ਤਾਜਾ ਖ਼ਬਰਾਂ


ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  5 minutes ago
ਨਵੀਂ ਦਿੱਲੀ, 20 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਦੁਖ ਦਾ ਪ੍ਰਗਟਾਵਾ ਕੀਤਾ। ਇਸ ਸੰਬੰਧੀ ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਨਾਲ ...
ਕੱਲ੍ਹ ਹੋਵੇਗਾ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  15 minutes ago
ਨਵੀਂ ਦਿੱਲੀ, 20 ਜੁਲਾਈ - ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ(81) ਦਾ ਦੇਹਾਂਤ ਹੋ ਗਿਆ। ਅੱਜ ਸ਼ਾਮ 6 ਵਜੇ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਦਿੱਲੀ ਵਿੱਚ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਿਆਂਦਾ ਜਾਵੇਗਾ। ਇਸ ...
ਡਾ. ਸਵਰਨ ਸਿੰਘ ਨੂੰ ਭਾਜਪਾ 'ਚ ਸ਼ਾਮਲ ਕਰਵਾਉਣ ਦਾ ਫ਼ੈਸਲਾ ਸ਼ਵੇਤ ਮਲਿਕ ਵੱਲੋਂ ਲਿਆ ਗਿਆ ਵਾਪਸ
. . .  32 minutes ago
ਜਲੰਧਰ, 20 ਜੁਲਾਈ (ਸ਼ਿਵ ਸ਼ਰਮਾ)- ਅੱਜ ਜਲੰਧਰ ਵਿਖੇ ਭਾਜਪਾ ਦੀ ਸੰਗਠਨ ਅਤੇ ਮੈਂਬਰਸ਼ਿਪ ਮੁਹਿੰਮ ਸਮਾਰੋਹ ਦੌਰਾਨ ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇਂ ਅਤੇ ਡਾ. ਸਵਰਨ ਸਿੰਘ (ਸੇਵਾ ਮੁਕਤ ਆਈ. ਏ. ਐੱਸ. ਅਫ਼ਸਰ) ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ...
ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਸਥਾਨਕ ਵਿਭਾਗਾਂ ਵਿੱਚ ਕੀਤੇ ਗਏ ਵੱਡੇ ਪੱਧਰ 'ਤੇ ਤਬਾਦਲੇ
. . .  53 minutes ago
ਚੰਡੀਗੜ੍ਹ, 20 ਜੁਲਾਈ(ਸੁਰਜੀਤ ਸੱਤੀ)- ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਮੰਤਰੀ ਮੰਡਲ ਤੋਂ ਦਿੱਤੇ ਗਏ ਅਸਤੀਫ਼ੇ ਨੂੰ ਸੂਬਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਵੀਕਾਰ ਕੀਤੇ ਜਾਣ ਤੋਂ ਬਾਅਦ ਸਥਾਨਕ ਵਿਭਾਗਾਂ ਵਿੱਚ ਵੱਡੇ ਪੈਮਾਨੇ 'ਤੇ ਤਬਾਦਲੇ ਕੀਤੇ...
ਜਲ ਸਰੋਤ ਮੰਤਰੀ ਸੁੱਖ ਸਰਕਾਰੀਆ ਨੇ ਹਰੀਕੇ ਹੈੱਡ ਵਰਕਸ ਦਾ ਕੀਤਾ ਦੌਰਾ
. . .  about 1 hour ago
ਹਰੀਕੇ ਪੱਤਣ, 20 ਜੁਲਾਈ(ਸੰਜੀਵ ਕੁੰਦਰਾ)- ਮੀਂਹ ਦੇ ਮੌਸਮ ਵਿੱਚ ਦਰਿਆਵਾਂ ਵਿੱਚ ਪਾਣੀ ਦੇ ਪੱਧਰ ਨੂੰ ਲੈ ਕੇ ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਬਿਆਸ-ਸਤਲੁਜ ਦਰਿਆ ਦੇ ਸੰਗਮ ਹਰੀਕੇ ਹੈੱਡ ਵਰਕਸ ਦਾ ਦੌਰਾ ਕੀਤਾ ਅਤੇ ਦਰਿਆਵਾਂ ...
ਸਿਮਰਜੀਤ ਸਿੰਘ ਬੈਂਸ ਨੇ 'ਸਾਡਾ ਪਾਣੀ, ਸਾਡਾ ਹੱਕ' ਜਨ ਅੰਦੋਲਨ ਤਹਿਤ ਪਟਿਆਲਾ ਵਿਖੇ ਕੀਤੀ ਸ਼ਿਰਕਤ
. . .  about 1 hour ago
ਪਟਿਆਲਾ, 20 ਜੁਲਾਈ (ਧਰਮਿੰਦਰ ਸਿੰਘ ਸਿੱਧੂ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਪ੍ਰਧਾਨ ਵੱਲੋਂ ਪਟਿਆਲਾ ਵਿਖੇ 'ਸਾਡਾ ਪਾਣੀ, ਸਾਡਾ ਹੱਕ' ਜਨ ਅੰਦੋਲਨ ਤਹਿਤ ਪਹੁੰਚੇ ਇਸ ਮੌਕੇ ਬੈਂਸ ਨੇ ਕਿਹਾ ਕਿ ਰਿਪੇਰੀਅਨ ਸਿਧਾਂਤ ਅਨੁਸਾਰ, ਪੰਜਾਬ ...
ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  about 1 hour ago
ਨਵੀਂ ਦਿੱਲੀ, 20 ਜੁਲਾਈ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ ਹੋ ਗਿਆ। ਉਹ 81 ਸਾਲਾ ਦੇ...
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  about 1 hour ago
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ............
ਅਸਮ ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 47
. . .  about 1 hour ago
ਗੁਹਾਟੀ, 20 ਜੁਲਾਈ- ਅਸਮ ਵਿੱਚ ਹੜ੍ਹ ਕਾਰਨ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਸੂਬੇ ਦੇ 33 ਜ਼ਿਲ੍ਹਿਆਂ ਵਿੱਚੋਂ 27 ਜ਼ਿਲ੍ਹੇ ਹੜ੍ਹ ਦੀ ਮਾਰ ਝੱਲ ਰਹੇ ਹਨ। ਆਸਾਮ ਵਿੱਚ ਹੜ੍ਹ ਕਾਰਨ 1.79 ਲੱਖ ਹੈਕਟੇਅਰ ਫ਼ਸਲ ਤਬਾਹ ਹੋ ਚੁੱਕੀ ਹੈ। ਬਾਰਪੋਟਾ ਜ਼ਿਲ੍ਹੇ ਵਿੱਚ 6000 ਤੋਂ ...
ਅਮਰੀਕੀ ਦੌਰੇ 'ਤੇ ਰਵਾਨਾ ਹੋਏ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ
. . .  about 2 hours ago
ਇਸਲਾਮਾਬਾਦ, 20 ਜੁਲਾਈ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੀ ਬਹੁ-ਚਰਚਿਤ ਅਮਰੀਕੀ ਯਾਤਰਾ 'ਤੇ ਅੱਜ ਰਵਾਨਾ ਹੋ ਗਏ। ਅਗਸਤ 2018 'ਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਮਰਾਨ ਖ਼ਾਨ ਦਾ ਇਹ ਪਹਿਲਾ ਅਮਰੀਕੀ ਦੌਰਾ...
ਪ੍ਰਿਅੰਕਾ ਗਾਂਧੀ ਦੀ ਹਿਰਾਸਤ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਵਿਰੋਧ
. . .  about 2 hours ago
ਚੰਡੀਗੜ੍ਹ, 20 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਪ੍ਰਸ਼ਾਸਨ ਵੱਲੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾ ਡਰਾ ਦੀ ਗੈਰ-ਲੋਕਤੰਤਰੀ ਅਤੇ ਅਸੰਵਿਧਾਨਿਕ ਹਿਰਾਸਤ ਦਾ ਵਿਰੋਧ ਕੀਤਾ। ਸੋਨਭੱਦਰ ਹਿੰਸਾ ਦੇ ...
ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ, ਕਈ ਝੁਲਸੇ
. . .  about 2 hours ago
ਲਖਨਊ, 20 ਜੁਲਾਈ- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ 'ਚ ਬੀਤੀ ਸ਼ਾਮ ਹਲਕੀ ਬੂੰਦਾ-ਬਾਂਦੀ ਦੌਰਾਨ ਵੱਖ-ਵੱਖ ਥਾਵਾਂ 'ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਝੁਲਸ ਗਏ। ਪੁਲਿਸ ਅਧਿਕਾਰੀਆਂ ਨੇ ਇਸ ਸੰਬੰਧੀ ਅੱਜ...
ਸਮਾਜ ਭਲਾਈ ਯੋਜਨਾਵਾਂ 'ਤੇ ਖ਼ਰਚੇ ਜਾਣਗੇ ਦੋ ਸੌ ਕਰੋੜ ਰੁਪਏ -ਮੋਹਨ ਲਾਲ ਸੂਦ
. . .  about 2 hours ago
ਬੰਗਾ, 20 ਜੁਲਾਈ (ਜਸਬੀਰ ਸਿੰਘ ਨੂਰਪੁਰ)- ਸਮਾਜ ਭਲਾਈ ਯੋਜਨਾਵਾਂ ਤੇ ਦੋ ਸੌ ਕਰੋੜ ਦੀ ਰਕਮ ਖ਼ਰਚੀ ਜਾਵੇਗੀ ਇਹ ਪ੍ਰਗਟਾਵਾ ਬੰਗਾ ਵਿਖੇ ਮੋਹਨ ਲਾਲ ਸੂਦ ਚੇਅਰਮੈਨ ਐਸ.ਸੀ. ਬੀ.ਸੀ. ਕਾਰਪੋਰੇਸ਼ਨ ਪੰਜਾਬ ਨੇ ਕੀਤਾ । ਉਨ੍ਹਾਂ ਕਿਹਾ ਸਰਕਾਰ ਵੱਲੋਂ ਸਮਾਜ ਭਲਾਈ ...
ਲਾਲ ਜੀ ਟੰਡਨ ਹੋਣਗੇ ਮੱਧ ਪ੍ਰਦੇਸ਼ ਦੇ ਰਾਜਪਾਲ, ਅਨੰਦੀਬੇਨ ਸੰਭਾਲਣਗੇ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ
. . .  about 2 hours ago
ਭੋਪਾਲ, 20 ਜੁਲਾਈ- ਭਾਜਪਾ ਦੇ ਸੀਨੀਅਰ ਨੇਤਾ ਲਾਲ ਜੀ ਟੰਡਨ ਨੂੰ ਮੱਧ ਪ੍ਰਦੇਸ਼ ਦੇ ਰਾਜਪਾਲ ਬਣਾਇਆ ਗਿਆ ਹੈ। ਉੱਥੇ ਹੀ ਮੱਧ ਪ੍ਰਦੇਸ਼ ਦੀ ਮੌਜੂਦਾ ਰਾਜਪਾਲ ਅੰਨਦੀਬੇਨ ਪਟੇਲ ਉੱਤਰ ਪ੍ਰਦੇਸ਼ ਵਿੱਚ ਜ਼ਿੰਮੇਵਾਰੀ ...
ਮੱਧ ਪ੍ਰਦੇਸ਼ ਵਿੱਚ ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ
. . .  about 3 hours ago
ਭੋਪਾਲ, 20 ਜੁਲਾਈ- ਦੇਸ਼ ਭਰ ਵਿੱਚ ਰੋਜ਼ਾਨਾ ਭੀੜ ਤੰਤਰ ਵੱਲੋਂ ਕੀਤੀਆਂ ਜਾਂਦੀਆਂ ਹੱਤਿਆਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਤਰ੍ਹਾਂ ਅੱਜ ਮੱਧ ਪ੍ਰਦੇਸ਼ ਦੇ ਨੀਮਚ ਵਿੱਚ ਭੀੜ ਵੱਲੋਂ ਇਕ ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਇਸ ਸੰਬੰਧੀ ਜਾਣਕਾਰੀ ...
ਪ੍ਰਿਅੰਕਾ ਗਾਂਧੀ ਵੱਲੋਂ ਸੋਨਭੱਦਰ ਹੱਤਿਆ ਕਾਂਡ ਮਾਮਲੇ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ
. . .  about 2 hours ago
ਕੈਪਟਨ ਤੋਂ ਬਾਅਦ ਰਾਜਪਾਲ ਵੱਲੋਂ ਵੀ ਸਿੱਧੂ ਦੇ ਅਸਤੀਫ਼ੇ ਨੂੰ ਮਨਜ਼ੂਰੀ
. . .  about 3 hours ago
ਕੈਪਟਨ ਤੋਂ ਬਾਅਦ ਰਾਜਪਾਲ ਨੇ ਵੀ ਸਿੱਧੂ ਦਾ ਅਸਤੀਫ਼ਾ ਕੀਤਾ ਮਨਜ਼ੂਰ
. . .  about 3 hours ago
ਬਿਹਾਰ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ 'ਚ ਵੀ ਕਰ ਮੁਕਤ ਹੋਈ 'ਸੁਪਰ 30'
. . .  about 4 hours ago
ਟਰੱਕ ਅਤੇ ਕਾਰ ਵਿਚਾਲੇ ਹੋਈ ਭਿਆਨਕ ਟਕੱਰ ’ਚ 9 ਲੋਕਾਂ ਦੀ ਹੋਈ ਮੌਤ
. . .  about 4 hours ago
ਸੋਨਭੱਦਰ ਹੱਤਿਆ ਕਾਂਡ ਮਾਮਲਾ : ਪੀੜਤ ਔਰਤਾਂ ਨਾਲ ਮਿਲ ਕੇ ਭਾਵੁਕ ਹੋਈ ਪ੍ਰਿਅੰਕਾ ਗਾਂਧੀ
. . .  about 4 hours ago
ਹਲਕਾ ਸ਼ੁਤਰਾਣਾ ਦੇ ਪਿੰਡ ਰਸੌਲੀ ਵਿਖੇ ਘੱਗਰ ਦਰਿਆ 'ਚ ਪਿਆ 200 ਫੁੱਟ ਪਾੜ
. . .  about 5 hours ago
ਸੁਖ ਸਰਕਾਰੀਆ ਨੇ ਦਾਰਾਪੁਰ ਦੇ ਮੰਡ ਖੇਤਰ ਵਿੱਚ ਬਿਆਸ ਦਰਿਆ ਦਾ ਲਿਆ ਜਾਇਜ਼ਾ
. . .  about 5 hours ago
ਜਿਸ ਭਾਜਪਾ ਨੇ ਉਂਗਲੀ ਫੜ੍ਹ ਕੇ ਚੱਲਣਾ ਸਿਖਾਇਆ ਸਿੱਧੂ ਨੇ ਉਸ ਨਾਲ ਹੀ ਕੀਤਾ ਵਿਸ਼ਵਾਸਘਾਤ- ਮਲਿਕ
. . .  about 5 hours ago
ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਅਤੇ ਡਾ. ਸਵਰਨ ਸਿੰਘ ਭਾਜਪਾ 'ਚ ਹੋਏ ਸ਼ਾਮਲ
. . .  about 5 hours ago
ਸੋਨਭੱਦਰ ਹੱਤਿਆ ਕਾਂਡ ਮਾਮਲਾ : ਪ੍ਰਿਯੰਕਾ ਨੇ ਕਿਹਾ- ਪੁਲਿਸ ਨੇ 15 ਲੋਕਾਂ ਨੂੰ ਮਿਲਣ ਤੋਂ ਰੋਕਿਆ
. . .  about 6 hours ago
ਸੋਨਭੱਦਰ ਹੱਤਿਆ ਕਾਂਡ : ਪੀੜਤਾਂ ਦੇ ਪਰਿਵਾਰਕ ਮੈਂਬਰ ਪ੍ਰਿਯੰਕਾ ਨੂੰ ਮਿਲਣ ਲਈ ਚੁਨਾਰ ਗੈਸਟ ਹਾਊਸ ਪਹੁੰਚੇ
. . .  about 6 hours ago
ਮਹਾਰਾਸ਼ਟਰ 'ਚ ਲੱਗੇ ਭੂਚਾਲ ਦੇ ਝਟਕੇ
. . .  about 6 hours ago
ਕੈਪਟਨ ਵਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ
. . .  about 6 hours ago
ਕੈਪਟਨ ਵਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ
. . .  about 6 hours ago
ਅੱਜ ਪ੍ਰਿਯੰਕਾ ਗਾਂਧੀ ਨੂੰ ਮਿਲਣ ਲਈ ਚੁਨਾਰ ਜਾਣਗੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ
. . .  about 7 hours ago
ਸੋਨਭੱਦਰ ਹੱਤਿਆ ਕਾਂਡ ਦੇ ਪੀੜਤਾਂ ਨੂੰ ਮਿਲਣ ਜਾ ਰਹੇ ਟੀ. ਐੱਮ. ਸੀ. ਨੇਤਾਵਾਂ ਨੂੰ ਪੁਲਿਸ ਨੇ ਰੋਕਿਆ
. . .  about 7 hours ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 7 hours ago
ਬਿਜਲੀ ਦੀ ਦੁਕਾਨ 'ਤੇ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
. . .  about 7 hours ago
ਬੀ. ਐੱਸ. ਐੱਫ. ਦੇ ਆਈ. ਜੀ. ਨੇ 'ਕਾਰਗਿਲ ਵਿਜੇ ਦਿਵਸ' ਮੌਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  about 7 hours ago
ਚੀਨ ਦੀ ਗੈਸ ਫੈਕਟਰੀ 'ਚ ਹੋਏ ਧਮਾਕੇ 'ਚ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 8 hours ago
ਇਲਾਹਾਬਾਦ ਹਾਈਕੋਰਟ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਰੀ ਕੀਤਾ ਨੋਟਿਸ
. . .  about 9 hours ago
ਵਿਜੇ ਦਿਵਸ ਮੌਕੇ ਅੱਜ ਕਾਰਗਿਲ ਜਾਣਗੇ ਰਾਜਨਾਥ ਸਿੰਘ
. . .  about 9 hours ago
ਅਰੁਣਾਚਲ ਪ੍ਰਦੇਸ਼ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਯੂਨਿਟ ਪਰਤੇ ਫ਼ੌਜੀ ਵੀਰ ਦੇ ਲਾਪਤਾ ਹੋਣ ਨਾਲ ਇਲਾਕੇ ਵਿਚ ਹਾਹਾਕਾਰ
. . .  1 day ago
ਬਾਬਾ ਰਾਜਨ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ
. . .  1 day ago
ਮੋਹਨ ਲਾਲ ਸੂਦ ਨੇ ਸੰਭਾਲਿਆ ਅਹੁਦਾ
. . .  1 day ago
ਕੁੱਝ ਵਿਧਾਇਕਾ ਦਾ ਸੁਰੱਖਿਆ ਕਾਰਨਾਂ ਕਰ ਕੇ ਸਦਨ 'ਚ ਨਾ ਆਉਣ ਦਾ ਬਹਾਨਾ ਝੂਠਾ- ਸਪੀਕਰ
. . .  1 day ago
ਅਧਿਆਪਕ ਦਾ ਬੈਗ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਜਬਰ ਜਨਾਹ ਮਾਮਲੇ 'ਚ ਅਦਿੱਤਿਆ ਪੰਚੋਲੀ ਨੂੰ ਮਿਲੀ ਅੰਤਰਿਮ ਰਾਹਤ
. . .  about 1 hour ago
ਫ਼ਤਹਿਗੜ੍ਹ ਸਾਹਿਬ ਦੇ ਖੇੜਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕਲਮਛੋੜ ਹੜਤਾਲ ਸ਼ੁਰੂ
. . .  about 1 hour ago
ਕੁਮਾਰਸਵਾਮੀ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
. . .  about 1 hour ago
ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਹੋਈ ਮੌਤ
. . .  about 1 hour ago
ਆਈ. ਸੀ. ਸੀ. ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਹੋਏ ਸਚਿਨ ਤੇਂਦੁਲਕਰ
. . .  26 minutes ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਸਾਉਣ ਸੰਮਤ 551
ਿਵਚਾਰ ਪ੍ਰਵਾਹ: ਸਮਰੱਥਾ ਕਥਨਾਂ ਨਾਲ ਨਹੀਂ ਕਰਮਾਂ ਨਾਲ ਸਿੱਧ ਹੁੰਦੀ ਹੈ। -ਵਿਵੇਕਾਨੰਦ

ਪਹਿਲਾ ਸਫ਼ਾ

ਕਰਨਾਟਕ ਦਾ ਸਿਆਸੀ ਨਾਟਕ

ਕੁਮਾਰਸਵਾਮੀ ਦਾ ਸ਼ਕਤੀ ਪ੍ਰੀਖਣ ਹੁਣ ਸੋਮਵਾਰ ਨੂੰ

• ਦੋਵੇਂ ਮੁਹਲਤਾਂ ਖ਼ਤਮ • ਰਾਜਪਾਲ ਦੇ ਦਖ਼ਲ ਿਖ਼ਲਾਫ਼ ਸੁਪਰੀਮ ਕੋਰਟ ਪੁੱਜੇ ਕੁਮਾਰਸਵਾਮੀ
ਬੈਂਗਲੂਰੂ, 19 ਜੁਲਾਈ (ਏਜੰਸੀ)-ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਤੇ ਕਾਂਗਰਸ ਨੇ ਵਿਸ਼ਵਾਸ ਮੱਤ 'ਤੇ ਬਹਿਸ ਦੌਰਾਨ ਵਿਧਾਨ ਸਭਾ ਦੀ ਕਾਰਵਾਈ 'ਚ ਰਾਜਪਾਲ ਵਾਜੂਭਾਈ ਵਾਲਾ ਵਲੋਂ ਦਖ਼ਲ ਦੇਣ ਿਖ਼ਲਾਫ਼ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ | ਕੁਮਾਰਸਵਾਮੀ ਤੇ ਕਰਨਾਟਕ ਕਾਂਗਰਸ ਦੇ ਪ੍ਰਧਾਨ ਦਿਨੇਸ਼ ਗੁੰਡੂ ਰਾਓ ਨੇ ਸ਼ੁੱਕਰਵਾਰ ਨੂੰ 1.30 ਵਜੇ ਤੱਕ ਸ਼ਕਤੀ ਪ੍ਰੀਖਣ ਦੀ ਮੁਹਲਤ ਖ਼ਤਮ ਹੋਣ ਤੋਂ ਬਾਅਦ ਸੁਪਰੀਮ ਕੋਰਟ 'ਚ ਵੱਖੋ-ਵੱਖ ਪਟੀਸ਼ਨਾਂ ਦਾਇਰ ਕੀਤੀਆਂ | ਮੁੱਖ ਮੰਤਰੀ ਨੇ ਕਿਹਾ ਕਿ ਸ਼ਕਤੀ ਪ੍ਰੀਖਣ ਕਰਨ ਦੇ ਸਬੰਧ 'ਚ ਰਾਜਪਾਲ ਦਖ਼ਲ ਦੇ ਰਹੇ ਹਨ | ਕੁਮਾਰਸਵਾਮੀ ਨੇ ਕਿਹਾ ਕਿ ਸੰਵਿਧਾਨ ਦੀ 10ਵੀਂ ਅਨੁਸੂਚੀ ਦੇ ਨਾਲ ਸਰਬ ਉੱਚ ਅਦਾਲਤ ਦੇ ਦਖ਼ਲ ਕਰਨ ਦੇ ਮੱਦੇਨਜ਼ਰ ਰਾਜਪਾਲ ਵਿਸ਼ਵਾਸ ਮੱਤ ਹਾਸਲ ਕਰਨ ਦੇ ਸਬੰਧ 'ਚ ਦਖ਼ਲ ਦੇ ਰਹੇ ਹਨ ਤੇ ਵਿਧਾਨ ਸਭਾ ਨੂੰ ਹੁਕਮ ਦੇ ਰਹੇ ਹਨ | ਉਨ੍ਹਾਂ ਸਰਬ ਉੱਚ ਅਦਾਲਤ ਤੋਂ 17 ਜੁਲਾਈ ਦੇ ਆਦੇਸ਼ 'ਤੇ ਵੀ ਸਪੱਸ਼ਟੀਕਰਨ ਮੰਗਿਆ, ਜਿਸ 'ਚ 15 ਬਾਗ਼ੀ ਵਿਧਾਇਕਾਂ ਨੂੰ ਸਦਨ ਦੀ ਕਾਰਵਾਈ 'ਚ ਹਿੱਸਾ ਨਾ ਲੈਣ ਦੇ ਬਦਲ ਚੁਣਨ ਦੀ ਇਜਾਜ਼ਤ ਦਿੱਤੀ ਗਈ ਹੈ | ਇਸ ਤੋਂ ਪਹਿਲਾਂ ਸਰਕਾਰ ਦੇ ਕਹਿਣ 'ਤੇ ਵਿਧਾਨ ਸਭਾ ਸਪੀਕਰ ਨੇ ਸ਼ਕਤੀ ਪ੍ਰੀਖਣ ਲਈ ਵੀਰਵਾਰ ਦਾ ਦਿਨ ਤੈਅ ਕੀਤਾ ਸੀ, ਪਰ ਵੀਰਵਾਰ ਸ਼ਕਤੀ ਪ੍ਰੀਖਣ ਨਾ ਹੋਣ ਕਾਰਨ ਰਾਜਪਾਲ ਵਾਜੂਭਾਈ ਵਾਲਾ ਨੇ ਮੁੱਖ ਮੰਤਰੀ ਕੁਮਾਰਸਵਾਮੀ ਨੂੰ ਸ਼ੁੱਕਰਵਾਰ 1.30 ਵਜੇ ਤੱਕ ਬਹੁਮਤ ਸਾਬਿਤ ਕਰਨ ਲਈ ਕਿਹਾ, ਪਰ 1.30 ਵਜੇ ਤੱਕ ਵੀ ਬਹੁਮਤ ਸਾਬਿਤ ਨਾ ਹੋ ਸਕਿਆ | ਇਸ ਤੋਂ ਬਾਅਦ ਰਾਜਪਾਲ ਨੇ ਮੁੱਖ ਮੰਤਰੀ ਨੂੰ ਸ਼ੁੱਕਰਵਾਰ ਸ਼ਾਮ 6 ਵਜੇ ਬਹੁਮਤ ਸਾਬਿਤ ਕਰਨ ਲਈ ਕਿਹਾ, ਜਿਸ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਨੇ ਸਪੀਕਰ 'ਤੇ ਪਾ ਦਿੱਤੀ | ਇਸ ਦੌਰਾਨ ਰਾਜਪਾਲ ਵਲੋਂ ਮਿਲੀ ਸ਼ਾਮ 6 ਵਜੇ ਦੀ ਮੁਹਲਤ ਵੀ ਖ਼ਤਮ ਹੋ ਗਈ | ਉਧਰ ਐਲਾਨ ਕੀਤਾ ਗਿਆ ਕਿ ਸ਼ਕਤੀ ਪ੍ਰੀਖਣ ਲਈ ਵਿਧਾਨ ਸਭਾ ਸੋਮਵਾਰ ਤੱਕ ਮੁਲਤਵੀ ਕੀਤੀ ਜਾਂਦੀ ਹੈ, ਜਦਕਿ ਭਾਜਪਾ ਅੱਜ ਹੀ ਸ਼ਕਤੀ ਪ੍ਰੀਖਣ 'ਤੇ ਅੜੀ ਰਹੀ | ਇਸ ਤੋਂ ਪਹਿਲਾਂ ਮੁੱਖ ਮੰਤਰੀ ਕੁਮਾਰਸਵਾਮੀ ਨੇ ਵਿਧਾਨ ਸਭਾ 'ਚ ਬਹਿਸ ਦੌਰਾਨ ਕਿਹਾ ਕਿ ਬਹੁਮਤ ਕਦੋਂ ਸਾਬਿਤ ਕਰਨਾ ਹੈ | ਇਸ ਦੀ ਜ਼ਿੰਮੇਵਾਰੀ ਮੈਂ ਸਪੀਕਰ 'ਤੇ ਛੱਡਦਾ ਹਾਂ | ਉਨ੍ਹਾਂ ਕਿਹਾ ਕਿ ਤੁਸੀਂ ਮੇਰੇ ਹਿੱਤਾਂ ਦੀ ਰੱਖਿਆ ਕਰੋ | ਇਸ ਦੇ ਨਿਰਦੇਸ਼ ਦਿੱਲੀ ਤੋਂ ਨਹੀਂ ਮਿਲਣੇ ਚਾਹੀਦੇ | ਜੋ ਪੱਤਰ ਮੈਨੂੰ ਰਾਜਪਾਲ ਨੇ ਭੇਜਿਆ ਹੈ ਉਸ ਤੋਂ ਵੀ ਮੈਨੂੰ ਬਚਾਓ | ਕੁਮਾਰਸਵਾਮੀ ਨੇ ਕਿਹਾ ਕਿ ਮੇਰੇ ਮਨ 'ਚ ਰਾਜਪਾਲ ਪ੍ਰਤੀ ਇੱਜ਼ਤ ਹੈ, ਪਰ ਉਨ੍ਹਾਂ ਜੋ ਦੂਸਰਾ ਪ੍ਰੇਮ ਪੱਤਰ (6 ਵਜੇ ਦੀ ਮੁਹਲਤ ਵਾਲੀ ਚਿੱਠੀ) ਭੇਜਿਆ ਹੈ, ਉਸ ਨਾਲ ਮੈਨੂੰ ਦੁੱਖ ਹੋਇਆ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਕਰਨਾਟਕ 'ਚ ਚੱਲ ਰਹੀ ਵਿਧਾਇਕਾਂ ਦੀ ਖਰੀਦੋ-ਫਰੋਖਤ ਬਾਰੇ ਪਤਾ ਲਗਦਾ ਹੈ |

ਸੰਸਦ 'ਚ ਹੰਗਾਮਾ ਵਿਰੋਧੀ ਧਿਰ ਵਲੋਂ ਵਾਕਆਊਟ

ਨਵੀਂ ਦਿੱਲੀ, 19 ਜੁਲਾਈ (ਉਪਮਾ ਡਾਗਾ ਪਾਰਥ)-ਕਰਨਾਟਕ ਦੇ ਸਿਆਸੀ ਉਬਾਲ ਦਾ ਅਸਰ ਸੰਸਦ 'ਚ ਵੀ ਲਗਾਤਾਰ ਨਜ਼ਰ ਆ ਰਿਹਾ ਹੈ | ਕਰਨਾਟਕ 'ਚ ਵੀਰਵਾਰ ਨੂੰ ਬਹੁਮੱਤ ਸਾਬਤ ਕਰਨ ਦੇ ਮੁੱਦੇ 'ਤੇ ਹੋਈ ਚਰਚਾ ਦੌਰਾਨ ਰਾਜਪਾਲ ਵਲੋਂ ਦਿੱਤੇ ਨਿਰਦੇਸ਼ਾਂ ਦਾ ਮੁੱਦਾ ਅੱਜ ਸੰਸਦ 'ਚ ਉਠਾਇਆ ਅਤੇ ਉਸ 'ਤੇ ਇਤਰਾਜ਼ ਪ੍ਰਗਟਾਉਂਦਿਆਂ ਕਾਂਗਰਸ ਸਮੇਤ ਹੋਰਨਾਂ ਵਿਰੋਧੀ ਧਿਰਾਂ ਨੇ ਲੋਕ ਸਭਾ 'ਚੋਂ ਵਾਕਆਊਟ ਕਰ ਦਿੱਤਾ | ਲੋਕ ਸਭਾ 'ਚ ਪ੍ਰਸ਼ਨਕਾਲ ਖ਼ਤਮ ਹੋਣ ਤੋਂ ਬਾਅਦ ਹੀ ਕਾਂਗਰਸ, ਐਨ. ਸੀ. ਪੀ. ਅਤੇ ਡੀ. ਐਮ. ਕੇ. ਦੇ ਮੈਂਬਰਾਂ ਨੇ ਸਪੀਕਰ ਤੋਂ ਮੁੱਦਾ ਉਠਾਉਣ ਦੀ ਇਜਾਜ਼ਤ ਮੰਗੀ | ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਕਿਹਾ ਕਿ ਸਦਨ 'ਚ ਸੂਬੇ ਨਾਲ ਸਬੰਧਿਤ ਮੁੱਦੇ ਨਾ ਉਠਾਉਣ 'ਤੇ ਰਜ਼ਾਮੰਦੀ ਬਣੀ ਸੀ, ਪਰ ਫਿਰ ਵੀ ਉਨ੍ਹਾਂ ਨੂੰ ਦੋ ਵਾਰ ਇਹ ਮੁੱਦਾ ਉਠਾਉਣ ਦਿੱਤਾ | ਸਦਨ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਲੋਕ ਸਭਾ ਅਤੇ ਵਿਧਾਨ ਸਭਾ ਦੀ ਤੁਲਨਾ ਕਰਦਿਆਂ ਕਿਹਾ ਕਿ ਸਦਨ ਨੂੰ ਵਾਦ-ਵਿਵਾਦ ਅਤੇ ਸੰਵਾਦ ਕਰਨ ਦਾ ਕੇਂਦਰ ਮੰਨਿਆ ਜਾਂਦਾ ਹੈ | ਸਦਨ ਨੇ ਲੋਕ ਸਭਾ ਅਤੇ ਵਿਧਾਨ ਸਭਾ 'ਚ ਸਪੀਕਰ ਦੀ ਖੁਦਮੁਖ਼ਤਿਆਰੀ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ 'ਚ ਰਾਸ਼ਟਰਪਤੀ ਜਾਂ ਰਾਜਪਾਲ ਨੂੰ ਦਖ਼ਲਅੰਦਾਜ਼ੀ ਕਰਨ ਦਾ ਅਧਿਕਾਰ ਨਹੀਂ ਹੈ | ਕਾਂਗਰਸ ਦੀ ਅਗਵਾਈ 'ਚ ਹੋਏ ਇਸ ਵਾਕਆਊਟ 'ਚ ਡੀ. ਐਮ. ਕੇ., ਐਸ. ਸੀ. ਪੀ. ਅਤੇ ਬਹੁਜਨ ਸਮਾਜ ਪਾਰਟੀ ਨੇ ਸਾਥ ਦਿੱਤਾ |

ਕੈਪਟਨ ਤੇ ਸਿੱਧੂ ਦੇ ਸਖ਼ਤ ਰੁਖ਼ ਕਾਰਨ ਸਮਝੌਤਾ ਕੋਸ਼ਿਸ਼ਾਂ ਅਸਫ਼ਲ

ਨਵਜੋਤ ਨੇ ਕੋਈ ਹੋਰ ਵਿਭਾਗ ਲੈਣ ਤੋਂ ਕੀਤਾ ਇਨਕਾਰ
ਹਰਕਵਲਜੀਤ ਸਿੰਘ

ਚੰਡੀਗੜ੍ਹ, 19 ਜੁਲਾਈ-ਪੰਜਾਬ ਮੰਤਰੀ ਮੰਡਲ ਦੇ ਸੀਨੀਅਰ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵਲੋਂ ਉਨ੍ਹਾਂ ਦੇ ਵਿਭਾਗਾਂ 'ਚ ਕੀਤੇ ਗਏ ਰੱਦੋਬਦਲ ਤੋਂ ਬਾਅਦ ਮੰਤਰੀ ਮੰਡਲ ਤੋਂ ਦਿੱਤੇ ਗਏ ਅਸਤੀਫ਼ੇ ਕਾਰਨ ਪੈਦਾ ਹੋਈ ਸਥਿਤੀ ਨਾਲ ਨਿਪਟਣ ਲਈ ਪਾਰਟੀ ਪੱਧਰ 'ਤੇ ਸਮਝੌਤੇ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ | ਪ੍ਰਾਪਤ ਜਾਣਕਾਰੀ ਅਨੁਸਾਰ ਸ. ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਨੂੰ ਕੱਲ੍ਹ ਪਾਰਟੀ ਦੀ ਜਨਰਲ ਸਕੱਤਰ ਸ੍ਰੀਮਤੀ ਪਿ੍ਯੰਕਾ ਗਾਂਧੀ ਵਲੋਂ ਦਿੱਲੀ ਸੱਦਿਆ ਗਿਆ ਸੀ ਨਾਲ ਹੋਈ ਗੱਲਬਾਤ ਦੌਰਾਨ ਸ. ਸਿੱਧੂ ਵਲੋਂ ਸਥਾਨਕ ਸਰਕਾਰਾਂ ਤੋਂ ਬਿਨਾਂ ਹੋਰ ਕਿਸੇ ਵੀ ਵਿਭਾਗ 'ਚ ਵਾਪਸੀ ਤੋਂ ਕੋਰਾ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਸਪੱਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਵਿਭਾਗ ਦੀ ਕਾਰਗੁਜ਼ਾਰੀ ਨੂੰ ਲੈ ਕੇ ਮੇਰੇ 'ਤੇ ਦੋਸ਼ ਲਗਾਏ ਗਏ ਹਨ ਅਤੇ ਮੈਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਗਈ ਹੈ ਅਤੇ ਜੇਕਰ ਮੈਂ ਹੋਰ ਕੋਈ ਵੀ ਵਿਭਾਗ ਵਿਚ ਕੰਮ ਕਰਾਂਗਾ ਤਾਂ ਮੈਂ ਇਕ ਤਰ੍ਹਾਂ ਨਾਲ ਲੱਗੇ ਉਨ੍ਹਾਂ ਦੋਸ਼ਾਂ ਨੂੰ ਪ੍ਰਵਾਨ ਕਰ ਲਵਾਂਗਾ | ਉਨ੍ਹਾਂ ਕਿਹਾ ਕਿ 20-20 ਹਜ਼ਾਰ ਵੋਟਾਂ 'ਤੇ ਹਾਰਨ ਵਾਲਿਆਂ ਨੂੰ ਤਾਂ ਮੁੱਖ ਮੰਤਰੀ ਨੇ ਇਕ ਪਾਸੇ ਤਾਂ ਤਰੱਕੀ ਦੇ ਕੇ ਹੋਰ ਵਿਭਾਗ ਦਿੱਤੇ ਹਨ ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੇ ਵਿਰੁੱਧ ਕੀਤੀ ਗਈ ਸਾਜਿਸ਼ ਅਤੇ ਝੂਠੀ ਦੂਸ਼ਣਬਾਜ਼ੀ ਸਰਦਾਰ ਦੀ ਪੱਗ ਨੂੰ ਹੱਥ ਪਾਉਣ ਦੇ ਬਰਾਬਰ ਹੈ, ਜਦੋਂਕਿ ਰਾਜ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕੌਣ ਸੱਚਾ ਅਤੇ ਕੌਣ ਝੂਠਾ ਹੈ | ਸੂਚਨਾ ਅਨੁਸਾਰ ਕੱਲ੍ਹ ਮੁੱਖ ਮੰਤਰੀ ਨੂੰ ਪਾਰਟੀ ਹਾਈਕਮਾਂਡ ਵਲੋਂ ਦੁਬਾਰਾ ਸ. ਸਿੱਧੂ ਵਲੋਂ ਲਏ ਗਏ ਸਟੈਂਡ ਸਬੰਧੀ ਜਦੋਂ ਪੱੁਛਿਆ ਗਿਆ ਤਾਂ ਉਹ ਵੀ ਆਪਣੇ ਪੁਰਾਣੇ ਸਟੈਂਡ 'ਤੇ ਕਾਇਮ ਰਹੇ ਕਿ ਉਹ ਆਪਣੇ ਪੁਰਾਣੇ ਸਥਾਨਕ ਸਰਕਾਰਾਂ ਵਿਭਾਗ ਤੋਂ ਬਿਨਾਂ ਕੋਈ ਹੋਰ ਵਿਭਾਗ ਸ. ਸਿੱਧੂ ਨੂੰ ਦੇਣਾ ਵਿਚਾਰ ਸਕਦੇ ਹਨ | ਸੂਚਨਾ ਅਨੁਸਾਰ ਸ. ਨਵਜੋਤ ਸਿੰਘ ਸਿੱਧੂ ਨੇ ਉਕਤ ਮੀਟਿੰਗ ਦੌਰਾਨ ਇਹ ਵੀ ਕਿਹਾ ਕਿ ਉਹ ਅਸਤੀਫ਼ਾ ਦੇਣ ਤੋਂ ਬਾਅਦ ਆਪਣੀ ਸਰਕਾਰੀ ਰਿਹਾਇਸ਼ ਵੀ ਅਗਲੇ 2-3 ਦਿਨਾਂ 'ਚ ਖ਼ਾਲੀ ਕਰ ਦੇਣਗੇ | ਸੂਚਨਾ ਅਨੁਸਾਰ ਸ. ਸਿੱਧੂ ਨੂੰ ਕਿਹਾ ਗਿਆ ਕਿ ਉਹ ਅਜਿਹਾ ਕੋਈ ਬਿਆਨ ਨਾ ਦੇਣ ਜਿਸ ਨਾਲ ਪਾਰਟੀ ਨੂੰ ਨੁਕਸਾਨ ਪੁੱਜੇ | ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਪਾਰਟੀ ਉਨ੍ਹਾਂ ਦੇ ਕੰਮ ਦੀ ਕਦਰ ਕਰਦੀ ਹੈ ਅਤੇ ਪਾਰਟੀ ਵਿਚ ਉਨ੍ਹਾਂ ਦੀ ਇੱਜ਼ਤ ਨੂੰ ਬਰਕਰਾਰ ਰੱਖਿਆ ਜਾਵੇਗਾ | ਉੱਚ ਕਾਂਗਰਸੀ ਸੂਤਰਾਂ ਦਾ ਕਹਿਣਾ ਹੈ ਕਿ ਹਰਿਆਣਾ ਵਿਧਾਨ ਸਭਾ ਦੇ ਅਕਤੂਬਰ 2019 ਵਿਚ ਹੋਣ ਵਾਲੀਆਂ ਚੋਣਾਂ ਕਾਰਨ ਸੰਭਵ ਹੈ ਕਿ ਪਾਰਟੀ ਹਾਈਕਮਾਂਡ ਹਰਿਆਣਾ ਸਮੇਤ ਹੋਣ ਵਾਲੀਆਂ ਕੁਝ ਚੋਣਾਂ ਲਈ ਸ. ਸਿੱਧੂ ਦੀ ਚੋਣ ਪ੍ਰਚਾਰ 'ਚ ਪੂਰੀ ਮਦਦ ਲਵੇ, ਕਿਉਂਕਿ ਪਾਰਟੀ ਹਾਈਕਮਾਂਡ ਪਾਰਟੀ ਦੇ ਢਾਂਚੇ ਦੇ ਪੁਨਰ ਗਠਨ, ਰੱਦੋਬਦਲ ਅਤੇ ਦੂਜੇ ਅਹਿਮ ਜਥੇਬੰਦਕ ਮੁੱਦਿਆਂ ਵੱਲ ਧਿਆਨ ਉਕਤ ਚੋਣਾਂ ਤੋਂ ਬਾਅਦ ਹੀ ਦੇ ਪਾਏਗੀ | ਪ੍ਰਾਪਤ ਜਾਣਕਾਰੀ ਅਨੁਸਾਰ ਸ. ਨਵਜੋਤ ਸਿੰਘ ਸਿੱਧੂ ਪਿ੍ਯੰਕਾ ਨਾਲ ਹੋਈ ਇਸ ਮੀਟਿੰਗ ਜਿਸ ਵਿਚ ਪਾਰਟੀ ਦੇ 2 ਹੋਰ ਕਾਰਕੁਨ ਵੀ ਹਾਜ਼ਰ ਸਨ | ਕੱਲ੍ਹ ਸ਼ਾਮ ਦਿੱਲੀ ਤੋਂ ਵਾਪਸ ਪੰਜਾਬ ਪਰਤ ਆਏ | ਚੰਡੀਗੜ੍ਹ ਦੇ ਪ੍ਰਸ਼ਾਸਨਿਕ ਹਲਕਿਆਂ 'ਚ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਸ. ਸਿੱਧੂ ਨਾਲ ਗੱਲਬਾਤ ਟੁੱਟ ਜਾਣ ਤੋਂ ਬਾਅਦ ਮੁੱਖ ਮੰਤਰੀ ਕੋਲ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਰਹਿ ਗਿਆ, ਜਦੋਂਕਿ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਨਵਜੋਤ ਸਿੰਘ ਸਿੱਧ ਨੂੰ ਆਪਣੇ ਮੰਤਰੀ ਮੰਡਲ 'ਚੋਂ ਬਾਹਰ ਕਰ ਕੇ ਪਾਰਟੀ ਹਾਈਕਮਾਂਡ ਅਤੇ ਵਿਸ਼ੇਸ਼ ਕਰ ਕੇ ਸ੍ਰੀ ਰਾਹੁਲ ਗਾਂਧੀ ਤੇ ਸ੍ਰੀਮਤੀ ਪਿ੍ਯੰਕਾ ਗਾਂਧੀ ਦੀ ਨਾਰਾਜ਼ਗੀ ਮੁੱਲ ਲੈਣਗੇ | ਵਰਨਣਯੋਗ ਹੈ ਕਿ ਲੋਕ ਇਨਸਾਫ਼ ਪਾਰਟੀ ਅਤੇ ਆਮ ਆਦਮੀ ਪਾਰਟੀ ਵਲੋਂ ਪਹਿਲਾਂ ਹੀ ਮੁੱਖ ਮੰਤਰੀ 'ਤੇ ਇਹ ਦੋਸ਼ ਲਗਾਏ ਜਾ ਰਹੇ ਹਨ ਕਿ ਮੁੱਖ ਮੰਤਰੀ ਵਲੋਂ ਸ. ਸਿੱਧੂ ਵਿਰੁੱਧ ਮੁਹਾਜ਼ ਮੋਦੀ ਅਤੇ ਅਕਾਲੀਆਂ ਦੇ ਇਸ਼ਾਰੇ 'ਤੇ ਖੋਲਿ੍ਹਆ ਗਿਆ ਸੀ, ਕਿਉਂਕਿ ਉਕਤ ਦੋਵੇਂ ਧਿਰਾਂ ਸ. ਸਿੱਧੂ ਵਲੋਂ ਉਨ੍ਹਾਂ ਵਿਰੁੱਧ ਕੀਤੇ ਗਏ ਪ੍ਰਚਾਰ ਅਤੇ ਦੂਸ਼ਣਬਾਜ਼ੀ ਤੋਂ ਕਾਫ਼ੀ ਔਖੀਆਂ ਹਨ |

ਸੋਨਭੱਦਰ ਜਾਣ ਮੌਕੇ ਪਿ੍ਯੰਕਾ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ

ਹਸਪਤਾਲ 'ਚ ਪੀੜਤਾਂ ਨਾਲ ਕੀਤੀ ਮੁਲਾਕਾਤ
ਲਖਨਊ, 19 ਜੁਲਾਈ (ਏਜੰਸੀ)-ਕਾਂਗਰਸ ਦੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਨੂੰ ਉਸ ਵੇਲੇ ਰੋਕ ਲਿਆ ਗਿਆ, ਜਦੋਂ ਉਹ ਸੋਨਭੱਦਰ 'ਚ ਜ਼ਮੀਨ ਕਾਰਨ ਹੋਏ ਹੱਤਿਆ ਕਾਂਡ ਦੇ ਪੀੜਤਾਂ ਨੂੰ ਮਿਲਣ ਜਾ ਰਹੇ ਸਨ | ਇਸੇ ਦੌਰਾਨ ਮਿਰਜ਼ਾਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਪਿ੍ਯੰਕਾ ਨੂੰ ਹਿਰਾਸਤ 'ਚ ਲੈ ਲਿਆ ਤੇ ਚੁਨਾਰ ਗੈਸਟ ਹਾਊਸ ਲੈ ਗਏ | ਵਾਰਾਨਸੀ 'ਚ ਬਨਾਰਸ ਹਿੰਦੂ ਯੂਨੀਵਰਸਿਟੀ ਕੰਪਲੈਕਸ 'ਚ ਸਥਿਤ ਟਰੋਮਾ ਸੈਂਟਰ ਤੋਂ ਪਿ੍ਯੰਕਾ ਦਾ ਕਾਫ਼ਲਾ ਜਿਵੇਂ ਹੀ ਮਿਰਜ਼ਾਪੁਰ ਦੇ ਰਸਤੇ ਸੋਨਭੱਦਰ ਲਈ ਰਵਾਨਾ ਹੋਇਆ ਤਾਂ ਉਨ੍ਹਾਂ ਨੂੰ ਰਸਤੇ 'ਚ ਨਰਾਇਣਪੁਰ ਲਾਗੇ ਰੋਕ ਲਿਆ ਗਿਆ | ਰੋਕਣ ਦੇ ਵਿਰੋਧ 'ਚ ਪਿ੍ਯੰਕਾ ਤੇ ਕਾਂਗਰਸੀ ਨੇਤਾ ਮੌਕੇ 'ਤੇ ਹੀ ਧਰਨੇ 'ਤੇ ਬੈਠ ਗਏ | ਪਿ੍ਯੰਕਾ ਗਾਂਧੀ ਨੂੰ ਹਿਰਾਸਤ 'ਚ ਲੈਣ ਮੌਕੇ ਡੀ.ਐਮ. ਵਾਰਾਨਸੀ ਤੇ ਐਸ.ਐਸ.ਪੀ. ਵਾਰਾਨਸੀ ਮੌਕੇ 'ਤੇ ਪਹੰੁਚੇ | ਮਿਰਜ਼ਾਪੁਰ ਜ਼ਿਲ੍ਹੇ ਦੇ ਚੁਨਾਰ ਦੇ ਐਸ.ਡੀ.ਐਮ. ਪਿ੍ਯੰਕਾ ਨੂੰ ਆਪਣੀ ਗੱਡੀ 'ਚ ਬਿਠਾ ਕੇ ਚੁਨਾਰ ਲੈ ਗਏ | ਉਦੋਂ ਹੀ ਅਜੇ ਰਾਏ ਨੂੰ ਸੀ.ਓ. ਆਪਣੀ ਗੱਡੀ 'ਚ ਬਿਠਾ ਕੇ ਚੁਨਾਰ ਲੈ ਗਏ | ਪਿ੍ਯੰਕਾ ਤੇ ਅਜੇ ਰਾਏ ਨੂੰ ਚੁਨਾਰ ਕਿਲੇ ਦੇ ਗੈਸਟ ਹਾਊਸ 'ਚ ਛੱਡ ਦਿੱਤਾ ਗਿਆ | ਕਾਫ਼ਲਾ ਰੋਕੇ ਜਾਣ 'ਤੇ ਪਿ੍ਯੰਕਾ ਗਾਂਧੀ ਨੇ ਕਿਹਾ ਕਿ ਉਹ ਸਿਰਫ ਸੋਨਭੱਦਰ ਫਾਇਰਿੰਗ ਮਾਮਲੇ 'ਚ ਪੀੜਤਾਂ ਨੂੰ ਮਿਲਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਸਿਰਫ 4 ਜਣੇ ਹੀ ਜਾਣਗੇ, ਪਰ ਫਿਰ ਵੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਉਥੇ ਜਾਣ ਤੋਂ ਰੋਕ ਦਿੱਤਾ ਹੈ | ਅਜਿਹੇ 'ਚ ਪਿ੍ਯੰਕਾ ਨੇ ਸਵਾਲ ਕੀਤਾ ਕਿ ਸਾਨੂੰ ਰੋਕਣ ਦਾ ਕਾਰਨ ਦੱਸਿਆ ਜਾਵੇ |
ਪਿ੍ਯੰਕਾ ਦੀ ਗਿ੍ਫ਼ਤਾਰੀ ਭਾਜਪਾ ਦੀ ਵਧਦੀ ਅਸੁਰੱਖਿਆ ਦਰਸਾ ਰਹੀ ਹੈ-ਰਾਹੁਲ
ਨਵੀਂ ਦਿੱਲੀ, (ਉਪਮਾ ਡਾਗਾ ਪਾਰਥ)-ਪਿ੍ਯੰਕਾ ਗਾਂਧੀ ਨੂੰ ਹਿਰਾਸਤ 'ਚ ਲੈਣ 'ਤੇ ਰਾਹੁਲ ਗਾਂਧੀ ਨੇ ਟਵਿੱਟਰ ਰਾਹੀਂ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਭਾਜਪਾ 'ਤੇ ਮਨਮਾਨੀ ਕਰਨ ਦਾ ਦੋਸ਼ ਲਾਇਆ | ਰਾਹੁਲ ਗਾਂਧੀ ਨੇ ਟਵਿੱਟਰ 'ਤੇ ਪਾਏ ਸੰਦੇਸ਼ 'ਚ ਪਿ੍ਯੰਕਾ ਦੀ ਗਿ੍ਫ਼ਤਾਰੀ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਕਿਹਾ ਕਿ ਪਿ੍ਯੰਕਾ ਉਨ੍ਹਾਂ 10 ਕਬਾਇਲੀ ਪਰਿਵਾਰਾਂ ਨੂੰ ਮਿਲਣ ਜਾ ਰਹੀ ਸੀ, ਜਿਨ੍ਹਾਂ ਦੇ ਆਪਣੀ ਜ਼ਮੀਨ ਛੱਡਣ 'ਤੇ ਇਨਕਾਰ ਕਰਨ 'ਤੇ ਬੇਰਹਿਮੀ ਨਾਲ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ | ਪਿ੍ਯੰਕਾ ਨੂੰ ਹਿਰਾਸਤ ਲੈਣ ਨਾਲ ਭਾਜਪਾ ਸਰਕਾਰ ਦੀ ਵੱਧਦੀ ਅਸੁਰੱਖਿਆ ਦਾ ਪਤਾ ਚਲਦਾ ਹੈ |

ਰਾਤ ਸਮੇਂ ਧਰਨਾ ਜਾਰੀ ਕਿਹਾ, ਗਿ੍ਫ਼ਤਾਰੀ ਲਈ ਤਿਆਰ

ਪਿ੍ਯੰਕਾ ਗਾਂਧੀ ਨੇ ਰਾਤ ਸਮੇਂ ਵੀ ਆਪਣਾ ਧਰਨਾ ਜਾਰੀ ਰੱਖਿਆ ਅਤੇ ਕਿਹਾ ਕਿ ਉਹ ਪੀੜਤਾਂ ਨੂੰ ਮਿਲੇ ਬਗੈਰ ਵਾਪਸ ਨਹੀਂ ਜਾਵੇਗੀ, ਉਹ ਗਿ੍ਫ਼ਤਾਰੀ ਲਈ ਵੀ ਤਿਆਰ ਹੈ | ਰਾਤ ਸਮੇਂ ਗੈਸਟ ਹਾਊਸ ਦੀ ਬਿਜਲੀ ਵੀ ਬੰਦ ਹੋ ਗਈ | ਜਿਸ ਲਈ ਕਾਂਗਰਸੀਆਂ ਨੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲਈ ਅਜਿਹਾ ਕੀਤਾ ਗਿਆ ਹੈ | ਪਿ੍ਯੰਕਾ ਨੇ ਟਵੀਟ ਕਰਕੇ ਕਿਹਾ ਕਿ ਮੈਂ ਕੋਈ ਕਾਨੂੰਨ ਨਹੀਂ ਤੋੜਿਆ ਅਤੇ ਨਾ ਹੀ ਕੋਈ ਅਪਰਾਧ ਕੀਤਾ ਹੈ | ਮੈਂ ਪ੍ਰਸ਼ਾਸਨ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਮੈਂ ਕੇਵਲ ਚਾਰ ਵਿਅਕਤੀਆਂ ਨਾਲ ਪੀੜਤ ਪਰਿਵਾਰਾਂ ਨੂੰ ਮਿਲਣ ਜਾ ਰਹੀ ਹਾਂ | ਪ੍ਰਸ਼ਾਸਨ ਕਹਿ ਰਿਹਾ ਹੈ ਕਿ ਮੈਨੂੰ 50 ਹਜ਼ਾਰ ਰੁਪਏ ਜ਼ਮਾਨਤ ਦੇਣੀ ਪਵੇਗੀ, ਨਹੀਂ ਤਾਂ ਮੈਨੂੰ 14 ਦਿਨਾਂ ਲਈ ਜੇਲ੍ਹ ਭੇਜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜੋ ਠੀਕ ਲੱਗਦਾ ਹੈ ਉਹ ਕਰੇ | ਲੋਕ ਸਾਰਾ ਕੁਝ ਦੇਖ ਰਹੇ ਹਨ |

ਵਿਦੇਸ਼ਾਂ 'ਚ ਅਕਾਲੀ ਦਲ (ਮਾਨ) ਦੀ ਚਿੱਠੀ ਦੀ ਚਰਚਾ ਫ਼ੀਸ 50,000 ਰੁਪਏ-ਸੁਰਜੀਤ ਸਿੰਘ ਅਰਾਈਆਂ

ਟੋਰਾਂਟੋ, 19 ਜੁਲਾਈ (ਸਤਪਾਲ ਸਿੰਘ ਜੌਹਲ)-ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ 'ਚ ਕਿਸੇ ਤਰ੍ਹਾਂ ਪੁੱਜੇ ਸਿੱਖਾਂ ਦੇ ਇਮੀਗ੍ਰੇਸ਼ਨ ਕੇਸ ਮਜ਼ਬੂਤ ਕਰਨ ਵਾਸਤੇ ਅਕਾਲੀ ਦਲ (ਮਾਨ) ਵਲੋਂ ਦਿੱਤੀ ਜਾਂਦੀ ਚਿੱਠੀ ਬਾਰੇ ਬੀਤੇ ਦਿਨਾਂ ਤੋਂ ਚਰਚਾ ਇਸ ਕਰਕੇ ਵੱਧ ਹੋਈ ਹੈ, ਕਿਉਂਕਿ ਕੈਨੇਡਾ ਫੇਰੀ 'ਤੇ ਗਏ ਪਾਰਟੀ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸੁਰਜੀਤ ਸਿੰਘ ਅਰਾਈਆਂ ਨੇ ਇਸ ਬਾਰੇ ਬੇਝਿਜਕ ਗੱਲ ਕੀਤੀ ਹੈ | ਟੋਰਾਂਟੋ ਵਿਖੇ ਇਸ ਪੱਤਰਕਾਰ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ. ਅਰਾਈਆਂ ਨੇ ਆਖਿਆ ਕਿ ਚਿੱਠੀ ਦੀ ਨਾਮਾਤਰ ਫ਼ੀਸ ਵਸੂਲੀ ਜਾਂਦੀ ਹੈ | ਸ. ਅਰਾਈਆਂ ਦੀ ਇਸ ਗੱਲਬਾਤ ਦਾ ਸੁਰ ਸਾਗਰ ਰੇਡੀਓ ਅਤੇ ਟੈਲੀਵਿਜ਼ਨ 'ਤੇ ਸਿੱਧਾ ਪ੍ਰਸਾਰਣ ਹੋਇਆ | ਇਸ ਮੌਕੇ ਰਵਿੰਦਰ ਸਿੰਘ ਪੰਨੂੰ ਅਤੇ ਬਿ੍ਗੇ. ਨਵਾਬ ਸਿੰਘ ਹੀਰ ਵੀ ਹਾਜ਼ਰ ਸਨ | ਫ਼ੀਸ ਦਾ ਵਿਸਥਾਰ ਦਿੰਦਿਆਂ ਸ. ਅਰਾਈਆਂ ਨੇ 'ਅਜੀਤ' ਨੂੰ ਦੱਸਿਆ ਕਿ ਇਕ ਚਿੱਠੀ ਦੇਣ ਦੇ ਕੁੱਲ 50,000 ਰੁਪਏ ਲਏ ਜਾਂਦੇ ਹਨ | 35000 ਰੁਪਏ ਪਾਰਟੀ ਦੇ ਮੁੱਖ ਦਫ਼ਤਰ ਵਾਸਤੇ ਹੁੰਦੇ ਹਨ ਅਤੇ 15000 ਰੁਪਏ ਜ਼ਿਲ੍ਹਾ ਜਥੇਦਾਰ ਦੇ ਹੁੰਦੇ ਹਨ | ਏਨੀ ਫ਼ੀਸ ਨੂੰ ਉਚਿਤ ਠਹਿਰਾਉਂਦਿਆਂ ਸ. ਅਰਾਈਆਂ ਨੇ ਆਖਿਆ ਕਿ ਦਲ ਨੂੰ ਕਿਸੇ ਪਾਸਿਓਾ ਫੰਡਿੰਗ ਨਹੀਂ ਆਉਂਦੀ, ਜਦਕਿ ਹੋਰਨਾਂ ਪਾਰਟੀਆਂ ਨੂੰ ਕਾਰੋਬਾਰੀ ਸੈਕਟਰ ਤੋਂ ਮਾਲੀ ਮਦਦ ਮਿਲਦੀ ਰਹਿੰਦੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਵਿਦੇਸ਼ 'ਚ ਦੋ ਨੰਬਰ ਵਿਚ ਪੁੱਜੇ ਵਿਅਕਤੀ ਵਾਸਤੇ ਇਹ ਫ਼ੀਸ ਕੋਈ ਬਹੁਤੀ ਜ਼ਿਆਦਾ ਨਹੀਂ ਹੈ, ਕਿਉਂਕਿ ਉਹ ਏਜੰਟਾਂ ਨੂੰ ਵੀ 30-40 ਲੱਖ ਰੁਪਏ ਦੇ ਕੇ ਜਾਂਦਾ ਹੈ |

ਲੋਕ ਸਭਾ 'ਚ ਮਨੁੱਖੀ ਹੱਕਾਂ ਦੀ ਰਾਖੀ ਬਾਰੇ ਸੋਧ ਬਿੱਲ ਪਾਸ

ਨਵੀਂ ਦਿੱਲੀ, 19 ਜੁਲਾਈ (ਉਪਮਾ ਡਾਗਾ ਪਾਰਥ)-ਵਿਰੋਧੀ ਧਿਰਾਂ ਦੇ ਸਖ਼ਤ ਇਤਰਾਜ਼ਾਂ ਅਤੇ ਹੰਗਾਮਿਆਂ ਦੇ ਬਾਵਜੂਦ ਲੋਕ ਸਭਾ 'ਚ ਮਨੁੱਖੀ ਹੱਕਾਂ ਦੀ ਰਾਖੀ ਬਾਰੇ ਸੋਧ ਬਿੱਲ ਲੋਕ ਸਭਾ 'ਚ ਪਾਸ ਹੋ ਗਿਆ | ਬਿੱਲ ਦੇ ਪਾਸ ਹੋਣ ਤੋਂ ਬਾਅਦ ਕੇਂਦਰ ਕੋਲ ਰਾਜਾਂ ਅਤੇ ਕੇਂਦਰੀ ਸੂਚਨਾ ਕਮਿਸ਼ਨਰਾਂ ਦੀਆਂ ਤਨਖਾਹਾਂ ਅਤੇ ਕਾਰਜਕਾਲ ਦੀ ਮਿਆਦ ਨਿਸ਼ਚਿਤ ਕਰਨ ਦਾ ਅਧਿਕਾਰ ਹੋਵੇਗਾ | ਬਿੱਲ ਮੁਤਾਬਿਕ ਸੂਚਨਾ ਕਮਿਸ਼ਨਰਾਂ ਦੇ ਕਾਰਜਕਾਲ ਦੀ ਮਿਆਦ 5 ਸਾਲ ਤੋਂ ਘਟਾ ਕੇ 3 ਸਾਲ ਕਰ ਦਿੱਤੀ ਗਈ ਹੈ | ਇਸ ਤੋਂ ਇਲਾਵਾ ਮੌਜੂਦਾ ਅਮਲ 'ਚ ਸੂਚਨਾ ਕਮਿਸ਼ਨਰ ਨੂੰ ਚੋਣ ਕਮਿਸ਼ਨਰ ਦੇ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ | ਕੇਂਦਰ ਨੇ ਇਸ ਅਮਲ 'ਚ ਇਹ ਕਹਿੰਦਿਆਂ ਸੋਧ ਕਰ ਦਿੱਤੀ ਕਿ ਜਿਥੇ ਚੋਣ ਕਮਿਸ਼ਨ ਇਕ ਸੰਵਿਧਾਨਕ ਸੰਸਥਾ ਹੈ, ਉਥੇ ਸੂਚਨਾ ਕਮਿਸ਼ਨਰ ਇਕ ਕਾਨੂੰਨੀ ਸੰਸਥਾ ਹੈ | ਇਸ ਲਈ ਦੋਵਾਂ (ਚੋਣ ਕਮਿਸ਼ਨ ਅਤੇ ਸੂਚਨਾ ਕਮਿਸ਼ਨ) ਦੀ ਤੁਲਨਾ ਨਹੀਂ ਕੀਤੀ ਜਾ ਸਕਦੀ | ਕਾਂਗਰਸ ਵਲੋਂ ਆਗੂ ਅਧੀਰ ਰੰਜਨ ਨੇ ਬਿੱਲ ਪੇਸ਼ ਹੋਣ ਦਾ ਵਿਰੋਧ ਕਰਦਿਆਂ ਕਿਹਾ ਕਿ ਨਿਯਮਾਂ ਮੁਤਾਬਿਕ ਸਦਨ 'ਚ ਬਿੱਲ ਪੇਸ਼ ਹੋਣ ਤੋਂ 2 ਦਿਨ ਪਹਿਲਾਂ ਸੰਸਦ ਮੈਂਬਰਾਂ ਨੂੰ ਮਿਲਣਾ ਚਾਹੀਦਾ ਹੈ, ਪਰ ਅਜਿਹਾ ਨਾ ਹੋਣ ਕਾਰਨ ਬਿੱਲ ਨੂੰ ਅੱਜ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ | ਗ੍ਰਹਿ ਰਾਜ ਮੰਤਰੀ ਨਿਤਯਾਨੰਦ ਰਾਏ ਨੇ ਵਿਰੋਧੀ ਧਿਰਾਂ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਮਨੁੱਖੀ ਹੱਕਾਂ ਦੀ ਰਾਖ਼ੀ ਲਈ ਹਨ |

ਮਰੀਅਮ ਨਵਾਜ਼ ਿਖ਼ਲਾਫ਼ ਝੂਠੇ ਦਸਤਾਵੇਜ਼ਾਂ ਦਾ ਮਾਮਲਾ ਰੱਦ

ਅੰਮਿ੍ਤਸਰ, 19 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਭਿ੍ਸ਼ਟਾਚਾਰ ਵਿਰੋਧੀ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪੁੱਤਰੀ ਮਰੀਅਮ ਨਵਾਜ਼ ਿਖ਼ਲਾਫ਼ ਉਸ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ, ਜਿਸ 'ਚ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਏਵਨਫੀਲਡ ...

ਪੂਰੀ ਖ਼ਬਰ »

ਦਿੱਲੀ ਪੁਲਿਸ ਵਲੋਂ 600 ਕਰੋੜ ਦੀ ਹੈਰੋਇਨ ਬਰਾਮਦ

ਨਵੀਂ ਦਿੱਲੀ, 19 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਨੇ ਹੈਰੋਇਨ ਦੀ ਤਸਕਰੀ ਕਰਨ ਵਾਲੇ ਇਕ ਗਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਅਫ਼ਗਾਨਿਸਤਾਨ ਤੋਂ ਹੈਰੋਇਨ ਲਿਆ ਕੇ ਦਿੱਲੀ ਦੇ ਰਸਤੇ ਪੰਜਾਬ ਵਿਚ ਇਸ ਦੀ ਤਸਕਰੀ ਕਰਦੇ ਸਨ | ਹੈਰੋਇਨ ਨੂੰ 5 ਲਗਜ਼ਰੀ ਕਾਰਾਂ ...

ਪੂਰੀ ਖ਼ਬਰ »

ਨਸ਼ੇੜੀ ਵਲੋਂ ਪ੍ਰੇਮਿਕਾ ਨਾਲ ਮਿਲ ਕੇ ਮਾਂ ਦਾ ਕਤਲ

ਅਬੋਹਰ, 19 ਜੁਲਾਈ (ਕੁਲਦੀਪ ਸਿੰਘ ਸੰਧੂ)-ਉਪ ਮੰਡਲ ਦੇ ਪਿੰਡ ਭੰਗਾਲਾ (ਕਾਲੋਨੀ) ਵਿਖੇ ਤੜਕਸਾਰ ਇਕ ਨਸ਼ੇੜੀ ਪੱੁਤ ਨੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਆਪਣੀ ਮਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ | ਬਾਕੀ ਪਰਿਵਾਰਕ ਮੈਂਬਰਾਂ ਤੇ ਹੋਰ ਲੋਕਾਂ ਨੇ ਮੌਕੇ 'ਤੇ ਹੀ ਦੋਵਾਂ ਨੂੰ ...

ਪੂਰੀ ਖ਼ਬਰ »

ਬਿਹਾਰ 'ਚ ਪਸ਼ੂ ਚੋਰੀ ਦੇ ਸ਼ੱਕ 'ਚ ਭੀੜ ਵਲੋਂ 3 ਦੀ ਕੁੱਟ-ਕੁੱਟ ਕੇ ਹੱਤਿਆ

ਛਪਰਾ, 19 ਜੁਲਾਈ (ਏਜੰਸੀ)- ਬਿਹਾਰ ਦੇ ਸਾਰਣ ਜ਼ਿਲ੍ਹੇ 'ਚ ਸ਼ੁੱਕਰਵਾਰ ਸਵੇਰੇ ਭੀੜ ਨੇ 3 ਲੋਕਾਂ ਦੀ ਪਸ਼ੂ ਚੋਰੀ ਕਰਨ ਦੇ ਸ਼ੱਕ 'ਚ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ | ਪੁਲਿਸ ਸੁਪਰਡੈਂਟ ਹਰ ਕਿਸ਼ੋਰ ਰਾਏ ਨੇ ਦੱਸਿਆ ਕਿ ਬਨੀਆਪੁਰ ਪੁਲਿਸ ਥਾਣੇ ਦੇ ਇਲਾਕੇ 'ਚ ਪੈਂਦੇ ...

ਪੂਰੀ ਖ਼ਬਰ »

5 ਅਧਿਕਾਰੀ ਮੁਅੱਤਲ 29 ਗਿ੍ਫ਼ਤਾਰ

ਲਖਨਊ, 19 ਜੁਲਾਈ (ਏਜੰਸੀ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯ ਨਾਥ ਨੇ ਸੋਨਭੱਦਰ 'ਚ ਹੋਏ ਹੱਤਿਆ ਕਾਂਡ 'ਚ ਇਨਸਾਫ਼ ਦਾ ਯਕੀਨ ਦਿਵਾਉਂਦੇ ਹੋਏ ਕਿਹਾ ਹੈ ਕਿ ਮਾਮਲੇ 'ਚ ਐਸ.ਡੀ.ਐਮ. ਤੇ 4 ਪੁਲਿਸ ਮੁਲਾਜ਼ਮਾਂ ਸਮੇਤ ਸਰਕਲ ਅਧਿਕਾਰੀ ਨੂੰ ਮੁਅੱਤਲ ਕੀਤਾ ਗਿਆ ਹੈ, ...

ਪੂਰੀ ਖ਼ਬਰ »

ਪੀ.ਡੀ.ਪੀ. ਆਗੂ ਦੇ ਨਿੱਜੀ ਸੁਰੱਖਿਆ ਅਧਿਕਾਰੀ ਦੀ ਅੱਤਵਾਦੀਆਂ ਵਲੋਂ ਹੱਤਿਆ

ਸ੍ਰੀਨਗਰ, 19 ਜੁਲਾਈ (ਏਜੰਸੀ)- ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਅੱਜ ਸੂਬੇ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੇ ਚਚੇਰੇ ਭਰਾ ਅਤੇ ਪੀ.ਡੀ.ਪੀ. ਦੇ ਸੀਨੀਅਰ ਨੇਤਾ ਸੱਜਾਦ ਮੁਫਤੀ ਦੇ ਸੁਰੱਖਿਆ ਗਾਰਡ ਦੀ ਨੇੜੇ ਤੋਂ ਗੋਲੀਆਂ ਮਾਰ ਕੇ ...

ਪੂਰੀ ਖ਼ਬਰ »

ਭਾਰਤ ਦੀ ਜਾਧਵ ਨੂੰ ਰਿਹਾਅ ਕਰਨ ਦੀ ਅਪੀਲ ਸਵੀਕਾਰ ਨਹੀਂ-ਪਾਕਿ

ਕੂਟਨੀਤਕ ਮਦਦ ਮੁਹੱਈਆ ਕਰਵਾਈ ਜਾਵੇਗੀ ਅੰਮਿ੍ਤਸਰ, 19 ਜੁਲਾਈ (ਸੁਰਿੰਦਰ ਕੋਛੜ)-ਨੀਦਰਲੈਂਡ ਦੇ ਸ਼ਹਿਰ ਹੇਗ ਸਥਿਤ ਕੌਮਾਂਤਰੀ ਨਿਆਂ ਅਦਾਲਤ (ਆਈ. ਸੀ. ਜੇ.) ਦੇ ਫ਼ੈਸਲੇ ਤੋਂ ਬਾਅਦ ਜਾਸੂਸੀ ਦੇ ਕਥਿਤ ਦੋਸ਼ 'ਚ ਪਾਕਿਸਤਾਨੀ ਜੇਲ੍ਹ 'ਚ ਬੰਦ ਭਾਰਤੀ ਨੇਵੀ ਅਫ਼ਸਰ ਕਮਾਂਡਰ ...

ਪੂਰੀ ਖ਼ਬਰ »

ਐਨ.ਏ.ਬੀ. ਵਲੋਂ ਜ਼ਰਦਾਰੀ ਿਖ਼ਲਾਫ਼ ਭਿ੍ਸ਼ਟਾਚਾਰ ਦਾ ਨਵਾਂ ਮਾਮਲਾ ਦਰਜ

ਇਸਲਾਮਾਬਾਦ, 19 ਜੁਲਾਈ (ਏਜੰਸੀ)- ਪਾਕਿਸਤਾਨ ਦੀ ਭਿ੍ਸ਼ਟਾਚਾਰ ਰੋਕੂ ਸੰਸਥਾ ਵਲੋਂ ਅੱਜ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਿਖ਼ਲਾਫ਼ ਅਰਬਾਂ ਰੁਪਏ ਦੇ ਘੁਟਾਲੇ 'ਚ ਕਥਿਤ ਸ਼ਮੂਲੀਅਤ ਨੂੰ ਲੈ ਕੇ ਭਿ੍ਸ਼ਟਾਚਾਰ ਦਾ ਨਵਾਂ ਮਾਮਲਾ ਦਰਜ ਕੀਤਾ ਹੈ | ਰਾਸ਼ਟਰੀ ...

ਪੂਰੀ ਖ਼ਬਰ »

ਸੁਤੰਤਰਤਾ ਦਿਵਸ ਦੇ ਭਾਸ਼ਨ ਲਈ ਮੋਦੀ ਨੇ ਜਨਤਾ ਤੋਂ ਮੰਗੇ ਸੁਝਾਅ

ਨਵੀਂ ਦਿੱਲੀ, 19 ਜੁਲਾਈ (ਉਪਮਾ ਡਾਗਾ ਪਾਰਥ)-ਲੋਕ ਸਭਾ ਚੋਣਾਂ 'ਚ ਵੱਡਾ ਫ਼ਤਵਾ ਲੈ ਕੇ ਜਿੱਤ ਹਾਸਲ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੂਜੇ ਕਾਰਜਕਾਲ ਦੇ ਸੁਤੰਤਰਤਾ ਦਿਵਸ ਮੌਕੇ ਦਿੱਤੇ ਜਾਣ ਵਾਲੇ ਭਾਸ਼ਨ ਨੂੰ ਵਿਸ਼ੇਸ਼ ਬਣਾਉਣ ਲਈ ਲੋਕਾਂ ਤੋਂ ...

ਪੂਰੀ ਖ਼ਬਰ »

ਸੰਸਦ ਦਾ ਇਜਲਾਸ 2 ਅਗਸਤ ਤੱਕ ਵਧਾਉਣ ਦੀ ਸੰਭਾਵਨਾ

ਨਵੀਂ ਦਿੱਲੀ, 19 ਜੁਲਾਈ (ਪੀ.ਟੀ.ਆਈ.)-ਲਟਕਦੇ ਬਿੱਲਾਂ ਨੂੰ ਪੂਰਾ ਕਰਨ ਲਈ ਸੰਸਦ ਦੇ ਜਾਰੀ ਇਜਲਾਸ ਨੂੰ ਸਰਕਾਰ ਵਲੋਂ ਅੱਗੇ ਵਧਾਉਣ ਦੀ ਸੰਭਾਵਨਾ ਹੈ | ਸੰਸਦ ਦਾ ਚੱਲ ਰਿਹਾ ਇਜਲਾਸ 26 ਜੁਲਾਈ ਨੂੰ ਸਮਾਪਤ ਹੋਣ ਵਾਲਾ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ 2 ਅਗਸਤ ਤੱਕ ...

ਪੂਰੀ ਖ਼ਬਰ »

ਪਾਕਿ ਦਾ ਨਵਾਂ ਰਿਕਾਰਡ : ਪਹਿਲੀ ਵਾਰ ਸਾਬਕਾ ਰਾਸ਼ਟਰਪਤੀ ਤੇ 2 ਸਾਬਕਾ ਪ੍ਰਧਾਨ ਮੰਤਰੀ ਇਕੱਠੇ ਜੇਲ੍ਹ 'ਚ

ਇਸਲਾਮਾਬਾਦ, 19 ਜੁਲਾਈ (ਏਜੰਸੀ)- ਪਾਕਿਸਤਾਨ 'ਚ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਦੀ ਗਿ੍ਫ਼ਤਾਰੀ ਨਾਲ ਇਕ ਅਨੋਖਾ ਰਿਕਾਰਡ ਬਣ ਗਿਆ | ਦੇਸ਼ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਦੇ ਦੋ ਸਾਬਕਾ ਪ੍ਰਧਾਨ ਮੰਤਰੀ ਤੇ ਇਕ ਸਾਬਕਾ ਰਾਸ਼ਟਰਪਤੀ ...

ਪੂਰੀ ਖ਼ਬਰ »

ਹਵਾਈ ਖੇਤਰ ਬੰਦ ਕਰਨ ਨਾਲ ਪਾਕਿ ਨੂੰ ਹੋਇਆ 8 ਅਰਬ ਤੋਂ ਵੱਧ ਦਾ ਨੁਕਸਾਨ

ਅੰਮਿ੍ਤਸਰ, 19 ਜੁਲਾਈ (ਸੁਰਿੰਦਰ ਕੋਛੜ)-ਫ਼ਰਵਰੀ ਮਹੀਨੇ 'ਚ ਬਾਲਾਕੋਟ 'ਤੇ ਭਾਰਤ ਵਲੋਂ ਕੀਤੇ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਵਲੋਂ ਆਪਣੇ ਹਵਾਈ ਖੇਤਰ ਬੰਦ ਕਰਨ ਕਰਕੇ ਪਾਕਿ ਨੂੰ 8 ਅਰਬ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ | ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ...

ਪੂਰੀ ਖ਼ਬਰ »

ਐਨ.ਏ.ਬੀ. ਨੂੰ ਮਿਲਿਆ ਸਾਬਕਾ ਪ੍ਰਧਾਨ ਮੰਤਰੀ ਅੱਬਾਸੀ ਦਾ 13 ਦਿਨ ਦਾ ਰਿਮਾਂਡ

ਇਸਲਾਮਾਬਾਦ, 19 ਜੁਲਾਈ (ਏਜੰਸੀ)- ਪਾਕਿਸਤਾਨ ਦੀ ਇਕ ਅਦਾਲਤ ਨੇ ਅੱਜ ਦੇਸ਼ ਦੀ ਭਿ੍ਸ਼ਟਾਚਾਰ ਰੋਕੂ ਬਿਊਰੋ (ਐਨ.ਏ.ਬੀ.) ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਤੋਂ ਪੁੱਛਗਿੱਛ ਕਰਨ ਲਈ 13 ਦਿਨ ਦਾ ਰਿਮਾਂਡ ਦੇ ਦਿੱਤੀ ਹੈ | ਜ਼ਿਕਰਯੋਗ ਹੈ ਕਿ ਅਗਸਤ 2017 ਤੋਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX