ਤਾਜਾ ਖ਼ਬਰਾਂ


ਆਪ ਆਦਮੀ ਪਾਰਟੀ ਨੂੰ ਛੱਡ ਨੌਜਵਾਨਾਂ ਨੇ ਫੜਿਆ ਅਕਾਲੀ ਦਲ ਦਾ ਪੱਲਾ
. . .  1 minute ago
ਤਪਾ ਮੰਡੀ,12 ਜੁਲਾਈ (ਪ੍ਰਵੀਨ ਗਰਗ)- ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇਲਾਕੇ ਦੇ ਕੁੱਝ...
ਕੋਰੀਅਰ ਕੰਪਨੀ ਦੇ ਦਫ਼ਤਰ 'ਚੋਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਲੁੱਟੀ ਨਗਦੀ
. . .  25 minutes ago
ਭਿੱਖੀਵਿੰਡ, 13ਜੁਲਾਈ (ਬੌਬੀ)- ਭਿਖੀਵਿੰਡ ਪੁਹਲਾ ਰੋਡ ਗੇਟ ਦੇ ਨਜ਼ਦੀਕ ਈ ਕਾਮ ਕੋਰੀਅਰ ਕੰਪਨੀ ਦੇ ਦਫ਼ਤਰ 'ਚੋਂ ਅੱਜ ਲੁਟੇਰਿਆਂ ਪਿਸਤੌਲ...
ਪੁਲਿਸ ਵੱਲੋਂ ਕਾਬੂ ਭਗੌੜਾ ਕੋਰੋਨਾ ਪਾਜ਼ੀਟਿਵ ਹਸਪਤਾਲ ਦੀ ਖਿੜਕੀ ਤੋੜ ਕੇ ਫ਼ਰਾਰ
. . .  35 minutes ago
ਬਾਘਾ ਪੁਰਾਣਾ, 12 ਜੁਲਾਈ (ਬਲਰਾਜ ਸਿੰਗਲਾ)- ਪੁਲਿਸ ਵੱਲੋਂ ਕਾਬੂ ਕੀਤਾ ਗਿਆ ਭਗੌੜਾ ਕੋਰੋਨਾ ਪਾਜ਼ੀਟਿਵ ਵਿਅਕਤੀ ਬਾਘਾ ਪੁਰਾਣਾ ...
ਅੰਮ੍ਰਿਤਸਰ 'ਚ ਕੋਰੋਨਾ ਦੇ 22 ਮਾਮਲਿਆਂ ਦੀ ਪੁਸ਼ਟੀ, ਦੋ ਮੌਤਾਂ
. . .  51 minutes ago
ਅੰਮ੍ਰਿਤਸਰ, 12 ਜੁਲਾਈ (ਸੁਰਿੰਦਰ ਵਰਪਾਲ)- ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ...
ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਗ੍ਰਿਫ਼ਤਾਰ
. . .  50 minutes ago
ਚੰਡੀਗੜ੍ਹ, 12 ਜੁਲਾਈ (ਸੁਰਜੀਤ ਸਿੰਘ ਸੱਤੀ)- ਪੰਜਾਬ ਪੁਲਿਸ ਨੇ ਐਤਵਾਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਤਕਰੀਬਨ...
ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇ. ਪੀ. ਨੂੰ ਹੋਇਆ ਕੋਰੋਨਾ
. . .  about 1 hour ago
ਜਲੰਧਰ, 12 ਜੁਲਾਈ (ਮੁਨੀਸ਼)- ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇ. ਪੀ....
ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਭਾਰੀ ਮੀਂਹ ਕਾਰਨ ਕਿਸਾਨਾਂ ਦੇ ਖਿੜੇ ਚਿਹਰੇ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 12 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਇਕ ਘੰਟੇ ਤੋਂ ਭਾਰੀ ਬਾਰਸ਼ ਪੈ ...
ਭਾਰੀ ਮੀਂਹ ਕਾਰਨ ਸੈਂਕੜੇ ਏਕੜ ਝੋਨਾ ਪਾਣੀ 'ਚ ਡੁੱਬਿਆ
. . .  about 1 hour ago
ਕੁੱਪ ਕਲਾਂ, 12 ਜੁਲਾਈ (ਮਨਜਿੰਦਰ ਸਿੰਘ ਸਰੌਦ)- ਬੀਤੇ ਕੁੱਝ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਨੇ ਇਲਾਕੇ ਦੇ ਖੇਤਾਂ ਨੂੰ ਜਲ ਥਲ....
ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰੀ ਮੰਤਰੀਆਂ ਅਤੇ ਅਕਾਲੀ ਨੇਤਾਵਾਂ ਦੇ ਘਰਾਂ ਵੱਲ ਮਾਰਚ ਦਾ ਐਲਾਨ
. . .  about 1 hour ago
ਜੰਡਿਆਲਾ ਮੰਜਕੀ, 12ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਬਿਮਾਰੀ ਦੀ ਦਹਿਸ਼ਤ ਪਾ ਕੇ ਪਾਸ ਕੀਤੇ ਕਿਸਾਨ ਵਿਰੋਧੀ ਆਰਡੀਨੈਂਸ ਖ਼ਿਲਾਫ਼ ....
ਨਸ਼ਾ ਤਸਕਰੀ ਮਾਮਲੇ 'ਚ ਬੀ.ਐੱਸ.ਐਫ ਦਾ ਜਵਾਨ ਗ੍ਰਿਫ਼ਤਾਰ
. . .  about 1 hour ago
ਗੁਰਦਾਸਪੁਰ, 12 ਜੁਲਾਈ(ਆਰਿਫ਼)- ਬੀ. ਐੱਸ. ਐਫ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਵਿਚ ਗੁਰਦਾਸਪੁਰ ਦੇ ਪਿੰਡ ਮਗਰਮੁੰਦੀਆਂ ...
ਐਸ਼ਵਰਿਆ ਰਾਏ ਬਚਨ ਅਤੇ ਉਸ ਦੀ ਧੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਮੁੰਬਈ, 12 ਜੁਲਾਈ - ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬਚਨ (77) ਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬਚਨ ਦਾ ਬੀਤੇ ...
ਜਲੰਧਰ 'ਚ ਕੋਰੋਨਾ ਦੇ 28 ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਜਲੰਧਰ, 12 ਜੁਲਾਈ (ਐਮ. ਐੱਸ. ਲੋਹੀਆ) - ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ 28 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ...
ਫ਼ਿਰੋਜ਼ਪੁਰ 'ਚ ਫ਼ੌਜੀ ਜਵਾਨ ਸਮੇਤ 2 ਜਣਿਆ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਫ਼ਿਰੋਜ਼ਪੁਰ, 12 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਵੱਲੋਂ ਇਕ ਫ਼ੌਜੀ ਜਵਾਨ ਸਮੇਤ 2 ਜਣਿਆ ਨੂੰ ਆਪਣੀ ਲਪੇਟ...
ਸੋਪੋਰ 'ਚ ਮੁੱਠਭੇੜ ਦੌਰਾਨ ਮਾਰਿਆ ਗਿਆ ਇਕ ਅੱਤਵਾਦੀ
. . .  about 2 hours ago
ਸ੍ਰੀਨਗਰ, 12 ਜੁਲਾਈ - ਜੰਮੂ-ਕਸ਼ਮੀਰ ਦੀ ਪੁਲਿਸ ਦੇ ਮੁਤਾਬਿਕ, ਸੋਪੋਰ ਦੇ ਰੇਬਨ ਇਲਾਕੇ 'ਚ ਚਲ ਰਹੀ ਮੁੱਠਭੇੜ 'ਚ ਇਕ ਅੱਤਵਾਦੀ ਮਾਰਿਆ ....
ਸ੍ਰੀ ਮੁਕਤਸਰ ਸਾਹਿਬ 'ਚ ਕਾਲੀਆਂ ਘਟਾਵਾਂ ਨਾਲ ਛਾਇਆ ਹਨੇਰਾ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 12 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਬੀਤੇ ਰਾਤ ਹੋਈ ਬਾਰਸ਼ ਮਗਰੋਂ ਅੱਜ ਦਿਨ ਸਮੇਂ 'ਚ ਵੀ ਕਾਲੇ ਬੱਦਲ ਛਾ ਗਏ....
ਸ਼੍ਰੋਮਣੀ ਕਮੇਟੀ ਨੇ ਪਾਵਨ ਸਰੂਪਾਂ ਦੇ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਜਥੇਦਾਰ ਨੂੰ ਕੀਤੀ ਅਪੀਲ
. . .  about 3 hours ago
ਅੰਮ੍ਰਿਤਸਰ, 12 ਜੁਲਾਈ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ...
ਅਦਾਕਾਰ ਰੰਜਨ ਸਹਿਗਲ ਦਾ ਹੋਇਆ ਦਿਹਾਂਤ
. . .  about 3 hours ago
ਮੁੰਬਈ, 12 ਜੁਲਾਈ (ਇੰਦਰਮੋਹਨ ਪੰਨੂ)- ਟੈਲੀਵਿਜ਼ਨ ਸੀਰੀਅਲ, ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ 'ਚ ਨਜ਼ਰ ਆ ਚੁੱਕੇ ...
ਮੁਹਾਲੀ ਅੰਦਰ ਕੋਰੋਨਾ ਦੇ 26 ਪਾਜ਼ੀਟਿਵ ਮਰੀਜ਼ ਆਏ ਸਾਹਮਣੇ
. . .  about 3 hours ago
ਐੱਸ. ਏ. ਐੱਸ. ਨਗਰ, 12 ਜੁਲਾਈ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ 26 ਕੋਰੋਨਾ ਪਾਜ਼ੀਟਿਵ ਮਰੀਜ਼ ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ ਦੋ ਮਾਮਲਿਆਂ ਦੀ ਹੋਈ ਪੁਸ਼ਟੀ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 12 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 2 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ...
ਗੈਂਗਸਟਰ ਵਿਕਾਸ ਦੂਬੇ ਦੇ ਪਿੰਡ ਪਹੁੰਚੀ ਐੱਸ.ਆਈ.ਟੀ ਦੀ ਟੀਮ
. . .  about 3 hours ago
ਲਖਨਊ, 12 ਜੁਲਾਈ - ਕਾਨਪੁਰ 'ਚ ਐੱਸ.ਆਈ.ਟੀ ਦੀ ਟੀਮ ਗੈਂਗਸਟਰ ਵਿਕਾਸ ਦੂਬੇ ਦੇ ਪਿੰਡ ...
ਪਠਾਨਕੋਟ 'ਚ ਕੋਰੋਨਾ ਦੇ ਇੱਕ ਹੋਰ ਮਰੀਜ਼ ਦੀ ਹੋਈ ਪੁਸ਼ਟੀ
. . .  about 4 hours ago
ਪਠਾਨਕੋਟ, 12 ਜੁਲਾਈ (ਚੌਹਾਨ/ਸੰਧੂ/ਅਸ਼ੀਸ਼ ਸ਼ਰਮਾ) - ਪਠਾਨਕੋਟ ਵਿਖੇ ਇੱਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼...
ਭਾਰੀ ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ, ਲੜਕੀ ਦੀ ਮੌਤ
. . .  about 4 hours ago
ਸੰਦੌੜ, 12 ਜੁਲਾਈ (ਜਸਵੀਰ ਸਿੰਘ ਜੱਸੀ)- ਨੇੜਲੇ ਪਿੰਡ ਮਹੋਲੀ ਖ਼ੁਰਦ ਵਿਖੇ ਬੀਤੀ ਰਾਤ ਭਾਰੀ ਬਾਰਸ਼ ਪੈਣ ਕਾਰਨ ਗਰੀਬ ਪਰਿਵਾਰ...
ਐਸ਼ਵਰਿਆ ਅਤੇ ਜਯਾ ਬਚਨ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 4 hours ago
ਮੁੰਬਈ, 12 ਜੁਲਾਈ - ਬਾਲੀਵੁੱਡ ਅਦਾਕਾਰ ਅਮਿਤਾਭ ਬਚਨ ਅਤੇ ਅਦਾਕਾਰ ਅਭਿਸ਼ੇਕ ਬਚਨ ਦੀ ...
ਮਕਾਨ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ
. . .  about 4 hours ago
ਅੰਮ੍ਰਿਤਸਰ, 12 ਜੁਲਾਈ (ਹਰਮਿੰਦਰ ਸਿੰਘ)- ਸਥਾਨਕ ਢੱਪਈ ਰੋਡ ਵਿਖੇ ਇਕ ਮਕਾਨ ਦੀ ਛੱਤ ਡਿੱਗਣ ਕਰ...
ਪਠਾਨਕੋਟ ਦੇ ਇਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਹੋਈ ਮੌਤ
. . .  about 5 hours ago
ਪਠਾਨਕੋਟ, 12 ਜੁਲਾਈ (ਆਰ. ਸਿੰਘ) - ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਇਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ....
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਹਾੜ ਸੰਮਤ 552
ਿਵਚਾਰ ਪ੍ਰਵਾਹ: ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ। -ਜੌਨ ਐਵਲਿਨ

ਪਹਿਲਾ ਸਫ਼ਾ

ਕੋਰੋਨਾ ਖ਼ਿਲਾਫ਼ ਰਾਸ਼ਟਰੀ ਪੱਧਰ 'ਤੇ ਨਿਗਰਾਨੀ ਦੀ ਲੋੜ-ਮੋਦੀ

ਦੇਸ਼ 'ਚ ਸਥਿਤੀ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਵਲੋਂ ਸਮੀਖ਼ਿਆ ਬੈਠਕ

ਨਵੀਂ ਦਿੱਲੀ, 11 ਜੁਲਾਈ (ਉਪਮਾ ਡਾਗਾ ਪਾਰਥ)-ਦੇਸ਼ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਦਾ ਜਾਇਜ਼ਾ ਲੈਣ ਅਤੇ ਇਸ ਖ਼ਿਲਾਫ਼ ਲੜਾਈ ਲਈ ਚੁੱਕੇ ਜਾ ਰਹੇ ਕਦਮਾਂ ਸਬੰਧੀ ਕੀਤੀ ਸਮੀਖਿਆ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਖ਼ਿਲਾਫ਼ ਰਾਸ਼ਟਰੀ ਪੱਧਰ 'ਤੇ ਨਿਗਰਾਨੀ ਅਤੇ ਸਿਖਲਾਈ 'ਤੇ ਜ਼ੋਰ ਦਿੱਤਾ। ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ 'ਤੇ ਲਿਖਿਆ ਕਿ ਜਿਹੜੇ ਇਲਾਕਿਆਂ 'ਚ ਲਾਗ ਦੀ ਦਰ ਵਧੇਰੇ ਹੈ ਉਨ੍ਹਾਂ ਉਪਰ ਨੇੜਿਓਂ ਨਿਗਰਾਨੀ ਰੱਖਣਾ ਤਰਜੀਹ ਹੈ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਇਕ ਬਿਆਨ ਮੁਤਾਬਿਕ ਮੋਦੀ ਨੇ ਆਦੇਸ਼ ਦਿੱਤਾ ਕਿ ਜ਼ਿਆਦਾ ਪਾਜ਼ੀਟਿਵ ਦਰ ਵਾਲੇ ਮਰੀਜ਼ਾਂ ਨਾਲ ਸਬੰਧਿਤ ਰਾਜਾਂ ਅਤੇ ਇਲਾਕਿਆਂ 'ਚ ਰਾਸ਼ਟਰੀ ਪੱਧਰ ਦੀ ਨਿਗਰਾਨੀ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ। ਮੋਦੀ ਨੇ ਜਨਤਕ ਥਾਵਾਂ 'ਤੇ ਨਿੱਜੀ ਸਵੱਛਤਾ ਅਤੇ ਸਮਾਜਿਕ ਅਨੁਸ਼ਾਸਨ ਦੀ ਜ਼ਰੂਰਤ ਮੁੜ ਦੁਹਰਾਈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਬਾਰੇ ਜਾਗਰੂਕਤਾ ਦਾ ਵਿਆਪਕ ਤੌਰ 'ਤੇ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਕੋਰੋਨਾ ਦੇ ਫ਼ੈਲਣ ਨੂੰ ਰੋਕਣ 'ਤੇ ਨਿਰੰਤਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਇਸ ਸਬੰਧ 'ਚ ਕਿਸੇ ਅਲਗਰਜ਼ੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਸਮੀਖਿਆ ਬੈਠਕ 'ਚ ਕੇਂਦਰੀ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਹਰਸ਼ਵਰਧਨ ਤੇ ਕੈਬਨਿਟ ਸਕੱਤਰ ਸਮੇਤ ਹੋਰ ਕਈ ਹਾਜ਼ਰ ਸਨ। ਮੀਟਿੰਗ ਦੌਰਾਨ ਅਹਿਮਦਾਬਾਦ 'ਚ ਘਰ ਆਧਾਰਿਤ ਦੇਖਭਾਲ ਦੀ ਸਫ਼ਲ ਉਦਾਹਰਨ 'ਧਨਵੰਤਰੀ ਰੱਥ' ਦਾ ਜ਼ਿਕਰ ਕੀਤਾ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਇਸ ਅਮਲ ਦੀ ਨਕਲ ਹੋਰ ਥਾਵਾਂ 'ਤੇ ਵੀ ਕੀਤੀ ਜਾ ਸਕਦੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਦਿੱਲੀ 'ਚ ਕੋਰੋਨਾ ਸਥਿਤੀ ਨਾਲ ਨਜਿੱਠਣ ਲਈ ਕੇਂਦਰ, ਰਾਜ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਸਮੁੱਚੇ ਐਨ.ਸੀ.ਆਰ. ਇਲਾਕੇ 'ਚ ਮਹਾਂਮਾਰੀ ਖ਼ਿਲਾਫ਼ ਇਹੋ ਜਿਹੀਆਂ ਕੋਸ਼ਿਸ਼ਾਂ ਨੂੰ ਦੁਹਰਾਉਣ ਦਾ ਆਦੇਸ਼ ਦਿੱਤਾ।

ਕੋਰੋਨਾ ਮਰੀਜ਼ਾਂ ਲਈ 'ਆਈਟੋਲੀਜ਼ੁਮੈਬ' ਟੀਕਾ ਵਰਤਣ ਨੂੰ ਮਨਜ਼ੂਰੀ

ਨਵੀਂ ਦਿੱਲੀ, 11 ਜੁਲਾਈ (ਏਜੰਸੀ)-ਭਾਰਤੀ ਡਰੱਗ ਕੰਟਰੋਲਰ (ਡੀ.ਸੀ.ਜੀ.ਆਈ.) ਨੇ ਚਮੜੀ ਰੋਗ ਦੇ ਇਲਾਜ ਲਈ ਕੰਮ ਆਉਣ ਵਾਲੇ 'ਆਈਟੋਲੀਜ਼ੁਮੈਬ' ਟੀਕੇ ਦੀ ਕੋਵਿਡ-19 ਦੇ ਉਨ੍ਹਾਂ ਮਰੀਜ਼ਾਂ ਦੇ ਇਲਾਜ 'ਚ ਸੀਮਤ ਵਰਤੋਂ ਕੀਤੇ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਨੂੰ ਸਾਹ ਲੈਣ ਵਿਚ ਮੱਧਮ ਤੇ ਗੰਭੀਰ ਪੱਧਰ 'ਤੇ ਸਮੱਸਿਆ ਹੋ ਰਹੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਵਿਡ-19 ਦੇ ਇਲਾਜ ਦੀ ਮੈਡੀਕਲ ਲੋੜਾਂ 'ਤੇ ਵਿਚਾਰ ਕਰਦੇ ਹੋਏ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਡਾ: ਵੀ. ਜੀ. ਸੋਮਾਨੀ ਨੇ ਕੋਰੋਨਾ ਵਾਇਰਸ ਦੇ ਕਾਰਨ ਸਰੀਰ ਦੇ ਅੰਗਾਂ ਨੂੰ ਆਕਸੀਜਨ ਨਾ ਮਿਲਣ ਦੀ ਗੰਭੀਰ ਅਵਸਥਾ ਦੇ ਇਲਾਜ 'ਚ ਹੰਗਾਮੀ ਸਥਿਤੀ ਵਿਚ ਮੋਨੋਕਲੋਨਲ ਐਂਟੀਬਾਡੀ ਇੰਜੈਕਸ਼ਨ 'ਆਈਟੋਲੀਜ਼ੁਮੈਬ' ਦੀ ਸੀਮਤ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧ 'ਚ ਇਕ ਅਧਿਕਾਰੀ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਏਮਜ਼ ਸਮੇਤ ਹੋਰ ਹਸਪਤਾਲਾਂ ਦੇ ਸਾਹ ਰੋਗਾਂ ਦੇ ਮਾਹਿਰਾਂ, ਦਵਾਈ ਵਿਗਿਆਨੀਆਂ ਅਤੇ ਦਵਾਈ ਮਾਹਿਰਾਂ ਦੀ ਕਮੇਟੀ ਵਲੋਂ ਭਾਰਤ 'ਚ ਕੋਵਿਡ-19 ਮਰੀਜ਼ਾਂ 'ਤੇ ਮੈਡੀਕਲ ਪ੍ਰੀਖਣਾਂ ਦੇ ਚੰਗੇ ਨਤੀਜੇ ਪਾਏ ਜਾਣ ਤੋਂ ਬਾਅਦ ਹੀ ਇਸ ਟੀਕੇ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਚਮੜੀ ਰੋਗ ਦੇ ਇਲਾਜ ਲਈ ਬਾਇਓਕਾਨ ਕੰਪਨੀ ਦੀ ਇਹ ਪਹਿਲਾਂ ਨੂੰ ਮਨਜ਼ੂਰਸ਼ੁਦਾ ਦਵਾਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦਵਾਈ ਦੀ ਵਰਤੋਂ ਤੋਂ ਪਹਿਲਾਂ ਹਰ ਮਰੀਜ਼ ਦੀ ਲਿਖਤੀ ਸਹਿਮਤੀ ਜ਼ਰੂਰੀ ਹੈ।

ਅਮਿਤਾਭ ਬੱਚਨ ਤੇ ਅਭਿਸ਼ੇਕ ਨੂੰ ਹੋਇਆ ਕੋਰੋਨਾ

ਮੁੰਬਈ, 11 ਜੁਲਾਈ (ਏਜੰਸੀ)- ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ (77) ਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ (44) ਨੇ ਸੋਸ਼ਲ ਮੀਡੀਆ ਰਾਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਕੋਵਿਡ-19 ਦਾ ਟੈਸਟ ਪਾਜ਼ੀਟਿਵ ਆਇਆ ਹੈ। ਅਭਿਸ਼ੇਕ ਨੇ ਟਵੀਟ ਕੀਤਾ ਕਿ ਉਨ੍ਹਾਂ ਦੇ ਪਿਤਾ ਤੇ ਉਨ੍ਹਾਂ 'ਚ ਕੋਰੋਨਾ ਵਾਇਰਸ ਦੇ ਹਲਕੇ ਲੱਛਣ ਹਨ ਤੇ ਉਹ ਨਾਨਾਵਤੀ ਹਸਪਤਾਲ 'ਚ ਦਾਖਲ ਹਨ। ਉਨ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਸ਼ਾਂਤ ਰਹਿਣ ਤੇ ਨਾ ਘਬਰਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਬੱਚਨ ਪਰਿਵਾਰ ਦੇ ਮੈਂਬਰਾਂ ਤੇ ਸਟਾਫ਼ ਦਾ ਵੀ ਕੋਵਿਡ-19 ਦਾ ਟੈਸਟ ਕੀਤਾ ਗਿਆ ਹੈ, ਜਿਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਅਮਿਤਾਭ ਨੇ ਟਵੀਟ ਕੀਤਾ ਕਿ ਜਿਹੜੇ ਵੀ ਲੋਕ ਬੀਤੇ 10 ਦਿਨਾਂ 'ਚ ਮੇਰੇ ਸੰਪਰਕ 'ਚ ਆਏ ਹਨ, ਕ੍ਰਿਪਾ ਕਰਕੇ ਉਹ ਆਪਣੀ ਜਾਂਚ ਜ਼ਰੂਰ ਕਰਵਾਉਣ। ਅਮਿਤਾਭ ਦੀ ਪੋਸਟ ਤੋਂ ਕੁਝ ਮਿੰਟਾਂ ਦੇ ਅੰਦਰ ਹੀ ਟਵਿੱਟਰ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਬਾਲੀਵੁੱਡ ਦੀਆਂ ਹਸਤੀਆਂ ਤੇ ਪ੍ਰਸ਼ੰਸਕਾਂ ਵਲੋਂ ਸ਼ੁਭਕਾਮਨਾਵਾਂ ਦੇਣ ਦਾ ਹੜ੍ਹ ਆ ਗਿਆ।

ਦੇਸ਼ 'ਚ ਇਕੋ ਦਿਨ 29 ਹਜ਼ਾਰ ਤੋਂ ਵੱਧ ਮਾਮਲੇ-540 ਮੌਤਾਂ

ਨਵੀਂ ਦਿੱਲੀ, 11 ਜੁਲਾਈ (ਪੀ.ਟੀ.ਆਈ.)-ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ। ਪਹਿਲੀ ਵਾਰ ਇਕੋ ਦਿਨ ਰਿਕਾਰਡ 29113 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ 540 ਮਰੀਜ਼ਾਂ ਦੀ ਮੌਤ ਹੋ ਗਈ। ਦੇਸ਼ ਭਰ 'ਚ ਹੁਣ ਕੁੱਲ ਮਾਮਲਿਆਂ ਦੀ ਗਿਣਤੀ 8,44,011 'ਤੇ ਪਹੁੰਚ ਗਈ ਹੈ, ਜਦਕਿ ਕੁੱਲ ਮੌਤਾਂ ਦਾ ਅੰਕੜਾ 22646 'ਤੇ ਜਾ ਪੁੱਜਾ ਹੈ। ਰਾਹਤ ਵਾਲੀ ਗੱਲ ਸਿਰਫ਼ ਇਹ ਹੈ ਕਿ ਦੇਸ਼ ਭਰ 'ਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਸਵਾ 5 ਲੱਖ ਤੋਂ ਪਾਰ ਹੋ ਕੇ 5,32,589 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਬੀਤੇ 24 ਘੰਟਿਆਂ ਦੌਰਾਨ 19,870 ਮਰੀਜ਼ ਕੋਰੋਨਾ ਖ਼ਿਲਾਫ਼ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਹੁਣ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਐਕਟਿਵ ਕੇਸਾਂ, ਜੋ ਕਿ ਫਿਲਹਾਲ 2,83,407 ਹੈ, ਤੋਂ ਕਿਤੇ ਵੱਧ ਚੁੱਕੀ ਹੈ। ਸਿਹਤਯਾਬੀ ਦੀ ਦਰ ਹੋਰ ਸੁਧਰ ਕੇ 62.78 ਫ਼ੀਸਦੀ 'ਤੇ ਜਾ ਪੁੱਜੀ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐਮ. ਆਰ.) ਮੁਤਾਬਿਕ 10 ਜੁਲਾਈ ਤੱਕ 1 ਕਰੋੜ 13 ਲੱਖ ਤੋਂ ਵੱਧ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ।

ਪੰਜਾਬ 'ਚ ਕੋਰੋਨਾ ਨਾਲ 6 ਹੋਰ ਮੌਤਾਂ, 267 ਨਵੇਂ ਮਾਮਲੇ

ਚੰਡੀਗੜ੍ਹ, 11 ਜੁਲਾਈ (ਵਿਕਰਮਜੀਤ ਸਿੰਘ ਮਾਨ)- ਸੂਬੇ ਵਿਚ ਕੋਰੋਨਾ ਕਹਿਰ ਕਾਰਨ ਨਵੇਂ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਵਾਧੇ ਵੱਲ ਹੈ। ਪੰਜਾਬ ਵਿਚ ਅੱਜ ਦੇਰ ਸ਼ਾਮ ਤੱਕ ਸੂਬੇ 'ਚ ਵੱਖ-ਵੱਖ ਥਾਵਾਂ ਤੋਂ ਜਿੱਥੇ 267 ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ 6 ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਅੱਜ ਹੋਈਆਂ 6 ਮੌਤਾਂ 'ਚੋਂ 2 ਪਟਿਆਲਾ ਜ਼ਿਲ੍ਹਾ, 1 ਜ਼ਿਲ੍ਹਾ ਲੁਧਿਆਣਾ, 1 ਪਠਾਨਕੋਟ, 1 ਸੰਗਰੂਰ ਅਤੇ 1 ਜਲੰਧਰ ਨਾਲ ਸਬੰਧਿਤ ਦੱਸੀਆਂ ਜਾ ਰਹੀਆਂ ਹਨ। ਦੂਜੇ ਪਾਸੇ ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ 23 ਹੋਰ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਵੀ ਸੂਚਨਾ ਹੈ। ਅੱਜ ਆਏ 265 ਮਾਮਲਿਆਂ 'ਚੋਂ ਜ਼ਿਲ੍ਹਾ ਜਲੰਧਰ ਤੋਂ 82, ਲੁਧਿਆਣਾ ਤੋਂ 34, ਅੰਮ੍ਰਿਤਸਰ ਤੋਂ 13, ਫ਼ਿਰੋਜ਼ਪੁਰ ਤੋਂ 8, ਹੁਸ਼ਿਆਰਪੁਰ ਤੋਂ 1, ਪਟਿਆਲਾ 52, ਰੋਪੜ ਤੋਂ 3, ਫਤਹਿਗੜ੍ਹ ਸਾਹਿਬ ਤੋਂ 2, ਬਠਿੰਡਾ ਤੋਂ 5, ਫਾਜ਼ਿਲਕਾ ਤੋਂ 2, ਮੋਗਾ ਤੋਂ 5, ਬਰਨਾਲਾ ਤੋਂ 2, ਮੋਹਾਲੀ ਤੋਂ 4, ਐਸ.ਬੀ.ਐਸ. ਨਗਰ ਤੋਂ 29, ਮਾਨਸਾ ਤੋਂ 5, ਗੁਰਦਾਸਪੁਰ ਤੋਂ 3, ਸੰਗਰੂਰ ਤੋਂ 17 ਮਰੀਜ਼ ਸ਼ਾਮਿਲ ਹੈ। ਅੱਜ ਸਿਹਤਯਾਬ ਹੋਣ ਵਾਲਿਆਂ ਵਿਚ ਜ਼ਿਲ੍ਹਾ ਸੰਗਰੂਰ ਤੋਂ 7, ਪਠਾਨਕੋਟ ਤੋਂ 1, ਗੁਰਦਾਸਪੁਰ ਤੋਂ 11, ਫਾਜ਼ਿਲਕਾ ਤੋਂ 4 ਮਰੀਜ਼ ਸ਼ਾਮਿਲ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ ਵਿਚ 388494 ਸ਼ੱਕੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਦਕਿ ਸੂਬੇ 'ਚ 2352 ਐਕਟਿਵ ਕੇਸ ਹਨ। ਅੰਮ੍ਰਿਤਸਰ ਅਤੇ ਲੁਧਿਆਣਾ ਤੋਂ 1-1 ਮਰੀਜ਼ ਨੂੰ ਅੱਜ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ, ਜਦਕਿ 1 ਮਰੀਜ਼ ਨੂੰ ਆਈ.ਸੀ.ਯੂ. 'ਚ ਦਾਖਲ ਕੀਤਾ ਗਿਆ ਹੈ। ਆਕਸੀਜਨ 'ਤੇ ਰੱਖੇ ਕੁੱਲ ਮਰੀਜ਼ਾਂ ਦੀ ਗਿਣਤੀ ਹੁਣ 59 ਅਤੇ ਵੈਂਟੀਲੇਟਰ 'ਤੇ ਰੱਖੇ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਹੁਣ ਤੱਕ ਕੁੱਲ 5040 ਮਰੀਜ਼ ਕੋਰੋਨਾ ਖ਼ਿਲਾਫ਼ ਜੰਗ ਜਿੱਤ ਕੇ ਤੰਦਰੁਸਤ ਹੋ ਚੁੱਕੇ ਹਨ।
ਲੁਧਿਆਣਾ 'ਚ ਇਕ ਹੋਰ ਮੌਤ-34 ਨਵੇਂ ਮਾਮਲੇ
ਲੁਧਿਆਣਾ, (ਸਿਹਤ ਪ੍ਰਤੀਨਿਧੀ)-ਲੁਧਿਆਣਾ 'ਚ ਕੋਰੋਨਾ ਪੀੜਤ ਅੱਜ ਇਕ ਹੋਰ ਮਰੀਜ਼ ਦੀ ਮੌਤ ਹੋ ਗਈ। ਉਕਤ ਮਰੀਜ਼ ਸੀ.ਐਮ.ਸੀ. ਅਤੇ ਹਸਪਤਾਲ ਲੁਧਿਆਣਾ ਵਿਚ ਦਾਖ਼ਲ ਸੀ। ਮਰੀਜ਼ ਸਾਹ ਦੀ ਤਕਲੀਫ ਤੋਂ ਇਲਾਵਾ ਹੋਰ ਕਈ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਸੀ। ਮ੍ਰਿਤਕ ਦੀ ਉਮਰ ਲਗਪਗ 83 ਸਾਲ ਦੇ ਕਰੀਬ ਸੀ ਅਤੇ ਉਹ ਲੁਧਿਆਣਾ ਸਥਿਤ ਸਿਵਲ ਲਾਈਨ ਦੇ ਮਾਇਆ ਨਗਰ ਦਾ ਰਹਿਣ ਵਾਲਾ ਸੀ। ਜ਼ਿਲ੍ਹੇ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ 34 ਮਰੀਜ਼ ਹੋਰ ਸਾਹਮਣੇ ਆਏ, ਜਿਨ੍ਹਾਂ ਵਿਚ 5 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ।
ਪਠਾਨਕੋਟ 'ਚ ਇਕ ਹੋਰ ਮੌਤ
ਪਠਾਨਕੋਟ, (ਅਜੀਤ ਬਿਊਰੋ)-ਪਿੰਡ ਹਲੇੜ ਸੁਜਾਨਪੁਰ ਜ਼ਿਲ੍ਹਾ ਪਠਾਨਕੋਟ ਦੇ ਕੋਰੋਨਾ ਪਾਜ਼ੀਟਿਵ ਆਏ ਮਰੀਜ਼ ਦਰਸ਼ਨ ਲਾਲ ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਭੇਜਿਆ ਗਿਆ ਸੀ, ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਪਠਾਨਕੋਟ ਦੇ ਸਿਵਲ ਸਰਜਨ ਡਾ: ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਕੋਰੋਨਾ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ।
ਜਲੰਧਰ 'ਚ 25ਵੀਂ ਮੌਤ, 82 ਹੋਰ ਪਾਜ਼ੀਟਿਵ
ਜਲੰਧਰ, 11 ਜੁਲਾਈ (ਐੱਮ. ਐੱਸ. ਲੋਹੀਆ) - ਜ਼ਿਲ੍ਹੇ 'ਚ ਅੱਜ ਇਕ ਹੋਰ ਕੋਰੋਨਾ ਪੀੜਤ ਦੀ ਮੌਤ ਹੋ ਜਾਣ ਨਾਲ ਹੁਣ ਤੱਕ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ। ਇਸ ਤੋਂ ਇਲਾਵਾ ਅੱਜ ਜ਼ਿਲ੍ਹੇ 'ਚ 82 ਹੋਰ ਕੋਰੋਨਾ ਪੀੜਤ ਮਿਲੇ ਹਨ। ਮਰਨ ਵਾਲੇ ਵਿਅਕਤੀ ਦੀ ਪਹਿਚਾਣ ਰਾਕੇਸ਼ (44) ਵਾਸੀ ਸੰਜੇ ਨਗਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਾਕੇਸ਼ ਦੀ ਤਬੀਅਤ ਖ਼ਰਾਬ ਹੋਣ ਕਰਕੇ ਉਸ ਨੂੰ ਸ਼ੁੱਕਰਵਾਰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਦੇਰ ਰਾਤ ਇਲਾਜ ਦੌਰਾਨ ਰਾਕੇਸ਼ ਦੀ ਮੌਤ ਹੋ ਗਈ।
ਗੁਰਦਾਸਪੁਰ ਦੇ ਏ.ਡੀ.ਸੀ. ਨੂੰ ਹੋਇਆ ਕੋਰੋਨਾ
ਗੁਰਦਾਸਪੁਰ, 11 ਜੁਲਾਈ (ਆਰਿਫ਼)-ਗੁਰਦਾਸਪੁਰ ਦੇ ਏ.ਡੀ.ਸੀ. ਤੇਜਿੰਦਰਪਾਲ ਸਿੰਘ ਸੰਧੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਉਨ੍ਹਾਂ ਦੇ ਨਮੂਨੇ ਲਏ ਗਏ ਸੀ, ਜਿਨ੍ਹਾਂ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੀ.ਸੀ.ਐਸ. ਯੂਨੀਅਨ ਦੀ ਮੀਟਿੰਗ ਹੋਈ ਸੀ। ਜਿਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਦੇ ਅਫ਼ਸਰ ਸਾਹਿਬਾਨਾਂ ਵਲੋਂ ਕਰਵਾਏ ਕੋਰੋਨਾ ਟੈਸਟ ਪਾਜ਼ੀਟਿਵ ਆਏ ਸਨ। ਜਿਸ ਤੋਂ ਬਾਅਦ ਏ.ਡੀ.ਸੀ. ਗੁਰਦਾਸਪੁਰ ਵਲੋਂ ਆਪਣਾ ਕੋਰੋਨਾ ਦਾ ਟੈਸਟ ਕਰਵਾਇਆ ਗਿਆ। ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਏ.ਡੀ.ਸੀ. ਤੇਜਿੰਦਰਪਾਲ ਸਿੰਘ ਸੰਧੂ ਨੇ ਆਪਣੇ ਆਪ ਨੂੰ ਪਿਛਲੇ ਦਿਨਾਂ ਤੋਂ ਘਰ ਵਿਚ ਹੀ ਇਕਾਂਤਵਾਸ ਕੀਤਾ ਹੋਇਆ ਹੈ। ਸਬੰਧਿਤ ਵਿਭਾਗ ਵਲੋਂ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਅਧਿਕਾਰੀਆਂ ਤੇ ਆਮ ਲੋਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਨਮੂਨੇ ਵਿਭਾਗ ਜਾਂਚ ਲਈ ਭੇਜੇਗਾ।
ਪਟਿਆਲਾ 'ਚ ਦੋ ਮੌਤਾਂ, 52 ਹੋਰ ਪੀੜਤ
ਪਟਿਆਲਾ, 11 ਜੁਲਾਈ (ਮਨਦੀਪ ਸਿੰਘ ਖਰੋੜ)-ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਪੀੜਤ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 52 ਹੋਰ ਵਿਅਕਤੀਆਂ ਦੀ ਪਾਜ਼ੀਟਿਵ ਪਾਏ ਗਏ। ਜ਼ਿਲ੍ਹੇ 'ਚ ਦੋ ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 12 ਹੋ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਆਦਰਸ਼ ਨਗਰ ਦਾ ਰਹਿਣ ਵਾਲਾ 56 ਸਾਲਾ ਵਿਅਕਤੀ ਸਾਹ 'ਚ ਤਕਲੀਫ਼ ਹੋਣ 'ਤੇ ਰਾਜਿੰਦਰਾ ਹਸਪਤਾਲ ਵਿਖੇ ਦਾਖ਼ਲ ਸੀ ਅਤੇ ਬਿਸ਼ਨ ਨਗਰ ਦਾ ਰਹਿਣ ਵਾਲਾ 36 ਸਾਲਾ ਵਿਅਕਤੀ ਪੈਨਕ੍ਰੀਆਂਟਿਕਸ ਦੀ ਬਿਮਾਰੀ ਕਾਰਨ ਜੋ ਕਿ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਾਖ਼ਲ ਸੀ ਅਤੇ ਕੋਰੋਨਾ ਪਾਜ਼ੀਟਿਵ ਸਨ, ਦੀ ਬੀਤੀ ਦੇਰ ਰਾਤ ਮੌਤ ਹੋ ਗਈ ਸੀ।
ਬਲਾਚੌਰ ਦਾ ਨਾਇਬ ਤਹਿਸੀਲਦਾਰ ਵੀ ਪਾਜ਼ੀਟਿਵ
ਬਲਾਚੌਰ, 11 ਜੁਲਾਈ (ਸ਼ਾਮ ਸੁੰਦਰ ਮੀਲੂ)-ਐੱਸ.ਐਮ.ਓ. ਬਲਾਚੌਰ ਰਵਿੰਦਰ ਠਾਕੁਰ ਨੇ ਦੱਸਿਆ ਕਿ ਉੱਪ ਮੰਡਲ ਬਲਾਚੌਰ ਦੇ ਤਹਿਸੀਲਦਾਰ ਦੀ 7 ਜੁਲਾਈ ਨੂੰ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਤਹਿਸੀਲ ਕੰਪਲੈਕਸ 'ਚ ਐੱਸ. ਡੀ. ਐਮ. ਸਮੇਤ ਹੋਰ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਨਮੂਨੇ ਲਏ ਗਏ ਸਨ। ਜਿਸ 'ਚੋਂ ਉੱਪ ਮੰਡਲ 'ਚ ਤਾਇਨਾਤ ਨਾਇਬ ਤਹਿਸੀਲਦਾਰ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਬਾਕੀ ਸਭ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ।

ਮਕਬੂਜ਼ਾ ਕਸ਼ਮੀਰ ਤੋਂ 250 ਤੋਂ 300 ਅੱਤਵਾਦੀ ਘੁਸਪੈਠ ਦੀ ਤਾਕ 'ਚ

ਸ੍ਰੀਨਗਰ, 11 ਜੁਲਾਈ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ (ਹੰਦਵਾੜਾ) ਨੌਗਾਮ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਫ਼ੌਜ ਨੇ ਨਾਕਾਮ ਕਰਦੇ ਹੋਏ ਕਾਰਵਾਈ ਦੌਰਾਨ 2 ਘੁਸਪੈਠੀਏ ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ। ਬਾਕੀ ਬਚੇ ਅੱਤਵਾਦੀਆਂ ਦੀ ਮੌਜੂਦ ਹੋਣ ਦੀ ਸੰਭਾਵਨਾ 'ਤੇ ਤਲਾਸ਼ੀ ਮੁਹਿੰਮ ਜਾਰੀ ਹੈ। ਜੀ.ਓ.ਸੀ. 19 ਇਨਫੈਂਟਰੀ ਡਵੀਜ਼ਨ ਮੇਜਰ ਜਨਰਲ ਵਰਿੰਦਰਾ ਵਤਾਸ ਨੇ ਦੱਸਿਆ ਕਿ ਮਕਬੂਜ਼ਾ ਕਸ਼ਮੀਰ ਤੋਂ ਘੁਸਪੈਠ ਹੋਣ ਦੀ ਸੂਚਨਾ ਦੇ ਆਧਾਰ 'ਤੇ ਨੌਗਾਮ ਸੈਕਟਰ ਦੇ ਤੁਤਮਾਰ ਗਲੀ (ਟੀ.ਐਮ.ਜੀ.) ਇਲਾਕੇ ਸਥਿਤ ਕੰਟਰੋਲ ਰੇਖਾ 'ਤੇ ਸਨਿਚਰਵਾਰ ਸਵੇਰ ਇਕ ਅਗਲੇਰੀ ਚੌਕੀ ਦੇ ਜਵਾਨਾਂ ਨੇ ਆਧੁਨਿਕ ਹਥਿਆਰਾਂ ਨਾਲ ਲੈੱਸ ਅੱਤਵਾਦੀ ਗਰੁੱਪ ਨੂੰ ਕੰਟਰੋਲ ਰੇਖਾ ਨੇੜੇ ਦੇਖਣ 'ਤੇ ਆਸ-ਪਾਸ ਦੀਆਂ ਚੌਕੀਆਂ ਨੂੰ ਚੌਕਸ ਕਰਦੇ ਹੋਏ ਇਨ੍ਹਾਂ 'ਤੇ ਨਜ਼ਰ ਰੱਖੀ। ਅੱਤਵਾਦੀ ਗਰੁੱਪ ਜਦ ਭਾਰਤੀ ਇਲਾਕੇ ਅੰਦਰ ਦਾਖ਼ਲ ਹੋਇਆ ਤਾਂ ਫ਼ੌਜ ਨੇ ਇਨ੍ਹਾਂ ਨੂੰ ਲਲਕਾਰ ਕੇ ਆਤਮ ਸਮਰਪਣ ਕਰਨ ਲਈ ਕਿਹਾ, ਪਰ ਅੱਤਵਾਦੀਆਂ ਨੇ ਜੰਗਲ ਵੱਲ ਫਰਾਰ ਹੋਣ ਲਈ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫ਼ੌਜ ਦੀ ਜਵਾਬੀ ਕਾਰਵਾਈ ਨਾਲ ਲਗਪਗ 2 ਘੰਟੇ ਚੱਲੇ ਮੁਕਾਬਲੇ ਦੌਰਾਨ ਅੱਤਵਾਦੀਆਂ ਵਲੋਂ ਗੋਲੀਬਾਰੀ ਬੰਦ ਹੋ ਗਈ। ਫ਼ੌਜ ਨੇ ਤਲਾਸ਼ੀ ਦੌਰਾਨ 2 ਅਣਪਛਾਤੇ ਅੱਤਵਾਦੀਆਂ ਦੀਆਂ ਗੋਲੀਆਂ ਨਾਲ ਵਿੰਨੀਆਂ ਲਾਸ਼ਾਂ ਤੋਂ ਇਲਾਵਾ 2 ਏ.ਕੇ. 47 ਰਾਈਫਲਾਂ, 12 ਏ.ਕੇ. ਮੈਗਜ਼ੀਨ, 1 ਪਿਸਤੌਲ, ਕੁਝ ਗ੍ਰਨੇਡਾਂ ਦੇ ਇਲਾਵਾ 1.5 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ। ਮਾਰੇ ਗਏ ਦੋਵੇਂ ਅੱਤਵਾਦੀ ਫ਼ੌਜੀ ਵਰਦੀ 'ਚ ਸਨ। ਫ਼ੌਜੀ ਬੁਲਾਰੇ ਅਨੁਸਾਰ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਇਹ ਲਸ਼ਕਰ-ਏ-ਤਾਇਬਾ ਨਾਲ ਸਬੰਧਿਤ ਵਿਦੇਸ਼ੀ ਅੱਤਵਾਦੀ ਹੋ ਸਕਦੇ ਹਨ। ਉੱਤਰੀ ਕਸ਼ਮੀਰ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੀ ਰਾਾਖੀ ਲਈ ਜ਼ਿੰਮੇਵਾਰ 19 ਇਨਫੈਂਟਰੀ ਦੇ ਮੇਜਰ ਜਨਰਲ ਵਤਾਸ ਨੇ ਕਿਹਾ ਕਿ ਉਨ੍ਹਾਂ ਕੋਲ ਇਹ ਪੱਕੀ ਸੂਚਨਾ ਹੈ ਕਿ ਇਸ ਵੇਲੇ ਕੰਟਰੋਲ ਰੇਖਾ ਦੇ ਪਾਰ ਲਾਂਚਿੰਗ ਪੈਡਾਂ 'ਤੇ 250 ਤੋਂ 300 ਦੇ ਕਰੀਬ ਅੱਤਵਾਦੀ ਬਰਫ਼ ਪੈਣ ਤੋਂ ਪਹਿਲਾਂ ਵਾਦੀ ਕਸ਼ਮੀਰ 'ਚ ਦਾਖ਼ਲ ਹੋਣ ਦੀ ਤਾਕ 'ਚ ਹਨ। ਪਾਕਿ ਸੈਨਾ ਘੁਸਪੈਠ 'ਚ ਅੱਤਵਾਦੀਆਂ ਦੀ ਮਦਦ ਲਈ ਕਵਰ ਫਾਇਰ ਦੇਣ ਲਈ ਭਾਰਤੀ ਫ਼ੌਜ ਦਾ ਧਿਆਨ ਹਟਾਉਣ ਲਈ ਆਏ ਦਿਨ ਜੰਗਬੰਦੀ ਦੀ ਉਲੰਘਣਾ ਕਰਦੀ ਰਹਿੰਦੀ ਹੈ। ਪਾਕਿਸਤਾਨ ਦੀ ਕਿਸੇ ਵੀ ਸਾਜਿਸ਼ ਨੂੰ ਕੰਟਰੋਲ ਰੇਖਾ 'ਤੇ ਤਾਇਨਾਤ ਘੁਸਪੈਠ ਵਿਰੋਧੀ ਗਰਿਡ ਪੂਰੀ ਤਰ੍ਹਾਂ ਨਜਿੱਠਣ ਲਈ ਤਿਆਰ ਹੈ।
ਪਾਕਿ ਵਲੋਂ ਕਠੂਆ 'ਚ ਗੋਲੀਬਾਰੀ
ਜੰਮੂ, (ਏਜੰਸੀ)-ਪਾਕਿਸਤਾਨੀ ਫ਼ੌਜ ਨੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਬਿਨਾਂ ਉਕਸਾਏ ਗੋਲੀਬਾਰੀ ਕਰਕੇ ਜੰਗਬੰਦੀ ਦੀ ਉਲੰਘਣਾ ਕੀਤੀ। ਕੋਠਾ ਇਲਾਕੇ 'ਚ ਸਰਹੱਦੀ ਚੌਕੀ 'ਤੇ ਸ਼ੁੱਕਰਵਾਰ ਰਾਤ 10.30 ਦੇ ਕਰੀਬ ਗੋਲੀਬਾਰੀ ਸ਼ੁਰੂ ਹੋਈ ਤੇ ਸਰਹੱਦ ਦੀ ਨਿਗਰਾਨੀ 'ਚ ਤਾਇਨਾਤ ਸੁਰੱਖਿਆ ਬਲਾਂ ਨੇ ਵੀ ਗੋਲੀਬਾਰੀ ਦਾ ਸਖ਼ਤੀ ਨਾਲ ਜਵਾਬ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਤੜਕੇ 4.15 ਵਜੇ ਤੱਕ ਦੁਵੱਲੇ ਪਾਸਿਓਂ ਗੋਲੀਬਾਰੀ ਦੀ ਸਿਲਸਿਲਾ ਜਾਰੀ ਰਿਹਾ, ਪਰ ਭਾਰਤ ਵਾਲੇ ਪਾਸੇ ਤੋਂ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।

ਅਰਥਚਾਰਾ ਆਮ ਵਰਗੇ ਹਾਲਾਤ ਵੱਲ ਵਾਪਸੀ ਦੇ ਸੰਕੇਤ ਦੇਣ ਲੱਗਾ-ਆਰ.ਬੀ.ਆਈ.

ਨਵੀਂ ਦਿੱਲੀ, 11 ਜੁਲਾਈ (ਉਪਮਾ ਡਾਗਾ ਪਾਰਥ)-ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕੋਰੋਨਾ ਵਾਇਰਸ ਨੂੰ ਪਿਛਲੇ 100 ਸਾਲਾਂ ਦਾ ਸਭ ਤੋਂ ਖ਼ਰਾਬ ਸਿਹਤ ਅਤੇ ਆਰਥਿਕ ਸੰਕਟ ਕਰਾਰ ਦਿੰਦਿਆਂ ਕਿਹਾ ਕਿ ਇਸ ਨੇ ਉਤਪਾਦ ਅਤੇ ਨੌਕਰੀਆਂ 'ਤੇ ਨਾਂਹ ਪੱਖੀ ਪ੍ਰਭਾਵ ਪਾਇਆ ਹੈ। ਅਜਿਹੇ ਮੌਜੂਦਾ ਦੌਰ 'ਚ ਆਰਥਿਕ ਵਾਧਾ ਸਰਕਾਰ ਦੀ ਤਰਜੀਹ 'ਚ ਸ਼ਾਮਿਲ ਹੈ। ਦਾਸ ਨੇ 7ਵੇਂ ਐੱਸ.ਬੀ.ਆਈ. ਬੈਂਕਿੰਗ ਅਤੇ ਅਰਥ ਸ਼ਾਸਤਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਾਲਾਬੰਦੀ ਦੀਆਂ ਪਾਬੰਦੀਆਂ 'ਚ ਹੌਲੀ-ਹੌਲੀ ਢਿੱਲ ਦਿੱਤੇ ਜਾਣ ਦੇ ਦਰਮਿਆਨ ਹੁਣ ਭਾਰਤੀ ਅਰਥਚਾਰਾ ਆਮ ਵਰਗੇ ਹਾਲਾਤ ਵੱਲ ਵਾਪਸ ਪਰਤਣ ਦੇ ਸੰਕੇਤ ਦੇਣ ਲੱਗਾ ਹੈ। ਸ਼ਕਤੀਕਾਂਤ ਦਾਸ ਨੇ ਭਰੋਸੇ ਦੀ ਮੁੜ ਬਹਾਲੀ ਵਿੱਤੀ ਸਥਿਰਤਾ ਨੂੰ ਸੁਰੱਖਿਅਤ ਕਰਨ, ਵਿਕਾਸ ਦਰ ਨੂੰ ਤੇਜ਼ ਕਰਨ ਅਤੇ ਮਜ਼ਬੂਤ ਵਾਪਸੀ ਨੂੰ ਅਜੋਕੇ ਦੌਰ ਦੀ ਜ਼ਰੂਰਤ ਕਰਾਰ ਦਿੱਤਾ। ਆਰ. ਬੀ. ਆਈ. ਗਵਰਨਰ ਨੇ ਕਿਹਾ ਕਿ ਦਰਮਿਆਨੀ ਮਿਆਦ ਲਈ ਆਰ.ਬੀ.ਆਈ. ਦੀ ਨੀਤੀ ਲਾਗੂ ਕਰਨ ਲਈ ਧਿਆਨ ਨਾਲ ਮੁਲਾਂਕਣ ਕਰਨ ਦੀ ਜ਼ਰੂਰਤ ਹੋਵੇਗੀ, ਜੋ ਕਿ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਆਉਣ ਵਾਲੇ ਸਮੇਂ 'ਚ ਸੰਕਟ ਕਿਵੇਂ ਸਾਹਮਣੇ ਆਉਂਦਾ ਹੈ। ਸ਼ਕਤੀਕਾਂਤ ਦਾਸ ਨੇ ਮਹਾਂਮਾਰੀ ਦੇ ਕਾਰਨ ਵੱਡੇ ਪੱਧਰ 'ਤੇ ਬੈਂਕਿੰਗ ਅਸਾਸਿਆਂ ਦੇ ਵੱਟੇ ਖਾਤੇ ਪਾਏ ਜਾਣ ਦੀ ਪੇਸ਼ੀਨਗੋਈ ਕਰਦਿਆਂ ਕਿਹਾ ਕਿ ਪੂੰਜੀ ਇਕੱਠੀ ਕਰਨਾ, ਕਰਜ਼ੇ ਦੇ ਪ੍ਰਵਾਹ ਨੂੰ ਚਲਾਏ ਰੱਖਣ ਲਈ ਬਫ਼ਰ ਤਿਆਰ ਕਰਨਾ ਅਤੇ ਵਿੱਤੀ ਪ੍ਰਣਾਲੀ ਦੀ ਮਜ਼ਬੂਤੀ ਯਕੀਨੀ ਬਣਾਉਣੀ ਕਾਫ਼ੀ ਅਹਿਮ ਹੈ। ਆਰ.ਬੀ.ਆਈ. ਦੇ ਗਵਰਨਰ ਨੇ ਸਪਲਾਈ ਚੇਨ ਦੇ ਪੂਰੀ ਤਰ੍ਹਾਂ ਬਹਾਲ ਹੋਣ ਅਤੇ ਮੰਗ ਦੀ ਸਥਿਤੀ ਆਮ ਵਰਗੀ ਹੋਣ 'ਚ ਲਗਣ ਵਾਲੇ ਸਮੇਂ ਬਾਰੇ ਅਨਿਸਚਿਤਤਾ ਪ੍ਰਗਟਾਉਂਦਿਆਂ ਕਿਹਾ ਕਿ ਆਰ.ਬੀ.ਆਈ. ਬਿਨਾਂ ਥਾਂ 'ਤੇ ਗਏ ਨਿਗਰਾਨੀ ਕਰਨ ਦੀ ਵਿਵਸਥਾ ਨੂੰ ਮਜ਼ਬੂਤ ਬਣਾ ਰਿਹਾ ਹੈ, ਤਾਂ ਜੋ ਗੜਬੜੀ ਕਰਕੇ ਉਸ ਨੂੰ ਰੋਕਣ ਦੇ ਪਹਿਲਾਂ ਤੋਂ ਤਰੀਕੇ ਵਿਕਸਿਤ ਕੀਤੇ ਜਾਣ।

ਸੋਨੀਆ ਗਾਂਧੀ ਵਲੋਂ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਨਾਲ ਮੀਟਿੰਗ

ਨਵੀਂ ਦਿੱਲੀ, 11 ਜੁਲਾਈ (ਉਪਮਾ ਡਾਗਾ ਪਾਰਥ)-ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੇ ਲੋਕ ਸਭਾ ਸੰਸਦ ਮੈਂਬਰਾਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਕੀਤੀ ਮੀਟਿੰਗ 'ਚ ਦੇਸ਼ 'ਚ ਕੋਵਿਡ-19 ਮਹਾਂਮਾਰੀ ਦੀ ਸਥਿਤੀ, ਰਾਸ਼ਟਰੀ ਅਤੇ ਸਥਾਨਕ ਸਰੋਕਾਰਾਂ ...

ਪੂਰੀ ਖ਼ਬਰ »

ਭਾਰਤ-ਚੀਨ ਸਰਹੱਦ 'ਤੇ ਫੌਜਾਂ ਦੀ ਵਾਪਸੀ ਪ੍ਰਕਿਰਿਆ ਜਾਰੀ-ਜੈਸ਼ੰਕਰ

ਨਵੀਂ ਦਿੱਲੀ, 11 ਜੁਲਾਈ (ਏਜੰਸੀ)-ਵਿਦੇਸ਼ ਮੰਤਰੀ ਐੈੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ 'ਚ ਭਾਰਤ ਅਤੇ ਚੀਨ ਦੀਆਂ ਸੈਨਾਵਾਂ ਇਕ-ਦੂਜੇ ਦੇ ਕਾਫੀ ਨਜ਼ਦੀਕ ਸਨ ਅਤੇ ਹੁਣ ਉਨ੍ਹਾਂ ਦੀ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਦੋਨਾਂ ਦੇਸ਼ਾਂ ਦੇ ਵਿਚਕਾਰ ਪੂਰਬੀ ...

ਪੂਰੀ ਖ਼ਬਰ »

ਅਰੁਣਾਚਲ ਪ੍ਰਦੇਸ਼ 'ਚ ਮੁਕਾਬਲੇ ਦੌਰਾਨ 6 ਅੱਤਵਾਦੀ ਹਲਾਕ

ਨਵੀਂ ਦਿੱਲੀ, 11 ਜੁਲਾਈ (ਏਜੰਸੀ)-ਅਰੁਣਾਚਲ ਪ੍ਰਦੇਸ਼ ਦੇ ਖੋਨਸਾ ਇਲਾਕੇ 'ਚ ਸਨਿਚਰਵਾਰ ਤੜਕੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਐਨ.ਐਸ.ਸੀ.ਐਨ. (ਆਈ.ਐਮ.) ਦੇ 6 ਅੱਤਵਾਦੀ ਹਲਾਕ ਹੋ ਗਏ। ਸੈਨਾ ਸੂਤਰਾਂ ਨੇ ਦੱਸਿਆ ਕਿ ਇਸ ਮੁਕਾਬਲੇ 'ਚ ਅਸਮ ਰਾਈਫ਼ਲਜ਼ ਦਾ ਇਕ ਜਵਾਨ ਜ਼ਖ਼ਮੀ ...

ਪੂਰੀ ਖ਼ਬਰ »

ਟਰੰਪ ਵਲੋਂ ਚੀਨ ਨਾਲ ਦੂਜੇ ਪੜਾਅ ਦੇ ਵਪਾਰ ਸਮਝੌਤੇ ਤੋਂ ਇਨਕਾਰ

ਹਰਮਨਪ੍ਰੀਤ ਸਿੰਘ ਸਿਆਟਲ, 11 ਜੁਲਾਈ-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਇਕ ਹੋਰ ਜ਼ੋਰਦਾਰ ਝਟਕਾ ਦਿੰਦਿਆਂ ਕਿਹਾ ਕਿ ਅਮਰੀਕਾ ਨੇ ਚੀਨ ਨਾਲ ਦੂਜੇ ਪੜਾਅ ਦੇ ਵਪਾਰ ਸਮਝੌਤੇ ਤੋਂ ਆਪਣੇ-ਆਪ ਨੂੰ ਵੱਖ ਕਰ ਲਿਆ ਹੈ। ਅਮਰੀਕਾ ਦੇ ਇਸ ਫ਼ੈਸਲੇ ਨਾਲ ਦੋਵਾਂ ...

ਪੂਰੀ ਖ਼ਬਰ »

ਪੱਗ ਬੰਨ੍ਹਣ 'ਤੇ ਕਾਲਜ 'ਚੋਂ ਕੱਢਿਆ ਜਾਣ ਵਾਲਾ ਨੌਜਵਾਨ ਫਰਾਂਸ 'ਚ ਬਣਿਆ ਡਿਪਟੀ ਮੇਅਰ

ਦੋਰਾਂਗਲਾ, 11 ਜੁਲਾਈ (ਚੱਕਰਾਜਾ)-ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਸੇਖਾ ਤੋਂ ਕਾਫ਼ੀ ਸਮਾਂ ਪਹਿਲਾਂ ਫਰਾਂਸ ਗਏ ਨੌਜਵਾਨ ਰਣਜੀਤ ਸਿੰਘ ਦੇ ਫਰਾਂਸ ਦੇ ਸ਼ਹਿਰ ਬੋਬੀਗਿਨੀ ਦੇ ਡਿਪਟੀ ਮੇਅਰ ਚੁਣੇ ਜਾਣ 'ਤੇ ਪਿੰਡ ਸੇਖਾ ਵਾਸੀਆਂ 'ਚ ਖ਼ੁਸ਼ੀ ਦੀ ...

ਪੂਰੀ ਖ਼ਬਰ »

ਗੁਰਦੁਆਰਾ ਕਰਤਾਰਪੁਰ ਸਾਹਿਬ ਖੁੱਲ੍ਹਣ ਦੇ ਬਾਵਜੂਦ ਨਹੀਂ ਪਹੁੰਚ ਰਹੇ ਪਾਕਿ ਸ਼ਰਧਾਲੂ

ਸੁਰਿੰਦਰ ਕੋਛੜ ਅੰਮ੍ਰਿਤਸਰ, 11 ਜੁਲਾਈ-ਪਾਕਿਸਤਾਨ ਵਲੋਂ ਲਗਪਗ ਸਾਢੇ ਤਿੰਨ ਮਹੀਨਿਆਂ ਬਾਅਦ ਖੋਲ੍ਹੇ ਗਏ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ 29 ਜੂਨ ਤੋਂ ਬਾਅਦ ਔਸਤਨ ਵੱਧ ਤੋਂ ਵੱਧ 10-15 ਪਾਕਿਸਤਾਨੀ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਖੇ ਦਰਸ਼ਨਾਂ ਹਿਤ ਪਹੁੰਚ ...

ਪੂਰੀ ਖ਼ਬਰ »

ਵਿਕਾਸ ਦੂਬੇ ਮਾਮਲੇ 'ਚ ਐਸ. ਆਈ. ਟੀ. ਦਾ ਗਠਨ

ਲਖਨਊ/ਨਵੀਂ ਦਿੱਲੀ, 11 ਜੁਲਾਈ (ਏਜੰਸੀ)-ਪੁਲਿਸ ਮੁਕਾਬਲੇ 'ਚ ਮਾਰੇ ਗਏ ਖ਼ਤਰਨਾਕ ਗੈਂਗਸਟਰ ਵਿਕਾਸ ਦੂਬੇ ਦੇ ਮਾਮਲੇ 'ਚ 4 ਵਿਅਕਤੀਆਂ (ਦੋ ਮਹਾਰਾਸ਼ਟਰ ਤੇ ਦੋ ਮੱਧ ਪ੍ਰਦੇਸ਼ ਤੋਂ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਦੂਬੇ ਨਾਲ ਸਥਾਨਕ ਪੁਲਿਸ ਦੀ ...

ਪੂਰੀ ਖ਼ਬਰ »

ਈ. ਡੀ. ਵਲੋਂ ਦਿੱਲੀ-ਐੱਨ. ਸੀ. ਆਰ. 'ਚ ਕਈ ਟੂਰ ਐਂਡ ਟਰੈਵਲ ਕੰਪਨੀਆਂ 'ਤੇ ਛਾਪੇਮਾਰੀ

ਨਵੀਂ ਦਿੱਲੀ, 11 ਜੁਲਾਈ (ਏਜੰਸੀ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਦਿੱਲੀ-ਐੱਨ. ਸੀ. ਆਰ. ਦੀਆਂ ਕਈ ਟੂਰ ਐਂਡ ਟਰੈਵਲ ਕੰਪਨੀਆਂ ਅਤੇ ਉਨ੍ਹਾਂ ਦੇ ਚਾਰਟਡ ਅਕਾਊਂਟੈਂਟਾਂ (ਸੀ.ਏ.) ਦੇ ਖ਼ਿਲਾਫ਼ ਛਾਪੇਮਾਰੀ ਦੌਰਾਨ 3.50 ਕਰੋੜ ਦੀ ਨਕਦੀ ਜ਼ਬਤ ਕੀਤੀ ਹੈ। ਕੰਪਨੀਆਂ 'ਤੇ ਇਹ ...

ਪੂਰੀ ਖ਼ਬਰ »

ਵਿਸ਼ਵ ਸਿਹਤ ਸੰਗਠਨ ਵਲੋਂ ਧਾਰਾਵੀ 'ਚ ਕੋਰੋਨਾ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ

ਜਨੇਵਾ, 11 ਜੁਲਾਈ (ਏਜੰਸੀ)-ਵਿਸ਼ਵ ਸਿਹਤ ਸੰਗਠਨ (ਡਬਲਿਊ. ਐਚ. ਓ.) ਨੇ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਬਸਤੀਆਂ ਵਿਚੋਂ ਇਕ ਧਾਰਾਵੀ ਵਿਚ ਕੋਵਿਡ-19 ਦੇ ਫੈਲਾਅ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ ਅਤੇ ਵਿਸ਼ਵ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਰਾਸ਼ਟਰੀ ਏਕਤਾ ਅਤੇ ...

ਪੂਰੀ ਖ਼ਬਰ »

ਕੋਰੋਨਾ ਨੂੰ ਹਰਾਉਣ ਲਈ ਵਿਗਿਆਨ ਤੇ ਤਕਨੀਕ 'ਚ ਮਜ਼ਬੂਤ ਭਾਈਵਾਲੀ ਦੀ ਲੋੜ-ਭਾਰਤ, ਜਾਪਾਨ

ਸੰਯੁਕਤ ਰਾਸ਼ਟਰ, 11 ਜੁਲਾਈ (ਏਜੰਸੀ)-ਸੰਯੁਕਤ ਰਾਸ਼ਟਰ ਵਿਚ ਭਾਰਤ ਅਤੇ ਜਾਪਾਨ ਨੇ ਕਿਹਾ ਹੈ ਕਿ ਵਿਗਿਆਨ, ਤਕਨੀਕ ਅਤੇ ਖੋਜ 'ਚ ਮਜ਼ਬੂਤ ਭਾਈਵਾਲੀ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ 'ਚ ਮਹੱਤਵਪੂਰਨ ਕਦਮ ਹੋਵੇਗਾ। ਇਸ ਮਹਾਂਮਾਰੀ ਨਾਲ ਦੁਨੀਆ ਭਰ ਦੇ 1 ਕਰੋੜ 24 ਲੱਖ ਤੋਂ ਵੱਧ ...

ਪੂਰੀ ਖ਼ਬਰ »

ਚੀਨ ਨੇ ਪੈਂਗੋਂਗ 'ਚੋਂ ਹਟਾਈ ਹੋਰ ਸੈਨਾ

ਨਵੀਂ ਦਿੱਲੀ, 11 ਜੁਲਾਈ (ਏਜੰਸੀ)-ਅਸਲ ਕੰਟਰੋਲ ਰੇਖਾ 'ਤੇ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਲਈ ਭਾਰਤ ਤੇ ਚੀਨ ਵਿਚਕਾਰ ਹੋਣ ਵਾਲੀ ਅਗਲੀ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਤੋਂ ਪਹਿਲਾਂ ਚੀਨੀ ਸੈਨਾ ਨੇ ਫਿੰਗਰ ਫੋਰ ਦੀ ਰਿਜਲਾਈਨ ਵਿਚ ਆਪਣੀ ਮੌਜੂਦਗੀ ਨੂੰ ਘੱਟ ਕਰ ...

ਪੂਰੀ ਖ਼ਬਰ »

ਚੀਨ ਨਾਲ ਤਣਾਅ ਵਧਣ 'ਤੇ ਟਰੰਪ ਵਲੋਂ ਭਾਰਤ ਦਾ ਸਮਰਥਨ ਕਰਨ ਦੀ ਕੋਈ ਗਾਰੰਟੀ ਨਹੀਂ-ਜੌਹਨ ਬੋਲਟਨ

ਨਵੀਂ ਦਿੱਲੀ, 11 ਜੁਲਾਈ (ਏਜੰਸੀ)-ਅਮਰੀਕਾ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨੇ ਕਿਹਾ ਕਿ ਜੇਕਰ ਚੀਨ-ਭਾਰਤ ਸਰਹੱਦ 'ਤੇ ਤਣਾਅ ਵਧਦਾ ਹੈ ਤਾਂ ਇਸ ਦੀ ਕੋਈ ਗਾਰੰਟੀ ਨਹੀਂ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਦੇ ਖ਼ਿਲਾਫ਼ ਭਾਰਤ ਦਾ ਸਮਰਥਨ ...

ਪੂਰੀ ਖ਼ਬਰ »

ਪਾਕਿ 'ਚ ਈਦ-ਅਲ-ਅਜ਼ਹਾ ਲਈ ਸਖ਼ਤ ਨਿਰਦੇਸ਼ ਜਾਰੀ

ਅੰਮ੍ਰਿਤਸਰ, 11 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਆਉਣ ਵਾਲੀ ਈਦ-ਅਲ-ਅਜ਼ਹਾ ਦੇ ਬਾਰੇ 'ਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨੈਸ਼ਨਲ ਹੈਲਥ ਇੰਸਟੀਚਿਊਟ ਦੇ ਪਬਲਿਕ ਹੈਲਥ ਅਧਿਕਾਰੀ ਮੁਹੰਮਦ ਸਲਮਾਨ ਨੇ ਕਿਹਾ ਕਿ ਆਮ ਲੋਕਾਂ ਦੇ ਇਲਾਵਾ ਜਾਨਵਰ ਕੱਟਣ ਲਈ ਉਨ੍ਹਾਂ ਦੇ ...

ਪੂਰੀ ਖ਼ਬਰ »

ਹਾਰਦਿਕ ਪਟੇਲ ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ

ਨਵੀਂ ਦਿੱਲੀ, 11 ਜੁਲਾਈ (ਏਜੰਸੀ)-ਪਾਟੀਦਾਰ ਨੇਤਾ ਹਾਰਦਿਕ ਪਟੇਲ (26) ਨੂੰ ਗੁਜਰਾਤ ਕਾਂਗਰਸ ਦਾ ਨਵਾਂ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕਾਂਗਰਸ ਪ੍ਰਧਾਨ ਵਲੋਂ ਹਾਰਦਿਕ ਪਟੇਲ ਦੀ ਗੁਜਰਾਤ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ...

ਪੂਰੀ ਖ਼ਬਰ »

ਰਾਜਸਥਾਨ 'ਚ ਸਾਡੀ ਸਰਕਾਰ ਡੇਗਣ 'ਚ ਲੱਗੇ ਹੋਏ ਹਨ ਭਾਜਪਾ ਆਗੂ-ਗਹਿਲੋਤ

ਜੈਪੁਰ, 11 ਜੁਲਾਈ (ਪੀ. ਟੀ. ਆਈ.)-ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉਨ੍ਹਾਂ ਦੇ ਕੁਝ ਵਿਧਾਇਕਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਭਾਜਪਾ ਸੂਬੇ 'ਚ ਸਾਡੀ ਸਰਕਾਰ ਡੇਗਣ ਲਈ ਸਾਜਿਸ਼ਾਂ ਰਚ ਰਹੀ ਹੈ, ਹਾਲਾਂਕਿ ਭਾਜਪਾ ਨੇ ਇਹ ਦੋਸ਼ ਖ਼ਾਰਜ ਕਰਦਿਆਂ ਇਸ ਸਥਿਤੀ ਲਈ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX