੁਸਮ ਅਗਰਵਾਲ (22) ਪੁੱਤਰੀ ਜਗਦੀਸ਼ ਅਗਰਵਾਲ ਵਾਸੀ ਵਾਰਡ ਨੰਬਰ-17 ਸਾਦੁਲ ਸ਼ਹਿਰ ਵਜੋਂ ਹੋਈ | ਮਿ੍ਤਕਾ ਸ੍ਰੀਗੰਗਾਨਗਰ ਦੇ ਐਸ.ਐਨ. ਕਾਲਜ ਵਿਖੇ ਨਰਸਿੰਗ ਦੀ ਪੜ੍ਹਾਈ ਕਰ ਰਹੀ ਸੀ | ਮਿ੍ਤਕਾ ਦੇ ਬੈਗ 'ਚੋਂ ਖ਼ੁਦਕੁਸ਼ੀ ਨੋਟ ਅਤੇ ਫ਼ੋਨ 'ਚੋਂ ਮਿਲੀਆਂ ਰਿਕਾਰਡਿੰਗਾਂ ਤੇ ਵਟਸਐਪ ਚੈਟ ਤੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਤਕਾ ਨੇ ਕਾਲਜ ਦੇ ਹੋਸਟਲ ਪ੍ਰਬੰਧਕਾਂ 'ਤੇ ਵਿਦਿਆਰਥੀਆਂ ਨੂੰ ਕਈ-ਕਈ ਦਿਨ ਖਾਣਾ ਨਾ ਦੇਣ ਦੇ ਦੋਸ਼ ਲਗਾਏ ਹਨ | ਉਸ ਨੇ ਲਿਖਿਆ ਕਿ ਹੋਸਟਲ ਸਟਾਫ਼ ਉਨ੍ਹਾਂ ਨੂੰ ਪੂਰੀ ਤਰ੍ਹਾਂ ਪ੍ਰੇਸ਼ਾਨ ਕਰਦਾ ਸੀ | ਨਾ ਕਈ-ਕਈ ਦਿਨ ਖਾਣਾ ਦਿੰਦਾ ਸੀ ਤੇ ਨਾ ਹੀ ਰਾਤ ਸਮੇਂ ਤਪਦੀ ਗਰਮੀ 'ਚ ਕੂਲਰ ਆਦਿ ਦੀ ਸਹੂਲਤ | ਮਿ੍ਤਕਾ ਦੇ ਪਿਤਾ ਜਗਦੀਸ਼ ਅਗਰਵਾਲ ਨੇ ਦੱਸਿਆ ਕਿ ਸਾਡੀ ਬੇਟੀ ਨੇ ਸਾਨੂੰ ਹੋਸਟਲ ਪ੍ਰਬੰਧਕਾਂ ਵਲੋਂ ਤੰਗ ਪ੍ਰੇਸ਼ਾਨ ਕਰਨ ਦੀ ਗੱਲ ਕਹੀ ਸੀ ਤੇ ਦੂਜੀਆਂ ਲੜਕੀਆਂ ਨੂੰ ਨਾਲ ਲੈ ਕੇ ਕਾਲਜ ਦੇ ਐਮ.ਡੀ. ਨੂੰ ਸ਼ਿਕਾਇਤ ਵੀ ਕੀਤੀ ਸੀ | ਉਨ੍ਹਾਂ ਦੱਸਿਆ ਕਿ ਰਾਜਸਥਾਨ ਸਰਕਾਰ ਦੀ ਯੋਜਨਾ ਅਨੁਸਾਰ ਉਨ੍ਹਾਂ ਦੀ ਲੜਕੀ ਦੀ ਪੜ੍ਹਾਈ ਤੇ ਹੋਸਟਲ ਦੀ ਸਹੂਲਤ ਮੁਫ਼ਤ ਸੀ | ਮਿ੍ਤਕਾ ਵਲੋਂ ਲਿਖੇ ਨੋਟ 'ਚ ਉਸ ਨੇ ਗੌਰਵ ਸੇਠੀ, ਅਜੇ ਤੇ ਮਨਪ੍ਰੀਤ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ | ਜੀ.ਆਰ.ਪੀ. ਪੁਲਿਸ ਨੇ ਇਸ ਸਬੰਧੀ ਗੌਰਵ ਸੇਠੀ, ਅਜੇ ਤੇ ਮਨਪ੍ਰੀਤ ਿਖ਼ਲਾਫ਼ ਧਾਰਾ 306, 34 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ | ਮਿ੍ਤਕਾ ਦੀ ਲਾਸ਼ ਪੋਸਟਮਾਰਟਮ ਲਈ ਅਬੋਹਰ ਭੇਜ ਦਿੱਤੀ ਗਈ |

ਮਾਂ-ਪਿਓ, ਭਰਾ ਤੇ ਪਤਨੀ ਨੂੰ ਵੱਢਿਆ-ਪਤਨੀ ਦੀ ਮੌਤ

ਸੰਗਤ ਮੰਡੀ, 19 ਜੂਨ (ਸ਼ਾਮ ਸੁੰਦਰ ਜੋਸ਼ੀ)-ਬੀਤੀ ਰਾਤ ਬਠਿੰਡਾ ਜ਼ਿਲੇ੍ਹ ਦੇ ਪਿੰਡ ਰਾਏਕੇ ਖ਼ੁਰਦ ਵਿਖੇ ਇਕ ਕਲਯੁਗੀ ਪੁੱਤ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਵਿਹੜੇ 'ਚ ਸੁੱਤੇ ਪਏ ਆਪਣੀ ਮਾਂ, ਪਿਓ, ਭਰਾ ਤੇ ਪਤਨੀ ਨੂੰ ਤੇਜ਼ ਹਥਿਆਰਾਂ ਨਾਲ ਵੱਢ ਦਿੱਤਾ | ਇਸ ਹਮਲੇ 'ਚ ਉਸ ਦੀ ਪਤਨੀ ਦੀ ਹਸਪਤਾਲ ਵਿਖੇ ਮੌਤ ਹੋ ਗਈ ਜਦਕਿ ਮਾਂ, ਪਿਓ ਤੇ ਛੋਟਾ ਭਰਾ ਜ਼ਖ਼ਮੀ ਹੋ ਗਏ | ਪਿੰਡ ਵਾਸੀਆਂ ਅਨੁਸਾਰ ਵਾਰਦਾਤ ਅੱਧੀ ਰਾਤ ਨੂੰ 12 ਵਜੇ ਦੇ ਕਰੀਬ ਵਾਪਰੀ | ਹਮਲੇ ਸਮੇਂ ਪਰਿਵਾਰ ਦੇ ਤਿੰਨ ਜੀਅ ਮੰਜਿਆਂ 'ਤੇ ਹੀ ਪਏ ਰਹਿ ਗਏ ਤੇ ਚੌਥੀ ਮਹਿਲਾ ਚਰਨਜੀਤ ਕੌਰ ਜਦੋਂ ਭੱਜ ਕੇ ਪੌੜੀਆਂ ਚੜ੍ਹਨ ਲੱਗੀ ਤਾਂ ਹਮਲਾਵਰਾਂ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ | ਜਦੋਂ ਸਾਰੇ ਹਮਲਾਵਰ ਚਲੇ ਗਏ ਉਦੋਂ ਮਹਿਲਾ ਚਰਨਜੀਤ ਕੌਰ ਨੇ ਛੱਤ ਉੱਪਰ ਚੜ੍ਹ ਕੇ ਪਿੰਡ ਵਾਸੀਆਂ ਨੂੰ ਆਵਾਜ਼ਾਂ ਮਾਰ ਕੇ ਜਗਾਇਆ ਤੇ ਪਿੰਡ ਵਾਸੀਆਂ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ | ਥਾਣਾ ਨੰਦਗੜ੍ਹ ਦੇ ਇੰਸਪੈਕਟਰ ਰਾਜਪਾਲ ਸਿੰਘ ਨੇ ਦੱਸਿਆ ਕਿ ਪਿੰਡ ਰਾਏਕੇ ਖ਼ੁਰਦ ਵਿਖੇ ਪੰਜ ਜੀਆਂ ਦਾ ਇਕ ਪਰਿਵਾਰ ਘਰ 'ਚ ਇਕੱਠਾ ਰਹਿੰਦਾ ਸੀ, ਜਿਨ੍ਹਾਂ 'ਚ ਜਸਕਰਨ ਸਿੰਘ ਉਸ ਦੀ ਪਤਨੀ ਚਰਨਜੀਤ ਕੌਰ, ਵੱਡਾ ਬੇਟਾ ਹਰਦੀਪ ਸਿੰਘ, ਛੋਟਾ ਬੇਟਾ ਅਰਸ਼ਦੀਪ ਸਿੰਘ ਤੇ ਨੰੂਹ ਰਾਜਵੀਰ ਕੌਰ ਪਤਨੀ ਹਰਦੀਪ ਸਿੰਘ ਸ਼ਾਮਿਲ ਸਨ | ਉਕਤ ਪਰਿਵਾਰ ਪਹਿਲਾਂ ਪਿੰਡ ਰਾਏਕੇ ਕਲਾਂ ਵਿਖੇ ਰਹਿੰਦਾ ਸੀ | ਉਹ ਪਿਛਲੇ 2-3 ਸਾਲਾਂ ਤੋਂ ਪਿੰਡ ਰਾਏਕੇ ਖ਼ੁਰਦ ਵਿਖੇ ਰਹਿ ਰਹੇ ਸਨ | ਵੱਡੇ ਲੜਕੇ ਹਰਦੀਪ ਸਿੰਘ ਦਾ ਵਿਆਹ ਡੇਢ ਮਹੀਨਾ ਪਹਿਲਾਂ ਮੁਕਤਸਰ ਜ਼ਿਲੇ੍ਹ ਨਾਲ ਸਬੰਧਿਤ ਰਾਜਵੀਰ ਕੌਰ ਨਾਲ ਹੋਇਆ ਸੀ | ਹਰਦੀਪ ਸਿੰਘ ਦੇ ਪਹਿਲਾਂ ਵੀ 2 ਵਿਆਹ ਹੋਏ ਸਨ, ਜਿਨ੍ਹਾਂ ਨਾਲ ਤਲਾਕ ਹੋ ਗਿਆ ਸੀ | ਛੋਟਾ ਲੜਕਾ ਅਰਸ਼ਦੀਪ ਸਿੰਘ, ਜੋ ਕੁਆਰਾ ਸੀ, ਕਣਕ ਵੱਢਣ ਦੇ ਸੀਜ਼ਨ 'ਚ ਤੂੜੀ ਬਣਾਉਣ ਲਈ ਬਾਹਰ ਗਿਆ ਹੋਇਆ ਸੀ | ਸੀਜ਼ਨ ਖ਼ਤਮ ਹੋਣ ਪਿੱਛੋਂ ਵਾਪਸ ਉਹ ਆਪਣੇ ਘਰ ਰਾਏਕੇ ਖ਼ੁਰਦ ਵਿਖੇ ਰਹਿਣ ਲੱਗਾ ਸੀ | ਵੱਡੇ ਲੜਕੇ ਹਰਦੀਪ ਸਿੰਘ ਨੂੰ ਸ਼ੱਕ ਸੀ ਕਿ ਉਸ ਦਾ ਛੋਟਾ ਭਰਾ ਅਰਸ਼ਦੀਪ ਸਿੰਘ ਉਸ ਦੀ ਨਵ-ਵਿਆਹੀ ਪਤਨੀ ਰਾਜਵੀਰ ਕੌਰ 'ਤੇ ਮੈਲੀ ਅੱਖ ਰੱਖਦਾ ਹੈ, ਜਿਸ ਕਾਰਨ ਘਰ 'ਚ ਝਗੜਾ ਰਹਿਣ ਲੱਗਾ | ਹੁਣ ਹਰਦੀਪ ਸਿੰਘ ਪਿਛਲੇ 18-20 ਦਿਨਾਂ ਤੋਂ ਘਰੋਂ ਬਾਹਰ ਰਹਿ ਰਿਹਾ ਸੀ ਤੇ ਉਹ ਆਪਣੇ ਸਮੁੱਚੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ | ਬੀਤੀ ਰਾਤ 12 ਵਜੇ ਦੇ ਕਰੀਬ ਹਰਦੀਪ ਸਿੰਘ ਆਪਣੇ 5-6 ਸਾਥੀਆਂ ਨਾਲ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਇਆ ਤੇ ਆਪਣੇ ਘਰ ਦੇ ਵਿਹੜੇ 'ਚ ਇਕ ਲਾਈਨ 'ਚ ਮੰਜੇ ਡਾਹ ਕੇ ਸੁੱਤੇ ਪਏ ਪਰਿਵਾਰ ਦੇ ਚਾਰੇ ਜੀਆਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ 'ਚ ਹਰਦੀਪ ਸਿੰਘ ਦੀ ਪਤਨੀ ਰਾਜਵੀਰ ਕੌਰ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦਾ ਮੁਖੀ ਜਸਕਰਨ ਸਿੰਘ ਪੁੱਤਰ ਪੂਰਨ ਸਿੰਘ, ਚਰਨਜੀਤ ਕੌਰ ਪਤਨੀ ਜਸਕਰਨ ਸਿੰਘ ਤੇ ਅਰਸ਼ਦੀਪ ਸਿੰਘ ਪੁੱਤਰ ਜਸਕਰਨ ਸਿੰਘ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਸਿਵਲ ਹਸਪਤਾਲ ਬਠਿੰਡਾ ਵਿਖੇ ਇਲਾਜ ਚੱਲ ਰਿਹਾ ਹੈ | ਥਾਣਾ ਨੰਦਗੜ੍ਹ ਦੀ ਪੁਲਿਸ ਨੇ ਪਰਿਵਾਰਕ ਮੈਂਬਰ ਜਸਕਰਨ ਸਿੰਘ ਪੁੱਤਰ ਪੂਰਨ ਸਿੰਘ ਦੇ ਬਿਆਨਾਂ 'ਤੇ ਹਮਲਾਵਰ ਹਰਦੀਪ ਸਿੰਘ ਪੁੱਤਰ ਜਸਕਰਨ ਸਿੰਘ ਤੇ 5-6 ਹੋਰ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਇਸ ਤੋਂ ਇਲਾਵਾ ਪੁਲਿਸ ਨੇ ਮਿ੍ਤਕਾ ਰਾਜਵੀਰ ਕੌਰ ਦਾ ਪੋਸਟਮਾਰਟਮ ਵੀ ਕਰਵਾਇਆ ਹੈ | ਪੁਲਿਸ ਦਾ ਕਹਿਣਾ ਸੀ ਕਿ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ |

49 ਦੇ ਹੋਏ ਰਾਹੁਲ ਗਾਂਧੀ

ਮੋਦੀ ਨੇ ਲੰਬੀ ਉਮਰ ਤੇ ਚੰਗੀ ਸਿਹਤ ਦੀ ਕੀਤੀ ਕਾਮਨਾ
ਨਵੀਂ ਦਿੱਲੀ, 19 ਜੂਨ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਉਨ੍ਹਾਂ ਦੀ ਲੰਬੀ ਉਮਰ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ | ਪ੍ਰਧਾਨ ਮੰਤਰੀ ਮੋਦੀ ਨੇ ਟਵੀਟਰ ਰਾਹੀਂ ਆਪਣੀਆਂ ਸ਼ੁੱਭਕਾਮਨਾਵਾਂ ਰਾਹੁਲ ਗਾਂਧੀ ਨੂੰ ਦਿੱਤੀਆਂ, ਜੋ ਅੱਜ 49 ਸਾਲ ਦੇ ਹੋ ਗਏ ਹਨ | ਉਨ੍ਹਾਂ ਟਵੀਟ ਕੀਤਾ ਕਿ 'ਸ੍ਰੀ ਰਾਹੁਲ ਗਾਂਧੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ, ਉਨ੍ਹਾਂ ਦੀ ਚੰਗੀ ਸਿਹਤ ਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ | ਟਵੀਟਰ 'ਤੇ ਹੀ ਇਸ ਦਾ ਉੱਤਰ ਦਿੰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ 'ਤੁਹਾਡੀਆਂ ਸ਼ੁੱਭਕਾਮਨਾਵਾਂ ਲਈ ਧੰਨਵਾਦ ਨਰਿੰਦਰ ਮੋਦੀ ਜੀ', ਮੈਂ ਇਨ੍ਹਾਂ ਦਾ ਸਨਮਾਨ ਕਰਦਾ ਹਾਂ | ਇਸ ਤੋਂ ਇਲਾਵਾ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਨੇ ਵੀ ਰਾਹੁਲ ਗਾਂਧੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ | ਕਈ ਸੀਨੀਅਰ ਕਾਂਗਰਸੀ ਨੇਤਾਵਾਂ, ਜਿਨ੍ਹਾਂ 'ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਦੀ ਜਨਰਲ ਸਕੱਤਰ ਤੇ ਉਨ੍ਹਾਂ ਦੀ ਭੈਣ ਪਿ੍ਯੰਕਾ ਗਾਂਧੀ ਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਹੈੱਡਕੁਆਰਟਰ ਅਕਬਰ ਰੋਡ ਵਿਖੇ ਪਹੰੁਚ ਕੇ ਕਾਂਗਰਸ ਪ੍ਰਧਾਨ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |

ਅਸਮਾਨੀ ਚੜਿ੍ਹਆ 'ਮਸਾਲਿਆਂ ਦੀ ਰਾਣੀ' ਦਾ ਭਾਅ

• ਛੋਟੀ ਇਲਾਇਚੀ 1500 ਤੋਂ ਵਧ ਕੇ ਵਿਕ ਰਹੀ ਹੈ 3500 ਰੁਪਏ ਪ੍ਰਤੀ ਕਿੱਲੋ • ਕੇਰਲ 'ਚ ਆਏ ਹੜ੍ਹਾਂ ਕਾਰਨ ਪੈਦਾਵਾਰ ਘਟਣ ਨਾਲ ਵਧੇ ਭਾਅ ਪਰਵਿੰਦਰ ਸਿੰਘ ਜੌੜਾ ਬਠਿੰਡਾ ਛਾਉਣੀ, 19 ਜੂਨ -ਛੋਟੀ ਇਲਾਇਚੀ, ਜਿਸ ਨੂੰ ਮਸਾਲਿਆਂ ਦੀ ਰਾਣੀ ਕਿਹਾ ਜਾਂਦਾ ਹੈ, ਦਾ ਥੋਕ ਭਾਅ 1500 ਤੋਂ ...

ਪੂਰੀ ਖ਼ਬਰ »

ਕੰਟਰੋਲ ਰੇਖਾ ਨੇੜੇ ਹਮਲੇ ਦੀ ਯੋਜਨਾ ਬਣਾ ਰਹੇ ਹਨ ਪਾਕਿ ਅੱਤਵਾਦੀ

ਜੰਮੂ, 19 ਜੂਨ (ਏਜੰਸੀ)- ਪਾਕਿਸਤਾਨ ਵਲੋਂ ਦੱਖਣੀ ਕਸ਼ਮੀਰ 'ਚ ਭਾਰਤੀ ਸੁਰੱਖਿਆ ਬਲਾਂ 'ਤੇ ਸੰਭਾਵਿਤ ਹਮਲੇ ਦੀ ਚਿਤਾਵਨੀ ਦੇਣ ਦੇ ਕੁਝ ਦਿਨਾਂ ਬਾਅਦ ਭਾਰਤੀ ਖੁਫੀਆ ਏਜੰਸੀਆਂ ਵਲੋਂ ਦਿੱਤੀ ਜਾਣਕਾਰੀ ਤਹਿਤ ਲਸ਼ਕਰ-ਏ-ਤਾਇਬਾ ਤੇ ਜੈਸ਼-ਏ-ਮੁਹੰਮਦ ਵਰਗੇ ਪਾਕਿ ਅੱਤਵਾਦੀ ...

ਪੂਰੀ ਖ਼ਬਰ »

ਨਕਸਲੀਆਂ ਵਲੋਂ ਸਪਾ ਆਗੂ ਦੀ ਅਗਵਾ ਕਰ ਕੇ ਹੱਤਿਆ

ਬੀਜਾਪੁਰ, 19 ਜੂਨ (ਏਜੰਸੀ)-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਨਕਸਲੀਆਂ ਨੇ ਇਕ ਸਮਾਜਵਾਦੀ ਪਾਰਟੀ (ਸਪਾ) ਦੇ ਆਗੂ ਨੂੰ ਅਗਵਾ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ | ਐਸ.ਪੀ. ਦਿਵਿਆਂਗ ਪਟੇਲ ਨੇ ਦੱਸਿਆ ਕਿ ਸੰਤੋਸ਼ ਪੂਨਮ ਜੋ ਇਕ ਠੇਕੇਦਾਰ ਸਨ, ਨੂੰ ਮਰੀਮਾਲਾ ...

ਪੂਰੀ ਖ਼ਬਰ »

ਟੈਂਪੂ ਡਰਾਈਵਰ ਕੁੱਟਮਾਰ ਮਾਮਲਾ

ਹਾਈਕੋਰਟ ਨੇ ਪੁਲਿਸ ਨੂੰ ਪਾਈ ਸਖ਼ਤ ਝਾੜ

ਨਵੀਂ ਦਿੱਲੀ, 19 ਜੂਨ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਮੁਖਰਜੀ ਨਗਰ ਇਲਾਕੇ 'ਚ ਸਿੱਖ ਆਟੋ ਚਾਲਕ ਸਰਬਜੀਤ ਸਿੰਘ ਤੇ ਉਸ ਦੇ ਨਾਬਾਲਗ ਬੇਟੇ ਦੀ ਪੁਲਿਸ ਵਲੋਂ ਕੀਤੀ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਡਾ. ਸੀਮਾ ਸਿੰਘਲ ਵਲੋਂ ਦਾਇਰ ਜਨਹਿਤ ਪਟੀਸ਼ਨ 'ਤੇ ਸੁਣਵਾਈ ...

ਪੂਰੀ ਖ਼ਬਰ »

ਹਿਜ਼ਬੁਲ ਮੁਜਾਹੁਦੀਨ ਨੈੱਟਵਰਕ ਦਾ ਪਰਦਾਫਾਸ਼, 5 ਗਿ੍ਫ਼ਤਾਰ

ਸ੍ਰੀਨਗਰ, 19 ਜੂਨ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਪੁਲਿਸ ਨੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੁਦੀਨ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਉਸ ਦੇ 5 ਓਵਰਗਰਾਊਾਡ ਕਾਰਕੁੰਨਾਂ ਨੂੰ ਬਾਰੂਦੀ ਸੁਰੰਗ ਧਮਾਕਾ (ਆਈ.ਈ. ਡੀ.) ਕਰਨ ਲਈ ਵਰਤੀ ...

ਪੂਰੀ ਖ਼ਬਰ »

ਕਾਂਗਰਸ ਦੀ ਕਰਨਾਟਕ ਇਕਾਈ ਭੰਗ, ਸੂਬਾ ਪ੍ਰਧਾਨ ਤੇ ਕਾਰਜਕਾਰੀ ਮੁਖੀ ਬਣੇ ਰਹਿਣਗੇ

ਨਵੀਂ ਦਿੱਲੀ, 19 ਜੂਨ (ਏਜੰਸੀ)- ਦੱਖਣੀ ਸੂਬੇ ਕਰਨਾਟਕ 'ਚ ਕਾਂਗਰਸੀ ਨੇਤਾਵਾਂ ਦੀ ਆਪਸੀ ਖਿੱਚੋਤਾਣ ਨੂੰ ਵੇਖਦਿਆਂ ਪਾਰਟੀ ਹਾਈ ਕਮਾਂਡ ਨੇ ਕਰਨਾਟਕ ਕਾਂਗਰਸ ਦੀ ਸੂਬਾ ਇਕਾਈ ਅੱਜ ਭੰਗ ਕਰ ਦਿੱਤੀ ਹੈ, ਪਰ ਕਾਂਗਰਸ ਦਾ ਸੂਬਾ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਆਪਣੇ ...

ਪੂਰੀ ਖ਼ਬਰ »

ਬਿਜਲਈ ਵਾਹਨਾਂ ਦੀ ਰਜਿਸਟ੍ਰੇਸ਼ਨ ਫੀਸ 'ਚ ਛੋਟ ਦੇਵੇਗੀ ਸਰਕਾਰ

ਨਵੀਂ ਦਿੱਲੀ, 19 ਜੂਨ (ਏਜੰਸੀ)- ਸਰਕਾਰ ਨੇ ਬਿਜਲਈ ਵਾਹਨਾਂ ਦੀ ਰਜਿਸਟ੍ਰੇਸ਼ਨ 'ਚ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ ਯਾਨੀ ਕਿ ਬਿਜਲਈ ਵਾਹਨਾਂ ਦੀ ਰਜਿਸਟ੍ਰੇਸ਼ਨ ਮੁਫ਼ਤ 'ਚ ਹੋਵੇਗੀ | ਇਸ ਸਬੰਧੀ ਜਾਣਕਾਰੀ ਇਕ ਡਰਾਫਟ ਨੋਟੀਫਿਕੇਸ਼ਨ ਜਾਰੀ ਕਰਕੇ ਦਿੱਤੀ ਗਈ ਹੈ | ਸਰਕਾਰ ...

ਪੂਰੀ ਖ਼ਬਰ »

ਫ਼ੌਜ ਦੀ ਪੱਛਮੀ ਸਰਹੱਦ ਨਾਲ ਇੰਟਗ੍ਰੇਟਿਡ ਬੈਟਲ ਗਰੁੱਪ ਸਥਾਪਤ ਕਰਨ ਦੀ ਯੋਜਨਾ

ਨਵੀਂ ਦਿੱਲੀ, 19 ਜੂਨ (ਏਜੰਸੀ)- ਭਾਰਤੀ ਫੌਜ ਵਲੋਂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨਾਲ ਇੰਟੈਗ੍ਰੇਟਿਡ ਬੈਟਲ ਗਰੁੱਪ (ਆਈ.ਬੀ.ਜੀ./ਵਾਰ ਗਰੁੱਪ) ਸਥਾਪਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਤਾਂ ਜੋ ਜੰਗ ਜਾਂ ਹਮਲਾ ਕਰਨ ਦੀ ਸੂਰਤ 'ਚ ਫੌਜ ਨੂੰ ਤੁਰੰਤ ਮਦਦ ਮਿਲ ਸਕੇ | ...

ਪੂਰੀ ਖ਼ਬਰ »

ਪੁੱਤਰ ਵਲੋਂ ਪਿਤਾ ਦੀ ਹੱਤਿਆ

ਕੋਟਕਪੂਰਾ, 19 ਜੂਨ (ਮੋਹਰ ਸਿੰਘ ਗਿੱਲ)-ਸਿਰ 'ਚ ਮੰਜੇ ਦੇ ਸੇਰੂ ਮਾਰ ਕੇ ਪੁੱਤਰ ਨੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ | ਥਾਣਾ ਦਿਹਾਤੀ ਕੋਟਕਪੂਰਾ ਦੀ ਪੁਲਿਸ ਨੇ ਆਈ. ਪੀ. ਸੀ. ਦੀ ਧਾਰਾ 302 ਤਹਿਤ ਮੁਕੱਦਮਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਹਲਕਾ ...

ਪੂਰੀ ਖ਼ਬਰ »

ਸੰਨੀ ਦਿਓਲ ਦਾ ਚੋਣ ਖਰਚ ਤਹਿ ਹੱਦ ਤੋਂ ਟੱਪਿਆ

ਨੋਟਿਸ ਜਾਰੀ ਚੰਡੀਗੜ੍ਹ, 19 ਜੂਨ (ਏਜੰਸੀ)- ਫਿਲਮੀ ਅਦਾਕਾਰ ਤੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੂੰ ਲੋਕ ਸਭਾ ਚੋਣਾਂ ਦੌਰਾਨ ਕੀਤੇ ਖਰਚੇ ਦੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ, ਕਿਉਂਕਿ ਉਸ ਨੇ ਚੋਣਾਵੀਂ ਖਰਚ 70 ਲੱਖ ਰੁਪਏ ਦੀ ਚੋਣ ਕਮਿਸ਼ਨ ...

ਪੂਰੀ ਖ਼ਬਰ »

169 ਨਵੇਂ ਭਰਤੀ ਆਈ. ਏ. ਐਸ. ਅਫਸਰ ਕੇਂਦਰ ਸਰਕਾਰ ਦੇ ਵਿਭਾਗਾਂ 'ਚ ਸਹਾਇਕ ਸਕੱਤਰ ਵਜੋਂ ਕਰਨਗੇ ਕੰਮ

ਨਵੀਂ ਦਿੱਲੀ, 19 ਜੂਨ (ਏਜੰਸੀ)- 169 ਨਵੇਂ ਭਰਤੀ ਹੋਏ ਆਈ. ਏ. ਐਸ. ਅਫਸਰ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਪਹਿਲੀ ਜੁਲਾਈ ਤੋਂ ਸਹਾਇਕ ਸਕੱਤਰਾ ਵਜੋਂ ਆਪਣੀਆਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕਰ ਦੇਣਗੇ | ਇਹ ਤਾਇਨਾਤੀ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ...

ਪੂਰੀ ਖ਼ਬਰ »

'ਆਪ' 2 ਬਾਗੀ ਵਿਧਾਇਕਾਂ ਦੀ ਮੁਅੱਤਲੀ ਦੀ ਮੰਗ ਨੂੰ ਲੈ ਕੇ ਦਿੱਲੀ ਸਪੀਕਰ ਕੋਲ ਪੁੱਜੀ

ਨਵੀਂ ਦਿੱਲੀ, 19 ਜੂਨ (ਪੀ.ਟੀ.ਆਈ.)-ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਸ਼ਾਮਿਲ ਹੋਏ 'ਆਪ' ਦੇ 2 ਬਾਗੀ ਵਿਧਾਇਕਾਂ ਦੀ ਮੁਅੱਤਲੀ ਦੀ ਮੰਗ ਨੂੰ ਲੈ ਕੇ 'ਆਪ' ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਕੋਲ ਪਹੁੰਚ ਕੀਤੀ ਹੈ | ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਇਹ ...

ਪੂਰੀ ਖ਼ਬਰ »

ਸਪੀਕਰ ਓਮ ਬਿਰਲਾ ਵਲੋਂ ਰਾਸ਼ਟਰਪਤੀ ਤੇ ਉਪ-ਰਾਸ਼ਟਰਪਤੀ ਨਾਲ ਮੁਲਾਕਾਤ

ਨਵੀਂ ਦਿੱਲੀ, 19 ਜੂਨ (ਪੀ.ਟੀ.ਆਈ.)-ਲੋਕ ਸਭਾ ਸਪੀਕਰ ਚੁਣੇ ਜਾਣ ਤੋਂ ਬਾਅਦ ਓਮ ਬਿਰਲਾ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ | ਬਿਰਲਾ ਰਾਸ਼ਟਰਪਤੀ ਭਵਨ ਵਿਖੇ ਕੋਵਿੰਦ ਨੂੰ ਮਿਲਣ ਗਏ ਅਤੇ ਬਾਅਦ 'ਚ ਉਹ ਨਾਇਡੂ ...

ਪੂਰੀ ਖ਼ਬਰ »

ਪਾਕਿਸਤਾਨ ਦੇ ਸਭ ਤੋਂ ਭਾਰੇ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ

ਕੰਧ ਤੋੜ ਕੇ ਕੱਢਿਆ ਘਰ ਤੋਂ ਬਾਹਰ ਲਾਹੌਰ, 19 ਜੂਨ (ਏਜੰਸੀ)- ਪਾਕਿਸਤਾਨ ਦਾ ਸਭ ਤੋਂ ਭਾਰਾ ਵਿਅਕਤੀ ਜਿਸ ਦਾ ਵਜ਼ਨ 330 ਕਿੱਲੋ ਹੈ, ਨੂੰ ਫੌਜ ਵਲੋਂ ਉਸ ਦੇ ਘਰ ਦੀ ਕੰਧ ਤੋੜ ਕੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਪੱਛਮੀ ਪੰਜਾਬ ਦਾ ਜ਼ਿਲ੍ਹਾ ਸਾਦੀਕਾਬਾਦ ਜੋ ਕਿ ...

ਪੂਰੀ ਖ਼ਬਰ »

ਬਿਹਾਰ 'ਚ ਚਮਕੀ ਬੁਖਾਰ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ 115 ਹੋਈ

ਮੁਜ਼ੱਫ਼ਰਪੁਰ (ਬਿਹਾਰ), 19 ਜੂਨ (ਏਜੰਸੀ)-ਬਿਹਾਰ ਦੇ ਜ਼ਿਲ੍ਹਾ ਮੁਜ਼ੱਫ਼ਰਪੁਰ 'ਚ ਚਮਕੀ ਬੁਖਾਰ (ਏ.ਈ.ਐਸ.) ਤੋਂ ਮਰਨ ਵਾਲਿਆਂ ਦੀ ਗਿਣਤੀ 115 ਹੋ ਗਈ ਹੈ | ਇਹ ਮੌਤਾਂ ਸ੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ 'ਚ ਹੋਈਆਂ ਹਨ, ਜਿਥੇ ਮੰਗਲਵਾਰ ਰਾਤ ਨੂੰ ਉਕਤ ਚਮਕੀ ਬੁਖਾਰ ...

ਪੂਰੀ ਖ਼ਬਰ »

ਅਨੰਤਨਾਗ 'ਚ ਤਲਾਸ਼ੀ ਮੁਹਿੰਮ ਦੌਰਾਨ ਪਥਰਾਅ ਕਰਨ 'ਤੇ ਸੁਰੱਖਿਆ ਬਲਾਂ ਸੁੱਟੇ ਅੱਥਰੂ ਗੈਸ ਦੇ ਗੋਲੇ

ਅਨੰਤਨਾਗ, 19 ਜੂਨ (ਏਜੰਸੀ)- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਅੱਜ ਸਵੇਰੇ ਤਲਾਸ਼ੀ ਮੁਹਿੰਮ ਦੌਰਾਨ ਪ੍ਰਦਸ਼ਨਕਾਰੀਆਂ ਵਲੋਂ ਸੁਰੱਖਿਆ ਬਲਾਂ 'ਤੇ ਪਥਰਾਅ ਕਰਨ 'ਤੇ ਉਨ੍ਹਾਂ ਨੂੰ ਖਦੇੜਨ ਲਈ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਲਾਠੀਚਾਰਜ ...

ਪੂਰੀ ਖ਼ਬਰ »

ਇਮਰਾਨ ਖ਼ਾਨ ਵਲੋਂ ਵਿੱਤੀ ਸੰਕਟ ਨਾਲ ਨਜਿੱਠਣ ਲਈ ਸਾਦਾ ਜੀਵਨ ਸ਼ੈਲੀ ਅਪਣਾਉਣ ਦੀ ਸਲਾਹ

ਅੰਮਿ੍ਤਸਰ, 19 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ 'ਚ ਬਣੀ ਆਰਥਿਕ ਹਾਲਤ ਨਾਲ ਨਜਿੱਠਣ ਲਈ ਆਪਣੇ ਮੰਤਰੀ ਮੰਡਲ ਨੂੰ ਪੂਰੀ ਤਰ੍ਹਾਂ ਨਾਲ ਸਾਦਾ ਜੀਵਨ ਸ਼ੈਲੀ ਅਪਣਾਉਣ ਦੇ ਨਿਰਦੇਸ਼ ਦਿੱਤੇ ਹਨ | ਮੰਤਰੀ ਮੰਡਲ ਦੀ ਬੈਠਕ 'ਚ ਇਮਰਾਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX