ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ ਦੂਸਰਾ ਟੀ20 ਮੈਚ : ਵੈਸਟ ਇੰਡੀਜ਼ ਨੇ ਦੂਸਰੇ ਟੀ20 ਮੈਚ ਵਿਚ ਭਾਰਤ ਨੂੰ 8 ਵਿਕਟਾਂ ਨਾਲ ਦਿੱਤੀ ਮਾਤ
. . .  1 day ago
ਸੂਫ਼ੀ ਗਾਇਕ ਵਿੱਕੀ ਬਾਦਸ਼ਾਹ ਦਾ ਦਿਲ ਦੀ ਧੜਕਣ ਰੁਕਣ ਕਰਕੇ ਦਿਹਾਂਤ
. . .  1 day ago
ਲੁਧਿਆਣਾ, 8 ਦਸੰਬਰ (ਪੁਨੀਤ ਬਾਵਾ)-ਛੋਟੀ ਉਮਰ ਵਿਚ ਸੂਫ਼ੀ ਗਾਇਕੀ ਵਿਚ ਵਿਸ਼ਵ ਭਰ ਵਿਚ ਆਪਣਾ ਨਾਮ ਬਣਾਉਣ ਵਾਲੇ ਸੂਫ਼ੀ ਪੰਜਾਬੀ ਗਾਇਕ ਵਿੱਕੀ ਬਾਦਸ਼ਾਹ ਦਾ ਅੱਜ ਸ਼ਾਮ ਦਿਲ ਦੀ ਧੜਕਣ ਰੁਕਣ ਕਰਕੇ ਅਚਾਨਕ ਦਿਹਾਂਤ...
ਭਾਰਤ ਵੈਸਟ ਇੰਡੀਜ਼ ਦੂਸਰਾ ਟੀ20 : ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤ ਲਈ ਦਿੱਤਾ 171 ਦਾ ਟੀਚਾ
. . .  1 day ago
ਉਤਰ ਪ੍ਰਦੇਸ਼ 'ਚ ਹੋਏ ਸੜਕ ਹਾਦਸੇ 'ਚ ਗਤਕਾ ਟੀਮ ਦੇ ਦੋ ਨੌਜਵਾਨਾਂ ਦੀ ਮੌਤ, ਕਈ ਜ਼ਖਮੀ
. . .  1 day ago
ਅੰਮ੍ਰਿਤਸਰ, 8 ਦਸੰਬਰ (ਜਸਵੰਤ ਸਿੰਘ ਜੱਸ) - ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਸਾਹਿਬ, ਆਗਰਾ ਦੀ ਗਤਕਾ ਟੀਮ ਦੇ ਦੋ ਸਿੱਖ ਨੌਜਵਾਨਾਂ ਦੀ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਨੇੜੇ ਹੋਏ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਦਕਿ 7 ਨੌਜਵਾਨ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਲਖਨਊ ਨੇੜਲੇ ਹਸਪਤਾਲ ਵਿਚ...
ਵੈਸਟ ਇੰਡੀਜ਼ ਨੂੰ ਮਿਲੀ ਤੀਸਰੀ ਸਫਲਤਾ : ਸ਼ਿਵਮ ਦੂਬੇ 54 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - 10 ਓਵਰਾਂ ਤੋਂ ਬਾਅਦ ਭਾਰਤ 93/2
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਨੌਜਵਾਨ ਹਰਫ਼ਨ-ਮੌਲਾ ਖਿਡਾਰੀ ਸ਼ਿਵਮ ਦੂਬੇ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਭਾਰਤ ਦਾ ਦੂਸਰਾ ਖਿਡਾਰੀ (ਰੋਹਿਤ ਸ਼ਰਮਾ) 15 ਦੌੜਾਂ ਬਣਾ ਕੇ ਆਊਟ
. . .  1 day ago
ਦਿੱਲੀ ਅਗਨੀਕਾਂਡ : ਇਮਾਰਤ ਦੇ ਮਾਲਕ ਰੇਹਾਨ ਖ਼ਿਲਾਫ਼ 304 ਦਾ ਮਾਮਲਾ ਦਰਜ
. . .  1 day ago
ਨਵੀਂ ਦਿੱਲੀ, 8 ਦਸੰਬਰ - ਦਿੱਲੀ ਵਿਖੇ ਇਮਾਰਤ ਨੂੰ ਅੱਗ ਲੱਗਣ ਦੇ ਮਾਮਲੇ 'ਚ ਪੁਲਿਸ ਵੱਲੋਂ ਇਮਾਰਤ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਦੇ ਖ਼ਿਲਾਫ਼ ਆਈ.ਪੀ.ਸੀ ਦੀ...
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - 5 ਓਵਰਾਂ ਤੋਂ ਬਾਅਦ ਭਾਰਤ 37/1
. . .  1 day ago
ਪ੍ਰਧਾਨ ਮੰਤਰੀ ਨੇ ਜਾਣਿਆ ਅਰੁਣ ਸੌਰੀ ਦਾ ਹਾਲ
. . .  1 day ago
ਪੁਣੇ, 8 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਣੇ ਦੇ ਹਸਪਤਾਲ 'ਚ ਜੇਰੇ ਇਲਾਜ ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਪੱਤਰਕਾਰ ਅਰੁਣ ਸ਼ੌਰੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ਜਾਣਿਆ। ਅਰੁਣ ਸ਼ੌਰੀ...
ਵੈਸਟ ਇੰਡੀਜ਼ ਨੂੰ ਮਿਲੀ ਪਹਿਲੀ ਸਫਲਤਾ : ਕੇ.ਐੱਲ ਰਾਹੁਲ 11 ਦੌੜਾਂ ਬਣਾ ਕੇ ਆਊਟ
. . .  1 day ago
ਦਿੱਲੀ ਅਗਨੀਕਾਂਡ : ਹਰਸ਼ ਵਰਧਨ ਵੱਲੋਂ ਘਟਨਾ ਸਥਲ ਦਾ ਦੌਰਾ
. . .  1 day ago
ਨਵੀਂ ਦਿੱਲੀ, 8 ਦਸੰਬਰ - ਕੇਂਦਰੀ ਮੰਤਰੀ ਤੇ ਦਿੱਲੀ ਦੇ ਚਾਂਦਨੀ ਚੌਂਕ ਤੋਂ ਲੋਕ ਸਭਾ ਮੈਂਬਰ ਹਰਸ਼ਵਰਧਨ ਵੱਲੋਂ ਦਿੱਲੀ ਵਿਖੇ ਇਮਾਰਤ ਨੂੰ ਅੱਗ ਲੱਗਣ ਵਾਲੀ ਥਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ...
ਅੰਮ੍ਰਿਤਸਰ ਦਿਹਾਤੀ 'ਚ ਪਿਕ ਐਂਡ ਡਰਾਪ ਸਹੂਲਤ ਦੀ ਸ਼ੁਰੂਆਤ
. . .  1 day ago
ਅਜਨਾਲਾ, 8 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਔਰਤਾਂ ਦੀ ਸੁਰੱਖਿਆ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਭਰ 'ਚ ਪਿਕ ਐਂਡ ਡਰਾਪ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਉੱਤੇ ਕਾਰਵਾਈ ਕਰਦਿਆ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ...
ਗੁਰੂਗ੍ਰਾਮ 'ਚ ਫੈਕਟਰੀ ਨੂੰ ਲੱਗੀ ਅੱਗ
. . .  1 day ago
ਗੁਰੂਗ੍ਰਾਮ, 8 ਦਸੰਬਰ - ਹਰਿਆਣਾ ਦੇ ਗੁਰੂਗ੍ਰਾਮ 'ਚ ਪੈਂਦੇ ਮਾਨੇਸਰ ਦੇ ਸੈਕਟਰ ਨੰ. 8 'ਚ ਇੱਕ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ...
ਭਾਰਤ-ਵੈਸਟ ਇੰਡੀਜ਼ ਦੂਸਰਾ ਟੀ-20 - ਟਾਸ ਜਿੱਤ ਕੇ ਵੈਸਟ ਇੰਡੀਜ਼ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਫ਼ਰੀਦਕੋਟ : ਪੀੜਤ ਔਰਤ ਡਾਕਟਰ ਸਮੇਤ ਪੁਲਿਸ ਨੇ ਕਈਆਂ ਨੂੰ ਫਿਰ ਲਿਆ ਹਿਰਾਸਤ 'ਚ
. . .  1 day ago
ਮੈਡੀਕਲ ਪ੍ਰੈਕਟੀਸ਼ਨਰ ਜੰਤਰ ਮੰਤਰ ਵਿਖੇ 10 ਨੂੰ ਕਰਨਗੇ ਰੋਸ ਰੈਲੀ
. . .  1 day ago
ਜਦੋਂ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਬਾਦਲ ਨਜ਼ਰ ਆਏ ਇਕੱਠੇ
. . .  1 day ago
ਦਿੱਲੀ ਅਗਨੀਕਾਂਡ : ਇਮਾਰਤ ਦਾ ਮਾਲਕ ਰੇਹਾਨ ਗ੍ਰਿਫ਼ਤਾਰ
. . .  1 day ago
ਹਲਕਾ ਯੂਥ ਪ੍ਰਧਾਨ ਦੇ ਸਵਾਗਤ ਕਰਨ ਮੌਕੇ ਹਵਾਈ ਫਾਇਰ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਲੁਧਿਆਣਾ ਦੇ ਦਰੇਸੀ ਕੋਲ ਪੁਲਿਸ ਸਟੇਸ਼ਨ ਤੋਂ ਮਹਿਜ਼ 500 ਮੀਟਰ ਦੂਰ ਚੱਲੀਆਂ ਗੋਲੀਆਂ, ਇੱਕ ਜ਼ਖ਼ਮੀ
. . .  1 day ago
ਡਾ. ਓਬਰਾਏ ਦੇ ਯਤਨਾਂ ਨਾਲ ਹਿਮਾਚਲ ਦੇ 23 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਵਤਨ ਪੁੱਜੀ
. . .  1 day ago
ਦਿੱਲੀ ਅਗਨੀਕਾਂਡ : ਫੈਕਟਰੀ ਦਾ ਮਾਲਕ ਰੇਹਾਨ ਫ਼ਰਾਰ, ਤਲਾਸ਼ 'ਚ ਜੁਟੀ ਪੁਲਿਸ
. . .  1 day ago
ਜੇਕਰ ਗ਼ੈਰ-ਕਾਨੂੰਨੀ ਢੰਗ ਨਾਲ ਫੈਕਟਰੀ ਚੱਲ ਰਹੀ ਸੀ ਤਾਂ ਨਗਰ ਨਿਗਮ ਨੇ ਕਿਉਂ ਨਹੀਂ ਕੀਤੀ ਕਾਰਵਾਈ- ਸੰਜੇ ਸਿੰਘ
. . .  1 day ago
ਦਿੱਲੀ ਅਗਨੀਕਾਂਡ 'ਤੇ ਭਾਜਪਾ ਦੇ ਸੰਸਦ ਮੈਂਬਰ ਡਾ. ਹਰਸ਼ਵਰਧਨ ਨੇ ਜਤਾਇਆ ਦੁੱਖ
. . .  1 day ago
ਕਬੱਡੀ ਕੱਪ : ਦੂਜੇ ਸੈਮੀ ਫਾਈਨਲ 'ਚ ਭਾਰਤ ਨੇ ਯੂ. ਐੱਸ. ਏ. ਨੂੰ ਹਰਾ ਕੇ ਫਾਈਨਲ 'ਚ ਬਣਾਈ ਥਾਂ
. . .  1 day ago
ਔਰਤਾਂ ਪ੍ਰਤੀ ਵਧਦੇ ਅਪਰਾਧਾਂ ਦੇ ਮੱਦੇਨਜ਼ਰ ਆਪਣਾ ਜਨਮ ਦਿਨ ਨਹੀਂ ਮਨਾਉਣਗੇ ਸੋਨੀਆ ਗਾਂਧੀ
. . .  1 day ago
ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਦਿੱਲੀ : ਅੱਗ ਲੱਗਣ ਵਾਲੀ ਇਮਾਰਤ 'ਚ ਇੱਕ ਵੀ ਫਾਇਰ ਸੇਫ਼ਟੀ ਉਪਕਰਨ ਨਹੀਂ ਸੀ
. . .  1 day ago
ਦਿੱਲੀ ਅਗਨੀਕਾਂਡ 'ਚ ਮਾਰੇ ਗਏ ਬਿਹਾਰ ਦੇ ਲੋਕਾਂ ਦੇ ਪਰਿਵਾਰਾਂ ਲਈ ਨਿਤਿਸ਼ ਵਲੋਂ ਮੁਆਵਜ਼ੇ ਦਾ ਐਲਾਨ
. . .  1 day ago
ਦਿੱਲੀ ਅਗਨੀਕਾਂਡ ਦੀ ਜਾਂਚ ਹੋਣੀ ਚਾਹੀਦੀ ਹੈ- ਗੌਤਮ ਗੰਭੀਰ
. . .  1 day ago
ਕਬੱਡੀ ਕੱਪ : ਪਹਿਲੇ ਸੈਮੀ ਫਾਈਨਲ ਮੁਕਾਬਲੇ 'ਚ ਕੈਨੇਡਾ ਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ 'ਚ ਕੀਤਾ ਪ੍ਰਵੇਸ਼
. . .  1 day ago
ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਬੱਡੀ ਕੱਪ ਦੇ ਸੈਮੀ ਫਾਈਨਲ ਮੁਕਾਬਲੇ ਸ਼ੁਰੂ
. . .  1 day ago
ਨਾਭਾ 'ਚ ਪੁਲਿਸ ਨੇ ਬਰਾਮਦ ਕੀਤੇ ਸਹਿਕਾਰੀ ਬੈਂਕ 'ਚ ਲਾਏ ਪੋਸਤ ਦੇ ਬੂਟੇ
. . .  1 day ago
ਦਿੱਲੀ ਅਗਨੀਕਾਂਡ ਦੇ ਪੀੜਤਾਂ ਲਈ ਪੀ. ਐੱਮ. ਓ. ਵਲੋਂ ਮੁਆਵਜ਼ੇ ਦਾ ਐਲਾਨ
. . .  1 day ago
ਅੱਗ ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਹਸਪਤਾਲ 'ਚ ਪਹੁੰਚੇ ਕੇਜਰੀਵਾਲ
. . .  1 day ago
ਅਕਾਲੀ ਆਗੂਆਂ ਨੇ ਗੁ. ਹਾਜੀਰਤਨ ਸਾਹਿਬ ਵਿਖੇ ਅਰਦਾਸ ਕਰਕੇ ਮਨਾਇਆ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ
. . .  1 day ago
ਦਿੱਲੀ ਅੱਗ ਹਾਦਸਾ : ਕੇਜਰੀਵਾਲ ਵਲੋਂ ਮੈਜਿਸਟ੍ਰੇਟ ਜਾਂਚ ਦੇ ਨਿਰਦੇਸ਼, ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  1 day ago
ਦਿੱਲੀ ਅਗਨੀਕਾਂਡ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਭਾਜਪਾ ਵਲੋਂ ਮੁਆਵਜ਼ੇ ਦਾ ਐਲਾਨ
. . .  1 day ago
ਦਿੱਲੀ ਅਗਨੀਕਾਂਡ : ਦਮ ਘੁੱਟਣ ਕਾਰਨ ਹੋਈ ਵਧੇਰੇ ਲੋਕਾਂ ਦੀ ਮੌਤ
. . .  1 day ago
ਦਿੱਲੀ 'ਚ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
. . .  1 day ago
ਦਿੱਲੀ ਅਗਨੀਕਾਂਡ 'ਤੇ ਰਾਹੁਲ ਗਾਂਧੀ ਨੇ ਜਤਾਇਆ ਦੁੱਖ
. . .  1 day ago
ਦਿੱਲੀ ਅਗਨੀਕਾਂਡ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦੁੱਖ ਦਾ ਪ੍ਰਗਟਾਵਾ
. . .  1 day ago
ਦਿੱਲੀ ਅਗਨੀਕਾਂਡ : ਹਾਦਸੇ ਵਾਲੇ ਥਾਂ 'ਤੇ ਪਹੁੰਚੀ ਐੱਨ. ਡੀ. ਆਰ. ਐੱਫ
. . .  1 day ago
ਦਿੱਲੀ ਅਗਨੀਕਾਂਡ 'ਚ ਮੌਤਾਂ ਦਾ ਅੰਕੜਾ ਵੱਧ ਕੇ ਹੋਇਆ 43
. . .  1 day ago
ਦਿੱਲੀ ਅਗਨੀਕਾਂਡ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਤਾਇਆ ਦੁੱਖ
. . .  1 day ago
ਦਿੱਲੀ ਅਗਨੀਕਾਂਡ 'ਚ ਹੁਣ ਤੱਕ 35 ਲੋਕਾਂ ਦੀ ਮੌਤ
. . .  1 day ago
ਦਿੱਲੀ: ਝਾਂਸੀ ਰੋਡ 'ਤੇ 4 ਮੰਜ਼ਿਲਾਂ ਇਮਾਰਤ ਨੂੰ ਅੱਗ ਲੱਗਣ ਕਾਰਨ 32 ਲੋਕਾਂ ਦੀ ਮੌਤ
. . .  1 day ago
ਚੀਨ 'ਚ ਟਰੱਕ ਪਲਟਣ ਕਾਰਨ ਸੱਤ ਲੋਕਾਂ ਦੀ 7 ਮੌਤ, ਦੋ ਜ਼ਖਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 23 ਮੱਘਰ ਸੰਮਤ 551
ਿਵਚਾਰ ਪ੍ਰਵਾਹ: ਨੇਕ ਨੀਤੀ 'ਤੇ ਚਲਦੇ ਹੋਏ ਆਪਣਾ ਪੱਥ ਜਾਰੀ ਰੱਖੋ, ਤੁਹਾਡੀ ਜਿੱਤ ਯਕੀਨੀ ਹੋਵੇਗੀ। -ਮੀਮਸਾ

ਪਹਿਲਾ ਸਫ਼ਾ

ਉਨਾਓ ਜਬਰ ਜਨਾਹ ਪੀੜਤਾ ਦੀ ਮੌਤ ਨਾਲ ਦੇਸ਼ ਭਰ 'ਚ ਗੁੱਸੇ ਦੀ ਲਹਿਰ

ਹਰਕਤ 'ਚ ਆਈ ਕੇਂਦਰ ਸਰਕਾਰ, ਦੋ ਮਹੀਨਿਆਂ 'ਚ ਹੋਵੇ ਜਾਂਚ-ਕਾਨੂੰਨ ਮੰਤਰੀ
ਮੁੱਖ ਮੰਤਰੀ ਯੋਗੀ ਵਲੋਂ ਐਲਾਨੇ 25 ਲੱਖ ਦਾ ਚੈੱਕ ਪੀੜਤਾ ਦੇ ਪਰਿਵਾਰ ਨੂੰ ਸੌ ਾਪਿਆ ਤੇ ਘਰ ਦੇਣ ਦਾ ਐਲਾਨ
ਲਖਨਊ/ਨਵੀਂ ਦਿੱਲੀ, 7 ਦਸੰਬਰ (ਏਜੰਸੀ)-ਉਨਾਓ ਜਬਰ ਜਨਾਹ ਮਾਮਲੇ ਦੀ ਪੀੜਤਾ ਦੀ ਮੌਤ ਹੋ ਜਾਣ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਨੂੰ ਹੈਦਰਾਬਾਦ ਦੀ ਤਰ੍ਹਾਂ ਭਜਾ-ਭਜਾ ਕੇ ਮਾਰਨ ਜਾਂ ਉਨ੍ਹਾਂ ਨੂੰ ਫਾਂਸੀ 'ਤੇ ਲਟਕਾਉਣ ਦੀ ਮੰਗ ਕੀਤੀ ਹੈ | ਉਨਾਓ 'ਚ ਆਪਣੇ ਘਰ ਵਿਖੇ ਪੀੜਤ ਲੜਕੀ ਦੇ ਪਿਤਾ ਤੇ ਭਰਾ ਨੇ ਕਿਹਾ ਕਿ ਅਸੀਂ ਦੋਸ਼ੀਆਂ ਨੂੰ ਭਜਾ-ਭਜਾ ਕੇ ਗੋਲੀਆਂ ਮਾਰ ਕੇ ਉਨਾਂ ਦੀ ਹੱਤਿਆ ਵੇਖਣੀ ਚਾਹੁੰਦੇ ਹਾਂ | ਪੀੜਤਾ ਦੇ ਪਿਤਾ ਨੇ ਕਿਹਾ ਕਿ ਮੈਂ ਕੋਈ ਪੈਸਾ ਜਾਂ ਕਿਸੇ ਤਰ੍ਹਾਂ ਦੀ ਮਦਦ ਨਹੀਂ ਚਾਹੁੰਦਾ | ਮੈਂ ਚਾਹੁੰਦਾ ਹਾਂ ਕਿ ਦੋਸ਼ੀਆਂ ਨੂੰ ਹੈਦਰਾਬਾਦ ਮੁਕਾਬਲੇ ਦੀ ਤਰ੍ਹਾਂ ਭਜਾ-ਭਜਾ ਕੇ ਮਾਰਿਆ ਜਾਵੇ ਜਾਂ ਉਨ੍ਹਾਂ ਨੂੰ ਫਾਂਸੀ 'ਤੇ ਲਟਕਾਇਆ ਜਾਵੇ | ਪੀੜਤਾ ਦੇ ਭਰਾ ਨੇ ਉਕਤ ਮੰਗ ਦੁਹਰਾਉਂਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਭੈਣ ਨੂੰ ਤਦ ਹੀ ਇਨਸਾਫ਼ ਮਿਲੇਗਾ ਜਦ ਉਸ ਦੀ ਮੌਤ ਲਈ ਜ਼ਿੰਮੇਵਾਰ ਦੋਸ਼ੀ ਉਸੇ ਸਥਾਨ 'ਤੇ ਜਾਣਗੇ ਜਿੱਥੇ ਉਹ ਗਈ ਹੈ | ਉਸ ਨੇ ਦੱਸਿਆ ਕਿ ਮੇਰੀ ਭੈਣ ਆਖਰੀ ਸਮੇਂ ਵੀ ਬਚਾਉਣ ਦੀ ਗੁਹਾਰ ਲਗਾ ਰਹੀ ਸੀ ਪਰ ਮੈਂ ਉਸ ਨੂੰ ਬਚਾ ਨਾ ਸਕਣ 'ਤੇ ਕਾਫ਼ੀ ਦੁਖੀ ਹਾਂ | ਭਰਾ ਨੇ ਕਿਹਾ ਕਿਉਂਕਿ ਦੋਸ਼ੀਆਂ ਨੇ ਉਨ੍ਹਾਂ ਦੀ ਭੈਣ ਨੂੰ ਅੱਗ ਲਗਾ ਦਿੱਤੀ ਸੀ, ਇਸ ਲਈ ਹੁਣ ਉਹ ਉਸ ਦਾ ਸਸਕਾਰ ਨਹੀਂ ਕਰਨਗੇ ਬਲਕਿ ਉਸ ਨੂੰ ਦਫ਼ਨਾਉਣਗੇ | ਲੜਕੀ ਦੇ ਪਿਤਾ ਨੇ ਕਿਹਾ ਕਿ ਸਾਨੂੰ ਇਨਸਾਫ਼ ਤੋਂ ਦੂਰ ਰੱਖਣ ਲਈ ਦੋਸ਼ੀਆਂ ਨੇ ਪੈਸੇ ਦੀ ਵਰਤੋਂ ਕੀਤੀ | ਪਹਿਲਾਂ ਮੇਰਾ ਕੇਸ ਦਰਜ ਨਹੀਂ ਕੀਤਾ ਗਿਆ | ਬਾਅਦ 'ਚ ਅਦਾਲਤ ਦੇ ਨਿਰਦੇਸ਼ ਤੋਂ ਬਾਅਦ ਹੀ ਕੇਸ ਦਰਜ ਹੋਇਆ | ਪੀੜਤਾ ਦੀ ਮਿ੍ਤਕ ਦੇਹ ਨੂੰ ਉਸ ਦੇ ਜੱਦੀ ਪਿੰਡ ਲਿਆਂਦਾ ਗਿਆ ਹੈ | ਉਨਾਓ ਮਾਮਲੇ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਲਈ ਦੇਸ਼ ਭਰ 'ਚ ਰੋਸ ਪ੍ਰਦਰਸ਼ਨ ਜਾਰੀ ਹੈ | ਵਿਰੋਧੀ ਪਾਰਟੀਆਂ ਵਲੋਂ ਕੇਂਦਰ ਤੇ ਸੂਬਾ ਸਰਕਾਰ ਦੀ ਕਾਫ਼ੀ ਆਲੋਚਨਾ ਕੀਤੀ ਜਾ ਰਹੀ ਹੈ |
ਪੋਸਟਮਾਰਟਮ ਰਿਪੋਰਟ
ਉਨਾਓ ਜਬਰ ਜਨਾਹ ਮਾਮਲੇ ਦੀ ਪੀੜਤਾ ਦੀ ਮੌਤ ਜ਼ਿਆਦਾ ਸੜ ਜਾਣ ਕਾਰਨ ਹੋਈ | ਇਹ ਖ਼ੁਲਾਸਾ ਪੋਸਟਮਾਰਟਮ ਰਿਪੋਰਟ 'ਚ ਹੋਇਆ | ਦਿੱਲੀ ਦੇ ਸਫ਼ਦਰਜੰਗ ਹਸਪਤਾਲ ਦੇ ਇਕ ਡਾਕਟਰ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਅਨੁਸਾਰ ਪੀੜਤਾ ਦੀ ਮੌਤ ਜ਼ਿਆਦਾ ਸੜ ਜਾਣ ਕਰਕੇ ਹੋਈ | ਸਰੀਰ 'ਚ ਕਿਸੇ ਵੀ ਜ਼ਹਿਰੀਲੇ ਪਦਾਰਥ ਦੀ ਮੌਜੂਦਗੀ ਨਾ ਹੋਣ ਅਤੇ ਦਮ ਘੁੱਟਣ ਦਾ ਕੋਈ ਸੰਕੇਤ ਨਹੀਂ ਸੀ |
ਫਾਸਟ ਟਰੈਕ ਅਦਾਲਤ 'ਚ ਚੱਲੇਗਾ ਮੁਕੱਦਮਾ
ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਉਨਾਓ ਪੀੜਤਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਕੇਸ ਦੀ ਸੁਣਵਾਈ ਫਾਸਟ ਟਰੈਕ ਅਦਾਲਤ 'ਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਯਕੀਨੀ ਬਣਾਈ ਜਾਵੇਗੀ | ਯੋਗੀ ਸਰਕਾਰ ਵਲੋਂ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੂੰ ਐਲਾਨਿਆ ਗਿਆ 25 ਲੱਖ ਰੁਪਏ ਦਾ ਚੈੱਕ ਦੇਰ ਰਾਤ ਨੂੰ ਸੂਬੇ ਦੇ ਲੇਬਰ ਮੰਤਰੀ ਸੁਆਮੀ ਪ੍ਰਸਾਦ ਮੌਰਿਆ ਨੇ ਪੀੜਤਾ ਦੇ ਪਿਤਾ ਨੂੰ ਸੌਾਪਿਆ | ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਰਿਵਾਰਕ ਮੈਂਬਰਾਂ ਨੂੰ ਇਕ ਘਰ ਵੀ ਦਿੱਤਾ ਜਾਵੇਗਾ |
ਪਿ੍ਅੰਕਾ ਗਾਂਧੀ ਵਲੋਂ ਪਰਿਵਾਰ ਨਾਲ ਮੁਲਾਕਾਤ
ਕਾਂਗਰਸ ਦੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਨੇ ਪੀੜਤਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉੱਤਰ ਪ੍ਰਦੇਸ਼ ਸਰਕਾਰ 'ਤੇ ਸੂਬੇ 'ਚ ਔਰਤਾਂ ਿਖ਼ਲਾਫ਼ ਅੱਤਿਆਚਾਰ ਕਰਨ ਵਾਲੇ ਅਪਰਾਧੀਆਂ ਦੀ ਸਰਪ੍ਰਸਤੀ ਕਰਨ ਦਾ ਦੋਸ਼ ਲਗਾਇਆ | ਪੀੜਤਾ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਪਿ੍ਅੰਕਾ ਨੇ ਕਿਹਾ ਕਿ ਸੂਬੇ ਵਿਚਲੀ ਭਾਜਪਾ ਸਰਕਾਰ ਕਹਿੰਦੀ ਹੈ ਕਿ ਯੂ.ਪੀ. 'ਚ ਅਪਰਾਧੀਆਂ ਲਈ ਕੋਈ ਜਗ੍ਹਾ ਨਹੀਂ ਹੈ ਪਰ ਜਿਸ ਤਰ੍ਹਾਂ ਇੱਥੇ ਔਰਤਾਂ ਿਖ਼ਲਾਫ਼ ਅਪਰਾਧ ਦੀਆਂ ਘਟਨਾਵਾਂ ਵੱਧ ਰਹੀਆਂ ਹਨ, ਇਸ 'ਤੇ ਮੈਨੂੰ ਇੰਝ ਲੱਗਦਾ ਹੈ ਕਿ ਸੂਬੇ 'ਚ ਔਰਤਾਂ ਲਈ ਕੋਈ ਵੀ ਜਗ੍ਹਾ ਨਹੀਂ ਬਚੀ | ਪਿ੍ਅੰਕਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਦੋਸ਼ੀਆਂ ਵਲੋਂ ਪੀੜਤ ਲੜਕੀ ਤੇ ਉਸ ਦੇ ਪਰਿਵਾਰ ਨੂੰ ਪੇ੍ਰਸ਼ਾਨ ਕੀਤਾ ਜਾ ਰਿਹਾ ਸੀ | ਪੀੜਤਾ ਦੇ ਪਰਿਵਾਰ ਦੀ ਇਕ ਲੜਕੀ ਨੂੰ ਸਕੂਲ 'ਚੋਂ ਉਸ ਦਾ ਨਾਂਅ ਕੱਟਣ ਦੀ ਧਮਕੀ ਦਿੱਤੀ ਗਈ, ਇਸ ਲਈ ਉਹ ਸਕੂਲ ਜਾਣ ਦਾ ਹੌਸਲਾ ਨਹੀਂ ਕਰ ਸਕੀ | ਉਸ ਦੇ ਪਿਤਾ ਨੂੰ ਕੁੱਟਿਆ ਗਿਆ ਅਤੇ ਜੂਨ 'ਚ ਉਨ੍ਹਾਂ ਦੀਆਂ ਫ਼ਸਲਾਂ ਨੂੰ ਅੱਗ ਲਗਾ ਦਿੱਤੀ ਗਈ | ਹਰੇਕ ਤਰੀਕੇ ਨਾਲ ਪਰਿਵਾਰ 'ਤੇ ਤਸ਼ੱਦਦ ਕੀਤਾ ਗਿਆ | ਪਿ੍ਅੰਕਾ ਨੇ ਕਿਹਾ ਕਿ ਇੱਥੇ ਇਹ ਅਟਕਲਾਂ ਹਨ ਕਿ ਪਿੰਡ ਦੇ ਮੁਖੀ ਦੇ ਭਾਜਪਾ ਨਾਲ ਰਿਸ਼ਤੇ ਹਨ | ਉਨ੍ਹਾਂ ਪੱਤਰਕਾਰਾਂ ਨੂੰ ਇਸ ਪਿੱਛੇ ਸੱਚ ਲੱਭਣ ਲਈ ਕਿਹਾ | ਪਿ੍ਅੰਕਾ ਨੇ ਕਿਹਾ ਕਿ ਸ਼ਾਇਦ ਇਸੇ ਕਰਕੇ ਹੀ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਸੀ |
ਨੋਟਿਸ ਲਵੇ ਸੁਪਰੀਮ ਕੋਰਟ-ਮਾਇਆਵਤੀ
ਬਸਪਾ ਮੁਖੀ ਮਾਇਆਵਤੀ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਉਹ ਔਰਤਾਂ ਿਖ਼ਲਾਫ਼ ਅਪਰਾਧ ਦੀਆਂ ਵੱਧ ਰਹੀਆਂ ਘਟਨਾਵਾਂ ਦਾ ਖ਼ੁਦ ਨੋਟਿਸ ਲਵੇ ਅਤੇ ਇਨ੍ਹਾਂ ਨਾਲ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਲਈ ਕੇਂਦਰ ਨੂੰ ਤੁਰੰਤ ਕਦਮ ਚੁੱਕਣ ਦਾ ਨਿਰਦੇਸ਼ ਦੇਵੇ | ਮਾਇਆਵਤੀ ਨੇ ਕਿਹਾ ਕਿ ਜਬਰ ਜਨਾਹ, ਹੱਤਿਆ ਤੇ ਛੇੜਛਾੜ ਦੀਆਂ ਘਟਨਾਵਾਂ ਦੇਸ਼ ਭਰ 'ਚ ਹਨ ਪਰ ਯੂ.ਪੀ. 'ਚ ਅਜਿਹੇ ਮਾਮਲੇ ਬਹੁਤ ਜ਼ਿਆਦਾ ਹਨ | ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਮਾਇਆਵਤੀ ਨੇ ਕਿਹਾ ਕਿ ਸੂਬੇ 'ਚ ਜਦ ਤੋਂ ਭਾਜਪਾ ਸਰਕਾਰ ਸੱਤਾ 'ਚ ਆਈ ਹੈ ਤਦ ਤੋਂ ਔਰਤਾਂ ਸੁਰੱਖਿਅਤ ਨਹੀਂ ਹਨ | ਬਾਅਦ 'ਚ ਮਾਇਆਵਤੀ ਨੇ ਉੱਤਰ ਪ੍ਰਦੇਸ਼ ਦੀ ਰਾਜਪਾਲ ਅਨੰਦੀਬੇਨ ਪਟੇਲ ਨਾਲ ਮੁਲਾਕਾਤ ਕੀਤੀ ਅਤੇ ਔਰਤਾਂ ਿਖ਼ਲਾਫ਼ ਵੱਧ ਰਹੀਆਂ ਘਟਨਾਵਾਂ ਸਬੰਧੀ ਉਨ੍ਹਾਂ ਨੂੰ ਇਕ ਮੰਗ ਪੱਤਰ ਸੌਾਪਿਆ |
ਧਰਨੇ 'ਤੇ ਬੈਠੇ ਅਖਿਲੇਸ਼ ਯਾਦਵ
ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਉਨਾਓ ਜਬਰ ਜਨਾਹ ਮਾਮਲੇ ਦੀ ਪੀੜਤਾ ਦੀ ਮੌਤ ਹੋ ਜਾਣ ਤੋ ਬਾਅਦ ਸੂਬਾ ਸਰਕਾਰ ਦੇ ਿਖ਼ਲਾਫ਼ ਪ੍ਰਦਰਸ਼ਨ ਕਰਨ ਲਈ ਵਿਧਾਨ ਭਵਨ ਦੇ ਬਾਹਰ ਧਰਨਾ ਲਗਾ ਕੇ ਬੈਠੇ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਵੀ ਉਨ੍ਹਾਂ ਨਾਲ ਹਾਜ਼ਰ ਸਨ |
ਇਨਸਾਫ਼ ਦੇ ਇੰਤਜ਼ਾਰ 'ਚ ਇਕ ਹੋਰ ਬੇਟੀ ਨੇ ਜਾਨ ਗਵਾਈ-ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਉਨਾਓ ਜਬਰ ਜਨਾਹ ਪੀੜਤਾ ਦੀ ਦਿਲ ਦਹਿਲਾਉਣ ਵਾਲੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ | ਰਾਹੁਲ ਗਾਂਧੀ ਨੇ ਹਿੰਦੀ 'ਚ ਟਵੀਟ ਕਰਦਿਆਂ ਕਿਹਾ ਕਿ ਇਕ ਹੋਰ ਬੇਟੀ ਇਨਸਾਫ਼ ਅਤੇ ਸੁਰੱਖਿਆ ਦੇ ਇੰਤਜ਼ਾਰ 'ਚ ਆਪਣੀ ਜਾਨ ਗਵਾ ਗਈ | 'ਬੇਟੀ ਕੋ ਨਿਆਏ ਦੋ' ਹੈਸ਼ਟੈਗ ਨਾਲ ਟਵੀਟ ਕਰਦਿਆਂ ਰਾਹੁਲ ਨੇ ਕਿਹਾ ਕਿ ਮੈਂ ਇਸ ਦੁੱਖ ਦੀ ਘੜੀ 'ਚ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਾ ਹਾਂ |
ਲੋਕਾਂ ਵਲੋਂ ਨਾਅਰੇਬਾਜ਼ੀ
ਪੀੜਤਾ ਦੇ ਪਰਿਵਾਰ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ ਯੂ.ਪੀ. ਦੇ ਮੰਤਰੀਆਂ ਸਵਾਮੀ ਪ੍ਰਸਾਦ ਮੌਰਿਆ, ਕਮਲ ਰਾਨੀ ਤੇ ਉਨਾਓ ਤੋਂ ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਿਖ਼ਲਾਫ਼ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ | ਪ੍ਰਦਰਸ਼ਨਕਾਰੀਆਂ ਨੇ 'ਵਾਪਸ ਜਾਓ, ਵਾਪਸ ਜਾਓ' ਦੇ ਨਾਅਰੇ ਲਗਾਏ | ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ, ਜਿਸ 'ਚ ਕਈ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚ ਕੁਝ ਸਥਾਨਕ ਕਾਂਗਰਸੀ ਆਗੂ ਵੀ ਸ਼ਾਮਿਲ ਹਨ |
ਕਾਂਗਰਸੀ ਸਮਰਥਕਾਂ 'ਤੇ ਲਾਠੀਚਾਰਜ
ਉਨਾਓ ਜਬਰ ਜਨਾਹ ਮਾਮਲੇ ਦੀ ਘਟਨਾ ਦੇ ਵਿਰੋਧ 'ਚ ਕਾਂਗਰਸੀ ਸਮਰਥਕਾਂ ਨੇ ਵਿਧਾਨ ਸਭਾ ਅਤੇ ਭਾਜਪਾ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ | ਇਸ 'ਤੇ ਪੁਲਿਸ ਨੇ ਕਾਂਗਰਸ ਸਮਰਥਕਾਂ 'ਤੇ ਲਾਠੀਚਾਰਜ ਕੀਤਾ |
ਦੋਸ਼ੀਆਂ ਨੂੰ ਇਕ ਮਹੀਨੇ 'ਚ ਮਿਲੇ ਫਾਂਸੀ-ਮਾਲੀਵਾਲ
ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਯੂ.) ਦੀ ਮੁਖੀ ਸਵਾਤੀ ਮਾਲੀਵਾਲ ਨੇ ਉਨਾਓ ਕੇਸ ਮਾਮਲੇ ਦੇ ਦੋਸ਼ੀਆਂ ਨੂੰ ਇਕ ਮਹੀਨੇ 'ਚ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ | ਮਾਲੀਵਾਲ ਨੇ ਕਿਹਾ ਕਿ ਸਰਕਾਰ ਨੂੰ ਜਬਰ ਜਨਾਹ ਪੀੜਤ ਲੜਕੀਆਂ ਦੀਆਂ ਚੀਕਾਂ ਸੁਣਾਈ ਨਹੀਂ ਦੇ ਰਹੀਆਂ ਅਤੇ ਉਹ ਦੇਸ਼ ਦੀ ਸਰਕਾਰ 'ਤੇ ਸ਼ਰਮਸਾਰ ਹੈ |
ਇਨਸਾਫ਼ ਦੀ ਮੰਗ ਨੂੰ ਲੈ ਕੇ ਇਕ ਮਾਂ ਨੇ ਬੇਟੀ 'ਤੇ ਸੁੱਟਿਆ ਜਲਣਸ਼ੀਲ ਪਦਾਰਥ
ਦਿੱਲੀ ਦੇ ਸਫ਼ਦਰਜੰਗ ਹਸਪਤਾਲ ਦੇ ਬਾਹਰ ਇਕ ਔਰਤ ਨੇ ਉਨਾਓ ਜਬਰ ਜਨਾਹ ਮਾਮਲੇ ਦੀ ਪੀੜਤਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਆਪਣੀ ਬੇਟੀ 'ਤੇ ਜਲਣਸ਼ੀਲ ਪਦਾਰਥ ਸੁੱਟ ਦਿੱਤਾ | ਉਨਾਓ ਮਾਮਲੇ ਦੀ ਪੀੜਤਾ ਦੀ ਲਾਸ਼ ਨੂੰ ਇੱਥੋਂ ਲਿਜਾਏ ਜਾਣ ਦੇ ਇਕ ਘੰਟੇ ਬਾਅਦ ਇਹ ਘਟਨਾ ਵਾਪਰੀ | ਸੂਤਰਾਂ ਅਨੁਸਾਰ ਜਦ ਮੀਡੀਆ ਕਰਮੀ ਨੇੜਲੇ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਇਸੇ ਦੌਰਾਨ ਇਕ ਔਰਤ ਇਨਸਾਫ਼ ਦੀ ਮੰਗ ਲਈ ਨਾਅਰੇਬਾਜ਼ੀ ਕਰਦੀ ਆਈ ਅਤੇ ਤੁਰੰਤ ਆਪਣੀ ਨਾਬਾਲਗ ਬੇਟੀ 'ਤੇ ਜਲਣਸ਼ੀਲ ਪਦਾਰਥ ਸੁੱਟ ਦਿੱਤਾ | ਹਾਲਾਂਕਿ ਪੁਲਿਸ ਨੇ ਲੜਕੀ ਨੂੰ ਬਚਾਅ ਲਿਆ ਹੈ ਅਤੇ ਔਰਤ ਨੂੰ ਆਪਣੇ ਨਾਲ ਲੈ ਗਈ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਕਿਹਾ ਕਿ ਉਹ ਉਨਾਓ ਘਟਨਾ ਨੂੰ ਲੈ ਕੇ ਕਾਫ਼ੀ ਸਦਮੇ 'ਚ ਸੀ ਅਤੇ ਪੀੜਤਾ ਦੀ ਮੌਤ ਦੀ ਖ਼ਬਰ ਸੁਣ ਕੇ ਹਸਪਤਾਲ ਆਈ ਸੀ |2 ਮਹੀਨਿਆਂ 'ਚ ਪੂਰੀ ਹੋਵੇ ਜਾਂਚ-ਕਾਨੂੰਨ ਮੰਤਰੀ
ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਉਹ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਹਾਈਕੋਰਟਾਂ ਦੇ ਚੀਫ਼ ਜਸਟਿਸਾਂ ਨੂੰ ਚਿੱਠੀ ਲਿਖਣਗੇ ਕਿ ਨਾਬਾਲਗਾਂ ਨਾਲ ਜਬਰ ਜਨਾਹ ਦੇ ਮਾਮਲਿਆਂ ਦੀ ਜਾਂਚ 2 ਮਹੀਨੇ ਅੰਦਰ ਪੂਰੀ ਹੋਵੇ | ਇਸ ਸਬੰਧ 'ਚ ਉਨ੍ਹਾਂ ਆਪਣੇ ਵਿਭਾਗ ਨੂੰ ਵੀ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ | ਉਨ੍ਹਾਂ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰ ਨੇ ਦੇਸ਼ ਭਰ 'ਚ 1023 ਨਵੀਆਂ ਫਾਸਟ ਟਰੈਕ ਅਦਾਲਤਾਂ ਦੇ ਗਠਨ ਦਾ ਪ੍ਰਸਤਾਵ ਰੱਖਿਆ ਹੈ | ਇਨ੍ਹਾਂ 'ਚੋਂ 400 'ਤੇ ਆਮ ਸਹਿਮਤੀ ਬਣ ਗਈ ਹੈ ਅਤੇ 160 ਤੋਂ ਜ਼ਿਆਦਾ ਚਾਲੂ ਵੀ ਹੋ ਗਈਆਂ ਹਨ | ਇਸ ਤੋਂ ਇਲਾਵਾ 704 ਫਾਸਟ ਟਰੈਕ ਅਦਾਲਤਾਂ ਪਹਿਲਾਂ ਤੋਂ ਹੀ ਚਾਲੂ ਹਨ |
ਮੈਨੂੰ ਬਚਾਓ, ਮੈਂ ਮਰਨਾ ਨਹੀਂ ਚਾਹੁੰਦੀ-ਪੀੜਤਾ ਦੇ ਆਖ਼ਰੀ ਸ਼ਬਦ
ਨਵੀਂ ਦਿੱਲੀ, 7 ਦਸੰਬਰ (ਆਈ. ਏ. ਐਨ. ਐਸ.)-'ਮੈਨੂੰ ਬਚਾਓ, ਮੈਂ ਮਰਨਾ ਨਹੀਂ ਚਾਹੁੰਦੀ, ਮੈਂ ਉਨ੍ਹਾਂ ਨੂੰ ਫਾਂਸੀ 'ਤੇ ਲਟਕਦੇ ਵੇਖਣਾ ਚਾਹੁੰਦੀ ਹਾਂ' ਉਨਾਓ ਜਬਰ ਜਨਾਹ ਮਾਮਲੇ ਦੀ 23 ਸਾਲਾ ਪੀੜਤਾ ਦੇ ਇਹ ਆਖ਼ਰੀ ਸ਼ਬਦ ਸਨ | ਪੀੜਤਾ ਨੇ ਦਮ ਤੋੜਨ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਡਾਕਟਰਾਂ ਦੇ ਸਾਹਮਣੇ ਇਹ ਸ਼ਬਦ ਕਹੇ | ਦਿੱਲੀ ਦੇ ਸਫ਼ਦਰਜੰਗ ਹਸਪਤਾਲ ਦੇ ਇਕ ਸੀਨੀਅਰ ਡਾਕਟਰ ਨੇ ਕਿਹਾ ਕਿ ਉਹ ਦਰਦ 'ਚ ਸੀ ਅਤੇ ਖ਼ੁਦ ਨੂੰ ਬਚਾਉਣ ਦੀ ਗੁਹਾਰ ਲਗਾ ਰਹੀ ਸੀ |

ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਹੈਦਰਾਬਾਦ ਮੁਕਾਬਲੇ ਦੀ ਜਾਂਚ ਸ਼ੁਰੂ

ਹੈਦਰਾਬਾਦ, 7 ਦਸੰਬਰ (ਏਜੰਸੀ)-ਹੈਦਰਾਬਾਦ ਵਿਖੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਜਬਰ ਜਨਾਹ ਤੇ ਹੱਤਿਆ ਦੇ ਚਾਰੇ ਦੋਸ਼ੀਆਂ ਦੇ ਮਾਮਲੇ 'ਚ ਰਾਸ਼ਟਰੀ ਮਨੁੱਖੀ ਅਧਿਕਾਰੀ ਕਮਿਸ਼ਨ ਦੀ ਟੀਮ ਨੇ ਮੁਕਾਬਲੇ ਵਾਲੀ ਥਾਂ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਟੀਮ ਨੇ ਮਹਾਬੁਬਨਗਰ ਵਿਖੇ ਉਸ ਸਰਕਾਰੀ ਹਸਪਤਾਲ ਦਾ ਵੀ ਦੌਰਾ ਕੀਤਾ, ਜਿਥੇ ਚਾਰੇ ਦੋਸ਼ੀਆਂ ਦੀਆਂ ਲਾਸ਼ਾਂ ਰੱਖੀਆਂ ਗਈਆਂ ਹਨ | ਕਮਿਸ਼ਨ ਨੇ ਬੀਤੇ ਦਿਨ ਪੁਲਿਸ ਮੁਕਾਬਲੇ 'ਚ ਮਾਰੇ ਗਏ ਦੋਸ਼ੀਆਂ ਦੇ ਮਾਮਲੇ ਦਾ ਨੋਟਿਸ ਲਿਆ ਸੀ ਤੇ ਇਸ ਮਾਮਲੇ 'ਚ ਜਾਂਚ ਦੇ ਆਦੇਸ਼ ਦਿੱਤੇ ਸਨ | ਕਮਿਸ਼ਨ ਨੇ ਕਿਹਾ ਸੀ ਕਿ ਮੁਕਾਬਲਾ ਚਿੰਤਾ ਦਾ ਵਿਸ਼ਾ ਹੈ, ਇਸ ਲਈ ਇਸ 'ਚ ਬਹੁਤ ਧਿਆਨ ਨਾਲ ਜਾਂਚ ਕੀਤੇ ਜਾਣ ਦੀ ਲੋੜ ਹੈ | ਇਸ ਸਬੰਧੀ ਮੱਨੁਖੀ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਦਾ ਮੱਤ ਹੈ ਕਿ ਇਸ ਮਾਮਲੇ ਨੂੰ ਬਹੁਤ ਹੀ ਧਿਆਨ ਨਾਲ ਜਾਂਚਣ ਦੀ ਲੋੜ ਹੈ | ਇਸੇ ਤਹਿਤ ਕਮਿਸ਼ਨ ਨੇ ਡਾਇਰੈਕਟਰ ਜਨਰਲ (ਜਾਂਚ) ਨੂੰ ਤੱੱਥਾਂ ਦੀ ਖੋਜ ਲਈ ਤੁਰੰਤ ਇਕ ਟੀਮ ਘਟਨਾ ਵਾਲੀ ਸਥਾਨ 'ਤੇ ਜਾਂਚ ਕਰਨ ਲਈ ਭੇਜਣ ਲਈ ਕਿਹਾ ਹੈ | ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ ਵਲੋਂ ਇਥੋਂ 50 ਕਿਲੋਮੀਟਰ ਦੂਰ ਮੁਕਾਬਲੇ ਤੇ ਜਬਰ ਜਨਾਹ ਤੋਂ ਬਾਅਦ ਸਾੜ ਕੇ ਮਾਰੀ ਗਈ ਵੈਟਰਨਰੀ ਡਾਕਟਰ ਦੇ ਘਟਨਾ ਸਥਾਨ ਚੱਟਨਪੱਲੀ ਪਿੰਡ ਵਿਖੇ ਦੌਰਾ ਕੀਤਾ |
ਚਾਰੇ ਦੋਸ਼ੀਆਂ 'ਤੇ ਮਾਮਲਾ ਦਰਜ
ਹੈਦਰਾਬਾਦ ਵਿਖੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਜਬਰ ਜਨਾਹ ਤੇ ਹੱਤਿਆ ਦੇ ਚਾਰੇ ਦੋਸ਼ੀਆਂ 'ਤੇ ਪੁਲਿਸ 'ਤੇ ਹਮਲਾ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਾਰੇ ਦੋਸ਼ੀਆਂ ਨਾਲ ਜਾ ਰਹੀ ਪੁਲਿਸ ਟੀਮ ਦੇ ਇੰਚਾਰਜ ਵਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਸ਼ੁੱਕਰਵਾਰ ਨੂੰ ਇਕ ਐਫ. ਆਈ. ਆਰ. ਦਰਜ ਕੀਤੀ ਗਈ |

ਬਦਲੇ ਦੀ ਭਾਵਨਾ ਨਾਲ ਨਿਆਂ ਆਪਣਾ ਮੂਲ ਰੂਪ ਗਵਾ ਦਿੰਦਾ ਹੈ-ਚੀਫ਼ ਜਸਟਿਸ

ਜੋਧਪੁਰ, 7 ਦਸੰਬਰ (ਏਜੰਸੀ)-ਹੈਦਰਾਬਾਦ 'ਚ ਮਹਿਲਾ ਵੈਟਰਨਰੀ ਡਾਕਟਰ ਦੀ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ 'ਚ ਅਹਿਮ ਮੋੜ ਉਸ ਸਮੇਂ ਆ ਗਿਆ ਜਦੋਂ ਪੁਲਿਸ ਨੇ ਚਾਰਾਂ ਦੋਸ਼ੀਆਂ ਨੂੰ ਮੁਕਾਬਲੇ 'ਚ ਮਾਰ ਦਿੱਤਾ | ਇਸ ਤੋਂ ਬਾਅਦ ਸਮਾਜ ਦਾ ਇਕ ਵਰਗ ਪੁਲਿਸ ਦੀ ਸ਼ਲਾਘਾ ਕਰ ਰਿਹਾ ਹੈ, ਜਦੋਂ ਕਿ ਇਕ ਵਰਗ ਇਸ 'ਤੇ ਸਵਾਲ ਚੁੱਕ ਰਿਹਾ ਹੈ | ਇਸ ਮਾਮਲੇ 'ਤੇ ਟਿੱਪਣੀ ਕਰਦੇ ਹੋਏ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਕਿਹਾ ਹੈ ਕਿ ਨਿਆਂ ਕਦੇ ਵੀ ਤੁਰੰਤ ਨਹੀਂ ਹੋ ਸਕਦਾ | ਜੇਕਰ ਇਹ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਹੈ ਤਾਂ ਨਿਆਂ ਕਦੇ ਵੀ ਨਿਆਂ ਨਹੀਂ ਹੋ ਸਕਦਾ ਹੈ | ਬਦਲੇ ਦੀ ਭਾਵਨਾ ਨਾਲ ਨਿਆਂ ਆਪਣਾ ਮੂਲ ਰੂਪ ਗਵਾ ਦਿੰਦਾ ਹੈ | ਇਸ ਦੇ ਨਾਲ ਹੀ ਉਨ੍ਹਾਂ ਸਵੀਕਾਰ ਕੀਤਾ ਕਿ ਦੇਸ਼ 'ਚ ਹਾਲ ਦੀਆਂ ਘਟਨਾਵਾਂ ਨੇ ਨਵੇਂ ਜੋਸ਼ ਨਾਲ ਇਕ ਪੁਰਾਣੀ ਬਹਿਸ ਮੁੜ ਛੇੜ ਦਿੱਤੀ ਹੈ, ਜਿੱਥੇ ਕੋਈ ਸ਼ੱਕ ਨਹੀਂ ਕਿ ਅਪਰਾਧਕ ਨਿਆਂ ਪ੍ਰਣਾਲੀ ਨੂੰ ਆਪਣੀ ਸਥਿਤੀ ਅਤੇ ਰਵੱਈਏ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਕਿ ਉਹ ਕਿਸੇ ਮਾਮਲੇ ਨੂੰ ਨਿਪਟਾਉਣ ਲਈ ਕਿੰਨਾ ਸਮਾਂ ਲੈਂਦਾ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਨਿਆਂ ਤੁਰੰਤ ਹੋ ਸਕਦਾ ਹੈ ਜਾਂ ਹੋਣਾ ਚਾਹੀਦਾ ਹੈ ਅਤੇ ਨਿਆਂ ਨੂੰ ਕਦੇ ਵੀ ਬਦਲੇ ਦਾ ਰੂਪ ਨਹੀਂ ਧਾਰਨਾ ਚਾਹੀਦਾ | ਜ਼ਿਕਰਯੋਗ ਹੈ ਕਿ ਬੋਬੜੇ ਇੱਥੇ ਰਾਜਸਥਾਨ ਹਾਈਕੋਰਟ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਦੌਰਾਨ ਬੋਲ ਰਹੇ ਸਨ | ਇੱਥੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਚੀਫ਼ ਜਸਟਿਸ ਤੇ ਹੋਰ ਸੀਨੀਅਰ ਜੱਜਾਂ ਨੂੰ ਅਪੀਲ ਕੀਤੀ ਕਿ ਜਬਰ ਜਨਾਹ ਸਬੰਧੀ ਮਾਮਲਿਆਂ ਨੂੰ ਜਲਦ ਨਿਪਟਾਉਣ ਸਬੰਧੀ ਸਿਸਟਮ ਬਣਾਇਆ ਜਾਵੇ, ਕਿਉਂਕਿ ਦੇਸ਼ ਦੀਆਂ ਔਰਤਾਂ ਬਹੁਤ ਦਰਦ ਤੇ ਨਿਰਾਸ਼ਾ 'ਚ ਹਨ ਜੋ ਨਿਆਂ ਲਈ ਰੋ ਰਹੀਆਂ ਹਨ |

ਬਰਿੰਦਰ ਸਿੰਘ ਢਿੱਲੋਂ ਬਣੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ

ਚੰਡੀਗੜ੍ਹ•, 7 ਦਸੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਯੂਥ ਕਾਂਗਰਸ ਦੀ ਹੋਈ ਚੋਣ ਤੋਂ ਬਾਅਦ ਬਰਿੰਦਰ ਸਿੰਘ ਢਿੱਲੋਂ ਨੂੰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਚੁਣ ਲਿਆ ਗਿਆ ਹੈ | ਚੋਣ ਨਤੀਜਾ ਦੇਰ ਸ਼ਾਮ ਪੰਜਾਬ ਕਾਂਗਰਸ ਦੇ ਚੰਡੀਗੜ੍ਹ• ਸਥਿਤ ਮੁੱਖ ਦਫ਼ਤਰ ਵਿਚ ਐਲਾਨਿਆ ਗਿਆ | ਢਿੱਲੋਂ ਦੇ ਪ੍ਰਧਾਨ ਬਣਨ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ 'ਚ ਯੂਥ ਵਰਕਰ ਉੱਥੇ ਪੁੱਜੇ ਅਤੇ ਢਿੱਲੋਂ ਨੂੰ ਵਧਾਈ ਦਿੱਤੀ | ਢਿੱਲੋਂ ਨੇ ਇਸ ਮੌਕੇ ਕਿਹਾ ਕਿ ਯੂਥ ਕਾਂਗਰਸ ਪੰਜਾਬ ਸਰਕਾਰ ਦੀ ਨੀਤੀਆਂ ਦਾ ਪ੍ਰਚਾਰ ਕਰੇਗੀ ਅਤੇ ਜੋ ਯੂਥ ਕਾਂਗਰਸ ਦੇ ਸਾਬਕਾ ਆਗੂ ਹਨ ਉਨ੍ਹ•ਾਂ ਨਾਲ ਮਿਲ ਕੇ ਪੰਜਾਬ 'ਚ ਕਾਂਗਰਸ ਦਾ ਆਧਾਰ ਮਜ਼ਬੂਤ ਕੀਤਾ ਜਾਵੇਗਾ | ਨਵੇਂ ਯੂਥ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ ਨੌਜਵਾਨਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਵਾਈਆਂ ਜਾਣਗੀਆਂ ਅਤੇ ਪੰਜਾਬ  ਕਾਂਗਰਸ ਲਈ ਨੌਜਵਾਨ ਪੂਰੀ ਸਰਗਰਮੀ ਨਾਲ ਕੰਮ ਕਰਨਗੇ | ਜਾਣਕਾਰੀ ਅਨੁਸਾਰ ਕੁੱਲ ਵੋਟਾਂ ਵਿਚੋਂ ਢਿੱਲੋਂ ਨੂੰ 29600 ਵੋਟ ਪਈ, ਜਦ ਕਿ ਪ੍ਰਧਾਨਗੀ ਦੀ ਦੌੜ ਵਿਚ ਸ਼ਾਮਿਲ ਜਸਵਿੰਦਰ ਜੱਸੀ ਨੂੰ 8 ਹਜ਼ਾਰ ਅਤੇ ਗੁਰਜੋਤ ਢੀਂਡਸਾ ਨੂੰ 6 ਹਜ਼ਾਰ ਵੋਟ ਪਈ | ਇਸ ਮੌਕੇ ਸੂਬਾ ਜਨਰਲ ਸਕੱਤਰਾਂ ਦੀ ਹੋਈ ਚੋਣ 'ਚ 5 ਜਨਰਲ ਸਕੱਤਰ ਚੁਣੇ ਗਏ | ਪਹਿਲੇ ਨੰਬਰ 'ਤੇ ਰਹੇ ਮੋਹਿਤ ਮੋਹਿੰਦਰਾ ਨੂੰ 6038 ਵੋਟਾਂ ਪਈਆਂ, ਜਦ ਕਿ ਕਿਰਨਪ੍ਰੀਤ ਪਾਹੜਾ ਨੂੰ 5358, ਅਕਾਸ਼ਦੀਪ ਗਿੱਲ ਨੂੰ 4290, ਉਦੇਵੀਰ ਢਿੱਲੋਂ ਨੂੰ 3626 ਅਤੇ ਦਿਲਰਾਜ ਸਰਕਾਰੀਆ ਨੂੰ 2524 ਵੋਟਾਂ ਪਈਆਂ | ਜਾਣਕਾਰੀ ਅਨੁਸਾਰ ਮਹਿਲਾ ਉਪ ਪ੍ਰਧਾਨ ਦੇ ਅਹੁਦੇ ਲਈ ਦਮਨ ਬਾਜਵਾ ਨੂੰ 3000 ਵੋਟਾਂ ਪਈਆਂ | ਦੱਸਿਆ ਜਾ ਰਿਹਾ ਹੈ ਕਿ ਦਮਨ ਬਾਜਵਾ ਿਖ਼ਲਾਫ਼ ਕੋਈ ਉਮੀਦਵਾਰ ਨਹੀਂ ਸੀ | ਇਸ ਦੇ ਇਲਾਵਾ 3 ਹੋਰ ਉਪ ਪ੍ਰਧਾਨ ਚੁਣੇ ਗਏ ਹਨ, ਜਿਨ੍ਹ•ਾਂ ਵਿਚ 2 ਜਨਰਲ ਵਰਗ ਤੋਂ ਅਤੇ ਇਕ ਰਾਖਵੇਂ ਕੋਟੇ 'ਚੋਂ ਚੁਣਿਆ ਗਿਆ ਹੈ | ਇਸ ਚੋਣ ਮਗਰੋਂ ਹੁਣ ਸੂਬਾ ਜਥੇਬੰਦੀ ਵਿਚ ਸਕੱਤਰਾਂ ਦੀ ਚੋਣ ਵੀ ਕੀਤੀ ਜਾਵੇਗੀ |

ਜਬਰ-ਜਨਾਹ ਦੀ ਸ਼ਿਕਾਇਤ ਵਾਪਸ ਨਾ ਲੈਣ 'ਤੇ ਪੀੜਤਾ 'ਤੇ ਸੁੱਟਿਆ ਤੇਜ਼ਾਬ

ਮੁਜ਼ੱਫ਼ਰਨਗਰ, 7 ਦਸੰਬਰ (ਏਜੰਸੀ)-ਉਨਾਓ ਜਬਰ-ਜਨਾਹ ਪੀੜਤਾ ਦੀ ਅੱਗ ਨਾਲ ਸਾੜਨ ਤੋਂ ਬਾਅਦ ਹੋਈ ਮੌਤ ਤੋਂ ਬਾਅਦ ਇਕ ਹੋਰ ਦਰਿੰਦਗੀ ਭਰਿਆ ਮਾਮਲਾ ਸਾਹਮਣਾ ਆਇਆ, ਜਿੱਥੇ ਇਕ ਜਬਰ-ਜਨਾਹ ਪੀੜਤ ਔਰਤ 'ਤੇ ਉਸ ਸਮੇਂ ਚਾਰ ਵਿਅਕਤੀਆਂ ਵਲੋਂ ਤੇਜ਼ਾਬ ਸੁੱਟ ਦਿੱਤਾ ਗਿਆ ਜਦੋਂ ਉਕਤ ਪੀੜਤਾ ਨੇ ਕੇਸ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ | ਜਾਣਕਾਰੀ ਅਨੁਸਾਰ ਇੱਥੇ ਇਕ ਪਿੰਡ 'ਚ ਉਕਤ 30 ਸਾਲਾ ਔਰਤ ਨੇ ਜਦੋਂ ਕੇਸ ਵਾਪਸ ਲੈਣ ਤੋਂ ਇਨਕਾਰ ਕੀਤਾ ਤਾਂ ਉਕਤ ਦੋਸ਼ੀ ਵਿਅਕਤੀਆਂ ਨੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ | ਜਿਸ ਕਾਰਨ ਉਹ 30 ਫ਼ੀਸਦੀ ਸੜ ਗਈ ਅਤੇ ਉਸ ਨੂੰ ਮੇਰਠ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ | ਪੁਲਿਸ ਨੇ ਦੱਸਿਆ ਕਿ ਦੋਸ਼ੀ ਬੁੱਧਵਾਰ ਦੇਰ ਰਾਤ ਨੂੰ ਉਕਤ ਪੀੜਤਾ ਦੇ ਘਰ ਗਏ ਅਤੇ ਅਦਾਲਤ 'ਚੋਂ ਕੇਸ ਵਾਪਸ ਲੈਣ ਤੋਂ ਇਨਕਾਰ ਕਰਨ ਤੇ ਤੇਜ਼ਾਬ ਸੁੱਟ ਦਿੱਤਾ | ਦੋਸ਼ੀਆਂ ਦੀ ਪਹਿਚਾਣ ਅਸ਼ਰਫ਼, ਸ਼ਾਹਨਵਾਜ਼, ਸ਼ਰੀਫ਼ ਅਤੇ ਅਬਿਦ ਵਜੋਂ ਹੋਈ ਹੈ ਜੋ ਕਿ ਕੇਸਰਵਾ ਪਿੰਡ ਦੇ ਰਹਿਣ ਵਾਲੇ ਹਨ | ਘਟਨਾ ਤੋਂ ਬਾਅਦ ਚਾਰੇ ਦੋਸ਼ੀ ਫਰਾਰ ਹਨ ਅਤੇ ਪੁਲਿਸ ਵਲੋਂ ਉਨ੍ਹਾਂ ਦੀ ਭਾਲ ਜਾਰੀ ਹੈ | ਉਕਤ ਔਰਤ ਨੇ ਅਦਾਲਤ ਵਿਚ ਕੁਝ ਦੇਰ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਉਸ ਨੇ ਦੋਸ਼ ਲਗਾਇਆ ਸੀ ਕਿ ਉਕਤ ਦੋਸ਼ੀਆਂ ਕੁਝ ਸਮਾਂ ਪਹਿਲਾਂ ਉਸ ਨਾਲ ਜਬਰ-ਜਨਾਹ ਕੀਤਾ ਸੀ |

ਵਿਧਾਇਕਾ ਸਰਬਜੀਤ ਕੌਰ ਮਾਣੂੰਕੇ 'ਤੇ ਹਮਲਾ ਪੁਲਿਸ ਨੂੰ ਦੱਸਿਆ ਗੱਡੀ ਦਾ ਨੰਬਰ

ਜਗਰਾਉਂ, 7 ਦਸੰਬਰ (ਅਜੀਤ ਸਿੰਘ ਅਖਾੜਾ)-ਬੀਤੀ ਰਾਤ ਜਗਰਾਉਂ ਤੋਂ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ 'ਤੇ ਹਮਲਾ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਦੇਰ ਰਾਤ ਬੀਬੀ ਸਰਬਜੀਤ ਕੌਰ ਮਾਣੂੰਕੇ ਚੰਡੀਗੜ੍ਹ ਤੋਂ ਜਗਰਾਉਂ ਨੂੰ ਜਾ ਰਹੀ ਸੀ ਤੇ ਜਦੋਂ ਉਹ ਮੁੱਲਾਂਪੁਰ ਲੰਘ ਕੇ ਟੋਲ ਪਲਾਜ਼ਾ ਨਜ਼ਦੀਕ ਪੁੱਜੇ ਤਾਂ ਅਣਪਛਾਤੇ ਹਮਲਾਵਰਾਂ ਵਲੋਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਕਾਰ 'ਚ ਸਵਾਰ ਸਨ ਤੇ ਵਿਧਾਇਕਾ ਵਲੋਂ ਕਾਰ ਦਾ ਨੰਬਰ ਵੀ ਪੁਲਿਸ ਨੂੰ ਨੋਟ ਕਰਵਾਇਆ ਗਿਆ | ਘਟਨਾ ਸਥਾਨ 'ਤੇ ਪੁਲਿਸ ਦੀ ਟੀਮ ਪੁੱਜ ਗਈ ਤੇ ਮਾਮਲਾ ਜਗਰਾਉਂ ਪੁਲਿਸ ਕੋਲ ਹੈ | ਜਾਣਕਾਰੀ ਅਨੁਸਾਰ ਵਿਧਾਇਕਾ ਨੂੰ ਧਮਕੀਆਂ ਦੀਆਂ ਖ਼ਬਰਾਂ ਵੀ ਪਹਿਲਾਂ ਆਈਆਂ ਸਨ |
ਕੀ ਕਹਿਣਾ ਹੈ ਐੱਸ.ਐੱਚ.ਓ. ਸਦਰ ਦਾ

ਜਦੋਂ ਇਸ ਸਬੰਧੀ ਥਾਣਾ ਸਦਰ ਜਗਰਾਉਂ ਦੇ ਐੱਸ.ਐੱਚ.ਓ. ਰਣਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਵਲੋਂ ਗੱਡੀ ਦਾ ਨੰਬਰ ਨੋਟ ਕਰਵਾਇਆ ਗਿਆ, ਜੋ ਨੰਬਰ ਹੈ ਉਸ ਸਬੰਧੀ ਤਫ਼ਤੀਸ਼ ਚੱਲ ਰਹੀ ਹੈ, ਇਕ-ਦੋ ਦਿਨਾਂ 'ਚ ਪੜਤਾਲ 'ਚ ਪਤਾ ਲੱਗ ਸਕਦਾ ਹੈ | ਪੂਰੇ ਮਾਮਲੇ ਬਾਰੇ ਪੁਲਿਸ ਮੁਲਾਜ਼ਮ ਤਫ਼ਤੀਸ਼ ਕਰ ਰਹੇ ਹਨ |

ਰਾਏਕੋਟ ਨੇੜਲੇ ਪਿੰਡ 'ਚ ਮਾਂ-ਪੁੱਤ ਦੀ ਹੱਤਿਆ

ਜ਼ਮੀਨ ਦੇ ਠੇਕੇ ਦੀ ਰਕਮ ਬਣੀ ਮੌਤ ਦਾ ਕਾਰਨ
ਰਾਏਕੋਟ, 7 ਦਸੰਬਰ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ ਕੁਮਾਰ)- ਪਿੰਡ ਬਸਰਾਉਂ ਵਿਖੇ ਭੇਦਭਰੀ ਹਾਲਤ 'ਚ ਮਾਂ-ਪੁੱਤ ਦੇ ਦੋਹਰੇ ਕਤਲ ਦੀ ਖ਼ਬਰ ਹੈ | ਕਤਲ ਦੀ ਸੂਚਨਾ ਮਿਲਣ 'ਤੇ ਐਸ.ਐਸ.ਪੀ. ਲੁਧਿਆਣਾ ਦਿਹਾਤੀ ਸ੍ਰੀ ਸੰਦੀਪ ਗੋਇਲ ਅਤੇ ਡੀ.ਐਸ.ਪੀ.(ਡੀ) ਦਿਲਬਾਗ ਸਿੰਘ, ਪੁਲਿਸ ਥਾਣਾ ਸਦਰ ਰਾਏਕੋਟ ਦੇ ਐਸ.ਐਚ.ਓ. ਨਿਧਾਨ ਸਿੰਘ, ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐਸ.ਐਚ.ਓ. ਅਮਰਜੀਤ ਸਿੰਘ ਗੋਗੀ ਪੁਲਿਸ ਪਾਰਟੀ ਸਮੇਤ ਪਿੰਡ ਬਸਰਾਉਂ ਪੁੱਜੇ | ਇਸ ਮੌਕੇ ਮਿ੍ਤਕ ਪ੍ਰਦੀਪ ਸਿੰਘ ਦੀ ਛੋਟੀ ਭੈਣ ਪ੍ਰਭਜੋਤ ਕੌਰ ਅੱਜ ਸਵੇਰੇ 11 ਵਜੇ ਦੇ ਕਰੀਬ ਮਾਂ ਅਤੇ ਭਰਾ ਨੂੰ ਮਿਲਣ ਲਈ ਪਿੰਡ ਬਸਰਾਉਂ ਪੁੱਜੀ ਸੀ, ਘਰ ਦਾ ਮੁੱਖ ਗੇਟ ਬੰਦ ਹੋਣ ਕਾਰਨ ਘਰ ਦੇ ਕੋਲ ਨਰੇਗਾ ਮਜ਼ਦੂਰ ਔਰਤਾਂ ਕੰਮ ਕਰ ਰਹੀਆਂ ਸਨ, ਜਿਨ੍ਹਾਂ ਦੀ ਮਦਦ ਨਾਲ ਘਰ ਦੀ ਕੰਧ ਟੱਪ ਕੇ ਗੇਟ ਖੋਲਿ੍ਹਆ ਅਤੇ ਮਕਾਨ 'ਚ ਦੇਖਿਆ ਤਾਂ ਮਾਂ-ਪੁੱਤ ਦੋਵੇਂ ਕਤਲ ਕੀਤੇ ਪਾਏ ਗਏ, ਜਿਸ ਦੀ ਤੁਰੰਤ ਸੂਚਨਾ ਮੁਹਤਬਰ ਵਿਅਕਤੀਆਂ ਨੇ ਪੁਲਿਸ ਥਾਣਾ ਸਦਰ ਰਾਏਕੋਟ ਦੇ ਐਸ.ਐਚ.ਓ. ਨਿਧਾਨ ਸਿੰਘ ਨੂੰ ਦਿੱਤੀ | ਦੱਸਣਯੋਗ ਹੈ ਕਿ ਗਰੀਬ ਕਿਸਾਨ ਪਰਿਵਾਰ ਨਾਲ ਸਬੰਧਿਤ ਅਪਾਹਜ ਪ੍ਰਦੀਪ ਸਿੰਘ (30) ਪੁੱਤਰ ਸਵ: ਅਮਰੀਕ ਸਿੰਘ ਆਪਣੀ ਮਾਤਾ ਗੁਰਜੀਤ ਕੌਰ (52) ਪਤਨੀ ਸਵ: ਅਮਰੀਕ ਸਿੰਘ ਨਾਲ ਰਹਿ ਰਿਹਾ ਸੀ | ਜਦਕਿ ਪ੍ਰਦੀਪ ਸਿੰਘ ਦੀਆਂ 2 ਭੈਣਾਂ ਕਿਰਨਦੀਪ ਕੌਰ ਪਿੰਡ ਗਾਗੇਵਾਲ ਜ਼ਿਲ੍ਹਾ ਬਰਨਾਲਾ ਵਿਖੇ ਵਿਆਹੀ ਹੋਈ ਹੈ, ਜਦਕਿ ਦੂਸਰੀ ਛੋਟੀ ਭੈਣ ਪ੍ਰਭਜੋਤ ਕੌਰ (20) ਰਿਸ਼ਤੇਦਾਰੀ 'ਚ ਪਿੰਡ ਦੰਦਾਲ ਨੇੜੇ ਮਲੌਦ ਵਿਖੇ ਰਹਿੰਦੀ ਸੀ, ਜੋ ਅਜੇ ਕੁਆਰੀ ਹੈ | ਮਿ੍ਤਕ ਪ੍ਰਦੀਪ ਅਤੇ ਉਸ ਦੀ ਮਾਤਾ ਕੋਲ ਕਰੀਬ 1 ਏਕੜ ਜ਼ਮੀਨ ਸੀ, ਜਿਸ ਜ਼ਮੀਨ ਦੇ ਠੇਕੇ ਨਾਲ ਸਾਲ ਭਰ ਗੁਜ਼ਾਰਾ ਕਰਦੇ ਸਨ, ਪ੍ਰੰਤੂ ਬੀਤੇ ਕੱਲ੍ਹ ਜ਼ਮੀਨ ਦਾ ਠੇਕਾ 17140 ਰੁਪਏ ਪਿੰਡ ਦਾ ਕਿਸਾਨ ਬਲਵਿੰਦਰ ਸਿੰਘ ਉਨ੍ਹਾਂ ਨੂੰ ਦੇ ਗਿਆ ਸੀ | ਇਸ ਲਈ ਸਮਝਿਆ ਜਾ ਰਿਹਾ ਹੈ ਕਿ ਇਹ ਠੇਕੇ ਦੀ ਰਕਮ ਉਨ੍ਹਾਂ ਦੀ ਮੌਤ ਦਾ ਕਾਰਨ ਬਣੀ ਕਿਉਂਕਿ ਦੇਖਣ 'ਚ ਜਾਪਦਾ ਹੈ ਕਿ ਕਾਤਲਾਂ ਨੇ ਉਨ੍ਹਾਂ ਦੀ ਠੇਕੇ ਵਾਲੀ ਰਕਮ ਲੁੱਟਣ ਦੀ ਨੀਅਤ ਨਾਲ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ | ਜਿਨ੍ਹਾਂ ਨੂੰ ਮਿ੍ਤਕ ਮਾਂ-ਪੁੱਤ ਵਲੋਂ ਪਹਿਚਾਣ ਲਏ ਜਾਣ 'ਤੇ ਉਕਤ ਕਾਤਲਾਂ ਨੇ ਡਰ ਕਾਰਨ ਦੋਵਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ | ਇਸ ਸਬੰਧ 'ਚ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ. ਸੰਦੀਪ ਗੋਇਲ ਨੇ ਦੱਸਿਆ ਕਿ ਇਸ ਦੋਹਰੇ ਕਤਲ ਦੀ ਬਾਰੀਕੀ ਅਤੇ ਡਾਗ ਸਕੂਐਡ ਅਤੇ ਫਿੰਗਰ ਪਿ੍ੰਟ ਮਾਹਿਰਾਂ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ | ਇਸ ਮੌਕੇ ਪੁਲਿਸ ਚੌਕੀ ਜਲਾਲਦੀਵਾਲ ਦੇ ਇੰਚਾਰਜ ਲਖਵੀਰ ਸਿੰਘ, ਏ.ਐਸ.ਆਈ. ਸੁਖਵਿੰਦਰ ਸਿੰਘ, ਏ. ਐਸ. ਆਈ. ਸੁਖਬੇਗ ਸਿੰਘ ਸਮੇਤ ਪੁਲਿਸ ਪਾਰਟੀ ਇਸ ਅੰਨੇ੍ਹ ਕਤਲ ਜਾਂਚ ਕਰਵਾ ਰਹੇ ਸਨ | ਇਸ ਸਬੰਧ 'ਚ ਪੁਲਿਸ ਥਾਣਾ ਸਦਰ ਰਾਏਕੋਟ ਵਿਖੇ ਧਾਰਾ 302 ਅਤੇ 34 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

ਪਾਕਿਸਤਾਨ ਿਖ਼ਲਾਫ਼ ਚੌਕਸ ਹੋਣ ਦੀ ਲੋੜ-ਰਾਜਨਾਥ ਸਿੰਘ

ਦੇਹਰਾਦੂਨ, 7 ਦਸੰਬਰ (ਏਜੰਸੀ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਦੀ ਕੋਈ ਵਾਧੂ ਖੇਤਰੀ ਲਾਲਸਾ ਨਹੀਂ ਹੈ, ਪਰ ਉਨ੍ਹਾਂ ਸੁਰੱਖਿਆ ਬਲਾਂ ਨੂੰ ਪਾਕਿਸਤਾਨ ਿਖ਼ਲਾਫ਼ ਚੌਕਸ ਰਹਿਣ ਲਈ ਕਿਹਾ ਹੈ, ਕਿਉਂਕਿ ਪਾਕਿਸਤਾਨ ਅੱਤਵਾਦ ਨੂੰ ਸਰਕਾਰੀ ਨੀਤੀ ਵਜੋਂ ...

ਪੂਰੀ ਖ਼ਬਰ »

ਝਾਰਖੰਡ ਚੋਣਾਂ ਦੇ ਦੂਜੇ ਗੇੜ 'ਚ ਹਿੰਸਾ-ਇਕ ਦੀ ਮੌਤ, 63.36% ਮਤਦਾਨ

ਰਾਂਚੀ, 7 ਦਸੰਬਰ (ਏਜੰਸੀ)-ਝਾਰਖੰਡ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਤਹਿਤ 20 ਸੀਟਾਂ 'ਤੇ 63.36 ਫ਼ੀਸਦੀ ਮਤਦਾਨ ਹੋਇਆ ਹੈ, ਜਿੱਥੇ ਇਕ ਚੋਣ ਬੂਥ 'ਤੇ ਸੁਰੱਖਿਆ ਕਰਮੀਆਂ ਵਲੋਂ ਚਲਾਈ ਗੋਲੀ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ 2 ਹੋਰ ਜ਼ਖ਼ਮੀ ਹੋ ਗਏ | ਦੂਰ-ਦਰਾਜ਼ ਦੇ ...

ਪੂਰੀ ਖ਼ਬਰ »

ਪਿਆਜ਼ ਦੀਆਂ ਕੀਮਤਾਂ ਵਧਣ 'ਤੇ ਕੇਂਦਰੀ ਮੰਤਰੀ ਪਾਸਵਾਨ ਿਖ਼ਲਾਫ਼ ਮਾਮਲਾ ਦਰਜ

ਮੁਜ਼ੱਫ਼ਰਾਬਾਦ (ਬਿਹਾਰ), 7 ਦਸੰਬਰ (ਏਜੰਸੀ)-ਮੁਜ਼ੱਫ਼ਰਾਬਾਦ ਦੀ ਇਕ ਸਥਾਨਕ ਅਦਾਲਤ 'ਚ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਿਖ਼ਲਾਫ਼ ਪਿਆਜ਼ ਦੀਆਂ ਕੀਮਤਾਂ ਵਧਣ 'ਤੇ ਲੋਕਾਂ ਨੂੰ ਭਰਮਾਉਣ ਤੇ ਧੋਖਾ ਕਰਨ ਦੇ ਮਾਮਲੇ 'ਚ ਅਪਰਾਧਿਕ ਸ਼ਿਕਾਇਤ ਸਨਿਚਰਵਾਰ ਨੂੰ ਦਰਜ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਐਸ.ਐਸ.ਪੀ. ਦਫ਼ਤਰ ਅੱਗੇ ਧਰਨਾ

ਢਿਲਵਾਂ ਕਤਲ ਕਾਂਡ : ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੂਰਾ ਤਾਣ ਲਗਾਇਆ ਜਾਵੇਗਾ-ਸੁਖਬੀਰ ਬਟਾਲਾ, 7 ਦਸੰਬਰ (ਕਾਹਲੋਂ)-ਪਿਛਲੇ ਦਿਨੀਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਢਿਲਵਾਂ 'ਚ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ ਦਾ ਕੁਝ ...

ਪੂਰੀ ਖ਼ਬਰ »

ਦੋਸਤ ਦੇ ਝਾਂਸੇ 'ਚ ਆ ਕੇ ਸੋਨਾ ਖਰੀਦਣ ਗਏ ਵਿਅਕਤੀ ਤੋਂ ਅਣਪਛਾਤਿਆਂ ਨੇ 17 ਲੱਖ 65 ਹਜ਼ਾਰ ਰੁਪਏ ਖੋਹੇ

ਪਟਿਆਲਾ, 7 ਦਸੰਬਰ (ਮਨਦੀਪ ਸਿੰਘ ਖਰੋੜ, ਕੁਲਵੀਰ ਸਿੰਘ ਧਾਲੀਵਾਲ)-ਇੱਥੋਂ ਦੇ ਪਿੰਡ ਜਲਾਲਪੁਰ ਲਾਗੇ ਸੋਨਾ ਖ਼ਰੀਦਣ ਗਏ ਦੋ ਦੋਸਤਾਂ ਤੋਂ ਸਕਾਰਪੀਓ ਕਾਰ 'ਚ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ 17 ਲੱਖ 65 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ...

ਪੂਰੀ ਖ਼ਬਰ »

ਸੀ.ਟੀ.ਈ.ਟੀ. ਦੀ ਪ੍ਰੀਖਿਆ ਅੱਜ

ਨਵੀਂ ਦਿੱਲੀ, 7 ਦਸੰਬਰ (ਬਲਵਿੰਦਰ ਸਿੰਘ ਸੋਢੀ)-ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐਸ. ਈ.) ਸੀ. ਟੀ. ਈ. ਟੀ. ਦੀ ਪ੍ਰੀਖਿਆ 8 ਦਸੰਬਰ ਨੂੰ ਕਰਵਾਈ ਜਾ ਰਹੀ ਹੈ | ਇਹ ਪ੍ਰੀਖਿਆ 2 ਸੈਸ਼ਨਾਂ 'ਚ ਲਈ ਜਾਵੇਗੀ | ਸਵੇਰ ਦੇ ਸੈਸ਼ਨ 'ਚ ਪ੍ਰੀਖਿਆ 9 ਵਜੇ ਤੋਂ 12 ਵਜੇ ਤੱਕ ...

ਪੂਰੀ ਖ਼ਬਰ »

ਹੈਦਰਾਬਾਦ ਮੁਕਾਬਲਾ

ਕੈਪਟਨ ਨੇ ਅਦਾਲਤਾਂ ਤੋਂ ਬਾਹਰ ਜਾ ਕੇ ਨਿਆਂ ਦਾ ਕੀਤਾ ਵਿਰੋਧ

ਨਵੀਂ ਦਿੱਲੀ, 7 ਦਸੰਬਰ (ਉਪਮਾ ਡਾਗਾ ਪਾਰਥ)-ਹੈਦਰਾਬਾਦ 'ਚ ਪੁਲਿਸ ਮੁਕਾਬਲੇ 'ਚ ਮਾਰੇ ਗਏ ਚਾਰੇ ਮੁਲਜ਼ਮਾਂ ਬਾਰੇ ਦੇਸ਼ ਭਰ 'ਚ ਛਿੜੀ ਚਰਚਾ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੀ ਸੰਵਿਧਾਨਕ ਭਾਵਨਾ ਨੂੰ ਸਰਬਉੱਚ ਦੱਸਦਿਆਂ ਕਿਹਾ ਕਿ ਉਹ ...

ਪੂਰੀ ਖ਼ਬਰ »

ਭਾਰਤ ਹੁਣ 'ਜਬਰ ਜਨਾਹ ਰਾਜਧਾਨੀ' ਵਜੋਂ ਜਾਣਿਆ ਜਾਂਦੈ-ਰਾਹੁਲ ਗਾਂਧੀ

ਵਾਇਨਾਡ, 7 ਦਸੰਬਰ (ਪੀ. ਟੀ. ਆਈ.)-ਜਬਰ ਜਨਾਹ ਮਾਮਲਿਆਂ ਦੀ ਵੱਧ ਰਹੀ ਗਿਣਤੀ ਦਾ ਹਵਾਲਾ ਦਿੰਦਿਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਕੌਮਾਂਤਰੀ ਭਾਈਚਾਰਾ ਦੇਸ਼ ਦਾ ਮਜ਼ਾਕ ਉਡਾ ਰਿਹਾ ਹੈ ਅਤੇ ਭਾਰਤ ਹੁਣ ਦੁਨੀਆ ਦੀ 'ਜਬਰ ਜਨਾਹ ਰਾਜਧਾਨੀ' ਵਜੋਂ ਜਾਣਿਆ ਜਾਂਦਾ ...

ਪੂਰੀ ਖ਼ਬਰ »

ਗਰੀਬਾਂ ਦੀ ਪਹੁੰਚ ਤੋਂ ਦੂਰ ਨਿਆਇਕ ਪ੍ਰਕਿਰਿਆ-ਰਾਮ ਨਾਥ ਕੋਵਿੰਦ

ਜੋਧਪੁਰ, 7 ਦਸੰਬਰ (ਏਜੰਸੀ)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਨਿਆਂ ਦੀ ਮਹੱਤਤਾ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਸਾਰਿਆਂ ਲਈ ਨਿਆਂ ਸੌਖਾ ਤੇ ਸਸਤਾ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਕੀ ਅਸੀਂ ਸਾਰਿਆਂ ਨੂੰ ਨਿਆਂ ...

ਪੂਰੀ ਖ਼ਬਰ »

ਸਿਆਸੀ ਚਰਚੇ
ਅਨਿਲ ਜੈਨ
ਪਵਾਰ ਦੇ ਖੁਲਾਸੇ ਦੇ ਅਰਥ

ਐਨ.ਸੀ.ਪੀ. (ਰਾਸ਼ਟਰਵਾਦੀ ਕਾਂਗਰਸ ਪਾਰਟੀ) ਮੁਖੀ ਸ਼ਰਦ ਪਵਾਰ ਨੂੰ ਨੇੜਿਓਾ ਜਾਣਨ ਵਾਲੇ ਉਨ੍ਹਾਂ ਬਾਰੇ ਦੱਸਦੇ ਹਨ ਕਿ ਪਵਾਰ ਅਕਸਰ ਜੋ ਕੰਮ ਕਰਦੇ ਦਿਖਾਈ ਦਿੰਦੇ ਹਨ, ਅਸਲ 'ਚ ਉਹ ਕੰਮ ਕਰਦੇ ਨਹੀਂ ਹਨ, ਮਤਲਬ ਕਿ ਉਨ੍ਹਾਂ ਦੀ ਨਜ਼ਰ ਕਿਤੇ ਹੋਰ ਅਤੇ ਨਿਸ਼ਾਨਾ ਕਿਤੇ ਹੋਰ ...

ਪੂਰੀ ਖ਼ਬਰ »

ਮੋਦੀ ਦੀ ਹਦਾਇਤ ਵੀ ਅਣਸੁਣੀ

ਪ੍ਰਧਾਨ ਮੰਤਰੀ ਮੋਦੀ ਭਾਜਪਾ ਸੰਸਦੀ ਦਲ ਦੀ ਹਰ ਬੈਠਕ 'ਚ ਆਪਣੇ ਸੰਸਦ ਮੈਂਬਰਾਂ ਨੂੰ ਨਿਰਦੇਸ਼ ਦਿੰਦੇ ਹਨ ਕਿ ਉਹ ਸੰਸਦ ਦੀ ਕਾਰਵਾਈ 'ਚ ਨਿਯਮਿਤ ਰੂਪ 'ਚ ਹਿੱਸਾ ਲੈਣ, ਪਰ ਦੇਖਣ 'ਚ ਆਉਂਦਾ ਹੈ ਕਿ ਜ਼ਿਆਦਾ ਸੰਸਦ ਮੈਂਬਰ ਉਨ੍ਹਾਂ ਦੀ ਹਦਾਇਤ ਨੂੰ ਗੰਭੀਰਤਾ ਨਾਲ ਨਹੀਂ ਲੈ ...

ਪੂਰੀ ਖ਼ਬਰ »

ਦਿੱਲੀ 'ਚ ਭਾਜਪਾ ਦਾ ਭਰਮਾਊ ਕਾਰਡ

ਦਿੱਲੀ 'ਚ ਭਾਜਪਾ ਨੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਲੋਕਾਂ ਲਈ ਭਰਮ ਦੀ ਸਥਿਤੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਦੂਸਰੇ ਸੂਬਿਆਂ 'ਚ ਵੀ ਭਾਜਪਾ ਏਹੀ ਦਾਅ ਖੇਡਦੀ ਹੈ | ਜਿਨ੍ਹਾਂ ਸੂਬਿਆਂ 'ਚ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਨਹੀਂ ਐਲਾਨਿਆ ਜਾਂਦਾ, ...

ਪੂਰੀ ਖ਼ਬਰ »

ਮਨਮੋਹਨ ਦੀ ਲਲਕਾਰ 'ਤੇ ਬੋਲੇ ਰਾਹੁਲ ਬਜਾਜ

ਪਿਛਲੇ ਹਫ਼ਤੇ ਜਦ ਆਰਥਿਕ ਵਿਕਾਸ ਦਰ (ਜੀ.ਡੀ.ਪੀ.) ਦਾ ਅੰਕੜਾ ਆਇਆ ਤਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਤਿੱਖਾ ਬਿਆਨ ਦਿੱਤਾ | ਜੀ.ਡੀ.ਪੀ. 4.5 ਫੀਸਦੀ ਤੱਕ ਪੁੱਜਣ 'ਤੇ ਉਨ੍ਹਾਂ ਕਾਰਪੋਰੇਟ ਜਗਤ ਦੀ ਚੁੱਪ 'ਤੇ ਸਵਾਲ ਉਠਾਏ | ਉਨ੍ਹਾਂ ਇਕ ਤਰ੍ਹਾਂ ਦੇਸ਼ ਦੇ ...

ਪੂਰੀ ਖ਼ਬਰ »

ਕਾਂਗਰਸ ਚਾਹੁੰਦੀ ਹੈ ਸੁਪ੍ਰੀਆ ਸੁਲੇ ਬਣੇ ਉਤਰਾਅਧਿਕਾਰੀ

ਮਹਾਰਾਸ਼ਟਰ 'ਚ ਇਕ ਮਹੀਨੇ ਤੱਕ ਚੱਲੇ ਰਾਜਨੀਤਕ ਡਰਾਮੇ ਦਾ ਇਕ ਪਹਿਲੂ ਤਾਂ ਸ਼ਿਵ ਸੈਨਾ ਦਾ ਭਾਜਪਾ ਤੋਂ ਅਲੱਗ ਹੋ ਕੇ ਕਾਂਗਰਸ, ਐਨ.ਸੀ.ਪੀ. ਨਾਲ ਸਰਕਾਰ ਬਣਾਉਣਾ ਹੈ ਅਤੇ ਦੂਸਰਾ ਮਹੱਤਵਪੂਰਨ ਪਹਿਲੂ ਐਨ.ਸੀ.ਪੀ. ਦੀ ਅੰਦਰੂਨੀ ਰਾਜਨੀਤੀ ਹੈ | ਸ਼ਰਦ ਪਵਾਰ ਦੇ ਭਤੀਜੇ ...

ਪੂਰੀ ਖ਼ਬਰ »

ਰਾਹੁਲ ਬਜਾਜ ਨੂੰ ਟੋ੍ਰਲ ਕਰਨ ਦੇ ਅਰਥ

ਉਦਯੋਗਪਤੀ ਰਾਹੁਲ ਬਜਾਜ ਨੇ ਜਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਕੁਝ ਸਵਾਲ ਪੁੱਛੇ ਤਾਂ ਪਤਾ ਨਹੀਂ ਉਨ੍ਹਾਂ ਨੂੰ ਇਸ ਦੇ ਪ੍ਰਭਾਵ ਦਾ ਅੰਦਾਜ਼ਾ ਸੀ ਜਾਂ ਨਹੀਂ, ਪਰ ਹੁਣ ਉਨ੍ਹਾਂ ਦੇ ਨਾਲ-ਨਾਲ ਦੂਸਰੇ ਉਦਯੋਗਪਤੀ ਵੀ ਸਮਝ ਗਏ ਹੋਣਗੇ ਕਿ ਇਸ ਸਰਕਾਰ 'ਚ ਸਵਾਲ ...

ਪੂਰੀ ਖ਼ਬਰ »

ਚਲਦੇ-ਚਲਦੇ

ਨਿਊ ਇੰਡੀਆ ਦੀ ਨਿਆਂ-ਵਿਵਸਥਾ 'ਚ ਮਹਿਜ਼ ਸਾਢੇ ਸੱਤ ਲੱਖ ਦੇ ਆਰਥਿਕ ਅਪਰਾਧ ਦੇ ਦੋਸ਼ੀ ਦੇਸ਼ ਦੇ ਸਾਬਕਾ ਵਿੱਤ ਮੰਤਰੀ ਨੂੰ ਜ਼ਮਾਨਤ ਮਿਲਣ ਲਈ 106 ਦਿਨ ਲੱਗ ਜਾਂਦੇ ਹਨ, ਜਦ ਕਿ ਉਨਾਓ ਜਬਰ ਜਨਾਹ ਦੇ ਦੋਸ਼ੀ ਨੂੰ ਮਹਿਜ਼ 9 ਦਿਨਾਂ 'ਚ ਜ਼ਮਾਨਤ ਮਿਲ ਜਾਂਦੀ ਹੈ | ਜ਼ਮਾਨਤ 'ਤੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX