ਤਾਜਾ ਖ਼ਬਰਾਂ


ਚਲਦੀ ਕਾਰ ਨੂੰ ਲਗੀ ਅੱਗ ,ਵਾਲ ਵਾਲ ਬਚਿਆ ਡਰਾਈਵਰ
. . .  37 minutes ago
ਜ਼ੀਰਕਪੁਰ ,6 ਜੁਲਾਈ { ਹੈਪੀ ਪੰਡਵਾਲਾ }-ਅੰਬਾਲਾ ਚੰਡੀਗੜ੍ਹ ਮੁਖ ਮਾਰਗ 'ਤੇ ਚਲਦੀ ਕਾਰ ਨੂੰ ਲਗੀ ਅਗ ਲੱਗ ਗਈ ।ਇਸ ਮੌਕੇ 'ਤੇ ਡਰਾਈਵਰ ਵਾਲ ਵਾਲ ਬਚਿਆ ਹੈ । ਸਥਾਨਕ ਵਾਸੀਆਂ ਨੇ ਵੀ ਕਾਫੀ ਮਦਦ ਕੀਤੀ ...
ਰਾਜਪੁਰਾ (ਪਟਿਆਲਾ) 'ਚ 9 ਕੋਰੋਨਾ ਪਾਜ਼ੀਟਿਵ ਮਾਮਲੇ ਆਉਣ ਨਾਲ ਦਹਿਸ਼ਤ
. . .  about 1 hour ago
ਰਾਜਪੁਰਾ 6 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕੇ ਵਿਚ 9 ਕੋਰੋਨਾ ਪਾਜ਼ੀਟਿਵ ਮਰੀਜ਼ ਆਉਣ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ।ਇਨ੍ਹਾਂ ਵਿਚੋਂ 4 ਸ਼ਹਿਰ ਵਿਚ ਅਤੇ 5 ਆਲੇ ਦੁਆਲੇ ਦੇ ਪਿੰਡਾਂ ਨਾਲ ਸਬੰਧਿਤ ਹਨ।ਇਹ ਜਾਣਕਾਰੀ ਸੀ.ਐਮ.ਓ ਡਾ. ਹਰੀਸ਼ ਮਲਹੋਤਰਾ...
ਡੇਰਾ ਸਿਰਸਾ ਮੁਖੀ ਨੂੰ 'ਸਿੱਟ' ਹੁਣ ਪੰਜਾਬ ਲਿਆ ਕੇ ਕਰੇ ਪੁੱਛਗਿੱਛ -ਗਿਆਨੀ ਹਰਪ੍ਰੀਤ ਸਿੰਘ
. . .  about 2 hours ago
ਤਲਵੰਡੀ ਸਾਬੋ, 06 ਜੁਲਾਈ (ਰਣਜੀਤ ਸਿੰਘ ਰਾਜੂ) - ਹੁਣ ਜਦੋਂ 'ਸਿੱਟ' ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੇਅਦਬੀ ਮਾਮਲੇ ਚ ਨਾਮਜ਼ਦ ਕਰ ਲਿਆ ਹੈ ਤਾਂ ਵਾਰੰਟ ਹਾਸਿਲ ਕਰ ਕੇ ਉਸ ਨੂੰ ਪੰਜਾਬ ਲਿਆ ਕੇ ਸਖ਼ਤੀ ਨਾਲ ਪੁੱਛਗਿੱਛ ਕਰੇ ਤਾਂਕਿ ਬੇਅਦਬੀਆਂ ਦਾ ਸੱਚ ਸਾਹਮਣੇ ਆ ਸਕੇ।ਉਕਤ ਗੱਲਾਂ ਦਾ...
ਪੁਲਿਸ ਨੇ ਮੁਸਤੈਦੀ ਨੇ 1 ਘੰਟੇ 'ਚ ਘਰੋਂ ਭੱਜੇ 2 ਬੱਚੇ ਕੀਤੇ ਮਾਪਿਆਂ ਹਵਾਲੇ
. . .  about 2 hours ago
ਲੋਹੀਆਂ ਖ਼ਾਸ, 6 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ) ਲੋਹੀਆਂ ਦੇ ਥਾਣਾ ਮੁਖੀ ਸੁਖਦੇਵ ਸਿੰਘ ਦੀ ਅਗਵਾਈ ਹੇਠ ਲੋਹੀਆਂ ਪੁਲਿਸ ਦੇ ਏ.ਐੱਸ.ਆਈ. ਸਰਬਜੀਤ ਸਿੰਘ, ਹੌਲਦਾਰ ਦਿਲਦਾਰ ਸਿੰਘ, ਹੌਲਦਾਰ ਰਮਨਜੀਤ ਸਿੰਘ ਦੀ ਮੁਸਤੈਦੀ ਨੇ ਸੁਲਤਾਨਪੁਰ ਲੋਧੀ ਦੇ ਘਰੋਂ ਭੱਜੇ 2 ਨਾਬਾਲਗ ਲੜਕਿਆਂ ਨੂੰ ਕੇਵਲ 1 ਘੰਟੇ 'ਚ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਦਿੰਦਿਆਂ...
ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਤਲਵੰਡੀ ਭਾਈ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ
. . .  about 2 hours ago
ਫ਼ਿਰੋਜ਼ਪੁਰ, 6 ਜੁਲਾਈ (ਰਾਕੇਸ਼ ਚਾਵਲਾ) - ਫ਼ਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸਾਂ ਦੀ ਵਧਦੀ ਤਾਦਾਦ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਨੇ ਤਲਵੰਡੀ ਭਾਈ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਹੈ, ਜਿਸ ਦੀ ਨਿਗਰਾਨੀ ਲਈ ਪੁਲਸ...
73 ਸਾਲਾ ਬਜ਼ੁਰਗ ਔਰਤ ਕੋਰੋਨਾ ਪਾਜ਼ੀਟਿਵ ਆਉਣ ਨਾਲ ਮਰੀਜ਼ਾਂ ਦੀ ਗਿਣਤੀ ਹੋਈ 54
. . .  about 2 hours ago
ਫ਼ਿਰੋਜ਼ਪੁਰ, 6 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਸ਼ੱਕੀ ਮਰੀਜ਼ਾਂ ਦੇ ਲਏ ਜਾ ਰਹੇ ਸੈਂਪਲਾਂ ਦੌਰਾਨ ਅੱਜ ਜ਼ੀਰਾ ਨਾਲ ਸਬੰਧਿਤ ਇਕ 73 ਸਾਲਾ ਔਰਤ ਕੋਰੋਨਾ ਪਾਜ਼ੀਟਿਵ ਪਾਈ ਗਈ, ਜਿਸ ਨਾਲ ਜ਼ਿਲ੍ਹਾ ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ 54 ਹੋ ਗਈ ਹੈ। ਉਕਤ ਔਰਤ ਪਹਿਲਾਂ ਹੀ ਹਸਪਤਾਲ ਅੰਦਰ ਜੇਰੇ ਇਲਾਜ...
ਸੁਨਾਮ (ਸੰਗਰੂਰ) ਵਿਦੇਸ਼ੋਂ ਆਏ ਇਕ ਵਿਅਕਤੀ ਤੇ ਤਿੰਨ ਔਰਤਾਂ ਸਮੇਤ 8 ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 6 ਜੁਲਾਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਵਿਦੇਸ਼ ਤੋਂ ਆਏ ਵਿਅਕਤੀ ਸਮੇਤ ਸੁਨਾਮ ਅਤੇ ਨੇੜਲੇ ਪਿੰਡਾਂ ਦੇ 8 ਹੋਰ ਕੋਰੋਨਾ ਪਾਜ਼ੀਟਿਵ ਕੇਸ ਆਉਣ ਦੀ ਖ਼ਬਰ ਹੈ।ਇਸ ਸਬੰਧੀ ਪੁਸ਼ਟੀ ਕਰਦਿਆਂ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਸੰਜੇ ਕਾਮਰਾ ਨੇ ਦੱਸਿਆ ਕਿ ਇਨ੍ਹਾਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ’ਚ...
ਇਕਾਂਤਵਾਸ ਕੀਤੇ 2 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਮਲਸੀਆਂ, 6 ਜੁਲਾਈ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) - ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ, ਤਲਵੰਡੀ ਮਾਧੋ (ਸ਼ਾਹਕੋਟ) ਵਿਖੇ ਇਕਾਂਤਵਾਸ ਕੀਤੇ ਗਏ ਲੋਕਾਂ ਵਿਚੋਂ ਦੋ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ ਵਿਚੋਂ ਇੱਕ ਔਰਤ ਜਲੰਧਰ ਦੇ ਸ਼ਹਿਰੀ ਖੇਤਰ ਦੀ, ਜਦਕਿ ਦੂਜਾ...
ਬੁਢਲਾਡਾ ਦੀ 62 ਸਾਲਾ ਔਰਤ ਆਈ ਕੋਰੋਨਾ ਪਾਜ਼ੀਟਿਵ
. . .  about 3 hours ago
ਬੁਢਲਾਡਾ, 6 ਜੁਲਾਈ (ਸਵਰਨ ਸਿੰਘ ਰਾਹੀ) - ਪਿਛਲੇ ਦਿਨੀਂ ਸਥਾਨਕ ਸ਼ਹਿਰ ਦੇ ਬਾਹਰ ਨੌਕਰੀ ਕਰਦੇ ਇਕ ਪੁਲਿਸ ਕਾਂਸਟੇਬਲ ਦੀ ਕਰੋਨਾ ਜਾਂਚ ਸਬੰਧੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਅੱਜ ਫਿਰ ਇੱਕ ਔਰਤ ਦਾ ਕਰੋਨਾ ਜਾਂਚ ਨਮੂਨਾ ਪਾਜ਼ੀਟਿਵ ਆਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਵਾਰਡ ਨੰਬਰ 19 ਦੀ 62 ਸਾਲਾ ਔਰਤ ਜੋ ਕਿ...
ਲੁਧਿਆਣਾ : ਕੋਰੋਨਾ ਨਾਲ ਤਿੰਨ ਮਰੀਜ਼ਾਂ ਦੀ ਮੌਤ, 27 ਨਵੇਂ ਮਾਮਲੇ
. . .  about 3 hours ago
ਲੁਧਿਆਣਾ, 6 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ, ਜਿਸ ਕਰ ਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ ਐੱਮ ਸੀ ਅਤੇ ਹਸਪਤਾਲ ਲੁਧਿਆਣਾ ਵਿਚ ਮਲੇਰਕੋਟਲਾ (ਸੰਗਰੂਰ) ਨਾਲ ਸਬੰਧਿਤ 65 ਸਾਲਾ ਜਦਕਿ ਲੇਬਰ ਕਲੋਨੀ ਲੁਧਿਆਣਾ...
ਸੰਗਰੂਰ 'ਚ ਫਿਰ ਫਟਿਆ ਕੋਰੋਨਾ ਬੰਬ
. . .  about 3 hours ago
ਸੰਗਰੂਰ, 6 ਜੁਲਾਈ (ਧੀਰਜ ਪਿਸ਼ੋਰੀਆ) - ਸੰਗਰੂਰ 'ਚ ਅੱਜ ਫਿਰ ਕੋਰੋਨਾ ਧਮਾਕਾ ਹੋਇਆ ਹੈ ਤੇ ਕੋਰੋਨਾ ਦੇ 54 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ ਅੰਦਰ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 583 ਹੋ ਗਈ ਹੈ। ਨਵੇਂ ਮਾਮਲਿਆਂ ਵਿਚ ਇਕੱਲੇ ਮਲੇਰਕੋਟਲਾ ਨਾਲ 28 ਤੇ ਸੁਨਾਮ ਨਾਲ 8 ਮਾਮਲੇ ਸਬੰਧਿਤ ਹਨ। ਇਸ ਦੀ ਪੁਸ਼ਟੀ...
2 ਕਰੋੜ ਦੇ ਨਸ਼ੀਲੇ ਪਾਊਡਰ ਸਮੇਤ 2 ਗ੍ਰਿਫ਼ਤਾਰ
. . .  about 4 hours ago
ਸੁਲਤਾਨਪੁਰ ਲੋਧੀ, 6 ਜੁਲਾਈ (ਥਿੰਦ, ਹੈਪੀ, ਲਾਡੀ) ਡੀ. ਐੱਸ.ਪੀ ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਪਿੰਡ ਤੋਤੀ ਨੇੜਿਉਂ 260 ਗ੍ਰਾਮ ਨਸ਼ੀਲੇ ਪਾਊਡਰ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੌਮਾਂਤਰੀ ਬਾਜ਼ਾਰ 'ਚ ਇਸ...
ਬਜ਼ੁਰਗ ਔਰਤ ਨੇ ਖ਼ੁਦ ਨੂੰ ਲਗਾਈ ਅੱਗ ; ਮੌਤ
. . .  about 4 hours ago
ਮਹਿਲ ਕਲਾਂ, 6 ਜੁਲਾਈ (ਅਵਤਾਰ ਸਿੰਘ ਅਣਖੀ) - ਪਿੰਡ ਸਹਿਜੜਾ (ਬਰਨਾਲਾ) ਵਿਖੇ ਇੱਕ ਮਜ਼ਦੂਰ ਪਰਿਵਾਰ ਨਾਲ ਸਬµਧਿਤ ਬਜ਼ੁਰਗ ਔਰਤ ਵੱਲੋਂ ਮਾਨਸਿਕ ਪ੍ਰੇਸ਼ਾਨੀ ਕਾਰਨ ਖ਼ੁਦ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਹਿਜੜਾ ਦੇ ਮਜ਼ਦੂਰ ਪਰਿਵਾਰ ਨਾਲ ਸਬµਧਿਤ ਬਲਵੀਰ ਕੌਰ (75) ਪਤਨੀ ਅਮਰ ਸਿੰਘ ਵਾਸੀ...
ਸਰਕਲ ਪ੍ਰਧਾਨ ਨੇ ਕੱਲ੍ਹ ਦੇ ਧਰਨੇ ਲਈ ਅਕਾਲੀ ਵਰਕਰਾਂ ਨੂੰ ਕੀਤਾ ਲਾਮਬੰਦ
. . .  about 3 hours ago
ਓਠੀਆਂ, 6 ਜੁਲਾਈ (ਗੁਰਵਿੰਦਰ ਸਿੰਘ ਛੀਨਾ) ਕੱਲ੍ਹ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਘਟਾਉਣ ਅਤੇ ਗ਼ਰੀਬਾਂ ਦੇ ਰਾਸ਼ਨ ਕਾਰਡ ਪਾਰਟੀ ਬਾਜੀ ਕਾਰਨ ਕੱਟਣ ਦੇ ਵਿਰੁੱਧ ਕੱਲ੍ਹ ਕਾਂਗਰਸ ਸਰਕਾਰ ਨੂੰ ਘੇਰਨ ਲਈ ਦਿੱਤੇ ਜਾ ਰਹੇ ਧਰਨੇ ਸਬੰਧੀ ਸਰਕਲ ਪ੍ਰਧਾਨ ਤੇਜਇਕਬਾਲ ਸਿੰਘ ਮੁਹਾਰ...
ਗੁਰਦਾਸਪੁਰ ਜ਼ਿਲ੍ਹੇ ਅੰਦਰ ਕੋਰੋਨਾ ਦੇ 11 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਗੁਰਦਾਸਪੁਰ, 6 ਜੁਲਾਈ (ਸੁਖਵੀਰ ਸਿੰਘ ਸੈਣੀ) - ਅੱਜ ਗੁਰਦਾਸਪੁਰ ਜ਼ਿਲ੍ਹੇ 'ਚ ਕੋਰੋਨਾ ਦੇ 11 ਨਵੇਂ ਕੇਸ ਪਾਜ਼ੀਟਿਵ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਕਿਸ਼ਨ ਚੰਦ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ 16351 ਸ਼ੱਕੀ ਮਰੀਜ਼ਾਂ ਦੀ ਸੈਂਪਲੰਿਗ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 16118 ਕੇਸਾਂ ਦੀ ਰਿਪੋਰਟ...
ਅੰਮ੍ਰਿਤਸਰ 'ਚ ਕੋਰੋਨਾ ਦੇ 12 ਨਵੇਂ ਮਾਮਲੇ, ਇੱਕ ਦੀ ਮੌਤ
. . .  about 4 hours ago
ਅੰਮ੍ਰਿਤਸਰ , 6 ਜੁਲਾਈ (ਰੇਸ਼ਮ ਸਿੰਘ) ਅੰਮਿ੍ਰਤਸਰ 'ਚ ਲਗਾਤਾਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਅੱਜ ਅੰਮਿ੍ਰਤਸਰ 'ਚ 12 ਹੋਰ ਮਰੀਜ਼ ਪਾਜ਼ੀਟਿਵ ਪਾਏ ਗਏ ਹਨ ਅਤੇ ਇਸ ਦੇ ਨਾਲ ਹੀ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਅੱਜ ਮੌਤ ਹੋ ਗਈ ਹੇ । ਇਸ ਦੇ ਨਾਲ ਕੁਲ ਮਾਮਲਿਆਂ ਦੀ ਗਿਣਤੀ 1015 ਤੇ ਮੌਤਾਂ ਦੀ ਗਿਣਤੀ 48 ਹੋ ਗਈ ਹੈ । ਇਸ ਦੀ ਪੁਸ਼ਟੀ ਸਿਵਲ...
ਜੋਧਾਂ (ਲੁਧਿਆਣਾ) 'ਚ ਕੋਰੋਨਾ ਦੇ 3 ਕੇਸ ਆਏ ਸਾਹਮਣੇ
. . .  about 4 hours ago
ਜੋਧਾਂ, 6 ਜੁਲਾਈ (ਗੁਰਵਿੰਦਰ ਸਿੰਘ ਹੈਪੀ) - ਸਿਵਲ ਹਸਪਤਾਲ ਪੱਖੋਵਾਲ (ਲੁਧਿਆਣਾ) ਅਧੀਨ ਆਉਂਦੇ ਪਿੰਡ ਨਾਰੰਗਵਾਲ ਵਿਖੇ ਇੱਕ ਪੁਲਿਸ ਮੁਲਾਜ਼ਮ ਅਤੇ ਪਿੰਡ ਗੁੱਜਰਵਾਲ ਦੇ 65 ਸਾਲਾ ਵਿਅਕਤੀ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੀਟਿਵ ਆਇਆ ਹੈ। ਉਕਤ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ 14 ਦਿਨਾਂ ਲਈ ਇਕਾਂਤਵਾਸ...
ਰਾਹੋਂ (ਨਵਾਂਸ਼ਹਿਰ) ਚ ਕੋਰੋਨਾ ਦੇ 29 ਮਰੀਜ਼ ਆਏ ਪਾਜ਼ੀਟਿਵ
. . .  about 4 hours ago
ਨਵਾਂਸ਼ਹਿਰ, 6 ਜੁਲਾਈ (ਗੁਰਬਖ਼ਸ਼ ਸਿੰਘ ਮਹੇ) - ਨਵਾਂਸ਼ਹਿਰ ਦੇ ਕਸਬਾ ਰਾਹੋਂ ਚ ਅੱਜ ਇਕ ਵਾਰ ਫਿਰ ਕੋਰੋਨਾ ਦਾ ਕਹਿਰ ਟੁੱਟ ਗਿਆ ਹੈ। ਸ਼ਹਿਰ ਦੇ ਇਕ ਮੁਹੱਲੇ 'ਚ ਕੋਰੋਨਾ ਵਾਇਰਸ ਤੋਂ 29 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਨਾਲ ਸ਼ਹਿਰ ਚ ਦਹਿਸ਼ਤ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਸ ਮੁਹੱਲੇ ਦੇ 2 ਸਕੇ ਭਰਾ ਕੋਰੋਨਾ...
ਕਪੂਰਥਲਾ ਜ਼ਿਲ੍ਹੇ ਵਿਚ ਅੱਜ 5 ਵਿਅਕਤੀ ਪਾਏ ਗਏ ਕੋਰੋਨਾ ਪਾਜ਼ੀਟਿਵ
. . .  about 4 hours ago
ਕਪੂਰਥਲਾ, 6 ਜੁਲਾਈ (ਅਮਰਜੀਤ ਕੋਮਲ) - ਜ਼ਿਲ੍ਹੇ ਵਿਚ ਅੱਜ 5 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ, ਇਨ੍ਹਾਂ ਵਿਚੋਂ ਚਾਰ ਵਿਅਕਤੀ ਪੰਜਾਬ ਗ੍ਰਾਮੀਣ ਬੈਂਕ ਹੈੱਡ ਆਫ਼ਿਸ ਕਪੂਰਥਲਾ ਦੇ ਮੁਲਾਜ਼ਮ ਹਨ। ਡਾ: ਸੰਦੀਪ ਧਵਨ...
ਬੀ. ਐੱਸ. ਐੱਨ. ਐੱਲ. ਟਾਵਰ 'ਤੇ ਚੜ੍ਹੇ 5 ਕੰਟਰੈਕਟਰ ਵਰਕਰ
. . .  about 5 hours ago
ਬਠਿੰਡਾ, 6 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ)- ਅੱਜ ਬੀ. ਐੱਸ. ਐੱਨ. ਐੱਲ. ਦੇ ਠੇਕਾ ਆਧਾਰਿਤ 5 ਵਰਕਰ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਸਥਾਨਕ ਭਾਰਤ ਨਗਰ ਸਥਿਤ ਬੀ. ਐੱਸ. ਐੱਨ. ਐੱਲ. ਦੇ ਟਾਵਰ 'ਤੇ ਚੜ੍ਹ...
ਦਰਖ਼ਤ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਔਰਤ ਅਤੇ ਉਸ ਛੇ ਮਹੀਨਿਆਂ ਦੇ ਬੱਚੇ ਦੀ ਮੌਤ
. . .  about 5 hours ago
ਮੱਤੇਵਾਲ, 6 ਜੁਲਾਈ (ਗੁਰਪ੍ਰੀਤ ਸਿੰਘ ਮੱਤੇਵਾਲ)- ਕਸਬਾ ਮੱਤੇਵਾਲ ਤੋਂ ਨਜ਼ਦੀਕੀ ਅੰਮ੍ਰਿਤਸਰ ਮਹਿਤਾ ਰੋਡ ਉੱਪਰ ਸੰਤ ਬਾਬਾ ਲਾਭ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੱਤੇਵਾਲ ਦੇ ਮੂਹਰੇ ਇੱਕ...
ਬੇਅਦਬੀ ਕਾਂਡ 'ਚ ਡੇਰਾ ਮੁਖੀ ਸਮੇਤ 3 ਡੇਰਾ ਕੌਮੀ ਕਮੇਟੀ ਮੈਂਬਰ ਵੀ ਨਾਮਜ਼ਦ
. . .  about 5 hours ago
ਫ਼ਰੀਦਕੋਟ, 6 ਜੁਲਾਈ (ਜਸਵੰਤ ਸਿੰਘ ਪੁਰਬਾ)- ਬੇਅਦਬੀ ਕਾਂਡ ਦੀ ਛਾਣਬੀਣ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਰਣਬੀਰ ਸਿੰਘ ਖੱਟੜਾ ਡੀ. ਆਈ. ਜੀ. ਨੇ ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ...
ਅੱਜ ਦੂਜੇ ਦਿਨ ਵੀ ਹੁਸ਼ਿਆਰਪੁਰ 'ਚ ਕੋਈ ਕੋਰੋਨਾ ਦਾ ਕੋਈ ਮਾਮਲਾ ਨਹੀਂ ਆਇਆ ਸਾਹਮਣੇ
. . .  about 5 hours ago
ਹੁਸ਼ਿਆਰਪੁਰ, 6 ਜੁਲਾਈ (ਬਲਜਿੰਦਰਪਾਲ ਸਿੰਘ)- ਕੋਵਿਡ-19 ਵਾਇਰਸ ਦੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ 445 ਨਵੇਂ ਸੈਂਪਲ ਲਏ ਗਏ ਅਤੇ 349 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ...
ਸੁਲਤਾਨਵਿੰਡ ਨਹਿਰ ਚੋਂ ਮਿਲੀ ਨੌਜਵਾਨ ਦੀ ਲਾਸ਼
. . .  about 5 hours ago
ਸੁਲਤਾਨਵਿੰਡ, 6 ਜੁਲਾਈ ( ਗੁਰਨਾਮ ਸਿੰਘ ਬੁੱਟਰ)- ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ 'ਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ...
ਜਲੰਧਰ 'ਚ 12 ਹੋਰ ਆਏ ਕੋਰੋਨਾ ਪਾਜ਼ੀਟਿਵ
. . .  about 5 hours ago
ਜਲੰਧਰ, 6 ਜੁਲਾਈ (ਐੱਮ. ਐੱਸ. ਲੋਹੀਆ)- ਜਲੰਧਰ 'ਚ ਅੱਜ ਦੁਪਹਿਰ ਇੱਕ ਪਰਿਵਾਰ ਦੇ 3 ਮੈਂਬਰਾਂ ਸਮੇਤ 5 ਕੋਰੋਨਾ ਪਾਜ਼ੀਟਿਵ ਮਿਲਣ ਤੋਂ ਬਾਅਦ ਸ਼ਾਮ ਨੂੰ 12 ਹੋਰ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 23 ਹਾੜ ਸੰਮਤ 552
ਿਵਚਾਰ ਪ੍ਰਵਾਹ: ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਉਹ ਹੋਰ ਵੱਡੀਆਂ ਹੋ ਜਾਂਦੀਆਂ ਹਨ। -ਲੀਕਰ ਬੂਜੀਏ

ਪਹਿਲਾ ਸਫ਼ਾ

ਚੀਨ ਨਾਲ ਤਣਾਅ ਦਰਮਿਆਨ ਪ੍ਰਧਾਨ ਮੰਤਰੀ ਵਲੋਂ ਰਾਸ਼ਟਰਪਤੀ ਨਾਲ ਮੁਲਾਕਾਤ

ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਹਾਲ ਹੀ 'ਚ ਲੇਹ ਦੌਰੇ ਤੋਂ ਪਰਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸੱਦੇ 'ਤੇ ਰਾਸ਼ਟਰਪਤੀ ਭਵਨ ਪੁੱਜੇ, ਜਿਥੇ ਦੋਵਾਂ ਨੇਤਾਵਾਂ ਨੇ ਰਾਸ਼ਟਰੀ ਤੇ ਕੌਮਾਂਤਰੀ ਮਹੱਤਤਾ ਵਾਲੇ ਮੁੱਦਿਆਂ 'ਤੇ ਚਰਚਾ ਕੀਤੀ | ਇਸ ਮੁਲਾਕਾਤ ਨੂੰ ਗਲਵਾਨ ਘਾਟੀ 'ਚ ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਦੇ ਮੱਦੇਨਜ਼ਰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ | ਇਹ ਬੈਠਕ ਕਰੀਬ ਅੱਧਾ ਘੰਟਾ ਚੱਲੀ | ਇਸ ਸਬੰਧੀ ਰਾਸ਼ਟਰਪਤੀ ਭਵਨ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵਾਂ ਨੇਤਾਵਾਂ ਨੇ ਹੋਰ ਵੀ ਕਈ ਮੁੱਦਿਆਂ 'ਤੇ ਚਰਚਾ ਕੀਤੀ | ਜ਼ਿਕਰਯੋਗ ਹੈ ਕਿ ਇਹ ਬੈਠਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੇਹ, ਜਿਥੇ 15 ਜੂਨ ਨੂੰ ਚੀਨ ਦੇ ਸੈਨਿਕਾਂ ਨਾਲ ਹੋਈ ਝੜਪ 'ਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ, 'ਚ ਕੀਤੇ ਦੌਰੇ ਦੇ ਦੋ ਦਿਨਾਂ ਬਾਅਦ ਹੀ ਕੀਤੀ ਗਈ ਹੈ | ਇਸ ਹਫਤੇ ਦੀ ਸ਼ੁਰੂਆਤ 'ਚ ਕੀਤੇ ਲੇਹ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੀ ਸਰਹੱਦ 'ਤੇ ਤਾਇਨਾਤ ਭਾਰਤੀ ਜਵਾਨਾਂ ਦੀ ਹੌਸਲਾ ਅਫ਼ਜ਼ਾਈ ਲਈ ਉਨ੍ਹਾਂ ਨੂੰ ਸੰਬੋਧਨ ਕੀਤਾ ਸੀ | ਬੈਠਕ ਤੋਂ ਬਾਅਦ ਰਾਸ਼ਟਰਪਤੀ ਭਵਨ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਪਤੀ ਰਾਮਨਾਥ ਕੋਵਿੰਦ ਦੇ ਸੱਦੇ 'ਤੇ ਰਾਸ਼ਟਪਤੀ ਭਵਨ ਪੁੱਜੇ, ਜਿਥੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਰਾਸ਼ਟਰੀ ਤੇ ਕੌਮਾਂਤਰੀ ਮੁੱਦਿਆਂ ਸਬੰਧੀ ਜਾਣਕਾਰੀ ਦਿੱਤੀ | ਹਾਲਾਂਕਿ ਦੋਵਾਂ ਨੇਤਾਵਾਂ 'ਚ ਕੀ ਗੱਲਬਾਤ ਹੋਈ, ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ | ਇਸੇ ਦੌਰਾਨ ਉੱਪ-ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਵੀ ਟਵੀਟ ਕੀਤਾ ਕਿ ਭਾਰਤ ਇਤਿਹਾਸ ਦੇ ਸਭ ਤੋਂ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ ਹੈ | ਅਸੀਂ ਇਕੋ ਸਮੇਂ ਕਈ ਅੰਦਰੂਨੀ ਤੇ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਪਰ ਸਾਨੂੰ ਜੋ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਦਾ ਸਾਹਮਣਾ ਕਰਨ ਲਈ ਦਿ੍ੜ ਨਿਸ਼ਚੇ ਦੀ ਲੋੜ ਹੈ |

ਅਮਰੀਕਾ ਤੇ ਬਰਤਾਨੀਆ ਭੇਜ ਰਹੇ ਹਨ ਏਸ਼ਿਆਈ ਮੁਲਕਾਂ 'ਚ ਫ਼ੌਜਾਂ

- ਮਨਪ੍ਰੀਤ ਸਿੰਘ ਬੱਧਨੀ ਕਲਾਂ -
ਲੰਡਨ, 5 ਜੁਲਾਈ -ਭਾਰਤ ਸਮੇਤ ਏਸ਼ੀਆ ਦੇ ਗੁਆਂਢੀ ਦੇਸ਼ਾਂ ਨਾਲ ਚੀਨ ਦੀ ਵਧਦੀ ਧੱਕੇਸ਼ਾਹੀ ਤੇ ਜੰਗ ਦੇ ਖ਼ਤਰੇ ਕਾਰਨ ਅਮਰੀਕਾ ਜਾਪਾਨ ਤੋਂ ਲੈ ਕੇ ਆਸਟ੍ਰੇਲੀਆ ਤੱਕ ਆਪਣੇ ਹਜ਼ਾਰਾਂ ਸੈਨਿਕਾਂ ਨੂੰ ਏਸ਼ੀਆ ਭਰ 'ਚ ਤਾਇਨਾਤ ਕਰਨ ਜਾ ਰਿਹਾ ਹੈ | ਡੋਨਾਲਡ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ 'ਚ ਸ਼ੀਤ ਯੁੱਧ ਤੋਂ ਬਾਅਦ ਇਹ ਸਭ ਤੋਂ ਮਹੱਤਵਪੂਰਨ ਭੂ-ਸਿਆਸੀ ਚੁਣੌਤੀ ਹੈ | ਇਸ ਤਾਇਨਾਤੀ ਤੋਂ ਬਾਅਦ ਅਮਰੀਕੀ ਸੈਨਾ ਆਪਣੇ ਵਿਸ਼ਵ ਪੱਧਰੀ ਦਬਦਬੇ ਨੂੰ ਮੁੜ ਸਥਾਪਤ ਕਰੇਗੀ | ਬਰਤਾਨੀਆ ਵੀ ਸਵੇਜ਼ ਨਦੀ ਨੇੜੇ ਆਪਣੇ ਹਜ਼ਾਰਾਂ ਕਮਾਂਡੋ ਤਾਇਨਾਤ ਕਰ ਰਿਹਾ ਹੈ | ਅਮਰੀਕਾ ਆਪਣੇ ਜਰਮਨੀ 'ਚ ਤਾਇਨਾਤ ਹਜ਼ਾਰਾਂ ਫ਼ੌਜੀਆਂ ਨੂੰ ਏਸ਼ੀਆ 'ਚ ਤਾਇਨਾਤ ਕਰਨ ਜਾ ਰਿਹਾ ਹੈ | ਇਹ ਫ਼ੌਜੀ ਗੁਆਮ, ਹਵਾਈ, ਅਲਾਸਕਾ, ਜਾਪਾਨ ਤੇ ਆਸਟੇਰਲੀਆ 'ਚ ਫ਼ੌਜੀ ਅੱਡਿਆਂ 'ਤੇ ਤਾਇਨਾਤ ਕੀਤੇ ਜਾਣਗੇ | ਜਾਪਾਨ ਦੀ ਨਿਕੇਈ ਏਸ਼ੀਅਨ ਰਿਵਿਊ ਦੀ ਰਿਪੋਰਟ ਅਨੁਸਾਰ, ਅਮਰੀਕਾ ਦੀ ਤਰਜੀਹ ਬਦਲ ਗਈ ਹੈ | ਸ਼ੀਤ ਯੁੱਧ ਦੌਰਾਨ ਅਮਰੀਕਾ ਦੇ ਮਾਹਿਰਾਂ ਦਾ ਵਿਸ਼ਵਾਸ ਸੀ ਕਿ ਸੋਵੀਅਤ ਯੂਨੀਅਨ ਨੂੰ ਕੰਟਰੋਲ ਕਰਨ ਲਈ ਵੱਡੀ ਗਿਣਤੀ 'ਚ ਸੈਨਿਕਾਂ ਨੂੰ ਯੂਰਪ 'ਚ ਰੱਖਣ ਦੀ ਲੋੜ ਸੀ | ਰਿਪੋਰਟ 'ਚ ਕਿਹਾ ਗਿਆ ਹੈ ਕਿ ਸੰਨ 2000 'ਚ ਅਮਰੀਕਾ ਦਾ ਧਿਆਨ ਮੁੱਖ ਤੌਰ 'ਤੇ ਅੱਤਵਾਦ 'ਤੇ ਕੇਂਦਰਿਤ ਸੀ ਅਤੇ ਉਸ ਨੇ ਇਰਾਕ ਤੇ ਅਫ਼ਗਾਨਿਸਤਾਨ 'ਚ ਅੱਤਵਾਦ ਵਿਰੁੱਧ ਜੰਗ ਛੇੜੀ ਸੀ | ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਨੇ ਪਿਛਲੇ ਮਹੀਨੇ ਇਕ ਲੇਖ 'ਚ ਕਿਹਾ ਕਿ ਚੀਨ ਤੇ ਰੂਸ ਵਰਗੀਆਂ ਦੋ ਮਹਾਂਸ਼ਕਤੀਆਂ ਨਾਲ ਮੁਕਾਬਲਾ ਕਰਨ ਲਈ ਅਮਰੀਕਾ ਦੀ ਫ਼ੌਜ ਨੂੰ ਯਕੀਨੀ ਤੌਰ 'ਤੇ ਪਹਿਲਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਸੈਨਾ ਨੂੰ ਤਾਇਨਾਤ ਕਰਨਾ ਹੋਵੇਗਾ | ਇਸ ਟੀਚੇ ਨੂੰ ਹਾਸਲ ਕਰਨ ਲਈ ਅਮਰੀਕਾ ਜਰਮਨੀ ਤੋਂ ਆਪਣੇ 34500 ਸੈਨਿਕਾਂ ਨੂੰ ਘਟਾ ਕੇ 25000 ਕਰਨ ਜਾ ਰਿਹਾ ਹੈ | ਇਹ 9500 ਅਮਰੀਕੀ ਸੈਨਿਕ ਹਿੰਦ-ਪ੍ਰਸ਼ਾਂਤ ਖੇਤਰ 'ਚ ਤਾਇਨਾਤ ਕੀਤੇ ਜਾਣਗੇ ਜਾਂ ਅਮਰੀਕਾ ਦੇ ਇਕ ਫ਼ੌਜੀ ਅੱਡੇ 'ਤੇ ਭੇਜੇ ਜਾਣਗੇ | ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਮਰੀਕੀ ਸੈਨਾ ਦੇ ਅੰਤਰਰਾਸ਼ਟਰੀ ਆਪਰੇਸ਼ਨਾਂ 'ਚ ਤਿੰਨ ਤਬਦੀਲੀਆਂ ਹੋਈਆਂ ਹਨ | ਸਭ ਤੋਂ ਪਹਿਲੀ ਤਬਦੀਲੀ 'ਚ ਅਮਰੀਕੀ ਫ਼ੌਜ ਨੇ ਯੂਰਪ ਅਤੇ ਪੱਛਮੀ ਏਸ਼ੀਆ ਦੇ ਏਸ਼ੀਆ ਪ੍ਰਸ਼ਾਂਤ ਖੇਤਰ 'ਤੇ ਧਿਆਨ ਕੇਂਦਰਿਤ ਕੀਤਾ ਹੈ | ਦੂਜਾ ਬਦਲਾਅ ਜ਼ਮੀਨੀ ਜੰਗ ਦੀ ਬਜਾਏ ਸਮੁੰਦਰ ਤੇ ਹਵਾ 'ਚ ਜੰਗ 'ਤੇ ਧਿਆਨ ਕੇਂਦਰਿਤ ਕੀਤਾ ਹੈ | ਤੀਜਾ ਟਰੰਪ ਪ੍ਰਸ਼ਾਸਨ ਹੁਣ ਅਮਰੀਕੀ ਫ਼ੌਜ 'ਤੇ ਖ਼ਰਚ ਘੱਟ ਕਰਨਾ ਚਾਹੁੰਦਾ ਹੈ | ਅਮਰੀਕਾ ਤੇਲ ਲਈ ਪੱਛਮੀ ਏਸ਼ੀਆ 'ਚ ਗਿਆ ਸੀ ਪਰ ਹੁਣ ਤੇਲ ਇਥੇ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ | ਸਾਲ 1987 'ਚ 184000 ਅਮਰੀਕੀ ਸੈਨਿਕ ਏਸ਼ੀਆ ਤੇ ਪ੍ਰਸ਼ਾਂਤ ਖੇਤਰ 'ਚ ਸਨ ਪਰ ਸਾਲ 2018 'ਚ ਇਹ ਘਟ ਕੇ 131000 ਹੋ ਗਏ ਸਨ | ਟਰੰਪ ਪ੍ਰਸ਼ਾਸਨ ਹੁਣ ਦੱਖਣੀ ਕੋਰੀਆ ਤੇ ਜਾਪਾਨ ਨਾਲ ਸੈਨਿਕਾਂ ਦੀ ਤਾਇਨਾਤੀ ਦੀ ਗੱਲਬਾਤ ਕਰ ਰਿਹਾ ਹੈ | ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਅਨੁਸਾਰ ਬਰਤਾਨੀਆ ਜੋ ਕਿ ਅਮਰੀਕਾ ਦਾ ਸਭ ਤੋਂ ਨਜ਼ਦੀਕੀ ਸਹਿਯੋਗੀ ਹੈ, ਚੀਨ ਦੀ ਧਮਕੀ ਨਾਲ ਨਜਿੱਠਣ ਲਈ ਆਪਣੇ ਸੈਨਿਕਾਂ ਨੂੰ ਏਸ਼ੀਆ ਭੇਜ ਰਿਹਾ ਹੈ | ਬਿ੍ਟਿਸ਼ ਫ਼ੌਜ ਦਾ ਮੰਨਣਾ ਹੈ ਕਿ ਏਸ਼ੀਆਈ ਸਹਿਯੋਗੀ ਦੇਸ਼ਾਂ ਨਾਲ ਨਜ਼ਦੀਕੀ ਸਬੰਧ ਰੱਖਣ, 'ਆਰਟੀਫੀਸ਼ੀਅਲ ਇੰਟੈਲੀਜੈਂਸ' ਦੀ ਵਰਤੋਂ ਕਰਕੇ ਤੇ ਸਵੇਜ਼ ਨਦੀ ਦੇ ਨੇੜੇ ਹੋਰ ਜਵਾਨਾਂ ਨੂੰ ਤਾਇਨਾਤ ਕਰਕੇ ਚੀਨ ਨੂੰ ਨੱਥ ਪਾਈ ਜਾ ਸਕਦੀ ਹੈ |

ਕੋਰੋਨਾ : ਤੀਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣਿਆ ਭਾਰਤ

ਪੰਜਾਬ ਸਮੇਤ 21 ਰਾਜਾਂ 'ਚ ਸਿਹਤਯਾਬ ਹੋਣ ਦੀ ਦਰ ਕੌਮੀ ਔਸਤ ਤੋਂ ਵੱਧ
ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਕੋਰੋਨਾ ਕੇਸਾਂ ਦੇ ਮਾਮਲੇ 'ਚ ਭਾਰਤ ਐਤਵਾਰ ਨੂੰ ਰੂਸ ਨੂੰ ਪਿੱਛੇ ਛੱਡ ਕੇ ਵਿਸ਼ਵ ਭਰ 'ਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ 'ਚ ਤੀਜੇ ਨੰਬਰ 'ਤੇ ਆ ਗਿਆ | ਹੁਣ ਸਿਰਫ ਅਮਰੀਕਾ ਅਤੇ ਬ੍ਰਾਜ਼ੀਲ 'ਚ ਹੀ ਭਾਰਤ ਨਾਲੋਂ ਜ਼ਿਆਦਾ ਮਾਮਲੇ ਹਨ | ਰੂਸ 'ਚ 6, 81, 251 ਅਤੇ ਬ੍ਰਾਜ਼ੀਲ 'ਚ 15, 78, 376 ਅਤੇ ਅਮਰੀਕਾ 'ਚ ਸਭ ਤੋਂ ਵੱਧ 29,54,999 ਮਾਮਲੇ ਹਨ | ਭਾਰਤ ਵਿਚ ਐਤਵਾਰ ਨੂੰ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 6, 90, 349 ਹੋ ਗਈ | ਇਸ ਦੇ ਨਾਲ ਹੀ ਪੰਜਾਬ, ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ 21 ਰਾਜਾਂ 'ਚ ਕੋਵਿਡ-19 ਤੋਂ ਠੀਕ ਹੋਣ ਦੀ ਦਰ ਕੌਮੀ ਔਸਤ 60.77 ਫ਼ੀਸਦੀ ਦੀ ਤੁਲਨਾ 'ਚ ਜ਼ਿਆਦਾ ਹੈ | ਇਹ ਜਾਣਕਾਰੀ ਐਤਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ | ਭਾਰਤ 'ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਸੰਖਿਆ 6.73 ਲੱਖ ਤੋਂ ਵੱਧ ਤੇ ਮਿ੍ਤਕਾਂ ਦੀ ਸੰਖਿਆ 19 ਹਜ਼ਾਰ ਤੋਂ ਵੱਧ ਹੋ ਗਈ ਹੈ | ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਮਿਲ ਕੇ ਕੋਵਿਡ-19 ਤੋਂ ਨਿਪਟਣ ਲਈ ਕੀਤੇ ਗਏ ਸਮੂਹਿਕ ਯਤਨਾਂ ਕਾਰਨ ਅਜੇ ਤੱਕ 409082 ਮਰੀਜ਼ ਜਾਨਲੇਵਾ ਵਾਇਰਸ ਤੋਂ ਠੀਕ ਹੋ ਚੁੱਕੇ ਹਨ | ਮੰਤਰਾਲੇ ਵਲੋਂ ਸਵੇਰੇ ਜਾਰੀ ਕੀਤੇ ਅੰਕੜੇ ਮੁਤਾਬਕ ਵਰਤਮਾਨ 'ਚ ਦੇਸ਼ 'ਚ ਕੋਰੋਨਾ ਵਾਇਰਸ ਤੋਂ ਪੀੜਤ 244814 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਤੇ ਠੀਕ ਹੋ ਚੁੱਕੇ ਲੋਕਾਂ ਦੀ ਸੰਖਿਆ ਇਲਾਜ ਕਰਵਾ ਰਹੇ ਲੋਕਾਂ ਤੋਂ 164268 ਵੱਧ ਹੈ | ਪਿਛਲੇ 24 ਘੰਟਿਆਂ ਦੌਰਾਨ 14856 ਮਰੀਜ਼ ਠੀਕ ਹੋ ਚੁੱਕੇ ਹਨ | ਮੰਤਰਾਲੇ ਨੇ ਦੱਸਿਆ ਕਿ ਇਸ ਦੇ ਨਾਲ ਹੀ ਦੇਸ਼ 'ਚ ਕੋਵਿਡ-19 ਮਰੀਜ਼ਾਂ ਦੇ ਠੀਕ ਹੋਣ ਦੀ ਦਰ 60.77 ਫ਼ੀਸਦੀ ਹੈ, ਜਦੋਂਕਿ 21 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਕੌਮੀ ਔਸਤ ਤੋਂ ਜ਼ਿਆਦਾ ਹੈ | ਇਨ੍ਹਾਂ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਚੰਡੀਗੜ੍ਹ (85.9 ਫ਼ੀਸਦੀ), ਲੱਦਾਖ (82.2 ਫ਼ੀਸਦੀ), ਉੱਤਰਾਖੰਡ (80.9 ਫ਼ੀਸਦੀ), ਛੱਤੀਸਗੜ੍ਹ (80.6 ਫ਼ੀਸਦੀ), ਰਾਜਸਥਾਨ (80 ਫ਼ੀਸਦੀ), ਮਿਜ਼ੋਰਮ (79.3 ਫ਼ੀਸਦੀ), ਤਿ੍ਪੁਰਾ (77.7 ਫ਼ੀਸਦੀ), ਮੱਧ ਪ੍ਰਦੇਸ਼ (76.9 ਫ਼ੀਸਦੀ), ਝਾਰਖੰਡ (74.3 ਫ਼ੀਸਦੀ), ਬਿਹਾਰ (74.2 ਫ਼ੀਸਦੀ), ਹਰਿਆਣਾ (74.1 ਫ਼ੀਸਦੀ), ਗੁਜਰਾਤ (71.9 ਫ਼ੀਸਦੀ), ਪੰਜਾਬ (70.5 ਫ਼ੀਸਦੀ), ਦਿੱਲੀ (70.2 ਫ਼ੀਸਦੀ), ਮੇਘਾਲਿਆ (69.4 ਫ਼ੀਸਦੀ), ਓਡੀਸ਼ਾ (69.0 ਫ਼ੀਸਦੀ), ਉੱਤਰ ਪ੍ਰਦੇਸ਼ (68.4 ਫ਼ੀਸਦੀ), ਹਿਮਾਚਲ ਪ੍ਰਦੇਸ਼ (67.3 ਫ਼ੀਸਦੀ), ਪੱਛਮੀ ਬੰਗਾਲ (66.7 ਫ਼ੀਸਦੀ), ਅਸਾਮ (62.4 ਫ਼ੀਸਦੀ) ਤੇ ਜੰਮੂ ਕਸ਼ਮੀਰ (62.4 ਫ਼ੀਸਦੀ) ਸ਼ਾਮਿਲ ਹਨ | ਦੇਸ਼ ਭਰ 'ਚ ਅੱਜ ਇਕੋ ਦਿਨ 613 ਮੌਤਾਂ ਹੋਈਆਂ |
ਦੇਸ਼ 'ਚ 7 ਲੱਖ ਦੇ ਕਰੀਬ ਪੁੱਜੇ ਮਾਮਲੇ
ਦੇਸ਼ ਭਰ 'ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਅਤੇ ਕੁੱਲ ਮਾਮਲੇ ਸੱਤ ਲੱਖ ਦੇ ਕਰੀਬ ਪੁੱਜ ਗਏ ਹਨ, ਜੋ ਮੌਜੂਦਾ ਸਮੇ 6,90,349 ਹਨ | ਬੀਤੇ 24 ਘੰਟਿਆਂ ਦੌਰਾਨ 23205 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 415 ਮਰੀਜ਼ਾਂ ਦੀ ਮੌਤ ਹੋਈ ਹੈ | ਕੁੱਲ ਮੌਤਾਂ ਦਾ ਅੰਕੜਾ 19683 ਤੱਕ ਪੁੱਜ ਗਿਆ ਹੈ | ਹੁਣ ਤੱਕ 4,22,586 ਮਰੀਜ਼ ਸਿਹਤਯਾਬ ਵੀ ਹੋਏ ਹਨ |

ਕਾਨਪੁਰ ਮੁਕਾਬਲਾ-ਵਿਕਾਸ ਦੁਬੇ ਦਾ ਮੁੱਖ ਸਹਿਯੋਗੀ ਗਿ੍ਫ਼ਤਾਰ

ਐਸ.ਡੀ.ਓ. ਤੇ ਇਕ ਹੋਰ ਬਿਜਲੀ ਮੁਲਾਜ਼ਮ ਹਿਰਾਸਤ 'ਚ
ਲਖਨਊ/ ਕਾਨਪੁਰ, 5 ਜੁਲਾਈ (ਏਜੰਸੀ)-ਖਤਰਨਾਕ ਅਪਰਾਧੀ ਵਿਕਾਸ ਦੁਬੇ ਦੇ ਮੁੱਖ ਸਹਿਯੋਗੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਦੁਬੇ ਨੂੰ ਗਿ੍ਫ਼ਤਾਰ ਕਰਨ ਲਈ ਉਸ ਦੇ ਸਿਰ 'ਤੇ ਇਨਾਮ ਰਾਸ਼ੀ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਹੈ | ਕਾਨਪੁਰ ਦੇ ਆਈ.ਜੀ. ਮੋਹਿਤ ਅਗਰਵਾਲ ਨੇ ਦੱਸਿਆ ਕਿ ਇਕ ਮੁਕਾਬਲੇ ਦੌਰਾਨ ਵਿਕਾਸ ਦੁਬੇ ਦੇ ਮੁੱਖ ਸਹਿਯੋਗੀ ਦਿਆਸ਼ੰਕਰ ਅਗਨੀਹੋਤਰੀ ਉਰਫ਼ ਕਾਲੂ ਨੂੰ ਗਿ੍ਫ਼ਤਾਰ ਕੀਤਾ ਗਿਆ | ਅਗਨੀਹੋਤਰੀ ਨੂੰ ਫੜਨ ਲਈ 25 ਹਜ਼ਾਰ ਦਾ ਇਨਾਮ ਰੱਖਿਆ ਸੀ ਤੇ ਉਹ ਪੁਲਿਸ ਮੁਲਾਜ਼ਮਾਂ 'ਤੇ ਕੀਤੀ ਗੋਲੀਬਾਰੀ ਦੀ ਘਟਨਾ 'ਚ ਸ਼ਾਮਿਲ ਸੀ | ਕਾਨਪੁਰ ਦੇ ਕਲਿਆਣਪੁਰ ਇਲਾਕੇ 'ਚ ਕਰੀਬ ਸਵੇਰੇ 4.30 ਵਜੇ ਹੋਏ ਮੁਕਾਬਲੇ 'ਚ ਅਗਨੀਹੋਤਰੀ ਦੀ ਲੱਤ 'ਤੇ ਗੋਲੀ ਲੱਗ ਗਈ | ਉਸ ਨੂੰ ਲਾਲਾ ਲਾਜਪਤ ਰਾਏ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਤੇ ਉਸ ਦੇ ਕਬਜ਼ੇ 'ਚੋਂ ਇਕ ਦੇਸੀ ਪਿਸਤੌਲ ਤੇ ਦੋ ਰੌਾਦ ਬਰਾਮਦ ਕੀਤੇ ਗਏ ਹਨ | ਅਗਨੀਹੋਤਰੀ ਨੇ ਖੁਲਾਸਾ ਕੀਤਾ ਕਿ ਪੁਲਿਸ ਵਿਭਾਗ ਤੋਂ ਕਿਸੇ ਨੇ ਦੁਬੇ ਨੂੰ ਸੂਚਨਾ ਦੇ ਦਿੱਤੀ ਸੀ ਕਿ ਉਸ ਦੀ ਜਲਦ ਗਿ੍ਫ਼ਤਾਰੀ ਹੋਣ ਵਾਲੀ ਹੈ ਅਤੇ ਇਸ ਤੋਂ ਬਾਅਦ ਉਸ ਨੇ ਪੁਲਿਸ ਨਾਲ ਆਹਮਣੇ ਸਾਹਮਣੇ ਮੁਕਾਬਲਾ ਕਰਨ ਲਈ ਆਪਣੇ ਆਦਮੀਆਂ ਨੂੰ ਬੁਲਾ ਲਿਆ | ਉਸ ਨੇ ਦੱਸਿਆ ਕਿ ਦੁਬੇ ਦੇ ਘਰ ਬਹੁਤ ਸਾਰੇ ਲੋਕ ਮੌਜੂਦ ਸਨ, ਜਿਨ੍ਹਾਂ ਕੋਲ ਨਾਜਾਇਜ਼ ਹਥਿਆਰ ਸਨ ਤੇ ਇਨ੍ਹਾਂ ਹਥਿਆਰਾਂ ਨਾਲ ਹੀ ਪੁਲਿਸ 'ਤੇ ਗੋਲੀਆਂ ਚਲਾਈਆਂ | ਉਧਰ ਪੁਲਿਸ ਨੇ ਪਾਵਰ ਸਬ ਸਟੇਸ਼ਨ ਦੇ ਐਸ.ਡੀ.ਓ. ਤੇ ਇਕ ਹੋਰ ਬਿਜਲੀ ਕਰਮੀ ਨੂੰ ਵੀ ਹਿਰਾਸਤ 'ਚ ਲਿਆ ਹੈ, ਕਿਉਂਕਿ ਬਿਕਰੂ ਪਿੰਡ 'ਚ ਦੁਬੇ ਦੇ ਘਰ 'ਤੇ ਪੁਲਿਸ ਛਾਪੇ ਸਮੇਂ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਇਸ ਸਟੇਸ਼ਨ ਨੇ ਬਿਜਲੀ ਬੰਦ ਕਰ ਦਿੱਤੀ ਸੀ |

ਚੀਨ ਨੇ ਨਹੀਂ ਦਿੱਤੀ ਸੀ ਕੋਰੋਨਾ ਦੀ ਜਾਣਕਾਰੀ

ਜੇਨੇਵਾ, 5 ਜੁਲਾਈ (ਇੰਟ.)-ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਚੀਨ ਤੇ ਕੋਰੋਨਾ ਦੇ ਮਾਮਲੇ 'ਚ ਆਪਣੇ ਦਾਅਵੇ ਤੋਂ ਪਿੱਛੇ ਹਟ ਗਿਆ ਹੈ | ਕੋਵਿਡ-19 ਸਾਹਮਣੇ ਆਉਣ ਤੋਂ ਬਾਅਦ ਡਬਲਿਊ.ਐਚ.ਓ. ਨੇ ਦੱਸਿਆ ਸੀ ਕਿ ਚੀਨ ਸਰਕਾਰ ਨੇ ਮਹਾਂਮਾਰੀ ਫੈਲਣ ਦੀ ਜਾਣਕਾਰੀ ਸੰਯੁਕਤ ਰਾਸ਼ਟਰ ਨੂੰ ਦਿੱਤੀ ਸੀ, ਪਰ ਹੁਣ ਸਿਹਤ ਸੰਗਠਨ ਨੇ ਆਪਣੇ ਹੀ ਦਾਅਵੇ ਤੋਂ ਪਾਸਾ ਵੱਟ ਲਿਆ ਹੈ | ਅਮਰੀਕੀ ਹਫਤਾਵਰੀ ਮੈਗਜ਼ੀਨ 'ਵਾਸ਼ਿੰਗਟਨ ਐਗਜ਼ਾਮੀਨਰ' ਮੁਤਾਬਿਕ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਆਪਣੀ ਵੈਬਸਾਈਟ ਤੋਂ ਇਹ ਸੂਚਨਾ ਹਟਾ ਲਈ ਹੈ, ਜਿਸ 'ਚ ਚੀਨ ਵਲੋਂ ਵੁਹਾਨ 'ਚ ਮਹਾਂਮਾਰੀ ਦੇ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਸੀ | ਖਬਰ ਮੁਤਾਬਿਕ ਵੈਬਸਾਈਟ 'ਤੇ 'ਟਾਈਮਲਾਈਨ ਆਫ ਡਬਲਿਊ. ਐਚ. ਓ.'ਜ਼ ਰਿਸਪਾਂਸ ਟੂ ਕੋਵਿਡ-19' ਨੂੰ ਚੁੱਪਚਾਪ ਅੱਪਡੇਟ ਕਰ ਦਿੱਤਾ ਗਿਆ ਹੈ ਤੇ ਇਸ ਦੀ ਜਗ੍ਹਾ ਕੋਵਿਡ-19 ਦੇ ਕੌਮਾਂਤਰੀ ਮਾਮਲਿਆਂ ਦੀ ਕਮੇਟੀ ਦੀ ਅੰਦਰੂਨੀ ਰਿਪੋਰਟ ਦਿੱਤੀ ਗਈ ਹੈ, ਜਿਸ 'ਚ ਲਿਖਿਆ ਗਿਆ ਹੈ ਕਿ ਲੋਕਾਂ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਚੀਨ ਨੇ ਕਦੇ ਵੀ ਵੁਹਾਨ 'ਚ ਮਹਾਂਮਾਰੀ ਫੈਲਣ ਦੀ ਜਾਣਕਾਰੀ ਸਿਹਤ ਸੰਗਠਨ ਨੂੰ ਨਹੀਂ ਦਿੱਤੀ | ਇਸੇ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਉਹ ਉਸ ਪ੍ਰੀਖਣ ਨੂੰ ਸਮਾਪਤ ਕਰ ਰਿਹਾ ਹੈ, ਜਿਸ 'ਚ ਕਿਹਾ ਗਿਆ ਸੀ ਕਿ ਮਲੇਰੀਆ ਵਿਰੋਧੀ ਦਵਾਈ 'ਹਾਈਡ੍ਰੋਕਸੀਕਲੋਰੋਕੁਈਨ' ਹਸਪਤਾਲ 'ਚ ਦਾਖਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਲਾਭਦਾਇਕ ਹੈ |

ਓਡੀਸ਼ਾ 'ਚ ਮੁਕਾਬਲੇ ਦੌਰਾਨ 4 ਨਕਸਲੀ ਹਲਾਕ

ਭੁਬਨੇਸ਼ਵਰ, 5 ਜੁਲਾਈ (ਏਜੰਸੀ)-ਓਡੀਸ਼ਾ ਦੇ ਕੰਧਮਾਲ ਜ਼ਿਲ੍ਹੇ 'ਚ ਸੰਘਣੇ ਜੰਗਲ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ 4 ਨਕਸਲੀ ਮਾਰੇ ਗਏ | ਡੀ.ਜੀ.ਪੀ. ਅਭੈ ਨੇ ਦੱਸਿਆ ਕਿ ਕਈ ਨਕਸਲੀ ਜ਼ਖਮੀ ਵੀ ਹੋਏ ਹਨ | ਉਨ੍ਹਾਂ ਦੱਸਿਆ ਕਿ ਇਕ ਖੁਫ਼ੀਆ ਸੂਚਨਾ ਦੇ ਆਧਾਰ 'ਤੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਤੇ ਡਿਸਟਿ੍ਕਟ ਵਲੰਟੀਅਰ ਫੋਰਸ ਦੀ ਸਾਂਝੀ ਟੀਮ ਨੇ ਕੰਧਮਾਲ ਦੇ ਤੁਮੁਡੀਬੰਧਾ 'ਚ ਪੈਂਦੇ ਜੰਗਲ 'ਚ ਤਲਾਸ਼ ਮੁਹਿੰਮ ਚਲਾਈ ਅਤੇ ਜਦੋਂ ਟੀਮ ਨਕਸਲੀਆਂ ਦੇ ਟਿਕਾਣੇ ਨੇੜੇ ਪੁੱਜੀ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ, ਸੁਰੱਖਿਆ ਬਲਾਂ ਵਲੋਂ ਚਲਾਈਆਂ ਗੋਲੀਆਂ ਨਾਲ 4 ਨਕਸਲੀ ਮਾਰੇ ਗਏ | ਡੀ.ਜੀ.ਪੀ. ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਵੱਡੀ ਮਾਤਰਾ 'ਚ ਹਥਿਆਰ ਤੇ ਅਸਲਾ ਬਰਾਮਦ ਕੀਤਾ ਗਿਆ ਹੈ | ਕੰਧਮਾਲ ਦੇ ਐਸ.ਪੀ. ਪ੍ਰਤੀਕ ਸਿੰਘ ਜਿਹੜੇ ਸੀਨੀਅਰ ਅਧਿਕਾਰੀਆਂ ਨਾਲ ਮੁਕਾਬਲੇ ਵਾਲੀ ਥਾਂ 'ਤੇ ਪਹੁੰਚੇ, ਨੇ ਕਿਹਾ ਕਿ ਮਾਰੇ ਗਏ ਨਕਸਲੀਆਂ 'ਚ ਇਕ ਮਹਿਲਾ ਕੇਡਰ ਵੀ ਸ਼ਾਮਿਲ ਸੀ |

ਸਿਹਤਯਾਬ ਹੋਇਆ 106 ਸਾਲਾ ਬਜ਼ੁਰਗ

ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਉਮਰ ਦਾ ਸੈਂਕੜਾ ਲਗਾ ਚੁੱਕਾ ਦਿੱਲੀ ਦਾ ਇਕ ਬਜ਼ੁਰਗ, ਜੋ 1918 'ਚ ਫੈਲੇ ਸਪੈਨਿਸ਼ ਫਲੂ ਸਮੇਂ 4 ਸਾਲ ਦਾ ਸੀ, ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ ਤੇ ਉਮਰ ਦਾ 70ਵਾਂ ਸਾਲ ਹੰਡਾਅ ਰਹੇ ਆਪਣੇ ਪੁੱਤਰ ਤੋਂ ਤੇਜ਼ੀ ਨਾਲ ਠੀਕ ਹੋਇਆ ਹੈ | ਜਾਣਕਾਰੀ ਅਨੁਸਾਰ ਪੁਰਾਣੀ ਦਿੱਲੀ ਦੇ ਵਾਸੀ 106 ਸਾਲਾਂ ਬਜ਼ੁਰਗ ਨੂੰ ਸਿਹਤਯਾਬ ਹੋਣ ਉਪਰੰਤ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਤੋਂ ਛੁੱਟੀ ਦਿੱਤੀ ਗਈ | ਡਾਕਟਰਾਂ ਅਨੁਸਾਰ ਬਜ਼ੁਰਗ ਦੀ ਪਤਨੀ, ਪੁੱਤਰ ਤੇ ਪਰਿਵਾਰ ਦੇ ਹੋਰ ਮੈਂਬਰ, ਜੋ ਕੋਰੋਨਾ ਵਾਇਰਸ ਤੋਂ ਪੀੜਤ ਸਨ, ਵੀ ਸਿਹਤਯਾਬ ਹੋ ਚੁੱਕੇ ਹਨ | ਡਾਕਟਰਾਂ ਨੇ ਦੱਸਿਆ ਕਿ ਉਕਤ ਬਜ਼ੁਰਗ ਨੂੰ ਅਪ੍ਰੈਲ ਦੇ ਮੱਧ 'ਚ ਹਸਪਤਾਲ ਲਿਆਂਦਾ ਗਿਆ ਸੀ ਤੇ ਉਸ ਨੂੰ ਮਈ ਦੀ ਸ਼ੁਰੂਆਤ 'ਚ ਛੁੱਟੀ ਦੇ ਦਿੱਤੀ ਗਈ ਸੀ | ਉਨ੍ਹਾਂ ਨੇ ਦੱਸਿਆ ਕਿ ਬਜ਼ੁਰਗ ਨੇ ਆਪਣੇ ਪੁੱਤਰ, ਜੋ ਉਮਰ ਦੇ 70ਵਿਆਂ 'ਚ ਹੈ ਤੋਂ ਜਲਦੀ ਕੋਰੋਨਾ ਨੂੰ ਮਾਤ ਦਿੱਤੀ |

ਸੂਬੇ 'ਚ 3 ਹੋਰ ਮੌਤਾਂ-232 ਮਾਮਲੇ

ਚੰਡੀਗੜ੍ਹ, 5 ਜੁਲਾਈ (ਬਿਊਰੋ ਚੀਫ)-ਸੂਬੇ 'ਚ ਕੋਰੋਨਾ ਨਾਲ ਤਿੰਨ ਹੋਰ ਮੌਤਾਂ ਹੋਣ ਦੀ ਖ਼ਬਰ ਹੈ ਅਤੇ ਦੇਰ ਸ਼ਾਮ ਤੱਕ ਵੱਖ-ਵੱਖ ਥਾਵਾਂ ਤੋਂ 232 ਨਵੇਂ ਮਾਮਲੇ ਸਾਹਮਣੇ ਆਏ ਹਨ | ਤਿੰਨ ਮੌਤਾਂ 'ਚੋਂ ਇਕ ਜ਼ਿਲ੍ਹਾ ਲੁਧਿਆਣਾ, ਇਕ ਤਰਨ ਤਾਰਨ ਤੇ ਇਕ ਸ੍ਰੀ ਮੁਕਤਸਰ ਸਾਹਿਬ ਨਾਲ ...

ਪੂਰੀ ਖ਼ਬਰ »

ਚੀਨ ਨੂੰ ਕੋਰੋਨਾ ਵਾਇਰਸ ਫੈਲਾਉਣ ਦੀ ਜ਼ਿੰਮੇਵਾਰੀ ਲੈਣੀ ਹੀ ਪਵੇਗੀ-ਟਰੰਪ

ਅਮਰੀਕਾ ਦੇ ਆਜ਼ਾਦੀ ਦਿਹਾੜੇ 'ਤੇ ਮੋਦੀ ਵਲੋਂ ਦਿੱਤੀ ਵਧਾਈ ਦਾ ਕੀਤਾ ਧੰਨਵਾਦ ਵਾਸ਼ਿੰਗਟਨ, 5 ਜੁਲਾਈ (ਪੀ. ਟੀ. ਆਈ.)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਕਿਹਾ ਹੈ ਕਿ ਕੋਰੋਨਾ ਵਾਇਰਸ ਨੂੰ ਦੁਨੀਆ ਭਰ 'ਚ ਫੈਲਾਉਣ ਲਈ ਚੀਨ ਨੂੰ ਜ਼ਿੰਮੇਵਾਰ ...

ਪੂਰੀ ਖ਼ਬਰ »

ਸਿੱਖ ਕਤਲੇਆਮ ਦੇ ਦੋਸ਼ੀ ਮਹਿੰਦਰ ਯਾਦਵ ਦੀ ਕੋਰੋਨਾ ਕਾਰਨ ਮੌਤ

ਨਵੀਂ ਦਿੱਲੀ, 5 ਜੁਲਾਈ (ਏਜੰਸੀ)-1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ 'ਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਸਾਬਕਾ ਵਿਧਾਇਕ ਦੀ ਇਥੇ ਹਸਪਤਾਲ 'ਚ ਕੋਰੋਨਾ ਕਾਰਨ ਮੌਤ ਹੋ ਗਈ | ਇਹ ਮੰਡੋਲੀ ਜੇਲ੍ਹ ਦਾ ਦੂਸਰਾ ਕੈਦੀ ਹੈ, ਜਿਸ ਦੀ ਕੋਰੋਨਾ ਨਾਲ ਮੌਤ ਹੋਈ | ਮਹਿੰਦਰ ਯਾਦਵ (70) ...

ਪੂਰੀ ਖ਼ਬਰ »

ਕੇਂਦਰ ਵਲੋਂ ਸਿੱਖਸ ਫਾਰ ਜਸਟਿਸ ਨਾਲ ਸਬੰਧਿਤ 40 ਵੈੱਬਸਾਈਟਾਂ ਬੰਦ

ਨਵੀਂ ਦਿੱਲੀ, 5 ਜੁਲਾਈ (ਏਜੰਸੀ)- ਕੇਂਦਰ ਸਰਕਾਰ ਨੇ ਵੱਖਵਾਦੀ ਗਤੀਵਿਧੀਆਂ ਦੇ ਚਲਦਿਆਂ ਜਲਾਵਤਨੀ ਹੰਢਾ ਰਹੇ ਸੰਗਠਨ ਸਿੱਖਸ ਫਾਰ ਜਸਟਿਸ (ਐਸ.ਐਫ.ਜੇ.) ਨਾਲ ਸਬੰਧਿਤ 40 ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲੇ ਨੇ ...

ਪੂਰੀ ਖ਼ਬਰ »

ਪੰਜਾਬ ਦੀਆਂ ਸਰਕਾਰੀ ਨੌਕਰੀਆਂ 'ਤੇ ਬਾਹਰੀ ਰਾਜਾਂ ਦੇ ਨੌਜਵਾਨਾਂ ਦਾ ਹੋਣ ਲੱਗਾ ਕਬਜ਼ਾ

• ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਜੂਨੀਅਰ ਇੰਜੀਨੀਅਰਾਂ ਦੀ ਕੀਤੀ ਜਾ ਰਹੀ ਭਰਤੀ 'ਚ ਹੋਰਨਾਂ ਸੂਬਿਆਂ ਦੇ ਸੈਂਕੜੇ ਨੌਜਵਾਨਾਂ ਨੇ ਮੈਰਿਟ ਸੂਚੀ 'ਚ ਪੰਜਾਬੀਆਂ ਨੂੰ ਪਛਾੜਿਆ • ਸੂਬੇ ਦੇ 55 ਲੱਖ ਪਰਿਵਾਰਾਂ ਦੇ 30 ਲੱਖ ਨੌਜਵਾਨ ਬੇਰੁਜ਼ਗਾਰੀ ਦੇ ਆਲਮ ...

ਪੂਰੀ ਖ਼ਬਰ »

ਏਅਰ ਇੰਡੀਆ ਦੀਆਂ ਅਮਰੀਕਾ ਲਈ ਵਿਸ਼ੇਸ਼ 36 ਉਡਾਣਾਂ 11 ਤੋਂ

ਲੁਧਿਆਣਾ, 5 ਜੁਲਾਈ (ਪੁਨੀਤ ਬਾਵਾ)-ਭਾਰਤ ਸਰਕਾਰ ਵਲੋਂ 'ਵੰਦੇ ਭਾਰਤ ਮਿਸ਼ਨ' ਤਹਿਤ ਭਾਰਤ ਤੋਂ ਅਮਰੀਕਾ ਲਈ 11 ਤੋਂ 19 ਜੁਲਾਈ ਤੱਕ 36 ਉਡਾਣਾਂ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਨਾਲ ਭਾਰਤ ਵਿਚ ਫ਼ਸੇ ਅਮਰੀਕੀਆਂ ਨੂੰ ਵਾਪਸ ਭੇਜਿਆ ਜਾ ਸਕੇਗਾ | ਕੇਂਦਰੀ ਸ਼ਹਿਰੀ ...

ਪੂਰੀ ਖ਼ਬਰ »

ਕੋਵਿਡ-19 ਵੈਕਸੀਨ 2021 ਤੋਂ ਪਹਿਲਾਂ ਆਉਣ ਦੀ ਸੰਭਾਵਨਾ ਨਹੀਂ-ਵਿਗਿਆਨ ਮੰਤਰਾਲਾ

ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈ.ਸੀ.ਐਮ.ਆਰ.) ਦੇ ਕੋਵਿਡ-19 ਵੈਕਸੀਨ ਨੂੰ 15 ਅਗਸਤ ਤੱਕ ਜਾਰੀ ਕੀਤੇ ਜਾਣ ਦੇ ਦਾਅਵੇ ਦੇ ਵਿਚਕਾਰ ਵਿਗਿਆਨ ਮੰਤਰਾਲੇ ਨੇ ਕਿਹਾ ਕਿ ਕੋਈ ਵੀ ਵੈਕਸੀਨ 2021 ਤੋਂ ਪਹਿਲਾਂ ਉਪਲਬਧ ਹੋਣ ਦੀ ਸੰਭਾਵਨਾ ਨਹੀਂ ਹੈ | ...

ਪੂਰੀ ਖ਼ਬਰ »

ਘਾਤਕ ਕਮਾਂਡੋ ਨਾਂਅ ਸੁਣ ਕੇ ਹੀ ਕੰਬ ਜਾਂਦਾ ਹੈ ਦੁਸ਼ਮਣ

ਲੱਦਾਖ 'ਚ ਚੀਨ ਨਾਲ ਚੱਲ ਰਹੇ ਰੇੜਕੇ ਦੌਰਾਨ ਜਿੱਥੇ ਚੀਨ ਨੇ ਆਪਣੀ ਫ਼ੌਜ ਨੂੰ 'ਮਾਰਸ਼ਲ ਆਰਟ' ਸਿਖਾਉਣ ਲਈ ਮਾਹਿਰਾਂ ਦੀ ਟੀਮ ਭੇਜੀ ਹੈ, ਉਥੇ ਹੀ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਭਾਰਤੀ ਫ਼ੌਜ ਨੇ ਵੀ ਗਲਵਾਨ ਘਾਟੀ ਤੇ ਹੋਰ ਇਲਾਕਿਆਂ 'ਚ ਆਪਣੀ ਚੋਟੀ ਦੀ ਪਲਟੂਨ 'ਘਾਤਕ' ...

ਪੂਰੀ ਖ਼ਬਰ »

ਰਾਜਨਾਥ, ਸ਼ਾਹ ਤੇ ਕੇਜਰੀਵਾਲ ਵਲੋਂ ਨਵੇਂ ਬਣਾਏ ਕੋਵਿਡ-19 ਹਸਪਤਾਲ ਦਾ ਦੌਰਾ

ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 1000 ਬੈੱਡਾਂ ਵਾਲੇ ਨਵੇਂ ਬਣੇ ਆਰਜ਼ੀ ਹਸਪਤਾਲ ਦਾ ਦੌਰਾ ਕੀਤਾ | ਇਹ ਹਸਪਤਾਲ ਰੱਖਿਆ ਮੰਤਰਾਲੇ ਨਾਲ ਸਬੰਧਿਤ ਜ਼ਮੀਨ 'ਤੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ...

ਪੂਰੀ ਖ਼ਬਰ »

ਦਿੱਲੀ 'ਚ ਦੁਨੀਆ ਦਾ ਸਭ ਤੋਂ ਵੱਡਾ 10 ਹਜ਼ਾਰ ਬੈੱਡਾਂ ਵਾਲਾ ਕੋਵਿਡ ਕੇਅਰ ਸੈਂਟਰ ਸ਼ੁਰੂ

ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਇੱਥੇ ਰਾਧਾ ਸੁਆਮੀ ਸਤਸੰਗ ਬਿਆਸ ਵਿਖੇ 10,000 ਬੈੱਡਾਂ ਵਾਲੇ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ ਦਾ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਉਦਘਾਟਨ ਕੀਤਾ | ਇਹ ਸੈਂਟਰ ਦੁਨੀਆ ਦੇ ਸਹੂਲਤਮਈ ਸੈਂਟਰਾਂ 'ਚ ਸਭ ਤੋਂ ਵੱਡਾ ਹੈ | ਬੈਜਲ ਨੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX