ਤਾਜਾ ਖ਼ਬਰਾਂ


ਬਾਘਾ ਪੁਰਾਣਾ ਦੇ ਉੱਚ ਪੁਲਿਸ ਅਧਿਕਾਰੀਆ ਤੱਕ ਪੁੱਜਾ ਕੋਰੋਨਾ ਦਾ ਕਹਿਰ
. . .  about 1 hour ago
ਬਾਘਾ ਪੁਰਾਣਾ 13 ਜੁਲਾਈ (ਬਲਰਾਜ ਸਿੰਗਲਾ)ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਲਪੇਟ ਵਿੱਚ ਹੁਣ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਆਉਣ ਲੱਗ ਪਏ ਹਨ।ਇਸੇ ਤਰ੍ਹਾਂ ਸਥਾਨਕ ਡੀ.ਐੱਸ.ਪੀ ਅਤੇ ਇੱਕ ਏ.ਐੱਸ.ਆਈ ਦੀ ਕੋਰੋਨਾ ਪਾਜਿਟਿਵ ਰਿਪੋਰਟ ਆਉਣ ਨਾਲ ਬਾਘਾ ਪੁਰਾਣਾ ਸ਼ਹਿਰ ਦੇ ਲੋਕਾਂ ਅੰਦਰ...
ਖਮਾਣੋਂ (ਫ਼ਤਿਹਗੜ੍ਹ ਸਾਹਿਬ) ਚ 4 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  about 1 hour ago
ਖਮਾਣੋਂ, 13 ਜੁਲਾਈ ( ਮਨਮੋਹਨ ਸਿੰਘ ਕਲੇਰ) - ਪਿਛਲੇ ਦਿਨੀਂ ਪਿੰਡ ਭਾਂਬਰੀ ਦੀ ਇਕ ਮਹਿਲਾ ਦੀ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ 'ਚ ਕਰੋਨਾ ਕਾਰਨ ਹੋਈ ਮੌਤ ਹੋਣ ਉਪਰੰਤ ਉਸ ਦੇ ਨੇੜਲੇ ਸੰਪਰਕ ਦੇ 4 ਹੋਰ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਹਨ ।ਇਸ ਸਬੰਧੀ ਡਾ. ਨਰੇਸ਼ ਚੌਹਾਨ...
ਲਖਨਊ ਦੀ ਦਿਵਿਆਂਸ਼ੀ ਨੇ 12ਵੀਂ (ਸੀ.ਬੀ.ਐੱਸ.ਈ) 'ਚੋਂ ਕੀਤੇ 100 ਫ਼ੀਸਦੀ ਅੰਕ ਹਾਸਲ
. . .  about 1 hour ago
ਲਖਨਊ, 13 ਜੁਲਾਈ - ਸੀ.ਬੀ.ਐੱਸ.ਈ ਵੱਲੋਂ ਅੱਜ ਐਲਾਨੇ ਗਏ ਨਤੀਜਿਆਂ 'ਚ ਲਖਨਊ ਦੀ ਦਿਵਿਆਂਸ਼ੀ ਨੇ 100 ਫ਼ੀਸਦੀ ਅੰਕ ਹਾਸਲ ਕੀਤੇ ਹਨ। ਇਸ ਮੌਕੇ ਦਿਵਿਆਂਸ਼ੀ ਨੇ ਕਿਹਾ ਕਿ ਉਹ ਭਵਿੱਖ ਵਿਚ ਇਤਿਹਾਸ 'ਤੇ ਖੋਜ ਕਰਨ ਚਾਹੁੰਦੀ ਹੈ ਤੇ ਆਪਣੇ ਦੇਸ਼ ਦੇ ਇਤਿਹਾਸ ਬਾਰੇ ਹੋਰ...
ਨਾਭਾ (ਪਟਿਆਲਾ) 'ਚ ਆਏ ਕੋਰੋਨਾ ਦੇ 8 ਹੋਰ ਨਵੇਂ ਮਰੀਜ਼
. . .  about 1 hour ago
ਨਾਭਾ, 13 ਜੁਲਾਈ (ਅਮਨਦੀਪ ਸਿੰਘ ਲਵਲੀ) - ਨਾਭਾ ਵਿੱਚ ਕੋਰੋਨਾ ਦੇ ਹੋਰ 8 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮੋਤੀ ਬਾਗ ਦੇ 68 ਸਾਲ, 18 ਸਾਲ ਅਤੇ 34 ਸਾਲਾਂ ਔਰਤ ਸਮੇਤ ਕਮਲਾ ਕਾਲੋਨੀ ਦੇ 6 ਸਾਲ, 1 ਸਾਲ...
ਕਪੂਰਥਲਾ 'ਚ ਕੋਰੋਨਾ ਪਾਜ਼ੀਟਿਵ ਦੇ 4 ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਕਪੂਰਥਲਾ, 13 ਜੁਲਾਈ (ਅਮਰਜੀਤ ਸਿੰਘ ਸਡਾਨਾ) - ਜ਼ਿਲ੍ਹਾ ਕਪੂਰਥਲਾ ਵਿਚ ਦੇਰ ਸ਼ਾਮ ਆਏ ਕੋਰੋਨਾ ਸੈਂਪਲਾਂ ਦੇ ਨਤੀਜਿਆਂ ਤਹਿਤ 4 ਵਿਅਕਤੀ ਹੋਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ਵਿਚੋਂ ਇਕ ਭੁਲੱਥ, ਇਕ ਫਗਵਾੜਾ, ਇਕ ਸੁਲਤਾਨਪੁਰ ਲੋਧੀ ਤੇ ਇਕ ਕਪੂਰਥਲਾ ਸ਼ਹਿਰ...
ਪੀ.ਟੀ.ਯੂ. ਦੇ ਉਪ ਕੁਲਪਤੀ ਵਲੋਂ ਯੂਨੀਵਰਸਿਟੀ ਦੇ ਦਰਜਨ ਤੋਂ ਵੱਧ ਉੱਚ ਅਧਿਕਾਰੀਆਂ ਦੇ ਤਬਾਦਲੇ
. . .  about 2 hours ago
ਕਪੂਰਥਲਾ, 13 ਜੁਲਾਈ (ਅਮਰਜੀਤ ਕੋਮਲ) - ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਡਾ: ਅਜੇ ਕੁਮਾਰ ਸ਼ਰਮਾ ਨੇ ਯੂਨੀਵਰਸਿਟੀ ਦੇ ਕੰਮ ਨੂੰ ਹੋਰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਯੂਨੀਵਰਸਿਟੀ ਦੇ ਦਰਜਨ ਤੋਂ ਵੱਧ ਉੱਚ...
ਨਵਾਂਸ਼ਹਿਰ 'ਚ 3 ਔਰਤਾਂ ਸਮੇਤ 8 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ
. . .  about 2 hours ago
ਨਵਾਂਸ਼ਹਿਰ,13 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਅੱਜ ਸਵੇਰੇ ਜ਼ਿਲ੍ਹੇ ਦੇ 11 ਕੋਰੋਨਾ ਪਾਜ਼ੀਟਿਵ ਆਏ ਮਰੀਜ਼ਾਂ ਤੋਂ ਬਾਅਦ ਹੁਣ 3 ਔਰਤਾਂ ਸਮੇਤ 8 ਕੋਰੋਨਾ ਵਾਇਰਸ ਸਬੰਧੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇੱਥੋਂ ਦੇ 64 ਸਾਲਾ ਵਿਅਕਤੀ ਤੇ ਇੱਥੇ ਦੀ 62 ਸਾਲਾ ਇਕ ਔਰਤ, ਰਾਹੋਂ ਦੇ 40 ਸਾਲਾ ਤੇ ਇਕ...
ਚੰਡੀਗੜ੍ਹ 'ਚ ਕੋਰੋਨਾ ਦੇ 29 ਨਵੇਂ ਕੇਸ ਪਾਜ਼ੀਟਿਵ
. . .  about 3 hours ago
ਚੰਡੀਗੜ੍ਹ, 13 ਜੁਲਾਈ (ਮਨਜੋਤ) - ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 29 ਨਵੇਂ ਮਾਮਲੇ ਪਾਜ਼ੀਟਿਵ ਪਾਏ ਗਏ ਹਨ। ਇਸ ਨਾਲ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 588 ਹੋ ਗਈ ਹੈ, ਜਦਕਿ 157 ਐਕਟਿਵ ਕੇਸ...
ਮੋਗਾ ਪੁਲਿਸ ਦੇ ਡੀ.ਐਸ.ਪੀ. ਦੀ ਪਤਨੀ ਤੇ ਪੁੱਤਰ ਨੂੰ ਹੋਇਆ ਕੋਰੋਨਾ
. . .  about 3 hours ago
ਮਹਿਲ ਕਲਾਂ, 13 ਜੁਲਾਈ (ਅਵਤਾਰ ਸਿੰਘ ਅਣਖੀ) - ਕੁੱਝ ਦਿਨ ਪਹਿਲਾਂ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਪਿੰਡ ਮੂੰਮ (ਬਰਨਾਲਾ) ਦੇ ਇਕ ਵਿਅਕਤੀ ਦੇ ਸੰਪਰਕ 'ਚ ਆਏ ਵਿਅਕਤੀਆਂ ਦੀ ਸਿਹਤ ਵਿਭਾਗ ਵਲੋਂ ਸ਼ਨਾਖ਼ਤ ਕਰ ਕੇ ਕੋਵਿਡ-19 ਜਾਂਚ ਕੀਤੀ ਹੈ। ਕੋਰੋਨਾ ਰੈਪਿਡ...
ਅਕਾਲੀ ਦਲ ਟਕਸਾਲੀ ਨੂੰ ਝਟਕਾ, ਫ਼ਾਜ਼ਿਲਕਾ ਜ਼ਿਲੇ੍ਹ ਦੇ ਸੀਨੀਅਰ ਆਗੂਆਂ ਨੇ ਪਾਰਟੀ ਨੂੰ ਕਿਹਾ ਅਲਵਿਦਾ
. . .  about 4 hours ago
ਮੰਡੀ ਅਰਨੀਵਾਲਾ, 13 ਜੁਲਾਈ (ਨਿਸ਼ਾਨ ਸਿੰਘ ਸੰਧੂ) - ਕੱੁਝ ਸਮਾਂ ਪਹਿਲਾ ਹੀ ਹੋਂਦ ਵਿਚ ਆਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਫ਼ਾਜ਼ਿਲਕਾ ਜ਼ਿਲੇ੍ਹ ਵਿਚ ਉਸ ਵੇਲੇ ਵੱਡਾ ਝਟਕਾ ਲੱਗਾ, ਜਦ ਪਾਰਟੀ ਨਾਲ ਜੁੜੇ ਦਰਜਨ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਕਹਿ...
ਮਮਦੋਟ ਨਾਲ ਸਬੰਧਿਤ ਦੋ ਹੋਰ ਫ਼ੌਜੀ ਆਏ ਕੋਰੋਨਾ ਪਾਜ਼ੀਟਿਵ
. . .  about 4 hours ago
ਮਮਦੋਟ, 13 ਜੁਲਾਈ (ਸੁਖਦੇਵ ਸਿੰਘ ਸੰਗਮ) - ਪੂਰੇ ਦੇਸ਼ ਵਾਂਗ ਕਸਬਾ ਮਮਦੋਟ ਵਿਚ ਵੀ ਕਰੋਨਾ ਵਾਇਰਸ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਸਿਵਲ ਹਸਪਤਾਲ ਮਮਦੋਟ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੋਨਾ ਟੈਸਟ ਲਈ ਭੇਜੇ ਗਏ ਸੈਂਪਲਾਂ ਦੀਆਂ ਅੱਜ ਆਈਆਂ ਰਿਪੋਰਟਾਂ ਵਿਚੋਂ ਮਮਦੋਟ...
ਬਲਾਕ ਸ਼ਾਹਕੋਟ ਦੇ ਪਿੰਡ ਨਰੰਗਪੁਰ ਦੇ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 4 hours ago
ਸ਼ਾਹਕੋਟ, 13 ਜੁਲਾਈ (ਆਜ਼ਾਦ ਸਚਦੇਵਾ/ਸੁਖਦੀਪ ਸਿੰਘ) ਸ਼ਾਹਕੋਟ ਬਲਾਕ ਦੇ ਪਿੰਡ ਨਰੰਗਪੁਰ ਦੇ ਇੱਕ ਨੌਜਵਾਨ ਦੀ ਕੋਰੋਨਾ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿµਦਿਆਂ ਡਾ. ਅਮਰਦੀਪ ਸਿੰਘ ਦੁੱਗਲ ਐੱਸ.ਐੱਮ.ਓ. ਸ਼ਾਹਕੋਟ ਨੇ ਦੱਸਿਆ ਕਿ ਬਲਾਕ ਸ਼ਾਹਕੋਟ ਦੇ ਪਿੰਡ ਨਰੰਗਪੁਰ ਨਜ਼ਦੀਕ ਕੁਲਾਰ...
ਲੁਧਿਆਣਾ 'ਚ ਕੋਰੋਨਾ ਦਾ ਜ਼ਬਰਦਸਤ ਧਮਾਕਾ,126 ਨਵੇਂ ਮਾਮਲਿਆਂ ਦੀ ਪੁਸ਼ਟੀ
. . .  about 4 hours ago
ਲੁਧਿਆਣਾ, 13 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਅੱਜ ਕੋਰੋਨਾ ਨਾਲ ਸਬੰਧਿਤ ਜ਼ਬਰਦਸਤ ਧਮਾਕਾ ਹੋਣ ਪਿੱਛੋਂ ਲੁਧਿਆਣਾ ਬੁਰੀ ਤਰ੍ਹਾਂ ਦਹਿਲ ਗਿਆ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ...
ਫ਼ਿਰੋਜ਼ਪੁਰ 'ਚ ਕੋਰੋਨਾ ਦੇ 2 ਹੋਰ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  about 4 hours ago
ਫ਼ਿਰੋਜ਼ਪੁਰ, 13 ਜੁਲਾਈ (ਜਸਵਿੰਦਰ ਸਿੰਘ ਸੰਧੂ ) - ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ 2 ਹੋਰ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਨਾਲ ਅੱਜ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 11 ਹੋ ਗਈ ਹੈ। ਜ਼ਿਲ੍ਹੇ ਅੰਦਰ...
ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਰੱਦ
. . .  about 4 hours ago
ਕੋਟਾਯਾਮ, 13 ਜੁਲਾਈ - ਕੇਰਲ 'ਚ ਨਨ ਨਾਲ ਜਬਰ ਜਨਾਹ ਦੇ ਮਾਮਲੇ 'ਚ ਕੋਟਾਯਾਮ ਵਧੀਕ ਜ਼ਿਲ੍ਹਾ ਅਦਾਲਤ ਵੱਲੋਂ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ। ਅਦਾਲਤ ਵੱਲੋਂ ਫਰੈਂਕੋ ਮੁਲੱਕਲ ਖ਼ਿਲਾਫ਼ ਗੈਰ ਜ਼ਮਾਨਤੀ...
ਅੰਮ੍ਰਿਤਸਰ 'ਚ ਕੋਰੋਨਾ ਦੇ 10 ਨਵੇਂ ਮਾਮਲੇ ਆਏ ਸਾਹਮਣੇ
. . .  about 5 hours ago
ਅੰਮ੍ਰਿਤਸਰ, 13 ਜੁਲਾਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਅੱਜ 10 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 1121 ਹੋ ਗਈ ਹੈ। ਇਨ੍ਹਾਂ 'ਚੋਂ 908 ਡਿਸਚਾਰਜ ਹੋ ਚੁੱਕੇ ਹਨ ਤੇ 55 ਦੀ ਮੌਤ...
ਸੰਗਰੂਰ : 99 ਪ੍ਰਤੀਸ਼ਤ ਅੰਕਾਂ ਨਾਲ ਕ੍ਰਿਸ਼ਨਾਸ਼ੂ ਜਿੰਦਲ ਸਕੂਲ 'ਚੋਂ ਆਇਆ ਅੱਵਲ
. . .  about 5 hours ago
ਸਰਕਾਰ ਦੇ ਦਫ਼ਤਰਾਂ/ਅਦਾਰਿਆਂ ਦੇ ਬੋਰਡ ਗੁਰਮੁਖੀ ਲਿਪੀ ਨਾ ਲਿਖਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ- ਤ੍ਰਿਪਤ ਬਾਜਵਾ
. . .  about 5 hours ago
ਚੰਡੀਗੜ੍ਹ, 13 ਜੁਲਾਈ- ਸੂਬੇ ਦੇ ਉਚੇਰੀ ਸਿੱਖਿਆ ਵਿਭਾਗ ਅਤੇ ਭਾਸ਼ਾਵਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇੱਕ ਵਾਰ ਫਿਰ ਸੰਬੰਧਿਤ ਅਦਾਰਿਆਂ ਅਤੇ ਵਿਭਾਗਾਂ ਨੂੰ ਸਖ਼ਤੀ ਨਾਲ ਕਿਹਾ ਹੈ ਕਿ...
ਹੁਸ਼ਿਆਰਪੁਰ 'ਚ ਕੋਰੋਨਾ ਦੇ ਸੱਤ ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਹੁਸ਼ਿਆਰਪੁਰ, 13 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 7 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 207 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਹੰਡਿਆਇਆ ਵਿਖੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਵਲੋਂ ਪ੍ਰਦਰਸ਼ਨ
. . .  about 5 hours ago
ਹੰਡਿਆਇਆ (ਬਰਨਾਲਾ), 13 ਜੁਲਾਈ (ਗੁਰਜੀਤ ਸਿੰਘ ਖੁੱਡੀ)- ਕਸਬਾ ਹੰਡਿਆਇਆ ਵਿਖੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਨਿਵਾਸ ਦੇ ਸੱਦੇ 'ਤੇ ਜ਼ਿਲ੍ਹਾ ਬਰਨਾਲਾ ਦੇ ਯੂਥ ਕਾਂਗਰਸ ਦੇ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਦੇ ਤਿੰਨ ਹੋਰ ਨਵੇਂ ਮਾਮਲੇ ਆਏ ਸਾਹਮਣੇ
. . .  about 5 hours ago
ਫ਼ਾਜ਼ਿਲਕਾ, 13 ਜੁਲਾਈ (ਪ੍ਰਦੀਪ ਕੁਮਾਰ)- ਕੋਰੋਨਾ ਵਾਇਰਸ ਦੇ ਤਿੰਨ ਹੋਰ ਨਵੇਂ ਮਾਮਲੇ ਫ਼ਾਜ਼ਿਲਕਾ ਜ਼ਿਲ੍ਹੇ 'ਚ ਸਾਹਮਣੇ ਆਏ ਹਨ। ਇਹ ਮਾਮਲੇ ਫ਼ਾਜ਼ਿਲਕਾ ਦੇ ਪਿੰਡ ਖੁਈਖੇੜਾ, ਮੰਡੀ ਅਰਨੀ ਵਾਲਾ...
ਪੰਜਾਬ 'ਚ 22 ਡੀ. ਐੱਸ. ਪੀਜ਼ ਦੇ ਤਬਾਦਲੇ
. . .  about 5 hours ago
ਲੁਧਿਆਣਾ, 13 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਪੰਜਾਬ ਸਰਕਾਰ ਵਲੋਂ ਅੱਜ 22 ਡੀ. ਐੱਸ. ਪੀਜ਼ ਦੇ...
ਜ਼ਿਲ੍ਹਾ ਬਰਨਾਲਾ 'ਚ ਪੁਲਿਸ ਦਾ ਏ. ਐਸ. ਆਈ. ਹੋਇਆ ਕੋਰੋਨਾ ਪਾਜ਼ੀਟਿਵ
. . .  about 6 hours ago
ਮਹਿਲ ਕਲਾਂ, 13 ਜੁਲਾਈ (ਅਵਤਾਰ ਸਿੰਘ ਅਣਖੀ)- ਜ਼ਿਲ੍ਹਾ ਬਰਨਾਲਾ ਦੇ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਤਾਇਨਾਤ ਇੱਕ ਏ. ਐਸ. ਆਈ. ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦਾ...
ਪੰਜਾਬ ਸਰਕਾਰ ਦੀ ਪ੍ਰਵਾਨਗੀ ਲਏ ਬਿਨਾਂ ਸਿੱਖਿਆ ਬੋਰਡ ਨੇ ਘਟਾਇਆ ਸਿਲੇਬਸ, ਵਿਵਾਦ ਹੋਣ 'ਤੇ ਵੈੱਬਸਾਈਟ ਤੋਂ ਹਟਾਇਆ
. . .  about 6 hours ago
ਐੱਸ. ਏ. ਐੱਸ. ਨਗਰ, 13 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੋਰੋਨਾ ਮਹਾਂਮਾਰੀ ਕਾਰਨ 9ਵੀਂ ਤੋਂ 12ਵੀਂ ਸ਼੍ਰੇਣੀ ਲਈ ਸਿਲੇਬਸ ਨੂੰ ਘਟਾ ਕੇ ਸਿੱਖਿਆ ਬੋਰਡ ਦੀ...
ਬੇਅਦਬੀ ਮਾਮਲੇ 'ਚ ਮੈਨੂੰ ਜਾਣ-ਬੁੱਝ ਕੇ ਫਸਾਇਆ ਜਾ ਰਿਹੈ- ਡੇਰਾ ਪ੍ਰੇਮੀ ਹਰਚਰਨ ਸਿੰਘ
. . .  about 6 hours ago
ਚੰਡੀਗੜ੍ਹ, 13 ਜੁਲਾਈ (ਸੁਰਿੰਦਰਪਾਲ ਸਿੰਘ)- ਡੇਰਾ ਪ੍ਰੇਮੀ ਹਰਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੇਅਦਬੀ ਮਾਮਲੇ 'ਚ ਜਾਣ-ਬੁੱਝ ਕੇ ਫਸਾਇਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੇ 2017 ਦੀ ਵਿਧਾਨ ਸਭਾ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 30 ਹਾੜ ਸੰਮਤ 552
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਪਹਿਲਾ ਸਫ਼ਾ

ਭਾਰਤ 'ਚ ਕੋਰੋਨਾ ਨੇ ਧਾਰਿਆ ਖ਼ਤਰਨਾਕ ਰੂਪ

* ਇਕੋ ਦਿਨ 30 ਹਜ਼ਾਰ ਤੋਂ ਵੱਧ ਮਾਮਲੇ-503 ਮੌਤਾਂ * ਬਾਲੀਵੁੱਡ ਹਸਤੀਆਂ ਵੀ ਆਈਆਂ ਲਪੇਟ 'ਚ

ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਭਾਰਤ 'ਚ ਕੋਰੋਨਾ ਵਾਇਰਸ ਨੇ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ। ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ ਰੋਜ਼ਾਨਾ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਮੌਤਾਂ ਦੀ ਗਿਣਤੀ ਵੀ ਵਧ ਰਹੀ ਹੈ। ਐਤਵਾਰ ਨੂੰ ਦੇਸ਼ 'ਚ ਇਕੋ ਦਿਨ ਰਿਕਾਰਡ 30,871 ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਮਰੀਜ਼ਾਂ ਦਾ ਅੰਕੜਾ ਪੌਣੇ 9 ਲੱਖ ਨੂੰ ਜਾ ਪੁੱਜਾ ਹੈ। ਹੁਣ ਕੁੱਲ ਮਰੀਜ਼ਾਂ ਦੀ ਗਿਣਤੀ 8,74,882 ਹੋ ਗਈ ਹੈ। 503 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਕੁੱਲ ਮੌਤਾਂ ਦਾ ਅੰਕੜਾ 23149 ਹੋ ਗਿਆ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਸਾਢੇ 5 ਲੱਖ ਤੋਂ ਜ਼ਿਆਦਾ ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਮਹਾਰਾਸ਼ਟਰ ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇਸੇ ਦੇ ਡਰ ਤੋਂ ਕਈ ਲੋਕ ਮਹਾਰਾਸ਼ਟਰ ਤੋਂ ਹਿਜਰਤ ਕਰਨ ਲੱਗ ਪਏ ਹਨ। ਉਧਰ ਕੇਂਦਰੀ ਸਿਹਤ ਮੰਤਰਾਲੇ ਮੁਤਾਬਿਕ ਕੇਂਦਰ ਵਲੋਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਤਾਲਮੇਲ ਕਰਕੇ ਕੀਤੀ ਕਾਰਵਾਈ ਅਤੇ ਪ੍ਰਭਾਵੀ ਕਲੀਨਿਕਲ ਪ੍ਰਬੰਧਨ ਤਹਿਤ ਦੇਸ਼ 'ਚ ਕੋਰੋਨਾ ਤੋਂ ਸਿਹਤਯਾਬ ਹੋਣ ਦੀ ਦਰ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਸਿਹਤਯਾਬ ਹੋਏ ਮਾਮਲੇ ਐਕਟਿਵ ਕੋਰੋਨਾ ਮਾਮਲਿਆਂ ਤੋਂ 2,42,362 ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਦੇਸ਼ 'ਚ ਸਿਹਤਯਾਬ ਹੋਣ ਵਾਲਿਆਂ ਦੀ ਦਰ ਵਧ ਕੇ 62.93 ਫੀਸਦੀ ਹੋ ਗਈ ਹੈ, ਜਦੋਂ ਕਿ 2,92,258 ਐਕਟਿਵ ਕੋਰੋਨਾ ਮਾਮਲੇ ਹਨ। ਪਿਛਲੇ 24 ਘੰਟਿਆਂ ਦੌਰਾਨ 19,235 ਲੋਕ ਠੀਕ ਹੋਏ ਹਨ। ਦੇਸ਼ 'ਚ ਮੌਜੂਦਾ ਸਮੇਂ 1370 ਡੈਡੀਕੇਟਿਡ ਕੋਵਿਡ ਹਸਪਤਾਲ, 3062 ਕੋਵਿਡ ਹੈਲਥ ਸੈਂਟਰ ਤੇ 10,334 ਕੇਅਰ ਸੈਂਟਰ ਚੱਲ ਰਹੇ ਹਨ। ਮੰਤਰਾਲੇ ਨੇ ਕਿਹਾ ਕਿ ਦਸ ਲੱਖ ਲੋਕਾਂ ਪਿੱਛੇ ਟੈਸਟਿੰਗ 8,396.4 ਹੈ। ਆਈ.ਸੀ.ਐਮ.ਆਰ. ਅਨੁਸਾਰ ਸਨਿਚਰਵਾਰ ਨੂੰ 2,80,151 ਨਮੂਨਿਆਂ ਦੀ ਜਾਂਚ ਨਾਲ 11 ਜੁਲਾਈ ਤੱਕ 1,15,87,153 ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ।

ਐਸ਼ਵਰਿਆ ਰਾਏ ਅਤੇ ਬੇਟੀ ਅਰਾਧਿਆ ਵੀ ਪਾਜ਼ੀਟਿਵ

* ਅਨੁਪਮ ਖੇਰ ਦੀ ਮਾਤਾ, ਭਰਾ ਸਮੇਤ ਪਰਿਵਾਰਕ ਮੈਂਬਰਾਂ ਨੂੰ ਵੀ ਕੋਰੋਨਾ * ਅਮਿਤਾਭ ਤੇ ਅਭਿਸ਼ੇਕ ਦੀ ਹਾਲਤ 'ਚ ਸੁਧਾਰ

ਮੁੰਬਈ, 12 ਜੁਲਾਈ (ਏਜੰਸੀ)-ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਤੇ ਉਸ ਦੀ ਬੇਟੀ ਅਰਾਧਿਆ ਦੀ ਕੋਰੋਨਾ ਰਿਪੋਰਟ ਵੀ ਅੱਜ ਪਾਜ਼ੀਟਿਵ ਆਈ ਹੈ, ਜਦੋਂ ਕਿ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਦੀ ਮਾਤਾ ਦੁਲਾਰੀ ਅਤੇ ਭਰਾ ਰਾਜੂ ਸਮੇਤ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਦੱਸਿਆ ਕਿ ਐਸ਼ਵਰਿਆ ਦੀ ਸੱਸ ਜਯਾ ਬੱਚਨ ਦੀ ਰਿਪੋਰਟ ਨੈਗੇਟਿਵ ਆਈ ਹੈ। ਬੀਤੀ ਰਾਤ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ, ਜਿਨ੍ਹਾਂ ਦੀ ਹਾਲਤ 'ਚ ਹੁਣ ਸੁਧਾਰ ਦੱਸਿਆ ਜਾ ਰਿਹਾ ਹੈ। ਅੱਜ ਅਮਿਤਾਭ ਬੱਚਨ ਦੇ ਬੰਗਲਿਆਂ ਜਨਕ, ਜਲਸਾ ਅਤੇ ਪ੍ਰਤੀਕਸ਼ਾ ਨੂੰ ਨਗਰ ਨਿਗਮ ਦੀ ਟੀਮ ਨੇ ਸੈਨੀਟਾਈਜ਼ ਵੀ ਕੀਤਾ ਹੈ। ਅਮਿਤਾਭ ਬੱਚਨ ਨੂੰ ਨਾਨਾਵਤੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਹਸਪਤਾਲ ਦੇ ਡਾ. ਅਬਦੁਲ ਸਮਾਦ ਅੰਸਾਰੀ ਨੇ ਦੱਸਿਆ ਕਿ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਹੁਣ ਬਿਹਤਰ ਮਹਿਸੂਸ ਕਰ ਰਹੇ ਹਨ। ਅਮਿਤਾਭ ਬੱਚਨ ਦੇ ਬੰਗਲਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਉੱਧਰ ਟਵਿੱਟਰ 'ਤੇ ਇਕ ਵੀਡੀਓ ਸਾਂਝੀ ਕਰਦੇ ਹੋਏ ਅਨੁਪਮ ਖੇਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਪਿਛਲੇ ਕੁਝ ਦਿਨਾਂ ਤੋਂ ਕੁਝ ਖਾ ਨਹੀਂ ਰਹੀ ਸੀ, ਜਿਸ ਤੋਂ ਬਾਅਦ ਉਸ ਦੇ ਟੈਸਟ ਕਰਵਾਏ ਗਏ, ਜਿਸ 'ਚ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਮੇਰੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂ ਕਿ ਮੇਰੇ ਭਰਾ, ਭਾਬੀ ਤੇ ਭਤੀਜੀ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਉਨ੍ਹਾਂ ਦੀ ਮਾਤਾ ਨੂੰ ਕੋਕਿਲਾਬੇਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਦੋਂ ਕਿ ਬਾਕੀ ਪਰਿਵਾਰਕ ਮੈਂਬਰਾਂ ਨੂੰ ਘਰ 'ਚ ਹੀ ਇਕਾਂਤਵਾਸ ਕੀਤਾ ਗਿਆ ਹੈ।
ਅਦਾਕਾਰਾ ਰੇਖਾ ਦਾ ਬੰਗਲਾ ਵੀ ਸੀਲ-ਬ੍ਰੀਹਨਮੁੰਬਈ ਨਗਰ ਨਿਗਮ (ਬੀ.ਐਮ.ਸੀ.) ਨੇ ਅੱਜ ਸੁਰੱਖਿਆ ਕਰਮੀ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਆਉਣ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਰੇਖਾ ਦਾ ਬੰਗਲਾ ਵੀ ਸੀਲ ਕਰ ਦਿੱਤਾ ਹੈ। 65 ਸਾਲਾ ਅਦਾਕਾਰਾ ਦੇ ਬੰਗਲੇ 'ਸੀ ਸਪਰਿੰਗਸ' ਦਾ ਸੁਰੱਖਿਆ ਕਰਮੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।

ਸੰਕਟ 'ਚ ਗਹਿਲੋਤ ਸਰਕਾਰ

ਜੈਪੁਰ, 12 ਜੁਲਾਈ (ਏਜੰਸੀ)-ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਵਲੋਂ ਖੁੱਲ੍ਹੀ ਬਗ਼ਾਵਤ ਕਰਨ 'ਤੇ ਸੂਬੇ ਦੀ ਅਸ਼ੋਕ ਗਹਿਲੋਤ ਸਰਕਾਰ ਡੂੰਘੇ ਸੰਕਟ 'ਚ ਆ ਗਈ ਹੈ। ਪਾਇਲਟ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਕਾਂਗਰਸ ਦੇ 30 ਵਿਧਾਇਕਾਂ ਦੀ ਹਮਾਇਤ ਹੈ ਅਤੇ ਕੁਝ ਆਜ਼ਾਦ ਵਿਧਾਇਕ ਵੀ ਸਾਡੇ ਨਾਲ ਹਨ। ਸਚਿਨ ਪਾਇਲਟ ਦੇ ਵਟਸਐਪ 'ਤੇ ਇਹ ਬਿਆਨ ਜਾਰੀ ਕੀਤਾ ਗਿਆ ਹੈ, ਜਿਸ 'ਚ ਆਖਿਆ ਗਿਆ ਹੈ ਕਿ ਗਹਿਲੋਤ ਸਰਕਾਰ ਹੁਣ ਅਲਪ ਮਤ 'ਚ ਹੈ। ਪਤਾ ਲੱਗਾ ਹੈ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਸਚਿਨ ਪਾਇਲਟ ਸੋਮਵਾਰ ਨੂੰ ਪਾਰਟੀ ਦੀ ਹੋਣ ਵਾਲੀ ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ ਵੀ ਹਾਜ਼ਰੀ ਨਹੀਂ ਭਰਨਗੇ। ਇਸ ਤੋਂ ਪਹਿਲਾਂ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਦੇ ਮਾਮਲੇ ਵਿਚ ਐਸ. ਓ. ਜੀ. ਵਲੋਂ ਪੁੱਛਗਿੱਛ ਲਈ ਬੁਲਾਏ ਜਾਣ ਤੋਂ ਬਾਅਦ ਉੱਪ ਮੁੱਖ ਮੰਤਰੀ ਸਚਿਨ ਪਾਇਲਟ 15 ਵਿਧਾਇਕਾਂ ਨਾਲ ਦਿੱਲੀ ਪਹੁੰਚੇ ਹਨ, ਜਿਸ ਤੋਂ ਬਾਅਦ ਕਈ ਵਿਧਾਇਕਾਂ ਵਲੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮੁਲਾਕਾਤ ਕੀਤੀ ਗਈ ਹੈ, ਜਦੋਂ ਕਿ ਕਾਂਗਰਸ ਨੇ ਅੱਜ ਦਾਅਵਾ ਕੀਤਾ ਹੈ ਕਿ ਸੂਬਾ ਸਰਕਾਰ ਸਥਿਰ ਹੈ ਤੇ ਆਪਣਾ ਕਾਰਜਕਾਲ ਪੂਰਾ ਕਰੇਗੀ। ਇਸੇ ਵਿਚਾਲੇ ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਟਵੀਟ ਕਰਦਿਆਂ ਰਾਜਸਥਾਨ 'ਚ ਕਾਂਗਰਸ ਸਰਕਾਰ ਦੀ ਸਥਿਤੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਲਿਖਿਆ ਕਿ 'ਕੀ ਅਸੀਂ ਉਦੋਂ ਜਾਗਾਂਗੇ ਜਦੋਂ ਘੋੜੇ ਅਸਤਬਲ 'ਚੋਂ ਦੌੜ ਗਏ।' ਰਿਪੋਰਟਾਂ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਚਿਨ ਪਾਇਲਟ ਭਾਜਪਾ ਦੇ ਕੁਝ ਨੇਤਾਵਾਂ ਦੇ ਸੰਪਰਕ 'ਚ ਹਨ। ਨਾਲ ਹੀ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਕੋਲ 16 ਕਾਂਗਰਸ ਅਤੇ 3 ਆਜ਼ਾਦ ਵਿਧਾਇਕਾਂ ਦਾ ਸਮਰਥਨ ਹੈ। ਅਜਿਹੇ 'ਚ ਰਾਜਸਥਾਨ ਦੀ ਗਹਿਲੋਤ ਸਰਕਾਰ 'ਤੇ ਖ਼ਤਰਾ ਵੱਧ ਗਿਆ ਹੈ, ਜਿਸ ਦੇ ਚਲਦੇ ਅਸ਼ੋਕ ਗਹਿਲੋਤ ਨੇ ਸਾਰੇ ਵਿਧਾਇਕਾਂ ਨੂੰ ਜੈਪੁਰ ਵਿਚ ਤਲਬ ਕੀਤਾ ਹੈ। ਉੱਧਰ ਸੂਬਾ ਇੰਚਾਰਜ ਕਾਂਗਰਸ ਜਨਰਲ ਸਕੱਤਰ ਅਵੀਨਾਸ਼ ਪਾਂਡੇ ਨੇ ਅੱਜ ਕਿਹਾ ਹੈ ਕਿ ਸਾਰੇ ਪਾਰਟੀ ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ। ਹਾਲਾਂਕਿ ਸਚਿਨ ਪਾਇਲਟ ਨਾਲ ਸੰਪਰਕ ਨਾ ਹੋਣ ਕਾਰਨ ਸੂਬਾ ਇਕਾਈ 'ਚ ਚਿੰਤਾ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਪੁਲਿਸ ਦੇ ਵਿਸ਼ੇਸ਼ ਆਪ੍ਰੇਸ਼ਨ ਗਰੁੱਪ ਨੇ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਨੋਟਿਸ ਭੇਜਿਆ ਸੀ, ਜਿਸ ਵਲੋਂ ਰਾਜ ਦੀ ਕਾਂਗਰਸ ਸਰਕਾਰ ਡੇਗਣ ਦੇ ਦੋਸ਼ਾਂ 'ਤੇ ਸਵਾਲ ਪੁੱਛੇ ਜਾਣੇ ਸਨ। ਨੋਟਿਸ ਮਿਲਣ ਤੋਂ ਬਾਅਦ ਸਚਿਨ ਪਾਇਲਟ ਆਪਣੀ ਹੀ ਪਾਰਟੀ ਵਲੋਂ ਸ਼ੱਕ ਕੀਤੇ ਜਾਣ ਕਾਰਨ ਨਾਰਾਜ਼ ਦੱਸੇ ਜਾ ਰਹੇ ਹਨ। ਹਾਲਾਂਕਿ ਸਨਿਚਰਵਾਰ ਨੂੰ ਸਚਿਨ ਪਾਇਲਟ ਦੇ ਦਿੱਲੀ ਪਹੁੰਚਣ ਤੋਂ ਬਾਅਦ ਐਸ. ਓ. ਜੀ. ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਵੀ ਬਿਆਨ ਦਰਜ ਕਰਵਾਉਣ ਲਈ ਨੋਟਿਸ ਭੇਜਿਆ ਹੈ। ਉੱਧਰ ਡੂੰਗਰਪੁਰ ਅਤੇ ਬਾਂਸਵਾੜਾ ਦੇ ਵਿਧਾਇਕਾਂ ਨੂੰ ਮੋਟੀ ਰਕਮ ਮੁਹੱਈਆ ਕਰਵਾਉਣ ਦੇ ਮਾਮਲੇ ਵਿਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਤਿੰਨ ਆਜ਼ਾਦ ਵਿਧਾਇਕਾਂ ਖ਼ਿਲਾਫ਼ ਐਫ਼. ਆਈ. ਆਰ. ਦਰਜ ਕੀਤੀ ਹੈ।
12 ਬਾਗ਼ੀ ਵਿਧਾਇਕ ਮਾਨੇਸਰ ਦੇ ਹੋਟਲ 'ਚ
ਗੁਰੂਗਰਾਮ-ਰਾਜਸਥਾਨ ਕਾਂਗਰਸ ਦੇ 12 ਵਿਧਾਇਕ ਗੁਰੂਗਰਾਮ ਜ਼ਿਲ੍ਹੇ ਦੇ ਮਾਨੇਸਰ ਸਥਿਤ ਪੰਜ ਤਾਰਾ ਹੋਟਲ ਆਈ. ਟੀ. ਸੀ. ਗ੍ਰੈਂਡ ਭਾਰਤ ਵਿਚ ਡੇਰਾ ਲਾਈ ਬੈਠੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵਿਧਾਇਕ ਸਚਿਨ ਪਾਇਲਟ ਧੜੇ ਦੇ ਹਨ, ਜੋ ਭਾਜਪਾ ਨੂੰ ਸਮਰਥਨ ਦੇਣ ਦਾ ਮਨ ਬਣਾਈ ਬੈਠੇ ਹਨ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਭਾਜਪਾ ਦੇ 40 ਵਿਧਾਇਕਾਂ ਨੂੰ ਵੀ ਇਸੇ ਹੋਟਲ ਵਿਚ ਰੱਖਿਆ ਗਿਆ ਹੈ, ਤਾਂ ਕਿ ਕਾਂਗਰਸ ਉਨ੍ਹਾਂ ਨਾਲ ਸੰਪਰਕ ਨਾ ਕਰ ਸਕੇ। ਸਚਿਨ ਪਾਇਲਟ ਨੇ ਵੀ ਸਨਿਚਰਵਾਰ ਨੂੰ ਇਨ੍ਹਾਂ ਵਿਧਾਇਕਾਂ ਨਾਲ ਇਥੇ ਮੁਲਾਕਾਤ ਕੀਤੀ।

ਪੰਜਾਬ 'ਚ 7 ਹੋਰ ਮੌਤਾਂ ਨਾਲ ਅੰਕੜਾ 200 ਤੋਂ ਪਾਰ-201 ਨਵੇਂ ਕੇਸ

ਚੰਡੀਗੜ÷ ੍ਹ, 12 ਜੁਲਾਈ (ਬਿਊਰੋ ਚੀਫ਼)-ਪੰਜਾਬ 'ਚ ਕੋਰੋਨਾ ਵਾਇਰਸ ਨਾਲ 7 ਹੋਰ ਮੌਤਾਂ ਹੋਣ ਨਾਲ ਸੂਬੇ 'ਚ ਮਰਨ ਵਾਲੇ ਮਰੀਜ਼ਾਂ ਦਾ ਅੰਕੜਾ 201 ਤੱਕ ਪਹੁੰਚ ਗਿਆ ਹੈ। ਐਤਵਾਰ ਹੋਈਆਂ ਮੌਤਾਂ 'ਚ ਜ਼ਿਲ੍ਹਾ ਜਲੰਧਰ ਤੋਂ 2, ਅੰਮ੍ਰਿਤਸਰ 2, ਪਠਾਨਕੋਟ 1, ਸੰਗਰੂਰ 1 ਤੇ 1 ਲੁਧਿਆਣਾ ਨਾਲ ਸਬੰਧਿਤ ਹੈ। ਇਸ ਤੋਂ ਇਲਾਵਾ 201 ਨਵੇਂ ਮਾਮਲੇ ਸਾਹਮਣੇ ਆਏ ਹਨ। ਲੁਧਿਆਣਾ ਤੋਂ 37, ਜਲੰਧਰ 33, ਮੁਹਾਲੀ 26, ਅੰਮ੍ਰਿਤਸਰ 22, ਪਟਿਆਲਾ 22, ਫਤਹਿਗੜ੍ਹ ਸਾਹਿਬ 20, ਬਠਿੰਡਾ 10, ਪਠਾਨਕੋਟ 8, ਰੂਪਨਗਰ 9, ਸੰਗਰੂਰ 4, ਹੁਸ਼ਿਆਰਪੁਰ 2, ਗੁਰਦਾਸਪੁਰ 2, ਮੁਕਤਸਰ 2, ਫਿਰੋਜ਼ਪੁਰ 2 ਤੇ ਕਪੂਰਥਲਾ ਤੋਂ 1 ਹੋਰ ਪਾਜ਼ੀਟਿਵ ਮਰੀਜ਼ ਸਾਹਮਣੇ ਆਏ। ਰਾਜ ਸਰਕਾਰ ਵਲੋਂ ਜਾਰੀ ਬੁਲੇਟਿਨ ਅਨੁਸਾਰ ਸੂਬੇ 'ਚ ਅੱਜ ਐਕਟਿਵ ਕੇਸਾਂ ਦੀ ਗਿਣਤੀ 2230 'ਤੇ ਪੁੱਜ ਗਈ ਅਤੇ 5392 ਠੀਕ ਹੋ ਗਏ ਹਨ। ਅੱਜ ਸੂਬੇ 'ਚ 59 ਮਰੀਜ਼ ਆਕਸੀਜਨ 'ਤੇ ਸਨ, ਜਦੋਂਕਿ ਨਾਜ਼ੁਕ ਸਥਿਤੀ ਵਾਲੇ 9 ਮਰੀਜ਼ਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਹੋਇਆ ਸੀ। ਅੱਜ ਸੂਬੇ 'ਚੋਂ 352 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ, ਜਿਨ੍ਹਾਂ 'ਚੋਂ 277 ਲੁਧਿਆਣਾ ਤੋਂ, 17 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਸੰਗਰੂਰ, ਹੁਸ਼ਿਆਰਪੁਰ, ਮੁਕਤਸਰ, ਮਾਨਸਾ, ਮੋਗਾ ਤੇ ਸ਼ਹੀਦ ਭਗਤ ਸਿੰਘ ਨਗਰ ਤੋਂ 5-5 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ। ਬਠਿੰਡਾ ਤੋਂ 8, ਬਰਨਾਲਾ 6, ਪਠਾਨਕੋਟ 2 ਤੇ ਕਪੂਰਥਲਾ ਤੇ ਫ਼ਾਜ਼ਿਲਕਾ ਤੋਂ 1-1 ਮਰੀਜ਼ ਨੂੰ ਛੁੱਟੀ ਦਿੱਤੀ ਗਈ। ਸੂਬੇ 'ਚ ਸਭ ਤੋਂ ਵੱਧ ਐਕਟਿਵ ਕੇਸ 522 ਜਲੰਧਰ 'ਚ ਸਨ, ਜਦੋਂਕਿ ਲੁਧਿਆਣਾ 'ਚ 457, ਪਟਿਆਲਾ 'ਚ 349, ਅੰਮ੍ਰਿਤਸਰ 'ਚ 192, ਸੰਗਰੂਰ 'ਚ 112 ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ 'ਚ 110 ਤੇ ਫ਼ਿਰੋਜ਼ਪੁਰ 'ਚ 65 ਤੇ ਸ਼ਹੀਦ ਭਗਤ ਸਿੰਘ ਨਗਰ 'ਚ 67 ਕੋਰੋਨਾ ਦੇ ਐਕਟਿਵ ਕੇਸ ਸਨ। ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਕੋਰੋਨਾ ਦੀ ਵੱਡੀ ਗਿਣਤੀ 'ਚ ਮਿਲੇ ਕੇਸਾਂ ਕਾਰਨ 5 ਜ਼ਿਲ੍ਹਿਆਂ 'ਚ ਕੰਟੇਨਮੈਂਟ ਐਲਾਨੇ ਗਏ ਜ਼ੋਨਾਂ 'ਚ 8615 ਦੀ ਵਸੋਂ ਹੈ, ਜਦੋਂਕਿ ਮਾਈਕਰੋ ਕੰਟੇਨਮੈਂਟ ਜ਼ੋਨਾਂ 'ਚ ਸੂਬੇ ਦੇ 13 ਜ਼ਿਲ੍ਹਿਆਂ ਦੀ 26932 ਲੋਕਾਂ ਦੀ ਵਸੋਂ ਹੈ, ਜਿਨ੍ਹਾਂ ਨੂੰ ਕਿ ਸਰਕਾਰ ਵਲੋਂ ਮਹਾਂਮਾਰੀ ਕਾਰਨ ਸਖ਼ਤ ਰੋਕਾਂ ਹੇਠ ਲਿਆਂਦਾ ਹੈ।
ਅੰਮ੍ਰਿਤਸਰ 'ਚ 2 ਮੌਤਾਂ-22 ਹੋਰ ਮਾਮਲੇ
ਅੰਮ੍ਰਿਤਸਰ, (ਹਰਜਿੰਦਰ ਸਿੰਘ ਸ਼ੈਲੀ)-ਅੰਮ੍ਰਿਤਸਰ 'ਚ ਕੋਰੋਨਾ ਨਾਲ 2 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਅਤੇ 22 ਹੋਰ ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਅੰਮ੍ਰਿਤਸਰ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 1111 ਹੋ ਗਈ ਹੈ ਅਤੇ ਇਨ੍ਹਾਂ 'ਚੋਂ 889 ਮਰੀਜ਼ਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਚੁੱਕੀ ਹੈ। ਹੁਣ ਤੱਕ ਅੰਮ੍ਰਿਤਸਰ 'ਚ 54 ਮੌਤਾਂ ਹੋ ਗਈਆਂ ਹਨ। ਐਤਵਾਰ ਨੂੰ ਕੋਰੋਨਾ ਦੇ ਚੱਲਦਿਆਂ ਜਿਹੜੇ ਮਰੀਜ਼ਾਂ ਦੀ ਮੌਤ ਹੋ ਗਈ ਹੈ ਉਨ੍ਹਾਂ 'ਚ ਸੰਤ ਐਵੀਨਿਊ ਵਾਸੀ ਹਰਿੰਦਰ ਸਿੰਘ (42) ਤੇ ਗੇਟ ਹਕੀਮਾਂ ਵਾਸੀ ਸੁਰਿੰਦਰਪਾਲ (50) ਸ਼ਾਮਿਲ ਹਨ। ਇਹ ਦੋਵੇਂ ਮਰੀਜ਼ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ 'ਚ ਦਾਖਲ ਸਨ।
ਲੁਧਿਆਣਾ 'ਚ 1 ਮੌਤ-37 ਨਵੇਂ ਕੇਸ
ਲੁਧਿਆਣਾ, (ਸਿਹਤ ਪ੍ਰਤੀਨਿਧੀ)-ਲੁਧਿਆਣਾ 'ਚ ਕੋਰੋਨਾ ਨਾਲ ਇਕ ਹੋਰ ਮਰੀਜ਼ ਦੀ ਮੌਤ ਹੋ ਗਈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਿਵਲ ਹਸਪਤਾਲ ਲੁਧਿਆਣਾ 'ਚ 60 ਸਾਲਾ ਇਕ ਔਰਤ ਮਰੀਜ਼ ਦੀ ਮੌਤ ਹੋ ਗਈ ਹੈ। ਮ੍ਰਿਤਕ ਮਰੀਜ਼ ਲੁਧਿਆਣਾ ਸਥਿਤ ਐਸ.ਬੀ.ਐਸ. ਨਗਰ ਨਾਲ ਸਬੰਧਿਤ ਸੀ। ਮਿਲੀ ਇਕ ਹੋਰ ਜਾਣਕਾਰੀ ਅਨੁਸਾਰ ਲੁਧਿਆਣਾ 'ਚ ਅੱਜ 37 ਮਰੀਜ਼ ਹੋਰ ਸਾਹਮਣੇ ਆਏ ਹਨ, ਜਿਨ੍ਹਾਂ 'ਚ 6 ਮਰੀਜ਼ ਲੁਧਿਆਣਾ ਜ਼ਿਲ੍ਹੇ ਤੋਂ ਬਾਹਰਲੇ ਜ਼ਿਲ੍ਹਿਆਂ ਤੇ ਸੂਬਿਆਂ ਨਾਲ ਸਬੰਧਿਤ ਹਨ।
ਜ਼ਿਲ੍ਹਾ ਪਠਾਨਕੋਟ 'ਚ ਕੋਰੋਨਾ ਪੀੜਤ ਦੀ ਮੌਤ-8 ਹੋਰ ਮਾਮਲੇ
ਪਠਾਨਕੋਟ,(ਚੌਹਾਨ)-ਜ਼ਿਲ੍ਹਾ ਪਠਾਨਕੋਟ 'ਚ ਕੋਰੋਨਾ ਨਾਲ ਇਕ ਹੋਰ ਮਰੀਜ਼ ਦੀ ਮੌਤ ਹੋ ਗਈ। ਸਿਵਲ ਸਰਜਨ ਡਾ: ਭੁਪਿੰਦਰ ਸਿੰਘ ਨੇ ਦੱਸਿਆ ਕਿ ਪਠਾਨਕੋਟ ਦੇ ਸੰਤ ਨਗਰ ਨਿਵਾਸੀ ਧਰਮਪਾਲ ਦਾ ਕੋਰੋਨਾ ਇਲਾਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 8 ਹੋਰ ਕੋਰੋਨਾ ਮਰੀਜ਼ ਪਠਾਨਕੋਟ ਅੰਦਰ ਮਿਲੇ ਹਨ।
ਮੁਹਾਲੀ 'ਚ 26 ਨਵੇਂ ਮਰੀਜ਼
ਐੱਸ. ਏ. ਐੱਸ. ਨਗਰ, (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ 26 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਉਣ ਨਾਲ ਜ਼ਿਲ੍ਹੇ ਅੰਦਰ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 392 ਹੋ ਗਈ ਹੈ। ਐਕਟਿਵ ਮਾਮਲਿਆਂ ਦੀ ਗਿਣਤੀ 114 ਹੈ, ਜਦਕਿ 7 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਤੇ 271 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।
ਪਟਿਆਲਾ 'ਚ ਸੀਨੀਅਰ ਡਿਪਟੀ ਮੇਅਰ ਸਮੇਤ 22 ਪਾਜ਼ੀਟਿਵ
ਪਟਿਆਲਾ, (ਪਰਗਟ ਸਿੰਘ ਬਲਬੇੜ੍ਹਾ)-ਜ਼ਿਲ੍ਹੇ 'ਚ 22 ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਦੀ ਵੀ ਕੋਵਿਡ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਜਿਸ ਨਾਲ ਜ਼ਿਲ੍ਹੇ 'ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 575 ਹੋ ਗਈ ਹੈ ਅਤੇ ਕੋਵਿਡ ਤੋਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ 239 ਹੈ।
ਕੇ.ਪੀ. ਨੂੰ ਵੀ ਹੋਇਆ ਕੋਰੋਨਾ, 33 ਨਵੇਂ ਕੇਸ ਜਲੰਧਰ 'ਚ 2 ਮੌਤਾਂ

ਜਲੰਧਰ, (ਐੱਮ.ਐੱਸ. ਲੋਹੀਆ)-ਜਲੰਧਰ ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 2 ਔਰਤਾਂ ਦੀ ਮੌਤ ਹੋ ਗਈ ਹੈ ਅਤੇ ਸਾਬਕਾ ਮੰਤਰੀ ਮਹਿੰਦਰ ਸਿੰਘ ਕੇ.ਪੀ. ਸਮੇਤ 33 ਕੋਰੋਨਾ ਪੀੜਤ ਹੋਰ ਪਾਏ ਗਏ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 1206 ਹੋ ਗਈ ਹੈ। ਮ੍ਰਿਤਕ ਔਰਤਾਂ ਦੀ ਪਹਿਚਾਣ ਜਸਮੀਤ ਕੌਰ (37) ਵਾਸੀ ਲੁਹਾਰਾ, ਪ੍ਰਤਾਪਪੁਰਾ ਤੇ ਤਾਰਾ ਰਾਣੀ (65) ਪਾਪੜੀਆਂ ਬਾਜ਼ਾਰ ਵਜੋਂ ਹੋਈ ਹੈ। ਜਸਮੀਤ ਕੌਰ ਦੀ ਦੇਰ ਰਾਤ ਇਲਾਜ ਦੌਰਾਨ ਮੌਤ ਹੋ ਗਈ ਸੀ, ਜਦਕਿ ਤਾਰਾ ਰਾਣੀ ਨੂੰ ਅੱਜ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਦੋਵਾਂ ਮਰੀਜ਼ਾਂ ਦੀ ਕੋਰੋਨਾ ਜਾਂਚ ਸਿਵਲ ਹਸਪਤਾਲ 'ਚ ਹੀ ਕੀਤੀ ਗਈ ਸੀ। ਹੁਣ ਜ਼ਿਲ੍ਹੇ 'ਚ ਕੋਰੋਨਾ ਤੋਂ ਪ੍ਰਭਾਵਿਤ ਮੌਤਾਂ ਦੀ ਗਿਣਤੀ 27 ਹੋ ਗਈ ਹੈ।

ਪੰਜਾਬ 'ਚ ਲੱਗਣਗੀਆਂ ਸਖ਼ਤ ਬੰਦਿਸ਼ਾਂ-ਐਲਾਨ ਅੱਜ

ਚੰਡੀਗੜ੍ਹ, 12 ਜੁਲਾਈ (ਬਿਊਰੋ ਚੀਫ਼)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ ਰਾਜ ਦੇ ਲੋਕਾਂ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਦਿੱਤੇ ਸਵਾਲਾਂ ਦੇ ਜਵਾਬਾਂ ਦੌਰਾਨ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਕੋਰੋਨਾ ਮਹਾਂਮਾਰੀ ਪੱਖੋਂ ਪੰਜਾਬ ਨੂੰ ਮੁੰਬਈ, ਦਿੱਲੀ ਤੇ ਤਾਮਿਲਨਾਡੂ ਨਹੀਂ ਬਣਨ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੋਵਿਡ ਕੇਸਾਂ ਦੀ ਲਗਾਤਾਰ ਵਧਦੀ ਗਿਣਤੀ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕਣ ਦੀ ਤਿਆਰੀ ਕਰ ਲਈ ਗਈ ਹੈ, ਜਿਸ ਵਿਚ ਸਮਾਜਿਕ, ਜਨਤਕ, ਸਿਆਸੀ ਤੇ ਪਰਿਵਾਰਕ ਇਕੱਠਾਂ 'ਤੇ ਸਖ਼ਤ ਬੰਦਿਸ਼ਾਂ ਤੋਂ ਇਲਾਵਾ ਕੰਮ ਕਾਜ ਦੌਰਾਨ ਮਾਸਕ ਪਹਿਨਣਾ ਲਾਜ਼ਮੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰ ਵਲੋਂ ਕੱਲ੍ਹ ਇਸ ਸਬੰਧੀ ਵਿਸਤ੍ਰਿਤ ਹੁਕਮ ਜਾਰੀ ਕਰ ਦਿੱਤੇ ਜਾਣਗੇ ਤੇ ਉਕਤ ਹਦਾਇਤਾਂ ਨੂੰ ਪੂਰੀ ਸਖ਼ਤੀ ਨਾਲ ਅਮਲ ਵਿਚ ਲਿਆਂਦਾ ਜਾਵੇਗਾ। ਸੂਚਨਾ ਅਨੁਸਾਰ ਰਾਜ ਸਰਕਾਰ ਨੂੰ ਮਿਲੀਆਂ ਰਿਪੋਰਟਾਂ ਅਨੁਸਾਰ ਸੂਬੇ ਵਿਚ ਸਰੀਰਕ ਦੂਰੀ, ਮਾਸਕ ਪਹਿਨਣ ਵਰਗੀਆਂ ਲਾਜ਼ਮੀ ਹਦਾਇਤਾਂ ਦੀ ਪ੍ਰਵਾਹ ਨਹੀਂ ਹੋ ਰਹੀ ਤੇ ਨਾ ਹੀ ਲੋਕਾਂ ਵਲੋਂ ਇਕੱਠ ਕਰਨ ਦੀਆਂ ਬੰਦਿਸ਼ਾਂ ਦੀ ਕੋਈ ਪ੍ਰਵਾਹ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਅੱਜ ਦੱਸਿਆ ਕਿ ਸੂਬੇ ਵਿਚ ਕੋਰੋਨਾ ਦੀ ਟੈਸਟਿੰਗ ਦੀ ਸਮਰੱਥਾ ਵਧਾ ਕੇ ਰੋਜ਼ਾਨਾ 10,000 ਕਰ ਦਿੱਤੀ ਗਈ ਹੈ ਤੇ ਸੂਬੇ ਵਿਚ ਨਵੇਂ ਕੇਸਾਂ ਦਾ ਵਾਧਾ ਟੈਸਟਿੰਗ ਵਿਚ ਹੋਏ ਇਸ ਵਾਧੇ ਅਤੇ ਵੱਡੀ ਗਿਣਤੀ 'ਚ ਦੂਜੇ ਸੂਬਿਆਂ ਤੋਂ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਕਾਰਨ ਹੋਇਆ ਹੈ। ਸੰਗਰੂਰ ਦੇ ਇਕ ਵਾਸੀ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਸੀਟੀ ਸਕੈਨ ਮਸ਼ੀਨਾਂ ਚਾਲੂ ਹਾਲਤ 'ਚ ਨਹੀਂ ਹਨ। ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਕਿਸੇ ਵਿਅਕਤੀ ਨੂੰ 7 ਦਿਨਾਂ ਦੇ ਇਕਾਂਤਵਾਸ ਤੋਂ ਛੋਟ ਨਹੀਂ ਮਿਲ ਸਕਦੀ। ਸ਼੍ਰੋਮਣੀ ਕਮੇਟੀ ਵਲੋਂ ਪੂਨੇ ਦੀ ਇਕ ਨਿੱਜੀ ਕੰਪਨੀ ਨੂੰ ਦੇਸੀ ਘਿਓ ਦਾ ਸਮੁੱਚਾ ਆਰਡਰ ਦੇਣ ਸਬੰਧੀ ਉਨ੍ਹਾਂ ਕਿਹਾ ਕਿ ਉਹ ਇਸ ਦੇ ਵਿਰੁੱਧ ਹਨ ਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਇਸ ਫ਼ੈਸਲੇ 'ਤੇ ਮੁੜ ਵਿਚਾਰ ਕਰਦਿਆਂ ਇਹ ਆਰਡਰ ਪੰਜਾਬੀ ਉਤਪਾਦਕਾਂ ਦੀ ਸੰਸਥਾ ਮਿਲਕਫੈਡ ਨੂੰ ਦੇਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਹਰਿਆਣਾ ਦੀ ਤਰਜ਼ 'ਤੇ ਸੂਬੇ 'ਚ ਪੰਜਾਬੀਆਂ ਲਈ ਨਿੱਜੀ ਖੇਤਰ ਦੀਆਂ 75 ਪ੍ਰਤੀਸ਼ਤ ਨੌਕਰੀਆਂ ਰਾਖਵੀਆਂ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਇਹ ਫ਼ੈਸਲਾ ਵੀ ਅਦਾਲਤੀ ਪੜਚੋਲ ਵਿਚ ਖਰਾ ਨਹੀਂ ਉੱਤਰ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਬਹੁਤ ਸਾਰੇ ਸੂਬਿਆਂ ਤੋਂ ਆਉਣ ਵਾਲੇ ਵਰਕਰ ਕੰਮ ਕਰ ਰਹੇ ਹਨ ਤੇ ਨਾ ਹੀ ਪੰਜਾਬੀਆਂ 'ਤੇ ਦੂਜੇ ਸੂਬਿਆਂ ਵਿਚ ਕੋਈ ਅਜਿਹੀ ਪਾਬੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਨੂੰ ਆਨ ਲਾਈਨ ਸਿੱਖਿਆ ਦੇਣ ਲਈ ਕੋਈ ਚੰਗੇ ਢੰਗ ਤਰੀਕੇ ਲੱਭਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਅਜਿਹੇ ਵਿਦਿਆਰਥੀਆਂ ਸਬੰਧੀ ਵੀ ਵਿਚਾਰ ਕਰ ਰਿਹਾ ਹੈ, ਜਿਨ੍ਹਾਂ ਕੋਲ ਆਨ ਲਾਈਨ ਸਿਸਟਮ ਨਾ ਹੋਣ ਕਾਰਨ ਉਹ ਸਿੱਖਿਆ ਤੋਂ ਕੋਰੋਨਾ ਕਾਰਨ ਵਾਂਝੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨਵੀਂ ਵਿਧੀ ਜਲਦੀ ਹੀ ਲਾਗੂ ਕਰੇਗੀ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀ ਤੇ ਕਾਲਜਾਂ ਦੀਆਂ ਆਖਰੀ ਸਾਲ ਦੀਆਂ ਪ੍ਰੀਖਿਆਵਾਂ ਯੂ.ਜੀ.ਸੀ. ਵਲੋਂ ਸਤੰਬਰ ਮਹੀਨੇ ਵਿਚ ਕਰਾਉਣ ਲਈ ਕਿਹਾ ਗਿਆ ਹੈ। ਪ੍ਰੰਤੂ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ ਅਤੇ ਮੈਨੂੰ ਆਸ ਹੈ ਕਿ ਪ੍ਰਧਾਨ ਮੰਤਰੀ ਇਸ ਸਬੰਧੀ ਛੇਤੀ ਨਜ਼ਰਸਾਨੀ ਕਰਨਗੇ। ਮੁੱਖ ਮੰਤਰੀ ਨੇ ਤੁਲੀ ਲੈਬ ਕੋਵਿਡ ਟੈਸਟਿੰਗ ਘੁਟਾਲੇ ਦੀ ਪੜਤਾਲ ਵਿਸ਼ੇਸ਼ ਜਾਂਚ ਟੀਮ ਤੋਂ ਕਰਵਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ 3 ਮੈਂਬਰੀ ਜਾਂਚ ਟੀਮ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੀ ਅਗਵਾਈ 'ਚ ਹੋਵੇਗੀ, ਜਿਸ ਵਿਚ ਸਿਵਲ ਸਰਜਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਿਹਾ ਕਿ ਉਹ ਇਸ ਮਸਲੇ 'ਤੇ ਬੇਅਰਥ ਮੁੱਦੇ ਉਠਾਉਣ ਦੀ ਥਾਂ ਆਪਣਾ ਸਮਾਂ ਤੇ ਸ਼ਕਤੀ ਬੇਅਦਬੀ ਮਾਮਲਿਆਂ ਅਤੇ ਪੁਲਿਸ ਗੋਲਾਬਾਰੀ ਦੀਆਂ ਘਟਨਾਵਾਂ 'ਚ ਸੀ.ਬੀ.ਆਈ. ਦੇ ਜਾਂਚ ਨੂੰ ਰੋਕਣ ਵਿਚਲੇ ਦਖ਼ਲ ਨੂੰ ਖ਼ਤਮ ਕਰਾਉਣ ਲਈ ਲਗਾਉਣ ਤੇ ਆਪਣੇ ਸਿਆਸੀ ਆਕਾਵਾਂ 'ਤੇ ਦਬਾਅ ਪਾਉਣ। ਉਨ੍ਹਾਂ ਕਿਹਾ ਕਿ ਸ. ਸੁਖਦੇਵ ਸਿੰਘ ਢੀਂਡਸਾ ਦੇ ਪ੍ਰਧਾਨ ਬਣਨ ਪਿੱਛੇ ਕਾਂਗਰਸ ਦਾ ਕੋਈ ਹੱਥ ਜਾਂ ਲੈਣਾ-ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿਚ ਕੀ ਵਾਪਰਦਾ ਹੈ ਇਸ ਨਾਲ ਸਾਡਾ ਕੋਈ ਸਬੰਧ ਨਹੀਂ।

ਸ਼ਿਵ ਸੈਨਾ ਆਗੂ ਸੂਰੀ ਇੰਦੌਰ ਤੋਂ ਗ੍ਰਿਫ਼ਤਾਰ

ਅੰਮ੍ਰਿਤਸਰ, 12 ਜੁਲਾਈ (ਹਰਮਿੰਦਰ ਸਿੰਘ)- ਫਿਰਕੂ ਨਫ਼ਰਤ ਭੜਕਾਉਣ ਕਰਕੇ ਪਹਿਲਾਂ ਵੀ ਕਈ ਵਾਰ ਵਿਵਾਦਾਂ ਦੇ ਘੇਰੇ ਵਿਚ ਰਹਿ ਚੁੱਕੇ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਵਲੋਂ ਹਾਲ ਵਿਚ ਸਿੱਖਾਂ ਅਤੇ ਔਰਤਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰਨ ਤੇ ਫਿਰਕੂ ਨਫ਼ਰਤ ਭੜਕਾਉਣ ਦੇ ਮਾਮਲੇ ਵਿਚ ਪੰਜਾਬ ਪੁਲਿਸ ਨੇ ਉਸ ਨੂੰ ਕਰੀਬ 1300 ਕਿਲੋਮੀਟਰ ਪਿੱਛਾ ਕਰਕੇ ਮੱਧ ਪ੍ਰਦੇਸ ਤੋਂ ਗ੍ਰਿਫ਼ਤਾਰ ਲਿਆ ਹੈ। ਉਕਤ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਸੁਧੀਰ ਸੂਰੀ ਵਲੋਂ ਬੀਤੇ ਦਿਨ ਸੋਸ਼ਲ ਮੀਡੀਆ ਰਾਹੀਂ ਇਕ ਵਿਸ਼ੇਸ਼ ਭਾਈਚਾਰੇ ਤੇ ਉਨ੍ਹਾਂ ਦੀਆਂ ਔਰਤਾਂ ਪ੍ਰਤੀ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਇਸ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ 9 ਜੁਲਾਈ ਨੂੰ ਸੂਰੀ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ.ਐਸ.ਪੀ. ਦਫ਼ਤਰ ਬਾਹਰ ਧਰਨਾ ਦਿੱਤਾ ਗਿਆ ਸੀ, ਜਿਸ ਉਪਰੰਤ ਦਿਹਾਤੀ ਪੁਲਿਸ ਵਲੋਂ ਥਾਣਾ ਜੰਡਿਆਲਾ ਵਿਖੇ ਸੂਰੀ ਦੇ ਵਿਰੁੱਧ ਧਾਰਾ 153-ਏ , 354 ਏ, 509 ਅਤੇ 68 ਆਈ. ਟੀ. ਐਕਟ ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਵਲੋਂ ਉਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਈ ਜਗ੍ਹਾ ਛਾਪੇ ਵੀ ਮਾਰੇ ਗਏ ਤੇ ਅਖੀਰ ਉਸ ਦਾ ਪਿੱਛਾ ਕਰਦੇ ਹੋਏ ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਦੀ ਟੀਮ ਨੇ ਅੱਜ ਉਸ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ 'ਚ ਜਾ ਕੇ ਦਬੋਚ ਲਿਆ। ਸੂਰੀ ਵਲੋਂ ਵੀਡਿਓ ਨਾਲ ਛੇੜਛਾੜ ਹੋਣ ਦੀ ਗੱਲ ਕਰਕੇ ਪੱਲਾ ਝਾੜਣ ਦਾ ਯਤਨ ਕੀਤਾ ਗਿਆ ਸੀ ਪਰ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਸਨ। ਡੀ.ਜੀ.ਪੀ. ਨੇ ਦੱਸਿਆ ਕਿ ਪੰਜਾਬ ਪੁਲਿਸ ਹੁਣ ਜ਼ਮਾਨਤ ਰੱਦ ਕਰਵਾਉਣ ਲਈ ਸਬੰਧਿਤ ਨਿਆਂਇਕ ਅਦਾਲਤ ਵਿਚ ਜਾ ਰਹੀ ਹੈ, ਜਿਥੇ ਸੂਰੀ ਨੂੰ ਪਹਿਲਾਂ ਹੀ ਜ਼ਮਾਨਤ ਦਿੱਤੀ ਜਾ ਚੁੱਕੀ ਹੈ।

ਸੋਪੋਰ ਮੁਕਾਬਲੇ 'ਚ ਲਸ਼ਕਰ ਕਮਾਂਡਰ ਸਮੇਤ 3 ਅੱਤਵਾਦੀ ਹਲਾਕ

ਸ੍ਰੀਨਗਰ,12 ਜੁਲਾਈ (ਮਨਜੀਤਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੁਲਾ ਦੇ ਸੋਪੋਰ ਇਲਾਕੇ 'ਚ ਮੁਕਾਬਲੇ ਦੌਰਾਨ ਲਸ਼ਕਰ ਦੇ ਪਾਕਿਸਤਾਨੀ ਕਮਾਂਡਰ ਛੋਟਾ ਓਸਮਾਨ ਸਮੇਤ 3 ਅੱਤਵਾਦੀ ਮਾਰੇ ਗਏ। ਸੋਪੋਰ ਮੁਕਾਬਲੇ ਦੇ ਤੁਰੰਤ ਬਾਅਦ ਅਫ਼ਵਾਹਾਂ 'ਤੇ ਰੋਕ ਲਗਾਉਣ ਲਈ ਸੋਪੋਰ 'ਚ ਇੰਟਰਨੈੱਟ ਸੇਵਾ ਮੁਅੱਤਲ ਕਰ ਦਿੱਤੀ ਗਈ। ਆਈ.ਜੀ. ਕਸ਼ਮੀਰ ਰੇਂਜ ਵਿਜੇ ਕੁਮਾਰ ਅਨੁਸਾਰ ਐਤਵਾਰ ਸਵੇਰੇ ਸੋਪੋਰ ਕਸਬੇ ਤੋਂ 2 ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਰਿਬਨ ਇਲਾਕੇ ਦੇ ਪਿੰਡ ਗੁਲਸ਼ਨਾਬਾਦ 'ਚ ਪੱਕੀ ਸੂਚਨਾ ਦੇ ਆਧਾਰ 'ਤੇ 22 ਆਰ.ਆਰ., ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ) ਤੇ 179 ਬਟਾਲੀਅਨ ਸੀ.ਆਰ.ਪੀ. ਨੇ ਅੱਤਵਾਦੀ ਗਰੁੱਪ ਦੇਇਲਾਕੇ 'ਚ ਮੌਜੂਦ ਹੋਣ ਦੀ ਸੂਚਨਾ 'ਤੇ ਅੱਤਵਾਦੀਆਂ ਨੂੰ ਘੇਰਨ ਲਈ ਤੜਕੇ ਤਲਾਸ਼ੀ ਆਪ੍ਰੇਸ਼ਨ ਛੇੜਿਆ।ਤਲਾਸ਼ੀ ਕਾਰਵਾਈ ਦੌਰਾਨ ਇਕ ਮਕਾਨ 'ਚ ਲੁਕੇ ਅੱਤਵਾਦੀਆਂ ਨੇ ਫ਼ਰਾਰ ਹੋਣ ਲਈ ਗੋਲੀਬਾਰੀ ਕਰ ਦਿੱਤੀ। ਇਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਅੱਤਵਾਦੀਆਂ ਨੇ ਲਗਾਤਾਰ ਗੋਲੀਬਾਰੀ ਜਾਰੀ ਰੱਖੀ। ਫ਼ੌਜ ਵਲੋਂ ਜਵਾਬੀ ਕਾਰਵਾਈ ਕਰਨ ਤੋਂ ਪਹਿਲਾਂ ਨੇੜੇ ਦੇ ਮਕਾਨਾਂ ਦੇ ਲੋਕਾਂ ਨੂੰ ਘਰ ਤੋਂ ਸੁਰੱਖਿਅਤ ਕੱਢ ਕੇ ਗੋਲੀਬਾਰੀ ਦਾ ਜਵਾਬ ਦੇਣ ਦੇ ਨਾਲ ਮੁਕਾਬਲਾ ਸ਼ੁਰੂ ਹੋ ਗਿਆ, ਜਿਸ ਵਿਚ ਇਕ ਅੱਤਵਾਦੀ ਨੂੰ ਹਲਾਕ ਕਰ ਦਿੱਤਾ ਗਿਆ। ਬਾਕੀ ਬਚੇ 2 ਅੱਤਵਾਦੀਆਂ ਵਲੋਂ ਗੋਲੀਬਾਰੀ ਜਾਰੀ ਰੱਖਣ ਤੇ ਸੁਰੱਖਿਆ ਬਲਾਂ ਨੇ ਮਕਾਨ ਨੂੰ ਆਈ.ਡੀ.ਈ. ਲਗਾ ਕੇ ਉਡਾ ਦਿੱਤਾ, ਜਿਸ 'ਚ ਇਹ ਦੋਵੇਂ ਵੀ ਮਾਰੇੇ ਗਏ । ਪੁਲਿਸ ਨੇ ਤਿੰਨੇ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਕੇ ਇਕ ਦੀ ਪਹਿਚਾਣ ਛੋਟਾ ਓਸਮਾਨ ਪਾਕਿਸਤਾਨੀ ਵਜੋਂ ਕਰਦੇ ਹੋਏ ਦੱਸਿਆ ਕਿ ਉਕਤ ਅੱਤਵਾਦੀ ਉੱਤਰੀ ਕਸ਼ਮੀਰ 'ਚ ਸਰਗਰਮ ਰਹਿਣ ਦੇ ਇਲਾਵਾ ਪਿੱਛੇ ਸੋਪੋਰ 'ਚ ਸੀ.ਆਰ.ਪੀ. 'ਤੇ ਹਮਲੇ ਲਈ ਜ਼ਿੰਮੇਵਾਰ ਸੀ। ਉਧਰ ਜ਼ਿਲ੍ਹਾ ਪੁਲਵਾਮਾ ਦੇ ਅਵੰਤੀਪੁਰਾ (ਚਰਸੂ) ਇਲਾਕੇ 'ਚ ਸ਼ੱਕੀ ਮੋਟਰ ਸਾਈਕਲ ਸਵਾਰ ਅੱਤਵਾਦੀਆਂ ਨੇ ਐਤਵਾਰ ਦੇਰ ਸ਼ਾਮ ਸੀ.ਆਰ.ਪੀ. 'ਤੇ 16.45 ਮਿੰਟ 'ਤੇ ਪਿੰਨ ਖੋਲ੍ਹੇ ਬਗੈਰ 2 ਗਰਨੇਡ ਸੁੱਟੇ, ਜਿਸ ਕਾਰਨ ਇਨ੍ਹਾਂ 'ਚ ਧਮਾਕਾ ਨਾ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਐਬਟਸਫੋਰਡ, 12 ਜੁਲਾਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਵਿਖੇ ਬੀਤੀ ਰਾਤ ਤਕਰੀਬਨ 8 ਵਜੇ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਵਲੋਂ ਭਾਵੇਂ ਅਜੇ ਤੱਕ ਉਕਤ ਨੌਜਵਾਨ ਦਾ ਨਾਂਅ ਜਾਰੀ ...

ਪੂਰੀ ਖ਼ਬਰ »

ਆਖ਼ਰ ਪਾ ਹੀ ਲਿਆ ਟਰੰਪ ਨੇ ਮਾਸਕ

ਸੈਕਰਾਮੈਂਟੋ, 12 ਜੁਲਾਈ (ਹੁਸਨ ਲੜੋਆ ਬੰਗਾ)-ਹੁਣ ਤੱਕ ਅਕਸਰ ਬਿਨਾਂ ਮਾਸਕ ਪਾਏ ਨਜ਼ਰ ਆਉਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਰ ਮਾਸਕ ਪਾ ਹੀ ਲਿਆ। ਦਰਅਸਲ ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 33,55,000 ਤੋਂ ਪਾਰ ਹੋ ਜਾਣ 'ਤੇ ...

ਪੂਰੀ ਖ਼ਬਰ »

ਡੈਕਸਾਮੈਥਾਸੋਨ ਦਵਾਈ ਕੋਰੋਨਾ ਇਲਾਜ ਲਈ ਸਭ ਤੋਂ ਸਸਤੀ ਤੇ ਅਸਰਦਾਰ-ਅਧਿਐਨ

ਮਨਪ੍ਰੀਤ ਸਿੰਘ ਬੱਧਨੀ ਕਲਾਂ ਲੰਡਨ, 12 ਜੁਲਾਈ-ਦੁਨੀਆ ਭਰ 'ਚ ਹੁਣ ਤੱਕ 1 ਕਰੋੜ 28 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਪੀੜਤ ਹੋ ਚੁੱਕੇ ਹਨ ਤੇ ਇਨ੍ਹਾਂ 'ਚੋਂ 75 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਹੁਣ ਤੱਕ 5 ਲੱਖ 68 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ...

ਪੂਰੀ ਖ਼ਬਰ »

ਰੂਸ ਵਲੋਂ ਕੋਰੋਨਾ ਵੈਕਸੀਨ ਬਣਾਉਣ ਦਾ ਦਾਅਵਾ

ਮਾਸਕੋ, 12 ਜੁਲਾਈ (ਏਜੰਸੀ)-ਰੂਸ ਨੇ ਕੋਰੋਨਾ ਵੈਕਸੀਨ ਤਿਆਰ ਕਰਨ ਦਾ ਦਾਅਵਾ ਕੀਤਾ ਹੈ। ਰੂਸ ਦੀ ਸੇਚੇਨੋਵ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਉਸ ਨੇ ਟੀਕੇ ਦਾ ਪਹਿਲਾ ਟਰਾਈਲ ਪੂਰਾ ਕਰ ਲਿਆ ਹੈ ਤੇ ਵੈਕਸੀਨ ਦੇ ਸਾਰੇ ਪ੍ਰੀਖਣ ਸਫ਼ਲ ਰਹੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ...

ਪੂਰੀ ਖ਼ਬਰ »

ਕੀ ਪੰਜਾਬ ਦੇ ਸਿਆਸੀ ਖਲਾਅ ਨੂੰ ਭਰਨਗੇ ਬੇਅਦਬੀ ਤੇ ਕਿਸਾਨ ਮੁੱਦੇ?

* ਅਕਾਲੀ ਦਲ ਦੀ ਟੇਕ ਵਿਕਾਸ ਤੇ ਸਰਕਾਰੀ ਕਾਰਗੁਜ਼ਾਰੀ ਦੇ ਮੁੱਦੇ 'ਤੇ * ਕਿਸਾਨ ਸੰਗਠਨ ਤੇ ਬਹੁਤੇ ਰਾਜਸੀ ਦਲ ਮੁੱਦਿਆਂ ਬਾਰੇ ਇਕਮੱਤ ਮੇਜਰ ਸਿੰਘ ਜਲੰਧਰ, 12 ਜੁਲਾਈ-ਪੰਜਾਬ ਦੇ ਵੱਡੀ ਗਿਣਤੀ ਰਾਜਸੀ ਆਗੂ ਇਹ ਗੱਲ ਪ੍ਰਵਾਨ ਕਰ ਰਹੇ ਹਨ ਕਿ ਰਾਜ ਦੀ ਸਿਆਸਤ ਵਿਚ ਇਸ ਵੇਲੇ ...

ਪੂਰੀ ਖ਼ਬਰ »

ਕੋਰੋਨਾ ਖ਼ਿਲਾਫ਼ ਜੰਗ 'ਚ ਭਾਰਤ ਚੰਗੀ ਸਥਿਤੀ 'ਚ-ਅਮਿਤ ਸ਼ਾਹ

ਗੁੜਗਾਉਂ, 12 ਜੁਲਾਈ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਵਿਚ ਭਾਰਤ ਚੰਗੀ ਸਥਿਤੀ 'ਚ ਹੈ ਅਤੇ ਦੇਸ਼ ਇਸ ਬਿਮਾਰੀ ਨਾਲ ਦ੍ਰਿੜ੍ਹਤਾ ਅਤੇ ਉਤਸ਼ਾਹ ਨਾਲ ਲੜੇਗਾ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਕੋਰੋਨਾ ਖ਼ਿਲਾਫ਼ ...

ਪੂਰੀ ਖ਼ਬਰ »

ਮੁਅੱਤਲ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਨੇ ਪਾਕਿ ਹਾਈ ਕਮਿਸ਼ਨ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕੀਤੀ

ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਜੰਮੂ-ਕਸ਼ਮੀਰ ਦੇ ਮੁਅੱਤਲ ਡੀ. ਐਸ. ਪੀ. ਦਵਿੰਦਰ ਸਿੰਘ ਨੇ ਪਾਕਿਸਤਾਨ ਹਾਈ ਕਮਿਸ਼ਨ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕੀਤੀ, ਜੋ ਉਸ ਨੂੰ ਕੁਝ ਗੁਪਤ ਜਾਣਕਾਰੀਆਂ ਮੁਹੱਈਆ ਕਰਵਾਉਣ ਲਈ ਤਿਆਰ ਕਰ ਰਹੇ ਸਨ। ਇਸ ਸਬੰਧੀ ਹੋਰ ਜਾਣਕਾਰੀ ...

ਪੂਰੀ ਖ਼ਬਰ »

ਨਸ਼ਾ ਤਸਕਰੀ ਮਾਮਲੇ 'ਚ ਗੁਰਦਾਸੁਪਰ ਨਾਲ ਸਬੰਧਿਤ ਬੀ.ਐਸ.ਐਫ਼. ਦਾ ਜਵਾਨ ਗ੍ਰਿਫ਼ਤਾਰ

ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਜੰਮੂ 'ਚ ਕੌਮਾਂਤਰੀ ਸਰਹੱਦ 'ਤੇ ਤਾਇਨਾਤ ਇਕ ਬੀ.ਐਸ.ਐਫ਼. ਦੇ ਜਵਾਨ ਨੂੰ ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਪੰਜਾਬ 'ਚ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਇਸ ਜਵਾਨ ਕੋਲੋਂ ਹਥਿਆਰ ਤੇ ਅਸਲ੍ਹਾ ਵੀ ਬਰਾਮਦ ...

ਪੂਰੀ ਖ਼ਬਰ »

ਪਾਕਿ 'ਚ ਹਾਫਿਜ਼ ਸਈਦ ਸਮੇਤ 5 ਅੱਤਵਾਦੀਆਂ ਦੇ ਬੈਂਕ ਖਾਤੇ ਮੁੜ ਤੋਂ ਸ਼ੁਰੂ

ਇਸਲਾਮਾਬਾਦ, 12 ਜੁਲਾਈ (ਏ.ਐਨ.ਆਈ.)-ਪਾਕਿਸਤਾਨ 'ਚ ਲਸ਼ਕਰ-ਏ-ਤਾਇਬਾ ਤੇ ਜਮਾਤ-ਉਦ-ਦਾਵਾ ਦੇ ਪੰਜ ਵੱਡੇ ਅੱਤਵਾਦੀਆਂ ਦੇ ਬੈਂਕ ਖਾਤੇ ਮੁੜ ਤੋਂ ਸ਼ੁਰੂ ਕਰ ਦਿੱਤੇ ਗਏ ਹਨ। ਇਸ 'ਚ ਮੁੰਬਈ ਹਮਲੇ ਦਾ ਮੁੱਖ ਸਾਜਿਸ਼ਕਰਤਾ ਹਾਫਿਜ਼ ਸਈਦ ਵੀ ਸ਼ਾਮਿਲ ਹੈ। ਪਾਕਿਸਤਾਨੀ ਮੀਡੀਆ ਦਾ ...

ਪੂਰੀ ਖ਼ਬਰ »

ਡੀਜ਼ਲ 16 ਪੈਸੇ ਹੋਰ ਮਹਿੰਗਾ

ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਰਾਸ਼ਟਰੀ ਰਾਜਧਾਨੀ 'ਚ ਡੀਜ਼ਲ ਦੀ ਕੀਮਤ 4 ਦਿਨ ਦੇ ਠਹਿਰਾਅ ਬਾਅਦ ਅੱਜ ਹੋਰ ਵਾਧੇ ਨਾਲ 81 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਸਰਕਾਰੀ ਮਾਲਕੀ ਵਾਲੀਆਂ ਤੇਲ ਕੰਪਨੀਆਂ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਡੀਜ਼ਲ ਦੀਆਂ ਕੀਮਤਾਂ 'ਚ ...

ਪੂਰੀ ਖ਼ਬਰ »

ਤਹਿਰੀਕ-ਏ-ਹੁਰੀਅਤ ਦਾ ਚੇਅਰਮੈਨ ਪੀ.ਐਸ.ਏ. ਤਹਿਤ ਗ੍ਰਿਫ਼ਤਾਰ

ਸ੍ਰੀਨਗਰ, 12 ਜੁਲਾਈ (ਮਨਜੀਤ ਸਿੰਘ)-ਤਹਿਰੀਕ-ਏ-ਹੁਰੀਅਤ ਦੇ ਚੇਅਰਮੈਨ ਮੁਹੰਮਦ ਅਸ਼ਰਫ ਸਹਰਾਈ ਨੂੰ ਐਤਵਾਰ ਸਵੇਰੇ 5 ਵਜੇ ਉਨ੍ਹਾਂ ਦੇ ਘਰ ਸਥਿਤ ਬਾਗਾਤ ਬਰਜ਼ੁਲਾ ਸ੍ਰੀਨਗਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਸਹਰਾਈ ਲਗਪਗ 26 ਵੱਖਵਾਦੀ ਸੰਗਠਨਾਂ ਦੇ ਗੱਠਜੋੜ ...

ਪੂਰੀ ਖ਼ਬਰ »

ਅਦਾਕਾਰਾ ਦਿੱਵਿਆ ਚੋਕਸੇ ਦਾ ਦਿਹਾਂਤ

ਮੁੰਬਈ, 12 ਜੁਲਾਈ (ਏਜੰਸੀ)-ਅਦਾਕਾਰਾ ਦਿੱਵਿਆ ਚੋਕਸੇ ਦੀ ਐਤਵਾਰ ਨੂੰ ਕੈਂਸਰ ਕਾਰਨ ਮੌਤ ਹੋ ਗਈ। ਉਹ 28 ਸਾਲ ਦੀ ਸੀ। ਨਿਰਦੇਸ਼ਕ ਮੋਨਜੋਏ ਮੁਕਰਜੀ, ਜਿਸ ਨੇ ਦਿੱਵਿਆ ਨਾਲ ਉਸ ਦੀ 2016 'ਚ ਆਈ ਪਹਿਲੀ ਫਿਲਮ 'ਹੈ ਅਪਨਾ ਦਿਲ ਤੋਂ ਆਵਾਰਾ' 'ਚ ਕੰਮ ਕੀਤਾ ਸੀ, ਅਨੁਸਾਰ ਅਦਾਕਾਰਾ ਨੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX