ਤਾਜਾ ਖ਼ਬਰਾਂ


ਕਿਸਾਨਾਂ ਨੂੰ ਤੋਹਫ਼ਾ, ਸਰਕਾਰ ਵਲੋਂ ਰਬੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ ਦਾ ਐਲਾਨ
. . .  10 minutes ago
ਨਵੀਂ ਦਿੱਲੀ, 23 ਅਕਤੂਬਰ- ਕੇਂਦਰੀ ਕੈਬਨਿਟ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਅੱਜ ਕੇਂਦਰੀ ਕੈਬਨਿਟ ਦੀ ਬੈਠਕ ਹੋਈ, ਜਿਸ 'ਚ ਸਰਕਾਰ ਨੇ ਰਬੀ ਸੀਜ਼ਨ ਦੀਆਂ ਫ਼ਸਲਾਂ...
ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦਿੱਲੀ ਦੀਆਂ ਅਣ-ਅਧਿਕਾਰਿਤ ਕਾਲੋਨੀਆਂ ਹੋਣਗੀਆਂ ਨਿਯਮਿਤ
. . .  35 minutes ago
ਨਵੀਂ ਦਿੱਲੀ, 23 ਅਕਤੂਬਰ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਅੱਜ ਦਿੱਲੀ 'ਚ ਅਣ-ਅਧਿਕਾਰਿਤ ਕਾਲੋਨੀਆਂ ਨੂੰ ਨਿਯਮਿਤ ਕਰਨ...
550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਲਈ ਰੇਲ ਗੱਡੀਆਂ ਦੀ ਸੂਚੀ ਜਾਰੀ
. . .  52 minutes ago
ਨਵਾਂਸ਼ਹਿਰ, 23 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੇਲਵੇ ਵਿਭਾਗ ਵਲੋਂ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਅਤੇ ਹੋਰ ਰੇਲਵੇ...
ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਕਮੇਟੀ ਕਾਲਜਾਂ ਦੇ 16ਵੇਂ ਖ਼ਾਲਸਾਈ ਖੇਡ ਉਤਸਵ ਦਾ ਸ਼ਾਨਦਾਰ ਆਗਾਜ਼
. . .  about 1 hour ago
ਗੜ੍ਹਸ਼ੰਕਰ, 23 ਅਕਤੂਬਰ (ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਉਚੇਰੀ ਸਿੱਖਿਆ ਕਾਲਜਾਂ ਦਾ 16ਵਾਂ ਖ਼ਾਲਸਾਈ ਖੇਡ ਉਤਸਵ ਸਥਾਨਕ ਬੱਬਰ ਅਕਾਲੀ ਮੈਮੋਰੀਅਲ...
ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਕੀਤੀ ਜਾਵੇਗੀ ਬੈਠਕ
. . .  about 1 hour ago
ਨਵੀਂ ਦਿੱਲੀ, 23 ਅਕਤੂਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਐੱਨ. ਆਰ. ਸੀ. ਦੇ ਮੁੱਦੇ 'ਤੇ...
ਸੁਲਤਾਨਵਿੰਡ 'ਚ ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ
. . .  about 1 hour ago
ਸੁਲਤਾਨਵਿੰਡ, 23 ਅਕਤੂਬਰ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ 'ਚ ਨਸ਼ਿਆਂ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ...
ਤਲਵੰਡੀ ਸਾਬੋ 'ਚ ਲੁਟੇਰਿਆ ਵਲੋਂ 17 ਲੱਖ ਰੁਪਏ ਦੀ ਲੁੱਟ
. . .  about 2 hours ago
ਤਲਵੰਡੀ ਸਾਬੋ, 23 ਅਕਤੂਬਰ (ਰਣਜੀਤ ਸਿੰਘ ਰਾਜੂ)- ਸਥਾਨਕ ਨੱਤ ਰੋਡ 'ਤੇ ਸਥਿਤ ਇੱਕ ਫਾਈਨੈਂਸ ਕੰਪਨੀ ਦੇ ਦਫ਼ਤਰ 'ਚੋਂ ਬੈਂਕ 'ਚ ਪੈਸੇ ਜਮਾ ਕਰਾਉਣ ਜਾ ਰਹੇ ਕੰਪਨੀ ਦੇ...
ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ ਮਿਲੀ ਜ਼ਮਾਨਤ
. . .  about 2 hours ago
ਨਵੀਂ ਦਿੱਲੀ, 23 ਅਕਤੂਬਰ- ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ 25 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ...
ਪੰਜਾਬ ਹੋਮਗਾਰਡ ਦਾ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ
. . .  about 2 hours ago
ਗੁਰੂਹਰਸਹਾਏ, 23 ਅਕਤੂਬਰ (ਕਪਿਲ ਕੰਧਾਰੀ)- ਥਾਣਾ ਗੁਰੂਹਰਸਹਾਏ 'ਚ ਤਾਇਨਾਤ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਪ੍ਰਦੀਪ ਕੁਮਾਰ ਨਾਲ ਇੱਕ ਠੱਗ ਵਲੋਂ 11 ਹਜ਼ਾਰ ਰੁਪਏ ਦੀ ਠੱਗੀ...
ਇੰਗਲੈਂਡ 'ਚ ਟਰੱਕ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ
. . .  about 2 hours ago
ਲੰਡਨ, 23 ਅਕਤੂਬਰ- ਇੰਗਲੈਂਡ ਦੇ ਐਸੈਕਸ ਕਾਊਂਟੀ 'ਚ ਇੱਕ ਟਰੱਕ 'ਚੋਂ 39 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਬ੍ਰਿਟਿਸ਼ ਪੁਲਿਸ ਮੁਤਾਬਕ ਟਰੱਕ ਚਾਲਕ ਨੂੰ...
ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
. . .  about 3 hours ago
ਮੁੰਬਈ, 23 ਅਕਤੂਬਰ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਬੀ. ਸੀ. ਸੀ. ਆਈ. ਦੇ ਪ੍ਰਧਾਨ...
ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ- ਭਾਰਤ ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਸਾਵਧਾਨ ਰਹਿਣ ਨੂੰ ਕਿਹਾ ਹੈ। ਤੁਰਕੀ ਸਥਿਤ ਭਾਰਤੀ ਦੂਤਘਰ ਮੁਤਾਬਕ...
ਲੁਧਿਆਣਾ 'ਚ ਵਿਦਿਆਰਥਣ ਨੇ ਸਕੂਲ ਦੀ ਪੰਜਵੀਂ ਮੰਜ਼ਲ ਤੋਂ ਮਾਰੀ ਛਾਲ
. . .  about 3 hours ago
ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਭਾਈ ਰਣਧੀਰ ਸਿੰਘ ਨਗਰ ਸਥਿਤ ਡੀ. ਏ. ਵੀ. ਸਕੂਲ 'ਚ ਅੱਜ ਦੁਪਹਿਰੇ ਇੱਕ ਵਿਦਿਆਰਥਣ ਨੇ ਪੰਜਵੀਂ ਮੰਜ਼ਲ ਤੋਂ ਛਾਲ ਮਾਰ...
ਅਬੋਹਰ 'ਚ ਲਾਪਤਾ ਹੋਏ 14 ਸਾਲਾ ਲੜਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ
. . .  about 3 hours ago
ਅਬੋਹਰ, 23 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਅਬੋਹਰ ਦੇ ਨਵੀਂ ਆਬਾਦੀ ਇਲਾਕੇ ਤੋਂ ਲਾਪਤਾ ਹੋਏ 14 ਸਾਲਾ ਲੜਕੇ ਅਰਮਾਨ ਸੰਧੂ ਦੇ ਪਰਿਵਾਰਕ ਮੈਂਬਰਾਂ ਵਲੋਂ ਅੱਜ ਛੇਵੇਂ ਦਿਨ ਵੀ ਪੁਲਿਸ...
ਬਾਬਾ ਬਲਜੀਤ ਸਿੰਘ ਦਾਦੂਵਾਲ ਗ੍ਰਿਫ਼ਤਾਰ
. . .  about 4 hours ago
ਅੰਮ੍ਰਿਤਸਰ, 23 ਅਕਤੂਬਰ (ਰੇਸ਼ਮ ਸਿੰਘ)- ਸੰਤ ਸਮਾਜ ਦੇ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ...
ਸਿਧਰਾਮਈਆ ਵਲੋਂ ਕਰਨਾਟਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  about 4 hours ago
ਝਾਰਖੰਡ 'ਚ ਵਿਰੋਧੀ ਧਿਰਾਂ ਦੇ 6 ਵਿਧਾਇਕਾਂ ਨੇ ਫੜਿਆ ਭਾਜਪਾ ਦਾ 'ਪੱਲਾ'
. . .  about 4 hours ago
ਡੀ. ਜੀ. ਪੀ. ਦਿਲਬਾਗ ਸਿੰਘ ਨੇ ਦੱਸਿਆ- ਤਰਾਲ ਮੁਠਭੇੜ 'ਚ ਮਾਰਿਆ ਗਿਆ ਏ.ਜੀ.ਯੂ.ਐੱਚ. ਦਾ ਕਮਾਂਡਰ ਲਲਹਾਰੀ
. . .  about 5 hours ago
ਆਈ. ਐੱਨ. ਐਕਸ. ਮੀਡੀਆ ਮਾਮਲਾ : ਚਿਦੰਬਰਮ ਨੇ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  about 5 hours ago
ਸੌਰਵ ਗਾਂਗੁਲੀ ਬਣੇ ਬੀ. ਸੀ. ਸੀ. ਆਈ. ਦੇ ਪ੍ਰਧਾਨ
. . .  about 5 hours ago
ਬੀ. ਸੀ. ਸੀ. ਆਈ. ਦੀ ਬੈਠਕ ਸ਼ੁਰੂ, ਗਾਂਗੁਲੀ ਅੱਜ ਬਣਨਗੇ ਪ੍ਰਧਾਨ
. . .  about 6 hours ago
ਕੇਰਲ ਦੀ ਅਦਾਲਤ ਵਲੋਂ ਫਰੈਂਕੋ ਮੁਲੱਕਲ ਤਲਬ
. . .  about 6 hours ago
ਜੇਲ੍ਹ 'ਚ ਬੰਦ ਹਵਾਲਾਤੀ ਦੀ ਭੇਦਭਰੇ ਹਾਲਾਤ 'ਚ ਮੌਤ
. . .  about 6 hours ago
ਪਾਕਿ ਵਲੋਂ ਦਰਿਆਈ ਪਾਣੀ ਰਾਹੀਂ ਭਾਰਤ 'ਚ ਭੇਜੀ ਗਈ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 6 hours ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਲਈ ਖੇਤਾਂ 'ਚੋਂ ਪਰਾਲੀ ਇਕੱਠੀ ਕਰਨ ਦਾ ਕੰਮ ਸ਼ੁਰੂ
. . .  about 7 hours ago
ਮਾਰੇ ਗਏ ਤਿੰਨ ਅੱਤਵਾਦੀਆਂ ਦੀ ਹੋਈ ਪਹਿਚਾਣ
. . .  about 7 hours ago
ਸੋਨੀਆ ਗਾਂਧੀ ਨੇ ਤਿਹਾੜ ਜੇਲ੍ਹ 'ਚ ਬੰਦ ਡੀ.ਕੇ ਸ਼ਿਵ ਕੁਮਾਰ ਨਾਲ ਕੀਤੀ ਮੁਲਾਕਾਤ
. . .  about 7 hours ago
ਸਰਹੱਦ ਤੋਂ 25 ਕਰੋੜ ਦੇ ਮੁੱਲ ਦੀ ਹੈਰੋਇਨ ਬਰਾਮਦ
. . .  about 8 hours ago
ਆਂਧਰਾ ਪ੍ਰਦੇਸ਼ 'ਚ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ
. . .  about 8 hours ago
ਸੋਨੀਆ ਗਾਂਧੀ ਅੱਜ ਜੇਲ੍ਹ 'ਚ ਕਰਨਗੇ ਕਾਂਗਰਸੀ ਆਗੂ ਡੀ.ਕੇ ਸ਼ਿਵ ਕੁਮਾਰ ਨਾਲ ਮੁਲਾਕਾਤ
. . .  about 8 hours ago
ਘੁਸਪੈਠੀਆ ਲਈ ਬੰਗਾਲ 'ਚ ਨਜ਼ਰਬੰਦੀ ਕੇਂਦਰ ਬਣਾਉਣ ਇਜਾਜ਼ਤ ਨਹੀ - ਮਮਤਾ
. . .  about 8 hours ago
ਈ.ਵੀ.ਐੱਮ ਨਾਲ ਹੋ ਸਕਦੀ ਹੈ ਛੇੜਛਾੜ, ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
. . .  about 8 hours ago
700 ਕਿੱਲੋ ਪਟਾਕਿਆਂ ਸਮੇਤ ਇੱਕ ਗ੍ਰਿਫ਼ਤਾਰ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਨਵੀਂ ਦਿੱਲੀ : ਕਮਲੇਸ਼ ਤਿਵਾੜੀ ਹੱਤਿਆ ਕਾਂਡ ਦੇ ਦੋਵੇਂ ਦੋਸ਼ੀ ਗੁਜਰਾਤ ਏ ਟੀ ਐੱਸ ਨੇ ਫੜੇ
. . .  1 day ago
ਗੁਰਦੁਆਰਾ ਸਾਹਿਬ ਦੇ ਮਾਡਲ ਨਾਲ ਸਜਾਈ ਬੇੜੀ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ
. . .  1 day ago
ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਦਾ ਦੇਹਾਂਤ
. . .  1 day ago
ਮਾਨਸਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ
. . .  1 day ago
ਕੈਨੇਡਾ ਵਿਚ ਰੂਬੀ ਸਹੋਤਾ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਖ਼ੁਸ਼ੀ ਵਿਚ ਲੱਡੂ ਵੰਡੇ
. . .  1 day ago
ਅਮਰੀਕ ਸਿੰਘ ਸਿੱਧੂ ਬਣੇ ਪੀ.ਏ.ਡੀ.ਬੀ ਗੁਰੂਹਰਸਹਾਏ ਦੇ ਚੇਅਰਮੈਨ
. . .  1 day ago
ਬੰਗਾ 'ਚ ਲੁਟੇਰੇ ਡੇਢ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਹੋਏ ਫ਼ਰਾਰ
. . .  1 day ago
ਗੜ੍ਹਸ਼ੰਕਰ ਵਿਖੇ ਕੱਲ੍ਹ ਤੋਂ ਸ਼ੁਰੂ ਹੋਵੇਗਾ 16ਵਾਂ ਖ਼ਾਲਸਾਈ ਖੇਡ ਉਤਸਵ
. . .  about 1 hour ago
ਪੰਜਾਬ ਦੇ ਅੰਦਰ ਜਾਅਲੀ ਡਿਗਰੀਆਂ 'ਤੇ ਕੀਤੀ ਜਾ ਰਹੀ ਪ੍ਰੈਕਟਿਸ : ਸਿਵਲ ਸਰਜਨ
. . .  about 1 hour ago
ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਨਸ਼ਾ ਤਸਕਰਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 1 hour ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  about 1 hour ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਵਲੋਂ ਚਲਾਇਆ ਜਾ ਰਿਹਾ ਹੈ ਸਰਚ ਆਪਰੇਸ਼ਨ
. . .  about 1 hour ago
ਨੱਡਾ ਵੱਲੋਂ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਮੀਟਿੰਗ
. . .  about 1 hour ago
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਦੀ ਹਾਲਤ ਵਿਗੜੀ, ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  17 minutes ago
ਅਫ਼ਗ਼ਾਨਿਸਤਾਨ : ਤਾਲਿਬਾਨ ਹਮਲੇ 'ਚ ਮਾਰੇ ਗਏ 19 ਸੁਰੱਖਿਆ ਅਧਿਕਾਰੀ, ਦੋ ਜ਼ਖਮੀ
. . .  about 1 hour ago
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਹੇਠ ਹੋਇਆ ਸਮਾਗਮ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਜ਼ਿਆਦਾਤਰ ਲੋਕ ਇਸ ਲਈ ਵੀ ਸਫਲ ਹੋ ਜਾਂਦੇ ਹਨ, ਕਿਉਂਕਿ ਉਹ ਦ੍ਰਿੜ੍ਹ ਨਿਸਚੇ ਦੇ ਧਨੀ ਹੁੰਦੇ ਹਨ। -ਜਾਰਜ ਏਲੇਨ

ਪਹਿਲਾ ਸਫ਼ਾ

ਕੈਨੇਡਾ 'ਚ ਬਣੀ ਜਸਟਿਨ ਟਰੂਡੋ ਦੀ ਘੱਟ-ਗਿਣਤੀ ਸਰਕਾਰ

• ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਬਣੇਗੀ 'ਕਿੰਗ ਮੇਕਰ' • 19 ਪੰਜਾਬੀ ਬਣੇ ਸੰਸਦ ਮੈਂਬਰ
- ਸਤਪਾਲ ਸਿੰਘ ਜੌਹਲ -

ਟੋਰਾਂਟੋ, 22 ਅਕਤੂਬਰ -ਕੈਨੇਡਾ ਦੀ 43ਵੀਂ ਸੰਸਦ ਦੇ ਗਠਨ ਲਈ ਬੀਤੇ ਕੱਲ੍ਹ ਹੋਈਆਂ ਸੰਘੀ ਚੋਣਾਂ 'ਚ ਵੋਟਰਾਂ ਨੇ ਸੱਤਾਧਾਰੀ ਲਿਬਰਲ ਪਾਰਟੀ ਨੂੰ ਇਸ ਵਾਰ ਘੱਟ-ਗਿਣਤੀ ਸਰਕਾਰ ਦੇ ਗਠਨ ਦਾ ਫ਼ਤਵਾ ਦਿੱਤਾ ਹੈ | ਜਸਟਿਨ ਟਰੂਡੋ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਪਰ ਹੁਣ ਉਨ੍ਹਾਂ ਨੂੰ ਬਹੁਤ ਸੰਭਲ ਕੇ ਚੱਲਣਾ ਪਵੇਗਾ ਅਤੇ 'ਕਿੰਗ ਮੇਕਰ' ਵਜੋਂ ਉਭਰੇ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਨਾਲ ਮਿਲ ਕੰਮ ਕਰਨ ਲਈ ਮਜਬੂਰ ਹੋ ਕੇ ਚੱਲਣਾ ਪਵੇਗਾ | ਕੁੱਲ 338 ਸੀਟਾਂ 'ਚੋਂ ਲਿਬਰਲ ਪਾਰਟੀ ਨੂੰ 157 ਸੀਟਾਂ ਅਤੇ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ਮਿਲੀਆਂ ਹਨ | ਨਿਊ ਡੈਮੋਕਰੇਟਿਕ ਪਾਰਟੀ ਨੂੰ 24 ਸੀਟਾਂ ਅਤੇ ਗਰੀਨ ਪਾਰਟੀ ਨੂੰ ਦੇਸ਼ 'ਚ ਪੂਰਬ ਤੋਂ ਪੱਛਮ ਤੱਕ ਤਿੰਨ ਸੀਟਾਂ ਮਿਲੀਆਂ ਹਨ | ਇਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ ਅਤੇ ਚੋਣ ਪ੍ਰਚਾਰ ਦੌਰਾਨ ਲਗਾਈਆਂ ਕਿਆਸ ਅਰਾਈਆਂ ਮੁਤਾਬਿਕ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ | ਟਰੂਡੋ ਅਗਲੀ ਸਰਕਾਰ ਦਾ ਗਠਨ ਕਰਨਗੇ, ਜਿਸ 'ਚ ਐਨ.ਡੀ.ਪੀ. ਦਾ ਵੱਡਾ ਸਹਿਯੋਗ ਹੋ ਸਕਦਾ ਹੈ ਪਰ ਸੱਤਾ ਦਾ ਤਵਾਜ਼ਨ ਬਣਾਉਣ 'ਚ 32 ਸੀਟਾਂ ਜਿੱਤੀ ਬਲਾਕ ਕਿਊਬਿਕ ਪਾਰਟੀ ਵੀ ਅਹਿਮ ਭੂਮਿਕਾ ਅਦਾ ਕਰਨ ਦੇ ਯੋਗ ਹੈ | ਇਵੇਸ ਫਰਾਂਸੁਅ ਬਲਾਂਚੇ ਨੇ ਕਿਹਾ ਹੈ ਕਿ ਅਸੀਂ ਸਰਕਾਰ ਨੂੰ ਚੱਲਣ ਦਿਆਂਗੇ ਕਿਉਂਕਿ ਲੋਕਾਂ ਨੇ ਸਾਨੂੰ ਜਲਦੀ ਦੁਬਾਰਾ ਚੋਣਾਂ ਕਰਵਾਉਣ ਲਈ ਨਹੀਂ ਚੁਣਿਆ | ਇਹ ਵੀ ਕਿ ਨਵੀਂ ਸਰਕਾਰ ਨੂੰ ਕਿਊਬਿਕ ਦੇ ਹਿੱਤਾਂ ਅਤੇ ਸਾਡੀ ਵਾਤਾਵਰਨ ਪ੍ਰਤੀ ਫਿਕਰਮੰਦੀ ਦਾ ਸਤਿਕਾਰ ਕਰਨਾ ਪਵੇਗਾ | ਇਸ ਤਰ੍ਹਾਂ ਟਰੂਡੋ ਕੋਲ ਐਨ.ਡੀ.ਪੀ. ਅਤੇ ਬਲਾਕ ਕਿਊਬਿਕ 'ਚੋਂ ਕਿਸੇ ਇਕ ਨਾਲ ਜਾਂ ਦੋਵਾਂ ਦੇ ਸਹਿਯੋਗ ਨਾਲ ਸਰਕਾਰ ਚਲਾਉਣ ਦੀ ਸੰਭਾਵਨਾ ਹੈ | ਗਰੀਨ ਪਾਰਟੀ ਦਾ ਸਹਿਯੋਗ ਵੀ ਲਿਬਰਲ ਪਾਰਟੀ ਨੂੰ ਮਿਲ ਸਕੇਗਾ |
ਜੂਡੀ ਵਿਲਸਨ ਨੇ ਆਜ਼ਾਦ ਉਮੀਦਵਾਰ ਵਜੋਂ ਜਿੱਤੀ ਚੋਣ
ਟਰੂਡੋ ਦੀ ਸਰਕਾਰ ਸਮੇਂ ਪਾਰਟੀ 'ਚੋਂ ਕੱਢੀ ਗਈ ਜੂਡੀ ਵਿਲਸਨ ਰੇਬੋਲਡ ਨੇ ਵੈਨਕੂਵਰ-ਗਰੈਨਵਿੱਲ ਸੀਟ ਆਜ਼ਾਦ ਉਮਦਵਾਰ ਵਜੋਂ ਜਿੱਤੀ ਹੈ ਜਦ ਕਿ ਉਨ੍ਹਾਂ ਨਾਲ ਹੀ ਕੈਬਨਿਟ 'ਚੋਂ ਕੱਢੀ ਕੈਬਨਿਟ ਮੰਤਰੀ ਜੇਨ ਫਿਲਪੋਟ ਦੀ ਆਜ਼ਾਦ ਉਮੀਦਵਾਰ ਵਜੋਂ ਮਾਰਖਮ-ਸਟੋਵਿੱਲ ਹਲਕੇ ਤੋਂ ਹਾਰ ਹੋਈ ਹੈ |
ਟਰੂਡੋ ਦੀ ਕੈਬਨਿਟ 'ਚ ਚਾਰ ਪੰਜਾਬੀ ਮੂਲ ਦੇ ਮੰਤਰੀਆਂ 'ਚੋਂ ਤਿੰਨ, ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ ਅਤੇ ਬਰਦੀਸ਼ ਚੱਗਰ ਦੁਬਾਰਾ ਜਿੱਤੇ ਹਨ ਜਦ ਕਿ ਅਮਰਜੀਤ ਸੋਹੀ ਹਾਰ ਗਏ | ਜਿੱਤ ਦੀ ਖੁਸ਼ੀ 'ਚ ਟਰੂਡੋ ਨੇ ਦੇਸ਼ ਵਾਸੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਵਾਤਾਵਰਨ ਦੇ ਆਪਣੇ ਏਜੰਡੇ ਉੱਪਰ ਸਿਰੜ ਨਾਲ ਕੰਮ ਕਰਨਗੇ ਅਤੇ ਕੈਨੇਡਾ ਦੇ ਲੋਕਾਂ ਦੀ ਜ਼ਿੰਦਗੀ ਸੌਖੀ ਕਰਨ ਲਈ ਨਿਵੇਸ਼ ਕੀਤਾ ਜਾਵੇਗਾ | ਬਰਨਬੀ-ਸਾਊਥ ਤੋਂ ਦੁਬਾਰਾ ਜਿੱਤੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਸੰਸਦ ਵਿਚ ਹਰੇਕ ਦਿਨ ਲੋਕਾਂ ਦੇ ਭਲੇ ਲਈ ਕੰਮ ਕਰਨਗੇ | ਕੰਜ਼ਰਵੇਟਿਵ ਪਾਰਟੀ ਦੇ ਆਗੂ ਐਾਡਰੀਊ ਸ਼ੀਅਰ ਨੇ ਆਖਿਆ ਕਿ ਜਸਟਿਨ ਟਰੂਡੋ ਦੀ ਸਰਕਾਰ ਜਿਸ ਦਿਨ ਟੁੱਟ ਜਾਵੇਗੀ ਤਾਂ ਅਸੀਂ ਸ਼ਾਨ ਨਾਲ ਜਿੱਤਾਂਗੇ |
ਕੈਨੇਡਾ ਦੀ ਸੰਸਦ 'ਚ ਹੋਣਗੇ ਪੰਜਾਬੀ ਮੂਲ ਦੇ 19 ਮੈਂਬਰ
ਕੈਨੇਡਾ ਦੀ ਸੰਸਦ 'ਚ ਡੇਢ ਦਰਜਨ ਪੰਜਾਬੀ ਮੂਲ ਦੇ ਮੈਂਬਰਾਂ ਦੀ ਹਾਜ਼ਰੀ ਬਣੀ ਰਹੇਗੀ ਜਿਨ੍ਹਾਂ 'ਚ (ਸਭ ਤੋਂ ਵੱਧ) ਲਿਬਰਲ ਪਾਰਟੀ ਦੇ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ, ਸੁੱਖ ਧਾਲੀਵਾਲ, ਰਣਦੀਪ ਸਿੰਘ ਸਰਾਏ, ਅੰਜੂ ਢਿੱਲੋਂ, ਰੂਬੀ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ, ਗਗਨ ਸਿਕੰਦ, ਰਾਜ ਸੈਣੀ, ਮਨਿੰਦਰ ਸਿੱਧੂ ਤੇ ਅਨੀਤਾ ਆਨੰਦ ਸ਼ਾਮਿਲ ਹਨ | ਕੰਜ਼ਰਵੇਟਿਵ ਪਾਰਟੀ ਤੋਂ ਟਿਮ ਉਪਲ, ਜਸਰਾਜ ਹੱਲਣ, ਜੈਗ ਸਹੋਤਾ ਅਤੇ ਬੌਬ ਸਰੋਆ ਕਾਮਯਾਬ ਰਹੇ ਹਨ ਅਤੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਜਿੱਤੇ ਹਨ | ਟਰੂਡੋ ਦੀ ਲਿਬਰਲ ਪਾਰਟੀ ਨੂੰ ਦੇਸ਼ ਦੇ ਪੂਰਬ 'ਚ ਵੋਟਰਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਪਰ ਉੱਥੋਂ 2015 ਦੇ ਮੁਕਾਬਲੇ 3 ਸੀਟਾਂ ਘੱਟ ਮਿਲੀਆਂ ਹਨ | ਇਸ ਦੇ ਮੁਕਾਬਲੇ ਪੱਛਮ 'ਚ ਕੰਜ਼ਰਵੇਟਿਵ ਪਾਰਟੀ ਅਤੇ ਐਨ.ਡੀ.ਪੀ. ਦਾ ਹੱਥ ਉੱਤੇ ਰਿਹਾ | ਬਿ੍ਟਿਸ਼ ਕੋਲੰਬੀਆ 'ਚ ਤਾਂ ਲਿਬਰਲ ਪਾਰਟੀ ਨੂੰ (11 ਸੀਟਾਂ) ਐਨ.ਡੀ.ਪੀ. (12 ਸੀਟਾਂ) ਨੇ ਪਛਾੜ ਦਿੱਤਾ | ਅਲਬਰਟਾ, ਸਸਕਾਚਵਾਨ, ਮੈਨੀਟੋਬਾ 'ਚ ਕੰਜ਼ਰਵੇਟਿਵ ਪਾਰਟੀ ਨੇ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ | ਮੈਨੀਟੋਬਾ 'ਚ ਵਿਨੀਪੈਗ ਇਲਾਕੇ 'ਚ ਅਤੇ ਨੇੜਲੇ ਹਲਕਿਆਂ ਤੋਂ ਚਾਰ ਸੀਟਾਂ ਲਿਬਰਲ ਅਤੇ ਤਿੰਨ ਐਨ.ਡੀ.ਪੀ. ਨੂੰ ਮਿਲੀਆਂ ਹਨ | ਇਸ ਤੋਂ ਇਲਾਵਾ ਮੈਨੀਟੋਬਾ ਦੀਆਂ 14 ਵਿਚੋਂ 7 ਸੀਟਾਂ ਕੰਜ਼ਰਵੇਟਿਵ ਪਾਰਟੀ ਦੀ ਝੋਲੀ ਪਈਆਂ | ਅਲਬਰਟਾ, ਕੰਜ਼ਰਵੇਟਿਵ ਪਾਰਟੀ ਦੇ ਨੀਲੇ ਰੰਗ 'ਚ ਰੰਗਿਆ ਗਿਆ ਹੈ | ਉੱਥੇ ਕੁੱਲ 34 'ਚੋਂ ਐਨ.ਡੀ.ਪੀ. ਨੂੰ ਇਕ ਸੀਟ ਮਿਲੀ ਹੈ ਅਤੇ 33 ਸੀਟਾਂ ਕੰਜ਼ਰਵੇਟਿਵ ਪਾਰਟੀ ਨੇ ਜਿੱਤੀਆਂ | ਐਡਮਿੰਟਨ-ਮਿਲਵੁੱਡਜ਼ ਹਲਕੇ ਤੋਂ ਮੌਜੂਦਾ ਮੰਤਰੀ ਅਮਰਜੀਤ ਸੋਹੀ ਦੀ ਹਾਰ ਅਤੇ ਕੰਜ਼ਰਵੇਟਿਵ ਹਾਰਪਰ ਸਰਕਾਰ 'ਚ ਮੰਤਰੀ ਰਹੇ ਟਿਮ ਉੱਪਲ ਦੀ ਵੱਡੇ ਫਰਕ (8800 ਤੋਂ ਵੱਧ ਵੋਟਾਂ ਦੇ ਫਰਕ) ਨਾਲ ਜਿੱਤ ਹੋਈ ਹੈ | ਸ੍ਰੀ ਸੋਹੀ 2015 'ਚ ਟਿਮ ਉਪਲ ਤੋਂ 92 ਵੋਟਾਂ ਦੇ ਫਰਕ ਨਾਲ ਜਿੱਤੇ ਸਨ | ਸਸਕਾਚਵਾਨ 'ਚ ਸਾਰੀਆਂ 14 ਸੀਟਾਂ ਕੰਜ਼ਰਵੇਟਿਵ ਪਾਰਟੀ ਨੇ ਜਿੱਤੀਆਂ ਅਤੇ ਰਿਜਾਈਨਾ-ਵਸਕਾਨਾ ਹਲਕੇ ਤੋਂ 1993 ਤੋਂ ਲਗਾਤਾਰ ਜਿੱਤਦੇ ਆ ਰਹੇ ਲਿਬਰਲ ਕੈਬਨਿਟ ਮੰਤਰੀ ਰਾਲਫ ਗੁਡੇਲ ਆਪਣੀ ਸੀਟ ਹਾਰ ਗਏ ਹਨ | ਐਨ.ਡੀ.ਪੀ. ਦਾ ਕਿਊਬਕ 'ਚੋਂ ਲਗਪਗ ਸਫਾਇਆ ਹੋ ਗਿਆ ਅਤੇ 78 'ਚੋਂ ਇਕ ਸੀਟ ਜਿੱਤੀ ਜਾ ਸਕੀ | ਟੋਰਾਂਟੋ ਇਲਾਕੇ 'ਚ ਲਿਬਰਲ ਦੀ ਸਥਿਤੀ ਮਜ਼ਬੂਤ ਰਹੀ ਅਤੇ ਸਾਰੀਆਂ 25 ਸੀਟਾਂ ਉਪਰ ਜਿੱਤ ਹਾਸਲ ਕੀਤੀ | ਓਟਾਵਾ ਅਤੇ ਮਾਂਟਰੀਅਲ ਇਲਾਕੇ 'ਚ ਲਿਬਰਲ ਦਾ ਆਧਾਰ ਮਜ਼ਬੂਤ ਰਿਹਾ | ਉਂਟਾਰੀਓ 'ਚ 121 ਸੀਟਾਂ 'ਚੋਂ ਲਿਬਰਲ ਨੂੰ 78, ਕੰਜ਼ਰਵੇਟਿਵ ਨੂੰ 37 ਅਤੇ ਐਨ.ਡੀ.ਪੀ. ਨੂੰ ਛੇ ਸੀਟਾਂ ਮਿਲੀਆਂ ਹਨ | ਕਿਊਬਿਕ 'ਚ 78 ਸੀਟਾਂ ਵਿਚੋਂ ਲਿਬਰਲ ਨੂੰ 35, ਬਲਾਕ ਕਿਊਬਿਕ ਨੂੰ 32 ਸੀਟਾਂ ਮਿਲੀਆਂ ਜਦ ਕਿ ਉੱਥੇ ਐਨ.ਡੀ.ਪੀ. ਨੂੰ 1 ਸੀਟ ਮਿਲੀ ਅਤੇ ਕੰਜ਼ਰਵੇਟਿਵ ਪਾਰਟੀ ਦਾ ਕਿਊਬਿਕ 'ਚ ਸਫਾਇਆ (0 ਸੀਟ) ਹੋ ਗਿਆ | ਬਰੈਂਪਟਨ ਦੀਆਂ ਸਾਰੀਆਂ ਪੰਜ ਸੀਟਾਂ ਵੀ ਲਿਬਰਲ ਪਾਰਟੀ ਨੂੰ ਦੁਬਾਰਾ ਮਿਲ ਗਈਆਂ, ਜਿੱਥੋਂ ਕਮਲ ਖਹਿਰਾ, ਸੋਨੀਆ ਸਿੱਧੂ, ਰਮੇਸ਼ਵਰ ਸੰਘਾ, ਮਨਿੰਦਰ ਸਿੱਧੂ ਅਤੇ ਰੂਬੀ ਸਹੋਤਾ ਜੇਤੂ ਰਹੇ ਹਨ | ਮਿਸੀਸਾਗਾ-ਮਾਲਟਨ ਤੋਂ ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ ਸ਼ਾਨ ਨਾਲ ਜਿੱਤ ਗਏ ਹਨ ਅਤੇ ਗਗਨ ਸਿਕੰਦ ਨੇ ਮਿਸੀਸਾਗਾ-ਸਟ੍ਰੀਟਸਵਿੱਲ ਤੋਂ ਦੁਬਾਰਾ ਵੱਡੀ ਜਿੱਤ ਪ੍ਰਾਪਤ ਕੀਤੀ | ਬਰੈਂਪਟਨ-ਉੱਤਰੀ ਹਲਕੇ ਤੋਂ ਲਿਬਰਲ ਰੂਬੀ ਸਹੋਤਾ ਨੇ ਆਪਣੇ ਨੇੜਲੇ ਵਿਰੋਧੀ ਕੰਜ਼ਰਵੇਟਿਵ ਅਰਪਨ ਖੰਨਾ ਨੂੰ 11800 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ |
ਐਨ.ਡੀ.ਪੀ. ਲਈ 2015 ਦੇ ਮੁਕਾਬਲੇ (44) ਸੀਟਾਂ ਦੀ ਗਿਣਤੀ ਭਾਵੇਂ ਘਟ ਕੇ 24 ਰਹਿ ਗਈ ਹੈ ਪਰ 2019 ਦੀ ਚੋਣ 'ਚ ਪਾਰਟੀ ਦੀ ਵੱਡੀ ਜਿੱਤ ਸਮਝੀ ਜਾ ਰਹੀ ਹੈ ਕਿਉਂਕਿ ਉਹ 24 ਸੀਟਾਂ ਨਾਲ ਵੀ ਸਰਕਾਰ ਦੇ ਗਠਨ 'ਚ ਸ਼ਾਮਿਲ ਹੋ ਸਕਣਗੇ ਅਤੇ ਰਾਸ਼ਟਰੀ ਪੱਧਰ 'ਤੇ ਪਾਰਟੀ ਦਾ ਮਹੱਤਵ ਵਧੇਗਾ | ਸਮੁੱਚੇ ਕੈਨੇਡਾ 'ਚ ਪੂਰਬ 'ਚ ਨਿਊ ਫਾਊਾਡਲੈਂਡ ਤੋਂ ਓਾਟਾਰੀਓ ਤੱਕ ਲਿਬਰਲ ਪਾਰਟੀ ਦਾ ਠੋਸ ਆਧਾਰ ਸਾਬਿਤ ਹੋਇਆ ਹੈ ਜਦ ਕਿ ਮੈਨੀਟੋਬਾ, ਸਸਕਾਚਵਾਨ, ਅਲਬਰਟਾ 'ਚ ਕੰਜ਼ਰਵੇਟਿਵ ਪਾਰਟੀ ਦਾ ਜਾਦੂ ਚੱਲਿਆ ਹੈ | ਪੀਪਲਜ਼ ਪਾਰਟੀ ਆਫ਼ ਕੈਨੇਡਾ (ਪੀ.ਪੀ.ਸੀ.) ਦੇ ਆਗੂ ਮੈਕਸੀਮ ਬਰਨੀਏ ਆਪਣੀ ਸੀਟ ਵੀ ਹਾਰ ਗਏ ਅਤੇ ਉਨ੍ਹ•ਾਂ ਦੀ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਜਿੱਤ ਸਕਿਆ |
ਬੀਤੇ 40 ਦਿਨਾਂ ਦੇ ਚੋਣ ਪ੍ਰਚਾਰ ਦੌਰਾਨ ਪਤਾ ਲੱਗਦਾ ਰਿਹਾ ਸੀ ਕਿ ਪੰਜਾਬ ਤੋਂ ਲੋਕਾਂ ਵਲੋਂ ਕੈਨੇਡਾ 'ਚ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਫ਼ੋਨ ਕਰਕੇ ਜਸਟਿਨ ਟਰੂਡੋ ਨੂੰ ਵੋਟਾਂ ਪਾਉਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਸਨ ਅਤੇ ਨਤੀਜਾ ਆਉਣ ਤੋਂ ਬਾਅਦ ਪੰਜਾਬ ਤੋਂ ਕੈਨੇਡੀਅਨ ਪੰਜਾਬੀਆਂ ਦਾ ਧੰਨਵਾਦ ਕਰਨ ਲਈ ਕੈਨੇਡਾ ਵੱਲ ਟੈਲੀਫ਼ੋਨਾਂ ਦੀ ਝੜੀ ਲੱਗੀ ਰਹੀ | ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਸਟਿਨ ਟਰੂਡੋ ਨੂੰ ਵਧਾਈ ਸੰਦੇਸ਼ ਭੇਜੇ ਹਨ | ਟਰੰਪ ਨੇ ਕਿਹਾ ਕਿ ਟਰੂਡੋ ਬਹੁਤ ਵਧੀਆ ਆਗੂ ਹਨ ਅਤੇ ਕੈਨੇਡਾ ਨੂੰ ਚੰਗੀ ਸਰਕਾਰ ਦੇਣਗੇ |

84 ਮੁਲਕਾਂ ਦੇ ਰਾਜਦੂਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮਿ੍ਤਸਰ, 22 ਅਕਤੂਬਰ (ਜਸਵੰਤ ਸਿੰਘ ਜੱਸ/ਹਰਮਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਭਾਰਤ 'ਚ ਵੱਖ-ਵੱਖ ਮੁਲਕਾਂ ਦੇ ਹਾਈ ਕਮਿਸ਼ਨਰਾਂ ਦਾ ਇਕ ਉੱਚ ਪੱਧਰੀ ਵਫ਼ਦ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜਾ | ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਅਗਵਾਈ 'ਚ ਪੁੱਜੇ ਵਫ਼ਦ 'ਚ 84 ਮੁਲਕਾਂ ਦੇ ਹਾਈ ਕਮਿਸ਼ਨਰ, ਆਈ. ਸੀ. ਸੀ. ਆਰ. ਦੇ ਮੁਖੀ ਵਿਨੇ ਸਹਸਰਬੁੱਧੇ ਤੇ ਵਿਦੇਸ਼ ਮੰਤਰਾਲੇ ਦੇ ਕਈ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਸਨ | ਇਸ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਮੱਥਾ ਟੇਕਿਆ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ 'ਚ ਪੰਗਤ ਵਿਚ ਬੈਠ ਕੇ ਲੰਗਰ ਛਕਿਆ | ਇਸ ਦੌਰਾਨ ਸ਼ੋ੍ਰਮਣੀ ਕਮੇਟੀ ਵਲੋਂ ਵਫ਼ਦ ਦੇ ਸਨਮਾਨ 'ਚ ਰੱਖੇ ਸਮਾਗਮ ਦੌਰਾਨ ਰਾਜਦੂਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਹ ਵਫ਼ਦ ਸਵੇਰੇ 11 ਵਜੇ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜਾ ਜਿੱਥੋਂ ਇਹ ਰਾਜਦੂਤ ਵਿਸ਼ੇਸ਼ ਬੱਸਾਂ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਵਿਰਾਸਤੀ ਮਾਰਗ ਸਥਿਤ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੇੜੇ ਪੁੱਜੇ ਤੇ ਇੱਥੋਂ ਪੈਦਲ ਹੀ ਵਿਰਾਸਤੀ ਮਾਰਗ 'ਚ ਸੈਲਫ਼ੀਆਂ ਲੈਂਦੇ ਹੋਏ ਘੰਟਾ ਘਰ ਨੇੜੇ ਬਣੇ ਇੰਟਰਪ੍ਰੀਟੇਸ਼ਨ ਸੈਂਟਰ ਪੁੱਜੇ, ਜਿੱਥੇ ਉਨ੍ਹਾਂ ਕਰੀਬ ਇਕ ਘੰਟੇ ਤੱਕ ਇੰਟਰਪ੍ਰੀਟੇਸ਼ਨ ਸਾੈਟਰ (ਵਿਆਖਿਆ ਕੇਂਦਰ) ਨੂੰ ਦੇਖਿਆ ਜਿਸ ਤੋਂ ਇਹ ਵਫ਼ਦ ਬਹੁਤ ਪ੍ਰਭਾਵਿਤ ਹੋਇਆ | ਇਸ ਉਪਰੰਤ ਇਹ ਵਫ਼ਦ ਸ੍ਰੀ ਹਰਿਮੰਦਰ ਸਾਹਿਬ ਸੂਚਨਾ ਕੇਂਦਰ ਨੇੜੇ ਪੁੱਜਾ ਜਿੱਥੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਤੇ ਹੋਰਨਾਂ ਵਲੋਂ ਇਨ੍ਹਾਂ ਦਾ ਸਵਾਗਤ ਕੀਤਾ ਗਿਆ | ਸ੍ਰੀ ਹਰਿਮੰਦਰ ਸਾਹਿਬ ਪ੍ਰਕਰਮਾ ਵਿਖੇ ਰਾਜਦੂਤਾਂ ਦੇ ਪੁੱਜਣ 'ਤੇ ਚਿੱਟ ਕੱਪੜੇ ਪੁਲਿਸ ਮੁਲਾਜ਼ਮਾਂ ਅਤੇ ਸ਼ੋ੍ਰਮਣੀ ਕਮੇਟੀ ਦੀ ਟਾਸਕ ਵਲੋਂ ਰਾਜਦੂਤਾਂ ਨੂੰ ਮਨੁੱਖੀ ਚੇਨ ਬਣਾ ਕੇ ਆਪਣੇ ਘੇਰੇ 'ਚ ਲੈ ਕੇ ਪ੍ਰਕਰਮਾ ਕਰਦੇ ਹੋਏ ਲੰਗਰ ਹਾਲ 'ਚ ਲੈ ਕੇ ਗਏ ਜਿੱਥੇ ਇਸ ਵਫ਼ਦ ਨੇ ਪੰਗਤ 'ਚ ਬੈਠ ਕੇ ਲੰਗਰ ਛਕਿਆ | ਇਸ ਦੌਰਾਨ ਹਾਈ ਕਮਿਸ਼ਨਰ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ 'ਚ ਰੋਜ਼ਾਨਾ 24 ਘੰਟੇ ਬਿਨਾਂ ਕਿਸੇ ਵਿਤਕਰੇ ਜਾਂ ਜਾਤ ਪਾਤ ਦੇ ਲੱਖਾਂ ਸੰਗਤਾਂ ਨੂੰ ਮੁਫ਼ਤ ਲੰਗਰ ਛਕਾਉਣ ਬਾਰੇ ਜਾਣ ਕੇ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਲੰਗਰ ਦੀ ਰਸੋਈ 'ਚ ਲੱਖਾਂ ਸ਼ਰਧਾਲੂਆਂ ਲਈ ਲੰਗਰ ਤਿਆਰ ਹੁੰਦਾ ਵੀ ਦੇਖਿਆ | ਇਸ ਉਪਰੰਤ ਇਹ ਵਫ਼ਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਇਆ ਉਪਰੰਤ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ | ਇਸ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਮੁੱਖ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਰਾਜਦੂਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਪੰਥ 'ਚ ਲੰਗਰ ਦੀ ਮਹੱਤਤਾ ਤੇ ਸਿੱਖ ਸਿੱਖਿਆਵਾਂ ਤੋਂ ਜਾਣੂ ਕਰਵਾਇਆ |
ਸ਼ੋ੍ਰਮਣੀ ਕਮੇਟੀ ਨੇ ਸਨਮਾਨਿਤ ਕੀਤਾ
ਰਾਜਦੂਤਾਂ ਦੇ ਇਸ ਵਫ਼ਦ ਦੇ ਇੱਥੇ ਪੁੱਜਣ 'ਤੇ ਸ਼ੋ੍ਰਮਣੀ ਕਮੇਟੀ ਵਲੋਂ ਇਨ੍ਹਾਂ ਦੇ ਸਵਾਗਤ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ | ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ 'ਚ ਇਸ ਵਫ਼ਦ ਦੇ ਮੈਂਬਰਾਂ ਦੇ ਸ਼ੋ੍ਰਮਣੀ ਕਮੇਟੀ ਵਲੋਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ, ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ, ਅੰਤਿ੍ੰਗ ਮੈਂਬਰ ਭਾਈ ਮਨਜੀਤ ਸਿੰਘ, ਮੁੱਖ ਸਕੱਤਰ ਡਾ. ਰੂਪ ਸਿੰਘ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਭਗਵੰਤ ਸਿੰਘ ਸਿਆਲਕਾ, ਸਕੱਤਰ ਮਹਿੰਦਰ ਸਿੰਘ ਆਹਲੀ ਨੇ ਰਾਜਦੂਤਾਂ ਤੇ ਉਨ੍ਹਾਂ ਨਾਲ ਆਏ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਆਈ.ਸੀ.ਸੀ.ਆਰ. ਦੇ ਮੁਖੀ ਵਿਨੇ ਸਹਸਰਬੁੱਧੇ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ, ਸਿਰੋਪਾਓ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨ ਕੀਤਾ | ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਸਵਾਗਤੀ ਸ਼ਬਦਾਂ 'ਚ ਕਿਹਾ ਕਿ ਇਹ ਬੇਹੱਦ ਖ਼ਾਸ ਮੌਕਾ ਹੈ ਜਦੋਂ ਪੂਰੀ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ ਹਨ | ਇਸ ਨਾਲ ਆਪਸੀ ਭਾਈਚਾਰਕ ਸਾਂਝ ਤੇ ਮਿਲਵਰਤਨ ਦਾ ਸੁਨੇਹਾ ਪੂਰੀ ਦੁਨੀਆ 'ਚ ਫੈਲੇਗਾ | ਇਸ ਦੌਰਾਨ ਹਰਦੀਪ ਸਿੰਘ ਪੁਰੀ ਨੇ ਕੇਂਦਰ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਕੀਤੇ ਪ੍ਰਬੰਧਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕੇਂਦਰ ਸਰਕਾਰ ਨੇ 22 ਨਵੰਬਰ 2018 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਕਮੇਟੀ ਬਣਾਈ ਸੀ | ਇਸ ਵਲੋਂ ਇਸ ਪਾਵਨ ਦਿਹਾੜੇ ਦੇ ਸਬੰਧ 'ਚ ਕਈ ਪ੍ਰੋਗਰਾਮ ਉਲੀਕੇ ਗਏ ਹਨ | ਉਨ੍ਹਾਂ ਕਿਹਾ ਕਿ ਆਈ.ਸੀ.ਸੀ.ਆਰ. ਵਲੋਂ ਵੱਖ-ਵੱਖ ਮੁਲਕਾਂ ਦੇ ਰਾਜਦੂਤਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਉਣੇ ਵੀ ਇਸ ਕੜੀ ਦਾ ਹਿੱਸਾ ਹੈ | ਉਨ੍ਹਾਂ ਕਿਹਾ ਕਿ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਵੀ ਕੇਂਦਰ ਸਰਕਾਰ ਵਲੋਂ ਪ੍ਰੋਗਰਾਮ ਰੱਖਿਆ ਗਿਆ ਹੈ | ਰਾਜਦੂਤਾਂ ਦੇ ਵਫ਼ਦ 'ਚ ਪਾਕਿਸਤਾਨ ਦੇ ਰਾਜਦੂਤ ਦੀ ਗੈਰ-ਹਾਜ਼ਰੀ ਸਬੰਧੀ ਪੁੱਛੇ ਜਾਣ 'ਤੇ ਪੁਰੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਸਾਰੇ ਹੀ ਮੁਲਕਾਂ ਦੇ ਰਾਜਦੂਤਾਂ ਨੂੰ ਸੱਦਾ ਦਿੱਤਾ ਗਿਆ ਜਿਸ 'ਚ ਪਾਕਿਸਤਾਨੀ ਰਾਜਦੂਤ ਵੀ ਸ਼ਾਮਿਲ ਸਨ ਉਨ੍ਹਾਂ ਦਾ ਹਾਜ਼ਰ ਨਾ ਹੋਣਾ ਆਪਣਾ ਰੁਝੇਵਾਂ ਹੋ ਸਕਦਾ ਹੈ | ਇਸ ਦੌਰਾਨ ਆਈ. ਸੀ. ਸੀ. ਆਰ. ਦੇ ਮੁਖੀ ਵਿਨੇ ਸਹਸਰਬੁੱਧੇ ਨੇ ਰਾਜਦੂਤਾਂ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ 'ਤੇ ਉਨ੍ਹਾਂ ਦੇ ਸਵਾਗਤ ਤੇ ਸਨਮਾਨ 'ਚ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ | ਸ੍ਰੀ ਹਰਿਮੰਦਰ ਸਾਹਿਬ ਪੁੱਜੇ ਰਾਜਦੂਤਾਂ 'ਚ ਅਫ਼ਗਾਨਿਸਤਾਨ, ਡੈਨਮਾਰਕ, ਆਸਟੇ੍ਰਲੀਆ, ਇਸਰਾਈਲ, ਨਿਊਜ਼ੀਲੈਂਡ, ਰਸ਼ੀਅਨ ਫ਼ੈੱਡਰੇਸ਼ਨ, ਅਮਰੀਕਾ, ਅਰਜਨਟੀਨਾ, ਅਜਰਬਾਈਜਨ, ਬੇਲਾਰੂਸ, ਭੁਟਾਨ, ਬੋਲਬੀਆ, ਬੋਸਨੀਆ, ਬੁਲਗਾਰੀਆ, ਬੁਰਕੀਨਾ ਫਾਸੋ, ਬਰੂੰਦੀ, ਕੰਬੋਡੀਆ, ਚਾਇਲ, ਕੋਸਟਾਰੀਕਾ, ਕੋਟੇ ਡੀ ਲਵੋਰੀ, ਕ੍ਰੋਏਸ਼ੀਆ, ਕਿਊਬਾ, ਸਾਈਪ੍ਰਸ, ਚੈੱਕ ਰਿਪਬਲਿਕ, ਡੋਮੀਨੀਅਨ ਰਿਪਬਲਿਕ, ਇਕਵਾਡੋਰ, ਇਕੁਆਟੋਰੀਅਲ, ਗੁਆਨਾ, ਇਰੀਟ੍ਰੀਆ, ਇਥੋਪੀਆ, ਫਿਜ਼ੀ, ਗੇਬੋਨ, ਜਾਂਬੀਆ, ਜਾਰਜੀਆ, ਗਰੀਸ, ਗੁਆਨਾ, ਆਈਸਲੈਂਡ, ਇੰਡੋਨੇਸ਼ੀਆ, ਈਰਾਨ, ਇਰਾਕ, ਕਜ਼ਾਕਿਸਤਾਨ, ਕੋਰੀਆ, ਕੁਵੈਤ, ਕਿਰਗਿਸਤਾਨ, ਲਾਉ, ਪੀਡੀਆਰ, ਲੈਬਨਾਨ, ਈਸੋਥੋ, ਲੀਬੀਆ, ਮਲੇਸ਼ੀਆ, ਮਾਲਦੀਵ, ਮਾਲੀ, ਮਾਲਟਾ, ਮਾਰੀਸ਼ਸ, ਮੈਕਸੀਕੋ, ਮੌਜਮਬੀਕ, ਮਿਆਂਮਾਰ, ਨਿਪਾਲ, ਨਾਈਜ਼ਰ, ਨਾਈਜੀਰੀਆ, ਨਾਰਥ ਮੈਕਡੋਨੀਆ, ਨਾਰਵੇ, ਫਿਲਸਤੀਨ, ਪਨਾਮਾ, ਪਪੂਆ ਨਿਊ ਗਿਨੀ, ਪੈਰਾਗੂਏ, ਪੇਰੂ, ਪੁਰਤਗਾਲ, ਰੋਮਾਨੀਆ, ਰਵਾਂਡਾ, ਸੈਸ਼ਲਜ, ਸਲੋਵਾਕ ਰਿਪਬਲਿਕ, ਸੋਮਾਲੀਆ, ਦੱਖਣੀ ਅਫ਼ਰੀਕਾ, ਸਪੇਨ, ਸ੍ਰੀਲੰਕਾ, ਸੂਰੀਨਾਮ, ਤਜਾਕਿਸਤਾਨ, ਟੋਗੋ, ਤਿ੍ਨੀਦਾਦ ਐਾਡ ਟੋਬਾਗੋ, ਟਿਊਨੇਸ਼ੀਆ, ਤੁਰਕਮੇਨਿਸਤਾਨ, ਵੀਅਤਨਾਮ, ਯਮਨ ਤੇ ਜ਼ਿੰਬਾਬਵੇ ਆਦਿ ਮੁਲਕਾਂ ਦੇ ਰਾਜਦੂਤ ਸ਼ਾਮਿਲ ਸਨ |
ਮੀਡੀਆ ਨੂੰ ਰੱਖਿਆ ਗਿਆ ਦੂਰ
ਵੱਖ-ਵੱਖ ਮੁਲਕਾਂ ਦੇ ਰਾਜਦੂਤਾਂ ਦੇ ਅੰਮਿ੍ਤਸਰ ਪੁੱਜਣ 'ਤੇ ਪੱਤਰਕਾਰ ਭਾਈਚਾਰੇ ਨੂੰ ਵਿਦੇਸ਼ੀ ਮਹਿਮਾਨਾਂ ਤੋਂ ਦੂਰ ਰੱਖਿਆ ਗਿਆ | ਇੱਥੋਂ ਤੱਕ ਸਵਾਗਤੀ ਤੇ ਸਨਮਾਨ ਸਮਾਗਮ 'ਚ ਪੱਤਰਕਾਰਾਂ ਨੂੰ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ | ਇਸ ਮੌਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ, ਅਵਤਾਰ ਸਿੰਘ ਸੈਂਪਲਾ, ਪ੍ਰਤਾਪ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਮੁਖਤਾਰ ਸਿੰਘ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਆਦਿ ਮੌਜੂਦ ਸਨ |

ਆਰ.ਐਫ਼.ਐਲ. ਫੰਡ ਘੁਟਾਲਾ : ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਿਖ਼ਲਾਫ਼ ਪੇਸ਼ੀ ਵਾਰੰਟ ਜਾਰੀ

ਨਵੀਂ ਦਿੱਲੀ, 22 ਅਕਤੂਬਰ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਰੈਲੀਗੇਅਰ ਫਿਨਵੈਸਟ ਲਿਮੀ. (ਆਰ. ਐਫ਼. ਐਲ.) ਦੇ ਪੈਸੇ ਦਾ ਕਥਿਤ ਤੌਰ 'ਤੇ ਗਬਨ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰਾਂ ਮਾਲਵਿੰਦਰ ਸਿੰਘ ਤੇ ਉਨ੍ਹਾਂ ਦੇ ਭਰਾ ਸ਼ਿਵਇੰਦਰ ਸਿੰਘ ਲਈ ਬੁੱਧਵਾਰ ਨੂੰ ਸਮਝੌਤਾ ਗੱਲਬਾਤ ਦੇ ਲਿਹਾਜ਼ ਨਾਲ ਪੇਸ਼ੀ (ਪ੍ਰੋਡਕਸ਼ਨ) ਵਾਰੰਟ ਜਾਰੀ ਕੀਤਾ | ਮੁੱਖ ਮੈਟਰੋਪੋਲੀਟਿਨ ਮੈਜਿਸਟ੍ਰੇਟ ਦੀਪਕ ਸਹਿਰਾਵਤ ਨੂੰ ਸ਼ਿਵਇੰਦਰ ਸਿੰਘ ਦੇ ਵਕੀਲ ਨੇ ਦੱਸਿਆ ਕਿ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈ. ਓ. ਡਬਲਿਊ.) ਸਮਝੌਤੇ ਦੇ ਪੱਖ 'ਚ ਨਹੀਂ ਹੈ | ਵਕੀਲ ਨੇ ਕਿਹਾ ਕਿ ਸਮਝੌਤੇ ਨੂੰ ਪੈਸੇ ਦਿੱਤੇ ਜਾਣ ਦੇ ਤੌਰ 'ਤੇ ਨਹੀਂ ਦੇਖਿਆ ਜਾਣਾ ਚਾਹੀਦਾ | ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਵੱਖ-ਵੱਖ ਦੋਸ਼ੀਆਂ ਲਈ ਵੱਖ-ਵੱਖ ਧਾਰਨਾਵਾਂ ਹੋ ਸਕਦੀਆਂ ਹਨ | ਜ਼ਿਕਰਯੋਗ ਹੈ ਕਿ ਸਿੰਘ ਭਰਾਵਾਂ ਨੇ ਸ਼ੁੱਕਰਵਾਰ ਨੂੰ ਅਦਾਲਤ ਨੂੰ ਅੰਤਰਿਮ ਜ਼ਮਾਨਤ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਉਹ ਸ਼ਿਕਾਇਤਕਰਤਾ ਨਾਲ ਮਾਮਲਾ ਨਜਿੱਠਣਾ ਚਾਹੁੰਦੇ ਹਨ | ਸ਼ਿਕਾਇਤਕਰਤਾ ਆਰ. ਐਫ਼. ਐਲ. ਦੇ ਮਨਪ੍ਰੀਤ ਸਿੰਘ ਸੂਰੀ ਨੇ ਕਿਹਾ ਕਿ ਉਹ ਲਿਖਤੀ 'ਚ ਸਮਝੌਤਾ ਪ੍ਰਸਤਾਵ ਚਾਹੁੰਦੇ ਹਨ | ਅਦਾਲਤ ਨੇ ਬੁੱਧਵਾਰ ਨੂੰ ਸਿੰਘ ਭਰਾਵਾਂ ਤੇ ਹੋਰ ਮੁਲਜ਼ਮਾਂ ਸੁਨੀਲ ਗੋਧਵਾਨੀ, ਕਵੀ ਅਰੋੜਾ ਤੇ ਅਨਿਲ ਸਕਸੈਨਾ ਨੂੰ 31 ਅਕਤੂਬਰ ਤੱਕ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਸੀ | ਜ਼ਿਕਰਯੋਗ ਹੈ ਕਿ ਪੈਸੇ ਦੀ ਹੇਰਾਫੇਰੀ ਅਤੇ ਉਸ ਨੂੰ ਹੋਰ ਕੰਪਨੀਆਂ ਵਿਚ ਨਿਵੇਸ਼ ਕਰਨ ਦੇ ਦੋਸ਼ ਵਿਚ ਮਾਲਵਿੰਦਰ ਸਿੰਘ, ਸ਼ਿਵਇੰਦਰ ਸਿੰਘ, ਗੋਧਵਾਨੀ, ਅਰੋੜਾ ਅਤੇ ਸਕਸੈਨਾ ਨੂੰ ਈ. ਓ. ਡਬਲਿਊ. ਨੇ ਗਿ੍ਫ਼ਤਾਰ ਕੀਤਾ ਸੀ |

ਹੁਣ ਕਰਤਾਰਪੁਰ ਲਾਂਘੇ ਸਬੰਧੀ ਸਮਝੌਤੇ 'ਤੇ ਕੱਲ੍ਹ ਦਸਤਖ਼ਤ ਹੋਣ ਦੀ ਉਮੀਦ

ਅੰਮਿ੍ਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਭਾਰਤ ਅਤੇ ਪਾਕਿਸਤਾਨ ਸਰਕਾਰਾਂ ਵਲੋਂ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਕਰਨ ਤੋਂ ਪਹਿਲਾਂ ਲਾਂਘੇ ਦੇ ਸਮਝੌਤੇ 'ਤੇ ਦਸਤਖ਼ਤ ਕੀਤੇ ਜਾਣੇ ਹਨ | ਇਸ ਲਈ ਭਾਰਤ ਸਰਕਾਰ ਨੇ ਬੀਤੇ ਦਿਨ ਪਾਕਿਸਤਾਨ ਨੂੰ ਦੱਸਿਆ ਸੀ ਕਿ ਉਹ 23 ਅਕਤੂਬਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਨਾਲ ਸਬੰਧਿਤ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਤਿਆਰ ਹੈ | ਜਦਕਿ ਹੁਣ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਇਕ ਦਿਨ ਹੋਰ ਵਧਾ ਦਿੱਤਾ ਗਿਆ ਹੈ ਅਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਮੁਲਕ 24 ਅਕਤੂਬਰ ਨੂੰ ਉਕਤ ਸਮਝੌਤੇ 'ਤੇ ਦਸਤਖ਼ਤ ਕਰ ਸਕਦੇ ਹਨ | ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਦੇ ਨਾਲ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਤਿਆਰ ਹੈ ਪਰ ਪਾਕਿ ਨੂੰ ਯਾਤਰਾ ਲਈ ਪ੍ਰਤੀ ਸ਼ਰਧਾਲੂ ਪਾਸੋਂ 20 ਡਾਲਰ ਦੀ ਫ਼ੀਸ ਲੈਣ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ |

ਗਿ੍ਫ਼ਤਾਰੀ ਤੋਂ 2 ਮਹੀਨੇ ਬਾਅਦ ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ

ਫਿਲਹਾਲ ਜੇਲ੍ਹ 'ਚ ਹੀ ਰਹਿਣਗੇ
ਨਵੀਂ ਦਿੱਲੀ, 22 ਅਕਤੂਬਰ (ਉਪਮਾ ਡਾਗਾ ਪਾਰਥ)-ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਸੀ. ਬੀ. ਆਈ. ਵਲੋਂ ਦਾਇਰ ਆਈ. ਐਨ. ਐਕਸ. ਮੀਡੀਆ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਜ਼ਮਾਨਤ ਮਿਲ ਗਈ ਹੈ, ਪਰ ਚਿਦੰਬਰਮ ਅਜੇ ਜੇਲ੍ਹ 'ਚ ਰਹਿਣਗੇ ਕਿਉਂਕਿ ਉਹ ਅਜੇ ਈ. ਡੀ. ਦੀ ਹਿਰਾਸਤ 'ਚ ਹਨ | ਜਸਟਿਸ ਆਰ. ਭਾਨੂਮਤੀ ਦੀ ਅਗਵਾਈ ਵਾਲੀ 3 ਮੈਂਬਰੀ ਬੈਂਚ ਨੇ ਦਿੱਲੀ ਹਾਈਕੋਰਟ ਦੇ 30 ਸਤੰਬਰ ਵਾਲੇ ਫ਼ੈਸਲੇ ਨੂੰ , ਜਿਸ 'ਚ ਅਦਾਲਤ ਨੇ ਚਿਦੰਬਰਮ ਨੂੰ ਜ਼ਮਾਨਤ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ, ਪਲਟਦਿਆਂ ਇਹ ਆਦੇਸ਼ ਦਿੱਤਾ | ਸੁਪਰੀਮ ਕੋਰਟ ਵਲੋਂ ਜ਼ਮਾਨਤ ਦਾ ਇਹ ਆਦੇਸ਼ ਚਿਦੰਬਰਮ ਦੀ ਗਿ੍ਫ਼ਤਾਰੀ ਤੋਂ 61 ਦਿਨ ਬਾਅਦ ਦਿੱਤਾ ਹੈ | ਬੈਂਚ ਵਲੋਂ ਇਕ ਲੱਖ ਰੁਪਏ ਦੇ ਨਿੱਜੀ ਮੁਚਲਕੇ ਅਤੇ ਏਨੀ ਹੀ ਰਕਮ ਦੇ ਜ਼ਮਾਨਤੀ ਬਾਂਡ 'ਤੇ ਸ਼ਰਤਾਂ ਸਹਿਤ ਇਹ ਜ਼ਮਾਨਤ ਦਿੱਤੀ ਹੈ | ਪੀ. ਚਿਦੰਬਰਮ ਬਿਨਾਂ ਹੇਠਲੀ ਅਦਾਲਤ ਦੀ ਇਜ਼ਾਜਤ 'ਤੇ ਵਿਦੇਸ਼ ਨਹੀਂ ਜਾ ਸਕਦੇ | ਜਾਂਚ 'ਚ ਸਹਿਯੋਗ ਕਰਦਿਆਂ ਪੜਤਾਲੀਆ ਏਜੰਸੀ ਜਦੋਂ ਵੀ ਉਨ੍ਹਾਂ ਨੂੰ ਬੁਲਾਏਗੀ, ਜਾਣਾ ਪਵੇਗਾ | ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਇਸ ਫੈਸਲੇ ਦਾ ਅਸਰ ਚਿਦੰਬਰਮ ਦੇ ਿਖ਼ਲਾਫ਼ ਚੱਲ ਰਹੇ ਕਿਸੇ ਵੀ ਦੂਜੇ ਮਾਮਲੇ 'ਤੇ ਨਹੀਂ ਪਵੇਗਾ, ਜਿਸ ਤੋਂ ਇਹ ਸਪੱਸ਼ਟ ਹੈ ਕਿ ਕਾਂਗਰਸ ਆਗੂ ਤਦ ਤੱਕ ਰਿਹਾਅ ਨਹੀਂ ਹੋ ਸਕਣਗੇ ਜਦ ਤੱਕ ਉਨ੍ਹਾਂ ਨੂੰ ਈ. ਡੀ. ਵਲੋਂ ਦਾਇਰ ਕੀਤੇ ਮਾਮਲੇ 'ਚ ਜ਼ਮਾਨਤ ਨਹੀਂ ਮਿਲ ਜਾਂਦੀ | ਇਸ ਜ਼ਮਾਨਤ ਤੋਂ ਬਾਅਦ ਵੀ ਚਿਦੰਬਰਮ ਤਿਹਾੜ ਜੇਲ੍ਹ 'ਚ ਹੀ ਰਹਿਣਗੇ, ਕਿਉਂਕਿ ਉਹ 24 ਅਕਤੂਬਰ ਤੱਕ ਈ. ਡੀ. ਦੀ ਹਿਰਾਸਤ 'ਚ ਹਨ |

ਕੈਲਗਰੀ ਫਾਰੈਸਟ ਲਾਅਨ ਤੋਂ ਜਿੱਤੇ ਜਸਰਾਜ ਸਿੰਘ ਹੱਲਣ

ਕੈਲਗਰੀ, (ਹਰਭਜਨ ਸਿੰਘ ਢਿੱਲੋਂ)-ਕੈਲਗਰੀ ਦੇ ਪਾਰਲੀਮਾਨੀ ਹਲਕੇ ਫਾਰੈਸਟ ਲਾਅਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜਸਰਾਜ ਸਿੰਘ ਹੱਲਣ ਨੇ ਆਪਣੇ ਨੇੜਲੇ ਵਿਰੋਧੀ ਲਿਬਰਲ ਪਾਰਟੀ ਦੇ ਉਮੀਦਵਾਰ ਜੈਗ ਆਨੰਦ ਨੂੰ ਹਰਾ ਕੇ ਸੀਟ ਜਿੱਤੀ ਹੈ | ਸ. ਹੱਲਣ ਨੇ ਨਤੀਜਾ ਆਉਣ ਤੋਂ ਬਾਅਦ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਗੁਰਮਤਿ ਅਨੁਸਾਰ ਗੁਰੂ ਪਾਤਸ਼ਾਹ ਪਾਸੋਂ ਲੋਕ ਸੇਵਾ ਦੀ ਦਾਤ ਮੰਗੀ | ਦੱਸਣਯੋਗ ਹੈ ਕਿ ਜਸਰਾਜ ਸਿੰਘ ਹੱਲਣ ਦਾ ਗੁਰਸਿੱਖ ਪਰਿਵਾਰ ਹੈ | ਸ. ਹੱਲਣ ਦੀ ਜਿੱਤ ਨਾਲ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ |

ਬਿ੍ਟਿਸ਼ ਕੋਲੰਬੀਆ ਦੇ 16 ਪੰਜਾਬੀ ਉਮੀਦਵਾਰਾਂ 'ਚੋਂ 4 ਹੀ ਚੋਣ ਜਿੱਤ ਸਕੇ

• ਸੁੱਖ ਧਾਲੀਵਾਲ ਚੌਥੀ ਵਾਰ ਸੰਸਦ ਮੈਂਬਰ ਬਣੇ • ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਰਣਦੀਪ ਸਿੰਘ ਸਰਾਏ ਵੀ ਜਿੱਤੇ
ਐਬਟਸਫੋਰਡ, 22 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੀ 338 ਮੈਂਬਰਾਂ ਵਾਲੀ 43ਵੀਂ ਸੰਸਦ ਲਈ ਅੱਜ ਹੋਈਆਂ ਚੋਣਾਂ ਵਿਚ ਬਿ੍ਟਿਸ਼ ਕੋਲੰਬੀਆ ਸੂਬੇ ਦੇ ਕੁੱਲ 16 ਪੰਜਾਬੀ ਉਮੀਦਵਾਰਾਂ 'ਚੋਂ 4 ਪੰਜਾਬੀ ਚੋਣ ਜਿੱਤਣ ਵਿਚ ਸਫਲ ਰਹੇ, ਜਿਨ੍ਹਾਂ ਵਿਚੋਂ ਇਕ ਚੌਥੀ ਵਾਰ ਅਤੇ ਤਿੰਨ ਦੂਸਰੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ | ਦੇਰ ਰਾਤ ਐਲਾਨੇ ਗਏ ਚੋਣ ਨਤੀਜਿਆਂ ਵਿਚ ਪੰਜਾਬੀਆਂ ਦਾ ਗੜ੍ਹ ਸਮਝੇ ਜਾਂਦੇ ਸਰੀ-ਨਿਊਟਨ ਸੰਸਦੀ ਹਲਕੇ ਤੋਂ ਲਿਬਰਲ ਉਮੀਦਵਾਰ ਸੁੱਖ ਧਾਲੀਵਾਲ ਆਪਣੇ ਨਿਕਟ ਵਿਰੋਧੀ ਐਨ. ਡੀ. ਪੀ. ਦੇ ਹਰਜੀਤ ਸਿੰਘ ਗਿੱਲ ਨੂੰ ਹਰਾ ਕੇ ਚੋਣ ਜਿੱਤ ਗਏ | ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸੁਧਾਰ ਨੇੜਲੇ ਪਿੰਡ ਸੂਜਾਪੁਰ ਦੇ ਜੰਮਪਲ ਸੁੱਖ ਧਾਲੀਵਾਲ ਚੌਥੀ ਵਾਰ ਕੈਨੇਡਾ ਦੇ ਸੰਸਦ ਮੈਂਬਰ ਚੁਣੇ ਗਏ ਹਨ | ਕੈਨੇਡਾ ਦੇ ਇਤਿਹਾਸ ਵਿਚ ਪਹਿਲੇ ਸਿੱਖ ਰੱਖਿਆ ਮੰਤਰੀ ਵਜੋਂ ਆਪਣਾ ਨਾਂਅ ਦਰਜ ਕਰਵਾਉਣ ਵਾਲੇ ਹਰਜੀਤ ਸਿੰਘ ਸੱਜਣ ਲਿਬਰਲ ਪਾਰਟੀ ਦੀ ਟਿਕਟ 'ਤੇ ਵੈਨਕੂਵਰ ਦੱਖਣੀ ਤੋਂ ਚੋਣ ਜਿੱਤ ਗਏ | ਉਨ੍ਹਾਂ ਸਾਬਕਾ ਸੰਸਦ ਮੈਂਬਰ ਤੇ ਕੰਜ਼ਰਵੇਟਿਵ ਉਮੀਦਵਾਰ ਵੇਅ ਯੰਗ ਨੂੰ ਹਰਾਇਆ | ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਨੇੜਲੇ ਪਿੰਡ ਬੰਬੇਲੀ ਦੇ ਜੰਮਪਲ ਹਰਜੀਤ ਸਿੰਘ ਸੱਜਣ ਦੂਸਰੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ | ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਤੇ ਬਰਨਬੀ ਦੱਖਣੀ ਤੋਂ ਉਮੀਦਵਾਰ ਜਗਮੀਤ ਸਿੰਘ ਦੂਸਰੀ ਵਾਰ ਕੈਨੇਡਾ ਦੇ ਸੰਸਦ ਮੈਂਬਰ ਚੁਣੇ ਗਏ ਹਨ | ਜਗਮੀਤ ਸਿੰਘ ਜ਼ਿਲ੍ਹਾ ਬਰਨਾਲਾ ਦੇ ਪਿੰਡ ਠੀਕਰੀਵਾਲ ਦੇ ਡਾ: ਜਗਤਾਰਨ ਸਿੰਘ ਧਾਲੀਵਾਲ ਦੇ ਸਪੁੱਤਰ ਹਨ | ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਨੇੜਲੇ ਪਿੰਡ ਸਰਾਏ ਖਾਸ ਦੇ ਰਣਦੀਪ ਸਿੰਘ ਸਰਾਏ ਲਿਬਰਲ ਪਾਰਟੀ ਦੀ ਟਿਕਟ 'ਤੇ ਸਰੀ ਸੈਂਟਰ ਸੰਸਦੀ ਹਲਕੇ ਤੋਂ ਦੂਸਰੀ ਵਾਰ ਸੰਸਦ ਮੈਂਬਰ ਬਣਨ ਵਿਚ ਸਫ਼ਲ ਰਹੇ | ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਵਿਚ ਹਰਜੀਤ ਸਿੰਘ ਸੱਜਣ ਦਾ ਕੈਬਨਿਟ ਮੰਤਰੀ ਬਣਨਾ ਲਗਪਗ ਤੈਅ ਹੈ | ਬਿ੍ਟਿਸ਼ ਕੋਲੰਬੀਆ 'ਚ ਚੋਣ ਹਾਰਨ ਵਾਲੇ ਪੰਜਾਬੀ ਉਮੀਦਵਾਰਾਂ ਵਿਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੱਲਾ ਦੇ ਜਤੀ ਸਿੱਧੂ ਲਿਬਰਲ, ਪਾਇਲ ਨੇੜਲੇ ਪਿੰਡ ਮਕਸੂਦੜਾ ਦੇ ਹਰਜੀਤ ਸਿੰਘ ਗਿੱਲ ਐਨ. ਡੀ. ਪੀ., ਅੰਮਿ੍ਤਸਰ ਦੇ ਹਰਪ੍ਰੀਤ ਸਿੰਘ ਕੰਜ਼ਰਵੇਟਿਵ, ਫਰੀਦਕੋਟ ਜ਼ਿਲ੍ਹੇ ਦੇ ਪਿੰਡ ਖਾਰਾ ਦੀ ਨੀਲਮ ਬਰਾੜ ਲਿਬਰਲ, ਜ਼ੀਰਾ ਨੇੜਲੇ ਪਿੰਡ ਜੌੜਾ ਦੀ ਹਰਵਿੰਦਰ ਕੌਰ ਸੰਧੂ ਐਨ. ਡੀ. ਪੀ., ਅੰਮਿ੍ਤਸਰ ਦੇ ਪਿੰਡ ਰਸੂਲਪੁਰ ਦੀ ਟੀਨਾ ਬੈਂਸ ਕੰਜ਼ਰਵੇਟਿਵ, ਜਲੰਧਰ ਸ਼ਹਿਰ ਦੇ ਦੇਵ ਵਿਰਦੀ ਲਿਬਰਲ, ਨਕੋਦਰ ਨੇੜਲੇ ਪਿੰਡ ਸ਼ੰਕਰ ਦੇ ਡਾ: ਸ਼ਿੰਦਰ ਪੁਰੇਵਾਲ ਕੰਜ਼ਰਵੇਟਿਵ, ਮੁਹਾਲੀ ਪ੍ਰੈੱਸ ਕਲੱਬ ਦੇ ਸਾਬਕਾ ਸਲਾਹਕਾਰ ਡਾ: ਜਸਵਿੰਦਰ ਦਿਲਾਵਰੀ ਤੇ ਕੈਨੇਡੀਅਨ ਜੰਮਪਲ ਸੁਰਜੀਤ ਸਿੰਘ ਸਰਾਂ ਤੇ ਸਬੀਨਾ ਸਿੰਘ ਐਨ. ਡੀ. ਪੀ. ਅਤੇ ਇਕੋ-ਇਕ ਆਜ਼ਾਦ ਉਮੀਦਵਾਰ ਐਡਵੋਕੇਟ ਅੰਮਿ੍ਤ ਬੈਂਸ ਸ਼ਾਮਿਲ ਹਨ |

ਐਨ. ਡੀ. ਪੀ. ਆਗੂ ਜਗਮੀਤ ਸਿੰਘ ਦੀ ਬਚਪਨ ਮੌਕੇ ਆਪਣੀ ਮਾਤਾ ਹਰਮੀਤ ਕੌਰ ਧਾਲੀਵਾਲ ਨਾਲ ਪੁਰਾਣੀ ਤਸਵੀਰ।

...

ਪੂਰੀ ਖ਼ਬਰ »

ਰਾਜੌਰੀ 'ਚ ਪਾਕਿ ਗੋਲੀਬਾਰੀ 'ਚ ਸੈਨਾ ਦਾ ਅਧਿਕਾਰੀ ਸ਼ਹੀਦ

ਜੰਮੂ, 22 ਅਕਤੂਬਰ (ਏਜੰਸੀ)-ਪਾਕਿਸਤਾਨੀ ਸੈਨਾ ਵਲੋਂ ਅੱਜ ਜੰਮੂ-ਕਸ਼ਮੀਰ ਦੇ ਕੰਟਰੋਲ ਰੇਖਾ ਨਾਲ ਲਗਦੇ ਰਾਜੌਰੀ ਤੇ ਪੁਣਛ ਜ਼ਿਲਿ੍ਹਆਂ ਦੇ ਇਲਾਕੇ 'ਚ ਕੀਤੀ ਜੰਗਬੰਦੀ ਦੀ ਉਲੰਘਣਾ ਦੌਰਾਨ ਸੈਨਾ ਦਾ ਇਕ ਜੇ.ਸੀ.ਓ. ਸ਼ਹੀਦ ਹੋ ਗਿਆ ਤੇ 2 ਨਾਗਰਿਕ ਜ਼ਖ਼ਮੀ ਹੋ ਗਏ ਹਨ | ...

ਪੂਰੀ ਖ਼ਬਰ »

ਮੁਕਾਬਲੇ 'ਚ ਜੈਸ਼ ਦੇ ਤਿੰਨ ਅੱਤਵਾਦੀ ਹਲਾਕ

ਸ੍ਰੀਨਗਰ, 22 ਅਕਤੂਬਰ (ਏਜੰਸੀ)-ਜੰਮੂ-ਕਸ਼ਮੀਰ ਪੁਲਿਸ ਦੇ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਸੁਰੱਖਿਆ ਬਲਾਂ ਨਾਲ ਦੱਖਣੀ ਕਸ਼ਮੀਰ ਦੇ ਤਰਾਲ ਇਲਾਕੇ ਵਿਚ ਹੋਏ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀ ਮਾਰੇ ਗਏ | ਉਨ੍ਹਾਂ ਨੇ ਦੱਸਿਆ ਕਿ ਇਹ ਅੱਤਵਾਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX