ਤਾਜਾ ਖ਼ਬਰਾਂ


ਪਿਆਜ਼ ਦੀਆਂ ਕੀਮਤਾਂ ਨੂੰ ਲੈ ਕੇ ਟੀ.ਐਮ.ਸੀ ਦੇ ਸੰਸਦ ਮੈਂਬਰਾਂ ਵੱਲੋਂ ਪ੍ਰਦਰਸ਼ਨ
. . .  3 minutes ago
ਨਵੀਂ ਦਿੱਲੀ, 6 ਦਸੰਬਰ- ਵੱਧ ਰਹੀਆਂ ਪਿਆਜ਼ ਦੀਆਂ ਕੀਮਤਾਂ ਨੂੰ ਲੈ ਕੇ ਟੀ.ਐਮ.ਸੀ (ਤ੍ਰਿਣਮੂਲ ਕਾਂਗਰਸ) ਦੇ ਸੰਸਦ ਮੈਂਬਰਾਂ ਵੱਲੋਂ...
ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਦੇ ਅੰਤਿਮ ਸਸਕਾਰ ਮੌਕੇ ਪਹੁੰਚ ਰਹੀਆਂ ਹਨ ਸੰਗਤਾਂ
. . .  26 minutes ago
ਬਿਆਸ, 6 ਦਸੰਬਰ (ਪਰਮਜੀਤ ਸਿੰਘ ਰੱਖੜਾ)- ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਤਨੀ ਬੀਬੀ ਸ਼ਬਨਮ ਢਿੱਲੋਂ ਦੇ ਅੰਤਿਮ ਸੰਸਕਾਰ 'ਚ ਵੱਡੀ...
ਡਾ. ਅੰਬੇਡਕਰ ਦੀ ਬਰਸੀ ਮੌਕੇ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਕੋਵਿੰਦ ਨੇ ਦਿੱਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 6 ਦਸੰਬਰ- ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ...
ਭਾਰਤੀ ਕਰਤਾਰਪੁਰ ਯਾਤਰੀ ਟਰਮੀਨਲ ਦੀ ਬਿਜਲੀ ਗੁੱਲ, ਯਾਤਰੀ ਹੋਏ ਪ੍ਰੇਸ਼ਾਨ
. . .  about 1 hour ago
ਬਟਾਲਾ, 6 ਨਵੰਬਰ (ਡਾ. ਕਾਹਲੋਂ)- ਪਾਕਿ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਲਈ ਭਾਰਤ ਦੇ ਡੇਰਾ ਬਾਬਾ ਨਾਨਕ...
ਪੁਲਿਸ ਮੁੱਠਭੇੜ 'ਚ ਮਾਰੇ ਗਏ 4 ਦੋਸ਼ੀਆਂ 'ਤੇ ਮਹਿਲਾ ਡਾਕਟਰ ਦੇ ਮਾਪਿਆਂ ਨੇ ਕਿਹਾ- ਹੁਣ ਉਨ੍ਹਾਂ ਦੀ ਬੇਟੀ ਦੀ ਆਤਮਾ ਨੂੰ ਮਿਲੇਗੀ ਸ਼ਾਂਤੀ
. . .  about 1 hour ago
ਹੈਦਰਾਬਾਦ, 6 ਦਸੰਬਰ- ਪੁਲਿਸ ਮੁੱਠਭੇੜ 'ਚ 4 ਦੋਸ਼ੀਆਂ ਜੇ ਮਾਰੇ ਜਾਣ 'ਤੇ ਜਬਰ ਜਨਾਹ ਪੀੜਤ ਮਹਿਲਾ ਡਾਕਟਰ ਦੇ ਮਾਪਿਆਂ ਨੇ ਕਿ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਸਜ਼ਾ ਤੋਂ ਉਹ...
ਅਸੀ ਪਾਕਿਸਤਾਨ ਦੇ ਅੱਤਵਾਦੀ ਸਮੂਹਾਂ ਨੂੰ ਕੀਤਾ ਖ਼ਤਮ : ਕੈਪਟਨ
. . .  about 2 hours ago
ਚੰਡੀਗੜ੍ਹ, 6 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀ ਪਾਕਿਸਤਾਨ ਦੇ ਉਨ੍ਹਾਂ ਅੱਤਵਾਦੀ ਸਮੂਹਾਂ ਨੂੰ ਖ਼ਤਮ ਕਰ ਦਿੱਤਾ ...
ਹੈਦਰਾਬਾਦ : ਮਹਿਲਾ ਡਾਕਟਰ ਜਬਰ ਜਨਾਹ ਮਾਮਲੇ ਦੇ ਚਾਰ ਦੋਸ਼ੀ ਪੁਲਿਸ ਮੁੱਠਭੇੜ 'ਚ ਢੇਰ
. . .  about 3 hours ago
ਹੈਦਰਾਬਾਦ, 6 ਦਸੰਬਰ- ਹੈਦਰਾਬਾਦ ਦੇ ਸ਼ਾਦਨਗਰ 'ਚ ਇੱਕ ਮਹਿਲਾ ਡਾਕਟਰ (ਪਸ਼ੂਆਂ) ਨਾਲ ਜਬਰ ਜਨਾਹ ਅਤੇ ਹੱਤਿਆ ਕਰਨ ਦੇ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਪੁਲਿਸ ਨੇ ਮੁੱਠਭੇੜ...
ਅੱਜ ਦਾ ਵਿਚਾਰ
. . .  about 3 hours ago
ਖ਼ਾਲਸਾ ਏਡ' ਸੰਸਥਾਪਕ ਰਵੀ ਸਿੰਘ ਨੇ ਪਿੰਗਲਵਾੜਾ ਸੰਸਥਾ ਦੇ ਮਾਨਾਂ ਵਾਲਾ ਕੈਂਪਸ ਦਾ ਕੀਤਾ ਦੌਰਾ
. . .  1 day ago
ਮਾਨਾਂ ਵਾਲਾ, 05 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਤਰਰਾਸ਼ਟਰੀ ਪੱਧਰ ਦੀ ਸਿੱਖ ਸੰਸਥਾ, ਜਿਸ ਨੇ ਦੇਸ਼ ਵਿਦੇਸ਼ ਵਿਚ ਹਰ ਆਫ਼ਤ ਦੌਰਾਨ ਮਾਨਵਤਾ ਦੀ ਹਿੱਕ ਡਾਹ ਕੇ ਸੇਵਾ ਕੀਤੀ, ਦੇ ਸੰਸਥਾਪਕ ਰਵੀ ਸਿੰਘ ਅੱਜ ਅਚਨਚੇਤ ...
ਨਵੀਂ ਦਿੱਲੀ : ਅਮਰੀਕੀ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਨੈਂਸੀ ਪੇਲੋਸੀ ਦਾ ਐਲਾਨ - ਟਰੰਪ 'ਤੇ ਚੱਲੇਗਾ ਮਹਾਂਦੋਸ਼
. . .  1 day ago
ਮੰਗੇਤਰ ਨਾਲ ਘੁੰਮਣ ਗਈ ਲੜਕੀ ਦੀ ਭੇਦਭਰੇ ਹਾਲਾਤ 'ਚ ਮੌਤ, ਪੀੜਤ ਪਰਿਵਾਰ ਨੇ ਹਵਾਈ ਅੱਡਾ ਮਾਰਗ ਕੀਤਾ ਜਾਮ
. . .  1 day ago
ਰਾਜਾਸਾਂਸੀ, 5 ਦਸੰਬਰ (ਹਰਦੀਪ ਸਿੰਘ ਖੀਵਾ ,ਹੇਰ) - ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਖ਼ੁਰਦ ਦੀ ਇਕ ਨੌਜਵਾਨ ਲੜਕੀ ਆਪਣੇ ਮੰਗੇਤਰ ਨਾਲ ਘੁੰਮਣ ਲਈ ਗਈ ਤਾਂ ਉਸ ਦੀ ਭੇਦ ਭਰੇ ਹਾਲਾਤ 'ਚ ਮੌਤ ਹੋ ਗਈ। ਜਿਸ 'ਤੇ ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ...
ਬਾਪ ਨੇ ਆਪਣੀ ਨਾਬਾਲਗ ਲੜਕੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ
. . .  1 day ago
ਜ਼ੀਰਕਪੁਰ, 5 ਦਸੰਬਰ (ਹੈਪੀ ਪੰਡਵਾਲਾ) - ਚੰਡੀਗੜ੍ਹ ਅੰਬਾਲਾ ਸੜਕ 'ਤੇ ਪਿੰਡ ਸਿੰਘਪੁਰਾ ਨੇੜੇ ਝੁੱਗੀਆਂ 'ਚ ਇਕ ਕਲਯੁਗੀ ਪਿਉ ਵੱਲੋਂ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ ਦਾ ਗੈਰ ਸਮਾਜੀ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਦੋਸ਼ੀ ਕਾਬੂ ਕਰ ਲਿਆ...
90 ਫ਼ੀਸਦੀ ਸੜ ਚੁੱਕੀ ਜਬਰ ਜਨਾਹ ਪੀੜਤਾ ਨੇ ਇਕ ਕਿੱਲੋਮੀਟਰ ਚੱਲ ਕੇ ਮਦਦ ਦੀ ਕੀਤੀ ਸੀ ਅਪੀਲ
. . .  1 day ago
ਉਨਾਵ, 5 ਦਸੰਬਰ - ਹਿੰਦੂ ਨਗਰ ਪਿੰਡ ਵਿਚ ਜਬਰ ਜਨਾਹ ਪੀੜਤਾ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਨਵਾਂ ਖ਼ੁਲਾਸਾ ਹੋਇਆ ਹੈ। 90 ਫ਼ੀਸਦੀ ਸੜ ਚੁੱਕੀ ਪੀੜਤ ਕਰੀਬ ਇਕ ਕਿੱਲੋਮੀਟਰ ਤੱਕ ਪੈਦਲ ਚਲੀ ਤੇ ਮਦਦ ਦੀ ਗੁਹਾਰ ਲਗਾਈ...
ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
. . .  1 day ago
ਨਾਭਾ, 5 ਦਸੰਬਰ (ਕਰਮਜੀਤ ਸਿੰਘ) - ਬੇਰੁਜ਼ਗਾਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਉਹ ਰੋਸ ਭਰੇ ਅੰਦਾਜ਼ ਵਿਚ ਸਰਕਾਰ ਦੇ...
ਸਾਬਕਾ ਸੈਨਿਕ ਦੀ ਸੜਕ ਹਾਦਸੇ 'ਚ ਮੌਤ
. . .  1 day ago
ਲੌਂਗੋਵਾਲ, 5 ਦਸੰਬਰ (ਸ.ਸ.ਖੰਨਾ) - ਦੋ ਸਾਲ ਪਹਿਲਾ ਫ਼ੌਜ ਵਿਚੋਂ ਸੇਵਾ ਮੁਕਤਾ ਹੋਏ ਕੁਲਵਿੰਦਰ ਸਿੰਘ ਪੁੱਤਰ ਭੋਲਾ ਸਿੰਘ ਨਹਿਲ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਿਸ ਕਾਰਨ ਇਲਾਕੇ ਵਿਚ ਸੋਗ ਦਾ ਮਾਹੌਲ ਪੈਦਾ ਹੋ...
ਪਿਆਜ਼ ਨੇ ਮੋਦੀ ਸਰਕਾਰ ਨੂੰ ਉੱਚ ਪੱਧਰੀ ਮੀਟਿੰਗ ਬੁਲਾਉਣ ਲਈ ਕੀਤਾ ਮਜਬੂਰ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਦੀਆਂ ਤਿਆਰੀਆਂ ਸਬੰਧੀ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ
. . .  1 day ago
ਪ੍ਰਮੱਖ ਉੁਦਯੋਗਾਂ, ਐਮ.ਐਸ.ਐਮ.ਈਜ਼ ਅਤੇ ਸਟਾਰਟਅਪਜ਼ ਨੂੰ ਦਰਸਾਉਂਦੀ ਪ੍ਰਦਰਸ਼ਨੀ ਨਾਲ ਸ਼ੁਰੂ ਹੋਇਆ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ
. . .  1 day ago
ਉੱਘੀ ਕਬੱਡੀ ਫੈਡਰੇਸ਼ਨ ਨੇ ਆਪਣੇ 'ਤੇ ਗੈਂਗਸਟਰਾਂ ਨਾਲ ਸੰਬੰਧਾਂ ਦੇ ਲੱਗੇ ਦੋਸ਼ਾਂ ਨੂੰ ਨਕਾਰਿਆਂ
. . .  1 day ago
ਦੁੱਧ ਵਾਲੇ ਟੈਂਪੂ ਦੀ ਲਪੇਟ 'ਚ ਆਉਣ ਨਾਲ ਬੱਚੇ ਦੀ ਮੌਤ
. . .  1 day ago
ਡਾ. ਮਨਮੋਹਨ ਸਿੰਘ ਨੇ ਆਪਣੇ ਦਿਲ 'ਤੇ ਪਿਆ ਵੱਡਾ ਬੋਝ ਉਤਰਾਇਆ - ਮਜੀਠੀਆ
. . .  1 day ago
ਸਾਬਕਾ ਸਰਪੰਚ ਪੱਪੂ ਢਿਲਵਾਂ ਦੀ ਹੱਤਿਆ ਮਾਮਲੇ 'ਚ ਮੁੱਖ ਦੋਸ਼ੀ ਪਿਤਾ ਅਤੇ ਦੋ ਲੜਕਿਆਂ ਦੀਆਂ ਤਸਵੀਰਾਂ ਜਾਰੀ
. . .  1 day ago
ਪੱਛਮੀ ਬੰਗਾਲ : ਮਾਲਦਾ 'ਚ ਇਕ ਔਰਤ ਦੀ ਸੜੀ ਹੋਈ ਮਿਲੀ ਲਾਸ਼
. . .  1 day ago
ਔਰਤਾਂ ਖ਼ਿਲਾਫ਼ ਵੱਧ ਰਹੇ ਅਪਰਾਧ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  1 day ago
ਪੀ ਚਿਦੰਬਰਮ ਨੇ ਜ਼ਮਾਨਤ ਦੀਆਂ ਸ਼ਰਤਾਂ ਦੀ ਕੀਤੀ ਉਲੰਘਣਾ : ਪ੍ਰਕਾਸ਼ ਜਾਵੜੇਕਰ
. . .  1 day ago
ਯੂ.ਪੀ 'ਚ ਕਾਨੂੰਨ ਵਿਵਸਥਾ ਨਾਂਅ ਦੀ ਕੋਈ ਚੀਜ਼ ਨਹੀਂ : ਜਯਾ ਬਚਨ
. . .  1 day ago
ਸੋਮਵਾਰ ਨੂੰ ਲੋਕ ਸਭਾ 'ਚ ਪੇਸ਼ ਕੀਤਾ ਜਾਵੇਗਾ ਨਾਗਰਿਕਤਾ ਸੋਧ ਬਿੱਲ
. . .  1 day ago
ਕਿਸਾਨਾਂ ਨੇ ਸਹਿਕਾਰੀ ਬੈਂਕ ਅੱਗੇ ਲਾਇਆ ਧਰਨਾ
. . .  1 day ago
ਬੈਂਕ 'ਚੋਂ 12 ਲੱਖ ਦੀ ਨਗਦੀ ਚੋਰੀ ਕਰ ਕੇ ਫ਼ਰਾਰ ਹੋਏ ਚੋਰ
. . .  1 day ago
ਉਤਰ ਪ੍ਰਦੇਸ਼ : ਜਬਰ ਜਨਾਹ ਪੀੜਤ ਲੜਕੀ ਨੂੰ ਜਲਾਉਣ ਦੇ ਮਾਮਲੇ 'ਚ ਐਨ.ਸੀ.ਡਬਲਯੂ ਨੇ ਲਿਆ ਨੋਟਿਸ
. . .  1 day ago
ਦਿੱਲੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦਾ ਪ੍ਰਦਰਸ਼ਨ ਜਾਰੀ
. . .  1 day ago
ਆਰਥਿਕਤਾ ਦੇ ਮੁੱਦੇ 'ਤੇ ਪੂਰੀ ਅਸਫਲ ਰਹੀ ਹੈ ਮੋਦੀ ਸਰਕਾਰ : ਪੀ ਚਿਦੰਬਰਮ
. . .  1 day ago
ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਨੂੰ ਤੇਲ ਪਾ ਕੇ ਸਾੜਿਆ
. . .  1 day ago
ਆਰ.ਬੀ.ਆਈ ਨੇ ਰੈਪੋ ਰੇਟ 'ਚ ਨਹੀਂ ਕੀਤਾ ਕੋਈ ਬਦਲਾਅ
. . .  1 day ago
ਪੀ.ਐਨ.ਬੀ ਧੋਖਾਧੜੀ ਮਾਮਲਾ : ਅਦਾਲਤ ਵੱਲੋਂ ਨੀਰਵ ਮੋਦੀ ਭਗੌੜਾ ਕਰਾਰ
. . .  1 day ago
ਆੜ੍ਹਤੀ ਵੱਲੋਂ ਕੀਤੀ ਆਤਮ ਹੱਤਿਆ ਨੂੰ ਲੈ ਕੇ ਬਿਆਸ ਦਰਿਆ ਦੇ ਪੁਲ 'ਤੇ ਧਰਨਾ ਸ਼ੁਰੂ
. . .  1 day ago
ਪੱਛਮੀ ਬੰਗਾਲ : ਰਾਜਪਾਲ ਦੇ ਲਈ ਨਹੀਂ ਖੋਲ੍ਹਿਆ ਗਿਆ ਵਿਧਾਨ ਸਭਾ ਦਾ ਗੇਟ
. . .  about 1 hour ago
ਜਬਰ ਜਨਾਹ ਪੀੜਤਾ ਨੂੰ ਜਲਾਉਣ ਦੇ ਮਾਮਲੇ 'ਚ ਇਕ ਹੋਰ ਦੋਸ਼ੀ ਗ੍ਰਿਫ਼ਤਾਰ
. . .  about 1 hour ago
ਨਾਗਰਿਕਤਾ ਸੋਧ ਬਿਲ 'ਤੇ ਪੁਨਰਵਿਚਾਰ ਕਰੇ ਸਰਕਾਰ : ਮਾਇਆਵਤੀ
. . .  about 1 hour ago
ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ
. . .  about 1 hour ago
ਪਿਆਜ਼ ਦੀਆਂ ਕੀਮਤਾਂ 'ਚ ਹੋਏ ਵਾਧੇ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਪ੍ਰਦਰਸ਼ਨ
. . .  7 minutes ago
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਰਾਜ ਸਭਾ 'ਚ ਪੇਸ਼ ਕਰਨਗੇ ਟੈਕਸ ਕਾਨੂੰਨ (ਸੋਧ) ਬਿੱਲ
. . .  20 minutes ago
ਮੌਜੂਦਾ ਸਰਪੰਚ ਨੇ ਸਾਬਕਾ ਸਰਪੰਚ ਦਾ ਰਸਤਾ ਰੋਕ ਕੇ ਮਾਰੀਆਂ ਗੋਲੀਆਂ
. . .  26 minutes ago
ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਏ ਦੋਸ਼ੀਆਂ ਨੇ ਜਬਰ ਜਨਾਹ ਪੀੜਤਾ ਨੂੰ ਕੀਤਾ ਅੱਗ ਦੇ ਹਵਾਲੇ
. . .  about 1 hour ago
ਸਕੂਲ ਦੀ ਵੈਨ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ 8 ਵਿਦਿਆਰਥੀ ਹੋਏ ਜ਼ਖਮੀ
. . .  about 1 hour ago
ਸਕੂਲ ਦੇ ਬਾਹਰ ਅਣਪਛਾਤੇ ਵਿਅਕਤੀ ਨੇ ਅਧਿਆਪਕ ਨੂੰ ਮਾਰੀ ਗੋਲੀ, ਮੌਤ
. . .  about 1 hour ago
ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ 'ਚ ਪੰਜ ਲੋਕਾਂ ਦੀ ਮੌਤ, ਸੱਤ ਜ਼ਖਮੀ
. . .  about 1 hour ago
ਕਾਂਗਰਸ ਨੇਤਾ ਪੀ ਚਿਦੰਬਰਮ ਅੱਜ ਕਰਨਗੇ ਪ੍ਰੈੱਸ ਕਾਨਫ਼ਰੰਸ
. . .  1 day ago
ਅਮਰੀਕਾ ਨੇਵੀ ਦੇ ਪਰਲ ਹਾਰਬਰ ਬੇਸ 'ਚ ਹੋਈ ਗੋਲੀਬਾਰੀ, ਸਾਰੇ ਗੇਟ ਕੀਤੇ ਗਏ ਬੰਦ
. . .  1 day ago
ਕਰਨਾਟਕ ਵਿਧਾਨ ਸਭਾ ਦੀਆਂ 15 ਸੀਟਾਂ 'ਤੇ ਵੋਟਿੰਗ ਸ਼ੁਰੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 21 ਮੱਘਰ ਸੰਮਤ 551
ਿਵਚਾਰ ਪ੍ਰਵਾਹ: ਨਵੇਂ-ਨਵੇਂ ਅਰਥਾਂ ਵਿਚ ਫ਼ਿਰਕੂਪੁਣੇ ਦੀ ਵਿਆਖਿਆ ਕਰਨੀ ਹੀ ਵੱਡੀਆਂ ਸਮੱਸਿਆਵਾਂ ਦੀ ਜੜ੍ਹ ਹੈ। -ਬੁਲੇਟ ਏਰਿਕ

ਪਹਿਲਾ ਸਫ਼ਾ

ਖਰੜ 'ਚ ਸਕੂਲ ਅਧਿਆਪਕਾ ਦੀ ਗੋਲੀਆਂ ਮਾਰ ਕੇ ਹੱਤਿਆ

• ਅਣਪਛਾਤੇ ਹਮਲਾਵਰ ਫ਼ਰਾਰ • ਵਾਲ-ਵਾਲ ਬਚੀ ਮਾਸੂਮ ਬੇਟੀ
ਖਰੜ, 5 ਦਸੰਬਰ (ਗੁਰਮੁੱਖ ਸਿੰਘ ਮਾਨ)-ਸੰਨੀ ਇਨਕਲੇਵ ਖਰੜ ਸਥਿਤ ਦਾ ਨਾਲੇਜ ਬੱਸ ਗਲੋਬਲ ਸਕੂਲ ਦੀ ਇਕ ਮਹਿਲਾ ਅਧਿਆਪਕਾ ਨੂੰ ਅੱਜ ਸਵੇਰੇ ਸਕੂਲ ਸਮੇਂ ਦੌਰਾਨ ਹੀ ਅਣਪਛਾਤੇ ਵਿਅਕਤੀ ਵਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ | ਅਧਿਆਪਕਾ ਨੂੰ ਉਸ ਸਮੇਂ ਗੋਲੀ ਮਾਰੀ ਗਈ ਜਦੋਂ ਉਹ ਆਪਣੀ ਲੜਕੀ ਸਮੇਤ ਸਕੂਲ ਦੇ ਬਾਹਰ ਸੜਕ 'ਤੇ ਹੀ ਪਾਰਕਿੰਗ 'ਚ ਆਪਣਾ ਐਕਟਿਵਾ ਖੜ੍ਹੀ ਕਰਕੇ ਸਕੂਲ ਦੇ ਅੰਦਰ ਜਾਣ ਲੱਗੀ ਸੀ | ਇਸ ਘਟਨਾ ਦੌਰਾਨ ਮਿ੍ਤਕਾ ਦੀ ਲੜਕੀ ਦਾ ਵਾਲ-ਵਾਲ ਬਚਾਅ ਹੋ ਗਿਆ | ਪ੍ਰਤੱਖਦਰਸ਼ੀਆਂ ਅਨੁਸਾਰ ਹਮਲਾਵਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਾਰ ਵਿਚ ਸਵਾਰ ਹੋ ਕੇ ਦੇਸੂਮਾਜਰਾ ਵੱਲ ਫ਼ਰਾਰ ਹੋ ਗਿਆ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਸੜਕ 'ਤੇ ਪੂਰੀ ਚਹਿਲ-ਪਹਿਲ ਸੀ | ਜਦੋਂ ਅਧਿਆਪਕਾ ਨੂੰ ਗੋਲੀਆਂ ਮਾਰੀਆਂ ਗਈਆਂ ਤਾਂ ਲੋਕਾਂ ਵਲੋਂ ਰੌਲਾ ਵੀ ਪਾਇਆ ਗਿਆ, ਪਰ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਉਹ ਭੱਜਦੇ ਹੋਏ ਦੋਸ਼ੀ ਨੂੰ ਕਾਬੂ ਕਰ ਲਏ | ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਮੁਹਾਲੀ ਕੁਲਦੀਪ ਸਿੰਘ ਚਹਿਲ, ਐਸ. ਪੀ. (ਡੀ) ਹਰਮਨਦੀਪ ਸਿੰਘ ਹੰਸ, ਡੀ. ਐਸ. ਪੀ. ਖਰੜ ਸਿਮਰਨਜੀਤ ਸਿੰਘ ਲੰਗ ਤੇ ਥਾਣਾ ਸਦਰ ਖਰੜ ਦੇ ਐਸ. ਐਚ. ਓ. ਅਮਨਦੀਪ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਘਟਨਾ ਸਥਾਨ ਦਾ ਜਾਇਜ਼ਾ ਲਿਆ | ਇਸ ਮੌਕੇ ਫੋਰੈਂਸਿਕ ਟੀਮ ਨੂੰ ਵੀ ਮੌਕੇ 'ਤੇ ਸੱਦਿਆ ਗਿਆ, ਜਿਸ ਵਲੋਂ ਕਈ ਨਮੂਨੇ ਇਕੱਤਰ ਕੀਤੇ ਗਏ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ ਕਰੀਬ 8 ਵਜੇ ਵਾਪਰੀ | ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ਼ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਕ ਅਣਪਛਾਤੇ ਵਿਅਕਤੀ ਜਿਸ ਨੇ ਆਪਣਾ ਮੂੰਹ-ਸਿਰ ਕੱਪੜੇ ਨਾਲ ਢੱਕਿਆ ਹੋਇਆ ਸੀ ਅਤੇ ਲੋਈ ਦੀ ਬੁੱਕਲ ਮਾਰੀ ਹੋਈ ਸੀ, ਪਹਿਲਾਂ ਹੀ ਉਥੇ ਖੜ੍ਹਾ ਸੀ ਅਤੇ ਜਿਵੇਂ ਹੀ ਅਧਿਆਪਕਾ ਪਾਰਕਿੰਗ 'ਚ ਐਕਟਿਵਾ ਖੜ੍ਹਾ ਕਰਕੇ ਆਪਣੀ ਬੱਚੀ ਸਮੇਤ ਸਕੂਲ ਦੇ ਅੰਦਰ ਜਾਣ ਲੱਗੀ ਤਾਂ ਉਸ ਨੇ ਅਚਾਨਕ ਅਧਿਆਪਕਾ 'ਤੇ ਗੋਲੀਆਂ ਚਲਾ ਦਿੱਤੀਆਂ | ਹਮਲਾਵਰ ਵਲੋਂ ਚਲਾਈਆਂ ਗਈਆਂ 3 ਗੋਲੀਆਂ ਅਧਿਆਪਕਾ ਸਰਬਜੀਤ ਕੌਰ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਲੱਗੀਆਂ | ਇਸ ਘਟਨਾ ਉਪਰੰਤ ਅਧਿਆਪਕਾ ਨੂੰ ਨਾਜ਼ੁਕ ਹਾਲਤ ਵਿਚ ਸਿਵਲ ਹਸਪਤਾਲ ਮੁਹਾਲੀ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਮਿ੍ਤਕਾ ਸਰਬਜੀਤ ਕੌਰ ਦੇ ਛੋਟੇ ਭਰਾ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਸਾਲ 2012 'ਚ ਉਸ ਦੀ ਭੈਣ ਦਾ ਪ੍ਰੇਮ-ਵਿਆਹ ਹਰਵਿੰਦਰ ਸਿੰਘ ਨਾਲ ਹੋਇਆ ਸੀ ਅਤੇ ਇਸ ਵਿਆਹ ਤੋਂ ਉਨ੍ਹਾਂ ਕੋਲ 5-6 ਸਾਲਾ ਬੇਟੀ ਅਰਾਧਿਆ ਹੈ | ਵਿਆਹ ਤੋਂ ਬਾਅਦ ਸਰਬਜੀਤ ਕੌਰ ਅਤੇ ਉਸ ਦਾ ਘਰਵਾਲਾ ਦੋਵੇਂ ਸਟੱਡੀ ਵੀਜ਼ਾ ਉੱਤੇ ਫਰਾਂਸ ਚਲੇ ਗਏ ਸਨ, ਜਿਥੋਂ ਉਹ ਪਿਛਲੇ ਸਾਲ ਵਾਪਸ ਆ ਗਏ ਸਨ ਅਤੇ ਉਨ੍ਹਾਂ ਪਿੰਡ ਦਾਊਾ (ਰਾਮਗੜ੍ਹ) ਵਿਖੇ ਕਿਰਾਏ ਉੱਤੇ ਮਕਾਨ ਲੈ ਕੇ ਰਹਿਣਾ ਸ਼ੁਰੂ ਕਰ ਦਿੱਤਾ ਸੀ | ਇਸ ਤੋਂ ਕੁਝ ਸਮੇਂ ਬਾਅਦ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੋਵਾਂ 'ਚ ਅਣਬਣ ਰਹਿਣ ਲੱਗ ਪਈ | ਉਸ ਨੇ ਦੱਸਿਆ ਕਿ ਉਸ ਦੀ ਭੈਣ ਨੇ ਆਪਣੇ ਪਤੀ ਤੋਂ ਤਲਾਕ ਲੈਣ ਲਈ ਇਸੇ ਸਾਲ ਸਤੰਬਰ ਮਹੀਨੇ 'ਚ ਅਦਾਲਤ ਵਿਚ ਕੇਸ ਵੀ ਦਾਇਰ ਕੀਤਾ ਸੀ, ਜੋ ਕਿ ਹਾਲੇ ਵਿਚਾਰ ਅਧੀਨ ਹੈ | ਉਸ ਨੇ ਦੱਸਿਆ ਕਿ ਅੱਜ ਕੱਲ੍ਹ ਸਰਬਜੀਤ ਕੌਰ ਐਸ. ਬੀ. ਪੀ. ਹੋਮਜ਼ ਛੱਜੂਮਾਜਰਾ ਖਰੜ ਦੇ ਟਾਵਰ ਨੰ: 15 'ਚ ਫਲੈਟ ਨੰਬਰ-240/6 'ਚ ਆਪਣੀ ਬੇਟੀ ਸਮੇਤ ਰਹਿ ਰਹੀ ਸੀ | ਥਾਣਾ ਸਦਰ ਖਰੜ ਦੇ ਐਸ. ਐਚ. ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਮਿ੍ਤਕ ਸਰਬਜੀਤ ਕੌਰ ਦੇ ਪਿਤਾ ਰਾਜ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਿਖ਼ਲਾਫ਼ ਧਾਰਾ 302 ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ |

ਯੂ.ਪੀ. 'ਚ ਜਬਰ ਜਨਾਹ ਪੀੜਤਾ ਨੂੰ ਅਦਾਲਤ ਜਾਂਦਿਆਂ ਸਾੜਿਆ-ਹਾਲਤ ਨਾਜ਼ੁਕ

• ਦਿੱਲੀ ਲਿਆਂਦਾ • 5 ਗਿ੍ਫ਼ਤਾਰ • ਕੌਮੀ ਮਹਿਲਾ ਕਮਿਸ਼ਨ ਨੇ ਮੰਗੀ ਰਿਪੋਰਟ
ਉਨਾਓ (ਯੂ.ਪੀ.)/ਨਵੀਂ ਦਿੱਲੀ 5 ਦਸੰਬਰ (ਪੀ.ਟੀ.ਆਈ.)-ਉੱਤਰ ਪ੍ਰਦੇਸ਼ ਦੇ ਉਨਾਓ 'ਚ ਇਕ ਜਬਰ ਜਨਾਹ ਪੀੜਤਾ ਨੂੰ ਅਦਾਲਤ 'ਚ ਜਾਂਦਿਆਂ ਹੋਇਆਂ ਪੰਜ ਲੋਕਾਂ ਵਲੋਂ ਅੱਗ ਲਗਾ ਕੇ ਸਾੜਨ ਦਾ ਬੇਹੱਦ ਦਿਲ ਕੰਬਾਊਾ ਮਾਮਲਾ ਸਾਹਮਣੇ ਆਇਆ ਹੈ | 90 ਫ਼ੀਸਦੀ ਤੱਕ ਸੜ ਚੁੱਕੀ ਪੀੜਤ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹ ਦਿੱਲੀ ਦੇ ਹਸਪਤਾਲ 'ਚ ਜ਼ਿੰਦਗੀ ਦੀ ਜੰਗ ਲੜ ਰਹੀ ਹੈ | ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜ ਲੋਕਾਂ 'ਚ ਜਬਰ ਜਨਾਹ ਕਰਨ ਵਾਲੇ ਦੋ ਦੋਸ਼ੀ ਵੀ ਸ਼ਾਮਿਲ ਸਨ | ਪਿਛਲੇ ਸਾਲ ਉਸ ਨਾਲ ਜਬਰ ਜਨਾਹ ਕਰਨ ਦੇ ਦੋ ਦੋਸ਼ੀਆਂ 'ਚੋਂ ਇਕ ਨੂੰ 10 ਦਿਨ ਪਹਿਲਾਂ ਹੀ ਜ਼ਮਾਨਤ ਮਿਲੀ ਸੀ ਜਦਕਿ ਦੂਸਰਾ ਫਰਾਰ ਸੀ | ਘਟਨਾ ਦੇ ਕੁਝ ਘੰਟਿਆਂ ਬਾਅਦ ਹੀ ਸਾਰੇ ਪੰਜ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਅਤੇ ਸ਼ਾਮ
ਨੂੰ ਪੀੜਤਾ ਨੂੰ ਹਵਾਈ ਐਾਬੂਲੈਂਸ ਰਾਹੀਂ ਦਿੱਲੀ ਦੇ ਸਫ਼ਦਰਗੰਜ ਹਸਪਤਾਲ ਲਿਆਂਦਾ ਗਿਆ | ਪੀੜਤਾ ਨੇ ਆਪਣੇ ਬਿਆਨ 'ਚ ਕਿਹਾ ਕਿ ਵੀਰਵਾਰ ਸਵੇਰੇ ਉਹ ਮੁਕੱਦਮੇ ਲਈ ਆਪਣੇ ਪਿੰਡ ਤੋਂ ਰਾਏ ਬਰੇਲੀ ਜਾ ਰਹੀ ਸੀ ਅਤੇ ਇਸੇ ਦੌਰਾਨ ਉਸ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਉਸ ਨੂੰ ਅੱਗ ਲਗਾ ਦਿੱਤੀ | ਲਖਨਊ ਦੇ ਸ਼ਿਆਮਾ ਪ੍ਰਸਾਦ ਮੁਖਰਜੀ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਆਸ਼ੂਤੋਸ਼ ਦੁਬੇ ਨੇ ਕਿਹਾ ਕਿ ਇੱਥੇ ਸਵੇਰੇ 10 ਵਜੇ ਲਿਆਂਦੀ ਗਈ ਪੀੜਤ ਲੜਕੀ ਦੀ ਹਾਲਤ ਬਹੁਤ ਗੰਭੀਰ ਹੈ | ਉਹ 90 ਫ਼ੀਸਦੀ ਤੱਕ ਸੜ ਚੁੱਕੀ ਹੈ | ਲਖਨਊ ਦੇ ਕਮਿਸ਼ਨਰ ਮੁਕੇਸ਼ ਮੇਸ਼ਰਾਮ ਨੇ ਦੱਸਿਆ ਕਿ ਸ਼ਾਮ ਨੂੰ ਰਾਜ ਸਰਕਾਰ ਨੇ ਪੀੜਤਾ ਨੂੰ ਦਿੱਲੀ ਲਿਜਾਣ ਲਈ ਏਅਰ ਐਾਬੂਲੈਂਸ ਦਾ ਪ੍ਰਬੰਧ ਕੀਤਾ | ਟ੍ਰੈਫ਼ਿਕ ਤੋਂ ਬਚਣ ਲਈ ਲਖਨਊ ਹਸਪਤਾਲ ਤੋਂ ਪੀੜਤਾ ਨੂੰ ਹਵਾਈ ਅੱਡੇ ਤੱਕ ਲਿਜਾਣ ਲਈ ਪ੍ਰਸ਼ਾਸਨ ਵਲੋਂ ਇਕ 'ਗ੍ਰੀਨ ਕਾਰੀਡੋਰ' ਬਣਾਇਆ ਗਿਆ, ਦਿੱਲੀ 'ਚ ਵੀ ਅਜਿਹਾ ਹੀ ਇਕ ਕਾਰੀਡੋਰ ਬਣਾਇਆ ਗਿਆ ਸੀ | ਡਾਕਟਰਾਂ ਦੀ ਟੀਮ ਵੀ ਨਾਲ ਗਈ | ਕਾਂਗਰਸ ਦੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਵਾਡਰਾ ਦੇ ਟਵੀਟ ਦਾ ਜਵਾਬ ਦਿੰਦਿਆਂ ਉੱਤਰ ਪ੍ਰਦੇਸ਼ ਪੁਲਿਸ ਨੇ ਇਕ ਟਵੀਟ 'ਚ ਕਿਹਾ ਕਿ ਪੀੜਤਾ ਨੇ ਐਫ਼.ਆਈ.ਆਰ. ਦਰਜ ਕਰਵਾ ਕੇ ਇਕ ਦੋਸ਼ੀ 'ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ 12 ਦਸੰਬਰ 2018 ਤੋਂ 19 ਜਨਵਰੀ ਦਰਮਿਆਨ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ ਸੀ | ਉਪਰੰਤ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ ਅਤੇ 25 ਨਵੰਬਰ ਨੂੰ ਉਹ ਜ਼ਮਾਨਤ 'ਤੇ ਬਾਹਰ ਸੀ | ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਵਿਗਿਆਨਕ ਤਰੀਕੇ ਨਾਲ ਕੀਤੀ ਜਾ ਰਹੀ ਹੈ ਅਤੇ ਮੌਕੇ ਦੇ ਸਬੂਤ ਇਕੱਠੇ ਕੀਤੇ ਗਏ ਹਨ |
ਸਬ ਡਿਵੀਜ਼ਨਲ ਮੈਜਿਸਟ੍ਰੇਟ ਦਯਾਸ਼ੰਕਰ ਪਾਠਕ ਨੂੰ ਦਿੱਤੇ ਆਪਣੇ ਬਿਆਨ 'ਚ ਪੀੜਤ ਲੜਕੀ ਨੇ ਦੱਸਿਆ ਕਿ ਅਜੇ ਉਹ ਆਪਣੇ ਘਰ ਦੇ ਨੇੜੇ ਹੀ ਸੀ ਕਿ ਹਰੀਸ਼ੰਕਰ ਤਿ੍ਵੇਦੀ, ਰਾਮ ਕਿਸ਼ੋਰ ਤਿ੍ਵੇਦੀ, ਉਮੇਸ਼ ਬਾਜਪਾਈ, ਸ਼ਿਵਮ ਤਿ੍ਵੇਦੀ ਅਤੇ ਸ਼ੁਭਮ ਤਿ੍ਵੇਦੀ ਨੇ ਮੇਰੇ 'ਤੇ ਹਮਲਾ ਕਰ ਦਿੱਤਾ ਅਤੇ ਮੈਨੂੰ ਅੱਗ ਲਗਾ ਦਿੱਤੀ | ਉਸ ਨੇ ਦੋਸ਼ ਲਾਇਆ ਕਿ ਸ਼ਿਵਮ ਤੇ ਸ਼ੁਭਮ ਤਿ੍ਵੇਦੀ ਨੇ ਦਸੰਬਰ 2018 'ਚ ਅਗਵਾ ਕਰ ਕੇ ਮੇਰਾ ਜਬਰ ਜਨਾਹ ਕੀਤਾ ਸੀ, ਜਦਕਿ ਐਫ਼.ਆਈ.ਆਰ. ਮਾਰਚ 'ਚ ਦਰਜ ਕੀਤੀ ਗਈ ਸੀ | ਦੋਸ਼ੀਆਂ ਵਲੋਂ ਅੱਗ ਲਗਾਏ ਜਾਣ ਦੇ ਬਾਅਦ ਪੀੜਤ ਲੜਕੀ ਨੇ ਕਰੀਬ ਇਕ ਕਿਲੋਮੀਟਰ ਤੱਕ ਪੈਦਲ ਚਲ ਕੇ ਮਦਦ ਦੀ ਗੁਹਾਰ ਲਗਾਈ | ਹੈਦਰਾਬਾਦ ਜਬਰ ਜਨਾਹ ਮਾਮਲੇ ਤੋਂ ਕੁਝ ਦਿਨਾਂ ਬਾਅਦ ਵਾਪਰੀ ਇਸ ਘਟਨਾ ਨਾਲ ਪੂਰੇ ਦੇਸ਼ 'ਚ ਗੁੱਸੇ ਦੀ ਲਹਿਰ ਹੈ | ਵਿਰੋਧੀ ਪਾਰਟੀਆਂ ਦੇ ਹੰਗਾਮੇ ਦੇ ਚਲਦਿਆਂ ਰਾਜ ਸਭਾ ਦੀ ਕਾਰਵਾਈ ਵੀ ਅੱਧਾ ਘੰਟਾ ਮੁਲਤਵੀ ਕਰਨੀ ਪਈ | ਇਸ ਤੋਂ ਬਾਅਦ ਉੱਚ ਸਦਨ ਦੇ ਸਭਾਪਤੀ ਐਮ. ਵੈਂਕਈਆ ਨਾਇਡੂ ਨੇ ਕਿਹਾ ਕਿ ਇਹ ਸੰਕੇਤ ਭੇਜਣ ਦੀ ਜ਼ਰੂਰਤ ਹੈ ਕਿ ਅਜਿਹੇ ਮਾਮਲਿਆਂ 'ਚ ਤੇਜ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ |
ਕਾਂਗਰਸੀ ਨੇਤਾ ਪਿ੍ਯੰਕਾ ਗਾਂਧੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ 'ਚ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਯੋਗੀ ਅਦਿੱਤਿਆਨਾਥ ਸਰਕਾਰ ਦੀ ਸਖ਼ਤ ਨਿੰਦਾ ਕੀਤੀ | ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਘਟਨਾ ਸਥਾਨ 'ਤੇ ਜਾਣ ਅਤੇ ਸ਼ਾਮ ਤੱਕ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ | ਮੁੱਖ ਮੰਤਰੀ ਨੇ ਪੁਲਿਸ ਨੂੰ ਦੋਸ਼ੀਆਂ ਿਖ਼ਲਾਫ਼ ਸਖ਼ਤ ਕਾਰਵਾਈ ਅਤੇ ਅਦਾਲਤ 'ਚ ਉਨ੍ਹਾਂ ਦੀ ਸਜ਼ਾ ਯਕੀਨੀ ਬਣਾਉਣ ਨੂੰ ਕਿਹਾ | ਪਿ੍ਯੰਕਾ ਗਾਂਧੀ ਨੇ ਪੀੜਤ ਲੜਕੀ ਦੀ ਸਲਾਮਤੀ ਦੀ ਦੁਆ ਕਰਦਿਆਂ ਕਿਹਾ ਕਿ ਭਾਜਪਾ ਨੇਤਾਵਾਂ ਨੂੰ ਹੁਣ ਆਪਣੇ ਝੂਠੇ ਪ੍ਰਾਪੇਗੰਡਾ ਬੰਦ ਕਰਨੇ ਚਾਹੀਦੇ ਹਨ | ਅਖਿਲੇਸ਼ ਯਾਦਵ ਨੇ ਕਿਹਾ ਕਿ ਇਹ ਘਟਨਾ ਸੂਬੇ 'ਚ ਫੈਲੇ ਜੰਗਲ ਰਾਜ ਦੀ ਤਸਵੀਰ ਪੇਸ਼ ਕਰਦੀ ਹੈ ਅਤੇ ਮੁੱਖ ਮੰਤਰੀ ਤੇ ਡੀ.ਜੀ.ਪੀ. ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ | ਕੌਮੀ ਮਹਿਲਾ ਕਮਿਸ਼ਨ (ਐਨ.ਸੀ.ਡਬਲਯੂ.) ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਇਸ ਘਟਨਾ ਸਬੰਧੀ ਸੂਬੇ ਦੇ ਡੀ.ਜੀ.ਪੀ. ਓ.ਪੀ. ਸਿੰਘ ਨੂੰ ਚਿੱਠੀ ਲਿਖੀ ਹੈ ਅਤੇ ਪੁਲਿਸ ਤੋਂ ਕਾਰਵਾਈ ਰਿਪੋਰਟ ਮੰਗੀ ਹੈ | ਇਸ ਤੋਂ ਇਲਾਵਾ ਸੂਬੇ 'ਚ ਪਿਛਲੇ 3 ਸਾਲਾਂ 'ਚ ਔਰਤਾਂ ਿਖ਼ਲਾਫ਼ ਅੱਤਿਆਚਾਰ ਦੀਆਂ ਕਿੰਨੀਆਂ ਘਟਨਾਵਾਂ ਹੋਈਆਂ ਹਨ ਤੇ ਮਾਮਲਿਆਂ 'ਚ ਕਿੰਨੀਆਂ ਜ਼ਮਾਨਤਾਂ ਮਨਜ਼ੂਰ ਹੋਈਆਂ ਹਨ, ਇਸ ਸਬੰਧੀ ਵੀ ਰਿਪੋਰਟ ਮੰਗੀ ਹੈ |
ਦੋਸ਼ੀਆਂ ਨੂੰ 30 ਦਿਨਾਂ 'ਚ ਫਾਂਸੀ ਦਿੱਤੀ ਜਾਵੇ-ਸਵਾਤੀ ਮਾਲੀਵਾਲ
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਚਿੱਠੀ ਲਿਖ ਕੇ ਇਹ ਯਕੀਨੀ ਬਣਾਉਣ ਨੂੰ ਕਿਹਾ ਹੈ ਕਿ ਜਬਰ ਜਨਾਹ ਦੀ ਪੀੜਤਾ ਨੂੰ ਅੱਗ ਲਗਾਉਣ ਵਾਲੇ ਦੋਸ਼ੀਆਂ ਨੂੰ 30 ਦਿਨਾਂ 'ਚ ਫਾਂਸੀ ਦੀ ਸਜ਼ਾ ਦਿੱਤੀ ਜਾਵੇ | ਉਨ੍ਹਾਂ ਪੀੜਤਾ ਦੇ ਬਿਹਤਰ ਇਲਾਜ ਅਤੇ ਪੀੜਤਾ ਨੂੰ ਤੁਰੰਤ 25 ਲੱਖ ਦਾ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਅਤੇ ਨਾਲ ਹੀ ਇਹ ਯਕੀਨੀ ਬਣਾਉਣ ਨੂੰ ਕਿਹਾ ਕਿ ਜਬਰ ਜਨਾਹ ਮਾਮਲਿਆਂ 'ਚ ਫ਼ੈਸਲਾ ਨਾ ਆਉਣ ਤੱਕ ਕਿਸੇ ਵੀ ਦੋਸ਼ੀ ਨੂੰ ਜ਼ਮਾਨਤ ਨਾ ਦਿੱਤੀ ਜਾਵੇ |

ਜਦ ਸੜ ਰਹੀ ਲੜਕੀ ਨੂੰ ਵੇਖ ਕੇ ਡਰਿਆ ਚਸ਼ਮਦੀਦ

ਸੜ ਰਹੀ ਪੀੜਤਾ ਜਦ ਤੁਰ ਕੇ ਮਦਦ ਲਈ ਗੁਹਾਰ ਲਗਾ ਰਹੀ ਸੀ ਤਾਂ ਇਹ ਮੰਜਰ ਵੇਖ ਕੇ ਇਕ ਚਸ਼ਮਦੀਦ ਬੁਰੀ ਤਰ੍ਹਾਂ ਡਰ ਗਿਆ | ਉਸ ਸਮੇਂ ਸੜਕ ਕਿਨਾਰੇ ਬੈਠੇ ਰਵਿੰਦਰ ਨਾਂਅ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਹ ਬਹੁਤ ਡਰ ਗਿਆ ਸੀ ਅਤੇ ਅਸਲ 'ਚ ਉਹ ਡੰਡਾ ਚੁੱਕਣ ਗਿਆ | ਜਦ ਪੀੜਤਾ ਬਿਲਕੁਲ ਮੇਰੇ ਨੇੜੇ ਆਈ ਤਦ ਮੈਨੂੰ ਪਤਾ ਲਗਾ ਕਿ ਉਹ ਬੁਰੀ ਤਰ੍ਹਾਂ ਸੜ ਗਈ ਸੀ | ਉਹ ਮਦਦ ਲਈ ਪੁਕਾਰ ਰਹੀ ਸੀ | ਰਵਿੰਦਰ ਨੇ ਦੱਸਿਆ ਕਿ ਮੈਂ ਪੁਲਿਸ ਨੂੰ ਫ਼ੋਨ ਕੀਤਾ ਅਤੇ ਖ਼ੁਦ ਪੀੜਤਾ ਨੇ ਫ਼ੋਨ 'ਤੇ ਗੱਲ ਕਰਕੇ ਪੁਲਿਸ ਨੂੰ ਘਟਨਾ ਬਾਰੇ ਦੱਸਿਆ | ਉਨ੍ਹਾਂ ਦੱਸਿਆ ਕਿ ਪੁਲਿਸ ਜਲਦ ਘਟਨਾ ਸਥਾਨ 'ਤੇ ਪੁੱਜ ਗਈ ਅਤੇ ਪੀੜਤਾ ਨੂੰ ਕਮਿਊਨਟੀ ਸਿਹਤ ਕੇਂਦਰ ਲਿਆਂਦਾ, ਬਾਅਦ 'ਚ ਉਸ ਨੂੰ ਜ਼ਿਲ੍ਹਾ ਹਸਪਤਾਲ ਤਬਦੀਲ ਕੀਤਾ ਤੇ ਮੁੜ ਲਖਨਊ ਰੈਫ਼ਰ ਕਰ ਦਿੱਤਾ |

ਗੁਜਰਾਤ 'ਚ ਲੜਕੀ ਨੂੰ ਅਗਵਾ ਕਰ ਕੇ ਚਾਰ ਮਹੀਨੇ ਕੀਤਾ ਜਬਰ-ਜਨਾਹ

ਪਾਲਨਪੁਰ (ਗੁਜਰਾਤ), 5 ਦਸੰਬਰ (ਏਜੰਸੀ)-ਰਾਜਸਥਾਨ ਦੀ ਇਕ 14 ਸਾਲਾ ਆਦਿਵਾਸੀ ਲੜਕੀ ਨੂੰ ਅਗਵਾ ਕਰਕੇ ਤਿੰਨ ਵਿਅਤੀਆਂ ਵਲੋਂ ਉਸ ਨਾਲ ਕਰੀਬ ਚਾਰ ਮਹੀਨੇ ਤੱਕ ਜਬਰ ਜਨਾਹ ਕੀਤਾ ਗਿਆ, ਜਿਸ ਨੂੰ ਪੁਲਿਸ ਨੇ ਗੁਜਰਾਤ ਦੇ ਜ਼ਿਲ੍ਹਾ ਬਨਸਕੰਠਾ ਤੋਂ ਬਰਾਮਦ ਕੀਤਾ ਹੈ | ਪੁਲਿਸ ਨੇ ਇਸ ਸਬੰਧੀ ਮਹੇਸ਼ ਕੋਲੀ ਨਾਂਅ ਦੇ ਇਕ ਦੋਸ਼ੀ ਨੂੰ ਗਿ੍ਫ਼ਤਾਰ ਵੀ ਕੀਤਾ ਹੈ, ਜਿਸ ਨੇ ਧਨੇਰਾ ਤਹਿਸੀਲ ਦੇ ਇਕ ਫਾਰਮ ਵਿਚ ਲੜਕੀ ਨੂੰ ਕੈਦ ਕਰਕੇ ਰੱਖਿਆ ਸੀ | ਪੁਲਿਸ ਨੇ ਦੱਸਿਆ ਕਿ ਫਾਰਮ ਦੇ ਮਾਲਕ ਨੂੰ ਸ਼ੱਕ ਹੋਣ 'ਤੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ |

ਰਾਜ ਸਭਾ 'ਚ ਭਾਰੀ ਹੰਗਾਮਾ

ਨਵੀਂ ਦਿੱਲੀ, 5 ਦਸੰਬਰ (ਉਪਮਾ ਡਾਗਾ ਪਾਰਥ)-ਉਨਾਓ ਜਬਰ ਜਨਾਹ ਪੀੜਤਾ ਨੂੰ ਸਾੜਨ ਦੇ ਮੁੱਦੇ 'ਤੇ ਵੀਰਵਾਰ ਨੂੰ ਰਾਜ ਸਭਾ 'ਚ ਭਾਰੀ ਹੰਗਾਮਾ ਹੋਇਆ | ਸਮਾਜਵਾਦੀ ਪਾਰਟੀ ਦੇ ਨੇਤਾ ਰਾਮ ਗੋਪਾਲ ਯਾਦਵ ਨੇ ਮੁੱਦਾ ਉਠਾਉਂਦਿਆਂ ਇਸ ਘਟਨਾ 'ਤੇ ਫੌਰੀ ਕਾਰਵਾਈ ਕਰਨ ਦੀ ਮੰਗ ਕੀਤੀ | ਵੱਖ-ਵੱਖ ਪਾਰਟੀਆਂ ਵਲੋਂ ਇਸ ਮੁੱਦੇ 'ਤੇ ਪ੍ਰਗਟਾਈ ਚਿੰਤਾ 'ਤੇ ਉਪਰਲੇ ਸਦਨ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਮਾਮਲਿਆਂ 'ਚ ਫੌਰੀ ਅਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ਹਾਲ ਹੀ 'ਚ ਸੰਸਦ ਦੇ ਦੋਹਾਂ ਸਦਨਾਂ 'ਚ ਗੂੰਜੇ ਹੈਦਰਾਬਾਦ ਜਬਰ ਜਨਾਹ ਮਾਮਲੇ ਤੋਂ ਬਾਅਦ ਵੀਰਵਾਰ ਨੂੰ ਊਨਾਓ ਮਾਮਲੇ ਦੀ ਪੀੜਤਾ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਦਾ ਮਾਮਲਾ ਰਾਜ ਸਭਾ 'ਚ ਗੂੰਜਿਆ | ਸਭਾ ਦੀ ਕਾਰਵਾਈ ਸ਼ੁਰੂ ਹੰੁਦਿਆਂ ਹੀ ਵਿਰੋਧੀ ਧਿਰਾਂ ਨੇ ਇਹ ਮੁੱਦਾ ਉਠਾਉਂਦਿਆਂ ਜੰਮ ਕੇ ਇਸ ਦੀ ਨਿਖੇਧੀ ਕੀਤੀ | ਹੰਗਾਮਿਆਂ ਦੌਰਾਨ ਚੇਅਰਮੈਨ ਨਾਇਡੂ ਨੂੰ ਦੋ ਵਾਰ ਸਭਾ ਦੀ ਕਾਰਵਾਈ ਮੁਲਤਵੀ ਵੀ ਕਰਨੀ ਪਈ | ਸਮਾਜਵਾਦੀ ਪਾਰਟੀ ਦੇ ਨੇਤਾ ਰਾਮਗੋਪਾਲ ਯਾਦਵ ਨੇ ਇਸ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਪਹਿਲੀ ਘਟਨਾ ਨਹੀਂ ਹੈ | ਉਨ੍ਹਾਂ ਕਿਹਾ ਕਿ ਪੀੜਤਾ 90 ਫ਼ੀਸਦੀ ਸੜ ਚੁੱਕੀ ਹੈ | ਉਸ ਦੇ ਬਚਣ ਦੀ ਉਮੀਦ ਵੀ ਨਹੀਂ ਹੈ | ਉਨ੍ਹਾਂ ਕਿਹਾ ਕਿ ਸਰਕਾਰ ਅਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਪੀੜਤਾ ਨੂੰ ਸੁਰੱਖਿਆ ਮਹੱਈਆ ਕਰਵਾਈ ਜਾਵੇ | ਕਾਂਗਰਸ ਦੀ ਵਿਲਾਵ ਠਾਕੁਰ ਨੇ ਘਟਨਾ ਨੂੰ ਸਮੁੱਚੇ ਮਰਦ ਸਮਾਜ ਤੇ ਕਲੰਕ ਕਰਾਰ ਦਿੰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਖ਼ਤਮ ਹੋ ਗਈ ਹੈ | ਭਾਜਪਾ ਦੀ ਨੇਤਾ ਕਰਦਮ ਨੇ ਵੀ ਘਟਨਾ 'ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਅਜਿਹੇ ਮਾਮਲਿਆਂ 'ਚ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ |

ਨਾਬਾਲਗਾ ਨਾਲ ਸਮੂਹਿਕ ਜਬਰ ਜਨਾਹ

ਸੀਤਾਪੁਰ, 5 ਦਸੰਬਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ 'ਚ ਇਕ 15 ਸਾਲਾਂ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਨ ਦੇ 2 ਦੋਸ਼ੀਆਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਹ ਘਟਨਾ 3 ਦਸੰਬਰ ਰਾਤ ਦੀ ਹੈ, ਜਦੋਂ ਦੋਵੇਂ ਦੋਸ਼ੀ ਪੀੜਤਾ ਨੂੰ ਜਬਰੀ ਗੰਨੇ ਦੇ ਖੇਤ 'ਚ ਲੈ ਗਏ ਅਤੇ ਜਬਰ ਜਨਾਹ ਕਰਨ ਉਪਰੰਤ ਉਸ ਦੇ ਹੱਥ ਪੈਰ ਬੰਨ ਕੇ ਉਸ ਨੂੰ ਵੀਰਾਨ 'ਚ ਛੱਡ ਕੇ ਫਰਾਰ ਹੋ ਗਏ | ਪੀੜਤਾ ਦੇ ਪਰਿਵਾਰ ਤੇ ਪਿੰਡ ਵਾਲਿਆਂ ਨੇ ਬੁੱਧਵਾਰ ਨੂੰ ਉਸ ਨੂੰ ਲੱਭ ਕੇ ਸਥਾਨਕ ਹਸਪਤਾਲ ਭਰਤੀ ਕਰਵਾਇਆ | ਪੁਲਿਸ ਸੁਪਰਡੈਂਟ ਐਲ.ਆਰ. ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਨ ਉਪਰੰਤ ਦੋਹਾਂ ਦੋਸ਼ੀਆਂ- ਰੁਪੇਸ਼ ਤੇ ਯੋਗੇਂਦਰ ਨੂੰ ਗਿ੍ਫ਼ਤਾਰ ਕਰ ਲਿਆ ਹੈ |

ਵਿਗੜਦੀ ਅਰਥ ਵਿਵਸਥਾ 'ਤੇ ਮੋਦੀ ਸਰਕਾਰ ਨੇ ਧਾਰਿਆ ਜ਼ਿੱਦੀ ਰਵੱਈਆ-ਚਿਦੰਬਰਮ

ਕਿਹਾ, ਸਰਕਾਰ ਮੇਰੀ ਆਵਾਜ਼ ਦਬਾਅ ਨਹੀਂ ਸਕਦੀ
ਨਵੀਂ ਦਿੱਲੀ, 5 ਦਸੰਬਰ (ਉਪਮਾ ਡਾਗਾ ਪਾਰਥ)-106 ਦਿਨਾਂ ਬਾਅਦ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਏ ਸਾਬਕਾ ਖ਼ਜ਼ਾਨਾ ਮੰਤਰੀ ਪੀ.ਚਿਦੰਬਰਮ ਨੇ ਅਰਥਵਿਵਸਥਾ ਦੇ ਨਿਘਾਰ ਲਈ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਸਰਕਾਰ ਨੇ ਇਸ ਮਾਮਲੇ 'ਤੇ ਜ਼ਿੱਦੀ ਰਵੱਈਆ ਅਪਣਾਇਆ ਹੋਇਆ ਹੈ | ਉਨ੍ਹਾਂ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੀ.ਡੀ.ਪੀ. 8 ਤੋਂ ਘਟ ਕੇ 4.5 ਤੱਕ ਆ ਗਈ ਹੈ ਪਰ ਪ੍ਰਧਾਨ ਮੰਤਰੀ ਨੇ ਇਸ ਮੁੱਦੇ 'ਤੇ ਚੁੱਪ ਧਾਰੀ ਹੋਈ ਹੈ | ਚਿਦੰਬਰਮ ਨੇ ਬੁੱਧਵਾਰ ਸ਼ਾਮ ਨੂੰ 8 ਵਜੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਵੀਰਵਾਰ ਸਵੇਰੇ ਸਾਢੇ 12 ਵਜੇ ਕਾਂਗਰਸ ਦੇ ਸਦਰਮੁਕਾਮ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਸਰਕਾਰ ਨੂੰ ਅਰਥਵਿਵਸਥਾ ਦੇ ਹਾਲਾਤ ਵਿਗਾੜਨ ਲਈ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਕਿਹਾ ਕਿ ਸਰਕਾਰ ਗ਼ਲਤੀ ਕਰ ਰਹੀ ਹੈ, ਅਤੇ ਸਰਕਾਰ ਗ਼ਲਤ ਇਸ ਲਈ ਹੈ ਕਿਉਂਕਿ ਉਸ ਨੂੰ ਕੁਝ ਕੁਝ ਪਤਾ ਨਹੀਂ ਹੈ ਕਿ ਕੀ ਕਰਨਾ ਹੈ | ਚਿਦੰਬਰਮ ਨੇ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਦੀ ਚੁੱਪੀ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਮੁੱਦੇ 'ਤੇ ਆਪਣੇ ਮੰਤਰੀਆਂ ਨੂੰ ਝੂਠ ਬੋਲਣ ਦੀ ਛੋਟ ਦੇ ਰੱਖੀ ਹੈ | ਚਿਦੰਬਰਮ ਨੇ ਵਿਸ਼ੇਸ਼ ਤੌਰ 'ਤੇ ਨੋਟਬੰਦੀ, ਜੀ.ਐੱਸ.ਟੀ. ਅਤੇ ਟੈਕਸ ਅੱਤਵਾਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਕਾਰਨਾਂ ਕਾਰਨ ਦੇਸ਼ ਦੀ ਅਰਥਵਿਵਸਥਾ ਸਭ ਤੋਂ ਬੁਰੇ ਦੌਰ 'ਚ ਚਲੀ ਗਈ ਹੈ | ਚਿਦੰਬਰਮ ਨੇ ਇਹ ਵੀ ਕਿਹਾ ਕਿ ਜੇਕਰ ਬਿਮਾਰੀ ਦੀ ਪਛਾਣ ਹੀ ਨਹੀਂ ਹੋਵੇਗੀ ਤਾਂ ਇਲਾਜ ਵੀ ਗ਼ਲਤ ਹੀ ਹੋਵੇਗਾ | ਸਹੀ ਇਲਾਜ ਦੇ ਲਈ ਮਰਜ਼ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ | ਸਾਬਕਾ ਕੇਂਦਰੀ ਮੰਤਰੀ ਨੇ ਸਰਕਾਰ 'ਤੇ ਸਹੀ ਤੱਥ ਲੁਕੋਣ ਦਾ ਦੋਸ਼ ਲਗਾਉਂਦਿਆਂ ਅਤੇ ਇਸ ਸਬੰਧ 'ਚ ਡਾ: ਅਰਵਿੰਦ ਸੁਬਰਾਮਨੀਅਮ ਦੀ ਚਿਤਾਵਨੀ ਨੂੰ ਵੀ ਯਾਦ ਕਰਵਾਉਂਦਿਆਂ ਕਿਹਾ ਕਿ ਉਨ੍ਹਾਂ (ਸੁਬਰਾਮਨੀਅਮ) ਨੇ ਇਸ ਸਰਕਾਰ 'ਚ ਵਿਕਾਸ ਦਰ 5 ਫ਼ੀਸਦੀ ਤੱਕ ਹੋਣ ਦੀ ਚਿਤਾਵਨੀ ਦਿੱਤੀ ਸੀ ਪਰ ਜਿਸ ਤਰੀਕੇ ਨਾਲ ਅੰਕੜਿਆਂ ਦੀ ਲਿੱਪਾ-ਪੋਚੀ ਕੀਤੀ ਜਾ ਰਹੀ ਹੈ | ਇਸ ਲਈ ਇਹ ਦਰ 5 ਫ਼ੀਸਦੀ ਨਹੀਂ ਸਗੋਂ ਹੋਰ ਡੇਢ ਫ਼ੀਸਦੀ ਦੀ ਕਮੀ ਦਾ ਖਦਸ਼ਾ ਹੈ |
ਕਸ਼ਮੀਰ ਦੇ ਹਾਲਾਤ 'ਤੇ ਕੀਤੀ ਟਿੱਪਣੀ
ਤਕਰੀਬਨ ਸਾਢੇ 3 ਮਹੀਨੇ ਜੇਲ੍ਹ 'ਚ ਬਿਤਾਉਣ ਤੋਂ ਬਾਅਦ ਚਿਦੰਬਰਮ ਨੇ ਮੀਡੀਆ ਨੂੰ ਕੀਤੇ ਆਪਣੇ ਪਹਿਲੇ ਸੰਬੋਧਨ 'ਚ ਸਭ ਤੋਂ ਪਹਿਲਾਂ ਕਸ਼ਮੀਰ ਦੇ ਹਾਲਾਤ 'ਤੇ ਟਿੱਪਣੀ ਕੀਤੀ | ਉਨ੍ਹਾਂ ਕਿਹਾ ਕਿ ਬੁੱਧਵਾਰ ਰਾਤ 8 ਵਜੇ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਵਿਚਾਰ ਅਤੇ ਦੁਆ ਕਸ਼ਮੀਰ ਦੇ ਉਨ੍ਹਾਂ 75 ਲੱਖ ਲੋਕਾਂ ਲਈ ਸੀ ਜਿਨ੍ਹਾਂ ਨੂੰ 4 ਅਗਸਤ ਤੋਂ ਹੁਣ ਤੱਕ ਆਜ਼ਾਦੀ ਨਹੀਂ ਮਿਲੀ | ਉਨ੍ਹਾਂ ਕਸ਼ਮੀਰ 'ਚ ਨਜ਼ਰਬੰਦ ਆਗੂਆਂ ਦੀ ਗੱਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਆਪਣੀ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਉਨ੍ਹਾਂ ਦੀ ਆਜ਼ਾਦੀ ਦੀ ਵੀ ਲੜਾਈ ਲੜਨੀ ਚਾਹੀਦੀ ਹੈ | ਕਾਂਗਰਸੀ ਆਗੂ ਨੇ ਅਦਾਲਤ ਦੇ ਆਦੇਸ਼ ਮੁਤਾਬਿਕ ਕੇਸ ਨਾਲ ਸਬੰਧਿਤ ਕੋਈ ਵੀ ਗੱਲ ਮੀਡੀਆ ਨਾਲ ਨਹੀਂ ਕੀਤੀ ਪਰ ਇਹ ਜ਼ਰੂਰ ਕਿਹਾ ਕਿ ਮੰਤਰੀ ਦੇ ਤੌਰ 'ਤੇ ਉਨ੍ਹਾਂ ਦਾ ਰਿਕਾਰਡ ਬਿਲਕੁਲ ਸਾਫ਼ ਹੈ | ਜ਼ਿਕਰਯੋਗ ਹੈ ਕਿ ਅਦਾਲਤ ਨੇ ਕੱਲ੍ਹ ਦਿੱਤੀ ਜ਼ਮਾਨਤ ਦੇ ਨਾਲ ਲਈਆਂ ਸ਼ਰਤਾਂ 'ਚ ਕਿਹਾ ਸੀ ਕਿ ਉਹ ਅਦਾਲਤ ਦੀ ਇਜਾਜ਼ਤ ਤੋਂ ਬਗੈਰ ਸਫ਼ਰ ਨਹੀਂ ਕਰ ਸਕਦੇ ਅਤੇ ਲੋੜ ਪੈਣ 'ਤੇ ਪੁੱਛਗਿੱਛ ਲਈ ਵੀ ਹਾਜ਼ਰ ਹੋਣਾ ਪਵੇਗਾ | ਸਰਬਉੱਚ ਅਦਾਲਤ ਨੇ ਇਸ ਮਾਮਲੇ 'ਤੇ ਜਨਤਕ ਬਿਆਨ ਦੇਣ, ਇੰਟਰਵਿਊ ਦੇਣ ਜਾਂ ਗਵਾਹਾਂ ਨਾਲ ਸੰਪਰਕ ਕਰਨ 'ਤੇ ਵੀ ਪਾਬੰਦੀ ਲਗਾਈ |
ਸੰਸਦ ਵੀ ਗਏ ਚਿਦੰਬਰਮ
ਇਸ ਤੋਂ ਪਹਿਲਾਂ ਚਿਦੰਬਰਮ ਨੇ ਸੰਸਦ ਦੇ ਅੰਦਰ ਵੀ ਕਾਂਗਰਸੀ ਸੰਸਦ ਮੈਂਬਰਾਂ ਵਲੋਂ ਪਿਆਜ਼ ਨੂੰ ਲੈ ਕੇ ਕੀਤੇ ਪ੍ਰਦਰਸ਼ਨ 'ਚ ਹਿੱਸਾ ਲਿਆ | ਉਨ੍ਹਾਂ ਸੰਸਦ 'ਚ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ | ਜ਼ਿਕਰਯੋਗ ਹੈ ਕਿ ਚਿਦੰਬਰਮ ਨੂੰ 21 ਅਗਸਤ ਨੂੰ ਪੜਤਾਲੀਆ ਏਜੰਸੀ ਸੀ.ਬੀ.ਆਈ. ਵਲੋਂ ਗਿ੍ਫ਼ਤਾਰ ਕੀਤਾ ਗਿਆ ਸੀ ਜਦਕਿ ਈ.ਡੀ, ਨੇ ਉਨ੍ਹਾਂ ਨੂੰ 16 ਅਕਤੂਬਰ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਪੈਸੇ ਦੇ ਲੈਣ-ਦੇਣ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਸੀ | ਇਨ੍ਹਾਂ ਮਾਮਲਿਆਂ 'ਚ ਚਿਦੰਬਰਮ ਨੂੰ ਬੁੱਧਵਾਰ ਨੂੰ ਜ਼ਮਾਨਤ 'ਤੇ ਰਿਹਾਈ ਮਿਲੀ | ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਚਿਦੰਬਰਮ ਨੇ ਸਭ ਤੋਂ ਪਹਿਲਾਂ ਕਾਂਗਰਸ ਦੀ ਅੰਤਿ੍ਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ | ਚਿਦੰਬਰਮ ਨਾਲ ਕਾਂਗਰਸ ਪਾਰਟੀ ਨੇ ਆਪਣੀ ਹਮਾਇਤ ਪ੍ਰਗਟਾਉਣ ਲਈ ਪਾਰਟੀ ਦੇ ਕਈ ਨੇਤਾਵਾਂ ਨੇ ਜੇਲ੍ਹ 'ਚ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ, ਜਿਸ 'ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪਿ੍ਅੰਕਾ ਗਾਂਧੀ, ਅਹਿਮਦ ਪਟੇਲ, ਗੁਲਾਮ ਨਬੀ ਅਜ਼ਾਦ ਅਤੇ ਆਨੰਦ ਸ਼ਰਮਾ ਜਿਹੇ ਕਈ ਨੇਤਾ ਸ਼ਾਮਿਲ ਸੀ |

ਉਦਯੋਗ ਤੇ ਨਿਵੇਸ਼ਕਾਂ ਨੂੰ ਸੂਬੇ 'ਚ ਸੁਰੱਖਿਅਤ ਤੇ ਸਥਿਰ ਮਾਹੌਲ ਦੇਵਾਂਗੇ-ਕੈਪਟਨ

ਐੱਸ. ਏ. ਐੱਸ. ਨਗਰ, 5 ਦਸੰਬਰ (ਕੇ. ਐੱਸ. ਰਾਣਾ)-ਨਿਵੇਸ਼ ਅਤੇ ਵਿਕਾਸ ਲਈ ਉਦਯੋਗ ਨੂੰ ਸੁਰੱਖਿਅਤ ਤੇ ਸਥਿਰ ਮਾਹੌਲ ਮੁਹੱਈਆ ਕਰਵਾਉਣ ਲਈ ਆਪਣੀ ਸਰਕਾਰ ਦੀ ਦਿ੍ੜ੍ਹ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਾਕਿਸਤਾਨ ਸਮੇਤ ਸਮਾਜ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਦੇ 14 ਉੱਦਮੀਆਂ ਦਾ ਸਨਮਾਨ

ਐੱਸ. ਏ. ਐੱਸ. ਨਗਰ, (ਕੇ. ਐੱਸ. ਰਾਣਾ)-ਸੂਬੇ ਵਿਚ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਨੂੰ ਹੁਲਾਰਾ ਦੇਣ ਦੀ ਦਿਸ਼ਾ 'ਚ ਚੁੱਕੇ ਗਏ ਕਦਮ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ-2019 ਦੌਰਾਨ ਇਸ ਖੇਤਰ ਨਾਲ ਸਬੰਧਿਤ 14 ...

ਪੂਰੀ ਖ਼ਬਰ »

ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਨੌਜਵਾਨ ਨੇ ਮੁੱਖ ਮੰਤਰੀ ਨੇੜੇ ਪਹੁੰਚ ਕੇ ਰੋਇਆ ਦੁਖੜਾ

ਅੱਜ ਉਸ ਸਮੇਂ ਸੁਰੱਖਿਆ ਬਲਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਨਿਵੇਸ਼ਕ ਸੰਮੇਲਨ ਦੌਰਾਨ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਕਾਨਫ਼ਰੰਸ ਹਾਲ 'ਚ ਬਿਨਾਂ ਕਿਸੇ ਪਛਾਣ ਪੱਤਰ ਤੋਂ ਡੇਰਾਬਸੀ ਦੇ ਤਿ੍ਵੇਦੀ ਕੈਂਪ ਦਾ ਨੌਜਵਾਨ ਸੁਰੱਖਿਆ ਬਲਾਂ ਨੂੰ ...

ਪੂਰੀ ਖ਼ਬਰ »

ਮੁਸ਼ੱਰਫ਼ ਿਖ਼ਲਾਫ਼ ਦੇਸ਼ ਧ੍ਰੋਹ ਦੇ ਮਾਮਲੇ 'ਤੇ ਫ਼ੈਸਲਾ 17 ਨੂੰ

ਅੰਮਿ੍ਤਸਰ, 5 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ (ਸੇਵਾ ਮੁਕਤ) ਪਰਵੇਜ਼ ਮੁਸ਼ੱਰਫ਼ ਿਖ਼ਲਾਫ਼ ਗੰਭੀਰ ਦੇਸ਼-ਧ੍ਰੋਹ ਦੇ ਮਾਮਲੇ 'ਚ ਇਸਲਾਮਾਬਾਦ ਦੀ ਇਕ ਵਿਸ਼ੇਸ਼ ਅਦਾਲਤ 17 ਦਸੰਬਰ ਨੂੰ ਆਪਣਾ ਫ਼ੈਸਲਾ ਸੁਣਾਏਗੀ | ਅੱਜ ਸਰਕਾਰੀ ਵਕੀਲ ...

ਪੂਰੀ ਖ਼ਬਰ »

ਨੀਰਵ ਮੋਦੀ ਨੂੰ ਆਰਥਿਕ ਭਗੌੜਾ ਅਪਰਾਧੀ ਐਲਾਨਿਆ

ਮੁੰਬਈ, 5 ਦਸੰਬਰ (ਏਜੰਸੀ)- ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਨਾਲ 2 ਅਰਬ ਡਾਲਰ ਦੀ (ਕਰੀਬ 14 ਹਜ਼ਾਰ ਕਰੋੜ) ਧੋਖਾਧੜੀ ਕਰਨ ਦੇ ਮਾਮਲੇ 'ਚ ਮੁੱਖ ਦੋਸ਼ੀਆਂ 'ਚੋਂ ਇਕ ਹੀਰੇ ਦੇ ਗਹਿਣਿਆਂ ਦੇ ਕਾਰੋਬਾਰੀ ਨੀਰਵ ਮੋਦੀ ਨੂੰ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ...

ਪੂਰੀ ਖ਼ਬਰ »

ਅੰਮਿ੍ਤਸਰ ਦੇ ਵਪਾਰੀ ਦਾ ਕਤਲ ਕਰ ਕੇ ਲਾਸ਼ ਨੂੰ ਸਾੜਿਆ

ਵਪਾਰ ਸਬੰਧੀ ਦਿੱਲੀ ਲਈ ਰਵਾਨਾ ਹੋਇਆ ਸੀ ਅਨੂਪ ਸਿੰਘ ਹਰੀਕੇ ਪੱਤਣ, 5 ਦਸੰਬਰ (ਸੰਜੀਵ ਕੁੰਦਰਾ) - ਅੰਮਿ੍ਤਸਰ ਨਿਵਾਸੀ ਕੋਲਡ ਡਰਿੰਕਸ ਦਾ ਵਪਾਰ ਕਰਦੇ 27 ਸਾਲਾਂ ਦੇ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਤੇਲ ਛਿੜਕ ਕੇ ਅੱਗ ਲਗਾ ਦਿੱਤੀ ...

ਪੂਰੀ ਖ਼ਬਰ »

ਰਿਜ਼ਰਵ ਬੈਂਕ ਨੇ ਜੀ. ਡੀ.ਪੀ. ਅਨੁਮਾਨ ਘਟਾ ਕੇ 5 ਫ਼ੀਸਦੀ ਕੀਤਾ

ਮੁੰਬਈ, 5 ਦਸੰਬਰ (ਏਜੰਸੀ)-ਭਾਰਤੀ ਰਿਜ਼ਰਵ ਬੈਂਕ ਨੇ ਮੌਜੂਦਾ ਵਿੱਤੀ ਸਾਲ ਲਈ ਦੇਸ਼ ਦੀ ਜੀ.ਡੀ.ਪੀ. (ਕੁੱਲ ਘਰੇਲੂ ਉਤਪਾਦ) ਵਿਕਾਸ ਦਰ ਦਾ ਅਨੁਮਾਨ ਵੀਰਵਾਰ ਨੂੰ ਘਟਾ ਕੇ 5 ਫੀਸਦੀ ਕਰ ਦਿੱਤਾ ਹੈ | ਇਸ ਤੋਂ ਪਹਿਲਾਂ ਦੂਸਰੀ ਤਿਮਾਹੀ 'ਚ ਜੀ.ਡੀ.ਪੀ. 6 ਸਾਲ ਦੇ ਸਭ ਤੋਂ ਹੇਠਲੇ ...

ਪੂਰੀ ਖ਼ਬਰ »

ਭਾਜਪਾ ਵਲੋਂ ਚਿਦੰਬਰਮ 'ਤੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਦਾ ਦੋਸ਼

ਨਵੀਂ ਦਿੱਲੀ, 5 ਦਸੰਬਰ (ਏਜੰਸੀ)-ਭਾਜਪਾ ਨੇ ਵੀਰਵਾਰ ਨੂੰ ਕਾਂਗਰਸੀ ਆਗੂ ਪੀ. ਚਿਦੰਬਰਮ 'ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਮੰਤਰੀ ਦੇ ਤੌਰ 'ਤੇ ਆਪਣਾ ਰਿਕਾਰਡ ਸਾਫ਼ ਹੋਣ ਦਾ ਦਾਅਵਾ ਕਰ ਕੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਤੇ ਕਿਹਾ ਕਿ ਇਹ ਕੇਸ ਉਨ੍ਹਾਂ ਦੇ ...

ਪੂਰੀ ਖ਼ਬਰ »

ਸੰਸਦ ਦੇ ਅੰਦਰ-ਬਾਹਰ ਗੂੰਜਿਆ ਮਹਿੰਗੇ ਪਿਆਜ਼ ਦਾ ਮੁੱਦਾ

ਨਵੀਂ ਦਿੱਲੀ, 5 ਦਸੰਬਰ (ਉਪਮਾ ਡਾਗਾ ਪਾਰਥ)-100 ਰੁਪਏ ਤੋਂ ਵੱਧ ਦੀ ਕੀਮਤ ਪਾਰ ਕਰ ਚੁੱਕਾ ਪਿਆਜ਼ ਅੱਜ ਸੰਸਦ ਦੇ ਅੰਦਰ-ਬਾਹਰ ਸੁਰਖੀਆਂ 'ਚ ਨਜ਼ਰ ਆਇਆ, ਜਿੱਥੇ ਹਮਲਾਵਰ ਹੋਈ ਵਿਰੋਧੀ ਧਿਰ ਕਾਂਗਰਸ ਪਿਆਜ਼ ਦਾ ਟੋਕਰਾ ਲਈ ਸੰਸਦ ਦੇ ਬਾਹਰ ਪਿਆਜ਼ ਦੀਆਂ ਕੀਮਤਾਂ 'ਤੇ ਕੇਂਦਰ ...

ਪੂਰੀ ਖ਼ਬਰ »

ਵਾਦੀ 'ਚ ਤਾਇਨਾਤ ਵਾਧੂ ਅਰਧ ਸੈਨਿਕ ਬਲਾਂ ਦੀ ਵਾਪਸੀ ਸ਼ੁਰੂ

ਸ੍ਰੀਨਗਰ, 5 ਦਸੰਬਰ (ਮਨਜੀਤ ਸਿੰਘ)-ਧਾਰਾ 370 ਦੇ 5 ਅਗਸਤ ਨੂੰ ਹਟਾਉਣ ਦੇ ਬਾਅਦ ਜੰੰਮੂ-ਕਸ਼ਮੀਰ 'ਚ ਤਾਇਨਾਤ ਵਾਧੂ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਦੀ ਛਾਂਟੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ | ਸੂਤਰਾਂ ਅਨੁਸਾਰ 20 ਹਜ਼ਾਰ ਦੇ ਕਰੀਬ ਵਾਧੂ ਅਹਿਲਕਾਰਾਂ ਨੂੰ ਵਾਪਸ ਭੇਜ ...

ਪੂਰੀ ਖ਼ਬਰ »

ਪਿਆਜ਼ ਦੀਆਂ ਕੀਮਤਾਂ 'ਤੇ ਅਮਿਤ ਸ਼ਾਹ ਵਲੋਂ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ

ਨਵੀਂ ਦਿੱਲੀ, 5 ਦਸੰਬਰ (ਏਜੰਸੀ)-ਜਿਵੇਂ ਕਿ ਕਈ ਸ਼ਹਿਰਾਂ 'ਚ ਪਿਆਜ਼ ਦੀਆਂ ਕੀਮਤਾਂ ਦੇ 100 ਰੁਪਏ ਤੋਂ ਵੀ ਉਪਰ ਚਲੀਆਂ ਗਈਆਂ ਹਨ, ਇਸ ਦਰਮਿਆਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਘਰੇਲੂ ਸਪਲਾਈ ਨੂੰ ਉਤਸ਼ਾਹਿਤ ਕਰਨ ਲਈ ਪਿਆਜ਼ ਨੂੰ ਦਰਾਮਦ ਕਰਨ ਦੀ ਪ੍ਰਗਤੀ ...

ਪੂਰੀ ਖ਼ਬਰ »

ਸੰਸਦ ਦੀ ਕੰਟੀਨ 'ਚ ਸੰਸਦ ਮੈਂਬਰਾਂ ਲਈ ਬੰਦ ਹੋਣਗੀਆਂ ਰਿਆਇਤਾਂ

ਨਵੀਂ ਦਿੱਲੀ, 5 ਦਸੰਬਰ (ਉਪਮਾ ਡਾਗਾ ਪਾਰਥ)- ਸੰਸਦ ਭਵਨ ਦੀ ਕੰਟੀਨ ਵਿਚ ਖਾਣੇ 'ਤੇ ਮਿਲਣ ਵਾਲੀ ਸਬਸਿਡੀ ਹੁਣ ਖ਼ਤਮ ਹੋ ਜਾਵੇਗੀ | ਇਸ ਫ਼ੈਸਲੇ ਨੂੰ ਅਗਲੇ ਇਜਲਾਸ ਤੋਂ ਲਾਗੂ ਕੀਤਾ ਜਾ ਸਕਦਾ ਹੈ | ਸੰਸਦ ਮੈਂਬਰਾਂ ਦੇ ਖਾਣੇ ਦੀ ਸਬਸਿਡੀ 'ਤੇ ਸਾਲਾਨਾ 17 ਕਰੋੜ ਰੁਪਏ ਦਾ ...

ਪੂਰੀ ਖ਼ਬਰ »

ਨਿਰਭੈਆ ਕੇਸ : ਮਾਲੀਵਾਲ ਵਲੋਂ ਰਾਸ਼ਟਰਪਤੀ ਨੂੰ ਦੋਸ਼ੀ ਦੀ ਰਹਿਮ ਦੀ ਅਪੀਲ ਖ਼ਾਰਜ ਕਰਨ ਦੀ ਅਪੀਲ

ਤੀਸਰੇ ਦਿਨ ਭੁੱਖ ਹੜਤਾਲ ਜਾਰੀ ਨਵੀਂ ਦਿੱਲੀ, 5 ਦਸੰਬਰ (ਏਜੰਸੀ)-ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਵੀਰਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ 2012 ਦੇ ਨਿਰਭੈਆ ਹੱਤਿਆ ਕਾਂਡ ਦੇ ਦੋਸ਼ੀਆਂ 'ਚੋਂ ਇਕ ਵਲੋਂ ਦਾਇਰ ਕੀਤੀ ਰਹਿਮ ਦੀ ਅਪੀਲ ਨੂੰ ...

ਪੂਰੀ ਖ਼ਬਰ »

ਪੱਛਮੀ ਅਫ਼ਰੀਕੀ ਦੇਸ਼ ਮੌਰੀਟਾਨੀਆ ਦੇ ਸਮੁੰਦਰੀ ਤੱਟ 'ਤੇ ਕਿਸ਼ਤੀ ਡੁੱਬੀ-62 ਮੌਤਾਂ

ਨੌਆਦੀਬੋ, 5 ਦਸੰਬਰ (ਏਜੰਸੀ)-ਪੱਛਮੀ ਅਫ਼ਰੀਕੀ ਦੇਸ਼ ਮੌਰੀਟਾਨੀਆ ਦੇ ਸਮੁੰਦਰੀ ਤੱਟ 'ਤੇ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਡੁੱਬ ਗਈ | ਹਾਦਸੇ ਵਿਚ ਔਰਤਾਂ ਅਤੇ ਬੱਚਿਆਂ ਸਮੇਤ 62 ਲੋਕਾਂ ਦੀ ਮੌਤ ਹੋ ਗਈ | ਸੰਯੁਕਤ ਰਾਸ਼ਟਰ ਦੀ ਮਾਈਗ੍ਰੇਸ਼ਨ ਏਜੰਸੀ ਨੇ ਇਸ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX