ਤਾਜਾ ਖ਼ਬਰਾਂ


ਬੈਂਕ ਅੱਗੇ ਜੁੜੀ ਲੋਕਾਂ ਦੀ ਭੀੜ ਕਾਰਨ ਸਮਾਜਿਕ ਦੂਰੀ ਦਾ ਨਿਕਲਿਆ ਜਨਾਜ਼ਾ
. . .  1 minute ago
ਬਾਘਾਪੁਰਾਣਾ, 26 ਮਈ(ਬਲਰਾਜ ਸਿੰਗਲਾ)- ਬਾਘਾਪੁਰਾਣਾ ਦੀਆਂ ਬੈਂਕਾਂ ਅੱਗੇ ਲੋਕਾਂ ਦੀਆਂ ਜੁੜੀਆਂ ਭੀੜਾਂ ਦੇ ਨਾਲ ...
ਬੈਂਕ ਕਰਮਚਾਰੀਆਂ ਵੱਲੋਂ ਬੈਂਕ ਦੇ ਗੇਟ ਨੂੰ ਅੰਦਰੋਂ ਬੰਦ ਕਰਕੇ ਖਾਤਾ ਧਾਰਕਾਂ ਨੂੰ ਕੀਤਾ ਜਾ ਰਿਹੈ ਪ੍ਰੇਸ਼ਾਨ
. . .  23 minutes ago
ਗੁਰੂਹਰਸਹਾਏ, 26 ਮਈ (ਕਪਿਲ ਕੰਧਾਰੀ)- ਦੇਸ਼ ਭਰ 'ਚ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਲਗਾਤਾਰ ਵਾਧਾ ਹੋ ਰਿਹਾ ਹੈ। ਉਸ ਨੂੰ...
ਟਾਂਡਾ ਨੇੜੇ ਪਾਏ ਗਏ 4 ਹੋਰ ਵਿਅਕਤੀ ਕੋਰੋਨਾ ਪਾਜ਼ੀਟਿਵ
. . .  41 minutes ago
ਟਾਂਡਾ ਉੜਮੁੜ, 26 ਮਈ ( ਦੀਪਕ ਬਹਿਲ) - ਟਾਂਡਾ ਦੇ ਪਿੰਡ ਨੰਗਲੀ 'ਚ ਮੌਤ ਤੋਂ ਬਾਅਦ ਕੋਰੋਨਾ ਪਾਜ਼ੀਟਿਵ ਨਿਕਲੇ ਮਰੀਜ ਦੇ ਸੰਪਰਕ 'ਚ ਆਏ 4 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ । ਪਿੰਡ ਨੂੰ ਸੀਲ ਕਰਕੇ ਸਿਹਤ ਅਧਿਕਾਰੀਆਂ ਨੇ ਸੈਂਪਲ ਇਕੱਤਰ ਕਰਨ ਦੀ ਪ੍ਰਕਿਰਿਆ...
ਗਾਇਕ ਸਿੱਧੂ ਮੂਸੇਵਾਲਾ ਮਾਮਲਾ : 4 ਪੁਲਿਸ ਮੁਲਾਜ਼ਮਾਂ ਵੱਲੋਂ ਅਗਾਊਂ ਜ਼ਮਾਨਤ ਲਈ ਕੀਤੀ ਅਪੀਲ 'ਤੇ ਫ਼ੈਸਲਾ ਕੱਲ੍ਹ
. . .  59 minutes ago
ਸੰਗਰੂਰ, 26 ਮਈ (ਧੀਰਜ ਪਸ਼ੋਰੀਆ)- ਬਹੁ ਚਰਚਿਤ ਅਤੇ ਵਿਵਾਦਾਂ 'ਚ ਘਿਰੇ ਗਾਇਕ ਸ਼ੁਭਦੀਪ ਸਿੰਘ ...
ਆੜ੍ਹਤੀਏ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੀ ਮੰਡੀ ਬਰੀਵਾਲਾ ਵਿਖੇ ਇਕ...
ਸੜਕ ਹਾਦਸੇ 'ਚ ਐਕਟਿਵਾ ਸਵਾਰ ਵਿਅਕਤੀ ਦੀ ਹੋਈ ਮੌਤ
. . .  about 1 hour ago
ਮਾਨਾਂਵਾਲਾ, 26 ਮਈ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ.ਟੀ. ਕਸਬਾ ਮਾਨਾਂਵਾਲਾ ਦੇ ਨੇੜਿਓ...
ਦੋ ਮਹੀਨਿਆਂ ਬਾਅਦ ਦਿੱਲੀ ਤੋਂ ਆਦਮਪੁਰ ਪਹੁੰਚੀਆਂ ਘਰੇਲੂ ਉਡਾਣਾਂ
. . .  about 1 hour ago
ਜਲੰਧਰ, 26 ਮਈ (ਚਿਰਾਗ਼ ਸ਼ਰਮਾ)- ਕੋਰੋਨਾ ਵਾਇਰਸ ਦੇ ਚੱਲਦਿਆਂ ਦੁਆਬਾ ਵਾਸੀਆਂ ਦੇ ਇੰਤਜ਼ਾਰ ਦੀ ਘੜੀਆਂ...
18 ਸਾਲਾ ਪ੍ਰਵਾਸੀ ਮਜ਼ਦੂਰ ਵੱਲੋਂ ਖ਼ੁਦਕੁਸ਼ੀ
. . .  about 1 hour ago
ਇੰਗਲੈਂਡ ਦੇ ਡਰਬੀ ਵਿਖੇ ਗੁਰਦੁਆਰਾ ਸਾਹਿਬ ਦੀ ਹੋਈ ਭੰਨ ਤੋੜ ਦੀ ਭਾਈ ਲੌਂਗੋਵਾਲ ਵੱਲੋਂ ਨਿੰਦਾ
. . .  about 1 hour ago
ਅੰਮ੍ਰਿਤਸਰ, 26 ਮਈ (ਰਾਜੇਸ਼ ਕੁਮਾਰ ਸੰਧੂ)- ਇੰਗਲੈਂਡ ਦੇ ਸ਼ਹਿਰ ਡਰਬੀ ਵਿਖੇ ਗੁਰਦੁਆਰਾ ਸ੍ਰੀ ਗੁਰੂ ਅਰਜਨ ...
ਮਹਿਲਾ ਕਾਂਸਟੇਬਲ ਵੱਲੋਂ ਸ਼ੱਕੀ ਹਾਲਤਾਂ 'ਚ ਖ਼ੁਦਕੁਸ਼ੀ
. . .  about 1 hour ago
ਲੁਧਿਆਣਾ, 26 ਮਈ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਪੁਲਿਸ ਲਾਈਨ 'ਚ ਇੱਕ ਮਹਿਲਾ ਕਾਂਸਟੇਬਲ ਵੱਲੋਂ ਸ਼ੱਕੀ ਹਾਲਤਾਂ 'ਚ ਖ਼ੁਦਕੁਸ਼ੀ ...
ਜੀਪ ਹੇਠਾਂ ਦੇ ਕੇ ਕੀਤੇ ਕਤਲ ਮਾਮਲੇ 'ਚ ਇਕ ਵਾਰ ਫਿਰ ਮੁੜ ਸੁਰਖ਼ੀਆਂ 'ਚ ਨਵਾਂਸ਼ਹਿਰ ਪੁਲਿਸ
. . .  about 2 hours ago
ਨਵਾਂਸ਼ਹਿਰ, 26 ਮਈ (ਗੁਰਬਖ਼ਸ਼ ਸਿੰਘ ਮਹੇ)- ਬੀਤੀ ਰਾਤ ਜੀਪ ਹੇਠਾਂ ਦੇ ਕੇ ਮਾਰੇ ਇਕ ਨੌਜਵਾਨ ਦੀ ਹੱਤਿਆ ਦੇ ਮਾਮਲੇ 'ਚ ਨਵਾਂਸ਼ਹਿਰ ਪੁਲਿਸ ਇਕ ਵਾਰ ਫਿਰ ਚਰਚਾ ਵਿਚ...
ਸਰਕਾਰੀ ਕਣਕ ਦੇ ਲੱਗੇ ਚੱਕਿਆਂ 'ਚ ਚੌਕੀਦਾਰਾਂ ਨੇ ਮਾਰਿਆ ਪਾਣੀ
. . .  about 2 hours ago
ਨਰੋਟ ਮਹਿਰਾ, 26 ਮਈ (ਰਾਜ ਕੁਮਾਰੀ)- ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਪੈਂਦੀ ਦਾਣਾ ਮੰਡੀ ਕਾਨਵਾਂ 'ਚ ਸਰਕਾਰੀ ਕਣਕ...
ਕੇਂਦਰ ਸਰਕਾਰ ਵੱਲੋਂ ਲਗਾਇਆ ਕਰਫ਼ਿਊ ਹੋਇਆ ਫ਼ੇਲ੍ਹ - ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 26 ਮਈ - ਦੇਸ਼ 'ਚ ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਵੀਡੀਓ ...
ਪੰਚਮ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਮੌਕੇ ਘੱਟ ਦੇਖਣ ਨੂੰ ਮਿਲ ਰਹੀਆਂ ਰੌਣਕਾਂ
. . .  about 2 hours ago
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅਜਨਾਲਾ ਵਿਖੇ ਕਰਵਾਇਆ ਗੁਰਮਤਿ ਸਮਾਗਮ
. . .  about 2 hours ago
ਅਜਨਾਲਾ, 26 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਸਥਾਨਿਕ ਸ਼ਹਿਰ 'ਚ ਸਥਿਤ ਸੈਂਟਰਲ ਗੁਰਦੁਆਰਾ ...
ਕੋਰੋਨਾ ਸੰਕਟ ਦੇ ਚੱਲਦਿਆਂ ਰਾਹੁਲ ਗਾਂਧੀ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰੈੱਸ ਨੂੰ ਕਰ ਰਹੇ ਹਨ ਸੰਬੋਧਨ
. . .  about 2 hours ago
ਕੋਰੋਨਾ ਸੰਕਟ ਦੇ ਚੱਲਦਿਆਂ ਰਾਹੁਲ ਗਾਂਧੀ ਵੀਡੀਓ ਕਾਨਫਰੰਸਿੰਗ ਰਾਹੀਂ...
ਬੱਸ ਦੇ ਪਲਟਣ ਕਾਰਨ 10 ਪ੍ਰਵਾਸੀ ਮਜ਼ਦੂਰ ਹੋਏ ਜ਼ਖਮੀ
. . .  about 2 hours ago
ਹੈਦਰਾਬਾਦ, 26 ਮਈ- ਬੰਗਲੌਰ ਤੋਂ ਕੋਲਕਾਤਾ ਜਾ ਰਹੀ ਇਕ ਨਿੱਜੀ ਬੱਸ ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਜ਼ਿਲ੍ਹੇ...
ਮਹਾਰਾਸ਼ਟਰ ’ਚ 80 ਹੋਰ ਪੁਲਿਸ ਮੁਲਾਜ਼ਮਾਂ ਨੂੰ ਹੋਇਆ ਕੋਰੋਨਾ
. . .  about 3 hours ago
ਮੁੰਬਈ, 26 ਮਈ- ਮਹਾਰਾਸ਼ਟਰ ’ਚ ਪਿਛਲੇ 24 ਘੰਟਿਆਂ ’ਚ 80 ਪੁਲਿਸ ਮੁਲਾਜ਼ਮਾਂ ’ਚ ਕੋਰੋਨਾ ਵਾਇਰਸ ਦੀ
ਬੜੀ ਸ਼ਰਧਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ
. . .  about 3 hours ago
ਨਾਭਾ, 26 ਮਈ (ਕਰਮਜੀਤ ਸਿੰਘ)- ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਹਿਰ ਦੇ ....
ਦਿੱਲੀ-ਗਾਜੀਆਬਾਦ ਸਰਹੱਦ ਸੀਲ ਹੋਣ ਦੇ ਬਾਵਜੂਦ ਲੱਗਾ ਲੰਬਾ ਜਾਮ
. . .  about 3 hours ago
ਨਵੀਂ ਦਿੱਲੀ, 26 ਮਈ- ਗਾਜ਼ੀਆਬਾਦ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਲੀ-ਗਾਜ਼ੀਆਬਾਦ ਸਰਹੱਦ ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 6,535 ਮਾਮਲੇ ਆਏ ਸਾਹਮਣੇ
. . .  about 3 hours ago
ਨਵੀਂ ਦਿੱਲੀ. 26 ਮਈ- ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਰਿਪੋਰਟ ਦੇ ਅਨੁਸਾਰ, ਦੇਸ਼ 'ਚ ਪਿਛਲੇ...
ਦਿੱਲੀ 'ਚ ਫੁਟਵੀਅਰ ਬਣਾਉਣ ਵਾਲੀ ਫ਼ੈਕਟਰੀ 'ਚ ਲੱਗੀ ਅੱਗ
. . .  about 3 hours ago
ਨਵੀਂ ਦਿੱਲੀ, 26 ਮਈ - ਦਿੱਲੀ ਦੇ ਕੇਸ਼ਵਪੁਰਮ ਖੇਤਰ 'ਚ ਫੁਟਵੀਅਰ ਬਣਾਉਣ ਵਾਲੀ ਫ਼ੈਕਟਰੀ 'ਚ...
ਗੁਰ ਹਰਸਹਾਏ ਬਲਾਕ 'ਚ 40 ਫ਼ੀਸਦੀ ਰਕਬੇ ਹੇਠ ਹੋਵੇਗੀ ਝੋਨੇ ਦੀ ਸਿੱਧੀ ਬਿਜਾਈ
. . .  about 4 hours ago
ਗੁਰੂ ਹਰਸਹਾਏ, 26 ਮਈ (ਹਰਚਰਨ ਸਿੰਘ ਸੰਧੂ)- ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਨੂੰ ...
ਗੁਰਦੁਆਰਾ ਗੁਰੂ ਅਰਜੁਨ ਦੇਵ ਜੀ 'ਤੇ ਹਮਲੇ ਦੀ ਜਥੇਦਾਰ ਅਕਾਲ ਤਖ਼ਤ ਵੱਲੋਂ ਨਿੰਦਾ
. . .  about 4 hours ago
ਤਲਵੰਡੀ ਸਾਬੋ, 26 ਮਈ (ਰਣਜੀਤ ਸਿੰਘ ਰਾਜੂ)- ਬੀਤੇ ਦਿਨ ਇੰਗਲੈਂਡ ਦੇ ਸ਼ਹਿਰ ਡਰਬੀ ਦੇ ਗੁਰਦੁਆਰਾ ਗੁਰੂ ਅਰਜੁਨ ਦੇਵ ਜੀ...
ਛੱਤੀਸਗੜ੍ਹ ਨਾਲ ਸਬੰਧਿਤ ਪ੍ਰਵਾਸੀ ਮਜ਼ਦੂਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਲਈ ਰਵਾਨਾ
. . .  about 4 hours ago
ਬਲਾਚੌਰ, 26 ਮਈ (ਦੀਦਾਰ ਸਿੰਘ ਬਲਾਚੌਰੀਆ) -ਜਿਨ੍ਹਾਂ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਬਲਾਚੌਰ ਪ੍ਰਸ਼ਾਸਨ ਵੱਲੋਂ ਛੱਤੀਸਗੜ੍ਹ ..
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਜੇਠ ਸੰਮਤ 552
ਿਵਚਾਰ ਪ੍ਰਵਾਹ: ਆਦਮੀ ਦਾ ਵਿਅਕਤਿਤਵ ਹੀ ਉਸ ਦੀ ਆਪਣੀ ਕਮਾਈ ਹੈ। -ਪੰਡਿਤ ਜਵਾਹਰ ਲਾਲ ਨਹਿਰੂ

ਪਹਿਲਾ ਸਫ਼ਾ

2 ਮਹੀਨੇ ਬਾਅਦ ਮੁੜ ਸ਼ੁਰੂ ਹੋਈਆਂ ਘਰੇਲੂ ਹਵਾਈ ਉਡਾਣਾਂ

* ਹਵਾਈ ਅੱਡਿਆਂ 'ਤੇ ਪਰਤੀਆਂ ਰੌਣਕਾਂ
* ਪਹਿਲੇ ਦਿਨ 1050 ਜਹਾਜ਼ਾਂ ਨੇ ਭਰੀ ਉਡਾਣ
* 630 ਉਡਾਣਾਂ ਰੱਦ ਹੋਣ ਕਾਰਨ ਮੁਸਾਫ਼ਰ ਹੋਏ ਖੱਜਲ-ਖੁਆਰ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 25 ਮਈ -ਤਾਲਾਬੰਦੀ ਦੇ 2 ਮਹੀਨੇ ਬਾਅਦ ਦੇਸ਼ ਭਰ 'ਚ ਘਰੇਲੂ ਹਵਾਈ ਸੇਵਾਵਾਂ ਮੁੜ ਸ਼ੁਰੂ ਹੋਣ ਨਾਲ ਆਰਥਿਕ ਤੌਰ 'ਤੇ ਸੰਕਟ ਝੱਲ ਰਹੇ ਹਵਾਬਾਜ਼ੀ ਖੇਤਰ ਨੂੰ ਆਰਜ਼ੀ ਰਾਹਤ ਮਿਲੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਸੇ ਸੈਂਕੜੇ ਲੋਕ ਆਪਣੇ ਗ੍ਰਹਿ ਰਾਜ ਪਹੁੰਚਣ ਲਈ ਹਵਾਈ ਅੱਡੇ ਪਹੁੰਚ ਗਏ ਹਾਲਾਂਕਿ ਕਈ ਹਵਾਈ ਅੱਡਿਆਂ 'ਤੇ ਉਡਾਣਾਂ ਰੱਦ ਹੋਣ ਕਾਰਨ ਮੁਸਾਫ਼ਰਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ।
ਪਹਿਲੀ ਉਡਾਣ
ਘਰੇਲੂ ਉਡਾਣਾਂ ਮੁੜ ਸ਼ੁਰੂ ਹੋਣ ਦੀ ਸ਼ੁਰੂਆਤ ਨਵੀਂ ਦਿੱਲੀ-ਪੁਣੇ ਉਡਾਣ ਨਾਲ ਹੋਈ। ਇਹ ਉਡਾਣ ਦਿੱਲੀ ਤੋਂ ਸਵੇਰੇ 4:45 ਵਜੇ ਪੁਣੇ ਲਈ ਰਵਾਨਾ ਹੋਈ। ਹਵਾਈ ਅੱਡੇ 'ਤੇ ਕਈ ਏਅਰ ਹੋਸਟੇਸ ਸੁਰੱਖਿਆ ਕਿੱਟਾਂ 'ਚ ਨਜ਼ਰ ਆਈਆਂ। ਹਵਾਬਾਜ਼ੀ ਖੇਤਰ ਵਲੋਂ ਸਫ਼ਰ ਲਈ ਜਾਰੀ ਕੀਤੀਆਂ ਨਵੀਆਂ ਸੇਧਾਂ ਮੁਤਾਬਿਕ ਮੁਸਾਫ਼ਰ ਸਫ਼ਰ ਤੋਂ 2 ਘੰਟੇ ਪਹਿਲਾਂ ਹੀ ਹਵਾਈ ਅੱਡੇ 'ਤੇ ਪਹੁੰਚ ਗਏ ਸਨ।
1050 ਹਵਾਈ ਜਹਾਜ਼ਾਂ ਨੇ ਭਰੀ ਉਡਾਣ
ਪਹਿਲੇ ਦਿਨ 1050 ਹਵਾਈ ਜਹਾਜ਼ਾਂ ਨੇ ਉਡਾਣ ਭਰੀ। ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਤਵਾਰ ਨੂੰ ਮੀਟਿੰਗ ਦੌਰਾਨ ਗੱਲਬਾਤ ਦਾ ਬਿਓਰਾ ਸਾਂਝਾ ਕਰਦਿਆਂ ਕਿਹਾ ਕਿ ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੂੰ ਛੱਡ ਕੇ ਸੋਮਵਾਰ ਤੋਂ ਪੂਰੇ ਦੇਸ਼ 'ਚ ਘਰੇਲੂ ਉਡਾਣਾਂ ਦੀ ਮੁੜ ਸ਼ੁਰੂਆਤ ਕੀਤੀ ਜਾਵੇਗੀ। ਆਂਧਰਾ ਪ੍ਰਦੇਸ਼ 'ਚ ਉਡਾਣਾਂ ਦੀ ਸ਼ੁਰੂਆਤ 26 ਮਈ ਤੋਂ ਪੱਛਮੀ ਬੰਗਾਲ 'ਚ 28 ਮਈ ਤੋਂ ਹੋਵੇਗੀ। ਪੱਛਮੀ ਬੰਗਾਲ 'ਚ ਚੱਕਰਵਾਤੀ ਤੂਫ਼ਾਨ 'ਅਮਫ਼ਾਨ' ਨਾਲ ਪ੍ਰਭਾਵਿਤ ਕੋਲਕਾਤਾ ਅਤੇ ਬਾਗਡੋਗਰਾ ਹਵਾਈ ਅੱਡੇ ਤੋਂ 25 ਤੋਂ 27 ਮਈ ਦਰਮਿਆਨ ਹਵਾਈ ਜਹਾਜ਼ਾਂ ਦਾ ਕੋਈ ਸੰਚਾਲਨ ਨਹੀਂ ਹੋਵੇਗਾ ਜਦਕਿ 28 ਮਈ ਤੋਂ ਉੱਥੋਂ 20 ਉਡਾਣਾਂ ਚਲਾਈਆਂ ਜਾਣਗੀਆਂ। ਐਤਵਾਰ ਸ਼ਾਮ ਨੂੰ ਸ੍ਰੀ ਪੁਰੀ ਨਾਲ ਗੱਲਬਾਤ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਵੀ ਐਲਾਨ ਕੀਤਾ ਕਿ ਮੁੰਬਈ 25 ਉਡਾਣਾਂ ਚੱਲਣਗੀਆਂ। ਇਸ ਤੋਂ ਪਹਿਲਾਂ ਉਧਵ ਠਾਕਰੇ ਨੇ ਕਿਹਾ ਸੀ ਕਿ ਸੂਬਾ ਸਰਕਾਰ ਨੂੰ ਉਡਾਣਾਂ ਚਲਾਉਣ ਲਈ ਹੋਰ ਸਮੇਂ ਦੀ ਲੋੜ ਹੈ। ਤਾਮਿਲਨਾਡੂ ਨੇ ਵੀ ਸੀਮਤ ਉਡਾਣਾਂ ਦੀ ਹੀ ਪ੍ਰਵਾਨਗੀ ਦਿੱਤੀ। ਚੇਨਈ ਹਵਾਈ ਅੱਡੇ 'ਤੇ ਰੋਜ਼ਾਨਾ ਸਿਰਫ਼ 25 ਉਡਾਣਾਂ ਨੂੰ ਹੀ ਸੂਬਾ ਸਰਕਾਰ ਨੇ ਪ੍ਰਵਾਨਗੀ ਦਿੱਤੀ ਹੈ। ਹਵਾਬਾਜ਼ੀ ਮੰਤਰਾਲੇ ਮੁਤਾਬਿਕ ਸੋਮਵਾਰ ਨੂੰ 1050 ਹਵਾਈ ਜਹਾਜ਼ ਉਡਾਣ ਭਰਨਗੇ ਜਦਕਿ ਪਹਿਲੇ ਹਫ਼ਤੇ 'ਚ 8214 ਹਵਾਈ ਜਹਾਜ਼ ਉਡਾਣ ਭਰਨਗੇ। ਇਨ੍ਹਾਂ 'ਚੋਂ ਸਭ ਤੋਂ
ਵੱਧ 3632 ਇੰਡੀਗੋ ਦੀਆਂ ਉਡਾਣਾਂ
ਹਨ ਜਦਕਿ ਸਪਾਈਸਜੈੱਟ ਦੀਆਂ
1403, ਗੋ ਏਅਰ ਦੀਆਂ 831, ਏਅਰ ਇੰਡੀਆ ਦੀਆਂ 703, ਏਅਰ ਏਸ਼ੀਆ ਦੀਆਂ 610, ਵਿਸਤਾਰਾ ਦੀਆਂ 539 ਅਤੇ ਅਲਾਇੰਸ ਏਅਰ ਦੀਆਂ 309 ਉਡਾਣਾਂ ਹਨ।
ਇਕਾਂਤਵਾਸ ਸਮੇਂ ਦੇ ਵੱਖ-ਵੱਖ ਨੇਮ
ਵੱਖ-ਵੱਖ ਰਾਜਾਂ ਵਲੋਂ ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦੇ ਇਕਾਂਤਵਾਸ ਲਈ ਵੱਖ-ਵੱਖ ਨੇਮ ਜਾਰੀ ਕੀਤੇ ਗਏ। ਕੇਂਦਰੀ ਸਿਹਤ ਮੰਤਰਾਲੇ ਨੇ ਘਰੇਲੂ ਉਡਾਣਾਂ, ਰੇਲ ਅਤੇ ਸੜਕੀ ਆਵਾਜਾਈ ਨੂੰ ਲੈ ਕੇ ਰਾਜਾਂ ਨੂੰ ਛੋਟ ਦਿੰਦਿਆਂ ਕਿਹਾ ਸੀ ਕਿ ਸਾਰੇ ਰਾਜ ਆਪਣੇ ਹਿਸਾਬ ਨਾਲ ਇਕਾਂਤਵਾਸ ਦੇ ਨੇਮ ਤੈਅ ਕਰ ਸਕਦੇ ਹਨ। ਪੰਜਾਬ, ਕੇਰਲ ਅਤੇ ਪੱਛਮੀ ਬੰਗਾਲ ਨੇ ਸਾਰੇ ਮੁਸਾਫ਼ਰਾਂ ਨੂੰ 14 ਦਿਨਾਂ ਲਈ ਹੋਮ ਘਰਾਂ 'ਚ ਇਕਾਂਤਵਾਸ ਰਹਿਣ ਨੂੰ ਕਿਹਾ ਹੈ ਜਦਕਿ ਛੱਤੀਸਗੜ੍ਹ ਨੇ ਸੰਸਥਾ 'ਚ ਇਕਾਂਤਵਾਸ ਕਰਨ ਲਈ ਕਿਹਾ ਹੈ। ਕਰਨਾਟਕ ਅਤੇ ਅਸਾਮ ਨੇ 14 ਦਿਨ ਦੇ ਇਕਾਂਤਵਾਸ ਦੀ ਮਿਆਦ ਨੂੰ ਘਰ ਅਤੇ ਸੰਸਥਾਗਤ ਇਕਾਂਤਵਾਸ 'ਚ ਵੰਡਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਵੀ 14 ਦਿਨਾਂ ਲਈ ਘਰ 'ਚ ਇਕਾਂਤਵਾਸ ਕਰਨ ਨੂੰ ਕਿਹਾ ਹੈ। ਜੰਮੂ-ਕਸ਼ਮੀਰ ਅਤੇ ਗੋਆ 'ਚ ਸਾਰੇ ਆਉਣ ਵਾਲੇ ਮੁਸਾਫ਼ਰਾਂ ਦਾ ਟੈਸਟ ਕੀਤਾ ਜਾਵੇਗਾ ਜਦਕਿ ਮਿਜ਼ੋਰਮ 'ਚ ਟੈਸਟ ਤੋਂ ਇਲਾਵਾ 14 ਦਿਨਾਂ ਦਾ ਇਕਾਂਤਵਾਸ ਵੀ ਕਰਨਾ ਹੋਵੇਗਾ। ਇੱਥੇ ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਹਵਾਈ ਸਫ਼ਰ ਲਈ ਬਣਾਈ ਨਵੀਂ ਕੀਮਤ ਨੀਤੀ ਤਹਿਤ ਹਵਾਈ ਟਿਕਟ ਦੀ ਘੱਟੋ-ਘੱਟ ਅਤੇ ਵੱਧ ਤੋਂ ਵੱਧ ਕੀਮਤ ਨਿਸਚਿਤ ਕੀਤੀ ਗਈ ਹੈ। ਇਹ ਕੀਮਤ 2000 ਰੁਪਏ ਤੋਂ ਲੈ ਕੇ 18,600 ਰੁਪਏ ਤੱਕ ਹੋਵੇਗੀ।
630 ਉਡਾਣਾਂ ਹੋਈਆਂ ਰੱਦ
ਘਰੇਲੂ ਉਡਾਣਾਂ ਸ਼ੁਰੂ ਹੋਣ ਦੇ ਪਹਿਲੇ ਹੀ ਦਿਨ ਕਈ ਮੁਸਾਫ਼ਰਾਂ ਨੂੰ ਕਾਫ਼ੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਵੱਖ-ਵੱਖ ਹਵਾਈ ਅੱਡਿਆਂ ਤੋਂ 630 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਕਈ ਉਡਾਣਾਂ 10 ਤੋਂ 12 ਘੰਟੇ ਦੇਰੀ ਨਾਲ ਸਨ। ਹਵਾਈ ਕੰਪਨੀਆਂ ਵਲੋਂ ਮੁਸਾਫ਼ਰਾਂ ਲਈ ਕੋਈ ਵਿਵਸਥਾ ਨਹੀਂ ਕੀਤੀ ਗਈ। ਗੁੱਸੇ ਅਤੇ ਨਿਰਾਸ਼ਾ 'ਚ ਅੱਜ ਕਈ ਮੁਸਾਫ਼ਰ ਇਸ ਗੱਲ 'ਤੇ ਇਤਰਾਜ਼ ਪ੍ਰਗਟਾਉਂਦੇ ਨਜ਼ਰ ਆਏ ਕਿ ਉਨ੍ਹਾਂ ਨੂੰ ਉਡਾਣ ਰੱਦ ਹੋਣ ਦੀ ਸੂਚਨਾ ਤੱਕ ਨਹੀਂ ਦਿੱਤੀ ਗਈ।

ਹਾਕੀ ਦੇ ਸ਼ਾਹਸਵਾਰ ਬਲਬੀਰ ਸਿੰਘ ਸੀਨੀਅਰ ਨਹੀਂ ਰਹੇ

* ਤਿੰਨ ਵਾਰ ਦੀ ਉਲੰਪਿਕ ਸੋਨ ਤਗਮਾ ਜੇਤੂ ਭਾਰਤੀ ਟੀਮ ਦੇ ਹਿੱਸਾ ਰਹੇ
* 1952 ਉਲੰਪਿਕ ਫਾਈਨਲ 'ਚ 5 ਗੋਲਾਂ ਦਾ ਰਿਕਾਰਡ ਅਜੇ ਵੀ ਬਰਕਰਾਰ

ਐੱਸ. ਏ. ਐੱਸ. ਨਗਰ, 25 ਮਈ (ਕੇ. ਐੱਸ. ਰਾਣਾ)-ਭਾਰਤੀ ਹਾਕੀ ਦੇ ਸ਼ਾਹਸਵਾਰ ਅਤੇ ਤਿੰਨ ਵਾਰ ਦੇ ਉਲੰਪਿਕ ਸੋਨ ਤਗਮਾ ਜੇਤੂ ਟੀਮ ਦੇ ਖਿਡਾਰੀ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ (97) ਨੇ ਮੁਹਾਲੀ ਵਿਚਲੇ ਫੋਰਟਿਸ ਹਸਪਤਾਲ ਵਿਖੇ ਅੱਜ ਸੋਮਵਾਰ ਨੂੰ ਸਵੇਰੇ 6:17 ਵਜੇ ਆਖਰੀ ਸਾਹ ਲਏ। ਉਨ੍ਹਾਂ ਨੂੰ 8 ਮਈ 2020 ਨੂੰ ਸਿਹਤ ਠੀਕ ਨਾ ਹੋਣ ਦੇ ਚਲਦਿਆਂ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਦਾਖ਼ਲ ਕਰਵਾਇਆ ਗਿਆ ਸੀ ਤੇ ਉਨ੍ਹਾਂ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਸੀ ਤੇ ਉਨ੍ਹਾਂ ਨੂੰ ਲਗਾਤਾਰ ਵੈਟੀਲੇਟਰ 'ਤੇ ਰੱਖਿਆ ਹੋਇਆ ਸੀ। ਇਸ ਦੌਰਾਨ ਸੋਮਵਾਰ ਨੂੰ ਉਨ੍ਹਾਂ ਦਾ ਜ਼ੇਰੇ ਇਲਾਜ ਦਿਹਾਂਤ ਹੋ ਗਿਆ। ਉਹ ਆਪਣੇ ਪਿਛੇ ਧੀ ਸੁਸਬੀਰ ਕੌਰ ਅਤੇ ਤਿੰਨ ਪੁੱਤਰ ਕਵਲਬੀਰ ਸਿੰਘ, ਕਰਨਵੀਰ ਸਿੰਘ ਤੇ ਗੁਰਬੀਰ ਸਿੰਘ ਨੂੰ ਛੱਡ ਗਏ ਹਨ। ਉਨ੍ਹਾਂ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਰਾਜਪਾਲ ਪੰਜਾਬ ਵੀ. ਪੀ. ਸਿੰਘ ਬਦਨੌਰ, ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ, ਵਿਧਾਨ ਸਭਾ ਪੰਜਾਬ ਦੇ ਸਪੀਕਰ ਰਾਣਾ ਕੇ. ਪੀ. ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰਨ ਸਿੰਘ ਤੋਂ ਇਲਾਵਾ ਅਦਾਕਾਰ ਅਕਸ਼ੈ ਕੁਮਾਰ, ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸ਼ਤਰੀ, ਕ੍ਰਿਕਟਰ ਵਿਰਾਟ ਕੋਹਲੀ, ਸੁਰੇਸ਼ ਰੈਨਾ, ਗੌਤਮ ਗੰਭੀਰ, ਅਮਿਤ ਮਿਸ਼ਰਾ ਨੇ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਦੇ ਜਾਣ ਨਾਲ ਖੇਡ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਸਾਰਾ ਦੇਸ਼ ਉਨ੍ਹਾਂ ਨਾਲ ਖੜ੍ਹਾ ਹੈ।
ਅਸੀਂ ਆਪਣਾ ਮਾਰਗ ਦਰਸ਼ਕ ਗਵਾ ਲਿਆ-ਹਾਕੀ ਇੰਡੀਆ
ਹਾਕੀ ਇੰਡੀਆ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਆਪਣਾ ਚਮਕਦਾ ਸਿਤਾਰਾ ਤੇ ਮਾਰਗ ਦਰਸ਼ਕ ਗਵਾ ਲਿਆ ਹੈ। ਹਾਕੀ ਇੰਡੀਆ ਦੇ ਮੁਖੀ ਮੁਹੰਮਦ ਮੁਸ਼ਤਾਕ ਅਹਿਮਦ ਨੇ ਕਿਹਾ ਕਿ ਸਾਨੂੰ ਜਦੋਂ ਵੀ ਉਨ੍ਹਾਂ ਦੀ ਸਲਾਹ ਦੀ ਜ਼ਰੂਰਤ ਪਈ, ਉਹ ਹਮੇਸ਼ਾ ਤਿਆਰ ਦਿਖੇ। ਉਨ੍ਹਾਂ ਕਿਹਾ ਕਿ ਹਾਕੀ ਇੰਡੀਆ 'ਚ ਉਨ੍ਹਾਂ ਦੇ ਦਿਹਾਂਤ ਤੋਂ ਹਰ ਕੋਈ ਦੁਖੀ ਹੈ।
ਪਿੱਛੇ ਛੱਡ ਗਏ ਵਿਰਾਸਤ-ਏ.ਐਚ.ਐਫ.
ਏਸ਼ਿਆਈ ਹਾਕੀ ਫੈੱਡਰੇਸ਼ਨ (ਏ.ਐਚ.ਐਫ.) ਦੇ ਮੁੱਖ ਕਾਰਜਕਾਰੀ ਤੈਅਬ ਇਕਰਾਮ ਨੇ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਆਪਣੇ ਪਿੱਛੇ ਵਿਰਾਸਤ ਛੱਡ ਗਏ ਹਨ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਇਹ ਉਭਰਦੇ ਖਿਡਾਰੀਆਂ ਲਈ ਪ੍ਰਕਾਸ਼ ਪੁੰਜ ਦਾ ਕੰਮ ਕਰੇਗੀ।
ਇਕ ਯੁੱਗ ਦਾ ਅੰਤ
ਉਨ੍ਹਾਂ ਦਾ ਜਨਮ 31 ਦਸੰਬਰ, 1923 ਆਜ਼ਾਦੀ ਘੁਲਾਟੀਏ ਗਿਆਨੀ ਦਲੀਪ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਕੁੱਖੋਂ ਉਨ੍ਹਾਂ ਦੇ ਨਾਨਕੇ ਪਿੰਡ ਹਰੀਪੁਰ ਖਾਲਸਾ, ਤਹਿਸੀਲ ਫਿਲੌਰ ਵਿਖੇ ਹੋਇਆ। ਦੇਵ ਸਮਾਜ ਸਕੂਲ ਤੋਂ ਮੁਢਲੀ ਸਿੱਖਿਆ ਤੋਂ ਬਾਅਦ ਕਾਲਜ ਦੀ ਪੜਾਈ ਡੀ.ਐੱਮ. ਕਾਲਜ ਮੋਗਾ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਖੇ ਦਾਖਲਾ ਲੈ ਲਿਆ, ਜਿੱਥੋਂ ਐੱਫ. ਏ. ਕਰਨ ਉਪਰੰਤ ਹਾਕੀ ਖੇਡ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਸੱਦਾ ਆਉਣ ਤੋਂ ਬਾਅਦ ਉਨ੍ਹਾਂ ਖਾਲਸਾ ਕਾਲਜ ਵਲੋਂ ਖੇਡਦਿਆਂ ਅਗਾਂਹ ਜਾ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਤੋਂ ਲੈ ਕੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਹਾਸਲ ਕੀਤਾ। ਉਨ੍ਹਾਂ ਨੂੰ 1957 ਵਿਚ ਭਾਰਤ ਸਰਕਾਰ ਵਲੋਂ ਪਦਮਸ੍ਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਉਹ 1975 ਵਿਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਨੇਜਰ ਸਨ। ਉਹ ਭਾਰਤ ਦੀਆਂ ਤਿੰਨ ਉਲੰਪਿਕ ਟੀਮਾਂ ਵਿਚ ਸ਼ਾਮਿਲ ਰਹੇ ਹਨ, ਜਿਨ੍ਹਾਂ ਵਿਚ ਉਨ੍ਹਾਂ ਤਿੰਨੇ ਵਾਰ ਸੋਨ ਤਗਮੇ ਜਿੱਤ ਕੇ ਭਾਰਤ ਦਾ ਨਾਂਅ ਵਿਦੇਸ਼ਾਂ ਵਿਚ ਵੀ ਚਮਕਾਇਆ। ਇਨ੍ਹਾਂ ਜਿੱਤਾਂ ਵਿਚ ਲੰਡਨ 1948, ਹੇਲਸਿੰਕੀ 1952 ਤੇ ਮੈਲਬੋਰਨ 1956 ਤੋਂ ਇਲਾਵਾ ਉਨ੍ਹਾਂ 1952 ਉਲੰਪਿਕ ਵਿਚ ਨੀਦਰਲੈਂਡ ਵਿਰੁੱਧ ਪੰਜ ਗੋਲ ਕੀਤੇ ਸਨ, ਜੋ ਕਿ ਹੁਣ ਤੱਕ ਇਕ ਰਿਕਾਰਡ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਭਾਰਤ ਰਤਨ ਦੇਣ ਦੀ ਵੀ ਸ਼ਿਫਾਰਸ਼ ਵੀ ਕੀਤੀ ਗਈ ਸੀ। ਅਜਿਹੇ ਦਿੱਗਜ ਹਾਕੀ ਖਿਡਾਰੀ ਦੀ ਮੌਤ ਹੋ ਜਾਣ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ। ਵਰਨਣਯੋਗ ਹੈ ਕਿ ਆਜ਼ਾਦੀ ਮਿਲਣ ਦੇ ਪੂਰੇ ਇਕ ਸਾਲ ਬਾਅਦ 12 ਅਗਸਤ 1948 ਨੂੰ ਭਾਰਤੀ ਹਾਕੀ ਟੀਮ ਨੇ ਉਲੰਪਿਕ ਵਿਚ ਇਤਿਹਾਸ ਰਚਦਿਆਂ ਆਜ਼ਾਦ ਭਾਰਤ ਲਈ ਪਹਿਲਾਂ ਸੋਨ ਤਮਗ਼ਾ ਜਿੱਤਿਆ ਸੀ। ਦੇਸ਼ ਦੀ ਹੋਈ ਵੰਡ ਦੌਰਾਨ ਹੋਈ ਭਿਆਨਕ ਮਨੁੱਖੀ ਵੱਢ-ਟੁੱਕ ਦੇ ਜ਼ਖ਼ਮ ਅਜੇ ਅੱਲੇ ਸਨ ਤੇ ਕਤਲੇਆਮ 'ਚ 10 ਲੱਖ ਦੇ ਲਗਪਗ ਲੋਕ ਮਾਰੇ ਗਏ ਸਨ ਪਰ ਉਸ ਸਮੇਂ ਸਮੂਹ ਭਾਰਤੀਆਂ ਨੂੰ ਬਹੁਤ ਖ਼ੁਸ਼ੀ ਮਿਲੀ ਸੀ, ਕਿਉਂਕਿ ਉਨ੍ਹਾਂ ਦੀ ਹਾਕੀ ਟੀਮ ਨੇ ਉਸ ਦੇਸ਼ (ਇੰਗਲੈਂਡ) 'ਚ ਭਾਰਤ ਦਾ ਝੰਡਾ ਲਹਿਰਾਇਆ ਸੀ, ਜਿਸ ਨੇ ਭਾਰਤ 'ਤੇ ਦੋ ਸਦੀਆਂ ਤੱਕ ਹਕੂਮਤ ਕੀਤੀ ਸੀ। ਇਹ ਵੀ ਜ਼ਿਕਰਯੋਗ ਹੈ ਕਿ ਸਾਲ 2012 ਦੀਆਂ ਲੰਡਨ ਉਲੰਪਿਕ ਖੇਡਾਂ ਸਮੇਂ ਕੌਮਾਂਤਰੀ ਉਲੰਪਿਕ ਕਮੇਟੀ ਨੇ ਉਲੰਪਿਕ ਖੇਡਾਂ ਦੇ 116 ਸਾਲਾਂ ਦੇ ਇਤਿਹਾਸ ਦੇ 16 'ਮਹਾਨ' ਖਿਡਾਰੀ ਚੁਣੇ ਸਨ, ਜਿਨ੍ਹਾਂ ਵਿਚ 8 ਪੁਰਸ਼ ਤੇ 8 ਮਹਿਲਾ ਖਿਡਾਰੀ ਸਨ। ਬਲਬੀਰ ਸਿੰਘ ਸੀਨੀਅਰ ਕਿਸੇ ਵੀ ਖੇਡ ਵਿਚ ਏਸ਼ੀਆ ਦੇ ਇਕਲੌਤੇ ਪੁਰਸ਼ ਖਿਡਾਰੀ ਸਨ, ਜਿਨ੍ਹਾਂ ਨੂੰ 'ਮਹਾਨ' ਖਿਡਾਰੀਆਂ ਵਿਚ ਸ਼ਾਮਿਲ ਕੀਤਾ ਗਿਆ। ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਕਿਸੇ ਵੀ ਖੇਡ ਵਿਚ ਏਸ਼ੀਆ ਦਾ ਸਰਬੋਤਮ ਪੁਰਸ਼ ਖਿਡਾਰੀ ਤੇ ਹਾਕੀ ਵਿਚ ਵਿਸ਼ਵ ਦੇ ਸਿਖਰਲੇ ਖਿਡਾਰੀ ਸਨ। ਉਨ੍ਹਾਂ ਨੇ ਆਪਣੀ ਸਵੈ-ਜੀਵਨੀ ਗੋਲਡਨ ਹੈਟ੍ਰਿਕ 'ਐਜ਼ ਟੋਲਡ ਟੂ ਸੈਮੂਅਲ ਬੈਨਰਜੀ' 1977 ਵਿਚ ਅਤੇ ਹਾਕੀ ਦੀ ਕੋਚਿੰਗ ਬਾਰੇ ਦੀ 'ਗੋਲਡਨ ਯਾਰਡ ਸਟਿਕ' ਪੁਸਤਕ ਵੀ ਲਿਖੀ। ਜ਼ਿਕਰਯੋਗ ਹੈ ਕਿ ਮੌਜੂਦਾ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ 9 ਜੁਲਾਈ 2019 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਚੇਚੇ ਤੌਰ 'ਤੇ ਪੀ.ਜੀ.ਆਈ. ਜਾ ਕੇ ਸੌਪਿਆ ਸੀ, ਜਦੋਂ ਉਹ ਉੱਥੇ ਜ਼ੇਰੇ ਇਲਾਜ ਸਨ।
ਕਿਉਂ ਕਿਹਾ ਜਾਂਦਾ ਸੀ ਬਲਬੀਰ ਸਿੰਘ ਸੀਨੀਅਰ
ਬਲਬੀਰ ਸਿੰਘ ਸੀਨੀਅਰ ਦੇ ਸਮੇਂ ਭਾਰਤੀ ਹਾਕੀ ਟੀਮ ਵਿਚ ਪੰਜ ਬਲਬੀਰ ਹੋਏ, ਜਿਨ੍ਹਾਂ 'ਚੋਂ ਚਾਰ ਬਲਬੀਰ ਤਾਂ ਇਕੱਠੇ ਇਕੋ ਵੇਲੇ ਟੀਮ ਵਿਚ ਖੇਡ ਰਹੇ ਸਨ। ਪੰਜ ਬਲਬੀਰਾਂ 'ਚੋਂ ਚਾਰ ਉਲੰਪੀਅਨ ਬਣੇ ਤੇ ਚਾਰਾਂ ਨੇ ਤਮਗਾ ਜਿੱਤਿਆ। ਉਸ ਸਮੇਂ ਕੌਮੀ ਤੇ ਸੂਬਾ ਪੱਧਰ 'ਤੇ ਖੇਡਣ ਵਾਲੇ ਬਲਬੀਰਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ ਸੀ। ਉਸ ਸਮੇਂ ਦੇਸ਼ ਦੇ ਸਭ ਤੋਂ ਵੱਡੇ ਟੂਰਨਾਮੈਂਟ ਨਹਿਰੂ ਹਾਕੀ 'ਚ 9 ਬਲਬੀਰ ਖੇਡ ਰਹੇ ਸਨ ਪਰ ਸਭ ਤੋਂ ਵੱਧ ਪ੍ਰਸਿੱਧੀ ਬਲਬੀਰ ਸਿੰਘ ਦੁਸਾਂਝ ਨੇ ਖੱਟੀ, ਜਿਸ ਕਰਕੇ ਉਨ੍ਹਾਂ ਨੂੰ ਬਲਬੀਰ ਸਿੰਘ ਸੀਨੀਅਰ ਕਿਹਾ ਜਾਣ ਲੱਗਾ।
1956 ਉਲੰਪਿਕ ਦੇ ਫਾਈਨਲ 'ਚ ਪਾਕਿ ਖ਼ਿਲਾਫ਼ ਉਂਗਲੀ 'ਤੇ ਸੱਟ ਦੇ ਬਾਵਜੂਦ ਖੇਡੇ ਸਨ ਬਲਬੀਰ
ਨਵੀਂ ਦਿੱਲੀ, 25 ਮਈ (ਏਜੰਸੀ)-ਫੁੱਟਬਾਲਰ ਤੁਲਸੀਦਾਸ ਬਲਰਾਮ ਨੇ 1956 ਉਲੰਪਿਕ ਦੇ ਫਾਈਨਲ ਦੀ ਗੱਲ ਯਾਦ ਕਰਦੇ ਹੋਏ ਦੱਸਿਆ ਕਿ ਹਾਕੀ ਕਪਤਾਨ ਬਲਬੀਰ ਸਿੰਘ ਸੀਨੀਅਰ ਨੇ ਪਾਕਿਸਤਾਨ ਖ਼ਿਲਾਫ਼ ਮਿਲੀ ਜਿੱਤ 'ਚ ਗੋਲ ਨਹੀਂ ਦਾਗਿਆ ਸੀ ਪਰ ਉਂਗਲੀ 'ਤੇ ਸੱਟ ਦੇ ਬਾਵਜੂਦ ਇਸ ਮੁਕਾਬਲੇ 'ਚ ਖੇਡੇ ਸਨ। ਬਲਰਾਮ ਉਸ ਭਾਰਤੀ ਟੀਮ ਦਾ ਹਿੱਸਾ ਸਨ, ਜਿਸ ਨੇ 1956 ਉਲੰਪਿਕ 'ਚ ਇਤਿਹਾਸਕ ਚੌਥਾ ਸਥਾਨ ਹਾਸਲ ਕੀਤਾ ਸੀ। ਉਨ੍ਹਾਂ ਯਾਦ ਕਰਦੇ ਹੋਏ ਕਿਹਾ ਕਿ ਬਲਬੀਰ ਸਿੰਘ ਨੇ ਆਪਣੇ ਮੁੱਖ ਵਿਰੋਧੀ ਖ਼ਿਲਾਫ ਫ਼ਾਈਨਲ ਤੋਂ ਪਹਿਲਾਂ ਦਰਦ ਨਿਵਾਰਕ ਟੀਕਾ ਲਗਵਾਇਆ ਸੀ।
ਧਿਆਨ ਚੰਦ ਤੋਂ ਬਾਅਦ ਜੇਕਰ ਕੋਈ ਮਹਾਨ ਹਾਕੀ ਖਿਡਾਰੀ ਅਖਵਾਉਣ ਦਾ ਹੱਕਦਾਰ ਹੈ ਤਾਂ ਉਹ ਬਲਬੀਰ ਸੀ- ਮਿਲਖਾ ਸਿੰਘ

ਭਾਰਤ ਦੇ ਮਹਾਨ ਅਥਲੀਟ ਮਿਲਖਾ ਸਿੰਘ ਨੇ ਆਪਣੇ ਮਿੱਤਰ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਧਿਆਨ ਚੰਦ ਤੋਂ ਬਾਅਦ ਜੇਕਰ ਹਾਕੀ 'ਚ ਕੋਈ ਮਹਾਨ ਖਿਡਾਰੀ ਅਖਵਾਉਣ ਦਾ ਹੱਕਦਾਰ ਹੈ ਤਾਂ ਉਹ ਬਲਬੀਰ ਸਿੰਘ ਸੀਨੀਅਰ ਸਨ। ਜ਼ਿਕਰਯੋਗ ਹੈ ਕਿ ਬਲਬੀਰ ਤੇ ਮਿਲਖਾ ਆਪਣੀ ਖੇਡ 'ਚ ਦੇਸ਼ ਲਈ ਸਾਥ ਹੀ ਸਿਖਰਲੇ ਪੱਧਰ 'ਤੇ ਖੇਡੇ ਤੇ 1960 ਦੇ ਦਹਾਕੇ 'ਚ ਪੰਜਾਬ ਦੇ ਖੇਡ ਵਿਭਾਗ 'ਚ ਇਕ ਸਾਥ ਹੀ ਕੰਮ ਕਰਦੇ ਸਨ।
ਭਵਿੱਖ ਦੀਆਂ ਪੀੜ੍ਹੀਆਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ- ਰਾਸ਼ਟਰਪਤੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਮੌਤ ਦੀ ਖ਼ਬਰ ਸੁਣ ਕੇ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵਿਰਾਸਤ ਭਵਿੱਖ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਾ ਜਾਰੀ ਰੱਖੇਗੀ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਤੇ ਪ੍ਰਸੰਸਕਾਂ ਨਾਲ ਦੁੱਖ ਸਾਂਝਾ ਕਰਦਾ ਹਾਂ।
ਯਾਦਗਾਰੀ ਖੇਡ ਪ੍ਰਦਰਸ਼ਨਾਂ ਲਈ ਕੀਤਾ ਜਾਵੇਗਾ ਯਾਦ-ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਨਾ ਸਿਰਫ ਸ਼ਾਨਦਾਰ ਖਿਡਾਰੀ ਸਨ, ਸਗੋਂ ਕੋਚ ਵਜੋਂ ਵੀ ਉਨ੍ਹਾਂ ਨੇ ਆਪਣਾ ਪ੍ਰਭਾਵ ਛੱਡਿਆ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਨੂੰ ਉਨ੍ਹਾਂ ਦੇ ਯਾਦਗਾਰੀ ਖੇਡ ਪ੍ਰਦਰਸ਼ਨ ਲਈ ਯਾਦ ਕੀਤਾ ਜਾਵੇਗਾ, ਜਿਨ੍ਹਾਂ ਨੂੰ ਦੇਸ਼ ਹੀ ਨਹੀਂ ਵਿਦੇਸ਼ਾਂ 'ਚੋਂ ਵੀ ਰੱਜ ਕੇ ਪਿਆਰ ਤੇ ਸਨਮਾਨ ਮਿਲਿਆ।
ਭਾਰਤੀ ਖੇਡ ਜਗਤ ਉਨ੍ਹਾਂ ਨੂੰ ਭੁਲਾ ਨਹੀਂ ਸਕਦਾ-ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਰਤੀ ਖੇਡ ਜਗਤ ਉਨ੍ਹਾਂ ਦੀ ਦੇਣ ਨੂੰ ਭੁਲਾ ਨਹੀਂ ਸਕਦਾ। ਉਨ੍ਹਾਂ ਕਿਹ ਕਿ ਉਹ ਭਾਰਤੀ ਹਾਕੀ ਦੇ ਸਭ ਤੋਂ ਵੱਡੇ ਖਿਡਾਰੀ ਤੇ ਕੋਚ ਹੋਏ ਹਨ, ਜਿਨ੍ਹਾਂ ਨੇ ਕੌਮਾਂਤਰੀ ਪੱਧਰ 'ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ।
ਦਿਹਾਂਤ 'ਤੇ ਡੂੰਘਾ ਦੁੱਖ ਹੋਇਆ-ਰਿਜੀਜੂ

ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਮੈਨੂੰ ਉਨ੍ਹਾਂ ਦੇ ਦਿਹਾਂਤ 'ਤੇ ਡੂੰਘਾ ਦੁੱਖ ਹੋਇਆ ਹੈ। ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਥਨਾ ਕਰਦਾ ਹਾਂ। ਸਰਦਾਰ ਸਿੰਘ, ਅਭਿਨਵ ਬਿੰਦਰਾ, ਰਾਣੀ ਰਾਮਪਾਲ, ਹਰਭਜਨ ਸਿੰਘ, ਸਚਿਨ ਤੇਂਦੁਲਕਰ, ਹਿਨਾ ਸਿੱਧੂ ਤੇ ਹੋਰਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।
ਧਰਤੀ ਨਾਲ ਜੁੜੇ ਇਨਸਾਨ ਸਨ-ਨਰਿੰਦਰ ਬੱਤਰਾ

ਕੌਮਾਂਤਰੀ ਹਾਕੀ ਫੈੱਡਰੇਸ਼ਨ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਉਨ੍ਹਾਂ ਦੇ ਧਰਤੀ ਨਾਲ ਜੁੜੇ ਵਿਹਾਰ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਬੱਤਰਾ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਉਨ੍ਹਾਂ ਦੀ ਮਹਾਨਤਾ ਦਾ ਪੂਰਨ ਗਵਾਹ ਹੈ।
ਢੀਂਡਸਾ ਵਲੋਂ ਦੁੱਖ ਦਾ ਪ੍ਰਗਟਾਵਾ

ਸੰਗਰੂਰ, (ਸੁਖਵਿੰਦਰ ਸਿੰਘ ਫੁੱਲ)-ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਬਲਬੀਰ ਸਿੰਘ ਸੀਨੀਅਰ ਦੀ ਮੌਤ 'ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਦੇਸ਼ ਇਕ ਮਹਾਨ ਖਿਡਾਰੀ ਤੋਂ ਵਾਂਝਾ ਹੋ ਗਿਆ ਹੈ ਜਿਸ ਨੇ ਖੇਡ ਦੇ ਮੈਦਾਨ 'ਤੇ ਇਤਿਹਾਸਕ ਪ੍ਰਾਪਤੀਆਂ ਹਾਸਲ ਕਰ ਕੇ ਦੇਸ਼ ਦਾ ਮਾਣ ਉੱਚਾ ਕੀਤਾ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੇ ਰਿਕਾਰਡ ਨੌਜਵਾਨ ਖਿਡਾਰੀਆਂ ਨੂੰ ਹਮੇਸ਼ਾ ਉਤਸ਼ਾਹ ਦਿੰਦੇ ਰਹਿਣਗੇ। ਦੱਸਣਯੋਗ ਹੈ ਕਿ 1977 ਤੋਂ 1980 ਦੌਰਾਨ ਜਦ ਸੁਖਦੇਵ ਸਿੰਘ ਢੀਂਡਸਾ ਪੰਜਾਬ ਦੇ ਖੇਡ ਮੰਤਰੀ ਸਨ ਉਸ ਸਮੇਂ ਬਲਬੀਰ ਸਿੰਘ ਪੰਜਾਬ ਦੇ ਖੇਡ ਡਾਇਰੈਕਟਰ ਸਨ। ਢੀਂਡਸਾ ਨੇ ਦੱਸਿਆ ਕਿ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਹੁੰਦਿਆਂ ਵੀ ਬਲਬੀਰ ਸਿੰਘ ਨਾਲ ਉਨ੍ਹਾਂ ਦੇ ਬਹੁਤ ਹੀ ਨੇੜਲੇ ਸਬੰਧ ਸਨ।
ਭਾਈ ਲੌਂਗੋਵਾਲ ਵਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, (ਸਟਾਫ਼ ਰਿਪੋਰਟਰ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ. ਬਲਬੀਰ ਸਿੰਘ ਸੀਨੀਅਰ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸ. ਬਲਬੀਰ ਸਿੰਘ ਨੇ ਖੇਡਾਂ ਦੇ ਖੇਤਰ ਵਿਚ ਮਹਾਨ ਪ੍ਰਾਪਤੀਆਂ ਕਰਕੇ ਸਿੱਖ ਕੌਮ ਦਾ ਮਾਣ ਵਧਾਇਆ। ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਸਿੱਖੀ ਸਰੂਪ 'ਚ ਦਸਤਾਰ ਦੇ ਗੌਰਵ ਨੂੰ ਉੱਚਾ ਚੁੱਕਣ ਲਈ ਸ. ਬਲਬੀਰ ਸਿੰਘ ਨੇ ਅਹਿਮ ਯੋਗਦਾਨ ਪਾਇਆ, ਜਿਸ ਤੋਂ ਸਿੱਖ ਨੌਜੁਆਨੀ ਅਤੇ ਬੱਚਿਆਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ।

ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਮੁਹਾਲੀ ਦੇ ਕੌਮਾਂਤਰੀ ਹਾਕੀ ਸਟੇਡੀਅਮ ਦਾ ਨਾਂਅ ਬਲਬੀਰ ਸਿੰਘ ਸੀਨੀਅਰ ਦੇ ਨਾਂਅ 'ਤੇ ਰੱਖਿਆ ਜਾਵੇਗਾ-ਸੋਢੀ

ਚੰਡੀਗੜ੍ਹ, 25 ਮਈ (ਮਨਜੋਤ ਸਿੰਘ ਜੋਤ)-ਬਲਬੀਰ ਸਿੰਘ ਸੀਨੀਅਰ ਦਾ ਚੰਡੀਗੜ੍ਹ ਸੈਕਟਰ-25 ਬਿਜਲਈ ਸ਼ਮਸ਼ਾਨ ਘਾਟ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਚਿਤਾ ਨੂੰ ਅਗਨੀ ਉਨ੍ਹਾਂ ਦੇ ਦੋਹਤੇ ਕਬੀਰ ਸਿੰਘ ਨੇ ਦਿਖਾਈ, ਜਦੋਂਕਿ ਇਸ ਮੌਕੇ ਬਲਬੀਰ ਸਿੰਘ ਸੀਨੀਅਰ ਦੀ ਪੁੱਤਰੀ ਸੁਸ਼ਬੀਰ ਕੌਰ ਵੀ ਮੌਜੂਦ ਸਨ। ਪੰਜਾਬ ਪੁਲਿਸ ਦੀ ਟੁਕੜੀ ਨੇ ਹਥਿਆਰ ਪੁੱਠੇ ਕਰ ਕੇ ਤੇ ਹਵਾ 'ਚ ਫਾਇਰ ਕਰਕੇ ਇਸ ਮਹਾਨ ਹਾਕੀ ਸਟਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਅਹਿਮ ਸ਼ਖ਼ਸੀਅਤਾਂ ਮੌਜੂਦ ਸਨ। ਇਸ ਮੌਕੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬਲਬੀਰ ਸਿੰਘ ਸੀਨੀਅਰ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਅਸੀਂ ਆਪਣੇ ਮਹਾਨ ਤੇ ਉੱਘੇ ਖਿਡਾਰੀ ਨੂੰ ਹੀ ਨਹੀਂ ਗੁਆਇਆ, ਬਲਕਿ ਅਸੀਂ ਆਪਣੇ ਮਾਰਗ ਦਰਸ਼ਕ ਪ੍ਰਕਾਸ਼ ਨੂੰ ਵੀ ਖੋ ਦਿੱਤਾ ਹੈ। ਖੇਡ ਮੰਤਰੀ ਨੇ ਐਲਾਨ ਕੀਤਾ ਕਿ ਮੁਹਾਲੀ ਕੌਮਾਂਤਰੀ ਹਾਕੀ ਸਟੇਡੀਅਮ ਦਾ ਨਾਂਅ ਬਲਬੀਰ ਸਿੰਘ ਸੀਨੀਅਰ ਦੇ ਨਾਂਅ 'ਤੇ ਰੱਖਿਆ ਜਾਵੇਗਾ, ਜਿਸ ਦਾ ਰਸਮੀ ਤੌਰ 'ਤੇ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਰਾਣਾ ਸੋਢੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ। ਅੰਤਿਮ ਸੰਸਕਾਰ ਮੌਕੇ ਵਿਧਾਇਕ ਤੇ ਓਲੰਪੀਅਨ ਪ੍ਰਗਟ ਸਿੰਘ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ: ਜਗਤ ਰਾਮ, ਪ੍ਰਮੁੱਖ ਸਕੱਤਰ ਹੁਸਨ ਲਾਲ, ਡਾਇਰੈਕਟਰ ਖੇਡਾਂ ਸੰਜੇ ਪੋਪਲੀ, ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਅਤੇ ਸਕੱਤਰ ਖੇਡਾਂ ਯੂ.ਟੀ. ਕੇ.ਕੇ ਯਾਦਵ, ਡਾਇਰੈਕਟਰ ਖੇਡਾਂ ਯੂ.ਟੀ. ਤੇਜਵੀਰ ਸੈਣੀ ਤੇ ਵੱਖ-ਵੱਖ ਵਰਗਾਂ ਦੇ ਲੋਕਾਂ ਤੋਂ ਇਲਾਵਾ ਪਰਿਵਾਰਕ ਮੈਂਬਰ, ਦੋਸਤ ਤੇ ਪ੍ਰਸੰਸਕਾਂ ਨੇ ਇਸ ਹਾਕੀ ਸਟਾਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।

5 ਸਾਲਾ ਬੱਚਾ ਤਿੰਨ ਮਹੀਨੇ ਬਾਅਦ ਇਕੱਲਾ ਉਡਾਣ ਰਾਹੀਂ ਮਾਂ ਨੂੰ ਮਿਲਣ ਗਿਆ

ਨਵੀਂ ਦਿੱਲੀ, 25 ਮਈ (ਏਜੰਸੀ)- ਅੱਜ ਸੋਮਵਾਰ ਇਕ ਉਡਾਣ 'ਚ 5 ਸਾਲਾ ਬੱਚਾ ਵਿਹਾਨ ਸ਼ਰਮਾ ਦਿੱਲੀ ਤੋਂ ਬੈਂਗਲੁਰੂ ਇਕੱਲੇ ਸਫ਼ਰ ਕਰ ਕੇ ਆਪਣੀ ਮਾਂ ਨੂੰ ਮਿਲਣ ਪਹੁੰਚਿਆ। 'ਵਿਸ਼ੇਸ਼ ਸ਼੍ਰੇਣੀ' ਦੀ ਟਿਕਟ ਲੈ ਕੇ ਵਿਹਾਨ ਬੈਂਗਲੁਰੂ 'ਚ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਪਣੀ ਮਾਂ ਨੂੰ ਮਿਲਿਆ। ਪੀਲੇ ਰੰਗ ਦੀ ਜੈਕਟ ਤੇ ਮਾਸਕ ਪਹਿਨੇ ਹੋਏ ਵਿਹਾਨ ਹਵਾਈ ਅੱਡੇ 'ਤੇ ਖੜ੍ਹਾ ਸੀ ਤੇ ਉਸ ਦੇ ਪਲੇਅਕਾਰਡ 'ਤੇ 'ਵਿਸ਼ੇਸ਼ ਸ਼੍ਰੇਣੀ' ਲਿਖਿਆ ਸੀ। ਉਸ ਦੀ ਮਾਂ ਮੰਜੀਸ਼ ਸ਼ਰਮਾ ਤਿੰਨ ਮਹੀਨੇ ਬਾਅਦ ਆਪਣੇ ਬੇਟੇ ਨੂੰ ਵੇਖ ਕੇ ਭਾਵੁਕ ਹੋ ਗਈ। ਵਿਹਾਨ ਦਿੱਲੀ 'ਚ ਆਪਣੇ ਦਾਦਾ-ਦਾਦੀ ਕੋਲ ਰਹਿੰਦਾ ਸੀ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਬੱਚੇ ਦੀ ਵਾਪਸੀ 'ਤੇ ਟਵੀਟ ਕੀਤਾ, ਵੈਲਕਮ ਹੋਮ, ਵਿਹਾਨ! ਹਵਾਈ ਅੱਡਾ ਸਾਡੇ ਸਾਰੇ ਯਾਤਰੀਆਂ ਦੀ ਸੁਰੱਖਿਅਤ ਵਾਪਸੀ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ।

ਸੁਪਰੀਮ ਕੋਰਟ ਵਲੋਂ ਜਹਾਜ਼ 'ਚ ਵਿਚਕਾਰਲੀ ਸੀਟ ਖਾਲੀ ਰੱਖਣ ਦਾ ਆਦੇਸ਼

ਨਵੀਂ ਦਿੱਲੀ, 25 ਮਈ (ਜਗਤਾਰ ਸਿੰਘ)- ਏਅਰ ਇੰਡੀਆ ਦੇ ਜਹਾਜ਼ਾਂ ਦੇ ਅੰਦਰ ਵਿਚਕਾਰ ਵਾਲੀ ਸੀਟ ਦੀ ਬੁਕਿੰਗ ਨਾ ਰੋਕਣ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸਖ਼ਤ ਝਾੜ ਪਾਈ ਹੈ। ਅਦਾਲਤ ਨੇ ਏਅਰ ਇੰਡੀਆ ਨੂੰ ਬੰਬੇ ਹਾਈਕੋਰਟ ਦੇ ਉਸ ਹੁਕਮ ਦੀ ਪਾਲਣਾ ਕਰਨ ਦਾ ਆਦੇਸ਼ ਦਿੱਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ 'ਚ ਯਾਤਰਾ ਦੌਰਾਨ ਵਿਚਕਾਰ ਵਾਲੀ ਸੀਟ ਖਾਲੀ ਛੱਡਣੀ ਪਵੇਗੀ। ਹਾਲਾਂਕਿ ਅਦਾਲਤ ਨੇ ਏਅਰ ਇੰਡੀਆ ਨੂੰ ਅਗਲੇ 10 ਦਿਨਾਂ ਤੱਕ ਜਹਾਜ਼ 'ਚ ਤਿੰਨ ਸੀਟਾਂ 'ਤੇ ਯਾਤਰੀਆਂ ਨੂੰ ਬਿਠਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਤੇ ਏਅਰ ਇੰਡੀਆ ਦੀ ਤੁਰੰਤ ਸੁਣਵਾਈ ਵਾਲੀ ਪਟੀਸ਼ਨ (ਅਰਜੈਂਟ ਪਟੀਸ਼ਨ) ਦੀ ਸੁਣਵਾਈ ਦੌਰਾਨ ਚੀਫ ਜਸਟਿਸ ਐਸ.ਏ. ਬੋਬੜੇ ਨੇ ਕਿਹਾ ਕਿ ਤੁਹਾਨੂੰ ਸਿਰਫ ਏਅਰ ਇੰਡੀਆ ਦੀ ਚਿੰਤਾ ਹੈ, ਜਦਕਿ ਸਾਨੂੰ ਪੂਰੇ ਦੇਸ਼ ਦੀ ਚਿੰਤਾ ਹੈ। ਚੀਫ ਜਸਟਿਸ ਨੇ ਕਿਹਾ ਕਿ ਡੀ.ਜੀ.ਸੀ.ਏ. ਦੇ ਡਾਇਰੈਕਟਰ ਅਤੇ ਏਅਰ ਇੰਡੀਆ ਜੇ ਜ਼ਰੂਰੀ ਸਮਝਦੇ ਹਨ ਤਾਂ ਨਿਯਮਾਂ 'ਚ ਛੋਟ ਲੈ ਸਕਦੇ ਹਨ।

10ਵੀਂ, 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਬਣਾਏ ਜਾਣਗੇ 15,000 ਕੇਂਦਰ

ਨਵੀਂ ਦਿੱਲੀ, 25 ਮਈ (ਏਜੰਸੀ)-ਕੇਂਦਰੀ ਮਨੁੱਖੀ ਸਰੋਤਾਂ ਬਾਰੇ ਮੰਤਰੀ ਰਾਮੇਸ਼ ਪੋਖਰਿਆਲ ਨਿਸ਼ਾਂਕ ਨੇ ਸੋਮਵਾਰ ਨੂੰ ਦੱਸਿਆ ਕਿ ਸੀ.ਬੀ.ਐਸ.ਈ. ਬੋਰਡ ਦੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਰਹਿੰਦੇ ਪੇਪਰਾਂ ਵਾਸਤੇ ਦੇਸ਼ ਭਰ 'ਚ 3,000 ਦੀ ਬਜਾਏ 15,000 ਪ੍ਰੀਖਿਆ ਕੇਂਦਰ ਬਣਾਏ ਜਾਣਗੇ। ਸੀ.ਬੀ.ਐਸ.ਈ. ਬੋਰਡ ਦੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ 25 ਮਾਰਚ ਨੂੰ ਤਾਲਾਬੰਦੀ ਲਗਾਉਣ ਦੇ ਚੱਲਦੇ ਮੁਅੱਤਲ ਕਰ ਦਿੱਤੀਆਂ ਗਈਆਂ ਸਨ ਅਤੇ ਇਹ ਪ੍ਰੀਖਿਆਵਾਂ ਹੁਣ 1 ਤੋਂ 15 ਜੁਲਾਈ ਨੂੰ ਹੋਣਗੀਆਂ। ਉਨ੍ਹਾਂ ਦੱਸਿਆ ਕਿ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਹੁਣ ਦੇਸ਼ ਭਰ 'ਚ 15,000 ਪ੍ਰੀਖਿਆ ਕੇਂਦਰਾਂ 'ਚ ਹੋਣਗੀਆਂ, ਜਦਕਿ ਸੀ.ਬੀ.ਐਸ.ਈ. ਬੋਰਡ ਵਲੋਂ ਪਹਿਲਾਂ ਇਨ੍ਹਾਂ ਲਈ ਕੇਵਲ 3,000 ਕੇਂਦਰਾਂ ਦਾ ਬੰਦੋਬਸਤ ਕੀਤਾ ਗਿਆ ਸੀ।

 

ਪੰਜਾਬ ਭਾਜਪਾ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

ਚੰਡੀਗੜ੍ਹ, 25 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਭਾਜਪਾ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਵਲੋਂ ਅੱਜ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ 33 ਜ਼ਿਲ੍ਹਾ ਦਿਹਾਤੀ ਅਤੇ ਸ਼ਹਿਰੀ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਉਨ੍ਹਾਂ ਸੂਚੀ ਜਾਰੀ ਕਰਦਿਆਂ ਆਸ ਪ੍ਰਗਟਾਈ ਕਿ ਸਾਰੇ ਜ਼ਿਲ੍ਹਾ ਪ੍ਰਧਾਨ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਅਤੇ ਗਤੀਵਿਧੀਆਂ ਨੂੰ ਹੋਰ ਸਰਗਰਮ ਕਰਨ 'ਚ ਚੰਗੀ ਭੂਮਿਕਾ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਤੋਂ ਰੀਨਾ ਜੇਤਲੀ, ਅੰਮ੍ਰਿਤਸਰ ਸ਼ਹਿਰੀ ਤੋਂ ਜੀਵਨ ਗੁਪਤਾ ਨੂੰ ਇੰਚਾਰਜ ਲਾ ਕੇ ਅਰੁਣ ਸ਼ਰਮਾ ਨੂੰ ਸਹਿ ਇੰਚਾਰਜ ਲਾਇਆ ਗਿਆ ਹੈ। ਇਸੇ ਤਰ੍ਹਾਂ ਬਰਨਾਲਾ ਤੋਂ ਵਿਜੇ ਸਿੰਗਲਾ, ਬਟਾਲਾ ਤੋਂ ਨਰੇਸ਼ ਸ਼ਰਮਾ, ਬਠਿੰਡਾ ਦਿਹਾਤੀ ਤੋਂ ਰਾਕੇਸ਼ ਢੀਂਗਰਾ, ਬਠਿੰਡਾ ਸ਼ਹਿਰੀ ਤੋਂ ਵਿਨੋਦ ਗੁਪਤਾ, ਫ਼ਰੀਦਕੋਟ ਤੋਂ ਸੁਖਪਾਲ ਸਿੰਘ ਸਰਾਂ, ਫ਼ਤਹਿਗੜ੍ਹ ਸਾਹਿਬ ਤੋਂ ਰਾਜੀਵ ਕਤਨਾ, ਫ਼ਾਜ਼ਿਲਕਾ ਤੋਂ ਡੀ.ਪੀ. ਚੰਦਨ, ਫ਼ਿਰੋਜ਼ਪੁਰ ਤੋਂ ਦਿਆਲ ਸਿੰਘ ਸੋਢੀ, ਗੁਰਦਾਸਪੁਰ ਤੋਂ ਅਨਿਲ ਰਾਮਪਾਲ, ਹੁਸ਼ਿਆਰਪੁਰ ਤੋਂ ਵਿਨੋਦ ਸ਼ਰਮਾ, ਜਗਰਾਓਂ ਤੋਂ ਅਨਿਲ ਸੱਚਰ, ਜਲੰਧਰ ਉੱਤਰੀ ਤੋਂ ਰਕੇਸ਼ ਗਿੱਲ, ਜਲੰਧਰ ਦੱਖਣੀ ਤੋਂ ਪ੍ਰਸ਼ੋਤਮ ਪਾਸੀਂ, ਜਲੰਧਰ ਸ਼ਹਿਰੀ ਤੋਂ ਸੁਭਾਸ਼ ਸ਼ਰਮਾ ਨੂੰ ਇੰਚਾਰਜ ਅਤੇ ਜਵਾਹਰ ਖੁਰਾਣਾ ਨੂੰ ਕੋ-ਇੰਚਾਰਜ, ਕਪੂਰਥਲਾ ਤੋਂ ਮੋਹਨ ਲਾਲ ਸੇਠੀ, ਖੰਨਾ ਤੋਂ ਰਜਨੀਸ਼ ਧੀਮਾਨ, ਲੁਧਿਆਣਾ ਤੋਂ ਮਲਵਿੰਦਰ ਸਿੰਘ ਕੰਗ ਨੂੰ ਇੰਚਾਰਜ ਅਤੇ ਵਿਪਿਨ ਮਹਾਜਨ ਨੂੰ ਸਹਿ ਇੰਚਾਰਜ, ਮਾਨਸਾ ਤੋਂ ਸੁਖਵੰਤ ਸਿੰਘ ਧਨੋਲਾ, ਮੋਗਾ ਤੋਂ ਪ੍ਰਵੀਨ ਬਾਂਸਲ, ਮੁਹਾਲੀ ਤੋਂ ਅਰਵਿੰਦ ਮਿੱਤਲ, ਮੁਕਤਸਰ ਤੋਂ ਸ੍ਰੀਮਤੀ ਸੁਨੀਤਾ ਗਰਗ, ਮੁਕੇਰੀਆਂ ਤੋਂ ਨਰਿੰਦਰ ਪਰਮਾਰ, ਨਵਾਂਸ਼ਹਿਰ ਤੋਂ ਉਮੇਸ਼ ਸ਼ੰਕਰ, ਪਠਾਨਕੋਟ ਤੋਂ ਰਾਕੇਸ਼ ਰਾਠੌਰ, ਪਟਿਆਲਾ ਉੱਤਰੀ ਤੋਂ ਸੁਖਵਿੰਦਰ ਸਿੰਘ ਗੋਲਡੀ, ਪਟਿਆਲਾ ਦੱਖਣੀ ਤੋਂ ਸੁਖਵਿੰਦਰ ਕੌਰ ਨੌਲੱਖਾ, ਪਟਿਆਲਾ ਸ਼ਹਿਰੀ ਤੋਂ ਆਰ.ਪੀ. ਮਿੱਤਲ, ਰੋਪੜ ਤੋਂ ਸੁਸ਼ੀਲ ਪਿੰਕੀ, ਸੰਗਰੂਰ -1 ਤੋਂ ਸ੍ਰੀਮਤੀ ਰਚਨਾ ਦੱਤ, ਸੰਗਰੂਰ-2 ਤੋਂ ਗੁਰਮੀਤ ਸਿੰਘ, ਤਰਨਤਾਰਨ ਤੋਂ ਰਾਹੁਲ ਮਹੇਸ਼ਵਰੀ ਨੂੰ ਲਾਇਆ ਗਿਆ ਹੈ।

ਯੂ.ਕੇ. ਦੇ ਡਰਬੀ 'ਚ ਗੁਰੂ ਘਰ ਦੀ ਭੰਨਤੋੜ-ਹਮਲਾਵਰ ਗ੍ਰਿਫ਼ਤਾਰ

ਲੈਸਟਰ/ਲੰਡਨ, 25 ਮਈ (ਸੁਖਜਿੰਦਰ ਸਿੰਘ ਢੱਡੇ, ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਮਿਡਲੈਂਡ ਇਲਾਕੇ ਦੇ ਸ਼ਹਿਰ ਡਰਬੀ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਅੱਜ ਸਵੇਰੇ 5:30 ਵਜੇ ਮੁਸਲਮਾਨੀ ਪਹਿਰਾਵੇ 'ਚ ਇਕ ਸ਼ਰਾਰਤੀ ਅਨਸਰ ਵਲੋਂ ਕੰਧ ਟੱਪ ਕੇ ਗੁਰੂ ...

ਪੂਰੀ ਖ਼ਬਰ »

ਕੈਪਟਨ ਵਲੋਂ 2 ਨਾਰਾਜ਼ ਮੰਤਰੀਆਂ ਨਾਲ ਮੀਟਿੰਗ

ਚੰਡੀਗੜ੍ਹ, 25 ਮਈ (ਹਰਕਵਲਜੀਤ ਸਿੰਘ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਆਪਣੇ ਦੋ ਨਾਰਾਜ਼ ਮੰਤਰੀਆਂ ਮਨਪ੍ਰੀਤ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਵਲੋਂ ਰਾਜ ਦੇ ਮੁੱਖ ਸਕੱਤਰ ਨਾਲ ਹੋਈ ਨਾਰਾਜ਼ਗੀ ਤੋਂ ਬਾਅਦ ਮੰਤਰੀ ਮੰਡਲ ਦੀ ਕੋਈ ਅਜਿਹੀ ...

ਪੂਰੀ ਖ਼ਬਰ »

ਦੇਸ਼ ਭਰ 'ਚ ਮੌਤਾਂ ਦਾ ਅੰਕੜਾ 4 ਹਜ਼ਾਰ ਤੋਂ ਪਾਰ

ਨਵੀਂ ਦਿੱਲੀ, 25 ਮਈ (ਏਜੰਸੀ)-ਦੇਸ਼ ਭਰ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 4078 'ਤੇ ਪੁੱਜ ਗਈ ਹੈ। ਇਕ ਵਾਰ ਫਿਰ 24 ਘੰਟਿਆਂ 'ਚ 6 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ। 24 ਘੰਟਿਆਂ ਦੌਰਾਨ 6173 ਨਵੇਂ ਮਾਮਲੇ ਆਉਣ ਤੋਂ ਬਾਅਦ ਕੁੱਲ ਪੀੜਤਾਂ ਦੀ ਗਿਣਤੀ 1,41,794 'ਤੇ ...

ਪੂਰੀ ਖ਼ਬਰ »

ਪੰਜਾਬ 'ਚ 39 ਨਵੇਂ ਮਾਮਲੇ, 15 ਹੋਏ ਸਿਹਤਯਾਬ

ਚੰਡੀਗੜ੍ਹ, 25 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਪਿਛਲੇ ਦਿਨੀਂ ਕੋਰੋਨਾ ਤੋਂ ਕੁਝ ਰਾਹਤ ਮਿਲਣ ਮਗਰੋਂ ਅੱਜ ਉਨ੍ਹਾਂ ਜ਼ਿਲ੍ਹਿਆਂ ਵਿਚ ਫਿਰ ਦਸਤਕ ਦਿੱਤੀ ਹੈ ਜੋ ਪਿਛਲੇ ਦਿਨੀਂ ਸਾਰੇ ਮਰੀਜ਼ ਸਿਹਤਯਾਬ ਹੋਣ ਮਗਰੋਂ ਕੋਰੋਨਾ ਮੁਕਤ ਹੋ ਗਏ ਸਨ। ਸਿਹਤ ਵਿਭਾਗ ਦੇ ...

ਪੂਰੀ ਖ਼ਬਰ »

ਅਮਰੀਕਾ ਨੇ ਚੀਨ ਦੀਆਂ 33 ਕੰਪਨੀਆਂ ਨੂੰ ਕਾਲੀ ਸੂਚੀ 'ਚ ਪਾਇਆ

ਵਾਸ਼ਿੰਗਟਨ, 25 ਮਈ (ਏਜੰਸੀਆਂ)-ਦੁਨੀਆ ਦੀਆਂ ਦੋ ਮਹਾਂਸ਼ਕਤੀਆਂ ਚੀਨ ਅਤੇ ਅਮਰੀਕਾ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕਾ ਨੇ ਚੀਨ ਦੀਆਂ 33 ਕੰਪਨੀਆਂ ਅਤੇ ਸੰਸਥਾਵਾਂ ਨੂੰ ਵਪਾਰ ਦੀ ਕਾਲੀ ਸੂਚੀ 'ਚ ਪਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਡ੍ਰੈਗਨ ਵੀ ...

ਪੂਰੀ ਖ਼ਬਰ »

ਅਮਰੀਕਾ 'ਚ ਮੌਤਾਂ ਦਾ ਅੰਕੜਾ ਇਕ ਲੱਖ ਤੋਂ ਪਾਰ

ਸਿਆਟਲ, 25 ਮਈ (ਹਰਮਨਪ੍ਰੀਤ ਸਿੰਘ)-ਅਮਰੀਕਾ ਇਸ ਵੇਲੇ ਦੁਨੀਆ ਦਾ ਪਹਿਲੇ ਨੰਬਰ ਵਾਲਾ ਮੁਲਕ ਹੈ ਜਿਥੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ ਤੋਂ ਪਾਰ ਹੋ ਗਈ ਹੈ ਜੋ ਕਿ ਇਕ ਰਿਕਾਰਡ ਹੈ ਅਤੇ ਕੋਰੋਨਾ ਮਰੀਜ਼ਾਂ ਦੀ ਗਿਣਤੀ 16 ਲੱਖ 86 ਹਜ਼ਾਰ ਤੋਂ ਉੱਪਰ ਹੋ ਗਈ। ...

ਪੂਰੀ ਖ਼ਬਰ »

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ-10 ਆਈ.ਪੀ.ਐਸ. ਤੇ 35 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 25 ਮਈ (ਵਿਕਰਮਜੀਤ ਸਿੰਘ ਮਾਨ)-ਰਾਜ ਸਰਕਾਰ ਨੇ ਅੱਜ ਪੰਜਾਬ ਪੁਲਿਸ 'ਚ ਵੱਡਾ ਫੇਰਬਦਲ ਕਰਦਿਆਂ 10 ਆਈ.ਪੀ.ਐਸ. ਅਤੇ 35 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਆਈ.ਪੀ.ਐਸ. ਅਧਿਕਾਰੀਆਂ 'ਚ ਸ. ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX