ਤਾਜਾ ਖ਼ਬਰਾਂ


ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ, ਵਾਲ ਵਾਲ ਬਚੀ ਲੜਕੀ
. . .  12 minutes ago
ਜਲੰਧਰ ਛਾਉਣੀ, 23 ਅਗਸਤ (ਪਵਨ ਖਰਬੰਦਾ)- ਥਾਣਾ ਜਲੰਧਰ ਛਾਉਣੀ ਦੇ ਅਧੀਨ ਆਉਂਦੇ ਜਲੰਧਰ-ਫਗਵਾੜਾ ਮੁੱਖ ਮਾਰਗ 'ਤੇ ਪਈ ...
ਰਾਮ ਲੀਲਾ ਮੈਦਾਨ ਵਿਖੇ ਰੋਸ ਪ੍ਰਦਰਸ਼ਨ ਦੀ ਕਵਰੇਜ ਨਾ ਕਰਨ ਦੇ ਵਿਰੋਧ 'ਚ ਬਸਪਾ ਨੇ ਫੂਕਿਆ ਮੀਡੀਆ ਦਾ ਪੁਤਲਾ
. . .  17 minutes ago
ਮੇਹਲੀ, 23 ਅਗਸਤ (ਸੰਦੀਪ ਸਿੰਘ)- ਪਿਛਲੇ ਦਿਨੀਂ ਤੁਗਲਕਾਬਾਦ ਦਿੱਲੀ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਰ ਢਾਹੇ ਜਾਣ ਦੇ ....
ਤੇਲ ਕੰਪਨੀਆਂ ਨੇ 6 ਹਵਾਈ ਅੱਡਿਆਂ 'ਤੇ ਰੋਕੀ ਏਅਰ ਇੰਡੀਆ ਦੀ 'ਫਿਊਲ' ਸਪਲਾਈ
. . .  24 minutes ago
ਨਵੀਂ ਦਿੱਲੀ, 23 ਅਗਸਤ- ਏਅਰ ਇੰਡੀਆ ਦੇ ਬੁਲਾਰੇ ਧਨੰਜੈ ਕੁਮਾਰ ਨੇ ਕਿਹਾ ਕਿ ਤੇਲ ਕੰਪਨੀਆਂ ਨੇ ਏਅਰ ਇੰਡੀਆ ਦੀ 'ਫਿਊਲ' ਸਪਲਾਈ 'ਤੇ...
ਲੁਧਿਆਣਾ : ਪਲਾਸਟਿਕ ਦੀ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ
. . .  39 minutes ago
ਲੁਧਿਆਣਾ, 23 ਅਗਸਤ (ਰੁਪੇਸ਼ ਕੁਮਾਰ)- ਲੁਧਿਆਣਾ ਦੇ ਗਿੱਲ ਰੋਡ ਸਥਿਤ ਕ੍ਰਿਸ਼ਨਾ ਨਗਰ 'ਚ ਇਕ ਪਲਾਸਟਿਕ ਦੀ ਫ਼ੈਕਟਰੀ 'ਚ ਅਚਾਨਕ ਭਿਆਨਕ ਅੱਗ ਲੱਗਣ...
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਾਜ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  48 minutes ago
ਨਵੀਂ ਦਿੱਲੀ, 23 ਅਗਸਤ- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ...
ਸੁਪਰੀਮ ਕੋਰਟ 'ਚ ਪੀ ਚਿਦੰਬਰਮ ਦੀ ਪਟੀਸ਼ਨ 'ਤੇ 26 ਅਗਸਤ ਨੂੰ ਹੋਵੇਗੀ ਸੁਣਵਾਈ
. . .  55 minutes ago
ਨਵੀਂ ਦਿੱਲੀ, 23 ਅਗਸਤ- ਪੀ. ਚਿਦੰਬਰਮ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋ ਗਈ ਹੈ। ਸੁਣਵਾਈ ਦੇ ਦੌਰਾਨ ਜਸਟਿਸ ਭਾਨੁਮਤੀ ਨੇ ...
ਡਾਕਟਰਾਂ ਦੀ ਲਾਪਰਵਾਹੀ ਕਾਰਨ ਨਵ ਜੰਮੇ ਬੱਚੇ ਦੀ ਮੌਤ
. . .  about 1 hour ago
ਲੋਪੋਕੇ, 23 ਅਗਸਤ (ਗੁਰਵਿੰਦਰ ਸਿੰਘ ਕਲਸੀ)- ਜ਼ਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਸਮੂਹਿਕ ਸਿਹਤ ਕੇਂਦਰ ਲੋਪੋਕੇ 'ਚ ਡਿਲਿਵਰੀ...
ਪੀ. ਚਿਦੰਬਰਮ ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  about 1 hour ago
ਨਵੀਂ ਦਿੱਲੀ, 23 ਅਗਸਤ- ਪੀ. ਚਿਦੰਬਰਮ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਜਵਾਨ ਸ਼ਹੀਦ
. . .  about 1 hour ago
ਸ੍ਰੀਨਗਰ, 23 ਅਗਸਤ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ 'ਚ ਕੰਟਰੋਲ ਰੇਖਾ (ਐੱਲ. ਓ. ਸੀ.) 'ਤੇ ਅੱਜ ਪਾਕਿਸਤਾਨ ਵਲੋਂ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਪਾਕਿਸਤਾਨ ਵਲੋਂ ਕੀਤੀ ਇਸ ਗੋਲੀਬਾਰੀ 'ਚ ਫੌਜ ਦਾ ਇੱਕ ਜਵਾਨ ਵੀ ਸ਼ਹੀਦ ਹੋ...
ਪਾਕਿਸਤਾਨ ਨੂੰ ਲੱਗਾ ਵੱਡਾ ਝਟਕਾ, ਐੱਫ. ਏ. ਟੀ. ਐੱਫ. ਦੇ ਏਸ਼ੀਆ ਪੈਸੀਫਿਕ ਗਰੁੱਪ ਨੇ ਕੀਤਾ 'ਬਲੈਕ ਲਿਸਟ'
. . .  about 1 hour ago
ਨਵੀਂ ਦਿੱਲੀ, 23 ਅਗਸਤ- ਪਾਕਿਸਤਾਨ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਟੇਰਰ ਫੰਡਿੰਗ 'ਤੇ ਨਜ਼ਰ ਰੱਖਣ ਵਾਲੀ ਕੌਮਾਂਤਰੀ ਸੰਸਥਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ. ਏ. ਟੀ. ਐੱਫ.) ਦੀ ਖੇਤਰੀ ਇਕਾਈ ਏਸ਼ੀਆ ਪੈਸੀਫਿਕ ਗਰੁੱਪ (ਏ. ਪੀ. ਜੀ.) ਨੇ ਉਸ ਨੂੰ...
ਮੰਦਰ ਦੀ ਕੰਧ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਕੋਲਕਾਤਾ, 23 ਅਗਸਤ- ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਕਚੂਆ 'ਚ ਅੱਜ ਇੱਕ ਮੰਦਰ ਦੀ ਕੰਧ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 27 ਹੋਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਲੋਕ ਜਨਮ ਅਸ਼ਟਮੀ ਮਨਾਉਣ ਲਈ ਮੰਦਰ 'ਚ...
ਤਿੰਨ ਤਲਾਕ ਬਿੱਲ ਮਾਮਲਾ : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  1 minute ago
ਨਵੀਂ ਦਿੱਲੀ, 23 ਅਗਸਤ- ਤਿੰਨ ਤਲਾਕ ਬਿੱਲ ਵਿਰੁੱਧ ਦਾਇਰ ਜਨਹਿਤ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਮੁਸਲਿਮ ਔਰਤਾਂ (ਵਿਆਹੁਤਾ ਅਧਿਕਾਰਾਂ ਦੀ ਰੱਖਿਆ) ਐਕਟ, 2019 (ਤਿੰਨ ਤਲਾਕ ਕਾਨੂੰਨ) ਦੀ...
ਹੜ੍ਹ ਪ੍ਰਭਾਵਿਤ ਪਿੰਡਾਂ 'ਚ ਭੁੱਖ ਕਾਰਨ ਮਰ ਰਹੇ ਹਨ ਪਸ਼ੂ
. . .  about 2 hours ago
ਲੋਹੀਆਂ ਖ਼ਾਸ, 23 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਤਲੁਜ ਦਰਿਆ 'ਚ ਆਏ ਹੜ੍ਹ ਦੀ ਮਾਰ ਨਾਲ ਹੁਣ ਪਿੰਡਾਂ ਅੰਦਰ ਪਸ਼ੂ ਭੁੱਖ ਅਤੇ ਮਾਲਕਾਂ ਦੀ ਲਾਚਾਰੀ ਕਰਨ ਮਰਨੇ ਸ਼ੁਰੂ ਹੋ ਗਏ ਹਨ। ਇਸ ਸੰਬੰਧੀ ਜਗਤਾਰ ਸਿੰਘ ਨਾਹਲ ਨਾਮੀ ਵਿਅਕਤੀ ਵਲੋਂ ਦੱਸਿਆ ਗਿਆ...
ਮਸੀਹੀ ਭਲਾਈ ਬੋਰਡ ਨੂੰ ਮਿਲਿਆ ਨਵਾਂ ਚੇਅਰਮੈਨ
. . .  about 2 hours ago
ਚੰਡੀਗੜ੍ਹ, 23 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਵਲੋਂ ਸਲਾਮਤ ਮਸੀਹ ਨੂੰ ਮਸੀਹੀ ਭਲਾਈ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉੱਥੇ ਹੀ ਸਰਕਾਰ ਵਲੋਂ ਦੋ ਹੋਰ ਅਹੁਦੇਦਾਰਾਂ ਅਤੇ 9 ਮੈਂਬਰਾਂ ਦੀ ਨਿਯੁਕਤੀ ਵੀ ਸਰਕਾਰ...
ਆਈ. ਐੱਨ. ਐਕਸ. ਮੀਡੀਆ ਮਾਮਲਾ : ਸੁਪਰੀਮ ਕੋਰਟ 'ਚ ਚਿਦੰਬਰਮ ਦੀ ਪਟੀਸ਼ਨ 'ਤੇ ਅੱਜ ਹੋਵੇਗੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 23 ਅਗਸਤ- ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਸੁਪਰੀਮ ਕੋਰਟ 'ਚ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਵੇਗੀ। ਦਿੱਲੀ ਹਾਈਕੋਰਟ ਨੇ ਚਿਦੰਬਰਮ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ...
ਨਸ਼ੇ ਕਾਰਨ ਹੋਈ ਨੌਜਵਾਨ ਦੀ ਮੌਤ, ਰੋਸ ਵਜੋਂ ਐੱਸ. ਡੀ. ਐੱਮ. ਨੂੰ ਸੌਂਪੀ ਜਾਵੇਗੀ ਲਾਸ਼
. . .  about 3 hours ago
ਜਨਮ ਅਸ਼ਟਮੀ ਤੋਂ ਪਹਿਲਾ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ, ਮੰਦਰਾਂ ਦੀ ਕੀਤੀ ਜਾ ਰਹੀ ਹੈ ਸਜਾਵਟ
. . .  about 2 hours ago
ਤਰਨ ਤਾਰਨ ਤੋਂ 8 ਲੱਖ ਰੁਪਏ ਦੀ ਜਾਅਲੀ ਕਰੰਸੀ ਬਰਾਮਦ, 4 ਵਿਅਕਤੀ ਕਾਬੂ
. . .  about 4 hours ago
ਜੀ-7 ਸੰਮੇਲਨ ਵਿਚ ਮੋਦੀ ਟਰੰਪ ਵਿਚਾਲੇ ਹੋਵੇਗੀ ਮੁਲਾਕਾਤ
. . .  about 4 hours ago
ਸਵ. ਰਾਜੀਵ ਗਾਂਧੀ ਦੀ ਹੱਤਿਆ ਕਾਂਡ ਦੀ ਦੋਸ਼ੀ ਐੱਸ ਨਲਿਨੀ ਦੀ ਪੈਰੋਲ ਵਧੀ
. . .  1 day ago
ਸੂਬੇ ਦੀ ਕੈਪਟਨ ਸਰਕਾਰ ਵੱਲੋਂ 12 ਹੋਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਲਗਾਉਣ ਦੀ ਤਿਆਰੀ
. . .  1 day ago
ਸ਼ਾਹਕੋਟ ਨੇੜਲੇ ਪਿੰਡਾਂ ਦੇ ਲੋਕਾਂ ਵਿਚ ਇੱਕ ਵਾਰ ਫਿਰ ਸਹਿਮ
. . .  1 day ago
ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾ ਕੇ ਦੋ ਖਿਡਾਰੀਆਂ ਨੂੰ ਕੀਤੀ ਜ਼ਖਮੀ
. . .  1 day ago
ਫ਼ਾਜ਼ਿਲਕਾ ਦੇ 13 ਸਰਹੱਦੀ ਪਿੰਡਾ ਨੂੰ ਸਤਲੁਜ ਦਰਿਆ ਦੇ ਪਾਣੀ ਨੇ ਘੇਰਿਆ
. . .  1 day ago
ਪੀ ਚਿਦੰਬਰਮ ਦਾ 26 ਅਗਸਤ ਤੱਕ ਸੀ ਬੀ ਆਈ ਰਿਮਾਂਡ
. . .  1 day ago
ਜੰਮੂ-ਕਸ਼ਮੀਰ : ਸੁੰਦਰਬਨੀ 'ਚ ਪਾਕਿਸਤਾਨ ਪਾਸੇ ਤੋਂ ਗੋਲਾਬਾਰੀ
. . .  1 day ago
ਕੇਂਦਰੀ ਮੰਤਰਾਲੇ ਦੇ ਸੰਯੁਕਤ ਸਕੱਤਰ ਵੱਲੋਂ ਪਾਣੀ ਦੀ ਸੰਭਾਲ ਸਬੰਧੀ ਪ੍ਰੋਜੈਕਟਾਂ ਦੀ ਸਮੀਖਿਆ
. . .  1 day ago
ਖੂਹ 'ਚ ਬਣੀ ਗੈਸ ਚੜ੍ਹਨ ਨਾਲ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  1 day ago
ਰੌਕਸੀ ਚਾਵਲਾ ਦੀ ਲਾਸ਼ 24 ਨੂੰ ਭਾਰਤ ਪੁੱਜਣ ਦੀ ਆਸ
. . .  1 day ago
ਅਣਪਛਾਤੇ ਨੌਜਵਾਨ ਵੱਲੋਂ ਹਮਲਾ ਕੀਤੇ ਵਪਾਰੀ ਦੀ ਹੋਈ ਮੌਤ
. . .  1 day ago
ਸਿੱਖਿਆ ਬੋਰਡ ਵੱਲੋਂ 23 ਅਗਸਤ ਨੂੰ ਹੋਣ ਵਾਲੀ ਪ੍ਰੀਖਿਆ ਹੁਣ 27 ਅਗਸਤ ਨੂੰ
. . .  1 day ago
ਨਸ਼ੀਲੇ ਕੈਪਸੂਲਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹਿਆ ਜਾਵੇਗਾ ਕਰਤਾਰਪੁਰ ਲਾਂਘਾ - ਪਾਕਿ
. . .  1 day ago
ਦਲਿਤ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦਾ ਆਗਾਜ਼
. . .  1 day ago
ਭਾਰਤ-ਵੈਸਟ ਇੰਡੀਜ਼ ਪਹਿਲਾਂ ਟੈੱਸਟ ਮੈਚ : 5 ਓਵਰਾਂ ਤੋਂ ਬਾਅਦ ਭਾਰਤ 7/2
. . .  1 day ago
ਚੰਦਰਯਾਨ 2 ਨੇ ਭੇਜੀ ਚੰਦਰਮਾ ਦੀ ਪਹਿਲੀ ਖ਼ੂਬਸੂਰਤ ਤਸਵੀਰ
. . .  1 day ago
ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਲਈ ਤੂੜੀ ਵੀ ਭੇਜਣ ਲੱਗੇ ਲੋਕ
. . .  1 day ago
ਹਰ ਦਿਨ 30 ਮਿੰਟ ਵਕੀਲ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਸਕਣਗੇ ਪੀ. ਚਿਦੰਬਰਮ
. . .  1 day ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਅਨੇਜਾ ਮਿਲਕ ਪਲਾਂਟ ਦੇ ਮੁਲਾਜ਼ਮ
. . .  1 day ago
26 ਅਗਸਤ ਤੱਕ ਸੀ.ਬੀ.ਆਈ ਰਿਮਾਂਡ 'ਤੇ ਪੀ. ਚਿਦੰਬਰਮ
. . .  1 day ago
ਸੀ.ਬੀ.ਆਈ ਮਾਮਲੇ 'ਚ ਪੀ ਚਿਦੰਬਰਮ ਦੀ ਪਟੀਸ਼ਨ 'ਤੇ ਕੱਲ੍ਹ ਹੋਵੇਗੀ ਸੁਣਵਾਈ
. . .  1 day ago
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਭੀਮ ਆਰਮੀ ਚੀਫ਼ ਸਮੇਤ 96 ਗ੍ਰਿਫ਼ਤਾਰ
. . .  1 day ago
ਜਨਮ ਅਸਟਮੀ ਦੀ 23 ਅਗਸਤ ਨੂੰ ਹੋਵੇਗੀ ਸਰਕਾਰੀ ਛੁੱਟੀ
. . .  1 day ago
ਰੇਤ ਮਾਫ਼ੀਆ ਅਤੇ ਕੈਪਟਨ ਸਰਕਾਰ ਦੀ ਅਣਗਹਿਲੀ ਕਾਰਨ ਸੂਬੇ 'ਚ ਆਏ ਹੜ੍ਹ - ਸੁਖਬੀਰ ਬਾਦਲ
. . .  1 day ago
ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੀਟ ਦੀ ਸਬਜ਼ੀ ਖਾਣ ਤੋਂ ਬਾਅਦ ਭੇਦ ਭਰੇ ਹਾਲਤਾਂ 'ਚ ਹੋਈ ਮੌਤ
. . .  1 day ago
ਸੀਨੀਅਰ ਮੈਡੀਕਲ ਅਫ਼ਸਰਾਂ ਦੀਆਂ ਕੀਤੀਆਂ ਗਈਆਂ ਤੈਨਾਤੀਆਂ
. . .  1 day ago
ਪੰਜਾਬ ਦੀਆਂ ਨਹਿਰਾਂ ਦਾ ਨਹਿਰੀਕਰਨ ਕਰੇਗੀ ਸੂਬਾ ਸਰਕਾਰ - ਕੈਪਟਨ
. . .  1 day ago
ਸੀ.ਬੀ.ਆਈ. ਨੇ ਜਦੋਂ ਵੀ ਚਿਦੰਬਰਮ ਨੂੰ ਪੁੱਛਗਿੱਛ ਲਈ ਬੁਲਾਇਆ ਹੈ ਉਹ ਹੋਏ ਹਨ ਹਾਜ਼ਰ- ਕਪਿਲ ਸਿੱਬਲ
. . .  1 day ago
ਐੱਸ.ਜੀ ਮਹਿਤਾ ਨੇ ਪੀ ਚਿਦੰਬਰਮ ਦੇ 5 ਦਿਨਾਂ ਦੇ ਰਿਮਾਂਡ ਦੀ ਕੀਤੀ ਮੰਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ ਸਭ ਥਾਵਾਂ 'ਤੇ ਹੋਣ ਵਾਲੇ ਇਨਸਾਫ਼ ਲਈ ਖ਼ਤਰਾ ਹੁੰਦੀ ਹੈ। -ਮਾਰਟਿਨ ਲੂਥਰ ਕਿੰਗ

ਪਹਿਲਾ ਸਫ਼ਾ

ਪੰਜਾਬ 'ਚ ਹੜ੍ਹਾਂ ਕਾਰਨ 10 ਹਜ਼ਾਰ ਏਕੜ ਫ਼ਸਲ ਤਬਾਹ

• 13 ਜ਼ਿਲਿ੍ਹਆਂ 'ਚ 60 ਹਜ਼ਾਰ ਏਕੜ ਫ਼ਸਲ ਪਾਣੀ 'ਚ ਡੁੱਬੀ • ਸਭ ਤੋਂ ਵੱਧ ਨੁਕਸਾਨ ਰੂਪਨਗਰ 'ਚ

ਚੰਡੀਗੜ੍ਹ, 22 ਅਗਸਤ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਪਹਿਲਾਂ ਤੋਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਹੁਣ ਹੜ੍ਹਾਂ ਦੀ ਮਾਰ ਪੈ ਗਈ ਹੈ | ਖੇਤੀਬਾੜੀ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪੰਜਾਬ 'ਚ ਹੜ੍ਹਾਂ ਵਰਗੇ ਹਾਲਾਤ ਬਣ ਜਾਣ ਮਗਰੋਂ ਸੂਬੇ ਦੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ | ਖੇਤੀਬਾੜੀ ਵਿਭਾਗ ਨੇ ਖ਼ੁਲਾਸਾ ਕੀਤਾ ਹੈ ਕਿ ਫ਼ਸਲਾਂ ਨੂੰ ਬਾਰਿਸ਼ ਨਾਲ ਕੋਈ ਨੁਕਸਾਨ ਨਹੀਂ ਹੋਇਆ, ਸਗੋਂ ਕਿਸਾਨਾਂ ਦੀਆਂ ਫ਼ਸਲਾਂ ਭਾਖੜਾ ਤੋਂ ਛੱਡੇ ਪਾਣੀ ਨਾਲ ਨੁਕਸਾਨੀਆਂ ਗਈਆਂ ਹਨ | ਖੇਤੀਬਾੜੀ ਵਿਭਾਗ ਅਨੁਸਾਰ ਇਸ ਦੌਰਾਨ ਪੰਜਾਬ 'ਚ ਵੱਖ-ਵੱਖ ਜ਼ਿਲਿ੍ਹਆਂ 'ਚ 10 ਹਜ਼ਾਰ ਏਕੜ ਫ਼ਸਲਾਂ ਤਬਾਹ ਹੋ ਗਈਆਂ ਹਨ ਜਦਕਿ 60 ਹਜ਼ਾਰ ਏਕੜ ਫ਼ਸਲਾਂ ਅਜੇ ਵੀ ਪਾਣੀ 'ਚ ਡੁੱਬੀਆਂ ਹੋਈਆਂ ਹਨ | ਜਿੱਥੇ ਖੇਤੀਬਾੜੀ ਵਿਭਾਗ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਕਿਸਾਨ ਦੀਆਂ ਫ਼ਸਲਾਂ ਬਾਰਿਸ਼ ਨਾਲ ਨਹੀਂ ਸਗੋਂ ਭਾਖੜਾ ਤੋਂ ਛੱਡੇ ਪਾਣੀ ਨਾਲ ਨੁਕਸਾਨੀਆਂ ਗਈਆਂ ਹਨ, ਉੱਥੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋਂ ਬੀਤੇ ਕੱਲ੍ਹ ਹੀ ਇਸ ਸਾਰੇ ਵਰਤਾਰੇ ਨੂੰ 'ਕੁਦਰਤੀ ਕਹਿਰ' ਕਹਿ ਕੇ ਆਪਣਾ ਪੱਲਾ  ਝਾੜ ਲਿਆ ਗਿਆ ਸੀ | ਦੂਜੇ ਪਾਸੇ ਖੇਤੀਬਾੜੀ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੜ੍ਹਾਂ ਦੀ ਸਥਿਤੀ ਬਣ ਜਾਣ ਕਾਰਨ 13 ਜ਼ਿਲਿ੍ਹਆਂ ਦੇ 561 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਜਿਨ੍ਹਾਂ 'ਚੋਂ 12 ਜ਼ਿਲਿ੍ਹਆਂ ਵਿਚ ਅਜੇ ਵੀ 60 ਹਜ਼ਾਰ ਏਕੜ ਤੋਂ ਜ਼ਿਆਦਾ ਖੇਤਰ ਪਾਣੀ 'ਚ ਡੁੱਬਿਆ ਹੋਇਆ ਹੈ | ਵਿਭਾਗ ਤੋਂ ਮਿਲੇ ਅੰਕੜਿਆਂ ਅਨੁਸਾਰ ਅੰਮਿ੍ਤਸਰ ਜ਼ਿਲ੍ਹੇ ਦੇ 5 ਪਿੰਡਾਂ ਵਿਚ 202 ਏਕੜ ਦੇ ਖੇਤਰ 'ਚ ਫ਼ਸਲਾਂ ਪਾਣੀ ਵਿਚ ਡੁੱਬੀਆਂ ਹੋਈਆਂ ਹਨ ਅਤੇ 200 ਏਕੜ ਫ਼ਸਲਾਂ ਨੁਕਸਾਨੀਆਂ ਜਾ ਚੁੱਕੀਆਂ ਹਨ | ਇਸੇ ਤਰ੍ਹਾਂ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿਚ 67 ਪਿੰਡ ਪ੍ਰਭਾਵਿਤ ਹੋਏ ਹਨ ਅਤੇ 2,557 ਏਕੜ ਫ਼ਸਲਾਂ ਪਾਣੀ 'ਚ ਡੁੱਬ ਗਈਆਂ ਹਨ | ਇਸੇ ਤਰ੍ਹਾਂ ਫ਼ਿਰੋਜ਼ਪੁਰ ਦੇ 22 ਪਿੰਡਾਂ 'ਚ 7,177 ਏਕੜ, ਗੁਰਦਾਸਪੁਰ ਦੇ 8 ਪਿੰਡਾਂ 'ਚ 700 ਏਕੜ, ਕਪੂਰਥਲਾ ਦੇ 67 ਪਿੰਡਾਂ 'ਚ 10,750 ਏਕੜ ਫ਼ਸਲਾਂ ਪਾਣੀ 'ਚ ਡੁੱਬੀਆਂ ਹੋਈਆਂ ਹਨ, ਜਦਕਿ ਲੁਧਿਆਣਾ ਦੇ 72 ਪਿੰਡਾਂ 'ਚ 11,550 ਏਕੜ ਫ਼ਸਲਾਂ ਪਾਣੀ 'ਚ ਡੁੱਬੀਆਂ ਹੋਈਆਂ ਹਨ ਅਤੇ 550 ਏਕੜ ਫ਼ਸਲਾਂ ਨੁਕਸਾਨੀਆਂ ਜਾ ਚੁੱਕੀਆਂ ਹਨ | ਮੋਗਾ ਦੇ 15 ਪਿੰਡਾਂ 'ਚ 4,220 ਏਕੜ 'ਚ ਫ਼ਸਲਾਂ ਦਾ ਨੁਕਸਾਨ ਹੋ ਗਿਆ ਹੈ, ਇਸੇ ਤਰ੍ਹਾਂ ਮੁਹਾਲੀ ਦੇ 39 ਪਿੰਡਾਂ 'ਚ 1,720 ਏਕੜ ਫ਼ਸਲਾਂ ਪਾਣੀ 'ਚ ਡੁੱਬ ਗਈਆਂ ਹਨ, ਜਦਕਿ 250 ਏਕੜ ਫ਼ਸਲਾਂ ਨੁਕਸਾਨੀਆਂ ਗਈਆਂ ਹਨ | ਪਟਿਆਲਾ ਦੇ 64 ਪਿੰਡਾਂ 'ਚ 5,252 ਏਕੜ ਫ਼ਸਲਾਂ ਪਾਣੀ 'ਚ ਡੁੱਬੀਆਂ ਹੋਈਆਂ ਹਨ, ਰੋਪੜ ਦੇ 95 ਪਿੰਡਾਂ 'ਚ 9,762 ਏਕੜ ਫ਼ਸਲਾਂ 'ਚ ਪਾਣੀ ਭਰ ਚੁੱਕਾ ਹੈ, ਜਦਕਿ 4,287 ਏਕੜ ਫ਼ਸਲਾਂ ਦਾ ਨੁਕਸਾਨ ਹੋ ਚੁੱਕਾ ਹੈ | ਐਸ.ਬੀ.ਐਸ. ਨਗਰ ਦੇ 64 ਪਿੰਡਾਂ 'ਚ 2,447 ਏਕੜ 'ਚ ਫ਼ਸਲਾਂ ਪਾਣੀ 'ਚ ਡੁੱਬ ਗਈਆਂ, ਜਦਕਿ 140 ਏਕੜ 'ਚ ਨੁਕਸਾਨ ਹੋ ਗਿਆ ਹੈ | ਜਦਕਿ ਸੰਗਰੂਰ ਦੇ 18 ਪਿੰਡਾਂ 'ਚ 1,360 ਏਕੜ ਫ਼ਸਲਾਂ ਪਾਣੀ 'ਚ ਡੁੱਬ ਗਈਆਂ ਅਤੇ 350 ਏਕੜ ਦਾ ਨੁਕਸਾਨ ਸਾਹਮਣੇ ਆਇਆ ਹੈ | ਇਸੇ ਤਰ੍ਹਾਂ ਜਲੰਧਰ ਦੇ 25 ਪਿੰਡਾਂ ਵਿਚ 6800 ਏਕੜ 'ਚ ਖੜ੍ਹੀਆਂ ਫ਼ਸਲਾਂ ਪਾਣੀ 'ਚ ਡੁੱਬ ਗਈਆਂ ਦੱਸੀਆਂ ਜਾ ਰਹੀਆਂ ਹਨ |
ਹੜ੍ਹ ਪੀੜਤਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨਾ ਸਰਕਾਰ ਦਾ ਪਹਿਲਾ ਕੰਮ-ਮੁੱਖ ਮੰਤਰੀ
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਕਲੀਨ ਚਿੱਟ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਖੜਾ ਡੈਮ ਤੋਂ ਪਾਣੀ ਛੱਡਣਾ ਜ਼ਰੂਰੀ ਸੀ ਅਤੇ ਜੇਕਰ ਭਾਖੜਾ ਡੈਮ ਤੋਂ ਪਾਣੀ ਨਾ ਛੱਡਿਆ ਜਾਂਦਾ ਤਾਂ ਕੋਈ ਹੋਰ ਵੱਡਾ ਨੁਕਸਾਨ ਹੋ ਸਕਦਾ ਸੀ | ਮੁੱਖ ਮੰਤਰੀ ਅੱਜ ਸਬ-ਤਹਿਸੀਲ ਲੋਹੀਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਸਮੇਂ ਪਿੰਡ ਵਾੜਾ ਜੋਧ ਸਿੰਘ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਇਸ ਮੌਕੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਉਨ੍ਹਾਂ ਦੇ ਨਾਲ ਸਨ | ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨਾ ਇਸ ਸਮੇਂ ਸਰਕਾਰ ਦੀ ਪ੍ਰਮੁੱਖ ਪ੍ਰਾਥਮਿਕਤਾ ਹੈ | ਪਿੰਡ ਵਾੜਾ ਜੋਧ ਸਿੰਘ ਦੇ ਨਜ਼ਦੀਕ ਇਕ ਪੰਪ 'ਤੇ ਉਨ੍ਹਾਂ ਹੜ੍ਹ ਪੀੜਤਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਮੌਕੇ ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਗਿੱਦੜਪਿੰਡੀ ਦੇ ਨਜ਼ਦੀਕ ਬਣੇ ਰੇਲਵੇ ਪੁਲ ਦੀ ਸਫ਼ਾਈ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਦਰਿਆ 'ਚੋਂ ਰੇਤਾ ਕੱਢਣ ਦੀ ਇਜਾਜ਼ਤ ਦਿੱਤੀ ਜਾਵੇ | ਧੁੱਸੀ ਬੰਨ੍ਹ ਨੂੰ ਪੂਰੀ ਮਜ਼ਬੂਤੀ ਨਾਲ ਬੰਨਿ੍ਹਆ ਜਾਵੇ |

ਚਿਦੰਬਰਮ ਨੂੰ 26 ਤੱਕ ਸੀ.ਬੀ.ਆਈ. ਰਿਮਾਂਡ 'ਤੇ ਭੇਜਿਆ

ਪਰਿਵਾਰ ਅਤੇ ਵਕੀਲ ਰੋਜ਼ਾਨਾ ਅੱਧਾ ਘੰਟਾ ਕਰ ਸਕਣਗੇ ਮੁਲਾਕਾਤ
ਨਵੀਂ ਦਿੱਲੀ, 22 ਅਗਸਤ (ਉਪਮਾ ਡਾਗਾ ਪਾਰਥ)-ਸਾਬਕਾ ਖਜ਼ਾਨਾ ਮੰਤਰੀ ਪੀ. ਚਿਦੰਬਰਮ ਨੂੰ ਪੁੱਛਗਿੱਛ ਲਈ 26 ਅਗਸਤ ਤੱਕ ਸੀ.ਬੀ.ਆਈ. ਦੇ ਰਿਮਾਂਡ 'ਚ ਭੇਜ ਦਿੱਤਾ ਗਿਆ ਹੈ ਜੋ ਕਿ ਸੀ.ਬੀ.ਆਈ. ਵਲੋਂ ਕੀਤੀ ਗਈ ਮੰਗ 5 ਦਿਨਾਂ ਤੋਂ ਇਕ ਦਿਨ ਘੱਟ ਹੈ | ਸੀ.ਬੀ.ਆਈ. ਦੀ ਰਾਉਜ ਐਵੇਨਿਊ ਸਥਿਤ ਵਿਸ਼ੇਸ਼ ਅਦਲਾਤ ਨੇ ਮਾਮਲੇ 'ਚ ਡੇਢ ਘੰਟੇ ਦੀ ਸੁਣਵਾਈ ਤੋਂ ਤਕਰੀਬਨ ਡੇਢ ਘੰਟੇ ਬਾਅਦ ਸੁਣਾਏ ਫ਼ੈਸਲੇ 'ਚ ਚਿਦੰਬਰਮ ਦੇ ਵਕੀਲਾਂ ਦੀ ਜਿਰ੍ਹਾ ਨੂੰ ਖ਼ਾਰਜ਼ ਕਰਦਿਆਂ ਜਾਂਚ ਏਜੰਸੀ ਸੀ.ਬੀ.ਆਈ. ਦੀ ਰਿਮਾਂਡ ਮਨਜ਼ੂਰ ਕਰ ਲਈ, ਜਿਸ ਤੋਂ ਬਾਅਦ ਸੀ.ਬੀ.ਆਈ. ਮੁੜ ਉਨ੍ਹਾਂ ਨੂੰ ਆਪਣੇ ਸਦਰ ਮੁਕਾਮ ਲੈ ਗਈ, ਜਿੱਥੇ ਉਹ ਬੁੱਧਵਾਰ ਰਾਤ ਤੋਂ ਸਨ | ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਜਸਟਿਸ ਅਜੇ ਕੁਮਾਰ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਚਿਦੰਬਰਮ ਦਾ ਪਰਿਵਾਰ ਅਤੇ ਉਨ੍ਹਾਂ ਦੇ ਵਕੀਲ ਵੀ ਰੋਜ਼ਾਨਾ ਅੱਧਾ ਘੰਟਾ ਚਿਦੰਬਰਮ ਨਾਲ ਮੁਲਾਕਾਤ ਕਰ ਸਕਣਗੇ | ਅਦਾਲਤ ਨੇ ਸੀ.ਬੀ.ਆਈ. ਨੂੰ ਵੀ ਹਦਾਇਤ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਨਿੱਜੀ ਗਰਿਮਾ ਦਾ ਧਿਆਨ ਰੱਖਿਆ ਜਾਵੇ | ਸੀ.ਬੀ.ਆਈ. ਵਲੋਂ ਪੇਸ਼ ਹੋਏ ਸਰਕਾਰੀ ਵਕੀਲ ਤੁਸ਼ਾਰ ਮਹਿਤਾ ਨੇ ਚਿਦੰਬਰਮ ਵਲੋਂ ਪੜਤਾਲ 'ਚ ਸਹਿਯੋਗ ਨਾ ਕਰਨ ਦੀ ਦਲੀਲ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਵਿਆਪਕ ਤੌਰ 'ਤੇ ਪੁੱਛਗਿੱਛ ਲਈ 5 ਦਿਨ ਦੀ ਮੰਗ ਕੀਤੀ ਸੀ | ਤੁਸ਼ਾਰ ਮਹਿਤਾ ਨੇ ਇਸ ਮਾਮਲੇ ਨੂੰ ਗੈਰ ਕਾਨੂੰਨੀ ਢੰਗ ਨਾਲ ਪੈਸੇ ਦੇ ਲੈਣ-ਦੇਣ ਦਾ ਇਕ ਮਾਮਲਾ ਦੱਸਦਿਆਂ ਕਿਹਾ ਕਿ ਏਜੰਸੀ ਅਜੇ ਪ੍ਰੀ ਚਾਰਜਸ਼ੀਟ ਸਟੇਜ 'ਤੇ ਹੈ | ਉਨ੍ਹਾਂ ਚਿਦੰਬਰਮ 'ਤੇ ਸਵਾਲਾਂ ਤੋਂ ਬਚਣ ਦਾ ਹਵਾਲਾ ਦੇਣ ਦੇ ਨਾਲ ਦਿੱਲੀ ਹਾਈਕੋਰਟ ਵਲੋਂ ਅਗਾਊਾ ਜ਼ਮਾਨਤ ਰੱਦ ਕਰਨ ਦੇ ਆਦੇਸ਼ ਦਾ ਵੀ ਹਵਾਲਾ ਦਿੱਤਾ | ਚਿਦੰਬਰਮ ਦੇ ਵਕੀਲਾਂ ਅਭਿਸ਼ੇਕ ਮਨੁ ਸਿੰਘਵੀ ਅਤੇ ਕਪਿਲ ਸਿੱਬਲ ਨੇ ਬਹਿਸ ਦੌਰਾਨ ਹਿਰਾਸਤ 'ਚ ਰੱਖਣ ਦਾ ਵਿਰੋਧ ਕਰਦਿਆਂ ਕਿਹਾ ਕਿ ਸੀ.ਬੀ.ਆਈ. ਨੇ ਸਬੂਤਾਂ ਨਾਲ ਛੇੜਛਾੜ ਦਾ ਕੋਈ ਇਲਜ਼ਾਮ ਨਹੀਂ ਲਾਇਆ ਅਤੇ ਨਾ ਹੀ ਉਨ੍ਹਾਂ ਦੇ ਭੱਜਣ ਦਾ ਕੋਈ ਖ਼ਤਰਾ ਹੈ ਫਿਰ ਚਿਦੰਬਰਮ ਨੂੰ ਹਿਰਾਸਤ 'ਚ ਰੱਖਣ ਦੀ ਕੋਈ ਤੁਕ ਨਹੀਂ ਹੈ | ਵਕੀਲਾਂ ਨੇ ਇੰਦਰਾਨੀ ਮੁਖਰਜੀ ਦੇ ਬਿਆਨ ਅਤੇ ਕੇਸ ਡਾਇਰੀ 'ਤੇ ਆਧਾਰਿਤ ਤਿਆਰ ਕੀਤੇ ਕੇਸ 'ਤੇ ਵੀ ਇਤਰਾਜ਼ ਪ੍ਰਗਟਾਇਆ | ਸਿੱਬਲ ਨੇ ਮਾਮਲੇ 'ਚ ਐੱਫ਼.ਆਈ.ਪੀ.ਬੀ. ਦਾ ਨੁਕਤਾ ਵੀ ਉਠਾਂਉਂਦਿਆਂ ਕਿਹਾ ਕਿ ਐੱਫ਼.ਆਈ.ਪੀ.ਬੀ. ਦੀ ਮਨਜ਼ੂਰੀ 6 ਸਕੱਤਰਾਂ ਵਲੋਂ ਦਿੱਤੀ ਜਾਂਦੀ ਹੈ ਪਰ ਉਨ੍ਹਾਂ ਦੇ ਿਖ਼ਲਾਫ਼ ਕੋਈ ਕਾਰਵਾਈ ਨਹੀਂ ਕੀਤੀ | ਅਦਾਲਤ ਵਲੋਂ ਚਿਦੰਬਰਮ ਨੂੰ ਵੀ ਬੋਲਣ ਲਈ ਦਿੱਤੀ ਇਜਾਜ਼ਤ ਦੌਰਾਨ ਉਨ੍ਹਾਂ ਕਿਹਾ ਕਿ 6 ਜੂਨ, 2018 ਨੂੰ ਪੜਤਾਲੀਆ ਏਜੰਸੀ ਵਲੋਂ ਉਨ੍ਹਾਂ ਨੂੰ ਤਲਬ ਕੀਤੇ ਜਾਣ ਸਮੇਂ ਉਨ੍ਹਾਂ ਨੇ ਕਿਸੇ ਵੀ ਸਵਾਲ ਦੇ ਜਵਾਬ ਨੂੰ ਮਨ੍ਹਾਂ ਨਹੀਂ ਕੀਤਾ ਸੀ ਅਤੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਸਨ | ਸੁਣਵਾਈ ਦੌਰਾਨ ਚਿਦੰਬਰਮ ਦੀ ਪਤਨੀ ਨਲਿਨੀ ਚਿਦੰਬਰਮ ਅਤੇ ਬੇਟਾ ਕਾਰਤੀ ਚਿਦੰਬਰਮ ਵੀ ਅਦਾਲਤ 'ਚ ਮੌਜੂਦ ਸਨ | ਜ਼ਿਕਰਯੋਗ ਹੈ ਕਿ ਸਾਬਕਾ ਕੇਂਦਰੀ ਮੰਤਰੀ ਨੂੰ ਕੱਲ੍ਹ ਰਾਤ ਉਨ੍ਹਾਂ ਦੀ ਜੋਰ ਬਾਗ ਸਥਿਤ ਰਿਹਾਇਸ਼ ਵਿਖੇ ਨਾਟਕੀ ਢੰਗ ਨਾਲ ਗਿ੍ਫ਼ਤਾਰ ਕੀਤਾ ਗਿਆ, ਜਿਸ 'ਚ ਸੀ.ਬੀ.ਆਈ. ਅਧਿਕਾਰੀ ਕੰਧ ਟੱਪ ਕੇ ਉਨ੍ਹਾਂ ਦੇ ਘਰ ਦਾਖ਼ਲ ਹੁੰਦੇ ਨਜ਼ਰ ਆਏ | ਦੇਰ ਰਾਤ ਹੋਈ ਇਸ ਗਿ੍ਫ਼ਤਾਰੀ ਦੇ ਬਾਵਜੂਦ ਚਿਦੰਬਰਮ ਕੋਲੋਂ ਕੱਲ੍ਹ ਰਾਤ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਅਤੇ ਉਨ੍ਹਾਂ ਨੂੰ ਸੀ.ਬੀ.ਆਈ. ਦੀ ਇਮਾਰਤ ਦੇ ਗੈਸਟ ਹਾਊਸ 'ਚ ਰੱਖਿਆ ਗਿਆ | ਦਿਲਚਸਪ ਗੱਲ ਇਹ ਹੈ ਕਿ ਯੂ.ਪੀ.ਏ. ਸ਼ਾਸਨ ਦੌਰਾਨ ਇਸ ਇਮਾਰਤ ਦੇ ਉਦਘਾਟਨ ਸਮੇਂ ਚਿਦੰਬਰਮ ਨੂੰ , ਜੋ ਉਸ ਸਮੇਂ ਗ੍ਰਹਿ ਮੰਤਰੀ ਸਨ, ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਸੀ |

ਚਿਦੰਬਰਮ ਦੀ ਗਿ੍ਫ਼ਤਾਰੀ ਦਿਨ-ਦਿਹਾੜੇ ਲੋਕਤੰਤਰ ਦੀ ਹੱਤਿਆ-ਕਾਂਗਰਸ

ਨਵੀਂ ਦਿੱਲੀ, 22 ਅਗਸਤ (ਉਪਮਾ ਡਾਗਾ ਪਾਰਥ)-ਸਾਬਕਾ ਖ਼ਜ਼ਾਨਾ ਮੰਤਰੀ ਪੀ.ਚਿਦੰਬਰਮ ਦੀ ਗਿ੍ਫ਼ਤਾਰੀ 'ਤੇ ਕਾਂਗਰਸ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਨੂੰ ਦਿਨ-ਦਿਹਾੜੇ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ | ਪੀ. ਚਿਦੰਬਰਮ ਦੀ ਬੁੱਧਵਾਰ ਰਾਤ ਨੂੰ ਸੀ.ਬੀ.ਆਈ. ਵਲੋਂ ਗਿ੍ਫ਼ਤਾਰੀ ਤੋਂ ਬਾਅਦ ਕਾਂਗਰਸ ਵਲੋਂ ਅੱਜ ਸਵੇਰੇ 10 ਵਜੇ ਹੀ ਪ੍ਰੈੱਸ ਕਾਨਫ਼ਰੰਸ ਕਰਕੇ ਕੇਂਦਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ ਸੀ.ਬੀ.ਆਈ. ਅਤੇ ਈ.ਡੀ. ਨੂੰ ਬਦਲੇ ਦੀ ਕਾਰਵਾਈ ਕਰਨ ਵਾਲੇ ਵਿਭਾਗ 'ਚ ਬਦਲ ਦਿੱਤਾ ਹੈ | ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲ ਨੇ ਸਰਕਾਰ ਵਲੋਂ ਕੀਤੀਆਂ ਇਨ੍ਹਾਂ ਕਾਰਵਾਈਆਂ ਨੂੰ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਾਰ ਦਿੱਤਾ | ਸੂਰਜੇਵਾਲ ਨੇ ਸਰਕਾਰ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸੀ.ਬੀ.ਆਈ. ਨੇ ਇਸ ਮਾਮਲੇ 'ਚ ਇੰਦਰਾਣੀ ਮੁਖਰਜੀ ਦੇ ਬਿਆਨਾਂ 'ਤੇ ਭਰੋਸਾ ਕਰ ਲਿਆ, ਜਿਸ 'ਤੇ ਆਪਣੀ ਹੀ ਬੇਟੀ ਦੀ ਹੱਤਿਆ ਦਾ ਇਲਜ਼ਾਮ ਹੈ, ਪਰ ਚਿਦੰਬਰਮ 'ਤੇ ਨਹੀਂ | ਸੂਰਜੇਵਾਲ ਨੇ ਇਹ ਵੀ ਕਿਹਾ ਕਿ ਚਿਦੰਬਰਮ ਨਾ ਤਾਂ ਆਈ.ਐੱਨ.ਐਕਸ. ਮੀਡੀਆ ਕੇਸ 'ਚ ਦੋਸ਼ੀ ਹਨ ਅਤੇ ਨਾ ਹੀ ਉਨ੍ਹਾਂ ਦੇ ਿਖ਼ਲਾਫ਼ ਕੋਈ ਸਬੂਤ ਹਨ | ਚਿਦੰਬਰਮ ਦੇ ਨਾਲ ਕਾਂਗਰਸ ਦਾ ਸਮਰਥਨ ਪ੍ਰਗਟਾਉਂਦਿਆਂ ਸੂਰਜੇਵਾਲਾ ਨੇ ਕਿਹਾ ਕਿ ਪੂਰੀ ਪਾਰਟੀ ਉਨ੍ਹਾਂ (ਚਿਦੰਬਰਮ) ਦੇ ਨਾਲ ਖੜ੍ਹੀ ਹੈ | ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਮਹਾਂ ਸਕੱਤਰ ਪਿ੍ਅੰਕਾ ਗਾਂਧੀ ਅਤੇ ਸ਼ਸ਼ੀ ਥਰੂਰ ਜਿਹੇ ਕਈ ਨੇਤਾਵਾਂ ਨੇ ਪਹਿਲਾਂ ਹੀ ਚਿਦੰਬਰਮ ਦੇ ਿਖ਼ਲਾਫ਼ ਕੀਤੀਆਂ ਕਾਰਵਾਈਆਂ ਨੂੰ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਾਰ ਦਿੰਦਿਆਂ ਇਸ ਦੀ ਨਿਖੇਧੀ ਕੀਤੀ ਸੀ | ਕਾਂਗਰਸ ਤੋਂ ਇਲਾਵਾ ਵਿਰੋਧੀ ਧਿਰ ਦੇ ਹੋਰ ਨੇਤਾਨਾਂ ਨੇ ਚਿਦੰਬਰਮ ਦੀ ਗਿ੍ਫ਼ਤਾਰੀ ਦੀ ਨਿਖੇਧੀ ਕੀਤੀ ਹੈ | ਡੀ.ਐੱਮ.ਕੇ. ਪ੍ਰਧਾਨ ਐੱਮ.ਕੇ. ਸਟਾਲਿਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਇਸ ਨੂੰ ਸਿਆਸੀ ਬਦਲਾਖੋਰੀ ਦੀ ਭਾਵਨਾ ਤਹਿਤ ਕੀਤੀ ਕਾਰਵਾਈ ਦੱਸਦਿਆਂ ਨਿਖੇਧੀ ਕੀਤੀ | ਸਟਾਲਿਨ ਨੇ ਕਿਹਾ ਕਿ ਸੀ.ਬੀ.ਆਈ. ਵਲੋਂ ਕੰਧ ਟੱਪ ਕੇ ਕੀਤੀ ਗਿ੍ਫ਼ਤਾਰੀ ਭਾਰਤ ਲਈ ਸ਼ਰਮਨਾਕ ਹੈ | ਉਨ੍ਹਾਂ ਇਸ ਦੀ ਨਿਖੇਧੀ ਕਰਦਿਆਂ ਕਿਹਾ ਇਸ ਨੂੰ ਸਿਆਸੀ ਬਦਲਾ ਕਰਾਰ ਦਿੱਤਾ | ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਚਿਦੰਬਰਮ ਜਿਹੇ ਸੀਨੀਅਰ ਨੇਤਾ ਜੋ ਵਿੱਤ ਮੰਤਰੀ ਅਤੇ ਗ੍ਰਹਿ ਮੰਤਰੀ ਰਹਿ ਚੁੱਕੇ ਹਨ, ਉਨ੍ਹਾਂ ਨਾਲ ਸਬੰਧਿਤ ਇਸ ਮਾਮਲੇ ਨੂੰ ਜਿਸ ਤਰ੍ਹਾਂ ਸੰਭਾਲਿਆ ਗਿਆ, ਉਹ ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ ਹੈ | ਇਹ ਬਹੁਤ ਹੀ ਦੁਖਦ ਹੈ |

ਭਾਖੜਾ ਡੈਮ 'ਚ ਪਾਣੀ ਦਾ ਪੱਧਰ 1677.97 ਫੁੱਟ

ਨੰਗਲ, 22 ਅਗਸਤ (ਪ੍ਰੋ. ਅਵਤਾਰ ਸਿੰਘ, ਗਰੇਵਾਲ, ਬਰਾਰੀ)-ਭਾਖੜਾ ਡੈਮ 'ਚ ਪਾਣੀ ਦਾ ਪੱਧਰ 1677.97 ਫੁੱਟ 'ਤੇ ਆ ਗਿਆ ਹੈ ਜੋ ਕਿ ਅਜੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਦੇ ਕਰੀਬ ਹੇਠਾਂ ਹੈ | ਭਾਖੜਾ ਡੈਮ ਦੇ ਹਾਈ ਫਲੱਡ ਗੇਟ ਅੱਜ ਸੱਤਵੇਂ ਦਿਨ ਵੀ ਖੁੱਲੇ੍ਹ ਰਹੇ ਤੇ ਇਹ ਇਸੇ ਤਰ੍ਹਾਂ 1675 ਫੁੱਟ ਹੋਣ ਤੱਕ ਖੁੱਲੇ੍ਹ ਰੱਖਣ ਦਾ ਫ਼ੈਸਲਾ ਬੀ. ਬੀ. ਐਮ. ਬੀ. ਨੇ ਇਕ ਉੱਚ ਪੱਧਰੀ ਮੀਟਿੰਗ 'ਚ ਲਿਆ ਹੈ | ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਏ. ਕੇ. ਅਗਰਵਾਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਾਈ ਫਲੱਡ ਗੇਟ ਜੋ 19 ਅਗਸਤ ਤੋਂ 8 ਫੁੱਟ ਖੋਲ੍ਹ ਦਿੱਤੇ ਗਏ ਸਨ, ਨੂੰ 22 ਅਤੇ 23 ਅਗਸਤ ਦੀ ਰਾਤ ਦੇ 12 ਵਜੇ ਤੋਂ ਹੁਣ 4 ਫੁੱਟ ਕਰ ਦਿੱਤੇ ਹਨ | ਜਿਸ ਨਾਲ ਛੱਡੇ ਜਾ ਰਹੇ ਪਾਣੀ ਦੀ ਮਾਤਰਾ ਹੁਣ ਘੱਟ ਗਈ ਹੈ | ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿਚ ਹੁਣ 43610 ਕਿਊਸਿਕ ਪਾਣੀ ਆ ਰਿਹਾ ਹੈ ਤੇ 52944 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, 12500 ਕਿਊਸਿਕ ਪਾਣੀ ਨੰਗਲ ਹਾਈਡਲ ਚੈਨਲ 'ਚ, 10150 ਕਿਊਸਿਕ ਪਾਣੀ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ 'ਚ ਅਤੇ 31500 ਕਿਊਸਿਕ ਪਾਣੀ ਸਤਲੁਜ ਦਰਿਆ 'ਚ ਨੰਗਲ ਡੈਮ ਤੋਂ ਛੱਡਿਆ ਜਾ ਰਿਹਾ ਹੈ | ਰੋਪੜ ਹੈੱਡ ਵਰਕਸ ਤੋਂ 67989 ਕਿਊਸਿਕ ਪਾਣੀ ਸਤਲੁਜ ਦਰਿਆ 'ਚ ਛੱਡਿਆ ਜਾ ਰਿਹਾ ਹੈ | ਪਿਛਲੇ ਸਾਲ ਅੱਜ ਦੇ ਦਿਨ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1627.39 ਫੁੱਟ ਸੀ | ਇਸ ਹਿਸਾਬ ਨਾਲ ਪਿਛਲੇ ਸਾਲ ਦੇ ਮੁਕਾਬਲੇ 50.58 ਫੁੱਟ ਪਾਣੀ ਜ਼ਿਆਦਾ ਹੈ |

ਮੁੱਖ ਮੰਤਰੀ ਵਲੋਂ ਜਲੰਧਰ ਤੇ ਕਪੂਰਥਲਾ ਦੇ ਡਿਪਟੀ ਕਮਿਸ਼ਨਰਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਦੀ ਹਦਾਇਤ

ਅਮਰਜੀਤ ਕੋਮਲ, ਨਰੇਸ਼ ਹੈਪੀ, ਦਿਲਬਾਗ ਸਿੰਘ, ਗੁਰਪਾਲ ਸਿੰਘ ਸ਼ਤਾਬਗੜ੍ਹ
ਕਪੂਰਥਲਾ/ਸੁਲਤਾਨਪੁਰ ਲੋਧੀ/ ਲੋਹੀਆਂ ਖ਼ਾਸ, 22 ਅਗਸਤ -ਪੰਜਾਬ ਸਰਕਾਰ ਵਲੋਂ ਹੜ੍ਹ ਦੇ ਸਥਾਈ ਹੱਲ ਲਈ ਇਕ ਪ੍ਰਾਜੈਕਟ ਤਿਆਰ ਕਰ ਕੇ ਵਿਸ਼ਵ ਬੈਂਕ ਨੂੰ ਭੇਜਿਆ ਜਾ ਰਿਹਾ ਹੈ | ਇਹ ਗੱਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਅੱਜ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸਰੂਪਵਾਲ 'ਚ ਦਰਿਆ ਬਿਆਸ ਦੇ ਧੁੱਸੀ ਬੰਨ੍ਹ 'ਚ ਪਿਆ ਪਾੜ ਦੇਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਰਾਜ 'ਚ ਦਰਿਆਵਾਂ ਦੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ, ਦਰਿਆਵਾਂ ਨੂੰ ਚੈਨਲਾਈਜ਼ ਕਰਨ ਤੋਂ ਇਲਾਵਾ ਡਰੇਨਜ਼ ਦੀ ਸਫ਼ਾਈ ਆਦਿ ਕਰਵਾਈ ਜਾਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦਿਨੀਂ ਹਿਮਾਚਲ ਪ੍ਰਦੇਸ਼ 'ਚ ਪਏ ਭਾਰੀ ਮੀਂਹ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਭਾਖੜਾ ਡੈਮ 'ਚੋਂ ਪਾਣੀ ਛੱਡਣਾ ਪਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੜ੍ਹ ਪੀੜਤ ਖੇਤਰਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ | ਇਸ ਮੌਕੇ ਮੁੱਖ ਮੰਤਰੀ ਨੇ ਹੜ੍ਹ ਪੀੜਤ ਖੇਤਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਮੌਕੇ 'ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਦਾ ਆਦੇਸ਼ ਦਿੱਤਾ | ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਜਲੰਧਰ ਤੇ ਕਪੂਰਥਲਾ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਹੜ੍ਹ ਪੀੜਤ ਲੋਕਾਂ ਲਈ ਖਾਣਾ, ਪਾਣੀ, ਦਵਾਈਆਂ ਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਉਣ | ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪਾਣੀ ਘੱਟ ਜਾਣ ਪਿੱਛੋਂ ਲੋਕਾਂ ਦੇ ਹੋਏ ਨੁਕਸਾਨ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਬਹੁਤ ਜਲਦੀ ਮੁਆਵਜ਼ਾ ਦਿੱਤਾ ਜਾਵੇਗਾ | ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਸੰਸਦ ਮੈਂਬਰ ਹਲਕਾ ਖਡੂਰ ਸਾਹਿਬ ਜਸਬੀਰ ਸਿੰਘ ਡਿੰਪਾ, ਵਿਧਾਇਕ ਨਵਤੇਜ ਸਿੰਘ ਚੀਮਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਮੁੱਖ ਮੰਤਰੀ ਦੇ ਵਿਸ਼ੇਸ਼ ਪਿ੍ੰਸੀਪਲ ਸਕੱਤਰ ਸੁਰੇਸ਼ ਕੁਮਾਰ, ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਰਸ਼ਾਰਥ, ਡੀ.ਆਈ.ਜੀ. ਜਸਕਰਨ ਸਿੰਘ, ਡਿਪਟੀ ਕਮਿਸ਼ਨਰ ਕਪੂਰਥਲਾ ਡੀ.ਪੀ.ਐਸ. ਖਰਬੰਦਾ, ਐਸ.ਐਸ.ਪੀ. ਕਪੂਰਥਲਾ ਸਤਿੰਦਰ ਸਿੰਘ, ਐਸ.ਡੀ.ਐਮ. ਨਵਨੀਤ ਕੌਰ ਬੱਲ ਤੇ ਐਸ.ਡੀ.ਐਮ. ਭੁਲੱਥ ਸਕੱਤਰ ਸਿੰਘ ਬੱਲ, ਸਿੰਚਾਈ ਵਿਭਾਗ ਦੇ ਅੰਮਿ੍ਤਸਰ ਸਰਕਲ ਦੇ ਨਿਗਰਾਨ ਇੰਜ: ਮਨਜੀਤ ਸਿੰਘ, ਕਾਰਜਕਾਰੀ ਇੰਜ: ਕੁਲਵਿੰਦਰ ਸਿੰਘ, ਐਸ.ਡੀ.ਓ. ਕਮਲਜੀਤ ਸਿੰਘ, ਐਨ.ਆਰ.ਆਈ. ਕ੍ਰਿਪਾਲ ਸਿੰਘ ਜੈਨਪੁਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਜੈਨਪੁਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ, ਸੰਮਤੀ ਮੈਂਬਰ ਪ੍ਰੀਤਮ ਸਿੰਘ, ਸੰਮਤੀ ਮੈਂਬਰ ਅਮਰਜੀਤ ਸਿੰਘ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

ਪੰਜਵੇਂ ਦਿਨ ਡਾਊਨ ਸਟਰੀਮ ਨੂੰ ਛੱਡਿਆ ਗਿਆ 87 ਹਜ਼ਾਰ ਕਿਊਸਿਕ ਪਾਣੀ

• ਹਥਾੜ ਖੇਤਰ ਦੇ ਲੋਕਾਂ ਨੂੰ ਨਹੀਂ ਮਿਲ ਰਹੀ ਰਾਹਤ • ਫ਼ਸਲਾਂ 'ਚ 10-10 ਫੁੱਟ ਤੱਕ ਭਰਿਆ ਹੋਇਆ ਹੈ ਪਾਣੀ
ਸੰਜੀਵ ਕੁੰਦਰਾ

ਹਰੀਕੇ ਪੱਤਣ, 22 ਅਗਸਤ-ਬਿਆਸ ਸਤਲੁਜ ਦਰਿਆਵਾਂ ਦੇ ਸੰਗਤ ਹਰੀਕੇ ਹੈੱਡ ਵਰਕਸ ਤੋਂ ਬੀਤੇ ਕੱਲ੍ਹ 75 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਜੋ ਅੱਜ ਵੱਧ ਕੇ 87 ਹਜ਼ਾਰ ਕਿਊਸਿਕ ਹੋ ਗਿਆ | ਜਿਸ ਨਾਲ ਹਥਾੜ ਇਲਾਕੇ ਦੇ ਲੋਕਾਂ ਨੂੰ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ | ਰੈਗੂਲੇਸ਼ਨ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਹੈੱਡ ਵਰਕਸ ਤੋਂ 1 ਲੱਖ 5 ਹਜ਼ਾਰ ਕਿਊਸਿਕ ਪਾਣੀ ਦੀ ਆਮਦ ਸੀ, ਜਿਸ 'ਚੋਂ 75 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਤੇ ਰਾਤ 12 ਵਜੇ ਦੇ ਕਰੀਬ ਪਾਣੀ ਦੀ ਆਮਦ ਫਿਰ ਵਧਣੀ ਸ਼ੁਰੂ ਹੋ ਗਈ ਤੇ ਅੱਜ ਸ਼ਾਮ 4 ਵਜੇ ਮਿਲੀ ਰਿਪੋਰਟ ਮੁਤਾਬਿਕ ਹੈੱਡ ਵਰਕਸ 'ਚੋਂ 1 ਲੱਖ 6000 ਕਿਊਸਿਕ ਪਾਣੀ ਦੀ ਆਮਦ ਸੀ, ਜਿਸ 'ਚੋਂ 87 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਅਤੇ ਬਾਕੀ ਪਾਣੀ ਰਾਜਸਥਾਨ ਅਤੇ ਫ਼ਿਰੋਜ਼ਪੁਰ ਫੀਡਰ ਨਹਿਰਾਂ ਨੂੰ ਛੱਡਿਆ ਗਿਆ | ਲਗਾਤਾਰ ਪੰਜਵੇਂ ਦਿਨ ਜ਼ਿਆਦਾ ਪਾਣੀ ਛੱਡੇ ਜਾਣ ਕਾਰਨ ਹਥਾੜ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਮੁਸੀਬਤ ਘਟਦੀ ਨਜ਼ਰ ਨਹੀਂ ਆ ਰਹੀ | ਲੋਕਾਂ ਦੇ ਖੇਤਾਂ ਵਿਚ ਪਾਣੀ ਦੇ ਦਰਿਆ ਚੱਲ ਰਹੇ ਹਨ, ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਪਾਣੀ 'ਚ ਡੁੱਬ ਗਈਆਂ ਹਨ | ਟਿਊਬਵੈੱਲਾਂ ਵਾਲੇ ਕਮਰੇ ਅਤੇ ਕਈ ਬਹਿਕਾਂ ਪਾਣੀ ਵਿਚ ਘਿਰੀਆਂ ਹੋਈਆਂ ਹਨ | ਪਸ਼ੂਆਂ ਦਾ ਚਾਰਾ ਵੀ ਪਾਣੀ ਦੀ ਭੇਟ ਚੜ੍ਹਨ ਕਾਰਨ ਕਿਸਾਨ ਡਾਹਢੇ ਪ੍ਰੇਸ਼ਾਨ ਹਨ | ਪਰੰਤੂ ਅੱਜ 5 ਦਿਨ ਬੀਤਣ ਦੇ ਬਾਵਜੂਦ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਇਨ੍ਹਾਂ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਸਾਰ ਨਹੀਂ ਲਈ ਅਤੇ ਲੋਕ ਪ੍ਰਸ਼ਾਸਨ ਦੀ ਮਦਦ ਦਾ ਇੰਤਜ਼ਾਰ ਕਰ ਰਹੇ ਹਨ |

ਹੜ੍ਹਾਂ ਦੀ ਆੜ 'ਚ ਕਸੂਰ ਤੋਂ ਖੋਲ੍ਹੇ 6 ਗੇਟ

ਫ਼ਿਰੋਜ਼ਪੁਰ, 22 ਅਗਸਤ (ਜਸਵਿੰਦਰ ਸਿੰਘ ਸੰਧੂ)- ਸਤਲੁਜ ਦਰਿਆ 'ਚ ਆਏ ਹੜ੍ਹਾਂ ਦਾ ਨਾਜਾਇਜ਼ ਫ਼ਾਇਦਾ ਉਠਾਉਂਦਿਆਂ ਪਾਕਿਸਤਾਨ ਨੇ ਆਪਣੇ ਨਾਪਾਕ ਇਰਾਦੇ ਦਿਖਾ ਦਿੱਤੇ ਹਨ, ਜਿਸ ਵਲੋਂ ਕਸੂਰ ਹੈੱਡਵਰਕਸ ਤੋਂ ਛੇ ਗੇਟ ਖੋਲ੍ਹ ਕੇ ਵੱਡੀ ਤਾਦਾਦ 'ਚ ਪਾਣੀ ਭਾਰਤ ਭੇਜਣਾ ਸ਼ੁਰੂ ਕਰ ਦਿੱਤਾ ਹੈ |
ਇਸ 'ਚ ਚਮੜੇ ਦੀਆਂ ਫ਼ੈਕਟਰੀਆਂ ਦਾ ਪਾਣੀ ਵੀ ਛੱਡਿਆ ਗਿਆ ਹੈ | ਉਕਤ ਕਸੂਰ ਤੋਂ ਆ ਰਹੇ ਪਾਣੀ ਨੇ ਜਿੱਥੇ ਹਿੰਦ-ਪਾਕਿ ਸਰਹੱਦ ਤੇ ਸਤਲੁਜ ਦਰਿਆ ਦੇ ਵਿਚਕਾਰ ਪੈਂਦੀ ਵੀਅਰ ਸਟੇਟ ਦੇ 17 ਪਿੰਡਾਂ ਨੂੰ ਆਪਣੇ ਘੇਰੇ 'ਚ ਲੈ ਲਿਆ ਹੈ ਉੱਥੇ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਅਤੇ ਸਰਹੱਦ 'ਤੇ ਪਹਿਰਾ ਦੇਣ ਵਾਲੇ ਬੀ.ਐੱਸ.ਐੱਫ਼. ਦੇ ਸੁਰੱਖਿਆ ਜਵਾਨਾਂ ਦੀਆਂ ਚੈੱਕ ਪੋਸਟਾਂ ਨੂੰ ਵੀ ਨਿਸ਼ਾਨਾ ਬਣਾਉਂਦਿਆਂ ਲਪੇਟ 'ਚ ਲੈ ਲਿਆ ਹੈ | ਹਾਲਾਤਾਂ ਨੂੰ ਭਾਂਪਦਿਆਂ ਬੀ.ਐੱਸ.ਐੱਫ਼. ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਦਿਆਂ ਕਿਸ਼ਤੀ ਦਾ ਸਹਾਰਾ ਲੈ ਗਸ਼ਤ ਵਧਾ ਦਿੱਤੀ ਗਈ ਹੈ | ਪਾਣੀ ਦੀ ਲਪੇਟ 'ਚ ਘਿਰੇ ਟੇਢੀ ਵਾਲਾ, ਗੱਟੀ ਰਾਜੋ ਕੀ ਆਦਿ 17 ਪਿੰਡਾਂ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦਿਆਂ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਡਿਪਟੀ ਕਮਿਸ਼ਨਰ ਚੰਦਰ ਗੈਦ ਅਤੇ ਬੀ.ਐੱਸ.ਐੱਫ਼. ਦੇ ਕਮਾਂਡੇਟ ਸ਼ਿਵ ਓਮ ਨੇ ਕਿਹਾ ਕਿ ਹੜ੍ਹਾਂ ਫ਼ਾਇਦਾ ਉਠਾਉਣ ਦੀ ਤਾਕ 'ਚ ਬੈਠੇ ਪਾਕਿਸਤਾਨ ਦੇ ਨਾਪਾਕ ਇਰਾਦੇ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ |

ਕਸ਼ਮੀਰ ਦੇ ਬਹੁਤੇ ਇਲਾਕਿਆਂ ਵਿਚ ਪਾਬੰਦੀਆਂ 'ਚ ਢਿੱਲ, ਬਾਜ਼ਾਰ ਬੰਦ ਤੇ ਮੋਬਾਈਲ ਸੇਵਾ ਅਜੇ ਵੀ ਮੁਅੱਤਲ

ਸ੍ਰੀਨਗਰ/ਹੈਦਰਾਬਾਦ, 22 ਅਗਸਤ (ਏਜੰਸੀ)-ਕਸ਼ਮੀਰ ਦੇ ਬਹੁਤੇ ਇਲਾਕਿਆਂ 'ਚ ਪਾਬੰਦੀਆਂ 'ਚ ਢਿੱਲ ਦੇਣ ਬਾਅਦ ਲੋਕਾਂ ਦੇ ਘੁੰਮਣ-ਫਿਰਨ ਤੇ ਆਵਾਜਾਈ ਲਈ ਬੈਰੀਕੇਡ ਹਟਾ ਦਿੱਤੇ ਗਏ ਹਨ, ਪਰ ਬਾਜ਼ਾਰ ਅਜੇ ਵੀ ਬੰਦ ਹਨ ਤੇ ਮੋਬਾਈਲ ਸੇਵਾ ਵੀ ਬੀਤੇ 18 ਦਿਨਾਂ ਤੋਂ ਅਜੇ ਤੱਕ ...

ਪੂਰੀ ਖ਼ਬਰ »

ਕਦੇ ਪੀਟਰ ਜਾਂ ਇੰਦਰਾਣੀ ਮੁਖਰਜੀ ਨੂੰ ਨਹੀਂ ਮਿਲਿਆ-ਕਾਰਤੀ

ਚਿਦੰਬਰਮ ਨੇ ਕਾਰੋਬਾਰ 'ਚ ਮਦਦ ਕਰਨ ਲਈ ਭੁਗਤਾਨ ਵਿਦੇਸ਼ਾਂ 'ਚ ਕਰਨ ਨੂੰ ਕਿਹਾ ਸੀ-ਇੰਦਰਾਣੀ ਨਵੀਂ ਦਿੱਲੀ, 22 ਅਗਸਤ, (ਏਜੰਸੀ)-ਕਾਰਤੀ ਚਿਦੰਬਰਮ ਨੇ ਅੱਜ ਆਪਣੇ ਪਿਤਾ ਪੀ. ਚਿਦੰਬਰਮ ਦੀ ਗਿ੍ਫ਼ਤਾਰੀ ਨੂੰ 'ਰਾਜਨੀਤਕ ਬਦਲੇ' ਦਾ ਦੋਸ਼ ਲਗਾਉਂਦਿਆਂ ਆਈ. ਐਨ. ਐਕਸ. ਮੀਡੀਆ ...

ਪੂਰੀ ਖ਼ਬਰ »

ਕੇਜਰੀਵਾਲ ਨੇ ਕੇਂਦਰ ਦੇ ਪਾਲੇ 'ਚ ਸੁੱਟੀ ਗੇਂਦ, ਮੰਦਰ ਬਣਵਾਉਣ ਦੀ ਕੀਤੀ ਪੇਸ਼ਕਸ਼

ਨਵੀਂ ਦਿੱਲੀ, 22 ਅਗਸਤ (ਏਜੰਸੀ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਰਵਿਦਾਸ ਮੰਦਰ ਨੂੰ ਢਾਹੁਣ ਦੇ ਮਾਮਲਾ 'ਚ ਕੇਂਦਰ ਨੂੰ ਘੇਰਦਿਆਂ ਕਿਹਾ ਹੈ ਕਿ ਤੁਗਲਕਾਬਾਦ ਜਿਥੇ ਡੀ.ਡੀ.ਏ. ਵਲੋਂ ਕੁਝ ਦਿਨ ਪਹਿਲਾਂ ਰਵਿਦਾਸ ਮੰਦਿਰ ਨੂੰ ਤੋੜਿਆ ਗਿਆ, ਉਹ ਜਗ੍ਹਾ ...

ਪੂਰੀ ਖ਼ਬਰ »

ਹਵਾਲਾ ਰਾਸ਼ੀ ਮਾਮਲਾ

ਰਾਜ ਠਾਕਰੇ ਪਰਿਵਾਰ ਸਮੇਤ ਈ.ਡੀ. ਦਫ਼ਤਰ ਹੋਏ ਪੇਸ਼

ਮੁੰਬਈ, 22 ਅਗਸਤ (ਏਜੰਸੀ)-'ਮਨਸੇ' ਮੁਖੀ ਰਾਜ ਠਾਕਰੇ ਹਵਾਲਾ ਰਾਸ਼ੀ ਮਾਮਲੇ 'ਚ ਈ.ਡੀ. ਵਲੋਂ ਭੇਜੇ ਗਏ ਸੰਮਨਾਂ 'ਤੇ ਅੱਜ ਵੀਰਵਾਰ ਨੂੰ ਪਰਿਵਾਰ ਸਮੇਤ ਦੱਖਣੀ ਮੁੰਬਈ 'ਚ ਏਜੰਸੀ ਦੇ ਦਫ਼ਤਰ 'ਚ ਪਹੁੰਚੇ | ਉਹ ਇਥੇ ਕਰੀਬ ਸਵੇਰੇ 11.30 ਵਜੇ ਆਪਣੀ ਪਤਨੀ ਸ਼ਰਮਿਲਾ, ਪੁੱਤਰ ਅਮਿਤ ...

ਪੂਰੀ ਖ਼ਬਰ »

ਭਾਰਤ ਤੇ ਪਾਕਿਸਤਾਨ ਕਸ਼ਮੀਰ ਮੁੱਦੇ ਦਾ ਮਿਲ ਕੇ ਹੱਲ ਕਰਨ-ਮੈਕਰੋਨ

ਕਿਹਾ, ਕਿਸੇ ਤੀਸਰੀ ਧਿਰ ਨੂੰ ਹਿੰਸਾ ਨਹੀਂ ਭੜਕਾਉਣੀ ਚਾਹੀਦੀ ਪੈਰਿਸ, 22 ਅਗਸਤ (ਏਜੰਸੀ)-ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕਰਨ ਤੋਂ ਬਾਅਦ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ...

ਪੂਰੀ ਖ਼ਬਰ »

ਭਾਰਤ ਨਾਲ ਗੱਲਬਾਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ-ਇਮਰਾਨ ਖ਼ਾਨ

ਅੰਮਿ੍ਤਸਰ, 22 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨਿਊਯਾਰਕ ਟਾਈਮਜ਼ ਨੂੰ ਦਿੱਤੇ ਇਕ ਇੰਟਰਵਿਊ 'ਚ ਜੰਮੂ-ਕਸ਼ਮੀਰ ਤੋਂ ਧਾਰਾ 370 ਅਤੇ 35-ਏ ਨੂੰ ਖ਼ਤਮ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਹੁਣ ਭਾਰਤ ਨਾਲ ਗੱਲਬਾਤ ਦਾ ...

ਪੂਰੀ ਖ਼ਬਰ »

ਪਾਕਿ 'ਚ ਕੰਦੀਲ ਬਲੋਚ ਦੇ ਕਾਤਲ ਭਰਾਵਾਂ ਨੂੰ ਮਾਂ-ਪਿਉ ਨੇ ਕੀਤਾ ਮੁਆਫ਼

ਅੰਮਿ੍ਤਸਰ, 22 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ 'ਕਿਮ ਕਾਰਦਸ਼ਿਅਨ' ਕਹੀ ਜਾਣ ਵਾਲੀ ਮਸ਼ਹੂਰ ਸੋਸ਼ਲ ਮੀਡੀਆ ਸੇਲਿਬਿ੍ਟੀ ਕੰਦੀਲ ਬਲੋਚ ਦੇ ਕਾਤਲ ਭਰਾਵਾਂ ਦੀ ਰਿਹਾਈ ਲਈ ਉਸ ਦੇ ਮਾਪਿਆਂ ਵਲੋਂ ਦਾਖ਼ਲ ਕੀਤੇ ਹਲਫ਼ਨਾਮੇ ਨੂੰ ਮੁਲਤਾਨ ਦੇ ਜ਼ਿਲ੍ਹਾ ਤੇ ਸੈਸ਼ਨ ...

ਪੂਰੀ ਖ਼ਬਰ »

ਮਾਮਲਾ ਗੁਰੂ ਰਵਿਦਾਸ ਮੰਦਰ ਦਾ'

ਆਪ' ਵਿਧਾਇਕ ਅਜੇ ਦੱਤ ਨੇ ਵਿਧਾਨ ਸਭਾ 'ਚ ਆਪਣੀ ਕਮੀਜ਼ ਪਾੜ ਕੇ ਜਤਾਇਆ ਰੋਸ

ਨਵੀਂ ਦਿੱਲੀ, 22 ਅਗਸਤ (ਜਗਤਾਰ ਸਿੰਘ)-ਦਿੱਲੀ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਅੱਜ ਵੀਰਵਾਰ ਤੋਂ ਸ਼ੁਰੂ ਹੋ ਗਿਆ | ਇਜਲਾਸ ਦੀ ਸ਼ੁਰੂਆਤ 'ਚ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਸੁਸ਼ਮਾ ਸਵਰਾਜ ਅਤੇ ਮਾਂਗੇਰਾਮ ਗਰਗ ਨੂੰ ਸ਼ਰਧਾਂਜਲੀ ਦਿੱਤੀ ਗਈ | ਇਸ ਤੋਂ ਬਾਅਦ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਦੇ ਨੇਤਾਵਾਂ ਨੂੰ ਰਿਹਾਅ ਕਰਵਾਉਣ ਲਈ ਵਿਰੋਧੀ ਪਾਰਟੀਆਂ ਵਲੋਂ ਧਰਨਾ

ਆਜ਼ਾਦ, ਯੇਚੁਰੀ, ਰਾਮਗੋਪਾਲ ਯਾਦਵ, ਸ਼ਰਦ ਯਾਦਵ, ਕਾਰਤੀ ਤੇ ਹੋਰ ਨੇਤਾ ਹੋਏ ਸ਼ਾਮਿਲ ਨਵੀਂ ਦਿੱਲੀ, 22 ਅਗਸਤ (ਜਗਤਾਰ ਸਿੰਘ)-ਵਿਰੋਧੀ ਧਿਰ ਦੀਆਂ ਖੱਬੇ ਪੱਖੀ ਪਾਰਟੀਆਂ ਸਮੇਤ ਕਾਂਗਰਸ, ਟੀ.ਐਮ.ਸੀ. ਅਤੇ ਡੀ.ਐਮ.ਕੇ. ਵਲੋਂ ਅੱਜ ਜੰਤਰ-ਮੰਤਰ 'ਤੇ ਧਰਨਾ ਦੇ ਕੇ ਵਿਰੋਧ ...

ਪੂਰੀ ਖ਼ਬਰ »

ਪਾਕਿ ਵਲੋਂ ਰਾਜੌਰੀ 'ਚ ਗੋਲਾਬਾਰੀ-ਭਾਰਤ ਨੇ ਦਿੱਤਾ ਢੁੱਕਵਾਂ ਜਵਾਬ

ਜੰਮੂ, 22 ਅਗਸਤ (ਏਜੰਸੀਆਂ)-ਪਾਕਿਸਤਾਨੀ ਸੈਨਿਕਾਂ ਨੇ ਅੱਜ ਮੁੜ ਤੀਸਰੇ ਦਿਨ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ ਨੇੜੇ ਭਾਰਤੀ ਚੌਕੀਆਂ ਅਤੇ ਸਰਹੱਦੀ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਮੋਰਟਾਰ ਗੋਲੇ ...

ਪੂਰੀ ਖ਼ਬਰ »

ਨੀਰਵ ਮੋਦੀ ਦੀ ਨਿਆਇਕ ਹਿਰਾਸਤ 'ਚ 19 ਸਤੰਬਰ ਤੱਕ ਵਾਧਾ

ਲੰਡਨ, 22 ਅਗਸਤ (ਏਜੰਸੀ)- ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ 2 ਅਰਬ ਡਾਲਰ ਦੀ ਧੋਖਾਧੜੀ ਕਰਕੇ ਭਾਰਤ ਤੋਂ ਭਗੌੜਾ ਹੋਏ ਹੀਰਿਆਂ ਦੇ ਕਾਰੋਬਾਰੀ ਨੀਰਵ ਮੋਦੀ (48) ਨੂੰ ਅੱਜ ਧੋਖਾਧੜੀ ਤੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਲੰਡਨ ਦੀ ਜੇਲ੍ਹ ਤੋਂ ਯੂ.ਕੇ. ਦੀ ਅਦਾਲਤ 'ਚ ਵੀਡੀਓ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX