ਤਾਜਾ ਖ਼ਬਰਾਂ


ਸੰਸਦ ਦੇ ਸਰਦ ਸੈਸ਼ਨ 'ਚ ਪੇਸ਼ ਕੀਤਾ ਜਾਵੇਗਾ ਨਾਗਰਿਕਤਾ (ਸੋਧ) ਬਿੱਲ
. . .  2 minutes ago
ਕਰਨਾਟਕ ਵਿਧਾਨਸਭਾ ਉਪ ਚੋਣਾਂ : ਭਾਜਪਾ ਨੇ ਜਾਰੀ ਕੀਤੀ ਚੋਣ ਪ੍ਰਚਾਰਕਾਂ ਦੀ ਸੂਚੀ
. . .  44 minutes ago
ਬੈਂਗਲੁਰੂ, 17 ਨਵੰਬਰ- ਭਾਜਪਾ ਨੇ ਕਰਨਾਟਕ ਵਿਧਾਨਸਭਾ ਉਪ ਚੋਣਾਂ ਦੇ ਲਈ ਚੋਣ ਪ੍ਰਚਾਰਕਾਂ ਦੇ ਲਈ ਸੂਚੀ ਕਰ ਦਿੱਤੀ ਹੈ। ਇਸ ਸੂਚੀ 'ਚ 40 ਨੇਤਾਵਾਂ ਦੇ ਨਾਂਅ...
ਸੰਸਦ ਦੇ ਲਾਇਬ੍ਰੇਰੀ ਭਵਨ 'ਚ ਸਰਬ ਪਾਰਟੀ ਬੈਠਕ ਹੋਈ ਖ਼ਤਮ
. . .  55 minutes ago
ਨਵੀਂ ਦਿੱਲੀ, 17 ਨਵੰਬਰ- ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਕੇਂਦਰੀ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਵੱਲੋਂ ਬੁਲਾਈ ਗਈ ਸਰਬ ਪਾਰਟੀ ਬੈਠਕ ਖ਼ਤਮ ਹੋ ਗਈ ਹੈ। ਦੱਸ ਦੇਈਏ ਕਿ ਸੰਸਦ...
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 1 hour ago
ਅੰਮ੍ਰਿਤਸਰ, 17 ਨਵੰਬਰ (ਜਸਵੰਤ ਸਿੰਘ ਜੱਸ)- ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਿਸਟਰ ਟੋਨੀ ਐਬਟ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸੁੰਦਰ ਕੇਸਰੀ ਦਸਤਾਰ ਬੰਨ੍ਹੀ ਹੋਈ ਸੀ। ਦਰਸ਼ਨ ਕਰਨ ਉਪਰੰਤ ...
60 ਸਾਲਾ ਵਿਅਕਤੀ ਵੱਲੋਂ ਬੱਚੀ ਨਾਲ ਜਬਰ ਜਨਾਹ
. . .  about 1 hour ago
ਸਮਾਣਾ,17 ਨਵੰਬਰ (ਹਰਵਿੰਦਰ ਸਿੰਘ ਟੋਨੀ) -ਸ਼ਹਿਰ 'ਚ ਇੱਕ 60 ਸਾਲਾ ਵਿਅਕਤੀ ਵੱਲੋਂ 8 ਸਾਲਾ ਬੱਚੀ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ...
ਬੀਬੀ ਭੱਠਲ ਨੇ ਆਯੁਰਵੈਦਿਕ ਡਿਸਪੈਂਸਰੀ ਦੀ ਬਿਲਡਿੰਗ ਦਾ ਕੀਤਾ ਉਦਘਾਟਨ
. . .  about 1 hour ago
ਛਾਹੜ, 17 ਨਵੰਬਰ (ਜਸਵੀਰ ਸਿੰਘ ਔਜਲਾ)- ਨੇੜਲੇ ਪਿੰਡ ਭਾਈ ਕੀ ਪਸੋਰ ਵਿਖੇ ਸਰਪੰਚ ਡਾਕਟਰ ਪੁਸ਼ਪਿੰਦਰ ਜੋਸ਼ੀ ਵੱਲੋਂ ਕੀਤੇ ਕਾਰਜਕਾਲ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਦੀ ਬਿਲਡਿੰਗ ਤੇ ਜਿਉਮੈਟਰੀਕਲ ਪਾਰਕ...
ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਸਬ ਸਟੇਸ਼ਨ ਦੇ ਬਾਹਰ ਪਏ ਸਮਾਨ ਨੂੰ ਲਾਈ ਅੱਗ
. . .  about 2 hours ago
ਲਖਨਊ, 17 ਨਵੰਬਰ- ਉਤੱਰਪ੍ਰਦੇਸ਼ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਦੇ ਟਰਾਂਸ ਗੰਗਾ ਸਿਟੀ ਪ੍ਰਾਜੈਕਟ ਦੇ ਲਈ ਐਕਵਾਇਰ ਕੀਤੀ ਜ਼ਮੀਨ ਦੇ ਸਹੀ ਮੁਆਵਜ਼ਾ ਨਾ ਮਿਲਣ ਤੋਂ ਨਾਰਾਜ਼ ਹਜ਼ਾਰਾਂ ਕਿਸਾਨਾਂ ਨੇ ਅੱਜ ਵੀ ਵਿਰੋਧ ਪ੍ਰਦਰਸ਼ਨ ਕੀਤਾ..
ਐਕਸਾਈਜ਼ ਵਿਭਾਗ ਨੇ ਛਾਪੇਮਾਰੀ ਦੌਰਾਨ ਬਰਾਮਦ ਕੀਤੀ ਨਜਾਇਜ਼ ਸ਼ਰਾਬ
. . .  about 2 hours ago
ਨਾਭਾ, 17 ਨਵੰਬਰ (ਕਰਮਜੀਤ ਸਿੰਘ) -ਐਕਸਾਈਜ਼ ਵਿਭਾਗ ਨਾਭਾ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ 40 ਨੰਬਰ ਫਾਟਕ ਦੇ ਨੇੜੇ ਸ਼ਰਾਬ ਦੇ ਠੇਕੇ ਦੇ ਸਾਹਮਣੇ ਇੱਕ ਕਿਰਾਏ ਦੀ ਦੁਕਾਨ...
ਸੜਕ ਹਾਦਸੇ 'ਚ ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ
. . .  about 2 hours ago
ਭੋਪਾਲ, 17 ਨਵੰਬਰ- ਮੱਧ ਪ੍ਰਦੇਸ਼ ਦੇ ਬਰਵਾਨੀ ਜ਼ਿਲ੍ਹੇ ਦੇ ਮੰਡਵਾੜਾ ਦੇ ਨੇੜੇ ਵਾਪਰੇ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ...
ਜੰਮੂ-ਕਸ਼ਮੀਰ : ਪਾਕਿਸਤਾਨ ਨੇ ਪੁਣਛ ਸੈਕਟਰ 'ਚ ਕੀਤੀ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 17 ਨਵੰਬਰ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸ਼ਾਹਪੁਰ 'ਚ ਅੱਜ ਪਾਕਿਸਤਾਨੀ ਫ਼ੌਜ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ...
ਹਿਮਾਚਲ ਪ੍ਰਦੇਸ਼ : ਪੰਡੋਹ ਡੈਮ ਦੇ ਨੇੜੇ ਇਕ ਕਾਰ ਦੇ ਪਲਟਣ ਕਾਰਨ 3 ਮੌਤਾਂ, ਤਿੰਨ ਜ਼ਖਮੀ
. . .  about 3 hours ago
ਸ਼ਿਮਲਾ, 17 ਨਵੰਬਰ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪੰਡੋਹ ਡੈਮ ਦੇ ਨੇੜੇ ਇਕ ਕਾਰ ਦੇ ਪਲਟਣ ਕਾਰਣ 3 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 3 ਲੋਕ ਜ਼ਖਮੀ ਹੋਏ...
ਸੰਸਦ ਦੇ ਲਾਇਬ੍ਰੇਰੀ ਭਵਨ 'ਚ ਸਰਬ ਪਾਰਟੀ ਬੈਠਕ ਸ਼ੁਰੂ
. . .  about 3 hours ago
ਨਵੀਂ ਦਿੱਲੀ, 17 ਨਵੰਬਰ- ਸੰਸਦ ਦੇ ਲਾਇਬ੍ਰੇਰੀ ਭਵਨ 'ਚ ਸਰਬ ਪਾਰਟੀ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਥਾਵਰਚੰਦ ਗਹਿਲੋਤ, ਅਰਜੁਨ...
ਅੱਜ ਬੰਦ ਹੋਣਗੇ ਬਦਰੀਨਾਥ ਮੰਦਰ ਦੇ ਕਪਾਟ
. . .  about 3 hours ago
ਦੇਹਰਾਦੂਨ, 17 ਨਵੰਬਰ- ਬਦਰੀਨਾਥ ਮੰਦਰ ਦੇ ਕਪਾਟ ਸਰਦੀਆਂ ਦੇ ਮੌਸਮ ਲਈ ਅੱਜ ਸ਼ਾਮੀਂ ਬੰਦ ਕਰ ਦਿੱਤੇ ਜਾਣਗੇ। ਇਸ ਤੋਂ ਪਹਿਲਾਂ...
ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 3 hours ago
ਸ਼ਿਮਲਾ, 17 ਨਵੰਬਰ- ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਕੋਕਸਰ 'ਚ ਅੱਜ ਸਵੇਰੇ ਤਾਜ਼ਾ ਬਰਫ਼ਬਾਰੀ ਹੋਈ। ਇਸ ਕਾਰਨ ਹਰ...
ਗੌਤਮ ਗੰਭੀਰ ਦੇ ਲੱਗੇ ਲਾਪਤਾ ਹੋਣ ਦੇ ਪੋਸਟਰ
. . .  about 4 hours ago
ਨਵੀਂ ਦਿੱਲੀ, 17 ਨਵੰਬਰ - ਦਿੱਲੀ 'ਚ ਭਾਜਪਾ ਦੇ ਸੰਸਦ ਮੈਂਬਰ ਤੇ ਸਾਬਕਾ ਕ੍ਰਿਕਟ ਖਿਡਾਰੀ ਗੌਤਮ ਗੰਭੀਰ ਦੇ ਲਾਪਤਾ ਹੋਣ ਦੇ ਆਈ.ਟੀ.ਓ. ਖੇਤਰ ਵਿਚ ਪੋਸਟਰ ਚਿਪਕਾ ਦਿੱਤੇ ਗਏ ਹਨ। 15 ਨਵੰਬਰ ਨੂੰ ਦਿੱਲੀ ਦੇ ਪ੍ਰਦੂਸ਼ਣ ਸਬੰਧੀ ਸ਼ਹਿਰੀ ਵਿਕਾਸ ਦੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਵੱਲੋਂ ਰੱਖੀ ਗਈ ਮੀਟਿੰਗ...
ਕਾਂਗਰਸ ਦੇ ਤੇਜ਼ ਤਰਾਰ ਬੁਲਾਰੇ ਗੌਰਵ ਵੱਲਭ ਮੁੱਖ ਮੰਤਰੀ ਖਿਲਾਫ ਲੜਨਗੇ ਚੋਣ
. . .  1 minute ago
ਅੱਜ ਦਾ ਵਿਚਾਰ
. . .  about 6 hours ago
ਝਾਰਖੰਡ ਚੋਣਾਂ : ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
. . .  1 day ago
ਬਰਾਤ ਤੋਂ ਵਾਪਸ ਪਰਤੀ ਤੇਜ਼ ਰਫ਼ਤਾਰ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ
. . .  1 day ago
ਦਲਿਤ ਨੌਜਵਾਨ ਜਗਮੇਲ ਦੀ ਮੌਤ 'ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਲਗਾਇਆ ਧਰਨਾ
. . .  1 day ago
ਭਾਰਤ ਨੇ ਅਗਨੀ -2 ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫਲਤਾਪੂਰਵਕ ਪ੍ਰੀਖਣ
. . .  1 day ago
ਸਰਸਾ ਨੰਗਲ 'ਚ ਕਰੀਬ 5 ਘੰਟਿਆਂ ਮਗਰੋਂ ਤੇਂਦੂਏ ਨੂੰ ਫੜਨ 'ਚ ਸਬੰਧਿਤ ਅਧਿਕਾਰੀ ਹੋਏ ਸਫਲ
. . .  1 day ago
ਅਨਿਲ ਅੰਬਾਨੀ ਨੇ ਦਿੱਤਾ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਅਹੁਦੇ ਤੋਂ ਅਸਤੀਫ਼ਾ
. . .  1 day ago
ਲਾਹੌਰ ਹਾਈਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵਿਦੇਸ਼ ਜਾਣ ਦੀ ਦਿਤੀ ਇਜਾਜ਼ਤ
. . .  1 day ago
ਅਟਾਰੀ ਵਾਹਗਾ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਸਮਾਂ ਸ਼ਾਮ ਸਾਢੇ 4 ਵਜੇ ਹੋਇਆ
. . .  1 day ago
ਐੱਸ ਜੀ ਪੀ ਸੀ ਕੋਲ ਫ਼ੰਡਾਂ ਦੀ ਘਾਟ ਨਹੀਂ , 20 ਡਾਲਰ ਦੇ ਸਕਦੇ ਹਨ - ਪ੍ਰਨੀਤ ਕੌਰ
. . .  1 day ago
ਰਾਮਾ ਮੰਡੀ ਵਿਖੇ ਆਪਸ 'ਚ ਭਿੜੇ ਭਾਜਪਾ ਆਗੂ ਅਤੇ ਵਰਕਰ
. . .  1 day ago
1 ਕਿਲੋ, 55 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਸੇਵਾਮੁਕਤ ਸਿਵਲ ਅਧਿਕਾਰੀ ਡਾ. ਜਸਪਾਲ ਨੇ ਕਰਤਾਰਪੁਰ ਲੈਂਡਸਕੇਪ ਯੋਜਨਾ ਇਮਰਾਨ ਖ਼ਾਨ ਨਾਲ ਵਿਚਾਰੀ
. . .  1 day ago
ਮੋਬਾਇਲ ਵਿੰਗ ਦੀ ਟੀਮ ਵਲੋਂ ਇੱਕ ਕਿਲੋ ਤੋਂ ਵੱਧ ਸੋਨਾ ਅਤੇ 40 ਕਿਲੋ ਚਾਂਦੀ ਬਰਾਮਦ
. . .  1 day ago
ਜੰਮੂ-ਕਸ਼ਮੀਰ ਦੇ ਸੋਪੋਰ 'ਚ ਪੰਜ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  1 day ago
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਬ ਪਾਰਟੀ ਬੈਠਕ ਸ਼ੁਰੂ
. . .  1 day ago
ਡਾ. ਓਬਰਾਏ ਨੇ ਹੁਣ ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨਾਂ ਦੇ ਫਾਰਮ ਭਰਨ ਦੀ ਨਿਸ਼ਕਾਮ ਸੇਵਾ ਦਾ ਚੁੱਕਿਆ ਬੀੜਾ
. . .  1 day ago
ਦਿੱਲੀ ਦਾ ਪਾਣੀ ਵੀ ਸਭ ਤੋਂ ਵੱਧ ਖ਼ਰਾਬ, ਸਰਕਾਰ ਨੇ ਜਾਰੀ ਕੀਤੀ 21 ਸ਼ਹਿਰਾਂ ਦੀ ਰੈਂਕਿੰਗ
. . .  1 day ago
ਨਿਤਿਸ਼ ਕੁਮਾਰ ਨੇ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
. . .  1 day ago
ਇੰਦੌਰ ਟੈਸਟ ਮੈਚ 'ਚ ਭਾਰਤ ਦੀ ਸ਼ਾਨਦਾਰ ਜਿੱਤ, ਬੰਗਲਾਦੇਸ਼ ਨੂੰ ਪਾਰੀ ਅਤੇ 130 ਦੌੜਾਂ ਨਾਲ ਦਿੱਤੀ ਮਾਤ
. . .  1 day ago
ਇੰਦੌਰ ਟੈਸਟ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ
. . .  1 day ago
ਜੇ. ਐੱਨ. ਯੂ. 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਤੋੜਨ ਦੇ ਮਾਮਲੇ 'ਚ ਵਸੰਤ ਕੁੰਜ ਥਾਣੇ 'ਚ ਕੇਸ ਦਰਜ
. . .  about 1 hour ago
ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 1 hour ago
ਦਿੱਲੀ 'ਚ ਹੋਣ ਵਾਲੀ ਐੱਨ. ਡੀ. ਏ. ਦੀ ਬੈਠਕ 'ਚ ਨਹੀਂ ਸ਼ਾਮਲ ਹੋਵੇਗੀ ਸ਼ਿਵ ਸੈਨਾ
. . .  about 1 hour ago
ਡਿਗਦੀ ਅਰਥਵਿਵਸਥਾ ਦੇ ਮੁੱਦੇ 'ਤੇ ਕਾਂਗਰਸ ਕਰੇਗੀ ਰੈਲੀ
. . .  15 minutes ago
ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਵਾਲੇ ਗਿਰੋਹ ਦੇ ਮੈਂਬਰ ਅਤੇ ਨਸ਼ਾ ਤਸਕਰ ਪੁਲਿਸ ਵਲੋਂ ਕਾਬੂ
. . .  30 minutes ago
ਕਮਾਲਪੁਰ ਵਿਖੇ ਨਗਰ ਕੀਰਤਨ 'ਚ ਹਵਾਈ ਫਾਇਰ ਕਰਨ ਦੇ ਮਾਮਲੇ 'ਚ ਇੱਕ ਗ੍ਰਿਫ਼ਤਾਰ
. . .  48 minutes ago
ਦਿੱਲੀ 'ਚ 'ਆਪ' ਦੇ ਦਫ਼ਤਰ ਦੇ ਬਾਹਰ ਭਾਜਪਾ ਵਲੋਂ ਪ੍ਰਦਰਸ਼ਨ
. . .  1 minute ago
ਮੁੰਬਈ 'ਚ ਭਾਜਪਾ ਨੇਤਾਵਾਂ ਦੀ ਬੈਠਕ, ਫੜਨਵੀਸ ਵੀ ਹਨ ਮੌਜੂਦ
. . .  about 1 hour ago
ਗੋਆ : ਪੰਛੀ ਦੇ ਟਕਰਾਉਣ ਕਾਰਨ ਮਿਗ-29ਕੇ ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ
. . .  about 1 hour ago
ਝਾਰਖੰਡ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਚੌਥੀ ਸੂਚੀ
. . .  1 day ago
ਨਿਹੰਗ ਸਿੰਘਾਂ ਦੀਆਂ ਗਾਵਾਂ ਨੂੰ ਰੋਕਣ ਲਈ ਮੰਡੀ ਮੋੜ ਪੁਲਿਸ ਛਾਉਣੀ 'ਚ ਤਬਦੀਲ
. . .  1 day ago
ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਜਤ ਸ਼ਰਮਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਇੱਕ ਦੀ ਮੌਤ ਅਤੇ ਤਿੰਨ ਜ਼ਖ਼ਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 2 ਮੱਘਰ ਸੰਮਤ 551
ਿਵਚਾਰ ਪ੍ਰਵਾਹ: ਰਾਜਨੀਤੀ ਦਾ ਨਿਸ਼ਾਨਾ ਆਮ ਆਦਮੀ ਦੀ ਭਲਾਈ ਹੋਣਾ ਚਾਹੀਦਾ ਹੈ। -ਅਰਸਤੂ

ਪਹਿਲਾ ਸਫ਼ਾ

ਪੰਜਾਬ ਵਿਚ ਪਰਾਲੀ ਨੂੰ ਅੱਗ ਲਾਉਣ ਵਾਲੇ 1563 ਕਿਸਾਨਾਂ 'ਤੇ ਕੇਸ ਦਰਜ

15 ਹਜ਼ਾਰ ਤੋਂ ਵੱਧ ਕਿਸਾਨਾਂ ਦੀਆਂ ਗਿਰਦਾਵਰੀਆਂ 'ਚ ਹੋਇਆ ਲਾਲ ਇੰਦਰਾਜ

ਜਸਪਾਲ ਸਿੰਘ ਢਿੱਲੋਂ
ਪਟਿਆਲਾ, 16 ਨਵੰਬਰ -ਪੰਜਾਬ 'ਚ ਪਰਾਲੀ ਸਾੜਨ ਦਾ ਮਾਮਲਾ ਬਹੁਤ ਹੀ ਗੰਭੀਰ ਸਥਿਤੀ 'ਚ ਚੱਲ ਰਿਹਾ ਹੈ। ਇਸ ਵਾਰ ਕਾਰਨ ਕੁਝ ਵੀ ਹੋਵੇ ਪਰ ਪਰਾਲੀ ਨੂੰ ਅੱਗਾਂ ਲਾਉਣ ਦੇ ਮਾਮਲੇ ਪਿਛਲੇ ਸਾਲ 28065 ਦੇ ਮੁਕਾਬਲੇ ਵਧ ਕੇ 48000 ਨੂੰ ਪਾਰ ਕਰ ਗਏ ਹਨ ਹਾਲਾਂਕਿ ਸਰਬਉੱਚ ਅਦਾਲਤ 'ਚ ਪੰਜਾਬ ਦੇ ਮੁੱਖ ਸਕੱਤਰ ਦੀ ਝਾੜ-ਝੰਬ ਹੋਣ ਤੋਂ ਬਾਅਦ ਰਾਜ 'ਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ 'ਤੇ ਕਾਰਵਾਈ ਦੀ ਰਫ਼ਤਾਰ ਤੇਜ਼ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਸਰਕਾਰ ਨੇ 13 ਨਵੰਬਰ ਤੱਕ ਰਾਜ 'ਚ 1563 ਕਿਸਾਨਾਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 118 ਅਧੀਨ ਕੇਸ ਦਰਜ ਕੀਤੇ ਹਨ। ਇਸ ਤੋਂ ਇਲਾਵਾ 15102 ਕਿਸਾਨਾਂ ਨੂੰ 43721500 ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। ਇਸੇ ਤਰ੍ਹਾਂ ਹਵਾ ਸ਼ੁੱਧਤਾ ਕਾਨੂੰਨ 1981 ਦੀ ਧਾਰਾ 39 ਅਧੀਨ ਵੀ 209 ਕਿਸਾਨਾਂ 'ਤੇ ਕੇਸ ਦਰਜ ਕੀਤੇ ਗਏ ਤੇ ਧਾਰਾ 107/151 ਅਧੀਨ ਵੀ 3 ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਬਿਨਾਂ ਪਰਾਲੀ ਪ੍ਰਬੰਧਨ ਪ੍ਰਣਾਲੀ (ਐਸ. ਐਮ. ਐਸ.) ਦੇ ਝੋਨਾ ਵੱਢ ਰਹੀਆਂ 79 ਕੰਬਾਈਨਾਂ ਨੂੰ ਵੀ ਸੀਲ ਕੀਤਾ ਗਿਆ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਪ੍ਰਤੀ ਕੰਬਾਈਨ ਨੂੰ 2 ਲੱਖ ਦਾ ਜੁਰਮਾਨਾ ਕੀਤਾ ਗਿਆ ਹੈ। ਰਾਜ 'ਚ 15102 ਕਿਸਾਨਾਂ ਦੀਆਂ ਗਿਰਦਾਵਰੀਆਂ 'ਚ ਲਾਲ ਇੰਦਰਾਜ ਵੀ ਕੀਤੇ ਗਏ ਹਨ।
ਇਨ੍ਹਾਂ ਨੂੰ ਕਿਸੇ ਵੀ ਬੈਂਕ ਤੋਂ ਕਰਜ਼ਾ ਨਹੀਂ ਮਿਲੇਗਾ ਤੇ ਇਹ ਆਪਣੀ ਜ਼ਮੀਨ ਨੂੰ ਅੱਗੇ ਨਹੀਂ ਵੇਚ ਸਕਣਗੇ। ਇਸ ਸਬੰਧੀ ਜੇ ਦੇਖਿਆ ਜਾਵੇ ਤਾਂ ਸੰਗਰੂਰ ਜ਼ਿਲ੍ਹਾ ਪਰਾਲੀ ਨੂੰ ਅੱਗ ਲਾਉਣ 'ਚ ਸਭ ਤੋਂ ਮੋਹਰੀ ਹੈ। ਇਸ ਜ਼ਿਲ੍ਹੇ 'ਚ 6571 ਮਾਮਲੇ ਪਰਾਲੀ ਨੂੰ ਅੱਗ ਲਾਉਣ ਦੇ ਸਾਹਮਣੇ ਆਏ ਹਨ। ਇਸ 'ਚੋਂ 229 ਕਿਸਾਨਾਂ 'ਤੇ ਕੇਸ ਅਤੇ 4200 ਕਿਸਾਨਾਂ ਨੂੰ 1.06 ਕਰੋੜ ਦਾ ਜੁਰਮਾਨਾ ਅਤੇ 1410 ਦੀਆਂ ਗਿਰਦਾਵਰੀਆਂ 'ਚ ਲਾਲ ਇੰਦਰਾਜ ਕੀਤੇ ਗਏ ਹਨ। ਦੂਜੇ ਨੰਬਰ 'ਤੇ ਬਠਿੰਡਾ ਜ਼ਿਲ੍ਹੇ 'ਚ 5527 ਕੇਸ ਅੱਗ ਲਾਉਣ ਦੇ ਸਾਹਮਣੇ ਆਏ ਹਨ। ਇਸ 'ਚ 1378 ਕਿਸਾਨਾਂ ਨੂੰ 38.42 ਲੱਖ ਦਾ ਜੁਰਮਾਨਾ, 119 ਵਿਰੁੱਧ ਪੁਲਿਸ ਕੇਸ ਤੇ 1295 ਦੀਆਂ ਗਿਰਦਾਵਰੀਆਂ 'ਚ ਲਾਲ ਇੰਦਰਾਜ ਕੀਤੇ ਗਏ। ਫ਼ਿਰੋਜਪੁਰ 'ਚ ਅੱਗ ਲਾਉਣ ਦੇ ਕੇਸਾਂ ਦੀ ਗਿਣਤੀ 4538 ਹੈ, ਜਿਸ 'ਚ 78 ਕੇਸ ਦਰਜ, 1159 ਕਿਸਾਨਾਂ ਨੂੰ 20.97 ਲੱਖ ਦੇ ਜੁਰਮਾਨੇ ਅਤੇ 1159 ਕਿਸਾਨਾਂ ਦੀਆਂ ਗਿਰਦਾਵਰੀਆਂ 'ਚ ਲਾਲ ਇੰਦਰਾਜ ਕੀਤੇ ਗਏ। ਇਸੇ ਤਰ੍ਹਾਂ ਪਟਿਆਲਾ 'ਚ 3905 ਮਾਮਲੇ ਪਰਾਲੀ ਨੂੰ ਅੱਗ ਲਾਉਣ ਦੇ ਸਾਹਮਣੇ ਆਏ ਹਨ। ਇਸ 'ਚੋਂ 3050 ਕਿਸਾਨਾਂ ਨੂੰ 84.05 ਲੱਖ ਦੇ ਜੁਰਮਾਨੇ, 96 ਕਿਸਾਨਾਂ 'ਤੇ ਪੁਲਿਸ ਕੇਸ ਅਤੇ 3095 ਦੀਆਂ ਗਿਰਦਾਵਰੀਆਂ 'ਚ ਲਾਲ ਇੰਦਰਾਜ ਕੀਤੇ ਗਏ ਹਨ। ਹੋਰਨਾਂ ਪ੍ਰਮੁੱਖ ਜ਼ਿਲ੍ਹੇ ਜੋ ਪਰਾਲੀ ਨੂੰ ਅੱਗ ਲਾਉਣ 'ਚ ਮੋਹਰੀ ਰਹੇ ਹਨ ਉਨ੍ਹਾਂ ਵਿਚ ਮਾਨਸਾ 'ਚ 3634, ਲੁਧਿਆਣਾ 2347, ਮੋਗਾ 'ਚ 2963, ਮੁਕਤਸਰ 2765, ਫ਼ਰੀਦਕੋਟ 2157, ਬਰਨਾਲਾ 3038, ਗੁਰਦਾਸਪੁਰ 1421, ਫਤਹਿਗੜ੍ਹ ਸਾਹਿਬ 823, ਅੰਮ੍ਰਿਤਸਰ 1373, ਕਪੂਰਥਲਾ 1333, ਫ਼ਾਜ਼ਿਲਕਾ 'ਚ 892 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਘੱਟ ਅੱਗ ਲਾਉਣ ਵਾਲਿਆਂ 'ਚ ਮੋਹਾਲੀ 225, ਰੋਪੜ 124, ਨਵਾਂਸ਼ਹਿਰ 265, ਹੁਸ਼ਿਆਰਪੁਰ 'ਚ 295 ਕੇਸ ਸਾਹਮਣੇ ਆਏ ਹਨ। ਜੇ ਪੁਲਿਸ ਕੇਸਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਮਾਨਸਾ 'ਚ 115, ਤਰਨਤਾਰਨ 97, ਬਰਨਾਲਾ 85, ਮੁਕਤਸਰ 115, ਮੋਗਾ 63, ਜਲੰਧਰ 55, ਅੰਮ੍ਰਿਤਸਰ 7, ਗੁਰਦਾਸਪੁਰ 10, ਕਪੂਰਥਲਾ 16, ਫਤਹਿਗੜ੍ਹ ਸਾਹਿਬ 70, ਫ਼ਾਜ਼ਿਲਕਾ 25, ਹੁਸ਼ਿਆਰਪੁਰ 7, ਨਵਾਂਸ਼ਹਿਰ 19, ਰੋਪੜ 'ਚ 52 ਕੇਸ ਦਰਜ ਹੋਏ ਹਨ। ਪਠਾਨਕੋਟ 'ਚ ਅੱਗ ਲਾਉਣ ਦੇ ਸਿਰਫ਼ 4 ਮਾਮਲੇ ਹੀ ਸਾਹਮਣੇ ਆਏ ਹਨ। ਇਸ ਕਰਕੇ ਇੱਥੇ ਕੋਈ ਵੀ ਪੁਲਿਸ ਕੇਸ ਦਰਜ ਨਹੀਂ ਹੋਇਆ। ਜੁਰਮਾਨਿਆਂ ਦੇ ਮਾਮਲੇ 'ਚ ਮਾਨਸਾ 'ਚ 22 ਲੱਖ, ਤਰਨ ਤਾਰਨ 44 ਲੱਖ, ਬਰਨਾਲਾ 1.60 ਕਰੋੜ, ਮੁਕਤਸਰ 1.56 ਕਰੋੜ, ਮੋਗਾ 9.8 ਲੱਖ, ਲੁਧਿਆਣਾ 20 ਲੱਖ, ਫ਼ਰੀਦਕੋਟ 7.9 ਲੱਖ, ਜਲੰਧਰ 9.1 ਲੱਖ, ਅੰਮ੍ਰਿਤਸਰ 10 ਲੱਖ, ਗੁਰਦਾਸਪੁਰ 12.67 ਲੱਖ, ਫਤਹਿਗੜ੍ਹ ਸਾਹਿਬ 4.82 ਲੱਖ, ਫ਼ਾਜ਼ਿਲਕਾ 14.5 ਲੱਖ, ਹੁਸ਼ਿਆਰਪੁਰ 1.92 ਲੱਖ, ਨਵਾਂਸ਼ਹਿਰ 5.77 ਲੱਖ, ਮੋਹਾਲੀ 2.55 ਲੱਖ ਤੇ ਰੋਪੜ 'ਚ 1.65 ਲੱਖ ਦਾ ਜੁਰਮਾਨਾ ਕੀਤਾ ਗਿਆ ਹੈ।
ਅਗਲੇ ਸਾਲ ਤੱਕ ਪਰਾਲੀ ਦੀਆਂ ਅੱਗ 'ਤੇ ਕਾਬੂ ਪਾ ਲਿਆ ਜਾਵੇਗਾ-ਪੰਨੂੰ
ਤੰਦਰੁਸਤ ਪੰਜਾਬ ਮਿਸ਼ਨ ਦੇ ਮੁਖੀ ਤੇ ਸੀਨੀਅਰ ਅਧਿਕਾਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਸਰਕਾਰ ਨੇ ਇਸ ਵਾਰ ਕਾਫ਼ੀ ਉਪਰਾਲੇ ਕੀਤੇ ਹਨ ਪਰ ਅਗਲੇ ਸਾਲ ਤੱਕ ਪਰਾਲੀ ਸਾੜਨ ਦੀ ਸਮੱਸਿਆ 'ਤੇ ਕਾਬੂ ਪਾ ਲਿਆ ਜਾਵੇਗਾ। ਸਰਕਾਰ ਪਰਾਲੀ ਸਾੜਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਵਲੋਂ ਹੁਣ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾ ਰਿਹਾ ਹੈ।
ਪੰਜਾਬ ਤੇ ਹਰਿਆਣਾ 'ਚ ਹਵਾ
ਗੁਣਵੱਤਾ 'ਬਹੁਤ ਖ਼ਰਾਬ'

ਚੰਡੀਗੜ੍ਹ/ਨਵੀਂ ਦਿੱਲੀ, 16 ਨਵੰਬਰ (ਏਜੰਸੀ)-ਪੰਜਾਬ ਅਤੇ ਹਰਿਆਣਾ ਵਿਚ ਹਵਾ ਪ੍ਰਦੂਸ਼ਣ ਅਜੇ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਇਨ੍ਹਾਂ ਸੂਬਿਆਂ ਦੇ ਕਈ ਜ਼ਿਲ੍ਹਿਆਂ ਵਿਚ ਹਵਾ ਗੁਣਵੱਤਾ 'ਖ਼ਰਾਬ' ਅਤੇ 'ਬਹੁਤ ਖ਼ਰਾਬ' ਸ਼੍ਰੇਣੀਆਂ ਵਿਚ ਚੱਲ ਰਹੀ ਹੈ ਜਦੋਂ ਕਿ ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਤੇਜ਼ ਹਵਾਵਾਂ ਚੱਲਣ ਕਾਰਨ ਕੁਝ ਘਟਿਆ ਹੈ ਪਰ ਇੱਥੇ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ। ਪੰਜਾਬ ਵਿਚ ਹਵਾ ਗੁਣਵੱਤਾ ਦਰਮਿਆਨੀ ਅਤੇ ਖ਼ਰਾਬ ਸ਼੍ਰੇਣੀਆਂ ਵਿਚ ਹੈ। ਅੰਕੜਿਆਂ ਅਨੁਸਾਰ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ ਅਤੇ ਪਟਿਆਲਾ 'ਚ ਹਵਾ ਗੁਣਵੱਤਾ ਕ੍ਰਮਵਾਰ 251, 103, 158, 158 ਅਤੇ 117 ਰਹੀ ਜਦੋਂ ਕਿ ਚੰਡੀਗੜ੍ਹ 'ਚ ਹਵਾ ਗੁਣਵੱਤਾ ਇੰਡੈਕਸ 144 ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ, ਹਰਿਆਣਾ ਤੇ ਗੁਆਂਢੀ ਸੂਬਿਆਂ 'ਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਕਾਫ਼ੀ ਕਮੀ ਆਈ ਹੈ। ਲੁਧਿਆਣਾ ਦੇ ਰਿਮੋਟ ਸੈਂਸਿੰਗ ਸੈਂਟਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਅੱਗ ਲਗਾਉਣ ਦੀਆਂ 91 ਘਟਨਾਵਾਂ ਸਾਹਮਣੇ ਆਈਆਂ। ਉਨ੍ਹਾਂ ਦੱਸਿਆ ਕਿ 23 ਸਤੰਬਰ ਤੋਂ 15 ਨਵੰਬਰ ਤੱਕ ਪੰਜਾਬ 'ਚ 48780 ਅੱਗ ਲਗਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜੋ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ 46545 ਸਨ। ਹਰਿਆਣਾ ਦੇ ਗੁੜਗਾਉਂ ਤੇ ਫ਼ਰੀਦਾਬਾਦ 'ਚ ਹਵਾ ਗੁਣਵੱਤਾ ਪੱਧਰ 372 ਅਤੇ 269 ਰਿਹਾ ਜੋ ਹਵਾ ਪ੍ਰਦੂਸ਼ਣ ਨਾਲ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ ਰਹੇ। ਇਸੇ ਤਰ੍ਹਾਂ ਰਾਜਧਾਨੀ ਦਿੱਲੀ ਵਿਚ ਭਾਵੇਂ ਹਵਾ ਪ੍ਰਦੂਸ਼ਣ ਕੁਝ ਘਟਿਆ ਹੈ ਪਰ ਇਹ ਅਜੇ ਵੀ 'ਗੰਭੀਰ' ਪੱਧਰ 'ਤੇ ਚੱਲ ਰਿਹਾ ਹੈ। ਸਨਿਚਰਵਾਰ ਦਿੱਲੀ ਵਿਚ ਸਵੇਰੇ 8.40 ਵਜੇ ਹਵਾ ਗੁਣਵੱਤਾ ਅੰਕੜਾ 412 ਸੀ ਜੋ ਕਿ ਤੇਜ਼ ਹਵਾਵਾਂ ਚੱਲਣ ਕਾਰਨ ਸ਼ਾਮ 4 ਵਜੇ ਤੱਕ 357 'ਤੇ ਆ ਗਿਆ ਜਦੋਂ ਕਿ ਫ਼ਰੀਦਾਬਾਦ 'ਚ ਇਹ 358, ਗਾਜ਼ੀਆਬਾਦ 'ਚ 347, ਗ੍ਰੇਟਰ ਨੋਇਡਾ 'ਚ 309 ਤੇ ਨੋਇਡਾ 'ਚ 338 ਰਿਹਾ ਜੋ ਕਿ ਗੰਭੀਰ ਸ਼੍ਰੇਣੀ ਵਿਚ ਆਉਂਦਾ ਹੈ।
ਦਿੱਲੀ ਦਾ ਪਾਣੀ ਵੀ ਪੀਣਯੋਗ ਨਹੀਂ

ਨਵੀਂ ਦਿੱਲੀ, 16 ਨਵੰਬਰ (ਉਪਮਾ ਡਾਗਾ ਪਾਰਥ)-ਖ਼ਰਾਬ ਹਵਾ ਅਤੇ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਦਿੱਲੀ ਵਾਸੀਆਂ ਲਈ ਇਕ ਹੋਰ ਮਾੜੀ ਖ਼ਬਰ ਹੈ ਕਿ ਦਿੱਲੀ ਦਾ ਪਾਣੀ ਵੀ ਸਥਾਪਤ ਮਿਆਰਾਂ ਦੀ ਸੂਚੀ 'ਚ ਸਭ ਤੋਂ ਹੇਠਲੇ ਪੱਧਰ 'ਤੇ ਹੈ। ਕੇਂਦਰ ਵਲੋਂ ਅੱਜ ਜਾਰੀ ਕੀਤੀ ਗਈ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੇ ਆਧਾਰ 'ਤੇ 21 ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ ਅਤੇ ਹੋਰਨਾਂ ਰਾਜਾਂ ਦੀਆਂ ਰਾਜਧਾਨੀਆਂ ਤੋਂ ਲਏ ਪਾਣੀ ਦੇ ਨਮੂਨਿਆਂ ਦੇ ਆਧਾਰ 'ਤੇ ਜਾਰੀ ਕੀਤੀ ਗਈ ਇਸ ਸੂਚੀ 'ਚ ਦਿੱਲੀ ਸਭ ਤੋਂ ਹੇਠਲੇ ਸਥਾਨ 'ਤੇ ਹੈ, ਜਿਸ ਦੇ ਪਾਣੀ ਦੇ ਸਾਰੇ ਨਮੂਨੇ ਗੁਣਵੱਤਾ ਦੀ ਪਰਖ 'ਚੋਂ ਫੇਲ ਹੋ ਗਏ ਹਨ। ਖਪਤਕਾਰ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਵਲੋਂ ਜਾਰੀ ਕੀਤੀ ਇਸ ਸੂਚੀ ਮੁਤਾਬਿਕ ਮੁੰਬਈ ਦਾ ਪਾਣੀ ਹਰ ਮਾਣਕ 'ਤੇ ਸਹੀ ਸਾਬਤ ਹੋਇਆ ਹੈ ਅਤੇ ਉਹ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਪਾਣੀ ਵੀ ਸੂਚੀ 'ਚ ਠੀਕ-ਠਾਕ ਪ੍ਰਦਰਸ਼ਨ ਕਰਦਿਆਂ ਸੱਤਵੇਂ ਸਥਾਨ 'ਤੇ ਹੈ ਜਦਕਿ ਦਿੱਲੀ 21ਵੇਂ ਸਥਾਨ 'ਤੇ ਹੈ।

ਸਰਦ ਰੁੱਤ ਇਜਲਾਸ ਨੂੰ ਸੁਚਾਰੂ ਢੰਗ ਨਾਲ ਚਲਾਉਣ 'ਚ ਸਹਿਯੋਗ ਦੇਣ ਸਿਆਸੀ ਪਾਰਟੀਆਂ

ਨਵੀਂ ਦਿੱਲੀ, 16 ਨਵੰਬਰ (ਪੀ.ਟੀ.ਆਈ.)-ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਨਿਚਰਵਾਰ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ 'ਚ ਸਹਿਯੋਗ ਦੇਣ ਦੀ ਅਪੀਲ ਕੀਤੀ। ਸਰਬ ਪਾਰਟੀ ਮੀਟਿੰਗ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਿਰਕਤ ਕੀਤੀ, ਤੋਂ ਬਾਅਦ ਸਪੀਕਰ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਸਦਨ ਦੇ ਨੇਤਾਵਾਂ ਨੇ ਵੱਖ-ਵੱਖ ਮੁੱਦਿਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਬਾਰੇ ਉਹ 18 ਨਵੰਬਰ ਤੋਂ ਸ਼ੁਰੂ ਹੋ ਰਹੇ ਸਰਦ ਰੁੱਤ ਇਜਲਾਸ 'ਚ ਵਿਚਾਰ ਵਟਾਂਦਰਾ ਕਰਨ ਦੀ ਇੱਛਾ ਰੱਖਦੇ ਹਨ। ਸਪੀਕਰ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਦੱਸਿਆ ਕਿ ਕੰਮਕਾਜੀ ਸਲਾਹਕਾਰੀ ਕਮੇਟੀ ਨਾਲ ਇਨ੍ਹਾਂ ਮੁੱਦਿਆਂ 'ਤੇ ਚਰਚਾ ਤੋਂ ਬਾਅਦ ਜਿੰਨੇ ਸੰਭਵ ਹੋ ਸਕੇ ਅਸੀਂ ਇਨ੍ਹਾਂ ਮੁੱਦਿਆਂ ਨੂੰ ਅੱਗੇ ਲੈ ਕੇ ਜਾਵਾਂਗੇ। ਉਨ੍ਹਾਂ ਸਦਨ ਨੂੰ ਲੋਕਾਂ ਲਈ ਜਵਾਬਦੇਹ ਆਖਦਿਆਂ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਪਾਰਟੀਆਂ ਜਨਤਕ ਹਿੱਤਾਂ ਦੇ ਮੁੱਦੇ ਉਠਾਉਣਗੀਆਂ। ਉਨ੍ਹਾਂ ਕਿਹਾ ਕਿ ਸਦਨ 'ਚ ਚਰਚਾ ਹੋਣੀ ਚਾਹੀਦੀ ਹੈ ਅਤੇ ਇਸ ਲਈ ਜ਼ਰੂਰੀ ਇਹ ਹੈ ਕਿ ਸਦਨ ਨਿਰਵਿਘਨ ਚੱਲੇ।
ਇਸ ਇਜਲਾਸ 'ਚ 20 ਬੈਠਕਾਂ ਹੋਣਗੀਆਂ। ਬਿਰਲਾ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਮੈਨੂੰ ਇਹ ਭਰੋਸਾ ਦਿਵਾਇਆ ਹੈ ਕਿ ਇਹ ਇਜਲਾਸ ਸੁਚਾਰੂ ਢੰਗ ਨਾਲ ਚੱਲੇਗਾ ਅਤੇ 17ਵੀਂ ਲੋਕ ਸਭਾ ਦੇ ਪਹਿਲੇ ਇਜਲਾਸ ਜਿੰਨ੍ਹਾਂ ਹੀ ਅਰਥਪੂਰਨ ਹੋਵੇਗਾ। ਸਰਬ ਪਾਰਟੀ ਬੈਠਕ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੁਦੀਪ ਬੰਦੋਪਾਧਿਆਏ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਪੱਛਮੀ ਬੰਗਾਲ ਦੇ ਰਾਜਪਾਲ ਵਲੋਂ 'ਸਮਾਨੰਤਰ (ਪੈਰਲਲ) ਪ੍ਰਸ਼ਾਸਨ' ਚਲਾਏ ਜਾਣ ਦਾ ਮੁੱਦਾ ਉਠਾਇਆ, ਜਿਸ ਨੂੰ ਕੰਮ ਕਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਅਤੇ ਆਰਥਿਕ ਹਾਲਾਤ ਦੇ ਮੁੱਦਿਆਂ 'ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ। ਵਿਰੋਧੀਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਬਸਪਾ ਆਗੂ ਕੁੰਵਰ ਦਾਨਿਸ਼ ਅਲੀ ਨੇ ਕਿਹਾ ਕਿ ਸਦਨ ਨੂੰ ਉੱਤਰ ਭਾਰਤ 'ਚ ਹਵਾ ਪ੍ਰਦੂਸ਼ਣ ਦੇ ਮੁੱਦੇ 'ਤੇ ਵੀ ਚਰਚਾ ਕਰਨੀ ਚਾਹੀਦੀ ਹੈ।

ਅਮਰੀਕੀ ਸੈਨੇਟ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਇਤਿਹਾਸਕ ਮਾਨਤਾ ਦੇਣ ਸਬੰਧੀ ਮਤਾ ਪਾਸ

ਵਾਸ਼ਿੰਗਟਨ, 16 ਨਵੰਬਰ (ਪੀ. ਟੀ. ਆਈ.)-ਅਮਰੀਕੀ ਸੈਨੇਟ ਨੇ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ, ਸੱਭਿਆਚਾਰਕ ਅਤੇ ਧਾਰਮਿਕ ਮਹੱਤਵ ਨੂੰ ਮਾਨਤਾ ਦੇਣ ਦੇ ਨਾਲ-ਨਾਲ ਅਮਰੀਕਾ ਦੇ ਵਿਕਾਸ 'ਚ ਸਿੱਖਾਂ ਦੇ ਯੋਗਦਾਨ ਨੂੰ ਮੰਨਦਿਆਂ ਇਕ ਮਤਾ ਸਰਬਸੰਮਤੀ ਨਾਲ ਪਾਸ ਕੀਤਾ। ਇੰਡੀਆਨਾ ਤੋਂ ਰਿਪਬਲਿਕਨ ਸੈਨੇਟਰ ਟੋਡ ਜੰਗ ਅਤੇ ਮੈਰੀਲੈਂਡ ਤੋਂ ਡੈਮੋਕ੍ਰੇਟਿਕ ਸੈਨੇਟਰ ਬੇਨ ਕਾਰਡਿਨ ਵਲੋਂ ਪੇਸ਼ ਕੀਤਾ ਗਿਆ ਮਤਾ ਅਮਰੀਕੀ ਸੈਨੇਟ ਵਲੋਂ ਸਿੱਖਾਂ ਬਾਰੇ ਪਾਸ ਕੀਤਾ ਜਾਣ ਵਾਲਾ ਆਪਣੀ ਕਿਸਮ ਦਾ ਪਹਿਲਾ ਮਤਾ ਹੈ। ਇਸ ਮਤੇ 'ਚ ਕਿਹਾ ਗਿਆ ਹੈ ਕਿ ਸਿੱਖਾਂ ਨੇ ਅਮਰੀਕਾ ਸਮੇਤ ਸਮੁੱਚੇ ਵਿਸ਼ਵ 'ਚ ਸਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਾਨਤਾ, ਸੇਵਾ ਅਤੇ ਸਰਬ ਸਾਂਝੀਵਾਲਤਾ ਦੇ ਸਿਧਾਤਾਂ 'ਤੇ ਚਲਦਿਆਂ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਮਤੇ 'ਚ ਅਮਰੀਕਾ ਲਈ ਯੋਗਦਾਨ ਪਾਉਣ ਵਾਲੇ ਚਾਰ ਸਿੱਖਾਂ ਦੇ ਨਾਵਾਂ ਦਾ ਜ਼ਿਕਰ ਵੀ ਕੀਤਾ ਗਿਆ। ਜਿਨ੍ਹਾਂ 'ਚ ਪਹਿਲੇ ਏਸ਼ਿਆਈ-ਅਮਰੀਕੀ ਕਾਂਗਰਸ ਮੈਂਬਰ ਦਲੀਪ ਸਿੰਘ ਸੌਂਦ, ਜੋ 1957 'ਚ ਚੁਣੇ ਗਏ ਸਨ, ਦਾ ਨਾਂਅ ਸ਼ਾਮਿਲ ਹੈ। ਇਸ ਤੋਂ ਇਲਾਵਾ ਫਾਈਬਰ ਆਪਟਿਕਸ ਦੇ ਖ਼ੋਜਕਰਤਾ ਡਾ. ਨਰਿੰਦਰ ਕਪਾਨੀ, ਅਮਰੀਕਾ 'ਚ ਆੜੂਆਂ ਦੇ ਸਭ ਤੋਂ ਵੱਡੇ ਉਤਪਾਦਕ ਦੀਦਾਰ ਸਿੰਘ ਬੈਂਸ ਅਤੇ ਵੱਕਾਰੀ ਰੋਜ਼ਾ ਪਾਰਕਸ ਟ੍ਰਾਇਲਬਲੈਜ਼ਰ ਪੁਰਸਕਾਰ ਜਿੱਤਣ ਵਾਲੇ ਗੁਰਿੰਦਰ ਸਿੰਘ ਖ਼ਾਲਸਾ ਦਾ ਨਾਂਅ ਸ਼ਾਮਿਲ ਹੈ। ਮਤੇ 'ਚ ਸਿੱਖ ਔਰਤਾਂ ਗ੍ਰੈਮੀ ਪੁਰਸਕਾਰ ਜੇਤੂ ਕਲਾਕਾਰ ਸਤਨਾਮ ਕੌਰ, ਨਿਊਯਾਰਕ ਪੁਲਿਸ ਵਿਭਾਗ ਦੀ ਅਧਿਕਾਰੀ ਗੁਰਸੋਚ ਕੌਰ ਅਤੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਬਰਕਲੇ ਦੀ ਪ੍ਰੋਫ਼ੈਸਰ ਸੁਪ੍ਰੀਤ ਕੌਰ ਦੇ ਯੋਗਦਾਨ ਦਾ ਜ਼ਿਕਰ ਵੀ ਕੀਤਾ ਗਿਆ। ਇੰਡੀਆਨਾ ਦੇ ਗੁਰਿੰਦਰ ਸਿੰਘ ਖ਼ਾਲਸਾ ਨੇ ਮਤਾ ਪਾਸ ਕੀਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਮੁੱਚੇ ਵਿਸ਼ਵ ਦੇ ਸਿੱਖ ਭਾਈਚਾਰੇ ਲਈ ਇਤਿਹਾਸਕ ਪਲ ਹੈ। ਉਨ੍ਹਾਂ ਕਿਹਾ ਕਿ ਅਸੀਂ ਅਮਰੀਕੀ ਸਿੱਖ ਸੈਨੇਟ ਅਤੇ ਸੈਨੇਟਰ ਜੰਗ ਵਲੋਂ ਇਹ ਮਤਾ ਲਿਆਂਦੇ ਜਾਣ 'ਤੇ ਉਨ੍ਹਾਂ ਦੇ ਧੰਨਵਾਦੀ ਹਾਂ। ਅਮਰੀਕਾ ਦੀ ਪ੍ਰਤੀਨਿਧੀ ਸਭਾ 'ਚ ਲਿਆਂਦੇ ਗਏ ਅਜਿਹੇ ਹੀ ਇਕ ਹੋਰ ਮਤੇ ਦੇ ਵੀ ਜਲਦ ਪਾਸ ਹੋਣ ਦੀ ਸੰਭਾਵਨਾ ਹੈ। ਸਦਨ ਦੇ ਦੋ ਵੱਖ-ਵੱਖ ਮਤਿਆਂ ਮੁਤਾਬਿਕ ਸਿੱਖ ਅਮਰੀਕਾ 'ਚ 120 ਤੋਂ ਵੀ ਜ਼ਿਆਦਾ ਸਾਲਾਂ ਤੋਂ ਰਹਿ ਰਹੇ ਹਨ ਅਤੇ ਸ਼ੁਰੂਆਤੀ 20ਵੀਂ ਸਦੀ 'ਚ ਹਜ਼ਾਰਾਂ ਸਿੱਖਾਂ ਨੇ ਖ਼ੇਤਾਂ, ਲੱਕੜ ਦੀਆਂ ਮਿੱਲਾਂ, ਕੋਲੇ ਦੀਆਂ ਖ਼ਾਨਾਂ ਵਿਚ ਅਤੇ ਪੂਰਬੀ ਰੇਲਮਾਰਗ 'ਤੇ ਕੰਮ ਕੀਤਾ। ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਵੱਡੇ ਭਰਾ ਕਾਂਗਰਸ ਮੈਂਬਰ ਗ੍ਰੇਗ ਪੈਂਸ ਸਿੱਖਾਂ ਬਾਰੇ ਮਤੇ ਦੇ ਸਪਾਂਸਰਾਂ 'ਚੋਂ ਇਕ ਸਨ।

ਕਰਤਾਰਪੁਰ ਲਾਂਘੇ ਲਈ ਆਨਲਾਈਨ ਫਾਰਮ ਭਰਨਾ ਸ਼ਰਧਾਲੂਆਂ ਲਈ ਬਣਿਆ ਸਮੱਸਿਆ

ਤਸਵੀਰ ਦਾ ਨਿਰਧਾਰਤ ਸਾਈਜ਼ ਤੇ ਪਾਸਪੋਰਟ ਦੀ ਪੀ.ਡੀ.ਐਫ. ਫਾਈਲ ਤਿਆਰ ਨਹੀਂ ਕਰ ਪਾ ਰਹੇ ਸ਼ਰਧਾਲੂ

ਡਾ: ਕਮਲ ਕਾਹਲੋਂ
ਬਟਾਲਾ, 16 ਨਵੰਬਰ-ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ 'ਚ ਅੱਜ ਥੋੜ੍ਹਾ ਵਾਧਾ ਹੋਇਆ ਹੈ। ਸ਼ਰਧਾਲੂਆਂ ਦੀ ਗਿਣਤੀ ਘੱਟ ਹੋਣ ਦਾ ਮੁੱਖ ਕਾਰਨ ਆਨਲਾਈਨ ਫਾਰਮ ਭਰਨ ਲਈ ਔਖੀ ਪ੍ਰਕਿਰਿਆ ਹੈ। ਇਸ 'ਚ ਸਭ ਤੋਂ ਔਖਾ ਕੰਮ ਤਸਵੀਰ ਤੇ ਪਾਸਪੋਰਟ ਦੇ ਪਹਿਲੇ ਤੇ ਆਖ਼ਰੀ ਪੰਨੇ ਦੀਆਂ ਫਾਈਲਾਂ ਬਣਾ ਕੇ ਉਸ ਨੂੰ ਆਨਲਾਈਨ ਕਰਨਾ ਹੈ। ਇਸ ਔਖੀ ਪ੍ਰਕਿਰਿਆ 'ਚੋਂ ਹਰ ਸ਼ਰਧਾਲੂ ਨੂੰ ਨਿਕਲਣਾ ਪੈਂਦਾ ਹੈ। ਕੰਪਿਊਟਰ ਜਾਂ ਮੋਬਾਈਲ ਤੋਂ ਆਨਲਾਈਨ ਫਾਰਮ ਭਰਨ 'ਤੇ ਤਸਵੀਰ ਦਾ ਨਿਰਧਾਰਿਤ ਜੇ.ਪੀ.ਜੀ. ਸਾਈਜ਼ ਕਰਨ ਤੇ ਪਾਸਪੋਰਟ ਦੀ ਪੀ.ਡੀ.ਐਫ. ਫਾਈਲ ਤਿਆਰ ਕਰਨ 'ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਆਦਾਤਰ ਸ਼ਰਧਾਲੂਆਂ ਨੂੰ ਇਸ ਸਬੰਧੀ ਪੂਰੀ ਜਾਣਕਾਰੀ ਹੀ ਨਹੀਂ, ਉੱਥੇ ਦੂਸਰੇ ਪਾਸੇ ਸ਼ਰਧਾਲੂਆਂ ਦੀ ਪ੍ਰੇਸ਼ਾਨੀ ਦਾ ਇੰਟਰਨੈੱਟ ਕੈਫ਼ੇ ਵਾਲੇ ਖ਼ੂਬ ਫ਼ਾਇਦਾ ਉਠਾ ਰਹੇ ਹਨ। ਸ਼ਰਧਾਲੂਆਂ ਦਾ ਆਨਲਾਈਨ ਫਾਰਮ ਭਰਨ ਲਈ ਕੈਫ਼ੇ ਚਾਲਕਾਂ ਵਲੋਂ 500 ਰੁਪਏ ਤੱਕ ਪੈਸੇ ਵਸੂਲੇ ਜਾ ਰਹੇ ਹਨ। ਕਰਤਾਰਪੁਰ ਸਾਹਿਬ ਜਾਣ ਲਈ ਸਰਕਾਰ ਵਲੋਂ ਜੋ ਵੈੱਬਸਾਈਟ ਬਣਾਈ ਗਈ ਹੈ ਉਸ 'ਚ ਸਾਰੀ ਸਹੀ ਜਾਣਕਾਰੀ ਤੇ ਨਿਰਧਾਰਿਤ ਤਸਵੀਰ ਸਾਈਜ਼ ਤੇ ਪੀ.ਡੀ.ਐਫ. ਫਾਈਲ ਤਿਆਰ ਕਰਨ 'ਤੇ ਹੀ ਅਪਲਾਈ ਹੁੰਦਾ ਹੈ। ਇਨ੍ਹਾਂ 'ਚੋਂ ਇਕ ਵੀ ਚੀਜ਼ ਅਧੂਰੀ ਰਹਿਣ ਜਾਂ ਸਹੀ ਨਾ ਹੋਣ 'ਤੇ ਰਜਿਸਟ੍ਰੇਸ਼ਨ ਨਹੀਂ ਹੁੰਦੀ। ਤਸਵੀਰ ਦਾ ਸਾਈਜ਼ 50 ਕੇ.ਬੀ. ਨਿਰਧਾਰਿਤ ਕੀਤਾ ਗਿਆ ਹੈ। ਜੇਕਰ ਕਿਸੇ ਸ਼ਰਧਾਲੂ ਦੀ ਤਸਵੀਰ ਦਾ ਸਾਈਜ਼ 50 ਕੇ.ਬੀ. ਤੋਂ ਵਧ ਗਿਆ ਤਾਂ ਵੀ ਅਪਲਾਈ ਨਹੀਂ ਹੁੰਦਾ। ਇਸੇ ਤਰ੍ਹਾਂ ਪਾਸਪੋਰਟ ਦੀ ਪੀ.ਡੀ.ਐਫ. ਫਾਈਲ ਦਾ ਸਾਈਜ਼ 500 ਕੇ.ਬੀ. ਤੋਂ ਘੱਟ ਹੋਣਾ ਚਾਹੀਦਾ ਹੈ। ਜੇਕਰ ਇਹ ਸਾਈਜ਼ ਵੀ ਵਧ ਗਿਆ ਤਾਂ ਰਜਿਸਟ੍ਰੇਸ਼ਨ ਨਹੀਂ ਹੁੰਦੀ।
ਇੰਟਰਨੈੱਟ ਕੈਫ਼ੇ ਚਾਲਕਾਂ ਦੀ ਚਾਂਦੀ
ਸ਼ਰਧਾਲੂ ਹਰ ਹਾਲਤ 'ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਇਸ ਲਈ ਜ਼ਿਆਦਾਤਰ ਸ਼ਰਧਾਲੂ ਇੰਟਰਨੈੱਟ ਕੈਫ਼ੇ ਦਾ ਸਹਾਰਾ ਲੈ ਰਹੇ ਹਨ। ਕੈਫ਼ੇ ਚਾਲਕ ਵੀ ਸ਼ਰਧਾਲੂਆਂ ਦੀ ਮਜਬੂਰੀ ਦਾ ਪੂਰਾ ਫ਼ਾਇਦਾ ਉਠਾ ਰਹੇ ਹਨ ਤੇ ਫਾਰਮ ਭਰਨ ਲਈ ਉਨ੍ਹਾਂ ਕੋਲੋਂ 500 ਰੁਪਏ ਤੱਕ ਵਸੂਲੇ ਜਾ ਰਹੇ ਹਨ। ਕੁਝ ਸ਼ਰਧਾਲੂਆਂ ਨੇ ਦੱਸਿਆ ਕਿ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ 20 ਡਾਲਰ ਫ਼ੀਸ ਤਾਂ ਦੇ ਹੀ ਰਹੇ ਹਨ, ਨਾਲ ਹੀ ਇਸ ਖ਼ਰਚੇ ਦਾ ਬੋਝ ਵੀ ਉਨ੍ਹਾਂ 'ਤੇ ਪੈ ਰਿਹਾ ਹੈ।
ਪੁਲਿਸ ਜਾਂਚ ਕਰਨ ਦੇ ਲੈਂਦੀ ਹੈ ਪੈਸੇ
ਸ਼ਰਧਾਲੂ ਇਕ ਪਾਸੇ ਫਾਰਮ ਭਰਨ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਜਿਨ੍ਹਾਂ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਉਨ੍ਹਾਂ ਲਈ ਦੂਸਰੀ ਸਮੱਸਿਆ ਪੁਲਿਸ ਜਾਂਚ ਦੀ ਖੜ੍ਹੀ ਹੋ ਜਾਂਦੀ ਹੈ। ਸ਼ਰਧਾਲੂਆਂ ਨੇ ਦੱਸਿਆ ਕਿ ਆਨਲਾਈਨ ਅਪਲਾਈ ਹੋਣ ਦੇ ਬਾਅਦ ਪੁਲਿਸ ਕਰਮਚਾਰੀ ਉਨ੍ਹਾਂ ਦੇ ਘਰ ਜਾਂਚ ਲਈ ਆਉਂਦੇ ਹਨ ਤੇ ਪੈਸਿਆਂ ਦੀ ਵੀ ਮੰਗ ਕਰਦੇ ਹਨ। ਇਸ ਲਈ ਪੁਲਿਸ ਕਰਮਚਾਰੀਆਂ ਨੂੰ ਵੀ 200 ਤੋਂ 500 ਰੁਪਏ ਦੇਣੇ ਪੈ ਰਹੇ ਹਨ। ਸ਼ਰਧਾਲੂਆਂ ਦੀ ਮੰਗ ਹੈ ਕਿ ਰਜਿਸਟ੍ਰੇਸ਼ਨ ਫਾਰਮ 'ਚ ਪਾਸਪੋਰਟ ਨੰਬਰ, ਪਾਸਪੋਰਟ ਜਾਰੀ ਕਰਨ ਦੀ ਮਿਤੀ ਤੇ ਮਿਆਦ ਪੁੱਗਣ ਦੀ ਮਿਤੀ ਪਹਿਲਾਂ ਹੀ ਭਰੀ ਜਾਂਦੀ ਹੈ ਤੇ ਸਰਕਾਰ ਇਸ ਰਾਹੀਂ ਵੀ ਪੁਲਿਸ ਜਾਂਚ ਕਰਵਾ ਸਕਦੀ ਹੈ। ਲੋਕਾਂ ਦੀ ਮੰਗ ਹੈ ਕਿ ਜੇ.ਪੀ.ਜੀ. ਤੇ ਪੀ.ਡੀ.ਐਫ. ਫਾਈਲ 'ਚ ਪਾਸਪੋਰਟ ਸਾਈਜ਼ ਤਸਵੀਰ ਤੇ ਪਾਸਪੋਰਟ ਦੀ ਸ਼ਰਤ ਹਟਾ ਲਈ ਜਾਵੇ ਤਾਂ ਕਿ ਉਹ ਮੋਬਾਈਲ ਦੀ ਵਰਤੋਂ ਨਾਲ ਹੀ ਰਜਿਸਟ੍ਰੇਸ਼ਨ ਕਰਵਾ ਸਕਣ।
ਜਾਅਲੀ ਆਨਲਾਈਨ ਵੈੱਬਸਾਈਟ ਰਾਹੀਂ ਠੱਗੇ ਜਾ ਰਹੇ ਕਰਤਾਰਪੁਰ ਜਾਣ ਵਾਲੇ ਸ਼ਰਧਾਲੂ
ਮਿਲੀ ਜਾਣਕਾਰੀ ਅਨੁਸਾਰ ਇਕ ਜਾਅਲੀ ਆਨਲਾਈਨ ਵੈੱਬਸਾਈਟ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ 'ਚ ਮਦਦ ਕਰਨ ਦਾ ਦਾਅਵਾ ਕਰਦਿਆਂ ਉਨ੍ਹਾਂ ਕੋਲੋਂ ਪ੍ਰਤੀ ਵਿਅਕਤੀ 500 ਰੁਪਏ ਦੀ ਮੰਗ ਕਰ ਰਹੀ ਹੈ। ਭਾਵੇਂ ਸ਼ਰਧਾਲੂ ਗੁ. ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਜਾਣ ਦੇ ਚਾਹਵਾਨ ਹਨ ਪਰ ਰਜਿਸਟ੍ਰੇਸ਼ਨ ਸਬੰਧੀ ਜਾਣਕਾਰੀ ਦੀ ਘਾਟ ਹੋਣ ਕਾਰਨ ਉਹ ਅਜਿਹੀਆਂ ਆਨਲਾਈਨ ਵੈੱਬਸਾਈਟਾਂ ਰਾਹੀਂ ਠੱਗੇ ਜਾ ਰਹੇ ਹਨ। ਇਸ ਸਬੰਧੀ ਇਕ ਸ਼ਰਧਾਲੂ ਨੇ ਦੱਸਿਆ ਕਿ ਜਦੋਂ ਉਸ ਨੇ ਕਰਤਾਰਪੁਰ ਜਾਣ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਨ ਲਈ ਇਕ ਵੈੱਬਸਾਈਟ 'ਕਰਤਾਰਪੁਰਸਾਹਿਬ.ਇਨ' ਖੋਲ੍ਹੀ ਤਾਂ ਉਸ ਤੋਂ ਰਜਿਸਟ੍ਰੇਸ਼ਨ ਲਈ 500 ਰੁਪਏ ਦੀ ਮੰਗ ਕੀਤੀ ਗਈ ਪਰ ਦੋਸਤਾਂ ਵਲੋਂ ਚੌਕਸ ਕੀਤੇ ਜਾਣ ਕਾਰਨ ਉਹ ਠੱਗੇ ਜਾਣ ਤੋਂ ਬਚ ਗਿਆ। ਇਸ ਵੈੱਬਸਾਈਟ 'ਤੇ ਸੈਕਟਰ-3 ਨੋਇਡਾ ਦਾ ਪਤਾ ਦਿੱਤਾ ਗਿਆ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਜਾਣ ਲਈ ਸਿਰਫ਼ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਸ਼ੁਰੂ ਕੀਤੇ ਪੋਰਟਲ 'ਤੇ ਹੀ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ ਇਸ ਲਈ ਕੋਈ ਹੋਰ ਵੈੱਬਸਾਈਟ ਸ਼ੁਰੂ ਨਹੀਂ ਕੀਤੀ ਗਈ ਹੈ। ਇਸ ਸਬੰਧੀ ਸਾਈਬਰ ਕ੍ਰਾਈਮ ਦੇ ਅਧਿਕਾਰੀਆਂ ਨੇ ਇਸ ਜਾਅਲੀ ਆਨਲਾਈਨ ਵੈੱਬਸਾਈਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਤਸ਼ੱਦਦ ਦੇ ਸ਼ਿਕਾਰ ਸੰਗਰੂਰ ਦੇ ਨੌਜਵਾਨ ਦੀ ਪੀ.ਜੀ.ਆਈ. 'ਚ ਮੌਤ

ਪਰਿਵਾਰ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ

ਚੰਡੀਗੜ੍ਹ, 16 ਨਵੰਬਰ (ਮਨਜੋਤ ਸਿੰਘ ਜੋਤ)- ਸੰਗਰੂਰ ਦੇ ਵਸਨੀਕ ਜਗਮੇਲ ਸਿੰਘ, ਜਿਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ, ਦੀ ਅੱਜ ਪੀ.ਜੀ.ਆਈ. ਚੰਡੀਗੜ੍ਹ ਵਿਖੇ ਹੋਈ ਮੌਤ ਉਪਰੰਤ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਵਲੋਂ ਮੁਆਵਜ਼ੇ ਦੀ ਮੰਗ ਕੀਤੀ ਗਈ। ਇਸ ਦੌਰਾਨ ਸਥਿਤੀ ਕਾਫ਼ੀ ਤਣਾਅਪੂਰਨ ਬਣ ਗਈ। ਇਸ ਮੌਕੇ ਪੋਸਟਮਾਰਟਮ ਕਰਵਾਉਣ ਲਈ ਪਹੁੰਚੀ ਲਹਿਰਾਗਾਗਾ ਪੁਲਿਸ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਮ੍ਰਿਤਕ ਦੀ ਪਤਨੀ ਮਨਜੀਤ ਕੌਰ ਅਤੇ ਭਰਾ ਤੇਜਵੀਰ ਸਿੰਘ ਨੇ ਕਿਹਾ ਕਿ ਉਹ ਉਦੋਂ ਤੱਕ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਉਣ ਦੇਣਗੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ। ਸਵੇਰੇ ਕਰੀਬ ਸਾਢੇ 9 ਵਜੇ ਤੋਂ ਬੈਠੇ ਪਰਿਵਾਰਕ ਮੈਂਬਰਾਂ ਨੇ ਸ਼ਾਮੀ ਸਾਢੇ 5 ਵਜੇ ਤੱਕ ਪੋਸਟਮਾਰਟਮ ਨਹੀਂ ਹੋਣ ਦਿੱਤਾ ਜਿਸ ਕਾਰਨ ਲਹਿਰਾਗਾਗਾ ਪੁਲੀਸ ਨੂੰ ਪੋਸਟਮਾਰਟਮ ਕਰਵਾਏ ਬਗੈਰ ਹੀ ਵਾਪਸ ਪਰਤਣਾ ਪਿਆ ਅਤੇ ਲਾਸ਼ ਫ਼ਿਲਹਾਲ ਪੀ.ਜੀ.ਆਈ. ਦੀ ਮੌਰਚਰੀ ਵਿਚ ਰਖਵਾ ਦਿੱਤੀ ਗਈ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਜਥੇਬੰਦੀ ਐਸ.ਐਫ.ਐਸ. ਦੇ ਆਗੂਆਂ ਨੇ ਨੌਜਵਾਨ ਦੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਮੰਗ ਰੱਖੀ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਵਾਇਆ ਜਾਵੇ। ਇਸ ਦੇ ਨਾਲ ਹੀ ਮੰਗ ਰੱਖੀ ਕਿ ਮ੍ਰਿਤਕ ਦੀ ਪਤਨੀ ਮਨਜੀਤ ਕੌਰ ਲਈ ਸਰਕਾਰੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ ਅਤੇ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।
ਪੁਲਿਸ ਵਲੋਂ ਕਤਲ ਦਾ ਮੁਕੱਦਮਾ ਦਰਜ
ਲਹਿਰਾਗਾਗਾ, (ਗਰਗ, ਗੋਇਲ, ਢੀਂਡਸਾ) - ਪਿੰਡ ਚੰਗਾਲੀਵਾਲਾ ਵਿਖੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਕੁੱਟਮਾਰ ਕਰਨ ਨਾਲ ਹੋਈ ਮੌਤ ਦੇ ਜ਼ਿੰਮੇਵਾਰ ਵਿਅਕਤੀਆਂ ਉੱਪਰ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਲੋਕਾਂ ਵਲੋਂ ਕੀਤੀ ਮੰਗ ਨੂੰ ਲੈ ਕੇ ਡੀ.ਐਸ.ਪੀ. ਬੂਟਾ ਸਿੰਘ ਗਿੱਲ ਅਤੇ ਸਿਟੀ ਇੰਚਾਰਜ ਜਗਰੂਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਗਮੇਲ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਚਾਰ ਵਿਆਕਤੀਆਂ ਨੂੰ ਕਾਬੂ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਦਾ 18 ਨਵੰਬਰ ਤੱਕ ਰਿਮਾਡ ਹਾਸਿਲ ਕੀਤਾ ਹੈ ਅਤੇ ਮੁਲਜ਼ਮਾਂ ਖਿਲਾਫ ਜੋ ਮੁਕੱਦਮਾ ਪਹਿਲਾ ਦਰਜ ਕੀਤਾ ਗਿਆ ਸੀ, ਉਸ 'ਚ ਵਾਧਾ ਕਰਦੇ ਹੋਏ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ।

ਸੁਪਰੀਮ ਕੋਰਟ ਅਨੁਸਾਰ ਚੰਡੀਗੜ੍ਹ 'ਤੇ ਹੈ ਪੰਜਾਬ ਦਾ ਹੱਕ-ਹਾਈਕੋਰਟ

ਚੰਡੀਗੜ੍ਹ, 16 ਨਵੰਬਰ (ਸੁਰਜੀਤ ਸਿੰਘ ਸੱਤੀ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਜੇਕਰ ਸੁਪਰੀਮ ਕੋਰਟ ਦੇ ਇਕ ਆਦੇਸ਼ (ਜੱਜਮੈਂਟ) ਨੂੰ ਮੰਨਿਆ ਜਾਵੇ ਤਾਂ ਚੰਡੀਗੜ੍ਹ 'ਤੇ ਪੰਜਾਬ ਦਾ ਹੱਕ ਬਣਦਾ ਹੈ। ਇਹ ਟਿੱਪਣੀ ਚੰਡੀਗੜ੍ਹ ਦੇ ਪੱਟੀ ਦਰਜ ਵਸਨੀਕਾਂ ਨੂੰ ਪੰਜਾਬ ਤੇ ਹਰਿਆਣਾ 'ਚ ਰਾਖਵਾਂਕਰਨ ਨਾ ਦੇਣ ਦੇ ਵਿਰੋਧ 'ਚ ਦਾਖ਼ਲ ਪਟੀਸ਼ਨ ਦੀ ਸੁਣਵਾਈ ਦੌਰਾਨ ਸਨਿਚਰਵਾਰ ਨੂੰ ਹਾਈਕੋਰਟ ਦੇ ਜਸਟਿਸ ਆਰ.ਕੇ. ਜੈਨ ਤੇ ਜਸਟਿਸ ਸੁਵੀਰ ਸਹਿਗਲ ਦੇ ਡਿਵੀਜ਼ਨ ਬੈਂਚ ਨੇ ਕੀਤੀ। ਬੈਂਚ ਨੇ ਇਸ ਮੁੱਦੇ 'ਤੇ ਚੰਡੀਗੜ੍ਹ ਤੇ ਪੰਜਾਬ ਨੂੰ ਮਦਦ ਕਰਨ ਲਈ ਕਿਹਾ ਹੈ। ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਜੱਜਮੈਂਟ ਕਹਿੰਦੀ ਹੈ ਕਿ ਚੰਡੀਗੜ੍ਹ 'ਤੇ ਪੰਜਾਬ ਦਾ ਹੱਕ ਬਣਦਾ ਹੈ ਪਰ ਮੌਜੂਦਾ ਮਾਮਲੇ 'ਚ ਪੰਜਾਬ ਕਹਿ ਰਿਹਾ ਹੈ ਕਿ ਪੰਜਾਬ ਚੰਡੀਗੜ੍ਹ ਦਾ ਹਿੱਸਾ ਨਹੀਂ ਹੈ। ਬੈਂਚ ਨੇ ਕਿਹਾ ਕਿ ਦੂਜੇ ਪਾਸੇ ਹਰਿਆਣਾ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਚੰਡੀਗੜ੍ਹ ਇਸ ਦਾ ਹਿੱਸਾ ਨਹੀਂ ਹੈ ਤੇ ਉਂਝ ਵੀ ਚੰਡੀਗੜ੍ਹ ਪੰਜਾਬ 'ਚੋਂ ਹੀ ਨਿਕਲਿਆ ਹੈ। ਬੈਂਚ ਨੇ ਕਿਹਾ ਕਿ ਅਜਿਹੇ ਹਾਲਾਤ 'ਚ ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਿਕ ਚੰਡੀਗੜ੍ਹ ਅਤੇ ਪੰਜਾਬ 'ਚੰਡੀਗੜ੍ਹ' ਉਪਰ ਪੰਜਾਬ ਦਾ ਹੱਕ ਮੰਨਦੇ ਹਨ ਜਾਂ ਨਹੀਂ, ਇਸ ਬਾਰੇ ਦੋਵੇਂ ਬੈਂਚ ਦੀ ਮਦਦ ਕਰਨ। ਹਾਲਾਂਕਿ ਹਰਿਆਣਾ ਦੇ ਸਰਕਾਰੀ ਵਕੀਲ ਨੇ ਸੁਣਵਾਈ ਦੌਰਾਨ ਕਿਹਾ ਕਿ ਚੰਡੀਗੜ੍ਹ 'ਤੇ ਪੰਜਾਬ ਦਾ ਹੱਕ ਹੋਣ ਬਾਰੇ ਸੁਪਰੀਮ ਕੋਰਟ ਦੇ ਜਿਸ ਫ਼ੈਸਲੇ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਉਹ ਐਮ.ਬੀ.ਬੀ.ਐਸ. ਸੀਟਾਂ ਬਾਰੇ ਇਕ ਮਾਮਲੇ ਦਾ ਫ਼ੈਸਲਾ ਹੈ ਪਰ ਬੈਂਚ ਨੇ ਕਿਹਾ ਕਿ ਇਸ ਫ਼ੈਸਲੇ ਦੀ ਇਕੋ ਲਾਈਨ ਮੌਜੂਦਾ ਮਾਮਲੇ 'ਚ ਕਾਫ਼ੀ ਅਹਿਮੀਅਤ ਰੱਖਦੀ ਹੈ, ਲਿਹਾਜ਼ਾ ਇਸ ਬਾਰੇ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ। ਹਰਿਆਣਾ ਵਲੋਂ ਇਹ ਵੀ ਕਿਹਾ ਗਿਆ ਕਿ ਸਾਲ 1980 'ਚ ਕੇਂਦਰੀ ਮੰਤਰੀ ਮੰਡਲ ਨੇ ਖਰੜ ਤਹਿਸੀਲ ਬਾਰੇ ਤਜਵੀਜ਼ ਬਣਾ ਦਿੱਤੀ ਸੀ ਕਿ ਇਸ ਤਹਿਸੀਲ ਦੇ ਪੰਜਾਬੀ ਬੋਲਦੇ ਇਲਾਕੇ ਨਵੇਂ ਪੰਜਾਬ ਦਾ ਹਿੱਸਾ ਹੋਣਗੇ ਤੇ ਹਿੰਦੀ ਬੋਲਦੇ ਇਲਾਕੇ ਨਵੇਂ ਬਣੇ ਪ੍ਰਦੇਸ਼ ਹਰਿਆਣਾ ਦਾ ਹਿੱਸਾ ਹੋਣਗੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦਾ ਖ਼ੇਤਰ ਯੂ.ਟੀ. ਹੀ ਰਹੇਗਾ। ਇਹ ਵੀ ਬੈਂਚ ਨੂੰ ਜਾਣੂ ਕਰਵਾਇਆ ਗਿਆ ਕਿ ਇਸ ਤੋਂ ਪਹਿਲਾਂ ਇਹ ਤਜਵੀਜ਼ ਵੀ ਬਣਾਈ ਜਾ ਚੁੱਕੀ ਸੀ ਕਿ ਚੰਡੀਗੜ੍ਹ ਦੇ ਪ੍ਰਬੰਧਾਂ ਦਾ ਕੰਮਕਾਜ ਕੇਂਦਰ ਸਿੱਧੇ ਤੌਰ 'ਤੇ ਵੇਖੇਗਾ। ਫ਼ਿਲਹਾਲ ਬੈਂਚ ਨੇ ਸੁਪਰੀਮ ਕੋਰਟ ਦੀ ਜੱਜਮੈਂਟ ਬਾਰੇ ਪੰਜਾਬ ਤੇ ਚੰਡੀਗੜ੍ਹ ਨੂੰ ਅਗਲੀ ਸੁਣਵਾਈ 'ਤੇ ਮਦਦ ਕਰਨ ਲਈ ਕਿਹਾ ਹੈ ਕਿ ਜੱਜਮੈਂਟ ਮੁਤਾਬਿਕ ਚੰਡੀਗੜ੍ਹ 'ਤੇ ਪੰਜਾਬ ਦਾ ਹੱਕ ਹੈ ਪਰ ਪੰਜਾਬ ਚੰਡੀਗੜ੍ਹ ਨੂੰ ਆਪਣਾ ਹਿੱਸਾ ਨਹੀਂ ਮੰਨ ਰਿਹਾ ਤੇ ਅਜਿਹੇ 'ਚ ਬੈਂਚ ਇਸ ਮਾਮਲੇ ਵਿਚ ਕੀ ਰੁਖ ਅਪਣਾਏ?

ਵਿਆਹ ਤੋਂ ਪਰਤ ਰਹੀ ਤੇਜ਼ ਰਫ਼ਤਾਰ ਕਾਰ ਦਰੱਖ਼ਤ ਨਾਲ ਟਕਰਾਈ-3 ਦੀ ਮੌਤ

ਪਹਿਲਾਂ ਘਰ ਪੁੱਜਣ ਦੀ ਜ਼ਿੱਦ ਨੇ ਵਿਆਹ ਦੀਆਂ ਖ਼ੁਸ਼ੀਆਂ ਗ਼ਮ 'ਚ ਬਦਲੀਆਂ

ਰਾਮਪੁਰਾ ਫੂਲ/ਬਾਲਿਆਂਵਾਲੀ, 16 ਨਵੰਬਰ (ਨਰਪਿੰਦਰ ਧਾਲੀਵਾਲ/ਕੁਲਦੀਪ ਮਤਵਾਲਾ)-ਰਾਮਪੁਰਾ ਤੋਂ ਕੁਝ ਦੂਰ ਪਿੰਡ ਕੋਟੜਾ ਕੌੜਾ 'ਚ ਵਿਆਹ ਤੋਂ ਵਾਪਸ ਆ ਰਹੇ ਬਰਾਤੀਆਂ ਦੀ ਵਰਨਾ ਕਾਰ ਦਰੱਖਤ 'ਚ ਵੱਜਣ ਕਾਰਨ 3 ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ 2 ਗੰਭੀਰ ਜ਼ਖਮੀ ਹੋ ਗਏ। ਜਿਉਂ ਹੀ ਮ੍ਰਿਤਕਾਂ ਸਬੰਧੀ ਸੂਚਨਾ ਪਿੰਡ ਪੁੱਜੀ ਤਾਂ ਵਿਆਹ ਦੀਆਂ ਖ਼ੁਸ਼ੀਆਂ ਗ਼ਮ 'ਚ ਬਦਲ ਗਈਆਂ ਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਅੱਜ ਗੁਰਵਿੰਦਰ ਸਿੰਘ ਪੁੱਤਰ ਜਗਮੇਲ ਸਿੰਘ ਸਿੱਧੂ ਪਿੰਡ ਕੋਟੜਾ ਕੌੜਾ ਜ਼ਿਲ੍ਹਾ ਬਠਿੰਡਾ ਦਾ ਵਿਆਹ ਸੀ ਅਤੇ ਬਰਾਤ ਜਦੋਂ ਵਾਪਸ ਆਪਣੇ ਪਿੰਡ ਪੁੱਜਣ ਵਾਲੀ ਹੀ ਸੀ ਕਿ ਵਿਆਹ ਵਾਲੇ ਘਰ ਸਭ ਤੋਂ ਪਹਿਲਾਂ ਪੁੱਜਣ ਨੂੰ ਲੈ ਕੇ ਪਿੰਡ ਦੇ 2 ਕਾਰ ਸਵਾਰਾਂ 'ਚ ਦੌੜ ਲੱਗ ਗਈ ਅਤੇ ਪਹਿਲਾਂ ਘਰ ਪਹੁੰਚਾਉਣ ਦੀ ਜ਼ਿੱਦ ਕਾਰਨ ਦੋਵੇਂ ਕਾਰਾਂ ਕਾਫ਼ੀ ਤੇਜ਼ੀ ਨਾਲ ਪਿੰਡ ਕੋਟੜਾ ਕੌੜਾ ਦੀ ਹਦੂਦ 'ਚ ਦਾਖ਼ਲ ਹੋਈਆਂ ਤਾਂ ਰਾਮਪੁਰਾ ਰੋਡ 'ਤੇ ਲਿੰਕ ਸੜਕ ਦੇ ਕੋਲ ਬਣੇ ਮੋੜ ਦੇ ਨਜ਼ਦੀਕ ਵਰਨਾ ਕਾਰ ਉੱਛਲ ਕੇ ਇਕ ਦਰੱਖਤ ਨਾਲ ਟਕਰਾਈ ਤੇ ਚਕਨਾਚੂਰ ਹੋ ਕੇ ਪਲਟ ਗਈ। ਸਾਬਕਾ ਸਰਪੰਚ ਗੁਰਪਾਲ ਸਿੰਘ ਪਾਲਾ ਨੇ ਦੱਸਿਆ ਕਿ ਸੜਕ ਹਾਦਸੇ 'ਚ ਬਹਾਦਰ ਸਿੰਘ (36) ਪੁੱਤਰ ਮੱਲ ਸਿੰਘ, ਬਲਵਿੰਦਰ/ਗੱਗੀ (25), ਮੁੰਨਾ ਸਿੰਘ ਉਰਫ਼ ਜੱਗਾ ਸਿੰਘ ਪੁੱਤਰ ਨਿੱਕਾ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਹਰਜਿੰਦਰ ਸਿੰਘ ਪੁੱਤਰ ਬਿੰਦਰ ਸਿੰਘ ਉਰਫ਼ ਬਲਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਪੁੱਤਰ ਤੇਜਾ ਸਿੰਘ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਇੰਸਪੈਕਟਰ ਜੈ ਸਿੰਘ ਨੇ ਦੱਸਿਆ ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਸਿਆਸੀ ਚਰਚੇ

ਮਹਾ-ਮੁਹਿੰਮ ਤੋਂ ਮਮਤਾ ਪ੍ਰੇਸ਼ਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਪੱਛਮੀ ਬੰਗਾਲ 'ਚ ਬਤੌਰ ਰਾਜਪਾਲ ਜਗਦੀਪ ਧਨਖੜ ਦੀ ਚੋਣ ਸਹੀ ਸਾਬਤ ਹੋਈ ਹੈ। ਸ਼ਾਹ ਦੇ ਭਰੋਸੇ 'ਤੇ ਖਰੇ ਉਤਰਦੇ ਹੋਏ ਧਨਖੜ ਲਗਾਤਾਰ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਨ੍ਹਾਂ ਦੀ ਸਰਕਾਰ ਲਈ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਤੇ ਹਿਮਾਚਲ ਵਿਚ ਭਾਰੀ ਬਰਫ਼ਬਾਰੀ

ਸੇਬ ਅਤੇ ਬਦਾਮਾਂ ਦੇ ਬਾਗਾਂ ਨੂੰ ਪੁੱਜਾ ਨੁਕਸਾਨ

ਸ੍ਰੀਨਗਰ, 16 ਨਵੰਬਰ (ਏਜੰਸੀ)-ਜੰਮੂ-ਕਸ਼ਮੀਰ 'ਚ ਸਨਿਚਰਵਾਰ ਨੂੰ ਭਾਰੀ ਬਰਫ਼ਬਾਰੀ ਕਾਰਨ ਜਨ-ਜੀਵਨ ਪ੍ਰਭਾਵਿਤ ਰਿਹਾ। ਪਿਛਲੇ ਕਈ ਦਿਨਾਂ ਤੋਂ ਸਥਿਤੀ 'ਚ ਕੋਈ ਸੁਧਾਰ ਨਹੀਂ ਹੋ ਰਿਹਾ। ਹਾਲ ਹੀ 'ਚ ਬਰਫ਼ਬਾਰੀ ਨਾਲ ਦੱਖਣੀ ਕਸ਼ਮੀਰ ਦੇ ਪੁਲਵਾਮਾ ਅਤੇ ਸ਼ੋਪੀਆਂ ਜ਼ਿਲ੍ਹਿਆਂ 'ਚ ...

ਪੂਰੀ ਖ਼ਬਰ »

ਨਵਾਜ਼ ਸ਼ਰੀਫ਼ ਨੂੰ ਬਿਨਾਂ ਸ਼ਰਤ ਵਿਦੇਸ਼ ਜਾਣ ਦੀ ਇਜਾਜ਼ਤ

ਅੰਮ੍ਰਿਤਸਰ, 16 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਲਾਹੌਰ ਹਾਈਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਨਾਂਅ ਨੂੰ ਐਗਜ਼ਿਟ ਕੰਟਰੋਲ ਸੂਚੀ 'ਚੋਂ ਹਟਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ...

ਪੂਰੀ ਖ਼ਬਰ »

ਰਾਫੇਲ ਮਾਮਲੇ 'ਤੇ ਫ਼ੈਸਲੇ ਤੋਂ ਬਾਅਦ ਭਾਜਪਾ ਵਲੋਂ ਰਾਹੁਲ ਖ਼ਿਲਾਫ਼ ਦੇਸ਼ ਭਰ 'ਚ ਪ੍ਰਦਰਸ਼ਨ

ਨਵੀਂ ਦਿੱਲੀ, 16 ਨਵੰਬਰ (ਜਗਤਾਰ ਸਿੰਘ)-ਰਾਫੇਲ ਮਾਮਲੇ 'ਚ ਸਮੀਖ਼ਿਆ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਭਾਜਪਾ ਨੇ ਕਾਂਗਰਸ ਅਤੇ ਰਾਹੁਲ ਗਾਂਧੀ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਭਾਜਪਾ ਵਲੋਂ ਰਾਹੁਲ ਗਾਂਧੀ ਤੇ ਕਾਂਗਰਸ ਖ਼ਿਲਾਫ਼ ਦੇਸ਼ ਭਰ 'ਚ ...

ਪੂਰੀ ਖ਼ਬਰ »

ਪਾਕਿਸਤਾਨੀ ਹਵਾਈ ਟ੍ਰੈਫ਼ਿਕ ਕੰਟਰੋਲਰ ਨੇ ਜੈਪੁਰ-ਮਸਕਟ ਉਡਾਣ ਨੂੰ ਹਾਦਸੇ ਤੋਂ ਬਚਾਇਆ

ਅੰਮ੍ਰਿਤਸਰ, 16 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਹਵਾਈ ਟ੍ਰੈਫ਼ਿਕ ਕੰਟਰੋਲਰ ਨੇ ਜੈਪੁਰ ਤੋਂ ਮਸਕਟ ਲਈ ਉਡਾਣ ਭਰਨ ਵਾਲੇ ਓਮਾਨ ਏਅਰਲਾਈਨਜ਼ ਦੇ ਜਹਾਜ਼ ਨੂੰ ਐਮਰਜੈਂਸੀ ਸਥਿਤੀ 'ਚੋਂ ਸੁਰੱਖਿਅਤ ਕੱਢ ਲਿਆ। ਉਕਤ ਜਹਾਜ਼ ਨੂੰ ਇਹ ਸਮੱਸਿਆ ਉਦੋਂ ਆਈ ਜਦੋਂ ਉਹ ...

ਪੂਰੀ ਖ਼ਬਰ »

ਸਿਆਸੀ ਪਾਰਟੀਆਂ ਤੇ ਵਪਾਰਕ ਅਦਾਰੇ ਅਖ਼ਬਾਰਾਂ ਸ਼ੁਰੂ ਕਰਕੇ ਆਪਣੇ ਸਵਾਰਥਾਂ ਨੂੰ ਉਤਸ਼ਾਹਿਤ ਕਰ ਰਹੇ ਹਨ-ਨਾਇਡੂ

ਨਵੀਂ ਦਿੱਲੀ, 16 ਨਵੰਬਰ (ਪੀ.ਟੀ.ਆਈ.)-ਦੇਸ਼ ਦੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਸਿਆਸੀ ਪਾਰਟੀਆਂ ਅਤੇ ਵਪਾਰਕ ਅਦਾਰੇ ਖ਼ੁਦ ਦੀਆਂ ਅਖ਼ਬਾਰਾਂ ਸ਼ੁਰੂ ਕਰਕੇ ਪੱਤਰਕਾਰੀ ਕਦਰਾਂ-ਕੀਮਤਾਂ ਨਾਲ ਸਮਝੌਤਾ ਕਰਦਿਆਂ ਆਪਣੀਆਂ ਸਵਾਰਥੀ ਰੁਚੀਆਂ ਨੂੰ ਉਤਸ਼ਾਹਿਤ ਕਰ ਰਹੇ ...

ਪੂਰੀ ਖ਼ਬਰ »

ਅਗਨੀ-2 ਮਿਜ਼ਾਈਲ ਦਾ ਸਫ਼ਲ ਪ੍ਰੀਖਣ

ਬਾਲਾਸੋਰ (ਓਡੀਸ਼ਾ), 16 ਨਵੰਬਰ (ਏਜੰਸੀ)- ਓਡੀਸ਼ਾ ਦੇ ਬਾਲਾਸੋਰ ਤਟ ਤੋਂ ਸੈਨਾ ਨੇ ਪਹਿਲੀ ਵਾਰ ਰਾਤ ਸਮੇਂ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀ ਸਧਾਰਨ ਦੂਰੀ ਦੀ ਅਗਨੀ-2 ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ। ਸੂਤਰਾਂ ਨੇ ਦੱਸਿਆ ਕਿ ਭਾਰਤ ਨੇ ਸਨਿਚਰਵਾਰ ਨੂੰ 2000 ...

ਪੂਰੀ ਖ਼ਬਰ »

ਮਹਾਰਾਸ਼ਟਰ ਦੇ ਰਾਜਪਾਲ ਨਾਲ ਸ਼ਿਵ ਸੈਨਾ, ਕਾਂਗਰਸ ਤੇ ਐਨ.ਸੀ.ਪੀ. ਦੀ ਬੈਠਕ ਟਲੀ

ਮੁੰਬਈ, 16 ਨਵੰਬਰ (ਏਜੰਸੀ)-ਮਹਾਰਾਸ਼ਟਰ 'ਚ ਰਾਸ਼ਟਰਪਤੀ ਰਾਜ ਲੱਗਣ ਤੋਂ ਬਾਅਦ ਸਨਿਚਰਵਾਰ ਨੂੰ ਸ਼ਿਵ ਸੈਨਾ, ਕਾਂਗਰਸ ਅਤੇ ਐਨ. ਸੀ. ਪੀ. ਆਗੂਆਂ ਦੀ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨਾਲ ਹੋਣ ਵਾਲੀ ਮੀਟਿੰਗ ਟਾਲ ਦਿੱਤੀ ਗਈ। ਇਹ ਤਿੰਨੇ ਪਾਰਟੀਆਂ ਸੂਬੇ 'ਚ ਸਰਕਾਰ ਬਣਾਉਣ ਲਈ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX