ਤਾਜਾ ਖ਼ਬਰਾਂ


ਨੌਜਵਾਨ ਦਾ ਕਤਲ ਕਰਕੇ ਲਾਸ਼ ਨਹਿਰ 'ਚ ਸੁੱਟੀ
. . .  16 minutes ago
ਮੌੜ ਮੰਡੀ (ਬਠਿੰਡਾ), 10 ਜੁਲਾਈ (ਗੁਰਜੀਤ ਸਿੰਘ ਕਮਾਲੂ) - ਬੀਤੀ ਰਾਤ ਮੌੜ ਕਲਾਂ ਤੋਂ ਅਗਵਾ ਕੀਤੇ ਨੌਜਵਾਨ ਮਨਿੰਦਰ ਸਿੰਘ ਮੰਜਾ ਪੁੱਤਰ ਸੁਖਚੰਦ ਸਿੰਘ ਨੂੰ ਕੁਝ ਅਣਪਛਾਤੇ ਲੋਕਾਂ ਨੇ ਕਤਲ ਕਰਕੇ ਇਥੋਂ ਲੰਘਦੀ ਕੋਟਲਾ ਬਰਾਂਚ ਨਹਿਰ ਵਿਚ ਸੁੱਟ ਦਿੱਤਾ। ਮੌੜ ਪੁਲਿਸ ਨੇ ਲਾਸ਼...
ਵਿਕਾਸ ਦੁਬੇ ਦਾ ਹੋਇਆ ਅੰਤ ਪਰ ਉਸ ਬਚਾਉਣ ਵਾਲਿਆਂ ਦਾ ਕੀ ਹੋਵੇਗਾ - ਪ੍ਰਿਅੰਕਾ ਗਾਂਧੀ
. . .  23 minutes ago
ਨਵੀਂ ਦਿੱਲੀ, 10 ਜੁਲਾਈ - ਕਾਨਪੁਰ ਕਾਂਡ ਦੇ ਮੁੱਖ ਦੋਸ਼ੀ ਵਿਕਾਸ ਦੁਬੇ ਦੇ ਐਨਕਾਊਂਟਰ ਨੂੰ ਲੈ ਕੇ ਪ੍ਰਿਅੰਕਾ ਗਾਂਧੀ ਨੇ ਵੀ ਉਸ ਨੂੰ ਬਚਾਉਣ ਵਾਲਿਆਂ 'ਤੇ ਨਿਸ਼ਾਨਾ ਸਾਧਿਆ ਹੈ। ਪ੍ਰਿਅੰਕਾ ਨੇ ਟਵੀਟ...
ਕਸ਼ਮੀਰ ਸਿੰਘ ਖਿਆਲਾ ਦੂਜੀ ਵਾਰ ਮਾਰਕੀਟ ਕਮੇਟੀ ਚੋਗਾਵਾ ਦੇ ਬਣੇ ਚੇਅਰਮੈਨ
. . .  43 minutes ago
ਚੋਗਾਵਾ/ਲੋਪੋਕੇ, 10 ਜੁਲਾਈ (ਗੁਰਬਿੰਦਰ ਸਿੰਘ ਬਾਗੀ/ਗੁਰਵਿੰਦਰ ਸਿੰਘ ਕਲਸੀ) - ਜ਼ਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੀ ਮਾਰਕੀਟ ਕਮੇਟੀ ਚੋਗਾਵਾ ਦੇ ਦੂਸਰੀ ਵਾਰ ਚੁਣੇ ਗਏ ਚੇਅਰਮੈਨ ਕਸ਼ਮੀਰ ਸਿੰਘ ਖਿਆਲਾ ਨੇ ਅੱਜ ਆਪਣਾ ਕਾਰਜ ਸੰਭਾਲ ਲਿਆ ਉਨ੍ਹਾਂ ਨੂੰ ਕੁਰਸੀ ਉੱਪਰ...
ਆਈ.ਸੀ.ਐਸ.ਈ. ਬੋਰਡ ਦੇ 10ਵੀਂ-12ਵੀਂ ਦੇ ਨਤੀਜੇ ਅੱਜ
. . .  51 minutes ago
ਨਵੀਂ ਦਿੱਲੀ, 10 ਜੁਲਾਈ - ਕੌਂਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮਿਨੇਸ਼ਨ 10ਵੀਂ ਤੇ 12ਵੀਂ ਜਮਾਤ ਦੇ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨ ਕਰਨ ਜਾ ਰਿਹਾ ਹੈ। ਇਹ ਨਤੀਜੇ ਅੱਜ ਦੁਪਹਿਰ 3 ਵਜੇ ਐਲਾਨ ਹੋਣ...
ਨਾਭਾ 'ਚ ਮਿਲੇ ਤਿੰਨ ਕੋਰੋਨਾ ਮਰੀਜ਼
. . .  about 1 hour ago
ਨਾਭਾ, 10 ਜੁਲਾਈ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਵਿਚ ਮੁੜ ਤਿੰਨ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ ਹਨ। ਦੀਪ ਕਾਲੋਨੀ ਦੀ 39 ਸਾਲਾ ਔਰਤ, 50 ਸਾਲਾਂ ਵਿਅਕਤੀ ਅਤੇ 36 ਸਾਲਾ ਕਮਲਾ ਕਾਲੋਨੀ ਦੇ ਵਸਨੀਕ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਨਾਲ...
ਗੋਲ ਗੱਪਿਆਂ ਦੀ ਰੇਹੜੀ ਲਗਾਉਣ ਵਾਲੇ ਦਾ ਬੇਰਹਿਮੀ ਨਾਲ ਕਤਲ
. . .  about 1 hour ago
ਆਦਮਪੁਰ, 10 ਜੁਲਾਈ (ਹਰਪ੍ਰੀਤ ਸਿੰਘ) - ਆਦਮਪੁਰ 'ਚ ਇਕ 45 ਸਾਲਾ ਪ੍ਰਵਾਸੀ ਵਿਅਕਤੀ ਦੀ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਉਹ ਆਦਮਪੁਰ ਵਿਖੇ ਗੋਲ ਗੱਪਿਆਂ ਦੀ ਰੇਹੜੀ ਲਗਾਉਂਦਾ ਸੀ। ਪਿਛਲੇ ਪੰਦਰਾ ਸਾਲਾਂ ਤੋਂ ਇੱਤੇ ਹੀ ਪਰਿਵਾਰ ਸਮੇਤ ਰਹਿ...
ਕਾਰ ਨਹੀਂ ਪਲਟੀ, ਸਰਕਾਰ ਪਲਟਣ ਤੋਂ ਬਚਾਈ ਗਈ ਹੈ - ਅਖਿਲੇਸ਼ ਯਾਦਵ
. . .  about 1 hour ago
ਨਵੀਂ ਦਿੱਲੀ, 10 ਜੁਲਾਈ - ਉਤਰ ਪ੍ਰਦੇਸ਼ ਪੁਲਿਸ ਨੇ ਦਾਅਵਾ ਕੀਤਾ ਕਿ ਕਾਨਪੁਰ ਲੈ ਕੇ ਜਾਂਦੇ ਵਕਤ ਪੁਲਿਸ ਦੇ ਕਾਫ਼ਲੇ ਦੀ ਇਕ ਗੱਡੀ ਪਲਟ ਗਈ ਤੇ ਇਸ ਦੌਰਾਨ ਗੈਂਗਸਟਰ ਵਿਕਾਸ ਦੁਬੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ਮੁੱਠਭੇੜ 'ਚ ਮਾਰਿਆ ਗਿਆ। ਜਿਸ 'ਤੇ ਇਸ...
ਹੈਰੋਇਨ ਤੇ ਨਸ਼ੀਲੇ ਟੀਕਿਆਂ ਸਹਿਤ ਦੋ ਪੁਲਿਸ ਅੜਿੱਕੇ
. . .  about 1 hour ago
ਖਮਾਣੋਂ, 10 ਜੁਲਾਈ (ਪਰਮਵੀਰ ਸਿੰਘ) - ਚੌਂਕੀ ਪੁਲਿਸ ਸੰਘੋਲ ਨੇ ਦੋ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਨਾਲ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਚੌਂਕੀ ਇੰਚਾਰਜ ਸੰਘੋਲ ਕੁਲਵਿੰਦਰ ਸਿੰਘ ਮੁਤਾਬਿਕ ਸੰਘੋਲ ਰੇਲਵੇ ਪੁਲ ਨੇੜੇ ਗਸ਼ਤ ਦੌਰਾਨ ਜਦੋਂ ਸ਼ੱਕੀ ਮੋਟਰਸਾਈਕਲ ਸਵਾਰਾਂ...
ਸਿਵਲ ਸਰਜਨ ਨੂੰ ਕੋਰੋਨਾ ਹੋਣ ਮਗਰੋਂ ਬਾਕੀ ਕਰਮਚਾਰੀਆਂ ਦੇ ਲਏ ਜਾ ਰਹੇ ਹਨ ਸੈਂਪਲ
. . .  about 2 hours ago
ਸੰਗਰੂਰ 10 ਜੁਲਾਈ (ਧੀਰਜ ਪਸ਼ੋਰੀਆ) - ਸਿਵਲ ਸਰਜਨ ਡਾ. ਰਾਜ ਕੁਮਾਰ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਦਫਤਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸੈਂਪਲ ਲੈਣ ਦੀ ਪ੍ਰਕਿਰਿਆ ਜਾਰੀ ਹੈ। ਇਸੇ ਦੌਰਾਨ ਜ਼ਿਲ੍ਹੇ ਦੇ ਡੀ.ਐਚ.ਓ ਅਤੇ ਦੋ ਹੋਰ ਸਿਹਤ ਅਧਿਕਾਰੀਆਂ...
ਬਠਿੰਡਾ ਵਿੱਚ ਇਕ ਵਿਅਕਤੀ ਦਾ ਕਤਲ
. . .  about 2 hours ago
ਬਠਿੰਡਾ, 10 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਬਠਿੰਡਾ ਦੇ ਆਦਰਸ਼ ਨਗਰ ਦੀ ਮੰਦਿਰ ਕਾਲੋਨੀ ਵਿੱਚ ਅੱਜ ਸਵੇਰੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇਕ ਵਿਅਕਤੀ ਦਾ ਕਤਲ ਕਰ ਦੇਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਉਮਰ 29 ਸਾਲ ਹੈ ਅਤੇ ਉਸ ਦਾ ਨਾਮ ਜੋਨੀ ਰਾਮ...
ਯੂਪੀ 'ਚ ਫਿਰ ਪਰਤਿਆ ਲਾਕਡਾਊਨ
. . .  about 2 hours ago
ਨਵੀਂ ਦਿੱਲੀ, 10 ਜੁਲਾਈ - ਉਤਰ ਪ੍ਰਦੇਸ਼ 'ਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲੇ ਨੂੰ ਦੇਖਦੇ ਹੋਏ ਫਿਰ ਤੋਂ ਲਾਕਡਾਊਨ ਲਗਾਇਆ ਜਾ ਰਿਹਾ ਹੈ। ਉਤਰ ਪ੍ਰਦੇਸ਼ 'ਚ ਅੱਜ ਰਾਤ 10 ਵਜੇ ਤੋਂ 13 ਜੁਲਾਈ ਦੀ ਸਵੇਰ 5 ਤੱਕ ਲਾਕਡਾਊਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਹਾਲਾਂਕਿ...
ਅਮਰੀਕਾ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀਆਂ ਉਡਾਣਾਂ 'ਤੇ ਲਗਾਈ ਪਾਬੰਦੀ
. . .  about 2 hours ago
ਸਿਡਨੀ, 10 ਜੁਲਾਈ - ਅਮਰੀਕਾ ਨੇ ਪਾਕਿਸਤਾਨ ਦੀ ਇੰਟਰਨੈਸ਼ਨਲ ਏਅਰਲਾਈਨਜ਼ 'ਤੇ ਬੈਨ ਲਗਾ ਦਿੱਤਾ ਹੈ। ਅਮਰੀਕਾ ਦੇ ਡਿਪਾਰਟਮੈਂਟ ਆਫ ਟਰਾਂਸਪੋਰਟੈਸ਼ਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੂੰ ਆਗਿਆ ਦੇਣ ਨਾਲ ਜੁੜਿਆ ਫ਼ੈਸਲਾ...
ਅੱਜ ਦਾ ਵਿਚਾਰ
. . .  about 3 hours ago
ਪੁਲਿਸ ਹੱਥੋਂ ਮਾਰਿਆ ਗਿਆ ਗੈਂਗਸਟਰ ਵਿਕਾਸ ਦੁਬੇ
. . .  about 3 hours ago
ਕਾਨਪੁਰ, 10 ਜੁਲਾਈ- ਕਾਨਪੁਰ 'ਚ 8 ਪੁਲਿਸ ਕਰਮਚਾਰੀਆਂ ਦੀਆਂ ਹੱਤਿਆਵਾਂ ਦਾ ਮੁੱਖ ਦੋਸ਼ੀ ਗੈਂਗਸਟਰ ਵਿਕਾਸ ਦੁਬੇ 6 ਦਿਨ ਬਾਅਦ ਬੀਤੇ ਕੱਲ੍ਹ ਉਜੈਨ ਦੇ ਮੰਦਰ ਵਿਚੋਂ ਗ੍ਰਿਫ਼ਤਾਰ ਹੋਇਆ ਸੀ ਪਰੰਤੂ ਵਿਕਾਸ ਦੁਬੇ ਪੁਲਿਸ ਦੇ ਨਾਲ ਮੁੱਠਭੇੜ 'ਚ ਮਾਰਿਆ ਗਿਆ। ਕਿਹਾ ਜਾ...
ਯੂ ਪੀ 'ਚ ਕੱਲ੍ਹ ਤੋਂ 13 ਜੁਲਾਈ ਤਕ ਮੁਕੰਮਲ ਲਾਕਡਾਊਨ
. . .  1 day ago
ਬਟਾਲਾ ਪੁਲਿਸ ਨੇ ਨਵਤੇਜ ਸਿੰਘ ਗੁੱਗੂ ਨੂੰ ਕੀਤਾ ਗ੍ਰਿਫਤਾਰ
. . .  1 day ago
ਬਟਾਲਾ, 9 ਜੁਲਾਈ (ਕਾਹਲੋਂ)-ਪਿਛਲੇ ਦਿਨੀਂ ਨਵਤੇਜ ਹਿਓਮਨਟੀ ਹਸਪਤਾਲ ਦੇ ਸੰਚਾਲਕ ਨਵੇਤਜ ਸਿੰਘ ਗੁੱਗੂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਵਾਦ ਵਿਵਾਦ ਚੱਲ ਰਿਹਾ ਸੀ। ਇਹ ਵਿਵਾਦ ...
ਮੈਕਸਮੀਮਮ ਸਕਿਉਰਟੀ ਜੇਲ੍ਹ 'ਚ ਸਰਚ ਆਪ੍ਰੇਸ਼ਨ -12 ਮੋਬਾਇਲ ਫੋਨ ਤੇ ਹੋਰ ਸਮਾਨ ਬਰਾਮਦ
. . .  1 day ago
ਨਾਭਾ ,9 ਜੁਲਾਈ {ਅਮਨਦੀਪ ਸਿੰਘ ਲਵਲੀ} -ਡੀਐਸਪੀ ਰਾਜੇਸ਼ ਕੁਮਾਰ ਛਿੱਬਰ ਦੀ ਅਗਵਾਈ ਵਿੱਚ ਨਾਭਾ ਪੁਲਿਸ ਨੇ ਅੱਜ ਸ਼ਾਮ ਜੇਲ੍ਹ ਪ੍ਰਸ਼ਾਸਨ ਨਾਲ ਮਿਲ ਕੇ ਨਾਭਾ ਦੀ ਮੈਕਸੀਮਮ ਸੁਰੱਖਿਆ ਜੇਲ੍ਹ ਅਚਨਚੇਤ ...
ਮੁੰਬਈ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 1268 ਨਵੇਂ ਮਾਮਲੇ , 68 ਵਿਅਕਤੀਆਂ ਦੀ ਮੌਤ
. . .  1 day ago
ਰਾਜਪੁਰਾ 'ਚ ਫੋਕਲ ਪੁਆਇੰਟ ਵਾਸੀ ਇਕ ਵਿਅਕਤੀ ਨੂੰ ਹੋਇਆ ਕੋਰੋਨਾ
. . .  1 day ago
ਰਾਜਪੁਰਾ, 9 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਸ਼ਹਿਰ 'ਚ ਫੋਕਲ ਪੁਆਇੰਟ ਵਾਸੀ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ...
ਬੰਗਾ ਤੋਂ ਪੱਦੀ ਮਠਵਾਲੀ ਡਾ. ਸਾਧੂ ਸਿੰਘ ਹਮਦਰਦ ਮਾਰਗ ਦਾ ਪੱਲੀ ਝਿੱਕੀ ਵੱਲੋਂ ਉਦਘਾਟਨ
. . .  1 day ago
ਬੰਗਾ, 9 ਜੁਲਾਈ (ਜਸਬੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ) - ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਡਾ. ਸਾਧੂ ਸਿੰਘ ਹਮਦਰਦ ...
ਕੋਰੋਨਾ ਮਹਾਂਮਾਰੀ ਤੋਂ ਪ੍ਰੇਸ਼ਾਨ ਵਿਅਕਤੀ ਵੱਲੋਂ ਖ਼ੁਦਕੁਸ਼ੀ
. . .  1 day ago
ਕੋਰੋਨਾ ਪਾਜ਼ੀਟਿਵ ਨੌਜਵਾਨ ਦੀ ਪਤਨੀ ਦੀ ਰਿਪੋਰਟ ਵੀ ਆਈ ਪਾਜ਼ੀਟਿਵ
. . .  1 day ago
ਬੁਢਲਾਡਾ, 9 ਜੁਲਾਈ (ਸਵਰਨ ਸਿੰਘ ਰਾਹੀ) ਬੀਤੀ 7 ਜੁਲਾਈ ਨੂੰ ਪਾਜ਼ੀਟਿਵ ਪਾਏ ਗਏ ਸਬਡਵੀਜ਼ਨ ਬੁਢਲਾਡਾ...
ਯੂਨੀਵਰਸਿਟੀਆਂ ਤੇ ਕਾਲਜਾਂ ਦੀਆਂ ਅੰਤਿਮ ਪ੍ਰੀਖਿਆਵਾਂ ਰੱਦ ਕੀਤੇ ਜਾਣ ਸੰਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣਗੇ ਕੈਪਟਨ
. . .  1 day ago
ਚੰਡੀਗੜ੍ਹ, 9 ਜੁਲਾਈ (ਅ.ਬ)- ਕੋਰੋਨਾ ਕਾਰਨ ਪੰਜਾਬ ਅੰਦਰ ਪ੍ਰੀਖਿਆਵਾਂ ਲੈਣ ਲਈ ਸਥਿਤੀ ਅਨੁਕੂਲ ਨਾ ਹੋਣ ਦਾ...
ਸੰਦੌੜ ਇਲਾਕੇ 'ਚ ਕੋਰੋਨਾ ਦੇ ਤਿੰਨ ਮਾਮਲੇ ਆਏ ਸਾਹਮਣੇ
. . .  1 day ago
ਸੰਦੌੜ, 9 ਜੁਲਾਈ (ਗੁਰਪ੍ਰੀਤ ਸਿੰਘ ਚੀਮਾ) - ਸੰਦੌੜ ਖੇਤਰ ਦੇ ਤਿੰਨ ਪਿੰਡਾਂ 'ਚ ਅੱਜ ਕੋਰੋਨਾ ਦੇ ਤਿੰਨ ਮਾਮਲੇ ਸਾਹਮਣੇ ਆਉਣ ਦੀ ਖ਼ਬਰ...
ਆਰ.ਸੀ.ਐਫ. ਵੱਲੋਂ ਸੜਕ ਨਿਰਮਾਣ 'ਚ ਪਲਾਸਟਿਕ ਕਚਰੇ ਦੀ ਵਰਤੋਂ
. . .  1 day ago
ਕਪੂਰਥਲਾ, 9 ਜੁਲਾਈ (ਅਮਰਜੀਤ ਕੋਮਲ)- ਭਾਰਤੀ ਰੇਲਵੇ ਦੀ ਰੇਲਾਂ ਦੇ ਡੱਬੇ ਬਣਾਉਣ ਵਾਲੀ ਪਲੇਠੀ ਫ਼ੈਕਟਰੀ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 27 ਹਾੜ ਸੰਮਤ 552
ਿਵਚਾਰ ਪ੍ਰਵਾਹ: ਲੋਕਾਂ ਦੀ ਸੰਤੁਸ਼ਟੀ ਹੀ ਮਹਾਨ ਸਮਾਜ ਦੀ ਨੀਂਹ ਬਣ ਸਕਦੀ ਹੈ। -ਵਰਡਜ਼ਬਰਥ

ਪਹਿਲਾ ਸਫ਼ਾ

ਆਲਮੀ ਮੁੜ ਸੁਰਜੀਤੀ 'ਚ ਭਾਰਤ ਦੀ ਹੋਵੇਗੀ ਅਹਿਮ ਭੂਮਿਕਾ-ਮੋਦੀ

ਪ੍ਰਧਾਨ ਮੰਤਰੀ ਵਲੋਂ 'ਗਲੋਬਲ ਵੀਕ 2020' 'ਚ ਉਦਘਾਟਨੀ ਸੰਬੋਧਨ

ਨਵੀਂ ਦਿੱਲੀ/ਲੰਡਨ, 9 ਜੁਲਾਈ (ਉਪਮਾ ਡਾਗਾ ਪਾਰਥ, ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੋੋਰੋਨਾ ਮਹਾਂਮਾਰੀ ਦੇ ਇਸ ਮੁਸ਼ਕਿਲ ਸਮੇਂ 'ਚ ਮੁੜ-ਸੁਰਜੀਤੀ ਦੀ ਗੱਲ ਕਰਨੀ ਜਿੰਨੀ ਸੁਭਾਵਿਕ ਹੈ, ਓਨਾ ਹੀ ਸੁਭਾਵਿਕ ਆਲਮੀ ਮੁੜ ਸੁਰਜੀਤੀ ਦੇ ਨਾਲ ਭਾਰਤ ਨੂੰ ਜੋੜਨਾ ਹੈ। ਸਾਨੂੰ ਵਿਸ਼ਵਾਸ ਹੈ ਕਿ ਆਲਮੀ ਮੁੜ-ਸੁਰਜੀਤੀ 'ਚ ਭਾਰਤ ਦੀ ਅਹਿਮ ਭੂਮਿਕਾ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਕਤ ਵਿਚਾਰ ਬਰਤਾਨੀਆ 'ਚ ਹੋ ਰਹੇ 'ਇੰਡੀਆ ਗਲੋਬਲ ਵੀਕ 2020' ਦੇ ਉਦਘਾਟਨੀ ਸੰਬੋਧਨ 'ਚ ਪ੍ਰਗਟਾਏ। 3 ਦਿਨ ਚੱਲਣ ਵਾਲੇ ਇੰਡੀਆ ਗਲੋਬਲ ਵੀਕ ਸਿਖ਼ਰ ਸੰਮੇਲਨ ਦਾ ਵੀਡੀਓ ਲਿੰਕ ਰਾਹੀਂ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲਮੀ ਪੱਧਰ 'ਤੇ ਭਾਰਤ ਦੀ ਭੂਮਿਕਾ ਬਾਰੇ ਬੋਲਦਿਆਂ ਕਿਹਾ ਕਿ ਇਤਿਹਾਸ ਦੱਸਦਾ ਹੈ ਕਿ ਭਾਰਤ ਹਰ ਚੁਣੌਤੀ ਤੋੋਂ ਜਿੱਤਦਾ ਆਇਆ ਹੈ। ਅਸੀਂ ਹਰ ਚੁਣੌਤੀ ਦਾ ਸਾਹਮਣਾ ਕਰਦੇ ਆਏ ਹਾਂ ਫਿਰ ਭਾਵੇਂ ਉਹ ਸਮਾਜਿਕ ਹੋਵੇ ਜਾਂ ਆਰਥਿਕ ਜਿੱਥੇ ਅਸੀਂ ਮਹਾਂਮਾਰੀ ਦੇ ਖ਼ਿਲਾਫ਼ ਜੰਗ ਲੜ ਰਹੇ ਹਾਂ, ਉੱਥੇ ਅਰਥਚਾਰੇ ਨੂੰ ਵੀ ਸੰਭਾਲਣ 'ਚ ਕਾਮਯਾਬ ਰਹੇ ਹਾਂ। ਪ੍ਰਧਾਨ ਮੰਤਰੀ ਨੇ ਅੱਗੇ ਇਹ ਵੀ ਕਿਹਾ ਕਿ ਇਹ ਇਕ ਅਜਿਹਾ ਭਾਰਤ ਹੈ ਜੋ ਸੁਧਾਰ, ਪ੍ਰਦਰਸ਼ਨ ਅਤੇ ਬਦਲਾਅ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਤਮ-ਨਿਰਭਰ ਭਾਰਤ ਦਾ ਅਰਥ ਆਪਣੇ ਤੱਕ ਸੀਮਿਤ ਹੋਣਾ ਜਾਂ ਦੁਨੀਆ ਲਈ ਬੰਦ ਹੋ ਜਾਣਾ ਨਹੀਂ ਹੈ। ਇਸ ਦਾ ਅਰਥ ਆਪਣੇ ਲਈ ਉਤਪਾਦਨ ਕਰਨਾ ਅਤੇ ਆਪਣੇ ਆਪ ਨੂੰ ਬਣਾਏ ਰੱਖਣਾ ਹੈ। ਪ੍ਰਧਾਨ ਮੰਤਰੀ ਨੇ ਉੇਚੇਚੇ ਤੌਰ 'ਤੇ ਦਵਾਈਆਂ ਅਤੇ ਟੀਕੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਭਾਰਤੀ ਕੰਪਨੀਆਂ ਕੋਵਿਡ-19 ਦੀ ਦਵਾਈ ਬਣਾਉਣ ਅਤੇ ਉਸ ਦਾ ਉਤਪਾਦਨ ਕਰਨ ਦੀਆਂ ਅੰਤਰਰਾਸ਼ਟਰੀ ਕੋਸ਼ਿਸ਼ਾਂ 'ਚ ਸਰਗਰਮ ਹਨ। ਉਨ੍ਹਾਂ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਭਾਰਤ ਦਵਾਈ ਬਣਾਉਣ ਅਤੇ ਉਸ ਦਾ ਉਤਪਾਦਨ ਵਧਾਉਣ 'ਚ ਅਹਿਮ ਭੂਮਿਕਾ ਨਿਭਾਵੇਗਾ। ਮੋਦੀ ਨੇ ਭਾਰਤ ਨੂੰ 'ਹੁਨਰ ਦਾ ਪਾਵਰਹਾਊਸ' ਅਤੇ 'ਕੁਦਰਤੀ ਸੁਧਾਰਕ' ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਮਹਾਂਮਾਰੀ ਤੋਂ ਸਾਹਮਣੇ ਆਇਆ ਹੈ ਕਿ ਭਾਰਤ ਦਾ ਫ਼ਾਰਮਾ ਸੈਕਟਰ ਕਿੰਨਾ ਬਿਹਤਰ ਪ੍ਰਦਰਸ਼ਨ ਕਰ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਸਤੀਆਂ ਅਤੇ ਵਧੀਆ ਦਵਾਈਆਂ ਬਣਾ ਸਕਦਾ ਹੈ ਤੇ ਟੀਕੇ ਦੇ ਮਾਮਲੇ 'ਚ ਵੀ ਇਹ ਹੀ ਹੋਵੇਗਾ। ਪ੍ਰਧਾਨ ਮੰਤਰੀ ਨੇ ਆਲਮੀ ਕੰਪਨੀਆਂ ਨੂੰ ਭਾਰਤ 'ਚ ਨਿਵੇਸ਼ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਇੱਥੇ ਹੁਨਰ ਅਤੇ ਮੌਕਿਆਂ ਦੀ ਭਰਮਾਰ ਹੈ। ਪ੍ਰਧਾਨ ਮੰਤਰੀ ਨੇ ਹਾਲ 'ਚ ਨਿੱਜੀ ਨਿਵੇਸ਼ ਲਈ ਖੋਲ੍ਹੇ ਖੇਤੀਬਾੜੀ ਰੱਖਿਆ ਅਤੇ ਪੁਲਾੜ ਖੇਤਰਾਂ 'ਚ ਕੀਤੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਇਨ੍ਹਾਂ ਖੇਤਰਾਂ 'ਚ ਨਿਵੇਸ਼ ਕਰਨ ਨੂੰ ਕਿਹਾ। ਜ਼ਿਕਰਯੋਗ ਹੈ ਕਿ 3 ਦਿਨ ਚੱਲਣ ਵਾਲੇ ਇਸ ਵਰਚੂਅਲ ਸਿਖ਼ਰ ਸੰਮੇਲਨ 'ਚ 75 ਸੈਸ਼ਨ ਹੋਣਗੇ ਜਿਸ 'ਚ 250 ਹਸਤੀਆਂ ਭਾਸ਼ਨ ਦੇਣਗੀਆਂ ਅਤੇ 5000 ਲੋਕ ਸ਼ਾਮਿਲ ਹੋਣਗੇ। ਇਸ ਸਿਖ਼ਰ ਸੰਮੇਲਨ 'ਚ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ, ਰੇਲਵੇ ਅਤੇ ਵਣਜ ਮੰਤਰੀ ਪਿਊਸ਼ ਗੋਇਲ, ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ, ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਵੀ ਹਿੱਸਾ ਲੈਣਗੇ। ਬਰਤਾਨੀਆ ਦੇ ਸ਼ਾਹੀ ਪਰਿਵਾਰ ਵਲੋਂ ਪ੍ਰਿੰਸ ਚਾਰਲਸ ਵੀ ਇਸ ਸਿਖ਼ਰ ਸੰਮੇਲਨ 'ਚ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਡੋਮਿਨਿਕ ਰੌਬ, ਸਿਹਤ ਮੰਤਰੀ ਮੈਟ ਹੈਸਕਾਰ ਅਤੇ ਵਪਾਰ ਮੰਤਰੀ ਲਿਜ਼ ਟਰੂਸ ਵੀ ਇਸ 'ਚ ਹਿੱਸਾ ਲੈਣਗੇ।

ਕੋਰੋਨਾ ਸਮੇਂ ਮਾਹਿਰ ਭਾਰਤ 'ਤੇ ਸਵਾਲ ਖੜ੍ਹੇ ਕਰਦੇ ਸਨ-ਮੋਦੀ

ਨਵੀਂ ਦਿੱਲੀ, 9 ਜੁਲਾਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਕੋਰੋਨਾ ਨਾਲ ਨਜਿੱਠਣ ਦੇ ਤਰੀਕਿਆਂ ਦੀ ਸ਼ਲਾਘਾ ਕਰਦਿਆਂ ਇਸ ਦੀ ਤੁਲਨਾ ਬ੍ਰਾਜ਼ੀਲ ਨਾਲ ਕਰਦਿਆਂ ਕਿਹਾ ਕਿ ਜਿੱਥੇ ਬ੍ਰਾਜ਼ੀਲ ਜਿਹੇ ਦੇਸ਼ 'ਚ ਕੋਰੋਨਾ ਕਾਰਨ 65 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ, ਉੱਥੇ ਉੱਤਰ ਪ੍ਰਦੇਸ਼ ਜਿਸ ਦੀ ਆਬਾਦੀ ਬ੍ਰਾਜ਼ੀਲ ਦੇ ਬਰਾਬਰ ਹੈ 'ਚ 800 ਲੋਕਾਂ ਦੀ ਮੌਤ ਹੋਈ ਹੈ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਆਪਣੇ ਲੋਕ ਸਭਾ ਹਲਕੇ ਵਾਰਾਨਸੀ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਉਕਤ ਵਿਚਾਰ ਪ੍ਰਗਟਾਏ। ਪ੍ਰਧਾਨ ਮੰਤਰੀ ਨੇ ਕਿਹਾ ਕਿ 100 ਸਾਲ ਪਹਿਲਾਂ ਜਦੋਂ ਅਜਿਹੀ ਮਹਾਂਮਾਰੀ ਆਈ ਸੀ ਤਾਂ ਭਾਰਤ 'ਚ ਏਨੀ ਆਬਾਦੀ ਨਹੀਂ ਸੀ ਪਰ ਉਸ ਸਮੇਂ ਦੁਨੀਆ 'ਚ ਜ਼ਿਆਦਾ ਮੌਤਾਂ ਹੋਣ ਵਾਲੇ ਦੇਸ਼ਾਂ 'ਚ ਭਾਰਤ ਵੀ ਸੀ। ਮੋਦੀ ਨੇ ਕਿਹਾ ਕਿ ਇਸ ਵਾਰ ਵੀ ਮਹਾਂਮਾਰੀ ਆਉਣ ਤੇ ਮਾਹਿਰਾਂ ਵਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਸਨ ਕਿ ਇਸ ਵਾਰ ਵੀ ਭਾਰਤ ਦੇ ਹਾਲਾਤ ਵਿਗੜ ਜਾਣਗੇ। ਉੱਤਰ ਪ੍ਰਦੇਸ਼ ਨੂੰ ਲੈ ਕੇ ਲੋਕਾਂ ਦੇ ਖ਼ਦਸ਼ੇ ਕਾਫ਼ੀ ਜ਼ਿਆਦਾ ਸਨ। ਪ੍ਰਧਾਨ ਮੰਤਰੀ ਨੇ ਸੂਬੇ 'ਚ ਫੈਲੇ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਜਨਤਾ ਦੇ ਸਹਿਯੋਗ ਦੀ ਵੀ ਤਾਰੀਫ਼ ਕਰਦਿਆਂ ਕਿਹਾ ਕਿ ਹਾਲਾਤ ਨੂੰ ਕਾਬੂ ਕਰਨ 'ਚ ਜਨਤਾ ਦੇ ਸਹਿਯੋਗ ਨੇ ਸਾਰੇ ਖ਼ਦਸ਼ਿਆਂ ਨੂੰ ਖ਼ਤਮ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਤਾਲਬੰਦੀ ਦੌਰਾਨ ਉੱਤਰ ਪ੍ਰਦੇਸ਼ ਦੀ ਕਾਸ਼ੀ 'ਚ ਵੱਖ-ਵੱਖ ਸੰਸਥਾਵਾਂ ਧਾਰਮਿਕ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਦੇ ਸੇਵਾ ਭਾਵ ਨੂੰ ਬੇਮਿਸਾਲ ਕਰਾਰ ਦਿੰਦਿਆਂ ਉਨ੍ਹਾਂ ਵਲੋਂ ਚੁੱਕੇ ਕਦਮਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ 'ਚ 100 ਤੋਂ ਵੱਧ ਸੰਸਥਾਵਾਂ ਨੇ ਆਪਣੇ ਪੱਧਰ 'ਤੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਫੂਡ ਸੇਲ ਰਾਹੀਂ 20 ਲੱਖ ਅਨਾਜ ਪੈਕੇਟ ਅਤੇ 2 ਲੱਖ ਰਾਸ਼ਨ ਕਿੱਟਾਂ ਵੰਡੀਆਂ। ਜ਼ਿਕਰਯੋਗ ਹੈ ਕਿ ਕੋਰੋਨਾ ਦੌਰ 'ਚ ਪ੍ਰਧਾਨ ਮੰਤਰੀ ਦੀ ਇਹ ਕਾਸ਼ੀ ਦੇ ਲੋਕਾਂ ਨਾਲ ਤੀਜੀ ਵੀਡੀਓ ਕਾਨਫ਼ਰੰਸ ਸੀ।

ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਮਾਣ ਮਰਿਆਦਾ ਬਹਾਲ ਕਰਨ ਲਈ ਜੱਦੋ-ਜਹਿਦ ਕਰਾਂਗੇ-ਢੀਂਡਸਾ

ਅੰਮ੍ਰਿਤਸਰ, 9 ਜੁਲਾਈ (ਜਸਵੰਤ ਸਿੰਘ ਜੱਸ)-ਦੋ ਦਿਨ ਪਹਿਲਾਂ ਹੋਂਦ 'ਚ ਆਏ ਨਵੇਂ ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਬਣਨ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਅੱਜ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ, ਜਥੇ: ਸੇਵਾ ਸਿੰਘ ਸੇਖਵਾਂ, ਨਿਧੜਕ ਸਿੰਘ ਬਰਾੜ ਤੇ ਹੋਰ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਉਪਰੰਤ ਘੰਟਾ ਘਰ ਡਿਓੜੀ ਦੇ ਬਾਹਰ ਪਲਾਜ਼ਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੇ ਦਿਨ ਗੁਰਦੁਆਰਾ ਪ੍ਰਬੰਧ ਨੂੰ ਬਚਾਉਣ ਤੇ ਐਮਰਜੈਂਸੀ ਦੇ ਖ਼ਿਲਾਫ਼ ਮੋਰਚਾ ਆਰੰਭ ਕੀਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ, ਸ਼੍ਰੋਮਣੀ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਖਤਮ ਕਰਵਾਉਣ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਮਾਣ ਮਰਿਆਦਾ ਬਹਾਲ ਕਰਵਾਉਣ ਲਈ ਜੱਦੋ-ਜਹਿਦ ਸ਼ੁਰੂ ਕੀਤੀ ਹੈ ਤੇ ਉਹ ਅੱਜ ਇਸ ਦੀ ਸਫ਼ਲਤਾ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਇਸ ਪਾਵਨ ਅਸਥਾਨ ਵਿਖੇ ਅਰਦਾਸ ਕਰਨ ਆਏ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਬੇਇੰਤਹਾ ਘਪਲੇ ਹੋਏ ਤੇ ਰੋਜ਼ ਘੁਟਾਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦ ਕਰਵਾਉਣ ਲਈ ਕੇਂਦਰ ਸਰਕਾਰ ਕੋਲ ਪਹੁੰਚ ਕਰਨਗੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਕੇਵਲ ਕੋਟਕਪੂਰਾ ਜਾਂ ਬਹਿਬਲ ਕਲਾਂ ਹੀ ਨਹੀਂ, ਜਿਥੇ ਵੀ ਵਾਪਰੀਆਂ ਹਨ, ਉਨ੍ਹਾਂ ਦੇ ਦੋਸ਼ੀਆਂ ਦੇ ਨਾਂਅ ਜੱਗ-ਜ਼ਾਹਿਰ ਹੋਣੇ ਚਾਹੀਦੇ ਹਨ ਤੇ ਇਨ੍ਹਾਂ ਘਟਨਾਵਾਂ ਲਈ ਬਾਦਲ ਪਰਿਵਾਰ ਜਾਂ ਕੋਈ ਵੀ ਹੋਰ ਜ਼ਿੰਮੇਵਾਰ ਹੋਵੇ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਵੀ 267 ਪਾਵਨ ਸਰੂਪਾਂ ਦਾ ਕੋਈ ਰਿਕਾਰਡ ਨਹੀਂ ਪਤਾ ਲੱਗ ਰਿਹਾ ਕਿ ਕਿੱਥੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਕੋਲ ਨਾ ਕੋਈ ਰਿਕਾਰਡ ਹੈ ਤੇ ਨਾ ਹੀ ਉਸ ਵਲੋਂ ਕੋਈ ਪਸ਼ਚਾਤਾਪ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਬੀਬੀ ਪਰਮਜੀਤ ਕੌਰ ਗੁਲਸ਼ਨ, ਬੀਬੀ ਹਰਜੀਤ ਕੌਰ ਤਲਵੰਡੀ, ਐਡਵੋਕੇਟ ਜਸਬੀਰ ਸਿੰਘ ਘੁੰਮਣ, ਗੁਰਸੇਵ ਸਿੰਘ ਹਰਪਾਲਪੁਰ, ਮਨਜੀਤ ਸਿੰਘ ਭੋਮਾ, ਤਜਿੰਦਰਪਾਲ ਸਿੰਘ ਸੰਧੂ, ਸਰਬਜੀਤ ਸਿੰਘ ਜੰਮੂ, ਰਘਬੀਰ ਸਿੰਘ ਰਾਜਾਸਾਂਸੀ, ਜਗਦੀਸ਼ ਸਿੰਘ ਗਰਚਾ, ਗੁਰਚਰਨ ਸਿੰਘ ਚੰਨੀ, ਮਾਨ ਸਿੰਘ ਗਰਚਾ, ਹਰਬੰਸ ਸਿੰਘ ਮੰਝਪੁਰ, ਤਜਿੰਦਰ ਸਿੰਘ ਲੁਧਿਆਣਾ, ਰਾਜਬੀਰ ਸਿੰਘ ਜਲੰਧਰ, ਉੱਜਲ ਦੀਦਾਰ ਸਿੰਘ ਲੌਂਗੀਆ, ਪ੍ਰਦੀਪ ਸਿੰਘ ਵਾਲੀਆ, ਦਲਜੀਤ ਸਿੰਘ ਢਿੱਲੋਂ ਤੇ ਦਵਿੰਦਰ ਸਿੰਘ ਸੋਢੀ ਸਮੇਤ ਹੋਰ ਅਕਾਲੀ ਆਗੂ ਹਾਜ਼ਰ ਸਨ।
ਅਕਾਲੀ ਦਲ ਦੇ ਸਿਧਾਂਤਾਂ 'ਤੇ ਪਹਿਰਾ ਦੇਣ ਲਈ ਵਚਨਬੱਧ-ਪਰਮਿੰਦਰ
ਇਸ ਤੋਂ ਪਹਿਲਾਂ ਪਰਮਿੰਦਰ ਸਿੰਘ ਢੀਂਡਸਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲ ਦਲ ਦੇ ਸਿਧਾਂਤਾਂ 'ਤੇ ਚੱਲਣ ਤੇ ਪਹਿਰਾ ਦੇਣ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਕੋਲ ਭਾਵੇਂ ਦਲ ਦੀ ਰਜਿਸਟਰੇਸ਼ਨ ਹੈ ਪਰ ਉਹ ਪਾਰਟੀ ਦੇ ਸਿਧਾਂਤਾਂ 'ਤੇ ਨਹੀਂ ਖੜ੍ਹੇ ਤੇ ਉਨ੍ਹਾਂ ਨੂੰ ਅਕਾਲੀ ਕਹਾਉਣ ਦਾ ਕੋਈ ਹੱਕ ਨਹੀਂ।
ਸ਼੍ਰੋਮਣੀ ਕਮੇਟੀ ਨੇ ਨਹੀਂ ਦਿੱਤਾ ਸਿਰੋਪਾਓ
ਸੁਖਦੇਵ ਸਿੰਘ ਢੀਂਡਸਾ ਦੀ ਸ੍ਰੀ ਹਰਿਮੰਦਰ ਸਾਹਿਬ ਆਮਦ 'ਤੇ ਉਨ੍ਹਾਂ ਦਾ ਸਤਿਕਾਰ ਕਰਨ ਵਾਲੀ ਸ਼੍ਰੋਮਣੀ ਕਮੇਟੀ ਵਲੋਂ ਅੱਜ ਉਨ੍ਹਾਂ ਦੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਣ 'ਤੇ ਨਾ ਤਾਂ ਸ਼੍ਰੋਮਣੀ ਕਮੇਟੀ ਦਾ ਕੋਈ ਸੀਨੀਅਰ ਅਧਿਕਾਰੀ ਹੀ ਪੁੱਜਾ ਤੇ ਨਾ ਹੀ ਰਵਾਇਤ ਅਨੁਸਾਰ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਜਾਂ ਸੂਚਨਾ ਕੇਂਦਰ ਵਿਖੇ ਸਿਰੋਪਾਓ ਹੀ ਭੇਟ ਕੀਤਾ ਗਿਆ। ਇਸ ਮੌਕੇ ਸੂਚਨਾ ਕੇਂਦਰ ਵਿਖੇ ਅਕਾਲੀ ਆਗੂ ਰਘਬੀਰ ਸਿੰਘ ਰਾਜਾਸਾਂਸੀ ਤੇ ਹੋਰਨਾਂ ਵਲੋਂ ਆਪਣੇ ਪੱਧਰ 'ਤੇ ਹੀ ਸਿਰੋਪਾਓ ਭੇਟ ਕਰ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

ਮੌੜ ਮੰਡੀ ਕੋਲ ਭਿਆਨਕ ਸੜਕ ਹਾਦਸਾ-5 ਨੌਜਵਾਨਾਂ ਦੀ ਮੌਤ

ਮੌੜ ਮੰਡੀ, 9 ਜੁਲਾਈ (ਗੁਰਜੀਤ ਸਿੰਘ ਕਮਾਲੂ)- ਅੱਜ ਬਾਅਦ ਦੁਪਹਿਰ ਢਾਈ ਕੁ ਵਜੇ ਦੇ ਕਰੀਬ ਮੌੜ ਰਾਮਪੁਰਾ ਰੋਡ 'ਤੇ ਪਿੰਡ ਰਾਮਨਗਰ ਕੋਲ ਇਕ ਸਵਿਫ਼ਟ ਕਾਰ ਤੇ ਤੇਲ ਵਾਲੇ ਟੈਂਕਰ ਵਿਚਕਾਰ ਹੋਈ ਭਿਆਨਕ ਟੱਕਰ 'ਚ 5 ਨੌਜਵਾਨਾਂ ਦੀ ਮੌਤ ਤੇ ਇਕ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਇਹ ਟੱਕਰ ਏਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਤੇ ਦੋ ਚਚੇਰੇ ਭਰਾਵਾਂ ਸਮੇਤ 5 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਨ੍ਹਾਂ 'ਚੋਂ 3 ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਜਾਣਕਾਰੀ ਅਨੁਸਾਰ ਇਹ ਨੌਜਵਾਨ ਤਲਵੰਡੀ ਸਾਬੋ ਲਾਗਲੇ ਪਿੰਡ ਜੱਜਲ, ਮਲਕਾਣਾ ਤੇ ਜੋਗੇਵਾਲਾ ਦੇ ਰਹਿਣ ਵਾਲੇ ਸਨ ਤੇ ਅੱਜ ਸਾਰੇ ਇਕੱਠੇ ਹੋ ਕੇ ਸਵਿਫ਼ਟ ਕਾਰ ਨੰ: ਪੀ. ਬੀ. 31 ਐੱਨ. 4414 'ਤੇ ਬਠਿੰਡਾ ਵਿਖੇ ਨਵੇਂ ਕੱਪੜੇ ਲੈਣ ਗਏ ਸਨ, ਉਥੋਂ ਹੀ ਉਹ ਆਪਣੇ ਕਿਸੇ ਦੋਸਤ ਕੋਲ ਭੁੱਚੋ ਚਲੇ ਗਏ। ਵਾਪਸੀ 'ਤੇ ਉਹ ਵਾਇਆ ਰਾਮਪੁਰਾ ਮੌੜ ਆ ਰਹੇ ਸਨ ਤਾਂ ਪਿੰਡ ਰਾਮਨਗਰ ਕੋਲ ਉਨ੍ਹਾਂ ਦੀ ਕਾਰ ਨੂੰ ਮੌੜ ਵਾਲੇ ਪਾਸੇ ਤੋਂ ਰਾਮਪੁਰੇ ਜਾ ਰਹੇ ਟੈਂਕਰ ਪੀ. ਬੀ. 11 ਬੀ. ਐਨ. 8310 ਨੇ ਟੱਕਰ ਮਾਰ ਦਿੱਤੀ। ਪ੍ਰਤੱਖਦਰਸ਼ੀਆਂ ਮੁਤਾਬਕ ਟੱਕਰ ਏਨੀ ਭਿਆਨਕ ਸੀ ਕਿ ਟੈਂਕਰ ਕਾਰ ਨੂੰ ਦੂਰ ਤੱਕ ਘੜੀਸਦਾ ਹੋਇਆ ਲੈ ਗਿਆ ਤੇ ਕਾਰ ਨੂੰ ਚਕਨਚੂਰ ਕਰ ਦਿੱਤਾ। ਪਿੰਡ ਰਾਮਨਗਰ ਦੇ ਵਾਸੀਆਂ ਤੇ ਹੋਰ ਨੇੜੇ-ਤੇੜੇ ਦੇ ਲੋਕਾਂ ਨੇ ਨੌਜਵਾਨਾਂ ਨੂੰ ਕਾਰ 'ਚੋਂ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ। 5 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਜ਼ਖ਼ਮੀ ਨੂੰ ਮੌੜ ਸਹਾਰਾ ਕਲੱਬ ਵਲੋਂ ਬਠਿੰਡਾ ਦੇ ਮੈਕਸ ਹਸਪਤਾਲ ਵਿਚ ਲਿਜਾਇਆ ਗਿਆ। ਇਸ ਘਟਨਾ ਦਾ ਪਤਾ ਲਗਦੇ ਹੀ ਡੀ.ਐਸ.ਪੀ. ਮੌੜ ਰਸ਼ਪਾਲ ਸਿੰਘ ਤੇ ਥਾਣਾ ਮੌੜ ਮੁੱਖੀ ਹਰਬੰਸ ਸਿੰਘ ਮੌਕੇ 'ਤੇ ਪੁੱਜੇ ਤੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਮੌੜ ਪਹੁੰਚਾਇਆ, ਜਿਥੇ ਕਿ ਡਾਕਟਰਾਂ ਵਲੋਂ ਸਾਰੇ ਹੀ ਨੌਜਵਾਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਇਸ ਹਾਦਸੇ ਵਿਚ ਹਰਮਨਪ੍ਰੀਤ ਸਿੰਘ ਪੁੱਤਰ ਰਾਜਵਿੰਦਰ ਸਿੰਘ, ਅਰਮਾਨ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਜੱਜਲ ਇਹ ਚਚੇਰੇ ਭਾਈ ਸਨ, ਦਿਲੇਸ਼ਵਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਜੋਗੇਵਾਲਾ, ਹਰਮਨਪ੍ਰੀਤ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਜੱਜਲ ਤੇ ਮਨਪ੍ਰੀਤ ਸਿੰਘ ਉਰਫ਼ ਬੱਬੂ ਵਾਸੀ ਮਲਕਾਣਾ ਦੀ ਮੌਤ ਹੋ ਗਈ, ਜਦਕਿ ਸੁਖਦੀਪ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਜੱਜਲ ਜੋ ਕਿ ਗੰਭੀਰ ਰੂਪ ਵਿਚ ਜ਼ਖ਼ਮੀ ਹੈ, ਉਹ ਬਠਿੰਡਾ ਦੇ ਮੈਕਸ ਹਸਪਤਾਲ ਵਿਚ ਦਾਖ਼ਲ ਹੈ। ਡੀ.ਐਸ.ਪੀ. ਰਸ਼ਪਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਮ੍ਰਿਤਕ ਨੌਵਜਾਨਾਂ ਦੀ ਲਾਸ਼ਾਂ ਨੂੰ ਤਲਵੰਡੀ ਸਾਬੋ ਸਿਵਲ ਹਸਤਪਾਲ ਵਿਚ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਪੁਲਿਸ ਨੇ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਨੀਰਵ ਮੋਦੀ ਨੂੰ ਲੰਡਨ ਅਦਾਲਤ ਨੇ 6 ਅਗਸਤ ਤੱਕ ਮੁੜ ਭੇਜਿਆ ਜੇਲ੍ਹ

ਲੰਡਨ/ਲੈਸਟਰ 9 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)-ਭਾਰਤ ਸਰਕਾਰ ਨੂੰ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਧੋਖਾਧੜੀ ਮਾਮਲੇ 'ਚ ਲੋੜੀਂਦੇ ਭਗੌੜੇ ਹੀਰਿਆਂ ਦੇ ਵਪਾਰੀ ਨੀਰਵ ਮੋਦੀ ਦੀ ਨਿਆਇਕ ਹਿਰਾਸਤ 'ਚ ਅੱਜ ਲੰਡਨ ਅਦਾਲਤ ਵਲੋਂ 6 ਅਗਸਤ ਤੱਕ ਦਾ ਵਾਧਾ ਕੀਤਾ ਗਿਆ ਹੈ। ਨੀਰਵ ਮੋਦੀ ਯੂ. ਕੇ. 'ਚ ਭਾਰਤ ਹਵਾਲਗੀ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਨੀਰਵ ਮੋਦੀ 'ਤੇ ਪੀ. ਐੱਨ. ਬੀ. ਨਾਲ ਲਗਪਗ 2 ਅਰਬ ਡਾਲਰ ਦੀ ਧੋਖਾਧੜੀ ਦੇ ਦੋਸ਼ ਹਨ। ਭਾਰਤ 'ਚ ਵੱਖ-ਵੱਖ ਏਜੰਸੀਆਂ ਨੇ ਉਸ ਵਿਰੁੱਧ ਕੇਸ ਦਰਜ ਕੀਤੇ ਹਨ। ਹਵਾਲਗੀ ਮਾਮਲੇ ਦੀ ਵੀਡੀਓ ਕਾਨਫਰੰਸਿੰਗ ਸੁਣਵਾਈ ਦੌਰਾਨ ਮੋਦੀ ਨੂੰ ਵੀਰਵਾਰ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਲੰਡਨ ਅਦਾਲਤ 'ਚ ਪੇਸ਼ ਕੀਤਾ ਗਿਆ। ਪਿਛਲੇ ਸਾਲ ਮਾਰਚ 'ਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਹ ਲੰਡਨ ਦੀ ਵੈਂਡਸਵਰਥ ਜੇਲ੍ਹ 'ਚ ਕੈਦ ਹੈ। ਚੀਫ ਮੈਜਿਸਟ੍ਰੇਟ ਏਮਾ ਨੇ ਹਰ 28 ਦਿਨਾਂ ਬਾਅਦ ਹੋਣ ਵਾਲੀ ਸੁਣਵਾਈ ਦੌਰਾਨ ਮੋਦੀ ਨੂੰ ਸੂਚਿਤ ਕੀਤਾ ਕਿ ਉਸ ਦੀ ਅਗਲੀ ਸੁਣਵਾਈ 6 ਅਗਸਤ ਨੂੰ ਹੋਵੇਗੀ।

ਗੈਂਗਸਟਰ ਵਿਕਾਸ ਦੁਬੇ ਉਜੈਨ ਦੇ ਮੰਦਰ 'ਚੋਂ ਗ੍ਰਿਫ਼ਤਾਰ

ਇੰਦੌਰ/ ਲਖਨਊ, 9 ਜੁਲਾਈ (ਰਤਨਜੀਤ ਸਿੰਘ ਸ਼ੈਰੀ/ਏਜੰਸੀ)-ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ 8 ਪੁਲਿਸ ਕਰਮੀਆਂ ਦੀ ਹੱਤਿਆ ਦੇ ਦੋਸ਼ੀ ਅਤੇ ਖ਼ਤਰਨਾਕ ਅਪਰਾਧੀ ਵਿਕਾਸ ਦੁਬੇ ਨੂੰ ਉਸ ਦੇ ਦੋ ਸਾਥੀਆਂ ਸਮੇਤ ਪੁਲਿਸ ਨੇ ਅੱਜ ਸਵੇਰੇ ਮੱਧ ਪ੍ਰਦੇਸ਼ ਦੇ ਉਜੈਨ ਦੇ ਪ੍ਰਸਿੱਧ ਮਹਾਂਕਾਲ ਮੰਦਰ ਦੇ ਬਾਹਰੋਂ ਪ੍ਰਸ਼ਾਦ ਅਤੇ ਟਿਕਟ ਲੈਣ ਦੌਰਾਨ ਗ੍ਰਿਫ਼ਤਾਰ ਕਰ ਲਿਆ ਪਰ ਜਿਸ ਤਰ੍ਹਾਂ ਵਿਕਾਸ ਦੁਬੇ ਦੀ ਗ੍ਰਿਫ਼ਤਾਰੀ ਅਮਲ 'ਚ ਲਿਆਂਦੀ ਗਈ ਉਸ 'ਤੇ ਕਈ ਸਿਆਸੀ ਪਾਰਟੀਆਂ ਵਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਦੁਬੇ ਮੁਕਾਬਲੇ ਤੋਂ ਬਚਣ ਲਈ ਆਪ ਗ੍ਰਿਫ਼ਤਾਰ ਹੋਇਆ ਹੈ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਭੁਪਾਲ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਦੁਬੇ ਨੂੰ ਦੋ ਸਾਥੀਆਂ ਬਿੱਟੂ ਤੇ ਸੁਰੇਸ਼ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਮੰਦਰ 'ਚ ਇਕ ਸਿਪਾਹੀ ਨੇ ਉਸ ਨੂੰ ਪਛਾਣ ਲਿਆ ਜਿਸ ਤੋਂ ਬਾਅਦ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੇ ਮਿਲ ਕੇ ਉਸ ਸਬੰਧੀ ਸੂਚਨਾ ਦਿੱਤੀ ਅਤੇ ਉਸ ਨੂੰ ਪੁੱਛ-ਗਿੱਛ ਲਈ ਇਕ ਪਾਸੇ ਬਿਠਾ ਲਿਆ ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਕਿ ਮੰਦਰ ਦੇ ਸੂਤਰਾਂ ਦਾ ਕੁਝ ਹੋਰ ਕਹਿਣਾ ਹੈ। ਉਨ੍ਹਾਂ ਕਿਹਾ ਕਿ ਦੁਬੇ ਮੰਦਰ ਦੇ ਗੇਟ 'ਤੇ ਪਹੁੰਚਿਆ ਤੇ ਪੁਲਿਸ ਨਾਕੇ ਨੇੜਿਉਂ ਆਪਣੇ ਨਾਂਅ 'ਤੇ 250 ਰੁਪਏ ਦੀ ਟਿਕਟ ਲਈ ਤੇ ਪੁਲਿਸ ਨੂੰ ਸੂਚਿਤ ਕਰਨ ਲਈ ਵੀ ਕਿਹਾ। ਜਦੋਂ ਉਹ ਪ੍ਰਸ਼ਾਦ ਲੈਣ ਲਈ ਇਕ ਦੁਕਾਨ 'ਤੇ ਗਿਆ ਤਾਂ ਦੁਕਾਨ ਮਾਲਕ ਨੇ ਉਸ ਨੂੰ ਪਛਾਣ ਲਿਆ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਜਦੋਂ ਪੁਲਿਸ ਮੁਲਾਜ਼ਮਾਂ ਨੇ ਉਸ ਦਾ ਨਾਂਅ ਪੁੱਛਿਆ ਤਾਂ ਉਸ ਨੇ ਉੱਚੀ ਆਵਾਜ਼ ਵਿਚ ਕਿਹਾ 'ਵਿਕਾਸ ਦੁਬੇ।' ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਜੈਨ ਪੁਲਿਸ ਦੀ ਤਾਰੀਫ਼ ਕਰਦੇ ਹੋਏ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕੀਤਾ ਕਿ ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਮਹਾਂਕਾਲ ਮੰਦਰ ਜਾਣ ਨਾਲ ਉਨ੍ਹਾਂ ਦੇ ਪਾਪ ਧੋਤੇ ਜਾਣਗੇ ਉਨ੍ਹਾਂ ਨੂੰ ਮਹਾਂਕਾਲ ਬਾਰੇ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਕਾਸ ਦੁਬੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨਾਲ ਵੀ ਗੱਲਬਾਤ ਕੀਤੀ ਹੈ। ਉੱਧਰ ਉੱਤਰ ਪ੍ਰਦੇਸ਼ ਵਿਚ ਵੱਖ-ਵੱਖ ਮੁਕਾਬਲਿਆਂ ਦੌਰਾਨ ਵਿਕਾਸ ਦੁਬੇ ਦੇ ਦੋ ਸਾਥੀ ਮਾਰੇ ਗਏ ਹਨ। ਏ.ਡੀ.ਜੀ. ਕਾਨੂੰਨ ਵਿਵਸਥਾ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਕਾਰਤੀਕੇ ਜਿਸ ਨੂੰ ਫ਼ਰੀਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਨੂੰ ਟਰਾਂਜ਼ਿਟ ਰਿਮਾਂਡ 'ਤੇ ਕਾਨਪੁਰ ਲਿਆਂਦਾ ਜਾ ਰਿਹਾ ਸੀ ਕਿ ਉਸ ਨੇ ਪੁਲਿਸ ਮੁਲਾਜ਼ਮ ਦਾ ਪਿਸਤੌਲ ਖੋਹ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਹ ਮੁਕਾਬਲਾ ਕਾਨਪੁਰ ਦੇ ਪਨਕੀ ਇਲਾਕੇ 'ਚ ਹੋਇਆ ਜਿਸ ਵਿਚ ਐਸ. ਟੀ. ਐਫ਼. ਦੇ ਦੋ ਮੁਲਾਜ਼ਮ ਜ਼ਖ਼ਮੀ ਹੋਏ ਅਤੇ ਕਾਰਤੀਕੇ ਮਾਰਿਆ ਗਿਆ। ਇਸੇ ਤਰ੍ਹਾਂ ਪ੍ਰਵੀਨ ਉਰਫ਼ ਬਾਉਆ ਦੁਬੇ ਜੋ ਕਿ ਕਾਨਪੁਰ ਮਾਮਲੇ ਵਿਚ ਲੋੜੀਂਦਾ ਸੀ, ਵੀ ਈਟਾਵਾ 'ਚ ਇਕ ਮੁਕਾਬਲੇ 'ਚ ਮਾਰਿਆ ਗਿਆ ਹੈ।
ਵਿਕਾਸ ਹੁਣ ਸਮਾਜਵਾਦੀ ਪਾਰਟੀ 'ਚ-ਗੈਂਗਸਟਰ ਦੀ ਮਾਂ
ਲਖਨਊ-ਗੈਂਗਸਟਰ ਵਿਕਾਸ ਦੁਬੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੀ ਮਾਂ ਸਰਲਾ ਦੇਵੀ ਨੇ ਅੱਜ ਕਿਹਾ ਹੈ ਕਿ ਦੁਬੇ ਸਮਾਜਵਾਦੀ ਪਾਰਟੀ ਨਾਲ ਹੈ ਜਦੋਂ ਕਿ ਪਾਰਟੀ ਵਲੋਂ ਇਸ ਦਾਅਵੇ ਦਾ ਖੰਡਨ ਕੀਤਾ ਗਿਆ ਹੈ। ਵਿਕਾਸ ਦੁਬੇ ਨੂੰ ਗ੍ਰਿਫ਼ਤਾਰ ਕਰਨ ਦੇ ਕੁੱਝ ਘੰਟਿਆਂ ਬਾਅਦ ਯੂ.ਪੀ. ਐਸ.ਟੀ.ਐਫ਼. ਨੇ ਉਸ ਦੀ ਪਤਨੀ ਰਿਚਾ ਦੁਬੇ ਅਤੇ ਉਸ ਦੇ ਪੁੱਤਰ ਅਤੇ ਇਕ ਨੌਕਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਕਿਹਾ ਹੈ ਕਿ ਇਕ ਗੈਂਗਸਟਰ ਨੂੰ ਸੁਰੱਖਿਆ ਦੇਣ ਦੇ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਨਪੁਰ ਮਾਮਲੇ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਬੁਰੀ ਤਰ੍ਹਾਂ ਨਾਲ ਫ਼ੇਲ੍ਹ ਸਾਬਤ ਹੋਈ ਹੈ।

ਡੇਰਾ ਸਿਰਸਾ ਮੁਖੀ ਨੂੰ ਬਚਾਉਣ ਲਈ ਅੱਗੇ ਆਈ ਸੀ.ਬੀ.ਆਈ.

ਜਲੰਧਰ, 9 ਜੁਲਾਈ (ਮੇਜਰ ਸਿੰਘ)-ਪੰਜਾਬ ਸਰਕਾਰ ਦੁਆਰਾ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਿਠਾਈ 'ਸਿਟ' ਵਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤੇ ਉਸ ਦੇ 3 ਨਜ਼ਦੀਕੀਆਂ ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ ਤੇ ਬਰਗਾੜੀ ਵਿਖੇ ਅੰਗ ਪਾੜ ਕੇ ਸੁੱਟਣ ਦੇ ਦੋਸ਼ 'ਚ ਦਰਜ ਕੇਸ 'ਚ ਨਾਮਜ਼ਦ ਕਰਨ ਦੇ ਤੀਜੇ ਦਿਨ ਹੀ ਸੀ.ਬੀ.ਆਈ. ਵਲੋਂ ਪੰਜਾਬ ਪੁਲਿਸ ਦੀ ਜਾਂਚ ਨੂੰ ਰੋਕਣ ਲਈ ਅਦਾਲਤ 'ਚ ਜਾਣ ਨੂੰ ਸੀ.ਬੀ.ਆਈ. ਦੀ ਡੇਰਾ ਮੁਖੀ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਯਤਨ ਸਮਝਿਆ ਜਾ ਰਿਹਾ ਹੈ। ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੀ.ਬੀ.ਆਈ. ਨੂੰ ਜਾਂਚ ਲਈ ਦਿੱਤੀ ਸਹਿਮਤੀ ਵਾਪਸ ਲੈ ਕੇ ਕੇਸ ਵਾਪਸ ਮੰਗਿਆ ਸੀ। ਪੰਜਾਬ ਹਾਈਕੋਰਟ ਨੇ ਸਪੱਸ਼ਟ ਰੂਪ 'ਚ ਰਾਜ ਸਰਕਾਰ ਦੇ ਫ਼ੈਸਲੇ ਉੱਪਰ ਮੋਹਰ ਲਗਾ ਦਿੱਤੀ ਸੀ। ਫਿਰ ਸੀ.ਬੀ.ਆਈ. ਨੇ ਹਾਈਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਤਾਂ ਸੁਪਰੀਮ ਕੋਰਟ ਨੇ 20 ਫਰਵਰੀ, 2020 ਨੂੰ ਸੀ.ਬੀ.ਆਈ. ਦੀ ਪਟੀਸ਼ਨ ਰੱਦ ਕਰ ਦਿੱਤੀ ਸੀ। ਨੰਦਾ ਨੇ ਕਿਹਾ ਕਿ ਉਸ ਤੋਂ ਬਾਅਦ ਸੀ.ਬੀ.ਆਈ. 5-6 ਮਹੀਨੇ ਚੁੱਪ ਰਹੀ ਤੇ ਹੁਣ ਜਦ ਸੰਗੀਨ ਜੁਰਮ ਦੇ ਦੋਸ਼ੀਆਂ ਖ਼ਿਲਾਫ਼ ਪੁਲਿਸ ਨੇ ਕਾਰਵਾਈ ਆਰੰਭ ਕੀਤੀ ਹੈ ਤਾਂ ਪਤਾ ਨਹੀਂ ਕਿਵੇਂ ਅਦਾਲਤ 'ਚ ਆ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਬੇਅਦਬੀ ਮਾਮਲੇ ਦੀ ਜਾਂਚ ਸਿਰਫ਼ ਪੰਜਾਬ ਪੁਲਿਸ ਕਰ ਰਹੀ ਹੈ। ਸੀ.ਬੀ.ਆਈ. ਤਾਂ ਕਾਫ਼ੀ ਸਮਾਂ ਪਹਿਲਾਂ ਆਪਣਾ ਕੰਮ ਬੰਦ ਕਰ ਚੁੱਕੀ ਹੈ। ਕਾਨੂੰਨੀ ਹਲਕਿਆਂ 'ਚ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਸੀ.ਬੀ.ਆਈ.ਵਲੋਂ ਸੁਪਰੀਮ ਕੋਰਟ 'ਚ ਰਿਵਿਊ ਪਟੀਸ਼ਨ ਲਈ ਦਿੱਤੀ ਦਰਖ਼ਾਸਤ ਦਾ ਉਸ ਸਮੇਂ ਤੱਕ ਕੋਈ ਮੁੱਲ ਨਹੀਂ ਜਦ ਤੱਕ ਅਦਾਲਤ ਇਸ ਪਟੀਸ਼ਨ ਨੂੰ ਪ੍ਰਵਾਨ ਕਰਕੇ ਪੰਜਾਬ ਸਰਕਾਰ ਨੂੰ ਨੋਟਿਸ ਨਹੀਂ ਜਾਰੀ ਕਰਦੀ ਜਾਂ ਇਸ ਮਾਮਲੇ 'ਚ ਹਾਈਕੋਰਟ ਵਲੋਂ ਕੀਤੇ ਫ਼ੈਸਲੇ ਉੱਪਰ ਰੋਕ ਨਹੀਂ ਲਗਾਉਂਦੀ। ਪਤਾ ਲੱਗਾ ਹੈ ਕਿ ਪੁਲਿਸ ਵਲੋਂ ਸੀ.ਬੀ.ਆਈ. ਵਲੋਂ ਰੁਕਾਵਟ ਖੜ੍ਹੀ ਕਰਨ ਦੇ ਖ਼ਦਸ਼ੇ ਨੂੰ ਦੇਖਦਿਆਂ ਸਾਰੇ ਮਾਮਲੇ ਦੀ ਪਿਛਲੇ 2-3 ਹਫ਼ਤੇ ਤੋਂ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਸੀ ਤੇ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਤੋਂ ਤੀਜੇ ਦਿਨ ਹੀ ਚਲਾਨ ਪੇਸ਼ ਕਰ ਦਿੱਤਾ। ਪਤਾ ਲੱਗਾ ਹੈ ਕਿ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਨਾਲ ਲੱਗਦੇ ਦੋ ਪਿੰਡਾਂ ਮੱਲਕੇ ਤੇ ਗੁਰੂਸਰ (ਭਗਤਾ) ਪਿੰਡ 'ਚ ਵਾਪਰੀਆਂ ਬੇਅਦਬੀ ਦੀ ਘਟਨਾਵਾਂ 'ਚ ਡੇਰਾ ਪ੍ਰੇਮੀ ਤੇ ਡੇਰਾ ਮੁਖੀ ਦੇ ਉਕਤ ਤਿੰਨ ਸਾਥੀ ਪਹਿਲਾਂ ਹੀ ਦੋਸ਼ੀ ਨਾਮਜ਼ਦ ਕੀਤੇ ਹੋਏ ਹਨ। 'ਸਿਟ' ਦੇ ਮੁਖੀ ਡੀ.ਆਈ.ਜੀ. ਜਲੰਧਰ ਰਣਬੀਰ ਸਿੰਘ ਖਟੜਾ ਨੇ ਦੱਸਿਆ ਕਿ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਮੱਲਕੇ ਤੇ ਗੁਰੂਸਰ (ਭਗਤਾ) 'ਚ ਪਾੜ ਕੇ ਸੁੱਟੇ ਗਏ ਅੰਗ ਡੇਰਾ ਸਿਰਸਾ ਦੇ 104 ਨੰਬਰ ਕਮਰੇ 'ਚੋਂ ਲਿਆਂਦੇ ਗਏ ਸਨ, ਜਦਕਿ ਬਰਗਾੜੀ 'ਚ ਸੁੱਟੇ ਅੰਗ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਬੀੜ ਵਾਲੇ ਸਨ। ਖਟੜਾ ਨੇ ਕਿਹਾ ਕਿ ਉਕਤ ਦੋਵਾਂ ਘਟਨਾਵਾਂ 'ਚ ਡੇਰਾ ਮੁਖੀ ਦੀ ਸ਼ਮੂਲੀਅਤ ਬਾਰੇ ਪੁਸ਼ਟੀ ਉਸ ਦੇ ਭਗੌੜੇ ਤਿੰਨੇ ਸਾਥੀਆਂ ਸੰਦੀਪ ਬਰੇਟਾ, ਹਰਸ਼ ਧੂਰੀ ਤੇ ਪ੍ਰਦੀਪ ਕਲੇਰ ਦੀ ਗਿਫ਼ਤਾਰੀ ਤੋਂ ਬਾਅਦ ਹੀ ਹੋ ਸਕੇਗੀ। ਵਰਨਣਯੋਗ ਹੈ ਕਿ ਮੱਲਕੇ ਤੇ ਗੁਰੂਸਰ ਮਾਮਲੇ ਦੀ ਜਾਂਚ ਪਹਿਲਾਂ ਤੋਂ ਹੀ ਸੀ.ਬੀ.ਆਈ. ਕੋਲ ਨਹੀਂ ਹੈ।

ਭਾਰਤ ਵਲੋਂ ਚੀਨ ਦਾ ਗਲਵਾਨ ਘਾਟੀ 'ਤੇ ਦਾਅਵਾ ਮੁੜ ਖ਼ਾਰਜ

ਨਵੀਂ ਦਿੱਲੀ, 9 ਜੁਲਾਈ (ਏਜੰਸੀ)-ਭਾਰਤ ਨੇ ਅੱਜ ਮੁੜ ਗਲਵਾਨ ਘਾਟੀ 'ਤੇ ਚੀਨ ਦੇ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਹੈ ਜਦੋਂ ਕਿ ਸ਼ੁੱਕਰਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਮਤਭੇਦਾਂ ਨੂੰ ਲੈ ਕੇ ਕੂਟਨੀਤਕ ਪੱਧਰ 'ਤੇ ਗੱਲਬਾਤ ਹੋਣ ਦੀ ਵੀ ਸੰਭਾਵਨਾ ਹੈ ਤਾਂ ਕਿ ਸਰਹੱਦ 'ਤੇ ਤਣਾਅ ...

ਪੂਰੀ ਖ਼ਬਰ »

ਭਾਰਤ 'ਚ ਅਜੇ ਨਹੀਂ ਹੈ 'ਕਮਿਊਨਿਟੀ ਟ੍ਰਾਂਸਮਿਸ਼ਨ'

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 9 ਜੁਲਾਈ -ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਦਾਅਵਾ ਕੀਤਾ ਹੈ ਕਿ ਭਾਰਤ 'ਚ ਅਜੇ ਕੋਵਿਡ-19 ਦਾ 'ਕਮਿਊਨਿਟੀ ਟ੍ਰਾਂਸਮਿਸ਼ਨ' ਨਹੀਂ ਹੋ ਰਿਹਾ। ਸਿਹਤ ਮੰਤਰੀ ਦਾ ਦਾਅਵਾ ਅਜਿਹੇ ਸਮੇਂ ਹੈ, ਜਦੋਂ ਭਾਰਤ 'ਚ ਕੋਰੋਨਾ ਪ੍ਰਭਾਵਿਤ ...

ਪੂਰੀ ਖ਼ਬਰ »

ਪੰਜਾਬ 'ਚ 5 ਹੋਰ ਮੌਤਾਂ-223 ਨਵੇਂ ਕੇਸ

ਚੰਡੀਗੜ੍ਹ÷ , 9 ਜੁਲਾਈ (ਵਿਕਰਮਜੀਤ ਸਿੰਘ ਮਾਨ)-ਸੂਬੇ 'ਚ ਕੋਰੋਨਾ ਦਾ ਪ੍ਰਕੋਪ ਵਧ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਸੂਬੇ ਦੇ ਕਈ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਵੀ ਲਪੇਟ 'ਚ ਆਉਣ ਲੱਗੇ ਹਨ। ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਨਾਲ 5 ਹੋਰ ਮੌਤਾਂ ਹੋ ਗਈਆਂ ਅਤੇ 223 ...

ਪੂਰੀ ਖ਼ਬਰ »

ਪੁਲਵਾਮਾ 'ਚ ਅੱਤਵਾਦੀਆਂ ਵਲੋਂ ਸੈਨਾ ਦੇ ਕਿਊ.ਆਰ.ਟੀ. ਕਾਫ਼ਲੇ 'ਤੇ ਗੋਲੀਬਾਰੀ, ਇਕ ਜਵਾਨ ਤੇ ਔਰਤ ਜ਼ਖ਼ਮੀ

ਸ੍ਰੀਨਗਰ, 9 ਜੁਲਾਈ (ਏਜੰਸੀ)- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਵੀਰਵਾਰ ਨੂੰ ਅੱਤਵਾਦੀਆਂ ਵਲੋਂ ਸੈਨਾ ਦੀ ਤਤਕਾਲ ਪ੍ਰਤੀਕਿਰਿਆ ਟੀਮ ( ਕਿਊ.ਆਰ.ਟੀ.) ਦੇ ਕਾਫਲੇ 'ਤੇ ਕੀਤੀ ਗੋਲੀਬਾਰੀ 'ਚ ਇਕ ਜਵਾਨ ਤੇ ਦੁਪਾਸੜ ਗੋਲੀਬਾਰੀ 'ਚ ਇਕ ਔਰਤ ਵੀ ਜ਼ਖ਼ਮੀ ਹੋ ਗਈ। ਰੱਖਿਆ ...

ਪੂਰੀ ਖ਼ਬਰ »

ਭਾਜਪਾ ਆਗੂ ਦੀ ਹੱਤਿਆ ਪਿੱਛੇ ਲਸ਼ਕਰ ਦਾ ਹੱਥ-ਆਈ.ਜੀ.

ਸ੍ਰੀਨਗਰ, 9 ਜੁਲਾਈ (ਮਨਜੀਤ ਸਿੰਘ)-ਜ਼ਿਲ੍ਹਾ ਬਾਂਦੀਪੋਰਾ ਦੇ ਇਲਾਕੇ 'ਚ ਭਾਜਪਾ ਨੇਤਾ ਸ਼ੇਖ ਵਸੀਮ ਬਾਰੀ, ਉਸ ਦੇ ਭਰਾ ਤੇ ਪਿਓ ਦੀ ਹੱਤਿਆ ਪਿਛਲੇ ਲਸ਼ਕਰ ਏ-ਤਾਇਬਾ ਦਾ ਹੱਥ ਹੈ ਤੇ ਇਸ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਸੀ। ਇਸ ਦਾ ਖੁਲਾਸਾ ਕਸ਼ਮੀਰ ਰੇਂਜ ਦੇ ...

ਪੂਰੀ ਖ਼ਬਰ »

ਸੀ.ਆਈ.ਸੀ.ਐੱਸ.ਈ. ਬੋਰਡ ਦੇ 10ਵੀਂ ਤੇ 12ਵੀਂ ਦੇ ਨਤੀਜੇ ਅੱਜ

ਨਵੀਂ ਦਿੱਲੀ, 9 ਜੁਲਾਈ (ਏਜੰਸੀ)-ਕਾਉਂਸਿਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (ਸੀ.ਆਈ. ਸੀ. ਐੱਸ.ਈ.) ਬੋਰਡ ਵਲੋਂ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ 10 ਜੁਲਾਈ ਨੂੰ ਐਲਾਨੇ ਜਾਣਗੇ। ਬੋਰਡ ਦੇ ਸਕੱਤਰ ਗੈਰੀ ਅਰਾਥੂਨ ਨੇ ਅੱਜ ਕਿਹਾ ਕਿ 10ਵੀਂ ਅਤੇ 12ਵੀਂ ਜਮਾਤ ...

ਪੂਰੀ ਖ਼ਬਰ »

ਭਾਰਤੀ-ਚੀਨੀ ਫ਼ੌਜ ਸਰਹੱਦ 'ਤੇ ਤਣਾਅ ਘਟਾਉਣ ਲਈ ਚੁੱਕ ਰਹੀ ਹੈ ਪ੍ਰਭਾਵੀ ਕਦਮ-ਚੀਨ

ਬੀਜਿੰਗ, 9 ਜੁਲਾਈ (ਏਜੰਸੀ)-ਚੀਨ ਨੇ ਅੱਜ ਕਿਹਾ ਹੈ ਕਿ ਚੀਨੀ ਤੇ ਭਾਰਤੀ ਜਵਾਨਾਂ ਨੇ ਗਲਵਾਨ ਘਾਟੀ ਅਤੇ ਪੂਰਬੀ ਲੱਦਾਖ਼ ਵਿਚ ਅਸਲ ਕੰਟਰੋਲ ਰੇਖਾ (ਐਲ. ਏ. ਸੀ.) ਕੋਲ ਹੋਰ ਇਲਾਕਿਆਂ ਤੋਂ ਪਿੱਛੇ ਹਟਣ ਲਈ ਪ੍ਰਭਾਵੀ ਕਦਮ ਚੁੱਕੇ ਹਨ ਅਤੇ ਹਾਲਾਤ ਸਥਿਰ ਤੇ ਬਿਹਤਰ ਹੋ ਰਹੇ ਹਨ। ...

ਪੂਰੀ ਖ਼ਬਰ »

ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲਾ ਗ੍ਰਿਫ਼ਤਾਰ

ਲਖਨਊ, 9 ਜੁਲਾਈ (ਏਜੰਸੀ)-ਖਾਲਿਸਤਾਨੀ ਸਮਰਥਕਾਂ ਨੂੰ ਗ਼ੈਰ ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਅਰਸ਼ਦ ਅਲੀ ਉਰਫ਼ ਮੁਣਸ਼ੀ ਨੂੰ ਉੱਤਰ ਪ੍ਰਦੇਸ਼ ਏ. ਟੀ. ਐਸ. ਨੇ ਵੀਰਵਾਰ ਨੂੰ ਮੇਰਠ ਤੋਂ ਗ੍ਰਿਫ਼ਤਾਰ ਕਰ ਲਿਆ। ਉਸ 'ਤੇ ਯੂ. ਪੀ. ਦੇ ਬੁਲੰਦਸ਼ਹਿਰ, ਗੌਤਮਬੁੱਧ ਨਗਰ ਤੇ ਪੰਜਾਬ 'ਚ ...

ਪੂਰੀ ਖ਼ਬਰ »

ਦੂਰਦਰਸ਼ਨ ਨੂੰ ਛੱਡ ਕੇ ਨਿਪਾਲ 'ਚ ਸਾਰੇ ਭਾਰਤੀ ਨਿਊਜ਼ ਚੈਨਲਾਂ ਦਾ ਪ੍ਰਸਾਰਨ ਰੋਕਿਆ

ਕਠਮੰਡੂ, 9 ਜੁਲਾਈ (ਏਜੰਸੀ)-ਨਿਪਾਲ ਨੇ ਅੱਜ ਦੂਰਦਰਸ਼ਨ ਨੂੰ ਛੱਡ ਕੇ ਬਾਕੀ ਸਾਰੇ ਭਾਰਤੀ ਨਿਊਜ਼ ਚੈਨਲਾਂ ਦੇ ਪ੍ਰਸਾਰਣ 'ਤੇ ਰੋਕ ਲਗਾਉਂਦਿਆਂ ਕਿਹਾ ਕਿ ਕੁਝ ਨਿਊਜ਼ ਚੈਨਲ ਨੇ ਚੀਨ ਦੇ ਰਾਜਦੂਤ ਨਾਲ ਨਿਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਉੱਪਰ ਬਦਨਾਮੀ ਭਰੇ ਸ਼ੋਅ ...

ਪੂਰੀ ਖ਼ਬਰ »

ਅਹਿਮਦ ਪਟੇਲ ਤੋਂ ਚੌਥੀ ਵਾਰ ਪੁੱਛਗਿੱਛ

ਨਵੀਂ ਦਿੱਲੀ, 9 ਜੁਲਾਈ (ਏਜੰਸੀ)-ਕੇਂਦਰੀ ਜਾਂਚ ਏਜੰਸੀ ਈ.ਡੀ. ਵਲੋਂ ਸੰਦੇਸਰਾ ਭਰਾਵਾਂ ਦੇ ਬੈਂਕ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ 'ਚ ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ (70) ਤੋਂ ਉਨ੍ਹਾਂ ਦੀ ਰਿਹਾਇਸ਼ 'ਤੇ ਚੌਥੀ ਵਾਰ ਪੁੱਛਗਿੱਛ ਕੀਤੀ ਗਈ ...

ਪੂਰੀ ਖ਼ਬਰ »

ਰਾਜਨਾਥ ਸਿੰਘ ਵਲੋਂ ਜੰਮੂ-ਕਸ਼ਮੀਰ 'ਚ 6 ਪੁਲਾਂ ਦਾ ਉਦਘਾਟਨ

ਨਵੀਂ ਦਿੱਲੀ, 9 ਜੁਲਾਈ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ 'ਚ 6 ਪੁਲਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਐਨ.ਡੀ.ਏ. ਸਰਕਾਰ ਨੇ ਖੇਤਰ ਦੇ ਦੂਰ-ਦੁਰਾਡੇ ਇਲਾਕਿਆਂ ਦੇ ਵਿਕਾਸ ਨੂੰ ਲਗਾਤਾਰ ਪਹਿਲ ਦਿੱਤੀ ਹੈ। ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX