ਤਾਜਾ ਖ਼ਬਰਾਂ


ਕੇਜਰੀਵਾਲ ਦੀ ਰਿਹਾਇਸ਼ ਨੇੜੇ ਭਾਜਪਾ ਵਲੋਂ ਪ੍ਰਦਰਸ਼ਨ
. . .  0 minutes ago
ਨਵੀਂ ਦਿੱਲੀ, 21 ਨਵੰਬਰ- ਭਾਜਪਾ ਵਰਕਰਾਂ ਅਤੇ ਨੇਤਾਵਾਂ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਨੇੜੇ ਪਾਣੀ ਦੇ ਸੈਂਪਲਾਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ...
ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆ ਫ਼ੀਸਾਂ 'ਚ ਕੀਤੇ ਵਾਧੇ ਕਾਰਨ ਗਰੀਬ ਮਾਪਿਆਂ 'ਚ ਭਾਰੀ ਰੋਸ
. . .  32 minutes ago
ਨਾਭਾ, 21 ਨਵੰਬਰ (ਕਰਮਜੀਤ ਸਿੰਘ)- ਇੱਕ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਵਿੱਦਿਆ ਪ੍ਰਾਪਤੀ ਹਰੇਕ ਬੱਚੇ ਦਾ ਅਧਿਕਾਰ ਹੈ ਅਤੇ ਪੰਜਾਬ ਸਰਕਾਰ ਵਲੋਂ ਸਕੂਲਾਂ 'ਚ ਗਰੀਬ...
ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀ ਜ਼ਖ਼ਮੀ
. . .  41 minutes ago
ਖਾਸਾ, 21 ਨਵੰਬਰ (ਗੁਰਨੇਕ ਸਿੰਘ ਪੰਨੂੰ)- ਅੱਜ ਸਵੇਰੇ ਖਾਸਾ ਤੋਂ ਭਕਨਾ ਰੋਡ 'ਤੇ ਸਥਿਤ ਪਿੰਡ ਚੱਕ ਮੁਕੰਮ ਵਿਖੇ ਸੰਘਣੀ ਧੁੰਦ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ...
ਸ਼ਰਦ ਪਵਾਰ ਦੀ ਰਿਹਾਇਸ਼ 'ਤੇ ਪਹੁੰਚੇ ਅਹਿਮਦ ਪਟੇਲ
. . .  56 minutes ago
ਨਵੀਂ ਦਿੱਲੀ, 21 ਨਵੰਬਰ- ਸੀਨੀਅਰ ਕਾਂਗਰਸ ਨੇਤਾ ਅਹਿਮਦ ਪਟੇਲ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨਾਲ...
ਦੋਬੁਰਜੀ ਵਿਖੇ ਚੋਰਾਂ ਨੇ ਲੁੱਟਿਆ ਐੱਸ. ਬੀ. ਆਈ. ਦਾ ਏ. ਟੀ. ਐੱਮ.
. . .  about 1 hour ago
ਮਾਨਾਂਵਾਲਾ, 21 ਨਵੰਬਰ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ 'ਤੇ ਕਸਬਾ ਦੋਬੁਰਜੀ ਵਿਖੇ ਬੀਤੀ ਰਾਤ ਚੋਰਾਂ ਵਲੋਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦਾ ਏ. ਟੀ. ਐੱਮ. ਲੁੱਟ ਲਏ...
ਮਹਿੰਦਾ ਰਾਜਪਕਸ਼ੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼
. . .  about 1 hour ago
ਕੋਲੰਬੋ, 21 ਨਵੰਬਰ- ਮਹਿੰਦਾ ਰਾਜਪਕਸ਼ੇ ਨੇ ਅੱਜ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਹੈ। ਉਹ ਹਾਲ ਹੀ 'ਚ ਸ੍ਰੀਲੰਕਾ ਦੇ ਰਾਸ਼ਟਰਪਤੀ...
ਈ. ਡੀ. ਵਲੋਂ ਕੋਲਕਾਤਾ 'ਚ ਕਈ ਥਾਈਂ ਛਾਪੇਮਾਰੀ
. . .  about 1 hour ago
ਕੋਲਕਾਤਾ, 21 ਨਵੰਬਰ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਰੋਜ਼ ਵੈਲੀ ਘੋਟਾਲੇ ਦੇ ਸੰਬੰਧ 'ਚ ਅੱਜ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ...
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 2 hours ago
ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਕੌਮੀ ਹਾਈਵੇਅ ਤੋਂ ਮਿਲੀ ਸ਼ੱਕੀ ਵਸਤੂ
. . .  about 2 hours ago
ਸ੍ਰੀਨਗਰ, 21 ਨਵੰਬਰ- ਜੰਮੂ-ਕਸ਼ਮੀਰ ਦੇ ਅਨੰਤਨਾਗ ਸ਼ਹਿਰ ਦੇ ਵਾਨਪੋਹ 'ਚ ਕੌਮੀ ਹਾਈਵੇਅ ਤੋਂ ਅੱਜ ਸਵੇਰੇ ਸ਼ੱਕੀ ਵਸਤੂ ਮਿਲੀ ਹੈ। ਮੌਕੇ 'ਤੇ ਫਿਲਹਾਲ ਪੁਲਿਸ ਤੇ ਫੌਜ...
ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਸੰਘਣੀ ਧੁੰਦ ਦੌਰਾਨ ਦਰਜਨ ਤੋਂ ਵੱਧ ਵਾਹਨਾਂ ਦੀ ਹੋਈ ਅੱਗੜ-ਪਿੱਛੜ ਭਿਆਨਕ ਟੱਕਰ
. . .  about 1 hour ago
ਸ਼ਾਹਕੋਟ/ਮਲਸੀਆਂ, 21 ਨਵੰਬਰ (ਸੁਖਦੀਪ ਸਿੰਘ)- ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਅੱਜ ਸਵੇਰ ਸੰਘਣੀ ਧੁੰਦ ਦੌਰਾਨ ਦਰਜਨ ਤੋਂ ਵੱਧ ਵਾਹਨਾਂ ਦੇ ਅੱਗੜ-ਪਿੱਛੜ ਟਕਰਾਉਣ ਕਾਰਨ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਜਾਣਕਾਰੀ...
ਜਲਿਆਂਵਾਲੇ ਬਾਗ ਦੀ ਮਿੱਟੀ ਵਾਲਾ ਕਲਸ਼ ਲੈ ਕੇ ਸੰਸਦ 'ਚ ਪਹੁੰਚੇ ਪ੍ਰਹਿਲਾਦ ਪਟੇਲ
. . .  about 2 hours ago
ਨਵੀਂ ਦਿੱਲੀ, 21 ਨਵੰਬਰ- ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਅੱਜ ਜਲਿਆਂਵਾਲੇ ਬਾਗ ਦੀ ਮਿੱਟੀ ਵਾਲਾ ਕਲਸ਼ ਲੈ ਕੇ ਸੰਸਦ 'ਚ ਪਹੁੰਚੇ। ਪਟੇਲ ਇਹ ਕਲਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...
ਥਾਈਲੈਂਡ ਅਤੇ ਲਾਓਸ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 3 hours ago
ਬੈਂਕਾਕ, 21 ਨਵੰਬਰ- ਥਾਈਲੈਂਡ ਦੀ ਉੱਤਰੀ-ਪੱਛਮੀ ਸੀਮਾ ਅਤੇ ਇਸ ਦੇ ਨੇੜੇ ਲਾਓਸ ਦੇ ਉੱਤਰੀ-ਪੱਛਮੀ ਇਲਾਕੇ 'ਚ ਅੱਜ ਤੜਕੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ...
ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਬੀ. ਐੱਸ. ਐੱਫ. ਦਾ ਜਵਾਨ ਜ਼ਖ਼ਮੀ
. . .  about 3 hours ago
ਸ੍ਰੀਨਗਰ, 21 ਨਵੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਦੇ ਕ੍ਰਿਸ਼ਨਾ ਘਾਟੀ ਸੈਕਟਰ 'ਚ ਬੀ. ਐੱਸ. ਐੱਫ. ਵਲੋਂ ਲੰਘੇ ਦਿਨ ਕੀਤੀ ਗਈ ਗੋਲੀਬਾਰੀ 'ਚ ਬੀ. ਐੱਸ. ਐੱਫ. ਦਾ ਜਵਾਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਜਵਾਨ ਨੂੰ...
ਸੰਘਣੀ ਧੁੰਦ ਕਾਰਨ ਆਮ ਜਨ-ਜੀਵਨ ਹੋਇਆ ਪ੍ਰਭਾਵਿਤ
. . .  about 3 hours ago
ਖਾਸਾ, 21 ਨਵੰਬਰ (ਗੁਰਨੇਕ ਸਿੰਘ ਪੰਨੂ)- ਖਾਸਾ ਵਿਖੇ ਮੌਸਮ ਦੀ ਪਹਿਲੀ ਧੁੰਦ ਕਾਰਨ ਆਮ ਜਨ-ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਸਵੇਰ ਤੋਂ ਹੀ ਪਈ ਸੰਘਣੀ ਧੁੰਦ ਕਾਰਨ ਲੋਕਾਂ ਨੂੰ...
ਅੰਮ੍ਰਿਤਸਰ ਦੇ ਪਿੰਡ ਵਰਪਾਲ ਵਿਖੇ ਵਿਅਕਤੀ ਦਾ ਕਤਲ
. . .  about 3 hours ago
ਅੰਮ੍ਰਿਤਸਰ, 21 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਅੰਮ੍ਰਿਤਸਰ ਦੇ ਥਾਣਾ ਚਾਟੀਵਿੰਡ ਦੇ ਅਧੀਨ ਪੈਂਦੇ ਪਿੰਡ ਵਰਪਾਲ ਵਿਖੇ ਬੀਤੀ ਰਾਤ ਇੱਕ ਵਿਅਕਤੀ ਦਾ ਕਤਲ ਕੀਤੇ ਜਾਣ ਦੀ ਸੂਚਨਾ...
ਜੇ. ਐੱਨ. ਯੂ. ਅਤੇ ਜੰਮੂ-ਕਸ਼ਮੀਰ 'ਤੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ
. . .  about 4 hours ago
ਪਰਾਲੀ ਸਾੜਨ ਵਾਲੇ ਕਿਸਾਨਾਂ ਸਿਰ ਮੜ੍ਹੇ ਮੁਕੱਦਮੇ ਰੱਦ ਕਰਾਉਣ ਲਈ ਡੀ. ਐੱਸ. ਪੀ. ਦਫ਼ਤਰਾਂ ਅੱਗੇ ਧਰਨੇ 25 ਨੂੰ
. . .  about 4 hours ago
ਸਕੂਲ ਦੀਆਂ ਲੜਕੀਆਂ ਨੂੰ ਛੇੜਨ ਤੋਂ ਰੋਕਣ 'ਤੇ ਮਨਚਲਿਆਂ ਨੇ ਨੌਜਵਾਨ ਦੀ ਧੌਣ 'ਚ ਮਾਰੀ ਗੋਲੀ
. . .  about 4 hours ago
ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ ਅੱਜ ਮਨਾਇਆ ਜਾ ਰਿਹਾ ਹੈ ਗਿਆਨ ਉਤਸਵ
. . .  about 4 hours ago
ਅਧਿਆਪਕਾਂ ਦੇ ਸੰਘਰਸ਼ ਨੂੰ ਤਿੱਖਾ ਰੂਪ ਦੇਣ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਅੱਜ ਸੰਗਰੂਰ 'ਚ ਹੋਣਗੀਆਂ ਇਕੱਠੀਆਂ
. . .  about 5 hours ago
ਆਵਾਰਾ ਪਸ਼ੂ ਨੇ ਲਈ ਵਿਅਕਤੀ ਦੀ ਜਾਨ
. . .  about 5 hours ago
ਦਿੱਲੀ ਐਨ.ਸੀ.ਆਰ. ਦੀ ਹਵਾ ਦਾ ਜ਼ਹਿਰੀਲਾ ਰਹਿਣਾ ਜਾਰੀ
. . .  about 6 hours ago
ਮਹਾਰਾਸ਼ਟਰ ਸਿਆਸੀ ਸੰਕਟ : ਅੱਜ ਫਿਰ ਹੋਵੇਗੀ ਐਨ.ਸੀ.ਪੀ- ਕਾਂਗਰਸ ਦੀ ਬੈਠਕ
. . .  about 6 hours ago
ਅੱਜ ਦਾ ਵਿਚਾਰ
. . .  about 7 hours ago
ਫ਼ਤਿਹਗੜ੍ਹ ਸਾਹਿਬ ਵਿਖੇ ਪਤੀ ਵਿਰੁੱਧ ਪਤਨੀ ਨਾਲ ਜਬਰਜਨਾਹ ਦਾ ਮੁਕੱਦਮਾ ਦਰਜ
. . .  1 day ago
ਨੌਜਵਾਨ ਦੀ ਵਿਆਹ ਤੋਂ ਇਕ ਦਿਨ ਪਹਿਲਾਂ ਸੜਕ ਹਾਦਸੇ 'ਚ ਮੌਤ
. . .  1 day ago
ਰੇਲਵੇ ਲਾਈਨ ਤੋਂ ਪਾਰ ਪੈ ਰਹੇ ਸੀਵਰੇਜ ਦੀ ਮਿੱਟੀ ਹੇਠ 3 ਮਜ਼ਦੂਰ ਦੱਬੇ
. . .  1 day ago
ਬੇਅਦਬੀ ਮਾਮਲਾ : ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੀ ਅਰਜ਼ੀ ਨੂੰ ਕੀਤਾ ਖ਼ਾਰਜ
. . .  1 day ago
ਲੋਕ ਸਭਾ 'ਚ ਚਿੱਟ ਫੰਡਸ ਸੋਧ ਬਿਲ ਪਾਸ
. . .  1 day ago
ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੇ ਭਰਾ ਨੂੰ ਕੀਤਾ ਨਾਮਜ਼ਦ
. . .  1 day ago
ਸੰਸਦ ਮੈਂਬਰਾਂ ਦੀ ਜਾਂਚ ਲਈ ਸੰਸਦ 'ਚ ਖੁੱਲ੍ਹਾ ਸਿਹਤ ਜਾਂਚ ਕੇਂਦਰ
. . .  1 day ago
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
80 ਗ੍ਰਾਮ ਹੈਰੋਇਨ ਸਣੇ ਲੜਕਾ-ਲੜਕੀ ਕਾਬੂ
. . .  1 day ago
ਜੇ. ਐੱਨ. ਯੂ. ਨੇ ਵਿਦਿਆਰਥੀਆਂ ਨੂੰ ਅੰਦੋਲਨ ਬੰਦ ਕਰਨ ਦੀ ਅਪੀਲ
. . .  1 day ago
ਜਲਦ ਹੋਵੇਗੀ ਭਾਰਤ-ਪਾਕਿ ਅਧਿਕਾਰੀਆਂ ਵਿਚਾਲੇ ਬੈਠਕ, ਸ਼ਰਧਾਲੂਆਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਹੋਵੇਗੀ ਚਰਚਾ
. . .  1 day ago
ਗੁਰੂਹਰਸਹਾਏ : ਵਿਸ਼ਵ ਕਬੱਡੀ ਕੱਪ ਦੇ ਚਾਰ ਦਸੰਬਰ ਨੂੰ ਹੋਣ ਵਾਲੇ ਮੈਚ ਸੰਬੰਧੀ ਡੀ. ਸੀ. ਫ਼ਿਰੋਜ਼ਪੁਰ ਵਲੋਂ ਸਟੇਡੀਅਮ ਦਾ ਦੌਰਾ
. . .  1 day ago
ਗੋਆ 'ਚ ਸ਼ੁਰੂ ਹੋਇਆ 50ਵਾਂ ਕੌਮਾਂਤਰੀ ਫ਼ਿਲਮ ਫ਼ੈਸਟੀਵਲ
. . .  1 day ago
ਫਤਹਿਗੜ੍ਹ ਚੂੜੀਆਂ 'ਚ ਹੋਵੇਗਾ ਸ਼ਹੀਦ ਜਵਾਨ ਮਨਿੰਦਰ ਸਿੰਘ ਦਾ ਅੰਤਿਮ ਸਸਕਾਰ
. . .  about 1 hour ago
ਸੱਸ ਨੇ ਪੁੱਤਰ ਦੇ ਕਤਲ ਦੇ ਸ਼ੱਕ 'ਚ ਨੂੰਹ ਦਾ ਕਰਵਾਇਆ ਕਤਲ
. . .  about 1 hour ago
ਵੀਰਭੱਦਰ ਦੇ ਰਿਸ਼ਤੇਦਾਰ ਦੇ ਕਾਤਲ ਨੂੰ ਤਾਅ ਉਮਰ ਦੀ ਸਜ਼ਾ
. . .  about 1 hour ago
ਘਾਟੀ 'ਚ ਆਮ ਵਾਂਗ ਹੋ ਰਹੇ ਹਨ ਹਾਲਾਤ, ਸੁਰੱਖਿਆ ਦੇ ਮੱਦੇਨਜ਼ਰ ਇੰਟਰਨੈੱਟ ਸੇਵਾ 'ਤੇ ਰੋਕ- ਸ਼ਾਹ
. . .  about 1 hour ago
ਕਾਂਗਰਸ ਦੇ 7 ਸੰਮਤੀ ਮੈਂਬਰਾਂ ਨੇ ਚੇਅਰਮੈਨ ਅਤੇ ਅਫਸਰਸ਼ਾਹੀ ਖ਼ਿਲਾਫ਼ ਅਪਣਾਏ ਬਾਗੀ ਤੇਵਰ
. . .  21 minutes ago
ਅਰਜਨਟੀਨਾ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  34 minutes ago
ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 8 ਲੋਕਾਂ ਦੀ ਮੌਤ
. . .  about 1 hour ago
ਕੁੱਕੜ ਪਿੰਡ ਦੇ ਵਿਅਕਤੀ ਦੀ ਦੁਬਈ 'ਚ ਮੌਤ
. . .  about 1 hour ago
ਇੰਡੀਗੋ ਦੀ ਉਡਾਣ ਦੀ ਚੇਨਈ ਹਵਾਈ ਅੱਡੇ 'ਤੇ ਹੋਈ ਐਮਰਜੈਂਸੀ ਲੈਂਡਿੰਗ
. . .  about 1 hour ago
ਪਵਾਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 1 hour ago
ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  1 day ago
ਕਪੂਰਥਲਾ 'ਚ ਮਿਲੇ ਤਿੰਨ ਬੰਬ ਨੁਮਾ ਸੈੱਲ, ਜਾਂਚ 'ਚ ਜੁਟੀ ਪੁਲਿਸ
. . .  1 day ago
ਜੰਮੂ-ਕਸ਼ਮੀਰ ਦੇ ਹਸਪਤਾਲਾਂ 'ਚ ਦਵਾਈਆਂ ਦੀ ਕਮੀ ਨਹੀਂ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਮੱਘਰ ਸੰਮਤ 551
ਿਵਚਾਰ ਪ੍ਰਵਾਹ: ਸਰਕਾਰ ਦਾ ਕਰਤੱਵ ਹੁੰਦਾ ਹੈ ਕਿ ਉਹ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰੇ। -ਲਾਰਡ ਬੇਵਰ ਬਰੁਕ

ਪਹਿਲਾ ਸਫ਼ਾ

ਕੈਨੇਡਾ ਵਿਚ ਨਵੀਂ ਸਰਕਾਰ ਦਾ ਗਠਨ

ਜਸਟਿਨ ਟਰੂਡੋ ਪ੍ਰਧਾਨ ਮੰਤਰੀ ਦੇ ਕੈਬਨਿਟ ਮੰਤਰੀਆਂ 'ਚ ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ, ਬਰਦੀਸ਼ ਚੱਗਰ ਤੇ ਪ੍ਰੋ: ਅਨੀਤਾ ਆਨੰਦ ਸ਼ਾਮਿਲ
ਸਤਪਾਲ ਸਿੰਘ ਜੌਹਲ
ਓਟਾਵਾ, 20 ਨਵੰਬਰ-ਕੈਨੇਡਾ 'ਚ ਬੀਤੀ 11 ਸਤੰਬਰ ਨੂੰ ਬਕਾਇਦਾ ਸ਼ੁਰੂ ਹੋਇਆ ਚੋਣ ਅਮਲ ਬੀਤੇ ਕੱਲ੍ਹ ਉਦੋਂ ਮੁਕੰਮਲ ਹੋਇਆ ਜਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ 'ਚ ਲਿਬਰਲ ਪਾਰਟੀ ਦੀ ਅਗਲੀ ਕੇਂਦਰ ਸਰਕਾਰ ਦੇ ਗਠਨ ਦੀ ਕਾਰਵਾਈ ਮੁਕੰਮਲ ਹੋਈ ਅਤੇ ਨਵੀਂ ਕੈਬਨਿਟ ਦਾ ਸਹੁੰ-ਚੁੱਕ ਸਮਾਗਮ ਰਾਜਧਾਨੀ ਓਟਾਵਾ ਵਿਖੇ ਹੋਇਆ | ਦੇਸ਼ ਦੀ ਗਵਰਨਰ ਜਨਰਲ ਜੂਲੀ ਪੇਇਟ ਦੀ ਅਗਵਾਈ 'ਚ ਰਿਡੋ ਹਾਲ ਅੰਦਰ ਕਰਵਾਏ ਗਏ ਸਾਦਾ ਰਸਮ ਮੌਕੇ ਵਾਰੀ ਅਨੁਸਾਰ ਨਵੇਂ ਮੰਤਰੀਆਂ ਨੇ ਹਲਫ਼ ਲਿਆ ਅਤੇ ਪਹਿਲਾਂ ਤੋਂ ਹੀ ਕੈਬਨਿਟ ਮੰਤਰੀਆਂ ਨੂੰ
ਗਵਰਨਰ ਜਨਰਲ ਨਾਲ ਮਿਲਾਇਆ ਗਿਆ | ਸ੍ਰੀ ਟਰੂਡੋ ਵਲੋਂ ਗਠਿਤ ਕੀਤੀ ਗਈ ਨਵੀਂ ਕੈਬਨਿਟ 'ਚ 35 ਮੰਤਰੀ ਸ਼ਾਮਿਲ ਹਨ | ਇਹ ਵੀ ਕਿ ਕੈਬਨਿਟ 'ਚ ਮਰਦਾਂ ਅਤੇ ਔਰਤਾਂ ਦੀ ਗਿਣਤੀ ਬਰਾਬਰ ਰੱਖੀ ਗਈ ਹੈ | ਭਾਰਤੀ ਮੂਲ ਦੇ ਮੰਤਰੀਆਂ ਵਜੋਂ ਦੋ ਪੁਰਸ਼ ਅਤੇ ਦੋ ਔਰਤਾਂ ਹਨ, ਜਿਨ੍ਹਾਂ ਦੇ ਨਾਂਅ ਨਵਦੀਪ ਸਿੰਘ ਬੈਂਸ (ਕਾਢ, ਵਿਗਿਆਨ ਅਤੇ ਉਦਯੋਗ ਮੰਤਰੀ), ਹਰਜੀਤ ਸਿੰਘ ਸੱਜਣ (ਰੱਖਿਆ ਮੰਤਰੀ), ਬਰਦੀਸ਼ ਚੱਗਰ (ਵਿਭਿੰਨਤਾ ਅਤੇ ਯੂਥ ਮੰਤਰੀ) ਅਤੇ ਪ੍ਰੋ. ਅਨੀਤਾ ਆਨੰਦ (ਲੋਕ ਸੇਵਾ ਮੰਤਰੀ) ਹਨ | ਸ. ਸੱਜਣ ਅਤੇ ਸ. ਬੈਂਸ ਦੋਵੇਂ ਅੰਮਿ੍ਤਧਾਰੀ ਹਨ ਅਤੇ ਉਨ੍ਹਾਂ ਦੇ ਮੰਤਰਾਲੇ ਨਹੀਂ ਬਦਲੇ ਗਏ | ਕੈਬਨਿਟ 'ਚ ਨਵੇਂ ਚਿਹਰਿਆਂ ਦੀ ਗਿਣਤੀ ਬਹੁਤੀ ਜ਼ਿਆਦਾ ਨਹੀਂ ਹੈ | ਸੰਸਦੀ ਚੋਣ ਹਾਰ ਗਏ 2 ਮੰਤਰੀਆਂ (ਅਮਰਜੀਤ ਸੋਹੀ ਤੇ ਰਾਲਫ ਗੁਡੇਲ) ਅਤੇ ਬਿਮਾਰੀ ਕਾਰਨ ਅਸਮਰੱਥ ਹੋਏ ਮੰਤਰੀ ਜਿਮ ਕਾਰ ਦੀ ਜਗ੍ਹਾ ਨਵੇਂ ਮੰਤਰੀ ਨਿਯੁਕਤ ਕੀਤੇ ਗਏ ਹਨ | ਇਸ ਵਾਰ ਚੁਣੌਤੀਆਂ ਵੱਖਰੀਆਂ ਹੋਣ ਕਾਰਨ ਮੰਤਰੀਆਂ ਦੀ ਯੋਗਤਾ ਅਤੇ ਸਮਰੱਥਾ ਨੂੰ ਵੱਧ ਮਹੱਤਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ | ਸੰਸਦ 'ਚ ਬਲਾਕ ਕਿਊਬਕ ਮਜ਼ਬੂਤ ਵਿਰੋਧੀ ਧਿਰ ਬਣ ਕੇ ਉੱਭਰੀ ਹੋਣ ਕਾਰਨ ਉਸ ਪਾਰਟੀ ਦੇ ਆਗੂਆਂ ਨਾਲ ਸਦਭਾਵਨਾ ਵਾਲਾ ਮਾਹੌਲ ਬਣਾ ਕੇ ਰੱਖਣ ਵਾਸਤੇ ਸੱਤਾਧਾਰੀ ਲਿਰਬਲ ਪਾਰਟੀ ਵਲੋਂ ਦੁਭਾਸ਼ੀਏ (ਅੰਗਰੇਜ਼ੀ ਅਤੇ ਫਰੈਂਚ ਬੋਲ ਸਕਣ ਵਾਲੇ) ਸੰਸਦ ਮੈਂਬਰਾਂ ਨੂੰ ਮੰਤਰੀ ਅਤੇ ਹੋਰ ਅਹਿਮ ਅਹੁਦੇ ਦਿੱਤੇ ਜਾ ਰਹੇ ਹਨ | ਅਜਿਹੇ 'ਚ ਲਿਬਰਲ ਪਾਰਟੀ ਦੇ ਕਿਊਬਕ ਤੋਂ ਸੰਸਦ ਮੈਂਬਰਾਂ ਦੀ ਕੈਬਨਿਟ 'ਚ ਅਹਿਮੀਅਤ ਨਾਲ ਸ਼ਮੂਲੀਅਤ ਕੀਤੀ ਗਈ ਹੈ | ਇਸੇ ਤਰ੍ਹਾਂ ਪੱਛਮੀ ਕੈਨੇਡਾ, ਖਾਸ ਤੌਰ 'ਤੇ ਅਲਬਰਟਾ ਅਤੇ ਸਸਕਾਚਵਨ (ਜਿੱਥੇ ਚੋਣਾਂ 'ਚ ਲਿਬਰਲ ਪਾਰਟੀ ਦਾ ਸਫਾਇਆ ਹੋ ਗਿਆ) ਦੇ ਲੋਕਾਂ ਦੀ ਸੰਤੁਸ਼ਟੀ ਲਈ ਕਿ੍ਸਟੀਆ ਫਰੀਲੈਂਡ ਨੂੰ ਉਪ ਪ੍ਰਧਾਨ ਮੰਤਰੀ ਬਣਾ ਕੇ ਸਰਕਾਰ 'ਚ ਅਹਿਮ ਸਥਾਨ ਦਿੱਤਾ ਗਿਆ ਹੈ | ਫਰੀਲੈਂਡ ਭਾਵੇਂ ਟੋਰਾਂਟੋ ਤੋਂ ਸੰਸਦ ਮੈਂਬਰ ਹਨ ਪਰ ਉਨ੍ਹਾਂ ਦਾ ਜਨਮ ਅਲਬਰਟਾ ਵਿਚ ਹੋਇਆ ਸੀ | ਫਰੀਲੈਂਡ ਅਤੇ ਮੰਤਰੀ ਕੈਦਰੀਨ ਮਕੈਨਾ ਦੇ ਵਿਭਾਗ ਬਦਲੇ ਗਏ ਹਨ, ਜਿਨ੍ਹਾਂ ਦੀ ਜਗ੍ਹਾ ਫਰਾਂਸੁਆ ਫਿਲਿਪ ਸ਼ੈਂਪੇਨ ਨੂੰ ਵਿਦੇਸ਼ ਮੰਤਰੀ, ਜੋਨਾਥਨ ਵਿਲਕਨਸਨ ਨੂੰ ਵਾਤਾਵਰਨ ਮੰਤਰਾਲਾ ਦਿੱਤਾ ਗਿਆ ਹੈ | ਬਿੱਲ ਮੋਰਨੋ ਵਿੱਤ ਮੰਤਰੀ, ਡੇਵਿਡ ਲਮੇਟੀ ਨਿਆਂ ਮੰਤਰੀ ਅਤੇ ਮਾਰਕ ਗਾਰਨੋ ਆਵਾਜਾਈ ਮੰਤਰੀ ਬਣੇ ਰਹਿਣਗੇ | ਸਟੀਵਨ ਜਿਲਬੋਲਟ ਵਿਰਾਸਤ ਮੰਤਰੀ, ਪੈਰੀਸ਼ੀਆ ਹਾਈਡੂ ਨੂੰ ਸਿਹਤ ਮੰਤਰੀ ਅਤੇ ਸੀਮਸ ਓਰੀਗਨ ਨੂੰ ਕੁਦਰਤੀ ਸਾਧਨ ਮੰਤਰੀ ਬਣਾਇਆ ਗਿਆ ਹੈ | ਕੁਝ ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ ਅਤੇ ਕੁਝ ਨਵੇਂ ਸੰਸਦ ਮੈਂਬਰਾਂ ਨੂੰ ਮੰਤਰੀ ਬਣਾਇਆ ਗਿਆ ਹੈ | ਅਹਿਮਦ ਹੁਸੈਨ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਨਹੀਂ ਬਣੇ ਤੇ ਉਨ੍ਹਾਂ ਨੂੰ ਸਮਾਜਿਕ ਵਿਕਾਸ ਮੰਤਰੀ ਬਣਾਇਆ ਗਿਆ ਹੈ | ਨਵਾਂ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਮਾਰਕੋ ਮੈਂਡੀਚੀਨੋ ਨੂੰ ਬਣਾਇਆ ਗਿਆ ਹੈ | ਇਸ ਵਾਰ ਸ੍ਰੀ ਟਰੂਡੋ ਨੂੰ ਘੱਟ-ਗਿਣਤੀ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੈ ਜਿਸ ਕਰਕੇ ਕੈਬਨਿਟ ਗਠਿਤ ਕਰਨ ਨੂੰ ਉਨ੍ਹਾਂ ਨੇ ਆਮ ਨਾਲੋਂ ਵੱਧ ਸਮਾਂ ਵੀ ਲਿਆ ਹੈ | ਮੰਤਰੀ ਮੰਡਲ 'ਚ 35 ਮੰਤਰੀ (2015 'ਚ 31) ਸ਼ਾਮਿਲ ਹਨ | 2015 ਦੇ ਮੁਕਾਬਲੇ ਇਸ ਵਾਰੀ ਸ੍ਰੀ ਟਰੂਡੋ ਨੂੰ ਵਧੇਰੇ ਸਾਵਧਾਨ ਰਹਿਣਾ ਪਵੇਗਾ ਕਿਉਂਕਿ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਅੰਦਰ ਅਤੇ ਬਾਹਰ ਵੀ ਵਿਰੋਧੀਆਂ ਨੂੰ ਸ਼ਾਂਤ ਰੱਖਣ ਪ੍ਰਤੀ ਵੱਧ ਸੁਚੇਤ ਰਹਿਣ ਦੀ ਲੋੜ ਹੋਵੇਗੀ | ਸ੍ਰੀ ਟਰੂਡੋ ਨੂੰ ਹਰੇਕ ਨੂੰ ਖੁਸ਼ ਰੱਖਣ ਲਈ ਪਹਿਲੀ ਵਾਰ ਮਜਬੂਰ ਰਹਿਣਾ ਪੈ ਸਕਦਾ ਹੈ | ਰਾਜਨੀਤਕ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਕਰਨ ਮਗਰੋਂ ਸ੍ਰੀ ਟਰੂਡੋ ਨੇ ਸੰਕੇਤ ਦਿੱਤਾ ਸੀ ਕਿ ਉਹ ਹਰੇਕ ਪਾਰਟੀ ਦੇ ਆਗੂ ਦੇ ਸਹਿਯੋਗ ਨਾਲ ਚੱਲਣ ਦੀ ਕੋਸ਼ਿਸ਼ ਕਰਨਗੇ | ਇਹ ਵੀ ਕਿ ਉਹ ਸਿਰਫ਼ ਆਪਣੀ ਲਿਬਰਲ ਪਾਰਟੀ ਦੀ ਸਰਕਾਰ ਹੀ ਬਣਾਉਣਗੇ ਅਤੇ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਨਹੀਂ ਕੀਤਾ ਜਾ ਰਿਹਾ | ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ (ਲੋਕ ਸਭਾ) ਦੀਆਂ ਕੁਲ 338 'ਚੋਂ ਲਿਬਰਲ ਪਾਰਟੀ ਕੋਲ 157 ਸੀਟਾਂ ਹਨ, ਜਿਨ੍ਹਾਂ 'ਚੋਂ 50 ਔਰਤ ਸੰਸਦ ਮੈਂਬਰ ਹਨ |

ਕਸ਼ਮੀਰ ਵਿਚ ਹਾਲਾਤ ਆਮ ਵਾਂਗ-ਅਮਿਤ ਸ਼ਾਹ

ਵਾਦੀ 'ਚ ਇੰਟਰਨੈੱਟ ਦੀ ਬਹਾਲੀ ਬਾਰੇ ਫ਼ੈਸਲਾ ਸਥਾਨਕ ਪ੍ਰਸ਼ਾਸਨ ਨਾਲ ਗੱਲਬਾਤ ਤੋਂ ਬਾਅਦ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 20 ਨਵੰਬਰ-ਜੰਮੂ-ਕਸ਼ਮੀਰ 'ਚ ਸਭ ਕੁਝ ਠੀਕ ਹੋਣ ਦਾ ਦਾਅਵਾ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 5 ਅਗਸਤ ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਇਕ ਵੀ ਵਿਅਕਤੀ ਦੀ ਮੌਤ ਪੁਲਿਸ ਦੀ ਗੋਲੀ ਨਹੀਂ ਹੋਈ | ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਦੇ ਹਾਲਾਤ ਆਮ ਵਰਗੇ ਹੋਣ ਦਾ ਭਰੋਸਾ ਦੁਆਉਣ ਦੇ ਨਾਲ ਇਹ ਵੀ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਕਈ ਵਾਰ ਕਦਮ ਚੁੱਕਣੇ ਪੈਂਦੇ ਹਨ | ਉਨ੍ਹਾਂ ਕਸ਼ਮੀਰ ਨੂੰ ਅਜਿਹਾ ਹੀ ਮੁੱਦਾ ਦੱਸਦਿਆਂ ਕਿਹਾ ਕਿ ਵਾਦੀ 'ਚ ਇੰਟਰਨੈੱਟ ਉੱਥੋਂ ਦੇ ਸਥਾਨਕ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਬਹਾਲ ਕੀਤਾ ਜਾਵੇਗਾ | ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਵਲੋੋਂ ਵਾਦੀ 'ਚ ਇੰਟਰਨੈੱਟ ਬੰਦ ਹੋਣ 'ਤੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ | ਆਜ਼ਾਦ ਨੇ ਇੰਟਰਨੈੱਟ ਨਾ ਹੋਣ ਕਾਰਨ ਉੱਥੇ ਸਿਹਤ ਅਤੇ ਸਿੱਖਿਆ ਦੇ ਖੇਤਰ ਪ੍ਰਭਾਵਿਤ ਹੋਣ ਦਾ ਮੁੱਦਾ ਉਠਾਇਆ ਸੀ | ਗ੍ਰਹਿ ਮੰਤਰੀ ਨੇ ਇਸ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ 'ਚ ਸਿਹਤ ਸਿੱਖਿਆ ਦੀ ਵਿਵਸਥਾ ਉਸ ਵੇਲੇ ਵੀ ਚੱਲ ਰਹੀ ਸੀ ਜਦੋਂ ਦੇਸ਼ 'ਚ ਇੰਟਰਨੈੱਟ ਸਹੀ ਸੀ | ਅਮਿਤ ਸ਼ਾਹ ਨੇ ਇਲਾਕੇ ਦੀ ਸੰਵੇਦਨਸ਼ੀਲਤਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਸ਼ਮੀਰ 'ਚ ਗੁਆਂਢੀ ਦੇਸ਼ ਵਲੋਂ ਬਹੁਤ ਸਾਰੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ | ਇਸ ਲਈ ਉੱਥੋਂ ਦੀ ਕਾਨੂੰਨ ਵਿਵਸਥਾ ਅਤੇ ਸੁਰੱਖਿਆ ਨੂੰ ਵੇਖ ਕੇ ਹੀ ਇੰਟਰਨੈੱਟ ਦੀ ਬਹਾਲੀ ਦਾ ਫ਼ੈਸਲਾ ਲਿਆ ਜਾ ਸਕਦਾ ਹੈ |
ਰਾਜ ਸਭਾ 'ਚ ਗੂੰਜਿਆ ਗਾਂਧੀ ਪਰਿਵਾਰ ਦੀ ਐੱਸ.ਪੀ.ਜੀ. ਸੁਰੱਖਿਆ ਹਟਾਉਣ ਦਾ ਮੁੱਦਾ
ਗਾਂਧੀ ਪਰਿਵਾਰ ਦੀ ਐੱਸ.ਪੀ.ਜੀ. ਸੁਰੱਖਿਆ ਹਟਾਉਣ ਦਾ ਮਾਮਲਾ ਮੰਗਲਵਾਰ ਨੂੰ ਲੋਕ ਸਭਾ 'ਚ ਹੋਏ ਹੰਗਾਮੇ ਤੋਂ ਬਾਅਦ ਬੁੱਧਵਾਰ ਨੂੰ ਰਾਜ ਸਭਾ 'ਚ ਵੀ ਗੂੰਜਿਆ | ਰਾਜ ਸਭਾ 'ਚ ਵਿਰੋਧੀ ਧਿਰ ਦੇ ਉੱਪ ਨੇਤਾ ਆਨੰਦ ਸ਼ਰਮਾ ਨੇ ਸਿਫ਼ਰ ਕਾਲ 'ਚ ਮੁੱਦਾ ਉਠਾਉਂਦਿਆਂ ਕਿਹਾ ਕਿ ਨੇਤਾਵਾਂ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ | ਆਨੰਦ ਸ਼ਰਮਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਕਾਂਗਰਸ ਦੀ ਅੰਤਿ੍ਮ ਪ੍ਰਧਾਨ ਸੋਨੀਆ ਗਾਂਧੀ ਪਾਰਟੀ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਦੀ ਐੱਸ.ਪੀ.ਜੀ. ਸੁਰੱਖਿਆ ਹਟਾਉਣ ਦੇ ਸਰਕਾਰ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ | ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀ ਹੱਤਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਖਤਰਿਆਂ ਨੂੰ ਵੇਖਦਿਆਂ ਚਾਰੇ ਨੇਤਾਵਾਂ ਦੀ ਐੱਸ.ਪੀ.ਜੀ. ਸੁਰੱਖਿਆ ਦੀ ਬਹਾਲੀ ਕੀਤੀ ਜਾਵੇ | ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਨੇ ਇਸ ਨੂੰ ਗ੍ਰਹਿ ਮੰਤਰਾਲੇ ਦੇ ਤੈਅ ਅਮਲ ਤਹਿਤ ਲਿਆ ਗਿਆ ਫ਼ੈਸਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਫ਼ੈਸਲੇ 'ਚ ਕੋਈ ਸਿਆਸਤ ਨਹੀਂ ਹੈ | ਗ੍ਰਹਿ ਮੰਤਰਾਲੇ ਦੇ ਹਲਕਿਆਂ ਮੁਤਾਬਿਕ ਫ਼ੈਸਲਾ ਲਏ ਜਾਣ ਤੋਂ ਬਾਅਦ ਇਸ ਨੂੰ ਵਾਪਸ ਲਏ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ | ਦੂਜੇ ਪਾਸੇ ਸੀ.ਆਰ.ਪੀ.ਐੱਫ਼. ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਰਾਜਾਂ ਨੂੰ ਕਾਂਗਰਸ ਦੀ ਅੰਤਿ੍ਮ ਪ੍ਰਧਾਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਸੁਰੱਖਿਆ ਬਾਰੇ ਨਵੇਂ ਪ੍ਰੋਟੋਕੋਲ ਬਾਰੇ ਇਕ ਚਿੱਠੀ ਲਿਖੀ ਹੈ ਅਤੇ ਛੇਤੀ ਹੀ ਇਸ ਕੰਮ ਲਈ ਇਕ ਹੋਰ ਬਟਾਲੀਅਨ ਗਠਿਤ ਕਰਨ ਦੀ ਮਨਜ਼ੂਰੀ ਮੰਗੀ ਜਾਵੇਗੀ |
ਸੋਸ਼ਲ ਮੀਡੀਆ ਨੂੰ ਆਧਾਰ ਨਾਲ ਜੋੜਨ ਦਾ ਕੋਈ ਪ੍ਰਸਤਾਵ ਨਹੀਂ-ਰਵੀ ਸ਼ੰਕਰ ਪ੍ਰਸਾਦ
ਹਾਲ 'ਚ ਸੋਸ਼ਲ ਮੀਡੀਆ ਨੂੰ ਆਧਾਰ ਕਾਰਡ ਨਾਲ ਜੋੜਨ ਸਬੰਧੀ ਆਈਆਂ ਖ਼ਬਰਾਂ ਨੂੰ ਖਾਰਜ ਕਰਦਿਆਂ ਕੇਂਦਰੀ ਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਕੋਲ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਆਧਾਰ ਨਾਲ ਜੋੜਨ ਦਾ ਕੋਈ ਪ੍ਰਸਤਾਵ ਨਹੀਂ ਹੈ | ਰਵੀ ਸ਼ੰਕਰ ਪ੍ਰਸਾਦ ਨੇ ਭਰੋਸਾ ਦਿੰਦਿਆਂ ਕਿਹਾ ਕਿ ਦੇਸ਼ ਦੇ ਸਾਰੇ ਨਾਗਰਿਕਾਂ ਦਾ ਡਾਟਾ ਸੁਰੱਖਿਅਤ ਹੈ | ਉਨ੍ਹਾਂ ਕਿਹਾ ਕਿ ਸਰਕਾਰ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲਿਆਂ ਦੀ ਨਿੱਜਤਾ ਦੇ ਅਧਿਕਾਰ ਦਾ ਸਨਮਾਨ ਕਰਦੀ ਹੈ ਪਰ ਸੁਰੱਖਿਆ ਦੇ ਮੱਦੇਨਜ਼ਰ ਸਮੇਂ-ਸਮੇਂ 'ਤੇ ਡਾਟਾ ਦਾ ਆਡਿਟ ਕਰਦੀ ਹੈ | ਰਵੀ ਸ਼ੰਕਰ ਪ੍ਰਸਾਦ ਨੇ ਸੁਰੱਖਿਆ ਵਜੋਂ ਸਰਕਾਰ ਵਲੋਂ ਲਏ ਕਦਮਾਂ 'ਚ ਸ਼ੱਕੀ ਯੂ.ਆਰ.ਐੱਲ. ਬਲਾਕ ਕਰਨ ਦੇ ਅੰਕੜੇ ਵੀ ਸਦਨ 'ਚ ਪੇਸ਼ ਕਰਦਿਆਂ ਕਿਹਾ ਕਿ 2016 'ਚ 633, 2017 'ਚ 1385 , 2018 'ਚ 2799 ਅਤੇ ਸਾਲ 2019 'ਚ ਹੁਣ ਤੱਕ 3433 ਯੂ.ਆਰ.ਐੱਲ ਬਲਾਕ ਕੀਤੇ ਗਏ ਹਨ |
ਲੋਕ ਸਭਾ 'ਚ ਚਿੱਟ ਫ਼ੰਡ ਸੋਧ ਬਿੱਲ ਪਾਸ
ਨਵੀਂ ਦਿੱਲੀ-ਲੋਕ ਸਭਾ ਨੇ ਚਿੱਟ ਫ਼ੰਡ ਖੇਤਰ ਦੇ ਵਿਕਾਸ 'ਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਲੋਕਾਂ ਤੱਕ ਬਿਹਤਰ ਵਿੱਤੀ ਪਹੁੰਚ ਬਣਾਉਣ ਵਾਲੇ ਚਿੱਟ ਫ਼ੰਡ ਸੋਧ ਬਿੱਲ 2019 ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ 'ਚ ਚਿੱਟ ਫ਼ੰਡ ਦੀ ਮੁਦਰਾ ਸੀਮਾ ਨੂੰ ਤਿੰਨ ਗੁਣਾ ਵਧਾਉਣ ਅਤੇ ਫ਼ੰਡ ਦਾ ਪ੍ਰਬੰਧਨ ਕਰਨ ਵਾਲੇ ਵਿਅਕਤੀ ਲਈ ਕਮਿਸ਼ਨ ਨੂੰ 7 ਫ਼ੀਸਦੀ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ | ਲੋਕ ਸਭਾ 'ਚ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਦੇ ਜਵਾਬ ਤੋਂ ਬਾਅਦ ਸਦਨ ਨੇ ਕੁਝ ਮੈਂਬਰਾਂ ਦੀਆਂ ਸੋਧਾਂ ਨੂੰ ਖ਼ਾਰਜ ਕਰਦੇ ਹੋਏ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ | ਇਸ ਤੋਂ ਪਹਿਲਾਂ ਬਿੱਲ 'ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਠਾਕੁਰ ਨੇ ਕਿਹਾ ਕਿ ਗ਼ਰੀਬਾਂ ਨਾਲ ਜੁੜਿਆ ਪੈਸਾ ਸੁਰੱਖਿਅਤ ਰਹਿਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਗ਼ਰੀਬਾਂ ਨਾਲ ਜੁੜੇ ਪੈਸੇ ਦੇ ਘਪਲੇ ਦੇ ਸਬੰਧ 'ਚ ਕਈ ਜਗ੍ਹਾ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਕਮੇਟੀ ਕੰਮ ਕਰ ਰਹੀ ਹੈ | ਸੁਪਰੀਮ ਕੋਰਟ ਦੀ ਨਿਗਰਾਨੀ 'ਚ ਜਾਂਚ ਵਿਚ ਕੋਈ ਵੀ ਅੜਿੱਕਾ ਨਹੀਂ ਆਉਣਾ ਚਾਹੀਦਾ | ਉਨ੍ਹਾਂ ਕਿਹਾ ਕਿ ਪੋਂਜੀ ਤੇ ਚਿੱਟ ਫ਼ੰਡ 'ਚ ਫ਼ਰਕ ਹੈ | ਪੋਂਜੀ ਗੈਰ-ਕਾਨੂੰਨੀ ਹੈ ਜਦੋਂ ਕਿ ਚਿੱਟ ਫ਼ੰਡ ਕਾਨੂੰਨੀ ਕਾਰੋਬਾਰ ਹੈ |

ਪੂਰੇ ਦੇਸ਼ ਵਿਚ ਲਾਗੂ ਹੋਵੇਗੀ ਐੱਨ.ਆਰ.ਸੀ.

ਨਵੀਂ ਦਿੱਲੀ, 20 ਨਵੰਬਰ (ਉਪਮਾ ਡਾਗਾ ਪਾਰਥ)-ਆਸਾਮ 'ਚ ਤਿਆਰ ਕੀਤੀ ਗਈ ਨਾਗਰਿਕਾਂ ਦੀ ਸੂਚੀ ਦੀ ਤਰਜ਼ 'ਤੇ ਦੇਸ਼ ਭਰ 'ਚ ਨਾਗਰਿਕਾਂ ਲਈ ਰਾਸ਼ਟਰੀ ਰਜਿਸਟਰ ਆਫ਼ ਸਿਟੀਜ਼ਨ (ਐੱਨ.ਆਰ.ਸੀ.) ਦਾ ਅਮਲ ਸ਼ੁਰੂ ਕੀਤਾ ਜਾਵੇਗਾ | ਇਹ ਐਲਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਜ ਸਭਾ 'ਚ ਕੀਤਾ | ਇਸ ਦੇ ਨਾਲ ਹੀ ਸਪੱਸ਼ਟੀਕਰਨ ਦਿੰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਇਸ 'ਚ ਕਿਸੇ ਦੇ ਧਰਮ ਨੂੰ ਲੈ ਕੇ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਵੇਗਾ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਨ.ਆਰ.ਸੀ. ਦਾ ਅਮਲ ਪੂਰੇ ਦੇਸ਼ 'ਚ ਲਾਗੂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਇਕ ਸੂਚੀ ਤਹਿਤ ਲਿਆਉਣ ਦਾ ਅਮਲ ਹੈ, ਜਿਸ 'ਚ ਕਿਸੇ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ |
ਜ਼ਿਕਰਯੋਗ ਹੈ ਕਿ ਆਸਾਮ ਦੇਸ਼ ਦਾ ਪਹਿਲਾ ਰਾਜ ਹੈ, ਜਿਸ ਲਈ 31 ਅਗਸਤ ਨੂੰ ਐੱਨ.ਆਰ.ਸੀ. ਦੀ ਅੰਤਿਮ ਸੂਚੀ ਜਾਰੀ ਕੀਤੀ ਗਈ ਸੀ | ਇਸ ਸੂਚੀ 'ਚ 3.11 ਕਰੋੜ ਲੋਕਾਂ ਦੇ ਨਾਂਅ ਸ਼ਾਮਿਲ ਕੀਤੇ ਗਏ ਸੀ ਜਦਕਿ 19 ਲੱਖ ਲੋਕਾਂ ਦੇ ਨਾਂਅ ਇਸ 'ਚ ਨਹੀਂ ਸਨ | ਇਸ ਸੂਚੀ ਦੇ ਜਾਰੀ ਹੋਣ ਉਪਰੰਤ ਹੋਏ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਉਨ੍ਹਾਂ ਨੂੰ ਫੌਰਨ ਹੀ ਗੈਰ-ਕਾਨੂੰਨੀ ਨਹੀਂ ਐਲਾਨਿਆ ਜਾਵੇਗਾ | ਗ੍ਰਹਿ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਨਾਂਅ ਸੂਚੀ 'ਚ ਸ਼ਾਮਿਲ ਨਹੀਂ ਹੈ, ਉਹ ਟਿ੍ਬਿਊਨਲ ਕੋਲ ਪਹੁੰਚ ਕਰ ਸਕਦੇ ਹਨ ਅਤੇ ਜੋ ਲੋਕ ਇਸ ਲਈ ਕਾਨੂੰਨੀ ਮਦਦ ਦੀ ਵਿਵਸਥਾ ਕਰਨ ਦੇ ਸਮਰੱਥ ਨਹੀਂ ਹਨ | ਆਸਾਮ ਸਰਕਾਰ ਉਨ੍ਹਾਂ ਨੂੰ ਵਕੀਲ ਮੁਹੱਈਆ ਕਰਵਾਏਗੀ | ਗ੍ਰਹਿ ਮੰਤਰੀ ਅਮਿਤ ਸ਼ਾਹ ਕਾਂਗਰਸੀ ਸੰਸਦ ਮੈਂਬਰ ਸੈਯਦ ਨਾਸਿਰ ਹੁਸੈਨ ਦੇ ਰਾਜ ਸਭਾ 'ਚ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ, ਜਿਸ 'ਚ ਉਨ੍ਹਾਂ ਅਮਿਤ ਸ਼ਾਹ ਦੀ ਕੋਲਕਾਤਾ ਰੈਲੀ 'ਚ 4-5 ਧਰਮਾਂ ਦਾ ਨਾਂਅ ਲੈ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਮਿਲੇਗੀ, ਪਰ ਉਸ 'ਚ ਮੁਸਲਮਾਨਾਂ ਦਾ ਨਾਂਅ ਨਹੀਂ ਸੀ | ਅਮਿਤ ਸ਼ਾਹ ਨੇ ਨਾਗਰਿਕਤਾ ਬਾਰੇ ਬਿੱਲ ਅਤੇ ਐੱਨ.ਆਰ.ਸੀ. ਬਿੱਲ ਨੂੰ ਵੱਖ-ਵੱਖ ਮੁੱਦੇ ਦੱਸਦਿਆਂ ਕਿਹਾ ਕਿ ਨਾਗਰਿਕਤਾ ਤਰਮੀਮੀ ਬਿੱਲ ਉਨ੍ਹਾਂ ਸ਼ਰਨਾਰਥੀਆਂ ਲਈ ਹੈ ਜਿਨ੍ਹਾਂ ਨੂੰ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ 'ਚ ਧਰਮ ਦੇ ਆਧਾਰ 'ਤੇ ਭੇਦਭਾਵ ਦਾ ਸ਼ਿਕਾਰ ਹੋਣਾ ਪਿਆ ਸੀ | ਇਸ ਰਾਹੀਂ ਉਨ੍ਹਾਂ ਹਿੰਦੂ, ਜੈਨ, ਸਿੱਖ, ਪਾਰਸੀ ਅਤੇ ਇਸਾਈ ਧਰਮ ਦੇ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਮਿਲ ਸਕੇਗੀ | ਇਹ ਤਰਮੀਮੀ ਬਿੱਲ ਇਸ ਸਾਲ 8 ਜਨਵਰੀ ਨੂੰ ਲੋਕ ਸਭਾ 'ਚ ਪਾਸ ਹੋਇਆ ਸੀ |

ਇੰਦੌਰ ਦੇ ਸੰਸਦ ਮੈਂਬਰ ਲਲਵਾਨੀ ਨੇ ਉਠਾਇਆ ਕਰਤਾਰਪੁਰ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਦਾ ਮਾਮਲਾ

ਨਵੀਂ ਦਿੱਲੀ, 20 ਨਵੰਬਰ (ਪੀ.ਟੀ.ਆਈ.)-ਭਾਵੇਂ ਲੋਕ ਸਭਾ ਲਈ ਪੰਜਾਬ ਦੇ 13 ਮੈਂਬਰਾਂ ਦੀ ਚੋਣ ਹੋਈ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਹੇਠਲੇ ਸਦਨ 'ਚ ਬੁੱਧਵਾਰ ਨੂੰ ਪੰਜਾਬ ਦੇ ਕਿਸੇ ਮੈਂਬਰ ਨੇ ਨਹੀਂ ਬਲਕਿ ਭਾਜਪਾ ਦੇ ਇੰਦੌਰ ਤੋਂ ਇਕ ਗ਼ੈਰ ਸਿੱਖ ਸੰਸਦ ਮੈਂਬਰ ਸ਼ੰਕਰ ਲਲਵਾਨੀ ਨੇ ਕਰਤਾਰਪੁਰ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਦਾ ਮਾਮਲਾ ਉਠਾਉਂਦਿਆਂ ਕੇਂਦਰ ਨੂੰ ਪਾਕਿਸਤਾਨ 'ਚ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਬਾਰੇ ਕੰਮ ਕਰਨ ਨੂੰ ਕਿਹਾ ਹੈ | ਭਾਵੇਂ ਕਿ ਪੰਜਾਬ ਦੇ ਲੋਕ ਸਭਾ ਮੈਂਬਰ ਇਸ ਮੁੱਦੇ 'ਤੇ ਫ਼ੋਕੀ ਬਿਆਨਬਾਜ਼ੀ ਕਰਨ ਤੋਂ ਪਿੱਛੇ ਨਹੀਂ ਹਟਦੇ ਪਰ ਕਿਸੇ ਵਲੋਂ ਵੀ ਸਦਨ 'ਚ ਇਹ ਮਾਮਲਾ ਉਠਾਏ ਜਾਣ ਲਈ ਪਹਿਲ ਨਹੀਂ ਕੀਤੀ ਗਈ | ਜਦਕਿ ਲਲਵਾਨੀ ਨੇ ਲੋਕ ਸਭਾ 'ਚ ਉਕਤ ਮੁੱਦਾ ਉਠਾਉਂਦਿਆਂ ਸਰਕਾਰ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ 'ਤੇ ਰੱਖੀ ਫ਼ੀਸ ਨੂੰ ਮੁਆਫ਼ ਕਰਨ ਦਾ ਮੁੱਦਾ ਵੀ ਚੁੱਕਣ | ਇਸ ਸਬੰਧੀ ਉਨ੍ਹਾਂ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਵਿਚਲੇ ਧਾਰਮਿਕ ਸਥਾਨਾਂ ਖ਼ਾਸ ਕਰਕੇ ਅਜਮੇਰ ਸ਼ਰੀਫ਼ ਦੀ ਦਰਗਾਹ 'ਤੇ ਆਉਣ ਵਾਲੇ ਪਾਕਿਸਤਾਨੀ ਸ਼ਰਧਾਲੂਆਂ ਲਈ ਕੋਈ ਵਾਧੂ ਫ਼ੀਸ ਨਹੀਂ ਰੱਖੀ ਗਈ | ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਲਲਵਾਨੀ ਦੀ ਮੰਗ 'ਤੇ ਪੰਜਾਬ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਉਨ੍ਹਾਂ ਦੇ ਸਮਰਥਨ 'ਚ ਹੱਥ ਖੜ੍ਹੇ ਕਰਦਿਆਂ ਵਿਖਾਈ ਦਿੱਤੇ |

ਅਮਰੀਕਾ ਤੋਂ ਡਿਪੋਰਟ ਕੀਤੇ 150 ਹੋਰ ਭਾਰਤੀ ਵਤਨ ਪੁੱਜੇ

ਬਠਿੰਡੇ ਦਾ ਮਕੈਨੀਕਲ ਇੰਜੀਨੀਅਰ ਨੌਜਵਾਨ ਚੌਥੀ ਵਾਰ ਹੋਇਆ ਡਿਪੋਰਟ-ਹੋਰ ਪੰਜਾਬੀ ਨੌਜਵਾਨ ਵੀ ਸ਼ਾਮਿਲ
ਨਵੀਂ ਦਿੱਲੀ, 20 ਨਵੰਬਰ (ਪੀ. ਟੀ. ਆਈ.)-ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖ਼ਲ ਹੋਣ ਵਾਲੇ ਕਰੀਬ 150 ਭਾਰਤੀਆਂ, ਜਿਨ੍ਹਾਂ ਨੂੰ ਅਮਰੀਕਾ ਨੇ ਡਿਪੋਰਟ ਕਰ ਦਿੱਤਾ ਸੀ, ਬੁੱਧਵਾਰ ਸਵੇਰੇ ਟੁੱਟੇ ਸੁਪਨਿਆਂ ਅਤੇ ਭਰੇ ਮਨਾਂ ਨਾਲ ਭਾਰਤ ਪੁੱਜ ਗਏ | ਜਿੱਥੇ ਉਨ੍ਹਾਂ ਦਾ ਕਾਫ਼ੀ ਪੈਸਾ ਬਰਬਾਦ ਹੋਇਆ ਹੈ ਉੱਥੇ ਉਨ੍ਹਾਂ ਦਾ ਅਮਰੀਕਾ ਜਾਣ ਦਾ ਸੁਪਨਾ ਵੀ ਚਕਨਾਚੂਰ ਹੋ ਗਿਆ | ਇਕ-ਇਕ ਕਰਕੇ ਹਵਾਈ ਅੱਡੇ ਤੋਂ ਬਾਹਰ ਨਿਕਲਣ ਸਮੇਂ ਸਾਰੇ ਉਦਾਸ ਵਿਖਾਈ ਦਿੱਤੇ | ਇਨ੍ਹਾਂ 'ਚ ਕੁਝ ਨੇ ਕਿਹਾ ਕਿ ਉਨ੍ਹਾਂ ਨੂੰ ਨਿਰਾਸ਼ਾ ਹੈ ਕਿ ਕਈ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਉਨ੍ਹਾਂ ਦਾ ਅਮਰੀਕਾ ਜਾਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ | ਪੰਜਾਬ ਦੇ ਬਠਿੰਡਾ ਤੋਂ 24 ਸਾਲਾ ਨੌਜਵਾਨ ਜਬਰਜੰਗ ਸਿੰਘ ਨੇ ਕਿਹਾ ਕਿ ਮੈਨੂੰ ਚੌਥੀ ਵਾਰ ਡਿਪੋਰਟ ਹੋਣਾ ਪਿਆ | ਉਸ ਨੇ ਦੱਸਿਆ ਕਿ ਉਹ ਅਮਰੀਕਾ 'ਚ ਰਹਿ ਕੇ ਉੱਥੇ ਨੌਕਰੀ ਕਰਨੀ ਚਾਹੁੰਦਾ ਸੀ | ਉਸ ਨੇ ਦੱਸਿਆ ਕਿ ਪਹਿਲੀ ਵਾਰ ਉਸ ਨੇ ਮੈਕਸੀਕੋ ਜਾਣ ਦੀ ਯੋਜਨਾ ਬਣਾਈ ਅਤੇ 4 ਜੂਨ 2018 ਨੂੰ ਬੈਂਕਾਕ ਪੁੱਜਾ | ਜਦ ਮੈਨੂੰ ਮੈਕਸੀਕੋ ਦਾ ਵੀਜ਼ਾ ਨਹੀਂ ਮਿਲਿਆ ਤਾਂ ਮੈਂ ਵਾਪਸ ਭਾਰਤ ਮੁੜ ਆਇਆ | ਉਸੇ ਸਾਲ 31 ਅਗਸਤ ਨੂੰ ਮੈਂ ਮੁੜ ਕੋਸ਼ਿਸ਼ ਕੀਤੀ ਅਤੇ ਈਕਵਾਡੋਰ ਪੁੱਜਿਆ, ਪਰ ਮੈਕਸੀਕੋ ਨਹੀਂ ਪਹੁੰਚ ਸਕਿਆ | ਈਕਵਾਡੋਰ 'ਚ 20 ਦਿਨ ਰਹਿਣ ਪਿੱਛੋਂ ਮੈਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ | ਫਿਰ ਮੈਂ ਬੈਂਕਾਕ ਗਿਆ, ਫਿਰ ਮਿਆਂਮਾਰ ਅਤੇ ਫਿਰ ਇਸ ਸਾਲ 17 ਫ਼ਰਵਰੀ ਨੂੰ ਮੈਂ ਮੈਕਸੀਕੋ ਪੁੱਜਾ ਪਰ ਸੁਰੱਖਿਆ ਏਜੰਸੀਆਂ ਨੇ ਮੈਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਮੈਨੂੰ ਵਾਪਸ ਭੇਜ ਦਿੱਤਾ | ਜਬਰਜੰਗ ਸਿੰਘ, ਜੋ ਮਕੈਨੀਕਲ ਇੰਜੀਨੀਅਰ ਹੈ, ਨੇ ਦੱਸਿਆ ਕਿ ਚੌਥੀ ਕੋਸ਼ਿਸ਼ 'ਚ ਮੈਂ 15 ਮਈ ਨੂੰ ਦਿੱਲੀ ਤੋਂ ਉਡਾਣ ਰਾਹੀਂ ਮਾਸਕੋ ਅਤੇ ਪੈਰਿਸ ਦੇ ਰਸਤੇ ਮੈਕਸੀਕੋ ਪੁੱਜਾ | ਉੱਥੋਂ ਮੈਂ 28 ਮਈ ਨੂੰ ਕੈਲੀਫੋਰਨੀਆ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਮੈਨੂੰ ਫੜ ਲਿਆ ਅਤੇ ਐਰੀਜ਼ੋਨਾ ਤੋਂ ਮੈਨੂੰ ਡਿਪੋਰਟ ਕਰ ਦਿੱਤਾ ਗਿਆ | ਉਸ ਨੇ ਦੱਸਿਆ ਕਿ ਚਾਰੇ ਕੋਸ਼ਿਸ਼ਾਂ ਦੌਰਾਨ ਉਸ ਨੇ ਪੰਚਕੂਲਾ ਦੇ ਇਕ ਏਜੰਟ ਨੂੰ 24 ਲੱਖ ਰੁਪਏ ਦਿੱਤੇ ਅਤੇ ਭਾਰਤ ਡਿਪੋਰਟ ਕੀਤੇ ਜਾਣ ਤੋਂ ਪਹਿਲਾਂ ਅਮਰੀਕਾ ਦੇ 7 ਕੈਂਪਾਂ 'ਚ 6 ਮਹੀਨੇ ਗੁਜ਼ਾਰੇ | ਜਬਰਜੰਗ ਨੇ ਕਿਹਾ ਕਿ ਉਹ ਉਦਾਸ ਹੈ ਪਰ ਉਸ ਨੂੰ ਆਪਣੀਆਂ ਅਸਫ਼ਲ ਕੋਸ਼ਿਸ਼ਾਂ 'ਤੇ ਕੋਈ ਗਿਲਾ ਨਹੀਂ ਹੈ | ਉਸ ਨੇ ਕਿਹਾ ਕਿ ਮੇਰੇ ਪਰਿਵਾਰ ਨੂੰ ਮੇਰੀ ਭਾਰਤ ਵਾਪਸੀ ਬਾਰੇ ਅਜੇ ਨਹੀਂ ਪਤਾ | ਹੁਣ ਇੱਥੋਂ ਮੈਂ ਪਹਿਲਾਂ ਆਪਣੇ ਘਰ ਬਠਿੰਡਾ ਜਾਵਾਂਗਾ ਅਤੇ ਫ਼ਿਰ ਨੌਕਰੀ ਲਈ ਹੋਰ ਦੇਸ਼ਾਂ 'ਚ ਜਾਣ ਦੀ ਕੋਸ਼ਿਸ਼ ਕਰਾਂਗਾ |
ਇਕ ਹੋਰ ਡਿਪੋਰਟ ਕੀਤੇ ਗਏ ਪੰਜਾਬੀ ਨੌਜਵਾਨ ਗੁਰਨੇਕ ਸਿੰਘ (24) ਨੇ ਦੱਸਿਆ ਕਿ ਉਹ 6 ਸਾਲ ਪਹਿਲਾਂ ਅਮਰੀਕਾ ਗਿਆ ਸੀ | ਉਸ ਨੇ ਦੱਸਿਆ ਕਿ ਮੈਂ ਅਮਰੀਕਾ ਜਾਣ ਲਈ 20 ਲੱਖ ਰੁਪਏ ਖ਼ਰਚੇ | ਜਦ ਮੈਨੂੰ ਉੱਥੇ ਇਕ ਗ਼ੈਰ-ਕਾਨੂੰਨੀ ਪ੍ਰਵਾਸੀ ਵਜੋਂ ਫੜਿਆ ਗਿਆ ਤਾਂ ਅਦਾਲਤ ਨੇ ਮੈਨੂੰ 40 ਹਜ਼ਾਰ ਅਮਰੀਕੀ ਡਾਲਰ ਦੇ ਬਾਂਡ 'ਤੇ ਦਸਤਖ਼ਤ ਕਰਨ ਨੂੰ ਕਿਹਾ | ਗੁਰਨੇਕ ਨੇ ਦੱਸਿਆ ਕਿ ਮੈਂ ਉੱਥੇ ਗੈਸ ਸਟੇਸ਼ਨਾਂ, ਜਨਰਲ ਸਟੋਰਾਂ ਅਤੇ ਟੈਕਸੀ ਡਰਾਈਵਰ ਵਜੋਂ ਕੰਮ ਕੀਤਾ ਅਤੇ ਬਾਂਡ ਦੇ ਪੈਸੇ ਭਰੇ ਅਤੇ ਪੁਲਿਸ ਵਲੋਂ ਮੁੜ ਗਿ੍ਫ਼ਤਾਰ ਕੀਤੇ ਜਾਣ ਤੱਕ ਮੈਂ ਕਾਫ਼ੀ ਖੁਸ਼ ਸੀ | ਉਸ ਨੇ ਦੱਸਿਆ ਕਿ ਪੁਲਿਸ ਨੇ ਮੁੜ ਗਿ੍ਫ਼ਤਾਰ ਕੀਤੇ ਜਾਣ ਤੋਂ ਬਾਅਦ ਮੇਰੇ 'ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਸਮੇਤ 10 ਦੋਸ਼ ਲਗਾਏ, ਜਿਸ ਤੋਂ ਬਾਅਦ ਅਦਾਲਤ ਨੇ ਮੈਨੂੰ ਅਮਰੀਕਾ ਤੋਂ ਬਾਹਰ ਕੱਢਣ ਦਾ ਆਦੇਸ਼ ਸੁਣਾਇਆ | ਗੁਰਨੇਕ ਸਿੰਘ ਨੇ ਕਿਹਾ ਕਿ ਉਹ ਹੁਣ ਕੈਨੇਡਾ ਜਾਣ ਦੀ ਕੋਸ਼ਿਸ਼ ਕਰੇਗਾ |
ਇਕ ਹੋਰ ਡਿਪੋਰਟ ਕੀਤੇ ਨੌਜਵਾਨ 20 ਸਾਲਾ ਲਖਵਿੰਦਰ ਸਿੰਘ ਨੇ ਕਿਹਾ ਕਿ ਅਮਰੀਕਾ ਜਾਣ ਲਈ ਉਸ ਨੇ ਅੰਮਿ੍ਤਸਰ ਦੇ ਇਕ ਏਜੰਟ ਨੂੰ 25 ਲੱਖ ਰੁਪਏ ਦਿੱਤੇ ਸਨ | ਉਸ ਨੇ 2 ਮਈ ਨੂੰ ਮਾਸਕੋ ਅਤੇ ਪੈਰਿਸ ਦੇ ਰਸਤੇ ਮੈਨੂੰ ਮੈਕਸੀਕੋ ਭੇਜਿਆ ਪਰ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਿਆਂ ਮੈਨੂੰ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਫੜ ਲਿਆ ਅਤੇ ਮੈਨੂੰ ਐਰੀਜ਼ੋਨਾ ਤੋਂ ਡਿਪੋਰਟ ਕਰ ਦਿੱਤਾ | ਮੈਂ ਉੱਥੇ 6 ਮਹੀਨੇ ਸ਼ਰਨਾਰਥੀ ਕੈਂਪਾਂ 'ਚ ਬਿਤਾਏ | ਲਖਵਿੰਦਰ ਨੇ ਕਿਹਾ ਕਿ ਉਸ ਨੇ ਪਹਿਲੀ ਵਾਰ ਗ਼ੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਕੀਤੀ ਸੀ | ਲਖਵਿੰਦਰ ਨੇ ਕਿਹਾ ਕਿ ਪਹਿਲਾਂ ਮੈਂ ਅਮਰੀਕਾ ਜਾਣ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਮੇਰੇ ਨਾਨਾ-ਨਾਨੀ ਉੱਥੇ ਰਹਿੰਦੇ ਹਨ ਪਰ ਮੈਨੂੰ ਵੀਜ਼ਾ ਨਹੀਂ ਮਿਲਿਆ ਅਤੇ ਇਸ ਲਈ ਮੈਂ ਇਹ ਰਸਤਾ ਚੁਣਿਆ | ਲਖਵਿੰਦਰ ਨੇ ਕਿਹਾ ਕਿ ਮੇਰੇ ਪਿਤਾ ਦੁਬਈ 'ਚ ਕੰਮ ਕਰਦੇ ਹਨ ਅਤੇ ਮੈਂ ਨੌਕਰੀ ਲੱਭਣ ਲਈ ਹੁਣ ਉੱਥੇ ਜਾਵਾਂਗਾ |
ਇਕ ਹੋਰ ਪੰਜਾਬੀ ਨੌਜਵਾਨ ਮਨਪ੍ਰੀਤ ਸਿੰਘ (25) ਜੋ ਸੁਲਤਾਨਪੁਰ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਉਸ ਨੇ 25 ਲੱਖ ਰੁਪਏ ਖ਼ਰਚੇ ਸਨ | ਉਸ ਨੇ ਦੱਸਿਆ ਕਿ ਦਸੰਬਰ 2017 'ਚ ਮੈਂ ਚੀਨ, ਜਾਪਾਨ ਤੇ ਬੈਂਕਾਕ ਦੇ ਰਸਤੇ ਮੈਕਸੀਕੋ ਪੁੱਜਾ ਸੀ | ਮੈਂ ਡੇਢ ਮਹੀਨਾ ਮੈਕਸੀਕੋ 'ਚ ਗੁਜ਼ਾਰਿਆ ਪਰ ਫ਼ਰਵਰੀ 2018 'ਚ ਜਦ ਮੈਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕੀ ਸੁਰੱਖਿਆ ਏਜੰਸੀਆਂ ਨੇ ਮੈਨੂੰ ਫੜ ਲਿਆ | ਉਸ ਨੇ ਦੱਸਿਆ ਕਿ ਕੈਲੀਫੋਰਨੀਆ ਦੀ ਇਕ ਅਦਾਲਤ ਨੇ ਉਸ 'ਤੇ 5 ਲੱਖ ਡਾਲਰ ਬਾਂਡ ਭਰਨ ਦਾ ਜੁਰਮਾਨਾ ਲਗਾਇਆ | ਇਹ ਪੈਸੇ ਭਰਨ ਨਾ ਕਰ ਕੇ ਅਦਾਲਤ ਨੇ ਮੈਨੂੰ ਵਾਪਸ ਸ਼ਰਨਾਰਥੀ ਕੈਂਪ 'ਚ ਭੇਜ ਦਿੱਤਾ ਅਤੇ ਫਿਰ ਮੈਨੂੰ ਡਿਪੋਰਟ ਕਰ ਦਿੱਤਾ ਗਿਆ | ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਗ੍ਰੀਸ 'ਚ ਕੰਮ ਕਰਦੇ ਹਨ ਅਤੇ ਦੋ ਮਹੀਨੇ ਪਹਿਲਾਂ ਹੀ ਉਹ ਉੱਥੇ ਪੱਕੇ ਹੋ ਗਏ ਹਨ | ਮਨਪ੍ਰੀਤ ਨੇ ਦੱਸਿਆ ਕਿ ਮੇਰੇ ਪਿਤਾ ਅਤੇ ਇਕ ਹੋਰ ਰਿਸ਼ਤੇਦਾਰ ਨੇ ਮੈਨੂੰ ਅਮਰੀਕਾ ਭੇਜਣ ਲਈ ਪੈਸੇ ਦਾ ਪ੍ਰਬੰਧ ਕੀਤਾ ਸੀ | ਪਰ ਹੁਣ ਮੇਰੀ ਕੈਨੇਡਾ ਜਾਣ ਦੀ ਯੋਜਨਾ ਹੈ ਜਿੱਥੇ ਮੇਰੀ ਭੈਣ ਆਪਣੇ ਪਰਿਵਾਰ ਸਮੇਤ ਰਹਿੰਦੀ ਹੈ |
ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲਿਆਉਣ ਵਾਲਾ ਵਿਸ਼ੇਸ਼ ਜਹਾਜ਼ ਦਿੱਲੀ ਹਵਾਈ ਅੱਡੇ ਦੇ ਟੀ3 ਟਰਮੀਨਲ 'ਤੇ ਸਵੇਰੇ 6 ਵਜੇ ਉਤਰਿਆ | ਜਹਾਜ਼ ਬੰਗਲਾਦੇਸ਼ ਦੇ ਰਸਤੇ ਭਾਰਤ ਪੁੱਜਾ | ਇੰਮੀਗ੍ਰੇਸ਼ਨ ਵਿਭਾਗ ਵਲੋਂ ਕਾਗਜ਼ੀ ਕਾਰਵਾਈ ਕੀਤੇ ਜਾਣ ਤੋਂ ਬਾਅਦ ਡਿਪੋਰਟ ਕੀਤੇ ਗਏ ਭਾਰਤੀ ਹਵਾਈ ਅੱਡੇ ਤੋਂ ਬਾਹਰ ਆਏ | ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ 150 ਭਾਰਤੀਆਂ ਨੇ ਜਾਂ ਤਾਂ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਜਾਂ ਉਹ ਗ਼ੈਰ-ਕਾਨੂੰਨੀ ਤੌਰ 'ਤੇ ਉੱਥੇ ਰਹਿ ਰਹੇ ਸਨ | ਦੱਸਣਯੋਗ ਹੈ ਕਿ ਬੀਤੀ 18 ਅਕਤੂਬਰ ਨੂੰ ਇਕ ਔਰਤ ਸਮੇਤ 300 ਤੋਂ ਵੱਧ ਭਾਰਤੀਆਂ ਨੂੰ ਮੈਕਸੀਕੋ ਨੇ ਵੀ ਡਿਪੋਰਟ ਕੀਤਾ ਸੀ |

ਮਾਮਲਾ ਪੰਚਕੂਲਾ ਦੰਗਿਆਂ ਦਾ

ਹਨੀਪ੍ਰੀਤ ਸਮੇਤ ਹੋਰਨਾਂ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ

ਪੰਚਕੂਲਾ, 20 ਨਵੰਬਰ (ਕਪਿਲ)-25 ਅਗਸਤ 2017 ਨੂੰ ਪੰਚਕੂਲਾ ਵਿਖੇ ਹੋਏ ਦੰਗਿਆਂ ਦੇ ਮਾਮਲੇ ਸਬੰਧੀ ਦਰਜ ਐਫ਼. ਆਈ. ਆਰ. ਨੰ: 345 ਸਬੰਧੀ ਸੁਣਵਾਈ ਅੱਜ ਪੰਚਕੂਲਾ ਦੇ ਸੀ. ਜੇ. ਐਮ. ਦੀ ਅਦਾਲਤ ਵਿਚ ਹੋਈ | ਸੁਣਵਾਈ ਦੇ ਚਲਦਿਆਂ ਡੇਰਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਸਮੇਤ ਹੋਰ ਮੁਲਜ਼ਮ ਅਦਾਲਤ ਵਿਚ ਪੇਸ਼ ਹੋਏ | ਅਦਾਲਤ 'ਚ ਅੱਜ ਸਾਰੇ ਮੁਲਜ਼ਮਾਂ ਿਖ਼ਲਾਫ਼ ਦੋਸ਼ ਤੈਅ ਕੀਤੇ ਗਏ | ਹਨੀਪ੍ਰੀਤ ਸਮੇਤ ਬਾਕੀ ਸਾਰੇ ਮੁਲਜ਼ਮਾਂ ਿਖ਼ਲਾਫ਼ ਧਾਰਾ 145, 146, 150, 151, 152, 153 ਤੇ 120ਬੀ ਤਹਿਤ, ਜਦਕਿ 4 ਮੁਲਜ਼ਮਾਂ ਿਖ਼ਲਾਫ਼ ਇਨ੍ਹਾਂ ਧਾਰਾਵਾਂ ਦੇ ਨਾਲ-ਨਾਲ ਧਾਰਾ 216 ਤਹਿਤ ਦੋਸ਼ ਤੈਅ ਕੀਤੇ ਗਏ | ਮਾਮਲੇ ਦੀ ਅਗਲੀ ਸੁਣਵਾਈ ਹੁਣ 13 ਦਸੰਬਰ ਨੂੰ ਹੋਵੇਗੀ | ਜ਼ਿਕਰਯੋਗ ਹੈ ਕਿ 25 ਅਗਸਤ 2017 ਨੂੰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਲੋਂ ਰਾਮ ਰਹੀਮ ਨੂੰ ਸਾਧਵੀਆਂ ਦਾ ਸਰੀਰਕ ਸੋਸ਼ਣ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਭੜਕੇ ਦੰਗਿਆਂ ਦੌਰਾਨ ਕਰੀਬ 35 ਵਿਅਕਤੀ ਮਾਰੇ ਗਏ ਸਨ, ਜਦਕਿ 200 ਦੇ ਕਰੀਬ ਜ਼ਖ਼ਮੀ ਹੋ ਗਏ ਸਨ | ਇਸ ਤੋਂ ਇਲਾਵਾ ਦੰਗਈਆਂ ਵਲੋਂ ਸਰਕਾਰੀ ਅਤੇ ਨਿੱਜੀ ਸੰਪਤੀ ਦਾ ਵੀ ਕਾਫ਼ੀ ਨੁਕਸਾਨ ਕੀਤਾ ਗਿਆ ਸੀ ਅਤੇ ਮੀਡੀਆ ਦੀਆਂ ਗੱਡੀਆਂ ਵੀ ਸਾੜ ਦਿੱਤੀਆਂ ਗਈਆਂ ਸਨ | ਇਸ ਮਾਮਲੇ ਵਿਚ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਸਮੇਤ ਹੋਰ ਕਈ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਿਖ਼ਲਾਫ਼ ਐਫ. ਆਈ. ਆਰ. ਨੰ: 345 ਦਰਜ ਕੀਤੀ ਗਈ ਸੀ | ਬੀਤੇ ਦਿਨੀਂ ਅਦਾਲਤ ਵਲੋਂ ਹਨੀਪ੍ਰੀਤ ਸਮੇਤ ਹੋਰਨਾਂ ਮੁਲਜ਼ਮਾਂ ਤੋਂ ਦੇਸ਼-ਧ੍ਰੋਹ ਦੀ ਧਾਰਾ ਹਟਾ ਦਿੱਤੀ ਗਈ ਸੀ ਤੇ ਹਨੀਪ੍ਰੀਤ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ | ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਨਾਮਜ਼ਦ ਆਦਿੱਤਿਆ ਇੰਸਾਂ ਨਾਮਕ ਮੁਲਜ਼ਮ ਹਾਲੇ ਵੀ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹੈ |

ਹੁਣ ਸੰਦੋਆ ਨੇ ਵਾਪਸ ਲਿਆ ਅਸਤੀਫ਼ਾ

ਚੰਡੀਗੜ੍ਹ, 20 ਨਵੰਬਰ (ਐਨ.ਐਸ. ਪਰਵਾਨਾ)-ਆਮ ਆਦਮੀ ਪਾਰਟੀ ਦੇ ਰੋਪੜ ਤੋਂ ਇਕ ਹੋਰ ਦਲਬਦਲੂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਵੀ ਇਸ ਸਾਲ ਮਈ ਮਹੀਨੇ ਲੋਕ ਸਭਾ ਦੀਆਂ ਚੋਣਾਂ ਮੌਕੇ ਕਾਂਗਰਸ 'ਚ ਸ਼ਾਮਿਲ ਹੋਣ ਸਮੇਂ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ ਵਾਪਸ ਲੈ ਲਿਆ ਹੈ | ਪਤਾ ਲੱਗਾ ਹੈ ਕਿ ਉਨ੍ਹਾਂ ਨੇ ਇਸ ਦਾ ਕੋਈ ਕਾਰਨ ਨਹੀਂ ਦੱਸਿਆ | ਉਨ੍ਹਾਂ ਵਲੋਂ ਕਾਂਗਰਸ 'ਚ ਸ਼ਮੂਲੀਅਤ ਦੇ ਕਦਮ ਵਿਰੁੱਧ ਰੋਪੜ ਦੀ ਜਨਤਾ ਨੇ ਰੋਸ ਵਜੋਂ ਦਬ ਕੇ ਵਿਖਾਵੇ ਕੀਤੇ ਸਨ | ਉਨ੍ਹਾਂ ਵਲੋਂ ਦਲਬਦਲੀ ਵਿਰੋਧੀ ਕਾਨੂੰਨ ਦੀ ਉਲੰਘਣਾ ਵਿਰੁੱਧ ਅਯੋਗ ਕਰਾਰ ਦੇਣ ਲਈ ਪਟੀਸ਼ਨ ਸਪੀਕਰ ਰਾਣਾ ਕੇ.ਪੀ. ਸਿੰਘ ਸਾਹਮਣੇ ਵਿਚਾਰ ਅਧੀਨ ਹੈ | ਅਸਤੀਫ਼ਾ ਵਾਪਸ ਲੈਣ ਦਾ ਇਹ ਦੂਜਾ ਮਾਮਲਾ ਹੈ | ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨਾਲੋਂ ਵਿਛੋੜਾ ਕਰਕੇ ਭੁਲੱਥ ਤੋਂ ਵਿਧਾਇਕ ਸ. ਸੁਖਪਾਲ ਸਿੰਘ ਖਹਿਰਾ ਵੀ ਆਪਣਾ ਅਸਤੀਫ਼ਾ ਵਾਪਸ ਲੈ ਚੁੱਕੇ ਹਨ ਪਰ ਉਨ੍ਹਾਂ ਵਿਰੁੱਧ ਵਿਧਾਇਕੀ ਤੋਂ
ਅਯੋਗ ਕਰਾਰ ਦੇਣ ਦੀ ਪਟੀਸ਼ਨ ਦੀ ਸੁਣਵਾਈ ਜਾਰੀ ਹੈ | ਇਹ ਦੇਖਣਾ ਅਜੇ ਬਾਕੀ ਹੈ ਕਿ ਸ. ਅਮਰਜੀਤ ਸਿੰਘ ਸੰਦੋਆ ਦਾ ਹੁਣ ਕੀ ਬਣੇਗਾ? ਕੀ ਉਹ ਆਮ ਆਦਮੀ ਪਾਰਟੀ ਵਿਚ ਵਾਪਸ ਚਲੇ ਜਾਣਗੇ? ਉਨ੍ਹਾਂ ਨਾਲ ਸੰਪਰਕ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਗਈ ਪਰ ਉਹ ਮਿਲ ਨਹੀਂ ਸਕੇ | ਉਨ੍ਹਾਂ ਵਿਰੁੱਧ ਰੋਪੜ ਦੇ ਵਕੀਲ ਦਿਨੇਸ਼ ਢੱਡਾ ਵਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਜਾਰੀ ਰਹੇਗੀ ਜਿਸ ਵਿਚ ਕਿਹਾ ਗਿਆ ਹੈ ਕਿ ਕਿਉਂ ਨਾ ਉਨ੍ਹਾਂ ਨੂੰ ਵਿਧਾਇਕੀ ਤੋਂ ਅਯੋਗ ਕਰਾਰ ਦਿੱਤਾ ਜਾਏ? 'ਆਪ' ਦੇ ਵਿਧਾਇਕ ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ ਨੇ ਵੀ ਲੋਕ ਸਭਾ ਦੀਆਂ ਚੋਣਾਂ ਸਮੇਂ ਕਾਂਗਰਸ ਵਿਚ ਸ਼ਮੂਲੀਅਤ ਕਰ ਲਈ ਸੀ ਪਰ ਉਨ੍ਹਾਂ ਨੇ ਅਸਤੀਫ਼ਾ ਅਜੇ ਤੱਕ ਨਹੀਂ ਦਿੱਤਾ | ਉਨ੍ਹਾਂ ਦਾ ਕੇਸ ਵੀ ਸਪੀਕਰ ਕੋਲ ਬਕਾਇਆ ਹੈ ਹਾਲਾਂਕਿ ਸਪੀਕਰ ਨੇ ਉਨ੍ਹਾਂ ਨੂੰ ਤਿੰਨ-ਚਾਰ ਵਾਰ ਬੁਲਾਇਆ ਹੈ ਪਰ ਉਹ ਬਹਾਨਾ ਬਣਾ ਕੇ ਪੇਸ਼ ਨਹੀਂ ਹੋਏ | ਜੈਤੋਂ ਤੋਂ 'ਆਪ' ਦੇ ਵਿਧਾਇਕ ਬਲਦੇਵ ਸਿੰਘ ਨੇ ਅਜੇ ਤੱਕ ਅਸਤੀਫ਼ਾ ਦਿੱਤਾ ਹੀ ਨਹੀਂ | ਉਨ੍ਹਾਂ ਲੋਕ ਸਭਾ ਚੋਣ ਪੰਜਾਬ ਏਕਤਾ ਪਾਰਟੀ ਦੀ ਟਿਕਟ 'ਤੇ ਫਰੀਦਕੋਟ ਤੋਂ ਲੜੀ ਸੀ ਪਰ ਉਹ ਹਾਰ ਗਏ ਸਨ | ਉਨ੍ਹਾਂ ਵਿਰੁੱਧ ਵੀ ਅਯੋਗ ਕਰਾਰ ਦਾ ਕੇਸ ਬਕਾਇਆ ਚਲ ਰਿਹਾ ਹੈ |

ਕੇਂਦਰੀ ਮੰਤਰੀ ਮੰਡਲ ਦੇ ਫ਼ੈਸਲੇ

ਬੀ.ਪੀ.ਸੀ.ਐਲ. ਸਮੇਤ 5 ਸਰਕਾਰੀ ਕੰਪਨੀਆਂ ਵੇਚਣ ਨੂੰ ਮਨਜ਼ੂਰੀ

1.2 ਮੀਟਿ੍ਕ ਟਨ ਪਿਆਜ਼ ਦਰਾਮਦ ਕਰਨ ਨੂੰ ਪ੍ਰਵਾਨਗੀ ਨਵੀਂ ਦਿੱਲੀ, 20 ਨਵੰਬਰ (ਏਜੰਸੀ)-ਕੇਂਦਰੀ ਮੰਤਰੀ ਮੰਡਲ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਨਿੱਜੀਕਰਨ ਮੁਹਿੰਮ 'ਚ ਬੁੱਧਵਾਰ ਨੂੰ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿ. ਸਮੇਤ 5 ਸਰਕਾਰੀ ਕੰਪਨੀਆਂ 'ਚ ਸਟ੍ਰੈਟਜਿਕ ਅੱਪ ...

ਪੂਰੀ ਖ਼ਬਰ »

ਵਟਸਐਪ ਜ਼ਰੀਏ ਡਾਟਾ ਚੋਰੀ ਹੋਣ ਸਬੰਧੀ ਭਾਰਤੀ ਸਾਈਬਰ ਸੁਰੱਖਿਆ ਏਜੰਸੀ ਵਲੋਂ ਚਿਤਾਵਨੀ ਜਾਰੀ

ਨਵੀਂ ਦਿੱਲੀ, 20 ਨਵੰਬਰ (ਏਜੰਸੀ)-ਇਕ ਭਾਰਤੀ ਸਾਈਬਰ ਸੁਰੱਖਿਆ ਏਜੰਸੀ ਨੇ ਵਟਸਐਪ ਦੀ ਵਰਤੋਂ ਕਰਨ ਵਾਲਿਆਂ ਲਈ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਹੈਕਰਸ ਇਕ ਐਮਪੀ4 ਫ਼ਾਈਲ ਦੇ ਜ਼ਰੀਏ ਉਨ੍ਹਾਂ ਦੀ ਨਿੱਜੀ ਜਾਣਕਾਰੀ ਉਡਾ ਸਕਦੇ ਹਨ | ਕੰਪਿਊਟਰ ਐਮਰਜੈਂਸੀ ਰਿਸਪਾਂਸ ...

ਪੂਰੀ ਖ਼ਬਰ »

ਲੋਕ ਸਭਾ ਸਪੀਕਰ ਬਿਰਲਾ ਨੂੰ ਭੇਟ ਕੀਤੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆ ਨਾਲ ਸਬੰਧਿਤ ਕਿਤਾਬਾਂ

ਨਵੀਂ ਦਿੱਲੀ, 20 ਨਵੰਬਰ (ਜਗਤਾਰ ਸਿੰਘ)- ਪੰਜਾਬ ਤੋਂ ਸਾਂਸਦ ਜਸਬੀਰ ਸਿੰਘ ਗਿੱਲ ਤੇ ਮੁਹੰਮਦ ਸਦੀਕ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆ ਨਾਲ ਸਬੰਧਿਤ 2 ਕਿਤਾਬਾਂ ਭੇਟ ਕੀਤੀਆਂ | ਦੋਵੇਂ ਸਾਂਸਦਾਂ ਨੇ ਇਹ ਕਿਤਾਬਾਂ ...

ਪੂਰੀ ਖ਼ਬਰ »

ਕਾਂਗਰਸ-ਐਨ.ਸੀ.ਪੀ.-ਸ਼ਿਵ ਸੈਨਾ ਮਿਲ ਕੇ ਮਹਾਰਾਸ਼ਟਰ 'ਚ ਬਣਾਉਣਗੇ ਸਰਕਾਰ

ਨਵੀਂ ਦਿੱਲੀ, 20 ਨਵੰਬਰ (ਏਜੰਸੀ)-ਅੱਜ ਸ਼ਰਦ ਪਵਾਰ ਦੀ ਰਿਹਾਇਸ਼ 'ਤੇ ਹੋਈ ਬੈਠਕ ਤੋਂ ਬਾਅਦ ਕਾਂਗਰਸੀ ਨੇਤਾਵਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਂਗਰਸ ਅਤੇ ਐਨ.ਸੀ.ਪੀ., ਸ਼ਿਵ ਸੈਨਾ ਨਾਲ ਮਿਲ ਜਲਦ ਤੋਂ ਜਲਦ ਮਹਾਰਾਸ਼ਟਰ ਵਿਚ ਗਠਜੋੜ ਵਾਲੀ ਸਰਕਾਰ ਬਣਾਉਣਗੇ | ...

ਪੂਰੀ ਖ਼ਬਰ »

ਬੰਗਾਲ 'ਚ ਐਨ.ਆਰ.ਸੀ. ਦੀ ਇਜਾਜ਼ਤ ਨਹੀਂ ਦੇਵਾਂਗੇ-ਮਮਤਾ

ਸਾਗਰਦਿਗੀ (ਪੱਛਮੀ ਬੰਗਾਲ), 20 ਨਵੰਬਰ (ਪੀ.ਟੀ.ਆਈ.)-ਭਾਵੇਂ ਇਕ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਨ.ਆਰ.ਸੀ. ਨੂੰ ਸਾਰੇ ਦੇਸ਼ 'ਚ ਲਾਗੂ ਕਰਨ ਦੀ ਗੱਲ ਕਹਿ ਰਹੇ ਪਰ ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਦੇ ਲੋਕਾਂ ਨੂੰ ਭਰੋਸਾ ...

ਪੂਰੀ ਖ਼ਬਰ »

ਪਵਾਰ ਵਲੋਂ ਕਿਸਾਨਾਂ ਦੇ ਮਸਲੇ 'ਤੇ ਮੋਦੀ ਨਾਲ ਮੁਲਾਕਾਤ

ਨਵੀਂ ਦਿੱਲੀ, 20 ਨਵੰਬਰ (ਏਜੰਸੀ)- ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਬੁੱਧਵਾਰ ਨੂੰ ਸੰਸਦ ਭਵਨ 'ਚ ਪ੍ਰਧਾਨ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਹਾਰਾਸ਼ਟਰ 'ਚ ਕਿਸਾਨਾਂ ਦੇ ਸੰਕਟ ਬਾਰੇ ਜਾਣੂ ਕਰਵਾਇਆ | ਉਨ੍ਹਾਂ ਪ੍ਰਧਾਨ ਮੰਤਰੀ ਤੋਂ ਸੂਬੇ 'ਚ ਫ਼ਸਲਾਂ ਦੇ ...

ਪੂਰੀ ਖ਼ਬਰ »

ਆਜ਼ਮ ਖ਼ਾਨ, ਪਤਨੀ ਤੇ ਬੇਟੇ ਿਖ਼ਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ

ਰਾਮਪੁਰ, 20 ਨਵੰਬਰ (ਏਜੰਸੀ)-ਅਦਾਲਤ ਵਲੋਂ ਅੱਜ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖ਼ਾਨ, ਉਨ੍ਹਾਂ ਦੀ ਪਤਨੀ ਤੰਜੀਨ ਫਾਤਿਮਾ ਤੇ ਬੇਟੇ ਅਬਦੁੱਲਾ ਆਜ਼ਮ ਿਖ਼ਲਾਫ਼ ਅਦਾਲਤ 'ਚ ਪੇਸ਼ ਨਾ ਹੋਣ 'ਤੇ ਗੈਰ-ਜ਼ਮਾਨਤੀ ਵਾਰੰਟ ...

ਪੂਰੀ ਖ਼ਬਰ »

ਜਨਵਰੀ ਤੱਕ ਭਾਰਤ ਨੂੰ ਮਿਲੇਗਾ ਪਹਿਲਾ ਚੀਫ਼ ਆਫ਼ ਡਿਫ਼ੈਂਸ ਸਟਾਫ਼

ਕੌਮੀ ਸੁਰੱਖਿਆ ਸਲਾਹਕਾਰ ਦੀ ਅਗਵਾਈ ਵਾਲੀ ਕਮੇਟੀ ਨੇ ਜ਼ਮੀਨੀ ਕੰਮ ਪੂਰਾ ਕੀਤਾ ਨਵੀਂ ਦਿੱਲੀ, 20 ਨਵੰਬਰ (ਪੀ. ਟੀ. ਆਈ.)-ਭਾਰਤ ਨੂੰ ਜਨਵਰੀ ਤੱਕ ਆਪਣਾ ਪਹਿਲਾ ਚੀਫ਼ ਆਫ਼ ਡਿਫ਼ੈਂਸ ਸਟਾਫ਼ (ਸੀ.ਡੀ.ਐਸ.) ਮਿਲ ਜਾਵੇਗਾ | ਸਰਕਾਰ ਲਈ ਇਕ-ਨੁਕਾਤੀ ਫ਼ੌਜੀ ਸਲਾਹਕਾਰ ਦੀ ...

ਪੂਰੀ ਖ਼ਬਰ »

ਯਸ਼ਵੰਤ ਸਿਨਹਾ ਕੱਲ੍ਹ ਤੋਂ ਕਸ਼ਮੀਰ ਦੌਰੇ 'ਤੇ ਜਾਣਗੇ

ਨਵੀਂ ਦਿੱਲੀ, 20 ਨਵੰਬਰ (ਏਜੰਸੀ)-ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਦੀ ਸ਼ਮੂਲੀਅਤ ਵਾਲੇ ਇਕ ਸਿਵਲ ਸੁਸਾਇਟੀ ਗਰੁੱਪ ਵਲੋਂ ਕਸ਼ਮੀਰ ਦੀ ਮੌਜ਼ੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ 22 ਤੋਂ 25 ਨਵੰਬਰ ਤੱਕ ਵਾਦੀ ਦਾ ਦੌਰਾ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ ਜੋ ...

ਪੂਰੀ ਖ਼ਬਰ »

ਧਮਕੀ ਭਰੇ ਪੋਸਟਰਾਂ ਤੋਂ ਬਾਅਦ ਵਾਦੀ 'ਚ ਬੰਦ ਰਹੀਆਂ ਦੁਕਾਨਾਂ

ਸ੍ਰੀਨਗਰ, 20 ਨਵੰਬਰ (ਏਜੰਸੀ)-ਦਹਿਸ਼ਤਗਰਦਾਂ ਵਲੋਂ ਲਗਾਏ ਗਏ ਧਮਕੀ ਭਰੇ ਪੋਸਟਰਾਂ ਤੋਂ ਬਾਅਦ ਬੁੱਧਵਾਰ ਨੂੰ ਸ੍ਰੀਨਗਰ ਕੁਝ ਖੇਤਰਾਂ ਸਮੇਤ ਕਸ਼ਮੀਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਕਈ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ | ਜਾਣਕਾਰੀ ਅਨੁਸਾਰ ਸ੍ਰੀਨਗਰ ਦੇ ...

ਪੂਰੀ ਖ਼ਬਰ »

ਫ਼ੀਸ ਵਾਧੇ ਦਾ ਮਾਮਲਾ

ਐਚ. ਆਰ. ਡੀ. ਮੰਤਰਾਲੇ ਦੀ ਕਮੇਟੀ ਸ਼ੁੱਕਰਵਾਰ ਨੂੰ ਜੇ. ਐਨ. ਯੂ. ਦਾ ਕਰੇਗੀ ਦੌਰਾ

ਨਵੀਂ ਦਿੱਲੀ, 20 ਨਵੰਬਰ (ਏਜੰਸੀ)-ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਵਲੋਂ ਬਣਾਈ ਗਈ ਉੱਚ ਤਾਕਤੀ ਕਮੇਟੀ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਲਈ ਸ਼ੁੱਕਰਵਾਰ ਨੂੰ ਜੇ. ਐਨ. ਯੂ. ਕੈਂਪਸ ਦਾ ਦੌਰਾ ਕਰੇਗੀ ਅਤੇ ਮੁੱਦਿਆਂ ਦਾ ਹੱਲ ਲੱਭੇਗੀ | ਬੁੱਧਵਾਰ ਨੂੰ ...

ਪੂਰੀ ਖ਼ਬਰ »

ਦਿੱਲੀ-ਐਨ.ਸੀ.ਆਰ. 'ਚ ਸਾਹ ਲੈਣਾ ਫੇਫੜਿਆਂ ਲਈ ਖ਼ਤਰਨਾਕ-ਮਾਹਿਰ

ਨਵੀਂ ਦਿੱਲੀ, 20 ਨਵੰਬਰ (ਏਜੰਸੀ)- ਦਿੱਲੀ 'ਚ ਪ੍ਰਦੂਸ਼ਣ ਨੂੰ ਲੈ ਕੇ ਮਾਹਿਰਾਂ ਨੇ ਚਿਤਾਵਨੀ ਜਾਰੀ ਹੈ ਕਿ ਐਨ.ਸੀ.ਆਰ. ਅਤੇ ਇਸ ਦੇ ਆਲੇ-ਦੁਲਾਲੇ ਇਲਾਕਿਆਂ 'ਚ ਸਾਹ ਲੈਣਾ ਫੇਫੜਿਆਂ ਲਈ ਬੇਹੱਦ ਖਤਰਨਾਕ ਹੈ | ਹਵਾ ਪ੍ਰਦੂਸ਼ਣ ਔਸਤਨ ਹਰ ਦਿਨ 15-20 ਸਿਗਰਟਾਂ ਪੀਣ ਦੇ ਬਰਾਬਰ ਹੈ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX