ਤਾਜਾ ਖ਼ਬਰਾਂ


ਟਰੱਕ ਦੀ ਲਪੇਟ ਵਿਚ ਆਉਣ ਨਾਲ ਭੂਆ-ਭਤੀਜੀ ਦੀ ਮੌਤ
. . .  1 day ago
ਫਿਰੋਜਪੁਰ ,17 ਅਗਸਤ (ਗੁਰਿੰਦਰ ਸਿੰਘ )- ਦੇਰ ਰਾਤ ਫਿਰੋਜਪੁਰ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੋਂਕ ਦੇ ਕੋਲ ਟਰੱਕ ਦੀ ਲਪੇਟ ਵਿਚ ਆਉਣ ਨਾਲ ਰਿਸ਼ਤੇ ਵਿਚ ਭੂਆ ਭਤੀਜੀ ਲੱਗਦੀਆਂ ਦੋ ਬੱਚੀਆਂ ਦੀ ਮੌਤ ਹੋ ...
ਫਿਲੌਰ ਦੇ ਸਤਲੁਜ ਦਰਿਆ ਵਿਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ ,ਦਰਿਆ ਨਾਲ ਲੱਗਦੇ ਇਲਾਕਿਆਂ ਵਿਚ ਹਾਈ ਅਲਰਟ
. . .  1 day ago
ਭਾਖੜਾ ਡੈਮ ਵਲੋਂ ਪਾਣੀ ਛੱਡੇ ਜਾਣ ਕਾਰਨ ਪਾਣੀ ਨੇ ਤਕਰੀਬਨ ਅੱਧੀ ਦਰਜਨ ਪਿੰਡ ਆਪਣੀ ਲਪੇਟ 'ਚ ਲਏ
. . .  1 day ago
ਸ੍ਰੀ ਅਨੰਦਪੁਰ ਸਾਹਿਬ,17ਅਗਸਤ {ਨਿੱਕੂਵਾਲ਼, ਕਰਨੈਲ ਸਿੰਘ}-ਮੋਸਮ ਵਿਭਾਗ ਵਲੋਂ ਅਗਲੇ 48 ਘੰਟੇ ਭਾਰੀ ਬਾਰਿਸ਼ ਪੈਣ ਦੀ ਦਿੱਤੀ ਖਬਰ ਤੋਂ ਬਾਅਦ ਭਾਖੜਾ ਡੈਮ ਦੇ ਪ੍ਰਬੰਧਕਾਂ ਵਲੋਂ ਪੈਦਾ ਹੋਣ ਵਾਲੇ ਖਤਰੇ ਨੂੰ ...
ਲਗਾਤਾਰ ਹੋ ਰਹੀ ਵਰਖਾ ਕਾਰਨ ਸਬ-ਡਵੀਜ਼ਨ ਤਪਾ ਵਿਖੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪਈ
. . .  1 day ago
ਤਪਾ ਮੰਡੀ, 17 ਅਗਸਤ (ਪ੍ਰਵੀਨ ਗਰਗ)- ਅੱਜ ਸ਼ਾਮ ਸਮੇਂ ਸ਼ੁਰੂ ਹੋਈ ਬਾਰਸ਼ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ...
ਸਮਾਣਾ ਦੀਆਂ ਦੋ ਲਾਪਤਾ ਲੜਕੀਆਂ 'ਚੋਂ ਇਕ ਦੀ ਲਾਸ਼ ਬਰਾਮਦ
. . .  1 day ago
ਸਮਾਣਾ (ਪਟਿਆਲਾ), 17 ਅਗਸਤ (ਸਾਹਿਬ ਸਿੰਘ)- ਥਾਣਾ ਸਮਾਣਾ ਦੇ ਪਿੰਡ ਮਵੀ ਕਲਾਂ ਦੀਆਂ ਦੋ ਲਾਪਤਾ ਸਹੇਲੀਆਂ 'ਚੋਂ ਇਕ ਦੀ ਲਾਸ਼ ਭਾਖੜਾ 'ਚੋਂ ਬਰਾਮਦ...
ਭਾਰੀ ਮੀਂਹ ਕਾਰਨ ਹੰਡਿਆਇਆ ਹੋਇਆ ਜਲਥਲ
. . .  1 day ago
ਹੰਡਿਆਇਆ, 17 ਅਗਸਤ (ਗੁਰਜੀਤ ਸਿੰਘ ਖੁੱਡੀ) - ਅੱਜ ਬਾਅਦ ਦੁਪਹਿਰ ਤੋਂ ਪੈ ਰਹੀ ਮੋਹਲ਼ੇਧਾਰ ਬਾਰਸ਼ ਕਾਰਨ ਕਸਬਾ ਹੰਡਿਆਇਆ ਜਲਥਲ ਹੋ...
ਕੈਪਟਨ ਵੱਲੋਂ ਖੇਡ ਸੰਸਥਾ ਲਈ 5 ਖਿਡਾਰੀਆਂ ਦੇ ਨਾਵਾਂ ਨੂੰ ਮਨਜ਼ੂਰੀ
. . .  1 day ago
ਚੰਡੀਗੜ੍ਹ, 17 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਉੱਘੇ ਖਿਡਾਰੀਆਂ ਦੇ ਨਾਵਾਂ ਨੂੰ ਪੰਜਾਬ ਖੇਡ ਸੰਸਥਾ ਦੀ ਸੰਚਾਲਨ ਪ੍ਰੀਸ਼ਦ ...
ਮੋਹਲ਼ੇਧਾਰ ਬਾਰਸ਼ ਕਾਰਨ ਜਲਥਲ ਹੋਇਆ ਨਾਭਾ
. . .  1 day ago
ਨਾਭਾ, 17 ਅਗਸਤ (ਕਰਮਜੀਤ ਸਿੰਘ)- ਅੱਜ ਦੁਪਹਿਰ ਤੋਂ ਹੋ ਰਹੀ ਮੋਹਲ਼ੇਧਾਰ ਬਾਰਸ਼ ਕਾਰਨ ਨਾਭਾ ਸ਼ਹਿਰ ਪੂਰਾ ਜਲ ਥਲ ਹੋ ਗਿਆ। ਸ਼ਹਿਰ ਦੇ ਪੁਰਾਣੇ ਇਲਾਕਿਆਂ ਤੇ ਨੀਵੇਂ ਘਰਾਂ 'ਚ ਪਾਣੀ ਦਾਖ਼ਲ ...
ਹਜ਼ੂਰ ਸਾਹਿਬ ਦੀ ਯਾਤਰਾ 'ਤੇ ਜਾ ਰਹੇ ਸ਼ਰਧਾਲੂਆਂ ਦਾ ਪਲਟਿਆਂ ਵਾਹਨ, ਕਈ ਜ਼ਖਮੀ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 17 ਅਗਸਤ (ਲਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਪਿੰਡ ਭਾਗੀਵਾਦਰ ਲਾਗੇ ਹਜ਼ੂਰ ਸਾਹਿਬ ਲਈ ਜਾ ਰਹੇ ਸ਼ਰਧਾਲੂਆਂ ਨੂੰ ਟਰੇਨ ਚੜ੍ਹਾਉਣ...
ਤਪਾ ਖੇਤਰ 'ਚ ਸ਼ੁਰੂ ਹੋਇਆ ਮੀਂਹ
. . .  1 day ago
ਤਪਾ ਮੰਡੀ, 17 ਅਗਸਤ (ਵਿਜੇ ਸ਼ਰਮਾ)- ਮੌਸਮ ਵਿਭਾਗ ਵੱਲੋਂ ਅਗਲੇ 48 ਤੋਂ 72 ਘੰਟਿਆਂ ਦੌਰਾਨ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ ਅਤੇ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਨੂੰ...
ਉੱਘੇ ਪੰਜਾਬੀ ਨਾਵਲਕਾਰ ਨਿਰੰਜਨ ਤਸਨੀਮ ਦਾ ਦੇਹਾਂਤ
. . .  1 day ago
ਜਲੰਧਰ, 17 ਅਗਸਤ- ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ ਪ੍ਰੋ. ਨਿਰੰਜਨ ਤਸਨੀਮ ਦਾ ਅੱਜ ਦੇਹਾਂਤ ਹੋ ਗਿਆ। ਭਾਰਤੀ ਸਾਹਿਤ ਅਕਾਦਮੀ ਅਤੇ ਭਾਸ਼ਾ ਵਿਭਾਗ ਦੇ ਸਰਵੋਤਮ ਪੁਰਸਕਾਰ ਵਿਜੇਤਾ ਤਸਨੀਮ ਦਾ ਜਨਮ 1 ਮਈ, 1929 ਨੂੰ ਅੰਮ੍ਰਿਤਸਰ 'ਚ ਹੋਇਆ ਸੀ। ਉਨ੍ਹਾਂ...
ਬੀ.ਐਸ. ਯੇਦੀਯੁਰੱਪਾ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 17 ਅਗਸਤ- ਕਰਨਾਟਕ ਦੇ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਦਿੱਲੀ 'ਚ ...
ਜਲਦੀ ਹੀ ਮੁਕੰਮਲ ਹੋਵੇਗਾ ਕਰਤਾਰਪੁਰ ਲਾਂਘੇ ਦਾ ਕੰਮ- ਸੁਖਬੀਰ ਬਾਦਲ
. . .  1 day ago
ਫ਼ਾਜ਼ਿਲਕਾ, 17 ਅਗਸਤ (ਪ੍ਰਦੀਪ ਕੁਮਾਰ)- ਕਰਤਾਰਪੁਰ ਲਾਂਘੇ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਤੇ ਅਕਾਲੀ ਦਲ (ਬਾਦਲ) ਦੇ...
ਏਮਜ਼ 'ਚ ਲੱਗੀ ਅੱਗ
. . .  1 day ago
ਨਵੀਂ ਦਿੱਲੀ, 17 ਅਗਸਤ- ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਅੱਗ ਲੱਗਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਅੱਗ ਹਸਪਤਾਲ ਦੀ ਪਹਿਲੀ ਅਤੇ ਦੂਜੀ ਮੰਜ਼ਲ 'ਤੇ ਲੱਗੀ ਹੈ। ਮੌਕੇ 'ਤੇ ਅੱਗ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਹੋਈਆਂ ਹਨ। ਦੱਸਣਯੋਗ...
ਪਾਣੀ ਵਧਣ ਕਾਰਨ ਕੌਮੀ ਹਾਈਵੇਅ 'ਤੇ ਪੈਦਲ ਰਾਹਗੀਰਾਂ ਲਈ ਬਣਿਆ ਰਸਤਾ ਚੜ੍ਹਿਆ ਚੱਕੀ ਦਰਿਆ ਦੀ ਭੇਟ
. . .  1 day ago
ਪਠਾਨਕੋਟ, 17 ਅਗਸਤ (ਸੰਧੂ)- ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਚੱਕੀ ਦਰਿਆ 'ਚ ਪਾਣੀ ਦੀ ਆਮਦ ਬਹੁਤ ਵੱਧ ਗਈ ਹੈ ਅਤੇ ਪਠਾਨਕੋਟ ਤੇ ਹਿਮਾਚਲ ਨੂੰ ਜੋੜਨ ਵਾਲੇ ਚੱਕੀ ਦਰਿਆ ਪੁਲ 'ਤੇ ਰਾਹਗੀਰਾਂ ਲਈ ਬਣਿਆ ਰਸਤਾ ਦਰਿਆ ਦੀ ਭੇਟ ਚੜ੍ਹ ਗਿਆ। ਇਸ...
ਅਫ਼ਗ਼ਾਨਿਸਤਾਨ ਹਵਾਈ ਹਮਲਿਆਂ 'ਚ 21 ਤਾਲਿਬਾਨੀ ਅੱਤਵਾਦੀ ਢੇਰ
. . .  1 day ago
ਅਰੁਣ ਜੇਤਲੀ ਦਾ ਹਾਲ ਜਾਣਨ ਲਈ ਏਮਜ਼ ਪਹੁੰਚੇ ਬਿਹਾਰ ਦੇ ਮੁੱਖ ਮੰਤਰੀ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ
. . .  1 day ago
ਬੀਬਾ ਬਾਦਲ ਨੇ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦਾ ਕੀਤਾ ਨਿਰੀਖਣ
. . .  1 day ago
ਡਿਪਟੀ ਕਮਿਸ਼ਨਰ ਨੇ ਲਿਆ ਚੱਕੀ ਅਤੇ ਉੱਝ ਦਰਿਆ ਦਾ ਜਾਇਜ਼ਾ
. . .  1 day ago
ਯੂ.ਏ.ਪੀ.ਏ. ਸੋਧ ਬਿੱਲ 2019 ਦੇ ਖ਼ਿਲਾਫ਼ ਸੁਪਰੀਮ ਕੋਰਟ 'ਚ ਜਨਹਿਤ ਪਟੀਸ਼ਨ ਦਾਇਰ
. . .  1 day ago
ਦੂਰਦਰਸ਼ਨ ਦੀ ਮਸ਼ਹੂਰ ਐਂਕਰ ਨੀਲਮ ਸ਼ਰਮਾ ਦਾ ਦੇਹਾਂਤ
. . .  1 day ago
ਪੈਟਰੋਲ 'ਚੋਂ ਪਾਣੀ ਨਿਕਲਣ 'ਤੇ ਇਲਾਕਾ ਨਿਵਾਸੀਆਂ ਨੇ ਬੰਦ ਕਰਵਾਇਆ ਪੈਟਰੋਲ ਪੰਪ
. . .  1 day ago
ਬਿਆਸ ਦਰਿਆ 'ਚ ਵਧਿਆ ਪਾਣੀ ਦਾ ਪੱਧਰ
. . .  1 day ago
ਹੜ੍ਹ ਦੇ ਸੰਭਾਵਿਤ ਖ਼ਤਰੇ ਨੂੰ ਲੈ ਕੇ ਗੁਰੂਹਰਸਹਾਏ ਦੇ ਕਈ ਪਿੰਡਾਂ 'ਚ ਅਲਰਟ ਜਾਰੀ
. . .  1 day ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਹਰਸਿਮਰਤ ਬਾਦਲ
. . .  1 day ago
ਬਾਘਾਪੁਰਾਣਾ 'ਚ ਮੋਹਲੇਧਾਰ ਮੀਂਹ ਨਾਲ ਨਿਕਾਸੀ ਪ੍ਰਬੰਧਾਂ ਦੀ ਖੁੱਲ੍ਹੀ ਪੋਲ, ਚੁਫੇਰਾ ਹੋਇਆ ਜਲ-ਥਲ
. . .  1 day ago
ਕੱਲ੍ਹ ਸ਼ਾਮ ਤੱਕ ਘਾਟੀ 'ਚ ਕਈ ਥਾਵਾਂ 'ਤੇ ਸ਼ੁਰੂ ਹੋ ਜਾਵੇਗੀ ਟੈਲੀਫ਼ੋਨ ਸੇਵਾ- ਰੋਹਿਤ ਕੰਸਲ
. . .  1 day ago
ਭੂਟਾਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ
. . .  1 day ago
'ਏ ਟਰੀਸਟ ਵਿੱਦ ਰੋਇਲਟੀ, ਦੀ ਹਿਡਨ ਕਾਰਨਜ਼ ਆਫ਼ ਜੀਂਦ ਸਟੇਟ' ਪੁਸਤਕ ਮੁੱਖ ਮੰਤਰੀ ਪੰਜਾਬ ਵਲੋਂ ਰਿਲੀਜ਼
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਲਾਂਸ ਨਾਇਕ ਸੰਦੀਪ ਥਾਪਾ ਸ਼ਹੀਦ
. . .  1 day ago
ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਦੀ ਕੁੱਟਮਾਰ ਨੂੰ ਲੈ ਕੇ ਵਕੀਲਾਂ ਨੇ ਐੱਸ.ਐੱਸ.ਪੀ. ਦਫ਼ਤਰ ਅੱਗੇ ਲਾਇਆ ਧਰਨਾ
. . .  1 day ago
ਕਿਸ਼ਤਵਾੜ 'ਚ ਪੂਰੇ ਦਿਨ ਲਈ ਧਾਰਾ 144 'ਚ ਦਿੱਤੀ ਗਈ ਢਿੱਲ
. . .  1 day ago
ਪਤੀ ਵਲੋਂ ਬੇਰਹਿਮੀ ਨਾਲ ਪਤਨੀ ਦਾ ਕਤਲ
. . .  1 day ago
ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਨਸ਼ੀਲੇ ਟੀਕਿਆਂ ਸਣੇ ਇੱਕ ਕਾਬੂ
. . .  1 day ago
ਸੰਗਰੂਰ 'ਚ ਨਸ਼ਿਆਂ ਵਿਰੁੱਧ ਸਮਾਜ ਚਿੰਤਕਾਂ ਵਲੋਂ ਕੱਢੇ ਗਏ ਮਾਰਚ 'ਚ ਸ਼ਾਮਲ ਹੋਏ ਕਈ ਆਗੂ
. . .  1 day ago
ਭਾਜਪਾ 'ਚ ਸ਼ਾਮਲ ਹੋਏ ਸਾਬਕਾ 'ਆਪ' ਆਗੂ ਕਪਿਲ ਮਿਸ਼ਰਾ
. . .  1 day ago
ਦੋ ਦਿਨਾਂ ਦੌਰੇ 'ਤੇ ਭੂਟਾਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  1 day ago
ਘਾਟੀ ਦੇ ਕਈ ਇਲਾਕਿਆਂ 'ਚ ਬਹਾਲ ਹੋਈ ਲੈਂਡਲਾਈਨ ਸੇਵਾ
. . .  1 day ago
ਚਟਾਨਾਂ ਡਿੱਗਣ ਕਾਰਨ ਸ਼ਾਹਪੁਰ ਕੰਢੀ ਤੋਂ ਰਣਜੀਤ ਸਾਗਰ ਡੈਮ ਨੂੰ ਜਾਣ ਵਾਲਾ ਰਸਤਾ ਬੰਦ
. . .  1 day ago
ਕੋਟਕਪੂਰਾ ਦੇ ਨੌਜਵਾਨ ਦੀ ਕੈਨੇਡਾ 'ਚ ਰਹੱਸਮਈ ਢੰਗ ਨਾਲ ਮੌਤ
. . .  1 day ago
ਜਲੰਧਰ ਛਾਉਣੀ ਵਿਖੇ ਰਾਤ ਸਮੇਂ ਬਾਹਰੀ ਵਿਅਕਤੀ ਦਾ ਦਾਖ਼ਲਾ ਬੰਦ
. . .  1 day ago
ਧਾਰਾ 370 ਹਟਾਏ ਜਾਣ ਤੋਂ ਬਾਅਦ ਅੱਜ ਪਹਿਲੀ ਵਾਰ ਲਦਾਖ਼ ਜਾਣਗੇ ਅਮਿਤ ਸ਼ਾਹ
. . .  1 day ago
ਹਰਸਿਮਰਤ ਬਾਦਲ ਅੱਜ ਆਉਣਗੇ ਸੁਲਤਾਨਪੁਰ ਲੋਧੀ
. . .  1 day ago
ਪ੍ਰਧਾਨ ਮੰਤਰੀ ਭੁਟਾਨ ਲਈ ਹੋਏ ਰਵਾਨਾ
. . .  1 day ago
ਮਹਿਲਾ ਵੱਲੋਂ ਬੇਟੀ ਸਮੇਤ ਟਰੇਨ ਅੱਗੇ ਆ ਕੇ ਖ਼ੁਦਕੁਸ਼ੀ
. . .  1 day ago
ਖ਼ਰਾਬ ਮੌਸਮ ਦੀ ਸੰਭਾਵਨਾ ਦੇ ਮੱਦੇਨਜ਼ਰ ਕਾਂਗੜਾ ਦੇ ਵਿੱਦਿਅਕ ਅਦਾਰੇ ਅੱਜ ਰਹਿਣਗੇ ਬੰਦ
. . .  1 day ago
ਅੱਜ ਦੋ ਦਿਨਾਂ ਦੌਰੇ 'ਤੇ ਪ੍ਰਧਾਨ ਮੰਤਰੀ ਮੋਦੀ ਜਾਣਗੇ ਭੁਟਾਨ
. . .  1 day ago
ਰਾਜਨਾਥ ਸਿੰਘ ਦੇ ਗ੍ਰਹਿ ਵਿਖੇ ਅੱਜ ਹੋਵੇਗੀ ਮੰਤਰੀ ਮੰਡਲ ਸਮੂਹ ਦੀ ਮੀਟਿੰਗ
. . .  1 day ago
ਵਿਦੇਸ਼ ਮੰਤਰੀ ਤੇ ਅਮਰੀਕੀ ਉਪਰਾਜ ਮੰਤਰੀ ਦੀ ਮੀਟਿੰਗ ਅੱਜ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 1 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਯਤਨਸ਼ੀਲ ਮਨੁੱਖ ਸਦਾ ਆਸ਼ਾਵਾਦੀ ਰਹਿੰਦਾ ਹੈ। -ਗੇਟੇ

ਪਹਿਲਾ ਸਫ਼ਾ

ਬਾਬਾ ਬਕਾਲਾ ਸਾਹਿਬ ਵਿਖੇ 'ਸਾਚਾ ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਿਤ ਜੋੜ ਮੇਲਾ

ਸ਼ੇਲਿੰਦਰਜੀਤ ਸਿੰਘ ਰਾਜਨ
ਬਾਬਾ ਬਕਾਲਾ ਸਾਹਿਬ, 16 ਅਗਸਤ -ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨੌਵੇਂ ਨਾਨਕ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ 'ਚ 'ਸਾਚਾ ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਿਤ ਸੰਸਾਰ ਪ੍ਰਸਿੱਧ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਲਕਾ ਬਾਬਾ ਬਕਾਲਾ ਸਾਹਿਬ ਦੀ ਸਮੂਹ ਸਾਧ ਸੰਗਤ ਅਤੇ ਵੱਖ-ਵੱਖ ਧਾਰਮਿਕ ਸਭਾ ਸੁਸਾਇਟੀਆਂ, ਸਿੱਖ ਸੰਪਰਦਾਵਾਂ ਆਦਿ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਪੂਰਵਕ ਮਨਾਇਆ ਗਿਆ | ਇਸ ਦੌਰਾਨ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਹਜ਼ਾਰਾਂ ਹੀ ਸੰਗਤਾਂ ਨੇ ਗੁਰਦੁਆਰਾ ਸਾਹਿਬ ਬਕਾਲਾ ਵਿਖੇ ਬਾਬਾ ਗੁਰਮੁੱਖ ਸਿੰਘ ਦੇ ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤੇ ਅਤੇ ਤਪ ਅਸਥਾਨ ਸ੍ਰੀ ਭੋਰਾ ਸਾਹਿਬ, ਗੁ: ਸ਼ੀਸ਼ ਮਹਿਲ, ਗੁ: ਮੰਜੀ ਸਾਹਿਬ, ਸ੍ਰੀ ਦਰਬਾਰ ਸਾਹਿਬ, ਗੁ: ਛੇਵੀਂ ਪਾਤਸ਼ਾਹੀ, ਗੁਰਦੁਆਰਾ 9ਵੀਂ ਪਾਤਸ਼ਾਹੀ ਵਿਖੇ ਨਤਮਸਤਕ ਹੋਈਆਂ | ਇਸ ਮੌਕੇ ਗੁ: 9ਵੀਂ ਪਾਤਸ਼ਾਹੀ ਵਿਖੇ ਦੀਵਾਨ ਹਾਲ ਵਿਖੇ ਭਾਰੀ ਧਾਰਮਿਕ ਦੀਵਾਨ ਸਜਾਏ ਗਏ, ਜਿਸ 'ਚ ਉੱਘੇ ਪੰਥਕ ਕਵੀਸ਼ਰ ਜਗਦੀਸ਼ ਸਿੰਘ ਵਡਾਲਾ, ਕੁਲਜੀਤ ਸਿੰਘ ਬਾਬਾ ਬਕਾਲਾ ਸਾਹਿਬ, ਮੱਖਣ ਸਿੰਘ ਧਾਲੀਵਾਲ, ਹੀਰਾ ਸਿੰਘ ਲੱਧਾ ਮੁੰਡਾ, ਡਾ: ਕਿਰਪਾਲ ਸਿੰਘ ਗਗੜੇਵਾਲ, ਨਿਹੰਗ ਦਲਬੀਰ ਸਿੰਘ ਧੂਲਕਾ, ਜੋਗਿੰਦਰ ਸਿੰਘ, ਧੰਨਾ ਸਿੰਘ ਗੁਲਸ਼ਨ, ਰਣਜੀਤ ਸਿੰਘ ਮੱਖਣਵਿੰਡੀ, (ਸਾਰੇ ਕਵੀਸ਼ਰ) ਅਤੇ ਬਲਕਰਨ ਸਿੰਘ ਮੋਗਾ ਢਾਡੀ ਜਥਾ ਆਦਿ ਨੇ ਸੰਗਤਾਂ ਨੂੰ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸਿੰਘ ਸਾਹਿਬ ਗਿਆਨੀ ਭਾਈ ਭੁਪਿੰਦਰ ਸਿੰਘ ਮੁੱਖ ਗ੍ਰੰਥੀ ਨੇ ਅੱਜ ਦੇ ਦਿਨ ਬਾਰੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ | ਰਾਤ ਨੂੰ ਹੋਏ ਕਵੀ ਦਰਬਾਰ 'ਚ ਅਜੀਤ ਸਿੰਘ ਰਤਨ ਲੌਹਕਾ, ਚੈਨ ਸਿੰਘ ਚੱਕਰਵਰਤੀ, ਮਨਜੀਤ ਕੌਰ ਪਹੂਵਿੰਡ, ਜੋਗਿੰਦਰ ਸਿੰਘ ਕੰਗ, ਮਲਕੀਤ ਸਿੰਘ ਨਿਮਾਣਾ ਮੱਤੇਵਾਲ, ਚਰਨਜੀਤ ਸਿੰਘ ਚੰਨ, ਰਣਜੀਤ ਸਿੰਘ ਰਾਣਾ, ਮੁਖਤਾਰ ਸਿੰਘ ਭਗਵਾਨਪੁਰ, ਮੱਖਣ ਸਿੰਘ ਧਾਲੀਵਾਲ, ਗੁਰਬਚਨ ਸਿੰਘ ਮਾਹੀਆ ਆਦਿ ਕਵੀਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ |

ਕਸ਼ਮੀਰ ਮੁੱਦੇ 'ਤੇ ਸੁਰੱਖਿਆ ਕੌ ਾਸਲ ਮੀਟਿੰਗ 'ਚ ਚੀਨ ਨੂੰ ਛੱਡ ਕੇ ਬਾਕੀ ਦੇਸ਼ਾਂ ਵਲੋਂ ਭਾਰਤ ਦਾ ਸਮਰਥਨ

ਗੱਲਬਾਤ ਸ਼ੁਰੂ ਕਰਨ ਲਈ ਪਾਕਿਸਤਾਨ ਪਹਿਲਾਂ ਅੱਤਵਾਦ ਰੋਕੇ-ਭਾਰਤ
ਸੰਯੁਕਤ ਰਾਸ਼ਟਰ, 16 ਅਗਸਤ (ਏਜੰਸੀ)-ਕਸ਼ਮੀਰ ਮੁੱਦੇ 'ਤੇ ਇਕ ਵਾਰ ਮੁੜ ਪਾਕਿਸਤਾਨ ਅਤੇ ਚੀਨ ਨੂੰ ਮੂੰਹ ਦੀ ਖਾਣੀ ਪਈ | ਜੰਮੂ-ਕਸ਼ਮੀਰ 'ਚ ਧਾਰਾ 370 ਖ਼ਤਮ ਕਰਨ ਦੇ ਮੁੱਦੇ ਨੂੰ ਪਾਕਿਸਤਾਨ ਦੀ ਸ਼ਹਿ 'ਤੇ ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਾਸਲ ਦੀ ਮੀਟਿੰਗ 'ਚ ਉਠਾਇਆ ਪਰ ਮੀਟਿੰਗ 'ਚ ਪਾਕਿਸਤਾਨ ਅਤੇ ਚੀਨ ਨੂੰ ਦੁਨੀਆ ਦੇ ਕਿਸੇ ਹੋਰ ਦੇਸ਼ ਦਾ ਸਮਰਥਨ ਨਹੀਂ ਮਿਲਿਆ | ਰੂਸ ਸਮੇਤ ਦੂਸਰੇ ਦੇਸ਼ਾਂ ਨੇ ਭਾਰਤ ਦਾ ਸਮਰਥਨ ਕੀਤਾ | ਚੀਨ ਦੇ ਕਹਿਣ 'ਤੇ ਇਕ ਬੰਦ ਕਮਰੇ 'ਚ ਇਸ ਮੁੱਦੇ 'ਤੇ ਸ਼ੁੱਕਰਵਾਰ ਨੂੰ ਮੀਟਿੰਗ ਹੋਈ | ਮੀਟਿੰਗ 'ਚ ਇਸ ਮੁੱਦੇ 'ਤੇ ਕੁੱਲ 73 ਮਿੰਟ ਚਰਚਾ ਹੋਈ | ਸੰਯੁਕਤ ਰਾਸ਼ਟਰ ਸੁਰੱਖਿਆ ਕੌਾਸਲ 'ਚ ਰੂਸ ਦੇ ਸਥਾਈ ਪ੍ਰਤੀਨਿਧ ਦੇਮਿਤਰੀ ਪੋਲਿੰਸਕੀ ਨੇ ਕਿਹਾ ਕਿ ਕਸ਼ਮੀਰ ਮੁੱਦਾ ਹੱਲ ਕਰਨ ਲਈ ਯੂ. ਐਨ. ਐਸ. ਸੀ. ਦੀ ਕੋਈ ਭੂਮਿਕਾ ਨਹੀਂ ਹੋ ਸਕਦੀ | ਉਨ੍ਹਾਂ ਕਿਹਾ ਕਿ ਇਹ ਮੁੱਦਾ ਸਿਰਫ਼ ਭਾਰਤ ਤੇ ਪਾਕਿਸਤਾਨ ਦੀ ਆਪਸੀ ਗੱਲਬਾਤ ਨਾਲ ਹੀ ਹੱਲ ਹੋ ਸਕਦਾ ਹੈ | ਜਦਕਿ ਚੀਨ ਨੇ ਮੀਟਿੰਗ 'ਚ ਕਿਹਾ ਕਿ ਕਸ਼ਮੀਰ 'ਚ ਧਾਰਾ 370 ਨੂੰ ਹਟਾਉਣਾ ਭਾਰਤ ਦੀ ਇਕਤਰਫ਼ਾ ਕਾਰਵਾਈ ਹੈ | ਹਾਲਾਂਕਿ ਭਾਰਤ ਨੇ ਚੀਨ ਨੂੰ ਸਪੱਸ਼ਟ ਕੀਤਾ ਕਿ ਕਸ਼ਮੀਰ ਦਾ ਮੁੱਦਾ ਭਾਰਤ ਦਾ ਅੰਦਰੂਨੀ ਮਾਮਲਾ ਹੈ | ਸੰਯੁਕਤ ਰਾਸ਼ਟਰ ਦੀ ਰਸਮੀ ਬੈਠਕ ਦੀ ਸਮਾਪਤੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧ ਸਈਦ ਅਕਬਰੂਦੀਨ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਇਹ ਭਾਰਤ ਦੀਆਂ ਸੰਵਿਧਾਨਕ ਵਿਵਸਥਾਵਾਂ ਤਹਿਤ ਚੁੱਕਿਆ ਗਿਆ ਕਦਮ ਹੈ | ਕਿਸੇ ਦੂਜੇ ਦੇਸ਼ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਅਸੀਂ ਰਾਜ ਦੇ ਲੋਕਾਂ ਦੇ ਬਿਹਤਰ ਭਵਿੱਖ ਲਈ ਇਹ ਫ਼ੈਸਲਾ ਕੀਤਾ ਹੈ | ਸਰਕਾਰ ਜੰਮੂ-ਕਸ਼ਮੀਰ ਤੇ ਲੱਦਾਖ਼ 'ਚ ਵਿਕਾਸ ਕਰਨਾ ਚਾਹੁੰਦੀ ਹੈ | ਕਸ਼ਮੀਰ ਦੀ ਸਥਿਤੀ 'ਤੇ ਉਨ੍ਹਾਂ ਕਿਹਾ ਕਿ ਸਰਕਾਰ ਜਲਦ ਹੀ ਹਾਲਾਤ ਨੂੰ ਦੇਖਦੇ ਹੋਏ ਉੱਥੋਂ ਹੌਲੀ-ਹੌਲੀ ਪਾਬੰਦੀਆਂ ਹਟਾ ਲਵੇਗੀ | ਅਕਬਰੂਦੀਨ ਨੇ ਕਿਹਾ ਕਿ ਇਕ ਦੇਸ਼ ਉੱਥੇ ਜੇਹਾਦ ਦਾ ਇਸਤੇਮਾਲ ਕਰ ਰਿਹਾ ਹੈ ਤੇ ਹਿੰਸਾ ਭੜਕਾਈ ਜਾ ਰਿਹਾ ਹੈ | ਭਾਰਤ ਨੇ ਪਾਕਿਸਤਾਨ ਨੂੰ ਗੱਲਬਾਤ ਸ਼ੁਰੂ ਕਰਨ ਲਈ ਸਪਸ਼ਟ ਸੰਦੇਸ਼ ਦਿੰਦੇ ਹੋਏ ਕਿਹਾ ਕਿ ਗੱਲਬਾਤ ਸ਼ੁਰੂ ਕਰਨ ਲਈ ਉਸ ਨੂੰ ਪਹਿਲਾਂ ਜੰਮੂ-ਕਸ਼ਮੀਰ 'ਚ ਅੱਤਵਾਦ ਅਤੇ ਹਿੰਸਾ ਦੇ ਸਮਰਥਨ ਵਾਲੀ ਨੀਤੀ ਨੂੰ ਤੁਰੰਤ ਰੋਕਣਾ ਪਵੇਗਾ | ਉਨ੍ਹਾਂ ਕਿਹਾ ਕਿ ਅਸੀਂ ਸ਼ਿਮਲਾ ਸਮਝੌਤੇ 'ਤੇ ਪ੍ਰਤੀਬੱਧ ਹਾਂ ਅਤੇ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਵੀ ਇਸ 'ਤੇ ਕਾਇਮ ਰਹੇਗਾ |

ਵਾਦੀ 'ਚ ਸਰਕਾਰੀ ਦਫ਼ਤਰ ਖੁੱਲ੍ਹੇ ਸੋਮਵਾਰ ਤੋਂ ਖੁੱਲ੍ਹਣਗੇ ਸਕੂਲ-ਮੁੱਖ ਸਕੱਤਰ

ਕੱਲ੍ਹ ਬਹਾਲ ਹੋਣਗੀਆਂ ਫ਼ੋਨ ਸੇਵਾਵਾਂ
ਸ੍ਰੀਨਗਰ, 16 ਅਗਸਤ (ਏਜੰਸੀ)-ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਬੀ.ਵੀ.ਆਰ. ਸੁਬਰਾਮਨੀਅਮ ਨੇ ਕਿਹਾ ਹੈ ਕਿ ਵਾਦੀ 'ਚ ਸਰਕਾਰ ਦੇ ਦਫ਼ਤਰ ਅੱਜ ਤੋਂ ਆਮ ਵਾਂਗ ਕੰਮ ਕਰ ਰਹੇ ਹਨ, ਜਦਕਿ ਸਕੂਲ ਅਗਲੇ ਹਫ਼ਤੇ ਦੁਬਾਰਾ ਖੋਲ੍ਹ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਫੋਨ ਲਾਈਨਾਂ ਨੂੰ ਵੀ ਇਸ ਹਫ਼ਤੇ ਦੇ ਅੰਤ ਤੱਕ ਬਹਾਲ ਕਰ ਦਿੱਤਾ ਜਾਵੇਗਾ | ਇਸ ਸਬੰਧੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਬਰਾਮਨੀਅਮ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਸਰਕਾਰੀ ਦਫ਼ਤਰ ਆਮ ਵਾਂਗ ਖੁੱਲ੍ਹੇ ਤੇ ਜ਼ਿਆਦਾਤਰ ਦਫ਼ਤਰਾਂ 'ਚ ਹਾਜ਼ਰੀ ਕਾਫੀ ਜ਼ਿਆਦਾ ਰਹੀ | ਉਨ੍ਹਾਂ ਕਿਹਾ ਕਿ 5 ਅਗਸਤ ਨੂੰ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣ ਤੋਂ ਬਾਅਦ ਲਗਾਈਆਂ ਪਾਬੰਦੀਆਂ ਦੌਰਾਨ ਕਿਸੇ ਦੀ ਮੌਤ ਜਾਂ ਜ਼ਖ਼ਮੀ ਹੋਣ ਦੀ ਖਬਰ ਨਹੀਂ ਆਈ ਹੈ | ਮੁੱਖ ਸਕੱਤਰ ਨੇ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਦੇ 12 ਜ਼ਿਲਿ੍ਹਆਂ 'ਚ ਹਾਲਾਤ ਆਮ ਵਾਂਗ ਹੋ ਰਹੇ ਹਨ, ਜਦਕਿ ਸਿਰਫ ਪੰਜ ਜ਼ਿਲਿ੍ਹਆਂ 'ਚ ਸੀਮਿਤ ਪਾਬੰਦੀਆਂ ਹਨ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਗਲੇ ਕੁਝ ਦਿਨਾਂ 'ਚ ਕ੍ਰਮਬੱਧ ਤਰੀਕੇ ਨਾਲ ਪਾਬੰਦੀਆਂ 'ਚ ਛੋਟ ਦਿੱਤੀ ਜਾਵੇਗੀ | ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ 'ਚ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਸੰਚਾਰ ਸੇਵਾਵਾਂ ਹਨ, ਜਿਨ੍ਹਾਂ ਨੂੰ ਹੌਲੀ-ਹੌਲੀ ਬਹਾਲ ਕੀਤਾ ਜਾਵੇਗਾ | ਟੈਲੀਫੋਨ ਲਾਈਨਾਂ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਤੁਸੀਂ ਇਨ੍ਹਾਂ 'ਚ ਅੱਜ ਰਾਤ ਤੋਂ ਤੇ ਕੱਲ੍ਹ ਤੋਂ ਬਹਾਲੀ ਹੁੰਦੀ ਵੇਖੋਗੇ | ਉਨ੍ਹਾਂ ਕਿਹਾ ਕਿ ਕੱਲ੍ਹ ਸਵੇਰ ਤੋਂ ਹੀ ਸ੍ਰੀਨਗਰ ਦੇ ਬਹੁਤ ਸਾਰੇ ਹਿੱਸਿਆਂ 'ਚ ਕੰਮਕਾਜ ਸੁਰੂ ਹੋ ਜਾਵੇਗਾ | ਬੀ.ਐਸ.ਐਨ.ਐਲ. ਨੂੰ ਕੰਮ 'ਤੇ ਪਰਤਣ ਲਈ ਕੁਝ ਘੰਟੇ ਹੀ ਲੱਗਣਗੇ | ਇਸ ਹਫਤੇ ਦੇ ਅੰਤ ਤੱਕ ਇਹ ਲਾਈਨਾਂ ਬਹਾਲ ਹੋ ਜਾਣਗੀਆਂ | ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ 22 'ਚੋਂ 12 ਜ਼ਿਲਿ੍ਹਆਂ 'ਚ ਜਨਜੀਵਨ ਆਮ ਵਾਂਗ ਹੈ, ਜਦਕਿ ਸਿਰਫ ਪੰਜ ਜ਼ਿਲਿ੍ਹਆਂ 'ਚ ਹੀ ਰਾਤ ਸਮੇਂ ਦੀਆਂ ਪਾਬੰਦੀਆਂ ਲਾਗੂ ਹਨ | ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਆਈਆਂ ਰਿਪੋਰਟਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਵਾਦੀ 'ਚ ਹਾਲਾਤ ਪੂਰੀ ਤਰ੍ਹਾਂ ਸ਼ਾਂਤ ਹਨ |

ਫ਼ੌਜ ਵਲੋਂ ਜਵਾਬੀ ਹਮਲੇ 'ਚ 4 ਪਾਕਿ ਸੈਨਿਕ ਹਲਾਕ

ਅੰਮਿ੍ਤਸਰ, 16 ਅਗਸਤ (ਸੁਰਿੰਦਰ ਕੋਛੜ)-ਆਜ਼ਾਦੀ ਵਾਲੇ ਦਿਨ ਵੀ ਪਾਕਿ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ | ਪਾਕਿਸਤਾਨ ਨੇ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ 'ਤੇ ਵੀ ਜੰਗਬੰਦੀ ਦੀ ਉਲੰਘਣਾ ਕੀਤੀ | ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਦੀ ਕ੍ਰਿਸ਼ਨਾ ਘਾਟੀ 'ਚ ਜੰਗਬੰਦੀ ਦੀ ਉਲੰਘਣਾ ਕੀਤੀ | ਜਿਸ ਦਾ ਭਾਰਤੀ ਫ਼ੌਜਾਂ ਨੇ ਵੀ ਮੂੰਹ ਤੋੜ ਜਵਾਬ ਦਿੱਤਾ | ਭਾਰਤ ਦੀ ਇਸ ਜਵਾਬੀ ਕਾਰਵਾਈ 'ਚ 4 ਪਾਕਿਸਤਾਨੀ ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ | ਪਾਕਿਸਤਾਨ ਨੇ ਆਪਣੇ ਇਨ੍ਹਾਂ ਸੈਨਿਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ | ਪਾਕਿਸਤਾਨ ਨੇ ਖ਼ੁਦ ਟਵੀਟ ਕਰ ਕੇ 4 ਸੈਨਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ | ਮਾਰੇ ਗਏ ਸੈਨਿਕਾਂ 'ਚ ਨਾਇਕ ਤਨਵੀਰ ਅਹਿਮਦ, ਲਾਂਸ ਨਾਇਕ ਤੈਮੂਰ ਅਸਲਮ ਅਤੇ ਸਿਪਾਹੀ ਰਮਜ਼ਾਨ ਸ਼ਾਮਿਲ ਹੈ | ਹਾਲਾਂਕਿ ਇਸ ਕੋਝੀ ਹਰਕਤ ਦੀ ਪਾਕਿਸਤਾਨ ਨੇ ਅਫ਼ਵਾਹ ਫੈਲਾਉਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਸੈਨਿਕਾਂ ਨੇ ਤੁਰੰਤ ਹੀ ਪਾਕਿਸਤਾਨ ਦੇ ਦਾਅਵਿਆਂ ਦੀ ਫ਼ੂਕ ਕੱਢ ਦਿੱਤੀ | ਅਸਲ 'ਚ ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਵਲੋਂ ਕੀਤੀ ਗਈ ਗੋਲਾਬਾਰੀ 'ਚ ਭਾਰਤ ਦੇ 5 ਸੈਨਿਕ ਸ਼ਹੀਦ ਹੋ ਗਏ ਹਨ ਪਰ ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਝੂਠ ਦਾ ਪਲੰਦਾ ਕਰਾਰ ਦਿੱਤਾ | ਕਸ਼ਮੀਰ 'ਚ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਬੁਰੀ ਤਰ੍ਹਾਂ ਬੌਖਲਾਇਆ ਹੋਇਆ ਹੈ | ਆਪਣੀ ਇਸ ਬੌਖਲਾਹਟ 'ਚ ਪਾਕਿਸਤਾਨ ਨੇ ਆਜ਼ਾਦੀ ਦਿਹਾੜੇ ਦੇ ਜਸ਼ਨ ਖ਼ਰਾਬ ਕਰਨ ਲਈ ਕੱਲ੍ਹ ਜੰਮੂ-ਕਸ਼ਮੀਰ ਦੇ ਉੜੀ, ਬਾਰਾਮੂਲਾ, ਰਾਜੌਰੀ ਅਤੇ ਪੁਣਛ ਸੈਕਟਰਾਂ 'ਚ ਜੰਮ ਕੇ ਗੋਲੀਆਂ ਚਲਾਈਆਂ |
ਭਾਰਤੀ ਡਿਪਟੀ ਹਾਈ ਕਮਿਸ਼ਨਰ ਤਲਬ

ਭਾਰਤੀ ਫ਼ੌਜ ਦੁਆਰਾ ਕੰਟਰੋਲ ਰੇਖਾ (ਐਲ. ਓ. ਸੀ.) ਦੇ ਨਾਲ ਲਗਦੇ ਸਰਹੱਦੀ ਖੇਤਰਾਂ 'ਚ ਕਥਿਤ ਤੌਰ 'ਤੇ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਦੇ ਵਿਰੋਧ 'ਚ ਪਾਕਿਸਤਾਨ ਵਲੋਂ ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੂੰ ਤਲਬ ਕੀਤਾ ਗਿਆ | ਪਾਕਿ ਵਿਦੇਸ਼ ਮੰਤਰਾਲੇ ਦੇ ਦਫ਼ਤਰ ਨੇ ਇਕ ਬਿਆਨ 'ਚ ਕਿਹਾ ਕਿ ਡਾਇਰੈਕਟਰ ਜਨਰਲ (ਦੱਖਣੀ ਏਸ਼ੀਆ ਅਤੇ ਸਾਰਕ) ਅਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਆਹਲੂਵਾਲੀਆ ਨੂੰ ਤਲਬ ਕੀਤਾ ਅਤੇ ਭਾਰਤੀ ਫ਼ੌਜ ਵਲੋਂ ਲਿਪਾ ਅਤੇ ਬਟੱਲ ਸੈਕਟਰਾਂ 'ਚ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਦੀ ਨਿਖੇਧੀ ਕੀਤੀ |

ਤਿੰਨੋਂ ਫ਼ੌਜਾਂ ਨੂੰ ਪ੍ਰਭਾਵੀ ਅਗਵਾਈ ਦੇਣ ਲਈ ਸ਼ੁਰੂ ਕੀਤੀ ਜਾਵੇਗੀ 'ਚੀਫ ਆਫ ਡਿਫੈਂਸ' ਦੀ ਵਿਵਸਥਾ-ਮੋਦੀ

ਮੋਦੀ ਨੇ ਜਲ ਜੀਵਨ ਮਿਸ਼ਨ, ਪਲਾਸਟਿਕ 'ਤੇ ਪਾਬੰਦੀ ਅਤੇ ਆਬਾਦੀ 'ਤੇ ਕਾਬੂ ਜਿਹੇ ਉਠਾਏ ਸਮਾਜਿਕ ਮੁੱਦੇ
ਨਵੀਂ ਦਿੱਲੀ, 16 ਅਗਸਤ (ਉਪਮਾ ਡਾਗਾ ਪਾਰਥ)-ਕਾਰਗਿਲ ਦੀ ਜੰਗ ਤੋਂ ਦੋ ਦਹਾਕੇ ਬਾਅਦ ਤਿੰਨੋਂ ਫੌਜਾਂ ਦਰਮਿਆਨ ਤਾਲਮੇਲ ਅਤੇ ਇਕੋ ਜਿਹੀ ਪ੍ਰਭਾਵੀ ਅਗਵਾਈ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐਸ.) ਦਾ ਨਵਾਂ ਅਹੁਦਾ ਬਣਾਉਣ ਦਾ ਐਲਾਨ ਕੀਤਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 73ਵੇਂ ਸੁਤੰਤਰਤਾ ਦਿਵਸ ਮੌਕੇ ਦਿੱਤੇ ਭਾਸ਼ਨ 'ਚ ਤਿੰਨੋਂ ਫੌਜਾਂ ਦੇ ਇਕੱਠੇ ਚੱਲਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਚੀਫ ਆਫ ਡਿਫੈਂਸ ਸਟਾਫ ਦੀ ਵਿਵਸਥਾ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਣਨੀਤਕ ਪੱਖੋਂ ਭਾਰਤ ਲਈ ਸੀ. ਡੀ. ਐਸ. ਕਾਫੀ ਅਹਿਮ ਹੋਵੇਗਾ | ਪ੍ਰਧਾਨ ਮੰਤਰੀ ਨੇ ਬਦਲਦੀ ਦੁਨੀਆ ਅਤੇ ਤਕਨੀਕੀ ਵਿਵਸਥਾਵਾਂ ਦੇ ਮੱਦੇਨਜ਼ਰ ਤਿੰਨੋਂ ਫੌਜਾਂ ਦੇ ਇਕੱਠੇ ਚੱਲਣ ਨੂੰ ਇਕ ਜ਼ਰੂਰਤ ਕਰਾਰ ਦਿੰਦਿਆਂ ਕਿਹਾ ਕਿ ਸਾਡੀਆਂ ਫੌਜਾਂ ਨੂੰ ਇਕੱਠੇ ਅੱਗੇ ਵਧਣਾ ਹੋਵੇਗਾ |
ਸਭ ਤੋਂ ਵੱਡਾ ਰੱਖਿਆ ਸੁਧਾਰ
ਪ੍ਰਧਾਨ ਮੰਤਰੀ ਦੇ ਇਸ ਐਲਾਨ ਨੂੰ ਰੱਖਿਆ ਖੇਤਰ 'ਚ ਆਜ਼ਾਦੀ ਤੋਂ ਬਾਅਦ ਦੇ ਸਭ ਤੋਂ ਵੱਡੇ ਰੱਖਿਆ ਸੁਧਾਰ ਵਜੋਂ ਵੇਖਿਆ ਜਾ ਰਿਹਾ ਹੈ | ਸਾਲ 1999 'ਚ ਹੋਈ ਕਾਰਗਿਲ ਦੀ ਜੰਗ ਤੋਂ ਬਾਅਦ ਮੰਤਰੀਆਂ ਦੇ ਸਮੂਹ ਦੀ ਇਕ ਰਿਪੋਰਟ 'ਚ ਸੀ. ਡੀ. ਐਸ. ਦੇ  ਅਹੁਦੇ ਦੀ ਸਿਫਾਰਸ਼ ਕੀਤੀ ਗਈ ਸੀ | ਸੀ. ਡੀ. ਐਸ. ਦਾ ਅਹੁਦਾ ਸਰਕਾਰ ਲਈ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਵਾਹਿਦ ਵਿਅਕਤੀ ਸਿੰਗਲ ਪੁਆਇੰਟ ਆਫ ਪਰਸਨ ਹੋਵੇਗਾ ਜੋ ਹਵਾਈ, ਹਥਿਆਰਬੰਦ ਅਤੇ ਸਮੁੰਦਰੀ ਫੌਜ ਦੀ ਨੁਮਾਇੰਦਗੀ ਕਰੇਗਾ |
ਚੌਗਿਰਦੇ ਦੀ ਸੰਭਾਲ ਲਈ ਜੂਟ ਅਤੇ ਕੱਪੜੇ ਦੇ ਥੈਲੇ ਦਾ ਕਰੋ ਇਸਤੇਮਾਲ-ਮੋਦੀ
ਪ੍ਰਧਾਨ ਮੰਤਰੀ ਨੇ ਚੌਗਿਰਦੇ ਦੇ ਬਚਾਅ ਲਈ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕਰਦਿਆਂ ਪੋਲੀਥੀਨ ਦੀ ਥਾਂ 'ਤੇ ਜੂਟ ਅਤੇ ਕੱਪੜੇ ਦੇ ਥੈਲੇ ਦਾ ਇਸਤੇਮਾਲ ਕਰਨ ਨੂੰ ਕਿਹਾ | ਮੋਦੀ ਨੇ ਜਨ ਅੰਦੋਲਨ ਬਣੇ ਸਵੱਛ ਭਾਰਤ ਮਿਸ਼ਨ ਦੀ ਤਰਜ਼ 'ਤੇ ਇਕ ਵਾਰ ਇਸਤੇਮਾਲ ਹੋ ਸਕਣ ਵਾਲੇ ਪਲਾਸਟਿਕ ਛੱਡਣ ਦੀ ਅਪੀਲ ਕੀਤੀ |
ਇਕ ਵਾਰ ਵੀ ਨਹੀਂ ਲਿਆ ਪਾਕਿਸਤਾਨ ਦਾ ਨਾਂਅ
ਲਾਲ ਕਿਲ੍ਹੇ ਤੋਂ ਦਿੱਤੇ ਗਏ ਸੁਤੰਤਰਤਾ ਦਿਵਸ ਦੇ ਛੇਵੇਂ ਭਾਸ਼ਨ 'ਚ ਪ੍ਰਧਾਨ ਮੰਤਰੀ ਨੇ ਇਕ ਵਾਰ ਵੀ ਗੁਆਂਢੀ ਮੁਲਕ ਪਾਕਿਸਤਾਨ ਦਾ ਨਾਂਅ ਨਹੀਂ ਲਿਆ | ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਫ਼ੈਸਲੇ ਤੋਂ ਬਾਅਦ ਪਾਕਿਸਤਾਨ ਵਲੋਂ ਉਕਸਾਹਟ ਭਰੇ ਬਿਆਨ ਜਾਰੀ ਕੀਤੇ ਜਾ ਰਹੇ ਹਨ ਪਰ ਪ੍ਰਧਾਨ ਮੰਤਰੀ ਨੇ ਭਾਸ਼ਨ 'ਚ ਪਾਕਿਸਤਾਨ ਦਾ ਸਿੱਧੇ ਤੌਰ 'ਤੇ ਨਾਂਅ ਲੈਣ ਤੋਂ ਗੁਰੇਜ਼ ਕਰਦਿਆਂ ਕਿਹਾ ਆਪਣਾ ਫੋਕਸ ਅੱਤਵਾਦ 'ਤੇ ਹੀ ਰੱਖਿਆ | ਉਨ੍ਹਾਂ ਬਿਨਾਂ ਨਾਂਅ ਲਏ ਕਿਹਾ ਕਿ ਭਾਰਤ ਅੱਤਵਾਦ ਦੀ ਹਮਾਇਤ, ਪਨਾਹ ਅਤੇ ਫੈਲਾਉਣ ਵਾਲਿਆਂ ਨੂੰ ਬੇਨਕਾਬ ਕਰਦਾ ਰਹੇਗਾ |
ਜਲ ਜੀਵਨ ਮਿਸ਼ਨ 'ਤੇ ਖਰਚ ਕੀਤੀ ਜਾਵੇਗੀ 3.5 ਲੱਖ ਕਰੋੜ ਤੋਂ ਵੱਧ ਰਕਮ
ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਹੀ ਪਾਣੀ ਦੀ ਸੰਭਾਲ ਨੂੰ ਅਹਿਮ ਮਿਸ਼ਨ ਬਣਾ ਕੇ ਇਸ ਲਈ ਵਿਸ਼ੇਸ਼ ਤੌਰ 'ਤੇ ਮੰਤਰਾਲਾ ਵੀ ਕਾਇਮ ਕੀਤਾ ਗਿਆ | ਸਰਕਾਰ ਦੀ ਇਸ ਤਰਜੀਹ ਨੂੰ ਆਪਣੇ ਭਾਸ਼ਨ 'ਚ ਤਵਸੀਲੀ ਥਾਂ ਦਿੰਦਿਆਂ ਪ੍ਰਧਾਨ ਮੰਤਰੀ ਨੇ ਜਨ ਜੀਵਨ ਮਿਸ਼ਨ ਦਾ ਐਲਾਨ ਕਰਦਿਆਂ ਇਸ ਲਈ ਸਾਢੇ ਤਿੰਨ ਲੱਖ ਕਰੋੜ ਤੋਂ ਵੱਧ ਰਕਮ ਖਰਚ ਕਰਨ ਦੀ ਯੋਜਨਾ ਦਾ ਐਲਾਨ ਕੀਤਾ | ਪਾਣੀ ਦੇ ਮੁੱਦੇ ਨੂੰ ਉਠਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦਾ ਗਰੀਬ ਉਲਟ ਤੋਂ ਉਲਟ ਹਾਲਾਤ ਨੂੰ ਝੱਲਣ ਦੀ ਸਮਰੱਥਾ ਰੱਖਦਾ ਹੈ |
ਵਧਦੀ ਆਬਾਦੀ ਚਿੰਤਾ ਦਾ ਮੁੱਦਾ
ਆਪਣੇ ਭਾਸ਼ਨ 'ਚ ਪਹਿਲੀ ਵਾਰ ਵਧਦੀ ਆਬਾਦੀ ਦਾ ਮੁੱਦਾ ਉਠਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਨਵੀਆਂ ਚੁਣੌਤੀਆਂ ਪੇਸ਼ ਕਰੇਗਾ | ਪ੍ਰਧਾਨ ਮੰਤਰੀ ਨੇ ਆਬਾਦੀ ਵਿਸਫੋਟ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਨਾਲ ਨਜਿੱਠਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਕਦਮ ਉਠਾਉਣ ਨੂੰ ਕਿਹਾ |

ਚੰਡੀਗੜ੍ਹ 'ਚ ਸਕੀਆਂ ਭੈਣਾਂ ਦੀ ਹੱਤਿਆ ਕਰਨ ਵਾਲਾ ਨੌਜਵਾਨ ਗਿ੍ਫ਼ਤਾਰ

ਸ਼ੱਕ ਬਣਿਆ ਹੱਤਿਆ ਦਾ ਕਾਰਨ
ਚੰਡੀਗੜ੍ਹ, 16 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)-15 ਅਗਸਤ ਦੀ ਸਵੇਰ ਸੈਕਟਰ 22 'ਚ ਦੋ ਭੈਣਾਂ ਦੀ ਹੋਈ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ | ਦੋਵੇਂ ਭੈਣਾਂ ਸੈਕਟਰ 22/ਸੀ ਦੇ ਮਕਾਨ ਨੰਬਰ 2598 'ਚ ਬਤੌਰ ਪੀ.ਜੀ. ਰਹਿੰਦੀਆਂ ਸਨ ਅਤੇ ਉਨ੍ਹਾਂ ਦੇ ਕਮਰੇ 'ਚ ਦਾਖ਼ਲ ਹੋ ਦੋਵੇਂ ਭੈਣਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ | ਮਿ੍ਤਕ ਲੜਕੀਆਂ ਦੀ ਪਛਾਣ ਮਨਪ੍ਰੀਤ ਕੌਰ ਅਤੇ ਰਾਜਵੰਤ ਕੌਰ ਵਜੋਂ ਹੋਈ ਹੈ, ਜੋ ਪਿੰਡ ਬੱਲੂਆਣਾ ਅਬੋਹਰ ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਰਹਿਣ ਵਾਲੀਆਂ ਸਨ ਅਤੇ ਪਿਛਲੇ ਲੰਮੇ ਸਮੇਂ ਤੋਂ ਸੈਕਟਰ 22 ਦੇ ਪੀ.ਜੀ. 'ਚ ਹੀ ਰਹਿ ਰਹੀਆਂ ਸਨ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਜ਼ੀਰਕਪੁਰ ਦੇ ਰਹਿਣ ਵਾਲੇ ਕੁਲਦੀਪ ਸਿੰਘ (30) ਵਜੋਂ ਹੋਈ ਹੈ, ਜੋ ਚੰਡੀਗੜ੍ਹ ਪੁਲਿਸ ਤੋਂ ਸੇਵਾਮੁਕਤ ਸਬ- ਇੰਸਪੈਕਟਰ ਦਾ ਲੜਕਾ ਹੈ | ਇਸ ਸਬੰਧੀ ਐੱਸ.ਐੱਸ.ਪੀ. ਨਿਲਾਬਰੀ ਜਗਦਲੇ ਨੇ ਦੱਸਿਆ ਕਿ ਕੁਲਦੀਪ ਸਿੰਘ ਤੇ ਮਨਪ੍ਰੀਤ ਕੌਰ ਸਾਲ 2010 'ਚ ਇਕ ਕੰਪਨੀ 'ਚ ਇਕੱਠੇ ਕੰਮ ਕਰਨ ਦੌਰਾਨ ਇਕ-ਦੂਜੇ ਨੂੰ ਮਿਲੇ ਸਨ ਤੇ ਬਾਅਦ 'ਚ ਦੋਵਾਂ 'ਚ ਚੰਗੀ ਦੋਸਤੀ ਹੋ ਗਈ ਸੀ | ਗੱਲ ਦੋਵਾਂ ਦੇ ਵਿਆਹ ਤੱਕ ਪਹੁੰਚ ਗਈ ਸੀ | ਛੇ ਮਹੀਨਿਆਂ ਤੋਂ ਮਨਪ੍ਰੀਤ ਕੌਰ ਤੇ ਕੁਲਦੀਪ ਸਿੰਘ ਦੇ ਆਪਸੀ ਸੰਬੰਧ ਖ਼ਰਾਬ ਹੋ ਚੁੱਕੇ ਸਨ ਅਤੇ ਦੋਵਾਂ 'ਚ ਬਹੁਤ ਘੱਟ ਗੱਲ ਹੋ ਰਹੀ ਸੀ | ਕੁਲਦੀਪ ਨੂੰ ਸ਼ੱਕ ਸੀ ਕਿ ਮਨਪ੍ਰੀਤ ਕਿਸੇ ਹੋਰ ਨਾਲ ਗੱਲ ਕਰ ਰਹੀ ਹੈ | 14/15 ਅਗਸਤ ਦੀ ਰਾਤ ਕੁਲਦੀਪ ਇਸ ਬਾਰੇ ਪਤਾ ਲਗਾਉਣ ਲਈ ਮਨਪ੍ਰੀਤ ਦੇ ਪੀ.ਜੀ. ਪਹੁੰਚਿਆ | ਇਸ ਦੌਰਾਨ ਮਨਪ੍ਰੀਤ ਤੇ ਰਾਜਵੰਤ ਸੁੱਤੀਆਂ ਹੋਈਆਂ ਸਨ | ਕੁਲਦੀਪ ਕੰਧ ਟੱਪ ਕੇ ਘਰ ਅੰਦਰ ਪਹੁੰਚਿਆ ਅਤੇ ਪਿਛਲੇ ਦਰਵਾਜ਼ੇ ਨੂੰ ਖੋਲ੍ਹ ਕੇ ਦੋਵੇਂ ਭੈਣਾਂ ਦੇ ਕਮਰੇ 'ਚ ਦਾਖਲ ਹੋ ਗਿਆ | ਉਸ ਨੇ ਮਨਪ੍ਰੀਤ ਦੇ ਫ਼ੋਨ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਜਿਸ ਲਈ ਉਸ ਨੇ ਸੁੱਤੀ ਹੋਈ ਮਨਪ੍ਰੀਤ ਦੀ ਉਂਗਲ ਮੋਬਾਈਲ ਫ਼ੋਨ 'ਤੇ ਲਗਾਈ ਪਰ ਰੱਖੜੀ ਕਰਕੇ ਦੋਵੇਂ ਭੈਣਾਂ ਨੇ ਹੱਥਾਂ 'ਤੇ ਮਹਿੰਦੀ ਲਗਾ ਰੱਖੀ ਸੀ, ਜਿਸ ਕਾਰਨ ਉਹ ਕਾਮਯਾਬ ਨਹੀਂ ਹੋਇਆ | ਇਸ ਦੌਰਾਨ ਰਾਜਵੰਤ ਕੌਰ ਦੀ ਜਾਗ ਖੁੱਲ੍ਹ ਗਈ ਜਿਸ ਨੂੰ ਦੇਖ ਕੇ ਕੁਲਦੀਪ ਕਮਰੇ ਅੰਦਰ ਹੀ ਲੁਕ ਗਿਆ | ਕੁਲਦੀਪ ਨੇ ਦੁਬਾਰਾ ਫ਼ੋਨ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਮਨਪ੍ਰੀਤ ਵੀ ਉੱਠ ਗਈ | ਇਸ ਦੌਰਾਨ ਦੋਵਾਂ 'ਚ ਬਹਿਸ ਹੋਈ ਤੇ ਕੁਲਦੀਪ ਨੇ ਮਨਪ੍ਰੀਤ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ | ਉਸ ਨੇ ਰਸੋਈ 'ਚੋਂ ਕੋਈ ਤੇਜ਼ਧਾਰ ਚੀਜ਼ ਲਿਆਂਦੀ ਤੇ ਉਸ ਨਾਲ ਮਨਪ੍ਰੀਤ 'ਤੇ ਹਮਲਾ ਕਰ ਦਿੱਤਾ | ਆਵਾਜ਼ ਸੁਣ ਕੇ ਰਾਜਵੰਤ ਵੀ ਮੌਕੇ 'ਤੇ ਪਹੁੰਚੀ ਤਾਂ ਕੁਲਦੀਪ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ | ਉਸ ਨੇ ਤੇਜ਼ਧਾਰ ਹਥਿਆਰ ਦੇ ਇਲਾਵਾ ਚੰੁਨੀ ਨਾਲ ਦੋਵਾਂ ਭੈਣਾਂ ਦਾ ਗਲ਼ਾ ਵੀ ਘੁੱਟਿਆ | ਦੋਵਾਂ ਨੇ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੀਆਂ | ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਮੁਲਜ਼ਮ ਪਹਿਲਾਂ ਜ਼ੀਰਕਪੁਰ ਆਪਣੇ ਘਰ ਗਿਆ ਤੇ ਫਿਰ ਆਪਣੀ ਭੈਣ ਤੋਂ ਰੱਖੜੀ ਬੰਨ੍ਹਵਾਉਣ ਦੇ ਬਾਅਦ ਅੰਬਾਲਾ ਹੁੰਦੇ ਹੋਏ ਦਿੱਲੀ ਚਲਾ ਗਿਆ | ਪੁਲਿਸ ਟੀਮ ਨੂੰ 15 ਅਗਸਤ ਦੁਪਹਿਰ ਮਾਮਲੇ ਬਾਰੇ ਸੂਚਨਾ ਮਿਲੀ ਜਿਸ ਦੇ ਬਾਅਦ ਇਲਾਕੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੁੰਦਾ ਨਜ਼ਰ ਆਇਆ | ਲੜਕੀਆਂ ਦੇ ਮਕਾਨ 'ਚ ਰਹਿੰਦੀ ਸ਼ਸ਼ੀ ਬਾਲਾ ਨਾਂਅ ਦੀ ਔਰਤ ਨੇ ਵੀ ਸਵੇਰ ਸਮੇਂ ਕੁਲਦੀਪ ਸਿੰਘ ਨੂੰ ਲੜਕੀਆਂ ਦੇ ਕਮਰੇ 'ਚੋਂ ਬਾਹਰ ਜਾਂਦੇ ਹੋਏ ਦੇਖਿਆ | ਪੁਲਿਸ ਟੀਮ ਨੇ ਕੁਲਦੀਪ ਸਿੰਘ ਦੀ ਲੋਕੇਸ਼ਨ ਦਾ ਪਤਾ ਲਗਾ ਕੇ ਉਸ ਨੂੰ ਦਿੱਲੀ ਰੇਲਵੇ ਸਟੇਸ਼ਨ ਨੇੜਿਓਾ ਗਿ੍ਫ਼ਤਾਰ ਕਰ ਲਿਆ | ਮੁਲਜ਼ਮ ਤੋਂ ਮਨਪ੍ਰੀਤ ਦੇ ਦੋ ਮੋਬਾਈਲ ਤੇ ਕਮਰੇ ਦੀ ਚਾਬੀ ਵੀ ਬਰਾਮਦ ਹੋਈ ਹੈ |
ਦੋਵੇਂ ਐਸ.ਡੀ.ਓ. ਦੀਆਂ ਭੈਣਾਂ

ਮਨਪ੍ਰੀਤ ਕੌਰ ਅਤੇ ਰਾਜਵੰਤ ਕੌਰ ਦਾ ਭਰਾ ਐਸ.ਡੀ.ਓ. ਹੈ ਤੇ ਉਹ ਬਠਿੰਡਾ ਅਤੇ ਮੁਹਾਲੀ 'ਚ ਡਿਊਟੀ 'ਤੇ ਤਾਇਨਾਤ ਹੈ | ਰੱਖੜੀ ਦੇ ਦਿਨ ਦੋਵੇਂ ਭੈਣਾਂ ਦੀ ਹੱਤਿਆ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ |

ਪਿੰਡ ਬੱਲੂਆਣਾ 'ਚ ਸੋਗ ਦੀ ਲਹਿਰ-ਅੱਜ ਹੋਵੇਗਾ ਅੰਤਿਮ ਸੰਸਕਾਰ

ਅਬੋਹਰ, 16 ਅਗਸਤ (ਸੁਖਜਿੰਦਰ ਸਿੰਘ ਢਿੱਲੋਂ)-ਪਿੰਡ ਬੱਲੂਆਣਾ ਦੀਆਂ ਦੋਵੇਂ ਭੈਣਾਂ ਦੀ ਚੰਡੀਗੜ੍ਹ ਦੇ ਸੈਕਟਰ-22 'ਚ ਹੱਤਿਆ ਕੀਤੇ ਜਾਣ ਦੀ ਘਟਨਾ ਕਾਰਨ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ | ਮਿ੍ਤਕ ਭੈਣਾਂ ਦਾ ਅੰਤਿਮ ਸੰਸਕਾਰ ਕੱਲ੍ਹ ਹੋਵੇਗਾ | ਜਾਣਕਾਰੀ ਅਨੁਸਾਰ ਬੱਲੂਆਣਾ ਪਿੰਡ ਦੀਆਂ ਵਸਨੀਕ ਰਾਜਵੰਤ ਕੌਰ ਤੇ ਮਨਪ੍ਰੀਤ ਕੌਰ ਪੁੱਤਰੀਆਂ ਸਿਕੰਦਰ ਸਿੰਘ ਪਿਛਲੇ ਕਰੀਬ ਚਾਰ ਸਾਲ ਤੋਂ ਚੰਡੀਗੜ੍ਹ ਰਹਿੰਦੀਆਂ ਸਨ | ਉਹ ਉਥੇ ਇਕ ਫ਼ੈਕਟਰੀ 'ਚ ਕੰਮ ਕਰਦੀਆਂ ਸਨ | ਇਨ੍ਹਾਂ ਦਾ ਭਰਾ ਪੁੱਡਾ 'ਚ ਪਿਛਲੇ ਸਾਲ ਹੀ ਅਧਿਕਾਰੀ ਲੱਗਿਆ ਸੀ ਤੇ ਇਨ੍ਹਾਂ ਦੀ ਇਕ ਭੈਣ ਵਿਦੇਸ਼ ਗਈ ਹੋਈ ਹੈ | ਮਿ੍ਤਕ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਦੇਰ ਰਾਤ ਤੱਕ ਪਿੰਡ ਪੁੱਜ ਜਾਣਗੀਆਂ ਤੇ ਕੱਲ੍ਹ ਨੂੰ ਇਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ |

ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਨ ਲਈ ਚੋਣ ਕਮਿਸ਼ਨ ਵਲੋਂ ਕਾਨੂੰਨ ਮੰਤਰਾਲੇ ਨੂੰ ਚਿੱਠੀ

ਨਵੀਂ ਦਿੱਲੀ, 16 ਅਗਸਤ (ਉਪਮਾ ਡਾਗਾ ਪਾਰਥ)-ਵੋਟਰ ਪਹਿਚਾਣ ਪੱਤਰ ਨੂੰ ਆਧਾਰ ਕਾਰਡ ਨਾਲ ਜੋੜਨ ਦਾ ਮੁੱਦਾ ਇਕ ਵਾਰ ਫਿਰ ਉਠਾਉਂਦਿਆਂ ਚੋਣ ਕਮਿਸ਼ਨ ਨੇ ਇਸ ਸਬੰਧ 'ਚ ਕਾਨੂੰਨ ਮੰਤਰਾਲੇ ਨੂੰ ਇਕ ਚਿੱਠੀ ਲਿਖੀ ਹੈ | ਚੋਣ ਕਮਿਸ਼ਨ ਨੇ ਇਸ ਨੂੰ ਫਰਜ਼ੀ ਵੋਟਰਾਂ ਦੀ ਗਿਣਤੀ 'ਚ ...

ਪੂਰੀ ਖ਼ਬਰ »

ਬਲੋਚਿਸਤਾਨ ਦੀ ਮਸਜਿਦ 'ਚ ਧਮਾਕਾ, 5 ਮੌਤਾਂ, 23 ਜ਼ਖ਼ਮੀ

ਅੰਮਿ੍ਤਸਰ, 16 ਅਗਸਤ (ਸੁਰਿੰਦਰ ਕੋਛੜ)¸ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੀ ਰਾਜਧਾਨੀ ਕੁਏਟਾ ਵਿਖੇ ਇਕ ਮਸਜਿਦ 'ਚ ਹੋਏ ਧਮਾਕੇ 'ਚ ਮਸਜਿਦ ਦੇ ਇਮਾਮ ਸਮੇਤ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ, ਜਦਕਿ 23 ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਇਹ ਧਮਾਕਾ ਕੋਇਟਾ ਦੇ ਨਜ਼ਦੀਕ ...

ਪੂਰੀ ਖ਼ਬਰ »

ਪਾਕਿ ਨੇ 'ਕਾਲੇ ਦਿਨ' ਵਜੋਂ ਮਨਾਇਆ ਭਾਰਤ ਦਾ ਸੁਤੰਤਰਤਾ ਦਿਵਸ

• ਮਕਬੂਜ਼ਾ ਕਸ਼ਮੀਰ 'ਚ ਲੱਗੇ ਪਾਕਿ ਵਿਰੋਧੀ ਨਾਅਰੇ • ਮੁਸਲਿਮ ਦੇਸ਼ਾਂ 'ਚ ਵਧੇਗੀ ਕੱਟੜਤਾ, ਕਸ਼ਮੀਰੀ ਕਰ ਸਕਦੇ ਜੇਹਾਦ-ਇਮਰਾਨ ਖ਼ਾਨ ਅੰਮਿ੍ਤਸਰ, 16 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਭਾਰਤ ਦਾ ਸੁਤੰਤਰਤਾ ਦਿਵਸ ਕਾਲੇ ਦਿਨ ਵਜੋਂ ਮਨਾਇਆ ਗਿਆ | ਇਸ ਸਬੰਧ 'ਚ ...

ਪੂਰੀ ਖ਼ਬਰ »

ਪਾਕਿ ਨੇ ਹੁਣ ਭਾਰਤੀ ਕਲਾਕਾਰਾਂ ਨੂੰ ਦਿਖਾਉਣ ਵਾਲੇ ਇਸ਼ਤਿਹਾਰਾਂ 'ਤੇ ਲਗਾਈ ਪਾਬੰਦੀ

ਅੰਮਿ੍ਤਸਰ, 16 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਦੁਵੱਲੇ ਕੂਟਨੀਤਕ ਤੇ ਵਪਾਰਕ ਸਬੰਧਾਂ ਸਮੇਤ ਭਾਰਤੀ ਫ਼ਿਲਮਾਂ, ਨਾਟਕਾਂ, ਸਭਿਆਚਾਰਕ ਪ੍ਰੋਗਰਾਮਾਂ ਅਤੇ ਕੌਮਾਂਤਰੀ ਆਵਾਜਾਈ ਸਾਧਨਾਂ 'ਤੇ ਲਗਾਈ ਗਈ ਪਾਬੰਦੀ ਤੋਂ ਬਾਅਦ ਹੁਣ ਜਿਥੇ ਪਾਕਿ ਦੀ ...

ਪੂਰੀ ਖ਼ਬਰ »

ਟਰੰਪ ਨੇ ਇਮਰਾਨ ਨੂੰ ਭਾਰਤ ਨਾਲ ਦੁਵੱਲੇ ਸਬੰਧ ਗੱਲਬਾਤ ਰਾਹੀ ਹੱਲ ਕਰਨ ਲਈ ਕਿਹਾ

ਵਾਸ਼ਿੰਗਟਨ, 16 ਅਗਸਤ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਭਾਰਤ ਨਾਲ ਚੱਲ ਰਹੇ ਤਣਾਅ ਨੂੰ ਦੁਵੱਲੀ ਗੱਲਬਾਤ ਰਾਹੀ ਹੱਲ ਕੀਤਾ ਜਾਵੇ | ਵਾਈਟ ਹਾਊਸ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਨੇ ਪ੍ਰਧਾਨ ...

ਪੂਰੀ ਖ਼ਬਰ »

ਭਾਰਤ ਦੀ ਅਸਿੱਧੇ ਢੰਗ ਨਾਲ ਪਾਕਿ ਨੂੰ ਚਿਤਾਵਨੀ

ਪ੍ਰਮਾਣੂ ਹਥਿਆਰਾਂ ਦੀ ਵਰਤੋਂ ਸਬੰਧੀ ਨੀਤੀ ਭਵਿੱਖ ਦੇ ਹਾਲਾਤ 'ਤੇ ਕਰੇਗੀ ਨਿਰਭਰ-ਰਾਜਨਾਥ ਨਵੀਂ ਦਿੱਲੀ, 16 ਅਗਸਤ (ਉਪਮਾ ਡਾਗਾ ਪਾਰਥ)-ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਤੋਂ ਬਾਅਦ ਪਾਕਿਸਤਾਨ ਵਲੋਂ ਲਗਾਤਾਰ ਦਿੱਤੇ ਜਾ ਰਹੇ ਉਕਸਾਹਟ ਭਰੇ ਬਿਆਨਾਂ ਦਰਮਿਆਨ ...

ਪੂਰੀ ਖ਼ਬਰ »

ਸਿਰਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ

ਦਿੱਲੀ ਕਮੇਟੀ ਨੂੰ ਬਦਨਾਮ ਕਰਨ ਲਈ ਸਾਜਿਸ਼ ਤਹਿਤ ਉਛਾਲੇ ਜਾ ਰਹੇ ਤਿੰਨ ਮਾਮਲਿਆਂ ਦੀ ਜਾਂਚ ਕਰਵਾਉਣ ਦੀ ਅਪੀਲ ਨਵੀਂ ਦਿੱਲੀ, 16 ਅਗਸਤ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ...

ਪੂਰੀ ਖ਼ਬਰ »

ਗੁਰਦੁਆਰਾ ਨਾਨਕ ਪਿਆਓ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ ਪਾਠ ਬੋਧ ਸਮਾਗਮ ਦੀ ਸ਼ੁਰੂਆਤ

ਨਵੀਂ ਦਿੱਲੀ, 16 ਅਗਸਤ (ਜਗਤਾਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵਲੋਂ ਕਰਵਾਏ ਜਾ ਰਹੇ ਵੱਖ-ਵੱਖ ਸਮਾਗਮਾਂ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਸ਼ੁੱਧ ਪਾਠ ਬੋਧ ਸਮਾਗਮ ਦੀ ਸ਼ੁਰੂਆਤ ...

ਪੂਰੀ ਖ਼ਬਰ »

ਭਾਰਤ ਨਾਲ ਜੰਗ ਕਰਨ 'ਤੇ ਪਾਕਿ ਦੀ ਹੋਂਦ ਖ਼ਤਮ ਹੋਣ ਦਾ ਖ਼ਦਸ਼ਾ-ਹਿਜ਼ਬੁਲ ਮੁਜਾਹਦੀਨ

ਅੰਮਿ੍ਤਸਰ, 16 ਅਗਸਤ (ਸੁਰਿੰਦਰ ਕੋਛੜ)-ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਦੀਨ ਦੇ ਖ਼ਾਲਿਦ ਸੈਫਉੱਲਾ ਅਤੇ ਨੇਬ ਅਮੀਰ ਨੇ ਭਾਰਤ ਵਿਰੋਧੀ ਪ੍ਰਦਰਸ਼ਨ ਕਰਦਿਆਂ ਇਹ ਵੀ ਸਾਫ਼ ਕੀਤਾ ਕਿ ਜੇਕਰ ਪਾਕਿਸਤਾਨ ਭਾਰਤ ਨਾਲ ਜੰਗ ਕਰਦਾ ਹੈ, ਤਾਂ ...

ਪੂਰੀ ਖ਼ਬਰ »

ਵਾਦੀ 'ਚ ਅੱਤਵਾਦੀ ਹਮਲੇ ਦਾ ਖ਼ਤਰਾ, ਫ਼ੌਜ ਚੌਕਸ

ਸ੍ਰੀਨਗਰ, 16 ਅਗਸਤ (ਏ.ਐੱਨ.ਆਈ.)-ਪਾਕਿਸਤਾਨ 'ਚ ਸਰਗਰਮ ਅੱਤਵਾਦੀ ਸਮੂਹਾਂ ਦੀ ਹਮਾਇਤ ਪ੍ਰਾਪਤ ਅੱਤਵਾਦੀਆਂ ਵਲੋਂ ਜੰਮੂ-ਕਸ਼ਮੀਰ 'ਚ ਹਮਲੇ ਦਾ ਖ਼ਤਰਾ ਹੈ, ਜਿਸ ਕਾਰਨ ਭਾਰਤੀ ਫੌਜ, ਹਵਾਈ ਫੌਜ ਤੇ ਹੋਰ ਸੁਰੱਖਿਆ ਬਲਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ | ਏ.ਐੱਨ.ਆਈ. ਦੀ ...

ਪੂਰੀ ਖ਼ਬਰ »

ਜੇਤਲੀ ਦਾ ਹਾਲ-ਚਾਲ ਪਤਾ ਕਰਨ ਏਮਜ਼ ਪਹੁੰਚੇ ਰਾਸ਼ਟਰਪਤੀ

ਨਵੀਂ ਦਿੱਲੀ, 16 ਅਗਸਤ (ਉਪਮਾ ਡਾਗਾ ਪਾਰਥ)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਏਮਜ਼ 'ਚ ਜ਼ੇਰੇ ਇਲਾਜ ਸਾਬਕਾ ਖਜ਼ਾਨਾ ਮੰਤਰੀ ਅਰੁਣ ਜੇਤਲੀ ਦਾ ਹਾਲ-ਚਾਲ ਪਤਾ ਕਰਨ ਪੁੱਜੇ | ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਤੇ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਵੀ ...

ਪੂਰੀ ਖ਼ਬਰ »

ਖ਼ਤਰਨਾਕ ਡਰਾਈਵਿੰਗ ਮਾਮਲਾ

ਰੂਪਾ ਗਾਂਗੁਲੀ ਦੇ ਬੇਟੇ ਨੂੰ ਇਕ ਦਿਨ ਦੀ ਪੁਲਿਸ ਹਿਰਾਸਤ 'ਚ ਭੇਜਿਆ

ਕੋਲਕਾਤਾ, 16 ਅਗਸਤ (ਏਜੰਸੀ)-ਅਦਾਕਾਰਾ ਤੋਂ ਰਾਜਨੇਤਾ ਬਣੀ ਭਾਜਪਾ ਦੀ ਰਾਜ ਸਭਾ ਸੰਸਦ ਮੈਂਬਰ ਰੂਪਾ ਗਾਂਗੁਲੀ ਦੇ ਬੇਟੇ ਨੂੰ ਬੀਤੀ ਰਾਤ ਦੱਖਣੀ ਕੋਲਕਾਤਾ 'ਚ ਰਾਇਲ ਕੋਲਕਾਤਾ ਗੋਲਫ ਕਲੱਬ ਦੀ ਕੰਧ 'ਚ ਕਾਰ ਮਾਰਨ 'ਤੇ ਖ਼ਤਰਨਾਕ ਡਰਾਈਵਿੰਗ ਦੇ ਇਲਜ਼ਾਮ 'ਚ ਗਿ੍ਫ਼ਤਾਰ ...

ਪੂਰੀ ਖ਼ਬਰ »

ਭਾਰਤ ਵਲੋਂ ਵੀ ਥਾਰ ਰੇਲ ਸੇਵਾ ਰੱਦ

ਜੈਪੁਰ, 16 ਅਗਸਤ (ਏਜੰਸੀ)-ਭਾਰਤ ਨੇ ਹਫ਼ਤਾਵਰੀ ਰੇਲ ਸੇਵਾ ਥਾਰ ਲਿੰਕ ਐਕਸਪ੍ਰੈੱਸ ਨੂੰ ਰੱਦ ਕਰ ਦਿੱਤਾ ਹੈ | ਇਹ ਰੇਲ ਲਿੰਕ ਰਾਜਸਥਾਨ ਦੇ ਜੋਧਪੁਰ ਤੇ ਪਾਕਿਸਤਾਨ ਦੇ ਕਰਾਚੀ ਨੂੰ ਆਪਸ 'ਚ ਜੋੜਦਾ ਹੈ | ਇਸ ਸਬੰਧੀ ਉੱਤਰ-ਪੱਛਮੀ ਰੇਲ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਅਭੈ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX