ਤਾਜਾ ਖ਼ਬਰਾਂ


ਸਮ੍ਰਿਤੀ ਮੰਧਾਨਾ ਤੇ ਰੋਹਨ ਬੋਪੰਨਾ ਅਰਜੁਨ ਐਵਾਰਡ ਨਾਲ ਸਨਮਾਨਿਤ
. . .  1 day ago
ਨਵੀਂ ਦਿੱਲੀ, 16 ਜੁਲਾਈ - ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਸਮ੍ਰਿਤੀ ਮੰਧਾਨਾ ਅਤੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੂੰ ਅਰਜੁਨ ਐਵਾਰਡ ਨਾਲ...
ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟ ਤੇ ਇੱਕ ਕੈਬਿਨ ਕਰੂ ਮੈਂਬਰ ਮੁਅੱਤਲ
. . .  1 day ago
ਨਵੀਂ ਦਿੱਲੀ, 16 ਜੁਲਾਈ - ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟਾਂ ਤੇ ਇੱਕ ਕੈਬਿਨ ਕਰੂ ਮੈਂਬਰ ਨੂੰ ਮੁਅੱਤਲ ਕਰ ਦਿੱਤਾ ਗਿਆ...
ਮੁੰਬਈ ਇਮਾਰਤ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10
. . .  1 day ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ, ਜਦਕਿ 8 ਲੋਕ ਜ਼ਖਮੀ...
ਪਿਸਤੌਲ ਦੀ ਨੋਕ 'ਤੇ ਦਿਨ-ਦਿਹਾੜੇ ਵੈਸਟਰਨ ਯੂਨੀਅਨ ਤੋਂ ਨਗਦੀ ਦੀ ਲੁੱਟ
. . .  1 day ago
ਬੰਗਾ, 16 ਜੁਲਾਈ (ਜਸਬੀਰ ਸਿੰਘ ਨੂਰਪੁਰ) - ਬਾਹੜ-ਮਜ਼ਾਰਾ, ਕੁਲਥਮ ਰੋਡ 'ਤੇ ਸਰਕਾਰੀ ਡਿਸਪੈਂਸਰੀ ਪਿੰਡ ਕੁਲਥਮ ਦੇ ਨਜ਼ਦੀਕ ਵੈਸਟਰਨ ਯੂਨੀਅਨ ਤੋਂ ਦਿਨ-ਦਿਹਾੜੇ ਨਗਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਜਾਣਕਾਰੀ ....
ਬੰਗਾ ਪੁਲਿਸ ਵੱਲੋਂ ਨਸ਼ੀਲੇ ਟੀਕਿਆਂ ਸਮੇਤ ਦੋ ਕਾਬੂ
. . .  1 day ago
ਬੰਗਾ, 16 ਜੁਲਾਈ (ਜਸਬੀਰ ਸਿੰਘ ਨੂਰਪੁਰ)- ਬੰਗਾ ਸਿਟੀ ਪੁਲਿਸ ਨੇ ਪਿੰਡ ਹੱਪੋਵਾਲ ਵਿਖੇ ਲਗਾਏ ਨਾਕੇ ਦੌਰਾਨ ਇੱਕ ਨੌਜਵਾਨ ਨੂੰ 24 ਨਸ਼ੀਲੇ ਟੀਕਿਆਂ ਸਮੇਤ ਕਾਬੂ ਕੀਤਾ ਹੈ ਜਿਸ ਦੀ ਪਹਿਚਾਣ ਅੰਕੁਸ਼ ਵਾਸੀ ਪੱਦੀ ਮੱਟਵਾਲੀ ਵਜੋਂ ਹੋਈ ਹੈ। ਇਸੇ ਤਰ੍ਹਾਂ ਪਿੰਡ ਕਾਹਮਾ ...
ਅਣਖ ਖ਼ਾਤਰ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਧੀ ਦਾ ਕਤਲ
. . .  1 day ago
ਸਮਾਣਾ, 16 ਜੁਲਾਈ (ਹਰਵਿੰਦਰ ਸਿੰਘ ਟੋਨੀ) - ਨੇੜਲੇ ਪਿੰਡ ਘਿਉਰਾ ਵਿਖੇ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਅਣਖ ਖ਼ਾਤਰ ਅਪਣੀ ਧੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਦੇ ਮੁੱਖ ਅਫ਼ਸਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ....
ਮੁੰਬਈ : ਡੋਂਗਰੀ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 7
. . .  1 day ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਢਹਿਣ ਤੋਂ ਬਾਅਦ ਮਲਬੇ 'ਚ ਦੱਬਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦੇ ਅਨੁਸਾਰ ਐਨ.ਡੀ.ਆਰ.ਐਫ ਦੀਆਂ ਟੀਮਾਂ ਵੱਲੋਂ ਬਾਕੀ ਲੋਕਾਂ ਨੂੰ ਬਾਹਰ ਕੱਢਣ ਲਈ ....
ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨ ਹੋਏ ਚਿੰਤਤ
. . .  1 day ago
ਬਰੇਟਾ, 16 ਜੁਲਾਈ (ਜੀਵਨ ਸ਼ਰਮਾ) - ਇਲਾਕੇ ਨੇੜਿਓ ਹਰਿਆਣੇ ਰਾਜ ਦੇ ਪਿੰਡ ਚਾਂਦਪੁਰਾ ਕੋਲ ਦੀ ਲੰਘਦੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧ ਰਿਹਾ ਹੈ। ਭਾਵੇਂ ਕਿ ਪਿਛਲੇ ਕੁਝ ਦਿਨ ਪਹਿਲਾ ਇਸ ਦਰਿਆ 'ਚ ਫ਼ੈਕਟਰੀਆਂ ਦਾ ਕੈਮੀਕਲ ਵਾਲਾ ਦੂਸ਼ਿਤ ਪਾਣੀ ਚੱਲ ...
ਕੈਪਟਨ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ
. . .  1 day ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮਸਲਿਆਂ ਸਬੰਧੀ ਕੇਂਦਰ ਦੇ ਮੰਤਰੀਆਂ ਨਾਲ ਮੁਲਾਕਾਤ ਕਰ ਰਹੇ ਹਨ। ਕੈਪਟਨ ਵੱਲੋਂ ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ ਕੀਤੀ ਤੇ ...
ਚੱਕ ਜਵਾਹਰੇਵਾਲਾ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਦੀ ਫੂਕੀ ਅਰਥੀ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)- ਚੱਕ ਜਵਾਹਰੇਵਾਲਾ ਗੋਲੀ ਕਾਂਡ ਦੇ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ ਸ਼ੁਰੂ ਕੀਤਾ ਧਰਨਾ ਤੀਜੇ ਦਿਨ 'ਚ ਦਾਖ਼ਲ ਹੋ ਗਿਆ ਅਤੇ ਚੌਥੇ ਦਿਨ ਵੀ ਲਾਸ਼ਾਂ ਦਾ ਅੰਤਿਮ ਸਸਕਾਰ ਨਹੀਂ ਕੀਤਾ ...
ਪਾਕਿਸਤਾਨ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਕਰਤਾਰਪੁਰ ਲਾਂਘੇ ਦਾ ਕੀਤਾ ਦੌਰਾ
. . .  1 day ago
ਅੰਮ੍ਰਿਤਸਰ, 16 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿਖੇ ਕਰਤਾਰਪੁਰ ਲਾਂਘੇ ਦੀ ਚੱਲ ਰਹੀ ਉਸਾਰੀ ਦਾ ਅੱਜ ਦੁਪਹਿਰ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਜਾਇਜ਼ਾ ਲਿਆ। ਇਸ ਮੌਕੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ, ਐਫ. ਡਬਲਿਊ. ਓ. ..
ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ
. . .  1 day ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਢਿੱਲੋਂ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਦੇ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਇਸ ਬਦਲਾਅ ਦੇ ਤਹਿਤ 17 ਜੁਲਾਈ, ਦਿਨ ਬੁੱਧਵਾਰ ਤੋਂ ਸਮੂਹ ਪ੍ਰਾਇਮਰੀ/ਮਿਡਲ/ਹਾਈ/...
ਬਿਜਲੀ ਦਫ਼ਤਰ 'ਚ ਵੜਿਆ ਮੀਂਹ ਦਾ ਪਾਣੀ, ਕੰਪਿਊਟਰ ਤੇ ਰਿਕਾਰਡ ਦਾ ਹੋਇਆ ਨੁਕਸਾਨ
. . .  1 day ago
ਜੈਤੋ, 16 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੱਲ੍ਹ ਤੋਂ ਪੈ ਰਹੇ ਮੀਂਹ ਨਾਲ ਸਥਾਨਕ ਬਿਜਲੀ ਦਫ਼ਤਰ ਜੋ ਕਿ ਮੇਨ ਸੜਕ ਨਾਲੋਂ ਕਰੀਬ 6 ਫੁੱਟ ਨੀਵਾਂ ਹੈ 'ਚ ਮੀਂਹ ਦਾ ਪਾਣੀ ਵੜਨ ਨਾਲ ਦਫ਼ਤਰੀ ਕੰਪਿਊਟਰ ਤੇ ਰਿਕਾਰਡ ਦਾ ਨੁਕਸਾਨ ਵੱਡੇ ਪੱਧਰ ...
ਨਸ਼ਾ ਤਸਕਰ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਕੈਦ
. . .  1 day ago
ਸੰਗਰੂਰ, 16 ਜੁਲਾਈ (ਧੀਰਜ ਪਸ਼ੋਰੀਆ)- ਵਧੀਕ ਸੈਸ਼ਨ ਜੱਜ ਸਮਰਿਤੀ ਧੀਰ ਦੀ ਅਦਾਲਤ ਨੇ ਪੋਸਤ ਡੋਡਿਆਂ ਦੀ ਤਸਕਰੀ ਕਰਨ ਦੇ ਦੋਸ਼ਾਂ 'ਚ ਇੱਕ ਵਿਅਕਤੀ ਨੂੰ 10 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲਿਸ ਥਾਣਾ ਸਦਰ ਧੂਰੀ ਵਿਖੇ...
ਵਿਜੀਲੈਂਸ ਟੀਮ ਵੱਲੋਂ ਮਾਲ ਵਿਭਾਗ ਦਾ ਪਟਵਾਰੀ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਜ਼ੀਰਾ, 16 ਜੁਲਾਈ- ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਵਿਜੀਲੈਂਸ ਟੀਮ ਫ਼ਿਰੋਜ਼ਪੁਰ ਨੇ ਤਹਿਸੀਲ ਜ਼ੀਰਾ ਦੇ ਮਾਲ ਹਲਕਾ ਠੱਠਾ ਕਿਸ਼ਨ ਸਿੰਘ 'ਚ ਤਾਇਨਾਤ ਪਟਵਾਰੀ ਰਾਜਿੰਦਰ ਸਿੰਘ ਉਰਫ਼ ਰਾਜੂ ਨੂੰ ਇੱਕ ਕਿਸਾਨ ਪਾਸੋਂ 4 ਹਜ਼ਾਰ ...
ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਹੋਈ ਸਰਕਾਰ
. . .  1 day ago
ਕੈਪਟਨ ਵੱਲੋਂ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ
. . .  1 day ago
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਆ ਕਾਬੂ
. . .  1 day ago
ਪੰਜਾਬ ਨੂੰ ਤਬਾਹੀ ਦੇ ਕੰਡੇ 'ਤੇ ਲਿਆਏ ਅਕਾਲੀ ਅਤੇ ਕਾਂਗਰਸੀਏ -ਬੈਂਸ
. . .  1 day ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ ਦੀ ਅਰਜ਼ੀ 'ਤੇ ਸੁਪਰੀਮ ਕੋਰਟ ਵਲੋਂ ਕੱਲ੍ਹ ਸੁਣਾਇਆ ਜਾਵੇਗਾ ਫ਼ੈਸਲਾ
. . .  1 day ago
ਭੇਦਭਰੇ ਹਾਲਾਤ 'ਚ ਮਿਲੀ ਔਰਤ ਅਤੇ ਮਾਸੂਮ ਬੱਚੀ ਦੀ ਲਾਸ਼
. . .  1 day ago
ਤਪਾ ਖੇਤਰ 'ਚ ਤੇਜ਼ ਮੀਂਹ ਕਾਰਨ ਪਾਣੀ 'ਚ ਡੁੱਬੀ ਸੈਂਕੜੇ ਏਕੜ ਝੋਨੇ ਦੀ ਫ਼ਸਲ
. . .  1 day ago
22 ਜੁਲਾਈ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਦਿੱਤਾ ਜਾਵੇਗਾ ਧਰਨਾ
. . .  1 day ago
ਪਾਣੀ ਦਾ ਫਲੋ ਵਧਣ ਕਾਰਨ ਪਟਿਆਲਾ 'ਚ ਖ਼ਾਲੀ ਕਰਵਾਈਆਂ ਗਈਆਂ ਕਾਲੋਨੀਆਂ
. . .  1 day ago
ਨੇਪਾਲ 'ਚ ਆਏ ਹੜ੍ਹ ਕਾਰਨ 78 ਲੋਕਾਂ ਦੀ ਮੌਤ
. . .  1 day ago
ਮੁੰਬਈ ਇਮਾਰਤ ਹਾਦਸਾ : ਮਲਬੇ ਹੇਠੋਂ ਕੱਢਿਆ ਗਿਆ ਮਾਸੂਮ ਬੱਚਾ
. . .  1 day ago
ਅਸਮ 'ਚ ਹੜ੍ਹ ਦਾ ਕਹਿਰ ਜਾਰੀ, ਲੋਕਾਂ ਨੂੰ ਨਹੀਂ ਮਿਲ ਰਹੀ ਸਰਕਾਰੀ ਸਹਾਇਤਾ
. . .  1 day ago
ਦਿੱਲੀ : ਬੁੱਧਵਾਰ ਨੂੰ ਹੋਵੇਗੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ
. . .  1 day ago
ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਲੋਕਾਂ ਦੀ ਮੌਤ
. . .  1 day ago
ਦਿੱਲੀ ਪੁਲਿਸ ਵੱਲੋਂ ਨਸ਼ਾ ਤਸਕਰ ਕਰਨ ਖੰਨਾ ਗ੍ਰਿਫ਼ਤਾਰ
. . .  1 day ago
ਸੜਕ ਹਾਦਸੇ 'ਚ ਪਤੀ-ਪਤਨੀ ਅਤੇ ਬੱਚੇ ਸਮੇਤ ਪੰਜ ਜ਼ਖ਼ਮੀ
. . .  1 day ago
ਮੁੰਬਈ ਇਮਾਰਤ ਹਾਦਸਾ : ਦੋ ਲੋਕਾਂ ਦੀ ਮੌਤ
. . .  1 day ago
ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮੁੰਬਈ ਇਮਾਰਤ ਹਾਦਸਾ : ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ
. . .  1 day ago
ਸ਼੍ਰੋਮਣੀ ਕਮੇਟੀ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ
. . .  1 day ago
ਬਿਹਾਰ 'ਚ ਹੜ੍ਹ ਕਾਰਨ 25 ਲੋਕਾਂ ਦੀ ਹੋਈ ਮੌਤ- ਨਿਤੀਸ਼ ਕੁਮਾਰ
. . .  1 day ago
130 ਮਿ. ਮੀ. ਮੀਂਹ ਨੇ ਡੁਬੋਇਆ ਬਠਿੰਡਾ, ਸ਼ਹਿਰ 'ਚ ਬਣੇ ਹੜ੍ਹਾਂ ਵਰਗੇ ਹਾਲਾਤ
. . .  1 day ago
ਮੁੰਬਈ 'ਚ ਡਿੱਗੀ ਚਾਰ ਮੰਜ਼ਿਲਾ ਇਮਾਰਤ, ਮਲਬੇ ਹੇਠਾਂ 'ਚ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ
. . .  1 day ago
ਬਾਗ਼ੀ ਵਿਧਾਇਕਾ ਦਾ ਅਸਤੀਫ਼ਾ ਸਵੀਕਾਰ ਕਰਨ ਸਪੀਕਰ- ਮੁਕੁਲ ਰੋਹਤਗੀ
. . .  1 day ago
ਬਠਿੰਡਾ ਪੁਲਿਸ ਨੇ ਕੀਤਾ ਗ਼ੈਰ-ਕਾਨੂੰਨੀ ਡਰੱਗ ਰੈਕੇਟ ਦਾ ਪਰਦਾਫਾਸ਼, ਮੁੱਖ ਦੋਸ਼ੀ ਗ੍ਰਿਫ਼ਤਾਰ
. . .  1 day ago
ਖ਼ਾਲਸਾ ਸੰਘਰਸ਼ ਜਥੇਬੰਦੀ ਪੰਜਾਬ ਦੇ ਮੁਖੀ 'ਤੇ ਜਾਨਲੇਵਾ ਹਮਲਾ
. . .  1 day ago
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਝਟਕੇ, ਨੁਕਸਾਨੇ ਗਏ ਪ੍ਰਾਚੀਨ ਹਿੰਦੂ ਮੰਦਰ
. . .  1 day ago
ਤਲਵੰਡੀ ਸਾਬੋ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਤੜਕਸਾਰ ਤੋਂ ਪੈ ਰਹੇ ਮੀਂਹ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ
. . .  1 day ago
ਕਰਨਾਟਕ ਸਿਆਸੀ ਸੰਕਟ : ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  1 day ago
ਮਾਣਹਾਨੀ ਦੇ ਮਾਮਲੇ 'ਚ ਕੇਜਰੀਵਾਲ ਅਤੇ ਸਿਸੋਦੀਆ ਨੂੰ ਮਿਲੀ ਜ਼ਮਾਨਤ
. . .  1 day ago
ਮਾਨਸੂਨ ਦੇ ਪਹਿਲੇ ਮੀਂਹ ਕਾਰਨ ਜਲ-ਥਲ ਹੋਇਆ ਸ੍ਰੀ ਮੁਕਤਸਰ ਸਾਹਿਬ
. . .  1 day ago
ਭਾਰੀ ਮੀਂਹ ਕਾਰਨ ਮਕਾਨ ਦੀ ਡਿੱਗੀ ਛੱਤ, ਦੋ ਬੱਚਿਆਂ ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
ਢਿੱਗਾਂ ਡਿੱਗਣ ਕਾਰਨ ਬੰਦ ਹੋਇਆ ਰਿਸ਼ੀਕੇਸ਼-ਬਦਰੀਨਾਥ ਹਾਈਵੇਅ
. . .  1 day ago
ਭਾਜਪਾ ਸੰਸਦੀ ਦਲ ਦੀ ਬੈਠਕ ਸ਼ੁਰੂ
. . .  1 day ago
ਪੁੱਤਰ ਵੱਲੋਂ ਬਜ਼ੁਰਗ ਬਾਪ ਦਾ ਕਤਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਉਹ ਦੇਸ਼ ਸਚਮੁੱਚ ਸਵਰਗ ਹੁੰਦੇ ਹਨ, ਜਿਥੇ ਆਪਸੀ ਸਬੰਧਾਂ ਜਾਂ ਰਿਸ਼ਤਿਆਂ ਦੀ ਇੱਜ਼ਤ ਕੀਤੀ ਜਾਂਦੀ ਹੈ। -ਮਹਾਤਮਾ ਗਾਂਧੀ

ਪਹਿਲਾ ਸਫ਼ਾ

ਹੰਗਾਮੇ ਤੇ ਤਿੱਖੀ ਬਹਿਸ ਦੌਰਾਨ ਐਨ.ਆਈ.ਏ. ਸੋਧ ਬਿੱਲ ਪਾਸ

* ਮੋਦੀ ਸਰਕਾਰ ਕਾਨੂੰਨ ਦਾ ਗ਼ਲਤ ਇਸਤੇਮਾਲ ਨਹੀਂ ਕਰੇਗੀ-ਅਮਿਤ ਸ਼ਾਹ * ਸਮਰਥਨ 'ਚ 278 ਤੇ ਵਿਰੋਧ 'ਚ ਸਿਰਫ਼ 6 ਵੋਟਾਂ ਪਈਆਂ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 15 ਜੁਲਾਈ -ਅੱਤਵਾਦ ਵਿਰੋਧੀ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਦੀਆਂ ਤਾਕਤਾਂ 'ਚ ਵਾਧਾ ਕਰਦਿਆਂ ਜਿਸ 'ਚ ਏਜੰਸੀ ਵਿਦੇਸ਼ਾਂ 'ਚ ਵਸੇ ਭਾਰਤੀਆਂ 'ਤੇ ਹੋਏ ਅੱਤਵਾਦੀ ਹਮਲੇ ਦੀ ਵੀ ਪੜਤਾਲ ਕਰ ਸਕਦੀ ਹੈ, ਐੱਨ.ਆਈ.ਏ. ਤਰਮੀਮੀ ਬਿੱਲ 2019 ਨੂੰ ਲੋਕ ਸਭਾ 'ਚ ਪ੍ਰਵਾਨਗੀ ਮਿਲ ਗਈ ਹੈ। ਲੋਕ ਸਭਾ 'ਚ ਤਕਰੀਬਨ 4 ਘੰਟੇ ਚੱਲੀ ਬਹਿਸ ਤੋਂ ਬਾਅਦ ਬਿੱਲ ਦੇ ਵਿਰੋਧ 'ਚ ਪਈਆਂ 6 ਵੋਟਾਂ ਦੇ ਮੁਕਾਬਲੇ ਸਮਰਥਨ 'ਚ ਪਈਆਂ 278 ਵੋਟਾਂ ਦੇ ਆਧਾਰ 'ਤੇ ਬਿੱਲ ਨੂੰ ਹੇਠਲੇ ਸਦਨ 'ਚ ਪਾਸ ਕਰ ਦਿੱਤਾ ਗਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰਾਂ ਵਲੋਂ 'ਤਾਕਤਾਂ ਦੀ ਦੁਰਵਰਤੋਂ' ਹੋਣ ਦੇ ਖ਼ਦਸ਼ੇ 'ਤੇ ਭਰੋਸਾ ਦੁਆਂਉਦਿਆਂ ਕਿਹਾ ਕਿ ਇਸ ਦੀ ਵਲੋਂ ਅੱਤਵਾਦ ਨੂੰ ਖ਼ਤਮ ਕਰਨ ਲਈ ਹੋਵੇਗੀ। ਅਮਿਤ ਸ਼ਾਹ ਨੇ ਇਸ ਦੇ ਨਾਲ ਇਹ ਵੀ ਦੁਹਰਾਉਦਿਆਂ ਕਿਹਾ ਕਿ ਇਹ ਵੀ ਨਹੀਂ ਵੇਖਿਆ ਜਾਵੇਗਾ ਕਿ ਕਾਰਵਾਈ ਕਿਸ ਧਰਮ ਦੇ ਵਿਅਕਤੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦਾ ਕਦੇ ਗ਼ਲਤ ਇਸਤੇਮਾਲ ਨਹੀਂ ਕੀਤਾ ਜਾਵੇਗਾ। ਮੁੰਬਈ ਹਮਲਿਆਂ ਤੋਂ ਬਾਅਦ 2008 'ਚ ਹੋਂਦ 'ਚ ਆਈ ਰਾਸ਼ਟਰੀ ਜਾਂਚ ਏਜੇਸੀ ਦੀ ਪੜਤਾਲ ਦਾ ਦਾਇਰਾ ਇਸ ਬਿੱਲ 'ਚ ਸਮੁੱਚੇ ਦੇਸ਼ ਅਤੇ ਵਿਦੇਸ਼ਾਂ ਤੱਕ ਕਰ ਦਿੱਤਾ ਗਿਆ। ਜਿਸ ਮੁਤਾਬਿਕ ਐੱਨ.ਆਈ.ਏ. ਦੇ ਅਧਿਕਾਰੀਆਂ ਨੂੰ ਭਾਰਤ ਭਰ 'ਚ ਜਾਂਚ ਦੀਆਂ ਤਾਕਤਾਂ ਪੁਲਿਸ ਅਧਿਕਾਰੀਆਂ ਦੇ ਬਰਾਬਰ ਹੋ ਜਾਣਗੀਆਂ ਇਸ ਦੇ ਨਾਲ ਹੀ ਅੰਤਰਰਾਸ਼ਟਰੀ ਸਮਝੌਤਿਆਂ ਅਤੇ ਬਾਹਰਲੇ ਮੁਲਕਾਂ ਦੇ ਘਰੇਲੂ ਕਾਨੂੰਨਾਂ ਦੇ ਘੇਰੇ ਹੇਠ ਐੱਨ.ਆਈ.ਏ. ਵਿਦੇਸ਼ਾਂ 'ਚ ਵੀ ਪੜਤਾਲ ਕਰ ਸਕਦਾ ਹੈ। ਇਸ ਤੋਂ ਇਲਾਵਾ ਕੇਂਦਰ ਕੁਝ ਸੈਸ਼ਨ ਅਦਾਲਤਾਂ ਨੂੰ ਅੱਤਵਾਦ ਨਾਲ ਸਬੰਧਿਤ ਮਾਮਲਿਆਂ ਦੀ ਸੁਣਵਾਈ ਲਈ ਵਿਸ਼ੇਸ਼ ਅਦਾਲਤਾਂ 'ਚ ਵੀ ਤਬਦੀਲ ਕੀਤਾ ਜਾਵੇਗਾ।
ਵਿਰੋਧੀ ਧਿਰ ਵਲੋਂ ਅਦਾਲਤਾਂ 'ਚ ਬਕਾਇਆ ਕੇਸਾਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਇਸ ਨਾਲ ਅਦਾਲਤਾਂ 'ਤੇ ਕੇਸਾਂ ਦਾ ਭਾਰ ਹੋਰ ਵਧ ਜਾਵੇਗਾ। ਗ੍ਰਹਿ ਮੰਤਰੀ ਨੇ ਉਕਤ ਖ਼ਦਸ਼ੇ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਵਿਸ਼ੇਸ਼ ਅਦਾਲਤਾਂ ਸਿਰਫ਼ ਐੱਨ.ਆਈ.ਏ ਦੇ ਕੇਸ ਹੀ ਲੈਣਗੀਆਂ। ਜਿਸ ਦੇ ਜੱਜ ਦੀ ਨਿਯੁਕਤੀ ਚੀਫ਼ ਜਸਟਿਸ ਵਲੋਂ ਹੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਬਿੱਲ ਰਾਹੀਂ ਐੱਨ.ਆਈ.ਏ ਮਨੁੱਖੀ ਤਸਕਰੀ, ਜਾਅਲੀ ਨੋਟ, ਹਥਿਆਰਾਂ ਦੀ ਵਿਕਰੀ ਅਤੇ ਉਤਪਾਦਕ, ਸਾਈਬਰ, ਅੱਤਵਾਦ ਅਤੇ ਐਕਟ 1908 ਤਹਿਤ ਆਉਣ ਵਾਲੇ ਮਾਮਲਿਆਂ ਦੀ ਵੀ ਪੜਤਾਲ ਕਰ ਸਕਦਾ ਹੈ। ਅੱਤਵਾਦ ਸਿਆਸੀ ਮੁੱਦਾ ਨਹੀਂ ਹੈ, ਮਨੁੱਖਤਾ ਨੂੰ ਮੁੱਖ ਰੱਖ ਕੇ ਕਰੋ ਫ਼ੈਸਲਾ-ਗ੍ਰਹਿ ਰਾਜ ਮੰਤਰੀ-ਲੋਕ ਸਭਾ 'ਚ ਬਿੱਲ 'ਤੇ ਬਹਿਸ ਦੀ ਸ਼ੁਰੂਆਤ ਕਰਦਿਆਂ ਗ੍ਰਹਿ ਰਾਜ ਮੰਤਰੀ ਜੀ. ਕ੍ਰਿਸ਼ਨ ਰੈਡੀ ਨੇ ਵਿਰੋਧੀ ਧਿਰਾਂ ਨੂੰ ਸਿਆਸੀ ਲੀਕਾਂ ਤੋਂ ਉੱਪਰ ਉੱਠਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਤਵਾਦ ਸਿਆਸੀ ਮੁੱਦਾ ਨਹੀਂ ਹੈ। ਇਸ ਲਈ ਬਿੱਲ ਦੇ ਸਮਰਥਨ ਲਈ ਮਨੁੱਖਤਾ ਨੂੰ ਮੁੱਖ ਰੱਖ ਕੇ ਫ਼ੈਸਲਾ ਲੈਣਾ ਚਾਹੀਦਾ ਹੈ। ਰੈਡੀ ਨੇ ਸਰਕਾਰ ਦਾ ਅੱਤਵਾਦ ਪ੍ਰਤੀ 'ਜ਼ੀਰੋ ਟੋਲਰੈਂਸ' ਵਾਲਾ ਰੁਖ ਮੁੜ ਦੁਹਰਾਉਂਦਿਆਂ ਕਿਹਾ ਕਿ ਅੱਤਵਾਦ ਦਾ ਕੋਈ ਮਜ਼ਹਬ, ਲਿੰਗ, ਕਾਰਨ ਨਹੀਂ ਹੁੰਦਾ। ਇਸ ਲਈ ਇਸ ਦੇ ਖ਼ਿਲਾਫ਼ ਲੜਨ ਦੀ ਸਭ ਦਾ ਜ਼ਿੰਮੇਵਾਰੀ ਹੈ।
ਇਹ ਚੌਕੀਦਾਰ ਦੀ ਸਰਕਾਰ ਹੈ
ਹਾਲ 'ਚ ਅੱੱਤਵਾਦ ਵਿਰੋਧੀ ਅਤੇ ਗੁਆਂਢੀ ਮੁਲਕ ਪਾਕਿਸਤਾਨ ਪ੍ਰਤੀ ਸਖ਼ਤ ਰਵੱਈਆ ਰੱਖਣ ਦੀ ਨੀਤੀ ਨੂੰ ਮੁੱਖ ਰੱਖ ਕੇ ਲੜੀਆਂ ਚੋਣਾਂ ਦੀ ਤਰਜ਼ 'ਤੇ ਵਿਦੇਸ਼ ਰਾਜ ਮੰਤਰੀ ਨੇ ਸੰਸਦ ਦੇ ਹੇਠਲੇ ਸਦਨ 'ਚ ਦੁਹਰਾਉਦਿਆਂ ਕਿਹਾ ਕਿ ਇਹ ਚੌਕੀਦਾਰ ਦੀ ਸਰਕਾਰ ਹੈ। ਜਿਸ ਦਾ ਸੱਤਾ ਧਿਰ ਵਲੋਂ ਮੇਜ਼ਾ ਥਪਥਪਾ ਕੇ ਸਵਾਗਤ ਕੀਤਾ ਗਿਆ। ਰੈਡੀ ਨੇ ਅੱਗੇ ਇਹ ਵੀ ਕਿਹਾ ਕਿ ਜਨਤਾ ਨੇ 130 ਕਰੋੜ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਦੇ ਸਪੁਰਦ ਕੀਤੀ ਹੈ। ਰੈਡੀ ਨੇ ਸਦਨ ਨੂੰ ਇਹ ਵੀ ਭਰੋਸਾ ਦੁਆਇਆ ਕਿ ਇਨ੍ਹਾਂ ਤਰਮੀਮਾਂ ਕਾਰਨ ਦੇਸ਼ ਦੇ ਸੰਘੀ ਢਾਂਚੇ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ। ਰੈਡੀ ਨੇ ਕਿਹਾ ਕਿ ਰਾਜਾਂ ਦੀ ਮਨਜ਼ੂਰੀ ਦੇ ਨਾਲ ਹੀ ਮਿਲ ਕੇ ਕੰਮ ਕੀਤਾ ਜਾਵੇਗਾ।
ਪਾਕਿਸਤਾਨ ਨਾਲ ਨਜਿੱਠਣ ਦੇ ਸਰਕਾਰ ਕੋਲ ਬਹੁਤ ਤਰੀਕੇ ਹਨ-ਸ਼ਾਹ
ਸਦਨ 'ਚ ਸੁਰੱਖਿਆ ਅਤੇ ਅੱਤਵਾਦ ਦੇ ਵਾਰ-ਵਾਰ ਦੁਹਰਾਏ ਜਾਂਦੇ ਸ਼ਬਦਾਂ ਦੇ ਨਾਲ ਹੀ ਸਭ ਤੋਂ ਵੱਧ ਚਰਚਾ ਗੁਆਂਢੀ ਮੁਲਕ ਪਾਕਿਸਤਾਨ ਦੀ ਵੀ ਹੋਈ। ਵਿਰੋਧੀ ਧਿਰ ਵਲੋਂ ਪਾਕਿਸਤਾਨ ਨਾਲ ਨਜਿੱਠਣ ਬਾਰੇ ਪੁੱਛੇ ਗਏ ਕਈ ਸਵਾਲਾਂ ਦੇ ਜਵਾਬ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਾਕਿਸਤਾਨ ਨਾਲ ਨਜਿੱਠਣ ਲਈ ਸਰਕਾਰ ਕੋਲ ਬਹੁਤ ਸਾਰੇ ਤਰੀਕੇ ਹਨ। ਟੀ.ਐੱਮ.ਸੀ. ਆਗੂ ਕਲਿਆਣ ਬੈਨਰਜੀ ਨੇ ਬਹਿਸ ਦੌਰਾਨ ਉਠਾਏ ਸ਼ੰਕਿਆਂ 'ਚ ਇਹ ਪੁੱਛਿਆ ਸੀ ਕੀ ਪਾਕਿਸਤਾਨ ਏਜੰਸੀ ਨੂੰ ਜਾਂਚ ਦੀ ਇਜਾਜ਼ਤ ਦੇ ਦੇਵੇਗਾ। ਗ੍ਰਹਿ ਮੰਤਰੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸਾਰਕ ਮੈਂਬਰ ਹੋਣ ਦੇ ਬਾਵਜੂਦ ਪਾਕਿਸਤਾਨ ਨੇ ਹਾਲੇ ਦਸਤਖ਼ਤ ਨਹੀਂ ਕੀਤੇ। ਨਾਲ ਹੀ ਭਾਰਤ ਦੇ ਸਖ਼ਤ ਰੁਖ ਨੂੰ ਕਾਇਮ ਰੱਖਦਿਆਂ ਕਿਹਾ ਕਿ ਦੁਨੀਆ ਦੇ ਦਬਾਅ ਦੇ ਅੱਗੇ ਅਖ਼ੀਰ 'ਚ ਉਸ ਨੂੰ ਵੀ ਆਪਣੀ ਰਜ਼ਾਮੰਦੀ ਦੇਣੀ ਪਵੇਗੀ।
ਪੋਟਾ ਨੂੰ ਹਟਾਉਣਾ ਸਿਆਸੀ ਕਦਮ ਸੀ-ਸ਼ਾਹ
ਗ੍ਰਹਿ ਮੰਤਰੀ ਨੇ ਪਿਛਲੀ ਕਾਂਗਰਸ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਅੱਤਵਾਦੀ ਕਾਰਵਾਈਆਂ ਤੋਂ ਬਚਾਅ ਬਾਰੇ ਕਾਨੂੰਨ (ਪੋਟਾ) ਨੂੰ ਹਟਾਉਣਾ ਸਿਰਫ਼ ਸਿਆਸੀ ਕਦਮ ਸੀ। ਸ਼ਾਹ ਨੇ ਪੋਟਾ ਹਟਾਉਣ ਨੂੰ ਵੋਟ ਬੈਂਕ ਬਚਾਉਣ ਲਈ ਚੁੱਕਿਆ ਕਦਮ ਕਰਾਰ ਦਿੰਦਿਆਂ ਕਿਹਾ ਕਿ 2004 'ਚ ਸਰਕਾਰ ਬਣਨ ਤੋਂ ਬਾਅਦ ਮੰਤਰੀ ਮੰਡਲ ਦੀ ਪਹਿਲੀ ਬੈਠਕ 'ਚ ਹੀ ਇਹ ਫ਼ੈਸਲਾ ਲਿਆ ਗਿਆ। ਉਨ੍ਹਾਂ ਪੋਟਾ ਹਟਾਉਣ ਤੋਂ ਬਾਅਦ ਅੱਤਵਾਦ ਦੀਆਂ ਘਟਨਾਵਾਂ 'ਚ ਵਾਧਾ ਹੋਣ ਦਾ ਦਾਅਵਾ ਕਰਨ ਦੇ ਨਾਲ ਇਹ ਵੀ ਕਿਹਾ ਕਿ ਜੇਕਰ ਪੋਟਾ ਨਾ ਹਟਾਇਆ ਜਾਂਦਾ ਤਾਂ ਸ਼ਾਇਦ ਮੁੰਬਈ ਬੰਬ ਧਮਾਕਾ ਨਾ ਹੁੰਦਾ।
ਸਦਨ 'ਚ ਓਵੈਸੀ ਤੇ ਸ਼ਾਹ ਵਿਚਾਲੇ ਗਰਮਾ-ਗਰਮੀ
ਸਦਨ 'ਚ ਹੋਈ ਤਿੱਖੀ ਬਹਿਸ ਤੋਂ ਬਾਅਦ ਏ.ਆਈ. ਐੱਮ.ਆਈ. ਏ. ਦੇ ਨੇਤਾ ਅਸਦੁਦੀਨ ਓਵੈਸੀ ਨੇ ਇਸ ਮੁੱਦੇ 'ਤੇ ਵੋਟਿੰਗ ਦੀ ਮੰਗ ਕੀਤੀ ਜਿਸ 'ਤੇ ਸ਼ਾਹ ਨੇ ਹੋਰ ਰੋਹ 'ਚ ਆ ਕੇ ਵੋਟਿੰਗ ਦੀ ਮੰਗ ਕਰਦਿਆਂ ਕਿਹਾ ਕਿ ਦੇਸ਼ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਤਵਾਦ ਦੇ ਨਾਲ ਕੌਣ ਖੜ੍ਹਾ ਹੈ ਅਤੇ ਕੌਣ ਉਸ ਦੇ ਖ਼ਿਲਾਫ਼ ਹੈ। ਓਵੈਸੀ ਅਤੇ ਸ਼ਾਹ ਦਰਮਿਆਨ ਹੋਈ ਸ਼ਬਦੀ ਜੰਗ ਤੋਂ ਬਾਅਦ ਸਦਨ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਵੋਟਿੰਗ ਦੇ ਖ਼ਿਲਾਫ਼ ਰੁਖ ਪੇਸ਼ ਕਰਦਿਆਂ ਕਿਹਾ ਕਿ ਸਾਰੀਆਂ ਪਾਰਟੀਆਂ ਬਿੱਲ ਦੀ ਹਿਮਾਇਤ 'ਚ ਹਨ। ਜਿਸ ਤੋਂ ਬਾਅਦ ਪਰਚੀਆਂ ਰਾਹੀਂ ਹੋਈ ਵੋਟਿੰਗ 'ਚ 278 ਵੋਟਾਂ ਬਿੱਲ ਦੇ ਸਮਰਥਨ 'ਚ ਪਈਆਂ ਜਦਕਿ ਉਸ ਦੇ ਵਿਰੋਧ 'ਚ ਸਿਰਫ਼ 6 ਵੋਟਾਂ ਪਈਆਂ। ਬਿੱਲ 'ਤੇ ਬਹਿਸ ਦੌਰਾਨ ਓਵੈਸੀ ਨੇ ਕਿਹਾ ਕਿ ਤੁਸੀਂ ਗ੍ਰਹਿ ਮੰਤਰੀ ਹੋ। ਡਰਾਓ ਨਾ। ਸ਼ਾਹ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਉਹ ਕਿਸੇ ਨੂੰ ਡਰਾ ਨਹੀਂ ਰਿਹਾ ਪਰ ਜੇਕਰ ਦਿਮਾਗ 'ਚ ਡਰ ਬੈਠਾ ਹੋਇਆ ਹੈ ਤਾਂ ਉਹ ਕੁਝ ਨਹੀਂ ਕਰ ਸਕਦੇ। ਇਹ ਸ਼ਬਦੀ ਹਮਲੇ ਉਸ ਵੇਲੇ ਹੋਏ ਜਦ ਪੁਲਿਸ ਕਮਿਸ਼ਨਰ ਰਹਿ ਚੁੱਕੇ ਭਾਜਪਾ ਦੇ ਸੱਤਪਾਲ ਸਿੰਘ ਨੇ ਕਿਹਾ ਕਿ ਹੈਦਰਾਬਾਦ ਦੇ ਇਕ ਪੁਲਿਸ ਅਧਿਕਾਰੀ ਨੂੰ ਇਕ ਮੁਲਜ਼ਮ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਰੋਕਿਆ ਸੀ। ਜਿਸ 'ਤੇ ਓਵੈਸੀ ਨੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਉਸ ਸਮੇਂ ਦੀ ਨਿੱਜੀ ਗੱਲਬਾਤ ਨੂੰ ਭਾਜਪਾ ਨੇਤਾ ਇਸ ਵੇਲੇ ਕਿਉਂ ਸਦਨ 'ਚ ਰੱਖ ਰਹੇ ਹਨ ਜਦਕਿ ਗੱਲਬਾਤ ਦਾ ਦੂਜਾ ਮੈਂਬਰ ਜਵਾਬ ਦੇਣ ਲਈ ਸਦਨ 'ਚ ਮੌਜੂਦ ਨਹੀਂ ਹੈ। ਸਦਨ 'ਚ ਮੌਜੂਦ ਸ਼ਾਹ ਨੇ ਓਵੈਸੀ 'ਤੇ ਦੂਹਰੇ ਮਾਪਦੰਡ ਅਪਣਾਉਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਜਦੋਂ ਡੀ.ਐੱਮ.ਕੇ. ਆਗੂ ਏ.ਰਾਜਾ ਬੋਲ ਰਹੇ ਸੀ, ਉਦੋਂ ਓਵੈਸੀ ਨੇ ਕਿਉਂ ਨਹੀਂ ਟੋਕਿਆ। ਸ਼ਾਹ ਨੇ ਕਿਹਾ ਕਿ ਓਵੈਸੀ ਸਾਹਿਬ 'ਸੁਨਣ ਦੀ ਆਦਤ ਵੀ ਪਾਓ।'
ਬਿੱਟੂ ਵਲੋਂ ਬੇਅੰਤ ਸਿੰਘ ਦੇ ਕਾਤਲਾਂ ਨੂੰ ਫ਼ਾਂਸੀ ਦੇਣ ਦੀ ਮੰਗ

ਅੱਤਵਾਦ ਵਿਰੋਧੀ ਏਜੰਸੀ ਨੂੰ ਤਾਕਤ ਦੇਣ ਲਈ ਪੇਸ਼ ਕੀਤੇ ਇਸ ਬਿੱਲ 'ਚ ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਨੇ ਅੱਤਵਾਦ ਪ੍ਰਤੀ ਸਖ਼ਤ ਰਵੱਈਏ ਅਪਣਾਉਣ ਦੀ ਸਰਕਾਰ ਦੀ ਕਵਾਇਦ ਨੂੰ ਖੁੱਲ੍ਹ ਕੇ ਸਮਰਥਨ ਦਿੰਦਿਆਂ ਕਿਹਾ ਕਿ ਅੱਤਵਾਦੀ ਪਿਆਰ ਦੀ ਭਾਸ਼ਾ ਨਹੀਂ ਸਮਝਦੇ, ਉਨ੍ਹਾਂ ਨਾਲ ਸਖ਼ਤੀ ਨਾਲ ਹੀ ਪੇਸ਼ ਆਉਣਾ ਹੋਵੇਗਾ। ਬਿੱਟੂ ਨੇ 'ਆਪ ਭੋਗੇ ਅਤੱਵਾਦ' ਵਜੋਂ 1991 'ਚ ਦਹਿਸ਼ਤਗਰਦਾਂ ਵਲੋਂ ਕਤਲ ਕੀਤੇ ਗਏ ਪੰਜਾਬ ਦੇ ਸਾਬਕਾ ਮਰਹੂਮ ਮੁੱਖ ਮੰਤਰੀ ਅਤੇ ਆਪਣੇ ਦਾਦਾ ਸ: ਬੇਅੰਤ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ 1995 ਤੋਂ ਲੈ ਕੇ 2012 ਤੱਕ ਇਹ ਮਾਮਲਾ (ਬੇਅੰਤ ਸਿੰਘ ਕਤਲ) ਅਦਾਲਤਾਂ 'ਚ ਹੀ ਲਟਕਦਾ ਰਿਹਾ। ਉਨ੍ਹਾਂ ਦਹਿਸ਼ਤਗਰਦਾਂ ਖ਼ਿਲਾਫ਼ ਬੋਲਦਿਆਂ ਕਿਹਾ ਕਿ ਉਹ (ਅੱਤਵਾਦੀ) ਜੇਲ੍ਹਾਂ 'ਚ ਰਹਿ ਕੇ ਸਰਕਾਰ ਦੀਆਂ ਰੋਟੀਆਂ ਤੋੜਦੇ ਹਨ ਅਤੇ ਸਰਕਾਰ ਦੇ ਖ਼ਿਲਾਫ਼ ਹੀ ਸਾਜਿਸ਼ ਕਰਦੇ ਹਨ। ਬਿੱਟੂ ਨੇ 2012 'ਚ ਸੁਪਰੀਮ ਕੋਰਟ ਵਲੋਂ ਬੇਅੰਤ ਸਿੰਘ ਦੇ ਕਾਤਲਾਂ ਨੂੰ ਦਿੱਤੀ ਫ਼ਾਂਸੀ ਦਾ ਸਜ਼ਾ ਨੂੰ ਅਮਲੀ ਰੂਪ ਦੇਣ ਦੀ ਵੀ ਮੰਗ ਕੀਤੀ। ਸਰਕਾਰ ਦੀ ਅਸਿੱਧੀ ਹਮਾਇਤ 'ਚ ਆਏ ਬਿੱਟੂ ਦਾ ਨਾ ਸਿਰਫ਼ ਭਾਜਪਾ ਸੰਸਦ ਮੈਂਬਰਾਂ ਹਨੂਮਾਨ ਬੇਕੀਵਾਰ ਅਤੇ ਮੀਨਾਕਸ਼ੀ ਲੇਖੀ ਨੇ ਸਵਾਗਤ ਕੀਤਾ ਸਗੋਂ ਗ੍ਰਹਿ ਰਾਜ ਮੰਤਰੀ ਕਿਸ਼ਨ ਰੈਡੀ ਨੇ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ (ਬਿੱਟੂ) ਨੂੰ ਪਤਾ ਹੈ ਕਿ ਇਸ 'ਚ ਕੋਈ ਸਿਆਸਤ ਨਹੀਂ ਹੈ।
ਭਾਰਤ ਨੂੰ ਪੁਲਿਸ ਰਾਜ 'ਚ ਬਦਲਣਾ ਚਾਹੁੰਦੀ ਹੈ ਸਰਕਾਰ-ਮੁਨੀਸ਼ ਤਿਵਾੜੀ

ਕਾਂਗਰਸੀ ਆਗੂ ਮੁਨੀਸ਼ ਤਿਵਾੜੀ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਰਕਾਰ ਐੱਨ.ਆਈ.ਏ. ਮਨੁੱਖੀ ਹੱਕਾਂ ਦੀ ਰਾਖੀ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਐਕਟ (ਯੂ.ਏ.ਪੀ.ਏ.) ਜਿਹੇ ਕਾਨੂੰਨਾਂ 'ਚ ਤਰਮੀਮ ਕਰ ਕੇ ਭਾਰਤ ਨੂੰ ਪੁਲਿਸ ਰਾਜ 'ਚ ਬਦਲਣਾ ਚਾਹੁੰਦੀ ਹੈ। ਮਨੀਸ਼ ਤਿਵਾੜੀ ਨੇ ਖਦਸ਼ਾ ਪ੍ਰਗਟਾਇਆ ਕਿ ਜਾਂਚ ਏਜੰਸੀਆਂ ਨੂੰ ਤਾਕਤਵਰ ਬਣਾ ਕੇ ਸਰਕਾਰ ਇਸ ਦੀ ਵਰਤੋਂ ਵਿਰੋਧੀ ਧਿਰਾਂ ਦੇ ਖ਼ਿਲਾਫ਼ 'ਬਦਲੇ ਦੀ ਭਾਵਨਾ' ਤਹਿਤ ਕਰ ਸਕਦੀ ਹੈ। ਇਸ ਦੇ ਨਾਲ ਹੀ ਤਿਵਾੜੀ ਨੇ ਇਹ ਵੀ ਕਿਹਾ ਕਿ ਸੈਸ਼ਨ ਅਦਾਲਤਾਂ ਨੂੰ ਵਿਸ਼ੇਸ਼ ਅਦਾਲਤਾਂ 'ਚ ਬਦਲ ਕੇ ਸਰਕਾਰ ਏਜੰਸੀ ਨੂੰ ਮਜ਼ਬੂਤ ਨਹੀਂ ਸਗੋਂ ਕਮਜ਼ੋਰ ਕਰ ਰਹੀ ਹੈ ਕਿਉਂਕਿ ਸੈਸ਼ਨ ਅਦਾਲਤਾਂ ਅੱਤਵਾਦ ਜਿਹੇ ਗੰਭੀਰ ਜੁਰਮਾਂ ਨਾਲ ਨਜਿੱਠਣ ਲਈ ਨਹੀਂ ਬਣੀਆਂ। ਕਾਂਗਰਸੀ ਆਗੂ ਨੇ ਸਾਈਬਰ ਅੱਤਵਾਦ ਦੀ ਸ਼ਮੂਲੀਅਤ 'ਤੇ ਸਵਾਲ ਉਠਾਉਦਿਆਂ ਕਿਹਾ ਕਿ ਅੱਤਵਾਦ ਦੀ ਪਰਿਭਾਸ਼ਾ ਅਤੇ ਡਾਟਾ ਦੀ ਸੁਰੱਖਿਆ ਸਬੰਧੀ ਬੁਨਿਆਦੀ ਤੱਥਾਂ ਦੀ ਨਾਮੌਜੂਦਗੀ 'ਚ ਸਾਈਬਰ ਅੱਤਵਾਦ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ।

ਸੋਲਨ ਇਮਾਰਤ ਹਾਦਸੇ 'ਚ 13 ਸੈਨਿਕਾਂ ਸਮੇਤ 14 ਮੌਤਾਂ

* ਮੁੱਖ ਮੰਤਰੀ ਵਲੋਂ ਜਾਂਚ ਦੇ ਆਦੇਸ਼ * ਮਾਲਕ 'ਤੇ ਮਾਮਲਾ ਦਰਜ

ਸੋਲਨ/ਕਸੌਲੀ, 15 ਜੁਲਾਈ (ਮਨੀਸ਼, ਵਿਸ਼ਾਲ)-ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ ਬੀਤੇ ਦਿਨ ਡਿੱਗੀ ਚਾਰ ਮੰਜ਼ਿਲਾ ਇਮਾਰਤ ਦੇ ਮਲਬੇ 'ਚੋੋਂ 6 ਹੋਰਾਂ ਲਾਸ਼ਾਂ ਕੱਢੀਆਂ ਗਈਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਮਲਬੇ 'ਚੋਂ ਹੁਣ ਤੱਕ 13 ਸੈਨਿਕਾਂ ਤੇ 1 ਨਾਗਰਿਕ ਦੀ ਲਾਸ਼ ਕੱਢੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਾਹਨ-ਕੁਮਾਰਹੱਟੀ ਸੜਕ ਕਿਨਾਰੇ ਬਾਰਿਸ਼ ਕਾਰਨ ਚਾਰ ਮੰਜ਼ਿਲਾ ਰੈਸਟੋਰੈਂਟ ਦੀ ਇਮਾਰਤ ਡਿਗ ਗਈ ਸੀ। ਉਨ੍ਹਾਂ ਦੱਸਿਆ ਕਿ ਜਿਸ ਵੇਲੇ ਇਮਾਰਤ ਡਿੱਗੀ ਉਸ ਵਕਤ ਰੈਸਟੋਰੈਂਟ 'ਚ ਆਸਾਮ ਰਾਈਫ਼ਲਸ ਦੇ ਜਵਾਨ ਪਾਰਟੀ ਕਰ ਰਹੇ ਸਨ। ਉਨ੍ਹਾਂ ਦੱਸਿਆ 17 ਸੈਨਿਕਾਂ ਤੇ 11 ਆਮ ਨਾਗਰਿਕਾਂ ਨੂੰ ਬਚਾ ਲਿਆ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਕੇ.ਸੀ. ਚਮਨ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਮਲਬੇ 'ਚ ਹੋਰ ਲੋਕ ਤਾਂ ਨਹੀਂ ਫਸੇ। ਉਧਰ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੈਬਨਿਟ ਮੰਤਰੀ ਰਾਜੀਵ ਸੈਜਲ, ਸੰਸਦ ਮੈਂਬਰ ਸੁਰੇਸ਼ ਕਸ਼ਿਅਪ ਤੇ ਵਿਧਾਨ ਸਭਾ ਸਪੀਕਰ ਰਾਜੀਵ ਬਿੰਦਲ ਨਾਲ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਵੱਖ-ਵੱਖ ਹਸਪਤਾਲਾਂ 'ਚ ਹਾਦਸੇ 'ਚ ਬਚਾਏ ਗਏ ਲੋਕਾਂ ਨਾਲ ਮੁਲਾਕਾਤ ਕੀਤੀ। ਜੈਰਾਮ ਠਾਕੁਰ ਨੇ ਇਸ ਘਟਨਾ ਦੀ ਮੈਜਿਸਟ੍ਰੇਟੀ ਜਾਂਚ ਦੇ ਨਿਰਦੇਸ਼ ਦਿੱਤੇ ਹਨ ਤੇ 15 ਦਿਨਾਂ 'ਚ ਰਿਪੋਰਟ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਮੇਰੀ ਜਾਣਕਾਰੀ ਅਨੁਸਾਰ ਇਮਾਰਤ ਨੂੰ ਨਿਯਮਾਂ ਅਨੁਸਾਰ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਮਾਰਤ ਦੇ ਮਾਲਕ ਸ਼ੈਲ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

550 ਸਾਲਾ ਪ੍ਰਕਾਸ਼ ਪੁਰਬ ਸਮਾਗਮ 'ਚ ਸ਼ਾਮਿਲ ਹੋਣਗੇ ਮੋਦੀ-ਕੈਪਟਨ

ਕਿਹਾ, ਸਿੱਧੂ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਮੈਂ ਕੀ ਕਰ ਸਕਦਾ ਹਾਂ

ਨਵੀਂ ਦਿੱਲੀ,15 ਜੁਲਾਈ (ਜਗਤਾਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਿਸ਼ਟਾਚਾਰੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਦੇ ਦੂਜੇ ਕਾਰਜਕਾਲ ਤੋਂ ਬਾਅਦ ਪਹਿਲੀ ਵਾਰ ਕੀਤੀ ਗਈ ਇਸ ਮੁਲਾਕਾਤ ਦੌਰਾਨ ਕੈਪਟਨ ਵਲੋਂ ਮੋਦੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ 'ਤੇ ਵੀ ਵਿਚਾਰ-ਚਰਚਾ ਕੀਤੀ ਗਈ। ਮੁੱਖ ਮੰਤਰੀ ਨੇ ਗ਼ੈਰ-ਰਸਮੀ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਹੋਏ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਇਸ ਮਹਾਨ ਸਮਾਗਮ 'ਚ ਸ਼ਾਮਿਲ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਸਮਾਰੋਹ ਨੂੰ ਸਫ਼ਲ ਬਣਾਉਣ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਕੈਪਟਨ ਨੇ ਕਿਹਾ ਕਿ ਵਿਚਾਰ-ਚਰਚਾ ਦੌਰਾਨ 31000 ਕਰੋੜ ਰੁਪਏ ਦੇ ਅਨਾਜ ਕਰਜ਼ੇ ਦਾ ਮਸਲਾ ਵੀ ਉੱਠਿਆ ਅਤੇ ਪ੍ਰਧਾਨ ਮੰਤਰੀ ਨੇ ਆਖਿਆ ਕਿ ਉਹ ਇਸ ਤੋਂ ਭਲੀ ਭਾਂਤ ਜਾਣੂ ਹਨ।
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਅਸਤੀਫ਼ਾ ਚੰਡੀਗੜ੍ਹ ਵਿਖੇ ਉਨ੍ਹਾਂ ਦੀ ਰਿਹਾਇਸ਼ 'ਤੇ ਭੇਜ ਦਿੱਤਾ ਗਿਆ ਹੈ ਪਰ ਉਨ੍ਹਾਂ ਨੇ ਅਜੇ ਇਹ ਅਸਤੀਫ਼ਾ ਦੇਖਣਾ ਹੈ। ਉਹ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾ ਅਸਤੀਫ਼ਾ ਪੜ੍ਹਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਨੂੰ ਬਹੁਤ ਅਹਿਮ ਬਿਜਲੀ ਮਹਿਕਮਾ ਦਿੱਤਾ ਗਿਆ ਸੀ ਜਿਸ ਦੀ ਝੋਨੇ ਦੇ ਸੀਜ਼ਨ ਮੌਕੇ ਜੂਨ ਤੋਂ ਅਕਤੂਬਰ ਮਹੀਨੇ ਤੱਕ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਕੈਪਟਨ ਨੇ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਆਪਣਾ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਉਹ ਇਸ 'ਚ ਕੁਝ ਨਹੀਂ ਕਰ ਸਕਦੇ। ਉਨ੍ਹਾਂ ਸਵਾਲ ਕੀਤਾ ਕਿ ਜਰਨੈਲ ਵਲੋਂ ਸੌਂਪਿਆ ਗਿਆ ਕੰਮ ਕਰਨ ਤੋਂ ਇਕ ਸਿਪਾਹੀ ਕਿਵੇਂ ਇਨਕਾਰ ਕਰ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਰਕਾਰ ਦੀ ਕਾਰਵਾਈ ਕਾਰਗਰ ਢੰਗ ਨਾਲ ਚਲਾਉਣੀ ਹੈ ਤਾਂ ਇਸ 'ਚ ਕੁਝ ਅਨੁਸ਼ਾਸਨ ਵੀ ਹੋਣਾ ਚਾਹੀਦਾ ਹੈ। ਰਾਹੁਲ ਗਾਂਧੀ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਯਕੀਨੀ ਤੌਰ 'ਤੇ ਰਾਹੁਲ ਨੂੰ ਮਿਲਣਗੇ।
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮੁਲਾਕਾਤ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਪੂਰਥਲਾ ਹਾਊਸ ਵਿਖੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਕੈਪਟਨ ਨੇ ਟਵੀਟ ਕਰਦਿਆਂ ਐਸ. ਜੈਸ਼ੰਕਰ ਨਾਲ ਹੋਈ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਤੋਂ ਇਕ ਮੰਤਰੀ ਦੇ ਰੂਪ 'ਚ ਉੱਚ ਉਮੀਦਾਂ ਹਨ। ਕੈਪਟਨ ਨੇ ਟਵੀਟ ਕਰਦਿਆਂ ਉਨ੍ਹਾਂ ਦੇ ਪਿਤਾ ਕੇ. ਸੁਬਰਾਮਨੀਅਮ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਾਰਗਿਲ ਸਮੀਖ਼ਿਆ ਕਮੇਟੀ ਦੀ ਪ੍ਰਧਾਨਗੀ ਕੀਤੀ ਸੀ ਅਤੇ ਉਹ ਐਨ.ਐਸ.ਸੀ. ਐਡਵਾਈਜ਼ਰੀ ਬੋਰਡ ਦੇ ਮੁਖੀ ਵੀ ਸਨ।
ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਸਰਬ-ਪਾਰਟੀ ਮੀਟਿੰਗ ਬੁਲਾਈ ਜਾਵੇ
ਕੈਪਟਨ ਨੇ ਜਲ ਸ਼ਕਤੀ ਮੰਤਰੀ ਸ਼ੇਖਾਵਤ ਨੂੰ ਦਿੱਤਾ ਸੁਝਾਅ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕਰ ਕੇ ਸੁਝਾਅ ਦਿੱਤਾ ਹੈ ਕਿ ਦੇਸ਼ 'ਚ ਪਾਣੀ ਦੀ ਨਿੱਘਰ ਰਹੀ ਸਥਿਤੀ ਨਾਲ ਨਜਿੱਠਣ ਵਾਸਤੇ ਆਮ ਸਹਿਮਤੀ ਪੈਦਾ ਕਰਨ ਤੇ ਰਾਸ਼ਟਰ ਵਿਆਪੀ ਨੀਤੀ ਤਿਆਰ ਕਰਨ ਲਈ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਸਰਬ-ਪਾਰਟੀ ਮੀਟਿੰਗ ਸੱਦੀ ਜਾਵੇ। ਸ਼ੇਖਾਵਤ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਟਦਾ ਪਾਣੀ ਇਕ ਰਾਸ਼ਟਰੀ ਸਮੱਸਿਆ ਹੈ ਅਤੇ ਇਸ ਨੂੰ ਰਾਸ਼ਟਰੀ ਪੱਧਰ 'ਤੇ ਵਿਚਾਰਨ ਤੇ ਹੱਲ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਰਬ-ਪਾਰਟੀ ਮੀਟਿੰਗ ਖ਼ੇਤਰ ਵਾਰ ਵੀ ਕੀਤੀ ਜਾ ਸਕਦੀ ਹੈ ਤਾਂ ਜੋ ਇਸ ਸਬੰਧੀ ਪ੍ਰਕਿਰਿਆ ਨੂੰ ਵਧੇਰੇ ਪ੍ਰਭਾਵੀ ਅਤੇ ਅਸਰਦਾਇਕ ਬਣਾਇਆ ਜਾ ਸਕੇ। ਹਰੇਕ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਵਲੋਂ ਕੀਤੀ ਜਾਣੀ ਚਾਹੀਦੀ ਹੈ। ਇਸ ਅਨਮੋਲ ਕੁਦਰਤੀ ਸ੍ਰੋਤ ਨੂੰ ਬਚਾਉਣ ਵਾਸਤੇ ਇਹ ਮੀਟਿੰਗਾਂ ਆਮ ਸਹਿਮਤੀ ਪੈਦਾ ਕਰਨ 'ਚ ਮਦਦਗਾਰ ਹੋਣਗੀਆਂ।
ਐਸ.ਵਾਈ.ਐਲ. ਮੁੱਦੇ 'ਤੇ ਕੋਈ ਚਰਚਾ ਨਹੀਂ
ਇਕ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਨਾਲ ਮੀਟਿੰਗ ਦੇ ਦੌਰਾਨ ਐਸ.ਵਾਈ.ਐਲ. ਮੁੱਦੇ 'ਤੇ ਕੋਈ ਵੀ ਵਿਚਾਰ ਨਹੀਂ ਹੋਇਆ ਕਿਉਂਕਿ ਮਾਮਲਾ ਅਦਾਲਤ 'ਚ ਵਿਚਾਰਧੀਨ ਹੈ। ਕੈਪਟਨ ਨੇ ਦੱਸਿਆ ਕਿ ਸ਼ੇਖਾਵਤ ਨੇ 'ਪੰਜਾਬ ਬਿਜਲੀ ਬਚਾਓ, ਪੈਸਾ ਕਮਾਓ' ਯੋਜਨਾ ਦੀ ਪ੍ਰਸੰਸਾ ਕੀਤੀ ਹੈ। ਕੇਂਦਰੀ ਮੰਤਰੀ ਨੇ ਝੋਨੇ ਦੀ ਕਾਸ਼ਤ ਘਟਾਉਣ ਲਈ ਪੰਜਾਬ ਨੂੰ ਆਖਿਆ ਹੈ। ਇਸ ਦੇ ਹੁੰਗਾਰੇ ਵਜੋਂ ਕੈਪਟਨ ਅਮਰਿੰਦਰ ਸਿੰਘ ਨੇ ਮੱਕੀ ਵਰਗੀਆਂ ਬਦਲਵੀਆਂ ਫ਼ਸਲਾਂ ਦੀ ਖ਼ਰੀਦ ਐਮ.ਐਸ.ਪੀ. 'ਤੇ ਕੇਂਦਰ ਸਰਕਾਰ ਵਲੋਂ ਕੀਤੇ ਜਾਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਆਸਾਰਾਮ ਦੀ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵਲੋਂ ਖਾਰਜ

ਨਵੀਂ ਦਿੱਲੀ, 15 ਜੁਲਾਈ (ਜਗਤਾਰ ਸਿੰਘ)- ਜਬਰ ਜਨਾਹ ਦੇ ਦੋਸ਼ 'ਚ ਸਜ਼ਾ ਕੱਟ ਰਹੇ ਆਸਾਰਾਮ ਨੂੰ ਸੁਪਰੀਮ ਕੋਰਟ ਤੋਂ ਇਕ ਵਾਰ ਫਿਰ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਆਸਾਰਾਮ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਗੁਜਰਾਤ ਦੇ ਸੂਰਤ ਜਬਰ ਜਨਾਹ ਮਾਮਲੇ 'ਚ ਆਸਾਰਾਮ ਨੇ ਜ਼ਮਾਨਤ ਦੀ ਮੰਗ ਕੀਤੀ ਸੀ। ਮਾਮਲੇ ਦੀ ਸੁਣਵਾਈ ਦੌਰਾਨ ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ 'ਚ ਦੱਸਿਆ ਕਿ ਆਸਾਰਾਮ ਖ਼ਿਲਾਫ਼ ਸੂਰਤ 'ਚ ਜਬਰ ਜਨਾਹ ਮਾਮਲੇ 'ਚ ਹਾਲੇ 10 ਗਵਾਹਾਂ ਦੇ ਬਿਆਨ ਦਰਜ ਹੋਣੇ ਬਾਕੀ ਹਨ। ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਨੂੰ ਵੀ ਕਿਹਾ ਕਿ ਹਾਈ ਕੋਰਟ ਦੀ ਟਿਪਣੀ ਤੋਂ ਪ੍ਰਭਾਵਿਤ ਹੋਏ ਬਿਨਾਂ ਹੀ ਮਾਮਲੇ ਦਾ ਨਿਪਟਾਰਾ ਕੀਤਾ ਜਾਵੇ। ਦੱਸਣਯੋਗ ਹੈ ਕਿ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਦੀ ਸਜ਼ਾ 'ਤੇ ਰੋਕ ਲਗਾਉਣ ਦੀ ਪਟੀਸ਼ਨ 26 ਮਾਰਚ, 2019 ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਸੀ। ਇਹੀ ਨਹੀਂ ਹਾਈ ਕੋਰਟ ਨੇ ਆਸਾਰਾਮ ਦੀ ਜ਼ਮਾਨਤ ਅਰਜ਼ੀ ਵੀ ਖਾਰਜ ਕਰ ਦਿੱਤੀ ਸੀ। ਦੱਸਣਯੋਗ ਹੈ ਕਿ ਆਸਾਰਾਮ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਹੈ। ਰਾਜਸਥਾਨ ਦੇ ਜੋਧਪੁਰ ਸਥਿਤ ਆਪਣੇ ਆਸ਼ਰਮ 'ਚ ਸਾਲ 2013 'ਚ ਇਕ ਨਾਬਾਲਗ ਕੁੜੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਜੋਧਪੁਰ ਅਦਾਲਤ ਨੇ ਆਸਾਰਾਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਚੰਦਰਯਾਨ-2 ਦਾਗਣ ਲਈ ਨਵੀਂ ਤਰੀਕ ਦਾ ਐਲਾਨ ਜਲਦ

ਸਮੇਂ ਸਿਰ ਤਕਨੀਕੀ ਖ਼ਾਮੀ ਦਾ ਪਤਾ ਲਾਉਣ ਲਈ ਇਸਰੋ ਦੀ ਸ਼ਲਾਘਾ

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 15 ਜੁਲਾਈ (ਏਜੰਸੀ)- ਭਾਰਤ ਦੇ ਅਤਿ-ਮਹੱਤਵਪੂਰਨ ਚੰਦਰਮਾ ਮਿਸ਼ਨ ਚੰਦਰਯਾਨ-2 ਰਾਕੇਟ 'ਬਾਹੂਬਲੀ' 'ਚ ਤਕਨੀਕੀ ਖਰਾਬੀ ਆਉਣ ਕਾਰਨ ਇਸ ਨੂੰ ਸੋਮਵਾਰ ਨੂੰ ਪ੍ਰੀਖਣ ਤੋਂ ਲਗਭਗ ਇਕ ਘੰਟਾ ਪਹਿਲਾਂ ਨਹੀਂ ਦਾਗਿਆ ਜਾ ਸਕਿਆ। ਮਿਸ਼ਨ ਨਿਯੰਤਰਣ ਕੇਂਦਰ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਲਾਂਚ ਵਿੰਡੋ ਤੋਂ ਪਰੀਖਣ ਕਰਨਾ ਸੰਭਵ ਨਹੀਂ ਹੈ। ਸੋਧੇ ਹੋਏ ਪ੍ਰੀਖਣ ਪ੍ਰੋਗਰਾਮ ਬਾਰੇ ਬਾਅਦ 'ਚ ਦੱਸਿਆ ਜਾਵੇਗਾ। ਇਸ ਐਲਾਨ ਤੋਂ ਕੁਝ ਸਮਾਂ ਪਹਿਲਾਂ ਅਧਿਕਾਰੀਆਂ ਨੇ ਲਗਪਗ ਪੰਜ ਮਿੰਟ ਲਈ ਇਸ ਦੀ ਉਲਟੀ ਗਿਣਤੀ ਰੋਕ ਦਿੱਤੀ ਸੀ। ਇਸ ਸਬੰਧੀ ਇਸਰੋ ਨੇ ਬਾਅਦ 'ਚ ਟਵੀਟ ਕਰ ਕੇ ਦੱਸਿਆ ਕਿ 'ਦਾਗਣ ਵਾਲੇ ਵਾਹਨ 'ਚ ਟੀ-56 ਮਿੰਟ 'ਚ ਇਕ ਤਕਨੀਕੀ ਖਰਾਬੀ ਪਾਈ ਗਈ ਹੈ, ਜਿਸ ਕਾਰਨ ਅਹਿਤਿਆਤ ਵਜੋਂ ਚੰਦਰਯਾਨ-2 ਦੇ ਪ੍ਰੀਖਣ ਨੂੰ ਅੱਜ ਰੋਕ ਦਿੱਤਾ ਗਿਆ ਹੈ। ਪ੍ਰੀਖਣ ਨੂੰ ਤੈਅ ਸਮੇਂ ਸੋਮਵਾਰ ਤੜਕੇ 2.51 ਵਜੇ ਤੋਂ ਲਗਭਗ ਇਕ ਘੰਟਾ ਪਹਿਲਾਂ ਰੋਕ ਦਿੱਤਾ ਗਿਆ। ਉਧਰ ਰਾਕੇਟ 'ਬਾਹੂਬਲੀ' 'ਚ ਤਕਨੀਕੀ ਖਰਾਬੀ ਦਾ ਪਤਾ ਪ੍ਰੀਖਣ ਤੋਂ ਇਕ ਘੰਟਾ ਪਹਿਲਾਂ ਲੱਗਣ ਕਾਰਨ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸਰੋ ਦੀ ਸ਼ਲਾਘਾ ਕੀਤੀ ਹੈ। ਲੋਕਾਂ ਨੇ ਕਿਹਾ ਹੈ ਕਿ 'ਕਦੇ ਨਹੀਂ' ਤੋਂ 'ਕੁਝ ਸਮੇਂ ਦੀ ਦੇਰੀ' ਬਿਹਤਰ ਹੈ।

ਰਾਜਪੁਰਾ ਨੇੜੇ ਸੜਕ ਹਾਦਸੇ 'ਚ ਔਰਤ ਸਮੇਤ 3 ਮੌਤਾਂ

ਗਾਰੇ ਵਿਚ ਫਸੀ ਕਾਰ ਵਿਚ ਪਿੱਛਿਓਂ ਕਾਰ ਨੇ ਮਾਰੀ ਟੱਕਰ

ਰਾਜਪੁਰਾ, 15 ਜੁਲਾਈ (ਜੀ.ਪੀ. ਸਿੰਘ)-ਲੰਘੀ ਰਾਤ ਰਾਜਪੁਰਾ-ਅੰਬਾਲਾ ਕੌਮੀ ਸ਼ਾਹ ਮਾਰਗ ਨੰਬਰ 1 'ਤੇ ਐਸ.ਵਾਈ.ਐਲ. ਨਹਿਰ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਇਕ ਔਰਤ ਸਮੇਤ 3 ਦੀ ਮੌਤ ਹੋ ਗਈ। ਥਾਣਾ ਸ਼ੰਭੂ ਦੇ ਥਾਣੇਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ 10 ਵਜੇ ਦੇ ਕਰੀਬ ਸੁਨੀਲ ਸੁਖੀਜਾ (50) ਵਾਸੀ ਸਤਿਗੁਰੂ ਨਗਰ ਚੰਡੀਗੜ੍ਹ ਰੋਡ ਲੁਧਿਆਣਾ ਆਪਣੀ ਰਿਸ਼ਤੇਦਾਰ ਸੂਰਜ ਕਾਂਤਾ (50) ਵਾਸੀ ਦੁਰਗਾਪੁਰੀ ਹੈਬੋਵਾਲ ਲੁਧਿਆਣਾ ਨਾਲ ਸਲੇਰੀਓ ਕਾਰ ਰਾਹੀਂ ਦਿੱਲੀ ਤੋਂ ਵਾਪਸ ਲੁਧਿਆਣਾ ਪਰਤ ਰਹੇ ਸਨ। ਜਦੋਂ ਉਹ ਕੌਮੀ ਸ਼ਾਹ ਮਾਰਗ ਨੰਬਰ 1 ਰਾਜਪੁਰਾ-ਅੰਬਾਲਾ ਰੋਡ 'ਤੇ ਐਸ.ਵਾਈ.ਐਲ. ਨਹਿਰ ਨੇੜੇ ਪਹੁੰਚੇ ਤਾਂ ਉਥੇ ਸੜਕ ਦੀ ਬਦਲੀ ਰਾਹ (ਡਾਇਵਰਸ਼ਨ) ਤੋਂ ਉਨ੍ਹਾਂ ਦੀ ਕਾਰ ਨਾ ਮੁੜ ਸਕੀ ਤੇ ਗੱਡੀ ਸਿੱਧੀ ਜਾ ਕੇ ਖੇਤਰ ਵਿਚ ਹੋਈ ਭਰਵੀਂ ਬਰਸਾਤ ਕਾਰਨ ਬਣੇ ਮਿੱਟੀ ਦੇ ਗਾਰੇ ਵਿਚ ਫਸ ਗਈ। ਇਸੇ ਦੌਰਾਨ ਉੱਥੋਂ ਲੰਘ ਰਿਹਾ ਇਕ ਰਾਹਗੀਰ ਗੁਰਪ੍ਰੀਤ ਸਿੰਘ (25) ਵਾਸੀ ਪਿੰਡ ਸੂਰਤ ਮਨੌਲੀ ਥਾਣਾ ਬਨੂੜ ਕੇ ਰੁਕ ਕੇ ਉਕਤ ਗਾਰੇ 'ਚ ਫਸੀ ਕਾਰ ਅਤੇ ਕਾਰ ਦੀਆਂ ਸਵਾਰੀਆਂ ਨੂੰ ਕੱਢਣ ਲਈ ਉਥੇ ਪਹੁੰਚਿਆ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਕਰਨਾਲ ਦੇ ਇਕ ਅਣਪਛਾਤੇ ਕਾਰ ਚਾਲਕ ਨੇ ਆਪਣੀ ਕਾਰ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਚਲਾਉਂਦਿਆਂ ਉਕਤ ਗਾਰੇ ਵਿਚ ਫਸੀ ਕਾਰ 'ਚ ਸਿੱਧੀ ਟੱਕਰ ਮਾਰ ਦਿੱਤੀ ਤੇ ਆਪਣੀ ਨੁਕਸਾਨੀ ਕਾਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਹਾਦਸੇ 'ਚ 3 ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪੋਸਟਮਾਰਟਮ ਲਈ ਰਖਵਾ ਦਿੱਤਾ। ਇਸ ਹਾਦਸੇ ਵਿਚ ਕਾਰ ਸਵਾਰ ਸੁਨੀਲ ਸੁਖੀਜਾ, ਸੂਰਜ ਕਾਂਤਾ ਤੇ ਕਾਰ ਕਢਵਾਉਣ ਗਏ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਕੌਮੀ ਸ਼ਾਹ ਮਾਰਗ ਨੰਬਰ 1 'ਤੇ ਐਸ.ਵਾਈ.ਐਲ. ਨਹਿਰ ਨੇੜੇ ਲੰਘੇ ਸਮੇਂ ਤੋਂ ਸੜਕ 'ਤੇ ਲਮਕੇ ਹੋਏ ਕੰਮ ਕਾਰਨ ਬਦਲਵਾਂ ਰਾਹ ਬਣਾਇਆ ਹੋਇਆ ਹੈ ਪਰ ਉਥੇ ਕੋਈ ਵੀ ਇਸ਼ਾਰਾ ਬੋਰਡ ਨਹੀਂ ਲਗਾਇਆ ਗਿਆ। ਇਸੇ ਥਾਂ 'ਤੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਤੇ ਇਸ ਹਾਦਸੇ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਵੀ ਰਾਜਪੁਰਾ ਦੇ ਇਕ ਜਵੈਲਰ ਅਸ਼ੋਕ ਕੁਮਾਰ ਦੀ ਗੱਡੀ ਵੀ ਇਸੇ ਜਗ੍ਹਾ 'ਤੇ ਫਸ ਗਈ ਸੀ। ਪੁਲਿਸ ਨੇ ਪਿੱਛੋਂ ਆ ਕੇ ਟੱਕਰ ਮਾਰਨ ਵਾਲੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਕਲਰਾਜ ਮਿਸ਼ਰਾ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬਣੇ, ਅਚਾਰੀਆ ਦੇਵਵਰਤ ਗੁਜਰਾਤ ਤਬਦੀਲ

ਨਵੀਂ ਦਿੱਲੀ, 15 ਜੁਲਾਈ (ਜਗਤਾਰ ਸਿੰਘ)-ਕੇਂਦਰ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕਲਰਾਜ ਮਿਸ਼ਰਾ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਮੌਜੂਦਾ ਰਾਜਪਾਲ ਆਚਾਰਿਆ ਦੇਵਵਰਤ ਨੂੰ ਗੁਜਰਾਤ ਦਾ ਰਾਜਪਾਲ ਬਣਾਇਆ ਗਿਆ ਹੈ। ਆਚਾਰਿਆ ਦੇਵਵਰਤ ਗੁਜਰਾਤ ਦੇ ਰਾਜਪਾਲ ਓਮ ਪ੍ਰਕਾਸ਼ ਕੋਹਲੀ ਦੀ ਥਾਂ ਜ਼ਿੰਮੇਵਾਰੀ ਸੰਭਾਲਣਗੇ। ਇਹ ਨਿਯੁਕਤੀਆਂ ਉਸੇ ਦਿਨ ਤੋਂ ਪ੍ਰਭਾਵੀ ਹੋਣਗੀਆਂ, ਜਿਸ ਦਿਨ ਇਹ ਆਗੂ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਣਗੇ। ਦੱਸਣਯੋਗ ਹੈ ਕਿ ਕਲਰਾਜ ਮਿਸ਼ਰਾ (78) ਭਾਜਪਾ ਦੇ ਵੱਡੇ ਆਗੂ ਮੰਨੇ ਜਾਂਦੇ ਹਨ ਤੇ ਮੋਦੀ ਦੀ ਪਿਛਲੀ ਸਰਕਾਰ 'ਚ ਉਨ੍ਹਾਂ ਨੂੰ ਛੋਟੇ ਤੇ ਦਰਮਿਆਨੇ ਉਦਯੋਗ ਮੰਤਰਾਲੇ ਦਾ ਸੁਤੰਤਰ ਪ੍ਰਭਾਰ ਸੌਂਪਿਆ ਗਿਆ ਸੀ। ਹਾਲਾਂਕਿ ਬਾਅਦ 'ਚ ਉਨ੍ਹਾਂ ਪਾਸੋਂ ਮੰਤਰੀ ਦੀ ਜ਼ਿੰਮੇਵਾਰੀ ਵਾਪਸ ਲੈ ਲਈ ਗਈ ਤੇ ਇਸ ਵਾਰ ਉਨ੍ਹਾਂ ਲੋਕ ਸਭਾ ਚੋਣ ਨਹੀਂ ਲੜੀ ਸੀ। ਸਾਲ 1977 ਤੋਂ ਲੈ ਕੇ ਹੁਣ ਤੱਕ ਕਲਰਾਜ ਮਿਸ਼ਰਾ ਭਾਜਪਾ ਦੇ ਵੱਖ-ਵੱਖ ਅਹੁਦਿਆਂ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ। ਕਲਰਾਜ ਮਿਸ਼ਰਾ ਨੇ ਇਸ ਸਾਲ ਜਦ ਲੋਕ ਸਭਾ ਚੋਣ ਨਹੀਂ ਲੜੀ ਸੀ ਤਾਂ ਉਸ ਵੇਲੇ ਤੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਪਾਰਟੀ ਉਨ੍ਹਾਂ ਨੂੰ ਕੋਈ ਵੱਖਰੀ ਜ਼ਿੰਮੇਵਾਰੀ ਸੌਂਪ ਸਕਦੀ ਹੈ।

ਹਾਫ਼ਿਜ਼ ਸਈਦ ਨੂੰ ਮਿਲੀ ਗ੍ਰਿਫ਼ਤਾਰੀ ਤੋਂ ਛੋਟ

ਅੰਮ੍ਰਿਤਸਰ, 15 ਜੁਲਾਈ (ਸੁਰਿੰਦਰ ਕੋਛੜ)-ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ (ਏ. ਟੀ. ਸੀ.) ਨੇ ਅੱਤਵਾਦੀ ਜਥੇਬੰਦੀ ਜਮਾਤ-ਉਦ- ਦਾਵਾ ਦੇ ਮੁਖੀ ਤੇ ਮੁੰਬਈ ਹਮਲੇ ਦੇ ਸਾਜਿਸ਼ਘਾੜੇ ਹਾਫ਼ਿਜ਼ ਸਈਦ ਅਤੇ ਤਿੰਨ ਹੋਰਾਂ ਹਾਫ਼ਿਜ਼ ਮਸੂਦ, ਅਮੀਰ ਹਮਜ਼ਾ ਤੇ ਮਲਿਕ ਜ਼ਫ਼ਰ ਨੂੰ ਮਦਰੱਸੇ ਲਈ ...

ਪੂਰੀ ਖ਼ਬਰ »

ਕਰਨਾਟਕ ਸਰਕਾਰ 18 ਨੂੰ ਸਾਬਿਤ ਕਰੇਗੀ ਬਹੁਮਤ

ਬੈਂਗਲੂਰੂ, 15 ਜੁਲਾਈ (ਏਜੰਸੀ)-ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੇ ਕਿਹਾ ਕਿ ਸੂਬੇ ਦੀ ਕਾਂਗਰਸ-ਜਨਤਾ ਦਲ (ਐਸ.) ਗੱਠਜੋੜ ਸਰਕਾਰ ਨੂੰ ਵੀਰਵਾਰ 18 ਜੁਲਾਈ ਨੂੰ ਬਹੁਮਤ ਸਾਬਿਤ ਕਰਨਾ ਪਵੇਗਾ। ਇਸ ਸਬੰਧੀ ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੇ ਸੋਮਵਾਰ ਨੂੰ ...

ਪੂਰੀ ਖ਼ਬਰ »

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 18 ਨੂੰ

ਚੰਡੀਗੜ੍ਹ, 15 ਜੁਲਾਈ (ਐਨ.ਐਸ. ਪਰਵਾਨਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਥੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਗੁੱਸੇ ਦੇ ਆਲਮ ਵਿਚ ਬਿਜਲੀ ਵਿਭਾਗ ਦਾ ਚਾਰਜ ਨਾ ਸੰਭਾਲਣ ਤੋਂ ਪਿੱਛੋਂ ਪੈਦਾ ਹੋਈ ਸਥਿਤੀ ਤੇ ਕੁਝ ਹੋਰ ਮਹੱਤਵਪੂਰਨ ...

ਪੂਰੀ ਖ਼ਬਰ »

ਐਸ.ਵਾਈ.ਐਲ. ਸੂਬੇ ਦੀ ਜੀਵਨ ਰੇਖਾ, ਪਾਣੀ ਲੈ ਕੇ ਰਹਾਂਗੇ-ਖੱਟਰ

ਚੰਡੀਗੜ੍ਹ, 15 ਜੁਲਾਈ (ਐਨ. ਐਸ. ਪਰਵਾਨਾ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਐਸ. ਵਾਈ. ਐਲ. ਸੂਬੇ ਦੀ ਜੀਵਨ ਰੇਖਾ ਹੈ ਅਤੇ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਦਾ ਹੱਕ ਲੈ ਕੇ ਰਹੇਗਾ। ਕੱਲ੍ਹ ਦੇਰ ਸ਼ਾਮ ਸੋਨੀਪਤ ਵਿਚ ਹੋਏ ਇਕ ਪ੍ਰੋਗਰਾਮ ਵਿਚ ਮੁੱਖ ...

ਪੂਰੀ ਖ਼ਬਰ »

ਬਾਬਰੀ ਮਸਜਿਦ ਮਾਮਲੇ 'ਚ ਸੁਣਵਾਈ ਪੂਰੀ ਹੋਣ ਤੱਕ ਜੱਜ ਨਾ ਬਦਲਿਆ ਜਾਵੇ-ਸੁਪਰੀਮ ਕੋਰਟ

ਨਵੀਂ ਦਿੱਲੀ, 15 ਜੁਲਾਈ (ਜਗਤਾਰ ਸਿੰਘ)- ਬਾਬਰੀ ਮਸਜਿਦ ਢਾਹੁਣ ਦੀ ਸਾਜਿਸ਼ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਪੁੱਛਿਆ ਹੈ ਕਿ ਸੀ.ਬੀ.ਆਈ. ਜੱਜ ਐਸ.ਕੇ. ਯਾਦਵ ਦੇ ਕਾਰਜਕਾਲ ਨੂੰ ਕਿਸ ਤਰ੍ਹਾਂ ਵਧਾਇਆ ਜਾ ਸਕਦਾ ਹੈ? ਯੂ.ਪੀ. ਸਰਕਾਰ ਨੂੰ ਸ਼ੁੱਕਰਵਾਰ ...

ਪੂਰੀ ਖ਼ਬਰ »

ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ ਹੋਵੇਗਾ 10 ਹਜ਼ਾਰ ਜੁਰਮਾਨਾ

* ਸੜਕ ਹਾਦਸੇ 'ਚ ਮੌਤ ਹੋਣ 'ਤੇ 5 ਲੱਖ ਮੁਆਵਜ਼ੇ ਦੀ ਵਿਵਸਥਾ * ਮੋਟਰ ਵਾਹਨ ਤਰਮੀਮੀ ਬਿੱਲ ਪੇਸ਼

ਨਵੀਂ ਦਿੱਲੀ, 15 ਜੁਲਾਈ (ਉਪਮਾ ਡਾਗਾ ਪਾਰਥ)-ਆਪਣਾ ਵਿਧਾਨਕ ਏਜੰਡਾ ਉਲੀਕ ਰਹੀ ਕੇਂਦਰ ਸਰਕਾਰ ਨੇ ਅੱਜ ਲੋਕ ਸਭਾ 'ਚ ਦੋ ਅਹਿਮ ਬਿੱਲ ਪੇਸ਼ ਕੀਤੇ, ਜਿਸ 'ਚ ਸੜਕ ਸੁਰੱਖਿਆ ਦੇ ਕੇਸਾਂ ਨੂੰ ਸਖ਼ਤ ਕਰਦਿਆਂ ਮੋਟਰ ਵਾਹਨ (ਤਰਮੀਮੀ) ਬਿੱਲ ਅਤੇ ਸੈਰੋਗੈਸੀ (ਕਿਰਾਏ ਦੀ ਕੁੱਖ) ਦੀ ...

ਪੂਰੀ ਖ਼ਬਰ »

ਪਾਕਿ 'ਚ ਬੱਦਲ ਫਟਣ ਨਾਲ 23 ਲੋਕਾਂ ਦੀ ਮੌਤ, ਕਈ ਲਾਪਤਾ

ਅੰਮ੍ਰਿਤਸਰ, 15 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ 'ਚ ਨੀਲਮ ਘਾਟੀ 'ਚ ਬੱਦਲ ਫਟਣ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ, ਜਦਕਿ ਵੱਡੀ ਗਿਣਤੀ 'ਚ ਲੋਕ ਇਸ ਘਟਨਾ ਦੇ ਬਾਅਦ ਲਾਪਤਾ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸੈਲਾਨੀ ਸਥਲ ਨੀਲਮ ਘਾਟੀ ...

ਪੂਰੀ ਖ਼ਬਰ »

ਰਾਮਗੜ੍ਹ ਸੈਕਟਰ 'ਚ ਪਾਕਿ ਘੁਸਪੈਠੀਆ ਹਲਾਕ

ਸ੍ਰੀਨਗਰ, 15 ਜੁਲਾਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਬੀ.ਐਸ.ਐਫ ਨੇ ਤੜਕੇ ਘੁਸਪੈਠ ਦੀ ਕੋਸ਼ਿਸ਼ ਕਰਨ ਵਾਲੇ ਇਕ ਪਾਕਿ ਘੁਸਪੈਠੀਏ ਨੂੰ ਹਲਾਕ ਕਰ ਦਿੱਤਾ। ਸੂਤਰਾਂ ਅਨੁਸਾਰ ਬੀ.ਐਸ.ਐਫ ਦੀ 62 ਬਟਾਲੀਅਨ ਦੇ ਚੌਕਸ ਜਵਾਨਾਂ ਨੇ ...

ਪੂਰੀ ਖ਼ਬਰ »

ਇਲਾਹਾਬਾਦ ਹਾਈਕੋਰਟ 'ਚ ਭਾਜਪਾ ਵਿਧਾਇਕ ਦੀ ਬੇਟੀ ਸਾਕਸ਼ੀ ਦੇ ਪਤੀ 'ਤੇ ਹਮਲਾ

ਅਦਾਲਤ ਦੇ ਬਾਹਰੋਂ ਇਕ ਹੋਰ ਜੋੜਾ ਅਗਵਾ

ਪ੍ਰਯਾਗਰਾਜ (ਇਲਾਹਾਬਾਦ), 15 ਜੁਲਾਈ (ਏਜੰਸੀ)-ਉੱਤਰ ਪ੍ਰਦੇਸ਼ 'ਚ ਸੱਤਾਧਾਰੀ ਭਾਜਪਾ ਦੇ ਬਰੇਲੀ ਤੋਂ ਵਿਧਾਇਕ ਰਾਜੇਸ਼ ਮਿਸ਼ਰਾ ਦੀ ਬੇਟੀ ਸਾਕਸ਼ੀ ਮਿਸ਼ਰਾ ਜਿਸ ਨੇ ਆਪਣੇ ਘਰ ਵਾਲਿਆਂ ਦੀ ਮਰਜ਼ੀ ਖ਼ਿਲਾਫ਼ ਇਕ ਦਲਿਤ ਲੜਕੇ ਨਾਲ ਵਿਆਹ ਕਰਵਾ ਲਿਆ ਹੈ, ਉਸ ਦੇ ਪਤੀ ਅਜਿਤੇਸ਼ ਕੁਮਾਰ ...

ਪੂਰੀ ਖ਼ਬਰ »

ਬਿਹਾਰ ਤੇ ਉੱਤਰ ਪੂਰਬੀ ਭਾਰਤ 'ਚ ਹੜ੍ਹਾਂ ਕਾਰਨ 70 ਲੱਖ ਲੋਕ ਪ੍ਰਭਾਵਿਤ

* ਮੌਤਾਂ ਦੀ ਗਿਣਤੀ 44 ਤੱਕ ਪੁੱਜੀ * ਮੋਦੀ ਨੇ ਆਸਾਮ ਦੇ ਮੁੱਖ ਮੰਤਰੀ ਨਾਲ ਫ਼ੋਨ 'ਤੇ ਗੱਲ ਕਰ ਕੇ ਲਿਆ ਸਥਿਤੀ ਦਾ ਜਾਇਜ਼ਾ

ਨਵੀਂ ਦਿੱਲੀ, 15 ਜੁਲਾਈ (ਪੀ.ਟੀ.ਆਈ.)-ਬਿਹਾਰ ਅਤੇ ਦੇਸ਼ ਦੇ ਉੱਤਰ ਪੂਰਬੀ ਇਲਾਕਿਆਂ 'ਚ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਜਿੱਥੇ ਹੜ੍ਹਾਂ ਕਾਰਨ ਕਰੀਬ 70 ਲੱਖ ਲੋਕ ਪ੍ਰਭਾਵਿਤ ਹੋਏ ਹਨ ਉੱਥੇ ਮੌਤਾਂ ਦੀ ਗਿਣਤੀ ਦਾ ਅੰਕੜਾ 44 ਤੱਕ ਪੁੱਜ ਗਿਆ ਹੈ। ਆਸਾਮ ਦੇ 30 ਜ਼ਿਲ੍ਹੇ ...

ਪੂਰੀ ਖ਼ਬਰ »

ਸੁਪਰੀਮ ਕੋਰਟ 2 ਹਲਕਿਆਂ ਤੋਂ ਚੋਣ ਲੜਨ 'ਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਅਗਸਤ 'ਚ ਕਰੇਗੀ ਸੁਣਵਾਈ

ਨਵੀਂ ਦਿੱਲੀ, 15 ਜੁਲਾਈ (ਜਗਤਾਰ ਸਿੰਘ)-ਇਕੋ ਹੀ ਵਿਅਕਤੀ ਦੇ 2 ਹਲਕਿਆਂ ਤੋਂ ਚੋਣ ਲੜਨ 'ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅਗਸਤ ਮਹੀਨੇ 'ਚ ਸੁਣਵਾਈ ਕੀਤੀ ਜਾਵੇਗੀ। ਹਾਲਾਂਕਿ ਕੇਂਦਰ ਸਰਕਾਰ ਨੇ ਇਸ ਪਟੀਸ਼ਨ ਦਾ ਵਿਰੋਧ ਕੀਤਾ ਪ੍ਰੰਤੂ ਅਦਾਲਤ ਇਸ ...

ਪੂਰੀ ਖ਼ਬਰ »

ਪੋਂਜੀ ਘੁਟਾਲਾ

ਵਿਸ਼ੇਸ਼ ਜਾਂਚ ਟੀਮ ਨੇ ਕਾਂਗਰਸੀ ਵਿਧਾਇਕ ਰੋਸ਼ਨ ਬੇਗ ਨੂੰ ਹਿਰਾਸਤ 'ਚ ਲਿਆ

ਬੇਂਗਲੁਰੂ, 15 ਜੁਲਾਈ (ਏਜੰਸੀ)-ਬਹੁ ਕਰੋੜੀ ਆਈ. ਐਮ. ਏ. ਪੋਂਜੀ ਘੁਟਾਲਾ ਮਾਮਲੇ 'ਚ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਨੇ ਕਾਂਗਰਸੀ ਵਿਧਾਇਕ ਰੋਸ਼ਨ ਬੇਗ ਨੂੰ ਹਿਰਾਸਤ 'ਚ ਲੈ ਲਿਆ। ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਇਸ ਸਬੰਧੀ ਭਾਜਪਾ 'ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ...

ਪੂਰੀ ਖ਼ਬਰ »

ਜ਼ਰਦਾਰੀ ਦੇ ਰਿਮਾਂਡ 'ਚ 14 ਦਿਨ ਦਾ ਵਾਧਾ

ਇਸਲਾਮਾਬਾਦ, 15 ਜੁਲਾਈ (ਏਜੰਸੀ)- ਪਾਕਿਸਤਾਨ ਦੀ ਇਕ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਪਾਰਕ ਲੇਨ ਭ੍ਰਿਸ਼ਟਾਚਾਰ ਮਾਮਲੇ 'ਚ ਸਾਬਕਾ ਰਾਸ਼ਟਰਪਤੀ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਾਇਕ ਚੇਅਰਮੈਨ ਆਸਿਫ ਅਲੀ ਜ਼ਰਦਾਰੀ ਦੇ ਰਿਮਾਂਡ 'ਚ 14 ਦਿਨ ਦਾ ਵਾਧਾ ਕੀਤਾ ਹੈ। ...

ਪੂਰੀ ਖ਼ਬਰ »

ਸਪਾ ਨੇਤਾ ਨੀਰਜ ਸ਼ੇਖਰ ਨੇ ਪਾਰਟੀ ਤੇ ਰਾਜ ਸਭਾ ਮੈਂਬਰੀ ਛੱਡੀ

ਨਵੀਂ ਦਿੱਲੀ, 15 ਜੁਲਾਈ (ਏਜੰਸੀ)- ਸਮਾਜਵਾਦੀ ਪਾਰਟੀ ਦੇ ਨੇਤਾ ਨੀਰਜ ਸ਼ੇਖਰ ਨੇ ਰਾਜ ਸਭਾ ਮੈੈਂਬਰ ਵਜੋਂ ਅਸਤੀਫਾ ਦੇ ਦਿੱਤਾ ਹੈ ਤੇ ਆਪਣੀ ਪਾਰਟੀ ਨੂੰ ਵੀ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦਾ ਅਸਤੀਫ਼ਾ ਰਾਜ ਸਭਾ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਸਵੀਕਾਰ ਲਿਆ ਹੈ। ...

ਪੂਰੀ ਖ਼ਬਰ »

ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਣਵਾਈ ਅੱਜ

ਨਵੀਂ ਦਿੱਲੀ, 15 ਜੁਲਾਈ (ਏਜੰਸੀ)-ਸੁਪਰੀਮ ਕੋਰਟ ਮੰਗਲਵਾਰ 16 ਜੁਲਾਈ ਨੂੰ ਕਰਨਾਟਕ ਦੇ 5 ਵਿਧਾਇਕਾਂ ਸਮੇਤ 10 ਵਿਧਾਇਕਾਂ ਦੀ ਉਸ ਪਟੀਸ਼ਨ 'ਤੇ ਸੁਣਵਾਈ ਕਰਨ ਲਈ ਰਾਜ਼ੀ ਹੋ ਗਈ ਹੈ, ਜਿਸ 'ਚ ਉਨ੍ਹਾਂ ਅਪੀਲ ਕੀਤੀ ਸੀ ਕਿ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਨੂੰ ਉਨ੍ਹਾਂ ਦਾ ਅਸਤੀਫਾ ...

ਪੂਰੀ ਖ਼ਬਰ »

ਜਸਟਿਸ ਸੀਕਰੀ ਸਿੰਗਾਪੁਰ ਅੰਤਰਰਾਸ਼ਟਰੀ ਵਪਾਰਕ ਅਦਾਲਤ ਦੇ ਜੱਜ ਨਿਯੁਕਤ

ਨਵੀਂ ਦਿੱਲੀ, 15 ਜੁਲਾਈ (ਏਜੰਸੀ)-ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਏ.ਕੇ. ਸੀਕਰੀ ਨੂੰ ਸਿੰਗਾਪੁਰ ਅੰਤਰਰਾਸ਼ਟਰੀ ਵਪਾਰਕ ਅਦਾਲਤ (ਐਸ. ਆਈ. ਸੀ. ਸੀ.) ਦਾ ਜੱਜ ਨਿਯੁਕਤ ਕੀਤਾ ਗਿਆ ਹੈ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX