ਤਾਜਾ ਖ਼ਬਰਾਂ


ਸੜਕ ਹਾਦਸੇ 'ਚ ਆਂਗਣਵਾੜੀ ਵਰਕਰ ਦੀ ਮੌਤ
. . .  5 minutes ago
ਭੜੀ, 21 ਅਗਸਤ (ਭਰਪੂਰ ਸਿੰਘ ਹਵਾਰਾ) - ਸਥਾਨਕ ਪਿੰਡ ਵਿਖੇ ਹੋਏ ਸੜਕ ਹਾਦਸੇ ਵਿਚ ਇੱਕ ਆਂਗਣਵਾੜੀ ਵਰਕਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਮ ਪਿਆਰੀ ਵਾਸੀ ਖਮਾਣੋਂ...
ਕੈਪਟਨ ਨੇ ਕੇਂਦਰ ਤੋਂ ਮੰਗਿਆ 1000 ਕਰੋੜ ਦਾ ਵਿਸ਼ੇਸ਼ ਪੈਕੇਜ
. . .  46 minutes ago
ਚੰਡੀਗੜ੍ਹ, 21 ਅਗਸਤ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ 1000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ...
ਚੇਅਰਮੈਨ ਜ਼ਮੀਨੀ ਬੰਦਰਗਾਹਾਂ ਨੇ ਲਿਆ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
. . .  about 1 hour ago
ਡੇਰਾ ਬਾਬਾ ਨਾਨਕ, 21 ਅਗਸਤ (ਹੀਰਾ ਸਿੰਘ ਮਾਂਗਟ) - ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ...
ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਸ਼ੇਰਗਿੱਲ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  about 1 hour ago
ਲੋਹੀਆਂ ਖ਼ਾਸ, 21 ਅਗਸਤ (ਦਿਲਬਾਗ ਸਿੰਘ) - ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫ. ਜਨਰਲ (ਰਿਟਾ.) ਟੀ.ਐੱਸ.ਸ਼ੇਰਗਿੱਲ ਵੱਲੋਂ ਲੋਹੀਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ...
ਟਰੈਫ਼ਿਕ ਪੁਲਿਸ ਅਤੇ ਨਗਰ ਕੌਂਸਲ ਵਲੋਂ ਸਾਮਾਨ ਚੁੱਕਣ ਦੌਰਾਨ ਰੇਹੜੀ ਚਾਲਕ ਦੀ ਮੌਤ
. . .  about 1 hour ago
ਸੰਗਰੂਰ, 21 ਅਗਸਤ (ਦਮਨਜੀਤ ਸਿੰਘ)- ਸ਼ਹਿਰ ਸੰਗਰੂਰ ਦੇ ਬਾਜ਼ਾਰ ਅੰਦਰ ਅੱਜ ਟ੍ਰੈਫਿਕ ਪੁਲਿਸ ਅਤੇ ਨਗਰ ਕੌਂਸਲ ਸੰਗਰੂਰ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸ਼ੁਰੂ ਕੀਤੀ ਸਾਮਾਨ...
ਹੜ੍ਹਾਂ ਕਾਰਨ ਜਲੰਧਰ ਤੋਂ ਫ਼ਿਰੋਜ਼ਪੁਰ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਅਜੇ ਵੀ ਰੱਦ
. . .  about 1 hour ago
ਕਪੂਰਥਲਾ, 21 ਅਗਸਤ (ਅਮਰਜੀਤ ਕੋਮਲ) - ਸੁਲਤਾਨਪੁਰ ਲੋਧੀ ਤੇ ਲੋਹੀਆਂ ਖੇਤਰ 'ਚ ਆਏ ਹੜ੍ਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਲੰਧਰ-ਕਪੂਰਥਲਾ ਤੋਂ ਫ਼ਿਰੋਜ਼ਪੁਰ ਨੂੰ ਜਾਣ ਵਾਲੀਆਂ ਸਾਰੀਆਂ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਜੰਮੂ-ਅਹਿਮਦਾਬਾਦ ਗੱਡੀ ਦਾ...
ਭਰੇ ਬਾਜ਼ਾਰ 'ਚ ਦੁਕਾਨਦਾਰ ਨੂੰ ਚਾਕੂ ਮਾਰ ਕੇ ਫ਼ਰਾਰ ਹੋਇਆ ਨੌਜਵਾਨ
. . .  about 2 hours ago
ਨਾਭਾ, 21 ਅਗਸਤ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ ਦੇ ਮੈਸ ਗੇਟ ਨੇੜੇ ਸਥਿਤ ਇੱਕ ਦੁਕਾਨ ਦੇ ਮਾਲਕ ਨੂੰ ਭਰੇ ਬਾਜ਼ਾਰ 'ਚ ਇੱਕ ਨੌਜਵਾਨ ਚਾਕੂ ਮਾਰ ਕੇ ਫ਼ਰਾਰ ਹੋ ਗਿਆ। ਜ਼ਖ਼ਮੀ ਦੁਕਾਨਦਾਰ ਦੀ ਪਹਿਚਾਣ ਬਰਜਿੰਦਰ ਪਾਲ ਦੇ ਰੂਪ 'ਚ ਹੋਈ ਹੈ। ਉੱਥੇ ਹੀ ਇਸ...
ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਵਚਨਬੱਧ ਹੈ ਪੰਜਾਬ ਸਰਕਾਰ- ਕਾਂਗੜ
. . .  about 2 hours ago
ਸੁਲਤਾਨਪੁਰ ਲੋਧੀ, 21 (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ)- ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅੱਜ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਹੜ੍ਹ ਪੀੜਤਾਂ ਨਾਲ ਗੱਲਬਾਤ ਵੀ ਕੀਤੀ। ਪਿੰਡ ਸ਼ੇਖਮਾਂਗਾ ਵਿਖੇ...
ਸੁਪਰੀਮ ਕੋਰਟ 'ਚ ਸ਼ੁੱਕਰਵਾਰ ਨੂੰ ਹੋਵੇਗੀ ਚਿਦੰਬਰਮ ਮਾਮਲੇ 'ਤੇ ਸੁਣਵਾਈ
. . .  1 minute ago
ਨਵੀਂ ਦਿੱਲੀ, 21 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹੈ। ਦਿਨ ਭਰ ਦੀ ਭੱਜ-ਦੌੜ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਫਿਰ ਕੀਤੀ ਗਈ ਜੰਗਬੰਦੀ ਦੀ ਉਲੰਘਣਾ
. . .  about 3 hours ago
ਸ੍ਰੀਨਗਰ, 21 ਅਗਸਤ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ 'ਚ ਅੱਜ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਦੁਪਹਿਰ 3.45 ਵਜੇ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ। ਭਾਰਤੀ...
ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ, ਕਈ ਜ਼ਖ਼ਮੀ
. . .  about 3 hours ago
ਭਗਤਾ ਭਾਈਕਾ, 21 ਅਗਸਤ (ਸੁਖਪਾਲ ਸੋਨੀ)- ਬੀਤੀ ਦੇਰ ਰਾਤ ਸਥਾਨਕ ਸੁਰਜੀਤ ਨਗਰ ਵਿਖੇ ਇੱਕ ਪਸ਼ੂ ਪਾਲਕ ਦੇ ਹਾਲ ਦਾ ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 10 ਦੇ ਕਰੀਬ ਪਸ਼ੂ ਜ਼ਖ਼ਮੀ ਵੀ ਹੋਏ ਹਨ। ਘਟਨਾ ਸਬੰਧੀ ਜਾਣਕਾਰੀ...
ਗੁਰੂ ਰਵਿਦਾਸ ਮੰਦਰ ਨੂੰ ਢਾਉਣ ਦੇ ਮਾਮਲੇ 'ਚ ਦਿੱਲੀ ਵਿਖੇ ਲੋਕਾਂ ਦਾ ਆਇਆ ਹੜ੍ਹ
. . .  about 4 hours ago
ਬੰਗਾ, 21 ਅਗਸਤ (ਜਸਬੀਰ ਸਿੰਘ ਨੂਰਪੁਰ)- ਦਿੱਲੀ ਦੇ ਤੁਗਲਕਾਬਾਦ 'ਚ ਸਥਿਤ ਗੁਰੂ ਰਵਿਦਾਸ ਨਾਲ ਸੰਬੰਧਿਤ ਮੰਦਰ ਨੂੰ ਢਾਹੁਣ ਦੇ ਮਾਮਲੇ 'ਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਵੱਖ-ਵੱਖ ਵਰਗਾਂ ਦੇ ਲੋਕ ਵੱਡੀ ਗਿਣਤੀ 'ਚ ਦਿੱਲੀ ਵਿਖੇ ਪਹੁੰਚੇ ਹੋਏ ਹਨ। ਇਸ ਮੌਕੇ...
ਸਤਲੁਜ ਦਰਿਆ ਦੀ ਮਾਰ ਹੁਣ ਰਾਸ਼ਟਰੀ ਮਾਰਗ 'ਤੇ ਵੀ ਪੈਣ ਲੱਗੀ
. . .  about 4 hours ago
ਲੋਹੀਆਂ ਖ਼ਾਸ, 21 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਤਲੁਜ ਦਰਿਆ 'ਚ ਆਏ ਹੜ੍ਹ ਦੀ ਮਾਰ ਹੁਣ ਜਲੰਧਰ-ਫ਼ਿਰੋਜ਼ਪੁਰ ਵਾਇਆ ਗਿੱਦੜਪਿੰਡੀ ਰਾਸ਼ਟਰੀ ਮਾਰਗ 'ਤੇ ਪੈਣ ਲੱਗ ਪਈ ਹੈ। ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰੀ ਮਾਰਗ 'ਤੇ ਬਣੀਆਂ ਪੁਲੀਆਂ ਦੇ ਹੇਠੋਂ...
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਡੀ. ਐੱਸ. ਪੀ. ਦਫ਼ਤਰ ਘੇਰਿਆ
. . .  about 4 hours ago
ਤਲਵੰਡੀ ਸਾਬੋ, 21 ਅਗਸਤ (ਰਣਜੀਤ ਸਿੰਘ ਰਾਜੂ)- ਜਿਨਸੀ ਸ਼ੋਸ਼ਣ ਦਾ ਸ਼ਿਕਾਰ ਰਾਮਾਂ ਮੰਡੀ ਦੀ ਇੱਕ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਸੂਬਾ ਮੀਤ ਪ੍ਰਧਾਨ ਰਾਮਕਰਨ ਸਿੰਘ ਰਾਮਾਂ ਦੀ ਅਗਵਾਈ ਹੇਠ ਡੀ. ਐੱਸ. ਪੀ...
ਅਣਪਛਾਤੇ ਵਿਅਕਤੀਆਂ ਨੇ ਘਰ 'ਤੇ ਚਲਾਈਆਂ ਗੋਲੀਆਂ, ਮਾਂ-ਪੁੱਤ ਜ਼ਖ਼ਮੀ
. . .  about 4 hours ago
ਝਬਾਲ, 21 ਅਗਸਤ (ਸਰਬਜੀਤ ਸਿੰਘ)- ਅੱਡਾ ਝਬਾਲ ਵਿਖੇ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਘਰ 'ਤੇ ਗੋਲੀਆਂ ਚਲਾ ਕੇ ਮਾਂ-ਪੁੱਤ ਨੂੰ ਜ਼ਖ਼ਮੀ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਕੁਲਵੰਤ ਸਿੰਘ ਨੇ ਦੱਸਿਆਂ ਕਿ ਬੀਤੀ...
ਰਿਸ਼ਵਤ ਲੈਂਦਿਆਂ ਰੇਲਵੇ ਵਿਭਾਗ ਦਾ ਸੀਨੀਅਰ ਸੈਕਸ਼ਨ ਇੰਜੀਨੀਅਰ ਰੰਗੇ ਹੱਥੀਂ ਕਾਬੂ
. . .  about 4 hours ago
ਡਿਫੈਂਸ ਮਾਰਗ 'ਤੇ ਧਰਨੇ ਦੌਰਾਨ ਡੀ. ਸੀ. ਗੁਰਦਾਸਪੁਰ ਦਾ ਕੀਤਾ ਘਿਰਾਓ
. . .  about 5 hours ago
ਗਹਿਣਿਆਂ ਦੀ ਦੁਕਾਨ ਤੋਂ 18 ਤੋਲੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋਇਆ ਨੌਜਵਾਨ
. . .  about 5 hours ago
ਪੰਜਾਬ ਦੇ ਹੜ੍ਹ ਪੀੜਤਾਂ ਲਈ ਹਿਮਾਚਲ ਤੋਂ ਵੀ ਵਧੇ ਹੱਥ, ਵੱਖ-ਵੱਖ ਸੰਗਠਨਾਂ ਨੇ ਭੇਜੀ ਰਾਹਤ ਸਮਗਰੀ
. . .  about 5 hours ago
ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋ ਚੋਰਾਂ ਵਿਚੋਂ ਇੱਕ ਦੀ ਮੌਤ
. . .  about 5 hours ago
ਲੋਹੀਆਂ ਖੇਤਰ 'ਚ ਫੌਜ ਵਲੋਂ ਹੈਲੀਕਾਪਟਰਾਂ ਰਾਹੀਂ ਹੜ੍ਹ ਪੀੜਤਾਂ ਨੂੰ ਰਾਸ਼ਨ ਮੁਹੱਈਆ ਕਰਾਉਣਾ ਸ਼ੁਰੂ
. . .  about 6 hours ago
ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੇ ਥਾਣੇ ਅੱਗੇ ਸੁੱਟਿਆ ਕੂੜਾ
. . .  about 5 hours ago
ਪੰਜਾਬ 'ਚ 10 ਸਤੰਬਰ ਤੱਕ ਭਾਰੀ ਮੀਂਹ ਦੀ ਨਹੀਂ ਕੋਈ ਸੰਭਾਵਨਾ
. . .  about 6 hours ago
ਅਬੋਹਰ ਦੀ ਅਨਾਜ ਮੰਡੀ 'ਚ ਚਿੱਟੇ ਸੋਨੇ ਦੀ ਖ਼ਰੀਦ ਸ਼ੁਰੂ
. . .  about 6 hours ago
ਅਗਲੇ ਦਿਨਾਂ ਦੌਰਾਨ ਵੀ ਬੰਦ ਰਹਿਣਗੇ ਸ਼ਾਹਕੋਟ ਦੇ ਸਕੂਲ
. . .  about 7 hours ago
ਕਾਂਗੜ ਵਲੋਂ ਕੀਤਾ ਜਾਵੇਗਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  about 7 hours ago
ਸੁਲਤਾਨਪੁਰ ਲੋਧੀ : ਪਿੰਡ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਚ ਪਿਆ ਪਾੜ
. . .  about 7 hours ago
ਉਤਰਾਖੰਡ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮਗਰੀ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ
. . .  about 6 hours ago
ਫੌਜ ਨੇ ਹੈਲੀਕਾਪਟਰਾਂ ਦੀ ਮਦਦ ਨਾਲ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਹੁੰਚਾਇਆ ਰਸਦ-ਪਾਣੀ
. . .  about 7 hours ago
ਲੋਹੀਆਂ ਖ਼ਾਸ : ਹੜ੍ਹ ਪੀੜਤਾਂ ਦੇ ਬਚਾਅ ਕਾਰਜਾਂ 'ਚ ਤੇਜ਼ੀ
. . .  about 8 hours ago
ਈ. ਡੀ. ਨੇ ਚਿਦੰਬਰਮ ਵਿਰੁੱਧ ਜਾਰੀ ਕੀਤਾ ਲੁੱਕਆਊਟ ਨੋਟਿਸ
. . .  about 8 hours ago
ਯੋਗੀ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ, 23 ਮੰਤਰੀਆਂ ਨੇ ਚੁੱਕੀ ਸਹੁੰ
. . .  about 8 hours ago
ਜਬਰ ਜਨਾਹ ਦਾ ਸ਼ਿਕਾਰ ਹੋਈ 65 ਸਾਲਾ ਮੰਦਬੁੱਧੀ ਔਰਤ ਦੀ ਮੌਤ
. . .  about 8 hours ago
ਚੀਫ਼ ਜਸਟਿਸ ਰੰਜਨ ਗੋਗੋਈ ਕਰਨਗੇ ਚਿਦੰਬਰਮ ਮਾਮਲੇ ਦੀ ਸੁਣਵਾਈ
. . .  about 9 hours ago
ਪੁਲਿਸ ਕਰਮਚਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 9 hours ago
ਬਾਰਾਮੂਲਾ 'ਚ ਸੁਰੱਖਿਆ ਬਲਾਂ ਨੇ ਢੇਰ ਕੀਤਾ ਇੱਕ ਅੱਤਵਾਦੀ, ਮੁਠਭੇੜ 'ਚ ਇੱਕ ਐੱਸ. ਪੀ. ਓ. ਵੀ ਸ਼ਹੀਦ
. . .  about 9 hours ago
ਹੜ੍ਹ ਪੀੜਤਾਂ ਲਈ ਹਵਾਈ ਸੈਨਾ ਦੇ 3 ਹੈਲੀਕਾਪਟਰਾਂ ਦੀਆਂ ਸੇਵਾਵਾਂ ਆਰੰਭ
. . .  about 10 hours ago
ਕੌਮੀ ਮਾਰਗ 'ਤੇ ਉਲਟੀ ਸਾਈਡ ਤੋਂ ਆ ਰਹੇ ਟਰੈਕਟਰ ਦੀ ਕਾਰ ਨਾਲ ਹੋਈ ਸਿੱਧੀ ਟੱਕਰ, ਇਕ ਮੌਤ
. . .  about 11 hours ago
ਪਿਸਤੌਲ ਦਿਖਾ ਕੇ ਠੇਕੇ ਤੋਂ ਨਕਦੀ ਲੁੱਟੀ
. . .  about 11 hours ago
ਅੰਮ੍ਰਿਤਸਰ ਖ਼ਾਲਸਾ ਕਾਲਜ ਸਾਹਮਣੇ ਨੌਜਵਾਨ ਤੇ ਲੜਕੀ ਦੀਆਂ ਸਿਰ ਕੱਟੀਆਂ ਲਾਸ਼ਾਂ ਮਿਲੀਆਂ
. . .  about 11 hours ago
ਅੱਜ ਦਾ ਵਿਚਾਰ
. . .  about 12 hours ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  about 1 hour ago
ਜ਼ਿਲ੍ਹਾ ਪ੍ਰਸ਼ਾਸਨ, ਆਰਮੀ ਤੇ ਲੋਕਾਂ ਦੇ ਸਹਿਯੋਗ ਨੇ ਦੇਰ ਰਾਤ ਧੁੱਸੀ ਬੰਨ੍ਹ ਨੂੰ ਪਾੜ ਪੈਣ ਤੋਂ ਬਚਾਇਆ
. . .  about 20 hours ago
ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਲੱਗਣ ਨਾਲ ਵਿਅਕਤੀ ਦੀ ਮੌਤ
. . .  about 1 hour ago
ਸਮਾਣਾ ਦੀਆਂ ਦੋ ਲਾਪਤਾ ਲੜਕੀਆਂ ਚੋਂ ਦੂਸਰੀ ਦੀ ਵੀ ਲਾਸ਼ ਬਰਾਮਦ
. . .  about 1 hour ago
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  about 1 hour ago
ਸਤਲੁਜ ਦੇ ਬੰਨ੍ਹਾਂ ’ਚ ਪਏ ਪਾੜਾਂ ਨੂੰ ਪੂਰਨ ਲਈ ਫੌਜ ਨੂੰ ਮਦਦ ਲਈ ਬੁਲਾਇਆ : ਡੀ. ਸੀ.
. . .  6 minutes ago
ਮਾਨਸਾ ਪੁਲਿਸ ਵੱਲੋਂ 75 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ
. . .  57 minutes ago
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋੜਵੰਦਾਂ ਨੂੰ 'ਸਿਹਤ ਬੀਮਾ' ਦੀ ਸਹੂਲਤ ਲਈ ਵੰਡੇ ਕਾਰਡ- ਕੰਬੋਜ
. . .  about 1 hour ago
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਬਰਨਾਲੇ ਤੋਂ ਦਿੱਲੀ ਲਈ ਰਵਾਨਾ ਹੋਇਆ ਬਸਪਾ ਦੇ ਜਥਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 5 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

ਪਹਿਲਾ ਸਫ਼ਾ

ਸਤਲੁਜ ਦੀ ਮਾਰ ਹੇਠ ਆਏ ਹੋਰ ਪਿੰਡ-ਸਥਿਤੀ ਅਜੇ ਵੀ ਗੰਭੀਰ

• ਧੁੱਸੀ ਬੰਨ੍ਹ ਇਕ ਹੋਰ ਜਗ੍ਹਾ ਤੋਂ ਟੁੱਟਾ • 11 ਪਰਿਵਾਰ ਬਚਾਏ • ਸੁਰੱਖਿਅਤ ਥਾਵਾਂ 'ਤੇ ਜਾ ਰਹੇ ਲੋਕ
ਲੋਹੀਆਂ ਖਾਸ, 20 ਅਗਸਤ (ਦਿਲਬਾਗ ਸਿੰਘ, ਬਲਵਿੰਦਰ ਸਿੰਘ ਵਿੱਕੀ, ਗੁਰਪਾਲ ਸਿੰਘ ਸ਼ਤਾਬਗੜ੍ਹ)-ਸਬ-ਡਵੀਜ਼ਨ ਲੋਹੀਆਂ ਖਾਸ ਨਾਲ ਲੱਗਦੇ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਅੱਜ ਸਵੇਰੇ ਇਕ ਹੋਰ ਜਗ੍ਹਾ ਤੋਂ ਟੁੱਟ ਜਾਣ ਨਾਲ ਇਲਾਕੇ 'ਚ ਹੜ੍ਹ ਦੀ ਸਥਿਤੀ ਗੰਭੀਰ ਬਣੀ ਹੋਈ ਹੈ | ਸਵੇਰੇ ਕਰੀਬ 6 ਵਜੇ ਬਲਾਕ ਦੇ ਪਿੰਡ ਗਿੱਦੜਪਿੰਡੀ ਨੇੜਿਓਾ ਧੁੱਸੀ ਬੰਨ੍ਹ ਦੇ ਟੁੱਟਣ ਨਾਲ ਲੋਹੀਆਂ ਖਾਸ ਤੇ ਸੁਲਤਾਨਪੁਰ ਲੋਧੀ ਦੇ ਕਰੀਬ 1 ਦਰਜਨ ਤੋਂ ਵੱਧ ਹੋਰ ਪਿੰਡ ਹੜ੍ਹ ਦੀ ਮਾਰ ਹੇਠ ਆ ਗਏ | ਲੋਕਾਂ ਨੇ ਮੌਕੇ 'ਤੇ ਹਾਜ਼ਰ ਸ਼ਾਹਕੋਟ ਦੀ ਐੱਸ.ਡੀ.ਐੱਮ. ਡਾ. ਚਾਰੂਮਿਤਾ ਕੋਲ ਜ਼ੋਰਦਾਰ ਰੋਸ ਕੀਤਾ ਕਿ ਰਾਤ 9 ਵਜੇ ਦੀ ਬੰਨ੍ਹ 'ਚ ਖੁੱਡ ਪੈ ਚੁੱਕੀ ਸੀ, ਜਿਸਦਾ ਪ੍ਰਸ਼ਾਸਨ ਨੂੰ ਪਤਾ ਹੋਣ ਦੇ ਬਾਵਜੂਦ ਕੋਈ ਹੀਲਾ ਨਹੀਂ ਕੀਤਾ ਗਿਆ ਅਤੇ ਲੋਕਾਂ ਦੀ ਬੰਨ੍ਹ ਨੂੰ ਬਚਾਉਣ ਦੀ 2 ਦਿਨਾਂ ਦੀ ਮਿਹਨਤ ਨੂੰ ਬੂਰ ਨਹੀਂ ਪਿਆ | ਲੋਕ ਘਰਾਂ ਦੀਆਂ ਛੱਤਾਂ 'ਤੇ ਫਸੇ ਹੋਏ ਹਨ ਅਤੇ ਪਸ਼ੂਆਂ ਦੀ ਹਾਲਤ ਮਾੜੀ ਬਣੀ ਹੋਈ ਹੈ | ਬੋਰਾਂ 'ਚ ਹੜ੍ਹ ਦਾ ਪਾਣੀ
ਪੈਣ ਨਾਲ ਬੋਰਾਂ ਦਾ ਪਾਣੀ ਪੀਣਯੋਗ ਨਹੀਂ ਰਿਹਾ | ਹਾਲਾਂਕਿ ਕੱਲ੍ਹ ਤੋਂ ਹੜ੍ਹ ਮਾਰੇ ਇਲਾਕੇ 'ਚ ਪਾਣੀ ਦਾ ਪੱਧਰ ਕੁਝ ਘਟਿਆ ਹੈ ਜਦਕਿ ਅੱਜ ਟੁਟੇ ਬੰਨ੍ਹ ਨਾਲ ਹੜ੍ਹ ਨੇ ਪਿੰਡ ਮੰਡਾਲਾ, ਚੰਨਣਵਿੰਡੀ, ਗਿੱਦੜਪਿੰਡੀ, ਨਸੀਰਪੁਰ, ਕਿਲੀ ਵਾੜਾ ਤੇ ਸੁਲਤਾਨਪੁਰ ਲੋਧੀ ਦੇ ਪਿੰਡ ਸ਼ੇਖਮਾਂਗਾ, ਮੰਡ ਇੰਦਰਪੁਰ, ਟਿੱਬੀ, ਭਰੋਆਣਾ, ਤਕੀਆ ਸਮੇਤ ਇਕ ਦਰਜਨ ਦੇ ਕਰੀਬ ਪਿੰਡਾਂ ਨੂੰ ਹੋਰ ਆਪਣੀ ਲਪੇਟ 'ਚ ਲੈ ਲਿਆ ਅਤੇ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬ ਗਈ | ਗਿੱਦੜਪਿੰਡੀ ਨੇੜੇ ਸਵੇਰੇ ਸੰਤ ਸੀਚੇਵਾਲ ਤੇ ਸਥਾਨਕ ਲੋਕਾਂ ਵਲੋਂ ਧੁੱਸੀ ਬੰਨ੍ਹ ਨੂੰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਹੋਣ ਕਾਰਨ ਸਫ਼ਲਤਾ ਨਹੀਂ ਮਿਲੀ | ਇਸ ਦੌਰਾਨ ਇਕ ਟਰਾਲੀ ਵੀ ਹੜ੍ਹ 'ਚ ਰੁੜ੍ਹ ਗਈ | ਪ੍ਰਸ਼ਾਸਨ ਵਲੋਂ ਅਜੇ ਤੱਕ ਕਿਸੇ ਵੀ ਪਾੜ ਨੂੰ ਪੂਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜਦਕਿ ਬਚਾਅ ਕਾਰਜ ਜਾਰੀ ਹਨ | ਕੱਲ੍ਹ ਤੋਂ ਪਿੰਡ ਜਾਣੀਆ ਨੇੜੇ ਇਕ ਘਰ 'ਚ ਫਸੇ ਹੋਏ ਇਕ ਪਰਿਵਾਰ ਦੇ 11 ਮੈਂਬਰਾਂ ਨੂੰ ਸੇਵਾਦਾਰ ਸੁਰਜੀਤ ਸਿੰਘ ਸ਼ੰਟੀ ਤੇ ਐਨ.ਡੀ.ਆਰ.ਐਫ਼. ਦੇ ਜਵਾਨਾਂ ਵਲੋਂ ਸੁਰੱਖਿਅਤ ਬਾਹਰ ਕੱਢਿਆ ਗਿਆ | ਹੜ੍ਹ 'ਚ ਫਸੇ ਲੋਕਾਂ ਲਈ ਸਥਾਨਕ ਗੁਰਦੁਆਰਾ ਸਿੰਘ ਸਭਾ, ਪ੍ਰਾਚੀਨ ਸ਼ਿਵ ਮੰਦਿਰ ਤੇ ਸ਼ਹਿਰ ਵਾਸੀਆਂ ਵਲੋਂ ਲੰਗਰ ਤੇ ਹੋਰ ਸਮੱਗਰੀ ਪਹੁੰਚਾਈ ਜਾ ਰਹੀ ਹੈ | ਇਲਾਕੇ 'ਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣ ਗਿਆ ਹੈ ਅਤੇ ਇਕ ਵਿਅਕਤੀ ਬਲਵੀਰ ਸਿੰਘ ਵਾਸੀ ਮੁੰਡੀ ਸ਼ਹਿਰੀਆਂ ਦੀ ਬਿਮਾਰੀ ਦੀ ਹਾਲਤ 'ਚ ਇਲਾਜ ਨਾ ਮਿਲਣ ਕਾਰਨ ਮੌਤ ਹੋ ਗਈ | ਹੜ੍ਹ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਵਰਿੰਦਰ ਕੁਮਾਰ ਸ਼ਰਮਾ ਡਿਪਟੀ ਕਮਿਸ਼ਨਰ ਜਲੰਧਰ, ਨਵਜੋਤ ਸਿੰਘ ਮਾਹਲ ਐੱਸ.ਐੱਸ.ਪੀ. ਵਲੋਂ ਖ਼ੁਦ ਕਿਸ਼ਤੀ 'ਚ ਸਵਾਰ ਹੋ ਕੇ ਬਚਾਅ ਕਾਰਜ ਕੀਤੇ ਗਏ ਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਲਿਆਂਦਾ ਗਿਆ | ਮੌਕੇ 'ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ |
ਬੰਨ੍ਹ 'ਚ ਪਏ ਪਾੜਾਂ ਨੂੰ ਪੂਰਨ ਲਈ ਫ਼ੌਜ ਨੂੰ ਮਦਦ ਲਈ ਬੁਲਾਇਆ-ਡੀ. ਸੀ.
ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਐੱਸ.ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਕਰੀਬ 50 ਪਿੰਡਾਂ ਦੀ 30,000 ਏਕੜ ਜ਼ਮੀਨ 'ਤੇ ਪਾਣੀ ਭਰ ਚੁੱਕਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੰਨ੍ਹ 'ਚ ਪਏ ਪਾੜਾਂ ਨੂੰ ਪੂਰਨ ਲਈ ਫ਼ੌਜ ਨੂੰ ਮਦਦ ਲਈ ਬੁਲਾਇਆ ਗਿਆ ਹੈ | ਆਪਣੇ ਘਰਾਂ ਦੀਆਂ ਛੱਤਾਂ 'ਤੇ ਖੜ੍ਹੇ ਲੋਕਾਂ ਨੂੰ ਭੋਜਨ ਤੇ ਹੋਰ ਸਹਾਇਤਾ ਮੁਹੱਈਆ ਕਰਵਾਉਣ ਲਈ ਮਾਲ ਤੇ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਰਾਹੀਂ ਲੋੜਵੰਦ ਲੋਕਾਂ ਨੂੰ ਖਾਣੇ ਦੇ ਪੈਕਟ ਮੁਹੱਈਆ ਕਰਵਾਏ ਜਾਣਗੇ |
ਸੈਂਕੜੇ ਏਕੜ ਫ਼ਸਲ ਅਜੇ ਵੀ ਸਤਲੁਜ ਦੀ ਮਾਰ ਹੇਠ
ਭਰਤਗੜ੍ਹ (ਜਸਬੀਰ ਸਿੰਘ ਬਾਵਾ)-ਸਤਲੁਜ ਦਰਿਆ ਤੋਂ ਕਰੀਬ ਇਕ ਕਿ: ਮੀ: ਦੀ ਦੂਰੀ 'ਤੇ ਵਸੇ ਹੋਏ ਬੇਲੀ ਦੇ ਵਸਨੀਕਾਂ ਦੀ ਸੈਂਕੜੇ ਏਕੜ ਫ਼ਸਲ ਅਜੇ ਵੀ ਸਤਲੁਜ ਦਰਿਆ ਦੇ ਤੇਜ਼ ਵਹਾਅ ਦੀ ਲਪੇਟ 'ਚ ਆਈ ਹੋਈ ਹੈ | ਸਥਾਨਕ ਲੋਕਾਂ ਨੇ ਦੱਸਿਆ ਕਿ 18 ਅਗਸਤ ਨੂੰ ਕਰੀਬ 16 ਪਸ਼ੂ ਸਤਲੁਜ ਦਰਿਆ 'ਚ ਰੁੜ੍ਹ ਗਏ ਸਨ ਤੇ ਇਕ ਪਸ਼ੂ ਦੀ ਮੌਤ ਹੋ ਗਈ |
ਫ਼ਾਜ਼ਿਲਕਾ 'ਚ ਕੌਮਾਂਤਰੀ ਸਰਹੱਦ ਨੇੜੇ ਪਾਣੀ ਦਾ ਪੱਧਰ ਵਧਿਆ-13 ਪਿੰਡਾਂ 'ਚ ਰੈੱਡ ਅਲਰਟ
ਫ਼ਾਜ਼ਿਲਕਾ (ਦਵਿੰਦਰ ਪਾਲ ਸਿੰਘ)-ਭਾਖੜਾ ਤੋਂ ਸਤਲੁਜ ਦਰਿਆ 'ਚ ਪਾਣੀ ਛੱਡੇ ਜਾਣ ਤੋਂ ਬਾਅਦ ਫ਼ਾਜ਼ਿਲਕਾ ਦੀ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਵਧਣ ਨਾਲ ਦਰਿਆ ਨੇੜੇ ਵੱਸਦੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਵਧਣ ਲੱਗੀਆਂ ਹਨ | ਸ਼ਾਮ ਤੱਕ 56 ਹਜ਼ਾਰ ਕਿਊਸਿਕ ਦੇ ਕਰੀਬ ਪਾਣੀ ਸਤਲੁਜ 'ਚ ਪਹੰੁਚ ਚੁੱਕਿਆ ਹੈ | ਐੱਸ.ਡੀ.ਐਮ. ਸੁਭਾਸ਼ ਖੱਟਕ ਨੇ ਦੱਸਿਆ ਕਿ 13 ਸਰਹੱਦੀ ਪਿੰਡਾਂ ਅੰਦਰ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ |

ਫ਼ਿਰੋਜ਼ਪੁਰ ਦੇ 60 ਪਿੰਡ ਹੜ੍ਹਾਂ ਦੀ ਮਾਰ ਹੇਠ

• ਸੈਨਾ ਤੇ ਐਨ.ਡੀ.ਆਰ.ਐਫ਼. ਲੋਕਾਂ ਨੂੰ ਕੱਢਣ 'ਚ ਜੁਟੇ • ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ
ਫ਼ਿਰੋਜ਼ਪੁਰ, 20 ਅਗਸਤ (ਜਸਵਿੰਦਰ ਸਿੰਘ ਸੰਧੂ)-ਸਤਲੁਜ ਦਰਿਆ 'ਚ ਪਾਣੀ ਦਾ ਵਧਿਆ ਪੱਧਰ ਹੁਣ ਫ਼ਿਰੋਜ਼ਪੁਰ ਜ਼ਿਲੇ੍ਹ ਅੰਦਰ ਤਬਾਹੀ ਮਚਾਉਣ ਲੱਗ ਪਿਆ ਹੈ | ਭਾਖੜਾ ਡੈਮ ਤੋਂ ਛੱਡੇ ਪਾਣੀ ਤੇ ਅਨੇਕਾਂ ਚੋਵਾਂ 'ਚੋਂ ਆ ਰਹੇ ਬੇਤਹਾਸ਼ਾ ਪਾਣੀ ਕਾਰਨ ਸਤਲੁਜ ਦਰਿਆ ਦੇ ਬੰਨ੍ਹ ਦੇ ਅੰਦਰਲੇ ਜ਼ਿਲ੍ਹੇ ਦੇ ਕਰੀਬ 60 ਪਿੰਡ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ | ਚਾਰੇ ਪਾਸੇ ਤੋਂ ਪਾਣੀ 'ਚ ਘਿਰੇ ਲੋਕਾਂ ਨੂੰ ਬਾਹਰ ਕੱਢਣ ਅਤੇ ਰਾਹਤ ਸਮੱਗਰੀ ਪਹੰੁਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੁਲਾਈ ਗਈ ਸੈਨਾ ਦੇ ਜਵਾਨ ਅਤੇ ਐਨ.ਡੀ.ਆਰ.ਐਫ਼. ਦੇ ਮੈਂਬਰ ਪਾਣੀ 'ਚ ਘਿਰੇ ਲੋਕਾਂ ਤੱਕ ਰਾਹਤ ਪਹੰੁਚਾਉਣ ਅਤੇ ਉਨ੍ਹਾਂ ਨੂੰ  ਬਾਹਰ ਕੱਢਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਹਨ | ਪਾਣੀ 'ਚ ਘਿਰੇ ਲੋਕਾਂ ਦੀ ਸਾਰ ਲੈਣ ਲਈ ਫ਼ਿਰੋਜ਼ਪੁਰ ਹਲਕੇ ਅੰਦਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਜ਼ੀਰਾ ਹਲਕੇ ਅੰਦਰ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੋਂ ਇਲਾਵਾ ਕਮਿਸ਼ਨਰ ਸੁਮੇਰ ਸਿੰਘ ਗੁਰਜਰ, ਡਿਪਟੀ ਕਮਿਸ਼ਨਰ ਚੰਦਰ ਗੈਂਦ, ਐੱਸ.ਐੱਸ.ਪੀ. ਵਿਵੇਕਸ਼ੀਲ ਸੋਨੀ ਵਲੋਂ ਪ੍ਰਭਾਵਿਤ ਇਲਾਕਿਆਂ 'ਚ ਜਾ ਕੇ ਪੀੜਤਾਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ | ਹਰੀਕੇ ਹੈੱਡ ਵਰਕਸ 'ਤੇ 1 ਲੱਖ 16 ਹਜ਼ਾਰ 120 ਕਿਊਸਿਕ ਪਾਣੀ ਦੀ ਆਮਦ ਨਾਪੀ ਗਈ, ਜਿੱਥੋਂ ਹੇਠਾਂ ਹੁਸੈਨੀਵਾਲਾ ਵੱਲ 97 ਹਜ਼ਾਰ 388 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ | ਬੇਸ਼ੱਕ ਪਿੱਛੋਂ ਪਾਣੀ ਦੀ ਆਮਦ ਘੱਟ ਹੋਈ ਹੈ, ਪ੍ਰੰਤੂ ਫ਼ਿਰੋਜ਼ਪੁਰ ਇਲਾਕੇ 'ਚ ਲਗਾਤਾਰ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਨੇ ਧੁੱਸੀ ਬੰਨ੍ਹ ਦੇ ਨਾਲ-ਨਾਲ ਅਨੇਕਾਂ ਹਵੇਲੀਆਂ, ਢਾਣੀਆਂ ਤੇ ਪਿੰਡਾਂ ਨੂੰ ਆਪਣੇ ਘੇਰੇ 'ਚ ਲੈ ਲਿਆ ਹੈ | 'ਅਜੀਤ' ਦੀ ਟੀਮ ਵਲੋਂ ਕੀਤੇ ਗਏ ਦੌਰੇ ਦੌਰਾਨ ਦੇਖਿਆ ਗਿਆ ਕਿ ਬਹੁਤੇ ਲੋਕ ਘਰ ਛੱਡਣ ਲਈ ਰਾਜ਼ੀ ਨਹੀਂ ਹਨ | ਘਰ ਦੇ ਕੁਝ ਮੈਂਬਰ ਆਪਣਾ ਕੀਮਤੀ ਸਾਮਾਨ ਛੱਤਾਂ ਅਤੇ ਉੱਚੀਆਂ ਥਾਵਾਂ 'ਤੇ ਰੱਖੀ ਬੈਠੇ ਹਨ | ਬਸਤੀ ਰਾਮ ਲਾਲ, ਪੱਲਾ ਮੇਘਾ ਆਦਿ ਪਿੰਡਾਂ ਦੇ ਲੋਕਾਂ ਦੀਆਂ ਫ਼ਸਲਾਂ ਮਾਰ ਹੇਠ ਆ ਗਈਆਂ ਹਨ | ਕਾਲੂ ਵਾਲਾ, ਟੇਂਡੀ ਵਾਲਾ, ਗੱਟੀ ਰਾਜੋ ਕੀ ਆਦਿ ਕਰੀਬ 17 ਪਿੰਡਾਂ 'ਚ ਵੀ ਪਾਣੀ ਨੇ ਦਸਤਕ ਦਿੰਦਿਆਂ ਲੋਕਾਂ ਦੀਆਂ ਮੁਸ਼ਕਿਲਾਂ 'ਚ ਵਾਧਾ ਕਰ ਦਿੱਤਾ ਹੈ | ਖੇਤਾਂ 'ਚ 4-5 ਫੁੱਟ ਪਾਣੀ ਘੁੰਮ ਰਿਹਾ ਹੈ ਅਤੇ ਲੋਕਾਂ ਵਲੋਂ ਆਪਣੇ ਪੱਧਰ 'ਤੇ ਬਣਾਏ ਆਰਜ਼ੀ ਬੰਨ੍ਹ ਕਮਜ਼ੋਰ ਪੈ ਰਹੇ ਹਨ |
ਪਾਕਿਸਤਾਨ ਵੱਲ ਛੱਡਿਆ ਪਾਣੀ
ਸਤਲੁਜ ਦਰਿਆ ਰਾਹੀਂ ਪੁੱਜ ਰਹੇ ਪਾਣੀ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਸਿੰਜਾਈ ਵਿਭਾਗ ਵਲੋਂ ਹੁਸੈਨੀਵਾਲਾ ਹੈੱਡ ਵਰਕਸ ਦੇ ਗੇਟ ਖੋਲ੍ਹ ਸਾਰਾ ਪਾਣੀ ਪਾਕਿਸਤਾਨ ਵੱਲ ਭੇਜਿਆ ਜਾ ਰਿਹਾ ਹੈ | ਅੱਜ ਹੁਸੈਨੀਵਾਲਾ ਹੈੱਡ ਵਰਕਸ 'ਤੇ 58 ਹਜ਼ਾਰ 935 ਕਿਊਸਿਕ ਪਾਣੀ ਦੀ ਆਮਦ ਨਾਪੀ ਗਈ, ਜਿਸ 'ਚੋਂ 58 ਹਜ਼ਾਰ 135 ਦੇ ਕਰੀਬ ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਿਆ ਗਿਆ ਤਾਂ ਜੋ ਹੁਸੈਨੀਵਾਲਾ ਵਿਖੇ ਇਕੱਠਾ ਹੋਇਆ ਪਾਣੀ ਲੋਕਾਂ ਨੂੰ ਨੁਕਸਾਨ ਨਾ ਪਹੰੁਚਾਵੇ |
ਛੁੱਟੀਆਂ ਦਾ ਐਲਾਨ
ਸਤਲੁਜ ਦਰਿਆ ਦੀ ਮਾਰ ਹੇਠਲੇ ਪਿੰਡਾਂ 'ਚ ਸਥਿਤ ਸਕੂਲਾਂ ਨੂੰ ਡਿਪਟੀ ਕਮਿਸ਼ਨਰ ਚੰਦਰ ਗੈਂਦ ਵਲੋਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ | ਉਨ੍ਹਾਂ ਕਿਹਾ ਕਿ ਸਮੂਹ ਸਰਕਾਰੀ ਤੇ ਪ੍ਰਾਈਵੇਟ ਸਕੂਲ ਉਕਤ ਖ਼ੇਤਰਾਂ 'ਚ ਜਿੰਨੀ ਦੇਰ ਤੱਕ ਹਾਲਾਤ ਸੁਖਾਵੇਂ ਨਹੀਂ ਹੋ ਜਾਂਦੇ, ਓਨੀ ਦੇਰ ਬੰਦ ਰਹਿਣਗੇ |

ਪੰਜਾਬ ਸਮੇਤ ਉੱਤਰੀ ਸੂਬਿਆਂ 'ਚ ਆਏ ਹੜ੍ਹਾਂ ਸਬੰਧੀ ਉੱਚ ਪੱਧਰੀ ਮੀਟਿੰਗ

ਨਵੀਂ ਦਿੱਲੀ, 20 ਅਗਸਤ (ਏਜੰਸੀ)- ਕੈਬਿਨਟ ਸਕੱਤਰ ਪੀ. ਕੇ. ਸਿਨਹਾ ਨੇ ਅੱਜ ਸੀਨੀਅਰ ਅਧਿਕਾਰੀਆਂ ਦੇ ਨਾਲ ਉੱਚ ਪੱਧਰੀ ਬੈਠਕ ਕੀਤੀ, ਜਿਸ 'ਚ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰਾਖੰਡ ਤੇ ਦਿੱਲੀ 'ਚ ਹੜ੍ਹ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ | ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਨਵੀਂ ਦਿੱਲੀ 'ਚ ਰਾਸ਼ਟਰੀ ਆਫ਼ਤ ਪ੍ਰਬੰਧਨ ਕਮੇਟੀ (ਐਨ.ਸੀ.ਐਮ.ਸੀ.) ਦੀ ਬੈਠਕ 'ਚ ਇਸ ਵਿਸ਼ੇ 'ਤੇ ਚਰਚਾ ਕੀਤੀ ਗਈ | ਕੈਬਿਨਟ ਸਕੱਤਰ ਨੇ ਹੜ੍ਹ ਦੀ ਸਥਿਤੀ ਨੂੰ ਦੇਖਦਿਆਂ ਮੌਜੂਦਾ ਹਾਲਾਤ, ਤਿਆਰੀ, ਬਚਾਅ ਤੇ ਰਾਹਤ ਗਤੀਵਿਧੀਆਂ ਦਾ ਜਾਇਜ਼ਾ ਲਿਆ ਤੇ ਸੰਕਟ ਦਾ ਮੁਕਾਬਲਾ ਕਰਨ ਲਈ ਰਾਜ ਸਰਕਾਰਾਂ ਦੀਆਂ ਜ਼ਰੂਰਤਾਂ ਅਨੁਸਾਰ ਤੁਰੰਤ ਸਹਾਇਤਾ ਪਹੁੰਚਾਉਣ ਦਾ ਨਿਰਦੇਸ਼ ਦਿੱਤਾ |

ਭਾਖੜਾ ਡੈਮ 'ਚ ਪਾਣੀ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ

ਨੰਗਲ, 20 ਅਗਸਤ (ਪ੍ਰੋ. ਅਵਤਾਰ ਸਿੰਘ, ਗਰੇਵਾਲ, ਬਰਾਰੀ)-ਭਾਖੜਾ ਡੈਮ ਦੇ ਹਾਈ ਫਲੱਡ ਗੇਟ ਪੰਜਵੇਂ ਦਿਨ ਵੀ ਲਗਾਤਾਰ ਖੁੱਲੇ੍ਹ ਰਹਿਣ ਦੇ ਬਾਵਜੂਦ ਵੀ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1680.78 ਫੁੱਟ ਹੈ, ਜੋ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ | ਦੱਸਣਯੋਗ ਹੈ ਕਿ 1680 ਫੱੁਟ ਤੱਕ ਪਾਣੀ ਜਮ੍ਹਾਂ ਰੱਖਿਆ ਜਾ ਸਕਦਾ ਹੈ | ਪਿਛਲੇ ਸਾਲ ਅੱਜ ਦੇ ਦਿਨ ਪਾਣੀ 1622.71 ਫੁੱਟ ਸੀ | ਇਸ ਹਿਸਾਬ ਨਾਲ ਪਿਛਲੇ ਸਾਲ ਦੇ ਮੁਕਾਬਲੇ 58.13 ਫੁੱਟ ਪਾਣੀ ਜ਼ਿਆਦਾ ਹੈ | ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ 'ਚ 67191 ਕਿਊਸਿਕ ਪਾਣੀ ਆ ਰਿਹਾ ਹੈ ਤੇ 77300 ਕਿਊਸਿਕ ਪਾਣੀ ਭਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਹੈ, 12350 ਕਿਊਸਿਕ ਪਾਣੀ ਨੰਗਲ ਹਾਈਡਲ ਚੈਨਲ 'ਚ, 10150 ਕਿਊਸਿਕ ਪਾਣੀ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ 'ਚ ਅਤੇ 54800 ਕਿਊਸਿਕ ਪਾਣੀ ਸਤਲੁਜ ਦਰਿਆ 'ਚ ਨੰਗਲ ਡੈਮ ਤੋਂ ਛੱਡਿਆ ਜਾ ਰਿਹਾ ਹੈ, 86300 ਕਿਊਸਿਕ ਪਾਣੀ ਰੋਪੜ ਹੈੱਡ ਵਰਕਸ ਤੋਂ ਸਤਲੁਜ ਦਰਿਆ 'ਚ ਛੱਡਿਆ ਜਾ ਰਿਹਾ ਹੈ |
ਪੌ ਾਗ ਡੈਮ 'ਚ ਪਾਣੀ ਦਾ ਪੱਧਰ 1377.66 ਤੱਕ ਪੁੱਜਾ
ਤਲਵਾੜਾ, (ਸੁਰੇਸ਼ ਕੁਮਾਰ)-ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੌਾਗ ਡੈਮ 'ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ, ਪਰ ਹਾਲੇ ਬਿਆਸ ਦਰਿਆ 'ਚ ਪਾਣੀ ਛੱਡੇ ਜਾਣ ਦੀ ਕੋਈ ਸੂਚਨਾ ਨਹੀਂ ਹੈ | ਪੌਾਗ ਡੈਮ ਪ੍ਰਸ਼ਾਸਨ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਡੈਮ 'ਚ ਪਾਣੀ ਦਾ ਪੱਧਰ 1377.66 ਤੱਕ ਪੁੱਜ ਗਿਆ ਹੈ | ਫ਼ਿਲਹਾਲ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ¢

ਪੁਣਛ 'ਚ ਪਾਕਿ ਵਲੋਂ ਗੋਲਾਬਾਰੀ-ਜਵਾਨ ਸ਼ਹੀਦ

ਜਵਾਬੀ ਕਾਰਵਾਈ 'ਚ ਪਾਕਿ ਦੀਆਂ ਚੌਕੀਆਂ ਤਬਾਹ, ਕਈ ਸੈਨਿਕ ਹਲਾਕ
ਜੰਮੂ, 20 ਅਗਸਤ (ਏਜੰਸੀ)-ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਪੈਂਦੇ ਪਿੰਡਾਂ ਤੇ ਚੌਕੀਆਂ 'ਤੇ ਪਾਕਿ ਫੌਜ ਵਲੋਂ ਕੀਤੀ ਗੋਲਾਬਾਰੀ 'ਚ 1 ਜਵਾਨ ਸ਼ਹੀਦ ਹੋ ਗਿਆ, ਜਦਕਿ 4 ਹੋਰ ਜ਼ਖ਼ਮੀ ਹੋ ਗਏ ਹਨ | ਇਸ ਸਬੰਧੀ ਰੱਖਿਆ ਬੁਲਾਰੇ ਨੇ ਦੱਸਿਆ ਕਿ ਇਸ ਦਾ ਕਰਾਰਾ ਜਵਾਬ ਦਿੰਦੇ ਹੋਏ ਭਾਰਤੀ ਫੌਜ ਨੇ ਵੀ ਪਾਕਿ ਚੌਕੀਆਂ ਨੂੰ ਤਬਾਹ ਕੀਤਾ ਹੈ ਤੇ ਪਾਕਿ ਫੌਜੀਆਂ ਨੂੰ ਮਾਰ-ਮੁਕਾਇਆ ਹੈ | ਸਰਹੱਦ 'ਤੇ ਕ੍ਰਿਸ਼ਨਾ ਘਾਟੀ ਤੇ ਮੇਂਢਰ ਸੈਕਟਰ 'ਚ ਗੋਲਾਬਾਰੀ ਅੱਜ ਸਵੇਰੇ 11 ਵਜੇ ਸ਼ੁਰੂ ਹੋਈ, ਜਿਸ 'ਚ ਇਕ ਜਵਾਨ ਸ਼ਹੀਦ ਹੋ ਗਿਆ ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ ਹਨ | ਉਨ੍ਹਾਂ ਦੱਸਿਆ ਕਿ ਇਸ ਗੋਲਾਬਾਰੀ 'ਚ ਬਿਹਾਰ ਦੇ ਗੋਪੇ ਬਿਘਾ ਪਿੰਡ ਨਾਲ ਸਬੰਧਿਤ ਨਾਇਕ ਰਵੀ ਰੰਜਨ ਕੁਮਾਰ ਸਿੰਘ ਸ਼ਹੀਦ ਹੋ ਗਿਆ ਹੈ | ਉਹ ਆਪਣੇ ਪਿੱਛੇ ਪਤਨੀ ਰੀਟਾ ਦੇਵੀ ਨੂੰ ਛੱਡ ਗਿਆ ਹੈ | ਰੱਖਿਆ ਬੁਲਾਰੇ ਨੇ ਦੱਸਿਆ ਨਾਇਕ ਰਵੀ ਰੰਜਨ ਕੁਮਾਰ ਸਿੰਘ ਬਹੁਤ ਹੀ ਬਹਾਦਰ, ਪ੍ਰੇਰਿਤ ਤੇ ਇਮਾਨਦਾਰ ਜਵਾਨ ਸੀ | ਦੇਸ਼ ਉਸ ਦੀ ਕੁਰਬਾਨੀ ਤੇ ਸੇਵਾ ਨੂੰ ਹਮੇਸ਼ਾ ਯਾਦ ਰੱਖੇਗਾ |

ਸ੍ਰੀਨਗਰ ਦੇ ਲਾਲ ਚੌਕ 'ਚੋਂ ਬੈਰੀਕੇਡ ਹਟਾਏ

ਸ੍ਰੀਨਗਰ, 20 ਅਗਸਤ (ਏਜੰਸੀ)- ਸ੍ਰੀਨਗਰ ਦੇ ਸਿਟੀ ਸੈਂਟਰ ਲਾਲ ਚੌਕ 'ਚ ਘੰਟਾ ਘਰ ਦੇ ਆਸ-ਪਾਸ ਲਗਾਈਆਂ ਰੋਕਾਂ (ਬੈਰੀਕੇਡਾਂ) ਨੂੰ 15 ਦਿਨਾਂ ਬਾਅਦ ਹਟਾ ਦਿੱਤਾ ਗਿਆ ਹੈ, ਜਿਸ ਨਾਲ ਸ਼ਹਿਰ ਦੇ ਵਪਾਰਕ ਕੇਂਦਰ 'ਚ ਲੋਕਾਂ ਨੂੰ ਆਉਣ-ਜਾਣ ਤੇ ਵਾਹਨਾਂ ਦੀ ਆਵਾਜਾਈ ਦੀ ਇਜਾਜ਼ਤ ਦੇ ਦਿੱਤੀ ਗਈ ਹੈ | ਸ਼ਹਿਰ ਦੇ ਕਈ ਹਿੱਸਿਆਂ 'ਚ ਪਾਬੰਦੀਆਂ 'ਚ ਢਿੱਲ ਦਿੱਤੀ ਗਈ ਹੈ, ਜਦਕਿ ਹੋਰ ਹਿੱਸਿਆਂ
'ਚ ਪਾਬੰਦੀਆਂ ਅਜੇ ਵੀ ਜਾਰੀ ਹਨ | ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਮੁੜ ਖੁੱਲ੍ਹੇ ਜ਼ਿਆਦਾਤਰ ਪ੍ਰਾਇਮਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਤਾਂ ਨਾਮਾਤਰ ਹੀ ਰਹੀ, ਪਰ ਸਰਕਾਰੀ ਦਫ਼ਤਰਾਂ 'ਚ ਹਾਜ਼ਰੀ 'ਚ ਸੁਧਾਰ ਹੋਇਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਸਿਵਲ ਲਾਈਨ ਖੇਤਰਾਂ ਦੇ ਕੁਝ ਹਿੱਸਿਆਂ 'ਚ ਵਾਹਨਾਂ ਦੀ ਆਵਾਜਾਈ ਵਧੀ ਹੈ, ਪਰ ਸ੍ਰੀਨਗਰ ਦੇ ਡਾਊਨਟਾਊਨ ਤੇ ਵਾਦੀ ਦੇ ਜ਼ਿਆਦਾਤਰ ਹਿੱਸਿਆਂ 'ਚ ਆਉਣ-ਜਾਣ 'ਤੇ ਪਾਬੰਦੀਆਂ ਲਾਗੂ ਹਨ | ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਹਿੱਸਿਆਂ 'ਚੋਂ ਸਖ਼ਤ ਪਾਬੰਦੀਆਂ ਹਟਾ ਲਈਆਂ ਹਨ ਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਵਾਦੀ 'ਚ ਬਾਜ਼ਾਰ, ਮੋਬਾਈਲ ਸੇਵਾਵਾਂ ਤੇ ਇੰਟਰਨੈੱਟ ਅਜੇ ਵੀ ਬੰਦ ਹਨ, ਜਦਕਿ ਲੈਂਡਲਾਈਨ ਟੈਲੀਫੋਨ ਸੇਵਾਵਾਂ ਵੀ ਜ਼ਿਆਦਾਤਰ ਹਿੱਸਿਆਂ 'ਚ ਪ੍ਰਭਾਵਿਤ ਹਨ |

ਚੰਦਰਯਾਨ-2 ਸਫ਼ਲਤਾਪੂਰਵਕ ਚੰਦਰਮਾ ਦੇ ਗ੍ਰਹਿ-ਪੰਧ 'ਚ ਸਥਾਪਿਤ

• ਇਸਰੋ ਨੇ ਲਿਆ ਸੁੱਖ ਦਾ ਸਾਹ • ਪ੍ਰਧਾਨ ਮੰਤਰੀ ਵਲੋਂ ਵਧਾਈ
ਬੈਂਗਲੁਰੂ, 20 ਅਗਸਤ (ਏਜੰਸੀ)-ਭਾਰਤ ਦੇ ਚੰਦਰਮਾ ਮਿਸ਼ਨ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਚੰਦਰਯਾਨ-2 ਸਫ਼ਲਤਾਪੂਰਵਕ ਚੰਦਰਮਾ ਦੇ ਗ੍ਰਹਿ-ਪਥ (ਓਰਬਟ) 'ਚ ਦਾਖ਼ਲ ਹੋ ਗਿਆ, ਜਿਸ ਤੋਂ ਬਾਅਦ ਇਸਰੋ ਦੇ ਵਿਗਿਆਨੀਆਂ ਨੇ ਸੁੱਖ ਦਾ ਸਾਹ ਲਿਆ ਹੈ | ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਬੈਂਗਲੁਰੂ ਸਥਿਤ ਹੈੱਡਕੁਆਰਟਰ ਤੋਂ ਜਾਰੀ ਹੋਏ ਬਿਆਨ 'ਚ ਦੱਸਿਆ ਗਿਆ ਹੈ ਕਿ ਮੰਗਲਵਾਰ ਸਵੇਰੇ 9.02 ਵਜੇ ਚੰਦਰਯਾਨ-2 ਦੇ ਤਰਲ ਰਾਕੇਟ ਇੰਜਣ (ਐਲ. ਓ. ਆਈ.) ਨੂੰ ਸਫ਼ਲਤਾਪੂਰਵਕ ਚੰਦਰਮਾ ਦੇ ਗ੍ਰਹਿ-ਪਥ (ਓਰਬਿਟ) 'ਚ ਪਹੁੰਚਾਉਣ ਦੀ ਮੁਹਿੰਮ ਨੂੰ ਮੁਕੰਮਲ ਕਰ ਲਿਆ ਗਿਆ ਹੈ ਅਤੇ ਇਸ ਦਾ ਓਰਬਟ 114 ਕਿਲੋਮੀਟਰ ਗੁਣਾ 18,072 ਕਿਲੋਮੀਟਰ ਹੈ | ਚੰਦਰਯਾਨ-2 ਨੂੰ ਚੰਦ੍ਰਮਾ ਦੇ ਗ੍ਰਹਿ-ਪਥ 'ਚ ਦਾਖ਼ਲ ਕਰਨ ਬਾਅਦ ਹੁਣ ਪੁਲਾੜ ਯਾਨ ਦੀ ਦਿਸ਼ਾ 'ਚ 4 ਵਾਰ (21, 28,30 ਅਗਸਤ ਤੇ 1 ਸਤੰਬਰ) ਹੋਰ ਬਦਲਾਅ ਕੀਤਾ ਜਾਵੇਗਾ | ਜਿਸ ਤੋਂ ਬਾਅਦ ਇਸ ਦਾ ਲੈਂਡਰ ਵਿਕਰਮ ਗ੍ਰਹਿ-ਪਥ ਤੋਂ ਵੱਖ ਹੋ ਕੇ ਚੰਦ੍ਰਮਾ ਦੀ ਸਤ੍ਹਾ ਤੋਂ ਲਗਪਗ 100 ਕਿਲੋਮੀਟਰ ਦੂਰ ਚੰਦ੍ਰਮਾ ਦੇ ਦੇ ਚਾਰ-ਚੁਫੇਰੇ 100 ਕਿੱਲੋਮੀਟਰ ਗੁਣਾ 30 ਕਿੱਲੋਮੀਟਰ ਦੇ ਘੇਰੇ 'ਚ ਪਹੁੰਚ ਜਾਵੇਗਾ ਅਤੇ 7 ਸਤੰਬਰ, 2019 ਨੂੰ ਵਿਕਰਮ ਲੈਂਡਰ 2 ਚੰਦਰਯਾਨ-2 ਤੋਂ ਵੱਖ ਹੋ ਕੇ ਚੰਦਰਮਾ ਦੇ ਦੱਖਣੀ ਧਰੁਵ ਖੇਤਰ 'ਚ ਦਾਖ਼ਲ ਹੋਵੇਗਾ | ਦੱਸਣਯੋਗ ਹੈ ਕਿ ਭਾਰਤ ਦੇ ਚੰਦਰਮਾ ਮਿਸ਼ਨ ਚੰਦਰਯਾਨ-2 ਨੂੰ ਸਫ਼ਲਤਾਪੂਰਵਕ 22 ਜੁਲਾਈ ਨੂੰ ਜੀ.ਐਸ.ਐਲ.ਵੀ. ਐਮ.ਕੇ.3-ਐਮ.1 ਦੁਆਰਾ ਲਾਂਚ ਕੀਤਾ ਗਿਆ ਸੀ |
ਚੰਦਰਯਾਨ-2 ਦੇ ਸਫ਼ਲਤਾਪੂਰਵਕ ਚੰਦ੍ਰਮਾ ਦੇ ਗ੍ਰਹਿ-ਪਥ 'ਚ ਦਾਖ਼ਲ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇਹ ਚੰਦਰਮਾ ਮਿਸ਼ਨ ਦੀ ਯਾਦਗਾਰ ਯਾਤਰਾ ਵੱਲ ਪੁੱਟਿਆ ਗਿਆ ਇਕ ਹੋਰ ਮਹੱਤਵਪੂਰਨ ਕਦਮ ਹੈ |

ਬੜੇ ਮੁਸ਼ਕਿਲ ਭਰੇ ਸਨ ਆਖਰੀ 30 ਮਿੰਟ-ਸਿਵਾਨ

ਬੈਂਗਲੁਰੂ, 20 ਅਗਸਤ (ਏਜੰਸੀ)- ਇਸਰੋ ਦੇ ਚੇਅਰਮੈਨ ਕੇ. ਸਿਵਾਨ ਦਾ ਕਹਿਣਾ ਹੈ ਕਿ ਅੱਜ ਸਵੇਰੇ ਚੰਦਰਯਾਨ-2 ਦੇ ਪੁਲਾੜਯਾਨ ਨੂੰ ਚੰਦ੍ਰਮਾ ਦੇ ਗ੍ਰਹਿ-ਪਥ (ਲੂਨਰ-ਓਰਬਟ) 'ਚ ਦਾਖ਼ਲ ਕਰਨ ਦੀ ਮੁਹਿੰਮ ਦੇ ਆਖਰੀ 30 ਮਿੰਟ ਬਹੁਤ ਮੁਸ਼ਕਿਲ ਭਰੇ ਸਨ ਅਤੇ ਉਸ ਸਮੇਂ ਸਾਡੇ ਦਿਲਾਂ ਦੀ ...

ਪੂਰੀ ਖ਼ਬਰ »

ਕਮਲਨਾਥ ਦਾ ਭਾਣਜਾ ਰਤੁਲ ਪੁਰੀ ਈ. ਡੀ. ਵਲੋਂ ਗਿ੍ਫ਼ਤਾਰ

ਨਵੀਂ ਦਿੱਲੀ, 20 ਅਗਸਤ (ਉਪਮਾ ਡਾਗਾ ਪਾਰਥ)-ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਣਜੇ ਅਤੇ ਮੋਜ਼ਰ ਬੇਅਰ ਕੰਪਨੀ ਦੇ ਸਾਬਕਾ ਡਾਇਰੈਕਟਰ ਰਤੁਲ ਪੁਰੀ ਨੂੰ ਈ. ਡੀ. ਨੇ ਗਿ੍ਫ਼ਤਾਰ ਕਰ ਲਿਆ ਹੈ | ਇਸ ਮਾਮਲੇ 'ਚ ਸੀ. ਬੀ. ਆਈ. ਨੇ ਸਨਿਚਰਵਾਰ ਨੂੰ ਮਾਮਲਾ ਦਰਜ ਕੀਤਾ ਸੀ ...

ਪੂਰੀ ਖ਼ਬਰ »

ਰਾਜਪਾਲ ਨੇ ਪੀ.ਪੀ.ਐਸ.ਸੀ. ਦੇ ਚੇਅਰਮੈਨ ਤੇ 2 ਮੈਂਬਰਾਂ ਨੂੰ ਹਲਫ਼ ਦਿਵਾਇਆ

ਚੰਡੀਗੜ੍ਹ, 20 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਲੋਕ ਸੇਵਾ ਕਮਿਸ਼ਨ (ਪੀ. ਪੀ. ਐਸ. ਸੀ.) ਦੇ ਨਵ-ਨਿਯੁਕਤ ਚੇਅਰਮੈਨ ਅਤੇ 2 ਮੈਂਬਰਾਂ ਨੂੰ ਅਹੁਦੇ ਦਾ ਭੇਤ ਗੁਪਤ ਰੱਖਣ ...

ਪੂਰੀ ਖ਼ਬਰ »

ਗਿ੍ਫ਼ਤਾਰੀ ਲਈ ਸੀ.ਬੀ.ਆਈ. ਤੇ ਈ.ਡੀ. ਦੀਆਂ ਟੀਮਾਂ ਪੁੱਜੀਆਂ ਚਿਦੰਬਰਮ ਦੇ ਘਰ

• ਅਗਾਊਾ ਜ਼ਮਾਨਤ ਦੀ ਅਰਜ਼ੀ ਖਾਰਜ • ਸੀ.ਬੀ.ਆਈ. ਵਲੋਂ ਦੋ ਘੰਟਿਆਂ 'ਚ ਪੇਸ਼ ਹੋਣ ਦਾ ਆਦੇਸ਼ ਨਵੀਂ ਦਿੱਲੀ, 20 ਅਗਸਤ (ਉਪਮਾ ਡਾਗਾ ਪਾਰਥ)-ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਈ.ਡੀ. ਦੇ ਅਧਿਕਾਰੀਆਂ ਦੀ ਟੀਮ ਅੱਜ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ...

ਪੂਰੀ ਖ਼ਬਰ »

ਟਰੰਪ ਵਲੋਂ ਇਮਰਾਨ ਖਾਨ ਤੇ ਮੋਦੀ ਨੂੰ ਖੇਤਰ 'ਚ ਤਣਾਅ ਘਟਾਉਣ ਦੀ ਅਪੀਲ

ਦੋਵਾਂ ਨਾਲ ਫ਼ੋਨ 'ਤੇ ਗੱਲਬਾਤ ਤੋਂ ਬਾਅਦ ਕਿਹਾ 'ਹਾਲਾਤ ਬਹੁਤ ਗੰਭੀਰ' ਵਾਸ਼ਿੰਗਟਨ, 20 ਅਗਸਤ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ਮੀਰ ਮਸਲੇ 'ਤੇ ਹਾਲਾਤ ਨੂੰ ਗੰਭੀਰ ਕਰਾਰ ਦਿੰਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ...

ਪੂਰੀ ਖ਼ਬਰ »

ਕੈਪਟਨ ਵਲੋਂ 'ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ' ਦੀ ਸ਼ੁਰੂਆਤ

76 ਫ਼ੀਸਦੀ ਵਸੋਂ ਨੂੰ ਯੋਜਨਾ ਦਾ ਲਾਭ ਦੇਣ ਵਾਲਾ ਦੇਸ਼ ਦਾ ਮੋਹਰੀ ਸੂਬਾ ਬਣਿਆ ਪੰਜਾਬ ਐੱਸ. ਏ. ਐੱਸ. ਨਗਰ, 20 ਅਗਸਤ (ਕੇ. ਐੱਸ. ਰਾਣਾ)-ਪੰਜਾਬ ਭਰ 'ਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦੀ 75ਵੀਂ ਜਨਮ ਵਰ੍ਹੇਗੰਢ ਮੌਕੇ 'ਆਯੂਸ਼ਮਾਨ ਭਾਰਤ-ਸਰਬੱਤ ...

ਪੂਰੀ ਖ਼ਬਰ »

ਛੋਟਾ ਰਾਜਨ ਨੂੰ ਹੱਤਿਆ ਦੀ ਕੋਸ਼ਿਸ਼ ਮਾਮਲੇ 'ਚ 8 ਸਾਲ ਦੀ ਜੇਲ੍ਹ

ਮੁੰਬਈ, 20 ਅਗਸਤ (ਏਜੰਸੀ)- ਇਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ ਅੱਜ ਗੈਂਗਸਟਰ ਛੋਟਾ ਰਾਜਨ ਤੇ 5 ਹੋਰਾਂ ਨੂੰ 2012 'ਚ ਹੱਤਿਆ ਦੀ ਕੋਸ਼ਿਸ਼ ਤੇ ਫਿਰੌਤੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦਿਆਂ 8-8 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ | ਵਿਸ਼ੇਸ਼ ਅਦਾਲਤ ਦੇ ਜੱਜ ਏ.ਟੀ. ਵਾਨਖੇੜੇ ਨੇ ...

ਪੂਰੀ ਖ਼ਬਰ »

ਕਰਨਾਲ ਨੇੜੇ ਭਿਆਨਕ ਸੜਕ ਹਾਦਸੇ 'ਚ ਤਿੰਨ ਮੌਤਾਂ

ਕਰਨਾਲ, 20 ਅਗਸਤ (ਗੁਰਮੀਤ ਸਿੰਘ ਸੱਗੂ)- ਜਰਨੈਲੀ ਸੜਕ 'ਤੇ ਸਥਿਤ ਮਾਯੂਰ ਢਾਬੇ ਨੇੜੇ ਵਾਪਰ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ | ਦੋ ਵਿਅਕਤੀਆਂ ਦੀ ਮੌਤ ਮੌਕੇ 'ਤੇ ਹੀ ਹੋ ਗਈ, ਜਦਕਿ ਤੀਜੇ ਨੇ ਹਸਪਤਾਲ ਵਿਖੇ ਇਲਾਜ ਦੌਰਾਨ ਦਮ ...

ਪੂਰੀ ਖ਼ਬਰ »

ਰਾਜੀਵ ਗਾਂਧੀ ਦੀ ਜਨਮ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਸਮੇਤ ਕਈ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ

ਨਵੀਂ ਦਿੱਲੀ, 20 ਅਗਸਤ (ਉਪਮਾ ਡਾਗਾ ਪਾਰਥ)-ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 75ਵੀਂ ਜਨਮ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਸਮੇਤ ਕਈ ਸ਼ਖ਼ਸੀਅਤਾਂ ਨੇ ...

ਪੂਰੀ ਖ਼ਬਰ »

ਕਸ਼ਮੀਰ ਮੁੱਦੇ ਨੂੰ ਅੰਤਰਰਾਸ਼ਟਰੀ ਨਿਆਂ ਅਦਾਲਤ 'ਚ ਲੈ ਕੇ ਜਾਵਾਂਗੇ- ਕੁਰੈਸ਼ੀ

ਇਸਲਾਮਾਬਾਦ, 20 ਅਗਸਤ (ਏਜੰਸੀ)- ਭਾਰਤ ਵਲੋਂ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਵਾਪਸ ਲੈਣ ਦੇ ਕੁਝ ਹਫ਼ਤਿਆਂ ਬਾਅਦ ਪਾਕਿਸਤਾਨ ਨੇ ਅੱਜ ਦੱਸਿਆ ਕਿ ਉਹ ਕਸ਼ਮੀਰ ਮਾਮਲੇ 'ਤੇ ਅੰਤਰਰਾਸ਼ਟਰੀ ਨਿਆਂ ਅਦਾਲਤ 'ਚ ਪਹੁੰਚ ਕਰਨਗੇ | ਇਕ ਨਿਊਜ਼ ਚੈਨਲ ਨੂੰ ਪਾਕਿਸਤਾਨ ...

ਪੂਰੀ ਖ਼ਬਰ »

ਮੋਦੀ ਵਲੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਨਾਲ ਟੈਲੀਫ਼ੋਨ 'ਤੇ ਗੱਲਬਾਤ

ਸੁਤੰਤਰਤਾ ਦਿਵਸ 'ਤੇ ਲੰਡਨ 'ਚ ਪ੍ਰਵਾਸੀ ਭਾਰਤੀਆਂ ਨਾਲ ਹੋਈ ਹਿੰਸਾ ਦਾ ਮੁੱਦਾ ਉਠਾਇਆ ਨਵੀਂ ਦਿੱਲੀ, 20 ਅਗਸਤ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਆਪਣੇ ਬਰਤਾਨੀਆ ਦੇ ਹਮਰੁਤਬਾ ਬੋਰਿਸ ਜਾਨਸਨ ਨਾਲ ਟੈਲੀਫ਼ੋਨ 'ਤੇ ਗੱਲਬਾਤ ਕੀਤੀ, ਜਿਸ ...

ਪੂਰੀ ਖ਼ਬਰ »

ਰਵਿਦਾਸ ਭਾਈਚਾਰੇ ਵਲੋਂ ਜੰਤਰ-ਮੰਤਰ ਦਿੱਲੀ 'ਚ ਧਰਨਾ ਅੱਜ

ਜਲੰਧਰ, 20 ਅਗਸਤ (ਮੇਜਰ ਸਿੰਘ)-ਦਿੱਲੀ ਦੇ ਤੁਗਲਕਾਬਾਦ 'ਚ ਢਾਹੇ ਗਏ ਗੁਰੂ ਰਵਿਦਾਸ ਮੰਦਰ ਵਿਰੁੱਧ ਰੋਸ ਪ੍ਰਗਟ ਕਰਨ ਤੇ ਮੰਦਰ ਪਹਿਲਾਂ ਵਾਲੀ ਜਗ੍ਹਾ ਮੁੜ ਉਸਾਰਨ ਦੀ ਮੰਗ ਨੂੰ ਲੈ ਕੇ 21 ਅਗਸਤ ਨੂੰ ਜੰਤਰ-ਮੰਤਰ ਨਵੀਂ ਦਿੱਲੀ ਵਿਖੇ ਧਰਨਾ ਮਾਰਿਆ ਜਾ ਰਿਹਾ ਹੈ | ਧਰਨੇ ਦਾ ...

ਪੂਰੀ ਖ਼ਬਰ »

ਅੱਤਵਾਦੀ ਟਿਕਾਣਿਆਂ 'ਤੇ ਹਮਲਾ ਹਵਾਈ ਫੌਜ ਦੀ ਪਹੁੰਚ ਅਤੇ ਸਮਰੱਥਾ ਵਿਖਾਉਂਦਾ ਹੈ-ਰਾਜਨਾਥ ਸਿੰਘ

ਅਸੀਂ 44 ਸਾਲ ਪੁਰਾਣੇ ਮਿੱਗ-21 ਦੀ ਵਰਤੋਂ ਕਰ ਰਹੇ ਹਾਂ, ਇੰਨੀ ਪੁਰਾਣੀ ਤਾਂ ਕੋਈ ਕਾਰ ਵੀ ਨਹੀਂ ਚਲਾਉਂਦਾ-ਹਵਾਈ ਫੌਜ ਮੁਖੀ ਨਵੀਂ ਦਿੱਲੀ, 20 ਅਗਸਤ (ਉਪਮਾ ਡਾਗਾ ਪਾਰਥ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਫੌਜਾਂ ਦੀ ਸਮਰੱਥਾ ਅਤੇ ਸ਼ਲਾਘਾ ਕਰਦਿਆਂ ਅਤੇ ਅਸਿੱਧੇ ...

ਪੂਰੀ ਖ਼ਬਰ »

ਮੀਡੀਆ ਤੋਂ ਦੂਰ ਰਹੇ ਚਿਦੰਬਰਮ

ਕਾਂਗਰਸੀ ਨੇਤਾ ਪੀ. ਚਿਦੰਬਰਮ ਨੇ ਆਈ.ਐਨ.ਐਕਸ. ਮੀਡੀਆ ਮਾਮਲੇ 'ਚ ਦਿੱਲੀ ਹਾਈਕੋਰਟ ਵਲੋਂ ਉਨ੍ਹਾਂ ਦੀ ਅਗਾਊਾ ਜ਼ਮਾਨਤ ਅਰਜ਼ੀ ਖਾਰਜ ਕੀਤੇ ਜਾਣ ਤੋਂ ਬਾਅਦ ਚੁੱਪ ਵੱਟ ਰੱਖੀ ਅਤੇ ਮੀਡੀਆ ਤੋਂ ਖ਼ੁਦ ਨੂੰ ਦੂਰ ਰੱਖਿਆ | ਜਦੋਂ ਅਦਾਲਤ ਵਲੋਂ ਉਨ੍ਹਾਂ ਦੀ ਅਗਾਊਾ ਜ਼ਮਾਨਤ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX