ਤਾਜਾ ਖ਼ਬਰਾਂ


ਨਸ਼ਾ ਤਸਕਰੀ ਦੇ ਮਾਮਲੇ ਵਿਚ ਛਾਪੇਮਾਰੀ ਕਰਨ ਗਈ ਐੱਸ.ਟੀ.ਐਫ. ਦੀ ਟੀਮ 'ਤੇ ਹਮਲਾ-ਪੰਜ ਜ਼ਖ਼ਮੀ
. . .  about 1 hour ago
ਕਪੂਰਥਲਾ, 11 ਦਸੰਬਰ (ਅਮਰਜੀਤ ਸਿੰਘ ਸਡਾਨਾ)-ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਅਧੀਨ ਆਉਂਦੇ ਪਿੰਡ ਹਮੀਰਾ ਵਿਖੇ ਅੱਜ ਦੇਰ ਸ਼ਾਮ ਨਸ਼ਾ ਤਸਕਰੀ ਦੇ ਮਾਮਲੇ ਨੂੰ ਲੈ ਕੇ ਛਾਪੇਮਾਰੀ ਕਰਨ ਗਈ ਐੱਸ.ਟੀ.ਐਫ. ਦੀ ਟੀਮ ...
ਭਾਰਤ - ਵੈਸਟ ਇੰਡੀਜ਼ ਟੀ-20 : ਭਾਰਤ ਨੇ ਵੈਸਟ ਇੰਡੀਜ਼ ਨੂੰ ਦਿੱਤਾ 241 ਦੌੜਾਂ ਦਾ ਟੀਚਾ
. . .  about 1 hour ago
ਨਵੀਂ ਦਿੱਲੀ : ਰਾਜ ਸਭਾ 'ਚ ਵੀ ਪਾਸ ਹੋਇਆ ਨਾਗਰਿਕਤਾ ਸੋਧ ਬਿੱਲ 2019
. . .  about 1 hour ago
ਨਵੀਂ ਦਿੱਲੀ : ਰਾਜ ਸਭਾ 'ਚ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਕੁਲ 14 ਸੋਧਾਂ 'ਤੇ ਵੋਟਿੰਗ ਜਾਰੀ
. . .  about 2 hours ago
ਨਵੀਂ ਦਿੱਲੀ : ਨਾਗਰਿਕਤਾ ਬਿੱਲ ਨੂੰ ਸਿਲੈੱਕਟ ਕਮੇਟੀ 'ਚ ਭੇਜਣ ਦਾ ਪ੍ਰਸਤਾਵ ਖ਼ਾਰਜ
. . .  about 2 hours ago
ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  about 2 hours ago
ਫ਼ਤਿਹਗੜ੍ਹ ਸਾਹਿਬ, 11 ਦਸੰਬਰ (ਅਰੁਣ ਅਹੂਜਾ)- ਬੀਤੀ ਦੇਰ ਰਾਤ ਸੰਤ ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆ ਨੂੰ ਅਣਪਛਾਤੇ ਫ਼ੋਨ ਨੰਬਰ ਤੋਂ ਜਾਨੋ ਮਾਰਨ ਦੀ ਧਮਕੀ ਮਿਲਣ ਦਾ ਸਮਾਚਾਰ ਹੈ। ਅੱਜ ਸਵੇਰੇ ਜਿਉ ਹੀ ਇਸ ਧਮਕੀ ਦੀ ...
ਨਾਗਰਿਕਤਾ ਸੋਧ ਬਿਲ 2019 : ਬਿਲ 'ਤੇ ਰਾਜ ਸਭਾ ਵਿਚ ਹੋ ਰਹੀ ਹੈ ਵੋਟਿੰਗ
. . .  about 2 hours ago
ਨਾਗਰਿਕਤਾ ਸੋਧ ਬਿਲ 2019 : ਅਹਿਮਦੀਆਂ ਜਮਾਤ ਨੂੰ ਬਿਲ ਦੇ ਅੰਦਰ ਲਿਆਂਦਾ ਜਾਵੇ - ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿਚ ਕਿਹਾ
. . .  about 2 hours ago
ਨਾਗਰਿਕਤਾ ਸੋਧ ਬਿਲ 2019 : ਭਾਰਤ ਮੁਸਲਿਮ ਮੁਕਤ ਨਹੀਂ ਹੋ ਸਕਦਾ, ਬਿਲ ਕਿਸੇ ਦੀਆਂ ਭਾਵਨਾਵਾਂ ਦੇ ਖਿਲਾਫ ਨਹੀਂ - ਗ੍ਰਹਿ ਮੰਤਰੀ
. . .  about 2 hours ago
ਨਾਗਰਿਕਤਾ ਸੋਧ ਬਿਲ 2019 : ਕਈ ਵਾਰ ਕਾਂਗਰਸ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬਿਆਨ ਇਕੋ ਜਿਹੇ - ਗ੍ਰਹਿ ਮੰਤਰੀ
. . .  about 3 hours ago
ਉੱਘੇ ਪੱਤਰਕਾਰ ਸ਼ਿੰਗਾਰਾ ਸਿੰਘ ਦਾ ਹੋਇਆ ਦਿਹਾਂਤ
. . .  about 3 hours ago
ਮੁਹਾਲੀ, 11 ਦਸੰਬਰ - ਉੱਘੇ ਪੱਤਰਕਾਰ ਸ. ਸ਼ਿੰਗਾਰਾ ਸਿੰਘ ਭੁੱਲਰ ਦਾ ਅੱਜ ਸ਼ਾਮ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ...
ਨਾਗਰਿਕਤਾ ਸੋਧ ਬਿਲ 2019 : ਇਹ ਬਿਲ ਨਾਗਰਿਕਤਾ ਦੇਣ ਦਾ ਹੈ, ਖੋਹਣ ਦੀ ਨਹੀਂ ਹੈ - ਗ੍ਰਹਿ ਮੰਤਰੀ
. . .  about 3 hours ago
ਨਾਗਰਿਕਤਾ ਸੋਧ ਬਿਲ 2019 : ਦਿੱਲੀ 'ਚ 21 ਹਜ਼ਾਰ ਸਿੱਖ ਰਹਿੰਦੇ ਹਨ ਜੋ ਅਫ਼ਗ਼ਾਨਿਸਤਾਨ ਤੋਂ ਆਏ ਹਨ - ਗ੍ਰਹਿ ਮੰਤਰੀ
. . .  about 3 hours ago
ਨਾਗਰਿਕਤਾ ਸੋਧ ਬਿਲ 2019 : ਦੇਸ਼ ਦੀ ਵੰਡ ਨਾ ਹੁੰਦੀ ਤਾਂ ਨਾਗਰਿਕਤਾ ਸੋਧ ਬਿਲ ਲਿਆਉਣਾ ਹੀ ਨਹੀਂ ਪੈਂਦਾ - ਗ੍ਰਹਿ ਮੰਤਰੀ
. . .  about 3 hours ago
ਰਮੇਸ਼ ਸਿੰਘ ਅਰੋੜਾ ਦਾ ਲਹਿੰਦੇ ਪੰਜਾਬ 'ਚ ਐਮ.ਪੀ.ਏ. ਬਣਨਾ ਸਿੱਖਾਂ ਲਈ ਮਾਣ ਦੀ ਗੱਲ : ਬਾਬਾ ਹਰਨਾਮ ਸਿੰਘ ਖ਼ਾਲਸਾ
. . .  about 3 hours ago
ਮਹਿਤਾ/ਅੰਮ੍ਰਿਤਸਰ/ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਦੇ ਸਿੱਖ ਆਗੂ ਸ: ਰਮੇਸ਼ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੀ ਅਸੈਂਬਲੀ ਦੂਜੀ ਵਾਰ ਮੈਂਬਰ...
ਭਾਰਤ ਵੈਸਟਇੰਡੀਜ਼ ਤੀਸਰਾ ਟੀ20 : ਵੈਸਟਇੰਡੀਜ਼ ਨੇ ਜਿੱਤਿਆ ਟਾਸ, ਭਾਰਤ ਦੀ ਪਹਿਲਾ ਬੱਲੇਬਾਜ਼ੀ
. . .  about 3 hours ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਤਿੰਨ ਗੁਆਂਢੀ ਦੇਸ਼ ਇਸਲਾਮਿਕ ਹਨ - ਗ੍ਰਹਿ ਮੰਤਰੀ
. . .  about 3 hours ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਮੁਸਲਮਾਨਾਂ ਨੂੰ ਡਰਨ ਦੀ ਲੋੜ ਨਹੀਂ, ਅਸੀਂ ਸਮੱਸਿਆਵਾਂ ਹੱਲ ਕਰਨ ਲਈ ਹਾਂ - ਗ੍ਰਹਿ ਮੰਤਰੀ
. . .  about 3 hours ago
ਨਾਗਰਿਕਤਾ ਸੋਧ ਬਿਲ 2019 : ਅਸੀਂ ਕਿਸੇ ਦੀ ਨਾਗਰਿਕਤਾ ਖੋਹਣ ਨਹੀਂ ਜਾ ਰਹੇ - ਗ੍ਰਹਿ ਮੰਤਰੀ
. . .  about 3 hours ago
ਨਾਗਰਿਕਤਾ ਸੋਧ ਬਿਲ 2019 : ਜੇਕਰ ਇਹ ਬਿਲ 50 ਸਾਲ ਪਹਿਲਾ ਹੀ ਪਾਸ ਹੋ ਜਾਂਦਾ ਸੀ ਤਾਂ ਅੱਜ ਹਾਲਾਤ ਇੰਨੇ ਸਖ਼ਤ ਨਾ ਹੁੰਦੇ - ਗ੍ਰਹਿ ਮੰਤਰੀ ਨੇ ਰਾਜ ਸਭਾ 'ਚ ਕਿਹਾ
. . .  about 4 hours ago
ਸਾਨੂੰ ਗੁਆਂਢ 'ਚ ਇਕ ਵੈਰੀ ਮੁਲਕ ਮਿਲਿਆ ਹੈ - ਕੈਪਟਨ ਅਮਰਿੰਦਰ ਸਿੰਘ
. . .  about 4 hours ago
ਅਸਮ ਵਿਚ ਪ੍ਰਦਰਸ਼ਨਕਾਰੀਆਂ ਨੇ ਬੱਸਾਂ ਨੂੰ ਲਗਾਈ ਅੱਗ, ਇੰਟਰਨੈੱਟ ਸੇਵਾ ਕੀਤਾ ਜਾ ਰਿਹੈ ਬੰਦ
. . .  about 4 hours ago
ਭਾਰਤੀ ਤਕਨੀਕੀ ਸਿੱਖਿਆ ਸੰਸਥਾ ਵਲੋਂ 'ਬੈਸਟ ਇੰਜੀਨੀਅਰਿੰਗ ਕਾਲਜ ਟੀਚਰ' ਪੁਰਸਕਾਰ ਨਾਲ ਸਨਮਾਨਿਤ
. . .  about 5 hours ago
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  about 5 hours ago
ਗੈਸ ਸਿਲੰਡਰ ਤੋਂ ਲੱਗੀ ਅੱਗ, ਘਰ ਦਾ ਸਮਾਨ ਸੜ ਕੇ ਹੋਇਆ ਸੁਆਹ
. . .  about 5 hours ago
ਨੌਜਵਾਨ ਦੀ ਕੁੱਟਮਾਰ ਕਰਕੇ ਇੱਕ ਲੱਖ ਰੁਪਏ ਖੋਹੇ
. . .  about 5 hours ago
ਨਾਗਰਿਕਤਾ ਸੋਧ ਬਿੱਲ ਵਿਰੁੱਧ ਆਸਾਮ 'ਚ ਪ੍ਰਦਰਸ਼ਨ
. . .  about 5 hours ago
ਯਾਦਵਿੰਦਰ ਸਿੰਘ ਜੰਡਾਲੀ ਬਣੇ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ
. . .  about 5 hours ago
ਮੋਗਾ ਪੁਲਿਸ ਨੇ ਪੰਜ ਪਿਸਤੌਲਾਂ ਸਣੇ ਤਿੰਨ ਨੌਜਵਾਨਾਂ ਨੂੰ ਕੀਤਾ ਕਾਬੂ
. . .  about 5 hours ago
ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਕਾਰ ਚਾਲਕ ਦੀ ਮੌਕੇ 'ਤੇ ਮੌਤ
. . .  about 6 hours ago
ਹਾਫ਼ਿਜ਼ ਸਈਦ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਾਉਣ ਦੇ ਮਾਮਲੇ 'ਚ ਦੋਸ਼ੀ ਕਰਾਰ
. . .  about 6 hours ago
ਇਸਰੋ ਵਲੋਂ ਆਰ. ਆਈ. ਐੱਸ. ਏ. ਟੀ-2 ਬੀ. ਆਰ. 1 ਸਮੇਤ 9 ਵਿਦੇਸ਼ੀ ਉਪਗ੍ਰਹਿ ਲਾਂਚ
. . .  about 6 hours ago
ਮੁਲਾਜ਼ਮਾਂ ਅੱਗੇ ਝੁਕਦਿਆਂ ਚੰਡੀਗੜ੍ਹ ਪੁਲਿਸ ਵਲੋਂ ਆਗੂ ਸੁਖਚੈਨ ਖਹਿਰਾ ਰਿਹਾਅ
. . .  about 7 hours ago
ਹੈਦਰਾਬਾਦ ਮੁਠਭੇੜ : ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਸਾਬਕਾ ਜੱਜ ਦੀ ਨਿਯੁਕਤੀ ਕਰੇਗਾ
. . .  about 7 hours ago
ਵੰਡ ਲਈ ਕਾਂਗਰਸ ਨਹੀਂ, ਬਲਕਿ ਹਿੰਦੂ ਮਹਾਂਸਭਾ ਅਤੇ ਮੁਸਲਿਮ ਲੀਗ ਜ਼ਿੰਮੇਵਾਰ- ਆਨੰਦ ਸ਼ਰਮਾ
. . .  about 7 hours ago
ਚੰਡੀਗੜ੍ਹ : ਵਿੱਤ ਮਹਿਕਮਾ ਅਤੇ ਪੰਜਾਬ ਸਿਵਲ ਸਕੱਤਰੇਤ ਦੀਆਂ ਬਰਾਂਚਾਂ ਤੋੜਨ ਖ਼ਿਲਾਫ਼ ਸਕੱਤਰੇਤ 'ਚ ਮੁਲਾਜ਼ਮ ਰੈਲੀ
. . .  about 7 hours ago
ਕਾਂਗਰਸੀਆਂ ਨੇ ਥਾਣਾ ਜੈਤੋ ਦੇ ਐੱਸ. ਐੱਚ. ਓ. ਦੇ ਵਿਰੁੱਧ ਲਾਇਆ ਧਰਨਾ
. . .  about 8 hours ago
ਕਾਮਰੇਡ ਮਹਾਂ ਸਿੰਘ ਰੌੜੀ ਦੀ ਗ੍ਰਿਫ਼ਤਾਰੀ ਤੋਂ ਕਾਰਕੁਨ ਖ਼ਫ਼ਾ, ਸੂਬਾ ਪੱਧਰੀ ਅੰਦੋਲਨ ਦਾ ਐਲਾਨ
. . .  about 8 hours ago
ਡੇਰਾਬਸੀ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਅਤੇ ਗੁੰਡਾ ਟੈਕਸ ਵਿਰੁੱਧ ਅਕਾਲੀ ਦਲ ਵਲੋਂ ਪ੍ਰਦਰਸ਼ਨ
. . .  about 7 hours ago
ਸੁਨਾਮ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਹਵਾਈ ਫੌਜ ਦੇ ਦੋ ਜਵਾਨਾਂ ਦੀ ਮੌਤ
. . .  about 8 hours ago
ਸੰਗਰੂਰ 'ਚ ਕਿਸਾਨਾਂ ਨੇ ਘੇਰਿਆ ਖੇਤੀਬਾੜੀ ਵਿਭਾਗ ਦਾ ਦਫ਼ਤਰ
. . .  about 9 hours ago
ਰਾਜ ਸਭਾ 'ਚ ਅਮਿਤ ਸ਼ਾਹ ਨੇ ਕਿਹਾ- ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ
. . .  about 9 hours ago
ਸਾਲ 2002 ਦੇ ਗੁਜਰਾਤ ਦੰਗਿਆਂ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਕਲੀਨ ਚਿੱਟ
. . .  about 9 hours ago
ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਜਾਖੜ ਦੀ ਅਗਵਾਈ 'ਚ ਕਾਂਗਰਸ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
. . .  about 10 hours ago
ਗੁਆਂਢੀ ਮੁਲਕਾਂ ਤੋਂ ਆਈਆਂ ਧਾਰਮਿਕ ਘੱਟ ਗਿਣਤੀਆਂ ਨੂੰ ਸੁਰੱਖਿਆ ਦੇਵਾਂਗੇ- ਅਮਿਤ ਸ਼ਾਹ
. . .  about 10 hours ago
ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਘੱਟ ਗਿਣਤੀਆਂ ਨੂੰ ਉਨ੍ਹਾਂ ਦਾ ਹੱਕ ਮਿਲੇਗਾ- ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 10 hours ago
ਨਾਗਰਿਕਤਾ ਸੋਧ ਬਿੱਲ ਨਾਲ ਕਰੋੜਾਂ ਲੋਕਾਂ ਨੂੰ ਉਮੀਦਾਂ- ਅਮਿਤ ਸ਼ਾਹ
. . .  about 10 hours ago
ਸਕੂਲ ਅਧਿਆਪਕਾ ਦੀ ਹੱਤਿਆ ਦੇ ਮਾਮਲੇ 'ਚ ਕਥਿਤ ਦੋਸ਼ੀ ਸ਼ਿੰਦਰ ਅਦਾਲਤ 'ਚ ਪੇਸ਼
. . .  about 10 hours ago
ਨਾਗਰਿਕਤਾ ਸੋਧ ਬਿੱਲ 'ਤੇ ਰਾਜ ਸਭਾ 'ਚ ਬੋਲ ਰਹੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 10 hours ago
ਨਾਗਰਿਕਤਾ ਸੋਧ ਬਿੱਲ ਰਾਜ ਸਭਾ 'ਚ ਪੇਸ਼
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 26 ਮੱਘਰ ਸੰਮਤ 551
ਿਵਚਾਰ ਪ੍ਰਵਾਹ: ਸੱਚੀ ਮਿੱਤਰਤਾ ਸਵਰਗ ਦੇ ਬੂਹੇ ਦੀ ਕੁੰਜੀ ਹੁੰਦੀ ਹੈ। -ਸ਼ੇਖ ਸ਼ਾਅਦੀ

ਪਹਿਲਾ ਸਫ਼ਾ

ਮੱਧ ਪ੍ਰਦੇਸ਼ ਦੇ ਸੈਨਾ ਕੈਂਪ 'ਚੋਂ ਚੋਰੀ ਹੋਈਆਂ ਦੋ ਰਾਈਫ਼ਲਾਂ ਟਾਂਡਾ ਤੋਂ ਬਰਾਮਦ-ਫ਼ਰਾਰ ਫ਼ੌਜੀ ਸਾਥੀਆਂ ਸਮੇਤ ਗਿ੍ਫ਼ਤਾਰ

ਟਾਂਡਾ ਉੜਮੁੜ, 10 ਦਸੰਬਰ (ਦੀਪਕ ਬਹਿਲ, ਕੁਲਬੀਰ ਸਿੰਘ ਗੁਰਾਇਆ, ਭਗਵਾਨ ਸਿੰਘ ਸੈਣੀ)-ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲ੍ਹੇ 'ਚ ਸਥਿਤ ਪੰਚਮੜੀ ਸੈਨਾ ਦੇ ਸਿਖ਼ਲਾਈ ਸੈਂਟਰ 'ਚੋਂ ਦੋ ਰਾਈਫ਼ਲਾਂ ਅਤੇ 7 ਮੈਗਜ਼ੀਨ ਚੋਰੀ ਕਰ ਕੇ ਫ਼ਰਾਰ ਹੋਇਆ ਫ਼ੌਜੀ ਹਰਪ੍ਰੀਤ ਸਿੰਘ, ਜੋ ਕਿ ਆਪਣੇ ਸਾਥੀਆਂ ਸਮੇਤ ਕਿਸੇ ਵੱਡੀ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਦੀ ਫ਼ਿਰਾਕ 'ਚ ਸਨ, ਨੂੰ ਟਾਂਡਾ ਪੁਲਿਸ ਤੇ ਸੁਰੱਖਿਆ ਏਜੰਸੀਆਂ ਦੇ ਸਾਂਝੇ ਆਪਰੇਸ਼ਨ ਦੌਰਾਨ ਗਿ੍ਫ਼ਤਾਰ ਕਰ ਲਿਆ ਗਿਆ | ਫ਼ੌਜੀ ਹਰਪ੍ਰੀਤ ਸਿੰਘ, ਜੋ ਫ਼ੌਜ ਤੋਂ ਪਿਛਲੇ ਕੁਝ ਮਹੀਨਿਆਂ ਤੋਂ ਭਗੌੜਾ ਸੀ, ਆਪਣੇ ਸਾਥੀ ਜਗਤਾਰ ਸਿੰਘ ਜੱਗਾ ਪੁੱਤਰ ਹਰਭਜਨ ਸਿੰਘ ਨਾਲ ਮਿਲ ਕੇ ਮੱਧ ਪ੍ਰਦੇਸ਼ ਦੇ ਪੰਚਮੜੀ ਸੈਨਾ
ਕੈਂਪ 'ਚੋਂ ਹਥਿਆਰ ਚੋਰੀ ਕਰਕੇ ਪੰਜਾਬ ਲਿਆਇਆ ਸੀ, ਜਿਸ ਮਗਰੋਂ ਦੇਸ਼ ਦੀਆਂ ਸੁਰੱਖਿਆ ਏਜੰਸੀਆਂ, ਜਿਨ੍ਹਾਂ 'ਚ ਆਈ.ਬੀ., ਏ.ਟੀ.ਐੱਸ. ਤੇ ਹੋਰ ਬਲ ਸ਼ਾਮਿਲ ਸਨ, ਨੇ ਵੱਡੇ ਪੱਧਰ 'ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਇਸ ਸਬੰਧੀ ਛਾਪੇਮਾਰੀ ਸ਼ੁਰੂ ਕਰ ਦਿੱਤੀ | ਇਸ ਦੌਰਾਨ ਜਦੋਂ ਖ਼ੁਫ਼ੀਆ ਖ਼ਬਰ ਮਿਲੀ ਕਿ ਹਰਪ੍ਰੀਤ ਸਿੰਘ ਉਰਫ਼ ਰਾਜਾ ਤੇ ਉਸ ਦਾ ਸਾਥੀ ਜਗਤਾਰ ਸਿੰਘ ਉਰਫ਼ ਜੱਗਾ ਫ਼ੌਜੀ ਕੈਂਪ 'ਚੋਂ ਦੋ ਇਨਸਾਸ ਰਾਈਫਲਾਂ, ਤਿੰਨ ਮੈਗਜ਼ੀਨ ਤੇ 20 ਜ਼ਿੰਦਾ ਕਾਰਤੂਸ ਲੈ ਕੇ ਹੁਸ਼ਿਆਰਪੁਰ ਜ਼ਿਲੇ੍ਹ 'ਚ ਦਾਖ਼ਲ ਹੋਏ ਹਨ ਤਾਂ ਐੱਸ.ਐੱਸ.ਪੀ. ਹੁਸ਼ਿਆਰਪੁਰ ਸ੍ਰੀ ਗੌਰਵ ਗਰਗ ਦੇ ਨਿਰਦੇਸ਼ 'ਤੇ ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ, ਡੀ.ਐੱਸ.ਪੀ. ਦਸੂਹਾ ਅਨਿਲ ਭਨੋਟ, ਡੀ.ਐੱਸ.ਪੀ. ਮਨੀਸ਼ ਕੁਮਾਰ 'ਤੇ ਆਧਾਰਿਤ ਇਕ ਟੀਮ ਦਾ ਗਠਨ ਕੀਤਾ, ਜਿਨ੍ਹਾਂ ਨੇ ਟਾਂਡਾ ਖ਼ੇਤਰ ਦੇ ਵੱਖ-ਵੱਖ ਪਿੰਡਾਂ 'ਚ ਵੱਡੇ ਪੱਧਰ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ | ਮਸਲਾ ਦੇਸ਼ ਦੀ ਸੈਨਾ ਤੇ ਸੁਰੱਖਿਆ ਨਾਲ ਜੁੜਿਆ ਹੋਇਆ ਕਾਰਨ ਇਤਲਾਹ ਮਿਲਣ 'ਤੇ ਪੁਲਿਸ ਨੇ ਵੱਡੀ ਗਿਣਤੀ 'ਚ ਟਾਂਡਾ ਨੇੜੇ ਪੈਂਦੇ ਪਿੰਡ ਕੰਧਾਲੀ ਨਾਰੰਗਪੁਰ ਦੇ ਖੇਤਾਂ ਨੂੰ ਆਪਣੇ ਘੇਰੇ 'ਚ ਲੈ ਲਿਆ, ਜਿਸ ਮਗਰੋਂ ਪੁਲਿਸ ਨੇ ਫ਼ੌਜੀ ਹਰਪ੍ਰੀਤ ਸਿੰਘ ਉਰਫ਼ ਰਾਜਾ ਪੁੱਤਰ ਹਰਬੰਸ ਸਿੰਘ, ਜਗਤਾਰ ਸਿੰਘ ਜੱਗਾ, ਕਰਮਜੀਤ ਸਿੰਘ ਉਰਫ਼ ਸੋਨੂੰ, ਗੁਰਜਿੰਦਰ ਸਿੰਘ ਤੇ ਸਰਬਜੀਤ ਸਿੰਘ ਨੂੰ ਇਨ੍ਹਾਂ ਹਥਿਆਰਾਂ ਸਮੇਤ ਗਿ੍ਫ਼ਤਾਰ ਕਰ ਲਿਆ | ਇਨ੍ਹਾਂ ਪਾਸੋਂ 2 ਰਾਈਫਲਾਂ, 3 ਮੈਗਜ਼ੀਨ, 20 ਜ਼ਿੰਦਾ ਕਾਰਤੂਸ, 3 ਮੋਟਰ ਸਾਈਕਲ, 930 ਗ੍ਰਾਮ ਨਸ਼ੀਲਾ ਪਾਊਡਰ ਤੇ 3 ਹੋਰ ਮਾਰੂ ਹਥਿਆਰ ਬਰਾਮਦ ਕੀਤੇ | ਇਸ ਦੌਰਾਨ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਫ਼ੌਜੀ ਹਰਪ੍ਰੀਤ ਸਿੰਘ ਦਾ ਦੂਸਰਾ ਸਾਥੀ ਜਗਤਾਰ ਸਿੰਘ ਉਰਫ਼ ਜੱਗਾ ਦਾ ਪਿਤਾ ਹਰਭਜਨ ਸਿੰਘ ਮਿਆਣੀ ਜੋ ਕਿ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਖਾੜਕੂ ਹੈ, ਉਹ ਪਹਿਲਾਂ ਹੀ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਲਿਆਉਣ ਅਤੇ ਪੰਜਾਬ ਨੂੰ ਦਹਿਲਾਉਣ ਦੀ ਮਨਸ਼ਾ ਰੱਖਣ ਵਾਲਾ ਮੁੱਖ ਮੁਲਜ਼ਮ ਹੈ, ਜਿਸ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਇਸ ਮੌਕੇ ਗਿੱਲ ਨੇ ਕਿਹਾ ਕਿ ਇਨ੍ਹਾਂ ਦੋਸ਼ੀਆਂ ਪਾਸੋਂ ਇਹ ਹਥਿਆਰ ਕੇਵਲ ਲੁੱਟ-ਖੋਹ ਦੀ ਨੀਅਤ ਨਾਲ ਚੋਰੀ ਨਹੀਂ ਕੀਤੇ ਬਲਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਚੋਰੀ ਕੀਤੇ ਸਨ | ਮੁਢਲੀ ਪੁੱਛਗਿੱਛ ਦੌਰਾਨ ਅਜੇ ਤੱਕ ਇਨ੍ਹਾਂ ਪਾਸੋਂ ਕਿਸੇ ਵੱਡੇ ਅੱਤਵਾਦੀ ਹਮਲੇ ਜਾਂ ਪਾਕਿਸਤਾਨ ਦੀਆਂ ਕਿਸੇ ਏਜੰਸੀਆਂ ਨਾਲ ਤਾਰ ਜੁੜੇ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਹੈ ਪਰ ਫਿਰ ਵੀ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਇਨ੍ਹਾਂ ਪਾਸੋਂ ਹੋਣ ਵਾਲੇ ਅਗਲੇ ਖ਼ੁਲਾਸਿਆਂ ਨੂੰ ਜਲਦ ਹੀ ਜਨਤਕ ਕਰਨਗੀਆਂ | ਇਸ ਮੌਕੇ ਐੱਸ.ਐੱਚ.ਓ. ਟਾਂਡਾ ਹਰਗੁਰਦੇਵ ਸਿੰਘ, ਇੰਸ. ਬਲਵਿੰਦਰ ਸਿੰਘ, ਇੰਸ. ਯਾਦਵਿੰਦਰ ਸਿੰਘ ਸਮੇਤ ਕਈ ਪੁਲਿਸ ਕਰਮਚਾਰੀ ਹਾਜ਼ਰ ਸਨ |

ਜੰਮੂ-ਕਸ਼ਮੀਰ 'ਚ ਹਾਲਾਤ ਆਮ ਵਾਂਗ-ਅਮਿਤ ਸ਼ਾਹ

ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਕਾਂਗਰਸ ਅਤੇ ਸ਼ਾਹ 'ਚ ਛਿੜੀ ਸ਼ਬਦੀ ਜੰਗ
ਨਵੀਂ ਦਿੱਲੀ, 10 ਦਸੰਬਰ (ਉਪਮਾ ਡਾਗਾ ਪਾਰਥ)-ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਅੱਜ ਲੋਕ ਸਭਾ 'ਚ ਛਿੜੀ ਸ਼ਬਦੀ ਜੰਗ 'ਚ ਜਿੱਥੇ ਕੇਂਦਰ ਵਲੋਂ ਸਭ ਕੁਝ ਠੀਕ-ਠਾਕ ਹੋਣ ਦਾ ਦਾਅਵਾ ਕੀਤਾ ਗਿਆ ਹੈ, ਉੱਥੇ ਕਾਂਗਰਸ ਨੇ ਸਰਕਾਰ ਨੂੰ ਠੀਕ-ਠਾਕ ਦੀ ਪ੍ਰੀਭਾਸ਼ਾ ਸਪੱਸ਼ਟ ਕਰਨ ਨੂੰ ਲੈ ਕੇ ਹੀ ਉਸ ਨੂੰ ਨਿਸ਼ਾਨੇ 'ਤੇ ਲਿਆ ਹੈ | ਜੰਮੂ-ਕਸ਼ਮੀਰ 'ਚ ਧਾਰਾ 370 ਹਟਾਉਣ ਤੋਂ ਬਾਅਦ ਦਹਿਸ਼ਤਗਰਦਾਂ ਦੀਆਂ ਕਾਰਵਾਈਆਂ ਬਾਰੇ ਪੁੱਛੇ ਸਵਾਲਾਂ ਦਰਮਿਆਨ ਹੇਠਲੇ ਸਦਨ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਜਿੱਥੇ ਸਥਾਨਕ ਨੇਤਾ ਹਿਰਾਸਤ 'ਚ ਹੋਣ, ਵਿਦਿਆਰਥੀ ਪ੍ਰੀਖਿਆ ਨਾ ਦੇ ਸਕਣ ਅਤੇ ਦੇਸ਼ ਦੇ ਸੰਸਦ ਮੈਂਬਰ ਉੱਥੋਂ ਦਾ ਦੌਰਾ ਨਾ ਕਰ ਸਕਣ, ਅਜਿਹੇ ਹਾਲਾਤ ਨੂੰ ਨਾਰਮਲ ਕਿਵੇਂ ਕਿਹਾ ਜਾ ਸਕਦਾ ਹੈ | ਅਧੀਰ ਰੰਜਨ ਦੇ ਸਵਾਲ 'ਤੇ ਗ੍ਰਹਿ ਮੰਤਰੀ ਰਾਜ ਮੰਤਰੀ ਜੀ. ਕ੍ਰਿਸ਼ਨ ਰੈੱਡੀ ਨੇ ਕਈ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਉੱਥੇ ਹਾਲਾਤ ਪੂਰੀ ਤਰ੍ਹਾਂ ਠੀਕ-ਠਾਕ ਹਨ | ਗ੍ਰਹਿ ਰਾਜ ਮੰਤਰੀ ਨੇ ਟ੍ਰੈਫ਼ਿਕ ਦੀ ਆਵਾਜਾਈ 99 ਫ਼ੀਸਦੀ ਵਿਦਿਆਰਥੀਆਂ ਵਲੋਂ ਦਿੱਤੀਆਂ ਪ੍ਰੀਖਿਆਵਾਂ ਸਮੇਤ ਕਈ ਅੰਕੜੇ ਆਪਣੇ ਦਾਅਵੇ ਦੀ ਪੁਸ਼ਟੀ ਲਈ ਦਿੱਤੇ, ਜਿਸ 'ਤੇ ਚੌਧਰੀ ਨੇ ਤਨਜ਼ ਕੱਸਦਿਆਂ ਕਿਹਾ ਕਿ ਸਰਕਾਰ ਦੇ ਬਿਆਨ 'ਤੇ ਇੰਝ ਲਗਦਾ ਹੈ ਜਿਵੇਂ ਜੰਮੂ-ਕਸ਼ਮੀਰ 'ਚ ਰਾਮ-ਰਾਜ ਦੀ ਸਥਾਪਨਾ ਹੋ ਚੁੱਕੀ ਹੈ | ਅਧੀਰ ਰੰਜਨ ਨੇ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਸਰਕਾਰ ਦੇ ਨਾਰਮਲ ਹਾਲਾਤ ਦੀ ਪ੍ਰੀਭਾਸ਼ਾ ਸਮਝਣ ਦੀ ਲੋੜ ਹੈ | ਕਾਂਗਰਸੀ ਆਗੂ ਨੇ ਫ਼ਾਰੁਖ ਅਬਦੁੱਲਾ ਸਮੇਤ ਹਿਰਾਸਤ 'ਚ ਲਏ ਸਥਾਨਕ ਨੇਤਾਵਾਂ ਦੀ ਰਿਹਾਈ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਜਦ ਤੱਕ ਨੇਤਾ ਹਿਰਾਸਤ
'ਚ ਹਨ ਅਤੇ ਦੇਸ਼ ਦੇ ਸੰਸਦ ਮੈਂਬਰਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤਾਂ ਹਾਲਾਤ ਨੂੰ ਆਮ ਵਾਂਗ ਕਿਵੇਂ ਕਿਹਾ ਜਾ ਸਕਦਾ ਹੈ | ਸਦਨ 'ਚ ਮੌਜੂਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਵਾਬ ਦੇਣ ਦੀ ਕਮਾਨ ਸੰਭਾਲਦਿਆਂ ਮੁੜ ਜੰਮੂ-ਕਸ਼ਮੀਰ 'ਚ ਹਾਲਾਤ ਆਮ ਵਰਗੇ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ 'ਚ ਹਾਲਾਤ ਪੂਰੀ ਤਰ੍ਹਾਂ ਆਮ ਹਨ ਪਰ ਕਾਂਗਰਸ ਦੇ ਹਾਲਾਤ ਬਾਰੇ ਉਹ ਕੁਝ ਨਹੀਂ ਕਹਿ ਸਕਦੇ | ਕਾਂਗਰਸ ਅਤੇ ਸ਼ਾਹ ਦਰਮਿਆਨ ਚੱਲ ਰਹੀ ਸ਼ਬਦੀ ਜੰਗ ਨੇ ਉਸ ਵੇਲੇ ਤਿੱਖਾ ਰੂਪ ਧਾਰ ਲਿਆ ਜਦੋਂ ਸਵਾਲ-ਜਵਾਬ ਦੌਰਾਨ ਦੋਵੇਂ ਆਗੂ ਲਗਾਤਾਰ ਨੁਕਤਾਚੀਨੀ ਕਰਦੇ ਨਜ਼ਰ ਆਏ | ਸਪੀਕਰ ਓਮ ਬਿਰਲਾ ਨੇ ਦਖ਼ਲਅੰਦਾਜ਼ੀ ਕਰਦਿਆਂ ਦੋਹਾਂ ਆਗੂਆਂ ਨੂੰ ਸੰਜਮ ਵਰਤਣ ਲਈ ਕਿਹਾ |
ਕਾਂਗਰਸ ਨੇ ਫ਼ਾਰੁਖ ਅਬਦੁੱਲਾ ਦੇ ਪਿਤਾ ਨੂੰ 10 ਸਾਲ ਜੇਲ੍ਹ 'ਚ ਰੱਖਿਆ-ਸ਼ਾਹ
ਸ਼ਬਦੀ ਜੰਗ ਦੌਰਾਨ ਅਮਿਤ ਸ਼ਾਹ ਨੇ ਸਥਾਨਕ ਨੇਤਾਵਾਂ ਨੂੰ ਹਿਰਾਸਤ 'ਚ ਰੱਖਣ ਦਾ ਫ਼ੈਸਲਾ ਪੂਰੀ ਤਰ੍ਹਾਂ ਪ੍ਰਸ਼ਾਸਨ ਦਾ ਦੱਸਦਿਆਂ ਕਿਹਾ ਕਿ ਇਸ 'ਚ ਸਰਕਾਰ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਹੈ | ਅਮਿਤ ਸ਼ਾਹ ਨੇ ਕਿਹਾ ਕਿ ਸਾਨੂੰ ਕਿਸੇ ਨੂੰ ਵੀ ਇਕ ਦਿਨ ਵੀ ਜੇਲ੍ਹ 'ਚ ਵੱਧ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ, ਜਦੋਂ ਪ੍ਰਸ਼ਾਸਨ ਇਜਾਜ਼ਤ ਦੇਵੇਗਾ ਸਥਾਨਕ ਨੇਤਾਵਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ | ਇਸ ਦੇ ਨਾਲ ਹੀ ਗ੍ਰਹਿ ਮੰਤਰੀ ਨੇ ਕਾਂਗਰਸ 'ਤੇ ਤਿੱਖਾ ਤਨਜ਼ ਕਰਦਿਆਂ ਕਿਹਾ ਕਿ ਕਾਂਗਰਸ ਰਾਜ 'ਚ ਫ਼ਾਰੁਖ ਅਬਦੁੱਲਾ ਦੇ ਪਿਤਾ ਨੂੰ 11 ਸਾਲ ਜੇਲ੍ਹ 'ਚ ਰੱਖਿਆ ਸੀ, ਜਦਕਿ ਇਨ੍ਹਾਂ ਸਬੰਧਿਤ ਨੇਤਾਵਾਂ ਨੂੰ ਹਿਰਾਸਤ 'ਚ ਲਏ ਅਜੇ ਕੁਝ ਮਹੀਨੇ ਹੀ ਹੋਏ ਹਨ |

ਅੱਜ ਰਾਜ ਸਭਾ 'ਚ ਪੇਸ਼ ਹੋਵੇਗਾ ਨਾਗਰਿਕਤਾ ਸੋਧ ਬਿੱਲ

ਨਵੀਂ ਦਿੱਲੀ, 10 ਦਸੰਬਰ (ਉਪਮਾ ਡਾਗਾ ਪਾਰਥ)-ਸੋਮਵਾਰ ਅੱਧੀ ਰਾਤ ਨੂੰ ਲੋਕ ਸਭਾ 'ਚ ਪਾਸ ਹੋਏ ਨਾਗਰਿਕਤਾ ਸੋਧ ਬਿੱਲ ਨੂੰ ਬੁੱਧਵਾਰ ਨੂੰ ਰਾਜ ਸਭਾ 'ਚ ਪੇਸ਼ ਕੀਤਾ ਜਾ ਸਕਦਾ ਹੈ | ਰਾਜ ਸਭਾ 'ਚ ਇਸ ਨੂੰ ਮੰਗਲਵਾਰ ਦੀ ਕਾਰਜ ਸੂਚੀ 'ਚ ਸ਼ਾਮਿਲ ਨਹੀਂ ਕੀਤਾ ਗਿਆ | ਹਲਕਿਆਂ ਮੁਤਾਬਿਕ ਬੁੱਧਵਾਰ ਨੂੰ ਇਸ ਬਿੱਲ 'ਤੇ ਬਹਿਸ ਲਈ 6 ਘੰਟੇ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ | ਭਾਜਪਾ ਨੇ ਰਾਜ ਸਭਾ ਸੰਸਦ ਮੈਂਬਰਾਂ ਲਈ 10 ਅਤੇ 11 ਦਸੰਬਰ ਲਈ ਵਿਪ੍ਹ ਵੀ ਜਾਰੀ ਕੀਤਾ ਹੈ | ਲੋਕ ਸਭਾ 'ਚ ਬਹੁਮਤ ਵਾਲੀ ਸਰਕਾਰ ਨੂੰ ਇਸ ਨੂੰ ਪਾਸ ਕਰਵਾਉਣ 'ਚ ਕੋਈ ਦਿੱਕਤ ਨਹੀਂ ਹੋਈ | ਰਾਤ 12.04 ਮਿੰਟ 'ਤੇ ਹੋਈ ਵੋਟਿੰਗ 'ਚ ਇਸ ਦੇ ਹੱਕ 'ਚ 311 ਅਤੇ ਵਿਰੋਧ 'ਚ 80 ਵੋਟ ਪਏ | ਤਕਰੀਬਨ 7 ਘੰਟੇ ਦੀ ਚਰਚਾ ਤੋਂ ਬਾਅਦ ਇਹ ਬਿੱਲ ਲੋਕ ਸਭਾ 'ਚੋਂ ਪਾਸ ਹੋਇਆ, ਜਿਸ 'ਚ ਕਾਂਗਰਸ ਸਮੇਤ 11 ਵਿਰੋਧੀ ਧਿਰਾਂ ਨੇ ਇਸ ਨੂੰ ਧਰਮ ਦੇ
ਆਧਾਰ 'ਤੇ ਦੇਸ਼ ਦੀ ਵੰਡ ਕਰਨ ਵਾਲਾ ਬਿੱਲ ਕਰਾਰ ਦਿੱਤਾ, ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਨੂੰ 3 ਦੇਸ਼ਾਂ 'ਚ ਜ਼ੁਲਮਾਂ ਦੇ ਸ਼ਿਕਾਰ ਹੋ ਕੇ ਆਏ ਸ਼ਰਨਾਰਥੀਆਂ ਲਈ ਲਿਆਂਦਾ ਬਿੱਲ ਕਰਾਰ ਦਿੱਤਾ | ਬਿੱਲ ਮੁਤਾਬਿਕ ਅਫ਼ਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਧਾਰਮਿਕ ਤਸ਼ੱਦਦ ਦਾ ਸ਼ਿਕਾਰ ਹੋਣ ਵਾਲੇ ਹਿੰਦੂ, ਸਿੱਖ, ਜੈਨ ਪਾਰਸੀ, ਬੋਧੀ ਅਤੇ ਇਸਾਈ ਭਾਈਚਾਰਿਆਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਗਈ ਹੈ | ਬਿੱਲ 'ਚ ਮੁਸਲਮਾਨ ਭਾਈਚਾਰੇ ਦਾ ਨਾਂਅ ਨਾ ਹੋਣ ਕਾਰਨ ਵਿਰੋਧੀ ਧਿਰਾਂ ਵਲੋਂ ਇਸ ਨੂੰ ਵਿਤਕਰੇ ਭਰਿਆ ਅਤੇ ਧਰਮ ਆਧਾਰਿਤ ਕਾਨੂੰਨ ਕਰਾਰ ਦਿੱਤਾ | ਹਾਲਾਂਕਿ ਰਾਜ ਸਭਾ 'ਚ ਇਸ ਬਿੱਲ ਨੂੰ ਪਾਸ ਕਰਵਾਉਣ 'ਚ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਰਾਜ ਸਭਾ 'ਚ ਕੁਲ ਸੰਸਦ ਮੈਂਬਰਾਂ ਦੀ ਗਿਣਤੀ 245 ਹੈ, ਜਿਨ੍ਹਾਂ 'ਚੋਂ 5 ਸੀਟਾਂ ਖਾਲੀ ਹੋਣ ਕਾਰਨ ਬਹੁਮੱਤ ਦਾ ਅੰਕੜਾ 121 ਹੈ | ਰਾਜ ਸਭਾ 'ਚ ਭਾਜਪਾ ਦੇ 83, ਅਕਾਲੀ ਦਲ 3, ਏ. ਆਈ. ਏ. ਡੀ. ਐਮ. ਕੇ. ਦੇ 11, ਬੀ. ਜੇ. ਡੀ. ਦੇ 7, ਨਾਮਜ਼ਦ 4 ਹਨ | ਉੱਤਰ ਪੂਰਬੀ ਰਾਜਾਂ ਦੇ ਦੋ ਸੰਸਦ ਮੈਂਬਰਾਂ ਨੇ ਰੁਖ਼ ਸਾਫ਼ ਨਹੀਂ ਕੀਤਾ | ਲੋਕ ਸਭਾ 'ਚ ਬਿੱਲ ਦੇ ਸਮਰਥਨ 'ਚ ਆਈ ਸ਼ਿਵ ਸੈਨਾ ਫਿਲਹਾਲ ਦੁਚਿੱਤੀ 'ਚ ਹੈ | ਮਹਾਰਾਸ਼ਟਰ 'ਚ ਕਾਂਗਰਸ, ਐਸ. ਸੀ. ਪੀ. ਨਾਲ ਗੱਠਜੋੜ ਸਰਕਾਰ ਬਣਾਉਣ ਵਾਲੀ ਸ਼ਿਵ ਸੈਨਾ ਨੂੰ ਕਾਂਗਰਸ ਵਲੋਂ ਅਸਿੱਧੇ ਤੌਰ 'ਤੇ ਨਾਖੁਸ਼ੀ ਦੇ ਸੰਕੇਤ ਮਿਲੇ ਹਨ | ਰਾਜ ਸਭਾ 'ਚ ਸ਼ਿਵ ਸੈਨਾ ਕੋਲ 3 ਸੀਟਾਂ ਹਨ | ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਰਾਜ ਸਭਾ 'ਚ ਸ਼ਰਤਾਂ ਨਾਲ ਬਿੱਲ ਪਾਸ ਕਰਵਾਉਣ ਦਾ ਬਿਆਨ ਦਿੰਦਿਆਂ ਭਾਜਪਾ ਨੂੰ ਸੰਕੇਤ ਦਿੱਤਾ ਹੈ ਕਿ ਇਥੇ ਮਾਮਲਾ ਲੋਕ ਸਭਾ ਤੋਂ ਕੁਝ ਅਲੱਗ ਹੋ ਸਕਦਾ ਹੈ | ਵਿਰੋਧੀ ਧਿਰਾਂ 'ਚ ਸਭ ਤੋਂ ਵੱਧ ਸੀਟਾਂ 46 ਕਾਂਗਰਸ ਕੋਲ ਹਨ, ਜਦਕਿ ਆਰ. ਜੇ. ਡੀ. 4, ਐਨ. ਸੀ. ਪੀ. 4, ਟੀ. ਐਮ. ਸੀ. ਕੋਲ 13, ਸਮਾਜਵਾਦੀ ਪਾਰਟੀ 9, ਡੀ. ਐਮ. ਕੇ. ਦੇ 5, ਟੀ. ਆਰ. ਐਸ. 6 ਤੇ ਬਹੁਜਨ ਸਮਾਜ ਪਾਰਟੀ ਦੇ 4 ਮੈਂਬਰ ਹਨ | ਹੋਰ 21 ਸੰਸਦ ਮੈਂਬਰ ਇਸ ਦੇ ਵਿਰੋਧ 'ਚ, ਜਦਕਿ 11 ਸੰਸਦ ਮੈਂਬਰ ਇਸ ਦੇ ਹੱਕ 'ਚ ਵੋਟ ਪਾ ਸਕਦੇ ਹਨ | ਬਿੱਲ ਪਾਸ ਕਰਵਾਉਣ 'ਚ ਗ਼ੈਰ ਹਾਜ਼ਰ ਮੈਂਬਰਾਂ ਦੀ ਵੀ ਅਹਿਮ ਭੂਮਿਕਾ ਰਹਿ ਸਕਦੀ ਹੈ | ਕਾਂਗਰਸ ਦੇ ਮੋਤੀ ਲਾਲ ਵੋਹਰਾ ਬਿਮਾਰੀ ਕਾਰਨ ਗ਼ੈਰ ਹਾਜ਼ਰ ਹੋ ਸਕਦੇ ਹਨ | ਹਰ ਗ਼ੈਰ ਹਾਜ਼ਰ ਸੰਸਦ ਮੈਂਬਰ ਸਰਕਾਰ ਲਈ ਬਹੁਮੱਤ ਦੇ ਅੰਕੜੇ ਨੂੰ ਹੋਰ ਘੱਟ ਕਰ ਸਕਦਾ ਹੈ |
ਐਸ.ਸੀ./ਐਸ.ਟੀ. ਰਾਖਵਾਂਕਰਨ ਬਿੱਲ ਪਾਸ ਹੋਣ 'ਤੇ ਬੇਹੱਦ ਖੁਸ਼-ਮੋਦੀ
ਲੋਕ ਸਭਾ ਵਲੋਂ ਮੰਗਲਵਾਰ ਨੂੰ ਲੋਕ ਸਭਾ ਤੇ ਰਾਜ ਵਿਧਾਨ ਸਭਾਵਾਂ 'ਚ ਐਸ.ਸੀ. /ਐਸ.ਟੀ. ਰਾਖਵੇਂਕਰਨ 'ਚ 10 ਸਾਲ ਦੇ ਵਾਧੇ ਸਬੰਧੀ ਸੰਵਿਧਾਨ ਸੋਧ ਬਿੱਲ ਬਿਨਾਂ ਕਿਸੇ ਵਿਰੋਧ ਦੇ ਪਾਸ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਸ਼ੀ ਜ਼ਾਹਰ ਕੀਤੀ ਹੈ | ਪ੍ਰਧਾਨ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਨਾਗਰਿਕਾਂ ਖ਼ਾਸਕਰ ਪੱਛੜੇ ਵਰਗਾਂ ਦੀ ਭਲਾਈ ਲਈ ਕੰਮ ਕਰਨ ਲਈ ਪ੍ਰਤੀਬੱਧ ਹਾਂ | ਜ਼ਿਕਰਯੋਗ ਹੈ ਕਿ ਇਹ ਬਿੱਲ ਪਾਸ ਕਰਨ ਸਮੇਂ ਪ੍ਰਧਾਨ ਮੰਤਰੀ ਮੋਦੀ ਵੀ ਲੋਕ ਸਭਾ ਵਿਚ ਮੌਜੂਦ ਸਨ |

ਅੰਤਰਰਾਸ਼ਟਰੀ ਕਬੱਡੀ ਕੱਪ

ਭਾਰਤ ਬਣਿਆ ਚੈਂਪੀਅਨ

• ਕੈਨੇਡਾ ਨੂੰ 19 ਦੇ ਮੁਕਾਬਲੇ 64 ਅੰਕਾਂ ਨਾਲ ਹਰਾਇਆ • ਡੇਰਾ ਬਾਬਾ ਨਾਨਕ ਵਿਖੇ ਹੋਇਆ ਫਾਈਨਲ ਮੁਕਾਬਲਾ
• ਅਮਰੀਕਾ ਦੀ ਟੀਮ ਰਹੀ ਤੀਜੇ ਸਥਾਨ 'ਤੇ • ਕੈਬਨਿਟ ਮੰਤਰੀ ਗੁਰਮੀਤ ਸਿੰਘ ਸੋਢੀ, ਤਿ੍ਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤੀ ਸ਼ਿਰਕਤ • ਪੰਜਾਬੀ ਗਾਇਕ ਜਸਬੀਰ ਜੱਸੀ ਤੇ ਗੁਰਲੇਜ਼ ਅਖ਼ਤਰ ਨੇ ਕੀਤਾ ਦਰਸ਼ਕਾਂ ਦਾ ਮਨੋਰੰਜਨ
ਡੇਰਾ ਬਾਬਾ ਨਾਨਕ, 10 ਦਸੰਬਰ (ਡਾ. ਕਮਲ ਕਾਹਲੋਂ, ਮਾਂਗਟ, ਸ਼ਰਮਾ, ਪੁਰੇਵਾਲ, ਰੰਧਾਵਾ)-ਪੰਜਾਬ ਸਰਕਾਰ ਵਲੋਂ ਕਰਵਾਏ ਗਏ ਕਬੱਡੀ ਕੱਪ ਦਾ ਫਾਈਨਲ ਮੁਕਾਬਲਾ ਅੱਜ ਡੇਰਾ ਬਾਬਾ ਨਾਨਕ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਭਾਰਤ ਅਤੇ ਕੈਨੇਡਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿਚ ਭਾਰਤੀ ਦੀ ਕਬੱਡੀ ਟੀਮ ਨੇ ਕੈਨੇਡਾ ਦੀ ਟੀਮ ਨੂੰ 19 ਦੇ ਮੁਕਾਬਲੇ 64 ਅੰਕਾਂ ਦੇ ਵੱਡੇ ਫਰਕ ਨਾਲ ਹਰਾਇਆ | ਤੀਸਰੇ ਸਥਾਨ ਲਈ ਹੋਏ ਮੁਕਾਬਲੇ ਲਈ ਅਮਰੀਕਾ ਦੀ ਕਬੱਡੀ ਦੀ ਟੀਮ ਦਾ ਮੁਕਾਬਲਾ ਇੰਗਲੈਂਡ ਦੀ ਟੀਮ ਨਾਲ ਹੋਇਆ | ਅਮਰੀਕਾ ਦੀ ਟੀਮ ਨੇ 42 ਅੰਕ ਪ੍ਰਾਪਤ ਕੀਤੇ, ਜਦਕਿ ਇੰਗਲੈਂਡ ਦੀ ਟੀਮ ਸਿਰਫ਼ 35 ਅੰਕ ਹੀ ਹਾਸਲ ਕਰ ਸਕੀ | ਇਸ ਤਰ੍ਹਾਂ ਅਮਰੀਕਾ ਦੀ ਟੀਮ ਨੇ ਇੰਗਲੈਂਡ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ | ਇਸ ਦੌਰਾਨ ਹਜ਼ਾਰਾਂ ਦਰਸ਼ਕਾਂ ਨੇ ਹਾਜ਼ਰੀ ਭਰੀ | ਇਸ ਅੰਤਰਰਾਸ਼ਟਰੀ ਕਬੱਡੀ ਕੱਪ ਦਾ ਆਗਾਜ਼ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਬੋਲਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਕਬੱਡੀ ਕੱਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਅਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਮਹਾਂ ਕੰੁਭ ਬਾਬੇ ਨਾਨਕ ਦੀ ਧਰਤੀ 'ਤੇ ਹੋ ਰਿਹਾ ਹੈ | ਉਨ੍ਹਾਂ ਨੇ ਇਸ ਮੌਕੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਅਗਲੇ ਮਹੀਨੇ ਨਵੇਂ ਸਾਲ 'ਤੇ ਹੋ ਰਹੀ ਪੁਲਿਸ ਦੀ ਭਰਤੀ 'ਚ ਖਾਸ ਰਿਆਇਤਾਂ ਦੇਣ ਦਾ ਐਲਾਨ ਵੀ ਕੀਤਾ | ਉਨ੍ਹਾਂ ਇਹ ਵੀ ਕਿਹਾ ਕਿ ਇਸ ਪ੍ਰੋਗਰਾਮ ਦਾ ਸਾਰਾ ਖਰਚਾ ਖੇਡ ਵਿਭਾਗ ਵਲੋਂ ਚੁੱਕਿਆ ਜਾਵੇਗਾ | ਉਨ੍ਹਾਂ ਨੇ 10 ਲੱਖ ਰੁਪਏ ਦੀ ਗਰਾਂਟ ਸ਼ਹੀਦ ਭਗਤ ਸਿੰਘ ਸਟੇਡੀਅਮ ਨੂੰ ਦਿੱਤੀ |
ਕੈਬਨਿਟ ਮੰਤਰੀ ਤਿ੍ਪਤਰਜਿੰਦਰ ਸਿੰਘ ਬਾਜਵਾ ਨੇ 20 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਲੋਕ ਮੇਲਾ ਵੇਖਣ ਆਏ ਹਨ, ਇਸ ਕਰਕੇ ਸੰਸਦ ਮੈਂਬਰ ਮੁਹੰਮਦ ਸਦੀਕ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ | ਲੋਕ ਸਭਾ ਮੈਂਬਰ ਮੁਹੰਮਦ ਸਦੀਕ ਨੇ ਕਿਹਾ ਕਿ ਸਾਜਾਂ ਵਾਲੇ ਬੰਦੇ ਕੋਲ ਕੁਝ ਕਹਿਣ ਲਈ ਨਹੀਂ ਹੰੁਦਾ, ਗੀਤ-ਸੰਗੀਤ ਨਾਲ ਜੁੜੇ ਬੰਦੇ ਲਈ ਸਾਜਾਂ ਦਾ ਹੋਣਾ ਜ਼ਰੂਰੀ ਹੈ, ਪਰ ਮੈਂ ਫਿਰ ਵੀ ਤੁਹਾਨੂੰ ਬਾਬੇ ਨਾਨਕ ਨਾਲ ਜੁੜੀਆਂ ਕੁਝ ਸਤਰਾਂ ਸੁਣਾ ਦਿੰਦਾ ਹਾਂ | ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਬੱਡੀ ਪੰਜਾਬ ਦੀ ਮਹਾਂ ਖੇਡ ਹੈ, ਇਸ ਨੂੰ ਆਪਾਂ ਹੋਰ ਉੱਚਾ ਲੈ ਕੇ ਜਾਵਾਂਗੇ | ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਦੀ ਟੀਮ ਨੂੰ ਸੱਦਾ ਦਿੱਤਾ ਸੀ, ਪਰ ਵੀਜ਼ਾ ਦੇਣਾ ਕੇਂਦਰ ਸਰਕਾਰ ਦਾ ਕੰਮ ਸੀ, ਜੇਕਰ ਉਹ ਆਉਂਦੇ ਤਾਂ ਸਦਭਾਵਨਾ ਹੋਰ ਵੱਧ ਸਕਦੀ ਸੀ, ਸ਼ਾਂਤੀ ਲਈ ਰਾਹ ਖੁੱਲ੍ਹਾ ਸੀ ਜੇ ਉਹ ਟੀਮ ਆ ਜਾਂਦੀ ਤਾਂ ਖਿਡਾਰੀਆਂ ਅੰਦਰ ਸਾਂਝ ਦੇ ਨਾਲ ਖੇਡ ਭਾਵਨਾ ਦਾ ਵਿਸਥਾਰ ਹੋਣਾ ਸੀ | ਸੁਖਦਰਸ਼ਨ ਸਿੰਘ ਚਹਿਲ ਤੇ ਸੁਖਰਾਜ ਰੋਡੇ ਦੀ ਕੁਮੈਂਟਰੀ ਨੇ ਖੇਡ ਪ੍ਰੇਮੀਆਂ ਦਾ ਮਨ ਮੋਹਿਆ | ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਲਾਡੀ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਸੰਜੇ ਕੁਮਾਰ ਵਧੀਕ ਮੁੱਖ ਸਕੱਤਰ ਖੇਡਾਂ, ਡਾਇਰੈਕਟਰ ਖੇਡਾਂ ਸੰਜੇ ਪੋਪਲੀ, ਤਜਿੰਦਰ ਸਿੰਘ ਮਿੱਡੂਖੇਡਾ ਡਾਇਰੈਕਟਰ ਟੂਰਨਾਮੈਂਟ, ਸਾਬਕਾ ਮੈਂਬਰ ਪਾਰਲੀਮੈਂਟ ਭੁਪਿੰਦਰ ਸਿੰਘ ਮਾਨ, ਡੀ.ਸੀ. ਵਿਪੁਲ ਉਜਵਲ, ਐਸ.ਐਸ.ਪੀ. ਉਪਿੰਦਰਜੀਤ ਸਿੰਘ ਘੁੰਮਣ, ਏ.ਡੀ.ਸੀ. ਰਣਬੀਰ ਸਿੰਘ ਮੂਧਲ, ਐਸ.ਡੀ.ਐਮ. ਗੁਰਸਿਮਰਨ ਸਿੰਘ ਢਿੱਲੋਂ, ਐਸ.ਡੀ.ਐਮ. ਸਕੱਤਰ ਸਿੰਘ ਬੱਲ, ਕਰਤਾਰ ਸਿੰਘ ਡਿਪਟੀ ਡਾਇਰੈਕਟਰ ਖੇਡਾਂ, ਬਾਬਾ ਅਮਰੀਕ ਸਿੰਘ ਛੋਟੇ ਘੁੰਮਣਾਂ ਵਾਲੇ ਵੀ ਹਾਜ਼ਰ ਸਨ |
ਬੈੱਸਟ ਜਾਫੀ ਜੋਧਾ ਅਤੇ ਬੈਸਟ ਧਾਵੀ ਕਮਲ ਰਿਹਾ
ਇਸ ਅੰਤਰਰਾਸ਼ਟਰੀ ਕਬੱਡੀ ਕੱਪ 'ਚ ਭਾਰਤੀ ਟੀਮ ਦੇ 2 ਖਿਡਾਰੀ ਲੋਕਾਂ ਦੀਆਂ ਅੱਖਾਂ ਦਾ ਤਾਰਾ ਬਣੇ ਰਹੇ, ਜਿਨ੍ਹਾਂ 'ਚ ਜੋਧਾ ਸੁਰਖਪੁਰ ਅਤੇ ਕਮਲ ਨਵਾਂ ਪਿੰਡ ਸਨ, ਜਿਨ੍ਹਾਂ 'ਚੋਂ ਜੋਧਾ ਬੈਸਟ ਜਾਫੀ ਅਤੇ ਕਮਲ ਬੈਸਟ ਧਾਵੀ ਰਿਹਾ |
ਭਾਰਤ ਦੀ ਟੀਮ
ਯਾਦਵਿੰਦਰ ਸਿੰਘ, ਗੁਰਲਾਲ ਸਿੰਘ, ਬਲਵੀਰ ਸਿੰਘ, ਕੁਨਾਲ, ਨਵਜੋਤ, ਜਗਮੋਹਨ, ਖੁਸ਼ਦੀਪ, ਅਰਸ਼ਦੀਪ, ਅੰਮਿ੍ਤਪਾਲ, ਮਨਜੋਤ, ਵਿਨੇ, ਅੰਮਿ੍ਤਪਾਲ |
ਕੈਨੇਡਾ ਦੀ ਟੀਮ
ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਜਸਕਰਨ ਸਿੰਘ, ਹਰਬਿਨ ਸਿੰਘ, ਅਮਨਦੀਪ ਸਿੰਘ, ਵਰਿੰਦਰ ਸਿੰਘ, ਦਲਜਿੰਦਰ ਸਿੰਘ, ਗੁਰਮਿੰਦਰ ਸਿੰਘ, ਪਾਰਸ, ਜੌਬਨ ਸਿੰਘ |
ਡੋਪ ਰਹਿਤ ਹੋਇਆ ਕਬੱਡੀ ਕੱਪ
ਡੋਪ ਰਹਿਤ ਕਬੱਡੀ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ | ਖੇਡ ਅਧਿਕਾਰੀਆਂ ਦਾ ਕਹਿਣਾ ਸੀ ਕਿ ਆਉਣ ਵਾਲੇ ਸਮੇਂ 'ਚ ਵੀ ਖਿਡਾਰੀਆਂ ਦਾ ਡੋਪ ਟੈਸਟ ਕਰਵਾਇਆ ਜਾਵੇਗਾ ਅਤੇ ਫਿਰ ਹੀ ਮੈਚ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਆਏ ਖਿਡਾਰੀਆਂ ਦੀ ਪਹਿਲੀ ਸ਼ਰਤ ਇਹ ਸੀ ਕਿ ਹਰ ਖਿਡਾਰੀ ਦਾ ਡੋਪ ਟੈਸਟ ਕਰਵਾਇਆ ਜਾਵੇ ਅਤੇ ਫਿਰ ਹੀ ਉਹ ਅੰਤਰਰਾਸ਼ਟਰੀ ਕਬੱਡੀ ਕੱਪ 'ਚ ਸ਼ਮੂਲੀਅਤ ਕਰਨਗੇ |
ਕੈਨੇਡਾ ਦੀ ਟੀਮ 'ਚ 2 ਸਕੇ ਭਰਾ ਖੇਡੇ
ਕੈਨੇਡਾ ਦੇ ਜੰਮਪਲ ਜੌਬਨ ਸੰਘਾ ਅਤੇ ਹਰਬਿਨ ਸੰਘਾ ਦੋਵੇਂ ਸਕੇ ਭਰਾ ਅੰਤਰਰਾਸ਼ਟਰੀ ਕਬੱਡੀ ਕੱਪ ਦੇ ਫਾਈਨਲ 'ਚ ਖੇਡੇ |
ਹੁਣ ਤੱਕ ਖੇਡੇ ਗਏ ਸਾਰੇ ਕੱਪ ਭਾਰਤ ਦੀ ਝੋਲੀ 'ਚ
ਪਹਿਲਾ ਅੰਤਰਰਾਸ਼ਟਰੀ ਕਬੱਡੀ ਕੱਪ 2010 'ਚ ਹੋਇਆ ਸੀ ਅਤੇ ਹੁਣ ਤੱਕ 6 ਅੰਤਰਰਾਸ਼ਟਰੀ ਕਬੱਡੀ ਕੱਪ ਹੋਏ, ਜਿਸ 'ਚ ਭਾਰਤ ਨੇ ਜਿੱਤ ਪ੍ਰਾਪਤ ਕੀਤੀ ਅਤੇ ਹੁਣ 2019 ਵਿਚ ਭਾਰਤ ਨੇ ਆਪਣੀ ਜਿੱਤ ਦੀ ਲੜੀ ਨੂੰ ਜਾਰੀ ਰੱਖਦਿਆਂ 7ਵੀਂ ਵਾਰ ਕਬੱਡੀ ਕੱਪ ਆਪਣੀ ਝੋਲੀ ਪਾਇਆ |
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੈਰਹਾਜ਼ਰੀ ਰੜਕੀ
ਕਈ ਦਿਨਾਂ ਤੋਂ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਡੇਰਾ ਬਾਬਾ ਨਾਨਕ ਵਿਖੇ ਵੱਖ-ਵੱਖ ਉਚ ਅਧਿਕਾਰੀਆਂ, ਕੈਬਨਿਟ ਮੰਤਰੀ ਅਤੇ ਹੋਰ ਕਬੱਡੀ ਨਾਲ ਸਬੰਧਿਤ ਐਸੋਸੀਏਸ਼ਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਸਨ ਅਤੇ ਉਨ੍ਹਾਂ 'ਚ ਇਸ ਸਮਾਪਤੀ ਸਮਾਰੋਹ ਵਿਚ ਇਨਾਮ ਵੰਡ ਸਮਾਗਮ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਅਤੇ ਬਹੁਤ ਸਾਰੇ ਦਰਸ਼ਕ ਮੈਚ ਵੇਖਣ ਦੇ ਨਾਲ-ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਵੇਖਣ ਵੀ ਆਏ ਸਨ, ਪ੍ਰੰਤੂ ਉਨ੍ਹਾਂ ਦੇ ਨਾ ਪਹੁੰਚਣ 'ਤੇ ਕੈਬਨਿਟ ਮੰਤਰੀ, ਵਿਧਾਇਕ, ਉਚ ਅਧਿਕਾਰੀ ਅਤੇ ਲੋਕਾਂ ਨੂੰ ਉਨ੍ਹਾਂ ਦੀ ਗੈਰ-ਹਾਜ਼ਰੀ ਰੜਕੀ |
ਸਭਿਆਚਾਰਕ ਸਮਾਗਮ ਯਾਦਗਾਰੀ ਹੋ ਨਿਬੜਿਆ
ਕਬੱਡੀ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਉਘੇ ਗਾਇਕ ਜਸਬੀਰ ਜੱਸੀ ਅਤੇ ਗਾਇਕ ਗੁਰਲੇਜ ਅਖਤਰ ਨੇ ਲੋਕਾਂ ਦਾ ਬਾਖੂਬੀ ਮਨੋਰੰਜਨ ਕੀਤਾ | ਜਸਬੀਰ ਜੱਸੀ ਦੇ ਪੁਰਾਣੇ ਗਾਣਿਆਂ ਨੂੰ ਲੋਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ | ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਦਾ ਗਿੱਧਾ ਅਤੇ ਭੰਗੜਾ ਨੇ ਵੀ ਖੂਬ ਰੰਗ ਬੰਨਿ੍ਹਆ | ਸਕੂਲਾਂ ਦੇ ਛੋਟੇ-ਛੋਟੇ ਬੱਚਿਆਂ ਵਲੋਂ ਜਿਮਨਾਸਟਿਕ ਦੇ ਜੌਹਰ ਵਿਖਾਏ ਗਏ, ਜਿਨ੍ਹਾਂ ਨੂੰ ਦਰਸ਼ਕਾਂ ਨੂੰ ਬਹੁਤ ਪਸੰਦ ਕੀਤਾ |

ਬਰੈਂਪਟਨ 'ਚ ਪੰਜਾਬੀ ਲੜਕੀ ਦਾ ਕਤਲ ਕਰਨ ਉਪਰੰਤ ਨੌਜਵਾਨ ਵਲੋਂ ਖੁਦਕੁਸ਼ੀ

ਟੋਰਾਂਟੋ, 10 ਦਸੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਵਿਚ ਇਕ ਹੋਰ ਪੰਜਾਬਣ ਲੜਕੀ ਦਾ ਕਤਲ ਕਰ ਦਿੱਤਾ ਗਿਆ | ਇਹ ਘਟਨਾ ਬਰੈਂਪਟਨ ਵਿਚ ਸੰਦਲਵੁੱਡ ਪਾਰਕਵੇ ਟਾਰਬਰਮ ਰੋਡ ਏਰੀਆ ਵਿਖੇ ਵਾਪਰੀ, ਜਿੱਥੇ 27 ਸਾਲਾ ਸ਼ਰਨਜੀਤ ਕੌਰ (ਜੋ ਕਿ ਜਲੰਧਰ ਜ਼ਿਲ੍ਹੇ ਦੇ ਫਿਲੌਰ ਨੇੜਲੇ ਪਿੰਡ ਨਾਲ ਸਬੰਧਿਤ ਹੈ) ਨਾਂਅ ਦੀ ਕੁੜੀ ਦਾ ਕਤਲ ਕਰ ਦਿੱਤਾ ਗਿਆ | ਕਤਲ ਕਰਨ ਵਾਲੇ 36 ਸਾਲਾ ਪੰਜਾਬੀ ਨੌਜਵਾਨ, ਜਿਸ ਦੀ ਪਛਾਣ ਨਵਦੀਪ ਸਿੰਘ ਵਜੋਂ ਦੱਸੀ ਜਾਂਦੀ ਹੈ, ਨੇ ਲੜਕੀ ਨੂੰ ਮਾਰ ਕੇ ਖੁਦਕੁਸ਼ੀ ਕਰ ਲਈ | ਦੋਵਾਂ ਦੀਆਂ ਲਾਸ਼ਾਂ ਘਰ 'ਚੋਂ ਮਿਲੀਆਂ ਹਨ | ਦੱਸਣਯੋਗ ਹੈ ਕਿ ਇਹ ਇਲਾਕਾ ਪੰਜਾਬੀਆਂ ਦੀ ਸੰਘਣੀ ਵਸੋਂ ਵਾਲਾ ਇਲਾਕਾ ਹੈ | ਆਏ ਦਿਨ ਕੈਨੇਡਾ ਵਿਚ ਪੰਜਾਬੀਆਂ ਦੇ ਕਤਲ ਦੀਆਂ ਵਾਰਦਾਤਾਂ 'ਚ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ | ਅਜੇ ਪਿਛਲੇ ਮਹੀਨੇ ਹੀ ਜਲੰਧਰ ਨੇੜਲੇ ਲਾਂਬੜਾ ਇਲਾਕੇ ਦੀ ਇਕ ਪੰਜਾਬਣ ਲੜਕੀ ਦਾ ਬਿ੍ਟਿਸ਼ ਕੋਲੰਬੀਆ ਦੇ ਸਰੀ ਇਲਾਕੇ ਵਿਚ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਮਾਮਲੇ ਵਿਚ ਵੀ ਕਤਲ ਕਰਨ ਵਾਲੇ ਨੇ ਬਾਅਦ ਵਿਚ ਖੁਦਕੁਸ਼ੀ ਕਰ ਲਈ ਸੀ |

ਬਿੱਟੂ ਸਰਪੰਚ ਨੇ ਸਾਰੇ ਕੇਸਾਂ 'ਚੋਂ ਬਰੀ ਹੋਣ ਦਾ ਕੀਤਾ ਦਾਅਵਾ

• ਕਿਹਾ, ਗੈਂਗਸਟਰ ਕਹਿਣ 'ਤੇ ਕਰਾਂਗਾ ਮਾਣਹਾਨੀ ਕੇਸ
• 2017 'ਚ ਹੋਇਆ ਸੀ ਕਾਂਗਰਸ 'ਚ ਸ਼ਾਮਿਲ ਤੇ ਅੱਜ ਵੀ ਹਾਂ ਕਾਂਗਰਸੀ

ਤਲਵੰਡੀ ਸਾਬੋ, 10 ਦਸੰਬਰ (ਰਣਜੀਤ ਸਿੰਘ ਰਾਜੂ)- ਜਿਸ ਹਰਜਿੰਦਰ ਸਿੰਘ ਬਿੱਟੂ ਸਰਪੰਚ ਨਾਮੀ ਸ਼ਖ਼ਸ ਨੂੰ ਬੀਤੇ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰ ਗਰਦਾਨ ਦਿੱਤਾ ਸੀ ਉਸ ਬਿੱਟੂ ਨੇ ਅੱਜ ਸੂਬਾ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਸਾਬਿਤ ਕਰਨ ਕਿ ਉਹ ਗੈਂਗਸਟਰ ਕਿਵੇਂ ਹੈ, ਕਿਉਂਕਿ ਸਾਰੇ ਕੇਸਾਂ 'ਚੋਂ ਉਹ ਬਰੀ ਹੋ ਚੁੱਕਾ ਹੈ | ਪਿੰਡ ਜੰਬਰ ਬਸਤੀ ਦੀ ਸਾਬਕਾ ਮਹਿਲਾ ਸਰਪੰਚ ਦੇ ਪਤੀ ਹਰਜਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਉਸ 'ਤੇ ਦਰਜ ਸਾਰੇ ਕੇਸਾਂ 'ਚੋਂ ਅਦਾਲਤਾਂ ਉਸ ਨੰੂ ਬਰੀ ਕਰ ਚੁੱਕੀਆਂ ਹਨ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਜਾਂ ਹੋਰ ਆਗੂ, ਜੋ ਉਸ ਨੰੂ ਗੈਂਗਸਟਰ ਕਹਿੰਦੇ ਹਨ ਜਵਾਬ ਦੇਣ ਕਿ ਉਹ ਉਸ ਨੰੂ ਕਿਸ ਆਧਾਰ 'ਤੇ ਗੈਂਗਸਟਰ ਕਹਿੰਦੇ ਹਨ | ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਮੇਂ ਉਸ 'ਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਤੇ ਨਾ ਹੀ ਕੋਈ ਮੁਕੱਦਮਾ ਸੁਣਵਾਈ ਅਧੀਨ ਹੈ | ਗੈਂਗਸਟਰਾਂ ਨੂੰ ਪਨਾਹ ਦੇਣ ਦਾ ਜੋ ਉਸ 'ਤੇ ਮਾਮਲਾ ਦਰਜ ਕੀਤਾ ਗਿਆ ਸੀ ਉਹ ਵੀ ਝੂਠਾ ਨਿਕਲਿਆ ਤੇ ਉਸ 'ਚੋਂ ਅਦਾਲਤ ਉਸ ਨੰੂ ਬਰੀ ਕਰ ਚੁੱਕੀ ਹੈ | ਬਿੱਟੂ ਨੇ ਕਿਹਾ ਕਿ ਗੈਂਗਸਟਰ ਕਹੇ ਜਾਣ ਤੋਂ ਉਹ ਤੇ ਉਸ ਦੇ ਪਰਿਵਾਰ ਨੂੰ ਪ੍ਰੇਸ਼ਾਨੀ ਝੱਲਣੀ ਪਈ ਹੈ ਤੇ ਉਹ ਇਸ ਸਬੰਧੀ ਵਕੀਲਾਂ ਨਾਲ ਸਲਾਹ ਮਸ਼ਵਰੇ ਉਪਰੰਤ ਮਾਣਹਾਨੀ ਦਾ ਕੇਸ ਦਾਇਰ ਕਰਨਗੇ | ਬਿੱਟੂ ਨੇ ਇਸ ਮੌਕੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੇ ਨਸ਼ਿਆਂ ਦੇ ਖ਼ਾਤਮੇ ਸਮੇਤ ਹੋਰ ਕੋਈ ਵੀ ਵਅਦਾ ਪੂਰਾ ਨਾ ਕਰਨ 'ਤੇ ਉਹ ਖੁਦ ਦੇ ਕਾਂਗਰਸੀ ਹੋਣ 'ਤੇ ਪਛਤਾ ਰਹੇ ਹਨ | ਕੈਪਟਨ ਵਲੋਂ ਉਨ੍ਹਾਂ ਨੂੰ ਕਾਂਗਰਸ 'ਚ ਸ਼ਾਮਿਲ ਕਰਨ ਤੋਂ ਕੀਤੇ ਇਨਕਾਰ 'ਤੇ ਬਿੱਟੂ ਨੇ ਕਿਹਾ ਕਿ 16 ਜਨਵਰੀ, 2017 ਨੂੰ ਅਨਾਜ ਮੰਡੀ ਤਲਵੰਡੀ ਸਾਬੋ 'ਚ ਮੌਜੂਦ ਹਜ਼ਾਰਾਂ ਲੋਕ ਇਸ ਗੱਲ ਦੇ ਗਵਾਹ ਹਨ ਕਿ ਕੈਪਟਨ ਨੇ ਉਨ੍ਹਾਂ ਨੂੰ ਕਾਂਗਰਸ 'ਚ ਸ਼ਾਮਿਲ ਕੀਤਾ ਸੀ ਤੇ ਇਸ ਦੇ ਬਕਾਇਦਾ ਸਬੂਤ ਮੌਜੂਦ ਹਨ |

ਅਮਰੀਕਾ 'ਚ ਸਿੱਖ ਟੈਕਸੀ ਡਰਾਈਵਰ 'ਤੇ ਨਸਲੀ ਹਮਲਾ

ਹਿਊਸਟਨ, 10 ਦਸੰਬਰ (ਪੀ. ਟੀ. ਆਈ.)-ਅਮਰੀਕਾ 'ਚ ਇਕ ਸਿੱਖ ਉਬੇਰ ਟੈਕਸੀ ਡਰਾਈਵਰ 'ਤੇ ਨਸਲੀ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਕ ਮੀਡੀਆ ਰਿਪੋਰਟ ਮੁਤਾਬਿਕ ਸਿੱਖ ਡਰਾਈਵਰ ਦੀ ਕਾਰ 'ਚ ਬੈਠੇ ਇਕ ਯਾਤਰੀ ਨੇ ਉਸ 'ਤੇ ਨਸਲੀ ਟਿੱਪਣੀਆਂ ਕੀਤੀਆਂ ਅਤੇ ਗਲਾ ਘੁੱਟ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ | 'ਦਾ ਬੇਲਿੰਘਮ ਹੇਰਾਲਡ' ਦੀ ਰਿਪੋਰਟ 'ਚ ਦੱਸਿਆ ਕਿ ਇਹ ਘਟਨਾ
5 ਦਸੰਬਰ ਨੂੰ ਵਾਸ਼ਿੰਗਟਨ ਦੇ ਤੱਟੀ ਸ਼ਹਿਰ ਬੇਲਿੰਘਮ 'ਚ ਵਾਪਰੀ, ਜਦ ਸਿੱਖ ਡਰਾਈਵਰ ਨੇ ਗਿ੍ਫ਼ਿਨ ਲੇਵੀ ਸੇਅਰਜ਼ ਨੂੰ ਯਾਤਰੀ ਵਜੋਂ ਆਪਣੀ ਕਾਰ 'ਚ ਬਿਠਾਇਆ | ਡਰਾਈਵਰ ਨੇ ਉਸੇ ਦਿਨ ਬੇਲਿੰਘਮ ਪੁਲਿਸ ਨੂੰ ਫੋਨ ਕਰਕੇ ਘਟਨਾ ਬਾਰੇ ਦੱਸਿਆ | ਇਸ ਤੋਂ ਬਾਅਦ ਪੁਲਿਸ ਨੇ 22 ਸਾਲਾ ਗਿ੍ਫ਼ਿਨ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਰਿਕਾਰਡ ਅਨੁਸਾਰ ਮੁਲਜ਼ਮ ਨੂੰ ਅਗਲੇ ਦਿਨ 13000 ਡਾਲਰ ਦੀ ਜ਼ਮਾਨਤ 'ਤੇ ਛੱਡ ਦਿੱਤਾ ਗਿਆ | ਪੁਲਿਸ ਅਧਿਕਾਰੀ ਕਲੋਡੀਆ ਮਰਫ਼ੀ ਨੇ ਦੱਸਿਆ ਕਿ ਕੁਝ ਖ਼ਰੀਦਦਾਰੀ ਕਰਨ ਲਈ ਗਿ੍ਫ਼ਿਨ ਨੇ ਕੈਬ ਲਈ ਸੀ ਅਤੇ ਫਿਰ ਉਹ ਵਾਪਸ ਮੁੜ ਆਏ | ਇਸੇ ਦੌਰਾਨ ਗਿ੍ਫ਼ਿਨ ਨੇ ਡਰਾਈਵਰ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕਾਲੇ ਰੰਗ ਤੇ ਪੱਗ ਨੂੰ ਲੈ ਕੇ ਨਸਲੀ ਟਿੱਪਣੀਆਂ ਕੀਤੀਆਂ ਅਤੇ ਗਲਾ ਵੀ ਘੁੱਟਿਆ | ਡਰਾਈਵਰ, ਜਿਸ ਦੀ ਪਛਾਣ ਜ਼ਾਹਰ ਨਹੀਂ ਹੋਈ, ਕਿਸੇ ਤਰ੍ਹਾਂ ਕਾਰ 'ਚੋਂ ਬਾਹਰ ਨਿਕਲਣ 'ਚ ਕਾਮਯਾਬ ਰਿਹਾ ਅਤੇ ਉਸ ਨੇ 911 'ਤੇ ਪੁਲਿਸ ਨੂੰ ਫ਼ੋਨ ਕੀਤਾ | ਇਸ ਦੇ ਬਾਅਦ ਪੁਲਿਸ ਨੇ ਗਿ੍ਫ਼ਿਨ ਨੂੰ ਉਸ ਦੇ ਅਪਾਰਟਮੈਂਟ ਤੋਂ ਗਿ੍ਫ਼ਤਾਰ ਕਰ ਲਿਆ | ਕੋਮੋ ਨਿਊਜ਼ ਨੇ ਕਿਹਾ ਕਿ ਉਬੇਰ ਨੇ ਇਕ ਅਧਿਕਾਰਕ ਬਿਆਨ 'ਚ ਦੱਸਿਆ ਹੈ ਕਿ ਉਬੇਰ 'ਚ ਹਿੰਸਾ ਅਤੇ ਵਿਤਕਰੇ ਲਈ ਕੋਈ ਸਥਾਨ ਨਹੀਂ ਹੈ | ਦੱਸਣਯੋਗ ਹੈ ਕਿ ਪਿਛਲੇ ਮਹੀਨੇ ਜਾਰੀ ਇਕ ਰਿਪੋਰਟ ਅਨੁਸਾਰ ਯਹੂਦੀਆਂ ਅਤੇ ਮੁਸਲਮਾਨਾਂ ਤੋਂ ਬਾਅਦ ਅਮਰੀਕਾ 'ਚ ਸਿੱਖਾਂ ਨੂੰ ਸਭ ਤੋਂ ਵੱਧ ਨਫ਼ਰਤੀ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ |

ਕਪਿਲ ਤੇ ਗਿੰਨੀ ਦੇ ਘਰ ਆਈ ਨੰਨ੍ਹੀ ਪਰੀ

ਮੁੰਬਈ, 10 ਦਸੰਬਰ (ਏਜੰਸੀ)- ਕਾਮੇਡੀਅਨ ਤੇ ਫ਼ਿਲਮ ਅਦਾਕਾਰ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਦੇ ਘਰ ਅੱਜ ਇਕ ਬੇਟੀ ਨੇ ਜਨਮ ਲਿਆ ਹੈ | ਇਸ ਦੀ ਜਾਣਕਾਰੀ ਕਪਿਲ ਸ਼ਰਮਾ ਨੇ ਟਵੀਟ ਕਰਕੇ ਦਿੱਤੀ ਹੈ | ਕਪਿਲ ਨੇ ਲਿਖਿਆ ਕਿ ਸਾਡੇ ਬੇਟੀ ਹੋਈ ਹੈ | ਤੁਹਾਡੇ ...

ਪੂਰੀ ਖ਼ਬਰ »

ਉਨਾਓ ਜਬਰ ਜਨਾਹ ਮਾਮਲਾ

ਕੁਲਦੀਪ ਸੇਂਗਰ 'ਤੇ 16 ਨੂੰ ਆਵੇਗਾ ਫ਼ੈਸਲਾ

ਨਵੀਂ ਦਿੱਲੀ, 10 ਦਸੰਬਰ (ਜਗਤਾਰ ਸਿੰਘ)-ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਭਾਜਪਾ 'ਚੋਂ ਕੱਢੇ ਗਏ ਵਿਧਾਇਕ ਕੁਲਦੀਪ ਸੇਂਗਰ ਿਖ਼ਲਾਫ਼ ਚੱਲ ਰਹੇ ਉਨਾਓ 'ਚ 2017 'ਚ ਇਕ ਔਰਤ ਨਾਲ ਅਗਵਾ ਕਰ ਕੇ ਜਬਰ ਜਨਾਹ ਕਰਨ ਦੇ ਕੇਸ 'ਚ ਆਪਣਾ ਫ਼ੈਸਲਾ ਅਗਲੇ ਹਫ਼ਤੇ ਲਈ ਰਾਖਵਾਂ ਰੱਖ ...

ਪੂਰੀ ਖ਼ਬਰ »

ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ਵਿਚ ਉੱਤਰ-ਪੂਰਬ 'ਚ ਰੋਸ ਪ੍ਰਦਰਸ਼ਨ

ਗੁਹਾਟੀ/ਅਗਰਤਲਾ/ਈਟਾਨਗਰ, 10 ਦਸੰਬਰ (ਏਜੰਸੀ)- ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਉੱਤਰ-ਪੂਰਬ ਦੇ ਜ਼ਿਆਦਾਤਰ ਖੇਤਰਾਂ 'ਚ ਵਿਦਿਆਰਥੀ ਯੂਨੀਅਨਾਂ ਤੇ ਖੱਬੇ-ਪੱਖੀ ਸੰਗਠਨਾਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਗਏ | ਰਾਜ ਸਭਾ 'ਚ ਪੇਸ਼ ਹੋਣ ਤੋਂ ਇਕ ਦਿਨ ਪਹਿਲਾਂ ਬੰਦ ਕਾਰਨ ...

ਪੂਰੀ ਖ਼ਬਰ »

ਲੋਕਮੱਤ ਸਮੂਹ ਵਲੋਂ ਰਾਜਨੀਤੀ 'ਚ ਖੇਤਰੀ ਪਾਰਟੀਆਂ ਦੀ ਭੂਮਿਕਾ ਵਿਸ਼ੇ 'ਤੇ ਵਿਚਾਰ ਚਰਚਾ

ਨਵੀਂ ਦਿੱਲੀ, 10 ਦਸੰਬਰ (ਬਲਵਿੰਦਰ ਸਿੰਘ ਸੋਢੀ)-ਡਾ: ਅੰਬੇਡਕਰ ਇੰਟਰਨੈਸ਼ਨਲ ਸੈਂਟਰ ਜਨਪਥ ਰੋਡ ਨਵੀਂ ਦਿੱਲੀ ਵਿਖੇ ਲੋਕਮੱਤ ਸਮੂਹ ਵਲੋਂ 'ਲੋਕਮੱਤ ਨੈਸ਼ਨਲ ਕਨਕਲੇਵ' ਪ੍ਰੋਗਰਾਮ ਵਿਚ 'ਰੋਲ ਆਫ਼ ਰਿਜਨਲ ਪਾਰਟੀਜ਼ ਇਨ ਇੰਡੀਅਨ ਪੋਲੀਟਿਕਸ' ਵਿਸ਼ੇ 'ਤੇ ਵਿਚਾਰ ਚਰਚਾ ...

ਪੂਰੀ ਖ਼ਬਰ »

ਨਾਗਰਿਕਤਾ ਸੋਧ ਬਿੱਲ ਨੂੰ ਇਮਰਾਨ ਖ਼ਾਨ ਨੇ ਦੱਸਿਆ 'ਪੱਖਪਾਤੀ'

ਅੰਮਿ੍ਤਸਰ, 10 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਨਾਗਰਿਕਤਾ ਸੋਧ ਬਿੱਲ ਨੂੰ ਆਰ. ਐਸ. ਐਸ. ਦੇ 'ਹਿੰਦੂ ਰਾਸ਼ਟਰ' ਦੀ ਧਾਰਨਾ ਵੱਲ ਵਧਾਇਆ ਕਦਮ ਕਰਾਰ ਦਿੱਤਾ ਹੈ | ਇਸ ਦੇ ਨਾਲ ਹੀ ਉਨ੍ਹਾਂ ਉਕਤ ਬਿੱਲ ਨੂੰ 'ਪੱਖਪਾਤੀ' ਤੇ ...

ਪੂਰੀ ਖ਼ਬਰ »

ਚਿੱਲੀ 'ਚ 38 ਯਾਤਰੀਆਂ ਨੂੰ ਲਿਜਾ ਰਿਹਾ ਸੈਨਿਕ ਜਹਾਜ਼ ਲਾਪਤਾ

ਸੈਂਟਿਆਗੋ, 10 ਦਸੰਬਰ (ਏਜੰਸੀ)-ਅੰਟਾਰਕਟਿਕਾ ਜਾ ਰਿਹਾ ਚਿੱਲੀ ਦਾ ਇਕ ਸੈਨਿਕ ਜਹਾਜ਼ ਲਾਪਤਾ ਹੋ ਗਿਆ | ਜਹਾਜ਼ 'ਚ 38 ਲੋਕ ਸਵਾਰ ਹਨ | ਦੇਸ਼ ਦੀ ਹਵਾਈ ਫ਼ੌਜ ਨੇ ਇਕ ਬਿਆਨ 'ਚ ਇਸ ਦੀ ਪੁਸ਼ਟੀ ਕੀਤੀ | ਹਰਕੁਲੀਸ ਸੀ-130 ਜਹਾਜ਼ ਨੇ ਸੋਮਵਾਰ ਸ਼ਾਮ 4.55 ਵਜੇ ਪੁੰਟਾ ਐਰੀਨਾਸ ਦੇ ...

ਪੂਰੀ ਖ਼ਬਰ »

ਨਿਰਭੈਆ ਮਾਮਲਾ-ਚੌਥੇ ਦੋਸ਼ੀ ਨੂੰ ਵੀ ਤਿਹਾੜ ਜੇਲ੍ਹ ਭੇਜਿਆ-ਹੋ ਰਹੀ ਹੈ ਫਾਂਸੀ ਦੀ ਤਿਆਰੀ

ਨਵੀਂ ਦਿੱਲੀ, 10 ਦਸੰਬਰ (ਏਜੰਸੀ)-ਦਸੰਬਰ 2012 ਦੇ ਨਿਰਭੈਆ ਜਬਰ ਜਨਾਹ ਤੇ ਹੱਤਿਆ ਮਾਮਲੇ ਦੇ ਦੋਸ਼ੀ ਪਵਨ ਕੁਮਾਰ ਗੁਪਤਾ, ਜੋ ਮੰਡੋਲੀ ਜੇਲ੍ਹ 'ਚ ਬੰਦ ਸੀ, ਨੂੰ ਤਿਹਾੜ ਜੇਲ੍ਹ 'ਚ ਤਬਦੀਲ ਕੀਤਾ ਗਿਆ ਹੈ | ਹੁਣ ਰਾਸ਼ਟਰਪਤੀ ਜਿਵੇਂ ਹੀ ਦੋਸ਼ੀ ਵਿਨੇ ਸ਼ਰਮਾ ਦੀ ਰਹਿਮ ਦੀ ਅਪੀਲ ...

ਪੂਰੀ ਖ਼ਬਰ »

ਡੀਡਵਾਨਾ 'ਚ 40 ਟਰੈਕਟਰਾਂ 'ਤੇ ਬਰਾਤ ਲੈ ਕੇ ਗਿਆ ਲਾੜਾ

ਡੀਡਵਾਨਾ (ਰਾਜਸਥਾਨ), 10 ਦਸੰਬਰ (ਏਜੰਸੀ)-ਰਾਜਸਥਾਨ ਦੇ ਡੀਡਵਾਨਾ ਜ਼ਿਲ੍ਹੇ ਦੇ ਲਾਡਾਵਾਸ ਪਿੰਡ ਤੋਂ 40 ਟਰੈਕਟਰਾਂ ਨਾਲ ਨਿਕਲੀ ਬਾਰਾਤ ਦੀ ਇਲਾਕੇ 'ਚ ਖੂਬ ਚਰਚਾ ਹੋ ਰਹੀ ਹੈ, ਜਦਕਿ ਅੱਜਕਲ੍ਹ ਲੋਕ ਮਹਿੰਗੀਆਂ ਤੇ ਲਗਜ਼ਰੀ ਗੱਡੀਆਂ ਨਾਲ ਬਰਾਤ ਲਿਜਾ ਕੇ ਦਿਖਾਵੇ ਕਰਨ ...

ਪੂਰੀ ਖ਼ਬਰ »

ਗ਼ੈਰ-ਕਾਨੂੰਨੀ ਹਥਿਆਰ ਬਣਾਉਣ ਤੇ ਰੱਖਣ 'ਤੇ ਹੁਣ ਹੋਵੇਗੀ ਉਮਰ ਕੈਦ

ਨਵੀਂ ਦਿੱਲੀ, 10 ਦਸੰਬਰ (ਏਜੰਸੀ)-ਗ਼ੈਰ-ਕਾਨੰੂਨੀ ਹਥਿਆਰਾਂ ਦੇ ਨਿਰਮਾਣ 'ਤੇ ਉਮਰ ਕੈਦ ਦੀ ਸਜ਼ਾ ਨੂੰ ਸੰਸਦ ਨੇ ਮਨਜ਼ੂਰੀ ਦੇ ਦਿੱਤੀ ਹੈ | ਮੰਗਲਵਾਰ ਨੂੰ ਅਸਲ੍ਹਾ ਐਕਟ ਸੋਧ ਬਿੱਲ 2019 ਨੂੰ ਮਨਜ਼ੂਰੀ ਦੇ ਦਿੱਤੀ ਗਈ, ਜਿਸ ਵਿਚ ਗੈਰ-ਕਾਨੂੰਨੀ ਹਥਿਆਰਾਂ ਦੇ ਨਿਰਮਾਣ 'ਤੇ ...

ਪੂਰੀ ਖ਼ਬਰ »

ਪਾਕਿ ਵਲੋਂ ਕੰਟਰੋਲ ਰੇਖਾ 'ਤੇ ਭਾਰੀ ਗੋਲਾਬਾਰੀ-ਨਾਗਰਿਕ ਜ਼ਖ਼ਮੀ

ਜੰਮੂ, 10 ਦਸੰਬਰ (ਏਜੰਸੀ)- ਪਾਕਿਸਤਾਨ ਫੌਜ ਨੇ ਪੁਣਛ ਜ਼ਿਲ੍ਹੇ ਦੇ ਦੋ ਸੈਕਟਰਾਂ 'ਚ ਕੰਟਰੋਲ ਰੇਖਾ 'ਤੇ ਨਾਗਰਿਕ ਇਲਾਕਿਆਂ ਤੇ ਅਗਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖਦਿਆਂ ਸੋਮਵਾਰ ਰਾਤ ਭਰ ਗੋਲਾਬਾਰੀ ਕੀਤੀ, ਜਿਸ ਨਾਲ ਇਕ ਨਾਗਰਿਕ ਜ਼ਖ਼ਮੀ ਹੋ ਗਿਆ | ਇਸ ...

ਪੂਰੀ ਖ਼ਬਰ »

ਤਿ੍ਪੁਰਾ 'ਚ 48 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਰੱਦ

ਅਗਰਤਲਾ, 10 ਦਸੰਬਰ (ਏਜੰਸੀ)- ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਚੱਲ ਰਹੇ ਪ੍ਰਦਰਸ਼ਨਾਂ ਦੇ ਮੱਦਨੇਜ਼ਰ ਤਿ੍ਪੁਰਾ 'ਚ 48 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ | ਇਸ ਸਬੰਧੀ ਜਾਰੀ ਅਧਿਕਾਰਕ ਨੋਟੀਫਿਕੇਸ਼ਨ 'ਚ ਦੱਸਿਆ ਗਿਆ ਹੈ ਕਿ ਸਾਰੇ ਮੋਬਾਈਲ ...

ਪੂਰੀ ਖ਼ਬਰ »

ਤਿ੍ਪੁਰਾ 'ਚ ਪ੍ਰਦਰਸ਼ਨ ਦੌਰਾਨ ਹਿੰਸਾ-ਬਿਮਾਰ ਬੱਚੇ ਦੀ ਮੌਤ

ਅਗਰਤਲਾ, 10 ਦਸੰਬਰ (ਏਜੰਸੀ)-ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਤਿ੍ਪੁਰਾ ਵਿਖੇ 11 ਘੰਟੇ ਲੰਬੇ ਬੰਦ ਮੌਕੇ ਲਗਾਏ ਜਾਮ ਦੌਰਾਨ ਐਾਬੂਲੈਂਸ 'ਚ ਹਸਪਤਾਲ ਲੈ ਕੇ ਜਾ ਰਹੇ ਬਿਮਾਰ ਬੱਚੇ ਦੀ ਮੌਤ ਹੋ ਗਈ, ਜਦਕਿ 40 ਹੋਰ ਲੋਕ ਜ਼ਖ਼ਮੀ ਹੋ ਗਏ ਹਨ | ਸੇਫੀਜਲਾ ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਹਰਿਆਣਾ ਦੇ ਸਕੂਲ 'ਚ ਘੱਟ ਨੰਬਰ ਲੈਣ ਵਾਲੇ 6 ਵਿਦਿਆਰਥੀਆਂ ਦੇ ਮੂੰਹ ਤੇ ਕਾਲਖ ਲਾਈ, ਮਾਮਲਾ ਦਰਜ

ਹਿਸਾਰ, 10 ਦਸੰਬਰ (ਏਜੰਸੀ)- ਹਰਿਆਣਾ 'ਚ ਇਕ ਨਿੱਜੀ ਸਕੂਲ ਦੀ ਚੌਥੀ ਜਮਾਤ ਦੀਆਂ 2 ਲੜਕੀਆਂ ਸਮੇਤ 6 ਵਿਦਿਆਰਥੀਆਂ ਦੇ ਸਕੂਲ ਟੈਸਟ ਦੌਰਾਨ ਘੱਟ ਨੰਬਰ ਆਉਣ 'ਤੇ ਉਨ੍ਹਾਂ ਦੇ ਮੂੰਹ ਕਾਲੇ ਕਰਕੇ ਉਨ੍ਹਾਂ ਨੂੰ ਸਕੂਲ ਦੇ ਅਹਾਤੇ 'ਚ ਘੁਮਾਏ ਜਾਣ ਦੀ ਖ਼ਬਰ ਹੈ | ਪੁਲਿਸ ਨੇ ਦੱਸਿਆ ...

ਪੂਰੀ ਖ਼ਬਰ »

ਲੰਡਨ 'ਚ ਨਵਾਜ਼ ਸ਼ਰੀਫ਼ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਲੰਡਨ, 10 ਦਸੰਬਰ (ਏਜੰਸੀ)- ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸਮਰਥਕਾਂ ਦੇ ਇਕ ਸਮੂਹ ਨੇ ਲੰਡਨ ਸਥਿਤ ਉਸ ਅਪਾਰਟਮੈਂਟ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ, ਜਿਥੇ ਫਿਲਹਾਲ ਬਿਮਾਰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਰਹਿ ਰਹੇ ਹਨ | ਇਸ ਦੌਰਾਨ ਇਕ ਪ੍ਰਦਰਸ਼ਨਕਾਰੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX