ਤਾਜਾ ਖ਼ਬਰਾਂ


ਜਸਟਿਸ ਐੱਸ. ਮੁਰਲੀਧਰ ਦਾ ਦਿੱਲੀ ਹਾਈਕੋਰਟ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਤਬਾਦਲਾ
. . .  20 minutes ago
ਨਵੀਂ ਦਿੱਲੀ, 27 ਫਰਵਰੀ - ਸਟਿਸ ਐੱਸ. ਮੁਰਲੀਧਰ ਦਾ ਦਿੱਲੀ ਹਾਈਕੋਰਟ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਤਬਾਦਲਾ ਹੋ ਗਿਆ ਹੈ। ਇਸ ਦੀ ਸਿਫ਼ਾਰਸ਼ ਸੁਪਰੀਮ ਕੋਰਟ ਕਾਲੇਜ਼ੀਅਮ ਨੇ 12 ਫਰਵਰੀ ਨੂੰ ਹੋਈ ਮੀਟਿੰਗ ਦੌਰਾਨ...
ਸੜਕ ਹਾਦਸੇ 'ਚ 3 ਮੌਤਾਂ, 3 ਜ਼ਖਮੀ
. . .  22 minutes ago
ਜੈਪੁਰ, 27 ਫਰਵਰੀ - ਰਾਜਸਥਾਨ ਦੇ ਬੀਕਾਨੇਰ ਵਿਖੇ ਬੀਤੀ ਰਾਤ ਹੋਏ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਅਤੇ 3 ਦੇ ਜ਼ਖਮੀ ਹੋਣ ਦੀ ਖ਼ਬਰ...
ਜਪਾਨ ਤੋਂ 119 ਭਾਰਤੀਆਂ ਨੂੰ ਲੈ ਕੇ ਦਿੱਲੀ ਪਹੁੰਚੀ ਏਅਰ ਇੰਡੀਆ ਦੀ ਉਡਾਣ
. . .  25 minutes ago
ਨਵੀਂ ਦਿੱਲੀ, 27 ਫਰਵਰੀ - ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਨੇ ਦੱਸਿਆ ਕਿ ਜਪਾਨ ਤੋਂ 119 ਭਾਰਤੀਆਂ ਅਤੇ ਵੱਖ ਵੱਖ ਦੇਸ਼ਾਂ ਦੇ 5 ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦੀ ਉਡਾਣ ਦਿੱਲੀ ਪਹੁੰਚ ਗਈ...
ਦਿੱਲੀ ਹਿੰਸਾ 'ਚ ਮ੍ਰਿਤਕਾਂ ਦੀ ਗਿਣਤੀ ਹੋਈ 28
. . .  33 minutes ago
ਨਵੀਂ ਦਿੱਲੀ, 27 ਫਰਵਰੀ - ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ, ਜਿਸ ਵਿਚ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ 'ਚ ਹੋਈਆਂ 2 ਮੌਤਾਂ ਵੀ ਸ਼ਾਮਲ ਹਨ। ਇਸ ਦੀ ਪੁਸ਼ਟੀ ਗੁਰੂ ਤੇਗ ਬਹਾਦਰ ਹਸਪਤਾਲ ਵੱਲੋਂ...
ਡੀ.ਐੱਮ.ਕੇ ਵਿਧਾਇਕ ਕੇ.ਪੀ.ਪੀ ਸੈਮੀ ਦਾ ਦੇਹਾਂਤ
. . .  about 1 hour ago
ਚੇਨਈ, 27 ਫਰਵਰੀ - ਤਾਮਿਲਨਾਡੂ ਦੇ ਸਾਬਕਾ ਮੰਤਰੀ ਅਤੇ ਡੀ.ਐੱਮ.ਕੇ ਦੇ ਵਿਧਾਇਕ ਕੇ.ਪੀ.ਪੀ ਸੈਮੀ ਦਾ ਅੱਜ ਲੰਮੀ ਬਿਮਾਰੀ ਤੋਂ ਬਾਅਦ ਚੇਨਈ ਵਿਖੇ ਦੇਹਾਂਤ ਹੋ...
ਦੱਖਣੀ ਕੋਰੀਆ 'ਚ ਕੋਰੋਨਾ ਵਾਈਰਸ ਦੇ 334 ਹੋਰ ਕੇਸਾਂ ਦੀ ਪੁਸ਼ਟੀ
. . .  about 1 hour ago
ਸਿਓਲ, 27 ਫਰਵਰੀ - ਦੱਖਣੀ ਕੋਰੀਆ 'ਚ ਕੋਰੋਨਾ ਵਾਈਰਸ ਦੇ 334 ਹੋਰ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਹੁਣ ਤੱਕ ਕੁੱਲ ਮਰੀਜ਼ਾਂ ਦੀ ਗਿਣਤੀ 1595 ਹੋ ਚੁੱਕੀ...
ਪੰਜਾਬ ਸਰਕਾਰ ਵੱਲੋਂ ਕੇਂਦਰ ਪਾਸੋਂ ਮਾੜੀ ਸ਼ਬਦਾਵਾਲੀ ਵਾਲੇ ਗੀਤ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਮੰਗ
. . .  about 1 hour ago
ਚੰਡੀਗੜ੍ਹ, 27 ਫਰਵਰੀ (ਸੁਰਜੀਤ ਸਿੰਘ ਸੱਤੀ) - ਪੰਜਾਬ ਸਰਕਾਰ ਨੇ ਇਹ ਮੰਨਦਿਆਂ ਕਿ ਸੋਸ਼ਲ ਮੀਡੀਆ ਤੋਂ ਹਟਾਏ ਬਗੈਰ ਗਲਤ ਗੀਤਾਂ ਤੇ ਮੁਕੰਮਲ ਪਾਬੰਦੀ ਨਹੀਂ ਲਗਾਈ ਜਾ ਸਕਦੀ, ਕੇਂਦਰ ਸਰਕਾਰ ਨੂੰ ਪੱਤਰ ਭੇਜ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮਾੜੀ ਸ਼ਬਦਾਵਲੀ ਵਾਲੇ ਗੀਤਾਂ...
ਸੰਘਣੀ ਧੁੰਦ ਨੇ ਆਮ ਜਨ ਜੀਵਨ ਕੀਤਾ ਪ੍ਰਭਾਵਿਤ
. . .  about 1 hour ago
ਅਜਨਾਲਾ, 27 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਸਮੇਤ ਪੰਜਾਬ ਦੀਆਂ ਵੱਖ ਵੱਖ ਥਾਵਾਂ 'ਤੇ ਕਈ ਦਿਨਾਂ ਬਾਅਦ ਪਈ ਸੰਘਣੀ ਧੁੰਦ ਕਾਰਨ ਆਮ ਜਨ ਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਧੁੰਦ ਦੇ ਚੱਲਦਿਆਂ...
ਅੱਜ ਦਾ ਵਿਚਾਰ
. . .  about 1 hour ago
ਅੱਜ ਦਾ ਵਿਚਾਰ
ਤਾਇਵਾਨ 'ਚ ਕੋਵਿਡ -19 ਦੇ ਮ੍ਰਿਤਕਾਂ ਦੀ ਗਿਣਤੀ 32, ਯੂਨਾਨ 'ਚ ਵੀ ਵੇਖਿਆ ਗਿਆ ਕੇਸ
. . .  1 day ago
ਪਾਕਿ ਸਰਕਾਰ ਨੇ ਨਵਾਜ਼ ਸ਼ਰੀਫ਼ ਨੂੰ ਘੋਸ਼ਿਤ ਕੀਤਾ 'ਭਗੌੜਾ'
. . .  1 day ago
ਰਾਜਾਸਾਂਸੀ ਹਵਾਈ ਅੱਡੇ ਤੇ 700 ਗ੍ਰਾਮ ਸੋਨੇ ਸਮੇਤ ਇੱਕ ਕਾਬੂ
. . .  1 day ago
ਰਾਜਾਸਾਂਸੀ ,26 ਫਰਵਰੀ ( ਹੇਰ,ਖੀਵਾ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੇ ਅੱਜ ਇੱਕ ਯਾਤਰੀ ਕੋਲੋਂ ਕਸਟਮ ਵਿਭਾਗ ਨੇ 700 ਗ੍ਰਾਮ ਸੋਨਾ ਬਰਾਮਦ ਕੀਤਾ ਹੈ । ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ...
ਦਿੱਲੀ ਹਿੰਸਾ : ਹੁਣ ਤੱਕ 106 ਗ੍ਰਿਫ਼ਤਾਰੀਆਂ
. . .  1 day ago
ਨਵੀਂ ਦਿੱਲੀ, 26 ਫਰਵਰੀ - ਦਿੱਲੀ ਪੁਲਿਸ ਦੇ ਪੀ.ਆਰ.ਓ. ਐਮ. ਐਸ. ਰੰਧਾਵਾ ਨੇ ਕਿਹਾ ਕਿ ਉਤਰ ਪੂਰਬੀ ਦਿੱਲੀ ਵਿਚ ਹਿੰਸਾ ਦੀਆਂ ਜੋ ਘਟਨਾਵਾਂ ਹੋਈਆਂ ਹਨ। ਇਸ ਨਾਲ ਸਬੰਧਿਤ 18 ਮਾਮਲੇ ਦਰਜ ਕੀਤੇ ਗਏ ਹਨ। ਅਜੇ ਤੱਕ 106 ਲੋਕਾਂ ਨੂੰ ਗ੍ਰਿਫ਼ਤਾਰ...
ਲੌਂਗੋਵਾਲ ਵਿਖੇ ਵੈਨ ਹਾਦਸੇ 'ਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੁਖਬੀਰ ਬਾਦਲ
. . .  1 day ago
ਲੌਂਗੋਵਾਲ, 26 ਫਰਵਰੀ (ਸ.ਸ.ਖੰਨਾ,ਵਿਨੋਦ) - ਪਿਛਲੇ ਦਿਨੀਂ ਲੌਂਗੋਵਾਲ 'ਚ ਵਾਪਰੇ ਭਿਆਨਕ ਵੈਨ ਹਾਦਸੇ ਦੌਰਾਨ ਸੁਖਜੀਤ ਕੌਰ, ਨਵਜੋਤ ਕੌਰ, ਅਰਾਧਿਆ,ਸਿਮਰਜੀਤ ਸਿੰਘ ਦੇ ਪਰਿਵਾਰਾਂ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ...
ਈ.ਟੀ.ਟੀ. ਤੋਂ ਐੱਚ.ਟੀ. ਅਤੇ ਐੱਚ.ਟੀ. ਤੋਂ ਸੀ.ਐਚ.ਟੀ. ਦੀਆਂ ਤਰੱਕੀਆਂ ਸਬੰਧੀ ਹਦਾਇਤਾਂ
. . .  1 day ago
ਅਜਨਾਲਾ, 26 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ (ਐਸਿ) ਪੰਜਾਬ ਐਸ.ਏ.ਐਸ. ਨਗਰ ਵਲੋਂ ਈ.ਟੀ.ਟੀ. ਤੋਂ ਐੱਚ.ਟੀ. ਅਤੇ ਐੱਚ.ਟੀ. ਤੋਂ ਸੀ.ਐਚ.ਟੀ. ਦੀਆਂ ਤਰੱਕੀਆਂ ਸਬੰਧੀ ਅੰਮ੍ਰਿਤਸਰ, ਸੰਗਰੂਰ, ਮੋਗਾ ਤੇ ਮੁਕਤਸਰ ਜਿਲ੍ਹਿਆਂ ਦੇ ਸਿੱਖਿਆ...
ਰਤਨ ਲਾਲ ਦੇ ਪਰਿਵਾਰ ਨੂੰ 1 ਕਰੋੜ ਰੁਪਏ ਤੇ ਇਕ ਮੈਂਬਰ ਨੂੰ ਨੌਕਰੀ
. . .  1 day ago
ਸ਼ਿਵ ਸੈਨਾ ਯੂਥ ਆਗੂ 'ਤੇ ਜਾਨਲੇਵਾ ਹਮਲੇ ਦੇ ਸਬੰਧ ਵਿਚ ਉੱਚ ਅਧਿਕਾਰੀਆਂ ਵਲੋਂ ਘਟਨਾ ਸਥਾਨ ਦਾ ਜਾਇਜ਼ਾ
. . .  1 day ago
ਕਪਿਲ ਮਿਸ਼ਰਾ ਖਿਲਾਫ ਮਾਮਲਾ ਦਰਜ ਕਰੇ ਦਿੱਲੀ ਪੁਲਿਸ - ਹਾਈਕੋਰਟ
. . .  1 day ago
19ਵੇਂ ਸੂਬਾ ਪੱਧਰੀ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਦਾ ਖ਼ਿਤਾਬ ਪੰਜਾਬ ਪੁਲਿਸ ਜਲੰਧਰ ਨੇ ਜਿੱਤਿਆ
. . .  1 day ago
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਪਹੁੰਚਣ ’ਤੇ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਭਰਵਾਂ ਸਵਾਗਤ
. . .  1 day ago
ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ ਬਣੀ ਕੈਪਟਨ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ - ਸੁਖਬੀਰ ਬਾਦਲ
. . .  1 day ago
ਸੀ. ਬੀ. ਐੱਸ. ਈ. ਨੇ ਉੱਤਰੀ-ਪੂਰਬੀ ਦਿੱਲੀ 'ਚ ਭਲਕੇ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਕੀਤਾ ਮੁਲਤਵੀ
. . .  1 day ago
ਦਿੱਲੀ ਹਿੰਸਾ : ਹਾਈਕੋਰਟ 'ਚ ਸੁਣਵਾਈ ਕੱਲ੍ਹ ਤੱਕ ਲਈ ਮੁਲਤਵੀ
. . .  1 day ago
ਕੋਰੋਨਾ ਵਾਇਰਸ ਕਾਰਨ ਹੋ ਰਹੀ ਹੈ ਸਮਾਰਟ ਫੋਨ ਵੰਡਣ 'ਚ ਦੇਰੀ- ਕੈਪਟਨ
. . .  1 day ago
ਵੱਡੀ ਗਿਣਤੀ 'ਚ ਨਸ਼ੀਲੀਆਂ ਗੋਲੀਆਂ ਸਣੇ ਨੌਜਵਾਨ ਕਾਬੂ
. . .  1 day ago
ਦਿੱਲੀ ਹਿੰਸਾ ਨੂੰ ਲੈ ਕੇ ਕਿਸਾਨਾਂ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ
. . .  1 day ago
ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਨੌਜਵਾਨ ਦਾ ਕਤਲ
. . .  1 day ago
ਉੱਤਰੀ-ਪੂਰਬੀ ਦਿੱਲੀ ਦੇ ਡੀ. ਸੀ. ਪੀ. ਦਫ਼ਤਰ 'ਚ ਪਹੁੰਚੇ ਅਜੀਤ ਡੋਭਾਲ
. . .  1 day ago
ਨੌਜਵਾਨਾਂ ਨੂੰ ਨੌਕਰੀਆਂ ਦੇਣ ਸੰਬੰਧੀ ਬੋਲੇ ਝੂਠ ਦਾ ਸੱਚ ਸਰਕਾਰ ਦੇ ਕਾਗ਼ਜ਼ਾਂ ਨੇ ਕੀਤਾ ਸਾਫ਼- ਮਜੀਠੀਆ
. . .  1 day ago
ਬੇਅਦਬੀ ਮਾਮਲਾ : ਸੀ. ਬੀ. ਆਈ. ਦੀ ਮੁੜ ਜਾਂਚ ਵਾਲੀ ਅਰਜ਼ੀ 'ਤੇ ਅਦਾਲਤ 'ਚ ਹੋਈ ਸੁਣਵਾਈ
. . .  1 day ago
ਦਿੱਲੀ ਹਿੰਸਾ : ਮੌਤਾਂ ਦਾ ਅੰਕੜਾ ਵੱਧ ਕੇ ਹੋਇਆ 22
. . .  1 day ago
ਪਤਨੀ ਅਤੇ ਬੇਟੇ ਸਣੇ ਅਦਾਲਤ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖ਼ਾਨ ਨੂੰ ਭੇਜਿਆ ਜੇਲ੍ਹ
. . .  1 day ago
ਬਜਟ ਇਜਲਾਸ : ਕੋਰੋਨਾ ਵਾਇਰਸ ਕਰਕੇ ਸਰਕਾਰ ਨੇ ਨਹੀਂ ਦਿੱਤੇ ਸਮਾਰਟ ਫ਼ੋਨ- ਅਮਨ ਅਰੋੜਾ
. . .  1 day ago
ਬਜਟ ਇਜਲਾਸ : ਸਪੀਕਰ ਨੇ ਪੱਖਪਾਤ ਕੀਤਾ, ਸਾਨੂੰ ਕਿਹਾ ਕਿ ਅਖੀਰ 'ਚ ਬੋਲਣ ਦਿਆਂਗੇ ਪਰ ਬੋਲਣ ਨਹੀਂ ਦਿੱਤਾ- ਮਜੀਠੀਆ
. . .  1 day ago
ਬਜਟ ਇਜਲਾਸ : ਟੀਨੂੰ ਤੇ ਹੋਰ ਅਕਾਲੀ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਬਾਰੇ ਸਰਕਾਰ ਤੇ ਮੁੱਖ ਮੰਤਰੀ ਕੋਲ ਕੋਈ ਜਵਾਬ ਨਹੀਂ
. . .  1 day ago
ਸੰਦੌੜ ਵਿਖੇ ਕਿਸਾਨ ਆਗੂਆਂ ਨੇ ਨਾਗਰਿਕਤਾ ਕਾਨੂੰਨ ਵਿਰੁੱਧ ਫੂਕਿਆ ਮੋਦੀ ਸਰਕਾਰ ਦਾ ਪੁਤਲਾ
. . .  1 day ago
ਉੱਤਰੀ ਪੂਰਬੀ ਦਿੱਲੀ ਦੇ ਚਾਂਦ ਬਾਗ ਇਲਾਕੇ 'ਚ ਖ਼ੁਫ਼ੀਆ ਬਿਊਰੋ ਦੇ ਅਧਿਕਾਰੀ ਦੀ ਮੌਤ 'ਤੇ ਦਿੱਲੀ ਹਾਈਕੋਰਟ ਨੇ ਜਤਾਈ ਚਿੰਤਾ
. . .  1 day ago
ਦਿੱਲੀ ਹਿੰਸਾ 'ਤੇ ਹਾਈਕੋਰਟ ਦੀ ਸਖ਼ਤ ਟਿੱਪਣੀ- ਇੱਕ ਹੋਰ 1984 ਨਹੀਂ ਹੋਣ ਦੇਵਾਂਗੇ
. . .  1 day ago
ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀ ਕਰਨ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ - ਹਾਈਕੋਰਟ
. . .  1 day ago
ਸੋਨੀਆ ਗਾਂਧੀ ਦਾ ਬਿਆਨ ਮੰਦਭਾਗਾ - ਜਾਵੜੇਕਰ
. . .  1 day ago
ਦਿੱਲੀ ਹਿੰਸਾ ਦੇ ਵਿਰੋਧ 'ਚ ਕਾਂਗਰਸ ਨੇ ਅੰਮ੍ਰਿਤਸਰ 'ਚ ਕੀਤਾ ਪ੍ਰਦਰਸ਼ਨ
. . .  1 day ago
ਅਕਾਲੀ ਦਲ ਸੁਤੰਤਰ ਵੱਲੋਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ ਜਾਰੀ                             
. . .  1 day ago
ਦਿੱਲੀ ਹਿੰਸਾ : ਪ੍ਰਧਾਨ ਮੰਤਰੀ ਮੋਦੀ ਨੇ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ
. . .  1 day ago
ਦਿੱਲੀ ਦੇ ਚਾਂਦ ਬਾਗ ਇਲਾਕੇ 'ਚ ਮਿਲੀ ਖ਼ੁਫ਼ੀਆ ਬਿਊਰੋ ਦੇ ਅਫ਼ਸਰ ਦੀ ਲਾਸ਼
. . .  1 day ago
ਦਿੱਲੀ ਹਿੰਸਾ ਲਈ ਗ੍ਰਹਿ ਮੰਤਰੀ ਜ਼ਿੰਮੇਵਾਰ, ਅਸਤੀਫ਼ਾ ਦੇਣ- ਸੋਨੀਆ ਗਾਂਧੀ
. . .  1 day ago
ਲੁਟੇਰਿਆਂ ਨੇ ਘਰ 'ਚ ਦਾਖ਼ਲ ਹੋ ਕੇ ਪਰਿਵਾਰ 'ਤੇ ਕੀਤਾ ਹਮਲਾ, ਤਿੰਨ ਮੈਂਬਰ ਜ਼ਖ਼ਮੀ
. . .  1 day ago
ਮਹਿਬੂਬਾ ਨੂੰ ਹਿਰਾਸਤ 'ਚ ਰੱਖਣ 'ਤੇ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਤੋਂ ਮੰਗਿਆ ਜਵਾਬ
. . .  1 day ago
ਦਵਾਈਆਂ ਦੇ ਮਾਮਲੇ 'ਚ ਕੈਬਨਿਟ ਮੰਤਰੀ ਬਲਬੀਰ ਸਿੱਧੂ ਵਲੋਂ ਸਫ਼ਾਈ
. . .  1 day ago
ਨਦੀ 'ਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, 24 ਲੋਕਾਂ ਦੀ ਮੌਤ
. . .  1 day ago
ਸਾਲਾਨਾ ਪ੍ਰੀਖਿਆਵਾਂ 'ਚ ਨਕਲ ਰੋਕਣ ਸੰਬੰਧੀ ਐੱਸ. ਸੀ. ਈ. ਆਰ. ਟੀ. ਵਲੋਂ ਸਕੂਲ ਮੁਖੀਆਂ ਨਾਲ ਕੀਤੀ ਜਾਵੇਗੀ ਬੈਠਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 14 ਫੱਗਣ ਸੰਮਤ 551
ਿਵਚਾਰ ਪ੍ਰਵਾਹ: ਸੱਚੀ ਮਿੱਤਰਤਾ ਸਵਰਗ ਦੇ ਬੂਹੇ ਦੀ ਕੁੰਜੀ ਹੁੰਦੀ ਹੈ। -ਸ਼ੇਖ ਸ਼ਾਅਦੀ

ਪਹਿਲਾ ਸਫ਼ਾ

ਭਾਰਤ-ਅਮਰੀਕਾ ਵਿਚਕਾਰ 3 ਅਰਬ ਡਾਲਰ ਦਾ ਰੱਖਿਆ ਸਮਝੌਤਾ ਸਹੀਬੱਧ

• ਤਿੰਨ ਹੋਰ ਸਮਝੌਤੇ ਸਹੀਬੱਧ • ਵਪਾਰ ਸਮਝੌਤਿਆਂ ਪ੍ਰਤੀ ਛੇਤੀ ਹੀ ਗੱਲਬਾਤ ਦਾ ਦੌਰ ਸ਼ੁਰੂ ਕਰਨ ਦੀ ਆਸ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 25 ਫਰਵਰੀ-ਭਾਰਤ ਅਤੇ ਅਮਰੀਕਾ ਦਰਮਿਆਨ ਰੱਖਿਆ ਸਹਿਯੋਗ ਨੂੰ ਉਨ੍ਹਾਂ ਦੀ ਰਣਨੀਤਕ ਭਾਈਵਾਲੀ ਦੀ ਝਲਕ ਕਰਾਰ ਦਿੰਦਿਆਂ ਦੋਵਾਂ ਦੇਸ਼ਾਂ ਨੇ ਮੰਗਲਵਾਰ ਨੂੰ 3 ਅਰਬ ਡਾਲਰ ਦਾ ਰੱਖਿਆ ਸਮਝੌਤਾ ਕੀਤਾ | ਇਸ ਤੋਂ ਇਲਾਵਾ ਤਿੰਨ ਹੋਰ ਸਮਝੌਤੇ ਕੀਤੇ ਗਏ | ਇਹ ਸਮਝੌਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ 'ਚ ਹੈਦਰਾਬਾਦ ਹਾਊਸ ਵਿਖੇ ਹੋਏ | ਹਾਲਾਂਕਿ ਵਪਾਰ ਸਮਝੌਤੇ, ਜਿਸ ਨੂੰ ਟਰੰਪ ਨੇ ਦੌਰੇ ਤੋਂ ਪਹਿਲਾਂ ਹੀ 'ਦੂਰ ਦੀ ਕੌਡੀ' ਕਰਾਰ ਦਿੱਤਾ ਸੀ, ਨੂੰ ਲੈ ਕੇ ਛੇਤੀ ਹੀ ਗੱਲਬਾਤ ਦਾ ਦੌਰ ਸ਼ੁਰੂ ਕਰਨ ਦੀ ਆਸ ਪ੍ਰਗਟਾਈ ਗਈ | ਅਮਰੀਕੀ ਰਾਸ਼ਟਰਪਤੀ ਦੇ ਦੌਰੇ ਦੌਰਾਨ ਵਿਚਾਰੇ ਜਾਣ ਵਾਲੇ 2 ਹੋਰ ਬਕਾਇਆ ਮੁੱਦੇ ਐਚ-1 ਬੀ ਵੀਜ਼ਾ ਅਤੇ ਵਪਾਰ ਸਬੰਧਾਂ ਨੂੰ ਲੈ ਕੇ ਭਾਰਤ ਨੂੰ ਕੋਈ ਖ਼ਾਸ ਸਫ਼ਲਤਾ ਹਾਸਲ ਨਹੀਂ ਹੋਈ | ਟਰੰਪ ਨੇ ਅਮਰੀਕੀ ਦੂਤਘਰ ਵਿਖੇ ਕਾਨਫਰੰਸ 'ਚ ਵਪਾਰ ਸਬੰਧਾਂ ਬਾਰੇ 'ਅਮਰੀਕਾ ਫਾਸਟ' ਦੀ ਨੀਤੀ ਨੂੰ ਅੱਗੇ ਰੱਖਦਿਆਂ ਕਿਹਾ ਕਿ ਭਾਰਤ ਸਭ ਤੋਂ ਉੱਚੀ ਦਰ 'ਤੇ ਟੈਕਸ ਵਸੂਲਣ ਵਾਲੇ ਦੇਸ਼ਾਂ 'ਚ ਸ਼ਾਮਿਲ ਹੈ | ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਦੇ ਨਾਲ ਵੀ ਬਰਾਬਰੀ ਦਾ ਵਰਤਾਓ ਕੀਤਾ ਜਾਣਾ ਚਾਹੀਦਾ ਹੈ | ਐਚ 1 ਬੀ ਵੀਜ਼ਾ ਬਾਰੇ ਵੀ ਛੋਟ ਦਿੱਤੇ ਜਾਣ ਦੇ ਸਵਾਲ ਦਾ ਸਪੱਸ਼ਟ ਜਵਾਬ ਨਾ ਦਿੰਦਿਆਂ ਟਰੰਪ ਨੇ ਕਿਹਾ ਕਿ ਇਹ ਮਾਮਲਾ ਮਿਲ-ਜੁਲ ਕੇ ਸੁਲਝਾਇਆ ਜਾਣਾ ਚਾਹੀਦਾ ਹੈ |
ਰੱਖਿਆ ਸਮਝੌਤਾ
ਹੈਦਰਾਬਾਦ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ ਹੋਈ ਬੈਠਕ 'ਚ ਉਸ ਸੌਦੇ 'ਤੇ ਦਸਤਖ਼ਤ ਕੀਤੇ ਗਏ, ਜਿਸ ਦਾ ਐਲਾਨ ਟਰੰਪ ਨੇ ਸੋਮਵਾਰ ਨੂੰ ਹੀ ਕਰ ਦਿੱਤਾ ਸੀ | ਇਸ ਸੌਦੇ 'ਚ ਭਾਰਤ ਅਮਰੀਕਾ ਤੋਂ 24 ਐਮ ਐਚ-60 ਰੋਮੀਓ ਹੈਲੀਕਾਪਟਰ ਖਰੀਦੇਗਾ ਜਿਸ ਦੀ ਕੀਮਤ 2.6 ਅਰਬ ਡਾਲਰ ਹੈ | ਸਮਝੌਤੇ ਤਹਿਤ ਅਮਰੀਕਾ ਭਾਰਤ ਨੂੰ 80 ਕਰੋੜ ਡਾਲਰ ਦੇ 6 ਏ ਐਚ-64 ਈ ਅਪਾਚੇ ਹੈਲੀਕੈਪਟਰ ਦੀ ਵੀ ਸਪਲਾਈ ਕਰੇਗਾ | ਦੋਵਾਂ ਆਗੂਆਂ ਨੇ ਇਸ ਰੱਖਿਆ ਸੌਦੇ ਦੇ ਐਲਾਨ ਦੇ ਨਾਲ ਅੱਤਵਾਦ ਨੂੰ ਖਤਮ ਕਰਨ ਲਈ ਕੰਮ ਕਰਨ ਅਤੇ ਪਾਕਿਸਤਾਨ 'ਤੇ ਦਬਾਅ ਬਣਾਉਣ ਦਾ ਵੀ ਅਹਿਦ ਕੀਤਾ |
ਇਕ-ਦੂਜੇ ਦੀ ਰੱਜ ਕੇ ਤਾਰੀਫ਼
ਮੇਜ਼ਬਾਨ ਅਤੇ ਮਹਿਮਾਨ ਆਗੂਆਂ ਨੇ ਇਕ-ਦੂਜੇ ਦੀ ਰੱਜ ਕੇ ਤਾਰੀਫ਼ ਕਰਦਿਆਂ ਇਸ ਨੂੰ 'ਹਾਂ ਪੱਖੀ' ਚਰਚਾ ਕਰਾਰ ਦਿੱਤਾ | ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 8 ਮਹੀਨਿਆਂ 'ਚ ਟਰੰਪ ਨਾਲ ਹੋਣ ਵਾਲੀ ਪੰਜਵੀਂ ਮੁਲਾਕਾਤ 'ਤੇ ਉਚੇਚਾ ਜ਼ੋਰ ਦਿੰਦਿਆਂ ਕਿਹਾ ਕਿ ਅਮਰੀਕਾ-ਭਾਰਤ ਦੇ ਸਬੰਧ ਸਿਰਫ਼ ਦੋ ਸਰਕਾਰਾਂ ਦੇ ਦਰਮਿਆਨ ਨਹੀਂ ਹਨ, ਸਗੋਂ ਲੋਕ ਆਧਾਰਿਤ ਹਨ | ਮੋਦੀ ਨੇ ਸਬੰਧਾਂ ਨੂੰ ਇਸ ਮੁਕਾਮ ਤੱਕ ਲਿਆਉਣ ਲਈ ਟਰੰਪ ਦੇ 'ਅਣਮੁੱਲੇ' ਯੋਗਦਾਨ ਦੀ ਸ਼ਲਾਘਾ ਕੀਤੀ | ਡੋਨਾਲਡ ਟਰੰਪ ਨੇ ਭਾਰਤ 'ਚ ਬਿਤਾਏ 2 ਦਿਨਾਂ ਨੂੰ ਸ਼ਾਨਦਾਰ ਕਰਾਰ ਦਿੰਦਿਆਂ ਕਿਹਾ ਕਿ ਭਾਰਤ ਦੀ ਮਹਿਮਾਨਵਾਜ਼ੀ ਹਮੇਸ਼ਾ ਯਾਦ ਰਹੇਗੀ | ਟਰੰਪ ਨੇ ਮੰਦੇਰਾ ਸਟੇਡੀਅਮ 'ਚ ਇਕੱਠੀ ਭੀੜ ਨੂੰ ਸਨਮਾਨ ਦਾ ਕਾਰਨ ਦੱਸਦਿਆਂ ਕਿਹਾ ਕਿ ਉਥੇ ਮੌਜੂਦ ਲੋਕ ਮੋਦੀ ਨੂੰ ਬਹੁਤ ਪਿਆਰ ਕਰਦੇ ਹਨ | ਉਨ੍ਹਾਂ ਦੌਰੇ ਦੌਰਾਨ ਮੋਦੀ ਦੇ ਕੰਮ ਕਰਨ ਦੇ ਢੰਗ ਤਰੀਕੇ ਦੀ ਕਈ ਵਾਰ ਸ਼ਲਾਘਾ ਕੀਤੀ |
ਰਾਸ਼ਟਰਪਤੀ ਭਵਨ 'ਚ ਰਸਮੀ ਸਵਾਗਤ
ਦੌਰੇ 'ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਦਾ ਮੰਗਲਵਾਰ ਸਵੇਰੇ ਰਾਸ਼ਟਰਪਤੀ ਭਵਨ ਵਿਖੇ ਰਵਾਇਤੀ ਢੰਗ ਨਾਲ ਸਵਾਗਤ ਕੀਤਾ ਗਿਆ | ਰਾਸ਼ਟਰਪਤੀ ਵਜੋਂ ਪਹਿਲੀ ਵਾਰ ਭਾਰਤ ਦੇ ਦੌਰੇ 'ਤੇ ਆਏ ਟਰੰਪ ਨੂੰ ਤਿੰਨਾਂ ਸੈਨਾਵਾਂ ਵਲੋਂ ਗਾਰਡ ਆਫ ਆਨਰ ਦਿੱਤਾ ਗਿਆ |
ਗਾਂਧੀ ਨੂੰ ਸ਼ਰਧਾਂਜਲੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ | ਟਰੰਪ ਨੇ ਰਾਜਘਾਟ ਵਿਖੇ ਵਿਜ਼ਟਰ ਬੁੱਕ 'ਚ ਲਿਖੇ ਸੰਦੇਸ਼ 'ਚ ਮਹਾਤਮਾ ਗਾਂਧੀ ਨੂੰ ਯਾਦ ਕਰਦਿਆਂ ਕਿਹਾ ਕਿ ਅਮਰੀਕ ਲੋਕ ਮਹਾਤਮਾ ਗਾਂਧੀ ਦੇ ਵਿਚਾਰਾਂ ਦੇ ਨਾਲ ਇਕ ਅਖੰਡ ਅਤੇ ਅਦਭੁੱਤ ਭਾਰਤ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ | ਇਹ ਇਕ ਸ਼ਾਨਦਾਰ ਸਨਮਾਨ ਹੈ | ਉਨ੍ਹਾਂ ਇਥੇ ਇਕ ਪੌਦਾ ਵੀ ਲਗਾਇਆ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਸਾਬਰਮਤੀ ਆਸ਼ਰਮ 'ਚ ਲਿਖੇ ਸੰਦੇਸ਼ 'ਚ ਟਰੰਪ ਨੇ ਮਹਾਤਮਾ ਗਾਂਧੀ ਦਾ ਕੋਈ ਜ਼ਿਕਰ ਨਹੀਂ ਕੀਤਾ ਸੀ | ਉਨ੍ਹਾਂ ਸਿਰਫ਼ ਮਹਾਨ ਦੋਸਤ ਮੋਦੀ ਦਾ ਜ਼ਿਕਰ ਕਰਦਿਆਂ ਧੰਨਵਾਦ ਦਾ ਸੰਦੇਸ਼ ਲਿਖਿਆ ਸੀ, ਜਿਸ 'ਤੇ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋਈ ਸੀ |
ਐਚ 1 ਬੀ ਵੀਜ਼ਾ 'ਤੇ ਨਹੀਂ ਦਿੱਤਾ ਸਪੱਸ਼ਟ ਜਵਾਬ
ਅਮਰੀਕੀ ਰਾਸ਼ਟਰਪਤੀ ਨੇ ਭਾਰਤੀਆਂ ਲਈ ਅਹਿਮ ਮੁੱਦਾ ਐਚ 1 ਬੀ ਵੀਜ਼ਾ ਦੇ ਮੁੱਦੇ 'ਤੇ ਕੋਈ ਸਪੱਸ਼ਟ ਜਵਾਬ ਨਾ ਦਿੰਦਿਆਂ ਕਿਹਾ ਕਿ ਇਸ ਨੂੰ ਆਪਸ 'ਚ ਮਿਲ ਕੇ ਸੁਲਝਾਇਆ ਜਾਵੇਗਾ | ਜ਼ਿਕਰਯੋਗ ਹੈ ਕਿ ਅਮਰੀਕਾ 'ਚ ਕੰਮਕਾਜ ਲਈ ਦਿੱਤੇ ਜਾਣ ਵਾਲੇ ਉਕਤ ਵੀਜ਼ੇ ਦੇ ਨੇਮ ਅਪ੍ਰੈਲ ਤੋਂ ਤਬਦੀਲ ਹੋ ਰਹੇ ਹਨ | ਟਰੰਪ ਦੇ ਦੂਜੀ ਵਾਰ ਰਾਸ਼ਟਰਪਤੀ ਬਣਨ ਦੀਆਂ ਸੰਭਾਵਨਾਵਾਂ ਦੇ ਚਲਦਿਆਂ ਉਥੇ ਕੰਮ ਕਰਨ ਵਾਲੇ ਭਾਰਤੀਆਂ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |
ਰਾਸ਼ਟਰਪਤੀ ਵਲੋਂ ਦਾਅਵਤ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਨਮਾਨ 'ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿਖੇ ਖਾਣੇ ਦੀ ਦਾਅਵਤ ਦਿੱਤੀ | ਹਾਲਾਂਕਿ ਵਿਰੋਧੀ ਧਿਰ ਨੇ ਇਸ ਦਾਅਵਤ 'ਚ ਸ਼ਿਰਕਤ ਨਹੀਂ ਕੀਤੀ | ਲੋਕ ਸਭਾ 'ਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਪਹਿਲਾਂ ਹੀ ਕਾਂਗਰਸ ਦੀ ਅੰਤਿ੍ਮ ਪ੍ਰਧਾਨ ਸੋਨੀਆ ਗਾਂਧੀ ਨੂੰ ਸੱਦਾ ਨਾ ਦਿੱਤੇ ਜਾਣ ਦੇ ਵਿਰੋਧ 'ਚ ਸੱਦਾ ਠੁਕਰਾ ਦਿੱਤਾ | ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਵੀ ਸ਼ਾਮਿਲ ਨਹੀਂ ਹੋਏ |

ਸੀ.ਏ.ਏ. ਭਾਰਤ ਦਾ ਅੰਦਰੂਨੀ ਮਾਮਲਾ-ਟਰੰਪ

ਭਾਰਤ-ਪਾਕਿ ਦਰਮਿਆਨ ਤਣਾਅ ਘੱਟ ਕਰਨ ਲਈ ਵਿਚੋਲਗੀ ਦੀ ਕੀਤੀ ਪੇਸ਼ਕਸ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਕਰਾਰ ਦਿੰਦਿਆਂ ਇਸ 'ਤੇ ਕੋਈ ਖਾਸ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਭਾਰਤ ਇਸ ਨੂੰ ਖੁਦ ਹੀ ਦੇਖ ਲਵੇਗਾ | ਮੰਗਲਵਾਰ ਸ਼ਾਮ ਨੂੰ ਅਮਰੀਕੀ ਦੂਤਘਰ ਵਿਖੇ ਪ੍ਰੈੱਸ ਕਾਨਫਰੰਸ 'ਚ ਟਰੰਪ ਨੇ ਸੀ. ਏ. ਏ. ਬਾਰੇ ਪੁੱਛੇ ਸਵਾਲਾਂ ਦੇ ਜਵਾਬ 'ਚ ਕਿਹਾ ਕਿ ਬਾਕੀ ਦੇਸ਼ਾਂ ਦੀ ਤੁਲਨਾ 'ਚ ਭਾਰਤ 'ਚ ਕਾਫ਼ੀ ਧਾਰਮਿਕ ਆਜ਼ਾਦੀ ਹੈ | ਅਮਰੀਕੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਲੈ ਕੇ ਕਿਹਾ ਕਿ ਉਨ੍ਹਾਂ (ਮੋਦੀ) ਨੇ ਇਸ 'ਤੇ ਕਾਫੀ ਮਿਹਨਤ ਕੀਤੀ ਹੈ ਅਤੇ ਉਹ ਧਾਰਮਿਕ ਆਜ਼ਾਦੀ ਨੂੰ ਲੈ ਕੇ ਕਾਫ਼ੀ ਕੰਮ ਕਰ ਰਹੇ ਹਨ | ਭਾਰਤ ਦੇ 2 ਦਿਨਾ ਦੌਰੇ 'ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ਮੀਰ ਮੁੱਦੇ ਨੂੰ ਵੱਡੀ ਸਮੱਸਿਆ ਦੱਸਦਿਆਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਘੱਟ ਕਰਨ ਲਈ ਵਿਚੋਲਗੀ ਦੀ ਪੇਸ਼ਕਸ਼ ਕੀਤੀ | ਟਰੰਪ ਨੇ ਭਾਰਤ ਦੌਰਾ ਖ਼ਤਮ ਹੋਣ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਉਕਤ ਬਿਆਨ ਦਿੱਤਾ |
ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਸ਼ਮੀਰ ਬਾਰੇ ਪੁੱਛੇ ਸਵਾਲਾਂ ਦੇ ਜਵਾਬ 'ਚ ਕਿਹਾ ਕਿ ਦੋਵਾਂ ਦੇਸ਼ਾਂ (ਭਾਰਤ ਅਤੇ ਪਾਕਿਸਤਾਨ) ਦੇ ਪ੍ਰਧਾਨ ਮੰਤਰੀਆਂ ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ | ਟਰੰਪ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਕਸ਼ਮੀਰ ਮੁੱਦਾ ਆਪਸ 'ਚ ਮਿਲ ਕੇ ਸੁਲਝਾ ਸਕਦੇ ਹਨ | ਇਸ ਤੋਂ ਪਹਿਲਾਂ ਟਰੰਪ ਨੇ ਸਤੰਬਰ 'ਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਇਜਲਾਸ ਤੋਂ ਅਲੱਗ ਵੀ ਦੋਵਾਂ ਦੇਸ਼ਾਂ ਦਰਮਿਆਨ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ | ਜਦਕਿ ਉਸ ਤੋਂ ਵੀ ਪਹਿਲਾਂ ਜੁਲਾਈ 'ਚ ਇਹ ਦਾਅਵਾ ਕੀਤਾ ਸੀ ਕਿ ਮੋਦੀ ਨੇ ਉਨ੍ਹਾਂ ਨੂੰ ਵਿਚੋਲਗੀ ਕਰਨ ਨੂੰ ਕਿਹਾ ਸੀ | ਟਰੰਪ ਦੇ ਦਾਅਵੇ ਤੋਂ ਬਾਅਦ ਭਾਰਤ ਨੇ ਇਸ ਬਿਆਨ ਨੂੰ ਇਹ ਕਹਿ ਕੇ ਖਾਰਜ ਕੀਤਾ ਸੀ ਕਿ ਮੋਦੀ ਵਲੋਂ ਅਜਿਹੀ ਕੋਈ ਪੇਸ਼ਕਸ਼ ਨਹੀਂ ਕੀਤੀ ਗਈ |
ਅੱਤਵਾਦ ਅਤੇ ਪਾਕਿਸਤਾਨ ਦਾ ਨਾਲੋ-ਨਾਲ ਕੀਤਾ ਜ਼ਿਕਰ
ਅਮਰੀਕੀ ਰਾਸ਼ਟਰਪਤੀ ਨੇ ਭਾਰਤ ਦੌਰੇ ਦੌਰਾਨ ਤਿੰਨ ਵਾਰ ਮੀਡੀਆ ਨੂੰ ਕੀਤੇ ਸੰਬੋਧਨ 'ਚ ਅੱਤਵਾਦ ਅਤੇ ਪਾਕਿਸਤਾਨ ਦਾ ਨਾਲੋ-ਨਾਲ ਹੀ ਜ਼ਿਕਰ ਕੀਤਾ | ਸੋਮਵਾਰ ਨੂੰ ਅਹਿਮਦਾਬਾਦ ਵਿਖੇ ਅਤੇ ਮੰਗਲਵਾਰ ਨੂੰ ਹੈਦਰਾਬਾਦ ਹਾਊਸ ਵਿਖੇ ਅੱਤਵਾਦ ਨੂੰ ਨਾ ਸਿਰਫ਼ ਕੱਟੜ ਇਸਲਾਮਿਕ ਅੱਤਵਾਦ ਕਹਿ ਕੇ ਸੰਬੋਧਨ ਕੀਤਾ ਸਗੋਂ ਇਹ ਵੀ ਕਿਹਾ ਕਿ ਅਮਰੀਕਾ, ਪਾਕਿਸਤਾਨ ਦੀ ਜ਼ਮੀਨ ਤੋਂ ਚੱਲ ਰਹੇ ਅੱਤਵਾਦ ਨੂੰ ਰੋਕਣ ਲਈ ਕਦਮ ਉਠਾ ਰਿਹਾ ਹੈ | ਅੱਤਵਾਦ ਬਾਰੇ ਅਮਰੀਕਾ ਵਲੋਂ ਚੁੱਕੇ ਕਦਮਾਂ ਬਾਰੇ ਬੋਲਦਿਆਂ ਟਰੰਪ ਨੇ ਬਗਦਾਦੀ ਅਤੇ ਸੁਲੇਮਾਨੀ ਨੂੰ ਖ਼ਤਮ ਕਰਨ ਤੋਂ ਇਲਾਵਾ ਆਪਣੀ ਸਰਕਾਰ ਵਲੋਂ ਆਈ. ਐਸ. ਨੂੰ 100 ਫੀਸਦੀ ਖਤਮ ਕਰਨ ਦਾ ਦਾਅਵਾ ਵੀ ਕੀਤਾ | ਅੱਤਵਾਦ ਨਾਲ ਨਜਿੱਠਣ ਲਈ ਸਾਰੇ ਦੇਸ਼ਾਂ ਨੂੰ ਇਕੱਠੇ ਆਉਣ ਦਾ ਸੱਦਾ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਨੇ ਰੂਸ ਅਤੇ ਇਰਾਕ ਦਾ ਉਚੇਚੇ ਤੌਰ 'ਤੇ ਜ਼ਿਕਰ ਕੀਤਾ |
ਦਿੱਲੀ ਹਿੰਸਕ ਘਟਨਾਵਾਂ ਬਾਰੇ ਸੁਣਿਆ ਪਰ ਚਰਚਾ ਨਹੀਂ ਕੀਤੀ-ਟਰੰਪ
ਅਮਰੀਕੀ ਰਾਸ਼ਟਰਪਤੀ ਦੀ ਭਾਰਤ ਆਮਦ ਤੋਂ ਐਨ ਪਹਿਲਾਂ ਉੱਤਰ ਪੂਰਬੀ ਦਿੱਲੀ 'ਚ ਸੀ. ਏ. ਏ. ਦਾ ਵਿਰੋਧ ਕਰਨ ਵਾਲੇ ਅਤੇ ਸਮਰਥਕਾਂ ਦਰਮਿਆਨ ਹੋਈਆਂ ਝੜਪਾਂ ਨੇ ਹਿੰਸਕ ਰੂਪ ਧਾਰ ਲਿਆ ਸੀ | ਸੋਮਵਾਰ ਦੇਰ ਸ਼ਾਮ ਨੂੰ ਹਿੰਸਕ ਹੋਈਆਂ ਝੜਪਾਂ 'ਚ ਮੰਗਲਵਾਰ ਦੇਰ ਸ਼ਾਮ ਤੱਕ 10 ਲੋਕ ਮਾਰੇ ਗਏ ਸੀ ਅਤੇ 56 ਪੁਲਿਸ ਵਾਲਿਆਂ ਸਮੇਤ 186 ਲੋਕ ਜ਼ਖ਼ਮੀ ਹੋ ਗਏ ਸਨ | ਪੱਤਰਕਾਰਾਂ ਵਲੋਂ ਇਨ੍ਹਾਂ ਹਿੰਸਕ ਝੜਪਾਂ ਦਾ ਹਵਾਲਾ ਦਿੰਦਿਆਂ ਸੀ. ਏ. ਏ. ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਹਮਲਿਆਂ ਬਾਰੇ ਸੁਣਿਆ ਸੀ ਪਰ ਇਸ ਬਾਰੇ 'ਚ ਚਰਚਾ ਨਹੀਂ ਕੀਤੀ | ਟਰੰਪ ਦੇ ਭਾਰਤ ਦੌਰੇ ਤੋਂ ਪਹਿਲਾਂ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਕਿ ਉਹ ਧਾਰਮਿਕ ਸੁਤੰਤਰਤਾ ਦਾ ਮੁੱਦਾ ਪ੍ਰਧਾਨ ਮੰਤਰੀ ਅੱਗੇ ਉਠਾਉਣਗੇ |

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਸੜ ਰਹੀ ਦਿੱਲੀ-ਹੁਣ ਤੱਕ 13 ਮੌਤਾਂ

• ਤੀਜੇ ਦਿਨ ਵੀ ਜਾਰੀ ਰਹੀ ਹਿੰਸਾ-56 ਪੁਲਿਸ ਕਰਮੀਆਂ ਸਮੇਤ 200 ਜ਼ਖ਼ਮੀ • ਹਾਲਾਤ ਨਾਜ਼ੁਕ
• ਦੰਗਾਕਾਰੀਆਂ ਨੂੰ ਵੇਖਦਿਆਂ ਹੀ ਗੋਲੀ ਮਾਰਨ ਦੇ ਆਦੇਸ਼ • ਚਾਰ ਥਾਵਾਂ 'ਤੇ ਕਰਫ਼ਿਊ ਲਾਗੂ
ਜਗਤਾਰ ਸਿੰਘ
ਨਵੀਂ ਦਿੱਲੀ, 25 ਫਰਵਰੀ-ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨ. ਆਰ. ਸੀ.) ਦੇ ਮੁੱਦੇ ਨੂੰ ਲੈ ਕੇ ਉੱਤਰ ਪੂਰਬੀ ਦਿੱਲੀ ਦੇ ਜਾਫ਼ਰਾਬਾਦ ਸਮੇਤ ਹੋਰਨਾਂ ਇਲਾਕਿਆਂ 'ਚ ਸ਼ੁਰੂ ਹੋਈ ਹਿੰਸਾ ਅੱਜ ਤੀਜੇ ਦਿਨ ਵੀ ਜਾਰੀ ਰਹੀ ਤੇ ਇਸ ਦੌਰਾਨ ਕੁੱਟਮਾਰ, ਲੁੱਟਮਾਰ ਤੋਂ ਇਲਾਵਾ ਕਈ ਗੱਡੀਆਂ ਵੀ ਸਾੜ ਦਿੱਤੀਆਂ ਗਈਆਂ ਤੇ ਇਸ ਹਿੰਸਾ 'ਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 56 ਪੁਲਿਸ ਮੁਲਾਜ਼ਮਾਂ ਸਮੇਤ 200 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ | ਹਿੰਸਾ ਨੂੰ ਦੇਖਦੇ ਹੋਏ ਉੱਤਰ-ਪੂਰਬੀ ਦਿੱਲੀ ਦੇ ਚਾਰ ਖੇਤਰਾਂ ਮੌਜ਼ਪੁਰ, ਜਾਫ਼ਰਾਬਾਦ, ਚਾਂਦ ਬਾਗ ਅਤੇ ਕਰਵਲ ਨਗਰ 'ਚ ਕਰਫਿਊ ਲਗਾ ਦਿੱਤਾ ਗਿਆ |
ਹਿੰਸਕ ਘਟਨਾਵਾਂ ਕਾਰਨ ਆਮ ਲੋਕਾਂ 'ਚ ਡਰ ਦਾ ਮਾਹੌਲ ਇਸ ਕਦਰ ਵਧਦਾ ਜਾ ਰਿਹਾ ਹੈ ਕਿ ਕਈਆਂ ਵਲੋਂ ਇਸ ਨੂੰ 1984 ਸਿੱਖ ਕਤਲੇਆਮ ਵਰਗੇ ਮਾਹੌਲ ਨਾਲ ਵੀ ਜੋੜ ਕੇ ਵੇਖਿਆ ਜਾਣ ਲੱਗਾ ਹੈ | ਜੀ. ਟੀ. ਬੀ. ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਹਸਪਤਾਲ ਲਿਆਂਦੇ ਚਾਰ ਲੋਕਾਂ ਨੂੰ ਮਿ੍ਤਕ ਐਲਾਨ ਦਿੱਤਾ ਗਿਆ |
ਮੰਗਲਵਾਰ ਤੜਕੇ ਤੋਂ ਸਵੇਰੇ 9 ਵਜੇ ਤੱਕ ਉੱਤਰ ਪੂਰਬੀ ਦਿੱਲੀ ਫਾਇਰ ਬਿ੍ਗੇਡ ਨੂੰ ਅੱਗ ਲਾਏ ਜਾਣ ਦੀਆਂ ਘਟਨਾਵਾਂ ਦੇ 45 ਫ਼ੋਨ ਆ ਚੁੱਕੇ ਸਨ | ਪ੍ਰਸ਼ਾਸਨ ਵਲੋਂ ਪੁਲਿਸ ਬਲਾਂ ਦੀ ਵੱਡੀ ਗਿਣਤੀ 'ਚ ਤਾਇਨਾਤੀ ਵੀ ਦੰਗਾਕਾਰੀਆਂ ਨਾਲ ਨਜਿੱਠਣ 'ਚ ਨਾਕਾਮ ਸਾਬਤ ਨਜ਼ਰ ਆ ਰਹੀ ਹੈ, ਜਿਸ ਕਰ ਕੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ 'ਚ ਆ ਗਈ ਹੈ | ਹਾਲਾਂਕਿ ਕੁੱਝ ਪੁਲਿਸ ਕਰਮੀ ਅਤੇ ਸਥਾਨਿਕ ਲੋਕ, ਦੰਗਾਕਾਰੀਆਂ ਤੋਂ ਪੀੜਤਾਂ ਨੂੰ ਬਚਾਉਂਦੇ ਵੀ ਨਜ਼ਰ ਆਏ |
ਗ੍ਰਹਿ ਮੰਤਰੀ ਅਮਿਤ ਸ਼ਾਹ ਹਿੰਸਾ ਨੂੰ ਰੋਕਣ ਲਈ 2 ਬੈਠਕਾਂ ਕਰ ਚੁੱਕੇ ਹਨ, ਜਦਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਇਕਾਂ ਦੀ ਹੰਗਾਮੀ ਮੀਟਿੰਗ ਸੱਦੀ ਅਤੇ ਬਾਅਦ 'ਚ ਅਮਿਤ ਸ਼ਾਹ ਨਾਲ ਵੀ ਬੈਠਕ 'ਚ ਸ਼ਾਮਿਲ ਹੋਏ | ਮੰਨਿਆ ਜਾ ਰਿਹਾ ਹੈ ਕਿ 3 ਦਿਨ ਪਹਿਲਾਂ ਜਾਫ਼ਰਾਬਾਦ ਨੇੜੇ ਸੀ. ਏ. ਏ. ਤੇ ਐਨ. ਆਰ. ਸੀ. ਿਖ਼ਲਾਫ਼ ਅਤੇ ਸਮਰਥਨ 'ਚ ਚੱਲ ਰਿਹਾ ਪ੍ਰਦਰਸ਼ਨ ਜਦੋਂ 'ਹਿੰਦੂ ਬਨਾਮ ਮੁਸਲਿਮ' ਮਾਮਲੇ 'ਚ ਤਬਦੀਲ ਹੋ ਗਿਆ ਤਾਂ ਉੱਤਰ ਪੂਰਬੀ ਦਿੱਲੀ ਦਾ ਵੱਡਾ ਇਲਾਕਾ ਹਿੰਸਾ ਦੀ ਲਪੇਟ 'ਚ ਆ ਗਿਆ | ਹਾਲਾਂਕਿ ਅੱਜ ਏਕਤਾ ਮਾਰਚ ਕੱਢ ਕੇ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਗਈ |
ਹਾਲਾਤ ਕਾਬੂ 'ਚ-ਪੁਲਿਸ
ਦਿੱਲੀ ਹਿੰਸਾ ਦੇ ਮਾਮਲੇ 'ਚ ਅੱਜ ਸ਼ਾਮ ਪੱਤਰਕਾਰ ਸੰਮੇਲਨ ਕਰ ਕੇ ਦਿੱਲੀ ਪੁਲਿਸ ਨੇ ਹਾਲਾਤ ਕਾਬੂ 'ਚ ਹੋਣ ਦਾ ਦਾਅਵਾ ਕੀਤਾ | ਦਿੱਲੀ ਪੁਲਿਸ ਦੇ ਪੀ. ਆਰ. ਓ. ਐਮ. ਐਸ. ਰੰਧਾਵਾ (ਆਈ.ਪੀ.ਐਸ.) ਨੇ ਦੱਸਿਆ ਕਿ ਹਿੰਸਾ ਮਾਮਲੇ 'ਚ ਹੁਣ ਤੱਕ 1 ਪੁਲਿਸ ਕਰਮੀ ਸਮੇਤ 10 ਲੋਕਾਂ ਦੀ ਮੌਤ ਹੋ ਚੁੱਕੀ ਹੈ | ਇਸ ਤੋਂ ਇਲਾਵਾ 56 ਪੁਲਿਸ ਕਰਮੀ ਅਤੇ 130 ਆਮ ਲੋਕ ਜ਼ਖ਼ਮੀ ਹੋਏ ਹਨ | ਉਨ੍ਹਾਂ ਕਿਹਾ ਕਿ ਸਥਿਤੀ ਕਾਬੂ 'ਚ ਹੈ ਤੇ 11 ਐਫ.ਆਈ.ਆਰ. ਦਰਜ ਕੀਤੀਆਂ ਜਾ ਚੁੱਕੀਆਂ ਹਨ ਤੇ ਕਈਆਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਹੈ | ਉਨ੍ਹਾਂ ਅਫ਼ਵਾਹਾਂ 'ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਤੇ ਨਾਲ ਹੀ ਇਹ ਵੀ ਕਿਹਾ ਕਿ ਪੁਲਿਸ ਬਲ ਦੀ ਘਾਟ ਦੀ ਗੱਲ ਸਹੀ ਨਹੀਂ ਹੈ |
ਲੁੱਟ ਖੋਹ ਤੇ ਕੁੱਟਮਾਰ
ਉੱਤਰ ਪੂਰਬੀ ਦਿੱਲੀ ਦੇ ਕਈ ਇਲਾਕਿਆਂ 'ਚ ਸੋਮਵਾਰ ਦਿਨ ਭਰ ਚੱਲੀ ਹਿੰਸਾ ਦਾ ਦੌਰ ਰਾਤ ਨੂੰ ਹੋਰ ਤੇਜ਼ ਹੋ ਗਿਆ ਸੀ | ਕਈ ਇਲਾਕਿਆਂ 'ਚ ਸਾਰੀ ਰਾਤ ਦੁਕਾਨਾਂ 'ਚ ਲੁੱਟ ਖੋਹ ਤੇ ਲੋਕਾਂ ਨਾਲ ਕੁੱਟਮਾਰ ਦੀ ਕਾਰਵਾਈ ਚਲਦੀ ਰਹੀ | ਦੁਕਾਨਾਂ ਲੁੱਟ ਲਈਆਂ ਗਈਆਂ, ਵਾਹਨ ਸਾੜ ਦਿੱਤੇ ਗਏ | ਰਾਤ ਨੂੰ ਦੰਗਿਆਂ ਦੀ ਲਪੇਟ ਤੋਂ ਬਚ ਕੇ ਘਰ ਪੁੱਜੇ ਲੋਕ ਜਦੋਂ ਅੱਜ ਸਵੇਰੇ ਬਾਹਰ ਨਿਕਲੇ ਤਾਂ ਮੰਜ਼ਰ ਬਹੁਤ ਹੀ ਖ਼ੌਫ਼ਨਾਕ ਨਜ਼ਰ ਆਇਆ | ਕਈ ਮੋਟਰ ਸਾਈਕਲਾਂ ਨੂੰ ਤੜਕੇ ਹੀ ਅੱਗ ਲਗਾਈ ਗਈ ਸੀ, ਜਿਸ ਕਾਰਨ ਉਨ੍ਹਾਂ ਦੀ ਅੱਗ ਸਵੇਰ ਤੱਕ ਨਜ਼ਰ ਆ ਰਹੀ ਹੈ | ਹਾਲਾਤ ਏਨੇ ਬੁਰੇ ਹੋ ਜਾਣਗੇ, ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ | ਸੋਮਵਾਰ ਰਾਤ ਨੂੰ ਉੱਤਰ-ਪੂਰਬੀ ਦਿੱਲੀ ਦੇ ਘੋਂਡਾ ਪਿੰਡ 'ਚ ਗੋਲੀਆਂ ਚੱਲੀਆਂ, ਜਿਸ 'ਚ ਰਾਹੁਲ ਨਾਂਅ ਦਾ ਇਕ ਲੜਕਾ ਜ਼ਖ਼ਮੀ ਹੋ ਗਿਆ | ਮੌਜਪੁਰ 'ਚ ਲੋਕਾਂ ਨੇ ਤਿੰਨ ਦਿਨਾਂ 'ਚ ਉਹ ਸਭ ਕੁੱਝ ਵੇਖ ਲਿਆ ਜੋ ਉਹ ਕਦੀ ਨਹੀਂ ਵੇਖਣਾ ਚਾਹੁੰਦੇ ਹੋਣਗੇ | ਦੂਜੇ ਦਿਨ ਦੀਆਂ ਘਟਨਾਵਾਂ ਤੋਂ ਬਾਅਦ ਉਹ ਸੋਮਵਾਰ ਰਾਤ ਵੀ ਸੌਾ ਨਹੀਂ ਸਕੇ ਤੇ ਸਾਰੀ ਰਾਤ ਡੰਡੇ ਲੈ ਕੇ ਪਹਿਰੇਦਾਰੀ ਵੀ ਹੁੰਦੀ ਰਹੀ | ਕਈ ਲੋਕ ਘਰਾਂ ਦੇ ਬਾਹਰ ਕੁਰਸੀਆਂ ਲੈ ਕੇ ਬੈਠੇ ਰਹੇ | ਬ੍ਰਹਮਪੁਰੀ 'ਚ ਰਾਤ ਨੂੰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ | ਮਾਹੌਲ ਅਜਿਹਾ ਬਣ ਰਿਹਾ ਹੈ ਕਿ ਆਪਣਾ ਹੀ ਘਰ ਅਸੁਰੱਖਿਅਤ ਮਹਿਸੂਸ ਹੋ ਰਿਹਾ ਹੈ |
ਪੱਤਰਕਾਰਾਂ ਦੀ ਕੁੱਟਮਾਰ
ਹਿੰਸਕ ਪ੍ਰਦਰਸ਼ਨਾਂ 'ਚ ਕਈ ਅਜਿਹੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਹਨ ਜੋ ਬਹੁਤ ਹੀ ਸ਼ਰਮਨਾਕ, ਨਿੰਦਣਯੋਗ ਤੇ ਡਰ ਦਾ ਮਾਹੌਲ ਪੈਦਾ ਕਰਨ ਵਾਲੀਆਂ ਹਨ | ਸੋਮਵਾਰ ਰਾਤ ਕਰਾਵਲ ਨਗਰ ਦੇ ਸ਼ੇਰਪੁਰ ਚੌਕ ਤੋਂ ਲੰਘਣ ਵਾਲੇ ਇਕ ਮੀਡੀਆ ਕਰਮੀ ਨੇ ਅੱਜ 'ਅਜੀਤ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੋਮਵਾਰ ਰਾਤ ਨੂੰ ਸੜਕਾਂ 'ਤੇ ਖੜ੍ਹੀ ਭੀੜ ਵਲੋਂ ਮੋਟਰਸਾਈਕਲ ਸਵਾਰਾਂ ਦੇ ਹੈਲਮੇਟ ਉਤਰਵਾ ਕੇ ਧਰਮ ਦੀ ਪਛਾਣ ਕਰਨ ਉਪਰੰਤ ਚੋਣਵੇਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ | ਇਥੇ ਹੀ ਬੱਸ ਨਹੀਂ ਬਲਕਿ ਇਕ ਵਿਸ਼ੇਸ਼ 'ਧਾਰਮਿਕ ਨਾਅਰਾ' ਲਗਾਉਣ ਉਪਰੰਤ ਹੀ ਵਾਹਨ ਚਾਲਕਾਂ ਨੂੰ ਉਥੋਂ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਸੀ | ਉਸ ਨੇ ਦੱਸਿਆ ਕਿ ਜਦੋਂ ਸੋਮਵਾਰ ਰਾਤ ਕਨਾਟ ਪਲੇਸ ਦਫ਼ਤਰ ਤੋਂ ਛੁੱਟੀ ਕਰ ਕੇ ਉਹ ਆਪਣੇ ਘਰ ਜਾ ਰਿਹਾ ਸੀ ਤਾਂ ਕਰਾਵਲ ਨਗਰ 'ਚ ਭੀੜ ਵਲੋਂ ਉਸ ਦੀ ਧਰਮ ਦੀ ਪਛਾਣ ਵਾਸਤੇ ਹੈਲਮੇਟ ਉਤਰਵਾਇਆ ਗਿਆ ਤੇ ਇਕ ਧਾਰਮਿਕ ਨਾਅਰਾ ਲਗਾਉਣ ਪਿੱਛੋਂ ਹੀ ਘਰ ਜਾਣ ਦਿੱਤਾ ਗਿਆ | ਸੋਸ਼ਲ ਮੀਡੀਆ 'ਤੇ ਕਈਆਂ ਦਾ ਮੰਨਣਾ ਹੈ ਕਿ ਉਕਤ ਵਰਤਾਰਾ ਤਕਰੀਬਨ-ਤਕਰੀਬਨ ਉਸੇ ਨੀਤੀ ਨਾਲ ਮੇਲ ਖਾਂਦਾ ਹੈ ਜਦੋਂ ਪਿਛੋਕੜ 'ਚ ਨਵੰਬਰ 1984 'ਚ ਪੱਗ ਤੇ ਕੇਸਾਂ (ਵਾਲ) ਦੀ ਪਛਾਣ ਕਰ ਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ | ਇਕ ਚੈਨਲ ਦੇ ਪੱਤਰਕਾਰ ਨੂੰ ਗੋਲੀ ਲੱਗੀ ਹੈ ਅਤੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੱਸੀ ਹੈ | ਇਕ ਹੋਰ ਚੈਨਲ ਦੇ ਪੱਤਰਕਾਰਾਂ ਦੀ ਕੁੱਟਮਾਰ ਕੀਤੀ ਗਈ | ਉਨ੍ਹਾਂ 'ਚੋਂ ਇਕ ਦਾ ਦੰਦ ਟੁੱਟ ਗਿਆ, ਜਦੋਂ ਦੂਜਾ ਉਸ ਦੀ ਬਚਾਉਣ ਆਇਆ ਤਾਂ ਉਸ ਨੂੰ ਵੀ ਕੁੱਟਿਆ ਗਿਆ | ਹੋਰ ਕਈ ਪੱਤਰਕਾਰਾਂ ਨੇ ਸੋਸ਼ਲ ਮੀਡੀਆ 'ਤੇ ਆ ਕੇ ਆਪ ਬੀਤੀ ਦੱਸੀ ਹੈ |
ਭੜਕਾਊ ਭਾਸ਼ਨ ਦੇਣ ਵਾਲਿਆਂ ਿਖ਼ਲਾਫ਼ ਕਾਰਵਾਈ ਹੋਵੇ-ਗੌਤਮ ਗੰਭੀਰ
ਭਾਜਪਾ ਆਗੂ ਕਪਿਲ ਮਿਸ਼ਰਾ ਦੇ ਵਿਵਾਦਤ ਭੜਕਾਊ ਭਾਸ਼ਨ ਬਾਰੇ ਦਿੱਲੀ ਦੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਕਿਹਾ ਕਿ ਜਿਸ ਕਿਸੀ ਨੇ ਵੀ ਭੜਕਾਊ ਭਾਸ਼ਣ ਦਿੱਤਾ ਹੈ, ਉਸ ਦੇ ਿਖ਼ਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਕਪਿਲ ਮਿਸ਼ਰਾ ਹੋਵੇ ਜਾਂ ਕੋਈ ਹੋਰ ਅਤੇ ਭਾਵੇਂ ਜਿਸ ਮਰਜ਼ੀ ਪਾਰਟੀ ਨਾਲ ਸਬੰਧਿਤ ਹੋਵੇ, ਜਿਸ ਨੇ ਵੀ ਭੜਕਾਊ ਭਾਸ਼ਨ ਦਿੱਤਾ ਹੈ, ਉਸ ਿਖ਼ਲਾਫ਼ ਸਖ਼ਤ ਕਾਰਵਾਈ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ | ਦੂਜੇ ਪਾਸੇ ਕਪਿਲ ਮਿਸ਼ਰਾ ਿਖ਼ਲਾਫ਼ ਦੋ ਮਾਮਲੇ ਦਰਜ ਕਰਵਾਏ ਗਏ ਹਨ | ਇਕ ਸ਼ਿਕਾਇਤ ਆਮ ਆਦਮੀ ਪਾਰਟੀ ਦੀ ਕੌਾਸਲਰ ਰੇਸ਼ਮਾ ਨਦੀਮ, ਜਦਕਿ ਦੂਜੀ ਹਸੀਬ ਉਲ ਹਸਨ ਨੇ ਦਰਜ ਕਰਵਾਈ ਹੈ | ਦਰਜ ਸ਼ਿਕਾਇਤਾਂ 'ਚ ਕਿਹਾ ਗਿਆ ਹੈ ਕਿ ਵਿਰੋਧ ਦੌਰਾਨ ਮਿਸ਼ਰਾ ਨੇ ਆਪਣੇ ਭੜਕਾਊ ਭਾਸ਼ਨਾਂ ਨਾਲ ਭੜਕਾਇਆ, ਜਿਸ ਨਾਲ ਹਿੰਸਾ ਫੈਲ ਗਈ, ਫ਼ਿਲਹਾਲ ਮਿਸ਼ਰਾ ਿਖ਼ਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ | ਦੂਜੇ ਪਾਸੇ ਦਿੱਲੀ ਪੁਲਿਸ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਚਾਂਦਬਾਗ ਮਜ਼ਾਰ ਹਿੰਸਾ ਮਾਮਲੇ 'ਚ ਪੁਲਿਸ 'ਤੇ ਗੋਲੀਆਂ ਚਲਾਉਣ ਵਾਲੇ ਪ੍ਰਦਰਸ਼ਨਕਾਰੀਆਂ ਦਾ ਸਬੰਧ ਪੀ. ਐਫ. ਆਈ. ਨਾਲ ਹੈ |
ਹਾਈਕੋਰਟ 'ਚ ਸੁਣਵਾਈ ਅੱਜ
ਜਾਫ਼ਰਾਬਾਦ ਸਮੇਤ ਹੋਰਨਾਂ ਇਲਾਕਿਆਂ 'ਚ ਹੋਈ ਹਿੰਸਾ ਮਾਮਲੇ 'ਚ ਦਾਇਰ ਪਟੀਸ਼ਨ 'ਤੇ ਦਿੱਲੀ ਹਾਈਕੋਰਟ ਸੁਣਵਾਈ ਲਈ ਤਿਆਰ ਹੋ ਗਿਆ ਹੈ | ਇਸ ਮਾਮਲੇ 'ਚ ਬੁੱਧਵਾਰ ਨੂੰ ਸੁਣਵਾਈ ਹੋਵੇਗੀ | ਇਕ ਗ਼ੈਰ ਸਰਕਾਰੀ ਸੰਗਠਨ ਵਲੋਂ ਦਾਇਰ ਕੀਤੀ ਗਈ ਪਟੀਸ਼ਨ 'ਚ ਦੋਸ਼ ਲਾਇਆ ਗਿਆ ਹੈ ਕਿ ਕੁੱਝ ਸਿਆਸਤਦਾਨਾਂ ਨੇ ਭੜਕਾਊ ਭਾਸ਼ਨਾਂ ਰਾਹੀਂ ਹਿੰਸਾ ਨੂੰ ਹੋਰ ਭੜਕਾਉਣ ਦੀ ਕੋਸ਼ਿਸ਼ ਕੀਤੀ | ਪਟੀਸ਼ਨ 'ਚ ਅਦਾਲਤ ਤੋਂ ਗੁਹਾਰ ਲਗਾਈ ਗਈ ਹੈ ਕਿ ਨਫ਼ਰਤੀ ਭਾਸ਼ਨਾਂ ਵਾਲੇ ਸਿਆਸਤਦਾਨਾਂ ਨੂੰ ਗਿ੍ਫ਼ਤਾਰ ਕੀਤਾ ਜਾਵੇ ਤੇ ਉਨ੍ਹਾਂ ਿਖ਼ਲਾਫ਼ ਐਫ.ਆਈ.ਆਰ. ਦਰਜ ਕੀਤੀ ਜਾਵੇ | ਪਟੀਸ਼ਨ 'ਚ ਸੁਤੰਤਰ ਨਿਆਇਕ ਜਾਂਚ ਦੀ ਮੰਗ ਵੀ ਕੀਤੀ ਗਈ ਹੈ |

ਅਮਿਤ ਸ਼ਾਹ ਵਲੋਂ ਉੱਚ ਪੱਧਰੀ ਮੀਟਿੰਗ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ 'ਚ ਹਿੰਸਾ ਮਾਮਲੇ 'ਚ ਵਿਚਾਰ-ਵਟਾਂਦਰੇ ਲਈ ਇਕ ਉੱਚ ਪੱਧਰੀ ਮੀਟਿੰਗ ਕੀਤੀ | ਗ੍ਰਹਿ ਮੰਤਰੀ ਦੀ ਬੈਠਕ 'ਚ ਉਪ ਰਾਜਪਾਲ ਅਨਿਲ ਬੈਜਲ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦਿੱਲੀ ਪੁਲਿਸ ਕਮਿਸ਼ਨਰ ਅਮੁੱਲਿਆ ਪਟਨਾਇਕ, ਕਾਂਗਰਸ ਨੇਤਾ ਸੁਭਾਸ਼ ਚੋਪੜਾ, ਭਾਜਪਾ ਨੇਤਾ ਮਨੋਜ ਤਿਵਾੜੀ ਅਤੇ ਰਾਮਵੀਰ ਬਿਧੂਰੀ ਮੌਜੂਦ ਸਨ | ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਅਰਵਿੰਦ ਕੁਮਾਰ ਵੀ ਇਸ ਮੀਟਿੰਗ 'ਚ ਮੌਜੂਦ ਸਨ | ਬੈਠਕ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਨੂੰ ਦੱਸਿਆ ਕਿ ਬੈਠਕ 'ਚ ਫ਼ੈਸਲਾ ਲਿਆ ਗਿਆ ਹੈ ਕਿ ਪਾਰਟੀਬਾਜ਼ੀ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰੇ ਦਿੱਲੀ ਦੀ ਸਮੱਸਿਆ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨਗੇ | ਉਨ੍ਹਾਂ ਕਿਹਾ ਕਿ ਪਹਿਲਾਂ ਅਜਿਹਾ ਲੱਗਦਾ ਸੀ ਕਿ ਹੇਠਲੇ ਪੱਧਰ 'ਤੇ ਪੁਲਿਸ ਦੀ ਘਾਟ ਹੈ ਪਰ ਗ੍ਰਹਿ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਇਸ ਨਾਲ ਨਜਿੱਠਣ ਲਈ ਯਤਨ ਕੀਤੇ ਜਾਣਗੇ | ਇਸ ਤੋਂ ਪਹਿਲਾਂ ਕੇਜਰੀਵਾਲ ਨੇ ਹਿੰਸਾ ਦੇ ਮਾਮਲੇ 'ਚ ਦਿੱਲੀ ਦੇ ਵਿਧਾਇਕਾਂ ਨਾਲ ਹੰਗਾਮੀ ਮੀਟਿੰਗ ਕੀਤੀ | ਹਸਪਤਾਲ ਪ੍ਰਸ਼ਾਸਨ ਨੂੰ ਲੋਕਾਂ ਨੂੰ ਲੋਕਾਂ ਨੂੰ ਡਾਕਟਰੀ ਸਹੂਲਤਾਂ ਉਪਲਬਧ ਕਰਵਾਉਣ ਲਈ ਕਿਹਾ ਗਿਆ ਹੈ ਅਤੇ ਨਾਲ ਹੀ ਫਾਇਰ ਬਿ੍ਗੇਡ ਵਿਭਾਗ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ | ਦਿੱਲੀ ਦੀਆਂ ਹੱਦਾਂ ਨੂੰ ਸੀਲ ਕਰਨ ਅਤੇ ਬਾਹਰੋਂ ਆਉਣ ਵਾਲੇ ਸ਼ੱਕੀ ਲੋਕਾਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਵੀ ਕੀਤੀ ਗਈ |

ਕਰਤਾਰਪੁਰ ਲਾਂਘਾ ਕਦੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ-ਕੈਪਟਨ

ਕਿਹਾ, ਡੀ.ਜੀ.ਪੀ. ਨੇ ਆਪਣੀ ਗ਼ਲਤੀ ਮੰਨੀ ਤੇ ਗ਼ਲਤੀ ਕਿਸੇ ਤੋਂ ਵੀ ਹੋ ਸਕਦੀ ਹੈ
ਹਰਕਵਲਜੀਤ ਸਿੰਘ

ਚੰਡੀਗੜ੍ਹ, 25 ਫਰਵਰੀ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਦੀ ਬੈਠਕ ਸ਼ੁਰੂ ਹੁੰਦਿਆਂ ਹੀ ਸਦਨ ਨੂੰ ਭਰੋਸਾ ਦਿਵਾਇਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਸ਼ੁਰੂ ਹੋਣ ਨਾਲ ਪੰਜਾਬ ਤੋਂ ਸ਼ਰਧਾਲੂਆਂ ਦੀ ਇਕ ਬਹੁਤ ਪੁਰਾਣੀ ਮੰਗ ਪੂਰੀ ਹੋਈ ਹੈ ਜਿਸ ਲਈ ਉਹ ਰੋਜ਼ ਅਰਦਾਸ ਕਰਦੇ ਹਨ ਤੇ ਇਹ ਲਾਂਘਾ ਕਦੇ ਵੀ ਬੰਦ ਨਹੀਂ ਹੋਣ ਦਿੱਤਾ ਜਾਵੇਗਾ | ਬਲਕਿ ਸਾਡੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਸ੍ਰੀ ਨਨਕਾਣਾ ਸਾਹਿਬ ਤੇ ਸ੍ਰੀ ਪੰਜਾ ਸਾਹਿਬ ਸਮੇਤ ਪਾਕਿਸਤਾਨ ਵਿਚਲੇ ਦੂਜੇ ਗੁਰਧਾਮਾਂ ਲਈ ਵੀ ਦਰਸ਼ਨ ਦੀਦਾਰ ਆਸਾਨ ਹੋਣ | ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਨੇ ਇਸ ਲਾਂਘੇ ਨੂੰ ਲੈ ਕੇ ਜ਼ਰੂਰੀ ਕੰਮਾਂ 'ਚ ਤੇਜ਼ੀ ਲਿਆਉਣ ਲਈ ਆਪਣੀ ਕੈਬਨਿਟ ਮੀਟਿੰਗ ਵੀ ਡੇਰਾ ਬਾਬਾ ਨਾਨਕ ਜਾ ਕੇ
ਕੀਤੀ ਪਰ ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਦਾ ਤਾਂ ਇਕੋ ਇਕ ਏਜੰਡਾ ਭਾਰਤ ਵਿਚ ਅਸ਼ਾਂਤੀ ਫੈਲਾਉਣਾ ਹੈ ਅਤੇ ਇਹੋ ਕੁਝ ਉਹ ਹੁਣ ਤੱਕ ਕਸ਼ਮੀਰ 'ਚ ਕਰਦੇ ਆਏ ਹਨ | ਉਨ੍ਹਾਂ ਮਗਰਲੇ ਸਮੇਂ ਦੌਰਾਨ ਪਾਕਿਸਤਾਨ ਤੋਂ ਆਏ ਫੜੇ ਗਏ 154 ਅੱਤਵਾਦੀਆਂ ਅਤੇ 41 ਏ.ਕੇ. 47 ਅਤੇ ਐਮ.ਪੀ. -5 ਤੇ 1 ਤੇ ਆਰ.ਡੀ. ਐਕਸ. ਤੇ ਹੈਾਡ ਗ੍ਰਨੇਡਾਂ ਦੇ ਅੰਕੜੇ ਵੀ ਪੇਸ਼ ਕੀਤੇ | ਉਨ੍ਹਾਂ ਕਿਹਾ ਕਿ ਪੰਜਾਬ ਨੇ ਅੱਤਵਾਦ ਕਾਰਨ ਜੋ ਸੰਤਾਪ ਭੋਗਿਆ ਉਸ 'ਚ 35 ਹਜ਼ਾਰ ਪੰਜਾਬੀਆਂ ਤੇ 1700 ਪੁਲਿਸ ਵਾਲਿਆਂ ਦੀਆਂ ਜਾਨਾਂ ਗਈਆਂ | ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਹਾਲਾਤ ਦਾ ਸੂਬੇ ਨੂੰ ਸਾਹਮਣਾ ਦੁਬਾਰਾ ਨਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਰਾਜ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਜਨਤਕ ਤੌਰ 'ਤੇ ਆਪਣੀ ਗ਼ਲਤੀ ਵੀ ਮੰਨ ਲਈ ਹੈ ਅਤੇ ਹਰ ਇਨਸਾਨ ਤੋਂ ਗ਼ਲਤੀ ਹੋ ਸਕਦੀ ਹੈ ਤੇ ਸਾਨੂੰ ਸੂਬੇ ਦੀ ਸ਼ਾਂਤੀ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ | ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਕੀ ਅੱਜ ਤੱਕ ਕੋਈ ਸ਼ਰਧਾਲੂ ਪਾਕਿਸਤਾਨ ਤੋਂ ਏ.ਕੇ. 47 ਜਾਂ ਡਰੋਨ ਲੈ ਕੇ ਆਇਆ ਹੈ ਤਾਂ ਉਹ ਉਸ ਦਾ ਸਬੂਤ ਪੇਸ਼ ਕਰਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿੱਖ ਸ਼ਰਧਾਲੂਆਂ ਨੂੰ ਅੱਤਵਾਦੀ ਗਰਦਾਨਣ ਦੇ ਦੋਸ਼ਾਂ ਦਾ ਜਵਾਬ ਦੇਣ ਤੋਂ ਟਾਲ਼ਾ ਵਟਦਿਆਂ ਗੋਲਮੋਲ ਜਵਾਬ ਦੇ ਰਹੇ ਹਨ | ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸਦਨ 'ਚ ਡੀ.ਜੀ.ਪੀ. ਦੀ ਇਕ ਵਿਵਾਦਿਤ ਪਾਕਿਸਤਾਨੀ ਮਹਿਲਾ ਪੱਤਰਕਾਰ ਨਾਲ ਤਸਵੀਰ ਸਦਨ 'ਚ ਲਹਿਰਾਉਂਦਿਆਂ ਮੁੱਖ ਮੰਤਰੀ ਨੂੰ ਕਿਹਾ ਕਿ ਕੀ ਡੀ.ਜੀ.ਪੀ. ਦੇ ਪਾਕਿਸਤਾਨੀਆਂ ਨਾਲ ਸਬੰਧ ਨਹੀਂ ਇਸ ਬਾਰੇ ਸਰਕਾਰ ਦਾ ਕੀ ਸਪੱਸ਼ਟੀਕਰਨ ਹੈ ਪ੍ਰੰਤੂ ਮੁੱਖ ਮੰਤਰੀ ਜਾਂ ਹੁਕਮਰਾਨ ਧਿਰ ਵਲੋਂ ਇਸ ਮੁੱਦੇ 'ਤੇ ਪੂਰੀ ਚੁੱਪੀ ਰੱਖੀ ਗਈ ਅਤੇ ਸਾਰੇ ਕਾਫ਼ੀ ਹੈਰਾਨ ਵੀ ਨਜ਼ਰ ਆਏ ਪਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀਆਂ ਨੂੰ ਪੁੱਛਿਆ ਕਿ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ 'ਤੇ ਵੀ ਆਪਣੇ ਰਿਸ਼ਤੇਦਾਰਾਂ ਦਾ ਕਤਲ ਕਰਨ ਦਾ ਦੋਸ਼ ਸੀ, ਜਿਸ ਨੂੰ ਲੈ ਕੇ ਸੁਪਰੀਮ ਕੋਰਟ ਅਤੇ ਹਾਈਕੋਰਟ 'ਚ ਵੀ ਕੇਸ ਸਨ ਪ੍ਰੰਤੂ ਅਕਾਲੀਆਂ ਨੇ ਉਸ ਨੂੰ 4 ਸਾਲ ਰਾਜ ਦਾ ਡੀ.ਜੀ.ਪੀ. ਕਿਉਂ ਰੱਖਿਆ | ਮੁੱਖ ਮੰਤਰੀ ਵਲੋਂ ਅੱਜ ਸਦਨ 'ਚ ਡੀ. ਜੀ. ਪੀ. ਅਤੇ ਕੈਬਨਿਟ ਮੰਤਰੀ ਆਸ਼ੂ ਦੇ ਮੁੱਦੇ 'ਤੇ ਦਿੱਤੇ ਗਏ ਜਵਾਬ ਤੋਂ ਸੰਤੁਸ਼ਟ ਨਾ ਹੋਏ 'ਆਪ', ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕ ਪਹਿਲਾਂ ਨਾਅਰੇ ਮਾਰਦੇ ਸਪੀਕਰ ਦੀ ਕੁਰਸੀ ਸਾਹਮਣੇ ਆ ਗਏ ਅਤੇ ਕੁਝ ਦੇਰ ਨਾਅਰੇਬਾਜ਼ੀ ਕਰਨ ਤੋਂ ਬਾਅਦ ਸਦਨ ਤੋਂ ਵਾਕਆਊਟ ਕਰ ਗਏ |
ਸਿਫ਼ਰ ਕਾਲ
ਵਿਧਾਨ ਸਭਾ 'ਚ ਸਿਫ਼ਰ ਕਾਲ ਦੌਰਾਨ ਅੱਜ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਰੋਧੀ ਧਿਰ ਦੀ ਅੰਦੋਲਨਕਾਰੀ ਨੀਤੀ ਕਾਰਨ ਉਨ੍ਹਾਂ ਦੇ ਮੈਂਬਰਾਂ ਵਲੋਂ ਪੇਸ਼ 3 ਮਹੱਤਵਪੂਰਨ ਧਿਆਨ ਦਿਵਾਊ ਮਤਿਆਂ ਦਾ ਕੱਲ੍ਹ ਜਵਾਬ ਨਾ ਆਉਣ ਅਤੇ ਅੱਜ ਦੂਸਰੇ ਦਿਨ ਵੀ ਤਿੰਨੋਂ ਧਿਆਨ ਦਿਵਾਊ ਮਤਿਆਂ 'ਤੇ ਵਿਚਾਰ ਨਾ ਹੋ ਸਕਣ ਦਾ ਮੁੱਦਾ ਉਠਾਇਆ | ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਇਹ ਜਨਤਕ ਮਹੱਤਤਾ ਦੇ ਮੁੱਦੇ ਹਨ ਜਿਨ੍ਹਾਂ ਨੂੰ ਵਿਚਾਰਿਆ ਜਾਣਾ ਜ਼ਰੂਰੀ ਹੁੰਦਾ ਹੈ ਅਤੇ ਉਹ ਮੌਜੂਦਾ ਸਥਿਤੀ 'ਤੇ ਵਿਚਾਰ ਕਰਨਗੇ | ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਬਠਿੰਡਾ ਹਲਕੇ ਦੇ ਇਕ ਗ਼ਰੀਬ ਲੜਕੇ ਦੇ 'ਇੰਡੀਅਨ ਆਈਡਲ' ਦਾ ਿਖ਼ਤਾਬ ਜਿੱਤੇ ਜਾਣ 'ਤੇ ਸਦਨ ਵਲੋਂ ਵਧਾਈ ਦਾ ਮੁੱਦਾ ਉਠਾਇਆ ਤੇ ਮੈਂਬਰਾਂ ਨੇ ਬੈਂਚ ਥਪਥਪਾ ਕੇ ਇਸ ਨੌਜਵਾਨ ਨੂੰ ਵਧਾਈ ਦਿੱਤੀ, ਜਿਸ ਵਲੋਂ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਗਿਆ | ਵਿੱਤ ਮੰਤਰੀ ਨੇ ਮੁੱਖ ਮੰਤਰੀ ਪੱਧਰ 'ਤੇ ਉਕਤ ਨੌਜਵਾਨ ਦਾ ਸਵਾਗਤ ਕੀਤੇ ਜਾਣ ਦੀ ਵੀ ਮੰਗ ਕੀਤੀ, ਜਿਸ ਨੂੰ ਸਬੰਧਿਤ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਵਾਨ ਕਰਦਿਆਂ ਕਿਹਾ ਕਿ ਛੇਤੀ ਇਸ ਲਈ ਪ੍ਰੋਗਰਾਮ ਬਣਾਇਆ ਜਾਵੇਗਾ | ਲੋਕ ਇਨਸਾਫ਼ ਪਾਰਟੀ ਦੇ ਬਲਵਿੰਦਰ ਸਿੰਘ ਬੈਂਸ ਨੇ ਸਦਨ 'ਚ ਮੁੱਖ ਮੰਤਰੀ ਨੂੰ ਪੁੱਛਿਆ ਕਿ ਤੁਸੀਂ ਵੀ ਅਤੇ ਰਾਜ ਦੇ ਸਾਰੇ ਮੰਤਰੀ ਤੇ ਵਿਧਾਇਕ ਜੋ ਪਹਿਲੇ ਜਥੇ 'ਚ ਕਰਤਾਰਪੁਰ ਸਾਹਿਬ ਗਏ ਸੀ ਕੀ ਸਮਝਿਆ ਜਾਏ ਉਹ ਸਾਰੇ ਅੱਤਵਾਦੀ ਬਣ ਗਏ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸ ਮੁੱਦੇ 'ਤੇ ਸਪੱਸ਼ਟ ਜਵਾਬ ਦੇਣ ਅਤੇ ਗੋਲਮੋਲ ਗੱਲਾਂ ਨਾ ਕਰਨ | ਮੁੱਖ ਮੰਤਰੀ ਨੇ ਜਵਾਬ 'ਚ ਕਿਹਾ ਕਿ ਪਾਕਿਸਤਾਨ 'ਚ ਅੱਤਵਾਦੀਆਂ ਨੂੰ ਸਿਖਲਾਈ ਲਈ ਇਕ ਨਹੀਂ ਦਰਜਨਾਂ ਕੈਂਪ ਚੱਲ ਰਹੇ ਹਨ | ਸਦਨ 'ਚ ਅੱਜ ਕਾਂਗਰਸ ਦੇ ਗੁਰਕੀਰਤ ਸਿੰਘ ਕੋਟਲੀ ਵਲੋਂ 'ਸ਼ੂਟਰ' ਫ਼ਿਲਮ ਸਮੇਤ ਗੈਂਗਸਟਰਾਂ ਸਬੰਧੀ ਬਣ ਰਹੀਆਂ 2 ਹੋਰ ਫ਼ਿਲਮਾਂ ਦਾ ਮੁੱਦਾ ਵੀ ਉਠਾਇਆ ਗਿਆ ਪਰ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਫ਼ਿਲਮਾਂ ਨੂੰ ਰੋਕਣ ਦਾ ਕੰਮ ਸੈਂਸਰ ਬੋਰਡ ਦਾ ਹੈ ਪਰ ਰਾਜ ਸਰਕਾਰ ਅਜਿਹੀ ਕਿਸੇ ਫ਼ਿਲਮ ਨੂੰ ਦਿਖਾਉਣ ਦੀ ਇਜਾਜ਼ਤ ਨਹੀਂ ਦੇਵੇਗੀ, ਜਿਸ 'ਚ ਗੈਂਗਸਟਰਾਂ, ਹਿੰਸਾ ਜਾਂ ਅਸ਼ਲੀਲਤਾ ਆਦਿ ਨੂੰ ਦਰਸਾਇਆ ਜਾਂਦਾ ਹੋਵੇ | ਸਦਨ 'ਚ ਆਮ ਆਦਮੀ ਪਾਰਟੀ ਦੇ ਕੁਲਤਾਰ ਸਿੰਘ ਸੰਧਵਾਂ ਨੇ ਕਣਕ ਝੋਨੇ 'ਤੇ ਸਰਕਾਰੀ ਖ਼ਰੀਦ ਮੁੱਲ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਦਾ ਮੁੱਦਾ ਉਠਾਇਆ ਅਤੇ ਸਰਕਾਰ ਨੂੰ ਕਿਹਾ ਕਿ ਉਹ ਇਸ ਵਿਰੁੱਧ ਮਤਾ ਲੈ ਕੇ ਆਵੇ ਅਤੇ ਇਸ ਮੁੱਦੇ 'ਤੇ ਸਦਨ 'ਚ ਬਹਿਸ ਵੀ ਕਰਵਾਈ ਜਾਵੇ | ਅਕਾਲੀ ਵਿਧਾਇਕ ਐਨ. ਕੇ. ਸ਼ਰਮਾ ਨੇ ਛੱਤਬੀੜ ਚਿੜੀਆਘਰ ਨੇੜੇ ਇਕ ਮੰਤਰੀ ਤੇ ਮੁੱਖ ਮੰਤਰੀ ਦੇ ਸਲਾਹਕਾਰ ਦੀ ਅਗਵਾਈ 'ਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਉਠਾਇਆ ਤੇ ਕਿਹਾ ਕਿ ਸਬੰਧਿਤ ਵਿਭਾਗ ਦੀ ਮਿਲੀਭੁਗਤ ਨਾਲ ਹੋ ਰਹੀ ਇਸ ਮਾਈਨਿੰਗ ਕਾਰਨ ਚਿੜੀਆਘਰ ਨੂੰ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ | ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਸਰਕਾਰੀ ਬੱਸਾਂ ਨੂੰ ਸਵਾਰੀਆਂ ਚੁੱਕਣ ਲਈ ਕੇਵਲ ਢਾਈ ਮਿੰਟ ਦੇਣ ਤੇ ਨਿੱਜੀ ਬੱਸਾਂ ਨੂੰ 9 ਮਿੰਟ ਦੇਣ ਦਾ ਮੁੱਦਾ ਉਠਾਇਆ ਤੇ ਕਿਹਾ ਕਿ ਸਰਕਾਰ ਦੀ ਦਿੱਲੀ ਹਵਾਈ ਅੱਡੇ ਲਈ 700 ਰੁਪਏ 'ਚ ਜਾਂਦੀਆਂ ਵਾਲਵੋ ਬੱਸਾਂ ਬੰਦ ਕਰਕੇ ਬਾਦਲਾਂ ਦੀਆਂ ਇੰਡੋ-ਕੈਨੇਡੀਅਨ ਬੱਸਾਂ ਨੂੰ 3200 ਰੁਪਏ 'ਚ ਹਵਾਈ ਅੱਡੇ ਤੱਕ ਸਵਾਰੀਆਂ ਲਿਜਾਣ ਅਤੇ ਲੁੱਟ ਦੀ ਇਜਾਜ਼ਤ ਦਿੱਤੀ ਹੋਈ ਹੈ | ਇਸ ਸਬੰਧੀ ਸਰਕਾਰ ਕਿਉਂ ਚੁੱਪ ਹੈ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਪਰ ਸਰਕਾਰ ਵਲੋਂ ਇਸ ਦਾ ਜਵਾਬ ਨਹੀਂ ਦਿੱਤਾ ਗਿਆ | ਕਾਂਗਰਸ ਦੇ ਪਰਮਿੰਦਰ ਸਿੰਘ ਪਿੰਕੀ ਨੇ ਫ਼ਿਰੋਜ਼ਪੁਰ ਦੇ ਅਕਾਲੀ ਆਗੂ ਇਕਬਾਲ ਸਿੰਘ ਮੱਲਾਂ ਵਿਰੁੱਧ ਦੋਸ਼ ਲਾਏ ਕਿ ਉਸ ਵਿਰੁੱਧ ਅੱਤਵਾਦੀਆਂ ਤੇ ਨਸ਼ਾ ਤਸਕਰਾਂ ਨਾਲ ਸਬੰਧ ਹੋਣ ਦੇ ਕਈ ਕੇਸ ਹਨ ਅਤੇ ਨਾਜਾਇਜ਼ ਹਥਿਆਰਾਂ ਸਬੰਧੀ ਵੀ ਕਈ ਕੇਸ ਦਰਜ ਹਨ ਪਰ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਰਹੀਂ | ਉਨ੍ਹਾਂ ਮੁੱਖ ਮੰਤਰੀ ਨੂੰ ਉਕਤ ਆਗੂ ਵਿਰੁੱਧ ਸਮਾਂਬੱਧ ਤਰੀਕੇ ਨਾਲ ਜਾਂਚ ਕਰਵਾਏ ਜਾਣ ਲਈ ਕਿਹਾ | ਮੁੱਖ ਮੰਤਰੀ ਨੇ ਸਦਨ 'ਚ ਕਿਹਾ ਕਿ ਉਹ ਇਸ ਮਾਮਲੇ 'ਚ ਬਾਕਾਇਦਾ ਸਮਾਂਬੱਧ ਤਰੀਕੇ ਨਾਲ ਜਾਂਚ ਕਰਵਾਉਣਗੇ ਤੇ ਦੋਸ਼ੀਆਂ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ |
ਸਾਧੂ ਸਿੰਘ ਧਰਮਸੋਤ ਵਲੋਂ 85ਵੀਂ ਸੋਧ ਲਾਗੂ ਕਰਨ ਲਈ ਮਤਾ
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਰਾਖਵੇਂਕਰਨ ਸਬੰਧੀ ਸੁਪਰੀਮ ਕੋਰਟ ਦੇ ਆਏ ਤਾਜ਼ਾ ਫ਼ੈਸਲੇ ਦੀ ਰੌਸ਼ਨੀ 'ਚ ਰਾਖਵਾਂਕਰਨ ਦਾ ਮੁੱਦਾ ਉਠਾਇਆ ਗਿਆ ਅਤੇ 85ਵੀਂ ਸੋਧ ਨੂੰ ਲਾਗੂ ਕਰਨ ਦੀ ਮੰਗ ਕੀਤੀ ਅਤੇ ਕਿਹਾ ਅਨੁਸੂਚਿਤ ਜਾਤਾਂ ਨੂੰ ਬਣਦਾ ਰਾਖਵਾਂਕਰਨ ਦਿੱਤਾ ਜਾਵੇ | ਵਿਰੋਧੀ ਧਿਰ ਦੇ ਨੇਤਾ ਨੇ ਵੀ ਇਸ ਮਤੇ ਦਾ ਸਮਰਥਨ ਕੀਤਾ ਤੇ ਦੋਸ਼ ਲਾਇਆ ਕਿ ਸਰਕਾਰੀ ਅਦਾਰਿਆਂ 'ਚ ਰਾਖਵੇਂਕਰਨ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਤੇ ਬਹੁਤ ਥਾਵਾਂ 'ਤੇ ਰਾਖਵੀਆਂ ਅਸਾਮੀਆਂ ਲੰਬੇ ਸਮੇਂ ਤੋਂ ਖ਼ਾਲੀ ਚੱਲ ਰਹੀਆਂ ਹਨ | ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਸਦਨ ਨੂੰ ਸੂਚਿਤ ਕੀਤਾ ਕਿ ਇੰਗਲੈਂਡ ਦੇ ਬਰਮਿੰਘਮ 'ਚ 2022 'ਚ ਹੋਣ ਜਾ ਰਹੀਆਂ ਰਾਸ਼ਟਰ ਮੰਡਲ ਖੇਡਾਂ ਲਈ ਤੀਰ ਅੰਦਾਜ਼ੀ ਤੇ ਨਿਸ਼ਾਨੇਬਾਜ਼ੀ ਮੁਕਾਬਲੇ ਚੰਡੀਗੜ੍ਹ 'ਚ ਕਰਵਾਏ ਜਾਣ ਦਾ ਫ਼ੈਸਲਾ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਪੰਜਾਬ ਤੇ ਭਾਰਤ ਲਈ ਵੱਡੇ ਮਾਣ ਦੀ ਗੱਲ ਹੈ | ਅੱਜ ਸਦਨ 'ਚ ਕਾਂਗਰਸ ਦੇ ਤਰਸੇਮ ਸਿੰਘ, ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ, 'ਆਪ' ਦੇ ਬਲਜਿੰਦਰ ਕੌਰ ਅਤੇ ਸਰਬਜੀਤ ਕੌਰ ਮਾਣੂੰਕੇ, ਭਾਜਪਾ ਦੇ ਅਰੁਣ ਨਾਰੰਗ ਅਤੇ ਵਿਧਾਇਕ ਮੀਤ ਹੇਅਰ ਨੇ ਆਪਣੇ ਵਿਚਾਰ ਰੱਖੇ ਅਤੇ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਧੰਨਵਾਦ ਮਤੇ 'ਤੇ ਅਜੇ ਬੋਲ ਰਹੇ ਸਨ ਕਿ ਸਦਨ ਦੀ ਬੈਠਕ ਕੱਲ੍ਹ ਸਵੇਰ ਤੱਕ ਲਈ ਉਠਾ ਦਿੱਤੀ ਗਈ | ਰਾਜਪਾਲ ਦੇ ਭਾਸ਼ਣ 'ਤੇ ਬਹਿਸ ਕੱਲ੍ਹ ਖ਼ਤਮ ਹੋਵੇਗੀ |

ਲਾਂਘੇ ਲਈ ਸ਼ਰਤਾਂ ਨਰਮ ਕਰਨ ਹਿਤ ਮੁੱਖ ਮੰਤਰੀ ਦੀ ਅਗਵਾਈ 'ਚ ਵਫ਼ਦ ਮੋਦੀ ਨੂੰ ਮਿਲੇਗਾ

ਪੰਜਾਬ ਵਿਧਾਨ ਸਭਾ 'ਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਇਕ ਮਤਾ ਪੇਸ਼ ਕਰਕੇ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਖ਼ਤਮ ਕੀਤੇ ਜਾਣ ਅਤੇ 20 ਡਾਲਰ ਫ਼ੀਸ ਨੂੰ ਵੀ ਖ਼ਤਮ ਕਰਨ ਸਬੰਧੀ ਮੰਗ ਕੀਤੀ ਗਈ ਅਤੇ ਇਹ ਵੀ ਫ਼ੈਸਲਾ ਲਿਆ ਗਿਆ ਕਿ ਮੁੱਖ ਮੰਤਰੀ ਦੀ ਅਗਵਾਈ 'ਚ ਵਫ਼ਦ ਇਸ ਮੰਤਵ ਲਈ ਪ੍ਰਧਾਨ ਮੰਤਰੀ ਨੂੰ ਮਿਲੇਗਾ | ਰੰਧਾਵਾ ਨੇ ਸਦਨ 'ਚ ਕਿਹਾ ਕਿ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਲਈ ਆਨਲਾਈਨ ਪੋਰਟਲ 'ਤੇ ਬਿਨੈ ਪੱਤਰ ਦੇਣਾ ਕਾਫ਼ੀ ਮੁਸ਼ਕਿਲ ਤੇ ਨਾਮੁਮਕਿਨ ਹੈ ਅਤੇ ਅਟਾਰੀ ਲਾਂਘੇ ਲਈ ਪਾਕਿਸਤਾਨ ਜਾਣ ਵਾਲਿਆਂ ਦੀ ਭਾਵੇਂ ਕੋਈ ਵਿਸ਼ੇਸ਼ ਪੁੱਛਗਿੱਛ ਨਹੀਂ ਹੁੰਦੀ ਪਰ ਕਰਤਾਰਪੁਰ ਲਾਂਘੇ 'ਤੇ ਜਾਣ ਵਾਲਿਆਂ ਦੀ ਕਈ ਏਜੰਸੀਆਂ ਵਲੋਂ ਵਾਰ-ਵਾਰ ਜਾਂਚ ਕੀਤੀ ਜਾਂਦੀ ਹੈ | ਮਤੇ 'ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੂੰ ਇਸ ਮੰਤਵ ਲਈ ਸਰਬ ਪਾਰਟੀ ਵਫ਼ਦ ਮੁੱਖ ਮੰਤਰੀ ਦੀ ਅਗਵਾਈ 'ਚ ਮਿਲੇਗਾ ਅਤੇ ਕਿਹਾ ਜਾਵੇਗਾ ਕਿ ਪਾਸਪੋਰਟ ਦੀ ਥਾਂ ਆਧਾਰ ਕਾਰਡ ਜਾਂ ਕਿਸੇ ਹੋਰ ਦਸਤਾਵੇਜ਼ ਨੂੰ ਪਹਿਚਾਣ ਲਈ ਮਨਜ਼ੂਰ ਕੀਤਾ ਜਾਵੇ | ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਰਤਾਰਪੁਰ ਲਾਂਘੇ ਲਈ ਪਾਸਪੋਰਟ ਫ਼ੀਸ ਘਟਾਉਣ ਜਾਂ ਖ਼ਤਮ ਕਰਨ ਦਾ ਮੁੱਦਾ ਵੀ ਉਠਾਇਆ |

ਬਾਬਾ ਜਗਤਾਰ ਸਿੰਘ ਦੇ ਡੇਰੇ ਵਿਚ ਡਾਕਾ-ਡੇਢ ਕਰੋੜ ਤੋਂ ਵੱਧ ਦੀ ਲੁੱਟ

ਬੰਧਕ ਬਣਾ ਕੇ ਵਾਰਦਾਤ ਨੂੰ ਦਿੱਤਾ ਅੰਜਾਮ ਨਹੀਂ ਸੀ ਕੋਈ ਸੁਰੱਖਿਆ ਕਰਮਚਾਰੀ
ਤਰਨ ਤਾਰਨ, 25 ਫਰਵਰੀ (ਹਰਿੰਦਰ ਸਿੰਘ)-ਗੋਇੰਦਵਾਲ ਰੋਡ ਸਥਿਤ ਡੇਰਾ ਬਾਬਾ ਜਗਤਾਰ ਸਿੰਘ 'ਚ ਬੀਤੀ ਦੇਰ ਰਾਤ ਚਾਰ ਹਥਿਆਰਬੰਦਾਂ ਨੇ ਵੱਡੀ ਘਟਨਾ ਨੂੰ ਅੰਜਾਮ ਦਿੰਦਿਆਂ ਡੇਰੇ ਦੇ ਖ਼ਜ਼ਾਨਚੀ ਬਾਬਾ ਮਹਿੰਦਰ ਸਿੰਘ ਅਤੇ ਇਕ ਸੇਵਾਦਾਰ ਨੂੰ ਬੰਧਕ ਬਣਾ ਕੇ ਡੇਢ ਕਰੋੜ ਤੋਂ ਵੱਧ ਦੀ ਰਾਸ਼ੀ ਲੁੱਟ ਲਈ | ਲੁਟੇਰਿਆਂ ਵਲੋਂ ਮੌਕੇ 'ਤੇ ਕਮਰੇ 'ਚ ਪਏ ਛੋਟੇ ਨੋਟਾਂ ਦੀ ਹਜ਼ਾਰਾਂ ਰੁਪਏ ਦੀ ਰਕਮ ਨੂੰ ਨਹੀਂ ਛੇੜਿਆ, ਬਲਕਿ
2 ਹਜ਼ਾਰ, 500, 200 ਅਤੇ ਸੌ-ਸੌ ਦੇ ਨੋਟਾਂ ਦੇ ਬੰਡਲ ਹੀ ਬੋਰੀਆਂ 'ਚ ਪਾ ਕੇ ਫ਼ਰਾਰ ਹੋ ਗਏ | ਤਰਨ ਤਾਰਨ ਦੇ ਐੱਸ.ਐੱਸ.ਪੀ. ਧਰੁਵ ਦਹੀਆ, ਐਸ.ਪੀ.ਡੀ. ਜਗਜੀਤ ਸਿੰਘ ਵਾਲੀਆ ਅਤੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ | ਡੇਰੇ ਦੇ ਸੇਵਾਦਾਰ ਬਖ਼ਸ਼ੀਸ਼ ਸਿੰਘ ਦੇ ਬਿਆਨਾਂ 'ਤੇ ਥਾਣਾ ਸਿਟੀ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਡੇਰੇ ਦੇ ਖ਼ਜ਼ਾਨਚੀ ਬਾਬਾ ਮਹਿੰਦਰ ਸਿੰਘ ਨੇ ਦੱਸਿਆ ਕਿ ਰਾਤ ਸਾਢੇ ਗਿਆਰਾਂ ਵਜੇ ਦੇ ਕਰੀਬ ਚਾਰ ਵਿਅਕਤੀਆਂ ਨੇ ਡੇਰੇ ਦਾ ਮੁੱਖ ਦਰਵਾਜ਼ਾ ਖੜਕਾ ਕੇ ਉੱਥੇ ਮੌਜੂਦ ਡੇਰੇ ਦੇ ਸੇਵਕ ਬਖ਼ਸ਼ੀਸ਼ ਸਿੰਘ ਨੂੰ ਕਿਹਾ ਕਿ ਉਨ੍ਹਾਂ ਦੀ ਗੱਲ ਟੈਲੀਫ਼ੋਨ 'ਤੇ ਬਾਬਾ ਮਹਿੰਦਰ ਸਿੰਘ ਨਾਲ ਹੋ ਗਈ ਹੈ | ਉਨ੍ਹਾਂ ਨੇ ਮਰੀਜ਼ ਸਬੰਧੀ ਗੱਲ ਕਰਨੀ ਹੈ | ਜਿਸ 'ਤੇ ਬਖ਼ਸ਼ੀਸ਼ ਸਿੰਘ ਨੇ ਡੇਰੇ ਦਾ ਗੇਟ ਖੋਲ੍ਹ ਦਿੱਤਾ ਅਤੇ ਉਕਤ ਚਾਰੇ ਹਥਿਆਰਬੰਦ ਵਿਅਕਤੀ ਸਵਿਫ਼ਟ ਕਾਰ 'ਚ ਅੰਦਰ ਦਾਖ਼ਲ ਹੋ ਗਏ | ਕਾਰ ਵਿਚੋਂ ਤਿੰਨ ਹਥਿਆਰਬੰਦ ਨੌਜਵਾਨ ਬਾਬਾ ਮਹਿੰਦਰ ਸਿੰਘ ਦੇ ਕਮਰੇ ਵਿਚ ਦਾਖ਼ਲ ਹੋ ਗਏ | ਜਿੱਥੇ ਉਨ੍ਹਾਂ ਨੇ ਬਾਬਾ ਮਹਿੰਦਰ ਸਿੰਘ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਬਾਥਰੂਮ ਵਿਚ ਲਿਜਾ ਕੇ ਉਨ੍ਹਾਂ ਦੇ ਹੱਥ ਅਤੇ ਮੂੰਹ ਬੰਨ੍ਹ ਦਿੱਤੇ | ਇਸੇ ਦੌਰਾਨ ਲੁਟੇਰਿਆਂ ਨੇ ਦਰਵਾਜ਼ਾ ਖੋਲ੍ਹ ਕੇ ਬਖ਼ਸ਼ੀਸ਼ ਸਿੰਘ ਨੂੰ ਵੀ ਅੰਦਰ ਖਿੱਚ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ | ਕਮਰੇ ਵਿਚ ਲਗਪਗ 20 ਮਿੰਟ ਤੱਕ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਬਾਬਾ ਮਹਿੰਦਰ ਸਿੰਘ ਅਤੇ ਸੇਵਾਦਾਰ ਬਖ਼ਸ਼ੀਸ਼ ਸਿੰਘ ਨੇ ਬੰਧਕ ਬਣਾ ਕੇ ਕਮਰੇ ਵਿਚ ਪਈ ਕਰੀਬ ਡੇਢ ਕਰੋੜ ਤੋਂ ਵੱਧ ਦੀ ਰਾਸ਼ੀ ਦੀ ਰਕਮ ਨੂੰ ਬੋਰੀਆਂ ਵਿਚ ਪਾ ਕੇ ਕਾਰ ਵਿਚ ਰੱਖ ਲਿਆ ਅਤੇ ਫ਼ਰਾਰ ਹੋ ਗਏ | ਵਰਨਣਯੋਗ ਹੈ ਕਿ ਕਮਰੇ 'ਚ ਪਈ ਲੱਖਾਂ ਰੁਪਏ ਦੇ ਛੋਟੇ ਨੋਟਾਂ ਦੀ ਰਕਮ ਨੂੰ ਲੁਟੇਰਿਆਂ ਨੇ ਹੱਥ ਨਹੀਂ ਲਗਾਇਆ | ਸੇਵਾਦਾਰ ਬਖ਼ਸ਼ੀਸ਼ ਸਿੰਘ ਵਲੋਂ ਰੌਲਾ ਪਾਉਣ 'ਤੇ ਉਨ੍ਹਾਂ ਪਹਿਲਾਂ ਬਾਬਾ ਮਹਿੰਦਰ ਸਿੰਘ ਨੂੰ ਬਾਥਰੂਮ ਵਿਚੋਂ ਬਾਹਰ ਕੱਢਿਆ ਅਤੇ ਡੇਰੇ ਦੇ ਮੁਖੀ ਬਾਬਾ ਜਗਤਾਰ ਸਿੰਘ ਜੋ ਕਿ ਪਿਛਲੇ ਕਮਰੇ 'ਚ ਸੌਾ ਰਹੇ ਸਨ, ਨੂੰ ਸਾਰੀ ਸੂਚਨਾ ਦਿੱਤੀ | ਲੁੱਟ ਦੀ ਘਟਨਾ ਡੇਰੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ |
ਪਹਿਲਾਂ ਵੀ ਡੇਰਾ ਸੁਰਖ਼ੀਆਂ 'ਚ ਰਿਹੈ
ਤਰਨ ਤਾਰਨ ਸਥਿਤ ਡੇਰਾ ਬਾਬਾ ਜਗਤਾਰ ਸਿੰਘ ਪਹਿਲਾਂ ਵੀ ਪੈਸਿਆਂ ਨੂੰ ਲੈ ਕੇ ਸੁਰਖ਼ੀਆਂ 'ਚ ਰਿਹਾ ਹੈ | ਡੇਰੇ ਦੇ ਸੇਵਕ ਰਹੇ ਬਾਬਾ ਅਮਰੀਕ ਸਿੰਘ ਉੱਪਰ ਡੇਰਾ ਮੁਖੀ ਬਾਬਾ ਜਗਤਾਰ ਸਿੰਘ ਵਲੋਂ ਕਰੋੜਾਂ ਰੁਪਏ ਗਬਨ ਕਰਨ ਦੇ ਦੋਸ਼ ਲਗਾਏ ਸਨ | ਇਸ ਸਬੰਧ ਵਿਚ ਡੇਰੇ ਵਲੋਂ ਬਾਬਾ ਅਮਰੀਕ ਸਿੰਘ ਿਖ਼ਲਾਫ਼ ਧੋਖਾਧੜੀ ਦਾ ਮਾਮਲਾ ਵੀ ਦਰਜ ਕਰਵਾਇਆ ਸੀ ਅਤੇ ਇਸ ਮਾਮਲੇ ਵਿਚੋਂ ਬਾਬਾ ਅਮਰੀਕ ਸਿੰਘ ਅਦਾਲਤ ਵਲੋਂ ਨਿਰਦੋਸ਼ ਪਾਏ ਗਏ ਸਨ ਅਤੇ ਹੁਣ ਡੇਢ ਕਰੋੜ ਤੋਂ ਵੱਧ ਰਕਮ ਦੀ ਲੁੱਟ ਨੇ ਇਲਾਕੇ ਵਿਚ ਇਸ ਡੇਰੇ ਨੂੰ ਫਿਰ ਚਰਚਾ ਵਿਚ ਲਿਆ ਦਿੱਤਾ ਹੈ | ਲੋਕਾਂ ਦਾ ਕਹਿਣਾ ਹੈ ਕਿ ਡੇਰੇ ਵਿਚ ਜੇਕਰ ਕਰੋੜਾਂ ਰੁਪਏ ਦੀ ਰਕਮ ਹੁੰਦੀ ਹੈ ਤਾਂ ਇੱਥੇ ਸੁਰੱਖਿਆ ਕਰਮਚਾਰੀ ਕਿਉਂ ਨਹੀਂ ਤਾਇਨਾਤ ਕੀਤੇ ਗਏ? ਡੇਰੇ ਵਿਚ ਰਾਤ ਨੂੰ ਪ੍ਰਮੁੱਖ ਦਰਵਾਜ਼ੇ 'ਤੇ ਇਕ ਬਜ਼ੁਰਗ ਸੇਵਾਦਾਰ ਦੀ ਡਿਊਟੀ ਲਗਾਈ ਗਈ ਹੈ, ਜੋ ਕਿ ਸਹੀ ਢੰਗ ਨਾਲ ਤੁਰ ਵੀ ਨਹੀਂ ਸਕਦਾ |

ਮਿਸਰ ਦੇ ਸਾਬਕਾ ਰਾਸ਼ਟਰਪਤੀ ਹੁਸਨੀ ਮੁਬਾਰਕ ਦਾ ਦਿਹਾਂਤ

ਕਾਹਿਰਾ, 25 ਫਰਵਰੀ (ਏਜੰਸੀ)- ਮਿਸਰ ਦੇ ਸਰਕਾਰੀ ਟੈਲੀਵੀਜਨ ਵਲੋਂ ਦੱਸਿਆ ਗਿਆ ਹੈ ਕਿ ਦੇਸ਼ ਦੀ ਸਥਿਰਤਾ 'ਚ ਅਹਿਮ ਯੋਗਦਾਨ ਪਾਉਣ ਵਾਲੇ ਤੇ ਕਰੀਬ 30 ਸਾਲ ਤੱਕ ਸ਼ਾਸਨ ਕਰਨ ਵਾਲੇ ਸਾਬਕਾ ਰਾਸ਼ਟਰਪਤੀ ਹੁਸਨੀ ਮੁਬਾਰਕ (91) ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਹੈ | ਅਮਰੀਕਾ ...

ਪੂਰੀ ਖ਼ਬਰ »

ਪਾਕਿ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਚੁੱਕਿਆ ਕਸ਼ਮੀਰ ਮੁੱਦਾ

ਜਨੇਵਾ, 25 ਫਰਵਰੀ (ਏਜੰਸੀ)-ਪਾਕਿਸਤਾਨ ਨੇ ਅੱਜ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਕਸ਼ਮੀਰ ਮੁੱਦਾ ਚੁੱਕਿਆ ਅਤੇ ਮੰਗ ਕੀਤੀ ਕਿ ਉੱਥੇ ਸੰਚਾਰ ਸਾਧਨਾਂ 'ਤੇ ਲਗਾਈਆਂ ਪਾਬੰਦੀਆਂ ਹਟਾਈਆਂ ਜਾਣ ਅਤੇ ਕਸ਼ਮੀਰੀ ਆਗੂਆਂ ਤੇ ਕਾਰਕੁਨਾਂ ਨੂੰ ਰਿਹਾਅ ਕੀਤਾ ...

ਪੂਰੀ ਖ਼ਬਰ »

ਦੋਵਾਂ ਦੇਸ਼ਾਂ ਵਿਚਾਲੇ ਤਿੰਨ ਹੋਰ ਸਮਝੌਤੇ

ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚਾਲੇ ਤਿੰਨ ਹੋਰ ਸਮਝੌਤਾ ਪੱਤਰਾਂ (ਐਮ.ਓ.ਯੂ.) 'ਤੇ ਦਸਤਖ਼ਤ ਕੀਤੇ ਗਏ, ਜਿਨ੍ਹਾਂ 'ਚ ਇਕ ਸਮਝੌਤਾ ਊਰਜਾ ਖ਼ੇਤਰ ਨਾਲ ਸਬੰਧਿਤ ਹੈ | ਇਸ ਤੋਂ ਇਲਾਵਾ ਮਾਨਸਿਕ ਸਿਹਤ ਦੇ ਖ਼ੇਤਰ 'ਚ ਅਤੇ ਡਾਕਟਰੀ ਉਤਪਾਦਾਂ ਦੀ ਸੁਰੱਖਿਆ ਦੇ ਵਿਸ਼ੇ 'ਤੇ ਵੀ ...

ਪੂਰੀ ਖ਼ਬਰ »

ਅਮਰੀਕਾ ਨਾਲ ਭਾਰਤ ਦੀ ਭਾਈਵਾਲੀ ਅਹਿਮ-ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਹਾਊਸ ਵਿਖੇ ਪੱਤਰਕਾਰਾਂ ਨੂੰ ਸਾਂਝੇ ਤੌਰ 'ਤੇ ਸੰਬੋਧਨ ਕਰਦਿਆਂ ਕਿਹਾ ਅਮਰੀਕਾ ਨਾਲ ਭਾਰਤ ਦੀ ਭਾਈਵਾਲੀ ਅਹਿਮ ਹੈ | ਮੋਦੀ ਨੇ ਅਮਰੀਕਾ-ਭਾਰਤ ਦੇ ਦੁਵੱਲੇ ਵਪਾਰ 'ਚ ਦੂਹਰੇ ਅੰਕੜੇ ਦੀ ਵਿਕਾਸ ਦਰ ਨੂੰ ਸੰਤੁਲਤ ਕਰਾਰ ...

ਪੂਰੀ ਖ਼ਬਰ »

ਮੇਲਾਨੀਆ ਨੇ ਦਿੱਲੀ ਦੇ ਸਰਕਾਰੀ ਸਕੂਲ ਦੀ 'ਹੈਪੀਨੈਸ ਕਲਾਸ' 'ਚ ਭਰੀ ਹਾਜ਼ਰੀ

ਨਵੀਂ ਦਿੱਲੀ, 25 ਫਰਵਰੀ (ਉਪਮਾ ਡਾਗਾ ਪਾਰਥ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਨੇ ਦਿੱਲੀ ਦੇ ਸਰਕਾਰੀ ਸਕੂਲ ਦੀ 'ਹੈਪੀਨਸ ਕਲਾਸ' ਦਾ ਦੌਰਾ ਕਰਨ ਤੋਂ ਬਾਅਦ ਉਸ ਨੂੰ ਬੇਮਿਸਾਲ ਕਰਾਰ ਦਿੰਦਿਆਂ ਕਿਹਾ ਕਿ ਦੁਨੀਆ ਇਸ ਪਾਠਕ੍ਰਮ ਤੋਂ ਪ੍ਰੇਰਨਾ ਲੈ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX