ਤਾਜਾ ਖ਼ਬਰਾਂ


ਇਸਰੋ ਮੁਖੀ ਨੇ ਕਿਹਾ- ਨਹੀਂ ਹੋਇਆ ਲੈਂਡਰ 'ਵਿਕਰਮ' ਨਾਲ ਸੰਪਰਕ, ਅਗਲੀ ਤਰਜੀਹ 'ਗਗਨਯਾਨ' ਮਿਸ਼ਨ
. . .  about 1 hour ago
ਬੈਂਗਲੁਰੂ, 21 ਸਤੰਬਰ- ਮਿਸ਼ਨ ਚੰਦਰਯਾਨ-2 ਤੋਂ ਬਾਅਦ ਇਸਰੋ ਹੁਣ 'ਗਗਨਯਾਨ' ਮਿਸ਼ਨ 'ਤੇ ਧਿਆਨ ਕੇਂਦਰਿਤ ਕਰੇਗੀ। ਇਸ ਬਾਰੇ ਗੱਲਬਾਤ ਕਰਦਿਆਂ ਅੱਜ ਇਸਰੋ ਮੁਖੀ...
ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  25 minutes ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਅੱਜ ਸਵੇਰੇ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ। ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨੀ ਫੌਜ ਨੇ ਅੱਜ...
ਚਿੱਟੇ ਦੇ ਝੰਬੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  41 minutes ago
ਤਲਵੰਡੀ ਸਾਬੋ/ਸੀਗੋਂ ਮੰਡੀ, 21 ਸਤੰਬਰ (ਲਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਦੇ ਵਾਰਡ ਨੰਬਰ 8 'ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਚਿੱਟੇ ਕਾਰਨ ਮੌਤ ਹੋ ਗਈ। ਇਸ ਬਾਰੇ...
ਅਣਪਛਾਤੇ ਵਿਅਕਤੀਆਂ ਨੇ ਘਰ 'ਚ ਦਾਖ਼ਲ ਹੋ ਕੇ ਕੀਤਾ ਹਮਲਾ, ਇੱਕ ਦੀ ਮੌਤ ਅਤੇ ਤਿੰਨ ਜ਼ਖ਼ਮੀ
. . .  55 minutes ago
ਤਲਵੰਡੀ ਭਾਈ, 21 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਬੀਤੀ ਰਾਤ ਪਿੰਡ ਹਰਾਜ ਵਿਖੇ ਘਰ 'ਚ ਦਾਖ਼ਲ ਹੋ ਕੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਪਰਿਵਾਰ ਦੇ ਇੱਕ ਮੈਂਬਰ ਦੀ...
ਛੱਤ ਡਿੱਗਣ ਕਰਕੇ ਪਤਨੀ ਦੀ ਮੌਤ, ਪਤੀ ਤੇ ਪੁੱਤਰ ਗੰਭੀਰ
. . .  about 1 hour ago
ਫਗਵਾੜਾ, 21 ਸਤੰਬਰ (ਹਰੀਪਾਲ ਸਿੰਘ) - ਫਗਵਾੜਾ ਦੇ ਮੁਹੱਲਾ ਭਗਤਪੁਰਾ 'ਚ ਅੱਜ ਤੜਕੇ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਤੇ ਜਦਕਿ ਉਸ ਦਾ ਪਤੀ ਤੇ ਬੇਟਾ ਗੰਭੀਰ ਜ਼ਖਮੀ ਹੋ ਗਏ ਹਨ। ਮ੍ਰਿਤਕਾ ਦੀ ਪਹਿਚਾਣ ਸੋਨੂੰ ਤਿਵਾੜੀ ਦੀ ਰੂਪ ਵਿਚ ਹੋਈ...
ਅਧਿਆਪਕ ਨੂੰ ਡੈਪੂਟੇਸ਼ਨ 'ਤੇ ਭੇਜੇ ਜਾਣ 'ਤੇ ਪਿੰਡ ਵਾਸੀਆਂ ਨੇ ਸਕੂਲ ਨੂੰ ਮਾਰਿਆ ਜਿੰਦਾ
. . .  about 1 hour ago
ਸੰਗਰੂਰ / ਲਹਿਰਾਗਾਗਾ 21 ਸਤੰਬਰ, (ਧੀਰਜ ਪਸ਼ੋਰੀਆ/ ਅਸ਼ੋਕ ਗਰਗ) - ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਸੰਗਤਪੁਰਾ (ਲਹਿਰਾਗਾਗਾ) ਦੇ ਅਧਿਆਪਕ ਨੂੰ ਦਿੜ੍ਹਬਾ ਦੇ ਸਕੂਲ ਵਿਚ ਡੈਪੂਟੇਸ਼ਨ 'ਤੇ ਭੇਜੇ ਜਾਣ ਖਿਲਾਫ ਪਿੰਡ ਵਾਸੀਆਂ ਨੇ ਸਕੂਲ ਨੂੰ ਜਿੰਦਰਾ ਮਾਰ ਕੇ ਪ੍ਰਦਰਸ਼ਨ ਸ਼ੁਰੂ...
ਭਾਰਤ-ਅਮਰੀਕਾ ਸ਼ਾਂਤੀਪੁਰਨ ਤੇ ਸਥਿਰ ਦੁਨੀਆ ਦੇ ਨਿਰਮਾਣ 'ਚ ਯੋਗਦਾਨ ਦੇ ਸਕਦੇ ਹਨ - ਮੋਦੀ
. . .  about 1 hour ago
ਨਵੀਂ ਦਿੱਲੀ, 21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਹਫ਼ਤੇ ਭਰ ਦੀ ਅਮਰੀਕਾ ਯਾਤਰਾ 'ਤੇ ਰਵਾਨਾ ਹੋ ਗਏ। ਇਸ ਤੋਂ ਪਹਿਲਾ ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਯਾਤਰਾ ਭਾਰਤ ਨੂੰ ਮੌਕਿਆਂ ਦੀ ਜੀਵੰਤ ਭੂਮੀ, ਇਕ ਵਿਸ਼ਵਾਸਯੋਗ ਸਾਂਝੀਦਾਰ ਤੇ ਇਕ ਵਿਸ਼ਵ ਨੇਤਾ ਦੇ...
ਚੋਣ ਕਮਿਸ਼ਨ ਵੱਲੋਂ ਅੱਜ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ
. . .  about 2 hours ago
ਨਵੀਂ ਦਿੱਲੀ, 21 ਸਤੰਬਰ - ਭਾਰਤ ਦੇ ਚੋਣ ਕਮਿਸ਼ਨ ਵਲੋਂ ਅੱਜ 12 ਵਜੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਤੇ ਹਰਿਆਣਾ ਸਮੇਤ ਕੁੱਝ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ...
ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕਰ ਰਹੇ ਹਨ ਕੂਚ
. . .  about 2 hours ago
ਨਵੀਂ ਦਿੱਲੀ, 21 ਸਤੰਬਰ - ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਦਿੱਲੀ ਵੱਲ ਕੂਚ ਕਰ ਰਹੇ ਹਨ। ਭਾਰਤੀ ਕਿਸਾਨ ਸੰਗਠਨ ਦੀ ਇਹ ਪੈਦਲ ਯਾਤਰਾ 11 ਸਤੰਬਰ ਨੂੰ ਸਹਾਰਨਪੁਰ ਤੋਂ ਸ਼ੁਰੂ ਹੋਈ ਸੀ ਜੋ ਕਿ ਨੋਇਡਾ ਪਹੁੰਚ ਚੁੱਕੀ ਹੈ। ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਦਿੱਲੀ...
ਅੱਜ ਦਾ ਵਿਚਾਰ
. . .  about 3 hours ago
ਕੇਂਦਰ ਨੇ ਪੰਜਾਬ ਸਰਕਾਰ ਦੀ ਬੇਨਤੀ ਨੂੰ ਸਵੀਕਾਰਿਆ, ਐਨਆਈਏ ਤਰਨਤਾਰਨ ਧਮਾਕੇ ਦੀ ਕਰੇਗੀ ਜਾਂਚ
. . .  1 day ago
ਆਰਥਿਕ ਮੰਦੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੇ ਵੱਡੇ ਐਲਾਨ
. . .  1 day ago
ਨਵੀਂ ਦਿੱਲੀ, 20 ਸਤੰਬਰ- ਦੇਸ਼ ‘ਚ ਆਰਥਿਕ ਮੰਦੀ ਨਾਲ ਨਜਿੱਠਣ ਲਈ ਵਿੱਤ ਮੰਤਰਾਲੇ ਵੱਲੋਂ ਕਈ ਐਲਾਨ ਕੀਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਪੋਰੇਟ ਟੈਕਸ ‘ਚ ਕਮੀ ਦਾ ਐਲਾਨ ਕੀਤਾ ਹੈ...
ਕਰੰਟ ਲੱਗਣ ਨਾਲ 4 ਮੱਝਾਂ ਦੀ ਮੌਤ
. . .  1 day ago
ਮਲੌਦ, 20 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਲਸਾੜਾ ਲੱਖੋਵਾਸ ਦੇ ਵਸਨੀਕ ਕਿਸਾਨ ਕੁਸ਼ਲਦੀਪ ਸਿੰਘ ਪੁੱਤਰ ਸੇਵਕ ਸਿੰਘ ਦੀਆਂ ਪਸ਼ੂਆਂ ਵਾਲੇ ਵਰਾਂਡੇ ਵਿਚ ਲੱਗੇ ਛੱਤ ਵਾਲੇ ਪੱਖੇ ਦੀ ਤਾਰ ਨਾਲ ਸ਼ਾਟ ਸਰਕਟ ਹੋਣ ਕਰਕੇ...
ਪੰਜਾਬ ਸਰਕਾਰ ਨੇ ਸਪੈਸ਼ਲਿਸਟ ਡਾਕਟਰਾਂ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ ਕੀਤੀ 65 ਸਾਲ
. . .  1 day ago
ਚੰਡੀਗੜ੍ਹ, 20 ਸਤੰਬਰ- ਪੰਜਾਬ ਸਰਕਾਰ ਨੇ ਅੱਜ ਸਪੈਸ਼ਲਿਸਟ ਡਾਕਟਰਾਂ ਦੇ ਸੇਵਾਕਾਲ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ 65 ਸਾਲ ਕਰ...
ਇੱਕ ਵਿਅਕਤੀ ਨੇ ਆਪਣੇ ਹੀ ਗੁਆਂਢੀ 'ਤੇ ਸੁੱਟਿਆ ਤੇਜ਼ਾਬ
. . .  1 day ago
ਬਠਿੰਡਾ, 20 ਸਤੰਬਰ (ਨਾਇਬ ਸਿੱਧੂ)- ਬਠਿੰਡਾ ਦੇ ਮੌੜ ਕਲਾਂ ਪਿੰਡ ਵਿਚ ਇੱਕ ਵਿਅਕਤੀ ਦੁਆਰਾ ਆਪਣੇ ਹੀ ਗੁਆਂਢੀ 'ਤੇ ਤੇਜ਼ਾਬ ਪਾ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ...
ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਕਮੇਟੀ ਗਠਨ
. . .  1 day ago
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਬਜਰੰਗ ਪੁਨੀਆ ਨੇ ਜਿਤਿਆ ਕਾਂਸੀ ਦਾ ਤਗਮਾ
. . .  1 day ago
ਅਣਪਛਾਤੇ ਮੋਟਰਸਾਈਕਲ ਸਵਾਰ ਫਾਈਨਾਂਸ ਕੰਪਨੀ ਦੇ ਏਜੰਟ ਕੋਲੋਂ ਨਗਦੀ ਖੋਹ ਕੇ ਹੋਏ ਫ਼ਰਾਰ
. . .  1 day ago
ਬੀ.ਐਲ.ਓ ਦੀਆਂ ਜ਼ਿੰਮੇਵਾਰੀਆਂ ਨਾਨ-ਟੀਚਿੰਗ ਸਟਾਫ਼ ਨੂੰ ਦੇ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਰੱਖਿਆ ਗਿਆ ਧਿਆਨ- ਐੱਸ.ਡੀ.ਐਮ
. . .  1 day ago
10 ਦਿਨਾਂ ਬਾਬਾ ਫ਼ਰੀਦ ਮੇਲੇ ਦੇ ਤੀਜੇ ਦਿਨ ਦੀਆਂ ਝਲਕੀਆਂ
. . .  1 day ago
ਮਾਂ ਦੇ ਦਿਹਾਂਤ 'ਤੇ ਸਦਮੇ 'ਚ ਬੈਠਾ ਗੈਰੀ ਸੰਧੂ
. . .  1 day ago
ਕਈ ਕੇਸਾਂ ਵਿਚ ਲੋੜੀਂਦਾ ਗੈਂਗਸਟਰ ਦਿਨੇਸ਼ ਘੋਨਾ ਅਲਾਵਲਪੁਰ ਗ੍ਰਿਫ਼ਤਾਰ
. . .  1 day ago
28ਵੇਂ ਆਲ ਇੰਡੀਆ ਬਾਬਾ ਫ਼ਰੀਦ ਹਾਕੀ ਗੋਲਡ ਕੱਪ ਦੇ ਦੂਜੇ ਦਿਨ ਹੋਏ ਤਿੰਨ ਮੈਚ
. . .  1 day ago
29ਵੀਂ ਉੱਤਰੀ ਜ਼ੋਨਲ ਕੌਂਸਲ ਮੀਟਿੰਗ 'ਚ ਕੈਪਟਨ ਨੇ ਨਸ਼ਿਆਂ ਅਤੇ ਪਾਣੀ ਦੀ ਸਮੱਸਿਆ ਦੇ ਉਠਾਏ ਮੁੱਦੇ
. . .  1 day ago
3 ਦਿਨ ਦੇ ਪੁਲਿਸ ਰਿਮਾਂਡ 'ਤੇ ਹੈਰੋਇਨ ਅਤੇ ਅਸਲੇ ਸਮੇਤ ਕਾਬੂ ਨਸ਼ਾ ਤਸਕਰ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਮੌਕੇ ਮੁੱਖ ਸਮਾਗਮ 'ਚ ਸ਼ਿਰਕਤ ਕਰਨਗੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ
. . .  1 day ago
ਟਵਿਟਰ ਨੇ ਹਜ਼ਾਰਾਂ ਲੋਕਾਂ ਦੇ ਫ਼ਰਜ਼ੀ ਖਾਤੇ ਕੀਤੇ ਬੰਦ
. . .  1 day ago
ਤੇਜ਼ ਰਫ਼ਤਾਰ ਬੱਸ ਨੇ ਦੋ ਛੋਟੇ ਬੱਚਿਆਂ ਸਮੇਤ ਪੰਜ ਲੋਕਾਂ ਨੂੰ ਕੁਚਲਿਆ, ਹਾਲਤ ਗੰਭੀਰ
. . .  1 day ago
23 ਸਤੰਬਰ ਨੂੰ ਫ਼ਰੀਦਕੋਟ ਦੇ ਸਰਕਾਰੀ ਦਫ਼ਤਰਾਂ ਤੇ ਸਿੱਖਿਆ ਸੰਸਥਾਵਾਂ 'ਚ ਡੀ.ਸੀ. ਵੱਲੋਂ ਛੁੱਟੀ ਦਾ ਐਲਾਨ
. . .  1 day ago
ਗਾਇਕ ਗੈਰੀ ਸੰਧੂ ਦੀ ਮਾਤਾ ਅਵਤਾਰ ਕੌਰ ਦਾ ਹੋਇਆ ਅੰਤਿਮ ਸਸਕਾਰ
. . .  1 day ago
ਵੀ.ਨਿਰਜਾ ਆਈ.ਜੀ. ਕਮਿਊਨਿਟੀ ਪੋਲਿਸਿੰਗ ਨੂੰ ਮਿਲਿਆ ਏ.ਡੀ.ਜੀ.ਪੀ ਜੇਲ੍ਹਾਂ ਦਾ ਵਾਧੂ ਚਾਰਜ
. . .  1 day ago
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਖ਼ਿਲਾਫ਼ ਦਲ ਖ਼ਾਲਸਾ ਨੇ ਐੱਸ.ਐੱਸ.ਪੀ ਨੂੰ ਕੀਤੀ ਸ਼ਿਕਾਇਤ
. . .  1 day ago
ਅਗਸਤਾ ਵੈਸਟਲੈਂਡ : ਕੋਰਟ ਨੇ ਸੀ.ਬੀ.ਆਈ ਨੂੰ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਕਰਨ ਦੀ ਦਿੱਤੀ ਇਜਾਜ਼ਤ
. . .  1 day ago
ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ
. . .  1 day ago
ਪਿੰਡ ਸੁਖਾਨੰਦ ਦੀ ਹੱਡਾ ਰੋੜੀ ਦਾ ਭਖਿਆ ਮਾਮਲਾ, ਐੱਸ.ਸੀ ਅਤੇ ਜਨਰਲ ਵਰਗ ਹੋਏ ਆਹਮੋ ਸਾਹਮਣੇ
. . .  1 day ago
ਆਈ.ਏ.ਐੱਸ ਤੇ ਪੀ.ਸੀ.ਐੱਸ ਦੇ 6 ਅਫ਼ਸਰਾਂ ਦੇ ਤਬਾਦਲੇ
. . .  1 day ago
ਅੱਜ ਸ੍ਰੀਨਗਰ ਦੌਰੇ 'ਤੇ ਜਾਣਗੇ ਕਾਂਗਰਸੀ ਨੇਤਾ ਗ਼ੁਲਾਮ ਨਬੀ ਆਜ਼ਾਦ
. . .  1 day ago
30 ਕਰੋੜ ਦੀ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਪਟਿਆਲਾ-ਸੰਗਰੂਰ ਮਾਰਗ 'ਤੇ ਆਵਾਜਾਈ ਕੀਤੀ ਬੰਦ
. . .  1 day ago
ਪਾਕਿ ਨਾਲ ਮੋਬਾਈਲ ਫ਼ੋਨ ਰਾਹੀਂ ਤਾਰਾਂ ਜੋੜੀ ਬੈਠੇ ਸ਼ੱਕੀ ਜਾਸੂਸ ਨੂੰ ਮਾਣਯੋਗ ਅਦਾਲਤ 'ਚ ਕੀਤਾ ਪੇਸ਼
. . .  1 day ago
ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਯੂਨੀਅਨ ਵੱਲੋਂ ਸੰਗਰੂਰ-ਪਟਿਆਲਾ ਰੋਡ ਜਾਮ
. . .  1 day ago
ਪਟਾਕਾ ਫ਼ੈਕਟਰੀ ਧਮਾਕੇ 'ਚ ਪੀੜਤਾਂ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਿੱਤੇ 2-2 ਲੱਖ ਦੇ ਚੈੱਕ
. . .  1 day ago
ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਜਿੰਦਰ ਸਿੰਘ ਬੈਂਸ ਵੱਲੋਂ ਹਜ਼ਾਰਾਂ ਸਮਰਥਕਾਂ ਸਮੇਤ ਧਰਨਾ
. . .  1 day ago
ਮੰਗੋਲੀਆ ਦੇ ਰਾਸ਼ਟਰਪਤੀ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ
. . .  1 day ago
ਮੁੰਬਈ 'ਚ ਢਹਿ ਢੇਰੀ ਹੋਇਆ ਚਾਰ ਮੰਜ਼ਿਲਾਂ ਇਮਾਰਤ ਦਾ ਇਕ ਹਿੱਸਾ
. . .  1 day ago
ਗੋਆ 'ਚ ਜੀ.ਐੱਸ.ਟੀ. ਕੌਂਸਲ ਦੀ ਬੈਠਕ ਸ਼ੁਰੂ
. . .  1 day ago
ਸੁਨਾਮ 'ਚ ਆਵਾਰਾ ਪਸ਼ੂਆਂ ਦਾ ਕਹਿਰ ਜਾਰੀ, ਇੱਕ ਹੋਰ ਵਿਅਕਤੀ ਕੀਤਾ ਗੰਭੀਰ ਜ਼ਖਮੀ
. . .  about 1 hour ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਤਿੰਨ ਨੌਜਵਾਨ ਗੰਭੀਰ ਜ਼ਖਮੀ
. . .  about 1 hour ago
ਉਤਰੀ ਖੇਤਰੀ ਪ੍ਰੀਸ਼ਦ ਦੀ 29ਵੀਂ ਬੈਠਕ ਦੀ ਗ੍ਰਹਿ ਮੰਤਰੀ ਕਰ ਰਹੇ ਹਨ ਪ੍ਰਧਾਨਗੀ
. . .  about 1 hour ago
ਵਿੱਤ ਮੰਤਰੀ ਦੇ ਐਲਾਨ ਮਗਰੋਂ ਸ਼ੇਅਰ ਬਾਜ਼ਾਰ 'ਚ ਤੇਜੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਜੇ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਪਹਿਲਾ ਸਫ਼ਾ

ਉੱਤਰੀ ਜ਼ੋਨਲ ਕੌ ਾਸਲ ਮੀਟਿੰਗ ਵਿਚ ਪੰਜਾਬ ਨੇ ਕੌਮੀ ਡਰੱਗ ਨੀਤੀ ਤੇ ਰਾਜ ਕੋਲ ਵਾਧੂ ਪਾਣੀ ਨਾ ਹੋਣ ਦਾ ਮੁੱਦਾ ਜ਼ੋਰ ਨਾਲ ਉਠਾਇਆ

ਚੰਡੀਗੜ੍ਹ•, 20 ਸਤੰਬਰ (ਹਰਕਵਲਜੀਤ ਸਿੰਘ)-ਉੱਤਰੀ ਰਾਜਾਂ ਦੀ ਜ਼ੋਨਲ ਕੌਾਸਲ ਦੀ 29ਵੀਂ ਮੀਟਿੰਗ, ਜਿਸ ਦੀ ਪ੍ਰਧਾਨਗੀ ਅੱਜ ਇਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ, ਵਲੋਂ ਉੱਤਰੀ ਰਾਜਾਂ ਨਾਲ ਸਬੰਧਿਤ ਮੁੱਦਿਆਂ 'ਤੇ ਵਿਚਾਰ ਕੀਤਾ ਗਿਆ | ਇਹ ਮੀਟਿੰਗ, ਜਿਸ ਵਿਚ ਪੰਜਾਬ, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ, ਚੰਡੀਗੜ੍ਹ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਮੁੱਖ ਪ੍ਰਸ਼ਾਸਕ, ਦਿੱਲੀ ਦੇ ਉੱਪ-ਰਾਜਪਾਲ ਤੇ ਰਾਜਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ, ਦੌਰਾਨ ਕੇਂਦਰੀ ਗ੍ਰਹਿ ਮੰਤਰੀ ਨੇ ਉੱਤਰੀ ਰਾਜਾਂ ਦੇ ਆਪਸੀ ਅੰਤਰਰਾਜੀ ਮਾਮਲਿਆਂ ਨੂੰ ਗੱਲਬਾਤ ਨਾਲ ਹੱਲ ਕੀਤੇ ਜਾਣ ਅਤੇ ਨਸ਼ਿਆਂ, ਕਤਲਾਂ ਅਤੇ ਦੂਜੇ ਘਿਨਾਉਣੇ ਜੁਰਮਾਂ ਵਿਰੁੱਧ ਸਖ਼ਤ ਕਦਮ ਚੁੱਕੇ ਜਾਣ ਤੇ ਭਾਰਤੀ ਦੰਡਾਵਲੀ ਵਿਚ ਇਸ ਮੰਤਵ ਲਈ ਲੋੜੀਂਦੀਆਂ ਤਰਮੀਮਾਂ ਤਜਵੀਜ਼ ਕੀਤੇ ਜਾਣ ਲਈ ਕਿਹਾ | ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਇਸ ਮੰਤਵ ਲਈ ਇਸ ਖੇਤਰ ਵਿਚ ਹੋਰ ਫੋਰੈਂਸਿਕ ਲੈਬਾਰਟਰੀਆਂ ਖੋਲ੍ਹੀਆਂ ਜਾਣਗੀਆਂ ਅਤੇ ਰਾਜਾਂ ਨੂੰ ਡਾਇਰੈਕਟਰ ਪ੍ਰਾਸੀਕਿਊਸ਼ਨ ਦੀਆਂ ਅਸਾਮੀਆਂ ਵੀ ਤੁਰੰਤ ਭਰਨ ਲਈ ਕਿਹਾ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੱਤਰੀ ਖੇਤਰ ਦੇ ਸਾਰੇ ਰਾਜਾਂ ਵਲੋਂ ਨਸ਼ਿਆਂ ਨੂੰ ਲੈ ਕੇ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕੇਂਦਰ ਸਰਕਾਰ ਇਸ ਸਮੱਸਿਆ ਨਾਲ ਨਠਿੱਜਣ ਲਈ ਕੌਮੀ ਡਰੱਗ ਨੀਤੀ ਨੂੰ ਬਿਨਾਂ ਕਿਸੇ ਦੇਰੀ ਬਣਾ ਕੇ ਅਮਲ ਹੇਠ ਲਿਆਵੇ | ਉਨ੍ਹਾਂ ਇਹ ਵੀ ਕਿਹਾ ਕਿ ਉੱਤਰੀ ਖੇਤਰ ਦੇ ਰਾਜ ਜੀ.ਐਸ.ਟੀ. ਦੇ ਲਾਗੂ ਹੋਣ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਤੇ ਚੰਡੀਗੜ੍ਹ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜੀ.ਐਸ.ਟੀ. ਘੱਟ
ਹੋਣ ਕਾਰਨ ਘੱਟ ਰੱਖੇ ਜਾਣ ਕਾਰਨ ਪੰਜਾਬ ਅਤੇ ਹਰਿਆਣਾ ਨੂੰ ਨੁਕਸਾਨ ਹੋ ਰਿਹਾ ਹੈ | ਹਰਿਆਣਾ ਅਤੇ ਦਿੱਲੀ ਵਲੋਂ ਵਾਧੂ ਪਾਣੀ ਦੀ ਉਠਾਈ ਗਈ ਮੰਗ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਪੰਜਾਬ ਕੋਲ ਇਸ ਵੇਲੇ ਕਿਸੇ ਵੀ ਗੁਆਂਢੀ ਰਾਜ ਨੂੰ ਦੇਣ ਲਈ ਕੋਈ ਵਾਧੂ ਪਾਣੀ ਨਹੀਂ ਹੈ ਅਤੇ ਪੰਜਾਬ ਖ਼ੁਦ ਵੀ ਪਾਣੀ ਦੀ ûੜ੍ਹ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਅਤੇ ਰਾਜ ਦੇ ਦਰਿਆਵਾਂ ਵਿਚ ਲਗਾਤਾਰ ਪਾਣੀ ਘਟਦਾ ਜਾ ਰਿਹਾ ਹੈ ਤੇ ਸੂਬੇ ਵਿਚ ਧਰਤੀ ਹੇਠਲਾ ਪਾਣੀ ਵੀ ਕਾਫ਼ੀ ਥੱਲੇ ਚਲਾ ਗਿਆ ਹੈ | ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਕਿਹਾ ਕਿ ਚੰਡੀਗੜ੍ਹ•ਦੇ ਪ੍ਰਸ਼ਾਸਨ ਵਿਚ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ 60 ਤੇ 40 ਪ੍ਰਤੀਸ਼ਤ ਵਿਚ ਰੱਖਣ ਦਾ ਜੋ ਫ਼ੈਸਲਾ ਲਿਆ ਗਿਆ ਸੀ ਉਸ 'ਤੇ ਅਮਲ ਜਾਰੀ ਰੱਖਿਆ ਜਾਵੇ, ਕਿਉਂਕਿ ਪੰਜਾਬ ਦੇ ਅਧਿਕਾਰੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ | ਉਨ੍ਹਾਂ ਕਿਹਾ ਕਿ ਰਾਜ ਸਰਕਾਰ ਚੰਡੀਗੜ੍ਹ ਵਿਚ ਆਪਣੇ ਕੁਝ ਪ੍ਰਾਜੈਕਟ ਅਤੇ ਇਮਾਰਤਾਂ ਲਈ ਜਗ੍ਹਾ ਖਰੀਦਣੀ ਚਾਹੁੰਦੀ ਹੈ ਪ੍ਰੰਤੂ ਚੰਡੀਗੜ੍ਹ• ਪ੍ਰਸ਼ਾਸਨ ਵਲੋਂ ਜ਼ਮੀਨ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧਾ ਦਿੱਤੀਆਂ ਗਈਆਂ ਹਨ, ਜਿਸ 'ਤੇ ਮੁੜ ਵਿਚਾਰ ਦੀ ਲੋੜ ਹੈ | ਉਨ੍ਹਾਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਲਈ 75 ਪ੍ਰਤੀਸ਼ਤ ਤੱਕ ਕੇਂਦਰੀ ਗਰਾਂਟ ਦਿੱਤੇ ਜਾਣ ਦੀ ਮੰਗ ਵੀ ਰੱਖੀ ਅਤੇ ਕਿਹਾ ਕਿ ਪੰਜਾਬ ਚੰਡੀਗੜ੍ਹ• ਸਥਿਤ ਪੰਜਾਬ ਯੂਨੀਵਰਸਿਟੀ ਅਤੇ ਪੀ.ਜੀ.ਆਈ. ਨੂੰ ਲੋੜੀਂਦੀ ਵਿੱਤੀ ਸਹਾਇਤਾ ਦਿੰਦਾ ਰਹੇਗਾ | ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਲੋਂ ਮੀਟਿੰਗ ਵਿਚ ਬੋਲਦਿਆਂ ਕਿਹਾ ਕਿ ਉਹ ਪੰਜਾਬ ਨਾਲ ਆਪਸੀ ਮਸਲਿਆਂ ਨੂੰ ਗੱਲਬਾਤ ਨਾਲ ਹੱਲ ਕਰਨ ਦੇ ਇੱਛੁਕ ਹਨ ਤੇ ਦਰਿਆਈ ਪਾਣੀਆਂ ਬਾਰੇ ਵੀ ਰਿਪੇਰੀਅਨ ਮੁੱਦੇ 'ਤੇ ਅਦਾਲਤ ਵਲੋਂ ਜੋ ਫ਼ੈਸਲਾ ਲਿਆ ਜਾਵੇਗਾ ਰਾਜਸਥਾਨ ਉਸ ਨੂੰ ਪ੍ਰਵਾਨ ਕਰੇਗਾ | ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਲਾਗੂ ਹੋਣ ਨਾਲ ਸੂਬਿਆਂ ਨੂੰ ਪੈਂਦੇ ਵਿੱਤੀ ਘਾਟੇ ਲਈ ਕੇਂਦਰ ਵਲੋਂ ਸੂਬਿਆਂ ਨੂੰ 5 ਸਾਲ ਜੋ ਵਿੱਤੀ ਮੱਦਦ ਦਾ ਫ਼ੈਸਲਾ ਲਿਆ ਗਿਆ ਸੀ, ਉਸ ਨੂੰ 10 ਸਾਲ ਤੱਕ ਵਧਾਏ ਜਾਣ ਦੀ ਲੋੜ ਹੈ | ਜੰਮੂ-ਕਸ਼ਮੀਰ ਦੇ ਰਾਜਪਾਲ ਵਲੋਂ ਮੀਟਿੰਗ ਦੌਰਾਨ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਸੂਬੇ ਦੇ ਹਾਲਾਤ ਸਬੰਧੀ ਜਾਣਕਾਰੀ ਦਿੰਦਿਆਂ ਕਿ ਕਸ਼ਮੀਰ ਹੁਣ ਦੇਸ਼ ਦੀ ਮੁੱਖ ਧਾਰਾ ਵਿਚ ਸ਼ਾਮਿਲ ਹੋ ਸਕੇਗਾ ਤੇ ਦੇਸ਼ ਦਾ ਹੁਣ ਸਰਬਪੱਖੀ ਵਿਕਾਸ ਵੀ ਹੋ ਸਕੇਗਾ | ਹਰਿਆਣਾ ਦੇ ਮੁੱਖ ਮੰਤਰੀ ਵਲੋਂ ਨੈਸ਼ਨਲ ਕੈਪੀਟਲ ਰੀਜ਼ਨ ਨਾਲ ਗੁਆਂਢੀ ਸੂਬਿਆਂ ਦੇ ਬਿਹਤਰ ਤਾਲਮੇਲ ਲਈ ਕੋਈ ਸਾਂਝੀ ਅਥਾਰਟੀ ਜਾਂ ਬੋਰਡ ਦੇ ਗਠਨ ਦੀ ਮੰਗ ਰੱਖੀ ਗਈ | ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਲੋਂ ਚੰਡੀਗੜ੍ਹ-ਬੱਦੀ ਰੇਲ ਿਲੰਕ, ਮੰਡੀ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ, ਹਿਮਾਚਲ ਦੀ ਲੱਦਾਖ ਨਾਲ ਲਗਦੀ ਸਰਹੱਦ ਦੀ ਪਹਿਚਾਣ ਕਰਵਾਏ ਜਾਣ ਅਤੇ ਪੌਾਗ ਡੈਮ ਤੋਂ ਉੱਜੜਨ ਵਾਲੇ ਲੋਕਾਂ ਦੇ ਮੁੜ ਵਸੇਬੇ ਲਈ ਸਹਾਇਤਾ ਦੀ ਮੰਗ ਰੱਖੀ ਗਈ | ਦਿੱਲੀ ਦੇ ਉਪ ਰਾਜਪਾਲ ਵਲੋਂ ਦਿੱਲੀ ਵਿਚ ਪਾਣੀ ਦੀ ਕਿੱਲਤ ਦਾ ਮੁੱਦਾ ਉਠਾਇਆ ਗਿਆ ਤੇ ਪੰਜਾਬ ਅਤੇ ਹਰਿਆਣਾ ਤੋਂ ਵਧੇਰੇ ਪਾਣੀ ਦੀ ਮੰਗ ਰੱਖੀ ਗਈ | ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਸਾਰੇ ਰਾਜ ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਜੁਰਮਾਂ ਸਬੰਧੀ ਜਾਂਚ ਅਤੇ ਅਦਾਲਤੀ ਕੇਸਾਂ ਨੂੰ ਪੂਰੀ ਗੰਭੀਰਤਾ ਨਾਲ ਲੈਣਗੇ | ਮੀਟਿੰਗ ਵਿਚ ਹਰਿਆਣਾ ਹਿਮਾਚਲ ਪ੍ਰਦੇਸ਼ ਦਰਮਿਆਨ ਸਰਹੱਦੀ ਝਗੜਿਆਂ ਸਬੰਧੀ ਰਿਪੋਰਟ ਪੇਸ਼ ਕੀਤੀ ਗਈ ਅਤੇ ਦੱਸਿਆ ਗਿਆ ਕਿ ਦੋਵੇਂ ਰਾਜ ਬਹੁਤ ਸਾਰੇ ਨੁਕਤਿਆਂ 'ਤੇ ਸਹਿਮਤ ਹਨ | ਪੰਜਾਬ ਸਰਕਾਰ ਨੇ ਪੰਜਾਬ ਵਿੱਤੀ ਕਾਰਪੋਰੇਸ਼ਨ ਅਤੇ ਪੰਜਾਬ ਸਟੇਟ ਸਨਅਤੀ ਵਿਕਾਸ ਕਾਰਪੋਰੇਸ਼ਨ, ਜੋ ਕਿ ਬੰਦ ਹੋ ਗਈਆਂ ਸਨ, ਦੇ ਮੁਲਾਜ਼ਮਾਂ ਦੇ ਟਰੱਸਟਾਂ ਲਈ 73 ਕਰੋੜ ਰੁਪਏ ਮਹੀਨਾਵਾਰ 3 ਕਿਸ਼ਤਾਂ ਵਿਚ ਜਾਰੀ ਕਰਨ ਦਾ ਵੀ ਫ਼ੈਸਲਾ ਕੀਤਾ | ਮੀਟਿੰਗ ਨੇ ਸਾਰੇ ਪਿੰਡਾਂ ਨੂੰ ਬੈਂਕਾਂ ਦੀ ਸਹੂਲਤ ਦੇਣ ਦਾ ਫ਼ੈਸਲਾ ਲਿਆ ਅਤੇ ਇਹ ਵੀ ਫ਼ੈਸਲਾ ਕੀਤਾ ਕਿ ਕਿਸੇ ਪਿੰਡ ਤੋਂ ਬੈਂਕ ਦੀ ਦੂਰੀ 5 ਕਿੱਲੋਮੀਟਰ ਤੋਂ ਵੱਧ ਨਹੀਂ ਹੋਵੇਗੀ | ਦਰਿਆਈ ਪਾਣੀ ਦੇ ਮੁੱਦੇ 'ਤੇ ਹੋਏ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫ਼ੈਸਲਾ ਲਿਆ ਕਿ ਸਬੰਧਿਤ ਰਾਜ ਉਪਲੱਬਧ ਪਾਣੀ ਦੇ ਡਾਟੇ ਸਬੰਧੀ ਆਪਸ ਵਿਚ ਸਹਿਮਤੀ ਬਣਾਉਣਗੇ | ਕੌਾਸਲ ਵਲੋਂ 47436 ਕਰੋੜ ਜੰਗਲਾਤ ਲਈ ਰਿਲੀਜ਼ ਕੀਤੇ ਜਾਣ 'ਤੇ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ | ਉੱਤਰੀ ਜ਼ੋਨ ਦੀ ਇਹ ਮੀਟਿੰਗ ਜੋ ਸਵੇਰੇ ਸਾਢੇ 10 ਵਜੇ ਚੰਡੀਗੜ੍ਹ• ਦੇ 5 ਤਾਰਾ ਹੋਟਲ ਹੇਯਾਤ ਵਿਚ ਸ਼ੁਰੂ ਹੋਈ ਸ਼ਾਮ ਕੋਈ 5 ਵਜੇ ਤੱਕ ਚੱਲੀ |

ਕਾਰਪੋਰੇਟ ਟੈਕਸ 30 ਤੋਂ ਘਟਾ ਕੇ 22 ਫ਼ੀਸਦੀ ਕੀਤਾ

• ਵਿਦੇਸ਼ੀ ਨਿਵੇਸ਼ਕਾਂ ਨੂੰ ਟੈਕਸ ਰਿਆਇਤਾਂ ਦੇਣ ਦਾ ਐਲਾਨ • ਸ਼ੇਅਰ ਬਾਜ਼ਾਰ ਹੋਇਆ ਗੁਲਜ਼ਾਰ-10 ਸਾਲਾਂ 'ਚ ਪਹਿਲੀ ਵਾਰ 2000 ਤੋਂ ਵੱਧ ਅੰਕ ਉਛਲਿਆ
ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ)-ਅਰਥਚਾਰੇ ਨੂੰ ਹੁਲਾਰਾ ਦੇਣ ਦੀ ਕਵਾਇਦ ਤਹਿਤ 28 ਦਿਨਾਂ ਅੰਦਰ 5ਵਾਂ ਵੱਡਾ ਐਲਾਨ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਘਰੇਲੂ ਅਤੇ ਨਵੀਆਂ ਉਤਪਾਦਕ ਕੰਪਨੀਆਂ ਲਈ ਕਾਰਪੋਰੇਟ ਟੈਕਸ ਦਰ 30 ਫੀਸਦੀ ਤੋਂ ਘਟਾ ਕੇ 22 ਫੀਸਦੀ ਕਰਨ ਦਾ ਐਲਾਨ ਕੀਤਾ ਹੈ | ਸੈੱਸ ਅਤੇ ਸਰਚਾਰਜ ਤੋਂ ਬਾਅਦ ਕਾਰੋਬਾਰੀਆਂ ਵਲੋਂ ਕੀਤੇ ਜਾਣ ਵਾਲੇ ਪ੍ਰਭਾਵੀ ਕਾਰਪੋਰੇਟ ਟੈਕਸ ਦੀ ਦੇਣਦਾਰੀ 'ਚ 10 ਫੀਸਦੀ ਦੀ ਕਮੀ ਆਵੇਗੀ | ਗੋਆ 'ਚ ਜੀ. ਐਸ. ਟੀ. ਕੌਾਸਲ ਬੈਠਕ ਤੋਂ ਐਨ ਪਹਿਲਾਂ ਐਲਾਨੀਆਂ ਗਈਆਂ ਇਹ ਟੈਕਸ ਦਰਾਂ 1 ਅਪ੍ਰੈਲ ਤੋਂ ਲਾਗੂ ਮੰਨੀਆਂ ਜਾਣਗੀਆਂ, ਜਿਸ ਲਈ ਸਰਕਾਰ ਛੇਤੀ ਹੀ ਆਰਡੀਨੈਂਸ ਲੈ ਕੇ ਆਵੇਗੀ | ਵਿੱਤ ਮੰਤਰੀ ਦੇ ਐਲਾਨ ਤੋਂ ਬਾਅਦ ਹੀ ਸ਼ੇਅਰ ਬਾਜ਼ਾਰ ਗੁਲਜ਼ਾਰ ਹੋ ਗਿਆ | ਸ਼ੇਅਰ ਬਾਜ਼ਾਰ 'ਚ ਦੀਵਾਲੀ ਤੋਂ ਪਹਿਲਾਂ ਆਈ ਇਸ ਰੌਣਕ ਸਦਕਾ ਤਕਰੀਬਨ 1900 ਅੰਕਾਂ ਦਾ ਉਛਾਲ ਵੇਖਿਆ ਗਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਫੈਸਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਨਿੱਜੀ ਨਿਵੇਸ਼ 'ਚ ਵਾਧਾ ਹੋਵੇਗਾ |
15 ਫ਼ੀਸਦੀ ਟੈਕਸ
1 ਅਕਤੂਬਰ ਤੋਂ ਬਣਨ ਵਾਲੀਆਂ ਘਰੇਲੂ ਉਤਪਾਦਕ ਕੰਪਨੀਆਂ ਲਈ ਟੈਕਸ ਦਰ 15 ਫੀਸਦੀ ਹੋਵੇਗੀ | ਸਰਚਾਰਜ ਅਤੇ ਸੈੱਸ ਮਿਲਾ ਕੇ ਪ੍ਰਭਾਵੀ ਟੈਕਸ ਦਰ 17.01 ਫੀਸਦੀ ਹੋਵੇਗੀ | ਨਵੀਆਂ ਕੰਪਨੀਆਂ ਲਈ ਇਹ ਟੈਕਸ ਦਰ ਪਹਿਲਾਂ 25 ਫੀਸਦੀ ਸੀ ਜੋ ਕਿ ਸੈੱਸ ਅਤੇ ਸਰਚਾਰਜ ਮਿਲਾ ਕੇ 29.12 ਫੀਸਦੀ ਸੀ, ਭਾਵ ਨਵੀਆਂ ਦਰਾਂ ਲਾਗੂ ਹੋਣ 'ਤੇ ਨਵੀਆਂ ਕੰਪਨੀਆਂ ਦੀ ਟੈਕਸ ਦੇਣਦਾਰੀ 12 ਫੀਸਦੀ ਘੱਟ ਹੋ ਜਾਵੇਗੀ | ਹਾਲਾਂਕਿ ਉਨ੍ਹਾਂ ਨੂੰ ਹੋਰ ਕੋਈ ਟੈਕਸ ਛੋਟ ਨਹੀਂ ਦਿੱਤੀ ਜਾਵੇਗੀ | ਵਿੱਤ ਮੰਤਰੀ ਵਲੋਂ ਕੀਤੇ ਐਲਾਨਾਂ ਨੂੰ ਮਿੰਨੀ ਬਜਟ ਵਜੋਂ ਵੇਖਿਆ ਜਾ ਰਿਹਾ ਹੈ | ਇਸ ਮਿੰਨੀ ਬਜਟ 'ਚ ਨਵੀਆਂ ਕੰਪਨੀਆਂ ਤੋਂ ਇਲਾਵਾ ਮੌਜੂਦਾ ਕੰਪਨੀਆਂ ਲਈ ਵੀ ਵੱਡੇ ਟੈਕਸ ਬਦਲਾਅ ਦਾ ਐਲਾਨ ਕੀਤਾ ਗਿਆ, ਜਿਸ ਤਹਿਤ ਮੌਜੂਦਾ ਟੈਕਸ ਦਰ 30 ਫੀਸਦੀ (ਪ੍ਰਭਾਵੀ ਟੈਕਸ ਦਰ 34.94 ਫੀਸਦੀ) ਤੋਂ ਘਟ ਕੇ 22 ਫੀਸਦੀ (ਪ੍ਰਭਾਵੀ ਟੈਕਸ ਦਰ 25.17 ਫੀਸਦੀ) ਹੋ ਗਈ ਹੈ | ਸੰਖੇਪ 'ਚ ਮੰਤਰਾਲੇ ਵਲੋਂ ਕੀਤੀਆਂ ਨਵੀਆਂ ਟੈਕਸ ਦਰਾਂ ਨਾਲ ਕੰਪਨੀਆਂ ਦੀਆਂ ਟੈਕਸ ਦੇਣਦਾਰੀਆਂ ਤਕਰੀਬਨ 10 ਫੀਸਦੀ ਘਟ ਜਾਣਗੀਆਂ | ਵਿੱਤ ਮੰਤਰੀ ਨੇ ਤਰਕ ਦਿੰਦਿਆਂ ਕਿਹਾ ਕਿ ਜਦੋਂ ਕੰਪਨੀਆਂ ਦਾ ਟੈਕਸ ਬਚੇਗਾ ਤਾਂ ਕੰਪਨੀਆਂ ਛਾਂਟੀ ਜਾਂ ਖਰਚੇ 'ਚ ਕਟੌਤੀ ਜਿਹੇ ਕਦਮ ਨਹੀਂ ਚੁੱਕਣਗੀਆਂ | ਇਸ ਦੇ ਨਾਲ ਹੀ ਨੌਕਰੀਆਂ ਜਾਣ ਦੀ ਅਨਿਸ਼ਚਿਤਤਾ ਤੋਂ ਨਿਕਲਣ ਕਾਰਨ ਲੋਕ ਵਾਧੂ ਖਰਚ ਕਰਨਗੇ |
ਸਰਕਾਰੀ ਖਜ਼ਾਨੇ 'ਤੇ ਪਵੇਗਾ 1.45 ਲੱਖ ਕਰੋੜ ਦਾ ਵਾਧੂ ਬੋਝ
ਵਿਕਾਸ ਅਤੇ ਆਰਥਿਕ ਸੁਧਾਰਾਂ ਦੀ ਦਿਸ਼ਾ 'ਚ ਚੁੱਕੇ ਜਾ ਰਹੇ ਇਨ੍ਹਾਂ ਕਦਮਾਂ ਨਾਲ ਸਰਕਾਰੀ ਖਜ਼ਾਨੇ 'ਤੇ 1.45 ਲੱਖ ਕਰੋੜ ਰੁਪਏ ਦਾ ਵਾਧੂ ਭਾਰ ਪੈਣ ਦਾ ਅਨੁਮਾਨ ਹੈ | ਇਸ ਦੇ ਨਾਲ ਹੀ ਸਰਕਾਰ ਨੇ ਇਨ੍ਹਾਂ ਐਲਾਨਾਂ ਦਾ ਫਾਇਦਾ ਲੈਣ ਵਾਲੀਆਂ ਕੰਪਨੀਆਂ ਲਈ ਇਕ ਸ਼ਰਤ ਵੀ ਰੱਖੀ ਹੈ ਕਿ ਇਹ ਕੰਪਨੀਆਂ ਵਿਸ਼ੇਸ਼ ਆਰਥਿਕ ਖੇਤਰ 'ਚ ਸਥਿਤ ਕੰਪਨੀਆਂ ਨੂੰ ਮਿਲਣ ਵਾਲੀ ਟੈਕਸ ਛੋਟ ਜਾਂ ਕਿਸੇ ਹੋਰ ਤਰ੍ਹਾਂ ਦੀਆਂ ਰਿਆਇਤਾਂ ਦਾ ਫਾਇਦਾ ਨਹੀਂ ਲੈ ਸਕਣਗੇ | ਇਸ ਦੇ ਨਾਲ ਹੀ ਨਵੀਆਂ ਕੰਪਨੀਆਂ ਨੂੰ 31 ਮਾਰਚ, 2023 ਤੱਕ ਉਤਪਾਦਨ ਵੀ ਸ਼ੁਰੂ ਕਰਨਾ ਪਵੇਗਾ |
ਸ਼ੇਅਰ ਬਾਜ਼ਾਰ 'ਚ ਆਇਆ ਭਾਰੀ ਉਛਾਲ
ਵਿੱਤ ਮੰਤਰੀ ਦੇ ਐਲਾਨਾਂ ਨਾਲ ਬਾਗੋਬਾਗ ਹੋਏ ਸ਼ੇਅਰ ਬਾਜ਼ਾਰ ਨੇ ਅੱਜ 10 ਸਾਲ ਬਾਅਦ ਇਕ ਦਿਨ ਅੰਦਰ ਸਭ ਤੋਂ ਜ਼ਿਆਦਾ ਤੇਜ਼ੀ ਦਰਜ ਕੀਤੀ | ਸ਼ੇਅਰ ਬਾਜ਼ਾਰ ਸੂਚਕ ਅੰਕ 'ਚ ਅੱਜ 1900 ਅੰਕਾਂ ਦੀ ਚੜ੍ਹਤ ਦਰਜ ਕੀਤੀ ਗਈ | ਨਿਰਮਲਾ ਸੀਤਾਰਮਨ ਨੇ ਇਹ ਵੀ ਕਿਹਾ ਕਿ ਸ਼ੇਅਰਾਂ ਦੀ ਵਿੱਕਰੀ ਨਾਲ ਹੋਣ ਵਾਲੇ ਕੈਪੀਟਲ ਗੇਨ 'ਤੇ ਸਰਚਾਰਜ ਨਹੀਂ ਲਿਆ ਜਾਵੇਗਾ | ਜ਼ਿਕਰਯੋਗ ਹੈ ਕਿ ਇਸ ਸਰਚਾਰਜ ਦਾ ਐਲਾਨ ਇਸੇ ਸਾਲ ਜੁਲਾਈ 'ਚ ਪੇਸ਼ ਕੀਤੇ ਬਜਟ 'ਚ ਹੀ ਕੀਤਾ ਗਿਆ ਸੀ | ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਉਨ੍ਹਾਂ ਕੰਪਨੀਆਂ ਨੂੰ ਵੀ ਰਾਹਤ ਦਿੱਤੀ ਹੈ, ਜਿਨ੍ਹਾਂ ਨੇ 5 ਜੁਲਾਈ, 2019 ਤੋਂ ਪਹਿਲਾਂ ਬਾਈ-ਬੈਕ ਦਾ ਐਲਾਨ ਕੀਤਾ ਸੀ | ਅਜਿਹੀਆਂ ਕੰਪਨੀਆਂ ਦੇ ਸ਼ੇਅਰਾਂ ਦਾ ਬਾਈ ਬੈਕ 'ਤੇ ਕੋਈ ਟੈਕਸ ਨਹੀਂ ਲਿਆ ਜਾਵੇਗਾ |
ਇਤਿਹਾਸਕ ਕਦਮ-ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੱਤ ਮੰਤਰੀ ਵਲੋਂ ਕੀਤੇ ਐਲਾਨਾਂ ਦਾ ਸਵਾਗਤ ਕਰਦਿਆਂ ਇਸ ਨੂੰ ਇਤਿਹਾਸਕ ਕਦਮ ਕਰਾਰ ਦਿੱਤਾ | ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਇਸ ਨਾਲ 'ਮੇਕ ਇਨ ਇੰਡੀਆ' ਨੂੰ ਤਾਕਤ ਅਤੇ ਅਰਥਚਾਰੇ ਨੂੰ ਰਫ਼ਤਾਰ ਮਿਲੇਗੀ | ਮੋਦੀ ਨੇ ਇਸ ਨੂੰ ਦੁਨੀਆ ਭਰ ਤੋਂ ਨਿੱਜੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦਾ ਵੱਡਾ ਮੌਕਾ ਕਰਾਰ ਦਿੱਤਾ ਜਿਸ 'ਚ ਨਿੱਜੀ ਖ਼ੇਤਰ 'ਚ ਮੁਕਾਬਲੇਬਾਜ਼ੀ 'ਚ ਸੁਧਾਰ ਹੋਵੇਗਾ, ਨਵੀਆਂ ਨੌਕਰੀਆਂ ਦੀ ਸਿਰਜਣਾ ਹੋਵੇਗੀ ਅਤੇ ਇਹ 130 ਕਰੋੜ ਭਾਰਤੀਆਂ ਲਈ ਜਿੱਤ ਹੋਵੇਗੀ |
ਮਾੜੀ ਆਰਥਿਕ ਹਾਲਤ ਨੂੰ ਲੁਕਾ ਨਹੀਂ ਸਕਦੀ ਸਰਕਾਰ-ਰਾਹੁਲ ਗਾਂਧੀ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਐਤਵਾਰ ਨੂੰ ਹਿਊਸਟਨ ਵਿਖੇ ਹੋਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਹਾਓਡੀ ਮੋਦੀ ਨਾਲ ਜੋੜਦਿਆਂ ਕਿਹਾ ਕਿ ਕੋਈ ਵੀ ਅਜਿਹਾ ਪ੍ਰੋਗਰਾਮ ਜਾਂ ਫੈਸਲਾ ਮਾੜੀ ਆਰਥਿਕ ਹਾਲਤ ਨੂੰ ਲੁਕਾ ਨਹੀਂ ਸਕਦਾ | ਰਾਹੁਲ ਗਾਂਧੀ ਨੇ ਟਵਿੱਟਰ 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਸ਼ੇਅਰ ਬਾਜ਼ਾਰ 'ਚ ਉਛਾਲ ਲਈ ਪ੍ਰਧਾਨ ਮੰਤਰੀ ਕੁਝ ਵੀ ਕਰਨ ਨੂੰ ਤਿਆਰ ਹੈ, ਉਹ ਵੀ ਉਸ ਵੇਲੇ ਜਦੋਂ ਉਨ੍ਹਾਂ ਦਾ 'ਹਾਓਡੀ ਇੰਡੀਅਨ ਇਕਾਨਮੀ' ਦਾ ਪ੍ਰੋਗਰਾਮ ਚੱਲ ਰਿਹਾ ਹੈ | ਰਾਹੁਲ ਨੇ ਹਾਓਡੀ ਮੋਦੀ ਪ੍ਰੋਗਰਾਮ 'ਤੇ ਤਨਜ਼ ਕਰਦਿਆਂ ਕਿਹਾ ਕਿ 1.45 ਲੱਖ ਕਰੋੜ ਰੁਪਏ ਦਾ ਹਿਊਸਟਨ 'ਚ ਹੋਣ ਵਾਲਾ ਪ੍ਰੋਗਰਾਮ ਦੁਨੀਆ ਦਾ ਸਭ ਤੋਂ ਮਹਿੰਗਾ ਪ੍ਰੋਗਰਾਮ ਹੈ |

ਜੀ.ਐਸ.ਟੀ. ਕੌ ਾਸਲ ਨੇ ਕੈਫੀਨ ਪਦਾਰਥਾਂ 'ਤੇ ਟੈਕਸ ਕੀਤਾ ਦੁੱਗਣਾ

ਹੋਟਲ-ਵਾਹਨ ਉਦਯੋਗ ਨੂੰ ਕਰ ਤੋਂ ਰਾਹਤ
ਪਣਜੀ, 20 ਸਤੰਬਰ (ਏਜੰਸੀ)-ਪਣਜੀ 'ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ 'ਚ ਅੱਜ ਸ਼ਕਤੀਸ਼ਾਲੀ ਜੀ.ਐਸ.ਟੀ. ਕੌਾਸਲ ਦੀ ਹੋਈ ਬੈਠਕ 'ਚ ਆਰਥਿਕ ਸੁਸਤੀ ਦੇ ਮੱਦੇਨਜ਼ਰ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ ਹਨ, ਜਿਸ 'ਚ ਪੀਣ ਵਾਲੇ ਕੈਫੀਨ ਪਦਾਰਥਾਂ 'ਤੇ ਟੈਕਸ ਵਧਾ ਦਿੱਤਾ ਗਿਆ ਹੈ ਜਦਕਿ ਹੋਟਲਾਂ ਦੇ ਕਮਰਿਆਂ 'ਤੇ ਲੱਗਣ ਵਾਲੇ ਟੈਕਸਾਂ 'ਚ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਹੈ | ਕੇਂਦਰ ਸਰਕਾਰ ਵਲੋਂ ਟੈਕਸ ਬਦਲਾਅ ਦਾ ਇਹ ਫ਼ੈਸਲਾ ਬੀਤੇ 6 ਸਾਲਾਂ ਦੌਰਾਨ ਸਭ ਤੋਂ ਹੇਠਲੇ ਪੱਧਰ 'ਤੇ
ਪੁੱਜ ਚੁੱਕੀ ਆਰਥਿਕ ਵਿਕਾਸ ਦਰ ਅਤੇ 45 ਸਾਲਾਂ 'ਚ ਬੇਰੁਜਗਾਰੀ ਦੀ ਦਰ ਸਭ ਤੋਂ ਵਧੇਰੇ ਹੋ ਜਾਣ ਬਾਅਦ ਲਿਆ ਗਿਆ ਹੈ | ਜੀ.ਐਸ.ਟੀ. ਕੌਾਸਲ ਦੀ 37ਵੀਂ ਬੈਠਕ ਦੀ ਪ੍ਰਦਾਨਗੀ ਕਰਦਿਆਂ ਸੀਤਾਰਮਨ ਨੇ ਕੈਫੀਨਯੁਕਤ ਪਦਾਰਥਾਂ 'ਤੇ ਹੁਣ ਮੌਜ਼ੂਦਾ 18 ਫ਼ੀਸਦੀ ਦੇ ਬਜਾਏ 28 ਫ਼ੀਸਦੀ ਟੈਕਸ ਲੱਗੇਗਾ ਅਤੇ ਇਸ ਤੋਂ ਇਲਾਵਾ ਹਾਨੀਪੂਰਤੀ ਲਈ 18 ਦੀ ਬਜਾਏ 12 ਫ਼ੀਸਦੀ ਹੋਰ ਟੈਕਸ ਲੱਗੇਗਾ | ਜਦਕਿ ਸੈਰ-ਸਪਾਟਾ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਹੋਟਲਾਂ 'ਚ ਇਕ ਰਾਤ ਲਈ 1000 ਰੁਪਏ ਤੱਕ ਕਮਰਿਆਂ 'ਤੇ ਲੱਗਣ ਵਾਲੇ ਟੈਕਸ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਜਦਕਿ 1001 ਤੋਂ 7,500 ਰੁਪਏ ਵਾਲੇ ਕਮਰਿਆਂ 'ਤੇ ਹੁਣ 18 ਦੀ ਬਜਾਏ 12 ਫ਼ੀਸਦੀ ਟੈਕਸ ਲੱਗੇਗਾ | ਇਸੇ ਤਰ੍ਹਾਂ ਇਕ ਰਾਤ ਲਈ 7,500 ਤੋਂ ਵੱਧ ਦੇ ਖਰਚ ਵਾਲੇ ਕਮਰਿਆਂ 'ਤੇ ਹੁਣ 28 ਦੀ ਬਜਾਏ 18 ਫ਼ਸਦੀ ਟੈਕਸ ਲੱਗੇਗਾ |
ਡੀਜ਼ਲ-ਪੈਟਰੋਲ ਗੱਡੀਆਂ ਤੋਂ ਸੈੱਸ ਘਟਾ ਕੇ ਕੀਤਾ 12 ਫ਼ੀਸਦੀ
ਨਵੀਂ ਦਿੱਲੀ, (ਏਜੰਸੀ)-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਜੀ.ਐਸ.ਟੀ. ਕੌਾਸਲ ਦੀ 37ਵੀਂ ਬੈਠਕ ਤੋਂ ਬਾਅਦ ਦੱਸਿਆ ਕਿ ਕਈ ਚੀਜ਼ਾਂ 'ਤੇ ਜੀ.ਐਸ.ਟੀ. ਰੇਟ ਘਟਾਇਆ ਹੈ | ਇਨ੍ਹਾਂ 'ਚ 1500 ਸੀ.ਸੀ. ਦੇ ਡੀਜ਼ਲ ਤੇ 1200 ਸੀ.ਸੀ. ਦੇ ਪੈਟਰੋਲ ਗੱਡੀਆਂ 'ਤੇ ਸੈੱਸ ਘਟਾ ਕੇ 12 ਫ਼ੀਸਦੀ ਕੀਤਾ ਗਿਆ ਹੈ | ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਜੀ.ਐਸ.ਟੀ. ਕੌਾਸਲ ਦੀ 37ਵੀਂ ਬੈਠਕ ਤੋਂ ਬਾਅਦ ਦੱਸਿਆ ਕਿ ਕਈ ਚੀਜ਼ਾਂ 'ਤੇ ਜੀ.ਐਸ.ਟੀ. ਰੇਟ ਘਟਾਇਆ ਗਿਆ ਹੈ | ਇਨ੍ਹਾਂ 'ਚ 1500 ਸੀ.ਸੀ. ਦੇ ਡੀਜ਼ਲ ਤੇ 1200 ਸੀ.ਸੀ. ਦੇ ਪੈਟਰੋਲ ਗੱਡੀਆਂ 'ਤੇ ਸੈੱਸ ਘਟਾ ਕੇ 12 ਫ਼ੀਸਦੀ ਕੀਤਾ ਗਿਆ ਹੈ | ਪਾਲੀਪ੍ਰੋਪੀਲੀਨ ਬੈਗਜ਼ 'ਤੇ ਜੀ.ਐਸ.ਟੀ. ਦਰ ਇਕ ਸਮਾਨ 12 ਫ਼ੀਸਦੀ ਰਹੇਗੀ | ਹਾਲਾਂਕਿ ਰੇਲਵੇ ਵੈਗਨ 'ਤੇ ਇਸ ਨੂੰ 5 ਫ਼ੀਸਦੀ ਤੋਂ ਵਧਾ ਕੇ 12 ਫ਼ੀਸਦੀ ਕਰ ਦਿੱਤਾ ਗਿਆ ਹੈ | ਨਾਲ ਹੀ 7500 ਰੁਪਏ ਤੋਂ ਮਹਿੰਗੇ ਹੋਟਲ ਦੇ ਕਮਰਿਆਂ 'ਤੇ ਹੁਣ 18 ਫ਼ੀਸਦੀ ਜੀ.ਐਸ.ਟੀ. ਲੱਗੇਗਾ, ਜੋ ਪਹਿਲਾਂ 28 ਫ਼ੀਸਦੀ ਸੀ | ਇਸ ਤੋਂ ਇਲਾਵਾ ਸਲਾਈਡ ਫਾਸਟਨਰ 'ਤੇ ਜੀ.ਐਸ.ਟੀ. 18 ਫ਼ੀਸਦੀ ਤੋਂ ਘਟਾ ਕੇ 12 ਫ਼ੀਸਦੀ ਕੀਤਾ ਗਿਆ ਹੈ | ਉੱਥੇ ਮੈਰੀਨ ਫਿਊਲ 'ਤੇ 18 ਫ਼ੀਸਦੀ ਤੋਂ 5 ਫ਼ੀਸਦੀ ਕਰ ਦਿੱਤਾ ਗਿਆ ਹੈ | ਵੇਟ ਗ੍ਰਾੲੀਂਡਰ 'ਤੇ 12 ਫ਼ੀਸਦੀ ਤੋਂ 5 ਫ਼ੀਸਦੀ ਜੀ.ਐਸ.ਟੀ. ਕੀਤਾ ਗਿਆ ਹੈ | ਵਿੱਤ ਮੰਤਰੀ ਨੇ ਕਿਹਾ ਕਿ ਰੱਖਿਆ ਸੌਦਿਆਂ ਨਾਲ ਜੁੜੇ ਕੁਝ ਸਾਜੋ-ਸਾਮਾਨ ਨੂੰ ਵੀ ਜੀ.ਐਸ.ਟੀ. ਤੋਂ ਮੁਕਤ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ | ਇਸ ਤਰ੍ਹਾਂ ਦੀ ਵਿਵਸਥਾ 2024 ਤੱਕ ਰਹੇਗੀ | ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੋਆ ਦੇ ਪਾਬੰਧੀਸ਼ੁਦਾ ਖਣਨ ਖੇਤਰ ਨੂੰ ਦੁਬਾਰਾ ਸਰਗਰਮ ਕਰਨ ਲਈ ਗਠਿਤ ਮੰਤਰੀਆਂ ਦੇ ਸਮੂਹ (ਜੀ.ਓ.ਐਮ.) ਨੇ ਕਦਮ ਵਧਾਏ ਹਨ | ਨਿਰਮਲਾ ਨੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਜੀ.ਓ.ਐਮ. ਦੀ ਬੈਠਕ ਹੋਈ ਹੈ | ਗੋਆ ਦੇ ਮੁੱਖ ਮੰਤਰੀ ਨੇ ਇਸ 'ਚ ਭਾਗ ਲਿਆ ਸੀ | ਜੀ.ਓ.ਐਮ. ਨੇ ਕਦਮ ਚੁੱਕੇ ਹਨ ਤੇ ਉਨ੍ਹਾਂ ਨੇ ਗੋਆ ਦੇ ਲਈ ਕੁਝ ਕਰਨ ਪ੍ਰਤੀ ਗਹਿਰੀ ਰੁਚੀ ਦਿਖਾਈ ਹੈ | ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਪਿਛਲੇ ਸਾਲ ਰਾਜ ਦੇ ਖਣਨ ਖੇਤਰ 'ਤੇ ਪਾਬੰਦੀ ਲਗਾ ਦਿੱਤਾ ਸੀ, ਜਿਸ ਦਾ ਇੱਥੋਂ ਦੀ ਅਰਥਵਿਵਸਥਾ 'ਤੇ ਗਹਿਰਾ ਅਸਰ ਪਿਆ ਸੀ |

ਸਵਾਮੀ ਚਿਨਮਯਾਨੰਦ ਗਿ੍ਫ਼ਤਾਰ, 14 ਦਿਨਾਂ ਲਈ ਜੇਲ੍ਹ ਭੇਜਿਆ

ਸ਼ਾਹਜਹਾਂਪੁਰ, 20 ਸਤੰਬਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਇਕ ਅਦਾਲਤ ਵਲੋਂ ਕਾਨੂੰਨ ਦੀ ਵਿਦਿਆਰਥਣ ਨਾਲ ਜਬਰ-ਜਨਾਹ ਦੇ ਦੋਸ਼ੀ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਯਾਨੰਦ ਨੂੰ ਸ਼ੁੱਕਰਵਾਰ ਨੂੰ ਗਿ੍ਫ਼ਤਾਰ ਕਰ ਕੇ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ | ਭਾਜਪਾ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਯਾਨੰਦ ਨੇ ਪੁਲਿਸ ਸਾਹਮਣੇ ਆਪਣਾ ਜੁਰਮ ਕਬੂਲ ਕਰ ਲਿਆ, ਜਦ ਕਿ ਸਵਾਮੀ ਕੋਲੋਂ ਜਬਰਨ ਉਗਰਾਹੀ ਦੇ ਦੋਸ਼ 'ਚ ਤਿੰਨ ਹੋਰ ਵਿਅਕਤੀ ਗਿ੍ਫ਼ਤਾਰ ਕੀਤੇ ਗਏ ਹਨ, ਜਿਨ੍ਹਾਂ 'ਚੋਂ ਦੋ ਪੀੜਤਾ ਦੇ ਰਿਸ਼ਤੇਦਾਰ ਹਨ | ਸੁਪਰੀਮ ਕੋਰਟ ਦੇ ਆਦੇਸ਼ 'ਤੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਦੇ ਮੁਖੀ ਤੇ ਆਈ.ਜੀ. ਨਵੀਨ ਅਰੋੜਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਸਵਾਮੀ ਚਿਨਮਯਾਨੰਦ ਨੇ ਜਬਰ-ਜਨਾਹ ਤੋਂ ਇਲਾਵਾ ਸਾਰੇ ਦੋਸ਼ ਸਵੀਕਾਰ ਕਰ ਲਏ ਹਨ | ਉਨ੍ਹਾਂ ਕਿਹਾ ਕਿ ਵਿਦਿਆਰਥਣ ਨਾਲ ਫ਼ੋਨ 'ਤੇ ਇਤਰਾਜ਼ਯੋਗ ਗੱਲ ਕਰਨ ਤੇ ਉਸ ਕੋਲੋਂ ਸਰੀਰ 'ਤੇ ਮਾਲਿਸ਼ ਕਰਵਾਉਣ ਦੀ ਗੱਲ ਸਵਾਮੀ ਨੇ ਕਬੂਲ ਕੀਤੀ ਹੈ | ਸਵਾਮੀ ਦੇ ਸਾਹਮਣੇ ਆਖ਼ਰੀ ਪੁੱਛਗਿੱਛ 'ਚ ਵਿਦਿਆਰਥਣ ਨੇ ਕਿਹਾ ਕਿ ਉਹ ਅੱਗੇ ਇਸ ਮਾਮਲੇ 'ਚ ਸ਼ਰਮ ਕਾਰਨ ਜ਼ਿਆਦਾ ਕੁਝ ਨਹੀਂ ਕਹਿ ਸਕਦੀ | ਐਸ.ਆਈ.ਟੀ. ਮੁਖੀ ਨੇ ਕਿਹਾ ਕਿ ਸਵਾਮੀ ਨੇ ਵਿਦਿਆਰਥਣ ਨਾਲ 200 ਵਾਰ ਫ਼ੋਨ 'ਤੇ ਗੱਲ ਕੀਤੀ, ਜਿਸ ਦਾ ਰਿਕਾਰਡ ਮੌਜੂਦ ਹੈ | ਇਸ ਤੋਂ ਪਹਿਲਾਂ ਅੱਜ ਭਾਜਪਾ ਨੇਤਾ ਨੂੰ ਉੱਤਰ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਜਾਂਚ ਦਲ (ਐਸ.ਆਈ.ਟੀ.) ਨੇ ਉਨ੍ਹਾਂ ਦੇ ਘਰ 'ਦਿਵਿਆ ਧਾਮ' ਤੋਂ ਸਵੇਰੇ ਕਰੀਬ 8.50 ਵਜੇ ਭਾਰੀ ਸੁਰੱਖਿਆ ਤਾਇਨਾਤੀ ਦੌਰਾਨ ਗਿ੍ਫ਼ਤਾਰ ਕੀਤਾ ਗਿਆ | ਚਿਨਮਯਾਨੰਦ ਨੂੰ ਇਕ ਸਰਕਾਰੀ ਹਸਪਤਾਲ 'ਚ ਸਿਹਤ ਜਾਂਚ ਲਈ ਲਿਜਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ | ਸੀਨੀਅਰ ਸਰਕਾਰੀ ਵਕੀਲ ਕੁਲਦੀਪ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਚਿਨਮਯਾਨੰਦ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ | ਉਨ੍ਹਾਂ ਕਿਹਾ ਕਿ ਚਿਨਮਯਾਨੰਦ ਿਖ਼ਲਾਫ਼ ਆਈ.ਪੀ.ਸੀ. ਦੀ ਧਾਰਾ 376ਸੀ, 354ਡੀ, 342 ਤੇ 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਚਿਨਮਯਾਨੰਦ ਦੀ ਵਕੀਲ ਪੂਜਾ ਸਿੰਘ ਨੇ ਕਿਹਾ ਕਿ ਐਸ.ਆਈ.ਟੀ. ਨੇ ਗਿ੍ਫ਼ਤਾਰੀ ਵਾਰੰਟ 'ਤੇ ਚਿਨਮਯਾਨੰਦ ਦੇ ਰਿਸ਼ਤੇਦਾਰਾਂ ਦੇ ਦਸਤਖ਼ਤ ਕਰਵਾਏ ਪਰ ਗਿ੍ਫ਼ਤਾਰੀ ਸਬੰਧੀ ਕੋਈ ਵੀ ਦਸਤਾਵੇਜ਼ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ |

ਜੰਮੂ-ਕਸ਼ਮੀਰ ਦੇ ਲੋਕਾਂ ਦਾ ਹਾਈਕੋਰਟ 'ਚ ਸੰਪਰਕ ਨਾ ਕਰ ਸਕਣ ਦਾ ਦਾਅਵਾ ਸਹੀ ਨਹੀਂ-ਸੁਪਰੀਮ ਕੋਰਟ

ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਅੱਜ ਜੰਮੂ-ਕਸ਼ਮੀਰ ਹਾਈਕੋਰਟ ਨਾਲ ਸੰਪਰਕ ਨਾ ਹੋਣ ਦੇ ਮਾਮਲੇ 'ਚ ਮਿਲੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਰਿਪੋਰਟ ਅਜਿਹੇ ਦਾਅਵਿਆਂ (ਸੰਪਰਕ ਨਾ ਹੋਣ ਦੇ) ਦਾ ਸਮਰਥਨ ਨਹੀਂ ਕਰਦੀ | ਬੱਚਿਆਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਸਮਾਜਿਕ ਕਾਰਕੁਨ ਇਨਾਕਸ਼ੀ ਗਾਂਗੁਲੀ ਨੇ 16 ਸਤੰਬਰ ਨੂੰ ਸਰਬਉੱਚ ਅਦਾਲਤ 'ਚ ਗੁਹਾਰ ਲਾਈ ਸੀ ਕਿ ਵਾਦੀ ਦੇ ਲੋਕ ਉਥੋਂ ਦੀ ਹਾਈਕੋਰਟ ਨਾਲ ਸੰਪਰਕ ਨਹੀਂ ਕਰ ਪਾ ਰਹੇ, ਜਿਸ ਤੋਂ ਬਾਅਦ ਬੈਂਚ ਨੇ ਜੰਮੂ-ਕਸ਼ਮੀਰ ਦੇ ਚੀਫ਼ ਜਸਟਿਸ ਤੋਂ ਇਸ ਸਬੰਧੀ ਰਿਪੋਰਟ ਮੰਗੀ ਸੀ | ਚੀਫ਼ ਜਸਟਿਸ ਰੰਜਨ ਗੋਗੋਈ ਨੇ ਇਸ ਦਾਅਵੇ 'ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਇਸ ਮਾਮਲੇ ਨੂੰ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਲੋੜ ਪੈਣ 'ਤੇ ਉਹ ਖ਼ੁਦ ਜਾ ਕੇ ਮਾਮਲੇ ਦੀ ਘੋਖ ਕਰਨਗੇ | ਅੱਜ ਸੁਪਰੀਮ ਕੋਰਟ ਨੇ ਪਟੀਸ਼ਨਕਰਤਾਵਾਂ ਵਲੋਂ ਪੇਸ਼ ਵਕੀਲ ਨੂੰ ਕਿਹਾ ਕਿ ਹਾਈਕੋਰਟ ਤੋਂ ਮਿਲੀ ਰਿਪੋਰਟ ਉਸ ਦਾਅਵੇ ਦਾ ਸਮਰਥਨ ਨਹੀਂ ਕਰਦੀ, ਜਿਸ 'ਚ ਕਿਹਾ ਗਿਆ ਸੀ ਕਿ ਜੰਮੂ-ਕਸ਼ਮੀਰ ਦੇ ਲੋਕ ਹਾਈਕੋਰਟ 'ਚ ਸੰਪਰਕ ਨਹੀਂ ਕਰ ਪਾ ਰਹੇ | ਇਕ ਹੋਰ ਮਾਮਲੇ 'ਚ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਪ੍ਰਸ਼ਾਸਨ ਤੋਂ ਉਸ ਪਟੀਸ਼ਨ 'ਤੇ ਜਵਾਬ ਵੀ ਮੰਗਿਆ ਹੈ, ਜਿਸ 'ਚ ਰਾਜ 'ਚ ਧਾਰਾ 370 ਹਟਾਉਣ ਤੋਂ ਬਾਅਦ 5 ਲੋਕਾਂ ਨੂੰ ਹਿਰਾਸਤ 'ਚ ਲੈਣ ਨੂੰ ਚੁਣੌਤੀ ਦਿੱਤੀ ਸੀ | ਬੈਂਚ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਵਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਦੋ ਹਫ਼ਤੇ 'ਚ ਜਵਾਬ ਦੇਣ ਨੂੰ ਕਿਹਾ ਹੈ |

ਕਸ਼ਮੀਰ 'ਚ ਮੁੜ ਲਗਾਈਆਂ ਪਾਬੰਦੀਆਂ

ਸ੍ਰੀਨਗਰ, 20 ਸਤੰਬਰ (ਏਜੰਸੀ)-ਕਸ਼ਮੀਰ 'ਚ ਜੰੁਮੇ ਦੀ ਨਮਾਜ਼ ਦੌਰਾਨ ਕਾਨੂੰਨ ਤੇ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਸਾਵਧਾਨੀ ਦੇ ਤੌਰ 'ਤੇ ਘਾਟੀ ਦੀਆਂ ਕੁਝ ਥਾਵਾਂ 'ਚ ਮੁੜ ਪਾਬੰਦੀਆਂ ਲਗਾਈਆਂ ਗਈਆਂ ਹਨ | ਅਧਿਕਾਰੀਆਂ ਨੇ ਦੱਸਿਆ ਕਿ ਵਾਦੀ 'ਚ ਲਗਾਤਾਰ 47ਵੇਂ ਦਿਨ ਆਮ ਜਨਜੀਵਨ ਪ੍ਰਭਾਵਿਤ ਰਿਹਾ | ਇਸ ਦੌਰਾਨ ਬਾਜ਼ਾਰ ਤੇ ਦੁਕਾਨਾਂ ਬੰਦ ਰਹੀਆਂ ਤੇ ਸਰਕਾਰੀ ਗੱਡੀਆਂ ਦੀ ਆਵਾਜਾਈ ਵੀ ਨਾਕਾਫ਼ੀ ਰਹੀ | ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਤੇ ਵਿਵਸਥਾ ਨੂੰ ਕਾਇਮ ਰੱਖਣ ਲਈ ਵਾਦੀ ਦੇ ਕੁਝ ਇਲਾਕਿਆਂ 'ਚ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਪਾਬੰਦੀਆਂ ਲਗਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਸ੍ਰੀਨਗਰ ਦੇ ਸੌਰਾ ਪੁਲਿਸ ਥਾਣੇ ਦੇ ਅੰਚਾਰ ਇਲਾਕੇ ਤੇ ਨੋਹੱਟਾ ਤੇ ਆਸ-ਪਾਸ ਦੇ ਇਲਾਕਿਆਂ 'ਚ ਪਾਬੰਦੀਆਂ ਲਗਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਕੁਪਵਾੜਾ ਤੇ ਹੰਦਵਾੜਾ ਪੁਲਿਸ ਥਾਣਿਆਂ ਤੇ ਗਾਂਦਰਬਲ, ਅਨੰਤਨਾਗ ਤੇ ਬਿਜਬੇਹਾੜਾ 'ਚ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਬਾਕੀ ਘਾਟੀ ਦੇ ਸੰਵੇਦਨਸ਼ੀਲ ਇਲਾਕਿਆਂ 'ਚ ਵੱਡੀ ਗਿਣਤੀ 'ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ | ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਸ਼ੱਕ ਹੈ ਕਿ ਕੁਝ ਸਵਾਰਥੀ ਲੋਕ ਪ੍ਰਦਰਸ਼ਨ ਭੜਕਾਉਣ ਲਈ ਜੰੁਮੇ ਦੀ ਨਮਾਜ਼ ਲਈ ਇਕੱਤਰ ਹੋਣ ਵਾਲੀ ਭੀੜ ਦਾ ਫ਼ਾਇਦਾ ਚੁੱਕ ਸਕਦੇ ਹਨ | ਇਸ ਦੇ ਮੱਦੇਨਜ਼ਰ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਸਾਵਧਾਨੀ ਦੇ ਤੌਰ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ | ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਧਾਰਾ 370 ਤੇ 35ਏ ਖ਼ਤਮ ਕਰਨ ਤੋਂ ਬਾਅਦ 5 ਅਗਸਤ ਤੋਂ ਜਾਮਿਆ ਮਸਜਿਦ 'ਚ ਜੰੁਮੇ ਦੀ ਨਮਾਜ਼ ਅਦਾ ਨਹੀਂ ਕੀਤੀ ਗਈ | ਉੱਧਰ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਰਾਜਧਾਨੀ ਸ੍ਰੀਨਗਰ 'ਚ 25 ਸਰਕਾਰੀ ਸਕੂਲਾਂ ਦੀ ਪਛਾਣ ਕੀਤੀ ਹੈ, ਜਿੱਥੇ ਆਧੁਨਿਕ ਢਾਂਚਾ ਉਪਲਬਧ ਕਰਵਾਉਣ ਦੇ ਨਾਲ ਹੀ ਇਨ੍ਹਾਂ ਦੇ ਸਿੱਖਣ ਕਲਾ ਨੂੰ ਨਿਖਾਰਨ ਲਈ ਸਹੂਲਤਾਂ ਤੇ ਉਪਕਰਨ ਉਪਲਬਧ ਕਰਵਾਏ ਜਾਣਗੇ |

ਕਸ਼ਮੀਰ ਸਬੰਧੀ ਮਤਾ ਪਾਸ ਕਰਵਾਉਣ 'ਚ ਫਿਰ ਨਾਕਾਮ ਰਿਹਾ ਪਾਕਿ

ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਵੱਡੀ ਕੂਟਨੀਤਕ ਜਿੱਤ
ਜਨੇਵਾ, 20 ਸਤੰਬਰ (ਏਜੰਸੀ)-ਕਸ਼ਮੀਰ ਮੁੱਦੇ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਨਿਰਾਸ਼ਾ ਦਾ ਸਾਹਮਣਾ ਕਰਨ ਦੇ ਬਾਅਦ ਪਾਕਿਸਤਾਨ ਨੂੰ ਇਕ ਵਾਰ ਮੁੜ ਸੰਯੁਕਤ ਰਾਸ਼ਟਰ 'ਚ ਮੂੰਹ ਦੀ ਖਾਣੀ ਪਈ ਹੈ | ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਨਾਂਅ 'ਤੇ ਪਾਕਿ ਦੀ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਾਸਲ 'ਚ ਪ੍ਰਸਤਾਵ ਲਿਆਉਣ ਦੀ ਕੋਸ਼ਿਸ਼ ਨਕਾਮ ਹੋ ਗਈ | ਜਨੇਵਾ 'ਚ ਚੱਲ ਰਹੇ 42ਵੇਂ ਮਨੁੱਖੀ ਅਧਿਕਾਰ ਇਜਲਾਸ 'ਚ ਪਾਕਿਸਤਾਨ ਨੂੰ ਪ੍ਰਸਤਾਵ ਲਿਆਉਣ ਲਈ ਲੋੜੀਂਦੀ ਗਿਣਤੀ 'ਚ ਹੋਰਨਾਂ ਦੇਸ਼ਾਂ ਦਾ ਸਮਰਥਨ ਨਹੀਂ ਮਿਲਿਆ ਹੈ | ਭਾਰਤ ਦੇ ਲਿਹਾਜ਼ ਨਾਲ ਇਹ ਅੰਤਰਰਾਸ਼ਟਰੀ ਪੱਧਰ 'ਤੇ ਵੱਡੀ ਕੂਟਨੀਤਕ ਜਿੱਤ ਹੈ | ਸਾਰੇ ਪ੍ਰਮੁੱਖ ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤ ਮਜ਼ਬੂਤੀ ਨਾਲ ਜੰਮੂ-ਕਸ਼ਮੀਰ 'ਚੋਂ ਧਾਰਾ 370 ਖ਼ਤਮ ਕਰਨ ਨੂੰ ਆਪਣਾ ਅੰਦਰੂਨੀ ਮਾਮਲਾ ਦੱਸ ਚੁੱਕਾ ਹੈ |
ਮੁਸਲਿਮ ਦੇਸ਼ਾਂ ਤੋਂ ਪਾਕਿ ਨੂੰ ਨਹੀਂ ਮਿਲਿਆ ਸਮਰਥਨ
ਸੂਤਰਾਂ ਅਨੁਸਾਰ ਪਾਕਿਸਤਾਨ ਨੂੰ ਵੀਰਵਾਰ ਦੇਰ ਰਾਤ ਤੱਕ ਅੰਤਰਰਾਸ਼ਟਰੀ ਭਾਈਚਾਰੇ ਤੋਂ ਲੋੜੀਂਦਾ ਸਮਰਥਨ ਨਹੀਂ ਮਿਲਿਆ | ਪਾਕਿਸਤਾਨ ਅੰਤਰਰਾਸ਼ਟਰੀ ਪੱਧਰ 'ਤੇ ਕਸ਼ਮੀਰ ਸਬੰਧੀ ਸਮਰਥਨ ਲਈ ਹਰ ਸੰਭਵ ਕੋਸ਼ਿਸ਼ਾਂ ਕਰਦਾ ਰਿਹਾ ਪਰ ਉਸ ਦੀਆਂ ਕੋਸ਼ਿਸ਼ਾਂ ਹਰ ਵਾਰ ਅਸਫਲ ਹੋ ਰਹੀਆਂ ਹਨ | ਮੁਸਲਿਮ ਦੇਸ਼ਾਂ ਤੋਂ ਵੀ ਉਸ ਨੂੰ ਕੋਈ ਸਮਰਥਨ ਨਹੀਂ ਮਿਲਿਆ | ਭਾਰਤ ਦੀਆਂ ਕੂਟਨੀਤਕ ਕੋਸ਼ਿਸ਼ਾਂ ਦੀ ਸਫ਼ਲਤਾ ਇਥੇ ਸਪੱਸ਼ਟ ਦੇਖੀ ਜਾ ਸਕਦੀ ਹੈ | ਪਿਛਲੇ ਹਫ਼ਤੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਸੀ ਕਿ ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਨੂੰ ਹੋਰਨਾਂ ਦੇਸ਼ਾਂ ਦਾ ਕਾਫ਼ੀ ਸਹਿਯੋਗ ਮਿਲ ਰਿਹਾ ਹੈ | ਉਨ੍ਹਾਂ ਕਿਹਾ ਸੀ ਕਿ ਕਸ਼ਮੀਰੀਆਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਲਈ ਅਤੇ ਉਨ੍ਹਾਂ ਦੇ ਅਧਿਕਾਰਾਂ ਦੇ ਸਮਰਥਨ 'ਚ 58 ਦੇਸ਼ਾਂ ਦਾ ਸਾਥ ਮਿਲਿਆ ਹੈ | ਹਾਲਾਂਕਿ 12 ਸਤੰਬਰ ਨੂੰ ਯੂ. ਐਨ. ਐਚ. ਆਰ. ਸੀ. 'ਚ ਭਾਰਤ ਨੇ ਜ਼ੋਰਦਾਰ ਢੰਗ ਨਾਲ ਪਾਕਿਸਤਾਨ ਦੇ ਝੂਠ ਦੀ ਪੋਲ ਖੋਲ੍ਹ ਦਿੱਤੀ ਸੀ |
ਭਾਰਤ ਨੇ ਮਜ਼ਬੂਤੀ ਨਾਲ ਰੱਖਿਆ ਪੱਖ
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਾਸਲ 'ਚ 47 ਦੇਸ਼ ਹਿੱਸਾ ਲੈ ਰਹੇ ਹਨ ਅਤੇ ਭਾਰਤੀ ਦਲ ਵੀ ਮਜ਼ਬੂਤੀ ਨਾਲ ਆਪਣਾ ਪੱਖ ਰੱਖ ਰਿਹਾ ਹੈ | ਭਾਰਤੀ ਦਲ ਦੀ ਅਗਵਾਈ ਅਜੇ ਬਿਸਾਰੀਆ ਕਰ ਰਹੇ ਹਨ | ਅਜੇ ਬਿਸਾਰੀਆ ਪਾਕਿਸਤਾਨ 'ਚ ਭਾਰਤ ਦੇ ਹਾਈ ਕਮਿਸ਼ਨਰ ਰਹਿ ਚੁੱਕੇ ਹਨ | ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਦੇ ਝੂਠੇ ਦੋਸ਼ਾਂ ਦਾ ਜਵਾਬ ਦੇਣ ਲਈ ਭਾਰਤੀ ਦਲ ਨੇ ਪੂਰੀ ਤਿਆਰੀ ਕੀਤੀ ਹੋਈ ਹੈ ਅਤੇ ਭਾਰਤ ਨੇ ਮਜ਼ਬੂਤੀ ਨਾਲ ਆਪਣਾ ਪੱਖ ਰੱਖਦਿਆਂ ਕਸ਼ਮੀਰ ਮੁੱਦੇ ਨੂੰ ਆਪਣਾ ਅੰਦਰੂਨੀ ਮਾਮਲਾ ਦੱਸਿਆ ਅਤੇ ਸਰਹੱਦ ਪਾਰੋਂ ਅੱਤਵਾਦ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਭਾਰਤ ਨੇ ਪਾਕਿਸਤਾਨ ਨੂੰ ਵਿਸ਼ਵ ਪੱਧਰ 'ਤੇ ਅੱਤਵਾਦ ਦਾ ਗੜ੍ਹ ਵੀ ਕਰਾਰ ਦਿੱਤਾ |

ਹਰ ਵਾਰ ਮੂੰਹ ਦੀ ਖਾ ਕੇ ਵੀ ਨਹੀਂ ਸਮਝਦਾ ਪਾਕਿ-ਧਨੋਆ

ਮੁੰਬਈ, 20 ਸਤੰਬਰ (ਏਜੰਸੀ)-ਭਾਰਤੀ ਹਵਾਈ ਫ਼ੌਜ ਦੇ ਮੁਖੀ ਬੀ. ਐਸ. ਧਨੋਆ ਨੇ ਕਿਹਾ ਕਿ ਹਰ ਵਾਰ ਮੂੰਹ ਦੀ ਖਾਣ ਦੇ ਬਾਅਦ ਵੀ ਪਾਕਿਸਤਾਨ ਨੇ ਭਾਰਤ ਦੀ ਅਗਵਾਈ ਨੂੰ ਹਮੇਸ਼ਾ ਘੱਟ ਸਮਝਿਆ ਹੈ ਅਤੇ ਬਾਲਾਕੋਟ ਹਵਾਈ ਹਮਲੇ ਦੌਰਾਨ ਵੀ ਉਨ੍ਹਾਂ ਇਹੀ ਕੀਤਾ ਸੀ | ਇੱਥੇ ਇਕ ਸਮਾਗਮ ...

ਪੂਰੀ ਖ਼ਬਰ »

ਪਾਕਿ ਵਫ਼ਦ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ-ਭਾਰਤ

ਸੰਯੁਕਤ ਰਾਸ਼ਟਰ, 20 ਸਤੰਬਰ (ਏਜੰਸੀ)-ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧ ਸਈਦ ਅਕਬਰੂਦੀਨ ਨੇ ਕਿਹਾ ਕਿ ਜੇਕਰ ਪਾਕਿਸਤਾਨ ਅਗਲੇ ਹਫ਼ਤੇ ਇੱਥੇ ਹੋਣ ਵਾਲੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਇਜਲਾਸ 'ਚ ਕਸ਼ਮੀਰ ਦਾ ਮੁੱਦਾ ਉਠਾ ਕੇ ਆਪਣਾ ਪੱਧਰ 'ਹੇਠਾਂ ਸੁੱਟਦਾ' ...

ਪੂਰੀ ਖ਼ਬਰ »

ਤਿੱਬੜੀ ਕੈਂਟ ਦੀਆਂ ਤਸਵੀਰਾਂ ਸਾਂਝੀਆਂ ਕਰਨ ਬਦਲੇ ਪਾਕਿ ਨਾਲ 10 ਲੱਖ 'ਚ ਹੋਇਆ ਸੀ ਸੌਦਾ

• ਫੜਿਆ ਜਾਸੂਸ ਸਾਬਕਾ ਫ਼ੌਜੀ ਦਾ ਪੁੱਤਰ  • ਲੈ ਚੁੱਕਾ ਸੀ 80 ਹਜ਼ਾਰ ਰੁਪਏ ਗੁਰਦਾਸਪੁਰ, 20 ਸਤੰਬਰ (ਆਰਿਫ਼/ਭਾਗਦੀਪ ਸਿੰਘ ਗੋਰਾਇਆ)-ਜ਼ਿਲ੍ਹਾ ਗੁਰਦਾਸਪੁਰ 'ਚ ਸਥਿਤ ਤਿੱਬੜੀ ਛਾਉਣੀ ਦੀ ਫ਼ੌਜ ਦੀ ਇਕ ਖ਼ੁਫ਼ੀਆ ਟੀਮ ਵਲੋਂ ਬੀਤੇ ਦਿਨੀਂ ਪਾਕਿਸਤਾਨ ਨਾਲ ...

ਪੂਰੀ ਖ਼ਬਰ »

ਬਿਹਾਰ 'ਚ ਭੀੜ ਨੇ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰਿਆ

ਰਾਜਗੀਰ, 20 ਸਤੰਬਰ (ਏਜੰਸੀ)- ਬਿਹਾਰ ਦੇ ਨਲੰਦਾ ਜ਼ਿਲ੍ਹੇ ਦੇ ਨੂਰਸਰਾਏ ਪਿੁਲਸ ਥਾਣਾ ਖੇਤਰ 'ਚ ਪੈਂਦੇ ਰਤਨਪੁਰਾ ਪਿੰਡ 'ਚ ਭੀੜ ਵਲੋਂ ਕੀਤੀ ਮਾਰਕੁੱਟ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦ ਕਿ 2 ਹੋਰ ਗੰਭੀਰ ਜ਼ਖ਼ਮੀ ਹੋ ਗਏ | ਪੁਲਿਸ ਨੇ ਦੱਸਿਆ ਕਿ ਵੀਰਵਾਰ ਦੇਰ ਸ਼ਾਮ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਾਂਦੇੜ ਤੇ ਫ਼ਿਰੋਜ਼ਪੁਰ ਵਿਚਾਲੇ ਚੱਲਣਗੀਆਂ 14 ਵਿਸ਼ੇਸ਼ ਰੇਲ ਗੱਡੀਆਂ

ਨਾਂਦੇੜ, 20 ਸਤੰਬਰ (ਏਜੰਸੀ)- ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਮੌਕੇ ਸੰਗਤ ਦੇ ਉਤਸ਼ਾਹ ਨੂੰ ਦੇਖਦਿਆਂ ਦੱਖਣ ਕੇਂਦਰੀ ਰੇਲਵੇ (ਐਸ. ਸੀ. ਆਰ.) ਨੇ ਨਾਂਦੇੜ ਤੋਂ ਫ਼ਿਰੋਜ਼ਪੁਰ ਰੇਲਵੇ ਸਟੇਸ਼ਨਾਂ ਵਿਚਾਲੇ 5 ...

ਪੂਰੀ ਖ਼ਬਰ »

ਭਾਰਤ ਨੂੰ ਮਿਲਿਆ ਪਹਿਲਾ ਰਾਫ਼ੇਲ ਜਹਾਜ਼

ਨਵੀਂ ਦਿੱਲੀ/ਪੈਰਿਸ, 20 ਸਤੰਬਰ (ਏਜੰਸੀਆਂ)-ਭਾਰਤੀ ਹਵਾਈ ਫ਼ੌਜ ਦੇ ਸੂਤਰਾਂ ਅਨੁਸਾਰ ਹਵਾਈ ਫ਼ੌਜ ਨੂੰ ਪਹਿਲਾ ਰਾਫ਼ੇਲ ਜੈੱਟ ਮਿਲ ਗਿਆ ਹੈ | ਜਾਣਕਾਰੀ ਅਨੁਸਾਰ ਫਰਾਂਸ 'ਚ ਭਾਰਤੀ ਹਵਾਈ ਫ਼ੌਜ ਨੇ ਰਾਫ਼ੇਲ ਬਣਾਉਣ ਵਾਲੀ ਕੰਪਨੀ ਦਸਾਲਟ ਐਵੀਏਸ਼ਨ ਤੋਂ ਪਹਿਲਾ ਰਾਫ਼ੇਲ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਮਾਹਿਰ ਡਾਕਟਰਾਂ ਦੀ ਸੇਵਾ-ਮੁਕਤੀ ਉਮਰ ਕੀਤੀ 65 ਸਾਲ

ਚੰਡੀਗੜ•, 20 ਸਤੰਬਰ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਅੱਜ ਮਾਹਿਰ ਡਾਕਟਰਾਂ ਦੇ ਸੇਵਾਕਾਲ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਹੈ | ਹੁਣ ਮਾਹਿਰ ਡਾਕਟਰ ਆਪਣੀ ਸੇਵਾ-ਮੁਕਤੀ ਤੋਂ ਬਾਅਦ ਵੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿਚ ਆਪਣੀਆਂ ਸੇਵਾਵਾਂ ਨਿਭਾਅ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘੇ ਬਾਰੇ 10 ਦਿਨਾਂ 'ਚ ਹੋ ਸਕਦੀ ਹੈ ਆਖ਼ਰੀ ਦੁਵੱਲੀ ਬੈਠਕ

ਅੰਮਿ੍ਤਸਰ, 20 ਸਤੰਬਰ (ਸੁਰਿੰਦਰ ਕੋਛੜ)-ਸ੍ਰੀ ਕਰਤਾਰਪੁਰ ਲਾਂਘੇ ਨਾਲ ਸਬੰਧਿਤ ਤਕਨੀਕੀ ਮੁੱਦਿਆਂ ਦੀ ਰੂਪ-ਰੇਖਾ ਨੂੰ ਅੰਤਿਮ ਰੂਪ ਦੇਣ ਅਤੇ ਇਸ ਬਾਰੇ ਖਰੜਾ ਸਮਝੌਤੇ 'ਤੇ ਵਿਚਾਰ ਕਰਨ ਲਈ ਚੌਥੀ ਅਤੇ ਆਖ਼ਰੀ ਦੁਵੱਲੀ ਬੈਠਕ ਆਉਂਦੇ 10 ਦਿਨਾਂ 'ਚ ਪਾਕਿਸਤਾਨ ਵਾਲੇ ਪਾਸੇ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਅਮਰੀਕੀ ਦੌਰੇ ਲਈ ਰਵਾਨਾ

ਭਾਰਤ ਤੇ ਅਮਰੀਕਾ ਦਾ ਆਪਸੀ ਸਹਿਯੋਗ ਵਿਸ਼ਵ ਨੂੰ ਵਧੇਰੇ ਸ਼ਾਂਤਮਈ, ਸਥਿਰ ਤੇ ਖ਼ੁਸ਼ਹਾਲ ਬਣਾ ਸਕਦੈ-ਮੋਦੀ ਨਵੀਂ ਦਿੱਲੀ, 20 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਰਾਤ ਅਮਰੀਕੀ ਦੌਰੇ ਲਈ ਰਵਾਨਾ ਹੋ ਗਏ | ਉਹ 27 ਸਤੰਬਰ ਤੱਕ ਅਮਰੀਕਾ 'ਚ ਰਹਿਣਗੇ, ...

ਪੂਰੀ ਖ਼ਬਰ »

ਫ਼ੌਜ ਦੇ ਉੱਤਰੀ ਕਮਾਨ ਦੇ ਮੁਖੀ ਵਲੋਂ ਕਸ਼ਮੀਰ 'ਚ ਸੁਰੱਖਿਆ ਵਿਵਸਥਾ ਦੀ ਸਮੀਖਿਆ

ਜੰਮੂ, 20 ਸਤੰਬਰ (ਏਜੰਸੀ)-ਫ਼ੌਜ ਦੇ ਉੱਤਰੀ ਕਮਾਨ ਦੇ ਮੁਖੀ ਕਮਾਂਡਰ ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਕਸ਼ਮੀਰ ਦਾ ਦੌਰਾ ਕਰ ਕੰਟਰੋਲ ਰੇਖਾ ਸਮੇਤ ਘਾਟੀ 'ਚ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ | ਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮੇਰਾ ਵਿਰੋਧ ਕਰਨ ਵਾਲਿਆਂ ਨੂੰ ਮਾਨਸਿਕ ਇਲਾਜ ਦੀ ਜ਼ਰੂਰਤ-ਬਾਬੁਲ ਸੁਪ੍ਰੀਓ

ਕੋਲਕਾਤਾ, 20 ਸਤੰਬਰ (ਏਜੰਸੀ)- ਕੇਂਦਰੀ ਮੰਤਰੀ ਬਾਬੁਲ ਸੁਪ੍ਰੀਓ ਨੇ ਉਨ੍ਹਾਂ ਿਖ਼ਲਾਫ਼ ਇੱਥੇ ਇਕ ਯੂਨੀਵਰਸਿਟੀ 'ਚ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ 'ਕਾਇਰ ਤੇ ਗੁੰਡਾ' ਦਸਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨਾਲ ਇਸ ਤਰ੍ਹਾਂ ਨਾਲ ਪੇਸ਼ ਨਹੀਂ ਆਇਆ ...

ਪੂਰੀ ਖ਼ਬਰ »

ਈ.ਡੀ. ਵਲੋਂ ਟੀ.ਐਮ.ਸੀ. ਸੰਸਦ ਮੈਂਬਰ ਦੇ ਦਿੱਲੀ ਤੇ ਚੰਡੀਗੜ੍ਹ ਸਥਿਤ ਟਿਕਾਣਿਆਂ 'ਤੇ ਛਾਪੇ

ਨਵੀਂ ਦਿੱਲੀ, 20 ਸਤੰਬਰ (ਏਜੰਸੀ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਟੀ.ਐਮ. ਸੀ. ਦੇ ਰਾਜ ਸਭਾ ਮੈਂਬਰ ਕੰਵਰਦੀਪ ਸਿੰਘ ਨਾਲ ਸਬੰਧਿਤ ਨਵੀਂ ਦਿੱਲੀ ਅਤੇ ਚੰਡੀਗੜ੍ਹ 'ਚ ਅਲਕੇਮਿਸਟ ਗਰੁੱਪ ਦੇ 14 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ | ਅਧਿਕਾਰੀਆਂ ਮੁਤਾਬਿਕ ਟੀ. ਐਮ. ...

ਪੂਰੀ ਖ਼ਬਰ »

'ਨਰੋਆ ਪੰਜਾਬ ਮੰਚ' ਦੇ ਵਫ਼ਦ ਵਲੋਂ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ

ਨਵੀਂ ਦਿੱਲੀ, 20 ਸਤੰਬਰ (ਜਗਤਾਰ ਸਿੰਘ)- ਦਰਿਆਵਾਂ 'ਚ ਸੁੱਟੇ ਜਾ ਰਹੇ ਜ਼ਹਿਰੀਲੇ ਪਾਣੀ ਦੇ ਮੁੱਦੇ ਨੂੰ ਲੈ ਕੇ 'ਨਰੋਆ ਪੰਜਾਬ ਮੰਚ' ਦੇ ਵਫ਼ਦ ਵਲੋਂ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ ਤੇ ਇਸ ਸਬੰਧੀ ਮਸਲੇ ਦੀ ਗੰਭੀਰਤਾ ਤੋਂ ਵੀ ਜਾਣੂ ਕਰਵਾਇਆ | ...

ਪੂਰੀ ਖ਼ਬਰ »

ਹੈਲੀਕਾਪਟਰ ਘੁਟਾਲਾ-ਸੀ.ਬੀ.ਆਈ. ਨੂੰ ਕ੍ਰਿਸ਼ਚਿਅਨ ਮਿਸ਼ੇਲ ਤੋਂ ਤਿਹਾੜ ਜੇਲ੍ਹ 'ਚ ਪੁੱਛਗਿੱਛ ਨੂੰ ਮਨਜ਼ੂਰੀ

ਨਵੀਂ ਦਿੱਲੀ, 20 ਸਤੰਬਰ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਤਿਹਾੜ ਜੇਲ੍ਹ 'ਚ ਬੰਦ ਅਗਸਤਾ ਵੈਸਟਲੈਂਡ ਮਾਮਲੇ 'ਚ ਕਥਿਤ ਵਿਚੋਲੀਆ ਕ੍ਰਿਸ਼ਚਿਅਨ ਮਿਸ਼ੇਲ ਤੋਂ ਪੁੱਛਗਿੱਛ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ | ਵਿਸ਼ੇਸ਼ ਜਸਟਿਸ ...

ਪੂਰੀ ਖ਼ਬਰ »

ਮੋਦੀ ਤੇ ਮੰਗੋਲੀਆ ਦੇ ਰਾਸ਼ਟਰਪਤੀ ਨੇ ਕੀਤਾ ਮਹਾਤਮਾ ਬੁੱਧ ਦੀ ਮੂਰਤੀ ਦਾ ਉਦਘਾਟਨ

ਨਵੀਂ ਦਿੱਲੀ, 20 ਸਤੰਬਰ (ਏਜੰਸੀ)- ਬੋਧੀ ਪ੍ਰਾਰਥਨਾ ਤੇ ਜੈਕਾਰਿਆਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੰਗੋਲੀਆ ਦੇ ਰਾਸ਼ਟਰਪਤੀ ਖਾਲਤਮਾਗਿਨ ਬੱਟੂਲਗਾ ਵਲੋਂ ਅੱਜ ਵੀਡੀਓ ਕਾਨਫ਼ਰੰਸਿਗ ਜ਼ਰੀਏ ਮਹਾਤਮਾ ਬੁੱਧ ਦੀ ਮੂਰਤੀ ਦਾ ਮੰਗੋਲੀਆ ਦੇ ਗੰਡਾਨ ਸਥਿਤ ...

ਪੂਰੀ ਖ਼ਬਰ »

ਵਿੱਦਿਅਕ ਸੰਸਥਾਵਾਂ 'ਚ ਜਾਤੀ ਆਧਾਰਿਤ ਵਿਤਕਰਾ ਖ਼ਤਮ ਕਰਨ ਸਬੰਧੀ ਸੁਪਰੀਮ ਕੋਰਟ ਵਲੋਂ ਕੇਂਦਰ ਨੂੰ ਨੋਟਿਸ

ਨਵੀਂ ਦਿੱਲੀ, 20 ਸਤੰਬਰ (ਜਗਤਾਰ ਸਿੰਘ)- ਸੁਪਰੀਮ ਕੋਰਟ ਨੇ ਰੋਹਿਤ ਵੇਮੁਲਾ ਤੇ ਪਾਇਲ ਤੜਵੀ ਦੀਆਂ ਮਾਵਾਂ ਵਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕੇਂਦਰ ਸਰਕਾਰ ਤੇ ਯੂ.ਜੀ.ਸੀ. ਨੂੰ ਨੋਟਿਸ ਜਾਰੀ ਕਰਕੇ ਚਾਰ ਹਫ਼ਤਿਆਂ 'ਚ ਜਵਾਬ ਮੰਗਿਆ ਹੈ | ਰੋਹਿਤ ਵੇਮੁਲਾ ਤੇ ...

ਪੂਰੀ ਖ਼ਬਰ »

ਮਧੂਕਰ ਕਾਮਤ ਏ.ਬੀ.ਸੀ. ਦੇ ਚੇਅਰਮੈਨ ਬਣੇ

ਜਲੰਧਰ, 20 ਸਤੰਬਰ (ਅ.ਬ.)-ਆਡਿਟ ਬਿਊਰੋ ਆਫ ਸਰਕੂਲੇਸ਼ਨਜ਼ (ਏ.ਬੀ.ਸੀ.) ਦੀ 71ਵੀਂ ਸਾਲਾਨਾ ਜਨਰਲ ਮੀਟਿੰਗ 'ਚ ਡੀ.ਡੀ.ਬੀ. ਮੁਦਰਾ ਪ੍ਰਾ: ਲਿ : ਦੇ ਪ੍ਰਤੀਨਿਧੀ ਮਧੂਕਰ ਕਾਮਤ ਏ.ਬੀ.ਸੀ. ਦੇ ਸਰਬਸੰਮਤੀ ਨਾਲ ਸਾਲ 2019-2020 ਲਈ ਚੇਅਰਮੈਨ ਚੁਣੇ ਗਏ | ਜਦਕਿ ਲੋਕਮਤ ਮੀਡੀਆ ਪ੍ਰਾ: ਲਿ : ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX