ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ 3 ਹੋਰ ਮਾਮਲੇ ਆਏ ਸਾਹਮਣੇ
. . .  25 minutes ago
ਸ੍ਰੀ ਮੁਕਤਸਰ ਸਾਹਿਬ, 8 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 3 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਮਰੀਜ਼ ਉਮਰ 60 ਸਾਲ ਪੰਡਿਤ ਜੈ ਦਿਆਲ ਸਟਰੀਟ ਸ੍ਰੀ ਮੁਕਤਸਰ ਸਾਹਿਬ, ਦੂਜਾ ਮਰੀਜ਼ ਪਿੰਡ ਰੁਪਾਣਾ ਉਮਰ 26 ਸਾਲ...
ਡੀ.ਜੀ.ਪੀ. ਵੱਲੋਂ ਥਾਣਾ ਮੁਖੀ ਸੁਰਿੰਦਰ ਕੁਮਾਰ ਭੱਲਾ ਨੂੰ ਮਿਲਿਆ ਡੀ.ਜੀ.ਪੀ ਡਿਸਕ ਐਵਾਰਡ
. . .  30 minutes ago
ਲਹਿਰਾਗਾਗਾ, 8 ਜੁਲਾਈ (ਅਸ਼ੋਕ ਗਰਗ) – ਪੁਲਿਸ ਥਾਣਾ ਲਹਿਰਾਗਾਗਾ ਵਿਖੇ ਸੇਵਾ ਨਿਭਾਅ ਰਹੇ ਥਾਣਾ ਮੁਖੀ ਸੁਰਿੰਦਰ ਕੁਮਾਰ ਭੱਲਾ ਨੂੰ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੇ ਡੀ.ਜੀ.ਪੀ. ਡਿਸਕ ਐਵਾਰਡ ਦੇ ਕੇ ਸਨਮਾਨਿਤ ਕੀਤਾ ਹੈ।ਇਹ ਐਵਾਰਡ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ...
ਡੇਰਾ ਸਿਰਸਾ ਰਾਸ਼ਟਰੀ ਕਮੇਟੀ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ
. . .  33 minutes ago
ਫ਼ਰੀਦਕੋਟ, 8 ਜੁਲਾਈ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੰਜ ਵਰ੍ਹੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਨ ਅਤੇ ਬਾਅਦ ਵਿਚ ਬੇਅਦਬੀ ਦੀ ਸਾਜ਼ਿਸ਼ ਰਚਣ ਵਾਲੇ ਤਿੰਨ ਡੇਰਾ ਸਿਰਸਾ ਰਾਸ਼ਟਰੀ ਕਮੇਟੀ ਦੇ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੇ ਅਦਾਲਤ ਨੇ ਗ੍ਰਿਫ਼ਤਾਰੀ...
ਫ਼ਰੀਦਕੋਟ ਜ਼ਿਲ੍ਹੇ 'ਚ 7 ਆਂਗਣਵਾੜੀ ਵਰਕਰ, 1 ਪੁਲਿਸ ਕਰਮਚਾਰੀ ਸਮੇਤ 17 ਕੋਰੋਨਾ ਪਾਜ਼ੀਟਿਵ
. . .  42 minutes ago
ਫ਼ਰੀਦਕੋਟ, 8 ਜੁਲਾਈ (ਜਸਵੰਤ ਸਿੰਘ ਪੁਰਬਾ) - ਸਿਵਲ ਸਰਜਨ ਫ਼ਰੀਦਕੋਟ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਫ਼ਰੀਦਕੋਟ ਜ਼ਿਲ੍ਹੇ ਅੰਦਰ ਕੋਰੋਨਾ ਦੇ ਕੇਸਾਂ ਵਿਚ ਇਜ਼ਾਫਾ ਹੋ ਰਿਹਾ ਹੈ। ਅੱਜ ਪ੍ਰਾਪਤ ਹੋਈਆਂ ਰਿਪੋਰਟਾਂ 'ਚ 17 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਆਏ ਹਨ। 17 ਨਵੇਂ ਕੋਰੋਨਾ ਪਾਜ਼ੀਟਿਵ ਕੇਸਾਂ ਵਿਚ ਕੋਟਕਪੂਰਾ ਦੇ 9, ਪਿੰਡ ਵਾਂਦਰ ਜਟਾਣਾ...
ਪਠਾਨਕੋਟ 'ਚ 4 ਹੋਰ ਦੀ ਰਿਪੋਰਟ ਕੋਰੋਨਾ ਪਾਜੀਟਿਵ
. . .  50 minutes ago
ਪਠਾਨਕੋਟ, 8 ਜੁਲਾਈ (ਆਰ. ਸਿੰਘ/ਸੰਧੂ/ਚੌਹਾਨ/ਆਸ਼ੀਸ਼ ਸ਼ਰਮਾ) - ਕੋਰੋਨਾ ਵਾਇਰਸ ਦੇ ਚੱਲਦਿਆਂ ਸਿਵਲ ਹਸਪਤਾਲ ਪਠਾਨਕੋਟ ਵੱਲੋਂ ਅੰਮ੍ਰਿਤਸਰ ਭੇਜੇ ਗਏ 410 ਸੈਂਪਲਾਂ ਵਿਚੋਂ ੪ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਜਦੋਂਕਿ 406 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ...
ਹੁਸ਼ਿਆਰਪੁਰ ਦੇ ਐੱਸ.ਡੀ.ਐਮ. ਤੇ ਨਗਰ ਨਿਗਮ ਕਮਿਸ਼ਨਰ ਦਾ ਕੋਰੋਨਾ ਟੈਸਟ ਪਾਜ਼ੀਟਿਵ
. . .  about 1 hour ago
ਹੁਸ਼ਿਆਰਪੁਰ, 8 ਜੁਲਾਈ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਐੱਸ.ਡੀ.ਐਮ. ਅਮਿਤ ਮਹਾਜਨ ਅਤੇ ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੋਵੇਂ ਅਧਿਕਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ...
ਮੋਗਾ 'ਚ ਪੁਲਿਸ ਮੁਲਾਜ਼ਮ ਸਮੇਤ 3 ਨੂੰ ਹੋਇਆ ਕੋਰੋਨਾ
. . .  about 1 hour ago
ਮੋਗਾ, 8 ਜੁਲਾਈ (ਗੁਰਤੇਜ ਸਿੰਘ ਬੱਬੀ) - ਅੱਜ ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ 'ਚ ਇੱਕ ਪੁਲਿਸ ਮੁਲਾਜ਼ਮ ਸਮੇਤ 2 ਹੋਰਨਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਕੋਰੋਨਾ ਪੀੜਤ 34 ਸਾਲਾ ਪੁਲਿਸ ਮੁਲਾਜ਼ਮ ਬਾਘਾ ਪੁਰਾਣਾ ਥਾਣੇ ਨਾਲ ਸਬੰਧਿਤ ਹੈ, ਜਦਕਿ ਇੱਕ 55 ਸਾਲਾ ਵਿਅਕਤੀ...
ਅੰਮ੍ਰਿਤਸਰ 'ਚ ਕੋਰੋਨਾ ਦੇ 13 ਹੋਰ ਮਾਮਲੇ ਆਏ ਸਾਹਮਣੇ, ਇੱਕ ਹੋਰ ਮਰੀਜ਼ ਦੀ ਮੌਤ
. . .  about 1 hour ago
ਅੰਮ੍ਰਿਤਸਰ, 8 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 13 ਹੋਰ ਮਾਮਲੇ ਆਏ ਸਾਹਮਣੇ ਆਏ ਹਨ ਅਤੇ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਨਾਲ...
ਉਦਯੋਗਿਕ ਫੋਕਲ ਪੁਆਇੰਟ ਦਾ 16 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਵਿਕਾਸ- ਸੁੰਦਰ ਸ਼ਾਮ ਅਰੋੜਾ
. . .  about 1 hour ago
ਡੇਰਾਬੱਸੀ, 8 ਜੁਲਾਈ (ਗੁਰਮੀਤ ਸਿੰਘ)- ਉਦਯੋਗਿਕ ਖੇਤਰ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਸਿਰਫ਼ ਇਕ ਮਜ਼ਬੂਤ ਉਦਯੋਗਿਕ ਢਾਂਚਾ ਹੀ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਨੂੰ ਯਕੀਨੀ ਬਣਾ...
ਲੁਧਿਆਣਾ 'ਚ ਕੋਰੋਨਾ ਦੇ 53 ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਲੁਧਿਆਣਾ, 8 ਜੁਲਾਈ (ਸਿਹਤ ਪ੍ਰਤੀਨਿਧੀ)- ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ 'ਚ ਕੋਰੋਨਾ ਵਾਇਰਸ ਦੇ 53 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਪੰਜ ਮਾਮਲੇ ਲੁਧਿਆਣਾ...
ਹੁਣ ਹਰ ਮਹੀਨੇ ਸੂਬੇ ਦੀ ਵਿੱਤੀ ਸਥਿਤੀ ਦੀ ਸਮੀਖਿਆ ਕਰਨਗੇ ਕੈਪਟਨ
. . .  about 2 hours ago
ਚੰਡੀਗੜ੍ਹ, 8 ਜੁਲਾਈ (ਵਿਕਰਮਜੀਤ ਸਿੰਘ ਮਾਨ)- ਪਹਿਲੀ ਤਿਮਾਹੀ 'ਚ 21 ਫ਼ੀਸਦੀ ਦੇ ਮਾਲੀਏ 'ਤੇ ਪਏ ਵੱਡੇ ਘਾਟੇ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਨੇ ਹੁਣ ਫ਼ੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਲੁਧਿਆਣਾ 'ਚ ਕੋਰੋਨਾ ਕਾਰਨ ਇੱਕ ਹੋਰ ਮਰੀਜ਼ ਦੀ ਮੌਤ
. . .  about 2 hours ago
ਲੁਧਿਆਣਾ, 8 ਜੁਲਾਈ (ਸਿਹਤ ਪ੍ਰਤੀਨਿਧੀ)- ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਰਾਮੇਸ਼ ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ...
ਹੁਸ਼ਿਆਰਪੁਰ 'ਚ ਨਰਸ ਸਮੇਤ 2 ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਗਿਣਤੀ 191 ਹੋਈ
. . .  about 2 hours ago
ਹੁਸ਼ਿਆਰਪੁਰ, 8 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 2 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 191 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਡੁੱਬਣ ਵਾਲੇ ਨੌਜਵਾਨ ਦੀ ਹੋਈ ਸ਼ਨਾਖਤ
. . .  about 2 hours ago
ਅੰਮ੍ਰਿਤਸਰ, 8 ਜੁਲਾਈ (ਜਸਵੰਤ ਸਿੰਘ ਜੱਸ)- ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਛਾਲ ਮਾਰ ਕੇ ਡੁੱਬਣ ਵਾਲੇ ਨੌਜਵਾਨ ਦੀ ਲਾਸ਼ ਅੱਜ ਤੜਕੇ ਬਰਾਮਦ ਹੋ ਗਈ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਇਸ ਨੌਜਵਾਨ...
ਪੰਜਾਬ 'ਚ ਦੋ ਨਵੇਂ ਉਦਯੋਗਿਕ ਪਾਰਕਾਂ ਦੀ ਸਥਾਪਨਾ ਨੂੰ ਪੰਜਾਬ ਕੈਬਨਿਟ ਵਲੋਂ ਮਨਜ਼ੂਰੀ
. . .  about 2 hours ago
ਚੰਡੀਗੜ੍ਹ, 8 ਜੁਲਾਈ- ਸੂਬੇ ਦੀ ਅਰਥ ਵਿਵਸਥਾ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਨੂੰ ਹੋਰ ਉਤਸ਼ਾਹਿਤ ਕਰਨ ਲਈ ਪੰਜਾਬ ਕੈਬਨਿਟ ਨੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਮੱਤੇਵਾੜਾ ਅਤੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ 'ਚ...
ਜਲੰਧਰ 'ਚ ਕੋਰੋਨਾ ਦੇ 71 ਮਾਮਲੇ ਆਏ ਸਾਹਮਣੇ
. . .  about 2 hours ago
ਜਲੰਧਰ, 8 ਜੁਲਾਈ (ਐੱਮ. ਐੱਸ. ਲੋਹੀਆ)- ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ 71 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ ਇਨ੍ਹਾਂ 'ਚੋਂ ਕਿੰਨੇ ਜ਼ਿਲ੍ਹੇ ਮਰੀਜ਼ ਜ਼ਿਲ੍ਹੇ...
ਪੰਜਾਬ ਕੈਬਨਿਟ ਨੇ ਦੁੱਗਣੀ ਕੀਤੀ ਇੰਤਕਾਲ ਫ਼ੀਸ
. . .  about 1 hour ago
ਚੰਡੀਗੜ੍ਹ, 8 ਜੁਲਾਈ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਹੋਈ ਪੰਜਾਬ ਕੈਬਨਿਟ ਦੀ ਬੈਠਕ 'ਚ ਸੂਬੇ ਦੀ ਮਾਲੀ ਹਾਲਤ ਨੂੰ ਹੋਰ ਸੁਧਾਰਨ ਅਤੇ ਵਾਧੂ ਮਾਲੀਆ ਜੁਟਾਉਣ ਲਈ ਇੰਤਕਾਲ...
ਹਲਕਾ ਵਿਧਾਨ ਸਭਾ ਸੁਲਤਾਨਪੁਰ ਲੋਧੀ 'ਚ ਕਾਂਗਰਸ ਪਾਰਟੀ ਨੂੰ ਝਟਕਾ
. . .  about 3 hours ago
ਸੁਲਤਾਨਪੁਰ ਲੋਧੀ 8 ਜੁਲਾਈ (ਲਾਡੀ,ਥਿੰਦ,ਹੈਪੀ) - ਹਲਕਾ ਵਿਧਾਨ ਸਭਾ ਸੁਲਤਾਨਪੁਰ ਲੋਧੀ 'ਚ ਕਾਂਗਰਸ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਾ। ਜਦੋਂ ਕਾਂਗਰਸ ਪਾਰਟੀ ਦਾ ਗੜ ਮੰਨੇ ਜਾਂਦੇ ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਡੇਰਾ ਸੈਯਦਾ ਦੇ ਕਰੀਬ 50 ਤਂੋ ਵੱਧ...
ਪੰਜਾਬ ਮੰਤਰੀ ਮੰਡਲ ਵੱਲੋਂ ਮੁੱਖ ਮੰਤਰੀ ਦੇ ਫ਼ੈਸਲੇ 'ਤੇ ਮੋਹਰ
. . .  about 3 hours ago
ਚੰਡੀਗੜ੍ਹ, 8 ਜੁਲਾਈ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਹਫ਼ਤੇ ਕੀਤੇ ਐਲਾਨ ਨੂੰ ਆਕਾਰ ਦਿੰਦੇ ਹੋਏ ਅੱਜ ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿਚ ਪੰਜਾਬ ਸਟੇਟ ਸਿਵਲ ਸਰਵਿਸਿਜ਼ ਕੰਬਾਈਨਡ ਕੰਪੈਟੇਟਿਵ ਐਗਜ਼ਾਮੀਨੇਸ਼ਨ ਵਿਚ ਸਾਬਕਾ ਸੈਨਿਕ ਸ਼੍ਰੇਣੀ...
ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਏ.ਆਰ., ਸਾਬਕਾ ਪ੍ਰਧਾਨ ਕੁੱਕੂ ਤੇ ਸਾਬਕਾ ਮੀਤ ਪ੍ਰਧਾਨ ਸੰਨੀ ਸ਼ਰਮਾ ਤੇ ਸਮਰਥਕਾਂ ਖ਼ਿਲਾਫ਼ ਧਾਰਾ 188 ਤਹਿਤ ਮੁਕੱਦਮਾ ਦਰਜ
. . .  about 3 hours ago
ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦੀ ਜਥੇਦਾਰ ਅਕਾਲ ਤਖਤ ਵੱਲੋਂ ਨਿੰਦਾ
. . .  about 3 hours ago
ਤਲਵੰਡੀ ਸਾਬੋ, 8 ਜੁਲਾਈ (ਰਣਜੀਤ ਸਿੰਘ ਰਾਜੂ) - ਕੇਂਦਰ ਵੱਲੋਂ ਬੀਤੇ ਵਿੱਚ ਪਾਸ ਕੀਤੇ ਯੂ ਏ ਪੀ ਏ ਕਾਨੂੰਨ ਤਹਿਤ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਿੰਦਾ ਕਰਦਿਆਂ ਕਿਹਾ ਕਿ ਇਸ...
ਹੋਟਲ ਮੈਨੇਜਰ ਨੇ ਹੋਟਲ ਦੀ ਛੱਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
. . .  about 3 hours ago
ਰੂਪਨਗਰ, 8 ਜੁਲਾਈ (ਸਤਨਾਮ ਸਿੰਘ ਸੱਤੀ) - ਬੁੱਧਵਾਰ ਸਵੇਰ ਕਰੀਬ ਸਾਢੇ 10 ਵਜੇ ਰੂਪਨਗਰ -ਚੰਡੀਗੜ੍ਹ ਮਾਰਗ 'ਤੇ ਸਥਿਤ ਇਕ ਹੋਟਲ ਦੀ ਰਿਸੈੱਪਸ਼ਨ 'ਤੇ ਕੰਮ ਕਰਨ ਵਾਲੇ ਮੈਨੇਜਰ ਨੇ ਹੋਟਲ ਦੀ ਛੱਤ ਤੋਂ ਸ਼ੱਕੀ ਹਾਲਤ 'ਚ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ...
ਰਵੀਕਰਨ ਸਿੰਘ ਕਾਹਲੋਂ ਵਲੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ 'ਤੇ ਗੰਭੀਰ ਦੋਸ਼
. . .  about 4 hours ago
ਅੰਮ੍ਰਿਤਸਰ, 8 ਜੁਲਾਈ (ਰਾਜੇਸ਼ ਕੁਮਾਰ ਸੰਧੂ) - ਰਵੀਕਰਨ ਸਿੰਘ ਕਾਹਲੋਂ ਅਕਾਲੀ ਦਲ ਸੇਵਾਦਾਰ ਵੱਲੋਂ “ਸਿੱਖ ਫ਼ਾਰ ਜਸਟਿਸ'' ਦੇ ਆਗੂ ਗੁਰਪਤਵੰਤ ਸਿੰਘ ਪੰਨੂ, ਅਵਤਾਰ ਸਿੰਘ ਤਾਰੀ ਅਤੇ ਸਿੱਖ ਫ਼ਾਰ ਜਸਟਿਸ ਸਬੰਧੀ ਅਹਿਮ ਜਾਣਕਾਰੀਆਂ ਸਾਂਝੀ ਕਰਨ ਸਬੰਧੀ ਅੱਜ ਅੰਮ੍ਰਿਤਸਰ...
27 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ
. . .  about 4 hours ago
ਬਜ਼ੁਰਗ ਕਤਲ ਕੇਸ ਦੀ ਗੁੱਥੀ ਸੁਲਝੀ, 2 ਗ੍ਰਿਫਤਾਰ
. . .  about 4 hours ago
ਫਗਵਾੜਾ, 8 ਜੁਲਾਈ (ਹਰੀਪਾਲ ਸਿੰਘ) - ਫਗਵਾੜਾ ਦੇ ਰਣਜੀਤ ਨਗਰ ਇਲਾਕੇ ਵਿਚ ਇਕ ਬਜ਼ੁਰਗ ਵਿਅਕਤੀ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਇਸ ਕਤਲ ਮਾਮਲੇ ਵਿੱਚ ਪੁਲੀਸ ਨੇ ਪਰਿਵਾਰ ਨਾਲ ਸਬੰਧਿਤ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਧਿਕਾਰਕ ਤੌਰ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 25 ਹਾੜ ਸੰਮਤ 552
ਿਵਚਾਰ ਪ੍ਰਵਾਹ: ਦੇਸ਼ ਦੀ ਸੁਰੱਖਿਆ ਪ੍ਰਮਾਣੂ ਬੰਬਾਂ ਦੇ ਜਖੀਰਿਆਂ ਨਾਲ ਨਹੀਂ ਸਗੋਂ ਸੋਚਵਾਨ ਨਾਗਰਿਕਾਂ ਦੀ ਸੂਝ-ਬੂਝ ਨਾਲ ਹੁੰਦੀ ਹੈ। --ਅਲਬਰਟ ਆਈਨਸਟਾਈਨ

ਪਹਿਲਾ ਸਫ਼ਾ

ਪੂਰਬੀ ਲੱਦਾਖ ਦੇ ਹਾਟ ਸਪਰਿੰਗਜ਼ ਤੇ ਗੋਗਰਾ 'ਚੋਂ ਵੀ ਪਿੱਛੇ ਹਟਿਆ ਚੀਨ

ਪੈਂਗੌਾਗ ਝੀਲ ਤੇ ਡੇਪਸਾਂਗ 'ਚ ਅਜੇ ਵੀ ਕਾਇਮ ਹਨ ਚੀਨੀ ਸੈਨਿਕ
ਨਵੀਂ ਦਿੱਲੀ, 7 ਜੁਲਾਈ (ਪੀ. ਟੀ. ਆਈ.)-ਮੰਗਲਵਾਰ ਨੂੰ ਲਗਾਤਾਰ ਦੂਸਰੇ ਦਿਨ ਪੂਰਬੀ ਲੱਦਾਖ ਦੇ ਹਾਟ ਸਪਰਿੰਗਜ਼ ਅਤੇ ਗੋਗਰਾ ਦੇ ਤਣਾਅ ਵਾਲੇ ਇਲਾਕਿਆਂ ਤੋਂ ਚੀਨ ਨੇ ਆਪਣੇ ਸੈਨਿਕ ਹੌਲੀ ਹੌਲੀ ਪਿੱਛੇ ਹਟਾਉਣੇ ਜਾਰੀ ਰੱਖੇ ਅਤੇ ਬਣਾਏ ਅਸਥਾਈ ਢਾਂਚੇ ਨੂੰ ਹਟਾ ਦਿੱਤਾ ਅਤੇ ਭਾਰਤੀ ਸੈਨਾ ਉਨ੍ਹਾਂ ਦੇ ਪਿੱਛੇ ਹਟਣ 'ਤੇ ਸਖ਼ਤ ਨਿਗਰਾਨੀ ਰੱਖ ਰਹੀ ਹੈ | ਗੋਗਰਾ ਅਤੇ ਹਾਟ ਸਪਰਿੰਗਜ਼ ਪ੍ਰਮੁੱਖ ਟਕਰਾਅ ਵਾਲੇ ਇਲਾਕਿਆਂ 'ਚ ਸ਼ਾਮਿਲ ਹਨ, ਜਿੱਥੇ ਬੀਤੇ 8 ਹਫ਼ਤਿਆਂ ਤੋਂ ਦੋਵੇਂ ਸੈਨਾਵਾਂ ਆਹਮੋ-ਸਾਹਮਣੇ ਦੀ ਸਥਿਤੀ 'ਚ ਹਨ | ਸੂਤਰਾਂ ਨੇ ਕਿਹਾ ਕਿ ਟਕਰਾਅ ਵਾਲੇ ਦੋ ਬਿੰਦੂਆਂ ਤੋਂ ਸੈਨਿਕਾਂ ਨੂੰ ਹਟਾਉਣ ਦਾ ਆਪਸੀ ਅਮਲ ਅਗਲੇ ਦੋ ਦਿਨਾਂ 'ਚ ਪੂਰਾ ਹੋਣ ਦੀ ਸੰਭਾਵਨਾ ਹੈ ਅਤੇ ਉਕਤ ਇਲਾਕਿਆਂ ਤੋਂ ਚੀਨੀ ਸੈਨਾ ਵਲੋਂ ਆਪਣੇ ਕਾਫ਼ੀ ਸੈਨਿਕਾਂ ਦੀ ਵਾਪਸੀ ਕੀਤੀ ਗਈ ਹੈ | ਸੂਤਰਾਂ ਅਨੁਸਾਰ ਭਾਰਤੀ ਸੈਨਾ ਇਲਾਕੇ 'ਚ ਸੈਨਿਕ ਹਟਾਏ ਜਾਣ ਦੀ ਪ੍ਰਕਿਰਿਆ ਨੂੰ ਧਿਆਨ 'ਚ ਰੱਖਦਿਆਂ ਆਪਣੀ ਨਿਗਰਾਨੀ ਘੱਟ ਨਹੀਂ ਕਰ ਰਹੀ ਅਤੇ ਕਿਸੇ ਵੀ ਘਟਨਾ ਨਾਲ ਨਜਿੱਠਣ ਲਈ ਉੱਚ ਪੱਧਰੀ ਚੌਕਸੀ ਬਣਾਏ ਰੱਖੇਗੀ | ਉਨ੍ਹਾਂ ਕਿਹਾ ਕਿ ਸੈਨਿਕਾਂ ਦੀ ਵਾਪਸੀ ਦਾ ਪਹਿਲਾ ਪੜਾਅ ਪੂਰਾ ਹੋਣ ਤੋਂ ਬਾਅਦ ਦੋਵੇਂ ਸੈਨਾਵਾਂ ਇਸ ਹਫ਼ਤੇ ਦੇ ਅਖੀਰ 'ਚ ਹੋਰ ਗੱਲਬਾਤ ਕਰ ਸਕਦੀਆਂ ਹਨ | 30 ਜੂਨ ਨੂੰ ਕੋਰ ਕਮਾਂਡਰ ਪੱਧਰ ਦੀ ਹੋਈ ਗੱਲਬਾਤ 'ਚ ਇਸ ਫ਼ੈਸਲੇ 'ਤੇ ਸਹਿਮਤੀ ਬਣੀ ਸੀ ਕਿ ਦੋਵੇਂ ਧਿਰਾਂ ਬਹੁਤੇ ਖ਼ੇਤਰਾਂ 'ਚ ਘੱਟੋ ਘੱਟ ਤਿੰਨ ਕਿਲੋਮੀਟਰ ਦਾ ਬਫ਼ਰ ਜ਼ੋਨ (ਮੱਧਵਰਤੀ ਖ਼ੇਤਰ) ਬਣਾਉਣਗੀਆਂ, ਜਿੱਥੇ ਆਪਸੀ ਤਣਾਅ ਹੈ | ਇਕ ਸੂਤਰ ਨੇ ਕਿਹਾ ਕਿ ਹਾਟ ਸਪਰਿੰਗਜ਼ ਅਤੇ ਗੋਗਰਾ ਤੋਂ ਚੀਨੀ ਸੈਨਿਕਾਂ ਦੀ ਕਾਫ਼ੀ ਵਾਪਸੀ ਹੋਈ ਹੈ | ਚੀਨੀ ਸੈਨਾ ਨੇ ਇਨ੍ਹਾਂ ਇਲਾਕਿਆਂ 'ਚੋਂ ਅਸਥਾਈ ਢਾਂਚੇ ਵੀ ਢਾਹ ਦਿੱਤੇ ਹਨ | ਪੈਂਗੌਾਗ ਦੀ ਸਥਿਤੀ ਬਾਰੇ ਉਨ੍ਹਾਂ ਕਿਹਾ ਕਿ ਸੈਨਿਕਾਂ 'ਚ ਮਾਮੂਲੀ ਕਮੀ ਵੇਖੀ ਗਈ ਹੈ |
ਪੈਂਗੌਾਗ ਝੀਲ ਤੇ ਡੇਪਸਾਂਗ

ਨਵੀਂ ਦਿੱਲੀ, (ਆਈ. ਏ. ਐਨ. ਐਸ.)-ਚੀਨ ਦੀ ਪਿਊਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੇ ਸੈਨਿਕ ਅਜੇ ਤੱਕ ਪੂਰਬੀ ਲੱਦਾਖ 'ਚ ਪੈਂਗੌਾਗ ਝੀਲ ਅਤੇ ਡੇਪਸਾਂਗ ਤੋਂ ਪਿੱਛੇ ਨਹੀਂ ਹਟੇ | ਸੂਤਰਾਂ ਨੇ ਦੱਸਿਆ ਕਿ ਭਾਰਤੀ ਸੈਨਾ ਨੇ ਇਹ ਵੇਖਿਆ ਹੈ ਕਿ ਆਪਣੇ ਸਾਰੇ ਸਾਮਾਨ ਸਮੇਤ ਚੀਨੀ ਸੈਨਿਕ ਪੈਂਗੌਾਗ ਝੀਲ ਅਤੇ ਡੇਪਸਾਂਗ ਖ਼ੇਤਰ ਤੋਂ ਵਾਪਸ ਨਹੀਂ ਪਰਤੇ | ਸੂਤਰਾਂ ਨੇ ਕਿਹਾ ਕਿ ਗਲਵਾਨ ਘਾਟੀ 'ਚ ਬਰਫ਼ ਪਿਘਲਣ ਨਾਲ ਗਲਵਾਨ ਨਦੀ 'ਚ ਪਾਣੀ ਦਾ ਪੱਧਰ ਅਚਾਨਕ ਵਧ ਗਿਆ ਹੈ, ਜਿਸ ਨਾਲ ਚੀਨੀਆਂ ਨੂੰ ਇਲਾਕੇ ਤੋਂ ਤੇਜ਼ੀ ਨਾਲ ਹਟਣ ਲਈ ਮਜਬੂਰ ਹੋਣਾ ਪਵੇਗਾ | ਦੱਸਿਆ ਜਾ ਰਿਹਾ ਹੈ ਕਿ ਭਾਰਤੀ ਸੈਨਾ ਚੀਨੀ ਸੈਨਿਕਾਂ 'ਤੇ ਨਜ਼ਰ ਬਣਾਏ ਰੱਖਣ ਲਈ ਡਰੋਨ ਦਾ ਉਪਯੋਗ ਕਰ ਰਹੀ ਹੈ, ਕਿਉਂਕਿ ਗਲਵਾਨ ਨਦੀ ਦੇ ਵਧਦੇ ਪਾਣੀ ਦੀ ਵਜ੍ਹਾ ਨਾਲ ਉੱਥੇ ਜਾ ਕੇ ਸਥਿਤੀ ਦਾ ਅੰਦਾਜ਼ਾ ਲਗਾਉਣ 'ਚ ਰੁਕਾਵਟ ਪੈਦਾ ਹੋਈ ਹੈ | ਦੱਸਣਯੋਗ ਹੈ ਕਿ ਪੈਂਗੌਾਗ ਝੀਲ ਦੇ ਕੋਲ ਚੀਨੀ ਸੈਨਿਕ ਫਿੰਗਰ-4 ਤੱਕ ਡੇਰਾ ਲਾਈ ਬੈਠੇ ਹਨ, ਜਿੱਥੇ ਉਹ 120 ਤੋਂ ਵੱਧ ਵਾਹਨ ਅਤੇ ਇਕ ਦਰਜਨ ਕਿਸ਼ਤੀਆਂ ਲੈ ਕੇ ਆਏ ਹੋਏ ਹਨ |

ਹੁਣ ਚੀਨ ਤੋਂ ਦਰਾਮਦ ਘਟਾਉਣ ਦੀ ਤਿਆਰੀ

50 ਨਿਵੇਸ਼ ਪ੍ਰਸਤਾਵਾਂ ਦੀ ਹੋਵੇਗੀ ਸਮੀਖਿਆ
ਨਵੀਂ ਦਿੱਲੀ, 7 ਜੁਲਾਈ (ਉਪਮਾ ਡਾਗਾ ਪਾਰਥ)-ਚੀਨ ਤੋਂ ਦਰਾਮਦ ਘੱਟ ਕਰਨ ਲਈ ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਨੇ ਵਣਜ ਮੰਤਰਾਲੇ ਤੋਂ ਸੁਝਾਅ ਮੰਗੇ ਹਨ | ਪੀ.ਐਮ.ਓ. ਨੇ ਵਣਜ ਮੰਤਰਾਲੇ ਨੂੰ ਕਿਹਾ ਹੈ ਕਿ ਉਹ ਅਜਿਹੇ ਕਦਮਾਂ ਬਾਰੇ ਸੁਝਾਅ ਦੇਵੇ ਜਿਸ ਦੇ ਜ਼ਰੀਏ ਚੀਨ ਤੋਂ ਦਰਾਮਦ ਨੂੰ ਘੱਟ ਕੀਤਾ ਜਾ ਸਕੇ | ਸੂਤਰਾਂ ਮੁਤਾਬਿਕ ਪੀ.ਐਮ.ਓ. ਨੇ ਹੋਰ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤਾ (ਐਫ਼.ਟੀ.ਏ.) ਦੇ ਮਸਲੇ 'ਤੇ ਵੀ ਸਮੀਿਖ਼ਆ ਕੀਤੀ ਹੈ | ਐਫ਼.ਟੀ.ਏ. ਨੂੰ ਲੈ ਕੇ ਸਰਕਾਰ ਕਾਰਵਾਈ ਕਰ ਰਹੀ ਹੈ | ਸਰਕਾਰ ਹੋਰਨਾਂ ਦੇਸ਼ਾਂ ਤੋਂ ਭਾਰਤ 'ਚ ਸਾਮਾਨ ਦੀ ਡੰਪਿੰਗ ਦੀ ਸਥਿਤੀ ਨੂੰ ਰੋਕਣ ਲਈ ਐਫ਼.ਟੀ.ਏ. ਦੀ ਲਗਾਤਾਰ ਸਮੀਿਖ਼ਆ ਕਰ ਰਹੀ ਹੈ | ਆਸੀਆਨ ਦੇਸ਼ਾਂ 'ਚੋਂ ਕੋਰੀਆ, ਮਲੇਸ਼ੀਆ, ਸਿੰਗਾਪੁਰ ਵਰਗੇ ਦੇਸ਼ਾਂ ਤੋਂ ਦਰਾਮਦ ਨੂੰ ਲੈ ਕੇ ਕੇਂਦਰ ਸਰਕਾਰ ਦੀ ਨਜ਼ਰ ਹੈ |
ਹੋਵੇਗੀ ਸਮੀਖਿਆ
ਭਾਰਤ ਸਰਕਾਰ 50 ਚੀਨੀ ਕੰਪਨੀਆਂ ਦੇ ਨਿਵੇਸ਼ ਪ੍ਰਸਤਾਵਾਂ 'ਤੇ ਮੁੜ ਨਜ਼ਰਸਾਨੀ ਕਰਨ ਦਾ ਵਿਚਾਰ ਕਰ ਰਹੀ ਹੈ | ਇਨ੍ਹਾਂ ਪ੍ਰਸਤਾਵਾਂ ਦੀ ਸਮੀਖਿਆ ਲਈ ਸਰਕਾਰ ਨੇ ਇਕ ਕਮੇਟੀ ਦਾ ਗਠਨ ਕੀਤਾ ਹੈ ਜੋ ਛੇਤੀ ਹੀ ਇਸ ਸੰਸਥਾ 'ਚ ਆਪਣੀ ਰਿਪੋਰਟ ਪੇਸ਼ ਕਰੇਗੀ | ਸਰਕਾਰ ਵਲੋਂ ਅਪ੍ਰੈਲ 'ਚ ਲਿਆਂਦੇ ਗਏ ਨਵੇਂ ਨੇਮਾਂ ਤਹਿਤ ਗੁਆਂਢੀ ਦੇਸ਼ਾਂ ਨੂੰ ਸਾਰੇ ਨਿਵੇਸ਼ ਪ੍ਰਸਤਾਵਾਂ ਲਈ ਸਰਕਾਰ ਦੀ ਮਨਜ਼ੂਰੀ ਦੀ ਦਰਕਾਰ ਹੋਵੇਗੀ | ਨਵੇਂ ਨੇਮਾਂ ਦਾ ਉਦੇਸ਼ ਕੋਰੋਨਾ ਵਾਇਰਸ ਸੰਕਟ ਦੇ ਸਮੇਂ ਅਵਸਰਵਾਦੀ ਮੌਕਿਆਂ ਨੂੰ ਰੋਕਣਾ ਹੈ | ਇਸ ਨੀਤੀ ਦਾ ਖਰੜਾ ਵਣਜ ਮੰਤਰਾਲੇ ਦੇ ਉਦਯੋਗਿਕ ਵਿਭਾਗ ਵਲੋਂ ਤਿਆਰ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਵਿਵਾਦ ਦੌਰਾਨ ਚੀਨੀ ਉਤਪਾਦਾਂ ਦੇ ਬਾਈਕਾਟ ਦੀ ਕਵਾਇਦ ਕੇਂਦਰ ਸਰਕਾਰ ਵਲੋਂ ਵੀ ਚਲਾਈ ਗਈ ਜਿਸ ਤਹਿਤ ਸੜਕੀ ਆਵਾਜਾਈ ਅਤੇ ਸ਼ਾਹਰਾਹ ਬਾਰੇ ਮੰਤਰਾਲੇ ਵਲੋਂ ਐਲਾਨ ਕੀਤਾ ਗਿਆ ਸੀ ਕਿ ਭਾਰਤ ਸ਼ਾਹਰਾਹ ਪ੍ਰਾਜੈਕਟਾਂ 'ਚ ਚੀਨੀ ਕੰਪਨੀਆਂ ਨੂੰ ਸ਼ਾਮਿਲ ਹੋਣ ਦੀ ਇਜਾਜ਼ਤ ਨਹੀਂ ਦੇਵੇਗਾ | ਸ਼ਾਹਰਾਹ ਪ੍ਰਾਜੈਟਕਾਂ ਤੋਂ ਇਲਾਵਾ ਖ਼ੁਰਾਕ ਮੰਤਰਾਲੇ ਨੇ ਵੀ ਚੀਨੀ ਉਤਪਾਦਾਂ ਲਈ ਦਰਵਾਜ਼ੇ ਬੰਦ ਕਰ ਦਿੱਤੇ | ਟੈਲੀਕਾਮ ਵਿਭਾਗ ਨੇ ਸਰਕਾਰੀ ਕੰਪਨੀ ਬੀ. ਐੱਸ. ਐੱਨ. ਐੱਲ. ਦੇ 4ਜੀ ਨਵੀਨੀਕਰਨ ਲਈ ਜਾਰੀ ਕੀਤਾ ਟੈਂਡਰ ਵੀ ਰੱਦ ਕਰ ਦਿੱਤਾ |

ਸ਼ੋ੍ਰਮਣੀ ਅਕਾਲੀ ਦਲ (ਡੈਮੋਕੈ੍ਰਟਿਕ) ਦਾ ਗਠਨ, ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਬਣੇ

— ਪੁਨੀਤ ਬਾਵਾ —
ਲੁਧਿਆਣਾ, 7 ਜੁਲਾਈ -ਰਾਜ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਵਲੋਂ ਅੱਜ ਲੁਧਿਆਣਾ ਦੇ ਗੁਰਦੁਆਰਾ ਸ਼ਹੀਦਾਂ ਵਿਖੇ ਭਰਵੇਂ ਇਕੱਠ ਦੌਰਾਨ ਨਵੀਂ ਪਾਰਟੀ ਸ਼ੋ੍ਰਮਣੀ ਅਕਾਲੀ ਦਲ (ਡੈਮੋਕੈ੍ਰਟਿਕ) ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ | ਨਵੀਂ ਪਾਰਟੀ ਦੇ ਪ੍ਰਧਾਨ ਦੀ ਚੋਣ ਕਰਵਾਉਣ ਲਈ ਨਿਗਰਾਨ ਤੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਧੜਕ ਸਿੰਘ ਬਰਾੜ ਨੇ ਨਿਭਾਈ | ਨਵੀਂ ਪਾਰਟੀ ਦੇ ਪਹਿਲੇ ਪ੍ਰਧਾਨ ਵਜੋਂ ਸ. ਢੀਂਡਸਾ ਦਾ ਨਾਂਅ ਸਾਬਕਾ ਮੈਂਬਰ ਲੋਕ ਸਭਾ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਪੇਸ਼ ਕੀਤਾ ਜਿਸ ਦੀ ਤਾਈਦ ਸਾਬਕਾ ਕੈਬਨਿਟ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਕੀਤੀ, ਜਦਕਿ ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ, ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਸਪੁੱਤਰੀ ਬੀਬੀ ਹਰਜੀਤ ਕੌਰ ਤਲਵੰਡੀ ਤੇ ਸਾਬਕਾ ਸੰਸਦੀ ਸਕੱਤਰ ਦੇਸ ਰਾਜ ਦੁੱਗਾ ਨੇ ਢੀਂਡਸਾ ਦੇ ਨਾਂਅ ਦੀ ਤਾਈਦ ਮਜ਼ੀਦ ਕੀਤੀ | ਢੀਂਡਸਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਉਣ ਤੋਂ ਬਾਅਦ ਹਾਜ਼ਰ ਇਕੱਠ ਨੇ ਜੈਕਾਰੇ ਲਗਾਏ | ਪ੍ਰਧਾਨ ਬਣਨ ਤੋਂ ਬਾਅਦ ਆਪਣੇ ਸੰਬੋਧਨ 'ਚ ਢੀਂਡਸਾ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਸਾਰੇ ਵਰਗਾਂ ਅਤੇ ਸਾਰੀਆਂ ਸਿਆਸੀ ਧਿਰਾਂ ਨੂੰ ਇਕ ਮੰਚ 'ਤੇ ਇਕੱਠੇ ਹੋਣ ਦਾ ਸੱਦਾ ਦਿੱਤਾ | ਉਨ੍ਹਾਂ 7 ਜੁਲਾਈ ਨੂੰ ਪਾਰਟੀ ਦਾ ਗਠਨ ਕਰਨ ਤੇ ਲੁਧਿਆਣਾ 'ਚ ਹੀ ਮੀਟਿੰਗ ਕਰਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੇ ਦਿਨ 7 ਜੁਲਾਈ 1799 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ 'ਤੇ ਫ਼ਤਹਿ ਹਾਸਲ ਕੀਤੀ ਸੀ ਅਤੇ ਪੰਥ ਰਤਨ ਮਾਸਟਰ ਤਾਰਾ ਸਿੰਘ ਜੋ ਅਕਾਲੀ ਦਲ ਦੇ ਲੰਬਾ ਸਮਾਂ ਪ੍ਰਧਾਨ ਰਹੇ ਦਾ ਕਹਿਣਾ ਸੀ ਕਿ ਲੁਧਿਆਣਾ ਪੰਥ ਦਾ ਧੜ੍ਹ ਅਤੇ ਪਟਿਆਲਾ ਸਿਰ ਹੈ | ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦਾ ਸਭ ਤੋਂ ਪਹਿਲਾਂ ਨਿਸ਼ਾਨਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਦਲ ਤੋਂ ਮੁਕਤ ਕਰਵਾਉਣਾ ਹੈ ਜਿਸ ਤੋਂ ਬਾਅਦ ਸਾਰੇ ਘਪਲਿਆਂ ਦੀ ਜਾਂਚ ਕਰਵਾਈ ਜਾਵੇਗੀ | ਜਾਂਚ ਦੌਰਾਨ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਿਖ਼ਲਾਫ਼ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਉਨ੍ਹਾਂ ਕਿਹਾ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਅਤੇ ਜੋ 267 ਬੀੜਾਂ ਨੂੰ ੂ ਗ਼ਾਇਬ ਕਰ ਦਿੱਤਾ ਗਿਆ ਉਸ ਬਾਰੇ ਵੀ ਛੇਤੀ ਹੀ ਸਾਰਿਆਂ ਦੀ ਸਲਾਹ ਨਾਲ ਸੰਘਰਸ਼ ਵਿੱਢਿਆ ਜਾਵੇਗਾ | ਢੀਂਡਸਾ ਨੇ ਕਿਹਾ ਕਿ ਬਾਦਲਾਂ ਤੇ ਮੌਜੂਦਾ ਕਾਂਗਰਸ ਸਰਕਾਰ ਵਿਚ ਕੋਈ ਫ਼ਰਕ ਨਹੀਂ | ਜੋ ਮਾਫ਼ੀਆ ਰਾਜ ਬਾਦਲ ਦੇ ਰਾਜ 'ਚ ਚੱਲ ਰਿਹਾ ਸੀ ਉਹ ਹੀ ਮਾਫ਼ੀਆ ਰਾਜ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਚੱਲ ਰਿਹਾ ਹੈ | ਅੱਜ ਸਰਕਾਰ ਤੇ ਕੋਰੋਨਾ ਤੋਂ ਹਰ ਵਰਗ ਬਹੁਤ ਦੁਖੀ ਹੈ | ਲੋਕਾਂ ਦਾ ਰਾਜ ਬਹਾਲ ਕਰਵਾਉਣ ਤੇ ਮਾਫ਼ੀਆ ਰਾਜ ਦਾ ਅੰਤ ਕਰਨ ਲਈ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ | ਧੰਨਵਾਦੀ ਸ਼ਬਦ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖ਼ਾਲਸਾ ਨੇ ਆਖੇ |
ਇਸ ਮੌਕੇ ਸੇਵਾ ਸਿੰਘ ਸੇਖਵਾਂ, ਬੀਰ ਦਵਿੰਦਰ ਸਿੰਘ ਸਾਬਕਾ ਸਪੀਕਰ, ਮਨਜੀਤ ਸਿੰਘ ਜੀ.ਕੇ., ਜਸਬੀਰ ਸਿੰਘ ਘੁੰਮਣ, ਤੇਜਿੰਦਰ ਸਿੰਘ ਸੰਧੂ, ਮਾਨ ਸਿੰਘ ਗਰਚਾ, ਮਨਜੀਤ ਸਿੰਘ ਭੋਮਾ, ਰਣਧੀਰ ਸਿੰਘ ਰੱਖੜਾ, ਚਰਨਜੀਤ ਸਿੰਘ ਚੰਨੀ, ਹਰਜੀਤ ਕੌਰ ਸਿੱਧੂ, ਗੁਰਬਚਨ ਸਿੰਘ ਬਚੀ, ਸਰਬਜੀਤ ਸਿੰਘ ਜੰਮੂ, ਪਰਮਿੰਦਰ ਸਿੰਘ ਢੀਂਡਸਾ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਭੋਲਾ ਸਿੰਘ ਗਿੱਲ ਪੱਤੀ ਬਠਿੰਡਾ, ਐਡਵੋਕੇਟ ਛਿੰਦਰਪਾਲ ਸਿੰਘ ਬਰਾੜ, ਬਾਬਾ ਗੁਰਦੇਵ ਸਿੰਘ ਮੁਖੀ ਤਰਨਾ ਦਲ, ਬਾਬਾ ਫ਼ਤਹਿ ਸਿੰਘ ਤਰਨਾ ਦਲ, ਬਲਵਿੰਦਰ ਸਿੰਘ ਖੋਜਾਪੁਰ, ਬਲਵਿੰਦਰ ਸਿੰਘ ਖੋਜਾਪੁਰ, ਭਾਈ ਮੇਜਰ ਸਿੰਘ ਖ਼ਾਲਸਾ, ਭਾਈ ਗੁਰਸੇਵਕ ਸਿੰਘ ਹਰਪਾਲਪੁਰ, ਭਾਈ ਸਰਬਜੀਤ ਸਿੰਘ ਸੋਹਲ, ਭਾਈ ਬਲਜੀਤ ਸਿੰਘ ਬੀਤਾ, ਭਾਈ ਅਮਰੀਕ ਸਿੰਘ, ਤਜਿੰਦਰ ਸਿੰਘ ਸ਼ੰਟੀ, ਜਗਦੇਵ ਸਿੰਘ ਢੀਂਡਸਾ, ਹਰਪ੍ਰੀਤ ਸਿੰਘ ਗੁਰਮ, ਜਥੇਦਾਰ ਗੁਰਜੀਵਨ ਸਿੰਘ ਸਰੌਾਦ, ਅਜੀਤ ਸਿੰਘ ਚੰਦੁਰਾਈਆਂ, ਜੈਪਾਲ ਸਿੰਘ ਮੰਡੀਆਂ ਮੈਂਬਰ ਸ਼੍ਰੋਮਣੀ ਕਮੇਟੀ, ਕਰਮਜੀਤ ਸਿੰਘ ਨਾਰੰਗਵਾਲ, ਹਰਮੋਹਨ ਸਿੰਘ ਗੁੱਡੂ, ਹਰਜਿੰਦਰ ਸਿੰਘ ਬੌਬੀ ਗਰਚਾ, ਜਸਪ੍ਰੀਤ ਸਿੰਘ ਹੋਬੀ ਤੇ ਸਰਪੰਚ ਤਰਲੋਚਨ ਸਿੰਘ ਆਦਿ ਹਾਜ਼ਰ ਸਨ |
ਜੋਸ਼ 'ਚ ਆਪ-ਮੁਹਾਰੇ ਪੁੱਜੀ ਸੰਗਤ ਸਰੀਰਕ ਦੂਰੀ ਦੀ ਪਾਲਣਾ ਕਰਨੀ ਭੁੱਲੀ
ਸ਼ੋ੍ਰਮਣੀ ਅਕਾਲੀ ਦਲ (ਡੈਮੋਕੈ੍ਰਟਿਕ) ਦਾ ਗਠਨ ਕਰਨ ਲਈ ਲੁਧਿਆਣਾ 'ਚ ਸੱਦੀ ਗਈ ਮੀਟਿੰਗ 'ਚ ਭਾਵੇਂ ਕਿ ਸੀਮਤ ਲੋਕਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਸੀ ਪਰ ਆਪ ਮੁਹਾਰੇ ਪੁੱਜੇ ਲੋਕਾਂ 'ਚ ਏਨਾ ਜ਼ਿਆਦਾ ਜੋਸ਼ ਦੇਖਣ ਨੂੰ ਮਿਲਿਆ ਕਿ ਉਹ ਸਰੀਰਕ ਦੂਰੀ ਦੀ ਪਾਲਣਾ ਕਰਨਾ ਹੀ ਭੁੱਲ ਗਏ | ਪ੍ਰਬੰਧਕਾਂ ਵਲੋਂ ਵਾਰ-ਵਾਰ ਦੂਰੀ ਬਣਾਉਣ ਦੀ ਅਪੀਲ ਕੀਤੀ ਗਈ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ 'ਤੇ ਬੈਠੇ ਵਲੰਟੀਅਰ ਹਰ ਵਿਅਕਤੀ ਦੇ ਹੱਥ ਸੈਨੀਟਾਈਜ਼ ਕਰਵਾ ਰਹੇ ਸਨ |
ਢੀਂਡਸਾ ਨੇ ਪਾਰਟੀ ਫ਼ੰਡ ਲਈ ਪੈਸੇ ਦੇਣ ਵਾਲਿਆਂ ਤੋਂ ਪੈਸੇ ਨਹੀਂ ਫੜੇ
ਸ਼ੋ੍ਰਮਣੀ ਅਕਾਲੀ ਦਲ (ਡੈਮੋਕੈ੍ਰਟਿਕ) ਦੇ ਗਠਨ ਸਮੇਂ ਜਿੱਥੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ, ਉੱਥੇ ਹੀ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਫ਼ੰਡ ਦੇਣ ਵਾਲਿਆਂ ਦੀ ਵੀ ਭੀੜ ਦੇਖਣ ਨੂੰ ਮਿਲੀ ਪਰ ਢੀਂਡਸਾ ਨੇ ਮੰਚ ਤੋਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਹਾਲੇ ਉਹ ਕਿਸੇ ਤੋਂ ਪਾਰਟੀ ਫ਼ੰਡ ਲਈ ਪੈਸੇ ਨਹੀਂ ਲੈਣਗੇ | ਉਨ੍ਹਾਂ ਕਿਹਾ ਕਿ ਪਾਰਟੀ ਦਾ ਬੈਂਕ ਖ਼ਾਤਾ ਖੋਲ੍ਹ ਕੇ ਤੇ ਫ਼ੰਡ ਲੈਣ ਲਈ ਪਰਚੀਆਂ ਬਣਾਉਣ ਤੋਂ ਬਾਅਦ ਹੀ ਪਾਰਟੀ ਫ਼ੰਡ ਲਿਆ ਜਾਵੇਗਾ | ਢੀਂਡਸਾ ਵਲੋਂ ਵਾਰ-ਵਾਰ ਪੈਸੇ ਲੈਣ ਤੋਂ ਜਵਾਬ ਦੇਣ ਦੇ ਬਾਵਜੂਦ ਕਈ ਵਿਅਕਤੀਆਂ ਨੇ ਉਨ੍ਹਾਂ ਨੂੰ ਧੱਕੇ ਨਾਲ ਪਾਰਟੀ ਫ਼ੰਡ ਲਈ ਪੈਸੇ ਦਿੱਤੇ | ਅੱਜ ਦੀ ਮੀਟਿੰਗ ਵਿਚ ਅਕਾਲੀ ਦਲ ਦੀਆਂ ਪੁਰਾਤਨ ਪਰੰਪਰਾਵਾਂ ਦਾ ਪੂਰਾ ਧਿਆਨ ਰੱਖਿਆ ਗਿਆ | ਮੀਟਿੰਗ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਨਾਲ ਕੀਤੀ ਗਈ ਤੇ 40 ਮਿੰਟ ਕੀਰਤਨ ਕਰਨ ਉਪਰੰਤ 15 ਮਿੰਟ ਮੂਲ ਮੰਤਰ ਦਾ ਜਾਪ ਕੀਤਾ ਗਿਆ | ਮੀਟਿੰਗ ਦੀ ਸਮਾਪਤੀ 'ਤੇ ਅਨੰਦ ਸਾਹਿਬ ਦਾ ਪਾਠ, ਹੁਕਮਨਾਮਾ ਤੇ ਦੇਗ ਵਰਤਾਉਣ ਉਪਰੰਤ ਸਮਾਗਮ ਦੀ ਸਮਾਪਤੀ ਹੋਈ |

ਪੁਲਵਾਮਾ ਮੁਕਾਬਲੇ 'ਚ ਅੱਤਵਾਦੀ ਹਲਾਕ, 3 ਜਵਾਨ ਜ਼ਖ਼ਮੀ

ਭੜਕੇ ਪ੍ਰਦਰਸ਼ਨਾਂ 'ਚ 4 ਨਾਗਰਿਕ ਜ਼ਖ਼ਮੀ- ਮੁਕਾਬਲਾ ਜਾਰੀ
ਸ੍ਰੀਨਗਰ, 7 ਜੁਲਾਈ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਦੇ ਇਲਾਕੇ 'ਚ ਫ਼ੌਜ ਨਾਲ ਜਾਰੀ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ, ਜਦਕਿ 2 ਫੌਜੀ ਜਵਾਨ ਤੇ ਇਕ ਪੁਲਿਸ ਕਰਮੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰ ਦਿੱਤਾ ਗਿਆ ਹੈ | ਮੁਕਾਬਲਾ ਸ਼ੁਰੂ ਹੋਣ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਆਪ੍ਰੇਸ਼ਨ 'ਚ ਵਿਘਨ ਪਾਉਣ ਲਈ ਮੁਕਾਬਲੇ ਵਾਲੀ ਥਾਂ ਵੱਲ ਮਾਰਚ ਕੱਢਣ ਦੀ ਕੋਸ਼ਿਸ਼ ਦੌਰਾਨ ਭਾਰੀ ਪਥਰਾਅ ਕੀਤਾ | ਪੁਲਿਸ ਨੇ ਇਨ੍ਹਾਂ ਰੋਕਣ ਲਈ ਅਥਰੂ ਗੈਸ ਦੇ ਗੋਲੇ ਛੱਡੇ, ਜਿਸ 'ਚ 4 ਪ੍ਰਦਰਸ਼ਨਕਾਰੀ ਪੈਲਟ ਛਰੇ੍ਹ ਲੱਗਣ ਕਾਰਨ ਜ਼ਖਮੀ ਹੋ ਗਏ | ਸੂਤਰਾਂ ਅਨੁਸਾਰ ਮੰਗਲਵਾਰ ਸਵੇਰ 55 ਆਰ.ਆਰ., ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਅਤੇ ਸੀ.ਆਰ.ਪੀ. 182 ਬਟਾਲੀਅਨ ਨੇ ਅੱਤਵਾਦੀ ਗਰੁੱਪ ਦੇ ਗਸੂਓ ਪਿੰਡ 'ਚ ਮੌਜੂਦ ਹੋਣ ਦੀ ਸੂਚਨਾ 'ਤੇ ਤੜਕੇ ਘੇਰਾਬੰਦੀ ਕਰਕੇ ਤਲਾਸ਼ ਮੁਹਿੰਮ ਛੇੜੀ ਤਾਂ ਨੇੜੇ ਦੋ ਮਕਾਨਾਂ 'ਚ ਲੁਕੇ ਅੱਤਵਾਦੀਆਂ ਨੇ ਤਲਾਸ਼ੀ ਪਾਰਟੀ ਨੂੰ ਆਪਣੇ ਵੱਲ ਵੱਧਦਾ ਦੇਖ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ | ਫ਼ੌਜ ਨੇ ਇਨ੍ਹਾਂ ਨੂੰ ਆਤਮਸਮਰਪਣ ਕਰਨ ਲਈ ਕਿਹਾ, ਪਰ ਅੱਤਵਾਦੀਆਂ ਨੇ ਗੋਲੀਬਾਰੀ ਦਾ ਸਿਲਸਿਲਾ ਜਾਰੀ ਰੱਖਿਆ | ਕਸ਼ਮੀਰ ਰੇਂਜ ਦੇ ਆਈ.ਜੀ. ਨੇ ਮੁਕਾਬਲੇ ਦੌਰਾਨ ਫ਼ੌਜੀ ਜਵਾਨ ਦੇ ਸ਼ਹੀਦ ਹੋਣ ਦੀ ਖਬਰ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਪੁਲਿਸ ਕਰਮੀ ਤੇ 2 ਫ਼ੌਜੀ ਜਵਾਨ ਜ਼ਖਮੀ ਹੋਏ ਹਨ | ਖਬਰ ਲਿਖਣ ਤੱਕ ਮੁਕਾਬਲਾ ਜਾਰੀ ਸੀ | ਦੂਜੇ ਪਾਸੇ ਗੈਰ-ਸਰਕਾਰੀ ਸੂਤਰਾਂ ਤੋਂ ਇਕ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਹੈ | ਇਸ ਤੋਂ ਇਲਾਵਾ ਫ਼ੌਜ ਨੇ
ਉੜੀ ਸੈਕਟਰ 'ਚ ਮੈਦਾਨਪੁਰਾ ਇਲਾਕੇ 'ਚ ਤਿੰਨ ਏ.ਕੇ. 47 ਰਾਇਫਲਾਂ ਸਮੇਤ ਭਾਰੀ ਮਾਤਰਾ 'ਚ ਅਸਲ੍ਹਾ ਬਰਾਮਦ ਕੀਤਾ ਹੈ |

ਜੰਮੂ-ਕਸ਼ਮੀਰ 'ਚ ਮੁਕਾਬਲੇ ਦੌਰਾਨ ਪਟਿਆਲਾ ਜ਼ਿਲ੍ਹੇ ਦਾ ਜਵਾਨ ਸ਼ਹੀਦ

ਮੁੱਖ ਮੰਤਰੀ ਵਲੋਂ 50 ਲੱਖ ਦਾ ਐਕਸ-ਗ੍ਰੇਸ਼ੀਆ ਤੇ ਨੌਕਰੀ ਦਾ ਐਲਾਨ
ਸਮਾਣਾ (ਪਟਿਆਲਾ), 7 ਜੁਲਾਈ (ਸਾਹਿਬ ਸਿੰਘ)- ਸਮਾਣਾ ਦੇ ਪਿੰਡ ਦੋਦੜਾ ਦਾ ਵਸਨੀਕ ਅਤੇ ਭਾਰਤੀ ਫ਼ੌਜ ਦੀ 24 ਪੰਜਾਬ ਰੈਜੀਮੈਂਟ ਦਾ ਜਵਾਨ ਰਾਜਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ | ਛੋਟੇ ਕਿਸਾਨ ਪਰਿਵਾਰ ਨਾਲ ਸਬੰਧਿਤ ਰਾਜਵਿੰਦਰ ਸਿੰਘ ਸਾਲ 2011 'ਚ ਫ਼ੌਜ ਵਿਚ ਭਰਤੀ ਹੋਇਆ ਸੀ | ਉਹ ਵਿਸ਼ੇਸ਼ ਡਿਊਟੀ ਦੌਰਾਨ 53 ਰਾਸ਼ਟਰੀ ਰਾਈਫ਼ਲ ਦੇ ਜਵਾਨ ਵਜੋਂ ਕਸ਼ਮੀਰ 'ਚ ਤਾਇਨਾਤ ਸੀ | ਉਹ ਦੋ ਭਰਾਵਾਂ ਵਿਚੋਂ ਛੋਟਾ ਸੀ ਤੇ ਉਸ ਦਾ ਵੱਡਾ ਭਰਾ ਖੇਤੀਬਾੜੀ ਕਰਦਾ ਹੈ | ਜਨਵਰੀ ਮਹੀਨੇ 'ਚ ਛੁੱਟੀ ਕੱਟ ਕੇ ਉਹ ਡਿਊਟੀ 'ਤੇ ਹਾਜ਼ਰ ਹੋਇਆ ਸੀ ਤੇ ਹੁਣ 17 ਜੁਲਾਈ ਨੂੰ ਛੁੱਟੀ 'ਤੇ ਆਉਣਾ ਸੀ | ਰਾਜਵਿੰਦਰ ਸਿੰਘ ਦਾ ਪਿਤਾ ਅਵਤਾਰ ਸਿੰਘ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਹੈ ਤੇ ਮਾਤਾ ਮਹਿੰਦਰ ਕੌਰ ਘਰੇਲੂ ਔਰਤ ਹੈ | ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਰਾਜਵਿੰਦਰ ਦਾ ਵਿਆਹ 11 ਸਾਲ ਪਹਿਲਾਂ ਹੋਇਆ ਸੀ ਪਰ ਉਸ ਦੇ ਕੋਈ ਬੱਚਾ ਨਹੀਂ ਹੈ | ਉਨ੍ਹਾਂ ਦੀ ਪੁੱਤਰ ਨਾਲ ਆਖ਼ਰੀ ਵਾਰ ਬੀਤੇ ਸੋਮਵਾਰ ਸ਼ਾਮ ਨੂੰ ਫ਼ੋਨ 'ਤੇ ਗੱਲ ਹੋਈ ਸੀ | ਉਸ ਦੀ ਸ਼ਹੀਦੀ ਦਾ ਪਤਾ ਦੁਪਹਿਰ 1 ਵਜੇ ਲੱਗਾ | ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦਾ ਪੁੱਤਰ ਦੇਸ਼ ਲਈ ਕੁਰਬਾਨ ਹੋਇਆ ਹੈ | ਪਹਿਲਾਂ ਵੀ ਦੇਸ਼ ਦੀ ਰਾਖੀ ਲਈ ਪੰਜਾਬੀ ਅੱਗੇ ਆਏ ਹਨ ਅਤੇ ਅੱਗੇ ਵਾਸਤੇ ਵੀ ਪੰਜਾਬੀਆਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨੀ ਹੈ | ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ |
ਮੁੱਖ ਮੰਤਰੀ ਵਲੋਂ ਅਫਸੋਸ

ਚੰਡੀਗੜ੍ਹ, (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਜਵਾਨ ਨਾਇਕ ਰਾਜਵਿੰਦਰ ਸਿੰਘ ਦੇ ਪਰਿਵਾਰ ਲਈ 50 ਲੱਖ ਰੁਪਏ ਦਾ ਐਕਸ-ਗ੍ਰੇਸ਼ੀਆ ਮੁਆਵਜ਼ਾ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ | ਉਨ੍ਹਾਂ ਨੇ ਸ਼ਹੀਦ ਜਵਾਨ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਜ਼ਾਹਰ ਕੀਤੀ ਤੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਹਰ ਸੰਭਵ ਮਦਦ ਅਤੇ ਸਹਿਯੋਗ ਦੇਵੇਗੀ | ਸ਼ਹੀਦ ਸੈਨਿਕ 24 ਮਾਰਚ 2011 ਨੂੰ ਪੰਜਾਬ ਰੈਜੀਮੈਂਟ 'ਚ ਸ਼ਾਮਿਲ ਹੋਇਆ ਸੀ ਅਤੇ ਸਿਖਲਾਈ ਪੂਰੀ ਕਰਨ ਤੋਂ ਬਾਅਦ 24 ਪੰਜਾਬ ਜੁਆਇਨ ਕਰ ਲਈ ਸੀ | ਰਾਜਵਿੰਦਰ ਸਿੰਘ ਨੇ ਘਾਤਕ ਪਲਟੂਨ 'ਚ ਸ਼ਾਨਦਾਰ ਸੇਵਾਵਾਂ ਨਿਭਾਈਆਂ | ਇਸ ਤੋਂ ਬਾਅਦ ਉਸ ਨੇ 53 ਰਾਸ਼ਟਰੀਆ ਰਾਈਫਲਜ਼ ਦੇ ਕਾਊਾਟਰ ਟੈਰੋਰਿਸਜ਼ ਆਪ੍ਰੇਸ਼ਨ 'ਚ ਪੋਸਟਿੰਗ ਕਰਵਾ ਲਈ, ਜਿਥੇ ਉਸ ਨੇ ਜੰਮੂ-ਕਸ਼ਮੀਰ 'ਚ ਆਪਣਾ ਫਰਜ਼ ਨਿਭਾਉਂਦਿਆਂ ਸ਼ਹੀਦੀ ਪ੍ਰਾਪਤ ਕੀਤੀ |

ਸਰਕਾਰ ਦੀ ਨੀਤੀ ਦੋ ਮੂੰਹੀਂ

ਸਰਕਾਰੀ ਤੇ ਨਿੱਜੀ ਸਕੂਲਾਂ ਦੇ ਬੱਚਿਆਂ ਨੂੰ ਵਿੱਦਿਆ ਦੇਣ ਦਾ ਪਵਿੱਤਰ ਕੰਮ ਕਰਦੇ ਹਨ ਪਰ ਇਨ੍ਹਾਂ ਦੋਵਾਂ ਖੇਤਰਾਂ ਪ੍ਰਤੀ ਸਰਕਾਰ ਦੀ ਨੀਤੀ ਤੇ ਵਤੀਰਾ ਬਿਲਕੁਲ ਹੀ ਵੱਖੋਂ-ਵੱਖਰਾ ਹੈ | ਸਰਕਾਰ ਨਿੱਜੀ ਸਕੂਲਾਂ ਤੇ ਕਾਲਜਾਂ ਨੂੰ ਆਮਦਨ ਦੇ ਵਸੀਲੇ ਬਣਾਈ ਬੈਠੀ ਹੈ | ਚਾਹੀਦਾ ਤਾਂ ਇਹ ਹੈ ਕਿ ਸਰਕਾਰ ਸਕੂਲਾਂ ਉੱਪਰ ਘੱਟ ਤੋਂ ਘੱਟ ਬੋਝ ਪਾਵੇ ਤਾਂ ਕਿ ਬੱਚਿਆਂ ਨੂੰ ਸਸਤੀ ਵਿੱਦਿਆ ਮੁਹੱਈਆ ਕਰਵਾਈ ਜਾ ਸਕੇ ਪਰ ਹੋ ਉਲਟਾ ਰਿਹਾ ਹੈ | ਨਿੱਜੀ ਸਕੂਲ-ਕਾਲਜਾਂ 'ਚ ਬੱਚਿਆਂ ਲਈ ਚਲਦੀਆਂ ਬੱਸਾਂ ਉੱਪਰ ਸਾਲਾਨਾ ਰੋਡ ਟੈਕਸ ਲੱਗਦਾ ਹੈ ਜਦਕਿ ਹਰਿਆਣਾ ਤੇ ਹਿਮਾਚਲ ਰਾਜਾਂ ਵਿਚ ਇਹ ਟੈਕਸ ਨਹੀਂ ਹੈ | ਰੋਡ ਟੈਕਸ ਤੋਂ ਹੀ ਸੌ ਕਰੋੜ ਰੁਪਏ ਦੇ ਕਰੀਬ ਮਾਲੀਆ ਸਰਕਾਰ ਨੂੰ ਇਕੱਠਾ ਹੁੰਦਾ ਹੈ | ਨਿੱਜੀ ਸਕੂਲਾਂ ਕਾਲਜਾਂ ਤੋਂ ਬਿਜਲੀ ਬਿੱਲ ਵਪਾਰਕ ਲਿਆ ਜਾਂਦਾ ਹੈ ਜਦਕਿ ਸਰਕਾਰੀ ਸਕੂਲ ਘਰੇਲੂ ਬਿੱਲ ਭਰਦੇ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਇਮਾਰਤ ਸੁਰੱਖਿਅਤ ਸਰਟੀਫ਼ਿਕੇਟ ਪਹਿਲਾਂ 5 ਸਾਲ ਬਾਅਦ ਲਿਆ ਜਾਂਦਾ ਸੀ ਤੇ ਫ਼ੀਸ 2000 ਰੁਪਏ ਸੀ ਪਰ ਹੁਣ ਇਹ ਸਰਟੀਫ਼ਿਕੇਟ ਦੇਣਾ ਹਰ ਸਾਲ ਜ਼ਰੂਰੀ ਕਰ ਦਿੱਤਾ ਹੈ ਤੇ ਫ਼ੀਸ ਵਧਾ ਕੇ 15 ਹਜ਼ਾਰ ਰੁਪਏ ਕਰ ਦਿੱਤੀ ਹੈ | ਸਰਕਾਰੀ ਸਕੂਲ ਤੋਂ 30 ਸਾਲ ਬੀਤ ਜਾਣ ਬਾਅਦ ਵੀ ਕੋਈ ਸੁਰੱਖਿਆ ਸਰਟੀਫ਼ਿਕੇਟ ਨਹੀਂ | ਕੀ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੀ ਜਾਨ ਮਾਪਿਆਂ ਨੂੰ ਪਿਆਰੀ ਨਹੀਂ? ਨਾਲ ਹੀ ਹਰ ਸਾਲ ਇਮਾਰਤ ਦਾ ਸਰਟੀਫ਼ਿਕੇਟ ਤੇ ਏਨੀ ਫ਼ੀਸ ਦਾ ਵਰਤਾਰਾ ਤਾਂ ਦੁਨੀਆ 'ਚ ਕਿਤੇ ਵੀ ਨਹੀਂ | ਇਹ ਸਿਰਫ਼ ਪੈਸੇ ਇਕੱਠੇ ਕਰਨ ਦਾ ਹੀ ਸਾਧਨ ਹੈ | ਇਮਾਰਤੀ ਢਾਂਚੇ ਬਾਰੇ ਹਰ ਸਾਲ ਇੰਜੀਨਅਰ ਤੋਂ ਤਿਆਰ ਨਵਾਂ ਨਕਸ਼ਾ ਮੰਗਿਆ ਜਾ ਰਿਹਾ ਹੈ | ਕਦੇ ਵੀ ਇਮਾਰਤ ਦਾ ਢਾਂਚਾ ਬਦਲਦਾ ਹੀ ਨਹੀਂ ਜੇ ਬਦਲੇਗਾ ਤਾਂ ਦੁਬਾਰਾ ਪ੍ਰਵਾਨਗੀ ਲੈਣੀ ਪੈਂਦੀ ਹੈ ਪਰ ਇਸ ਬੇਤੁਕੇ ਫ਼ੈਸਲੇ ਕਾਰਨ ਸਕੂਲਾਂ-ਕਾਲਜਾਂ ਨੂੰ ਲੱਖਾਂ ਰੁਪਏ ਖ਼ਰਚਣੇ ਪੈਂਦੇ ਹਨ | ਸੀ.ਬੀ.ਐੱਸ.ਈ. ਨਾਲ ਐਫ਼ੀਲੀਏਟਡ ਕਰਨ ਵਾਸਤੇ ਸਕੂੂਲਾਂ ਲਈ ਪੰਜਾਬ ਸਕੂਲ ਬੋਰਡ ਤੋਂ ਐੱਨ.ਓ.ਸੀ. ਲੈਣੀ ਪੈਂਦੀ ਹੈ | ਹਰ ਸਕੂਲ ਨੂੰ ਇਹ ਪ੍ਰਵਾਨਗੀ ਲੈਣ ਵਾਸਤੇ ਜ਼ਮਾਨਤ ਵਜੋਂ ਢਾਈ ਲੱਖ ਰੁਪਏ ਜਮ੍ਹਾਂ ਕਰਵਾਉਣੇ ਪੈਂਦੇ ਹਨ | ਇਹ ਰਕਮ ਮੁਲਾਜ਼ਮਾਂ ਦੀ 6 ਮਹੀਨੇ ਦਾ ਤਨਖਾਹ ਦੇ ਇਵਜ਼ 'ਚ ਗਰੰਟੀ ਵਜੋਂ ਰੱਖੀ ਜਾਂਦੀ ਹੈ ਪਰ ਸਰਕਾਰ ਨੇ ਕਦੇ ਕਿਸੇ ਸਕੂਲ ਨੂੰ ਇਸ ਫ਼ੰਡ ਵਿਚੋਂ ਸਹੂਲਤ ਕੋਈ ਨਹੀਂ ਦਿੱਤੀ | ਇਸ ਤੋਂ ਇਲਾਵਾ ਸਾਫ਼-ਸਫ਼ਾਈ, ਅੱਗ ਸੁਰੱਖਿਆ, ਸੀ.ਸੀ.ਟੀ.ਵੀ. ਕੈਮਰੇ, ਬੱਸਾਂ 'ਚ ਸਪੀਡ ਬ੍ਰੇਕਰ ਤੋਂ ਲੈ ਕੇ ਅਨੇਕ ਤਰ੍ਹਾਂ ਤੇ ਨਿਯਮਾਂ ਤੇ ਸ਼ਰਤਾਂ ਲਗਾਈਆਂ ਜਾਂਦੀਆਂ ਹਨ | ਇਨ੍ਹਾਂ ਸਭ ਸਹੂਲਤਾਂ ਲਈ ਕਰੋੜਾਂ ਰੁਪਏ ਖ਼ਰਚ ਹੁੰਦੇ ਹਨ | ਸਰਕਾਰ ਨੇ ਨਿਯਮਾਂ ਤੇ ਸ਼ਰਤਾਂ ਲਾਗੂ ਕਰਨ ਲੱਗਿਆਂ ਆਪਣੇ ਪੱਲਿਓਾ ਦੇਣ ਬਾਰੇ ਕਦੇ ਨਹੀਂ ਸੋਚਿਆ | ਕੁਲ ਮਿਲਾ ਕੇ ਨਿੱਜੀ ਸਕੂਲਾਂ ਤੇ ਕਾਲਜਾਂ ਤੋਂ ਹਰ ਸਾਲ ਪੰਜਾਬ ਸਰਕਾਰ ਤੇ ਇਸ ਦੇ ਅਦਾਰਿਆਂ ਨੂੰ 2 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਮਾਲੀਆ ਮਿਲਦਾ ਹੈ | ਨਿੱਜੀ ਸਕੂਲਾਂ ਤੇ ਕਾਲਜਾਂ ਦੀ ਕਨਫੈੱਡਰੇਸ਼ਨ ਦੇ ਚੇਅਰਮੈਨ ਅਸ਼ਵਨੀ ਸੇਖੜੀ ਤੇ ਪ੍ਰਧਾਨ ਅਨਿਲ ਚੋਪੜਾ ਦਾ ਕਹਿਣਾ ਹੈ ਕਿ ਸਰਕਾਰੀ ਫ਼ੀਸਾਂ ਤੇ ਟੈਕਸਾਂ ਦਾ ਏਨਾ ਵੱਡਾ ਬੋਝ ਆਖ਼ਰ ਵਿੱਦਿਆਰਥੀਆਂ ਉੱਪਰ ਹੀ ਪੈਣਾ ਹੈ | ਜੇਕਰ ਸਰਕਾਰ ਚਾਹੁੰਦੀ ਹੈ ਕਿ ਵਿੱਦਿਆ ਸਸਤੀ ਤੇ ਉੱਚ ਪਾਏ ਦੀ ਹੋਵੇ ਤਾਂ ਨਿੱਜੀ ਸੰਸਥਾਵਾਂ ਉਪਰ ਲਗਾਏ ਵੱਡੇ ਟੈਕਸ ਤੇ ਫ਼ੀਸਾਂ ਤਰਕ ਸੰਗਤ ਬਣਾਉਣੀਆਂ ਪੈਣਗੀਆਂ ਤੇ ਸਰਕਾਰ ਨੂੰ ਨਿੱਜੀ ਵਿੱਦਿਅਕ ਖੇਤਰ ਨੂੰ ਵੀ ਆਪਣਾ ਮਜ਼ਬੂਤ ਅੰਗ ਸਮਝ ਕੇ ਨੀਤੀਆਂ ਤੇ ਫ਼ੈਸਲੇ ਲੈਣੇ ਪੈਣਗੇ |

ਪੰਜਾਬ 'ਚ ਕੋਰੋਨਾ ਨਾਲ 3 ਹੋਰ ਮੌਤਾਂ, 151 ਨਵੇਂ ਮਾਮਲੇ

ਚੰਡੀਗੜ੍ਹ, 7 ਜੁਲਾਈ (ਵਿਕਰਮਜੀਤ ਸਿੰਘ ਮਾਨ)-ਸੂਬੇ ਵਿਚ ਕੋਰੋਨਾ ਕਹਿਰ ਕਾਰਨ ਨਵੇਂ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਵਿਚ ਵਾਧਾ ਲਗਾਤਾਰ ਜਾਰੀ ਹੈ | ਪੰਜਾਬ ਵਿਚ ਅੱਜ ਦੇਰ ਸ਼ਾਮ ਤੱਕ ਸੂਬੇ 'ਚ ਵੱਖ-ਵੱਖ ਥਾਵਾਂ ਤੋਂ ਜਿੱਥੇ 151 ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ 3 ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ ¢ ਅੱਜ ਹੋਈਆਂ ਮੌਤਾਂ 'ਚੋਂ 1 ਜ਼ਿਲ੍ਹਾ ਮੁਹਾਲੀ, 1 ਗੁਰਦਾਸਪੁਰ ਅਤੇ 1 ਜ਼ਿਲ੍ਹਾ ਸੰਗਰੂਰ ਨਾਲ ਸਬੰਧਿਤ ਦੱਸੀ ਜਾ ਰਹੀ ਹੈ | ਦੂਜੇ ਪਾਸੇ ਅੱਜ ਵੱਖ-ਵੱਖ ਜ਼ਿਲਿ੍ਹਆਂ ਤੋਂ 60 ਹੋਰ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਵੀ ਸੂਚਨਾ ਹੈ | ਅੱਜ ਆਏ 151 ਮਾਮਲਿਆਂ 'ਚੋਂ ਜ਼ਿਲ੍ਹਾ ਜਲੰਧਰ ਤੋਂ 19, ਲੁਧਿਆਣਾ ਤੋਂ 44, ਪਟਿਆਲਾ 'ਚ 30, ਕਪੂਰਥਲਾ 'ਚ 4, ਅੰਮਿ੍ਤਸਰ ਤੋਂ 18, ਫ਼ਿਰੋਜ਼ਪੁਰ ਤੋਂ 2, ਮੋਗਾ ਤੋਂ 13, ਐਸ.ਏ.ਐਸ ਨਗਰ ਤੋਂ 5, ਸੰਗਰੂਰ ਤੋਂ 4, ਬਠਿੰਡਾ 'ਚ 4, ਪਠਾਨਕੋਟ ਤੋਂ 5, ਨਵਾਂਸ਼ਹਿਰ ਤੋਂ 2, ਮਾਨਸਾ ਤੋਂ 1 ਮਰੀਜ਼ ਸ਼ਾਮਿਲ ਹਨ | ਅੱਜ ਸਿਹਤਯਾਬ ਹੋਣ ਵਾਲਿਆਂ ਵਿਚ ਜ਼ਿਲ੍ਹਾ ਐਸ.ਏ.ਐਸ ਨਗਰ ਤੋਂ 5, ਗੁਰਦਾਸਪੁਰ ਤੋਂ 17, ਪਠਾਨਕੋਟ ਤੋਂ 4, ਹੁਸ਼ਿਆਰਪੁਰ ਤੋਂ 1, ਮੁਕਤਸਰ ਤੋਂ 1, ਕਪੂਰਥਲਾ ਤੋਂ 5 ਅਤੇ ਸੰਗਰੂਰ ਤੋਂ 27 ਮਰੀਜ਼ ਸ਼ਾਮਿਲ ਹਨ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ ਵਿਚ 352363 ਸ਼ੱਕੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਦਕਿ ਸੂਬੇ 'ਚ 2020 ਐਕਟਿਵ ਕੇਸ ਹਨ | ਅੱਜ ਆਕਸੀਜਨ 'ਤੇ 7 ਹੋਰ ਮਰੀਜ਼ਾਂ ਨੂੰ ਰੱਖਿਆ ਗਿਆ ਹੈ ਜਿਨ੍ਹਾਂ 'ਚੋਂ ਸੰਗਰੂਰ ਤੋਂ 3 ਅਤੇ ਪਟਿਆਲਾ ਤੋਂ 4 ਮਰੀਜ਼ ਸ਼ਾਮਿਲ ਹਨ | ਜਲੰਧਰ ਦੇ ਇਕ ਹੋਰ ਮਰੀਜ਼ ਨੂੰ ਅੱਜ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ | ਆਕਸੀਜਨ 'ਤੇ ਰੱਖੇ ਕੁੱਲ ਮਰੀਜ਼ਾਂ ਦੀ ਗਿਣਤੀ ਹੁਣ 38 ਅਤੇ ਵੈਂਟੀਲੇਟਰ 'ਤੇ ਰੱਖੇ ਮਰੀਜ਼ਾਂ ਦੀ ਗਿਣਤੀ 6 ਹੋ ਗਈ ਹੈ | ਸਿਹਤ ਵਿਭਾਗ ਅਨੁਸਾਰ ਹੁਣ ਤੱਕ ਕੁੱਲ 4554 ਮਰੀਜ਼ ਕੋਰੋਨਾ ਿਖ਼ਲਾਫ਼ ਜੰਗ ਜਿੱਤ ਕੇ ਤੰਦਰੁਸਤ ਹੋ ਚੁੱਕੇ ਹਨ |
ਦੇਸ਼ ਭਰ 'ਚ 481 ਹੋਰ ਮੌਤਾਂ

ਨਵੀਂ ਦਿੱਲੀ, (ਏਜੰਸੀ)- ਅੱਜ ਦੇਸ਼ ਭਰ 'ਚ ਇਕੋ ਦਿਨ 'ਚ ਹੀ 22769 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਦਕਿ 481 ਮੌਤਾਂ ਹੋਈਆਂ ਹਨ | ਇਸ ਤੋਂ ਇਲਾਵਾ ਠੀਕ ਹੋਣ ਵਾਲਿਆਂ ਦੀ ਗਿਣਤੀ 17802 ਹੈ | ਅੱਜ ਤੱਕ ਦੇਸ਼ ਭਰ 'ਚ ਕੱੁਲ ਮਾਮਲਿਆਂ ਦੀ ਗਿਣਤੀ 734647 ਹੈ, ਜਿਸ 'ਚੋਂ 454175 ਲੋਕ ਠੀਕ ਹੋ ਚੱੁਕੇ ਹਨ ਜਦਕਿ 20620 ਲੋਕਾਂ ਦੀ ਮੌਤ ਹੋ ਗਈ ਹੈ | ਇਸੇ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ 'ਚ 10 ਲੱਖ ਦੀ ਅਬਾਦੀ 'ਤੇ ਕੋਰੋਨਾ ਵਾਇਰਸ ਦੇ ਮਾਮਲੇ ਤੇ ਮੌਤ ਦੀ ਦਰ ਦੁਨੀਆ 'ਚ ਸਭ ਤੋਂ ਘੱਟ ਹੈ ਜਦਕਿ ਦੇਸ਼ 'ਚ ਕੋਵਿਡ-19 ਨਾਲ ਪੀੜਤ ਲੋਕਾਂ ਦੀ ਗਿਣਤੀ 7 ਲੱਖ ਨੂੰ ਪਾਰ ਕਰ ਚੱੁਕੀ ਹੈ ਤੇ ਮਿ੍ਤਕਾਂ ਦੀ ਗਿਣਤੀ 20160 ਹੋ ਗਈ ਹੈ |

ਬ੍ਰਹਮਪੁਰਾ ਅਕਾਲੀ ਦਲ ਟਕਸਾਲੀ ਲਈ ਡਟੇ

ਪਾਰਟੀ ਵਰਕਰਾਂ ਤੇ ਆਗੂਆਂ ਨੂੰ ਨਿਰਾਸ਼ ਨਾ ਹੋਣ ਦੀ ਅਪੀਲ ਜਲੰਧਰ, 7 ਜੁਲਾਈ (ਮੇਜਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੂੰ ਨਿਰਾਸ਼ ਨਾ ਹੋਣ ਦੀ ਅਪੀਲ ਕਰਦਿਆਂ ...

ਪੂਰੀ ਖ਼ਬਰ »

ਸੇਖਵਾਂ ਤੇ ਬੀਰ ਦਵਿੰਦਰ ਸਿੰਘ ਵਲੋਂ ਅਕਾਲੀ ਦਲ ਟਕਸਾਲੀ ਤੋਂ ਅਸਤੀਫ਼ਾ

ਜਲੰਧਰ, 7 ਜੁਲਾਈ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਕੱਤਰ ਜਨਰਲ ਤੇ ਬੁਲਾਰੇ ਸ: ਸੇਵਾ ਸਿੰਘ ਸੇਖਵਾਂ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ ਨੇ ਸਾਰੇ ਅਹੁਦਿਆਂ ਅਤੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਿਆਂ ਪਾਰਟੀ ਨੂੰ ...

ਪੂਰੀ ਖ਼ਬਰ »

ਬੇਹੱਦ ਸਰਕਾਰੀ ਬੇਰੁਖ਼ੀ ਦਾ ਸ਼ਿਕਾਰ ਨੇ ਕਮਾਊ ਨਿੱਜੀ ਵਿੱਦਿਅਕ ਸੰਸਥਾਵਾਂ

• ਸ਼ਰਾਬ ਤੋਂ ਬਾਅਦ ਚੌਥਾ ਵੱਡਾ ਆਮਦਨ ਦਾ ਵਸੀਲਾ • ਹਰ ਤਰ੍ਹਾਂ ਦੇ ਟੈਕਸਾਂ 'ਚ ਘਿਰੀਆਂ ਸੰਸਥਾਵਾਂ • ਸਕੂਲੀ ਬੱਸਾਂ ਤੇ ਆਟੋ ਵੀ ਨਹੀਂ ਬਚੇ ਟੈਕਸ ਤੋਂ ਮੇਜਰ ਸਿੰਘ ਜਲੰਧਰ, 7 ਜੁਲਾਈ -ਪੰਜਾਬ 'ਚ ਵਿਦਿਆਕ ਖੇਤਰ ਨੂੰ ਹੁਲਾਰਾ ਦੇਣ ਤੇ ਮਿਆਰ ਨੂੰ ਉੱਚਾ ਚੁੱਕਣ ...

ਪੂਰੀ ਖ਼ਬਰ »

ਆਨਲਾਈਨ ਪੜ੍ਹਾਈ ਹੋਣ ਦੀ ਹਾਲਤ 'ਚ ਵਿਦੇਸ਼ੀ ਵਿਦਿਆਰਥੀਆਂ ਨੂੰ ਛੱਡਣਾ ਪਵੇਗਾ ਅਮਰੀਕਾ

ਦਾਖ਼ਲਾ ਲੈ ਚੁੱਕੇ ਵਿਦਿਆਰਥੀ ਨਹੀਂ ਜਾ ਸਕਣਗੇ ਸੈਕਰਾਮੈਂਟੋ / ਸਿਆਟਲ, 7 ਜੁਲਾਈ (ਹੁਸਨ ਲੜੋਆ ਬੰਗਾ, ਹਰਮਨਪ੍ਰੀਤ ਸਿੰਘ) - ਅਮਰੀਕਾ ਦੇ ਇੰਮੀਗ੍ਰੇਸ਼ਨ ਐਾਡ ਕਸਟਮ ਇਨਫ਼ੋਰਸਮੈਂਟ ਵਿਭਾਗ (ਆਈ.ਸੀ.ਈ.) ਨੇ ਸਿੱਖਿਆ ਬਾਰੇ ਇਕ ਅਜਿਹਾ ਐਲਾਨ ਕੀਤਾ ਹੈ ਜਿਸ ਨਾਲ ਹਜ਼ਾਰਾਂ ...

ਪੂਰੀ ਖ਼ਬਰ »

ਸੀ.ਬੀ.ਐਸ.ਈ. ਨੇ 9ਵੀਂ ਤੋਂ 12ਵੀਂ ਦਾ ਸਿਲੇਬਸ 30 ਫ਼ੀਸਦੀ ਘਟਾਇਆ

ਨਵੀਂ ਦਿੱਲੀ, 7 ਜੁਲਾਈ (ਏਜੰਸੀ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮਨੱੁਖੀ ਸਰੋਤ ਵਿਕਾਸ ਮੰਤਰਾਲੇ ਨੇ ਸੀ.ਬੀ.ਐਸ.ਈ. ਬੋਰਡ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਤਹਿਤ ਬੋਰਡ ਨੇ ਅਕਾਦਮਿਕ ਸਾਲ 2020-21 ਲਈ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਸਿਲੇਬਸ ਨੂੰ 30 ...

ਪੂਰੀ ਖ਼ਬਰ »

ਅਮਰੀਕੀ ਸਿੱਖਿਆ ਮਾਹਿਰਾਂ ਤੇ ਕਾਨੂੰਨ ਘਾੜਿਆਂ ਨੇ ਫ਼ੈਸਲੇ ਨੂੰ ਦੱਸਿਆ ਭਿਆਨਕ

ਵਾਸ਼ਿੰਗਟਨ, 7 ਜੁਲਾਈ (ਏਜੰਸੀ)-ਪ੍ਰਮੁੱਖ ਅਮਰੀਕੀ ਸਿੱਖਿਆਵਾਦੀਆਂ ਅਤੇ ਕਾਨੂੰਨ ਘਾੜਿਆਂ ਨੇ ਵਿਦੇਸ਼ੀ ਵਿਦਿਆਰਥੀਆਂ ਸਬੰਧੀ ਨਵੇਂ ਅਮਰੀਕੀ ਦਿਸ਼ਾ ਨਿਰਦੇਸ਼ਾਂ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਇਸ ਨੂੰ ਭਿਆਨਕ ਤੇ ਬੇਰਹਿਮ ਕਦਮ ਦੱਸਿਆ ਹੈ | ਇਸ ਨਵੇਂ ਨਿਯਮਾਂ ...

ਪੂਰੀ ਖ਼ਬਰ »

ਸਮਾਜਿਕ ਦੂਰੀ ਤੇ ਹੋਰ ਹਦਾਇਤਾਂ ਦੀ ਉਲੰਘਣਾ 'ਤੇ ਅਕਾਲੀ ਦਲ, 'ਆਪ' ਆਗੂਆਂ ਅਤੇ ਢੀਂਡਸਾ ਸਮਰਥਕਾਂ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 7 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਸਮਾਜਿਕ ਦੂਰੀ ਅਤੇ ਹੋਰ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਅਕਾਲੀ ਦਲ, ਆਮ ਆਦਮੀ ਪਾਰਟੀ ਦੇ ਆਗੂਆਂ ਤੇ ਢੀਂਡਸਾ ਸਮਰਥਕਾਂ ਿਖ਼ਲਾਫ਼ ਵੱਖ-ਵੱਖ ਥਾਣਿਆਂ 'ਚ ਤਿੰਨ ਕੇਸ ਦਰਜ ਕੀਤੇ ਹਨ | ...

ਪੂਰੀ ਖ਼ਬਰ »

ਸਕੂਲ ਫ਼ੀਸਾਂ ਦਾ ਮਾਮਲਾ-ਸੁਪਰੀਮ ਕੋਰਟ ਵਲੋਂ ਮਾਪਿਆਂ ਦੀ ਪਟੀਸ਼ਨ ਸਵੀਕਾਰ

ਨਵੀਂ ਦਿੱਲੀ, 7 ਜੁਲਾਈ (ਏਜੰਸੀ)-ਸੁਪਰੀਮ ਕੋਰਟ ਨੇ ਉੱਤਰਾਖੰਡ ਸਮੇਤ 7 ਸੂਬਿਆਂ ਦੀਆਂ ਮਾਪਿਆਂ ਦੀ ਐਸੋਸਈਏਸ਼ਨ ਵਲੋਂ ਪਾਈ ਉਸ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ, ਜਿਸ 'ਚ ਮੰਗ ਕੀਤੀ ਗਈ ਹੈ ਕਿ ਤਾਲਾਬੰਦੀ ਦੌਰਾਨ ਸਕੂਲਾਂ ਨੂੰ ਬੱਚਿਆਂ ਦੀ ਫੀਸ ਲੈਣ ਤੋਂ ਰੋਕਿਆ ਜਾਵੇ ...

ਪੂਰੀ ਖ਼ਬਰ »

ਵਿਸ਼ਵ ਸਿਹਤ ਸੰਗਠਨ ਤੋਂ ਅਲੱਗ ਹੋਇਆ ਅਮਰੀਕਾ

ਵਾਸ਼ਿੰਗਟਨ, 7 ਜੁਲਾਈ (ਏਜੰਸੀ)-ਡੋਨਾਲਡ ਟਰੰਪ ਪ੍ਰਸ਼ਾਸਨ ਨੇ ਕਾਂਗਰਸ ਅਤੇ ਸੰਯੁਕਤ ਰਾਸ਼ਟਰ ਨੂੰ ਸੂਚਿਤ ਕੀਤਾ ਹੈ ਕਿ ਅਮਰੀਕਾ ਰਸਮੀ ਤੌਰ 'ਤੇ ਵਿਸ਼ਵ ਸਿਹਤ ਸੰਗਠਨ ਤੋਂ ਅਲੱਗ ਹੋ ਰਿਹਾ ਹੈ | ਸੈਨੇਟ ਦੀ ਵਿਦੇਸ਼ ਸਬੰਧੀ ਕਮੇਟੀ ਦੇ ਪ੍ਰਮੁੱਖ ਡੈਮੋਕ੍ਰੈਟ ਸੈਨੇਟਰ ...

ਪੂਰੀ ਖ਼ਬਰ »

ਕੋਰੋਨਾ ਨਾਲ ਮੌਤਾਂ ਦੇ ਮਾਮਲੇ 'ਚ ਭਾਰਤ ਦੀ ਦਰ ਸਭ ਤੋਂ ਘੱਟ -ਵਿਸ਼ਵ ਸਿਹਤ ਸੰਗਠਨ

ਨਵੀਂ ਦਿੱਲੀ, 7 ਜੁਲਾਈ (ਉਪਮਾ ਡਾਗਾ ਪਾਰਥ)-ਹਰ 10 ਲੱਖ ਆਬਾਦੀ ਪਿੱਛੇ ਕੋਰੋਨਾ ਮਰੀਜ਼ਾਂ ਦੀ ਤਦਾਦ ਸਬੰਧੀ ਅੰਕੜਿਆਂ 'ਚ ਭਾਰਤ ਦਾ ਸਥਾਨ ਸਭ ਤੋਂ ਘੱਟ ਮਾਮਲਿਆਂ ਵਾਲੇ ਦੇਸ਼ਾਂ ਦੀ ਸੂਚੀ 'ਚ ਸ਼ਾਮਿਲ ਹੈ | ਇਹ ਦਾਅਵਾ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਵਲੋਂ ਸੋਮਵਾਰ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ (ਡੈਮੋਕੈ੍ਰਟਿਕ) ਦਾ ਸੰਕਲਪ ਪੱਤਰ

1. ਪੰਜਾਬ ਤੇ ਪੰਜਾਬੀਅਤ ਦੇ ਸਰਬਪੱਖੀ ਵਿਕਾਸ ਲਈ ਸਾਰੇ ਵਰਗਾਂ ਤੇ ਲੋਕਾਂ ਦੇ ਸਹਿਯੋਗ ਨਾਲ ਯਤਨ ਕਰੇਗੀ | 2. ਸਿੱਖ ਸਿਆਸਤ ਦੀ ਆਨ ਤੇ ਸ਼ਾਨ ਨੂੰ ਮੁੜ ਬਹਾਲ ਕਰਵਾਇਆ ਜਾਵੇਗਾ | 3. ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆ ਚੁੱਕੇ ਨਿਘਾਰ ਨੂੰ ਦੂਰ ਕਰਨ ਤੇ ਸਿੱਖ ...

ਪੂਰੀ ਖ਼ਬਰ »

ਢੀਂਡਸਾ-ਵਿਦਿਆਰਥੀ ਆਗੂ ਤੋਂ ਪਾਰਟੀ ਪ੍ਰਧਾਨ ਬਣਨ ਤੱਕ ਦਾ ਸਫ਼ਰ

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਉੱਭਾਵਾਲ 'ਚ 9 ਅਪ੍ਰੈਲ 1936 ਨੂੰ ਪਿਤਾ ਰਤਨ ਸਿੰਘ ਢੀਂਡਸਾ ਤੇ ਮਾਤਾ ਲਾਭ ਕੌਰ ਦੇ ਘਰ ਜਨਮ ਲੈਣ ਵਾਲੇ ਸੁਖਦੇਵ ਸਿੰਘ ਢੀਂਡਸਾ ਨੇ ਮੁਢਲੀ ਸਿੱਖਿਆ ਮਿਡਲ ਸਕੂਲ ਬਡਰੁੱਖਾ, ਗ੍ਰੈਜੂਏਸ਼ਨ ਸਰਕਾਰੀ ਰਣਬੀਰ ਕਾਲਜ ਸੰਗਰੂਰ ਤੋਂ ...

ਪੂਰੀ ਖ਼ਬਰ »

ਮਿਗ 29 ਤੇ ਅਪਾਚੇ ਹੈਲੀਕਾਪਟਰਾਂ ਨੇ ਸੰਭਾਲਿਆ ਮੋਰਚਾ

ਨਵੀਂ ਦਿੱਲੀ, 7 ਜੁਲਾਈ (ਏਜੰਸੀ)-ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਤੇ ਨਜ਼ਰ ਰੱਖਣ ਲਈ ਭਾਰਤੀ ਹਵਾਈ ਫ਼ੌਜ ਦੇ ਮਿਗ-29 ਲੜਾਕੂ ਜਹਾਜ਼ਾਂ ਤੇ ਅਪਾਚੇ ਅਟੈਕ ਹੈਲੀਕਾਪਟਰਾਂ ਨੇ ਭਾਰਤ-ਚੀਨ ਸਰਹੱਦੇ ਨੇੜੇ ਮੂਹਰਲੇ ਇਲਾਕਿਆਂ 'ਚ ਰਾਤ ਨੂੰ ਉਡਾਣ ਭਰੀ | ਭਾਰਤ-ਚੀਨ ਸਰਹੱਦ ਨੇੜੇ ...

ਪੂਰੀ ਖ਼ਬਰ »

ਅਸਲੀ ਅਕਾਲੀ ਦਲ ਬਣ ਗਿਆ, ਸੁਖਬੀਰ ਦਾ ਦਲ ਵਪਾਰਕ ਦਲ ਬਣਿਆ-ਰਾਮੂਵਾਲੀਆ

ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਬਲਵੰਤ ਸਿੰਘ ਰਾਮੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸ. ਢੀਂਡਸਾ ਦੀ ਪਾਰਟੀ ਵਿਚ ਸ਼ਾਮਿਲ ਨਹੀਂ ਹੋਏ ਸਗੋਂ ਉਨ੍ਹਾਂ ਨੂੰ ਸਹਾਇਤਾ ਦੇਣ ਆਏ ਹਨ। ਉਨ੍ਹਾਂ ਕਿਹਾ ਕਿ ਅੱਜ ਜੋ ...

ਪੂਰੀ ਖ਼ਬਰ »

ਅਕਾਲੀ ਦਲ ਦੇ ਧਰਨੇ ਸਿਰਫ਼ ਆਪਣੀ ਡਿੱਗੀ ਸਾਖ਼ ਬਚਾਉਣ ਦਾ ਡਰਾਮਾ-ਜੀ.ਕੇ.

ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਅੱਜ ਅਕਾਲੀ ਦਲ ਵਲੋਂ ਤੇਲ ਦੀਆਂ ਕੀਮਤਾਂ ਤੇ ਹੋਰ ਮੁੱਦਿਆਂ ਨੂੰ ਲੈ ਕੇ ਧਰਨੇ ਲਗਾਏ ਜਾ ਹਨ ਉਹ ਲੋਕਾਂ ਦੀ ਆਵਾਜ਼ ਤੇ ...

ਪੂਰੀ ਖ਼ਬਰ »

ਪਾਰਟੀ ਦੀ ਭਰਤੀ ਕਰ ਕੇ ਮੁੜ ਤੋਂ ਪ੍ਰਧਾਨ ਦੀ ਚੋਣ ਕਰਵਾਵਾਂਗੇ-ਪਰਮਿੰਦਰ ਸਿੰਘ ਢੀਂਡਸਾ

ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦਾ ਐਲਾਨ ਹੋਣ ਉਪਰੰਤ ਪ੍ਰਧਾਨ ਦੀ ਚੋਣ ਹੋਈ ਹੈ ਅਤੇ ਏਜੰਡਾ ਵੀ ਲੋਕਾਂ ਦੇ ਸਾਹਮਣੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਭਰਤੀ ਹੋਣ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX