ਤਾਜਾ ਖ਼ਬਰਾਂ


ਵੀ.ਨਿਰਜਾ ਆਈ.ਜੀ. ਕਮਿਊਨਿਟੀ ਪੋਲਿਸਿੰਗ ਨੂੰ ਮਿਲਿਆ ਏ.ਡੀ.ਜੀ.ਪੀ ਜੇਲ੍ਹਾਂ ਦਾ ਵਾਧੂ ਚਾਰਜ
. . .  13 minutes ago
ਚੰਡੀਗੜ੍ਹ, 20 ਸਤੰਬਰ (ਵਿਕਰਮਜੀਤ ਸਿੰਘ ਮਾਨ)- ਸ੍ਰੀਮਤੀ ਵੀ.ਨਿਰਜਾ ਆਈ.ਜੀ. ਕਮਿਊਨਿਟੀ ਪੋਲਿਸਿੰਗ ਨੂੰ ਏ.ਡੀ.ਜੀ.ਪੀ ਜੇਲ੍ਹਾਂ ਦਾ ਵਾਧੂ ਚਾਰਜ ਦਿੱਤਾ...
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਖ਼ਿਲਾਫ਼ ਦਲ ਖ਼ਾਲਸਾ ਨੇ ਐੱਸ.ਐੱਸ.ਪੀ ਨੂੰ ਕੀਤੀ ਸ਼ਿਕਾਇਤ
. . .  34 minutes ago
ਬਠਿੰਡਾ, 20 ਸਤੰਬਰ (ਨਾਇਬ ਸਿੱਧੂ)- ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਖ਼ਿਲਾਫ਼ ਦਲ ਖ਼ਾਲਸਾ ਨੇ ਐੱਸ.ਐੱਸ.ਪੀ ਨੂੰ ਸ਼ਿਕਾਇਤ ਕੀਤੀ ਹੈ। ਜਾਣਕਾਰੀ ਦੇ ਅਨੁਸਾਰ, ਸਿੱਧੂ ਮੁਸੇਵਾਲਾ ਦੇ ਨਵੇਂ ਗੀਤ ...
ਅਗਸਤਾ ਵੈਸਟਲੈਂਡ : ਕੋਰਟ ਨੇ ਸੀ.ਬੀ.ਆਈ ਨੂੰ ਕ੍ਰਿਸਚੀਅਨ ਮਿਸ਼ੇਲ ਤੋਂ ਪੁੱਛਗਿੱਛ ਕਰਨ ਦੀ ਦਿੱਤੀ ਇਜਾਜ਼ਤ
. . .  59 minutes ago
ਨਵੀਂ ਦਿੱਲੀ, 20 ਸਤੰਬਰ- ਦਿੱਲੀ ਦੀ ਇਕ ਅਦਾਲਤ ਨੇ ਕੇਂਦਰੀ ਜਾਂਚ ਬਿਉਰੋ (ਸੀ.ਬੀ.ਆਈ) ਨੂੰ ਤਿਹਾੜ ਕੇਂਦਰੀ ਜੇਲ੍ਹ 'ਚ ਬੰਦ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੋਲੀਏ ...
ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ
. . .  about 1 hour ago
ਤਪਾ ਮੰਡੀ, 20 ਸਤੰਬਰ (ਪ੍ਰਵੀਨ ਗਰਗ)- ਬਰਨਾਲਾ-ਬਠਿੰਡਾ ਮੁੱਖ ਮਾਰਗ ਅਤੇ ਧਾਗਾ ਮਿੱਲ ਨਜ਼ਦੀਕ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ...
ਪਿੰਡ ਸੁਖਾਨੰਦ ਦੀ ਹੱਡਾ ਰੋੜੀ ਦਾ ਭਖਿਆ ਮਾਮਲਾ, ਐੱਸ.ਸੀ ਅਤੇ ਜਨਰਲ ਵਰਗ ਹੋਏ ਆਹਮੋ ਸਾਹਮਣੇ
. . .  about 1 hour ago
ਠੱਠੀ ਭਾਈ, 20 ਸਤੰਬਰ (ਜਗਰੂਪ ਸਿੰਘ ਮਠਾੜੂ)- ਥਾਣਾ ਸਮਾਲਸਰ ਹੇਠਲੇ ਪਿੰਡ ਸੁਖਾਨੰਦ ਅਤੇ ਸੁਖਾਨੰਦ ਖ਼ੁਰਦ ਦੀ ਹੱਡਾ ਰੋੜੀ ਦਾ ਮਾਮਲਾ ਭਖਣ ਕਾਰਨ ਅੱਜ ਉਸ ਸਮੇਂ ਮਾਹੌਲ...
ਆਈ.ਏ.ਐੱਸ ਤੇ ਪੀ.ਸੀ.ਐੱਸ ਦੇ 6 ਅਫ਼ਸਰਾਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 19 ਸਤੰਬਰ - ਪੰਜਾਬ ਸਰਕਾਰ ਵੱਲੋਂ ਆਈ.ਏ.ਐੱਸ ਅਤੇ 6 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ...
ਅੱਜ ਸ੍ਰੀਨਗਰ ਦੌਰੇ 'ਤੇ ਜਾਣਗੇ ਕਾਂਗਰਸੀ ਨੇਤਾ ਗ਼ੁਲਾਮ ਨਬੀ ਆਜ਼ਾਦ
. . .  about 1 hour ago
ਸ੍ਰੀਨਗਰ, 20 ਸਤੰਬਰ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਗ਼ੁਲਾਮ ਨਬੀ ਆਜ਼ਾਦ ਅੱਜ ਸ੍ਰੀਨਗਰ ਜਾਣਗੇ ਅਤੇ ਅਗਲੇ ਦੋ ਦਿਨਾਂ 'ਚ ਬਾਰਾਮੂਲਾ ...
30 ਕਰੋੜ ਦੀ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 20 ਸਤੰਬਰ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੋ ਵਿਅਕਤੀਆਂ ਨੂੰ 30 ਕਰੋੜ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ...
ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਪਟਿਆਲਾ-ਸੰਗਰੂਰ ਮਾਰਗ 'ਤੇ ਆਵਾਜਾਈ ਕੀਤੀ ਬੰਦ
. . .  about 2 hours ago
ਪਟਿਆਲਾ, 20 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਸੰਗਰੂਰ ਰੋਡ 'ਤੇ ਸਥਿਤ ਮਹਿਮਦਪੁਰ ਮੰਡੀ ਵਿਖੇ ਸੰਘਰਸ਼ ਕਮੇਟੀ ਦੇ ਸੱਦ 'ਤੇ 39 ਦੇ ਕਰੀਬ ਪੁੱਜੀਆਂ ਵੱਖ ਵੱਖ ਜਥੇਬੰਦੀਆਂ ...
ਪਾਕਿ ਨਾਲ ਮੋਬਾਈਲ ਫ਼ੋਨ ਰਾਹੀਂ ਤਾਰਾਂ ਜੋੜੀ ਬੈਠੇ ਸ਼ੱਕੀ ਜਾਸੂਸ ਨੂੰ ਮਾਣਯੋਗ ਅਦਾਲਤ 'ਚ ਕੀਤਾ ਪੇਸ਼
. . .  about 2 hours ago
ਗੁਰਦਾਸਪੁਰ, 20 ਸਤੰਬਰ (ਭਾਗਦੀਪ ਸਿੰਘ ਗੋਰਾਇਆ)- ਜ਼ਿਲ੍ਹਾ ਗੁਰਦਾਸਪੁਰ 'ਚ ਸਥਿਤ ਤਿੱਬੜੀ ਛਾਉਣੀ ਦੀ ਫ਼ੌਜ ਦੀ ਇਕ ਖ਼ੁਫ਼ੀਆ ਟੀਮ ਵੱਲੋਂ ਬੀਤੇ ਦਿਨੀਂ ਪਾਕਿਸਤਾਨ ਨਾਲ ਮੋਬਾਈਲ ਫ਼ੋਨ ਰਾਹੀਂ ਤਾਰਾਂ ਜੋੜੀ ਬੈਠੇ ਇਕ...
ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਯੂਨੀਅਨ ਵੱਲੋਂ ਸੰਗਰੂਰ-ਪਟਿਆਲਾ ਰੋਡ ਜਾਮ
. . .  about 2 hours ago
ਪਟਿਆਲਾ, 20 ਸਤੰਬਰ (ਅਮਨਦੀਪ ਸਿੰਘ) - ਮਨਜੀਤ ਸਿੰਘ ਧਨੇਰ ਨੂੰ ਇਨਸਾਫ਼ ਦਿਵਾਉਣ, ਕਰਜ਼ਾ ਮਾਫ਼ੀ ਨੂੰ ਲਾਗੂ ਕਰਵਾਉਣ ਅਤੇ ਪਰਾਲੀ ਦੀ ਸਮੱਸਿਆ ਨੂੰ ਲੈ ਕੇ ਅੱਜ ਪੰਜਾਬ ਭਰ ਦੇ ਕਿਸਾਨ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ...
ਪਟਾਕਾ ਫ਼ੈਕਟਰੀ ਧਮਾਕੇ 'ਚ ਪੀੜਤਾਂ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਿੱਤੇ 2-2 ਲੱਖ ਦੇ ਚੈੱਕ
. . .  about 3 hours ago
ਬਟਾਲਾ, 20 ਸਤੰਬਰ (ਕਾਹਲੋਂ)- ਬਟਾਲਾ ਵਿਖੇ ਅੱਜ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਭਰਾ ਵਿਧਾਇਕ ਬਲਜਿੰਦਰ ਸਿੰਘ ਬੈਂਸ ਵੱਲੋਂ ...
ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਜਿੰਦਰ ਸਿੰਘ ਬੈਂਸ ਵੱਲੋਂ ਹਜ਼ਾਰਾਂ ਸਮਰਥਕਾਂ ਸਮੇਤ ਧਰਨਾ
. . .  about 3 hours ago
ਬਟਾਲਾ, 20 ਸਤੰਬਰ (ਕਾਹਲੋਂ) - ਪਿਛਲੇ ਦਿਨੀਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਡੀ.ਸੀ. ਗੁਰਦਾਸਪੁਰ ਸ੍ਰੀ ਵਿਪੁਲ ਉਜਵਲ ਦੀ ਆਪਸ ਚ ਬਟਾਲਾ ਪਟਾਕਾ ਫ਼ੈਕਟਰੀ ਦੇ ਪੀੜਤਾਂ ਨੂੰ ਲੈ....
ਮੰਗੋਲੀਆ ਦੇ ਰਾਸ਼ਟਰਪਤੀ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਕੀਤੀ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 20 ਸਤੰਬਰ- ਮੰਗੋਲੀਆ ਦੇ ਰਾਸ਼ਟਰਪਤੀ ਖਾਲਤਮਾਗਿਨ ਬਤੂਲਗਾ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ...
ਮੁੰਬਈ 'ਚ ਢਹਿ ਢੇਰੀ ਹੋਇਆ ਚਾਰ ਮੰਜ਼ਿਲਾਂ ਇਮਾਰਤ ਦਾ ਇਕ ਹਿੱਸਾ
. . .  about 3 hours ago
ਮੁੰਬਈ, 20 ਸਤੰਬਰ- ਮੁੰਬਈ ਦੇ ਲੋਕਮਾਨਯ ਤਿਲਕ ਰੋਡ 'ਤੇ ਸ਼ੁੱਕਰਵਾਰ ਨੂੰ ਚਾਰ ਮੰਜ਼ਿਲਾਂ ਇਮਾਰਤ ਦਾ ਇਕ ਹਿੱਸਾ ਢਹਿ ਢੇਰੀ ਹੋ ਗਿਆ...
ਗੋਆ 'ਚ ਜੀ.ਐੱਸ.ਟੀ. ਕੌਂਸਲ ਦੀ ਬੈਠਕ ਸ਼ੁਰੂ
. . .  about 4 hours ago
ਸੁਨਾਮ 'ਚ ਆਵਾਰਾ ਪਸ਼ੂਆਂ ਦਾ ਕਹਿਰ ਜਾਰੀ, ਇੱਕ ਹੋਰ ਵਿਅਕਤੀ ਕੀਤਾ ਗੰਭੀਰ ਜ਼ਖਮੀ
. . .  about 4 hours ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਤਿੰਨ ਨੌਜਵਾਨ ਗੰਭੀਰ ਜ਼ਖਮੀ
. . .  about 4 hours ago
ਉਤਰੀ ਖੇਤਰੀ ਪ੍ਰੀਸ਼ਦ ਦੀ 29ਵੀਂ ਬੈਠਕ ਦੀ ਗ੍ਰਹਿ ਮੰਤਰੀ ਕਰ ਰਹੇ ਹਨ ਪ੍ਰਧਾਨਗੀ
. . .  about 4 hours ago
ਵਿੱਤ ਮੰਤਰੀ ਦੇ ਐਲਾਨ ਮਗਰੋਂ ਸ਼ੇਅਰ ਬਾਜ਼ਾਰ 'ਚ ਤੇਜੀ
. . .  about 4 hours ago
ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਨਾਭਾ ਵਿਖੇ ਕਰਵਾਇਆ ਗਿਆ
. . .  about 5 hours ago
ਨਸ਼ੇੜੀ ਪੁੱਤ ਨੇ ਮਾਂ ਦਾ ਕੀਤਾ ਕਤਲ
. . .  about 5 hours ago
ਘਰੇਲੂ ਕੰਪਨੀਆਂ ਲਈ ਕਾਰਪੋਰੇਟ ਕਰ ਦਰਾਂ ਨੂੰ ਘੱਟ ਕਰਨ ਦਾ ਲਿਆਂਦਾ ਗਿਆ ਪ੍ਰਸਤਾਵ - ਵਿੱਤ ਮੰਤਰੀ
. . .  about 5 hours ago
ਆਪਣੀਆਂ ਮੰਗਾਂ ਨੂੰ ਲੈ ਕੇ ਵਾਟਰ ਵਰਕਸ ਦੇ 6 ਕਰਮਚਾਰੀ ਟੈਂਕੀ 'ਤੇ ਚੜ੍ਹੇ
. . .  about 5 hours ago
ਪੱਕੇ ਮੋਰਚੇ ਦੇ ਮੱਦੇਨਜ਼ਰ ਪਟਿਆਲਾ 'ਚ ਸਖ਼ਤ ਪ੍ਰਬੰਧ
. . .  about 5 hours ago
ਜਬਰ ਜਨਾਹ ਮਾਮਲੇ ਵਿਚ ਭਾਜਪਾ ਦਾ ਸਾਬਕਾ ਮੰਤਰੀ ਸਵਾਮੀ ਚਿਨਮਿਆਨੰਦ ਗ੍ਰਿਫਤਾਰ
. . .  about 6 hours ago
ਵਾਈਟ ਹਾਊਸ ਨੇੜੇ ਚਲੀਆਂ ਗੋਲੀਆਂ 1 ਇਕ ਮੌਤ, ਕਈ ਜ਼ਖਮੀ
. . .  about 6 hours ago
ਸੁਲਤਾਨਪੁਰ ਲੋਧੀ 'ਚ ਰੰਗ ਦੀ ਸੇਵਾ ਲਈ ਅਕਾਲੀ ਦਲ ਦਾ ਜੱਥਾ ਬਾਘਾ ਪੁਰਾਣਾ ਤੋਂ ਹੋਇਆ ਰਵਾਨਾ
. . .  about 7 hours ago
ਕਸ਼ਮੀਰ ਮਸਲੇ 'ਤੇ ਦੁਨੀਆ 'ਚ ਅਲੱਗ ਥਲੱਗ ਪਿਆ ਪਾਕਿਸਤਾਨ, ਕੋਈ ਨਹੀਂ ਦੇ ਰਿਹਾ ਸਾਥ
. . .  about 7 hours ago
ਅਜਨਾਲਾ ਪੁਲਿਸ ਵੱਲੋਂ 6 ਕਰੋੜ 37.50 ਲੱਖ ਰੁਪਏ ਦੀ ਹੈਰੋਇਨ ਸਮੇਤ ਦੋ ਮੋਟਰਸਾਈਕਲ ਸਵਾਰ ਨਸ਼ਾ ਤਸਕਰਾਂ ਨੂੰ ਕੀਤਾ ਗਿਆ ਕਾਬੂ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਲੰਡਨ ਦੇ ਮੈਡਮ ਤੁਸਾਦ 'ਚ ਲੱਗੇਗਾ ਰਣਵੀਰ ਸਿੰਘ ਦਾ ਮੋਮ ਦਾ ਬੁੱਤ
. . .  1 day ago
ਤੂੜੀ ਵਾਲੇ ਟਰਾਲੇ ਨੇ ਨੌਜਵਾਨ ਨੂੰ ਦਰੜਿਆ
. . .  1 day ago
ਆਲ ਇੰਡੀਆ ਹਾਕੀ ਗੋਲਡ ਕੱਪ ਟੂਰਨਾਮੈਂਟ ਸ਼ੁਰੂ
. . .  1 day ago
11 ਡੀ.ਐੱਸ.ਪੀਜ਼ ਦੇ ਤਬਾਦਲੇ
. . .  1 day ago
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਕਈ ਅਹਿਮ ਫ਼ੈਸਲੇ
. . .  1 day ago
100 ਫ਼ੀਸਦੀ ਨਤੀਜਿਆਂ ਅਤੇ ਸਮਾਰਟ ਸਕੂਲ ਬਣਾਉਣ ਵਾਲੇ ਫ਼ਾਜ਼ਿਲਕਾ ਜ਼ਿਲ੍ਹੇ ਦੇ 1800 ਅਧਿਆਪਕ ਸਨਮਾਨਿਤ
. . .  1 day ago
ਸਿਮਰਜੀਤ ਸਿੰਘ ਬੈਂਸ ਕੱਲ੍ਹ ਬਟਾਲਾ ਵਿਖੇ ਲਾਉਣਗੇ ਧਰਨਾ
. . .  1 day ago
ਭਾਈ ਲੌਂਗੋਵਾਲ ਨੇ 550 ਸਾਲਾਂ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਉਣ ਦੀ ਵਚਨਬੱਧਤਾ ਦੁਹਰਾਈ
. . .  1 day ago
ਆਈ.ਪੀ.ਐੱਸ ਤੇ ਪੀ.ਪੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  1 day ago
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਹਵਾਈ ਫੌਜ ਦੇ ਅਗਲੇ ਮੁਖੀ ਹੋਣਗੇ ਭਦੌਰੀਆ, ਬੀ. ਐੱਸ. ਧਨੋਆ ਦੀ ਲੈਣਗੇ ਥਾਂ
. . .  1 day ago
ਵਿਧਾਇਕਾ ਅਲਕਾ ਲਾਂਬਾ ਦਿੱਲੀ ਵਿਧਾਨ ਸਭਾ ਤੋਂ ਅਯੋਗ ਕਰਾਰ
. . .  1 day ago
ਗਾਇਕ ਐਲੀ ਮਾਂਗਟ ਅਤੇ ਹਰਮਨ ਵਾਲੀਆ ਦੀ ਜ਼ਮਾਨਤ ਅਰਜ਼ੀ ਮਨਜ਼ੂਰ
. . .  about 1 hour ago
ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਕੀਤਾ ਸਿੱਖਿਆ ਸਕੱਤਰ ਦਾ ਘਿਰਾਓ
. . .  about 1 hour ago
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੇ ਧਰਨੇ 'ਚ ਖਹਿਰਾ ਨੇ ਕੀਤੀ ਸ਼ਮੂਲੀਅਤ
. . .  about 1 hour ago
27 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 1 hour ago
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਆਪਣੇ ਨਿੱਜੀ ਮੋਬਾਇਲ ਨੰਬਰ ਨੂੰ ਹੈਲਪ ਲਾਈਨ ਨੰਬਰ ਵਜੋਂ ਕੀਤਾ ਜਾਰੀ
. . .  about 1 hour ago
ਨਾਭਾ : ਪਿੰਡ ਦੁਲੱਦੀ ਦੀਆਂ ਕੋਆਪਰੇਟਿਵ ਸੁਸਾਇਟੀ ਚੋਣਾਂ ਨੂੰ ਲੈ ਕੇ ਪੈਦਾ ਹੋਇਆ ਵਿਵਾਦ
. . .  2 minutes ago
ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੇਇੱਜ਼ਤੀ ਮਹਿਸੂਸ ਕਰਦਿਆਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  18 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਅੱਸੂ ਸੰਮਤ 551
ਿਵਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

ਪਹਿਲਾ ਸਫ਼ਾ

ਮੁੱਖ ਮੰਤਰੀ ਵਲੋਂ ਕੈਬਨਿਟ ਮੰਤਰੀਆਂ ਨਾਲ ਕਰਤਾਰਪੁਰ ਲਾਂਘੇ ਦੇ ਕੰਮ ਦਾ ਨਿਰੀਖਣ

• ਡੇਰਾ ਬਾਬਾ ਨਾਨਕ ਵਿਖੇ ਕੈਬਨਿਟ ਮੀਟਿੰਗ • 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੜਕਾਂ ਲਈ 75.23 ਕਰੋੜ, ਵਿਰਸੇ ਅਤੇ ਫੂਡ ਸਟਰੀਟ ਲਈ 3.70 ਕਰੋੜ ਦੀ ਮਨਜ਼ੂਰੀ • ਅਗਲੀ ਕੈਬਨਿਟ ਮੀਟਿੰਗ ਬਟਾਲਾ 'ਚ
ਕਮਲ ਕਾਹਲੋਂ, ਮਾਂਗਟ, ਸ਼ਰਮਾ
ਡੇਰਾ ਬਾਬਾ ਨਾਨਕ (ਬਟਾਲਾ), 19 ਸਤੰਬਰ-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਤਿਆਰੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ ਤੇ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਲਈ ਸੜਕਾਂ ਦੀ ਮਜ਼ਬੂਤੀ ਤੇ ਚੌੜਾ ਕਰਨ ਲਈ 75.23 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ | ਇਸ ਤੋਂ ਇਲਾਵਾ ਹੋਰ ਵਿਕਾਸ ਕਾਰਜਾਂ ਲਈ 3.70 ਕਰੋੜ ਰੁਪਏ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ ਤੇ ਵਿਭਾਗਾਂ ਨੂੰ 30 ਅਕਤੂਬਰ ਤੱਕ ਸਾਰੇ ਕੰਮ ਪੂਰੇ ਕਰਨ ਲਈ ਨਿਰਦੇਸ਼ ਦਿੱਤੇ ਹਨ | ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਚੈੱਕ ਪੋਸਟ ਨੂੰ ਅਤਿ-ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਜਾਵੇਗਾ ਤੇ ਇਸ ਦੀ ਸਮਰੱਥਾ 5 ਤੋਂ 10 ਹਜ਼ਾਰ ਦੀ ਹੋਵੇਗੀ | ਉਨ੍ਹਾਂ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦਾ ਇਹ ਸੁਝਾਅ ਵੀ ਮੰਨਿਆ ਕਿ ਮੁੱਖ ਸਕੱਤਰ ਨੂੰ ਬਟਾਲਾ 'ਚ ਵਿਸ਼ੇਸ਼ ਮੀਟਿੰਗ ਸੱਦਣ ਲਈ ਨਿਰਦੇਸ਼ ਦਿੱਤੇ ਜਾਣ | ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਸੁਲਤਾਨਪੁਰ ਲੋਧੀ, ਬਿਆਸ, ਬਟਾਲਾ ਤੇ ਡੇਰਾ ਬਾਬਾ ਨਾਨਕ ਸੜਕ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ ਦਾ ਨਾਂਅ ਦਿੱਤਾ ਜਾਵੇਗਾ, ਨੂੰ ਰਾਸ਼ਟਰੀ ਰਾਜ ਮਾਰਗ ਐਲਾਨਣ ਲਈ ਵੀ ਕਿਹਾ ਹੈ | ਇਤਿਹਾਸਕ ਕਸਬੇ ਦੇ ਬਿਜਲੀ ਸਬੰਧੀ ਪ੍ਰਾਜੈਕਟਾਂ ਦਾ ਨਿਰੀਖਣ ਕਰਦੇ ਹੋਏ ਮੁੱਖ ਮੰਤਰੀ ਨੇ ਬਿਜਲੀ ਬੋਰਡ ਦੇ ਚੇਅਰਮੈਨ ਨੂੰ ਕਰਤਾਰਪੁਰ ਲਾਂਘੇ ਵੱਲ ਜਾਂਦੇ ਬਿਜਲੀ ਦੇ ਖੰਭਿਆਂ ਦੀ ਜ਼ਮੀਨਦੋਜ਼ ਤਾਰਬੰਦੀ ਯਕੀਨੀ ਬਣਾਉਣ ਲਈ ਕਿਹਾ | ਮੱੁਖ ਮੰਤਰੀ ਨੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਲੰਡਨ ਤੇ ਹੋਰ ਯੂਰਪੀ ਦੇਸ਼ਾਂ ਤੋਂ ਵਿਸ਼ੇਸ਼ ਚਾਰਟਡ ਉਡਾਣਾਂ ਅੰਮਿ੍ਤਸਰ 'ਚ ਸ਼ਰਧਾਲੂਆਂ ਦੀ ਸਹੂਲਤ ਲਈ ਸ਼ੁਰੂ ਕਰਨ ਦਾ ਮੁੱਦਾ ਚੁੱਕਣ ਦੀ ਹਦਾਇਤ ਵੀ ਦਿੱਤੀ | ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਭਾਰਤੀ ਰੇਲਵੇ ਕੋਲ ਇਸ ਇਤਿਹਾਸਕ ਮੌਕੇ ਸਬੰਧੀ ਵਿਸ਼ੇਸ਼ ਰੇਲ ਗੱਡੀਆਂ ਦੀ ਗਿਣਤੀ ਵਧਾਉਣ ਦਾ ਮੁੱਦਾ ਚੁੱਕਣ ਲਈ ਵੀ ਕਿਹਾ | ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਮੁੱਖ ਪ੍ਰਮੱੁਖ ਸਕੱਤਰ ਨੇ ਕਿਹਾ ਕਿ ਸੁਲਤਾਨਪੁਰ ਲੋਧੀ, ਬਟਾਲਾ ਤੇ ਗੁਰਦਾਸਪੁਰ 'ਚ 450 ਕਰੋੜ ਰੁਪਏ ਦੇ ਕੰਮ  ਸ਼ੁਰੂ ਕੀਤੇ ਗਏ ਹਨ ਅਤੇ ਇਕ ਵਿਸ਼ੇਸ਼ ਯੋਜਨਾ ਵੀ ਬਣਾਈ ਗਈ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਸਮਾਗਮ ਸਬੰਧੀ ਅਧਿਕਾਰਤ ਪ੍ਰੋਗਰਾਮ ਛੇਤੀ ਹੀ ਜਾਰੀ ਹੋਵੇਗਾ | ਇਸ ਤੋਂ ਇਲਾਵਾ ਅਧਿਕਾਰਤ ਬੁਲਾਰੇ ਅਨੁਸਾਰ ਮੁੱਖ ਮੰਤਰੀ ਵਲੋਂ ਡੇਰਾ ਬਾਬਾ ਨਾਨਕ 'ਚ ਸੜਕਾਂ ਨੂੰ ਚੌੜਾ/ਮਜ਼ਬੂਤ ਕਰਨ ਲਈ, ਪਾਰਕ ਬਣਾਉਣ ਤੇ ਸ਼ਹਿਰ ਦੇ ਹੋਰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਲਈ ਮਨਜ਼ੂਰੀ ਦਿੱਤੀ ਗਈ | ਇਸ ਮੌਕੇ ਪੀ.ਪੀ.ਸੀ.ਸੀ. ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤਿ੍ਪਤ ਰਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ, ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੰਘ ਸਿੱਧੂ, ਵਿਜੇ ਇੰਦਰ ਸਿੰਗਲਾ, ਅਰੁਣਾ ਚੌਧਰੀ, ਓ.ਪੀ. ਸੋਨੀ, ਗੁਰਪ੍ਰੀਤ ਸਿੰਘ ਕਾਂਗੜ ਤੇ ਰਾਣਾ ਗੁਰਮੀਤ ਸਿੰਘ ਸੋਢੀ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਫਤਹਿਜੰਗ ਸਿੰਘ ਬਾਜਵਾ, ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ, ਵਿਨੀ ਮਹਾਜਨ, ਕਲਪਨਾ ਮਿੱਤਲ ਬਰੂਆ, ਰਵਨੀਤ ਕੌਰ, ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਹੁਸਨ ਲਾਲ, ਕੇ. ਸਿਵਾ ਪ੍ਰਸਾਦ ਤੇ ਕੇ.ਏ.ਪੀ. ਸਿਨਹਾ, ਡੀ.ਜੀ.ਪੀ. ਦਿਨਕਰ ਗੁਪਤਾ, ਡਵੀਜ਼ਨਲ ਕਮਿਸ਼ਨਰ ਜਲੰਧਰ ਬੀ. ਪੁਰੂਸ਼ਾਰਥਾ, ਡਿਪਟੀ ਕਮਿਸ਼ਨਰ ਵਿਪੁਲ ਉੱਜਵਲ, ਐਸ. ਐਸ. ਪੀ. ਗੁਰਦਾਸਪੁਰ ਸਵਰਨਦੀਪ ਸਿੰਘ, ਐਸ. ਐਸ. ਪੀ. ਬਟਾਲਾ ਓਪਿੰਦਰਜੀਤ ਸਿੰਘ ਘੁੰਮਣ, ਪ੍ਰਾਜੈਕਟ ਡਾਇਰੈਕਟਰ ਐਨ. ਐਚ. ਏ. ਆਈ. ਵਾਈ. ਪੀ. ਐਸ. ਜੌਰਡਨ ਤੇ ਲੈਂਡਪੋਰਟ ਅਥਾਰਟੀ ਆਫ਼ ਇੰਡੀਆ ਦੇ ਮੈਂਬਰ ਅਖਿਲ ਸਕਸੈਨਾ ਵੀ ਹਾਜ਼ਰ ਸਨ |
ਕੈਪਟਨ ਨੇ ਸ਼ਰਧਾਲੂਆਂ ਲਈ 20 ਡਾਲਰ ਫ਼ੀਸ ਨੂੰ ਵਾਪਸ ਲੈਣ ਦੀ ਮੰਗ ਦੁਹਰਾਈ
ਕੈਬਨਿਟ ਮੀਟਿੰਗ ਦੀ ਸਮਾਪਤੀ ਉਪਰੰਤ ਪ੍ਰੈੱਸ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੀ ਕੈਬਨਿਟ ਮੀਟਿੰਗ ਦੌਰਾਨ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਸ਼ਤਾਬਦੀ ਸਮਾਗਮਾਂ ਤੇ ਕਰਤਾਰਪੁਰ ਲਾਂਘੇ ਦੀਆਂ ਤਿਆਰੀਆਂ ਸਬੰਧੀ ਵਿਸਥਾਰਤ ਚਰਚਾ ਕੀਤੀ ਗਈ ਹੈ | ਉਨ੍ਹਾਂ ਉਕਤ ਕਾਰਜਾਂ ਸਬੰਧੀ ਚੱਲ ਰਹੇ ਨਿਰਮਾਣ ਕਾਰਜਾਂ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨਿਰਮਾਣ ਕਾਰਜਾਂ ਨੂੰ ਤੈਅ ਸਮੇਂ 'ਚ ਮੁਕੰਮਲ ਕਰਨ ਲਈ ਵਚਨਬੱਧ ਹੈ | ਪਾਕਿਸਤਾਨ ਸਰਕਾਰ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਕੋਲੋਂ ਦਾਖਲਾ ਫ਼ੀਸ ਦੇ ਰੂਪ 'ਚ ਵਸੂਲੀ ਜਾਣ ਵਾਲੀ 20 ਡਾਲਰ ਫ਼ੀਸ ਨੂੰ ਜਜ਼ੀਆ ਕਰਾਰ ਦਿੰਦਿਆਂ ਕੈਬਨਿਟ ਨੇ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣ ਦਾ ਫ਼ੈਸਲਾ ਕੀਤਾ | ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਾਰੀਆਂ ਧਿਰਾਂ ਨੂੰ ਸਿਆਸੀ ਹਿਤਾਂ ਤੋਂ ਉੱਪਰ ਉੱਠ ਕੇ ਪੰਥਕ ਰਵਾਇਤਾਂ ਅਨੁਸਾਰ ਮਨਾਉਣਾ ਚਾਹੀਦਾ ਹੈ ਅਤੇ ਇਸ ਕਾਰਜ ਲਈ ਉਹ ਸ਼ੋ੍ਰਮਣੀ ਕਮੇਟੀ ਦਾ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹਨ | ਜਦੋਂ ਨਵਜੋਤ ਸਿੰਘ ਸਿੱਧੂ ਬਾਰੇ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਇਸ ਲਾਂਘੇ ਨੂੰ ਖੋਲ੍ਹਣ 'ਚ ਸਿੱਧੂ ਦਾ ਵੀ ਬਹੁਤ ਯੋਗਦਾਨ ਹੈ ਪਰ ਅੱਜ ਕੱਲ੍ਹ ਉਹ ਲਾਂਘੇ ਸਬੰਧੀ ਹੋ ਰਹੀਆਂ ਮੀਟਿੰਗਾਂ ਤੇ ਸਮਾਗਮਾਂ 'ਚੋਂ ਗੈਰ-ਹਾਜ਼ਰ ਹਨ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਉਹ ਗਏ ਹਨ ਉਸ ਤੋਂ ਬਾਅਦ ਕੋਈ ਸਮਾਗਮ ਨਹੀਂ ਹੋਇਆ | ਉਨ੍ਹਾਂ ਗੱਲ ਮੁਕਾਉਂਦਿਆਂ ਨਾਲ ਹੀ ਕਹਿ ਦਿੱਤਾ ਕਿ ਅਗਲੀ ਕੈਬਨਿਟ ਮੀਟਿੰਗ ਬਟਾਲਾ 'ਚ ਕਰ ਰਹੇ ਹਾਂ ਪ੍ਰੰਤੂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਚੋਂ ਹੀ ਬੋਲ ਪਏ ਤੇ ਕਿਹਾ ਕਿ ਅੱਜ ਇਹ ਮੀਟਿੰਗ ਕੈਬਨਿਟ ਦੀ ਹੋ ਰਹੀ ਹੈ | ਜਦੋਂ ਡੇਰਾ ਬਾਬਾ ਨਾਨਕ ਸ਼ਹਿਰ ਦੇ ਵਿਕਾਸ ਬਾਰੇ ਪੁੱਛਿਆ ਗਿਆ ਤਾਂ ਮੁੱਖ ਮੰਤਰੀ ਦੇ ਬੋਲਣ ਤੋਂ ਪਹਿਲਾਂ ਹੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਵਾਬ ਦੇਣ ਲੱਗ ਪਏ ਕਿ 2.50 ਕਰੋੜ ਰੁਪਇਆ ਆ ਚੁੱਕਾ ਹੈ | ਜ਼ਿਕਰਯੋਗ ਹੈ ਕਿ ਭਾਵੇਂ ਇਹ ਮੀਟਿੰਗ ਕੈਬਨਿਟ ਮੰਤਰੀਆਂ ਦੀ ਹੀ ਕਹੀ ਜਾ ਰਹੀ ਸੀ ਪ੍ਰੰਤੂ ਇਸ ਮੀਟਿੰਗ 'ਚ ਮੰਤਰੀਆਂ ਤੋਂ ਇਲਾਵਾ ਕਈ ਵਿਧਾਇਕ ਤੇ ਕਾਂਗਰਸ ਦੇ ਪ੍ਰਧਾਨ ਵੀ ਸ਼ਾਮਿਲ ਸਨ |
ਦੂਰਬੀਨ ਰਾਹੀਂ ਕੀਤੇ ਗੁ. ਕਰਤਾਰਪੁਰ ਸਾਹਿਬ ਦੇ ਦਰਸ਼ਨ
ਆਪਣੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨਾਲ ਮੁੱਖ ਮੰਤਰੀ ਨੇ ਭਾਰਤ-ਪਾਕਿ ਸਰਹੱਦ 'ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੇ ਕੰਮਾਂ ਦਾ ਜਾਇਜ਼ਾ ਲਿਆ | ਇਸ ਮੌਕੇ ਮੁੱਖ ਮੰਤਰੀ ਨੇ ਦੂਰਬੀਨ ਰਾਹੀਂ ਗੁ. ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ | ਉਨ੍ਹਾਂ ਉਸਾਰੀ ਕਾਮਿਆਂ ਨਾਲ ਮੁਲਾਕਾਤ ਕੀਤੀ ਤੇ ਬੀ.ਐਸ.ਐਫ. ਦੇ ਜਵਾਨਾਂ ਨਾਲ ਗੱਲਬਾਤ ਵੀ ਕੀਤੀ | ਉਨ੍ਹਾਂ ਸਰਹੱਦ ਦੇ ਨਜ਼ਦੀਕ ਜ਼ਮੀਨੀ ਬੰਦਰਗਾਹ ਮੰਤਰਾਲਾ ਵਲੋਂ 15 ਏਕੜ 'ਚ ਨਿਰਮਾਣ ਕੀਤੇ ਜਾ ਰਹੇ ਯਾਤਰੀ ਟਰਮੀਨਲ ਤੇ ਸੜਕੀ ਆਵਾਜਾਈ ਅਥਾਰਟੀ ਵਲੋਂ ਰਾਸ਼ਟਰੀ ਰਾਜ ਮਾਰਗ ਤੋਂ ਲਾਂਘੇ ਤੱਕ ਉਸਾਰੀ ਜਾ ਰਹੀ ਚਾਰ ਮਾਰਗੀ ਸੜਕ ਦੇ ਨਿਰਮਾਣ ਕਾਰਜਾਂ ਦਾ ਵੀ ਨਿਰੀਖਣ ਕੀਤਾ |
ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ
ਮੁੱਖ ਮੰਤਰੀ ਡੇਰਾ ਬਾਬਾ ਨਾਨਕ 'ਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ 'ਚ ਨਤਮਸਤਕ ਹੋਏ | ਗੁਰਦੁਆਰਾ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਕਲਿਆਣਪੁਰ ਨੇ ਮੁੱਖ ਮੰਤਰੀ ਨੂੰ ਸਿਰੋਪਾਓ ਸਾਹਿਬ ਦੇ ਕੇ ਸਨਮਾਨਿਤ ਕੀਤਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਦ ਵੀ ਲਿਆ |

ਦਸੰਬਰ 'ਚ ਨੌਜਵਾਨਾਂ ਨੂੰ ਮਿਲਣਗੇ ਮੋਬਾਈਲ ਫ਼ੋਨ

ਮੰਤਰੀ ਮੰਡਲ ਨੇ ਸੂਬੇ ਦੇ ਨੌਜਵਾਨਾਂ ਨੂੰ ਮੋਬਾਈਲ ਫ਼ੋਨ ਵੰਡਣ ਲਈ ਰੂਪਰੇਖਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਇਸ ਸਾਲ ਦਸੰਬਰ 'ਚ ਇਸ ਨੂੰ ਲਾਗੂ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ | ਇਹ ਫ਼ੈਸਲਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਡੇਰਾ ਬਾਬਾ ਨਾਨਕ ਦੀ ਅਨਾਜ ਮੰਡੀ 'ਚ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ | ਨੌਜਵਾਨਾਂ ਨੂੰ ਮੋਬਾਈਲ ਫ਼ੋਨ ਦੇਣ ਦੀ ਯੋਜਨਾ ਪੂਰੀ ਤਰ੍ਹਾਂ ਪਾਰਦਰਸ਼ੀ ਹੋਵੇਗੀ ਤੇ ਇਸ ਸਬੰਧੀ ਪੰਜਾਬ ਸੂਚਨਾ ਤਕਨਾਲੋਜੀ ਕਾਰਪੋਰੇਸ਼ਨ ਲਿਮਟਿਡ ਵਲੋਂ ਟੈਂਡਰ ਮੰਗੇ ਜਾਣਗੇ | 2 ਮਹੀਨਿਆਂ ਦੇ ਅੰਦਰ ਪੂਰੀ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ ਤੇ ਪਹਿਲੇ ਪੜਾਅ ਤਹਿਤ ਦਸੰਬਰ ਮਹੀਨੇ 'ਚ ਨੌਜਵਾਨਾਂ ਨੂੰ ਸਮਾਰਟ ਫ਼ੋਨ ਵੰਡੇ ਜਾਣਗੇ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਮੋਬਾਈਲ ਫ਼ੋਨ ਉਨ੍ਹਾਂ 11ਵੀਂ ਤੇ 12ਵੀਂ ਦੀਆਂ ਵਿਦਿਆਰਥਣਾਂ ਨੂੰ ਵੰਡੇ ਜਾਣਗੇ ਜਿਨ੍ਹਾਂ ਕੋਲ ਆਪਣਾ ਸਮਾਰਟ ਫ਼ੋਨ ਨਹੀਂ ਹੈ | ਬੁਲਾਰੇ ਨੇ ਦੱਸਿਆ ਕਿ ਇਹ ਮੋਬਾਈਲ ਫ਼ੋਨ ਟੱਚ ਸਕਰੀਨ ਵਾਲੇ, ਵਧੀਆ ਕੈਮਰੇ, ਸੋਸ਼ਲ ਮੀਡੀਆ ਐਪਲੀਕੇਸ਼ਨ ਦੇ ਨਾਲ ਹੋਰ ਕਈ ਸਾਰੇ ਸਮਾਰਟ ਫੀਚਰਾਂ ਵਾਲੇ ਹੋਣਗੇ | ਬੁਲਾਰੇ ਨੇ ਦੱਸਿਆ ਕਿ ਇਸ ਯੋਜਨਾ ਦਾ ਮਕਸਦ ਨੌਜਵਾਨਾਂ ਨੂੰ ਸੂਚਨਾ ਤਕਨੀਕ ਨਾਲ ਜੋੜਨਾ, ਸਿੱਖਿਆ, ਹੁਨਰ ਵਿਕਾਸ ਅਤੇ ਰੁਜ਼ਗਾਰ ਦੇ ਮੌਕੇ ਅਤੇ ਵੱਖ-ਵੱਖ ਸਰਕਾਰੀ ਭਲਾਈ ਸਕੀਮਾਂ ਜੋ ਕਿ ਆਨਲਾਈਨ ਚਲਦੀਆਂ ਹਨ ਦੀ ਜਾਣਕਾਰੀ ਪ੍ਰਦਾਨ ਕਰਨਾ ਹੈ |

ਤੇਜਸ 'ਚ ਉਡਾਣ ਭਰਨ ਵਾਲੇ ਪਹਿਲੇ ਰੱਖਿਆ ਮੰਤਰੀ ਬਣੇ ਰਾਜਨਾਥ ਸਿੰਘ

ਕੁਝ ਸਮਾਂ ਖ਼ੁਦ ਵੀ ਕੰਟਰੋਲ ਕੀਤਾ ਜਹਾਜ਼
ਬੈਂਗਲੁਰੂ, 19 ਸਤੰਬਰ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੈਂਗਲੁਰੂ 'ਚ ਵੀਰਵਾਰ ਨੂੰ ਦੇਸ਼ 'ਚ ਬਣੇ ਲੜਾਕੂ ਜਹਾਜ਼ ਤੇਜਸ ਵਿਚ ਅੱਧੇ ਘੰਟੇ ਤੱਕ ਉਡਾਣ ਭਰੀ ਜਿਸ ਨਾਲ ਉਹ ਤੇਜਸ 'ਚ ਉਡਾਣ ਭਰਨ ਵਾਲੇ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਣ ਗਏ ਹਨ | ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਬੈਂਗਲੁਰੂ ਦੇ ਐਚ.ਏ.ਐਲ. ਹਵਾਈ ਅੱਡੇ ਤੋਂ ਦੇਸ਼ 'ਚ ਬਣੇ ਹਲਕੇ ਲੜਾਕੂ ਜਹਾਜ਼ ਤੇਜਸ ਵਿਚ ਉਡਾਣ ਭਰਨਾ ਕਾਫ਼ੀ ਸ਼ਾਨਦਾਰ ਸੀ | ਅਸੀਂ ਇਸ ਪੱਧਰ ਤੱਕ ਪਹੁੰਚ ਗਏ ਹਾਂ ਕਿ ਦੁਨੀਆ ਭਰ 'ਚ ਤੇਜਸ ਦਾ ਨਿਰਯਾਤ ਕਰ ਸਕੀਏ | ਦੱਖਣੀ ਪੂਰਬੀ ਏਸ਼ੀਆ ਦੇ ਦੇਸ਼ਾਂ ਨੇ ਤੇਜਸ ਨੂੰ ਖ਼ਰੀਦਣ 'ਚ ਰੁਚੀ ਦਿਖਾਈ ਹੈ | ਇਸ ਸਬੰਧੀ ਕੈਪਟਨ ਨਰਮਦੇਸ਼ਵਰ ਤਿਵਾੜੀ ਨੇ ਦੱਸਿਆ ਕਿ ਰੱਖਿਆ ਮੰਤਰੀ ਉਡਾਣ ਦੇ ਚੰਗੇ ਪੱਧਰ ਤੇ ਨਿਰਵਿਘਨਤਾ ਤੋਂ ਕਾਫ਼ੀ ਸੰਤੁਸ਼ਟ ਰਹੇ | ਜਦੋਂ ਜਹਾਜ਼ ਮੈਕ-1 (ਆਵਾਜ਼ ਦੀ ਰਫ਼ਤਾਰ 332 ਮੀਟਰ ਪ੍ਰਤੀ ਸੈਕਿੰਡ) ਸਪੀਡ 'ਤੇ ਪਹੰੁਚਿਆ ਤਾਂ ਮੈਂ ਇਸ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ | ਡੀ. ਆਰ. ਡੀ. ਓ. ਮੁਖੀ ਜੀ. ਸਤੀਸ਼ ਰੈਡੀ ਨੇ ਦੱਸਿਆ ਕਿ ਰੱਖਿਆ ਮੰਤਰੀ ਨੇ ਕੁਝ ਸਮਾਂ ਤੇਜਸ ਨੂੰ ਕੰਟਰੋਲ ਵੀ ਕੀਤਾ |
ਰਾਜਨਾਥ ਨੇ ਕਿਹਾ ਕਿ ਜਿਵੇਂ-ਜਿਵੇਂ ਕੈਪਟਨ ਨਰਮਦੇਸ਼ਵਰ ਤਿਵਾੜੀ ਦੱਸਦੇ ਰਹੇ ਉਸੇ ਤਰ੍ਹਾਂ ਮੈਂ ਕਰਦਾ ਗਿਆ | ਇਹ ਪਲ ਯਾਦਗਾਰ ਸਨ | ਇਸ ਤੋਂ ਬਾਅਦ ਟਵੀਟ ਕਰਦੇ ਹੋਏ ਵੀ ਰਾਜਨਾਥ ਸਿੰਘ ਨੇ ਕਿਹਾ ਕਿ 'ਜੀ-ਸੂਟ' ਤੇ 'ਤੇਜਸ' ਨਾਲ ਸਮਾਂ ਬਹੁਤ ਹੀ ਯਾਦਗਾਰ ਰਿਹਾ | ਜ਼ਿਕਰਯੋਗ ਹੈ ਕਿ ਹਵਾਈ ਫ਼ੌਜ ਨੇ ਦਸੰਬਰ 2017 ਵਿਚ ਐਚ. ਏ. ਐਲ. ਨੂੰ 83 ਤੇਜਸ ਜਹਾਜ਼ ਬਣਾਉਣ ਦਾ ਜ਼ਿੰਮਾ ਸੌਾਪਿਆ ਸੀ | ਇਸ ਦੀ ਅਨੁਮਾਨਤ ਲਾਗਤ 50 ਹਜ਼ਾਰ ਕਰੋੜ ਰੁਪਏ ਸੀ | ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਇਸੇ ਸਾਲ 21 ਫਰਵਰੀ ਨੂੰ ਬੈਂਗਲੁਰੂ ਵਿਚ ਹੋਏ ਹਵਾਈ ਸ਼ੋਅ ਵਿਚ ਇਸ ਨੂੰ ਫਾਈਨਲ ਆਪ੍ਰੇਸ਼ਨ ਕਲੀਅਰੈਂਸ ਜਾਰੀ ਕੀਤਾ ਸੀ | ਰੱਖਿਆ ਮੰਤਰੀ ਨੇ ਡੀ. ਆਰ. ਡੀ. ਓ. ਦੇ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਦੇਖੀ | ਜ਼ਿਕਰਯੋਗ ਹੈ ਕਿ ਪਿਛਲੇ ਸ਼ੁੱਕਰਵਾਰ ਹੀ ਗੋਆ ਵਿਚ ਤੇਜਸ ਨਾਲ ਸਫ਼ਲਤਾ ਨਾਲ 'ਅਰੈਸਟਿਡ' ਲੈਂਡਿੰਗ ਕੀਤੀ ਸੀ | ਇਸ ਨਾਲ ਇਹ ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਜਹਾਜ਼ ਵੀ ਬਣ ਗਿਆ ਸੀ | ਇਸ ਤੋਂ ਪਹਿਲਾਂ ਇਹ ਤਕਨੀਕ ਸਿਰਫ਼ ਅਮਰੀਕਾ, ਫਰਾਂਸ, ਰੂਸ, ਬਰਤਾਨੀਆ ਅਤੇ ਚੀਨ ਵਲੋਂ ਬਣਾਏ ਕੁਝ ਜਹਾਜ਼ਾਂ ਵਿਚ ਹੀ ਰਹੀ ਹੈ | ਤੇਜਸ ਭਾਰਤੀ ਹਵਾਈ ਫ਼ੌਜ ਦੀ 45ਵੀਂ ਸਕੁਆਰਡਨ 'ਫਲਾਇੰਗ ਡ੍ਰੈਗਰਸ' ਦਾ ਹਿੱਸਾ ਹੈ |2029-30 ਤੱਕ ਭਾਰਤ ਹਥਿਆਰਬੰਦ ਬਲਾਂ ਲਈ 75 ਫ਼ੀਸਦੀ ਸਵਦੇਸ਼ੀ ਤਕਨੀਕ ਦੀ ਵਰਤੋਂ ਕਰੇਗਾ-ਰਾਜਨਾਥ
ਤੇਜਸ ਲੜਾਕੂ ਜਹਾਜ਼ 'ਚ ਉਡਾਣ ਭਰਨ ਤੋਂ ਬਾਅਦ ਗੱਲਬਾਤ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਾਲ 2029-30 ਤੱਕ ਭਾਰਤ ਹਥਿਆਰਬੰਦ ਬਲਾਂ ਲਈ ਕਰੀਬ 75 ਫ਼ੀਸਦੀ ਸਵਦੇਸ਼ੀ ਤਕਨੀਕ ਦੀ ਵਰਤੋਂ ਕਰੇਗਾ | ਰੱਖਿਆ ਮੰਤਰੀ ਨੇ ਇੱਥੇ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੇ ਉਤਪਾਦਾਂ ਦੀ ਪ੍ਰਦਰਸ਼ਨੀ ਦੇਖਣ ਤੋਂ ਬਾਅਦ ਕਿਹਾ ਕਿ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਅਸੀਂ ਸਵਦੇਸ਼ੀ ਤਕਨੀਕ ਦੀ ਇਸ ਤਰ੍ਹਾਂ ਵਰਤੋਂ ਕਰਾਂਗੇ | ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਆਪਣੀ ਲੋੜ ਦਾ ਸਾਰਾ ਸਾਮਾਨ ਆਪਣੇ ਦੇਸ਼ 'ਚ ਹੀ ਬਣਾਵਾਂਗੇ | ਡੀ. ਆਰ. ਡੀ. ਓ. ਦੀ ਪ੍ਰਦਰਸ਼ਨੀ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਅੱਜ ਜੋ ਕੁਝ ਵੀ ਦੇਖਿਆ ਤੇ ਸੁਣਿਆ ਹੈ ਉਸ ਆਧਾਰ 'ਤੇ ਮੈਂ ਕਹਿਣਾ ਚਾਹਾਂਗਾ ਕਿ ਪੂਰੇ ਦੇਸ਼ ਨੂੰ ਤੁਹਾਡੇ 'ਤੇ ਮਾਣ ਹੈ |

ਅਫ਼ਗਾਨਿਸਤਾਨ 'ਚ ਆਤਮਘਾਤੀ ਧਮਾਕਾ-20 ਮੌਤਾਂ, 90 ਜ਼ਖ਼ਮੀ

ਕਾਬੁਲ, 19 ਸਤੰਬਰ (ਏਜੰਸੀ)-ਦੱਖਣੀ ਅਫ਼ਗਾਨਿਸਤਾਨ 'ਚ ਇਕ ਹਸਪਤਾਲ ਨੇੜੇ ਹੋਏ ਸ਼ਕਤੀਸ਼ਾਲੀ ਆਤਮਘਾਤੀ ਧਮਾਕੇ 'ਚ ਘੱਟੋ ਘੱਟ 20 ਵਿਅਕਤੀ ਮਾਰੇ ਗਏ ਅਤੇ 90 ਤੋਂ ਵੱਧ ਜ਼ਖ਼ਮੀ ਹੋ ਗਏ | ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਖਣੀ ਜ਼ਾਬੁਲ ਸੂਬੇ ਦੀ ਰਾਜਧਾਨੀ ਕਾਲਾਤ 'ਚ ਟਰੱਕ ਰਾਹੀਂ ਕੀਤੇ ਸ਼ਕਤੀਸ਼ਾਲੀ ਧਮਾਕੇ 'ਚ ਹਸਪਤਾਲ ਦਾ ਇਕ ਹਿੱਸਾ ਵੀ ਨੁਕਸਾਨਿਆ ਗਿਆ | ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਜ਼ਖ਼ਮੀਆਂ ਨੂੰ ਕੰਧਾਰ ਦੇ ਹਸਪਤਾਲਾਂ 'ਚ ਭੇਜਿਆ ਗਿਆ ਹੈ | ਸੂਬੇ ਦੇ ਰਾਜਪਾਲ ਦੇ ਬੁਲਾਰੇ ਗੁਲ ਇਸਲਾਮ ਸੇਅਲ ਨੇ ਧਮਾਕੇ 'ਚ 12 ਮੌਤਾਂ ਦੀ ਪੁਸ਼ਟੀ ਕੀਤੀ ਹੈ ਜਦੋਂਕਿ ਸੂਬਾਈ ਕੌਾਸਲ ਦੇ ਮੁਖੀ ਨੇ ਦੱਸਿਆ ਕਿ ਮੌਤਾਂ ਦੀ ਗਿਣਤੀ 20 ਤੱਕ ਪੁੱਜ ਗਈ ਹੈ ਅਤੇ 90 ਤੋਂ ਵੱਧ ਵਿਅਕਤੀ ਜ਼ਖ਼ਮੀ ਹਨ | ਸਥਾਨਕ ਇਕ ਨਿਵਾਸੀ ਮਹਿਬੂਬ ਹਾਕੀਮੀ ਨੇ ਦੱਸਿਆ ਕਿ ਹਸਪਤਾਲ ਦੇ ਨਾਲ ਲੱਗਦੀ ਇਕ ਮਸਜਿਦ 'ਚ ਸਵੇਰ ਦੀ ਨਮਾਜ਼ ਖ਼ਤਮ ਹੋਣ ਸਮੇਂ ਧਮਾਕੇ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ | ਧਮਾਕਾ ਐਨਾ ਸ਼ਕਤੀਸ਼ਾਲੀ ਸੀ ਕਿ ਮਸਜਿਦ ਦੇ ਨਾਲ ਹਸਪਤਾਲ ਦੀ ਇਮਾਰਤ ਵੀ ਨੁਕਸਾਨੀ ਗਈ ਅਤੇ ਇਕ ਮੀਲ ਤੱਕ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ | ਤਾਲਿਬਾਨ ਦੇ ਬੁਲਾਰੇ ਜ਼ਬੀਹਉੱਲ੍ਹਾ ਮੁਜਾਹਿਦ ਨੇ ਟਵੀਟ ਕਰਕੇ ਹਮਲੇ ਦੀ ਜ਼ਿੰਮੇਵਾਰੀ ਲੈਂਦਿਆ ਦੱਸਿਆ ਕਿ ਮਸਜਿਦ ਨੇੜੇ ਸਥਿਤ ਖੁਫੀਆ ਵਿਭਾਗ ਦਾ ਦਫ਼ਤਰ ਉਨ੍ਹਾਂ ਦੇ ਨਿਸ਼ਾਨੇ 'ਤੇ ਸੀ | ਉਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਖੁਫ਼ੀਆ ਵਿਭਾਗ ਦਾ ਦਫ਼ਤਰ ਤਬਾਹ ਕਰ ਦਿੱਤਾ ਹੈ ਅਤੇ 10 ਤੋਂ ਵੱਧ ਉਥੇ ਮੁਲਾਜ਼ਮ ਮਾਰੇ ਗਏ ਹਨ |

ਭਦੌਰੀਆ ਹੋਣਗੇ ਹਵਾਈ ਫ਼ੌਜ ਦੇ ਨਵੇਂ ਮੁਖੀ

ਨਵੀਂ ਦਿੱਲੀ, 19 ਸਤੰਬਰ (ਏਜੰਸੀ)-ਸਰਕਾਰ ਨੇ ਅੱਜ ਐਲਾਨ ਕੀਤਾ ਕਿ ਏਅਰ ਮਾਰਸ਼ਲ ਰਾਕੇਸ਼ ਕੁਮਾਰ ਸਿੰਘ (ਆਰ. ਕੇ. ਐਸ.) ਭਦੌਰੀਆ ਅਗਲੇ ਹਵਾਈ ਫ਼ੌਜ ਮੁਖੀ ਹੋਣਗੇ | ਰੱਖਿਆ ਮੰਤਰਾਲੇ ਦੇ ਮੁੱਖ ਬੁਲਾਰੇ ਨੇ ਟਵੀਟ ਕਰ ਕੇ ਦੱਸਿਆ ਕਿ ਸਰਕਾਰ ਨੇ ਹਵਾਈ ਫ਼ੌਜ ਮੁਖੀ ਬੀ. ਐਸ. ਧਨੋਆ ਦੀ ਸੇਵਾ ਮੁਕਤੀ ਦੇ ਬਾਅਦ ਏਅਰ ਮਾਰਸ਼ਲ ਆਰ. ਕੇ. ਐਸ. ਭਦੌਰੀਆ ਨੂੰ ਹਵਾਈ ਫ਼ੌਜ ਦਾ ਨਵਾਂ ਮੁਖੀ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ | ਏਅਰ ਮਾਰਸ਼ਲ ਭਦੌਰੀਆ ਮੌਜੂਦਾ ਸਮੇਂ ਹਵਾਈ ਫ਼ੌਜ ਦੇ ਉੱਪ ਮੁਖੀ ਦੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਬੀਤੀ 1 ਮਈ ਨੂੰ ਉਨ੍ਹਾਂ ਇਹ ਅਹੁਦਾ ਸੰਭਾਲਿਆ ਸੀ | ਹਵਾਈ ਫ਼ੌਜ ਦੇ 25ਵੇਂ ਮੁਖੀ ਬੀ. ਐਸ. ਧਨੋਆ 30 ਸਤੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ, ਉਨ੍ਹਾਂ ਨੇ 1 ਜਨਵਰੀ, 2017 ਨੂੰ ਹਵਾਈ ਫ਼ੌਜ ਮੁਖੀ ਦਾ ਅਹੁਦਾ ਸੰਭਾਲਿਆ ਸੀ | ਆਗਰਾ ਦੇ ਕੋਰਥ ਪਿੰਡ 'ਚ ਜਨਮੇ ਏਅਰ ਮਾਰਸ਼ਲ ਭਦੌਰੀਆ 15 ਜੂਨ, 1980 ਨੂੰ ਹਵਾਈ ਫ਼ੌਜ 'ਚ ਸ਼ਾਮਿਲ ਹੋਏ ਸਨ | ਉਨ੍ਹਾਂ ਨੂੰ 4200 ਘੰਟਿਆਂ ਤੋਂ ਵੀ ਵੱਧ ਸਮੇਂ ਦੀ ਉਡਾਣ ਦਾ ਅਨੁਭਵ ਹੈ ਅਤੇ ਉਹ ਹੁਣ ਤੱਕ 26 ਤਰ੍ਹਾਂ ਦੇ ਲੜਾਕੂ ਜਹਾਜ਼ ਉਡਾ ਚੁੱਕੇ ਹਨ | ਉਹ ਹਵਾਈ ਫ਼ੌਜ 'ਚ ਕਰੀਬ 40 ਸਾਲਾਂ ਦੌਰਾਨ ਵੱਖ-ਵੱਖ ਮਹੱਤਵਪੂਰਨ ਅਤੇ ਸੰਚਾਲਨ ਤੇ ਪ੍ਰਸ਼ਾਸਨਿਕ ਅਹੁਦਿਆਂ 'ਤੇ ਰਹੇ ਹਨ |

ਸ਼ਿਕਾਗੋ 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਜ਼ੀਰਕਪੁਰ, 19 ਸਤੰਬਰ (ਅਵਤਾਰ ਸਿੰਘ)-ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਖੇ ਇਕ ਸਟੋਰ 'ਤੇ ਕੰਮ ਕਰਦੇ ਨਜ਼ਦੀਕੀ ਪਿੰਡ ਛੱਤ ਦੇ ਪੰਜਾਬੀ ਨੌਜਵਾਨ ਨੂੰ ਲੁੱਟਣ ਦੇ ਇਰਾਦੇ ਨਾਲ ਆਏ ਬਦਮਾਸ਼ਾਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ | ਮਿ੍ਤਕ ਦੀ ਪਛਾਣ 28 ਸਾਲਾ ਬਲਜੀਤ ਸਿੰਘ ਉਰਫ਼ ਪਿ੍ੰਸ ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਛੱਤ ਵਜੋਂ ਹੋਈ ਹੈ | ਉਹ ਸ਼ਿਕਾਗੋ ਵਿਖੇ ਆਪਣੇ ਪਿੰਡ ਦੇ ਹੀ ਅਵਤਾਰ ਸਿੰਘ ਪੱਪੀ ਨਾਮਕ ਵਿਅਕਤੀ ਦੇ ਸਟੋਰ 'ਤੇ ਕੰਮ ਕਰਦਾ ਸੀ | ਮਿ੍ਤਕ ਪਿ੍ੰਸ ਦੇ ਦਾਦਾ ਫੁੰਮਣ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਪਿ੍ੰਸ ਬੀਤੀ 18 ਸਤੰਬਰ ਨੂੰ ਤਕਰੀਬਨ ਰਾਤ ਦੇ 11 ਵਜੇ ਸਟੋਰ ਬੰਦ ਕਰਕੇ ਘਰ ਵਾਪਸ ਜਾਣ ਲੱਗਾ ਤਾਂ ਪਿੱਛੇ ਆ ਰਹੇ 2-3 ਨੀਗਰੋ ਨੇ ਉਸ ਨੂੰ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਪਿ੍ੰਸ ਨੂੰ ਲੁੱਟਣ 'ਚ ਕਾਮਯਾਬ ਨਾ ਹੋਏ ਤਾਂ ਉਨ੍ਹਾਂ ਨੇ ਪਿ੍ੰਸ ਨੂੰ ਗੋਲੀ ਮਾਰ ਦਿੱਤੀ, ਜੋ ਕਿ ਪਿ੍ੰਸ ਦੇ ਪੇਟ 'ਚ ਜਾ ਲੱਗੀ | ਉਨ੍ਹਾਂ ਦੱਸਿਆ ਕਿ ਪਿ੍ੰਸ ਨੂੰ ਜ਼ਖ਼ਮੀ ਹਾਲਤ 'ਚ ਸਟੋਰ ਮਾਲਕ ਅਵਤਾਰ ਸਿੰਘ ਨੇੜਲੇ ਹਸਪਤਾਲ ਵਿਖੇ ਲੈ ਗਿਆ, ਜਿੱਥੇ ਡਾਕਟਰਾਂ ਨੇ ਬਲਜੀਤ ਸਿੰਘ ਪਿ੍ੰਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਪਿੰਡ ਦੇ ਨੌਜਵਾਨ ਦਾ ਇਸ ਤਰ੍ਹਾਂ ਕਤਲ ਹੋ ਜਾਣ ਕਾਰਨ ਪਿੰਡ 'ਚ ਮਾਤਮ ਦਾ ਮਾਹੌਲ ਛਾ ਗਿਆ ਹੈ |

ਹਾਈਕੋਰਟ ਵਲੋਂ ਪਰਾਲੀ ਸਾੜਨ ਕਾਰਨ ਕੀਤੇ ਜਾਂਦੇ ਜੁਰਮਾਨੇ 'ਤੇ ਰੋਕ

ਚੰਡੀਗੜ੍ਹ, 19 ਸਤੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ | ਇਸ ਵਾਰ ਝੋਨੇ ਦੀ ਵਾਢੀ ਦੌਰਾਨ ਕਿਸਾਨਾਂ ਨੂੰ ਪਰਾਲੀ ਸਾੜਨ 'ਤੇ ਜੁਰਮਾਨਾ ਨਹੀਂ ਲਾਇਆ ਜਾ ਸਕੇਗਾ, ਕਿਉਂਕਿ ਹਾਈਕੋਰਟ ਨੇ ਇਸ 'ਤੇ ਰੋਕ ਲਗਾ ਦਿੱਤੀ ਹੈ ਹਾਲਾਂਕਿ ਅਪਰਾਧਕ ਕਾਰਵਾਈ ਜਿਵੇਂ ਕਿ ਐਫ. ਆਈ. ਆਰ. ਦਰਜ ਕਰਨ ਦੀ ਕਾਰਵਾਈ ਕਰਨ ਤੋਂ ਸਰਕਾਰ ਨੂੰ ਨਹੀਂ ਰੋਕਿਆ ਗਿਆ ਹੈ ਪਰ ਸਰਕਾਰਾਂ ਕੋਲੋਂ ਪੁੱਛਿਆ ਗਿਆ ਹੈ ਕਿ ਪਰਾਲੀ ਸਾਂਭਣ ਲਈ ਕੀ ਉਪਰਾਲੇ ਕੀਤੇ ਗਏ ਹਨ | ਜਸਟਿਸ ਆਰ. ਐਨ. ਰੈਨਾ ਦੀ ਇਕਹਿਰੀ ਬੈਂਚ ਨੇ ਸਰਕਾਰ ਨੂੰ ਕਈ ਹਦਾਇਤਾਂ ਜਾਰੀ ਕਰਦਿਆਂ ਇਹ ਮਾਮਲਾ ਲੋਕਹਿਤ ਪਟੀਸ਼ਨ 'ਚ ਤਬਦੀਲ ਕਰਦਿਆਂ ਚੀਫ ਜਸਟਿਸ ਕੋਲ ਭੇਜ ਦਿੱਤਾ ਹੈ | ਇਸ ਤੋਂ ਪਹਿਲਾਂ ਇਕਹਿਰੀ ਬੈਂਚ ਨੇ ਜਿੱਥੇ ਕਿਸਾਨਾਂ 'ਤੇ ਵਾਤਾਵਰਨ ਮੁਆਵਜ਼ੇ ਦੇ ਤੌਰ 'ਤੇ ਲਾਏ ਜਾਂਦੇ ਜੁਰਮਾਨੇ 'ਤੇ ਅਗਲੇ ਹੁਕਮ ਤੱਕ ਰੋਕ ਲਗਾ ਦਿੱਤੀ ਹੈ, ਉੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਨੂੰ ਜਵਾਬ ਦੇਣ ਲਈ ਕਿਹਾ ਹੈ ਕਿ ਪਰਾਲੀ ਸਾੜਨ ਦੇ ਬਦਲ ਦੇ ਤੌਰ 'ਤੇ ਕੀ ਹੱਲ ਕੀਤੇ ਜਾ ਸਕਦੇ ਹਨ | ਬੈਂਚ ਨੇ ਯੂਨੀਵਰਸਿਟੀਆਂ ਨੂੰ ਕਿਹਾ ਹੈ ਕਿ ਉਹ ਪਰਾਲੀ ਸਾੜਨ ਦੀ ਸਮੱਸਿਆ ਲਈ ਕਿਸਾਨਾਂ ਨਾਲ ਵੀ ਰਾਬਤਾ ਕਾਇਮ ਕਰੇ |
ਬੈਂਚ ਨੇ ਸਰਕਾਰ ਕੋਲੋਂ ਪੁੱਛਿਆ ਹੈ ਕਿ ਪਰਾਲੀ ਸਾਂਭ ਲਈ ਕਿਸਾਨਾਂ ਨੂੰ ਪ੍ਰਤੀ ਏਕੜ ਪੰਜ ਹਜ਼ਾਰ ਰੁਪਏ ਦੇਣ ਬਾਰੇ ਕੀ ਕੀਤਾ ਅਤੇ ਨਾਲ ਹੀ ਸੁਝਾਅ ਦੇ ਤੌਰ 'ਤੇ ਪੁੱਛਿਆ ਕਿ ਕੀ ਜਦੋਂ ਤੱਕ ਪਰਾਲੀ ਸਾਂਭਣ ਲਈ ਪੱਕੇ ਪ੍ਰਬੰਧ ਨਹੀਂ ਹੁੰਦੇ ਉਦੋਂ ਤੱਕ ਸ਼ਾਮਲਾਤ ਜ਼ਮੀਨਾਂ ਤੇ ਫਾਰੈਸਟ ਜ਼ਮੀਨਾਂ 'ਚ ਪਰਾਲੀ ਰੱਖੀ ਜਾ ਸਕਦੀ ਹੈ | ਬੈਂਚ ਨੇ ਕੇਂਦਰ ਸਰਕਾਰ ਦੇ ਸਿਹਤ ਸਕੱਤਰ ਨੂੰ ਨੋਟਿਸ ਜਾਰੀ ਕਰਦਿਆਂ ਪੁੱਛਿਆ ਹੈ ਕਿ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਕੀ ਕੀਤਾ ਗਿਆ ਹੈ | ਬੈਂਚ ਨੇ ਇਹ ਟਿੱਪਣੀ ਵੀ ਕੀਤੀ ਹੈ ਕਿ ਇਕ ਘਰ ਵਿਚ ਤਿੰਨ ਤੋਂ ਚਾਰ ਕਾਰਾਂ ਹਨ ਤੇ ਇਹ ਗੱਡੀਆਂ ਸਾਰਾ ਸਾਲ ਪ੍ਰਦੂਸ਼ਣ ਫੈਲਾਉਂਦੀਆਂ ਹਨ ਜਦੋਂ ਕਿ ਕਿਸਾਨਾਂ ਵਲੋਂ ਪਰਾਲੀ ਸਿਰਫ਼ 15 ਦਿਨ ਦੇ ਸੀਜ਼ਨ 'ਚ ਹੀ ਸਾੜੀ ਜਾਂਦੀ ਹੈ ਤੇ ਅਜਿਹੇ 'ਚ ਗੱਡੀਆਂ ਤੋਂ ਨਿਕਲਦੇ ਪ੍ਰਦੂਸ਼ਣ ਨੂੰ ਰੋਕਣ ਲਈ ਕੀ ਕੀਤਾ ਗਿਆ ਹੈ | ਬੈਂਚ ਨੇ ਸੁਝਾਅ ਦੇ ਰੂਪ 'ਚ ਪੁੱਛਿਆ ਕਿ ਜਿਹੜਾ ਡਿਸਪੋਜ਼ੇਬਲ ਸਾਮਾਨ ਪਲਾਸਟਿਕ ਨਾਲ ਬਣਦਾ ਹੈ ਕੀ ਉਹ ਸਾਮਾਨ ਪਰਾਲੀ ਨਾਲ ਬਣਾਇਆ ਜਾ ਸਕਦਾ ਹੈ | ਉਪਰੋਕਤ ਹਦਾਇਤਾਂ ਭਾਰਤੀ ਕਿਸਾਨ ਯੂਨੀਅਨ ਵਲੋਂ ਵਕੀਲ ਚਰਣਪਾਲ ਸਿੰਘ ਬਾਗਰੀ ਰਾਹੀਂ ਦਾਖ਼ਲ ਪਟੀਸ਼ਨ ਦੀ ਸੁਣਵਾਈ ਦੌਰਾਨ ਦਿੱਤੀਆਂ ਗਈਆਂ ਹਨ | ਪਟੀਸ਼ਨ 'ਚ ਕਿਸਾਨਾਂ 'ਤੇ ਦਰਜ ਕੀਤੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਿਸਾਨਾਂ ਵਿਰੁੱਧ ਕਾਰਵਾਈ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ | ਪਟੀਸ਼ਨ 'ਚ ਕਿਹਾ ਗਿਆ ਸੀ ਕਿ ਕਿਸਾਨਾਂ ਵਲੋਂ ਪਰਾਲੀ ਸਾੜਨ ਕਾਰਨ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਉਹ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਜਿਸ ਨਾਲ ਉਹ ਪਰਾਲੀ ਸਾਂਭ ਸਕਣ | ਨੈਸ਼ਨਲ ਗਰੀਨ ਟਿ੍ਬਿਊਨਲ (ਐਨ. ਜੀ. ਟੀ.) ਦੇ ਇਕ ਹੁਕਮ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਸੀ ਕਿ ਸਰਕਾਰਾਂ ਨੂੰ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ ਕਿ ਪਰਾਲੀ ਦਾ ਬੰਦੋਬਸਤ ਕਰਨ ਲਈ ਕਿਸਾਨਾਂ ਨੂੰ ਵਿੱਤੀ ਮਦਦ ਦਿੱਤੀ ਜਾਵੇ ਤੇ ਪਰਾਲੀ ਦੀ ਵਰਤੋਂ ਯਕੀਨੀ ਬਣਾਈ ਜਾਵੇ | ਇਸ ਤੋਂ ਇਲਾਵਾ ਹੋਰ ਵੀ ਕਈ ਸਿਫ਼ਾਰਸ਼ਾਂ ਆਪਣੇ ਹੁਕਮ 'ਚ ਐਨ. ਜੀ. ਟੀ. ਨੇ ਕੀਤੀਆਂ ਸਨ | ਹਾਈਕੋਰਟ 'ਚ ਦਾਖ਼ਲ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਇਹ ਸਹੂਲਤਾਂ ਮੁਹੱਈਆ ਕਰਵਾਏ ਬਗੈਰ ਹੀ ਸਰਕਾਰ ਵਲੋਂ ਕਿਸਾਨਾਂ ਵਿਰੁੱਧ ਮਾਮਲੇ ਦਰਜ ਕੀਤੇ ਜਾਣ ਲੱਗੇ ਹਨ ਜਿਹੜੀ ਕਿ ਗ਼ਲਤ ਕਾਰਵਾਈ ਹੈ|
ਕਿਸਾਨਾਂ ਨੂੰ ਦਿੱਤੀ ਰਾਹਤ ਦੀ ਭਾਕਿਯੂ (ਲੱਖੋਵਾਲ) ਵਲੋਂ ਸ਼ਲਾਘਾ
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਕੀਤੇ ਜਾਂਦੇ ਭਾਰੀ ਜੁਰਮਾਨਿਆਂ ਨੂੰ ਲੈ ਕੇ ਅੱਜ ਪੰਜਾਬ-ਹਰਿਆਣਾ ਹਾਈਕੋਰਟ ਨੇ ਕਿਸਾਨਾਂ ਨੂੰ ਜੁਰਮਾਨੇ ਨਾ ਲਗਾਉਣ ਦੀ ਦਿੱਤੀ ਰਾਹਤ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਇਸ ਦੀ ਸ਼ਲਾਘਾ ਕੀਤੀ ਗਈ ਹੈ | ਹਾਈਕੋਰਟ ਦੇ ਫ਼ੈਸਲੇ ਦੀ ਯੂਨੀਅਨ ਦੇ ਸੂਬਾ ਮੁੱਖ ਸਕੱਤਰ ਜਰਨਲ ਰਾਮਕਰਨ ਸਿੰਘ ਰਾਮਾ, ਜ਼ਿਲ੍ਹਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਸ਼ਲਾਘਾ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 5 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਵਾਹੁਣ ਬਦਲੇ ਮੁਆਵਜ਼ਾ ਦੇਵੇ |

ਅਲਕਾ ਲਾਂਬਾ ਅਯੋਗ ਕਰਾਰ

ਨਵੀਂ ਦਿੱਲੀ, 19 ਸਤੰਬਰ (ਏਜੰਸੀ)- ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਅੱਜ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਕਾਂਗਰਸ 'ਚ ਸ਼ਾਮਿਲ ਹੋਣ ਵਾਲੀ ਵਿਧਾਇਕਾ ਅਲਕਾ ਲਾਂਬਾ ਨੂੰ ਦਲ-ਬਦਲੂ ਕਾਨੂੰਨ ਤਹਿਤ ਵਿਧਾਨ ਸਭਾ ਤੋਂ ਅਯੋਗ ਠਹਿਰਾ ਦਿੱਤਾ ਹੈ। ...

ਪੂਰੀ ਖ਼ਬਰ »

ਕਸ਼ਮੀਰ 'ਚ ਨਵਾਂ ਸਵਰਗ ਬਣਾਇਆ ਜਾਵੇਗਾ-ਮੋਦੀ

ਹਰ ਕਸ਼ਮੀਰੀ ਨੂੰ ਗਲੇ ਨਾਲ ਲਗਾਵਾਂਗੇ ਨਾਸਿਕ, 19 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਹਾਕਿਆਂ ਤੱਕ ਕਸ਼ਮੀਰ ਦੇ ਲੋਕਾਂ ਦੀ ਹੋਈ ਦੁਰਦਸ਼ਾ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ 'ਹਰ ਕਸ਼ਮੀਰੀ ਨੂੰ ਗਲੇ ਲਗਾਓ' ਅਤੇ ਵਾਦੀ 'ਚ ...

ਪੂਰੀ ਖ਼ਬਰ »

ਨਾਸਾ ਨੂੰ ਮਿਲੀਆਂ ਵਿਕਰਮ ਲੈਂਡਰ ਸਬੰਧੀ ਅਹਿਮ ਤਸਵੀਰਾਂ

ਹਿਊਸਟਨ, 19 ਸਤੰਬਰ (ਏਜੰਸੀ)-ਚੰਦਰਯਾਨ-2 ਦਾ ਲੈਂਡਰ ਵਿਕਰਮ ਚੰਦ 'ਤੇ ਸਾਫਟ ਲੈਂਡਿੰਗ ਕਰਨ 'ਚ ਨਾਕਾਮ ਰਹਿਣ ਬਾਅਦ ਦਿਨੋ-ਦਿਨ ਲੈਂਡਰ ਨਾਲ ਸੰਪਰਕ ਕਰਨ ਦੀ ਉਮੀਦ ਵੀ ਖ਼ਤਮ ਹੁੰਦੀ ਜਾ ਰਹੀ ਹੈ ਪਰ ਇਸ ਦੌਰਾਨ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਦੀ ਇਕ ਕੋਸ਼ਿਸ਼ ਨੇ ਮੁੜ ...

ਪੂਰੀ ਖ਼ਬਰ »

ਸਿਆਸੀ ਸਲਾਹਕਾਰਾਂ ਨੂੰ ਲਾਭ ਦੇ ਅਹੁਦੇ ਤੋਂ ਬਾਹਰ ਕੱਢਣ ਲਈ ਆਰਡੀਨੈਂਸ ਲਿਆਉਣ ਨੂੰ ਪ੍ਰਵਾਨਗੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਮੰਤਰੀ ਮੰਡਲ ਨੇ ਮੁੱਖ ਮੰਤਰੀ ਦੇ ਸਲਾਹਕਾਰ (ਰਾਜਨੀਤਕ) ਤੇ ਮੁੱਖ ਮੰਤਰੀ ਦੇ ਸਲਾਹਕਾਰ (ਯੋਜਨਾ) ਨੂੰ 'ਦਾ ਪੰਜਾਬ ਸਟੇਟ ਲੈਜਿਸਲੇਚਰ (ਪ੍ਰੀਵੈਨਸ਼ਨ ਆਫ਼ ਡਿਸਕੁਆਲੀਫਿਕੇਸ਼ਨ) ਐਕਟ-1952' ਦੇ ਘੇਰੇ 'ਚੋਂ ਬਾਹਰ ਕੱਢਣ ...

ਪੂਰੀ ਖ਼ਬਰ »

'ਹਾਓਡੀ ਮੋਦੀ' ਰੈਲੀ 'ਚ ਟਰੰਪ ਵਲੋਂ ਵੱਡੇ ਐਲਾਨ ਦੇ ਸੰਕੇਤ

• 22 ਸਤੰਬਰ ਨੂੰ ਮੰਚ ਸਾਂਝਾ ਕਰਨਗੇ ਦੋਵੇਂ ਆਗੂ • ਤਿੰਨ ਮਹੀਨਿਆਂ 'ਚ ਹੋਵੇਗੀ ਤੀਜੀ ਮੁਲਾਕਾਤ ਵਾਸ਼ਿੰਗਟਨ, 19 ਸਤੰਬਰ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤੇ ਹਨ ਕਿ ਹਿਊਸਟਨ 'ਚ ਐਤਵਾਰ ਨੂੰ ਹੋਣ ਵਾਲੀ 'ਹਾਓਡੀ ਮੋਦੀ' ਰੈਲੀ ਜਿਸ 'ਚ ਕਰੀਬ ...

ਪੂਰੀ ਖ਼ਬਰ »

ਮੈਟਰੋ ਸਬੰਧੀ ਟਵੀਟ ਨੂੰ ਲੈ ਕੇ ਅਮਿਤਾਭ ਬੱਚਨ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ

ਮੁੰਬਈ, 19 ਸਤੰਬਰ (ਏਜੰਸੀਆਂ)-ਆਰੇ ਕਾਲੋਨੀ 'ਚ 2600 ਤੋਂ ਜ਼ਿਆਦਾ ਦਰੱਖਤਾਂ ਨੂੰ ਕੱਟਣ ਦੇ ਪ੍ਰਸਤਾਵ ਦਾ ਵਿਰੋਧ ਕਰ ਰਹੇ ਕਾਰਕੁਨਾਂ ਨੇ ਮੁੰਬਈ ਮੈਟਰੋ ਯੋਜਨਾ ਦੇ ਸਮਰਥਨ 'ਚ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਦੇ ਟਵੀਟ ਨੂੰ ਲੈ ਕੇ ਉਨ੍ਹਾਂ ਦੇ ਘਰ ਦੇ ...

ਪੂਰੀ ਖ਼ਬਰ »

ਮਮਤਾ ਬੈਨਰਜੀ ਵਲੋਂ ਅਮਿਤ ਸ਼ਾਹ ਨਾਲ ਮੁਲਾਕਾਤ

ਨਵੀਂ ਦਿੱਲੀ, 19 ਸਤੰਬਰ (ਉਪਮਾ ਡਾਗਾ ਪਾਰਥ)-ਦਿੱਲੀ ਦੌਰੇ 'ਤੇ ਆਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ | ਗ੍ਰਹਿ ਮੰਤਰਾਲੇ 'ਚ ਹੋਈ ਇਸ ਮੁਲਾਕਾਤ ਦੌਰਾਨ ਮਮਤਾ ਬੈਨਰਜੀ ਨੇ ਐੱਨ. ਆਰ. ਸੀ ਮੁੱਦੇ 'ਤੇ ...

ਪੂਰੀ ਖ਼ਬਰ »

ਵਧ ਸਕਦੀਆਂ ਹਨ ਸੰਨੀ ਦਿਓਲ ਤੇ ਕ੍ਰਿਸ਼ਮਾ ਕਪੂਰ ਦੀਆਂ ਮੁਸ਼ਕਿਲਾਂ

1997 'ਚ ਰੇਲ ਗੱਡੀ ਦੀ ਚੇਨ ਖਿੱਚਣ ਦੇ ਮਾਮਲੇ 'ਚ ਦੋਸ਼ ਆਇਦ ਜੈਪੁਰ, 19 ਸਤੰਬਰ (ਏਜੰਸੀ)-22 ਸਾਲ ਪੁਰਾਣੇ ਇਕ ਮਾਮਲੇ 'ਚ ਬਾਲੀਵੁੱਡ ਅਦਾਕਾਰ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਅਤੇ ਅਦਾਕਾਰਾ ਕ੍ਰਿਸ਼ਮਾ ਕਪੂਰ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ | ਰੇਲਵੇ ...

ਪੂਰੀ ਖ਼ਬਰ »

ਚਿਦੰਬਰਮ ਦੀ ਨਿਆਇਕ ਹਿਰਾਸਤ 3 ਅਕਤੂਬਰ ਤੱਕ ਵਧਾਈ

ਨਵੀਂ ਦਿੱਲੀ, 19 ਸਤੰਬਰ (ਉਪਮਾ ਡਾਗਾ ਪਾਰਥ)-ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੂੰ ਵੱਡਾ ਝਟਕਾ ਦਿੰਦਿਆਂ ਅਦਾਲਤ ਨੇ ਉਨ੍ਹਾਂ ਦੀ ਨਿਆਇਕ ਹਿਰਾਸਤ ਦੀ ਮਿਆਦ 3 ਅਕਤੂਬਰ ਤੱਕ ਵਧਾ ਦਿੱਤੀ ਹੈ | ਹੁਣ ਉਨ੍ਹਾਂ ਨੂੰ 14 ਦਿਨ ਹੋਰ ਤਿਹਾੜ ਜੇਲ੍ਹ 'ਚ ਰਹਿਣਾ ਪਏਗਾ | ਹਾਲਾਂਕਿ ...

ਪੂਰੀ ਖ਼ਬਰ »

ਕਰਾਚੀ ਦੇ ਸਿਹਤ ਵਿਭਾਗ ਨੇ ਹਿੰਦੂ ਲੜਕੀ ਦੀ ਪੋਸਟਮਾਰਟਮ ਰਿਪੋਰਟ 'ਤੇ ਸ਼ੱਕ ਪ੍ਰਗਟਾਇਆ

ਅੰਮਿ੍ਤਸਰ, 19 ਸਤੰਬਰ (ਸੁਰਿੰਦਰ ਕੋਛੜ)¸ਪਾਕਿਸਤਾਨ ਦੇ ਕਰਾਚੀ ਸਿਹਤ ਵਿਭਾਗ ਦੇ ਮੈਡੀਕੋ-ਲੀਗਲ ਸੈਕਸ਼ਨ ਦੇ ਅਧਿਕਾਰੀਆਂ ਅਤੇ ਮਾਹਿਰਾਂ ਵਲੋਂ ਪਾਕਿ ਹਿੰਦੂ ਲੜਕੀ ਦੀ ਪੋਸਟ ਮਾਰਟਮ ਰਿਪੋਰਟ 'ਤੇ ਸ਼ੱਕ ਜ਼ਾਹਿਰ ਕੀਤਾ ਗਿਆ ਹੈ | ਬੀ. ਡੀ. ਐਸ. ਦੀ ਵਿਦਿਆਰਥਣ ਡਾ. ...

ਪੂਰੀ ਖ਼ਬਰ »

ਦਿੱਲੀ ਕਮੇਟੀ ਵਫ਼ਦ ਨੇ ਕਾਨਪੁਰ ਮਾਮਲੇ 'ਚ ਸਿਟ ਨੂੰ 15 ਐਫ਼.ਆਈ.ਆਰ. ਦੀ ਕਾਪੀ ਸੌ ਾਪੀ

ਨਵੀਂ ਦਿੱਲੀ, 19 ਸਤੰਬਰ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਥੇਦਾਰ ਕੁਲਦੀਪ ਸਿੰਘ ਭੋਗਲ ਦੀ ਅਗਵਾਈ 'ਚ ਇਕ ਵਫ਼ਦ ਕਾਨਪੁਰ ਭੇਜਿਆ ਗਿਆ, ਜਿਸ 'ਚ ਕੇਸਾਂ ਦੀ ਪੈਰਵੀ ਕਰ ਰਹੇ ਵਕੀਲ ਪ੍ਰਸੰਨ ਕੁਮਾਰ ਅਤੇ ਗੁਰਬਖ਼ਸ਼ ਸਿੰਘ ਵੀ ਸ਼ਾਮਿਲ ਸਨ | ...

ਪੂਰੀ ਖ਼ਬਰ »

ਡਾ. ਮਨਮੋਹਨ ਸਿੰਘ ਪਾਕਿਸਤਾਨ ਿਖ਼ਲਾਫ਼ ਸੈਨਿਕ ਕਾਰਵਾਈ ਲਈ ਸਨ ਤਿਆਰ

ਡੇਵਿਡ ਕੈਮਰੂਨ ਦੀ ਕਿਤਾਬ 'ਚ ਖੁਲਾਸਾ ਲੰਡਨ, 19 ਸਤੰਬਰ (ਏਜੰਸੀ)-ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਆਪਣੀਆਂ ਯਾਦਾਂ ਦੇ ਬਿਰਤਾਂਤ ਬਾਰੇ ਲਿਖੀ ਕਿਤਾਬ 'ਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ 'ਸੰਤ ਪੁਰਸ਼' ਦੱਸਦਿਆਂ ...

ਪੂਰੀ ਖ਼ਬਰ »

17 ਤੱਕ ਜੇਲ੍ਹ 'ਚ ਰਹੇਗਾ ਨੀਰਵ ਮੋਦੀ

ਲੰਡਨ, 19 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ 2 ਅਰਬ ਡਾਲਰ ਦੀ ਧੋਖਾਧੜੀ ਕਰ ਕੇ ਭਾਰਤ ਤੋਂ ਭਗੌੜਾ ਹੋਏ ਨੀਰਵ ਮੋਦੀ (48) ਨੂੰ ਅੱਜ ਧੋਖਾਧੜੀ ਤੇ ਹਵਾਲਾ ਰਾਸ਼ੀ ਮਾਮਲੇ ਦੇ ਸਬੰਧ 'ਚ ਲੰਡਨ ਦੀ ਜੇਲ੍ਹ ਤੋਂ ਯੂ.ਕੇ. ਦੀ ਅਦਾਲਤ 'ਚ ਵੀਡੀਓ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX