ਤਾਜਾ ਖ਼ਬਰਾਂ


ਮਾਹਿਲਪੁਰ 'ਚ ਕੋਰੋਨਾ ਦੇ 7 ਹੋਰ ਮਾਮਲੇ ਆਏ ਸਾਹਮਣੇ
. . .  4 minutes ago
ਮਾਹਿਲਪੁਰ, 12 ਅਗਸਤ (ਦੀਪਕ ਅਗਨੀਹੋਤਰੀ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁੱਢਲਾ ਸਿਹਤ ਕੇਂਦਰ ਪਾਲਦੀ ਅਧੀਨ ਪੈਂਦੇ ਬਲਾਕ ਮਾਹਿਲਪੁਰ ਦੇ ਪੰਜ ਪਿੰਡਾਂ 'ਚ 7 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਕਾਰਨ ਇਲਾਕੇ 'ਚ ਡਰ ਦਾ...
ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡੇ ਗਏ ਸਮਾਰਟ ਫੋਨ
. . .  12 minutes ago
ਅੰਮ੍ਰਿਤਸਰ, 12 ਅਗਸਤ ਰਾਜੇਸ਼ ਕੁਮਾਰ ਸੰਧੂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਮੁਤਾਬਕ ਅੱਜ ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ...
ਸੈਫ਼ ਅਤੇ ਕਰੀਨਾ ਦੇ ਘਰ ਮੁੜ ਗੂੰਜਣਗੀਆਂ ਕਿਲਕਾਰੀਆਂ
. . .  15 minutes ago
ਮੁੰਬਈ, 12 ਅਗਸਤ- ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੇ ਪਰਿਵਾਰ 'ਚ ਜਲਦੀ ਹੀ ਇੱਕ ਹੋਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਅਜਿਹੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਸਨ ਪਰ ਹੁਣ...
ਜਨਮ ਅਸ਼ਟਮੀ ਮੌਕੇ ਪੁਲਿਸ ਵਲੋਂ ਸੰਗਰੂਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ
. . .  34 minutes ago
ਸੰਗਰੂਰ, 12 ਅਗਸਤ (ਧੀਰਜ ਪਸ਼ੋਰੀਆ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਨਮ ਅਸ਼ਟਮੀ ਮੌਕੇ ਲੋਕਾਂ 'ਚ ਘੱਟ ਉਤਸ਼ਾਹ ਹੈ ਪਰ ਇਸ ਮੌਕੇ ਪੁਲਿਸ ਪੂਰੀ ਮੁਸਤੈਦ ਹੈ। ਜਨਮ ਅਸ਼ਟਮੀ ਮੌਕੇ ਜਿੱਥੇ ਮੰਦਰਾਂ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ...
ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ : ਕਪੂਰਥਲਾ 'ਚ 16 ਹੋਰ ਮਾਮਲੇ ਆਏ ਸਾਹਮਣੇ
. . .  38 minutes ago
ਕਪੂਰਥਲਾ, 12 ਅਗਸਤ (ਅਮਰਜੀਤ ਸਿੰਘ ਸਡਾਨਾ)- ਜ਼ਿਲ੍ਹੇ 'ਚ ਕੋਰੋਨਾ ਦੇ 16 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ 13 ਕਪੂਰਥਲਾ, 1 ਫਗਵਾੜਾ ਅਤੇ 2 ਟਿੱਬਾ ਦੇ ਮਰੀਜ਼ ਸ਼ਾਮਲ...
ਕੈਪਟਨ ਨੇ ਲਾਂਚ ਕੀਤੀ 'ਪੰਜਾਬ ਸਮਾਰਟ ਕਨੈਕਟ ਸਕੀਮ'
. . .  41 minutes ago
ਚੰਡੀਗੜ੍ਹ, 12 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਵਲੋਂ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਚੰਡੀਗੜ੍ਹ ਵਿਖੇ 96 ਕਰੋੜ ਵਾਲੀ 'ਪੰਜਾਬ ਸਮਾਰਟ ਕਨੈਕਟ ਸਕੀਮ' ਲਾਂਚ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਵਲੋਂ...
ਧਰਮਸੋਤ ਨੇ ਪਟਿਆਲਾ 'ਚ ਵਿਦਿਆਰਥੀਆਂ ਨੂੰ ਵੰਡੇ ਮੋਬਾਇਲ ਫੋਨ
. . .  about 1 hour ago
ਪਟਿਆਲਾ, 12 ਅਗਸਤ (ਗੁਰਪ੍ਰੀਤ ਸਿੰਘ ਚੱਠਾ)- ਪਟਿਆਲਾ ਵਿਖੇ ਅੱਜ ਕੈਪਟਨ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਸਮਾਰਟ ਫੋਨਾਂ ਦੀ ਰਸਮੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪਟਿਆਲਾ...
ਇਤਿਹਾਸਕ ਸ਼ਹਿਰ ਸਮਾਣਾ 'ਚ ਕੋਰੋਨਾ ਦੇ 18 ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਸਮਾਣਾ (ਪਟਿਆਲਾ), 12 ਅਗਸਤ (ਸਾਹਿਬ ਸਿੰਘ)- ਇਤਿਹਾਸਕ ਸ਼ਹਿਰ ਸਮਾਣਾ 'ਚ ਕੋਰੋਨਾ ਦੇ 18 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇੱਥੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 233 ਹੋ ਗਈ ਹੈ। ਇਨ੍ਹਾਂ 'ਚੋਂ 140 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ...
ਦਿੱਲੀ 'ਚ ਕੋਰੋਨਾ ਦੇ 1113 ਨਵੇਂ ਮਾਮਲੇ ਆਏ ਸਾਹਮਣੇ, 14 ਲੋਕਾਂ ਨੇ ਤੋੜਿਆ ਦਮ
. . .  about 1 hour ago
ਨਵੀਂ ਦਿੱਲੀ, 12 ਅਗਸਤ- ਰਾਜਧਾਨੀ ਦਿੱਲੀ 'ਚ ਅੱਜ ਕੋਰੋਨਾ ਦੇ 1113 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 14 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਨਾਲ ਹੀ ਹੁਣ ਦਿੱਲੀ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ...
ਕੋਰੋਨਾ ਕਾਰਨ ਸਿਹਤ ਮੰਤਰੀ ਨੇ 30 ਸਤੰਬਰ ਤੱਕ ਵਿਭਾਗੀ ਤਬਾਦਲਿਆਂ ਅਤੇ ਛੁੱਟੀਆਂ 'ਤੇ ਲਾਈ ਰੋਕ
. . .  50 minutes ago
ਚੰਡੀਗੜ੍ਹ, 12 ਅਗਸਤ- ਪੰਜਾਬ 'ਚ ਵੱਧ ਰਹੇ ਕੋਰੋਨਾ ਦੇ ਕਹਿਰ ਦੇ ਵਿਚਾਲੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੂਬੇ 'ਚ ਤੁਰੰਤ ਪ੍ਰਭਾਵ ਨਾਲ 30 ਸਤੰਬਰ ਤੱਕ ਵਿਭਾਗੀ ਤਬਾਦਲਿਆਂ ਅਤੇ ਛੁੱਟੀਆਂ...
15 ਅਗਸਤ ਨੂੰ ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕ ਵੀ ਮਨਾਉਣਗੇ 'ਕਾਲਾ ਦਿਵਸ'
. . .  about 1 hour ago
ਸੰਗਰੂਰ, 12 ਅਗਸਤ (ਧੀਰਜ ਪਸ਼ੋਰੀਆ)- ਪਿਛਲੇ ਲੰਮੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ 15 ਅਗਸਤ ਨੂੰ ਪੰਜਾਬ ਭਰ 'ਚ ਆਪਣੇ-ਆਪਣੇ...
15 ਅਗਸਤ ਦੇ ਮੱਦੇਨਜ਼ਰ ਅਜਨਾਲਾ ਸ਼ਹਿਰ 'ਚ ਪੁਲਿਸ ਨੇ ਕੀਤਾ ਫਲੈਗ ਮਾਰਚ
. . .  about 1 hour ago
ਅਜਨਾਲਾ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- 15 ਅਗਸਤ ਦੇ ਮੱਦੇਨਜ਼ਰ ਸਰਹੱਦੀ ਖੇਤਰ 'ਚ ਸ਼ਾਂਤੀ ਬਣਾਈ ਰੱਖਣ ਦੇ ਉਦੇਸ਼ ਨਾਲ ਅੱਜ ਡੀ. ਐੱਸ. ਪੀ. ਅਜਨਾਲਾ ਵਿਪਨ ਕੁਮਾਰ ਦੀ ਅਗਵਾਈ 'ਚ ਪੁਲਿਸ ਵਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਫਲੈਗ...
ਮਲੋਟ ਦੀ ਪੁੱਡਾ ਕਾਲੋਨੀ 'ਚ ਕੋਰੋਨਾ ਦੇ ਦੋ ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਮਲੋਟ, 12 ਅਗਸਤ (ਪਾਟਿਲ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਪੈਂਦੇ ਮਲੋਟ ਸ਼ਹਿਰ ਦੀ ਪੁੱਡਾ ਕਾਲੋਨੀ 'ਚ ਕੋਰੋਨਾ ਦੇ ਦੋ ਹੋਰ ਮਾਮਲੇ ਆਏ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਪੁੱਡਾ ਕਾਲੋਨੀ 'ਚ ਇੱਕੋ ਪਰਿਵਾਰ 'ਚ ਕੋਰੋਨਾ ਦੇ ਮਰੀਜ਼ ਮਿਲੇ...
ਜਲੰਧਰ 'ਚ ਵੱਧ ਰਿਹੈ ਕੋਰੋਨਾ ਦਾ ਕਹਿਰ, ਬਾਅਦ ਦੁਪਹਿਰ 65 ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਜਲੰਧਰ, 12 ਅਗਸਤ (ਐੱਮ. ਐੱਸ. ਲੋਹੀਆ)- ਜਲੰਧਰ 'ਚ ਅੱਜ ਸਵੇਰੇ 101 ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਮਿਲਣ ਤੋਂ ਬਾਅਦ ਦੁਪਹਿਰ ਨੂੰ 65 ਹੋਰ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਦੇ ਸੱਤ ਹੋਰ ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਫ਼ਾਜ਼ਿਲਕਾ, 12 ਅਗਸਤ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 7 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ ਅਬੋਹਰ ਦੇ 2 ਕੇਸ, ਪਿੰਡ ਖੁਈਖੇੜਾ 'ਚ 2 ਕੇਸ, 1 ਕੇਸ ਪਿੰਡ ਸਾਬੂਆਣਾ, 1 ਕੇਸ ਫ਼ਾਜ਼ਿਲਕਾ ਦੇ ਗਾਂਧੀ ਨਗਰ...
ਸ੍ਰੀ ਮੁਕਤਸਰ ਸਾਹਿਬ ਵਿਖੇ 8 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ 
. . .  about 2 hours ago
ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 8 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ 70 ਸਾਲਾਂ ਔਰਤ ਸ਼ਹੀਦ ਬਾਬਾ ਦੀਪ ਸਿੰਘ ਨਗਰ...
ਬਾਦਲ ਦਲ 'ਚ ਚਾਪਲੂਸਾਂ ਦੀ ਕਦਰ- ਪਰਮਿੰਦਰ ਸਿੰਘ ਢੀਂਡਸਾ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 12 ਅਗਸਤ (ਰਣਜੀਤ ਸਿੰਘ ਢਿੱਲੋਂ)- ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁਬਾਣਿਆਂਵਾਲੀ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ...
ਜਲੰਧਰ 'ਚ ਕੋਰੋਨਾ ਦਾ ਜ਼ਬਰਦਸਤ ਬਲਾਸਟ, 101 ਮਾਮਲੇ ਆਏ ਸਾਹਮਣੇ
. . .  about 3 hours ago
ਜਲੰਧਰ, 12 ਅਗਸਤ (ਐੱਮ. ਐੱਸ. ਲੋਹੀਆ)- ਜਲੰਧਰ 'ਚ ਦਿਨ ਪ੍ਰਤੀ ਦਿਨ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ, ਜੋ ਸ਼ਹਿਰ ਵਾਸੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਅੱਜ ਆਈਆਂ ਰਿਪੋਰਟਾਂ ਅਨੁਸਾਰ ਜ਼ਿਲ੍ਹੇ 'ਚ 101 ਕੋਰੋਨਾ ਪਾਜ਼ੀਟਿਵ...
ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ 29 ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 3 hours ago
ਫ਼ਿਰੋਜ਼ਪੁਰ 12 ਅਗਸਤ ( ਜਸਵਿੰਦਰ ਸਿੰਘ ਸੰਧੂ ) ਸਿਹਤ ਵਿਭਾਗ ਵਲੋਂ ਕੋਰੋਨਾ ਦੇ ਖਾਤਮੇ ਲਈ ਸ਼ੱਕੀਆਂ ਦੇ ਲਏ ਗਏ ਟੈਸਟਾ ਦੀਆਂ ਆਈਆਂ ਰਿਪੋਰਟਾ ਚ 29 ਜਣਿਆ ਦੇ ਕੋਰੋਨਾ ਪਾਜ਼ੀਟਿਵ ਆਉਣ ਦੀ ਪੁਸ਼ਟੀ ਹੋਈ ਹੈ । ਜਿਸ ਨਾਲ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਕੋਰੋਨਾ ਮਰੀਜਾਂ...
ਪਠਾਨਕੋਟ ਵਿਚ 14 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 3 hours ago
ਪਠਾਨਕੋਟ, 12 ਅਗਸਤ (ਸੰਧੂ) - ਪਠਾਨਕੋਟ ਵਿੱਚ 14 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਇਸ ਦੀ ਪੁਸ਼ਟੀ ਸਿਵਲ ਸਰਜਨ ਡਾ ਭੁਪਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਨੂੰ ਅੱਜ 486 ਵਿਅਕਤੀਆਂ ਦੀ ਜਾਂਚ ਰਿਪੋਰਟ ਪ੍ਰਾਪਤ ਹੋਈ ਹੈ ਜਿਨ੍ਹਾਂ ਵਿੱਚੋਂ 14 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ...
ਕੋਰੋਨਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਹੋਈ 6ਵੀਂ ਮੌਤ
. . .  about 3 hours ago
ਫ਼ਤਿਹਗੜ੍ਹ ਸਾਹਿਬ, 12 ਅਗਸਤ (ਬਲਜਿੰਦਰ ਸਿੰਘ) - ਕੋਰੋਨਾ ਕਾਰਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿਅਕਤੀ ਦੀ ਪੀ.ਜੀ.ਆਈ. ਚੰਡੀਗੜ੍ਹ 'ਚ ਮੌਤ ਹੋ ਗਈ ਹੈ। ਇਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਕੋਰੋਨਾ ਕਾਰਨ...
ਐਕਟਿਵਾ ਸਵਾਰ ਭਰਾਵਾਂ ਦੀ ਆਵਾਰਾ ਸਾਨ ਨਾਲ ਟੱਕਰ, 1 ਦੀ ਮੌਤ
. . .  about 3 hours ago
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਅੱਜ ਸਵੇਰੇ ਸੋਨਾਲੀਕਾ ਕੰਪਨੀ ’ਚੋਂ ਡਿਊਟੀ ਕਰਕੇ ਵਾਪਸ ਘਰ ਆ ਰਹੇ ਐਕਟਿਵਾ ਸਵਾਰ 2 ਭਰਾਵਾਂ ਦੀ ਆਵਾਰਾ ਸਾਨ ਨਾਲ ਟੱਕਰ ਹੋ ਗਈ। ਜਿਸ ਦੇ ਚੱਲਦਿਆਂ ਅਲੰਕਾਰ ਸੂਦ (30) ਪੁੱਤਰ ਪ੍ਰਭਾਤ ਸੂਦ ਵਾਸੀ ਮੁਹੱਲਾ ਮਾਡਲ ਟਾਊਨ ਹੁਸ਼ਿਆਰਪੁਰ ਦੀ...
ਬੈਂਗਲੁਰੂ ਹਿੰਸਾ : ਮੰਦਰ ਨੂੰ ਬਚਾਉਂਦੇ ਦਿਸੇ ਮੁਸਲਿਮ ਨੌਜਵਾਨ
. . .  about 3 hours ago
ਬੈਂਗਲੁਰੂ, 12 ਅਗਸਤ - ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਸੰਪਰਦਾਇਕ ਹਿੰਸਾ ਭੜਕ ਗਈ ਪਰ ਇਸ ਦੇ ਨਾਲ ਹੀ ਬੈਂਗਲੁਰੂ ਵਿਚ ਸਮਾਜਿਕ ਏਕਤਾ ਦੀ ਤਸਵੀਰ ਵੀ ਦੇਖਣ ਨੂੰ ਮਿਲੀ। ਉਥੇ , ਗੁੱਸੇ ਨਾਲ ਭਰੀ ਭੀੜ ਤੋਂ ਮੰਦਰ ਨੂੰ ਬਚਾਉਣ...
ਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ 'ਤੇ ਪਰਿਵਾਰ ਵਾਲਿਆਂ ਨੂੰ ਸ਼ੱਕ
. . .  about 4 hours ago
ਮੁੰਬਈ, 12 ਅਗਸਤ - ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਮਾਮਲੇ 'ਚ ਪਰਿਵਾਰ ਦੇ ਸੂਤਰਾਂ ਮੁਤਾਬਿਕ ਸੀ.ਬੀ.ਆਈ. ਤੇ ਬਿਹਾਰ ਪੁਲਿਸ ਅੱਗੇ ਪੋਸਟ ਮਾਰਟਮ ਰਿਪੋਰਟ ਨੂੰ ਲੈ ਕੇ ਸ਼ੱਕ ਪ੍ਰਗਟਾਇਆ ਹੈ। ਪਰਿਵਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ ਕਹਿੰਦੀ ਹੈ ਕਿ ਉਨ੍ਹਾਂ ਦੀ...
ਪ੍ਰਧਾਨ ਮੰਤਰੀ ਮੋਦੀ ਭਲਕੇ ਲਾਂਚ ਕਰਨਗੇ ਟੈਕਸ ਨਾਲ ਜੁੜੀ ਨਵੀਂ ਯੋਜਨਾ
. . .  about 4 hours ago
ਨਵੀਂ ਦਿੱਲੀ, 12 ਅਗਸਤ - ਲਾਕਡਾਊਨ ਕਾਰਨ ਭਾਰਤੀ ਅਰਥਵਿਵਸਥਾ ਨੂੰ ਜੋਰਦਾਰ ਝਟਕਾ ਲੱਗਾ ਹੈ। ਹੁਣ ਅਰਥਵਿਵਸਥਾ ਨੂੰ ਦਰੁਸਤ ਕਰਨ ਲਈ ਸਰਕਾਰ ਵਲੋਂ ਯਤਨ ਜਾਰੀ ਹਨ। ਇਸ ਵਿਚਕਾਰ ਕਰਦਾਤਾ ਸਰਕਾਰ 'ਤੇ ਭਰੋਸਾ ਕਰਨ ਤੇ ਸਹੀ ਵਕਤ 'ਤੇ ਟੈਕਸ ਜਮਾਂ ਕਰਾਉਣ ਇਸ ਲਈ ਮੋਦੀ ਸਰਕਾਰ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 28 ਸਾਵਣ ਸੰਮਤ 552
ਿਵਚਾਰ ਪ੍ਰਵਾਹ: ਯਤਨਸ਼ੀਲ ਮਨੁੱਖ ਨੂੰ ਸਦਾ ਆਸ ਰਹਿੰਦੀ ਹੈ ਅਤੇ ਇਸੇ ਕਰਕੇ ਉਹ ਯਤਨ ਕਰਨ ਦੀ ਹੋਰ ਕੋਸ਼ਿਸ਼ ਕਰਦਾ ਹੈ। -ਗੇਟੇ

ਪਹਿਲਾ ਸਫ਼ਾ

ਕੋਰੋਨਾ ਵੈਕਸੀਨ ਬਣਾਉਣ ਵਾਲਾ ਰੂਸ ਬਣਿਆ ਪਹਿਲਾ ਦੇਸ਼

• ਪੁਤਿਨ ਨੇ ਕੀਤਾ ਦਾਅਵਾ • ਸਪੂਤਨਿਕ-5 ਰੱਖਿਆ ਨਾਂਅ • ਬੇਟੀ ਨੂੰ ਲਗਵਾਇਆ ਟੀਕਾ
ਮਾਸਕੋ, 11 ਅਗਸਤ (ਏਜੰਸੀ)-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦਾਅਵਾ ਕੀਤਾ ਹੈ ਕਿ ਰੂਸ ਕੋਰੋਨਾ ਦੀ ਵੈਕਸੀਨ ਵਿਕਸਿਤ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ | ਰੂਸ 'ਚ ਪੁਤਿਨ ਨੇ ਮੰਤਰੀਆਂ ਨਾਲ ਇਕ ਟੀ. ਵੀ. ਵੀਡੀਓ ਕਾਨਫ਼ਰੰਸ ਦੌਰਾਨ ਕਿਹਾ ਕਿ ਅੱਜ ਸਵੇਰੇ ਦੁਨੀਆ 'ਚ ਪਹਿਲੀ ਵਾਰ ਕੋਰੋਨਾ ਵਾਇਰਸ ਿਖ਼ਲਾਫ਼ ਟੀਕਾ ਰਜਿਸਟਰ ਕੀਤਾ ਗਿਆ ਹੈ | ਰੂਸ ਵਲੋਂ ਵੈਕਸੀਨ ਬਣਾਉਣ ਲਈ ਦਿਖਾਈ ਜਾ ਰਹੀ ਤੇਜ਼ੀ 'ਤੇ ਮਾਹਿਰਾਂ ਵਲੋਂ ਕੀਤੇ ਜਾ ਰਹੇ ਚਿੰਤਾ ਦੇ ਪ੍ਰਗਟਾਵੇ ਵਿਚਾਲੇ ਪੁਤਿਨ ਨੇ ਅੱਜ ਇਹ ਦਾਅਵਾ ਕੀਤਾ ਹੈ | ਜ਼ਿਕਰਯੋਗ ਹੈ ਕਿ ਰੂਸ ਦੀ ਵੈਕਸੀਨ ਵਿਸ਼ਵ ਸਿਹਤ ਸੰਗਠਨ ਕੋਲ ਦਰਜ 6 ਵੈਕਸੀਨਾਂ ਦੀ ਸੂਚੀ 'ਚ ਵੀ ਨਹੀਂ ਹੈ, ਜੋ ਕਿ ਤੀਜੇ ਕਲੀਨਿਕਲ ਪੜਾਅ 'ਤੇ ਪਹੁੰਚ ਚੁੱਕੀਆਂ ਹਨ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਸ਼ਾਮਿਲ ਕਰਨਾ ਪੈਂਦਾ ਹੈ | ਇਸ ਵੈਕਸੀਨ ਨੂੰ ਸਪੂਤਨਿਕ-5 ਦਾ ਨਾਂਅ ਦਿੱਤਾ ਗਿਆ ਹੈ | ਸੋਵੀਅਤ ਸੰਘ ਵਲੋਂ ਸਾਲ 1957 ਵਿਚ ਲਾਂਚ ਕੀਤੇ ਗਏ ਦੁਨੀਆ ਦੇ ਪਹਿਲੇ ਸੈਟੇਲਾਈਟ ਦੇ ਸੰਦਰਭ 'ਚ ਇਸ ਵੈਕਸੀਨ ਨੂੰ ਇਹ ਨਾਂਅ ਦਿੱਤਾ ਗਿਆ ਹੈ | ਇਸ ਵੈਕਸੀਨ ਨੇ ਅਜੇ ਮਹੱਤਵਪੂਰਨ ਤੀਜੇ ਪੜਾਅ 'ਚੋਂ ਲੰਘਣਾ ਹੈ ਜਿਸ ਤਹਿਤ ਇਹ ਹਜ਼ਾਰਾਂ ਲੋਕਾਂ ਨੂੰ ਲਗਾਇਆ ਜਾਵੇਗਾ | ਪੁਤਿਨ ਨੇ ਦਾਅਵਾ ਕੀਤਾ ਕਿ ਇਹ ਟੀਕਾ ਸਾਰੇ ਜ਼ਰੂਰੀ ਪ੍ਰੀਖਣਾਂ 'ਚੋਂ ਲੰਘਿਆ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਦੋ ਬੇਟੀਆਂ 'ਚੋਂ ਇਕ ਨੂੰ ਵੈਕਸੀਨ ਲਾਇਆ ਗਿਆ ਹੈ | ਪਹਿਲੇ ਟੀਕੇ ਤੋਂ ਬਾਅਦ ਉਸ ਦੇ ਸਰੀਰ ਦਾ ਤਾਪਮਾਨ 38 ਡਿਗਰੀ ਸੈਲਸੀਅਸ ਸੀ ਜਦੋਂ ਕਿ ਅਗਲੇ ਦਿਨ ਇਹ 37 ਡਿਗਰੀ ਤੋਂ ਥੋੜ੍ਹਾ ਵੱਧ ਸੀ | ਦੂਜੇ ਟੀਕੇ ਤੋਂ ਬਾਅਦ ਉਸ ਦਾ ਤਾਪਮਾਨ ਥੋੜ੍ਹਾ ਵੱਧ ਗਿਆ ਜਿਸ ਤੋਂ ਬਾਅਦ ਸਭ ਕੁਝ ਸਾਫ਼ ਹੋ ਗਿਆ | ਉਹ ਚੰਗਾ ਮਹਿਸੂਸ ਕਰ ਰਹੀ ਹੈ ਤੇ ਉਸ 'ਚ ਐਾਟੀਬਾਡੀ ਵਿਕਸਿਤ ਹੋ ਗਏ | ਉਨ੍ਹਾਂ ਕਿਹਾ ਕਿ ਵੈਕਸੀਨ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰਦਾ ਹੈ ਅਤੇ ਇਕ ਸਥਿਰ 'ਇਮਿਊਨਿਟੀ' ਵਿਕਸਿਤ ਕਰਦਾ ਹੈ | ਪੁਤਿਨ ਨੇ ਦੁਨੀਆ ਦਾ ਪਹਿਲਾ ਟੀਕਾ ਤਿਆਰ ਕਰਨ ਲਈ ਯੋਗਦਾਨ ਪਾਉਣ ਵਾਲੀ ਹਰ ਸ਼ਖ਼ਸੀਅਤ ਦਾ ਧੰਨਵਾਦ ਕੀਤਾ ਅਤੇ ਉਮੀਦ ਜ਼ਾਹਰ ਕੀਤੀ ਕਿ ਰੂਸ ਨੇੜਲੇ ਭਵਿੱਖ ਵਿਚ ਇਸ ਵੈਕਸੀਨ ਦਾ ਵੱਡੇ ਪੱਧਰ 'ਤੇ ਉਤਪਾਦਨ ਸ਼ੁਰੂ ਕਰਨ ਦੇ ਯੋਗ ਹੋ ਜਾਵੇਗਾ | ਦੱਸਣਯੋਗ ਹੈ ਕਿ ਵੈਕਸੀਨ ਦੇ ਪ੍ਰੀਖਣਾਂ ਦੀ ਸ਼ੁਰੂਆਤ 18 ਜੂਨ ਨੂੰ ਹੋਈ ਅਤੇ ਇਸ 'ਚ 38 ਲੋਕ ਸ਼ਾਮਿਲ ਹੋਏ | ਉਨ੍ਹਾਂ ਸਾਰਿਆਂ 'ਚ ਇਸ ਬਿਮਾਰੀ ਨਾਲ ਲੜਨ ਦੀ ਸਮਰੱਥਾ ਪੈਦਾ ਹੋ ਗਈ ਹੈ | ਪਹਿਲੇ ਸਮੂਹ ਨੂੰ 15 ਜੁਲਾਈ ਨੂੰ ਛੁੱਟੀ ਦਿੱਤੀ ਗਈ ਜਦੋਂ ਕਿ ਦੂਜੇ ਨੂੰ 20 ਜੁਲਾਈ ਨੂੰ ਛੁੱਟੀ ਦਿੱਤੀ ਗਈ | ਫਾਰਮਾਸੂਟੀਕਲ ਸਟੇਟ ਰਜਿਸਟਰ ਦੀ ਵੈੱਬਸਾਈਟ 'ਤੇ ਦੱਸਿਆ ਗਿਆ ਹੈ ਕਿ ਇਕ ਜਨਵਰੀ 2021 ਤੋਂ ਇਸ ਦੀ ਸਰਕੂਲੇਸ਼ਨ ਸ਼ੁਰੂ ਹੋ ਜਾਵੇਗੀ | ਰੂਸ ਦੇ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਕਿਹਾ ਹੈ ਕਿ ਇਸ ਵੈਕਸੀਨ ਨੂੰ ਦੋ ਥਾਵਾਂ ਗਾਮਾਲਿਆ ਰਿਸਰਚ ਇੰਸਟੀਚਿਊਟ ਤੇ ਕੰਪਨੀ ਬਿਨੋਫਾਰਮ 'ਚ ਤਿਆਰ ਕੀਤਾ ਜਾਵੇਗਾ | ਕਈ ਦੇਸ਼ਾਂ ਨੇ ਇਸ ਵੈਕਸੀਨ 'ਚ ਦਿਲਚਸਪੀ ਦਿਖਾਈ ਹੈ ਅਤੇ ਰੂਸੀ ਡਾਇਰੈਕਟ ਇਨਵੈਸਟਮੈਂਟ ਫ਼ੰਡ (ਆਰ. ਡੀ. ਆਈ. ਐਫ਼.) ਇਸ ਵੈਕਸੀਨ ਦੇ ਉਤਪਾਦਨ ਤੇ ਵਿਦੇਸ਼ਾਂ 'ਚ ਪ੍ਰਮੋਸ਼ਨ ਲਈ ਨਿਵੇਸ਼ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਆਰ. ਡੀ. ਆਈ. ਐਫ਼. ਇਸ ਵੈਕਸੀਨ ਦਾ ਤੀਜੇ ਪੜਾਅ ਦਾ ਟਰਾਇਲ ਯੂ. ਏ. ਈ., ਸਾਊਦੀ ਅਰਬ ਅਤੇ ਹੋਰ ਦੇਸ਼ਾਂ ਵਿਚ ਕਰਵਾਉਣ ਲਈ ਸਹਿਮਤ ਹੈ | ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਤੌਰ 'ਤੇ 20 ਦੇਸ਼ਾਂ ਵਲੋਂ 100 ਕਰੋੜ ਵੈਕਸੀਨਾਂ ਖਰੀਦਣ ਲਈ ਦਿਲਚਸਪੀ ਦਿਖਾਈ ਗਈ ਹੈ | ਅਸੀਂ ਪੰਜ ਦੇਸ਼ਾਂ ਵਿਚ ਆਪਣੇ ਵਿਦੇਸ਼ੀ ਭਾਈਵਾਲਾਂ ਨਾਲ ਮਿਲ ਕੇ 50 ਕਰੋੜ ਵੈਕਸੀਨ ਬਣਾਉਣ ਲਈ ਤਿਆਰ ਹਾਂ ਅਤੇ ਉਤਪਾਦਨ ਨੂੰ ਹੋਰ ਵਧਾਉਣ ਦੀ ਯੋਜਨਾ ਬਣਾ ਰਹੇ ਹਾਂ | ਉਨ੍ਹਾਂ ਕਿਹਾ ਕਿ ਕਈ ਲੈਟਿਨ ਅਮਰੀਕੀ, ਮੱਧ ਪੂਰਬੀ ਅਤੇ ਏਸ਼ਿਆਈ ਦੇਸ਼ਾਂ ਨੇ ਰੂਸੀ ਵੈਕਸੀਨ ਖਰੀਦਣ 'ਚ ਰੂਚੀ ਦਿਖਾਈ ਹੈ | ਇਹ ਵੈਕਸੀਨ ਗਾਮਾਲਿਆ ਰਿਸਰਚ ਇੰਸਟੀਚਿਊਟ ਅਤੇ ਰੂਸ ਡਿਫੈਂਸ ਮੰਤਰਾਲੇ ਨੇ ਮਿਲ ਕੇ ਤਿਆਰ ਕੀਤੀ ਹੈ | ਇਸ ਵਿਚ ਇਕ ਤਰਲ ਤੇ ਇਕ ਜੰਮਿਆ-ਖੁਸ਼ਕ ਘਟਕ ਹੈ ਮਿਲ ਕੇ ਲੰਬੇ ਸਮੇਂ ਲਈ ਇਮਿਊਨਿਟੀ ਨੂੰ ਵਿਕਸਿਤ ਕਰ ਦਿੰਦੇ ਹਨ | ਖ਼ਤਰੇ 'ਚ ਕੰਮ ਕਰਨ ਵਾਲੇ ਜਿਵੇਂ ਡਾਕਟਰਾਂ ਨੂੰ ਇਸ ਮਹੀਨੇ ਟੀਕਾ ਲਾਇਆ ਜਾ ਸਕਦਾ ਹੈ | ਹਾਲਾਂਕਿ ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਕੀ ਉਹ ਤੀਜੇ ਗੇੜ ਦੇ ਅਧਿਐਨ ਦਾ ਹਿੱਸਾ ਹੋਣਗੇ, ਜਿਸ ਤਹਿਤ ਟੀਕੇ ਨੂੰ ਸ਼ਰਤ ਤਹਿਤ ਮਨਜ਼ੂਰੀ ਮਿਲਣ ਦੇ ਬਾਅਦ ਪੂਰਾ ਕੀਤਾ ਜਾਣਾ ਹੈ | ਉੱਧਰ ਰੂਸ ਦੇ ਉੱਪ ਪ੍ਰਧਾਨ ਮੰਤਰੀ ਤਾਤਯਾਨਾ ਗੋਲਿਕੋਵਾ ਨੇ ਸਤੰਬਰ 'ਚ ਵੈਕਸੀਨ ਦਾ ਉਦਯੋਗਿਕ ਉਤਪਾਦਨ ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ | ਜੇਕਰ ਰੂਸ ਦਾ ਇਹ ਦਾਅਵਾ ਸਹੀ ਸਾਬਤ ਹੁੰਦਾ ਹੈ ਤਾਂ ਕੋਰੋਨਾ ਵਾਇਰਸ ਿਖ਼ਲਾਫ਼ ਜੰਗ 'ਚ ਇਹ ਵੱਡੀ ਸਫ਼ਲਤਾ ਹੋਵੇਗੀ ਅਤੇ ਇਸ ਸਾਲ ਦੇ ਅੰਤ ਤੱਕ ਦੁਨੀਆ ਨੂੰ ਇਹ ਕੋਰੋਨਾ ਵੈਕਸੀਨ ਮਿਲ ਸਕਦੀ ਹੈ |
ਅਮਰੀਕਾ ਸਮੇਤ ਕਈ ਦੇਸ਼ਾਂ ਨੇ ਚੁੱਕੇ ਕਈ ਸਵਾਲ, ਨਾਗਰਿਕਾਂ ਲਈ ਹੋ ਸਕਦੈ ਖ਼ਤਰਾ
ਰੂਸ ਭਾਵੇਂ ਇਸ ਵੈਕਸੀਨ ਨੂੰ ਸਫ਼ਲ ਦੱਸ ਰਿਹਾ ਹੈ ਪਰ ਅਮਰੀਕਾ ਸਮੇਤ ਦੁਨੀਆ ਭਰ ਦੇ ਦੇਸ਼ਾਂ ਤੇ ਮਾਹਿਰਾਂ ਨੇ ਇਸ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ | ਇਨ੍ਹਾਂ ਦਾ ਕਹਿਣਾ ਹੈ ਕਿ ਰੂਸ ਕੋਰੋਨਾ ਵਾਇਰਸ ਲਈ ਪ੍ਰਭਾਵਸ਼ਾਲੀ ਦਵਾਈ ਬਣਾਉਣ ਦੀ ਦੌੜ ਜਿੱਤਣ ਲਈ ਵਿਗਿਆਨ ਤੇ ਲੋਕਾਂ ਨੂੰ ਸੁਰੱਖਿਆ ਨੂੰ ਤਾਕ 'ਤੇ ਰੱਖ ਕੇ ਆਪਣਾ ਮਾਣ ਇੱਜ਼ਤ ਪਹਿਲੇ ਨੰਬਰ 'ਤੇ ਰੱਖ ਰਿਹਾ ਹੈ | ਮਾਹਿਰਾਂ ਅਨੁਸਾਰ ਤੀਜੇ ਪੜਾਅ ਦੇ ਟਰਾਇਲ ਤੋਂ ਪਹਿਲਾਂ ਹੀ ਇਸ ਦੀ ਰਜਿਸਟੇ੍ਰਸ਼ਨ ਠੀਕ ਨਹੀਂ ਹੈ, ਕਿਉਂਕਿ ਇਸ ਟਰਾਇਲ ਨੂੰ ਕਈ ਮਹੀਨਿਆਂ ਦਾ ਸਮਾਂ ਲੱਗਦਾ ਹੈ ਤੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਦਾਅ 'ਤੇ ਲੱਗੀ ਹੁੰਦੀ ਹੈ | ਦੁਨੀਆ ਦੇ ਉੱਘੇ ਰੋਗ ਮਾਹਿਰ ਡਾ. ਐਾਥਨੀ ਫਾਸੀ ਵੀ ਰੂਸ ਦੀ ਵੈਕਸੀਨ 'ਤੇ ਸ਼ੁਰੂ ਤੋਂ ਹੀ ਸਵਾਲ ਚੁੱਕਦੇ ਰਹੇ ਹਨ | ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਚੀਨ ਤੇ ਰੂਸ ਬਿਨਾਂ ਕਿਸੇ ਜਲਦਬਾਜ਼ੀ ਤੋਂ ਦਵਾਈ ਦੇ ਅਸਲ 'ਚ ਪ੍ਰੀਖਣ ਕਰਨਗੇ, ਕਿਉਂਕਿ ਪ੍ਰੀਖਣਾਂ ਤੋਂ ਪਹਿਲਾਂ ਹੀ ਇਹ ਕਹਿਣਾ ਕਿ ਦਵਾਈ ਵਰਤੋਂ ਲਈ ਬਿਲਕੁਲ ਤਿਆਰ ਹੈ ਵੱਡੀ ਸਮੱਸਿਆ ਪੈਦਾ ਕਰ ਸਕਦੀ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਰੂਸ ਨੂੰ ਦਵਾਈ ਬਣਾਉਣ ਲਈ ਸਾਰੇ ਨਿਯਮਾਂ ਦੀ ਪਾਲਣਾ ਕਰਨ ਲਈ ਕਹਿ ਚੁੱਕਾ ਹੈ ਜਦੋਂ ਕਿ ਬਰਤਾਨੀਆ ਨੇ ਰੂਸ ਵਲੋਂ ਬਣਾਈ ਵੈਕਸੀਨ ਵਰਤਣ ਤੋਂ ਪਹਿਲਾਂ ਹੀ ਨਾਂਹ ਕਰ ਦਿੱਤੀ ਹੈ | ਇਸ ਤੋਂ ਇਲਾਵਾ ਦਵਾਈ ਬਣਾਉਣ 'ਚ ਲੱਗੀਆਂ ਆਕਸਫੋਰਡ-ਅਸਤਰਾਜ਼ੇਨੇਕਾ, ਮੋਡਰਨਾ ਤੇ ਫਾਈਜ਼ਰ ਵਰਗੀਆਂ ਕੰਪਨੀਆਂ ਦੇ ਮਾਹਿਰਾਂ ਨੇ ਕਿਹਾ ਹੈ ਕਿ ਰੂਸ ਵਲੋਂ ਪੂਰੀ ਤਰ੍ਹਾਂ ਪ੍ਰੀਖਣ ਨਾ ਕਰਨਾ ਨਾਗਰਿਕਾਂ ਨੂੰ ਖ਼ਤਰੇ 'ਚ ਪਾ ਸਕਦਾ ਹੈ | ਦੱਸਣਯੋਗ ਹੈ ਕਿ ਕੋਈ ਵੀ ਵੈਕਸੀਨ ਤਿਆਰ ਕਰਨ ਲਈ ਕਈ ਵਰਿ੍ਹਆਂ ਦੇ ਪ੍ਰੀਖਣਾਂ 'ਚੋਂ ਲੰਘਣਾ ਪੈਂਦਾ ਹੈ ਜਦੋਂ ਕਿ ਰੂਸ ਵਲੋਂ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ 'ਚ ਦਵਾਈ ਬਣਾਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਰੂਸ 'ਤੇ ਅਮਰੀਕਾ, ਬਰਤਾਨੀਆ ਅਤੇ ਕੈਨੇਡਾ ਵਰਗੇ ਦੇਸ਼ਾਂ ਵਲੋਂ ਪੱਛਮੀ ਲੈਬਾਰਟਰੀਆਂ 'ਚੋਂ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਲਈ ਕੀਤੀ ਜਾ ਰਹੀ ਖੋਜ ਸਬੰਧੀ ਡਾਟਾ ਚੋਰੀ ਕਰਨ ਦੇ ਦੋਸ਼ ਵੀ ਲਗਾਏ ਗਏ ਸਨ |

10 ਰਾਜ ਕੋੋਰੋਨਾ ਨੂੰ ਹਰਾ ਦੇਣ ਤਾਂ ਦੇਸ਼ ਜਿੱਤ ਜਾਵੇਗਾ-ਮੋਦੀ

ਕਿਹਾ, ਪ੍ਰਭਾਵਿਤ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲਿਆਂ ਨੂੰ 72 ਘੰਟਿਆਂ 'ਚ ਲੱਭ ਕੇ ਜਾਂਚ ਕੀਤੀ ਜਾਣੀ ਚਾਹੀਦੀ ਹੈ
ਨਵੀਂ ਦਿੱਲੀ, 11 ਅਗਸਤ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪੰਜਾਬ ਸਮੇਤ 10 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ ਮਹਾਂਮਾਰੀ ਦੀ ਸਮੀਖਿਆ ਕਰਦਿਆਂ ਕਿਹਾ ਕਿ ਜੇਕਰ ਇਹ 10 ਰਾਜ ਮਿਲ ਕੇ ਕੋਰੋਨਾ ਨੂੰ ਹਰਾ ਦਿੰਦੇ ਹਨ ਤਾਂ ਦੇਸ਼ ਵੀ ਜਿੱਤ ਜਾਵੇਗਾ | ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਬਿਹਾਰ, ਗੁਜਰਾਤ, ਉੱਤਰ ਪ੍ਰਦੇਸ਼, ਤੇਲੰਗਾਨਾ ਅਤੇ ਪੰਜਾਬ ਦੇ ਮੱੁਖ ਮੰਤਰੀਆਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੇਂ 80 ਫ਼ੀਸਦੀ ਸਰਗਰਮ ਮਾਮਲੇ ਇਨ੍ਹਾਂ 10 ਰਾਜਾਂ 'ਚ ਹਨ | ਇਸ ਲਈ ਕੋਰੋਨਾ ਵਾਇਰਸ ਦੇ ਿਖ਼ਲਾਫ਼ ਲੜਾਈ 'ਚ ਇਨ੍ਹਾਂ ਸਾਰੇ ਰਾਜਾਂ ਦੀ ਭੂਮਿਕਾ ਬਹੁਤ ਵੱਡੀ ਹੈ | ਪ੍ਰਧਾਨ ਮੰਤਰੀ ਨੇ ਮੀਟਿੰਗ 'ਚ ਇਹ ਵੀ ਕਿਹਾ ਕਿ ਜਿੰਨ੍ਹਾ ਰਾਜਾਂ 'ਚ ਟੈਸਟਿੰਗ ਦਰ ਘੱਟ ਹੈ ਅਤੇ ਜਿੱਥੇ ਪਾਜ਼ੀਟੀਵਿਟੀ ਦਰ ਜ਼ਿਆਦਾ ਹੈ, ਉੱਥੇ ਟੈਸਟਿੰਗ ਵਧਾਉਣ ਦੀ ਲੋੜ ਹੈ | ਮੋਦੀ ਨੇ ਉਚੇਚੇ ਤੌਰ 'ਤੇ ਬਿਹਾਰ, ਗੁਜਰਾਤ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਤੇਲੰਗਾਨਾ 'ਚ ਟੈਸਟਿੰਗ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ | ਬੈਠਕ 'ਚ ਪ੍ਰਧਾਨ ਮੰਤਰੀ ਨੇ ਵਾਇਰਸ ਦੇ ਪ੍ਰਭਾਵ ਵਾਲੇ ਮੁਢਲੇ 72 ਘੰਟਿਆਂ ਨੂੰ ਅਹਿਮ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਸ਼ੁਰੂਆਤੀ 72 ਘੰਟਿਆਂ 'ਚ ਹੀ ਮਾਮਲਿਆਂ ਦੀ ਪਛਾਣ ਕਰ ਲਈ ਜਾਵੇ ਤਾਂ ਵਾਇਰਸ 'ਤੇ ਕਾਫ਼ੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਭਾਰਤ ਦਾ ਹਾਲੇ ਤੱਕ ਦਾ ਇਹ ਤਜਰਬਾ ਰਿਹਾ ਹੈ ਕਿ ਕੋਰੋਨਾ ਦੇ ਿਖ਼ਲਾਫ਼ ਕੰਟੈਨਮੈਂਟ ਸੰਪਰਕ 'ਚ ਆਏ ਲੋਕਾਂ ਦੀ ਪਛਾਣ ਅਤੇ ਨਿਗਰਾਨੀ ਸਭ ਤੋਂ ਪ੍ਰਭਾਵੀ ਹਥਿਆਰ ਰਹੇ ਹਨ | ਦੇਸ਼ 'ਚ ਸਰਗਰਮ ਮਾਮਲਿਆਂ ਦਾ ਹਵਾਲਾ ਦਿੰਦਿਆਂ ਮੋਦੀ ਨੇ ਕਿਹਾ ਕਿ 6 ਲੱਖ ਤੋਂ ਵੱਧ ਸਰਗਰਮ ਮਾਮਲਿਆਂ 'ਚੋਂ ਜ਼ਿਆਦਾਤਰ ਇਨ੍ਹਾਂ 10 ਰਾਜਾਂ 'ਚ ਹਨ ਅਤੇ ਅਸੀਂ ਇਹ ਇਕ-ਦੂਜੇ ਦੇ ਤਜਰਬਿਆਂ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਾਂ | ਪ੍ਰਧਾਨ ਮੰਤਰੀ ਨੇ ਮੌਤ ਦਰ ਨੂੰ 1 ਫ਼ੀਸਦੀ ਤੋਂ ਹੇਠਾਂ ਲਿਆਉਣ ਦਾ ਟੀਚਾ ਉਲੀਕਦਿਆਂ ਕਿਹਾ ਕਿ ਕੋਸ਼ਿਸ਼ ਕਰਨ 'ਤੇ ਇਹ ਟੀਚਾ ਹਾਸਲ ਕੀਤਾ ਜਾ ਸਕਦਾ ਹੈ |

ਕੈਪਟਨ ਨੇ ਕੀਤੀ ਆਰਥਿਕ ਪੈਕੇਜ ਦੀ ਮੰਗ

ਨਵੀਂ ਦਿੱਲੀ, 11 ਅਗਸਤ (ਉਪਮਾ ਡਾਗਾ ਪਾਰਥ)-ਪੰਜਾਬ 'ਚ ਵਧ ਰਹੇ ਕੋੋਰੋਨਾ ਮਾਮਲਿਆਂ ਦਾ ਹਵਾਲਾ ਦਿੰਦਿਆਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਰਥਿਕ ਪੈਕੇਜ ਦੀ ਮੰਗ ਕੀਤੀ ਹੈ | ਪ੍ਰਧਾਨ ਮੰਤਰੀ ਦੇ ਨਾਲ ਬੈਠਕ ਤੋਂ ਬਾਅਦ ਮੁੱਖ ਮੰਤਰੀ ਨੇ ਟਵਿੱਟਰ 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਉਨ੍ਹਾਂ ਪੰਜਾਬ 'ਚ ਡਾਕਟਰੀ ਸਹੂਲਤਾਂ ਵਧਾਉਣ ਲਈ ਮੈਡੀਕਲ ਕਾਲਜਾਂ ਦੀ ਪ੍ਰਵਾਨਗੀ ਦੇਣ ਦੀ ਮੰਗ ਕੀਤੀ | ਇਸ ਤੋਂ ਇਲਾਵਾ ਸੰਗਰੂਰ ਦੇ ਪੀ.ਜੀ.ਆਈ. ਸੈਟੇਲਾਈਟ ਸੈਂਟਰ 'ਚ ਹੋਰ ਸੁਵਿਧਾਵਾਂ ਮੁਹੱਈਆ ਕਰਵਾਉਣ ਅਤੇ ਫ਼ਿਰੋਜ਼ਪੁਰ 'ਚ ਪੀ.ਜੀ.ਆਈ. ਸੈਟੇਲਾਈਟ ਸੈਂਟਰ 'ਚ ਕੰਮਕਾਜ ਸ਼ੁਰੂ ਕਰਵਾਉਣ ਦੀ ਪ੍ਰਵਾਨਗੀ ਦੇਣ ਦੀ ਵੀ ਮੰਗ ਕੀਤੀ | ਮੀਟਿੰਗ 'ਚ ਸ਼ਿਰਕਤ ਕਰਨ ਵਾਲਿਆਂ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਤਾਮਿਲਨਾਡੂ ਦੇ ਮੁੱਖ ਮੰਤਰੀ ਈ.ਪਲਾਨੀਸਵਾਮੀ, ਪੱਛਮੀ ਬੰਗਾਲ ਦੀ ਮਮਤਾ ਬੈਨਰਜੀ, ਮਹਾਰਾਸ਼ਟਰ ਦੇ ਊਧਵ ਠਾਕਰੇ, ਗੁਜਰਾਤ ਦੇ ਵਿਜੈ ਰੂਪਾਨੀ, ਬਿਹਾਰ ਦੇ ਨਿਤਿਸ਼ ਕੁਮਾਰ, ਤੇਲੰਗਾਨਾ ਦੇ ਕੇ. ਚੰਦਰਸ਼ੇਖਰ ਰਾਉ, ਆਂਧਰਾ ਪ੍ਰਦੇਸ਼ ਦੇ ਸਵਾਮੀ.ਵਾਈ.ਐੱਸ. ਜਗਨ ਮੋਹਨ ਰੈਡੀ ਸੀ ਜਦਕਿ ਕਰਨਾਟਕ ਦੀ ਨੁਮਾਇੰਦਗੀ ਉਸ ਦੇ ਉਪ ਮੁੱਖ ਮੰਤਰੀ ਵਲੋਂ ਕੀਤੀ ਗਈ |

ਦੇਸ਼ 'ਚ ਕੋਰੋਨਾ ਮਾਮਲੇ 23 ਲੱਖ ਤੋਂ ਪਾਰ

ਠੀਕ ਹੋਣ ਵਾਲਿਆਂ ਦੀ ਗਿਣਤੀ 16 ਲੱਖ ਤੋਂ ਟੱਪੀ
ਨਵੀਂ ਦਿੱਲੀ, 11 ਅਗਸਤ (ਏਜੰਸੀ)-ਦੇਸ਼ ਭਰ 'ਚ 60,926 ਨਵੇਂ ਮਾਮਲੇ ਆਉਣ ਨਾਲ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 23,22,467 ਹੋ ਗਈ ਹੈ | ਇਸ ਤੋਂ ਇਲਾਵਾ ਇਕੋ ਦਿਨ 54669 ਮਰੀਜ਼ਾਂ ਦੇ ਸਿਹਤਯਾਬ ਹੋਣ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 16 ਲੱਖ ਨੂੰ ਪਾਰ ਕਰਦਿਆਂ 16,28,815 ਹੋ ਗਈ ਹੈ | 24 ਘੰਟਿਆਂ ਦੌਰਾਨ 922 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦਾ ਅੰਕੜਾ 46124 ਹੋ ਗਿਆ ਹੈ |
ਮੌਤ ਦਰ 2 ਫ਼ੀਸਦੀ ਤੋਂ ਵੀ ਘਟੀ
ਕੇਂਦਰੀ ਸਿਹਤ ਮੰਤਰਾਲੇ ਵਲੋਂ ਮੰਗਲਵਾਰ ਨੂੰ ਦੱਸਿਆ ਗਿਆ ਹੈ ਕਿ ਦੇਸ਼ 'ਚ ਕੋਵਿਡ-19 ਰਿਕਵਰੀ ਦਰ 70 ਫ਼ੀਸਦੀ ਦੇ ਕਰੀਬ ਪੁੱਜ ਗਈ ਹੈ ਅਤੇ ਮੌਤ ਦਰ 2 ਫ਼ੀਸਦੀ ਤੋਂ ਘੱਟ 1.99 ਫ਼ੀਸਦੀ ਰਹਿ ਗਈ ਹੈ, ਜਦਕਿ ਪ੍ਰਭਾਵਸ਼ਾਲੀ ਤੇ ਤੁਰੰਤ ਕਲੀਨਿਕਲ ਪ੍ਰਬੰਧਨ ਦੇ ਚੱਲਦਿਆਂ ਰਾਸ਼ਟਰ ਪੱਧਰ 'ਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਰਿਕਵਰੀ ਦਰ 69.80 ਫ਼ੀਸਦੀ ਤੱਕ ਅੱਪੜ ਗਈ ਹੈ |

ਦੁਨੀਆ ਭਰ 'ਚ ਕੋਰੋਨਾ ਮਾਮਲੇ 2 ਕਰੋੜ ਤੋਂ ਪਾਰ


ਮਿਟੋ (ਜਾਪਾਨ), 11 ਅਗਸਤ (ਏਜੰਸੀ)-ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ 2 ਕਰੋੜ ਤੋਂ ਪਾਰ ਹੋ ਗਏ ਹਨ ਜਿਨ੍ਹਾਂ 'ਚੋਂ ਅੱਧੇ ਤੋਂ ਵੱਧ ਮਾਮਲੇ ਭਾਰਤ, ਅਮਰੀਕਾ ਤੇ ਬ੍ਰਾਜ਼ੀਲ ਵਿਚ ਹਨ | ਦੱਸਣਯੋਗ ਹੈ ਕਿ ਪਿਛਲੇ ਸਾਲ ਦੇ ਅਖੀਰ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਚੀਨ ਦੇ ਵੁਹਾਨ ਵਿਚ ਸਾਹਮਣੇ ਆਇਆ ਸੀ ਅਤੇ ਇਕ ਕਰੋੜ ਮਾਮਲੇ ਹੋਣ ਨੂੰ 6 ਮਹੀਨੇ ਦਾ ਸਮਾਂ ਲੱਗਾ ਸੀ, ਜਦੋਂ ਕਿ ਬਾਕੀ ਇਕ ਕਰੋੜ ਮਾਮਲੇ ਸਿਰਫ਼ 45 ਦਿਨ 'ਚ ਹੀ ਸਾਹਮਣੇ ਆਏ ਹਨ |

ਪੰਜਾਬ 'ਚ ਕੋਰੋਨਾ ਨਾਲ 23 ਮੌਤਾਂ

ਚੰਡੀਗੜ੍ਹ, 11 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸੂਬੇ 'ਚ ਅੱਜ ਵੱਖ-ਵੱਖ ਥਾਵਾਂ ਤੋਂ ਜਿੱਥੇ ਦੇਰ ਸ਼ਾਮ ਤੱਕ 1022 ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ 23 ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ | ਮੋਗਾ ਤੋਂ ਕਾਂਗਰਸੀ ਵਿਧਾਇਕ ਡਾ: ਹਰਜੋਤ ਕਮਲ ਦੇ ਵੀ ਕੋਰੋਨਾ ਪਾਜ਼ੀਟਿਵ ਹੋਣ ਦਾ ਪਤਾ ਲੱਗਾ ਹੈ | ਅੱਜ ਹੋਈਆਂ ਮੌਤਾਂ 'ਚੋਂ 9 ਲੁਧਿਆਣਾ, 4 ਜਲੰਧਰ , 2 ਐਸ.ਏ.ਐਸ. ਨਗਰ, 2 ਪਟਿਆਲਾ, 1 ਅੰਮਿ੍ਤਸਰ, 1 ਗੁਰਦਾਸਪੁਰ, 1 ਕਪੂਰਥਲਾ, 1 ਸੰਗਰੂਰ, 1 ਮੁਕਤਸਰ ਅਤੇ 1 ਤਰਨ ਤਾਰਨ ਨਾਲ ਸਬੰਧਿਤ ਹੈ ¢ ਦੂਜੇ ਪਾਸੇ ਅੱਜ ਵੱਖ-ਵੱਖ ਜ਼ਿਲਿ੍ਹਆਂ ਤੋਂ 1055 ਹੋਰ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਵੀ ਸੂਚਨਾ ਹੈ¢ ਅੱਜ ਆਏ ਨਵੇਂ ਮਾਮਲਿਆਂ 'ਚੋਂ ਜ਼ਿਲ੍ਹਾ ਲੁਧਿਆਣਾ ਤੋਂ 244, ਅੰਮਿ੍ਤਸਰ ਤੋਂ 113, ਹੁਸ਼ਿਆਰਪੁਰ ਤੋਂ 60, ਐਸ.ਏ.ਐਸ. ਨਗਰ ਤੋਂ 67, ਜਲੰਧਰ ਤੋਂ 82, ਮੋਗਾ ਤੋਂ 14, ਕਪੂਰਥਲਾ ਤੋਂ 54, ਫ਼ਿਰੋਜ਼ਪੁਰ ਤੋਂ 12, ਸੰਗਰੂਰ ਤੋਂ 40, ਫ਼ਾਜ਼ਿਲਕਾ ਤੋਂ 3, ਬਠਿੰਡਾ ਤੋਂ 68, ਫਤਹਿਗੜ੍ਹ ਸਾਹਿਬ ਤੋਂ 15, ਰੋਪੜ ਤੋਂ 11, ਮੁਕਤਸਰ ਤੋਂ 2, ਬਰਨਾਲਾ ਤੋਂ 7, ਐਸ.ਬੀ.ਐਸ. ਨਗਰ ਤੋਂ 16, ਤਰਨ ਤਾਰਨ ਤੋਂ 2, ਪਟਿਆਲਾ ਤੋਂ 118, ਫ਼ਰੀਦਕੋਟ ਤੋਂ 12, ਪਠਾਨਕੋਟ ਤੋਂ 27, ਗੁਰਦਾਸਪੁਰ ਤੋਂ 37, ਮਾਨਸਾ ਤੋਂ 18 ਮਰੀਜ਼ ਸ਼ਾਮਿਲ ਹਨ ¢ ਅੱਜ ਸਿਹਤਯਾਬ ਹੋਣ ਵਾਲਿਆਂ 'ਚ ਮੁਕਤਸਰ ਤੋਂ 1, ਫ਼ਿਰੋਜ਼ਪੁਰ ਤੋਂ 22, ਅੰਮਿ੍ਤਸਰ ਤੋਂ 49, ਪਠਾਨਕੋਟ ਤੋਂ 5, ਗੁਰਦਾਸਪੁਰ ਤੋਂ 18, ਮੋਗਾ ਤੋਂ 10, ਬਰਨਾਲਾ ਤੋਂ 5, ਲੁਧਿਆਣਾ ਤੋਂ 516, ਜਲੰਧਰ ਤੋਂ 262, ਸੰਗਰੂਰ ਤੋਂ 60, ਐਸ.ਏ.ਐਸ. ਨਗਰ ਤੋਂ 36, ਫਤਹਿਗੜ੍ਹ ਸਾਹਿਬ ਤੋਂ 17, ਐਸ.ਬੀ.ਐਸ. ਨਗਰ ਤੋਂ 28 ਅਤੇ ਫਾਜ਼ਿਲਕਾ ਤੋਂ 26 ਮਰੀਜ਼ ਸ਼ਾਮਿਲ ਹਨ ¢ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ ਵਿਚ 697327 ਸ਼ੱਕੀਆਂ ਦੇ ਨਮੂਨੇ ਲਏ ਜਾ ਚੁੱਕੇ ਹਨ, ਜਦਕਿ 8463 ਐਕਟਿਵ ਕੇਸ ਹਨ¢ ਅੱਜ ਆਕਸੀਜਨ 'ਤੇ 10, ਆਈ.ਸੀ.ਯੂ. 'ਤੇ 26 ਅਤੇ ਵੈਂਟੀਲੇਟਰ 'ਤੇ 5 ਮਰੀਜ਼ਾਂ ਨੂੰ ਰੱਖਿਆ ਗਿਆ ਹੈ | ਸਿਹਤ ਵਿਭਾਗ ਅਨੁਸਾਰ ਹੁਣ ਤਕ ਕੁੱਲ 16,790 ਮਰੀਜ਼ ਤੰਦਰੁਸਤ ਹੋ ਚੁੱਕੇ ਹਨ¢
ਜਲੰਧਰ 'ਚ 4 ਮੌਤਾਂ
ਜਲੰਧਰ, (ਐੱਮ.ਐੱਸ. ਲੋਹੀਆ)- ਜਲੰਧਰ 'ਚ ਅੱਜ ਕੋਰੋਨਾ ਪੀੜਤ 4 ਮਰੀਜ਼ਾਂ ਦੀ ਮੌਤ ਹੋ ਗਈ ਅਤੇ 82 ਨਵੇਂ ਮਾਮਲੇ ਮਿਲੇ ਹਨ |
ਵਿਧਾਇਕ ਅਮਿਤ ਵਿੱਜ ਦੀ ਹਾਲਤ ਵਿਗੜੀ
ਪਠਾਨਕੋਟ, (ਆਸ਼ੀਸ਼ ਸ਼ਰਮਾ)-ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਜੋ ਬੀਤੇ ਸਨਿਚਰਵਾਰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ, ਨੂੰ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਉਨ੍ਹਾਂ ਦੇ ਪਟੇਲ ਚੌਕ ਸਥਿਤ ਨਿਵਾਸ ਸਥਾਨ ਵਿਖੇ ਹੀ ਇਕਾਂਤਵਾਸ 'ਚ ਰੱਖਿਆ ਗਿਆ ਸੀ, ਪਰ ਵਿਧਾਇਕ ਦੀ ਸਿਹਤ 'ਚ ਸੁਧਾਰ ਨਾ ਹੋਣ ਕਰਕੇ ਉਨ੍ਹਾਂ ਨੂੰ ਅੰਮਿ੍ਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਰੈਫ਼ਰ ਕੀਤਾ ਗਿਆ ਹੈ |

ਜਨਮ ਅਸ਼ਟਮੀ 'ਤੇ ਅੱਜ ਰਾਤ ਕਰਫ਼ਿਊ 'ਚ ਢਿੱਲ ਦੇਣ ਦਾ ਐਲਾਨ

ਚੰਡੀਗੜ੍ਹ, 11 ਅਗਸਤ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ 'ਤੇ ਗ੍ਰਹਿ ਵਿਭਾਗ ਨੇ ਜਨਮ ਅਸ਼ਟਮੀ ਮੌਕੇ 12 ਤੇ 13 ਅਗਸਤ ਦੀ ਰਾਤ ਸੂਬੇ ਭਰ ਵਿਚ ਕਰਫ਼ਿਊ 'ਚ ਢਿੱਲ ਦੇਣ ਦਾ ਫ਼ੈਸਲਾ ਕੀਤਾ | ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਇਹ ਅੰਸ਼ਿਕ ਢਿੱਲ ਸਿਰਫ਼ ਇਕ ਰਾਤ ਲਈ ਹੋਵੇਗੀ | ਜਲੰਧਰ, ਲੁਧਿਆਣਾ ਤੇ ਪਟਿਆਲਾ ਨੂੰ ਛੱਡ ਕੇ ਸਾਰੇ ਪੰਜਾਬ ਵਿਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫ਼ਿਊ ਲਗਾਇਆ ਹੋਇਆ ਹੈ ਤੇ ਕੋਵਿਡ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਪਿਛਲੇ ਹਫ਼ਤੇ ਤੋਂ ਉਕਤ ਤਿੰਨ ਸ਼ਹਿਰਾਂ ਵਿਚ ਕਰਫ਼ਿਊ ਦਾ ਸਮਾਂ ਰਾਤ 9 ਵਜੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ | ਬੁਲਾਰੇ ਨੇ ਕਿਹਾ ਕਿ ਜਨਮ ਅਸ਼ਟਮੀ ਦੇ ਪਾਵਨ ਮੌਕੇ ਹੁਣ ਬੁੱਧਵਾਰ ਤੇ ਵੀਰਵਾਰ ਦੀ ਅੱਧੀ ਰਾਤ 1 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਰਹੇਗਾ | ਵਿਸ਼ੇਸ਼ ਮੁੱਖ ਸਕੱਤਰ (ਗ੍ਰਹਿ) ਸਤੀਸ਼ ਚੰਦਰਾ ਨੇ ਇਸ ਸਬੰਧੀ ਵਿਸਥਾਰ ਵਿਚ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਇਸ ਅਨੁਸਾਰ ਹੁਕਮ ਜਾਰੀ ਕਰਨ ਲਈ ਕਿਹਾ ਹੈ |

ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੀ ਹਾਲਤ ਗੰਭੀਰ

ਨਵੀਂ ਦਿੱਲੀ, 11 ਅਗਸਤ (ਏਜੰਸੀ)-ਆਰਮੀ ਰਿਸਰਚ ਐਾਡ ਰੈਫਰਲ ਹਸਪਤਾਲ ਨੇ ਅੱਜ ਕਿਹਾ ਕਿ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦਿਮਾਗ ਦੇ ਆਪ੍ਰੇਸ਼ਨ ਤੋਂ ਬਾਅਦ ਵੈਂਟੀਲੇਟਰ 'ਤੇ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ | ਉਨ੍ਹਾਂ ਨੂੰ ਬੀਤੇ ਕੱਲ੍ਹ (10 ਅਗਸਤ) ...

ਪੂਰੀ ਖ਼ਬਰ »

ਸਿਲੇਬਸ ਨੂੰ ਲੈ ਕੇ ਵਿਦਿਆਰਥੀ ਭੰਬਲਭੂਸੇ 'ਚ

• ਸੀ.ਬੀ.ਐਸ.ਈ. ਬੋਰਡ ਘਟਾ ਚੁੱਕਾ ਹੈ 30 ਪ੍ਰਤੀਸ਼ਤ ਸਿਲੇਬਸ  • ਅੱਧਾ ਸੈਸ਼ਨ ਖ਼ਤਮ ਹੋਣ ਨੂੰ ਆਇਆ, ਪੰਜਾਬ ਬੋਰਡ ਅਜੇ ਵੀ ਸੁਸਤ — ਦਵਿੰਦਰ ਪਾਲ ਸਿੰਘ — ਫ਼ਾਜ਼ਿਲਕਾ, 11 ਅਗਸਤ-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਨਿਰਧਾਰਿਤ ਸਿਲੇਬਸ ਅਨੁਸਾਰ ਪੰਜਾਬ ਦੇ 19,726 ...

ਪੂਰੀ ਖ਼ਬਰ »

ਵੰਡ ਤੋਂ 21 ਵਰ੍ਹੇ ਪਹਿਲਾਂ ਰੱਖੀ ਗਈ ਸੀ ਅੰਮਿ੍ਤਸਰ 'ਚ 'ਪਾਕਿਸਤਾਨ' ਦੀ ਆਰਜ਼ੀ ਨੀਂਹ

ਖ਼ਾਲਸਾ ਕਾਲਜ 'ਚ ਸਕੱਤਰੇਤ ਬਣਾਉਣ ਦਾ ਲਿਆ ਗਿਆ ਸੀ ਫ਼ੈਸਲਾ - ਸੁਰਿੰਦਰ ਕੋਛੜ - ਅੰਮਿ੍ਤਸਰ, 11 ਅਗਸਤ-ਅੰਮਿ੍ਤਸਰ ਵਿਖੇ 1926 ਦੇ ਅੱਧ 'ਚ ਹਿੰਦੂਆਂ-ਮੁਸਲਮਾਨਾਂ ਵਿਚਾਲੇ ਸ਼ੁਰੂ ਹੋਏ ਫ਼ਿਰਕੂ ਫ਼ਸਾਦਾਂ ਦੇ ਚੱਲਦਿਆਂ ਇਕ ਤਰ੍ਹਾਂ ਨਾਲ 'ਪਾਕਿਸਤਾਨ' ਦੀ ਆਰਜ਼ੀ ਨੀਂਹ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਸੁਸ਼ਾਂਤ ਮਾਮਲੇ ਦਾ ਫ਼ੈਸਲਾ ਸੁਰੱਖਿਅਤ ਰੱਖਿਆ

ਨਵੀਂ ਦਿੱਲੀ, 11 ਅਗਸਤ (ਏਜੰਸੀ)- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ 'ਚ ਰੀਆ ਚੱਕਰਵਰਤੀ ਵਲੋਂ ਦਾਇਰ ਪਟੀਸ਼ਨ 'ਤੇ ਆਪਣਾ ਫ਼ੈਸਲਾ ਰਾਂਖਵਾ ਰੱਖ ਲਿਆ, ਰੀਆ ਨੇ ਆਪਣੀ ਪਟੀਸ਼ਨ 'ਚ ਸੁਸ਼ਾਂਤ ਦੀ ਮੌਤ ਦੇ ਸਬੰਧ 'ਚ ...

ਪੂਰੀ ਖ਼ਬਰ »

ਈ.ਡੀ. ਨੇ ਸੁਸ਼ਾਤ ਸਿੰਘ ਰਾਜਪੂਤ ਦੀ ਭੈਣ, ਦੋਸਤ ਤੇ ਮੈਨੇਜਰ ਤੋਂ ਕੀਤੀ ਪੁੱਛਗਿੱਛ

ਮੁੰਬਈ, 11 ਅਗਸਤ (ਏਜੰਸੀ)-ਵਿੱਤੀ ਬੇਨਿਯਮੀਆਂ ਦੀ ਜਾਂਚ ਕਰਨ ਵਾਲੀ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਮੰਗਲਵਾਰ ਨੂੰ ਮਰਹੂਮ ਅਦਾਕਾਰ ਸੁਸ਼ਾਤ ਸਿੰਘ ਰਾਜਪੂਤ ਦੇ ਦੋਸਤ ਤੇ ਰੂਮ-ਮੇਟ ਸਿਧਾਰਥ ਪਿਠਾਨੀ, ਉਸ ਦੀ ਕਾਰੋਬਾਰੀ ਮੈਨੇਜਰ ਸ਼ਰੂਤੀ ...

ਪੂਰੀ ਖ਼ਬਰ »

'ਦੋ ਗਜ਼ ਜ਼ਮੀਨ ਸਹੀ ਮੇਰੀ ਮਲਕੀਅਤ ਤੋ ਹੈ, ਐ ਮੌਤ ਤੂਨੇ ਮੁਝਕੋ ਜ਼ਮੀਦਾਰ ਕਰ ਦੀਆ'

ਰੂਹ ਨੂੰ ਰਾਹਤ ਦੇਣ ਵਾਲੇ ਪ੍ਰਸਿੱਧ ਸ਼ਾਇਰ 'ਇੰਦੌਰੀ' ਜਹਾਨ ਤੋਂ ਰੁਖਸਤ ਇੰਦੌਰ, 11 ਅਗਸਤ (ਏਜੰਸੀ)-ਆਪਣੀ ਸ਼ਾਇਰੀ ਰਾਹੀਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਅਤੇ ਦੇਸ਼ ਲਈ ਖੁੱਲ੍ਹ ਕੇ ਬੋਲਣ ਲਈ ਜਾਣੇ ਜਾਂਦੇ ਪ੍ਰਸਿੱਧ ਉਰਦੂ ਕਵੀ ਰਾਹਤ ਇੰਦੌਰੀ ਦਾ ਅੱਜ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਦੇਣ ਦੀ ਸ਼ੁਰੂਆਤ ਅੱਜ

ਕੈਪਟਨ ਚੰਡੀਗੜ੍ਹ ਤੋਂ ਕਰਨਗੇ ਲਾਂਚ ਐੱਸ. ਏ. ਐੱਸ. ਨਗਰ/ਚੰਡੀਗੜ੍ਹ, 11 ਅਗਸਤ (ਤਰਵਿੰਦਰ ਸਿੰਘ ਬੈਨੀਪਾਲ, ਵਿਕਰਮਜੀਤ ਸਿੰਘ ਮਾਨ)-ਕੌਮਾਂਤਰੀ ਯੁਵਾ ਦਿਵਸ ਮੌਕੇ 12 ਅਗਸਤ ਨੂੰ ਪੰਜਾਬ ਸਰਕਾਰ ਵਲੋਂ ਰਾਜ ਦੇ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਲਗਪਗ ਪੌਣੇ ਦੋ ਲੱਖ ...

ਪੂਰੀ ਖ਼ਬਰ »

ਇਨ੍ਹਾਂ ਥਾਵਾਂ 'ਤੇ ਮੌਜੂਦ ਰਹਿਣਗੇ ਮੁੱਖ ਮੰਤਰੀ/ਮੰਤਰੀ/ਅਧਿਕਾਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰੋਪੜ-ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ, ਮੁਕਤਸਰ-ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਅੰਮਿ੍ਤਸਰ-ਮੈਡੀਕਲ ਸਿੱਖਿਆ ਮੰਤਰੀ ਸ੍ਰੀ ਓ. ਪੀ. ਸੋਨੀ, ਬਰਨਾਲਾ-ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ, ਬਟਾਲਾ- ਪੇਂਡੂ ਵਿਕਾਸ ...

ਪੂਰੀ ਖ਼ਬਰ »

ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ

ਨਵੀਂ ਦਿੱਲੀ, 11 ਅਗਸਤ (ਏਜੰਸੀ)-ਬਾਲੀਵੁੱਲ ਅਦਾਕਾਰ ਸੰਜੇ ਦੱਤ ਫੇਫੜਿਆਂ ਦੇ ਕੈਂਸਰ ਨਾਲ ਪੀੜ੍ਹਤ ਹਨ | ਛਾਂਤੀ 'ਚ ਦਰਦ ਅਤੇ ਸਾਹ ਲੈਣ ਦੀ ਤਕਨੀਫ਼ ਕਾਰਨ ਉਨ੍ਹਾਂ ਨੂੰ 8 ਅਗਸਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ | ਜਿਥੋਂ ਉਨ੍ਹਾਂ ਨੂੰ ਬੀਤੇ ਦਿਨੀਂ ਛੁੱਟੀ ਮਿਲ ...

ਪੂਰੀ ਖ਼ਬਰ »

ਯੂ.ਪੀ. 'ਚ ਛੇੜਛਾੜ ਦੌਰਾਨ ਵਾਪਰੇ ਹਾਦਸੇ 'ਚ ਅਮਰੀਕਾ ਪੜ੍ਹਨ ਵਾਲੀ ਵਿਦਿਆਰਥਣ ਦੀ ਮੌਤ

ਬੁਲੰਦਸ਼ਹਿਰ, 11 ਅਗਸਤ (ਏਜੰਸੀ)-ਅਮਰੀਕਾ 'ਚ ਕਰੀਬ 4 ਕਰੋੜ ਰੁਪਏ ਦੀ ਸਕਾਲਰਸ਼ਿਪ ਹਾਸਲ ਕਰਨ ਵਾਲੀ ਵਿਦਿਆਰਥਣ ਸੁਦੀਕਸ਼ਾ ਭਾਟੀ ਦੀ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਛੇੜਛਾੜ ਤੋਂ ਬਚਣ ਦੌਰਾਨ ਸੜਕ ਹਾਦਸੇ 'ਚ ਮੌਤ ਹੋ ਗਈ | ਇਹ ਘਟਨਾ ਸੋਮਵਾਰ ਨੂੰ ਵਾਪਰੀ | ...

ਪੂਰੀ ਖ਼ਬਰ »

ਪਿਤਾ ਦੀ ਜੱਦੀ ਜਾਇਦਾਦ 'ਚ ਧੀਆਂ ਦਾ ਵੀ ਬਰਾਬਰ ਹੱਕ-ਸੁਪਰੀਮ ਕੋਰਟ

ਨਵੀਂ ਦਿੱਲੀ, 11 ਅਗਸਤ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਔਰਤਾਂ ਦੇ ਹੱਕ 'ਚ ਵੱਡਾ ਫ਼ੈਸਲਾ ਦਿੰਦਿਆਂ ਕਿਹਾ ਕਿ ਪਿਤਾ ਦੀ ਜੱਦੀ ਜਾਇਦਾਦ 'ਚ ਧੀਆਂ ਦਾ ਵੀ ਬਰਾਬਰ ਦਾ ਹੱਕ ਹੋਵੇਗਾ | ਸਰਬਉੱਚ ਅਦਾਲਤ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਭਾਵੇਂ ਪਿਤਾ ਦੀ ਮੌਤ ਹਿੰਦੂ ...

ਪੂਰੀ ਖ਼ਬਰ »

ਵਾਈਟ ਹਾਊਸ ਦੇ ਬਾਹਰ ਚੱਲੀ ਗੋਲੀ-ਟਰੰਪ ਨੂੰ ਪ੍ਰੈੱਸ ਵਾਰਤਾ 'ਚੋਂ ਹੀ ਲੈ ਗਏ ਸੁਰੱਖਿਆ ਅਧਿਕਾਰੀ

ਸਿਆਟਲ/ਸੈਕਰਾਮੈਂਟੋ, 11 ਅਗਸਤ (ਹਰਮਨਪ੍ਰੀਤ ਸਿੰਘ/ਹੁਸਨ ਲੜੋਆ ਬੰਗਾ)-ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਖੇ ਵਾਈਟ ਹਾਊਸ ਦੇ ਬਾਹਰ ਗੋਲੀਬਾਰੀ ਕਾਰਨ ਰਾਸ਼ਟਰਪਤੀ ਡੋਨਾਲਡ ਟਰੰਪ ਜੋ ਉਸ ਵਕਤ ਵਾਈਟ ਹਾਊਸ ਦੇ ਅੰਦਰ ਪ੍ਰੈੱਸ ਕਾਨਫ਼ਰੰਸ ਕਰ ਰਹੇ ਸਨ, ਨੂੰ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX