ਤਾਜਾ ਖ਼ਬਰਾਂ


ਗੁਜਰਾਤ 'ਚ ਭੁਚਾਲ ਦੇ ਝਟਕੇ ਕੀਤੇ ਗਏ ਮਹਿਸੂਸ
. . .  22 minutes ago
ਅਹਿਮਦਾਬਾਦ, 16 ਜੁਲਾਈ - ਗੁਜਰਾਤ ਸਥਿਤ ਰਾਜਕੋਟ ਤੇ ਕਰੀਮਗੰਜ 'ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਰਾਜਕੋਟ 'ਚ 4.5 ਰਿਐਕਟਰ ਸਕੇਲ ਦਾ ਭੁਚਾਲ ਆਇਆ ਤੇ ਕਰੀਮਗੰਜ 'ਚ ਭੁਚਾਲ ਦੀ ਤੀਬਰਤਾ 4.1 ...
ਸਾਈਬਰ ਹਮਲਾ : ਓਬਾਮਾ, ਬਿਲ ਗੇਟਸ, ਵਾਰੇਨ ਬਫੇ, ਜੋ ਬਿਡੇਨ ਸਮੇਤ ਐਪਲ ਦੇ ਟਵੀਟਰ ਅਕਾਊਂਟ ਹੈਕ
. . .  39 minutes ago
ਵਾਸ਼ਿੰਗਟਨ, 16 ਜੁਲਾਈ - ਅਮਰੀਕਾ 'ਚ ਕਈ ਦਿੱਗਜ ਹਸਤੀਆਂ ਦੇ ਟਵੀਟਰ ਅਕਾਊਂਟ ਹੈਕ ਕਰ ਲਏ ਗਏ ਹਨ। ਇਨ੍ਹਾਂ 'ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ, ਦੁਨੀਆ ਦੇ ਸਭ ਤੋਂ ਅਮੀਰ ਤੇ ਵੱਡੇ ਨਿਵੇਸ਼ਕ ਵਾਰੇਨ...
ਅੱਜ ਦਾ ਵਿਚਾਰ
. . .  52 minutes ago
ਬਲਾਚੌਰ ਦੇ ਏ ਐਸ ਆਈ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ
. . .  1 day ago
ਪੋਜੇਵਾਲ ਸਰਾਂ , 15 ਜੁਲਾਈ { ਰਮਨ ਭਾਟੀਆ }- ਹਲਕਾ ਬਲਾਚੌਰ ਦੇ ਪਿੰਡ ਚੰਡੀਆਨੀ ਖੁਰਦ ਦੇ 50 ਸਾਲਾ ਪੰਜਾਬ ਪੁਲਿਸ ਦੇ ਪ੍ਰੀਤਮ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਹੈ । ਉਨ੍ਹਾਂ ਨੂੰ ਨਵਾਂਸ਼ਹਿਰ ਦੇ ਸਿਵਲ ...
ਅਜਨਾਲਾ ਪੁਲਸ ਦੀ ਨਾਕਾਮੀ ਕਾਰਨ ਸਰਕਾਰੀ ਕਾਲਜ ਅਜਨਾਲਾ ਵਿਚੋਂ ਕੰਪਿਊਟਰ ਤੇ ਹੋਰ ਕੀਮਤੀ ਸਮਾਨ ਚੋਰੀ
. . .  1 day ago
ਅਜਨਾਲਾ, 15 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਪੁਲਸ ਦੀ ਨਾਕਾਮੀ ਦੇ ਚੱਲਦਿਆਂ ਸਰਕਾਰੀ ਕਾਲਜ ਅਜਨਾਲਾ ਵਿਚੋਂ ਰਾਤ ਸਮੇਂ ਤਿੰਨ ਅਣਪਛਾਤੇ ਮੋਨੇ ਨੌਜਵਾਨਾਂ ਵੱਲੋਂ ਕੰਪਿਊਟਰ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਕਾਲਜ ਅਜਨਾਲਾ ਦੇ ਪਿ੍ਰੰਸੀਪਲ ਓਮ ਪ੍ਰਕਾਸ਼ ਨੇ ਦੱਸਿਆ ਕਿ ਬੀਤੀ 13 ਜੁਲਾਈ ਦੀ ਰਾਤ...
ਜ਼ਿਲ੍ਹਾ ਫ਼ਿਰੋਜ਼ਪੁਰ ਦਾ ਕਸਬਾ ਤਲਵੰਡੀ ਭਾਈ ਕੰਟੇਨਮੈਂਟ ਜ਼ੋਨ ਵਿਚ ਤਬਦੀਲ
. . .  1 day ago
ਫ਼ਿਰੋਜ਼ਪੁਰ, 15 ਜੁਲਾਈ (ਕੁਲਬੀਰ ਸਿੰਘ ਸੋਢੀ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਚ ਲਗਾਤਾਰ ਵੱਧ ਰਾਹੀਂ ਕੋਰੋਨਾ ਪੀੜਤਾਂ ਦੀ ਸੰਖਿਆ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਕਮ ਜ਼ਿਲ੍ਹਾ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਵੱਲੋਂ ਪੱਤਰ ਜਾਰੀ ਕਰ ਤਲਵੰਡੀ ਭਾਈ ਨੂੰ ਮਾਈਕਰੋ ਜ਼ੋਨ ਤੋਂ ਕੰਟੇਨਮੈਂਟ ਜ਼ੋਨ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਕੋਰੋਨਾ ਦੇ ਫੈਲਾਅ...
ਆਰ.ਸੀ.ਐਫ. ਵੱਲੋਂ ਤਿਆਰ 4 ਪੋਸਟ ਕੋਵਿਡ ਡੱਬੇ ਉੱਤਰੀ ਪੱਛਮੀ ਰੇਲਵੇ ਲਈ ਰਵਾਨਾ
. . .  1 day ago
ਕਪੂਰਥਲਾ, 15 ਜੁਲਾਈ (ਅਮਰਜੀਤ ਕੋਮਲ)-ਭਾਰਤੀ ਰੇਲਵੇ ਦੀ ਰੇਲਾਂ ਦੇ ਡੱਬੇ ਬਣਾਉਣ ਵਾਲੀ ਪ੍ਰਮੁੱਖ ਇਕਾਈ ਰੇਲ ਕੋਚ ਫ਼ੈਕਟਰੀ ਨੇ ਕੋਰੋਨਾ ਵਾਇਰਸ ਨਾਲ ਚੱਲ ਰਹੀ ਲੜਾਈ ਦੌਰਾਨ 4 ਪੋਸਟ ਕੋਵਿਡ ਰੇਲ ਡੱਬੇ ਤਿਆਰ ਕੀਤੇ ਹਨ, ਜੋ ਅੱਜ ਰੇਲ ਕੋਚ ਫ਼ੈਕਟਰੀ ਦੇ ਜਨਰਲ ਮੈਨੇਜਰ ਰਵਿੰਦਰ ਗੁਪਤਾ ਨੇ ਆਰ.ਸੀ.ਐਫ. ਦੀ ਵਰਕਸ਼ਾਪ...
ਥਾਣਾ ਸਿਟੀ ਜਲਾਲਾਬਾਦ ਦਾ ਏ.ਐੱਸ.ਆਈ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਕਾਬੂ
. . .  1 day ago
ਜਲਾਲਾਬਾਦ, 15 ਜੁਲਾਈ (ਜਤਿੰਦਰ ਪਾਲ ਸਿੰਘ) - ਥਾਣਾ ਸਿਟੀ ਜਲਾਲਾਬਾਦ ਦਾ ਏ.ਐੱਸ.ਆਈ (ਐਲ ਆਰ) ਸਰਬਜੀਤ ਸਿੰਘ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਦੀ ਟੀਮ ਨੇ ਰੰਗੇ ਹੱਥੀ ਕਾਬੂ ਕੀਤਾ ਹੈ। ਇਸ ਸਬੰਧੀ ਇੰਸਪੈਕਟਰ ਪੂਰਨ ਚੰਦ ਵਿਜੀਲੈਂਸ ਬਿਊਰੋ ਰੇਂਜ ਫ਼ਿਰੋਜਪੁਰ ਨੇ ਦੱਸਿਆ ਕਿ ਮੁੱਦਈ ਵਿਜੈ ਕੁਮਾਰ...
ਸਤਲੁਜ ਸਕੂਲ ਬੰਗਾ ਦੀ ਵਿਦਿਆਰਥਣ ਆਂਚਲ ਜ਼ਿਲ੍ਹੇ 'ਚੋਂ ਪਹਿਲੇ ਸਥਾਨ 'ਤੇ
. . .  1 day ago
ਬੰਗਾ, 15 ਜੁਲਾਈ (ਜਸਬੀਰ ਸਿੰਘ ਨੂਰਪੁਰ) - ਸੀ. ਬੀ. ਐੱਸ. ਈ ਵੱਲੋਂ 10ਵੀਂ ਜਮਾਤ ਦੇ ਐਲਾਨੇ ਗਏ ਨਤੀਜੇ 'ਚੋਂ ਸਤਲੁਜ ਪਬਲਿਕ ਸਕੂਲ ਬੰਗਾ ਦੀ ਵਿਦਿਆਰਥਣ ਆਂਚਲ ਦੁੱਗ ਨੇ 98 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ 15 ਵਿਦਿਆਰਥੀਆਂ ਨੇ 85 ਫ਼ੀਸਦੀ ਤੋਂ ਉੱਪਰ ਅੰਕ ਹਾਸਲ ਕੀਤੇ ਹਨ। ਦੀਆ...
ਡੀ.ਜੀ.ਪੀ ਪੰਜਾਬ ਨੇ ਪੁਲਿਸ 'ਚ ਡੋਮੇਨ ਮਾਹਿਰਾਂ ਦੀ ਭਰਤੀ ਲਈ ਦਿੱਤੇ ਸਮਰਥਨ ਵਾਸਤੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ
. . .  1 day ago
ਚੰਡੀਗੜ੍ਹ, 15 ਜੁਲਾਈ - ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਨੇ ਟਵੀਟ ਰਾਹੀਂ ਆਮ ਲੋਕਾਂ ਨੂੰ ਡੋਮੇਨ ਮਾਹਿਰਾਂ ਵਜੋਂ ਭਰਤੀ ਕਰਨ ਵਾਲੀ ਪੰਜਾਬ ਪੁਲਿਸ ਦਾ ਦੇਸ਼ ਦੀ ਪਹਿਲੀ ਪੁਲਿਸ ਬਣਨ 'ਤੇ ਦਿੱਤੇ ਸਮਰਥਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ। 240 ਫੋਰੈਂਸਿਕ ਤਕਨੀਕੀ ਮਾਹਿਰ...
ਰਾਜਪੁਰਾ ਸ਼ਹਿਰ ਵਿਚ ਅੱਜ 8 ਕੋਰੋਨਾ ਟੈਸਟ ਪਾਏ ਗਏ ਪਾਜ਼ੀਟਿਵ
. . .  1 day ago
ਰਾਜਪੁਰਾ, 15 (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਅੱਜ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ।ਸ਼ਹਿਰ ਵਿਚ ਹਰ ਰੋਜ਼ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਧਣ ਕਾਰਨ ਸਥਿਤੀ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।ਸ਼ਹਿਰ ਵਾਸੀਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਇਨ ਬਿਨ...
ਨਵਾਂਸ਼ਹਿਰ 'ਚ 3 ਔਰਤਾਂ, ਇਕ ਥਾਣੇਦਾਰ ਸਮੇਤ 7 ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ,15 ਜੁਲਾਈ (ਗੁਰਬਖ਼ਸ਼ ਸਿੰਘ ਮਹੇ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ 3 ਔਰਤਾਂ, ਪੰਜਾਬ ਪੁਲਿਸ ਦੇ ਇਕ ਥਾਣੇਦਾਰ ਸਮੇਤ 7 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਪਟਨਾ ਬਿਹਾਰ ਤੋਂ ਆਏ 30 ਸਾਲਾ ਲੜਕੀ, 32 ਸਾਲਾ ਵਿਅਕਤੀ, 65 ਸਾਲਾ...
ਚੰਡੀਗੜ੍ਹ 'ਚ ਨਿੱਜੀ ਤੌਰ 'ਤੇ ਪੱਤਰਕਾਰਾਂ ਨੂੰ ਬੁਲਾ ਕੇ ਪ੍ਰੈੱਸ ਕਾਨਫ਼ਰੰਸਾਂ 'ਤੇ ਰੋਕ
. . .  1 day ago
ਚੰਡੀਗੜ੍ਹ, 15 ਜੁਲਾਈ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬੀ.ਪੀ ਸਿੰਘ ਬਦਨੌਰ ਨੇ ਚੰਡੀਗੜ੍ਹ 'ਚ ਨਿੱਜੀ ਤੌਰ 'ਤੇ ਪੱਤਰਕਾਰਾਂ ਨੂੰ ਬੁਲਾ ਕੇ ਪੈੱ੍ਰਸ ਕਾਨਫ਼ਰੰਸਾਂ ਕਰਨ 'ਤੇ ਰੋਕ ਲਗਾ ਦਿੱਤੀ ਹੈ। ਕਿਉਂਕਿ ਇੱਥੇ ਵੱਡੇ ਇਕੱਠ ਨਾਲ ਸੰਕਰਮਣ ਦਾ ਖ਼ਤਰਾ...
2 ਕੁਇੰਟਲ 25 ਕਿੱਲੋਗਰਾਮ ਚੂਰਾ-ਪੋਸਤ ਸਮੇਤ 3 ਗ੍ਰਿਫ਼ਤਾਰ
. . .  1 day ago
ਸ਼ਾਹਕੋਟ, 15 ਜੁਲਾਈ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) - ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਦੀ ਅਗਵਾਈ ਅਤੇ ਐੱਸ.ਐੱਚ.ਓ. ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਪਾਰਟੀ ਨੇ ਕਾਰ ਅਤੇ ਟਰੱਕ 'ਚੋਂ 2 ਕੁਇੰਟਲ 25 ਕਿੱਲੋਗਰਾਮ ਡੋਡੇ ਚੂਰਾ-ਪੋਸਤ ਬਰਾਮਦ ਕਰ ਕੇ 3 ਵਿਅਕਤੀਆਂ ਨੂੰ...
ਖਮਾਣੋਂ ਤਹਿਸੀਲ 'ਚ ਕੰਮ ਕਰਦਾ ਟਾਈਪਿਸਟ ਨਿਕਲਿਆ ਕੋਰੋਨਾ ਪਾਜ਼ੀਟਿਵ
. . .  1 day ago
ਖਮਾਣੋਂ, 15 ਜੁਲਾਈ (ਪਰਮਵੀਰ ਸਿੰਘ) - ਬੀਤੇ ਦਿਨ ਤਹਿਸੀਲ ਕੰਪਲੈਕਸ ਖਮਾਣੋਂ ਵਿਚ ਲੋਕਾਂ ਦੀ ਆਵਾਜਾਈ ਨੂੰ ਵੇਖਦੇ ਹੋਏ ਸਿਹਤ ਵਿਭਾਗ ਵੱਲੋਂ ਕੋਰੋਨਾ ਦੀ ਜਾਂਚ ਲਈ ਸੈਂਪਲ ਲਏ ਗਏ ਸਨ। ਡਾਕਟਰ ਨਰੇਸ਼ ਚੌਹਾਨ ਨੇ ਦੱਸਿਆ ਕਿ ਇਕ ਟਾਈਪਿਸਟ ਕੋਰੋਨਾ ਪੀੜਤ ਨਿਕਲਿਆ ਹੈ। ਜਿਸ ਨੂੰ ਇਲਾਜ ਲਈ ਭੇਜਿਆ ਜਾ ਰਿਹਾ ਹੈ। ਸੂਚਨਾ ਨਾਲ...
ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਦੀਪਾਨਿਕਾ ਨੇ ਅੰਮ੍ਰਿਤਸਰ ਜ਼ਿਲ੍ਹੇ 'ਚੋਂ ਕੀਤਾ ਪਹਿਲਾ ਸਥਾਨ ਹਾਸਲ
. . .  1 day ago
ਅੰਮ੍ਰਿਤਸਰ, 15 ਜੁਲਾਈ (ਰਾਜੇਸ਼ ਕੁਮਾਰ ਸੰਧੂ) - ਸੀ.ਬੀ.ਐੱਸ.ਈ ਦੀ 10ਵੀਂ ਦੀ ਪ੍ਰੀਖਿਆ ਵਿਚੋਂ ਅੰਮ੍ਰਿਤਸਰ ਦੀ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਦੀਪਾਨਿਕਾ ਗੁਪਤਾ ਨੇ 98.4% ਅੰਕ ਹਾਸਿਲ ਕਰ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।ਇਸ ਮੌਕੇ ਡੀ ਏ ਵੀ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਅੰਜਨਾ ਗੁਪਤਾ...
ਮਮਦੋਟ ਨਾਲ ਸਬੰਧਿਤ 3 ਗਰਭਵਤੀ ਔਰਤਾਂ ਦੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਮਮਦੋਟ, 15 ਜੁਲਾਈ (ਸੁਖਦੇਵ ਸਿੰਘ ਸੰਗਮ) :- ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਅੱਜ ਕੋਰੋਨਾ ਦੇ ਆਏ 19 ਨਵੇਂ ਪਾਜ਼ੀਟਿਵ ਕੇਸਾਂ ਵਿਚ ਤਿੰਨ ਕੇਸ ਕਸਬਾ ਮਮਦੋਟ ਨਾਲ ਸਬੰਧਿਤ ਹਨ।ਸਿਵਲ ਹਸਪਤਾਲ ਮਮਦੋਟ ਤੋਂ ਮਿਲੀ ਜਾਣਕਾਰੀ ਅਨੁਸਾਰ ਮਮਦੋਟ ਦੇ ਪਿੰਡ ਜਾਂਮਾ ਰਖਈਆਂ, ਗੱਟੀ ਮਸਤਾ ਨੰਬਰ - 2 ਅਤੇ ਪਿੰਡ ਜੰਗ ਤੋਂ ਇੱਕ-ਇੱਕ...
ਪ੍ਰਤਾਪ ਵਰਲਡ ਸਕੂਲ ਦੀ ਵਿਦਿਆਰਥਣ ਉਤਕ੍ਰਿਤੀ ਨੇ ਜ਼ਿਲ੍ਹੇ ਚ ਕੀਤਾ ਪਹਿਲਾ ਸਥਾਨ ਹਾਸਲ
. . .  1 day ago
ਪਠਾਨਕੋਟ, 15 ਜੁਲਾਈ (ਸੰਧੂ) - ਪਠਾਨਕੋਟ ਦੇ ਪ੍ਰਤਾਪ ਵਰਲਡ ਸਕੂਲ ਦੀ ਵਿਦਿਆਰਥਣ ਅਤੇ ਰਾਮ ਸ਼ਰਨਮ ਕਾਲੋਨੀ ਨਿਵਾਸੀ ਉਤਕ੍ਰਿਤੀ ਸਪੁੱਤਰੀ ਸੰਜੀਵ ਮਹਾਜਨ ਨੇ ਸੀ.ਬੀ.ਐੱਸ.ਈ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਵਿਚ 98.20 ਫ਼ੀਸਦੀ ਨੰਬਰ ਲੈ ਕੇ ਜ਼ਿਲ੍ਹੇ ਭਰ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਉਤਕ੍ਰਿਤੀ ਨੇ ਗੱਲਬਾਤ...
ਕੋਰੋਨਾ ਕਾਰਨ ਲੁਧਿਆਣਾ 'ਚ 7 ਮਰੀਜ਼ਾਂ ਦੀ ਮੌਤ, 73 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਲੁਧਿਆਣਾ, 15 ਜੁਲਾਈ (ਸਿਹਤ ਪ੍ਰਤੀਨਿਧੀ)- ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ 7 ਮਰੀਜ਼ਾਂ ਦੀ ਮੌਤ ਹੋਣ ਬਾਰੇ ਪੁਸ਼ਟੀ ਕੀਤੀ ਗਈ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ...
ਸ਼ਾਹਕੋਟ ਇਲਾਕੇ 'ਚ 3 ਹੋਰ ਕੋਰੋਨਾ ਵਾਇਰਸ ਮਰੀਜ਼ਾਂ ਦੀ ਪੁਸ਼ਟੀ
. . .  1 day ago
ਸ਼ਾਹਕੋਟ⁄ਮਲਸੀਆਂ, 15 ਜੁਲਾਈ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) - ਜਲੰਧਰ ਵਿਖੇ ਅੱਜ ਆਏ 84 ਕੋਰੋਨਾ ਪਾਜ਼ੀਟਿਵ ਮਰੀਜ਼ਾਂ 'ਚ ਸ਼ਾਹਕੋਟ ਇਲਾਕੇ ਨਾਲ ਸਬੰਧਿਤ 3 ਵਿਅਕਤੀਆਂ ਦੀ ਪਹਿਚਾਣ ਹੋਈ ਹੈ। ਇਨ੍ਹਾਂ 'ਚ ਖ਼ਾਨਪੁਰ ਰਾਜਪੂਤਾਂ ਤੋਂ ਜਸਪ੍ਰੀਤ ਕੌਰ, ਮੀਏਂਵਾਲ ਅਰਾਈਆਂ ਤੋਂ ਦਿਲਬਾਗ ਸਿੰਘ ਅਤੇ ਮਹਿਤਪੁਰ ਥਾਣੇ ਦੇ ਮੁਲਾਜ਼ਮ ਜਗਦੀਪ ਸਿੰਘ...
ਆੜ੍ਹਤੀਆਂ ਨੇ ਐੱਸ. ਡੀ. ਐੱਮ ਰਾਹੀਂ ਪ੍ਰਧਾਨ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ
. . .  1 day ago
ਬਾਘਾਪੁਰਾਣਾ, 15 ਜੁਲਾਈ (ਬਲਰਾਜ ਸਿੰਗਲਾ)- ਬਾਘਾਪੁਰਾਣਾ ਦੇ ਆੜ੍ਹਤੀਆਂ ਵਲੋਂ ਐਸੋਸੀਏਸ਼ਨਾਂ ਦੇ ਪ੍ਰਧਾਨ ਅਮਰਜੀਤ ਸਿੰਘ ਬਰਾੜ ਰਾਜੇਆਣਾ, ਬਲਤੇਜ ਸਿੰਘ ਲੰਗੇਆਣਾ ਅਤੇ ਹੋਰਨਾਂ ਅਹੁਦੇਦਾਰਾਂ ਦੀ ਅਗਵਾਈ...
ਬੰਗਾਲ ਤੋਂ ਮਹਿਲ ਕਲਾਂ (ਬਰਨਾਲਾ) ਆਏ ਪ੍ਰਵਾਸੀ ਮਜ਼ਦੂਰ ਨੂੰ ਹੋਇਆ ਕੋਰੋਨਾ
. . .  1 day ago
ਮਹਿਲ ਕਲਾਂ, 15 ਜੁਲਾਈ (ਅਵਤਾਰ ਸਿੰਘ ਅਣਖੀ) - ਸਥਾਨਕ ਕਸਬੇ ਅੰਦਰ ਖਿਆਲੀ ਲਿੰਕ ਸੜਕ 'ਤੇ ਲਗਦੇ ਸ਼ਰਾਬ ਦੇ ਠੇਕੇ ਨਾਲ ਅਹਾਤੇ 'ਚ ਕੰਮ ਕਰਨ ਲਈ ਆਏ ਇਕ ਪ੍ਰਵਾਸੀ ਮਜ਼ਦੂਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦਾ ਪਤਾ ਲੱਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਡਾ: ਸਿਮਰਨਜੀਤ ਸਿੰਘ ਨੇ ਦੱਸਿਆ...
ਹੁਸ਼ਿਆਰਪੁਰ 'ਚ 6 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ
. . .  1 day ago
ਹੁਸ਼ਿਆਰਪੁਰ, 15 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 6 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 216 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  1 day ago
ਚੰਡੀਗੜ੍ਹ, 15 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਦੱਸਣਯੋਗ ਹੈ ਕਿ ਲੰਘੇ ਦਿਨ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਰੋਨਾ...
ਅੰਮ੍ਰਿਤਸਰ 'ਚ 11 ਨਵੇਂ ਮਾਮਲੇ ਤੇ ਦੋ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ
. . .  1 day ago
ਅੰਮ੍ਰਿਤਸਰ, 15 ਜੁਲਾਈ (ਰੇਸ਼ਮ ਸਿੰਘ) ਅੰਮ੍ਰਿਤਸਰ 'ਚ ਲਗਾਤਾਰ ਵੱਧ ਰਹੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਤਹਿਤ 11 ਨਵੇਂ ਮਾਮਲੇ ਮਿਲੇ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ 2 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ ਇਕ ਨੇ ਲੁਧਿਆਣਾ ਡੀ.ਐਮ.ਸੀ ਤੇ ਇਕ ਨੇ ਇੱਥੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਮ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 32 ਹਾੜ ਸੰਮਤ 552
ਿਵਚਾਰ ਪ੍ਰਵਾਹ: ਸਿਹਤ ਹਰ ਜੀਵ ਦੀ ਸਭ ਤੋਂ ਵੱਡੀ ਜਾਇਦਾਦ ਹੈ। ਐਮਰਸਨ

ਪਹਿਲਾ ਸਫ਼ਾ

ਕਾਂਗਰਸ ਨੇ ਰੋਕੀ 'ਪਾਇਲਟ' ਦੀ ਉਡਾਣ
ਉਪ ਮੁੱਖ ਮੰਤਰੀ ਅਤੇ ਪ੍ਰਦੇਸ਼ ਪ੍ਰਧਾਨਗੀ ਤੋਂ ਹਟਾਇਆ

ਦੋ ਹੋਰ ਮੰਤਰੀ ਵੀ ਕੈਬਨਿਟ ਤੋਂ ਹਟਾਏ
ਜੈਪੁਰ, 14 ਜੁਲਾਈ (ਪੀ. ਟੀ. ਆਈ.)-ਕਾਂਗਰਸ ਨੇ ਸਚਿਨ ਪਾਇਲਟ ਨੂੰ ਰਾਜਸਥਾਨ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਅਤੇ ਪਾਰਟੀ ਦੀ ਸੂਬਾ ਪ੍ਰਧਾਨਗੀ ਤੋਂ ਬਰਖ਼ਾਸਤ ਕਰ ਦਿੱਤਾ ਹੈ | ਪਾਰਟੀ ਦੇ ਬਾਗ਼ੀ ਨੇਤਾਵਾਂ 'ਤੇ ਕਾਰਵਾਈ ਕਰਦਿਆਂ ਪਾਇਲਟ ਦੇ ਵਫ਼ਾਦਾਰਾਂ ਵਿਸ਼ਵੇਂਦਰ ਸਿੰਘ ਅਤੇ ਰਮੇਸ਼ ਮੀਣਾ ਨੂੰ ਵੀ ਸੂਬੇ ਦੀ ਕੈਬਨਿਟ ਤੋਂ ਹਟਾ ਦਿੱਤਾ ਗਿਆ ਹੈ | ਮੁੱਖ ਮੰਤਰੀ ਅਸ਼ੋਕ ਗਹਿਲੋਤ ਦਿੱਲੀ ਹਾਈਵੇਅ 'ਤੇ ਇਕ ਹੋਟਲ 'ਚ ਹੋਈ ਕਾਂਗਰਸ ਵਿਧਾਇਕ ਦਲ ਦੀ ਬੈਠਕ ਤੋਂ ਤੁਰੰਤ ਬਾਅਦ ਰਾਜਪਾਲ ਕਲਰਾਜ ਮਿਸ਼ਰਾ ਨੂੰ ਮਿਲੇ | ਬੈਠਕ 'ਚ ਉਕਤ ਤਿੰਨਾਂ ਮੰਤਰੀਆਂ ਨੂੰ ਹਟਾਉਣ ਦਾ ਫ਼ੈਸਲਾ ਲਿਆ ਗਿਆ | ਸੂਤਰਾਂ ਅਨੁਸਾਰ ਗਹਿਲੋਤ ਨੇ ਰਾਜਪਾਲ ਨੂੰ ਸੂਬੇ 'ਚ ਹਾਲ ਹੀ ਵਿਚ ਹੋਏ ਘਟਨਾਕ੍ਰਮ ਬਾਰੇ ਦੱਸਿਆ | ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਸੂਬੇ ਦੇ ਸਿੱਖਿਆ ਮੰਤਰੀ ਗੋਵਿੰਦ ਸਿੰਘ ਦੋਤਾਸਰਾ ਸੂਬਾ ਕਾਂਗਰਸ ਦੇ ਨਵੇਂ ਪ੍ਰਧਾਨ ਹੋਣਗੇ | ਉਹ ਇਕ ਅਨੁਭਵੀ ਓ.ਬੀ.ਸੀ. ਆਗੂ ਹਨ ਅਤੇ ਇਕ ਕਿਸਾਨ ਦੇ ਬੇਟੇ ਹਨ | ਉਨ੍ਹਾਂ ਕਿਹਾ ਕਿ ਸਚਿਨ ਪਾਇਲਟ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਨੇਹ ਅਤੇ ਅਸ਼ੀਰਵਾਦ ਦਾ ਅਨੰਦ ਲਿਆ ਅਤੇ ਉਨ੍ਹਾਂ ਨੂੰ ਜਵਾਨੀ 'ਚ ਹੀ ਸਿਆਸੀ ਸੱਤਾ ਦਿੱਤੀ ਗਈ ਪਰ ਫਿਰ ਵੀ ਪਾਇਲਟ ਤੇ ਹੋਰਨਾਂ ਮੰਤਰੀਆਂ ਨੇ ਭਾਜਪਾ ਦੀ ਸਾਜਿਸ਼ ਦੇ ਹਿੱਸੇ ਵਜੋਂ ਸੂਬਾ ਸਰਕਾਰ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ | ਇਹ ਕਿਸੇ ਵੀ ਸਿਆਸੀ ਪਾਰਟੀ ਨੂੰ ਸਵੀਕਾਰ ਨਹੀਂ ਹੋ ਸਕਦੀ | ਇਸ ਲਈ ਕਾਂਗਰਸ ਨੇ ਭਰੇ ਮਨ ਨਾਲ ਸਚਿਨ ਪਾਇਲਟ, ਵਿਸ਼ਵੇਂਦਰ ਸਿੰਘ ਅਤੇ ਰਮੇਸ਼ ਮੀਣਾ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਹੈ | ਕਬਾਇਲੀ ਆਗੂ ਅਤੇ ਵਿਧਾਇਕ ਗਣੇਸ਼ ਘੋਗਰਾ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਹੋਣਗੇ | ਹੁਣ ਤੱਕ ਇਹ ਅਹੁਦਾ ਪਾਇਲਟ ਦੇ ਵਫ਼ਾਦਾਰ ਮੁਕੇਸ਼ ਭਾਕਰ ਕੋਲ ਸੀ, ਜਿਸ ਨੇ ਸੋਮਵਾਰ ਨੂੰ ਟਵੀਟ ਕੀਤਾ ਸੀ ਕਿ ਕਾਂਗਰਸ ਲਈ ਵਫ਼ਾਦਾਰੀ ਦਾ ਅਰਥ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ 'ਗੁਲਾਮੀ' ਹੈ | ਪਾਰਟੀ ਨੇ ਹੇਮ ਸਿੰਘ ਸ਼ੇਖ਼ਾਵਤ ਨੂੰ ਸੂਬਾ ਕਾਂਗਰਸ ਦੇ ਸੇਵਾ ਦਲ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ | ਇਸ ਅਹੁਦੇ ਤੋਂ ਪਾਇਲਟ ਦੇ ਵਫ਼ਾਦਾਰ ਵਿਧਾਇਕ ਰਾਕੇਸ਼ ਪਾਰੀਕ ਨੂੰ ਬਦਲਿਆ ਗਿਆ ਹੈ | ਮੀਟਿੰਗ ਨੂੰ ਪਾਇਲਟ ਲਈ ਦੂਜੇ ਮੌਕੇ ਵਜੋਂ ਮੰਨਿਆ ਗਿਆ ਸੀ ਪਰ ਪਾਇਲਟ ਨੇ ਰਾਹੁਲ ਤੇ ਪਿ੍ਅੰਕਾ ਗਾਂਧੀ ਸਮੇਤ ਪਾਰਟੀ ਦੀ ਉੱਚ ਲੀਡਰਸ਼ਿਪ ਦੀ ਅਪੀਲ ਨੂੰ ਰੱਦ ਕਰਦਿਆਂ ਮੁੱਖ ਧਾਰਾ 'ਚ ਆਉਣ ਤੋਂ ਇਨਕਾਰ ਕਰ ਦਿੱਤਾ | ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੋਮਵਾਰ ਨੂੰ ਹੋਈ ਵਿਧਾਇਕ ਦਲ ਦੀ ਮੀਟਿੰਗ 'ਚ 18 ਹੋਰ ਕਾਂਗਰਸੀ ਵਿਧਾਇਕ ਵੀ ਬੈਠਕ 'ਚ ਸ਼ਾਮਿਲ ਨਹੀਂ ਹੋਏ ਸਨ | ਓਧਰ ਪਾਇਲਟ ਕੈਂਪ ਵਲੋਂ ਇਕ ਵੀਡੀਓ ਚਲਾਈ ਜਾ ਰਹੀ ਹੈ ਜਿਸ 'ਚ ਉਹ 16 ਕਾਂਗਰਸੀ ਵਿਧਾਇਕਾਂ ਦੀ ਹਮਾਇਤ ਵਿਖਾ ਰਹੇ ਹਨ | ਸੂਬੇ ਦੀ ਸਥਿਤੀ ਨੂੰ ਵੇਖਦਿਆਂ ਹੋਇਆ ਰਾਜ 'ਚ ਕਾਨੂੰਨ ਤੇ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਨੂੰ ਚੌਕਸ ਕੀਤਾ ਗਿਆ ਹੈ |
ਕਾਂਗਰਸ ਦਾ ਖ਼ੁਦ ਦਾ ਢਾਂਚਾ ਕਮਜ਼ੋਰ-ਭਾਜਪਾ
ਭਾਜਪਾ ਨੇ ਸੂਬੇ 'ਚ ਸਿਆਸੀ ਸੰਕਟ ਦਾ ਇਲਜ਼ਾਮ ਵਿਰੋਧੀ ਧਿਰ 'ਤੇ ਪਾਉਣ ਦਾ ਦੋਸ਼ ਗਹਿਲੋਤ 'ਤੇ ਲਗਾਇਆ ਹੈ | ਪਾਰਟੀ ਦੇ ਸੂਬਾਈ ਉਪ ਪ੍ਰਧਾਨ ਓਮ ਪ੍ਰਕਾਸ਼ ਮਾûਰ ਨੇ ਅਸ਼ੋਕ ਗਹਿਲੋਤ ਨੂੰ ਕਿਹਾ ਕਿ ਆਪਣੀਆਂ ਅੱਖਾਂ ਬੰਦ ਕਰਨ ਨਾਲ ਸੂਰਜ ਅਲੋਪ ਨਹੀਂ ਹੋ ਜਾਂਦਾ | ਉਨ੍ਹਾਂ ਕਿਹਾ ਕਿ ਤੁਹਾਡੇ ਘਰ ਦੇ ਢਾਂਚੇ 'ਚ ਹੀ ਕਮਜ਼ੋਰੀ ਹੈ ਅਤੇ ਤੁਸੀਂ ਇਸ ਲਈ ਭਾਜਪਾ ਦੀ ਕੌਮੀ ਲੀਡਰਸ਼ਿਪ ਨੂੰ ਦੋਸ਼ੀ ਠਹਿਰਾ ਰਹੇ ਹੋ |
ਪਾਰਟੀ ਦੀ ਵਿਚਾਰਧਾਰਾ 'ਚ ਯਕੀਨ ਰੱਖਣ ਵਾਲਿਆਂ ਲਈ ਦਰਵਾਜ਼ੇ ਖੁੱਲ੍ਹੇ-ਭਾਜਪਾ
ਬਾਗੀ ਕਾਂਗਰਸੀ ਆਗੂ ਸਚਿਨ ਪਾਇਲਟ ਦੇ ਅਗਲੇ ਕਦਮ 'ਤੇ ਨਜ਼ਰ ਲਗਾ ਕੇ ਬੈਠੇ ਰਾਜਸਥਾਨ ਭਾਜਪਾ ਦੇ ਕਈ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਦਰਵਾਜ਼ੇ ਉਸ ਹਰ ਇਕ ਲਈ ਖੁੱਲ੍ਹੇ ਹਨ ਜੋ ਪਾਰਟੀ ਦੀ ਵਿਚਾਰਧਾਰਾ 'ਚ ਯਕੀਨ ਰੱਖਦਾ ਹੈ | ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਨੇ ਕਿਹਾ ਕਿ ਜੇਕਰ ਸਾਡੇ 'ਚ ਕੋਈ ਸ਼ਾਮਿਲ ਹੁੰਦਾ ਹੈ ਤਾਂ ਅਸੀਂ ਖੁੱਲ੍ਹੀਆਂ ਬਾਹਾਂ ਨਾਲ ਉਸ ਦਾ ਸਵਾਗਤ ਕਰਾਂਗੇ |
ਇਕ ਵਿਧਾਇਕ ਵਲੋਂ ਵੀਡੀਓ ਜਾਰੀ
ਰਾਜਸਥਾਨ ਭਾਰਤੀ ਟਰਾਈਬਲ ਪਾਰਟੀ ਦੇ ਵਿਧਾਇਕ ਰਾਜਕੁਮਾਰ ਰਾਓਤ ਦੀਆਂ ਦੋ ਵੀਡੀਓ ਕਲਿੱਪਾਂ ਸੋਸ਼ਲ ਮੀਡੀਆਂ 'ਤੇ ਚੱਲ ਰਹੀਆਂ ਹਨ, ਜਿਨ੍ਹਾਂ 'ਚੋਂ ਇਕ ਵੀਡੀਓ 'ਚ ਉਕਤ ਆਗੂ ਦਾਅਵਾ ਕਰ ਰਿਹਾ ਹੈ ਕਿ ਉਸ ਨੂੰ ਬੰਧਕ ਵਾਂਗ ਰੱਖਿਆ ਗਿਆ ਹੈ ਅਤੇ ਆਪਣੇ ਹਲਕੇ 'ਚ ਜਾਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ | ਇਨ੍ਹਾਂ ਵੀਡੀਓ 'ਚ ਵਿਧਾਇਕ ਕਾਰ ਦੀ ਮੂਹਰਲੀ ਸੀਟ 'ਤੇ ਬੈਠਾ ਨਜ਼ਰ ਆ ਰਿਹਾ ਹੈ, ਇਕ ਵੀਡੀਓ ਵਿਧਾਇਕ ਨੇ ਖ਼ੁਦ ਬਣਾਈ ਹੈ | ਹਾਲਾਂਕਿ ਇਹ ਕਦੋਂ ਬਣਾਈ ਗਈ ਇਸ ਬਾਰੇ ਪਤਾ ਨਹੀਂ ਹੈ | ਵੀਡੀਓ 'ਚ ਇਕ ਪੁਲਿਸ ਇੰਸਪੈਕਟਰ ਉਸ ਦੀ ਕਾਰ ਦੀਆਂ ਚਾਬੀਆਂ ਲੈਂਦਾ ਨਜ਼ਰ ਆ ਰਿਹਾ ਹੈ ਨਾਲ ਇਕ ਕਾਂਸਟੇਬਲ ਖ਼ਤਰੇ ਦੀ ਗੱਲ ਆਖ ਰਿਹਾ ਹੈ | ਇਹ ਵੀਡੀਓ ਬਾਗ਼ੀ ਕਾਂਗਰਸੀ ਆਗੂ ਸਚਿਨ ਪਾਇਲਟ ਦੇ ਅਧਿਕਾਰਕ ਵਟਸਐਪ ਗਰੁੱਪ 'ਤੇ ਅਪਲੋਡ ਕੀਤੀ ਗਈ ਹੈ |

ਭਾਜਪਾ ਦੇ ਹੱਥਾਂ 'ਚ ਖੇਡ ਰਹੇ ਹਨ ਪਾਇਲਟ-ਗਹਿਲੋਤ

ਅਸ਼ੋਕ ਗਹਿਲੋਤ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸਚਿਨ ਪਾਇਲਟ ਭਾਜਪਾ ਦੇ ਹੱਥਾਂ 'ਚ ਖੇਡ ਰਹੇ ਹਨ | ਪਾਇਲਟ ਤੇ ਉਸ ਦੇ ਦੋ ਸਹਿਯੋਗੀਆਂ ਨੂੰ ਸੂਬੇ ਦੀ ਕੈਬਨਿਟ ਤੋਂ ਹਟਾਏ ਜਾਣ ਤੋਂ ਬਾਅਦ ਗੱਲਬਾਤ ਕਰਦਿਆਂ ਗਹਿਲੋਤ ਨੇ ਕਿਹਾ ਕਿ ਭਾਜਪਾ ਨੇ ਜੋ ਮੱਧ ਪ੍ਰਦੇਸ਼ 'ਚ ਕੀਤਾ ਸੀ ਉਸ ਨੂੰ ਰਾਜਸਥਾਨ 'ਚ ਦੁਹਰਾਉਣਾ ਚਾਹੁੰਦੀ ਹੈ ਪਰ ਭਾਜਪਾ ਦੇ ਇਰਾਦੇ ਰਾਜਸਥਾਨ 'ਚ ਪੂਰੇ ਨਹੀਂ ਹੋਣਗੇ | ਉਨ੍ਹਾਂ ਕਿਹਾ ਕਿ ਪਾਇਲਟ ਅਤੇ ਹੋਰਨਾਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਪੂਰੇ ਮੌਕੇ ਦਿੱਤੇ ਗਏ ਪਰ ਉਨ੍ਹਾਂ ਸੋਮਵਾਰ ਤੇ ਮੰਗਲਵਾਰ ਨੂੰ ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ ਸ਼ਿਰਕਤ ਨਹੀਂ ਕੀਤੀ | ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਗਹਿਲੋਤ ਨੇ ਕਿਹਾ ਕਿ ਸਚਿਨ ਪਾਇਲਟ ਦੇ ਹੱਥਾਂ 'ਚ ਕੁਝ ਨਹੀਂ ਹੈ | ਉਹ ਭਾਜਪਾ ਦੇ ਹੱਥਾਂ 'ਚ ਖੇਡ ਰਹੇ ਹਨ, ਜੋ ਸਾਰੇ ਪ੍ਰਬੰਧ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਮੈਂ ਕੀਤੀ ਜਾ ਰਹੀ ਖ਼ਰੀਦੋ ਫਰੋਖਤ ਤੋਂ ਕਾਫ਼ੀ ਉਦਾਸ ਹਾਂ | ਦੇਸ਼ 'ਚ ਪਹਿਲੀ ਵਾਰ ਹੈ ਕਿ ਲੋਕਤੰਤਰ ਏਨੇ ਗੰਭੀਰ ਖ਼ਤਰੇ 'ਚ ਹੈ |

ਸੱਚ ਨੂੰ ਪ੍ਰੇਸ਼ਾਨ ਕੀਤਾ ਜਾ ਸਕਦੈ, ਹਰਾਇਆ ਨਹੀਂ- ਪਾਇਲਟ

ਨਵੀਂ ਦਿੱਲੀ, 14 ਜੁਲਾਈ (ਪੀ.ਟੀ.ਆਈ.)-ਰਾਜਸਥਾਨ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਦੇ ਜਲਦ ਬਾਅਦ ਬਾਗ਼ੀ ਕਾਂਗਰਸੀ ਆਗੂ ਸਚਿਨ ਪਾਇਲਟ ਨੇ ਕਿਹਾ ਕਿ ਸੱਚ ਨੂੰ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ ਪਰ ਹਰਾਇਆ ਨਹੀਂ | ਉਨ੍ਹਾਂ ਟਵਿੱਟਰ 'ਤੇ ਆਪਣੀ ਪ੍ਰੋਫ਼ਾਈਲ ਬਦਲਦਿਆਂ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਵਾਲੇ ਅਹੁਦਿਆਂ ਦੇ ਸਾਰੇ ਹਵਾਲਿਆਂ ਨੂੰ ਹਟਾ ਦਿੱਤਾ | ਉਨ੍ਹਾਂ ਨੇ ਖ਼ੁਦ ਨੂੰ ਟੌਾਕ ਤੋਂ ਵਿਧਾਇਕ ਅਤੇ ਸਾਬਕਾ ਕੇਂਦਰੀ ਆਈ.ਟੀ., ਦੂਰਸੰਚਾਰ ਤੇ ਕਾਰਪੋਰੇਟ ਮਾਮਲਿਆਂ ਦਾ ਮੰਤਰੀ ਦੱਸਿਆ | ਪਾਇਲਟ ਨੇ ਹਿੰਦੀ 'ਚ ਟਵੀਟ ਕਰਦਿਆਂ ਕਿਹਾ ਕਿ ਸੱਚ ਨੂੰ ਪੇ੍ਰਸ਼ਾਨ ਕੀਤਾ ਜਾ ਸਕਦਾ ਹੈ, ਹਰਾਇਆ ਨਹੀਂ |

ਰਾਜਪਾਲ ਨਾਲ ਮੁਲਾਕਾਤ

ਮੁੱਖ ਮੰਤਰੀ ਅਸ਼ੋਕ ਗਹਿਲੋਤ ਦਿੱਲੀ ਹਾਈਵੇਅ 'ਤੇ ਇਕ ਹੋਟਲ 'ਚ ਹੋਈ ਕਾਂਗਰਸ ਵਿਧਾਇਕ ਦਲ ਦੀ ਬੈਠਕ ਤੋਂ ਤੁਰੰਤ ਬਾਅਦ ਰਾਜਪਾਲ ਕਲਰਾਜ ਮਿਸ਼ਰਾ ਨੂੰ ਮਿਲੇ | ਬੈਠਕ 'ਚ ਉਕਤ ਤਿੰਨਾਂ ਮੰਤਰੀਆਂ ਨੂੰ ਹਟਾਉਣ ਦਾ ਫ਼ੈਸਲਾ ਲਿਆ ਗਿਆ | ਸੂਤਰਾਂ ਅਨੁਸਾਰ ਗਹਿਲੋਤ ਨੇ ਰਾਜਪਾਲ ਨੂੰ ਸੂਬੇ 'ਚ ਹਾਲ ਹੀ ਵਿਚ ਹੋਏ ਘਟਨਾਕ੍ਰਮ ਬਾਰੇ ਦੱਸਿਆ |

ਪਾਇਲਟ ਸਮਰਥਕਾਂ ਵਲੋਂ ਸ਼ਕਤੀ ਪ੍ਰੀਖ਼ਣ ਦੀ ਮੰਗ

ਸਚਿਨ ਪਾਇਲਟ ਧੜੇ ਨਾਲ ਸਬੰਧਿਤ ਕੁਝ ਵਿਧਾਇਕਾਂ ਨੇ ਵਿਧਾਨ ਸਭਾ 'ਚ ਸ਼ਕਤੀ ਪ੍ਰੀਖ਼ਣ (ਫਲੋਰ ਟੈਸਟ) ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਕਿੰਨੇ ਵਿਧਾਇਕਾਂ ਦੀ ਹਮਾਇਤ ਹਾਸਲ ਹੈ | ਦੱਸਣਯੋਗ ਹੈ ਕਿ ਅਸ਼ੋਕ ਗਹਿਲੋਤ ਦਾ ਧੜਾ 109 ਵਿਧਾਇਕਾਂ ਦੀ ਹਮਾਇਤ ਹਾਸਲ ਕਰਨ ਦਾ ਦਾਅਵਾ ਕਰ ਰਿਹਾ ਹੈ ਜਦਕਿ ਸਚਿਨ ਪਾਇਲਟ ਦੇ ਵਫ਼ਾਦਾਰ ਇਸ ਦਾਅਵੇ ਨੂੰ ਖ਼ਾਰਜ ਕਰ ਰਹੇ ਹਨ | ਪਾਇਲਟ ਦੇ ਕਰੀਬੀ ਰਮੇਸ਼ ਮੀਣਾ ਨੇ ਕਿਹਾ ਕਿ ਵਿਧਾਨ ਸਭਾ 'ਚ ਸ਼ਕਤੀ ਪ੍ਰਦਰਸ਼ਨ ਹੋਣਾ ਚਾਹੀਦਾ ਹੈ | ਇਹ ਸਾਰੀ ਤਸਵੀਰ ਸਾਫ਼ ਕਰ ਦੇਵੇਗਾ | ਸੀਨੀਅਰ ਪਾਰਟੀ ਆਗੂ ਅਤੇ ਸਰਦਾਰ ਸ਼ਹਿਰ ਤੋਂ ਵਿਧਾਇਕ ਬਨਵਰਲਾਲ ਸ਼ਰਮਾ ਨੇ ਅਸ਼ੋਕ ਗਹਿਲੋਤ ਨੂੰ 109 ਵਿਧਾਇਕਾਂ ਦੀ ਹਮਾਇਤ ਦੇ ਦਾਅਵੇ ਨੂੰ ਗ਼ਲਤ ਦੱਸਿਆ ਹੈ | ਉਨ੍ਹਾਂ ਕਿਹਾ ਕਿ ਉਹ ਭਾਜਪਾ 'ਚ ਸ਼ਾਮਿਲ ਨਹੀਂ ਹੋਣਗੇ ਪਰ ਉਹ ਲੀਡਰਸ਼ਿਪ 'ਚ ਤਬਦੀਲੀ ਚਾਹੁੰਦੇ ਹਨ | ਸ਼ਰਮਾ ਨੇ ਕਿਹਾ ਕਿ ਅਸੀਂ 22 ਇਕੱਠੇ ਹਾਂ ਅਤੇ 6 ਹੋਰ ਵੀ ਸਾਡੇ ਨਾਲ ਜੁੜਨਗੇ | ਜਦਕਿ ਦੂਜੇ ਪਾਸੇ 81 ਵਿਧਾਇਕਾਂ ਤੋਂ ਵੱਧ ਨਹੀਂ ਹੈ | ਦੋ ਹੋਰ ਕਾਂਗਰਸੀ ਵਿਧਾਇਕਾਂ ਦੀਪੇਂਦਰ ਸਿੰਘ ਸ਼ੇਖਾਵਤ ਤੇ ਮੁਰਾਰੀ ਲਾਲ ਮੀਣਾ ਨੇ ਕਿਹਾ ਕਿ ਕਾਂਗਰਸ ਨੂੰ ਬਚਾਉਣ ਲਈ ਸੁਧਾਰ ਜ਼ਰੂਰੀ ਹੈ |


86% ਕੋਰੋਨਾ ਮਾਮਲੇ ਸਿਰਫ਼ 10 ਰਾਜਾਂ 'ਚ

• ਠੀਕ ਹੋਣ ਵਾਲਿਆਂ ਦੀ ਦਰ 'ਚ ਵਾਧਾ • ਟੀਕੇ ਦੀ ਮਨੁੱਖਾਂ 'ਤੇ ਪਰਖ ਸ਼ੁਰੂ
ਨਵੀਂ ਦਿੱਲੀ, 14 ਜੁਲਾਈ (ਉਪਮਾ ਡਾਗਾ ਪਾਰਥ)-ਭਾਰਤ 'ਚ ਕੋਰੋਨਾ ਦੇ ਕੁੱਲ ਮਾਮਲਿਆਂ 'ਚੋਂ 86 ਫ਼ੀਸਦੀ ਮਾਮਲੇ 10 ਰਾਜਾਂ 'ਚੋਂ ਹਨ ਅਤੇ ਉਨ੍ਹਾਂ 'ਚੋਂ ਵੀ 50 ਫ਼ੀਸਦੀ ਮਾਮਲੇ ਮਹਾਰਾਸ਼ਟਰ ਅਤੇ ਤਾਮਿਲਨਾਡੂ ਤੋਂ ਹਨ ਜਦਕਿ ਬਾਕੀ 36 ਫ਼ੀਸਦੀ ਕੋਰੋਨਾ ਦੇ ਮਾਮਲੇ 8 ਰਾਜਾਂ 'ਚੋਂ ਹਨ | ਇਹ ਜਾਣਕਾਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਦਿੱਤੀ | ਸਿਹਤ ਮੰਤਰਾਲੇ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਭਾਰਤ 'ਚ ਕੋਰੋਨਾ ਪ੍ਰਭਾਵਿਤ ਮਾਮਲਿਆਂ ਦੀ ਗਿਣਤੀ 9 ਲੱਖ ਤੋਂ ਉੱਪਰ ਹੈ ਹਾਲਾਂਕਿ ਮੰਤਰਾਲੇ ਨੇ ਮੌਜੂਦਾ ਹਾਲਾਤ ਨੂੰ ਚਿੰਤਾਜਨਕ ਮੰਨਣ ਤੋਂ ਇਨਕਾਰ ਕਰਦਿਆਂ ਅੰਕੜਿਆਂ ਦੇ ਨਾਲ ਤੁਲਨਾ ਕਰਦਿਆਂ ਕਿਹਾ ਕਿ ਭਾਰਤ ਹਾਲੇ ਤੱਕ ਦੁਨੀਆ ਦੇ ਉਨ੍ਹਾਂ ਕੁਝ ਦੇਸ਼ਾਂ 'ਚ ਸ਼ਾਮਿਲ ਹੈ ਜਿੱਥੇ ਪ੍ਰਤੀ 10 ਲੱਖ ਆਬਾਦੀ 'ਤੇ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਹਨ | ਸਿਹਤ ਮੰਤਰਾਲੇ ਦੇ ਓ.ਐੱਸ.ਡੀ. ਰਾਜੇਸ਼ ਭੂਸ਼ਣ ਨੇ ਵੱਖ-ਵੱਖ ਗ੍ਰਾਫ਼ਾਂ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਹਰ ਸੂਬੇ 'ਚ ਕੋਰੋਨਾ ਦਾ ਪਸਾਰ ਇਕੋ ਜਿਹੀ ਰਫ਼ਤਾਰ ਨਾਲ ਹੋ ਰਿਹਾ ਹੈ | ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਭਾਰਤ 'ਚ ਨਵੇਂ ਮਾਮਲਿਆਂ ਦੀ ਰੋਜ਼ਾਨਾ ਵਾਧਾ ਦਰ 'ਚ ਗਿਰਾਵਟ ਦਰਜ ਕੀਤੀ ਗਈ ਹੈ | ਮੰਤਰਾਲੇ ਨੇ ਤਫ਼ਸੀਲੀ ਅੰਕੜਿਆਂ 'ਚ ਇਹ ਵੀ ਕਿਹਾ ਕਿ ਦੇਸ਼ 'ਚ ਕਈ ਵੱਡੇ ਰਾਜਾਂ 'ਚ ਕੋਰੋਨਾ ਦੀ ਸਥਿਤੀ ਬਿਹਤਰ ਹੈ, ਜਿਸ 'ਚ ਉਨ੍ਹਾਂ ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਕੇਰਲ ਆਦਿ ਰਾਜਾਂ ਦੀ ਮਿਸਾਲ ਦਿੱਤੀ | ਦੇਸ਼ 'ਚ 24 ਘੰਟਿਆਂ ਦੌਰਾਨ ਕੋਰੋਨਾ ਦੇ 29,930 ਨਵੇਂ ਮਾਮਲੇ ਆਏ ਹਨ | ਜਿਸ ਤੋਂ ਬਾਅਦ ਪੀੜਤਾਂ ਦਾ ਅੰਕੜਾ 9,31,101 'ਤੇ ਪਹੁੰਚ ਗਿਆ ਹੈ | 590 ਹੋਰ ਮੌਤਾਂ ਹੋ ਜਾਣ ਮੌਤਾਂ ਦੀ ਗਿਣਤੀ 24,260 ਹੋ ਗਈ ਹੈ | ਇਸੇ ਦੌਰਾਨ 20,472 ਮਰੀਜ਼ ਠੀਕ ਹੋਏ ਹਨ ਅਤੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ 5,89,015 'ਤੇ ਪਹੁੰਚ ਗਿਆ ਹੈ |
ਠੀਕ ਹੋਣ ਵਾਲੇ ਮਾਮਲਿਆਂ ਦੀ ਦਰ 'ਚ ਵਾਧਾ
ਮੰਤਰਾਲੇ ਨੇ ਦੇਸ਼ 'ਚ ਕੁੱਲ ਐਕਟਿਵ ਮਾਮਲਿਆਂ ਦੀ ਤੁਲਨਾ 'ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ ਨੂੰ ਰਾਹਤ ਦਾ ਸੰਕੇਤ ਦੱਸਦਿਆਂ ਕਿਹਾ ਕਿ ਦੇਸ਼ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਔਸਤ 68 ਫ਼ੀਸਦੀ ਹੈ | ਇਸ ਦੇ ਨਾਲ ਹੀ ਮੰਤਰਾਲੇ ਵਲੋਂ ਇਹ ਵੀ ਕਿਹਾ ਗਿਆ ਕਿ 20 ਰਾਜਾਂ ਅਤੇ ਕੇਂਦਰੀ ਪ੍ਰਬੰਧਤ ਪ੍ਰਦੇਸ਼ਾਂ 'ਚ ਠੀਕ ਹੋਣ ਦੀ ਦਰ ਰਾਸ਼ਟਰੀ ਔਸਤ ਤੋਂ ਵੀ ਕਿਤੇ ਵੱਧ ਹੈ | ਸਿਹਤ ਮੰਤਰਾਲੇ ਵਲੋਂ ਜਾਰੀ ਗ੍ਰਾਫ਼ ਮੁਤਾਬਿਕ ਲੱਦਾਖ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਸਭ ਤੋਂ ਵੱਧ (87 ਫ਼ੀਸਦੀ) ਹੈ ਜਦਕਿ ਦਿੱਲੀ 'ਚ ਇਹ ਦਰ 80 ਫ਼ੀਸਦੀ ਉਤਰਾਖੰਡ 'ਚ 79 ਫ਼ੀਸਦੀ ਛੱਤੀਸਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ 76 ਫ਼ੀਸਦੀ ਰਾਜਸਥਾਨ 'ਚ 75 ਫ਼ੀਸਦੀ ਮੱਧ ਪ੍ਰਦੇਸ਼ 'ਚ 73 ਫ਼ੀਸਦੀ, ਚੰਡੀਗੜ੍ਹ 'ਚ 72 ਫ਼ੀਸਦੀ ਅਤੇ ਤਿ੍ਪੁਰਾ 'ਚ 71 ਫ਼ੀਸਦੀ ਹੈ |
ਕੋੋਰੋਨਾ ਦੇ ਟੀਕੇ ਦੀ ਮਨੁੱਖਾਂ 'ਤੇ ਹੋ ਰਹੀ ਹੈ ਪਰਖ
ਡਾਕਟਰੀ ਖੋਜ ਬਾਰੇ ਭਾਰਤੀ ਕੌਾਸਲ (ਆਈ.ਸੀ.ਐੱਮ.ਆਰ) ਨੇ ਕੋਰੋਨਾ ਦੇ ਟੀਕੇ ਬਾਰੇ ਜਾਣਕਾਰੀ ਦਿੰਦਿਆਾਂ ਕਿਹਾ ਕਿ ਦੋ ਸਵਦੇਸ਼ੀ ਟੀਕਿਆਂ ਦੀ ਪਰਖ ਲਗਾਤਾਰ ਅੱਗੇ ਵਧ ਰਹੀ ਹੈ ਅਤੇ ਚੂਹਿਆਂ ਅਤੇ ਖਰਗੋਸ਼ਾਂ ਤੋਂ ਬਾਅਦ ਹੁਣ ਮਨੁੱਖਾਂ 'ਤੇ ਇਸ ਦੀ ਪਰਖ ਚੱਲ ਰਹੀ ਹੈ | ਆਈ. ਸੀ. ਐੱਮ. ਆਰ ਦੇ ਡਾਇਰੈਕਟਰ ਡਾ: ਬਲਰਾਮ ਭਾਰਗਵ ਨੇ ਕਿਹਾ ਕਿ ਅਧਿਐਨ ਦੇ ਅੰਕੜੇ ਦੇਸ਼ ਦੇ ਡਰੱਗ ਕੰਟਰੋਲ ਜਨਰਲ (ਡੀ.ਜੀ.ਸੀ.ਆਈ) ਕੋਲ ਭੇਜਣ ਤੋਂ ਬਾਅਦ ਦੋਹਾਂ ਟੀਕਿਆਂ ਦੀ ਮਨੁੱਖਾਂ 'ਤੇ ਪਰਖ ਕਰਨ ਦੀ ਇਜਾਜ਼ਤ ਮਿਲ ਗਈ | ਆਈ.ਸੀ.ਐੱਮ.ਆਰ ਹੈਦਰਾਬਾਦ ਦੀ ਕੰਪਨੀ ਭਾਰਤ ਬਾਇਓਟੈਕ ਲਿਮਟਿਡ ਅਤੇ ਪੂਣੇ ਦੀ 'ਨੈਸ਼ਨਲ ਇੰਸਟੀਚਿਊਟ ਆਫ਼ ਵਿਰੋਲਾਜੀ' ਸੰਸਥਾ ਦੇ ਨਾਲ ਮਿਲ ਕੇ ਕੋਰੋਨਾ ਦਾ ਟੀਕਾ ਤਿਆਰ ਕਰ ਰਿਹਾ ਹੈ | ਕੋਰੋਨਾ ਦੇ ਟੀਕੇ ਦੀ ਮਨੱੁਖਾਂ 'ਤੇ ਪਰਖ ਲਈ ਦੇਸ਼ ਦੀਆਂ 12 ਸੰਸਥਾਵਾਂ ਨੂੰ ਚੁਣਿਆ ਹੈ | ਇਨ੍ਹਾਂ ਸੰਸਥਾਵਾਂ 'ਚ ਸ਼ਾਮਿਲ ਅਜਿਹੇ 10 ਵਾਲੰਟੀਅਰ ਚੁਣੇ ਗਏ ਹਨ ਜਿਨ੍ਹਾਂ ਨੂੰ ਇਸ ਟੀਕੇ ਦੀ ਪਹਿਲੀ ਡੋਜ਼ ਦਿੱਤੀ ਗਈ ਹੈ | ਟੀਕੇ ਦੀ ਦੂਜੀ ਡੋਜ਼ 14 ਦਿਨਾਂ ਦੇ ਵਕਫ਼ੇ ਤੋਂ ਬਾਅਦ ਦਿੱਤੀ ਜਾਵੇਗੀ | ਜ਼ਿਕਰਯੋਗ ਹੈ ਕਿ ਰੂਸ ਨੇ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਕੋਰੋਨਾ ਦਾ ਟੀਕਾ ਈਜ਼ਾਦ ਕਰ ਲਿਆ ਹੈ | ਡਾ: ਭਾਰਗਵ ਨੇ ਕਿਹਾ ਕਿ ਦੁਨੀਆ ਭਰ 'ਚ ਇਸਤੇਮਾਲ ਹੋਣ ਵਾਲੇ 60 ਫ਼ੀਸਦੀ ਟੀਕੇ ਭਾਰਤ 'ਚ ਬਣਦੇ ਹਨ | ਇਸ ਲਈ ਜ਼ਿਆਦਾਤਰ ਦੇਸ਼ ਭਾਰਤ ਦੇ ਸੰਪਰਕ 'ਚ ਹਨ | ਉਨ੍ਹਾਂ ਰੂਸ, ਚੀਨ ਅਤੇ ਅਮਰੀਕਾ ਵਲੋਂ ਵੀ ਟੀਕਾ ਵਿਕਸਤ ਕਰਨ ਦੀ ਕਵਾਇਦ ਤੇਜ਼ ਕਰਨ ਦੀ ਜਾਣਕਾਰੀ ਦਿੱਤੀ |
ਆਬਾਦੀ ਦੇ ਲਿਹਾਜ਼ ਨਾਲ ਦੁਨੀਆ ਤੋਂ ਬਿਹਤਰ ਸਥਿਤੀ 'ਚ ਹੈ ਭਾਰਤ
ਸਿਹਤ ਮੰਤਰਾਲੇ ਨੇ ਭਾਰਤ 'ਚ ਪ੍ਰਤੀ 10 ਲੱਖ ਆਬਾਦੀ 'ਤੇ 657 ਕੋਰੋਨਾ ਕੇਸਾਂ ਨੂੰ ਕਈ ਦੇਸ਼ਾਂ ਤੋਂ ਬਿਹਤਰ ਸਥਿਤੀ 'ਚ ਦੱਸਿਆ | ਇਸ ਤੋਂ ਪਹਿਲਾਂ ਪ੍ਰਤੀ 10 ਲੱਖ ਆਬਾਦੀ 'ਚ 17.2 ਕੋਵਿਡ ਮਰੀਜ਼ਾਂ ਦੀ ਮੌਤ ਨੂੰ ਵੀ ਕਾਫ਼ੀ ਘੱਟ ਦਸਦਿਆਂ ਭੂਸ਼ਣ ਨੇ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ 'ਚ ਭਾਰਤ ਦੇ ਮੁਕਾਬਲੇ 35 ਗੁਣਾ ਵੱਧ ਮਰੀਜ਼ਾਂ ਦੀ ਮੌਤ ਹੋਈ ਹੈ |
ਕੰਟੇਨਮੈਂਟ ਜ਼ੋਨ 'ਚ ਕਰਨਾ ਪਵੇਗਾ ਹੋਰ ਕੰਮ
ਸਿਹਤ ਮੰਤਰਾਲੇ ਨੇ ਕੋਰੋਨਾ ਦੇ ਕੰਟੇਨਮੈਂਟ ਜ਼ੋਨਾਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉੱਥੇ ਜ਼ਿਆਦਾ ਕੰਮ ਕਰਨ ਦੀ ਲੋੜ ਹੈ | ਦੇਸ਼ 'ਚ ਕੋੋਰੋਨਾ ਦੀ ਮੌਤ ਦਰ 2.6 ਫ਼ੀਸਦੀ ਹੋਣ ਬਾਰੇ ਜਾਣਕਾਰੀ ਦਿੰਦਿਆਂ ਭੂਸ਼ਣ ਨੇ ਇਹ ਵੀ ਕਿਹਾ ਦਿੱਲੀ ਏਮਜ਼ ਵਲੋਂ ਇਕ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਟੇਲੀ ਸੰਪਰਕ ਰਾਹੀਂ ਉਨ੍ਹਾਂ ਰਾਜਾਂ ਨੂੰ ਵਿਸ਼ੇਸ਼ ਤਵੱਜੋਂ ਦੇ ਰਹੇ ਹਨ ਜਿੱਥੇ ਮੌਤ ਦਰ ਜ਼ਿਆਦਾ ਹੈ | ਏਮਜ਼ ਦਿੱਲੀ ਦੇ ਮਾਹਿਰ ਡਾਕਟਰ ਵੱਖ ਮੌਤ ਦਰ ਵਾਲੇ ਰਾਜਾਂ ਦੇ ਡਾਕਟਰਾਂ ਨੂੰ ਮਰੀਜ਼ਾਂ ਦੇ ਬਿਹਤਰ ਇਲਾਜ ਬਾਰੇ ਮਸ਼ਵਰਾ ਵੀ ਦੇ ਰਹੇ ਹਨ |
ਕੋੋਰੋਨਾ ਕਾਰਨ ਪਾਕਿਸਤਾਨ 'ਚ ਫਸੇ 5 ਭਾਰਤੀ ਵਾਪਸ ਪਰਤੇ
ਭਾਰਤੀ ਵਿਦੇਸ਼ ਮੰਤਰਾਲੇ ਨੇ ਮਨੁੱਖੀ ਹੱਕਾਂ ਬਾਰੇ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਹੈ ਤਾਲਾਬੰਦੀ ਕਾਰਨ ਪਾਕਿਸਤਾਨ 'ਚ ਫਸੇ 5 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ |

ਹਦਾਇਤਾਂ ਦੀ ਪਾਲਣਾ ਨਾ ਕੀਤੀ ਤਾਂ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ- ਡਬਲਿਊ.ਐਚ.ਓ.

ਸਿਆਟਲ, 14 ਜੁਲਾਈ (ਹਰਮਨਪ੍ਰੀਤ ਸਿੰਘ)-ਵਿਸ਼ਵ ਸਿਹਤ ਸੰਗਠਨ (ਡਬਲਿਊ. ਐਚ. ਓ.) ਨੇ ਦੁਨੀਆ ਭਰ ਦੇ ਮੁਲਕਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ ਕਿ ਕੋਰੋਨਾ ਵਾਇਰਸ ਇਸ ਸਮੇਂ ਦੁਨੀਆ ਦਾ ਦੁਸ਼ਮਣ ਨੰਬਰ ਇਕ ਬਣ ਚੁੱਕਾ ਹੈ | ਡਬਲਿਊ. ਐਚ. ਓ. ਦੇ ਡਾਇਰੈਕਟਰ ਜਨਰਲ ਡਾ: ਟੇਡਰੋਸ ਅਡਾਨੋਮ ਘੇਬਰਿਸੁਸ ਨੇ ਕਿਹਾ ਕਿ ਕੋਰੋਨਾ ਪਹਿਲਾਂ ਨਾਲੋਂ ਜ਼ਿਆਦਾ ਤੇਜ਼ ਹੋ ਗਿਆ ਹੈ ਤੇ ਕੁਝ ਦੇਸ਼ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ | ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮੁਲਕਾਂ ਨੇ ਫ਼ੈਸਲਾਕੁੰਨ ਫ਼ੈਸਲੇ ਨਾ ਲਏ ਤਾਂ ਸਥਿਤੀ ਬਦ ਤੋਂ ਬਦਤਰ ਹੋ ਜਾਵੇਗੀ | ਉਨ੍ਹਾਂ ਨੇ ਕਿਹਾ ਜਿਨ੍ਹਾਂ ਦੇਸ਼ਾਂ 'ਚ ਕੋਰੋਨਾ ਦੀ ਲਾਗ ਨੂੰ ਰੋਕਣ ਦੀਆਂ ਵਿਵਸਥਾਵਾਂ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤੀਆਂ ਗਈਆਂ ਜਾਂ ਲਾਪ੍ਰਵਾਹੀ ਕੀਤੀ ਗਈ, ਉਥੇ ਹੁਣ ਲਾਗ ਦਾ ਖ਼ਤਰਨਾਕ ਦਿ੍ਸ਼ ਦੇਖਣ ਨੂੰ ਮਿਲ ਰਿਹਾ ਹੈ |

ਪੰਜਾਬ 'ਚ ਇਕੋ ਦਿਨ 12 ਹੋਰ ਮੌਤਾਂ, 359 ਨਵੇਂ ਮਾਮਲੇ

ਚੰਡੀਗੜ੍ਹ, 14 ਜੁਲਾਈ (ਵਿਕਰਮਜੀਤ ਸਿੰਘ ਮਾਨ)- ਦੇਸ਼ ਭਰ ਸਮੇਤ ਪੰਜਾਬ ਵਿਚ ਕੋਰੋਨਾ ਨੇ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ | ਸੂਬੇ ਵਿਚ ਕੋਰੋਨਾ ਕਹਿਰ ਕਾਰਨ ਨਵੇਂ ਮਾਮਲਿਆਂ ਵਿਚ ਜਿੱਥੇ ਵੱਡਾ ਉਛਾਲ ਸਾਹਮਣੇ ਆਉਣ ਲੱਗਾ ਹੈ ਉੱਥੇ ਮੌਤਾਂ ਦੀ ਗਿਣਤੀ ਲਗਾਤਾਰ ਵਾਧੇ ਵੱਲ ...

ਪੂਰੀ ਖ਼ਬਰ »

ਪੂਰਬੀ ਲੱਦਾਖ 'ਚੋਂ ਹੋਰ ਸੈਨਿਕ ਪਿੱਛੇ ਹਟਾਉਣ ਸਬੰਧੀ ਭਾਰਤ ਤੇ ਚੀਨ ਦੇ ਕਮਾਂਡਰਾਂ ਵਿਚਾਲੇ ਗੱਲਬਾਤ

ਨਵੀਂ ਦਿੱਲੀ, 14 ਜੁਲਾਈ (ਪੀ.ਟੀ.ਆਈ.)-ਭਾਰਤ ਤੇ ਚੀਨ ਦੇ ਸੈਨਿਕ ਕਮਾਂਡਰਾਂ ਵਿਚਾਲੇ ਮੰਗਲਵਾਰ ਨੂੰ ਪੂਰਬੀ ਲੱਦਾਖ 'ਚ ਟਕਰਾਅ ਵਾਲੇ ਇਲਾਕਿਆਂ ਪੈਂਗੌਾਗ ਅਤੇ ਡੇਪਸਾਂਗ ਤੋਂ ਸਮਾਬੱਧ ਤਰੀਕੇ ਨਾਲ ਸੈਨਿਕ ਪਿੱਛੇ ਹਟਾਉਣ ਦੀ ਪ੍ਰਕਿਰਿਆ ਦੇ ਢਾਂਚੇ ਨੂੰ ਅੰਤਿਮ ਰੂਪ ...

ਪੂਰੀ ਖ਼ਬਰ »

ਪੰਜਾਬ 'ਚ 72 ਘੰਟਿਆਂ ਤੋਂ ਘੱਟ ਸਮੇਂ ਲਈ ਆਉਣ ਵਾਲਿਆਂ ਨੂੰ ਨਹੀਂ ਹੋਣਾ ਪਵੇਗਾ ਇਕਾਂਤਵਾਸ

ਚੰਡੀਗੜ੍ਹ, 14 ਜੁਲਾਈ (ਅਜੀਤ ਬਿਊਰੋ)-ਪੰਜਾਬ 'ਚ 72 ਘੰਟੇ ਤੋਂ ਘੱਟ ਸਮੇਂ ਲਈ ਆਉਣ ਵਾਲਿਆਂ ਨੂੰ ਘਰੇਲੂ ਇਕਾਂਤਵਾਸ ਤੋਂ ਛੋਟ ਦੇ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਸੂਬੇ ਦੀ ਸਰਹੱਦ 'ਤੇ ਚੈੱਕ ਪੋਸਟ ਵਿਖੇ ਸਿਰਫ ਰਸਮੀ ਸਵੈ-ਘੋਸ਼ਣਾ ਪੱਤਰ ਸੌਾਪਣ ਦੀ ਜ਼ਰੂਰਤ ਹੋਵੇਗੀ | ...

ਪੂਰੀ ਖ਼ਬਰ »

ਜਨਤਕ ਇਕੱਠਾਂ 'ਤੇ ਪਾਬੰਦੀ ਦਾ ਵਿਰੋਧ

ਕਿਸਾਨ ਸੰਗਠਨਾਂ ਤੇ ਵੱਖ-ਵੱਖ ਪਾਰਟੀਆਂ ਨੇ ਜਤਾਇਆ ਇਤਰਾਜ਼ ਜਲੰਧਰ, 14 ਜੁਲਾਈ (ਮੇਜਰ ਸਿੰਘ)-ਕੈਪਟਨ ਸਰਕਾਰ ਵਲੋਂ ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਜਨਤਕ ਇਕੱਠਾਂ ਉੱਪਰ ਪਾਬੰਦੀ ਲਗਾਏ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੀਆਂ ਕਰੀਬ ...

ਪੂਰੀ ਖ਼ਬਰ »

ਖੱਬੇ ਪੱਖੀ ਪਾਰਟੀਆਂ ਵਲੋਂ ਲੋਕਾਂ ਨੂੰ ਗ਼ੈਰ ਜਮਹੂਰੀ ਫ਼ੈਸਲੇ ਵਿਰੁੱਧ ਡਟਣ ਦਾ ਸੱਦਾ

ਜਲੰਧਰ, 14 ਜੁਲਾਈ (ਜਸਪਾਲ ਸਿੰਘ)-ਖੱਬੇ ਪੱਖੀ 8 ਰਾਜਨੀਤਕ ਪਾਰਟੀਆਂ ਅਤੇ ਸੰਗਠਨਾਂ 'ਤੇ ਆਧਾਰਿਤ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਨੇ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੇ ਟਾਕਰੇ ਦੇ ਬਹਾਨੇ ਹੇਠ ਸੂਬੇ ਅੰਦਰ ਸਿਆਸੀ ਅਤੇ ਜਮਹੂਰੀ ਜਨਤਕ ਸਰਗਰਮੀਆਂ ਉੱਪਰ ...

ਪੂਰੀ ਖ਼ਬਰ »

ਫ਼ੌਜ ਮੁਖੀ ਵਲੋਂ ਫ਼ਿਰੋਜ਼ਪੁਰ ਤੇ ਅੰਮਿ੍ਤਸਰ ਦੀਆਂ ਸਰਹੱਦਾਂ ਦਾ ਦੌਰਾ

ਫ਼ਿਰੋਜ਼ਪੁਰ, 14 ਜੁਲਾਈ (ਤਪਿੰਦਰ ਸਿੰਘ)-ਭਾਰਤੀ ਫ਼ੌਜ ਮੁਖੀ ਜਰਨਲ ਐਮ. ਐਮ. ਨਰਵਾਣੇ ਨੇ ਅੱਜ ਫ਼ਿਰੋਜ਼ਪੁਰ ਅਤੇ ਅੰਮਿ੍ਤਸਰ ਦੀਆਂ ਸਰਹੱਦਾਂ ਦਾ ਦੌਰਾ ਕੀਤਾ | ਫ਼ਿਰੋਜ਼ਪੁਰ ਸਥਿਤ ਵਜਰਾ ਕੋਰ ਦੀ ਫਾਰਮੇਸ਼ਨ ਸੈਂਟਰ ਜਾ ਕੇ ਚੀਫ਼ ਆਫ਼ ਆਰਮੀ ਸਟਾਫ਼ ਨਾਲ ਪੱਛਮੀ ...

ਪੂਰੀ ਖ਼ਬਰ »

ਸੀ.ਬੀ.ਐਸ.ਈ. 10ਵੀਂ ਦਾ ਨਤੀਜਾ ਅੱਜ

ਨਵੀਂ ਦਿੱਲੀ, 14 ਜੁਲਾਈ (ਏਜੰਸੀ)- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਵਲੋਂ 10ਵੀਂ ਜਮਾਤ ਦਾ ਨਤੀਜਾ 15 ਜੁਲਾਈ ਨੂੰ ਐਲਾਨਿਆ ਜਾਵੇਗਾ | ਬੋਰਡ ਵਲੋਂ ਸੋਮਵਾਰ ਨੂੰ 12 ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਸੀ | ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ...

ਪੂਰੀ ਖ਼ਬਰ »

ਭਾਰਤੀ ਮੂਲ ਦੇ ਚੰਦਿ੍ਕਾ ਪ੍ਰਸਾਦ ਸੂਰੀਨਾਮ ਦੇ ਰਾਸ਼ਟਰਪਤੀ ਬਣੇ

ਨਿਊਯਾਰਕ, 14 ਜੁਲਾਈ (ਏਜੰਸੀ)-ਚੰਦਿ੍ਕਾ ਪ੍ਰਸਾਦ ਸੰਤੋਖੀ ਨੂੰ ਲੈਟਿਨ ਅਮਰੀਕੀ ਦੇਸ਼ ਸੂਰੀਨਾਮ ਦਾ ਰਾਸ਼ਟਰਪਤੀ ਚੁਣਿਆ ਗਿਆ ਹੈ | ਇਕ ਮੀਡੀਆ ਰਿਪੋਰਟ ਅਨੁਸਾਰ ਦੇਸ਼ 'ਚ ਨੈਸ਼ਨਲ ਅਸੈਂਬਲੀ ਵਲੋਂ ਸਾਬਕਾ ਨਿਆਂ ਮੰਤਰੀ ਤੇ ਪ੍ਰੋਗਰੈਸਿਵ ਰਿਫਾਰਮ ਪਾਰਟੀ (ਪੀ.ਆਰ.ਪੀ.) ...

ਪੂਰੀ ਖ਼ਬਰ »

7 ਅਕਤੂਬਰ ਨੂੰ ਆਵੇਗਾ ਸਾਹਮਣੇ

ਦੁਨੀਆ ਦਾ ਸਭ ਤੋਂ ਤੇਜ਼ ਜਹਾਜ਼

ਬੂਮ ਟੈਕਨਾਲੋਜੀ ਦਾ ਸੁਪਰਸੋਨਿਕ ਜੈੱਟ 'ਐਕਸ.ਬੀ.-1' ਪ੍ਰੀਖਣ ਲਈ ਤਿਆਰ ਸਪੀਡ : ਮੈਕ 2.2 ਜਾਂ 1700 ਮੀਲ ਪ੍ਰਤੀ ਘੰਟਾ (2735.9 ਕਿ. ਮੀ. ਪ੍ਰਤੀ ਘੰਟਾ) • ਇਕੋ ਪਾਇਲਟ ਚਲਾਏਗਾ, ਜੋ ਕਿ ਅਮਰੀਕੀ ਹਵਾਈ ਸੈਨਾ ਦੁਆਰਾ ਭਰਤੀ ਕੀਤਾ ਹੋਇਆ ਪੂਰਾ ਤਜਰਬੇਕਾਰ ਹੋਵੇਗਾ | • ਇਸ ਦੀ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੂੰ ਹੋਇਆ ਕੋਰੋਨਾ

ਚੰਡੀਗੜ੍ਹ/ਐਸ.ਏ.ਐਸ. ਨਗਰ (ਮਾਨ, ਰਾਣਾ)-ਰਾਜ ਦੇ ਉਚੇਰੀ ਸਿੱਖਿਆ ਮੰਤਰੀ ਸ. ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ 10 ਜੁਲਾਈ ਨੂੰ ਕਰਵਾਈ ਕੋਰੋਨਾ ਜਾਂਚ ਰਿਪੋਰਟ ਪਹਿਲੀ ਵਾਰੀ ਨੈਗੇਟਿਵ ਆਉਣ ਨਾਲ ਉਨ੍ਹਾਂ ਭਾਵੇਂ ਸੁੱਖ ਦਾ ਸਾਹ ਲਿਆ ਸੀ ਪਰ ਅੱਜ ਉਨ੍ਹਾਂ ਦੀ ਦੂਜੀ ਜਾਂਚ ...

ਪੂਰੀ ਖ਼ਬਰ »

ਵਿਦੇਸ਼ੀ ਵਿਦਿਆਰਥੀਆਂ ਿਖ਼ਲਾਫ਼ ਜਾਰੀ ਨਿਯਮਾਂ ਨੂੰ ਵਾਪਸ ਲੈ ਸਕਦੈ ਵਾਈਟ ਹਾਊਸ

ਸਾਨ ਫਰਾਂਸਿਸਕੋ, 14 ਜੁਲਾਈ (ਐਸ.ਅਸ਼ੋਕ ਭੌਰਾ)-ਅੰਤਰਰਾਸ਼ਟਰੀ ਵਿਦਿਆਰਥੀਆਂ ਪ੍ਰਤੀ ਪਿਛਲੇ ਹਫ਼ਤੇ ਟਰੰਪ ਪ੍ਰਸ਼ਾਸਨ ਦੁਆਰਾ ਜਾਰੀ ਕੀਤੇ ਨਵੇਂ ਨਿਯਮਾਂ ਨੂੰ ਵਾਪਸ ਲੈਣ 'ਤੇ ਵਾਈਟ ਹਾਊਸ ਵਿਚਾਰ ਕਰ ਰਿਹਾ ਹੈ | ਇਨ੍ਹਾਂ ਨਿਯਮਾਂ ਅਨੁਸਾਰ ਜਿਹੜੀਆਂ ਯੂਨੀਵਰਸਿਟੀਆਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX