ਤਾਜਾ ਖ਼ਬਰਾਂ


ਨੌਜਵਾਨ ਵਲੋਂ ਖੁਦਕੁਸ਼ੀ
. . .  7 minutes ago
ਜੋਧਾਂ, 11 ਜੁਲਾਈ (ਗੁਰਵਿੰਦਰ ਸਿੰਘ ਹੈਪੀ)- ਲੁਧਿਆਣਾ ਜ਼ਿਲੇ ਦੇ ਪਿੰਡ ਖੰਡੂਰ ਦੇ ਨੌਜਵਾਨ ਵਲੋਂ ਖ਼ੁਦਕਸ਼ੀ ਕਰਨ ਦੀ ਖ਼ਬਰ ਹੈ। ਪੁਲਿਸ ਥਾਣਾ ਜੋਧਾਂ ਦੇ ਮੁਖੀ ਜਸਵੀਰ ਸਿੰਘ ਬੁੱਟਰ ਅਨੁਸਾਰ ਉਧਮ ਸਿੰਘ ਉਰਫ ਜੱਸੂ (32) ਪੁੱਤਰ ਤਰਲੋਚਨ ਸਿੰਘ ਵਾਸੀ ਪਿੰਡ ਖੰਡੂਰ (ਲੁਧਿਆਣਾ)...
ਅਰੁਣਾਚਲ ਪ੍ਰਦੇਸ਼ 'ਚ ਫ਼ੌਜ ਨੇ 6 ਅੱਤਵਾਦੀਆਂ ਨੂੰ ਕੀਤਾ ਢੇਰ
. . .  11 minutes ago
ਨਵੀਂ ਦਿੱਲੀ, 11 ਜੁਲਾਈ - ਅਰੁਣਾਚਲ ਪ੍ਰਦੇਸ਼ ਦੇ ਖੋਂਸਾ ਇਲਾਕੇ ਵਿਚ ਅੱਜ ਫੌਜ ਨੇ ਅੱਤਵਾਦੀਆਂ ਦੇ ਖਿਲਾਫ ਵੱਡਾ ਅਪਰੇਸ਼ਨ ਚਲਾਉਂਦੇ ਹੈ, ਇੱਥੋਂ ਦੇ ਤਿਰਪ ਜ਼ਿਲ੍ਹੇ 'ਚ ਫ਼ੌਜ ਨੇ 6 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਹ ਅੱਤਵਾਦੀ ਐਨ.ਐਸ.ਸੀ.ਐਨ-ਆਈ.ਐਮ. ਦੇ ਮੈਂਬਰ ਸਨ। ਇਸ...
ਪਟਿਆਲਾ ਜ਼ਿਲ੍ਹੇ 'ਚ 32 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਗਿਣਤੀ ਪਹੁੰਚੀ 552
. . .  26 minutes ago
ਪਟਿਆਲਾ,11 ਜੁਲਾਈ (ਮਨਦੀਪ ਸਿੰਘ ਖਰੋੜ)-ਮੁੱਖ ਮੰਤਰੀ ਦੇ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਸਿਲਸਿਲੇ ਅੱਜ ਸਵੇਰੇ 32 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ...
ਥਾਣਾ ਦਾਖਾ ਦੇ 8 ਮੁਲਾਜ਼ਮ ਕੋਰੋਨਾ ਪਾਜ਼ੀਟਿਵ
. . .  30 minutes ago
ਮੁੱਲਾਂਪੁਰ-ਦਾਖਾ, 11 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਕੋਵਿਡ-19 ਮਹਾਂਮਾਰੀ ਦੌਰਾਨ ਮਾਡਲ ਥਾਣਾ ਦਾਖਾ ਦੇ 6 ਸੀਨੀਅਰ ਅਧਿਕਾਰੀ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਅੱਜ ਥਾਣੇ ਦੇ ਮੁੱਖ ਮੁਨਸ਼ੀ ਅਤੇ ਕੰਪਿਊਟਰ ਅਪਰੇਟਰ ਦੀ ਰਿਪੋਰਟ ਵੀ ਪਾਜ਼ੀਟਿਵ ਆਉਣ ਬਾਅਦ...
ਮਿਸ਼ਨ ਫਤਿਹ ਤਹਿਤ ਸਿਵਲ ਪਸ਼ੂ ਹਸਪਤਾਲ ਪਠਾਨਕੋਟ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ
. . .  36 minutes ago
ਪਠਾਨਕੋਟ 11ਜੁਲਾਈ(ਆਰ.ਸਿੰਘ)- ਕੈਬਨਿਟ ਮੰਤਰੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਨੁਸਾਰ ਮਿਸ਼ਨ ਫਤਿਹ ਤਹਿਤ ਸਿਵਲ ਪਸੂ ਹਸਪਤਾਲ ਪਠਾਨਕੋਟ ਵਿਖੇ ਜਾਗਰੂਕਤਾ ਕੈਂਪ...
ਇਕਬਾਲ ਸਿੰਘ ਸੰਧੂ ਬਣੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ
. . .  46 minutes ago
ਤਰਨਤਾਰਨ 11 ਜੁਲਾਈ (ਹਰਿੰਦਰ ਸਿੰਘ, ਵਿਕਾਸ ਮਰਵਾਹਾ) ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ. ਸਿਕੰਦਰ ਸਿੰਘ ਮਲੂਕਾ ਵੱਲੋਂ ਕਬੱਡੀ ਐਸੋਸੀਏਸ਼ਨ ਤਰਨਤਾਰਨ ਦਾ ਜ਼ਿਲ੍ਹਾ ਪ੍ਰਧਾਨ ਸਾਬਕਾ ਐਸ ਐਸ ਬੋਰਡ ਦੇ ਮੈਂਬਰ ਸ. ਇਕਬਾਲ ਸਿੰਘ ਸੰਧੂ ਨੂੰ ਬਣਾਇਆ...
ਜਲੰਧਰ 'ਚ ਕੋਰੋਨਾ ਨਾਲ 25ਵੀਂ ਮੌਤ
. . .  53 minutes ago
ਜਲੰਧਰ, 11 ਜੁਲਾਈ (ਐਮ. ਐੱਸ. ਲੋਹੀਆ) - ਜ਼ਿਲ੍ਹੇ 'ਚ ਕੋਰੋਨਾ ਪੀੜਤ 1 ਹੋਰ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਦੀ ਪਹਿਚਾਣ 45 ਸਾਲ ਦੇ ਰਾਕੇਸ਼ ਕੁਮਾਰ ਵਾਸੀ ਸੰਜੇ ਨਗਰ ਵਜੋਂ ਹੋਈ ਹੈ। ਰਾਕੇਸ਼ ਨੂੰ ਕੱਲ੍ਹ ਸਿਵਲ ਹਸਪਤਾਲ ਲਿਆਂਦਾ ਗਿਆ ਸੀ, ਜਿਥੇ ਉਸ ਦੀ ਹਾਲਤ...
ਪਾਤੜਾਂ (ਪਟਿਆਲਾ) ਅੰਦਰ ਇੱਕ 23 ਸਾਲਾ ਨੌਜਵਾਨ ਲੜਕੀ ਆਈ ਕੋਰੋਨਾ ਪਾਜ਼ੀਟਿਵ
. . .  about 1 hour ago
ਪਾਤੜਾਂ, 11 ਜੂਨ (ਗੁਰਇਕਬਾਲ ਸਿੰਘ ਖ਼ਾਲਸਾ) - ਸਬ ਡਿਵੀਜ਼ਨ ਪਾਤੜਾਂ ਅੰਦਰ ਇਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਆਉਣ ਨਾਲ ਇਲਾਕੇ ਅੰਦਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਮੁੱਢਲਾ ਸਿਹਤ ਕੇਂਦਰ ਸ਼ੁਤਰਾਣਾ ਦੇ ਸੀਨੀਅਰ ਮੈਡੀਕਲ ਅਫ਼ਸਰ ਦਰਸ਼ਨ ਕੁਮਾਰ...
ਥਾਣੇਦਾਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  56 minutes ago
ਸਿਧਵਾਂ ਬੇਟ, 11 ਜੁਲਾਈ (ਜਸਵੰਤ ਸਿੰਘ ਸਲੇਮਪੁਰੀ) -ਥਾਣਾ ਸਿਧਵਾਂ ਬੇਟ ਦੇ ਰਿਹਾਇਸ਼ੀ ਕਵਾਟਰਾਂ ਵਿਚ ਰਹਿ ਰਹੇ ਅਤੇ ਅੱਜ ਕੱਲ੍ਹ ਤਾਣਾ ਦਾਖਾ ਵਿਖੇ ਤਾਇਨਾਤ ਥਾਣੇਦਾਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ...
ਭਾਰਤ 'ਚ ਇਕ ਦਿਨ 'ਚ ਆਏ 27.114 ਕੋਰੋਨਾ ਕੇਸ, 519 ਲੋਕਾਂ ਦੀ ਮੌਤ
. . .  about 1 hour ago
ਨਵੀਂ ਦਿੱਲੀ, 11 ਜੁਲਾਈ - ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਕੋਰੋਨਾ ਵਾਇਰਸ ਪੀੜਤ ਦੀ ਗਿਣਤੀ 8,20,916 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 27,114 ਨਵੇਂ ਮਾਮਲੇ ਸਾਹਮਣੇ ਆਏ ਹਨ। ਇਕ ਦਿਨ 'ਚ ਸਾਹਮਣੇ ਆਉਣ ਵਾਲੇ...
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਇਕ ਔਰਤ ਸਮੇਤ 6 ਵਿਅਕਤੀ ਆਏ ਕੋਰੋਨਾ ਪਾਜ਼ੀਟਿਵ
. . .  about 1 hour ago
ਨਵਾਂਸ਼ਹਿਰ,11 ਜੁਲਾਈ (ਗੁਰਬਖਸ਼ ਸਿੰਘ ਮਹੇ) - ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਇਕ ਔਰਤ ਸਮੇਤ 6 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਨਵਾਂਸ਼ਹਿਰ...
ਅਧਿਆਪਕਾਂ ਦੇ ਨਿੱਜੀ ਮਸਲਿਆਂ ਦੀ ਸੁਣਵਾਈ ਅੱਜ ਪਠਾਨਕੋਟ ਜ਼ਿਲ੍ਹੇ ਤੋਂ ਹੋਵੇਗੀ
. . .  about 2 hours ago
ਤਿੰਨ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਰਿਪੋਰਟ ਆਈ ਨੈਗੇਟਿਵ
. . .  about 2 hours ago
ਸਿਧਵਾਂ ਬੇਟ, 11 ਜੁਲਾਈ (ਜਸਵੰਤ ਸਿੰਘ ਸਲੇਮਪੁਰੀ) - ਸਥਾਨਿਕ ਕਸਬੇ ਦੇ ਤਿੰਨੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ। ਜਿਸ ਦੀ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ। ਕਸਬੇ ਦੇ ਲੋਕਾਂ ਨੇ ਇਸ ਨੂੰ...
ਡਾ. ਰੋਹਿਤ ਮਹਿਤਾ ਨੇ ਸੰਭਾਲਿਆ ਐਸ.ਐਮ.ਓ ਤਰਨ ਤਾਰਨ ਦਾ ਚਾਰਜ
. . .  about 2 hours ago
ਤਰਨਤਾਰਨ 11 ਜੁਲਾਈ (ਹਰਿੰਦਰ ਸਿੰਘ) - ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਡਾ. ਰੋਹਿਤ ਮਹਿਤਾ ਨੇ ਬਤੌਰ ਐਸ.ਐਮ.ਓ ਸਿਵਲ ਹਸਪਤਾਲ ਤਰਨ ਤਾਰਨ ਦਾ ਚਾਰਜ ਸੰਭਾਲਿਆ। ਇਸ ਤੋਂ ਪਹਿਲਾਂ ਡਾ. ਰੋਹਿਤ ਮਹਿਤਾ ਖੇਮਕਰਨ...
ਲਹਿਰਾਗਾਗਾ ਦਾ ਸਟੇਸ਼ਨ ਮਾਸਟਰ ਕੋਰੋਨਾ ਦੀ ਲਪੇਟ 'ਚ
. . .  about 2 hours ago
ਲਹਿਰਾਗਾਗਾ, 11 ਜੁਲਾਈ (ਅਸ਼ੋਕ ਗਰਗ) - ਰੇਲਵੇ ਸਟੇਸ਼ਨ ਲਹਿਰਾਗਾਗਾ ਵਿਖੇ ਤਾਇਨਾਤ ਰੇਲਵੇ ਸਟੇਸ਼ਨ ਮਾਸਟਰ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਮਗਰੋਂ ਸਿਹਤ ਵਿਭਾਗ ਦੀ ਟੀਮ ਉਸ ਨੂੰ ਕੋਵਿਡ ਸੈਂਟਰ ਘਾਬਦਾ ਵਿਖੇ...
ਆਈ.ਸੀ.ਐਸ.ਈ ਦਸਵੀਂ ਦੇ ਨਤੀਜਿਆਂ ਚ ਸੇਂਟ ਫਰਾਂਸਿਸ ਸਕੂਲ ਬਟਾਲਾ ਦੇ ਵਿਦਿਆਰਥੀ ਛਾਏ-ਅਕਸ਼ਿਤ ਮਹਾਜਨ ਨੇ 98.20% ਅੰਕ ਹਾਸਲ ਕੀਤੇ
. . .  about 3 hours ago
ਬਟਾਲਾ, 11 ਜੁਲਾਈ (ਕਾਹਲੋਂ) - ਆਈ.ਸੀ.ਐਸ.ਈ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ 'ਚ ਸੇਂਟ ਫਰਾਂਸਿਸ ਸਕੂਲ ਬਟਾਲਾ ਦੇ ਵਿਦਿਆਰਥੀ ਛਾਏ ਹਨ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਫਾਦਰ ਪੀਜੇ ਜੋਸਫ ਨੇ ਦੱਸਿਆ ਕਿ ਸਾਡੇ ਸਕੂਲ ਦੇ ਵਿਦਿਆਰਥੀ ਅਕਸ਼ਿਤ ਮਹਾਜਨ...
ਐਲ.ਓ.ਸੀ. ਕੋਲ ਮੁੱਠਭੇੜ, ਦੋ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 11 ਜੁਲਾਈ - ਜੰਮੂ ਕਸ਼ਮੀਰ ਦੇ ਕੁਪਵਾੜਾ ਦੇ ਨੌਗਾਮ ਸੈਕਟਰ 'ਚ ਅੱਜ ਸਵੇਰੇ ਐਲ.ਓ.ਸੀ. ਦੇ ਕੋਲ ਭਾਰਤੀ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ 'ਚ ਦੋ ਅੱਤਵਾਦੀ ਮਾਰੇ ਗਏ ਹਨ। ਅਜੇ ਤੱਕ ਦੀ ਖ਼ਬਰ ਮੁਤਾਬਿਕ...
ਬਿਹਾਰ ਮੁੱਖ ਮੰਤਰੀ ਰਿਹਾਇਸ਼ ਦੇ 80 ਤੋਂ ਵੱਧ ਅਮਲਾ ਕੋਰੋਨਾ ਤੋਂ ਪੀੜਤ
. . .  about 3 hours ago
ਪਟਨਾ, 11 ਜੁਲਾਈ - ਬਿਹਾਰ ਦੇ ਮੁੱਖ ਮੰਤਰੀ ਰਿਹਾਇਸ਼ ਦਫ਼ਤਰ 'ਚ ਕੋਰੋਨਾਵਾਇਰਸ ਦਾ ਕਹਿਰ ਵੱਧ ਰਿਹਾ ਹੈ। ਇੱਥੇ ਹੁਣ ਤੱਕ 80 ਤੋਂ ਵੱਧ ਲੋਕ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਵੱਡੀ ਗਿਣਤੀ ਵਿਚ ਸੁਰੱਖਿਆ ਕਰਮਚਾਰੀ ਵੀ...
ਪੰਜਾਬ ਦੇ ਕਈ ਥਾਈਂ ਪਿਆ ਮੀਂਹ , ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਕੁੱਝ ਰਾਹਤ
. . .  about 4 hours ago
ਲੋਹੀਆਂ ਖ਼ਾਸ/ਸੁਲਤਾਨਪੁਰ ਲੋਧੀ/ਤਪਾ ਮੰਡੀ, 11 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ/ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਲਾਡੀ/ਵਿਜੇ ਸ਼ਰਮਾ) - ਲੋਹੀਆਂ ਅਤੇ ਆਸ ਪਾਸ ਦੇ ਇਲਾਕਿਆਂ ਚ ਬੱਦਲਾਂ ਦੀ ਕਈ ਦਿਨਾਂ ਦੀ ਘੁੰਮਣਘੇਰੀ ਤੋਂ ਬਾਅਦ ਅੱਜ ਸਵੇਰੇ 6.30 ਵਜੇ ਪਏ...
ਅੱਜ ਦਾ ਵਿਚਾਰ
. . .  about 4 hours ago
ਕਰੰਟ ਲੱਗਣ ਨਾਲ ਪਿਤਾ -ਪੁੱਤਰ ਦੀ ਮੌਤ
. . .  1 day ago
ਜਲੰਧਰ ,10 ਜੁਲਾਈ {ਸ਼ਿਵ ਸ਼ਰਮਾ } - ਪੀਰ ਬੋਦਲਾ ਬਾਜ਼ਾਰ ‘ਚ ਤੇਜ਼ ਹਨੇਰੀ ,ਮੀਂਹ ਪੈਣ ਕਾਰਨ ਬਿਜਲੀ ਦੀ ਟੁੱਟੀ ਪਈ ਤਾਰ ਕਾਰਨ ਕਰੰਟ ਲੱਗਣ ਨਾਲ ਪਿਤਾ -ਪੁੱਤਰ ਦੀ ਮੌਤ ਹੋ ਗਈ ।
ਸੋਨੀਆ ਗਾਂਧੀ ਕੱਲ੍ਹ ਨੂੰ ਵੀਡੀਓ ਕਾਨਫਰੰਂਸਿੰਗ ਰਾਹੀਂ ਕਰਨਗੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਮੀਟਿੰਗ
. . .  1 day ago
ਨਵੀਂ ਦਿੱਲੀ, 10 ਜੁਲਾਈ - ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਕੱਲ੍ਹ ਨੂੰ ਕਾਂਗਰਸ ਦੇ ਸੰਸਦ ਮੈਂਬਰਾਂ ਨਾਲ ਆਰਥਿਕ ਮੁੱਦਿਆਂ ਅਤੇ ਕੋਵਿਡ-19 ਦੇ ਚੱਲਦਿਆਂ ਬਣੇ ਤਾਜ਼ਾ ਹਾਲਾਤਾਂ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰਾਂ ਨਾਲ ਵੀਡੀਓ...
ਐੱਸ.ਡੀ.ਐਮ. ਫਗਵਾੜਾ ਨਾਲ ਮੀਟਿੰਗ 'ਚ ਭਾਗ ਲੈਣ ਵਾਲੇ ਦਰਜਨ ਤੋਂ ਵੱਧ ਅਧਿਕਾਰੀ ਇਕਾਂਤਵਾਸ
. . .  1 day ago
ਕਪੂਰਥਲਾ, 10 ਜੁਲਾਈ (ਅਮਰਜੀਤ ਕੋਮਲ, ਦੀਪਕ ਬਜਾਜ) - ਐੱਸ.ਡੀ.ਐਮ. ਫਗਵਾੜਾ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨਾਲ ਇਕ ਮੀਟਿੰਗ ਵਿਚ ਭਾਗ ਲੈਣ ਵਾਲੇ ਅੱਧੀ ਦਰਜਨ ਤੋਂ ਵੱਧ ਅਧਿਕਾਰੀ ਇਕਾਂਤਵਾਸ ਵਿਚ ਚਲੇ ਗਏ ਹਨ। ਪਤਾ......
ਕਰਜ਼ਾਈ ਕਿਸਾਨ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ
. . .  1 day ago
ਮਾਨਸਾ, 10 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲੇ ਦੇ ਪਿੰਡ ਰੱਲਾ ਦੇ ਨੌਜਵਾਨ ਕਿਸਾਨ ਨੇ ਜ਼ਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ ਕਰ ਲਈ । ਮ੍ਰਿਤਕ ਦੀ ਲਾਸ਼ ਸਥਾਨਕ ਚਕੇਰੀਆਂ ਰੋਡ 'ਤੇ ਰੇਲਵੇ ਫਾਟਕ ਨੇੜਿਉਂ ਝਾੜੀਆਂ 'ਚੋਂ ਮਿਲੀ ਹੈ। ਹਾਸਲ ਹੋਈ ਜਾਣਕਾਰੀ ਅਨੁਸਾਰ ਇਕ ਏਕੜ ਜ਼ਮੀਨ ਦਾ ਮਾਲਕ ਬੂਟਾ ਸਿੰਘ (35) ਪੁੱਤਰ ਭੂਰਾ ਸਿੰਘ ਮਾਨਸਾ ਵਿਖੇ ਰੀਪਰ...
ਸ਼ਨੀਵਾਰ ਤੇ ਐਤਵਾਰ ਨੂੰ ਮਮਦੋਟ ਰਹੇਗਾ ਮੁਕੰਮਲ ਬੰਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 28 ਹਾੜ ਸੰਮਤ 552
ਿਵਚਾਰ ਪ੍ਰਵਾਹ: ਭੈੜੇ ਨਿਯਮ ਘਟੀਆ ਪ੍ਰਕਾਰ ਦਾ ਪ੍ਰਬੰਧ ਦਿੰਦੇ ਹਨ। -ਬੁਰਕ

ਪਹਿਲਾ ਸਫ਼ਾ

ਗੈਂਗਸਟਰ ਵਿਕਾਸ ਦੂਬੇ ਪੁਲਿਸ ਮੁਕਾਬਲੇ 'ਚ ਹਲਾਕ

ਕਾਨਪੁਰ, 10 ਜੁਲਾਈ (ਏਜੰਸੀ)-ਖ਼ਤਰਨਾਕ ਗੈਂਗਸਟਰ ਵਿਕਾਸ ਦੂਬੇ ਅੱਜ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ। ਉਜੈਨ ਤੋਂ ਕਾਨਪੁਰ ਲਿਆਉਂਦੇ ਸਮੇਂ ਸ਼ਹਿਰ ਦੇ ਬਾਹਰਵਾਰ ਪੁਲਿਸ ਦੀ ਗੱਡੀ ਪਲਟਣ ਤੋਂ ਬਾਅਦ ਵਿਕਾਸ ਦੂਬੇ ਵਲੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਮੁਕਾਬਲੇ 'ਚ ਉਹ ਮਾਰਿਆ ਗਿਆ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕਾਨਪੁਰ ਜ਼ਿਲ੍ਹੇ ਦੇ ਭੌਂਤੀ ਇਲਾਕੇ ਵਿਚ ਮੀਂਹ ਪੈਣ ਕਾਰਨ ਪੁਲਿਸ ਦੀ ਗੱਡੀ ਸਲਿਪ ਕਰਕੇ ਪਲਟ ਗਈ। ਪੁਲਿਸ ਦੇ ਕਾਫ਼ਲੇ ਨਾਲ ਹੋਰ ਵੀ ਗੱਡੀਆਂ ਸਨ। ਪੁਲਿਸ ਨੇ ਦੱਸਿਆ ਕਿ ਗੱਡੀ ਪਲਟਣ ਤੋਂ ਬਾਅਦ ਵਿਕਾਸ ਦੂਬੇ ਨੇ ਜ਼ਖ਼ਮੀ ਹੋਏ ਇਕ ਪੁਲਿਸ ਮੁਲਾਜ਼ਮ ਦਾ ਪਿਸਤੌਲ ਖੋਹ ਲਿਆ ਅਤੇ ਭੱਜਣ ਦੀ ਕੋਸ਼ਿਸ਼ ਕਰਨ ਦੌਰਾਨ ਪੁਲਿਸ 'ਤੇ ਗੋਲੀਆਂ ਚਲਾਈਆਂ। ਪੁਲਿਸ ਵਲੋਂ ਜਵਾਬੀ ਕਾਰਵਾਈ 'ਚ ਦੂਬੇ ਮਾਰਿਆ ਗਿਆ। ਸਵੇਰੇ ਕਰੀਬ 6 ਵਜੇ ਵਾਪਰੇ ਇਸ ਹਾਦਸੇ 'ਚ 6 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਕਾਨਪੁਰ ਦੇ ਬਿਕਰੂ ਪਿੰਡ 'ਚ ਬੀਤੀ 2 ਜੁਲਾਈ ਨੂੰ 8 ਪੁਲਿਸ ਕਰਮੀਆਂ ਦੀ ਹੱਤਿਆ ਤੋਂ ਬਾਅਦ ਮੁਕਾਬਲੇ ਵਿਚ ਮਾਰਿਆ ਗਿਆ ਵਿਕਾਸ ਦੂਬੇ 6ਵਾਂ ਵਿਅਕਤੀ ਹੈ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਪੁਲਿਸ ਨੇ ਬੀਤੇ ਕੱਲ੍ਹ ਉਜੈਨ ਦੇ ਮਹਾਂਕਾਲ ਮੰਦਰ ਦੇ ਬਾਹਰ ਵਿਕਾਸ ਦੂਬੇ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੂੰ ਬਾਅਦ 'ਚ ਉੱਤਰ ਪ੍ਰਦੇਸ਼ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ। ਕਾਨਪੁਰ ਰੇਂਜ ਦੇ ਇੰਸਪੈਕਟਰ ਜਨਰਲ ਮੋਹਿਤ ਅਗਰਵਾਲ ਨੇ ਦੱਸਿਆ ਕਿ ਦੂਬੇ ਨੇ ਜ਼ਖ਼ਮੀ ਪੁਲਿਸ ਕਰਮੀ ਦਾ ਪਿਸਤੌਲ ਖੋਹ ਕੇ ਗੱਡੀ 'ਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਪਿੱਛਾ ਕਰ ਕੇ ਘੇਰ ਲਿਆ ਗਿਆ ਤੇ ਆਤਮ-ਸਮਰਪਣ ਕਰਨ ਲਈ ਕਿਹਾ ਗਿਆ ਪਰ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਾਰੀ ਪ੍ਰੈੱਸ ਬਿਆਨ 'ਚ ਕਿਹਾ ਗਿਆ ਕਿ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ, ਜਦੋਂ ਕਿ ਵਿਦਿਆਰਥੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ: ਆਰ. ਬੀ. ਕਮਲ ਨੇ ਦੱਸਿਆ ਕਿ ਦੂਬੇ ਨੂੰ ਮ੍ਰਿਤਕ ਹਾਲਤ 'ਚ ਹਸਪਤਾਲ ਲਿਆਂਦਾ ਗਿਆ। ਤਿੰਨ ਗੋਲੀਆਂ ਉਸ ਦੀ ਛਾਤੀ ਅਤੇ ਇਕ ਗੋਲੀ ਹੱਥ 'ਤੇ ਲੱਗੀ ਸੀ। ਦੋ ਪੁਲਿਸ ਮੁਲਾਜ਼ਮ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਸਨ। ਉਨ੍ਹਾਂ ਦੱਸਿਆ ਕਿ ਦੂਬੇ ਨੂੰ ਕੋਰੋਨਾ ਵਾਇਰਸ ਨਹੀਂ ਸੀ। ਡਾਕਟਰਾਂ ਦੀ ਟੀਮ ਵਲੋਂ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਪਿਤਾ ਵਲੋਂ ਅੰਤਿਮ ਸੰਸਕਾਰ 'ਚ ਜਾਣ ਤੋਂ ਇਨਕਾਰ
ਗੈਂਗਸਟਰ ਵਿਕਾਸ ਦੂਬੇ ਦੇ ਪਿਤਾ ਰਾਮ ਕੁਮਾਰ ਦੂਬੇ ਨੇ ਅੱਜ ਉਸ ਦੇ ਅੰਤਿਮ ਸੰਸਕਾਰ 'ਚ ਜਾਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਮੈਂ ਉਸ ਦੇ ਅੰਤਿਮ ਸੰਸਕਾਰ 'ਚ ਕਿਉਂ ਜਾਵਾਂ। ਉਸ ਨੇ ਸਾਡੀ ਕਦੇ ਮਦਦ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਭੈਰਵਘਾਟ ਸਥਿਤ ਸ਼ਮਸ਼ਾਨਘਾਟ 'ਚ ਵਿਕਾਸ ਦੂਬੇ ਦਾ ਅੰਤਿਮ ਸੰਸਕਾਰ ਹੋਇਆ। ਇਸ ਮੌਕੇ ਉਸ ਦੀ ਪਤਨੀ ਰਿਚਾ ਦੂਬੇ, ਮਾਂ ਸਰਲਾ ਅਤੇ ਛੋਟਾ ਬੇਟਾ ਵੀ ਮੌਜੂਦ ਸੀ।
ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ 'ਚ ਨਿਆਇਕ ਜਾਂਚ ਹੋਵੇ-ਕਾਂਗਰਸ
ਨਵੀਂ ਦਿੱਲੀ-ਕਾਂਗਰਸ ਨੇ ਸ਼ੁੱਕਰਵਾਰ ਨੂੰ ਗੈਂਗਸਟਰ ਵਿਕਾਸ ਦੂਬੇ ਨਾਲ ਜੁੜੇ ਸਾਰੇ ਮਾਮਲੇ ਦੀ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਵਿਚ ਨਿਆਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ, ਤਾਂ ਕਿ ਅਪਰਾਧੀਆਂ ਨੂੰ ਸੁਰੱਖਿਆ ਦੇਣ ਵਾਲੇ ਰਾਜਨੀਤਿਕ ਆਗੂਆਂ ਦੀ ਸਚਾਈ ਸਾਹਮਣੇ ਆ ਸਕੇ। ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਵਿਕਾਸ ਦੂਬੇ ਦੀ ਮੁਕਾਬਲੇ 'ਚ ਹੋਈ ਮੌਤ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ ਅਤੇ ਸੱਤਾ ਵਿਚ ਬੈਠੇ ਅਪਰਾਧੀਆਂ ਨੂੰ ਸ਼ਰਨ ਦੇਣ ਵਾਲਿਆਂ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ।
ਉੱਤਰ ਪ੍ਰਦੇਸ਼ ਬਣਿਆ 'ਅਪਰਾਧ ਪ੍ਰਦੇਸ਼'-ਪ੍ਰਿਅੰਕਾ ਗਾਂਧੀ
ਨਵੀਂ ਦਿੱਲੀ-ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਭਾਜਪਾ ਰਾਜ 'ਚ ਉੱਤਰ ਪ੍ਰਦੇਸ਼ 'ਅਪਰਾਧ ਪ੍ਰਦੇਸ਼' ਬਣ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕਾਨਪੁਰ ਕਾਂਡ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ। ਉੱਤਰ ਪ੍ਰਦੇਸ਼ ਸਰਕਾਰ 'ਤੇ ਤਨਜ਼ ਕਰਦਿਆਂ ਉਨ੍ਹਾਂ ਕਿਹਾ ਕਿ ਅਪਰਾਧੀ ਤਾਂ ਮਾਰਿਆ ਗਿਆ ਪਰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਲੱਗੇ ਲੋਕਾਂ ਦਾ ਕੀ ਹੋਵੇਗਾ। ਵਿਕਾਸ ਦੂਬੇ ਵਰਗੇ ਅਪਰਾਧੀ ਸੱਤਾ 'ਚ ਬੈਠੇ ਲੋਕਾਂ ਦੀ ਦੇਖਰੇਖ ਵਿਚ ਅੱਗੇ ਵੱਧ ਰਹੇ ਹਨ ਤੇ ਉਨ੍ਹਾਂ ਨੂੰ ਬਚਾਇਆ ਵੀ ਜਾ ਰਿਹਾ ਹੈ।
ਸੁਪਰੀਮ ਕੋਰਟ ਦੀ ਨਿਗਰਾਨੀ 'ਚ ਜਾਂਚ ਹੋਵੇ-ਮਾਇਆਵਤੀ
ਲਖਨਊ-ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਨੇ ਮੰਗ ਕੀਤੀ ਹੈ ਕਿ ਗੈਂਗਸਟਰ ਵਿਕਾਸ ਦੂਬੇ ਦੇ ਹੋਏ ਮੁਕਾਬਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਅਪਰਾਧੀ ਵਿਕਾਸ ਦੂਬੇ ਨੂੰ ਸਰਕਾਰੀ ਤੇ ਰਾਜਨੀਤਕ ਤੌਰ 'ਤੇ ਸੁਰੱਖਿਆ ਦੇਣ ਵਾਲੇ ਸਾਜਿਸ਼ਕਾਰਾਂ ਦਾ ਵੀ ਪਰਦਾਫਾਸ਼ ਕਰਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਬੀਤੇ ਦਿਨੀਂ 8 ਪੁਲਿਸ ਮੁਲਾਜ਼ਮਾਂ ਦੀ ਹੋਈ ਹੱਤਿਆ ਦੀ ਵੀ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਜਾਂਚ ਹੋਣੀ ਚਾਹੀਦੀ ਹੈ।
ਸੁਪਰੀਮ ਕੋਰਟ 'ਚ ਹੱਤਿਆ ਦੇ ਸ਼ੱਕ 'ਚ ਦਾਇਰ ਕੀਤੀ ਸੀ ਅਪੀਲ
ਨਵੀਂ ਦਿੱਲੀ-ਵਿਕਾਸ ਦੂਬੇ ਦੀ ਕਾਨਪੁਰ ਵਿਚ ਪੁਲਿਸ ਮੁਕਾਬਲੇ ਵਿਚ ਮੌਤ ਤੋਂ ਕੁਝ ਘੰਟੇ ਪਹਿਲਾਂ ਉਸ ਨੂੰ ਮੁਕਾਬਲੇ 'ਚ ਮਾਰਨ ਦੇ ਸ਼ੱਕ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਹੋਈ ਸੀ। ਇਸ ਅਪੀਲ ਵਿਚ ਉਸ ਦੇ ਪੰਜ ਸਹਿਯੋਗੀਆਂ ਦੀ ਉੱਤਰ ਪ੍ਰਦੇਸ਼ ਪੁਲਿਸ ਨਾਲ ਮੁਕਾਬਲੇ ਵਿਚ ਮੌਤ ਦੀ ਜਾਂਚ ਲਈ ਆਦੇਸ਼ ਦੇਣ ਦੀ ਮੰਗ ਕੀਤੀ ਗਈ ਸੀ, ਜੋ 2 ਜੁਲਾਈ ਦੀ ਰਾਤ ਕਾਨਪੁਰ 'ਚ ਅੱਠ ਪੁਲਿਸ ਕਰਮੀਆਂ ਦੀ ਹੱਤਿਆ 'ਚ ਸ਼ਾਮਿਲ ਸਨ। ਅਪੀਲ 'ਚ ਦੂਬੇ ਦੀ ਵੀ ਮੁਕਾਬਲੇ ਵਿਚ ਹੱਤਿਆ ਕਰਨ ਦਾ ਸ਼ੱਕ ਜ਼ਾਹਰ ਕੀਤਾ ਗਿਆ ਸੀ ਅਤੇ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਗਈ ਸੀ।

ਨੌਸ਼ਹਿਰਾ ਸੈਕਟਰ 'ਚ ਪਾਕਿ ਗੋਲੀਬਾਰੀ ਦੌਰਾਨ ਜਵਾਨ ਸ਼ਹੀਦ

ਸ੍ਰੀਨਗਰ, 10 ਜੁਲਾਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ 'ਚ ਪਾਕਿਸਤਾਨ ਫ਼ੌਜ ਵਲੋਂ ਕੀਤੀ ਜੰਗਬੰਦੀ ਦੀ ਇਕ ਹੋਰ ਉਲੰਘਣਾ 'ਚ ਭਾਰਤੀ ਜਵਾਨ ਸ਼ਹੀਦ ਹੋ ਗਿਆ। ਭਾਰਤੀ ਫ਼ੌਜ ਨੇ ਵੀ ਗੋਲੀਬਾਰੀ ਦਾ ਢੁੱਕਵਾਂ ਜਵਾਬ ਦਿੰਦੇ ਹੋਏ ਪਾਕਿਸਤਾਨੀ ਫ਼ੌਜ ਦੇ ਕਈ ਮੋਰਚਿਆਂ ਨੂੰ ਨਿਸ਼ਾਨਾ ਬਣਾਇਆ, ਜਿਸ 'ਚ ਪਾਕਿ ਫ਼ੌਜ ਨੂੰ ਵੀ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਫ਼ੌਜੀ ਬੁਲਾਰੇ ਕਰਨਲ ਦਵਿੰਦਰ ਅਨੰਦ ਅਨੁਸਾਰ ਸ਼ੁੱਕਰਵਾਰ ਨੂੰ ਪਾਕਿ ਫ਼ੌਜ ਨੇ ਰਾਜੌਰੀ ਦੇ ਨੌਸ਼ਹਿਰਾ ਸੈਕਟਰਾਂ 'ਚ ਗੋਲੀਬਾਰੀ ਅਤੇ ਸ਼ੈਲਿੰਗ ਦਾ ਸਿਲਸਿਲਾ ਸ਼ੁਰੂ ਕਰਦੇ ਹੋਏ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਵਲੋਂ ਅਚਾਨਕ ਸ਼ੁਰੂ ਕੀਤੀ ਗੋਲੀਬਾਰੀ ਨਾਲ ਅਗਲੇਰੀ ਚੌਕੀ 'ਤੇ ਤਾਇਨਾਤ ਇਕ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਨੇੜੇ ਰਾਜੌਰੀ ਦੇ ਫ਼ੌਜੀ ਹਸਪਤਾਲ ਪਹੁੰਚਾਇਆ ਗਿਆ, ਜਿਥੇ ਹੌਲਦਾਰ ਸੰਬੂਰ ਗੋਰੁੰਗ (36) ਵਾਸੀ ਨਿਪਾਲ ਜ਼ਖ਼ਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ।

ਲੰਬੀ ਸੜਕ ਲਾਹੌਰ ਦੀ, ਪਿੰਡ ਲੱਲੋ ਖ਼ਤਮ ਕਰ ਰਿਹੈ ਭਾਰਤ-ਪਾਕਿ ਸਰਹੱਦ ਦੀ ਦੂਰੀ

ਸੁਰਿੰਦਰ ਕੋਛੜ
ਅੰਮ੍ਰਿਤਸਰ, 10 ਜੁਲਾਈ- ਪਾਕਿਸਤਾਨ ਪਾਸੇ ਲਾਹੌਰ ਦੇ ਸਰਹੱਦੀ ਪਿੰਡ ਬਰਕੀ ਵੱਲ ਬੀ. ਆਰ. ਬੀ. ਨਹਿਰ ਪਾਰ ਕਰਦਿਆਂ ਥੋੜਾ ਅੱਗੇ ਲਾਹੌਰ ਦੇ ਆਖ਼ਰੀ ਸਰਹੱਦੀ ਪਿੰਡ ਲੱਲੋ 'ਚ ਆਪਣੇ ਖੇਤਾਂ 'ਚ ਖੇਤੀ ਕਰਨ ਗਏ ਭਾਰਤੀ ਤੇ ਪਾਕਿਸਤਾਨੀ ਕਿਸਾਨਾਂ ਲਈ ਇਹ ਪਛਾਣ ਕਰਨੀ ਮੁਸ਼ਕਿਲ ਹੋ ਜਾਂਦੀ ਹੈ ਕਿ ਉਹ ਭਾਰਤ 'ਚ ਹਨ ਜਾਂ ਪਾਕਿਸਤਾਨ ਦੀ ਧਰਤੀ 'ਤੇ। ਸੰਨ 1965 ਦੀ ਭਾਰਤ-ਪਾਕਿ ਜੰਗ 'ਚ ਪਿੰਡ ਬਰਕੀ ਨੂੰ ਆਪਣੇ ਕਬਜ਼ੇ 'ਚ ਲੈਣ ਤੋਂ ਬਾਅਦ ਭਾਰਤੀ ਫ਼ੌਜ ਇਸੇ ਪਿੰਡ ਵਲੋਂ ਹੁੰਦੀ ਹੋਈ ਲਾਹੌਰ ਵੱਲ ਵਧੀ ਸੀ ਅਤੇ ਮੌਜੂਦਾ ਸਮੇਂ ਉਹੀ ਰਸਤਾ ਦੋਵੇਂ ਪਾਸੇ ਦੇ ਨਾਗਰਿਕਾਂ ਦੇ ਰਸਤਾ ਭਟਕ ਕੇ ਇਕ-ਦੂਸਰੇ ਦੇ ਇਲਾਕਿਆਂ 'ਚ ਚਲੇ ਜਾਣ ਦਾ ਮੁੱਖ ਕਾਰਨ ਬਣਿਆ ਹੋਇਆ ਹੈ। ਪਿੰਡ ਲੱਲੋ ਦੀ ਮੁੱਖ ਸੜਕ ਦੇ ਇਕ ਪਾਸੇ ਭਾਰਤੀ ਤੇ ਦੂਸਰੇ ਪਾਸੇ ਪਾਕਿਸਤਾਨੀ ਖੇਤ ਹਨ ਅਤੇ ਇਨ੍ਹਾਂ 'ਚ ਦੋਵੇਂ ਦੇਸ਼ਾਂ ਦੇ ਕਿਸਾਨ ਅਕਸਰ ਖੇਤੀ ਕਰਦੇ ਵੇਖੇ ਜਾਂਦੇ ਹਨ। ਦੋਵੇਂ ਪਾਸੇ ਦੇ ਕਿਸਾਨਾਂ ਲਈ ਖੇਤੀਬਾੜੀ ਕਰਨ ਤੋਂ ਬਾਅਦ ਸੂਰਜ ਢਲਣ ਤੋਂ ਪਹਿਲਾਂ-ਪਹਿਲਾਂ ਇਸ ਇਲਾਕੇ ਨੂੰ ਛੱਡਣਾ ਲਾਜ਼ਮੀ ਹੈ। ਦੱਸਣਯੋਗ ਹੈ ਕਿ ਦੋਵੇਂ ਪਾਸੇ ਦੀਆਂ ਸਰਹੱਦਾਂ ਬਾਰੇ ਸੂਚਿਤ ਕਰਦੀ ਇਕ ਬੁਰਜੀ ਇਸ ਪਿੰਡ ਦੀ ਮੁੱਖ ਸੜਕ ਦੇ ਕੰਢੇ ਖੇਤਾਂ 'ਚ ਮੌਜੂਦ ਹੈ, ਜਿਸ ਦੇ ਇਕ ਪਾਸੇ ਇੰਡੀਆ-117 ਅਤੇ ਦੂਸਰੇ ਪਾਸੇ ਪਾਕਿਸਤਾਨ-117 ਲਿਖਿਆ ਹੋਇਆ ਹੈ। ਉਕਤ ਬੁਰਜੀ ਦੇ ਨਾਲ ਲੱਗਦੀ ਪਿੰਡ ਮਨਿਹਾਲਾ ਨੂੰ ਜਾਂਦੀ ਸੜਕ ਦੋਵੇਂ ਪਾਸੇ ਦੀਆਂ ਸਰਹੱਦਾਂ ਨੂੰ ਆਪਸ 'ਚ ਜੋੜੇ ਹੋਏ ਹੈ ਅਤੇ ਇਸ ਸੜਕ 'ਤੇ ਉਕਤ ਬੁਰਜੀ ਤੋਂ ਇਲਾਵਾ ਸਰਹੱਦ ਨਾਲ ਸਬੰਧਿਤ ਕੋਈ ਸੂਚਨਾ ਬੋਰਡ, ਬੈਰੀਅਰ, ਗੇਟ ਜਾਂ ਕੰਡਿਆਲੀ ਤਾਰ ਨਾ ਲੱਗੀ ਹੋਣ ਕਾਰਨ ਅਕਸਰ ਲੋਕ ਰਸਤਾ ਭਟਕ ਕੇ ਇਹ ਸਰਹੱਦੀ ਸੜਕ ਪਾਰ ਕਰਕੇ ਇਕ-ਦੂਸਰੇ ਦੇ ਦੇਸ਼ 'ਚ ਚਲੇ ਜਾਂਦੇ ਹਨ। ਜ਼ਿਆਦਾਤਰ ਮਾਮਲਿਆਂ 'ਚ ਇਨ੍ਹਾਂ ਕੋਲੋਂ ਪੁੱਛਗਿੱਛ ਕਰਕੇ ਸੁਰੱਖਿਆ ਬਲਾਂ ਤੇ ਪੰਜਾਬ ਰੇਂਜਰਜ਼ ਵਲੋਂ ਇਕ ਦੂਜੇ ਨੂੰ ਸੌਂਪ ਦਿੱਤਾ ਜਾਂਦਾ ਹੈ। ਭਾਰਤੀ ਸਰਹੱਦ 'ਤੇ ਲਗਾਈ ਗਈ ਕੰਡਿਆਲੀ ਤਾਰ ਇਸ ਪਿੰਡ ਤੋਂ 200 ਮੀਟਰ ਦੀ ਦੂਰੀ 'ਤੇ ਹੈ। ਦੱਸਿਆ ਜਾਂਦਾ ਹੈ ਕਿ ਸਰਹੱਦ ਦੇ ਇਸ ਪਾਸੇ ਬੀ. ਐਸ. ਐਫ. ਅਤੇ ਉਧਰ ਪੰਜਾਬ ਰੇਂਜਰਜ਼ ਦੇ ਨਾਲ-ਨਾਲ ਸਥਾਨਕ ਪਿੰਡ ਵਾਸੀ ਵੀ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਦੇ ਹਨ ਕਿ ਕੋਈ ਬਾਹਰੀ ਵਿਅਕਤੀ ਭੁਲੇਖੇ ਨਾਲ ਜਾਂ ਕਿਸੇ ਗ਼ਲਤ ਇਰਾਦੇ ਨਾਲ ਸਰਹੱਦ ਪਾਰ ਨਾ ਕਰ ਜਾਵੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਸਰਹੱਦੀ ਪਿੰਡ 'ਚ ਸਥਾਨਕ ਨਿਵਾਸੀਆਂ ਦੇ ਇਲਾਵਾ ਪਾਕਿਸਤਾਨ ਦੇ ਹੋਰਨਾਂ ਇਲਾਕਿਆਂ ਦੇ ਲੋਕਾਂ ਨੂੰ ਜਾਣ ਦੀ ਜਾਂ ਫ਼ੋਟੋਗ੍ਰਾਫ਼ੀ ਕਰਨ ਦੀ ਮਨਜ਼ੂਰੀ ਨਹੀਂ ਹੈ, ਪਰ ਰੇਂਜਰਜ਼ ਦੀ ਮਨਜ਼ੂਰੀ ਅਤੇ ਸਥਾਨਕ ਲੋਕਾਂ ਨੂੰ ਨਾਲ ਲੈ ਕੇ ਪਾਕਿਸਤਾਨੀ ਨਾਗਰਿਕ ਅਕਸਰ ਇਸ ਪਿੰਡ 'ਚ ਘੁੰਮਦੇ ਵੇਖੇ ਗਏ ਹਨ।

ਪ੍ਰਧਾਨ ਮੰਤਰੀ ਵਲੋਂ ਏਸ਼ੀਆ ਦਾ ਸਭ ਤੋਂ ਵੱਡਾ ਸੂਰਜੀ ਊੁਰਜਾ ਪ੍ਰਾਜੈਕਟ ਦੇਸ਼ ਨੂੰ ਸਮਰਪਿਤ

ਨਵੀਂ ਦਿੱਲੀ, 10 ਜੁਲਾਈ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਜੀ ਊਰਜਾ ਨੂੰ 21ਵੀਂ ਸਦੀ 'ਚ ਊਰਜਾ ਦੇ ਵੱਡੇ ਜ਼ਰੀਏ ਵਜੋਂ ਉਭਰਨ ਦੀ ਪੇਸ਼ੀਨਗੋਈ ਕਰਦਿਆਂ ਕਿਹਾ ਕਿ ਸੂਰਜੀ ਊਰਜਾ 'ਯਕੀਨੀ, ਸਾਫ਼ ਅਤੇ ਸੁਰੱਖਿਅਤ' ਹੈ। ਪ੍ਰਧਾਨ ਮੰਤਰੀ ਨੇ ਅੱਗੇ ਤਿੰਨੋਂ ਸ਼ਬਦਾਂ ਦੀ ਤਵਸੀਲ ਦੱਸਦਿਆਂ ਕਿਹਾ ਕਿ 'ਯਕੀਨੀ' ਇਸ ਲਈ ਕਿ ਜਦੋਂ ਸਾਰੇ ਵਸੀਲੇ ਖ਼ਤਮ ਹੋ ਜਾਣਗੇ, ਤਦ ਵੀ ਸੂਰਜ ਹਮੇਸ਼ਾ ਚਮਕਦਾ ਰਹੇਗਾ, 'ਸਾਫ਼' ਇਸ ਲਈ ਕਿਉਂਕਿ ਇਸ ਨਾਲ ਵਾਤਾਵਰਨ ਪੂਰੀ ਤਰ੍ਹਾਂ ਸਾਫ਼ ਸੁਥਰਾ ਬਣਿਆ ਰਹੇਗਾ ਅਤੇ 'ਸੁਰੱਖਿਅਤ' ਇਸ ਲਈ ਕਿ ਇਸ ਨਾਲ ਬਿਜਲੀ ਦੀਆਂ ਜ਼ਰੂਰਤਾਂ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਸੂਰਜੀ ਊਰਜਾ ਬਾਰੇ ਉਕਤ ਵਿਚਾਰ ਮੱਧ ਪ੍ਰਦੇਸ਼ ਦੇ ਰੇਵਾ 'ਚ ਬਣੇ ਏਸ਼ੀਆ ਦੇ ਸਭ ਤੋਂ ਵੱਡੇ 750 ਮੈਗਾਵਾਟ ਰੇਵਾ ਸੂਰਜੀ ਊਰਜਾ ਪ੍ਰਾਜੈਕਟ ਲਾਂਚ ਕਰਦੇ ਸਮੇਂ ਪ੍ਰਗਟਾਏ। ਪ੍ਰਧਾਨ ਮੰਤਰੀ ਨੇ ਵਿਕਾਸ ਦੇ ਨਾਲ ਬਿਜਲੀ ਦੀਆਂ ਵਧਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਇਸ ਖ਼ੇਤਰ 'ਚ ਆਤਮ ਨਿਰਭਰਤਾ ਦੀ ਲੋੜ 'ਤੇ ਜ਼ੋਰ ਦਿੱਤਾ। ਮੋਦੀ ਨੇ ਸੂਰਜੀ ਊਰਜਾ ਦੇ ਮਾਮਲੇ 'ਚ ਦੁਨੀਆ ਦੇ ਚੋਟੀ ਦੇ ਪੰਜ ਦੇਸ਼ਾਂ 'ਚ ਪਹੁੰਚ ਚੁੱਕੇ ਭਾਰਤ ਦੀ ਮਿਸਾਲ ਦਿੰਦਿਆਂ ਕਿਹਾ ਕਿ ਸਾਡੇ ਦੇਸ਼ ਨੇ ਵਿਖਾਇਆ ਹੈ ਕਿ ਆਰਥਿਕਤਾ ਅਤੇ ਚੌਗਿਰਦਾ ਇਕ-ਦੂਜੇ ਨੂੰ ਨਾਲ ਲੈ ਕੇ ਚੱਲ ਸਕਦੇ ਹਨ। ਪ੍ਰਧਾਨ ਮੰਤਰੀ ਨੇ ਐਲ. ਈ. ਡੀ. ਬਲਬ ਅਪਨਾਉਣ ਨਾਲ ਹੋਏ ਫ਼ਾਇਦਿਆਂ 'ਚ ਬਿਜਲੀ ਦੀ ਬਚਤ ਦੇ ਨਾਲ ਪ੍ਰਦੂਸ਼ਣ ਘੱਟ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹੀ ਸੋਚ ਸੂਰਜੀ ਊਰਜਾ ਬਾਰੇ ਸਾਡੀ ਨੀਤੀ ਅਤੇ ਰਣਨੀਤੀ 'ਚ ਵੀ ਝਲਕਦੀ ਹੈ। ਉਨ੍ਹਾਂ ਕਿਹਾ ਕਿ ਬਿਜਲੀ 'ਚ ਆਤਮ ਨਿਰਭਰਤਾ 'ਆਤਮ ਨਿਰਭਰ ਭਾਰਤ ਲਈ ਅਟੁੱਟ ਹੈ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦਾ ਸੂਰਜੀ ਊਰਜਾ ਪ੍ਰਾਜੈਕਟ ਰਾਜ ਦਾ ਪਹਿਲਾ ਅਜਿਹਾ ਨਵਿਆਉਣਯੋਗ ਊਰਜਾ ਦਾ ਪ੍ਰਾਜੈਕਟ ਹੈ, ਜੋ ਰਾਜ ਤੋਂ ਬਾਹਰ ਕਿਸੇ ਸੰਸਥਾਈ ਖ਼ਪਤਕਾਰ ਨੂੰ ਬਿਜਲੀ ਸਪਲਾਈ ਕਰੇਗਾ। ਇਸ ਪ੍ਰਾਜੈਕਟ ਤਹਿਤ ਪੈਦਾ ਹੋਣ ਵਾਲੀ ਬਿਜਲੀ 'ਚੋਂ 24 ਫ਼ੀਸਦੀ ਊਰਜਾ ਦਿੱਲੀ ਮੈਟਰੋ ਨੂੰ ਦਿੱਤੀ ਜਾਏਗੀ, ਜਦਕਿ ਬਾਕੀ ਦੀ 76 ਫ਼ੀਸਦੀ ਊਰਜਾ ਮੱਧ ਪ੍ਰਦੇਸ਼ ਦੀਆਂ ਬਿਜਲੀ ਵੰਡਣ ਵਾਲੀਆਂ ਕੰਪਨੀਆਂ ਨੂੰ ਦਿੱਤੀ ਜਾਏਗੀ। ਰੇਵਾ ਪ੍ਰਾਜੈਕਟ ਨਾਲ ਕਾਰਬਨ ਦੀ ਨਿਕਾਸੀ 'ਚ ਵੀ 15 ਲੱਖ ਟਨ ਦੀ ਕਮੀ ਆਉਣ ਦਾ ਅਨੁਮਾਨ ਹੈ। ਭਾਰਤ ਨੇ ਸਾਲ 2022 ਤੱਕ 175 ਗੀਗਾਵਾਟ ਤੱਕ ਨਵਿਆਉਣਯੋਗ ਊਰਜਾ ਪ੍ਰਾਜੈਕਟ ਸ਼ੁਰੂ ਕਰਨ ਦਾ ਟੀਚਾ ਰੱਖਿਆ ਹੈ।

ਸੁਮੇਧ ਸੈਣੀ ਦੀ ਅੰਤਰਿਮ ਜ਼ਮਾਨਤ ਵਾਲੀ ਅਰਜ਼ੀ ਖ਼ਾਰਜ

ਐੱਸ. ਏ. ਐੱਸ. ਨਗਰ, 10 ਜੁਲਾਈ (ਜਸਬੀਰ ਸਿੰਘ ਜੱਸੀ)-ਸਾਬਕਾ ਆਈ. ਏ. ਐਸ. ਅਫ਼ਸਰ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਨਾਮਜ਼ਦ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨੂੰ ਧਾਰਾ-302 'ਚ ਕੱਚੀ ਜ਼ਮਾਨਤ ਦੇਣ ਵਾਲੇ ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ 'ਚ ਹੋਈ। ਅਦਾਲਤ 'ਚ ਪਬਲਿਕ ਪ੍ਰਾਸੀਕਿਊਟਰ ਸਰਤੇਜ ਸਿੰਘ ਨਰੂਲਾ ਅਤੇ ਜ਼ਿਲ੍ਹਾ ਅਟਾਰਨੀ ਸੰਜੀਵ ਬੱਤਰਾ ਨੇ ਸਰਕਾਰ ਦਾ ਪੱਖ ਰੱਖਦਿਆਂ ਕਿਹਾ ਕਿ ਪੁਲਿਸ ਵਲੋਂ ਜਦੋਂ ਧਾਰਾ-302 ਲਗਾਈ ਹੀ ਨਹੀਂ ਗਈ ਤਾਂ ਉਸ ਨੂੰ ਧਾਰਾ-302 'ਚ ਅੰਤਰਿਮ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ। ਉਧਰ ਪੁਲਿਸ ਵਲੋਂ ਪੇਸ਼ ਹੋਏ ਐਸ.ਪੀ. ਵਲੋਂ ਵੀ ਅਦਾਲਤ ਦੇ ਧਿਆਨ 'ਚ ਲਿਆਂਦਾ ਗਿਆ ਕਿ ਪੁਲਿਸ ਵਲੋਂ ਧਾਰਾ-302 ਲਗਾਈ ਹੀ ਨਹੀਂ ਗਈ। ਸ਼ਿਕਾਇਤਕਰਤਾ ਪਲਵਿੰਦਰ ਸਿੰਘ ਮੁਲਤਾਨੀ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਵੀ ਸੁਮੇਧ ਸੈਣੀ ਦੀ ਅੰਤਰਿਮ ਜ਼ਮਾਨਤ ਵਾਲੀ ਅਰਜ਼ੀ ਨੂੰ ਖਾਰਜ ਕਰਨ ਦੀ ਅਪੀਲ ਕੀਤੀ। ਸੁਮੇਧ ਸੈਣੀ ਦੇ ਵਕੀਲ ਐਚ. ਐਸ. ਧਨੋਆ ਨੇ ਅਦਾਲਤ 'ਚ ਪੱਖ ਰੱਖਦਿਆਂ ਕਿਹਾ ਕਿ ਇਸ ਮਾਮਲੇ 'ਚ ਪਹਿਲਾਂ ਹੀ ਜ਼ਮਾਨਤ ਹੋ ਚੁੱਕੀ ਹੈ। ਪੁਲਿਸ ਨੇ ਜੇਕਰ ਇਸ ਮਾਮਲੇ 'ਚ ਧਾਰਾ-302 ਲਗਾਉਣੀ ਹੈ ਤਾਂ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਨੂੰ ਕਾਨੂੰਨ ਮੁਤਾਬਕ ਨੋਟਿਸ ਦਿੱਤਾ ਜਾਵੇ। ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਜ਼ਮਾਨਤ ਵਾਲੀ ਅਰਜ਼ੀ ਦਾ ਨਿਪਟਾਰਾ ਕਰਦਿਆਂ ਕਿਹਾ ਕਿ ਜਦੋਂ ਪੁਲਿਸ ਨੇ ਸੁਮੇਧ ਸੈਣੀ ਖਿਲਾਫ਼ ਧਾਰਾ-302 ਦਾ ਵਾਧਾ ਹੀ ਨਹੀਂ ਕੀਤਾ ਤਾਂ ਉਸ ਵਲੋਂ ਜ਼ਮਾਨਤ ਦੀ ਅਰਜ਼ੀ ਦਾਇਰ ਕਰਨ ਦੀ ਕੋਈ ਲੋੜ ਹੀ ਨਹੀਂ ਸੀ। ਜੇਕਰ ਪੰਜਾਬ ਪੁਲਿਸ ਸੁਮੇਧ ਸੈਣੀ ਖਿਲਾਫ਼ ਧਾਰਾ-302 ਦਾ ਵਾਧਾ ਕਰਦੀ ਹੈ ਤਾਂ ਗ੍ਰਿਫ਼ਤਾਰੀ ਤੋਂ ਪਹਿਲਾਂ ਸੁਮੇਧ ਸੈਣੀ ਨੂੰ 3 ਦਿਨ ਦਾ ਨੋਟਿਸ ਦਿੱਤਾ ਜਾਵੇ ਅਤੇ ਸੁਮੇਧ ਸੈਣੀ ਨੂੰ ਮਿਲੀ ਅੰਤਰਿਮ ਜ਼ਮਾਨਤ ਵਾਲੀ ਅਰਜ਼ੀ ਨੂੰ ਖਾਰਜ ਸਮਝਿਆ ਜਾਵੇ। ਉਧਰ ਇਸੇ ਮਾਮਲੇ 'ਚ ਸਬ ਇੰਸਪੈਕਟਰ ਜਗੀਰ ਸਿੰਘ ਤੇ ਸਬ-ਇੰਸਪੈਕਟਰ ਅਨੋਖ ਸਿੰਘ ਵਲੋਂ ਧਾਰਾ-302 'ਚ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ 17 ਜੁਲਾਈ ਨੂੰ ਸੁਣਵਾਈ ਹੋਵੇਗੀ।

ਸੁਪਰੀਮ ਕੋਰਟ ਵਲੋਂ ਨਿੱਜੀ ਸਕੂਲਾਂ ਦੀ ਫ਼ੀਸ ਮੁਆਫ਼ ਕਰਨ ਸਬੰਧੀ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ

ਨਵੀਂ ਦਿੱਲੀ, 10 ਜੁਲਾਈ (ਜਗਤਾਰ ਸਿੰਘ)-ਨਿੱਜੀ ਸਕੂਲਾਂ ਨਾਲ ਸਬੰਧਿਤ ਫ਼ੀਸ ਮਾਮਲੇ 'ਚ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ। ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ਭਰ 'ਚ ਲਾਗੂ ਤਾਲਾਬੰਦੀ ਦੇ ਮੱਦੇਨਜ਼ਰ ਦੇਸ਼ ਦੇ ਨਿੱਜੀ ਸਕੂਲਾਂ 'ਚ ਤਿੰਨ ਮਹੀਨੇ ਦੀ ਫ਼ੀਸ ਮੁਆਫ਼ ਕਰਨ ਦੇ ਨਿਰਦੇਸ਼ ਦੇਣ ਸਬੰਧੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਸਰਬਉੱਚ ਅਦਾਲਤ ਨੇ ਇਨਕਾਰ ਕਰ ਦਿੱਤਾ ਹੈ। ਇਹ ਪਟੀਸ਼ਨ ਪੰਜਾਬ, ਦਿੱਲੀ, ਮਹਾਰਾਸ਼ਟਰ, ਉੱਤਰਾਖੰਡ, ਹਰਿਆਣਾ, ਗੁਜਰਾਤ, ਓਡੀਸ਼ਾ, ਰਾਜਸਥਾਨ ਤੇ ਮੱਧ ਪ੍ਰਦੇਸ਼ ਨਾਲ ਸਬੰਧਿਤ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਦਾਇਰ ਕੀਤੀ ਗਈ ਸੀ। ਸੁਣਵਾਈ ਤੋਂ ਇਨਕਾਰ ਕਰਦੇ ਹੋਏ ਅਦਾਲਤ ਨੇ ਪਟੀਸ਼ਨਕਰਤਾਵਾਂ ਨੂੰ ਸਬੰਧਿਤ ਸੂਬਿਆਂ ਦੇ ਹਾਈਕੋਰਟ ਕੋਲ ਆਪਣੀ ਫ਼ਰਿਆਦ ਲੈ ਕੇ ਜਾਣ ਦੀ ਸਲਾਹ ਦਿੱਤੀ ਹੈ। ਹਰ ਸੂਬੇ ਦੀ ਸਥਿਤੀ ਅਲੱਗ ਹੋਣ ਕਾਰਨ ਪੂਰੇ ਦੇਸ਼ 'ਚ ਲਾਗੂ ਹੋਣ ਵਾਲਾ ਆਦੇਸ਼ ਜਾਰੀ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ, ਜਸਟਿਸ ਆਰ. ਸੁਭਾਸ਼ ਰੈਡੀ ਅਤੇ ਜਸਟਿਸ ਏ. ਐਸ. ਬੋਪੰਨਾ ਦੀ ਬੈਂਚ ਨੇ ਪਟੀਸ਼ਨਕਰਤਾ ਸੁਸ਼ੀਲ ਸ਼ਰਮਾ ਤੇ ਹੋਰਨਾਂ ਦੀ ਪਟੀਸ਼ਨ ਸੁਣਨ ਤੋਂ ਇਹ ਆਖਦੇ ਹੋਏ ਇਨਕਾਰ ਕਰ ਦਿੱਤਾ ਕਿ ਸਕੂਲ ਫ਼ੀਸ ਸਬੰਧੀ ਮਾਮਲੇ ਨੂੰ ਸਬੰਧਿਤ ਸੂਬਿਆਂ ਦੇ ਹਾਈਕੋਰਟ 'ਚ ਹੀ ਚੁੱਕਿਆ ਜਾਣਾ ਚਾਹੀਦਾ ਸੀ। ਪਟੀਸ਼ਨਕਰਤਾਵਾਂ ਦੇ ਵਕੀਲ ਬਾਲਾਜੀ ਸ਼੍ਰੀਨਿਵਾਸਨ ਅਤੇ ਮਯੰਕ ਕਸ਼ੀਰਸਾਗਰ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਕੂਲਾਂ ਨੂੰ ਵਧਾਈ ਗਈ ਫ਼ੀਸ ਵਸੂਲਣ ਦੀ ਇਜਾਜ਼ਤ ਦੇ ਦਿੱਤੀ ਹੈ ਤਾਂ ਅਦਾਲਤ ਨੇ ਕਿਹਾ ਕਿ ਉਸ ਆਦੇਸ਼ ਦੇ ਖ਼ਿਲਾਫ਼ ਅਪੀਲ ਦਾਇਰ ਕੀਤੀ ਜਾ ਸਕਦੀ ਹੈ।

ਆਈ.ਸੀ.ਐਸ.ਈ. ਨੇ 10ਵੀਂ ਤੇ 12ਵੀਂ ਦੇ ਨਤੀਜੇ ਐਲਾਨੇ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀ. ਆਈ. ਸੀ. ਐਸ. ਈ.) ਬੋਰਡ ਨੇ ਸ਼ੁੱਕਰਵਾਰ ਨੂੰ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ। ਇਸ ਦੇ ਨਾਲ ਹੀ ਇਸ ਸਾਲ ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਨੂੰ ਦੇਖਦੇ ਹੋਏ ਮੈਰਿਟ ਸੂਚੀ ਪ੍ਰਕਾਸ਼ਿਤ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ। ਬੋਰਡ ਨੇ ਕੋਵਿਡ-19 ਮਾਮਲਿਆਂ ਵਿਚ ਵਾਧੇ ਕਾਰਨ ਆਪਣੀਆਂ ਬਕਾਇਆ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਨਤੀਜਿਆਂ ਦਾ ਐਲਾਨ ਵਿਕਲਪਿਕ ਮੁਲਾਂਕਣ ਯੋਜਨਾ ਦੇ ਆਧਾਰ 'ਤੇ ਕੀਤਾ ਗਿਆ। ਐਲਾਨੇ ਨਤੀਜਿਆਂ ਅਨੁਸਾਰ 10ਵੀਂ ਦੀ ਪ੍ਰੀਖਿਆ ਵਿਚ ਕੁੱਲ 2,06,525 ਉਮੀਦਵਾਰ ਸਫ਼ਲ ਅਤੇ 1377 ਉਮੀਦਵਾਰ ਅਸਫ਼ਲ ਰਹੇ। 12ਵੀਂ ਦੀ ਪ੍ਰੀਖਿਆ ਵਿਚ 85, 611 ਪ੍ਰੀਖਿਆਰਥੀ ਸਫ਼ਲ ਰਹੇ ਜਦੋਂ ਕਿ 2,798 ਵਿਦਿਆਰਥੀ ਅਸਫ਼ਲ ਰਹੇ। ਸੀ.ਆਈ.ਸੀ.ਐਸ.ਈ. ਦੇ ਮੁੱਖ ਕਾਰਜਕਾਰੀ ਅਤੇ ਸਕੱਤਰ ਗੇਰੀ ਅਰਾਥੂਨ ਨੇ ਕਿਹਾ ਕਿ ਅਸਾਧਾਰਨ ਹਾਲਾਤ ਨੂੰ ਦੇਖਦੇ ਹੋਏ ਇਸ ਸਾਲ 2020 ਦੀਆਂ ਪ੍ਰੀਖਿਆਵਾਂ ਲਈ ਮੈਰਿਟ ਸੂਚੀ ਪ੍ਰਕਾਸ਼ਿਤ ਨਹੀਂ ਹੋਵੇਗੀ।

ਸੀ.ਬੀ.ਐੱਸ.ਈ. 12ਵੀਂ ਦਾ ਨਤੀਜਾ ਅੱਜ 10ਵੀਂ ਦਾ 13 ਨੂੰ

ਨਵੀਂ ਦਿੱਲੀ, 10 ਜੁਲਾਈ (ਏਜੰਸੀ)- ਸੀ.ਬੀ.ਐੱਸ.ਈ. 12ਵੀਂ ਅਤੇ 10ਵੀਂ ਜਮਾਤ ਦੇ ਨਤੀਜੇ ਕ੍ਰਮਵਾਰ 11 ਅਤੇ 13 ਜੁਲਾਈ ਨੂੰ ਐਲਾਨੇ ਜਾਣਗੇ। ਸੀ. ਬੀ. ਐੱਸ. ਈ. ਬੋਰਡ ਨੇ ਸ਼ੁੱਕਰਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਵਲੋਂ ਦੇਸ਼ ਅਤੇ ਵਿਦੇਸ਼ ਦੇ ਵੱਖ-ਵੱਖ ਕਾਲਜਾਂ ਅਤੇ ...

ਪੂਰੀ ਖ਼ਬਰ »

ਹਵਾ 'ਚ ਫੈਲਦਾ ਹੈ ਕੋਰੋਨਾ, ਵਿਸ਼ਵ ਸਿਹਤ ਸੰਗਠਨ ਵਲੋਂ ਨਵੀਆਂ ਸੇਧਾਂ ਜਾਰੀ

ਸਿਆਟਲ, 10 ਜੁਲਾਈ (ਹਰਮਨਪ੍ਰੀਤ ਸਿੰਘ)-ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਅੱਜ ਇਹ ਸਵੀਕਾਰ ਕੀਤਾ ਕਿ ਕੋਰੋਨਾ ਵਾਇਰਸ ਨੂੰ ਹਵਾ 'ਚ ਫੈਲਾਇਆ ਜਾ ਸਕਦਾ ਹੈ। 200 ਤੋਂ ਵੱਧ ਵਿਗਿਆਨੀਆਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਅਮਰੀਕਾ ਅਤੇ ਆਸਟ੍ਰੇਲੀਆ ਦੇ ਦੋ ਵਿਗਿਆਨੀਆਂ ਨੇ ...

ਪੂਰੀ ਖ਼ਬਰ »

ਪੰਜਾਬ 'ਚ ਕੋਰੋਨਾ ਨਾਲ 4 ਹੋਰ ਮੌਤਾਂ 230 ਨਵੇਂ ਮਾਮਲੇ

ਚੰਡੀਗੜ੍ਹ, 10 ਜੁਲਾਈ (ਵਿਕਰਮਜੀਤ ਸਿੰਘ ਮਾਨ)- ਸੂਬੇ ਵਿਚ ਕੋਰੋਨਾ ਕਹਿਰ ਕਾਰਨ ਨਵੇਂ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਵਾਧੇ ਵੱਲ ਹੈ। ਪੰਜਾਬ ਵਿਚ ਅੱਜ ਦੇਰ ਸ਼ਾਮ ਤੱਕ ਸੂਬੇ 'ਚ ਵੱਖ-ਵੱਖ ਥਾਵਾਂ ਤੋਂ ਜਿੱਥੇ 230 ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ 4 ਹੋਰ ...

ਪੂਰੀ ਖ਼ਬਰ »

ਚੀਨੀ ਫ਼ੌਜਾਂ ਦੀ ਵਾਪਸੀ ਤੋਂ ਬਾਅਦ ਰੱਖਿਆ ਮੰਤਰੀ ਵਲੋਂ ਲੱਦਾਖ਼ ਦੀ ਸਥਿਤੀ ਬਾਰੇ ਸਮੀਖਿਆ

ਨਵੀਂ ਦਿੱਲੀ, 10 ਜੁਲਾਈ (ਉਪਮਾ ਡਾਗਾ ਪਾਰਥ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੱਦਾਖ ਦੇ ਵਿਵਾਦਿਤ ਖ਼ੇਤਰਾਂ 'ਚੋਂ ਦੋਵਾਂ ਧਿਰਾਂ ਵਲੋਂ ਫ਼ੌਜਾਂ ਦੇ ਵਾਪਸ ਲੈ ਜਾਣ ਦੇ ਮੁੱਦੇ 'ਤੇ ਫ਼ੌਜ ਦੇ ਆਲ੍ਹਾ ਅਧਿਕਾਰੀਆਂ ਨਾਲ ਬੈਠਕ ਕੀਤੀ। ਗਲਵਾਨ ਦੇ ਵਿਵਾਦਿਤ ਇਲਾਕਿਆਂ 'ਚੋਂ ...

ਪੂਰੀ ਖ਼ਬਰ »

ਭਾਰਤ-ਚੀਨ ਪੂਰਬੀ ਲੱਦਾਖ਼ ਤੋਂ ਪੂਰੀ ਤਰ੍ਹਾਂ ਫ਼ੌਜ ਹਟਾਉਣ ਲਈ ਸਹਿਮਤ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਭਾਰਤ ਅਤੇ ਚੀਨ ਵਿਚਾਲੇ ਅੱਜ ਪੂਰਬੀ ਲੱਦਾਖ਼ 'ਚ ਮਤਭੇਦਾਂ ਨੂੰ ਲੈ ਕੇ ਕੂਟਨੀਤਕ ਗੱਲਬਾਤ ਹੋਈ ਜਿਸ ਵਿਚ ਦੋਵੇਂ ਪੱਖ ਅਸਲ ਕੰਟਰੋਲ ਰੇਖਾ (ਐਲ. ਏ. ਸੀ.) 'ਤੇ ਤਣਾਅ ਘਟਾਉਣ ਲਈ ਵਿਵਾਦਿਤ ਖੇਤਰਾਂ ਤੋਂ ਪੂਰੀ ਤਰ੍ਹਾਂ ਫ਼ੌਜ ਹਟਾਉਣ ਲਈ ਸਹਿਮਤ ...

ਪੂਰੀ ਖ਼ਬਰ »

ਹਵਾਈ ਸੈਨਾ ਦੀ ਤਾਕਤ ਹੋਰ ਵਧੀ ਬੋਇੰਗ ਨੇ ਭਾਰਤ ਨੂੰ ਸੌਂਪੇ 22 ਅਪਾਚੇ ਤੇ 15 ਚਿਨੂਕ ਹੈਲੀਕਾਪਟਰ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਭਾਰਤ ਅਤੇ ਚੀਨ ਵਿਚਕਾਰ ਪੈਦਾ ਹੋਏ ਤਣਾਅ ਦੌਰਾਨ ਅਮਰੀਕੀ ਏਵੀਏਸ਼ਨ ਕੰਪਨੀ ਬੋਇੰਗ ਨੇ ਪਿਛਲੇ ਮਹੀਨੇ ਸਾਰੇ 22 ਅਪਾਚੇ ਹੈਲੀਕਾਪਟਰਾਂ ਵਿਚੋਂ ਆਖਰੀ 5 ਹੈਲੀਕਾਪਟਰ ਵੀ ਭਾਰਤੀ ਹਵਾਈ ਸੈਨਾ ਨੂੰ ਸੌਂਪ ਦਿੱਤੇ। ਕੰਪਨੀ ਨੇ ਬਿਆਨ ਵਿਚ ...

ਪੂਰੀ ਖ਼ਬਰ »

ਪੀ. ਐਨ. ਬੀ. ਦੇ ਡੀ. ਐਚ. ਐਫ਼. ਐਲ. ਖਾਤੇ 'ਚ 3,688 ਕਰੋੜ ਰੁਪਏ ਦੀ ਧੋਖਾਧੜੀ

ਮੁੰਬਈ, 10 ਜੁਲਾਈ (ਏਜੰਸੀ)- ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਡੀ.ਐਚ.ਐਫ਼.ਐਲ. (ਦੀਵਾਨ ਹਾਊਸਿੰਗ ਫਾਈਨਾਂਸ ਲਿਮਟਿਡ) ਦੇ ਐਨ.ਪੀ.ਏ. (ਡੁੱਬੇ ਹੋਏ ਕਰਜ਼ੇ) ਖਾਤੇ 'ਚ 3,688.58 ਕਰੋੜ ਰੁਪਏ ਦੀ ਧੋਖਾਧੜੀ ਦੇ ਬਾਰੇ 'ਚ ਜਾਣਕਾਰੀ ...

ਪੂਰੀ ਖ਼ਬਰ »

ਅਗਲੇ ਸਾਲ ਦੇ ਸ਼ੁਰੂ 'ਚ ਆ ਸਕਦੀ ਹੈ ਵੈਕਸੀਨ-ਸੰਸਦੀ ਕਮੇਟੀ ਨੂੰ ਦਿੱਤੀ ਜਾਣਕਾਰੀ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਸੰਸਦੀ ਕਮੇਟੀ ਨੂੰ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਗਈ ਕਿ ਕੋਵਿਡ-19 ਸਬੰਧੀ ਵੈਕਸਿਨ ਅਗਲੇ ਸਾਲ ਦੇ ਸ਼ੁਰੂ 'ਚ ਆ ਸਕਦੀ ਹੈ। ਬੈਠਕ 'ਚ ਕਮੇਟੀ ਦੀ ਅਗਵਾਈ ਕਰ ਰਹੇ ਕਾਂਗਰਸੀ ਨੇਤਾ ਜੈਰਾਮ ਰਮੇਸ਼ ਸਮੇਤ 6 ਹੋਰ ਸੰਸਦ ਮੈਂਬਰ ਮੌਜੂਦ ਸਨ। ...

ਪੂਰੀ ਖ਼ਬਰ »

ਰਾਜਨਾਥ ਵਲੋਂ ਅਮਰੀਕਾ ਦੇ ਰੱਖਿਆ ਮੰਤਰੀ ਨਾਲ ਟੈਲੀਫੋਨ 'ਤੇ ਲੱਦਾਖ਼ ਤਣਾਅ ਬਾਰੇ ਗੱਲਬਾਤ

ਨਵੀਂ ਦਿੱਲੀ, 10 ਜੁਲਾਈ (ਏਜੰਸੀ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਆਪਣੇ ਅਮਰੀਕਾ ਹਮਰੁਤਬਾ ਮਾਰਕ ਟੀ. ਐਸਪਰ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਭਾਰਤ ਦੇ ਚੀਨ ਨਾਲ ਪੂਰਬੀ ਲੱਦਾਖ 'ਚ ਸਰਹੱਦੀ ਵਿਵਾਦ ਸਮੇਤ ਖਿੱਤੇ ਦੀ ਸਮੁੱਚੀ ਸੁਰੱਖਿਆ ਸਥਿਤੀ ...

ਪੂਰੀ ਖ਼ਬਰ »

ਅਰੁਣਾਚਲ ਪ੍ਰਦੇਸ਼ 'ਚ ਢਿੱਗਾਂ ਡਿਗਣ ਕਾਰਨ 7 ਦੀ ਮੌਤ, 1 ਲਾਪਤਾ

ਈਟਾਨਗਰ, 10 ਜੁਲਾਈ (ਏਜੰਸੀ)-ਅਰੁਣਾਚਲ ਪ੍ਰਦੇਸ਼ 'ਚ ਬੀਤੇ 5 ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਦੌਰਾਨ ਸ਼ੁੱਕਰਵਾਰ ਨੂੰ ਢਿੱਗਾਂ ਡਿਗਣ ਕਾਰਨ 7 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਦੋਂਕਿ ਇਕ ਵਿਅਕਤੀ ਲਾਪਤਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ...

ਪੂਰੀ ਖ਼ਬਰ »

ਦੇਸ਼ 'ਚ ਕੋਰੋਨਾ ਪੀੜਤਾਂ ਦਾ ਅੰਕੜਾ 8 ਲੱਖ ਤੋਂ ਪਾਰ

ਨਵੀਂ ਦਿੱਲੀ, 10 ਜੁਲਾਈ (ਏਜੰਸੀ)- ਅੱਜ ਦੇਸ਼ ਭਰ 'ਚ ਇਕੋ ਦਿਨ ਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ 27435 ਦਾ ਵਾਧਾ ਹੋਇਆ, ਜਿਸ ਨਾਲ ਦੇਸ਼ ਭਰ 'ਚ ਕੁੱਲ ਮਰੀਜ਼ਾਂ ਦੀ ਗਿਣਤੀ 814898 'ਤੇ ਪਹੁੰਚ ਗਈ ਹੈ ਜਦਕਿ ਅੱਜ 513 ਲੋਕਾਂ ਦੇ ਹੋਰ ਮਰਨ ਨਾਲ ਮੌਤਾਂ ਦੀ ਅੰਕੜਾ 21604 'ਤੇ ਪਹੁੰਚ ਗਿਆ ਹੈ। ...

ਪੂਰੀ ਖ਼ਬਰ »

ਮੁਕੇਸ਼ ਅੰਬਾਨੀ ਦੁਨੀਆ ਦੇ 8ਵੇਂ ਸਭ ਤੋਂ ਅਮੀਰ ਅਰਬਪਤੀ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਬਲੂਮਬਰਗ ਵਲੋਂ ਜਾਰੀ ਕੀਤੀ ਗਈ ਦੁਨੀਆ ਦੇ ਸਭ ਤੋਂ ਅਮੀਰ ਅਰਬਪਤੀਆਂ ਦੀ ਸੂਚੀ 'ਚ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਤੇ ਰਿਲਾਇੰਸ ਇੰਡਸਟਰੀਜ਼ ਦੇ ਸੀ.ਐਮ.ਡੀ. ਮੁਕੇਸ਼ ਅੰਬਾਨੀ ਨੂੰ 8ਵਾਂ ਸਥਾਨ ਮਿਲਿਆ ਹੈ। ਸੂਚੀ ਅਨੁਸਾਰ ਅੰਬਾਨੀ ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX