ਤਾਜਾ ਖ਼ਬਰਾਂ


ਕਿਸਾਨ ਵਿਰੋਧੀ ਆਰਡੀਨੈਂਸ ਦਾ ਸਮਰਥਨ ਕਰਕੇ ਅਕਾਲੀ ਦਲ ਨੇ ਪੰਜਾਬ ਦੇ ਹਿਤਾਂ ਨਾਲ ਕੀਤਾ ਧੋਖਾ : ਕੈਪਟਨ
. . .  5 minutes ago
ਚੰਡੀਗੜ੍ਹ, 5 ਜੁਲਾਈ (ਅ.ਬ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁਕ 'ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ...
ਪਿੰਡ ਜੱਜਲ ਲਾਗੇ ਰਜਵਾਹਾ ਟੁੱਟਣ ਨਾਲ ਕਿਸਾਨਾਂ ਦੀਆਂ ਫ਼ਸਲਾਂ 'ਚ ਭਰਿਆ ਪਾਣੀ
. . .  13 minutes ago
ਤਲਵੰਡੀ ਸਾਬੋ /ਸੀਂਗੋ ਮੰਡੀ, 5 ਜੁਲਾਈ (ਲਕਵਿੰਦਰ ਸ਼ਰਮਾ/ਰਣਜੀਤ ਰਾਜੂ) - ਬੀਤੀ ਰਾਤ ਤਲਵੰਡੀ ਸਾਬੋ ਦੇ ਪਿੰਡ ਜੱਜਲ 'ਚ ਮੀਂਹ ਹਨੇਰੀ ਕਾਰਨ ...
ਬੀ.ਐੱਸ.ਐਫ 'ਚ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 36 ਮਾਮਲੇ ਆਏ ਸਾਹਮਣੇ
. . .  40 minutes ago
ਨਵੀਂ ਦਿੱਲੀ, 5 ਜੁਲਾਈ- ਪਿੱਛਲੇ 24 ਘੰਟਿਆਂ ਦੌਰਾਨ ਬੀ.ਐੱਸ.ਐਫ ਦੇ 36 ਹੋਰ ਜਵਾਨਾਂ ਦੀ ਕੋਰੋਨਾ ਰਿਪੋਰਟ ...
ਅਫ਼ਗ਼ਾਨਿਸਤਾਨ 'ਚ 10 ਤਾਲਿਬਾਨੀ ਅੱਤਵਾਦੀ ਢੇਰ
. . .  about 1 hour ago
ਕਾਬੁਲ, 5 ਜੁਲਾਈ- ਅਫ਼ਗ਼ਾਨਿਸਤਾਨ ਦੇ ਦੋ ਪ੍ਰਾਂਤਾਂ 'ਚ ਸੁਰੱਖਿਆ ਬਲਾਂ ਦੇ ਨਾਲ ਹੋਈ ਝੜਪ 'ਚ 10 ਤਾਲਿਬਾਨੀ ਅੱਤਵਾਦੀ ...
164 ਵੇਂ ਰਾਜ ਪੱਧਰੀ ਸਮਾਗਮ 'ਚ ਸਿਹਤ ਮੰਤਰੀ ਸਿੱਧੂ ਨੇ ਕੀਤੀ ਸ਼ਿਰਕਤ
. . .  about 1 hour ago
ਮਲੌਦ, 5 ਜੁਲਾਈ (ਨਿਜ਼ਾਮਪੁਰ/ਚਾਪੜਾ)- ਜੰਗ-ਏ-ਆਜ਼ਾਦੀ ਦੇ ਸੁਤੰਤਰਤਾ ਸੰਗਰਾਮ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ ...
ਸਰਚ ਅਪਰੇਸ਼ਨ ਦੌਰਾਨ ਪੁਲਿਸ ਨੂੰ ਪੁਲਵਾਮਾ ਦੇ ਗੰਗੂ ਇਲਾਕੇ 'ਚੋਂ ਮਿਲਿਆ ਆਈ.ਈ.ਡੀ
. . .  about 1 hour ago
ਸ੍ਰੀਨਗਰ, 5 ਜੁਲਾਈ- ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਗੰਗੂ ਇਲਾਕੇ 'ਚ ਸਰਚ ਅਪਰੇਸ਼ਨ ਦੌਰਾਨ ਪੁਲਿਸ ਨੇ ਇਕ ਹੋਰ ਆਈ.ਈ.ਡੀ...
ਜਲੰਧਰ 'ਚ ਦੇਰ ਰਾਤ ਚੱਲੀ ਗੋਲੀ, ਜ਼ਖ਼ਮੀ ਹੋਏ ਨੌਜਵਾਨ ਦੀ ਹਾਲਤ ਗੰਭੀਰ
. . .  about 1 hour ago
ਜਲੰਧਰ, 5 ਜੁਲਾਈ (ਐੱਮ.ਐੱਸ. ਲੋਹੀਆ) - ਜ਼ਖ਼ਮੀ ਹਾਲਤ 'ਚ ਇਕ ਨੌਜਵਾਨ ਨੂੰ ਬੀਤੀ ਦੇਰ ਰਾਤ ਕੁੱਝ ਵਿਅਕਤੀ ...
ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 5 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿਖੇ...
ਰੱਖਿਆ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਸਰਦਾਰ ਵੱਲਭ ਭਾਈ ਪਟੇਲ ਕੋਵਿਡ ਹਸਪਤਾਲ ਦਾ ਕੀਤਾ ਦੌਰਾ
. . .  about 2 hours ago
ਨਵੀਂ ਦਿੱਲੀ, 5 ਜੁਲਾਈ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ 'ਚ ਸਥਿਤ ...
ਓਡੀਸ਼ਾ 'ਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ 'ਚ ਮਾਰੇ ਗਏ 4 ਮਾਉਵਾਦੀ
. . .  about 2 hours ago
ਭੁਵਨੇਸ਼ਵਰ, 5 ਜੁਲਾਈ - ਓਡੀਸ਼ਾ ਦੇ ਕੰਧਮਾਲ ਜ਼ਿਲ੍ਹੇ 'ਚ ਅੱਜ ਸਵੇਰੇ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ 'ਚ ਚਾਰ ਮਾਉਵਾਦੀਆਂ ...
ਇਕਾਂਤਵਾਸ ਨੂੰ ਵਿਚਾਲੇ ਹੀ ਛੱਡ ਭੱਜਿਆ ਕੋਰੋਨਾ ਪਾਜ਼ੀਟਿਵ ਮਰੀਜ਼, ਮਾਮਲਾ ਦਰਜ਼
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 5 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਇਕਾਂਤਵਾਸ ਨੂੰ ਵਿਚਕਾਰ ...
ਭਾਰਤ 'ਚ 4 ਜੁਲਾਈ ਤੱਕ ਟੈਸਟ ਕੀਤੇ ਗਏ ਕੋਰੋਨਾ ਦੇ 97,89,066 ਨਮੂਨੇ : ਆਈ.ਸੀ.ਐਮ.ਆਰ
. . .  about 3 hours ago
ਨਵੀਂ ਦਿੱਲੀ, 5 ਜੁਲਾਈ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ) ਨੇ ਦੱਸਿਆ ਕਿ 4 ਜੁਲਾਈ ...
ਸਾਬਕਾ ਵਿਧਾਇਕਾ ਦੇ ਨਿੱਜੀ ਸਹਾਇਕ ਦੀ ਪਤਨੀ ਵੱਲੋਂ ਖ਼ੁਦਕੁਸ਼ੀ
. . .  about 1 hour ago
ਸਮਾਣਾ (ਪਟਿਆਲਾ) , 5 ਜੁਲਾਈ (ਸਾਹਿਬ ਸਿੰਘ) - ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਵਨਿੰਦਰ ਕੌਰ ਲੂੰਬਾ...
ਖਸਤਾ ਹਾਲਤ ਸੜਕ 'ਤੇ ਵਾਪਰੇ ਹਾਦਸੇ 'ਚ ਨੌਜਵਾਨ ਦੀ ਗਈ ਜਾਨ
. . .  about 3 hours ago
ਕਲਾਨੌਰ, 5 ਜੁਲਾਈ(ਪੁਰੇਵਾਲ)- ਸਥਾਨਕ ਕਸਬੇ 'ਚ ਸਥਿਤ ਬਟਾਲਾ ਮਾਰਗ 'ਤੇ ਖਸਤਾ ਹਾਲਤ ਸੜਕ 'ਤੇ ਵਾਪਰੇ ਹਾਦਸੇ ਕਾਰਨ ਕਲਾਨੌਰ...
ਜੰਡਿਆਲਾ ਗੁਰੂ ਦੇ ਡੀ.ਐੱਸ.ਪੀ ਤੇ ਉਨ੍ਹਾਂ ਦੀ ਪਤਨੀ ਨੂੰ ਹੋਇਆ ਕੋਰੋਨਾ
. . .  about 3 hours ago
ਜੰਡਿਆਲਾ ਗੁਰ,ੂ 5 ਜੁਲਾਈ (ਪਰਮਿੰਦਰ ਸਿੰਘ ਜੋਸਨ) - ਜੰਡਿਆਲਾ ਗੁਰੂ ਦੇ ਡੀ.ਐੱਸ.ਪੀ ਅਤੇ ਉਨ੍ਹਾਂ ਦੀ ਪਤਨੀ ਦੇ ਬੀਤੇ...
ਜ਼ਿਲ੍ਹਾ ਮੁਹਾਲੀ ਅੰਦਰ ਕੋਰੋਨਾ ਦੇ 14 ਨਵੇਂ ਮਾਮਲੇ ਆਏ ਸਾਹਮਣੇ
. . .  1 minute ago
ਐੱਸ. ਏ. ਐੱਸ. ਨਗਰ, 5 ਜੁਲਾਈ (ਕੇ. ਐੱਸ. ਰਾਣਾ)- ਜ਼ਿਲ੍ਹਾ ਮੁਹਾਲੀ ਅੰਦਰ ਕੋਰੋਨਾ ਦੇ 14 ਨਵੇਂ ਮਰੀਜ਼ ਸਾਹਮਣੇ ਆਉਣ ...
ਨਾਭਾ (ਪਟਿਆਲਾ) ਵਿਖੇ ਕੋਰੋਨਾ ਦੇ ਤਿੰਨ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 4 hours ago
ਨਾਭਾ, 5 ਜੁਲਾਈ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਆਉਣਾ ਲਗਾਤਾਰ ਜਾਰੀ...
ਤੇਜ਼ ਝੱਖੜ ਅਤੇ ਮੀਂਹ ਕਾਰਣ ਦਰਖਤਾਂ ਦਾ ਹੋਇਆ ਭਾਰੀ ਨੁਕਸਾਨ
. . .  about 4 hours ago
ਤਲਵੰਡੀ ਸਾਬੋ, 5 ਜੁਲਾਈ (ਰਣਜੀਤ ਸਿੰਘ ਰਾਜੂ) - ਬੀਤੀ ਦੇਰ ਇਲਾਕੇ ਅੰਦਰ ਆਏ ਤੇਜ਼ ਝੱਖੜ ਅਤੇ ਭਾਰੀ ਬਾਰਸ਼...
ਭਾਰਤ 'ਚ ਕੋਰੋਨਾ ਦਾ ਕਹਿਰ, ਇਕ ਦਿਨ 'ਚ ਆਏ ਕਰੀਬ 25 ਹਜ਼ਾਰ ਕੇਸ, 613 ਮੌਤਾਂ
. . .  about 4 hours ago
ਨਵੀਂ ਦਿੱਲੀ, 5 ਜੁਲਾਈ - ਦੇਸ਼ ਵਿਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਮਾਮਲਿਆਂ ਨੇ ਹੁਣ ਤੱਕ ਦੇ ਰਿਕਾਰਡ ਤੋੜ ਦਿੱਤੇ ਹਨ। ਦੇਸ਼ ਵਿਚ ਪਹਿਲੀ ਵਾਰ ਇਕ ਦਿਨ 'ਚ 25 ਹਜ਼ਾਰ ਦੇ ਨੇੜੇ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲਾ ਅਨੁਸਾਰ 24 ਘੰਟਿਆਂ 'ਚ 24,805 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 613...
ਝੱਖੜ ਦੌਰਾਨ ਝੁੱਗੀ ਤੇ ਡਿੱਗੀ ਕੰਧ, ਇਕ ਮੌਤ
. . .  about 5 hours ago
ਝੱਖੜ ਤੇ ਹਨੇਰੀ ਨਾਲ ਦਰੱਖਤ ਡਿੱਗਣ ਕਾਰਨ ਕਈ ਥਾਈਂ ਸੜਕਾਂ ਹੋਈਆਂ ਜਾਮ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ 5 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਬੀਤੀ ਅੱਧੀ ਰਾਤ ਪਏ ਭਰਵੇਂ ਮੀਂਹ ਕਾਰਨ ਜਿੱਥੇ ਅੱਤ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਹਿਸੂਸ ਕੀਤੀ ਹੈ ਉੱਥੇ ਹੀ ਇਸ ਮੀਂਹ ਨਾਲ ਕਿਸਾਨਾਂ ਦੇ ਵੀ ਚਿਹਰੇ ਖਿੜ ਗਏ ਹਨ ਕਿਉਂਕਿ ਵੇਲੇ ਸਿਰ ਖੁੱਡ ਭਰ ਪਿਆ ਇਹ...
ਪੁਲਵਾਮਾ 'ਚ ਅੱਤਵਾਦੀਆਂ ਵਲੋਂ ਧਮਾਕਾ, ਇਕ ਜਵਾਨ ਜ਼ਖਮੀ
. . .  about 5 hours ago
ਪੁਲਵਾਮਾ, 5 ਜੁਲਾਈ - ਜੰਮੂ ਕਸ਼ਮੀਰ ਦੇ ਪੁਲਵਾਮਾ ਸਥਿਤ ਗੰਗੂ ਇਲਾਕੇ ਵਿਚ ਅੱਤਵਾਦੀਆਂ ਵਲੋਂ ਕੀਤੇ ਆਈ.ਈ.ਡੀ. ਧਮਾਕੇ 'ਚ ਇਕ ਸੀ.ਆਰ.ਪੀ.ਐਫ. ਜਵਾਨ ਜ਼ਖਮੀ ਹੋ ਗਿਆ ਹੈ। ਜਵਾਨਾਂ ਵਲੋਂ ਸਰਚ...
ਬਿਹਾਰ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ 23 ਲੋਕਾਂ ਦੀ ਮੌਤ, ਕਈ ਜ਼ਖਮੀ
. . .  about 6 hours ago
ਪਟਨਾ, 5 ਜੁਲਾਈ - ਬਿਹਾਰ 'ਚ ਆਸਮਾਨੀ ਬਿਜਲੀ ਡਿੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਕੱਲ੍ਹ ਬਿਹਾਰ 'ਚ ਹੋਈ ਬਾਰਸ਼ ਦੌਰਾਨ ਬਿਜਲੀ ਡਿੱਗਣ ਕਾਰਨ 23 ਲੋਕਾਂ ਦੀ ਮੌਤ ਹੋ ਗਈ ਤੇ ਇਕ ਦਰਜਨ ਤੋਂ ਵੱਧ ਲੋਕ ਇਸ ਤੋਂ ਝੁਲਸ...
ਪੰਜਾਬ ਦੇ ਵੱਖ ਵੱਖ ਥਾਈਂ ਮੀਂਹ ਪੈਣ ਨਾਲ ਮਿਲੀ ਰਾਹਤ
. . .  about 6 hours ago
ਸੰਗਰੂਰ/ਤਪਾ ਮੰਡੀ/ਹੰਡਿਆਇਆ/ਸਮਾਣਾ, 5 ਜੁਲਾਈ (ਧੀਰਜ ਪਸ਼ੋਰੀਆ/ਪ੍ਰਵੀਨ ਗਰਗ/ਗੁਰਜੀਤ ਸਿੰਘ ਖੁੱਡੀ/ਸਾਹਿਬ ਸਿੰਘ) - ਅੱਜ ਪੰਜਾਬ ਦੇ ਵੱਖ ਵੱਖ ਥਾਈਂ ਮੀਂਹ ਪੈਣ ਕਾਰਨ ਲੋਕਾਂ ਨੂੰ ਰਾਹਤ ਮਿਲੀ। ਉਥੇ ਹੀ, ਬਰਸਾਤ ਨਾਲ ਸੰਗਰੂਰ ਦੇ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ...
ਅੱਜ ਦਾ ਵਿਚਾਰ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 22 ਹਾੜ ਸੰਮਤ 552
ਿਵਚਾਰ ਪ੍ਰਵਾਹ: ਯਤਨਸ਼ੀਲ ਮਨੁੱਖ ਨੂੰ ਸਦਾ ਆਸ ਰਹਿੰਦੀ ਹੈ ਅਤੇ ਇਸੇ ਕਰਕੇ ਉਹ ਯਤਨ ਕਰਨ ਦੀ ਹੋਰ ਕੋਸ਼ਿਸ਼ ਕਰਦਾ ਹੈ। -ਗੇਟੇ

ਪਹਿਲਾ ਸਫ਼ਾ

ਦੇਸ਼ 'ਚ ਕੋਰੋਨਾ ਦਾ ਕਹਿਰ, ਇਕ ਦਿਨ 'ਚ ਰਿਕਾਰਡ 26 ਹਜ਼ਾਰ ਤੋਂ ਵੱਧ ਮਾਮਲੇ

• ਮੌਤਾਂ ਦੀ ਗਿਣਤੀ ਹੋਈ 19,268 • ਪਿਛਲੇ 33 ਦਿਨਾਂ 'ਚ ਆਏ ਸਾਢੇ 4 ਲੱਖ ਤੋਂ ਵੱਧ ਕੇਸ
ਨਵੀਂ ਦਿੱਲੀ, 4 ਜੁਲਾਈ (ਏਜੰਸੀ)-ਭਾਰਤ ਵਿਚ ਕੋਰੋਨਾ ਦਾ ਕਹਿਰ ਕਿਸ ਤਰ੍ਹਾਂ ਲਗਾਤਾਰ ਵਧਦਾ ਜਾ ਰਿਹਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਨਿਚਰਵਾਰ ਨੂੰ 26301 ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ ਇਕ ਦਿਨ 'ਚ ਰਿਕਾਰਡ ਅੰਕੜਾ ਹੈ | ਹੁਣ ਤੱਕ ਦੇਸ਼ ਵਿਚ 6,67,144 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਜਦੋਂ ਕਿ 615 ਨਵੀਆਂ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 19268 ਤੱਕ ਪੁੱਜ ਚੁੱਕੀ ਹੈ | ਹੁਣ ਤੱਕ 4,07,911 ਲੋਕ ਇਸ ਵਾਇਰਸ ਤੋਂ ਨਿਜਾਤ ਪਾ ਕੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ ਅਜੇ ਵੀ ਦੇਸ਼ ਵਿਚ ਢਾਈ ਲੱਖ ਦੇ ਕਰੀਬ ਐਕਵਿਟ ਕੇਸ ਹਨ | ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਵਿਚ ਕੋਰੋਨਾ ਮਰੀਜ਼ਾਂ ਦੀ ਸਿਹਤਯਾਬ ਹੋਣ ਦਰ 60.80 ਫ਼ੀਸਦੀ ਹੈ | ਆਈ.ਸੀ.ਐਮ.ਆਰ. ਅਨੁਸਾਰ 3 ਜੁਲਾਈ ਤੱਕ ਦੇਸ਼ ਵਿਚ 95,40,132 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 2,42,383 ਨਮੂਨਿਆਂ ਦੀ ਜਾਂਚ ਸ਼ੁੱਕਰਵਾਰ ਨੂੰ ਕੀਤੀ ਗਈ | ਇਹ ਲਗਾਤਾਰ ਦੂਸਰਾ ਦਿਨ ਸੀ ਜਦੋਂ ਇਕ ਦਿਨ ਵਿਚ ਹੀ 20 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹੋਣ | ਜਾਣਕਾਰੀ ਅਨੁਸਾਰ 1 ਜੂਨ ਤੋਂ ਲੈ ਕੇ 3 ਜੁਲਾਈ ਤੱਕ (33 ਦਿਨ) 4,57,780 ਨਵੇਂ ਮਾਮਲੇ ਸਾਹਮਣੇ ਆਏ | ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 615 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿਚੋਂ 198 ਮਹਾਰਾਸ਼ਟਰ 'ਚ, 64 ਤਾਮਿਲਨਾਡ 'ਚ, 59 ਦਿੱਲੀ 'ਚ, 21 ਕਰਨਾਟਕ 'ਚ, 18-18 ਗੁਜਰਾਤ ਤੇ ਪੱਛਮੀ ਬੰਗਾਲ 'ਚ, 14 ਉੱਤਰ ਪ੍ਰਦੇਸ਼ 'ਚ, ਰਾਜਸਥਾਨ 'ਚ 10, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ 'ਚ 8-8, 5 ਪੰਜਾਬ 'ਚ, ਹਰਿਆਣਾ, ਮੱਧ ਪ੍ਰਦੇਸ਼, ਜੰਮੂ-ਕਸ਼ਮੀਰ 'ਚ 4-4, 3 ਬੰਗਾਲ 'ਚ, ਆਸਾਮ ਤੇ ਓਡੀਸ਼ਾ 'ਚ 2-2 ਮੌਤਾਂ ਦਰਜ ਕੀਤੀਆਂ ਗਈਆਂ | ਹੁਣ ਤੱਕ ਸਭ ਤੋਂ ਵੱਧ ਮੌਤਾਂ ਮਹਾਰਾਸ਼ਟਰ ਵਿਚ 8376, ਦਿੱਲੀ 'ਚ 2923, ਗੁਜਰਾਤ 'ਚ 1904, ਤਾਮਿਲਨਾਡੂ 'ਚ 1385 ਦਰਜ ਕੀਤੀਆਂ ਗਈਆਂ |

ਕੋਰੋਨਾ ਦਾ ਟੀਕਾ ਬਣਾਉਣ ਸਬੰਧੀ ਵਿਗਿਆਨੀਆਂ ਵਲੋਂ ਸਾਵਧਾਨ ਰਹਿਣ ਦੀ ਅਪੀਲ

ਨਵੀਂ ਦਿੱਲੀ, 4 ਜੁਲਾਈ (ਪੀ.ਟੀ.ਆਈ.)-ਭਾਰਤੀ ਕੋਵਿਡ-19 ਟੀਕਾ ਪ੍ਰੋਗਰਾਮ 'ਚ ਅਚਾਨਕ ਰੁਚੀ ਵਧੀ ਹੈ ਪਰ ਕਈ ਵਿਗਿਆਨੀਆਂ ਨੇ ਕਿਹਾ ਕਿ ਇਸ ਨੂੰ ਉੱਚ ਤਰਜੀਹ ਦੇਣ ਅਤੇ ਮਹੀਨਿਆਂ ਇੱਥੋਂ ਤੱਕ ਕਿ ਸਾਲਾਂ ਤੱਕ ਚੱਲਣ ਵਾਲੀ ਪ੍ਰਕਿਰਿਆ 'ਚ ਜਲਦਬਾਜ਼ੀ ਵਰਤਣ ਦੇ ਵਿਚਕਾਰ ਇਕ ਸੰਤੁਲਨ ਬਣਾਉਣਾ ਜ਼ਰੂਰੀ ਹੈ ਅਤੇ ਟੀਕਾ ਵਿਕਸਿਤ ਹੋਣ 'ਚ ਕਈ ਮਹੀਨੇ ਇੱਥੋਂ ਤੱਕ ਕਿ ਸਾਲ ਲੱਗ ਸਕਦੇ ਹਨ | ਵਿਗਿਆਨਕਾਂ ਦੀ ਇਹ ਸਲਾਹ ਆਈ.ਸੀ.ਐਮ.ਆਰ. ਵਲੋਂ ਅਗਲੇ ਮਹੀਨੇ ਟੀਕੇ ਦੇ ਨਿਰਮਾਣ ਦੀ ਸ਼ੁਰੂਆਤ ਕਰਨ ਦੇ ਐਲਾਨ ਦੇ ਇਕ ਦਿਨ ਬਾਅਦ ਆਈ ਹੈ | ਵੈਲਕਮ ਟਰੱਸਟ/ਡੀ.ਬੀ.ਟੀ. ਇੰਡੀਆ ਅਲਾਇੰਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਾਹਿਦ ਜਮੀਲ ਨੇ ਕਿਹਾ ਕਿ ਜੇਕਰ ਚੀਜ਼ਾਂ ਦੋਸ਼ਮੁਕਤ ਤਰੀਕੇ ਨਾਲ ਕੀਤੀਆਂ ਜਾਣ ਤਾਂ ਟੀਕੇ ਦਾ ਪ੍ਰੀਖ਼ਣ ਖ਼ਾਸ ਤੌਰ 'ਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਬਾਰੇ ਅਤੇ ਪ੍ਰਭਾਵ ਬਾਰੇ ਪਤਾ ਲਗਾਉਣ ਲਈ ਚਾਰ ਹਫ਼ਤੇ 'ਚ ਇਹ ਸੰਭਵ ਨਹੀਂ ਹੈ | ਇਕ ਹੋਰ ਵਿਗਿਆਨਕ ਉਪਾਸਨਾ ਰਾਏ ਨੇ ਕਿਹਾ ਕਿ ਕੋਰੋਨਾ ਵਾਇਰਸ ਿਖ਼ਲਾਫ਼ ਟੀਕਾ ਲਾਂਚ ਕਰਨ ਦੀ ਪ੍ਰਕਿਰਿਆ ਨੂੰ ਰਫ਼ਤਾਰ ਦੇਣਾ ਜਾਂ ਜਲਦ ਸ਼ੁਰੂ ਕਰਨ ਦਾ ਵਾਅਦਾ ਪ੍ਰਸੰਸਾ ਯੋਗ ਹੈ ਪਰ ਇਹ ਸਵਾਲ ਅਹਿਮ ਹੈ ਕਿ, ਕੀ ਅਸੀਂ ਬਹੁਤ ਜ਼ਿਆਦਾ ਜਲਦਬਾਜ਼ੀ ਕਰ ਰਹੇ ਹਾਂ' | ਉਨ੍ਹਾਂ ਕਿਹਾ ਕਿ ਸਾਨੂੰ ਸਾਵਧਾਨੀ ਨਾਲ ਅੱਗੇ ਵਧਣਾ ਚਾਹੀਦਾ ਹੈ |

ਪੰਜਾਬ 'ਚ 5 ਹੋਰ ਮੌਤਾਂ-164 ਮਾਮਲੇ

ਚੰਡੀਗੜ੍ਹ, 4 ਜੁਲਾਈ (ਵਿਕਰਮਜੀਤ ਸਿੰਘ ਮਾਨ)-ਸੂਬੇ 'ਚ ਕੋਰੋਨਾ ਨਾਲ 5 ਹੋਰ ਮੌਤਾਂ ਹੋਣ ਦੀ ਖ਼ਬਰ ਹੈ | ਦੇਰ ਸ਼ਾਮ ਤੱਕ ਵੱਖ-ਵੱਖ ਥਾਵਾਂ ਤੋਂ 164 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ ਮੌਤਾਂ 'ਚੋਂ 1 ਜ਼ਿਲ੍ਹਾ ਹੁਸ਼ਿਆਰਪੁਰ, ਇਕ ਮੋਗਾ, ਇਕ ਮੁਹਾਲੀ, ਇਕ ਅੰਮਿ੍ਤਸਰ ਤੇ ਇਕ ਪਟਿਆਲਾ ਨਾਲ ਸਬੰਧਿਤ ਦੱਸੀ ਜਾ ਰਹੀ ਹੈ¢ ਆਏ ਮਾਮਲਿਆਂ 'ਚ ਜ਼ਿਲ੍ਹਾ ਜਲੰਧਰ ਤੋਂ ਇਕੋ ਪਰਿਵਾਰ ਦੇ 19 ਮੈਂਬਰਾਂ ਸਮੇਤ 57, ਲੁਧਿਆਣਾ 41, ਸੰਗਰੂਰ 17, ਅੰਮਿ੍ਤਸਰ 14, ਪਟਿਆਲਾ 5, ਕਪੂਰਥਲਾ 3, ਗੁਰਦਾਸਪੁਰ 4, ਪਠਾਨਕੋਟ 4, ਬਰਨਾਲਾ 5, ਬਠਿੰਡਾ 7, ਮੁਹਾਲੀ 4 ਤੇ ਨਵਾਂਸ਼ਹਿਰ 3 ਮਾਮਲੇ ਸ਼ਾਮਿਲ ਹਨ | ਦੂਜੇ ਪਾਸੇ ਵੱਖ-ਵੱਖ ਜ਼ਿਲਿ੍ਹਆਂ ਤੋਂ 40 ਹੋਰ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਵੀ ਸੂਚਨਾ ਹੈ¢ ਜਿਨ੍ਹਾਂ 'ਚ ਜ਼ਿਲ੍ਹਾ ਐਸ.ਏ.ਐਸ. ਨਗਰ ਤੋਂ 10, ਗੁਰਦਾਸਪੁਰ 2, ਪਠਾਨਕੋਟ 7, ਹੁਸ਼ਿਆਰਪੁਰ 1, ਮੋਗਾ 2, ਰੋਪੜ 5, ਫ਼ਿਰੋਜ਼ਪੁਰ 8, ਫ਼ਾਜ਼ਿਲਕਾ 1 ਤੇ ਮਾਨਸਾ ਤੋਂ 4 ਮਰੀਜ਼ ਸ਼ਾਮਿਲ ਹਨ¢ ਹੁਣ ਤੱਕ ਸੂਬੇ 'ਚ 331585 ਸ਼ੱਕੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਦਕਿ ਸੂਬੇ 'ਚ 1641 ਐਕਟਿਵ ਕੇਸ ਹਨ¢ ਆਕਸੀਜਨ 'ਤੇ 7 ਹੋਰ ਮਰੀਜ਼ਾਂ ਨੂੰ ਰੱਖਿਆ ਗਿਆ ਹੈ ਜਿਨ੍ਹਾਂ 'ਚੋਂ ਅੰਮਿ੍ਤਸਰ ਤੋਂ 6 ਤੇ ਪਠਾਨਕੋਟ ਤੋਂ 1 ਮਰੀਜ਼ ਸ਼ਾਮਿਲ ਹੈ | ਅੰਮਿ੍ਤਸਰ ਦੇ ਇਕ ਹੋਰ ਮਰੀਜ਼ ਨੂੰ ਅੱਜ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ | ਆਕਸੀਜਨ 'ਤੇ ਰੱਖੇ ਕੁੱਲ ਮਰੀਜ਼ਾਂ ਦੀ ਗਿਣਤੀ ਹੁਣ 28 ਤੇ ਵੈਂਟੀਲੇਟਰ 'ਤੇ ਰੱਖੇ ਮਰੀਜ਼ਾਂ ਦੀ ਗਿਣਤੀ 3 ਹੋ ਗਈ ਹੈ¢ ਹੁਣ ਤੱਕ ਕੁੱਲ 4306 ਮਰੀਜ਼ ਤੰਦਰੁਸਤ ਹੋ ਚੁੱਕੇ ਹਨ¢
ਪਟਿਆਲਾ 'ਚ ਇਕ ਮੌਤ-5 ਕੇਸ
ਪਟਿਆਲਾ,(ਮਨਦੀਪ ਸਿੰਘ ਖਰੋੜ)-ਜ਼ਿਲੇ•੍ਹ 'ਚ 5 ਹੋਰ ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਜਦ ਕਿ ਇਕ ਕੋਰੋਨਾ ਪੀੜਤ ਵਿਅਕਤੀ ਦੀ ਮੌਤ ਹੋ ਗਈ ਹੈ | ਪਟਿਆਲਾ ਦੇ ਤੋਪਖ਼ਾਨਾ ਮੋੜ ਇਲਾਕੇ 'ਚ ਰਹਿਣ ਵਾਲੇ 67 ਸਾਲਾ ਬਜ਼ੁਰਗ ਦੀ ਬੀਤੀ ਰਾਤ ਇਲਾਜ ਦੌਰਾਨ ਮੌਤ ਹੋ ਗਈ |
ਅੰਮਿ੍ਤਸਰ 'ਚ 14 ਨਵੇਂ ਮਾਮਲੇ-ਇਕ ਮੌਤ
ਅੰਮਿ੍ਤਸਰ, (ਰੇਸ਼ਮ ਸਿੰਘ)-ਅੰਮਿ੍ਤਸਰ 'ਚ 14 ਹੋਰ ਪਾਜ਼ੀਟਿਵ ਮਾਮਲਿਆਂ ਨਾਲ ਇਥੇ ਕੁੱਲ ਮਾਮਲਿਆਂ ਦੀ ਗਿਣਤੀ 996 ਹੋ ਗਈ ਹੈ | ਨਾਲ ਹੀ ਅੱਜ ਇਕ ਹੋਰ ਮਰੀਜ਼ ਦੀ ਮੌਤ ਹੋ ਗਈ | ਹੁਣ ਕੁੱਲ ਮਾਮਲੇ 996 ਹਨ ਜਿਨ੍ਹਾਂ 'ਚੋਂ 807 ਸਿਹਤਯਾਬ ਹੋ ਚੁੱਕੇ ਹਨ | ਅੱਜ ਮਾਰੇ ਗਏ ਮਰੀਜ਼ ਦੀ ਸ਼ਨਾਖਤ ਕਰਨ ਕੁਮਾਰ (25) ਵਾਸੀ ਭਗਤ ਸਿੰਘ ਕਾਲੋਨੀ ਅੰਮਿ੍ਤਸਰ ਵਜੋਂ ਹੋਈ ਹੈ |
ਜ਼ਿਲ੍ਹਾ ਮੁਹਾਲੀ 'ਚ ਇਕ ਮਰੀਜ਼ ਦੀ ਮੌਤ
ਐੱਸ. ਏ. ਐੱਸ. ਨਗਰ, (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ 'ਚ ਜ਼ੀਰਕਪੁਰ ਦੇ ਪਿੰਡ ਲੋਹਗੜ੍ਹ• ਵਿਚਲੀ ਸਵਾਸਤਿਕ ਵਿਹਾਰ ਕਾਲੋਨੀ ਦੀ ਰਹਿਣ ਵਾਲੀ ਇਕ 68 ਸਾਲਾ ਮਹਿਲਾ ਸਵਰਨ ਕਾਂਤਾ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ | ਇਸ ਤੋਂ ਇਲਾਵਾ ਜ਼ੀਰਕਪੁਰ 'ਚ ਕੋਰੋਨਾ ਦਾ ਇਕ ਹੋਰ ਮਰੀਜ਼ ਸਾਹਮਣੇ ਆਇਆ ਹੈ |
ਹੁਸ਼ਿਆਰਪੁਰ 'ਚ ਇਕ ਮਰੀਜ਼ ਦੀ ਮੌਤ
ਹੁਸ਼ਿਆਰਪੁਰ, (ਹਰਪ੍ਰੀਤ ਕੌਰ)-ਜ਼ਿਲ੍ਹਾ ਹੁਸ਼ਿਆਰਪੁਰ 'ਚ ਅੱਜ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ ਹੋਣ ਨਾਲ ਹੁਣ ਜ਼ਿਲ੍ਹੇ 'ਚ ਮੌਤਾਂ ਦੀ ਗਿਣਤੀ 7 ਹੋ ਗਈ ਹੈ | ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਮਿ੍ਤਕ 62 ਸਾਲਾ ਔਰਤ ਬਲਾਕ ਚੱਕੋਵਾਲ ਨਾਲ ਸਬੰਧਿਤ ਸੀ ਤੇ ਡਾਇਰੀਆ ਤੋਂ ਪੀੜਤ ਸੀ | ਹੁਣ ਤੱਕ 189 ਪਾਜ਼ੀਟਿਵ ਕੇਸ ਪਾਏ ਗਏ ਹਨ ਜਦੋਂਕਿ 561 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ |
ਮੋਗਾ ਦੇ ਇਕ ਵਿਅਕਤੀ ਦੀ ਪੀ.ਜੀ.ਆਈ. 'ਚ ਮੌਤ
ਮੋਗਾ, (ਗੁਰਤੇਜ ਸਿੰਘ)-ਮੋਗਾ ਦੇ ਇਕ 35 ਸਾਲਾ ਵਿਅਕਤੀ ਦੀ ਪੀ.ਜੀ.ਆਈ. ਚੰਡੀਗੜ੍ਹ• ਵਿਖੇ ਕੋਰੋਨਾ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ 'ਚ ਕੁੱਲ 120 ਮਰੀਜ਼ ਹੋ ਗਏ ਹਨ 4 ਜਾਣਿਆਂ ਦੀ ਮੌਤ ਹੋ ਚੁੱਕੀ ਹੈ |

ਬੇਅਦਬੀ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ ਵਲੋਂ 7 ਡੇਰਾ ਪ੍ਰੇਮੀ ਗਿ੍ਫ਼ਤਾਰ

ਫ਼ਰੀਦਕੋਟ, 4 ਜੁਲਾਈ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)- ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ 'ਚੋਂ 1 ਜੂਨ 2015 ਨੂੰ ਚੋਰੀ ਹੋਏ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਰੂਪ ਮਾਮਲੇ ਦੀ ਪੜਤਾਲ ਕਰ ਰਹੀ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ 'ਚ ਵਿਸ਼ੇਸ਼ ਜਾਂਚ ਟੀਮ ਵਲੋਂ ਅੱਜ ਜ਼ਿਲ੍ਹਾ ਫ਼ਰੀਦਕੋਟ ਤੋੋਂ ਤੜਕੇ 4 ਕੁ ਵਜੇ ਆਪਣੇ-ਆਪਣੇ ਘਰਾਂ 'ਚ ਸੁੱਤੇ ਪਏ ਸੱਤ ਡੇਰਾ ਪ੍ਰੇਮੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਗਿ੍ਫ਼ਤਾਰ ਕੀਤੇ ਗਏ ਡੇਰਾ ਪ੍ਰੇਮੀ ਸੁਖਜਿੰਦਰ ਸਿੰਘ ਉਰਫ਼ ਸੰਨੀ ਵਾਸੀ ਕੋਟਕਪੂਰਾ, ਰਣਜੀਤ ਸਿੰਘ ਭੋਲਾ ਵਾਸੀ ਕੋਟਕਪੂਰਾ, ਨਿਸ਼ਾਨ ਸਿੰਘ ਵਾਸੀ ਕੋਟਕਪੂਰਾ, ਸ਼ਕਤੀ ਸਿੰਘ ਵਾਸੀ ਪਿੰਡ ਡਗੋ ਰੋਮਾਣਾ, ਰਣਦੀਪ ਸਿੰਘ ਨੀਲਾ ਵਾਲੀ ਫ਼ਰੀਦਕੋਟ, ਨਰਿੰਦਰ ਵਾਸੀ ਫ਼ਰੀਦਕੋਟ ਤੇ ਬਲਜੀਤ ਸਿੰਘ ਵਾਸੀ ਪਿੰਡ ਸਿੱਖਾਂਵਾਲਾ ਨੂੰ ਅੱਜ ਇਥੇ ਡਿਊਟੀ ਮੈਜਿਸਟਰੇਟ ਚੇਤਨ ਸ਼ਰਮਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਡਿਊਟੀ ਮੈਜਿਸਟਰੇਟ ਵਲੋਂ ਸੁਖਜਿੰਦਰ ਸਿੰਘ ਉਰਫ਼ ਸੰਨੀ ਤੇ ਸ਼ਕਤੀ ਸਿੰਘ ਨੂੰ ਪੁਲਿਸ ਹਿਰਾਸਤ 'ਚੋਂ ਰਿਹਾਅ ਕਰਨ ਦੇ ਆਦੇਸ਼ ਦਿੱਤੇ ਗਏ ਤੇ ਬਾਕੀ ਦੇ ਪੰਜ ਡੇਰਾ ਪ੍ਰੇਮੀਆਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ | ਜਾਂਚ ਟੀਮ ਵਲੋਂ ਅੱਜ ਅਦਾਲਤ 'ਚ ਦਾਅਵਾ ਕੀਤਾ ਗਿਆ ਕਿ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਇਨ੍ਹਾਂ ਡੇਰਾ ਪ੍ਰੇਮੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਗਿਆ ਸੀ | ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਵਲੋਂ ਸੁਖਜਿੰਦਰ ਸਿੰਘ ਸੰਨੀ ਤੇ ਸ਼ਕਤੀ ਸਿੰਘ ਨੂੰ ਇਸ ਮਾਮਲੇ ਵਿਚ ਪਹਿਲਾਂ ਹੀ ਗਿ੍ਫ਼ਤਾਰ ਕੀਤਾ ਗਿਆ ਸੀ ਤੇ ਸੀ.ਬੀ.ਆਈ. ਮੁਹਾਲੀ ਦੀ ਅਦਾਲਤ ਵਲੋਂ ਇਨ੍ਹਾਂ ਦੋਹਾਂ ਡੇਰਾ ਪ੍ਰੇਮੀਆਂ ਨੂੰ 7 ਸਤੰਬਰ 2018 ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਸੀ | ਇਸ ਪੱਖ ਨੂੰ ਡੇਰਾ ਪ੍ਰੇਮੀਆਂ ਦੇ ਵਕੀਲ ਵਲੋਂ ਅਦਾਲਤ 'ਚ ਰੱਖੇ ਜਾਣ ਤੋਂ ਬਾਅਦ ਡਿਊਟੀ ਮੈਜਿਸਟਰੇਟ ਵਲੋਂ ਦੋਵਾਂ ਡੇਰਾ ਪ੍ਰੇਮੀਆਂ ਨੂੰ ਪੁਲਿਸ ਹਿਰਾਸਤ 'ਚੋਂ ਰਿਹਾਅ ਕਰਨ ਦੇ ਆਦੇਸ਼ ਦਿੱਤੇ ਗਏ | ਡੇਰਾ ਪ੍ਰੇਮੀਆਂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਪਹਿਲਾਂ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਸਰੂਪ ਦੇ ਮਾਮਲੇ 'ਚ ਉਨ੍ਹਾਂ ਦੀ ਜਾਂਚ ਟੀਮ ਵਲੋਂ ਗਿ੍ਫ਼ਤਾਰ ਕੀਤੇ ਗਏ ਜ਼ਿਲ੍ਹਾ ਫ਼ਰੀਦਕੋਟ ਨਾਲ ਸਬੰਧਿਤ ਸੱਤ ਡੇਰਾ ਪ੍ਰੇਮੀਆਂ ਨੂੰ ਅੱਜ ਇਥੇ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ | ਡੀ.ਆਈ.ਜੀ. ਨੇ ਦਾਅਵਾ ਕੀਤਾ ਕਿ ਸੁਖਜਿੰਦਰ ਸਿੰਘ ਉਰਫ਼ ਸੰਨੀ ਤੇ ਰਣਦੀਪ ਸਿੰਘ ਉਰਫ਼ ਨੀਲਾ ਨੇ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਸੀ ਤੇ ਸ਼ਕਤੀ ਸਿੰਘ, ਬਲਜੀਤ ਤੇ ਰਣਜੀਤ ਭੋਲਾ ਨੇ ਸਰੂਪ ਨੂੰ ਰਸਤੇ 'ਚ ਹਾਸਲ ਕੀਤਾ ਅਤੇ ਨਿਸ਼ਾਨ ਸਿੰਘ ਅਤੇ ਬਲਜੀਤ ਸਰੂਪ ਨੂੰ ਪਿੰਡ ਸਿਖਾਂਵਾਲਾ ਲੈ ਗਏ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਂਚ ਅਜੇ ਇਥੋਂ ਤੱਕ ਪਹੁੰਚੀ ਹੈ | ਅੱਗੇ ਜਾਂਚ ਲਈ ਅੱਜ ਅਦਾਲਤ ਤੋਂ ਪੁਲਿਸ ਰਿਮਾਂਡ ਮੰਗਿਆ ਜਾਵੇਗਾ ਅਤੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ | ਉਨ੍ਹਾਂ ਦਾਅਵਾ ਕੀਤਾ ਕਿ ਗਿ੍ਫ਼ਤਾਰ ਕੀਤੇ ਗਏ ਸੱਤ ਡੇਰਾ ਪ੍ਰੇਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਚੋਰੀ ਕਰਨ ਦੀ ਸਾਜਿਸ਼ ਵਿਚ ਸ਼ਾਮਿਲ ਸਨ | ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਵਲੋਂ ਕਲੋਜ਼ਰ ਰਿਪੋਰਟ ਅਦਾਲਤ 'ਚ ਦੇਣ ਮਗਰੋਂ ਪੰਜਾਬ ਸਰਕਾਰ ਨੇ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਸਰੂਪ ਚੋਰੀ ਹੋਣ, 25 ਸਤੰਬਰ 2015 ਨੂੰ ਬਰਗਾੜੀ ਵਿਖੇ ਇਤਰਾਜ਼ਯੋਗ ਪੋਸਟਰ ਲਾਉਣ ਅਤੇ 12 ਅਕਤੂਬਰ 2015 ਨੂੰ ਚੋਰੀ ਹੋਏ ਸਰੂਪ ਦੇ ਬਰਗਾੜੀ ਵਿਖੇ ਗਲੀਆਂ 'ਚ ਅੰਗ ਖਿਲਾਰਨ ਸਬੰਧੀ ਦਰਜ ਹੋਏ ਮਾਮਲਿਆਂ ਦੀ ਪੜਤਾਲ 28-2-2020 ਨੂੰ ਉਨ੍ਹਾਂ ਦੀ ਵਿਸ਼ੇਸ਼ ਜਾਂਚ ਟੀਮ ਨੂੰ ਸੌਾਪੀ ਸੀ | ਉਨ੍ਹਾਂ ਕਿਹਾ ਕਿ ਜਾਂਚ ਟੀਮ ਵਲੋਂ ਇਨ੍ਹਾਂ ਮਾਮਲਿਆਂ ਦੀ ਪੜਤਾਲ ਪੂਰੀ ਸਰਗਰਮੀ ਤੇ ਨਿਰਪੱਖ ਤਰੀਕੇ ਨਾਲ ਕੀਤੀ ਜਾ ਰਹੀ ਹੈ |

ਯੂਨੀਵਰਸਿਟੀ/ਕਾਲਜਾਂ ਦੀਆਂ ਪ੍ਰੀਖਿਆਵਾਂ ਰੱਦ

ਵਿਦਿਆਰਥੀ ਪਿਛਲੇ ਸਾਲ ਦੇ ਨਤੀਜਿਆਂ ਦੇ ਆਧਾਰ 'ਤੇ ਹੋਣਗੇ ਪਰਮੋਟ
ਚੰਡੀਗੜ੍ਹ, 4 ਜੁਲਾਈ (ਵਿਕਰਮਜੀਤ ਸਿੰਘ ਮਾਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ 'ਚ ਕੋਰੋਨਾ ਦੇ ਚੱਲਦਿਆਂ ਯੂਨੀਵਰਸਿਟੀ ਅਤੇ ਕਾਲਜਾਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ, ਪਰ ਕੁਝ ਯੂਨੀਵਰਸਿਟੀਆਂ ਵਲੋਂ ਆਨਲਾਈਨ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਬੇਰੋਕ ਜਾਰੀ ਰਹਿਣਗੀਆਂ | ਆਪਣੇ ਹਫ਼ਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀ ਤੇ ਕਾਲਜਾਂ ਦੇ ਵਿਦਿਆਰਥੀ ਪਿਛਲੇ ਸਾਲ ਦੇ ਨਤੀਜਿਆਂ ਦੇ ਆਧਾਰ 'ਤੇ ਪ੍ਰਮੋਟ ਕਰ ਦਿੱਤੇ ਜਾਣਗੇ ਤੇ ਜਿਹੜੇ ਵਿਦਿਆਰਥੀ ਆਪਣੇ ਪ੍ਰਦਰਸ਼ਨ ਨੂੰ ਹੋਰ ਸੁਧਾਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਬਾਅਦ ਵਿਚ ਨਵੇਂ ਇਮਤਿਹਾਨਾਂ ਰਾਹੀਂ ਮੌਕਾ ਦਿੱਤਾ ਜਾਵੇਗਾ ਜਦੋਂ ਕੋਰੋਨਾ ਸੰਕਟ ਦੂਰ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਤੇ ਕਾਲਜਾਂ ਵਲੋਂ ਇਸ ਫ਼ੈਸਲੇ ਨੂੰ ਲਾਗੂ ਕਰਨ ਦੇ ਢੰਗ ਤਰੀਕਿਆਂ 'ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਬਾਰੇ ਵਿਸਥਾਰ ਵਿਚ ਫ਼ੈਸਲੇ ਦਾ ਐਲਾਨ ਆਉਂਦੇ ਕੁਝ ਦਿਨਾਂ ਵਿਚ ਕੀਤਾ ਜਾਵੇਗਾ | ਸਕੂਲ ਬੋਰਡ ਪ੍ਰੀਖਿਆਵਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਸੂਬਾ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਵਿਚ ਸੀ.ਬੀ.ਐਸ.ਈ. ਦੇ ਐਲਾਨੇ ਫ਼ੈਸਲੇ ਨੂੰ ਲਾਗੂ ਕਰੇਗਾ | ਉਧਰ ਸਾਬਕਾ ਸੈਨਿਕ ਉਮੀਦਵਾਰਾਂ ਲਈ ਪੀ.ਸੀ.ਐਸ. ਪ੍ਰੀਖਿਆਵਾਂ ਦੇਣ ਲਈ ਕੋਸ਼ਿਸ਼ਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ | ਮੌਜੂਦਾ ਸਿਸਟਮ ਅਨੁਸਾਰ ਆਮ ਸ਼੍ਰੇਣੀਆਂ ਵਿਚੋਂ ਐਸ.ਸੀ. ਉਮੀਦਵਾਰਾਂ ਨੂੰ ਮਿਲਦੇ ਅਸੀਮਤ ਮੌਕੇ ਜਾਰੀ ਰਹਿਣਗੇ | ਇਸ ਦੇ ਨਾਲ ਹੀ ਜਨਰਲ ਕੈਟੇਗਰੀ ਦੇ ਸਾਬਕਾ ਸੈਨਿਕਾਂ ਨੂੰ ਓਵਰ ਆਲ ਜਨਰਲ ਕੈਟੇਗਰੀ ਵਾਂਗ ਛੇ ਮੌਕੇ ਮਿਲਣਗੇ ਜਦੋਂ ਕਿ ਪਹਿਲਾਂ ਚਾਰ ਮੌਕੇ ਮਿਲਦੇ ਸਨ | ਬੀ.ਸੀ. ਕੈਟੇਗਰੀ ਦੇ ਸਾਬਕਾ ਸੈਨਿਕਾਂ ਦੀਆਂ ਕੋਸ਼ਿਸ਼ਾਂ ਵੀ ਵਧਾ ਕੇ 9 ਕਰ ਦਿੱਤੀਆਂ ਗਈਆਂ ਹਨ | ਕੈਪਟਨ ਵਲੋਂ ਇਕ ਸਵਾਲ ਕਰਤਾ ਨੂੰ ਭਰੋਸਾ ਦਿੱਤਾ ਗਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੀ ਪੱਧਰ 'ਤੇ ਮਨਾਏ ਜਾਣ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਮੁੱਖ ਮੰਤਰੀ ਨੇ ਕੇਂਦਰ ਦੇ ਉਸ ਫ਼ੈਸਲੇ ਦਾ ਸਵਾਗਤ ਕੀਤਾ, ਜਿਹੜਾ ਉਨ੍ਹਾਂ ਦੀ ਅਪੀਲ 'ਤੇ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਹੈਲੀਕਾਪਟਰ ਰਾਹੀਂ ਸਪਰੇਅ ਦੇ ਛਿੜਕਾਅ ਦੀ ਆਗਿਆ ਦੇ ਦਿੱਤੀ ਗਈ | ਕੋਰੋਨਾ ਬਾਰੇ ਉਨ੍ਹਾਂ ਨੇ ਕਿਹਾ ਕਿ ਸਥਿਤੀ ਕੋਈ ਠੀਕ ਨਹੀਂ ਹੈ, ਇਸ ਲਈ ਮਾਸਕ ਪਾਉਣਾ ਤੇ ਸਮਾਜਿਕ ਵਿੱਥ ਦੀ ਪਾਲਣਾ ਯਕੀਨੀ ਬਣਾਈ ਜਾਵੇ | ਡਾਕਟਰਾਂ, ਪੈਰਾ-ਮੈਡੀਕਲ ਤੇ ਨਰਸਾਂ ਦੀ ਭਰਤੀ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਸਪੱਸ਼ਟ ਕੀਤਾ ਕਿ ਮੰਤਰੀ ਮੰਡਲ ਦੀ ਮਨਜ਼ੂਰੀ ਨਾਲ ਭਰਤੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ | ਕੋਚਿੰਗ ਸੈਂਟਰਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਕੇਂਦਰ ਸਰਕਾਰ ਵਲੋਂ ਲਿਆ ਜਾਣਾ ਹੈ ਪਰ ਸੂਬਾ ਸਰਕਾਰ ਇਸ ਸਬੰਧੀ ਆਗਿਆ ਲੈਣ ਲਈ ਕੇਂਦਰ ਨੂੰ ਲਿਖੇਗੀ | ਚੀਨ ਤੇ ਪਾਕਿਸਤਾਨ ਨਾਲ ਸਰਹੱਦੀ ਸਥਿਤੀ ਬਾਰੇ ਕੈਪਟਨ ਨੇ ਕਿਹਾ ਕਿ ਭਾਰਤੀ ਫ਼ੌਜ ਇਨ੍ਹਾਂ ਦੋਵਾਂ ਮੁਲਕਾਂ ਨਾਲ ਨਿੱਜੀ ਰੂਪ ਜਾਂ ਸਾਂਝੇ ਤੌਰ 'ਤੇ ਹਰ ਪ੍ਰਕਾਰ ਦੇ ਖ਼ਤਰਿਆਂ ਨਾਲ ਨਜਿੱਠਣ ਦੇ ਯੋਗ ਹੈ | ਬਾਇਓਮਾਸ ਬਿ੍ਕਸ ਯੂਨਿਟ ਪਟਿਆਲਾ ਵਿਖੇ ਬਿਜਲੀ ਕੱਟਾਂ ਅਤੇ ਸੜਕਾਂ ਦੀ ਬੁਰੀ ਹਾਲਤ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਬੰਧਿਤ ਵਿਭਾਗ ਨੂੰ ਇਸ ਮਸਲੇ ਬਾਰੇ ਦੇਖਣ ਅਤੇ ਸਮੱਸਿਆ ਦੇ ਹੱਲ ਲਈ ਆਖਣਗੇ | ਕਲਾਸਾਂ ਨਾ ਲੱਗਣ 'ਤੇ ਸਕੂਲ ਫ਼ੀਸਾਂ ਬਾਰੇ ਹਾਈਕੋਰਟ ਦੇ ਫ਼ੈਸਲੇ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਖ਼ੁਦ ਵੀ ਇਸ ਬਾਰੇ ਖ਼ੁਸ਼ ਨਹੀਂ ਅਤੇ ਪੰਜਾਬ ਸਰਕਾਰ ਵਲੋਂ ਹਾਈਕੋਰਟ ਵਿਚ ਰੀਵਿਊ ਪਟੀਸ਼ਨ ਪਾਏ ਜਾਣ ਦਾ ਕੰਮ ਪ੍ਰਕਿਰਿਆ ਅਧੀਨ ਹੈ |

ਅੰਮਿ੍ਤਸਰ 'ਚੋਂ ਹੋ ਕੇ ਲੰਘਦੀ ਸੀ ਲੰਡਨ ਤੋਂ ਕੋਲਕਾਤਾ ਜਾਣ ਵਾਲੀ ਬੱਸ

• 1957 ਤੋਂ 1973 ਤੱਕ 15 ਵਾਰ ਲਾਏ ਗੇੜੇ • 45 ਦਿਨਾਂ 'ਚ ਪੂਰਾ ਕਰਦੀ ਸੀ ਸਫ਼ਰ
ਸੁਰਿੰਦਰ ਕੋਛੜ

ਅੰਮਿ੍ਤਸਰ, 4 ਜੁਲਾਈ -ਲਗਾਤਾਰ ਤਿੰਨ ਦਹਾਕਿਆਂ ਤੱਕ ਵਿਸ਼ਵ ਦੀ ਸਭ ਤੋਂ ਲੰਮੀ ਯਾਤਰਾ ਕਰਵਾਉਣ ਵਾਲੀ ਬੱਸ ਅੰਮਿ੍ਤਸਰ 'ਚੋਂ ਹੋ ਕੇ ਲੰਘਦੀ ਸੀ | ਲੰਡਨ ਤੋਂ ਕੋਲਕਾਤਾ ਤੱਕ ਲਗਪਗ 7900 ਕਿੱਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੀ ਇਸ ਬੱਸ 'ਚ ਅੰਮਿ੍ਤਸਰ ਸਮੇਤ ਰਸਤੇ 'ਚ ਆਉਂਦੇ ਸ਼ਹਿਰਾਂ ਦੇ ਲੋਕਾਂ ਨੂੰ ਸਫ਼ਰ ਕਰਨ ਦਾ ਮੌਕਾ ਤਾਂ ਭਾਵੇਂ ਨਸੀਬ ਨਹੀਂ ਹੋ ਸਕਿਆ ਪਰ ਉਸ ਵੇਲੇ ਦੇ ਕਈ ਲੋਕਾਂ ਨੂੰ ਇਸ ਬੱਸ ਦੀ ਬਨਾਵਟ ਅਤੇ ਇਸ ਦੇ ਸਫ਼ਰ ਖ਼ਰਚ ਬਾਰੇ ਮੁਕੰਮਲ ਜਾਣਕਾਰੀ ਹੈ | ਦੱਸਿਆ ਜਾ ਰਿਹਾ ਹੈ ਕਿ ਆਮ ਬੱਸਾਂ ਵਾਂਗੂ ਵਿਖਾਈ ਦੇਣ ਵਾਲੀ 'ਲੰਡਨ-ਕਲਕੱਤਾ-ਲੰਡਨ' ਬੱਸ ਦੀ ਸ਼ੁਰੂਆਤ 15 ਅਪ੍ਰੈਲ, 1957 ਨੂੰ ਹੋਈ | ਇਹ ਬੱਸ ਵਿਕਟੋਰੀਆ ਕੋਚ ਸਟੇਸ਼ਨ ਲੰਡਨ ਤੋਂ ਚੱਲ ਕੇ ਬੈਲਜੀਅਮ, ਪੱਛਮੀ ਜਰਮਨੀ, ਆਸਟਰੀਆ, ਯੁਗੋਸਲਾਵੀਆ, ਬੁਲਗਾਰੀਆ, ਤੁਰਕੀ, ਈਰਾਨ, ਹੈਰਾਤ, ਕੰਧਾਰ, ਕਾਬਲ, ਪਿਸ਼ਾਵਰ, ਰਾਵਲਪਿੰਡੀ, ਲਾਹੌਰ, ਵਾਹਗਾ, ਅੰਮਿ੍ਤਸਰ, ਨਵੀਂ ਦਿੱਲੀ, ਆਗਰਾ, ਇਲਾਹਾਬਾਦ, ਬਨਾਰਸ ਤੋਂ ਹੁੰਦੀ ਹੋਈ ਕੋਲਕਾਤਾ ਪਹੁੰਚਦੀ ਸੀ | ਸ਼ੁਰੂਆਤ 'ਚ ਇਸ ਦਾ ਕਿਰਾਇਆ 85 ਪੌਾਡ ਸੀ | ਕੁਝ ਵਰਿ੍ਹਆਂ ਬਾਅਦ ਇਸ ਬੱਸ ਦੀ ਹਾਲਤ ਖਸਤਾ ਹੋ ਜਾਣ 'ਤੇ ਸਿਡਨੀ ਦੀ ਅਲਬਰਟ ਟੂਰ ਅਤੇ ਟਰੈਵਲਜ਼ ਕੰਪਨੀ ਨੇ ਇਸ ਨੂੰ ਖ਼ਰੀਦ ਲਿਆ | ਉਸ ਨੇ 'ਲੰਡਨ-ਕਲਕੱਤਾ-ਲੰਡਨ' ਬੱਸ ਨੂੰ ਡਬਲ ਡੈਕਰ ਬੱਸ ਦਾ ਰੂਪ ਦੇ ਕੇ ਇਸ ਦਾ ਨਾਂਅ 'ਅਲਬਰਟ' ਰੱਖ ਦਿੱਤਾ ਅਤੇ ਨਾਲ ਹੀ ਇਸ ਦਾ ਕਿਰਾਇਆ ਵਧਾ ਕੇ 145 ਪੌਾਡ ਕਰ ਦਿੱਤਾ ਗਿਆ | ਇਹ ਬੱਸ ਸੇਵਾ ਲਗਪਗ ਸੰਨ 1973 ਤੱਕ ਜਾਰੀ ਰਹੀ ਅਤੇ ਉਸ ਵੇਲੇ ਇਸ ਦਾ ਕਿਰਾਇਆ 305 ਪੌਾਡ ਸੀ | ਬੱਸ ਦੇ ਕਿਰਾਏ 'ਚ ਖਾਣਾ, ਸਨੈਕਸ ਅਤੇ ਰਹਿਣ ਦੀ ਸਹੂਲਤ ਵੀ ਸ਼ਾਮਿਲ ਸੀ ਅਤੇ ਟਿਕਟ 'ਤੇ ਕਿਰਾਏ ਦੇ ਨਾਲ-ਨਾਲ ਸਫ਼ਰ ਦੌਰਾਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਰਸਤੇ 'ਚ ਆਉਣ ਵਾਲੇ ਮੁੱਖ ਸ਼ਹਿਰਾਂ ਦਾ ਵੀ ਵੇਰਵਾ ਦਰਜ ਸੀ | ਬੱਸ ਦੀ ਟਿਕਟ 'ਚ ਇਹ ਵੀ ਲਿਖਿਆ ਗਿਆ ਸੀ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਰਹੱਦ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਯਾਤਰੂਆਂ ਨੂੰ ਪਾਕਿਸਤਾਨ ਉਪਰੋਂ ਹਵਾਈ ਜਹਾਜ਼ ਰਾਹੀਂ ਲਿਜਾਇਆ ਜਾਵੇਗਾ |
ਦੱਸਿਆ ਜਾਂਦਾ ਹੈ ਕਿ ਲੰਡਨ ਤੋਂ ਕੋਲਕਾਤਾ ਵਿਚਾਲੇ ਚੱਲਣ ਵਾਲੀ ਇਸ ਯਾਤਰਾ ਦੀ ਯੋਜਨਾ ਇਸ ਤਰੀਕੇ ਨਾਲ ਬਣਾਈ ਗਈ ਸੀ ਕਿ ਇਸ 'ਚ 45 ਦਿਨ ਲੱਗਦੇ ਸਨ ਅਤੇ ਅਲਬਰਟ ਟੂਰ ਅਤੇ ਟ੍ਰੈਵਲਜ਼ ਕੰਪਨੀ ਵਲੋਂ ਇਸ ਯਾਤਰਾ ਨੂੰ ਆਰਾਮਦਾਇਕ ਅਤੇ ਯਾਦਗਾਰੀ ਬਣਾਉਣ ਹਿਤ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਸਨ | ਸਫ਼ਰ ਦੌਰਾਨ ਰਸਤੇ 'ਚ ਬੱਸ ਕੰਪਨੀ ਵਲੋਂ ਯਾਤਰੂਆਂ ਨੂੰ ਹੋਟਲ 'ਚ ਠਹਿਰਾਇਆ ਜਾਂਦਾ ਸੀ ਅਤੇ ਯਾਤਰੂਆਂ ਨੂੰ ਰਸਤੇ 'ਚ ਆਉਂਦੇ ਸਮਾਰਕਾਂ ਦੀ ਸੈਰ ਵੀ ਕਰਵਾਈ ਜਾਂਦੀ ਸੀ | ਹੋਰਨਾਂ ਸਹੂਲਤਾਂ ਦੇ ਇਲਾਵਾ ਬੱਸ 'ਚ ਰੇਡੀਓ ਸੁਣਨ, ਪੱਖਾ/ਹੀਟਰ, ਸੈਲੂਨ, ਕਿਤਾਬਾਂ ਪੜ੍ਹਨ ਦੀ ਜਗ੍ਹਾ ਅਤੇ ਬਾਹਰ ਦਾ ਨਜ਼ਾਰਾ ਵੇਖਣ ਲਈ ਇਕ ਵਿਸ਼ੇਸ਼ ਬਾਲਕੋਨੀ ਵੀ ਸੀ ਅਤੇ ਬੱਸ 'ਚ ਸਫ਼ਰ ਦੌਰਾਨ ਯਾਤਰੂਆਂ ਦੇ ਸੌਣ ਲਈ ਵੀ ਪ੍ਰਬੰਧ ਕੀਤੇ ਗਏ ਸਨ | ਇਸ ਡਬਲ-ਡੈਕਰ ਬੱਸ ਨੇ ਲੰਡਨ ਤੋਂ ਕੋਲਕਾਤਾ ਵਿਚਾਲੇ 15 ਯਾਤਰਾਵਾਂ ਕੀਤੀਆਂ | ਲਗਾਤਾਰ ਕਈ ਵਰਿ੍ਹਆਂ ਤੱਕ ਸੇਵਾਵਾਂ ਦੇਣ ਤੋਂ ਬਾਅਦ ਇਹ ਬੱਸ ਇਕ ਬਿ੍ਟਿਸ਼ ਯਾਤਰੀ ਐਾਡੀ ਸਟੀਵਰਟ ਨੇ ਖ਼ਰੀਦ ਕੇ ਇਸ ਨੂੰ ਮੋਬਾਈਲ-ਘਰ ਦਾ ਨਾਂਅ ਦਿੱਤਾ ਅਤੇ ਇਸ ਨੂੰ ਭਾਰਤ ਦੇ ਰਸਤੇ ਸਿਡਨੀ ਤੋਂ ਲੰਡਨ ਲਈ ਨਵੇਂ ਰੂਟ 'ਤੇ ਸ਼ੁਰੂ ਕੀਤਾ ਗਿਆ |

ਦੁਕਾਨ ਦੇ ਬਾਹਰ ਕੰਮ ਕਰ ਰਹੇ 3 ਨੌਜਵਾਨਾਂ ਨੂੰ ਕਾਰ ਨੇ ਕੁਚਲਿਆ, ਮੌਤ

ਕੀਰਤਪੁਰ ਸਾਹਿਬ, 4 ਜੁਲਾਈ (ਬੀਰਅੰਮਿ੍ਤਪਾਲ ਸਿੰਘ ਸੰਨੀ)-ਅੱਜ ਸ੍ਰੀ ਅਨੰਦਪੁਰ ਸਾਹਿਬ-ਕੀਰਤਪੁਰ ਸਾਹਿਬ ਮੁੱਖ ਮਾਰਗ 'ਤੇ ਪਿੰਡ ਭਗਵਾਲਾ ਨਜ਼ਦੀਕ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਇਕ ਬੇਕਾਬੂ ਕਾਰ ਨੇ ਕਬਾੜ ਦੀ ਦੁਕਾਨ 'ਤੇ ਕੰਮ ਕਰ ਰਹੇ ਤਿੰਨ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ | ਸੂਚਨਾ ਮਿਲਦੇ ਹੀ ਸਥਾਨਕ ਥਾਣਾ ਮੁਖੀ ਇੰਸ. ਸੰਨੀ ਖੰਨਾ ਪੁਲਿਸ ਪਾਰਟੀ ਸਮੇਤ ਮੌਕੇ ਉੱਤੇ ਪਹੁੰਚ ਗਏ | ਜਾਣਕਾਰੀ ਅਨੁਸਾਰ ਯਸ਼ਪਾਲ ਨਾਮਕ ਕਬਾੜੀਏ ਦੀ ਦੁਕਾਨ 'ਤੇ ਗੌਤਮ ਕੁਮਾਰ (15) ਪੁੱਤਰ ਸੁਰੇਸ਼ ਕੁਮਾਰ ਵਾਸੀ ਰਾਜਸਥਾਨੀ ਝੁੱਗੀਆਂ (ਨੇੜੇ ਰੇਲਵੇ ਸਟੇਸ਼ਨ) ਕੀਰਤਪੁਰ ਸਾਹਿਬ, ਇਕੱਠੇ ਕੀਤੇ ਕਬਾੜ ਨੂੰ ਨਰੇਸ਼ ਕੁਮਾਰ (34) ਪੁੱਤਰ ਸਾਬ ਰਾਮ ਵਾਸੀ ਕਲਿਆਣਪੁਰ (ਕੀਰਤਪੁਰ ਸਾਹਿਬ) ਦੀ ਰੇਹੜੀ 'ਤੇ ਵੇਚਣ ਲਈ ਗਿਆ ਹੋਇਆ ਸੀ | ਜਦੋਂ ਉਹ ਕਬਾੜ ਰੇਹੜੀ ਤੋਂ ਉਤਾਰ ਰਹੇ ਸਨ ਤਾਂ ਕਬਾੜੀਏ ਕੋਲ ਦਿਹਾੜੀ 'ਤੇ ਕੰਮ ਕਰ ਰਿਹਾ ਬੰਟੀ (21) ਪੁੱਤਰ ਪੱਪੂ ਵਾਸੀ ਬੰਗਾਲਾ ਬਸਤੀ (ਨੇੜੇ ਅਨਾਜ ਮੰਡੀ) ਕੀਰਤਪੁਰ ਸਾਹਿਬ ਵੀ ਉਨ੍ਹਾਂ ਨਾਲ ਕੰਮ ਕਰਵਾਉਣ ਲੱਗ ਪਿਆ | ਜਦੋਂ ਇਹ ਤਿੰਨੋਂ ਨੌਜਵਾਨ ਕੰਮ ਕਰਨ ਵਿਚ ਮਸਰੂਫ਼ ਸਨ ਤਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਵੱਲ ਆ ਰਹੀ ਕਾਰ ਨੰਬਰ ਸੀ. ਐਚ 01 ਬੀ. ਬੀ-7852, ਜਿਸ ਨੂੰ ਰਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪੰਜਸੋਰਾ (ਚੰਡੀਗੜ੍ਹ) ਚਲਾ ਰਿਹਾ ਸੀ ਬੇਕਾਬੂ ਹੋ ਕੇ ਇਨ੍ਹਾਂ ਨੌਜਵਾਨਾਂ ਨਾਲ ਜਾ ਟਕਰਾਈ | ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਰੇਹੜੀ ਚਾਲਕ ਨਰੇਸ਼ ਕੁਮਾਰ ਅਤੇ ਦਿਹਾੜੀਦਾਰ ਨੌਜਵਾਨ ਬੰਟੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦ ਕਿ 15 ਸਾਲਾ ਗੌਤਮ ਕੁਮਾਰ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਮ ਤੋੜ ਦਿੱਤਾ | ਪੁਲਿਸ ਨੇ ਦੋਸ਼ੀ ਕਾਰ ਚਾਲਕ ਰਵਿੰਦਰ ਸਿੰਘ ਨੂੰ ਕਾਬੂ ਕਰਕੇ ਉਸ ਿਖ਼ਲਾਫ਼ ਮਾਮਲਾ ਦਰਜ ਕਰ ਲਿਆ | ਨੌਜਵਾਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਰਖਵਾ ਦਿੱਤੀਆਂ, ਜਿੱਥੇ ਕੱਲ੍ਹ ਇਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ |
ਗ਼ਰੀਬ ਪਰਿਵਾਰਾਂ ਨਾਲ ਸਬੰਧਿਤ ਹਨ ਤਿੰਨੋਂ ਨੌਜਵਾਨ

ਹਾਦਸੇ ਵਿਚ ਮਾਰੇ ਗਏ ਤਿੰਨੋਂ ਨੌਜਵਾਨ ਗ਼ਰੀਬ ਪਰਿਵਾਰਾਂ ਨਾਲ ਸਬੰਧਿਤ ਹਨ | ਪਹਿਲੇ ਮਿ੍ਤਕ ਨੌਜਵਾਨ ਬੰਟੀ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਜਦ ਕਿ ਇਸ ਦੀ ਮਾਂ ਭੀਖ ਮੰਗ ਕੇ ਪਰਿਵਾਰ ਪਾਲਦੀ ਹੈ | ਦੂਜਾ ਮਿ੍ਤਕ ਨਰੇਸ਼ ਕੁਮਾਰ ਆਪਣੇ ਪਿੱਛੇ ਪਤਨੀ ਅਤੇ ਦੋ ਮਾਸੂਮ ਬੱਚਿਆਂ ਨੂੰ ਛੱਡ ਗਿਆ | ਉਹ ਸਾਈਕਲ ਰੇਹੜੀ ਚਲਾ ਕੇ ਪਰਿਵਾਰ ਨੂੰ ਪਾਲ ਰਿਹਾ ਸੀ | ਗੌਤਮ ਕੁਮਾਰ ਆਮ ਦਿਨਾਂ ਵਿਚ ਆਪਣੇ ਵੱਡੇ ਭਰਾ ਨਾਲ ਵਿਆਹ ਸ਼ਾਦੀਆਂ ਵਿਚ ਵੇਟਰ ਦਾ ਕੰਮ ਕਰਦਾ ਹੁੰਦਾ ਸੀ ਪਰ ਹੁਣ ਕੋਰੋਨਾ ਕਰਕੇ ਵੇਟਰ ਦਾ ਕੰਮ ਬੰਦ ਸੀ ਤੇ ਉਹ ਆਪਣੇ ਪਿਤਾ ਜੋ ਕਿ ਪਿੰਡਾਂ ਵਿਚੋਂ ਕਬਾੜ ਇਕੱਠਾ ਕਰਦਾ ਹੈ ਉਸ ਨਾਲ ਇਹ ਕਬਾੜ ਇਕੱਠਾ ਕਰਨ ਦਾ ਕੰਮ ਕਰ ਰਿਹਾ ਸੀ |

108 ਐਾਬੂਲੈਂਸ ਨੇ ਲਾਸ਼ਾਂ ਲੈ ਕੇ ਜਾਣ ਤੋਂ ਕੀਤਾ ਇਨਕਾਰ

ਹਾਦਸਾ ਵਾਪਰਨ ਤੋਂ ਬਾਅਦ ਮੌਕੇ ਉੱਤੇ ਮੌਜੂਦ ਕਿਸੇ ਵਿਅਕਤੀ ਨੇ 108 ਐਾਬੂਲੈਂਸ ਨੂੰ ਫ਼ੋਨ ਕਰਕੇ ਬੁਲਾਇਆ | ਇਸ ਦੌਰਾਨ ਜਦੋਂ ਉਹ ਘਟਨਾ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਇਹ ਕਹਿ ਕੇ ਨੌਜਵਾਨਾਂ ਨੂੰ ਚੁੱਕਣ ਤੋਂ ਮਨਾਂ ਕਰ ਦਿੱਤਾ ਕਿ ਇਹ ਮਰ ਚੁੱਕੇ ਹਨ ਅਤੇ ਉਹ ...

ਪੂਰੀ ਖ਼ਬਰ »

ਯੂ. ਪੀ. ਪੁਲਿਸ ਵਲੋਂ ਵਿਕਾਸ ਦੂਬੇ ਨੂੰ ਫੜਨ ਲਈ 25 ਟੀਮਾਂ ਦਾ ਗਠਨ

ਲਖਨਊ, 4 ਜੁਲਾਈ (ਏਜੰਸੀ)-ਯੂ. ਪੀ. ਪੁਲਿਸ ਨੇ ਖ਼ਤਰਨਾਕ ਅਪਰਾਧੀ ਵਿਕਾਸ ਦੂਬੇ ਨੂੰ ਫੜਨ ਲਈ 25 ਤੋਂ ਜ਼ਿਆਦਾ ਟੀਮਾਂ ਦਾ ਗਠਨ ਕੀਤਾ ਹੈ | ਬੀਤੇ ਦਿਨ ਉਸ ਨੂੰ ਗਿ੍ਫ਼ਤਾਰ ਕਰਨ ਗਈ ਟੀਮ 'ਤੇ ਅਪਰਾਧੀਆਂ ਨੇ ਗੋਲੀਆਂ ਚਲਾ ਕੇ 8 ਪੁਲਿਸ ਮੁਲਾਜ਼ਮਾਂ ਨੂੰ ਮਾਰ ਦਿੱਤਾ ਸੀ | ...

ਪੂਰੀ ਖ਼ਬਰ »

ਕੁਲਗਾਮ ਮੁਕਾਬਲੇ 'ਚ 2 ਅੱਤਵਾਦੀ ਹਲਾਕ, ਸੂਬੇਦਾਰ ਸਮੇਤ 3 ਜਵਾਨ ਜ਼ਖ਼ਮੀ

ਸ੍ਰੀਨਗਰ, 4 ਜੁਲਾਈ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ, ਜਦਕਿ ਸੂਬੇਦਾਰ ਸਮੇਤ 3 ਜਵਾਨ ਜ਼ਖ਼ਮੀ ਹੋ ਗਏ | ਮੁਕਾਬਲਾ ਸ਼ੁਰੂ ਹੋਣ ਨਾਲ ਸਥਾਨਕ ਲੋਕਾਂ ਨੇ ਮੁਕਾਬਲੇ ਵਾਲੀ ਥਾਂ ਵੱਲ ...

ਪੂਰੀ ਖ਼ਬਰ »

250 ਕਰੋੜ ਦੇ ਬੈਂਕ ਘੁਟਾਲਾ ਮਾਮਲੇ 'ਚ ਚੌਲ ਮਿੱਲ ਮਾਲਕ ਤੇ ਪਤਨੀ ਗਿ੍ਫ਼ਤਾਰ

ਅੰਮਿ੍ਤਸਰ, 4 ਜੁਲਾਈ (ਰੇਸ਼ਮ ਸਿੰਘ)-ਅੱਧੀ ਦਰਜਨ ਬੈਂਕਾਂ ਨਾਲ 250 ਕਰੋੜ ਦੇ ਕੀਤੇ ਘੁਟਾਲੇ ਦੇ ਚਰਚਿਤ ਮਾਮਲੇ 'ਚ ਸੀ.ਬੀ.ਆਈ. ਵਲੋਂ ਅੰਮਿ੍ਤਸਰ ਦੇ ਇਕ ਚੌਲ ਮਿੱਲ ਦੇ ਮਾਲਕ ਤੇ ਉਸ ਦੀ ਪਤਨੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਮਿਲੇ ਵੇਰਵਿਆਂ ਅਨੁਸਾਰ ਬੀਤੇ ਦਿਨ ਸੀ. ਬੀ. ...

ਪੂਰੀ ਖ਼ਬਰ »

ਭਗਵਾਨ ਬੁੱਧ ਦੀਆਂ ਸਿਖਿਆਵਾਂ ਨਾਲ ਅਜੋਕੀਆਂ ਚੁਣੌਤੀਆਂ ਨਾਲ ਨਜਿੱਠਿਆ ਜਾ ਸਕਦੈ-ਮੋਦੀ

ਨਵੀਂ ਦਿੱਲੀ, 4 ਜੁਲਾਈ (ਉਪਮਾ ਡਾਗਾ ਪਾਰਥ)-ਦੁਨੀਆ ਅੱਜ ਜਿਨ੍ਹਾਂ ਨਿਵੇਕਲੀਆਂ ਚੁਣੌਤੀਆਂ ਨਾਲ ਜੂਝ ਰਹੀ ਹੈ, ਭਗਵਾਨ ਬੁੱਧ ਦੀਆਂ ਸਿਖਿਆਵਾਂ ਨਾਲ ਇਨ੍ਹਾਂ ਤੋਂ ਨਜਿੱਠਣ ਦਾ ਰਾਹ ਮਿਲ ਸਕਦਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ...

ਪੂਰੀ ਖ਼ਬਰ »

ਨਿਪਾਲ ਦੇ ਪ੍ਰਧਾਨ ਮੰਤਰੀ ਓਲੀ ਦੀ ਕੁਰਸੀ ਸਬੰਧੀ ਫ਼ੈਸਲਾ ਲੈਣ ਲਈ ਮੀਟਿੰਗ ਕੱਲ੍ਹ

ਕਾਠਮੰਡੂ, 4 ਜੁਲਾਈ (ਪੀ.ਟੀ.ਆਈ.)-ਨਿਪਾਲ ਦੇ ਮੌਜੂਦਾ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੇ ਸਿਆਸੀ ਭਵਿੱਖ ਸਬੰਧੀ ਫ਼ੈਸਲਾ ਕਰਨ ਲਈ ਨਿਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਅਹਿਮ ਮੀਟਿੰਗ ਹੁਣ ਸੋਮਵਾਰ ਨੂੰ ਹੋਵੇਗੀ, ਜਿਸ ਨਾਲ ਚੋਟੀ ਦੀ ਲੀਡਰਸ਼ਿਪ ਨੂੰ ਓਲੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਦਾ ਲੱਦਾਖ ਦੌਰਾ ਚੀਨ ਨੂੰ ਸਪੱਸ਼ਟ ਸੁਨੇਹਾ-ਕੂਟਨੀਤਕ ਮਾਹਿਰ

ਨਵੀਂ ਦਿੱਲੀ, 4 ਜੁਲਾਈ (ਪੀ.ਟੀ.ਆਈ.)-ਕੂਟਨੀਤਕ ਮਾਮਲਿਆਂ ਦੇ ਮਾਹਿਰਾਂ ਮੁਤਾਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ ਦੌਰਾ ਕਰਕੇ ਇਕ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਉਹ ਚੀਨ ਦੇ ਗਲਤ ਕੰਮਾਂ ਦੀ ਕੀਮਤ ਚੁਕਾਉਣ ਲਈ ਤਿਆਰ ਹਨ ਅਤੇ ਹਥਿਆਰਬੰਦ ਸੈਨਾਵਾਂ ਦੇਸ਼ ਦੇ ...

ਪੂਰੀ ਖ਼ਬਰ »

ਵਿਸ਼ਵ ਸਿਹਤ ਸੰਗਠਨ ਵਲੋਂ ਕੋਰੋਨਾ ਦੀ ਪਹਿਲੀ ਲਹਿਰ 'ਤੇ ਧਿਆਨ ਕੇਂਦਰਿਤ ਕਰਨ ਦੀ ਤਾਕੀਦ

ਜਨੇਵਾ, 4 ਜੁਲਾਈ (ਏ.ਪੀ.)-ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਅਪਾਤਕਾਲ ਦੇ ਮੁਖੀ ਨੇ ਕਿਹਾ ਕਿ ਸਾਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੀ ਮੌਜੂਦਾ ਲਹਿਰ ਦੇ ਸਿਖ਼ਰ ਸਮੇਂ ਹੁਣ ਲੜਾਈ ਲੜਨ ਦੀ ਲੋੜ ਹੈ ਨਾ ਕਿ ਇਸ 'ਤੇ ਧਿਆਨ ਕੇਂਦਰਿਤ ਕਰਨਾ ਕਿ ਦੂਸਰੀ ਲਹਿਰ ਕਦ ਆਵੇਗੀ | ...

ਪੂਰੀ ਖ਼ਬਰ »

ਸੁਹੇਲ ਬਰਾੜ ਤੇ ਪੰਕਜ ਬਾਂਸਲ ਦੀ ਜ਼ਮਾਨਤ ਅਰਜ਼ੀ ਰੱਦ

ਫ਼ਰੀਦਕੋਟ, 4 ਜੁਲਾਈ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਬਹਿਬਲ ਗੋਲੀ ਕਾਂਡ ਵਿਚ ਗਿ੍ਫ਼ਤਾਰ ਕੀਤੇ ਇੱਥੋਂ ਦੇ ਨੌਜਵਾਨ ਸੁਹੇਲ ਸਿੰਘ ਬਰਾੜ ਅਤੇ ਕਾਰੋਬਾਰੀ ਪੰਕਜ ਬਾਂਸਲ ਦੀਆਂ ਜ਼ਮਾਨਤ ਅਰਜ਼ੀਆਂ ਸਥਾਨਕ ਵਧੀਕ ਸ਼ੈਸਨ ਜੱਜ ਹਰਬੰਸ ਸਿੰਘ ਲੇਖੀ ਵਲੋਂ ਅੱਜ ਰੱਦ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX