ਤਾਜਾ ਖ਼ਬਰਾਂ


ਪਿੰਡ ਰਾਮਪੁਰ ਸੈਣੀਆ ਵਿਖੇ ਤੰਦੂਏ ਹੋਣ ਦੀ ਅਫ਼ਵਾਹ ਨੇ ਉਡਾਈ ਲੋਕਾਂ ਦੀ ਨੀਂਦ
. . .  39 minutes ago
ਡੇਰਾਬੱਸੀ,18 ਜੁਲਾਈ(ਗੁਰਮੀਤ ਸਿੰਘ)-ਰਵਾਲਾ ਸੜਕ ਤੇ ਸਤਿਥ ਪਿੰਡ ਰਾਮ ਪੁਰ ਸੈਣੀਆ ਵਿਖੇ ਦੇਰ ਰਾਤ ਤੇਂਦੁਆ ਵੇਖੇ ਜਾਣ ਦੀ ਅਫ਼ਵਾਹ ਨੇ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਪਿੰਡ ਵਿੱਚ ਗੁੱਗਾ ਮੈੜੀ ਧਾਰਮਿਕ ਸਥਾਨ...
ਸੀਵਰੇਜ ਦੀ ਸਫ਼ਾਈ ਕਰਦੇ ਇੱਕ ਦੀ ਮੌਤ
. . .  1 minute ago
ਜਲੰਧਰ ,18 ਜੁਲਾਈ -ਕਬੀਰ ਨਗਰ 'ਚ ਸਫ਼ਾਈ ਕਰਦੇ ਸਮੇਂ ਇਕਦਮ ਸੀਵਰੇਜ 'ਚ ਪਾਣੀ ਆਉਣ ਕਰਕੇ ਮਜ਼ਦੂਰ ਦੀ ਦਮ ਘੁੱਟਣ ਨਾਲ ਮੌਤ ਹੋ ਗਈ , ਜਦਕਿ ਇਕ ਨੂੰ ਬਚਾ ਲਿਆ ...
ਪਾਤੜਾਂ 'ਚ ਹੜ੍ਹ ਕੰਟਰੋਲ ਰੂਮ ਸਥਾਪਤ
. . .  about 3 hours ago
ਪਾਤੜਾਂ, 18 ਜੁਲਾਈ (ਗੁਰਵਿੰਦਰ ਸਿੰਘ ਬੱਤਰਾ)-ਘੱਗਰ ਦਰਿਆ ਵਿਚ ਆਏ ਹੜ੍ਹਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇੱਕ ਪਾਸੇ ਜਿੱਥੇ ਨਾਜ਼ੁਕ ਥਾਵਾਂ ਦੀ ਨਿਸ਼ਾਨਦੇਹੀ ...
ਭਾਜਪਾ ਵਿਧਾਇਕਾਂ ਦੀ ਮੰਗ- ਰਾਜਪਾਲ ਦੇ ਪੱਤਰ ਦਾ ਜਵਾਬ ਦੇਣ ਸਪੀਕਰ ਤੇ ਕਰਵਾਉਣ ਫਲੋਰ ਟੈੱਸਟ
. . .  about 3 hours ago
ਬੈਂਗਲੁਰੂ, 18 ਜੁਲਾਈ- ਸਦਨ ਦੀ ਕਾਰਵਾਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਵਿਧਾਨ ਸਭਾ ਦੇ ਅੰਦਰ ਭਾਜਪਾ ਵਿਧਾਇਕ ਮੌਜੂਦ ਹਨ। ਭਾਜਪਾ ਆਗੂ ਯੇਦੀਯੁੱਰਪਾ ਅਤੇ ਭਾਜਪਾ ਵਿਧਾਇਕਾ ਨੇ ਸਾਰੀ ਰਾਤ ਧਰਨਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਵੱਲੋਂ ਮੰਗ ਕੀਤੀ ਜਾ ...
ਕਰਨਾਟਕ ਵਿਧਾਨ ਸਭਾ ਕੱਲ੍ਹ 11 ਵਜੇ ਤੱਕ ਮੁਲਤਵੀ
. . .  about 4 hours ago
ਬੈਗਲੁਰੂ, 18 ਜੁਲਾਈ- ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ, ਭਾਵ ਕਿ ਹੁਣ ਵਿਸ਼ਵਾਸ ਮਤ 'ਤੇ ਵੋਟਿੰਗ ...
250 ਨਸ਼ੀਲੇ ਟੀਕਿਆਂ ਸਮੇਤ ਇਕ ਵਿਅਕਤੀ ਕਾਬੂ
. . .  about 4 hours ago
ਦਿੜ੍ਹਬਾ ਮੰਡੀ, 18 ਜੁਲਾਈ (ਹਰਬੰਸ ਸਿੰਘ ਛਾਜਲੀ) - ਐੱਸ.ਟੀ.ਐਫ ਅਤੇ ਪੁਲਿਸ ਥਾਣਾ ਛਾਜਲੀ ਦੀ ਪੁਲਿਸ ਪਾਰਟੀ ਨੇ ਇਕ ਵਿਅਕਤੀ ਨੂੰ 250 ਨਸ਼ੀਲੇ ਟੀਕਿਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਐੱਸ.ਟੀ.ਐਫ ਦੇ ਇੰਸਪੈਕਟਰ ਰਵਿੰਦਰ ਭੱਲਾ....
ਸਤਵੰਤ ਸਿੰਘ ਬਣੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
. . .  about 4 hours ago
ਅਟਾਰੀ, 18 ਜੁਲਾਈ - ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਤਵੰਤ ਸਿੰਘ ਨੂੰ ਬਣਾਇਆ ਗਿਆ। ਇਸ ਦੇ ਨਾਲ ਹੀ ਸ.ਅਮੀਰ ਸਿੰਘ ਜੋ ਕਿ ਸਾਬਕਾ ਪ੍ਰਧਾਨ ਸ.ਬਿਸ਼ਨ ਸਿੰਘ ਦੇ ਛੋਟੋਂ ਭਰਾ ਹਨ, ਨੂੰ ਪਾਕਿਸਤਾਨ ਕਮੇਟੀ ਦੇ ਜਰਨਲ ਸਕੱਤਰ ...
ਡਿਪਟੀ ਕਮਿਸ਼ਨਰ ਵੱਲੋਂ ਧਰਨਾਕਾਰੀਆਂ ਨੂੰ ਕੀਤੀ ਸਖ਼ਤ ਹਦਾਇਤ 'ਤੇ ਧਰਨੇ ਤੋਂ ਲੰਘਾਈਆਂ ਸਕੂਲੀ ਬੱਸਾਂ
. . .  about 4 hours ago
ਜੈਤੋ, 18 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਬਡਵੀਜ਼ਨ ਦੇ ਕਈ ਪਿੰਡਾਂ ਵਿਚ ਡਰੇਨਾਂ ਦੇ ਉਵਰਫਲੋਅ ਹੋਣ ਕਰ ਕੇ ਮੀਂਹ ਦਾ ਪਾਣੀ ਕਿਸਾਨਾਂ ਦੀ ਝੋਨਾ ਅਤੇ ਨਰਮੇ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ 'ਤੇ ਗ਼ੁੱਸੇ 'ਚ ਆਏ ਕਿਸਾਨਾਂ ਨੇ ਜੈਤੋ...
ਰਾਜਪਾਲ ਨੂੰ ਸਦਨ ਦੀ ਕਾਰਵਾਈ 'ਚ ਨਹੀਂ ਦੇਣਾ ਚਾਹੀਦਾ ਦਖ਼ਲ - ਐੱਚ.ਕੇ.ਪਾਟਿਲ
. . .  about 5 hours ago
ਬੈਂਗਲੁਰੂ, 18 ਜੁਲਾਈ- ਕਾਂਗਰਸ ਦੇ ਆਚ.ਕੇ.ਪਾਟਿਲ ਨੇ ਕਿਹਾ ਕਿ ਰਾਜਪਾਲ ਨੂੰ ਸਦਨ ਦੀ ਕਾਰਵਾਈ 'ਚ ਦਖ਼ਲ ਨਹੀਂ ਦੇਣਾ ਚਾਹੀਦਾ। ਪਾਟਿਲ ਨੇ ਕਿਹਾ ਕਿ ਉਨ੍ਹਾਂ ਦੇਖਿਆ ਹੈ ਕਿ ਰਾਜਪਾਲ ਦੇ ਨੁਮਾਇੰਦੇ ਇੱਥੇ ਮੌਜੂਦ...
ਸ੍ਰੀ ਮੁਕਤਸਰ ਸਾਹਿਬ: 2 ਕੁਇੰਟਲ 32 ਕਿੱਲੋ ਨਕਲੀ ਘਿਉ ਬਰਾਮਦ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ 232 ਕਿੱਲੋ ਨਕਲੀ ਦੇਸੀ ਘਿਉ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਬਾਲੀਵੁੱਡ ਅਦਾਕਾਰ ਏਜਾਜ ਖਾਨ ਵਲੋਂ ਵਿਵਾਦਿਤ ਵੀਡੀਓ ਬਣਾਉਣ 'ਤੇ ਗ੍ਰਿਫ਼ਤਾਰ
. . .  about 5 hours ago
ਮੁੰਬਈ, 18 ਜੁਲਾਈ - ਬਾਲੀਵੁੱਡ ਅਦਾਕਾਰ ਏਜਾਜ ਖਾਨ ਨੂੰ ਮੁੰਬਈ ਪੁਲਿਸ ਨੇ ਅੱਜ ਵੀਰਵਾਰ ਗ੍ਰਿਫ਼ਤਾਰ ਕਰ ਲਿਆ। ਉਸ 'ਤੇ ਟਿਕ ਟਾਕ ਦੇ ਸਟਾਰ ਫੈਜੂ ਦੇ ਸਮਰਥਨ ਵਿਚ ਵੀਡੀਓ ਬਣਾਉਣ ਦਾ ਦੋਸ਼ ਹੈ। ਇਹ ਮਾਮਲਾ ਅਸਲ ਵਿਚ ਮਹਾਰਾਸ਼ਟਰ ਦੇ ਭੀੜ ਤੰਤਰ ਨਾਲ ਜੁੜਿਆ...
ਹਰਪ੍ਰੀਤ ਸਿੰਘ ਸਿੱਧੂ ਦੁਬਾਰਾ ਐਸ.ਟੀ.ਐਫ. ਚੀਫ਼ ਨਿਯੁਕਤ
. . .  about 6 hours ago
ਪਟਿਆਲਾ, 18 ਜੁਲਾਈ (ਮੋਹਿਤ ਸਿੰਗਲਾ) - ਪਟਿਆਲਾ, 18 ਜੁਲਾਈ (ਮੋਹਿਤ ਸਿੰਗਲਾ) - ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਵੱਲੋਂ ਜਾਰੀ ਸੂਚੀ ਮੁਤਾਬਿਕ ਪੰਜਾਬ ਦੇ ਗਵਰਨਰ ਦੇ ਨਿਰਦੇਸ਼ਾਂ ਤਹਿਤ 6 ਆਈ.ਪੀ.ਐਸ. ਦੀ ਅਧਿਕਾਰੀਆਂ ਟਰਾਂਸਫ਼ਰ/ਪੋਸਟਿੰਗ ਕੀਤੀ ਗਈ ਹੈ। ਜਿਨ੍ਹਾਂ ਵਿਚੋਂ ਹਰਪ੍ਰੀਤ ਸਿੰਘ...
ਜੀ.ਕੇ. ਤੇ ਹੋਰਨਾ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਹੁਣ ਕਰਾਈਮ ਬ੍ਰਾਂਚ ਕਰੇਗੀ
. . .  about 6 hours ago
ਨਵੀਂ ਦਿੱਲੀ, 18 ਜੁਲਾਈ (ਜਗਤਾਰ ਸਿੰਘ)- ਦਿੱਲੀ ਕਮੇਟੀ ਪ੍ਰਬੰਧ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾ ਖ਼ਿਲਾਫ਼ ਚਲ ਰਹੀ ਜਾਂਚ ਨੂੰ ਦਿੱਲੀ ਪੁਲਿਸ ਤੋਂ ਬਦਲ ਕੇ ਅਪਰਾਧ ਸ਼ਾਖਾ ਕੋਲ ਭੇਜ ਦਿੱਤਾ...
ਰਮਨਦੀਪ ਸਿੰਘ ਭੰਗੂ ਨੇ ਨਾਭਾ ਦੀ ਅਤਿ ਸੁਰੱਖਿਅਤ ਜੇਲ੍ਹ ਦੇ ਸੁਪਰਡੈਂਟ ਵਜੋਂ ਅਹੁਦਾ ਸੰਭਾਲਿਆ
. . .  about 6 hours ago
ਨਾਭਾ, 18 ਜੁਲਾਈ (ਕਰਮਜੀਤ ਸਿੰਘ) - ਪੰਜਾਬ ਵਿਚ ਨਾਭਾ ਜੇਲ੍ਹ ਨੂੰ ਅਤਿ ਸੁਰੱਖਿਅਤ ਜੇਲ੍ਹ ਮੰਨਿਆ ਜਾਂਦਾ ਹੈ। ਜਿਸ ਦਾ ਅੱਜ ਰਮਨਦੀਪ ਸਿੰਘ ਭੰਗੂ ਨੇ ਸੁਪਰਡੈਂਟ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਜੇਲ੍ਹ ਵਿਚ ਕਈ ਖ਼ਤਰਨਾਕ ਅੱਤਵਾਦੀ, ਗੈਂਗਸਟਰਾਂ ਸਮੇਤ ਕਈ ਅਪਰਾਧੀ...
ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀਂ ਸ਼੍ਰੇਣੀਆਂ ਦੀ ਸਪਲੀਮੈਂਟਰੀ ਪ੍ਰਯੋਗੀ ਪ੍ਰੀਖਿਆ ਦਾ ਸ਼ਡਿਊਲ ਜਾਰੀ
. . .  about 6 hours ago
ਐੱਸ. ਏ. ਐੱਸ. ਨਗਰ, 18 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀਂ ਸ਼੍ਰੇਣੀਆਂ ਦੀ ਸਪਲੀਮੈਂਟਰੀ ਪ੍ਰਯੋਗੀ ਪ੍ਰੀਖਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ...
ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਨੇ ਸੜਕ ਹਾਦਸੇ ਵਿਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਸੁਣਾਇਆ ਫ਼ੈਸਲਾ
. . .  about 7 hours ago
ਪਾਕਿਸਤਾਨ ਦਾ ਸਾਬਕਾ ਪ੍ਰਧਾਨ ਮੰਤਰੀ ਗ੍ਰਿਫ਼ਤਾਰ
. . .  about 7 hours ago
ਅਦਾਲਤ ਦੀ ਸੁਣਵਾਈ ਲਈ ਜਾ ਰਹੇ ਸਾਬਕਾ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ
. . .  about 7 hours ago
ਖ਼ਾਲਸਾ ਸੰਘਰਸ਼ ਜਥੇਬੰਦੀ ਵੱਲੋਂ ਥਾਣਾ ਲੋਪੋਕੇ ਦਾ ਘਿਰਾਓ
. . .  about 8 hours ago
ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦਾ ਭਤੀਜਾ ਗ੍ਰਿਫ਼ਤਾਰ
. . .  about 8 hours ago
ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ਤੇ ਚੱਕਾ ਜਾਮ
. . .  about 8 hours ago
ਘੱਗਰ ਵਿਚ ਪਏ ਪਾੜ ਨੂੰ ਬੰਦ ਕਰਨ ਲਈ ਐਨ.ਡੀ.ਆਰ.ਐਫ. ਟੀਮਾਂ ਜੁੱਟੀਆਂ
. . .  about 8 hours ago
ਜਾਪਾਨ ਵਿਚ ਇਮਾਰਤ ਨੂੰ ਲਗਾਈ ਅੱਗ ਵਿਚ 24 ਮੌਤਾਂ
. . .  about 8 hours ago
ਪੰਜਾਬ ਵਿਚ ਵੱਡੇ ਪੱਧਰ 'ਤੇ ਆਈ.ਪੀ.ਐਸ. ਤੇ ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ
. . .  about 8 hours ago
ਸ੍ਰੀ ਮੁਕਤਸਰ ਸਾਹਿਬ: ਵਿਦਿਆਰਥੀਆਂ ਵਲੋਂ ਬੱਸ ਅੱਡਾ ਜਾਮ
. . .  about 9 hours ago
ਹਲਕਾ ਸ਼ੁਤਰਾਣਾ ਵਿਖੇ ਕਈ ਥਾਵਾਂ ਤੋਂ ਟੁੱਟਿਆ ਘੱਗਰ ਦਰਿਆ
. . .  about 9 hours ago
ਮਾਇਆਵਤੀ ਦੇ ਭਰਾ ਖਿਲਾਫ ਆਮਦਨ ਕਰ ਵਿਭਾਗ ਵੱਲੋਂ ਵੱਡੀ ਕਾਰਵਾਈ, 400 ਕਰੋੜ ਦੀ ਜਾਇਦਾਦ ਜ਼ਬਤ
. . .  about 10 hours ago
ਟਿੱਪਰ ਟਰਾਲੇ ਨੇ ਤਿੰਨ ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁਚਲਿਆ, ਮਾਂ ਗੰਭੀਰ ਜ਼ਖਮੀ
. . .  about 10 hours ago
ਪਟਿਆਲਾ ਪੁਲਿਸ ਵਲੋਂ ਨਸ਼ਾ ਤਸਕਰ ਨਕਦੀ ਸਮੇਤ ਕਾਬੂ
. . .  about 10 hours ago
ਹੜ੍ਹ ਆਉਣ ਦੇ ਖ਼ਤਰੇ ਨੂੰ ਦੇਖਦਿਆਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਮੰਗੀ ਫੌਜ ਦੀ ਮਦਦ
. . .  about 10 hours ago
ਦਿੱਲੀ ਵਿਚ ਗੈਰ ਕਾਨੂੰਨੀ ਕਾਲੋਨੀਆਂ ਦੇ ਮਕਾਨਾਂ ਦੀ ਹੋਵੇਗੀ ਰਜਿਸਟਰੀ - ਕੇਜਰੀਵਾਲ
. . .  about 10 hours ago
ਕਰਨਾਟਕਾ : ਵਿਸ਼ਵਾਸ ਮਤ 'ਤੇ ਬਹਿਸ ਜਾਰੀ, 19 ਵਿਧਾਇਕ ਨਹੀਂ ਪਹੁੰਚੇ ਵਿਧਾਨ ਸਭਾ
. . .  about 11 hours ago
ਭਾਜਪਾ ਨੂੰ ਮੇਰੀ ਸਰਕਾਰ ਡੇਗਣ ਦੀ ਇਨ੍ਹੀਂ ਜਲਦੀ ਕਿਉਂ ਹੈ - ਕੁਮਾਰਸਵਾਮੀ
. . .  about 11 hours ago
ਵਾਪਰੇ ਦਰਦਨਾਕ ਸੜਕ ਹਾਦਸੇ ਚ ਨੌਜਵਾਨ ਡਾਕਟਰ ਲੜਕੀ ਦੀ ਮੌਤ
. . .  about 11 hours ago
ਸ਼ੁਤਰਾਣਾ ਨੇੜੇ ਘੱਗਰ ਦਰਿਆ ਦੇ ਪੁਲ ਅੱਗੇ ਵੱਡੀ ਪੱਧਰ 'ਤੇ ਫਸੀ ਜੰਗਲੀ ਬੂਟੀ ਕਾਰਨ ਪਾਣੀ ਭਰਿਆ
. . .  about 11 hours ago
ਬੀੜ ਬਾਬਾ ਬੁੱਢਾ ਸਾਹਿਬ ਨਜ਼ਦੀਕ ਬਣਨ ਵਾਲੇ ਟੋਲ ਪਲਾਜ਼ਾ ਦਾ ਕਿਸਾਨ ਜਥੇਬੰਦੀ ਵੱਲੋਂ ਕੀਤਾ ਜਾ ਰਿਹਾ ਭਾਰੀ ਵਿਰੋਧ
. . .  about 12 hours ago
ਚੰਦਰਾਇਨ-2 22 ਜੁਲਾਈ ਨੂੰ ਹੋਵੇਗਾ ਦੁਬਾਰਾ ਲਾਂਚ
. . .  about 12 hours ago
ਕੁਲਭੂਸ਼ਨ ਜਾਧਵ 'ਤੇ ਵਿਦੇਸ਼ ਮੰਤਰੀ ਵਲੋਂ ਸੰਸਦ ਵਿਚ ਬਿਆਨ
. . .  about 12 hours ago
ਵਿਚੋਲਗੀ ਕਮੇਟੀ ਨੇ ਸੁਪਰੀਮ ਕੋਰਟ ਵਿਚ ਸੌਂਪੀ ਰਿਪੋਰਟ, ਅਗਲੀ ਸੁਣਵਾਈ 2 ਅਗਸਤ ਨੂੰ
. . .  about 12 hours ago
ਕੌਮਾਂਤਰੀ ਅਦਾਲਤ ਵੱਲੋਂ ਜਾਧਵ 'ਤੇ ਦਿੱਤੇ ਫ਼ੈਸਲੇ ਦਾ ਇਮਰਾਨ ਨੇ ਕੀਤਾ ਸਵਾਗਤ
. . .  about 12 hours ago
ਨਸ਼ਾ ਤਸਕਰਾ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ
. . .  about 13 hours ago
ਭਾਰੀ ਬਰਸਾਤ ਦੇ ਚੱਲਦਿਆਂ ਕਾਲਕਾ-ਸ਼ਿਮਲਾ ਟਰੈਕ ਬੰਦ
. . .  about 13 hours ago
ਡੀ.ਐੱਮ.ਆਰ.ਸੀ 'ਚ ਗੈਰ ਨੌਕਰਸ਼ਾਹਾਂ ਦੀਆਂ ਨਾਮਜ਼ਦਗੀਆਂ ਵਾਪਸ ਲਵੇ ਦਿੱਲੀ ਸਰਕਾਰ - ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮੰਤਰਾਲਾ
. . .  about 13 hours ago
ਕੁਲਭੂਸ਼ਣ ਜਾਧਵ ਦੇ ਫ਼ੈਸਲੇ 'ਤੇ ਵਿਦੇਸ਼ ਮੰਤਰੀ ਅੱਜ ਸੰਸਦ 'ਚ ਦੇਣਗੇ ਬਿਆਨ
. . .  about 14 hours ago
ਘੱਗਰ ਦਰਿਆ ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪ੍ਰਭਾਵਿਤ
. . .  about 14 hours ago
ਸ਼ੈਲਟਰ ਦੀ ਛੱਤ ਡਿੱਗਣ ਕਾਰਨ 13 ਮੱਝਾਂ ਤੇ 2 ਗਊਆਂ ਦੀ ਮੌਤ
. . .  about 13 hours ago
ਅੰਤੋਦਯ ਟਰੇਨ ਦੇ ਦੂਸਰੇ ਕੋਚ ਦੀ ਟਰਾਲੀ ਪਟੜੀ ਤੋਂ ਉਤਰੀ
. . .  about 15 hours ago
ਕਰਨਾਟਕ ਰਾਜਨੀਤੀ ਦਾ ਅੱਜ ਅਹਿਮ ਦਿਨ
. . .  about 15 hours ago
ਅੱਜ ਦਾ ਵਿਚਾਰ
. . .  about 15 hours ago
ਸ੍ਰੀ ਮੁਕਤਸਰ ਸਾਹਿਬ: ਚੱਕ ਜਵਾਹਰੇਵਾਲਾ ਗੋਲੀ ਕਾਂਡ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 3 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਸਪੱਸ਼ਟ ਦ੍ਰਿਸ਼ਟੀਕੋਣ ਦੇ ਨਾਲ-ਨਾਲ ਦ੍ਰਿੜ੍ਹ ਇੱਛਾ-ਸ਼ਕਤੀ ਵੀ ਜ਼ਰੂਰੀ ਹੈ। -ਕਾਲਿਨ ਪਾਵੇਲ

ਪਹਿਲਾ ਸਫ਼ਾ

ਕੌਮਾਂਤਰੀ ਅਦਾਲਤ ਵਲੋਂ ਜਾਧਵ ਦੀ ਫ਼ਾਂਸੀ 'ਤੇ ਰੋਕ

* ਕਿਹਾ, ਸਮੀਖਿਆ ਕਰੇ ਪਾਕਿਸਤਾਨ * ਕੂਟਨੀਤਕ ਪਹੁੰਚ ਦੇਣ ਦਾ ਆਦੇਸ਼

ਦਾ ਹੇਗ (ਨੀਦਰਲੈਂਡ), 17 ਜੁਲਾਈ (ਏਜੰਸੀ)-ਭਾਰਤ ਨੂੰ ਉਸ ਵੇਲੇ ਵੱਡੀ ਜਿੱਤ ਪ੍ਰਾਪਤ ਹੋਈ ਜਦੋਂ ਬੁੱਧਵਾਰ ਨੂੰ ਕੌਮਾਂਤਰੀ ਨਿਆਂ ਅਦਾਲਤ (ਆਈ.ਸੀ.ਜੇ.) ਨੇ ਪਾਕਿਸਤਾਨ ਦੀ ਜੇਲ੍ਹ 'ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੀ ਫ਼ਾਂਸੀ ਦੀ ਸਜ਼ਾ 'ਤੇ ਰੋਕ ਲਗਾ ਕੇ ਪਾਕਿਸਤਾਨ ਨੂੰ ਸਜ਼ਾ ਸਬੰਧੀ ਸਮੀਖਿਆ ਕਰਨ ਦੇ ਆਦੇਸ਼ ਦਿੱਤੇ। ਆਪਣੇ ਆਦੇਸ਼ 'ਚ ਨੀਦਰਲੈਂਡ ਦੇ ਸ਼ਹਿਰ ਹੇਗ 'ਚ ਸਥਿਤ ਕੌਮਾਂਤਰੀ ਅਦਾਲਤ ਨੇ ਕਿਹਾ ਕਿ ਪਾਕਿਸਤਾਨ ਨੂੰ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੀ ਮੌਤ ਦੀ ਸਜ਼ਾ 'ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ। ਭਾਰਤੀ ਜਲ ਸੈਨਾ ਦੇ ਸੇਵਾਮੁਕਤ ਅਧਿਕਾਰੀ 49 ਸਾਲਾ ਕੁਲਭੂਸ਼ਨ ਜਾਧਵ ਨੂੰ ਪਾਕਿਸਤਾਨ ਦੀ ਮਿਲਟਰੀ ਅਦਾਲਤ ਨੇ ਅਪ੍ਰੈਲ 2017 'ਚ ਅੱਤਵਾਦ ਤੇ ਜਾਸੂਸੀ ਦੇ ਦੋਸ਼ਾਂ ਤਹਿਤ ਮੌਤ ਦੀ ਸਜ਼ਾ ਸੁਣਾਈ ਸੀ। ਕੁਲਭੂਸ਼ਨ ਜਾਧਵ ਦੀ ਸਜ਼ਾ 'ਤੇ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। ਪ੍ਰਧਾਨ ਜੱਜ ਅਬਦੁਲਕਵੀ ਅਹਿਮਦ ਯੂਸੁਫ ਦੀ ਅਗਵਾਈ ਵਾਲੇ ਬੈਂਚ ਨੇ ਕੁਲਭੂਸ਼ਨ ਸੁਧੀਰ ਜਾਧਵ ਦੀ ਸਜ਼ਾ 'ਤੇ ਪ੍ਰਭਾਵੀ ਸਮੀਖਿਆ ਕਰਨ ਦਾ ਆਦੇਸ਼ 15-1 ਦੇ ਬਹੁਮਤ ਨਾਲ ਸੁਣਾਇਆ। ਅਦਾਲਤ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੇ ਜਾਧਵ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਕਦੇ ਵੀ ਕੂਟਨੀਤਿਕ ਪਹੁੰਚ ਮੁਹੱਈਆ ਨਹੀਂ ਕਰਵਾਈ। ਇਸ ਸਬੰਧੀ ਜੱਜ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤ ਨੂੰ ਕੁਲਭੂਸ਼ਨ ਜਾਧਵ ਤੱਕ ਕੂਟਨੀਤਿਕ ਪਹੁੰਚ ਤੇ ਸੰਪਰਕ ਕਰਨ ਦੇ ਅਧਿਕਾਰ ਤੋਂ ਵਾਂਝਾ ਰੱਖਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਿਰਾਸਤ ਦੌਰਾਨ ਪਾਕਿ ਨੇ ਕੁਲਭੂਸ਼ਨ ਨੂੰ ਕਾਨੂੰਨੀ ਪ੍ਰਤੀਨਿਧ ਦੇ ਅਧਿਕਾਰ ਤੋਂ ਵੀ ਵਾਂਝਾ ਰੱਖਿਆ ਹੈ। ਜੱਜ ਯੂਸੁਫ ਨੇ ਕਿਹਾ ਕਿ ਵਿਆਨਾ ਕਨਵੈਨਸ਼ਨ ਤਹਿਤ ਪਾਕਿਸਤਾਨ ਦਾ ਕਰਤੱਵ ਬਣਦਾ ਸੀ ਕਿ ਉਹ ਭਾਰਤ ਨੂੰ ਜਾਧਵ ਦੀ ਗ੍ਰਿਫਤਾਰੀ ਤੇ ਹਿਰਾਸਤ ਬਾਰੇ ਜਾਣੂ ਕਰਵਾਉਂਦਾ। ਬੈਂਚ ਨੇ ਇਹ ਵੀ ਕਿਹਾ ਕਿ 3 ਮਾਰਚ, 2016 ਨੂੰ ਜਾਧਵ ਦੀ ਗ੍ਰਿਫ਼ਤਾਰੀ ਹੋਣ ਦੇ ਤਿੰਨ ਹਫ਼ਤੇ ਬਾਅਦ ਪਾਕਿਸਤਾਨ ਨੇ ਭਾਰਤ ਨੂੰ ਜਾਣੂ ਕਰਵਾਇਆ, ਜੋ ਕਿ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਭਾਰਤ ਵਲੋਂ ਜਾਧਵ ਤੱਕ ਕੂਟਨੀਤਿਕ ਪਹੁੰਚ ਲਈ ਪਾਕਿ ਨੂੰ ਕਈ ਵਾਰ ਅਪੀਲਾਂ ਕੀਤੀਆਂ ਗਈਆਂ, ਪਰ ਪਾਕਿਸਤਾਨ ਨੇ ਹਰ ਵਾਰ ਇਨ੍ਹਾਂ ਨੂੰ ਠੁਕਰਾਇਆ। ਅਦਾਲਤ ਨੇ ਕਿਹਾ ਕਿ ਇਹ ਸਾਫ਼ ਤੇ ਸਪੱਸ਼ਟ ਹੈ ਕਿ ਪਾਕਿ ਨੇ ਜਾਧਵ ਨੂੰ ਕਦੇ ਵੀ ਕੂਟਨੀਤਿਕ ਪਹੁੰਚ ਮੁਹੱਈਆ ਹੀ ਨਹੀਂ ਕਰਵਾਈ। ਜ਼ਿਕਰਯੋਗ ਹੈ ਕਿ ਇਸ ਹਾਈ ਪ੍ਰੋਫਾਈਲ ਕੇਸ ਦਾ ਫ਼ੈਸਲਾ ਕਰੀਬ 5 ਮਹੀਨਿਆਂ ਬਾਅਦ ਆਇਆ ਹੈ। ਇਸ ਤੋਂ ਪਹਿਲਾਂ 21 ਫਰਵਰੀ, 2019 ਨੂੰ ਜੱਜ ਯੂਸੁਫ ਦੀ ਅਗਵਾਈ ਵਾਲੇ 15 ਮੈਂਬਰੀ ਬੈਂਚ ਨੇ ਪਾਕਿਸਤਾਨ ਤੇ ਭਾਰਤ ਦੀਆਂ ਜ਼ੁਬਾਨੀ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਇਸ ਕੇਸ ਦੀ ਸੁਣਵਾਈ ਮੁਕੰਮਲ ਹੋਣ 'ਚ 2 ਸਾਲ ਦੋ ਮਹੀਨੇ ਦਾ ਸਮਾਂ ਲੱਗਾ।
ਭਾਰਤ ਵਲੋਂ ਫ਼ੈਸਲੇ ਦਾ ਸਵਾਗਤ
ਭਾਰਤ ਨੇ ਕੁਲਭੂਸ਼ਨ ਜਾਧਵ ਦੇ ਮਾਮਲੇ 'ਚ ਕੌਮਾਂਤਰੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਕੌਮਾਂਤਰੀ ਅਦਾਲਤ ਨੇ 15-1 ਦੇ ਬਹੁਮਤ ਨਾਲ ਫ਼ੈਸਲਾ ਸੁਣਾ ਕੇ ਮਾਮਲੇ 'ਚ ਭਾਰਤ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਹੈ। ਇਸ ਇਤਿਹਾਸਕ ਫ਼ੈਸਲੇ ਨੇ ਮਾਮਲੇ 'ਚ ਭਾਰਤ ਦੀ ਸਥਿਤੀ ਨੂੰ ਹੋਰ ਪ੍ਰਮਾਣਿਕਤਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜਾਧਵ ਦੀ ਤੁਰੰਤ ਰਿਹਾਈ ਤੇ ਉਸ ਦੀ ਵਤਨ ਵਾਪਸੀ ਲਈ ਕੋਸ਼ਿਸ਼ਾਂ ਕਰਦੇ ਰਹਾਂਗੇ।
ਭਾਰਤ ਦੇ ਪੱਖ 'ਚ ਫ਼ੈਸਲਾ ਸੁਣਾਉਣ 'ਤੇ ਭੜਕੇ ਪਾਕਿਸਤਾਨੀ
ਅੰਮ੍ਰਿਤਸਰ, (ਸੁਰਿੰਦਰ ਕੋਛੜ) - ਜਾਸੂਸੀ ਦੇ ਕਥਿਤ ਦੋਸ਼ 'ਚ ਪਾਕਿਸਤਾਨੀ ਜੇਲ੍ਹ 'ਚ ਬੰਦ ਭਾਰਤੀ ਨੇਵੀ ਅਫ਼ਸਰ ਕਮਾਂਡਰ (ਸੇਵਾਮੁਕਤ) ਕੁਲਭੂਸ਼ਣ ਸੁਧੀਰ ਜਾਧਵ ਦੇ ਮਾਮਲੇ 'ਚ ਅੱਜ ਹੇਗ ਸਥਿਤ ਕੌਮਾਂਤਰੀ ਅਦਾਲਤ (ਆਈ. ਸੀ. ਜੇ.) ਵਲੋਂ ਭਾਰਤ ਦੇ ਪੱਖ 'ਚ ਸੁਣਾਏ ਫ਼ੈਸਲੇ ਨਾਲ ਪਾਕਿਸਤਾਨ 'ਚ ਮਾਤਮ ਛਾ ਗਿਆ ਤੇ ਇਸ ਨੂੰ ਲੈ ਕੇ ਪਾਕਿ ਦੇ ਵੱਖ-ਵੱਖ ਸ਼ਹਿਰਾਂ 'ਚ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਵਿਰੋਧ ਜਤਾਇਆ।
ਕਾਨੂੰਨ ਦੀ ਪਾਲਣਾ ਕੀਤੀ ਜਾਵੇਗੀ-ਪਾਕਿ
ਇਸਲਾਮਾਬਾਦ, (ਏਜੰਸੀ)-ਕੁਲਭੂਸ਼ਣ ਜਾਧਵ ਮਾਮਲੇ 'ਚ ਕੌਮਾਂਤਰੀ ਨਿਆਂ ਅਦਾਲਤ (ਆਈ.ਸੀ.ਜੇ.) ਦੇ ਫ਼ੈਸਲੇ ਤੋਂ ਬਾਅਦ ਪਾਕਿਸਤਾਨ ਨੇ ਕਿਹਾ ਹੈ ਕਿ ਉਹ ਕਾਨੂੰਨ ਦੀ ਪਾਲਣਾ ਕਰੇਗਾ। ਪਾਕਿ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਦਾ ਜ਼ਿੰਮੇਵਾਰ ਮੈਂਬਰ ਹੋਣ ਦੇ ਨਾਤੇ ਪਾਕਿਸਤਾਨ ਸ਼ੁਰੂ ਤੋਂ ਹੀ ਇਸ ਮਾਮਲੇ 'ਚ ਪ੍ਰਤੀਬੱਧਤਾ ਦਿਖਾ ਰਿਹਾ ਹੈ। ਪਾਕਿਸਤਾਨ ਹੁਣ ਕਾਨੂੰਨ ਅਨੁਸਾਰ ਕਦਮ ਉਠਾਏਗਾ। ਹਾਲਾਂਕਿ ਅੰਤਰਰਾਸ਼ਟਰੀ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਵੀ ਪਾਕਿਸਤਾਨ ਆਪਣੀ ਦਲੀਲ 'ਤੇ ਕਾਇਮ ਹੈ। ਉਸ ਦਾ ਕਹਿਣਾ ਹੈ ਕਿ ਜਾਧਵ ਨੇ ਹੁਸੈਨ ਮੁਬਾਰਕ ਪਟੇਲ ਦੇ ਨਾਂਅ 'ਤੇ ਬਣੇ ਭਾਰਤੀ ਪਾਸਪੋਰਟ ਰਾਹੀਂ ਪਾਕਿਸਤਾਨ 'ਚ ਦਾਖਲ ਹੋਇਆ ਸੀ। ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਸ਼ਰੀਨ ਮਜਾਰੀ ਨੇ ਆਈ.ਸੀ.ਜੇ. ਦੇ ਫ਼ੈਸਲੇ ਨੂੰ ਪਾਕਿਸਤਾਨ ਦੇ ਹੱਕ 'ਚ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਾਧਵ ਦੀ ਫਾਂਸੀ ਦੀ ਸਜ਼ਾ ਸਿਰਫ਼ ਉਦੋਂ ਤੱਕ ਰੋਕੀ ਗਈ ਹੈ, ਜਦੋਂ ਤੱਕ ਫ਼ੈਸਲੇ ਦੀ ਪੁਨਰ ਸਮੀਖਿਆ ਨਹੀਂ ਹੋ ਜਾਂਦੀ ਹੈ।
ਕਾਨੂੰਨ ਦੇ ਰਾਜ ਦੀ ਜਿੱਤ ਹੋਈ-ਸਾਲਵੇ
ਜਾਧਵ ਮਾਮਲੇ 'ਚ ਭਾਰਤ ਨੇ ਇਕ ਰੁਪਈਆ ਤੇ ਪਾਕਿ ਨੇ ਖਰਚੇ ਕਰੋੜਾਂ

ਲੰਡਨ, (ਏਜੰਸੀ)-ਕੁਲਭੂਸ਼ਨ ਜਾਧਵ ਦਾ ਕੇਸ ਲੜਨ ਵਾਲੇ ਪ੍ਰਸਿੱਧ ਵਕੀਲ ਹਰੀਸ਼ ਸਾਲਵੇ ਨੇ ਕੌਮਾਂਤਰੀ ਅਦਾਲਤ ਦੇ ਫੈਸਲੇ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਨੂੰਨ ਦੇ ਰਾਜ ਦੀ ਜਿੱਤ ਹੋਈ ਹੈ। ਸਾਲਵੇ ਨੇ ਕਿਹਾ ਕਿ ਵਕੀਲ ਦੇ ਤੌਰ 'ਤੇ ਮੈਂ ਸੰਤੁਸ਼ਟ ਹਾਂ ਤੇ ਮੈਨੂੰੂ ਰਾਹਤ ਮਹਿਸੂਸ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਹਰੀਸ਼ ਸਾਲਵੇ ਨੇ ਪਾਕਿਸਤਾਨ ਦੀ ਜੇਲ੍ਹ 'ਚ ਬੰਦ ਕੁਲਭੂਸ਼ਨ ਜਾਧਵ ਦਾ ਮਾਮਲਾ ਕੌਮਾਂਤਰੀ ਅਦਾਲਤ 'ਚ ਲੜਨ ਲਈ ਬਤੌਰ ਫੀਸ ਕੇਵਲ ਇਕ ਰੁਪਈਆ ਲਿਆ ਹੈ। ਉਥੇ ਹੀ ਪਾਕਿਸਤਾਨ ਨੇ ਜਾਧਵ ਨੂੰ ਜਾਸੂਸ ਸਾਬਿਤ ਕਰਨ ਲਈ ਆਪਣੇ ਵਕੀਲ 'ਤੇ 20 ਕਰੋੜ ਤੋਂ ਵੱਧ ਖਰਚ ਕੀਤੇ ਹਨ। ਤਤਕਾਲੀਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 15 ਮਈ, 2017 ਨੂੰ ਇਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ ਕਿ ਹਰੀਸ਼ ਸਾਲਵੇ ਨੇ ਜਾਧਵ ਦਾ ਕੇਸ ਲੜਨ ਲਈ ਇਕ ਰੁਪਈਆ ਲਿਆ ਹੈ। ਉਥੇ ਹੀ ਪਾਕਿ ਸਰਕਾਰ ਨੇ ਪਿਛਲੇ ਸਾਲ ਦੇਸ਼ ਦੀ ਸੰਸਦ ਕੌਮੀ ਅਸੈਂਬਲੀ 'ਚ ਬਜਟ ਦਸਤਾਵੇਜ਼ ਪੇਸ਼ ਕੀਤਾ ਸੀ, ਜਿਸ 'ਚ ਕਿਹਾ ਗਿਆ ਸੀ ਕਿ ਦ ਹੇਗ (ਨੀਦਰਲੈਂਡ) 'ਚ ਕੌਮਾਂਤਰੀ ਨਿਆਂ ਅਦਾਲਤ (ਆਈ. ਸੀ. ਜੇ.) 'ਚ ਜਾਧਵ ਦਾ ਕੇਸ ਲੜਨ ਵਾਲੇ ਵਕੀਲ ਖਾਵਰ ਕੁਰੈਸ਼ੀ ਨੂੰ 20 ਕਰੋੜ ਰੁਪਏ ਦਿੱਤੇ ਹਨ।
ਸੱਚ ਤੇ ਨਿਆਂ ਹਮੇਸ਼ਾ ਰਹੇਗਾ-ਮੋਦੀ

ਨਵੀਂ ਦਿੱਲੀ, 17 ਜੁਲਾਈ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਲਭੂਸ਼ਨ ਜਾਧਵ ਦੇ ਮਾਮਲੇ 'ਚ ਕੌਮਾਂਤਰੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਸੱਚ ਤੇ ਨਿਆਂ ਹਮੇਸ਼ਾ ਰਹੇਗਾ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਅਸੀਂ ਕੌਮਾਂਤਰੀ ਅਦਾਲਤ ਦੇ ਅੱਜ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ। ਸੱਚ ਤੇ ਨਿਆਂ ਹਮੇਸ਼ਾ ਰਹਿਣਗੇ। ਉਨ੍ਹਾਂ ਸੱਚ ਦੀਆਂ ਦਲੀਲਾਂ 'ਤੇ ਕੌਮਾਂਤਰੀ ਅਦਾਲਤ ਵਲੋਂ ਸੁਣਾਏ ਫ਼ੈਸਲੇ 'ਤੇ ਅਦਾਲਤ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਇਹ ਪੱਕਾ ਹੋ ਗਿਆ ਹੈ ਕਿ ਜਾਧਵ ਨੂੰ ਇਨਸਾਫ਼ ਜ਼ਰੂਰ ਮਿਲੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹਰ ਵੇਲੇ ਦੇਸ਼ ਵਾਸੀਆਂ ਦੀ ਸੁਰੱਖਿਆ ਤੇ ਭਲਾਈ ਲਈ ਵਚਨਬੱਧ ਰਹੇਗੀ।
ਜਾਧਵ ਮਾਮਲਾ : ਕਦੋਂ ਕੀ ਹੋਇਆ
* 3 ਮਾਰਚ, 2016-ਪਾਕਿ ਵਲੋਂ ਕੁਲਭੂਸ਼ਨ ਜਾਧਵ ਦੀ ਗ੍ਰਿਫ਼ਤਾਰੀ
* 24 ਮਾਰਚ, 2016-ਪਾਕਿ ਨੇ ਦਾਅਵਾ ਕੀਤਾ ਕਿ ਭਾਰਤੀ ਜਾਸੂਸ ਜਾਧਵ ਨੂੰ ਬਲੋਚਿਸਤਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
* 26 ਮਾਰਚ, 2016-ਭਾਰਤ ਨੇ ਇਹ ਦਾਅਵਾ ਕੀਤਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਈਰਾਨ 'ਚ ਕਾਰਗੋ ਦਾ ਵਪਾਰ ਕਰਨ ਵਾਲਾ ਜਾਧਵ ਬਲੋਚਿਸਤਾਨ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ।
* 29 ਮਾਰਚ, 2016-ਭਾਰਤ ਵਲੋਂ ਜਾਧਵ ਲਈ ਕੂਟਨੀਤਿਕ ਪਹੁੰਚ ਦੀ ਮੰਗ। ਕਰੀਬ ਇਕ ਸਾਲ ਤੱਕ ਭਾਰਤ ਨੇ ਅਜਿਹੀਆਂ 16 ਅਪੀਲਾਂ ਕੀਤੀਆਂ ਜੋ ਪਾਕਿ ਨੇ ਹਰ ਵਾਰ ਠੁਕਰਾਈਆਂ।
* 10 ਅਪ੍ਰੈਲ, 2017-ਪਾਕਿਸਤਾਨ ਦੀ ਮਿਲਟਰੀ ਅਦਾਲਤ ਨੇ ਜਾਸੂਸੀ ਤੇ ਅੱਤਵਾਦੀ ਗਤੀਵਿਧੀਆਂ ਦੇ ਦੋਸ਼ 'ਚ ਜਾਧਵ ਨੂੰ ਫਾਂਸੀ ਦੀ ਸਜ਼ਾ ਸੁਣਾਈ। ਭਾਰਤ ਨੇ ਪਾਕਿ ਨੂੰ ਚਿਤਾਵਨੀ ਦਿੱਤੀ ਕਿ ਇਹ ਪਹਿਲਾਂ ਤੋਂ ਮਿਥਿਆ ਕਤਲ ਹੈ।
* 11 ਅਪ੍ਰੈਲ, 2017-ਉਸ ਵੇਲੇ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ ਦੇ ਦੋਵਾਂ ਸਦਨਾਂ 'ਚ ਬਿਆਨ ਦਿੱਤਾ ਕਿ ਭਾਰਤ ਜਾਧਵ ਨੂੰ ਇਨਸਾਫ਼ ਦਿਵਾਉਣ ਲਈ ਹਰੇਕ ਜ਼ਰੂਰੀ ਕਦਮ ਉਠਾਏਗਾ।
* 14 ਅਪ੍ਰੈਲ, 2017- ਭਾਰਤ ਨੇ ਪਾਕਿ ਕੋਲੋਂ ਦੋਸ਼ ਪੱਤਰ ਦੀ ਕਾਪੀ ਦੇ ਨਾਲ-ਨਾਲ ਜਾਧਵ ਨੂੰ ਸੁਣਾਈ ਮੌਤ ਦੀ ਸਜ਼ਾ ਦੇ ਫੈਸਲੇ ਦੀ ਕਾਪੀ ਮੰਗੀ। ਜਾਧਵ ਤੱਕ ਕੂਟਨੀਤਿਕ ਪਹੁੰਚ ਦੀ ਅਪੀਲ ਵੀ ਕੀਤੀ।
* 20 ਅਪ੍ਰੈਲ, 2017-ਭਾਰਤ ਨੇ ਪਾਕਿ ਕੋਲੋਂ ਅਧਿਕਾਰਤ ਤੌਰ 'ਤੇ ਜਾਧਵ ਖਿਲਾਫ ਚੱਲੇ ਮਾਮਲੇ ਤੇ ਅਦਾਲਤੀ ਸੁਣਵਾਈ ਦਾ ਵੇਰਵਾ ਮੰਗਿਆ।
* 27 ਅਪ੍ਰੈਲ, 2017-ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿ ਦੇ ਤਤਕਾਲੀ ਵਿਦੇਸ਼ ਮੰਤਰੀ ਸਰਤਾਜ ਅਜ਼ੀਜ਼ ਨੂੰ ਚਿੱਠੀ ਲਿਖ ਕੇ ਜਾਧਵ ਨੂੰ ਆਪਣੇ ਪਰਿਵਾਰ ਨੂੰ ਮਿਲਣ ਦੀ ਬੇਨਤੀ ਕੀਤੀ।
* 8 ਮਈ, 2017-ਪਾਕਿ ਮਿਲਟਰੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਭਾਰਤ ਵਲੋਂ ਕੌਮਾਂਤਰੀ ਅਦਾਲਤ 'ਚ ਅਪੀਲ।
* 9 ਮਈ, 2017-ਕੌਮਾਂਤਰੀ ਅਦਾਲਤ ਵਲੋਂ ਜਾਧਵ ਦੀ ਫਾਂਸੀ 'ਤੇ ਰੋਕ।
* 15 ਮਈ, 2017-ਭਾਰਤ ਵਲੋਂ ਜਾਧਵ ਦੀ ਸਜ਼ਾ ਤੁਰੰਤ ਰੱਦ ਕਰਵਾਉਣ ਤੇ ਪਾਕਿ ਵਲੋਂ ਦੁਰਵਿਵਹਾਰ ਪਟੀਸ਼ਨ ਰਾਹੀਂ ਕੌਮਾਂਤਰੀ ਮੰਚ 'ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਉਣ 'ਤੇ ਭਾਰਤ-ਪਾਕਿ ਆਹਮੋ-ਸਾਹਮਣੇ।
* 18 ਮਈ, 2017-ਕੌਮਾਂਤਰੀ ਅਦਾਲਤ ਵਲੋਂ ਅੰਤਿਮ ਆਦੇਸ਼ ਤੱਕ ਜਾਧਵ ਦੀ ਫਾਂਸੀ 'ਤੇ ਰੋਕ।
* 26 ਦਸੰਬਰ, 2017-ਕਰੀਬ ਇਕ ਸਾਲ ਬਾਅਦ ਜਾਧਵ ਵਲੋਂ ਆਪਣੀ ਮਾਂ ਤੇ ਪਤਨੀ ਨਾਲ ਮੁਲਾਕਾਤ।
* 17 ਅਪ੍ਰੈਲ, 2018- ਭਾਰਤ ਵਲੋਂ ਕੌਮਾਂਤਰੀ ਅਦਾਲਤ 'ਚ ਲਿਖਤੀ ਜਵਾਬ ਦਾ ਦੂਸਰਾ ਦੌਰ ਦਾਇਰ
* 17 ਜੁਲਾਈ, 2018-ਪਾਕਿ ਵਲੋਂ ਕੌਮਾਂਤਰੀ ਅਦਾਲਤ 'ਚ ਜਾਧਵ ਦੀ ਸਜ਼ਾ 'ਤੇ ਦੂਸਰਾ ਕਾਊਂਟਰ ਮੈਮੋਰੀਅਲ ਦਾਇਰ।
* 22 ਅਗਸਤ, 2018-ਜਾਧਵ ਮਾਮਲੇ 'ਚ ਫਰਵਰੀ 2019 ਦੀ ਤਰੀਕ ਤੈਅ।
* 21 ਨਵੰਬਰ 2018-ਸੁਸ਼ਮਾ ਸਵਰਾਜ ਵਲੋਂ ਜਾਧਵ ਲਈ ਕੂਟਨੀਤਿਕ ਪਹੁੰਚ ਦੀ ਅਪੀਲ
* 18 ਫਰਵਰੀ, 2019-ਜਾਧਵ ਦੇ ਮਾਮਲੇ 'ਚ 4 ਦਿਨਾਂ ਸੁਣਵਾਈ ਸ਼ੁਰੂ।
* 19 ਫਰਵਰੀ, 2019-ਭਾਰਤ ਵਲੋਂ ਕੌਮਾਂਤਰੀ ਅਦਾਲਤ ਨੂੰ ਜਾਧਵ ਦੀ ਸਜ਼ਾ ਖਤਮ ਕਰਕੇ ਉਸ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ।
* 20 ਫਰਵਰੀ, 2019-ਭਾਰਤ ਵਲੋਂ ਪਾਕਿ ਦੀ ਬਦਨਾਮ ਮਿਲਟਰੀ ਅਦਾਲਤ ਦੀ ਕਾਰਵਾਈ 'ਤੇ ਸਵਾਲ ਉਠਾਉਂਦਿਆਂ ਜਾਧਵ ਦੀ ਸਜ਼ਾ ਰੱਦ ਕਰਵਾਉਣ ਦੀ ਅਪੀਲ।
* 21 ਫਰਵਰੀ, 2019-ਪਾਕਿ ਵਲੋਂ ਭਾਰਤ ਦੀ ਜਾਧਵ ਦੀ ਰਿਹਾਈ ਵਾਲੀ ਮੰਗ ਰੱਦ ਕਰਨ ਦੀ ਅਪੀਲ।
* 4 ਜੁਲਾਈ, 2019-ਕੌਮਾਂਤਰੀ ਅਦਾਲਤ ਨੇ ਐਲਾਨ ਕੀਤਾ ਕਿ ਉਹ 4 ਜੁਲਾਈ ਨੂੰ ਆਪਣਾ ਫ਼ੈਸਲਾ ਸੁਣਾਏਗੀ।
* 17 ਜੁਲਾਈ, 2019-ਭਾਰਤ ਨੂੰ ਉਸ ਵੇਲੇ ਵੱਡੀ ਜਿੱਤ ਮਿਲੀ ਜਦੋਂ ਅਦਾਲਤ ਨੇ ਪਾਕਿ ਨੂੰ ਜਾਧਵ ਦੀ ਫਾਂਸੀ 'ਤੇ ਸਮੀਖਿਆ ਕਰਨ ਦਾ ਆਦੇਸ਼ ਦਿੱਤਾ ਤੇ ਉਸ ਤੱਕ ਕੂਟਨੀਤਿਕ ਪਹੁੰਚ ਦੇਣ ਦਾ ਫ਼ੈਸਲਾ ਸੁਣਾਇਆ।

ਪਾਕਿ 'ਚ ਹਾਫ਼ਿਜ਼ ਸਈਦ ਗ੍ਰਿਫ਼ਤਾਰ, ਜੇਲ੍ਹ ਭੇਜਿਆ

* ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਦੋਸ਼ਾਂ 'ਚ ਹੋਈ ਕਾਰਵਾਈ * ਮੁੰਬਈ ਹਮਲਿਆਂ ਦਾ ਮੁੱਖ ਸਾਜਿਸ਼ਕਾਰ ਹੈ ਹਾਫਿਜ਼

ਅੰਮ੍ਰਿਤਸਰ/ਲਾਹੌਰ, 17 ਜੁਲਾਈ (ਸੁਰਿੰਦਰ ਕੋਛੜ, ਏਜੰਸੀ)-ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਸਾਜਿਸ਼ਕਰਤਾ ਤੇ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਨੂੰ ਪੰਜਾਬ ਸੂਬੇ ਦੇ ਅੱਤਵਾਦ ਵਿਰੋਧੀ ਵਿਭਾਗ (ਸੀ. ਟੀ. ਡੀ.) ਨੇ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਦੋਸ਼ਾਂ 'ਚ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸਈਦ ਦੀ ਗ੍ਰਿਫ਼ਤਾਰੀ ਉਸ ਸਮੇਂ ਹੋਈ ਹੈ, ਜਦੋਂ ਕੁਝ ਹੀ ਦਿਨਾਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਆਪਣੇ ਪਹਿਲੇ ਅਮਰੀਕਾ ਦੌਰੇ 'ਤੇ ਜਾਣ ਵਾਲੇ ਹਨ। ਸੀ. ਟੀ. ਡੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਵਲੋਂ ਨਾਮਜ਼ਦ ਅੱਤਵਾਦੀ, ਜਿਸ ਦੇ ਸਿਰ 'ਤੇ ਅਮਰੀਕਾ ਨੇ 68,84,35000 ਰੁਪਏ ਦਾ ਇਨਾਮ ਰੱਖਿਆ ਹੋਇਆ ਹੈ, ਲਾਹੌਰ ਤੋਂ ਗੁਜਰਾਂਵਾਲਾ ਨੂੰ ਜਾ ਰਿਹਾ ਸੀ, ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਈਦ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਗੁਜਰਾਂਵਾਲਾ ਵਿਖੇ ਅੱਤਵਾਦ ਵਿਰੋਧੀ ਅਦਾਲਤ (ਏ. ਟੀ. ਸੀ.) 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 7 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਹਾਫਿਜ਼ ਸਈਦ ਨੂੰ ਬਾਅਦ 'ਚ ਲਾਹੌਰ ਦੀ ਉੱਚ ਸੁਰੱਖਿਆ ਵਾਲੀ ਕੋਟ ਲਖਪਤ ਜੇਲ੍ਹ 'ਚ ਲਿਜਾਇਆ ਗਿਆ, ਜਿਥੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸੱਤ ਸਾਲ ਦੀ ਸਜ਼ਾ ਭੁਗਤ ਰਹੇ ਹਨ। ਸੀ. ਟੀ. ਡੀ. ਵਲੋਂ 3 ਜੁਲਾਈ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਜਮਾਤ-ਉਦ-ਦਾਅਵਾ ਦੇ 13 ਚੋਟੀ ਦੇ ਆਗੂਆਂ ਖ਼ਿਲਾਫ਼ 23 ਐਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਸਨ। ਇਸ ਸੋਮਵਾਰ ਨੂੰ ਸਈਦ ਤੇ ਉਸ ਦੇ ਤਿੰਨ ਸਾਥੀਆਂ ਨੂੰ ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਜ਼ਮੀਨ 'ਤੇ ਕਬਜ਼ਾ ਕਰਨ ਤੇ ਲਕਸ਼ਰ-ਏ-ਤਾਇਬਾ (ਐਲ. ਈ. ਟੀ.) ਦਾ ਮਦਰੱਸਾ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰਨ 'ਤੇ 3 ਅਗਸਤ ਤੱਕ ਰੋਕ ਲਗਾ ਦਿੱਤੀ ਸੀ। ਸਈਦ ਦੀ ਅਗਵਾਈ ਵਾਲੀ ਜਮਾਤ-ਉਦ-ਦਾਅਵਾ ਬਾਰੇ ਕਿਹਾ ਜਾਂਦਾ ਹੈ ਕਿ ਇਹ ਲਸ਼ਕਰ-ਏ-ਤਾਇਬਾ ਦਾ ਮੋਹਰੀ ਸੰਗਠਨ ਹੈ, ਜੋ 2008 'ਚ ਹੋਏ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਹੈ, ਜਿਸ 'ਚ 166 ਲੋਕ ਮਾਰੇ ਗਏ ਸਨ। ਇਸ ਸੰਗਠਨ ਨੂੰ ਦਸੰਬਰ 2008 'ਚ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੇ ਮਤੇ 1267 'ਚ ਸੂਚੀਬੱਧ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਜਮਾਤ-ਉਦ-ਦਾਅਵਾ 300 ਮਦਰੱਸੇ ਤੇ ਸਕੂਲ, ਹਸਪਤਾਲ, ਇਕ ਪ੍ਰਕਾਸ਼ਨ ਹਾਊਸ ਤੇ ਐਂਬੂਲੈਂਸ ਦਾ ਸੰਚਾਲਨ ਕਰਦਾ ਹੈ। ਕੌਮਾਂਤਰੀ ਭਾਈਚਾਰੇ ਦੇ ਦਬਾਅ ਹੇਠ ਪਾਕਿਸਤਾਨ ਨੇ ਲਸ਼ਕਰ-ਏ-ਤਾਇਬਾ, ਜਮਾਤ-ਉਦ-ਦਾਅਵਾ ਤੇ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ (ਐਫ. ਆਈ. ਐਫ.) ਖ਼ਿਲਾਫ਼ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਦੋਸ਼ਾਂ ਤਹਿਤ ਜਾਂਚ ਸ਼ੁਰੂ ਕੀਤੀ ਹੈ। ਟਰੰਪ ਨੇ ਵਾਰ-ਵਾਰ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੀਆਂ ਦਲੀਲਾਂ ਨੂੰ ਮੰਨੇ ਤੇ ਅੱਤਵਾਦੀਆਂ ਨੂੰ ਪਨਾਹ ਤੇ ਧਨ ਮੁਹੱਈਆ ਕਰਵਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਸਈਦ ਦੀ ਗ੍ਰਿਫ਼ਤਾਰੀ ਨੂੰ ਵਿੱਤੀ ਐਕਟ ਟਾਸਕ ਫੋਰਸ (ਐਫ. ਏ. ਟੀ. ਐਫ.) ਦੇ ਦਬਾਅ ਵਜੋਂ ਵੀ ਦੇਖਿਆ ਜਾ ਰਿਹਾ ਹੈ, ਜਿਸ ਨੇ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ। ਪਾਕਿਸਤਾਨ ਸਰਕਾਰ ਨੇ ਹਾਲ ਹੀ ਵਿਚ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਵਾਲਾ ਭਾਸ਼ਨ ਦੇਣ ਤੇ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਦੋਸ਼ 'ਚ ਸਈਦ ਦੇ ਸਾਲੇ ਤੇ ਜਮਾਤ-ਉਦ-ਦਾਅਵਾ ਦੇ ਦੂਜੇ ਨੰਬਰ ਦੇ ਆਗੂ ਰਹਿਮਾਨ ਮੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ 12 ਹੋਰਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਅਮਰੀਕਾ ਦੇ ਭਾਰੀ ਦਬਾਅ ਤੋਂ ਬਾਅਦ ਆਖਰਕਾਰ ਹਾਫਿਜ਼ ਗ੍ਰਿਫ਼ਤਾਰ-ਟਰੰਪ

ਵਾਸ਼ਿੰਗਟਨ, 17 ਜੁਲਾਈ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਫਿਜ਼ ਸਈਦ ਦੀ ਗ੍ਰਿਫ਼ਤਾਰੀ ਦਾ ਸਵਾਗਤ ਕੀਤਾ ਹੈ। ਟਰੰਪ ਨੇ ਕਿਹਾ ਕਿ 10 ਸਾਲ ਦੀ ਜਾਂਚ ਤੋਂ ਬਾਅਦ ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਸਾਜਿਸ਼ਕਰਤਾ ਨੂੰ ਪਾਕਿਸਤਾਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਹਾਫਿਜ਼ ਸਈਦ ਪਾਕਿਸਤਾਨ 'ਚ ਖੁੱਲ੍ਹੇਆਮ ਘੁੰੰਮ ਕੇ ਭਾਰਤ ਦੇ ਖ਼ਿਲਾਫ਼ ਜ਼ਹਿਰ ਉਗਲ ਰਿਹਾ ਸੀ। ਅਮਰੀਕਾ ਦੇ ਰਾਸ਼ਟਰਪਤੀ ਨੇ ਹਾਫਿਜ਼ ਦੀ ਗ੍ਰਿਫ਼ਤਾਰੀ 'ਤੇ ਟਵੀਟ ਕਰਦਿਆਂ ਕਿਹਾ ਕਿ 10 ਸਾਲ ਦੀ ਜਾਂਚ ਤੋਂ ਬਾਅਦ ਆਖਿਰਕਾਰ ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਸਾਜਿਸ਼ਕਰਤਾ ਨੂੰ ਪਾਕਿਸਤਾਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਲੋਂ ਪਿਛਲੇ 2 ਸਾਲਾਂ 'ਚ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਬਹੁਤ ਭਾਰੀ ਦਬਾਅ ਬਣਾਇਆ ਗਿਆ ਸੀ।

ਯੂ.ਪੀ. 'ਚ ਜ਼ਮੀਨੀ ਵਿਵਾਦ 'ਚ 9 ਦੀ ਗੋਲੀਆਂ ਮਾਰ ਕੇ ਹੱਤਿਆ

* 19 ਜ਼ਖ਼ਮੀ * ਦੋ ਗ੍ਰਿਫ਼ਤਾਰ

ਸੋਨਭੱਦਰ (ਉੱਤਰ ਪ੍ਰਦੇਸ਼), 17 ਜੁਲਾਈ (ਏਜੰਸੀਆਂ)-ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ 'ਚ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਅੱਜ ਹੋਈ ਲੜਾਈ ਨੇ ਖ਼ੂਨੀ ਰੂਪ ਧਾਰਨ ਕਰ ਲਿਆ। ਜਾਣਕਾਰੀ ਅਨੁਸਾਰ ਦੋਵੇਂ ਧਿਰਾਂ 'ਚ ਹੋਈ ਲੜਾਈ ਦੌਰਾਨ ਚੱਲੀਆਂ ਗੋਲੀਆਂ ਨਾਲ 9 ਲੋਕਾਂ ਦੀ ਮੌਤ ਹੋ ਗਈ ਅਤੇ ਲਗਪਗ ਇਕ ਦਰਜਨ ਲੋਕ ਜ਼ਖ਼ਮੀ ਹੋ ਗਏ। ਘਟਨਾ ਘੋਰਾਵਲ ਦੀ ਗ੍ਰਾਮਸਭਾ ਮੂਤੀਰੀਆ ਦੇ ਪਿੰਡ ਓਮਭਾ ਦੀ ਹੈ। ਸਥਾਨਕ ਲੋਕਾਂ ਅਨੁਸਾਰ 100 ਵਿੱਘੇ ਜ਼ਮੀਨ ਨੂੰ ਲੈ ਕੇ ਪੁਰਾਣੀ ਰੰਜਸ਼ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਸ਼ਰ੍ਹੇਆਮ ਗੋਲੀਆਂ ਚਲੀਆਂ ਅਤੇ ਗੰਡਾਸਿਆਂ ਨਾਲ ਵੀ ਲੜਾਈ ਹੋਈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਕਈਆਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਮ੍ਰਿਤਕਾਂ 'ਚ 3 ਔਰਤਾਂ ਵੀ ਸ਼ਾਮਿਲ ਹਨ। ਜ਼ਿਲ੍ਹਾ ਅਧਿਕਾਰੀ ਅੰਕਿਤ ਕੁਮਾਰ ਅਗਰਵਾਲ ਦਾ ਕਹਿਣਾ ਹੈ ਕਿ ਅਸੀਂ ਫ਼ਿਲਹਾਲ ਇਕਦਮ ਪੂਰੀ ਗਿਣਤੀ ਨਹੀਂ ਦੱਸ ਸਕਦੇ। 9 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਹੈ। ਕਈ ਲੋਕ ਜ਼ਖ਼ਮੀ ਹਨ ਅਤੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹੁਕਮ ਦਿੱਤੇ ਹਨ ਕਿ ਜ਼ਖ਼ਮੀ ਹੋਏ ਲੋਕਾਂ ਦਾ ਤੁਰੰਤ ਇਲਾਜ ਕਰਵਾਇਆ ਜਾਵੇ ਅਤੇ ਉਨ੍ਹਾਂ ਦੇ ਇਲਾਜ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਘਟਨਾ ਬਾਰੇ ਜ਼ਿਲ੍ਹਾ ਅਧਿਕਾਰੀ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਯੋਗੀ ਨੇ ਮਿਰਜ਼ਾਪੁਰ ਦੇ ਕਮਿਸ਼ਨਰ ਅਤੇ ਵਾਰਾਨਸੀ ਜ਼ੋਨ ਦੇ ਏ.ਡੀ.ਜੀ. ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸਾਂਝੇ ਤੌਰ 'ਤੇ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕਰਨ ਅਤੇ 24 ਘੰਟਿਆਂ ਦੇ ਅੰਦਰ-ਅੰਦਰ ਜ਼ਿੰਮੇਵਾਰੀ ਤੈਅ ਕਰਨ।

ਉੱਤਰੀ ਰਾਜਾਂ ਦੀ ਪੁਲਿਸ ਗੈਂਗਸਟਰ ਕਾਰਵਾਈਆਂ ਤੇ ਨਸ਼ਾ ਤਸਕਰੀ ਰੋਕਣ ਲਈ ਇੱਕਜੁੱਟ

ਅਪਰਾਧਾਂ ਦੇ ਅੰਕੜੇ ਸਾਂਝੇ ਕਰਨ ਲਈ ਪੰਚਕੂਲਾ 'ਚ ਬਣੇਗਾ ਸਾਂਝਾ ਪੁਲਿਸ ਤੇ ਡਰੱਗ ਸਕੱਤਰੇਤ

ਚੰਡੀਗੜ੍ਹ, 17 ਜੁਲਾਈ (ਅਜੀਤ ਬਿਊਰੋ)-ਅੱਜ ਇਥੇ ਸੱਤ ਉੱਤਰੀ ਰਾਜਾਂ ਦੇ ਪੁਲਿਸ ਮੁਖੀਆਂ ਦੀ ਸਾਂਝੀ ਮੀਟਿੰਗ ਦੌਰਾਨ ਇਸ ਖ਼ਿੱਤੇ 'ਚ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਲਈ ਸਾਂਝੀ ਰਣਨੀਤੀ ਉਲੀਕਣ ਤੋਂ ਇਲਾਵਾ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਸਬੰਧੀ ਆਪਸ 'ਚ ਸੂਚਨਾਵਾਂ ਦੇ ਵਟਾਂਦਰੇ ਲਈ ਸਮੂਹ ਅਧਿਕਾਰੀ ਇਕ ਸਾਂਝਾ ਪੁਲਿਸ ਤੇ ਡਰੱਗ ਸਕੱਤਰੇਤ ਸਥਾਪਤ ਕਰਨ ਲਈ ਸਹਿਮਤ ਹੋ ਗਏ। ਉੱਤਰ ਖੇਤਰੀ ਪੁਲਿਸ ਤਾਲਮੇਲ ਕਮੇਟੀ ਦੀ ਇਹ ਮੀਟਿੰਗ ਡੀ.ਜੀ.ਪੀ. ਪੰਜਾਬ ਸ੍ਰੀ ਦਿਨਕਰ ਗੁਪਤਾ ਵਲੋਂ ਸੱਦੀ ਗਈ ਸੀ, ਜਿਸ 'ਚ ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਉੱਤਰਾਖੰਡ, ਰਾਜਸਥਾਨ ਅਤੇ ਨਵੀਂ ਦਿੱਲੀ ਦੇ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਿਲ ਸਨ। ਸਮੂਹ ਪੁਲਿਸ ਮੁਖੀ ਡੀ.ਜੀ.ਪੀ. ਪੰਜਾਬ ਦੀ ਇਸ ਤਜਵੀਜ਼ 'ਤੇ ਵੀ ਸਹਿਮਤ ਹੋਏ ਕਿ ਮੈਂਬਰ ਰਾਜਾਂ ਦੀ ਪੁਲਿਸ ਨਾਲ ਸੂਚਨਾਵਾਂ ਦੇ ਤੁਰੰਤ ਅਦਾਨ-ਪ੍ਰਦਾਨ ਲਈ ਸੂਚਨਾ ਤਕਨੀਕ 'ਤੇ ਆਧਾਰਤ ਇਕ ਸਾਂਝਾ ਪਲੇਟਫ਼ਾਰਮ ਤਿਆਰ ਕੀਤਾ ਜਾਵੇ। ਜਿਸ ਨਾਲ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਚਲਾਉਣ ਲਈ ਬਿਹਤਰ ਤਾਲਮੇਲ ਹੋ ਸਕੇਗਾ ਅਤੇ ਚੰਗੇ ਨਤੀਜੇ ਮਿਲ ਸਕਣਗੇ। ਡੀ.ਜੀ.ਪੀ. ਪੰਜਾਬ ਦੀ ਇਸ ਤਜਵੀਜ਼ ਉੱਪਰ ਵੀ ਮੀਟਿੰਗ 'ਚ ਸਹਿਮਤੀ ਹੋਈ ਕਿ ਉੱਤਰੀ ਰਾਜਾਂ ਦੇ ਪੁਲਿਸ ਮੁਖੀਆਂ ਦੀ ਸਾਂਝੀ ਮੀਟਿੰਗ ਤਿੰਨ ਮਹੀਨਿਆਂ ਬਾਅਦ ਵਾਰੋ-ਵਾਰੀ ਵੱਖੋ-ਵੱਖਰੇ ਰਾਜਾਂ ਵਿਚ ਬੁਲਾਈ ਜਾਵੇ। ਇਸੇ ਤਰ੍ਹਾਂ ਅੱਤਵਾਦ ਵਿਰੋਧੀ ਦਸਤਾ (ਏ.ਟੀ.ਐੱਸ.), ਵਿਸ਼ੇਸ਼ ਕਾਰਵਾਈ ਦਲ (ਐੱਸ.ਓ.ਜੀ.), ਵਿਸ਼ੇਸ਼ ਟਾਸਕ ਫੋਰਸ (ਐੱਸ.ਟੀ.ਐੱਫ.) ਅਤੇ ਵਿਸ਼ੇਸ਼ ਸੈੱਲਾਂ ਦੇ ਪੁਲਿਸ ਮੁਖੀਆਂ ਦੀ ਸਾਂਝੀ ਮੀਟਿੰਗ ਦੋ ਮਹੀਨਿਆਂ ਬਾਅਦ ਸੱਦੀ ਜਾਵੇ, ਤਾਂ ਜੋ ਵੱਖ-ਵੱਖ ਜੁਰਮਾਂ ਨਾਲ ਸਬੰਧਿਤ ਸੂਚਨਾ ਅਤੇ ਅੰਕੜੇ ਮੈਂਬਰ ਰਾਜਾਂ ਨਾਲ ਸਾਂਝੇ ਕੀਤੇ ਜਾ ਸਕਣ ਅਤੇ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾ ਸਕੇ। ਮੀਟਿੰਗ ਵਿਚ ਹਾਜ਼ਰ ਸਮੂਹ ਪੁਲਿਸ ਅਧਿਕਾਰੀਆਂ ਨੇ ਡੀ.ਜੀ.ਪੀ. ਹਰਿਆਣਾ ਮਨੋਜ ਯਾਦਵ ਵਲੋਂ ਪੰਚਕੂਲਾ ਵਿਖੇ ਸਾਂਝਾ ਪੁਲਿਸ ਤੇ ਡਰੱਗ ਸਕੱਤਰੇਤ ਸਥਾਪਤ ਕਰਨ 'ਤੇ ਸਹਿਮਤੀ ਜਤਾਈ ਜਿਥੇ ਕਿ ਮੈਂਬਰ ਰਾਜਾਂ ਦੇ ਨੋਡਲ ਪੁਲਿਸ ਅਫ਼ਸਰ ਬੈਠ ਕੇ ਸਬੰਧਿਤ ਮੈਂਬਰ ਰਾਜਾਂ ਨਾਲ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਹੋਰ ਗੰਭੀਰ ਸੰਗਠਿਤ ਜੁਰਮਾਂ ਸਬੰਧੀ ਇਕ ਦੂਜੇ ਨਾਲ ਸੂਚਨਾ ਅਤੇ ਅੰਕੜੇ ਦਾ ਵਟਾਂਦਰਾ ਕਰ ਸਕਣ। ਹਿਮਾਚਲ ਪ੍ਰਦੇਸ਼ ਦੇ ਡੀ.ਜੀ.ਪੀ. ਸੀਤਾ ਰਾਮ ਮਾਰੜੀ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਗੁਆਂਢੀ ਰਾਜਾਂ ਵਿਚਾਲੇ ਇਕ ਤਾਲਮੇਲ ਮੁਹਿੰਮ, ਸਾਂਝੀ ਕਾਰਵਾਈ ਅਤੇ ਖ਼ੁਫ਼ੀਆ ਜਾਣਕਾਰੀ ਸਾਂਝਾ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਹ ਵੀ ਤਜਵੀਜ਼ ਦਿੱਤੀ ਕਿ ਮੋਬਾਈਲ ਫ਼ੋਨ ਕੁਨੈਕਸ਼ਨ ਅਤੇ ਬੈਂਕ ਖਾਤਾ ਖੋਲ੍ਹਣ ਵੇਲੇ ਬਾਈਓਮੀਟਰਕ ਪਛਾਣ ਵੇਰਵੇ ਹਾਸਲ ਕਰਨੇ ਜ਼ਰੂਰੀ ਬਣਾਏ ਜਾਣ। ਚੰਡੀਗੜ੍ਹ ਦੇ ਡੀ.ਜੀ.ਪੀ. ਸੰਜੇ ਬੈਨੀਵਾਲ ਨੇ ਉੱਤਰੀ ਰਾਜਾਂ ਵਿਚ ਮਹਾਰਾਸ਼ਟਰ ਸੰਗਠਿਤ ਅਪਰਾਧ ਰੋਕਥਾਮ ਕਾਨੂੰਨ (ਮਕੋਕਾ) ਲਾਗੂ ਕਰਨ ਦਾ ਪ੍ਰਸਤਾਵ ਕੀਤਾ ਤਾਂ ਜੋ ਗੈਂਗਸਟਰਾਂ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠਿਆ ਜਾ ਸਕੇ। ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਡੀ.ਜੀ.ਪੀ. (ਇੰਟੈਲੀਜੈਂਸ) ਪੰਜਾਬ ਵੀ.ਕੇ. ਭਾਵੜਾ, ਡੀ.ਜੀ.ਪੀ. (ਅਪਰਾਧ) ਹਰਿਆਣਾ ਪੀ.ਕੇ. ਅਗਰਵਾਲ, ਏ. ਡੀ. ਜੀ. ਪੀ. (ਸੀ.ਆਈ.ਡੀ.) ਹਰਿਆਣਾ ਅਨਿਲ ਕੁਮਾਰ ਰਾਓ, ਆਈ. ਜੀ. ਪੀ./ ਇੰਟੈਲੀਜੈਂਸ ਹਿਮਾਚਲ ਪ੍ਰਦੇਸ਼ ਦਿਲਜੀਤ ਕੁਮਾਰ ਠਾਕੁਰ, ਏ. ਡੀ. ਜੀ. ਪੀ. (ਐਸ.ਟੀ. ਐਫ.) ਪੰਜਾਬ ਗੁਰਪ੍ਰੀਤ ਦਿਓ, ਡੀ. ਆਈ. ਜੀ. (ਯੂ.ਟੀ) ਚੰਡੀਗੜ੍ਹ ਡਾ. ਓ. ਪੀ. ਮਿਸ਼ਰਾ, ਵਧੀਕ ਸੀ.ਪੀ ਕ੍ਰਾਈਮ ਨਵੀਂ ਦਿੱਲੀ ਡਾ. ਅਜੀਤ ਕੁਮਾਰ ਸਿੰਗਲਾ, ਆਈ. ਜੀ./ਐਸ.ਟੀ.ਐਫ. ਆਰ.ਕੇ. ਜੈਸਵਾਲ ਅਤੇ ਕੌਸਤੁਭ ਸ਼ਰਮਾ ਡੀ. ਆਈ. ਜੀ. (ਐਸ. ਟੀ. ਐਫ.) ਪੰਜਾਬ ਵੀ ਮੌਜੂਦ ਸਨ।

ਕਰਨਾਟਕ ਬਾਰੇ ਸੁਪਰੀਮ ਕੋਰਟ ਨੇ ਫ਼ੈਸਲਾ ਸਪੀਕਰ 'ਤੇ ਛੱਡਿਆ

ਬਾਗ਼ੀ ਵਿਧਾਇਕਾਂ ਨੂੰ ਇਜਲਾਸ 'ਚ ਸ਼ਾਮਿਲ ਹੋਣ ਲਈ ਮਜਬੂਰ ਨਹੀਂ ਕਰ ਸਕਦੇ

ਨਵੀਂ ਦਿੱਲੀ, 17 ਜੁਲਾਈ (ਉਪਮਾ ਡਾਗਾ ਪਾਰਥ)-ਭਾਰਤ ਦੀ ਸਰਬਉੱਚ ਅਦਾਲਤ ਨੇ ਕਰਨਾਟਕ ਮਸਲੇ 'ਚ 'ਸੰਵਿਧਾਨਕ ਸੰਤੁਲਨ' ਬਣਾਈ ਰੱਖਣ ਦੇ ਹਵਾਲੇ ਨਾਲ ਵਿਧਾਨ ਸਭਾ ਦੇ ਸਪੀਕਰ ਦੇ ਅਧਿਕਾਰਾਂ 'ਚ ਦਖ਼ਲਅੰਦਾਜ਼ੀ ਨਾ ਕਰਦਿਆਂ ਬਾਗ਼ੀ ਵਿਧਾਇਕਾਂ ਦੇ ਅਸਤੀਫੇ 'ਤੇ ਫ਼ੈਸਲਾ ਸਪੀਕਰ ਦੀ ਮਰਜ਼ੀ 'ਤੇ ਛੱਡ ਦਿੱਤਾ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ 3 ਮੈਂਬਰੀ ਬੈਂਚ ਨੇ ਇਹ ਵੀ ਕਿਹਾ ਕਿ ਬਾਗ਼ੀ ਵਿਧਾਇਕਾਂ ਨੂੰ ਸਦਨ ਦੀ ਕਾਰਵਾਈ 'ਚ ਹਿੱਸਾ ਲੈਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਵਿਧਾਇਕਾਂ ਦੇ ਜਮ੍ਹਾਂ-ਘਟਾਓ ਦੇ ਗਣਿਤ 'ਚ ਉਲਝੀ ਕਰਨਾਟਕ ਸਰਕਾਰ, ਜਿਸ ਨੇ ਵੀਰਵਾਰ ਨੂੰ ਵਿਧਾਨ ਸਭਾ 'ਚ ਆਪਣਾ ਬਹੁਮੱਤ ਸਾਬਤ ਕਰਨਾ ਹੈ, ਨੂੰ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨਾਲ ਵੱਡਾ ਝਟਕਾ ਲੱਗਾ ਹੈ।
ਸਪੀਕਰ ਦੀ ਭੂਮਿਕਾ ਬਾਰੇ ਫ਼ੈਸਲਾ ਬਾਅਦ 'ਚ
ਚੀਫ ਜਸਟਿਸ ਰੰਜਨ ਗੋਗੋਈ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਇਸ ਮਾਮਲੇ 'ਚ ਸਪੀਕਰ ਦੀ ਭੂਮਿਕਾ ਅਤੇ ਜ਼ਿੰਮੇਵਾਰੀ ਨੂੰ ਲੈ ਕੇ ਕਈ ਅਹਿਮ ਸਵਾਲ ਉੱਠੇ ਹਨ, ਜਿਸ 'ਤੇ ਬਾਅਦ 'ਚ ਫ਼ੈਸਲਾ ਲਿਆ ਜਾਵੇਗਾ। ਚੀਫ ਜਸਟਿਸ ਗੋਗੋਈ, ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਅਨਿਰੁਧ ਬੋਸ ਦੀ ਬੈਂਚ ਨੇ ਵਿਧਾਇਕਾਂ ਦੇ ਅਸਤੀਫ਼ੇ ਅਤੇ ਉਨ੍ਹਾਂ ਨੂੰ ਆਯੋਗ ਕਰਾਰ ਦੇਣ ਦਾ ਅਧਿਕਾਰ ਸਪੀਕਰ ਨੂੰ ਦਿੰਦਿਆਂ ਕਿਹਾ ਕਿ ਸਪੀਕਰ ਆਪ ਫ਼ੈਸਲਾ ਲੈਣ ਲਈ ਸੁਤੰਤਰ ਹਨ। ਸੁਪਰੀਮ ਕੋਰਟ ਨੇ ਸਪੀਕਰ ਨੂੰ ਫ਼ੈਸਲਾ ਕਰਨ ਦੇ ਅਧਿਕਾਰ ਦੇ ਨਾਲ ਹੀ 15 ਬਾਗ਼ੀ ਵਿਧਾਇਕਾਂ ਬਾਰੇ ਵੀ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਵਿਧਾਇਕਾਂ ਨੂੰ ਸਦਨ ਦੀ ਕਾਰਵਾਈ ਦਾ ਹਿੱਸਾ ਬਣਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਮਾਮਲੇ ਦੇ ਪਿਛੋਕੜ 'ਚ ਕਰਨਾਟਕ ਦੀ ਸਿਆਸੀ ਗਿਣਤੀ ਦੀਆਂ ਗੁੰਝਲਾਂ ਹਨ। ਕਰਨਾਟਕ 'ਚ ਸਪੀਕਰ ਤੋਂ ਇਲਾਵਾ ਵਿਧਾਇਕਾਂ ਦੀ ਗਿਣਤੀ 223 ਹੈ, ਬਹੁਮਤ ਲਈ 112 ਵਿਧਾਇਕਾਂ ਦਾ ਸਮਰਥਨ ਜ਼ਰੂਰੀ ਹੈ। ਕਾਂਗਰਸ 78, ਜੇ. ਡੀ. ਐਸ. 37 ਅਤੇ ਬਹੁਜਨ ਸਮਾਜ ਪਾਰਟੀ 1 ਦੇ ਗੱਠਜੋੜ ਨਾਲ 116 ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਕੁਮਾਰਸਵਾਮੀ ਨੇ ਸੂਬੇ 'ਚ ਸਰਕਾਰ ਕਾਇਮ ਕੀਤੀ ਸੀ, ਪਰ 16 ਵਿਧਾਇਕਾਂ ਦੇ ਬਾਗ਼ੀ ਹੋਣ ਤੋਂ ਬਾਅਦ ਸਦਨ 'ਚ ਵਿਧਾਇਕਾਂ ਦੀ ਗਿਣਤੀ 207 ਹੋਵੇਗੀ ਅਤੇ ਬਹੁਮੱਤ ਲਈ 104 ਦੇ ਅੰਕੜੇ ਦੀ ਲੋੜ ਹੋਵੇਗੀ, ਜਦਕਿ ਗੱਠਜੋੜ ਸਰਕਾਰ ਕੋਲ ਸਿਰਫ਼ 100 ਵਿਧਾਇਕ ਹੀ ਹੋਣਗੇ।
ਵੀਰਵਾਰ ਨੂੰ ਕੁਮਾਰਸਵਾਮੀ ਸਰਕਾਰ ਵਿਸ਼ਵਾਸ ਮੱਤ ਕਰੇਗੀ ਸਾਬਤ
ਕੁਮਾਰਸਵਾਮੀ ਸਰਕਾਰ ਵੀਰਵਾਰ ਨੂੰ ਵਿਧਾਨ ਸਭਾ 'ਚ ਸਰਕਾਰ ਦਾ ਬਹੁਮੱਤ ਸਾਬਤ ਕਰਨਗੇ।
ਵਿਧਾਨ ਸਭਾ ਇਜਲਾਸ 'ਚ ਸ਼ਾਮਿਲ ਹੋਣ ਦਾ ਸਵਾਲ ਹੀ ਨਹੀਂ-ਬਾਗ਼ੀ ਵਿਧਾਇਕ
ਬੈਂਗਲੁਰੂ, 17 ਜੁਲਾਈ (ਏਜੰਸੀ)-ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਰਨਾਟਕ ਦੇ ਬਾਗੀ ਵਿਧਾਇਕਾਂ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਅਸਤੀਫੇ ਵਾਪਸ ਲੈ ਕੇ ਵਿਧਾਨ ਸਭਾ ਇਜਲਾਸ 'ਚ ਜਾਣ ਦਾ ਕੋਈ ਸਵਾਲ ਹੀ ਨਹੀਂ ਹੈ। ਇਸ ਸਬੰਧੀ ਕਾਂਗਰਸ ਦੇ ਇਕ ਬਾਗ਼ੀ ਵਿਧਾਇਕ ਨੇ ਮੀਡੀਆ ਨੂੰ ਵੀਡੀਓ ਜਾਰੀ ਕਰਕੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਖੁਸ਼ ਹਾਂ ਤੇ ਇਸ ਦਾ ਸਨਮਾਨ ਕਰਦੇ ਹਾਂ।

ਕੈਪਟਨ ਚੰਡੀਗੜ੍ਹ ਪਰਤੇ

ਚੰਡੀਗੜ੍ਹ, 17 ਜੁਲਾਈ (ਬਿਊਰੋ ਚੀਫ਼)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ ਆਪਣੀ ਦਿੱਲੀ ਦੀ ਫੇਰੀ ਤੋਂ ਬਾਅਦ ਵਾਪਸ ਚੰਡੀਗੜ੍ਹ ਪਰਤ ਆਏ ਹਨ ਤੇ ਇਥੇ ਪੁੱਜਣ ਤੋਂ ਬਾਅਦ ਉਨ੍ਹਾਂ ਸੀਨੀਅਰ ਅਧਿਕਾਰੀਆਂ ਨਾਲ ਕੁਝ ਜ਼ਿਲ੍ਹਿਆਂ ਵਿਖੇ ਪੈਦਾ ਹੋਈ ਹੜ੍ਹ ਦੀ ਸਥਿਤੀ ਸਬੰਧੀ ਵਿਚਾਰ ਕੀਤਾ ਤੇ ਕੁਝ ਇਕ ਮੰਤਰੀਆਂ ਨਾਲ ਮੁਲਾਕਾਤ ਵੀ ਕੀਤੀ। ਸੂਤਰਾਂ ਅਨੁਸਾਰ ਮੁੱਖ ਮੰਤਰੀ ਵਲੋਂ ਨਵਜੋਤ ਸਿੰਘ ਸਿੱਧੂ ਵਲੋਂ ਮੰਤਰੀ ਮੰਡਲ ਤੋਂ ਦਿੱਤੇ ਗਏ ਅਸਤੀਫ਼ੇ ਸਬੰਧੀ ਆਉਂਦੇ 1-2 ਦਿਨਾਂ ਦੌਰਾਨ ਆਪਣੇ ਸਾਥੀ ਮੰਤਰੀਆਂ ਅਤੇ ਸਲਾਹਕਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਸਕਦਾ ਹੈ। ਪੰਜਾਬ ਮੰਤਰੀ ਮੰਡਲ ਦੀ ਕੱਲ੍ਹ ਹੋਣ ਵਾਲੀ ਮੀਟਿੰਗ ਨੂੰ ਵੀ ਅੱਗੇ ਪਾਏ ਜਾਣ ਦਾ ਕਾਰਨ ਇਹੋ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਪਹਿਲਾਂ ਅਸਤੀਫੇ ਦੇ ਮੁੱਦੇ ਨਾਲ ਨਿਪਟਣਾ ਚਾਹੁੰਦੇ ਹਨ। ਚਰਚਾ ਇਹ ਵੀ ਹੈ ਕਿ ਮੁੱਖ ਮੰਤਰੀ ਵਲੋਂ ਸਿੱਧੂ ਦੇ ਅਸਤੀਫ਼ੇ ਸਬੰਧੀ ਪਾਰਟੀ ਹਾਈ ਕਮਾਂਡ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਤੋਂ ਇਸ ਸਬੰਧੀ ਰਾਇ ਵੀ ਮੰਗੀ ਗਈ ਹੈ। ਮੁੱਖ ਮੰਤਰੀ ਦੇ ਨਿਕਟਵਰਤੀ ਸੂਤਰਾਂ ਅੱਜ ਰਾਤ 'ਅਜੀਤ' ਨੂੰ ਦੱਸਿਆ ਕਿ ਇਹੋ ਜਿਹੇ ਮਸਲੇ 'ਤੇ ਮੁੱਖ ਮੰਤਰੀ ਕੋਈ ਵੀ ਫ਼ੈਸਲਾ ਕਾਹਲੀ ਵਿਚ ਲੈਣ ਦੀ ਥਾਂ ਇਸ ਮੁੱਦੇ 'ਤੇ ਸਾਰੇ ਪੱਖਾਂ ਨੂੰ ਵਿਚਾਰਨ ਤੇ ਸਾਥੀ ਮੰਤਰੀਆਂ ਨਾਲ ਗੱਲਬਾਤ ਕਰਕੇ ਹੀ ਕੋਈ ਫ਼ੈਸਲਾ ਲੈਣਗੇ। ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਲਈ ਅਸਤੀਫ਼ੇ ਦੇ ਮਾਮਲੇ ਨੂੰ ਲੰਬਾ ਸਮਾਂ ਲਟਕਾਉਣਾ ਵੀ ਮੁਸ਼ਕਿਲ ਹੋਵੇਗਾ। ਇਹ ਪੁੱਛੇ ਜਾਣ 'ਤੇ ਕਿ ਕੀ ਸਿੱਧੂ ਨੂੰ ਮਨਾਉਣ ਲਈ ਪਰਦੇ ਪਿੱਛੇ ਕੋਈ ਕੋਸ਼ਿਸ਼ਾਂ ਹੋ ਰਹੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕੁਝ ਸੀਨੀਅਰ ਆਗੂ ਸਿੱਧੂ ਨੂੰ ਪਾਰਟੀ ਦੀ ਮੁੱਖ ਧਾਰਾ ਨਾਲ ਜੋੜ ਕੇ ਰੱਖਣ ਲਈ ਯਤਨਸ਼ੀਲ ਜ਼ਰੂਰ ਹੋ ਸਕਦੇ ਹਨ। ਵਜ਼ਾਰਤੀ ਹਲਕਿਆਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਅਸਤੀਫ਼ੇ ਦੇ ਮੁੱਦੇ ਨੂੰ ਮੰਤਰੀ ਮੰਡਲ ਦੀ ਅਗਲੀ ਬੈਠਕ ਤੋਂ ਪਹਿਲਾਂ ਜ਼ਰੂਰ ਹੱਲ ਕਰਨਾ ਚਾਹੁਣਗੇ, ਜੋ ਕਿ ਹੁਣ 24 ਜੁਲਾਈ ਨੂੰ ਰੱਖੀ ਗਈ ਹੈ।

ਮੁਕਾਬਲੇ 'ਚ ਲਸ਼ਕਰ ਦਾ ਅੱਤਵਾਦੀ ਹਲਾਕ

ਸ੍ਰੀਨਗਰ, 17 ਜੁਲਾਈ (ਮਨਜੀਤ ਸਿੰਘ)-ਉੱਤਰੀ ਕਸ਼ਮੀਰ 'ਚ ਬਾਰਾਮੂਲਾ ਜ਼ਿਲ੍ਹੇ ਦੇ ਸਪੋਰ ਇਲਾਕੇ 'ਚ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਲਸ਼ਕਰ ਦੇ ਸਥਾਨਕ ਅੱਤਵਾਦੀ ਨੂੰ ਹਲਾਕ ਕਰ ਦਿੱਤਾ। ਪੁਲਿਸ ਸੂਤਰਾਂ ਅਨੁਸਾਰ ਸਪੋਰ ਦੇ ਗੁੰਡ ਭਰਥ ਇਲਾਕੇ ਦੇ ਮੀਰ ਮੁਹੱਲੇ 'ਚ ...

ਪੂਰੀ ਖ਼ਬਰ »

ਮੁੰਬਈ ਇਮਾਰਤ ਹਾਦਸੇ 'ਚ ਮੌਤਾਂ ਦੀ ਗਿਣਤੀ 14 ਹੋਈ

ਮੁੰਬਈ, 17 ਜੁਲਾਈ (ਏਜੰਸੀ)- ਦੱਖਣੀ ਮੁੰਬਈ ਦੇ ਭੀੜਭਾੜ ਵਾਲੇ ਡੋਂਗਰੀ ਇਲਾਕੇ 'ਚ ਬੀਤੇ ਦਿਨ ਡਿਗੀ ਚਾਰ ਮੰਜ਼ਿਲਾ ਇਮਾਰਤ ਕਾਰਨ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਇਸ ਸਬੰਧੀ ਰਾਸ਼ਟਰੀ ਆਫ਼ਤ ਰਾਹਤ ਪ੍ਰਬੰਧਨ (ਐਨ. ਡੀ. ਆਰ. ਐਫ.) ਟੀਮ ਨੇ ਦੱਸਿਆ ਕਿ ਮਲਬੇ ਹੇਠੋਂ ਲੋਕਾਂ ...

ਪੂਰੀ ਖ਼ਬਰ »

ਅੱਜ ਦੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਮੁਲਤਵੀ

ਚੰਡੀਗੜ੍ਹ, 17 ਜੁਲਾਈ (ਐਨ.ਐਸ.ਪਰਵਾਨਾ)-ਉੱਚ ਸਰਕਾਰੀ ਹਲਕਿਆਂ ਅਨੁਸਾਰ ਪੰਜਾਬ ਮੰਤਰੀ ਮੰਡਲ ਦੀ 18 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਬਿਨਾਂ ਕੋਈ ਕਾਰਨ ਦੱਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤ 'ਤੇ ਅਚਾਨਕ ਮੁਲਤਵੀ ਕਰ ਦਿੱਤੀ ਗਈ। ਹੁਣ ਇਹ ਮੀਟਿੰਗ 24 ...

ਪੂਰੀ ਖ਼ਬਰ »

ਮਾਲਵੇ 'ਚ ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬੀ

* ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਿਆ ਘੱਗਰ ਦਾ ਪਾਣੀ * ਕਿਸਾਨਾਂ ਵਲੋਂ ਗਿਰਦਾਵਰੀ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਰਣਜੀਤ ਸਿੰਘ ਢਿੱਲੋਂ)-ਰਾਤ ਭਰ ਤੋਂ ਤੜਕੇ ਤੱਕ ਪਏ ਮੀਂਹ ਨੇ ਮਾਲਵਾ ਖੇਤਰ 'ਚ ਭਾਰੀ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਲਗਾਤਾਰ ਮੀਂਹ ਪੈਣ ਕਾਰਨ ਹਜ਼ਾਰਾਂ ਏਕੜ ਝੋਨੇ ਅਤੇ ਨਰਮੇ ਦੀ ਫ਼ਸਲ ਪਾਣੀ 'ਚ ਡੁੱਬ ਗਈ ਹੈ। ਘੱਗਰ ਦਰਿਆ ਖ਼ਤਰੇ ...

ਪੂਰੀ ਖ਼ਬਰ »

ਪੰਜਾਬ ਪੁਲਿਸ ਦੇ ਤਿੰਨ ਏ.ਡੀ.ਜੀ.ਪੀ. ਤਰੱਕੀ ਮਗਰੋਂ ਡੀ.ਜੀ.ਪੀ. ਬਣੇ

ਚੰਡੀਗੜ੍ਹ, 17 ਜੁਲਾਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਨੇ 1988 ਬੈਚ ਦੇ ਤਿੰਨ ਆਈ. ਪੀ. ਐਸ. ਅਧਿਕਾਰੀਆਂ ਨੂੰ ਡੀ.ਜੀ.ਪੀ. ਵਜੋਂ ਤਰੱਕੀ ਦੇ ਦਿੱਤੀ ਹੈ। ਰਾਜ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੀ ਹੋਮ-1 ਬ੍ਰਾਂਚ ਵਲੋਂ ਪੰਜਾਬ ਦੇ ਰਾਜਪਾਲ ਦੇ ਨਿਰਦੇਸ਼ ਤਹਿਤ ਜਾਰੀ ...

ਪੂਰੀ ਖ਼ਬਰ »

7 ਸਾਲਾ ਭਤੀਜੀ ਦੀ ਜਬਰ ਜਨਾਹ ਬਾਅਦ ਹੱਤਿਆ ਕਰਨ ਵਾਲੇ ਨੂੰ ਤੀਹਰੀ ਉਮਰ ਕੈਦ

26 ਸਾਲ ਦੀ ਕਠੋਰ ਸਜ਼ਾ ਵੀ ਭੁਗਤਣੀ ਪਵੇਗੀ

ਕੋਲਮ (ਕੇਰਲਾ), 17 ਜੁਲਾਈ (ਏਜੰਸੀ)- 7 ਸਾਲ ਦੀ ਭਤੀਜੀ ਨਾਲ ਜਬਰ ਜਨਾਹ ਕਰਨ ਉਪਰੰਤ ਉਸ ਦੀ ਹੱਤਿਆ ਕਰ ਦੇਣ ਵਾਲੇ 25 ਸਾਲ ਦੇ ਵਿਅਕਤੀ ਨੂੰ ਪੋਕਸੋ ਅਦਾਲਤ ਨੇ ਜੀਵਨ ਭਰ ਜੇਲ੍ਹ 'ਚ ਰਹਿਣ ਦੀਆਂ ਤਿੰਨ ਸਜ਼ਾਵਾਂ ਤੋਂ ਇਲਾਵਾ 26 ਸਾਲ ਦੀ ਕਠੋਰ ਸਜ਼ਾ ਵੀ ਸੁਣਾਈ ਹੈ। ਇਸ ਤੋਂ ਇਲਾਵਾ ...

ਪੂਰੀ ਖ਼ਬਰ »

ਗੁ: ਡਾਂਗਮਾਰ ਸਾਹਿਬ ਦੇ ਮਾਮਲੇ 'ਚ ਅਗਲੀ ਸੁਣਵਾਈ 30 ਅਗਸਤ ਨੂੰ

ਨਵੀਂ ਦਿੱਲੀ, 17 ਜੁਲਾਈ (ਜਗਤਾਰ ਸਿੰਘ)-ਸਿੱਕਮ ਹਾਈਕੋਰਟ ਵਿਚ ਗੁਰਦੁਆਰਾ ਡਾਂਗਮਾਰ ਸਾਹਿਬ ਬਾਰੇ ਸਿਲੀਗੁੜੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਈ ਗਈ ਪਟੀਸ਼ਨ 'ਤੇ ...

ਪੂਰੀ ਖ਼ਬਰ »

ਭਾਜਪਾ ਨੇ ਵਿਧਾਇਕ ਚੈਂਪੀਅਨ ਨੂੰ 6 ਸਾਲ ਲਈ ਕੱਢਿਆ

ਨਵੀਂ ਦਿੱਲੀ, 17 ਜੁਲਾਈ (ਏਜੰਸੀ)-ਉੱਤਰਾਖੰਡ ਦੇ ਵਿਧਾਇਕ ਪ੍ਰਣਵ ਸਿੰਘ ਚੈਂਪੀਅਨ ਦੀ ਆਪਣੇ ਘਰ 'ਚ ਪਾਰਟੀ ਦੌਰਾਨ ਹੱਥ 'ਚ ਗੰਨ ਲੈ ਕੇ ਨੱਚਣ ਵਾਲੀ ਵੀਡੀਓ ਵਾਇਰਲ ਹੋਣ ਦੇ ਕੁਝ ਦਿਨ ਬਾਅਦ ਭਾਜਪਾ ਨੇ ਉਸ ਨੂੰ 6 ਸਾਲ ਲਈ ਪਾਰਟੀ 'ਚੋਂ ਕੱਢ ਦਿੱਤਾ ਹੈ। ਇਸ ਸਬੰਧੀ ਭਾਜਪਾ ਦੇ ...

ਪੂਰੀ ਖ਼ਬਰ »

ਈ. ਡੀ. ਦੀ ਪਟੀਸ਼ਨ 'ਤੇ ਜਵਾਬ ਦੇਣ ਲਈ ਵਾਡਰਾ ਨੂੰ ਮਿਲਿਆ ਦੋ ਹਫ਼ਤੇ ਦਾ ਸਮਾਂ

ਨਵੀਂ ਦਿੱਲੀ, 17 ਜੁਲਾਈ (ਏਜੰਸੀ)-ਹਵਾਲਾ ਮਾਮਲੇ 'ਚ ਰਾਬਰਟ ਵਾਡਰਾ ਨੂੰ ਦਿੱਲੀ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਈ. ਡੀ. ਦੀ ਪਟੀਸ਼ਨ 'ਤੇ ਜਵਾਬ ਦੇਣ ਲਈ ਰਾਬਰਟ ਵਾਡਰਾ ਨੂੰ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਅਸਲ 'ਚ ਵਾਡਰਾ ਨੇ ਹਵਾਲਾ ਮਾਮਲੇ 'ਚ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਉਸਾਰੀਆਂ ਜਾਣਗੀਆਂ 1.25 ਲੱਖ ਕਿੱਲੋਮੀਟਰ ਸੜਕਾਂ

ਸਰਕਾਰ ਦੀ ਇੱਛਾ ਮਨਰੇਗਾ ਨੂੰ ਹਮੇਸ਼ਾ ਚਲਾਉਣ ਦੀ ਨਹੀਂ-ਤੋਮਰ

ਨਵੀਂ ਦਿੱਲੀ, 17 ਜੁਲਾਈ (ਉਪਮਾ ਡਾਗਾ ਪਾਰਥ)-'ਦਿਹਾਤੀ ਖ਼ੇਤਰ ਨੂੰ ਸੜਕਾਂ ਰਾਹੀਂ ਬਿਹਤਰ ਸੰਪਰਕ ਸੁਵਿਧਾ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਪੜਾਅ ਤਹਿਤ 1.25 ਲੱਖ ਕਿਲੋਮੀਟਰ ਸੜਕਾਂ ਦੀ ਉਸਾਰੀ ਕਰੇਗੀ। 80 ਹਜ਼ਾਰ ਕਰੋੜ ...

ਪੂਰੀ ਖ਼ਬਰ »

ਕੇਂਦਰੀ ਕੈਬਿਨਟ ਵਲੋਂ ਵੱਖ-ਵੱਖ ਸੋਧ ਬਿੱਲਾਂ ਨੂੰ ਪ੍ਰਵਾਨਗੀ

ਨਵੀਂ ਦਿੱਲੀ, 17 ਜੁਲਾਈ (ਏਜੰਸੀ)- ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਵੱਖ-ਵੱਖ ਕਾਨੂੰਨਾਂ 'ਚ ਸੋਧ ਕਰਨ ਲਈ ਆਪਣੀ ਮਨਜ਼ੂਰੀ ਦਿੱਤੀ ਹੈ, ਜਿਸ ਤਹਿਤ ਕੁਝ ਪੁਰਾਣੇ ਬਿੱਲਾਂ ਨੂੰ ਖਤਮ ਕਰਨ ਤੇ ਕੁਝ ਕਾਨੂੰਨਾਂ ਨੂੰ ਸਮੇਂ ਦਾ ਹਾਣੀ ਬਣਾਉਣਾ ਸ਼ਾਮਿਲ ਹੈ। ਇਸੇ ਤਹਿਤ ...

ਪੂਰੀ ਖ਼ਬਰ »

ਜੀ. ਐਸ. ਟੀ. ਕੌਂਸਲ ਦੀ ਤਰਜ਼ 'ਤੇ ਰਾਸ਼ਟਰੀ ਖੇਤੀਬਾੜੀ ਕੌਂਸਲ ਦਾ ਗਠਨ ਕਰੇ ਸਰਕਾਰ-ਡਾ: ਅਮਰ ਸਿੰਘ

ਨਵੀਂ ਦਿੱਲੀ, 17 ਜੁਲਾਈ (ਉਪਮਾ ਡਾਗਾ ਪਾਰਥ)-'ਕਿਸਾਨੀ ਸੰਕਟ ਨੂੰ ਹੱਲ ਕਰਨ ਲਈ ਸਰਕਾਰ ਨੂੰ ਜੀ. ਐਸ. ਟੀ. ਕੌਂਸਲ ਦੀ ਤਰਜ਼ 'ਤੇ ਰਾਸ਼ਟਰੀ ਖ਼ੇਤੀਬਾੜੀ ਕੌਂਸਲ ਦਾ ਗਠਨ ਕਰਨਾ ਚਾਹੀਦਾ ਹੈ।' ਇਹ ਮੰਗ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ: ਅਮਰ ਸਿੰਘ ਨੇ ਖੇਤੀਬਾੜੀ ਅਤੇ ...

ਪੂਰੀ ਖ਼ਬਰ »

ਅਮਰੀਕਾ ਵਲੋਂ ਕਰਤਾਰਪੁਰ ਲਾਂਘਾ ਉਸਾਰਨ ਦੀ ਸ਼ਲਾਘਾ

ਵਾਸ਼ਿੰਗਟਨ, 17 ਜੁਲਾਈ (ਏਜੰਸੀ)- ਅਮਰੀਕਾ ਨੇ ਸਿੱਖ ਸ਼ਰਧਾਲੂਆਂ ਲਈ ਉਸਾਰੇ ਜਾ ਰਹੇ ਇਤਿਹਾਸਕ ਕਰਤਾਰਪੁਰ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦੀ ਸ਼ਲਾਘਾ ਕੀਤੀ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਇਸ ਨਾਲ ਦੋ ਗੁਆਂਢੀ ਦੇਸ਼ਾਂ ਦੇ ਲੋਕਾਂ ਨੂੰ ਆਪਸ 'ਚ ...

ਪੂਰੀ ਖ਼ਬਰ »

ਰਾਸ਼ਟਰਪਤੀ ਵਲੋਂ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਦਾ ਉਦਘਾਟਨ

ਨਵੀਂ ਦਿੱਲੀ, 17 ਜੁਲਾਈ (ਏਜੰਸੀਆਂ)-12 ਏਕੜ 'ਚ ਬਣੀ ਅਤੇ 7 ਸਾਲ 'ਚ ਪੂਰੀ ਹੋਈ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਦਾ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਦਘਾਟਨ ਕੀਤਾ। ਇਸ ਮੌਕੇ 'ਤੇ ਰਾਸ਼ਟਰਪਤੀ ਨੇ ਦੱਸਿਆ ਕਿ ਉਨ੍ਹਾਂ ਦੀ ਇੱਛਾ ਅਨੁਸਾਰ ਸੁਪਰੀਮ ਕੋਰਟ ਦੇ ਫ਼ੈਸਲੇ ਦਾ 9 ...

ਪੂਰੀ ਖ਼ਬਰ »

ਆਸਾਮ ਤੇ ਬਿਹਾਰ 'ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 97 ਹੋਈ

ਨਵੀਂ ਦਿੱਲੀ, 17 ਜੁਲਾਈ (ਏਜੰਸੀ)-ਬੁੱਧਵਾਰ ਨੂੰ ਵੀ ਆਸਾਮ ਤੇ ਬਿਹਾਰ 'ਚ ਹੜ੍ਹਾਂ ਦੀ ਸਥਿਤੀ 'ਚ ਕੋਈ ਸੁਧਾਰ ਨਹੀਂ ਹੋਇਆ। ਦੋਹਾਂ ਸੂਬਿਆਂ 'ਚ ਹੜ੍ਹਾਂ ਦੇ ਪਾਣੀ 'ਚ ਡੁੱਬਣ ਕਾਰਨ 44 ਹੋਰ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 97 ਹੋ ਗਈ ਹੈ। ...

ਪੂਰੀ ਖ਼ਬਰ »

ਮਾਣਹਾਨੀ ਮਾਮਲੇ 'ਚ ਕੇਜਰੀਵਾਲ ਨੂੰ ਸੰਮਨ ਜਾਰੀ

ਨਵੀਂ ਦਿੱਲੀ, 17 ਜੁਲਾਈ (ਏਜੰਸੀਆਂ)-ਦਿੱਲੀ ਦੀ ਇਕ ਅਦਾਲਤ ਨੇ ਸੋਸ਼ਲ ਮੀਡੀਆ ਪੇਜ 'ਆਈ ਸਪੋਰਟ ਨਰਿੰਦਰ ਮੋਦੀ' ਦੇ ਸੰਸਥਾਪਕ ਦੀ ਇਕ ਅਪਰਾਧਕ ਸ਼ਿਕਾਇਤ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਸੰਮਨ ਜਾਰੀ ਕਰਕੇ ਤਲਬ ਕਰ ਲਿਆ। ਸ਼ਿਕਾਇਤਕਰਤਾ ਵਿਕਾਸ ਸੰਕਰਾਤੀਅਨ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਆਜ਼ਮ ਖ਼ਾਨ ਨੂੰ ਨੋਟਿਸ ਜਾਰੀ

ਅਲਾਹਾਬਾਦ, 17 ਜੁਲਾਈ (ਏਜੰਸੀ)- ਅਲਾਹਾਬਾਦ ਹਾਈਕੋਰਟ ਨੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖਾਨ ਨੂੰ ਨੋਟਿਸ ਜਾਰੀ ਕੀਤਾ ਹੈ। ਹਾਈਕੋਰਟ ਵਲੋਂ ਇਹ ਨੋਟਿਸ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੀ ਉਮੀਦਵਾਰ ਜਯਾ ਪ੍ਰਦਾ ਦੀ ਪਟੀਸ਼ਨ 'ਤੇ ਜਾਰੀ ਕੀਤਾ ਗਿਆ ਹੈ, ਜਿਸ 'ਚ ...

ਪੂਰੀ ਖ਼ਬਰ »

ਤਕਰਾਰਬਾਜ਼ੀ ਤੋਂ ਬਚਣ ਲਈ ਦਿੱਲੀ ਕਮੇਟੀ ਵਲੋਂ ਨਗਰ ਕੀਰਤਨ ਸਬੰਧੀ ਪ੍ਰੋਗਰਾਮ 'ਚ ਅਹਿਮ ਤਬਦੀਲੀ

ਨਵੀਂ ਦਿੱਲੀ, 17 ਜੁਲਾਈ (ਜਗਤਾਰ ਸਿੰਘ)-ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਜਾਣ ਵਾਲੇ ਨਗਰ ਕੀਰਤਨ ਨੂੰ ਲੈ ਕੇ ਚੱਲ ਰਹੀ ਤਕਰਾਰਬਾਜ਼ੀ ਦੀਆਂ ਖ਼ਬਰਾਂ ਵਿਚਕਾਰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਹਿਮ ਫ਼ੈਸਲਾ ਲੈਂਦੇ ਹੋਏ ਇਤਿਹਾਸਕ ਗੁੁਰਦੁਆਰਾ ਬੰਗਲਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX