ਤਾਜਾ ਖ਼ਬਰਾਂ


ਆਵਾਰਾ ਪਸ਼ੂਆਂ ਕਾਰਨ ਵਾਪਰੇ ਹਾਦਸਿਆਂ 'ਚ ਦੋ ਲੋਕਾਂ ਦੀ ਮੌਤ
. . .  4 minutes ago
ਜਲਾਲਾਬਾਦ, 19ਅਗਸਤ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਦੀ ਫ਼ਾਜ਼ਿਲਕਾ ਸੜਕ ਤੇ ਆਵਾਰਾ ਪਸ਼ੂਆਂ ਕਾਰਨ ਵਾਪਰਨ ਵਾਲੇ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਅਤੇ ਇਨ੍ਹਾਂ ਕਾਰਨ ਇੱਥੇ ਦੋ ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਪੁਲਸ ਵਿਚ ਬਤੌਰ ਕਾਂਸਟੇਬਲ...
ਡੀ. ਸੀ. ਅਤੇ ਏ. ਡੀ. ਸੀ. ਨੇ ਲਿਆ ਫਿਲੌਰ ਦੇ ਰਿਲੀਫ ਸੈਂਟਰਾਂ ਦਾ ਜਾਇਜ਼ਾ
. . .  26 minutes ago
ਫਿਲੌਰ, 19 ਅਗਸਤ (ਇੰਦਰਜੀਤ ਚੰਦੜ੍ਹ)- ਸਥਾਨਕ ਇਲਾਕੇ ਅੰਦਰ ਬਣਾਏ ਗਏ 18 ਰਿਲੀਫ ਸੈਂਟਰਾਂ ਅੰਦਰ ਹੜ੍ਹ ਪੀੜਤਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅੱਜ ਮਾਣਯੋਗ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਏ. ਡੀ. ਸੀ. ਜਲੰਧਰ...
ਜਲੰਧਰ 'ਚ ਭਾਰੀ ਮੀਂਹ ਕਾਰਨ ਡਿੱਗਿਆ ਇੱਕ ਮਕਾਨ
. . .  36 minutes ago
ਜਲੰਧਰ, 19 ਅਗਸਤ- ਜਲੰਧਰ 'ਚ ਅੱਜ ਸਵੇਰੇ ਪਏ ਭਾਰੀ ਮੀਂਹ ਕਾਰਨ ਮਿੱਠਾ ਬਾਜ਼ਾਰ 'ਚ ਇੱਕ ਮਕਾਨ ਡਿੱਗ ਪਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉੱਥੇ ਹੀ ਮਕਾਨ ਡਿੱਗਣ ਕਾਰਨ ਬਿਜਲੀ ਦਾ ਇੱਕ ਖੰਭਾ ਵੀ ਟੁੱਟ...
ਮੰਦਬੁੱਧੀ ਔਰਤ ਨਾਲ ਜਬਰ ਜਨਾਹ, ਇੱਕ 'ਤੇ ਮਾਮਲਾ ਦਰਜ
. . .  45 minutes ago
ਤਲਵੰਡੀ ਸਾਬੋ, 19 ਅਗਸਤ (ਰਣਜੀਤ ਸਿੰਘ ਰਾਜੂ)- ਨੇੜਲੇ ਪਿੰਡ ਨੰਗਲਾ 'ਚ ਬੀਤੀ ਦੇਰ ਰਾਤ ਇੱਕ 65 ਸਾਲਾ ਮੰਦਬੁੱਧੀ ਔਰਤ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿੰਗੋ ਪੁਲਿਸ ਚੌਕੀ ਇੰਚਾਰਜ ਗੋਬਿੰਦ ਸਿੰਘ ਨੇ ਦੱਸਿਆ ਕਿ ਪੀੜਤ...
ਸ਼ਾਹਕੋਟ ਨੇੜਲੇ ਪਿੰਡਾਂ ਦਾਨੇਵਾਲ ਅਤੇ ਬੂੜੇਵਾਲ ਵਿਚਕਾਰ ਬੰਨ੍ਹ ਤੋਂ ਪਾਣੀ ਦੇ ਓਵਰਫਲੋ ਹੋਣ ਦਾ ਖ਼ਦਸ਼ਾ
. . .  57 minutes ago
ਸ਼ਾਹਕੋਟ, 19 ਅਗਸਤ (ਬਾਂਸਲ, ਸਚਦੇਵਾ)- ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਨਾਲ ਸ਼ਾਹਕੋਟ ਨੇੜਲੇ ਪਿੰਡਾਂ ਦਾਨੇਵਾਲ ਅਤੇ ਬੂੜੇਵਾਲ ਵਿਚਕਾਰ ਬੰਨ੍ਹ ਤੋਂ ਪਾਣੀ ਸਿਰਫ਼ 1-1.5 ਫੁੱਟ ਨੀਵਾਂ ਚੱਲ ਰਿਹਾ ਹੈ। ਪਾਣੀ ਦੇ ਬੰਨ੍ਹ ਤੋਂ ਓਵਰਫਲੋ ਹੋਣ ਦਾ...
ਨਹਿਰ 'ਚੋਂ ਮਿਲਿਆ ਭਰੂਣ
. . .  about 1 hour ago
ਜਲੰਧਰ, 19 ਅਗਸਤ- ਬਸਤੀ ਬਾਵਾ ਖੇਲ ਦੇ ਲੱਕੜ ਵਾਲੇ ਪੁਲ ਦੀ ਨਹਿਰ 'ਚੋਂ ਅੱਜ ਸਵੇਰੇ ਇੱਕ ਭਰੂਣ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਨੇ ਭਰੂਣ ਨੂੰ ਦੇਖ ਦੇ ਰੌਲਾ ਪਾਇਆ, ਜਿਸ ਮਗਰੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਇਸ ਮਗਰੋਂ...
ਉਤਰਾਖੰਡ 'ਚ ਬੱਦਲ ਫਟਣ ਕਾਰਨ 17 ਲੋਕਾਂ ਦੀ ਮੌਤ
. . .  45 minutes ago
ਦੇਹਰਾਦੂਨ, 19 ਅਗਸਤ- ਉਤਰਾਖੰਡ 'ਚ ਭਾਰੀ ਮੀਂਹ ਕਾਰਨ ਭਿਆਨਕ ਤਬਾਹੀ ਮਚੀ ਹੈ। ਇੱਥੇ ਉਤਰਕਾਸ਼ੀ ਦੇ ਮੋਰੀ ਤਹਿਸੀਲ ਇਲਾਕੇ 'ਚ ਬੱਦਲ ਫਟਣ ਦੀ ਘਟਨਾ 'ਚ ਹੁਣ ਤੱਕ ਕੁੱਲ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਫ਼ਤ ਪ੍ਰਬੰਧਨ ਦੇ ਸਕੱਤਰ (ਇੰਚਾਰਜ) ਵਲੋਂ ਇਹ...
ਹਰੀਕੇ ਹੈੱਡ ਵਰਕਸ 'ਚ ਇੱਕ ਲੱਖ ਕਿਊਸਿਕ ਪਾਣੀ ਦੀ ਆਮਦ, ਹਥਾੜ ਇਲਾਕਾ ਪਾਣੀ ਦੀ ਮਾਰ ਹੇਠ
. . .  about 1 hour ago
ਹਰੀਕੇ ਪਤਣ, 19 ਅਗਸਤ (ਸੰਜੀਵ ਕੁੰਦਰਾ)- ਹਰੀਕੇ ਹੈੱਡ ਵਰਕਸ 'ਚ ਪਾਣੀ ਦੀ ਆਮਦ ਲਗਾਤਾਰ ਵਧ ਰਹੀ ਹੈ ਅਤੇ ਅੱਜ ਸਵੇਰੇ 10 ਵਜੇ ਹੈੱਡ ਵਰਕਸ 'ਚ ਇੱਕ ਲੱਖ 372 ਕਿਊਸਿਕ ਪਾਣੀ ਦੀ ਆਮਦ ਸੀ ਤੇ 94630 ਕਿਊਸਿਕ ਪਾਣੀ ਡਾਊਨ ਸਟਰੀਮ ਨੂੰ ਛੱਡਿਆ...
ਜਲੰਧਰ - ਫ਼ਿਰੋਜ਼ਪੁਰ ਰੇਲ ਸੇਵਾ ਠੱਪ
. . .  about 2 hours ago
ਫ਼ਿਰੋਜ਼ਪੁਰ 19 ਅਗਸਤ (ਜਸਵਿੰਦਰ ਸਿੰਘ ਸੰਧੂ) - ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਗੁੱਦੜ ਵਿੰਡੀ ਵਾਲੇ ਦਰਿਆਈ ਪੁਲ ਤੇ ਖ਼ਤਰੇ ਦੇ ਨਿਸ਼ਾਨ ਤੇ ਜਾ ਪੁੱਜਾ ਹੈ। ਹੜ ਦਾ ਪਾਣੀ ਦਰਿਆ ਦੇ ਪੁਲ ਨੂੰ ਛੂਹਣ ਵਾਲੇ ਹਾਲਾਤ ਨੂੰ ਭਾਂਪਦਿਆਂ ਰੇਲਵੇ ਵਿਭਾਗ ਵੱਲੋਂ ਫ਼ਿਰੋਜ਼ਪੁਰ ਤੋਂ ਜਲੰਧਰ ਨੂੰ ਜਾਂਦੇ ਰੇਲ...
ਸਖ਼ਤ ਸੁਰੱਖਿਆ ਹੇਠ ਅੱਜ ਸ੍ਰੀਨਗਰ ਵਿਚ ਖੁੱਲ੍ਹੇ 190 ਸਕੂਲ
. . .  about 3 hours ago
ਸ੍ਰੀਨਗਰ, 19 ਅਗਸਤ - ਜੰਮੂ ਕਸ਼ਮੀਰ ਵਿਚ ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਰਾਜ ਵਿਚ ਲਗਾਈਆਂ ਗਈਆਂ ਪਾਬੰਦੀਆਂ ਹੁਣ ਹੋਲੀ ਹੋਲੀ ਖ਼ਤਮ ਕੀਤੀਆਂ ਜਾ ਰਹੀਆਂ ਹਨ। ਮੋਬਾਈਲ ਇੰਟਰਨੈੱਟ, ਸਕੂਲ ਤੇ ਹੋਰ ਪਾਬੰਦੀਆਂ 'ਤੇ ਛੁੱਟ ਦਿੱਤੀ ਜਾ ਰਹੀ ਹੈ। ਕਰੀਬ 14 ਦਿਨਾਂ ਬਾਅਦ ਅੱਜ...
ਹੜ੍ਹਾਂ ਦੀ ਸਥਿਤੀ ਦੇ ਚੱਲਦਿਆਂ ਸ਼ਾਹਕੋਟ ਦੇ ਸਕੂਲਾਂ ਵਿਚ ਛੁੱਟੀ
. . .  about 3 hours ago
ਸ਼ਾਹਕੋਟ, 19 ਅਗਸਤ (ਸੁਖਦੀਪ ਸਿੰਘ) - ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ, ਐਮਰਜੈਂਸੀ ਹਲਾਤਾਂ ਨੂੰ ਦੇਖਦਿਆ ਐਸ.ਡੀ.ਐਮ. ਸ਼ਾਹਕੋਟ ਵੱਲੋਂ ਤਹਿਸੀਲ ਸ਼ਾਹਕੋਟ ਦੇ ਸਾਰੇ ਹੀ ਸਰਕਾਰੀ/ਗੈਰ ਸਰਕਾਰੀ ਸਕੂਲਾਂ ਵਿਚ ਛੁੱਟੀ ਘੋਸ਼ਿਤ ਕੀਤੀ ਗਈ...
ਅੱਜ ਦਾ ਵਿਚਾਰ
. . .  about 3 hours ago
2 ਲੱਖ 45 ਹਜ਼ਾਰ 400 ਕਿਊਸਿਕ ਤੱਕ ਪੁੱਜਾ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ
. . .  about 11 hours ago
ਫਿਲੌਰ, 19 ਅਗਸਤ (ਇੰਦਰਜੀਤ ਚੰਦੜ) – ਸਤਲੁਜ ਅੰਦਰ ਸਵੇਰੇ 11 ਵਜੇ ਛੱਡੇ ਗਏ 2 ਲੱਖ 45 ਹਜ਼ਾਰ ਕਿਊਸਿਕ ਪਾਣੀ ਤੋਂ ਬਾਅਦ ਬਣੇ ਹੜ੍ਹ ਦੇ ਹਾਲਤਾਂ ਤੋਂ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਬੇਹੱਦ ਚੌਕਸੀ ਵਰਤੀ ਜਾ ਰਹੀ ਹੈ। ਦੇਰ ਰਾਤ 11 ਵਜੇ ਦੇ ਕਰੀਬ ਏ.ਡੀ.ਸੀ ਜਲੰਧਰ...
ਫਿਲੌਰ, ਸ਼ਾਹਕੋਟ ਅਤੇ ਨਕੋਦਰ ਵਿਖੇ ਐਨ.ਡੀ.ਆਰ.ਐਫ ਅਤੇ ਐੱਸ.ਡੀ.ਆਰ.ਐਫ ਦੀਆਂ ਕੰਪਨੀਆਂ ਤਾਇਨਾਤ
. . .  1 day ago
ਫਿਲੌਰ 18 ਅਗਸਤ (ਇੰਦਰਜੀਤ ਚੰਦੜ) - ਰੋਪੜ ਹੈੱਡਵਰਕ ਤੋਂ 2,40,000 ਕਿਊਸਿਕ ਪਾਣੀ ਛੱਡੇ ਜਾਣ ਮਗਰੋਂ ਤਣਾਅ ਪੂਰਵਕ ਸਥਿਤੀ ਬਣਨ ਮਗਰੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਐੱਸ.ਐੱਸ.ਪੀ ਨਵਜੋਤ ਸਿੰਘ ਮਾਹਲ ਨੇ ਨੈਸ਼ਨਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ 19 ਅਗਸਤ ਨੂੰ ਛੁੱਟੀ ਦਾ ਐਲਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖਸ਼ ਮਹੇ) - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਬਰਸਾਤ ਅਤੇ ਹੜ੍ਹਾਂ ਦੇ ਖਤਰਿਆਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਮੂਹ...
ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ ਸਤਲੁਜ ਦਰਿਆ 'ਚ ਪਾਣੀ
. . .  1 day ago
ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਨੰਬਰ ਕੀਤੇ ਗਏ ਜਾਰੀ
. . .  1 day ago
19 ਅਗਸਤ ਨੂੰ ਰੂਪਨਗਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ
. . .  1 day ago
ਡਿਪਟੀ ਕਮਿਸ਼ਨਰ ਦੇ ਯਤਨਾਂ ਨੇ ਪ੍ਰਵਾਸੀ ਮਜ਼ਦੂਰ ਦੀ ਬਚਾਈ ਜਾਨ
. . .  1 day ago
ਅਰੁਣ ਜੇਤਲੀ ਦਾ ਹਾਲ ਜਾਣਨ ਏਮਜ਼ ਪਹੁੰਚੇ ਰਾਜਨਾਥ ਸਿੰਘ
. . .  1 day ago
ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਸਤਲੁਜ ਦਰਿਆ 'ਚ ਪਾਣੀ, ਪਿੰਡਾਂ 'ਚ ਅਲਰਟ ਜਾਰੀ
. . .  1 day ago
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ 'ਤੇ 20 ਨੂੰ ਸੰਗਰੂਰ ਅਤੇ ਬਰਨਾਲਾ 'ਚ ਛੁੱਟੀ ਦਾ ਐਲਾਨ
. . .  1 day ago
ਪਿੰਡਾਂ 'ਚ ਹੜ੍ਹਾਂ ਵਰਗੇ ਬਣੇ ਹਾਲਾਤ
. . .  1 day ago
ਸ਼ੇਰ ਸ਼ਾਹ ਸੂਰੀ ਮਾਰਗ 'ਤੇ ਬਣੇ ਪੁਲ ਦੀ ਮਿੱਟੀ ਖੁਰ ਕੇ ਜੀ.ਟੀ. ਰੋਡ ਤੇ ਡਿਗਣੀ ਹੋਈ ਸ਼ੁਰੂ
. . .  1 day ago
ਸਤਲੁਜ ਦਰਿਆ ਅੰਦਰ ਲੋਕਾਂ ਦੀ 800 ਏਕੜ ਫ਼ਸਲ ਡੁੱਬੀ
. . .  1 day ago
ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ, ਵਿਧਾਇਕ ਮੰਗੂਪੁਰ ਵੱਲੋਂ ਬਲਾਚੌਰ ਦੀ ਹਦੂਦ ਅੰਦਰ ਪੈਂਦੇ ਦਰਿਆ ਦਾ ਕੀਤਾ ਦੌਰਾ
. . .  1 day ago
ਮੀਂਹ ਦੇ ਪਾਣੀ ਕਾਰਨ ਕਈ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ
. . .  1 day ago
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਹੋਈ ਸੂਬਾ ਪੱਧਰੀ ਮੀਟਿੰਗ
. . .  1 day ago
ਫਿਲੌਰ ਇਲਾਕੇ ਅੰਦਰ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਬਣਾਏ ਗਏ 18 ਰਿਲੀਫ ਸੈਂਟਰ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਨਾਭਾ ਇਲਾਕੇ ਦਾ ਦੌਰਾ
. . .  1 day ago
ਭੂਟਾਨ ਦੌਰੇ ਤੋਂ ਵਾਪਸ ਭਾਰਤ ਪਰਤੇ ਪ੍ਰਧਾਨ ਮੰਤਰੀ ਮੋਦੀ
. . .  1 day ago
ਉਤਰਾਖੰਡ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ
. . .  1 day ago
ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਲਿਆ ਬੰਨ੍ਹ ਨਾਲ ਲੱਗਦੇ ਪਿੰਡਾਂ ਦਾ ਜਾਇਜ਼ਾ
. . .  1 day ago
ਹੜ੍ਹ ਦੇ ਖ਼ਤਰੇ ਨੂੰ ਦੇਖਦਿਆਂ ਫਿਲੌਰ ਦੇ 13 ਪਿੰਡ ਖਾਲੀ ਕਰਨ ਦੇ ਹੁਕਮ
. . .  1 day ago
ਖ਼ਤਰੇ ਦੇ ਨਿਸ਼ਾਨ ਤੋਂ ਇੱਕ ਫੁੱਟ ਹੇਠਾਂ ਹੈ ਭਾਖੜਾ ਡੈਮ 'ਚ ਪਾਣੀ ਦਾ ਪੱਧਰ
. . .  1 day ago
ਮੀਂਹ ਕਾਰਣ ਡਿੱਗਿਆ ਪ੍ਰਾਇਮਰੀ ਸਕੂਲ ਦਾ ਬਰਾਂਡਾ
. . .  1 day ago
ਸਤਲੁਜ ਦਰਿਆ 'ਚ ਪਸ਼ੂਆਂ ਸਮੇਤ ਫਸਿਆ ਪ੍ਰਵਾਸੀ ਮਜ਼ਦੂਰ
. . .  1 day ago
ਹੁਣ ਪਾਕਿਸਤਾਨ ਨਾਲ ਜੋ ਵੀ ਗੱਲਬਾਤ ਹੋਵੇਗੀ, ਉਹ ਪੀ. ਓ. ਕੇ. 'ਤੇ ਹੋਵੇਗੀ- ਰਾਜਨਾਥ ਸਿੰਘ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
. . .  1 day ago
ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵਧਣ ਤੋਂ ਨਵਤੇਜ ਚੀਮਾ ਨੇ ਸਥਿਤੀ ਦਾ ਲਿਆ ਜਾਇਜ਼ਾ
. . .  1 day ago
ਡਰੇਨ 'ਚ ਡੁੱਬਣ ਕਾਰਨ 25 ਦੇ ਕਰੀਬ ਮੱਝਾਂ ਦੀ ਮੌਤ
. . .  1 day ago
ਸਤਲੁਜ ਦਰਿਆ ਦੇ ਮੰਢਾਲਾ ਬੰਨ੍ਹ ਨੂੰ ਲੱਗੀ ਢਾਹ
. . .  1 day ago
ਘੱਗਰ ਦਾ ਪਾਣੀ ਝੁੱਗੀ- ਝੋਂਪੜੀਆਂ 'ਚ ਹੋਇਆ ਦਾਖਲ
. . .  1 day ago
ਸੰਗਰੂਰ 'ਚ ਆਵਾਰਾ ਢੱਠੇ ਨੇ ਲਈ ਇੱਕ ਹੋਰ ਜਾਨ
. . .  1 day ago
ਕਰੰਟ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ
. . .  1 day ago
ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਉਣ ਜਾ ਰਹੇ ਅਧਿਆਪਕਾਂ ਨੂੰ ਪੁਲਿਸ ਨੇ ਘੇਰਿਆ
. . .  1 day ago
ਡੀ.ਸੀ, ਐੱਸ.ਐੱਸ.ਪੀ ਅਤੇ ਸ਼ੇਰੋਵਾਲੀਆ ਵੱਲੋਂ ਸਤਲੁਜ ਦਰਿਆ ਦਾ ਦੌਰਾ
. . .  1 day ago
ਕੈਬਨਿਟ ਮੰਤਰੀ ਆਸ਼ੂ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ
. . .  1 day ago
ਮੋਗਾ: ਸਤਲੁਜ ਦਰਿਆ ਨਾਲ ਲੱਗਦੇ 22 ਪਿੰਡਾਂ ਦੀ 12,000 ਏਕੜ ਫ਼ਸਲ ਪਾਣੀ 'ਚ ਡੁੱਬੀ
. . .  1 day ago
ਰਾਵੀ ਦਰਿਆ 'ਚ ਪਾਣੀ ਵਧਣ ਦਾ ਕੋਈ ਖ਼ਤਰਾ ਨਹੀਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਭਾਦੋਂ ਸੰਮਤ 551
ਿਵਚਾਰ ਪ੍ਰਵਾਹ: ਮਨੁੱਖ ਜੇ ਆਪਣੀ ਜ਼ਮੀਰ ਗੁਆ ਕੇ ਪੂਰੀ ਦੁਨੀਆ ਵੀ ਜਿੱਤ ਲਵੇ ਤਾਂ ਉਹ ਘਾਟੇ ਵਿਚ ਹੀ ਰਹਿੰਦਾ ਹੈ। -ਲੂਸੀਅਨ

ਪਹਿਲਾ ਸਫ਼ਾ

ਪੰਜਾਬ 'ਚ ਹੜ੍ਹਾਂ ਦੀ ਸਥਿਤੀ ਬਣੀ ਗੰਭੀਰ-4 ਮੌਤਾਂ ਕਈ ਪਿੰਡਾਂ ਨੂੰ ਕਰਵਾਇਆ ਖਾਲੀ

• ਭਾਖੜਾ ਡੈਮ 'ਚ ਪਾਣੀ ਦਾ ਪੱਧਰ 1679 ਫੁੱਟ 'ਤੇ ਪਹੁੰਚਿਆ • ਪੌ ਾਗ ਡੈਮ 'ਚ ਬਿਜਲੀ ਉਤਪਾਦਨ ਹੋਇਆ ਬੰਦ • ਰੂਪਨਗਰ ਸਭ ਤੋਂ ਵੱਧ ਪ੍ਰਭਾਵਿਤ
ਜਲੰਧਰ, 18 ਅਗਸਤ (ਅਜੀਤ ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਉਪਰਲੇ ਪਹਾੜੀ ਇਲਾਕਿਆਂ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਪੰਜਾਬ ਦੇ ਦਰਿਆਵਾਂ 'ਚ ਪਾਣੀ ਦੀ ਆਮਦ ਵਧ ਗਈ ਹੈ, ਜਿਸ ਦੇ ਚਲਦਿਆਂ ਭਾਖੜਾ ਡੈਮ 'ਚ ਵੀ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ | ਭਾਖੜਾ ਡੈਮ ਦੇ ਫਲੱਡ ਗੇਟ ਲਗਾਤਾਰ ਤੀਜੇ ਦਿਨ ਖੋਲ੍ਹੇ ਜਾਣ ਕਾਰਨ ਤੇ ਬੀਤੇ ਕੱਲ੍ਹ ਪੰਜਾਬ 'ਚ ਪਈ ਭਾਰੀ ਬਾਰਿਸ਼ ਕਾਰਨ ਜ਼ਿਲ੍ਹਾ ਰੂਪਨਗਰ ਦੇ ਸਤਲੁਜ ਦਰਿਆ ਨਾਲ ਲਗਦੇ ਖੇਤਰਾਂ 'ਚ ਹੜ੍ਹ ਆ ਗਿਆ ਹੈ, ਜਿਸ ਕਾਰਨ ਕਈ ਪਿੰਡਾਂ ਨਾਲੋਂ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ, ਜਦੋਂਕਿ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮੁਨਿਆਦੀ ਕਰਵਾਈ ਜਾ ਰਹੀ ਹੈ | ਪੰਜਾਬ 'ਚ ਬਾਰਿਸ਼ ਤੇ ਹੜ੍ਹਾਂ ਕਾਰਨ ਹੋਈਆਂ ਘਟਨਾਵਾਂ 'ਚ ਖੰਨਾ ਵਿਖੇ ਇਕ ਪਰਿਵਾਰ ਦੇ ਤਿੰਨ ਜੀਆਂ ਸਮੇਤ ਚਾਰ ਲੋਕਾਂ ਦੀ ਮੌਤ ਵੀ ਹੋ ਜਾਣ ਦੀ ਖ਼ਬਰ ਹੈ | ਲਗਾਤਾਰ ਪੈ ਰਹੀ ਬਾਰਿਸ਼ ਨੇ ਨਵਾਂਸ਼ਹਿਰ, ਫ਼ਤਹਿਗੜ੍ਹ ਸਾਹਿਬ, ਲੁਧਿਆਣਾ, ਜਲੰਧਰ, ਕਪੂਰਥਲਾ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਹੜ੍ਹ• ਦੀ ਮਾਰ ਹੇਠ ਲੈ ਆਂਦਾ ਹੈ | ਰੂਪਨਗਰ ਨੇੜਿਓਾ ਲੰਘਦੀਆਂ ਨਦੀਆਂ ਸਗਰਾਓ, ਬੁੱਧਕੀ ਦੇ ਪਿੰਡ ਖੈਰਾਬਾਦ ਤੇ ਪਿੰਡ ਕੋਟਲਾ ਨਿਹੰਗ ਟੱਪਰੀਆਂ 'ਚ ਪਏ ਪਾੜ ਕਾਰਨ ਦਰਜਨਾਂ ਪਿੰਡਾਂ ਸਮੇਤ ਦੇਸ਼ ਦੀਆਂ ਵਕਾਰੀ ਤਕਨੀਕੀ ਸੰਸਥਾਵਾਂ ਆਈ.ਆਈ. ਟੀ. ਰੋਪੜ ਤੇ ਨੈਸ਼ਨਲ ਇੰਸਟੀਚਿਊਟ ਆਫ਼ ਇਨਫਰਮੇਸ਼ਨ ਐਾਡ ਇਲੈੱਕਟ੍ਰਾਨਿਕ ਟੈਕਨਾਲੋਜੀ ਸੰਸਥਾਵਾਂ ਵੀ ਪਾਣੀ ਦੀ ਮਾਰ ਹੇਠ ਆ ਗਈਆਂ ਹਨ | ਰੋਪੜ 'ਚ ਪਾਣੀ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਘਰਾਂ 'ਚ ਪਾਣੀ ਭਰਨ ਕਾਰਨ ਕੀਮਤੀ ਸਾਮਾਨ ਤੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ |
ਭਾਖੜਾ 1.14 ਇੰਚ ਝੁਕਿਆ
ਨੰਗਲ, (ਪ੍ਰੀਤਮ ਸਿੰਘ ਬਰਾਰੀ, ਪ੍ਰੋ: ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ 'ਚ ਪਾਣੀ ਦਾ ਪੱਧਰ 1679 ਤੱਕ ਪਹੁੰਚ ਗਿਆ ਗਿਆ ਹੈ ਤੇ ਪਾਣੀ ਦਾ ਪੱਧਰ ਵਧਣ ਕਾਰਨ ਡੈਮ 1.14 ਇੰਚ ਝੁੱਕ (ਡਿਫਲੈਕਸ਼ਨ) ਗਿਆ ਹੈ ਹਾਲਾਂ ਕਿ ਇਹ ਡਿਜਾਇਨ ਦੇ ਅਨੁਸਾਰ ਹੀ ਹੈ ਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਤਲੁਜ ਸਦਨ ਨੰਗਲ ਪਹੁੰਚੇ ਚੇਅਰਮੈਨ ਬੀ. ਬੀ. ਐਮ. ਬੀ. ਇੰਜੀਨੀਅਰ ਡੀ. ਕੇ. ਸ਼ਰਮਾ ਵਲੋਂ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਭਾਖੜਾ ਡੈਮ ਵਿਚ ਪਾਣੀ ਦੀ ਆਮਦ 3 ਲੱਖ 11 ਹਜ਼ਾਰ 134 ਕਿਊਸਿਕ ਦਰਜ ਕੀਤੀ ਗਈ ਹੈ, ਜੋ ਕਿ ਘਟਣ ਮਗਰੋਂ ਫਿਰ ਵਧ ਗਿਆ ਹੈ ਪਰ ਭਾਖੜਾ ਡੈਮ ਦੇ ਫਲੱਡ ਗੇਟਾਂ ਰਾਹੀਂ ਇਸ ਵੇਲੇ ਕੇਵਲ 19000 ਕਿਊਸਿਕ ਪਾਣੀ ਹੀ ਛੱਡਿਆ ਜਾ ਰਿਹਾ ਹੈ, ਜੋ ਕਿ ਆਉਦੇਂ ਦਿਨਾਂ ਵਿਚ ਵੀ ਲਗਾਤਾਰ ਛੱਡਿਆ ਜਾਵੇਗਾ, ਕਿਉਂਕਿ ਡੈਮ ਵਿਚ ਪਾਣੀ ਦਾ ਪੱਧਰ ਵੀ ਲਗਾਤਾਰ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ 1680 ਫੁੱਟ ਦਾ ਜੋ ਡੈਮ 'ਚ ਪਾਣੀ ਭੰਡਾਰ ਕਰਨ ਦਾ ਪੱਧਰ ਤੈਅ ਕੀਤਾ ਹੋਇਆ ਹੈ ਪਰ ਹੁਣ ਮੌਜੂਦਾ ਸਥਿਤੀ ਮੁਤਾਬਕ ਕਰੀਬ ਇਕ ਫੁੱਟ ਹੋਰ ਜ਼ਿਆਦਾ ਭੰਡਾਰ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਸਿਰਸਾ ਤੇ ਸਵਾਂ ਨਦੀ ਵਿਚ ਇਸ ਵੇਲੇ 1, 26000 ਕਿਊਸਿਕ ਪਾਣੀ ਆ ਰਿਹਾ ਹੈ, ਜਿਸ ਵਿਚ ਭਾਵੇਂ ਕਰੀਬ 85000 ਕਿਊਸਿਕ ਪਾਣੀ ਦੀ ਕਮੀ ਆਈ ਹੈ ਪਰ ਭਲਕੇ ਵੇਖਣਾ ਹੋਵੇਗਾ ਕਿ ਇਸ ਦੀ ਕੀ ਸਥਿਤੀ ਹੋਵੇਗੀ ਤੇ ਜਿਵੇਂ ਹੀ ਇਹ ਘਟੇਗਾ ਉਸ ਮਗਰੋਂ ਹੌਲੀ-ਹੌਲੀ ਭਾਖੜਾ ਡੈਮ ਤੋਂ ਪਾਣੀ ਰਿਲੀਜ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਾਣੀ ਛੱਡਣ ਤੋਂ ਪਹਿਲਾਂ 16 ਅਗਸਤ ਨੂੰ ਪ੍ਰਸ਼ਾਸਨ ਨੂੰ ਦੱਸਿਆ ਗਿਆ ਸੀ | ਦੂਜੇ ਪਾਸੇ ਉਨ੍ਹਾਂ ਆਖਿਆ ਕਿ ਪੌਾਗ ਡੈਮ ਵਿਚ ਅੱਜ ਸਵੇਰੇ 6 ਵਜੇ ਤੋਂ ਬੀ. ਬੀ. ਐਮ. ਬੀ. ਵਲੋਂ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ, ਤਾਂ ਕਿ ਪਾਣੀ ਜੋ ਹਰੀਕੇ ਵਿਚ ਆ ਰਿਹਾ ਸੀ, ਉਹ ਨਾ ਜਾ ਸਕੇ | ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਦਾ ਜੋ ਪਾਣੀ ਬਿਆਸ ਸਤਲੁਜ ਿਲੰਕ ਰਾਹੀਂ ਭਾਖੜਾ ਡੈਮ ਵਿਚ ਆ ਰਿਹਾ ਸੀ, ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ | ਪੌਾਗ ਡੈਮ ਵਿਚ ਪਾਣੀ ਦੀ ਸਮਰੱਥਾ 1390 ਫੁੱਟ ਹੈ ਤੇ ਹੁਣ 1369 ਫੁੱਟ ਪਾਣੀ ਹੋ ਚੁੱਕਾ ਹੈ ਤੇ ਜਿਹੜਾ 10 ਹਜ਼ਾਰ ਕਿਊਸਿਕ ਪਾਣੀ ਵਿਭਾਗ ਵਲੋਂ ਛੱਡਿਆ ਜਾ ਰਿਹਾ ਸੀ, ਉਹ ਵੀ ਬੰਦ ਕਰ ਦਿੱਤਾ ਗਿਆ ਹੈ | ਉਨ੍ਹਾਂ ਮੰਨਿਆ ਕਿ 1988 ਤੋਂ ਬਾਅਦ ਇਹ ਪਹਿਲੀ ਵਾਰ ਪਾਣੀ ਦੀ ਸਥਿਤੀ ਪੈਦਾ ਹੋਈ ਹੈ ਪਰ ਵਿਭਾਗ ਪੂਰੀ ਤਰਾਂ ਚੌਕਸ ਹੈ ਤੇ ਸਥਿਤੀ ਵੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਤੇ ਆਦੇਸ਼ ਦਿੱਤੇ ਗਏ ਹਨ ਕਿ ਅੱਧੇ-ਅੱਧੇ ਘੰਟੇ ਮਗਰੋਂ ਡੈਮ ਦੀ ਸਥਿਤੀ ਦੀ ਜਾਂਚ ਕੀਤੀ ਜਾਵੇ | ਇਸ ਮੌਕੇ ਮੈਂਬਰ ਇਰੀਗੇਸ਼ਨ ਡਾ: ਗੁਲਾਬ ਸਿੰਘ ਨਰਵਾਲ, ਤਰੁਣ ਅਗਰਵਾਲ ਸੈਕਟਰੀ ਬੀ. ਬੀ. ਐਮ. ਬੀ., ਚੀਫ਼ ਇੰਜੀਨੀਅਰ ਭਾਖੜਾ ਡੈਮ ਏ. ਕੇ. ਅਗਰਵਾਲ, ਚੀਫ਼ ਇੰਜੀਨੀਅਰ ਜਨਰੇਸ਼ਨ ਬਲਵੀਰ ਸਿੰਘ, ਡਿਪਟੀ ਚੀਫ਼ ਇੰਜੀਨੀਅਰ ਐਚ ਐਲ ਕੰਬੋਜ, ਐਸ. ਈ. ਹੈਡਕਵਾਟਰ ਇੰਜ. ਮੋਹਨ ਸਿੰਘ , ਇੰਜ. ਐਸ. ਕੇ. ਬੇਦੀ, ਇੰਜ. ਐਸ. ਐਸ. ਡਡਵਾਲ, ਇੰਜ: ਅਰਵਿੰਦ ਕੁਮਾਰ ਸ਼ਰਮਾ, ਏ. ਪੀ. ਆਰ. ਓ. ਸਤਨਾਮ ਸਿੰਘ ਆਦਿ ਤੋਂ ਇਲਾਵਾ ਅਨੇਕਾਂ ਉੱਚ ਅਧਿਕਾਰੀ ਹਾਜ਼ਰ ਸਨ |
ਭਾਖੜਾ ਡੈਮ ਦੇ ਹਾਈ ਫਲੱਡ ਗੇਟ ਤੀਸਰੇ ਦਿਨ ਵੀ ਖੁੱਲ੍ਹੇ ਰਹੇ
16 ਅਗਸਤ ਸ਼ਾਮ ਦੇ 4 ਵਜੇ ਤੋਂ ਭਾਖੜਾ ਡੈਮ ਦੇ ਹਾਈ ਫਲੱਡ ਗੇਟ ਖੋਲ੍ਹਣ ਦੇ ਬਾਵਜੂਦ ਵੀ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ | ਪਹਾੜਾਂ 'ਚ ਲਗਾਤਾਰ ਪੈ ਰਹੀ ਬਾਰਿਸ਼ ਕਾਰਨ 138976 ਕਿਊਸਿਕ ਪਾਣੀ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿਚ ਆ ਰਿਹਾ ਹੈ, ਤੇ 55500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ | ਨੰਗਲ ਡੈਮ ਤੋਂ ਨੰਗਲ ਹਾਈਡਲ ਚੈਨਲ 'ਚ 12350 ਕਿਊਸਿਕ, ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਵਿਚ 10150 ਕਿਊਸਿਕ ਅਤੇ 33000 ਕਿਊਸਿਕ ਪਾਣੀ ਸਤਲੁਜ ਦਰਿਆ ਵਿਚ ਛੱਡਿਆ ਜਾ ਰਿਹਾ ਹੈ | ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਵਾਲਾ 10150 ਕਿਊਸਿਕ ਪਾਣੀ ਵੀ ਕੀਰਤਪੁਰ ਸਾਹਿਬ ਤੱਕ ਜਾ ਕੇ ਅੱਗੋਂ ਫਿਰ ਸਤਲੁਜ ਦਰਿਆ ਵਿਚ ਛੱਡਿਆ ਜਾਂਦਾ ਹੈ | ਭਾਖੜਾ ਡੈਮ ਵਿਚ ਪਿੱਛੋਂ ਪਾਣੀ ਦੀ ਆਮਦ ਦਾ ਭਾਰੀ ਮਾਤਰਾ ਵਿਚ ਵੱਧ ਆ ਜਾਣ ਕਰਕੇ ਬੀ. ਬੀ. ਐਮ. ਬੀ ਨੂੰ ਹਾਈ ਫਲੱਡ ਗੇਟ ਖੋਲ੍ਹਣੇ ਪਏ ਹਨ, ਜਿਸ ਕਰਕੇ ਸਤਲੁਜ ਦਰਿਆ ਦੇ ਨਾਲ-ਨਾਲ ਵੱਸਦੇ ਪਿੰਡਾਂ ਵਿਚ ਪਾਣੀ ਦਾਖਲ ਹੋ ਚੁੱਕਿਆ ਹੈ | ਸਿਵਲ ਪ੍ਰਸ਼ਾਸਨ ਲੋਕਾਂ ਦੀ ਸਹਾਇਤਾ ਲਈ ਪੱਬਾਂ ਭਾਰ ਹੋਇਆ ਪਿਆ ਹੈ |
ਨੰਗਲ ਨੈਣਾਂ ਦੇਵੀ ਮਾਰਗ ਬੰਦ, ਨੰਗਲ-ਭਾਖੜਾ ਰੇਲ ਸੇਵਾ ਠੱਪ
ਭਾਖੜਾ ਡੈਮ ਨੇੜੇ ਢਿਗਾਂ ਡਿੱਗਣ ਕਾਰਨ ਨੰਗਲ-ਨੈਣਾ ਦੇਵੀ ਮਾਰਗ ਬੰਦ ਹੋ ਗਿਆ ਹੈ | ਪਿੰਡ ਕਾਲਾ ਕੁੰਡ ਲਾਗੇ 6 ਥਾਈਾ ਢਿਗਾਂ ਡਿੱਗਣ ਕਾਰਨ ਮਾਰਗ ਬੰਦ ਹੈ | ਨੰਗਲ ਭਾਖੜਾ ਰੇਲ ਸੇਵਾ ਵੀ ਠੱਪ ਹੈ |
ਨੰਗਲ-ਰੋਪੜ ਦੀਆਂ ਸਾਰੀਆਂ ਰੇਲਾਂ ਰੱਦ
ਭਾਖੜਾ ਡੈਮ ਦੇ ਹਾਈ ਫਲੱਡ ਗੇਟ ਖੋਲ੍ਹਣ ਤੇ ਆਸ-ਪਾਸ ਦੇ ਇਲਾਕੇ 'ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਨੰਗਲ ਡੈਮ-ਰੋਪੜ ਰੇਲਵੇ ਲਾਈਨ 'ਤੇ ਥਾਂ-ਥਾਂ ਪਾਣੀ ਭਰ ਜਾਣ ਕਰਕੇ ਨੰਗਲ-ਰੋਪੜ ਦਰਮਿਆਨ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਨੂੰ ਅਚਾਨਕ ਰੱਦ ਕਰ ਦੇਣ ਨਾਲ ਮੁਸਾਫ਼ਰਾਂ ਨੂੰ ਬਹੁਤ ਹੀ ਖੱਜਲ ਖ਼ੁਆਰ ਹੋਣ ਪਿਆ | ਅੱਜ ਸਵੇਰੇ ਊਨਾ ਤੋਂ ਚੱਲ ਕੇ ਆਈ ਜਨ ਸ਼ਤਾਬਦੀ ਜਿਸ ਨੇ ਦਿੱਲੀ ਜਾਣਾ ਸੀ, ਨੂੰ ਨੰਗਲ ਡੈਮ ਰੇਲਵੇ ਸਟੇਸ਼ਨ 'ਤੇ ਸਵੇਰੇ 5 ਵਜੇ ਹੀ ਰੋਕ ਕੇ ਰੱਦ ਕਰ ਦਿੱਤਾ | ਊਨਾ-ਰੋਪੜ ਪਸੰਜਰ ਗੱਡੀ ਨੂੰ ਰੱਦ ਕਰ ਦਿੱਤਾ ਗਿਆ |
ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਮਾਰਗ ਬੀਤੀ ਰਾਤ ਤੋਂ ਬੰਦ
ਪੋਜੇਵਾਲ ਸਰਾਂ, (ਰਮਨ ਭਾਟੀਆ)- ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਮਾਰਗ ਬੀਤੀ ਰਾਤ ਤੋਂ ਮੀਂਹ ਕਾਰਨ ਸੜਕ 'ਤੇ ਵੱਡੇ ਪੱਧਰ 'ਤੇ ਪਹਾੜਾਂ ਤੋਂ ਖੱਡਾਂ ਰਾਹੀਂ ਮਿੱਟੀ ਆ ਜਾਣ ਕਾਰਨ ਬੰਦ ਹੈ, ਜਿਸ ਨੂੰ ਬੰਦ ਪਏ ਨੂੰ 20 ਘੰਟੇ ਦੇ ਕਰੀਬ ਸਮਾਂ ਹੋ ਜਾਣ 'ਤੇ ਵੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਮਾਰਗ ਵੱਲ ਕੋਈ ਧਿਆਨ ਨਹੀਂ ਦਿੱਤਾ | ਅੱਧ ਵਿਚਕਾਰ ਫਸੇ ਬੈਠੇ ਵਾਹਨ ਚਾਲਕ ਤੇ ਲੋਕ ਬੀਤੀ ਰਾਤ ਤੋਂ ਭੁੱਖਣ ਭਾਣੇ ਬੈਠ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਰੋਸ ਪ੍ਰਗਟ ਕਰ ਰਹੇ ਹਨ ਤੇ ਨਿੱਜੀ ਤੌਰ 'ਤੇ ਮਾਰਗ ਨੂੰ ਚਲਾਉਣ ਦੇ ਯਤਨਾਂ ਵਿਚ ਲੱਗੇ ਹੋਏ ਹਨ |
ਤਰਨ ਤਾਰਨ 'ਚ 34 ਲੋਕਾਂ ਨੂੰ ਪਹੁੰਚਾਇਆ ਸੁਰੱਖਿਅਤ ਥਾਵਾਂ 'ਤੇ
ਤਰਨ ਤਾਰਨ, (ਹਰਿੰਦਰ ਸਿੰਘ)- ਭਾਖੜਾ ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਦਾ ਬਿਆਸ ਦਰਿਆ ਰਾਹੀਂ ਸਤਲੁਜ ਦਰਿਆ ਵਿਚ ਪਹੁੰਚਣਾ ਲਗਾਤਾਰ ਜਾਰੀ ਹੈ | ਹੁਣ ਤੱਕ 71 ਹਜ਼ਾਰ ਕਿਊਸਿਕ ਪਾਣੀ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ ਖ਼ਤਰੇ ਦੇ ਨਿਸ਼ਾਨ 'ਤੇ ਚੱਲ ਰਿਹਾ ਹੈ | ਪਾਣੀ ਦੇ ਲਗਾਤਾਰ ਵਧਣ ਤੋਂ ਬਾਅਦ ਛੁੱਟੀ ਹੋਣ ਦੇ ਬਾਵਜੂਦ ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਆਪਣੀ ਪੂਰੀ ਟੀਮ ਨਾਲ ਸਤਲੁਜ ਦਰਿਆ ਵਿਖੇ ਪਹੁੰਚੇ, ਜਿਥੇ ਉਨ੍ਹਾਂ ਨੇ ਖ਼ੁਦ ਅਗਵਾਈ ਕਰਦਿਆਂ ਫ਼ੌਜ ਦੀ ਮਦਦ ਨਾਲ ਦਰਿਆ ਦੇ ਹੇਠਲੇ ਪਾਸੇ ਧੁੱਸੀ ਬੰਨ੍ਹ 'ਚ ਫਸੇ 34 ਲੋਕਾਂ ਨੂੰ ਬੇੜੀਆਂ ਰਾਹੀਂ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਐੱਸ. ਡੀ. ਐੱਮ. ਪੱਟੀ ਨਵਰਾਜ ਸਿੰਘ ਬਰਾੜ ਤੋਂ ਇਲਾਵਾ ਹੋਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ |
25 ਮੱਝਾਂ ਮਰੀਆਂ 
ਕੁਹਾੜਾ/ਮਾਛੀਵਾੜਾ ਸਾਹਿਬ 18 ਅਗਸਤ (ਤੇਲੂ ਰਾਮ ਕੁਹਾੜਾ, ਸੁਖਵੰਤ ਸਿੰਘ ਗਿੱਲ)-ਕੁਹਾੜਾ-ਮਾਛੀਵਾੜਾ ਸਾਹਿਬ ਸੜਕ 'ਤੇ ਪੰਜੇਟਾ ਪਿੰਡ ਨੇੜਿਓਾ ਲੰਘਦੇ ਇਕ ਡਰੇਨ ਦੇ ਪਾਣੀ ਵਿਚਲੀ ਜਲ ਕੁੰਭੀ ਵੇਲ 'ਚ ਫਸ ਕੇ 25 ਮੱਝਾਂ ਦੀ ਮੌਤ ਹੋਣ ਦੀ ਖ਼ਬਰ ਹੈ¢ ਪਿੰਡ ਕੂੰਮ ਖ਼ੁਰਦ ਵਿਚ ਵਸਦੇ ਬਸ਼ੀਰ ਮੁਹੰਮਦ ਪੁੱਤਰ ਜਲਾਲਦੀਨ ਨੇ ਦੱਸਿਆ ਕਿ 9.30 ਵਜੇ ਦੇ ਕਰੀਬ ਉਸ ਦੇ ਡੇਰੇ ਵਿਚੋਂ ਚਰਨ ਆਈਆਂ ਮੱਝਾਂ ਜਦੋਂ ਪੰਜੇਟਾ ਪਿੰਡ ਨੇੜੇ ਇਕ ਡਰੇਨ ਦੇ ਕੋਲ ਚਰਦੀਆਂ-ਚਰਦੀਆਂ ਡਰੇਨ ਵਿਚ ਪਾਣੀ ਪੀਣ ਲਈ ਵੜੀਆਂ, ਤਾਂ ਪਾਣੀ ਵਿਚਲੀ ਜਲ ਕੁੰਭੀ ਵੇਲ ਵਿਚ ਫਸ ਗਈਆਂ¢ ਬਸ਼ੀਰ ਮੁਹੰਮਦ ਨੇ ਆਪਣੀਆਂ ਮੱਝਾਂ ਦੀ ਗਿਣਤੀ 35 ਦੇ ਕਰੀਬ ਦੱਸੀ ਹੈ ਉਸ ਨੇ ਦੱਸਿਆ ਉਨ੍ਹਾਂ ਵਿਚੋਂ 25 ਮੱਝਾਂ ਮਰ ਗਈਆਂ ਹਨ¢
ਫ਼ੌਜ ਨੇ ਚਰਵਾਹੇ ਤੇ ਪਸ਼ੂਆਂ ਨੂੰ ਬਚਾਇਆ
ਨਵਾਂਸ਼ਹਿਰ, (ਗੁਰਬਖਸ਼ ਸਿੰਘ ਮਹੇ)-ਸਤਲੱੁਜ ਦਰਿਆ 'ਚ ਵਧੇ ਪਾਣੀ ਦੇ ਪੱਧਰ ਤੋਂ ਬਾਅਦ ਮੱਤੇਵਾੜਾ ਪੁਲ ਨੇੜੇ ਜ਼ਿਲ੍ਹੇ 'ਚ ਪੁੱਜੀ ਫ਼ੌਜ ਵਲੋਂ ਬੇਗੋਵਾਲ 'ਚ ਚਲਾਏ ਰਾਹਤ ਕਾਰਜਾਂ 'ਚ ਇਕ ਚਰਵਾਹੇ ਦੀਪਕ, ਉਸ ਦੇ ਸਾਥੀ ਤੇ ਉਸ ਦੇ ਪਸ਼ੂਆਂ ਨੂੰ ਸਤਲੁਜ ਦਰਿਆ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ |
ਸਤਲੁਜ 'ਚ 2 ਲੱਖ 40 ਹਜ਼ਾਰ ਕਿਊਸਿਕ ਪਾਣੀ ਆਉਣ ਨਾਲ 30 ਸਾਲ ਦਾ ਟੁੱਟਾ ਰਿਕਾਰਡ
ਲੁਧਿਆਣਾ, (ਪੁਨੀਤ ਬਾਵਾ)- ਸਤਲੁਜ ਵਿਚ ਇਸ ਸਮੇਂ 2 ਲੱਖ 40 ਹਜ਼ਾਰ ਕਿਊਸਿਕ ਪਾਣੀ ਆਉਣ ਨਾਲ 30 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਹੈ | ਭਾਵੇਂ ਨਹਿਰੀ ਵਿਭਾਗ ਵਲੋਂ ਕਿਸੇ ਵੀ ਕਿਸਮ ਦੀ ਕੋਈ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਦੇ ਆਸਾਰ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਪਰ ਸਤਲੁਜ ਦਰਿਆ ਵਿਚ 1988 'ਚ 2 ਲੱਖ 25 ਹਜ਼ਾਰ ਕਿਊਸਿਕ ਪਾਣੀ ਆਉਣ ਨਾਲ ਅੱਧਾ ਲੁਧਿਆਣਾ ਡੁੱਬ ਗਿਆ ਸੀ | ਜਾਣਕਾਰੀ ਅਨੁਸਾਰ ਭਾਖੜਾ ਡੈਮ ਤੋਂ 2 ਲੱਖ 70 ਤੋਂ 80 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ, ਤੇ ਸਥਿਤੀ ਕਾਬੂ ਵਿਚ ਹੋਣ ਕਰਕੇ ਹੁਣ ਭਾਖੜਾ ਵਿਚੋਂ 1 ਲੱਖ 40 ਹਜ਼ਾਰ ਕਿਊਸਿਕ ਪਾਣੀ ਹੀ ਛੱਡਿਆ ਗਿਆ ਹੈ ਜਿਸ ਕਰ ਕੇ ਸਤਲੁਜ ਵਿਚ ਪਾਣੀ ਦਾ ਪੱਧਰ 58 ਹਜ਼ਾਰ ਕਿਊਸਿਕ ਤੱਕ ਪੁੱਜ ਗਿਆ ਹੈ, ਜੋ ਖ਼ਤਰੇ ਦੇ ਨਿਸ਼ਾਨ 'ਤੇ ਪੁੱਜ ਗਿਆ ਹੈ
ਸ਼੍ਰੋਮਣੀ ਕਮੇਟੀ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ ਦੇਣ ਲਈ ਤਿਆਰ
ਅੰਮਿ੍ਤਸਰ, (ਵਿ.ਪ੍ਰ.)- ਸ਼੍ਰੋਮਣੀ ਕਮੇਟੀ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ | ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੇ ਨਿਰਦੇਸ਼ਾਂ 'ਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਸੰਗਤ ਦੀ ਰਿਹਾਇਸ਼ ਤੇ ਲੰਗਰ ਆਦਿ ਦੇ ਪ੍ਰਬੰਧਾਂ ਲਈ ਤਿਆਰ ਰਹਿਣ ਨੂੰ ਕਿਹਾ ਜਾ ਰਿਹਾ ਹੈ | ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਲੋੜ ਪੈਣ 'ਤੇ ਲੋਕਾਂ ਦੀ ਮਦਦ ਲਈ ਤਿਆਰ ਹੈ | ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਲੋੜ ਪੈਣ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਨਾਲ ਸੰਪਰਕ ਕੀਤਾ ਜਾਵੇ |
ਜਲੰਧਰ ਜ਼ਿਲ੍ਹੇ ਦੇ 85 ਪਿੰਡ ਖ਼ਾਲੀ ਕਰਵਾਉਣ ਦੇ ਨਿਰਦੇਸ਼
ਜਲੰਧਰ (ਹਰਵਿੰਦਰ ਸਿੰਘ ਫੁੱਲ)-ਰੋਪੜ ਹੈੱਡ ਵਰਕਸ ਤੋਂ 2,23,746 ਕਿਊਸਿਕ ਪਾਣੀ ਛੱਡੇ ਜਾਣ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਨਕੋਦਰ, ਸ਼ਾਹਕੋਟ, ਅਤੇ ਫਿਲੌਰ ਦੇ ਐਸ.ਡੀ.ਐਮਜ਼ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਜ਼ਿਲ੍ਹੇ ਦੇ 85 ਪਿੰਡਾਂ ਦੇ ਨੀਵੇਂ ਇਲਾਕੇ ਅਤੇ ਹੜ੍ਹ ਪ੍ਰਭਾਵਿਤ ਖ਼ੇਤਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ |
ਪਾਕਿਸਤਾਨ ਵੱਲ ਛੱਡਿਆ ਸਾਢੇ 32 ਹਜ਼ਾਰ ਕਿਊਸਿਕ ਪਾਣੀ
ਫ਼ਿਰੋਜ਼ਪੁਰ, 18 ਅਗਸਤ (ਜਸਵਿੰਦਰ ਸਿੰਘ ਸੰਧੂ)-ਸਤਲੁਜ ਦਰਿਆ ਰਾਹੀਂ ਆ ਰਹੇ ਪਾਣੀ ਤੋਂ ਨੁਕਸਾਨ ਤੋਂ ਬਚਾਅ ਕਰਨ ਦੇ ਮੰਤਵ ਤਹਿਤ ਸਿੰਜਾਈ ਵਿਭਾਗ ਵਲੋਂ ਪਾਕਿਸਤਾਨ ਵੱਲ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਅੱਜ 32 ਹਜ਼ਾਰ 682 ਕਿਊਸਿਕ ਪਾਣੀ ਹੁਸੈਨੀਵਾਲਾ ਹੈੱਡ ਵਰਕਸ ਦੇ ਗੇਟ ਖੋਲ੍ਹ ਕੇ ਪਾਕਿਸਤਾਨ ਵੱਲ ਭੇਜਿਆ ਗਿਆ | ਹਰੀਕੇ ਹੈੱਡ ਵਰਕਸ ਤੋਂ ਆ ਰਹੇ 75 ਹਜ਼ਾਰ ਕਿਊਸਿਕ ਪਾਣੀ ਦੇ ਹੁਸੈਨੀਵਾਲਾ ਪੁੱਜਣ ਤੋਂ ਪਹਿਲਾਂ ਹੀ ਵਿਭਾਗ ਵਲੋਂ ਜਮ੍ਹਾਂ ਪਾਣੀ ਨੂੰ ਥੱਲੇ ਛੱਡ ਦਿੱਤਾ ਗਿਆ ਤਾਂ ਜੋ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਾਅ ਹੋ ਸਕੇ |
ਜ਼ਿਲ੍ਹਾ ਫ਼ਿਰੋਜ਼ਪੁਰ 'ਚ 60 ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ
ਫ਼ਿਰੋਜ਼ਪੁਰ/ਮਖੂ/ਮੱਲਾਂਵਾਲਾ, 18 ਅਗਸਤ (ਜਸਵਿੰਦਰ ਸਿੰਘ ਸੰਧੂ, ਕੰਵਰਜੀਤ ਸਿੰਘ ਜੈਂਟੀ, ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ, ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਸਤਲੁਜ ਦਰਿਆ 'ਚ ਰੋਪੜ ਹੈੱਡ ਵਰਕਸ ਤੋਂ ਛੱਡਿਆ ਪਾਣੀ ਹੁਣ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਇਲਾਕਿਆਂ 'ਚ ਮਾਰ ਕਰਨ ਲੱਗਾ ਹੈ, ਜਿਸ ਦੀ ਆਮਦ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮਖੂ ਬਲਾਕ ਦੇ ਪਿੰਡਾਂ ਅੰਦਰ ਹੋਣ ਨਾਲ ਲੋਕ ਘਰ ਛੱਡ ਉੱਚੀਆਂ ਥਾਵਾਂ ਤੇ ਬੰਨ੍ਹਾਂ 'ਤੇ ਆਉਣ ਲੱਗੇ ਹਨ | ਗੰਭੀਰ ਹਾਲਾਤਾਂ ਨੂੰ ਦੇਖਦਿਆਂ ਜ਼ਿਲ੍ਹਾ ਮੈਜਿਸਟੇ੍ਰਟ ਚੰਦਰ ਗੈਂਦ ਵਲੋਂ ਸਤਲੁਜ ਦਰਿਆ ਦੇ ਅੰਦਰਲੇ ਪਾਸੇ ਵਸੇ ਨੀਵੇਂ ਇਲਾਕਿਆਂ ਵਾਲੇ ਪਿੰਡਾਂ ਦੀ ਜਾਨ-ਮਾਲ ਨੂੰ ਖ਼ਤਰਾ ਭਾਂਪਦੇ ਹੋਏ ਜ਼ਿਲ੍ਹੇ ਦੇ 60 ਦੇ ਕਰੀਬ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ | ਇਨ੍ਹਾਂ 'ਚ ਫ਼ਿਰੋਜ਼ਪੁਰ ਤਹਿਸੀਲ ਦੇ 40 ਤੇ ਜ਼ੀਰਾ ਤਹਿਸੀਲ ਦੇ 20 ਪਿੰਡ ਸ਼ਾਮਿਲ ਹਨ |

ਛੱਤ ਡਿਗਣ ਕਾਰਨ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਜੌੜੇਪੁਲ ਜਰਗ, 18 ਅਗਸਤ (ਪਾਲਾ ਰਾਜੇਵਾਲੀਆ)- ਖੰਨਾ ਇਲਾਕੇ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਬੀਤੀ ਰਾਤ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਘਰ ਦੀ ਛੱਤ ਡਿੱਗਣ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 9 ਵਜੇ ਜਰਗ ਤੋਂ ਤਿੰਨ ਕਿਲੋਮੀਟਰ ਦੂਰ ਪਿੰਡ ਹੋਲ ਵਿਖੇ ਭਾਰੀ ਬਰਸਾਤ ਕਾਰਨ ਇਕ  ਦਲਿਤ ਪਰਿਵਾਰ ਦੇ ਘਰ ਦੀ ਛੱਤ ਉਨ੍ਹਾਂ ਉਪਰ ਡਿੱਗ ਪਈ, ਜਿਸ ਨਾਲ ਪਤੀ ਪਤਨੀ ਤੇ ਪੁੱਤਰ ਦੀ ਮੌਤ ਹੋ ਗਈ ਪਰ 10 ਸਾਲ ਦੀ ਲੜਕੀ ਕ੍ਰਿਸ਼ਮਈ ਢੰਗ ਨਾਲ ਬਚ ਗਈ | ਮਿ੍ਤਕਾਂ ਦੀ ਪਹਿਚਾਣ ਸੁਰਜੀਤ ਸਿੰਘ (38), ਉਸ ਦੀ ਪਤਨੀ ਬਲਜਿੰਦਰ ਕੌਰ (36) ਤੇ 8 ਸਾਲਾ ਪੁੱਤਰ ਗੁਰਪ੍ਰੀਤ ਸਿੰਘ ਵਜੋਂ ਹੋਈ, ਜਦੋਂਕਿ ਉਨ੍ਹਾਂ ਦੀ ਬੇਟੀ ਹਰਸਿਮਰਨ ਕੌਰ ਉਰਫ਼ ਸਿੰਮੂ ਬਚ ਗਈ | ਡੀ. ਐਸ. ਪੀ. ਦੀਪਕ ਰਾਏ ਨੇ ਖੰਨਾ ਸਦਰ ਦੇ ਐਸ. ਐਚ. ਓ. ਬਲਜਿੰਦਰ ਸਿੰਘ ਨੂੰ ਟੀਮ ਸਮੇਤ ਮੌਕੇ 'ਤੇ ਭੇਜਿਆ, ਜਦੋਂ ਕਿ ਈਸੜੂ ਚੌਾਕੀ ਇੰਚਾਰਜ਼ ਬਲਜਿੰਦਰ ਸਿੰਘ ਪਹਿਲਾਂ ਹੀ ਮੌਕੇ 'ਤੇ ਪਹੁੰਚ ਚੁੱਕੇ ਸਨ |
ਮੈਂ ਆਪਣੀ ਮੰਮੀ ਦੀ ਗੋਦੀ 'ਚ ਸੀ
ਡਰੀ ਹੋਈ 10 ਸਾਲਾਂ ਬੱਚੀ ਹਰਸਿਮਰਨ ਕੌਰ ਨੇ ਦੱਸਿਆ ਕਿ ਮੈਂ 8 ਵਜੇ ਰੋਟੀ ਖਾ ਕੇ ਆਪਣੀ ਮੰਮੀ ਦੀ ਗੋਦੀ ਵਿਚ
ਸੌਾ ਗਈ ਸੀ | ਅਚਾਨਕ ਹੀ ਬਹੁਤ ਜ਼ੋਰ ਦਾ ਖੜਕਾ ਸੁਣ ਕੇ ਮੇਰੀ ਜਾਗ ਖੁੱਲ ਗਈ ਪਰ ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਸੀ, ਜਿਸ ਕਰਕੇ ਮੈਂ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ | ਪਿੰਡ ਵਾਸੀਆਂ ਕੇਸਰ ਸਿੰਘ, ਸਰਪੰਚ ਦਲਜੀਤ ਕੌਰ, ਸਾਬਕਾ ਪੰਚ ਜਸਪਾਲ ਸਿੰਘ, ਜਸਵੀਰ ਸਿੰਘ, ਅਮਰਜੀਤ ਸਿੰਘ ਤੇ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਘਟਨਾ ਦੇ ਤੁਰੰਤ ਬਾਅਦ ਜਦੋਂ ਛੱਤ ਦਾ ਮਲਬਾ ਹਟਾਇਆ ਗਿਆ, ਤਾਂ ਸੁਰਜੀਤ ਸਿੰਘ ਦੇ ਪਰਿਵਾਰ ਦੇ ਵਿਚੋਂ ਸਿਰਫ਼ ਬੇਟੀ ਹਰਸਿਮਰਨ ਕੌਰ ਹੀ ਜਿੰਦਾ ਬਚੀ ਸੀ | ਅਸਲ ਵਿਚ ਬੇਟੀ ਦੇ ਬਚਣ ਦਾ ਕਾਰਨ ਉਸ ਦਾ ਆਪਣੀ ਮਾਂ ਦੀ ਗੋਦ ਵਿਚ ਹੋਣਾ ਸੀ, ਕਿਉਂਕਿ ਸਾਰਾ ਭਾਰ ਮਾਂ 'ਤੇ ਪੈ ਗਿਆ, ਤੇ ਉਸ ਦਾ ਸਰੀਰ ਬੱਚੀ ਲਈ ਇਕ ਢਾਲ ਵਾਂਗ ਬਣ ਗਿਆ |

ਮਾਈਨਿੰਗ ਨੇ ਬਦਲਿਆ ਸਤਲੁਜ ਦੇ ਪਾਣੀ ਦਾ ਵਹਿਣ

ਸਿੱਧਵਾਂ ਬੇਟ, 18 ਅਗਸਤ (ਜਸਵੰਤ ਸਿੰਘ ਸਲੇਮਪੁਰੀ)- ਦਰਿਆ ਸਤਲੁਜ ਵਿਚ ਪਾਣੀ ਛੱਡਣ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ | ਇਸ ਸਬੰਧੀ ਜਦੋਂ ਦਰਿਆ ਸਤਲੁਜ ਦਾ ਦੌਰਾ ਕੀਤਾ ਗਿਆ, ਤਾਂ ਜ਼ਿਲ੍ਹਾ ਲੁਧਿਆਣਾ ਦੇ ਸਭ ਤੋਂ ਵੱਧ ਖਤਰਨਾਕ ਮੰਨੇ ਜਾਂਦੇ ਤੇ 1978 ਤੇ 1988 ਵਿਚ ਟੁੱਟ ਕੇ ਬਲਾਕ ਸਿੱਧਵਾਂ ਬੇਟ ਦੇ
ਕਈ ਪਿੰਡਾਂ ਵਿਚ ਜਾਨੀ ਤੇ ਮਾਲੀ ਨੁਕਸਾਨ ਕਰ ਚੁੱਕੇ ਮੱਧੇਪੁਰ ਬੰਨ੍ਹ ਤਾਂ ਇਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਦਿਖਾਈ ਦੇ ਰਿਹਾ ਸੀ, ਕਿਉਂਕਿ ਦਰਿਆ ਵਿਚ ਪਿਛਲੇ ਸਮੇਂ ਦੌਰਾਨ ਕੱਕੇ ਰੇਤੇ ਦੀ ਹੋਈ ਮਾਈਨਿੰਗ ਕਾਰਨ ਦਰਿਆ ਦਾ ਪਾਣੀ ਆਪਣਾ ਵਹਾਅ ਜਲੰਧਰ ਜ਼ਿਲ੍ਹੇ ਵਾਲੇ ਪਾਸੇ ਪੈਂਦੇ ਬੰਨ੍ਹ ਵੱਲ ਕਰ ਚੁੱਕਾ ਹੈ, ਜਿਥੇ ਮੌਕੇ 'ਤੇ ਜਾ ਕੇ ਵੇਖਿਆ ਗਿਆ ਕਿ ਦਰਿਆ ਦਾ ਪਾਣੀ ਜਲੰਧਰ-ਜਗਰਾਉਂ ਮਾਰਗ 'ਤੇ ਦਰਿਆ ਸਤਲੁਜ ਉੱਪਰ ਬਣੇ ਪੁਲ ਦੇ ਬਿਲਕੁਲ ਉੱਤਰ-ਪੱਛਮ ਦੀ ਦਿਸ਼ਾ ਵੱਲ ਕਿਸਾਨਾਂ ਦੀਆਂ ਦਰਿਆ ਅੰਦਰਲੇ ਹਿੱਸੇ ਵਾਲੀਆਂ ਜ਼ਮੀਨਾਂ ਨੂੰ ਆਪਣੇ ਵਿਚ ਬੁਰਦ ਕਰ ਰਿਹਾ ਸੀ, ਤੇ ਪਾਣੀ ਦਾ ਤੇਜ਼ ਵਹਾਅ ਜ਼ਮੀਨਾਂ ਨੂੰ ਖੋਰਾ ਲੱਗਣ ਤੋਂ ਬਚਾਉਣ ਲਈ ਬਣਾਏ ਗਏ ਸਟੱਡਾਂ ਤੇ ਸਪੱਰਾਂ ਨਾਲ ਪੂਰੀ ਤਰ੍ਹਾਂ ਖਹਿ ਕੇ ਲੰਘ ਰਿਹਾ ਸੀ | ਦਰਿਆ ਦਾ ਇਹ ਪਾਣੀ ਬੰਨ੍ਹ ਅੰਦਰ ਖੇਤਾਂ ਵਿਚ ਬੀਜੀਆਂ ਫ਼ਸਲਾਂ ਵਿਚ ਵੀ ਵੜਣਾ ਸ਼ੁਰੂ ਹੋ ਗਿਆ ਸੀ | ਹੈਰਾਨੀ ਦੀ ਗੱਲ ਹੈ ਕਿ ਇਸ ਦਿਸ਼ਾ ਵੱਲ ਦਰਿਆ ਅੰਦਰ ਪੱਥਰਾਂ ਦਾ ਕੋਈ ਵੀ ਸੁਰੱਖਿਆ ਬੰਨ ਨਹੀਂ ਬਣਾਇਆ ਗਿਆ, ਜਦਕਿ ਬਾਕੀ ਤਿੰਨ ਦਿਸ਼ਾਵਾਂ ਵੱਲ ਅਜਿਹੇ ਬੰਨ੍ਹ ਬਣਾਏ ਗਏ ਹਨ, ਜਿਸ ਪਾਸੇ ਅਜੇ ਤੱਕ ਪ੍ਰਸ਼ਾਸਨ ਦਾ ਧਿਆਨ ਨਹੀਂ ਗਿਆ | ਜੇਕਰ ਇਹ ਟੁੱਟ ਗਿਆ ਤਾਂ ਜ਼ਿਲ੍ਹਾ ਲੁਧਿਆਣਾ ਦੇ ਦਰਿਆ ਪਾਰ (ਜਲੰਧਰ) ਵਾਲੇ ਪਾਸੇ ਪਿੰਡਾਂ ਮੱਧੇਪੁਰ, ਪਰਜੀਆਂ ਕਲਾਂ, ਕੰੰਨੀਆਂ ਖੁਰਦ, ਬਾਘੀਆਂ ਖੁਰਦ, ਹਿਆਤੇਵਾਲ ਤੋਂ ਇਲਾਵਾ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਪਿੰਡਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ | ਰਾਤੋ-ਰਾਤ ਪਾਣੀ ਦੇ ਆਉਣ ਨਾਲ ਤਹਿਸੀਲ ਜਗਰਾਉਂ ਨਾਲ ਸਬੰਧਿਤ ਦਰਜਨਾਂ ਪਿੰਡਾਂ ਦੀ ਦਰਿਆ ਅੰਦਰ ਪੈਂਦੀ ਕਰੀਬ ਇਕ ਹਜ਼ਾਰ ਏਕੜ ਜ਼ਮੀਨ ਵਿਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ, ਜਿਸ ਵਿਚ ਗਰੀਬ ਕਿਸਾਨਾਂ ਨੇ ਝੋਨੇ ਦੀ ਫ਼ਸਲ ਤੋਂ ਇਲਾਵਾ ਮੱਕੀ, ਅਰਹਰ, ਪਦੀਨਾਂ, ਹਰੇ ਚਾਰੇ ਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਹੋਈ ਹੈ | ਇਸ ਤੋਂ ਇਲਾਵਾ ਕਿਸਾਨਾਂ ਦੀਆਂ ਮੋਟਰਾਂ ਤੇ ਇੰਜਣ ਵੀ ਪਾਣੀ ਵਿਚ ਡੁੱਬਣੇ ਸ਼ੁਰੂ ਹੋ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਪ੍ਰੇਮ ਸਿੰਘ ਸੇਰੇਵਾਲ ਨੇ ਦੱਸਿਆ ਕਿ ਇਸ ਪਾਣੀ ਕਾਰਨ ਸਿਰਫ ਸਾਡੇ ਪਿੰਡ ਦੇ ਹੀ 150 ਏਕੜ ਦੇ ਕਰੀਬ ਰਕਬੇ ਵਿਚ ਬੀਜੇ ਝੋਨੇ ਅਤੇ ਮੱਕੀ ਆਦਿ ਦੀ ਫ਼ਸਲ ਵਿਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ |

ਹਿਮਾਚਲ 'ਚ ਮੀਂਹ ਦਾ ਕਹਿਰ, 22 ਮੌਤਾਂ

• ਕਈ ਮਕਾਨ ਤਬਾਹ-887 ਸੜਕਾਂ ਬੰਦ • ਰਾਜ ਦੇ 3 ਜ਼ਿਲਿ੍ਹਆਂ 'ਚ ਛੁੱਟੀ ਦਾ ਐਲਾਨ
ਸ਼ਿਮਲਾ, 18 ਅਗਸਤ (ਭੁਪਿੰਦਰ ਸ਼ਰਮਾ)-ਹਿਮਾਚਲ ਪ੍ਰਦੇਸ਼ 'ਚ ਬੀਤੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਦਾ ਕਹਿਰ ਜਾਰੀ ਹੈ | ਇਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਤਾਂ ਹੋਇਆ ਹੀ ਹੈ, ਉੱਥੇ ਆਮ ਜਨਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਬਾਰਿਸ਼ ਕਾਰਨ ਐਤਵਾਰ ਨੂੰ 22 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਅਤੇ 12 ਹੋਰ ਜ਼ਖ਼ਮੀ ਹੋ ਗਏ | ਮਾਰੇ ਗਏ ਲੋਕਾਂ 'ਚ 9 ਸ਼ਿਮਲਾ, 5 ਸੋਲਨ, 2-2 ਕੁੱਲੂ, ਸਿਰਮੋਰ ਅਤੇ ਚੰਬਾ ਅਤੇ 1-1 ਊਨਾ ਅਤੇ ਲਾਹੌਲ-ਸਪਿਤੀ ਜ਼ਿਲਿ੍ਹਆਂ ਤੋਂ ਹਨ | ਆਰ.ਟੀ.ਓ. ਦਫ਼ਤਰ ਨਜ਼ਦੀਕ ਜ਼ਮੀਨ ਖਿਸਕਣ ਕਾਰਨ 3 ਲੋਕਾਂ ਦੇ ਮਾਰੇ ਜਾਣ ਅਤੇ ਇਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡ ਇਲਾਕੇ ਵਿਚ ਇਕ ਘਰ 'ਤੇ ਦਰੱਖ਼ਤ ਡਿਗਣ ਕਾਰਨ 2 ਨਿਪਾਲੀਆਂ ਦੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ | ਭਾਰੀ ਮੀਂਹ ਕਾਰਨ ਇਕ ਸ਼ਮਸ਼ਾਨਘਾਟ ਇਲਾਕੇ 'ਚ ਘਰ ਦੀ ਕੰਧ ਡਿਗਣ ਕਾਰਨ 1 ਮਜ਼ਦੂਰ ਮਾਰਿਆ ਗਿਆ ਅਤੇ 6 ਜ਼ਖ਼ਮੀ ਹੋਏ ਹਨ | ਇਸ ਦੌਰਾਨ ਮਿ੍ਤਕ ਦੀ ਪਹਿਚਾਣ ਸ਼ਾਹ ਆਲਮ ਵਜੋਂ ਹੋਈ ਹੈ ਜੋ ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ਦਾ ਰਹਿਣ ਵਾਲਾ ਸੀ | ਇਕ ਹੋਰ ਦੁਰਘਟਨਾ ਵਿਚ ਸ਼ਿਮਲਾ ਦੇ ਰੋਹਰੂ ਸਬ ਡਵੀਜ਼ਨ ਵਿਚ ਹਟਕੋਟੀ ਕੇਨਚੀ ਨਜ਼ਦੀਕ ਕੌਮੀ ਸੜਕ ਮਾਰਗ 'ਤੇ ਜ਼ਮੀਨ ਖਿਸਕਣ ਨਾਲ ਟਰੱਕ ਵਲੋਂ ਇਕ ਵਿਅਕਤੀ ਨੂੰ ਕੁਚਲਨ ਕਾਰਨ ਉਸ ਦੀ ਮੌਤ ਹੋ ਗਈ | ਅਧਿਕਾਰੀਆਂ ਮੁਤਾਬਿਕ ਬੀਤੇ 24 ਘੰਟਿਆਂ ਦੌਰਾਨ ਰਾਜ 'ਚ ਸਰਕਾਰੀ ਅਤੇ ਨਿੱਜੀ ਸੰਪਤੀ ਦਾ ਹੁਣ ਤੱਕ 490 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ | ਚੰਬਾ ਦੇ ਐਸ.ਪੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਮੇਹਲਾ ਸਬ ਡਬੀਜ਼ਨ 'ਚ ਸਵੇਰੇ 3.30 ਵਜੇ ਇਕ ਘਰ ਖਿਸਕਣ ਕਾਰਨ ਇਕ 70 ਸਾਲਾ ਬਜ਼ੁਰਗ ਅਤੇ 7 ਸਾਲਾ ਬੱਚੇ ਦੀ ਮੌਤ ਹੋ ਗਈ | ਬਿਲਾਸਪੁਰ ਜ਼ਿਲ੍ਹੇ ਦੇ ਘੁਮਾਰਵੀਂ ਸਬ ਡਵੀਜ਼ਨ ਦੇ ਇਕ ਪਿੰਡ ਵਿਚ 7 ਮਕਾਨ ਖਿਸਕ ਗਏ, ਹਾਲਾਂਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਇਸ ਤੋਂ ਇਲਾਵਾ ਸੂਬੇ ਦੇ 9 ਕੌਮੀ ਮਾਰਗਾਂ ਸਣੇ 887 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ | ਇਸ ਦੌਰਾਨ 6 ਪੁੁਲ ਵੀ ਨੁਕਸਾਨੇ ਗਏ ਹਨ | ਮੰਡੀ ਵਿਚ, 186, ਕਾਂਗੜਾ ਵਿਚ 184 ਅਤੇ ਹਮੀਰਪੁਰ ਜੋਨ ਵਿਚ 105 ਸੜਕਾਂ ਪ੍ਰਭਾਵਿਤ ਹੋਈਆਂ ਹਨ | ਵਾਹਨਾਂ ਦੇ ਨਾਲ-ਨਾਲ ਰੇਲ ਸੇਵਾਵਾਂ ਵੀ ਠੱਪ ਹੋ ਗਈਆਂ ਹਨ | ਪਿਛਲੇ 24 ਘੰਟਿਆਂ ਦੌਰਾਨ ਪਏ ਭਾਰੀ ਮੀਂਹ ਕਾਰਨ ਪਿਛਲੇ ਕਈ ਸਾਲਾਂ ਦਾ ਰਿਕਾਰਡ ਟੁੱਟ ਚੱਕਾ ਹੈ | ਇਸ ਦੌਰਾਨ ਸ਼ਿਮਲਾ, ਕੁੱਲੂ ਤੇ ਸਿਰਮੌਰ ਜ਼ਿਲਿ੍ਹਆਂ ਵਿਚ ਭਾਰੀ ਮੀਂਹ ਦੇ ਕਾਰਨ ਸੋਮਵਾਰ ਨੂੰ ਸਾਰੇ ਸਿੱਖਿਆ ਸੰਸਥਾਨਾਂ 'ਚ ਛੁੱਟੀ ਐਲਾਨ ਦਿੱਤੀ ਗਈ ਹੈ | ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਸੂਬੇ 'ਚ ਭਾਰੀ ਮੀਂਹ ਦੇ ਸ਼ੰਕੇ ਤੋਂ ਇਨਕਾਰ ਕੀਤਾ ਹੈ | ਸ਼ਿਮਲਾ ਜ਼ਿਲ੍ਹਾ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ | ਕਈ ਜਗ੍ਹਾ ਦਰੱਖਤਾਂ ਦੇ ਡਿੱਗਣ ਕਾਰਨ ਮਕਾਨ ਅਤੇ ਗੱਡੀਆਂ ਨੁਕਸਾਨੀਆਂ ਗਈਆਂ ਹਨ | ਭਾਰੀ ਬਾਰਿਸ਼ ਕਾਰਨ ਚੰਡੀਗੜ੍ਹ-ਮਨਾਲੀ ਮਾਰਗ ਸਵਾਰਘਾਟ ਦੇ ਕੋਲ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਿਆ | ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਮੰਡੀ ਅਤੇ ਮਨਾਲੀ ਵਿਚਕਾਰ ਸਿਰਫ਼ ਦਿਨ ਸਮੇਂ ਹੀ ਆਵਾਜਾਈ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ | ਇਸ ਸਮੇਂ ਸਤਲੁਜ ਦਰਿਆ ਵਿਚ ਪਾਣੀ ਵਿਚ ਗਾਰ ਦੀ ਮਾਤਰਾ ਵੱਧ ਜਾਣ ਕਾਰਨ 1500 ਮੈਗਾਵਾਟ ਵਾਲੇ ਨਾਥਪਾ ਝਾਕੜੀ, 412 ਮੈਗਾਵਾਟ ਵਾਲੇ ਰਾਮਪੁਰ, 1200 ਮੈਗਾਵਾਟ ਵਾਲੇ ਕੜਸ਼ਮ ਬਾਂਗੂਤ 'ਚ ਬਿਜਲੀ ਯੋਜਨਾਵਾਂ ਠੱਪ ਹੋ ਗਈਆਂ ਹਨ |

ਉੱਤਰਾਖੰਡ 'ਚ 3 ਦੀ ਮੌਤ-22 ਲਾਪਤਾ

ਦੇਹਰਾਦੂਨ, 18 ਅਗਸਤ (ਏਜੰਸੀ)-ਉੱਤਰਾਖੰਡ 'ਚ ਭਾਰੀ ਬਾਰਿਸ਼ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 22 ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ | ਮੀਂਹ ਕਾਰਨ ਸੂਬੇ 'ਚ ਕਈ ਘਰ ਤਬਾਹ ਹੋ ਗਏ | ਉੱਤਰਕਾਸ਼ੀ ਜ਼ਿਲ੍ਹੇ ਦੇ ਮੋਰੀ ਬਲਾਕ 'ਚ ਬੱਦਲ ਫ਼ਟਣ ਕਾਰਨ ਕਈ ਪਿੰਡਾਂ 'ਚ ਭਾਰੀ ਨੁਕਸਾਨ ਹੋਇਆ ਅਤੇ ਇੱਥੇ ਕਈ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ ਕਈ ਲੋਕ ਲਾਪਤਾ ਹੋ ਗਏ | ਮੀਂਹ ਪ੍ਰਭਾਵਿਤ ਇਲਾਕਿਆਂ 'ਚ ਹੈਲੀਕਾਪਟਰਾਂ ਰਾਹੀਂ ਪਹੁੰਚਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਖ਼ਰਾਬ ਮੌਸਮ ਕਾਰਨ ਅਤੇ ਭਾਰੀ ਬਾਰਿਸ਼ ਕਰਕੇ ਇਹ ਸੰਭਵ ਨਹੀਂ ਹੋ ਸਕਿਆ | ਪੁਲਿਸ, ਆਈ.ਟੀ.ਬੀ.ਪੀ., ਐਸ.ਡੀ.ਆਰ.ਐਫ਼. ਅਤੇ ਰੈੱਡ ਕ੍ਰਾਸ ਦੀਆਂ ਟੀਮਾਂ ਬਚਾਅ ਕਾਰਜਾਂ 'ਚ ਲੱਗੀਆਂ ਹੋਈਆਂ ਹਨ | ਭਾਰੀ ਬਾਰਿਸ਼ ਦੀ ਚਿਤਾਵਨੀ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਸੋਮਵਾਰ ਨੂੰ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ | ਮੁੱਖ ਮੰਤਰੀ ਤਿ੍ਵੇਂਦਰ ਸਿੰਘ ਰਾਵਤ ਨੇ ਅਧਿਕਾਰੀਆਂ ਨੂੰ ਉੱਤਰਕਾਸ਼ੀ 'ਚ ਫ਼ਸੇ ਲੋਕਾਂ ਨੂੰ ਬਾਹਰ ਕੱਢਣ ਅਤੇ ਉਨ੍ਹਾਂ ਲਈ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਨੂੰ ਕਿਹਾ ਹੈ |

ਹੁਣ ਪਾਕਿ ਨਾਲ ਗੱਲਬਾਤ ਸਿਰਫ਼ ਮਕਬੂਜ਼ਾ ਕਸ਼ਮੀਰ ਬਾਰੇ ਹੋਵੇਗੀ-ਰਾਜਨਾਥ

ਪਾਕਿ ਵਿਦੇਸ਼ ਮੰਤਰੀ ਵਲੋਂ ਬਿਆਨ ਦੀ ਨਿੰਦਾ
ਚੰਡੀਗੜ੍ਹ/ਕਾਲਕਾ/ਪੰਚਕੂਲਾ, 18 ਅਗਸਤ (ਰਾਮ ਸਿੰਘ ਬਰਾੜ, ਲਲਿਤ ਧੀਮਾਨ, ਕਪਿਲ)-ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਹੁਣ ਜੇ ਪਾਕਿਸਤਾਨ ਨਾਲ ਗੱਲਬਾਤ ਹੋਵੇਗੀ ਤਾਂ ਕੇਵਲ ਮਕਬੂਜ਼ਾ ਕਸ਼ਮੀਰ ਮੁੱਦੇ 'ਤੇ ਹੀ ਹੋਵੇਗੀ | ਇਹ ਗੱਲ ਉਨ੍ਹਾਂ ਕਾਲਕਾ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ 'ਚ 90 ਵਿਧਾਨ ਸਭਾਵਾਂ 'ਚ ਜਾਣ ਵਾਲੀ 'ਜਨ ਆਸ਼ੀਰਵਾਦ ਯਾਤਰਾ' ਦਾ ਉਦਘਾਟਨ ਕਰਨ ਦੌਰਾਨ ਹਾਜ਼ਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਹੀ | ਰਾਜਨਾਥ ਨੇ ਕਿਹਾ ਕਿ ਪਾਕਿਸਤਾਨ ਨਾਲ ਕੋਈ ਗੱਲਬਾਤ ਹੋਵੇਗੀ ਤਾਂ ਕੇਵਲ ਅੱਤਵਾਦ ਤੇ ਮਕਬੂਜ਼ਾ ਕਸ਼ਮੀਰ ਬਾਰੇ ਹੀ ਹੋਵੇਗੀ | ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਮਰਾਨ ਨੇ ਕਿਹਾ ਸੀ ਕਿ ਭਾਰਤ ਬਾਲਾਕੋਟ 'ਚ ਕੀਤੇ ਗਏ ਹਵਾਈ ਹਮਲੇ ਤੋਂ ਵੀ ਵੱਡਾ ਹਮਲਾ ਕਰਨ ਦੀ ਸੋਚ ਰਿਹਾ ਹੈ, ਇਸ ਤੋਂ ਸਾਫ਼ ਹੋ ਗਿਆ ਹੈ ਕਿ ਬਾਲਾਕੋਟ 'ਚ ਭਾਰਤ ਨੇ ਇਕ ਜ਼ਬਰਦਸਤ ਹਮਲਾ ਕੀਤਾ ਸੀ | ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਰਾਫ਼ੇਲ ਨੂੰ ਲੈ ਕੇ ਰੌਲਾ ਪਾ ਰਹੀ ਹੈ, ਪਰ ਉਨ੍ਹਾਂ ਰਾਫ਼ੇਲ ਨੂੰ ਲਿਆਉਣ ਦਾ ਕੰਮ ਨਹੀਂ ਕੀਤਾ, ਪਰ ਹੁਣ ਜਲਦ ਹੀ ਰਾਫ਼ੇਲ ਦੇਸ਼ ਦੀ ਸੈਨਾ 'ਚ ਹੋਵੇਗਾ | ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ 'ਚ 370 ਹਟਾ ਦਿੱਤੀ ਗਈ ਹੈ, ਪਰ ਕੁਝ ਲੋਕ ਕਹਿੰਦੇ ਸਨ ਕਿ ਇਸ ਨੂੰ ਛੂਹਿਆ ਤਾਂ ਦੰਗੇ ਹੋ ਜਾਣਗੇ, ਪਰ ਭਾਜਪਾ ਦੰਗਿਆਂ ਲਈ ਰਾਜਨੀਤੀ ਨਹੀਂ, ਬਲਕਿ ਦੇਸ਼ ਨੂੰ ਬਣਾਉਣ ਲਈ ਰਾਜਨੀਤੀ ਕਰਦੀ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਵੀਰਾਂ ਦੀ ਧਰਤੀ ਹੈ ਤੇ ਮੈਂ ਇਨ੍ਹਾਂ ਵੀਰਾਂ ਦੀਆਂ ਮਾਤਾਵਾਂ ਨੂੰ ਪ੍ਰਣਾਮ ਕਰਦਾ ਹਾਂ |
ਕੁਰੈਸ਼ੀ ਵਲੋਂ ਨਿੰਦਾ
ਇਸਲਾਮਾਬਾਦ, (ਏਜੰਸੀ)-ਮਕਬੂਜ਼ਾ ਕਸ਼ਮੀਰ 'ਤੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਦਿੱਤੇ ਬਿਆਨ ਦੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਨਿੰਦਾ ਕੀਤੀ ਹੈ | ਕੁਰੈਸ਼ੀ ਨੇ ਇਸ 'ਤੇ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਦੀ ਸਥਿਤੀ ਨਹੀਂ ਬਦਲੀ ਹੈ | ਉਨ੍ਹਾਂ ਕਿਹਾ ਅਸੀਂ ਅੱਜ ਭਾਰਤੀ ਰੱਖਿਆ ਮੰਤਰੀ ਵਲੋਂ ਦਿੱਤੇ ਬਿਆਨਾਂ ਨੂੰ ਦੇਖਿਆ ਹੈ | ਇਹ ਖ਼ੇਤਰ ਅਤੇ ਇਸ ਨਾਲ ਪਰੇ ਸ਼ਾਂਤੀ ਤੇ ਸੁਰੱਖਿਆ ਨੂੰ ਖ਼ਤਰੇ 'ਚ ਪਾਉਣ ਵਾਲੀ ਗ਼ੈਰ-ਕਾਨੂੰਨੀ ਅ-ਤੇ ਇਕ ਤਰਫ਼ਾ ਕਾਰਵਾਈਆਂ ਦੇ ਬਾਅਦ ਭਾਰਤ ਦੀ ਸਥਿਤੀ ਨੂੰ ਦਿਖਾਉਂਦੀ ਹੈ | ਉਨ੍ਹਾਂ ਕਸ਼ਮੀਰੀ ਝਗੜੇ 'ਤੇ ਪਾਕਿ ਦੀ ਸਥਿਤੀ ਨੂੰ ਦੁਹਰਾਇਆ ਹੈ |

ਹਿੰਸਕ ਘਟਨਾਵਾਂ ਤੋਂ ਬਾਅਦ ਸ੍ਰੀਨਗਰ ਦੇ ਕਈ ਇਲਾਕਿਆਂ 'ਚ ਪਾਬੰਦੀਆਂ ਸਖ਼ਤ

• ਜੰਮੂ 'ਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁੜ ਬੰਦ • ਪੁਲਿਸ ਮੁਖੀ ਵਲੋਂ ਰਾਜੌਰੀ ਤੇ ਊਧਮਪੁਰ ਦਾ ਦੌਰਾ
ਸ੍ਰੀਨਗਰ, 18 ਅਗਸਤ (ਏਜੰਸੀ)-ਸ੍ਰੀਨਗਰ 'ਚ ਕੁਝ ਹਿੰਸਕ ਘਟਨਾਵਾਂ ਤੋਂ ਬਾਅਦ ਕੁਝ ਹਿੱਸਿਆਂ 'ਚ ਪਾਬੰਦੀਆਂ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ, ਜਦੋਂ ਕਿ 50 ਪੁਲਿਸ ਥਾਣਿਆਂ ਦੇ ਇਲਾਕਿਆਂ 'ਚ ਅੱਜ ਐਤਵਾਰ ਨੂੰ ਲੱਗੀਆਂ ਪਾਬੰਦੀਆਂ 'ਚ ਹੋਰ ਢਿੱਲ ਦਿੱਤੀ ਗਈ | ਦੂਜੇ ਪਾਸੇ ਜੰਮੂ ਦੇ ਪੰਜ ਜ਼ਿਲਿ੍ਹਆਂ 'ਚ ਸ਼ੁਰੂ ਕੀਤੀਆਂ ਗਈਆਂ 2-ਜੀ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਫ਼ੈਲਾਈਆਂ ਜਾ ਰਹੀਆਂ ਅਫ਼ਵਾਹਾਂ ਨੂੰ ਵੇਖਦੇ ਹੋਏ ਮੁੜ ਬੰਦ ਕਰ ਦਿੱਤਾ ਗਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ 300 ਹੱਜ ਯਾਤਰੀਆਂ ਦਾ ਪਹਿਲਾ ਜਥਾ ਵੀ ਸਾਊਦੀ ਅਰਬ ਤੋਂ ਕਸ਼ਮੀਰ ਪਰਤ ਆਇਆ ਹੈ | ਸਰਕਾਰੀ ਬੁਲਾਰੇ ਰੋਹਿਤ ਕਾਂਸਲ ਨੇ ਦੱਸਿਆ ਕਿ ਬੀਤੇ ਦਿਨ 35 ਪੁਲਿਸ ਥਾਣਿਆਂ ਦੀ ਬਜਾਏ ਅੱਜ 50 ਪੁਲਿਸ ਥਾਣਿਆਂ ਦੇ ਇਲਾਕਿਆਂ 'ਚ ਲੱਗੀਆਂ ਪਾਬੰਦੀਆਂ 'ਚ ਢਿੱਲ ਦਿੱਤੀ ਗਈ | ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਨਵਾਂ ਹਫ਼ਤਾ ਸ਼ੁਰੂ ਹੋਣ ਵਾਲਾ ਹੈ ਤੇ ਅਸੀਂ ਇਸ 'ਚ ਇਕ ਨਵੀਂ ਆਸ ਨੂੰ ਵੇਖ ਰਹੇ ਹਾਂ | ਉਨ੍ਹਾਂ ਕਿਹਾ ਕਿ ਸ੍ਰੀਨਗਰ 'ਚ 190 ਤੋਂ ਜ਼ਿਆਦਾ ਪ੍ਰਾਇਮਰੀ ਸਕੂਲ ਸੋਮਵਾਰ ਨੂੰ ਖੁੱਲ੍ਹ ਜਾਣਗੇ | ਐਤਵਾਰ ਨੂੰ ਪਾਬੰਦੀਆਂ ਦੀ ਢਿੱਲ ਦੇ ਸਮੇਂ ਨੂੰ 6 ਤੋਂ 8 ਘੰਟੇ ਤੱਕ ਵਧਾਇਆ ਗਿਆ | ਉਨ੍ਹਾਂ ਕਿਹਾ ਕਿ ਕੁਝ ਇਲਾਕਿਆਂ 'ਚ ਸ਼ਰਾਰਤੀ ਅਨਸਰਾਂ ਵਲੋਂ ਫ਼ੈਲਾਈਆਂ ਅਫ਼ਵਾਹਾਂ ਕਾਰਨ ਦੁਕਾਨਾਂ ਬੰਦ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ | ਉਨ੍ਹਾਂ ਕਿਹਾ ਕਿ ਕਾਨੂੰਨ ਏਜੰਸੀਆਂ ਨੇ ਅਜਿਹੀਆਂ ਘਟਨਾਵਾਂ 'ਤੇ ਨੋਟਿਸ ਲਿਆ ਹੈ ਤੇ ਕਿਤੇ ਵੀ ਮਾੜੀ ਘਟਨਾ ਵਾਪਰਨ ਦੀ ਸੂਚਨਾ ਨਹੀਂ ਹੈ |
ਅੱਤਵਾਦੀਆਂ ਨੂੰ ਅਲੱਗ-ਥਲੱਗ ਕਰਨਾ ਪੁਲਿਸ ਦਾ ਮਕਸਦ-ਡੀ.ਜੀ.ਪੀ.
ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਪੁਲਿਸ ਅੱਤਵਾਦੀਆਂ 'ਤੇ ਦਬਾਅ ਬਣਾ ਰਹੀ ਹੈ ਕਿ ਉਹ ਉਨ੍ਹਾਂ ਨੂੰ ਅਲੱਗ-ਥਲੱਗ ਕਰ ਦੇਵੇ ਤਾਂ ਕਿ ਅੱਤਵਾਦੀ ਆਮ ਲੋਕਾਂ ਨੂੰ ਗੁਮਰਾਹ ਨਾ ਕਰ ਸਕਣ | ਮੀਡੀਆ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਸੂਬੇ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੋਕਾਂ ਵਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਪੁਲਿਸ, ਅਰਧ-ਸੈਨਿਕ ਬਲ, ਸੈਨਾ ਤੇ ਸੁਰੱਖਿਆ ਟੀਮਾਂ ਨੇ ਸ਼ਾਨਦਾਰ ਕੰਮ ਕੀਤਾ ਹੈ, ਪਰ ਸੂਬੇ ਦੇ ਲੋਕਾਂ ਵਲੋਂ ਦਿੱਤੇ ਸਹਿਯੋਗ ਨੂੰ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ | ਸੂਬੇ 'ਚ ਸੰਵਿਧਾਨਕ ਤਬਦੀਲੀ 'ਤੇ ਕਿਸੇ ਵੀ ਟਿੱਪਣੀ ਤੋਂ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਸੂਬੇ 'ਚ ਸਾਕਾਰਾਤਮਕ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਤੇ ਲੋਕਾਂ ਨੂੰ ਇਸ ਬਾਰੇ 'ਚ ਚੰਗੀਆਂ ਗੱਲਾਂ ਨੂੰ ਸਮਝਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪੁਲਿਸ ਮੁਖੀ ਹੋਣ ਨਾਤੇ ਇਹ ਯਕੀਨੀ ਬਣਾਉਣਾ ਮੇਰਾ ਫਰਜ਼ ਸੀ ਕਿ ਮੁੱਖ ਤੌਰ 'ਤੇ ਪਾਕਿਸਤਾਨ ਨਾਲ ਸਬੰਧਿਤ ਅੱਤਵਾਦੀ ਜੰਮੂ-ਕਸ਼ਮੀਰ 'ਚ ਆਮ ਲੋਕਾਂ ਨੂੰ ਗੁਮਰਾਹ ਨਾ ਕਰ ਸਕਣ |
ਜੰਮੂ-ਕਸ਼ਮੀਰ ਦੇ ਪੁਲਿਸ ਮੁਖੀ ਦਿਲਬਾਗ ਸਿੰਘ ਨੇ ਜੰਮੂ ਖੇਤਰ 'ਚ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਲੋਕਾਂ ਨਾਲ ਨੇੜੇ ਤੋਂ ਸੰਪਰਕ ਰੱਖਣ ਦੇ ਆਦੇਸ਼ ਦਿੱਤੇ | ਉਨ੍ਹਾਂ ਖਾਸ ਕਰ ਸਰਹੱਦੀ ਇਲਾਕਿਆਂ 'ਚ ਚੌਕਸੀ ਭਰੀ ਨਜ਼ਰ ਰੱਖਣ ਲਈ ਕਿਹਾ | ਪੁਲਿਸ ਮੁਖੀ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕਰਨ ਤੋਂ ਪਹਿਲਾਂ ਸੁਰੱਖਿਆ ਹਾਲਾਤ ਦਾ ਜਾਇਜ਼ਾ ਲੈਣ ਲਈ ਰਾਜੌਰੀ ਤੇ ਉਧਮਪੁਰ ਪਹੁੰਚੇ ਤੇ ਕਾਨੂੰਨ ਵਿਵਸਥਾ ਦਾ ਜਾਇਜ਼ਾ ਲਿਆ |

ਭਾਰਤ ਤੇ ਭੂਟਾਨ 'ਕੁਦਰਤੀ ਭਾਈਵਾਲ'-ਮੋਦੀ

ਥਿੰਫ਼ੂ 'ਚ ਰਾਇਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕੀਤਾ ਸੰਬੋਧਨ ਥਿੰਫ਼ੂ, 18 ਅਗਸਤ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭੂਟਾਨ ਦੀ ਪ੍ਰਸਿੱਧ ਰਾਇਲ ਯੂਨੀਵਰਸਿਟੀ 'ਚ ਨਵੀਂ ਪੀੜ੍ਹੀ (ਵਿਦਿਆਰਥੀਆਂ) ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਨਵੀਂ ਦਿੱਲੀ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਵਿਆਹ ਸਮਾਗਮ ਦੌਰਾਨ ਬੰਬ ਧਮਾਕਾ-63 ਮੌਤਾਂ

• ਆਈ.ਐਸ. ਨੇ ਲਈ ਜ਼ਿੰਮੇਵਾਰੀ • ਭਾਰਤ ਸਮੇਤ ਵਿਸ਼ਵ ਦੇ ਨੇਤਾਵਾਂ ਵਲੋਂ ਨਿੰਦਾ ਕਾਬੁਲ, 18 ਅਗਸਤ (ਏਜੰਸੀ)- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇਕ ਵਿਆਹ ਸਮਾਗਮ ਦੌਰਾਨ ਹੋਏ ਬੰਬ ਧਮਾਕੇ 'ਚ 63 ਲੋਕ ਮਾਰੇ ਗਏ ਤੇ 182 ਹੋਰ ਜ਼ਖ਼ਮੀ ਹੋ ਗਏ | ਸ਼ਨਿਚਰਵਾਰ ਦੇਰ ਰਾਤ ...

ਪੂਰੀ ਖ਼ਬਰ »

ਧਾਰਾ 370 ਿਖ਼ਲਾਫ਼ ਸਾਬਕਾ ਰੱਖਿਆ ਅਧਿਕਾਰੀਆਂ ਤੇ ਨੌਕਰਸ਼ਾਹਾਂ ਵਲੋਂ ਸੁਪਰੀਮ ਕੋਰਟ ਦਾ ਰੁਖ਼

ਨਵੀਂ ਦਿੱਲੀ, 18 ਅਗਸਤ (ਏਜੰਸੀ)-ਜੰਮੂ ਤੇ ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨ ਤੇ ਰਾਸ਼ਟਰਪਤੀ ਦੇ ਹੁਕਮਾਂ ਖਿਲਾਫ਼ ਸਾਬਕਾ ਸੁਰੱਖਿਆ ਅਧਿਕਾਰੀਆਂ ਤੇ ਸਾਬਕਾ ਨੌਕਰਸ਼ਾਹ ਸਮੂਹ ਨੇ ਸੁਪਰੀਮ ਕੋਰਟ ਵਿਚ ਅਰਜੀ ਦਾਇਰ ਕੀਤੀ ਹੈ | ਇਹ ਨਵੀਂ ਅਰਜੀ ਦਾਇਰ ਕਰਨ ਵਾਲਿਆਂ ਵਿਚ ...

ਪੂਰੀ ਖ਼ਬਰ »

ਪੱਛਮੀ ਬੰਗਾਲ 'ਚ ਭਾਜਪਾ ਆਗੂ ਦੀ ਹੱਤਿਆ

ਬੋਲਪੁਰ, 18 ਅਗਸਤ (ਏਜੰਸੀ)-ਪੱਛਮੀ ਬੰਗਾਲ ਦਾ ਬੀਰਭੂਮ ਜ਼ਿਲ੍ਹੇ 'ਚ ਲਾਭਪੁਰ ਵਿਖੇ ਅਣਪਛਾਤਿਆਂ ਨੇ ਇਕ ਭਾਜਪਾ ਆਗੂ 'ਤੇ ਦੇਸੀ ਬੰਬ ਸੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ, ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਇਲਾਕੇ 'ਚ ਸ਼ਾਂਤੀ ਬਣਾਈ ਰੱਖਣ ਲਈ ਸੁਰੱਖਿਆ ਕਰਮੀ ਤਾਇਨਾਤ ...

ਪੂਰੀ ਖ਼ਬਰ »

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਨਾਂਅ ਬਦਲ ਕੇ ਮੋਦੀ ਦੇ ਨਾਂਅ 'ਤੇ ਰੱਖਿਆ ਜਾਵੇ-ਹੰਸ ਰਾਜ ਹੰਸ

ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਨੇ ਜ਼ੁਮਲੇਬਾਜ਼ੀ ਕਰਾਰ ਦਿੱਤਾ ਦਿੱਲੀ, 18 ਅਗਸਤ (ਏਜੰਸੀ)-ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਤੇ ਗਾਇਕ ਹੰਸ ਰਾਜ ਹੰਸ ਨੇ ਇਥੇ ਇਕ ਸਮਾਗਮ ਦੌਰਾਨ ਸੁਝਾਅ ਦਿੱਤਾ ਕਿ ਦੇਸ਼ ਦੀ ਵੱਕਾਰੀ ਵਿੱਦਿਅਕ ਸੰਸਥਾ ਜਵਹਾਰ ਲਾਲ ਨਹਿਰੂ ...

ਪੂਰੀ ਖ਼ਬਰ »

ਭੁਪਿੰਦਰ ਹੁੱਡਾ ਵਲੋਂ ਕਾਂਗਰਸ ਤੋਂ ਅਲੱਗ ਹੋਣ ਦੇ ਸੰਕੇਤ

ਪਰਿਵਰਤਨ ਮਹਾਂਰੈਲੀ ਨਾਲ ਬਜਾਇਆ ਚੋਣ ਬਿਗੁਲ ਚੰਡੀਗੜ੍ਹ, 18 ਅਗਸਤ (ਰਾਮ ਸਿੰਘ ਬਰਾੜ)-ਹਰਿਆਣਾ 'ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਪਰਿਵਰਤਨ ਮਹਾਰੈਲੀ ਨਾਲ ਚੋਣ ਬਿਗੁਲ ਵਜਾ ਦਿੱਤਾ ਹੈ | ਅੱਜ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਭੁਪਿੰਦਰ ਸਿੰਘ ...

ਪੂਰੀ ਖ਼ਬਰ »

200 ਸਾਬਕਾ ਸੰਸਦ ਮੈਂਬਰਾਂ ਨੇ ਅਜੇ ਤੱਕ ਨਹੀਂ ਖ਼ਾਲੀ ਕੀਤੇ ਬੰਗਲੇ

ਨਵੀਂ ਦਿੱਲੀ, 18 ਅਗਸਤ (ਏਜੰਸੀ)- 16ਵੀਂ ਲੋਕ ਸਭਾ ਨੂੰ ਖ਼ਤਮ ਹੋਇਆ 2 ਮਹੀਨੇ ਤੋਂ ਵੀ ਵਧੇਰੇ ਸਮਾਂ ਹੋ ਚੁੱਕਾ ਹੈ, ਪਰ 200 ਤੋਂ ਵੱਧ ਸਾਬਕਾ ਸੰਸਦ ਮੈਂਬਰਾਂ ਨੇ ਅਜੇ ਤੱਕ ਦਿੱਲੀ ਦੇ ਲੂਟੀਅਨ ਸਥਿਤ ਅਧਿਕਾਰਤ ਬੰਗਲਿਆਂ ਨੂੰ ਖ਼ਾਲੀ ਨਹੀਂ ਕੀਤਾ | ਸੂਤਰਾਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਖੁੰਢ-ਚਰਚਾ

ਸਰਕਾਰੀ ਸਕੂਲਾਂ 'ਚ 'ਸਮਾਰਟਨੈੱਸ'

ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਹੁਣ ਦਿਨੋ-ਦਿਨ ਬਦਲਦੀ ਜਾ ਰਹੀ ਹੈ | ਪਹਿਲੇ ਸਮੇਂ 'ਚ ਸਰਕਾਰੀ ਸਕੂਲਾਂ ਦੀ ਹਾਲਤ ਤਰਸਯੋਗ ਸੀ, ਪਰ ਹੁਣ ਨਿੱਜੀ ਸਕੂਲਾਂ ਦੀ ਤਰਜ਼ 'ਤੇ ਸਰਕਾਰੀ ਸਕੂਲ ਵੀ ਸਮਾਰਟ ਬਣਨੇ ਸ਼ੁਰੂ ਹੋ ਗਏ ਹਨ | ਇਸ ਤਬਦੀਲੀ ਨਾਲ ਜਿਥੇ ਸਰਕਾਰੀ ...

ਪੂਰੀ ਖ਼ਬਰ »

ਚਮਤਕਾਰੀ ਬਾਬੇ

ਅੰਧ-ਵਿਸ਼ਵਾਸ, ਵਹਿਮ, ਭਰਮ ਤੇ ਪਖੰਡ 'ਚ ਵਾਧਾ ਕਰਨ ਲਈ ਅੱਜਕੱਲ੍ਹ ਅਨੇਕਾਂ ਪਖੰਡੀ ਜੋਤਸ਼ੀ ਤੇ ਤਾਂਤਰਿਕ ਅਹਿਮ ਰੋਲ ਨਿਭਾ ਰਹੇ ਹਨ ¢ ਪਿ੍ੰਟ, ਇਲੈਕਟ੍ਰੋਨਿਕ ਤੇ ਸੋਸ਼ਲ ਮੀਡੀਏ ਦਾ ਸਹਾਰਾ ਲੈ ਕੇ ਇਹ ਤਾਾਤਰਿਕ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ¢ਇਹ ਤਾਂਤਰਿਕ ...

ਪੂਰੀ ਖ਼ਬਰ »

ਸਖ਼ਤ ਕਾਨੂੰਨ ਬਨਾਮ ਲੋਕਾਂ ਦੀ ਫ਼ਿਤਰਤ

ਕੇਂਦਰ ਸਰਕਾਰ ਨੇ ਹਾਲ ਹੀ 'ਚ 'ਮੋਟਰ ਵਹੀਕਲ ਐਕਟ' 'ਚ ਤਰਮੀਮ ਕਰ ਕੇ ਕਾਨੂੰਨ ਨੂੰ ਹੋਰ ਵੀ ਸਖ਼ਤ ਬਣਾ ਦਿੱਤਾ ਹੈ | ਸਰਕਾਰ ਦਾ ਮਨੋਰਥ ਲੋਕਾਂ ਤੋਂ ਕਾਨੂੰਨ ਦੀ ਪਾਲਣਾ ਕਰਵਾਉਣਾ ਹੈ, ਪਰ ਕਿਸੇ ਅਪਰਾਧ ਦਾ ਹੱਲ ਸਖ਼ਤ ਕਾਨੂੰਨ ਨਹੀਂ ਹਨ | ਚਾਹੇ ਇਹ ਆਵਾਜਾਈ ਸਬੰਧੀ ਹੋਣ ...

ਪੂਰੀ ਖ਼ਬਰ »

ਹੱਡਾ-ਰੋੜੀਆਂ ਬਣੀਆਂ ਮੁਸੀਬਤ

ਪੰਜਾਬ ਦੇ ਪਿੰਡਾਂ, ਕਸਬਿਆਂ 'ਚ ਮਰੇ ਹੋਏ ਡੰਗਰਾਂ ਲਈ ਪੰਜਾਬ ਸਰਕਾਰ ਵਲੋਂ ਬਣਾਏ ਹੱਡਾ-ਰੋੜੀ ਦੀ ਹਾਲਤ ਅੱਜਕੱਲ੍ਹ ਲੋਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ | ਗਊ ਭਗਤਾਂ ਵਲੋਂ ਜਾਰੀ ਫ਼ਤਵੇ ਤੋਂ ਡਰਦਿਆਂ ਹੁਣ ਬਹੁਤੇ ਚਾਮੜੀ ਲੋਕਾਂ ਨੇ ਕੰਮ ਛੱਡ ਦਿੱਤਾ ...

ਪੂਰੀ ਖ਼ਬਰ »

ਦਾਨ ਅਤੇ ਤਰਸ ਦਾ ਅਨਰਥ ਹੋਣ ਨੂੰ ਰੋਕੋ

ਭਾਰਤ ਦੇਸ਼ ਅੰਦਰ ਦਿਨੋ ਦਿਨ ਮੰਗਤਿਆਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ | ਲੋਕ ਤਰਸ ਦੇ ਆਧਾਰ 'ਤੇ ਭੀਖ ਮੰਗਣ ਵਾਲੇ ਮੰਗਤਿਆਂ, ਅੰਗਹੀਣਾਂ ਅਤੇ ਮੰਦਬੁੱਧੀ ਵਾਲਿਆਂ ਦੀਆਂ ਗੱਲਾਂ ਵਿਚ ਆ ਕੇ ਇਨ੍ਹਾਂ ਨੂੰ ਆਪਣੇ ਖ਼ੂਨ-ਪਸੀਨੇ ਦੀ ਕਮਾਈ ਦਾਨ ਵਜੋਂ ਦੇ ...

ਪੂਰੀ ਖ਼ਬਰ »

ਦੁਧਾਰੂ ਪਸ਼ੂ ਘੱਟ, ਪਰ ਦੁੱਧ ਵੱਧ

ਕੁਝ ਵਰ੍ਹੇ ਪਹਿਲਾਂ ਸਾਡੇ ਪੰਜਾਬ ਦੇ ਕਰੀਬ ਹਰ ਘਰ 'ਚ ਲਵੇਰੇ (ਦੁਧਾਰੂ) ਪਸ਼ੂਆਂ ਤੇ ਦੁੱਧ ਦੀ ਭਰਮਾਰ ਸੀ ਅਤੇ ਦੁੱਧ ਨੂੰ ਪੁੱਤ ਬਰਾਬਰ ਰੁਤਬੇ ਨਾਲ ਨਿਵਾਜਿਆ ਜਾਂਦਾ ਸੀ ਪਰ ਅਜੋਕੇ ਸਮੇਂ ਦੀ ਤ੍ਰਾਸਦੀ ਵੇਖੋ ਕਿ ਸਾਡੀ ਨੌਜਵਾਨ ਪੀੜ੍ਹੀ, ਕਿਸਾਨ ਅਤੇ ਪਸ਼ੂ ਪਾਲਕ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX