ਤਾਜਾ ਖ਼ਬਰਾਂ


ਯੂਨਿਟ ਪਰਤੇ ਫ਼ੌਜੀ ਵੀਰ ਦੇ ਲਾਪਤਾ ਹੋਣ ਨਾਲ ਇਲਾਕੇ ਵਿਚ ਹਾਹਾਕਾਰ
. . .  1 day ago
ਦਸੂਹਾ ,19 ਜੁਲਾਈ (ਕੌਸ਼ਲ)- ਦਸੂਹਾ ਦੇ ਪਿੰਡ ਗੰਗਾ ਚੱਕ ਵਿਖੇ ਇੱਕ ਫ਼ੌਜੀ ਨੌਜਵਾਨ ਜਿਸ ਦਾ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਫ਼ੌਜੀ ਗੁਰਪ੍ਰੀਤ ਸਿੰਘ ਜੋ ਕਿ ਆਗਰਾ ਵਿਚ ...
ਬਾਬਾ ਰਾਜਨ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ
. . .  1 day ago
ਲੋਪੋਕੇ, 19 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਜਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਪੁਲਸ ਥਾਣਾ ਲੋਪੋਕੇ ਵਿਖੇ ਖ਼ਾਲਸਾ ਸੰਘਰਸ਼ ਜਥੇਬੰਦੀ ਦੇ ਮੁਖੀ ਬਾਬਾ ਰਾਜਨ ਸਿੰਘ ਉਪਰ ਰੰਜਸ਼ ਤਹਿਤ ਗੋਲੀਆਂ ਚਲਾਉਣ ਵਾਲੇ ਹਰਜਿੰਦਰ ਸਿੰਘ ਤੇ ਗੁਰਸੇਵਕ ਸਿੰਘ ਖ਼ਿਲਾਫ਼...
ਮੋਹਨ ਲਾਲ ਸੂਦ ਨੇ ਸੰਭਾਲਿਆ ਅਹੁਦਾ
. . .  1 day ago
ਬੰਗਾ, 19 ਜੁਲਾਈ (ਜਸਵੀਰ ਸਿੰਘ ਨੂਰਪੁਰ) - ਮੋਹਨ ਲਾਲ ਸੂਦ ਨੇ ਐੱਸ.ਸੀ. ਬੀ.ਸੀ. ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ...
ਕੁੱਝ ਵਿਧਾਇਕਾ ਦਾ ਸੁਰੱਖਿਆ ਕਾਰਨਾਂ ਕਰ ਕੇ ਸਦਨ 'ਚ ਨਾ ਆਉਣ ਦਾ ਬਹਾਨਾ ਝੂਠਾ- ਸਪੀਕਰ
. . .  1 day ago
ਬੈਂਗਲੁਰੂ, 19 ਜੁਲਾਈ- ਕਰਨਾਟਕ ਦੇ ਸਪੀਕਰ ਕਿਹਾ ਕਿ ਉਹ ਸੁਪਰੀਮ ਕੋਰਟ, ਸਦਨ ਅਤੇ ਸਭ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਕਿਸੀ ਵਿਧਾਇਕ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਉਣ ਦੇ ਲਈ ਚਿੱਠੀ ਨਹੀਂ ਲਿਖੀ ਅਤੇ ਨਾ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੈ। ਉਨ੍ਹਾਂ ...
ਅਧਿਆਪਕ ਦਾ ਬੈਗ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਬਾਘਾਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ)- ਅੱਜ ਬਾਅਦ ਦੁਪਹਿਰ ਕਰੀਬ 2:10 ਵਜੇ ਜੈਨ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਦੀ ਅਧਿਆਪਕ ਪ੍ਰੇਮ ਲਤਾ ਆਪਣੇ ਸਥਾਨਕ ਪੁਰਾਣੇ ਡਾਕਖ਼ਾਨੇ ਵਾਰੇ ਘਰ ਪਰਤ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰ ਲੁਟੇਰੇ ...
ਜਬਰ ਜਨਾਹ ਮਾਮਲੇ 'ਚ ਅਦਿੱਤਿਆ ਪੰਚੋਲੀ ਨੂੰ ਮਿਲੀ ਅੰਤਰਿਮ ਰਾਹਤ
. . .  1 day ago
ਨਵੀਂ ਦਿੱਲੀ, 19 ਜੁਲਾਈ- ਬਾਲੀਵੁੱਡ ਅਦਾਕਾਰ ਅਦਿੱਤਿਆ ਪੰਚੋਲੀ 'ਤੇ ਇਕ ਅਦਾਕਾਰਾਂ ਨੇ ਜਬਰ ਜਨਾਹ ਦੇ ਦੋਸ਼ ਲਗਾਉਂਦੇ ਹੋਏ ਐਫ.ਆਈ.ਆਰ ਦਰਜ ਕਰਵਾਈ ਸੀ। ਇਸ ਮਾਮਲੇ 'ਚ ਮੁੰਬਈ ਦੀ ਇਕ ਅਦਾਲਤ ਨੇ ਇਸ ਮਾਮਲੇ 'ਚ ਅਦਿੱਤਿਆ ਪੰਚੋਲੀ...
ਫ਼ਤਹਿਗੜ੍ਹ ਸਾਹਿਬ ਦੇ ਖੇੜਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕਲਮਛੋੜ ਹੜਤਾਲ ਸ਼ੁਰੂ
. . .  1 day ago
ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਅਰੁਣ ਆਹੂਜਾ)- ਜ਼ਿਲ੍ਹੇ ਦੇ ਪਿੰਡ ਚੋਲਟੀ ਖੇੜੀ ਵਿਖੇ ਸ਼ਾਮਲਾਤ ਦੀ ਜ਼ਮੀਨ ਦੀ ਬੋਲੀ ਕਰਵਾਉਣ ਗਏ ਦਫ਼ਤਰੀ ਕਰਮਚਾਰੀਆਂ ਨੂੰ ਬੰਦੀ ਬਣਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਸੁਪਰਡੈਂਟ, ਪੰਚਾਇਤ ਅਫ਼ਸਰ...
ਕੁਮਾਰਸਵਾਮੀ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
. . .  1 day ago
ਬੈਂਗਲੁਰੂ, 19 ਜੁਲਾਈ- ਕਾਂਗਰਸ ਦੇ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਕੁਮਾਰਸਵਾਮੀ ਨੇ ਰਾਜਪਾਲ ਦੀ ਉਸ ਚਿੱਠੀ ਨੂੰ ਚੁਨੌਤੀ ਦਿੱਤੀ ਹੈ ਜਿਸ 'ਚ ਉਨ੍ਹਾਂ ਨੂੰ 19 ਜੁਲਾਈ ਦੁਪਹਿਰ 1:30 ਵਜੇ ...
ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਹੋਈ ਮੌਤ
. . .  1 day ago
ਪਟਨਾ, 19 ਜੁਲਾਈ- ਬਿਹਾਰ ਦੇ ਨਵਾਦਾ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 13 ਲੋਕ ਜ਼ਖਮੀ ਵੀ ਹੋਏ ਹਨ। ਮ੍ਰਿਤਕਾਂ 'ਚ ਕਈ ਬੱਚੇ ਵੀ ਸ਼ਾਮਲ ਹਨ। ਜਦ ਬਿਜਲੀ ਡਿੱਗੀ ਜਦ ਬੱਚੇ ਮੈਦਾਨ 'ਚ ਖੇਡ ਰਹੇ...
ਆਈ. ਸੀ. ਸੀ. ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਹੋਏ ਸਚਿਨ ਤੇਂਦੁਲਕਰ
. . .  1 day ago
ਲੰਡਨ, 19 ਜੁਲਾਈ- ਦਿੱਗਜ ਭਾਰਤੀ ਕ੍ਰਿਕਟਰ ਅਤੇ ਰਿਕਾਰਡਾਂ ਦੇ ਬਾਦਸ਼ਾਹ ਸਚਿਨ ਤੇਂਦੁਲਕਰ ਨੂੰ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਦੱਖਣੀ ਅਫ਼ਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼...
ਹਵਾਈ ਖੇਤਰ ਬੰਦ ਕਰਨ ਨਾਲ ਪਾਕਿਸਤਾਨ ਨੂੰ ਕਰੋੜਾਂ ਦਾ ਹੋਇਆ ਨੁਕਸਾਨ
. . .  1 day ago
ਕਰਾਚੀ, 19 ਜੁਲਾਈ- ਭਾਰਤ ਵੱਲੋਂ ਕੀਤੀ ਗਈ ਬਾਲਾਕੋਟ ਏਅਰ ਸਟ੍ਰਾਈਕ ਦੇ ਬਾਅਦ ਹਵਾਈ ਖੇਤਰ ਬੰਦ ਕਰਨ ਨਾਲ ਪਾਕਿਸਤਾਨ ਨਾਗਰਿਕ ਹਵਾਬਾਜ਼ੀ ਅਥਾਰਿਟੀ (ਸੀ.ਐਸ.ਐਸ) ਨੂੰ 850 ਕਰੋੜ ਦਾ ਨੁਕਸਾਨ ਹੋਇਆ ਹੈ। ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਗ਼ੁਲਾਮ ...
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 19 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸੂਬੇ 'ਚ ਚਿੱਟੇ ਦਾ ਨਸ਼ਾ ਰੋਜ਼ਾਨਾ ਹੀ ਨੌਜਵਾਨਾਂ ਨੂੰ ਮੌਤ ਦਾ ਸ਼ਿਕਾਰ ਬਣਾ ਰਿਹਾ ਹੈ। ਇਸੇ ਦੇ ਓਵਰਡੋਜ਼ ਕਾਰਨ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ...
ਵੈਸਟ ਇੰਡੀਜ਼ ਦੇ ਆਗਾਮੀ ਦੌਰੇ ਲਈ 21 ਜੁਲਾਈ ਨੂੰ ਹੋਵੇਗੀ ਚੋਣ ਕਮੇਟੀ ਦੀ ਬੈਠਕ
. . .  1 day ago
ਮੁੰਬਈ, 19 ਜੁਲਾਈ- ਵੈਸਟ ਇੰਡੀਜ਼ ਦੇ ਆਗਾਮੀ ਦੌਰੇ ਲਈ ਚੋਣ ਕਮੇਟੀ ਦੀ ਬੈਠਕ 21 ਜੁਲਾਈ ਨੂੰ ....
ਟੈਂਕਰ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ 4 ਮੌਤਾਂ
. . .  1 day ago
ਬੈਂਗਲੁਰੂ, 19 ਜੁਲਾਈ- ਕਰਨਾਟਕ ਦੇ ਮੰਗਲੁਰੂ 'ਚ ਟੋਲ ਪਲਾਜ਼ਾ ਨੇੜੇ ਐਲ.ਪੀ.ਜੀ. ਟੈਂਕਰ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋਣ ਦੀ ਖ਼ਬਰ ਮਿਲੀ ਹੈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਇਸ ਹਾਦਸੇ 'ਚ 4 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ ...
ਅਵਾਰਾ ਕੁੱਤਿਆਂ ਨੇ ਪ੍ਰਵਾਸੀ ਮਜ਼ਦੂਰ ਨੂੰ ਨੋਚ-ਨੋਚ ਕੇ ਖਾਧਾ
. . .  1 day ago
ਭੋਗਪੁਰ, 19 ਜੁਲਾਈ (ਕੁਲਦੀਪ ਸਿੰਘ ਪਾਬਲਾ)- ਬੀਤੀ ਰਾਤ ਭੋਗਪੁਰ ਸ਼ਹਿਰ ਦੇ ਵਾਰਡ ਨੰਬਰ 4 ਦੇ ਰੂਪ ਨਗਰ ਮੁਹੱਲਾ ਦੇ ਵਸਨੀਕ ਇੱਕ ਪ੍ਰਵਾਸੀ ਮਜ਼ਦੂਰ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਮ੍ਰਿਤਕ ਦੀ ਪਹਿਚਾਣ ਵਰਿੰਦਰ ਸਿੰਘ ਪੁੱਤਰ ਬਾਬੂ ਦੇ ਰੂਪ 'ਚ...
ਸਫ਼ਾਈ ਸੇਵਕਾਂ ਨੇ ਕੈਪਟਨ ਖ਼ਿਲਾਫ਼ ਮੀਂਹ ਦੇ ਖੜ੍ਹੇ ਪਾਣੀ 'ਚ ਕੀਤਾ ਰੋਸ ਪ੍ਰਦਰਸ਼ਨ
. . .  1 day ago
ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ, ਮਨਤਾਰ ਬਰਾੜ ਅਤੇ ਉਮਰਾਨੰਗਲ ਫ਼ਰੀਦਕੋਟ ਅਦਾਲਤ 'ਚ ਪੇਸ਼
. . .  1 day ago
ਅੱਜ ਸ਼ਾਮ 6 ਵਜੇ ਤੱਕ ਬਹੁਮਤ ਸਾਬਤ ਕਰਨ ਕੁਮਾਰਸਵਾਮੀ- ਰਾਜਪਾਲ
. . .  1 day ago
ਬਾਦਸ਼ਾਹਪੁਰ ਨੇੜੇ ਘੱਗਰ ਦਰਿਆ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ
. . .  1 day ago
ਨਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਜਲੰਧਰ 'ਚ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਣੇ ਦੋ ਨੂੰ ਕੀਤਾ ਕਾਬੂ
. . .  1 day ago
ਤੇਜ਼ ਰਫ਼ਤਾਰ ਟਿੱਪਰ ਵਲੋਂ ਕੁਚਲਣ ਕਾਰਨ ਔਰਤ ਦੀ ਮੌਤ
. . .  1 day ago
ਸੋਮਵਾਰ ਤੱਕ ਜਾਰੀ ਰਹੇਗੀ ਚਰਚਾ : ਸਿੱਧਰਾਮਈਆ
. . .  1 day ago
ਵਿਧਾਨ ਸਭਾ ਦੀ ਕਾਰਵਾਈ 3 ਵਜੇ ਤੱਕ ਮੁਲਤਵੀ
. . .  1 day ago
ਕਰਨਾਟਕ ਸਿਆਸੀ ਸੰਕਟ : ਵਿਸ਼ਵਾਸ ਮਤ 'ਤੇ ਰਾਜਪਾਲ ਦੀ ਡੈੱਡਲਾਈਨ ਖ਼ਤਮ
. . .  1 day ago
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਚੋਲਾ ਬਦਲਦਿਆਂ ਨਿਸ਼ਾਨ ਸਾਹਿਬ ਦੇ ਉੱਪਰੋਂ ਡਿੱਗਣ ਕਾਰਨ ਨਿਹੰਗ ਸਿੰਘ ਦੀ ਦਰਦਨਾਕ ਮੌਤ
. . .  1 day ago
ਬਾਬਰੀ ਮਸਜਿਦ ਮਾਮਲਾ: ਸੁਪਰੀਮ ਕੋਰਟ ਨੇ 9 ਮਹੀਨਿਆਂ ਦੇ ਅੰਦਰ ਫ਼ੈਸਲਾ ਸੁਣਾਉਣ ਦਾ ਦਿੱਤਾ ਹੁਕਮ
. . .  1 day ago
''ਅਲਵਿਦਾ ਮਾਂ...ਹੋਰ ਕੁਝ ਨਹੀਂ ਕਹਿਣ ਨੂੰ ਬਸ'' ਲਿਖ ਕੇ ਭਾਵੁਕ ਹੁੰਦਿਆਂ ਸ਼ੈਰੀ ਮਾਨ ਨੇ ਦਿੱਤੀ ਮਾਂ ਦੇ ਦੇਹਾਂਤ ਦੀ ਜਾਣਕਾਰੀ
. . .  1 day ago
ਪਟੜੀ ਤੋਂ ਲੱਥਾ ਰੇਲ ਗੱਡੀ ਦਾ ਇੰਜਣ, ਪਠਾਨਕੋਟ-ਡਲਹੌਜ਼ੀ ਕੌਮੀ ਹਾਈਵੇਅ 'ਤੇ ਲੱਗਾ ਵੱਡਾ ਜਾਮ
. . .  1 day ago
ਰਾਮਪੁਰਾ 'ਚ ਜ਼ਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਆਜ਼ਮ ਖ਼ਾਨ ਦੇ ਖ਼ਿਲਾਫ਼ 23 ਕੇਸ ਦਰਜ -ਐਸ.ਪੀ.
. . .  1 day ago
ਹਲਕਾ ਸ਼ੁਤਰਾਣਾ ਵਿਖੇ ਘੱਗਰ ਦਰਿਆ 'ਚ ਕਈ ਥਾਈਂ ਪਿਆ ਪਾੜ, ਪੈਦਾ ਹੋਈ ਹੜ੍ਹ ਵਰਗੀ ਸਥਿਤੀ
. . .  1 day ago
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗੋਲਡਨ ਜੁਬਲੀ ਕਨਵੋਕੇਸ਼ਨ ਹੋਈ ਸ਼ੁਰੂ
. . .  1 day ago
ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
. . .  1 day ago
ਲੋਕ ਸਭਾ 'ਚ ਪੇਸ਼ ਹੋਵੇਗਾ ਆਰ. ਟੀ. ਆਈ. ਸੋਧ ਬਿੱਲ
. . .  1 day ago
ਯੂਨੀਵਰਸਿਟੀ ਦੇ ਬਾਹਰ ਹੋਏ ਧਮਾਕੇ 'ਚ 4 ਲੋਕਾਂ ਦੀ ਮੌਤ, 16 ਜ਼ਖਮੀ
. . .  1 day ago
ਬਠਿੰਡਾ ਪੁਲਿਸ ਨੇ ਗੈਂਗਸਟਰ ਲਾਲੀ ਸਿਧਾਣਾ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਧਰਨੇ 'ਤੇ ਬੈਠੀ ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  1 day ago
ਸ੍ਰੀ ਚਮਕੌਰ ਸਾਹਿਬ ਵਿਖੇ ਪੰਜ ਸਿੰਘਾਂ ਨੇ ਟੱਕ ਲਗਾ ਕੇ ਸਕਿੱਲ ਇੰਸਟੀਚਿਊਟ ਦਾ ਨਿਰਮਾਣ ਕਰਾਇਆ ਸ਼ੁਰੂ
. . .  1 day ago
ਗਰਮ ਤੇਲ ਵਾਲੀ ਕਹਾੜੀ 'ਚ ਡਿੱਗ ਕੇ ਬੁਰੀ ਤਰ੍ਹਾਂ ਸੜਿਆ ਤਿੰਨ ਸਾਲਾ ਮਾਸੂਮ
. . .  1 day ago
ਅੱਜ ਪੈ ਰਹੇ ਤੇਜ਼ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ
. . .  1 day ago
ਅੰਮ੍ਰਿਤ ਵੇਲੇ ਨਸ਼ੇੜੀ ਪੁੱਤਰ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ
. . .  1 day ago
ਮੇਰੇ 'ਤੇ ਸਵਾਲ ਚੁੱਕਣ ਵਾਲੇ ਪਹਿਲਾਂ ਆਪਣੇ ਅੰਦਰ ਝਾਤ ਮਾਰਨ- ਕਰਨਾਟਕ ਵਿਧਾਨ ਸਭਾ ਸਪੀਕਰ
. . .  1 day ago
ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
. . .  1 day ago
ਕੁਲਭੂਸ਼ਨ ਜਾਧਵ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਾਏਗਾ ਪਾਕਿਸਤਾਨ
. . .  1 day ago
ਪੁਲਿਸ ਨੇ 600 ਕਰੋੜ ਰੁਪਏ ਦੀ ਹੈਰੋਇਨ ਸਣੇ ਪੰਜ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਮੈਕਸੀਕੋ 'ਚ ਬੱਸ ਪਲਟਣ ਕਾਰਨ 15 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  1 day ago
ਦਰਦਨਾਕ ਸੜਕ ਹਾਦਸੇ 'ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
. . .  1 day ago
ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  1 day ago
ਪ੍ਰਿਅੰਕਾ ਗਾਂਧੀ ਅੱਜ ਜਾਣਗੇ ਸੋਨਭੱਦਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ ਸਭ ਥਾਵਾਂ 'ਤੇ ਹੋਣ ਵਾਲੇ ਇਨਸਾਫ਼ ਲਈ ਖ਼ਤਰਾ ਹੁੰਦੀ ਹੈ। -ਮਾਰਟਿਨ ਲੂਥਰ ਕਿੰਗ

ਪਹਿਲਾ ਸਫ਼ਾ

ਰਾਜਪਾਲ ਨੇ ਕੁਮਾਰਸਵਾਮੀ ਨੂੰ ਅੱਜ ਦੁਪਹਿਰ ਤੱਕ ਬਹੁਮਤ ਸਾਬਤ ਕਰਨ ਲਈ ਕਿਹਾ

ਸਪੀਕਰ ਵਲੋਂ ਵਿਧਾਨ ਸਭਾ ਉਠਾਏ ਜਾਣ ਦੇ ਵਿਰੋਧ 'ਚ ਧਰਨੇ 'ਤੇ ਬੈਠੇ ਭਾਜਪਾ ਵਿਧਾਇਕ
ਬੈਂਗਲੁਰੂ, 18 ਜੁਲਾਈ (ਏਜੰਸੀਆਂ)-ਕਰਨਾਟਕ 'ਚ ਕਈ ਦਿਨਾਂ ਤੋਂ ਚੱਲ ਰਿਹਾ ਸਿਆਸੀ ਡਰਾਮਾ ਅੱਜ ਵੀ ਜਾਰੀ ਰਿਹਾ | ਵੀਰਵਾਰ ਨੂੰ ਵਿਸ਼ਵਾਸਮਤ ਪ੍ਰੀਖਣ ਕੀਤੇ ਬਿਨਾਂ ਸਪੀਕਰ ਰਮੇਸ਼ ਕੁਮਾਰ ਨੇ ਵਿਧਾਨ ਸਭਾ ਦੀ ਕਾਰਵਾਈ ਸ਼ੁੱਕਰਵਾਰ ਦੁਪਹਿਰ ਤੱਕ ਮੁਲਤਵੀ ਕਰ ਦਿੱਤੀ | ਇਸ ਦੇ ਵਿਰੋਧ 'ਚ ਭਾਜਪਾ ਵਿਧਾਇਕਾਂ ਨੇ ਵਿਸ਼ਵਾਸਮਤ ਦੇ ਪ੍ਰਸਤਾਵ 'ਤੇ ਵੋਟਿੰਗ ਕਰਵਾਉਣ ਦੀ ਮੰਗ ਨੂੰ ਲੈ ਕੇ ਵਿਧਾਨ ਸਭਾ 'ਚ ਧਰਨੇ 'ਤੇ ਬੈਠਣ ਦਾ ਐਲਾਨ ਕਰ ਦਿੱਤਾ | ਇਸ ਤੋਂ ਬਾਅਦ ਵੀਰਵਾਰ ਦੇਰ ਰਾਤ ਕਰਨਾਟਕ ਦੇ ਰਾਜਪਾਲ ਵਜੂਭਾਈ ਵਾਲਾ ਨੇ ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਨੂੰ ਪੱਤਰ ਲਿਖ ਕੇ ਸ਼ੁੱਕਰਵਾਰ ਨੂੰ ਸਦਨ 'ਚ ਬਹੁਮਤ ਸਾਬਤ ਕਰਨ ਲਈ ਕਿਹਾ ਹੈ | ਮੁੱਖ ਮੰਤਰੀ ਨੂੰ ਲਿਖੇ ਪੱਤਰ 'ਚ ਰਾਜਪਾਲ ਨੇ ਕਿਹਾ ਕਿ ਕੁਮਾਰਸਵਾਮੀ ਸ਼ੁੱਕਰਵਾਰ ਨੂੰ ਦੁਪਹਿਰ ਡੇਢ ਵਜੇ ਸਦਨ 'ਚ ਆਪਣਾ ਬਹੁਮਤ ਸਾਬਤ ਕਰਨ | ਇਸ ਤੋਂ ਬਾਅਦ ਕਰਨਾਟਕ ਸਰਕਾਰ ਦੇ ਮੰਤਰੀ ਐਮ.ਬੀ. ਪਾਟਿਲ ਅਤੇ ਡੀ.ਕੇ. ਸ਼ਿਵਕੁਮਾਰ ਨੇ ਵਿਧਾਇਕਾਂ ਨਾਲ ਮੁਲਾਕਾਤ ਕਰ ਕੇ ਧਰਨਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਜਪਾ ਵਿਧਾਇਕ ਵਿਧਾਨ ਸਭਾ 'ਚ ਧਰਨੇ 'ਤੇ ਡਟੇ ਰਹੇ | ਉਨ੍ਹਾਂ ਨੇ ਵਿਧਾਨ ਸਭਾ 'ਚ ਹੀ ਰਾਤ ਦਾ ਖਾਣਾ ਖਾਧਾ ਅਤੇ ਉਥੇ ਹੀ ਬਿਸਤਰੇ ਲਗਾ ਕੇ ਸੌਾ ਗਏ | ਇਸ ਤੋਂ ਪਹਿਲਾਂ ਭਾਜਪਾ ਵਿਧਾਇਕਾਂ ਨੇ ਕਿਹਾ ਕਿ ਸਪੀਕਰ ਨੂੰ ਰਾਜਪਾਲ ਦੇ ਪੱਤਰ ਦਾ ਜਵਾਬ ਦੇਣਾ ਚਾਹੀਦਾ ਹੈ ਅਤੇ ਵਿਸ਼ਵਾਸਮਤ ਪ੍ਰੀਖਣ ਕਰਾਉਣਾ ਚਾਹੀਦਾ ਹੈ | ਇਸ ਤੋਂ ਪਹਿਲਾਂ ਕਰਨਾਟਕ ਦੇ ਰਾਜਪਾਲ ਵਜੂਭਾਈ ਵਾਲਾ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਐਚ. ਡੀ. ਕੁਮਾਰਸਵਾਮੀ ਵਲੋਂ ਪੇਸ਼ ਵਿਸ਼ਵਾਸਮਤ ਪ੍ਰਸਤਾਵ ਦੀ ਪ੍ਰਕਿਰਿਆ ਵੀਰਵਾਰ ਨੂੰ ਹੀ ਪੂਰੀ ਕਰਨ ਲਈ ਕਿਹਾ ਸੀ | ਵਿਧਾਨ ਸਭਾ ਦੇ ਸਪੀਕਰ ਆਰ. ਰਮੇਸ਼ ਕੁਮਾਰ ਨੇ ਕਿਹਾ ਕਿ ਰਾਜਪਾਲ ਨੇ ਉਨ੍ਹਾਂ ਨੂੰ ਵਿਸ਼ਵਾਸਮਤ ਦੀ ਪ੍ਰਕਿਰਿਆ ਨੂੰ ਅੱਜ ਹੀ ਪੂਰਾ ਕਰਨ ਲਈ ਕਿਹਾ ਹੈ | ਰਾਜਪਾਲ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਕਰਨਾਟਕ ਦੇ ਮੁੱਖ ਮੰਤਰੀ ਵਲੋਂ ਪੇਸ਼ ਕੀਤੇ ਵਿਸ਼ਵਾਸਮਤ ਦੇ ਪ੍ਰਸਤਾਵ 'ਤੇ ਅੱਜ ਸਦਨ 'ਚ ਚਰਚਾ ਹੋ ਰਹੀ ਹੈ | ਮੁੱਖ ਮੰਤਰੀ ਤੋਂ ਉਨ੍ਹਾਂ ਦੇ
ਕਾਰਜਕਾਲ ਦੌਰਾਨ ਹਰ ਸਮੇਂ ਸਦਨ ਦਾ ਵਿਸ਼ਵਾਸ ਬਰਕਰਾਰ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ | ਉੱਧਰ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਕਰਨਾਟਕ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਯੇਦੀਯੁਰੱਪਾ ਨੇ ਕਿਹਾ ਕਿ ਭਾਜਪਾ ਵਿਧਾਇਕ ਸਦਨ 'ਚ ਹੀ ਸੌਣਗੇ ਅਤੇ ਸਦਨ 'ਚ ਖਾਣੇ ਅਤੇ ਬਿਸਤਰਿਆਂ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਬਾਅਦ 'ਚ ਉਨ੍ਹਾਂ ਨੇ ਉਥੇ ਹੀ ਰਾਤ ਬਿਤਾਈ | ਕਾਂਗਰਸ ਨੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਵਲੋਂ ਲਿਆਂਦੇ ਗਏ ਵਿਸ਼ਵਾਸਮਤ ਪ੍ਰਸਤਾਵ ਨੂੰ ਟਾਲਣ ਦੀ ਮੰਗ ਕਰਦੇ ਹੋਏ ਅੱਜ ਕਿਹਾ ਕਿ ਸੂਬੇ 'ਚ ਸਿਆਸੀ ਸੰਕਟ ਨੂੰ ਲੈ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਦੇਖਦੇ ਹੋਏ ਵਿਧਾਨ ਸਭਾ ਦੇ ਸਪੀਕਰ ਜਦੋਂ ਤੱਕ ਵਿਪ੍ਹ ਦੇ ਮੁੱਦੇ 'ਤੇ ਫ਼ੈਸਲਾ ਨਹੀਂ ਕਰ ਲੈਂਦੇ, ਉਦੋਂ ਤੱਕ ਇਸ ਨੂੰ ਅਮਲ 'ਚ ਨਾ ਲਿਆਂਦਾ ਜਾਵੇ | ਕਾਂਗਰਸ ਵਿਧਾਇਕ ਦਲ ਦੇ ਆਗੂ ਸਿੱਧਾਰਮਈਆ ਨੇ ਕਿਹਾ ਕਿ ਮੁੰਬਈ 'ਚ ਠਹਿਰੇ 15 ਬਾਗੀ ਵਿਧਾਇਕ ਸੁਪਰੀਮ ਕੋਰਟ ਦੇ ਆਦੇਸ਼ ਤੋਂ ਪ੍ਰਭਾਵਿਤ ਹਨ ਕਿ ਉਹ ਵਿਧਾਨ ਸਭਾ ਦੀ ਕਾਰਵਾਈ ਤੋਂ ਦੂਰ ਰਹਿ ਸਕਦੇ ਹਨ ਅਤੇ ਵਿਧਾਨ ਸਭਾ ਦੇ ਸਪੀਕਰ ਕੇ.ਆਰ. ਰਮੇਸ਼ ਨੂੰ ਕਿਹਾ ਕਿ ਉਹ ਕਾਂਗਰਸ ਵਿਧਾਇਕ ਦਲ ਦੇ ਨੇਤਾ ਦੇ ਤੌਰ 'ਤੇ ਜਾਰੀ ਵਿਪ੍ਹ ਦੇ ਭਵਿੱਖ ਨੂੰ ਲੈ ਕੇ ਕੋਈ ਫ਼ੈਸਲਾ ਦੇਣ | ਇਸ ਤੋਂ ਪਹਿਲਾਂ ਸੂਬੇ ਦੇ ਮੁੱਖ ਵਿਰੋਧੀ ਦਲ ਭਾਜਪਾ ਨੇ ਰਾਜਪਾਲ ਨੂੰ ਅਪੀਲ ਕੀਤੀ ਸੀ ਕਿ ਉਹ ਵਿਧਾਨ ਸਭਾ ਦੇ ਸਪੀਕਰ ਨੂੰ ਨਿਰਦੇਸ਼ ਦੇਣ ਕਿ ਉਹ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਵਲੋਂ ਪੇਸ਼ ਕੀਤੇ ਗਏ ਵਿਸ਼ਵਾਸਮਤ ਦੇ ਪ੍ਰਸਤਾਵ 'ਤੇ ਵੀਰਵਾਰ ਨੂੰ ਹੀ ਮਤਦਾਨ ਕਰਵਾਉਣ | ਭਾਜਪਾ ਨੂੰ ਸ਼ੱਕ ਸੀ ਕਿ ਸੱਤਾਧਾਰੀ ਗੱਠਜੋੜ ਕਾਂਗਰਸ ਅਤੇ ਜੇ.ਡੀ. (ਐਸ.) ਮਾਮਲੇ ਨੂੰ ਲਮਕਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ |

ਜਾਧਵ ਨੂੰ ਤੁਰੰਤ ਰਿਹਾਅ ਕਰੇ ਪਾਕਿਸਤਾਨ-ਜੈਸ਼ੰਕਰ

ਵਿਦੇਸ਼ ਮੰਤਰੀ ਨੇ ਸੰਸਦ ਦੇ ਦੋਵਾਂ ਸਦਨਾਂ ਨੂੰ ਕੌਮਾਂਤਰੀ ਅਦਾਲਤ ਦੇ ਫ਼ੈਸਲੇ ਤੋਂ ਜਾਣੂ ਕਰਵਾਇਆ
ਨਵੀਂ ਦਿੱਲੀ, 18 ਜੁਲਾਈ (ਉਪਮਾ ਡਾਗਾ ਪਾਰਥ)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਬੁੱਧਵਾਰ ਨੂੰ ਕੌਮਾਂਤਰੀ ਅਦਾਲਤ ਵਲੋਂ ਕੁਲਭੂਸ਼ਣ ਜਾਧਵ ਦੇ ਮਾਮਲੇ 'ਚ ਭਾਰਤ ਦੇ ਹੱਕ 'ਚ ਫ਼ੈਸਲਾ ਆਉਣ ਤੋਂ ਬਾਅਦ, ਅੱਜ ਗੁਆਂਢੀ ਮੁਲਕ ਪਾਕਿਸਤਾਨ ਤੋਂ ਜਾਧਵ ਨੂੰ ਰਿਹਾਅ ਕਰਨ ਦੀ ਮੰਗ ਕੀਤੀ | ਵਿਦੇਸ਼ ਮੰਤਰੀ ਨੇ ਅੱਜ ਸੰਸਦ ਦੇ ਦੋਵਾਂ ਸਦਨਾਂ ਨੂੰ ਕੌਮਾਂਤਰੀ ਅਦਾਲਤ ਦੇ ਫ਼ੈਸਲੇ ਤੋਂ ਜਾਣੂੰ ਕਰਵਾਉਣ ਦੇ ਨਾਲ ਹੀ ਜਾਧਵ ਦੀ ਗਿ੍ਫ਼ਤਾਰੀ ਨੂੰ ਗ਼ੈਰਕਾਨੂੰਨੀ ਕਰਾਰ ਦਿੰ ਦਿਆਂ ਉਕਤ ਮੰਗ ਕਰਦਿਆਂ ਕਿਹਾ ਕਿ ਅਸੀਂ (ਭਾਰਤ) ਇਕ ਵਾਰ ਫਿਰ ਤੋਂ ਪਾਕਿਸਤਾਨ ਨੂੰ ਕਹਿੰਦੇ ਹਾਂ ਕਿ ਉਹ ਕੁਲਭੂਸ਼ਣ ਜਾਧਵ ਨੂੰ ਰਿਹਾਅ ਕਰ ਦੇਵੇ | ਵਿਦੇਸ਼ ਮੰਤਰੀ ਨੇ ਲੋਕ ਸਭਾ 'ਚ ਬੀਤੇ ਕੱਲ੍ਹ ਫ਼ੈਸਲੇ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਦਾਲਤ ਦਾ ਫ਼ੈਸਲਾ ਨਾ ਸਿਰਫ਼ ਭਾਰਤ ਅਤੇ ਜਾਧਵ ਦੀ, ਸਗੋਂ ਉਨ੍ਹਾਂ ਸਭ ਲੋਕਾਂ ਦੀ ਜਿੱਤ ਹੈ ਜੋ ਕਾਨੂੰਨ ਦੇ ਸ਼ਾਸਨ ਅਤੇ ਅੰਤਰਰਾਸ਼ਟਰੀ ਸਮਝੌਤਿਆਂ 'ਚ ਯਕੀਨ ਰੱਖਦੇ ਹਨ | ਸਦਨ 'ਚ ਮੌਜੂਦ ਹਰ ਮੈਂਬਰ ਪਾਰਟੀ  ਲੀਕਾਂ ਤੋਂ ਉ ਪਰ ਉੱਠ ਕੇ ਵਿਦੇਸ਼ ਮੰਤਰੀ ਦੇ ਇਸ ਬਿਆਨ ਨਾਲ ਮੇਜ਼ ਥਪਥਪਾ ਕੇ ਸਹਿਮਤੀ ਪ੍ਰਗਟਾਉਂਦਾ ਨਜ਼ਰ ਆਇਆ | ਵਿਦੇਸ਼ ਮੰਤਰੀ ਨੇ ਸਦਨ ਵਲੋਂ ਵਿਖਾਈ ਇਕਜੁੱਟਤਾ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਸੰਵੇਦਨਸ਼ੀਲ ਮੁੱਦੇ 'ਤੇ ਭਾਰਤ ਦੀ ਜਿੱਤ 'ਤੇ ਪੂਰਾ ਸਦਨ ਖ਼ੁਸ਼ ਹੋਵੇਗਾ, ਇਹ ਨਿਸਚਿਤ ਹੈ | ਇਸ ਦੇ ਨਾਲ ਹੀ ਉਨ੍ਹਾਂ ਜਾਧਵ ਪਰਿਵਾਰ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ (ਪਰਿਵਾਰ) ਨੇ ਮੁਸ਼ਕਿਲ ਹਾਲਾਤ 'ਚ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਹੈ | ਐਸ. ਜੈਸ਼ੰਕਰ ਨੇ ਭਰੋਸਾ ਦਿੰ ਦਿਆਂ ਕਿਹਾ ਕਿ ਸਰਕਾਰ ਜਾਧਵ ਦੀ ਸੁਰੱ ਖਿਆ ਦੇ ਲਈ ਅੱਗੇ ਵੀ ਕੋਸ਼ਿਸ਼ਾਂ ਕਰਦੀ ਰਹੇਗੀ | ਪਾਕਿਸਤਾਨ 'ਤੇ ਵਿਆਨਾ ਸਮਝੌਤਾ ਤੋੜਨ ਦਾ ਇਲਜ਼ਾਮ ਲਗਾਉਂਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਕੁਲਭੂਸ਼ਣ ਨੂੰ ਪਾਕਿਸਤਾਨ ਦੀ ਫ਼ੌਜੀ ਅਦਾਲਤ ਨੇ ਜਬਰੀ ਕਬੂਲਨਾਮਾ ਕਰਵਾ ਕੇ ਫ਼ਾਂਸੀ ਦੀ ਸਜ਼ਾ ਸੁਣਾਈ ਸੀ | ਅਜਿਹਾ ਉਸ (ਕੁਲਭੂਸ਼ਣ) ਨੂੰ ਬਿਨਾਂ ਕਿਸੇ ਕਾਨੂੰਨੀ ਨੁਮਾਇੰਦਾ ਮੁਹੱਈਆ ਕਰਵਾਏ ਕੀਤਾ ਗਿਆ ਜੋ ਕਿ ਅੰਤਰਰਾਸ਼ਟਰੀ ਸਮਝੌਤਿਆਂ ਦੇ ਿਖ਼ਲਾਫ਼ ਹੈ | ਅਦਾਲਤ ਨੇ ਆਪਣੇ ਫ਼ੈਸਲੇ 'ਚ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਪਾਕਿਸਤਾਨ ਨੇ ਕੂਟਨੀਤਕ ਪਹੁੰਚ ਮੁਹੱਈਆ ਨਾ ਕਰਵਾ ਕੇ ਵਿਆਨਾ ਸਮਝੌਤੇ ਦਾ ਉਲੰਘਣ ਕੀਤਾ ਹੈ |
ਕੁਲਭੂਸ਼ਣ ਮਾਮਲੇ 'ਚ ਆਈ.ਸੀ.ਜੇ. ਦਾ ਫ਼ੈਸਲਾ ਆਖ਼ਰੀ-ਭਾਰਤੀ ਵਿਦੇਸ਼ ਮੰਤਰਾਲਾ
ਨਵੀਂ ਦਿੱਲੀ, (ਏਜੰਸੀ)- ਕੁਲਭੂਸ਼ਣ ਜਾਦਵ ਮਾਮਲੇ 'ਚ ਭਾਰਤ ਨੂੰ ਕੌਮਾਂਤਰੀ ਨਿਆਂ ਅਦਾਲਤ 'ਚ ਬੁੱਧਵਾਰ ਨੂੰ ਮਿਲੀ ਵੱਡੀ ਜਿੱਤ 'ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਹ ਫ਼ੈਸਲਾ ਆਖ਼ਰੀ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਅੱਜ ਕਿਹਾ ਕਿ ਕੁਲਭੂਸ਼ਣ ਜਾਦਵ ਮਾਮਲੇ 'ਚ ਆਈ.ਸੀ.ਜੇ. ਦੇ ਫ਼ੈਸਲੇ 'ਤੇ ਕੋਈ ਹੋਰ ਅਪੀਲ ਨਹੀਂ ਹੋ ਸਕਦੀ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਕੁਲਭੂਸ਼ਣ ਜਾਦਵ ਮਾਮਲੇ 'ਚ ਆਈ.ਸੀ.ਜੇ. ਦਾ ਫ਼ੈਸਲਾ ਭਾਰਤ ਦੇ ਰੁਖ ਦੀ ਪੂਰੀ ਤਰ੍ਹਾਂ ਪੁਸ਼ਟੀ ਕਰਦਾ ਹੈ | ਉੱਥੇ ਹੀ ਆਈ.ਸੀ.ਜੇ. ਦੇ ਫ਼ੈਸਲੇ ਨੂੰ ਪਾਕਿਸਤਾਨ ਦੇ ਖ਼ੁਦ ਦੇ ਜਿੱਤਣ ਦੇ ਦਾਅਵੇ 'ਤੇ ਰਵੀਸ਼ ਕੁਮਾਰ ਨੇ ਕਿਹਾ ਕਿ ਮੁੱਖ ਫ਼ੈਸਲਾ ਪੇਜ ਨੰਬਰ 42 'ਤੇ ਹੈ ਜੇਕਰ ਉਹ 42 ਪੰਨੇ ਤੱਕ ਨਹੀਂ ਜਾ ਸਕਦੇ ਤਾਂ ਫਿਰ ਉਨ੍ਹਾਂ ਨੂੰ 7 ਪੰਨਿਆਂ ਵਾਲੀ ਪ੍ਰੈੱਸ ਰਿਲੀਜ਼ ਨੂੰ ਪੜ੍ਹਨਾ ਚਾਹੀਦਾ ਹੈ, ਜਿੱਥੇ ਹਰ ਗੱਲ ਭਾਰਤ ਦੇ ਪੱਖ 'ਚ ਹੈ | ਇਸੇ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਭਾਰਤ ਨੇ ਕੁਲਭੂਸ਼ਣ ਮਾਮਲੇ 'ਚ ਪਾਕਿਸਤਾਨ ਿਖ਼ਲਾਫ਼ ਹਰ ਪੱਧਰ 'ਤੇ ਜਿੱਤ ਹਾਸਲ ਕੀਤੀ ਹੈ |
ਭਾਰਤ ਨੇ ਪਾਕਿ ਨੂੰ ਕੁਲਭੂਸ਼ਣ ਜਾਧਵ ਮਾਮਲੇ 'ਚ ਦਿੱਤੀ ਚਿਤਾਵਨੀ
ਲੰਡਨ/ਦਾ ਹੇਗ, 18 ਜੁਲਾਈ (ਏਜੰਸੀ)- ਭਾਰਤ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਉਸ (ਪਾਕਿ) ਦੇ ਰਵੱਈਆ 'ਤੇ ਨਜ਼ਰ ਰੱਖੇਗਾ ਤੇ ਜੇਕਰ ਪਾਕਿ ਨੇ ਕੁਲਭੂਸ਼ਣ ਜਾਦਵ 'ਤੇ ਕੌਮਾਂਤਰੀ ਨਿਆਂ ਅਦਾਲਤ (ਆਈ.ਸੀ.ਜੇ.) ਦੇ ਫ਼ੈਸਲੇ ਨੂੰ ਲਾਗੂ ਕਰਨ 'ਚ ਕੋਈ ਪਖੰਡ ਕੀਤਾ ਤਾਂ ਉਹ ਵਾਪਸ ਵਿਸ਼ਵ ਅਦਾਲਤ ਜਾਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਕੋਲ ਜਾਣਗੇ। ਭਾਰਤੀ ਜਲ ਸੈਨਾ ਦੇ ਸੇਵਾਮੁਕਤ ਅਧਿਕਾਰੀ ਜਾਧਵ (49) ਨੂੰ ਅਪ੍ਰੈਲ 2017 ਨੂੰ ਇਕ ਕਬੂਲਨਾਮੇ ਦੇ ਆਧਾਰ 'ਤੇ ਜਾਸੂਸੀ ਤੇ ਅੱਤਵਾਦ ਦੇ ਦੋਸ਼ 'ਚ ਪਾਕਿਸਤਾਨੀ ਮਿਲਟਰੀ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਭਾਰਤ ਨੇ ਉਸ ਦੀ ਮੌਤ ਦੀ ਸਜ਼ਾ ਤੇ ਅੱਗੇ ਦੀ ਕਾਰਵਾਈ 'ਤੇ ਰੋਕ ਲਗਾਉਣ ਲਈ ਸੰਯੁਕਤ ਰਾਸ਼ਟਰ ਦੇ ਮੁੱਖ ਨਿਆਇਕ ਅੰਗ ਕੌਮਾਂਤਰੀ ਨਿਆਂ ਅਦਾਲਤ (ਆਈ.ਸੀ.ਜੇ.) ਦਾ ਰੁਖ ਕੀਤਾ ਸੀ। ਬੀਤੇ ਕੱਲ੍ਹ ਕੌਮਾਂਤਰੀ ਨਿਆਂ ਅਦਾਲਤ ਦੇ ਜੱਜ ਅਬਦੁਲਕਾਵੀ ਅਹਿਮਦ ਯੂਸਫ਼ ਦੀ ਅਗਵਾਈ ਵਾਲੀ 16 ਮੈਂਬਰੀ ਬੈਂਚ ਨੇ ਪਾਕਿਸਤਾਨ ਨੂੰ ਜਾਧਵ ਦੀ ਸਜ਼ਾ ਤੇ ਉਸ ਦੀ ਸਮੀਖਿਆ 'ਤੇ ਮੁੜ ਵਿਚਾਰ ਕਰਨ ਦੇ ਆਦੇਸ਼ ਦਿੱਤੇ ਸਨ।

ਕਾਨੂੰਨ ਤਹਿਤ ਅੱਗੇ ਵਧਾਂਗੇ-ਇਮਰਾਨ ਖ਼ਾਨ

ਅੰਮਿ੍ਤਸਰ, 18 ਜੁਲਾਈ (ਸੁਰਿੰਦਰ ਕੋਛੜ)-ਜਾਸੂਸੀ ਦੇ ਕਥਿਤ ਦੋਸ਼ 'ਚ ਪਾਕਿਸਤਾਨੀ ਜੇਲ੍ਹ 'ਚ ਬੰਦ ਭਾਰਤੀ ਜਲ ਸੈਨਾ ਦੇ ਕਮਾਂਡਰ (ਸੇਵਾ ਮੁਕਤ) ਕੁਲਭੂਸ਼ਣ ਜਾਧਵ ਦੇ ਮਾਮਲੇ 'ਚ ਨੀਦਰਲੈਂਡ ਦੇ ਸ਼ਹਿਰ ਹੇਗ 'ਚ ਸਥਿਤ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈ.ਸੀ.ਜੇ.) ਵਲੋਂ ਜਾਧਵ ਦੀ ਫਾਂਸੀ 'ਤੇ ਰੋਕ ਲਗਾਏ ਜਾਣ ਦੇ ਬਾਅਦ ਵੀ ਪਾਕਿਸਤਾਨ ਇਸ ਨੂੰ ਆਪਣੀ ਜਿੱਤ
ਦੱਸਣ 'ਚ ਰੁੱਝਿਆ ਹੋਇਆ ਹੈ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਆਈ.ਸੀ.ਜੇ. ਦੇ ਫ਼ੈਸਲੇ ਨੂੰ ਪਾਕਿ ਦੀ ਜਿੱਤ ਦੱਸਦਿਆਂ ਕਿਹਾ ਕਿ ਉਹ ਇਸ ਮਾਮਲੇ 'ਚ ਕਾਨੂੰਨ ਤਹਿਤ ਅੱਗੇ ਵਧਣਗੇ | ਇਮਰਾਨ ਖ਼ਾਨ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਲੋਕਾਂ ਿਖ਼ਲਾਫ਼ ਅਪਰਾਧ ਕਰਨ ਦਾ ਦੋਸ਼ੀ ਹੈ | ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਜਾਧਵ ਪਾਕਿਸਤਾਨ 'ਚ ਹੀ ਰਹੇਗਾ | ਉਸ ਨਾਲ ਪਾਕਿਸਤਾਨ ਦੇ ਕਾਨੂੰਨਾਂ ਅਨੁਸਾਰ ਵਰਤਾਓ ਕੀਤਾ ਜਾਵੇਗਾ | ਪਾਕਿ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਕੌਮਾਂਤਰੀ ਭਾਈਚਾਰੇ ਦੇ ਇਕ 'ਜ਼ਿੰਮੇਵਾਰ ਮੈਂਬਰ' ਵਜੋਂ ਪਾਕਿਸਤਾਨ ਨੇ ਸ਼ੁਰੂ ਤੋਂ ਹੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਿਆ ਅਤੇ ਬਹੁਤ ਹੀ ਘੱਟ ਸਮੇਂ ਦੇ ਨੋਟਿਸ ਦੇ ਬਾਵਜੂਦ ਸੁਣਵਾਈ ਲਈ ਅਦਾਲਤ 'ਚ ਪੇਸ਼ ਹੋਇਆ |
ਪਾਕਿ ਜਾਧਵ ਨੂੰ ਕੂਟਨੀਤਕ ਪਹੁੰਚ ਦੇਵੇਗਾ-ਵਿਦੇਸ਼ ਮੰਤਰਾਲਾ

ਇਸਲਾਮਾਬਾਦ, (ਏਜੰਸੀ)-ਪਾਕਿ ਵਿਦੇਸ਼ ਮੰਤਰਾਲੇ ਨੇ ਵੀਰਵਾਰ ਦੇਰ ਰਾਤ ਜਾਰੀ ਕੀਤੇ ਇਕ ਬਿਆਨ 'ਚ ਕਿਹਾ ਕਿ ਪਾਕਿਸਤਾਨ ਇਕ ਜ਼ਿੰਮੇਵਾਰ ਦੇਸ਼ ਹੋਣ ਦੇ ਨਾਤੇ ਆਪਣੇ ਦੇਸ਼ ਦੇ ਕਾਨੂੰਨ ਅਨੁਸਾਰ ਕੁਲਭੂਸ਼ਨ ਜਾਧਵ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਵਾਏਗਾ ਅਤੇ ਇਸ ਸਬੰਧੀ ਕਾਰਜਪ੍ਰਣਾਲੀ 'ਤੇ ਕੰਮ ਹੋ ਰਿਹਾ ਹੈ | ਮੰਤਰਾਲੇ ਨੇ ਕਿਹਾ ਕਿ ਜਾਧਵ ਨੂੰ ਕੂਟਨੀਤਕ ਸਬੰਧਾਂ 'ਤੇ ਵਿਆਨਾ ਸੰਧੀ ਦੇ ਆਰਟੀਕਲ 36 ਦੇ ਪੈਰਾ 1(ਬੀ) ਤਹਿਤ ਉਸ ਦੇ ਅਧਿਕਾਰਾਂ ਸਬੰਧੀ ਜਾਣੂੰ ਕਰਵਾ ਦਿੱਤਾ ਗਿਆ ਹੈ |

ਹੁਣ 22 ਨੂੰ ਦਾਗਿਆ ਜਾਵੇਗਾ ਚੰਦਰਯਾਨ-2

ਬੈਂਗਲੁਰੂ, 18 ਜੁਲਾਈ (ਏਜੰਸੀਆਂ)-ਭਾਰਤ ਦਾ ਦੂਸਰਾ ਸ਼ਾਨਦਾਰ ਮਿਸ਼ਨ ਚੰਦਰਯਾਨ-2 ਨੂੰ ਹੁਣ 22 ਜੁਲਾਈ ਨੂੰ ਲਾਂਚ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਪਹਿਲਾਂ ਇਸ ਨੂੰ 15 ਜੁਲਾਈ ਨੂੰ ਲਾਂਚ ਕੀਤਾ ਜਾਣਾ ਚਾਹੀਦਾ ਸੀ ਪਰ ਤਕਨੀਕੀ ਖਰਾਬੀ ਕਾਰਨ ਲਾਂਚ ਟਾਲ ਦਿੱਤਾ ਗਿਆ | ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਨੇ ਟਵੀਟ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ | ਲਾਂਚ ਟਾਲਣ ਤੋਂ ਬਾਅਦ 21 ਅਤੇ 22 ਜੁਲਾਈ ਵਿਚਕਾਰ ਮੁੜ ਕੋਸ਼ਿਸ਼ 'ਤੇ ਵਿਚਾਰ ਕੀਤਾ ਜਾ ਰਿਹਾ ਸੀ ਅਤੇ ਅਖੀਰ 'ਚ 22 ਜੁਲਾਈ ਦੀ ਤਾਰੀਕ ਤੈਅ ਕੀਤੀ ਗਈ | ਇਸਰੋ ਵਲੋਂ ਅਧਿਕਾਰਕ ਤੌਰ 'ਤੇ ਸੂਚਨਾ ਦਿੱਤੀ ਗਈ ਹੈ ਕਿ 22 ਜੁਲਾਈ ਨੂੰ ਦੁਪਹਿਰ 2:43 ਵਜੇ ਚੰਦਰਯਾਨ ਨੂੰ ਲਾਂਚ ਕੀਤਾ ਜਾਵੇਗਾ | ਵਰਨਣਯੋਗ ਹੈ ਕਿ ਪਹਿਲਾਂ ਲਾਂਚ 15 ਜੁਲਾਈ ਨੂੰ ਹੋਣਾ ਸੀ ਪਰ ਜੀ.ਐਸ.ਐਲ.ਵੀ. ਐਮ.ਕੇ.3 'ਚ ਕ੍ਰੋਯਜੇਨਿਕ ਸਟੇਜ 'ਤੇ ਆਖ਼ਰੀ ਮੌਕੇ 'ਤੇ ਲੀਕ ਹੋਣ ਕਾਰਨ ਇਸ ਨੂੰ ਟਾਲਣਾ ਪਿਆ ਸੀ |

ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਅੱਬਾਸੀ ਗਿ੍ਫ਼ਤਾਰ

ਅੰਮਿ੍ਤਸਰ, 18 ਜੁਲਾਈ (ਸੁਰਿੰਦਰ ਕੋਛੜ)¸ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ਼ ਦੇ ਬਾਅਦ ਹੁਣ ਉਨ੍ਹਾਂ ਦੀ ਹੀ ਪਾਰਟੀ 'ਪਾਕਿਸਤਾਨ ਮੁਸਲਿਮ ਲੀਗ-ਨਵਾਜ਼' (ਪੀ. ਐਮ. ਐਲ.-ਐਨ.) ਦੇ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖ਼ਕਾਨ ਅੱਬਾਸੀ ਨੂੰ ਅੱਜ ਇਕ ਟੋਲ ਪਲਾਜ਼ਾ ਤੋਂ ਗਿ੍ਫ਼ਤਾਰ ਕਰ ਲਿਆ ਗਿਆ | ਉਨ੍ਹਾਂ ਨੂੰ ਐੱਲ. ਐੱਨ. ਜੀ. (ਤਰਲ ਕੁਦਰਤੀ ਗੈਸ ਟਰਮੀਨਲ ਪ੍ਰੋਜੈਕਟ) ਕੇਸ ਦੇ ਸਬੰਧ 'ਚ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ. ਏ. ਬੀ.) ਦੀ 12 ਮੈਂਬਰੀ ਟੀਮ ਨੇ ਗਿ੍ਫ਼ਤਾਰ ਕੀਤਾ ਹੈ | ਐਨ. ਏ. ਬੀ. ਦੇ ਅਧਿਕਾਰੀਆਂ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਦੀ ਗਿ੍ਫ਼ਤਾਰੀ ਭਿ੍ਸ਼ਟਾਚਾਰ ਦੇ ਦੋਸ਼ ਅਧੀਨ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਸ਼ਾਹਿਦ ਖ਼ਕਾਨ ਅੱਬਾਸੀ ਪੀ. ਐਮ. ਐਲ. -ਐਨ. ਦੇ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ਼ ਵਲੋਂ ਕਰਵਾਈ ਪ੍ਰੈੱਸ ਕਾਨਫ਼ਰੰਸ 'ਚ ਹਿੱਸਾ ਲੈਣ ਲਈ ਲਾਹੌਰ ਜਾ ਰਹੇ ਸਨ ਅਤੇ ਰਸਤੇ 'ਚ ਟੋਲ ਪਲਾਜ਼ਾ 'ਤੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਹਾਲਾਂਕਿ ਉਕਤ ਪਾਰਟੀ ਦੇ ਇਕ ਸੰਸਦੀ ਮੈਂਬਰ ਅਹਿਸਾਨ ਇਕਬਾਲ ਨੇ ਦਾਅਵਾ ਕੀਤਾ ਹੈ ਕਿ ਅੱਬਾਸੀ ਨੂੰ ਉਕਤ ਪ੍ਰੈੱਸ ਕਾਨਫ਼ਰੰਸ 'ਚੋਂ ਗਿ੍ਫ਼ਤਾਰ ਕੀਤਾ ਗਿਆ | ਦੱਸਿਆ ਜਾ ਰਿਹਾ ਹੈ ਕਿ ਐਨ. ਏ. ਬੀ. ਵਲੋਂ ਅੱਜ 18 ਜੁਲਾਈ ਨੂੰ ਐੱਲ. ਐੱਨ. ਜੀ. ਮਾਮਲੇ 'ਚ ਪੇਸ਼ ਹੋਣ ਲਈ ਅੱਬਾਸੀ ਨੂੰ ਤਲਬ ਕੀਤਾ ਗਿਆ ਸੀ ਪਰ ਉਹ ਨਿੱਜੀ ਸਰਗਰਮੀਆਂ ਦਾ ਹਵਾਲਾ ਦਿੰਦੇ ਹੋਏ ਐਨ. ਏ. ਬੀ. ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ | ਜਾਂਚ ਟੀਮ ਅਨੁਸਾਰ ਅੱਬਾਸੀ ਕੋਲੋਂ ਉਕਤ ਮਾਮਲੇ ਨਾਲ ਸਬੰਧਿਤ 75 ਸਵਾਲ ਪੁੱਛੇ ਗਏ, ਜਿਨ੍ਹਾਂ 'ਚੋਂ ਉਹ ਸਿਰਫ਼ 20 ਦਾ ਹੀ ਜਵਾਬ ਦੇ ਸਕੇ | ਉਨ੍ਹਾਂ ਕਿਹਾ ਕਿ ਅੱਬਾਸੀ ਨੂੰ ਸਮਾਂ ਦੇਣ ਦੇ ਬਾਵਜੂਦ ਉਨ੍ਹਾਂ ਲਗਾਤਾਰ ਇਨ੍ਹਾਂ ਸਵਾਲਾਂ ਦੇ ਜਵਾਬ ਲਈ ਹੋਰ ਸਮਾਂ ਮੰਗਿਆ |

ਜਾਪਾਨ ਦੇ ਐਨੀਮੇਸ਼ਨ ਸਟੂਡੀਓ 'ਚ ਅੱਗਜ਼ਨੀ-33 ਮੌਤਾਂ

ਟੋਕੀਓ, 18 ਜੁਲਾਈ (ਏਜੰਸੀ)-ਜਾਪਾਨ ਦੀ ਇਕ ਐਨੀਮੇਸ਼ਨ ਪ੍ਰੋਡਕਸ਼ਨ ਕੰਪਨੀ 'ਚ ਸ਼ੱਕੀ ਅੱਗ ਲਗਾ ਕੇ ਕੀਤੇ ਹਮਲੇ 'ਚ 33 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦਰਜਨਾਂ ਹੋਰ ਜ਼ਖਮੀ ਹੋ ਗਏ | ਕਿਓਤੋ ਸ਼ਹਿਰ 'ਚ ਸਥਿਤ ਇਹ ਤਿੰਨ ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਸੜ ਗਈ | ਪੁਲਿਸ ਨੇ ਦੱਸਿਆ ਕਿ ਅਜਿਹਾ ਲੱਗ ਰਿਹਾ ਹੈ ਕਿ ਇਹ ਅੱਗ ਜਾਣਬੁੱਝ ਕੇ ਲਗਾਈ ਗਈ ਪਰ ਇਸ ਦੇ ਪਿੱਛੇ ਮਕਸਦ ਬਾਰੇ ਕੋਈ ਸੂਚਨਾ ਨਹੀਂ ਮਿਲੀ | ਅਧਿਕਾਰੀਆਂ ਨੇ ਦੱਸਿਆ ਕਿ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ | ਅੱਗ ਬੁਝਾਊ ਅਮਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਮੰਜ਼ਿਲ 'ਤੇ 12 ਲੋਕ ਮਿ੍ਤਕ ਮਿਲੇ | ਇਸ ਤੋਂ ਬਾਅਦ ਦੂਸਰੀ ਮੰਜ਼ਿਲ ਤੇ ਛੱਤ ਨੂੰ ਜਾਣ ਵਾਲੀਆਂ ਪੌੜੀਆਂ 'ਤੇ ਪੜਤਾਲ ਦੌਰਾਨ ਹੋਰ ਲਾਸ਼ਾਂ ਮਿਲਣ ਨਾਲ ਮੌਤਾਂ ਦੀ ਗਿਣਤੀ 24 ਤੱਕ ਪਹੁੰਚ ਗਈ | ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ 35 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚੋਂ 10 ਦੀ ਹਾਲਤ ਗੰਭੀਰ ਹੈ, ਦੂਜੇ ਪਾਸੇ ਸਥਾਨਕ ਮੀਡੀਆ ਨੇ ਦੱਸਿਆ ਕਿ ਜਦੋਂ ਇਹ ਭਿਆਨਕ ਅੱਗ ਲੱਗੀ ਤਾਂ ਇਮਾਰਤ 'ਚ 70 ਦੇ ਕਰੀਬ ਲੋਕ ਮੌਜੂਦ ਸਨ | ਪੁਲਿਸ ਨੇ ਦੱਸਿਆ ਕਿ ਉਹ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਨ ਤੇ ਇਹ ਇਕ ਸ਼ੱਕੀ ਅੱਗ ਲਗਾ ਕੇ ਕੀਤਾ ਹਮਲਾ ਲੱਗਦਾ ਹੈ | ਕਿਓਤੋ ਸੂਬਾ ਦੇ ਪੁਲਿਸ ਬੁਲਾਰੇ ਨੇ ਦੱਸਿਆ ਕਿ ਇਕ ਵਿਅਕਤੀ ਨੇ ਕੁਝ ਤਰਲ ਪਦਾਰਥ ਸੁੱਟਿਆ ਤੇ ਅੱਗ ਲਗਾ ਦਿੱਤੀ, ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |

ਦਾਊਦ ਦਾ ਭਤੀਜਾ ਰਿਜ਼ਵਾਨ ਕਾਸਕਰ ਫਿਰੌਤੀ ਮਾਮਲੇ 'ਚ ਗਿ੍ਫ਼ਤਾਰ

ਮੁੰਬਈ, 18 ਜੁਲਾਈ (ਏਜੰਸੀ)-ਮੁੰਬਈ ਪੁਲਿਸ ਨੇ ਅੰਡਰਵਰਲਡ ਸਰਗਨੇ ਦਾਊਦ ਇਬਰਾਹੀਮ ਦੇ ਭਤੀਜੇ ਰਿਜ਼ਵਾਨ ਕਾਸਕਰ ਨੂੰ ਫਿਰੌਤੀ ਮਾਮਲੇ 'ਚ ਗਿ੍ਫ਼ਤਾਰ ਕੀਤਾ ਹੈ | ਇਕ ਅਧਿਕਾਰੀ ਨੇ ਦੱਸਿਆ ਕਿ ਰਿਜ਼ਵਾਨ ਕਾਸਕਰ ਦਾਊਦ ਦੇ ਛੋਟੇ ਭਰਾ ਇਕਬਾਲ ਕਾਸਕਰ ਦਾ ਬੇਟਾ ਅਤੇ ਉਸ ਨੂੰ ਫਿਰੌਤੀ ਦੇ ਮਾਮਲੇ 'ਚ ਬੁੱਧਵਾਰ ਰਾਤ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਸ ਸਮੇਂ ਗਿ੍ਫ਼ਤਾਰ ਕੀਤਾ ਗਿਆ, ਜਦੋਂ ਉਹ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ | ਜ਼ਿਕਰਯੋਗ ਹੈ ਕਿ ਫਿਰੌਤੀ ਦੇ ਮਾਮਲੇ 'ਚ ਗਿ੍ਫ਼ਤਾਰ ਇਕਬਾਲ ਕਾਸਕਰ ਠਾਣੇ ਜੇਲ੍ਹ 'ਚ ਬੰਦ ਹੈ | ਅਪਰਾਧ ਸ਼ਾਖਾ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 2 ਦਿਨ ਪਹਿਲਾਂ ਮੁੰਬਈ ਪੁਲਿਸ ਦੇ ਫਿਰੌਤੀ-ਰੋਕੂ ਸੈੱਲ ਵਲੋਂ ਦਾਊਦ ਇਬਰਾਹੀਮ ਦੇ ਗੈਂਗ ਮੈਂਬਰ ਫਹੀਮ ਮੈਕਮਚ ਦੇ ਨਜ਼ਦੀਕੀ ਅਹਿਮਦ ਰਜ਼ਾ ਵਧਾਰੀਆ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ, ਜਿਸ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਰਿਜ਼ਵਾਨ ਕਾਸਕਰ ਤੇ ਇਕ ਹੋਰ ਵਿਅਕਤੀ ਦਾ ਨਾਂਅ ਸਾਹਮਣੇ ਆਇਆ ਸੀ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਰਿਜ਼ਵਾਨ ਨੂੰ ਵਧਾਰੀਆ ਦੀ ਗਿ੍ਫ਼ਤਾਰੀ ਦਾ ਪਤਾ ਲੱਗਾ ਤਾਂ ਉਸ ਨੇ ਗਿ੍ਫ਼ਤਾਰੀ ਤੋਂ ਬਚਣ ਲਈ ਵਿਦੇਸ਼ ਭੱਜਣ ਦੀ ਯੋਜਨਾ ਬਣਾਈ ਅਤੇ ਪੁਲਿਸ ਨੇ ਇਸ ਬਾਰੇ ਪੱਕੀ ਸੂਹ ਮਿਲਣ 'ਤੇ ਉਸ ਨੂੰ ਮੁੰਬਈ ਹਵਾਈ ਅੱਡੇ ਤੋਂ ਗਿ੍ਫ਼ਤਾਰ ਕਰ ਲਿਆ ਹੈ |

ਸਿੱਧੂ ਪੁੱਜੇ ਦਿੱਲੀ, ਪਿ੍ਅੰਕਾ ਗਾਂਧੀ ਨਾਲ ਮੁਲਾਕਾਤ ਦੇ ਚਰਚੇ

ਮੁੱਖ ਮੰਤਰੀ ਵੀ ਅਸਤੀਫ਼ੇ ਦੇ ਮੁੱਦੇ 'ਤੇ ਰਹੇ ਖ਼ਾਮੋਸ਼ ਚੰਡੀਗੜ੍ਹ, 18 ਜੁਲਾਈ (ਹਰਕਵਲਜੀਤ ਸਿੰਘ)-ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਜਿਨ੍ਹਾਂ ਵਲੋਂ ਮੁੱਖ ਮੰਤਰੀ ਨੂੰ ਕੁਝ ਦਿਨ ਪਹਿਲਾਂ ਮੰਤਰੀ ਮੰਡਲ ਤੋਂ ਅਸਤੀਫ਼ਾ ਭੇਜ ਦਿੱਤਾ ਗਿਆ ...

ਪੂਰੀ ਖ਼ਬਰ »

ਹਰਪ੍ਰੀਤ ਸਿੰਘ ਸਿੱਧੂ ਮੁੜ ਐਸ.ਟੀ.ਐਫ਼. ਦੇ ਮੁਖੀ ਬਣੇ

ਤਿੰਨ ਨਵੇਂ ਡੀ.ਜੀ.ਪੀ. ਨੂੰ ਮਿਲੇ ਅਹੁਦੇ ਚੰਡੀਗੜ੍ਹ, 18 ਜੁਲਾਈ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਅੱਜ ਤਰੱਕੀ ਪ੍ਰਾਪਤ ਤਿੰਨ ਨਵੇਂ ਡੀ.ਜੀ.ਪੀ. ਨੂੰ ਅਹੁਦੇ ਦੇਣ ਦੇ ਨਾਲ 27 ਹੋਰ ਆਈ.ਪੀ.ਐਸ. ਅਤੇ 5 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ ਦੇ ਹੁਕਮ ਜਾਰੀ ...

ਪੂਰੀ ਖ਼ਬਰ »

ਵਿੱਤੀ ਬਿੱਲ ਲੋਕ ਸਭਾ 'ਚ ਪਾਸ, ਪੈਟਰੋਲ ਅਤੇ ਡੀਜ਼ਲ 'ਤੇ ਸੈੱਸ ਬਰਕਰਾਰ

ਅਖ਼ਬਾਰੀ ਕਾਗ਼ਜ਼ 'ਤੇ ਕਸਟਮ ਡਿਊਟੀ 'ਚ ਵਾਧੇ ਦੀ ਤਜਵੀਜ਼ ਵੀ ਵਾਪਸ ਨਹੀਂ ਨਵੀਂ ਦਿੱਲੀ, 18 ਜੁਲਾਈ (ਪੀ.ਟੀ.ਆਈ.)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬਜਟ ਤਜਵੀਜ਼ਾਂ ਦਾ ਮਕਸਦ ਜੀਵਨ ਨਿਰਬਾਹ ਸੌਖਾ ਬਣਾਉਣਾ ਅਤੇ ਦੇਸ਼ਵਾਸੀਆਂ ਦੀਆਂ ਤਕਲੀਫ਼ਾਂ ਨੂੰ ...

ਪੂਰੀ ਖ਼ਬਰ »

ਬਿਹਾਰ, ਯੂ.ਪੀ. ਤੇ ਆਸਾਮ 'ਚ ਹੜ੍ਹਾਂ ਦਾ ਕਹਿਰ ਜਾਰੀ-ਹੁਣ ਤੱਕ 114 ਮੌਤਾਂ

ਕਈ ਪਿੰਡ ਡੁੱਬੇ ਪਟਨਾ/ਲਖਨਊ/ਗੁਹਾਟੀ, 18 ਜੁਲਾਈ (ਏਜੰਸੀਆਂ)-ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਬਾਰਿਸ਼ ਕਾਰਨ ਸਥਿਤੀ ਬੜੀ ਭਿਆਨਕ ਬਣੀ ਹੋਈ ਹੈ | ਯੂ.ਪੀ., ਬਿਹਾਰ ਅਤੇ ਆਸਾਮ 'ਚ ਸਥਿਤੀ ਸਭ ਤੋਂ ਜ਼ਿਆਦਾ ਨਾਜ਼ੁਕ ਹੈ | ਬਿਹਾਰ ਦੇ 12 ਜ਼ਿਲਿ੍ਹਆਂ 'ਚ ਆਏ ਹੜ੍ਹਾਂ ਨਾਲ ਹੁਣ ...

ਪੂਰੀ ਖ਼ਬਰ »

ਪਾਕਿ ਜਾਣ ਵਾਲੇ ਜਥਿਆਂ ਨੂੰ ਭਾਰਤ ਿਖ਼ਲਾਫ਼ ਭੜਕਾਇਆ ਜਾਂਦਾ ਹੈ

ਭਾਰਤ ਨੇ ਪਾਕਿਸਤਾਨ ਨੂੰ ਸੌਾਪੇ ਡੋਜ਼ੀਅਰ 'ਚ ਲਗਾਏ ਦੋਸ਼ ਨਵੀਂ ਦਿੱਲੀ, 18 ਜੁਲਾਈ (ਪੀ.ਟੀ.ਆਈ.)-ਭਾਰਤ ਨੇ ਪਾਕਿਸਤਾਨ ਨੂੰ ਇਸ ਗੱਲ ਤੋਂ ਜਾਣੰੂ ਕਰਵਾਇਆ ਹੈ ਕਿ ਪਾਕਿਸਤਾਨ 'ਚ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਲਗਾਤਾਰ ਭਾਰਤ ਵਿਰੋਧੀ ਪ੍ਰਚਾਰ ਤੇ ਖ਼ਾਲਿਸਤਾਨ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਦੇ ਮਾਮਲਿਆਂ 'ਚ ਜੀ.ਕੇ. ਤੇ ਹੋਰਨਾ ਦੀਆਂ ਮੁਸ਼ਕਿਲਾਂ 'ਚ ਵਾਧਾ

• ਅਪਰਾਧ ਸ਼ਾਖਾ ਕਰੇਗੀ ਜਾਂਚ • ਮੁਲਜ਼ਮਾਂ ਿਖ਼ਲਾਫ਼ ਧਾਰਾ 409, 468 ਤੇ 471 ਵੀ ਜੁੜੀਆਂ ਨਵੀਂ ਦਿੱਲੀ, 18 ਜੁਲਾਈ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਕਥਿਤ ਭਿ੍ਸ਼ਟਾਚਾਰ ਦੇ 3 ਮਾਮਲਿਆਂ ਦਾ ਸਾਹਮਣਾ ਕਰ ਰਹੇ ਸਾਬਕਾ ਕਮੇਟੀ ...

ਪੂਰੀ ਖ਼ਬਰ »

ਮਾਲਿਆ ਦੀ ਭਾਰਤ ਹਵਾਲਗੀ ਕੇਸ ਦੀ ਸੁਣਵਾਈ ਫਰਵਰੀ 'ਚ

ਲੰਡਨ, 18 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਯੂ. ਕੇ. ਹਾਈ ਕੋਰਟ 'ਚ ਭਾਰਤ ਹਵਾਲਗੀ ਕੇਸ ਦੀ ਸੁਣਵਾਈ 11 ਫਰਵਰੀ, 2020 ਨੂੰ ਹੋਵੇਗੀ, ਜੋ ਤਿੰਨ ਦਿਨ ਚੱਲੇਗੀ | ਇਹ ਜਾਣਕਾਰੀ ਯੂ.ਕੇ. ਅਦਾਲਤ ਵਲੋਂ ਦਿੱਤੀ ਗਈ | 63 ਸਾਲਾ ਕਿੰਗਫਿਸ਼ਰ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਦੇ ਮਾਮਲਿਆਂ 'ਚ ਜੀ.ਕੇ. ਤੇ ਹੋਰਨਾ ਦੀਆਂ ਮੁਸ਼ਕਿਲਾਂ 'ਚ ਵਾਧਾ

• ਅਪਰਾਧ ਸ਼ਾਖਾ ਕਰੇਗੀ ਜਾਂਚ • ਮੁਲਜ਼ਮਾਂ ਿਖ਼ਲਾਫ਼ ਧਾਰਾ 409, 468 ਤੇ 471 ਵੀ ਜੁੜੀਆਂ ਨਵੀਂ ਦਿੱਲੀ, 18 ਜੁਲਾਈ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਕਥਿਤ ਭਿ੍ਸ਼ਟਾਚਾਰ ਦੇ 3 ਮਾਮਲਿਆਂ ਦਾ ਸਾਹਮਣਾ ਕਰ ਰਹੇ ਸਾਬਕਾ ਕਮੇਟੀ ਪ੍ਰਧਾਨ ...

ਪੂਰੀ ਖ਼ਬਰ »

ਆਮਦਨ ਕਰ ਵਿਭਾਗ ਵਲੋਂ ਮਾਇਆਵਤੀ ਦੇ ਭਰਾ ਤੇ ਭਰਜਾਈ ਦਾ 400 ਕਰੋੜ ਦਾ 'ਬੇਨਾਮੀ' ਪਲਾਟ ਕੁਰਕ

ਨਵੀਂ ਦਿੱਲੀ, 18 ਜੁਲਾਈ (ਏਜੰਸੀ)-ਆਮਦਨ ਟੈਕਸ (ਆਈ.ਟੀ.) ਵਿਭਾਗ ਨੇ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਦੇ ਭਰਾ ਤੇ ਭਰਜਾਈ ਿਖ਼ਲਾਫ਼ ਵੱਡੀ ਕਾਰਵਾਈ ਕਰਦਿਆਂ ਨੋਇਡਾ ਸਥਿਤ ਉਨ੍ਹਾਂ ਦੇ 400 ਕਰੋੜ ਰੁਪਏ ਦੇ ਇਕ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਅਯੁੱਧਿਆ ਮਾਮਲੇ 'ਚ ਸਾਲਸੀ ਪੈਨਲ ਤੋਂ 31 ਜੁਲਾਈ ਤੱਕ ਮੰਗੀ ਅੰਤਿਮ ਰਿਪੋਰਟ

2 ਅਗਸਤ ਨੂੰ ਹੋਵੇਗੀ ਸੁਣਵਾਈ ਨਵੀਂ ਦਿੱਲੀ, 18 ਜੁਲਾਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਅਯੁੱਧਿਆ ਦੇ ਸਿਆਸੀ ਸੰਵੇਦਨਸ਼ੀਲ ਮਾਮਲੇ 'ਚ ਸਾਲਸੀ ਅਮਲ ਅਜੇ ਜਾਰੀ ਰੱਖਣ ਦਾ ਨਿਰਦੇਸ਼ ਦਿੱਤਾ ਹੈ | ਅਦਾਲਤ ਨੇ 31 ਜੁਲਾਈ ਤੱਕ ਸਾਲਸੀ ਪੈਨਲ ਨੂੰ ਅੰਤਿਮ ਰਿਪੋਰਟ ...

ਪੂਰੀ ਖ਼ਬਰ »

ਵਾਡਰਾ ਨੇ ਈ.ਡੀ. ਿਖ਼ਲਾਫ਼ ਦਿੱਲੀ ਹਾਈਕੋਰਟ 'ਚ ਪਾਈ ਪਟੀਸ਼ਨ ਵਾਪਸ ਲਈ

ਨਵੀਂ ਦਿੱਲੀ, 18 ਜੁਲਾਈ (ਏਜੰਸੀ)-ਉਦਯੋਗਪਤੀ ਰਾਬਰਟ ਵਾਡਰਾ ਨੇ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੂੰ ਮਨੀ ਲਾਂਡਰਿੰਗ ਮਾਮਲੇ 'ਚ ਉਸ ਿਖ਼ਲਾਫ਼ ਕੋਈ ਕਾਰਵਾਈ ਨਾ ਕਰਨ ਲਈ ਨਿਰਦੇਸ਼ ਦੇਣ ਲਈ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਆਪਣੀ ਪਟੀਸ਼ਨ ਨੂੰ ਵਾਪਸ ਲੈ ਲਿਆ ...

ਪੂਰੀ ਖ਼ਬਰ »

ਹਾਫ਼ਿਜ਼ ਸਈਦ ਤੇ ਨਵਾਜ਼ ਸ਼ਰੀਫ਼ ਨੂੰ ਲਾਹੌਰ ਦੀ ਇਕੋ ਜੇਲ੍ਹ 'ਚ ਰੱਖਿਆ

ਅੰਮਿ੍ਤਸਰ, 18 ਜੁਲਾਈ (ਸੁਰਿੰਦਰ ਕੋਛੜ)-ਮੁੰਬਈ ਹਮਲਿਆਂ ਦੇ ਸਾਹਿਸ਼ਘਾੜੇ ਤੇ ਜਮਾਤ-ਉਦ-ਦਾਅਵਾ ਦੇ ਆਗੂ ਹਾਫ਼ਿਜ਼ ਸਈਦ ਨੂੰ ਬੀਤੇ ਦਿਨ ਗੁਜ਼ਰਾਂਵਾਲਾ ਤੋਂ ਗਿ੍ਫ਼ਤਾਰ ਕਰਨ ਉਪਰੰਤ ਲਾਹੌਰ ਦੀ ਉਸੇ ਉੱਚ ਸੁਰੱਖਿਆ ਵਾਲੀ ਕੋਟ ਲਖਪਤ ਜੇਲ੍ਹ 'ਚ ਰੱਖਿਆ ਗਿਆ ਹੈ, ਜਿੱਥੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX