ਤਾਜਾ ਖ਼ਬਰਾਂ


ਪਿਛਲੇ ਸਾਲ ਦਾ 131 ਕਰੋੜ ਰੁਪਏ ਦਾ ਬਕਾਇਆ ਨਾ ਮਿਲਣ ਤੇ ਆੜਤੀ ਹੜਤਾਲ 'ਤੇ ਜਾਣ ਲਈ ਤਿਆਰ-ਰੋਸ਼ਾ
. . .  4 minutes ago
ਖੰਨਾ, 27 ਸਤੰਬਰ (ਹਰਜਿੰਦਰ ਸਿੰਘ ਲਾਲ) - ਅੱਜ ਪੰਜਾਬ ਵਿਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੁੰਦੇ ਸਾਰ ਹੀ ਪੰਜਾਬ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨਜ਼ ਦੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਧਮਕੀ ਦੇ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਖਾਤੇ ਵਿਚ...
ਕਿਸਾਨਾਂ ਦੀ ਮਜਬੂਤੀ ਨਾਲ ਭਾਰਤ ਦੀ ਨੀਂਹ ਮਜਬੂਤ ਹੋਵੇਗੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  19 minutes ago
ਨਵੀਂ ਦਿੱਲੀ, 27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ 'ਚ ਦੇਸ਼ ਨੂੰ ਸੰਬੋਧਨ ਕੀਤਾ। ਇਸ ਦੌਰਾਨ ਲੋਕਾਂ ਤੋਂ ਕਹਾਣੀਆਂ ਵੀ ਸੁਣੀਆਂ ਗਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਮਜਬੂਤੀ ਨਾਲ ਆਤਮ...
ਪੰਜਾਬ ਵਿਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, ਰਸੁਲੜਾ ਨੇ ਕਰਵਾਈ ਖਰੀਦ ਦੀ ਸ਼ੁਰੂਆਤ
. . .  24 minutes ago
ਖੰਨਾਂ, 27 ਸਤੰਬਰ(ਹਰਜਿੰਦਰ ਸਿੰਘ ਲਾਲ) ਅੱਜ ਪੰਜਾਬ ਵਿਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ।ਏਸ਼ੀਆ ਦੀ ਸੱਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਰਸੁਲੜਾ ਨੇ ਲੱਡੂ ਵੰਡ ਕੇ ਝੋਨੇ ਦੀ ਵਿਕਰੀ ਸ਼ੁਰੂ ਕਰਵਾਈ।ਇਸ ਮੌਕੇ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਯਾਦਵਿੰਦਰ...
ਜੰਡਿਆਲਾ ਗੁਰੂ ਨੇੜਲੇ ਪਿੰਡ ਦੇਵੀਦਾਸਪੁਰ ਵਿਖੇ ਮੁੱਖ ਰੇਲ ਮਾਰਗ 'ਤੇ ਜਾਰੀ
. . .  42 minutes ago
ਜੰਡਿਆਲਾ ਗੁਰੂ, 27 ਸਤੰਬਰ (ਰਣਜੀਤ ਸਿੰਘ ਜੋਸਨ) - ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ ਚੌਥੇ ਦਿਨ ਜੰਡਿਆਲਾ ਗੁਰੂ ਨੇੜਲੇ ਪਿੰਡ ਦੇਵੀਦਾਸਪੁਰ ਵਿਖੇ ਮੁੱਖ ਰੇਲ ਮਾਰਗ ਦਿੱਲੀ- ਅੰਮ੍ਰਿਤਸਰ ਤੇ ਭਾਰੀ ਗਿਣਤੀ ਵਿੱਚ ਕਿਸਾਨਾਂ, ਮਜਦੂਰਾਂ ਤੇ ਨੋਜਵਾਨਾਂ...
ਲੁਟੇਰਿਆਂ ਵੱਲੋਂ ਗ੍ਰੰਥੀ ਸਿੰਘ ਦਾ ਕਤਲ
. . .  about 1 hour ago
ਜ਼ੀਰਾ, 27 ਸਤੰਬਰ (ਪ੍ਰਤਾਪ ਸਿੰਘ ਹੀਰਾ) - ਸੁਰਜੀਤ ਸਿੰਘ ਪੁੱਤਰ ਉਜਾਗਰ ਸਿੰਘ ਗ੍ਰੰਥੀ ਸਿੰਘ ਵਜੋਂ ਡਿਊਟੀ ਕਰਦੇ ਸਨ। ਬੀਤੀ ਰਾਤ ਕੁੱਝ ਲੁਟੇਰਿਆਂ ਵੱਲੋਂ ਉਨ੍ਹਾਂ 'ਤੇ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਪੁਲਿਸ ਵਲੋਂ ਮਾਮਲੇ...
ਮਨ ਕੀ ਬਾਤ ਰਾਹੀਂ ਪ੍ਰਧਾਨ ਮੰਤਰੀ ਮੋਦੀ ਵਲੋਂ ਦੇਸ਼ ਨੂੰ ਸੰਬੋਧਨ
. . .  about 1 hour ago
ਜਿਸ ਗੱਠਜੋੜ 'ਚ ਸ਼ਿਵ ਸੈਨਾ ਤੇ ਅਕਾਲੀ ਦਲ ਨਹੀਂ ਉਹ ਐਨ.ਡੀ.ਏ. ਨਹੀਂ ਹੋ ਸਕਦਾ - ਸ਼ਿਵ ਸੈਨਾ
. . .  about 1 hour ago
ਮੁੰਬਈ, 27 ਸਤੰਬਰ - ਸ਼ਿਵ ਸੈਨਾ ਦੇ ਬੁਲਾਰੇ ਤੇ ਸੰਸਦ ਮੈਂਬਰ ਸੰਜੇ ਰਾਓਤ ਨੇ ਕਿਹਾ ਹੈ ਕਿ ਐਨ.ਡੀ.ਏ. ਵਿਚ ਸ਼ਿਵ ਸੈਨਾ ਤੇ ਅਕਾਲੀ ਦਲ ਮਜ਼ਬੂਤ ਥੰਮ ਸਨ। ਸ਼ਿਵ ਸੈਨਾ ਨੂੰ ਮਜ਼ਬੂਰਨ ਐਨ.ਡੀ.ਏ. ਤੋਂ ਆਉਣਾ ਪਿਆ, ਹੁਣ ਅਕਾਲੀ ਦਲ ਵੀ ਬਾਹਰ ਆ ਗਿਆ ਹੈ। ਐਨ.ਡੀ.ਏ. ਨੂੰ ਹੁਣ ਨਵੇਂ ਸਾਥੀ ਮਿਲ ਗਏ ਹਨ...
ਅੱਜ ਸ਼ੁਰੂ ਹੋ ਰਹੀ ਹੈ ਝੋਨੇ ਦੀ ਖਰੀਦ, ਪੂਰੇ ਪ੍ਰਬੰਧ ਮੁਕੰਮਲ - ਭਾਰਤ ਭੂਸ਼ਨ ਆਸ਼ੂ
. . .  about 2 hours ago
ਚੰਡੀਗੜ੍ਹ, 27 ਸਤੰਬਰ - ਪੰਜਾਬ ਦੇ ਫੂਡ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਹੈ ਕਿ ਝੋਨੇ ਦੀ ਖਰੀਦ ਅੱਜ ਸ਼ੁਰੂ ਹੋ ਰਹੀ ਹੈ। ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਹਨ। ਕੈਸ਼ ਕਰੈਡਿਟ ਲਿਮਟ ਤੇ ਬਾਰਦਾਨੇ ਦਾ ਪ੍ਰਬੰਧ ਹੋ ਚੁੱਕਾ ਹੈ। ਕੋਵਿਡ19 ਦੇ ਨੇਮਾਂ ਖਾਤਰ ਮੰਡੀਆਂ ਦੀ ਗਿਣਤੀ 'ਚ 1800 ਤੋਂ 4019...
ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦਾ ਹੋਇਆ ਦਿਹਾਂਤ, ਪ੍ਰਧਾਨ ਮੰਤਰੀ ਨੇ ਜਤਾਇਆ ਦੁੱਖ
. . .  about 3 hours ago
ਨਵੀਂ ਦਿੱਲੀ, 27 ਸਤੰਬਰ - ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਦਿਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਵੱਖ ਵੱਖ ਸਿਆਸੀ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਸਵੰਤ ਸਿੰਘ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੌਰਾਨ...
ਊਮਾ ਭਾਰਤੀ ਨੂੰ ਹੋਇਆ ਕੋਰੋਨਾ
. . .  about 3 hours ago
ਨਵੀਂ ਦਿੱਲੀ, 27 ਸਤੰਬਰ - ਭਾਜਪਾ ਦੀ ਸੀਨੀਅਰ ਆਗੂ ਊਮਾ ਭਾਰਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਨੇ ਆਪਣੇ ਆਪ ਨੂੰ ਹਰਿਦੁਆਰ ਕੋਲ ਇਕਾਂਤਵਾਸ...
ਮਹਾਰਾਸ਼ਟਰ : ਸੰਜੇ ਰਾਉਤ ਦੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ, ਕਰਵਟ ਬਦਲ ਰਹੀ ਸਿਆਸਤ
. . .  about 4 hours ago
ਮੁੰਬਈ, 27 ਸਤੰਬਰ - ਮਹਾਰਾਸ਼ਟਰ 'ਚ ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਉਤ ਤੇ ਭਾਜਪਾ ਨੇਤਾ ਤੇ ਰਾਜ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਇਕ ਪੰਜ ਸਿਤਾਰਾ ਹੋਟਲ 'ਚ ਬੀਤੇ ਕੱਲ੍ਹ ਹੋਈ। ਇਸ ਤੋਂ ਬਾਅਦ ਮਹਾਰਾਸ਼ਟਰ ਦੇ ਸਿਆਸੀ ਗਲਿਆਰਿਆਂ 'ਚ ਅਟਕਲਾਂ...
ਅੱਜ ਦਾ ਵਿਚਾਰ
. . .  about 5 hours ago
ਆਈ.ਪੀ.ਐਲ. 2020 : ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਸ ਹੈਦਰਾਬਾਦ 7 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐਲ. 2020 : ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਸ ਹੈਦਰਾਬਾਦ 7 ਵਿਕਟਾਂ ਨਾਲ...
ਆਈ.ਪੀ.ਐਲ. 2020 : ਕੋਲਕਾਤਾ ਨਾਈਟ ਰਾਈਡਰਜ਼ ਨੇ 11 ਓਵਰਾਂ 'ਚ 3 ਵਿਕਟ ਦੇ ਨੁਕਸਾਨ 'ਤੇ ਬਣਾਈਆਂ 82 ਦੌੜਾਂ
. . .  1 day ago
ਸ਼੍ਰੋਮਣੀ ਅਕਾਲੀ ਦਲ (ਬ) ਹੁਣ ਭਾਜਪਾ ਅਗਵਾਈ ਵਾਲੇ ਐਨ.ਡੀ.ਏ. ਦਾ ਹਿੱਸਾ ਨਹੀਂ ਰਹਿ ਸਕਦਾ - ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 26 ਸਤੰਬਰ (ਵਿਕਰਮਜੀਤ ਸਿੰਘ ਮਾਨ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਤੇ ਪੰਜਾਬੀ ਪ੍ਰਤੀ ਨੀਤੀਆਂ ਦੇ ਚਲਦਿਆਂ ਹੁਣ ਸ਼੍ਰੋਮਣੀ ਅਕਾਲੀ ਦਲ ਭਾਜਪਾ...
ਆਈ.ਪੀ.ਐਲ. 2020 : ਕੋਲਕਾਤਾ ਨਾਈਟ ਰਾਈਡਰਜ਼ ਨੇ 3 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ ਬਣਾਈਆਂ 24 ਦੌੜਾਂ
. . .  1 day ago
ਭਾਜਪਾ ਦੇ ਆਈ.ਟੀ. ਸੈੱਲ ਪੰਜਾਬ ਦੇ ਸੰਯੋਜਕ ਐਡਵੋਕੇਟ ਅਵੀਨਾਸ਼ ਗੁਪਤਾ 'ਤੇ ਹਮਲਾ
. . .  1 day ago
ਫ਼ਿਰੋਜ਼ਪੁਰ, 26 ਸਤੰਬਰ (ਰਾਕੇਸ਼ ਚਾਵਲਾ, ਕੁਲਬੀਰ ਸਿੰਘ ਸੋਢੀ)- ਜ਼ਿਲ•ਾ ਕਚਹਿਰੀ ਦੇ ਐਡਵੋਕੇਟ ਅਵੀਨਾਸ਼ ਗੁਪਤਾ ਆਈ.ਟੀ. ਸੈੱਲ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਸੰਯੋਜਕ ਉਪਰ ਦੇਰ ਸ਼ਾਮ ਕੁਝ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਅਤੇ ਐਡਵੋਕੇਟ ਗੁਪਤਾ ਦੀ ਕਾਰ...
ਆਈ.ਪੀ.ਐਲ. 2020 : ਸਨਰਾਈਜ਼ਰ ਹੈਦਰਾਬਾਦ ਨੇ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 142 ਦੌੜਾਂ
. . .  1 day ago
ਆਈ.ਪੀ.ਐਲ. 2020 : ਸਨਰਾਇਜ਼ਰਸ ਹੈਦਰਾਬਾਦ ਨੇ 11 ਓਵਰਾਂ ਮਗਰੋਂ 2 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 68 ਦੌੜਾਂ
. . .  1 day ago
ਆਈ.ਪੀ.ਐਲ. 2020 : ਸਨਰਾਇਜ਼ਰਸ ਹੈਦਰਾਬਾਦ ਨੇ 5 ਓਵਰਾਂ ਮਗਰੋਂ ਇਕ ਵਿਕਟ ਦੇ ਨੁਕਸਾਨ 'ਤੇ ਬਣਾਈਆਂ 33 ਦੌੜਾਂ
. . .  1 day ago
ਆਈ.ਪੀ.ਐਲ. 2020 : ਹੈਦਰਾਬਾਦ ਨੇ ਕੋਲਕਾਤਾ ਖਿਲਾਫ ਜਿੱਤੀ ਟਾਸ, ਪਹਿਲਾ ਬੱਲੇਬਾਜੀ ਦਾ ਫੈਸਲਾ
. . .  1 day ago
ਸੜਕ ਹਾਦਸੇ ਚ ਤਿੰਨ ਕਾਰ ਸਵਾਰਾ ਦੀ ਮੌਤ, ਦੋ ਗੰਭੀਰ ਜਖਮੀ
. . .  1 day ago
ਡਕਾਲਾ, 26 ਸਤੰਬਰ (ਪਰਗਟ ਸਿੰਘ ਬਲਬੇੜ੍ਹਾ) ਪਟਿਆਲਾ-ਸਮਾਣਾ ਰੋਡ ਤੇ ਸਥਿਤ ਪਿੰਡ ਭਾਨਰਾ ਨੇੜੇ ਪੀ.ਆਰ.ਟੀ.ਸੀ. ਦੀ ਬੱਸ ਅਤੇ ਅਸਟੀਮ ਕਾਰ ਦੀ ਟੱਕਰ ਹੋਣ ਕਾਰਨ ਤਿੰਨ ਕਾਰ ਸਵਾਰਾ ਦੀ ਮੌਤ ਹੋ ਗਈ ਜਦੋਂ ਕਿ ਦੋ ਗੰਭੀਰ ਜਖਮੀ ਹੋ ਗਏ। ਜਖਮੀਆ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭਰਤੀ...
ਭਾਰਤ ਦੀ ਦੋਸਤੀ ਕਿਸੇ ਤੀਸਰੇ ਖਿਲਾਫ ਨਹੀਂ ਹੁੰਦੀ, ਅਸੀਂ ਆਪਣੀ ਵਿਕਾਸ ਯਾਤਰਾ ਦਾ ਤਜ਼ਰਬਾ ਸਾਂਝਾ ਕਰਦੇ ਹਾਂ - ਪ੍ਰਧਾਨ ਮੰਤਰੀ ਮੋਦੀ
. . .  1 day ago
ਕਦੋਂ ਤੱਕ ਭਾਰਤ ਨੂੰ ਫੈਸਲਾ ਨਿਰਮਾਤਾ ਦੇ ਕਿਰਦਾਰ ਤੋਂ ਦੂਰ ਰੱਖਿਆ ਜਾਵੇਗਾ, ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ - ਪ੍ਰਧਾਨ ਮੰਤਰੀ ਮੋਦੀ
. . .  1 day ago
ਯੂ.ਐਨ. 'ਚ ਬਦਲਾਅ ਲਿਆਉਣਾ ਸਮੇਂ ਦੀ ਮੰਗ - ਪ੍ਰਧਾਨ ਮੰਤਰੀ ਮੋਦੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਅੱਸੂ ਸੰਮਤ 552
ਿਵਚਾਰ ਪ੍ਰਵਾਹ: ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

ਪਹਿਲਾ ਸਫ਼ਾ

ਅਕਾਲੀ ਦਲ (ਬ) ਵਲੋਂ ਭਾਜਪਾ ਨਾਲ ਤੋੜ ਵਿਛੋੜਾ

ਖੇਤੀ ਬਿੱਲਾਂ ਨੂੰ ਲੈ ਕੇ ਕੀਤਾ ਫ਼ੈਸਲਾ-ਸੁਖਬੀਰ

ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 26 ਸਤੰਬਰ-ਅੱਜ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਆਪਣੀ ਭਾਈਵਾਲ ਪਾਰਟੀ ਭਾਜਪਾ ਨਾਲੋਂ ਤੋੜ-ਵਿਛੋੜਾ ਕਰ ਲਿਆ ਗਿਆ। ਇਸ ਦਾ ਐਲਾਨ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਕਰੀਬ ਸਾਢੇ ਤਿੰਨ ਘੰਟੇ ਚੱਲੀ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਕੀਤਾ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਕਿਸਾਨਾਂ, ਸਿੱਖਾਂ, ਪੰਜਾਬ ਅਤੇ ਪੰਜਾਬੀ ਵਿਰੋਧੀ ਸਰਕਾਰ ਦਾ ਉਹ ਹਿੱਸਾ ਨਹੀਂ ਰਹਿ ਸਕਦੇ। ਉਨ੍ਹਾਂ ਦੇਰ ਰਾਤ ਇਸ ਸਬੰਧੀ ਐਲਾਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਬਿੱਲ ਸਿੱਧੇ ਤੌਰ 'ਤੇ ਖੇਤੀਬਾੜੀ 'ਤੇ ਹਮਲਾ ਹਨ ਅਤੇ ਜਦੋਂ ਅਕਾਲੀ ਦਲ ਨੂੰ ਇਨ੍ਹਾਂ ਬਿੱਲਾਂ ਵਿਚਲੀ ਸੱਚਾਈ ਦਾ ਪਤਾ ਲੱਗਾ ਤਾਂ ਅਸੀਂ ਇਸ ਦਾ ਵਿਰੋਧ ਕੀਤਾ ਪਰ ਇਸ ਫ਼ੈਸਲੇ ਬਾਰੇ ਨਾ ਤਾਂ ਅਕਾਲੀ ਦਲ ਨੂੰ ਕੁਝ ਪੁੱਛਿਆ ਗਿਆ ਅਤੇ ਨਾ ਹੀ ਕੋਈ ਸਲਾਹ ਲਈ ਗਈ। ਉਨ੍ਹਾਂ ਕਿਹਾ ਕਿ ਘੱਟੋ ਘੱਟ ਕੇਂਦਰ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਇਨ੍ਹਾਂ ਬਿੱਲਾਂ ਬਾਰੇ ਪੁੱਛਣਾ ਚਾਹੀਦਾ ਸੀ ਕਿਉਂਕਿ ਅਕਾਲੀ ਦਲ ਅਤੇ ਅਕਾਲੀ ਦਲ ਦੇ ਸਾਰੇ ਆਗੂ ਖੇਤੀਬਾੜੀ ਨਾਲ ਸਬੰਧ ਰੱਖਦੇ ਹਨ ਅਤੇ ਅਕਾਲੀ ਦਲ ਨੇ ਖੇਤੀ ਅਤੇ ਕਿਸਾਨਾਂ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨੇ ਤੋਂ ਅਕਾਲੀ ਦਲ ਦੀ ਕੋਸ਼ਿਸ਼ ਰਹੀ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਬਾਰੇ ਸੁਝਾਅ ਸਕੀਏ ਪਰ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਸੰਸਦ ਵਿਚ ਧੱਕੇ ਨਾਲ ਇਹ ਬਿੱਲ ਪਾਸ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਬਿੱਲ ਪਾਸ ਕਰਨ ਦੇ ਨਾਲ ਹੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ਾਰਤ ਤੋਂ ਤੁਰੰਤ ਅਸਤੀਫ਼ਾ ਦੇ ਦਿੱਤਾ ਅਤੇ ਅਸੀਂ ਸੰਸਦ ਤੋਂ ਬਾਹਰ ਆ ਕੇ ਇਹ ਕਿਹਾ ਸੀ ਕਿ ਅਗਲਾ ਫ਼ੈਸਲਾ ਪਾਰਟੀ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਤੋਂ ਪੁੱਛ ਕੇ ਕੋਰ ਕਮੇਟੀ ਵਿਚ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਰਕਰਾਂ ਅਤੇ ਲੋਕਾਂ ਨਾਲ ਕੀਤੇ ਸਲਾਹ ਮਸ਼ਵਰੇ ਤੋਂ ਬਾਅਦ ਅੱਜ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੇ ਬੈਠ ਕੇ ਇਹ ਫ਼ੈਸਲਾ ਲਿਆ ਕਿ ਭਾਜਪਾ ਨਾਲੋਂ ਗੱਠਜੋੜ ਤੋੜ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਫ਼ੈਸਲੇ ਲਏ ਹਨ, ਜਿਸ ਦੇ ਚਲਦੇ ਅਕਾਲੀ ਦਲ ਅੱਗੇ ਇਸ ਪਾਰਟੀ ਨਾਲ ਕੋਈ ਨਾਤਾ ਨਹੀਂ ਰੱਖ ਸਕਦਾ ਉਥੇ ਕੇਂਦਰ ਸਰਕਾਰ ਨੇ ਪੰਜਾਬੀ ਵਿਰੋਧੀ ਫ਼ੈਸਲੇ ਵੀ ਲਏ ਹਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ 'ਚ ਪੰਜਾਬੀ ਵਿਰੋਧੀ ਫ਼ੈਸਲਾ ਲੈ ਕੇ ਕੇਂਦਰ ਨੇ ਸਹੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਤਾਂ ਮੁੱਖ ਭਾਸ਼ਾਵਾਂ 'ਚੋਂ ਬਾਹਰ ਕੱਢ ਦਿੱਤਾ ਗਿਆ ਪਰ ਅੰਗਰੇਜ਼ੀ ਨੂੰ ਮਾਨਤਾ ਦੇ ਦਿੱਤੀ ਗਈ। ਇਨ੍ਹਾਂ ਗੰਭੀਰ ਮਸਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਐਨ.ਡੀ.ਏ ਦੀ ਸਰਕਾਰ ਤੋਂ ਬਾਹਰ ਆਉਣ ਦਾ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਸਟੈਂਡ ਕਿਸਾਨਾਂ, ਪੰਜਾਬ, ਪੰਜਾਬੀ ਅਤੇ ਸਿੱਖ ਪੱਖੀ ਹੈ ਅਤੇ ਰਹੇਗਾ। ਉਨ੍ਹਾਂ ਕਿਹਾ ਕਿ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਭ ਤੋਂ ਪੁਰਾਣੀ ਭਾਈਵਾਲ ਪਾਰਟੀ ਰਹੀ ਹੈ ਪਰ ਕੇਂਦਰ ਦੀ ਸਰਕਾਰ ਵਲੋਂ ਕਿਸਾਨਾਂ ਦੀਆਂ ਭਾਵਨਾਵਾਂ ਨਾ ਸਮਝੇ ਜਾਣ ਦੇ ਚਲਦੇ ਉਨ੍ਹਾਂ ਨੂੰ ਇਹ ਫ਼ੈਸਲਾ ਲੈਣਾ ਪਿਆ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਡਾ: ਦਲਜੀਤ ਸਿੰਘ ਚੀਮਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਪੰਜਾਬ ਦੇ ਲੋਕਾਂ, ਵਰਕਰਾਂ ਅਤੇ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਭਾਜਪਾ ਨਾਲ ਨਾਤਾ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਪਰ ਪਾਰਟੀ ਨੇ ਕਿਸਾਨ, ਕਿਸਾਨੀ ਅਤੇ ਪੰਜਾਬੀ ਦੇ ਮੁੱਦਿਆਂ 'ਤੇ ਡਟਦੇ ਹੋਏ ਇਸ ਸਰਕਾਰ ਤੋਂ ਬਾਹਰ ਆਉਣ ਦਾ ਫ਼ੈਸਲਾ ਲਿਆ ਹੈ। ਅੱਜ ਦੀ ਕੋਰ ਕਮੇਟੀ ਮੀਟਿੰਗ ਵਿਚ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਡਾ: ਦਲਜੀਤ ਸਿੰਘ ਚੀਮਾ, ਚਰਨਜੀਤ ਸਿੰਘ ਅਟਵਾਲ, ਨਿਰਮਲ ਸਿੰਘ ਕਾਹਲੋਂ, ਬੀਬੀ ਜਗੀਰ ਕੌਰ, ਡਾ: ਉਪਿੰਦਰਜੀਤ ਕੌਰ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਬਿਕਰਮ ਸਿੰਘ ਮਜੀਠੀਆ, ਹੀਰਾ ਸਿੰਘ ਗਾਬੜੀਆ, ਜਗਮੀਤ ਸਿੰਘ ਬਰਾੜ, ਸੁਰਜੀਤ ਸਿੰਘ ਰੱਖੜਾ, ਬਲਦੇਵ ਸਿੰਘ ਮਾਨ, ਮਨਜਿੰਦਰ ਸਿੰਘ ਸਿਰਸਾ ਅਤੇ ਹਰਚਰਨ ਬੈਂਸ ਸ਼ਾਮਿਲ ਹੋਏ ।

ਅਕਾਲੀਆਂ ਕੋਲ ਕੋਈ ਹੋਰ ਰਸਤਾ ਨਹੀਂ ਸੀ ਬਚਿਆ-ਕੈਪਟਨ

ਚੰਡੀਗੜ੍ਹ, 26 ਸਤੰਬਰ (ਵਿਕਰਮਜੀਤ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਵਲੋਂ ਭਾਜਪਾ ਨਾਲੋਂ ਨਾਤਾ ਤੋੜਨ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਕਾਲੀ ਦਲ ਕੋਲ ਗੱਠਜੋੜ ਤੋੜਨ ਤੋਂ ਇਲਾਵਾ ਹੋਰ ਕੋਈ ਰਸਤਾ ਬਚਿਆ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਜੇਕਰ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਨਾ ਤੋੜਿਆ ਤਾਂ ਐਨ. ਡੀ. ਏ. ਸਰਕਾਰ ਖ਼ੁਦ ਅਕਾਲੀ ਦਲ ਨੂੰ ਬਾਹਰ ਦਾ ਰਸਤਾ ਦਿਖਾ ਦੇਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਪਹਿਲਾਂ ਹੀ ਸਾਫ਼ ਕਰ ਚੁੱਕੀ ਹੈ ਕਿ ਖੇਤੀ ਬਿੱਲਾਂ ਸਬੰਧੀ ਕਿਸਾਨਾਂ ਨੂੰ ਸੰਤੁਸ਼ਟ ਕਰਨ ਦੀ ਜ਼ਿੰਮੇਵਾਰੀ ਅਕਾਲੀ ਦਲ ਨੂੰ ਸੌਂਪੀ ਗਈ ਸੀ, ਜਿਸ ਵਿਚ ਉਹ ਖਰੇ ਨਹੀਂ ਉਤਰੇ ਅਤੇ ਭਾਜਪਾ ਦੇ ਅਜਿਹੇ ਬਿਆਨ ਨਾਲ ਕਾਫ਼ੀ ਕੁਝ ਸਾਫ਼ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਲੋਂ ਖੇਤੀ ਬਿੱਲਾਂ ਨੂੰ ਲੈ ਕੇ ਲਏ ਯੂ-ਟਰਨ ਅਤੇ ਬਾਅਦ ਵਿਚ ਹੋਏ ਕਿਸਾਨਾਂ ਦੇ ਵਿਰੋਧ ਦੇ ਚਲਦੇ ਅਕਾਲੀ ਦਲ ਕੋਲ ਇਹ ਕਦਮ ਚੁੱਕਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ।

ਕੇਂਦਰ ਵਲੋਂ ਪੰਜਾਬ ਤੇ ਹਰਿਆਣਾ 'ਚ ਐਮ.ਐਸ.ਪੀ. 'ਤੇ ਝੋਨੇ ਦੀ ਖ਼ਰੀਦ ਸ਼ੁਰੂ

ਨਵੀਂ ਦਿੱਲੀ, 26 ਸਤੰਬਰ (ਏਜੰਸੀ)-ਮੰਡੀਆਂ 'ਚ ਝੋਨੇ ਦੀ ਪਹਿਲਾਂ ਆਮਦ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ 'ਚ ਘੱਟੋ-ਘੱਟ ਸਮਰਥਨ ਮੁੱਲ (ਐਮ. ਸੀ. ਪੀ.) 'ਤੇ ਤਤਕਾਲ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਹਿਲਾਂ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਮੰਡੀਆਂ 'ਚ ਫ਼ਸਲ ਦੀ ਪਹਿਲਾਂ ਆਮਦ ਹੋਣ ਕਾਰਨ ਕੇਂਦਰ ਨੇ ਅੱਜ ਤੋਂ ਹੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ। ਕੇਂਦਰੀ ਖੁਰਾਕ ਮੰਤਰਾਲੇ ਨੇ ਜਾਰੀ ਇਕ ਬਿਆਨ 'ਚ ਦੱਸਿਆ ਕਿ ਹਰਿਆਣਾ ਤੇ ਪੰਜਾਬ ਦੀਆਂ ਮੰਡੀਆਂ 'ਚ ਝੋਨੇ ਜਲਦ ਆਮਦ ਹੋਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਦੋਵੇਂ ਸੂਬਿਆਂ 'ਚ 26 ਸਤੰਬਰ ਤੋਂ ਹੀ ਤੁਰੰਤ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ। ਮੰਤਰਾਲੇ ਅਨੁਸਾਰ ਭਾਰਤੀ ਖ਼ੁਰਾਕ ਨਿਗਮ (ਐਫ. ਸੀ. ਆਈ.) ਸਮੇਤ ਸੂਬਾਈ ਖ਼ਰੀਦ ਏਜੰਸੀਆਂ ਸੁਚਾਰੂ ਢੰਗ ਨਾਲ ਫਸਲ ਦੀ ਖ਼ਰੀਦ ਕਰਨ ਲਈ ਤਿਆਰ ਹਨ। ਕੇਂਦਰ ਨੇ ਚਾਲੂ ਸਾਲ ਲਈ ਝੋਨੇ ਦਾ 1868 ਰੁਪਏ ਪ੍ਰਤੀ ਕੁਇੰਟਲ ਅਤੇ 'ਏ ਗਰੇਡ' ਕਿਸਮ ਲਈ 1888 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਘੱਟੋ ਘੱਟ ਸਮਰਥਨ ਮੁੱਲ (ਐਮ. ਐਸ. ਪੀ.) ਤੈਅ ਕੀਤਾ ਹੈ। ਸਰਕਾਰ ਨੇ ਇਸ ਸੀਜ਼ਨ ਦੌਰਾਨ ਪੰਜਾਬ 'ਚੋਂ 113 ਲੱਖ ਟਨ ਅਤੇ ਹਰਿਆਣਾ 'ਚੋਂ 44 ਲੱਖ ਟਨ ਝੋਨਾ ਖਰੀਦਣ ਦਾ ਟੀਚਾ ਰੱਖਿਆ ਹੈ। ਜਦੋਂਕਿ 2020-21 ਦੌਰਾਨ ਪੂਰੇ ਦੇਸ਼ 'ਚੋਂ ਝੋਨਾ ਖਰੀਦਣ ਦਾ ਟੀਚਾ 495.37 ਲੱਖ ਟਨ ਰੱਖਿਆ ਗਿਆ ਹੈ।

ਕਿਸਾਨ ਅੰਦੋਲਨ ਕਾਰਨ ਤੀਜੇ ਦਿਨ ਵੀ ਰੇਲ ਸੇਵਾ ਤੋਂ ਕੱਟਿਆ ਪੰਜਾਬ ਤੇ ਜੰਮੂ-ਕਸ਼ਮੀਰ

ਦਰਜਨ ਤੋਂ ਵੱਧ ਥਾਵਾਂ 'ਤੇ ਪਟੜੀਆਂ ਉੱਪਰ ਲਗਾਇਆ ਜਾਮ

ਮੇਜਰ ਸਿੰਘ
ਜਲੰਧਰ, 26 ਸਤੰਬਰ-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਮੋਦੀ ਸਰਕਾਰ ਦੁਆਰਾ ਪਾਸ ਖੇਤੀ ਬਿੱਲਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਸ਼ੁਰੂ ਕੀਤੇ ਰੇਲ ਰੋਕੋ ਅੰਦੋਲਨ ਦੇ ਤਹਿਤ ਅੱਜ ਤੀਜੇ ਦਿਨ ਵੀ ਪੰਜਾਬ ਤੇ ਜੰਮੂ-ਕਸ਼ਮੀਰ ਰੇਲ ਸੇਵਾਵਾਂ ਤੋਂ ਕੱਟਿਆ ਰਿਹਾ। ਦਿੱਲੀ ਤੋਂ ਕੋਈ ਵੀ ਮੁਸਾਫ਼ਰ ਜਾਂ ਮਾਲ ਗੱਡੀ ਪੰਜਾਬ ਲਈ ਰਵਾਨਾ ਨਹੀਂ ਹੋਈ ਤੇ ਨਾ ਹੀ ਜੰਮੂ-ਕਸ਼ਮੀਰ ਲਈ ਹੀ ਗਈ। ਜੰਮੂ-ਕਸ਼ਮੀਰ ਰੇਲ ਸੇਵਾ ਨਾਲ ਪੰਜਾਬ ਰਾਹੀਂ ਹੀ ਜੁੜਿਆ ਹੋਇਆ ਹੈ। ਫ਼ਿਰੋਜ਼ਪੁਰ ਜੰਕਸ਼ਨ ਤੋਂ ਦਿੱਲੀ-ਅੰਮ੍ਰਿਤਸਰ ਮਾਰਗ ਉੱਪਰ ਜੰਡਿਆਲਾ ਗੁਰੂ ਲਾਗੇ ਰੇਲ ਪਟੜੀਆਂ ਉੱਪਰ ਪੱਕੇ ਮੋਰਚੇ ਲੱਗੇ ਹੋਏ ਹਨ ਜਦਕਿ ਬਾਕੀ ਦਰਜਨ ਦੇ ਕਰੀਬ ਥਾਵਾਂ ਉੱਪਰ ਵੱਡੀ ਗਿਣਤੀ 'ਚ ਇਕੱਤਰ ਕਿਸਾਨਾਂ ਤੇ ਬੀਬੀਆਂ ਵਲੋਂ ਧਰਨੇ ਦਿੱਤੇ ਗਏ। ਪਤਾ ਲੱਗਾ ਹੈ ਕਿ ਜਲੰਧਰ-ਛਾਉਣੀ, ਅਜੀਤਵਾਲ (ਮੋਗਾ), ਗੋਨਿਆਣਾ, ਹੁਸ਼ਿਆਰਪੁਰ, ਤਰਨ ਤਾਰਨ, ਗੁਰਦਾਸਪੁਰ ਆਦਿ ਵਿਖੇ ਕਿਸਾਨਾਂ ਨੇ ਧਰਨੇ ਦਿੱਤੇ। ਜਲੰਧਰ ਛਾਉਣੀ 'ਚ ਪਟੜੀਆਂ ਉੱਪਰ ਲਗਾਏ ਧਰਨੇ 'ਚ ਸੈਂਕੜੇ ਕਿਸਾਨ ਬੀਬੀਆਂ ਨੇ ਵੀ ਸ਼ਮੂਲੀਅਤ ਕੀਤੀ। 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਮਿਲੇ ਵੱਡੇ ਹੁੰਗਾਰੇ ਨਾਲ ਰੇਲ ਰੋਕੋ ਅੰਦੋਲਨ 'ਚ ਵੀ ਨਵਾਂ ਜੋਸ਼ ਪਾਇਆ ਜਾ ਰਿਹਾ ਹੈ। ਰੇਲ ਰੋਕੋ ਅੰਦੋਲਨ ਦਾ ਸੱਦਾ ਪਹਿਲਾਂ 3 ਦਿਨ ਲਈ ਸੀ ਪਰ ਹੁਣ ਇਹ 29 ਸਤੰਬਰ ਤੱਕ ਵਧਾ ਦਿੱਤਾ ਗਿਆ ਹੈ। ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਭਾਰਤ ਬੰਦ ਦੇ ਸੱਦੇ ਨੂੰ ਮਿਲੇ ਹੁੰਗਾਰੇ ਤੋਂ ਮੋਦੀ ਸਰਕਾਰ ਨੂੰ ਕੰਧ ਉੱਪਰ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਦੇ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਅਸਤੀਫ਼ੇ ਦੇਣ ਦੀ ਮੰਗ ਕਰਦਿਆਂ ਉਨ੍ਹਾਂ ਭਾਜਪਾ ਦੇ ਸੰਸਦ ਮੈਂਬਰਾਂ, ਵਿਧਾਇਕਾਂ ਤੇ ਆਗੂਆਂ ਨੂੰ ਪਿੰਡਾਂ ਵਿਚ ਨਾ ਵੜਨ ਦਾ ਸੱਦਾ ਦਿੱਤਾ। ਰੇਲ ਪਟੜੀਆਂ ਉੱਪਰ ਲੱਗੇ ਧਰਨਿਆਂ ਨੂੰ ਪੰਨੂੰ ਤੋਂ ਇਲਾਵਾ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਗੁਰਲਾਲ ਸਿੰਘ ਪੰਡੋਰੀ, ਹਰਪ੍ਰੀਤ ਸਿੰਘ ਸੰਧਵਾਂ, ਸੁਖਵਿੰਦਰ ਸਿੰਘ ਸਭਰਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਉਹ ਮੰਗ ਕਰ ਰਹੇ ਸਨ ਕਿ ਤਿੰਨੇ ਖੇਤੀ ਬਿੱਲ ਰੱਦ ਹੋਣ, ਕਿਸਾਨਾਂ-ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਹੋਵੇ ਤੇ 60 ਸਾਲ ਤੋਂ ਵੱਧ ਉੱਪਰ ਵਾਲੇ ਹਰੇਕ ਕਿਸਾਨ-ਮਜ਼ਦੂਰ ਨੂੰ 10,000 ਰੁਪਏ ਪੈਨਸ਼ਨ ਮਿਲੇ।

ਆਖ਼ਰ ਕਦੋਂ ਤੱਕ ਭਾਰਤ ਸੰਯੁਕਤ ਰਾਸ਼ਟਰ ਦਾ ਸਥਾਈ ਮੈਂਬਰ ਬਣਨ ਦੀ ਉਡੀਕ ਕਰੇ-ਮੋਦੀ

ਸੰਯੁਕਤ ਰਾਸ਼ਟਰ, 26 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੇ 75ਵੇਂ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਵਿਸ਼ਵ ਸੰਸਥਾ ਦੇ ਸਰੂਪ 'ਚ ਸਮੇਂ ਦੀ ਮੰਗ ਅਨੁਸਾਰ ਬਦਲਾਅ ਦੀ ਮੰਗ ਕੀਤੀ ਉੱਥੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਭਾਰਤ ਦੀ ਸਥਾਈ ਮੈੈਂਬਰਸ਼ਿਪ ਨੂੰ ਲੈ ਕੇ ਜ਼ੋਰਦਾਰ ਤਰੀਕੇ ਨਾਲ ਦਾਅਵੇਦਾਰੀ ਪੇਸ਼ ਕੀਤੀ। ਉਨ੍ਹਾਂ ਨੇ ਦੁਨੀਆ 'ਤੇ ਭਾਰਤ ਦੇ ਪ੍ਰਭਾਵ ਨੂੰ ਗਿਣਾਉਂਦੇ ਹੋਏ ਪੁੱਛਿਆ ਕਿ ਆਖਰ ਕਦੋਂ ਤੱਕ ਸਭ ਤੋਂ ਵੱਡੇ ਲੋਕਤੰਤਰ ਅਤੇ ਦੁਨੀਆ ਦੀ 18 ਫ਼ੀਸਦੀ ਆਬਾਦੀ ਵਾਲੇ ਦੇਸ਼ ਨੂੰ ਇੰਤਜ਼ਾਰ ਕਰਨਾ ਪਵੇਗਾ? ਉਨ੍ਹਾਂ ਕਿਹਾ ਕਿ ਆਖਰ ਕਦੋਂ ਤੱਕ ਭਾਰਤ ਨੂੰ ਸੰਯੁਕਤ ਰਾਸ਼ਟਰ ਦੇ ਨੀਤੀ ਨਿਰਮਾਤਾ ਦੇ ਢਾਂਚੇ ਤੋਂ ਅਲੱਗ ਰੱਖਿਆ ਜਾਵੇਗਾ। ਮੋਦੀ ਨੇ ਇਸ ਦੌਰਾਨ ਸੰਯੁਕਤ ਰਾਸ਼ਟਰ ਦੀ ਮੌਜੂਦਾ ਪ੍ਰਸੰਗਿਕਤਾ 'ਤੇ ਸਵਾਲ ਖੜ੍ਹੇ ਕਰਦੇ ਹੋਏ ਪੁੱਛਿਆ ਕਿ ਅੱਜ ਪੂਰੇ ਵਿਸ਼ਵ ਭਾਈਚਾਰੇ ਸਾਹਮਣੇ ਇਕ ਬਹੁਤ ਵੱਡਾ ਸਵਾਲ ਹੈ ਕਿ ਜਿਸ ਸੰਸਥਾ ਦਾ ਗਠਨ ਉਸ ਸਮੇਂ ਦੀਆਂ ਪ੍ਰਸਥਿਤੀਆਂ ਵਿਚ ਹੋਇਆ ਸੀ ਕੀ ਉਸ ਦਾ ਸਰੂਪ ਅੱਜ ਵੀ ਉਹੀ ਹੈ? ਉਨ੍ਹਾਂ ਕਿਹਾ ਕਿ ਜੇਕਰ ਅਸੀਂ ਬੀਤੇ 75 ਸਾਲਾਂ 'ਚ ਸੰਯੁਕਤ ਰਾਸ਼ਟਰ ਦੀਆਂ ਪ੍ਰਾਪਤੀਆਂ ਦੇਖੀਏ ਤਾਂ ਕਾਫੀ ਹਨ ਪਰ ਅਨੇਕਾਂ ਇਸ ਤਰ੍ਹਾਂ ਦੇ ਵੀ ਉਦਾਹਰਨ ਹਨ ਜੋ ਸੰਯੁਕਤ ਰਾਸ਼ਟਰ ਸਾਹਮਣੇ ਆਤਮ ਮੰਥਨ ਦੀ ਜ਼ਰੂਰਤ ਖੜ੍ਹੀ ਕਰਦੇ ਹਨ। ਮੋਦੀ ਨੇ ਕਿਹਾ ਕਿ ਪਿਛਲੇ 8-9 ਮਹੀਨਿਆਂ ਤੋਂ ਪੂਰਾ ਵਿਸ਼ਵ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ। ਇਸ ਮਹਾਂਮਾਰੀ ਨਾਲ ਨਜਿੱਠਣ ਦੇ ਯਤਨਾਂ ਵਿਚ ਸੰਯੁਕਤ ਰਾਸ਼ਟਰ ਕਿੱਥੇ ਹੈ? ਇਕ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਕਿੱਥੇ ਹੈ? ਸੰਯੁਕਤ ਰਾਸ਼ਟਰ ਦੀਆਂ ਪ੍ਰਤੀਕਿਰਿਆਵਾਂ ਵਿਚ ਬਦਲਾਅ, ਵਿਵਸਥਾਵਾਂ ਵਿਚ ਬਦਲਾਅ, ਸਰੂਪ ਵਿਚ ਬਦਲਾਅ ਹੁਣ ਸਮੇਂ ਦੀ ਮੰਗ ਹੈ। ਇਸ ਦੌਰਾਨ ਮੋਦੀ ਨੇ ਅੱਤਵਾਦ ਨੂੰ ਸਮੁੱਚੀ ਮਨੁੱਖਤਾ ਦਾ ਦੁਸ਼ਮਣ ਕਰਾਰ ਦਿੱਤਾ। ਉਨ੍ਹਾਂ ਨੇ ਆਪਣੇ ਭਾਸ਼ਨ ਵਿਚ ਲੋਕ ਕਲਿਆਣਕਾਰੀ ਯੋਜਨਾਵਾਂ ਦਾ ਜ਼ਿਕਰ ਕਰਦੇ ਹੋਏ ਨਵੇਂ ਭਾਰਤ ਦੀ ਬੁਲੰਦ ਤਸਵੀਰ ਪੇਸ਼ ਕੀਤੀ।

ਪੰਜਾਬ ਸਰਕਾਰ ਵਲੋਂ ਖ਼ਰੀਦ ਅੱਜ ਤੋਂ

ਚੰਡੀਗੜ੍ਹ, 26 ਸਤੰਬਰ (ਅਜੀਤ ਬਿਊਰੋ)-ਸੂਬੇ ਦੀਆਂ ਮੰਡੀਆਂ 'ਚ ਝੋਨੇ ਦੀ ਅਗੇਤੀ ਆਮਦ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ 27 ਸਤੰਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਸਬੰਧੀ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਸੂਬੇ ਦੀਆਂ ਮੰਡੀਆਂ ਵਿਚ ਝੋਨੇ ਦੀ ਅਗੇਤੀ ਫ਼ਸਲ ਆਉਣ ਕਾਰਨ ਉਨ੍ਹਾਂ ਨੇ 1 ਅਕਤੂਬਰ ਨੂੰ ਸ਼ੁਰੂ ਕੀਤੀ ਜਾਣ ਵਾਲੀ ਖ਼ਰੀਦ ਪ੍ਰਕਿਰਿਆ 27 ਸਤੰਬਰ ਤੋਂ ਸ਼ੁਰੂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਪੰਜਾਬ ਸਰਕਾਰ ਕਿਸਾਨਾਂ ਦਾ ਦਾਣਾ-ਦਾਣਾ ਖ਼ਰੀਦਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਅਤੇ ਕਿਸਾਨਾਂ, ਮਜ਼ਦੂਰਾਂ, ਪੱਲੇਦਾਰਾਂ, ਆੜ੍ਹਤੀਆਂ, ਢੋਆ-ਢੁਆਈ ਵਿਚ ਸ਼ਾਮਿਲ ਲੋਕਾਂ ਅਤੇ ਖ਼ਰੀਦ ਕਾਰਜ ਵਿਚ ਲੱਗੇ ਸਰਕਾਰੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਬਚਾਅ ਲਈ ਸੂਬੇ ਭਰ ਵਿਚ 4035 ਥਾਵਾਂ ਨੂੰ ਖ਼ਰੀਦ ਕੇਂਦਰ ਵਜੋਂ ਨੋਟੀਫਾਈ ਕੀਤਾ ਗਿਆ ਹੈ। ਇਨ੍ਹਾਂ 'ਚੋਂ 1871 ਸਰਕਾਰੀ ਮੰਡੀਆਂ ਹਨ ਜਦ ਕਿ 2164 ਜਨਤਕ ਥਾਵਾਂ ਤੇ ਮਿੱਲਾਂ ਦੀਆਂ ਥਾਵਾਂ ਹਨ। ਕੋਵਿਡ-19 ਤੋਂ ਬਚਾਅ ਲਈ ਕੀਤੇ ਪ੍ਰਬੰਧਾਂ ਵਿਚ ਕਣਕ ਦੀ ਖ਼ਰੀਦ ਦੌਰਾਨ ਕੀਤੇ ਜ਼ਿਆਦਾਤਰ ਪ੍ਰਬੰਧਾਂ ਨੂੰ ਹੂਬਹੂ ਲਾਗੂ ਕੀਤਾ ਗਿਆ ਹੈ ਤਾਂ ਜੋ ਸਮਾਜਿਕ ਦੂਰੀ ਸਬੰਧੀ ਜੋ ਆਦੇਸ਼ ਸੂਬੇ ਦੇ ਸਿਹਤ ਵਿਭਾਗ ਵਲੋਂ ਜਾਰੀ ਕੀਤੇ ਗਏ ਹਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕੇ। ਖ਼ਰੀਦ ਪ੍ਰਕਿਰਿਆ ਵਿਚ ਸ਼ਾਮਿਲ ਸਾਰੇ ਲੋਕਾਂ ਨੂੰ ਸੈਨੇਟਾਈਜ਼ੇਸ਼ਨ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਹੱਥਾਂ ਨੂੰ ਸੈਨੇਟਾਈਜ਼ ਕਰਨ ਲਈ ਸਾਬਣ, ਪਾਣੀ ਅਤੇ 70 ਫ਼ੀਸਦੀ ਅਲਕੋਹਲ ਵਾਲੇ ਹੈਂਡ ਸੈਨੇਟਾਈਜ਼ਰ ਦਾ ਵੀ ਪ੍ਰਬੰਧ ਕਰਨ ਲਈ ਕਿਹਾ ਹੈ। ਇਹ ਖ਼ਰੀਦ ਪ੍ਰਕਿਰਿਆ 30 ਨਵੰਬਰ, 2020 ਤੱਕ ਜਾਰੀ ਰਹੇਗੀ ਅਤੇ ਖ਼ਰੀਦ ਤੋਂ 48 ਘੰਟਿਆਂ ਵਿਚ ਫ਼ਸਲ ਦੀ ਚੁਕਾਈ ਨੂੰ ਯਕੀਨੀ ਬਣਾਉਣ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਵਾਰ ਵੀ ਹਾੜ੍ਹੀ ਸੀਜ਼ਨ ਵਾਂਗ ਪੰਜਾਬ ਮੰਡੀ ਬੋਰਡ ਵਲੋਂ ਆੜ੍ਹਤੀਆਂ ਰਾਹੀਂ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਜਾਣਗੇ ਜਿਨ੍ਹਾਂ ਦਾ ਰੰਗ ਹਰੇਕ ਦਿਨ ਬਦਲਵਾਂ ਹੋਵੇਗਾ। ਖ਼ਰੀਦ ਕੇਂਦਰਾਂ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਪੀਣ ਵਾਲੇ ਪਾਣੀ, ਲਾਈਟ, ਛਾਂਦਾਰ ਬੈਠਣ ਵਾਲੀ ਜਗ੍ਹਾ ਅਤੇ ਸਾਫ਼ ਸੁਥਰੇ ਪਖਾਨਿਆਂ ਦਾ ਵੀ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਗਏ ਹਨ।
ਮੁੱਖ ਸਕੱਤਰ ਵਲੋਂ ਤਿਆਰੀਆਂ ਦਾ ਜਾਇਜ਼ਾ
ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਝੋਨੇ ਦੇ ਖ਼ਰੀਦ ਪ੍ਰਬੰਧਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਝੋਨੇ ਦੀ ਖ਼ਰੀਦ ਸਬੰਧੀ ਉੱਚ ਅਧਿਕਾਰੀਆਂ, ਸਾਰੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ, ਐਸ.ਐਸ.ਪੀਜ਼ ਅਤੇ ਖ਼ਰੀਦ ਪ੍ਰਬੰਧਾਂ ਨਾਲ ਜੁੜੇ ਸਾਰੇ ਅਧਿਕਾਰੀਆਂ ਨਾਲ ਇਕ ਉੱਚ ਪੱਧਰੀ ਆਨਲਾਈਨ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਨਿਰਦੇਸ਼ ਦਿੱਤੇ ਕਿ ਖ਼ਰੀਦ ਦੌਰਾਨ ਕੋਵਿਡ-19 ਤੋਂ ਬਚਾਅ ਰੱਖਿਆ ਜਾਵੇ ਅਤੇ ਸਮਾਜਿਕ ਦੂਰੀ ਦੇ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਕਿਸਾਨਾਂ ਨੂੰ 72 ਘੰਟੇ ਪਹਿਲਾਂ ਪਾਸ ਜਾਰੀ ਕੀਤਾ ਜਾਵੇ ਤੇ ਇਕ ਪਾਸ 'ਤੇ ਸਿਰਫ਼ ਇਕ ਟਰਾਲੀ ਦੀ ਇਜਾਜ਼ਤ ਹੋਵੇਗੀ। ਸੂਬੇ ਵਿਚ ਕੁੱਲ 4019 ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿਚ 152 ਮੁੱਖ ਯਾਰਡ, 283 ਸਬ-ਯਾਰਡ, 1436 ਖ਼ਰੀਦ ਕੇਂਦਰ, 524 ਅਸਥਾਈ ਯਾਰਡ ਅਤੇ 1624 ਮਿੱਲਾਂ ਵੀ ਸ਼ਾਮਿਲ ਹਨ। ਉਨ੍ਹਾਂ ਪੰਜਾਬ ਮੰਡੀ ਬੋਰਡ ਅਤੇ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੂੰ ਝੋਨੇ ਦੀ ਫ਼ਸਲ ਦੀ ਬਿਨਾਂ ਮੁਸ਼ਕਿਲ, ਨਿਰਵਿਘਨ ਅਤੇ ਸਮੇਂ ਸਿਰ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਕੇਂਦਰਾਂ ਦੀ ਗਿਣਤੀ 4500 ਤੋਂ ਵੱਧ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਖ਼ਰੀਦ ਏਜੰਸੀਆਂ ਨੂੰ 48 ਘੰਟਿਆਂ ਵਿਚ ਝੋਨੇ ਦੀ ਚੁਕਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਖ਼ਰੀਦ ਕਾਰਜਾਂ ਦੇ ਇੰਚਾਰਜ ਹੋਣਗੇ ਅਤੇ ਮੰਡੀ ਬੋਰਡ 29 ਸਤੰਬਰ ਤੋਂ ਪਾਸ ਜਾਰੀ ਕਰਨਾ ਸ਼ੁਰੂ ਕਰ ਦੇਵੇ। ਵਧੀਕ ਮੁੱਖ ਸਕੱਤਰ ਅਨੀਰੁੱਧ ਤਿਵਾੜੀ ਨੇ ਦੱਸਿਆ ਕਿ 30 ਲਾਈਨਾਂ ਵਾਲਾ ਇਕ ਮੰਡੀ ਬੋਰਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ਵਿਚ ਹਰੇਕ ਜ਼ਿਲ੍ਹੇ ਲਈ ਇੱਕ ਵੱਖਰੀ ਹੈਲਪ ਲਾਈਨ ਹੋਵੇਗੀ। ਮੰਡੀ ਬੋਰਡ ਅਤੇ ਖ਼ਰੀਦ ਏਜੰਸੀ ਦੇ ਤਾਲਮੇਲ ਲਈ ਡਿਪਟੀ ਕਮਿਸ਼ਨਰਾਂ ਅਧੀਨ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਤ ਕੀਤਾ ਜਾਵੇ। ਇਸ ਮੌਕੇ ਮੁੱਖ ਸਕੱਤਰ ਨੇ ਸਾਰੇ ਸਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਪਰਾਲੀ ਸਾੜਨ ਦੀ ਸਮੱਸਿਆ ਨੂੰ ਰੋਕਣ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਜਾਣ ਅਤੇ ਸੁਪਰ ਐਸ.ਐਮ.ਐਸ ਦੇ ਬਿਨਾਂ ਕਿਸੇ ਕੰਬਾਈਨ ਨੂੰ ਚਲਾਉਣ ਦੀ ਆਗਿਆ ਨਾ ਦਿੱਤੀ ਜਾਵੇ। ਉਨ੍ਹਾਂ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਡੀ.ਸੀਜ਼. ਅਤੇ ਐਸ.ਐਸ.ਪੀਜ਼. ਨੂੰ ਤਾਲਮੇਲ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਮੀਟਿੰਗ ਵਿਚ ਡੀ. ਜੀ. ਪੀ. ਦਿਨਕਰ ਗੁਪਤਾ, ਪ੍ਰਮੁੱਖ ਸਕੱਤਰ ਵਿੱਤ ਕੇ.ਏ.ਪੀ ਸਿਨਹਾ, ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ. ਸਿਵਾ ਪ੍ਰਸਾਦ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਉਦਯੋਗ ਅਤੇ ਵਣਜ ਅਲੋਕ ਸ਼ੇਖਰ, ਐਮ. ਡੀ. ਵੇਅਰਹਾਊਸ ਵਿਵੇਕ ਪ੍ਰਤਾਪ ਸਿੰਘ, ਐਮ. ਡੀ. ਮਾਰਕਫੈੱਡ ਵਰੁਣ ਰੁਜ਼ਮ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਪੰਜਾਬ 'ਚ ਕੋਰੋਨਾ ਨਾਲ 47 ਮੌਤਾਂ

ਚੰਡੀਗੜ੍ਹ, 26 ਸਤੰਬਰ (ਵਿਕਰਮਜੀਤ ਸਿੰਘ ਮਾਨ)-ਦੇਸ਼ ਭਰ ਸਮੇਤ ਪੰਜਾਬ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 47 ਹੋਰ ਮੌਤਾਂ ਹੋ ਗਈਆਂ, ਉੱਥੇ 1988 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ। ਦੂਜੇ ਪਾਸੇ ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ 1545 ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਹੋਈਆਂ ਮੌਤਾਂ 'ਚੋਂ 9 ਜ਼ਿਲ੍ਹਾ ਜਲੰਧਰ, 6 ਲੁਧਿਆਣਾ, 5 ਪਟਿਆਲਾ, 5 ਅੰਮ੍ਰਿਤਸਰ, 2 ਰੋਪੜ, 1 ਐਸ. ਏ. ਐਸ. ਨਗਰ, 2 ਗੁਰਦਾਸਪੁਰ, 1 ਫਿਰੋਜ਼ਪੁਰ, 1 ਮੋਗਾ, 1 ਮੁਕਤਸਰ, 1 ਨਵਾਂਸ਼ਹਿਰ, 3 ਪਠਾਨਕੋਟ, 2 ਬਰਨਾਲਾ, 1 ਫਰੀਦਕੋਟ, 1 ਮਾਨਸਾ, 1 ਕਪੂਰਥਲਾ, 1 ਬਠਿੰਡਾ ਅਤੇ 4 ਸੰਗਰੂਰ ਨਾਲ ਸਬੰਧਿਤ ਹਨ। ਅੱਜ ਆਏ 1588 ਮਾਮਲਿਆਂ 'ਚੋਂ ਜ਼ਿਲ੍ਹਾ ਲੁਧਿਆਣਾ ਤੋਂ 172, ਅੰਮ੍ਰਿਤਸਰ ਤੋਂ 139, ਹੁਸ਼ਿਆਰਪੁਰ ਤੋਂ 64, ਐਸ. ਏ. ਐਸ. ਨਗਰ ਤੋਂ 152, ਜਲੰਧਰ ਤੋਂ 166, ਮੋਗਾ ਤੋਂ 22, ਕਪੂਰਥਲਾ ਤੋਂ 90, ਫ਼ਿਰੋਜ਼ਪੁਰ ਤੋਂ 54, ਸੰਗਰੂਰ ਤੋਂ 33, ਫ਼ਾਜ਼ਿਲਕਾ ਤੋਂ 12, ਬਠਿੰਡਾ ਤੋਂ 66, ਫਤਹਿਗੜ੍ਹ ਸਾਹਿਬ ਤੋਂ 21, ਰੋਪੜ ਤੋਂ 35, ਮੁਕਤਸਰ ਤੋਂ 32, ਐਸ.ਬੀ.ਐਸ. ਨਗਰ ਤੋਂ 20, ਤਰਨ ਤਾਰਨ ਤੋਂ 17, ਪਟਿਆਲਾ ਤੋਂ 172, ਫ਼ਰੀਦਕੋਟ ਤੋਂ 38, ਪਠਾਨਕੋਟ ਤੋਂ 80, ਮਾਨਸਾ ਤੋਂ 21, ਬਰਨਾਲਾ ਤੋਂ 21 ਅਤੇ ਗੁਰਦਾਸਪੁਰ ਤੋਂ 118 ਮਰੀਜ਼ ਸ਼ਾਮਿਲ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ 'ਚ 1740183 ਸ਼ੱਕੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਦਕਿ ਸੂਬੇ 'ਚ 19483 ਐਕਟਿਵ ਕੇਸ ਹਨ। ਅੱਜ ਵੈਂਟੀਲੇਟਰ 'ਤੇ 12 ਅਤੇ ਆਈ. ਸੀ. ਯੂ. 'ਚ 8 ਮਰੀਜ਼ਾਂ ਨੂੰ ਰੱਖਿਆ ਗਿਆ ਹੈ। ਹੁਣ ਆਕਸੀਜਨ 'ਤੇ ਰੱਖੇ ਕੁੱਲ ਮਰੀਜ਼ਾਂ ਦੀ ਗਿਣਤੀ 422 ਜਦਕਿ ਵੈਂਟੀਲੇਟਰ 'ਤੇ ਰੱਖੇ ਮਰੀਜ਼ਾਂ ਦੀ ਗਿਣਤੀ 68 ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਹੁਣ ਤੱਕ ਕੁੱਲ 86013 ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।

ਨੱਢਾ ਵਲੋਂ ਭਾਜਪਾ ਦੀ ਨਵੀਂ ਟੀਮ ਦਾ ਐਲਾਨ

ਨਵੀਂ ਦਿੱਲੀ, 26 ਸਤੰਬਰ (ਏਜੰਸੀ)-ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੇ ਪਾਰਟੀ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਨਵੀਂ ਟੀਮ ਦਾ ਐਲਾਨ ਕੀਤਾ ਹੈ। ਜਿਸ 'ਚ 12 ਰਾਸ਼ਟਰੀ ਉੱਪ ਪ੍ਰਧਾਨ, 8 ਜਨਰਲ ਸਕੱਤਰ, ਇਕ ਰਾਸ਼ਟਰੀ ਜਨਰਲ ਸਕੱਤਰ (ਸੰਗਠਨ), ਤਿੰਨ ਰਾਸ਼ਟਰੀ ਸਹਿ-ਸੰਗਠਨ ਜਨਰਲ ਸਕੱਤਰ, 13 ...

ਪੂਰੀ ਖ਼ਬਰ »

ਨੂੰਹ-ਪੁੱਤ ਨੇ ਕੁੱਟ-ਕੁੱਟ ਕੇ ਮਾਰੀ ਬਜ਼ੁਰਗ ਮਾਤਾ

ਸਮਾਣਾ, 26 ਸਤੰਬਰ (ਪ੍ਰੀਤਮ ਸਿੰਘ ਨਾਗੀ)-ਪਿੰਡ ਧਨੇਠਾ 'ਚ ਕਲਯੁਗੀ ਨੂੰਹ-ਪੁੱਤ ਵਲੋਂ ਆਪਣੀ 80 ਸਾਲਾ ਬਜ਼ੁਰਗ ਮਾਤਾ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਡੀ. ਐਸ. ਪੀ. ਸਮਾਣਾ ਜਸਵੰਤ ਸਿੰਘ ਮਾਂਗਟ ਤੇ ਥਾਣਾ ਸਦਰ ਮੁਖੀ ਮੋਹਨ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

88 ਵਰ੍ਹਿਆਂ ਦੇ ਹੋਏ ਡਾ: ਮਨਮੋਹਨ ਸਿੰਘ

ਨਵੀਂ ਦਿੱਲੀ, 26 ਸਤੰਬਰ (ਏਜੰਸੀ)-ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ, ਮੰਨੇ-ਪ੍ਰਮੰਨੇ ਅਰਥ-ਸ਼ਾਸਤਰੀ ਅਤੇ ਕਾਂਗਰਸੀ ਨੇਤਾ ਡਾ. ਮਨਮੋਹਨ ਸਿੰਘ ਸ਼ੁੱਕਰਵਾਰ ਨੂੰ 88 ਵਰ੍ਹਿਆਂ ਦੇ ਹੋ ਗਏ। ਇਸ ਮੌਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੰਦੇ ਹੋਏ ਲੰਬੀ ...

ਪੂਰੀ ਖ਼ਬਰ »

ਡਰੱਗ ਮਾਮਲੇ 'ਚ ਦੀਪਿਕਾ ਪਾਦੂਕੋਣ ਤੋਂ 6 ਘੰਟੇ ਪੁੱਛਗਿੱਛ

ਮੁੰਬਈ, 26 ਸਤੰਬਰ (ਏਜੰਸੀ)-ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਨਾਲ ਜੁੜੇ ਬਾਲੀਵੁੱਡ ਡਰੱਗ ਕੇਸ ਸਬੰਧੀ ਅੱਜ ਅਦਾਕਾਰਾ ਦੀਪਿਕਾ ਪਾਦੂਕੋਣ ਤੋਂ ਨਾਰਕੋਟਿਕ ਕੰਟਰੋਲ ਬਿਊਰੋ (ਐਨ. ਸੀ. ਬੀ.) ਵਲੋਂ ਕਰੀਬ 6 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਜਦੋਂ ਕਿ ਅਦਾਕਾਰਾ ਸ਼ਰਧਾ ...

ਪੂਰੀ ਖ਼ਬਰ »

ਭਾਰਤ-ਜਾਪਾਨ ਦੀਆਂ ਜਲ ਸੈਨਾਵਾਂ ਵਿਚਾਲੇ ਤਿੰਨ ਦਿਨਾ ਅਭਿਆਸ ਸ਼ੁਰੂ

ਨਵੀਂ ਦਿੱਲੀ, 26 ਸਤੰਬਰ (ਏਜੰਸੀ)-ਭਾਰਤ-ਜਾਪਾਨ ਸਮੁੰਦਰੀ ਦੁਵੱਲੇ ਅਭਿਆਸ ਦਾ ਚੌਥਾ ਪੜਾਅ ਅੱਜ ਉੱਤਰੀ ਅਰਬ ਸਾਗਰ 'ਚ ਸ਼ੁਰੂ ਹੋ ਗਿਆ ਜੋ ਕਿ 28 ਸਤੰਬਰ ਤੱਕ ਚੱਲੇਗਾ। ਜ਼ਿਕਰਯੋਗ ਹੈ ਕਿ 9 ਸਤੰਬਰ ਨੂੰ ਇਤਿਹਾਸਕ ਸਮਝੌਤੇ 'ਤੇ ਦਸਤਖ਼ਤ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ...

ਪੂਰੀ ਖ਼ਬਰ »

ਰਾਜਸਥਾਨ ਦੇ ਡੁੰਗਰਪੁਰ 'ਚ ਹਿੰਸਕ ਪ੍ਰਦਰਸ਼ਨ-1 ਦੀ ਮੌਤ

ਜੈਪੁਰ, 26 ਸਤੰਬਰ (ਪੀ.ਟੀ.ਆਈ.)-ਰਾਜਸਥਾਨ ਦੇ ਡੁੰਗਰਪੁਰ 'ਚ ਹਿੰਸਕ ਪ੍ਰਦਰਸ਼ਨਾਂ ਦੌਰਾਨ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਅਧਿਆਪਕ ਭਰਤੀ ਪ੍ਰੀਖ਼ਿਆ ਦੇ ਉਮੀਦਵਾਰਾਂ ਦੀ ਪੁਲਿਸ ਨਾਲ ਝੜਪ ਹੋ ਗਈ, ਹਾਲਾਤ ਨੂੰ ਕੰਟਰੋਲ ਕਰਨ ਲਈ ਪੁਲਿਸ ਨੂੰ ਗੋਲੀ ਚਲਾਉਣੀ ਪਈ। ...

ਪੂਰੀ ਖ਼ਬਰ »

ਗੁਲਮਰਗ 'ਚ ਮੌਸਮ ਦੀ ਪਹਿਲੀ ਬਰਫ਼ਬਾਰੀ

ਸ੍ਰੀਨਗਰ, 26 ਸਤੰਬਰ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਵਿਸ਼ਵ ਪ੍ਰਸਿੱਧ ਸੈਲਾਨੀ ਸਥਾਨ ਗੁਲਮਰਗ ਵਿਖੇ ਮੌਸਮ ਦੀ ਪਹਿਲੀ ਹਲਕੀ ਬਰਫ਼ਬਾਰੀ ਹੋਈ, ਜਿਸ ਨਾਲ ਕਸ਼ਮੀਰ 'ਚ ਸਰਦ ਰੁੱਤ ਨੇ ਦਸਤਕ ਦੇ ਦਿੱਤੀ। ਹਲਕੀ ਬਰਫ਼ਬਾਰੀ ਨਾਲ ਸਨਿਚਰਵਾਰ ਨੂੰ ਗੁਲਮਰਗ ਦੀਆਂ ਪਹਾੜੀਆਂ 'ਤੇ ...

ਪੂਰੀ ਖ਼ਬਰ »

ਉੱਘੀ ਅਰਥਸ਼ਾਸਤਰੀ ਈਸ਼ਰ ਜੱਜ ਆਹਲੂਵਾਲੀਆ ਦਾ ਦਿਹਾਂਤ

ਨਵੀਂ ਦਿੱਲੀ, 26 ਸਤੰਬਰ (ਏਜੰਸੀ)-ਪਦਮ ਭੂਸ਼ਨ ਪ੍ਰਾਪਤ ਉੱਘੀ ਅਰਥਸ਼ਾਸਤਰੀ ਈਸ਼ਰ ਜੱਜ ਆਹਲੂਵਾਲੀਆ ਦਾ ਲੰਬੇ ਸਮੇਂ ਤੋਂ ਦਿਮਾਗ ਦੇ ਕੈਂਸਰ ਨਾਲ ਜੂਝਦੇ ਹੋਏ ਅੱਜ ਦਿਹਾਂਤ ਹੋ ਗਿਆ। ਉਹ 74 ਸਾਲ ਦੇ ਸਨ। ਉਹ ਦੇਸ਼ ਦੇ ਉੱਘੇ ਅਰਥਸ਼ਾਸਤਰੀ ਅਤੇ ਯੋਜਨਾ ਕਮਿਸ਼ਨ ਦੇ ਸਾਬਕਾ ਉੱਪ ...

ਪੂਰੀ ਖ਼ਬਰ »

ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਨੇ ਪੰਜਾਬ ਨੂੰ ਅੱਖੋਂ ਪਰੋਖੇ ਕੀਤਾ-ਹਰਸਿਮਰਤ

ਨਵੀਂ ਦਿੱਲੀ, 26 ਸਤੰਬਰ (ਏਜੰਸੀ)-ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ 'ਚ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਪੰਜਾਬ ਨੂੰ ਹਮੇਸ਼ਾ ਅੱਖੋਂ ਪਰੋਖੇ ਕੀਤਾ ਅਤੇ ਇਹ ਉਹ ਗਠਜੋੜ ਨਹੀਂ ਹੈ ਜਿਸ ਦੀ ਕਲਪਨਾ ਮਰਹੂਮ ਸਾਬਕਾ ਪ੍ਰਧਾਨ ...

ਪੂਰੀ ਖ਼ਬਰ »

ਅੱਤਵਾਦ ਤੇ ਨਾਜਾਇਜ਼ ਪ੍ਰਮਾਣੂ ਵਪਾਰ ਹੀ ਪਾਕਿ ਦੀਆਂ 70 ਸਾਲਾਂ 'ਚ ਪ੍ਰਾਪਤੀਆਂ-ਭਾਰਤ

ਸੰਯੁਕਤ ਰਾਸ਼ਟਰ, 26 ਸਤੰਬਰ (ਏਜੰਸੀ)-ਭਾਰਤ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ 'ਲਗਾਤਾਰ ਸ਼ੇਖੀ ਮਾਰਨ' ਤੇ 'ਜ਼ਹਿਰ' ਫੈਲਾਉਣ ਦੇ ਦਿੱਤੇ ਭਾਰਤ ਖ਼ਿਲਾਫ਼ ਬਿਆਨ ਦਾ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ਦੀਆਂ ਪਿਛਲੇ 70 ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX