ਤਾਜਾ ਖ਼ਬਰਾਂ


ਨਵੀਂ ਦਿੱਲੀ : ਕਮਲੇਸ਼ ਤਿਵਾੜੀ ਹੱਤਿਆ ਕਾਂਡ ਦੇ ਦੋਵੇਂ ਦੋਸ਼ੀ ਗੁਜਰਾਤ ਏ ਟੀ ਐੱਸ ਨੇ ਫੜੇ
. . .  1 day ago
ਗੁਰਦੁਆਰਾ ਸਾਹਿਬ ਦੇ ਮਾਡਲ ਨਾਲ ਸਜਾਈ ਬੇੜੀ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ
. . .  1 day ago
ਮਾਛੀਵਾੜਾ ਸਾਹਿਬ ,22 ਅਕਤੂਬਰ (ਮਨੋਜ ਕੁਮਾਰ)- ਆਪਣੇ ਆਪ ਵਿਚ ਪਹਿਲਾ ਤੇ ਦਰਿਆ ਦੇ ਰਸਤੇ ਤੋ ਰੋਪੜ ਦੇ ਟਿੱਬੀ ਸਾਹਿਬ ਗੁਰਦੁਆਰਾ ਤੋ ਰਵਾਨਾ ਹੋਈ ਵਿਸ਼ਾਲ ਬੇੜੀ ਨੂੰ ਦੇਖਣ ਲਈ ਸੰਗਤਾਂ ਦਾ ਠਾਠਾਂ ਮਾਰਦਾ ...
ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਦਾ ਦੇਹਾਂਤ
. . .  1 day ago
ਸਲਾਣਾ ,22 ਅਕਤੂਬਰ (ਗੁਰਚਰਨ ਸਿੰਘ ਜੰਜੂਆ )- ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਸੁੱਚਾ ਸਿੰਘ ਜੰਜੂਆ ਦਾ ਅਜ ਦੇਹਾਂਤ ਹੋ ਗਿਆ ਹੈ । ਉਨ੍ਹਾਂ ਦਾ ਅੰਤਿਮ ਸੰਸਕਾਰ 23 ਅਕਤੂਬਰ ਨੂੰ ਦਿਨ ਬੁੱਧਵਾਰ ...
ਮਾਨਸਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ
. . .  1 day ago
ਮਾਨਸਾ, 22 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਪੁਲਿਸ ਮਾਨਸਾ ਨੇ ਉਦੋਂ ਵੱਡੀ ਪ੍ਰਾਪਤੀ ਕੀਤੀ ਜਦੋਂ ਤਲਾਸ਼ੀ ਵਰੰਟਾਂ 'ਤੇ ਗੁਆਂਢੀ ਰਾਜ ਹਰਿਆਣਾ ਦੇ ਪਿੰਡ ਰੰਗਾਂ ਦੀ ...
ਕੈਨੇਡਾ ਵਿਚ ਰੂਬੀ ਸਹੋਤਾ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਖ਼ੁਸ਼ੀ ਵਿਚ ਲੱਡੂ ਵੰਡੇ
. . .  1 day ago
ਭੜੀ 22 ਅਕਤੂਬਰ {ਭਰਪੂਰ ਸਿੰਘ ਹਵਾਰਾ} -ਨਜ਼ਦੀਕੀ ਪਿੰਡ ਖੇੜੀ ਨੌਧ ਸਿੰਘ ਵਿਖੇ ਰੂਬੀ ਸਹੋਤਾ ਦੇ ਕੈਨੇਡਾ ਵਿਚ ਐੱਮ ਪੀ ਬਣਨ ‘ਤੇ ਖ਼ੁਸ਼ੀ ਵਿਚ ਲੱਡੂ ਵੰਡੇ ਗਏ।
ਅਮਰੀਕ ਸਿੰਘ ਸਿੱਧੂ ਬਣੇ ਪੀ.ਏ.ਡੀ.ਬੀ ਗੁਰੂਹਰਸਹਾਏ ਦੇ ਚੇਅਰਮੈਨ
. . .  1 day ago
ਗੁਰੂਹਰਸਹਾਏ, 22 ਅਕਤੂਬਰ (ਹਰਚਰਨ ਸਿੰਘ ਸੰਧੂ)- ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਦੀ ਗੁਰੂਹਰਸਹਾਏ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ...
ਬੰਗਾ 'ਚ ਲੁਟੇਰੇ ਡੇਢ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਹੋਏ ਫ਼ਰਾਰ
. . .  1 day ago
ਬੰਗਾ, 22 ਅਕਤੂਬਰ (ਜਸਵੀਰ ਸਿੰਘ ਨੂਰਪੁਰ)- ਬੰਗਾ ਸ਼ਹਿਰ 'ਚ ਇੱਕ ਵਿਅਕਤੀ ਪਾਸੋਂ ਲੁਟੇਰੇ ਡੇਢ ਲੱਖ ਦੇ ਕਰੀਬ ਰਾਸ਼ੀ ਲੁੱਟ ਕੇ ਫ਼ਰਾਰ ਹੋ ਗਏ। ਇਹ ਰਾਸ਼ੀ ਉਸ ਨੇ ਅਜੇ ...
ਗੜ੍ਹਸ਼ੰਕਰ ਵਿਖੇ ਕੱਲ੍ਹ ਤੋਂ ਸ਼ੁਰੂ ਹੋਵੇਗਾ 16ਵਾਂ ਖ਼ਾਲਸਾਈ ਖੇਡ ਉਤਸਵ
. . .  1 day ago
ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਉਚੇਰੀ ਵਿੱਦਿਅਕ...
ਪੰਜਾਬ ਦੇ ਅੰਦਰ ਜਾਅਲੀ ਡਿਗਰੀਆਂ 'ਤੇ ਕੀਤੀ ਜਾ ਰਹੀ ਪ੍ਰੈਕਟਿਸ : ਸਿਵਲ ਸਰਜਨ
. . .  1 day ago
ਫ਼ਾਜ਼ਿਲਕਾ, 22 ਅਕਤੂਬਰ( ਪ੍ਰਦੀਪ ਕੁਮਾਰ)- ਪੰਜਾਬ 'ਚ ਜਾਲੀ ਡਿਗਰੀਆਂ ਹਾਸਿਲ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਅਤੇ ਲੋਕਾਂ ਤੋਂ ਇਲਾਜ...
ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਨਸ਼ਾ ਤਸਕਰਾਂ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਅਜਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਕੱਲ੍ਹ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਸਾਢੇ ਸੱਤ ਕਿੱਲੋ ਤੋਂ ਵਧੇਰੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਸਰਹੱਦੀ ਪਿੰਡ ਕੱਕੜ ਦੇ ਰਹਿਣ ਵਾਲੇ ਦੋ ਨਸ਼ਾ ਤਸਕਰਾਂ...
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  1 day ago
ਸ੍ਰੀਨਗਰ, 22 ਅਕਤੂਬਰ- ਜੰਮੂ ਕਸ਼ਮੀਰ ਦੇ ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ...
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਵਲੋਂ ਚਲਾਇਆ ਜਾ ਰਿਹਾ ਹੈ ਸਰਚ ਆਪਰੇਸ਼ਨ
. . .  1 day ago
ਸ੍ਰੀਨਗਰ, 22 ਅਕਤੂਬਰ- ਜੰਮੂ-ਕਸ਼ਮੀਰ ਦੇ ਅਵੰਤੀਪੋਰਾ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ...
ਨੱਡਾ ਵੱਲੋਂ ਭਾਜਪਾ ਦੇ ਜਨਰਲ ਸਕੱਤਰਾਂ ਨਾਲ ਮੀਟਿੰਗ
. . .  1 day ago
ਨਵੀਂ ਦਿੱਲੀ, 22 ਅਕਤੂਬਰ- ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਨੇ ਅੱਜ ਪਾਰਟੀ ਹੈੱਡਕੁਆਟਰ ਵਿਖੇ ਭਾਜਪਾ ਦੇ ਜਨਰਲ ਸਕੱਤਰਾਂ...
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਦੀ ਹਾਲਤ ਵਿਗੜੀ, ਹਸਪਤਾਲ 'ਚ ਕਰਾਇਆ ਗਿਆ ਦਾਖ਼ਲ
. . .  1 day ago
ਲਾਹੌਰ, 22 ਅਕਤੂਬਰ- ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ...
ਅਫ਼ਗ਼ਾਨਿਸਤਾਨ : ਤਾਲਿਬਾਨ ਹਮਲੇ 'ਚ ਮਾਰੇ ਗਏ 19 ਸੁਰੱਖਿਆ ਅਧਿਕਾਰੀ, ਦੋ ਜ਼ਖਮੀ
. . .  1 day ago
ਕਾਬੁਲ, 22 ਅਕਤੂਬਰ- ਅਫ਼ਗ਼ਾਨਿਸਤਾਨ ਦੇ ਕੁੰਦੁਜ ਜ਼ਿਲ੍ਹੇ 'ਚ ਮੰਗਲਵਾਰ ਸਵੇਰੇ ਤਾਲਿਵਾਨੀ ਅੱਤਵਾਦੀਆਂ ਦੇ ਹਮਲੇ 'ਚ ਘੱਟੋ-ਘੱਟ 19 ਸੁਰੱਖਿਆ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ...
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਹੇਠ ਹੋਇਆ ਸਮਾਗਮ
. . .  1 day ago
ਕੁਝ ਕਾਂਗਰਸੀਆਂ ਵਲੋਂ ਕੈਪਟਨ ਦੇ ਕੰਨ ਭਰਨ ਕਰਕੇ ਸਿੱਧੂ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ- ਨਵਜੋਤ ਕੌਰ ਸਿੱਧੂ
. . .  1 day ago
ਘਰੋਂ ਲੜ ਕੇ ਗਏ ਨੌਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਲਾਸ਼ ਮਿਲਣ ਨਾਲ ਫੈਲੀ ਸਨਸਨੀ
. . .  1 day ago
ਭਾਰਤ ਅਤੇ ਪਾਕਿ ਵਿਚਾਲੇ ਕੱਲ੍ਹ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਹਸਤਾਖ਼ਰ ਨਾ ਹੋਣ ਦੀ ਸੰਭਾਵਨਾ
. . .  1 day ago
ਰਾਜਦੂਤਾਂ ਦੇ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਰਾਜਦੂਤਾਂ ਦੇ ਵਫ਼ਦ ਨੇ ਖਿਚਾਈ ਗਰੁੱਪ ਤਸਵੀਰ
. . .  1 day ago
ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਰਾਜਦੂਤਾਂ ਦੇ ਵਫ਼ਦ ਨੇ ਛਕਿਆ ਲੰਗਰ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਅਰਥਸ਼ਾਸਤਰ 'ਚ ਨੋਬਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨਾਲ ਕੀਤੀ ਮੁਲਾਕਾਤ
. . .  1 day ago
ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਰਾਜਦੂਤਾਂ ਦਾ ਵਫ਼ਦ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਨਾਭਾ ਤੋਂ ਅਗਲੇ ਪੜਾਅ ਲਈ ਰਵਾਨਾ ਹੋਈ ਸ਼ਬਦ ਗੁਰੂ ਯਾਤਰਾ
. . .  1 day ago
ਕੈਨੇਡਾ ਚੋਣਾਂ 2019 : ਕੈਲਗਰੀ ਫੋਰੈਸਟ ਲਾਅਨ ਤੋਂ ਕੰਜ਼ਰਵੇਟਿਵ ਆਗੂ ਜਸਰਾਜ ਸਿੰਘ ਹਲਨ ਜਿੱਤੇ
. . .  1 day ago
ਕੈਨੇਡਾ ਚੋਣਾਂ : ਬਰੈਂਪਟਨ ਈਸਟ ਤੋਂ ਮਨਿੰਦਰ ਸਿੰਘ ਸਿੱਧੂ ਦੀ ਜਿੱਤ
. . .  1 day ago
ਇਸ ਵਾਰ ਕਾਂਗਰਸ ਹੀ ਹਰਿਆਣਾ 'ਚ ਸੱਤਾ 'ਚ ਆਵੇਗੀ : ਕੁਮਾਰੀ ਸ਼ੈਲਜਾ
. . .  1 day ago
ਅੰਮ੍ਰਿਤਸਰ ਪਹੁੰਚੇ ਵੱਖ-ਵੱਖ ਦੇਸ਼ਾਂ ਦੇ 90 ਰਾਜਦੂਤਾਂ ਦੇ ਵਫ਼ਦ ਦਾ ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ, ਦੇਖੋ ਤਸਵੀਰਾਂ
. . .  1 day ago
ਸੁਖਪਾਲ ਸਿੰਘ ਖਹਿਰਾ ਨੇ ਆਪਣਾ ਅਸਤੀਫ਼ਾ ਲਿਆ ਵਾਪਸ
. . .  1 day ago
ਕੈਨੇਡਾ 'ਚ ਮੁੜ ਸਰਕਾਰ ਬਣਾਉਣ ਦੀ ਤਿਆਰੀ 'ਚ ਜਸਟਿਨ ਟਰੂਡੋ
. . .  1 day ago
ਸ੍ਰੀ ਦਰਬਾਰ ਸਾਹਿਬ ਨੇੜੇ ਪੁੱਜਾ ਵੱਖ-ਵੱਖ ਦੇਸ਼ਾਂ ਦੇ 90 ਰਾਜਦੂਤਾਂ ਦਾ ਵਫ਼ਦ
. . .  1 day ago
ਕੈਨੇਡਾ ਚੋਣਾਂ 2019 : ਬਰੈਂਪਟਨ ਵੈਸਟ ਤੋਂ ਕਮਲ ਖਹਿਰਾ ਰਹੀ ਜੇਤੂ
. . .  1 day ago
ਕੈਨੇਡਾ ਚੋਣਾਂ 2019 : ਕਿਚਨਰ ਸੈਂਟਰ ਤੋਂ ਲਿਬਰਲ ਆਗੂ ਰਾਜ ਸੈਣੀ ਜਿੱਤੇ
. . .  1 day ago
ਕੈਨੇਡਾ ਚੋਣਾਂ 2019 : ਬਰੈਂਪਟਨ ਨਾਰਥ ਤੋਂ ਰੂਬੀ ਸਹੋਤਾ ਨੇ ਰਹੀ ਜੇਤੂ
. . .  1 day ago
ਕੈਨੇਡਾ ਚੋਣਾਂ : ਮੁੜ ਆਪਣੀ ਸੀਟ ਤੋਂ ਜਿੱਤੇ ਜਸਟਿਨ ਟਰੂਡੋ
. . .  1 day ago
ਕੈਨੇਡਾ ਚੋਣਾਂ : ਬਰੈਂਪਟਨ ਸੈਂਟਰ ਤੋਂ ਰਾਮੇਸ਼ ਸੰਘਾ ਜਿੱਤੇ
. . .  1 day ago
ਕੈਨੇਡਾ ਚੋਣਾਂ : ਬਰੈਂਪਟਨ ਸਾਊਥ ਤੋਂ ਲਿਬਰਲ ਆਗੂ ਸੋਨੀਆ ਸਿੱਧੂ ਰਹੇ ਜੇਤੂ
. . .  1 day ago
ਕੈਨੇਡਾ ਚੋਣਾਂ : ਸਰੀ ਨਿਊਟਨ ਤੋਂ ਲਿਬਰਲ ਆਗੂ ਸੁਖ ਧਾਲੀਵਾਲ ਜਿੱਤੇ
. . .  1 day ago
ਕੈਨੇਡਾ ਚੋਣਾਂ : ਵੈਨਕੂਵਰ ਸਾਊਥ ਤੋਂ ਲਿਬਰਲ ਆਗੂ ਹਰਜੀਤ ਸੱਜਣ ਰਹੇ ਜੇਤੂ
. . .  1 day ago
ਕੈਨੇਡਾ ਚੋਣਾਂ : ਐਡਮਿੰਟਨ ਮਿੱਲਵੁੱਡਜ਼ ਤੋਂ ਲਿਬਰਲ ਆਗੂ ਅਮਰਜੀਤ ਸੋਹੀ ਨੂੰ ਹਰਾ ਕੇ ਟਿਮ ਉੱਪਲ ਰਹੇ ਜੇਤੂ
. . .  1 day ago
ਕੈਨੇਡਾ ਚੋਣਾਂ : ਮਿਸੀਸਾਗਾ ਮਾਲਟਨ ਤੋਂ ਜਿੱਤੇ ਲਿਬਲ ਆਗੂ ਨਵਦੀਪ ਸਿੰਘ ਬੈਂਸ
. . .  1 day ago
ਵੱਖ-ਵੱਖ ਦੇਸ਼ਾਂ ਤੋਂ ਅੰਮ੍ਰਿਤਸਰ ਪਹੁੰਚੇ 90 ਰਾਜਦੂਤਾਂ ਦਾ ਬੈਂਡ ਵਾਜਿਆਂ ਨਾਲ ਕੀਤਾ ਗਿਆ ਸਵਾਗਤ
. . .  1 day ago
ਰਾਮਨਾਥ ਕੋਵਿੰਦ ਨੇ ਕੀਤੀ ਨੇਪਾਲ ਦੀ ਰਾਸ਼ਟਰਪਤੀ ਨਾਲ ਮੁਲਾਕਾਤ
. . .  1 day ago
ਕਾਂਗਰਸੀ ਆਗੂ ਵੱਲੋਂ ਮਹਿਲਾ ਡਾਕਟਰ ਨਾਲ ਬਦਸਲੂਕੀ ਕਰਨ ਤੋਂ ਬਾਅਦ ਡਾਕਟਰਾਂ ਨੇ ਕੀਤੀ ਹੜਤਾਲ
. . .  1 day ago
ਭਾਰਤ ਨੇ ਦੱਖਣੀ ਅਫ਼ਰੀਕਾ 'ਤੇ 3-0 ਨਾਲ ਕੀਤਾ ਕਲੀਨ ਸਵੀਪ
. . .  1 day ago
ਕੈਨੇਡਾ ਚੋਣਾਂ : ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਦੱਖਣੀ ਹਲਕੇ ਤੋਂ ਜਿੱਤੇ ਐੱਨ. ਡੀ. ਪੀ. ਆਗੂ ਜਗਮੀਤ ਸਿੰਘ
. . .  1 day ago
ਕੈਨੇਡਾ ਚੋਣਾਂ : ਜਸਟਿਨ ਟਰੂਡੋ ਦੀ ਲਿਬਰਲ ਪਾਰਟੀ 156 ਸੀਟਾਂ 'ਤੇ ਅੱਗੇ
. . .  1 day ago
ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਜਿਹੜਾ ਆਦਮੀ ਸੰਕਲਪ ਕਰ ਸਕਦਾ ਹੈ, ਉਸ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ। -ਐਮਰਸਨ

ਪਹਿਲਾ ਸਫ਼ਾ

ਹਰਿਆਣਾ 'ਚ 65 ਅਤੇ ਮਹਾਰਾਸ਼ਟਰ 'ਚ 60.46 ਫ਼ੀਸਦੀ ਮਤਦਾਨ-ਨਤੀਜੇ 24 ਨੂੰ

ਚੰਡੀਗੜ੍ਹ/ਮੁੰਬਈ, 21 ਅਕਤੂਬਰ (ਐਨ.ਐਸ.ਪਰਵਾਨਾ, ਏਜੰਸੀ)-ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਅੱਜ ਲਗਪਗ ਸ਼ਾਂਤੀਪੂਰਨ ਪੋਲਿੰਗ ਮੁਕੰਮਲ ਹੋ ਗਈ, ਪਰ ਕਿਤੇ-ਕਿਤੇ ਹਿੰਸਾ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਵੀ ਮਿਲੀਆਂ ਹਨ ਅਤੇ ਸੂਬੇ 'ਚ ਕੁੱਲ 65 ਫ਼ੀਸਦੀ ਮਤਦਾਨ ਹੋਇਆ। ਉਧਰ ਮਹਾਰਾਸ਼ਟਰ 'ਚ 60.46 ਫ਼ੀਸਦੀ ਵੋਟਿੰਗ ਹੋਈ। ਅੱਜ ਰਾਤ ਰਾਜ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਵੋਟਾਂ ਪਾਉਣ ਦਾ ਕੰਮ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਾਰੀ ਰਿਹਾ ਪਰ ਕਈ ਥਾਵਾਂ 'ਤੇ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ, ਜਿਸ ਕਰਕੇ ਵੋਟਾਂ ਕੁਝ ਸਮਾਂ ਬਾਅਦ ਵੀ ਪੈਂਦੀਆਂ ਰਹੀਆਂ। ਅਜਿਹਾ ਚੋਣ ਕਮਿਸ਼ਨ ਦੀ ਹਦਾਇਤ 'ਤੇ ਕੀਤਾ ਗਿਆ। ਕੁੱਲ ਮਿਲਾ ਕੇ ਪੋਲਿੰਗ 65 ਫ਼ੀਸਦੀ ਰਹੀ। ਕੁੱਲ 1168 ਉਮੀਦਵਾਰ ਮੈਦਾਨ ਵਿਚ ਹਨ। ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਨੇ ਸਾਰੀਆਂ 90 ਸੀਟਾਂ 'ਤੇ ਆਪੋ-ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਸਨ। ਉਮੀਦਵਾਰ ਖੜ੍ਹੇ ਕਰਨ ਦੇ ਪੱਖ ਤੋਂ ਜਨਨਾਇਕ ਜਨਤਾ ਪਾਰਟੀ ਤੇ ਇਨੈਲੋ ਦਾ ਨੰਬਰ ਬਾਅਦ ਵਿਚ ਆਉਂਦਾ ਹੈ। ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗੀ ਤੇ ਦੁਪਹਿਰ ਤੱਕ ਨਤੀਜੇ ਨਿਕਲ ਆਉਣਗੇ। ਚੋਣ ਕਮਿਸ਼ਨ ਦੇ ਅੰਕੜਿਆਂ ਤੋਂ ਇਹ ਗੱਲ ਸਪਸ਼ਟ ਲਗਦੀ ਹੈ ਕਿ ਇਸ ਵਾਰ ਵੋਟਰਾਂ ਨੇ ਪੋਲਿੰਗ ਵਿਚ ਕੋਈ ਬਹੁਤੀ ਦਿਲਚਸਪੀ ਨਹੀਂ ਦਿਖਾਈ। ਇਨੈਲੋ, 'ਆਪ' ਤੇ 'ਬਸਪਾ' ਦੇ ਕਈ ਥਾਵਾਂ 'ਤੇ ਬੂਥ ਹੀ ਨਹੀਂ ਦਿਖਾਈ ਦਿੱਤੇ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਲਗਪਗ 70 ਫ਼ੀਸਦੀ ਪੋਲਿੰਗ ਹੋਈ ਸੀ ਤੇ ਇਤਿਹਾਸ ਵਿਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਨੂੰ 90 ਮੈਂਬਰਾਂ ਵਾਲੇ ਸਦਨ ਵਿਚ 47 ਸੀਟਾਂ ਪ੍ਰਾਪਤ ਹੋਈਆਂ ਸਨ। ਸ੍ਰੀ ਅਗਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜ ਵਿਚ ਚੋਣਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ 'ਚ ਯੋਗਦਾਨ ਦੇਣ 'ਤੇ ਚੋਣ ਪ੍ਰਕਿਰਿਆ ਵਿਚ ਕੰਮ ਕਰ ਰਹੇ ਕਰੀਬ ਸਵਾ ਲੱਖ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਲਗਪਗ 75 ਹਜ਼ਾਰ ਪੁਲਿਸ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬੇ ਵਿਚ 1 ਕਰੋੜ 83 ਲੱਖ 90 ਹਜ਼ਾਰ 525 ਵੋਟਰ ਹਨ। ਉਨ੍ਹਾਂ ਵਿਚਾਰ ਪ੍ਰਗਟ ਕੀਤਾ ਕਿ ਪੋਲਿੰਗ ਦੀ ਪ੍ਰਤੀਸ਼ਤ ਦਾ ਆਖ਼ਰੀ ਅੰਕੜਾ ਵਧਣ ਦੀ ਵੀ ਸੰਭਾਵਨਾ ਹੈ। ਉਹ ਅੱਜ ਰਾਤ ਤੱਕ ਜ਼ਿਲ੍ਹਾਵਾਰ ਪੋਲਿੰਗ ਦੀ ਪ੍ਰਤੀਸ਼ਤਤਾ ਨਾ ਦੱਸ ਸਕੇ। ਸੰਭਵ ਹੈ ਕਿ ਉਹ ਇਸ ਸਬੰਧ ਵਿਚ ਕੱਲ੍ਹ ਕੁਝ ਕਹਿਣ ਦੀ ਹਾਲਤ ਵਿਚ ਹੋਣ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਾਈਕਲ 'ਤੇ ਜਾ ਕੇ ਵੋਟ ਪਾਈ।
ਮਹਾਰਾਸ਼ਟਰ 'ਚ 60.46 ਫ਼ੀਸਦੀ ਮਤਦਾਨ
ਮਹਾਰਾਸ਼ਟਰ ਵਿਧਾਨ ਸਭਾ ਲਈ ਪਈਆਂ ਵੋਟਾਂ ਦੌਰਾਨ ਸ਼ਾਮ 6 ਵਜੇ ਤੱਕ 60.46 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਚੋਣਾਂ ਦੀ ਪ੍ਰਤੀਸ਼ਤਤਾ ਦੇ ਅੰਕੜੇ ਵਧ ਸਕਦੇ ਹਨ ਤੇ ਇਸ ਬਾਰੇ ਮੰਗਲਵਾਰ ਨੂੰ ਸਪਸ਼ਟ ਪਤਾ ਲੱਗੇਗਾ। ਸਭ ਤੋਂ ਵੱਧ ਪੋਲਿੰਗ 83.20 ਫ਼ੀਸਦੀ ਕੋਹਲਾਪੁਰ ਦੇ ਕਰਵੀਰ ਹਲਕੇ 'ਚ ਦਰਜ ਕੀਤੀ ਗਈ ਅਤੇ ਸਭ ਤੋਂ ਘੱਟ 40.20 ਫ਼ੀਸਦੀ ਦੱਖਣੀ ਮੁੰਬਈ ਦੇ ਕੋਲਾਬਾ ਖੇਤਰ 'ਚ ਦਰਜ ਕੀਤੀ ਗਈ। 2014 'ਚ ਸੂਬੇ 'ਚ 63.38 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ ਸੀ। ਸੂਬੇ ਦੇ ਮੁੱਖ ਚੋਣ ਅਧਿਕਾਰੀ ਬਲਦੇਵ ਸਿੰਘ ਨੇ ਕਿਹਾ ਕਿ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪਈਆਂ ਵੋਟਾਂ ਦੌਰਾਨ 60.46 ਫ਼ੀਸਦੀ ਮਤਦਾਨ ਹੋਇਆ। ਪੁਣੇ 'ਚ 102 ਸਾਲ ਦੇ ਬਜ਼ੁਰਗ, ਜਿਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਹਸਪਤਾਲ ਤੋਂ ਛੁੱਟੀ ਮਿਲਣ 'ਤੇ ਆਪਣੀ ਵੋਟ ਪਾਉਣ ਲਈ ਸਿੱਧਾ ਪੋਲਿੰਗ ਬੂਥ 'ਤੇ ਪੁੱਜਾ। ਇਬਰਾਹਿਮ ਅਲੀਮ ਜੋਦ ਨੇ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਕਦੇ ਵੀ ਆਪਣੀ ਵੋਟ ਪਾਉਣ ਦਾ ਮੌਕਾ ਨਹੀਂ ਗੁਆਇਆ। ਉਸ ਨੇ ਕਿਹਾ ਕਿ ਮੋਦੀ ਚੰਗਾ ਕੰਮ ਕਰ ਰਹੇ ਹਨ ਅਤੇ ਉਸ ਨੇ ਮੋਦੀ ਨੂੰ ਵੋਟ ਦਿੱਤੀ ਹੈ। ਸੂਬੇ 'ਚ ਕੁਲ 8,98,39,600 ਵੋਟਰ ਹਨ, ਇਨ੍ਹਾਂ 'ਚ 1,06,76,013 ਵੋਟਰ 18 ਤੋਂ 25 ਸਾਲ ਦੀ ਉਮਰ ਦੇ ਹਨ। ਸੂਬੇ 'ਚ ਸਥਾਪਿਤ ਕੀਤੇ 96,661 ਪੋਲਿੰਗ ਬੂਥਾਂ 'ਤੇ 6.5 ਲੱਖ ਚੋਣ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਅਧਿਕਾਰੀ ਨੇ ਦੱਸਿਆ ਕਿ ਗੜਚਿਰੋਲੀ ਜ਼ਿਲ੍ਹੇ 'ਚ 45 ਸਾਲਾ ਇਕ ਅਧਿਆਪਕ ਬਾਪੂ ਪੰਡੂ ਗਾਵੜੇ ਚੋਣ ਡਿਊਟੀ 'ਤੇ ਪੋਲਿੰਗ ਬੂਥ ਜਾਂਦੇ ਸਮੇਂ ਬੇਹੋਸ਼ ਹੋ ਕੇ ਡਿਗ ਪਿਆ ਜਿਸ ਦੀ ਹਸਪਤਾਲ 'ਚ ਮੌਤ ਹੋ ਗਈ। ਪੁਣੇ ਵਿਖੇ ਵੋਟ ਪਾਉਣ ਲਈ ਕਤਾਰ 'ਚ ਖੜ੍ਹਾ ਇਕ 62 ਸਾਲਾ ਵਿਅਕਤੀ ਬੇਹੋਸ਼ ਹੋ ਕੇ ਡਿਗ ਪਿਆ ਜਿਸ ਦੀ ਬਾਅਦ 'ਚ ਮੌਤ ਹੋ ਗਈ। ਈ. ਵੀ. ਐਮ. 'ਚ ਖਰਾਬੀ ਦੀਆਂ ਕੁਲ 361 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ।
ਬਾਲੀਵੁੱਡ ਕਲਾਕਾਰਾਂ ਨੇ ਪਾਈਆਂ ਵੋਟਾਂ
ਮਹਾਰਾਸ਼ਟਰ 'ਚ ਅੱਜ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਦੌਰਾਨ ਬਾਲੀਵੁੱਡ ਅਦਾਕਾਰਾਂ ਵਲੋਂ ਵੱਡੀ ਗਿਣਤੀ 'ਚ ਭਾਰਤੀ ਨਾਗਰਿਕਾਂ ਦੇ ਰੂਪ 'ਚ ਆਪਣਾ ਵੋਟ ਦੇ ਅਧਿਕਾਰ ਦਾ ਪ੍ਰਯੋਗ ਕੀਤਾ ਗਿਆ। ਇਨ੍ਹਾਂ 'ਚ ਸਭ ਤੋ ਮੂਹਰੇ ਰਹੇ ਆਮਿਰ ਖ਼ਾਨ, ਉਨ੍ਹਾਂ ਦੀ ਪਤਨੀ ਕਿਰਨ ਰਾਉ ਨੇ ਵੋਟ ਪਾਉਣ ਬਾਅਦ ਆਪਣੀ ਉਂਗਲ 'ਤੇ ਲੱਗੇ ਸਿਆਹੀ ਦੇ ਨਿਸ਼ਾਨ ਨੂੰ ਵਿਖਾਇਆ। ਆਪੋ-ਆਪਣੇ ਇਲਾਕਿਆਂ ਦੇ ਵੋਟ ਕੇਂਦਰਾਂ 'ਤੇ ਵੋਟਾਂ ਪਾਉਣ ਵਾਲੇ ਅਦਾਕਾਰਾਂ 'ਚ ਧਰਮਿੰਦਰ, ਜੂਹੀ ਚਾਵਲਾ, ਦੀਪਕਾ ਪਾਦੂਕੋਨ, ਰਿਤਿਕ ਰੋਸ਼ਨ, ਵਰੁਨ ਧਵਨ, ਰਿਤੇਸ਼ ਦੇਸ਼ਮੁਖ, ਵਿਦਿਆ ਬਾਲਨ, ਅਨਿਲ ਕਪੂਰ, ਕੁਨਾਲ ਕੋਹਲੀ, ਪ੍ਰੇਮ ਚੋਪੜਾ, ਪ੍ਰੀਤੀ ਜਿੰਟਾ, ਪਦਮਨੀ ਕੋਹਲਾਪੁਰੀ, ਲਾਰਾ ਦੱਤਾ, ਮਹੇਸ਼ ਭੂਪਤੀ ਤੋਂ ਇਲਾਵਾ ਉੱਘੇ ਫਿਲਮ ਲੇਖਕ-ਗੀਤਕਾਰ, ਨਿਰਮਾਤਾ ਨਿਰਦੇਸ਼ਕ ਗੁਲਜ਼ਾਰ, ਜਾਵੇਦ ਅਖ਼ਤਰ, ਸਲੀਮ ਖ਼ਾਨ, ਮਧੁਰ ਭੰਡਾਰਕਰ ਸਮੇਤ ਕਈ ਬਾਲੀਵੁੱਡ ਅਦਾਕਾਰ ਸ਼ਾਮਿਲ ਹਨ।
ਚੋਣ ਸਰਵੇਖਣਾਂ 'ਚ ਮਹਾਰਾਸ਼ਟਰ ਤੇ ਹਰਿਆਣਾ 'ਚ ਭਾਜਪਾ ਦੀ ਵੱਡੀ ਜਿੱਤ ਦੀ ਭਵਿੱਖਬਾਣੀ
ਨਵੀਂ ਦਿੱਲੀ, 21 ਅਕਤੂਬਰ (ਏਜੰਸੀ)-ਚੋਣ ਸਰਵੇਖਣਾਂ 'ਚ ਅੱਜ ਮਹਾਰਾਸ਼ਟਰ ਤੇ ਹਰਿਆਣਾ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਤੇ ਉਸ ਦੇ ਐਨ.ਡੀ.ਏ. ਸਹਿਯੋਗੀਆਂ ਦੀ ਵੱਡੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ ਹੈ। ਦੋਹਾਂ ਸੂਬਿਆਂ 'ਚ ਵੋਟਾਂ ਪੈਣ ਦਾ ਸਿਲਸਿਲਾ ਖ਼ਤਮ ਹੰਦਿਆਂ ਹੀ ਪ੍ਰਸਾਰਿਤ ਕੀਤੇ ਗਏ ਚੋਣ ਸਰਵੇਖਣਾਂ 'ਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ 'ਚ ਭਾਜਪਾ ਦੀ ਅਗਵਾਈ 'ਚ ਐਨ.ਡੀ.ਏ. ਅਤੇ ਹਰਿਆਣਾ 'ਚ ਭਾਜਪਾ ਆਸਾਨੀ ਨਾਲ 2/3 ਬਹੁਮਤ ਪ੍ਰਾਪਤ ਕਰ ਸਕਦੀ ਹੈ। ਇੰਡੀਆ 'ਟੁਡੇ-ਐਕਸਿਸ' ਦੇ ਚੋਣ ਸਰਵੇਖਣ ਮੁਤਾਬਿਕ 288 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ 'ਚ ਭਾਜਪਾ-ਸ਼ਿਵਸੈਨਾ ਗੱਠਜੋੜ ਨੂੰ 166 ਤੋਂ 194 ਸੀਟਾਂ ਜਦਕਿ ਕਾਂਗਰਸ-ਐਨ.ਸੀ.ਪੀ. ਗੱਠਜੋੜ ਨੂੰ 72 ਤੋਂ 90 ਸੀਟਾਂ ਮਿਲ ਸਕਦੀਆਂ ਹਨ, ਜਦਕਿ 'ਨਿਊਜ਼-18 ਇਪਸਾਸ' ਵਲੋਂ ਸੱਤਾਧਾਰੀ ਭਾਜਪਾ ਨੂੰ ਆਪਣੇ ਤੌਰ 'ਤੇ ਬਹੁਮਤ ਨੇੜੇ ਪੁੱਜਦੇ ਵਿਖਾਉਂਦਿਆ 142 ਤੇ ਉਸ ਦੀ ਸਹਿਯੋਗੀ ਸ਼ਿਵਸੈਨਾ ਨੂੰ 102 ਸੀਟਾਂ ਦਿੱਤੀਆਂ ਹਨ ਅਤੇ ਵਿਰੋਧੀ ਕਾਂਗਰਸ ਤੇ ਐਨ.ਸੀ.ਪੀ. ਨੂੰ ਕ੍ਰਮਵਾਰ 17 ਤੇ 22 ਸੀਟਾਂ ਦਿੱਤੀਆਂ ਹਨ। ਇਸੇ ਤਰ੍ਹਾਂ 'ਏ.ਬੀ.ਪੀ.-ਸੀ. ਵੋਟਰ' ਨੇ ਆਪਣੇ ਚੋਣ ਸਰਵੇਖਣ 'ਚ ਭਾਜਪਾ-ਸ਼ਿਵਸੈਨਾ ਗਠਜੋੜ ਨੂੰ 204 ਅਤੇ ਕਾਂਗਰਸ-ਐਨ.ਸੀ.ਪੀ. ਗੱਠਜੋੜ ਨੂੰ 69 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਹੈ ਜਦਕਿ 'ਟਾਈਮਜ਼ ਨਾਉ' ਭਾਜਪਾ-ਸ਼ਿਵਸੈਨਾ ਗੱਠਜੋੜ ਨੂੰ 230 ਅਤੇ ਕਾਂਗਰਸ-ਐਨ.ਸੀ.ਪੀ. ਗੱਠਜੋੜ ਨੂੰ ਕੇਵਲ 48 ਸੀਟਾਂ ਦਿੱਤੀਆਂ ਹਨ। ਇਸੇ ਤਰ੍ਹਾਂ ਚੋਣ ਸਰਵੇਖਣਾਂ 'ਚ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ 'ਚੋਂ ਭਾਜਪਾ ਨੂੰ ਸਪੱਸ਼ਟ ਬਹੁਮਤ ਦਿੰਦਿਆਂ 'ਏ.ਬੀ.ਪੀ.-ਸੀ. ਵੋਟਰ' ਨੇ 72 ਤੇ ਜੇਤੂ ਰਹਿਣ ਅਤੇ ਕਾਂਗਰਸ ਨੂੰ 8 ਸੀਟਾਂ 'ਤੇ ਕਾਮਯਾਬ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ, ਜਦਕਿ ਸੀ.ਐਨ.ਐਨ.-ਇਪਸਾਸ ਨੇ ਭਾਜਪਾ ਤੇ ਕਾਂਗਰਸ ਨੂੰ ਕ੍ਰਮਵਾਰ 75 ਤੇ 10 ਸੀਟਾਂ ਦਿੱਤੀਆਂ ਹਨ। ਉਧਰ 'ਟਾਈਮਜ਼ ਨਾਓ' ਵਲੋਂ ਭਾਜਪਾ ਨੂੰ 71 ਅਤੇ ਕਾਂਗਰਸ ਨੂੰ 11 ਸੀਟਾਂ ਦਿੱਤੀਆਂ ਹਨ। ਬਹੁਤੇ ਚੋਣ ਸਰਵੇਖਣਾਂ ਨੇ ਹਰਿਆਣਾ 'ਚ ਭਾਜਪਾ ਨੂੰ 66 ਤੇ ਕਾਂਗਰਸ ਨੂੰ 14 ਜਦਕਿ ਮਹਾਰਾਸ਼ਟਰ 'ਚ ਭਾਜਪਾ-ਸ਼ਿਵਸੈਨਾ ਗਠਜੋੜ ਨੂੰ 211 ਅਤੇ ਕਾਂਗਰਸ-ਐਨ.ਸੀ.ਪੀ. ਨੂੰ 64 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਹੈ।
ਦੱਸਣਯੋਗ ਹੈ ਕਿ 2014 ਦੀਆਂ ਚੋਣਾਂ ਦੌਰਾਨ ਮਹਾਰਾਸ਼ਟਰ 'ਚ ਭਾਜਪਾ 122 ਤੇ ਸ਼ਿਵਸੈਨਾ 63 ਸੀਟਾਂ ਜਦਕਿ ਕਾਂਗਰਸ 42 ਅਤੇ ਐਨ.ਸੀ.ਪੀ. 41 ਸੀਟਾਂ 'ਤੇ ਜੇਤੂ ਰਹੀ ਸੀ। ਹਰਿਆਣਾ 'ਚ ਭਾਜਪਾ 47, ਇਨੈਲੋ 19 ਅਤੇ ਕਾਂਗਰਸ ਨੂੰ 15 ਸੀਟਾਂ 'ਤੇ ਜੇਤੂ ਰਹੀ ਸੀ।

ਭਾਰਤ ਤੇ ਪਾਕਿਸਤਾਨ ਕੱਲ੍ਹ ਕਰਨਗੇ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਦਸਤਖ਼ਤ

ਨਵੀਂ ਦਿੱਲੀ/ਇਸਲਾਮਾਬਾਦ 21 ਅਕਤੂਬਰ (ਏਜੰਸੀ)-ਭਾਰਤ ਅਤੇ ਪਾਕਿਸਤਾਨ ਕਰਤਾਰਪੁਰ ਸਾਹਿਬ ਲਾਂਘੇ ਦੇ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਤਿਆਰ ਹਨ। ਭਾਰਤ ਨੇ ਸੋਮਵਾਰ ਨੂੰ ਕਿਹਾ ਕਿ ਉਹ ਪਾਕਿਸਤਾਨ ਦੇ ਨਾਲ ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਤਿਆਰ ਹੈ ਪਰ ਉਸ ਨੇ ਅੱਗੇ ਕਿਹਾ ਕਿ ਇਹ ਨਿਰਾਸ਼ਾ ਦੀ ਗੱਲ ਹੈ ਕਿ ਪਾਕਿਸਤਾਨ ਹਰੇਕ ਸ਼ਰਧਾਲੂ ਕੋਲੋਂ 20 ਡਾਲਰ ਦੀ ਫ਼ੀਸ ਲੈਣ 'ਤੇ ਅੜਿਆ ਹੋਇਆ ਹੈ। ਗ੍ਰਹਿ ਮੰਤਰਾਲੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਇਕ ਵਾਰ ਫਿਰ ਪਾਕਿਸਤਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਰਧਾਲੂਆਂ ਦੀ ਸਹੂਲਤ ਨੂੰ ਲੈ ਕੇ ਪ੍ਰਤੀ ਸ਼ਰਧਾਲੂ 20 ਡਾਲਰ ਦੀ ਫ਼ੀਸ ਲੈਣ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰੇ। ਪਾਕਿਸਤਾਨ ਨੂੰ ਅਜਿਹੀ ਫ਼ੀਸ ਨਹੀਂ ਲਾਉਣੀ ਚਾਹੀਦੀ। ਮੰਤਰਾਲੇ ਨੇ ਕਿਹਾ ਕਿ ਸਰਕਾਰ ਪਾਕਿਸਤਾਨ ਨੂੰ ਲਗਾਤਾਰ ਅਪੀਲ ਕਰਦੀ ਰਹੀ ਹੈ ਕਿ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਖ਼ਿਆਲ ਕਰਦੇ ਹੋਏ ਉਸ ਨੂੰ ਕੋਈ ਯਾਤਰਾ ਫ਼ੀਸ ਨਹੀਂ ਲੈਣੀ ਚਾਹੀਦੀ। ਸਰਕਾਰ ਨੇ ਅੱਜ ਪਾਕਿਸਤਾਨ ਨੂੰੂ ਦੱਸਿਆ ਕਿ ਉਹ 23 ਅਕਤੂਬਰ ਨੂੰ ਕਰਤਾਰਪੁਰ ਸਾਹਿਬ ਗਲਿਆਰੇ ਨਾਲ ਸਬੰਧਿਤ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਤਿਆਰ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਸਮਝੌਤੇ ਲਈ ਰਜ਼ਾਮੰਦੀ ਪ੍ਰਗਟ ਕਰਨ ਦੇ ਨਾਲ ਹੀ ਸਰਕਾਰ ਇਕ ਵਾਰ ਫਿਰ ਪਾਕਿਸਤਾਨ ਨੂੰ ਅਪੀਲ ਕਰਦੀ ਹੈ ਕਿ ਉਹ ਯਾਤਰਾ ਫ਼ੀਸ ਲੈਣ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰੇ। ਭਾਰਤ ਨੇ ਕਿਹਾ ਕਿ ਜੇਕਰ ਪਾਕਿਸਤਾਨ ਰਾਜ਼ੀ ਹੋ ਜਾਵੇ ਤਾਂ ਉਹ ਮਸੌਦੇ 'ਚ ਕਿਸੇ ਵੀ ਸਮੇਂ ਬਦਲਾਅ ਕਰਨ ਲਈ ਤਿਆਰ ਹੈ। 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਸ ਗਲਿਆਰੇ ਨੂੰ ਖੋਲ੍ਹਿਆ ਜਾਣਾ ਹੈ।
ਲਾਂਘੇ ਜ਼ਰੀਏ ਪਾਕਿ ਨੂੰ ਹੋਵੇਗੀ ਸਾਲਾਨਾ 258 ਕਰੋੜ ਦੀ ਕਮਾਈ
ਨਵੀਂ ਦਿੱਲੀ, 21 ਅਕਤੂਬਰ (ਏਜੰਸੀ)-ਪਾਕਿ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਤੋਂ ਸਾਲਾਨਾ ਭਾਰਤੀ 258 ਕਰੋੜ ਰੁਪਏ ਦੀ ਆਮਦਨ ਹੋਣ ਦੀ ਸੰਭਾਵਨਾ ਹੈ, ਜੋ ਪਾਕਿਸਤਾਨ ਦੇ ਕਰੀਬ 571 ਕਰੋੜ ਰੁਪਏ ਬਰਾਬਰ ਹੋਵੇਗੀ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਲਈ ਭਾਰਤ-ਪਾਕਿ ਵਿਚਾਲੇ ਖੋਲ੍ਹਿਆ ਜਾਣ ਵਾਲਾ ਕਰਤਾਰਪੁਰ ਲਾਂਘਾ ਵਿਦੇਸ਼ੀ ਕਰੰਸੀ ਉਤਪੰਨ ਕਰਨ ਦਾ ਇਕ ਸਾਧਨ ਬਣ ਸਕਦਾ ਹੈ, ਕਿਉਂਕਿ ਭਾਰਤ ਤੋਂ ਜਾਣ ਵਾਲੇ ਹਰੇਕ ਸ਼ਰਧਾਲੂ ਤੋਂ 20 ਡਾਲਰ ਲਏ ਜਾਣੇ ਹਨ ਅਤੇ ਸਮਝੌਤੇ ਤਹਿਤ ਰੋਜ਼ਾਨਾ 5,000 ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਪਾਕਿਸਤਾਨ ਦੇ ਦਰਸ਼ਨ ਕਰਨ ਜਾਇਆ ਕਰਨਗੇ। ਇਸ ਤਰ੍ਹਾਂ ਪਾਕਿਸਤਾਨ ਨੂੰ ਰੋਜ਼ਾਨਾ 1,00,000 ਅਮਰੀਕੀ ਡਾਲਰ ਦੀ ਆਮਦਨ ਹੋਵੇਗੀ, ਜੋ ਭਾਰਤੀ ਕਰੰਸੀ 'ਚ ਕਰੀਬ 71 ਲੱਖ ਰੁਪਏ ਬਣਦੇ ਹਨ ਜਦਕਿ 1 ਡਾਲਰ ਪਾਕਿਸਤਾਨੀ ਕਰੰਸੀ 'ਚ 156.46 ਰੁਪਏ ਦਾ ਹੋਣ ਕਰਕੇ ਉਸ ਨੂੰ ਰੋਜ਼ਾਨਾ 1.56 ਕਰੋੜ ਰੁਪਏ ਦੀ ਕਮਾਈ ਹੋਵੇਗੀ। ਇਸ ਤਰ੍ਹਾਂ ਪਾਕਿਸਤਾਨ ਨੂੰ ਇਕ ਸਾਲ 'ਚ 3,65,00,000 ਡਾਲਰ ਮਿਲਣਗੇ ਜੋ ਪਾਕਿਸਤਾਨੀ ਕਰੰਸੀ 'ਚ ਕਰੀਬ 571 ਕਰੋੜ ਰੁਪਏ ਬਣਦੇ ਹਨ।

ਪੰਜਾਬ 'ਚ 4 ਹਲਕਿਆਂ ਦੀਆਂ ਜ਼ਿਮਨੀ ਚੋਣਾਂ 'ਚ ਇੱਕਾ-ਦੁੱਕਾ ਘਟਨਾਵਾਂ-66.50 ਫ਼ੀਸਦੀ ਮਤਦਾਨ

ਦਾਖਾ 'ਚ 71.64, ਜਲਾਲਾਬਾਦ 'ਚ 78.76, ਫਗਵਾੜਾ 'ਚ 55.97, ਤੇ ਮੁਕੇਰੀਆਂ 'ਚ 58.62 ਫ਼ੀਸਦੀ ਪੋਲਿੰਗ

ਚੰਡੀਗੜ੍ਹ, 21 ਅਕਤੂਬਰ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਦੀਆਂ ਜਲਾਲਾਬਾਦ, ਦਾਖਾ, ਫਗਵਾੜਾ ਤੇ ਮੁਕੇਰੀਆਂ ਦੀਆਂ 4 ਜ਼ਿਮਨੀ ਚੋਣਾਂ ਲਈ ਰਾਜ ਵਿਚ ਅੱਜ ਵੋਟਾਂ ਪੈਣ ਦੀ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਪੂਰੀ ਕਰ ਲਈ ਗਈ ਅਤੇ ਕਮਿਸ਼ਨ ਨੂੰ ਅੱਜ ਰਾਤ ਤੱਕ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਨ੍ਹਾਂ ਚਾਰਾਂ ਸੀਟਾਂ 'ਤੇ ਕੁੱਲ 66.50 ਫ਼ੀਸਦੀ ਵੋਟ ਪਏ। ਕਮਿਸ਼ਨ ਨੂੰ ਜ਼ਿਲ੍ਹਾ ਪੱਧਰ ਤੋਂ ਮਿਲੀ ਜਾਣਕਾਰੀ ਅਨੁਸਾਰ ਜਲਾਲਾਬਾਦ ਸੀਟ 'ਤੇ 78.76 ਪ੍ਰਤੀਸ਼ਤ, ਦਾਖਾ ਵਿਚ 71.64 ਪ੍ਰਤੀਸ਼ਤ ਅਤੇ ਫਗਵਾੜਾ ਵਿਚ 55.97 ਫ਼ੀਸਦੀ ਤੇ ਮੁਕੇਰੀਆਂ ਵਿਚ 58.62 ਫ਼ੀਸਦੀ ਵੋਟਾਂ ਪਈਆਂ। ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਇਨ੍ਹਾਂ 4 ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਦਾ ਵੋਟਾਂ ਦਾ ਕੰਮ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਵੋਟਾਂ ਪਾਉਣ ਤੋਂ ਪਹਿਲਾਂ ਦੀ ਕਾਰਵਾਈ ਮੌਕੇ 'ਮੋਕ ਪੋਲ ਡਰਿਲ' ਦੌਰਾਨ 11 ਬੈਲਟ ਯੂਨਿਟ, 11 ਕੰਟਰੋਲ ਯੂਨਿਟ ਅਤੇ 41 ਵੀ.ਵੀ.ਪੈਟ. ਮਸ਼ੀਨਾਂ ਬਦਲੀਆਂ ਗਈਆਂ, ਜਦੋਂ ਕਿ ਵੋਟਾਂ ਪੈਣ ਦੀ ਪ੍ਰਕਿਰਿਆ ਦੌਰਾਨ ਇਕ ਕੰਟਰੋਲ ਯੂਨਿਟ ਅਤੇ 31 ਵੀ.ਵੀ.ਪੈਟ. ਮਸ਼ੀਨਾਂ ਨੂੰ ਬਦਲਿਆ ਜਾਣਾ ਪਿਆ। ਉਨ੍ਹਾਂ ਕਿਹਾ ਕਿ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਕਿਸੇ ਥਾਂ ਤੋਂ ਵੀ ਕੋਈ ਹਿੰਸਕ ਘਟਨਾ ਜਾਂ ਧੱਕੇਸ਼ਾਹੀ ਦੀ ਰਿਪੋਰਟ ਨਹੀਂ ਆਈ। ਉਨ੍ਹਾਂ ਕਿਹਾ ਕਿ ਦਾਖਾ ਦੇ ਪਿੰਡ ਜਾਂਗਪੁਰ 'ਚ ਪੋਲਿੰਗ ਪਾਰਟੀ ਜਦੋਂ ਚੋਣ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਪੋਲਿੰਗ ਮਸ਼ੀਨਾਂ ਲੈ ਕੇ ਰਵਾਨਾ ਹੋ ਚੁੱਕੀ ਸੀ ਤਾਂ ਉਦੋਂ ਗੋਲੀ ਚੱਲਣ ਦੀ ਇਕ ਘਟਨਾ ਸਾਹਮਣੇ ਆਈ, ਜਿਸ ਵਿਚ ਇਕ ਵਿਅਕਤੀ ਜ਼ਖ਼ਮੀ ਹੋਇਆ ਅਤੇ ਸਥਾਨਕ ਪੁਲਿਸ ਵਲੋਂ ਉਕਤ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਵਲੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ ਦਾਖਾ ਦੇ ਚੋਣ ਰਿਟਰਨਿੰਗ ਅਫ਼ਸਰ ਵਲੋਂ ਫੇਸਬੁੱਕ 'ਤੇ ਵੋਟਾਂ ਮੰਗਣ ਦੀ ਅਪੀਲ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਜਦੋਂ ਕਿ ਮੋਗਾ ਤੋਂ ਕਾਂਗਰਸ ਵਿਧਾਇਕ ਦਰਸ਼ਨ ਸਿੰਘ ਬਰਾੜ ਸਬੰਧੀ ਵੀ ਵੋਟਾਂ ਮੌਕੇ ਦਾਖਾ ਹਲਕੇ ਵਿਚ ਹਾਜ਼ਰ ਹੋਣ ਦੀ ਰਿਪੋਰਟ ਤੋਂ ਬਾਅਦ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਇਸੇ ਤਰ੍ਹਾਂ ਫਗਵਾੜਾ ਤੋਂ ਕਾਂਗਰਸ ਉਮੀਦਵਾਰ ਨੂੰ ਪਾਰਟੀ ਚੋਣ ਨਿਸ਼ਾਨ ਦਾ ਬਿੱਲਾ ਲਗਾ ਕੇ ਵੋਟ ਪਾਉਣ ਜਾਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਇਨ੍ਹਾਂ ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਸਬੰਧਿਤ ਹਲਕਿਆਂ ਵਿਚ ਹੀ ਕਰ ਕੇ ਉਸੇ ਦਿਨ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ।
ਦਾਖ਼ਾ ਹਲਕੇ ਦੇ ਜਾਂਗਪੁਰ 'ਚ ਚੱਲੀ ਗੋਲੀ-ਇਕ ਜ਼ਖ਼ਮੀ

ਮੁੱਲਾਂਪੁਰ-ਦਾਖਾ / ਲੁਧਿਆਣਾ (ਨਿਰਮਲ ਸਿੰਘ ਧਾਲੀਵਾਲ / ਪਰਮਿੰਦਰ ਸਿੰਘ ਅਹੂਜਾ)-ਅੱਜ ਸ਼ਾਮ ਸਮੇਂ ਪਿੰਡ ਜਾਂਗਪੁਰ ਸਰਕਾਰੀ ਪ੍ਰਾਇਮਰੀ ਸਕੂਲ ਬੂਥ ਨੰਬਰ 86-87 'ਤੇ ਜਾਅਲੀ ਵੋਟਾਂ ਦੀ ਨੀਅਤ ਨਾਲ ਕੁਝ ਨੌਜਵਾਨਾਂ ਨੇ ਬੂਥਾਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਅਕਾਲੀ-ਭਾਜਪਾ ਗੱਠਜੋੜ ਅਤੇ ਪੀ.ਡੀ.ਏ. ਸਮਰਥਕਾਂ ਵਲੋਂ ਰੋਕਣ ਸਮੇਂ ਜਦੋਂ ਰੌਲਾ ਵਧ ਗਿਆ ਤਾਂ ਪਿੰਡ ਦੇ ਕੁਝ ਲੋਕਾਂ ਅਤੇ ਬਾਹਰੀ ਨੌਜਵਾਨਾਂ ਵਿਚਕਾਰ ਇੱਟਾਂ-ਰੋੜੇ ਵੀ ਚੱਲੇ। ਪਿੰਡ ਜਾਂਗਪੁਰ ਦੇ ਲੋਕਾਂ ਵਲੋਂ ਬੂਥਾਂ ਵੱਲ ਵਧਣ ਤੋਂ ਰੋਕਣ ਦੇ ਵਿਰੋਧ 'ਚ ਬਾਹਰੀ ਨੌਜਵਾਨਾਂ 'ਚੋਂ ਕਿਸੇ ਨੇ ਰਿਵਾਲਵਰ ਨਾਲ ਗੋਲੀ ਚਲਾਈ ਤਾਂ ਗੋਲੀ ਫੁੱਟਬਾਲ ਖਿਡਾਰੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਹਰਦੀਪ ਸਿੰਘ ਦੀ ਲੱਤ ਨੂੰ ਚੀਰਦੀ ਹੋਈ ਪਾਰ ਹੋ ਗਈ।ਬੂਥ ਨੇੜੇ ਗੋਲੀ ਚਲਾਉਣ ਨਾਲ ਹਫੜਾ-ਦਫੜੀ ਵਿਚ ਚੋਣ ਅਮਲੇ ਵਲੋਂ ਅੰਦਰੋਂ ਗੇਟ ਬੰਦ ਕਰ ਲਿਆ ਗਿਆ। ਗੰਭੀਰ ਜ਼ਖ਼ਮੀ ਗੁਰਪ੍ਰੀਤ ਗੋਪੀ ਜਾਂਗਪੁਰ ਨੂੰ ਤੁਰੰਤ ਲੁਧਿਆਣਾ ਡੀ.ਐੱਮ.ਸੀ. ਹਸਪਤਾਲ ਲਿਜਾਇਆ ਗਿਆ। ਵਰਨਣਯੋਗ ਹੈ ਕਿ ਹਲਕਾ ਦਾਖਾ ਜ਼ਿਮਨੀ ਚੋਣ ਲਈ ਵੋਟਾਂ ਦੇ ਦਿਨ ਸੱਤਾਧਾਰੀ ਕਾਂਗਰਸ ਦੁਆਰਾ ਹੁੱਲੜਬਾਜ਼ੀ ਦੀਆਂ ਸ਼ਿਕਾਇਤਾਂ ਅਕਾਲੀ-ਭਾਜਪਾ ਅਤੇ ਲੋਕ ਇਨਸਾਫ਼ ਪਾਰਟੀ (ਪੀ.ਡੀ.ਏ.) ਵਲੋਂ ਚੋਣ ਕਮਿਸ਼ਨ ਨੂੰ ਵਾਰ-ਵਾਰ ਕਰਨ ਤੋਂ ਬਾਅਦ ਵੋਟਾਂ ਤੋਂ ਕੁਝ ਘੰਟੇ ਪਹਿਲਾਂ ਚੋਣ ਕਮਿਸ਼ਨ ਵਲੋਂ ਸ਼ਿਕਾਇਤਾਂ 'ਤੇ ਅਮਲ ਕਰਦਿਆਂ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਸੰਦੀਪ ਗੋਇਲ ਹੱਥੋਂ ਪੁਲਿਸ ਪ੍ਰਬੰਧ ਵਾਪਸ ਲੈ ਕੇ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਨੂੰ ਪੁਲਿਸ ਪ੍ਰਬੰਧਾਂ ਦਾ ਨਿਗਰਾਨ ਲਗਾਇਆ ਗਿਆ ਪਰ ਇਸ ਦੇ ਬਾਵਜੂਦ ਅੱਜ ਵੀ ਹਲਕਾ ਦਾਖਾ 'ਚ ਕਾਂਗਰਸ ਦੇ ਬਾਹਰੀ ਲੀਡਰਾਂ ਅਤੇ ਯੂਥ ਆਗੂਆਂ ਦੀ ਹਾਜ਼ਰੀ ਬਣੀ ਰਹੀ। ਪਿੰਡ ਤਲਵੰਡੀ ਖੁਰਦ, ਖੰਜਰਵਾਲ, ਹੋਰ ਪਿੰਡਾਂ ਨਾਲ ਨਗਰ ਕੌਂਸਲ ਮੁੱਲਾਂਪੁਰ ਦਾਖਾ ਅਧੀਨ ਕਈ ਵਾਰਡਾਂ 'ਚ ਬਾਹਰੀ ਲੋਕਾਂ ਦੇ ਦਾਖ਼ਲ ਹੋਣ ਕਰਕੇ ਮਾਹੌਲ ਤਣਾਅਪੂਰਨ ਬਣਿਆ ਰਿਹਾ। ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੇ ਸਾਥੀਆਂ ਦੱਸਿਆ ਕਿ ਜਾਅਲੀ ਵੋਟਾਂ ਪਾਉਣ ਦੀ ਨੀਅਤ ਨਾਲ ਜਾਂਗਪੁਰ ਬੂਥ ਨੇੜੇ ਬਾਹਰੀ ਨੌਜਵਾਨਾਂ ਦੀ ਅਗਵਾਈ ਅਤੇ ਗੋਲੀ ਚਲਾਉਣ ਵਾਲਾ ਲੁਧਿਆਣਾ ਤੋਂ ਕਾਂਗਰਸ ਦਾ ਇਕ ਸਾਬਕਾ ਕੌਂਸਲਰ ਹੈ। ਅਕਾਲੀ-ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਇਸ ਦੀ ਨਿੰਦਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦਾ ਬੇਹੱਦ ਅਫ਼ਸੋਸ ਹੈ। ਹਲਕਾ ਦਾਖਾ ਜ਼ਿਮਨੀ ਚੋਣ ਲਈ ਪੁਲਿਸ ਨਿਗਰਾਨ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਨੇ ਕਿਹਾ ਕਿ ਪੁਲਿਸ ਸਬ-ਡਵੀਜ਼ਨ ਦਾਖਾ ਡੀ.ਐੱਸ.ਪੀ. ਗੁਰਬੰਸ ਸਿੰਘ ਬੈਂਸ ਘਟਨਾ ਸਥਾਨ 'ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲੁਧਿਆਣਾ ਦੇ ਕਾਂਗਰਸੀ ਆਗੂ ਦਲਜੀਤ ਸਿੰਘ ਭੋਲਾ ਗਰੇਵਾਲ, ਕਰਨ ਸਪਰਾ, ਜਗਜੀਤ ਸਿੰਘ ਜੱਸੀ, ਦਲਜੀਤ ਸਿੰਘ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਖ਼ਿਲਾਫ਼ ਕਾਤਲਾਨਾ ਹਮਲਾ ਕਰਨ, ਕੁੱਟਮਾਰ ਕਰਨ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਕੈਨੇਡਾ ਦੀਆਂ ਆਮ ਚੋਣਾਂ ਦੌਰਾਨ ਮਾਂਟਰੀਅਲ ਵਿਖੇ

ਅਕਾਲ ਤਖ਼ਤ ਦੇ ਜਥੇਦਾਰ ਵਲੋਂ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ ਇਕ ਮੰਚ 'ਤੇ ਮਨਾਉਣ ਦਾ ਆਦੇਸ਼

ਸਮਾਗਮਾਂ ਦੀ ਸਰਪ੍ਰਸਤੀ ਪੰਜ ਸਿੰਘ ਸਾਹਿਬਾਨ ਕਰਨਗੇ

ਅੰਮ੍ਰਿਤਸਰ, 21 ਅਕਤੂਬਰ (ਜਸਵੰਤ ਸਿੰਘ ਜੱਸ)-ਅੱਜ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਤੇ ਪੰਥਕ ਜਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਦੇਸ਼ ਜਾਰੀ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਵਿਖੇ 11 ਅਤੇ 12 ਨਵੰਬਰ ਨੂੰ ਹੋ ਰਹੇ ਮੁੱਖ ਸਮਾਗਮ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਾਲੀ ਇਕ ਹੀ ਪੰਥਕ ਸਟੇਜ ਤੋਂ ਮਿਲ ਕੇ ਮਨਾਏ ਜਾਣ ਤੇ ਸਮਾਗਮਾਂ ਦੌਰਾਨ ਕੋਈ ਸਿਆਸੀ ਗੱਲ ਨਾ ਕੀਤੀ ਜਾਵੇ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਨ੍ਹਾਂ ਸਮਾਗਮਾਂ ਦੀ ਸਰਪ੍ਰਸਤੀ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਵਿਚ ਪੰਜ ਸਿੰਘ ਸਾਹਿਬਾਨ ਕਰਨਗੇ ਤੇ ਜੇਕਰ ਇਸ ਵਿਚ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ, ਪ੍ਰਧਾਨ ਸ਼੍ਰੋਮਣੀ ਕਮੇਟੀ, ਮੁੱਖ ਮੰਤਰੀ ਪੰਜਾਬ, ਸਾਬਕਾ ਮੁੱਖ ਮੰਤਰੀ ਆਦਿ ਹਾਜ਼ਰੀ ਭਰਦੇ ਹਨ ਤਾਂ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਕੀਤਾ ਜਾਵੇ ਤੇ ਸਟੇਜ 'ਤੇ ਸਮਾਂ ਦਿੱਤਾ ਜਾਵੇ। ਅਕਾਲ ਤਖ਼ਤ ਸਾਹਿਬ ਦੇ ਜ਼ਮੀਨਦੋਜ਼ ਹਾਲ 'ਚ ਹੋਈ ਇਸ ਪੰਥਕ ਇਕੱਤਰਤਾ 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਤੇ ਪੰਜ ਪਿਆਰਿਆਂ 'ਚੋਂ ਭਾਈ ਦਿਲਬਾਗ ਸਿੰਘ ਤੇ ਭਾਈ ਸੁਖਦੇਵ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ, ਜਥੇ: ਨਿਹਾਲ ਸਿੰਘ ਹਰੀਆਂ ਵੇਲਾਂ, ਭਾਈ ਗੁਰਇਕਬਾਲ ਸਿੰਘ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਭਾਈ ਹਰਿਸਿਮਰਨ ਸਿੰਘ ਸ੍ਰੀ ਅਨੰਦਪੁਰ ਸਾਹਿਬ ਤੇ ਹੋਰ ਪ੍ਰਮੁੱਖ ਸਿੱਖ ਸੰਪਰਦਾਵਾਂ ਨਾਲ ਸਬੰਧਿਤ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਤੇ ਆਪਣੇ ਸੁਝਾਅ ਦਿੱਤੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਕਤ ਆਦੇਸ਼ ਜਾਰੀ ਕਰਦਿਆਂ ਕਿਹਾ ਕਿ 11-12 ਨਵੰਬਰ ਦੇ ਮੁੱਖ ਸਮਾਗਮ ਸ਼੍ਰੋਮਣੀ ਕਮੇਟੀ ਵਲੋਂ ਲਗਾਈ ਗਈ ਗੁਰਦੁਆਰਾ ਬੇਰ ਸਾਹਿਬ ਦੀ ਸਟੇਜ ਤੋਂ ਹੋਣਗੇ। ਉਨ੍ਹਾਂ ਕਿਹਾ ਕਿ ਸਟੇਜ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਤੇ ਗੁਰਮਰਯਾਦਾ ਦਾ ਖ਼ਿਆਲ ਰੱਖਿਆ ਜਾਵੇ ਤੇ ਸਟੇਜ ਦੀ ਸੇਵਾ ਸਿੱਖ ਵਿਦਵਾਨ ਪਾਸੋਂ ਲਈ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਸਪਸ਼ਟ ਕੀਤਾ ਕਿ 550 ਸਾਲਾ ਸ਼ਤਾਬਦੀ ਮਨਾਉਣ ਲਈ ਜੇ ਸੁਲਤਾਨਪੁਰ ਲੋਧੀ ਵਿਖੇ ਪੰਜਾਬ ਸਰਕਾਰ, ਸੰਪਰਦਾਵਾਂ ਜਾਂ ਹੋਰ ਆਪਣੀ ਵੱਖਰੀ ਸਟੇਜ ਲਗਾਉਣੀ ਚਾਹੁੰਦੇ ਹਨ ਤਾਂ ਲਗਾ ਸਕਦੇ ਹਨ ਪ੍ਰੰਤੂ ਸਟੇਜ 'ਤੇ ਕੇਵਲ ਗੁਰੂ ਸਾਹਿਬ ਦਾ ਜੀਵਨ, ਗੁਰਬਾਣੀ ਤੇ ਗੁਰ-ਇਤਿਹਾਸ ਹੀ ਸੰਗਤ ਨਾਲ ਸਾਂਝਾ ਕੀਤਾ ਜਾਵੇ ਤੇ ਕਿਸੇ ਨੂੰ ਵੀ ਰਾਜਸੀ ਗੱਲਬਾਤ ਕਰਨ ਦੀ ਆਗਿਆ ਨਹੀਂ ਹੋਵੇਗੀ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਵਿਰੁੱਧ ਅਕਾਲ ਤਖ਼ਤ ਵਿਖੇ ਪੁੱਜੀਆਂ ਸ਼ਿਕਾਇਤਾਂ ਬਾਰੇ ਉਨ੍ਹਾਂ ਕਿਹਾ ਕਿ ਸਿੱਖ ਜਥੇਬੰਦੀਆਂ ਦੀ ਰਾਏ ਨਾਲ ਇਸ ਸਬੰਧੀ ਪੰਜ ਮੈਂਬਰੀ ਵਿਦਵਾਨਾਂ ਦੀ ਕਮੇਟੀ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜੋ ਉਸ ਦੀਆਂ ਵਿਵਾਦਤ ਵੀਡੀਉਜ਼ ਆਦਿ ਦੀ ਪੜਤਾਲ ਕਰ ਕੇ ਉਸ ਨਾਲ ਗੱਲਬਾਤ ਕਰੇਗੀ।
ਅੱਜ ਦੀ ਇਕੱਤਰਤਾ 'ਚ ਸਿੱਖ ਪੰਥ 'ਚ ਮੁੜ ਵਾਪਸੀ ਲਈ ਸਾਬਕਾ ਅਕਾਲੀ ਮੰਤਰੀ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਤੇ ਚੀਫ਼ ਖ਼ਾਲਸਾ ਦੀਵਾਨ ਦੇ ਤਤਕਾਲੀ ਪ੍ਰਧਾਨ ਚਰਨਜੀਤ ਸਿੰਘ ਚੱਢਾ ਵਲੋਂ ਕ੍ਰਮਵਾਰ ਤਨਖ਼ਾਹ ਤੇ ਧਾਰਮਿਕ ਸਜ਼ਾ ਮੁਆਫ਼ੀ ਲਈ ਆਈਆਂ ਦਰਖ਼ਾਸਤਾਂ 'ਤੇ ਵਿਚਾਰ ਨਹੀਂ ਕੀਤਾ ਗਿਆ। ਜਦੋਂ ਮੀਡੀਆ ਕਰਮੀਆਂ ਨੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਸਮਾਗਮ ਵਾਲੀ ਸਟੇਜ 'ਤੇ ਬਿਠਾਏ ਜਾਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੇ ਨਾਲ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਹੀ ਸਟੇਜ 'ਤੇ ਬੈਠਣਗੇ।

ਪੰਜਾਬ ਸਰਕਾਰ ਵਲੋਂ 5 ਤੋਂ 11 ਤੱਕ ਵੱਖਰੇ ਪ੍ਰੋਗਰਾਮ ਕਰਨ ਦਾ ਐਲਾਨ

- ਮੇਜਰ ਸਿੰਘ -
ਜਲੰਧਰ, 21 ਅਕਤੂਬਰ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਬਾਰੇ 11-12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਾਲੀ ਸਟੇਜ ਨੂੰ ਗੁਰੂ ਪੰਥ ਦੀ ਸਟੇਜ ਐਲਾਨੇ ਜਾਣ ਤੇ ਉਥੇ ਹੀ ਸਾਂਝਾ ਸਮਾਗਮ ਕਰਨ ਦੇ ਆਏ ਆਦੇਸ਼ ਬਾਰੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ 5 ਤੋਂ 11 ਨਵੰਬਰ 3 ਪਹਿਲਾਂ ਕੀਤੇ ਐਲਾਨ ਮੁਤਾਬਿਕ ਹੀ ਪੰਜਾਬ ਸਰਕਾਰ ਦੁਆਰਾ ਤਿਆਰ ਕੀਤੇ ਪੰਡਾਲ ਵਿਚ ਸਮਾਗਮ ਕਰਵਾਏ ਜਾਣਗੇ ਤੇ 12 ਨਵੰਬਰ ਨੂੰ ਹੋਣ ਵਾਲੇ ਸਮਾਗਮ ਬਾਰੇ ਫੈਸਲਾ ਮੁੱਖ ਮੰਤਰੀ ਲੈਣਗੇ। ਪੰਜਾਬ ਦੇ ਸਹਿਕਾਰਤਾ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਦਿੱਤੇ ਗਏ ਆਦੇਸ਼ ਦੀ ਪੂਰੀ ਤਰ੍ਹਾਂ ਪਾਲਣਾ ਕਰਦਿਆਂ ਪੰਜਾਬ ਸਰਕਾਰ ਦੀ ਸਟੇਜ 'ਤੇ ਕੋਈ ਰਾਜਨੀਤਕ ਗੱਲਾਂ ਨਹੀਂ ਹੋਣਗੀਆਂ। ਸਿਰਫ ਤੇ ਸਿਰਫ ਗੁਰੂ ਨਾਨਕ ਪਾਤਸ਼ਾਹ ਦੀ ਸਿਫ਼ਤ ਸਲਾਹ ਹੋਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਵਲੋਂ ਲਗਾਈ ਜਾ ਰਹੀ ਸਟੇਜ ਕਿਸੇ ਪਾਰਟੀ ਦੀ ਨਹੀਂ ਸਗੋਂ ਸੂਬਾ ਸਰਕਾਰ ਦੀ ਸਟੇਜ ਹੈ, ਜਿਸ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ 12 ਨਵੰਬਰ ਨੂੰ ਸੂਬਾ ਸਰਕਾਰ ਦੀ ਸਟੇਜ ਚਲਾਉਣੀ ਹੈ, ਦੂਸਰੇ ਮੰਚ 'ਤੇ ਜਾਣਾ ਹੈ, ਇਸ ਬਾਰੇ ਅੰਤਿਮ ਫ਼ੈਸਲਾ ਮੁੱਖ ਮੰਤਰੀ ਕਰਨਗੇ। ਵਰਨਣਯੋਗ ਹੈ ਕਿ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਲੋਂ ਸਾਂਝਾ ਸਮਾਗਮ ਕਰਵਾਏ ਜਾਣ ਬਾਰੇ ਅੜਿੱਕਾ ਖੜ੍ਹਾ ਹੋਣ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਭੇਜ ਕੇ ਇਹ ਪੇਸ਼ਕਸ਼ ਕੀਤੀ ਸੀ ਕਿ ਸਮਾਗਮਾਂ ਬਾਰੇ ਉਹ ਜੋ ਫ਼ੈਸਲਾ ਕਰਨਗੇ, ਉਸ ਨੂੰ ਪ੍ਰਵਾਨ ਕੀਤਾ ਜਾਵੇਗਾ। ਇਥੋਂ ਤੱਕ ਕਿ ਸਰਕਾਰ ਨੇ ਉਸਾਰੀ ਜਾ ਰਹੀ ਪੰਡਾਲ ਵਾਲੀ ਜਗ੍ਹਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਣ ਦੀ ਪੇਸ਼ਕਸ਼ ਕੀਤੀ ਸੀ ਪਰ ਲਗਦਾ ਹੈ ਕਿ ਸੂਬਾ ਸਰਕਾਰ ਨੇ 5 ਨਵੰਬਰ ਤੋਂ ਪੂਰਾ ਇਕ ਹਫ਼ਤਾ ਚੱਲਣ ਵਾਲੇ ਸਮਾਗਮ ਵੱਖਰੇ ਪੰਡਾਲ ਵਿਚ ਕਰਨ ਦਾ ਐਲਾਨ ਕਰਕੇ ਸੁਲਤਾਨਪੁਰ ਲੋਧੀ ਵਿਖੇ ਦੋ ਬਰਾਬਰ ਦੇ ਸਮਾਗਮ ਕਰਨ ਦਾ ਰੁਖ਼ ਕਰ ਲਿਆ ਹੈ।

ਸੈਲਾਨੀਆਂ ਲਈ ਖੋਲ੍ਹਿਆ ਸਿਆਚਿਨ

ਲਦਾਖ, 21 ਅਕਤੂਬਰ (ਏਜੰਸੀ)-ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ਲਦਾਖ਼ ਪੁੱਜੇ। ਇਸ ਮੌਕੇ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ। ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਭਾਰਤ ਯਾਤਰਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਿਨਪਿੰਗ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਸ਼ਮੀਰ ਮੁੱਦੇ 'ਤੇ ਕੋਈ ਗੱਲਬਾਤ ਨਹੀਂ ਕੀਤੀ। ਰਾਜਨਾਥ ਨੇ ਕਿਹਾ ਕਿ ਭਾਰਤ ਦਾ ਚੀਨ ਨਾਲ ਸਦਭਾਵਨਾ ਵਾਲਾ ਰਿਸ਼ਤਾ ਹੈ। ਦੋਵਾਂ ਦੇਸ਼ਾਂ ਵਿਚਕਾਰ ਸਰਹੱਦ ਨੂੰ ਲੈ ਕੇ ਕੁਝ ਵਿਚਾਰਕ ਮਤਭੇਦ ਜ਼ਰੂਰ ਹਨ ਪਰ ਇਸ ਨੂੰ ਬੇਹੱਦ ਜ਼ਿੰਮੇਵਾਰੀ ਅਤੇ ਪਰਿਪੱਕਤਾ ਨਾਲ ਸੰਭਾਲਿਆ ਗਿਆ ਹੈ। ਦੋਵਾਂ ਦੇਸ਼ਾਂ ਨੇ ਇਸ ਸਥਿਤੀ ਨੂੰ ਵਧਾਉਣ ਜਾਂ ਕਾਬੂ ਤੋਂ ਬਾਹਰ ਨਹੀਂ ਜਾਣ ਦਿੱਤਾ। ਉਨ੍ਹਾਂ ਨੇ ਕਿਹਾ ਇਸ ਸਭ ਕੁਝ ਦੇ ਬਾਵਜੂਦ ਭਾਰਤ ਚੀਨ ਨਾਲ ਸੁਹਿਰਦ ਰਿਸ਼ਤੇ ਸਾਂਝੇ ਕਰ ਰਿਹਾ ਹੈ।
ਇਸ ਦੌਰਾਨ ਲਦਾਖ ਨੂੰ ਕੇਂਦਰ ਸ਼ਾਸ਼ਿਤ ਪ੍ਰਦੇਸ਼ ਬਣਾਉਣ ਤੋਂ ਬਾਅਦ ਇੱਥੇ ਸੈਲਾਨੀ ਵਧਾਉਣ ਦੇ ਉਦੇਸ਼ ਨਾਲ ਵੱਡਾ ਫ਼ੈਸਲਾ ਲੈਂਦੇ ਹੋਏ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਸਿਆਚਿਨ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਦਾ ਕੇਂਦਰ ਰਹੇ ਇਸ ਔਖੇ, ਬਰਫ਼ ਨਾਲ ਢਕੇ ਰਹਿਣ ਵਾਲੇ ਅਤੇ ਸਮਾਰਕ ਪੱਖੋਂ ਮਹੱਤਵਪੂਰਨ ਖੇਤਰ ਨੂੰ ਸੈਲਾਨੀਆਂ ਲਈ ਖੋਲ੍ਹਿਆ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਪੂਰਬੀ ਲਦਾਖ਼ ਵਿਚ ਸ਼ਯੋਕ ਨਦੀ 'ਤੇ ਬਣਾਏ ਗਏ ਕਰਨਲ ਚੇਵਾਂਗ ਰਿਨੇਚੇਨ ਪੁਲ ਨੂੰ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਤੋਂ ਬਾਅਦ ਇਹ ਐਲਾਨ ਕੀਤਾ। ਰੱਖਿਆ ਮੰਤਰੀ ਨੇ ਕਿਹਾ ਕਿ ਇਹ ਪੁਲ ਰਿਕਾਰਡ ਸਮੇਂ ਵਿਚ ਤਿਆਰ ਕੀਤਾ ਗਿਆ ਹੈ ਅਤੇ ਇਸ ਨਾਲ ਖੇਤਰ ਦੇ ਲੋਕ ਹੁਣ ਹਰ ਮੌਸਮ ਵਿਚ ਇਸ ਖੇਤਰ ਵਿਚ ਆ ਜਾ ਸਕਣਗੇ। ਦੱਸਣਯੋਗ ਹੈ ਕਿ ਸਿਆਚਿਨ ਬੇਸ ਤੋਂ ਕੁਮਾਰ ਪੋਸਟ ਤੱਕ ਪੂਰੇ ਖੇਤਰ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ।

ਦਿੱਲੀ 'ਚ ਉਸੇ ਥਾਂ 'ਤੇ ਬਣੇਗਾ ਰਵਿਦਾਸ ਮੰਦਰ

ਨਵੀਂ ਦਿੱਲੀ, 21 ਅਕਤੂਬਰ (ਜਗਤਾਰ ਸਿੰਘ)-ਦਿੱਲੀ ਦੇ ਤੁਗਲਕਾਬਾਦ ਵਿਖੇ ਤੋੜੇ ਗਏ ਰਵਿਦਾਸ ਮੰਦਰ ਦੀ ਮੁੜ ਉਸੇ ਥਾਂ 'ਤੇ ਉਸਾਰੀ ਕੀਤੀ ਜਾਵੇਗੀ। ਇਸ ਸਬੰਧ 'ਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਤਜਵੀਜ਼ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮੰਦਰ ਦੀ ਉਸਾਰੀ ਲਈ ਕੇਂਦਰ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘੇ ਦੀ ਵਾਗਡੋਰ ਬੀ.ਐੱਸ.ਐੱਫ਼. ਹਵਾਲੇ ਕਰਨ ਦੀ ਤਿਆਰੀ 'ਚ ਕੇਂਦਰ

ਡਾ. ਕਮਲ ਕਾਹਲੋਂ ਬਟਾਲਾ, 21 ਅਕਤੂਬਰ-ਭਾਵੇਂ ਕਿ ਆਮ ਤੌਰ 'ਤੇ ਇੰਮੀਗ੍ਰੇਸ਼ਨ ਡਿਊਟੀ 'ਤੇ ਸੈਂਟਰਲ ਇੰਡਸਟਰੀਅਲ ਸਕਿਉਰਟੀ ਫੋਰਸ ਨੂੰ ਤਾਇਨਾਤ ਕੀਤਾ ਜਾਂਦਾ ਰਿਹਾ ਹੈ, ਪ੍ਰੰਤੂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸਰਹੱਦ 'ਤੇ ਹੋਣ ਕਾਰਨ ਇਥੇ ਸੁਰੱਖਿਆ ਦੀ ਜ਼ਿੰਮੇਵਾਰੀ ...

ਪੂਰੀ ਖ਼ਬਰ »

ਪਾਕਿ ਨੇ ਦੋਵਾਂ ਮੁਲਕਾਂ ਵਿਚਾਲੇ ਚੱਲ ਰਹੀਆਂ ਡਾਕ ਸੇਵਾਵਾਂ ਕੀਤੀਆਂ ਬੰਦ

ਅੰਮ੍ਰਿਤਸਰ, 21 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਇਕ ਪਾਸੜ ਕਾਰਵਾਈ ਕਰਦਿਆਂ ਦੋਵਾਂ ਮੁਲਕਾਂ ਵਿਚਾਲੇ ਚੱਲ ਰਹੇ ਦੁਵੱਲੇ ਵਪਾਰ ਨੂੰ ਬੰਦ ਕਰਨ ਬਾਅਦ ਹੁਣ ਭਾਰਤ-ਪਾਕਿ ਵਿਚਾਲੇ ਚਿੱਠੀ-ਪੱਤਰ ਰਾਹੀਂ ਖ਼ੁਸ਼ੀ, ਗ਼ਮ ਤੇ ਮੁਹੱਬਤ ਦੇ ਇਜ਼ਹਾਰ ਦੇ ਸੁਨੇਹਿਆਂ ਦੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX