ਤਾਜਾ ਖ਼ਬਰਾਂ


ਪੰਜਾਬ ਸਰਕਾਰ ਵੱਲੋਂ 6 ਆਈ.ਏ.ਐੱਸ ਤੇ 2 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  31 minutes ago
ਅਜਨਾਲਾ/ਫਗਵਾੜਾ, 19 ਨਵੰਬਰ (ਢਿੱਲੋਂ/ਕਿੰਨੜਾ) - ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ 6 ਆਈ.ਏ.ਐੱਸ ਤੇ 2 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ...
ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  about 1 hour ago
ਵੇਰਕਾ, 19 ਨਵੰਬਰ (ਪਰਮਜੀਤ ਸਿੰਘ ਬੱਗਾ) - ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਪੰਡੋਰੀ ਵੜੈਚ ਵਿਖੇ ਅੱਜ ਸ਼ਾਮੇ ਮੋਟਰਸਾਈਕਲ ਸਵਾਰ ਅਣਪਛਾਤ ਨੌਜਵਾਨਾਂ...
ਖਾਲੜਾ ਸੈਕਟਰ ਤੋਂ ਤਿੰਨ ਪਾਕਿਸਤਾਨੀ ਕਾਬੂ
. . .  about 1 hour ago
ਖਾਲੜਾ, 19 ਨਵੰਬਰ (ਜੱਜਪਾਲ ਸਿੰਘ)¸ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ ਸਰਹੱਦੀ ਚੌਂਕੀ ਡੱਲ ਅਧੀਨ ਆਉਂਦੇ ਏਰੀਏ ਵਿਚੋਂ ਤਿੰਨ ਪਾਕਿਸਤਾਨੀ ਵਿਅਕਤੀ ਜੋ ਕੰਡਿਆਲੀ ਤਾਰ ਪਾਰ ਕਰ ਕੇ ਭਾਰਤ ਆਉਣ ਦੀ ਕੋਸ਼ਿਸ਼ ਕਰ ਰਹੇ ਸਨ, ਨੂੰ...
ਯੂਥ ਕਾਂਗਰਸ ਵੱਲੋਂ ਕੱਲ੍ਹ ਕੀਤਾ ਜਾਵੇਗਾ ਸੰਸਦ ਦਾ ਘਿਰਾਓ
. . .  about 1 hour ago
ਨਵੀਂ ਦਿੱਲੀ, 19 ਨਵੰਬਰ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਐੱਸ.ਪੀ.ਜੀ ਸੁਰੱਖਿਆ ਵਾਪਸ ਲਏ ਜਾਣ ਦੇ ਰੋਸ ਵਜੋਂ ਯੂਥ ਕਾਂਗਰਸ...
ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ ਸੈਣੀ ਦੇ ਵਿਆਹ ਸਮਾਗਮ ਦੀਆ ਤਸਵੀਰਾਂ
. . .  about 2 hours ago
ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਦੇ ਲਈ ਮੁਲਤਵੀ
. . .  about 3 hours ago
ਨਵੀਂ ਦਿੱਲੀ, 19 ਨਵੰਬਰ- ਲੋਕ ਸਭਾ ਦੀ ਕਾਰਵਾਈ ਬੁੱਧਵਾਰ ਸਵੇਰੇ 11 ਵਜੇ ਤੱਕ ਦੇ ਲਈ ਮੁਲਤਵੀ ਕਰ ਦਿੱਤੀ...
ਹੈਰੋਇਨ ਸਮੇਤ ਪੁਲਿਸ ਕਾਂਸਟੇਬਲ ਕਾਬੂ
. . .  about 3 hours ago
ਲੁਧਿਆਣਾ, 19 ਨਵੰਬਰ (ਰੁਪੇਸ਼)- ਲੁਧਿਆਣਾ ਪੁਲਿਸ 'ਚ ਤਾਇਨਾਤ ਸੀਨੀਅਰ ਕਾਂਸਟੇਬਲ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਐੱਸ.ਟੀ.ਐਫ ਰੇਂਜ ਲੁਧਿਆਣਾ...
ਉੜੀਸਾ 'ਚ ਕਮਲ ਹਾਸਨ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ
. . .  about 3 hours ago
ਭੁਵਨੇਸ਼ਵਰ, 19 ਨਵੰਬਰ- ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਭੁਵਨੇਸ਼ਵਰ 'ਚ ਸਿਨੇਮਾ ਦੇ ਖੇਤਰ 'ਚ ਦਿੱਤੇ ਯੋਗਦਾਨ ਦੇ ਲਈ ਦੱਖਣੀ ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਕਮਲ ਹਾਸਨ..
ਵਿਜੀਲੈਂਸ ਟੀਮ ਵੱਲੋਂ ਰਿਸ਼ਵਤ ਲੈਂਦੇ ਏ.ਐੱਸ.ਆਈ ਕਾਬੂ
. . .  about 3 hours ago
ਪਠਾਨਕੋਟ, 19 ਨਵੰਬਰ (ਆਰ. ਸਿੰਘ) - ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਥਾਣਾ ਮਾਮੂਨ 'ਚ ਤੈਨਾਤ ਇੱਕ ਸਹਾਇਕ ਸਬ ਇੰਸਪੈਕਟਰ ਨੂੰ ਚਾਰ ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ...
ਚੰਗਾਲੀਵਾਲਾ ਮਾਮਲਾ : ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਗਮੇਲ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  about 4 hours ago
ਲਹਿਰਾਗਾਗਾ, 19 ਨਵੰਬਰ (ਸੂਰਜ ਭਾਨ ਗੋਇਲ) - ਪਿੰਡ ਚੰਗਾਲੀਵਾਲਾ ਵਿਖੇ ਜਗਮੇਲ ਸਿੰਘ ਦੀ ਲਾਸ਼ ਦਾ ਪੀ.ਜੀ.ਆਈ ਚੰਡੀਗੜ੍ਹ ਤੋਂ ਇੱਥੇ ਪਹੁੰਚਣ 'ਤੇ ਸਖ਼ਤ ਸੁਰੱਖਿਆ...
ਰਾਜਸਥਾਨ ਨਗਰ ਨਿਗਮ ਚੋਣਾਂ 'ਚ ਕਾਂਗਰਸ ਦੀ ਬੱਲੇ-ਬੱਲੇ
. . .  about 4 hours ago
ਜੈਪੁਰ, 19 ਨਵੰਬਰ- ਰਾਜਸਥਾਨ ਨਗਰ ਨਿਗਮ ਦੇ ਨਤੀਜੇ ਐਲਾਨ ਦਿੱਤੇ ਗਏ ਹਨ ਜਿਸ 'ਚ ਕਾਂਗਰਸ ਜੇਤੂ ਰਹੀ ਹੈ। ਉੱਥੇ ਹੀ ਇਨ੍ਹਾਂ ਚੋਣਾਂ 'ਚ ਭਾਜਪਾ ਦੂਸਰੇ ...
ਕੈਪਟਨ ਦੀ ਮੰਗ ਨੂੰ ਮੰਨਦਿਆਂ ਗੂਗਲ ਨੇ ਹਟਾਈ ਭਾਰਤ ਵਿਰੋਧੀ ਮੋਬਾਇਲ ਐਪ
. . .  about 5 hours ago
ਚੰਡੀਗੜ੍ਹ, 19 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੰਗ ਨੂੰ ਮੰਨਦਿਆਂ ਗੂਗਲ ਨੇ ਆਪਣੇ ਪਲੇ ਸਟੋਰ ਤੋਂ ਭਾਰਤ ਵਿਰੋਧੀ ਮੋਬਾਇਲ ਐਪਲੀਕੇਸ਼ਨ '2020 ਸਿੱਖ ਰੈਫਰੈਂਡਮ' ਨੂੰ ਤੁਰੰਤ...
ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ (ਸੋਧ) ਬਿੱਲ ਰਾਜ ਸਭਾ 'ਚ ਪਾਸ
. . .  about 4 hours ago
ਨਵੀਂ ਦਿੱਲੀ, 19 ਨਵੰਬਰ- ਲੋਕ ਸਭਾ ਤੋਂ ਬਾਅਦ ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ (ਸੋਧ) ਬਿੱਲ ਅੱਜ ਰਾਜ...
ਵਿਜੀਲੈਂਸ ਪੁਲਿਸ ਮੋਗਾ ਵਲੋਂ ਰਿਸ਼ਵਤ ਲੈਂਦਾ ਥਾਣੇਦਾਰ ਰੰਗੇ ਹੱਥੀਂ ਕਾਬੂ
. . .  about 5 hours ago
ਮੋਗਾ, 19 ਨਵੰਬਰ (ਗੁਰਤੇਜ ਸਿੰਘ ਬੱਬੀ)- ਅੱਜ ਵਿਜੀਲੈਂਸ ਪੁਲਿਸ ਮੋਗਾ ਵਲੋਂ ਇੱਕ ਥਾਣੇਦਾਰ ਨੂੰ 2500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਜਗਰਾਜ ਸਿੰਘ...
ਦਿੱਲੀ 'ਚ ਇੱਕ ਪੇਪਰ ਗੋਦਾਮ 'ਚ ਲੱਗੀ ਭਿਆਨਕ ਅੱਗ
. . .  about 5 hours ago
ਨਵੀਂ ਦਿੱਲੀ, 19 ਨਵੰਬਰ- ਦਿੱਲੀ ਦੇ ਅਲੀਪੁਰ 'ਚ ਸਥਿਤ ਪੇਪਰ ਗੋਦਾਮ 'ਚ ਮੰਗਲਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਖ਼ਬਰ ਮਿਲਦਿਆਂ ...
ਦਿੱਲੀ 'ਚ ਪ੍ਰਦੂਸ਼ਣ ਗੰਭੀਰ ਚਿੰਤਾ ਦਾ ਵਿਸ਼ਾ ਹੈ : ਮਨੀਸ਼ ਤਿਵਾੜੀ
. . .  1 minute ago
ਪ੍ਰਿਯੰਕਾ ਨੇ ਬਚਪਨ ਦੀ ਤਸਵੀਰ ਸਾਂਝੀ ਕਰਕੇ ਕੀਤਾ ਦਾਦੀ ਇੰਦਰਾ ਗਾਂਧੀ ਨੂੰ ਯਾਦ
. . .  about 6 hours ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਨੇ ਬੰਬੇ ਹਾਈਕੋਰਟ ਦੇ ਬਾਹਰ ਕੀਤਾ ਪ੍ਰਦਰਸ਼ਨ
. . .  about 6 hours ago
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਗੱਲਬਾਤ ਰਹੀ ਬੇਸਿੱਟਾ
. . .  about 6 hours ago
ਆਈ. ਪੀ. ਐੱਸ. ਅਧਿਕਾਰੀ ਖੱਟੜਾ ਬਣੇ ਪੀ. ਏ. ਪੀ. ਜਲੰਧਰ ਦੇ ਡੀ. ਆਈ. ਜੀ.
. . .  about 6 hours ago
ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਕੀਤਾ ਗੰਭੀਰ ਜ਼ਖਮੀ
. . .  about 6 hours ago
ਮੁੱਲਾਂਪੁਰ ਪੁਲਿਸ ਨੇ ਮਸਤਗੜ੍ਹ ਗੋਲੀਕਾਂਡ ਦੇ ਚਾਰੇ ਮੁਲਜ਼ਮ 24 ਘੰਟਿਆਂ 'ਚ ਕੀਤੇ ਗ੍ਰਿਫ਼ਤਾਰ
. . .  about 6 hours ago
ਹਾਦਸੇ 'ਚ ਜ਼ਖਮੀ ਵਿਅਕਤੀ ਦੀ ਮੌਤ ਦੇ ਜ਼ਿੰਮੇਵਾਰ ਨੂੰ ਗ੍ਰਿਫ਼ਤਾਰ ਕਰਾਉਣ ਲਈ ਲੋਕਾਂ ਨੇ ਥਾਣੇ ਦਾ ਕੀਤਾ ਘਿਰਾਓ
. . .  about 7 hours ago
ਗ਼ਰੀਬਾਂ ਦੇ ਮਕਾਨਾਂ ਸੰਬੰਧੀ ਅਰਜ਼ੀਆਂ ਰੱਦ ਹੋਣ ਦੀ ਹੋਵੇਗੀ ਜਾਂਚ- ਮਨਪ੍ਰੀਤ ਬਾਦਲ
. . .  about 7 hours ago
ਮੁਸ਼ੱਰਫ਼ ਵਿਰੁੱਧ ਦੇਸ਼ ਧ੍ਰੋਹ ਦੇ ਮਾਮਲੇ 'ਚ ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  about 7 hours ago
ਮਹਾਰਾਸ਼ਟਰ ਮੁੱਦੇ 'ਤੇ ਸੋਨੀਆ ਗਾਂਧੀ ਨੇ ਪਾਰਟੀ ਨੇਤਾਵਾਂ ਨਾਲ ਕੀਤੀ ਮੁਲਾਕਾਤ
. . .  about 7 hours ago
ਅੰਮ੍ਰਿਤਸਰ ਪਹੁੰਚੀ ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ
. . .  about 8 hours ago
ਗਾਂਧੀ ਪਰਿਵਾਰ ਦੀ ਐੱਸ. ਪੀ. ਜੀ. ਸੁਰੱਖਿਆ ਹਟਾਉਣ ਦਾ ਮੁੱਦਾ ਲੋਕ ਸਭਾ 'ਚ ਉੱਠਿਆ
. . .  about 8 hours ago
ਸਾਈਕਲ 'ਤੇ 3500 ਕਿਲੋਮੀਟਰ ਦੀ ਯਾਤਰਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੇ ਗੁਰਦੁਆਰਾ ਕਿਲ੍ਹਾ ਮੁਬਾਰਕ ਵਿਖੇ ਟੇਕਿਆ ਮੱਥਾ
. . .  about 8 hours ago
ਪੰਜਾਬ 'ਚ ਤਿੰਨ ਆਈ. ਪੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  about 9 hours ago
ਕੇਰਲ ਪੁਲਿਸ ਨੇ 12 ਸਾਲਾ ਲੜਕੀ ਨੂੰ ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਤੋਂ ਰੋਕਿਆ
. . .  about 9 hours ago
ਭਾਰਤ-ਪਾਕਿਸਤਾਨ ਵਿਚਾਲੇ ਪੋਸਟਲ ਸਰਵਿਸ ਬਹਾਲ
. . .  about 9 hours ago
ਸੜਕ ਕਿਨਾਰਿਓਂ ਮਿਲੀ ਵਿਅਕਤੀ ਦੀ ਲਾਸ਼
. . .  about 10 hours ago
ਕਾਂਗਰਸ-ਐੱਨ. ਸੀ. ਪੀ. ਨੇਤਾਵਾਂ ਵਿਚਾਲੇ ਅੱਜ ਹੋਣ ਵਾਲੀ ਬੈਠਕ ਮੁਲਤਵੀ
. . .  about 10 hours ago
ਲੁਧਿਆਣਾ ਦਮੋਰੀਆ ਪੁਲ ਨੇੜੇ ਲੀਹੋਂ ਲੱਥਾ ਮਾਲ ਗੱਡੀ ਦਾ ਡੱਬਾ
. . .  about 10 hours ago
ਇਲਾਜ ਲਈ ਏਅਰ ਐਂਬੂਲੈਂਸ ਰਾਹੀਂ ਲੰਡਨ ਰਵਾਨਾ ਹੋਏ ਨਵਾਜ਼ ਸ਼ਰੀਫ਼
. . .  about 7 hours ago
ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 11 hours ago
ਸੰਸਦ 'ਚ ਇੰਦਰਾ ਗਾਂਧੀ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 11 hours ago
ਲੋਕ ਸਭਾ ਦੀ ਕਾਰਵਾਈ ਸ਼ੁਰੂ, ਵਿਰੋਧੀ ਧਿਰ ਕਰ ਰਹੇ ਹਨ ਹੰਗਾਮਾ
. . .  about 11 hours ago
ਦਰਦਨਾਕ ਸੜਕ ਹਾਦਸੇ 'ਚ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਦੀ ਮੌਤ
. . .  about 11 hours ago
ਕਾਂਗਰਸ ਨੇ ਲੋਕ ਸਭਾ 'ਚ ਦਿੱਤਾ ਸਦਨ ਨੂੰ ਮੁਲਤਵੀ ਕਰਨ ਦਾ ਪ੍ਰਸਤਾਵ
. . .  about 11 hours ago
ਪ੍ਰਧਾਨ ਮੰਤਰੀ ਮੋਦੀ ਨੇ ਇੰਦਰਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 12 hours ago
ਪੱਕਾ ਮੋਰਚਾ ਲਾਈ ਬੈਠੇ ਬੀ.ਐਡ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਬੈਠਕ
. . .  about 12 hours ago
ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦਾ ਗੋਲੀਆਂ ਮਾਰ ਕੇ ਕਤਲ
. . .  about 13 hours ago
ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਕੀਤੀ ਗਈ ਭੇਟ
. . .  about 13 hours ago
ਦਿੱਲੀ ਐਨ.ਸੀ.ਆਰ. ਵਿਚ ਘਟਿਆ ਪ੍ਰਦੂਸ਼ਣ
. . .  about 13 hours ago
ਅੱਜ ਦਾ ਵਿਚਾਰ
. . .  about 14 hours ago
ਸਿਆਚਿਨ : ਗਲੇਸ਼ੀਅਰ 'ਚ 8 ਫਸੇ ਜਵਾਨ, ਬਚਾਅ ਕਾਰਜ ਜਾਰੀ
. . .  28 minutes ago
ਪੰਜਾਬੀ ਫ਼ਿਲਮ ਅਦਾਕਾਰ ਜਸਵਿੰਦਰ ਭੱਲਾ ਦੇ ਸਾਲੇ ਵੱਲੋਂ ਖ਼ੁਦਕੁਸ਼ੀ, ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  1 day ago
ਸੜਕ ਹਾਦਸੇ 'ਚ ਦੋ ਮਾਸੂਮ ਬੱਚਿਆਂ ਦੀ ਹੋਈ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਮੱਘਰ ਸੰਮਤ 551
ਿਵਚਾਰ ਪ੍ਰਵਾਹ: ਸਾਡਾ ਜੀਵਨ ਉਸ ਦਿਨ ਖ਼ਤਮ ਹੋਣ ਲਗਦਾ ਹੈ, ਜਿਸ ਦਿਨ ਅਸੀਂ ਮਹੱਤਵਪੂਰਨ ਮਸਲਿਆਂ 'ਤੇ ਚੁੱਪ ਸਾਧ ਲੈਂਦੇ ਹਾਂ। -ਮਾਰਟਿਨ ਲੂਥਰ

ਪਹਿਲਾ ਸਫ਼ਾ

ਭਾਰਤੀ ਸੰਘੀ ਢਾਂਚੇ ਦੀ ਆਤਮਾ ਹੈ ਰਾਜ ਸਭਾ-ਮੋਦੀ

* ਕਿਹਾ ਉੱਚ ਸਦਨ ਕਦੇ ਵੀ 'ਸੈਕੰਡਰੀ ਹਾਊਸ' ਨਹੀਂ ਬਣੇਗਾ * ਐਨ.ਸੀ.ਪੀ. ਤੇ ਬੀਜੂ ਜਨਤਾ ਦਲ ਦੀ ਕੀਤੀ ਪ੍ਰਸੰਸਾ * ਸ਼ਿਵ ਸੈਨਾ ਮੈਂਬਰ ਵਿਰੋਧੀ ਧਿਰ ਦੀ ਸੀਟ 'ਤੇ ਬੈਠੇ

ਨਵੀਂ ਦਿੱਲੀ, 18 ਨਵੰਬਰ (ਉਪਮਾ ਡਾਗਾ ਪਾਰਥ)-ਰਾਜ ਸਭਾ ਨੂੰ ਦੇਸ਼ ਦੇ 'ਸੰਘੀ ਢਾਂਚੇ ਦੀ ਆਤਮਾ' ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਥਿਰਤਾ ਅਤੇ ਵੰਨ-ਸੁਵੰਨਤਾ ਸੰਸਦ ਦੇ ਉੱਪਰਲੇ ਸਦਨ ਦੀ ਖਾਸੀਅਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਦੇ 250 ਇਜਲਾਸ ਪੂਰੇ ਹੋਣ ਮੌਕੇ ਉੱਪਰਲੇ ਸਦਨ ਦੀ ਭੂਮਿਕਾ 'ਤੇ ਹੋਈ ਚਰਚਾ 'ਚ ਉਕਤ ਵਿਚਾਰ ਰੱਖੇ। ਮੋਦੀ ਨੇ ਉੱਪਰਲੇ ਸਦਨ ਦੀ ਅਹਿਮੀਅਤ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਰਾਜ ਸਭਾ ਭਾਵੇਂ ਸੰਸਦ ਦਾ ਦੂਜਾ ਸਦਨ ਹੈ, ਪਰ ਇਹ ਕਦੇ ਵੀ ਸੈਕੰਡਰੀ ਭਾਵ ਘੱਟ ਮਹੱਤਵ ਵਾਲਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇਸ ਨੂੰ ਸਪੋਰਟਿੰਗ ਹਾਊਸ ਮੰਨਿਆ ਜਾਣਾ ਚਾਹੀਦਾ ਹੈ। ਸੰਵਿਧਾਨਿਕ ਨਿਰਮਾਤਾਵਾਂ ਵਲੋਂ ਦੋ ਸਦਨਾਂ ਦੀ ਵਿਵਸਥਾ ਨੂੰ ਉਚਿਤ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਥੇ ਹੇਠਲਾ ਸਦਨ ਲੋਕ ਸਭਾ ਜ਼ਮੀਨ ਨਾਲ ਜੁੜਿਆ ਹੋਇਆ ਹੈ, ਉਥੇ ਉੱਪਰਲੇ ਸਦਨ (ਰਾਜ ਸਭਾ) 'ਚ ਦੂਰ ਤੱਕ ਵੇਖਣ ਦੀ ਸਮਰੱਥਾ ਹੈ। ਰਾਜ ਸਭਾ 'ਚ ਵੱਖ-ਵੱਖ ਰਾਜਾਂ ਦੇ ਨੁਮਾਇੰਦਿਆਂ ਨੂੰ ਅਨੇਕਤਾ 'ਚ ਏਕਤਾ ਦੀ ਪ੍ਰਤੀਕ ਦੱਸਦਿਆਂ ਮੋਦੀ ਨੇ ਕਿਹਾ ਕਿ ਲੋਕ ਆਉਂਦੇ-ਜਾਂਦੇ ਰਹਿਣਗੇ ਪਰ ਇਹ ਵਿਵਸਥਾ ਬਣੀ ਰਹੇਗੀ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਨ 'ਚ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਤਾਂ ਕੀਤਾ ਹੀ, ਇਸ ਦੇ ਨਾਲ ਹੀ ਉਨ੍ਹਾਂ ਨਾਲ ਹੋਏ ਕਥਿਤ ਅਨਿਆਂ ਦਾ ਅਸਿੱਧੇ ਤੌਰ 'ਤੇ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਲੋਕ ਸਭਾ ਪਹੁੰਚਣ ਨਹੀਂ ਦਿੱਤਾ ਗਿਆ ਪਰ ਰਾਜ ਸਭਾ 'ਚ ਹੋਣ ਕਾਰਨ ਉਨ੍ਹਾਂ ਨੂੰ ਫਾਇਦਾ ਮਿਲਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰ ਕਿਸੇ ਲਈ ਚੁਣਾਵੀ ਜੰਗ ਰਾਹੀਂ ਲੋਕਾਂ ਦੀ ਨੁਮਾਇੰਦਗੀ ਕਰਨਾ ਸੰਭਵ ਨਹੀਂ ਹੁੰਦਾ ਪਰ ਇਸ ਨਾਲ ਉਨ੍ਹਾਂ ਦੀ ਮਹੱਤਤਾ ਘੱਟ ਨਹੀਂ ਹੁੰਦੀ। ਰਾਜ ਸਭਾ ਦੀ ਅਹਿਮੀਅਤ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਜਿਹਾ ਸਦਨ ਹੈ, ਜਿਸ ਨੇ ਇਤਿਹਾਸ ਸਿਰਜਿਆ ਵੀ ਹੈ, ਇਤਿਹਾਸ ਬਣਦੇ ਹੋਏ ਵੀ ਵੇਖਿਆ ਹੈ, ਲੋੜ ਪੈਣ 'ਤੇ ਇਤਿਹਾਸ ਮੋੜਿਆ ਵੀ ਹੈ।
ਜ਼ਿਕਰਯੋਗ ਹੈ ਕਿ ਰਾਜ ਸਭਾ ਦੇ 250 ਇਜਲਾਸਾਂ ਦੇ ਸਫ਼ਰ 'ਚ ਹਾਲੇ ਤੱਕ ਰਾਜ ਸਭਾ ਦੇ ਕੁੱਲ 2282 ਮੈਂਬਰ ਹੋਏ ਹਨ, ਜਿਨ੍ਹਾਂ 'ਚੋਂ ਔਰਤ ਮੈਂਬਰਾਂ ਦੀ ਗਿਣਤੀ 208 ਅਤੇ ਨਾਮਜ਼ਦ ਮੈਂਬਰਾਂ ਦੀ ਗਿਣਤੀ 137 ਰਹੀ। ਸਭ ਤੋਂ ਲੰਮੇ ਸਮੇਂ ਤੱਕ ਮਹਿੰਦਰ ਪ੍ਰਸਾਦ ਸੰਸਦ ਮੈਂਬਰ ਰਹੇ ਜੋ ਕਿ 7 ਵਾਰ ਰਾਜ ਸਭਾ ਲਈ ਚੁਣੇ ਗਏ, ਜਦਕਿ ਦੂਜੇ ਨੰਬਰ 'ਤੇ ਡਾ: ਮਨਮੋਹਨ ਸਿੰਘ ਹਨ ਜੋ ਕਿ ਹੁਣ ਤੱਕ 6 ਵਾਰ ਰਾਜ ਸਭਾ ਲਈ ਚੁਣੇ ਗਏ ਹਨ।
ਮੋਦੀ ਨੇ ਐਨ.ਸੀ.ਪੀ. ਅਤੇ ਬੀਜੂ ਜਨਤਾ ਦਲ ਦੀ ਕੀਤੀ ਪ੍ਰਸੰਸਾ
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਸ਼ਰਦ ਪਵਾਰ ਦੀ ਐਨ. ਸੀ. ਪੀ. ਅਤੇ ਬੀਜੂ ਜਨਤਾ ਦਲ ਦੀ ਆਪਣੇ ਮੁੱਦੇ ਲੈ ਕੇ ਕਦੇ ਵੀ ਸਦਨ ਦੇ ਵਿਚਕਾਰ ਨਾ ਆਉਣ ਅਤੇ ਆਪਣੇ ਮੁੱਦੇ ਪ੍ਰਭਾਵਸ਼ਾਲੀ ਤਰੀਕੇ ਨਾਲ ਚੁੱਕਣ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਉਹ ਦੋ ਪਾਰਟੀਆਂ ਐਨ. ਸੀ. ਪੀ. ਅਤੇ ਬੀ. ਜੇ. ਡੀ. ਦੀ ਪ੍ਰਸੰਸਾ ਕਰਨੀ ਚਾਹੁੰਦੇ ਹਨ। ਇਨ੍ਹਾਂ ਪਾਰਟੀਆਂ ਨੇ ਸ਼ਾਨਦਾਰ ਤਰੀਕੇ ਨਾਲ ਸੰਸਦੀ ਨਿਯਮਾਂ ਦੀ ਪਾਲਣਾ ਕੀਤੀ। ਉਨ੍ਹਾਂ ਨੇ ਆਪਣੇ ਨੁਕਤਿਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਰੱਖਿਆ। ਇਨ੍ਹਾਂ ਗੱਲਾਂ ਤੋਂ ਕਾਫ਼ੀ ਕੁਝ ਸਿੱਖਿਆ ਜਾ ਸਕਦਾ ਹੈ।
ਰਾਜ ਸਭਾ 'ਚ ਸ਼ਿਵ ਸੈਨਾ ਮੈਂਬਰ ਵਿਰੋਧੀ ਧਿਰ ਦੀ ਸੀਟ 'ਤੇ ਬੈਠੇ
ਮਹਾਰਾਸ਼ਟਰ 'ਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਭਾਜਪਾ ਤੋਂ ਕਿਨਾਰਾ ਕਰ ਚੁੱਕੀ ਸ਼ਿਵ ਸੈਨਾ ਦੇ ਮੈਂਬਰ ਸੋਮਵਾਰ ਨੂੰ ਰਾਜ ਸਭਾ 'ਚ ਵਿਰੋਧੀ ਧਿਰ ਦੀਆਂ ਸੀਟਾਂ 'ਤੇ ਬੈਠੇ। ਉਪਰਲੇ ਸਦਨ 'ਚ ਹੁਣ ਤੱਕ ਸੱਤਾ ਧਿਰ 'ਚ ਬੈਠਣ ਵਾਲੀ ਸ਼ਿਵ ਸੈਨਾ ਲਈ ਅੱਜ ਬੈਠਕ ਵਿਵਸਥਾ ਅਲੱਗ ਸੀ। ਸ਼ਿਵ ਸੈਨਾ ਦੇ ਮੈਂਬਰ ਸੰਜੇ ਰਾਉਤ ਵਿਰੋਧੀ ਧਿਰ ਦੇ ਮੈਂਬਰਾਂ ਦੀ ਸੀਟ 'ਤੇ ਬੈਠੇ ਨਜ਼ਰ ਆਏ। ਲੰਬੇ ਸਮੇਂ ਤੱਕ ਭਾਜਪਾ ਦੀ ਸਹਿਯੋਗੀ ਰਹੀ ਸ਼ਿਵ ਸੈਨਾ ਦੇ ਭਾਜਪਾ ਦੇ ਨਾਲ ਵਿਗੜੇ ਰਿਸ਼ਤਿਆਂ ਨੂੰ ਲੈ ਕੇ ਤਲਖ਼ੀ ਵੀ ਜ਼ਾਹਰ ਹੋਈ। ਜਦੋਂ ਸਦਨ ਦੇ ਸਾਬਕਾ ਨੇਤਾ ਮਰਹੂਮ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਸੀ ਤਾਂ ਸੰਜੇ ਰਾਉਤ ਨੇ ਕਿਹਾ ਕਿ ਜੇਤਲੀ ਸੰਘਰਸ਼ ਦਾ ਦੂਜਾ ਨਾਂਅ ਸਨ ਅਤੇ ਅਸੀਂ ਉਨ੍ਹਾਂ ਦੇ ਹਰ ਸੰਘਰਸ਼ 'ਚ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਜੇਤਲੀ ਨਾਲ ਸਾਡੇ ਚੰਗੇ ਸਬੰਧ ਸਨ। ਅਸੀਂ ਉਨ੍ਹਾਂ ਤੋਂ ਸਿੱਖਿਆ ਕਿ ਰਿਸ਼ਤੇ ਕਿਸ ਤਰ੍ਹਾਂ ਨਿਭਾਏ ਜਾਂਦੇ ਹਨ।
ਰਾਜ ਦੀਆਂ ਸੀਮਾਵਾਂ ਦੇ ਮੁੜ ਨਿਰਧਾਰਨ 'ਚ ਰਾਜ ਸਭਾ ਦੀ
ਜ਼ਿਆਦਾ ਭੂਮਿਕਾ ਹੋਣੀ ਚਾਹੀਦੀ ਹੈ-ਡਾ: ਮਨਮੋਹਨ ਸਿੰਘ

ਨਵੀਂ ਦਿੱਲੀ, 18 ਨਵੰਬਰ (ਏਜੰਸੀ)-ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਰਾਜਾਂ ਦੀ ਪ੍ਰੀਸ਼ਦ ਹੋਣ ਦੇ ਨਾਤੇ ਸੂਬਿਆਂ ਦੀਆਂ ਸੀਮਾਵਾਂ ਦੇ ਮੁੜ ਨਿਰਧਾਰਨ ਨਾਲ ਸਬੰਧਿਤ ਬਿੱਲਾਂ 'ਚ ਰਾਜ ਸਭਾ ਦੀ ਭੂਮਿਕਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਹਾਲਾਂਕਿ ਇਸ ਸੰਦਰਭ 'ਚ ਜੰਮੂ-ਕਸ਼ਮੀਰ ਦਾ ਨਾਂਅ ਨਹੀਂ ਲਿਆ, ਜਿਸ ਦਾ ਹਾਲ ਹੀ 'ਚ ਪੁਨਰ ਗਠਨ ਹੋਇਆ ਹੈ। ਮਨਮੋਹਨ ਸਿੰਘ ਰਾਜ ਸਭਾ 'ਚ ਭਾਰਤੀ ਸ਼ਾਸਨ ਵਿਵਸਥਾ 'ਚ ਰਾਜ ਸਭਾ ਦੀ ਭੂਮਿਕਾ ਅਤੇ ਜ਼ਰੂਰਤ 'ਤੇ ਹੋਈ ਵਿਸ਼ੇਸ਼ ਚਰਚਾ 'ਚ ਹਿੱਸਾ ਲੈ ਰਹੇ ਸਨ। ਉਨ੍ਹਾਂ ਕਿਹਾ ਕਿ ਕਾਰਜਪਾਲਿਕਾ ਨੂੰ ਇਸ ਸਦਨ ਪ੍ਰਤੀ ਜ਼ਿਆਦਾ ਸਨਮਾਨ ਦਿਖਾਉਣਾ ਚਾਹੀਦਾ ਹੈ ਪਰ ਅੱਜ ਅਜਿਹਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਉਦਾਹਰਨ ਦੇ ਲਈ ਕਿਸੇ ਰਾਜ ਦੀਆਂ ਸਰਹੱਦਾਂ ਦਾ ਮੁੜ ਨਿਰਧਾਰਨ ਉਨ੍ਹਾਂ ਨੂੰ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਤਬਦੀਲ ਕਰਨਾ, ਇਹ ਦੂਰਗਾਮੀ ਨਤੀਜਿਆਂ ਵਾਲੇ ਪ੍ਰਸਤਾਵ ਜਾਂ ਬਿੱਲ ਹਨ। ਇਨ੍ਹਾਂ ਮੁੱਦਿਆਂ ਨਾਲ ਨਜਿੱਠਣ ਲਈ ਰਾਜ ਸਭਾ ਨੂੰ ਜ਼ਿਆਦਾ ਅਧਿਕਾਰ ਹੋਣੇ ਚਾਹੀਦੇ ਹਨ।
ਰਾਜ ਸਭਾ ਦੇ ਮਾਰਸ਼ਲਾਂ ਦੀ ਵਰਦੀ ਬਦਲੀ
ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਰਾਜ ਸਭਾ ਦੇ ਮੈਂਬਰ ਚੇਅਰਮੈਨ ਦੇ ਪਿੱਛੇ ਖੜ੍ਹੇ ਮਾਰਸ਼ਲਾਂ ਨੂੰ ਦੇਖ ਦੇ ਹੈਰਾਨ ਹੋ ਗਏ। ਅਸਲ 'ਚ ਮਾਰਸ਼ਲਾਂ ਦੀ ਪੁਰਾਣੀ ਭਾਰਤੀ ਪੁਸ਼ਾਕ ਦੇ ਨਾਲ ਪਗੜੀ ਵਾਲੀ ਵਰਦੀ 'ਚ ਬਦਲਾਅ ਕੀਤਾ ਗਿਆ ਹੈ। ਬਦਲਾਅ ਦੇ ਬਾਅਦ ਉਨ੍ਹਾਂ ਦੀ ਵਰਦੀ ਸੈਨਿਕ ਅਤੇ ਸਿਵਲ ਵਰਦੀ ਵਰਗੀ ਲੱਗ ਰਹੀ ਹੈ। ਉਨ੍ਹਾਂ ਦੀ ਨਵੀਂ ਵਰਦੀ ਦਾ ਰੰਗ 'ਆਲਿਵ ਗਰੀਨ' ਹੈ। ਰਾਜ ਸਭਾ ਦਾ ਇਹ 250ਵਾਂ ਇਜਲਾਸ ਹੈ।

ਇਜਲਾਸ ਦੇ ਪਹਿਲੇ ਦਿਨ ਹੀ ਲੋਕ ਸਭਾ 'ਚ ਹੰਗਾਮਾ

ਫਾਰੂਕ ਅਬਦੁੱਲਾ ਦੀ ਗ਼ੈਰ-ਮੌਜੂਦਗੀ 'ਤੇ ਉਠਾਏ ਸਵਾਲ

ਨਵੀਂ ਦਿੱਲੀ, 18 ਨਵੰਬਰ (ਉਪਮਾ ਡਾਗਾ ਪਾਰਥ)-ਜੰਮੂ-ਕਸ਼ਮੀਰ 'ਚ ਧਾਰਾ 370 ਹਟਾਉਣ ਤੋਂ ਬਾਅਦ 'ਜੇਲ੍ਹ' ਵਰਗੇ ਹਾਲਾਤ ਫਾਰੂਕ ਅਬਦੁੱਲਾ ਦੀ ਰਿਹਾਈ, ਕਿਸਾਨਾਂ ਨੂੰ ਰਾਹਤ, ਜੇ. ਐਨ. ਯੂ. 'ਚ ਵਧੀ ਹੋਈ ਫੀਸ ਅਤੇ ਚੇਨਈ ਆਈ. ਆਈ. ਟੀ 'ਚ ਵਿਦਿਆਰਥਣ ਦੀ ਭੇਦ-ਭਰੇ ਹਾਲਤ 'ਚ ਮੌਤ ਜਿਹੇ ਕਈ ਮੁੱਦੇ ਸੰਸਦ ਦੇ ਸਰਦ ਰੁੱਤ ਦੇ ਇਜਲਾਸ ਦੇ ਪਹਿਲੇ ਹੀ ਦਿਨ ਉਠਾ ਕੇ ਵਿਰੋਧੀ ਧਿਰਾਂ ਨੇ ਕਾਫ਼ੀ ਹੱਦ ਤੱਕ ਸਪੱਸ਼ਟ ਕਰ ਦਿੱਤਾ ਕਿ ਲੋਕ ਹਿਤ ਦੇ ਮੁੱਦਿਆਂ 'ਤੇ ਹੀ ਉਹ ਸਰਕਾਰ ਨੂੰ ਨਿਸ਼ਾਨੇ 'ਤੇ ਲਏਗੀ। ਦੂਜੇ ਪਾਸੇ ਸੱਤਾ ਧਿਰ ਨੇ ਵਾਦ-ਵਿਵਾਦ ਦਾ ਰਾਹ ਅਖ਼ਤਿਆਰ ਕਰਨ ਦਾ ਸੰਦੇਸ਼ ਦਿੰਦਿਆਂ ਉਮੀਦ ਪ੍ਰਗਟਾਈ ਕਿ ਮੌਜੂਦਾ ਇਜਲਾਸ ਉੱਚ ਪੱਧਰ ਦੀ ਚਰਚਾ ਦੇ ਨਾਲ ਸਾਰਥਕ ਹੋਏਗਾ। ਇਜਲਾਸ ਦੀ ਸ਼ੁਰੂਆਤ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਅਤੇ ਨਵੇਂ ਸੰਸਦ ਮੈਂਬਰਾਂ ਨੂੰ ਸਹੁੰ ਚੁਕਾ ਕੇ ਖੁਸ਼ਾਮਦੀਦ ਕਰਦਿਆਂ ਕੀਤੀ ਗਈ ਨਾਲ ਹੀ ਰਾਜ ਸਭਾ 'ਚ ਰਵਾਇਤਾਂ ਤੋਂ ਪਰ੍ਹਾਂ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸਾਬਕਾ ਖਜ਼ਾਨਾ ਮੰਤਰੀ ਮਰਹੂਮ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਮਰਹੂਮ ਸੰਸਦ ਮੈਂਬਰਾਂ ਨੂੰ ਦਿੱਤੀ ਸ਼ਰਧਾਂਜਲੀ
ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਸਪੀਕਰ ਓਮ ਬਿਰਲਾ ਨੇ ਮਰਹੂਮ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ, ਜਿਨ੍ਹਾਂ 'ਚ ਸਾਬਕਾ ਖਜ਼ਾਨਾ ਮੰਤਰੀ ਅਰੁਣ ਜੇਤਲੀ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਸ਼ਾਮਿਲ ਹਨ। ਮੌਨਸੂਨ ਇਜਲਾਸ ਤੋਂ ਬਾਅਦ 10 ਸਾਬਕਾ ਸੰਸਦ ਮੈਂਬਰਾਂ ਦਾ ਦਿਹਾਂਤ ਹੋਇਆ ਸੀ, ਜਿਨ੍ਹਾਂ ਨੂੰ ਸੰਸਦ ਦੇ ਦੋਵਾਂ ਸਦਨਾਂ 'ਚ ਸ਼ਰਧਾਂਜਲੀ ਦਿੱਤੀ ਗਈ। ਇਨ੍ਹਾਂ 'ਚ ਡਾ: ਸੁਧੀਰ ਰੇਅ, ਰਾਜਾ ਪਰਮਸ਼ਿਵਮ, ਸੁਸ਼ਮਾ ਸਵਰਾਜ, ਜਗਨਨਾਥ ਮਿਸ਼ਰ, ਅਰੁਣ ਜੇਤਲੀ, ਸੁਖਦੇਵ ਸਿੰਘ ਲਿਬੜਾ, ਰਾਮ ਜੇਠਮਲਾਨੀ, ਡਾ: ਨਾਰਾਮਲੀ ਸ਼ਿਵਾਪ੍ਰਸਾਦ, ਬੀ. ਐਲ. ਸ਼ਰਮਾ ਪ੍ਰੇਮ ਅਤੇ ਗੁਰਦਾਸ ਦਾਸ ਗੁਪਤਾ ਸ਼ਾਮਿਲ ਹਨ। ਰਾਜ ਸਭਾ 'ਚ ਸਾਬਕਾ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੂੰ ਯਾਦ ਕਰਦਿਆਂ ਸਾਰੇ ਸੰਸਦ ਮੈਂਬਰਾਂ ਨੇ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਕਿਹਾ ਕਿ ਉਨ੍ਹਾਂ (ਜੇਤਲੀ) ਦੀ ਕਮੀ ਰੜਕੇਗੀ। ਆਮ ਤੌਰ 'ਤੇ ਮਰਹੂਮ ਸੰਸਦ ਮੈਂਬਰਾਂ ਨੂੰ ਸਿਰਫ ਚੇਅਰਮੈਨ ਵਲੋਂ ਹੀ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਉੱਪਰਲੇ ਸਦਨ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਜੇਤਲੀ ਨੂੰ ਯਾਦ ਕਰਦਿਆਂ ਕਿਹਾ ਕਿ ਮੈਂਬਰਾਂ ਨਾਲ ਜੇਤਲੀ ਦੇ ਨਿੱਘੇ ਸਬੰਧ ਸਦਨ ਦੇ ਗਰਮ ਮਾਹੌਲ 'ਚ ਵੱਖ-ਵੱਖ ਮੁੱਦਿਆਂ 'ਤੇ ਪੈਦਾ ਹੋਈ ਕੜਵਾਹਟ ਨੂੰ ਮਿਠਾਸ 'ਚ ਬਦਲ ਦਿੰਦੇ ਸਨ।
ਉੱਚ ਪੱਧਰ ਦੀ ਚਰਚਾ ਨਾਲ ਸਾਰਥਕ ਹੋਣਾ ਚਾਹੀਦਾ ਹੈ ਇਜਲਾਸ-ਮੋਦੀ
ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਮੀਦ ਪ੍ਰਗਟਾਉਂਦਿਆਂ ਕਿਹਾ ਕਿ ਮੌਜੂਦਾ ਇਜਲਾਸ ਉੱਚ ਪੱਧਰ ਦੀ ਚਰਚਾ ਨਾਲ ਸਾਰਥਕ ਹੋਵੇਗਾ, ਜਿਸ 'ਚ ਸਾਰੇ ਸੰਸਦ ਮੈਂਬਰ ਆਪੋ-ਆਪਣਾ ਯੋਗਦਾਨ ਦੇਣਗੇ। ਸੰਸਦ ਦੇ ਅਹਾਤੇ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਇਜਲਾਸ 2019 ਦਾ ਆਖਰੀ ਅਤੇ ਅਹਿਮ ਇਜਲਾਸ ਹੋਵੇਗਾ, ਜਿਸ 'ਚ ਰਾਜ ਸਭਾ ਦੇ 250 ਇਜਲਾਸ ਪੂਰੇ ਹੋਣ ਅਤੇ ਸੰਵਿਧਾਨ ਦੇ 70 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਸੰਵਿਧਾਨ ਦੇ 70 ਸਾਲ ਪੂਰੇ ਹੋਣ ਮੌਕੇ 26 ਨਵੰਬਰ ਨੂੰ ਸੰਸਦ ਦੇ ਦੋਵਾਂ ਸਦਨਾਂ ਦਾ ਸਾਂਝਾ ਇਜਲਾਸ ਬੁਲਾਇਆ ਜਾਵੇਗਾ।
ਫਾਰੂਕ ਅਬਦੁੱਲਾ ਦੀ ਗ਼ੈਰ-ਮੌਜੂਦਗੀ 'ਤੇ ਵਿਰੋਧੀ ਧਿਰਾਂ ਨੇ ਉਠਾਏ ਸਵਾਲ
ਇਜਲਾਸ ਦੇ ਆਗਾਜ਼ 'ਤੇ ਹੀ ਇਕਜੁੱਟ ਹੋਈ ਵਿਰੋਧੀ ਧਿਰ ਨੇ ਨੈਸ਼ਨਲ ਕਾਨਫ਼ਰੰਸ ਦੇ ਆਗੂ ਫਾਰੂਕ ਅਬਦੁੱਲਾ ਦੀ ਗ਼ੈਰ-ਮੌਜੂਦਗੀ 'ਤੇ ਸਵਾਲ ਉਠਾਏ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਟੀ. ਐਮ. ਸੀ. ਦੇ ਨੇਤਾ ਸੌਗਤ ਰਾਏ ਨੇ ਮੁੱਦਾ ਉਠਾਉਂਦਿਆਂ ਕਿਹਾ ਕਿ ਡਾ: ਫਾਰੂਕ ਅਬਦੁੱਲਾ ਇਥੇ ਨਹੀਂ ਹਨ। ਰਾਏ ਨੇ ਮੰਗ ਕਰਦਿਆਂ ਕਿਹਾ ਕਿ ਜਾਂ ਤਾਂ ਸਪੀਕਰ ਸਰਕਾਰ ਨੂੰ ਉਨ੍ਹਾਂ (ਅਬਦੁੱਲਾ) ਦੀ ਰਿਹਾਈ ਦੇ ਆਦੇਸ਼ ਦੇਣ ਜਾਂ ਗ੍ਰਹਿ ਮੰਤਰੀ ਨੂੰ ਇਸ ਬਾਰੇ ਬਿਆਨ ਦੇਣ ਲਈ ਕਹਿਣ। ਸਪੀਕਰ ਓਮ ਬਿਰਲਾ ਨੇ ਨਵੇਂ ਮੈਂਬਰਾਂ ਦੇ ਸਹੁੰ ਚੁੱਕਣ ਤੋਂ ਬਾਅਦ ਸਿਫ਼ਰ ਕਾਲ 'ਚ ਮਾਮਲਾ ਉਠਾਉਣ ਲਈ ਕਿਹਾ ਪਰ ਇਕਜੁੱਟ ਵਿਰੋਧੀ ਧਿਰਾਂ, ਜਿਸ 'ਚ ਕਾਂਗਰਸ, ਡੀ. ਐਮ. ਕੇ. ਅਤੇ ਨੈਸ਼ਨਲ ਕਾਨਫ਼ਰੰਸ, ਟੀ. ਐਮ. ਸੀ., ਐਨ. ਸੀ. ਪੀ. ਸ਼ਾਮਿਲ ਸਨ, ਨੇ ਇਸ 'ਤੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਵਿਰੋਧੀ ਧਿਰਾਂ 'ਤੇ ਹਮਲਾ ਬੰਦ ਕਰੋ, ਫਾਰੂਕ ਅਬਦੁੱਲਾ ਨੂੰ ਰਿਹਾਅ ਕਰੋ। ਸਪੀਕਰ ਬਿਰਲਾ ਨੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕਿਹਾ ਕਿ ਸਦਨ ਵਾਦ-ਵਿਵਾਦ ਦਾ ਮੰਚ ਹੈ ਨਾ ਕਿ ਨਾਅਰੇਬਾਜ਼ੀ ਦਾ। ਸਿਫ਼ਰਕਾਲ 'ਚ ਇਹ ਮੁੱਦਾ ਮੁੜ ਉਠਾਉਂਦਿਆਂ ਸਦਨ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕਸ਼ਮੀਰ ਮੁੱਦੇ 'ਤੇ ਸਰਕਾਰ ਦੇ ਰੁਖ਼ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਯੂਰਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਦੇ ਨਿੱਜੀ ਵਫ਼ਦ ਨੂੰ ਕਸ਼ਮੀਰ ਦਾ ਦੌਰਾ ਕਰਵਾ ਰਹੀ ਹੈ ਪਰ ਆਪਣੇ ਹੀ ਸੰਸਦ ਮੈਂਬਰਾਂ ਨੂੰ ਉਥੇ ਜਾਣ ਦੀ ਇਜਾਜ਼ਤ ਨਹੀਂ ਦੇ ਰਹੀ। ਅਧੀਰ ਰੰਜਨ ਨੇ ਸਰਕਾਰ ਦੇ ਇਸ ਰਵੱਈਏ ਨੂੰ ਭਾਰਤੀ ਸੰਸਦ ਮੈਂਬਰਾਂ ਦਾ ਅਪਮਾਨ ਕਰਾਰ ਦਿੱਤਾ। ਉਨ੍ਹਾਂ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਜੰਮੂ-ਕਸ਼ਮੀਰ 'ਚ ਜਾ ਕੇ ਬਿਨਾਂ ਕਿਸੇ ਨੂੰ ਮਿਲੇ ਮੋੜੇ ਜਾਣ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਸਾਡੇ ਨੇਤਾਵਾਂ ਨੂੰ ਉਥੇ ਜਾਣ ਦੀ ਇਜ਼ਾਜਤ ਤੱਕ ਨਹੀਂ ਦਿੱਤੀ ਗਈ, ਜਦਕਿ 'ਭਾੜੇ ਦੇ ਟੱਟੂ' ਨੂੰ ਉਥੇ ਲਿਜਾਇਆ ਜਾ ਰਿਹਾ ਹੈ। ਅਧੀਰ ਰੰਜਨ ਨੇ ਇਹ ਵੀ ਕਿਹਾ ਕਿ ਸਰਕਾਰ ਵਾਰ-ਵਾਰ ਇਹ ਦੁਹਰਾਉਂਦੀ ਹੈ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਪਰ ਆਪ ਹੀ ਇਸ ਨੂੰ ਅੰਤਰਰਾਸ਼ਟਰੀ ਮੁੱਦਾ ਬਣਾ ਰਹੀ ਹੈ।
ਲੋਕ ਸਭਾ ਦੇ 4 ਨਵੇਂ ਮੈਂਬਰਾਂ ਨੇ ਸਹੁੰ ਚੁੱਕੀ
ਸੰਸਦ ਦੇ ਸਰਦ ਰੁਤ ਇਜਲਾਸ ਦੇ ਪਹਿਲੇ ਦਿਨ ਸੋਮਵਾਰ ਨੂੰ ਚਾਰ ਨਵੇਂ ਚੁਣੇ ਸੰਸਦ ਮੈਂਬਰਾਂ ਨੇ ਲੋਕ ਸਭਾ 'ਚ ਸਹੁੰ ਚੁੱਕੀ। ਹੇਠਲੇ ਸਦਨ 'ਚ ਸੋੋਮਵਾਰ ਨੂੰ ਸਹੁੰ ਚੁੱਕਣ ਵਾਲੇ ਨਵੇਂ ਸੰਸਦ ਮੈਂਬਰਾਂ 'ਚ ਬਿਹਾਰ ਦੇ ਸਮਸਤੀਪੁਰ ਤੋਂ ਪ੍ਰਿੰਸ ਰਾਜ (ਲੋਜਪਾ), ਮੱਧ ਪ੍ਰਦੇਸ਼ ਦੇ ਸ਼ਹਡੋਲ ਤੋਂ ਹਿਮਾਦ੍ਰੀ ਸਿੰਘ (ਭਾਜਪਾ), ਮਹਾਰਾਸ਼ਟਰ ਦੇ ਸਤਾਰਾ ਤੋਂ ਸ੍ਰੀਨਿਵਾਸ ਦਾਦਾਸਾਹਿਬ ਪਾਟਿਲ (ਰਾਸ਼ਟਰਵਾਦੀ ਕਾਂਗਰਸ ਪਾਰਟੀ) ਅਤੇ ਤਾਮਿਲਨਾਡੂ ਦੇ ਵੇਲੋਰ ਤੋਂ ਡੀ. ਐਮ. ਕਥਿਰ (ਡੀ. ਐਮ. ਕੇ.) ਸ਼ਾਮਿਲ ਹਨ। ਸੰਸਦ ਮੈਂਬਰਾਂ ਨੇ ਇਸ ਦੇ ਬਾਅਦ ਰਾਲ (ਨਾਮਾਵਲੀ) 'ਤੇ ਦਸਤਖ਼ਤ ਕਰ ਕੇ ਸਦਨ ਦੀ ਬੈਠਕ 'ਚ ਹਿੱਸਾ ਲਿਆ। ਸਰਦ ਰੁਤ ਇਜਲਾਸ 13 ਦਸੰਬਰ ਨੂੰ ਸਮਾਪਤ ਹੋਵੇਗਾ ਤੇ ਇਸ ਦੌਰਾਨ ਕੁਲ 20 ਬੈਠਕਾਂ ਹੋਣਗੀਆਂ।
ਸਾਈਕਲ 'ਤੇ, ਇਲੈਕਟ੍ਰਿਕ ਕਾਰ 'ਚ ਅਤੇ ਮਾਸਕ ਪਹਿਨ ਕੇ ਸੰਸਦ ਪੁੱਜੇ ਕਈ ਸੰਸਦ ਮੈਂਬਰ
ਹਵਾ ਪ੍ਰਦੂਸ਼ਣ ਪ੍ਰਤੀ ਆਪਣੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕਈ ਸੰਸਦ ਮੈਂਬਰ ਸੰਸਦ ਦੇ ਸਰਦ ਰੁਤ ਇਜਲਾਸ 'ਚ ਹਿੱਸਾ ਲੈਣ ਲਈ ਸੋਮਵਾਰ ਨੂੰ ਸਾਈਕਲ 'ਤੇ ਅਤੇ ਮਾਸਕ ਪਹਿਨ ਕੇ ਆਏੇ। ਕੁਝ ਸੰਸਦ ਮੈਂਬਰਾਂ ਨੇ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕੀਤੀ। ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਇਲੈਕਟ੍ਰਿਕ ਕਾਰ 'ਚ ਸੰਸਦ ਭਵਨ ਪੁੱਜੇ। ਜਾਵੜੇਕਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਹੌਲੀ-ਹੌਲੀ ਇਲੈਕਟ੍ਰਿਕ ਕਾਰਾਂ ਦੀ ਵਰਤੋਂ ਨੂੰ ਵਧਾ ਰਹੀ ਹੈ ਕਿਉਂਕਿ ਇਹ ਪ੍ਰਦੂਸ਼ਣ ਮੁਕਤ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਦੂਸ਼ਣ ਨਾਲ ਨਜਿੱਠਣ 'ਚ ਯੋਗਦਾਨ ਦੇਣ।
ਚੌਧਰੀ ਸੰਤੋਖ ਸਿੰਘ ਨੇ ਉਠਾਇਆ ਰਵਿਦਾਸ ਮੰਦਰ ਦਾ ਮੁੱਦਾ
ਨਵੀਂ ਦਿੱਲੀ, 18 ਨਵੰਬਰ (ਉਪਮਾ ਡਾਗਾ ਪਾਰਥ)-ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਹਾਲ ਹੀ 'ਚ ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਤੋੜੇ ਗਏ ਰਵਿਦਾਸ ਮੰਦਰ ਦਾ ਮੁੱਦਾ ਉਠਾਉਂਦਿਆਂ ਮੰਗ ਕੀਤੀ ਕਿ ਸਰਕਾਰ ਇਸ ਦੇ ਪਹਿਲਾਂ ਤੋਂ ਬਣੇ ਢਾਂਚੇ ਦੇ ਆਧਾਰ 'ਤੇ ਹੀ ਮੰਦਰ ਦੀ ਮੁੜ ਉਸਾਰੀ ਕਰੇ। ਸਿਫ਼ਰ ਕਾਲ 'ਚ ਮਾਮਲਾ ਉਠਾਉਂਦਿਆਂ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਡੀ. ਡੀ. ਏ. ਵਲੋਂ 10 ਅਗਸਤ ਨੂੰ ਤੁਗਲਕਾਬਾਦ ਸਥਿਤ ਰਵਿਦਾਸ ਮੰਦਰ ਢਾਹੁਣ ਨਾਲ ਉਨ੍ਹਾਂ ਦੇ ਸ਼ਰਧਾਲੂਆਂ 'ਚ ਕਾਫ਼ੀ ਰੋਸ ਸੀ, ਜਿਸ 'ਤੇ ਹਰਿਆਣਾ ਦੇ ਸਾਬਕਾ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਵਲੋਂ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਮੰਦਰ ਦੀ ਮੁੜ ਉਸਾਰੀ ਦੇ ਆਦੇਸ਼ ਦਿੱਤੇ ਸਨ ਪਰ ਚੌਧਰੀ ਨੇ 1200 ਗਜ਼ ਦੀ ਜ਼ਮੀਨ ਦੀ ਥਾਂ 'ਤੇ ਮੰਦਰ ਲਈ ਸਿਰਫ਼ 400 ਗਜ਼ ਜ਼ਮੀਨ ਦਿੱਤੇ ਜਾਣ 'ਤੇ ਇਤਰਾਜ਼ ਪ੍ਰਗਟਾਇਆ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਮੰਦਰ ਨੂੰ ਪੁਰਾਣੇ ਢਾਂਚੇ ਦੇ ਆਧਾਰ 'ਤੇ ਹੀ ਤਿਆਰ ਕੀਤਾ ਜਾਵੇ।

ਜਗਮੇਲ ਹੱਤਿਆ ਕਾਂਡ

ਪਰਿਵਾਰ ਨੂੰ 21 ਲੱਖ ਮੁਆਵਜ਼ਾ ਤੇ ਪਤਨੀ ਨੂੰ ਸਰਕਾਰੀ ਨੌਕਰੀ ਦੇ ਐਲਾਨ ਤੋਂ ਬਾਅਦ ਧਰਨਾ ਸਮਾਪਤ

ਸੰਗਰੂਰ, ਲਹਿਰਾਗਾਗਾ, ਸੁਨਾਮ, 18 ਨਵੰਬਰ (ਫੁੱਲ, ਦਮਨ, ਗਰਗ, ਢੀਂਡਸਾ, ਗੋਇਲ, ਭੁੱਲਰ, ਧਾਲੀਵਾਲ)-ਜ਼ਿਲ੍ਹਾ ਸੰਗਰੂਰ ਦੇ ਪਿੰਡ ਚੰਗਾਲੀਵਾਲਾ ਵਿਚ ਇਕ ਦਲਿਤ ਨੌਜਵਾਨ ਦੀ ਹੱਤਿਆ ਦੇ ਕੇਸ ਵਿਚ ਅੱਜ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੀ ਲਹਿਰਾਗਾਗਾ ਸਥਿਤ ਕੋਠੀ ਅੱਗੇ ਲਗਾਇਆ ਧਰਨਾ ਪੀੜਤ ਪਰਿਵਾਰ ਅਤੇ ਸਰਕਾਰ ਵਿਚਕਾਰ ਹੋਏ ਸਮਝੌਤੇ ਪਿਛੋਂ ਸਮਾਪਤ ਹੋ ਗਿਆ। ਸਮਝੌਤੇ ਅਨੁਸਾਰ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਅਤੇ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਸ ਸਬੰਧੀ ਮੁੱਖ ਮੰਤਰੀ ਦਫ਼ਤਰ ਵਿਚ ਹੋਈ ਸਮਝੌਤਾ ਮੀਟਿੰਗ 'ਚ ਪੰਜਾਬ ਸਰਕਾਰ ਵਲੋਂ ਕੈਬਨਿਟ ਮੰਤਰੀ ਰਾਜਿੰਦਰ ਸਿੰਘ ਬਾਜਵਾ, ਵਿਜੈਇੰਦਰ ਸਿੰਗਲਾ, ਚਰਨਜੀਤ ਸਿੰਘ ਚੰਨੀ ਅਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਸ਼ਾਮਿਲ ਹੋਏ ਅਤੇ ਪਰਿਵਾਰ ਵਲੋਂ ਮ੍ਰਿਤਕ ਦੀ ਪਤਨੀ ਮਨਜੀਤ ਕੌਰ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸ਼ਾਮਿਲ ਸਨ। ਸਮਝੌਤੇ ਅਨੁਸਾਰ ਪੁਲਿਸ ਵਿਭਾਗ ਵਲੋਂ 7 ਦਿਨਾਂ ਦੇ ਅੰਦਰ-ਅੰਦਰ ਚਲਾਨ ਪੇਸ਼ ਕੀਤਾ ਜਾਵੇਗਾ। 3 ਮਹੀਨਿਆਂ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਬਣਦੀ ਸਜ਼ਾ ਦਿਵਾਉਣ ਲਈ ਪੂਰਾ ਯਤਨ ਕੀਤਾ ਜਾਵੇਗਾ। ਪੁਲਿਸ ਵਿਭਾਗ ਵਲੋਂ ਵਾਪਰੀ ਘਟਨਾ ਵਿਚ ਵਿਖਾਈ ਲਾਪ੍ਰਵਾਹੀ ਦੀ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਵਲੋਂ ਜਾਂਚ ਕਰਵਾਈ ਜਾਵੇਗੀ। ਪਰਿਵਾਰ ਨੂੰ ਨਿਯਮਾਂ ਅਨੁਸਾਰ 20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ, ਜਿਸ ਵਿਚੋਂ 6 ਲੱਖ ਰੁਪਏ ਪੋਸਟਮਾਰਟਮ ਵਾਲੇ ਦਿਨ ਅਤੇ ਬਾਕੀ 14 ਲੱਖ ਰੁਪਏ ਭੋਗ ਵਾਲੇ ਦਿਨ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਵਾ ਲੱਖ ਰੁਪਏ ਮਕਾਨ ਦੀ ਮੁਰੰਮਤ ਲਈ ਵੀ ਦਿੱਤੇ ਜਾਣਗੇ। ਸਰਕਾਰ ਵਲੋਂ ਪੀੜਤ ਪਰਿਵਾਰ ਲਈ 6 ਮਹੀਨੇ ਦੇ ਰਾਸ਼ਨ ਦਾ ਪ੍ਰਬੰਧ ਅਤੇ ਭੋਗ ਦਾ ਸਾਰਾ ਖਰਚਾ ਦੇਣ ਦੀ ਗੱਲ ਆਖੀ ਗਈ ਹੈ। ਮ੍ਰਿਤਕ ਦੀ ਪਤਨੀ ਮਨਜੀਤ ਕੌਰ 5ਵੀਂ ਜਮਾਤ ਪਾਸ ਹੈ ਪਰ ਵਿਸ਼ੇਸ਼ ਛੋਟ ਦੇ ਕੇ ਉਸ ਨੂੰ ਗਰੁੱਪ-ਡੀ ਦੀ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਫ਼ੈਸਲੇ ਪਿਛੋਂ ਲਹਿਰਾਗਾਗਾ ਸਥਿਤ ਬੀਬੀ ਭੱਠਲ ਦੀ ਕੋਠੀ ਅੱਗੇ ਲੱਗਿਆ ਧਰਨਾ ਚੁੱਕ ਲਿਆ ਗਿਆ। ਇਸ ਤੋਂ ਪਹਿਲਾਂ ਜਗਮੇਲ ਸਿੰਘ ਦੀ ਪੀ.ਜੀ.ਆਈ. ਵਿਚ ਹੋਈ ਮੌਤ ਪਿਛੋਂ ਪਿਛਲੇ 2 ਦਿਨਾਂ ਤੋਂ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵਲੋਂ ਅੱਜ ਸਵੇਰੇ ਲਹਿਰਾਗਾਗਾ-ਸੁਨਾਮ ਮੁੱਖ ਮਾਰਗ 'ਤੇ ਪਿੰਡ ਚੰਗਾਲੀਵਾਲਾ ਵਿਖੇ ਲਗਾਇਆ ਧਰਨਾ ਚੁੱਕ ਕੇ ਦੁਪਹਿਰ 2 ਵਜੇ ਦੇ ਕਰੀਬ ਬੀਬੀ ਭੱਠਲ ਦੀ ਕੋਠੀ ਅੱਗੇ ਧਰਨਾ ਲਗਾ ਦਿੱਤਾ ਗਿਆ ਸੀ। ਧਰਨੇ ਸਮੇਂ ਬੀਬੀ ਭੱਠਲ ਕੋਠੀ ਵਿਚ ਮੌਜੂਦ ਸਨ। ਜਿਉਂ ਹੀ ਵਿਖਾਵਾਕਾਰੀ ਪਿੰਡ ਚੰਗਾਲੀਵਾਲਾ ਤੋਂ ਬੀਬੀ ਭੱਠਲ ਦੀ ਕੋਠੀ ਵੱਲ ਰਵਾਨਾ ਹੋਏ ਤਾਂ ਪੁਲਿਸ ਨੂੰ ਪਤਾ ਲਗਦਿਆਂ ਹੀ ਕੋਠੀ ਤੋਂ ਬਾਹਰ ਬੈਰੀਕੇਡ ਲਗਾ ਦਿੱਤੇ ਗਏ ਸਨ ਪਰ ਵਿਖਾਵਾਕਾਰੀਆਂ ਨੇ ਪੁਲਿਸ ਨਾਲ ਧੱਕਾ-ਮੁੱਕੀ ਹੁੰਦਿਆਂ ਬੈਰੀਕੇਡ ਚੁੱਕ ਦਿੱਤੇ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੋਦ, ਨੌਜਵਾਨ ਭਾਰਤ ਸਭਾ ਦੇ ਗੁਰਪ੍ਰੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਪੀ.ਐਸ.ਯੂ. ਲਲਕਾਰ ਦੇ ਜਸਵਿੰਦਰ ਸਿੰਘ, ਪੰਜਾਬ ਰੈਡੀਕਲ ਸਟੂਡੈਂਟਸ ਦੇ ਆਗੂ ਲਖਵਿੰਦਰ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਧਰਮਪਾਲ ਨੋਮਲ, ਪੀ.ਐਸ.ਯੂ.ਐਸ.ਆਰ. ਦੇ ਹੁਸ਼ਿਆਰ ਸਿੰਘ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਹਰਭਗਵਾਨ ਸਿੰਘ ਮੂਣਕ, ਬਹੁਜਨ ਮੁਕਤੀ ਮੋਰਚਾ ਦੇ ਕਰਨੈਲ ਸਿੰਘ ਨੀਲੋਵਾਲ, ਮਜਦੂਰ ਮੁਕਤੀ ਮੋਰਚਾ ਦੇ ਭਗਵੰਤ ਸਿੰਘ ਸਮਾਓ, ਬਿਲਡਿੰਗ ਉਸਾਰੀ ਮਜਦੂਰ ਯੂਨੀਅਨ ਦੇ ਗੁਰਮੀਤ ਸਿੰਘ ਕਾਲਾਝਾੜ, ਜਮਹੂਰੀ ਅਧਿਕਾਰ ਸਭਾ ਦੇ ਨਾਮਦੇਵ ਭੁਟਾਲ, ਲੋਕ ਚੇਤਨਾ ਮੰਚ ਦੇ ਗਿਆਨ ਚੰਦ ਸ਼ਰਮਾ, ਟੈੱਟ ਪਾਸ ਯੂਨੀਅਨ ਦੇ ਨਿੱਕਾ ਸਿੰਘ ਸਮਾਓ, ਪੂਰਨ ਸਿੰਘ ਖਾਈ ਅਤੇ ਕਾਮਰੇਡ ਮਹਿੰਦਰ ਸਿੰਘ ਬਾਗੀ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਹੋਰ ਆਗੂ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬਣਾਈ 4 ਮੈਂਬਰੀ ਕਮੇਟੀ ਜਿਸ ਵਿਚ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਗੁਲਜ਼ਾਰ ਸਿੰਘ ਰਣੀਕੇ ਅਤੇ ਪਵਨ ਕੁਮਾਰ ਟੀਨੂੰ ਸ਼ਾਮਿਲ ਹਨ, ਨੇ ਪਿੰਡ ਚੰਗਾਲੀਵਾਲਾ ਵਿਚ ਲੱਗੇ ਧਰਨੇ ਵਿਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ, ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਤੇਜਾ ਸਿੰਘ ਕਮਾਲਪੁਰ, ਹਲਕਾ ਦਿੜ੍ਹਬਾ ਦੇ ਇੰਚਾਰਜ ਗੁਲਜਾਰ ਸਿੰਘ ਮੂਣਕ, ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਪ੍ਰੀਤ ਮਹਿੰਦਰ ਸਿੰਘ ਭਾਈ ਕੀ ਪਿਸ਼ੌਰ, ਸੱਤਪਾਲ ਸਿੰਗਲਾ, ਜਸਵੰਤ ਸਿੰਘ ਭੁਟਾਲ, ਐਡ: ਅਨਿੱਲ ਗਰਗ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਸਿੰਗਲਾ ਵੀ ਮੌਜੂਦ ਸਨ। ਪ੍ਰੋ: ਚੰਦੂਮਾਜਰਾ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕਾਨੂੰਨੀ ਲੜਾਈ ਦਾ ਸਾਰਾ ਖਰਚਾ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਲੋੜ ਹੈ ਤਾਂ ਜੋ ਮੁੜ ਅਜਿਹੀ ਘਟਨਾ ਨਾ ਵਾਪਰੇ। ਇਸ ਤੋਂ ਪਹਿਲਾਂ ਸੁਨਾਮ ਵਿਚ ਪਹੁੰਚੇ ਅਕਾਲੀ ਆਗੂਆਂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਗੁਲਜ਼ਾਰ ਸਿੰਘ ਰਣੀਕੇ, ਪਵਨ ਕੁਮਾਰ ਟੀਨੂੰ, ਇਕਬਾਲ ਸਿੰਘ ਝੂੰਦਾਂ, ਪ੍ਰਕਾਸ਼ ਚੰਦ ਗਰਗ ਅਤੇ ਹੋਰਨਾਂ ਨੇ ਕੀਤੀ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਰਜਵਾੜਾਸ਼ਾਹੀ ਸੋਚ ਕਾਰਨ ਹੀ ਸੂਬੇ ਵਿਚ ਚੰਗਾਲੀਵਾਲਾ ਵਰਗੀਆਂ ਅਤਿ ਮੰਦਭਾਗੀ ਘਟਨਾਵਾਂ ਵਾਪਰ ਰਹੀਆਂ ਹਨ।
ਇਸ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਚੰਦ ਸਿੰਘ ਚੱਠਾ, ਗੁਰਪ੍ਰੀਤ ਸਿੰਘ ਲਖਮੀਰਵਾਲਾ, ਬਲਦੇਵ ਸਿੰਘ ਭੋਡੇ, ਭੋਲਾ ਸਿੰਘ ਜਖੇਪਲ, ਹਰਵਿੰਦਰ ਸਿੰਘ ਕਾਕੜਾ ਅਤੇ ਸਤਗੁਰ ਸਿੰਘ ਨਮੋਲ ਵੀ ਮੌਜੂਦ ਸਨ। ਥਾਣਾ ਲਹਿਰਾ ਦੀ ਪੁਲਿਸ ਵਲੋਂ ਚੰਗਾਲੀਵਾਲਾ ਦੇ ਜਗਮੇਲ ਸਿੰਘ ਦੀ ਹੱਤਿਆ ਕਾਂਡ ਵਿਚ ਨਾਮਜ਼ਦ ਕਥਿਤ ਦੋਸ਼ੀਆਂ ਕਮਲਪ੍ਰੀਤ ਸਿੰਘ, ਅਮਰਜੀਤ ਸਿੰਘ, ਯਾਦਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਅੱਜ ਸੁਨਾਮ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਇਨ੍ਹਾਂ ਚਾਰਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਅੱਜ ਸਵੇਰੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਅਕਾਲੀ ਦਲ ਦੇ ਵਫਦ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਨੂੰ ਮੰਗ ਪੱਤਰ ਸੌਂਪ ਕੇ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ।
ਜ਼ਿਲ੍ਹਾ ਪੁਲਿਸ ਮੁਖੀ ਡਾ: ਸੰਦੀਪ ਗਰਗ ਨੇ ਦੱਸਿਆ ਕਿ ਐਸ.ਪੀ.(ਡੀ) ਅਤੇ ਡੀ.ਐਸ.ਪੀ (ਡੀ) 'ਤੇ ਆਧਾਰਿਤ ਇਕ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਗਈ ਜੋ ਸਾਰੇ ਮਾਮਲੇ ਦੀ ਜਾਂਚ ਕਰੇਗੀ।
ਏ.ਡੀ.ਜੀ.ਪੀ. ਗੁਰਪ੍ਰੀਤ ਦਿਓ ਕਰਨਗੇ ਜਾਂਚ
ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੇ ਇਸ ਜਾਂਚ ਦੀ ਜ਼ਿੰਮੇਵਾਰੀ ਏ.ਡੀ.ਜੀ.ਪੀ. ਗੁਰਪ੍ਰੀਤ ਦਿਓ ਨੂੰ ਸੌਂਪ ਦਿੱਤੀ ਹੈ, ਜਿਨ੍ਹਾਂ ਵਲੋਂ ਜਾਂਚ ਦੇ ਨਾਲ-ਨਾਲ ਸਿਫ਼ਾਰਸ਼ਾਂ ਦੀ ਸੂਚੀ ਵੀ ਸੌਂਪੀ ਜਾਵੇਗੀ ਤਾਂ ਕਿ ਭਵਿੱਖ 'ਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਅਤੇ ਮਾਮਲਾ ਦਰਜ ਕਰਨ ਵਿਚ ਕਿਸੇ ਕਿਸਮ ਦੀ ਦੇਰੀ ਨੂੰ ਰੋਕਿਆ ਜਾ ਸਕੇ। ਡੀ.ਜੀ.ਪੀ. ਨੇ ਕਿਹਾ ਕਿ ਜਾਂਚ ਅਧਿਕਾਰੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਕਸੂਰਵਾਰ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਸਕੇ।
ਜਥੇਦਾਰ ਨੇ ਲਿਆ ਨੋਟਿਸ
ਅੰਮ੍ਰਿਤਸਰ, 18 ਨਵੰਬਰ (ਹਰਮਿੰਦਰ ਸਿੰਘ)-ਸੰਗਰੂਰ ਦੇ ਪਿੰਡ ਚੰਗਾਲੀ ਵਾਲਾ ਵਿਖੇ ਦਲਿਤ ਨੌਜਵਾਨ ਨੂੰ ਕੁਝ ਵਿਆਕਤੀਆਂ ਵਲੋਂ ਦਰਦਨਾਕ ਢੰਗ ਨਾਲ ਮਾਰਨ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਨੋਟਿਸ ਲੈਂਦੇ ਹੋਏ ਇਸ ਘਟਨਾ ਨੂੰ ਮਨੁੱਖਤਾ ਉਪਰ ਵੱਡਾ ਕਲੰਕ ਦੱਸਿਆ ਅਤੇ ਪ੍ਰਸ਼ਾਸਨ ਨੂੰ ਤਾੜਨਾ ਕਰਦੇ ਹੋਏ ਸਬੰਧਤ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਇਸ ਸਬੰਧ ਵਿਚ ਜਥੇਦਾਰ ਵਲੋਂ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਇਕ ਬਿਆਨ 'ਚ ਜਥੇਦਾਰ ਦੇ ਹਵਾਲੇ ਨਾਲ ਕਿਹਾ ਕਿ ਭਾਈਚਾਰਕ ਸਾਂਝ ਨੂੰ ਤੋੜਣ ਵਾਲੇ ਵਿਅਕਤੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।
ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕੇਗੀ ਸਰਕਾਰ

ਚੰਡੀਗੜ੍ਹ, 18 ਨਵੰਬਰ (ਵਿਕਰਮਜੀਤ ਸਿੰਘ ਮਾਨ)-ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਵਿਖੇ ਪਹਿਲਾਂ ਪਰਿਵਾਰਿਕ ਮੈਂਬਰਾਂ ਦੀ ਮੀਟਿੰਗ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨਾਲ ਹੋਈ, ਜਿਸ ਮਗਰੋਂ ਸਰਕਾਰ ਵਲੋਂ ਗਠਿਤ ਕਮੇਟੀ ਨਾਲ ਮੀਟਿੰਗ ਕੀਤੀ ਗਈ ਜਿਸ 'ਚ ਸਰਕਾਰ ਵਲੋਂ ਪੀੜਤ ਪਰਿਵਾਰ ਦੀਆਂ ਮੰਗਾਂ ਮੰਨ ਲਈਆਂ ਗਈਆਂ। ਮੀਟਿੰਗ 'ਚ ਕੈਪਟਨ ਸੰਦੀਪ ਸੰਧੂ ਦੇ ਇਲਾਵਾ ਪੰਚਾਇਤੀ ਰਾਜ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਮੌਜੂਦ ਸਨ। ਸਮਝੌਤੇ ਅਨੁਸਾਰ ਜਗਮੇਲ ਸਿੰਘ ਦੇ ਪਹਿਲੀ, ਛੇਵੀਂ ਅਤੇ ਨੌਵੀਂ ਜਮਾਤ ਵਿਚ ਪੜ੍ਹਦੇ ਬੱਚਿਆਂ ਦੀ ਬੀ.ਏ. ਤੱਕ ਦੀ ਪੜ੍ਹਾਈ ਦਾ ਖਰਚਾ ਵੀ ਸਰਕਾਰ ਹੀ ਚੁੱਕੇਗੀ। ਸਮਝੌਤੇ ਬਾਰੇ ਮੀਟਿੰਗ ਪੰਜਾਬ ਸਿਵਲ ਸਕੱਤਰੇਤ ਵਿੱਚ ਹੋਈ ਅਤੇ ਸਮਝੌਤਾ ਕਰਵਾਉਣ ਵਿਚ ਪੰਜਾਬ ਪੁਲਿਸ ਦੇ ਡੀ.ਆਈ.ਜੀ. ਪੱਧਰ ਦੇ ਅਧਿਕਾਰੀ ਹਰਦਿਆਲ ਸਿੰਘ ਮਾਨ ਦਾ ਵੀ ਅਹਿਮ ਯੋਗਦਾਨ ਦੱਸਿਆ ਜਾ ਰਿਹਾ ਹੈ।
ਬੀਬੀ ਭੱਠਲ ਦਾ ਮਾਮਲੇ ਨਾਲ ਕੋਈ ਸਬੰਧ ਨਹੀਂ-ਸੰਧੂ
ਪੰਜਾਬ ਸਿਵਲ ਸਕੱਤਰੇਤ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਸਰਕਾਰ ਪੀੜਤ ਪਰਿਵਾਰ ਦੇ ਨਾਲ ਹੈ ਪਰ ਕੁਝ ਲੋਕ ਇਸ ਮਾਮਲੇ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦਾ ਇਸ ਮਾਮਲੇ ਨਾਲ ਦੂਰੋਂ ਨੇੜਿਓਂ ਕੋਈ ਸਬੰਧ ਨਹੀਂ ਹੈ।

ਜਸਟਿਸ ਬੋਬੜੇ ਨੇ ਚੀਫ਼ ਜਸਟਿਸ ਵਜੋਂ ਲਿਆ ਹਲਫ਼

ਨਵੀਂ ਦਿੱਲੀ, 18 ਨਵੰਬਰ (ਉਪਮਾ ਡਾਗਾ ਪਾਰਥ)-ਨਿੱਜਤਾ ਦੇ ਅਧਿਕਾਰ ਦੇ ਹਮਾਇਤੀ ਅਤੇ ਮਹਾਰਾਸ਼ਟਰ ਦੇ ਵਕੀਲ ਪਰਿਵਾਰ ਨਾਲ ਤਾਅਲੁਕ ਰੱਖਣ ਵਾਲੇ ਜਸਟਿਸ ਸ਼ਰਦ ਅਰਵਿੰਦ ਬੋਬੜੇ (63) ਨੇ ਸੋਮਵਾਰ ਨੂੰ ਦੇਸ਼ ਦੇ 47ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ 'ਚ ਹੋਏ ਸੰਖੇਪ ਸਮਾਗਮ 'ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤ ਦੇ 47ਵੇਂ ਚੀਫ਼ ਜਸਟਿਸ ਵਜੋਂ ਬੋਬੜੇ ਨੂੰ ਸਹੁੰ ਚੁਕਾਈ। ਬੋਬੜੇ ਨੇ ਐਤਵਾਰ ਨੂੰ ਸੇਵਾ-ਮੁਕਤ ਹੋਏ ਚੀਫ਼ ਜਸਟਿਸ ਰੰਜਨ ਗੋਗੋਈ ਦੀ ਥਾਂ ਲਈ ਹੈ। ਉਨ੍ਹਾਂ ਦਾ ਕਾਰਜਕਾਲ 17 ਮਹੀਨੇ ਦਾ ਹੋਵੇਗਾ ਅਤੇ ਉਹ 23 ਅਪ੍ਰੈਲ, 2021 'ਚ ਸੇਵਾ-ਮੁਕਤ ਹੋਣਗੇ। ਸਮਾਗਮ 'ਚ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਨ੍ਹਾਂ ਦੇ ਮੰਤਰੀ ਮੰਡਲ ਦੇ ਕਈ ਮੈਂਬਰਾਂ ਤੋਂ ਇਲਾਵਾ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਮੌਜੂਦ ਸਨ। ਇਸ ਤੋਂ ਇਲਾਵਾ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ, ਜੇ. ਐਸ. ਖੇਰ, ਤੀਰਥ ਸਿੰਘ ਠਾਕੁਰ ਅਤੇ ਆਰ. ਐਮ. ਲੋਢਾ ਵੀ ਮੌਜੂਦ ਸਨ। ਅਹੁਦਾ ਸੰਭਾਲਣ ਲਈ ਸੁਪਰੀਮ ਕੋਰਟ ਪਹੁੰਚਣ 'ਤੇ ਬੋਬੜੇ ਨੇ ਜਮਾਇਕਾ ਦੇ ਚੀਫ਼ ਜਸਟਿਸ ਬ੍ਰਾਇਨ ਸਾਈਕਸ ਅਤੇ ਭੂਟਾਨ ਦੇ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਕੇ. ਸ਼ੈਰਿੰਗ ਨਾਲ ਬੈਂਚ ਸਾਂਝੀ ਕੀਤੀ।

ਸਿਆਚਿਨ 'ਚ ਬਰਫ਼ੀਲਾ ਤੂਫ਼ਾਨ 4 ਜਵਾਨ ਸ਼ਹੀਦ-2 ਕੁਲੀਆਂ ਦੀ ਵੀ ਮੌਤ

ਸ੍ਰੀਨਗਰ, 18 ਨਵੰਬਰ (ਏਜੰਸੀ)-ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਕਹੇ ਜਾਣ ਵਾਲੇ ਸਿਆਚਿਨ ਗਲੇਸ਼ੀਅਰ 'ਚ ਬਰਫ਼ੀਲੇ ਤੂਫ਼ਾਨ 'ਚ ਭਾਰਤੀ ਫ਼ੌਜ ਦੇ 4 ਜਵਾਨ ਸ਼ਹੀਦ ਹੋ ਗਏ। ਇਸ ਦੇ ਇਲਾਵਾ ਇਸ ਮੌਕੇ 2 ਕੁਲੀਆਂ ਦੀ ਵੀ ਮੌਤ ਹੋ ਗਈ। ਖ਼ਬਰਾਂ ਅਨੁਸਾਰ ਇਸ ਮੁਸ਼ਕਿਲ ਖੇਤਰ 'ਚ ਸੋਮਵਾਰ ਦੁਪਹਿਰ ਨੂੰ ਭਾਰੀ ਬਰਫ਼ਬਾਰੀ ਹੋਈ, ਜਿਸ ਵਿਚ ਗਸ਼ਤੀ ਟੀਮ ਦੇ 8 ਜਵਾਨ ਫਸ ਗਏ। ਜਵਾਨਾਂ ਨੂੰ ਬਚਾਉਣ ਲਈ ਸੈਨਾ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ। ਉਲਟ ਹਾਲਾਤ ਦਰਮਿਆਨ ਚਲਾਏ ਗਏ ਆਪਰੇਸ਼ਨ 'ਚ ਇਨ੍ਹਾਂ ਜਵਾਨਾਂ ਨੂੰ ਬਰਫ਼ 'ਚੋਂ ਕੱਢਿਆ ਗਿਆ। ਸੈਨਿਕ ਸੂਤਰਾਂ ਅਨੁਸਾਰ ਸੋਮਵਾਰ ਦੁਪਹਿਰ ਕਰੀਬ 3 ਵਜੇ ਸਿਆਚਿਨ 'ਚ ਆਏ ਇਕ ਭਿਆਨਕ ਬਰਫ਼ੀਲੇ ਤੂਫ਼ਾਨ ਦੇ ਬਾਅਦ ਭਾਰਤੀ ਸੈਨਾ ਦੇ 8 ਜਵਾਨ ਬਰਫ਼ 'ਚ ਫਸ ਗਏ ਸਨ। ਇਸ ਤੂਫ਼ਾਨ ਦੀ ਸੂਚਨਾ ਦੇ ਤੁਰੰਤ ਬਾਅਦ ਸੈਨਾ ਨੇ ਇਥੇ ਜਵਾਨਾਂ ਦੀ ਭਾਲ 'ਚ ਬਚਾਅ ਕਾਰਜ ਸ਼ੁਰੂ ਕੀਤਾ। ਜਵਾਨਾਂ ਨੂੰ ਕੱਢਣ ਦੇ ਬਾਅਦ ਉਨ੍ਹਾਂ ਨੂੰ ਸੈਨਿਕ ਹਸਪਤਾਲ 'ਚ ਹੈਲੀਕਾਪਟਰ ਜ਼ਰੀਏ ਪਹੁੰਚਾਇਆ ਗਿਆ। ਗੰਭੀਰ ਹਾਲਤ 'ਚ ਸੈਨਾ ਦੀਆਂ ਟੀਮਾਂ ਨੇ ਇਨ੍ਹਾਂ ਜਵਾਨਾਂ ਦਾ ਇਲਾਜ ਸ਼ੁਰੂ ਕੀਤਾ। ਇਸ ਦਰਮਿਆਨ 4 ਜਵਾਨਾਂ ਦੀ ਹਾਲਤ ਜ਼ਿਆਦਾ ਬਿਗੜੀ ਤੇ ਇਹ ਸਾਰੇ ਸ਼ਹੀਦ ਹੋ ਗਏ। ਇਸ ਦੇ ਇਲਾਵਾ ਦੋ ਸਿਵਲ ਕੁਲੀਆਂ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਸੈਨਾ ਦੇ ਸੂਤਰਾਂ ਅਨੁਸਾਰ ਬਰਫ਼ੀਲੇ ਤੂਫ਼ਾਨ 'ਚ ਫਸੇ ਦੋ ਹੋਰ ਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ ਅਤੇ ਇਨ੍ਹਾਂ ਸਾਰਿਆਂ ਨੂੰ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ। ਇਹ ਸਾਰੇ ਜਵਾਨ ਸੈਨਾ ਦੀ ਉਸ ਗਸ਼ਤੀ ਟੀਮ ਦਾ ਹਿੱਸਾ ਹਨ, ਜੋ ਕਿ ਸੋਮਵਾਰ ਨੂੰ ਦੁਪਹਿਰ ਕਰੀਬ ਸਾਢੇ 3 ਵਜੇ ਸਿਆਚਿਨ ਦੇ ਉੱਤਰੀ ਕਿਨਾਰੇ ਵੱਲ ਗਸ਼ਤ ਕਰਨ ਗਏ ਸਨ।
1948 ਤੋਂ ਹੁਣ ਤੱਕ 1000 ਤੋਂ ਜ਼ਿਆਦਾ ਜਵਾਨ ਹੋਏ ਸ਼ਹੀਦ
ਸਿਆਚਿਨ 'ਚ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਹਾਦਸਿਆਂ 'ਚ ਭਾਰਤੀ ਸੈਨਾ ਦੇ ਸੈਕੜੇ ਜਵਾਨ ਆਪਣੀ ਜਾਨ ਗੁਆ ਚੁੱਕੇ ਹਨ। ਅੰਕੜਿਆਂ ਅਨੁਸਾਰ ਸਾਲ 1984 ਤੋਂ ਲੈ ਕੇ ਹੁਣ ਤੱਕ ਬਰਫ਼ੀਲੇ ਤੂਫ਼ਾਨ ਦੀਆਂ ਘਟਨਾਵਾਂ 'ਚ ਸੈਨਾ ਦੇ 35 ਅਧਿਕਾਰੀਆਂ ਸਮੇਤ 1000 ਤੋਂ ਜ਼ਿਆਦਾ ਜਵਾਨ ਸਿਆਚਿਨ 'ਚ ਆਪਣੀ ਜਾਨ ਗੁਆ ਚੁੱਕੇ ਹਨ। 2016 'ਚ ਅਜਿਹੇ ਹੀ ਇਕ ਤੂਫ਼ਾਨ 'ਚ ਸੈਨਾ ਦੀ ਮਦਰਾਸ ਰੈਜ਼ਮੈਂਟ ਦੇ ਜਵਾਨ ਹਨੂਮਨਥੱਪਾ ਸਮੇਤ 10 ਜਵਾਨ ਬਰਫ਼ 'ਚ ਦੱਬ ਕੇ ਸ਼ਹੀਦ ਹੋ ਗਏ ਸਨ। ਕਾਰਕੋਰਮ ਖੇਤਰ 'ਚ ਲਗਪਗ 20 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਸਿਆਚਿਨ ਗਲੇਸ਼ੀਅਰ ਵਿਸ਼ਵ 'ਚ ਸਭ ਤੋਂ ਉੱਚਾ ਸੈਨਿਕ ਖੇਤਰ ਮੰਨਿਆ ਜਾਂਦਾ ਹੈ। ਗਲੇਸ਼ੀਅਰ 'ਤੇ ਠੰਢ ਦੇ ਮੌਸਮ ਦੌਰਾਨ ਬਰਫ਼ੀਲੇ ਤੂਫ਼ਾਨ ਦੀਆਂ ਘਟਨਾਵਾਂ ਆਮ ਹਨ। ਨਾਲ ਹੀ ਇਥੇ ਤਾਪਮਾਨ ਸਿਫਰ ਤੋਂ 60 ਡਿਗਰੀ ਸੈਲਸੀਅਸ ਹੇਠਾਂ ਤੱਕ ਚਲਾ ਜਾਂਦਾ ਹੈ।

ਸ਼ਰਦ ਪਵਾਰ ਵਲੋਂ ਸੋਨੀਆ ਗਾਂਧੀ ਨਾਲ ਮੁਲਾਕਾਤ

ਸ਼ਿਵ ਸੈਨਾ ਨਾਲ ਮਿਲ ਕੇ ਸਰਕਾਰ ਬਣਾਉਣ ਬਾਰੇ ਨਹੀਂ ਕੀਤੀ ਕੋਈ ਟਿੱਪਣੀ

ਨਵੀਂ ਦਿੱਲੀ, 18 ਨਵੰਬਰ (ਏਜੰਸੀ)-ਅੱਜ ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੋਨੀਆ ਗਾਂਧੀ ਨਾਲ ਕੇਵਲ ਮਹਾਰਾਸ਼ਟਰ ਦੀ ਰਾਜਨੀਤਿਕ ਸਥਿਤੀ ਬਾਰੇ ਗੱਲਬਾਤ ਕੀਤੀ ਹੈ ਅਤੇ ਸਰਕਾਰ ਬਣਾਉਣ ਸਬੰਧੀ ਕਿਸੇ ਵੀ ਤਰ੍ਹਾਂ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਹੋਰਨਾਂ ਭਾਈਵਾਲ ਪਾਰਟੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਨੇ ਸੋਨੀਆ ਗਾਂਧੀ ਨਾਲ ਕੀਤੀ 50 ਮਿੰਟ ਦੀ ਮੁਲਾਕਾਤ ਤੋਂ ਬਾਅਦ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਮੁਲਾਕਾਤ ਦੌਰਾਨ ਘੱਟੋ-ਘੱਟ ਸਾਂਝੇ ਪ੍ਰੋਗਰਾਮ (ਸੀ.ਐਮ.ਪੀ.) ਬਾਰੇ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੁਲਾਕਾਤ ਦੌਰਾਨ ਸਰਕਾਰ ਬਣਾਉਣ ਬਾਰੇ ਕੋਈ ਗੱਲਬਾਤ ਨਹੀਂ ਹੋਈ ਅਤੇ ਕੇਵਲ ਐਨ.ਸੀ.ਪੀ., ਕਾਂਗਰਸ ਅਤੇ ਸੂਬੇ ਦੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਹੋਇਆ।

ਜੇ.ਐਨ.ਯੂ. ਵਿਦਿਆਰਥੀਆਂ ਵਲੋਂ ਵਿਸ਼ਾਲ ਪ੍ਰਦਰਸ਼ਨ

ਨਵੀਂ ਦਿੱਲੀ, 18 ਨਵੰਬਰ (ਜਗਤਾਰ ਸਿੰਘ)-ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) ਫੀਸ 'ਚ ਵਾਧੇ ਨੂੰ ਪੂਰੀ ਤਰ੍ਹਾਂ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਜੇ.ਐਨ.ਯੂ. ਦੇ ਵਿਦਿਆਰਥੀਆਂ ਨੇ ਦਿੱਲੀ 'ਚ ਭਾਰੀ ਪ੍ਰਦਰਸ਼ਨ ਕੀਤਾ ਅਤੇ ਜੇ.ਐਨ.ਯੂ. ਕੈਂਪਸ ਤੋਂ ਸੰਸਦ ਵੱਲ ਮਾਰਚ ...

ਪੂਰੀ ਖ਼ਬਰ »

ਭਾਰਤ ਵਾਲੇ ਪਾਸੇ ਦੇ ਰਵੱਈਏ ਤੋਂ ਖ਼ਫ਼ਾ ਹਨ ਦਰਸ਼ਨ ਕਰਕੇ ਪਰਤੇ ਸ਼ਰਧਾਲੂ

ਕਰਤਾਰਪੁਰ ਲਾਂਘੇ ਸਬੰਧੀ ਭਾਰਤ-ਪਾਕਿ ਵਿਚਲੇ ਪ੍ਰਬੰਧਾਂ 'ਚ ਹੈ ਜ਼ਮੀਨ-ਅਸਮਾਨ ਦਾ ਫ਼ਰਕ

- ਡਾ. ਕਮਲ ਕਾਹਲੋਂ, ਅਵਤਾਰ ਸਿੰਘ ਰੰਧਾਵਾ - ਡੇਰਾ ਬਾਬਾ ਨਾਨਕ (ਕਰਤਾਰਪੁਰ ਲਾਂਘਾ), 18 ਨਵੰਬਰ-ਅੱਜ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਤੋਂ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਹੁੰਚੇ ਸ਼ਰਧਾਲੂਆਂ ...

ਪੂਰੀ ਖ਼ਬਰ »

ਮਾਲਵਿੰਦਰ ਸਿੰਘ ਨੂੰ 23 ਤੱਕ ਫਿਰ ਈ.ਡੀ. ਦੀ ਹਿਰਾਸਤ 'ਚ ਭੇਜਿਆ

ਨਵੀਂ ਦਿੱਲੀ, 18 ਨਵੰਬਰ (ਏਜੰਸੀ)-ਇਥੇ ਇਕ ਅਦਾਲਤ ਨੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਅਤੇ ਰੇਲੀਗੇਅਰ ਇੰਟਰਪ੍ਰਾਈਜ਼ਜ ਲਿ. ਦੇ ਸਾਬਕਾ ਸੀ. ਐਮ. ਡੀ. ਸੁਨੀਲ ਗੋਧਵਾਨੀ ਨੂੰ ਰੇਲੀਗੇਅਰ ਫਿਨਵੈਸਟ ਲਿ. ਦੇ ਫੰਡਾਂ ਦੀ ਦੁਰਵਰਤੋਂ ਨਾਲ ਸਬੰਧਿਤ ...

ਪੂਰੀ ਖ਼ਬਰ »

ਪ੍ਰਦੂਸ਼ਣ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਹੋਵੇਗੀ ਤੇਜ਼ ਕਾਰਵਾਈ

ਕੇਂਦਰੀ ਵਾਤਾਵਰਨ ਸਕੱਤਰ ਵਲੋਂ ਪੰਜਾਬ ਸਮੇਤ ਚਾਰ ਸੂਬਿਆਂ ਦੇ ਮੁੱਖ ਸਕੱਤਰਾਂ ਨਾਲ ਉੱਚ ਪੱਧਰੀ ਬੈਠਕ

ਨਵੀਂ ਦਿੱਲੀ, 18 ਨਵੰਬਰ (ਏਜੰਸੀ)-ਵਾਤਾਵਰਨ ਸਕੱਤਰ ਸੀ.ਕੇ. ਮਿਸ਼ਰਾ ਨੇ ਕਿਹਾ ਕਿ ਸਰਕਾਰ ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਤੇਜ਼ ਕਰੇਗੀ ਜੋ ਪ੍ਰਦੂਸ਼ਣ ਵਿਰੋਧੀ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਸ੍ਰੀ ਮਿਸ਼ਰਾ ਨੇ ਇਹ ਗੱਲ ਪੰਜਾਬ, ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ...

ਪੂਰੀ ਖ਼ਬਰ »

ਵਿਕਾਸ ਦਰ ਪਿਛਲੇ 15 ਸਾਲਾਂ ਦੇ ਹੇਠਲੇ ਪੱਧਰ 'ਤੇ-ਡਾ: ਮਨਮੋਹਨ ਸਿੰਘ

ਆਪਣੇ ਲੇਖ 'ਚ ਕਿਹਾ, ਸੰਸਥਾਵਾਂ ਅਤੇ ਸਰਕਾਰ ਪ੍ਰਤੀ ਲੋਕਾਂ ਦਾ ਵਿਸ਼ਵਾਸ ਘਟਿਆ

ਨਵੀਂ ਦਿੱਲੀ, 18 ਨਵੰਬਰ (ਏਜੰਸੀ)-ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦੇਸ਼ ਦੀ ਅਰਥ-ਵਿਵਸਥਾ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਵਿਕਾਸ ਦਰ ਪਿਛਲੇ 15 ਸਾਲਾਂ ਦੇ ਹੇਠਲੇ ਪੱਧਰ 'ਤੇ ਪਹੁੰਚ ਚੁੱਕੀ ਹੈ, ਬੇਰੁਜ਼ਗਾਰੀ ਦਰ 45 ਸਾਲਾਂ ਦੇ ਉੱਚ ਪੱਧਰ 'ਤੇ ...

ਪੂਰੀ ਖ਼ਬਰ »

ਪਾਕਿ ਵਲੋਂ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਮਿਜ਼ਾਈਲ ਸ਼ਾਹੀਨ-1 ਦਾ ਪ੍ਰੀਖਣ

ਅੰਮ੍ਰਿਤਸਰ, 18 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਅੱਜ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਦੇ ਸਮਰੱਥ ਸ਼ਾਹੀਨ-1 ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖ਼ਣ ਕੀਤਾ ਗਿਆ ਹੈ, ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਇਸ ਮਿਜ਼ਾਈਲ ਦੀ ਰੇਂਜ 650 ਕਿੱਲੋਮੀਟਰ ਤੱਕ ਹੈ। ਪਾਕਿ ਸੈਨਾ ...

ਪੂਰੀ ਖ਼ਬਰ »

ਬਿਲ ਗੇਟਸ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

ਨਵੀਂ ਦਿੱਲੀ, 18 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਬਿਲ ਐਂਡ ਮਲਿੰਡਾ ਗੇਟਸ ਫਾਊਂਡੇਸ਼ਨ ਦੇ ਸਹਿ-ਚੇਅਰਮੈਨ ਇਸ ਧਰਤੀ ਨੂੰ ਬਿਹਤਰ ਸਥਾਨ ਬਣਾਉਣ 'ਚ ਯੋਗਦਾਨ ਦੇ ਰਹੇ ਹਨ। ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਇਹ ਗੱਲ ਕਹੀ। ਇਸ ਤੋਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX