ਤਾਜਾ ਖ਼ਬਰਾਂ


ਮਹਾਰਾਸ਼ਟਰ : ਰਾਜਪਾਲ ਨੇ ਹੁਣ ਐਨਸੀਪੀ ਨੂੰ ਕੱਲ੍ਹ ਰਾਤ 8.30 ਵਜੇ ਤੱਕ ਦਾ ਸਮਾਂ
. . .  1 day ago
ਬੱਸ ਵੱਲੋਂ ਘੜੁੱਕੇ ਨੂੰ ਟੱਕਰ ਮਾਰਨ 'ਤੇ ਇਕ ਲੜਕੀ ਦੀ ਮੌਤ, 40 ਜ਼ਖ਼ਮੀ
. . .  1 day ago
ਤਰਨ ਤਾਰਨ, 11 ਨਵੰਬਰ (ਹਰਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਤਰਨ ਤਾਰਨ ਦੇ ਨਜ਼ਦੀਕੀ ਪਿੰਡ ਰਟੌਲਾਂ ਤੋਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ...
ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਰਾਤ 9.30 ਵਜੇ ਤੱਕ 15 ਲੱਖ ਦੇ ਕਰੀਬ ਸੰਗਤਾਂ ਨਤਮਸਤਕ
. . .  1 day ago
ਸੁਲਤਾਨਪੁਰ ਲੋਧੀ ,11 ਨਵੰਬਰ (ਜਗਮੋਹਣ ਸਿੰਘ ਥਿੰਦ )- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਰਾਤ 9.30 ਵਜੇ ਤੱਕ 15 ਲੱਖ ਦੇ ਕਰੀਬ ਸੰਗਤਾਂ ਨਤਮਸਤਕ...
ਮੁੰਬਈ : ਰਾਜਪਾਲ ਨੂੰ ਮਿਲਣ ਰਾਜ ਭਵਨ ਪੁੱਜੇ ਅਜੀਤ ਪਵਾਰ
. . .  1 day ago
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੱਲ੍ਹ ਸੁਲਤਾਨਪੁਰ ਲੋਧੀ ਹੋਣਗੇ ਨਤਮਸਤਕ
. . .  1 day ago
ਨਵੀਂ ਦਿੱਲੀ ,11 ਨਵੰਬਰ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਕੱਲ੍ਹ 550ਵੇਂ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣ ਆ ਰਹੇ ਹਨ ।
ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਪਾਵਨ ਅਸਥਾਨਾਂ ਨੂੰ ਸੁੰਦਰ ਦੀਪ ਮਾਲਾ ਨਾਲ ਸਜਾਇਆ
. . .  1 day ago
ਸੁਲਤਾਨਪੁਰ ਲੋਧੀ ,11 ਨਵੰਬਰ {ਜਗਮੋਹਨ ਸਿੰਘ ਥਿੰਦ }-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਤਿਹਾਸਿਕ ਗੁਰਦਵਾਰਾ ਸ੍ਰੀ ਬੇਰ ਸਾਹਿਬ ਸਮੇਤ ਸੁਲਤਾਨਪੁਰ ਲੋਧੀ ਸ਼ਹਿਰ ਅੰਦਰ ਸਥਿਤ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ...
ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਵੱਖ-ਵੱਖ ਫੁੱਲਾਂ ਨਾਲ ਕੀਤੀ ਗਈ ਸਜਾਵਟ
. . .  1 day ago
ਅਜਨਾਲਾ, 11 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਜਗਤ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਗੁਰਪੁਰਬ ਮੌਕੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਫੁੱਲਾਂ ਨਾਲ ਕੀਤੀ ਗਈ ਸਜਾਵਟ ਨੇ ਹਰੇਕ ਸ਼ਰਧਾਲੂ ਦਾ ਮਨ ਮੋਹ ਲਿਆ ਹੈ। ਜ਼ਿਕਰਯੋਗ...
ਅਸੀ ਸਰਕਾਰ ਬਣਾਉਣ ਲਈ ਤਿਆਰ - ਆਦਿਤਆ ਠਾਕਰੇ
. . .  1 day ago
ਮੁੰਬਈ, 11 ਨਵੰਬਰ - ਸ਼ਿਵ ਸੈਨਾ ਦੇ ਆਗੂ ਆਦਿਤਆ ਠਾਕਰੇ ਦਾ ਕਹਿਣਾ ਹੈ ਕਿ ਉਹ ਸਰਕਾਰ ਬਣਾਉਣ ਲਈ ਤਿਆਰ ਹਨ। ਇਸ ਲਈ ਰਾਜਪਾਲ ਤੋਂ ਉਨ੍ਹਾਂ ਨੇ 2 ਦਿਨ ਦਾ ਸਮਾਂ ਮੰਗਿਆ ਸੀ ਪਰ ਉਨ੍ਹਾਂ ਨੂੰ ਸਮਾਂ ਨਹੀ ਮਿਲਿਆ। ਫਿਰ ਵੀ ਉਹ ਸਰਕਾਰ ਬਣਾਉਣ...
ਸੜਕ ਹਾਦਸੇ 'ਚ ਫ਼ੌਜ ਦੇ ਜਵਾਨ ਦੀ ਮੌਤ
. . .  1 day ago
ਪਠਾਨਕੋਟ, 11 ਨਵੰਬਰ (ਚੌਹਾਨ) - ਪਿੰਡ ਚੱਕ ਮਾਧੋ ਸਿੰਘ ਨੇੜੇ ਜੁਗਿਆਲ-ਪਠਾਨਕੋਟ ਮਾਰਗ 'ਤੇ ਹੋਏ ਸੜਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ ਵਿਸ਼ਾਲ ਸਿੰਘ (30) ਵਾਸੀ ਕਾਹਨਪੁਰ ਵਜੋਂ ਹੋਈ ਹੈ। ਜੋ ਕਿ ਆਪਣੇ ਚਾਚੇ ਦੇ ਲੜਕੇ ਦੇ ਵਿਆਹ...
ਭੇਦਭਰੀ ਬਿਮਾਰੀ ਦੀ ਲਪੇਟ ਵਿਚ ਆਉਣ ਕਾਰਨ 6 ਦੁਧਾਰੂ ਮੱਝਾਂ ਦੀ ਮੌਤ
. . .  1 day ago
ਮੁੱਲਾਂਪੁਰ ਗਰੀਬਦਾਸ, 11 ਨਵੰਬਰ (ਦਿਲਬਰ ਸਿੰਘ ਖੈਰਪੁਰ) - ਨੇੜਲੇ ਪਿੰਡ ਮਾਜਰਾ ਵਿਖੇ ਭੇਦਭਰੀ ਬਿਮਾਰੀ ਨਾਲ 6 ਦੁਧਾਰੂ ਪਸ਼ੂਆਂ ਦੀ ਮੌਤ ਹੋ ਗਈ। ਇਸ ਸਬੰਧੀ ਮੱਖਣ ਸਿੰਘ ਪੁੱਤਰ ਬਚਨ ਸਿੰਘ ਨੇ ਦੱਸਿਆ ਕਿ ਉਸ ਕੋਲ 9 ਮੱਝਾਂ ਅਤੇ ਗਾਵਾਂ ਸਨ। ਬੀਤੇ ਤਿੰਨ ਦਿਨਾਂ...
ਦੋ ਕਿੱਲੋ ਸੋਨਾ, 45 ਕਿੱਲੋ ਚਾਂਦੀ ਅਤੇ ਲੱਖਾਂ ਦੀ ਨਗਦੀ ਚੋਰੀ
. . .  1 day ago
ਰਾਜਪੁਰਾ 11 ਨਵੰਬਰ (ਰਣਜੀਤ ਸਿੰਘ)- ਬੀਤੀ ਰਾਤ ਇੱਥੋਂ ਦੇ ਘੁੰਗ ਵੱਸਦੇ ਮੁਹੱਲੇ ਦੇਵੀ ਤਲਾਬ ਮੰਦਰ ਦੇ ਨੇੜੇ ਤੋਂ ਇਕ ਜਵੈਲਰਜ਼ ਦੀ ਦੁਕਾਨ 'ਚੋਂ ਚੋਰ ਦਰਵਾਜੇ ਤੋੜ ਕੇ 2 ਕਿੱਲੋ ਸੋਨੇ ਦੇ ਗਹਿਣੇ...
ਖੁਈਆ ਸਰਵਰ ਗੋਲੀ ਕਾਂਡ : ਪੁਲਿਸ ਨੇ ਜਾਰੀ ਕੀਤਾ ਨੋਟਿਸ
. . .  1 day ago
ਫ਼ਾਜ਼ਿਲਕਾ, ਖੁਈਆ ਸਰਵਰ 11 ਨਵੰਬਰ (ਪ੍ਰਦੀਪ ਕੁਮਾਰ)- ਖੁਈਆਂ ਸਰਵਰ 'ਚ ਵਿਆਹ ਸਮਾਗਮ ਦੌਰਾਨ ਹੋਏ ਗੋਲੀ ਕਾਂਡ ਮਾਮਲੇ 'ਚ ਪੁਲਿਸ ਨੇ ਪੰਜਾਬ ਦੇ ਗੁਆਂਢੀ ਸੂਬਿਆਂ ਹਰਿਆਣਾ...
ਬਿਜਲੀ ਦੇ ਖੰਭੇ ਨਾਲ ਟਕਰਾਈ ਬੇਕਾਬੂ ਕਾਰ
. . .  1 day ago
ਖਮਾਣੋਂ, 11 ਨਵੰਬਰ (ਪਰਮਵੀਰ ਸਿੰਘ)- ਮੁੱਖ ਮਾਰਗ 'ਤੇ ਪਿੰਡ ਸੰਘੋਲ ਨੇੜੇ ਤੇਜ਼ ਰਫ਼ਤਾਰ ਬੇਕਾਬੂ ਕਾਰ ਸੜਕ ਕੰਢੇ ਬਿਜਲੀ ਦੇ ਖੰਭੇ ਨਾਲ ਜਾ ...
ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜ ਕੇ ਸਮਾਪਤ ਹੋਇਆ ਵਿਸ਼ਾਲ ਨਗਰ ਕੀਰਤਨ
. . .  1 day ago
ਸੁਲਤਾਨਪੁਰ ਲੋਧੀ, 11 ਨਵੰਬਰ (ਕੋਮਲ, ਥਿੰਦ, ਹੈਪੀ, ਲਾਡੀ)- ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਅਤੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ...
ਸੋਨੀਆ ਗਾਂਧੀ ਨੇ ਊਧਵ ਠਾਕਰੇ ਨਾਲ ਫੋਨ 'ਤੇ ਕੀਤੀ ਗੱਲਬਾਤ
. . .  1 day ago
ਨਵੀਂ ਦਿੱਲੀ, 11 ਨਵੰਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ...
ਲਤਾ ਮੰਗੇਸ਼ਕਰ ਹਸਪਤਾਲ 'ਚ ਦਾਖਲ
. . .  1 day ago
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਨਾਇਡੂ ਨੇ ਆਪਣੀ ਰਿਹਾਇਸ਼ 'ਤੇ ਸੱਦੇ ਸਾਰੀਆਂ ਪਾਰਟੀਆਂ ਦੇ ਮੈਂਬਰ
. . .  1 day ago
ਮਮਤਾ ਬੈਨਰਜੀ ਨੇ 'ਬੁਲਬੁਲ' ਨਾਲ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ
. . .  1 day ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਖੱਟਰ
. . .  1 day ago
ਸੰਜੇ ਰਾਓਤ ਹਸਪਤਾਲ 'ਚ ਦਾਖ਼ਲ
. . .  1 day ago
ਘਰੇਲੂ ਪਰੇਸ਼ਾਨੀ ਦੇ ਚੱਲਦਿਆਂ ਇੱਕ ਵਿਅਕਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਸੁਲਤਾਨਪੁਰ ਲੋਧੀ ਵਿਖੇ ਪੰਜਾਬ ਸਰਕਾਰ ਦੇ ਪੰਡਾਲ 'ਚ ਕਰਾਇਆ ਜਾ ਰਿਹਾ ਹੈ ਵਿਸ਼ਾਲ ਕਵੀ ਦਰਬਾਰ
. . .  1 day ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਈ 10 ਲੱਖ ਦੇ ਕਰੀਬ ਸੰਗਤ
. . .  1 day ago
ਕੁਝ ਦੇਰ ਤੱਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚਣਗੇ ਖੱਟਰ
. . .  1 day ago
ਮੋਦੀ ਮੰਤਰੀ ਮੰਡਲ ਤੋਂ ਸ਼ਿਵ ਸੈਨਾ ਨੇਤਾ ਅਰਵਿੰਦ ਸਾਵੰਤ ਨੇ ਦਿੱਤਾ ਅਸਤੀਫ਼ਾ
. . .  1 day ago
ਜਸਟਿਸ ਸੰਜੇ ਕਰੋਲ ਨੇ ਪਟਨਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ
. . .  1 day ago
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
. . .  1 day ago
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ
. . .  1 day ago
ਖੂਹੀਆਂ ਸਰਵਰ 'ਚ ਗੋਲੀ ਲੱਗਣ ਨਾਲ ਸਾਬਕਾ ਸਰਪੰਚ ਦੀ ਮੌਤ, ਦੋ ਗੰਭੀਰ ਜ਼ਖਮੀ
. . .  1 day ago
ਹੈਦਰਾਬਾਦ ਟਰੇਨ ਹਾਦਸਾ : ਪੰਜ ਲੋਕ ਜ਼ਖ਼ਮੀ
. . .  1 day ago
ਵਿਆਹ ਸਮਾਗਮ ਦੌਰਾਨ ਮਾਮੂਲੀ ਤਕਰਾਰ ਨੂੰ ਲੈ ਕੇ ਚੱਲੀ ਗੋਲੀ, ਤਿੰਨ ਜ਼ਖਮੀ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਨਗਰ ਕੀਰਤਨ
. . .  1 day ago
ਮਹਾਰਾਸ਼ਟਰ 'ਚ ਸਰਕਾਰ ਦੇ ਗਠਨ ਨੂੰ ਲੈ ਕੇ ਦਿੱਲੀ 'ਚ ਸ਼ਾਮੀਂ ਚਾਰ ਵਜੇ ਫਿਰ ਹੋਵੇਗੀ ਕਾਂਗਰਸ ਦੀ ਬੈਠਕ
. . .  1 day ago
ਹਾਈਵੇ 'ਤੇ ਹਾਦਸੇ ਦਾ ਸ਼ਿਕਾਰ ਹੋਈ ਬੱਸ, 30 ਯਾਤਰੀ ਜ਼ਖਮੀ
. . .  1 day ago
ਡੇਂਗੂ ਕਾਰਨ ਅਜਨਾਲਾ 'ਚ ਇੱਕ ਹੋਰ ਵਿਅਕਤੀ ਦੀ ਮੌਤ
. . .  1 day ago
ਕਿਸਾਨ ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ
. . .  1 day ago
ਅੰਮ੍ਰਿਤਸਰ ਹਵਾਈ ਅੱਡੇ ਦੇ ਟਰਮੀਨਲ ਹਾਲ 'ਚ ਲਗਾਏ ਗਏ ਕੌਫ਼ੀ ਅਤੇ ਬਿਸਕੁਟਾਂ ਦੇ ਲੰਗਰ
. . .  1 day ago
ਸ਼ਰਧਾ ਅਤੇ ਸਤਿਕਾਰ ਨਾਲ ਆਰੰਭ ਹੋਇਆ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ
. . .  1 day ago
ਦੋ ਟਰੇਨਾਂ ਵਿਚਾਲੇ ਹੋਈ ਟੱਕਰ
. . .  1 day ago
ਮਹਾਰਾਸ਼ਟਰ : ਉਧਵ ਠਾਕਰੇ ਦੀ ਰਿਹਾਇਸ਼ 'ਤੇ ਪਹੁੰਚੇ ਸੰਜੇ ਰਾਓਤ
. . .  1 day ago
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅਜਨਾਲਾ 'ਚ ਸਜਾਇਆ ਨਗਰ ਕੀਰਤਨ
. . .  1 day ago
ਫ਼ੀਸ 'ਚ ਹੋਏ ਵਾਧੇ ਸਮੇਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜੇ.ਐਨ.ਯੂ ਦੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ
. . .  1 day ago
ਸੜਕ ਹਾਦਸੇ 'ਚ 2 ਵਿਅਕਤੀਆਂ ਦੀ ਮੌਤ
. . .  1 day ago
ਸ਼ਿਵ ਸੈਨਾ ਨੂੰ ਸਮਰਥਨ ਦੇਣ 'ਤੇ ਬੋਲੇ ਪਵਾਰ, ਕਿਹਾ- ਕਾਂਗਰਸ ਨਾਲ ਚਰਚਾ ਕਰਨ ਤੋਂ ਬਾਅਦ ਲਵਾਂਗੇ ਫ਼ੈਸਲਾ
. . .  1 day ago
ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਆਰੰਭ
. . .  1 day ago
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ
. . .  1 day ago
ਸੰਜੇ ਰਾਓਤ ਨੇ ਕਿਹਾ- ਮਹਾਰਾਸ਼ਟਰ 'ਚ ਹਾਲਾਤ ਨੂੰ ਲੈ ਕੇ ਸ਼ਿਵ ਸੈਨਾ ਨਹੀਂ, ਭਾਜਪਾ ਜ਼ਿੰਮੇਵਾਰ
. . .  1 day ago
ਖ਼ਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਤੋਂ ਕੱਢਿਆ ਗਿਆ ਨਗਰ ਕੀਰਤਨ
. . .  1 day ago
ਮਹਾਰਾਸ਼ਟਰ 'ਤੇ ਕਾਂਗਰਸ ਨੇ ਬੁਲਾਈ ਬੈਠਕ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਬਠਿੰਡਾ 'ਚ ਭਾਰੀ ਉਤਸ਼ਾਹ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 26 ਕੱਤਕ ਸੰਮਤ 551
ਿਵਚਾਰ ਪ੍ਰਵਾਹ: ਕੰਮ ਕਰਨ ਤੋਂ ਪਹਿਲਾਂ ਸੋਚਣਾ ਬੁੱਧੀਮਾਨੀ ਹੈ, ਕੰਮ ਕਰਦੇ ਸਮੇਂ ਸੋਚਣਾ ਚਤੁਰਾਈ ਹੈ, ਕੰਮ ਤੋਂ ਬਾਅਦ ਸੋਚਣਾ ਮੂਰਖਤਾ ਹੈ। -ਜਾਰਜ ਬਰਨਾਰਡ ਸ਼ਾਅ

ਪਹਿਲਾ ਸਫ਼ਾ

ਗੁ: ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਇਲਾਹੀ ਰੰਗ 'ਚ ਰੰਗੇ ਗਏ ਸ਼ਰਧਾਲੂ

ਸਰਲ ਕਾਗ਼ਜ਼ੀ ਕਾਰਵਾਈ ਤੇ ਵਧੀਆ ਪ੍ਰਬੰਧਾਂ ਤੋਂ ਖ਼ੁਸ਼
ਡਾ: ਕਮਲ ਕਾਹਲੋਂ, ਗੁਰਸ਼ਰਨਜੀਤ ਸਿੰਘ ਪੁਰੇਵਾਲ, ਹੀਰਾ ਸਿੰਘ ਮਾਂਗਟ

ਕਰਤਾਰਪੁਰ ਸਾਹਿਬ (ਡੇਰਾ ਬਾਬਾ ਨਾਨਕ), 10 ਨਵੰਬਰ-ਅੱਜ ਆਮ ਸ਼ਰਧਾਲੂਆਂ ਦਾ ਪਹਿਲਾ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਤੋਂ ਲਾਂਘੇ ਰਾਹੀਂ ਪਾਕਿਸਤਾਨ ਪਹੁੰਚਿਆ | ਹਾਲਾਂ ਕਿ ਇਹ ਸ਼ਰਧਾਲੂ ਜਥੇ ਦੇ ਰੂਪ 'ਚ ਨਹੀਂ ਗਏ, ਕਿਉਂਕਿ ਹਰ ਇਕ ਸ਼ਰਧਾਲੂ ਵਲੋਂ ਆਪਣੇ ਪਰਿਵਾਰਕ ਮੈਂਬਰਾਂ ਜਾਂ ਨਿੱਜੀ ਤੌਰ 'ਤੇ ਰਜਿਸਟ੍ਰੇਸ਼ਨ ਕਰਵਾਈ ਗਈ ਸੀ | ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ 'ਚ ਭਾਰਤੀ ਸ਼ਰਧਾਲੂਆਂ ਦੀ ਗਿਣਤੀ ਕਾਫ਼ੀ ਘੱਟ ਰਹੀ, ਜਦੋਂ ਕਿ ਬਹੁ-ਗਿਣਤੀ ਪਿਸ਼ਾਵਰ, ਸਿੰਧ ਤੇ ਪਾਕਿ ਦੇ ਹੋਰਨਾਂ ਸਥਾਨਾਂ ਤੋਂ ਆਈ ਸਿੱਖ ਸੰਗਤ ਦੀ ਸੀ | ਇੱਥੇ ਇਹ ਵੀ ਦੱਸਣਯੋਗ ਹੈ ਕਿ ਭਾਰਤ-ਪਾਕਿ ਜ਼ੀਰੋ ਲਾਇਨ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਪਾਕਿ ਵਲੋਂ ਜੋ ਸਵਾਗਤੀ ਬੋਰਡ ਲਾਏ ਗਏ ਹਨ, ਉਨ੍ਹਾਂ 'ਚ ਪੰਜਾਬੀ ਨੂੰ ਅਹਿਮੀਅਤ ਦਿੱਤੀ ਗਈ ਹੈ | ਇਸ ਤੋਂ ਇਲਾਵਾ ਇਨ੍ਹਾਂ ਬੋਰਡਾਂ 'ਤੇ ਅੰਗਰੇਜ਼ੀ ਤੇ ਉਰਦੂ ਭਾਸ਼ਾ 'ਚ ਵੀ ਸੂਚਨਾਵਾਂ ਲਿਖੀਆਂ ਹੋਈਆਂ ਹਨ | ਸ਼ਰਧਾਲੂਆਂ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਪਾਕਿ ਸ਼ਰਧਾਲੂਆਂ ਵਲੋਂ ਬਣਾਏ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਥਾਨ ਅਤੇ ਜਿਸ ਖੂਹ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਖੇਤਾਂ ਨੂੰ ਪਾਣੀ ਲਗਾਇਆ ਕਰਦੇ ਸਨ, ਦੇ ਦਰਸ਼ਨ ਕੀਤੇ ਗਏ | ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਚੜ੍ਹਦੇ ਪਾਸੇ ਧਰਤੀ 'ਤੇ ਹਰਿਆਲੀ ਨਾਲ ਤਿਆਰ ਕੀਤੇ ਗਏ ਵਿਸ਼ਾਲ 'ਖੰਡਾ', ਸ੍ਰੀ ਸਾਹਿਬ ਦੇ ਦਰਸ਼ਨ ਵੀ ਕੀਤੇ ਗਏ | ਗੁਰਦੁਆਰਾ ਸਾਹਿਬ ਦੀ ਪਹਿਲੀ ਮੰਜ਼ਿਲ, ਜਿਸ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਅੰਦਰ ਬੈਠੀ ਸੰਗਤ ਵਲੋਂ ਆਪਣੀ ਇਸ ਯਾਤਰਾ ਦੌਰਾਨ ਦਰਬਾਰ ਅੰਦਰ ਬੈਠ ਕੇ ਸਤਿਨਾਮ-ਵਾਹਿਗੁਰੂ ਦਾ ਜਾਪ ਕਰਨ ਤੋਂ ਇਲਾਵਾ ਪਾਠ ਕਰਕੇ ਆਪਣਾ ਜ਼ਿਆਦਾਤਰ ਸਮਾਂ ਬਤੀਤ ਕੀਤਾ ਗਿਆ | ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਕੁਝ ਸੰਗਤਾਂ ਖ਼ੁਸ਼ੀ ਨਾਲ ਭਾਵੁਕ ਹੋ ਗਈਆਂ |
ਗੁਰਦੁਆਰਾ ਸਾਹਿਬ ਦਾ ਗਲਿਆਰਾ ਇੰਨਾ ਵੱਡਾ ਹੈ ਕਿ ਸੰਗਤਾਂ ਪੂਰਾ ਗਲਿਆਰਾ, ਖੰਡਾ ਸਾਹਿਬ, ਅੰਗੀਠਾ ਸਾਹਿਬ, ਲੰਗਰ ਹਾਲ, ਪਾਕਿਸਤਾਨ ਦੇ ਕਲਾਕਾਰਾਂ ਵਲੋਂ ਬਣਾਈਆਂ ਗਈਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਪੇਂਟਿੰਗਾਂ, ਸਰਾਂ ਤੇ ਹੋਰ ਆਲੀਸ਼ਾਨ ਤਰੀਕੇ ਨਾਲ ਬਣਾਏ ਸਥਾਨ ਵੇਖ ਕੇ ਅਛ-ਅਛ ਕਰ ਉੱਠੀਆਂ | ਮਨ 'ਚ ਕਈ ਤਰ੍ਹਾਂ ਦੇ ਭਾਵ ਲੈ ਕੇ ਗਈ ਸੰਗਤ ਜਦੋਂ ਮੁੜੀ ਤਾਂ ਉਨ੍ਹਾਂ ਦੇ ਚਿਹਰੇ ਤੋਂ ਇਕ ਅਲੱਗ ਜਿਹੀ ਚਮਕ ਦਿਖਾਈ ਦਿੰਦੀ ਸੀ | ਇਉਂ ਲੱਗਦਾ ਸੀ ਜਿਵੇਂ ਉਨ੍ਹਾਂ ਨੂੰ ਨਾਨਕ ਨਾਮ ਖ਼ੁਮਾਰੀ ਚੜ੍ਹੀ ਹੋਵੇ | ਜਦੋਂ ਇਹ ਸ਼ਰਧਾਲੂ ਭਾਰਤੀ ਟਰਮੀਨਲ ਤੋਂ ਬਾਹਰ ਆਏ ਤਾਂ ਉੱਥੇ ਖੜ੍ਹੇ ਪੱਤਰਕਾਰਾਂ ਨੇ ਉਨ੍ਹਾਂ ਨੂੰ ਘੇਰ ਲਿਆ | ਸਵਾਲ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਇਲਾਹੀ ਬਾਣੀ ਤੇ ਗੁਰੂ ਸਾਹਿਬ ਦੇ ਦਰਬਾਰ ਦੇ ਦਰਸ਼ਨ ਕਰਕੇ ਹੁਣ ਸਾਡੇ ਕੋਲ ਕੁਝ ਵੀ ਹੋਰ ਕਹਿਣ ਲਈ ਨਹੀਂ ਹੈ |
ਬਾਬੇ ਨਾਨਕ ਦੇ ਖੂਹ ਦੀਆਂ ਟਿੰਡਾਂ ਅਜੇ ਵੀ ਕੱਢਦੀਆਂ ਹਨ ਪਾਣੀ
ਗੁਰਦੁਆਰਾ ਸਾਹਿਬ ਦੀ ਹਦੂਦ 'ਚ ਗੁਰੂ ਨਾਨਕ ਦੇਵ ਜੀ ਵਲੋਂ ਆਪਣੇ ਖੇਤਾਂ ਨੂੰ ਪਾਣੀ ਦੇਣ ਲਈ ਲਾਏ ਗਏ ਖੂਹ ਦੀਆਂ ਟਿੰਡਾਂ ਅਜੇ ਵੀ ਪਾਣੀ ਕੱਢ ਰਹੀਆਂ ਹਨ | ਭਾਵੇਂ ਇਹ ਖੂਹ ਬਿਜਲੀ ਦੀ ਮੋਟਰ ਨਾਲ ਚਲਾਇਆ ਜਾ ਰਿਹਾ ਹੈ, ਜਦ ਕਿ ਇਸ ਖੂਹ 'ਚੋਂ ਨਿਕਲਣ ਵਾਲੇ ਪਾਣੀ 'ਚੋਂ ਅਜੇ ਵੀ ਖ਼ੁਸ਼ਬੂ ਆਉਂਦੀ ਹੈ, ਜਿਸ ਨੂੰ ਸੰਗਤ ਅੰਮਿ੍ਤ ਰੂਪ ਜਲ ਲਈ ਘਰਾਂ ਨੂੰ ਲਿਜਾਂਦੀ ਹੈ |
229 ਸ਼ਰਧਾਲੂ ਹੀ ਅੱਜ ਪਹੁੰਚੇ
ਹੈਰਾਨੀਜਨਕ ਗੱਲ ਇਹ ਹੈ ਕਿ ਅੱਜ ਭਾਰਤ ਤੋਂ ਸਿਰਫ਼ 229 ਸ਼ਰਧਾਲੂ ਹੀ ਪਾਕਿਸਤਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇ | ਗੁਰਦੁਆਰਾ ਸਾਹਿਬ ਵਿਚ ਭਾਰਤੀ ਸ਼ਰਧਾਲੂਆਂ ਦੀ ਬਹੁਤੀ ਚਹਿਲ-ਪਹਿਲ ਨਜ਼ਰ ਨਹੀਂ ਆਈ | ਨਿੱਜੀ ਰਜਿਸਟ੍ਰੇਸ਼ਨ ਕਰਵਾਉਣ ਕਾਰਨ ਵੀ ਹਰ ਕੋਈ ਆਪਣੇ-ਆਪਣੇ ਸਮੇਂ 'ਤੇ ਹੀ ਪਹੁੰਚਿਆ | ਗੁਰਦੁਆਰਾ ਸਾਹਿਬ 'ਚ ਪਾਕਿਸਤਾਨ ਦੇ ਸਿੰਧ ਤੇ ਪਿਸ਼ਾਵਰ ਪ੍ਰਾਂਤ ਤੋਂ ਇਲਾਵਾ ਹੋਰ ਸਥਾਨਾਂ ਤੋਂ ਆਏ ਸਿੱਖ ਸ਼ਰਧਾਲੂਆਂ ਦੀ ਗਿਣਤੀ ਬਹੁਤ ਸੀ, ਜਿਨ੍ਹਾਂ 'ਚ ਬਹੁਤ ਸ਼ਰਧਾ ਭਾਵਨਾ ਸੀ ਤੇ ਉਨ੍ਹਾਂ ਦੇ ਬੱਚਿਆਂ ਵਲੋਂ ਕੀਰਤਨ ਕੀਤਾ ਜਾ ਰਿਹਾ ਸੀ | ਇਹ ਸ਼ਰਧਾਲੂ ਉਰਦੂ 'ਚ ਛਪੇ ਗੁਟਕਾ ਸਾਹਿਬ ਤੋਂ ਪਾਠ ਕਰਦੇ ਰਹੇ |
5000 ਸ਼ਰਧਾਲੂ ਨਿਰਧਾਰਿਤ ਮਿਤੀ 'ਤੇ ਪੂਰੇ ਨਾ ਹੋਣ 'ਤੇ ਵੀ ਰਜਿਸਟ੍ਰੇਸ਼ਨ ਹੋ ਜਾਵੇਗੀ ਬੰਦ
ਜ਼ਿਕਰਯੋਗ ਹੈ ਕਿ 24 ਅਕਤੂਬਰ ਨੂੰ ਰਜਿਸਟ੍ਰੇਸ਼ਨ ਸ਼ੁਰੂ ਹੋਈ ਸੀ ਤੇ ਇਹ ਰਜਿਸਟ੍ਰੇਸ਼ਨ 1 ਨਵੰਬਰ ਨੂੰ ਬੰਦ ਹੋ ਗਈ ਸੀ | ਲੋਕ ਸੋਚਦੇ ਸਨ ਕਿ ਸ਼ਾਇਦ 5000 ਸ਼ਰਧਾਲੂਆਂ ਦੀ ਗਿਣਤੀ ਪੂਰੀ ਹੋਣ ਕਾਰਨ ਇਹ ਰਜਿਸਟ੍ਰੇਸ਼ਨ ਬੰਦ ਹੋ ਗਈ ਹੈ, ਪ੍ਰੰਤੂ ਕੁਝ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ | ਅਸਲ 'ਚ ਕਾਗ਼ਜ਼ੀ ਕਾਰਵਾਈ ਤੇ ਤਕਨੀਕੀ ਕਾਰਨਾਂ ਕਰਕੇ ਤੇ ਪਾਕਿਸਤਾਨ ਨਾਲ ਸਮਝੌਤੇ ਮੁਤਾਬਿਕ ਮਿੱਥੀ ਤਰੀਕ 'ਤੇ ਜਾਣ ਤੋਂ 10 ਦਿਨ ਪਹਿਲਾਂ ਇਸ ਰਜਿਸਟ੍ਰੇਸ਼ਨ ਨੂੰ ਬੰਦ ਕਰਕੇ ਪੂਰੇ ਸ਼ਰਧਾਲੂਆਂ ਦੀ ਗਿਣਤੀ ਪਾਕਿਸਤਾਨ ਨੂੰ ਆਨਲਾਈਨ ਕਰਨੀ ਹੁੰਦੀ ਹੈ, ਤਾਂ ਕਿ ਬਾਕੀ ਕਾਰਜ ਪੂਰੇ ਹੋ ਸਕਣ ਤੇ ਇਸ ਕਰਕੇ ਜਿੰਨੇ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ 24 ਅਕਤੂਬਰ ਤੋਂ ਲੈ ਕੇ 1 ਨਵੰਬਰ ਤੱਕ ਹੋ ਸਕੀ ਉਹ ਸ਼ਰਧਾਲੂ ਹੀ ਅੱਜ ਉੱਥੇ ਪਹੁੰਚ ਸਕੇ | ਇਹ ਵੀ ਦੱਸਣਯੋਗ ਹੈ ਕਿ ਕੁਝ ਸ਼ਰਧਾਲੂ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋਈ ਸੀ ਤੇ ਉਹ ਇਸ ਭਰਮ 'ਚ ਹੀ ਰਹਿ ਗਏ ਕਿ ਪਾਸਪੋਰਟ ਤੋਂ ਇਲਾਵਾ ਹੋਰ ਵੀ ਸ਼ਨਾਖ਼ਤੀ ਕਾਰਡ ਯਾਤਰਾ ਕਰਨ ਲਈ ਵਰਤਿਆ ਜਾ ਸਕਦਾ ਹੈ, ਪ੍ਰੰਤੂ ਪਾਸਪੋਰਟ ਲਾਜ਼ਮੀ ਹੋਣ ਕਾਰਨ ਉਹ ਯਾਤਰਾ ਤੋਂ ਰਹਿ ਗਏ |
ਸਰਲ ਕਾਗਜ਼ੀ ਕਾਰਵਾਈ ਤੇ ਪ੍ਰਬੰਧਾਂ ਤੋਂ ਸ਼ਰਧਾਲੂ ਖ਼ੁਸ਼
ਸ਼ਰਧਾਲੂ ਆਪਣੇ ਦੇਸ਼ ਤੇ ਪਾਕਿਸਤਾਨ ਵਲੋਂ ਕੀਤੀ ਜਾਂਦੀ ਸਰਲ ਕਾਗ਼ਜ਼ੀ ਕਾਰਵਾਈ ਤੇ ਪ੍ਰਬੰਧਾਂ ਤੋਂ ਬਹੁਤ ਖ਼ੁਸ਼ ਹੋਏ, ਕਿਉਂਕਿ ਪਹਿਲਾਂ ਸ਼ਰਧਾਲੂ ਸੋਚਦੇ ਸਨ ਕਿ ਸ਼ਾਇਦ ਪਾਕਿਸਤਾਨ ਜਾਣ ਲਈ ਮੋਬਾਈਲ ਦੀ ਵਰਤੋਂ ਨਹੀਂ ਕਰ ਸਕਣਗੇ, ਪ੍ਰੰਤੂ ਕਈ ਸ਼ਰਧਾਲੂਆਂ ਕੋਲ ਇਕ ਤੋਂ ਵੱਧ ਮੋਬਾਈਲ ਵੀ ਸਨ ਤੇ ਵੱਡੇ ਕੈਮਰੇ ਵੀ ਸਨ | ਪਾਕਿਸਤਾਨ ਸਰਕਾਰ ਵਲੋਂ ਕੀਤੀ ਜਾਂਦੀ ਸਾਮਾਨ ਦੀ ਸਕੈਨਿੰਗ 'ਚ ਕਿਸੇ ਕਿਸਮ ਦੀ ਕੋਈ ਵੀ ਸਮੱਸਿਆ ਨੂੰ ਤੁਰੰਤ ਹੱਲ ਕਰ ਦੇਣ ਤੇ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾਂਦੀ ਹੈ | ਉਨ੍ਹਾਂ ਵਲੋਂ ਬਣਾਏ ਇਮੀਗੇ੍ਰਸ਼ਨ ਕੇਂਦਰ 'ਚ ਹਰ ਤਰ੍ਹਾਂ ਦੀ ਸਹੂਲਤ ਭਾਰਤ ਦੀ ਤਰ੍ਹਾਂ ਹੀ ਹੈ |
ਸਰਹੱਦ 'ਤੇ ਦੋਵੇਂ ਪਾਸੇ ਹੀ ਪੈਸੇ ਬਦਲਾਉਣ ਲਈ ਸਹੂਲਤ ਉਪਲਬਧ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਵਲੋਂ ਪਾਕਿ ਇਮੀਗ੍ਰੇਸ਼ਨ ਵਿਭਾਗ ਨੂੰ ਦਿੱਤੀ ਜਾਣ ਵਾਲੀ 20 ਡਾਲਰ ਫ਼ੀਸ ਲਈ ਭਾਰਤ ਤੇ ਪਾਕਿਸਤਾਨ ਵਾਲੇ ਪਾਸੇ ਸਥਿਤ ਇਮੀਗ੍ਰੇਸ਼ਨ ਕੇਂਦਰਾਂ 'ਚ ਬੈਂਕ ਸਥਾਪਿਤ ਕੀਤੇ ਗਏ ਹਨ, ਜਿੱਥੇ ਪਾਕਿਸਤਾਨ ਵਾਲੇ ਪਾਸੇ ਭਾਰਤੀ ਕਰੰਸੀ, ਡਾਲਰ ਤੇ ਪਾਕਿ ਕਰੰਸੀ 'ਚ ਤਬਦੀਲ ਹੋ ਜਾਂਦੀ ਹੈ, ਉੱਥੇ ਹੀ ਜੇਕਰ ਕਿਸੇ ਨੇ ਭਾਰਤ ਵਾਲੇ ਪਾਸਿਓਾ ਕਰੰਸੀ ਤਬਦੀਲ ਕਰਵਾਉਣੀ ਹੋਵੇ ਤਾਂ ਉਹ ਭਾਰਤੀ ਟਰਮੀਨਲ 'ਤੇ ਸਥਾਪਿਤ ਬੈਂਕ 'ਚੋਂ ਕਰਵਾ ਸਕਦਾ ਹੈ |
ਪਾਕਿ ਜਾਣ ਵਾਲੇ ਸ਼ਰਧਾਲੂਆਂ ਨੂੰ ਪਿਲਾਈਆਂ ਜਾ ਰਹੀਆਂ ਹਨ ਪੋਲੀਓ ਰੋਕੂ ਬੂੰਦਾਂ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਡੇਰਾ ਬਾਬਾ ਨਾਨਕ ਵਿਖੇ ਸਥਿਤ ਇਮੀਗੇ੍ਰਸ਼ਨ ਕੇਂਦਰ 'ਚ ਸਿਹਤ ਵਿਭਾਗ ਪੰਜਾਬ ਦੇ ਮੈਡੀਕਲ ਅਫ਼ਸਰ ਦੀ ਨਿਗਰਾਨੀ ਹੇਠ ਸਿਹਤ ਅਮਲੇ ਵਲੋਂ ਪੋਲੀਓ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ | ਅਮਲੇ ਨੇ ਦੱਸਿਆ ਕਿ ਭਾਵੇਂ ਭਾਰਤ ਪੋਲੀਓ ਮੁਕਤ ਹੋ ਚੁੱਕਾ ਹੈ, ਜਦ ਕਿ ਪਾਕਿਸਤਾਨ 'ਚ ਇਸ ਦੀ ਹੋਂਦ ਹੋਣ ਕਾਰਨ ਸਾਰੇ ਸ਼ਰਧਾਲੂਆਂ ਨੂੰ ਪੋਲੀਓ ਬੂੰਦਾਂ ਪਿਲਾਉਣੀਆਂ ਜ਼ਰੂਰੀ ਕੀਤੀਆਂ ਗਈਆਂ ਹਨ, ਤਾਂ ਜੋ ਇਸ ਨਾਮੁਰਾਦ ਬਿਮਾਰੀ ਨੂੰ ਦੁਬਾਰਾ ਭਾਰਤ ਵਿਚ ਦਾਖ਼ਲ ਹੋਣ ਤੋਂ ਰੋਕਿਆ ਜਾ ਸਕੇ |
ਪਾਕਿ ਦਾਖ਼ਲ ਹੋਣ 'ਤੇ ਸ਼ਰਧਾਲੂਆਂ ਨੂੰ ਕਿਹਾ ਜਾਂਦੈ 'ਜੀ ਆਇਆਂ ਨੂੰ '
ਭਾਰਤੀ ਯਾਤਰੀ ਟਰਮੀਨਲ 'ਚੋਂ ਕਾਗ਼ਜ਼ੀ ਕਾਰਵਾਈ ਕਰਨ ਉਪਰੰਤ ਜਦੋਂ ਸ਼ਰਧਾਲੂ ਭਾਰਤ-ਪਾਕਿ ਜ਼ੀਰੋ ਲਾਇਨ ਪਾਰ ਕਰਕੇ ਪਾਕਿ ਵੱਲ ਦਾਖ਼ਲ ਹੁੰਦੇ ਹਨ ਤਾਂ ਉੱਥੇ ਸੁਰੱਖਿਆ ਲਈ ਤਾਇਨਾਤ ਅਮਲੇ ਵਲੋਂ ਪਿਆਰ ਦੀ ਭਾਵਨਾ ਵਧਾਉਣ ਲਈ ਇਨ੍ਹਾਂ ਸ਼ਰਧਾਲੂਆਂ ਨੂੰ ਸਤਿ ਸ੍ਰੀ ਅਕਾਲ ਕਹਿਣ ਤੋਂ ਇਲਾਵਾ 'ਜੀ ਆਇਆਂ ਨੂੰ ' ਕਹਿ ਕੇ ਸਵਾਗਤ ਕੀਤਾ ਜਾਂਦਾ ਹੈ |
ਗੁਰਦੁਆਰੇ ਦੇ ਚੌਗਿਰਦੇ 'ਚ ਆਜ਼ਾਦੀ ਨਾਲ ਘੁੰਮ ਸਕਦੇ ਹਨ ਸ਼ਰਧਾਲੂ
ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਭਾਵੇਂ ਪਾਕਿ ਪੁਲਿਸ ਵਲੋਂ ਗੁਰਦੁਆਰਾ ਸਾਹਿਬ ਦੇ ਚੌਗਿਰਦੇ 'ਚ 8 ਫੁੱਟ ਤੋਂ ਉੱਚੀ ਕੰਡਿਆਲੀ ਤਾਰ ਲਾਈ ਹੋਈ ਹੈ ਤੇ ਇਸ ਦੀ ਸੁਰੱਖਿਆ ਲਈ ਸੁਰੱਖਿਆ ਦਸਤੇ ਵੀ ਘੁੰਮਦੇ ਰਹਿੰਦੇ ਹਨ, ਜਦ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਕੋਈ ਵੀ ਪੁਲਿਸ ਅਧਿਕਾਰੀ ਘੁੰਮਦਾ ਨਜ਼ਰੀਂ ਨਹੀਂ ਪਿਆ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਤੋਂ ਇਲਾਵਾ ਵੀਜ਼ਾ ਲੈ ਕੇ ਤੇ ਪਾਕਿ ਦੇ ਪਹੁੰਚੇ ਸ਼ਰਧਾਲੂਆਂ ਵਲੋਂ ਆਜ਼ਾਦੀ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਗਏ | ਭਾਰਤੀ ਸਰਹੱਦ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਚੌਗਿਰਦੇ 'ਚ ਪਹੁੰਚਣ ਲਈ ਸੰਗਤ ਦੀ ਸੁਰੱਖਿਆ ਲਈ ਵੀ ਪਾਕਿ ਪੁਲਿਸ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ | ਇਸ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂ ਸਿਰਫ਼ ਚੌਗਿਰਦੇ 'ਚ ਹੀ ਘੁੰਮ ਸਕਦੇ ਹਨ |
ਵਿਸ਼ੇਸ਼ ਬਾਜ਼ਾਰਾਂ 'ਚੋਂ ਸੰਗਤ ਨੇ ਕੀਤੀ ਖ਼ਰੀਦਦਾਰੀ
ਗੁਰਦੁਆਰਾ ਸਾਹਿਬ ਦੇ ਬਾਹਰ ਤਿਆਰ ਕੀਤੇ ਵਿਸ਼ੇਸ਼ ਬਾਜ਼ਾਰ 'ਚ ਲੱਗੀਆਂ ਵੱਖ-ਵੱਖ ਸਾਮਾਨ ਦੀਆਂ ਦੁਕਾਨਾਂ ਤੋਂ ਸ਼ਰਧਾਲੂਆਂ ਵਲੋਂ ਖ਼ਰੀਦਦਾਰੀ 'ਚ ਦਿਲਚਸਪੀ ਵਿਖਾਈ ਗਈ | ਇੱਥੇ ਲੱਗੇ ਬਾਜ਼ਾਰਾਂ ਦੀਆਂ ਦੁਕਾਨਾਂ 'ਚੋਂ ਸ਼ਰਧਾਲੂਆਂ ਵਲੋਂ ਪਾਕਿਸਤਾਨ ਦੇ ਕੱਪੜੇ, ਜੁੱਤੀਆਂ ਤੇ ਹੋਰ ਸਜਾਵਟੀ ਸਾਮਾਨ ਖ਼ਰੀਦਿਆ ਗਿਆ |
550 ਦੇ ਸਿੱਕੇ ਨਾ ਮਿਲਣ ਕਾਰਨ ਸ਼ਰਧਾਲੂ ਨਿਰਾਸ਼
ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਰੀ ਕੀਤੇ ਗਏ 550 ਦੇ ਸਿੱਕੇ ਤੇ ਟਿਕਟਾਂ ਸੰਗਤ ਨੂੰ ਦੇਣ ਲਈ ਪਾਕਿਸਤਾਨ ਡਾਕ ਘਰ ਵਲੋਂ ਇਕ ਕਾਉਂਟਰ ਵੀ ਸਥਾਪਿਤ ਕੀਤਾ ਗਿਆ, ਜਿੱਥੋਂ ਸ਼ਰਧਾਲੂਆਂ ਨੂੰ ਟਿਕਟਾਂ ਤਾਂ ਮਿਲ ਗਈਆਂ, ਜਦ ਕਿ 550 ਸਾਲ ਵਾਲੇ ਸਿੱਕੇ ਨਾ ਮਿਲਣ ਕਾਰਨ ਸ਼ਰਧਾਲੂਆਂ 'ਚ ਨਿਰਾਸ਼ਾ ਪਾਈ ਗਈ | ਉੱਥੇ ਇਹ ਵੀ ਗੱਲ ਪਤਾ ਲੱਗੀ ਕਿ ਕੋਈ ਇਕ ਸ਼ਰਧਾਲੂ ਹੀ ਸਾਰੇ ਸਿੱਕੇ ਖ਼ਰੀਦ ਕੇ ਲੈ ਗਿਆ |
ਭਾਰਤੀ ਸ਼ਰਧਾਲੂਆਂ ਨੇ ਕੀਤਾ ਕੀਰਤਨ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸ਼ਰਧਾਲੂਆਂ ਵਲੋਂ ਜਿੱਥੇ ਗੁਰੂ ਘਰ ਦੇ ਲੰਗਰਾਂ 'ਚ ਸੇਵਾ ਕੀਤੀ ਗਈ, ਉੱਥੇ ਹੀ ਸੰਗਤ 'ਚ ਸ਼ਾਮਿਲ ਕੁਝ ਸ਼ਰਧਾਲੂਆਂ ਵਲੋਂ ਗੁਰਦੁਆਰਾ ਸਾਹਿਬ 'ਚ ਕੀਰਤਨ ਕਰਕੇ ਸੰਗਤ ਨੂੰ ਗੁਰਬਾਣੀ ਦੇ ਸ਼ਬਦਾਂ ਨਾਲ ਜੋੜਿਆ ਗਿਆ | ਇਸ ਤੋਂ ਇਲਾਵਾ ਸ਼ਰਧਾਲੂਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਅਤੇ ਜਪੁਜੀ ਸਾਹਿਬ ਜੀ ਦੇ ਪਾਠ ਵੀ ਕੀਤੇ ਗਏ |
ਭਾਰਤੀ ਸ਼ਰਧਾਲੂਆਂ ਨੇ ਪਾਕਿ ਫ਼ੌਜ ਨਾਲ ਖਿਚਵਾਈਆਂ ਤਸਵੀਰਾਂ
ਦਰਸ਼ਨਾਂ ਲਈ ਗਈ ਸੰਗਤ ਵਲੋਂ ਆਪਣੇ ਮੋਬਾਈਲ ਤੇ ਡਿਜੀਟਲ ਕੈਮਰਿਆਂ ਨਾਲ ਜਿੱਥੇ ਗੁਰੂ ਦੀਆਂ ਯਾਦਗਾਰੀ ਤਸਵੀਰਾਂ ਲਈਆਂ ਗਈਆਂ, ਉੱਥੇ ਹੀ ਸ਼ਰਧਾਲੂਆਂ ਵਲੋਂ ਪਾਕਿ ਫ਼ੌਜ ਨਾਲ ਵੀ ਸੈਲਫੀਆਂ ਤੇ ਤਸਵੀਰਾਂ ਖਿਚਵਾਈਆਂ ਗਈਆਂ | ਪਾਕਿ ਫ਼ੌਜ ਅਧਿਕਾਰੀਆਂ ਵਲੋਂ ਵੀ ਖ਼ੁਸ਼ਗਵਾਰ ਮਾਹੌਲ 'ਚ ਭਾਰਤੀ ਸ਼ਰਧਾਲੂਆਂ ਨਾਲ ਪਿਆਰ ਤੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ ਗਿਆ |

ਮਹਾਰਾਸ਼ਟਰ 'ਚ ਭਾਜਪਾ ਦੀ ਨਾਂਹ, ਰਾਜਪਾਲ ਵਲੋਂ ਸ਼ਿਵ ਸੈਨਾ ਨੂੰ ਸਰਕਾਰ ਬਣਾਉਣ ਦਾ ਸੱਦਾ

ਮੁੰਬਈ, 10 ਨਵੰਬਰ (ਏਜੰਸੀ)- ਮਹਾਰਾਸ਼ਟਰ ਰਾਜ ਭਵਨ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਅੱਜ ਸੂਬਾ ਵਿਧਾਨ ਸਭਾ 'ਚ ਸਭ ਤੋਂ ਵੱਡੀ ਪਾਰਟੀ ਭਾਜਪਾ ਵਲੋਂ ਸਰਕਾਰ ਬਣਾਉਣ ਤੋਂ ਇਨਕਾਰ ਕਰਨ ਦੇ ਕੁਝ ਘੰਟਿਆਂ ਬਾਅਦ ਦੂਸਰੀ ਸਭ ਤੋਂ ਵੱਡੀ ਪਾਰਟੀ ਸ਼ਿਵ ਸੈਨਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੰਦਿਆਂ ਸੋਮਵਾਰ (11 ਨਵੰਬਰ) ਸ਼ਾਮ 7.30 ਵਜੇ ਤੱਕ ਆਪਣਾ ਬਹੁਮਤ ਸਾਬਿਤ ਕਰਨ ਲਈ ਕਿਹਾ ਹੈ | ਰਾਜ ਭਵਨ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਰਾਜਪਾਲ ਕੋਸ਼ਆਰੀ ਨੇ ਸ਼ਿਵ ਸੈਨਾ ਵਿਧਾਇਕ ਦਲ ਦੇ ਨੇਤਾ ਏਕਨਾਥ ਸ਼ਿੰਦੇ ਤੋਂ ਉਨ੍ਹਾਂ ਦੀ ਪਾਰਟੀ ਸ਼ਿਵ ਸੈਨਾ ਵਲੋਂ ਸਰਕਾਰ ਬਣਾਉਣ ਲਈ ਰਜ਼ਾਮੰਦੀ ਤੇ ਕਾਬਲੀਅਤ ਬਾਰੇ ਪੁੱਛਿਆ ਹੈ | ਦੱਸਣਯੋਗ ਹੈ ਕਿ ਮਹਾਰਾਸ਼ਟਰ ਦੀ 288 ਮੈਂਬਰੀ ਵਿਧਾਨ ਸਭਾ 'ਚ ਭਾਜਪਾ ਦੇ 105 ਤੇ ਸ਼ਿਵ ਸੈਨਾ ਦੇ 56 ਵਿਧਾਇਕ ਹਨ, ਜਦਕਿ ਐਨ.ਸੀ.ਪੀ. ਅਤੇ ਕਾਂਗਰਸ ਦੇ ਕ੍ਰਮਵਾਰ 54 ਤੇ 44 ਵਿਧਾਇਕ ਹਨ ਅਤੇ ਸੂਬਾ ਵਿਧਾਨ ਸਭਾ 'ਚ ਬਹੁਮਤ ਸਾਬਿਤ ਕਰਨ ਲਈ 145 ਵਿਧਾਇਕਾਂ ਦਾ ਸਮਰਥਨ ਹੋਣਾ ਜ਼ਰੂਰੀ ਹੈ | ਇਸ ਤੋਂ ਪਹਿਲਾਂ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਸੰਜੈ ਰਾਓਤ ਨੇ ਕਿਹਾ ਸੀ ਕਿ ਜਦੋਂ ਕੋਈ ਵੀ ਪਾਰਟੀ ਮਹਾਰਾਸ਼ਟਰ 'ਚ ਸਰਕਾਰ ਬਣਾਉਣ 'ਚ ਕਾਮਯਾਬ ਨਾ ਹੋਈ ਤਾਂ ਉਨ੍ਹਾਂ ਦੀ ਪਾਰਟੀ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਦੇਵੇਗੀ ਅਤੇ ਉਨ੍ਹਾਂ ਦੀ ਪਾਰਟੀ ਵਪਾਰ ਦੀ ਰਾਜਨੀਤੀ ਨਹੀਂ ਕਰਦੀ ਹੈ | ਇਸ ਤੋਂ ਪਹਿਲਾਂ ਭਾਜਪਾ ਨੇ ਅੱਜ ਮਹਾਰਾਸ਼ਟਰ 'ਚ ਸਰਕਾਰ ਦਾ ਗਠਨ ਨਾ ਕਰਨ ਦਾ ਐਲਾਨ ਕਰਦਿਆਂ ਆਪਣੀ ਸਹਿਯੋਗੀ ਪਾਰਟੀ ਸ਼ਿਵ ਸੈਨਾ 'ਤੇ ਲੋਕਾਂ ਵਲੋਂ ਦਿੱਤੇ ਫ਼ਤਵੇ ਦਾ ਸਨਮਾਨ ਨਾ ਕਰਨ ਦਾ ਇਲਜ਼ਾਮ ਲਗਾਇਆ ਹੈ | ਭਾਜਪਾ ਦੇ ਸੂਬਾ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਪਾਰਟੀ ਦੇ ਫ਼ੈਸਲੇ ਦਾ ਐਲਾਨ ਕਰਦਿਆਂ ਦੱਸਿਆ ਕਿ ਮਹਾਰਾਸ਼ਟਰ 'ਚ ਭਾਜਪਾ ਸਰਕਾਰ ਨਹੀਂ ਬਣਾਏਗੀ | ਉਨ੍ਹਾਂ ਰਾਜ ਭਵਨ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਸ਼ਿਵ ਸੈਨਾ ਨੇ ਲੋਕਾਂ ਵਲੋਂ ਦਿੱਤੇ ਫ਼ਤਵੇ ਦਾ ਅਪਮਾਨ ਕੀਤਾ ਹੈ, ਕਿਉਂਕਿ ਲੋਕਾਂ ਵਲੋਂ ਦੋਹਾਂ ਪਾਰਟੀਆਂ (ਭਾਜਪਾ-ਸ਼ਿਵਸੈਨਾ) ਦੇ ਗੱਠਜੋੜ ਨੂੰ ਰਲ ਕੇ ਕੰਮ ਕਰਨ ਦਾ ਫ਼ਤਵਾ ਦਿੱਤਾ ਗਿਆ ਸੀ | ਹੁਣ ਜੇਕਰ ਸ਼ਿਵ ਸੈਨਾ ਲੋਕਾਂ ਦੇ ਫ਼ਤਵੇ ਦਾ ਅਪਮਾਨ ਕਰਕੇ ਵਿਰੋਧੀ ਧਿਰ ਕਾਂਗਰਸ ਤੇ ਐਨ.ਸੀ.ਪੀ. ਨਾਲ ਰਲ ਕੇ ਸਰਕਾਰ ਬਣਾਉਣਾ ਚਾਹੁੰਦੀ ਹੈ ਤਾਂ ਅਸੀਂ ਉਨ੍ਹਾਂ ਨੂੰ ਸ਼ੁਭ-ਕਾਮਨਾਵਾਂ ਦਿੰਦੇ ਹਾਂ | ਇਸ ਤੋਂ ਪਹਿਲਾਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਹੋਰ ਭਾਜਪਾ ਨੇਤਾਵਾਂ ਨੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਆਰੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਭਾਜਪਾ ਵਲੋਂ ਸੂਬੇ 'ਚ ਸਰਕਾਰ ਨਾ ਬਣਾਉਣ ਦੇ ਫ਼ੈਸਲੇ ਦੀ ਜਾਣਕਾਰੀ ਦਿੱਤੀ | ਜ਼ਿਕਰਯੋਗ ਹੈ ਕਿ ਰਾਜਪਾਲ ਕੋਸ਼ਆਰੀ ਵਲੋਂ ਸਨਿਚਰਵਾਰ ਨੂੰ ਮਹਾਰਾਸ਼ਟਰ ਦੀ 14ਵੀਂ ਵਿਧਾਨ ਸਭਾ 'ਚ ਸਭ ਤੋਂ ਵੱਡੀ ਪਾਰਟੀ ਹੋਣ ਕਾਰਨ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੰਦਿਆਂ 11 ਨਵੰਬਰ ਰਾਤ 8 ਵਜੇ ਤੱਕ ਬਹੁਮਤ ਸਾਬਿਤ ਕਰਨ ਲਈ ਕਿਹਾ ਗਿਆ ਸੀ |

'ਬੁਲਬੁਲ' ਤੂਫ਼ਾਨ ਨਾਲ 12 ਮੌਤਾਂ

ਕੋਲਕਾਤਾ, 10 ਨਵੰਬਰ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਅਤੇ ਓਡੀਸ਼ਾ 'ਚ ਚਕਰਵਾਤੀ ਤੂਫਾਨ 'ਬੁਲਬੁਲ' ਨਾਲ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਦੋਵਾਂ ਸੂਬਿਆਂ ਦੇ ਵੱਖ-ਵੱਖ ਹਿੱਸਿਆਂ ਤੋਂ ਕਰੀਬ 3 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੰੁਚਾਇਆ ਗਿਆ ਹੈ | ਤੂਫ਼ਾਨ ਨੇ ਪੂਰਬੀ ਮਿਦਨਾਪੁਰ, ਉੱਤਰੀ ਤੇ ਦੱਖਣੀ 24 ਪਰਗਨਾ ਸਮੇਤ ਚਾਰ ਜ਼ਿਲਿ੍ਹਆਂ 'ਚ ਭਾਰੀ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਤੂਫ਼ਾਨ ਨਾਲ ਹਜ਼ਾਰਾਂ ਦਰੱਖਤ ਉੱਖੜ ਗਏ ਹਨ ਤੇ ਕੱਚੇ ਮਕਾਨ ਢਹਿ ਗਏ ਹਨ | ਬਿਜਲੀ ਦੇ ਖੰਭੇਡਿਗਣ ਕਾਰਨ ਬਿਜਲੀ ਦੀ ਸਪਲਾਈ ਵੀ ਬੰਦ ਹੋ ਗਈ ਹੈ | ਇਸ ਸਬੰਧੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੱਸਿਆ ਕਿ 7 ਜ਼ਿਲਿ੍ਹਆਂ ਦੇ 2 ਲੱਖ 73 ਹਜ਼ਾਰ ਵਿਅਕਤੀਆਂ ਨੂੰ 238 ਰਾਹਤ ਕੈਂਪਾਂ 'ਚ ਸੁਰੱਖਿਅਤ ਪਹੁੰਚਾਇਆ ਗਿਆ ਹੈ ਤੇ 45 ਥਾਵਾਂ 'ਤੇ ਸਮੂਹਿਕ ਰਸੋਈ ਦਾ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਗੰਗਾਸਾਗਰ ਇਲਾਕੇ 'ਚ ਪੁੱਜਣ ਤੋਂ ਬਾਅਦ ਤੂਫ਼ਾਨ ਦੀ ਰਫਤਾਰ ਘੱਟ ਹੋ ਗਈ ਹੈ | ਸੂਤਰਾਂ ਨੇ ਦੱਸਿਆ ਹੈ ਕਿ ਕੋਲਕਾਤਾ, ਨੰਦੀਗ੍ਰਾਮ ਤੇ ਬਸੀਰਹਾਟ 'ਚ ਦਰੱਖਤ ਡਿਗਣ ਕਾਰਨ ਇਕ-ਇਕ ਵਿਅਕਤੀ ਦੀ ਮੌਤ ਹੋ ਗਈ | ਬਸੀਰਹਾਟ ਵਿਖੇ ਮਕਾਨ ਡਿਗਣ ਨਾਲ ਇਕ ਤੇ ਬਿਜਲੀ ਦਾ ਖੰਭਾ ਡਿਗਣ ਕਾਰਨ ਇਕ ਦੀ ਮੌਤ ਹੋ ਗਈ | ਅਜੇ ਤੱਕ ਕਿੰਨਾ ਨੁਕਸਾਨ ਹੋਇਆ ਹੈ ਇਸ ਬਾਰੇ ਅੰਕੜਾ ਇਕੱਠਾ ਨਹੀਂ ਕੀਤਾ ਜਾ ਸਕਿਆ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਨਦੀ 'ਚ ਭਾਟਾ ਹੋਣ ਤੇ ਬੁਲਬੁਲ ਦਾ ਰਾਹ ਆਇਲਾ ਤੋਂ ਉਲਟ ਹੋਣ ਕਾਰਨ ਤਬਾਹੀ ਅੰਦਾਜ਼ੇ ਨਾਲੋਂ ਕਿਤੇ ਘੱਟ ਹੋਈ ਹੈ | ਸ਼ਾਮ 6 ਵਜੇ ਤੋਂ ਬਾਅਦ ਹਵਾਈ ਸੇਵਾ ਬੰਦ ਕੀਤੇ ਜਾਣ ਤੋਂ ਬਾਅਦ ਵੀ ਵੱਡੀ ਗਿਣਤੀ 'ਚ ਲੋਕ ਹਵਾਈ ਅੱਡੇ ਪੁੱਜ ਗਏ ਸਨ | ਉਨ੍ਹਾਂ ਦੋਸ਼ ਲਾਇਆ ਕਿ ਸਾਨੂੰ ਕੋਈ ਅਗਾਊਾ ਸੂਚਨਾ ਨਹੀਂ ਦਿੱਤੀ ਗਈ | ਬਾਅਦ 'ਚ ਰਾਜ ਸਰਕਾਰ ਵਲੋਂ ਯਾਤਰੀਆਂ ਨੂੰ ਘਰ ਪਹੁੰਚਾਉਣ ਲਈ 10 ਬੱਸਾ ਦਾ ਪ੍ਰਬੰਧ ਕੀਤਾ ਗਿਆ | ਹਾਲਾਂਕਿ ਐਤਵਾਰ ਤੋ ਹਵਾਈ ਉਡਾਣਾਂ ਚਾਲੂ ਹੋ ਗਈਆਂ ਹਨ |
ਓਡੀਸ਼ਾ 'ਚ 2 ਮੌਤਾਂ
ਭੁਵਨੇਸ਼ਵਰ (ਏਜੰਸੀ)-ਤੱਟੀ ਸੂਬੇ ਓਡੀਸ਼ਾ ਦੇ ਜ਼ਿਆਦਾਤਰ ਹਿੱਸਿਆਂ 'ਚ ਆਏ ਬੁਲਬੁਲ ਤੂਫਾਨ ਨਾਲ ਦੋ ਮੌਤਾਂ ਹੋ ਗਈਆਂ ਹਨ | ਤੇਜ਼ ਹਵਾਵਾਂ ਤੇ ਭਾਰੀ ਬਾਰਿਸ਼ ਨਾਲ ਸੂਬੇ 'ਚ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ | ਇਸ ਸਬੰਧੀ ਭਦਰਕ ਜ਼ਿਲ੍ਹੇ ਦੇ ਏ.ਡੀ.ਐਮ. ਸ਼ਿਆਮਾ ਭਕਤਾ ਮਿਸ਼ਰਾ ਨੇ ਦੱਸਿਆ ਕਿ ਰਾਹਤ ਕਾਰਜਾਂ 'ਚ ਲੱਗੇ ਇਕ ਰਾਸ਼ਟਰੀ ਆਫਤ ਪ੍ਰਬੰਧਨ ਟੀਮ (ਐਨ.ਡੀ.ਆਰ.ਐਫ.) ਦਾ ਇਕ ਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ |
ਬੰਗਲਾਦੇਸ਼ ਪੁੱਜਾ 'ਬੁਲਬੁਲ ਤੂਫ਼ਾਨ'-10 ਮੌਤਾਂ
ਢਾਕਾ (ਏਜੰਸੀ)-ਬੰਗਾਲ ਦੀ ਖਾੜੀ 'ਚੋਂ ਉੱਠੇ ਚੱਕਰਵਾਤੀ ਤੂਫ਼ਾਨ 'ਬੁਲਬੁਲ' ਨੇ ਹੁਣ ਬੰਗਲਾਦੇਸ਼ ਵੱਲ ਰੁਖ ਕਰ ਲਿਆ ਹੈ | ਬੰਗਲਾਦੇਸ਼ 'ਚ ਇਸ ਤੂਫਾਨ ਨਾਲ ਹੁਣ ਤੱਕ 10 ਮੌਤਾਂ ਹੋ ਚੁੱਕੀਆਂ ਹਨ, ਜਦਕਿ 36 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ | ਤੂਫ਼ਾਨ ਕਾਰਨ 21 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੰੁਚਾਇਆ ਗਿਆ ਹੈ | ਬੰਗਲਾਦੇਸ਼ ਦੇ ਪ੍ਰਸ਼ਾਸਨ ਨੇ ਇਸ ਤੋਂ ਪਹਿਲਾਂ ਅੰਦਰੂਨੀ ਨਦੀਆਂ 'ਚ ਕਿਸ਼ਤੀਆਂ ਦੇ ਜਾਣ 'ਤੇ ਪਾਬੰਦੀ ਦੇ ਆਦੇਸ਼ ਦਿੱਤੇ ਸਨ | ਹਾਲਾਂਕਿ ਤੂਫਾਨ ਨਾਲ ਓਨਾ ਨੁਕਸਾਨ ਨਹੀਂ ਹੋਇਆ ਹੈ, ਜਿੰਨੀ ਸੰਭਾਵਨਾ ਜਤਾਈ ਗਈ ਸੀ |

ਪ੍ਰਧਾਨ ਮੰਤਰੀ ਵਲੋਂ ਹਰ ਸੰਭਵ ਮਦਦ ਦਾ ਭਰੋਸਾ

ਨਵੀਂ ਦਿੱਲੀ, 10 ਨਵੰਬਰ (ਉਪਮਾ ਡਾਗਾ ਪਾਰਥ)-ਚੱਕਰਵਾਤੀ ਤੂਫ਼ਾਨ 'ਬੁਲਬੁਲ' ਜੋ ਕੱਲ੍ਹ ਰਾਤ ਪੱਛਮੀ ਬੰਗਾਲ ਪਹੁੰਚ ਗਿਆ ਹੈ, ਨੂੰ ਲੈ ਕੇ ਮੌਸਮ ਵਿਭਾਗ ਨੇ ਭਿਅੰਕਰ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਹੈ | ਵਿਭਾਗ ਮੁਤਾਬਿਕ ਹਵਾਵਾਂ ਦੀ ਰਫ਼ਤਾਰ 110 ਤੋਂ 120 ਕਿਲੋਮੀਟਰ ਪ੍ਰਤੀ ਘੰਟੇ ਹੋ ਸਕਦੀ ਹੈ, ਜੋ ਵਧ ਕੇ 135 ਕਿਲੋਮੀਟਰ ਤੱਕ ਹੋ ਸਕਦੀ ਹੈ | ਚੱਕਰਵਾਤੀ ਤੂਫ਼ਾਨ ਬੁਲਬੁਲ ਕਾਰਨ ਪੱਛਮੀ ਬੰਗਾਲ 'ਚ ਥਾਂ-ਥਾਂ 'ਤੇ ਬਾਰਿਸ਼ ਹੋ ਰਹੀ ਹੈ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ | ਪੱਛਮੀ ਬੰਗਾਲ ਦੇ ਇਨ੍ਹਾਂ ਹਾਲਤਾਂ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂੁਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲ ਕਰਕੇ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ | ਪ੍ਰਧਾਨ ਮੰਤਰੀ ਨੇ ਟਵਿੱਟਰ ਰਾਹੀਂ ਜਾਣਕਾਰੀ ਦਿੰਦਿਆਂ ਭਾਰਤ ਦੇ ਪੂਰਬੀ ਹਿੱਸਿਆਂ 'ਚ ਚੱਕਰਵਾਤ ਦੀ ਸਥਿਤੀ ਅਤੇ ਭਾਰੀ ਬਾਰਿਸ਼ ਦੇ ਮੱਦੇਨਜ਼ਰ ਪੈਦਾ ਹੋਏ ਹਾਲਾਤਾਂ ਦੀ ਸਮੀਖਿਆ ਕੀਤੀ | ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਚੱਕਰਵਾਤ ਤੂਫਾਨ ਬੁਲਬੁਲ ਦੇ ਕਾਰਨ ਪੈਦਾ ਹੋਈਆਂ ਹਾਲਤਾਂ 'ਤੇ ਮਮਤਾ ਬੈਨਰਜੀ ਨਾਲ ਵੀ ਗੱਲਬਾਤ ਕੀਤੀ | ਉਨ੍ਹਾਂ ਮਮਤਾ ਬੈਨਰਜੀ ਨੂੰ ਕੇਂਦਰ ਵਲੋਂ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਵੀ ਦਿੱਤਾ | ਮੋਦੀ ਨੇ ਹਰ ਕਿਸੇ ਦੀ ਸੁਰੱਖਿਆ ਅਤੇ ਤੰਦਰੁਸਤੀ ਦੀ ਕਾਮਨਾ ਵੀ ਕੀਤੀ |

ਗੁ: ਬੇਰ ਸਾਹਿਬ 'ਚ 8 ਲੱਖ ਸੰਗਤ ਨੇ ਟੇਕਿਆ ਮੱਥਾ-ਨਗਰ ਕੀਰਤਨ ਅੱਜ

ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਨੂੰ ਖ਼ੂਬਸੂਰਤ ਫੁੱਲਾਂ ਨਾਲ ਸਜਾਇਆ
ਅਮਰਜੀਤ ਕੋਮਲ, ਨਰੇਸ਼ ਹੈਪੀ, ਜਗਮੋਹਨ ਸਿੰਘ ਥਿੰਦ

ਸੁਲਤਾਨਪੁਰ ਲੋਧੀ, 10 ਨਵੰਬਰ-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਚ 8 ਲੱਖ ਦੇ ਕਰੀਬ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ | ਪ੍ਰਕਾਸ਼ ਪੁਰਬ ਦੇ ਸਬੰਧ 'ਚ ਇਤਿਹਾਸਕ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਤੋਂ 11 ਨਵੰਬਰ ਨੂੰ ਸਵੇਰੇ 9 ਵਜੇ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਮਾਪਤ ਹੋਵੇਗਾ |
ਅੱਜ ਸਵੇਰ ਤੋਂ ਹੀ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸੁਲਤਾਨਪੁਰ ਲੋਧੀ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ ਤੇ ਸਵੇਰ ਤੋਂ ਸ਼ਾਮ ਤੱਕ ਸੁਲਤਾਨਪੁਰ ਲੋਧੀ ਨੂੰ ਆਉਂਦੇ ਸਾਰੇ ਮਾਰਗਾਂ 'ਤੇ ਸੰਗਤਾਂ ਦੀ ਵੱਡੀ ਭੀੜ ਨਜ਼ਰ ਆ ਰਹੀ ਸੀ | ਸੰਗਤਾਂ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਇਲਾਵਾ ਸ਼ਹਿਰ ਵਿਚਲੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਕੀਤੇ | ਸੰਗਤਾਂ ਦੀ ਆਮਦ ਨੂੰ ਦੇਖਦਿਆਂ ਅਗਲੇ ਦੋ ਦਿਨਾਂ 'ਚ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਸੰਗਤਾਂ ਦਾ ਵੱਡਾ ਜਨ ਸੈਲਾਬ ਉਮੜਨ ਦੇ ਆਸਾਰ ਹਨ | ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੱਦੇਨਜ਼ਰ ਰੱਖਦਿਆਂ ਅੱਜ ਗੁਰਦੁਆਰਾ ਸਾਹਿਬ ਦੇ ਸ੍ਰੀ ਦਰਬਾਰ ਹਾਲ ਨੂੰ ਬਹੁਤ ਹੀ ਖ਼ੂਬਸੂਰਤ ਫੁੱਲਾਂ ਨਾਲ ਸਜਾਇਆ ਗਿਆ | ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਉਢੀ ਤੋਂ ਬਾਹਰ ਵੀ ਮੱਥਾ ਟੇਕਣ ਲਈ ਵੱਡੀ ਗਿਣਤੀ ਵਿਚ ਸੰਗਤਾਂ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਸਨ | ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਹੁਣ ਤੱਕ 21 ਲੱਖ ਤੋਂ ਵੱਧ ਸੰਗਤਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਚ ਹਾਜ਼ਰੀ ਭਰ ਚੁੱਕੀਆਂ ਹਨ | ਅੱਜ ਅੰਮਿ੍ਤ ਵੇਲੇ ਗੁਰਦੁਆਰਾ ਸਾਹਿਬ ਦੇ ਦਰਬਾਰ ਨੂੰ ਫੁੱਲਾਂ ਨਾਲ ਸਜਾਉਣ ਦੀ ਸੇਵਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਨਿਭਾਈ | ਫੁੱਲਾਂ ਦੀ ਸੇਵਾ ਵਿਚ ਦਿੱਲੀ ਦੀਆਂ ਬੀਬੀਆਂ ਤੋਂ ਇਲਾਵਾ ਇਲਾਕੇ ਦੀਆਂ ਬੀਬੀਆਂ ਵਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਹੈ | ਖ਼ਬਰ ਦੀਆਂ ਇਹ ਸਤਰਾਂ ਲਿਖੇ ਜਾਣ ਤੱਕ ਵੀ ਗੁਰਦੁਆਰਾ ਬੇਰ ਸਾਹਿਬ ਵਿਚ ਸੰਗਤਾਂ ਅਜੇ ਵੀ ਮੱਥਾ ਟੇਕਣ ਲਈ ਕਤਾਰਾਂ ਵਿਚ ਲੱਗੀਆਂ ਹੋਈਆਂ ਸਨ | ਅੱਜ ਗੁਰਦੁਆਰਾ ਸਾਹਿਬ ਵਿਚ ਅੰਮਿ੍ਤ ਵੇਲੇ ਭਾਈ ਹਰਨਾਮ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਲੋਂ ਆਸਾ ਦੀ ਵਾਰ ਦੇ ਕੀਰਤਨ ਨਾਲ ਸਮਾਗਮ ਦੀ ਆਰੰਭਤਾ ਹੋਈ ਤੇ ਬਿਲਾਵਲ ਦੀ ਚੌਾਕੀ ਦੌਰਾਨ ਭਾਈ ਮਨਿੰਦਰ ਸਿੰਘ ਹਜ਼ੂਰੀ ਰਾਗੀ ਨੇ ਸੇਵਾ ਨਿਭਾਈ | ਜਦਕਿ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਸ਼ਬਦ ਵਿਚਾਰ ਰਾਹੀਂ ਸੰਗਤਾਂ ਨੂੰ ਗੁਰਮਤਿ ਨਾਲ ਜੋੜਿਆ | ਸ਼ਾਮ ਦੇ ਦੀਵਾਨਾਂ ਵਿਚ ਭਾਈ ਮਨਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਨੇ ਸੋਦਰੁ ਦਾ ਕੀਰਤਨ ਕੀਤਾ ਤੇ ਭਾਈ ਉਂਕਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਨੇ ਆਰਤੀ ਤੇ ਗੁਰਬਾਣੀ ਕੀਰਤਨ ਗਾਇਨ ਕੀਤਾ | ਇਸ ਮੌਕੇ ਭਾਈ ਪਿੰਦਰਪਾਲ ਸਿੰਘ ਨੇ ਸ਼ਬਦ ਵਿਚਾਰ ਰਾਹੀਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ |

ਮਾਂ ਵਲੋਂ ਇਕ ਸਾਲ ਦੇ ਪੁੱਤਰ ਸਮੇਤ ਪਾਣੀ ਵਾਲੀ ਡਿੱਗੀ 'ਚ ਛਾਲ ਮਾਰ ਕੇ ਖ਼ੁਦਕੁਸ਼ੀ

ਅਬੋਹਰ, 10 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਅਬੋਹਰ ਦੇ ਪਿੰਡ ਹਰੀਪੁਰਾ ਨਿਵਾਸੀ ਇਕ ਔਰਤ ਨੇ ਬੀਤੀ ਰਾਤ ਆਪਣੇ ਇਕ ਸਾਲ ਦੇ ਬੱਚੇ ਸਮੇਤ ਘਰ ਵਿਚ ਬਣੀ ਪਾਣੀ ਵਾਲੀ ਡਿੱਗੀ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ | ਸਵੇਰੇ ਘਰਦਿਆਂ ਨੂੰ ਉਸ ਵਲੋਂ ਆਤਮ ਹੱਤਿਆ ਕੀਤੇ ਜਾਣ ਦਾ ਪਤਾ ਲੱਗਿਆ | ਜਾਣਕਾਰੀ ਅਨੁਸਾਰ ਸ਼ਕੀਲਾ ਪਤਨੀ ਸੁਸ਼ੀਲ ਕੁਮਾਰ ਨੇ ਆਪਣੇ ਇਕ ਸਾਲ ਦੇ ਬੇਟੇ ਨਿਸ਼ਾਂਤ ਨੂੰ ਚੁੱਕ ਕੇ ਘਰ ਦੇ ਵਿਚ ਹੀ ਬਣੀ ਪਾਣੀ ਵਾਲੀ ਡਿੱਗੀ ਵਿਚ ਦੇਰ ਰਾਤ ਛਾਲ ਮਾਰ ਦਿੱਤੀ | ਸਵੇਰੇ ਘਰਦਿਆਂ ਨੂੰ ਵਿਆਹੁਤਾ ਅਤੇ ਉਸ ਦਾ ਬੇਟਾ ਨਾ ਮਿਲਿਆ ਤਾਂ ਇਨ੍ਹਾਂ ਦੋਨਾਂ ਦੀ ਭਾਲ ਸ਼ੁਰੂ ਕੀਤੀ | ਇਸ ਦੌਰਾਨ ਜਦੋਂ ਪਾਣੀ ਵਾਲੀ ਡਿੱਗੀ ਦਾ ਢੱਕਣ ਖੋਲ੍ਹ ਕੇ ਵੇਖਿਆ ਤਾਂ ਮਾਂ-ਪੁੱਤ ਦੀਆਂ ਲਾਸ਼ਾਂ ਪਾਣੀ 'ਚ ਤੈਰ ਰਹੀਆਂ ਸਨ | ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਥਾਣਾ ਖੂਈਆਂ ਸਰਵਰ ਦੇ ਮੁਖੀ ਪਰਮਜੀਤ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ | ਮਾਂ-ਪੁੱਤ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ | ਉੱਧਰ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਸਾਬਕਾ ਚੋਣ ਕਮਿਸ਼ਨਰ ਸੇਸ਼ਨ ਦਾ ਦਿਹਾਂਤ

ਚੇਨਈ, 10 ਨਵੰਬਰ (ਏਜੰਸੀ)-ਸਾਬਕਾ ਮੁੱਖ ਚੋਣ ਕਮਿਸ਼ਨਰ ਟੀ.ਐਨ. ਸੇਸ਼ਨ ਦਾ ਅੱਜ ਦਿਹਾਂਤ ਹੋ ਗਿਆ | 86 ਸਾਲਾ ਸੇਸ਼ਨ ਨੇ 1990 ਤੋਂ 1996 ਵਿਚਕਾਰ ਮੁੱਖ ਚੋਣ ਕਮਿਸ਼ਨਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ ਸਨ | ਭਾਰਤੀ ਚੋਣ ਰਾਜਨੀਤੀ ਦੀ ਦਿਸ਼ਾ ਬਦਲਣ ਵਿਚ ਸੇਸ਼ਨ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ | ਭਾਰਤੀ ਚੋਣ ਵਿਵਸਥਾ ਵਿਚ ਪਾਰਦਰਸ਼ਤਾ ਲਿਆਉਣ ਦਾ ਸਿਹਰਾ ਸ੍ਰੀ ਸੇਸ਼ਨ ਨੂੰ ਜਾਂਦਾ ਹੈ | ਪਰਿਵਾਰਕ ਮੈਂਬਰਾਂ ਅਨੁਸਾਰ ਸੇਸ਼ਨ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਸੇਸ਼ਨ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਦੱਸਣਯੋਗ ਹੈ ਕਿ ਅੱਜ ਦੇਸ਼ ਵਿਚ ਲਗਪਗ 99 ਫ਼ੀਸਦੀ ਵੋਟਰਾਂ ਕੋਲ ਪਹਿਚਾਣ ਪੱਤਰ ਹੈ ਅਤੇ ਇਸ ਦਾ ਸਿਹਰਾ ਵੀ ਸ੍ਰੀ ਸੇਸ਼ਨ ਨੂੰ ਜਾਂਦਾ ਹੈ | ਉਨ੍ਹਾਂ ਦੇ ਕਾਰਜਕਾਲ ਦੌਰਾਨ ਇਸ ਦੀ ਸ਼ੁਰੂਆਤ ਹੋਈ ਸੀ ਅਤੇ 1996 ਵਿਚ ਇਸ ਦਾ ਇਸਤੇਮਾਲ ਸ਼ੁਰੂ ਹੋਇਆ |

ਐਚ-1 ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਲਈ ਵਰਕ ਪਰਮਿਟ 'ਤੇ ਪਾਬੰਦੀ ਨਹੀਂ

ਵਾਸ਼ਿੰਗਟਨ, 10 ਨਵੰਬਰ (ਏਜੰਸੀ)-ਅਮਰੀਕਾ 'ਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰਾਂ ਦੇ ਜੀਵਨ ਸਾਥੀਆਂ ਦੇ ਵਰਕ ਪਰਮਿਟ 'ਤੇ ਫਿਲਹਾਲ ਪਾਬੰਦੀ ਨਹੀਂ ਹੋਵੇਗੀ | ਇਕ ਅਮਰੀਕੀ ਅਦਾਲਤ ਦੇ ਤਾਜ਼ਾ ਆਦੇਸ਼ ਅਨੁਸਾਰ ਉਹ ਪਹਿਲਾਂ ਦੀ ਤਰ੍ਹਾਂ ਹੀ ਕੰਮ ਕਰਦੇ ਰਹਿਣਗੇ | ਅਮਰੀਕਾ ਦੀ ...

ਪੂਰੀ ਖ਼ਬਰ »

ਕਸ਼ਮੀਰ 'ਚ ਮੁਕਾਬਲੇ ਦੌਰਾਨ ਇਕ ਅੱਤਵਾਦੀ ਹਲਾਕ

ਸ੍ਰੀਨਗਰ, 10 ਨਵੰਬਰ (ਏਜੰਸੀ)-ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਇਕ ਪਿੰਡ 'ਚ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ-ਮੁਕਾਇਆ ਹੈ | ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ਤੋਂ ਕਰੀਬ 55 ਕਿੱਲੋਮੀਟਰ ਦੂਰ ਲਾਵਦਾਰਾ ਪਿੰਡ 'ਚ ...

ਪੂਰੀ ਖ਼ਬਰ »

ਅਮਰੀਕਾ 'ਚ ਪੰਜਾਬੀ ਦੀ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਹੱਤਿਆ

ਮੱਤੇਵਾਲ, 10 ਨਵੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਸਥਾਨਕ ਕਸਬਾ ਮੱਤੇਵਾਲ ਤੋਂ ਅਮਰੀਕਾ ਦੇ ਸ਼ਹਿਰ ਮਿਸੀਸਿਪੀ 'ਚ ਆਪਣੇ ਪਿਤਾ ਅਤੇ ਭਰਾ ਨਾਲ ਰਹਿ ਰਹੇ ਨੌਜਵਾਨ ਦੀ ਅਮਰੀਕਨ ਨੀਗਰੋ ਲੁਟੇਰਿਆਂ ਵਲੋਂ ਇਕ ਝੜਪ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਸਮਾਚਾਰ ਹੈ | ...

ਪੂਰੀ ਖ਼ਬਰ »

ਭਾਜਪਾ ਵਲੋਂ ਇਮਰਾਨ ਖ਼ਾਨ ਦੀ ਪ੍ਰਸੰਸਾ ਕਰਨ 'ਤੇ ਸਿੱਧੂ ਦੀ ਆਲੋਚਨਾ

ਨਵੀਂ ਦਿੱਲੀ, 10 ਨਵੰਬਰ (ਏਜੰਸੀ)-ਭਾਜਪਾ ਨੇ ਐਤਵਾਰ ਨੂੰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪ੍ਰਸੰਸਾ ਕਰਨ ਲਈ ਆਲੋਚਨਾ ਕੀਤੀ | ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਸਿੱਧੂ ...

ਪੂਰੀ ਖ਼ਬਰ »

ਮਹਾਰਾਸ਼ਟਰ 'ਚ ਸਰਕਾਰ ਬਣਾਉਣ ਦੇ ਮਾਮਲੇ 'ਤੇ ਕਾਂਗਰਸ 'ਚ ਹਲਚਲ

ਨਵੀਂ ਦਿੱਲੀ, 10 ਨਵੰਬਰ (ਏਜੰਸੀ)-ਮਹਾਰਾਸ਼ਟਰ 'ਚ ਭਾਜਪਾ ਵਲੋਂ ਸਰਕਾਰ ਬਣਾਉਣ ਤੋਂ ਮਨ੍ਹਾਂ ਕਰਨ ਅਤੇ ਸ਼ਿਵ ਸੈਨਾ ਵਲੋਂ ਇਹ ਦਾਅਵਾ ਕਰਨ ਕਿ ਸੂਬੇ 'ਚ ਉਨ੍ਹਾਂ ਦੀ ਪਾਰਟੀ ਦਾ ਹੀ ਮੁੱਖ ਮੰਤਰੀ ਹੋਵੇਗਾ, ਦੇ ਬਾਅਦ ਐਤਵਾਰ ਰਾਤ ਨੂੰ ਕਾਂਗਰਸ 'ਚ ਹਲਚਲ ਮਚ ਗਈ | ਕਾਂਗਰਸੀ ...

ਪੂਰੀ ਖ਼ਬਰ »

ਅਯੁੱਧਿਆ ਫ਼ੈਸਲੇ ਤੋਂ ਬਾਅਦ ਹਿੰਦੂ ਤੇ ਮੁਸਲਿਮ ਧਾਰਮਿਕ ਨੇਤਾਵਾਂ ਨੂੰ ਮਿਲੇ ਡੋਵਾਲ

ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਰਕਾਰ ਨੂੰ ਸਮਰਥਨ ਦੇਣ ਦਾ ਕੀਤਾ ਅਹਿਦ ਨਵੀਂ ਦਿੱਲੀ, 10 ਨਵੰਬਰ (ਏਜੰਸੀ)-ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਇਕ ਦਿਨ ਬਾਅਦ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਹਿੰਦੂ ਤੇ ਮੁਸਲਮਾਨਾਂ ...

ਪੂਰੀ ਖ਼ਬਰ »

ਖੁੰਢ-ਚਰਚਾ
ਜ਼ਿੰਦਗੀ ਕੱਖਾਂ ਦੇ ਭਾਅ

ਗੱਡੀ ਚਲਾਉਣ ਸਮੇਂ ਵਰਤੇ ਜਾਣ ਵਾਲੇ ਸੁਰੱਖਿਆ ਨਿਯਮ ਜਾਂ ਸੁਰੱਖਿਆ ਦੀਆਂ ਵਸਤੂਆਂ ਦੀ ਵਰਤੋਂ ਨਾਲ, ਮੋਬਾਈਲ ਫ਼ੋਨ ਆਦਿ ਦੀ ਵਰਤੋਂ ਨਾਲ ਹੋਣ ਵਾਲੇ ਸਰੀਰਕ ਨੁਕਸਾਨਾਂ ਤੋਂ ਭਲੀਭਾਂਤ ਜਾਣੂ ਹੋਣ ਦੇ ਬਾਵਜੂਦ ਵੀ ਮਨੁੱਖ ਵਲੋਂ ਬਣਾਏ ਹੋਏ ਨਿਯਮਾਂ ਨੰੂ ਸਿੱਕੇ ਟੰਗ ...

ਪੂਰੀ ਖ਼ਬਰ »

ਦੂਸ਼ਿਤ ਵਾਤਾਵਰਨ

ਵਾਤਾਵਰਨ 'ਚ ਵਧ ਰਿਹਾ ਪ੍ਰਦੂਸ਼ਣ ਇਨਸਾਨ ਤਾਂ ਕੀ ਜਾਨਵਰਾਂ ਲਈ ਵੀ ਜਾਨਲੇਵਾ ਸਾਬਤ ਹੋ ਰਿਹਾ ਹੈ ਅਤੇ ਇਸ ਲਈ ਸਰਕਾਰਾਂ ਸਿਰਫ ਕਿਸਾਨ ਨੂੰ ਦੋਸ਼ੀ ਠਹਿਰਾਉਣ 'ਚ ਲੱਗੀਆਂ ਹੋਈਆਂ ਹਨ, ਜਦਕਿ ਪਹਿਲਾਂ ਦੁਸਹਿਰੇ 'ਤੇ ਰਾਵਣ ਨੂੰ ਅੱਗ ਲਾਉਣ ਮੌਕੇ ਕਰੋੜਾਂ ਦੇ ਪਟਾਕੇ ...

ਪੂਰੀ ਖ਼ਬਰ »

ਧੁੰਦ 'ਚ ਸੜਕ ਹਾਦਸੇ

ਪਿਛਲੇ ਕੁਝ ਕੁ ਦਿਨਾਂ ਤੋਂ ਪੈ ਰਹੀ ਅਗੇਤੀ ਧੁੰਦ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਕਾਰਨ ਅਨੇਕਾਂ ਕੀਮਤੀ ਜ਼ਿੰਦਗੀਆਂ ਮੌਤ ਦੇ ਮੂੰਹ ਜਾ ਰਹੀਆਂ ਹਨ | ਇਨ੍ਹਾਂ ਹਾਦਸਿਆਂ ਦਾ ਵੱਡਾ ਕਾਰਨ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਾ ਕਰਨਾ ਅਤੇ ਪ੍ਰਸ਼ਾਸਨ ਦੀ ਬਦ-ਇੰਤਜ਼ਾਮੀ ...

ਪੂਰੀ ਖ਼ਬਰ »

ਡੇਂਗੂ ਦਾ ਕਹਿਰ

ਡੇਂਗੂ ਬੁਖਾਰ ਦੇ ਵਾਇਰਲ ਹੋਣ ਨਾਲ ਲੋਕਾਂ ਨੂੰ ਇਨਫੈਕਸ਼ਨ ਹੋ ਰਹੀ ਹੈ ਅਤੇ ਹੁਣ ਤੱਕ ਕਈ ਲੋਕ ਜਾਨਾਂ ਗਵਾ ਚੁੱਕੇ ਹਨ | ਡਾਕਟਰਾਂ ਮੁਤਾਬਿਕ ਡੇਂਗੂ ਬੁਖਾਰ ਏਡੀਜ਼ ਨਾਂਅ ਦੇ ਮਾਦਾ ਮੱਛਰ ਦੇ ਕੱਟਣ ਨਾਲ ਇਕ ਮਨੁੱਖ ਤੋਂ ਦੂਜੇ 'ਚ ਵਾਇਰਸ ਚਲੇ ਜਾਣ ਨਾਲ ਹੁੰਦਾ ਹੈ | ...

ਪੂਰੀ ਖ਼ਬਰ »

ਸਾਡੀ ਸੋਚ

ਅੱਜ ਅਸੀਂ ਵਿਗਿਆਨ ਅਤੇ ਤਕਨੀਕੀ ਪੱਧਰ 'ਤੇ ਉਸ ਮੁਕਾਮ ਤੱਕ ਮੱਲਾਂ ਮਾਰੀਆਂ ਹਨ, ਜਿਸ ਦੀ ਕਲਪਨਾ ਸ਼ਾਇਦ ਵੱਡੇ-ਵਡੇਰਿਆਂ ਨੇ ਸੁਪਨੇ 'ਚ ਵੀ ਨਾ ਕੀਤੀ ਹੋਵੇ | ਉੱਚ ਪੱਧਰ ਦੀ ਤਕਨੀਕੀ ਪੜ੍ਹਾਈ ਅਤੇ ਤਜਰਬੇਕਾਰ ਪ੍ਰੋਫੈਸਰ, ਤਕਨੀਸ਼ੀਅਨ ਅਤੇ ਹੋਰ ਜ਼ਿੰਦਗੀ ਦੇ ਹਰ ਸੱਚ ...

ਪੂਰੀ ਖ਼ਬਰ »

ਪਾਬੰਦੀਆਂ ਦੀਆਂ ਉੱਡਦੀਆਂ ਧੱਜੀਆਂ

ਸਰਕਾਰ ਵਲੋਂ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਸੜਕੀ ਆਵਾਜਾਈ, ਆਵਾਜ਼ ਪ੍ਰਦੂਸ਼ਣ ਅਤੇ ਹੋਰਨਾਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਰਕਾਰ ਵਲੋਂ ਲੋਕਾਂ ਦੇ ਹਿਤਾਂ ਨੂੰ ਮੁੱਖ ਰੱਖਦਿਆਂ ਸਮੇਂ-ਸਮੇਂ 'ਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ ਪਰ ਸਰਕਾਰ ਅਤੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX