ਤਾਜਾ ਖ਼ਬਰਾਂ


ਕੋਰੋਨਾ ਪਾਜ਼ੀਟਿਵ ਗਰਭਵਤੀ ਔਰਤ ਨੇ ਦਿੱਤਾ ਬੱਚੀ ਨੂੰ ਜਨਮ
. . .  1 day ago
ਕਪੂਰਥਲਾ ,9 ਅਗਸਤ (ਅਮਰਜੀਤ ਸਿੰਘ ਸਡਾਨਾ)- ਕਪੂਰਥਲਾ ਵਿਖੇ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਚ ਜੇਰੇ ਇਲਾਜ ਇੱਕ ਕੋਰੋਨਾ ਪਾਜ਼ੀਟਿਵ ਗਰਭਵਤੀ ਔਰਤ ਨੇ ਇੱਕ ਲੜਕੀ ਨੂੰ ਜਨਮ ਦਿੱਤਾ ਹੈ, ਸਿਹਤ ਵਿਭਾਗ ਅਨੁਸਾਰ ਮਾਂ ਤੇ ਬੱਚੀ ...
ਨਸ਼ੇ ਦੀ ਵੱਧ ਮਾਤਰਾ ਨਾਲ ਨੌਜਵਾਨ ਦੀ ਮੌਤ
. . .  1 day ago
ਬਾਲਿਆਂਵਾਲੀ, 9 ਅਗਸਤ - (ਕੁਲਦੀਪ ਮਤਵਾਲਾ)- ਜ਼ਿਲ੍ਹਾ ਬਠਿੰਡਾ ਦੇ ਬਾਲਿਆਂਵਾਲੀ ‘ਚ ਲੰਘੀ ਰਾਤ ਨੌਜਵਾਨ ਹਰਜੀਤ ਸਿੰਘ(19) ਪੁੱਤਰ ਤੇਜਾ ਸਿੰਘ ਵਾਸੀ ਬਾਲਿਆਵਾਲੀ ਦੀ ਨਸ਼ੇ ਦੀ ਓਵਰਡੋਜ ਕਰਨ ਦੀ ...
ਪਠਾਨਕੋਟ ‘ਚ 21 ਹੋਰ ਕੋਰੋਨਾ ਕੇਸਾਂ ਦੀ ਹੋਈ ਪੁਸ਼ਟੀ
. . .  1 day ago
ਪਠਾਨਕੋਟ ,9 ਅਗਸਤ (ਸੰਧੂ)-ਜ਼ਿਲ੍ਹਾ ਪਠਾਨਕੋਟ ਵਿੱਚ ਅੱਜ ਫਿਰ ਕੋਰੋਨਾ ਮਰੀਜ਼ਾਂ ਦੀ ਵੱਡੀ ਗਿਣਤੀ ਸਾਹਮਣੇ ਆਈ ਹੈ ਅਤੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਕ 21 ਹੋਰ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ...
ਬੰਗਾ ਦੇ ਲਾਗੇ ਪਿੰਡ ਪਠਲਾਵਾ ਵਿਖੇ ਦੁਬਾਰਾ ਦਿੱਤੀ ਕਰੋਨਾ ਨੇ ਦਸਤਕ
. . .  1 day ago
ਬੰਗਾ 9 ਅਗਸਤ (ਜਸਬੀਰ ਸਿੰਘ ਨੂਰਪੁਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਠਲਾਵਾ ਵਿਖੇ ਮਨਜੀਤ ਨਾਮ ਦੇ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸਵੇਰੇ ਆਈ ਰਿਪੋਰਟ ਦੇ ਵਿੱਚ ਮਨਜੀਤ ਪੰਜਾਬ ...
ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਅਕਾਲੀ ਦਲ ਨੂੰ ਆਖੀ ਅਲਵਿਦਾ
. . .  1 day ago
ਮਾਨਸਾ, 9 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਸੀਨੀਅਰ ਅਕਾਲੀ ਆਗੂ ਅਤੇ ਮਾਨਸਾ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ...
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਕਾਰਨ ਬਜ਼ੁਰਗ ਦੀ ਮੌਤ, 49 ਹੋਰ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਸੰਗਰੂਰ, 9 ਅਗਸਤ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਨਾਲ ਇਕ 80 ਸਾਲਾ ਬਜ਼ੁਰਗ ਦੀ ਮੌਤ ਹੋਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ 36 ਹੋ ਗਈ ਹੈ। ਇਸੇ ਦੌਰਾਨ 49 ਹੋਰ ਮਾਮਲੇ ਆਉਣ ਜ਼ਿਲ੍ਹੇ ਵਿਚ ਕੋਰੋਨਾ...
ਠੇਕੇ 'ਤੇ ਕੰਮ ਕਰਦੇ ਕਰਿੰਦੇ ਦੇ ਦੋ ਅਣਪਛਾਤੇ ਵਿਅਕਤੀਆਂ ਨੇ ਮਾਰੀਆਂ ਗੋਲੀਆਂ-ਹਾਲਤ ਗੰਭੀਰ
. . .  1 day ago
ਗੁਰਦਾਸਪੁਰ, 9 ਅਗਸਤ (ਭਾਗਦੀਪ ਸਿੰਘ ਗੋਰਾਇਆ)-ਇਥੋਂ ਨਜ਼ਦੀਕੀ ਪਿੰਡ ਸਿੰਘੋਵਾਲ ਵਿਖੇ ਸਥਿਤ ਇਕ ਸ਼ਰਾਬ ਦੇ ਠੇਕੇ 'ਤੇ ਕੰਮ ਕਰਦੇ ਕਰਿੰਦੇ ਦੇ ਦੋ ਮੋਟਰਸਾਈਕਲ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਠੇਕੇ ਦੇ ਮਾਲਕ ਵਿਨੋਦ ਰਾਣਾ ਨੇ...
ਗਰਨੇਡ ਮਿਲਣ ਕਾਰਨ ਇਲਾਕੇ 'ਚ ਫੈਲੀ ਸਨਸਨੀ
. . .  1 day ago
ਪਠਾਨਕੋਟ, 9 ਅਗਸਤ (ਚੌਹਾਨ) - ਜਲੰਧਰ ਨੈਸ਼ਨਲ ਹਾਈਵੇ 'ਤੇ ਪਠਾਨਕੋਟ ਸਰਹੱਦ ਡਮਟਾਲ ਦੀਆਂ ਪਹਾੜੀਆਂ 'ਤੇ ਗਰਨੇਡ ਮਿਲਣ ਨਾਲ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਪੁਲਿਸ ਤੇ ਆਰਮੀ ਅਧਿਕਾਰੀ ਮੌਕੇ 'ਤੇ...
ਅੱਜ ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 20 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮਹਿਲ ਕਲਾਂ, 9 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ ਅੱਜ ਕੋਰੋਨਾ ਵਾਇਰਸ ਦੇ 20 ਮਾਮਲਿਆਂ 'ਚ 10 ਮਾਮਲੇ ਸ਼ਹਿਰ ਬਰਨਾਲਾ, 7 ਮਾਮਲੇ...
ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ 10 ਮਰੀਜ਼ਾਂ ਦੀ ਮੌਤ, 246 ਨਵੇਂ ਮਾਮਲੇ ਸਾਹਮਣੇ ਆਏ
. . .  1 day ago
ਲੁਧਿਆਣਾ, 9 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ ਅਤੇ ਅੱਜ ਫਿਰ ਕੋਰੋਨਾ ਤੋਂ ਪ੍ਰਭਾਵਿਤ 10 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਹੈ ਕਿ ਅੱਜ ਜਿਹੜੇ ਮਰੀਜ਼ਾਂ ਦੀ ਮੌਤ ਹੋਈ ਹੈ, ਸਾਰੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ...
ਪ੍ਰੋ. ਗੱਜਣਮਾਜਰਾ ਨੇ ਲੋਕ ਇਨਸਾਫ਼ ਪਾਰਟੀ ਨੂੰ ਕਿਹਾ ਅਲਵਿਦਾ
. . .  1 day ago
ਅਮਰਗੜ੍ਹ/ਕੁੱਪ ਕਲਾਂ (ਸੰਗਰੂਰ) 9 ਅਗਸਤ ( ਝੱਲ , ਸਰੌਦ ) - ਉੱਘੇ ਕਾਰੋਬਾਰੀ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਲੋਕ ਇਨਸਾਫ਼ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ , ਉਹ ਲੋਕ ਇਨਸਾਫ ਪਾਰਟੀ ਦੇ ਸਕੱਤਰ ਜਨਰਲ ਅਤੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਇੰਚਾਰਜ...
ਪਾਕਿ ਵਿਚ 16 ਸਾਲਾ ਹਿੰਦੂ ਲੜਕੀ ਕੀਤੀ ਅਗਵਾ - ਮਨਜਿੰਦਰ ਸਿੰਘ ਸਿਰਸਾ
. . .  1 day ago
ਨਵੀਂ ਦਿੱਲੀ, 9 ਅਗਸਤ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਾਕਿਸਤਾਨ ਵਿਚ ਹਿੰਦੂ ਅਤੇ ਸਿੱਖਾਂ ਸਮੇਤ ਘੱਟ ਗਿਣਤੀਆਂ 'ਤੇ ਜ਼ੁਲਮ ਅਤੇ ਤਸ਼ੱਦਦ ਢਾਹੁਣ ਦਾ ਸਿਲਸਿਲਾ ਰੁਕਣ ਦਾ ਨਾਂ ਲਈਂ ਲੈ ਲਿਆ ਤੇ ਹੁਣ 16 ਸਾਲਾ ਲੜਕੀ ਕਵਿਤਾ ਨੂੰ ਆਦਿਲ...
ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਕਾਰਜਸ਼ੀਲ ਰਹਾਂਗਾ-ਜਥੇਦਾਰ ਸਿਧਵਾਂ
. . .  1 day ago
ਡੇਅਰੀਵਾਲ ਦਰੋਗਾ (ਬਟਾਲਾ), 9 ਅਗਸਤ (ਹਰਦੀਪ ਸਿੰਘ) - ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਬਣਾ ਚੁੱਕੇ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਬੀਤੇ ਦਿਨ ਬਟਾਲਾ ਵਿਖੇ ਕੀਤੀ ਗਈ ਮੀਟਿੰਗ ਵਿੱਚ ਮੇਰੀ ਸ਼ਮੂਲੀਅਤ ਬਾਰੇ ਪ੍ਰਕਾਸ਼ਤ ਹੋਈਆਂ ਖ਼ਬਰਾਂ ਗਲਤ ਹਨ ਕਿਉਂਕਿ ਮੈਂ ਬਟਾਲਾ ਵਿਖੇ...
ਸ਼ਾਹਕੋਟ ’ਚ ਯੂਕੋ ਬੈਂਕ ਦੇ ਮੁਲਾਜਮ ਸਮੇਤ ਤਿੰਨ ਵਿਅਕਤੀਆਂ ’ਚ ਕੋਰੋਨਾ ਦੀ ਪੁਸ਼ਟੀ
. . .  1 day ago
ਸ਼ਾਹਕੋਟ, (ਜਲੰਧਰ) 9 ਅਗਸਤ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) ਸਿਹਤ ਬਲਾਕ ਸ਼ਾਹਕੋਟ ਵਿੱਚ ਐਤਵਾਰ ਨੂੰ ਤਿੰਨ ਕੋਰੋਨਾ ਪਾਜੀਟਿਵ ਮਰੀਜ ਮਿਲੇ ਹਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਯੂਕੋ ਬੈਂਕ ਦਾ ਮੁਲਾਜ਼ਮ ਹੈ, ਜਦਕਿ ਬਾਕੀ ਦੋ ਵਿੱਚੋਂ ਇੱਕ ਆਟੋ ਡ੍ਰਾਇਵਰ ਅਤੇ ਇੱਕ ਹਾਕੀ ਖਿਡਾਰੀ ਹੈ। ਸੀਨੀਅਰ ਮੈਡੀਕਲ...
ਜੋਧਾਂ (ਲੁਧਿਆਣਾ) 'ਚ ਕੋਰੋਨਾ ਮਰੀਜਾਂ ਦੀ ਗਿਣਤੀ ਵਧਣ ਲੱਗੀ
. . .  1 day ago
ਜੋਧਾਂ, 9 ਅਗਸਤ (ਗੁਰਵਿੰਦਰ ਸਿੰਘ ਹੈਪੀ)- ਕਸਬਾ ਜੋਧਾਂ (ਲੁਧਿਆਣਾ) ਵਿਖੇ ਪਿਛਲੇ ਦਿਨੀ ਇੱਕ ਪਰਿਵਾਰ ਦੇ 6 ਮੈਬਰਾਂ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਆਲੇ ਦੁਆਲੇ ਨੂੰ ਸੀਲ ਕੀਤਾ ਗਿਆ ਸੀ। ਸੀਲ ਕੀਤੇ ਗਏ ਇਲਾਕੇ ਵਿੱਚੋ ਲੋਕਾਂ ਦੇ ਕੋਵਿੰਡ-19 ਦੇ ਟੈਸਟ ਕੀਤੇ ਗਏ। ਜਿਨ੍ਹਾਂ ਵਿੱਚੋਂ ਤਿੰਨ ਵਿਅਕਤੀਆਂ...
ਮਾਨਸਾ 'ਚ ਨਿੱਜੀ ਡਾਕਟਰ ਸਮੇਤ 12 ਨੂੰ ਕੋਰੋਨਾ ਦੀ ਪੁਸ਼ਟੀ
. . .  1 day ago
ਮਾਨਸਾ, 9 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਜ਼ਿਲੇ 'ਚ 12 ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਪਾਜ਼ੀਟਿਵ ਪਾਏ ਗਏ ਵਿਅਕਤੀਆਂ 'ਚ ਸਥਾਨਕ ਸ਼ਹਿਰ ਦੀ ਇੱਕ ਨਿੱਜੀ ਡਾਕਟਰ, ਦਵਾਈ ਵਿਕਰੇਤਾ ਤੇ ਉਨਾਂ ਦੇ ਸਬੰਧੀ ਵੀ ਸ਼ਾਮਲ...
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਕੋਰੋਨਾ ਦਾ ਵੱਡਾ ਧਮਾਕਾ ਇੱਕੋ ਦਿਨ ਵਿਚ ਆਏ 41 ਨਵੇਂ ਮਾਮਲੇ
. . .  1 day ago
ਫਤਿਹਗੜ੍ਹ ਸਾਹਿਬ 9 ਅਗਸਤ (ਬਲਜਿੰਦਰ ਸਿੰਘ )- ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਨੇ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹੇ ਵਿੱਚ ਕਰੋਨਾ ਦੇ ਨਵੇਂ 41 ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਦੇ ਵਿੱਚ ਸਹਿਮ ਤੇ ਦਹਿਸ਼ਤ ਦਾ ਮਾਹੌਲ...
ਮੈਂ ਅਕਾਲੀ ਦਲ ਡੈਮੋਕ੍ਰੇਟਿਕ 'ਚ ਸ਼ਾਮਿਲ ਨਹੀਂ ਹੋਇਆ, ਪੰਥਕ ਲਹਿਰ ਦਾ ਸਰਗਰਮ ਮੈਂਬਰ ਰਹਾਂਗਾ : ਜਥੇਦਾਰ ਅਮਰੀਕ ਸਿੰਘ ਸ਼ਾਹਪੁਰ
. . .  1 day ago
ਡੇਰਾ ਬਾਬਾ ਨਾਨਕ, 9 ਅਗਸਤ (ਅਵਤਾਰ ਸਿੰਘ ਰੰਧਾਵਾ)-ਬੀਤੇ ਦਿਨ ਬਟਾਲਾ ਨੇੜੇ ਪੈਂਦੇ ਪਿੰਡ ਧੁੱਪਸੜੀ ਦੇ ਗੁਰਦੁਆਰਾ ਸਾਹਿਬ ਵਿਖੇ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਵਲੋਂ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ ਸੀ ਜਿਸ ਵਿਚ ਸਾਥੀਆਂ ਸਮੇਤ ਪਹੁੰਚੇ ਆਪਣਾ ਪੰਜਾਬ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ...
ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ - ਰਾਣਾ ਗੁਰਮੀਤ ਸਿੰਘ ਸੋਢੀ
. . .  1 day ago
ਨੱਥੂਵਾਲਾ ਗਰਬੀ (ਜ਼ਿਲ੍ਹਾ ਮੋਗਾ), 9 ਅਗਸਤ (ਸਾਧੂ ਰਾਮ ਲੰਗੇਆਣਾ) - ਬੀਤੇ ਦਿਨੀਂ ਚੀਨ ਦੀ ਸਰਹੱਦ ਉਤੇ ਦੇਸ਼ ਲਈ ਡਿਊਟੀ ਦੇਣ ਦੌਰਾਨ ਸ਼ਹੀਦ ਹੋਏ ਸਿਪਾਹੀ ਲਖਵੀਰ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਉਸਦੇ ਜੱਦੀ ਪਿੰਡ ਡੇਮਰੂ ਖੁਰਦ ਵਿਖੇ ਹੋਇਆ, ਜਿਸ ਵਿੱਚ ਪੰਜਾਬ ਸਰਕਾਰ...
ਟੋਲ ਪਲਾਜਾ ਨਿੱਝਰਪੁਰਾ ਵਿਖੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਅਤੇ ਟੋਲ ਪਲਾਜਾ ਪ੍ਰਬੰਧਕਾਂ ਵਿਚਕਾਰ ਹੋਇਆ ਤਕਰਾਰ 
. . .  1 day ago
ਜੰਡਿਆਲਾ ਗੁਰੂ, 9 ਅਗਸਤ (ਰਣਜੀਤ ਸਿੰਘ ਜੋਸਨ) - ਜੰਡਿਆਲਾ ਗੁਰੂ ਨਜਦੀਕ ਨੈਸ਼ਨਲ ਹਾਈਵੇ ਤੇ ਬਣੇ ਟੋਲ ਪਲਾਜਾ ਨਿੱਝਰਪੁਰਾ ਵਿਖੇ ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਟੋਲ ਪਲਾਜ਼ਾ ਪ੍ਰਬੰਧਕਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਟੋਲ ਪਲਾਜਾ ਵਾਲਿਆਂ ਵੱਲੋਂ ਕੀਤੀ ਜਾਂਦੀ ਮਨਮਰਜ਼ੀ...
ਸੰਸਦ ਮੈਂਬਰ ਔਜਲਾ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  1 day ago
ਅੰਮ੍ਰਿਤਸਰ, 9 ਅਗਸਤ - ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਕੋਰੋਨਾ ਰਿਪੋਰਟ ਨੈਗੇਟਿਵ...
ਜ਼ਿਲ੍ਹਾ ਪਠਾਨਕੋਟ ਵਿੱਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਪਠਾਨਕੋਟ, 9 ਅਗਸਤ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿੱਚ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ ਇਸ ਸਬੰਧੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ 5 ਵਿਅਕਤੀਆਂ ਦੀ ਐਂਟੀਜਨ ਟੈਸਟਿੰਗ...
ਸ੍ਰੀ ਮੁਕਤਸਰ ਸਾਹਿਬ ਵਿਖੇ 7 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਸ੍ਰੀ ਮੁਕਤਸਰ ਸਾਹਿਬ, 9 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 7 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ 3 ਮਰੀਜ਼ ਸ੍ਰੀ ਮੁਕਤਸਰ ਸਾਹਿਬ (ਇਕ ਮਰੀਜ 29 ਸਾਲ, ਦੂਜਾ ਮਰੀਜ ਬੂੜਾ ਗੁੱਜਰ ਰੋਡ 50 ਸਾਲ ਅਤੇ ਤੀਜਾ 23 ਸਾਲਾਂ ਮਰੀਜ਼ ਆਦਰਸ਼ ਨਗਰ ਗਲੀ ਨੰਬਰ 1), ਇਕ ਮਰੀਜ਼ ਪਿੰਡ...
ਪਰਮਬੰਸ ਸਿੰਘ ਰੋਮਾਣਾ ਨੂੰ ਸਦਮਾ, ਮਾਤਾ ਦਾ ਦੇਹਾਂਤ
. . .  1 day ago
ਫ਼ਰੀਦਕੋਟ, 9 ਅਗਸਤ (ਜਸਵੰਤ ਸਿਘ ਪੁਰਬਾ)-ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਉਸ ਵਕਤ ਵੱਡਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਸਤਿਕਾਰਯੋਗ ਮਾਤਾ ਪਰਮਜੀਤ ਕੌਰ ਰੋਮਾਣਾ (ਪੰਮੀ ਰੋਮਾਣਾ ਧਰਮ ਪਤਨੀ ਸਵ: ਹਰਬੰਸ ਸਿੰਘ ਰੋਮਾਣਾ...
ਅੰਮ੍ਰਿਤਸਰ 'ਚ ਕੋਰੋਨਾ ਦੇ 69 ਪਾਜ਼ੀਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ, 4 ਦੀ ਮੌਤ
. . .  1 day ago
ਅੰਮ੍ਰਿਤਸਰ, 9 ਅਗਸਤ (ਜਸਵੰਤ ਸਿੰਘ ਜੱਸ/ ਰਾਜੇਸ਼ ਸ਼ਰਮਾ) : ਅੰਮ੍ਰਿਤਸਰ ਚ ਅੱਜ 69 ਹੋਰ ਕੋਰੋਣਾ ਪੋਸਿਟੀਵ ਮਰੀਜਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ 4 ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਨਾਲ ਹੀ ਹੁਣ ਅੰਮ੍ਰਿਤਸਰ ਵਿਚ ਕੋਰੋਣਾ ਪੋਸਿਟੀਵ ਮਰੀਜਾਂ ਦੀ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 25 ਸਾਵਣ ਸੰਮਤ 552
ਿਵਚਾਰ ਪ੍ਰਵਾਹ: ਮਤਭੇਦ ਭੁਲਾ ਕੇ ਕਿਸੇ ਖਾਸ ਕਾਰਜ ਲਈ ਸਾਰੀਆਂ ਧਿਰਾਂ ਦਾ ਇਕ ਹੋ ਜਾਣਾ ਜੀਵਤ ਰਾਸ਼ਟਰ ਦਾ ਲੱਛਣ ਹੈ। -ਬਾਲ ਗੰਗਾਧਰ ਤਿਲਕ

ਪਹਿਲਾ ਸਫ਼ਾ

ਏ.ਏ.ਆਈ.ਬੀ. ਕਰੇਗੀ ਜਹਾਜ਼ ਹਾਦਸੇ ਦੀ ਜਾਂਚ-ਪੁਰੀ

* ਬਲੈਕ ਬਾਕਸ ਮਿਲਿਆ
* ਕੇਂਦਰ ਤੇ ਕੇਰਲ ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਦੀ ਸਹਾਇਤਾ ਰਾਸ਼ੀ ਦਾ ਐਲਾਨ

ਕੋਝੀਕੋਡ (ਕੇਰਲ), 8 ਅਗਸਤ (ਏਜੰਸੀ)-ਬੀਤੀ ਰਾਤ ਕੇਰਲ ਵਿਚ ਕੋਝੀਕੋਡ ਦੇ ਕਾਰੀਪੁਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਾਦਸੇ ਦਾ ਸ਼ਿਕਾਰ ਹੋਏ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਦਾ ਬਲੈਕ ਬਾਕਸ ਮਿਲ ਗਿਆ ਹੈ, ਜੋ ਇਸ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ 'ਤੇ ਹੋਰ ਚਾਨਣਾ ਪਾ ਸਕਦਾ ਹੈ, ਜਿਸ ਨੂੰ ਅਗਲੇਰੀ ਜਾਂਚ ਲਈ ਦਿੱਲੀ ਭੇਜਿਆ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਘਟਨਾ ਦੇ ਕਾਰਨਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਘਟਨਾ ਸਥਾਨ 'ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਪੁਰੀ ਨੇ ਟਵੀਟ ਕਰਦਿਆਂ ਦੱਸਿਆ ਕਿ ਜਹਾਜ਼ ਦਾ ਡਿਜੀਟਲ ਫਲਾਈਟ ਡਾਟਾ ਰਿਕਾਰਡਰ (ਡੀ. ਐਫ਼. ਡੀ. ਆਰ.) ਅਤੇ ਕਾਕਪਿਟ ਵਾਇਸ ਰਿਕਾਰਡਰ (ਸੀ. ਵੀ. ਆਰ.) ਬਰਾਮਦ ਕਰ ਲਿਆ ਗਿਆ ਹੈ ਅਤੇ ਜਹਾਜ਼ ਹਾਦਸਿਆਂ ਬਾਰੇ ਜਾਂਚ ਬਿਊਰੋ (ਏ. ਏ. ਆਈ. ਬੀ.) ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਡਾਇਰੈਕਟਰ ਜਨਰਲ ਆਫ਼ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਨੇ ਦੱਸਿਆ ਕਿ ਬਲੈਕ ਬਾਕਸ ਨੂੰ ਜਾਂਚ ਲਈ ਦਿੱਲੀ ਭੇਜਿਆ ਜਾਵੇਗਾ। ਪੁਰੀ ਵਲੋਂ ਹਾਦਸੇ 'ਚ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ, ਜਦੋਂ ਕਿ ਗੰਭੀਰ ਜ਼ਖ਼ਮੀਆਂ ਨੂੰ 2-2 ਲੱਖ ਤੇ ਮਾਮੂਲੀ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਇਕ ਅਧਿਕਾਰੀ ਨੇ ਦੱਸਿਆ ਕਿ 149 ਜ਼ਖ਼ਮੀ ਯਾਤਰੀਆਂ 'ਚੋਂ 16 ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਜਹਾਜ਼ ਹਾਦਸੇ 'ਚ ਮਾਰੇ ਗਏ ਇਕ ਯਾਤਰੀ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ, ਜਿਸ ਤੋਂ ਬਾਅਦ ਸੂਬੇ ਦੇ ਸਿਹਤ ਮੰਤਰੀ ਕੇ. ਕੇ. ਸ਼ੈਲਜਾ ਨੇ ਬਚਾਅ ਕਾਰਜਾਂ 'ਚ ਸ਼ਾਮਿਲ ਰਹੇ ਵਿਅਕਤੀਆਂ ਨੂੰ ਆਪਣੇ-ਆਪ ਨੂੰ ਕੁਆਰੰਟੀਨ ਕਰਕੇ ਟੈਸਟ ਕਰਵਾਉਣ ਲਈ ਕਿਹਾ ਹੈ। ਉੱਧਰ ਕੇਰਲ ਦੇ ਮੁੱਖ ਮੰਤਰੀ ਪਿਨਾਰਾਏ ਵਿਜੇਅਨ ਨੇ ਹਾਦਸੇ ਤੋਂ ਤੁਰੰਤ ਬਾਅਦ ਮਦਦ ਲਈ ਪਹੁੰਚੇ ਸਥਾਨਕ ਲੋਕਾਂ ਦੀ ਪ੍ਰਸੰਸਾ ਵੀ ਕੀਤੀ ਹੈ।
ਬਣਦੀ ਕਾਰਵਾਈ ਕੀਤੀ ਜਾਵੇਗੀ-ਏਅਰਪੋਰਟ ਅਥਾਰਟੀ
ਨਵੀਂ ਦਿੱਲੀ-ਭਾਰਤੀ ਏਅਰਪੋਰਟ ਅਥਾਰਿਟੀ (ਏ. ਏ. ਆਈ.) ਦੇ ਚੇਅਰਮੈਨ ਅਰਵਿੰਦ ਸਿੰਘ ਨੇ ਕਿਹਾ ਹੈ ਕਿ ਜਹਾਜ਼ ਹਾਦਸੇ ਦੀ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਖ਼ਤਮ ਹੋ ਚੁੱਕੇ ਹਨ ਤੇ ਏ. ਏ. ਆਈ. ਬੀ. ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਹਾਦਸੇ ਦੇ ਕਾਰਨਾਂ ਦਾ ਪਤਾ ਲੱਗ ਜਾਵੇਗਾ।
ਕੇਰਲ ਸਰਕਾਰ ਵਲੋਂ ਵੀ 10-10 ਲੱਖ ਦੀ ਸਹਾਇਤਾ ਦਾ ਐਲਾਨ
ਕੋਝੀਕੋਡ-ਕੇਂਦਰ ਸਰਕਾਰ ਤੋਂ ਇਲਾਵਾ ਕੇਰਲ ਸਰਕਾਰ ਵਲੋਂ ਵੀ ਜਹਾਜ਼ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਪਿਨਾਰਾਏ ਵਿਜੇਅਨ ਨੇ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ ਤੇ ਜ਼ਖ਼ਮੀਆਂ ਦੇ ਇਲਾਜ ਦਾ ਖ਼ਰਚਾ ਵੀ ਸਰਕਾਰ ਵਲੋਂ ਚੁੱਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਮਰਨ ਵਾਲਿਆਂ 'ਚ 7 ਆਦਮੀ, 7 ਔਰਤਾਂ ਤੇ ਚਾਰ ਬੱਚੇ ਸ਼ਾਮਿਲ ਹਨ। 23 ਜ਼ਖ਼ਮੀਆਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਦੀਪਕ ਸਾਠੇ ਸਭ ਤੋਂ ਅਨੁਭਵੀ ਪਾਇਲਟਾਂ 'ਚੋਂ ਇਕ ਸਨ-ਪੁਰੀ
ਹਾਦਸੇ ਦਾ ਸ਼ਿਕਾਰ ਹੋਏ ਏਅਰ ਇੰਡੀਆ ਐਕਸਪ੍ਰੈੱਸ ਦੇ ਮੁੱਖ ਪਾਇਲਟ ਦੀਪਕ ਵਸੰਤ ਸਾਠੇ ਸਭ ਤੋਂ ਵੱਧ ਅਨੁਭਵੀ ਪਾਇਲਟਾਂ 'ਚੋਂ ਇਕ ਸਨ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਨਿਚਰਵਾਰ ਨੂੰ ਦੱਸਿਆ ਕਿ ਉਨ੍ਹਾਂ ਕੋਲ 10 ਹਜ਼ਾਰ ਘੰਟੇ ਤੋਂ ਵੱਧ ਦਾ ਉਡਾਣ ਦਾ ਤਜਰਬਾ ਸੀ ਅਤੇ ਪਹਿਲਾਂ ਉਹ ਕਾਰੀਪੁਰ ਹਵਾਈ ਅੱਡੇ 'ਤੇ 27 ਵਾਰ ਜਹਾਜ਼ ਉਤਾਰ ਚੁੱਕੇ ਸਨ। ਜ਼ਿਕਰਯੋਗ ਹੈ ਕਿ ਹਾਦਸੇ 'ਚ ਸਾਠੇ ਤੇ ਉਨ੍ਹਾਂ ਦੇ ਸਹਿਯੋਗੀ ਪਾਇਲਟ ਅਖਿਲੇਸ਼ ਕੁਮਾਰ ਦੀ ਵੀ ਮੌਤ ਹੋ ਗਈ।
ਡੀ.ਜੀ.ਸੀ.ਏ. ਨੇ ਬੀਤੇ ਸਾਲ ਖ਼ਾਮੀਆਂ ਸਬੰਧੀ ਜਾਰੀ ਕੀਤਾ ਸੀ ਨੋਟਿਸ
ਨਵੀਂ ਦਿੱਲੀ-ਡਾਇਰੈਕਟਰ ਜਨਰਲ ਆਫ਼ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਨੇ ਕੋਝੀਕੋਡ ਹਵਾਈ ਅੱਡੇ ਦੇ ਕਈ ਸਥਾਨਾਂ 'ਤੇ ਸੁਰੱਖਿਆ ਸਬੰਧੀ ਵੱਖ-ਵੱਖ ਵੱਡੀਆਂ ਖ਼ਾਮੀਆਂ ਪਾਏ ਜਾਣ ਤੋਂ ਬਾਅਦ ਪਿਛਲੇ ਸਾਲ 11 ਜੁਲਾਈ ਨੂੰ ਹਵਾਈ ਅੱਡੇ ਦੇ ਡਾਇਰੈਕਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਡੀ. ਜੀ. ਸੀ. ਏ. ਨੇ ਰਨਵੇ 'ਤੇ ਤਰੇੜਾਂ ਹੋਣ, ਪਾਣੀ ਰੁਕਣ ਅਤੇ ਬਹੁਤ ਜ਼ਿਆਦਾ ਰਬੜ ਇਕੱਠੀ ਹੋਣ ਸਮੇਤ ਕਈ ਖ਼ਾਮੀਆਂ ਦਾ ਕਾਰਨ ਦੱਸੋ ਨੋਟਿਸ 'ਚ ਜ਼ਿਕਰ ਕੀਤਾ ਸੀ।
ਅਮਰੀਕਾ, ਪਾਕਿਸਤਾਨ ਤੇ ਜਾਪਾਨ ਸਮੇਤ ਵੱਖ-ਵੱਖ ਦੇਸ਼ਾਂ ਦੇ ਆਗੂਆਂ ਵਲੋਂ ਦੁੱਖ ਪ੍ਰਗਟ
ਨਵੀਂ ਦਿੱਲੀ-ਕੇਰਲ ਜਹਾਜ਼ ਹਾਦਸੇ 'ਤੇ ਅਮਰੀਕਾ, ਆਸਟ੍ਰੇਲੀਆ, ਜਾਪਾਨ, ਸ੍ਰੀਲੰਕਾ, ਪਾਕਿਸਤਾਨ ਤੇ ਮਾਲਦੀਵ ਦੇ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਕੇਰਲ ਜਹਾਜ਼ ਹਾਦਸੇ ਬਾਰੇ ਸੁਣ ਕੇ ਦੁਖੀ ਹਾਂ।
ਭਾਰਤ ਦੇ ਪੰਜ ਹਵਾਈ ਅੱਡਿਆਂ 'ਤੇ 'ਟੇਬਲਟਾਪ' ਰਨਵੇ
ਨਵੀਂ ਦਿੱਲੀ, 8 ਅਗਸਤ (ਏਜੰਸੀ)-ਭਾਰਤ 'ਚ ਪੰਜ ਹਵਾਈ ਅੱਡਿਆਂ 'ਤੇ 'ਟੇਬਲ ਟਾਪ' ਰਨਵੇ ਹਨ, ਜੋ ਕਿ ਟੇਕ ਆਫ਼ ਅਤੇ ਟੇਕ ਆਨ ਲਈ ਖ਼ਤਰਨਾਕ ਮੰਨੇ ਜਾਂਦੇ ਹਨ। ਕੋਝੀਕੋਡ ਦਾ ਰਨਵੇ ਵੀ 'ਟੇਬਲਟਾਪ' ਹੈ। ਜ਼ਿਕਰਯੋਗ 'ਟੇਬਲਟਾਪ' ਰਨਵੇ ਅਜਿਹੇ ਉਚਾਈ ਵਾਲੇ ਇਲਾਕੇ ਵਿਚ ਸਥਿਤ ਹੁੰਦੇ ਹਨ, ਜਿਨ੍ਹਾਂ ਦੇ ਆਸਪਾਸ ਡੂੰਘੀ ਖੱਡ ਹੁੰਦੀ ਹੈ। ਇਸ ਦਾ ਢਾਂਚਾ ਮੇਜ਼ ਦੀ ਤਰ੍ਹਾਂ ਹੁੰਦਾ ਹੈ। 'ਟੇਬਲਟਾਪ' ਰਨਵੇ ਖ਼ਤਮ ਹੋਣ ਤੋਂ ਬਾਅਦ ਜ਼ਿਆਦਾ ਜਗ੍ਹਾ ਨਹੀਂ ਹੁੰਦੀ। ਅਜਿਹੇ ਵਿਚ ਰਨਵੇ 'ਤੇ ਉਤਰਦੇ ਹੋਏ ਜਹਾਜ਼ ਦੇ ਅੱਗੇ ਨਿਕਲ ਜਾਣ ਦਾ ਖ਼ਤਰਾ ਵੱਧ ਜਾਂਦਾ ਹੈ। ਏਅਰ ਇੰਡੀਆ ਦੇ ਜਹਾਜ਼ ਪਿਛਲੇ ਕਰੀਬ ਇਕ ਦਹਾਕੇ 'ਚ ਦੋ ਵਾਰ ਇਸ ਤਰ੍ਹਾਂ ਦੇ ਰਨਵੇ 'ਤੇ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਏਅਰ ਪੋਰਟ ਅਥਾਰਿਟੀ ਦੇ ਚੇਅਰਮੈਨ ਅਰਵਿੰਦ ਸਿੰਘ ਨੇ ਪੀ. ਟੀ. ਆਈ. ਨੂੰ ਦੱਸਿਆ ਕਿ ਕੋਝੀਕੋਡ ਤੋਂ ਇਲਾਵਾ ਮੈਂਗਲੋਰ (ਕਰਨਾਟਕ), ਸ਼ਿਮਲਾ (ਹਿਮਾਚਲ ਪ੍ਰਦੇਸ਼) ਅਤੇ ਪਕਯੋਂਗ (ਸਿੱਕਮ) ਤੇ ਲੇਂਗਪੁਈ (ਮਿਜ਼ੋਰਮ) ਵਿਚ ਅਜਿਹੇ ਹੀ ਰਨਵੇ ਹਨ।

ਸਰਹੱਦੀ ਵਿਵਾਦ ਸਬੰਧੀ ਭਾਰਤ ਤੇ ਚੀਨ ਵਿਚਕਾਰ ਮੇਜਰ ਜਨਰਲ ਪੱਧਰ ਦੀ ਗੱਲਬਾਤ

ਨਵੀਂ ਦਿੱਲੀ, 8 ਅਗਸਤ (ਪੀ.ਟੀ.ਆਈ.)-ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ ਨੇੜਲੇ ਟਕਰਾਅ ਵਾਲੇ ਇਲਾਕਿਆਂ, ਜਿਨ੍ਹਾਂ 'ਚ ਦੌਲਤ ਬੇਗ ਓਲਡੀ ਅਤੇ ਡੇਪਸਾਂਗ ਵੀ ਸ਼ਾਮਿਲ ਹਨ, ਤੋਂ ਸੈਨਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਭਾਰਤ ਤੇ ਚੀਨ ਦੇ ਸੀਨੀਅਰ ਫ਼ੌਜੀ ਕਮਾਂਡਰਾਂ ਵਿਚਾਲੇ ਬੈਠਕ ਹੋਈ। ਮੇਜਰ ਜਨਰਲ ਪੱਧਰ ਦੀ ਇਹ ਗੱਲਬਾਤ ਦੌਲਤ ਬੇਗ ਓਲਡੀ (ਡੀ.ਬੀ.ਓ.) ਇਲਾਕੇ 'ਚ ਚੀਨ ਵੱਲ ਦੇ ਪਾਸੇ ਹੋਈ। ਸੈਨਿਕਾਂ ਦੀ ਵਾਪਸੀ ਦੇ ਅਮਲ 'ਚ ਤੇਜ਼ੀ ਲਿਆਉਣ ਲਈ ਦੋਵਾਂ ਸੈਨਾਵਾਂ ਦੇ ਕੋਰ ਕਮਾਂਡਰਾਂ ਵਿਚਕਾਰ ਹੋਈ ਪੰਜਵੇਂ ਦੌਰ ਦੀ ਗੱਲਬਾਤ ਤੋਂ ਇਕ ਹਫ਼ਤੇ ਬਾਅਦ ਉਕਤ ਬੈਠਕ ਹੋਈ ਹੈ। ਫ਼ੌਜੀ ਗੱਲਬਾਤ 'ਚ ਭਾਰਤ ਜਲਦ ਤੋਂ ਜਲਦ ਚੀਨੀ ਸੈਨਿਕਾਂ ਦੀ ਮੁਕੰਮਲ ਵਾਪਸੀ ਅਤੇ ਪੂਰਬੀ ਲੱਦਾਖ ਦੇ ਸਾਰੇ ਇਲਾਕਿਆਂ 'ਚ 5 ਮਈ ਤੋਂ ਪਹਿਲਾਂ ਦੀ ਸਥਿਤੀ ਦੀ ਤੁਰੰਤ ਬਹਾਲੀ 'ਤੇ ਜ਼ੋਰ ਦੇ ਰਿਹਾ ਹੈ। ਸੂਤਰਾਂ ਅਨੁਸਾਰ ਚੀਨ ਨੇ ਅਜੇ ਤੱਕ ਪੈਂਗੌਂਗ ਤਸੋ ਵਿਚਲੇ ਫਿੰਗਰ ਇਲਾਕਿਆਂ, ਗੋਗਰਾ ਤੇ ਡੇਪਸਾਂਗ 'ਚੋਂ ਆਪਣੇ ਸੈਨਿਕਾਂ ਦੀ ਵਾਪਸੀ ਨਹੀਂ ਕੀਤੀ, ਜਿਸ ਦੀ ਭਾਰਤ ਮੰਗ ਕਰ ਰਿਹਾ ਹੈ। ਭਾਰਤ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਚੀਨ ਫਿੰਗਰ 4 ਅਤੇ 8 ਵਿਚਲੇ ਇਲਾਕਿਆਂ 'ਚੋਂ ਆਪਣੇ ਸੈਨਿਕ ਪਿੱਛੇ ਹਟਾਏ। ਇਸ ਤੋਂ ਪਹਿਲਾਂ ਸੂਤਰਾਂ ਨੇ ਦੱਸਿਆ ਕਿ ਲੋਕ ਘਟਨਾਕ੍ਰਮਾਂ ਤੋਂ ਜਾਣੂ ਹਨ ਅਤੇ ਸਨਿਚਰਵਾਰ ਦੀ ਗੱਲਬਾਤ ਮੁੱਖ ਤੌਰ 'ਤੇ ਦੌਲਤ ਬੇਗ ਓਲਡੀ ਅਤੇ ਡੇਪਸਾਂਗ ਇਲਾਕਿਆਂ 'ਚੋਂ ਸੈਨਿਕਾਂ ਦੀ ਵਾਪਸੀ 'ਤੇ ਕੇਂਦਰਿਤ ਹੋਵੇਗੀ।

ਦੇਸ਼ 'ਚ ਕੋਰੋਨਾ ਦੇ ਮਾਮਲੇ 21 ਲੱਖ ਤੋਂ ਪਾਰ

ਨਵੀਂ ਦਿੱਲੀ, 8 ਅਗਸਤ (ਉਪਮਾ ਡਾਗਾ ਪਾਰਥ)-ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਇਹ ਅੰਕੜਾ 21 ਲੱਖ ਨੂੰ ਪਾਰ ਕਰ ਗਿਆ ਹੈ। ਅੱਜ ਇਕੋ ਦਿਨ 64,973 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਪੀੜਤਾਂ ਦੀ ਗਿਣਤੀ 21,45,878 ਹੋ ਗਈ ਹੈ। ਇਸੇ ਦੌਰਾਨ 50,210 ਮਰੀਜ਼ਾਂ ਦੇ ਠੀਕ ਹੋਣ ਨਾਲ ਹੁਣ ਤੱਕ 14,69,284 ਪੀੜਤ ਸਿਹਤਯਾਬ ਹੋ ਚੁੱਕੇ ਹਨ। ਜਦਕਿ 874 ਹੋਰ ਮਰੀਜ਼ਾਂ ਦੀ ਮੌਤ ਨਾਲ ਮੌਤਾਂ ਦਾ ਅੰਕੜਾ 43,384 'ਤੇ ਪਹੁੰਚ ਗਿਆ ਹੈ। ਕੇਂਦਰ, ਕੇਂਦਰ ਸ਼ਾਸਤ ਪ੍ਰਦੇਸ਼ਾਂ ਤੇ ਸੂਬਿਆਂ ਵਲੋਂ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੇ ਟੈਸਟਾਂ, ਉਨ੍ਹਾਂ ਦੇ ਇਕਾਂਤਵਾਸ ਤੇ ਇਲਾਜ ਲਈ ਚੁੱਕੇ ਪ੍ਰਭਾਵੀ ਕਦਮਾਂ ਨਾਲ ਦੇਸ਼ ਭਰ 'ਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ 68.32 ਫੀਸਦੀ 'ਤੇ ਪਹੁੰਚ ਗਈ ਹੈ, ਜਦਕਿ ਮੌਤ ਦਰ 2.04 ਫੀਸਦੀ ਤੱਕ ਘਟ ਗਈ ਹੈ। ਕੇਂਦਰ ਸਰਕਾਰ ਨੇ ਸਬਜ਼ੀ ਅਤੇ ਹੋਰ ਰੇਹੜੀ ਵਾਲਿਆਂ ਅਤੇ ਰਾਸ਼ਨ ਦੀਆਂ ਦੁਕਾਨਾਂ 'ਤੇ ਕੰਮ ਕਰਨ ਵਾਲਿਆਂ ਨੂੰ ਵਾਇਰਸ ਫੈਲਾਉਣ ਦੇ ਸੰਭਾਵਿਤ ਕਾਰਨ ਦੱਸਦਿਆਂ ਅਜਿਹੇ ਲੋਕਾਂ ਦੀ ਟੈਸਟਿੰਗ ਵਧਾਉਣ ਦੀ ਸਲਾਹ ਦਿੱਤੀ ਹੈ। ਸਿਹਤ ਮੰਤਰਾਲੇ ਨੇ ਇਨ੍ਹਾਂ ਰਾਹੀਂ ਵੱਡੀ ਆਬਾਦੀ ਦੇ ਪ੍ਰਭਾਵਿਤ ਹੋਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਟੈਸਟਿੰਗ ਵਧਾਉਣ ਦੀ ਸਲਾਹ ਦਿੱਤੀ ਹੈ, ਤਾਂ ਜੋ ਮਾਮਲਿਆਂ ਦਾ ਪਹਿਲਾਂ ਹੀ ਪਤਾ ਲਾਇਆ ਜਾ ਸਕੇ। ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਅਤੇ ਸਕੱਤਰਾਂ ਨੂੰ ਲਿਖੀ ਚਿੱਠੀ 'ਚ ਬਿਰਧ ਆਸ਼ਰਮਾਂ, ਜੇਲ੍ਹਾਂ, ਝੁੱਗੀ-ਝੌਂਪੜੀਆਂ ਜਿਹੀਆਂ ਇਕੱਠ ਵਾਲੀਆਂ ਥਾਵਾਂ 'ਤੇ ਹੀ ਇਹਤਿਆਤ ਵਰਤਣ ਦੀ ਤਾਕੀਦ ਕੀਤੀ। ਉਨ੍ਹਾਂ ਚਿੱਠੀ 'ਚ ਲਿਖਿਆ ਕਿ ਅਜਿਹੇ ਇਲਾਕਿਆਂ ਅਤੇ ਅਜਿਹੇ ਲੋਕਾਂ ਦੀ ਟੈਸਟਿੰਗ ਆਈ. ਸੀ. ਐੱਮ. ਆਰ. ਨੇਮਾਂ ਮੁਤਾਬਿਕ ਤੇਜ਼ੀ ਨਾਲ ਹੋਣੀ ਚਾਹੀਦੀ ਹੈ। ਸਿਹਤ ਸਕੱਤਰਾਂ ਨੂੰ ਲਿਖੀ ਚਿੱਠੀ 'ਚ ਭੂਸ਼ਣ ਨੇ ਕੇਸ ਦਾ ਪਤਾ ਲੱਗਣ ਦੇ ਤੁਰੰਤ ਬਾਅਦ ਸੰਪਰਕ 'ਚ ਆਉਣ ਦੀ ਸਲਾਹ ਦਿੱਤੀ। ਭੂਸ਼ਣ ਨੇ ਕਿਹਾ ਕਿ 72 ਘੰਟਿਆਂ ਦੇ ਅੰਦਰ ਘੱਟੋ-ਘੱਟ 80 ਫ਼ੀਸਦੀ ਸੰਪਰਕ 'ਚ ਆਉਣ ਵਾਲਿਆਂ ਦਾ ਪਤਾ ਲਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਕਾਂਤਵਾਸ ਕਰ ਦਿੱਤਾ ਜਾਣਾ ਚਾਹੀਦਾ ਹੈ। ਡਾਕਟਰੀ ਵਿਚਾਰ ਮੁਤਾਬਿਕ ਆਮ ਤੌਰ 'ਤੇ ਇਕ ਵਿਅਕਤੀ ਦੇ 30 ਸੰਪਰਕ ਹੁੰਦੇ ਹਨ ਅਤੇ ਲੱਛਣ ਸਾਹਮਣੇ ਆਉਣ ਦੇ ਦੋ ਦਿਨਾਂ ਦੇ ਅੰਦਰ ਹੀ ਉਨ੍ਹਾਂ ਦਾ ਪਤਾ ਲਾ ਲਿਆ ਜਾਣਾ ਚਾਹੀਦਾ ਹੈ।
ਨਵੀਆਂ ਥਾਵਾਂ 'ਤੇ ਵਾਇਰਸ ਰੋਕਣਾ ਜ਼ਰੂਰੀ
ਰਾਜੇਸ਼ ਭੂਸ਼ਣ ਨੇ ਚਿੱਠੀ 'ਚ ਸਰਕਾਰ ਦਾ ਮਕਸਦ ਦੁਹਰਾਉਂਦਿਆਂ ਕਿਹਾ ਕਿ ਰਾਜ ਸਰਕਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮੌਤ ਦਰ 1 ਫ਼ੀਸਦੀ ਤੋਂ ਜ਼ਿਆਦਾ ਨਾ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਨਵੀਆਂ ਥਾਵਾਂ 'ਤੇ ਵਾਇਰਸ ਰੋਕਣ 'ਤੇ ਵੀ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਨੂੰ ਕਿਹਾ। ਉਨ੍ਹਾਂ ਨੇ ਵਾਇਰਸ ਨਾਲ ਨਜਿੱਠਣ ਲਈ ਆਕਸੀਜਨ ਸਹੂਲਤ ਅਤੇ ਐਂਬੂਲੈਂਸ ਦੀ ਉਪਲਬਧਤਾ 'ਤੇ ਉਚੇਚਾ ਧਿਆਨ ਦੇਣ ਨੂੰ ਕਿਹਾ।
4 ਦਿਨਾਂ ਤੋਂ ਲਗਾਤਾਰ ਭਾਰਤ 'ਚ ਹੋ ਰਹੇ ਹਨ ਸਭ ਤੋਂ ਵੱਧ ਮਾਮਲੇ
ਵਿਸ਼ਵ ਸਿਹਤ ਸੰਸਥਾ (ਡਬਲਿਊ.ਐੱਚ.ਓ.) ਵਲੋਂ ਜਾਰੀ ਅੰਕੜਿਆਂ ਮੁਤਾਬਿਕ ਪਿਛਲੇ ਲਗਾਤਾਰ 4 ਦਿਨਾਂ ਤੋਂ ਦੁਨੀਆ 'ਚ ਸਭ ਤੋਂ ਵੱਧ ਨਵੇਂ ਕੋਰੋਨਾ ਮਾਮਲੇ ਭਾਰਤ 'ਚ ਦਰਜ ਹੋ ਰਹੇ ਹਨ। 1 ਅਗਸਤ ਤੋਂ 7 ਅਗਸਤ ਤੱਕ ਦੇ ਜਾਰੀ ਅੰਕੜਿਆਂ ਮੁਤਾਬਿਕ ਭਾਰਤ 'ਚ 4 ਤੋਂ 7 ਅਗਸਤ 'ਚ ਦੁਨੀਆ ਭਰ 'ਚ ਸਭ ਤੋਂ ਵੱਧ ਅੰਕੜੇ ਦਰਜ ਕੀਤੇ ਗਏ। 4 ਅਗਸਤ ਨੂੰ ਭਾਰਤ 'ਚ 52,050, 5 ਅਗਸਤ ਨੂੰ 52,509, 6 ਅਗਸਤ ਨੂੰ 56,282 ਅਤੇ 7 ਅਗਸਤ ਨੂੰ 62,538 ਮਾਮਲੇ ਸਾਹਮਣੇ ਆਏ ਸੀ, ਜਦਕਿ ਇਨ੍ਹਾਂ ਦਿਨਾਂ 'ਚ ਭਾਰਤ ਤੋਂ ਅੱਗੇ ਰਹਿਣ ਵਾਲੇ ਅਮਰੀਕਾ ਅਤੇ ਬ੍ਰਾਜ਼ੀਲ 'ਚ ਆਉਣ ਵਾਲੇ ਨਵੇਂ ਕੋੋਰੋਨਾ ਮਾਮਲਿਆਂ ਦੀ ਤਦਾਦ ਉਸ ਤੋਂ ਘੱਟ ਸੀ।

ਪੰਜਾਬ 'ਚ 19 ਹੋਰ ਮੌਤਾਂ-1107 ਨਵੇਂ ਮਾਮਲੇ

ਚੰਡੀਗੜ੍ਹ, 8 ਅਗਸਤ (ਵਿਕਰਮਜੀਤ ਸਿੰਘ ਮਾਨ)-ਦੇਸ਼ ਭਰ ਸਮੇਤ ਪੰਜਾਬ 'ਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ ਜਿੱਥੇ ਦੇਰ ਸ਼ਾਮ ਤੱਕ 1107 ਨਵੇਂ ਮਾਮਲੇ ਸਾਹਮਣੇ ਆਏ ਹਨ, ਉਥੇ 19 ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਅੱਜ ਹੋਈਆਂ ਮੌਤਾਂ ਵਿਚੋਂ 10 ਜ਼ਿਲ੍ਹਾ ਲੁਧਿਆਣਾ, 2 ਅੰਮ੍ਰਿਤਸਰ, 1 ਜਲੰਧਰ, 1 ਮੁਹਾਲੀ, 1 ਬਰਨਾਲਾ, 1 ਪਟਿਆਲਾ, 1 ਸੰਗਰੂਰ, 1 ਹੁਸ਼ਿਆਰਪੁਰ ਤੇ 1 ਕਪੂਰਥਲਾ ਨਾਲ ਸਬੰਧਿਤ ਹੈ । ਦੂਜੇ ਪਾਸੇ ਅੱਜ 820 ਹੋਰ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਵੀ ਸੂਚਨਾ ਹੈ । ਅੱਜ ਆਏ ਨਵੇਂ ਮਾਮਲਿਆਂ ਵਿਚੋਂ ਜ਼ਿਲ੍ਹਾ ਲੁਧਿਆਣਾ ਤੋਂ 314, ਅੰਮ੍ਰਿਤਸਰ ਤੋਂ 111, ਹੁਸ਼ਿਆਰਪੁਰ ਤੋਂ 11, ਜਲੰਧਰ ਤੋਂ 27, ਪਠਾਨਕੋਟ ਤੋਂ 28, ਮੋਗਾ ਤੋਂ 37, ਕਪੂਰਥਲਾ ਤੋਂ 25, ਫ਼ਿਰੋਜ਼ਪੁਰ ਤੋਂ 18, ਸੰਗਰੂਰ ਤੋਂ 15, ਫ਼ਾਜ਼ਿਲਕਾ ਤੋਂ 8, ਬਠਿੰਡਾ ਤੋਂ 104, ਰੋਪੜ ਤੋਂ 24, ਮੁਕਤਸਰ ਤੋਂ 22, ਬਰਨਾਲਾ ਤੋਂ 11, ਐਸ.ਬੀ.ਐਸ. ਨਗਰ ਤੋਂ 5, ਮਾਨਸਾ ਤੋਂ 4, ਤਰਨ ਤਾਰਨ ਤੋਂ 36, ਪਟਿਆਲਾ ਤੋਂ 142, ਫਤਹਿਗੜ੍ਹ ਸਾਹਿਬ ਤੋਂ 10, ਫਰੀਦਕੋਟ ਤੋਂ 18, ਮੁਹਾਲੀ ਤੋਂ 95 ਅਤੇ ਗੁਰਦਾਸਪੁਰ ਤੋਂ 42 ਮਰੀਜ਼ ਸ਼ਾਮਿਲ ਹਨ । ਅੱਜ ਸਿਹਤਯਾਬ ਹੋਣ ਵਾਲਿਆਂ ਵਿਚ ਮੁਕਤਸਰ ਤੋਂ 4, ਫ਼ਤਹਿਗੜ੍ਹ ਸਾਹਿਬ ਤੋਂ 8, ਪਟਿਆਲਾ ਤੋਂ 9, ਫਿਰੋਜ਼ਪੁਰ ਤੋਂ 15, ਅੰਮ੍ਰਿਤਸਰ ਤੋਂ 73, ਪਠਾਨਕੋਟ ਤੋਂ 36, ਹੁਸ਼ਿਆਰਪੁਰ ਤੋਂ 10, ਲੁਧਿਆਣਾ ਤੋਂ 254, ਜਲੰਧਰ ਤੋਂ 236, ਗੁਰਦਾਸਪੁਰ ਤੋਂ 49, ਬਠਿੰਡਾ ਤੋਂ 66, ਮੋਗਾ ਤੋਂ 34, ਫਰੀਦਕੋਟ ਤੋਂ 6 ਅਤੇ ਮਾਨਸਾ ਤੋਂ 29 ਮਰੀਜ਼ ਸ਼ਾਮਿਲ ਹਨ । ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ ਵਿਚ 659284 ਸ਼ੱਕੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਦਕਿ 7506 ਐਕਟਿਵ ਕੇਸ ਹਨ। ਅੱਜ ਆਕਸੀਜਨ 'ਤੇ 6, ਆਈ.ਸੀ.ਯੂ. 'ਚ 4, ਜਦਕਿ ਵੈਂਟੀਲੇਟਰ 'ਤੇ 3 ਮਰੀਜ਼ਾਂ ਨੂੰ ਰੱਖਿਆ ਗਿਆ ਹੈ। ਹੁਣ ਤੱਕ ਕੁੱਲ 14860 ਮਰੀਜ਼ ਤੰਦਰੁਸਤ ਹੋ ਚੁੱਕੇ ਹਨ ।
ਲੁਧਿਆਣਾ 'ਚ 10 ਮੌਤਾਂ- 314 ਨਵੇਂ ਮਾਮਲੇ
ਲੁਧਿਆਣਾ, (ਸਲੇਮਪੁਰੀ)- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਲੁਧਿਆਣਾ ਵਿਚ ਕੋਰੋਨਾ ਪੀੜਤ ਮਰੀਜ਼ਾਂ ਵਿਚੋਂ 10 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜੋ ਸਾਰੇ ਲੁਧਿਆਣਾ ਨਾਲ ਸਬੰਧਿਤ ਹਨ ਅਤੇ 314 ਨਵੇਂ ਮਾਮਲੇ ਸਾਹਮਣੇ ਆਏ ਹਨ।
ਅੰਮ੍ਰਿਤਸਰ 'ਚ ਜੱਜ ਤੇ ਪੰਜ ਗੈਂਗਸਟਰਾਂ ਸਮੇਤ 111 ਪਾਜ਼ੀਟਿਵ
ਅੰਮ੍ਰਿਤਸਰ, (ਰੇਸ਼ਮ ਸਿੰਘ)-ਅੰਮ੍ਰਿਤਸਰ 'ਚ ਜ਼ਿਲ੍ਹਾ ਕਚਹਿਰੀਆਂ 'ਚ ਇਕ ਜੱਜ ਤੇ ਕੇਂਦਰੀ ਜੇਲ੍ਹ 'ਚ ਬੰਦ ਪੰਜ ਗੈਂਗਸਟਰਾਂ ਸਣੇ 111 ਹੋਰ ਲੋਕ ਕੋਰੋਨਾਗ੍ਰਸਤ ਪਾਏ ਗਏ ਹਨ। ਇਸ ਦੇ ਨਾਲ ਹੀ ਅੱਜ ਦੋ ਹੋਰ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ।
ਵਿਧਾਇਕ ਅਮਿਤ ਵਿੱਜ ਵੀ ਕੋਰੋਨਾ ਦੀ ਲਪੇਟ 'ਚ

ਪਠਾਨਕੋਟ, (ਚੌਹਾਨ)-ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ: ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਵਿਧਾਇਕ ਅਮਿਤ ਵਿਜ 'ਚ ਕੋਰੋਨਾ ਦਾ ਕੋਈ ਵੀ ਲੱਛਣ ਨਹੀਂ ਹੈ ਅਤੇ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ। ਉਨ੍ਹਾਂ ਨੂੰ ਘਰ ਵਿਚ ਹੀ ਇਕਾਂਤਵਾਸ ਕੀਤਾ ਗਿਆ ਹੈ। ਹੁਣ ਸਿਹਤ ਵਿਭਾਗ ਦੀ ਟੀਮ ਉਨ੍ਹਾਂ ਨਾਲ ਮਿਲਣ ਵਾਲੇ ਲੋਕਾਂ ਦੀ ਵੀ ਜਾਂਚ ਪੜਤਾਲ ਕਰ ਰਹੀ ਹੈ।

ਪੰਜਾਬ ਸਰਕਾਰ ਨੇ ਬਾਜਵਾ ਦੀ ਸੁਰੱਖਿਆ ਵਾਪਸ ਲਈ

ਚੰਡੀਗੜ੍ਹ, 8 ਅਗਸਤ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਪੁਲਿਸ ਸੁਰੱਖਿਆ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਪਹਿਲਾਂ ਤੋਂ ਹੀ ਸਿੱਧੇ ਤੌਰ 'ਤੇ ਕੇਂਦਰੀ ਸੁਰੱਖਿਆ ਲੈ ਰਹੇ ਬਾਜਵਾ ਨੂੰ ਕਿਸੇ ਕਿਸਮ ਦਾ ਕੋਈ ਖ਼ਤਰਾ ਨਾ ਹੋਣ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਦੀ ਪੁਲਿਸ ਵਲੋਂ ਬਾਜਵਾ ਨੂੰ ਦਿੱਤੀ ਸੁਰੱਖਿਆ ਦਾ ਕੋਈ ਮਕਸਦ ਨਹੀਂ ਸੀ ਰਿਹਾ, ਕਿਉਂ ਜੋ ਉਨ੍ਹਾਂ ਨੇ ਸਿੱਧੇ ਤੌਰ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਕੇਂਦਰੀ ਸੁਰੱਖਿਆ ਹਾਸਲ ਕਰ ਲਈ ਸੀ। ਗ੍ਰਹਿ ਮੰਤਰਾਲੇ ਵਲੋਂ 19 ਮਾਰਚ ਨੂੰ ਬਾਜਵਾ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ ਤੇ ਅੱਜ ਤੱਕ ਉਨ੍ਹਾਂ ਕੋਲ ਨਿੱਜੀ ਸੁਰੱਖਿਆ, ਘਰ ਦੀ ਸੁਰੱਖਿਆ ਤੇ ਐਸਕਾਰਟ ਲਈ ਸੀ.ਆਈ.ਐਸ.ਐਫ. ਦੇ 25 ਜਵਾਨ ਮੌਜੂਦ ਹਨ। 23 ਮਾਰਚ ਤੱਕ ਉਨ੍ਹਾਂ ਕੋਲ ਪੰਜਾਬ ਪੁਲਿਸ ਦੇ 14 ਕਰਮਚਾਰੀ ਵੀ ਤਾਇਨਾਤ ਸਨ ਪਰ ਉਨ੍ਹਾਂ 'ਚੋਂ ਕੁਝ ਨੂੰ ਕੋਵਿਡ-19 ਡਿਊਟੀ ਦੇ ਮੱਦੇਨਜ਼ਰ ਵਾਪਸ ਬੁਲਾ ਲਿਆ ਗਿਆ। ਬੁਲਾਰੇ ਨੇ ਕਿਹਾ ਕਿ ਇਸ ਸਮੇਂ ਬਾਜਵਾ ਕੋਲ ਪੰਜਾਬ ਪੁਲਿਸ ਦੇ 6 ਕਰਮਚਾਰੀ ਹਨ, ਜਿਸ ਨੂੰ ਹੁਣ ਵਾਪਸ ਲਿਆ ਜਾ ਰਿਹਾ ਹੈ।
ਸਰਕਾਰ ਦੀ ਇਹ ਚਾਲ ਮੇਰੇ 'ਤੇ ਕੰਮ ਨਹੀਂ ਕਰੇਗੀ-ਬਾਜਵਾ
ਚੰਡੀਗੜ੍ਹ, 8 ਅਗਸਤ (ਮਾਨ)-ਪੰਜਾਬ ਸਰਕਾਰ ਵਲੋਂ ਅੱਜ ਰਾਜ ਸਭਾ ਮੈਂਬਰ ਅਤੇ ਕਾਂਗਰਸੀ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਦੀ ਸੁਰੱਖਿਆ ਵਾਪਸ ਲੈਣ ਮਗਰੋਂ ਸ. ਬਾਜਵਾ ਨੇ ਪਲਟਵਾਰ ਕਰਦਿਆਂ ਕਿਹਾ ਕਿ ਇਹ ਚਾਲ ਮੇਰੇ 'ਤੇ ਕੰਮ ਨਹੀਂ ਕਰੇਗੀ ਪਰ ਕੀ ਪੰਜਾਬ ਸਰਕਾਰ ਨੇ ਮੈਨੂੰ ਹੁਣ ਤੱਕ ਪੰਜਾਬ ਪੁਲਿਸ ਦੀ ਸੁਰੱਖਿਆ ਬਿਨਾਂ ਕਿਸੇ ਖ਼ਤਰੇ ਤੋਂ ਹੀ ਦਿੱਤੀ ਹੋਈ ਸੀ? ਉਨ੍ਹਾਂ ਕਿਹਾ ਕਿ ਪੁਲਿਸ ਨੇ ਸੁਰੱਖਿਆ ਇਸ ਲਈ ਵਾਪਸ ਲਈ ਕਿਉਂਕਿ ਉਨ੍ਹਾਂ ਨੇ ਪੁਲਿਸ ਦੇ ਰਾਜਨੀਤਕ ਆਕਾ ਖ਼ਿਲਾਫ਼ ਮੂੰਹ ਖੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇਣ ਵੇਲੇ ਏ.ਡੀ.ਜੀ.ਪੀ. ਇੰਟੈਲੀਜੈਂਸ ਨਾਲ ਏ.ਡੀ.ਜੀ.ਪੀ. ਸੁਰੱਖਿਆ ਤੋਂ ਮਿਲੀ ਰਿਪੋਰਟ ਨੂੰ ਧਿਆਨ 'ਚ ਰੱਖਦੇ ਹੋਏ ਡੀ.ਜੀ.ਪੀ. ਦੀ ਸਹਿਮਤੀ ਨੂੰ ਦੇਖਿਆ ਜਾਂਦਾ ਹੈ ਪਰ ਹੁਣ ਗ਼ਲਤ ਖ਼ੁਫ਼ੀਆ ਇਨਪੁੱਟ ਤਿਆਰ ਕਰਨਾ ਅਤੇ ਉਸ 'ਤੇ ਕਾਰਵਾਈ ਕਰਨਾ ਸੇਵਾ ਕਾਨੂੰਨ ਦੀ ਉਲੰਘਣਾ ਤਾਂ ਹੈ ਹੀ ਸਗੋਂ ਸਜ਼ਾਯੋਗ ਅਪਰਾਧ ਵੀ ਹੈ।

 

ਨਕਲੀ ਸ਼ਰਾਬ ਵੇਚਣ ਵਾਲੇ ਇਕ ਹੋਰ ਗਰੋਹ ਦਾ ਪਰਦਾਫ਼ਾਸ਼, 2 ਕਾਬੂ

ਚੰਡੀਗੜ੍ਹ, 8 ਅਗਸਤ (ਅਜੀਤ ਬਿਊਰੋ)-ਪੰਜਾਬ ਪੁਲਿਸ ਵਲੋਂ ਸੂਬੇ 'ਚ ਨਕਲੀ ਸ਼ਰਾਬ ਵੇਚਣ ਵਾਲੇ ਇਕ ਹੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਮਜੀਠਾ ਤੋਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਗੁਰਵਿੰਦਰ ਸਿੰਘ ਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਇਸੇ ਮਾਮਲੇ 'ਚ ਰਾਜੂ ਵਾਸੀ ਸੁਲਤਾਨਵਿੰਡ (ਅੰਮ੍ਰਿਤਸਰ) ਫ਼ਰਾਰ ਹੈ, ਜਿਸ ਤੋਂ ਗੁਰਵਿੰਦਰ ਤੇ ਲਵਪ੍ਰੀਤ ਨੇ ਨਕਲੀ ਸ਼ਰਾਬ ਖ਼ਰੀਦੀ ਸੀ। ਉਨ੍ਹਾਂ ਦੱਸਿਆ ਕਿ ਬਿੱਕਾ ਨਾਂਅ ਦੇ ਇਕ ਹੋਰ ਵਿਅਕਤੀ ਸਮੇਤ 10 ਵਿਅਕਤੀਆਂ ਦੀ ਵੀ ਤਲਾਸ਼ ਜਾਰੀ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਗੁਰਵਿੰਦਰ ਦੇ ਘਰੋਂ ਜ਼ਬਤ ਕੀਤੀ ਗਈ ਸ਼ਰਾਬ ਦੇ ਰਸਾਇਣਕ ਜਾਂਚ ਤੋਂ ਇਹ ਤੱਥ ਸਾਹਮਣੇ ਆਏ ਹਨ ਹੈ ਕਿ ਇਹ ਸ਼ਰਾਬ ਪੂਰੀ ਤਰਾਂ ਨਕਲੀ ਤੇ ਪੀਣ ਦੇ ਪੂਰੀ ਤਰ੍ਹਾਂ ਅਯੋਗ ਸੀ।

ਸੰਜੇ ਦੱਤ ਹਸਪਤਾਲ 'ਚ ਦਾਖ਼ਲ

ਮੁੰਬਈ, 8 ਅਗਸਤ (ਏਜੰਸੀ)- ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਜੇ ਦੱਤ (61) ਨੂੰ ਸਾਹ ਲੈਣ 'ਚ ਤਕਲੀਫ ਦੇ ਚਲਦਿਆਂ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਕਤ ਜਾਣਕਾਰੀ ਦਿੰਦਿਆਂ ਉਨ੍ਹਾਂ ਦੀ ਭੈਣ ਤੇ ਰਾਜਨੇਤਾ ਪ੍ਰਿਆ ਦੱਤ ਨੇ ਦੱਸਿਆ ਕਿ ਸੰਜੇ ਦਾ ਕੋਵਿਡ-19 ਟੈਸਟ ਨੈਗਟਿਵ ਆਇਆ ਹੈ ਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਪ੍ਰਿਆ ਨੇ ਕਿਹਾ ਕਿ ਸੰਜੇ ਨੂੰ ਸੋਮਵਾਰ ਨੂੰ ਛੁੱਟੀ ਮਿਲਣ ਦੀ ਸੰਭਾਵਨਾ ਹੈ।

ਦਿੱਲੀ ਹਵਾਈ ਅੱਡੇ ਵਲੋਂ ਕੌਮਾਂਤਾਰੀ ਯਾਤਰੀਆਂ ਲਈ ਆਨਲਾਈਨ ਪੋਰਟਲ ਜਾਰੀ

ਨਵੀਂ ਦਿੱਲੀ, 8 ਅਗਸਤ (ਏਜੰਸੀ)-ਦਿੱਲੀ ਕੌਮਾਂਤਰੀ ਹਵਾਈ ਅੱਡੇ ਨੇ ਇਕ ਆਨਲਾਈਨ ਪੋਰਟਲ ਵਿਕਸਿਤ ਕੀਤਾ ਹੈ ਜੋ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਲਾਜ਼ਮੀ ਸਵੈ-ਘੋਸ਼ਣਾ ਪੱਤਰ ਭਰਨ ਦੀ ਇਜਾਜ਼ਤ ਦੇਵੇਗਾ ਅਤੇ ਯੋਗ ਯਾਤਰੀ ਕੋਰੋਨਾ ਵਾਇਰਸ ਲਈ ਲਾਜ਼ਮੀ ਸੰਸਥਾਗਤ ...

ਪੂਰੀ ਖ਼ਬਰ »

ਈ.ਡੀ. ਵਲੋਂ ਰੀਆ ਦੇ ਭਰਾ ਤੋਂ ਪੁੱਛਗਿੱਛ

ਮੁੰਬਈ, 8 ਅਗਸਤ (ਏਜੰਸੀ)-ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਅਦਾਕਾਰਾ ਰੀਆ ਚੱਕਰਵਰਤੀ ਦੇ ਭਰਾ ਸ਼ੋਵਿਕ ਸਨਿਚਰਵਾਰ ਨੂੰ ਦੂਸਰੀ ਵਾਰ ਪੁੱਛਗਿੱਛ ਲਈ ਮੁੜ ਤੋਂ ਈ.ਡੀ. ਦੇ ਦਫ਼ਤਰ ਪਹੁੰਚੇ। ਇਸ ਤੋਂ ਇਕ ਦਿਨ ਪਹਿਲਾਂ ਈ.ਡੀ. ਨੇ ਰੀਆ ਤੋਂ ਹਵਾਲਾ ਰਾਸ਼ੀ ਨੂੰ ਲੈ ਕੇ 8 ਘੰਟੇ ਤੋਂ ...

ਪੂਰੀ ਖ਼ਬਰ »

ਖੱਟਰ ਵਲੋਂ ਸੁਸ਼ਾਂਤ ਦੇ ਪਿਤਾ ਤੇ ਭੈਣ ਨਾਲ ਮੁਲਾਕਾਤ

ਚੰਡੀਗੜ੍ਹ, 8 ਅਗਸਤ (ਏਜੰਸੀ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਸਵਰਗੀ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ.ਕੇ. ਸਿੰਘ ਨਾਲ ਫਰੀਦਾਬਾਦ ਵਿਖੇ ਮੁਲਾਕਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਵਲੋਂ ਮੌਤ ਦੇ ਕਾਰਨਾਂ ...

ਪੂਰੀ ਖ਼ਬਰ »

ਡੀ.ਐਸ.ਪੀ. ਦਵਿੰਦਰ ਸਿੰਘ ਦੇ ਹਿਜ਼ਬੁਲ ਨਾਲ ਸਬੰਧਾਂ ਦੇ ਮਾਮਲੇ 'ਚ ਐਨ.ਆਈ.ਏ. ਵਲੋਂ ਛਾਪੇ

ਸ੍ਰੀਨਗਰ, 8 ਅਗਸਤ (ਮਨਜੀਤ ਸਿੰਘ)-ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਡੀ. ਐਸ. ਪੀ. ਦਵਿੰਦਰ ਸਿੰਘ ਤੇ ਪਾਕਿ ਆਧਾਰਿਤ ਅੱਤਵਾਦੀ ਸਮੂਹ ਹਿਜ਼ਬੁਲ ਮੁਜਾਹਦੀਨ 'ਚ ਵਿੱਤੀ ਸਬੰਧਾਂ ਨੂੰ ਜਾਣਨ ਲਈ ਜੰਮੂ-ਕਸ਼ਮੀਰ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਐਨ.ਆਈ. ਵਲੋਂ ...

ਪੂਰੀ ਖ਼ਬਰ »

ਵਿਸ਼ਵ ਬੈਂਕ ਵਲੋਂ ਭਾਰਤ-ਪਾਕਿ ਪਾਣੀ ਵਿਵਾਦ 'ਚ ਵਿਚੋਲਗੀ ਤੋਂ ਇਨਕਾਰ

ਅੰਮ੍ਰਿਤਸਰ, 8 ਅਗਸਤ (ਸੁਰਿੰਦਰ ਕੋਛੜ)-ਵਿਸ਼ਵ ਬੈਂਕ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਈ ਵਰ੍ਹਿਆਂ ਤੋਂ ਜਾਰੀ ਪਾਣੀ ਦੇ ਵਿਵਾਦ 'ਚ ਵਿਚੋਲਗੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵਿਸ਼ਵ ਬੈਂਕ ਨੇ ਪਾਕਿਸਤਾਨ ਨੂੰ ਸਿੱਧੇ ਤੌਰ 'ਤੇ ਕਿਹਾ ਹੈ ਕਿ ਦੋਹਾਂ ਦੇਸ਼ਾਂ ਨੂੰ ਕਿਸੇ ...

ਪੂਰੀ ਖ਼ਬਰ »

ਬਾਦਸ਼ਾਹ ਨੇ ਝੂਠੀ ਫੈਨ ਫਾਲੋਇੰਗ ਲਈ ਚੁਕਾਏ ਸਨ 75 ਲੱਖ ਰੁਪਏ

ਮੁੰਬਈ, 8 ਅਗਸਤ (ਏਜੰਸੀ)-ਬਾਲੀਵੁੱਡ ਰੈਪਰ ਬਾਦਸ਼ਾਹ ਨੇ ਸੋਸ਼ਲ ਮੀਡੀਆ 'ਤੇ ਆਪਣੀ ਝੂਠੀ ਫੈਨ ਫਾਲੋਇੰਗ ਲਈ 75 ਲੱਖ ਰੁਪਏ ਖੁਦ ਚੁਕਾਏ ਸਨ। ਬਾਦਸ਼ਾਹ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਫਰਜ਼ੀ ਸੋਸ਼ਲ ਮੀਡੀਆ ਫਾਲੋਅਰਸ ਦੇ ਮਾਮਲੇ 'ਚ ਪੁੱਛਗਿੱਛ ਲਈ ਬੁਲਾਇਆ ਸੀ। ਦੋ ਦਿਨ ...

ਪੂਰੀ ਖ਼ਬਰ »

ਦਸੂਹਾ ਦੇ ਨੇੜੇ ਅਣਪਛਾਤਿਆਂ ਵਲੋਂ ਕਤਲ

ਦਸੂਹਾ, 8 ਅਗਸਤ (ਕੌਸ਼ਲ)-ਦੇਰ ਰਾਤ ਦਸੂਹਾ ਦੇ ਨੇੜੇ ਪੈਂਦੇ ਪਿੰਡ ਪੱਸੀ ਤਿਹਾੜਾ ਨਜ਼ਦੀਕ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਅੰਗਰੇਜ਼ ਸਿੰਘ (29) ਪੁੱਤਰ ਰਾਮਜੀ ਦਾਸ ਵਾਸੀ ਰਾਘੋਵਾਲ ਦਾ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਤਿੱਖੇ ...

ਪੂਰੀ ਖ਼ਬਰ »

ਇੰਗਲੈਂਡ ਦੀ ਸ਼ਾਨਦਾਰ ਜਿੱਤ, ਪਾਕਿ ਨੂੰ ਹਰਾਇਆ

ਮੈਨਚੈਸਟਰ, 8 ਅਗਸਤ (ਏਜੰਸੀ)-ਇੰਗਲੈਂਡ ਦੀ ਕ੍ਰਿਕਟ ਟੀਮ ਨੇ ਮੈਨਚੈਸਟਰ ਵਿਚ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਚੌਥੀ ਪਾਰੀ ਵਿਚ ਮਿਲੇ 277 ਦੌੜਾਂ ਦੇ ਟੀਚੇ ਨੂੰ ਪੂਰਾ ਕਰ ਲਿਆ। ਇਸ ਮੈਚ ਵਿਚ ਇੰਗਲੈਂਡ ਨੇ ਪਾਕਿ ਨੂੰ 3 ਵਿਕਟਾਂ ਨਾਲ ਮਾਤ ਦਿੱਤੀ। ਇੰਗਲੈਂਡ ਵਲੋਂ ਬਟਲਰ ਨੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX