ਤਾਜਾ ਖ਼ਬਰਾਂ


ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  10 minutes ago
ਸ੍ਰੀਨਗਰ, 16 ਦਸੰਬਰ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ 'ਚ ਅੱਜ ਪਾਕਿਸਤਾਨ ਨੇ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨੀ ਫੌਜ ਨੇ ਸਵੇਰੇ 9.45 ਵਜੇ...
ਅੰਮ੍ਰਿਤਸਰ 'ਚ ਨੇਪਾਲੀ ਜੋੜੇ ਨੇ ਕਰਾਈ ਕਰੋੜਾਂ ਰੁਪਏ ਦੀ ਲੁੱਟ
. . .  28 minutes ago
ਅੰਮ੍ਰਿਤਸਰ, 16 ਦਸੰਬਰ (ਰੇਸ਼ਮ ਸਿੰਘ)- ਬੀਤੀ ਰਾਤ ਅੰਮ੍ਰਿਤਸਰ ਦੇ ਪੋਸ਼ ਇਲਾਕੇ ਵ੍ਹਾਈਟ ਐਵੇਨਿਊ 'ਚ ਸਥਿਤ ਇੱਕ ਘਰ 'ਚ ਇੱਕ ਨੇਪਾਲੀ ਜੋੜੇ ਵਲੋਂ ਕਰੋੜਾਂ ਰੁਪਏ ਦੀ ਲੁੱਟ ਕਰਾਏ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ...
ਜਾਮੀਆ ਤੋਂ ਬਾਅਦ ਲਖਨਊ ਦੇ ਨਦਵਾ ਕਾਲਜ 'ਚ ਬਵਾਲ, ਪੁਲਿਸ ਅਤੇ ਵਿਦਿਆਰਥੀਆਂ ਵਿਚਾਲੇ ਝੜਪ
. . .  46 minutes ago
ਲਖਨਊ, 16 ਦਸੰਬਰ- ਦਿੱਲੀ ਦੀ ਜਾਮੀਆ ਯੂਨੀਵਰਸਿਟੀ 'ਚ ਬਵਾਲ ਤੋਂ ਬਾਅਦ ਹੁਣ ਲਖਨਊ 'ਚ ਪੁਲਿਸ ਅਤੇ ਵਿਦਿਆਰਥੀਆਂ ਵਿਚਾਲੇ ਝੜਪ ਦੀ ਖ਼ਬਰ ਹੈ। ਲਖਨਊ ਦੇ ਨਦਵਾ ਕਾਲਜ 'ਚ...
ਅਧਿਆਪਕ ਕੋਲੋਂ ਖੋਹੀ ਕਾਰ ਲਾਵਾਰਸ ਹਾਲਤ 'ਚ ਮਿਲੀ
. . .  1 minute ago
ਹਰੀਕੇ ਪੱਤਣ, 16 ਦਸੰਬਰ (ਸੰਜੀਵ ਕੁੰਦਰਾ)- ਬੀਤੀ 14 ਦਸੰਬਰ ਨੂੰ ਹਰੀਕੇ ਨਜ਼ਦੀਕ ਬੂਹ ਪੁਲ 'ਤੇ ਲੁਟੇਰਿਆਂ ਨੇ ਅਧਿਆਪਕ ਨੂੰ ਗੋਲੀ ਮਾਰ ਕੇ ਕਾਰ ਖੋਹ ਲਈ ਸੀ। ਘਟਨਾ ਤੋਂ ਬਾਅਦ ਜਾਂਚ 'ਚ ਜੁਟੀ ਪੁਲਿਸ...
ਜਾਮੀਆ ਹਿੰਸਾ 'ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ਹਿੰਸਾ ਰੁਕੇਗੀ ਤਾਂ ਹੋਵੇਗੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 16 ਦਸੰਬਰ- ਜਾਮੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਹੋਈ ਹਿੰਸਾ ਦਾ ਮਾਮਲਾ ਅੱਜ ਸੁਪਰੀਮ ਕੋਰਟ 'ਚ ਪਹੁੰਚਿਆ। ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਇੰਦਰਾ ਜੈਅਸਿੰਘ ਨੇ ਵਿਦਿਆਰਥੀਆਂ...
ਬਿਆਸ : ਦੂਜੀ ਜਮਾਤ ਦੀ ਵਿਦਿਆਰਥਣ ਨਾਲ ਹੋਏ ਜਬਰ ਜਨਾਹ ਦੇ ਰੋਸ ਵਜੋਂ ਲੋਕਾਂ ਨੇ ਨੈਸ਼ਨਲ ਹਾਈਵੇਅ ਕੀਤਾ ਜਾਮ
. . .  about 1 hour ago
ਬਿਆਸ, 16 ਦਸੰਬਰ (ਪਰਮਜੀਤ ਸਿੰਘ ਰੱਖੜਾ)- ਬੀਤੇ ਦਿਨੀਂ ਬਿਆਸ ਦੇ ਇੱਕ ਨਿੱਜੀ ਸਕੂਲ 'ਚ ਦੂਜੀ ਜਮਾਤ ਦੀ ਵਿਦਿਆਰਥਣ ਨਾਲ ਹੋਏ ਜਬਰ ਜਨਾਹ ਦੇ ਰੋਸ ਵਜੋਂ ਅੱਜ ਵੱਡੀ ਗਿਣਤੀ 'ਚ ਇਲਾਕਾ ਵਾਸੀ ਸਕੂਲ ਦੇ ਮੂਹਰੇ...
ਜਾਮੀਆ ਹਿੰਸਾ : ਪੁਲਿਸ ਨੇ ਦਰਜ ਕੀਤੇ ਦੋ ਕੇਸ
. . .  about 1 hour ago
ਨਵੀਂ ਦਿੱਲੀ, 16 ਦਸੰਬਰ- ਜਾਮੀਆ ਨਗਰ 'ਚ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਲੰਘੇ ਹੋਏ ਹਿੰਸਕ ਪ੍ਰਦਰਸ਼ਨ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ ਦੋ ਐੱਫ. ਆਈ. ਆਰ. ਦਰਜ ਕੀਤੀਆਂ ਹਨ। ਦਿੱਲੀ ਪੁਲਿਸ ਨੇ...
ਬਿਆਸ : ਦੂਜੀ ਜਮਾਤ ਦੀ ਵਿਦਿਆਰਥਣ ਨਾਲ ਹੋਏ ਜਬਰ ਜਨਾਹ ਦੇ ਰੋਸ 'ਚ ਸਕੂਲ ਮੂਹਰੇ ਇਕੱਤਰ ਹੋਏ ਇਲਾਕਾ ਵਾਸੀ
. . .  about 2 hours ago
ਬਿਆਸ, 16 ਦਸੰਬਰ (ਪਰਮਜੀਤ ਸਿੰਘ ਰੱਖੜਾ)- ਬੀਤੇ ਦਿਨੀਂ ਬਿਆਸ ਦੇ ਇੱਕ ਨਿੱਜੀ ਸਕੂਲ 'ਚ ਦੂਜੀ ਜਮਾਤ ਦੀ ਵਿਦਿਆਰਥਣ ਨਾਲ ਕਥਿਤ ਜਬਰ ਜਨਾਹ ਦੇ ਮਾਮਲੇ 'ਚ ਇਲਾਕੇ ਦੇ ਲੋਕਾਂ 'ਚ ਭਾਰੀ ਰੋਸ...
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਈ ਪੋਹ ਮਹੀਨੇ ਦੀ ਅਰਦਾਸ
. . .  about 2 hours ago
ਬਟਾਲਾ, 16 ਦਸੰਬਰ (ਕਮਲ ਕਾਹਲੋਂ)- ਪੋਹ ਮਹੀਨੇ ਦੀ ਸੰਗਰਾਂਦ ਦੀ ਦਿਹਾੜਾ ਅੱਜ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਭਾਰਤ...
ਜਾਮੀਆ ਯੂਨੀਵਰਸਿਟੀ 5 ਜਨਵਰੀ ਤੱਕ ਬੰਦ, ਘਰਾਂ ਨੂੰ ਪਰਤ ਰਹੇ ਹਨ ਵਿਦਿਆਰਥੀ
. . .  about 2 hours ago
ਨਵੀਂ ਦਿੱਲੀ, 16 ਦਸੰਬਰ- ਲੰਘੇ ਦਿਨ ਹੋਏ ਭਾਰੀ ਪ੍ਰਦਰਸ਼ਨ ਤੋਂ ਬਾਅਦ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ 'ਚ 5 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਛੁੱਟੀਆਂ ਦੇ ਐਲਾਨ ਤੋਂ...
ਉਨਾਓ ਜਬਰ ਜਨਾਹ ਮਾਮਲੇ 'ਚ ਕੁਲਦੀਪ ਸੇਂਗਰ 'ਤੇ ਅੱਜ ਫ਼ੈਸਲਾ ਸੁਣਾਏਗੀ ਕੋਰਟ
. . .  about 3 hours ago
ਨਵੀਂ ਦਿੱਲੀ, 16 ਦਸੰਬਰ- ਦਿੱਲੀ ਦੀ ਤੀਸ ਹਜ਼ਾਰੀ ਕੋਰਟ ਅੱਜ ਉਨਾਓ ਜਬਰ ਜਨਾਹ ਮਾਮਲੇ 'ਚ ਦੋਸ਼ੀ ਕੁਲਦੀਪ ਸੇਂਗਰ 'ਤੇ ਫ਼ੈਸਲਾ ਸੁਣਾ...
ਪ੍ਰਦਰਸ਼ਨ ਦੇ ਖ਼ਤਮ ਹੁੰਦਿਆਂ ਹੀ ਖੋਲ੍ਹੇ ਗਏ ਦਿੱਲੀ ਦੇ ਮੈਟਰੋ ਸਟੇਸ਼ਨ
. . .  about 4 hours ago
ਨਵੀਂ ਦਿੱਲੀ, 16 ਦਸੰਬਰ- ਨਾਗਰਿਕਤਾ ਸੋਧ ਬਿਲ ਦੇ ਖ਼ਿਲਾਫ਼ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਦੇ ਜਾਮੀਆ ਸਮੇਤ ਕੁੱਝ ਇਲਾਕਿਆਂ 'ਚ ਸੋਮਵਾਰ ਵੀ ਸਥਿਤੀ ...
ਝਾਰਖੰਡ ਵਿਧਾਨਸਭਾ ਚੋਣਾਂ ਦੇ ਚੌਥੇ ਪੜਾਅ ਦੇ ਲਈ ਵੋਟਿੰਗ ਸ਼ੁਰੂ
. . .  about 4 hours ago
ਰਾਂਚੀ, 16 ਦਸੰਬਰ- ਝਾਰਖੰਡ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਦੇ ਲਈ ਅੱਜ ਸਵੇਰੇ 7 ਵਜੇ ਤੋਂ 15 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ...
ਅੱਜ ਦਾ ਵਿਚਾਰ
. . .  about 4 hours ago
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੇ ਭਾਰਤ ਨੂੰ ਦਿੱਤੀ ਕਰਾਰ ਮਾਤ, 8 ਵਿਕਟਾਂ ਨਾਲ ਹਰਾਇਆ
. . .  1 day ago
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ 36 ਗੇਂਦਾਂ ਵਿਚ 40 ਰਨਾਂ ਦੀ ਲੋੜ
. . .  1 day ago
ਭਾਰਤ ਵੈਸਟਇੰਡੀਜ਼ ਇਕ ਦਿਨਾਂ ਮੈਚ : ਵੈਸਟ ਇੰਡੀਜ਼ ਨੂੰ ਜਿੱਤ ਲਈ 68 ਗੇਂਦਾਂ 'ਚ ਚਾਹੀਦੀਆਂ ਹਨ 59 ਦੌੜਾਂ, ਹੱਥ ਵਿਚ 8 ਵਿਕਟਾਂ
. . .  1 day ago
ਭਾਰਤ ਵੈਸਟ ਇੰਡੀਜ਼ ਪਹਿਲਾ ਇਕ ਦਿਨਾਂ ਮੈਚ : ਵੈਸਟ ਇੰਡੀਜ਼ ਦੀ ਸਥਿਤੀ ਮਜ਼ਬੂਤ, 27 ਓਵਰਾਂ ਮਗਰੋਂ ਬਣਾਏ 150 ਰਨ, ਹੱਥ 'ਚ 9 ਵਿਕਟਾਂ
. . .  1 day ago
ਜੇ.ਪੀ ਨੱਢਾ ਵੱਲੋਂ ਭਾਜਪਾ ਦੇ 6 ਸੂਬਾ ਪ੍ਰਧਾਨਾਂ ਨੂੰ ਕਾਂਗਰਸ, ਟੀ.ਐਮ.ਸੀ ਤੇ ਕਮਿਊਨਿਸਟ ਪਾਰਟੀਆਂ ਖ਼ਿਲਾਫ਼ ਪ੍ਰਦਰਸ਼ਨ ਦੇ ਨਿਰਦੇਸ਼
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 36/1
. . .  1 day ago
ਜਾਮੀਆ ਹਿੰਸਕ ਪ੍ਰਦਰਸ਼ਨ ਦੌਰਾਨ ਕਈ ਸਟੇਸ਼ਨਾਂ 'ਤੇ ਮੈਟਰੋ ਬੰਦ
. . .  1 day ago
ਨਾਗਰਿਕਤਾ ਸੋਧ ਬਿੱਲ : ਪ੍ਰਦਰਸ਼ਨਕਾਰੀਆਂ ਨੇ ਫੂਕੀਆਂ ਬੱਸਾਂ
. . .  1 day ago
ਕੱਪੜਿਆਂ ਤੋਂ ਪਹਿਚਾਣੇ ਜਾ ਸਕਦੇ ਹਨ ਅੱਗ ਲਾਉਣ ਵਾਲੇ - ਪ੍ਰਧਾਨ ਮੰਤਰੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟ ਇੰਡੀਜ਼ ਦਾ ਪਹਿਲਾ ਖਿਡਾਰੀ (ਅੰਬ੍ਰਿਸ) 9 ਦੌੜਾਂ ਬਣਾ ਕੇ ਆਊਟ
. . .  1 day ago
ਮੁਸੀਬਤ ਵਿਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਉਣ ਪੱਛਮੀ ਬੰਗਾਲ ਦੇ ਲੋਕ - ਰਾਜਪਾਲ ਜਗਦੀਪ ਧਨਖੜ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਨਿਰਧਾਰਿਤ 50 ਓਵਰਾਂ 'ਚ ਭਾਰਤ 287/8
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤਣ ਲਈ ਦਿੱਤਾ 288 ਦੌੜਾਂ ਦਾ ਟੀਚਾ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਦਾ 8ਵਾਂ ਖਿਡਾਰੀ (ਸ਼ਿਵਮ ਦੂਬੇ) 9 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ 7ਵੀਂ ਸਫਲਤਾ, ਜਡੇਜਾ 21 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ 6ਵੀਂ ਸਫਲਤਾ
. . .  1 day ago
ਫ਼ਿਰੋਜ਼ਪੁਰ 'ਚ ਹਿੰਦ-ਪਾਕਿ ਸਰਹੱਦ ਤੋਂ ਸਾਢੇ 12 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 45 ਓਵਰਾਂ ਤੋਂ ਬਾਅਦ ਭਾਰਤ 250/5
. . .  1 day ago
ਸਕੂਲ ਦੀ ਵਿਰਾਸਤੀ ਇਮਾਰਤ ਦੇ 100 ਸਾਲ ਪੂਰੇ ਹੋਣ 'ਤੇ ਸਿੱਖਿਆ ਮੰਤਰੀ ਵਲੋਂ ਲੋਗੋ ਜਾਰੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਦਾ ਪੰਜਵਾਂ ਖਿਡਾਰੀ ਆਊਟ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 38.3 ਓਵਰਾਂ 'ਚ ਭਾਰਤ ਦੀਆਂ 200 ਦੌੜਾਂ ਪੂਰੀਆਂ
. . .  1 day ago
ਅੱਜ ਤੋਂ ਟੋਲ ਪਲਾਜ਼ਿਆਂ 'ਤੇ ਵਾਹਨਾਂ ਲਈ ਫਾਸਟ ਟੈਗ ਜ਼ਰੂਰੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ ਚੌਥੀ ਸਫਲਤਾ, ਸ਼੍ਰੇਅਸ 70 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 35 ਓਵਰਾਂ ਤੋਂ ਬਾਅਦ ਭਾਰਤ 185/3
. . .  1 day ago
ਬੰਗਾਲ 'ਚ ਨਾਗਰਿਕਤਾ ਕਾਨੂੰਨ ਦਾ ਵਿਰੋਧ, ਸੂਬੇ ਦੇ ਕੁਝ ਹਿੱਸਿਆ 'ਚ ਇੰਟਰਨੈੱਟ ਸੇਵਾਵਾਂ ਮੁਅੱਤਲ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਰਿਸ਼ਭ ਪੰਤ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਸ਼੍ਰੇਅਸ ਦੀਆਂ 50 ਦੌੜਾਂ ਪੂਰੀਆਂ
. . .  1 day ago
ਕੁੱਲੂ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 30 ਓਵਰਾਂ ਤੋਂ ਬਾਅਦ ਭਾਰਤ 137/3
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 25 ਓਵਰਾਂ ਤੋਂ ਬਾਅਦ ਭਾਰਤ 103/3
. . .  1 day ago
ਮੁੱਖ ਮੰਤਰੀ ਊਧਵ ਠਾਕਰੇ ਨਾਲ ਪੀ.ਐਮ.ਸੀ ਖਾਤਾ ਧਾਰਕਾਂ ਦੇ ਵਫ਼ਦ ਨੇ ਕੀਤੀ ਮੁਲਾਕਾਤ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 20 ਓਵਰਾਂ ਤੋਂ ਬਾਅਦ ਭਾਰਤ 83/3
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟਇੰਡੀਜ਼ ਨੂੰ ਮਿਲੀ ਤੀਜੀ ਸਫਲਤਾ, ਰੋਹਿਤ ਸ਼ਰਮਾ ਆਊਟ
. . .  1 day ago
ਆੜ੍ਹਤੀਆਂ ਵਲੋਂ ਤੰਗ-ਪਰੇਸ਼ਾਨ ਕੀਤੇ ਜਾਣ 'ਤੇ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 15 ਓਵਰਾਂ ਤੋਂ ਬਾਅਦ ਭਾਰਤ 68/2
. . .  1 day ago
ਹਿੰਸਾ ਦੀ ਲਪੇਟ 'ਚ ਹੈ ਆਸਾਮ, ਇਹ ਹੈ ਚਿੰਤਾ ਦਾ ਵਿਸ਼ਾ- ਅਧੀਰ ਰੰਜਨ ਚੌਧਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਪੋਹ ਸੰਮਤ 551
ਿਵਚਾਰ ਪ੍ਰਵਾਹ: ਸਹਿਣਸ਼ੀਲ ਹੋਣਾ ਚੰਗੀ ਗੱਲ ਹੈ ਪਰ ਅਨਿਆਂ ਦਾ ਵਿਰੋਧ ਕਰਨਾ ਉਸ ਤੋਂ ਵਧੀਆ ਗੱਲ ਹੈ। -ਜੈ ਸ਼ੰਕਰ ਪ੍ਰਸਾਦ

ਪਹਿਲਾ ਸਫ਼ਾ

ਨਾਗਰਿਕਤਾ ਕਾਨੂੰਨ

ਦਿੱਲੀ ਤੱਕ ਪਹੁੰਚੀ ਵਿਰੋਧ ਦੀ ਅੱਗ

* ਬੱਸਾਂ ਤੇ ਹੋਰ ਵਾਹਨ ਸਾੜੇ

* ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ-60 ਜ਼ਖ਼ਮੀ

* ਜਾਮੀਆ ਯੂਨੀਵਰਸਿਟੀ ਕੀਤੀ ਬੰਦ

ਨਵੀਂ ਦਿੱਲੀ, 15 ਦਸੰਬਰ (ਏਜੰਸੀ)-ਦੱਖਣ ਪੂਰਬੀ ਦਿੱਲੀ ਦੀ ਨਿਊ ਫਰੈਂਡਜ਼ ਕਾਲੋਨੀ 'ਚ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਹਿੰਸਕ ਝੜਪਾਂ ਦੌਰਾਨ 3 ਸਰਕਾਰੀ ਬੱਸਾਂ ਤੇ 1 ਅੱਗ ਬੁਝਾਊ ਵਾਹਨ ਨੂੰ ਅੱਗ ਲਗਾ ਦਿੱਤੀ ਗਈ | ਝੜਪਾਂ ਦੌਰਾਨ ਪੁਲਿਸ ਕਰਮੀਆਂ, ਵਿਦਿਆਰਥੀਆਂ, ਅੱਗ ਬੁਝਾਊ ਦਸਤੇ ਦੇ ਕਰਮੀਆਂ ਸਮੇਤ 60 ਵਿਅਕਤੀ ਜ਼ਖ਼ਮੀ ਹੋ ਗਏ | ਪ੍ਰਦਰਸ਼ਨਾਂ ਤੋਂ ਬਾਅਦ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਨੂੰ ਬੰਦ ਕਰ ਦਿੱਤਾ ਗਿਆ | ਦਿੱਲੀ 'ਚ ਇਕ ਪ੍ਰਤੱਖਦਰਸ਼ੀ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਨੇ ਇਕ ਮੋਟਰਸਾਈਕਲ 'ਚੋਂ ਪੈਟਰੋਲ ਕੱਢਿਆ ਤੇ ਇਸ ਨਾਲ ਬੱਸਾਂ ਨੂੰ ਅੱਗ ਲਗਾ ਦਿੱਤੀ | ਦਿੱਲੀ ਪੁਲਿਸ ਨੇ ਦੱਸਿਆ ਕਿ ਅੱਗ ਨਾਲ ਸਾੜੀਆਂ ਬੱਸਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ | ਇਸ ਸਬੰਧੀ ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀ ਨੇ ਦੱਸਿਆ ਕਿ ਚਾਰ ਅੱਗ ਬੁਝਾਊ ਵਾਹਨਾਂ ਨੂੰ ਘਟਨਾ ਸਥਾਨ ਵੱਲ ਰਵਾਨਾ ਕੀਤਾ ਗਿਆ ਸੀ, ਜਿਨ੍ਹਾਂ 'ਚੋਂ ਇਕ ਵਾਹਨ ਝੜਪਾਂ ਦੌਰਾਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ, ਜਦਕਿ ਉਨ੍ਹਾਂ ਦੇ 2 ਮੁਲਾਜ਼ਮ ਜ਼ਖ਼ਮੀ ਹੋ ਗਏ ਹਨ | ਹਿੰਸਕ ਝੜਪਾਂ ਨੂੰ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਕੀਤੇ ਗਏ ਪ੍ਰਦਰਸ਼ਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਪਰ ਵਿਦਿਅਰਥੀ ਸੰਗਠਨ ਨੇ ਇਸ ਦਾ ਖੰਡਨ ਕੀਤਾ ਹੈ | ਇਸ ਸਬੰਧੀ ਜਾਮੀਆ ਮਿਲੀਆ ਇਸਲਾਮੀਆ ਵਿਦਿਆਰਥੀ ਸੰਗਠਨ ਨੇ ਕਿਹਾ ਕਿ ਉਨ੍ਹਾਂ ਦਾ ਇਸ ਹਿੰਸਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਉਨ੍ਹਾਂ ਦੱਸਿਆ ਕਿ ਸਥਾਨਕ ਤੱਤਾਂ ਨੇ ਪ੍ਰਦਰਸ਼ਨ 'ਚ ਸ਼ਮੂਲੀਅਤ ਕੀਤੀ ਤੇ ਇਸ ਨੂੰ ਹਿੰਸਕ ਰੂਪ ਦਿੱਤਾ | ਉਨ੍ਹਾਂ ਦੱਸਿਆ ਕਿ ਜਿਸ ਵੇਲੇ ਪ੍ਰਦਰਸ਼ਨ ਹਿੰਸਕ ਹੋਇਆ ਉਸ ਵੇਲੇ ਉਹ ਵਾਪਸ ਆ ਗਏ ਤੇ ਕੈਂਪਸ 'ਚ ਆ ਕੇ ਉਨ੍ਹਾਂ ਸ਼ਾਂਤੀਪੂਰਵਕ ਪ੍ਰਦਰਸ਼ਨ ਕੀਤਾ | ਇਸ ਸਬੰਧੀ ਕਾਂਗਰਸ ਵਲੋਂ ਮਾਨਤਾ ਪ੍ਰਾਪਤ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐਨ.ਐਸ.ਯੂ.ਆਈ.) ਦੇ ਰਾਸ਼ਟਰੀ ਸਕੱਤਰ ਸਾਈਮਨ ਫਾਰੂਕੀ ਨੇ ਦਾਅਵਾ ਕੀਤਾ ਹੈ ਕਿ ਪ੍ਰਦਰਸ਼ਨਕਾਰੀ ਮûਰਾ ਰੋਡ 'ਤੇ ਸ਼ਾਂਤੀਪੂਰਵਕ ਬੈਠੇ ਸਨ, ਪਰ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਉਠਾਉਣਾ ਚਾਹਿਆ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਇਸ ਦਾ ਵਿਰੋਧ ਕੀਤਾ | ਇਸ ਸਬੰਧੀ ਫਾਰੂਕੀ ਨੇ ਦੱਸਿਆ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਜਦੋਂ ਉਹ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ ਤੇ ਅੱਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ | ਇਸ ਮੌਕੇ ਇਕ ਵਿਦਿਆਰਥੀ ਨੇ ਦਾਅਵਾ ਕੀਤਾ ਕਿ ਜਦੋਂ ਪੁਲਿਸ ਨੇ ਬਲ ਪ੍ਰਯੋਗ ਕੀਤਾ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਬੱਸਾਂ ਨੂੰ ਅੱਗ ਲਗਾ ਦਿੱਤੀ ਤੇ ਭੰਨਤੋੜ ਕੀਤੀ |
13 ਮੈਟਰੋ ਸਟੇਸ਼ਨਾਂ ਦੇ ਗੇਟ ਬੰਦ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਹਿੰਸਕ ਪ੍ਰਦਰਸ਼ਨ ਦੇ ਮੱਦੇਨਜ਼ਰ 13 ਮੈਟਰੋ ਸਟੇਸ਼ਨਾਂ ਦੇ ਦਾਖ਼ਲਾ ਤੇ ਨਿਕਾਸੀ ਗੇਟ ਬੰਦ ਕਰ ਦਿੱਤੇ | ਡੀ. ਐਮ. ਆਰ. ਸੀ. ਨੇ ਟਵੀਟ ਕਰ ਕੇ ਕਿਹਾ ਕਿ ਪੁਲਿਸ ਵਲੋਂ ਦਿੱਲੀ ਪੁਲਿਸ ਦੀ ਸਲਾਹ ਅਨੁਸਾਰ ਸੁਖਦੇਵ ਵਿਹਾਰ ਅਤੇ ਆਸ਼ਰਮ ਦੇ ਗੇਟ ਨੰਬਰ 3 ਦੇ ਦਾਖ਼ਲਾ ਅਤੇ ਨਿਕਾਸੀ ਗੇਟ ਬੰਦ ਕਰ ਦਿੱਤੇ ਗਏ | ਸੁਖਦੇਵ ਵਿਹਾਰ ਵਿਖੇ ਗੱਡੀਆਂ ਨਹੀਂ ਰੁਕਣਗੀਆਂ | ਜਾਮੀਆ ਮਿਲੀਆ ਇਸਲਾਮੀਆ, ਓਖਲਾ ਵਿਹਾਰ ਅਤੇ ਜਸੋਲਾ ਵਿਹਾਰ ਸ਼ਾਹੀਨ ਬਾਗ਼ ਦੇ ਗੇਟ ਵੀ ਬੰਦ ਕਰ ਦਿੱਤੇ ਗਏ ਹਨ ਤੇ ਇਨ੍ਹਾਂ ਸਟੇਸ਼ਨਾਂ ਸਮੇਤ 13 ਸਟੇਸ਼ਨਾਂ 'ਤੇ ਵੀ ਗੱਡੀਆਂ ਨਹੀਂ ਰੁਕਣਗੀਆਂ |
ਕੇਜਰੀਵਾਲ ਨੇ ਸ਼ਾਂਤੀ ਦੀ ਬਹਾਲੀ ਲਈ ਲੈਫ. ਗਵਰਨਰ ਨਾਲ ਕੀਤੀ ਗੱਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੈਫ. ਗਵਰਨਰ ਅਨਿਲ ਬੈਜਲ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਦੱਖਣੀ ਦਿੱਲੀ 'ਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਹੋਈ ਹਿੰਸਾ 'ਤੇ ਕਾਨੂੰਨ ਵਿਵਸਥਾ ਦੀ ਬਹਾਲੀ ਲਈ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ | ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਵੀ ਸ਼ਾਂਤੀ ਦੀ ਬਹਾਲੀ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ | ਅਰਵਿੰਦ ਕੇਜਰੀਵਾਲ ਨੇ ਇਹ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ |
ਸਾਡੇ ਵਿਦਿਆਰਥੀ ਹਿੰਸਾ 'ਚ ਸ਼ਾਮਿਲ ਨਹੀਂ-ਜਾਮੀਆ ਮਿਲੀਆ 'ਵਰਸਿਟੀ
ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਨੇ ਐਤਵਾਰ ਨੂੰ ਕਿਹਾ ਕਿ ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਦੱਖਣੀ ਦਿੱਲੀ 'ਚ ਹਿੰਸਾ ਨੇੜਲੇ ਇਲਾਕਿਆਂ ਦੇ ਲੋਕਾਂ ਵਲੋਂ ਕੀਤੀ ਗਈ ਤੇ ਵਿਦਿਆਰਥੀਆਂ ਦੇ ਅੰਦੋਲਨ ਦੌਰਾਨ ਹਿੰਸਾ ਨਹੀਂ ਕੀਤੀ ਗਈ | ਯੂਨੀਵਰਸਿਟੀ ਨੇ ਇਕ ਬਿਆਨ 'ਚ ਕਿਹਾ ਕਿ ਸ਼ੁੱਕਰਵਾਰ ਨੂੰ ਵਿਦਿਆਰਥੀਆਂ ਅਤੇ ਪੁਲਿਸ ਦਰਮਿਆਨ ਹੋਈ ਝੜਪ ਦੇ ਬਾਅਦ ਯੂਨੀਵਰਸਿਟੀ ਨੇ ਪਹਿਲਾਂ ਹੀ ਸਰਦੀਆਂ ਦੀਆਂ ਛੁੱਟੀਆਂ ਕਰ ਦਿੱਤੀਆਂ ਹਨ ਅਤੇ ਸਮੈਸਟਰ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ | ਇਸ ਵਿਚ ਕਿਹਾ ਗਿਆ ਕਿ ਹੋਸਟਲਾਂ 'ਚ ਰਹਿ ਰਹੇ ਵੱਡੀ ਗਿਣਤੀ ਵਿਦਿਆਰਥੀ ਜਾ ਚੁੱਕੇ ਹਨ ਅਤੇ ਉਪ-ਕੁਲਪਤੀ ਨਜ਼ਮਾ ਅਖ਼ਤਰ ਨੇ ਵਿਦਿਆਰਥੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ |
ਹਿੰਸਾ 'ਚ ਸ਼ਾਮਿਲ ਬਾਹਰੀ ਲੋਕਾਂ ਨੂੰ ਫੜਨ ਲਈ ਪੁਲਿਸ ਜਾਮੀਆ ਕੈਂਪਸ 'ਚ ਦਾਖ਼ਲ
ਦੱਖਣੀ ਦਿੱਲੀ 'ਚ ਹਿੰਸਾ ਦੇ ਛੇਤੀ ਬਾਅਦ ਪੁਲਿਸ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਕੈਂਪਸ 'ਚ ਦਾਖ਼ਲ ਹੋ ਗਈ ਅਤੇ ਬਾਹਰੀ ਲੋਕਾਂ, ਜੋ ਲੁਕਣ ਲਈ ਯੂਨੀਵਰਸਿਟੀ ਕੈਂਪਸ 'ਚ ਦਾਖ਼ਲ ਹੋ ਗਏ ਸਨ, ਨੂੰ ਕਾਬੂ ਕਰਨ ਲਈ 'ਵਰਸਿਟੀ ਦੇ ਗੇਟ ਬੰਦ ਕਰ ਦਿੱਤੇ | ਸੂਤਰਾਂ ਨੇ ਕਿਹਾ ਕਿ ਦੋਵਾਂ ਵਿਦਿਆਰਥੀਆਂ ਅਤੇ ਟੀਚਰਜ਼ ਐਸੋਸੀਏਸ਼ਨ ਨੇ ਆਪਣੇ-ਆਪ ਨੂੰ ਹਿੰਸਾ ਅਤੇ ਸਾੜ ਫੂਕ ਤੋਂ ਵੱਖ ਕਰ ਲਿਆ | ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਕੁਝ ਸਥਾਨਿਕ ਲੋਕਾਂ ਨੇ ਉਨ੍ਹਾਂ ਦੇ ਪ੍ਰਦਰਸ਼ਨ 'ਚ ਸ਼ਾਮਿਲ ਹੋ ਕੇ ਵਿਘਨ ਪਾਇਆ ਅਤੇ ਹਿੰਸਾ ਕੀਤੀ | ਸੂਤਰਾਂ ਨੇ ਕਿਹਾ ਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਛੱਡੇ, ਇਸ ਦੌਰਾਨ ਕੁਝ ਬਾਹਰੀ ਲੋਕ ਕੈਂਪਸ ਵੱਲ ਭੱਜ ਗਏ ਅਤੇ ਲੁਕਣ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਰਾਰਤੀ ਲੋਕਾਂ ਨੂੰ ਫੜਨ ਲਈ ਪੁਲਿਸ ਨੇ ਕੈਂਪਸ 'ਚ ਦਾਖ਼ਲ ਹੋ ਕੇ ਗੇਟ ਬੰਦ ਕਰ ਦਿੱਤੇ |

ਆਸਾਮ 'ਚ ਪੁਲਿਸ ਫਾਇਰਿੰਗ ਦੌਰਾਨ ਜ਼ਖ਼ਮੀ ਹੋਏ ਦੋ ਹੋਰਾਂ ਨੇ ਦਮ ਤੋੜਿਆ

ਬੰਗਾਲ 'ਚ 6 ਜ਼ਿਲ੍ਹਿਆਂ 'ਚ ਇੰਟਰਨੈੱਟ ਸੇਵਾ ਬੰਦ

ਗੁਹਾਟੀ/ਕੋਲਕਾਤਾ, 15 ਦਸੰਬਰ (ਏਜੰਸੀ, ਰਣਜੀਤ ਸਿੰਘ ਲੁਧਿਆਣਵੀ)-ਆਸਾਮ ਦੇ ਗੁਹਾਟੀ 'ਚ ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਬੀਤੇ ਦਿਨੀਂ ਹਿੰਸਕ ਪ੍ਰਦਰਸ਼ਨਾਂ ਦੌਰਾਨ ਪੁਲਿਸ ਫਾਇਰਿੰਗ 'ਚ ਜ਼ਖ਼ਮੀ ਹੋਏ ਦੋ ਹੋਰ ਵਿਅਕਤੀਆਂ ਨੇ ਦਮ ਤੋੜ ਦਿੱਤਾ ਹੈ | ਇਸ ਸਬੰਧੀ ਗੁਹਾਟੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਸੁਪਰਡੈਂਟ ਰਮਨ ਤਾਲੁਕਦਾਰ ਨੇ ਦੱਸਿਆ ਕਿ ਬੀਤੇ ਦਿਨ ਪੁਲਿਸ ਫਾਇਰਿੰਗ 'ਚ ਜ਼ਖ਼ਮੀ ਹੋਏ ਈਸ਼ਵਰ ਨਾਇਕ ਨਾਂਅ ਦਾ ਵਿਅਕਤੀ ਸਨਿੱਚਰਵਾਰ ਰਾਤ ਨੂੰ ਦਮ ਤੋੜ ਗਿਆ ਸੀ, ਜਦਕਿ ਅੱਜ ਸਵੇਰੇ ਅਬਦੁਲ ਅਲੀਮ ਦੀ ਮੌਤ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਬੁੱਧਵਾਰ ਤੋਂ ਲੈ ਕੇ ਅੱਜ ਤੱਕ ਪੁਲਿਸ ਦੀਆਂ ਗੋਲੀਆਂ ਨਾਲ ਜ਼ਖ਼ਮੀ ਹੋਏ ਕਰੀਬ 27 ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ | ਹਾਲਾਂਕਿ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਨਾਗਰਿਕਤਾ ਕਾਨੂੰਨ ਿਖ਼ਲਾਫ਼ ਪ੍ਰਦਰਸ਼ਨਾਂ ਦੌਰਾਨ ਪੁਲਿਸ ਫਾਇਰਿੰਗ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਹੈ | ਵੀਰਵਾਰ ਨੂੰ ਗੁਹਾਟੀ 'ਚ ਪ੍ਰਦਰਸ਼ਨਾਂ ਦੌਰਾਨ 2 ਵਿਅਕਤੀ ਮਾਰੇ ਗਏ ਸਨ, ਜਦਕਿ ਪ੍ਰਦਰਸ਼ਨਕਾਰੀਆਂ ਤੇ ਆਲ ਆਸਾਮ ਸਟੂਡੈਂਟਸ ਯੂਨੀਅਨ ਦਾ ਦਾਅਵਾ ਹੈ ਕਿ ਉਸ ਦਿਨ ਪੁਲਿਸ ਦੀ ਗੋਲੀ ਨਾਲ ਤਿੰਨ ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਸੀ | ਆਸਾਮ ਪੁਲਿਸ ਵਲੋਂ ਨਾਗਰਿਕਤਾ ਕਾਨੂੰਨ ਿਖ਼ਲਾਫ਼ ਜਾਰੀ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 175 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ 1,406 ਨੂੰ ਨਿਸ਼ੇਧਕ ਹਿਰਾਸਤ (ਪ੍ਰੀਵੈਨਟਿਵ ਕਸਟਡੀ) 'ਚ ਲਿਆ ਗਿਆ ਹੈ |
ਗੁਹਾਟੀ ਤੇ ਡਿਬਰੂਗੜ੍ਹ 'ਚ ਕਰਫਿਊ 'ਚ ਢਿੱਲ
ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਗੁਹਾਟੀ ਤੇ ਡਿਬਰੂਗੜ੍ਹ ਦੇ ਕੁਝ ਹਿੱਸਿਆਂ 'ਚ ਲਗਾਏ ਗਏ ਕਰਫਿਊ 'ਚ ਐਤਵਾਰ ਨੂੰ ਕਈ ਘੰਟਿਆਂ ਲਈ ਢਿੱਲ ਦਿੱਤੀ ਗਈ ਹੈ | ਕਰਫਿਊ ਕਾਰਨ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਫਸੇ ਲੋਕਾਂ ਨੂੰ ਕੱਢਣ ਲਈ ਆਸਾਮ ਸੈਰ ਸਪਾਟਾ ਵਿਭਾਗ ਵਲੋਂ ਰੇਲਵੇ ਦੇ ਸਹਿਯੋਗ ਨਾਲ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ | ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਗੁਹਾਟੀ 'ਚ ਕਰਫਿਊ 'ਚ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਕਰਫਿਊ 'ਚ ਢਿੱਲ ਦਿੱਤੀ ਗਈ ਹੈ, ਜਦਕਿ ਡਿਬਰੂਗੜ੍ਹ ਪੱਛਮੀ, ਨਾਹਰਕਤੀਆ, ਤੇਨੂਘਾਟ ਖੇਤਰਾਂ 'ਚ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਕਰਫਿਊ 'ਚ ਢਿੱਲ ਦਿੱਤੀ ਗਈ ਹੈ |
ਪੱਛਮੀ ਬੰਗਾਲ 'ਚ ਪ੍ਰਦਰਸ਼ਨ ਜਾਰੀ
ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਐਤਵਾਰ ਨੂੰ ਵੀ ਪੱਛਮੀ ਬੰਗਾਲ 'ਚ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ | ਅੱਜ ਤਿ੍ਣਮੂਲ ਕਾਂਗਰਸ ਵਲੋਂ ਵੀ ਪ੍ਰਦਰਸ਼ਨ ਕੀਤੇ ਗਏ, ਜਿਸ ਕਾਰਨ ਕਈ ਐਕਸਪ੍ਰੈੱਸ ਤੇ ਮੇਲ ਰੇਲ ਗੱਡੀਆਂ ਰੱਦ ਰਹੀਆਂ | ਹਾਲਾਤ ਨੂੰ ਵੇਖਦਿਆਂ ਬੰਗਾਲ ਦੇ 6 ਜ਼ਿਲਿ੍ਹਆਂ ਜਿਨ੍ਹਾਂ 'ਚ ਮਾਲਦਾ, ਉੱਤਰੀ ਦਿਮਜਪੁਰ, ਮੁਰਸ਼ਿਦਾਬਾਦ, ਹਾਵੜਾ, ਉੱਤਰੀ 24 ਪਰਗਨਾ ਤੇ ਦੱਖਣੀ 24 ਪਰਗਨਾ ਦੇ ਕੁਝ ਇਲਾਕਿਆਂ 'ਚ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਇੰਟਰਨੈੱਟ ਤੇ ਕੇਬਲ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ | ਉਧਰ ਨਦੀਆ, ਉੱਤਰ 24 ਪਰਗਨਾ ਤੇ ਹਾਵੜਾ ਜ਼ਿਲਿ੍ਹਆਂ 'ਚ ਕਈ ਥਾਈਾ ਪ੍ਰਦਰਸ਼ਨਕਾਰੀਆਂ ਤੇ ਭਾਜਪਾ ਵਰਕਰਾਂ 'ਚ ਝੜਪਾਂ ਵੀ ਹੋਈਆਂ | ਕਾਂਗਰਸ ਵਲੋਂ ਵੀ ਪੂਰਬੀ ਬਰਦਮਾਨ ਜ਼ਿਲ੍ਹੇ ਦੇ ਦੁਰਗਾਪੁਰ ਬੇਨੀਚੱਟੀ ਇਲਾਕੇ 'ਚ ਰੈਲੀ ਕੱਢੀ ਗਈ | ਤਿ੍ਣਮੂਲ ਕਾਂਗਰਸ ਵਲੋਂ ਹਾਵੜਾ ਤੋਂ ਮੰਤਰੀ ਤੇ ਜ਼ਿਲ੍ਹਾ ਪ੍ਰਧਾਨ ਅਰੂਪ ਰਾਏ ਦੀ ਅਗਵਾਈ 'ਚ ਵਿਰੋਧ ਜਲੂਸ ਕੱਢਿਆ ਗਿਆ | ਸ਼ਿਵਪੁਰ ਟ੍ਰਾਮਡਿਪੋ ਤੋਂ ਹਾਵੜਾ ਮੈਦਾਨ ਤੱਕ ਹਜ਼ਾਰਾਂ ਦੀ ਗਿਣਤੀ 'ਚ ਲੋਕ ਸਾਮਿਲ ਹੋਏ | ਸੱਤਾਧਾਰੀ ਪਾਰਟੀ ਵਲੋਂ ਦੱਖਣੀ 24 ਪਰਗਨਾ ਜ਼ਿਲ੍ਹੇ ਤੋਂ ਲੈ ਕੇ ਸਾਰੇ ਜ਼ਿਲਿ੍ਹਆਂ 'ਚ ਪ੍ਰਦਰਸ਼ਨ ਕਰਕੇ ਐਨ.ਆਰ.ਸੀ. ਤੇ ਨਾਗਰਿਕਤਾ ਕਾਨੂੰਨ ਦਾ ਵਿਰੋਧ ਕੀਤਾ ਗਿਆ |
ਅਮਨ ਕਾਨੂੰਨ ਦੀ ਬਹਾਲੀ ਲਈ ਬੰਗਾਲ ਭਾਜਪਾ ਵਲੋਂ ਮੋਦੀ ਨਾਲ ਮੁਲਾਕਾਤ
ਬੰਗਾਲ ਭਾਜਪਾ ਦੇ ਇਕ ਵਫਦ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਨਾਗਰਕਿਤਾ ਕਾਨੂੰਨ ਦੇ ਵਿਰੋਧ 'ਚ ਜਾਰੀ ਹਿੰਸਕ ਪ੍ਰਦਰਸ਼ਨਾਂ ਲਈ ਸੂਬੇ 'ਚ ਅਮਨ-ਕਾਨੂੰਨ ਦੀ ਵਿਵਸਥਾ ਬਹਾਲ ਕਰਨ ਦੀ ਅਪੀਲ ਕੀਤੀ | ਸੂਬਾ ਜਨਰਲ ਸਕੱਤਰ ਬਿਸਵਪਿ੍ਯਾ ਰਾਏ ਚੌਧਰੀ ਦੀ ਅਗਵਾਈ 'ਚ ਭਾਜਪਾ ਦੇ ਵਫਦ ਨੇ ਪੱਛਮ ਬਰਧਮਾਨ ਜ਼ਿਲ੍ਹੇ ਦੇ ਅੰਡਲ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਨਾਲ ਉਸ ਵੇਲੇ ਮੁਲਾਕਾਤ ਕੀਤੀ ਜਦੋਂ ਉਹ ਝਾਰਖੰਡ ਦੇ ਦੁਮਕਾ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਸਨ |
ਪਟਨਾ 'ਚ ਪੁਲਿਸ ਚੌਕੀ ਨੂੰ ਅੱਗ
ਨਾਗਰਿਕਤਾ ਕਾਨੂੰਨ ਿਖ਼ਲਾਫ਼ ਪ੍ਰਦਰਸ਼ਨ ਦੀ ਅੱਗ ਬਿਹਾਰ ਤੱਕ ਪਹੁੰਚ ਗਈ | ਦੇਰ ਸ਼ਾਮ ਪ੍ਰਦਰਸ਼ਨਕਾਰੀਆਂ ਨੇ ਪਟਨਾ ਵਿਖੇ ਪੁਲਿਸ ਚੌਕੀ ਅਤੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਕਈ ਪੁਲਿਸ ਕਰਮੀ ਜ਼ਖ਼ਮੀ ਹੋ ਗਏ |
ਮੁੱਖ ਸਕੱਤਰ ਅਤੇ ਡੀ.ਜੀ.ਪੀ. ਨੂੰ ਸੰਮਨ
ਨਾਗਰਿਕਤਾ ਕਾਨੂੰਨ ਨੂੰ ਲੈ ਕੇ ਬੰਗਾਲ ਵਿਚ ਫੈਲੀ ਹਿੰਸਾ ਤੋਂ ਬਾਅਦ ਉੱਥੋਂ ਦੇ ਰਾਜਪਾਲ ਜਗਦੀਪ ਧਨਖਰ ਨੇ ਸੂਬੇ ਦੇ ਮੁੱਖ ਸਕੱਤਰ ਅਤੇ ਡੀ.ਜੀ.ਪੀ. ਨੂੰ ਸਾਰੀ ਸਥਿਤੀ ਬਾਰੇ ਜਾਣਕਾਰੀ ਦੇਣ ਲਈ ਸੰਮਨ ਜਾਰੀ ਕੀਤੇ | ਦੋਵਾਂ ਅਧਿਕਾਰੀਆਂ ਨੂੰ ਸੋਮਵਾਰ ਸਵੇਰ ਨੂੰ ਰਾਜ ਭਵਨ ਪੁੱਜਣ ਲਈ ਕਿਹਾ ਗਿਆ ਹੈ |

ਅਮਿਤ ਸ਼ਾਹ ਨੇ ਦਿੱਤੇ ਨਾਗਰਿਕਤਾ ਕਾਨੂੰਨ 'ਚ ਬਦਲਾਅ ਦੇ ਸੰਕੇਤ

ਨਵੀਂ ਦਿੱਲੀ, 15 ਦਸੰਬਰ (ਇੰਟ.)-ਨਾਗਰਿਕਤਾ ਕਾਨੂੰਨ 'ਤੇ ਉੱਤਰ ਪੂਰਬ ਰਾਜਾਂ ਅਤੇ ਹੁਣ ਦਿੱਲੀ 'ਚ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲੀ ਵਾਰ ਨਾਗਰਿਕਤਾ ਕਾਨੂੰਨ 'ਚ ਕੁਝ ਬਦਲਾਅ ਦੇ ਸੰਕੇਤ ਦਿੱਤੇ ਹਨ | ਧਨਬਾਦ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨੂੰ ਲੈ ਕੇ ਉੱਤਰ ਪੂਰਬ ਦੇ ਲੋਕਾਂ 'ਚ ਕੁੱਝ ਸ਼ੱਕ ਹੈ ਅਤੇ ਇਸ ਨੂੰ ਲੈ ਕੇ ਮੇਘਾਲਿਆ ਦੇ ਮੁੱਖ ਮੰਤਰੀ ਨੇ ਮੇਰੇ ਨਾਲ ਮੁਲਾਕਾਤ ਕੀਤੀ | ਮੈਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਕ੍ਰਿਸਮਸ ਦੇ ਬਾਅਦ ਇਸ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਲਿਆ ਜਾਵੇਗਾ ਅਤੇ ਉਨ੍ਹਾਂ ਨੂੰ ਇਸ ਕਾਨੂੰਨ ਨੂੰ ਲੈ ਕੇ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ |

ਕਾਂਗਰਸ ਤੇ ਉਸ ਦੇ ਭਾਈਵਾਲ ਕਰ ਰਹੇ ਹਨ ਹੰਗਾਮਾ-ਮੋਦੀ

ਕਿਹਾ, ਹਿੰਸਾ ਫੈਲਾਉਣ ਵਾਲਿਆਂ ਦੀ ਕੱਪੜਿਆਂ ਤੋਂ ਹੋ ਜਾਂਦੀ ਹੈ ਪਛਾਣ

ਦੁਮਕਾ (ਝਾਰਖੰਡ), 15 ਦਸੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕਾਂਗਰਸ ਤੇ ਉਸ ਦੇ ਸਹਿਯੋਗੀਆਂ 'ਤੇ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਤੂਫ਼ਾਨ ਖੜ੍ਹਾ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਦੇਸ਼ 'ਚ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਤੋਂ ਸਾਫ਼ ਹੋ ਗਿਆ ਹੈ ਕਿ ਨਾਗਰਿਕਤਾ ਕਾਨੂੰਨ ਦਾ ਸਾਡਾ ਫ਼ੈਸਲਾ ਹਜ਼ਾਰ ਫ਼ੀਸਦੀ ਸੱਚਾ ਤੇ ਦੇਸ਼ ਹਿੱਤ 'ਚ ਹੈ ਅਤੇ ਇਸ ਸਬੰਧੀ ਹਿੰਸਾ ਫੈਲਾਉਣ ਵਾਲਿਆਂ ਨੂੰ ਉਨ੍ਹਾਂ ਦੇ ਕੱਪੜਿਆਂ ਤੋਂ ਪਛਾਣਿਆ ਜਾ ਸਕਦਾ ਹੈ | ਬਿਨਾਂ ਕਿਸੇ ਪਾਰਟੀ ਦਾ ਨਾਂਅ ਲਏ ਉਨ੍ਹਾਂ ਕਿਹਾ ਕਿ ਇਹ ਜੋ ਅੱਗ ਲਗਾ ਰਹੇ ਹਨ ਇਹ ਕੌਣ ਹਨ ਉਨ੍ਹਾਂ ਦੇ ਕੱਪੜਿਆਂ ਤੋਂ ਹੀ ਪਤਾ ਲੱਗ ਜਾਂਦਾ ਹੈ | ਲੋਕ ਜੋ ਅੱਗ ਲਗਾ ਰਹੇ ਹਨ ਟੀ. ਵੀ. 'ਤੇ ਦੇਖੇ ਜਾ ਸਕਦੇ ਹਨ | ਉਨ੍ਹਾਂ ਦੀ ਪਛਾਣ ਉਨ੍ਹਾਂ ਵਲੋਂ ਪਾਏ ਕੱਪੜਿਆਂ ਤੋਂ ਕੀਤੀ ਜਾ ਸਕਦੀ ਹੈ | ਇੱਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਹੋ ਰਹੀ ਹਿੰਸਾ ਬਾਰੇ ਪਹਿਲੀ ਵਾਰ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪੂਰਬ 'ਚ ਹੋ ਰਹੀ ਹਿੰਸਾ ਦਾ ਵਿਰੋਧੀ ਧਿਰ ਵਲੋਂ ਚੁੱਪ-ਚੁਪੀਤੇ ਸਮਰਥਨ ਕੀਤਾ ਜਾ ਰਿਹਾ ਹੈ | ਕਾਂਗਰਸ ਅਤੇ ਉਸ ਦੇ ਸਹਿਯੋਗੀ ਨਾਗਰਿਕਤਾ ਕਾਨੂੰਨ ਬਾਰੇ ਅੱਗ ਉਗਲ ਰਹੇ ਹਨ ਪਰ ਉੱਤਰ ਪੂਰਬ ਦੇ ਲੋਕਾਂ ਨੇ ਹਿੰਸਾ ਨੂੰ ਖ਼ਾਰਜ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਕਾਰਵਾਈਆਂ ਇਹ ਸਿੱਧ ਕਰਦੀਆਂ ਹਨ ਕਿ ਸੰਸਦ ਵਿਚ ਲਏ ਗਏ ਸਾਰੇ ਫ਼ੈਸਲੇ ਸਹੀ ਹਨ | ਕਾਂਗਰਸ ਵਲੋਂ ਵਿਦੇਸ਼ਾਂ ਵਿਚ ਕੀਤੇ ਜਾ ਰਹੇ ਵਿਰੋਧ ਦੀ ਨਿਖੇਧੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਕਾਂਗਰਸ ਉਹ ਕੰਮ ਕਰ ਰਹੀ ਹੈ ਜੋ ਪਾਕਿਸਤਾਨ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਤੁਸੀਂ ਹੈਰਾਨ ਹੋ ਜਾਵੋਗੇ ਕਿ ਲੰਡਨ 'ਚ ਭਾਰਤ ਦਾ ਦੂਤਘਰ ਹੈ | ਜਦੋਂ ਰਾਮ ਜਨਮ ਭੂਮੀ ਬਾਰੇ ਫ਼ੈਸਲਾ ਹੋਇਆ ਤਾਂ ਪਾਕਿਸਤਾਨ ਨੇ ਲੰਡਨ 'ਚ ਭਾਰਤੀ ਦੂਤਘਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ | ਧਾਰਾ 370 ਬਾਰੇ ਫ਼ੈਸਲਾ ਹੋਇਆ ਤਾਂ ਪਾਕਿਸਤਾਨ ਦੇ ਲੋਕਾਂ ਨੇ ਦੂਤਘਰ ਸਾਹਮਣੇ ਪ੍ਰਦਰਸ਼ਨ ਕੀਤਾ | ਉਨ੍ਹਾਂ ਕਿਹਾ ਕਿ ਕੀ ਕਿਸੇ ਭਾਰਤੀ ਨੇ ਦੂਤਘਰ ਸਾਹਮਣੇ ਪ੍ਰਦਰਸ਼ਨ ਕੀਤਾ | ਜੇਕਰ ਕੋਈ ਸਮੱਸਿਆ ਹੁੰਦੀ ਹੈ ਤਾਂ ਕੋਈ ਵਿਅਕਤੀ ਦੂਤਘਰ ਜਾਂਦਾ ਹੈ ਤੇ ਅਧਿਕਾਰੀਆਂ ਨੂੰ ਮਿਲਦਾ ਹੈ ਜੋ ਸਬੰਧਿਤ ਦਸਤਾਵੇਜ਼ ਕੇਂਦਰ ਸਰਕਾਰ ਨੂੰ ਭੇਜ ਦਿੰਦੇ ਹਨ ਪਰ ਕਾਂਗਰਸ ਵਲੋਂ ਉੱਥੇ ਪ੍ਰਦਰਸ਼ਨ ਕਰਕੇ ਦੇਸ਼ ਦਾ ਅਕਸ ਖ਼ਰਾਬ ਕੀਤਾ ਜਾ ਰਿਹਾ ਹੈ | ਮੋਦੀ ਨੇ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਚਿੰਤਤ ਹੋਏ ਬਿਨਾਂ ਸਿਰਫ਼ ਆਪਣੇ ਲਈ ਮਹਿਲ ਬਣਾਏ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਦੇਸ਼ ਦੇ ਵਿਕਾਸ ਲਈ ਕੋਈ ਰੋਡਮੈਪ ਨਹੀਂ | ਕਾਂਗਰਸ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੇ ਸੂਬੇ ਦੇ ਵਿਕਾਸ ਲਈ ਵੀ ਕੁਝ ਨਹੀਂ ਕੀਤਾ | ਉਨ੍ਹਾਂ ਸਿਰਫ਼ ਆਪਣੇ ਲਈ ਕੰਮ ਕੀਤਾ ਜਾਂ ਆਪਣੇ ਪਰਿਵਾਰਾਂ ਬਾਰੇ ਸੋਚਿਆ ਹੈ | ਇਸ ਲਈ ਕਾਂਗਰਸ ਤੋਂ ਦੇਸ਼ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ | ਕੇਂਦਰ ਅਤੇ ਸੂਬੇ ਵਿਚ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਦੀਆਂ ਉਪਲਬਧੀਆਂ ਨੂੰ ਸੂਚੀਬੱਧ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਇੱਥੇ ਸੂਬੇ 'ਚ ਸਾਡੀ ਪਾਰਟੀ ਵਲੋਂ ਕੀਤੇ ਵਿਕਾਸ ਕੰਮਾਂ ਦਾ ਲੇਖਾ-ਜੋਖਾ ਦੇਣ ਲਈ ਆਇਆ ਹਾਂ |

ਕੈਪਟਨ ਵਲੋਂ ਵਜ਼ਾਰਤ 'ਚ ਵੱਡੀ ਫੇਰਬਦਲ ਲਈ ਤਿਆਰੀ ਸ਼ੁਰੂ

ਮੇਜਰ ਸਿੰਘ
ਜਲੰਧਰ, 15 ਦਸੰਬਰ-ਪੰਜਾਬ ਕਾਂਗਰਸ ਦੇ ਆਗੂਆਂ ਤੇ ਵਿਧਾਇਕਾਂ ਵਲੋਂ ਸਰਕਾਰ ਖਾਸ ਕਰ ਮੁੱਖ ਮੰਤਰੀ ਦੀ ਕਾਰਜਸ਼ੈਲੀ 'ਤੇ ਉਠਾਏ ਜਾ ਰਹੇ ਸਵਾਲਾਂ ਦੇ ਮੱਦੇਨਜ਼ਰ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਜ਼ਾਰਤ ਵਿਚ ਵੱਡੀ ਫੇਰ ਬਦਲ ਕਰਨ ਦਾ ਮਨ ਬਣਾ ਲਿਆ ਹੈ | ਦੱਸਿਆ ਜਾਂਦਾ ਹੈ ਕਿ ਨਵੀਂ ਸਿਆਸੀ ਕਵਾਇਦ ਵਿਚ ਤਿੰਨ ਨਵੇਂ ਮੰਤਰੀ ਵਜ਼ਾਰਤ ਵਿਚ ਸ਼ਾਮਿਲ ਕੀਤੇ ਜਾ ਸਕਦੇ ਹਨ ਤੇ ਬਾਕੀ ਕਰੀਬ ਸਾਰੇ ਹੀ ਮੰਤਰੀਆਂ ਦੇ ਵਿਭਾਗਾਂ ਵਿਚ ਅਦਲਾ-ਬਦਲੀ ਹੋਣ ਦੀ ਸੰਭਾਵਨਾ ਹੈ | ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਅਨੁਸਾਰ ਪਹਿਲਾਂ ਦਸੰਬਰ ਮਹੀਨੇ ਦੇ ਅਖ਼ੀਰ ਵਿਚ ਵਜ਼ਾਰਤੀ ਫੇਰ ਬਦਲ ਦਾ ਮਨ ਬਣਾਇਆ ਸੀ ਪਰ ਹੁਣ ਫਿਲਹਾਲ ਜਨਵਰੀ ਦੇ ਦੂਜੇ ਹਫ਼ਤੇ ਕਿਸੇ ਵੇਲੇ ਅਜਿਹਾ ਹੋਣਾ ਸੰਭਵ ਹੈ | ਕਈ ਤੱਤੇ ਨਾਰਾਜ਼ ਵਿਧਾਇਕਾਂ ਨੂੰ ਕੁਝ ਸਮਾਂ ਪਹਿਲਾਂ ਕੈਬਨਿਟ ਰੈਂਕ ਨਾਲ ਸਲਾਹਕਾਰ ਬਣਾ ਕੇ ਝੰਡੀਆਂ ਵਾਲੀਆਂ ਕਾਰਾਂ ਵਿਚ ਬਿਠਾਇਆ ਗਿਆ ਤੇ ਹੁਣ ਜਿਥੇ ਵਜ਼ਾਰਤ 'ਚ ਪ੍ਰਤੀਨਿਧਤਾ ਪੱਖੋਂ ਬਾਹਰ ਰਹਿ ਗਏ ਖੇਤਰਾਂ ਤੇ ਵਰਗਾਂ ਨੂੰ ਨੁਮਾਇੰਦਗੀ ਦੇਣ ਬਾਰੇ ਸੋਚਿਆ ਜਾ ਰਿਹਾ ਹੈ, ਉਥੇ ਵਜ਼ੀਰਾਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਵਿਭਾਗਾਂ ਦੀ ਨਵੇਂ ਸਿਰੇ ਤੋਂ ਵੰਡ ਦੀ ਤਜਵੀਜ਼ ਹੈ | ਇਹ ਵੀ ਪਤਾ ਲੱਗਾ ਹੈ ਕਿ ਮੌਜੂਦਾ ਵਜ਼ਾਰਤੀ ਗਰੁੱਪ ਹਾਲਤ ਜਿਉਂ ਦੀ ਤਿਉਂ ਹੀ ਰੱਖਣ ਲਈ ਜ਼ੋਰ ਪਾਇਆ ਜਾ ਰਿਹਾ ਹੈ ਤੇ ਕੁਝ ਵਜ਼ੀਰਾਂ ਵਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ: ਨਵਜੋਤ ਸਿੰਘ ਸਿੱਧੂ ਨੂੰ ਮਨਾ ਕੇ ਮੁੜ ਵਜ਼ਾਰਤ 'ਚ ਸ਼ਾਮਿਲ ਕਰ ਲਿਆ ਜਾਵੇ ਤਾਂ ਕਿ ਵਜ਼ਾਰਤੀ ਫੇਰਬਦਲ ਦੀ ਜ਼ਰੂਰਤ ਨਾ ਰਹੇ | ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਂਪ ਖ਼ਾਸ ਕਰ ਉਨ੍ਹਾਂ ਦੀ ਕਿਚਨ ਕੈਬਨਿਟ ਬਣੀ-ਅਫਸਰਸ਼ਾਹੀ ਦੀ ਲਾਬੀ ਅਜਿਹੇ ਸੁਝਾਅ ਨੂੰ ਸੁਣਨ ਲਈ ਤਿਆਰ ਨਹੀਂ | ਭਰੋਸੇਯੋਗ ਸੂਤਰਾਂ ਅਨੁਸਾਰ ਕਾਰਗੁਜ਼ਾਰੀ ਦੇ ਆਧਾਰ 'ਤੇ ਮਾਝਾ ਖੇਤਰ ਨਾਲ ਸਬੰਧਿਤ ਇਕ ਮੰਤਰੀ ਦੀ ਛੁੱਟੀ ਹੋ ਸਕਦੀ ਹੈ ਤੇ ਸ: ਨਵਜੋਤ ਸਿੰਘ ਸਿੱਧੂ ਦੇ ਅਸਤੀਫਾ ਦੇਣ ਨਾਲ ਇਕ ਵਜ਼ਾਰਤੀ ਅਹੁਦਾ ਪਹਿਲਾਂ ਹੀ ਖਾਲੀ ਹੈ | ਪਤਾ ਲੱਗਾ ਇਕ ਵਜ਼ੀਰ ਸਿਹਤ ਠੀਕ ਨਾ ਰਹਿਣ ਕਾਰਨ ਸਪੀਕਰ ਬਣਾਏ ਜਾਣ ਦੀ ਤਮੰਨਾ ਜ਼ਾਹਰ ਕਰ ਰਿਹਾ ਹੈ | ਇਸ ਤਰ੍ਹਾਂ ਤਿੰਨ ਨਵੇਂ ਵਜ਼ੀਰ ਵਜ਼ਾਰਤ ਵਿਚ ਸ਼ਾਮਿਲ ਹੋਣ ਦਾ ਰਾਹ ਖੁੱਲ੍ਹ ਜਾਵੇਗਾ | ਵਜ਼ਾਰਤ ਵਿਚ ਸ਼ਾਮਿਲ ਹੋਣ ਲਈ ਵਿਧਾਇਕਾਂ ਵਲੋਂ ਚੰਡੀਗੜ੍ਹ ਤੇ ਦਿੱਲੀ 'ਚ ਜ਼ੋਰ-ਅਜ਼ਮਾਈ ਸ਼ੁਰੂ ਹੋ ਚੁੱਕੀ ਹੈ | ਦੁਆਬਾ ਖੇਤਰ ਦੀ ਭਰਵੀਂ ਪ੍ਰਤੀਨਿਧਤਾ ਲਈ ਰਾਣਾ ਗੁਰਜੀਤ ਸਿੰਘ ਮੁੜ ਵਜ਼ਾਰਤ ਵਿਚ ਸ਼ਾਮਿਲ ਹੋਣ ਤਤਪਰ ਹਨ ਤੇ ਇਸ ਵੇਲੇ ਉਹ ਮੁੱਖ ਮੰਤਰੀ ਦੀਆਂ ਨਿਗਾਹਾਂ ਵਿਚ ਦੱਸੇ ਜਾਂਦੇ ਹਨ | ਪੰਜਾਬ ਵਜ਼ਾਰਤ ਤੇ ਚੇਅਰਮੈਨੀਆਂ ਦੀ ਵੰਡ 'ਚ ਵਾਲਮੀਕਿ-ਮਜ਼ਬੀ ਸਿੱਖ ਭਾਈਚਾਰੇ ਨੂੰ ਪ੍ਰਤੀਨਿਧਤਾ ਨਾ ਮਿਲਣ ਦਾ ਮੁੱਦਾ ਵੀ ਬੜੇ ਜ਼ੋਰ ਨਾਲ ਉੱਠਿਆ ਹੈ ਤੇ ਇਸ ਵਰਗ ਨੂੰ ਪ੍ਰਤੀਨਿਧਤਾ ਦਿੱਤੇ ਜਾਣ ਬਾਰੇ ਗੰਭੀਰਤਾ ਨਾਲ ਵਿਚਾਰਿਆ ਵੀ ਜਾ ਰਿਹਾ ਹੈ | ਪਤਾ ਲੱਗਾ ਹੈ ਕਿ ਕੈਬਨਿਟ ਰੈਂਕ ਵਾਲੇ ਪੰਜਾਬ ਗੁਦਾਮ ਨਿਗਮ ਦੇ ਚੇਅਰਮੈਨ ਰਾਜ ਕੁਮਾਰ ਵੇਰਕਾ ਆਪਣਾ ਅਹੁਦਾ ਛੱਡ ਕੇ ਵਜ਼ਾਰਤ 'ਚ ਸ਼ਾਮਿਲ ਹੋਣ ਲਈ ਦਿੱਲੀ ਹਾਈਕਮਾਨ ਤੱਕ ਪਹੁੰਚ ਕਰ ਰਹੇ ਹਨ | ਮਜ਼੍ਹਬੀ ਸਿੱਖ ਭਾਈਚਾਰੇ ਨਾਲ ਸਬੰਧਿਤ ਜੰਡਿਆਲਾ ਗੁਰੂ ਦੇ ਵਿਧਾਇਕ ਸ੍ਰੀ ਸੁਖਵਿੰਦਰ ਸਿੰਘ ਡੈਨੀ ਵੀ ਸਰਗਰਮ ਦੱਸੇ ਜਾਂਦੇ ਹਨ | ਇਨ੍ਹਾਂ ਤੋਂ ਇਲਾਵਾ ਲੁਧਿਆਣਾ ਦੇ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਤੇ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਆਧੀਆ ਵੀ ਮੰਤਰੀ ਬਣਨ ਦੀ ਕਤਾਰ ਵਿਚ ਹਨ | ਜੇਕਰ ਦੁਆਬੇ 'ਚ ਆਦਿ ਧਰਮੀ ਵਰਗ ਨੂੰ ਪ੍ਰਤੀਨਿਧਤਾ ਮਿਲਦੀ ਹੈ ਤਾਂ ਜਲੰਧਰ ਪੱਛਮੀ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਵੀ ਜ਼ੋਰ-ਅਜ਼ਮਾਈ ਵਿਚ ਦੱਸੇ ਜਾਂਦੇ ਹਨ | ਪਤਾ ਲੱਗਾ ਹੈ ਕਿ ਜੇਕਰ ਸਪੀਕਰ ਬਦਲਿਆ ਜਾਂਦਾ ਹੈ ਤਾਂ ਮੌਜੂਦਾ ਸਪੀਕਰ ਰਾਣਾ ਕੇ. ਪੀ. ਸਿੰਘ ਵਜ਼ਾਰਤ ਵਿਚ ਸ਼ਾਮਿਲ ਕੀਤੇ ਜਾਣਾ ਸੰਭਵ ਹੈ | ਕਾਂਗਰਸੀ ਆਗੂ ਇਸ ਗੱਲੋਂ ਹੈਰਾਨ ਅਤੇ ਚਿੰਤਤ ਹਨ ਕਿ ਫੇਰ ਬਦਲ ਦੀ ਕਵਾਇਦ ਬਾਰੇ ਸਾਰੀ ਵਿਚਾਰ ਚਰਚਾ ਅਫਸਰਸ਼ਾਹੀ ਦੇ ਭਾਰੂ ਗਰੁੱਪ ਵਲੋਂ ਹੀ ਕੀਤੀ ਜਾ ਰਹੀ ਹੈ ਤੇ ਰਾਜਸੀ ਆਗੂ ਇਸ 'ਚੋਂ ਪੂਰੀ ਤਰ੍ਹਾਂ ਬਾਹਰ ਦੱਸੇ ਜਾਂਦੇ ਹਨ | ਵਰਨਣਯੋਗ ਇਹ ਵੀ ਹੈ ਕਿ ਪ੍ਰਦੇਸ਼ ਪ੍ਰਧਾਨ ਸ੍ਰੀ ਸੁਨੀਲ ਜਾਖੜ ਮੁੱਖ ਮੰਤਰੀ ਦੀ ਕਾਰਜਸ਼ੈਲੀ ਪ੍ਰਤੀ ਨਾਰਾਜ਼ਗੀ ਪਹਿਲਾਂ ਜਨਤਕ ਤੌਰ 'ਤੇ ਨਸ਼ਰ ਕਰ ਚੁੱਕੇ ਹਨ |

ਵਿੱਤੀ ਭਾਰ ਕਰਕੇ ਕਸੂਤੀ ਸਥਿਤੀ 'ਚ ਫਸਿਆ ਪਾਵਰਕਾਮ

3500 ਕਰੋੜ ਦੇ ਵਿਆਜ ਦੀ ਵੀ ਕਰਨੀ ਪੈ ਰਹੀ ਭਰਪਾਈ

ਸ਼ਿਵ ਸ਼ਰਮਾ
ਜਲੰਧਰ, 15 ਨਵੰਬਰ- ਮੌਜੂਦਾ ਸਮੇਂ 'ਚ ਲਗਾਤਾਰ ਵਿੱਤੀ ਭਾਰ ਪੈਣ ਕਰਕੇ ਪਾਵਰਕਾਮ ਕਸੂਤੀ ਸਥਿਤੀ 'ਚ ਫਸ ਗਿਆ ਹੈ ਕਿਉਂਕਿ ਉਸ ਨੂੰ ਹੁਣ ਤਾਂ ਕਈਆਂ ਨੇ ਕਰਜ਼ੇ ਦੇਣ ਤੋਂ ਹੱਥ ਖੜੇ੍ਹ ਕਰਨੇ ਸ਼ੁਰੂ ਕਰ ਦਿੱਤੇ ਹਨ | ਪਾਵਰਕਾਮ ਦੀ ਕਰਜ਼ਾ ਲੈਣ ਦੀ ਜਿੰਨੀ ਹੱਦ ਸੀ, ਉਸ ਤੋਂ ਕਿਧਰੇ ਜ਼ਿਆਦਾ ਪਾਵਰਕਾਮ ਨੇ ਕਰਜ਼ੇ ਹਾਸਲ ਕੀਤੇ ਹਨ ਤੇ ਹੁਣ ਉਨ੍ਹਾਂ ਦੀ ਭਰਪਾਈ ਕਰਨੀ ਔਖੀ ਹੋ ਰਹੀ ਹੈ | ਪਾਵਰਕਾਮ ਨੂੰ ਪਹਿਲੀ ਵਾਰ ਹੈ ਕਿ 5000 ਕਰੋੜ ਦੀ ਸਬਸਿਡੀ ਨਹੀਂ ਮਿਲੀ, ਜਦਕਿ ਪਹਿਲਾਂ ਕਦੇ ਵੀ ਏਨੀ ਸਬਸਿਡੀ ਦੀ ਰਕਮ ਸਰਕਾਰ ਵੱਲ ਇਕੱਠੀ ਨਹੀਂ ਹੋਈ ਸੀ | ਕੁਝ ਦਿਨ ਪਹਿਲਾਂ ਸਟਾਫ਼ ਨੂੰ ਤਨਖ਼ਾਹਾਂ ਨਾ ਦੇਣ ਕਰਕੇ ਸੰਕਟ ਪੈਦਾ ਹੋ ਗਿਆ ਸੀ ਤਾਂ ਰਾਜ ਸਰਕਾਰ ਨੂੰ 200 ਕਰੋੜ ਰੁਪਏ ਜਾਰੀ ਕਰਨੇ ਪਏ ਸਨ | ਇਸ ਵੇਲੇ ਪਾਵਰਕਾਮ 'ਤੇ ਏਨਾ ਜ਼ਿਆਦਾ ਵਿੱਤੀ ਭਾਰ ਪੈ ਗਿਆ ਹੈ, ਉਸ ਦੀ ਭਰਪਾਈ ਕਰਨੀ ਔਖੀ ਹੋ ਰਹੀ ਹੈ | ਪਾਵਰਕਾਮ ਦਾ ਉੱਪਰੋਂ ਪਏ ਵਾਧੂ ਖ਼ਰਚੇ ਨੇ ਲੱਕ ਤਾਂ ਤੋੜਿਆ ਹੀ ਹੈ, ਸਗੋਂ ਬਿਜਲੀ ਚੋਰੀ 'ਤੇ ਕੰਟਰੋਲ ਕਰਨ ਲਈ ਉਪਾਅ ਕਰਨ ਦੇ ਬਾਵਜੂਦ ਰਾਜ 'ਚ ਕਰੀਬ 1000 ਕਰੋੜ ਦੀ ਅਜੇ ਤੱਕ ਬਿਜਲੀ ਚੋਰੀ ਨਾਲ ਨੁਕਸਾਨ ਹੋ ਰਿਹਾ ਹੈ | 5000 ਕਰੋੜ ਦੇਣ ਤੋਂ ਇਲਾਵਾ ਪਾਵਰਕਾਮ ਨੇ ਕੋਲਾ ਕੰਪਨੀਆਂ ਨੂੰ 1420 ਕਰੋੜ ਦੀ ਅਦਾਇਗੀ ਦਿੱਤੀ ਹੈ | ਇਸ ਨਾਲ ਉਸ ਦੀ ਪਿਛਲੇ ਸਾਲਾਂ 'ਚ ਕੀਤੀ ਗਈ ਬੱਚਤ ਦੀ ਸਾਰੀ ਰਕਮ ਵੀ ਇਸ 'ਚ ਚਲੀ ਗਈ ਹੈ | ਪਾਵਰਕਾਮ ਤਾਂ ਆਪਣੇ ਆਪ ਨੂੰ ਹੋਰ ਰਕਮ ਦੀ ਅਦਾਇਗੀ ਦੇਣ ਲਈ ਤਿਆਰ ਕਰ ਰਿਹਾ ਹੈ ਕਿਉਂਕਿ ਉਸ ਨੇ ਮੰਨ ਲਿਆ ਹੈ ਕਿ ਕੋਲਾ ਕੰਪਨੀਆਂ ਨੇ ਜਿਹੜਾ 1300 ਕਰੋੜ ਹੋਰ ਦੇਣ ਦਾ ਦਾਅਵਾ ਕੀਤਾ ਹੈ, ਉਸ ਦੀ ਭਰਪਾਈ ਵੀ ਉਸ ਨੂੰ ਦੇਰ ਸਵੇਰ ਕਰਨੀ ਪਏਗੀ | ਜੇਕਰ ਪਾਵਰਕਾਮ 'ਤੇ ਇਸੇ ਤਰ੍ਹਾਂ ਨਾਲ ਵਿੱਤੀ ਭਾਰ ਪਾਇਆ ਜਾਂਦਾ ਰਿਹਾ ਤਾਂ ਰਾਜ ਦਾ ਬਿਜਲੀ ਸਿਸਟਮ ਪ੍ਰਭਾਵਿਤ ਹੋ ਸਕਦਾ ਹੈ ਤੇ ਇਸ ਦਾ ਸਿੱਧਾ ਅਸਰ ਖੇਤੀ ਵਰਗ 'ਤੇ ਪੈਣ ਦਾ ਖ਼ਦਸ਼ਾ ਹੈ ਜਿਸ ਦਾ ਰਾਜ ਦੀ ਅਰਥਵਿਵਸਥਾ ਨੂੰ ਚਲਾਉਣ ਲਈ ਮੁੱਖ ਆਧਾਰ ਹੈ | ਪਾਵਰਕਾਮ ਨੇ ਤਾਂ ਹੁਣ ਏਨੇ ਕਰਜ਼ੇ ਲਿਮਟਾਂ ਤੋਂ ਵਾਧੂ ਲੈ ਲਏ ਹਨ ਤੇ ਸੂਤਰਾਂ ਦੀ ਮੰਨੀਏ ਤਾਂ ਕਈਆਂ ਨੇ ਪਾਵਰਕਾਮ ਨੂੰ ਕਰਜ਼ਾ ਦੇਣ ਤੋਂ ਨਾਂਹ ਕਰਨੀ ਸ਼ੁਰੂ ਕਰ ਦਿੱਤੀ ਹੈ | ਪਾਵਰਕਾਮ ਇਸ ਵੇਲੇ 3500 ਕਰੋੜ ਦੇ ਕਰਜ਼ਿਆਂ 'ਤੇ 18 ਫ਼ੀਸਦੀ ਵਿਆਜ ਰਕਮ ਦੀ ਅਦਾਇਗੀ ਕਰ ਰਿਹਾ ਹੈ | ਪਾਵਰਕਾਮ ਦਾ ਮੰਨਣਾ ਹੈ ਕਿ ਕੇਂਦਰ ਤੋਂ ਅਜੇ ਜੀ. ਐੱਸ. ਟੀ. ਦਾ 2100 ਕਰੋੜ ਆਉਣ ਨੂੰ ਦੇਰੀ ਹੋ ਸਕਦੀ ਹੈ ਪਰ ਫਿਰ ਵੀ ਉਸ ਦੀ ਪੂਰੀ ਰਕਮ ਮਿਲਣ ਦੀ ਸੰਭਾਵਨਾ ਨਹੀਂ ਹੈ | ਪਿਛਲੇ ਸਾਲ ਪੰਜਾਬ ਬਿਜਲੀ ਅਥਾਰਿਟੀ ਕਮਿਸ਼ਨ ਨੇ ਪਾਵਰਕਾਮ ਨੂੰ 1.73 ਫ਼ੀਸਦੀ ਬਿਜਲੀ ਦੀਆਂ ਦਰਾਂ 'ਚ ਵਾਧਾ ਕਰਨ ਦੀ ਮਨਜ਼ੂਰੀ ਦਿੱਤੀ ਸੀ ਜਦਕਿ ਪਾਵਰਕਾਮ ਨੇ ਆਪਣੇ ਵਧੇ ਹੋਏ ਖ਼ਰਚਿਆਂ ਨੂੰ ਦੇਖਦਿਆਂ 5 ਤੋਂ 7 ਫ਼ੀਸਦੀ ਵਾਧਾ ਕਰਨ ਦੀ ਮੰਗ ਕੀਤੀ ਸੀ | ਅਪ੍ਰੈਲ 2020 'ਚ ਤਾਂ ਇਹ ਤੈਅ ਹੈ ਕਿ ਇਸ ਵਾਰ ਬਿਜਲੀ ਦੀਆਂ ਵਧਣ ਜਾ ਰਹੀਆਂ ਦਰਾਂ ਖਪਤਕਾਰਾਂ ਦਾ ਵੱਡਾ ਲੱਕ ਤੋੜਨ ਜਾ ਰਹੀਆਂ ਹਨ |

ਪੁਲਿਸ ਬਿਨਾਂ ਕਿਸੇ ਇਜਾਜ਼ਤ ਜ਼ਬਰਦਸਤੀ ਜਾਮੀਆ ਯੂਨੀਵਰਸਿਟੀ 'ਚ ਦਾਖ਼ਲ ਹੋਈ-ਚੀਫ਼ ਪ੍ਰੋਕਟਰ

ਜਾਮੀਆ ਮਿਲੀਆ ਇਸਲਾਮੀਆ ਚੀਫ਼ ਪ੍ਰੋਕਟਰ ਵਸੀਮ ਅਹਿਮਦ ਖਾਨ ਨੇ ਦਾਅਵਾ ਕੀਤਾ ਹੈ ਕਿ ਐਤਵਾਰ ਨੂੰ ਦਿੱਲੀ ਪੁਲਿਸ ਦੇ ਮੁਲਾਜ਼ਮ ਬਿਨਾਂ ਕਿਸੇ ਇਜਾਜ਼ਤ ਦੇ ਜ਼ਬਰਦਸਤੀ ਯੂਨੀਵਰਸਿਟੀ ਕੈਂਪਸ 'ਚ ਦਾਖ਼ਲ ਹੋ ਗਏ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਕੁੱਟਮਾਰ ਕੀਤੀ | ਯੂਨੀਵਰਸਿਟੀ ਦੀ ਉੱਪ-ਕੁਲਪਤੀ ਨਜ਼ਮਾ ਅਖ਼ਤਰ ਨੇ ਕਿਹਾ ਕਿ ਜੋ ਵਿਦਿਆਰਥੀ ਲਾਇਬ੍ਰੇਰੀ 'ਚ ਸਨ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ | ਦੱਖਣੀ ਦਿੱਲੀ 'ਚ ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਪ੍ਰਦਰਸ਼ਨਾਂ ਤੋਂ ਬਾਅਦ ਭੜਕੀ ਹਿੰਸਾ ਤੋਂ ਬਾਅਦ ਪੁਲਿਸ ਜਾਮੀਆ ਮਿਲੀਆ ਇਸਲਾਮੀਆ ਕੈਂਪਸ 'ਚ ਜ਼ਬਰੀ ਦਾਖ਼ਲ ਹੋ ਗਈ ਤੇ ਬਾਹਰੋਂ ਆ ਕੇ ਕੈਂਪਸ 'ਚ ਦਾਖਲ ਹੋਏ ਗੈਰ-ਸਮਾਜੀ ਤੱਤਾਂ ਨੂੰ ਫੜਨ ਲਈ ਯੂਨੀਵਰਸਿਟੀ ਦੇ ਗੇਟ ਬੰਦ ਕਰ ਦਿੱਤੇ | ਪੁਲਿਸ ਨਾਲ ਹੋਸਟਲਾਂ 'ਚੋਂ ਵਿਦਿਆਰਥੀਆਂ ਨੂੰ ਹੱਥ ਖੜ੍ਹੇ ਕਰਕੇ ਬਾਹਰ ਆਉਂਦੇ ਵੇਖਿਆ ਗਿਆ |
ਪੁਲਿਸ ਹੈਡਕੁਆਟਰ ਦੇ ਬਾਹਰ ਪ੍ਰਦਰਸ਼ਨ
ਨਵੀਂ ਦਿੱਲੀ-ਪੁਲਿਸ ਵਲੋਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਕੀਤੀ ਕਾਰਵਾਈ ਦੇ ਵਿਰੋਧ 'ਚ ਵਿਦਿਆਰਥੀ ਤੇ ਹੋਰ ਲੋਕ ਵੱਡੀ ਗਿਣਤੀ 'ਚ ਐਤਵਾਰ ਰਾਤ ਨੂੰ ਦਿੱਲੀ ਪੁਲਿਸ ਦੇ ਪੁਰਾਣੇ ਹੈੱਡਕੁਆਟਰ ਦੀ ਇਮਾਰਤ ਦੇ ਬਾਹਰ ਇਕੱਤਰ ਹੋ ਕੇ ਪ੍ਰਦਰਸ਼ਨ ਕੀਤਾ |

ਹਿੰਸਾ ਲਈ 'ਆਪ' ਜ਼ਿੰਮੇਵਾਰ-ਭਾਜਪਾ

ਭਾਜਪਾ ਨੇ ਐਤਵਾਰ ਨੂੰ ਦੱਖਣੀ ਦਿੱਲੀ 'ਚ ਬਿੱਲ ਦੇ ਵਿਰੋਧ 'ਚ ਹੋਈ ਹਿੰਸਾ ਲਈ 'ਆਪ' 'ਤੇ ਦੋਸ਼ ਲਾਇਆ ਤੇ ਮੰਗ ਕੀਤੀ ਕਿ ਉਹ ਲੋਕਾਂ ਨੂੰ ਭੜਕਾਉਣਾ ਬੰਦ ਕਰੇ ਪਰ 'ਆਪ' ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ | ਭਾਜਪਾ ਦੇ ਦਿੱਲੀ ਪ੍ਰਧਾਨ ਮਨੋਜ ਤਿਵਾੜੀ ਨੇ ਇਕ ਟਵੀਟ 'ਚ ...

ਪੂਰੀ ਖ਼ਬਰ »

ਹਾਲਤ ਵਿਗੜਨ ਤੋਂ ਬਾਅਦ ਮਾਲੀਵਾਲ ਹਸਪਤਾਲ ਦਾਖ਼ਲ

ਨਵੀਂ ਦਿੱਲੀ, 15 ਦਸੰਬਰ (ਏਜੰਸੀ)-ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਜੋ ਜਬਰ ਜਨਾਹ ਦੇ ਦੋਸ਼ੀਆਂ ਿਖ਼ਲਾਫ਼ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ ਕੇ ਪਿਛਲੇ 10 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੀ ਹੋਈ ਹੈ ਦੀ ਅੱਜ ਹਾਲਤ ਵਿਗੜ ਗਈ ਜਿਸ ਕਾਰਨ ਉਨ੍ਹਾਂ ...

ਪੂਰੀ ਖ਼ਬਰ »

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਪ੍ਰਦਰਸ਼ਨ

ਅਲੀਗੜ੍ਹ, 15 ਦਸੰਬਰ (ਏਜੰਸੀ)-ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸੈਂਕੜੇ ਵਿਦਿਆਰਥੀਆਂ ਤੇ ਪੁਲਿਸ ਦਰਮਿਆਨ ਕੈਂਪਸ ਦੇ ਗੇਟ ਨੇੜੇ ਝੜਪ ਹੋ ਗਈ, ਇਸ ਦੌਰਾਨ ਪੁਲਿਸ ਨੇ ਵਿਦਿਆਰਥੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਤੇ ...

ਪੂਰੀ ਖ਼ਬਰ »

ਨਾਗਰਿਕਤਾ ਕਾਨੂੰਨ ਿਖ਼ਲਾਫ਼ ਯੂ.ਕੇ. 'ਚ ਵਿਰੋਧ ਪ੍ਰਦਰਸ਼ਨ

ਲੰਡਨ, 15 ਦਸੰਬਰ (ਏਜੰਸੀ)- ਯੂ.ਕੇ. 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਵੱਖ-ਵੱਖ ਸਮੂਹਾਂ ਦੇ ਲੋਕ ਭਾਰਤ ਦੇ ਨਾਗਰਿਕਤਾ ਕਾਨੂੰਨ ਿਖ਼ਲਾਫ਼ ਪ੍ਰਦਰਸ਼ਨ ਲਈ ਬੀਤੇ ਦਿਨ ਇਕੱਠੇ ਹੋਏ ਅਤੇ ਪ੍ਰਦਰਸ਼ਨਕਾਰੀਆਂ ਨੇ ਇਸ ਨੂੰ ਮੋਦੀ ਸਰਕਾਰ ਦੀ ਅਸਫ਼ਲਤਾ ਕਰਾਰ ਦਿੱਤਾ | ਬਿ੍ਟਿਸ਼ ...

ਪੂਰੀ ਖ਼ਬਰ »

ਨਿਰਭੈਆ ਕਾਂਡ ਦੀ 7ਵੀਂ ਬਰਸੀ ਅੱਜ-ਦੋਸ਼ੀਆਂ ਨੂੰ ਅਜੇ ਤੱਕ ਨਹੀਂ ਮਿਲੀ ਫਾਂਸੀ

ਨਿਸ਼ਾਨੇਬਾਜ਼ ਵਰਤਿਕਾ ਨੇ ਖੂਨ ਨਾਲ ਪੱਤਰ ਲਿਖ ਕੇ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਦੀ ਮੰਗੀ ਇਜਾਜ਼ਤ

ਨਵੀਂ ਦਿੱਲੀ, 15 ਦਸੰਬਰ (ਏਜੰਸੀ)-16 ਦਸੰਬਰ 2012 ਨੂੰ ਵਾਪਰੇ ਦਰਿੰਦਗੀ ਭਰੇ ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ ਨੇ ਸਮੁੱਚੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਅਤੇ 7 ਸਾਲ ਬੀਤ ਜਾਣ ਬਾਅਦ ਵੀ ਇਸ ਮਾਮਲੇ 'ਚ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਨਹੀਂ ਮਿਲੀ | 'ਨਿਰਭੈਆ' ਦੇ ...

ਪੂਰੀ ਖ਼ਬਰ »

ਖੁੰਢ-ਚਰਚਾ

ਨੌਜਵਾਨ ਨਸ਼ਿਆਂ ਦੀ ਲਪੇਟ 'ਚ ਨਸ਼ਿਆਂ ਦੀ ਸਮੱਸਿਆ ਨੇ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਅਤੇ ਹੋਰਾਂ ਸੂਬਿਆਂ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ | ਭਾਵੇਂ ਸਮੇਂ ਦੀਆਂ ਸਰਕਾਰਾਂ ਵਲੋਂ ਨਸ਼ੇ ਦੀ ਸਮੱਸਿਆ ਖ਼ਤਮ ਕਰਨ ਲਈ ਕਈ ਪ੍ਰਬੰਧ ਕੀਤੇ ਹਨ, ਪ੍ਰੰੰਤੂ ਨਸ਼ਿਆਂ ਦੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX