ਤਾਜਾ ਖ਼ਬਰਾਂ


ਬੋਹਾ ਦੇ ਨੌਜਵਾਨ ਦੀ ਕੋਰੋਨਾ ਜਾਂਚ ਪਾਜ਼ੀਟਿਵ
. . .  1 day ago
ਬੁਢਲਾਡਾ ,7 ਜੁਲਾਈ (ਸਵਰਨ ਸਿੰਘ ਰਾਹੀ) -ਸਬ-ਡਵੀਜਨ ਬੁਢਲਾਡਾ ਦੀ ਨਗਰ ਪੰਚਾਇਤ ਬੋਹਾ ਦੇ ਜ਼ੀਰਕਪੁਰ ਤੋਂ ਆਏ ਇੱਕ 33 ਸਾਲਾ ਨੌਜਵਾਨ ਦਾ ਕਰੋਨਾਂ ਜਾਂਚ ਨਮੂਨਾਂ ਪਾਜ਼ੀਟਿਵ ਆਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ...
ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਮਾਮਲਾ, ਨਵਾਂ ਕਾਨੂੰਨ ਬਣਾਉਣ ਲਈ ਕਮੇਟੀ ਗਠਿਤ
. . .  1 day ago
ਮਲੌਦ, 7 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਪੰਜਾਬ ਦੀ ਕੈਪਟਨ ਸਰਕਾਰ ਅਕਾਲੀ-ਭਾਜਪਾ ਸਰਕਾਰ ਦੁਆਰਾ ਠੇਕੇ, ਐਡਹਾਕ, ਆਊਟ ਸੋਰਸ ਕਰਮਚਾਰੀਆਂ ਦੀਆਂ ਸੇਵਾਵਾਂ ਪੱਕਿਆਂ ਕਰਨ ਲਈ ਪਾਸ ਕੀਤੇ ਐਕਟ 2016 ਨੂੰ ਵਾਪਸ ਲੈਣ ਜਾ ਰਹੀ ਹੈ। ਸਰਕਾਰ ਵੱਲੋਂ ਇਸ ਦੀ ਜਗ੍ਹਾ ਨਵਾਂ ਕਾਨੂੰਨ ਬਣਾਉਣ ਲਈ 5 ਮੰਤਰੀਆਂ ਦੀ ਕਮੇਟੀ ਬਣਾ ਦਿੱਤੀ ਗਈ ਜੋ ਇਸ ਐਕਟ ਨੂੰ ਵਾਪਸ ਲੈਣ ਲਈ...
ਰਾਜਪੁਰਾ 'ਚ 23 ਸਾਲਾ ਲੜਕੀ ਆਈ ਕੋਰੋਨਾ ਪਾਜ਼ੀਟਿਵ
. . .  1 day ago
ਰਾਜਪੁਰਾ, 7 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਅੱਜ ਇਕ ਲੜਕੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਹ 23 ਸਾਲਾ ਲੜਕੀ ਭੋਗਲਾਂ ਰੋਡ ਦੀ ਰਹਿਣ ਵਾਲੀ ਹੈ। ਇਹ ਸ਼ਹਿਰ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਚੇਨ ਟੁੱਟਣ ਦਾ ਨਾਮ ਨਹੀਂ ਲੈ ਰਹੀ। ਇਹ ਜਾਣਕਾਰੀ...
ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਅੰਮ੍ਰਿਤਸਰ ਕਰੇਗੀ ਪੰਜਾਬ 'ਚ ਸਭ ਤੋਂ ਸਸਤਾ ਕਰੋਨਾ ਟੈਸਟ
. . .  1 day ago
ਅੰਮ੍ਰਿਤਸਰ, 07 ਜੁਲਾਈ (ਰਾਜੇਸ਼ ਕੁਮਾਰ ਸੰਧੂ) - ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਵਿਖੇ ...
ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਤੇ ਉਸ ਦੇ ਸਮਰਥਕਾਂ ਖ਼ਿਲਾਫ਼ ਮੁਕੱਦਮਾ ਦਰਜ
. . .  1 day ago
ਨਾਭਾ (ਪਟਿਆਲਾ) 'ਚ ਇੱਕ ਹੋਰ ਨੌਜਵਾਨ ਨੂੰ ਹੋਇਆ ਕੋਰੋਨਾ
. . .  1 day ago
ਨਾਭਾ, 7 ਜੁਲਾਈ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ ਦੀ ਮਲੇਰੀਆਂ ਵਾਲੀ ਗਲੀ ਨੇੜੇ ਪੰਜ ਮੁਖੀ ਮੰਦਿਰ 16 ਸਾਲਾਂ...
ਸਮਾਜਿਕ ਦੂਰੀ ਦੀ ਉਲੰਘਣਾ ਕਰਨ ਦੇ ਦੋਸ਼ 'ਚ ਅਕਾਲੀ ਦਲ, ਆਪ ਆਗੂਆਂ ਅਤੇ ਢੀਂਡਸਾ ਸਮਰਥਕਾਂ ਖ਼ਿਲਾਫ਼ ਕੇਸ ਦਰਜ
. . .  1 day ago
ਹੈਰੋਇਨ ਬਰਾਮਦਗੀ ਸਬੰਧੀ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
. . .  1 day ago
ਅੰਮ੍ਰਿਤਸਰ 'ਚ ਕੋਰੋਨਾ ਦੇ 18 ਮਾਮਲਿਆਂ ਦੀ ਪੁਸ਼ਟੀ
. . .  1 day ago
ਅੰਮ੍ਰਿਤਸਰ, 7 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ 18 ਹੋਰ ਮਾਮਲਿਆਂ ਦੀ ਪੁਸ਼ਟੀ ...
ਚੰਡੀਗੜ੍ਹ 'ਚ ਕੋਰੋਨਾ 5 ਮਾਮਲਿਆਂ ਦੀ ਪੁਸ਼ਟੀ, ਇਕ ਮੌਤ
. . .  1 day ago
ਚੰਡੀਗੜ੍ਹ, 7 ਜੁਲਾਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ'ਚ ਅੱਜ ਕੋਰੋਨਾ ਦੇ ਪੰਜ ਨਵੇਂ ਮਾਮਲਿਆਂ ...
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਬਰਖ਼ਾਸਤ ਪੁਲਿਸ ਮੁਲਾਜ਼ਮ ਵੱਲੋਂ ਖ਼ੁਦਕੁਸ਼ੀ
. . .  1 day ago
ਬੁਢਲਾਡਾ 7 ਜੁਲਾਈ (ਸਵਰਨ ਸਿੰਘ ਰਾਹੀ) - ਕੁੱਝ ਸਮਾਂ ਪਹਿਲਾਂ ਪੰਜਾਬ ਪੁਲਿਸ 'ਚੋਂ ਬਰਖ਼ਾਸਤ ਕੀਤੇ ਗਏ ਸਥਾਨਕ ਸ਼ਹਿਰ ਦੇ ਇਕ ਨੌਜਵਾਨ ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ, 44 ਨਵੇਂ ਮਾਮਲਿਆਂ ਦੀ ਪੁਸ਼ਟੀ
. . .  1 day ago
ਲੁਧਿਆਣਾ, 7 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਅੱਜ ਕੋਰੋਨਾ ਤੋਂ ਲੋਕਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲੀ ਹੈ ਕਿਉਂਕਿ ਅੱਜ ...
ਹੁਸ਼ਿਆਰਪੁਰ 'ਚ ਰਾਹਤ ਦੀ ਖ਼ਬਰ, ਨਹੀਂ ਆਇਆ ਕੋਈ ਕੋਰੋਨਾ ਪਾਜ਼ੀਟਿਵ ਕੇਸ
. . .  1 day ago
ਹੁਸ਼ਿਆਰਪੁਰ, 7 ਜੁਲਾਈ (ਬਲਜਿੰਦਰਪਾਲ ਸਿੰਘ)- ਅੱਜ ਫਿਰ ਜ਼ਿਲ੍ਹਾ ਹੁਸ਼ਿਆਰਪੁਰ 'ਚ ਰਾਹਤ ਦੀ ਖ਼ਬਰ ਹੈ ਕਿ ਕੋਰੋਨਾ ਦਾ ਕੋਈ...
ਪੰਜਾਬ ਸਰਕਾਰ ਵੱਲੋਂ ਅਕਾਲ ਡਿਗਰੀ ਕਾਲਜ ਫ਼ਾਰ ਵੁਮੈਨ ਦੀ ਮੈਨੇਜਮੈਂਟ ਮੁਅੱਤਲ, ਏ.ਡੀ.ਸੀ. ਨੂੰ ਲਾਇਆ ਪ੍ਰਬੰਧਕ
. . .  1 day ago
ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਕੀਤੇ ਪੂਰੇ : ਸੂਬਾ ਸਿੰਘ ਬਾਦਲ
. . .  1 day ago
ਜੈਤੋ, 7 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ...
ਫਗਵਾੜਾ 'ਚ ਚਾਰ ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਫਗਵਾੜਾ, 7 ਜੁਲਾਈ (ਹਰੀਪਾਲ ਸਿੰਘ)- ਫਗਵਾੜਾ ਦੇ ਚਾਰ ਹੋਰ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ...
ਸ੍ਰੀ ਦਰਬਾਰ ਸਾਹਿਬ ਸਰੋਵਰ 'ਚ ਛਾਲ ਮਾਰਣ ਵਾਲੇ ਸ਼ਰਧਾਲੂ ਦੀ ਭਾਲ ਜਾਰੀ
. . .  1 day ago
ਸ਼੍ਰੋਮਣੀ ਕਮੇਟੀ ਵੱਲੋਂ ਪਾਕਿ ਰੇਲਵੇ ਹਾਦਸੇ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ
. . .  1 day ago
ਅੰਮ੍ਰਿਤਸਰ, 7 ਜੁਲਾਈ (ਜਸਵੰਤ ਸਿੰਘ ਜੱਸ)- ਪਾਕਿਸਤਾਨ ਅੰਦਰ ਰੇਲ ਕਰਾਸਿੰਗ ਹਾਦਸੇ ਵਿਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇੱਕ...
ਬਿੱਲ ਨਾ ਭਰਨ 'ਤੇ ਥਾਣੇ ਦਾ ਕੱਟਿਆ ਗਿਆ ਬਿਜਲੀ ਦਾ ਕੁਨੈਕਸ਼ਨ
. . .  1 day ago
ਸੀ.ਬੀ.ਐੱਸ.ਈ ਨੇ ਘਟਾਇਆ 9ਵੀਂ ਤੋਂ 12ਵੀਂ ਜਮਾਤ ਦਾ ਸਿਲੇਬਸ
. . .  1 day ago
ਨਵੀਂ ਦਿੱਲੀ, 7 ਜੁਲਾਈ - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਦੇਸ਼ ਭਰ ਦੇ ਸਾਰੇ ਸਕੂਲ ਮਾਰਚ ਮਹੀਨੇ ਤੋਂ ਬੰਦ ਹਨ। ਸਕੂਲਾਂ ...
ਅਕਾਲੀ ਦਲ ਦੇ ਵਰਕਰਾਂ ਨੂੰ ਨਾ ਨਜ਼ਰਬੰਦ ਕੀਤਾ ਗਿਆ ਤੇ ਨਾ ਹੀ ਰੋਕਿਆ ਗਿਆ - ਐੱਸ.ਐੱਸ.ਪੀ. ਬਟਾਲਾ
. . .  1 day ago
ਬਟਾਲਾ, 7 ਜੁਲਾਈ (ਕਾਹਲੋਂ) - ਐੱਸ.ਐੱਸ.ਪੀ. ਬਟਾਲਾ ਸ: ਉਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਅਕਾਲੀ ਦਲ..
ਬਲਾਚੌਰ ਦੇ ਤਹਿਸੀਲਦਾਰ ਸਣੇ 3 ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  1 day ago
ਨਵਾਂਸ਼ਹਿਰ, 7 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਕਿਸੇ ਗ਼ਰੀਬ ਅਮੀਰ ਨਾਲ ਕੋਈ ਫ਼ਰਕ ਨਹੀਂ ...
ਨੀਲੇ ਕਾਰਡ ਤੇ ਪੈਨਸ਼ਨਾਂ ਦੀ ਬਹਾਲੀ ਲਈ 'ਆਪ' ਨੇ ਮੁੱਖ ਮੰਤਰੀ ਦੇ ਨਾਂਅ ਡੀ.ਸੀ ਨੂੰ ਦਿੱਤਾ ਮੈਮੋਰੰਡਮ
. . .  1 day ago
ਫ਼ਿਰੋਜ਼ਪੁਰ,7 ਜੁਲਾਈ (ਗੁਰਿੰਦਰ ਸਿੰਘ) - ਸਿਆਸੀ ਬਦਲਾਖੋਰੀ ਕਾਰਨ ਗ਼ਰੀਬਾਂ ਤੇ ਲੋੜਵੰਦਾਂ ਦੇ ਵੱਡੇ ਪੱਧਰ ਤੇ ਕੱਟੇ ਗਏ ਨੀਲੇ ਕਾਰਡ ...
ਨਸ਼ਿਆਂ ਦੇ ਮੁੱਦੇ 'ਤੇ ਬੋਲੇ ਵਿਜੈ ਸਾਂਪਲਾ
. . .  1 day ago
ਚੰਡੀਗੜ੍ਹ, 7 ਜੁਲਾਈ(ਸੁਰਿੰਦਰਪਾਲ)- ਭਾਜਪਾ ਨੇਤਾ ਵਿਜੈ ਸਾਂਪਲਾ ਨੇ ਨਸ਼ਿਆਂ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਕੁੱਝ ਦਿਨ ਪਹਿਲਾਂ ਰਿਪੋਰਟ...
ਸਮਾਣਾ ਦੇ ਪਿੰਡ ਦੋਦੜਾ ਦਾ ਫੌਜੀ ਜਵਾਨ ਸ਼ਹੀਦ
. . .  1 day ago
ਸਮਾਣਾ (ਪਟਿਆਲਾ) 7 ਜੁਲਾਈ (ਸਾਹਿਬ ਸਿੰਘ)ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਦੇ ਪਿੰਡ ਦੋਦੜਾ ਦਾ ਵਸਨੀਕ ਅਤੇ ਭਾਰਤੀ ਫ਼ੌਜ ਦੀ '24 ਪੰਜਾਬ ਰੈਜੀਮੈਂਟ' ਦਾ ਜਵਾਨ ਰਾਜਵਿੰਦਰ ਸਿੰਘ ਪੁੱਤਰ ਸ. ਅਵਤਾਰ ਸਿੰਘ, ਕਸ਼ਮੀਰ ਵਿਖੇ ਕਸ਼ਮੀਰੀ ਅੱਤਵਾਦੀਆਂ ਨਾਲ ਚੱਲ ਰਹੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 24 ਹਾੜ ਸੰਮਤ 552
ਿਵਚਾਰ ਪ੍ਰਵਾਹ: ਬੀਤਿਆ ਹੋਇਆ ਸਮਾਂ ਨਸੀਹਤ ਦੇ ਸਕਦਾ ਹੈ, ਪ੍ਰੰਤੂ ਤੁਹਾਡਾ ਕੱਲ੍ਹ ਤੁਹਾਡਾ ਅੱਜ ਹੀ ਤੈਅ ਕਰ ਸਕਦਾ ਹੈ। -ਐਡਮੰਡ ਬਰਕ

ਪਹਿਲਾ ਸਫ਼ਾ

ਗਲਵਾਨ ਘਾਟੀ 'ਚੋਂ ਪਿੱਛੇ ਹਟਿਆ ਚੀਨ

ਵਿਦਾਦ ਦਾ ਕਾਰਨ ਬਣੇ ਗਸ਼ਤ ਬਿੰਦੂ 14 'ਤੇ ਲਗਾਏ ਤੰਬੂ ਪੁੱਟੇ
ਨਵੀਂ ਦਿੱਲੀ, 6 ਜੁਲਾਈ (ਪੀ.ਟੀ.ਆਈ.)-ਤਣਾਅ ਘੱਟ ਕਰਨ ਦੇ ਪਹਿਲੇ ਸੰਕੇਤ ਵਜੋਂ ਚੀਨੀ ਸੈਨਾ ਨੇ ਪੂਰਬੀ ਲੱਦਾਖ ਦੇ ਟਕਰਾਅ ਵਾਲੇ ਕੁਝ ਇਲਾਕਿਆਂ 'ਚੋਂ ਸੀਮਤ ਮਾਤਰਾ 'ਚ ਆਪਣੇ ਸੈਨਿਕਾਂ ਨੂੰ ਪਿੱਛੇ ਹਟਾਉਣਾ ਸ਼ੁਰੂ ਕਰ ਦਿੱਤਾ ਹੈ | ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵਲੋਂ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਨੇੜੇ ਪਿੱਛੇ ਹਟਣ ਦੇ ਅਮਲ ਨੂੰ ਪੂਰਾ ਕਰਨ ਲਈ ਸਹਿਮਤ ਹੋਣ ਤੋਂ ਬਾਅਦ ਚੀਨ ਨੇ ਇਹ ਕਦਮ ਚੁੱਕਿਆ ਹੈ | ਸਰਕਾਰੀ ਸੂਤਰਾਂ ਅਨੁਸਾਰ ਚੀਨੀ ਸੈਨਾ ਨੇ ਗਲਵਾਨ ਘਾਟੀ 'ਚ ਗਸ਼ਤ ਬਿੰਦੂ 14 ਤੋਂ 1.5 ਕਿਲੋਮੀਟਰ ਤੱਕ ਆਪਣੇ ਸੈਨਿਕ ਪਿੱਛੇ ਹਟਾ ਲਏ ਹਨ ਅਤੇ ਉੱਥੋਂ ਆਪਣੇ ਤੰਬੂ ਵੀ ਪੁੱਟ ਲਏ ਹਨ | ਇਸ ਤੋਂ ਇਲਾਵਾ ਹਾਟ ਸਪਰਿੰਗਸ ਅਤੇ ਗੋਗਰਾ 'ਚ ਵੀ ਵਾਹਨਾਂ ਅਤੇ ਸੈਨਿਕਾਂ ਨੂੰ ਪਿੱਛੇ ਹਟਾਉਣਾ ਸ਼ੁਰੂ ਕਰ ਦਿੱਤਾ ਹੈ | ਇਹ ਵੀ ਰਿਪੋਰਟਾਂ ਹਨ ਕਿ ਪੈਂਗੌਗ 'ਚ ਫਿੰਗਰ 4 ਨਾਲ ਲੱਗਦੇ ਇਲਾਕਿਆਂ 'ਚੋਂ ਵੀ ਚੀਨੀ ਸੈਨਾ ਨੇ ਕੁਝ ਤੰਬੂ ਪੁੱਟ ਲਏ ਹਨ, ਹਾਲਾਂਕਿ ਸੂਤਰਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਤਸਦੀਕ ਕੀਤੇ ਜਾਣ ਤੋਂ ਬਾਅਦ ਹੀ ਇਕ ਸਾਫ਼ ਤਸਵੀਰ ਸਾਹਮਣੇ ਆਵੇਗੀ | ਸੂਤਰਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਕੋਰ ਕਮਾਂਡਰਾਂ ਵਿਚਾਲੇ 30 ਜੂਨ ਨੂੰ ਹੋਈ ਗੱਲਬਾਤ 'ਚ ਲਏ ਗਏ ਫ਼ੈਸਲੇ ਤਹਿਤ ਸੈਨਿਕਾਂ ਦੇ ਪਿੱਛੇ ਹਟਣ ਦਾ ਅਮਲ ਸ਼ੁਰੂ ਹੋਇਆ ਹੈ | ਜਿਸ 'ਚ ਇਹ ਵੀ ਫ਼ੈਸਲਾ ਹੋਇਆ ਸੀ ਕਿ ਦੋਵੇਂ ਦੇਸ਼ ਗਲਵਾਨ ਨਦੀ ਦੇ ਆਸ-ਪਾਸ ਦੇ ਖ਼ੇਤਰ 'ਚ 3 ਕਿਲੋਮੀਟਰ ਦਾ ਬਫ਼ਰ ਜ਼ੋਨ ਬਣਾਉਣਗੇ ਅਤੇ ਭਾਰਤੀ ਸੈਨਿਕ ਵੀ ਉਸੇ ਅਨੁਸਾਰ ਅੱਗੇ ਵੱਧ ਰਹੇ ਹਨ | ਇਕ ਸੂਤਰ ਨੇ ਦੱਸਿਆ ਕਿ ਭਾਰਤੀ ਸੈਨਾ ਚੀਨੀ ਸੈਨਿਕਾਂ ਦੇ ਪਿੱਛੇ ਹਟਣ ਦੀ ਪੂਰੀ ਪੜਤਾਲ ਕਰੇਗੀ | ਦੱਸਣਯੋਗ ਹੈ ਕਿ ਗਲਵਾਨ ਘਾਟੀ 'ਚ ਹਿੰਸਕ ਝੜਪ ਗਸ਼ਤ ਬਿੰਦੂ 14 ਦੇ ਕੋਲ ਚੀਨ ਵਲੋਂ ਨਿਗਰਾਨੀ ਚੌਕੀ ਸਥਾਪਤ ਕਰਨ 'ਤੇ ਭਾਰਤੀ ਸੈਨਿਕਾਂ ਦੇ ਵਿਰੋਧ ਦੇ ਬਾਅਦ ਹੋਈ ਸੀ | ਦੱਸਣਯੋਗ ਹੈ ਕਿ 30 ਜੂਨ ਨੂੰ ਭਾਰਤ ਤੇ ਚੀਨ ਦੀਆਂ ਸੈਨਾਵਾਂ ਵਿਚਕਾਰ ਲੈਫ਼ਟੀਨੈਂਟ ਜਨਰਲ ਪੱਧਰ ਦੀ ਤੀਸਰੇ ਦੌਰ ਦੀ ਗੱਲਬਾਤ ਹੋਈ ਸੀ, ਜਿਸ ਦੌਰਾਨ ਦੋਵਾਂ ਧਿਰਾਂ ਨੇ ਵਿਵਾਦ ਖ਼ਤਮ ਕਰਨ ਨੂੰ ਤਰਜੀਹ ਦਿੰਦਿਆਂ ਤੇਜ਼ੀ ਨਾਲ ਅਤੇ ਪੜਾਅਵਾਰ ਤਰੀਕੇ ਨਾਲ ਤਣਾਅ ਘੱਟ ਕਰਨ 'ਤੇ ਸਹਿਮਤੀ ਜਤਾਈ ਸੀ |
ਅਸਲ ਕੰਟਰੋਲ ਰੇਖਾ 'ਤੇ ਅੱਗੇ ਵਧਿਆ ਭਾਰਤ
ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਤੇ ਭਾਰਤ ਅੱਗੇ ਵਧ ਰਿਹਾ ਹੈ | ਭਾਰਤੀ ਸੈਨਾ ਨੇ ਗਲਵਾਨ 'ਚ ਬਖ਼ਤਰਬੰਦ ਗੱਡੀਆਂ ਤਾਇਨਾਤ ਕਰ ਦਿੱਤੀਆਂ ਹਨ | ਚੀਨ ਦਰਅਸਲ ਭਾਰਤ ਦੀ ਡੀ.ਐਸ.ਡੀ.ਬੀ.ਓ. ਸੜਕ ਨੂੰ ਨੁਕਸਾਨ ਪਹੁੰਚਾਉਣ ਦੀ ਸਾਜਿਸ਼ ਰਚ ਰਿਹਾ ਸੀ | ਉਸ ਸਾਜਿਸ਼ ਨੂੰ ਨਾਕਾਮ ਕਰਨ ਲਈ ਹੀ ਭਾਰਤ ਨੇ ਬਖ਼ਤਰਬੰਦ ਗੱਡੀਆਂ ਤਾਇਨਾਤ ਕੀਤੀਆਂ ਹਨ |
ਚੀਨੀ ਸੈਨਿਕਾਂ ਦੇ ਸਾਹਮਣੇ ਡਟੇ 30 ਹਜ਼ਾਰ ਭਾਰਤੀ ਜਵਾਨ
ਲੇਹ, (ਆਈ. ਏ. ਐਨ. ਐਸ.)-ਅਸਲ ਕੰਟਰੋਲ ਰੇਖਾ (ਐਲ. ਏ. ਸੀ.) 'ਤੇ ਭਾਰਤ ਤੇ ਚੀਨੀ ਸੈਨਿਕਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਭਾਰਤ ਨੇ ਵਾਧੂ ਤਿੰਨ ਬਿ੍ਗੇਡਾਂ ਦੀ ਤਾਇਨਾਤੀ ਕੀਤੀ ਹੈ ਅਤੇ ਹੁਣ ਇੱਥੇ ਕਰੀਬ 30 ਹਜ਼ਾਰ ਭਾਰਤੀ ਜਵਾਨ ਚੀਨੀ ਸੈਨਿਕਾਂ ਦੇ ਸਾਹਮਣੇ ਤਾਇਨਾਤ ਹਨ | ਉੱਚ ਅਧਿਕਾਰਕ ਸੂਤਰਾਂ ਨੇ ਆਈ.ਏ.ਐਨ.ਐਸ. ਨੂੰ ਦੱਸਿਆ ਕਿ ਆਮ ਤੌਰ 'ਤੇ 6 ਬਿ੍ਗੇਡ, ਭਾਵ ਦੋ ਡਿਵੀਜ਼ਨਾਂ ਨੂੰ ਲੱਦਾਖ 'ਚ ਐਲ.ਏ.ਸੀ. ਦੇ ਕੋਲ ਤਾਇਨਾਤ ਕੀਤਾ ਜਾਂਦਾ ਹੈ | ਹਾਲਾਂਕਿ 15 ਜੂਨ ਦੀ ਹਿੰਸਕ ਝੜਪ ਤੋਂ ਬਾਅਦ ਸੈਨਾ ਨੇ ਤਿੰਨ ਵਾਧੂ ਬਿ੍ਗੇਡਾਂ (ਹਰੇਕ ਬਿ੍ਗੇਡ 'ਚ ਲਗਪਗ 3000 ਸੈਨਿਕ ਅਤੇ ਸਹਾਇਕ ਹੁੰਦੇ ਹਨ) ਤਾਇਨਾਤ ਕੀਤੇ ਹਨ | ਸੂਤਰਾਂ ਨੇ ਦੱਸਿਆ ਕਿ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਤੋਂ ਤਿੰਨ ਵਾਧੂ ਬਿ੍ਗੇਡਾਂ ਲਈ ਲਗਪਗ 10 ਹਜ਼ਾਰ ਸੈਨਿਕਾਂ ਨੂੰ ਲਿਆਂਦਾ ਗਿਆ | 14 ਕੋਰ ਕਮਾਂਡ ਦੇ ਤਹਿਤ ਐਲ.ਏ.ਸੀ. ਦੇ ਨੇੜੇ ਸੈਨਾ ਦੀਆਂ ਤਿੰਨ ਡਿਵੀਜ਼ਨ ਤਾਇਨਾਤ ਹਨ | 14 ਕੋਰ ਕਮਾਂਡ ਦੀ ਸਥਾਪਨਾ 1962 'ਚ ਚੀਨ ਨਾਲ ਯੁੱਧ ਦੌਰਾਨ ਹੋਈ ਸੀ ਅਤੇ ਇਹ ਦੇਸ਼ 'ਚ ਸੈਨਾ ਦੀ ਸਭ ਤੋਂ ਵੱਡੀ ਕੋਰ ਕਮਾਂਡ ਹੈ | ਸੂਤਰਾਂ ਅਨੁਸਾਰ ਪਾਕਿਸਤਾਨ ਿਖ਼ਲਾਫ਼ 2017 ਦੀ ਸਰਜੀਕਲ ਸਟ੍ਰਾਈਕ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੁਝ ਪੈਰਾ ਵਿਸ਼ੇਸ਼ ਬਲ ਨੂੰ ਵੀ ਲੱਦਾਖ ਭੇਜਿਆ ਗਿਆ ਹੈ ਅਤੇ ਹਥਿਆਰਾਂ ਦੀ ਤਾਇਨਾਤੀ ਵਧਾਉਂਦਿਆਂ ਹੋਇਆਂ ਅਮਰੀਕਾ ਤੋਂ ਖ਼ਰੀਦੇ ਐਮ-777 ਅਲਟਰਾ-ਲਾਈਟ ਹਾਵਿਤਜ਼ਰ ਨੂੰ ਵੀ ਤਾਇਨਾਤ ਕੀਤਾ ਹੈ | ਹਵਾਈ ਸੈਨਾ ਦੇ ਕਾਰਗੋ ਜਹਾਜ਼ ਸੀ-17 ਗਲੋਬਮਾਸਟਰ 3 ਦਾ ਇਸਤੇਮਾਲ ਸੈਨਿਕਾਂ ਨੂੰ ਲਿਆਉਣ, ਇਨਫ਼ੈਂਟਰੀ ਜੰਗੀ ਵਾਹਨਾਂ ਅਤੇ ਟੀ-72/ਟੀ-90 ਵਰਗੇ ਭਾਰੀ ਟੈਂਕਾਂ ਦੀ ਆਵਾਜਾਈ ਲਈ ਕੀਤਾ ਗਿਆ | ਸੈਨਾ ਨੇ ਰੂਸੀ ਸੁਖੋਈ-30 ਲੜਾਕੂ ਜਹਾਜ਼ਾਂ, ਮਿਗ-29 ਜੈੱਟ, ਇਲਿਊਸ਼ਨ-76 ਭਾਰੀ ਜਹਾਜ਼ਾਂ, ਐਨ-32 ਟ੍ਰਾਂਸਪੋਰਟ ਜਹਾਜ਼ਾਂ, ਐਮ.ਆਈ.-17 ਯੂਟਿਲਟੀ ਹੈਲੀਕਾਪਟਰਾਂ ਅਤੇ ਬੀ.ਐਮ.ਪੀ.-2/2 ਦੇ ਇਨਫੈਂਟਰੀ ਬਖ਼ਤਰਬੰਦ ਵਾਹਨਾਂ ਨੂੰ ਵੀ ਇੱਥੇ ਰੱਖਿਆ ਹੈ | ਅਸਲ ਕੰਟਰੋਲ ਰੇਖਾ ਨੇੜੇ ਦੌਲਤ ਬੇਗ ਓਲਡੀ (ਡੀ.ਬੀ.ਓ.) ਸੈਕਟਰ ਖ਼ੇਤਰ 'ਚ ਸੀ-130 ਜੇ ਸੁਪਰ ਹਰਕਿਊਲਸ ਜਹਾਜ਼ ਦਾ ਉਪਯੋਗ ਕੀਤਾ ਜਾ ਰਿਹਾ ਹੈ | ਜਲ ਸੈਨਾ ਦੇ ਪੀ-81 ਹਵਾਈ ਜਹਾਜ਼ ਦਾ ਇਸਤੇਮਾਲ ਲੱਦਾਖ 'ਚ ਉੱਚੀਆਂ ਥਾਵਾਂ ਦੀ ਨਿਗਰਾਨੀ ਲਈ ਕੀਤਾ ਜਾ ਰਿਹਾ ਹੈ | ਭਾਰਤੀ ਸੈਨਾ ਰੱਖਿਆ ਖ਼ੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਵਲੋਂ ਵਿਕਸਿਤ ਆਪਣੀ ਸਵਦੇਸ਼ੀ ਮਿਜ਼ਾਈਲ ਰੱਖਿਆ ਪ੍ਰਣਾਲੀ ਆਕਾਸ਼ ਦਾ ਵੀ ਉਪਯੋਗ ਕੀਤਾ ਜਾ ਰਿਹਾ ਹੈ | ਸੈਨਾ ਲੱਦਾਖ 'ਚ ਤਾਇਨਾਤੀ ਤੋਂ ਕਾਫ਼ੀ ਸੰਤੁਸ਼ਟ ਹੈ | ਇਕ ਸੂਤਰ ਨੇ ਕਿਹਾ ਕਿ ਸਾਨੂੰ ਉਹ ਸਭ ਕੁਝ ਮਿਲ ਗਿਆ ਜਿਸਦੀ ਜ਼ਰੂਰਤ ਇਕ ਆਧੁਨਿਕ ਸੈਨਾ ਨੂੰ ਹੁੰਦੀ ਹੈ |

ਡੋਵਾਲ ਵਲੋਂ ਚੀਨੀ ਵਿਦੇਸ਼ ਮੰਤਰੀ ਨਾਲ ਫ਼ੋਨ 'ਤੇ ਗੱਲਬਾਤ

ਜਲਦ ਸੈਨਿਕ ਪਿੱਛੇ ਹਟਾਉਣ ਲਈ ਪ੍ਰਗਟਾਈ ਸਹਿਮਤੀ
ਨਵੀਂ ਦਿੱਲੀ, 6 ਜੁਲਾਈ (ਪੀ.ਟੀ.ਆਈ.)-ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਿਕ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਐਤਵਾਰ ਨੂੰ ਟੈਲੀਫ਼ੋਨ 'ਤੇ ਗੱਲਬਾਤ ਹੋਈ, ਇਸ ਦੌਰਾਨ ਦੋਵਾਂ ਨੇ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੇ ਨੇੜਿਓਾ ਜਲਦ ਤੋਂ ਜਲਦ ਸੈਨਿਕਾਂ ਨੂੰ ਪਿੱਛੇ ਹਟਾਉਣ ਲਈ ਸਹਿਮਤੀ ਜਤਾਈ | ਦੋਵਾਂ ਦੇਸ਼ਾਂ ਵਿਚਕਾਰ ਸਰਹੱਦੀ ਗੱਲਬਾਤ ਲਈ ਡੋਵਾਲ ਅਤੇ ਵਾਂਗ ਵਿਸ਼ੇਸ਼ ਪ੍ਰਤੀਨਿਧੀ ਹਨ | ਵਿਦੇਸ਼ ਮੰਤਰਾਲੇ ਨੇ ਗੱਲਬਾਤ ਨੂੰ ਸਪੱਸ਼ਟ ਤੇ ਡੰੂਘਾਈ ਨਾਲ ਹੋਇਆ ਵਿਚਾਰ ਵਟਾਂਦਰਾ ਬਿਆਨ ਕਰਦਿਆਂ ਦੱਸਿਆ ਕਿ ਦੋਵੇਂ ਆਗੂ ਇਸ ਗੱਲ 'ਤੇ ਸਹਿਮਤ ਹੋਏ ਕਿ ਦੋਵਾਂ ਧਿਰਾਂ ਨੂੰ ਅਸਲ ਕੰਟਰੋਲ ਰੇਖਾ ਨੇੜੇ ਚੱਲ ਰਹੇ ਪਿੱਛੇ ਹਟਣ ਦੇ ਅਮਲ ਨੂੰ ਜਲਦ ਖ਼ਤਮ ਕਰਨਾ ਚਾਹੀਦਾ ਹੈ | ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਧਿਰਾਂ ਇਸ 'ਤੇ ਵੀ ਸਹਿਮਤ ਹੋਈਆਂ ਕਿ ਇਹ ਜ਼ਰੂਰੀ ਹੈ ਕਿ ਅਮਨ ਤੇ ਸ਼ਾਂਤੀ ਦੀ ਪੂਰੀ ਬਹਾਲੀ ਲਈ ਅਸਲ ਕੰਟਰੋਲ ਰੇਖਾ ਨੇੜਿਓਾ ਸੈਨਿਕ ਜਲਦ ਤੋਂ ਜਲਦ ਹਟਾਏ ਜਾਣ ਅਤੇ ਭਾਰਤ-ਚੀਨ ਸਰੱਹਦ ਨੂੰ ਤਣਾਅ ਮੁਕਤ ਕਰਨਾ ਯਕੀਨੀ ਬਣਾਇਆ ਜਾਵੇ | ਇਸੇ ਸਬੰਧ 'ਚ ਅੱਗੇ ਇਸ 'ਤੇ ਵੀ ਸਹਿਮਤ ਬਣੀ ਕਿ ਦੋਵੇਂ ਧਿਰਾਂ ਨੂੰ ਐਲ.ਏ.ਸੀ. 'ਤੇ ਚੱਲ ਰਹੇ ਪਿੱਛੇ ਹਟਣ ਦੇ ਅਮਲ ਨੂੰ ਜਲਦ ਪੂਰਾ ਕਰਨਾ ਚਾਹੀਦਾ ਹੈ | ਭਾਰਤ-ਚੀਨ ਸਰਹੱਦੀ ਇਲਾਕਿਆਂ 'ਚ ਪੜਾਅਵਾਰ ਤਰੀਕੇ ਨਾਲ ਤਣਾਅ ਘੱਟ ਕਰਨ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ | ਡੋਵਾਲ ਅਤੇ ਵਾਂਗ ਨੇ ਮੁੜ ਤੋਂ ਪੁਸ਼ਟੀ ਕੀਤੀ ਕਿ ਦੋਵਾਂ ਧਿਰਾਂ ਨੂੰ ਐਲ.ਏ.ਸੀ. ਦਾ ਸਖ਼ਤੀ ਨਾਲ ਆਦਰ ਤੇ ਪਾਲਣਾ ਕਰਨਾ ਚਾਹੀਦਾ ਹੈ ਅਤੇ ਜਿਉਂ ਦੀ ਤਿਉਂ ਸਥਿਤੀ ਨੂੰ ਬਦਲਣ ਲਈ ਕੋਈ ਇਕਪਾਸੜ ਕਾਰਵਾਈ ਨਹੀਂ ਕਰਨੀ ਚਾਹੀਦੀ ਅਤੇ ਭਵਿੱਖ 'ਚ ਕਿਸੇ ਵੀ ਅਜਿਹੀ ਘਟਨਾ ਤੋਂ ਬਚਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਜੋ ਸਰਹੱਦੀ ਖ਼ੇਤਰਾਂ 'ਚ ਅਮਨ ਤੇ ਸ਼ਾਂਤੀ ਭੰਗ ਕਰ ਸਕਦੀ ਹੋਵੇ |

ਤਣਾਅ ਘੱਟ ਕਰਨ ਲਈ ਉਠਾ ਰਹੇ ਹਾਂ ਪ੍ਰਭਾਵੀ ਕਦਮ- ਚੀਨ

ਬੀਜਿੰਗ, 6 ਜੁਲਾਈ (ਪੀ.ਟੀ.ਆਈ.)-ਚੀਨ ਨੇ ਕਿਹਾ ਕਿ ਮੂਹਰਲੇ ਮੋਰਚੇ (ਫਰੰਟ-ਲਾਈਨ) 'ਤੇ ਤਾਇਨਾਤ ਸੈਨਿਕ ਭਾਰਤ ਨਾਲ ਲੱਗਦੀ ਅਸਲ ਕੰਟਰੋਲ ਰੇਖਾ 'ਤੇ ਗਲਵਾਨ ਵਾਦੀ 'ਚੋਂ ਪਿੱਛੇ ਹਟਣ ਅਤੇ ਤਣਾਅ ਘੱਟ ਕਰਨ ਦੀ ਦਿਸ਼ਾ 'ਚ ਪ੍ਰਗਤੀ ਲਈ ਪ੍ਰਭਾਵੀ ਕਦਮ ਉਠਾ ਰਹੇ ਹਨ | ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜ਼ਾਓ ਲੀਜੀਆਨ ਦਾ ਇਹ ਬਿਆਨ ਚੀਨੀ ਸੈਨਿਕਾਂ ਦੇ ਗਲਵਾਨ ਵਾਦੀ 'ਚੋਂ ਪਿੱਛੇ ਹਟਣਾ ਸ਼ੁਰੂ ਹੋਣ ਦੇ ਭਾਰਤ ਦੇ ਬਿਆਨ ਤੋਂ ਬਾਅਦ ਆਇਆ ਹੈ | ਗਲਵਾਨ ਵਾਦੀ 'ਚੋ ਚੀਨੀ ਸੈਨਿਕਾਂ ਦੇ ਪਿੱਛੇ ਹਟਣ ਦੀਆਂ ਖ਼ਬਰਾਂ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਲੀਜੀਆਨ ਨੇ ਕਿਹਾ ਕਿ ਮੂਹਰਲੇ ਮੋਰਚੇ 'ਤੇ ਤਾਇਨਾਤ ਸੈਨਿਕ ਪਿੱਛੇ ਹਟਣ ਅਤੇ ਤਣਾਅ ਘੱਟ ਕਰਨ ਲਈ ਪ੍ਰਭਾਵੀ ਕਦਮ ਉਠਾ ਰਹੇ ਹਨ ਅਤੇ ਇਸ ਦਿਸ਼ਾ 'ਚ ਪ੍ਰਗਤੀ ਹੋਈ ਹੈ | ਉਨ੍ਹਾਂ ਕਿਹਾ ਕਿ ਚੀਨ ਅਤੇ ਭਾਰਤ ਵਿਚਕਾਰ 30 ਜੂਨ ਨੂੰ ਕਮਾਂਡਰ ਪੱਧਰ ਦੀ ਗੱਲਬਾਤ ਹੋਈ ਸੀ ਅਤੇ ਦੋਵੇਂ ਧਿਰਾਂ ਗੱਲਬਾਤ ਦੇ ਪਹਿਲੇ ਦੋ ਦੌਰਾਂ 'ਚ ਬਣੀ ਸਹਿਮਤੀ ਨੂੰ ਲਾਗੂ ਕਰਨ ਲਈ ਲਗਾਤਾਰ ਕੰਮ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤ ਚੀਨ ਵੱਲ ਹੱਥ ਵਧਾਏਗਾ ਅਤੇ ਠੋਸ ਕਾਰਵਾਈਆਂ ਦੇ ਜ਼ਰੀਏ ਆਮ ਸਹਿਮਤੀ ਨੂੰ ਲਾਗੂ ਕਰੇਗਾ ਅਤੇ ਸਰੱਹਦੀ ਖ਼ੇਤਰ 'ਚ ਤਣਾਅ ਘੱਟ ਕਰਨ ਲਈ ਸੈਨਿਕ ਅਤੇ ਕੂਟਨੀਤਕ ਚੈਨਲਾਂ ਦੇ ਰਾਹੀਂ ਕਰੀਬੀ ਸੰਪਰਕ ਜਾਰੀ ਰੱਖੇਗਾ |

ਬੇਅਦਬੀ ਮਾਮਲੇ 'ਚ ਡੇਰਾ ਮੁਖੀ ਰਾਮ ਰਹੀਮ ਨਾਮਜ਼ਦ

• ਤਿੰਨ ਡੇਰਾ ਕੌਮੀ ਕਮੇਟੀ ਮੈਂਬਰਾਂ ਸਮੇਤ ਕੁੱਲ 11 ਨਾਮਜ਼ਦ • ਗਿ੍ਫ਼ਤਾਰੀ ਲਈ ਛਾਪੇਮਾਰੀ
ਫ਼ਰੀਦਕੋਟ, 6 ਜੁਲਾਈ (ਜਸਵੰਤ ਸਿੰਘ ਪੁਰਬਾ)- ਸਾਲ 2015 'ਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਜ਼ਿਲ੍ਹਾ ਫ਼ਰੀਦਕੋਟ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਤੇ ਬੇਅਦਬੀ ਮਾਮਲੇ 'ਚ ਪੰਜਾਬ ਸਰਕਾਰ ਵਲੋਂ ਬਣਾਈ ਐਸ.ਆਈ.ਟੀ. ਨੇ ਇਕ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਮਾਮਲੇ 'ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਨਾਮਜ਼ਦ ਕੀਤਾ ਗਿਆ ਹੈ | ਸਿੱਟ ਦੇ ਮੁਖੀ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਇਸ ਮਾਮਲੇ ਅਧੀਨ ਅਦਾਲਤ 'ਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ, ਜਿਸ 'ਚ ਕੁੱਲ 11 ਵਿਅਕਤੀ ਨਾਮਜ਼ਦ ਕੀਤੇ ਗਏ ਹਨ, ਜਿਨ੍ਹਾਂ 'ਚ ਡੇਰਾ ਮੁਖੀ, ਤਿੰਨ ਡੇਰੇ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਨਦੀਪ ਬਰੇਟਾ ਤੇ 7 ਪਹਿਲਾਂ ਤੋਂ ਫ਼ੜੇ ਡੇਰਾ ਪ੍ਰੇਮੀ ਸ਼ਾਮਿਲ ਹਨ | ਉਨ੍ਹਾਂ ਅੱਗੇ ਦੱਸਿਆ ਕਿ ਸੱਤ 'ਚੋਂ ਪੰਜ ਡੇਰਾ ਪ੍ਰੇਮੀ ਅਦਾਲਤ ਵਲੋਂ ਨਿਆਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤੇ ਗਏ ਹਨ | ਦੋ ਡੇਰਾ ਪ੍ਰੇਮੀ ਪਹਿਲਾਂ ਤੋਂ ਮਨਜ਼ੂਰ ਜ਼ਮਾਨਤ 'ਤੇ ਰਿਹਾਅ ਕਰ ਦਿੱਤੇ ਗਏ ਹਨ | ਡੇਰਾ ਮੁਖੀ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਬੰਦ ਹੈ ਤੇ ਤਿੰਨਾਂ ਕੌਮੀ ਕਮੇਟੀ ਮੈਂਬਰਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਤੇ ਅਦਾਲਤ 'ਚ ਵੀ ਇਨ੍ਹਾਂ ਤਿੰਨਾਂ ਦੇ 'ਪ੍ਰੋਡਕਸ਼ਨ ਵਾਰੰਟ' ਹਾਸਲ ਕਰਨ ਲਈ ਅਰਜ਼ੀ ਦੇ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਸਿੱਟ ਵਲੋਂ ਕਾਫ਼ੀ ਗਹਿਰਾਈ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਗਈ ਹੈ ਤੇ ਪਹਿਲਾਂ ਗਿ੍ਫ਼ਤਾਰ ਡੇਰਾ ਪ੍ਰੇਮੀਆਂ ਤੋਂ ਪੁੱਛਗਿੱਛ ਕਰਕੇ ਸਾਰੇ ਮਾਮਲੇ ਬਾਰੇ ਠੋਸ ਜਾਣਕਾਰੀ ਇਕੱਠੀ ਕੀਤੀ ਹੈ | ਨਾਮਜ਼ਦ ਦੋਸ਼ੀਆਂ ਦੀ ਕਰਾਸ ਜਾਂਚ, ਕਰਾਸ ਸ਼ਨਾਖਤ ਮਾਮਲੇ ਨਾਲ ਸਬੰਧਿਤ ਵੱਖ-ਵੱਖ ਥਾਵਾਂ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ | ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਦੀ ਘਟਨਾ 1 ਜੂਨ 2015 ਨੂੰ ਵਾਪਰੀ ਸੀ, ਜਿਸ ਤੋਂ ਬਾਅਦ ਚੋਰੀ ਕੀਤੇ ਗਏ ਸਰੂਪ ਨੂੰ ਇਕ ਗੱਡੀ 'ਚ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸਿੱਖਾਂਵਾਲਾ ਵਿਖੇ ਇਕ ਘਰ 'ਚ ਲਿਜਾਇਆ ਗਿਆ ਸੀ | ਪਵਿੱਤਰ ਸਰੂਪ ਨੂੰ ਸਾਢੇ ਤਿੰਨ ਤੋਂ ਚਾਰ ਮਹੀਨੇ ਇਸ ਘਰ 'ਚ ਹੀ ਰੱਖਿਆ ਗਿਆ ਸੀ | ਇਸ ਤੋਂ ਬਾਅਦ ਸਰੂਪ ਦੇ ਅੰਗਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ | ਪੁਲਿਸ ਵਲੋਂ ਇਸ ਘਰ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ ਤੇ ਮਾਮਲੇ 'ਚ ਵਰਤੀ ਗਈ ਗੱਡੀ ਵੀ ਬਰਾਮਦ ਕਰ ਲਈ ਗਈ ਹੈ | ਸਿੱਟ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਘਟਨਾ ਨੂੰ ਅੰਜਾਮ ਦੇਣ ਲਈ ਸਾਜਿਸ਼ ਡੇਰਾ ਮੁਖੀ ਤੇ ਡੇਰੇ ਦੇ ਕੌਮੀ ਕਮੇਟੀ ਮੈਂਬਰਾਂ ਦੀ ਸਹਿਮਤੀ ਤੇ ਮਿਲੀਭੁਗਤ ਨਾਲ ਰਚੀ ਗਈ ਸੀ | ਉਨ੍ਹਾਂ ਦੱਸਿਆ ਕਿ ਨਾਮਜ਼ਦ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਸਾਰੀ ਸਾਜ਼ਿਸ ਰਚਣ ਅਤੇ ਘਟਨਾ ਨੂੰ ਅੰਜਾਮ ਦੇਣ ਦੀ ਮੁੱਖ ਵਜ੍ਹਾ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਂਝੀ ਦਾ ਇਕ ਸਮਾਗਮ ਸੀ, ਜਿਸ 'ਚ ਕੁਝ ਡੇਰਾ ਪ੍ਰੇਮੀਆਂ ਵਲੋਂ ਗੁਰਮੀਤ ਰਾਮ ਰਹੀਮ ਦੀ ਤਸਵੀਰ ਵਾਲੇ ਲੌਕਟਾਂ ਨੂੰ ਤੋੜ ਕੇ ਗਲ 'ਚੋਂ ਉਤਾਰਦਿਆਂ ਡੇਰੇ ਨਾਲ ਆਪਣਾ ਨਾਤਾ ਤੋੜ ਦਿੱਤਾ ਸੀ | ਡੇਰਾ ਕਮੇਟੀ ਤੇ ਡੇਰਾ ਪ੍ਰੇਮੀਆਂ ਵਲੋਂ ਇਸ ਨੂੰ ਆਪਣੇ ਗੁਰੂ ਦੀ ਬੇਅਦਬੀ ਮੰਨਦਿਆਂ ਇਹ ਸਾਰੀ ਸਾਜਿਸ ਰਚੀ ਗਈ ਸੀ | ਡੇਰਾ ਮੁਖੀ ਤੋਂ ਪੁੱਛਗਿੱਛ ਅਤੇ ਉਨ੍ਹਾਂ ਦੀ ਗਿ੍ਫ਼ਤਾਰੀ ਸਬੰਧੀ ਪੱਤਰਕਾਰਾਂ ਨਾਲ ਕੀਤੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲੋੜੀਂਦੀ ਕਾਰਵਾਈ ਅਮਲ 'ਚ ਲਿਆਉਣਗੇ | ਡੇਰਾ ਮੁਖੀ ਦੀ ਨਾਮਜ਼ਦਗੀ ਨਾਲ ਜਿਥੇ ਇਹ ਮਾਮਲਾ ਕੁਝ ਸੁਲਝਿਆ ਹੈ, ਉਥੇ ਡੇਰਾ ਮੁਖੀ ਤੇ ਕਮੇਟੀ ਮੈਂਬਰਾਂ ਦੀ ਪੁੱਛਗਿੱਛ ਤੋਂ ਬਾਅਦ ਇਸ ਮਾਮਲੇ ਨਾਲ ਸਬੰਧਿਤ ਹੋਰ ਮਾਮਲਿਆਂ 'ਚ ਵੀ ਨਵੀਂਆਂ ਪਰਤਾਂ ਖੁਲ ਸਕਦੀਆਂ ਹਨ | ਇਸ ਮੌਕੇ ਐਸ.ਪੀ. ਰਜਿੰਦਰ ਸਿੰਘ ਸੋਹਲ, ਡੀ.ਐਸ.ਪੀ. ਲਖਵੀਰ ਸਿੰਘ ਮੌਜੂਦ ਸਨ |

ਪੰਜਾਬ 'ਚ 5 ਹੋਰ ਮੌਤਾਂ 228 ਨਵੇਂ ਮਾਮਲੇ

ਚੰਡੀਗੜ੍ਹ, 6 ਜੁਲਾਈ (ਬਿਊਰੋ ਚੀਫ਼)-ਸੂਬੇ 'ਚ ਕੋਰੋਨਾ ਨਾਲ 5 ਹੋਰ ਮੌਤਾਂ ਹੋਣ ਦੀ ਖ਼ਬਰ ਹੈ ਅਤੇ 228 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ | ਸੋਮਵਾਰ ਨੂੰ ਜ਼ਿਲ੍ਹਾ ਲੁਧਿਆਣਾ 'ਚ 2 ਮੌਤਾਂ, ਅੰਮਿ੍ਤਸਰ ਤੇ ਸੰਗਰੂਰ 'ਚ ਇਕ-ਇਕ ਮੌਤ ਹੋਈ, ਜਦਕਿ ਫ਼ਤਹਿਗੜ੍ਹ ਸਾਹਿਬ 'ਚ ਕੋਰੋਨਾ ਨਾਲ ਪਹਿਲੀ ਮੌਤ ਹੋਣ ਦੀ ਖ਼ਬਰ ਹੈ | ਨਵੇਂ ਆਏ ਮਾਮਲਿਆਂ 'ਚ ਸੰਗਰੂਰ ਤੋਂ 54, ਪਟਿਆਲਾ 30, ਨਵਾਂਸ਼ਹਿਰ 30, ਲੁਧਿਆਣਾ 27, ਜਲੰਧਰ 17, ਮੁਹਾਲੀ 15, ਅੰਮਿ੍ਤਸਰ 12, ਗੁਰਦਾਸਪੁਰ 11, ਫ਼ਰੀਦਕੋਟ ਅਤੇ ਬਠਿੰਡਾ 'ਚ 7-7, ਮੁਕਤਸਰ 6, ਕਪੂਰਥਲਾ 5, ਫ਼ਤਹਿਗੜ੍ਹ ਸਾਹਿਬ 2, ਪਠਾਨਕੋਟ 2, ਰੋਪੜ 2 ਤੇ ਫ਼ਿਰੋਜ਼ੁਪਰ 'ਚ ਇਕ ਮਾਮਲਾ ਸ਼ਾਮਿਲ ਹੈ | ਸਰਕਾਰ ਵਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਅੱਜ 52 ਮਰੀਜ਼ ਸੂਬੇ 'ਚ ਆਕਸੀਜਨ 'ਤੇ ਸਨ ਜਦੋਂਕਿ 6 ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ | ਸੂਬੇ 'ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 1835 ਹੋ ਗਈ ਹੈ | ਅੱਜ ਸੂਬੇ 'ਚ ਕੁੱਲ 86 ਮਰੀਜ਼ ਠੀਕ ਹੋਏ | ਅੱਜ ਸਭ ਤੋਂ ਵੱਧ ਐਕਟਿਵ ਕੇਸ 507 ਲੁਧਿਆਣਾ ਵਿਖੇ ਸਨ, ਜਦੋਂਕਿ ਜਲੰਧਰ 'ਚ 339, ਪਟਿਆਲਾ 'ਚ 203, ਅੰਮਿ੍ਤਸਰ 'ਚ 180, ਸੰਗਰੂਰ 'ਚ 117, ਸਾਹਿਬਜ਼ਾਦਾ ਅਜੀਤ ਸਿੰਘ ਨਗਰ 'ਚ 83 ਤੇ ਗੁਰਦਾਸਪੁਰ 'ਚ 63 ਐਕਟਿਵ ਕੇਸ ਸਨ | ਹੁਣ ਤੱਕ 4494 ਮਰੀਜ਼ ਸਿਹਤਯਾਬ ਹੋ ਚੁੱਕੇ ਹਨ |
ਅੰਮਿ੍ਤਸਰ 'ਚ 12 ਪਾਜ਼ੀਟਿਵ-ਇਕ ਮੌਤ
ਅੰਮਿ੍ਤਸਰ, (ਰੇਸ਼ਮ ਸਿੰਘ)-ਅੰਮਿ੍ਤਸਰ 'ਚ 12 ਨਵੇਂ ਪਾਜ਼ੀਟਿਵ ਮਾਮਲੇ ਮਿਲੇ ਹਨ ਅਤੇ ਇਥੇ ਜ਼ੇਰੇ ਇਲਾਜ ਇਕ ਮਰੀਜ਼ ਦੀ ਮੌਤ ਹੋ ਗਈ ਹੈ | ਕੁੱਲ ਮਾਮਲਿਆਂ ਦੀ ਗਿਣਤੀ 1015 ਤੇ ਮੌਤਾਂ ਦੀ ਗਿਣਤੀ 48 ਤੱਕ ਪੁੱਜ ਗਈ ਹੈ | 823 ਮਰੀਜ਼ ਸਿਹਤਯਾਬ ਹੋ ਚੁੱਕੇ ਹਨ | ਮਿ੍ਤਕ ਮਰੀਜ਼ ਦੀ ਸ਼ਨਾਖਤ ਜਗਨ ਨਾਥ (42) ਗਲੀ ਜੱਸਾ ਸਿੰਘ ਨੇੜੇ ਸ੍ਰੀ ਦਰਬਾਰ ਸਾਹਿਬ ਵਜੋਂ ਹੋਈ ਹੈ |
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਪਹਿਲੀ ਮੌਤ
ਫ਼ਤਹਿਗੜ• ਸਾਹਿਬ/ਮੰਡੀ ਗੋਬਿੰਦਗੜ•, (ਬਲਜਿੰਦਰ ਸਿੰਘ, ਮੁਕੇਸ਼ ਘਈ)-ਜ਼ਿਲ੍ਹਾ ਫ਼ਤਹਿਗੜ੍ਹ• ਸਾਹਿਬ 'ਚ ਕੋਰੋਨਾ ਨਾਲ ਪਹਿਲੀ ਮੌਤ ਹੋਈ ਹੈ | ਸਿਵਲ ਸਰਜਨ ਫ਼ਤਹਿਗੜ੍ਹ• ਸਾਹਿਬ ਡਾ. ਐਨ.ਕੇ. ਅਗਰਵਾਲ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ• ਦੇ ਮੁਹੱਲਾ ਸ਼ਾਮ ਨਗਰ ਦਾ ਰਹਿਣ ਵਾਲਾ 53 ਸਾਲਾ ਵਿਅਕਤੀ ਜੋ ਕਿ ਪਟਿਆਲਾ ਵਿਖੇ ਜ਼ੇਰੇ ਇਲਾਜ ਸੀ, ਦੀ ਅੱਜ ਮੌਤ ਹੋ ਗਈ | ਮੰਡੀ ਗੋਬਿੰਦਗੜ੍ਹ• 'ਚ ਦੋ ਨਵੇਂ ਕੋਰੋਨਾ ਮਾਮਲੇ ਆਉਣ ਨਾਲ ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 127 ਹੋ ਗਈ ਹੈ | 105 ਮਰੀਜ਼ ਤੰਦਰੁਸਤ ਹੋ ਗਏ ਹਨ |
ਲੁਧਿਆਣਾ 'ਚ 2 ਹੋਰ ਮੌਤਾਂ-27 ਨਵੇਂ ਮਾਮਲੇ
ਲੁਧਿਆਣਾ, (ਸਿਹਤ ਪ੍ਰਤੀਨਿਧੀ)-ਲੁਧਿਆਣਾ 'ਚ ਲੇਬਰ ਕਾਲੋਨੀ ਨਾਲ ਸਬੰਧਿਤ 55 ਸਾਲਾ ਇਕ ਮਰੀਜ਼ ਜੋ ਮੋਹਨਦੇਈ ਓਸਵਾਲ ਕੈਂਸਰ ਹਸਪਤਾਲ 'ਚ ਜ਼ੇਰੇ ਇਲਾਜ ਸੀ, ਦੀ ਕੋਰੋਨਾ ਨਾਲ ਮੌਤ ਹੋ ਗਈ | ਲੁਧਿਆਣਾ ਦੇ ਕਰੀਮਪੁਰਾ ਇਲਾਕੇ ਨਾਲ ਸਬੰਧਿਤ 43 ਸਾਲਾ ਇਕ ਮਰੀਜ਼, ਜੋ ਪਿਸ਼ਾਬ ਥੈਲੀ ਦੇ ਕੈਂਸਰ ਤੋਂ ਪੀੜਤ ਹੋਣ ਕਾਰਨ ਪੀ.ਜੀ.ਆਈ. ਹਸਪਤਾਲ ਚੰਡੀਗੜ੍ਹ 'ਚ ਦਾਖਲ ਸੀ, ਦੀ ਵੀ ਮੌਤ ਹੋ ਗਈ ਹੈ | ਲੁਧਿਆਣਾ 'ਚ 27 ਹੋਰ ਮਰੀਜ਼ ਵੀ ਸਾਹਮਣੇ ਆਏ ਹਨ |

ਹਵਾ ਰਾਹੀਂ ਵੀ ਫੈਲਦਾ ਹੈ ਕੋਰੋਨਾ

ਨਿਊਯਾਰਕ, 6 ਜੁਲਾਈ (ਏਜੰਸੀ)-ਕੋਰੋਨਾ ਵਾਇਰਸ ਮਹਾਂਮਾਰੀ ਦੇ ਸਬੰਧ 'ਚ 32 ਦੇਸ਼ਾਂ ਦੇ 239 ਵਿਗਿਆਨੀਆਂ ਨੇ ਵੱਡਾ ਦਾਅਵਾ ਕਰਦਿਆਂ ਵਿਸ਼ਵ ਸਿਹਤ ਸੰਗਠਨ (ਡਬਲਿਊ ਐਚ.ਓ.) ਨੂੰ ਕਿਹਾ ਹੈ ਲਾਗ ਦੀ ਇਸ ਬਿਮਾਰੀ ਦੇ ਵਾਇਰਸ ਦੇ ਹਵਾ ਰਾਹੀਂ ਵੀ ਫੈਲਣ ਦੇ ਸਬੂਤ ਮੌਜੂਦ ਹਨ ਅਤੇ ਇਸ ਦਾ ਇਕ ਛੋਟਾ ਜਿਹਾ ਕਣ ਵੀ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਸਕਦਾ ਹੈ | ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਡਬਲਿਊ.ਐਚ.ਓ. ਵਲੋਂ ਅਜੇ ਤੱਕ ਖੰਘ ਤੇ ਛਿੱਕ ਨੂੰ ਹੀ ਕੋਰੋਨਾ ਵਾਇਰਸ ਫੈਲਣ ਦੇ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ | ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਅਨੁਸਾਰ ਲੋਕਾਂ ਦੇ ਮੁੜ ਤੋਂ ਬਾਰਾਂ, ਰੈਸਟੋਰੈਂਟਾਂ, ਦਫ਼ਤਰਾਂ, ਬਾਜ਼ਾਰਾਂ ਤੇ ਕਸੀਨੋ ਆਦਿ 'ਚ ਜਾਣ ਨਾਲ ਵਿਸ਼ਵ ਪੱਧਰ 'ਤੇ ਜਿਸ ਤਰ੍ਹਾਂ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ, ਇਸ ਤੋਂ ਇਸ ਰੁਝਾਨ ਦੀ ਲਗਾਤਾਰ ਪੁਸ਼ਟੀ ਹੋਈ ਹੈ ਕਿ ਵਾਇਰਸ ਬੰਦ ਥਾਵਾਂ 'ਤੇ ਠਹਿਰ ਜਾਂਦਾ ਹੈ ਅਤੇ ਆਲੇ-ਦਆਲੇ ਦੇ ਲੋਕਾਂ ਨੂੰ ਬਿਮਾਰ ਕਰਦਾ ਹੈ | ਰਿਪੋਰਟ 'ਚ ਕਿਹਾ ਗਿਆ ਹੈ ਕਿ 32 ਦੇਸ਼ਾਂ ਦੇ 239 ਵਿਗਿਆਨੀਆਂ ਨੇ ਵਿਸ਼ਵ ਸਿਹਤ ਸੰਗਠਨ ਨੂੰ ਲਿਖੇ ਇਕ ਖੁੱਲ੍ਹੇ ਪੱਤਰ 'ਚ ਕਿਹਾ ਹੈ ਕਿ ਲੋਕਾਂ ਨੂੰ ਸੰਕ੍ਰਮਿਤ (ਬਿਮਾਰ) ਕਰਨ ਵਾਲੇ ਇਨ੍ਹਾਂ ਛੋਟੇ ਕਣਾਂ ਦੀ ਸਮਰੱਥਾ ਨੂੰ ਵੀ ਰੇਖਾਂਕਿਤ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਇਨ੍ਹਾਂ ਵਿਸ਼ਵ ਸਿਹਤ ਏਜੰਸੀ ਨੂੰ ਆਪਣੇ ਸੁਝਾਵਾਂ 'ਚ ਵੀ ਬਦਲਾਅ ਕਰਨ ਲਈ ਕਿਹਾ ਹੈ |

ਯੂਨੀਵਰਸਿਟੀਆਂ ਨੂੰ ਪ੍ਰੀਖਿਆਵਾਂ ਕਰਵਾਉਣ ਦੀ ਇਜਾਜ਼ਤ

ਨਵੀਂ ਦਿੱਲੀ, 6 ਜੁਲਾਈ (ਏਜੰਸੀ)- ਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਯੂਨੀਵਰਸਿਟੀਆਂ ਤੇ ਹੋਰ ਅਕਾਦਮਿਕ ਸੰਸਥਾਨਾਂ ਨੂੰ ਜਾਰੀ 'ਅਨਲਾਕ 2' ਪੜਾਅ ਦੌਰਾਨ ਪ੍ਰੀਖਿਆਵਾਂ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ | ਗ੍ਰਹਿ ਮੰਤਰਾਲੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਕੇਂਦਰੀ ਉੱਚ ਸਿੱਖਿਆ ਸਕੱਤਰ ਨੂੰ ਪੱਤਰ ਲਿਖ ਕੇ ਸਭ ਯੂਨੀਵਰਸਿਟੀਆਂ ਤੇ ਹੋਰ ਅਕਾਦਮਿਕ ਸੰਸਥਾਨਾਂ ਨੂੰ ਪ੍ਰੀਖਿਆਵਾਂ ਕਰਵਾਉਣ ਲਈ ਇਜਾਜ਼ਤ ਦੇਣ ਲਈ ਕਿਹਾ ਗਿਆ ਹੈ | ਇਸ ਬਿਆਨ 'ਚ ਦੱਸਿਆ ਗਿਆ ਹੈ ਕਿ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਵੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ.ਜੀ.ਸੀ.) ਵਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ 'ਤੇ ਸਹਿਮਤੀ ਪ੍ਰਗਟ ਕੀਤੀ ਗਈ ਹੈ, ਜਿਸ 'ਚ ਯੂ.ਜੀ.ਸੀ. ਨੇ ਕਿਹਾ ਹੈ ਕਿ ਮਿਆਰੀ ਅਮਲ ਪ੍ਰਣਾਲੀ (ਸਟੈਂਡਰਡ ਆਪਰੇਟਿੰਗ ਪ੍ਰਕਿਰਿਆ) ਤਹਿਤ ਅਕਾਦਮਿਕ ਕੈਲੰਡਰ ਦੌਰਾਨ ਅੰਤਿਮ ਮਿਆਦ (ਫਾਈਨਲ-ਟਰਮ) ਦੀਆਂ ਪ੍ਰੀਖਿਆਵਾਂ ਕਰਵਾਉਣੀਆਂ ਲਾਜ਼ਮੀ ਹਨ |
ਅੰਤਿਮ ਸਾਲ ਦੀਆਂ ਪ੍ਰੀਖਿਆਵਾਂ ਸਤੰਬਰ ਦੇ ਅੰਤ 'ਚ

ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਨੇ ਕਿਹਾ ਕਿ ਦੇਸ਼ 'ਚ ਜੁਲਾਈ 'ਚ ਕੋਵਿਡ-19 ਦੇ ਮਾਮਲਿਆਂ 'ਚ ਆਏ ਉਛਾਲ ਦੇ ਮੱਦੇਨਜ਼ਰ ਯੂਨੀਵਰਸਿਟੀਆਂ ਤੇ ਸਿੱਖਿਅਕ ਸੰਸਥਾਵਾਂ 'ਚ ਅੰਤਿਮ ਸਾਲ ਦੀਆਂ ਪ੍ਰੀਖਿਆਵਾਂ ਸਤੰਬਰ ਦੇ ਅੰਤ 'ਚ ਕਰਵਾਈਆਂ ਜਾਣਗੀਆਂ | ਹਾਲਾਂਕਿ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਵਲੋਂ ਸੋਧੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਤੰਬਰ 'ਚ ਅੰਤਿਮ ਸਾਲ ਦੀਆਂ ਪ੍ਰੀਖਿਆਵਾਂ 'ਚ ਹਿੱਸਾ ਲੈਣ ਤੋਂ ਅਸਮਰਥ ਵਿਦਿਆਰਥੀਆਂ ਨੂੰ ਇਕ ਹੋਰ ਮੌਕਾ ਮਿਲੇਗਾ ਤੇ ਯੂਨੀਵਰਸਿਟੀਆਂ 'ਜਿਵੇਂ ਤੇ ਜਦੋਂ ਸੰਭਵ ਹੋਵੇ' ਵਿਸ਼ੇਸ਼ ਪ੍ਰੀਖਿਆਵਾਂ ਕਰਵਾਉਣਗੀਆਂ |

ਵਿਸ਼ਵ ਬੈਂਕ ਤੇ ਭਾਰਤ ਸਰਕਾਰ ਵਲੋਂ ਐਮ.ਐਸ.ਐਮ.ਈ. ਲਈ 750 ਮਿਲੀਅਨ ਡਾਲਰ ਦੇ ਸਮਝੌਤੇ 'ਤੇ ਦਸਤਖ਼ਤ

ਨਵੀਂ ਦਿੱਲੀ, 6 ਜੁਲਾਈ (ਏਜੰਸੀ)-ਵਿਸ਼ਵ ਬੈਂਕ ਤੇ ਭਾਰਤ ਸਰਕਾਰ ਨੇ ਅੱਜ 'ਐਮ.ਐਸ.ਐਮ.ਈ.' ਐਮਰਜੈਂਸੀ ਰਿਸਪਾਂਸ ਪ੍ਰੋਗਰਾਮ ਲਈ 750 ਮਿਲੀਅਨ ਡਾਲਰ ਦੇ ਸਮਝੌਤੇ 'ਤੇ ਦਸਤਖ਼ਤ ਕੀਤੇ | ਇਸ ਦਾ ਮੁੱਖ ਉਦੇਸ਼ ਕੋਵਿਡ-19 ਸੰਕਟ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਖਮ, ਲਘੂ ਅਤੇ ਮੱਧਮ ...

ਪੂਰੀ ਖ਼ਬਰ »

ਮੁਅੱਤਲ ਡੀ.ਐਸ.ਪੀ. ਦਵਿੰਦਰ ਸਿੰਘ ਸਮੇਤ 6 ਿਖ਼ਲਾਫ਼ ਦੋਸ਼-ਪੱਤਰ ਦਾਖ਼ਲ

ਸ੍ਰੀਨਗਰ, 6 ਜੁਲਾਈ (ਮਨਜੀਤ ਸਿੰਘ)-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਪੁਲਿਸ ਦੇ ਮੁਅੱਤਲ ਡੀ.ਐਸ.ਪੀ. ਦਵਿੰਦਰ ਸਿੰਘ ਸਮੇਤ 6 ਲੋਕਾਂ ਿਖ਼ਲਾਫ਼ ਦੇਸ਼ 'ਚ ਅੱਤਵਾਦ ਫੈਲਾਉਣ ਦੇ ਦੋਸ਼ ਲਗਾਉਂਦਿਆ ਦੋਸ਼-ਪੱਤਰ ਦਾਇਰ ਕੀਤਾ ਹੈ | ਅਧਿਕਾਰੀਆਂ ...

ਪੂਰੀ ਖ਼ਬਰ »

ਵਿਦੇਸ਼ੀਆਂ ਲਈ ਕੋਟਾ ਤੈਅ ਹੋਣ 'ਤੇ 8 ਲੱਖ ਭਾਰਤੀਆਂ ਨੂੰ ਛੱਡਣਾ ਪੈ ਸਕਦਾ ਕੁਵੈਤ

ਦੁਬਈ, 6 ਜੁਲਾਈ (ਏਜੰਸੀ)-ਅਰਬ ਦੇਸ਼ ਕੁਵੈਤ 'ਚ ਕੰਮ ਕਰਨ ਵਾਲੇ ਵਿਦੇਸ਼ੀ ਮਜ਼ਦੂਰਾਂ ਦੀ ਸੰਖਿਆ 'ਚ ਕਟੌਤੀ ਕਰਨ ਲਈ ਸੰਸਦੀ ਕਮੇਟੀ ਵਲੋਂ ਤਿਆਰ ਬਿੱਲ ਦੇ ਮਸੌਦੇ ਨੂੰ ਜੇਕਰ ਉਥੋਂ ਦੀ 'ਨੈਸ਼ਨਲ ਅਸੈਬਲੀ' ਪ੍ਰਵਾਨਗੀ ਦੇ ਦਿੰਦੀ ਹੈ ਤਾਂ ਉਥੇ ਕੰਮ ਕਰਦੇ ਕਰੀਬ 14.5 ਲੱਖ ...

ਪੂਰੀ ਖ਼ਬਰ »

ਦੇਸ਼ 'ਚ ਕੋਰੋਨਾ ਪੀੜਤਾਂ ਦਾ ਅੰਕੜਾ 7 ਲੱਖ ਤੋਂ ਪਾਰ

ਨਵੀਂ ਦਿੱਲੀ, 6 ਜੁਲਾਈ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਅੱਜ ਇਕ ਦਿਨ 'ਚ ਕੋਰੋਨਾ ਦੇ 21,529 ਮਾਮਲੇ ਸਾਹਮਣੇ ਆਉਣ ਨਾਲ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ 7 ਲੱਖ ਤੋਂ ਪਾਰ ਹੋ ਗਏ ਜਦਕਿ 456 ਹੋਰ ਮੌਤਾਂ ਹੋਣ ਨਾਲ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ ...

ਪੂਰੀ ਖ਼ਬਰ »

ਹੁਣ ਤੱਕ ਇਕ ਕਰੋੜ ਤੋਂ ਵੱਧ ਲੋਕਾਂ ਦੇ ਕੀਤੇ ਟੈਸਟ

ਨਵੀਂ ਦਿੱਲੀ, 6 ਜੁਲਾਈ (ਏਜੰਸੀ)-ਭਾਰਤੀ ਮੈਡੀਕਲ ਖੋਜ ਕੌਾਸਲ (ਆਈ. ਸੀ. ਐੱਮ. ਆਰ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੋਵਿਡ-19 ਟੈਸਟਾਂ ਦਾ ਅੰਕੜਾ ਅੱਜ ਇਕ ਕਰੋੜ ਤੋਂ ਪਾਰ ਹੋ ਗਿਆ | ਉਨ੍ਹਾਂ ਦੱਸਿਆ ਕਿ ਦੇਸ਼ 'ਚ ਸੋਮਵਾਰ ਨੂੰ ਸਵੇਰੇ 11 ਵਜੇ ਤੱਕ 1,00,04,101 ਟੈਸਟ ਕੀਤੇ ਗਏ ਹਨ, ...

ਪੂਰੀ ਖ਼ਬਰ »

ਪੰਜਾਬ 'ਚ ਦਾਖ਼ਲ ਹੋਣ ਵਾਲੇ ਯਾਤਰੀਆਂ ਲਈ ਈ-ਰਜਿਸਟ੍ਰੇਸ਼ਨ ਲਾਜ਼ਮੀ

ਚੰਡੀਗੜ੍ਹ, 6 ਜੁਲਾਈ (ਅਜੀਤ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ 'ਚ ਪ੍ਰਵੇਸ਼ ਕਰਨ ਵਾਲਿਆਂ ਖਾਸ ਕਰਕੇ ਦਿੱਲੀ/ਐਨ.ਸੀ.ਆਰ. ਤੋਂ ਆਉਣ ਵਾਲੇ ਲੋਕਾਂ ਨਾਲ ਪੈਦਾ ਹੋਣ ਵਾਲੇ ਖ਼ਤਰੇ ਦੇ ਮੱਦੇਨਜ਼ਰ 14-ਦਿਨਾਂ ਦੇ ਘਰੇਲੂ ਇਕਾਂਤਵਾਸ ਨੂੰ ...

ਪੂਰੀ ਖ਼ਬਰ »

ਡੇਰਾ ਮੁਖੀ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕਰੇ 'ਸਿੱਟ'-ਜਥੇਦਾਰ ਅਕਾਲ ਤਖ਼ਤ ਸਾਹਿਬ

ਤਲਵੰਡੀ ਸਾਬੋ, 6 ਜੁਲਾਈ (ਰਣਜੀਤ ਸਿੰਘ ਰਾਜੂ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਮੰਗ ਕੀਤੀ ਹੈ ਕਿ ਹੁਣ 'ਸਿੱਟ' ਰਾਮ ਰਹੀਮ ਨੂੰ ਵਾਰੰਟ 'ਤੇ ਪੰਜਾਬ ਲਿਆ ਕੇ ਸਖ਼ਤੀ ਨਾਲ ਪੁੱਛਗਿੱਛ ਕਰੇ | ਸਿੰਘ ਸਾਹਿਬ ਨੇ ਕਿਹਾ ਕਿ ਹੁਣ ...

ਪੂਰੀ ਖ਼ਬਰ »

ਭਾਰਤ ਕੂਟਨੀਤਕ ਤੇ ਸੈਨਿਕ ਚੈਨਲਾਂ ਜ਼ਰੀਏ ਚੀਨ ਨਾਲ ਗੱਲਬਾਤ ਕਰ ਰਿਹੈ-ਵਿਦੇਸ਼ ਸਕੱਤਰ

ਨਵੀਂ ਦਿੱਲੀ, 6 ਜੁਲਾਈ (ਪੀ.ਟੀ.ਆਈ.)-ਵਿਦੇਸ਼ ਸਕੱਤਰ ਹਰਸ਼ ਵਰਧਨ ਸ਼ਿ੍ੰਗਲਾ ਨੇ ਕਿਹਾ ਕਿ ਭਾਰਤ ਕੂਟਨੀਤਕ ਅਤੇ ਸੈਨਿਕ ਚੈਨਲਾਂ ਜ਼ਰੀਏ ਚੀਨ ਨਾਲ ਗੱਲਬਾਤ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਚੀਨ ਨਾਲ ਸੰਪਰਕ ਨਹੀਂ ਹੁੰਦਾ ਤਾਂ ਭਾਰਤ-ਚੀਨ ਸਰਹੱਦ 'ਤੇ ਸਥਿਤੀ ...

ਪੂਰੀ ਖ਼ਬਰ »

ਇਮਰਾਨ ਖ਼ਾਨ ਦੇ ਨਜ਼ਦੀਕੀ ਜ਼ਫ਼ਰ ਮਿਰਜ਼ਾ ਨੂੰ ਹੋਇਆ ਕੋਰੋਨਾ

ਅੰਮਿ੍ਤਸਰ, 6 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਿਹਤ ਸਲਾਹਕਾਰ ਡਾ: ਜ਼ਫ਼ਰ ਮਿਰਜ਼ਾ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ | ਜ਼ਫ਼ਰ ਮਿਰਜ਼ਾ ਨੇ ਟਵਿੱਟਰ 'ਤੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਡਾਕਟਰੀ ...

ਪੂਰੀ ਖ਼ਬਰ »

ਦਿੱਲੀ 'ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 1 ਲੱਖ ਹੋਈ, 72 ਹਜ਼ਾਰ ਹੋਏ ਸਿਹਤਯਾਬ

ਕੇਜਰੀਵਾਲ ਵਲੋਂ ਸਿਹਤਯਾਬ ਹੋ ਚੁੱਕੇ ਲੋਕਾਂ ਨੂੰ ਪਲਾਜ਼ਮਾ ਦੇਣ ਦੀ ਅਪੀਲ ਨਵੀਂ ਦਿੱਲੀ, 6 ਜੁਲਾਈ (ਜਗਤਾਰ ਸਿੰਘ)-ਦੇਸ਼ ਦੀ ਰਾਜਧਾਨੀ 'ਚ ਜਿੱਥੇ ਕੋਰੋਨਾ ਦੇ ਮਰੀਜ਼ਾਂ ਦੀ ਕੁਲ ਗਿਣਤੀ 1 ਲੱਖ ਦੇ ਕਰੀਬ ਪੁੱਜ ਗਈ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ਕੁੱਲ 1 ਲੱਖ ...

ਪੂਰੀ ਖ਼ਬਰ »

ਕਾਨਪੁਰ ਮੁਕਾਬਲਾ-3 ਹੋਰ ਪੁਲਿਸ ਕਰਮੀ ਮੁਅੱਤਲ

ਕਾਨਪੁਰ/ਲਖਨਊ, 6 ਜੁਲਾਈ (ਏਜੰਸੀ)-ਪਿਛਲੇ ਹਫ਼ਤੇ ਕਾਨਪੁਰ ਦੇ ਚੌਬੇਪੁਰ ਪਿੰਡ 'ਚ ਬਦਮਾਸ਼ਾਂ ਹੱਥੋਂ ਮਾਰੇ ਗਏ 8 ਪੁਲਿਸ ਕਰਮੀਆਂ ਦੇ ਮਾਮਲੇ 'ਚ ਖ਼ਤਰਨਾਕ ਅਪਰਾਧੀ ਵਿਕਾਸ ਦੁਬੇ ਨੂੰ ਪੁਲਿਸ ਛਾਪੇ ਦੀ ਸੂਹ ਦੇਣ ਦੇ ਸ਼ੱਕ 'ਚ 3 ਹੋਰ ਪੁਲਿਸ ਕਰਮੀਆਂ ਨੂੰ ਮੁਅੱਤਲ ਕਰ ...

ਪੂਰੀ ਖ਼ਬਰ »

ਟਰੂਡੋ ਨੇ ਵਾਈਟ ਹਾਊਸ ਦਾ ਸੱਦਾ ਠੁਕਰਾਇਆ

ਟੋਰਾਂਟੋ, 6 ਜੁਲਾਈ (ਏਜੰਸੀ)-ਕੋਵਿਡ-19 ਦੀ ਮਹਾਂਮਾਰੀ ਦੇ ਚਲਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਾਈਟ ਹਾਊਸ ਦੇ ਉਸ ਸੱਦੇ ਨੂੰ ਅਸਵੀਕਾਰ ਕਰ ਦਿੱਤਾ ਜਿਸ ਵਿਚ ਟਰੂਡੋ ਨੇ ਖੇਤਰੀ ਵਪਾਰਕ ਸਮਝੌਤੇ ਤਹਿਤ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ...

ਪੂਰੀ ਖ਼ਬਰ »

ਪਾਕਿ ਵਲੋਂ ਭਾਰਤੀ ਸਫ਼ਾਰਤਖ਼ਾਨੇ ਦਾ ਅਧਿਕਾਰੀ ਤਲਬ

ਅੰਮਿ੍ਤਸਰ, 6 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਵਿਦੇਸ਼ ਦਫ਼ਤਰ ਵਲੋਂ ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਦੇ ਇਕ ਸੀਨੀਅਰ ਅਧਿਕਾਰੀ ਨੂੰ ਤਲਬ ਕਰਕੇ ਕੰਟਰੋਲ ਰੇਖਾ 'ਤੇ ਭਾਰਤੀ ਫ਼ੌਜ ਵਲੋਂ ਕਥਿਤ ਤੌਰ 'ਤੇ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX