ਤਾਜਾ ਖ਼ਬਰਾਂ


ਐਲੀ ਮਾਂਗਟ ਨੂੰ ਮਿਲੀ ਜ਼ਮਾਨਤ
. . .  2 minutes ago
ਐੱਸ. ਏ. ਐੱਸ. ਨਗਰ, 18 ਸਤੰਬਰ (ਜਸਬੀਰ ਸਿੰਘ ਜੱਸੀ)- ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਨੂੰ ਅੱਜ ਜ਼ਮਾਨਤ ਮਿਲ ਗਈ ਹੈ। ਦੋਹਾਂ ਦੀ ਜ਼ਮਾਨਤ ਧਾਰਾ-294, 295 ਏ, 504, 506, 120 ਬੀ, 67 ਆਈ...
ਇੱਕ ਆਈ. ਏ. ਐੱਸ. ਅਤੇ ਚਾਰ ਪੀ. ਸੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  21 minutes ago
ਫਗਵਾੜਾ, 18 ਸਤੰਬਰ (ਤਰਨਜੀਤ ਸਿੰਘ ਕਿੰਨੜਾ)- ਰਾਜਪਾਲ ਦੇ ਹੁਕਮਾਂ 'ਤੇ ਪੰਜਾਬ 'ਚ ਇੱਕ ਆਈ. ਏ. ਐੱਸ. ਅਤੇ ਚਾਰ ਪੀ. ਸੀ. ਐੱਸ. ਅਫ਼ਸਰਾਂ ਦੇ ਤਬਾਦਲੇ ਅਤੇ...
ਹਿੰਦੀ 'ਤੇ ਹੰਗਾਮਾ ਜਾਰੀ, ਹੁਣ ਰਜਨੀਕਾਂਤ ਨੇ ਕਿਹਾ- ਥੋਪੀ ਨਹੀਂ ਜਾਣੀ ਚਾਹੀਦੀ ਕੋਈ ਵੀ ਭਾਸ਼ਾ
. . .  31 minutes ago
ਚੇਨਈ, 18 ਸਤੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ 'ਇੱਕ ਦੇਸ਼ ਇੱਕ ਭਾਸ਼ਾ' ਦੇ ਬਿਆਨ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਅਦਾਕਾਰ ਕਮਲ ਹਾਸਲ ਤੋਂ ਬਾਅਦ ਹੁਣ ਰਜਨੀਕਾਂਤ ਨੇ ਵੀ ਇਸ ਦਾ ਵਿਰੋਧ...
ਬੱਸ ਕੰਡਕਟਰ ਵਲੋਂ ਲੜਕੀ ਦੇ ਥੱਪੜ ਮਾਰੇ ਜਾਣ ਦੇ ਵਿਰੋਧ 'ਚ ਵਿਦਿਆਰਥੀਆਂ ਨੇ ਕਾਲਜ ਅੱਗੇ ਲਾਇਆ ਧਰਨਾ
. . .  44 minutes ago
ਗੋਲੂ ਕਾ ਮੋੜ, 18 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ)- ਫ਼ਿਰੋਜ਼ਪੁਰ-ਫਾਜ਼ਿਲਕਾ ਜੀ. ਟੀ. ਰੋਡ 'ਤੇ ਸਥਿਤ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੇ ਗੇਟ ਅੱਗੇ ਅੱਜ ਪੰਜਾਬ ਰੋਡਵੇਜ਼ ਦੇ ਕੰਡਕਟਰ...
ਪੰਜਾਬ ਸਰਕਾਰ ਦੇ ਵਲੰਟੀਅਰਾਂ ਵਲੋਂ ਸੁਲਤਾਨਪੁਰ ਲੋਧੀ ਅੰਦਰ ਕੀਤੀ ਗਈ ਸਫ਼ਾਈ
. . .  about 1 hour ago
ਸੁਲਤਾਨਪੁਰ ਲੋਧੀ, 18 ਸਤੰਬਰ (ਹੈਪੀ, ਲਾਡੀ, ਥਿੰਦ)- ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਦੇ 600 ਵਲੰਟੀਅਰਾਂ ਵਲੋਂ ਸਥਾਨਕ ਗੁਰਦੁਆਰਾ ਸ੍ਰੀ ਬੇਰ ਸਾਹਿਬ...
ਕਾਰ ਅਤੇ ਸਕੂਟਰੀ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਵਿਅਕਤੀ ਦੀ ਮੌਤ
. . .  about 1 hour ago
ਡਮਟਾਲ, 18 ਸਤੰਬਰ (ਰਾਕੇਸ਼ ਕੁਮਾਰ)- ਪਠਾਨਕੋਟ-ਮੰਡੀ ਹਾਈਵੇਅ 'ਤੇ ਛਤਰੋਲੀ 'ਚ ਅੱਜ ਇੱਕ ਕਾਰ ਅਤੇ ਸਕੂਟਰੀ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 29 ਸਾਲਾ ਬਾਦਲ...
ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਵਲੋਂ ਵੀ ਭੁੱਖ ਹੜਤਾਲ ਸ਼ੁਰੂ
. . .  about 1 hour ago
ਸੰਗਰੂਰ, 18 ਸਤੰਬਰ (ਧੀਰਜ ਪਸ਼ੋਰੀਆ)- ਪਿਛਲੇ 11 ਦਿਨਾਂ ਤੋਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਡੀ. ਸੀ. ਦਫ਼ਤਰ ਮੂਹਰੇ ਪੱਕਾ ਮੋਰਚਾ ਲਾਈ ਬੈਠੇ ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਨੇ ਭੁੱਖ ਹੜਤਾਲ ਸ਼ੁਰੂ...
ਕਰਤਾਰਪੁਰ ਲਾਂਘੇ ਅਤੇ ਡੇਰਾ ਬਾਬਾ ਨਾਨਕ ਦੇ ਵਿਕਾਸ ਕੰਮਾਂ ਨੂੰ ਲੈ ਕੇ ਮੀਟਿੰਗ ਕੱਲ੍ਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚਣਗੇ
. . .  about 1 hour ago
ਬਟਾਲਾ, 18 ਸਤੰਬਰ (ਕਾਹਲੋਂ)- ਕਰਤਾਰਪੁਰ ਲਾਂਘੇ ਅਤੇ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਲੈ ਕੇ ਕੱਲ੍ਹ ਭਾਵ ਕਿ 19 ਸਤੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਕੈਬਨਿਟ ਦੀ ਬੈਠਕ ਹੋ ਰਹੀ ਹੈ। ਇਨ੍ਹਾਂ ਤਿਆਰੀਆਂ...
ਟਿੱਪਰ ਵਲੋਂ ਕੁਚਲੇ ਜਾਣ ਕਾਰਨ ਗਾਇਕ ਮਾਸਟਰ ਸਲੀਮ ਦੀ ਭਾਬੀ ਦੀ ਮੌਤ
. . .  about 2 hours ago
ਜਲੰਧਰ, 18 ਸਤੰਬਰ- ਪੰਜਾਬੀ ਗਾਇਕ ਮਾਸਟਰ ਸਲੀਮ ਦੀ ਭਾਬੀ ਨੂੰ ਅੱਜ ਇੱਥੋਂ ਦੇ ਨਕੋਦਰ ਰੋਡ 'ਤੇ ਇੱਕ ਟਿੱਪਰ ਨੇ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਾਸਟਰ...
ਕੇਂਦਰੀ ਕੈਬਨਿਟ ਦੇ ਵੱਡੇ ਫ਼ੈਸਲੇ- ਰੇਲਵੇ ਕਰਮਚਾਰੀਆਂ ਨੂੰ ਮਿਲੇਗਾ 78 ਦਿਨਾਂ ਦਾ ਬੋਨਸ, ਈ-ਸਿਗਰਟ 'ਤੇ ਪਾਬੰਦੀ
. . .  about 1 hour ago
ਨਵੀਂ ਦਿੱਲੀ, 18 ਸਤੰਬਰ- ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਰੇਲ ਕਰਮਚਾਰੀਆਂ ਨੂੰ 78 ਦਿਨਾਂ ਦਾ ਬੋਨਸ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਈ-ਸਿਗਰਟ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ...
ਖੇਮਕਰਨ ਵਿਖੇ ਦੁਕਾਨਦਾਰਾਂ ਅਤੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  about 2 hours ago
ਖੇਮਕਰਨ, 18 ਸਤੰਬਰ (ਰਾਕੇਸ਼ ਬਿੱਲਾ)- ਸਰਹੱਦੀ ਖੇਤਰ ਅੰਦਰ ਕੰਡਿਆਲੀ ਤਾਰ ਤੋਂ ਪਾਰਲੀਆਂ ਜ਼ਮੀਨਾਂ ਦੇ ਮੁਆਵਜ਼ੇ 'ਚ ਹੋਈ ਘਪਲੇਬਾਜ਼ੀ 'ਚ ਕੁਝ ਬੇਕਸੂਰ ਦੁਕਾਨਦਾਰਾਂ ਵਿਰੁੱਧ ਕੇਸ ਦਰਜ ਕਰਨ...
ਕੈਬਨਿਟ ਬੈਠਕ ਦਾ ਫ਼ੈਸਲਾ- ਰੇਲਵੇ ਕਰਮਚਾਰੀਆਂ ਨੂੰ ਲਗਾਤਾਰ ਛੇਵੇਂ ਸਾਲ ਦਾ ਬੋਨਸ, ਕਰਮਚਾਰੀਆਂ ਨੂੰ 78 ਦਿਨਾਂ ਦੀ ਤਨਖ਼ਾਹ ਬੋਨਸ ਵਜੋਂ ਦਿੱਤੀ ਜਾਵੇਗੀ
. . .  about 2 hours ago
ਕੈਬਨਿਟ ਬੈਠਕ ਦਾ ਫ਼ੈਸਲਾ- ਈ-ਸਿਗਰਟ 'ਤੇ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਲਾਈ ਪਾਬੰਦੀ
. . .  about 2 hours ago
ਕੈਬਨਿਟ ਦੇ ਫ਼ੈਸਲਿਆਂ 'ਤੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਪ੍ਰਕਾਸ਼ ਜਾਵੜੇਕਰ ਕਰ ਰਹੇ ਪ੍ਰੈੱਸ ਕਾਨਫ਼ਰੰਸ
. . .  about 2 hours ago
ਜਲੰਧਰ ਨਗਰ ਨਿਗਮ ਦੇ ਬੀ. ਐਂਡ ਆਰ. ਵਿਭਾਗ 'ਚ ਵਿਜੀਲੈਂਸ ਵਲੋਂ ਛਾਪੇਮਾਰੀ
. . .  about 2 hours ago
ਜਲੰਧਰ, 18 ਸਤੰਬਰ (ਸ਼ਿਵ ਸ਼ਰਮਾ)- ਸੜਕ ਘੁਟਾਲੇ ਮਾਮਲੇ 'ਚ ਅੱਜ ਜਲੰਧਰ ਨਗਰ ਨਿਗਮ ਦੇ ਬੀ. ਐਂਡ ਆਰ. ਵਿਭਾਗ 'ਚ...
ਸਿਵਲ ਹਸਪਤਾਲ ਸੰਗਰੂਰ ਦੀ ਐਮਰਜੈਂਸੀ 'ਚ ਵੀ ਦੋਹਾਂ ਅਧਿਆਪਕਾਂ ਦਾ ਮਰਨ ਵਰਤ ਜਾਰੀ
. . .  about 2 hours ago
ਸਕੇ ਭਰਾਵਾਂ ਨੂੰ ਅਗਵਾ ਕਰਨ ਦਾ ਮਾਮਲਾ : ਅਦਾਲਤ ਨੇ ਸਾਬਕਾ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਸੁਣਾਈ 6 ਸਾਲ ਦੀ ਸਜ਼ਾ
. . .  1 minute ago
ਆਵਾਰਾ ਪਸ਼ੂ ਕਾਰਨ ਵਾਪਰੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  about 3 hours ago
ਮੁੱਖ ਮੰਤਰੀ ਨਾਲ ਗੱਲਬਾਤ ਦਾ ਸਮਾਂ ਮਿਲਣ ਦੇ ਬਾਵਜੂਦ ਅਧਿਆਪਕ ਧਰਨਾ ਜਾਰੀ ਰੱਖਣ 'ਤੇ ਅੜੇ
. . .  about 3 hours ago
ਪਾਕਿ ਬੈਟ ਕਮਾਂਡੋ ਕਰ ਰਹੇ ਸਨ ਘੁਸਪੈਠ ਦੀ ਕੋਸ਼ਿਸ਼, ਫੌਜ ਨੇ ਗਰਨੇਡ ਨਾਲ ਬਣਾਇਆ ਨਿਸ਼ਾਨਾ
. . .  about 4 hours ago
ਰੋਹ 'ਚ ਆਏ ਅਧਿਆਪਕਾਂ ਨੇ ਜਾਮ ਕੀਤਾ ਸੰਗਰੂਰ-ਸੁਨਾਮ ਮਾਰਗ
. . .  about 4 hours ago
ਮਰਨ ਵਰਤ 'ਤੇ ਬੈਠ ਅਧਿਆਪਕਾਂ ਨੂੰ ਪੁਲਿਸ ਨੇ ਜ਼ਬਰਦਸਤੀ ਪਹੁੰਚਾਇਆ ਹਸਪਤਾਲ
. . .  about 4 hours ago
2020 ਟੋਕੀਓ ਓਲੰਪਿਕ ਦੀ ਟਿਕਟ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਵਿਨੇਸ਼ ਫੋਗਾਟ
. . .  about 5 hours ago
ਨਹੀਂ ਰਹੇ ਹਾਰਰ ਫ਼ਿਲਮਾਂ ਦੇ ਬਾਦਸ਼ਾਹ ਸ਼ਿਆਮ ਰਾਮਸੇ
. . .  about 5 hours ago
ਕਸ਼ਮੀਰ ਮਸਲੇ ਨੂੰ ਗੱਲਬਾਤ ਨਾਲ ਸੁਲਝਾਉਣ ਭਾਰਤ ਅਤੇ ਪਾਕਿਸਤਾਨ- ਯੂਰਪੀ ਯੂਨੀਅਨ ਦੀ ਸੰਸਦ
. . .  about 5 hours ago
ਭੇਦਭਰੇ ਹਾਲਾਤ 'ਚ ਨੌਜਵਾਨ ਦੀ ਮੌਤ
. . .  about 6 hours ago
ਭਾਰੀ ਮੀਂਹ ਦੇ ਚੱਲਦਿਆਂ ਪਟਨਾ ਪੁਲਿਸ ਲਾਈਨ 'ਤੇ ਡਿੱਗਾ ਦਰਖ਼ਤ, 10 ਕਰਮਚਾਰੀ ਜ਼ਖ਼ਮੀ
. . .  about 6 hours ago
ਅਯੁੱਧਿਆ ਮਾਮਲਾ : ਚੀਫ਼ ਜਸਟਿਸ ਨੇ ਕਿਹਾ- 18 ਅਕਤੂਬਰ ਤੱਕ ਬਹਿਸ ਪੂਰੀ ਕਰਨ ਦੋਵੇਂ ਪੱਖ
. . .  about 6 hours ago
ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕੀਤੇ ਕੇਦਾਰਨਾਥ ਮੰਦਰ ਦੇ ਦਰਸ਼ਨ
. . .  about 6 hours ago
550ਵੇਂ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਲਈ ਏਅਰ ਇੰਡੀਆ ਕਰ ਰਿਹੈ ਉਡਾਣ ਸ਼ੁਰੂ
. . .  about 6 hours ago
ਤੇਜ਼ਧਾਰ ਹਥਿਆਰਾਂ ਦੇ ਨਾਲ ਔਰਤ ਦਾ ਕਤਲ
. . .  about 7 hours ago
ਦੋ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ਦਾ ਮਰਨ ਵਰਤ 8ਵੇਂ ਦਿਨ ਦਾਖਲ
. . .  about 8 hours ago
ਲੱਖਾਂ ਰੁਪਏ ਦੀ ਨਕਲੀ ਕਰੰਸੀ ਸਮੇਤ ਦੋ ਗ੍ਰਿਫ਼ਤਾਰ
. . .  about 8 hours ago
ਅੱਜ ਮੁਹਾਲੀ ਵਿਚ ਹੋਵੇਗਾ ਭਾਰਤ ਦੱਖਣੀ ਅਫ਼ਰੀਕਾ ਵਿਚਾਲੇ ਟੀ20 ਮੈਚ
. . .  about 9 hours ago
ਪੈਸੇ ਉਧਾਰ ਨਾ ਦੇਣ 'ਤੇ 12 ਸਾਲਾ ਲੜਕੇ ਨੇ ਟੀਚਰ ਦਾ ਕੀਤਾ ਕਤਲ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਇੰਗਲਿਸ਼ ਚੈਨਲ ਨੂੰ 4 ਵਾਰ ਪਾਰ ਕਰਨ ਵਾਲੀ ਪਹਿਲੀ ਮਹਿਲਾ ਬਣੀ ਸਾਰਾ ਥਾਮਸ
. . .  1 day ago
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰਾ ਟੀ-20 ਮੈਚ ਕੱਲ੍ਹ
. . .  1 day ago
ਸਾਉਦੀ ਅਰਬ ਦਾ ਤੇਲ ਉਤਪਾਦਨ 2-3 ਹਫ਼ਤਿਆਂ 'ਚ ਹੋ ਜਾਵੇਗਾ ਆਨਲਾਈਨ - ਸੂਤਰ
. . .  1 day ago
ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਨੇ ਕਿਸ਼ਤਵਾੜ ਦਾ ਕੀਤਾ ਦੌਰਾ
. . .  about 1 hour ago
ਅਦਾਲਤ ਨੇ ਡੀ.ਕੇ. ਸ਼ਿਵ ਕੁਮਾਰ ਨੂੰ 1 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜਿਆ
. . .  about 1 hour ago
ਨਾਕੇਬੰਦੀ ਦੌਰਾਨ ਦੋ ਵਿਅਕਤੀ ਇਕ ਕਿੱਲੋ ਹੈਰੋਇਨ ਸਮੇਤ ਕਾਬੂ
. . .  about 1 hour ago
15 ਲਗਜ਼ਰੀ ਗੱਡੀਆਂ ਸਮੇਤ ਚੋਰ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ
. . .  about 1 hour ago
ਇਕ ਦਿਨ ਮਕਬੂਜ਼ਾ ਕਸ਼ਮੀਰ 'ਤੇ ਹੋਵੇਗਾ ਭਾਰਤ ਦਾ ਕਬਜ਼ਾ- ਵਿਦੇਸ਼ ਮੰਤਰੀ ਐੱਸ.ਸ਼ੰਕਰ
. . .  5 minutes ago
ਕੋਲਕਾਤਾ ਦੀ ਵਿਸ਼ੇਸ਼ ਅਦਾਲਤ 'ਚ ਪਹੁੰਚੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ
. . .  20 minutes ago
ਪੁਲਿਸ ਨੇ ਛਾਪੇਮਾਰੀ ਕਰਦਿਆਂ ਇੱਕ ਦੁਕਾਨ 'ਚੋਂ ਭਾਰੀ ਮਾਤਰਾ ਬਰਾਮਦ ਕੀਤੇ ਪਟਾਕੇ
. . .  18 minutes ago
ਤਰਨਤਾਰਨ ਧਮਾਕਾ : 5 ਦਿਨਾਂ ਦੇ ਰਿਮਾਂਡ 'ਤੇ ਭੇਜੇ ਗਏ ਦੋਸ਼ੀ
. . .  39 minutes ago
ਅਫ਼ਗ਼ਾਨਿਸਤਾਨ 'ਚ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 24
. . .  50 minutes ago
ਵਿਦੇਸ਼ ਮੰਤਰੀ ਦੇ ਤੌਰ 'ਤੇ ਜੈਸ਼ੰਕਰ ਦੇ 100 ਦਿਨ ਪੂਰੇ, ਕਿਹਾ- ਹੁਣ ਦੁਨੀਆ ਗੰਭੀਰਤਾ ਨਾਲ ਸੁਣਦੀ ਹੈ ਭਾਰਤ ਦੀ ਆਵਾਜ਼
. . .  about 1 hour ago
ਰਾਜੀਵ ਕੁਮਾਰ ਦਾ ਪਤਾ ਲਗਾਉਣ ਦੇ ਲਈ ਸੀ.ਬੀ.ਆਈ ਇੱਕ ਵਿਸ਼ੇਸ਼ ਟੀਮ ਦਾ ਕਰ ਰਹੀ ਹੈ ਗਠਨ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 2 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਜਦੋਂ ਕੋਈ ਚੁਣੌਤੀ ਆਵੇ, ਉਸ ਤੋਂ ਬਚਣ ਦੀ ਕੋਸ਼ਿਸ਼ ਨਾ ਕਰੋ, ਉਸ ਦਾ ਦਲੇਰੀ ਨਾਲ ਸਾਹਮਣਾ ਕਰੋ। -ਡੇਵਿਡ ਵੈਦਰ ਫੋਰਡ

ਪਹਿਲਾ ਸਫ਼ਾ

ਮਕਬੂਜ਼ਾ ਕਸ਼ਮੀਰ ਭਾਰਤ ਦਾ ਹਿੱਸਾ, ਇਕ ਦਿਨ ਸਾਡੇ ਕਬਜ਼ੇ 'ਚ ਹੋਵੇਗਾ-ਜੈਸ਼ੰਕਰ

ਗੁਆਂਢੀ ਤੋਂ ਹੀ ਅੱਤਵਾਦ ਦਾ ਖ਼ਤਰਾ
ਨਵੀਂ ਦਿੱਲੀ, 17 ਸਤੰਬਰ (ਏਜੰਸੀ)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅੱਜ ਕਿਹਾ ਹੈ ਕਿ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਭਾਰਤ ਦਾ ਹਿੱਸਾ ਹੈ ਅਤੇ ਉਮੀਦ ਹੈ ਕਿ ਇਸ ਨੂੰ ਇਕ ਦਿਨ ਆਪਣੇ ਅਧਿਕਾਰ 'ਚ ਲੈ ਲਿਆ ਜਾਵੇਗਾ | ਇਸ ਦੇ ਨਾਲ ਹੀ ਅਮਰੀਕਾ ਨਾਲ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧ ਹਰ ਖੇਤਰ 'ਚ ਅੱਗੇ ਵਧ ਰਹੇ ਹਨ | ਉਹ ਇੱਥੇ ਸਰਕਾਰ ਦੇ 100 ਦਿਨ ਪੂਰੇ ਹੋਣ 'ਤੇ ਮੰਗਲਵਾਰ ਨੂੰ ਵਿਦੇਸ਼ ਮੰਤਰਾਲੇ ਦੇ ਕਾਰਜਾਂ ਦਾ ਬਿਊਰਾ ਪ੍ਰੈੱਸ ਕਾਨਫ਼ਰੰਸ ਦੌਰਾਨ ਪੇਸ਼ ਕਰ ਰਹੇ ਸਨ | ਜੈਸ਼ੰਕਰ ਨੇ ਪਾਕਿਸਤਾਨ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਗੁਆਂਢੀ ਦੇਸ਼ ਤੋਂ ਹੀ ਅੱਤਵਾਦ ਦਾ ਖ਼ਤਰਾ ਹੈ, ਜਿਸ ਨੂੰ ਸਾਧਾਰਨ ਕੰਮ ਕਰਨ ਤੇ ਸਰਹੱਦ ਪਾਰੋਂ ਅੱਤਵਾਦ ਿਖ਼ਲਾਫ਼ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸਾਡੀ ਸਥਿਤੀ ਹਮੇਸ਼ਾ ਮਕਬੂਜ਼ਾ ਕਸ਼ਮੀਰ ਨੂੰ ਲੈ ਕੇ ਸਪੱਸ਼ਟ ਰਹੀ ਹੈ ਕਿ ਉਹ ਭਾਰਤ ਦਾ ਹਿੱਸਾ ਹੈ ਤੇ ਸਾਨੂੰ ਉਮੀਦ ਹੈ ਕਿ ਇਕ ਦਿਨ ਅਸੀਂ ਉਸ ਨੂੰ ਆਪਣੇ ਅਧਿਕਾਰ 'ਚ ਲੈ ਲਵਾਂਗੇ | ਉਨ੍ਹਾਂ ਕਿਹਾ ਕਿ ਸਰਕਾਰ ਹੁਣ ਤੋਂ ਪਾਕਿਸਤਾਨ ਨਾਲ ਕਸ਼ਮੀਰ ਬਾਰੇ ਨਹੀਂ ਸਿਰਫ਼ ਮਕਬੂਜ਼ਾ ਕਸ਼ਮੀਰ ਬਾਰੇ ਗੱਲਬਾਤ ਕਰੇਗੀ | ਜ਼ਿਕਰਯੋਗ ਹੈ ਕਿ ਪਾਕਿਸਤਾਨ ਵਲੋਂ ਕਸ਼ਮੀਰ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਚੁੱਕਣ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਉੱਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਵੀ ਇਸ ਸਬੰਧੀ ਬਿਆਨ ਦੇ ਚੁੱਕੇ ਹਨ | ਜੈਸ਼ੰਕਰ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ ਜਿਸ ਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਇਸ ਨਾਲ ਸਥਿਤੀ ਨਹੀਂ ਬਦਲੇਗੀ, ਕਿਉਂਕਿ ਇਹ 1972 ਤੋਂ ਹੀ ਸਪੱਸ਼ਟ ਹੈ | ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਸਬੰਧ ਕਾਫ਼ੀ ਲੰਬੀ ਦੂਰੀ ਤੈਅ ਕਰ ਚੁੱਕੇ ਹਨ ਤੇ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਅਜਿਹਾ ਕੋਈ ਖੇਤਰ ਨਹੀਂ ਜੋ ਅੱਗੇ ਨਾ ਵੱਧ ਰਿਹਾ ਹੋਵੇ | ਦੋਵਾਂ ਦੇਸ਼ਾਂ ਵਿਚਾਲੇ ਵਣਜ ਨੂੰ ਲੈ ਕੇ ਇਕ ਸਵਾਲ ਦੇ ਜਵਾਬ 'ਚ ਜੈਸ਼ੰਕਰ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਕਾਰੋਬਾਰ ਸਮੱਸਿਆ 'ਸਾਧਾਰਨ' ਹੈ | ਉਨ੍ਹਾਂ ਕਿਹਾ ਕਿ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਹਿਊਸਟਨ ਪ੍ਰੋਗਰਾਮ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਭਾਈਚਾਰੇ ਦਾ ਸੱਦਾ ਪ੍ਰਵਾਨ ਕਰ ਲਿਆ ਹੈ | ਭਾਰਤ-ਅਮਰੀਕਾ ਦੇ ਸਬੰਧ ਕਾਫ਼ੀ ਬਿਹਤਰ ਹਨ | ਉਨ੍ਹਾਂ ਕਿਹਾ ਕਿ ਅਸੀਂ ਦੇਖਦੇ ਹਾਂ ਕਿ ਦੁਨੀਆ 'ਚ ਬਹੁ-ਧਰੁਵੀ ਵਿਵਸਥਾ ਦੀ ਗੱਲ ਹੋ ਰਹੀ ਹੈ | ਅਜਿਹੇ 'ਚ ਭਾਰਤ ਦੀ ਗੱਲ ਅੱਜ ਧਿਆਨ ਨਾਲ ਸੁਣੀ ਜਾ ਰਹੀ ਹੈ | ਉਨ੍ਹਾਂ ਨੇ ਉੱਤਰੀ ਅਮਰੀਕਾ, ਯੂਰਪ, ਖਾੜੀ, ਆਸੀਆਨ ਤੇ ਅਫ਼ਰੀਕੀ ਦੇਸ਼ਾਂ ਨਾਲ ਭਾਰਤ ਦੇ ਸਬੰਧ ਮਜਬੂਤ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਭਾਰਤ ਦੀ ਘਰੇਲੂ ਤੇ ਵਿਦੇਸ਼ੀ ਨੀਤੀ ਵਿਚਾਲੇ ਗਹਿਰਾ ਸਬੰਧ ਹੈ | ਸਾਡੀ ਰਾਸ਼ਟਰੀ ਨੀਤੀ ਤੇ ਵਿਦੇਸ਼ ਨੀਤੀ ਦੇ ਟੀਚਿਆਂ ਵਿਚਾਲੇ ਜੋ ਸਹਿ-ਸਬੰਧ ਹੈ ਉਹ ਮਜ਼ਬੂਤ ਬਣਨ ਦਾ ਹੈ | ਉਨ੍ਹਾਂ ਕਿਹਾ ਕਿ ਅਸੀਂ ਪਿਛਲੇ 100 ਦਿਨ ਵਿਚ ਅਫ਼ਰੀਕਾ 'ਚ ਬਹੁਤ ਕੰਮ ਕੀਤਾ | ਸਾਡੀ ਤਿਆਰੀ ਉੱਥੇ 18 ਦੂਤਘਰ ਖੋਲ੍ਹਣ ਦੀ ਹੈ | ਅਸੀਂ ਇਕ ਬਿਹਤਰ ਤੇ ਮਜ਼ਬੂਤ ਗੁਆਂਢ ਬਣਾਉਣਾ ਚਾਹੁੰਦੇ ਹਾਂ ਪਰ ਅਸੀਂ ਆਪਣੇ ਹੀ ਗੁਆਂਢੀ ਤੋਂ ਅਨੋਖੀ ਚੁਣੌਤੀ ਨਾਲ ਜੂਝ ਰਹੇ ਹਾਂ | ਸਾਡਾ ਗੁਆਂਢੀ ਆਮ ਵਿਵਹਾਰ ਨਹੀਂ ਕਰਦਾ, ਜਦੋਂ ਤੱਕ ਸਰਹੱਦ ਪਾਰੋਂ ਅੱਤਵਾਦ ਦਾ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਇਹ ਚੁਣੌਤੀ ਬਣੀ ਰਹੇਗੀ |

550ਵਾਂ ਪ੍ਰਕਾਸ਼ ਪੁਰਬ

ਨਨਕਾਣਾ ਸਾਹਿਬ 'ਚ ਤਿਆਰੀਆਂ ਜ਼ੋਰਾਂ 'ਤੇ

ਰੇਲਵੇ ਸਟੇਸ਼ਨ ਤੋਂ ਗੁਰਦੁਆਰੇ ਤੱਕ ਉਸਾਰਿਆ ਜਾ ਰਿਹੈ 'ਬਾਬਾ ਗੁਰੂ ਨਾਨਕ ਮਾਰਗ'
- ਸੁਰਿੰਦਰ ਕੋਛੜ -

ਅੰਮਿ੍ਤਸਰ, 17 ਸਤੰਬਰ -ਪਾਕਿਸਤਾਨ 'ਚ ਵੱਡੇ ਉਤਸ਼ਾਹ ਨਾਲ ਮਨਾਏ ਜਾ ਰਹੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ 'ਚ ਜੰਗੀ ਪੱਧਰ 'ਤੇ ਤਿਆਰੀਆਂ ਚੱਲ ਰਹੀਆਂ ਹਨ | ਜਿਥੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ 'ਚ ਇੰਟਰਨੈਸ਼ਨਲ ਸਿੱਖ ਸੇਵਾ ਸੁਸਾਇਟੀ ਵਲੋਂ ਕੈਨੇਡਾ ਦੀ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਲੰਗਰ ਹਾਲ ਦੀ ਉਸਾਰੀ ਕਰਵਾਈ ਜਾ ਰਹੀ ਹੈ, ਉਥੇ ਹੀ ਉਕਤ ਗੁਰਦੁਆਰਾ ਸਾਹਿਬ ਸਮੇਤ ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਮਾਲ ਜੀ ਸਾਹਿਬ, ਗੁਰਦੁਆਰਾ ਬਾਲ ਲੀਲਾ 'ਚ ਵੀ ਯਾਤਰੂਆਂ ਦੀ ਸਹੂਲਤ ਲਈ ਨਵੇਂ ਸਮਾਰਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ | ਲਾਹੌਰ ਤੋਂ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਤੇ ਜਨਰਲ ਸਕੱਤਰ ਅਮੀਰ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤ ਵਲੋਂ ਕੀਤੀ ਜਾਣ ਵਾਲੀ ਸ਼ਮੂਲੀਅਤ ਦੇ ਮੱਦੇਨਜ਼ਰ ਟੀ. ਡੀ. ਸੀ. ਪੀ. ਵਲੋਂ ਸ੍ਰੀ ਨਨਕਾਣਾ ਸਾਹਿਬ 'ਚ ਇਕ ਆਲੀਸ਼ਾਨ ਸਰਾਂ ਵੀ ਉਸਾਰੀ ਗਈ ਹੈ | ਉਨ੍ਹਾਂ ਦੱਸਿਆ ਕਿ ਰੇਲ ਮੰਤਰਾਲੇ ਵਲੋਂ ਇਥੇ ਆਧੁਨਿਕ ਢੰਗ ਨਾਲ ਉਸਾਰਿਆ ਜਾ ਰਿਹਾ ਰੇਲਵੇ ਸਟੇਸ਼ਨ ਪਾਕਿਸਤਾਨ ਦਾ ਸਭ ਤੋਂ ਖ਼ੂਬਸੂਰਤ ਤੇ ਵਿਸ਼ਾਲ ਸਟੇਸ਼ਨ ਹੋਵੇਗਾ | ਰੇਲਵੇ ਸਟੇਸ਼ਨ ਦੀ ਉਸਾਰੀ ਨਵੰਬਰ ਤੋਂ ਪਹਿਲਾਂ ਮੁਕੰਮਲ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਦੱਸਿਆ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਦਿਆਂ ਪਾਕਿਸਤਾਨੀ ਸਰਕਾਰ ਰੇਲਵੇ ਸਟੇਸ਼ਨ ਦਾ ਨਾਂਅ ਬਾਬਾ ਗੁਰੂ ਨਾਨਕ ਜੀ ਦੇ ਨਾਂਅ 'ਤੇ ਰੱਖਣ ਜਾ ਰਹੀ ਹੈ | ਇਸ ਤੋਂ ਇਲਾਵਾ ਲਾਹੌਰ ਤੋਂ ਸ੍ਰੀ ਨਨਕਾਣਾ ਸਾਹਿਬ
ਲਈ ਇਕ ਵਿਸ਼ੇਸ਼ ਗੱਡੀ ਵੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦਾ ਨਾਂਅ ਬਾਬਾ ਗੁਰੂ ਨਾਨਕ ਗੱਡੀ ਰੱਖਿਆ ਜਾਵੇਗਾ | ਉਕਤ ਰੇਲਵੇ ਸਟੇਸ਼ਨ 'ਤੇ ਯਾਤਰੂਆਂ ਦੀ ਅਸਥਾਈ ਰਿਹਾਇਸ਼ ਅਤੇ ਆਰਾਮ ਲਈ ਉਡੀਕ ਹਾਲ ਤੇ ਸਰਾਂ ਵੀ ਬਣਾਈ ਜਾ ਰਹੀ ਹੈ | ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਸਾਹਿਬ ਤੱਕ ਰੇਲਵੇ ਲਾਈਨਾਂ ਦੇ ਨਾਲ-ਨਾਲ ਇਕ ਸਿੱਧੀ ਸੜਕ ਵੀ ਬਣਾਈ ਜਾ ਰਹੀ ਹੈ | ਜਿਸ ਦਾ ਨਾਂਅ 'ਬਾਬਾ ਗੁਰੂ ਨਾਨਕ ਜੀ ਮਾਰਗ' ਰੱਖਿਆ ਗਿਆ ਹੈ | ਇਹ ਸੜਕ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਡਿਪਟੀ ਕਮਿਸ਼ਨਰ ਦਫ਼ਤਰ, ਗੁਰੂ ਨਾਨਕ ਕਾਲਜ ਅਤੇ ਗੁਰੂ ਨਾਨਕ ਜੀ ਮਾਡਲ ਸਕੂਲ ਵਿਚੋਂ ਹੁੰਦੀ ਹੋਈ ਸਿੱਧੀ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਨਾਲ ਖ਼ਤਮ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਸੰਪਰਕ ਸੜਕ ਰਾਹੀਂ ਯਾਤਰੂ ਰੇਲਵੇ ਸਟੇਸ਼ਨ ਤੋਂ ਸਿੱਧੇ ਗੁਰਦੁਆਰਾ ਸਾਹਿਬ ਪਹੁੰਚ ਸਕਣਗੇ ਅਤੇ ਉਨ੍ਹਾਂ ਦੀ ਆਮਦ ਦੌਰਾਨ ਸ਼ਹਿਰ 'ਚ ਟ੍ਰੈਫਿਕ ਜਾਮ ਨਹੀਂ ਲੱਗੇਗਾ |
ਕਿਸੇ ਵੀ ਸ਼ਰਧਾਲੂ ਨੂੰ ਨਹੀਂ ਆਵੇਗੀ ਪ੍ਰੇਸ਼ਾਨੀ : ਮਹਿੰਦਰਪਾਲ ਸਿੰਘ
ਐਮ. ਪੀ. ਏ. ਤੇ ਪਾਰਲੀਮਾਨੀ ਸਕੱਤਰ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਨਨਕਾਣਾ ਸਾਹਿਬ 'ਚ ਗੁਰਪੁਰਬ ਮੌਕੇ ਸੰਗਤ ਦੀ ਅਸਥਾਈ ਰਿਹਾਇਸ਼ ਲਈ ਦੋ ਟੈਂਟ ਸਿਟੀ ਵੀ ਸਥਾਪਤ ਕੀਤੇ ਜਾ ਰਹੇ ਹਨ ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ 'ਚ ਬਣੇ ਇਤਿਹਾਸਕ ਤੇ ਮੁਕੱਦਸ ਖੂਹ ਦਾ ਜਲ ਸੰਗਤ ਨੂੰ ਪੀਣ ਲਈ ਮੁਹੱਈਆ ਕਰਵਾਉਣ ਹਿਤ ਜਲਦੀ ਸੇਵਾ ਸ਼ੁਰੂ ਕਰਵਾਈ ਜਾ ਰਹੀ ਹੈ ਅਤੇ ਸੇਵਾ ਦਾ ਕੰਮ ਮੁਕੰਮਲ ਹੋਣ ਉਪਰੰਤ ਇਸ 'ਤੇ ਫਿਲਟਰੇਸ਼ਨ ਪਲਾਂਟ ਲਗਾਇਆ ਜਾਵੇਗਾ ਤਾਂ ਸੰਗਤ ਪਵਿੱਤਰ ਖੂਹ ਦਾ ਜਲ ਪੀਣ ਦੇ ਨਾਲ-ਨਾਲ ਪ੍ਰਸਾਦਿ ਦੇ ਤੌਰ 'ਤੇ ਆਪਣੇ ਨਾਲ ਵੀ ਲਿਜਾ ਸਕੇ |

ਜਨਮ ਦਿਨ ਮੌਕੇ ਮੋਦੀ ਨੇ ਮਾਂ ਤੋਂ ਲਿਆ ਅਸ਼ੀਰਵਾਦ

ਗਾਂਧੀਨਗਰ, 17 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ 69ਵੇਂ ਜਨਮ ਦਿਨ ਮੌਕੇ ਆਪਣੀ ਮਾਂ ਹੀਰਾਬੇਨ ਨੰੂ ਮਿਲੇ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ | ਇਸ ਤੋਂ ਪਹਿਲਾਂ ਮੋਦੀ ਜੋ ਸੋਮਵਾਰ ਨੂੰ ਗੁਜਰਾਤ ਪਹੁੰਚੇ ਸਨ, ਨੇ ਅੱਜ ਨਮਾਮੀ ਦੇਵੀ ਨਰਮਦੇ ਮਹਾਂਉਤਸਵ ਦਾ ਉਦਘਾਟਨ ਕੀਤਾ | ਇੱਥੇ ਮੋਦੀ ਨੂੰ ਮਾਂ ਨੇ ਅਸ਼ੀਰਵਾਦ ਦਿੱਤਾ ਅਤੇ ਨਾਲ 501 ਰੁਪਏ ਦਿੱਤੇ | ਇਸ ਸਮਾਰੋਹ ਤੋਂ ਬਾਅਦ ਮੋਦੀ ਆਪਣੀ ਮਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਨਾਲ ਭੋਜਨ ਕੀਤਾ | ਇੱਥੇ ਮੋਦੀ ਨੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਆਟੋਗ੍ਰਾਫ਼ ਵੀ ਦਿੱਤੇ | ਮੋਦੀ ਨੇ ਸਰਦਾਰ ਸਰੋਵਰ ਪ੍ਰੋਗਰਾਮ ਤੋਂ ਪਹਿਲਾਂ ਮੰਗਲਵਾਰ ਨੂੰ ਆਪਣੀ ਮਾਂ ਨੂੰ ਮਿਲਣਾ ਸੀ ਪਰ ਪ੍ਰੋਗਰਾਮ ਵਿਚ ਬਦਲਾਅ ਕਾਰਨ ਉਹ ਬਾਅਦ ਵਿਚ ਮਿਲੇ |
ਦੇਸ਼-ਵਿਦੇਸ਼ ਦੇ ਆਗੂਆਂ ਵਲੋਂ ਵਧਾਈ
ਨਵੀਂ ਦਿੱਲੀ, (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਦੇਸ਼-ਵਿਦੇਸ਼ ਦੇ ਆਗੂਆਂ ਵਲੋਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ | ਉਨ੍ਹਾਂ ਨੂੰ ਭੁਟਾਨ ਦੇ ਪ੍ਰਧਾਨ ਮੰਤਰੀ ਲੋਟੇ ਸ਼ੇਰਿੰਗ, ਨਿਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਸਮੇਤ ਭਾਰਤ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਹੋਰ ਵੱਖ-ਵੱਖ ਅਹਿਮ ਆਗੂਆਂ ਨੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ |

ਅੰਮਿ੍ਤਸਰ 'ਚ ਮਕਾਨ ਮਾਲਕਣ ਵਲੋਂ ਕਿਰਾਏਦਾਰ ਔਰਤ ਤੇ 6 ਸਾਲਾ ਧੀ ਦਾ ਕਤਲ

ਨਾਜਾਇਜ਼ ਸਬੰਧਾਂ ਕਾਰਨ ਦਿੱਤਾ ਘਟਨਾ ਨੂੰ ਅੰਜਾਮ
ਵੇਰਕਾ, 17 ਸਤੰਬਰ (ਪਰਮਜੀਤ ਸਿੰਘ ਬੱਗਾ)-ਅੰਮਿ੍ਤਸਰ ਦੇ ਪੁਲਿਸ ਥਾਣਾ ਮੋਹਕਮਪੁਰਾ ਖੇਤਰ ਦੇ ਇਲਾਕੇ ਨਿਊ ਪ੍ਰੀਤ ਨਗਰ ਵਿਖੇ ਇਕ ਮਕਾਨ ਮਾਲਕ ਔਰਤ ਵਲੋਂ ਉਸੇ ਦੇ ਮਕਾਨ ਦੀ ਦੂਸਰੀ ਮੰਜ਼ਿਲ 'ਤੇ ਕਿਰਾਏ 'ਤੇ ਰਹਿੰਦੀ ਔਰਤ ਤੇ ਉਸ ਦੀ 6 ਸਾਲਾ ਮਾਸੂਮ ਬੱਚੀ ਦਾ ਅੱਜ ਤੜਕੇ ਸੁੱਤੀਆਂ ਪਈਆਂ ਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ | ਮਿ੍ਤਕ ਦੀ ਪਹਿਚਾਣ ਸੁਮਨ ਦੇਵੀ ਪਤਨੀ ਦੇਵਾ ਨੰਦ ਰਾਏ ਅਤੇ ਬੱਚੀ ਦੀ ਪਹਿਚਾਣ 6 ਸਾਲਾ ਏਰੀਆ ਵਜੋਂ ਹੋਈ ਹੈ | ਜਿਸ ਵੇਲੇ ਔਰਤ ਤੇ ਬੱਚੀ ਦੀ ਹੱਤਿਆ ਕੀਤੀ ਗਈ ਉਸ ਸਮੇਂ ਮਿ੍ਤਕ ਦਾ ਪਤੀ ਡਿਊਟੀ 'ਤੇ ਸੀ ਜੋ ਹਫ਼ਤੇ 'ਚ ਇਕ-ਦੋ ਦਿਨ ਲਈ ਇੱਥੇ ਆਉਂਦਾ ਸੀ | ਮਾਂ-ਬੇਟੀ ਦੀ ਹੱਤਿਆ ਕਰਨ ਤੋਂ ਬਾਅਦ ਕਮਲੇਸ਼ ਰਾਣੀ ਨੇ ਆਪਣੇ ਪਤੀ ਰਾਮ ਤੀਰਥ ਦੀ ਮਦਦ ਨਾਲ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਦੋਵਾਂ ਦੀਆ ਲਾਸ਼ਾਂ ਨੂੰ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ ਅਤੇ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਪਹੁੰਚ ਕੇ ਆਪਣੇ ਬੇਟੇ ਰਾਕੇਸ਼ ਨੂੰ ਫ਼ੋਨ ਕਰ ਕੇ ਕਤਲਾਂ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਆਪਣੇ ਪਿਤਾ ਨਾਲ ਰੇਲਵੇ ਸਟੇਸ਼ਨ 'ਤੇ ਯੂ. ਪੀ. ਸਥਿਤ ਪਿੰਡ ਜਾਣ ਲਈ ਪਹੁੰਚ ਜਾਵੇ ਪਰ 18 ਸਾਲਾਂ ਬੇਟੇ ਰਾਕੇਸ਼ ਨੂੰ ਦੋਹਰੇ ਕਤਲ ਦੀ ਭਿਣਕ ਤੱਕ ਨਹੀਂ ਸੀ ਅਤੇ ਜਿਸ ਸਮੇਂ ਮਾਂ ਦਾ ਫ਼ੋਨ ਆਇਆ ਤਾਂ ਉਹ ਸਵੇਰੇ ਦੌੜ ਲਗਾਉਣ ਲਈ ਗਿਆ ਹੋਇਆ ਸੀ | ਜਦ ਉਸ ਨੇ ਘਰ ਜਾ ਕੇ ਵੇਖਿਆ ਤਾਂ ਲਾਸ਼ਾਂ ਨੂੰ ਟਿਕਾਣੇ ਲਗਾ ਕੇ ਸਾਫ਼-ਸਫਾਈ ਕੀਤੀ ਹੋਈ ਸੀ | ਉਸ ਨੇ ਪਿਤਾ ਨਾਲ ਘਰੋਂ ਫ਼ਰਾਰ ਹੋਣ ਦੀ ਬਜਾਏ ਪਿਤਾ ਨੂੰ ਨਾਲ ਲੈ ਕੇ ਪੁਲਿਸ ਥਾਣਾ ਮੋਹਕਮਪੁਰਾ ਨੂੰ ਸੂਚਿਤ ਕੀਤਾ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਥਿਤ ਕਾਤਲ ਔਰਤ ਕਮਲੇਸ਼ ਰਾਣੀ ਨੂੰ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਗਿ੍ਫ਼ਤਾਰ ਕਰਨ ਤੋਂ ਬਾਅਦ ਉਸ ਦਾ ਸਾਥ ਦੇਣ ਵਾਲੇ ਪਤੀ ਰਾਮ ਤੀਰਥ ਨੂੰ ਵੀ ਹਿਰਾਸਤ 'ਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ | ਕਮਲੇਸ਼ ਨੇ ਕਬੂਲ ਕੀਤਾ ਕਿ ਉਸ ਦੇ ਮਕਾਨ 'ਚ ਕਿਰਾਏ 'ਤੇ ਰਹਿੰਦੀ ਸੁਮਨ ਦੇਵੀ ਦੇ ਆਈ. ਟੀ. ਬੀ. ਪੀ. 'ਚ ਨੌਕਰੀ ਕਰਦੇ ਪਤੀ ਦੇਵਾ ਨੰਦ ਰਾਏ ਨਾਲ ਪ੍ਰੇਮ ਸਬੰਧ ਬਣ ਗਏ, ਜਿਸ ਦਾ ਪਤਾ ਲੱਗਣ 'ਤੇ ਸੁਮਨ ਵਲੋਂ ਅਕਸਰ ਵਿਰੋਧ ਕੀਤਾ ਜਾਂਦਾ ਸੀ | ਉਸ ਨੇ ਆਪਣੇ ਪ੍ਰੇਮ ਸਬੰਧਾਂ 'ਚ ਰੋੜਾ ਬਣ ਰਹੀ ਕਿਰਾਏਦਾਰ ਸੁਮਨ ਦੇ ਨਾਲ-ਨਾਲ ਉਸ ਦੀ ਬੇਟੀ ਦਾ ਸੁੱਤੇ ਹੋਇਆਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ | ਦੋਸ਼ੀ ਔਰਤ ਦੀ ਨਿਸ਼ਾਨਦੇਹੀ 'ਤੇ ਇੱਥੇ ਵਿਸ਼ੇਸ਼ ਤੌਰ 'ਤੇ ਪਹੁੰਚੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ, ਐਸ. ਪੀ. ਹਰਪਾਲ ਸਿੰਘ ਰੰਧਾਵਾ ਅਤੇ ਏ. ਸੀ. ਪੀ. ਡਾ: ਰਿਪਤਪਨ ਸਿੰਘ ਸੰਧੂ, ਥਾਣਾ ਮੁਖੀ ਜਗਜੀਤ ਸਿੰਘ ਚਾਹਲ ਦੀ ਮੌਜੂਦਗੀ 'ਚ ਪੁਲਿਸ ਨੇ ਕਤਲ ਕੀਤੀ ਔਰਤ ਦੀ ਚਾਦਰ 'ਚ ਬੰਨ੍ਹੀ ਲਾਸ਼ ਸਨਸਿਟੀ ਮਨੋਰੰਜਨ ਪਾਰਕ ਨਜ਼ਦੀਕ ਨਾਖਾਂ ਦੇ ਬਾਗ਼ ਕੋਲ ਖੇਤਾਂ 'ਚੋਂ ਅਤੇ ਬੱਚੀ ਦੀ ਲਾਸ਼ ਨਿਊ ਪ੍ਰੀਤ ਨਗਰ ਮੋਹਕਮਪੁਰਾ ਦੀਆਂ ਝੁੱਗੀਆਂ ਨੇੜੇ ਛੱਪੜ 'ਚੋਂ ਬਰਾਮਦ ਕੀਤੀ |

ਭਾਰਤ-ਪਾਕਿ ਵਿਚਕਾਰ ਤਣਾਅ ਘੱਟ ਕਰਨ ਵੱਲ ਕਾਫ਼ੀ ਪ੍ਰਗਤੀ ਹੋਈ-ਟਰੰਪ

ਵਾਸ਼ਿੰਗਟਨ, 17 ਸਤੰਬਰ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਜਲਦ ਮੁਲਾਕਾਤ ਕਰਨਗੇ | ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਘੱਟ ਕਰਨ ਦੀ ਦਿਸ਼ਾ ਵੱਲ ਕਾਫੀ ਪ੍ਰਗਤੀ ਹੋਈ ਹੈ | ਟਰੰਪ 22 ਸਤੰਬਰ ਨੂੰ ਹਿਊਸਟਨ ਵਿਚ ਹੋਣ ਵਾਲੇ 'ਹਾਓਡੀ ਮੋਦੀ' ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭਾਰਤੀ ਅਮਰੀਕੀਆਂ ਨੂੰ ਸੰਬੋਧਨ ਕਰਨਗੇ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਕਦੋਂ ਅਤੇ ਕਿੱਥੇ ਮੁਲਾਕਾਤ ਕਰਨਗੇ | ਟਰੰਪ ਨੇ ਸੋਮਵਾਰ ਨੂੰ ਵਾਈਟ ਹਾਊਸ 'ਚ ਇਕ ਸਵਾਲ ਦੇ ਜਵਾਬ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਾਂਗਾ ਅਤੇ ਮੈਂ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਮੁਲਾਕਾਤ ਕਰਾਂਗਾ | ਟਰੰਪ ਦੇ ਪ੍ਰੋਗਰਾਮ ਅਨੁਸਾਰ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਇਸ ਮਹੀਨੇ ਨਿਊਯਾਰਕ ਵਿਚ ਹੋਣ ਵਾਲੀ ਸੰਯੁਕਤ ਰਾਸ਼ਟਰ ਮਹਾ ਸਭਾ ਤੋਂ ਅਲੱਗ ਮੁਲਾਕਾਤ ਕਰ ਸਕਦੇ ਹਨ | ਟਰੰਪ ਨੇ ਕਸ਼ਮੀਰ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਕਿ 'ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਘੱਟ ਕਰਨ ਦੀ ਦਿਸ਼ਾ ਵੱਲ ਕਾਫੀ ਪ੍ਰਗਤੀ' ਹੋਈ ਹੈ |

'ਅਸਤਰ' ਮਿਜ਼ਾਈਲ ਦਾ ਸਫ਼ਲ ਪ੍ਰੀਖ਼ਣ

ਨਵੀਂ ਦਿੱਲੀ, 17 ਸਤੰਬਰ (ਏਜੰਸੀ)-ਡੀ.ਆਰ.ਡੀ.ਓ. ਨੇ ਹਵਾ ਤੋਂ ਹਵਾ 'ਚ ਮਾਰ ਕਰਨ ਵਾਲੀ 'ਅਸਤਰ' ਮਿਜ਼ਾਈਲ ਦਾ ਸਫ਼ਲ ਪ੍ਰੀਖ਼ਣ ਕੀਤਾ | ਮਿਜ਼ਾਈਲ ਦਾ ਪ੍ਰੀਖਣ ਸੁਖੋਈ-30 ਐਮ. ਕੇ. ਆਈ. ਲੜਾਕੂ ਜ਼ਹਾਜ ਨਾਲ ਕੀਤਾ ਗਿਆ, ਜਿਸ ਨੇ ਪੱਛਮੀ ਬੰਗਾਲ 'ਚ ਇਕ ਹਵਾਈ ਅੱਡੇ ਤੋਂ ਉਡਾਣ ਭਰੀ ਸੀ | ਅਸਤਰ ਮਿਜ਼ਾਈਲ 'ਬੀ. ਵੀ. ਆਰ.' (ਬਿਓਾਡ ਵਿਜ਼ੁਅਲ ਰੇਂਜ) ਹਵਾ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਈਲ ਹੈ ਜਿਸ ਦੀ ਮਾਰ ਕਰਨ ਦੀ ਸਮੱਰਥਾ 70 ਕਿੱਲੋਮੀਟਰ ਹੈ | ਅਸਤਰ ਇਕ ਇਸ ਤਰ੍ਹਾਂ ਦੀ ਮਿਜ਼ਾਈਲ ਹੈ ਜੋ ਕਿਸੇ ਵੀ ਮੌਸਮ 'ਚ ਇਸਤੇਮਾਲ ਕੀਤੀ ਜਾ ਸਕਦੀ ਹੈ | ਇਸ ਨੂੰ 'ਐਕਟਿਵ ਰਡਾਰ ਟਰਮੀਨਲ ਗਾਈਡੈਂਸ' ਨਾਲ ਲੈੱਸ ਕੀਤਾ ਗਿਆ ਹੈ | ਡੀ.ਆਰ.ਡੀ.ਓ. ਨੇ ਇਸ ਨੂੰ ਮਿਰਾਜ਼-2000 ਐਚ, ਮਿੱਗ-29, ਮਿੱਗ-29-ਕੇ., ਮਿੱਗ-21 ਬਾਇਸਨ. ਐਲ.ਸੀ.ਏ. ਤੇਜਸ ਤੇ ਸੁਖੋਈ ਐਸ.ਯੂ.-30 ਐਮ. ਕੇ. ਆਈ. ਜਹਾਜ਼ਾਂ 'ਚ ਲਗਾਉਣ ਲਈ ਵਿਕਸਿਤ ਕੀਤਾ ਹੈ | ਇਹ ਮਿਜ਼ਾਇਲ 'ਸੁਪਰ ਸੋਨਿਕ' ਰਫ਼ਤਾਰ ਨਾਲ ਹਵਾ 'ਚ ਉੱਡ ਰਹੇ ਕਿਸੇ ਵੀ ਟੀਚੇ ਨੂੰ ਬਰਬਾਦ ਕਰ ਸਕਦੀ ਹੈ |

ਪਾਕਿ 'ਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਹਿੰਦੂ ਵਿਦਿਆਰਥਣ ਦੀ ਹੱਤਿਆ

ਕਾਲਜ ਦਾ ਸਟਾਫ਼ ਦੱਸ ਰਿਹੈ ਖ਼ੁਦਕੁਸ਼ੀ
ਅੰਮਿ੍ਤਸਰ, 17 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਘੋਟਕੀ ਸ਼ਹਿਰ 'ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਇਕ ਹਿੰਦੂ ਵਿਦਿਆਰਥਣ ਦੀ ਗਲਾ ਘੁੱਟ ਕੇ ਹੱਤਿਆ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ | ਜਾਣਕਾਰੀ ਅਨੁਸਾਰ ਚਾਂਦਕਾ ਮੈਡੀਕਲ ਡੈਂਟਲ ਕਾਲਜ ਲਰਕਾਨਾ ਦੇ ਹੋਸਟਲ 'ਚ ਜਦੋਂ ਵਿਦਿਆਰਥਣ ਡਾ: ਨਿਮਰਤਾ ਕੁਮਾਰੀ ਦੀ ਲਾਸ਼ ਮਿਲੀ ਤਾਂ ਉਸ ਦੇ ਗਲੇ 'ਚ ਰੱਸੀ ਬੰਨ੍ਹੀ ਹੋਈ ਸੀ ਜਦਕਿ ਆਪਣੀ ਭੈਣ ਦੀ ਲਾਸ਼ ਲੈਣ ਉਕਤ ਕਾਲਜ 'ਚ ਪਹੁੰਚੇ ਮਿ੍ਤਕਾ ਦੇ ਭਰਾ ਡਾ: ਵਿਸ਼ਾਲ ਕੁਮਾਰ ਨੇ ਦੱਸਿਆ ਕਿ ਭਾਵੇਂ ਕਾਲਜ ਪ੍ਰਬੰਧਕਾਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਉਸ ਦੀ ਭੈਣ ਦੀ ਪੱਖੇ ਨਾਲ ਲਟਕ ਰਹੀ ਲਾਸ਼ ਨੂੰ ਹੇਠਾਂ ਉਤਾਰਿਆ ਗਿਆ ਤਾਂ ਉਸ ਨੇ ਗਲੇ 'ਚ ਰੱਸੀ ਬੰਨ੍ਹੀ ਹੋਈ ਸੀ, ਜਦਕਿ ਉਸ ਦੇ ਗਲੇ 'ਤੇ ਰੱਸੀ ਨਹੀਂ ਸਗੋਂ ਬਿਜਲੀ ਦੀ ਤਾਰ ਦੇ ਨਿਸ਼ਾਨ ਮੌਜੂਦ ਸਨ, ਜਿਸ ਨਾਲ ਉਸ ਦਾ ਗਲਾ ਘੁੱਟਿਆ ਗਿਆ ਹੋਵੇਗਾ | ਇਸ ਦੇ ਇਲਾਵਾ ਉਸ ਦੇ ਸਰੀਰ ਦੇ ਕੁਝ ਹਿੱਸਿਆਂ 'ਤੇ ਤਾਜ਼ੀਆਂ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ ਜਿਸ ਦੇ ਬਾਅਦ ਇਸ 'ਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਉਸ ਦੀ ਭੈਣ ਨੇ ਖ਼ੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦੀ ਹੱਤਿਆ ਕੀਤੀ ਗਈ ਹੈ | ਮਿ੍ਤਕਾ ਦੇ ਭਰਾ ਡਾ: ਵਿਸ਼ਾਲ ਕੁਮਾਰ ਨੇ ਦੱਸਿਆ ਕਿ ਕਾਲਜ ਪ੍ਰਬੰਧਕਾਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੁਪਹਿਰ ਲਗਪਗ 12.30 ਵਜੇ ਨਿਮਰਤਾ ਨੇ ਵਧੀਆ ਨਤੀਜਾ ਆਉਣ 'ਤੇ ਪਿ੍ੰਸੀਪਲ ਦਫ਼ਤਰ 'ਚ ਮਠਿਆਈ ਵੰਡੀ ਸੀ ਤੇ ਉਹ ਬਹੁਤ ਖ਼ੁਸ਼ ਵੀ ਸੀ ਪਰ ਇਸ ਦੇ ਪੂਰੇ ਡੇਢ ਘੰਟੇ ਬਾਅਦ ਉਸ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ | ਉਸ ਨੇ ਕਿਹਾ ਕਿ ਉਸ ਦੀ ਭੈਣ ਪੜ੍ਹਾਈ 'ਚ ਬਹੁਤ ਹੁਸ਼ਿਆਰ ਸੀ ਤੇ ਸਿਰਫ਼ ਦੋ ਦਿਨ ਪਹਿਲਾਂ ਹੀ ਫ਼ੋਨ 'ਤੇ ਉਸ ਨਾਲ ਹੋਈ ਗੱਲਬਾਤ ਦੌਰਾਨ ਨਿਮਰਤਾ ਨੇ ਦਾਅਵਾ ਕੀਤਾ ਸੀ ਕਿ ਉਹ ਇਸ ਸਾਲ ਹਰ ਹਾਲ 'ਚ ਇਮਤਿਹਾਨ 'ਚ ਉੱਪਰਲੀਆਂ 10 ਪੁਜ਼ੀਸ਼ਨਾਂ 'ਚ ਆਵੇਗੀ | ਉਸ ਨੇ ਇਹ ਵੀ ਕਿਹਾ ਕਿ ਕਾਲਜ ਦੇ ਪ੍ਰਬੰਧਕ ਕਿਸੇ ਸਥਾਨਕ ਸਰਕਾਰੀ ਕਾਲਜ ਤੋਂ ਉਸ ਦੀ ਭੈਣ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਬਾਰੇ ਕਹਿ ਰਹੇ ਹਨ, ਜਦਕਿ ਉਸ ਨੇ ਮੰਗ ਕੀਤੀ ਹੈ ਕਿ ਇਹ ਪੋਸਟ ਮਾਰਟਮ ਸਿਰਫ਼ ਕਰਾਚੀ ਦੇ ਆਗਾ ਖ਼ਾਨ ਸੈਂਟਰ ਤੋਂ ਹੀ ਕਰਵਾਇਆ ਜਾਵੇ ਤਾਂ ਕਿ ਕਾਲਜ ਪ੍ਰਬੰਧਕ ਆਪਣੀ ਇੱਛਾ ਨਾਲ ਰਿਪੋਰਟ 'ਚ ਤਬਦੀਲੀ ਨਾ ਕਰਵਾ ਸਕਣ |

ਸਾਬਕਾ ਉਪ-ਕੁਲਪਤੀ ਅਤੇ ਹਰੀ ਕ੍ਰਾਂਤੀ ਦੇ ਥੰਮ ਡਾ. ਖੇਮ ਸਿੰਘ ਗਿੱਲ ਨਹੀਂ ਰਹੇ

ਲੁਧਿਆਣਾ, 17 ਸਤੰਬਰ (ਬੀ.ਐਸ. ਬਰਾੜ)-ਪੀ.ਏ.ਯੂ. ਦੇ ਸਾਬਕਾ ਉਪ ਕੁਲਪਤੀ ਅਤੇ ਵਿਸ਼ਵ ਪ੍ਰਸਿੱਧ ਕਣਕ ਵਿਗਿਆਨੀ ਡਾ. ਖੇਮ ਸਿੰਘ ਗਿੱਲ (89) ਦਾ ਦਿਹਾਂਤ ਹੋ ਗਿਆ | ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ, ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ, ਅਧਿਕਾਰੀਆਂ , ਵਿਗਿਆਨੀਆਂ , ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਦੋ ਬੰਬ ਧਮਾਕੇ-48 ਮੌਤਾਂ

ਕਾਬਲ, 17 ਸਤੰਬਰ (ਏ. ਐਫ. ਪੀ.)-ਅਫ਼ਗਾਨਿਸਤਾਨ ਅੱਜ ਵੱਖ-ਵੱਖ ਥਾਵਾਂ 'ਤੇ ਹੋਏ 2 ਬੰਬ ਧਮਾਕਿਆਂ 'ਚ 48 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ | ਪਹਿਲਾ ਬੰਬ ਧਮਾਕਾ ਇਕ ਚੋਣ ਰੈਲੀ ਨੇੜੇ ਹੋਇਆ ਜੋ ਕਿ ਆਤਮਘਾਤੀ ਸੀ ਅਤੇ ਇਸ 'ਚ ਘੱਟੋ-ਘੱਟ 26 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ...

ਪੂਰੀ ਖ਼ਬਰ »

ਪਹਿਲਾਂ ਤੋਂ ਵੀ ਤੇਜ਼ ਗਤੀ ਨਾਲ ਕੰਮ ਕਰੇਗੀ ਸਰਕਾਰ-ਮੋਦੀ

• ਸਰਦਾਰ ਸਰੋਵਰ ਡੈਮ 'ਤੇ ਕੀਤੀ ਨਰਮਦਾ ਦੀ ਆਰਤੀ • ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਕੀਤਾ ਦੌਰਾ ਕੇਵਡੀਆ (ਗੁਜਰਾਤ), 17 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਹਿਲਾਂ ਨਾਲੋਂ ਵੀ ਤੇਜ਼ ਗਤੀ ਨਾਲ ਕੰਮ ਕਰੇਗੀ ਅਤੇ ...

ਪੂਰੀ ਖ਼ਬਰ »

ਪਾਕਿ ਵਲੋਂ ਜੰਮੂ 'ਚ ਸਰਹੱਦ ਪਾਰੋਂ ਬਿਨਾਂ ਉਕਸਾਏ ਗੋਲੀਬਾਰੀ- ਬੀ.ਐਸ.ਐਫ਼.

ਨਵੀਂ ਦਿੱਲੀ, 17 ਸਤੰਬਰ (ਏਜੰਸੀ)-ਬੀ.ਐਸ.ਐਫ਼. ਨੇ ਅੱਜ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨੀ ਸੈਨਾ ਨੇ ਜੰਮੂ ਦੇ ਸਾਂਬਾ ਸੈਕਟਰ 'ਚ ਭਾਰਤ-ਪਾਕਿ ਸਰਹੱਦ 'ਤੇ ਸਰਹੱਦ ਪਾਰੋਂ ਬਿਨਾਂ ਉਕਸਾਏ ਗੋਲੀਬਾਰੀ ਕੀਤੀ ਹੈ | ਉਨ੍ਹਾਂ ਦੱਸਿਆ ਕਿ ਸ਼ਾਮ ਸਮੇਂ ਪਾਕਿਸਤਾਨ ਵਲੋਂ ...

ਪੂਰੀ ਖ਼ਬਰ »

ਫ਼ੌਜ ਮੁਖੀ ਵਲੋਂ ਲੱਦਾਖ 'ਚ ਵਿੱਤ ਕਮਿਸ਼ਨ ਟੀਮ ਨਾਲ ਮੁਲਾਕਾਤ

ਲੈਫ਼. ਜਨ. ਰਣਬੀਰ ਸਿੰਘ ਵਲੋਂ ਅਸਲ ਕੰਟਰੋਲ ਰੇਖਾ ਦਾ ਦੌਰਾ ਜੰਮੂ/ਸ੍ਰੀਨਗਰ, 17 ਸਤੰਬਰ (ਏਜੰਸੀ)-ਸੈਨਾ ਮੁਖੀ ਜਨਰਲ ਬਿਪਿਨ ਰਾਵਤ ਵਲੋਂ ਅੱਜ ਮੰਗਲਵਾਰ ਲਦਾਖ ਖੇਤਰ 'ਚ ਲੇਹ ਬੈਲਟ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ 15ਵੇਂ ਵਿੱਤ ਕਮਿਸ਼ਨ ਦੇ ਮੈਂਬਰਾਂ ਨਾਲ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੇ ਤੋਹਫ਼ਿਆਂ ਦੀ ਈ-ਨਿਲਾਮੀ 'ਚ ਫੋਟੋ ਸਟੈਂਡ, ਚਾਂਦੀ ਦਾ ਕਲਸ਼ 2 ਕਰੋੜ ਦੇ ਵਿਕੇ

ਨਵੀਂ ਦਿੱਲੀ, 17 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਈ-ਨਿਲਾਮੀ ਦੀ ਪ੍ਰੀਕਿਰਿਆ 'ਚ ਚਾਂਦੀ ਦਾ ਇਕ ਕਲਸ਼ ਅਤੇ ਮੋਦੀ ਦੀ ਤਸਵੀਰ ਵਾਲਾ ਫੋਟੋ ਸਟੈਂਡ 1-1 ਕਰੋੜ ਰੁਪਏ 'ਚ ਵਿਕੇ | ਪ੍ਰਧਾਨ ਮੰਤਰੀ ਨੂੰ ਪ੍ਰਾਪਤ ਤੋਹਫ਼ਿਆਂ ਦੀ ...

ਪੂਰੀ ਖ਼ਬਰ »

ਭਾਰੀ ਮੰਦੀ ਨਾਲ ਥਿੜਕਿਆ ਸ਼ੇਅਰ ਬਾਜ਼ਾਰ

ਸੈਂਸੈਕਸ 642 ਅੰਕ ਟੁੱਟਾ ਮੁੰਬਈ, 17 ਸਤੰਬਰ (ਏਜੰਸੀਆਂ)-ਦੁਨੀਆ ਭਰ ਦੇ ਬਾਜ਼ਾਰ 'ਚ ਗਿਰਾਵਟ ਅਤੇ ਰੁਪਏ 'ਚ ਕਮਜ਼ੋਰੀ ਆਉਣ ਨਾਲ ਘਰੇਲੂ ਸ਼ੇਅਰ ਬਾਜ਼ਾਰ 'ਚ ਅੱਜ ਮੰਦੀ ਦਾ ਦੌਰ ਰਿਹਾ | ਕਾਰੋਬਾਰੀ ਸੈਸ਼ਨ ਦੇ ਅੰਤ 'ਚ ਪ੍ਰਮੁੱਖ ਸੂਚਕਅੰਕ ਸੈਂਸੈਕਸ 642.22 ਅੰਕ ਟੁੱਟ ਕੇ 36481.09 ...

ਪੂਰੀ ਖ਼ਬਰ »

ਆਸਾਮ 'ਚ ਪੁਲਿਸ ਵਲੋਂ ਗਰਭਵਤੀ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ

ਆਸਾਮ, 17 ਸਤੰਬਰ (ਏਜੰਸੀ)-ਗੁਹਾਟੀ ਤੋਂ ਇਕ ਬੇਹੱਦ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿਸ 'ਚ ਪੁਲਿਸ ਕਰਮੀਆਂ ਵਲੋਂ ਇਕ ਗਰਭਵਤੀ ਔਰਤ ਅਤੇ ਉਸ ਦੀਆਂ ਦੋ ਭੈਣਾਂ ਦੀ ਕੱਪੜੇ ਪਾੜਨ ਤੋਂ ਇਲਾਵਾ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ | 8 ਸਤੰਬਰ ਦਾ ਇਹ ਮਾਮਲਾ ਉਸ ਸਮੇਂ ...

ਪੂਰੀ ਖ਼ਬਰ »

ਮਰੀਅਮ ਨਵਾਜ਼ ਬਣੀ ਰਹੇਗੀ ਪਾਰਟੀ ਦੀ ਉਪ ਪ੍ਰਧਾਨ

ਚੋਣ ਕਮਿਸ਼ਨ ਨੇ ਹੱਕ 'ਚ ਸੁਣਾਇਆ ਫ਼ੈਸਲਾ ਅੰਮਿ੍ਤਸਰ, 17 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪੁੱਤਰੀ ਮਰੀਅਮ ਨਵਾਜ਼ ਨੂੰ ਚੋਣ ਕਮਿਸ਼ਨ ਪਾਕਿਸਤਾਨ (ਆਈ.ਸੀ.ਪੀ.) ਤੋਂ ਵੱਡੀ ਰਾਹਤ ਮਿਲੀ ਹੈ | ਆਈ.ਸੀ.ਪੀ. ਨੇ ਅੱਜ ਮਰੀਅਮ ...

ਪੂਰੀ ਖ਼ਬਰ »

ਮੋਦੀ ਬਾਰੇ ਸ਼ਰਮਨਾਕ ਟਿੱਪਣੀ ਕਰ ਕੇ ਪਾਕਿ ਮੰਤਰੀ ਫ਼ਵਾਦ ਹੁਸੈਨ ਨੇ ਕਰਵਾਈ ਕਿਰਕਿਰੀ

ਅੰਮਿ੍ਤਸਰ, 17 ਸਤੰਬਰ (ਸੁਰਿੰਦਰ ਕੋਛੜ)-ਬਿਨਾਂ ਮੂੰਹ-ਸਿਰ ਵਾਲੇ ਤੇ ਸ਼ਰਮਨਾਕ ਟਵੀਟ ਕਰਨ 'ਚ ਮੁਹਾਰਤ ਹਾਸਲ ਕਰ ਚੁੱਕੇ ਪਾਕਿਸਤਾਨ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫ਼ਵਾਦ ਹੁਸੈਨ ਨੇ ਹੁਣ ਸਾਰੀਆਂ ਹੱਦਾਂ ਪਾਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 69ਵੇਂ ...

ਪੂਰੀ ਖ਼ਬਰ »

ਕਾਂਗਰਸ ਨੇ ਬਸਪਾ ਵਿਧਾਇਕਾਂ ਨੂੰ ਤੋੜ ਕੇ ਧੋਖੇਬਾਜ਼ ਪਾਰਟੀ ਹੋਣ ਦਾ ਸਬੂਤ ਦਿੱਤਾ-ਮਾਇਆਵਤੀ

ਲਖਨਊ, 17 ਸਤੰਬਰ (ਏਜੰਸੀ)-ਰਾਜਸਥਾਨ ਵਿਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਰੇ 6 ਵਿਧਾਇਕਾਂ ਨੂੰ ਸੱਤਾਧਾਰੀ ਪਾਰਟੀ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਮਾਇਆਵਤੀ ਨੇ ਕਿਹਾ ਕਿ ਕਾਂਗਰਸ ਨੇ ਬਸਪਾ ਦੇ ਵਿਧਾਇਕਾਂ ਨੂੰ ਤੋੜ ਕੇ ਧੋਖੇਬਾਜ਼ ਪਾਰਟੀ ਹੋਣ ਦਾ ਸਬੂਤ ਦਿੱਤਾ ਹੈ | ...

ਪੂਰੀ ਖ਼ਬਰ »

ਪਾਕਿ ਸੈਨਾ ਵਲੋਂ ਜੰਮੂ 'ਚ ਅੱਤਵਾਦੀਆਂ ਦੀ ਘੁਸਪੈਠ ਲਈ ਵਰਤੇ ਜਾ ਰਹੇ ਲੁਕਵੇਂ ਰਸਤੇ- ਅਧਿਕਾਰੀ

ਸ੍ਰੀਨਗਰ, 17 ਸਤੰਬਰ (ਏਜੰਸੀ)-ਜੰਮੂ-ਕਸ਼ਮੀਰ 'ਚ ਵਿਸ਼ੇਸ਼ ਦਰਜਾ ਹਟਾਏ ਜਾਣ ਤੋਂ ਬਾਅਦ ਪਾਕਿਸਤਾਨੀ ਸੈਨਾ ਨੇ ਕਰੀਬ 60 ਅੱਤਵਾਦੀਆਂ ਦੀ ਘੁਸਪੈਠ ਲਈ ਲੁਕਵੇਂ ਰਸਤਿਆਂ ਦੀ ਵਰਤੋਂ ਕੀਤੀ ਹੈ | ਉਨ੍ਹਾਂ ਦੱਸਿਆ ਕਿ ਖ਼ੁਫ਼ੀਆ ਸੂਚਨਾਵਾਂ ਹਨ ਕਿ ਜੰਮੂ ਦੇ ਰਾਜੌਰੀ ਤੇ ...

ਪੂਰੀ ਖ਼ਬਰ »

ਮੈਟਰੋ ਕਾਰ ਰੋਡ ਸ਼ੋਅ ਲਈ ਐਰੀ ਕਾਲੋਨੀ 'ਚ 30 ਤੱਕ ਕੋਈ ਦਰੱਖਤ ਨਾ ਕੱਟਿਆ ਜਾਵੇ-ਬੰਬੇ ਹਾਈਕੋਰਟ

ਮੁੰਬਈ, 17 ਸਤੰਬਰ (ਏਜੰਸੀਆਂ)-ਬੰਬੇ ਹਾਈਕੋਰਟ ਨੇ ਅੱਜ ਕਿਹਾ ਕਿ ਮੁੰਬਈ 'ਚ ਮੈਟਰੋ ਕਾਰ ਰੋਡ ਦੇ ਨਿਰਮਾਣ ਲਈ 30 ਸਤੰਬਰ ਤੱਕ ਐਰੀ ਕਾਲੋਨੀ 'ਚ ਕੋਈ ਦਰੱਖਤ ਨਹੀਂ ਕੱਟਿਆ ਜਾਵੇਗਾ | ਅਦਾਲਤ ਐਰੀ ਕਾਲੋਨੀ ਇਲਾਕੇ 'ਚ 2600 ਤੋਂ ਜ਼ਿਆਦਾ ਦਰੱਖਤ ਕੱਟਣ ਦੇ ਪ੍ਰਸਤਾਵ ਨੂੰ ਚੁਣੌਤੀ ...

ਪੂਰੀ ਖ਼ਬਰ »

ਮਹਿੰਦਰਾ ਪਿਕਅੱਪ ਡੂੰਘੀ ਖੱਡ 'ਚ ਡਿਗੀ-ਪਿਉ-ਪੁੱਤਰ ਸਮੇਤ ਤਿੰਨ ਮੌਤਾਂ

ਡਮਟਾਲ (ਪਠਾਨਕੋਟ), 17 ਸਤੰਬਰ (ਰਾਕੇਸ਼ ਕੁਮਾਰ)-ਕਪਾੜੀ ਮੋੜ ਕੋਲ ਇਕ ਸੜਕ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਇਕ ਮਹਿੰਦਰਾ ਪਿਕਅੱਪ ਗੱਡੀ ਡੂੰਘੀ ਖੱਡ ਵਿਚ ਡਿਗ ਗਈ, ਜਿਸ ਕਾਰਨ ਮਹਿੰਦਰਾ ਪਿਕਅੱਪ ਗੱਡੀ 'ਚ ਸਵਾਰ ਪਿਤਾ ਅਤੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX