ਤਾਜਾ ਖ਼ਬਰਾਂ


ਪਲਟਣੋਂ ਬਚਿਆ ਨਵਤੇਜ ਚੀਮਾ ਤੇ ਹੋਰ ਅਧਿਕਾਰੀਆਂ ਦਾ ਟਰੈਕਟਰ
. . .  12 minutes ago
ਸੁਲਤਾਨ ਪੁਰ ਲੋਧੀ, 25 ਅਗਸਤ (ਲਾਡੀ/ਹੈਪੀ/ਥਿੰਦ) - ਅੱਜ ਵਿਧਾਇਕ ਨਵਤੇਜ ਸਿੰਘ ਚੀਮਾ, ਐੱਸ.ਡੀ.ਐਮ. ਨਵਨੀਤ...
ਸੀ. ਸੀ. ਡੀ. ਦੇ ਮਾਲਕ ਵੀ. ਜੀ. ਸਿਧਾਰਥ ਦੇ ਪਿਤਾ ਦਾ ਦੇਹਾਂਤ
. . .  23 minutes ago
ਬੈਂਗਲੁਰੂ, 25 ਅਗਸਤ- ਕੈਫ਼ੇ ਕੌਫ਼ੀ ਡੇਅ ਦੇ ਮਾਲਕ ਵੀ. ਜੀ. ਸਿਧਾਰਥ ਦੇ ਪਿਤਾ ਗੈਂਗਯਾ ਹੇਗੜੇ ਦਾ ਅੱਜ ਦੇਹਾਂਤ ਹੋ ਗਿਆ। ਦੱਸ ਦਈਏ ਕਿ ਸਿਧਾਰਥ ਨੇ ਕੁਝ ਦਿਨਾਂ ਪਹਿਲਾਂ ਕਥਿਤ ਤੌਰ 'ਤੇ ਖ਼ੁਦਕੁਸ਼ੀ...
ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ 'ਚ ਅਲਰਟ ਜਾਰੀ
. . .  44 minutes ago
ਚੰਡੀਗੜ੍ਹ, 25 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਖਣੀ-ਪੱਛਮੀ ਮਾਨਸੂਨ ਦੇ ਮੁੜ ਕਿਰਿਆਸ਼ੀਲ ਹੋਣ 'ਤੇ ਅੱਜ ਚਿੰਤਾ ਪ੍ਰਗਟਾਈ ਹੈ। ਮਾਨਸੂਨ ਦੇ ਮੁੜ ਕਿਰਿਆਸ਼ੀਲ ਹੋਣ ਨਾਲ ਰਾਹਤ ਅਤੇ ਬਚਾਅ ਕਾਰਜ ਪ੍ਰਭਾਵਿਤ ਹੋ ਸਕਦਾ ਹੈ ਅਤੇ ਹੜ੍ਹ...
ਬਾਬਾ ਬੂਟਾ ਸਿੰਘ ਤਾਜੋਕੇ ਦੀ ਅਗਵਾਈ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਭੇਜੀ ਗਈ ਰਾਸ਼ਨ ਸਮਗਰੀ
. . .  51 minutes ago
ਤਪਾ ਮੰਡੀ 25 ਅਗਸਤ (ਵਿਜੇ ਸ਼ਰਮਾ)- ਪੰਜਾਬ 'ਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ 'ਚ ਹਜ਼ਾਰਾਂ ਲੋਕ ਘਰਾਂ ਤੋ ਬੇਘਰ ਹੋ ਗਏ...
ਜੰਮੂ-ਕਸ਼ਮੀਰ ਦਾ ਝੰਡਾ ਹਟਾ ਕੇ ਸਿਵਲ ਸਕੱਤਰੇਤ 'ਤੇ ਲਹਿਰਾਇਆ ਗਿਆ ਤਿਰੰਗਾ
. . .  about 1 hour ago
ਸ੍ਰੀਨਗਰ, 25 ਅਗਸਤ- ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਹਟਾਏ ਜਾਣ ਮਗਰੋਂ ਸਿਵਲ ਸਕੱਤਰੇਤ ਤੋਂ ਸੂਬੇ ਦਾ ਝੰਡਾ ਹਟਾ ਦਿੱਤਾ ਗਿਆ ਹੈ। ਹੁਣ ਭਵਨ 'ਤੇ ਸਿਰਫ਼ ਤਿਰੰਗਾ ਝੰਡਾ ਲਹਿਰਾਇਆ...
ਅਰੁਣ ਜੇਤਲੀ ਦੇ ਦੇਹਾਂਤ 'ਤੇ ਪੰਜਾਬ 'ਚ ਇਕ ਦਿਨਾ ਸੋਗ ਦਾ ਐਲਾਨ
. . .  about 1 hour ago
ਅਜਨਾਲਾ, 25 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ 'ਤੇ ਪੰਜਾਬ ਸਰਕਾਰ ਵੱਲੋਂ ਕੱਲ੍ਹ (26 ਅਗਸਤ) ਸੂਬੇ 'ਚ ਇਕ ਦਿਨ ਦੇ ਰਾਜਸੀ ਸੋਗ ਦਾ ...
ਜੰਮੂ-ਕਸ਼ਮੀਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਪੰਜ ਲੋਕਾਂ ਦੀ ਮੌਤ
. . .  about 1 hour ago
ਸ੍ਰੀਨਗਰ, 25 ਅਗਸਤ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਅੱਜ ਇੱਕ ਟੈਂਪੂ ਟਰੈਵਲਰ ਦੇ ਖੱਡ 'ਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਇੱਕ ਅਧਿਕਾਰੀ ਨੇ ਦੱਸਿਆ ਕਿ ਟੈਂਪੂ ਟਰੈਵਲਰ 'ਚ 35 ਦੇ ਕਰੀਬ ਲੋਕ ਸਵਾਰ ਸਨ ਅਤੇ ਇਹ ਸਾਰੇ ਪੁੰਛ ਜ਼ਿਲ੍ਹੇ ਤੋਂ ਸ਼ਾਰਦਾ...
ਚਾਰ ਸੂਬਿਆਂ 'ਚ ਵਿਧਾਨ ਸਭਾ ਸੀਟਾਂ 'ਤੇ 23 ਸਤੰਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  about 1 hour ago
ਨਵੀਂ ਦਿੱਲੀ, 25 ਅਗਸਤ- ਚੋਣ ਕਮਿਸ਼ਨ ਨੇ ਚਾਰ ਸੂਬਿਆਂ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਛੱਤੀਸਗੜ੍ਹ, ਕੇਰਲ, ਤ੍ਰਿਪੁਰਾ ਅਤੇ ਉੱਤਰ ਪ੍ਰਦੇਸ਼ ਦੀ ਇੱਕ-ਇੱਕ ਵਿਧਾਨ ਸਭਾ ਸੀਟ 'ਤੇ 23 ਸਤੰਬਰ...
8 ਲੱਖ ਰੁਪਏ ਦੇ ਇਨਾਮੀ ਨਕਸਲੀ ਨੇ ਕੀਤਾ ਆਤਮ ਸਮਰਪਣ
. . .  8 minutes ago
ਬਿਲਾਸਪੁਰ, 25 ਅਗਸਤ- ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਐੱਸ.ਪੀ. ਅਭਿਸ਼ੇਕ ਪੱਲਵ ਦੇ ਸਾਹਮਣੇ ਨਕਸਲੀਆਂ ਦੇ ਡਿਪਟੀ ਕਮਾਂਡਰ...
ਸਰਕਾਰੀ ਸਨਮਾਨਾਂ ਨਾਲ ਹੋਇਆ ਅਰੁਣ ਜੇਤਲੀ ਦਾ ਅੰਤਿਮ ਸਸਕਾਰ
. . .  about 2 hours ago
ਨਵੀਂ ਦਿੱਲੀ, 25 ਅਗਸਤ- ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਨਿਗਮ ਬੋਧ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ...
ਰਾਹੁਲ ਗਾਂਧੀ ਨੇ ਕੇਰਲ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ
. . .  about 2 hours ago
ਨਵੀਂ ਦਿੱਲੀ, 25 ਅਗਸਤ- ਵਾਇਨਾਡ ਤੋਂ ਸੰਸਦ ਮੈਂਬਰ ਅਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ...
ਬਰਜਿੰਦਰ ਪਾਲ ਕਤਲ ਮਾਮਲੇ 'ਚ ਦੋਸ਼ੀ ਗ੍ਰਿਫ਼ਤਾਰ
. . .  about 3 hours ago
ਨਾਭਾ, 25 ਅਗਸਤ (ਕਰਮਜੀਤ ਸਿੰਘ/ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ 'ਚ ਪਿਛਲੇ ਦਿਨੀਂ 21 ਅਗਸਤ ਨੂੰ ਬਰਜਿੰਦਰ ਪਾਲ ਉਰਫ਼ ਪਾਲਾ...
ਨਿਗਮ ਬੋਧ ਘਾਟ ਪਹੁੰਚੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ, ਥੋੜੀ ਦੇਰ 'ਚ ਹੋਵੇਗਾ ਅੰਤਿਮ ਸਸਕਾਰ
. . .  about 3 hours ago
ਨਵੀਂ ਦਿੱਲੀ, 25 ਅਗਸਤ- ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਮ੍ਰਿਤਕ ਦੇਹ ਨਿਗਮ ਬੋਧ ਘਾਟ...
ਗੜ੍ਹਸ਼ੰਕਰ ਨੇੜੇ ਸੰਗਤ ਨਾਲ ਭਰੀ ਗੱਡੀ ਪਲਟੀ, 20 ਜ਼ਖ਼ਮੀ
. . .  about 3 hours ago
ਗੜ੍ਹਸ਼ੰਕਰ, 25 ਅਗਸਤ (ਧਾਲੀਵਾਲ)- ਇੱਥੋਂ ਹੁਸ਼ਿਆਰਪੁਰ ਰੋਡ 'ਤੇ ਸਥਿਤ ਪਿੰਡ ਬਡੇਸਰੋਂ ਵਿਖੇ ਇਕ ਸੰਗਤ ਨਾਲ ਭਰੀ ਟਾਟਾ ਗੱਡੀ ਦੇ ਪਲਟ ...
ਕਸ਼ਮੀਰ 'ਚ ਜ਼ਰੂਰੀ ਵਸਤਾਂ ਦੀ ਕੋਈ ਘਾਟ ਨਹੀਂ - ਸਤਿਆਪਾਲ ਮਲਿਕ
. . .  about 3 hours ago
ਸ੍ਰੀਨਗਰ, 25 ਅਗਸਤ- ਜੰਮੂ-ਕਸ਼ਮੀਰ 'ਚ ਮੌਜੂਦਾ ਸਥਿਤੀ ਬਾਰੇ ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ ਕਿ ਕਸ਼ਮੀਰ 'ਚ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ਕੋਈ ...
ਨਿਗਮ ਬੋਧ ਘਾਟ ਲਿਜਾਈ ਜਾ ਰਹੀ ਹੈ ਅਰੁਣ ਜੇਤਲੀ ਦੀ ਮ੍ਰਿਤਕ ਦੇਹ
. . .  about 4 hours ago
ਹਰਸ਼ਵਰਧਨ ਅਤੇ ਪਿਯੂਸ਼ ਗੋਇਲ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  about 4 hours ago
22 ਤੋਲੇ ਸੋਨਾ ਅਤੇ ਨਕਦੀ ਚੋਰੀ ਕਰ ਕੇ ਫ਼ਰਾਰ ਹੋਏ ਚੋਰ
. . .  about 4 hours ago
'ਮਨ ਕੀ ਬਾਤ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਨੇ ਮਹਾਤਮਾ ਗਾਂਧੀ ਦੇ ਸਵੱਛ ਭਾਰਤ ਦੇ ਸੁਪਨੇ 'ਤੇ ਦਿੱਤਾ ਜ਼ੋਰ
. . .  about 4 hours ago
ਜੀ-7 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਬਹਿਰੀਨ ਤੋਂ ਫਰਾਂਸ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  about 5 hours ago
ਹੜ੍ਹ ਪ੍ਰਭਾਵਿਤ ਇਲਾਕੇ ਨੂੰ ਛੱਡ ਕੇ ਸ਼ਾਹਕੋਟ 'ਚ ਕੱਲ੍ਹ ਤੋਂ ਆਮ ਵਾਂਗ ਖੁੱਲ੍ਹਣਗੇ ਸਕੂਲ
. . .  about 6 hours ago
ਅਮਿਤ ਸ਼ਾਹ ਅਤੇ ਜੇ. ਪੀ. ਨੱਡਾ ਨੇ ਦਿੱਤੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ
. . .  about 6 hours ago
ਭਾਜਪਾ ਦਫ਼ਤਰ 'ਚ ਲਿਆਂਦੀ ਗਈ ਅਰੁਣ ਜੇਤਲੀ ਦੀ ਮ੍ਰਿਤਕ ਦੇਹ
. . .  about 6 hours ago
ਪ੍ਰਧਾਨ ਮੰਤਰੀ ਮੋਦੀ ਨੇ ਬਹਿਰੀਨ 'ਚ ਸ਼੍ਰੀਨਾਥਜੀ ਮੰਦਰ ਦੇ ਕੀਤੇ ਦਰਸ਼ਨ
. . .  about 6 hours ago
ਔਰਤ ਨੇ ਆਪਣੇ ਤਿੰਨ ਬੱਚਿਆਂ ਸਣੇ ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
. . .  about 7 hours ago
ਭਾਜਪਾ ਹੈੱਡਕੁਆਟਰ 'ਚ ਲਿਆਂਦੀ ਜਾ ਰਹੀ ਹੈ ਅਰੁਣ ਜੇਤਲੀ ਦੀ ਮ੍ਰਿਤਕ ਦੇਹ
. . .  about 7 hours ago
ਨਾਨਕੇ ਪਿੰਡ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
. . .  about 7 hours ago
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਲੜਕੀ ਦੇ ਮਾਪਿਆਂ ਵੱਲੋਂ ਨੌਜਵਾਨ ਦਾ ਕਤਲ
. . .  1 minute ago
ਬਹਿਰੀਨ 'ਚ ਪ੍ਰਧਾਨ ਮੰਤਰੀ ਮੋਦੀ 200 ਸਾਲ ਪੁਰਾਣੇ ਮੰਦਰ ਦੀ ਦੁਬਾਰਾ ਨਿਰਮਾਣ ਯੋਜਨਾ ਦੀ ਕਰਨਗੇ ਸ਼ੁਰੂਆਤ
. . .  about 8 hours ago
ਅਰੁਣ ਜੇਤਲੀ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਨਵੀਂ ਦਿੱਲੀ : ਬਹਿਰੀਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਐਮਓਯੂ 'ਤੇ ਕੀਤੇ ਦਸਤਖ਼ਤ
. . .  1 day ago
ਭਾਰਤ -ਵੈਸਟ ਇੰਡੀਜ਼ ਪਹਿਲਾ ਟੈੱਸਟ ਮੈਚ : ਪਹਿਲੀ ਪਾਰੀ 'ਚ ਵੈਸਟ ਇੰਡੀਜ਼ ਦੀ ਪੂਰੀ ਟੀਮ 224 ਦੌੜਾਂ ਬਣਾ ਕੇ ਆਊਟ
. . .  1 day ago
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਰੌਕਸੀ ਚਾਵਲਾ ਦੀ ਲਾਸ਼ ਕੈਨੇਡਾ ਤੋਂ ਪੁੱਜੀ, ਕੋਟਕਪੂਰਾ 'ਚ ਹੋਇਆ ਅੰਤਿਮ ਸੰਸਕਾਰ
. . .  1 day ago
ਆਸ਼ੂ ਵਲੋਂ ਅਧਿਕਾਰੀਆਂ ਨੂੰ ਫਿਲੌਰ 'ਚ ਪਏ 8 ਪਾੜਾਂ ਨੂੰ ਜਲਦ ਪੂਰਨ ਦੀਆਂ ਹਦਾਇਤਾਂ
. . .  1 day ago
ਪਿੰਡ ਘੋਲੀਆ ਖ਼ੁਰਦ ਨੂੰ ਨਸ਼ਾ ਮੁਕਤ ਕਰਨ ਸਬੰਧੀ ਕੀਤੀ ਗਈ ਵਿਸ਼ਾਲ ਮੀਟਿੰਗ
. . .  1 day ago
ਸ੍ਰੀਨਗਰ ਤੋਂ ਵਾਪਸ ਆਏ ਵਿਰੋਧੀ ਧਿਰ ਦੇ ਵਫ਼ਦ ਨੇ ਬਡਗਾਮ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਲਿਖਿਆ ਪੱਤਰ
. . .  1 day ago
ਲਾਲ ਕ੍ਰਿਸ਼ਨ ਅਡਵਾਨੀ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਦਿੱਲੀ ਪਹੁੰਚਿਆ ਸ੍ਰੀਨਗਰ ਤੋਂ ਵਾਪਸ ਭੇਜਿਆ ਗਿਆ ਵਿਰੋਧੀ ਧਿਰ ਦਾ ਵਫ਼ਦ
. . .  about 1 hour ago
ਕਸ਼ਮੀਰ ਘਾਟੀ ਦੇ 69 ਪੁਲਿਸ ਥਾਣਿਆਂ ਤੋਂ ਹਟਾ ਲਈ ਗਈ ਦਿਨ ਦੀ ਪਾਬੰਦੀ- ਰੋਹਿਤ ਕਾਂਸਲ
. . .  about 1 hour ago
ਰਾਹੁਲ ਗਾਂਧੀ ਨੂੰ ਹੁਣ ਜੰਮੂ-ਕਸ਼ਮੀਰ 'ਚ ਆਉਣ ਲੋੜ ਨਹੀਂ- ਸਤਿਆਪਾਲ ਮਲਿਕ
. . .  about 1 hour ago
ਅਰੁਣ ਜੇਤਲੀ ਦੇ ਦੇਹਾਂਤ 'ਤੇ ਸੋਗ ਵਜੋਂ ਮੈਚ ਦੌਰਾਨ ਕਾਲੀਆਂ ਪੱਟੀਆਂ ਬੰਨ੍ਹੇਗੀ ਭਾਰਤੀ ਟੀਮ
. . .  2 minutes ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤੀ ਅਰੁਣ ਜੇਤਲੀ ਨੂੰ ਸ਼ਰਧਾਂਜਲੀ
. . .  21 minutes ago
ਹੁਣ ਤਕਨੀਕੀ ਸਿੱਖਿਆ ਅਦਾਰਿਆਂ 'ਚ ਵਿਦਿਆਰਥੀਆਂ ਦੀ ਵੀ ਲੱਗੇਗੀ ਬਾਇਓਮੈਟ੍ਰਿਕ ਹਾਜ਼ਰੀ
. . .  36 minutes ago
ਕੈਮੀਕਲ ਫ਼ੈਕਟਰੀ 'ਚ ਹੋਇਆ ਧਮਾਕਾ, ਕਈ ਲੋਕ ਜ਼ਖਮੀ
. . .  15 minutes ago
ਸਰਕਾਰੀਆ ਨੇ ਲਿਆ ਫਿਲੌਰ ਵਿਖੇ ਬੰਨ੍ਹ 'ਚ ਪਏ ਪਾੜ ਨੂੰ ਪੂਰਨ ਦੇ ਕੰਮ ਦਾ ਜਾਇਜ਼ਾ
. . .  56 minutes ago
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਰੁਣ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
. . .  about 1 hour ago
ਭਾਜਪਾ ਆਗੂ ਡਾ. ਹਰਬੰਸ ਲਾਲ ਵੱਲੋਂ ਸਿਮਰਨਜੀਤ ਮਾਨ ਖ਼ਿਲਾਫ਼ ਕਾਰਵਾਈ ਦੀ ਮੰਗ
. . .  about 1 hour ago
ਅਰੁਣ ਜੇਤਲੀ ਦੀ ਰਿਹਾਇਸ਼ 'ਤੇ ਲਿਆਂਦੀ ਗਈ ਉਨ੍ਹਾਂ ਦੀ ਮ੍ਰਿਤਕ ਦੇਹ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਆਦਮੀ ਦਾ ਵਿਅਕਤਿਤਵ ਹੀ ਉਸ ਦੀ ਆਪਣੀ ਕਮਾਈ ਹੈ। -ਪੰਡਿਤ ਜਵਾਹਰ ਲਾਲ ਨਹਿਰੂ

ਪਹਿਲਾ ਸਫ਼ਾ

ਨਹੀਂ ਰਹੇ ਅਰੁਣ ਜੇਤਲੀ

• ਅੰਤਿਮ ਸੰਸਕਾਰ ਅੱਜ • ਰਾਸ਼ਟਰਪਤੀ, ਉੱਪ-ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰ ਨੇਤਾਵਾਂ ਵਲੋਂ ਦੁੱਖ ਪ੍ਰਗਟ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 24 ਅਗਸਤ-ਭਾਜਪਾ ਦੇ ਰਣਨੀਤੀਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2014 'ਚ ਸੱਤਾ 'ਚ ਲਿਆਉਣ ਦੇ 'ਚਾਣਕਿਆ' ਕਹਾਏ ਜਾਂਦੇ ਸਾਬਕਾ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਦਾ ਦਿੱਲੀ ਦੇ ਏਮਜ਼ ਵਿਖੇ ਦਿਹਾਂਤ ਹੋ ਗਿਆ, ਜਿੱਥੇ ਉਹ ਪਿਛਲੇ 2 ਹਫ਼ਤਿਆਂ ਤੋਂ ਜ਼ੇਰੇ ਇਲਾਜ ਸਨ | ਏਮਜ਼ ਹਸਪਤਾਲ ਵਲੋਂ ਜਾਰੀ ਬਿਆਨ ਮੁਤਾਬਕ ਜੇਤਲੀ ਨੇ ਅੱਜ ਦੁਪਹਿਰ 12 ਵੱਜ ਕੇ 07 ਮਿੰਟ 'ਤੇ ਆਖ਼ਰੀ ਸਾਹ ਲਿਆ | ਅਰੁਣ ਜੇਤਲੀ ਨੂੰ 9 ਅਗਸਤ ਨੂੰ ਸਾਹ ਲੈਣ 'ਚ ਤਕਲੀਫ਼ ਹੋਣ ਦੀ ਸ਼ਿਕਾਇਤ ਤੋਂ ਬਾਅਦ ਏਮਜ਼ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਲਗਾਤਾਰ ਵਿਗੜਦੀ ਚਲੀ ਗਈ | ਡਾਕਟਰਾਂ ਨੇ ਉਨ੍ਹਾਂ ਨੂੰ 'ਲਾਈਫ਼ ਸਪੋਰਟ ਸਿਸਟਮ' 'ਤੇ ਰੱਖਿਆ ਸੀ ਅਤੇ ਵੱਖ-ਵੱਖ ਮਾਹਿਰ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਦੇਖਭਾਲ ਕਰ ਰਹੀ ਸੀ | ਜੇਤਲੀ ਦੇ ਦਿਹਾਂਤ ਦੀ ਖ਼ਬਰ ਮਿਲਣ ਤੋਂ ਬਾਅਦ ਕਈ ਸੀਨੀਅਰ ਭਾਜਪਾ ਆਗੂ ਏਮਜ਼ ਪਹੁੰਚੇ ਜਿਨ੍ਹਾਂ 'ਚ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਢਾ, ਕੇਂਦਰੀ ਮੰਤਰੀ ਸਮਿ੍ਤੀ ਇਰਾਨੀ ਅਤੇ ਹਰਦੀਪ ਸਿੰਘ ਪੁਰੀ ਵੀ ਸ਼ਾਮਿਲ ਸਨ | ਏਮਜ਼ ਤੋਂ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਉਨ੍ਹਾਂ ਦੀ ਕੈਲਾਸ਼ ਕਾਲੋਨੀ ਸਥਿਤ ਰਿਹਾਇਸ਼ 'ਤੇ ਲਿਜਾਇਆ ਗਿਆ | ਨੱਢਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਐਤਵਾਰ ਸਵੇਰੇ 10 ਵਜੇ ਤੱਕ ਉਨ੍ਹਾਂ ਦੀ ਮਿ੍ਤਕ ਦੇਹ ਉਨ੍ਹਾਂ ਦੀ ਰਿਹਾਇਸ਼ 'ਤੇ ਰੱਖੀ ਜਾਵੇਗੀ, ਜਿਸ ਤੋਂ ਬਾਅਦ ਲੋਕਾਂ ਵਾਸਤੇ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਮਿ੍ਤਕ ਦੇਹ ਨੂੰ ਭਾਜਪਾ ਦੇ ਸਦਰਮੁਕਾਮ ਵਿਖੇ ਰੱਖਿਆ ਜਾਵੇਗਾ | ਜਦਕਿ ਦੁਪਹਿਰੇ 2 ਵਜੇ ਨਿਗਮਬੋਧ ਘਾਟ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ |
ਅਮਿਤ ਸ਼ਾਹ ਨੇ ਰੱਦ ਕੀਤਾ ਦੌਰਾ
ਗ੍ਰਹਿ ਮੰਤਰੀ ਅਮਿਤ ਸ਼ਾਹ ਜੇਤਲੀ ਦੇ ਦਿਹਾਂਤ ਦੀ ਜਾਣਕਾਰੀ ਮਿਲਣ 'ਤੇ ਆਪਣਾ ਹੈਦਰਾਬਾਦ ਦਾ ਦੌਰਾ ਰੱਦ ਕਰ ਕੇ ਦਿੱਲੀ ਆ ਗਏ | ਅਮਿਤ ਸ਼ਾਹ ਨੇ ਜੇਤਲੀ ਦੀ ਰਿਹਾਇਸ਼ 'ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਪਰਿਵਾਰ ਨਾਲ ਸ਼ੋਕ ਪ੍ਰਗਟਾਇਆ |
ਪਿਛਲੇ ਇਕ ਸਾਲ ਤੋਂ ਸਿਹਤ ਦੁਸ਼ਵਾਰੀਆਂ ਨਾਲ ਜੂਝ ਰਹੇ ਸਨ ਜੇਤਲੀ
ਪਿਛਲੇ ਤਕਰੀਬਨ ਇਕ ਸਾਲ ਤੋਂ ਅਰੁਣ ਜੇਤਲੀ ਸਿਹਤ ਦੀਆਂ ਵੱਖ-ਵੱਖ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੇ ਸਨ | ਪਿਛਲੇ ਸਾਲ 14 ਮਈ ਨੂੰ ਉਨ੍ਹਾਂ ਨੇ ਗੁਰਦਾ ਬਦਲਵਾਇਆ ਸੀ | ਸ਼ੂਗਰ ਦੇ ਮਰੀਜ਼ ਰਹੇ ਜੇਤਲੀ ਦਾ ਸਾਫ਼ਟ ਟਿਸ਼ੂ ਕੈਂਸਰ ਦਾ ਇਲਾਜ ਵੀ ਚੱਲ ਰਿਹਾ ਸੀ | ਇਸ ਇਲਾਜ ਲਈ ਉਹ 13 ਜਨਵਰੀ ਨੂੰ ਨਿਊਯਾਰਕ ਗਏ ਸਨ ਅਤੇ ਤਕਰੀਬਨ ਇਕ ਮਹੀਨੇ ਬਾਅਦ ਵਾਪਸ ਆਏ | ਅਮਰੀਕਾ ਤੋਂ ਇਲਾਜ ਕਰਵਾ ਕੇ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਟਵੀਟ ਰਾਹੀਂ ਘਰ ਵਾਪਸ ਆਉਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਸੀ |
ਭਾਜਪਾ ਦੀ ਜਿੱਤ ਦੇ ਜਸ਼ਨਾਂ 'ਚ ਨਹੀਂ ਹੋਏ ਸ਼ਰੀਕ
ਸਿਹਤ ਸਰੋਕਾਰਾਂ ਕਾਰਨ ਜੇਤਲੀ ਨੇ 2019 'ਚ ਭਾਜਪਾ ਨੂੰ ਮਿਲੇ ਜਨਤਾ ਦੇ ਭਾਰੀ ਫ਼ਤਵੇ ਤੋਂ ਬਾਅਦ ਰੱਖੇ ਜਸ਼ਨਾਂ 'ਚ ਵੀ ਹਿੱਸਾ ਨਹੀਂ ਲਿਆ | ਜੇਤਲੀ ਨੇ ਮਈ 2019 'ਚ ਮੋਦੀ ਨੂੰ ਕਹਿ ਦਿੱਤਾ ਸੀ ਕਿ ਉਹ ਨਵੀਂ ਸਰਕਾਰ 'ਚ ਸ਼ਾਮਿਲ ਨਹੀਂ ਹੋ ਸਕਣਗੇ | ਜ਼ਿਕਰਯੋਗ ਹੈ ਕਿ 6 ਮਹੀਨੇ ਪਹਿਲਾਂ ਵੀ ਸਿਹਤ ਦੀ ਜਾਂਚ ਲਈ ਉਨ੍ਹਾਂ ਨੂੰ ਏਮਜ਼ 'ਚ ਦਾਖ਼ਲ ਕੀਤਾ ਸੀ ਅਤੇ ਇਲਾਜ ਲਈ ਅਮਰੀਕਾ ਜਾਣ ਦੀ ਸਲਾਹ ਦਿੱਤੀ ਸੀ |
'ਅਜੀਤ' ਨਾਲ ਵਿਸ਼ੇਸ਼ ਮੋਹ
ਸਾਬਕਾ ਵਿੱਤ ਮੰਤਰੀ ਦਾ ਪੰਜਾਬੀ ਅਖ਼ਬਾਰ 'ਅਜੀਤ' ਨਾਲ ਵੀ ਵਿਸ਼ੇਸ਼ ਮੋਹ ਰਿਹਾ | ਜਦ ਵੀ ਉਹ ਪੰਜਾਬ ਫੇਰੀ 'ਤੇ ਜਾਂਦੇ ਤਾਂ ਜਲੰਧਰ ਦੇ 'ਅਜੀਤ' ਭਵਨ 'ਚ ਇਕ ਚੱਕਰ ਵੀ ਉਨ੍ਹਾਂ ਦੇ ਪ੍ਰੋਗਰਾਮ 'ਚ ਸ਼ਾਮਿਲ ਹੁੰਦਾ | 'ਅਜੀਤ' ਲਈ ਇਹ ਮੋਹ ਉਸ ਸਮੇਂ ਵੀ ਨਜ਼ਰ ਆਇਆ ਜਦੋਂ ਹਾਲ 'ਚ ਪੰਜਾਬ ਕਾਂਗਰਸ ਦੇ ਕੁਝ ਅਹਿਮ ਨੇਤਾ ਭਾਜਪਾ 'ਚ ਸ਼ਾਮਿਲ ਹੋਣ ਵਾਲੇ ਸਨ, ਤਾਂ ਉਨ੍ਹਾਂ ਬਾਕੀ ਅਖ਼ਬਾਰਾਂ ਵਾਲਿਆਂ ਨੂੰ ਇਹ ਕਹਿ ਕੇ ਰੋਕੀ ਰੱਖਿਆ 'ਅਜੀਤ' ਵਾਲਿਆਂ ਨੂੰ ਆ ਲੈਣ ਦਿਓ |
ਜੇਤਲੀ ਦਾ ਅੰਮਿ੍ਤਸਰ ਨਾਲ ਸਬੰਧ
'ਤੱਥਾਂ ਦੇ ਧਨੀ, ਤਰਕਾਂ ਦੇ ਗੁਰੂ ਭਾਜਪਾ ਦੇ ਸੰਕਟਮੋਚਕ ਅਤੇ ਮੋਦੀ ਦੇ ਸਾਰਥੀ' ਇਹ ਸਾਰੇ ਵਿਸ਼ੇਸ਼ਣ ਇਕ ਉਸ ਸ਼ਖ਼ਸ ਲਈ ਵਰਤੇ ਜਾਂਦੇ ਰਹੇ ਜੋ ਅੱਜ ਲੰਮੀ ਬਿਮਾਰੀ ਤੋਂ ਬਾਅਦ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ | ਅਰੁਣ ਜੇਤਲੀ ਜਿਨ੍ਹਾਂ ਨੇ ਭਾਜਪਾ ਰਾਜ 'ਚ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਅਹੁਦਿਆਂ ਦੀ ਜ਼ਿੰਮੇਵਾਰੀ ਸੰਭਾਲੀ, ਦਾ ਪੰਜਾਬੀ ਨਾਲ ਸਬੰਧ ਆਪਣੇ ਆਪ 'ਚ ਕਾਫ਼ੀ ਦਿਲਚਸਪ ਹੈ | ਇਸ ਸਬੰਧ ਦੀ ਇਕ ਲੜੀ 2014 ਦੀਆਂ ਲੋਕ ਸਭਾ ਚੋਣਾਂ ਨਾਲ ਜਾ ਜੁੜਦੀ ਹੈ | ਜੇਤਲੀ 2014 ਦੀਆਂ ਲੋਕ ਸਭਾ ਚੋਣਾਂ 'ਚ ਅੰਮਿ੍ਤਸਰ ਤੋਂ ਭਾਜਪਾ ਦੇ ਉਮੀਦਵਾਰ ਬਣੇ, ਜਿਨ੍ਹਾਂ ਦਾ ਮੁਕਾਬਲਾ ਅੱਜ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੀ | ਆਪਣੇ ਭਾਸ਼ਨਾਂ 'ਚ ਜੇਤਲੀ ਨੇ ਖੁਦ ਨੂੰ ਅੰਮਿ੍ਤਸਰੀ ਸਾਬਿਤ ਕਰਨ ਲਈ ਆਪਣੀਆਂ 40 ਤੋਂ ਵੱਧ ਰਿਸ਼ਤੇਦਾਰੀਆਂ ਦਾ ਹਵਾਲਾ ਦਿੱਤਾ | ਦਰਅਸਲ ਜੇਤਲੀ ਦੇ ਮਾਤਾ ਰਤਨ ਪ੍ਰਭਾ ਅੰਮਿ੍ਤਸਰ ਦੇ ਬੂਟ ਮੰਡੀ ਦੀ ਜੰਮਪਲ ਸਨ | ਉਨ੍ਹਾਂ ਦੇ ਨਾਨਾ ਜੀ ਅੰਮਿ੍ਤਸਰ ਦੇ ਕੱਪੜਾ ਵਪਾਰੀ ਸਨ | ਜੇਤਲੀ ਜਿਨ੍ਹਾਂ ਆਪਣੇ ਸਿਆਸੀ ਜੀਵਨ 'ਚ ਇਕਲੌਤੇ ਲੋਕ ਸਭਾ ਚੋਣ ਹਲਕੇ ਵਜੋਂ ਅੰਮਿ੍ਤਸਰ ਤੋਂ ਚੋਣ ਲੜੀ ਅਤੇ ਹਾਰ ਗਏ, ਨੇ ਆਪਣੇ ਬਾਹਰੀ ਹੋਣ ਦਾ ਟੈਗ ਉਤਾਰਨ ਲਈ ਅੰਮਿ੍ਤਸਰ ਦੇ ਗ੍ਰੀਨ ਐਵੇਨਿਊ ਇਲਾਕੇ 'ਚ ਕੋਠੀ ਵੀ ਖ਼ਰੀਦੀ | ਆਪਣੇ ਅੰਮਿ੍ਤਸਰੀ ਹੋਣ ਦੇ ਦਾਅਵੇ 'ਤੇ ਹੋਰ ਮੋਹਰ ਲਗਾਉਂਦਿਆਂ ਉਹ ਆਪਣੇ ਮਨਭਾਉਂਦੇ ਖਾਣੇ ਵਜੋਂ ਅੰਮਿ੍ਤਸਰੀ ਕੁਲਚੇ ਦਾ ਹੀ ਨਾਂਅ ਲੈਂਦੇ | ਉਨ੍ਹਾਂ ਮੁਤਾਬਿਕ ਉਹ ਭਾਵੇਂ ਦਿੱਲੀ 'ਚ ਕਿਉਂ ਨਾ ਹੋਣ ਪਰ ਉਨ੍ਹਾਂ ਨੂੰ ਅੰਮਿ੍ਤਸਰੀ ਕੁਲਚੇ ਦੀ ਸਪਲਾ ਈ ਮਿਲਦੀ ਰਹਿੰਦੀ ਹੈ |
ਸਰਬਸੰਮਤੀ ਨਾਲ ਚੱਲਣ ਵਾਲੇ ਨੇਤਾ
ਜੇਤਲੀ ਨੂੰ ਸਰਬਸੰਮਤੀ ਨਾਲ ਜਾਣ ਵਾਲੇ ਨੇਤਾ ਕਿਹਾ ਜਾਂਦਾ ਰਿਹਾ ਹੈ | ਉਨ੍ਹਾਂ ਦੀ ਦੋਸਤੀ ਦਾ ਦਾਇਰਾ ਪਾਰਟੀ ਲੀਕਾਂ ਤੋਂ ਪਰੇ੍ਹ ਵਿਰੋਧੀ ਧਿਰਾਂ ਨਾਲ ਵੀ ਰਿਹਾ | ਜਿਸ ਦੀ ਸਫ਼ਲ ਮਿਸਾਲ ਜੀ.ਐੱਸ.ਟੀ. ਲਈ ਸਰਬਸੰਮਤੀ ਕਰਵਾਉਣਾ ਰਹੀ | ਜੀ.ਐੱਸ.ਟੀ. ਨੂੰ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਮੰਨਿਆ ਜਾਂਦਾ ਹੈ ਪਰ ਦਹਾਕੇ ਤੱਕ ਇਸ ਨੂੰ ਲਾਗੂ ਕਰਨ ਲਈ ਪਾਰਟੀਆਂ ਅਤੇ ਰਾਜਾਂ ਨੂੰ ਮਨਾਉਣਾ ਆਪਣੇ-ਆਪ 'ਚ ਇਕ ਮੁੱਦਾ ਬਣਿਆ ਰਿਹਾ ਜਿਸ 'ਚ ਆਖਰਕਾਰ ਸਫਲਤਾ ਜੇਤਲੀ ਦੇ ਹੱਥ ਲੱਗੀ |

ਮੇਰਾ ਪਿਆਰਾ ਦੋਸਤ ਅਰੁਣ ਚਲਾ ਗਿਆ-ਮੋਦੀ

ਮਨਾਮਾ, 24 ਅਗਸਤ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਾਬਕਾ ਕੈਬਨਿਟ ਮਿੱਤਰ ਅਰੁਣ ਜੇਤਲੀ ਨਾਲ ਆਪਣੇ ਲੰਬੇ ਸਮੇਂ ਦੇ ਸਾਥ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਉਹ ਏਨੀ ਦੂਰ ਬਹਿਰੀਨ 'ਚ ਹਨ ਜਦਕਿ ਉਨ੍ਹਾਂ ਦਾ ਪਿਆਰਾ ਮਿੱਤਰ ਸਦਾ ਲਈ ਚਲਿਆ ਗਿਆ | ਇੱਥੇ ਨੈਸ਼ਨਲ ਸਟੇਡੀਅਮ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਮੋਦੀ ਜੇਤਲੀ ਨੂੰ ਯਾਦ ਕਰਦਿਆਂ ਭਾਵੁਕ ਹੋ ਗਏ | ਉਨ੍ਹਾਂ ਕਿਹਾ ਕਿ ਮੈਂ ਕਲਪਨਾ ਨਹੀਂ ਕਰ ਸਕਦਾ ਕਿ ਮੈਂ ਬਹਿਰੀਨ 'ਚ ਹਾਂ ਜਦਕਿ ਮੇਰੇ ਪਿਆਰੇ ਦੋਸਤ ਅਰੁਣ ਜੇਤਲੀ ਨਹੀਂ ਰਹੇ | ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਅਸੀਂ ਸਾਬਕਾ ਵਿਦੇਸ਼ ਮੰਤਰੀ ਭੈਣ ਸੁਸ਼ਮਾ ਨੂੰ ਗਵਾਇਆ | ਅੱਜ ਮੇਰਾ ਪਿਆਰਾ ਦੋਸਤ ਅਰੁਣ ਚਲਿਆ ਗਿਆ | ਲੋਕਾਂ ਦੀ ਚੁੱਪੀ ਦਰਮਿਆਨ ਮੋਦੀ ਨੇ ਕਿਹਾ ਕਿ ਜਿਸ ਸਮੇਂ ਲੋਕ ਜਨਮ ਅਸ਼ਟਮੀ ਮਨਾ ਰਹੇ ਹਨ, ਮੈਂ ਆਪਣੇ ਦੋਸਤ ਅਰੁਣ ਦੀ ਮੌਤ ਦਾ ਸੋਗ ਮਨਾ ਰਿਹਾ ਹਾਂ | ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਕ ਪਾਸੇ ਆਪਣੀ ਡਿਊਟੀ 'ਚ ਬੱਝੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦਾ ਦਿਲ ਭਾਵੁਕਤਾ ਨਾਲ ਭਰਿਆ ਹੋਇਆ ਹੈ |

ਮੋਦੀ ਯੂ.ਏ.ਈ. ਦੇ ਸਰਬਉੱਚ ਨਾਗਰਿਕ ਪੁਰਸਕਾਰ 'ਆਰਡਰ ਆਫ਼ ਜ਼ਾਇਦ' ਨਾਲ ਸਨਮਾਨਿਤ

ਸ਼ਹਿਜ਼ਾਦੇ ਸ਼ੇਖ਼ ਮੁਹੰਮਦ ਤੇ ਪ੍ਰਧਾਨ ਮੰਤਰੀ ਵਲੋਂ ਦੁਵੱਲੇ ਵਪਾਰ ਸਬੰਧੀ ਚਰਚਾ
ਅਬੂ ਧਾਬੀ, 24 ਅਗਸਤ (ਪੀ.ਟੀ.ਆਈ.)-ਭਾਰਤ ਤੇ ਯੂ.ਏ.ਈ. ਵਿਚਕਾਰ ਦੁਵੱਲੇ ਰਿਸ਼ਤਿਆਂ ਨੂੰ ਹੁਲਾਰਾ ਦੇਣ ਲਈ ਮੋਦੀ ਵਲੋਂ ਕੀਤੀਆਂ ਕੋਸ਼ਿਸ਼ਾਂ ਦੀ ਕਦਰਦਾਨੀ ਕਰਦਿਆਂ ਹੋਇਆਂ ਅੱਜ ਯੂ.ਏ.ਈ. ਨੇ ਪ੍ਰ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਰਬਉੱਚ ਨਾਗਰਿਕ ਪੁਰਸਕਾਰ 'ਆਰਡਰ ਆਫ਼ ਜ਼ਾਇਦ' ਨਾਲ ਸਨਮਾਨਿਤ ਕੀਤਾ | ਇਸ ਤੋਂ ਪਹਿਲਾਂ ਇਹ ਪੁਰਸਕਾਰ ਵਿਸ਼ਵ ਦੇ ਕੁਝ ਨਾਮੀ ਨੇਤਾਵਾਂ ਨੂੰ ਦਿੱਤਾ ਜਾ ਚੁੱਕਾ ਹੈ, ਜਿਨ੍ਹਾਂ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਮਹਾਰਾਣੀ ਐਲਿਜ਼ਾਬੈੱਥ-2 ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸ਼ਾਮਿਲ ਹਨ | ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯੂ.ਏ.ਈ. ਦੇ ਸ਼ਹਿਜ਼ਾਦੇ ਮੁਹੰਮਦ ਬਿਨ ਜ਼ਾਇਦ ਅਲ ਨਾਹਨ ਨੇ 'ਆਰਡਰ ਆਫ਼ ਜ਼ਾਇਦ' ਪੁਰਸਕਾਰ ਨਾਲ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਇਹ ਇਕ ਬੇਮਿਸਾਲ ਸਨਮਾਨ ਹੈ,ਜੋ ਸਾਡੇ ਨਿੱਘੇ ਰਿਸ਼ਤਿਆਂ ਨੂੰ ਦਰਸਾਉਂਦਾ ਹੈ | ਪ੍ਰਧਾਨ ਮੰਤਰੀ ਮੋਦੀ ਨੇ ਇਸ ਸਨਮਾਨ ਲਈ ਯੂ.ਏ.ਈ. ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪੁਰਸਕਾਰ ਕਿਸੇ ਇਕ ਵਿਅਕਤੀ ਲਈ ਨਹੀਂ ਬਲਕਿ ਭਾਰਤੀ ਸੱਭਿਆਚਾਰ ਦੀ ਭਾਵਨਾ ਲਈ ਹੈ | ਉਨ੍ਹਾਂ ਇਹ ਪੁਰਸਕਾਰ 1.3 ਅਰਬ ਭਾਰਤੀਆਂ ਦੇ ਹੁਨਰ ਤੇ ਯੋਗਤਾਵਾਂ ਨੂੰ ਸਮਰਪਿਤ ਕੀਤਾ | ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਬੂ ਧਾਬੀ ਦੇ ਸ਼ਹਿਜ਼ਾਦੇ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਨ ਨਾਲ ਭਾਰਤ
ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਵਿਚਕਾਰ ਵਪਾਰ ਅਤੇ ਸੱਭਿਆਚਾਰਕ ਸਬੰਧਾਂ ਨੂੰ ਸੁਧਾਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ | ਮੋਦੀ ਦਾ ਸਵਾਗਤ ਕਰਦਿਆਂ ਹੋਇਆਂ ਸ਼ਹਿਜ਼ਾਦੇ ਨੇ ਆਪਣੇ 'ਭਰਾ' ਦਾ 'ਆਪਣੇ ਦੂਸਰੇ ਘਰ' ਆਉਣ ਲਈ ਧੰਨਵਾਦ ਪ੍ਰਗਟ ਕੀਤਾ | ਪ੍ਰਧਾਨ ਮੰਤਰੀ ਦੇ ਦਫ਼ਤਰ (ਪੀ.ਐਮ.ਓ.) ਨੇ ਬੈਠਕ ਦੇ ਬਾਅਦ ਟਵੀਟ ਕਰਦਿਆਂ ਕਿਹਾ ਕਿ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਤਹਿਤ ਸ਼ਹਿਜ਼ਾਦੇ ਅਤੇ ਮੋਦੀ ਵਿਚਕਾਰ ਸਾਰਥਕ ਗੱਲਬਾਤ ਹੋਈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਪੀੜੀ ਦਰ ਪੀੜੀ ਬਣੀ ਭਾਰਤ-ਯੂ.ਏ.ਈ. ਵਿਚਕਾਰ ਮਜ਼ਬੂਤ ਭਾਈਵਾਲੀ ਦੇ ਸਾਰੇ ਪਹਿਲੂਆਂ 'ਤੇ ਚਰਚਾ ਕੀਤੀ | ਦੋਵਾਂ ਨੇਤਾਵਾਂ ਦੇ ਵਿਚਕਾਰ ਰਿਸ਼ਤਿਆਂ 'ਚ ਨਵੀਂ ਊਰਜਾ ਵੇਖਣ ਨੂੰ ਮਿਲੀ | ਕੁਮਾਰ ਨੇ ਸ਼ਹਿਜ਼ਾਦੇ ਦੇ ਹਵਾਲੇ ਤੋਂ ਕਿਹਾ ਕਿ 'ਮੈਂ ਸ਼ੁਕਰਗੁਜ਼ਾਰ ਹਾਂ ਕਿ ਮੇਰਾ ਭਰਾ ਆਪਣੇ ਦੂਸਰੇ ਘਰ ਆਇਆ ਹੈ' |
ਯੂ.ਏ.ਈ. 'ਚ ਮੋਦੀ ਵਲੋਂ ਰੂਪੇ ਕਾਰਡ ਲਾਂਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂ.ਏ.ਈ. 'ਚ ਰੂਪੇ ਕਾਰਡ ਲਾਂਚ ਕੀਤਾ | ਇਸ ਤਰ੍ਹਾਂ ਮੱਧ ਪੂਰਬ 'ਚ ਇਲੈੱਕਟ੍ਰਾਨਿਕ ਅਦਾਇਗੀ ਦੀ ਭਾਰਤ ਦੀ ਸਵੇਦਸ਼ੀ ਪ੍ਰਣਾਲੀ ਦੀ ਸ਼ੁਰੂਆਤ ਕਰਨ ਵਾਲਾ ਯੂ.ਏ.ਈ. ਪਹਿਲਾਂ ਦੇਸ਼ ਬਣ ਗਿਆ | ਸਿੰਗਾਪੁਰ ਤੇ ਭੂਟਾਨ 'ਚ ਭਾਰਤ ਪਹਿਲਾਂ ਹੀ ਰੂਪੇ ਕਾਰਡ ਲਾਂਚ ਕਰ ਚੁੱਕਾ ਹੈ | ਮੋਦੀ ਨੇ ਵਿਸ਼ੇਸ਼ ਖ਼ਰੀਦਦਾਰੀ ਕਰਕੇ ਰੂਪੇ ਕਾਰਡ ਲਾਂਚ ਕੀਤਾ, ਜਿਸ ਨੂੰ ਉਹ ਕੱਲ੍ਹ ਬਹਿਰੀਨ 'ਚ ਸ਼੍ਰੀਨਾਥਜੀ ਮੰਦਰ 'ਚ 'ਪ੍ਰਸਾਦ' ਦੇ ਰੂਪ 'ਚ ਚੜ੍ਹਾਉਣਗੇ |
ਮਹਾਤਮਾ ਗਾਂਧੀ ਦੀ ਯਾਦ 'ਚ ਡਾਕ ਟਿਕਟਾਂ ਜਾਰੀ
ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਦੀ ਯਾਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਨ ਨੇ ਇੱਥੇ ਡਾਕ ਟਿਕਟਾਂ ਜਾਰੀ ਕੀਤੀਆਂ | ਇਹ ਟਿਕਟਾਂ ਰਾਸ਼ਟਰਪਤੀ ਦੇ ਮਹਿਲ 'ਚ ਜਾਰੀ ਕੀਤੀਆਂ ਗਈਆਂ |
ਮੋਦੀ ਦੌਰਾ ਜਾਰੀ ਰੱਖਣਗੇ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਿੰਨ ਦੇਸ਼ਾਂ ਦੇ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਦੌਰਾ ਜਾਰੀ ਰੱਖਣਗੇ | ਸੂਤਰਾਂ ਅਨੁਸਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਪ੍ਰਧਾਨ ਮੰਤਰੀ ਮੋਦੀ ਵਲੋਂ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਭੇਟ ਕਰਨਗੇ |
'ਯੂ.ਏ.ਈ.-ਭਾਰਤ' ਵਿਚਾਲੇ ਦੁਵੱਲੇ ਸਬੰਧਾਂ ਦਾ ਇਹ ਹੁਣ ਤੱਕ ਦਾ ਸਭ ਤੋਂ ਵਧੀਆ ਦੌਰ'
ਮੋਦੀ ਨੇ ਕਿਹਾ ਕਿ ਭਾਰਤ ਤੇ ਯੂ.ਏ.ਈ. ਦੇ ਦੁਵੱਲੇ ਸਬੰਧ ਹੁਣ ਤੱਕ ਦੇ ਆਪਣੇ ਬਿਹਤਰੀਨ ਦੌਰ 'ਚ ਹਨ | ਇਹ ਰਿਸ਼ਤਾ ਚਾਰ ਸਾਲ 'ਚ ਖ਼ਰੀਦਦਾਰ-ਵੇਚਣਵਾਲੇ ਤੋਂ ਵਧ ਕੇ ਵਿਆਪਕ ਰਣਨੀਤਕ ਭਾਈਵਾਲ ਦਾ ਰੂਪ ਲੈ ਚੁੱਕਾ ਹੈ | ਯੂ.ਏ.ਈ. ਦੀ ਅਧਿਕਾਰਕ ਖ਼ਬਰ ਏਜੰਸੀ ਡਬਲਯੂ.ਏ.ਐਮ. ਨੂੰ ਦਿੱਤੇ ਇੰਟਰਵਿਊ 'ਚ ਮੋਦੀ ਨੇ ਕਿਹਾ ਕਿ ਭਾਰਤ ਨੂੰ 5 ਹਜ਼ਾਰ ਅਰਬ ਡਾਲਰ ਦੀ ਅਰਥ ਵਿਵਸਥਾ ਬਣਾਉਣ ਦਾ ਟੀਚਾ ਹਾਸਲ ਕਰਨ ਦੀ ਦਿਸ਼ਾ 'ਚ ਯੂ.ਏ.ਈ. ਦੇ ਰੂਪ 'ਚ ਇਕ ਆਰਥਿਕ ਤੌਰ 'ਤੇ ਮਜ਼ਬੂਤ ਭਾਈਵਾਲ ਮਿਲਿਆ ਹੈ | ਉਨ੍ਹਾਂ ਕਿਹਾ ਕਿ ਅਸੀਂ ਅਗਲੇ 5 ਸਾਲਾਂ 'ਚ ਕਰੀਬ 1700 ਅਰਬ ਡਾਲਰ ਦਾ ਨਿਵੇਸ਼ ਆਕਰਸ਼ਿਤ ਕਰਨ ਦਾ ਟੀਚਾ ਰੱਖਿਆ ਹੈ | ਉਨ੍ਹਾਂ ਕਿਹਾ ਕਿ ਵਿੱਤ ਵਰ੍ਹੇ 2018-19 'ਚ 60 ਅਰਬ ਡਾਲਰ ਦੇ ਦੁਵੱਲੇ ਵਪਾਰ ਨਾਲ ਯੂ.ਏ.ਈ. ਸਾਡਾ ਤੀਸਰਾ ਸਭ ਤੋਂ ਵੱਡਾ ਕਾਰੋਬਾਰ ਭਾਈਵਾਲ ਹੈ | ਦੋਵੇਂ ਦੇਸ਼ ਭਾਰਤ 'ਚ ਯੂ.ਏ.ਈ. ਦੇ 75 ਅਰਬ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਨੂੰ ਅਮਲ 'ਚ ਲਿਆਉਣ ਲਈ ਮਿਲ ਕੇ ਕੰਮ ਕਰ ਰਹੇ ਹਨ |
ਰਾਜਨੀਤਕ ਸਥਿਰਤਾ ਨੇ ਭਾਰਤ ਨੂੰ ਨਿਵੇਸ਼ ਦਾ ਕੇਂਦਰ ਬਣਾਇਆ-ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਜਨੀਤਕ ਸਥਿਰਤਾ ਅਤੇ ਅਨੁਮਾਨਯੋਗ ਨੀਤੀ ਢਾਂਚੇ ਨੇ ਭਾਰਤ ਨੂੰ ਆਕਰਸ਼ਕ ਨਿਵੇਸ਼ ਸਥਾਨ ਬਣਾਇਆ ਹੈ | ਇਸ ਮੌਕੇ ਉਨ੍ਹਾਂ ਯੂ.ਏ.ਈ. ਵਿਚਲੇ ਭਾਰਤੀ ਕਾਰੋਬਾਰੀ ਆਗੂਆਂ ਨੂੰ ਜੰਮੂ-ਕਸ਼ਮੀਰ 'ਚ ਨਿਵੇਸ਼ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਵਿਕਾਸ ਇੰਜਣ ਵਜੋਂ ਉੱਭਰ ਸਕਦਾ ਹੈ | ਯੂ.ਏ.ਈ. ਦੀ ਰਾਜਧਾਨੀ ਅਬੂ ਧਾਬੀ 'ਚ ਪ੍ਰਵਾਸੀ ਭਾਰਤੀ ਕਾਰੋਬਾਰੀਆਂ ਦੇ ਇਕ ਸੰਗਠਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਭਾਰਤ ਦੇ ਆਰਥਿਕ ਵਿਕਾਸ 'ਚ ਅਹਿਮ ਯੋਗਦਾਨ ਹੈ |

ਸੁਨਾਰੀਆ ਜੇਲ੍ਹ 'ਚ ਰਾਮ ਰਹੀਮ ਨੂੰ ਹੋਏ 2 ਸਾਲ

• ਦਾੜ੍ਹੀ ਹੋ ਗਈ ਹੈ ਚਿੱਟੀ, ਵਜ਼ਨ, ਬਲੱਡ ਪ੍ਰੈਸ਼ਰ ਤੇ ਸ਼ੂਗਰ ਸਥਿਰ • ਗੱਦੀ ਕਿਸੇ ਹੋਰ ਨੂੰ ਸੌਾਪਣ ਦੇ ਰੌ ਾਅ 'ਚ ਨਹੀਂ ਡੇਰਾ ਮੁਖੀ • ਸੁਰੱਖਿਆ 'ਚ ਅਜੇ ਵੀ ਕੋਈ ਢਿੱਲ ਨਹੀਂ ਵਰਤ ਰਿਹਾ ਜੇਲ੍ਹ ਪ੍ਰਸ਼ਾਸਨ
ਰਾਮ ਸਿੰਘ ਬਰਾੜ

ਚੰਡੀਗੜ੍ਹ, 24 ਅਗਸਤ-ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟਦੇ ਹੋਏ ਨੂੰ ਦੋ ਸਾਲ ਹੋ ਗਏ ਹਨ ਤੇ ਐਤਵਾਰ ਨੂੰ ਉਨ੍ਹਾਂ ਦੀ ਸਜ਼ਾ ਤੀਸਰੇ ਸਾਲ 'ਚ ਪ੍ਰਵੇਸ਼ ਕਰ ਜਾਵੇਗੀ | ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਸਰੀਰਕ ਸ਼ੋਸ਼ਣ ਦੇ ਮਾਮਲੇ 'ਚ 25 ਅਗਸਤ 2017 ਨੂੰ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸ ਨੂੰ ਪੰਚਕੂਲਾ ਸੀ.ਬੀ.ਆਈ. ਅਦਾਲਤ ਤੋਂ ਸਿੱਧਾ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ 'ਚ ਭੇਜ ਦਿੱਤਾ ਗਿਆ ਸੀ | ਜਦੋਂ ਉਸ ਨੂੰ ਜੇਲ੍ਹ ਭੇਜਣ ਲਈ ਹਿਰਾਸਤ 'ਚ ਲਿਆ ਗਿਆ ਤਾਂ ਪੰਚਕੂਲਾ ਤੇ ਸਿਰਸਾ ਸਮੇਤ ਅਨੇਕਾਂ ਸਥਾਨਾਂ 'ਤੇ ਹਿੰਸਕ ਘਟਨਾਵਾਂ ਵਾਪਰੀਆਂ ਸਨ, ਜਿਨ੍ਹਾਂ 'ਚ ਦਰਜਨਾਂ ਲੋਕ ਮਾਰੇ ਗਏ ਸਨ | ਡੇਰਾ ਮੁਖੀ ਨੂੰ ਸੀ.ਬੀ.ਆਈ. ਅਦਾਲਤ ਨੇ ਸੁਨਾਰੀਆ ਜੇਲ੍ਹ 'ਚ ਅਦਾਲਤ ਲਗਾ ਕੇ 20 ਸਾਲ ਦੀ ਸਜ਼ਾ ਸੁਣਾਈ ਸੀ, ਉਦੋਂ ਤੋਂ ਉਹ ਜੇਲ੍ਹ 'ਚ ਹੀ ਬੰਦ ਹੈ | ਇਸ ਸਜ਼ਾ ਤੋਂ ਬਾਅਦ ਡੇਰਾ ਮੁਖੀ ਰਾਮ ਰਹੀਮ ਨੂੰ ਸਿਰਸਾ ਦੇ ਪੱਤਰਕਾਰ ਛਤਰਪਤੀ ਹੱਤਿਆ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਅਦਾਲਤ ਨੇ ਇਹ ਵੀ ਕਿਹਾ ਕਿ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਮਿਲੀ 20 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਛਤਰਪਤੀ ਹੱਤਿਆ ਮਾਮਲੇ ਦੀ ਸਜ਼ਾ ਸ਼ੁਰੂ ਹੋਵੇਗੀ | ਡੇਰਾ ਮੁਖੀ ਦੇ ਜੇਲ੍ਹ ਜਾਂਦਿਆਂ ਹੀ ਇਹ ਵੀ ਚਰਚਾ ਸ਼ੁਰੂ ਹੋ ਗਈ ਸੀ ਕਿ ਰਾਮ ਰਹੀਮ ਆਪਣੇ ਸਥਾਨ 'ਤੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਗੱਦੀ ਸੌਾਪ
ਸਕਦਾ ਹੈ, ਪਰ ਉਹ ਆਪਣੇ ਸਥਾਨ 'ਤੇ ਕਿਸੇ ਹੋਰ ਨੂੰ ਡੇਰੇ ਦੀ ਗੱਦੀ ਸੌਾਪਣ ਦੇ ਮੂਡ 'ਚ ਨਹੀਂ ਹੈ | ਇਸ ਦੌਰਾਨ ਡੇਰਾ ਮੁਖੀ ਨੇ 2-3 ਵਾਰ ਪੈਰੋਲ ਲੈਣ ਦਾ ਵੀ ਯਤਨ ਕੀਤਾ, ਪਰ ਸਫ਼ਲਤਾ ਨਹੀਂ ਮਿਲੀ | ਪਹਿਲਾਂ ਤਾਂ ਡੇਰਾ ਮੁਖੀ ਨੇ ਆਪਣੀ ਇਕ ਕਥਿਤ ਮੂੰਹਬੋਲੀ ਬੇਟੀ ਦੀ ਸ਼ਾਦੀ ਦੇ ਨਾਂਅ 'ਤੇ ਪੈਰੋਲ ਲੈਣ ਲਈ ਅਦਾਲਤ 'ਚ ਅਰਜ਼ੀ ਲਗਾਈ, ਪਰ ਅਦਾਲਤ ਦਾ ਰੁੱਖ ਦੇਖਦੇ ਹੋਏ ਇਸ ਨੂੰ ਵਾਪਸ ਲੈ ਲਿਆ ਗਿਆ | ਇਸ ਤੋਂ ਬਾਅਦ ਡੇਰਾ ਮੁਖੀ ਨੇ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਖੇਤੀ ਦੇ ਨਾਂਅ 'ਤੇ ਪੈਰੋਲ ਦਿੱਤੇ ਜਾਣ ਦੀ ਮੰਗ ਕੀਤੀ ਸੀ, ਪਰ ਮਾਮਲਾ ਵਿਵਾਦਤ ਹੋਣ ਤੋਂ ਬਾਅਦ ਡੇਰਾ ਮੁਖੀ ਨੇ ਖ਼ੁਦ ਹੀ ਆਪਣੇ ਪਰਿਵਾਰ ਤੇ ਵਕੀਲਾਂ ਨਾਲ ਵਿਚਾਰ-ਚਰਚਾ ਕਰਨ ਤੋਂ ਬਾਅਦ ਆਪਣੀ ਪੈਰੋਲ ਦੀ ਅਰਜ਼ੀ ਵਾਪਸ ਲੈ ਲਈ | ਅਜੇ ਕੁਝ ਦਿਨ ਪਹਿਲਾਂ ਹੀ ਗੁਰਮੀਤ ਰਾਮ ਰਹੀਮ ਦੀ ਪਤਨੀ ਨੇ ਹਾਈਕੋਰਟ 'ਚ ਅਰਜੀ ਦੇ ਕੇ ਰਾਮ ਰਹੀਮ ਦੀ ਮਾਤਾ ਦਾ ਇਲਾਜ ਡੇਰਾ ਪ੍ਰਮੁੱਖ ਦੀ ਮੌਜੂਦਗੀ 'ਚ ਕਰਵਾਉਣ ਦੇ ਨਾਂਅ 'ਤੇ ਪੈਰੋਲ ਦੀ ਮੰਗ ਕੀਤੀ ਸੀ | ਇਸ ਅਰਜੀ 'ਤੇ ਅਦਾਲਤ ਨੇ ਸੁਨਾਰੀਆ ਜੇਲ੍ਹ ਦੇ ਮੁਖੀ ਨੂੰ 5 ਦਿਨਾਂ ਦੇ ਅੰਦਰ ਫੈਸਲਾ ਲੈਣ ਨੂੰ ਕਿਹਾ | ਜੇਲ੍ਹ ਮੁਖੀ ਨੇ ਇਸ ਅਰਜੀ 'ਤੇ ਡਿਪਟੀ ਕਮਿਸ਼ਨਰ ਸਿਰਸਾ ਤੋਂ ਰਿਪੋਰਟ ਮੰਗੀ ਤੇ ਡਿਪਟੀ ਕਮਿਸ਼ਨਰ ਨੇ ਡਾਕਟਰਾਂ ਦੇ ਪੈਨਲ ਤੋਂ ਰਾਮ ਰਹੀਮ ਦੀ ਮਾਤਾ ਨਸੀਬ ਕੌਰ ਦੀ ਸਿਹਤ ਦੀ ਜਾਂਚ ਕਰਵਾ ਕੇ ਪੁਲਿਸ ਤੋਂ ਕਾਨੂੰਨ ਵਿਵਸਥਾ ਸਬੰਧੀ ਰਿਪੋਰਟ ਲੈ ਕੇ ਜੇਲ੍ਹ ਮੁਖੀ ਨੂੰ ਭਿਜਵਾ ਦਿੱਤੀ | ਰਿਪੋਰਟ ਮਿਲਦੇ ਹੀ ਜੇਲ੍ਹ ਮੁਖੀ ਨੇ ਪੈਰੋਲ ਦੀ ਅਰਜ਼ੀ ਨੂੰ ਨਾਮਨਜ਼ੂਰ ਕਰ ਦਿੱਤਾ | 2 ਸਾਲ ਪਹਿਲਾਂ ਰਾਮ ਰਹੀਮ ਜਦੋਂ ਸੁਨਾਰੀਆ ਜੇਲ੍ਹ ਆਇਆ ਸੀ ਤਾਂ ਉਸ ਦੀ ਦਾੜ੍ਹੀ ਤੇ ਸਿਰ ਦੇ ਸਾਰੇ ਵਾਲ ਕਾਲੇ ਸੀ, ਪਰ ਜੇਲ੍ਹ 'ਚ ਦਾੜੀ ਰੰਗਣ ਦਾ ਮੌਕਾ ਨਾ ਮਿਲਣ ਕਾਰਨ ਹੁਣ ਦਾੜ੍ਹੀ ਲਗਪਗ ਪੂਰੀ ਤਰ੍ਹਾਂ ਚਿੱਟੀ ਹੋ ਗਈ ਹੈ ਤੇ ਰੰਗ ਵੀ ਚਿੱਟੇ ਤੋਂ ਪੱਕਾ ਕਣਕ ਵਰਗਾ ਹੋ ਗਿਆ ਹੈ | ਜੇਲ੍ਹ 'ਚ ਰਾਮ ਰਹੀਮ ਨੇ ਆਪਣਾ ਸਮਾਂ ਸਬਜ਼ੀਆਂ ਦੀ ਖੇਤੀ ਕਰਨ, ਉਸ ਦੀ ਗੁਡਾਈ ਕਰਨ, ਉਨ੍ਹਾਂ ਨੂੰ ਪਾਣੀ ਦੇਣ ਤੇ ਸਬਜੀਆਂ ਲਈ ਕਿਆਰੀਆਂ ਤਿਆਰ ਕਰਨ 'ਚ ਗੁਜਾਰਿਆ ਹੈ | ਉਸ ਨੂੰ ਹਰ ਹਫ਼ਤੇ ਅਕਸਰ ਸੋਮਵਾਰ ਜਾਂ ਕਦੀ-ਕਦੀ ਬੁੱਧਵਾਰ ਨੂੰ ਉਸ ਦੇ ਪਰਿਵਾਰ ਦੇ ਮਿਲਣ ਆਉਂਦੇ ਹਨ | ਜ਼ਿਆਦਾਤਰ ਉਸ ਦਾ ਪੁੱਤਰ, ਪੁੱਤਰੀਆਂ, ਜਵਾਈ ਤੇ ਨੂੰ ਹ ਹੀ ਮਿਲਣ ਆਉਂਦੇ ਹਨ, ਪਰ ਕਦੀ-ਕਦੀ ਉਸ ਦੀ ਪਤਨੀ ਤੇ ਮਾਤਾ ਤੋਂ ਇਲਾਵਾ ਡੇਰੇ ਦੀ ਸਹਿ-ਪ੍ਰਬੰਧਕ ਸ਼ੋਭਾ ਇੰਸਾਂ ਵੀ ਉਸ ਨੂੰ ਮਿਲਣ ਆਉਂਦੇ ਹਨ | ਪਹਿਲਾਂ ਰਾਮ ਰਹੀਮ ਨੂੰ ਫੋਨ 'ਤੇ ਪਰਿਵਾਰ ਨਾਲ ਗੱਲ ਕਰਨ ਦੀ ਸੁਵਿਧਾ ਨਹੀਂ ਮਿਲੀ ਸੀ | ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਹੋਰ ਕੈਦੀਆਂ ਦੀ ਤਰ੍ਹਾਂ ਇਹ ਸੁਵਿਧਾ ਵੀ ਮਿਲ ਸੀ | ਜੇਲ੍ਹ ਦੇ ਅੰਦਰ ਰਾਮ ਰਹੀਮ ਲਈ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਉਸ ਨੂੰ ਮਿਲਣ ਲਈ ਲਗਾਤਾਰ ਵਕੀਲ ਆਉਂਦੇ ਰਹਿੰਦੇ ਹਨ | ਗੁਰਮੀਤ ਰਾਮ ਰਹੀਮ ਦੀ ਆਪਣੇ ਪਰਿਵਾਰ ਤੇ ਵਕੀਲਾਂ ਨਾਲ ਮੁਲਾਕਾਤ ਸਮੇਂ ਜਾਂ ਅਦਾਲਤ 'ਚ ਵੀਡੀਓ ਕਾਨਫਰੰਸਿੰਗ 'ਤੇ ਪੇਸ਼ੀ ਦੌਰਾਨ ਪੂਰੀ ਜੇਲ੍ਹ ਨੂੰ ਸੀਲ ਕਰਨ ਤੋਂ ਬਾਅਦ ਉਸ ਨੂੰ ਬਾਹਰ ਮੁਲਾਕਾਤੀ ਕਮਰੇ 'ਚ ਲਿਆਂਦਾ ਜਾਂਦਾ ਹੈ | ਸ਼ੁਰੂ-ਸ਼ੁਰੂ 'ਚ ਗੁਰਮੀਤ ਰਾਮ ਰਹੀਮ ਦੀ ਸਿਹਤ ਨੂੰ ਲੈ ਕੇ ਕਾਫੀ ਪ੍ਰੇਸ਼ਾਨੀ ਚੱਲਦੀ ਰਹੀ | ਕਦੀ ਉਸ ਦਾ ਬਲੱਡ ਪ੍ਰੈਸ਼ਰ ਵਧ ਜਾਂਦਾ ਤੇ ਕਦੀ ਸ਼ੂਗਰ ਵਧ ਜਾਂਦੀ ਸੀ | ਜੇਲ੍ਹ 'ਚ ਉਸ ਨੂੰ ਕੈਦੀਆਂ ਵਾਲਾ ਆਮ ਖਾਣਾ ਮਿਲਦਾ ਹੈ ਤੇ ਹੁਣ ਜੇਲ੍ਹ ਦਾ ਖਾਣਾ ਉਸ ਦੇ ਮਾਫਿਕ ਵੀ ਆਉਣ ਲੱਗਾ ਹੈ ਤੇ ਵਜ਼ਨ ਵੀ 105 ਕਿੱਲੋ ਤੋਂ ਘਟ ਕੇ 90 ਕਿੱਲੋ ਦੇ ਆਸਪਾਸ ਰਹਿ ਗਿਆ ਹੈ ਜਦਕਿ ਬਲੱਡ ਪ੍ਰੈਸ਼ਰ ਤੇ ਸ਼ੂਗਰ ਵੀ ਸਥਿਰ ਰਹਿਣ ਲੱਗੇ ਹਨ | ਹੋਰ ਕੈਦੀਆਂ ਦੀ ਤਰ੍ਹਾਂ ਉਸ ਨੂੰ ਕੰਟੀਨ ਤੋਂ ਸਾਮਾਨ ਖ਼ਰੀਦਣ ਦੀ ਇਜਾਜ਼ਤ ਹੈ ਤੇ ਉਹ ਕੰਟੀਨ ਤੋਂ ਅਕਸਰ ਫਲ, ਦੁੱਧ, ਦਹੀ, ਪਾਣੀ ਦੀ ਬੋਤਲ, ਟਮਾਟਰ, ਟੁੱਥਪੇਸਟ ਤੇ ਬਰੁਸ਼ ਵਗੈਰਾ ਖਰੀਦਦਾ ਹੈ | ਗੁਰਮੀਤ ਰਾਮ ਰਹੀਮ ਦੇ ਜਨਮ ਦਿਨ ਤੇ ਰੱਖੜੀ ਮੌਕੇ ਉਸ ਦੇ ਨਾਂਅ 'ਤੇ ਹਜ਼ਾਰਾਂ ਦੀ ਤਦਾਦ 'ਚ ਕਾਰਡ ਤੇ ਚਿੱਠੀਆਂ ਆਉਂਦੀਆਂ ਹਨ, ਜਿਨ੍ਹਾਂ ਨੂੰ ਪੂਰੀ ਜਾਂਚ-ਪੜਤਾਲ ਤੋਂ ਬਾਅਦ ਹੀ ਡੇਰਾ ਮੁਖੀ ਨੂੰ ਦਿੱਤਾ ਜਾਂਦਾ ਹੈ | ਡੇਰਾ ਮੁਖੀ ਦੀ ਜਾਂਚ 'ਚ ਲੱਗੇ ਸੁਰੱਖਿਆ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਨਿਰੰਤਰ ਸਮੇਂ ਤੋਂ ਬਾਅਦ ਬਦਲ ਦਿੱਤਾ ਜਾਂਦਾ ਹੈ | ਉਸ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਵੀ ਨਿਯਮਿਤ ਜਾਂਚ ਦੇ ਨਾਲ-ਨਾਲ ਵੀਡੀਓਗ੍ਰਾਫੀ ਵੀ ਕਰਵਾਈ ਜਾਂਦੀ ਹੈ | ਕੁਝ ਦਿਨ ਪਹਿਲਾਂ ਤੱਕ ਜਦੋਂ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਣ ਦੀ ਆਸ ਸੀ ਤਾਂ ਉਹ ਕਾਫੀ ਬੇਚੈਨ ਰਹਿਣ ਲੱਗਾ ਸੀ, ਪਰ ਪੈਰੋਲ ਦੀ ਅਰਜੀ ਖਾਰਿਜ ਹੁੰਦਿਆਂ ਹੀ ਇਕ ਵਾਰ ਫਿਰ ਆਮ ਕੈਦੀ ਦੀ ਤਰ੍ਹਾਂ ਚੁੱਪਚਾਪ ਆਪਣਾ ਸਮਾਂ ਗੁਜਾਰਨ ਲੱਗਾ ਹੈ |

ਰਾਹੁਲ ਸਮੇਤ ਕਸ਼ਮੀਰ ਜਾ ਰਹੇ ਵਿਰੋਧੀ ਧਿਰਾਂ ਦੇ ਵਫ਼ਦ ਨੂੰ ਸ੍ਰੀਨਗਰ ਹਵਾਈ ਅੱਡੇ ਤੋਂ ਵਾਪਸ ਭੇਜਿਆ

ਨਵੀਂ ਦਿੱਲੀ/ਸ੍ਰੀਨਗਰ, 24 ਅਗਸਤ (ਏਜੰਸੀ)- ਕਾਂਗਰਸੀ ਆਗੂ ਰਾਹੁਲ ਗਾਂਧੀ ਸਮੇਤ ਵਿਰੋਧੀ ਪਾਰਟੀਆਂ ਦਾ 11 ਮੈਂਬਰੀ ਵਫ਼ਦ, ਜੋ ਜੰਮੂ ਕਸ਼ਮੀਰ 'ਚ ਕੇਂਦਰ ਵਲੋਂ ਧਾਰਾ 370 ਖ਼ਤਮ ਕਰਨ ਤੋਂ ਬਾਅਦ ਕਸ਼ਮੀਰ ਘਾਟੀ ਦਾ ਦੌਰਾ ਕਰ ਕੇ ਉਥੋਂ ਦੇ ਹਲਾਤ ਦੀ ਜਾਣਕਾਰੀ ਲੈਣਾ ਚਾਹੁੰਦਾ ਸੀ, ਨੂੰ ਪ੍ਰਸ਼ਾਸਨ ਵਲੋਂ ਸ੍ਰੀਨਗਰ ਹਵਾਈ ਅੱਡੇ ਤੋਂ ਵਾਪਸ ਦਿੱਲੀ ਭੇਜ ਦਿੱਤਾ ਗਿਆ | ਸੀ. ਪੀ. ਆਈ. (ਐਮ.) ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਫ਼ਦ 'ਚ 8 ਰਾਜਨੀਤਕ ਪਾਰਟੀਆਂ ਕਾਂਗਰਸ, ਸੀ. ਪੀ.ਆਈ. (ਐਮ.), ਸੀ.ਪੀ.ਆਈ., ਡੀ.ਐਮ.ਕੇ., ਐਨ.ਸੀ.ਪੀ., ਜੇ.ਡੀ. (ਐਸ.), ਆਰ.ਜੇ.ਡੀ. ਤੇ ਟੀ.ਐਮ.ਸੀ. ਦੇ ਮੈਂਬਰ ਸ਼ਾਮਿਲ ਸਨ | ਸੀ.ਪੀ.ਆਈ.(ਐਮ.) ਪੋਲਿਟ ਬਿਊਰੋ ਨੇ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸ੍ਰੀਨਗਰ ਤੋਂ ਵਫ਼ਦ ਨੂੰ ਵਾਪਸ ਭੇਜਣਾ ਚਿੱਟੇ ਦਿਨ ਉਨ੍ਹਾਂ ਨਾਗਰਿਕ ਅਧਿਕਾਰਾਂ ਦੀ ਲੁੱਟ ਹੈ, ਜਿਨ੍ਹਾਂ ਦੀ ਸਵਿਧਾਨ ਵਲੋਂ ਗਰੰਟੀ ਦਿੱਤੀ ਜਾਂਦੀ ਹੈ | ਜੰਮੂ ਕਸ਼ਮੀਰ ਸਰਕਾਰ ਨੇ ਇਕ ਦਿਨ ਪਹਿਲਾਂ ਬਿਆਨ ਜਾਰੀ ਕਰ ਕੇ ਰਾਜਨੀਤਕ ਆਗੂਆਂ ਨੂੰ ਕਿਹਾ ਸੀ ਕਿ ਉਹ ਘਾਟੀ ਦਾ ਦੌਰਾ ਨਾ ਕਰਨ, ਕਿਉਂਕਿ ਇਸ ਨਾਲ ਉਥੇ ਸ਼ਾਂਤੀ ਤੇ ਆਮ ਜਨਜੀਵਨ ਪ੍ਰਭਾਵਿਤ ਹੋ ਸਕਦਾ ਹੈ | ਬਿਆਨ 'ਚ ਇਹ ਵੀ ਕਿਹਾ ਗਿਆ ਸੀ ਕਿ ਰਾਜਨੀਤਕ ਆਗੂਆਂ ਦੀ ਇਹ ਯਾਤਰਾ ਉਨ੍ਹਾਂ ਪਾਬੰਦੀਆਂ ਦੀ ਉਲੰਘਣਾ ਹੋਵੇਗੀ, ਜੋ ਵਾਦੀ ਦੇ ਵੱਖ-ਵੱਖ ਖੇਤਰਾਂ 'ਚ ਲਗਾਈਆਂ ਗਈਆਂ ਹਨ | ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਵਫ਼ਦ ਨੇ ਅਗਲੇ ਕੁਝ ਦਿਨਾਂ 'ਚ ਰਾਜ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਸੀ, ਤਾਂ ਜੋ ਜ਼ਮੀਨੀ ਪੱਧਰ 'ਤੇ ਮੌਜੂਦ ਸਥਿਤੀ ਦਾ ਪਤਾ ਲਗਾਇਆ ਜਾ ਸਕੇ ਕਿ ਧਾਰਾ 370 ਖ਼ਤਮ ਕਰਨ ਤੋਂ ਬਾਅਦ ਲਗਾਈਆਂ ਪਾਬੰਦੀਆਂ ਦੌਰਾਨ ਰਾਜ ਦੇ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ |

ਇੰਗਲੈਂਡ ਦੇ ਸਿੱਖ ਦੀ ਥਾਈਲੈਂਡ ਦੇ ਹੋਟਲ 'ਚ ਹੱਤਿਆ

ਲੰਡਨ, 24 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸ਼ਰਾਬੀ ਨਾਰਵੇਜ਼ੀਅਨ ਹੱਥੋਂ ਸਾਊਥਾਲ ਦੇ ਸਿੱਖ ਨੌਜਵਾਨ ਦੀ ਥਾਈਲੈਂਡ ਦੇ ਹੋਟਲ 'ਚ ਹੱਤਿਆ ਹੋਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਥਾਈਲੈਂਡ ਦੇ ਇਕ ਪੰਜ ਤਾਰਾ ਸੇਂਟਾਰਾ ਗ੍ਰੈਂਡ ਹੋਟਲ 'ਚ ਅੰਮਿ੍ਤਪਾਲ ਸਿੰਘ ਬਜਾਜ (34) ਨਾਂਅ ਦੇ ਬਰਤਾਨਵੀ ਸਿੱਖ ਦਾ ਸ਼ਰਾਬੀ ਨਾਰਵੇਜ਼ੀਅਨ ਵਿਅਕਤੀ ਨਾਲ ਝਗੜਾ ਹੋ ਗਿਆ ਤੇ ਦੋਸ਼ੀ ਨੇ ਬਜਾਜ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ | ਬੀ.ਬੀ.ਸੀ. ਮੁਤਾਬਿਕ ਅੰਮਿ੍ਤਪਾਲ ਸਿੰਘ ਬਜਾਜ ਆਪਣੀ ਪਤਨੀ ਬੰਦਨਾ ਕੌਰ ਤੇ ਦੋ ਸਾਲਾ ਬੇਟੇ ਨਾਲ ਥਾਈਲੈਂਡ ਛੁੱਟੀਆਂ ਮਨਾਉਣ ਗਿਆ ਸੀ ਅਤੇ ਉਹ ਹੋਟਲ ਸੇਂਟਾਰਾ ਗ੍ਰੈਂਡ 'ਚ ਰੁਕੇ ਸਨ, ਜਿਥੇ ਉਨ੍ਹਾਂ ਦਾ 53 ਸਾਲਾ ਰੋਜ਼ਰ ਬੁੱਲਮੈਨ ਨਾਂਅ ਦੇ ਵਿਅਕਤੀ ਨਾਲ ਝਗੜਾ ਹੋ ਗਿਆ | ਬੰਦਨਾ ਕੌਰ ਨੇ ਦੱਸਿਆ ਕਿ ਬੁੱਧਵਾਰ ਨੂੰ ਬਜਾਜ ਨੇ ਉੱਚੀ-ਉੱਚੀ ਰੌਲਾ ਪਾ ਰਹੇ ਬੁੱਲਮੈਨ ਨੂੰ ਰੌਲਾ ਘੱਟ ਕਰਨ ਲਈ ਕਿਹਾ ਕਿਉਂਕਿ ਉਸ ਦੀ ਪਤਨੀ ਤੇ ਬੇਟਾ ਸੌਣ ਦੀ ਕੋਸ਼ਿਸ਼ ਕਰ ਰਹੇ ਸਨ | ਏਨੇ ਨੂੰ ਦੋਸ਼ੀ ਉਨ੍ਹਾਂ ਦੇ ਕਮਰੇ 'ਚ ਬਿਨਾਂ ਕੱਪੜਿਆਂ ਦੇ ਦਾਖ਼ਲ ਹੋ ਗਿਆ ਤੇ ਉਸ ਦੇ ਪਤੀ ਨਾਲ ਝਗੜ ਪਿਆ | ਬੰਦਨਾ ਨੇ ਕਿਹਾ ਕਿ ਮੇਰੇ ਪਤੀ ਨੇ ਉਸ ਦਾ ਰਸਤਾ ਰੋਕ ਲਿਆ ਤੇ ਉਸ ਨੂੰ ਮੇਰੇ ਤੇ ਮੇਰੇ ਬੇਟੇ ਵੱਲ ਵਧਣ ਤੋਂ ਰੋਕ ਦਿੱਤਾ | ਦੋਸ਼ੀ ਨੇ ਅੰਮਿ੍ਤਪਾਲ 'ਤੇ ਹਮਲਾ ਕਰ ਦਿੱਤਾ ਤਾਂ ਅੰਮਿ੍ਤਪਾਲ ਨੇ ਆਪਣੀ ਪਤਨੀ ਅਤੇ ਬੇਟੇ ਨੂੰ ਕਮਰੇ 'ਚੋਂ ਭੱਜਣ ਲਈ ਕਿਹਾ ਤਾਂ ਕਿ ਉਹ ਸੁਰੱਖਿਅਤ ਰਹਿ ਸਕਣ | ਬੰਦਨਾ ਨੇ ਕਿਹਾ ਕਿ ਉਸ ਦੇ ਪਤੀ ਨੇ ਆਪਣੀ ਪਤਨੀ ਤੇ ਬੱਚੇ ਨੂੰ ਬਚਾਉਣ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ | ਬੰਦਨਾ ਆਪਣੇ ਬੇਟੇ ਵੀਰ ਸਿੰਘ ਨੂੰ ਲੈ ਕੇ ਕਮਰੇ 'ਚੋਂ ਮਦਦ ਲਈ ਭੱਜੀ | ਉਸ ਨੇ ਹੋਟਲ ਦੀ ਰਿਸੈਪਸ਼ਨ 'ਤੇ ਮਦਦ ਲਈ ਕਿਹਾ | ਘਟਨਾ ਤੋਂ ਬਾਅਦ ਅੰਮਿ੍ਤਪਾਲ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਬੰਧਨਾ ਨੇ ਕਿਹਾ ਕਿ ਉਸ ਦੇ ਕੰਨਾਂ 'ਚ ਅਜੇ ਵੀ ਹਮਲਾਵਰ ਦੀਆਂ ਚੀਕਾਂ ਗੂੰਜਦੀਆਂ ਹਨ | ਘਟਨਾ ਬਾਅਦ ਬਿ੍ਟਿਸ਼ ਅਧਿਕਾਰੀਆਂ ਨੇ ਬਜਾਜ ਪਰਿਵਾਰ ਨਾਲ ਸੰਪਰਕ ਕੀਤਾ ਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ | ਥਾਈਲੈਂਡ ਦੀਆਂ ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਨਾਰਵੇ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਕ ਨਾਰਵੇਜ਼ੀਅਨ ਵਿਅਕਤੀ ਥਾਈਲੈਂਡ 'ਚ ਗਿ੍ਫ਼ਤਾਰ ਕੀਤਾ ਗਿਆ ਹੈ ਤੇ ਉਸ ਨੂੰ ਸਲਾਹਕਾਰ ਮੁਹੱਈਆ ਕਰਵਾਇਆ ਜਾ ਰਿਹੈ ਹੈ | ਸਾਊਥਾਲ ਦੇ ਸਿੱਖ ਭਾਈਚਾਰੇ ਨੂੰ ਇਸ ਘਟਨਾ ਨਾਲ ਗਹਿਰਾ ਸਦਮਾ ਲੱਗਾ ਹੈ |

ਦੇਸ਼ ਹਿਤ 'ਚ ਕਰਤਾਰਪੁਰ ਲਾਂਘੇ ਦਾ ਕੰਮ ਰੋਕਿਆ ਜਾਵੇ-ਸੁਬਰਾਮਨੀਅਮ ਸਵਾਮੀ

ਚੰਡੀਗੜ੍ਹ, 24 ਅਗਸਤ (ਪੀ.ਟੀ.ਆਈ.)-ਭਾਜਪਾ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਦੇਸ਼ ਦੇ ਹਿਤ 'ਚ ਕਰਤਾਰਪੁਰ ਲਾਂਘੇ ਪ੍ਰਾਜੈਕਟ ਦਾ ਕੰਮ ਰੋਕਿਆ ਜਾਣਾ ਚਾਹੀਦਾ ਹੈ ਅਤੇ ਕਿਸੇ ਵੀ ਮੁੱਦੇ 'ਤੇ ਪਾਕਿਸਤਾਨ ਨਾਲ ਗੱਲਬਾਤ ਨਹੀਂ ਹੋਣੀ ਚਾਹੀਦੀ | ਇੱਥੇ ਇਕ ਸੈਮੀਨਾਰ ਤੋਂ ਅਲੱਗ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵਾਮੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਦੇਸ਼ ਦੇ ਹਿਤ 'ਚ ਕਰਤਾਰਪੁਰ ਲਾਂਘੇ 'ਤੇ ਕੰਮ ਅੱਗੇ ਨਹੀਂ ਹੋਣਾ ਚਾਹੀਦਾ | ਜੋ ਵੀ ਹੁਣ ਤੱਕ ਇਸ ਪ੍ਰਾਜੈਕਟ 'ਤੇ ਕੰਮ ਹੋਇਆ ਹੈ, ਉਹ ਇੱਥੇ ਹੀ ਰੋਕਿਆ ਜਾਵੇ | ਸਵਾਮੀ ਨੇ ਕਿਹਾ ਕਿ ਪਾਕਿਸਤਾਨ ਨਾਲ ਕਿਸੇ ਵੀ ਮੁੱਦੇ 'ਤੇ ਗੱਲਬਾਤ ਨਹੀਂ ਹੋਣੀ ਚਾਹੀਦੀ | ਉਨ੍ਹਾਂ ਕਿਹਾ ਕਿ ਕਿਸੇ ਵੀ ਗੱਲਬਾਤ ਲਈ ਗੁਆਂਢੀ ਮੁਲਕ ਨੂੰ ਕਰਤਾਰਪੁਰ ਲਾਂਘਾ ਪ੍ਰਾਜੈਕਟ ਸਮੇਤ ਕੋਈ ਵੀ ਬਹਾਨਾ ਨਹੀਂ ਦੇਣਾ ਚਾਹੀਦਾ | ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਵੀ ਮੁੱਦੇ 'ਤੇ ਗੱਲਬਾਤ ਲਈ ਪਾਕਿਸਤਾਨ ਨੂੰ ਬਹਾਨਾ ਨਹੀਂ ਦੇਣਾ ਚਾਹੀਦਾ ਅਤੇ ਇਸ ਨੂੰ ਦੁਨੀਆ ਨੂੰ ਵਿਖਾਉਣਾ ਚਾਹੀਦਾ ਹੈ | ਉਨ੍ਹਾਂ ਨੇ ਅੱਤਵਾਦ ਨੂੰ ਨਹੀਂ ਰੋਕਿਆ ਅਤੇ ਸਾਡੇ ਦੇਸ਼ 'ਚ ਅਪਰਾਧ ਕਰ ਕੇ ਉੱਥੇ ਜਾ ਕੇ ਲੁਕੇ ਅਪਰਾਧੀਆਂ ਨੂੰ ਸਾਨੂੰ ਨਹੀਂ ਸੌਾਪਿਆ | ਉਨ੍ਹਾਂ ਕਿਹਾ ਕਿ ਸਾਨੂੰ ਪਾਕਿਸਤਾਨ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੀਦਾ | ਕਰਤਾਰਪੁਰ ਲਾਂਘੇ 'ਤੇ ਕੰਮ ਨੂੰ ਰੋਕਣ ਸਬੰਧੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਸਵਾਮੀ ਨੇ ਕਿਹਾ ਕਿ ਮੈਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹਾਂ ਅਤੇ ਮੈਂ ਹਮੇਸ਼ਾ ਸਿੱਖਾਂ ਦਾ ਸਮਰਥਨ ਕੀਤਾ ਹੈ | ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪਾਕਿਸਤਾਨ ਦੇ ਇਰਾਦੇ ਮਾੜੇ ਹਨ ਅਤੇ ਪਹਿਲਾਂ ਉਨ੍ਹਾਂ ਨੂੰ ਠੀਕ ਕਰਨਾ ਪਵੇਗਾ |

ਹੁਣ ਕਸ਼ਮੀਰ ਮੁੱਦੇ 'ਤੇ ਜਰਮਨੀ ਦੀ 'ਪਨਾਹ' 'ਚ ਪਹੁੰਚਿਆ ਪਾਕਿ

ਇਮਰਾਨ ਖ਼ਾਨ ਵਲੋਂ ਐਾਜਲਾ ਮਾਰਕਲ ਨਾਲ ਗੱਲਬਾਤ ਅੰਮਿ੍ਤਸਰ, 24 ਅਗਸਤ (ਸੁਰਿੰਦਰ ਕੋਛੜ)-ਕਸ਼ਮੀਰ ਮੁੱਦੇ 'ਤੇ ਹਰ ਪਾਸਿਓਾ ਬੇਇੱਜ਼ਤ ਹੋਣ ਤੋਂ ਬਾਅਦ ਪਾਕਿਸਤਾਨ ਹੁਣ ਜਰਮਨੀ ਦੀ ਸ਼ਰਨ 'ਚ ਪਹੁੰਚ ਗਿਆ ਹੈ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਬੀਤੇ ਦਿਨ ...

ਪੂਰੀ ਖ਼ਬਰ »

ਸਰਹੱਦ ਰਾਹੀਂ ਦੁਵੱਲਾ ਵਪਾਰ ਬੰਦ ਹੋਣ 'ਤੇ ਲੱਖਾਂ ਲੋਕ ਹੋਏ ਰੋਟੀ ਤੋਂ ਮੁਥਾਜ

ਦੋਵੇਂ ਪਾਸੇ ਪੈ ਰਿਹੈ ਰੋਜ਼ਾਨਾ ਕਰੋੜਾਂ ਦਾ ਘਾਟਾ ਸੁਰਿੰਦਰ ਕੋਛੜ ਅੰਮਿ੍ਤਸਰ, 24 ਅਗਸਤ - ਜੰਮੂ-ਕਸ਼ਮੀਰ ਤੋਂ ਧਾਰਾ 370 ਤੇ 35-ਏ ਨੂੰ ਹਟਾਏ ਜਾਣ ਤੋਂ ਬਾਅਦ ਬੌਖਲਾਹਟ 'ਚ ਪਾਕਿਸਤਾਨ ਵਲੋਂ ਭਾਰਤ ਨਾਲ ਕੂਟਨੀਤਕ ਸਬੰਧਾਂ 'ਚ ਕਮੀ ਲਿਆਉਣ ਤੇ ਭਾਰਤ ਨਾਲ ਸਾਰੇ ਦੁਵੱਲੇ ...

ਪੂਰੀ ਖ਼ਬਰ »

ਹੁਣ ਕਸ਼ਮੀਰ ਮੁੱਦੇ 'ਤੇ ਜਰਮਨੀ ਦੀ 'ਪਨਾਹ' 'ਚ ਪਹੁੰਚਿਆ ਪਾਕਿ

ਇਮਰਾਨ ਖ਼ਾਨ ਵਲੋਂ ਐਾਜਲਾ ਮਾਰਕਲ ਨਾਲ ਗੱਲਬਾਤ ਅੰਮਿ੍ਤਸਰ, 24 ਅਗਸਤ (ਸੁਰਿੰਦਰ ਕੋਛੜ)-ਕਸ਼ਮੀਰ ਮੁੱਦੇ 'ਤੇ ਹਰ ਪਾਸਿਓਾ ਬੇਇੱਜ਼ਤ ਹੋਣ ਤੋਂ ਬਾਅਦ ਪਾਕਿਸਤਾਨ ਹੁਣ ਜਰਮਨੀ ਦੀ ਸ਼ਰਨ 'ਚ ਪਹੁੰਚ ਗਿਆ ਹੈ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਬੀਤੇ ਦਿਨ ...

ਪੂਰੀ ਖ਼ਬਰ »

ਭਾਖੜਾ ਡੈਮ ਦੀ ਝੀਲ 'ਚ 1690 ਫੁੱਟ ਤੱਕ ਸਾਂਭਿਆ ਜਾ ਸਕਦਾ ਹੈ ਪਾਣੀ

ਇਸ ਦੇ ਨਾਲ ਹੀ 7 ਅਜਿਹੇ ਮੌਕੇ ਵੀ ਆਏ ਹਨ ਜਦੋਂ ਇਸ ਡੈਮ ਦੀ ਝੀਲ ਨੇ 1680 ਫੁੱਟ ਦੇ ਅੰਕੜੇ ਨੂੰ ਪਾਰ ਕੀਤਾ ਹੈ। ਅੰਕੜਿਆਂ ਮੁਤਾਬਿਕ ਸਾਲ 1995-96 ਦੌਰਾਨ 1683.49 ਫੁੱਟ, ਸਾਲ 1998-99 'ਚ 1682.67, 1994-95 'ਚ 1682.55 ਫੁੱਟ, ਸਾਲ 2005 -06 'ਚ 1681.40 ਫੁੱਟ, ਸਾਲ 2008-09 'ਚ 1680.69, ਸਾਲ 1982-83 'ਚ 1680.28 ਫੁੱਟ ਤੇ ਸਾਲ 1990-91 'ਚ ...

ਪੂਰੀ ਖ਼ਬਰ »

ਛੱਤੀਸਗੜ੍ਹ ਵਿਖੇ ਮੁਕਾਬਲੇ 'ਚ 5 ਨਕਸਲੀ ਹਲਾਕ, 2 ਜਵਾਨ ਜ਼ਖ਼ਮੀ

ਰਾਏਪੁਰ, 24 ਅਗਸਤ (ਏਜੰਸੀ)-ਛੱਤੀਸਗੜ੍ਹ ਦੇ ਨਾਰਾਇਣਗੜ੍ਹ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ 5 ਨਕਸਲੀ ਹਲਾਕ ਹੋ ਗਏ | ਇਸ ਦੌਰਾਨ ਡੀ.ਆਰ.ਜੀ. ਦੇ ਦੋ ਜਵਾਨ ਵੀ ਜ਼ਖ਼ਮੀ ਹੋ ਗਏ | ਡੀ.ਜੀ.ਪੀ. ਡੀ.ਐਮ. ਅਵਸਥੀ ਨੇ ਦੱਸਿਆ ਕਿ ਓਰਛਾ ਪੁਲਿਸ ਸਟੇਸ਼ਨ ਤੋਂ ਕਰੀਬ 20 ...

ਪੂਰੀ ਖ਼ਬਰ »

ਕੇਂਦਰੀ ਟੀਮਾਂ ਵਲੋਂ ਪੰਜਾਬ ਨੂੰ ਛੱਡ ਕੇ 11 ਹੜ੍ਹ ਪ੍ਰਭਾਵਿਤ ਸੂਬਿਆਂ ਦਾ ਦੌਰਾ ਸ਼ੁਰੂ

ਨਵੀਂ ਦਿੱਲੀ, 24 ਅਗਸਤ (ਏਜੰਸੀ)-ਗ੍ਰਹਿ, ਵਿੱਤ, ਖ਼ੇਤੀਬਾੜੀ ਅਤੇ ਬਿਜਲੀ ਵਰਗੇ ਪ੍ਰਮੁੱਖ ਮੰਤਰਾਲਿਆਂ ਦੇ ਪ੍ਰਤੀਨਿਧੀਆਂ ਵਾਲੀਆਂ ਅੰਤਰ-ਮੰਤਰਾਲੇ ਕੇਂਦਰੀ ਟੀਮਾਂ ਨੇ ਪੰਜਾਬ ਨੂੰ ਛੱਡ ਕੇ 11 ਹੜ੍ਹ ਪ੍ਰਭਾਵਿਤ ਸੂਬਿਆਂ ਦਾ ਦੌਰਾ ਸ਼ੁਰੂ ਕਰ ਦਿੱਤਾ ਹੈ, ਜਿੱਥੇ ਉਹ ...

ਪੂਰੀ ਖ਼ਬਰ »

ਭਾਰਤ ਤੇ ਬਹਿਰੀਨ ਵਲੋਂ ਪੁਲਾੜ ਤਕਨਾਲੋਜੀ ਤੇ ਸੱਭਿਆਚਾਰਕ ਆਦਾਨ-ਪ੍ਰਦਾਨ 'ਚ ਸਮਝੌਤਿਆਂ 'ਤੇ ਦਸਤਖ਼ਤ

ਬਹਿਰੀਨ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ ਮੋਦੀ ਮਨਾਮਾ, 24 ਅਗਸਤ (ਪੀ.ਟੀ.ਆਈ.)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਬਹਿਰੀਨ ਦੇ ਹਮਰੁਤਬਾ ਪਿ੍ੰਸ ਖ਼ਲੀਫ਼ਾ ਬਿਨ ਸਲਮਾਨ ਅਲ ਖ਼ਲੀਫ਼ਾ ਨਾਲ ਗੱਲਬਾਤ ਕੀਤੀ ਅਤੇ ਦੋਵਾਂ ਦੇਸ਼ਾਂ ...

ਪੂਰੀ ਖ਼ਬਰ »

ਮੋਦੀ ਦੇ ਸਾਰਥੀ-ਅਰੁਣ ਜੇਤਲੀ

ਵਿਦਿਆਰਥੀ ਜੀਵਨ ਤੋਂ ਸਿਆਸਤ ਨਾਲ ਜੁੜੇ ਸਨ ਸਾਬਕਾ ਵਿੱਤ ਮੰਤਰੀ ਨਵੀਂ ਦਿੱਲੀ, 24 ਅਗਸਤ (ਉਪਮਾ ਡਾਗਾ ਪਾਰਥ)-28 ਦਸੰਬਰ, 1952 ਨੂੰ ਪੈਦਾ ਹੋਏ ਅਰੁਣ ਜੇਤਲੀ ਬਾਰੇ ਇਹ ਕਹਿਣਾ ਕਾਫ਼ੀ ਮੁਸ਼ਕਿਲ ਜਾਪਦਾ ਹੈ ਕਿ ਉਹ ਬਿਹਤਰੀਨ ਵਕੀਲ ਹੋਣ ਕਾਰਨ ਸਫ਼ਲ ਸਿਆਸਤਦਾਨ ਬਣ ਸਕੇ ਜਾਂ ...

ਪੂਰੀ ਖ਼ਬਰ »

ਸਿਆਸੀ ਚਰਚੇ

ਅਨਿਲ ਜੈਨ

ਚਿਦੰਬਰਮ ਦੇ ਫਸਣ ਨਾਲ ਕਈ ਕਾਂਗਰਸੀ ਆਗੂ ਖ਼ੁਸ਼

ਚਾਹੇ ਕਾਂਗਰਸ ਦੇ ਵੱਡੇ ਆਗੂ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਦੀ ਗਿ੍ਫ਼ਤਾਰੀ 'ਤੇ ਦੁੱਖ ਜਤਾ ਰਹੇ ਹਨ, ਪਰ ਅੰਦਰ ਹੀ ਅੰਦਰ ਜ਼ਿਆਦਾਤਰ ਆਗੂ ਖ਼ੁਸ਼ ਹਨ | ਉਨ੍ਹਾਂ ਦਾ ਮੰਨਣਾ ਹੈ ਕਿ ਚਿਦੰਬਰਮ ਨੇ ਸਰਕਾਰ 'ਚ ਰਹਿੰਦੇ ਹੋਏ ਆਪਣੇ ਕਾਰੋਬਾਰੀ ਮਿੱਤਰਾਂ ਨੂੰ ...

ਪੂਰੀ ਖ਼ਬਰ »

ਕਿਹੋ ਜਿਹੀ ਹੋਵੇਗੀ ਸੋਨੀਆ ਦੀ ਨਵੀਂ ਟੀਮ

ਸੋਨੀਆ ਗਾਂਧੀ ਨੂੰ ਕਾਂਗਰਸ ਦਾ ਅੰਤਿ੍ਮ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਇਹ ਅਟਕਲਾਂ ਸ਼ੁਰੂ ਹੋ ਗਈਆਂ ਹਨ ਕਿ ਉਨ੍ਹਾਂ ਦੀ ਨਵੀਂ ਟੀਮ ਕਿਹੋ ਜਿਹੀ ਹੋਵੇਗੀ | ਕੀ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੂੰ ਹਟਾ ਦਿੱਤਾ ਜਾਵੇਗਾ ਤੇ ਉਨ੍ਹਾਂ ਦੀ ਥਾਂ ਕੋਈ ਨਵਾਂ ...

ਪੂਰੀ ਖ਼ਬਰ »

ਮਾਇਆ ਦਾ 'ਐਮ-ਵਾਏ' ਸਮੀਕਰਨ

ਉੱਤਰ ਪ੍ਰਦੇਸ਼ ਦੀਆਂ ਦਰਜਨ ਭਰ ਵਿਧਾਨ ਸਭਾ ਸੀਟਾਂ 'ਤੇ ਉੱਪ ਚੋਣਾਂ ਹੋਣੀਆਂ ਹਨ | ਇਨ੍ਹਾਂ ਚੋਣਾਂ ਜ਼ਰੀਏ ਸਾਬਿਤ ਹੋਵੇਗਾ ਕਿ ਭਾਜਪਾ ਿਖ਼ਲਾਫ਼ ਸੂਬੇ 'ਚ ਮੁੱਖ ਪਾਰਟੀ ਕੌਣ ਹੈ | ਅਜਿਹੇ 'ਚ ਬਸਪਾ ਨੇ ਸਮਾਜਵਾਦੀ ਪਾਰਟੀ ਦੇ ਕੋਰ ਵੋਟ ਬੈਂਕ ਮੁਸਲਿਮ-ਯਾਦਵ (ਐਮ-ਵਾਏ) ਲਈ ...

ਪੂਰੀ ਖ਼ਬਰ »

ਮੰਤਰੀਆਂ ਨੂੰ ਓ.ਐਸ.ਡੀ. ਚੁਣਨ ਦੀ ਆਜ਼ਾਦੀ ਵੀ ਨਹੀਂ

ਕੇਂਦਰ 'ਚ ਦੂਜੀ ਵਾਰ ਮੋਦੀ ਸਰਕਾਰ ਬਣਨ ਦੇ ਬਾਅਦ ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਦਾ ਦਬਦਬਾ ਏਨਾ ਵਧ ਗਿਆ ਹੈ ਕਿ ਮੰਤਰੀਆਂ ਲਈ ਆਪਣੀ ਪਸੰਦ ਦਾ ਓ.ਐਸ.ਡੀ. ਤਾਇਨਾਤ ਕਰਨਾ ਵੀ ਸੌਖਾ ਨਹੀਂ ਰਿਹਾ | ਕਈ ਸੀਨੀਅਰ ਮੰਤਰੀਆਂ ਦੀ ਸਿਫ਼ਾਰਿਸ਼ਾਂ ਨੂੰ ਵੀ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਬਾਗ਼ੀ ਤੇਵਰ ਦਿਖਾਉਣਾ ਰੂਡੀ ਨੂੰ ਪਿਆ ਮਹਿੰਗਾ

ਬਿਹਾਰ 'ਚ ਭਾਜਪਾ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਰਾਜੀਵ ਪ੍ਰਤਾਪ ਰੂਡੀ ਦਾ ਦਾਅ ਉਲਟਾ ਪੈ ਗਿਆ | ਲੋਕ ਸਭਾ ਚੋਣਾਂ ਜਿੱਤਣ ਬਾਅਦ ਜਦੋਂ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਤਾਂ ਉਹ ਬਾਗ਼ੀ ਤੇਵਰ ਦਿਖਾਉਣ ਲੱਗ ਪਏ ਤੇ ਆਪਣੀ ਹੀ ਪਾਰਟੀ ਦੇ ...

ਪੂਰੀ ਖ਼ਬਰ »

ਖੁਦ ਨੂੰ 'ਠਾਕੁਰ ਸਾਹਿਬ' ਸਾਬਿਤ ਕਰਨ 'ਚ ਜੁਟੇ

ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸੰਤੁਲਿਤ ਬੋਲਣ ਵਾਲੇ ਤੇ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਆਗੂ ਮੰਨਿਆ ਜਾਂਦਾ ਹੈ | ਇਸੇ ਕਾਰਨ ਹੀ ਲੋਕ ਉਨ੍ਹਾਂ ਦੇ ਮੁਰੀਦ ਹਨ ਜੋ ਭਾਜਪਾ ਨੂੰ ਨਾਪਸੰਦ ਕਰਦੇ ਹਨ | ਪਰ ਇਨ੍ਹਾਂ ਦਿਨਾਂ 'ਚ ਉਹ ਆਪਣੇ ਆਪ ਨੂੰ 'ਠਾਕੁਰ ਸਾਹਿਬ' ਸਾਬਿਤ ...

ਪੂਰੀ ਖ਼ਬਰ »

ਤਾਮਿਲ ਰਾਜਨੀਤੀ ਹੁਣ ਫ਼ਿਲਮੀ ਸਿਤਾਰਿਆਂ ਤੋਂ ਮੁਕਤ

ਲੱਗਦਾ ਹੈ ਕਿ ਤਾਮਿਲਨਾਡੂ 'ਚ ਫ਼ਿਲਮੀ ਅਕਸ ਦੇ ਬਲਬੂਤੇ ਰਾਜਨੀਤੀ ਕਰਨ ਦੇ ਦਿਨ ਹੁਣ ਲੰਘ ਗਏ ਹਨ | ਤਾਮਿਲ ਫ਼ਿਲਮਾਂ ਦੇ ਦੋ ਸੁਪਰ ਸਟਾਰਾਂ ਦੀ 'ਰਾਜਨੀਤਕ ਫ਼ਿਲਮ' ਸੁਪਰ ਫਲਾਪ ਹੋ ਚੁੱਕੀ ਹੈ | ਅਸਲ 'ਚ ਫ਼ਿਲਮ ਜਗਤ ਨਾਲ ਜੁੜੇ ਰਹੇ ਐਮ. ਕਰੁਣਾਨਿਧੀ ਤੇ ਜੈਲਲਿਤਾ ਦੇ ...

ਪੂਰੀ ਖ਼ਬਰ »

ਚਲਦੇ-ਚਲਦੇ

ਕਾਂਗਰਸੀ ਬੁਲਾਰੇ ਅਭਿਸ਼ੇਕ ਮਨੁ ਸਿੰਘਵੀ, ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਤੇ ਸ਼ਸ਼ੀ ਥਰੂਰ ਨੇ ਕਿਹਾ ਕਿ ਸਾਨੂੰ ਨਰਿੰਦਰ ਮੋਦੀ ਨੂੰ ਖਲਨਾਇਕ ਨਾ ਮੰਨ ਕੇ ਉਨ੍ਹਾਂ ਦੇ ਚੰਗੇ ਕੰਮਾਂ ਦੀ ਤਾਰੀਫ਼ ਵੀ ਕਰਨੀ ਚਾਹੀਦੀ ਹੈ | ਪੀ. ਚਿਦੰਬਰਮ ਦੀ ਗਿ੍ਫ਼ਤਾਰੀ ਬਾਅਦ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX