ਤਾਜਾ ਖ਼ਬਰਾਂ


ਕੈਬਨਿਟ ਮੰਤਰੀ ਬਾਜਵਾ ਦੀ ਪਤਨੀ ਤੇ ਪੁੱਤਰ ਵੀ ਆਇਆ ਕੋਰੋਨਾ ਪਾਜ਼ੀਟਿਵ
. . .  7 minutes ago
ਬਟਾਲਾ, 16 ਜੁਲਾਈ (ਕਾਹਲੋਂ) - ਸੂਬੇ ਦੇ ਪੰਚਾਇਤ ਵਿਭਾਗ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੀ ਧਰਮ ਪਤਨੀ ਅਤੇ ਪੁੱਤਰ ਦੀ ਵੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਦੁਕਾਨਦਾਰਾਂ ਤੋਂ ਪੈਸੇ ਮੰਗਣ ਵਾਲੇ ਜ਼ਿਲ੍ਹਾ ਸਿਹਤ ਅਫਸਰ ਖਿਲਾਫ ਮਾਮਲਾ ਦਰਜ
. . .  46 minutes ago
ਬਠਿੰਡਾ, 16 ਜੁਲਾਈ (ਨਾਇਬ ਸਿੱਧੂ) - ਡੀ.ਐਚ.ਓ. (ਜ਼ਿਲ੍ਹਾ ਸਿਹਤ ਅਫਸਰ) ਵਲੋਂ ਕਰਿਆਣਾ ਦੁਕਾਨਦਾਰ ਤੋਂ 100-200 ਮੰਗਣ ਦਾ ਆਡੀਓ ਵਾਇਰਲ ਹੋਣ 'ਤੇ ਬਠਿੰਡਾ ਸਿਵਲ ਹਸਪਤਾਲ ਦੇ ਸਿਵਲ ਸਰਜਨ ਅਮਰੀਕ ਸਿੰਘ ਵਲੋਂ ਐਸ.ਐਸ.ਪੀ. ਨੂੰ ਸ਼ਿਕਾਇਤ ਦਰਜ ਕਰਵਾਈ...
ਗਰੀਬ ਕਿਸਾਨ ਜੋੜੇ ਨਾਲ ਪੁਲਿਸ ਦੀ ਕੁੱਟਮਾਰ 'ਤੇ ਮੱਧ ਪ੍ਰਦੇਸ਼ 'ਚ ਹੰਗਾਮਾ
. . .  about 1 hour ago
ਭੋਪਾਲ, 16 ਜੁਲਾਈ - ਮੱਧ ਪ੍ਰਦੇਸ਼ ਦੇ ਗੁਨਾ 'ਚ ਮੰਗਲਵਾਰ ਨੂੰ ਕਬਜ਼ਾ ਹਟਾਉਣ ਗਈ ਪੁਲਿਸ ਨੇ ਕਿਸਾਨ ਜੋੜੇ ਦੀ ਡਾਂਗਾ ਸੋਟੀਆਂ ਨਾਲ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਕਿਸਾਨ ਜੋੜੇ ਨੇ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦਾ ਵੀਡੀਓ ਸਾਹਮਣੇ...
ਗੁਜਰਾਤ 'ਚ ਭੁਚਾਲ ਦੇ ਝਟਕੇ ਕੀਤੇ ਗਏ ਮਹਿਸੂਸ
. . .  about 1 hour ago
ਅਹਿਮਦਾਬਾਦ, 16 ਜੁਲਾਈ - ਗੁਜਰਾਤ ਸਥਿਤ ਰਾਜਕੋਟ ਤੇ ਕਰੀਮਗੰਜ 'ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਰਾਜਕੋਟ 'ਚ 4.5 ਰਿਐਕਟਰ ਸਕੇਲ ਦਾ ਭੁਚਾਲ ਆਇਆ ਤੇ ਕਰੀਮਗੰਜ 'ਚ ਭੁਚਾਲ ਦੀ ਤੀਬਰਤਾ 4.1 ...
ਸਾਈਬਰ ਹਮਲਾ : ਓਬਾਮਾ, ਬਿਲ ਗੇਟਸ, ਵਾਰੇਨ ਬਫੇ, ਜੋ ਬਿਡੇਨ ਸਮੇਤ ਐਪਲ ਦੇ ਟਵੀਟਰ ਅਕਾਊਂਟ ਹੈਕ
. . .  about 1 hour ago
ਵਾਸ਼ਿੰਗਟਨ, 16 ਜੁਲਾਈ - ਅਮਰੀਕਾ 'ਚ ਕਈ ਦਿੱਗਜ ਹਸਤੀਆਂ ਦੇ ਟਵੀਟਰ ਅਕਾਊਂਟ ਹੈਕ ਕਰ ਲਏ ਗਏ ਹਨ। ਇਨ੍ਹਾਂ 'ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ, ਦੁਨੀਆ ਦੇ ਸਭ ਤੋਂ ਅਮੀਰ ਤੇ ਵੱਡੇ ਨਿਵੇਸ਼ਕ ਵਾਰੇਨ...
ਅੱਜ ਦਾ ਵਿਚਾਰ
. . .  about 2 hours ago
ਬਲਾਚੌਰ ਦੇ ਏ ਐਸ ਆਈ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ
. . .  1 day ago
ਪੋਜੇਵਾਲ ਸਰਾਂ , 15 ਜੁਲਾਈ { ਰਮਨ ਭਾਟੀਆ }- ਹਲਕਾ ਬਲਾਚੌਰ ਦੇ ਪਿੰਡ ਚੰਡੀਆਨੀ ਖੁਰਦ ਦੇ 50 ਸਾਲਾ ਪੰਜਾਬ ਪੁਲਿਸ ਦੇ ਪ੍ਰੀਤਮ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਹੈ । ਉਨ੍ਹਾਂ ਨੂੰ ਨਵਾਂਸ਼ਹਿਰ ਦੇ ਸਿਵਲ ...
ਅਜਨਾਲਾ ਪੁਲਸ ਦੀ ਨਾਕਾਮੀ ਕਾਰਨ ਸਰਕਾਰੀ ਕਾਲਜ ਅਜਨਾਲਾ ਵਿਚੋਂ ਕੰਪਿਊਟਰ ਤੇ ਹੋਰ ਕੀਮਤੀ ਸਮਾਨ ਚੋਰੀ
. . .  1 day ago
ਅਜਨਾਲਾ, 15 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਪੁਲਸ ਦੀ ਨਾਕਾਮੀ ਦੇ ਚੱਲਦਿਆਂ ਸਰਕਾਰੀ ਕਾਲਜ ਅਜਨਾਲਾ ਵਿਚੋਂ ਰਾਤ ਸਮੇਂ ਤਿੰਨ ਅਣਪਛਾਤੇ ਮੋਨੇ ਨੌਜਵਾਨਾਂ ਵੱਲੋਂ ਕੰਪਿਊਟਰ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਕਾਲਜ ਅਜਨਾਲਾ ਦੇ ਪਿ੍ਰੰਸੀਪਲ ਓਮ ਪ੍ਰਕਾਸ਼ ਨੇ ਦੱਸਿਆ ਕਿ ਬੀਤੀ 13 ਜੁਲਾਈ ਦੀ ਰਾਤ...
ਜ਼ਿਲ੍ਹਾ ਫ਼ਿਰੋਜ਼ਪੁਰ ਦਾ ਕਸਬਾ ਤਲਵੰਡੀ ਭਾਈ ਕੰਟੇਨਮੈਂਟ ਜ਼ੋਨ ਵਿਚ ਤਬਦੀਲ
. . .  1 day ago
ਫ਼ਿਰੋਜ਼ਪੁਰ, 15 ਜੁਲਾਈ (ਕੁਲਬੀਰ ਸਿੰਘ ਸੋਢੀ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਚ ਲਗਾਤਾਰ ਵੱਧ ਰਾਹੀਂ ਕੋਰੋਨਾ ਪੀੜਤਾਂ ਦੀ ਸੰਖਿਆ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਕਮ ਜ਼ਿਲ੍ਹਾ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਵੱਲੋਂ ਪੱਤਰ ਜਾਰੀ ਕਰ ਤਲਵੰਡੀ ਭਾਈ ਨੂੰ ਮਾਈਕਰੋ ਜ਼ੋਨ ਤੋਂ ਕੰਟੇਨਮੈਂਟ ਜ਼ੋਨ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਕੋਰੋਨਾ ਦੇ ਫੈਲਾਅ...
ਆਰ.ਸੀ.ਐਫ. ਵੱਲੋਂ ਤਿਆਰ 4 ਪੋਸਟ ਕੋਵਿਡ ਡੱਬੇ ਉੱਤਰੀ ਪੱਛਮੀ ਰੇਲਵੇ ਲਈ ਰਵਾਨਾ
. . .  1 day ago
ਕਪੂਰਥਲਾ, 15 ਜੁਲਾਈ (ਅਮਰਜੀਤ ਕੋਮਲ)-ਭਾਰਤੀ ਰੇਲਵੇ ਦੀ ਰੇਲਾਂ ਦੇ ਡੱਬੇ ਬਣਾਉਣ ਵਾਲੀ ਪ੍ਰਮੁੱਖ ਇਕਾਈ ਰੇਲ ਕੋਚ ਫ਼ੈਕਟਰੀ ਨੇ ਕੋਰੋਨਾ ਵਾਇਰਸ ਨਾਲ ਚੱਲ ਰਹੀ ਲੜਾਈ ਦੌਰਾਨ 4 ਪੋਸਟ ਕੋਵਿਡ ਰੇਲ ਡੱਬੇ ਤਿਆਰ ਕੀਤੇ ਹਨ, ਜੋ ਅੱਜ ਰੇਲ ਕੋਚ ਫ਼ੈਕਟਰੀ ਦੇ ਜਨਰਲ ਮੈਨੇਜਰ ਰਵਿੰਦਰ ਗੁਪਤਾ ਨੇ ਆਰ.ਸੀ.ਐਫ. ਦੀ ਵਰਕਸ਼ਾਪ...
ਥਾਣਾ ਸਿਟੀ ਜਲਾਲਾਬਾਦ ਦਾ ਏ.ਐੱਸ.ਆਈ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਕਾਬੂ
. . .  1 day ago
ਜਲਾਲਾਬਾਦ, 15 ਜੁਲਾਈ (ਜਤਿੰਦਰ ਪਾਲ ਸਿੰਘ) - ਥਾਣਾ ਸਿਟੀ ਜਲਾਲਾਬਾਦ ਦਾ ਏ.ਐੱਸ.ਆਈ (ਐਲ ਆਰ) ਸਰਬਜੀਤ ਸਿੰਘ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਦੀ ਟੀਮ ਨੇ ਰੰਗੇ ਹੱਥੀ ਕਾਬੂ ਕੀਤਾ ਹੈ। ਇਸ ਸਬੰਧੀ ਇੰਸਪੈਕਟਰ ਪੂਰਨ ਚੰਦ ਵਿਜੀਲੈਂਸ ਬਿਊਰੋ ਰੇਂਜ ਫ਼ਿਰੋਜਪੁਰ ਨੇ ਦੱਸਿਆ ਕਿ ਮੁੱਦਈ ਵਿਜੈ ਕੁਮਾਰ...
ਸਤਲੁਜ ਸਕੂਲ ਬੰਗਾ ਦੀ ਵਿਦਿਆਰਥਣ ਆਂਚਲ ਜ਼ਿਲ੍ਹੇ 'ਚੋਂ ਪਹਿਲੇ ਸਥਾਨ 'ਤੇ
. . .  1 day ago
ਬੰਗਾ, 15 ਜੁਲਾਈ (ਜਸਬੀਰ ਸਿੰਘ ਨੂਰਪੁਰ) - ਸੀ. ਬੀ. ਐੱਸ. ਈ ਵੱਲੋਂ 10ਵੀਂ ਜਮਾਤ ਦੇ ਐਲਾਨੇ ਗਏ ਨਤੀਜੇ 'ਚੋਂ ਸਤਲੁਜ ਪਬਲਿਕ ਸਕੂਲ ਬੰਗਾ ਦੀ ਵਿਦਿਆਰਥਣ ਆਂਚਲ ਦੁੱਗ ਨੇ 98 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ 15 ਵਿਦਿਆਰਥੀਆਂ ਨੇ 85 ਫ਼ੀਸਦੀ ਤੋਂ ਉੱਪਰ ਅੰਕ ਹਾਸਲ ਕੀਤੇ ਹਨ। ਦੀਆ...
ਡੀ.ਜੀ.ਪੀ ਪੰਜਾਬ ਨੇ ਪੁਲਿਸ 'ਚ ਡੋਮੇਨ ਮਾਹਿਰਾਂ ਦੀ ਭਰਤੀ ਲਈ ਦਿੱਤੇ ਸਮਰਥਨ ਵਾਸਤੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ
. . .  1 day ago
ਚੰਡੀਗੜ੍ਹ, 15 ਜੁਲਾਈ - ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਨੇ ਟਵੀਟ ਰਾਹੀਂ ਆਮ ਲੋਕਾਂ ਨੂੰ ਡੋਮੇਨ ਮਾਹਿਰਾਂ ਵਜੋਂ ਭਰਤੀ ਕਰਨ ਵਾਲੀ ਪੰਜਾਬ ਪੁਲਿਸ ਦਾ ਦੇਸ਼ ਦੀ ਪਹਿਲੀ ਪੁਲਿਸ ਬਣਨ 'ਤੇ ਦਿੱਤੇ ਸਮਰਥਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ। 240 ਫੋਰੈਂਸਿਕ ਤਕਨੀਕੀ ਮਾਹਿਰ...
ਰਾਜਪੁਰਾ ਸ਼ਹਿਰ ਵਿਚ ਅੱਜ 8 ਕੋਰੋਨਾ ਟੈਸਟ ਪਾਏ ਗਏ ਪਾਜ਼ੀਟਿਵ
. . .  1 day ago
ਰਾਜਪੁਰਾ, 15 (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਅੱਜ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ।ਸ਼ਹਿਰ ਵਿਚ ਹਰ ਰੋਜ਼ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਧਣ ਕਾਰਨ ਸਥਿਤੀ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।ਸ਼ਹਿਰ ਵਾਸੀਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਇਨ ਬਿਨ...
ਨਵਾਂਸ਼ਹਿਰ 'ਚ 3 ਔਰਤਾਂ, ਇਕ ਥਾਣੇਦਾਰ ਸਮੇਤ 7 ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ,15 ਜੁਲਾਈ (ਗੁਰਬਖ਼ਸ਼ ਸਿੰਘ ਮਹੇ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ 3 ਔਰਤਾਂ, ਪੰਜਾਬ ਪੁਲਿਸ ਦੇ ਇਕ ਥਾਣੇਦਾਰ ਸਮੇਤ 7 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਪਟਨਾ ਬਿਹਾਰ ਤੋਂ ਆਏ 30 ਸਾਲਾ ਲੜਕੀ, 32 ਸਾਲਾ ਵਿਅਕਤੀ, 65 ਸਾਲਾ...
ਚੰਡੀਗੜ੍ਹ 'ਚ ਨਿੱਜੀ ਤੌਰ 'ਤੇ ਪੱਤਰਕਾਰਾਂ ਨੂੰ ਬੁਲਾ ਕੇ ਪ੍ਰੈੱਸ ਕਾਨਫ਼ਰੰਸਾਂ 'ਤੇ ਰੋਕ
. . .  1 day ago
ਚੰਡੀਗੜ੍ਹ, 15 ਜੁਲਾਈ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬੀ.ਪੀ ਸਿੰਘ ਬਦਨੌਰ ਨੇ ਚੰਡੀਗੜ੍ਹ 'ਚ ਨਿੱਜੀ ਤੌਰ 'ਤੇ ਪੱਤਰਕਾਰਾਂ ਨੂੰ ਬੁਲਾ ਕੇ ਪੈੱ੍ਰਸ ਕਾਨਫ਼ਰੰਸਾਂ ਕਰਨ 'ਤੇ ਰੋਕ ਲਗਾ ਦਿੱਤੀ ਹੈ। ਕਿਉਂਕਿ ਇੱਥੇ ਵੱਡੇ ਇਕੱਠ ਨਾਲ ਸੰਕਰਮਣ ਦਾ ਖ਼ਤਰਾ...
2 ਕੁਇੰਟਲ 25 ਕਿੱਲੋਗਰਾਮ ਚੂਰਾ-ਪੋਸਤ ਸਮੇਤ 3 ਗ੍ਰਿਫ਼ਤਾਰ
. . .  1 day ago
ਸ਼ਾਹਕੋਟ, 15 ਜੁਲਾਈ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) - ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਦੀ ਅਗਵਾਈ ਅਤੇ ਐੱਸ.ਐੱਚ.ਓ. ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਪਾਰਟੀ ਨੇ ਕਾਰ ਅਤੇ ਟਰੱਕ 'ਚੋਂ 2 ਕੁਇੰਟਲ 25 ਕਿੱਲੋਗਰਾਮ ਡੋਡੇ ਚੂਰਾ-ਪੋਸਤ ਬਰਾਮਦ ਕਰ ਕੇ 3 ਵਿਅਕਤੀਆਂ ਨੂੰ...
ਖਮਾਣੋਂ ਤਹਿਸੀਲ 'ਚ ਕੰਮ ਕਰਦਾ ਟਾਈਪਿਸਟ ਨਿਕਲਿਆ ਕੋਰੋਨਾ ਪਾਜ਼ੀਟਿਵ
. . .  1 day ago
ਖਮਾਣੋਂ, 15 ਜੁਲਾਈ (ਪਰਮਵੀਰ ਸਿੰਘ) - ਬੀਤੇ ਦਿਨ ਤਹਿਸੀਲ ਕੰਪਲੈਕਸ ਖਮਾਣੋਂ ਵਿਚ ਲੋਕਾਂ ਦੀ ਆਵਾਜਾਈ ਨੂੰ ਵੇਖਦੇ ਹੋਏ ਸਿਹਤ ਵਿਭਾਗ ਵੱਲੋਂ ਕੋਰੋਨਾ ਦੀ ਜਾਂਚ ਲਈ ਸੈਂਪਲ ਲਏ ਗਏ ਸਨ। ਡਾਕਟਰ ਨਰੇਸ਼ ਚੌਹਾਨ ਨੇ ਦੱਸਿਆ ਕਿ ਇਕ ਟਾਈਪਿਸਟ ਕੋਰੋਨਾ ਪੀੜਤ ਨਿਕਲਿਆ ਹੈ। ਜਿਸ ਨੂੰ ਇਲਾਜ ਲਈ ਭੇਜਿਆ ਜਾ ਰਿਹਾ ਹੈ। ਸੂਚਨਾ ਨਾਲ...
ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਦੀਪਾਨਿਕਾ ਨੇ ਅੰਮ੍ਰਿਤਸਰ ਜ਼ਿਲ੍ਹੇ 'ਚੋਂ ਕੀਤਾ ਪਹਿਲਾ ਸਥਾਨ ਹਾਸਲ
. . .  1 day ago
ਅੰਮ੍ਰਿਤਸਰ, 15 ਜੁਲਾਈ (ਰਾਜੇਸ਼ ਕੁਮਾਰ ਸੰਧੂ) - ਸੀ.ਬੀ.ਐੱਸ.ਈ ਦੀ 10ਵੀਂ ਦੀ ਪ੍ਰੀਖਿਆ ਵਿਚੋਂ ਅੰਮ੍ਰਿਤਸਰ ਦੀ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਦੀਪਾਨਿਕਾ ਗੁਪਤਾ ਨੇ 98.4% ਅੰਕ ਹਾਸਿਲ ਕਰ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।ਇਸ ਮੌਕੇ ਡੀ ਏ ਵੀ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਅੰਜਨਾ ਗੁਪਤਾ...
ਮਮਦੋਟ ਨਾਲ ਸਬੰਧਿਤ 3 ਗਰਭਵਤੀ ਔਰਤਾਂ ਦੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਮਮਦੋਟ, 15 ਜੁਲਾਈ (ਸੁਖਦੇਵ ਸਿੰਘ ਸੰਗਮ) :- ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਅੱਜ ਕੋਰੋਨਾ ਦੇ ਆਏ 19 ਨਵੇਂ ਪਾਜ਼ੀਟਿਵ ਕੇਸਾਂ ਵਿਚ ਤਿੰਨ ਕੇਸ ਕਸਬਾ ਮਮਦੋਟ ਨਾਲ ਸਬੰਧਿਤ ਹਨ।ਸਿਵਲ ਹਸਪਤਾਲ ਮਮਦੋਟ ਤੋਂ ਮਿਲੀ ਜਾਣਕਾਰੀ ਅਨੁਸਾਰ ਮਮਦੋਟ ਦੇ ਪਿੰਡ ਜਾਂਮਾ ਰਖਈਆਂ, ਗੱਟੀ ਮਸਤਾ ਨੰਬਰ - 2 ਅਤੇ ਪਿੰਡ ਜੰਗ ਤੋਂ ਇੱਕ-ਇੱਕ...
ਪ੍ਰਤਾਪ ਵਰਲਡ ਸਕੂਲ ਦੀ ਵਿਦਿਆਰਥਣ ਉਤਕ੍ਰਿਤੀ ਨੇ ਜ਼ਿਲ੍ਹੇ ਚ ਕੀਤਾ ਪਹਿਲਾ ਸਥਾਨ ਹਾਸਲ
. . .  1 day ago
ਪਠਾਨਕੋਟ, 15 ਜੁਲਾਈ (ਸੰਧੂ) - ਪਠਾਨਕੋਟ ਦੇ ਪ੍ਰਤਾਪ ਵਰਲਡ ਸਕੂਲ ਦੀ ਵਿਦਿਆਰਥਣ ਅਤੇ ਰਾਮ ਸ਼ਰਨਮ ਕਾਲੋਨੀ ਨਿਵਾਸੀ ਉਤਕ੍ਰਿਤੀ ਸਪੁੱਤਰੀ ਸੰਜੀਵ ਮਹਾਜਨ ਨੇ ਸੀ.ਬੀ.ਐੱਸ.ਈ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਵਿਚ 98.20 ਫ਼ੀਸਦੀ ਨੰਬਰ ਲੈ ਕੇ ਜ਼ਿਲ੍ਹੇ ਭਰ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਉਤਕ੍ਰਿਤੀ ਨੇ ਗੱਲਬਾਤ...
ਕੋਰੋਨਾ ਕਾਰਨ ਲੁਧਿਆਣਾ 'ਚ 7 ਮਰੀਜ਼ਾਂ ਦੀ ਮੌਤ, 73 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਲੁਧਿਆਣਾ, 15 ਜੁਲਾਈ (ਸਿਹਤ ਪ੍ਰਤੀਨਿਧੀ)- ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ 7 ਮਰੀਜ਼ਾਂ ਦੀ ਮੌਤ ਹੋਣ ਬਾਰੇ ਪੁਸ਼ਟੀ ਕੀਤੀ ਗਈ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ...
ਸ਼ਾਹਕੋਟ ਇਲਾਕੇ 'ਚ 3 ਹੋਰ ਕੋਰੋਨਾ ਵਾਇਰਸ ਮਰੀਜ਼ਾਂ ਦੀ ਪੁਸ਼ਟੀ
. . .  1 day ago
ਸ਼ਾਹਕੋਟ⁄ਮਲਸੀਆਂ, 15 ਜੁਲਾਈ (ਆਜ਼ਾਦ ਸਚਦੇਵਾ⁄ਸੁਖਦੀਪ ਸਿੰਘ) - ਜਲੰਧਰ ਵਿਖੇ ਅੱਜ ਆਏ 84 ਕੋਰੋਨਾ ਪਾਜ਼ੀਟਿਵ ਮਰੀਜ਼ਾਂ 'ਚ ਸ਼ਾਹਕੋਟ ਇਲਾਕੇ ਨਾਲ ਸਬੰਧਿਤ 3 ਵਿਅਕਤੀਆਂ ਦੀ ਪਹਿਚਾਣ ਹੋਈ ਹੈ। ਇਨ੍ਹਾਂ 'ਚ ਖ਼ਾਨਪੁਰ ਰਾਜਪੂਤਾਂ ਤੋਂ ਜਸਪ੍ਰੀਤ ਕੌਰ, ਮੀਏਂਵਾਲ ਅਰਾਈਆਂ ਤੋਂ ਦਿਲਬਾਗ ਸਿੰਘ ਅਤੇ ਮਹਿਤਪੁਰ ਥਾਣੇ ਦੇ ਮੁਲਾਜ਼ਮ ਜਗਦੀਪ ਸਿੰਘ...
ਆੜ੍ਹਤੀਆਂ ਨੇ ਐੱਸ. ਡੀ. ਐੱਮ ਰਾਹੀਂ ਪ੍ਰਧਾਨ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ
. . .  1 day ago
ਬਾਘਾਪੁਰਾਣਾ, 15 ਜੁਲਾਈ (ਬਲਰਾਜ ਸਿੰਗਲਾ)- ਬਾਘਾਪੁਰਾਣਾ ਦੇ ਆੜ੍ਹਤੀਆਂ ਵਲੋਂ ਐਸੋਸੀਏਸ਼ਨਾਂ ਦੇ ਪ੍ਰਧਾਨ ਅਮਰਜੀਤ ਸਿੰਘ ਬਰਾੜ ਰਾਜੇਆਣਾ, ਬਲਤੇਜ ਸਿੰਘ ਲੰਗੇਆਣਾ ਅਤੇ ਹੋਰਨਾਂ ਅਹੁਦੇਦਾਰਾਂ ਦੀ ਅਗਵਾਈ...
ਬੰਗਾਲ ਤੋਂ ਮਹਿਲ ਕਲਾਂ (ਬਰਨਾਲਾ) ਆਏ ਪ੍ਰਵਾਸੀ ਮਜ਼ਦੂਰ ਨੂੰ ਹੋਇਆ ਕੋਰੋਨਾ
. . .  1 day ago
ਮਹਿਲ ਕਲਾਂ, 15 ਜੁਲਾਈ (ਅਵਤਾਰ ਸਿੰਘ ਅਣਖੀ) - ਸਥਾਨਕ ਕਸਬੇ ਅੰਦਰ ਖਿਆਲੀ ਲਿੰਕ ਸੜਕ 'ਤੇ ਲਗਦੇ ਸ਼ਰਾਬ ਦੇ ਠੇਕੇ ਨਾਲ ਅਹਾਤੇ 'ਚ ਕੰਮ ਕਰਨ ਲਈ ਆਏ ਇਕ ਪ੍ਰਵਾਸੀ ਮਜ਼ਦੂਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦਾ ਪਤਾ ਲੱਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਡਾ: ਸਿਮਰਨਜੀਤ ਸਿੰਘ ਨੇ ਦੱਸਿਆ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 1 ਸਾਵਣ ਸੰਮਤ 552
ਿਵਚਾਰ ਪ੍ਰਵਾਹ: ਕਿਸਾਨਾਂ ਦਾ ਕਲਿਆਣ ਰਾਸ਼ਟਰ ਦੀ ਹੋਂਦ ਬਣਾਈ ਰੱਖਣ ਲਈ ਮਹੱਤਵਪੂਰਨ ਹੈ। -ਹੋਵਰਡ ਟੈਫਟ

ਪਹਿਲਾ ਸਫ਼ਾ

ਸਰਹੱਦੀ ਪ੍ਰਬੰਧ ਨੂੰ ਲੈ ਕੇ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਕੀਤੀ ਜਾਵੇ

15 ਘੰਟੇ ਚੱਲੀ ਬੈਠਕ 'ਚ ਭਾਰਤ ਵਲੋਂ ਚੀਨ ਨੂੰ ਸਪੱਸ਼ਟ ਸੰਦੇਸ਼
ਨਵੀਂ ਦਿੱਲੀ, 15 ਜੁਲਾਈ (ਏਜੰਸੀ)-ਪੂਰਬੀ ਲੱਦਾਖ ਮਤਭੇਦ ਨੂੰ ਲੈ ਕੇ ਭਾਰਤ ਅਤੇ ਚੀਨੀ ਫ਼ੌਜੀ ਅਧਿਕਾਰੀਆਂ ਵਿਚਾਲੇ ਚੱਲੀ ਕਰੀਬ 15 ਘੰਟੇ ਲੰਬੀ ਬੈਠਕ ਦੌਰਾਨ ਭਾਰਤ ਵਲੋਂ ਚੀਨ ਨੂੰ ਸਪੱਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਪੂਰਬੀ ਲੱਦਾਖ ਵਿਚ ਪਹਿਲਾਂ ਵਾਲੀ ਸਥਿਤੀ ਨੂੰ ਬਹਾਲ ਕੀਤਾ ਜਾਵੇ ਅਤੇ ਸਰਹੱਦੀ ਪ੍ਰਬੰਧਾਂ ਨੂੰ ਲੈ ਕੇ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਕੀਤੀ ਜਾਵੇ, ਤਾਂ ਕਿ ਅਸਲ ਕੰਟਰੋਲ ਰੇਖਾ (ਐਲ. ਏ. ਸੀ.) 'ਤੇ ਸ਼ਾਂਤੀ ਤੇ ਪਾਰਦਰਸ਼ਤਾ ਕਾਇਮ ਕੀਤੀ ਜਾ ਸਕੇ | ਬੁੱਧਵਾਰ ਦੇਰ ਰਾਤ 2 ਵਜੇ ਤੱਕ ਦੋਵਾਂ ਫ਼ੌਜਾਂ ਦੇ ਸੀਨੀਅਰ ਕਮਾਂਡਰਾਂ ਵਿਚਾਲੇ ਗਹਿਰੀ ਤੇ ਗੁੰਝਲਦਾਰ ਗੱਲਬਾਤ ਦੌਰਾਨ ਭਾਰਤੀ ਪੱਖ ਨੇ ਚੀਨ ਨੂੰ ਲਾਲ ਲਕੀਰਾਂ ਬਾਰੇ ਜਾਣੂ ਕਰਵਾਇਆ ਤੇ ਦੱਸਿਆ ਕਿ ਖੇਤਰ ਵਿਚ ਵੱਡੇ ਪੱਧਰ 'ਤੇ ਸਥਿਤੀ ਵਿਚ ਸੁਧਾਰ ਕਰਨ ਦੀ ਜ਼ਿੰਮੇਵਾਰੀ ਚੀਨ ਦੀ ਸੀ | ਦੋਵੇਂ ਪੱਖਾਂ ਨੇ ਤਣਾਅ ਘਟਾਉਣ ਲਈ ਅਗਲੇ ਗੇੜ ਨੂੰ ਪੂਰਾ ਕਰਨ ਲਈ ਕੁਝ ਤੌਰ-ਤਰੀਕਿਆਂ 'ਤੇ ਸਹਿਮਤੀ ਪ੍ਰਗਟ ਕੀਤੀ | ਜ਼ਿਕਰਯੋਗ ਹੈ ਕਿ ਲੈਫ਼ਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਮੰਗਲਵਾਰ ਨੂੰ ਭਾਰਤੀ ਇਲਾਕੇ ਚੁਸ਼ੂਲ 'ਚ ਸਵੇਰੇ 11 ਵਜੇ ਸ਼ੁਰੂ ਹੋਈ | ਗੱਲਬਾਤ ਬਾਰੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ ਹੈ | ਭਾਰਤੀ ਵਫ਼ਦ ਦੀ ਅਗਵਾਈ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ, ਜਦੋਂ ਕਿ ਚੀਨੀ ਪੱਖ ਦੀ ਅਗਵਾਈ ਮੇਜਰ ਜਨਰਲ ਲਿਊ ਲਿਨ ਨੇ ਕੀਤੀ |
ਫ਼ੌਜ ਮੁਖੀ ਜਨਰਲ ਐਮ. ਐਮ. ਨਿਰਵਾਣੇ ਨੇ ਬੈਠਕ ਬਾਰੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜਾਣਕਾਰੀ ਲਈ | ਜ਼ਿਕਰਯੋਗ ਹੈ ਕਿ ਬੀਤੀ ਪੰਜ ਮਈ ਤੋਂ ਪੂਰਬੀ ਲੱਦਾਖ ਵਿਚ ਪੈਦਾ ਹੋਏ ਮਤਭੇਦਾਂ ਤੋਂ ਬਾਅਦ ਮੰਗਲਵਾਰ ਨੂੰ ਦੋਵਾਂ ਦੇਸ਼ਾਂ 'ਚ ਹੋਈ ਗੱਲਬਾਤ ਹੁਣ ਤੱਕ ਦੀ ਸਭ ਤੋਂ ਲੰਬੀ ਗੱਲਬਾਤ ਹੈ | ਇਸ ਤੋਂ ਪਹਿਲਾਂ ਤੀਜੇ ਗੇੜ ਦੀ ਗੱਲਬਾਤ 30 ਜੂਨ ਨੂੰ ਹੋਈ ਸੀ ਜੋ 12 ਘੰਟੇ ਤੱਕ ਚੱਲੀ ਸੀ | ਇਸ ਗੱਲਬਾਤ ਵਿਚ ਦੋਵੇਂ ਪੱਖ ਪਹਿਲ ਦੇ ਆਧਾਰ 'ਤੇ ਤੇਜ਼ੀ ਨਾਲ ਤੇ ਪੜਾਅਵਾਰ ਤਣਾਅ ਘਟਾਉਣ ਲਈ ਸਹਿਮਤ ਹੋਏ ਸਨ, ਤਾਂ ਕਿ ਮਤਭੇਦ ਖ਼ਤਮ ਕੀਤੇ ਜਾ ਸਕਣ | ਸੂਤਰਾਂ ਨੇ ਦੱਸਿਆ ਕਿ ਹੁਣ ਹੋਈ ਬੈਠਕ ਵਿਚ ਪੈਂਗੋਂਗ ਸੋ ਸਮੇਤ ਹੋਰ ਮਤਭੇਦ ਵਾਲੇ ਇਲਾਕਿਆਂ 'ਚੋਂ ਫ਼ੌਜ ਨੂੰ ਵਾਪਸ ਬੁਲਾਉਣ ਲਈ ਸਮਾਂ ਆਧਾਰਿਤ ਖ਼ਾਕਾ ਤਿਆਰ ਕਰਨ ਵੱਲ ਧਿਆਨ ਕੇਂਦਰਿਤ ਕੀਤਾ ਗਿਆ |

ਤਣਾਅ ਘਟਾਉਣ ਲਈ ਅੱਗੇ ਵਧ ਰਹੀ ਹੈ ਗੱਲਬਾਤ-ਚੀਨ

ਬੀਜਿੰਗ, 15 ਜੁਲਾਈ (ਏਜੰਸੀ)-ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ-ਚੀਨ ਦੀਆਂ ਫ਼ੌਜਾਂ ਵਲੋਂ ਪੂਰਬੀ ਲੱਦਾਖ 'ਚ ਤਣਾਅ ਘਟਾਉਣ ਲਈ ਕੀਤੀ ਜਾ ਰਹੀ ਗੱਲਬਾਤ ਅੱਗੇ ਵੱਧ ਰਹੀ ਹੈ | ਮੰਗਲਵਾਰ ਨੂੰ ਦੋਵਾਂ ਪੱਖਾਂ ਵਿਚਾਲੇ ਹੋਈ ਗੱਲਬਾਤ ਬਾਰੇ ਪੁੱਛੇ ਜਾਣ 'ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੂਆ ਚੁਨਿੰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਹਾਂ ਪੱਖ ਵਿਚਾਲੇ ਫ਼ੌਜ ਨੂੰ ਪਿੱਛੇ ਹਟਾਉਣ ਸਬੰਧੀ ਗੱਲਬਾਤ ਅੱਗੇ ਵੱਧ ਰਹੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤ ਚੀਨ ਨਾਲ ਸਹਿਮਤੀ ਨੂੰ ਲਾਗੂ ਕਰਨ ਲਈ ਕੰਮ ਕਰ ਸਕਦਾ ਹੈ ਅਤੇ ਸਾਂਝੇ ਤੌਰ 'ਤੇ ਸਰਹੱਦੀ ਖੇਤਰਾਂ ਵਿਚ ਅਮਨ-ਸ਼ਾਂਤੀ ਦੀ ਰੱਖਿਆ ਕਰੇਗਾ |

ਸੀ.ਬੀ.ਐਸ.ਈ. 10ਵੀਂ 'ਚ ਲੜਕੀਆਂ ਦੀ ਬੱਲੇ ਬੱਲੇ

ਨਵੀਂ ਦਿੱਲੀ, 15 ਜੁਲਾਈ (ਬਲਵਿੰਦਰ ਸਿੰਘ ਸੋਢੀ)-ਸੈਂਟਰ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ) ਵਲੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਐਲਾਨ ਦਿੱਤਾ ਗਿਆ | ਨਤੀਜੇ ਆਉਂਦਿਆਂ ਹੀ ਸੀ.ਬੀ.ਐੱਸ.ਈ ਦੀ ਵੈੱਬਸਾਈਟ ਦੇ ਖੁੱਲ੍ਹਣ 'ਚ ਵਿਦਿਆਰਥੀਆਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ | ਇਸ ਵਾਰ ਇਨ੍ਹਾਂ ਨਤੀਜਿਆਂ 'ਚ ਤਿ੍ਵੇਂਦਰਮ ਜ਼ੋਨ ਨੇ 99.28 ਪਾਸ ਫ਼ੀਸਦੀ ਨਾਲ ਬਾਜ਼ੀ ਮਾਰੀ ਹੈ | ਨਤੀਜੇ ਵਿਚ 91.46 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ | ਸੀ.ਬੀ.ਐੱਸ.ਈ. ਦੇ ਨਾਲ ਸਬੰਧਿਤ ਵਿਦੇਸ਼ੀ ਸਕੂਲ ਦੇ 98.67 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ | ਸੀ.ਬੀ.ਐੱਸ.ਈ. ਦਾ ਕਹਿਣਾ ਹੈ ਕਿ ਜੇਕਰ ਵਿਦਿਆਰਥੀ ਨੂੰ ਜਾਪਦਾ ਹੈ ਕਿ ਉਨ੍ਹਾਂ ਦੇ ਘੱਟ ਨੰਬਰ ਆਏ ਹਨ ਤਾਂ ਉਹ ਦੁਬਾਰਾ ਪੇਪਰ ਦੇ ਸਕਦੇ ਹਨ, ਜਿਸ ਦੀ ਮਿਤੀ ਬਾਅਦ 'ਚ ਦੱਸੀ ਜਾਵੇਗੀ | ਸੀ.ਬੀ.ਐੱਸ.ਈ ਦੇ 16 ਜ਼ੋਨਾਂ ਵਿਚੋਂ ਸਭ ਤੋਂ ਹੇਠਾਂ ਗੁਹਾਟੀ ਜ਼ੋਨ ਹੈ | ਨੋਇਡਾ 87.51 ਪਾਸ ਫ਼ੀਸਦੀ ਨਾਲ 13ਵੇਂ ਅਤੇ 85.96 ਪਾਸ ਫ਼ੀਸਦੀ ਨਾਲ ਦਿੱਲੀ ਵੈਸਟ 14ਵੇਂ ਅਤੇ 85.79 ਪਾਸ ਫ਼ੀਸਦੀ ਨਾਲ ਈਸਟ ਦਿੱਲੀ 15ਵੇਂ ਸਥਾਨ 'ਤੇ ਹੈ | ਦਿੱੱਲੀ ਖੇਤਰ ਵਿਚ ਪਾਸ ਫ਼ੀਸਦੀ 85.86 ਰਿਹਾ ਹੈ | ਇਸ ਵਾਰ ਲੜਕਿਆਂ ਦੇ ਮੁਕਾਬਲੇ ਇਸ ਸਾਲ ਵੀ ਪਾਸ ਪ੍ਰਤੀਸ਼ਤ ਵਿਚ ਲੜਕੀਆਂ ਨੇ ਬਾਜ਼ੀ ਮਾਰੀ ਹੈ ਅਤੇ ਲੜਕੀਆਂ ਦਾ ਪਾਸ ਫ਼ੀਸਦੀ ਲੜਕਿਆਂ ਦੇ ਮੁਕਾਬਲੇ 3.17 ਫ਼ੀਸਦੀ ਜ਼ਿਆਦਾ ਹੈ | ਲੜਕੀਆਂ ਦਾ ਪਾਸ ਫ਼ੀਸਦੀ ਇਸ ਵਾਰ 93.91, ਲੜਕਿਆਂ ਦੀ 90.14 ਅਤੇ ਟਰਾਂਸਜ਼ੈਡਰਾਂ ਦੀ ਪਾਸ ਦਰ 78.91 ਫ਼ੀਸਦੀ ਰਹੀ | ਕੇਂਦਰੀ ਵਿਦਿਆਲਿਆ ਦਾ ਪਾਸ ਫ਼ੀਸਦੀ 99.23 ਰਿਹਾ ਜੋ ਕਿ ਸਾਰੇ ਸਕੂਲਾਂ ਤੋਂ ਜ਼ਿਆਦਾ ਹੈ | ਨਵੋਦਿਆ ਵਿਦਿਆਲਿਆ ਦਾ ਪਾਸ ਫ਼ੀਸਦੀ 98.66 ਰਿਹਾ ਹੈ | ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਦਾ ਪਾਸ ਫ਼ੀਸਦੀ 92.81 ਫ਼ੀਸਦੀ ਹੈ ਅਤੇ ਸਰਕਾਰੀ ਸਕੂਲਾਂ ਦਾ 80.91 ਫ਼ੀਸਦੀ ਰਿਹਾ ਹੈ | ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪਾਸ ਫ਼ੀਸਦੀ 77.82 ਫ਼ੀਸਦੀ ਰਿਹਾ ਹੈ | ਇਸ ਸਾਲ 90 ਫ਼ੀਸਦੀ ਅਤੇ 95 ਫ਼ੀਸਦੀ ਨੰਬਰ ਲੈਣ ਵਾਲਿਆਂ ਦੀ ਗਿਣਤੀ ਘਟੀ ਹੈ | ਇਸ ਵਾਰ 1,50,000 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ | ਵਿਦਿਆਰਥੀ ਆਪਣਾ ਨਤੀਜਾ http//cbseresults.nic.in 'ਤੇ ਵੀ ਵੇਖ ਸਕਦੇ ਹਨ | 10ਵੀਂ ਜਮਾਤ ਦੇ ਨਤੀਜਿਆਂ ਦੀ ਜਾਣਕਾਰੀ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸਾਂਕ ਨੇ ਦਿੱਤੀ | ਇਸ ਵਾਰ ਬੋਰਡ ਨੇ 10ਵੀਂ ਜਮਾਤ ਦੀ ਮੈਰਿਟ ਸੂਚੀ ਜਾਰੀ ਨਹੀਂ ਕੀਤੀ | ਇਨ੍ਹਾਂ ਨਤੀਜਿਆਂ 'ਚ 1.84 ਲੱਖ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ, ਜਦੋਂਕਿ 41000 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਹਨ | ਇਸ ਵਾਰ 18 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਪੇਪਰ ਦਿੱਤੇ ਹਨ | ਵਰਨਣਯੋਗ ਹੈ ਕਿ 10ਵੀਂ ਦੀ ਸੀ.ਬੀ.ਐੱਸ.ਈ. ਦੀ ਬੋਰਡ ਪ੍ਰੀਖਿਆ 15 ਫਰਵਰੀ ਤੋਂ 30 ਮਾਰਚ, 2020 ਤੱਕ ਹੋਣੀ ਸੀ ਪਰ ਕੋਰੋਨਾ ਵਾਇਰਸ ਦੇ ਕਾਰਨ ਇਹ ਪ੍ਰੀਖਿਆ ਰੋਕਣੀ ਪਈ |

ਭਾਰਤ ਤੇ ਯੂਰਪੀਅਨ ਯੂਨੀਅਨ ਦੀ ਭਾਈਵਾਲੀ ਵਿਸ਼ਵ 'ਚ ਸ਼ਾਂਤੀ ਤੇ ਸਥਿਰਤਾ ਲਈ ਲਾਭਕਾਰੀ-ਮੋਦੀ

• ਰਿਸ਼ਤਿਆਂ ਨੂੰ ਅੱਗੇ ਵਧਾਉਣ ਲਈ ਕਾਰਜ ਆਧਾਰਿਤ ਏਜੰਡੇ 'ਤੇ ਜ਼ੋਰ
• 15ਵੇਂ ਯੂਰਪੀਅਨ ਯੂਨੀਅਨ-ਭਾਰਤ ਸੰਮੇਲਨ ਨੂੰ ਕੀਤਾ ਸੰਬੋਧਨ

ਨਵੀਂ ਦਿੱਲੀ, 15 ਜੁਲਾਈ (ਪੀ.ਟੀ.ਆਈ.)-ਭਾਰਤ ਅਤੇ 27 ਦੇਸ਼ਾਂ ਵਾਲੇ ਯੂਰਪੀਅਨ ਯੂਨੀਅਨ ਵਿਚਕਾਰ ਨਿਰਧਾਰਤ ਸਮਾ ਸੀਮਾਂ 'ਚ ਰਿਸ਼ਤਿਆਂ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਜ ਆਧਾਰਿਤ ਏਜੰਡਾ ਲਿਆਉਣ 'ਤੇ ਜ਼ੋਰ ਦਿੱਤਾ | 15ਵੇਂ ਯੂਰਪੀਅਨ ਯੂਨੀਅਨ-ਭਾਰਤ ਸੰਮੇਲਨ ਦੇ ਉਦਘਾਟਨੀ ਸੰਬੋਧਨ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਸੰਗਠਨ ਨਾਲ ਰਿਸ਼ਤੇ ਵਧਾਉਣ ਲਈ ਵਚਨਬੱਧ ਹਨ | ਇਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਲੰਬੇ ਸਮੇਂ ਵਾਲੇ ਰਣਨੀਤਕ ਦਿ੍ਸ਼ਟੀਕੋਣ ਨੂੰ ਅਪਨਾਉਣਾ ਚਾਹੀਦਾ ਹੈ | ਮੋਦੀ ਨੇ ਵਰਚੁਅਲ ਸੰਮੇਲਨ 'ਚ ਕਿਹਾ ਕਿ ਸਾਨੂੰ ਰਿਸ਼ਤਿਆਂ ਨੂੰ ਅੱਗੇ ਵਧਾਉਣ ਲਈ ਕਾਰਜ-ਆਧਾਰਿਤ ਏਜੰਡੇ 'ਤੇ ਚਲਣਾ ਚਾਹੀਦਾ ਹੈ ਅਤੇ ਇਹ ਇਕ ਨਿਰਧਾਰਿਤ ਸਮੇਂ ਅੰਦਰ ਲਾਗੂ ਕੀਤਾ ਜਾ ਸਕਦਾ ਹੈ | ਭਾਰਤ ਤੇ ਯੂਰਪੀਅਨ ਯੂਨੀਅਨ ਨੂੰ ਕੁਦਰਤੀ ਭਾਈਵਾਲ ਦੱਸਦਿਆਂ ਮੋਦੀ ਨੇ ਕਿਹਾ ਕਿ ਭਾਈਵਾਲੀ ਵਿਸ਼ਵ 'ਚ ਸ਼ਾਂਤੀ ਅਤੇ ਸਥਿਰਤਾ ਲਈ ਲਾਭਕਾਰੀ ਹੈ | ਉਨ੍ਹਾਂ ਕਿਹਾ ਕਿ ਭਾਰਤ ਅਤੇ ਯੂਰਪੀਅਨ ਯੂਨੀਅਨ ਲੋਕਤੰਤਰ, ਬਹੁਲਵਾਦ, ਕੌਮਾਂਤਰੀ ਸੰਸਥਾਵਾਂ ਲਈ ਆਦਰ, ਬਹੁਪੱਖੀਵਾਦ, ਆਜ਼ਾਦੀ ਤੇ ਪਾਰਦਰਸ਼ਤਾ ਜਿਹੀਆਂ ਸਰਬਵਿਆਪੀ ਕਦਰਾਂ-ਕੀਮਤਾਂ ਨੂੰ ਸਾਂਝਾ ਕਰਦੇ ਹਨ | ਮੋਦੀ ਨੇ ਕਿਹਾ ਕਿ ਭਾਰਤ-ਯੂਰਪੀਅਨ ਯੂਨੀਅਨ ਭਾਈਵਾਲੀ ਆਰਥਿਕ ਪੁਨਰ-ਨਿਰਮਾਣ ਅਤੇ ਮਨੁੱਖੀ-ਕੇਂਦਰਿਤ ਵਿਸ਼ਵੀਕਰਨ ਦਾ ਨਿਰਮਾਣ ਕਰਨ 'ਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ | ਸੰਮੇਲਨ ਦੌਰਾਨ ਯੂਰਪੀਅਨ ਯੂਨੀਅਨ ਵਫ਼ਦ ਦੀ ਅਗਵਾਈ ਯੂਰਪੀਅਨ ਕੌਾਸਲ ਦੇ ਪ੍ਰਧਾਨ ਚਾਰਲਸ ਮਾਈਕਲ ਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੀਅਨ ਨੇ ਕੀਤੀ | ਦੱਸਣਯੋਗ ਹੈ ਕਿ ਯੂਰਪੀਅਨ ਯੂਨੀਅਨ ਭਾਰਤ ਲਈ ਇਕ ਅਹਿਮ ਰਣਨੀਤਕ ਸੰਗਠਨ ਹੈ | ਸਮੁੱਚੇ ਤੌਰ 'ਤੇ ਯੂਰਪੀਅਨ ਯੂਨੀਅਨ 2018 'ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਰਿਹਾ | ਭਾਰਤ ਦਾ 2018-19 'ਚ ਯੂਰਪੀਅਨ ਯੂਨੀਅਨ ਨਾਲ ਦੋਪਾਸੜ ਵਪਾਰ 115.6 ਅਰਬ ਡਾਲਰ ਸੀ, ਜਿਸ 'ਚ 57.17 ਅਰਬ ਡਾਲਰ ਬਰਾਮਦ ਤੇ 58.42 ਅਰਬ ਡਾਲਰ ਦੀ ਦਰਾਮਦ ਸ਼ਾਮਿਲ ਸੀ |

ਪੰਜਾਬ 'ਚ ਕੋਰੋਨਾ ਦਾ ਕਹਿਰ-9 ਹੋਰ ਮੌਤਾਂ 299 ਨਵੇਂ ਮਾਮਲੇ

ਚੰਡੀਗੜ੍ਹ, 15 ਜੁਲਾਈ (ਵਿਕਰਮਜੀਤ ਸਿੰਘ ਮਾਨ)-ਦੇਸ਼ ਭਰ ਸਮੇਤ ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ ਹੈ | ਸਿਹਤ ਵਿਭਾਗ ਵਲੋਂ ਜਾਰੀ ਬੁਲੇਟਿਨ ਅਨੁਸਾਰ ਪੰਜਾਬ ਵਿਚ ਅੱਜ ਦੇਰ ਸ਼ਾਮ ਤੱਕ ਵੱਖ-ਵੱਖ ਥਾਵਾਂ ਤੋਂ ਜਿੱਥੇ 299 ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ 9 ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ | ਅੱਜ ਹੋਈਆਂ ਮੌਤਾਂ 'ਚੋਂ 4 ਲੁਧਿਆਣਾ, 2 ਜ਼ਿਲ੍ਹਾ ਅੰਮਿ੍ਤਸਰ ਅਤੇ ਜਲੰਧਰ, ਨਵਾਂਸ਼ਹਿਰ ਤੇ ਪਟਿਆਲਾ 'ਚ 1-1 ਮੌਤ ਹੋਈ ਹੈ | ਦੂਜੇ ਪਾਸੇ ਅੱਜ ਵੱਖ-ਵੱਖ ਜ਼ਿਲਿ੍ਹਆਂ ਤੋਂ 204 ਹੋਰ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਵੀ ਸੂਚਨਾ ਹੈ | ਅੱਜ ਆਏ 299 ਮਾਮਲਿਆਂ 'ਚੋਂ ਜਲੰਧਰ ਤੋਂ 96, ਲੁਧਿਆਣਾ ਤੋਂ 61, ਅੰਮਿ੍ਤਸਰ ਤੋਂ 11, ਸੰਗਰੂਰ 12, ਹੁਸ਼ਿਆਰਪੁਰ, ਬਠਿੰਡਾ, ਫਰੀਦਕੋਟ ਤੇ ਪਠਾਨਕੋਟ ਤੋਂ 6-6, ਫਤਹਿਗੜ੍ਹ ਸਾਹਿਬ ਤੋਂ 8, ਪਟਿਆਲਾ 36, ਫ਼ਾਜ਼ਿਲਕਾ ਤੋਂ 3, ਐਸ.ਏ.ਐਸ. ਨਗਰ ਤੋਂ 12, ਮੁਕਤਸਰ ਤੋਂ 4, ਐਸ.ਬੀ.ਐਸ. ਨਗਰ ਤੋਂ 7, ਫ਼ਿਰੋਜ਼ਪੁਰ ਤੋਂ 19 ਅਤੇ ਬਰਨਾਲਾ, ਰੋਪੜ ਤੇ ਤਰਨ ਤਾਰਨ ਤੋਂ 2-2 ਮਰੀਜ਼ ਸ਼ਾਮਿਲ ਹਨ | ਅੱਜ ਆਏ ਕੇਸਾਂ 'ਚੋਂ 19 ਮਾਮਲਿਆਂ 'ਚ ਇਨਫੈਕਸ਼ਨ ਦਾ ਸਰੋਤ ਸੂਬੇ ਤੋਂ ਬਾਹਰੋਂ ਆਏ ਲੋਕਾਂ ਕਾਰਨ ਦੱਸਿਆ ਗਿਆ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ 'ਚ 421593 ਸ਼ੱਕੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਦਕਿ ਸੂਬੇ 'ਚ 2711 ਐਕਟਿਵ ਕੇਸ ਹਨ | ਲੁਧਿਆਣਾ ਤੋਂ 1 ਮਰੀਜ਼ ਨੂੰ ਅੱਜ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ, ਜਦਕਿ 2 ਮਰੀਜ਼ਾਂ ਨੂੰ ਆਈ.ਸੀ.ਯੂ. 'ਚ ਦਾਖ਼ਲ ਕੀਤਾ ਗਿਆ ਹੈ | ਆਕਸੀਜਨ 'ਤੇ ਰੱਖੇ ਕੁੱਲ ਮਰੀਜ਼ਾਂ ਦੀ ਗਿਣਤੀ ਹੁਣ 46 ਅਤੇ ਵੈਂਟੀਲੇਟਰ 'ਤੇ ਰੱਖੇ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ¢ ਸਿਹਤ ਵਿਭਾਗ ਅਨੁਸਾਰ ਹੁਣ ਤੱਕ ਕੁੱਲ 5867 ਮਰੀਜ਼ ਕੋਰੋਨਾ ਿਖ਼ਲਾਫ਼ ਜੰਗ ਜਿੱਤ ਕੇ ਤੰਦਰੁਸਤ ਹੋ ਚੁੱਕੇ ਹਨ |

ਟਰੰਪ ਪ੍ਰਸ਼ਾਸਨ ਨੇ ਵਿਦਿਆਰਥੀਆਂ ਸਬੰਧੀ ਹੁਕਮ ਵਾਪਸ ਲਿਆ

ਸਿਆਟਲ, 15 ਜੁਲਾਈ ( ਹਰਮਨਪ੍ਰੀਤ ਸਿੰਘ) - ਅੱਜ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਵਲੋਂ ਅਦਾਲਤ ਦੇ ਹੁਕਮਾਂ ਕਾਰਨ ਯੂ- ਟਰਨ ਲੈਂਦਿਆਂ ਆਪਣੇ 6 ਜੁਲਾਈ ਦੇ ਆਦੇਸ਼, ਜਿਸ 'ਚ ਇਹ ਕਿਹਾ ਗਿਆ ਸੀ ਕਿ ਜਿਹੜੇ ਵਿਦਿਆਰਥੀ ਅਮਰੀਕਾ ਆ ਕੇ ਆਨਲਾਈਨ ਪੜ੍ਹਾਈ ਕਰਦੇ ਹਨ ਉਨ੍ਹਾਂ ਨੂੰ ਵਿਦਿਆਰਥੀ ਵੀਜ਼ਾ ਨਹੀਂ ਮਿਲੇਗਾ ਤੇ ਅਮਰੀਕਾ ਰਹਿੰਦੇ ਭਾਰੀ ਗਿਣਤੀ 'ਚ ਵਿਦਿਆਰਥੀਆਂ, ਜਿਨ੍ਹਾਂ ਵਿਚ ਵਧੇਰੇ ਭਾਰਤੀ ਵਿਦਿਆਰਥੀ ਹਨ 'ਤੇ ਅਮਰੀਕਾ ਛੱਡਣ ਦੀ ਤਲਵਾਰ ਲਟਕ ਗਈ ਸੀ, ਨੂੰ ਵਾਪਸ ਲੈ ਲਿਆ ਗਿਆ | ਟਰੰਪ ਪ੍ਰਸ਼ਾਸਨ ਦੇ ਇਸ ਫ਼ੈਸਲੇ ਦਾ ਅਮਰੀਕਾ ਭਰ 'ਚ ਤਿੱਖਾ ਵਿਰੋਧ ਹੋਇਆ ਸੀ | ਅਮਰੀਕਾ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ, ਜਿਨ੍ਹਾਂ ਵਿਚ ਹਰਮਾਡ ਯੂਨੀਵਰਸਿਟੀ ਅਤੇ ਮੈਸਾਚੀਸੇਟ ਇੰਸਟੀਚਿਊਟ ਟੈਕਨਾਲੋਜੀ ਦੀ ਅਗਵਾਈ ਵਿਚ ਵੱਡੀ ਗਿਣਤੀ 'ਚ ਵਿੱਦਿਅਕ ਅਦਾਰਿਆਂ ਨੇ ਅਦਾਲਤ ਤੱਕ ਪਹੁੰਚ ਕੇ ਇਸ ਹੁਕਮ ਵਿਰੁੱਧ ਮੁਕੱਦਮਾ ਵੀ ਕੀਤਾ ਸੀ | ਅੱਜ ਹੋਮਲੈਂਡ ਸਕਿਉਰਿਟੀ ਵਿਭਾਗ (ਡੀ. ਐਚ. ਐਸ.) ਅਤੇ ਯੂ. ਐਸ. ਇਮੀਗ੍ਰੇਸ਼ਨ ਐਾਡ ਕਸਟਮਜ਼ ਇਨਫੋਰਸਮੈਂਟ (ਆਈ. ਸੀ. ਈ.) ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਹ ਰਾਹਤ ਦਿੱਤੀ | ਹੁਣ ਅਮਰੀਕਾ ਵਿਚ ਰਹਿ ਕੇ ਹੀ ਵਿਦਿਆਰਥੀ ਪਹਿਲਾਂ ਵਾਂਗ ਪੜ੍ਹਾਈ ਕਰ ਸਕਣਗੇ | ਇਹ ਐਲਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ, ਜਿਨ੍ਹਾਂ 'ਚ ਭਾਰਤ ਦੇ ਵਿਦਿਆਰਥੀ ਵੀ ਸ਼ਾਮਿਲ ਹਨ | ਤਾਜ਼ਾ ਰਿਪੋਰਟ ਅਨੁਸਾਰ ਜਨਵਰੀ 2020 ਵਿਚ 1,94,556 ਭਾਰਤੀ ਵਿਦਿਆਰਥੀ ਅਮਰੀਕਾ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਵਿਚ ਦਾਖ਼ਲ ਹੋਏ ਸਨ | ਪਿਛਲੇ ਹਫ਼ਤੇ 136 ਤੋਂ ਵੱਧ ਕਾਂਗਰਸਮੈਨਾਂ ਅਤੇ 30 ਸੈਨੇਟਰਾਂ ਨੇ ਟਰੰਪ ਪ੍ਰਸ਼ਾਸਨ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਜਾਰੀ ਕੀਤੇ ਇਸ ਹੁਕਮ ਨੂੰ ਰੱਦ ਕਰਨ ਲਈ ਪੱਤਰ ਵੀ ਲਿਖਿਆ ਸੀ | ਅੱਜ ਦੇ ਇਸ ਫ਼ੈਸਲੇ ਨੂੰ ਵਿਦਿਆਰਥੀਆਂ ਦੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ |

ਖੰਡ ਦਾ ਘੱਟੋ-ਘੱਟ ਵਿਕਰੀ ਮੁੱਲ 33 ਰੁਪਏ ਕਿੱਲੋ ਕਰਨ ਦੀ ਸਿਫ਼ਾਰਸ਼

ਨਵੀਂ ਦਿੱਲੀ, 15 ਜੁਲਾਈ (ਪੀ. ਟੀ. ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਮੰਤਰੀਆਂ ਦੇ ਸਮੂਹ ਵਲੋਂ ਖੰਡ ਦਾ ਘੱਟੋ- ਘੱਟ ਵਿਕਰੀ ਮੁੱਲ (ਮਿਨੀਮਮ ਸੈਲਿੰਗ ਪ੍ਰਾਈਜ਼) 2 ਰੁਪਏ ਵਧਾ ਕੇ 33 ਰੁਪਏ ਪ੍ਰਤੀ ਕਿੱਲੋ ਕਰਨ ਦੀ ਸਿਫ਼ਾਰਸ਼ ਕੀਤੀ ਹੈ ਤਾਂ ਜੋ ਮਿੱਲਾਂ ਵੱਲ ਕਿਸਾਨਾਂ ਦਾ ਪਿਆ ਲਗਪਗ 20 ਹਜ਼ਾਰ ਕਰੋੜ ਰੁਪਏ ਦਾ ਗੰਨੇ ਦਾ ਬਕਾਇਆ ਜਲਦ ਤੋਂ ਜਲਦ ਚੁਕਾਇਆ ਜਾ ਸਕੇ | ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਵਣਜ ਮੰਤਰੀ ਪਿਊਸ਼ ਗੋਇਲ ਵੀ ਮੀਟਿੰਗ 'ਚ ਸ਼ਾਮਿਲ ਸਨ | ਸੂਤਰਾਂ ਨੇ ਦੱਸਿਆ ਕਿ ਮੰਤਰੀਆਂ ਦੇ ਸਮੂਹ ਨੇ ਖੰਡ ਮਿੱਲਾਂ ਵਲੋਂ ਭੁਗਤਾਨ ਕੀਤੇ ਜਾਣ ਵਾਲੇ ਗੰਨੇ ਦੇ ਬਕਾਏ ਦਾ ਜਾਇਜ਼ਾ ਲਿਆ, ਜੋ ਚਾਲੂ ਵਿੱਤੀ ਵਰ੍ਹੇ 2019-20 ਸੀਜ਼ਨ (ਅਕਤੂਬਰ- ਸਤੰਬਰ) 'ਚ ਹੁਣ ਤੱਕ ਲਗਪਗ 20 ਹਜ਼ਾਰ ਕਰੋੜ ਰੁਪਏ ਹੈ ਅਤੇ ਇਸ ਦੀ ਅਦਾਇਗੀ ਜਲਦ ਯਕੀਨੀ ਬਣਾਉਣ ਸਬੰਧੀ ਤਰੀਕੇ ਲੱਭੇ ਗਏ | ਵਿਚਾਰੇ ਗਏ ਮਤਿਆਂ 'ਚੋਂ ਇਕ ਖੰਡ ਦਾ ਐਮ.ਐਸ.ਪੀ. ਵਧਾਉਣਾ ਸੀ | ਮੰਤਰੀਆਂ ਦੇ ਸਮੂਹ ਨੇ ਖੁਰਾਕ ਮੰਤਰਾਲੇ ਨੂੰ ਖੰਡ ਦੇ ਐਮ.ਐਸ.ਪੀ. ਨੂੰ ਵਧਾਉਣ ਦੇ ਪ੍ਰਸਤਾਵ ਨਾਲ ਕੈਬਨਿਟ ਨੋਟ ਲਿਆਉਣ ਦਾ ਆਦੇਸ਼ ਦਿੱਤਾ, ਜਿਸ ਦੀ ਨੀਤੀ ਆਯੋਗ ਵਲੋਂ ਵੀ ਸਿਫ਼ਾਰਸ਼ ਕੀਤੀ ਗਈ ਸੀ | ਜੇਕਰ ਖੰਡ ਦੇ ਘੱਟੋ ਘੱਟ ਵਿਕਰੀ ਮੁੱਲ (ਐਮ.ਐਸ.ਪੀ.) ਨੂੰ ਵਧਾਉਣ ਦੇ ਨਾਲ ਵੀ ਕਿਸਾਨਾਂ ਦਾ ਗੰਨੇ ਦਾ ਬਕਾਇਆ ਨਹੀਂ ਚੁਕਾਇਆ ਗਿਆ ਤਾਂ ਸਰਕਾਰ ਹੋਰ ਬਦਲਾਂ 'ਤੇ ਵੀ ਵਿਚਾਰ ਕਰੇਗੀ | ਦੱਸਣਯੋਗ ਹੈ ਕਿ ਨੀਤੀ ਆਯੋਗ ਵਲੋਂ ਗੰਨਾ ਅਤੇ ਖੰਡ ਉਦਯੋਗ 'ਤੇ ਬਣਾਏ ਇਕ ਟਾਸਕ ਫੋਰਸ ਵਲੋਂ ਵੀ ਇਕੋ ਵਾਰੀ ਖੰਡ ਦੇ ਘੱਟੋ ਘੱਟ ਵਿਕਰੀ ਮੁੱਲ 'ਚ 2 ਰੁਪਏ ਵਾਧੇ ਦੀ ਸਿਫ਼ਾਰਸ਼ ਕੀਤੀ ਗਈ ਸੀ | ਇਕ ਅਧਿਕਾਰਕ ਅੰਕੜੇ ਅਨੁਸਾਰ 2019-20 ਸੀਜ਼ਨ (ਅਕਤੂਬਰ-ਸਤੰਬਰ) ਦੌਰਾਨ ਮਿੱਲਾਂ ਨੇ ਕਿਸਾਨਾਂ ਤੋਂ ਲਗਪਗ 72 ਹਜ਼ਾਰ ਕਰੋੜ ਦਾ ਗੰਨਾ ਖ਼ਰੀਦਿਆ ਸੀ, ਉਸ ਵਿਚੋਂ ਲਗਪਗ 20 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਕਿਸਾਨਾਂ ਨੂੰ ਦੇਣਾ ਬਾਕੀ ਹੈ |

ਕੈਪਟਨ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

ਚੰਡੀਗੜ੍ਹ, 15 ਜੁਲਾਈ (ਅਜੀਤ ਬਿਊਰੋ)- ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਕੋਵਿਡ-19 ਟੈਸਟ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਇਕ ਦਿਨ ਪਿੱਛੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਮੰਤਰੀਆਂ, ਵਿਧਾਇਕਾਂ ਤੇ ਵਿਭਾਗੀ ਸਕੱਤਰਾਂ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਕਿਸਾਨ ਯੂਨੀਅਨਾਂ ਨੂੰ ਪ੍ਰਦਰਸ਼ਨ ਮੁਲਤਵੀ ਕਰਨ ਦੀ ਅਪੀਲ

ਚੰਡੀਗੜ੍ਹ, 15 ਜੁਲਾਈ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸੂਬੇ ਦੀਆਂ ਵੱਖ-ਵੱਖ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਲਗਾਈਆਂ ਬੰਦਿਸ਼ਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਦੇ ...

ਪੂਰੀ ਖ਼ਬਰ »

ਰਾਜਸਥਾਨ ਵਿਧਾਨ ਸਭਾ ਤੋਂ ਅਯੋਗ ਠਹਿਰਾਏ ਜਾ ਸਕਦੇ ਹਨ ਪਾਇਲਟ ਸਮੇਤ ਬਾਗ਼ੀ ਵਿਧਾਇਕ

ਸਪੀਕਰ ਨੇ ਨੋਟਿਸ ਭੇਜੇ, ਕੱਲ੍ਹ ਤੱਕ ਮੰਗਿਆ ਜਵਾਬ ਜੈਪੁਰ, 15 ਜੁਲਾਈ (ਪੀ. ਟੀ. ਆਈ.)-ਕਾਂਗਰਸ ਪਾਰਟੀ ਵਲੋਂ ਬਾਗ਼ੀ ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਅਯੋਗ ਠਹਿਰਾਏ ਜਾਣ ਦੀ ਮੰਗ ਕਰਨ ਤੋਂ ਬਾਅਦ ਰਾਜਸਥਾਨ ਦੇ ਸਪੀਕਰ ਸੀ.ਪੀ. ਜੋਸ਼ੀ ਨੇ ਸਚਿਨ ਪਾਇਲਟ ਅਤੇ ਹੋਰ ਬਾਗ਼ੀ ...

ਪੂਰੀ ਖ਼ਬਰ »

ਸਰਕਾਰ ਡੇਗਣ ਦੀ ਸਾਜਿਸ਼ 'ਚ ਸ਼ਾਮਿਲ ਸੀ ਪਾਇਲਟ-ਗਹਿਲੋਤ

ਜੈਪੁਰ, 15 ਜੁਲਾਈ (ਪੀ.ਟੀ.ਆਈ.)-ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬਾਗ਼ੀ ਕਾਂਗਰਸੀ ਆਗੂ ਸਚਿਨ ਪਾਇਲਟ 'ਤੇ ਦੋਸ਼ ਲਗਾਇਆ ਕਿ ਉਹ ਸੂਬੇ 'ਚ ਸਾਡੀ ਸਰਕਾਰ ਡੇਗਣ ਲਈ ਭਾਜਪਾ ਨਾਲ ਖ਼ਰੀਦੋ ਫਰੋਖ਼ਤ (ਹਾਰਸ ਟ੍ਰੇਡਿੰਗ) 'ਚ ਸ਼ਾਮਿਲ ਸੀ | ਇੱਥੇ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਨਿਮੂਨੀਆ ਦੇ ਇਲਾਜ ਲਈ ਭਾਰਤ ਦੀ ਪਹਿਲੀ ਸਵਦੇਸ਼ੀ ਵੈਕਸੀਨ ਨੂੰ ਮਨਜ਼ੂਰੀ

ਨਵੀਂ ਦਿੱਲੀ, 15 ਜੁਲਾਈ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਨਿਮੂਨੀਆ ਦੇ ਇਲਾਜ ਲਈ ਦੇਸ਼ 'ਚ ਪਹਿਲੀ ਵਾਰ ਪੂਰਨ ਰੂਪ 'ਚ ਵਿਕਸਤ ਕੀਤੀ ਸਵਦੇਸੀ ਵੈਕਸੀਨ ਨੂੰ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਸੀ.ਜੀ.ਆਈ.) ਤੋਂ ਪ੍ਰਵਾਨਗੀ ਮਿਲ ਗਈ ਹੈ | ਮੰਤਰਾਲੇ ...

ਪੂਰੀ ਖ਼ਬਰ »

ਭਾਰਤ 2048 'ਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਸਕਦੈ

ਨਵੀਂ ਦਿੱਲੀ, 15 ਜੁਲਾਈ (ਏਜੰਸੀ)-ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਭਾਰਤ ਦੀ ਆਬਾਦੀ 2048 'ਚ 1.6 ਅਰਬ ਦੇ ਅੰਕੜੇ ਨੂੰ ਛੂਹ ਸਕਦੀ ਹੈ, ਜਦੋਂਕਿ 2100 'ਚ ਇਹ 32 ਫ਼ੀਸਦੀ ਘੱਟ ਕੇ ਲਗਪਗ 1.09 ਅਰਬ ਹੋ ਸਕਦੀ ਹੈ | ਇਸ ਦੇ ਨਾਲ ਹੀ ਇਹ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ...

ਪੂਰੀ ਖ਼ਬਰ »

ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਇਨਸਾਨਾਂ 'ਤੇ ਪਹਿਲੇ ਟੈਸਟ 'ਚ ਪਾਸ

ਲੰਡਨ, 15 ਜੁਲਾਈ (ਇੰਟ:)-ਅਮਰੀਕੀ ਕੰਪਨੀ ਮੌਡਰਨਾ ਦੇ ਬਾਅਦ ਹੁਣ ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਦੇ ਨਤੀਜੇ ਵੀ ਸਫਲ ਆਏ ਹਨ | ਆਕਸਫੋਰਡ ਦੀ ਦਵਾਈ 'ਚ ਵੀ ਵਲੰਟੀਅਰਾਂ 'ਚ ਵਾਇਰਸ ਦੇ ਿਖ਼ਲਾਫ਼ ਪ੍ਰਤੀਰੋਧਕ ਸਮਰੱਥਾ ਵਿਕਸਤ ਹੁੰਦੀ ਪਾਈ ਗਈ ਹੈ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਸੰਯੁਕਤ ਰਾਸ਼ਟਰ ਨੂੰ 17 ਨੂੰ ਕਰਨਗੇ ਸੰਬੋਧਨ

ਨਵੀਂ ਦਿੱਲੀ, 15 ਜੁਲਾਈ (ਏਜੰਸੀ)-ਸੰਯੁਕਤ ਰਾਸ਼ਟਰ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਦੀ ਪੂਰਬਲੀ ਸ਼ਾਮ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਦੁਨੀਆ ਭਰ ਦੇ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਨਗੇ | ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧ ...

ਪੂਰੀ ਖ਼ਬਰ »

ਮੈਂ ਭਾਜਪਾ 'ਚ ਸ਼ਾਮਿਲ ਨਹੀਂ ਹੋਵਾਂਗਾ-ਸਚਿਨ ਪਾਇਲਟ

ਨਵੀਂ ਦਿੱਲੀ, 15 ਜੁਲਾਈ (ਪੀ. ਟੀ. ਆਈ.)-ਕਾਂਗਰਸੀ ਆਗੂ ਸਚਿਨ ਪਾਇਲਟ ਨੇ ਕਿਹਾ ਕਿ ਮੈਂ ਭਾਜਪਾ 'ਚ ਸ਼ਾਮਿਲ ਨਹੀਂ ਹੋਵਾਂਗਾ | ਪਾਇਲਟ ਨੇ ਇਹ ਵੀ ਕਿਹਾ ਕਿ ਰਾਜਸਥਾਨ ਦੇ ਕੁਝ ਨੇਤਾਵਾਂ ਵਲੋਂ ਉਸ ਦਾ ਅਕਸ ਖ਼ਰਾਬ ਕਰਨ ਲਈ ਮੇਰੇ ਭਾਜਪਾ 'ਚ ਸ਼ਾਮਿਲ ਹੋਣ ਦੀਆਂ ਅਟਕਲਾਂ ਨੂੰ ...

ਪੂਰੀ ਖ਼ਬਰ »

ਦੇਸ਼ 'ਚ ਇਕੋ ਦਿਨ ਰਿਕਾਰਡ 603 ਮੌਤਾਂ

ਨਵੀਂ ਦਿੱਲੀ, 15 ਜੁਲਾਈ (ਏਜੰਸੀ)-ਦੇਸ਼ 'ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ | ਬੁੱਧਵਾਰ ਨੂੰ ਇਕੋ ਦਿਨ 603 ਮਰੀਜ਼ਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਿਸ ਨਾਲ ਕੁੱਲ ਮੌਤਾਂ ਦਾ ਅੰਕੜਾ 24863 'ਤੇ ਪੁੱਜ ਗਿਆ ਹੈ | ਇਸ ਤੋਂ ਇਲਾਵਾ 24 ਘੰਟਿਆਂ 'ਚ ਪਹਿਲੀ ਵਾਰ 32672 ਨਵੇਂ ...

ਪੂਰੀ ਖ਼ਬਰ »

ਆਨਲਾਈਨ ਕਲਾਸਾਂ ਲਈ ਕੇਂਦਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਨਵੀਂ ਦਿੱਲੀ, 15 ਜੁਲਾਈ (ਉਪਮਾ ਡਾਗਾ ਪਾਰਥ)-ਕੋਰੋਨਾ ਕਾਲ ਦੇ ਵਧਦੇ ਹੋਏ ਹਾਲਾਤ 'ਚ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਨੇ ਆਨਲਾਈਨ ਕਲਾਸਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ | ਇਨ੍ਹਾਂ ਦਿਸ਼ਾ-ਨਿਰਦੇਸ਼ਾਂ 'ਚ ਵਿਦਿਆਰਥੀਆਂ ਲਈ ਇਕ ਦਿਨ 'ਚ ...

ਪੂਰੀ ਖ਼ਬਰ »

ਚੋਣ ਕਮਿਸ਼ਨ ਅਸ਼ੋਕ ਲਵਾਸਾ ਏਸ਼ੀਅਨ ਡਿਵੈੱਲਪਮੈਂਟ ਬੈਂਕ ਦੇ ਉਪ ਪ੍ਰਧਾਨ ਨਿਯੁਕਤ

ਨਵੀਂ ਦਿੱਲੀ, 15 ਜੁਲਾਈ (ਉਪਮਾ ਡਾਗਾ ਪਾਰਥ)-ਦਰਜਾਬੰਦੀ ਮੁਤਾਬਿਕ ਅਗਲੇ ਬਣਨ ਵਾਲੇ ਮੁੱਖ ਚੋਣ ਕਮਿਸ਼ਨਰ ਅਸ਼ੋਕ ਲਸਾਵਾ ਨੂੰ ਏਸ਼ੀਅਨ ਡਿਵੈੱਲਪਮੈਂਟ ਬੈਂਕ ਦਾ ਉੱਪ-ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ | ਲਵਾਸਾ ਜਿਨ੍ਹਾਂ ਦਾ ਚੋਣ ਕਮਿਸ਼ਨ 'ਚ ਅਜੇ 2 ਸਾਲ ਦਾ ...

ਪੂਰੀ ਖ਼ਬਰ »

ਦੁਨੀਆ ਦੀ ਸਭ ਤੋਂ ਸਸਤੀ ਕੋਰੋਨਾ ਜਾਂਚ ਕਿੱਟ ਜਾਰੀ

ਨਵੀਂ ਦਿੱਲੀ, 15 ਜੁਲਾਈ (ਏਜੰਸੀ)-ਦੇਸ਼ 'ਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੌਰਾਨ ਅੱਜ ਦੁਨੀਆ ਦੀ ਸਭ ਤੋਂ ਸਸਤੀ ਕੋਰੋਨਾ ਟੈਸਟਿੰਗ ਕਿੱਟ ਜਾਰੀ ਕੀਤੀ ਗਈ ਹੈ | ਦਿੱਲੀ ਦੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਵਲੋਂ ਵਿਕਸਿਤ ਕੀਤੀ ...

ਪੂਰੀ ਖ਼ਬਰ »

ਕਾਂਗਰਸ ਵਲੋਂ ਜ਼ਿਲ੍ਹਾ ਤੇ ਬਲਾਕ ਕਮੇਟੀਆਂ ਭੰਗ

ਨਵੀਂ ਦਿੱਲੀ, 15 ਜੁਲਾਈ (ਪੀ.ਟੀ.ਆਈ.)-ਰਾਜਸਥਾਨ 'ਚ ਪਾਰਟੀ ਦੀ ਰਾਜ ਇਕਾਈ ਨੂੰ ਨਵਾਂ ਰੂਪ ਦੇਣ ਲਈ ਕਾਂਗਰਸ ਨੇ ਬੁੱਧਵਾਰ ਨੂੰ ਸੂਬੇ ਵਿਚਲੀਆਂ ਸਾਰੀਆਂ ਜ਼ਿਲ੍ਹਾ ਅਤੇ ਬਲਾਕ ਕਮੇਟੀਆਂ ਨੂੰ ਭੰਗ ਕਰ ਦਿੱਤਾ | ਕਾਂਗਰਸ ਦੇ ਜਨਰਲ ਸਕੱਤਰ ਅਤੇ ਰਾਜਸਥਾਨ ਮਾਮਲਿਆਂ ਦੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX