• 10 ਜ਼ਿਲਿ੍ਹਆਂ 'ਚ ਇੰਟਰਨੈੱਟ ਬੰਦ • ਫ਼ੌਜ ਵਲੋਂ ਫਲੈਗ ਮਾਰਚ • ਕਰਫ਼ਿਊ ਦੌਰਾਨ ਹੀ ਪੱਥਰਬਾਜ਼ੀ, ਸਾੜਫੂਕ, ਭੰਨਤੋੜ • ਮੰਤਰੀ ਤੇ ਵਿਧਾਇਕਾਂ ਦੇ ਘਰਾਂ ਨੂੰ ਬਣਾਇਆ ਨਿਸ਼ਾਨਾ
ਗੁਹਾਟੀ/ਨਵੀਂ ਦਿੱਲੀ, 12 ਦਸੰਬਰ (ਪੀ.ਟੀ.ਆਈ.)-ਨਾਗਰਿਕਤਾ (ਸੋਧ) ਬਿੱਲ ਿਖ਼ਲਾਫ਼ ਆਸਾਮ 'ਚ ਪ੍ਰਦਰਸ਼ਨ ਨੇ ਹੋਰ ਜ਼ੋਰ ਫੜ ਲਿਆ ਹੈ ਅਤੇ ਇਹ ਜੰਗੀ ਖੇਤਰ 'ਚ ਬਦਲ ਗਿਆ ਹੈ | ਵੀਰਵਾਰ ਨੂੰ ਗੁਹਾਟੀ 'ਚ ਵੱਡੀ ਗਿਣਤੀ 'ਚ ਲੋਕ ਕਰਫ਼ਿਊ ਦੀ ਉਲੰਘਣਾ ਕਰਦਿਆਂ ਸੜਕਾਂ 'ਤੇ ਉੱਤਰੇ, ਜਿਸ ਕਰਕੇ ਪੁਲਿਸ ਨੂੰ ਮਜਬੂਰਨ ਗੋਲੀਆਂ ਚਲਾਉਣੀਆਂ ਪਈਆਂ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ | ਗੁਹਾਟੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਮਿ੍ਤਕ ਹਾਲਤ 'ਚ ਲਿਆਂਦਾ ਗਿਆ ਅਤੇ ਦੂਸਰੇ ਦੀ ਇਲਾਜ ਦੌਰਾਨ ਮੌਤ ਹੋ ਗਈ | ਹਾਲਾਂਕਿ ਪ੍ਰਦਰਸ਼ਨਕਾਰੀ ਪੁਲਿਸ ਗੋਲੀਬਾਰੀ 'ਚ ਤਿੰਨ ਵਿਅਕਤੀਆਂ ਦੇ ਮਾਰੇ ਜਾਣ ਦਾ ਦਾਅਵਾ ਕਰ ਰਹੇ ਹਨ | ਹਸਪਤਾਲ ਦੇ ਸੂਤਰਾਂ ਅਨੁਸਾਰ ਇੱਥੇ ਗੋਲੀਆਂ ਨਾਲ ਜ਼ਖ਼ਮੀ ਹੋਏ 11 ਲੋਕਾਂ ਨੂੰ ਲਿਆਂਦਾ ਗਿਆ ਸੀ | ਗੁਹਾਟੀ ਸਣੇ ਸ਼ਹਿਰ ਦੇ ਕਈ ਇਲਾਕਿਆਂ 'ਚ ਪੁਲਿਸ ਵਲੋਂ ਗੋਲੀ ਚਲਾਉਣ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਮਿਲੀ ਹੈ | ਭੜਕੀ ਭੀੜ ਨੇ ਟਾਇਰਾਂ ਨੂੰ ਅੱਗ ਲਗਾ ਕੇ ਸੜਕਾਂ ਜਾਮ ਕੀਤੀਆਂ ਅਤੇ ਲੋਕਾਂ ਨਾਲ ਧੱਕਾਮੁੱਕੀ ਕਰ ਕੇ ਉਨ੍ਹਾਂ ਦੇ ਵਾਹਨਾਂ ਨੂੰ ਜਬਰੀ ਰੋਕਿਆ | ਅਧਿਕਾਰੀਆਂ ਨੇ ਦੱਸਿਆ ਕਿ ਰੋਸ ਪ੍ਰਦਰਸ਼ਨ ਦੇ ਮੁੱਖ ਕੇਂਦਰ ਗੁਹਾਟੀ, ਡਿਬਰੂਗੜ੍ਹ, ਤੇਜਪੁਰ ਅਤੇ ਡੇਖੀਆਜੋਲੀ ਸਮੇਤ ਕਈ ਸ਼ਹਿਰਾਂ 'ਚ ਅਣਮਿੱਥੇ ਸਮੇਂ ਲਈ ਕਰਫ਼ਿਊ ਲਗਾਇਆ ਗਿਆ ਹੈ | ਜੋਰਹਟ, ਗੋਲਾਘਾਟ, ਤਿਨਸੁਕੀਆ ਤੇ ਚਰਾਏਦਿਓ ਜ਼ਿਲਿ੍ਹਆਂ 'ਚ ਰਾਤ ਦਾ ਕਰਫ਼ਿਊ ਲਗਾਇਆ ਗਿਆ ਹੈ | ਗੁਹਾਟੀ ਪੂਰੀ ਤਰ੍ਹਾਂ ਜੰਗੀ ਖੇਤਰ 'ਚ ਬਦਲ ਗਿਆ ਹੈ ਸ਼ਹਿਰ ਦੇ ਹਰ ਕੋਨੇ 'ਤੇ ਸੈਨਾ, ਨੀਮ ਫ਼ੌਜੀ ਬਲ ਅਤੇ ਪੁਲਿਸ ਬਲ ਵਿਖਾਈ ਦੇ ਰਹੇ ਹਨ |
ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਰੋਕਣ ਲਈ ਸੂਬੇ ਦੇ 10 ਜ਼ਿਲਿ੍ਹਆਂ 'ਚ ਇੰਟਰਨੈੱਟ ਸੇਵਾਵਾਂ 'ਤੇ ਪਾਬੰਦੀ ਅਗਲੇ 48 ਘੰਟਿਆਂ ਲਈ ਵਧਾ ਦਿੱਤੀ ਹੈ | ਵਧੀਕ ਮੁੱਖ ਸਕੱਤਰ (ਗ੍ਰਹਿ ਤੇ ਸਿਆਸੀ ਵਿਭਾਗ) ਸੰਜੇ ਕ੍ਰਿਸ਼ਨਾ ਨੇ ਦੱਸਿਆ ਕਿ ਲਖ਼ੀਮਪੁਰ, ਧੇਮਾਜੀ, ਤਿਨਸੁਕੀਆ, ਡਿਬਰੂਗੜ੍ਹ, ਚਰਾਏਦਿਓ, ਸਿਵਸਾਗਰ, ਜੋਰਹਟ, ਗੋਲਾਘਾਟ, ਕਾਮਰੂਪ (ਮੈਟਰੋ) ਤੇ ਕਾਮਰੂਪ 'ਚ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ | ਸੂਬੇ ਵਿਚਲੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਬੰਦ ਹਨ | ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਫ਼ੌਜ ਦੀਆਂ ਪੰਜ ਟੁਕੜੀਆਂ ਤਾਇਨਾਤ ਹਨ | ਫ਼ੌਜ ਵਲੋਂ ਗੁਹਾਟੀ, ਤਿਨਸੁਕੀਆ, ਜੋਰਹਟ ਤੇ ਡਿਬਰੂਗੜ੍ਹ 'ਚ ਫਲੈਗ ਮਾਰਚ ਕੱਢੇ ਗਏ | ਆਸਾਮ ਜਾਣ ਵਾਲੀਆਂ ਅਤੇ ਇੱਥੇ ਆਉਣ ਵਾਲੀਆਂ ਕਈ ਉਡਾਣਾਂ ਤੇ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ | ਕਰਫ਼ਿਊ ਕਰਕੇ ਹਜ਼ਾਰਾਂ ਯਾਤਰੀ ਗੁਹਾਟੀ ਹਵਾਈ ਅੱਡੇ 'ਤੇ ਫਸੇ ਹੋਏ ਹਨ | ਕੇਂਦਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਫਸੇ ਹੋਏ ਯਾਤਰੀਆਂ ਨੂੰ ਪੜਾਅਵਾਰ ਢੰਗ ਨਾਲ ਕੱਢਿਆ ਜਾ ਰਿਹਾ ਹੈ | ਹਾਲਾਤ ਨਾਲ ਨਜਿੱਠਣ ਲਈ ਸਰਕਾਰ ਨੇ ਸੂਬਾ ਪੁਲਿਸ ਰੈਂਕ 'ਚ ਕਈ ਤਬਦੀਲੀਆਂ ਕੀਤੀਆਂ ਹਨ | ਗੁਹਾਟੀ ਦੇ ਪੁਲਿਸ ਕਮਿਸ਼ਨਰ ਦੀਪਕ ਕੁਮਾਰ ਨੂੰ ਹਟਾ ਕੇ ਮੁੰਨਾ ਪ੍ਰਸਾਦ ਗੁਪਤਾ ਨੂੰ ਉਨ੍ਹਾਂ ਦੀ ਜਗ੍ਹਾ ਨਿਯੁਕਤ ਕੀਤਾ ਗਿਆ ਹੈ | ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਾਨੂੰਨ ਤੇ ਵਿਵਸਥਾ) ਮੁਕੇਸ਼ ਅਗਰਵਾਲ ਨੂੰ ਏ.ਡੇ.ਜੀ.ਪੀ. (ਸੀ.ਆਈ.ਡੀ.) ਵਜੋਂ ਤਬਦੀਲ ਕੀਤਾ ਹੈ ਅਤੇ ਜੀ.ਪੀ. ਸਿੰਘ ਨੂੰ ਉਨ੍ਹਾਂ ਦਾ ਚਾਰਜ ਦਿੱਤਾ ਗਿਆ ਹੈ | ਕਈ ਜਗ੍ਹਾ 'ਤੇ ਪ੍ਰਦਰਸ਼ਨਕਾਰੀਆਂ ਨੇ ਦੁਕਾਨਾਂ ਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ | ਜਿਸ ਕਰਕੇ ਪੁਲਿਸ ਨੂੰ ਗੁਹਾਟੀ-ਸ਼ਿਲਾਂਗ ਮਾਰਗ ਸਮੇਤ ਸ਼ਹਿਰ ਦੇ ਕਈ ਇਲਾਕਿਆਂ 'ਚ ਹਵਾਈ ਫ਼ਾਇਰਿੰਗ ਕਰਨੀ ਪਈ | ਸ਼ਹਿਰ 'ਚ ਕਈ ਸਥਾਨਾਂ 'ਤੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ ਗਿਆ | ਕੌਮੀ ਰਾਜਮਾਰਗ 39 ਨੂੰ ਬੰਦ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਗੋਲਾਘਾਟ ਜ਼ਿਲ੍ਹੇ 'ਚ ਵੀ ਪੁਲਿਸ ਨੇ ਹਵਾਈ ਫ਼ਾਇਰਿੰਗ ਕੀਤੀ | ਕਈ ਜ਼ਿਲਿ੍ਹਆਂ 'ਚ ਚਾਹ ਦੇ ਬਾਗਾਂ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਰੋਕਿਆ ਗਿਆ ਹੈ | ਕਾਮਰੂਪ ਜ਼ਿਲ੍ਹੇ 'ਚ ਦਫ਼ਤਰ, ਸਕੂਲ ਤੇ ਕਾਲਜ ਦਿਨ ਭਰ ਬੰਦ ਰਹੇ | ਦੁਕਾਨਾਂ ਵੀ ਬੰਦ ਰਹੀਆਂ | ਕੌਮੀ ਰਾਜਮਾਰਗ 31 ਸਮੇਤ ਸਾਰੀਆਂ ਪ੍ਰਮੁੱਖ ਸੜਕਾਂ ਬੰਦ ਕੀਤੇ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਰਹੀ | ਵਿਦਿਆਰਥੀ ਸੰਗਠਨ ਏ.ਏ.ਐਸ.ਯੂ. ਨੇ ਸ਼ਹਿਰ ਦੇ ਲਤਾਸ਼ੀਲ ਮੈਦਾਨ 'ਤੇ ਇਕ ਵੱਡਾ ਇਕੱਠ ਕੀਤਾ, ਜਿਸ 'ਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ | ਪਾਬੰਦੀਆਂ ਦੇ ਬਾਵਜੂਦ ਨਾਮੀ ਗਾਇਕ ਜ਼ੁਬੀਨ ਗਰਗ ਸਮੇਤ ਕਈ ਫ਼ਿਲਮੀ ਤੇ ਸੰਗੀਤ ਜਗਤ ਦੀਆਂ ਹਸਤੀਆਂ ਨਾਲ ਕਾਲਜ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਇੱਥੇ ਹਾਜ਼ਰੀ ਭਰੀ | ਏ.ਏ.ਐਸ.ਯੂ. ਦੇ ਸਲਾਹਕਾਰ ਸੈਮਉੱਜਲ ਭੱਟਾਚਾਰੀਆ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਕਤ ਬਿੱਲ ਪਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਆਸਾਮ ਦੇ ਲੋਕਾਂ ਨਾਲ ਧੋਖਾ ਕੀਤਾ ਹੈ |
ਆਸਾਮ ਤੇ ਤਿ੍ਪੁਰਾ 'ਚ ਰੇਲ ਸੇਵਾਵਾਂ ਮੁਅੱਤਲ
ਰੇਲਵੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਰੇਲਵੇ ਨੇ ਆਸਾਮ ਤੇ ਤਿ੍ਪੁਰਾ 'ਚ ਸਾਰੀਆਂ ਯਾਤਰੀ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ ਅਤੇ ਖ਼ੇਤਰ ਲਈ ਲੰਬੀ ਦੂਰੀ ਦੀਆਂ ਗੱਡੀਆਂ ਨੂੰ ਥੋੜੇ ਸਮੇਂ ਲਈ ਬੰਦ ਕੀਤਾ ਹੈ | ਉੱਤਰ ਪੂਰਬ ਫਰੰਟੀਅਰ ਰੇਲਵੇ ਦੇ ਬੁਲਾਰੇ ਸੁਭਾਨਨ ਚੰਦਾ ਨੇ ਕਿਹਾ ਕਿ ਖ਼ੇਤਰ 'ਚ ਸੁਰੱਖਿਆ ਸਥਿਤੀ ਨੂੰ ਵੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਕਮਾਿਖ਼ਆ ਅਤੇ ਗੁਹਾਟੀ 'ਚ ਕਈ ਯਾਤਰੀ ਫਸੇ ਹੋਏ ਹਨ | ਰੇਲਵੇ ਪੁਲਿਸ ਬਲ ਦੇ ਡੀ.ਜੀ. ਅਰੁਨ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਪ੍ਰਦਰਸ਼ਨਕਾਰੀਆਂ ਵਲੋਂ ਡਿਬਰੂਗੜ੍ਹ ਛਾਬੂਆ ਅਤੇ ਤਿਨਸੁਕੀਆ ਦੇ ਪਾਨੀਟੋਲਾ ਰੇਲਵੇ ਸਟੇਸ਼ਨਾਂ ਨੂੰ ਅੱਗ ਲਗਾਏ ਜਾਣ ਦੀ ਘਟਨਾ ਤੋਂ ਬਾਅਦ ਰੇਲਵੇ ਸੁਰੱਖਿਆ ਵਿਸ਼ੇਸ਼ ਬਲ (ਆਰ.ਪੀ.ਐਸ.ਐਫ.) ਦੀਆਂ 12 ਕੰਪਨੀਆਂ ਉੱਥੇ ਭੇਜੀਆਂ ਗਈਆਂ ਹਨ |
ਦਫ਼ਤਰਾਂ ਨੂੰ ਬਣਾਇਆ ਨਿਸ਼ਾਨਾ
ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੇ ਗ੍ਰਹਿ ਕਸਬੇ ਡਿਬਰੂਗੜ੍ਹ ਛਾਬੂਆ 'ਚ ਸਥਾਨਕ ਵਿਧਾਇਕ ਬਿਨੋਦ ਹਜ਼ਾਰਿਕਾ ਅਤੇ ਇਕ ਹੋਰ ਭਾਜਪਾ ਵਿਧਾਇਕ ਪਦਮਾ ਹਜ਼ਾਰਿਕਾ ਦੇ ਘਰ ਨੂੰ ਪ੍ਰਦਰਸ਼ਨਕਾਰੀਆਂ ਨੇ ਅੱਗ ਲਗਾ ਦਿੱਤੀ ਅਤੇ ਇਮਾਰਤ 'ਚ ਖੜ੍ਹੇ ਵਾਹਨਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ | ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਕਸਬੇ ਵਿਚਲਾ ਸਰਕਿਲ ਦਫ਼ਤਰ ਵੀ ਸਾੜ ਦਿੱਤਾ | ਇਸ ਤੋਂ ਇਲਾਵਾ ਆਸਾਮ ਦੇ ਖੱਡੀ ਮੰਤਰੀ ਰਣਜੀਤ ਦੱਤਾ ਦੇ ਬੇਹਾਲੀ ਸਥਿਤ ਘਰ ਨੂੰ ਪ੍ਰਦਰਸ਼ਨਕਾਰੀਆਂ ਨੇ ਨਿਸ਼ਾਨਾ ਬਣਾਇਆ | ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਉਨ੍ਹਾਂ ਦੇ ਘਰ ਸਾਹਮਣੇ ਪੁੱਜੇ ਤੇ ਪੱਥਰਬਾਜ਼ੀ ਕਰਨ ਲੱਗੇ | ਪੁਲਿਸ ਨੇ ਮੌਕੇ 'ਤੇ ਪੁੱਜ ਕੇ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ | ਗੋਲਾਘਾਟ, ਡਿਬਰੂਗੜ੍ਹ, ਸਾਦੀਆ ਅਤੇ ਤੇਜ਼ਪੁਰ 'ਚ ਆਰ.ਐਸ.ਐਸ. ਦਫ਼ਤਰਾਂ ਦੀ ਭੰਨਤੋੜ ਵੀ ਕੀਤੀ ਗਈ |
ਬੱਸ ਡੀਪੂ ਨੂੰ ਲਗਾਈ ਅੱਗ
ਡਿਬਰੂਗੜ੍ਹ 'ਚ ਪ੍ਰਦਰਸ਼ਨਕਾਰੀਆਂ ਨੇ ਆਸਾਮ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ (ਏ.ਐਸ.ਟੀ.ਸੀ.) ਦੇ ਬੱਸ ਡੀਪੂ ਨੂੰ ਅੱਗ ਲਗਾ ਦਿੱਤੀ | ਅਧਿਕਾਰੀਆਂ ਨੇ ਦੱਸਿਆ ਕਿ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੇ ਚੌਕਡਿੰਗੀ ਇਲਾਕੇ 'ਚ ਏ.ਐਸ.ਟੀ.ਸੀ. ਦੇ ਡੀਪੂ 'ਚ ਆ ਕੇ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ | ਸੈਨਾ ਤੇ ਅੱਗ ਬੁਝਾਊ ਅਮਲਾ ਮੌਕੇ 'ਤੇ ਪੁੱਜਾ ਅਤੇ ਅੱਗ ਬੁਝਾਈ | ਸੀਨੀਅਰ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮੌਕੇ 'ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ |
ਪ੍ਰਧਾਨ ਮੰਤਰੀ ਵਲੋਂ ਸ਼ਾਂਤੀ ਦੀ ਅਪੀਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਂਤੀ ਬਣਾਉਣ ਦੀ ਅਪੀਲ ਕਰਦਿਆਂ ਪ੍ਰਦਰਸ਼ਨਕਾਰੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਤਹਿਤ ਆਸਾਮੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ 'ਚ ਟਵੀਟ ਕਰਦਿਆਂ ਕਿਹਾ ਕਿ ਮੱਦ 6 ਦੀ ਭਾਵਨਾ ਅਨੁਸਾਰ ਉਹ ਨਿੱਜੀ ਰੂਪ 'ਚ ਅਤੇ ਕੇਂਦਰ ਸਰਕਾਰ ਆਸਾਮ ਦੇ ਲੋਕਾਂ ਦੀ ਸਿਆਸੀ, ਭਾਸ਼ਾਈ, ਸੱਭਿਆਚਾਰਕ ਅਤੇ ਜ਼ਮੀਨੀ ਅਧਿਕਾਰਾਂ ਦੀ ਪੂਰੀ ਤਰ੍ਹਾਂ ਨਾਲ ਸੰਵਿਧਾਨਕ ਰੂਪ ਨਾਲ ਸੁਰੱਖਿਆ ਲਈ ਵਚਨਬੱਧ ਹੈ |
ਚੈਨਲਾਂ ਲਈ ਐਡਵਾਈਜ਼ਰੀ ਜਾਰੀ
ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਨਿੱਜੀ ਸੈਟੇਲਾਈਟ ਟੀ.ਵੀ. ਚੈਨਲਾਂ ਨੂੰ ਹਿੰਸਾ ਭੜਕਾਉਣ, ਰਾਸ਼ਟਰ ਵਿਰੋਧੀ ਵਤੀਰੇ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਦੀ ਏਕਤਾ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਸਮੱਗਰੀ ਨੂੰ ਵਿਖਾਉਣ ਨੂੰ ਲੈ ਕੇ ਸਾਵਧਾਨੀ ਵਰਤਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ | ਕੁਝ ਟੀ.ਵੀ. ਚੈਨਲਾਂ ਵਲੋਂ ਹਿੰਸਕ ਪ੍ਰਦਰਸ਼ਨਾਂ ਦੀਆਂ ਤਸਵੀਰਾਂ ਵਿਖਾਏ ਜਾਣ ਤੋਂ ਬਾਅਦ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ |
ਹਰੇਕ ਸਾਲ 12 ਦਸੰਬਰ ਨੂੰ 'ਕਾਲਾ ਦਿਵਸ' ਮਨਾਵਾਂਗੇ
ਏ.ਏ.ਐਸ.ਯੂ. ਅਤੇ ਉੱਤਰ ਪੂਰਬ ਵਿਦਿਆਰਥੀ ਸੰਗਠਨ (ਐਨ.ਈ.ਐਸ.ਓ.) ਦੇ ਆਗੂਆਂ ਨੇ ਕਿਹਾ ਕਿ ਉਹ ਸੰਸਦ 'ਚ ਬਿੱਲ ਪਾਸ ਹੋਣ ਦੇ ਿਖ਼ਲਾਫ਼ ਹਰੇਕ ਸਾਲ 12 ਦਸੰਬਰ ਨੂੰ 'ਕਾਲੇ ਦਿਵਸ' ਵਜੋਂ ਮਨਾਉਣਗੇ |
ਹੋਰ ਸੁਰੱਖਿਆ ਬਲਾਂ ਦੀ ਲੋੜ-ਪੁਲਿਸ
ਆਸਾਮ ਦੇ ਇਕ ਉੱਚ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੂਬੇ 'ਚ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਹੋਰ ਜ਼ਿਆਦਾ ਸੁਰੱਖਿਆ ਬਲਾਂ ਦੀ ਲੋੜ ਹੈ | ਡਿਬਰੂਗੜ੍ਹ ਦੇ ਪੁਲਿਸ ਸੁਪਰਡੈਂਟ ਗੌਤਮ ਬੋਰਾਹ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਮੁੱਖ ਰੂਪ ਨਾਲ ਰੇਲਵੇ ਸਟੇਸ਼ਨਾਂ ਤੋਂ ਲੈ ਕੇ ਸਰਕਾਰੀ ਦਫ਼ਤਰਾਂ ਤੇ ਜਾਇਦਾਦਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਪਰ ਹਾਲਾਤ ਫਿਲਹਾਲ ਕਾਬੂ 'ਚ ਹਨ | ਸਥਿਤੀ ਹੋਰ ਵਿਗੜਨ ਦੀ ਸ਼ੱਕ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਬਲ ਘੱਟ ਹੈ ਕਿਉਂਕਿ ਪ੍ਰਦਰਸ਼ਨਕਾਰੀ ਇਕੋ ਸਮੇਂ ਕਈ ਸਥਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ | ਲੋਕ ਵੱਡੀ ਗਿਣਤੀ 'ਚ ਬਾਹਰ ਆ ਰਹੇ ਹਨ |
ਸ਼ਿਲਾਂਗ ਦੇ ਦੋ ਪੁਲਿਸ ਥਾਣਿਆਂ 'ਚ ਕਰਫ਼ਿਊ
ਇਸ ਤੋਂ ਇਲਾਵਾ ਗੁਆਂਢੀ ਰਾਜ ਮੇਘਾਲਿਆ 'ਚ ਵਾਹਨਾਂ ਦੀ ਭੰਨਤੋੜ ਕਰਨ ਦੀਆਂ ਘਟਨਾਵਾਂ ਤੋਂ ਬਾਅਦ ਇੱਥੇ ਵੀ 48 ਘੰਟਿਆਂ ਲਈ ਮੋਬਾਈਲ ਇੰਟਰਨੈੱਟ ਅਤੇ ਮੈਸੇਜ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ | ਰਾਜਧਾਨੀ ਸ਼ਿਲਾਂਗ ਦੇ ਦੋ ਪੁਲਿਸ ਥਾਣਿਆਂ ਅਧੀਨ ਪੈਂਦੇ ਇਲਾਕਿਆਂ 'ਚ ਕਰਫ਼ਿਊ ਲਗਾਇਆ ਗਿਆ ਹੈ | ਹਾਲਾਂਕਿ ਤਿ੍ਪੁਰਾ ਤੋਂ ਕੋਈ ਵੱਡੀ ਹਿੰਸਾ ਦੀ ਖ਼ਬਰ ਨਹੀਂ ਹੈ | ਸੂਬੇ ਦੀ ਰਾਜਧਾਨੀ ਅਗਰਤਲਾ 'ਚ ਬੰਦ ਰਿਹਾ ਜਿੱਥੇ ਵਿੱਦਿਅਕ ਸੰਸਥਾਵਾਂ ਦੇ ਦਫ਼ਤਰ ਬੰਦ ਰਹੇ |
ਚਿੰਤਾਵਾਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ-ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਸਹਿਯੋਗੀ ਪਾਰਟੀ ਆਈ. ਪੀ. ਐਫ਼. ਟੀ. ਨੂੰ ਭਰੋਸਾ ਦਿੱਤਾ ਕਿ ਮੋਦੀ ਸਰਕਾਰ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਿਖ਼ਆਲ ਰੱਖੇਗੀ ਤੇ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗੀ | ਅਮਿਤ ਸ਼ਾਹ ਨੇ ਸ਼ਾਹੀ ਪਰਿਵਾਰ ਦੇ ਮੁਖੀ ਕੀਰੀਟ ਪ੍ਰਦਯੋਤ ਦੇਬ ਬਰਮਨ ਅਤੇ ਤਿ੍ਪੁਰਾ ਪੀਪਲ ਫਰੰਟ ਦੇ ਪ੍ਰਧਾਨ ਪਟਲ ਕੰਨਿਆ ਜਮਾਤੀਆ ਨਾਲ ਇਸ ਮੁੱਦੇ 'ਤੇ ਵੱਖਰੇ ਤੌਰ 'ਤੇ ਮੀਟਿੰਗ ਕੀਤੀ |
ਨਵੀਂ ਦਿੱਲੀ (ਏਜੰਸੀ)-ਸੰਸਦ ਵਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਬਿੱਲ ਨੂੰ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਜਿਸ ਨਾਲ ਇਹ ਬਿੱਲ ਕਾਨੂੰਨ ਬਣ ਗਿਆ ਹੈ | ਇਕ ਅਧਿਕਾਰਕ ਨੋਟੀਫ਼ਿਕੇਸ਼ਨ ਅਨੁਸਾਰ ਇਹ ਕਾਨੂੰਨ ਹੁਣ ਵੀਰਵਾਰ ਨੂੰ ਅਧਿਕਾਰਕ ਗਜ਼ਟ ਵਿਚ ਪ੍ਰਕਾਸ਼ਿਤ ਹੋਣ ਨਾਲ ਲਾਗੂ ਹੋ ਗਿਆ ਹੈ | ਇਸ ਐਕਟ ਅਨੁਸਾਰ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਤੇ ਇਸਾਈ ਭਾਈਚਾਰੇ ਦੇ ਲੋਕ ਜੋ 31 ਦਸੰਬਰ 2014 ਤੱਕ ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗਾਨਿਸਤਾਨ ਤੋਂ ਆਏ ਹਨ ਅਤੇ ਉੱਥੇ ਧਾਰਮਿਕ ਅੱਤਿਆਚਾਰ ਦਾ ਸਾਹਮਣਾ ਕਰ ਰਹੇ ਹਨ ਨੂੰ ਗੈਰ-ਕਾਨੂੰਨੀ ਪ੍ਰਵਾਸੀ ਨਹੀਂ ਮੰਨਿਆ ਜਾਵੇਗਾ ਸਗੋਂ ਭਾਰਤੀ ਨਾਗਰਿਕਤਾ ਦਿੱਤੀ ਜਾਵੇਗੀ | ਇਸ ਕਾਨੂੰਨ ਅਨੁਸਾਰ ਇਨ੍ਹਾਂ 6 ਭਾਈਚਾਰਿਆਂ ਨੂੰ 11 ਸਾਲ ਦੀ ਬਜਾਏ ਹੁਣ ਸਿਰਫ਼ ਪੰਜ ਸਾਲ ਲਈ ਭਾਰਤ 'ਚ ਰਹਿਣ ਦੇ ਬਾਅਦ ਭਾਰਤੀ ਨਾਗਰਿਕਤਾ ਦਿੱਤੀ ਜਾਵੇਗੀ |
ਨਵੀਂ ਦਿੱਲੀ, 12 ਦਸੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਅਯੁੱਧਿਆ ਫ਼ੈਸਲੇ ਨੂੰ ਲੈ ਕੇ ਦਾਖ਼ਲ ਕੀਤੀਆਂ ਗਈਆਂ ਸਾਰੀਆਂ 18 ਨਜ਼ਰਸਾਨੀ ਪਟੀਸ਼ਨਾਂ ਨੂੰ ਖ਼ਾਰਜ ਕਰ ਦਿੱਤਾ | ਸਰਬ ਉੱਚ ਅਦਾਲਤ ਨੇ 9 ਨਵੰਬਰ ਨੂੰ ਅਯੁੱਧਿਆ ਵਿਵਾਦ 'ਤੇ ਇਤਿਹਾਸਕ ਫ਼ੈਸਲਾ ਸੁਣਾਉਂਦੇ ਹੋਏ ਵਿਵਾਦਤ ਜ਼ਮੀਨ ਰਾਮਲੱਲ੍ਹਾ ਨੂੰ ਦੇਣ ਦਾ ਹੁਕਮ ਦਿੱਤਾ ਸੀ | ਇਸ ਹੁਕਮ ਿਖ਼ਲਾਫ਼ ਕਈ ਮੁਸਲਿਮ ਪੱਖਕਾਰਾਂ ਨੇ ਸੁਪਰੀਮ ਕੋਰਟ 'ਚ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਸੀ | ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਫ਼ੈਸਲੇ ਦੇ ਿਖ਼ਲਾਫ਼ ਪਟੀਸ਼ਨ ਦਾਇਰ ਕੀਤੀ, ਜਦਕਿ ਨਿਰਮੋਹੀ ਅਖਾੜੇ ਨੇ ਵੀ ਆਪਣੀਆਂ ਕੁੱਝ ਮੰਗਾਂ ਨੂੰ ਲੈ ਕੇ ਨਜ਼ਰਸਾਨੀ ਪਟੀਸ਼ਨ ਦਾਖ਼ਲ ਕੀਤੀ ਸੀ | ਚੀਫ਼ ਜਸਟਿਸ ਐਸ. ਏ. ਬੋਬੜੇ ਦੀ ਅਗਵਾਈ ਵਾਲੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਚੈਂਬਰ 'ਚ ਇਨ੍ਹਾਂ ਨਜ਼ਰਸਾਨੀ ਪਟੀਸ਼ਨਾਂ 'ਤੇ ਵਿਚਾਰ ਕੀਤਾ ਅਤੇ ਇਸ ਉਪਰੰਤ ਇਨ੍ਹਾਂ ਨੂੰ ਖ਼ਾਰਜ ਕਰ ਦਿੱਤਾ | ਬੈਂਚ ਦੇ ਹੋਰਨਾਂ ਮੈਂਬਰਾਂ 'ਚ ਜਸਟਿਸ ਧਨੰਜੈ ਵਾਈ ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਐਸ. ਅਬਦੁਲ ਨਜ਼ੀਰ ਅਤੇ ਜਸਟਿਸ ਸੰਜੀਵ ਖੰਨਾ ਸ਼ਾਮਿਲ ਹਨ | ਫ਼ੈਸਲਾ ਸੁਣਾਉਣ ਵਾਲੇ ਸੰਵਿਧਾਨਕ ਬੈਂਚ ਦੀ ਪ੍ਰਧਾਨਗੀ ਕਰਨ ਵਾਲੇ ਚੀਫ਼ ਜਸਟਿਸ ਰੰਜਨ ਗੋਗੋਈ ਹੁਣ ਸੇਵਾ ਮੁਕਤ ਹੋ ਗਏ ਹਨ, ਇਸ ਲਈ ਜਸਟਿਸ ਸੰਜੀਵ ਖੰਨਾ ਨੂੰ ਉਨ੍ਹਾਂ ਦੀ ਜਗ੍ਹਾ ਸੰਵਿਧਾਨਕ ਬੈਂਚ 'ਚ ਸ਼ਾਮਿਲ ਕੀਤਾ ਗਿਆ ਹੈ | 2 ਦਸੰਬਰ ਨੂੰ ਪਹਿਲੀ ਨਜ਼ਰਸਾਨੀ ਪਟੀਸ਼ਨ ਪਹਿਲਾਂ ਮੂਲ ਵਾਦੀ ਐਮ ਸਿੱਦਿਕੀ ਦੇ ਕਾਨੂੰਨੀ ਵਾਰਸ ਮੌਲਾਨਾ ਸਯਦ ਅਸ਼ਹਦ ਰਸ਼ੀਦੀ ਨੇ ਦਾਇਰ ਕੀਤੀ ਸੀ | ਇਸ ਤੋਂ ਬਾਅਦ 6 ਦਸੰਬਰ ਨੂੰ ਮੌਲਾਨਾ ਮੁਫਤੀ ਹਸੁਬੱਲਾ, ਮੁਹੰਮਦ ਉਮਰ, ਮੌਲਾਨਾ ਮਹਿਫੂਜੂਰ ਰਹਿਮਾਨ, ਹਾਜੀ ਮਹਿਬੂਬ ਤੇ ਮਿਸਬਾਹੂਦੀਨ ਨੇ ਦਾਇਰ ਕੀਤੀ | ਇਸ ਸਾਰੀਆਂ ਨਜ਼ਰਸਾਨੀ ਪਟੀਸ਼ਨਾਂ ਨੂੰ ਆਲ ਇੰਡੀਆ ਮੁਸਲਿਮ ਪਰਸਨਲ ਲਾ ਬੋਰਡ ਦਾ ਸਮਰਥਨ ਪ੍ਰਾਪਤ ਹੈ | ਦੱਸਣਯੋਗ ਹੈ ਕਿ 9 ਨਵੰਬਰ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਅਯੁੱਧਿਆ 'ਚ 2.77 ਏਕੜ ਰਕਬੇ 'ਚ ਰਾਮ ਮੰਦਰ ਦੀ ਉਸਾਰੀ ਦਾ ਰਸਤਾ ਸਾਫ਼ ਕਰ ਦਿੱਤਾ ਸੀ |
ਨਵੀਂ ਦਿੱਲੀ, 12 ਦਸੰਬਰ (ਏਜੰਸੀ)-ਉਨਾਓ ਅਤੇ ਹੈਦਰਾਬਾਦ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ, ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ, ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਕ ਮਹੱਤਵਪੂਰਨ ਫ਼ੈਸਲਾ ਲਿਆ ਹੈ | ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸਾਰੀਆਂ ਹਾਈਕੋਰਟਾਂ ਦੇ ਮੁੱਖ ਜੱਜਾਂ ਨੂੰ ਪੱਤਰ ਲਿਖ ਦੇ ਹਦਾਇਤ ਕੀਤੀ ਹੈ ਕਿ ਜਬਰ ਜਨਾਹ ਦੇ ਸਾਰੇ ਕੇਸਾਂ ਅਤੇ ਪੋਕਸੋ ਤਹਿਤ ਦਰਜ ਕੇਸਾਂ ਦੀ ਸੁਣਵਾਈ 6 ਮਹੀਨਿਆਂ ਦੇ ਅੰਦਰ ਪੂਰੀ ਕੀਤੀ ਜਾਵੇ | ਕਾਨੂੰਨ ਮੰਤਰਾਲੇ ਨੇ ਇਸ ਤੋਂ ਇਲਾਵਾ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਅਜਿਹੇ ਕੇਸਾਂ ਦੀ ਜਾਂਚ ਦੋ ਮਹੀਨਿਆਂ 'ਚ ਮੁਕੰਮਲ ਕਰਨ ਲਈ ਕਿਹਾ ਹੈ | ਪ੍ਰਸਾਦ ਨੇ ਅੱਗੇ ਦੱਸਿਆ ਕਿ ਸੁਣਵਾਈ ਤੇਜ਼ੀ ਨਾਲ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਵਾਉਣ ਦੇ ਮਕਸਦ ਨਾਲ ਦੇਸ਼ ਭਰ 'ਚ 1023 ਫਾਸਟ ਟਰੈਕ ਅਦਾਲਤਾਂ ਸਥਾਪਿਤ ਕੀਤੀਆਂ ਜਾਣਗੀਆਂ | ਮੌਜੂਦਾ ਸਮੇਂ 'ਚ ਦੇਸ਼ 'ਚ 700 ਫਾਸਟ ਟਰੈਕ ਅਦਾਲਤਾਂ ਹਨ | ਨਵੀਂਆਂ ਅਦਾਲਤਾਂ ਸਥਾਪਿਤ ਕੀਤੇ ਜਾਣ ਦੇ ਬਾਅਦ ਦੇਸ਼ 'ਚ ਕੁੱਲ 1723 ਫਾਸਟ ਟਰੈਕ ਅਦਾਲਤਾਂ ਹੋ ਜਾਣਗੀਆਂ | ਇਹ ਫ਼ੈਸਲਾ ਉਨਾਓ ਅਤੇ ਹੈਦਰਾਬਾਦ 'ਚ ਵਾਪਸੇ ਜਬਰ ਜਨਾਹ ਅਤੇ ਹੱਤਿਆ ਦੇ ਮਾਮਲਿਆਂ ਦੇ ਬਾਅਦ ਲਿਆ ਗਿਆ ਹੈ | ਇਨ੍ਹਾਂ ਮਾਮਲਿਆਂ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਤੇ ਪੂਰੇ ਦੇਸ਼ 'ਚ ਗੁੱਸੇ ਦੀ ਲਹਿਰ ਫ਼ੈਲ ਗਈ ਸੀ ਅਤੇ ਲੋਕਾਂ ਵਲੋਂ ਅਜਿਹੇ ਮਾਮਲਿਆਂ 'ਚ ਤੁਰੰਤ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ |
ਨਵੀਂ ਦਿੱਲੀ, 12 ਦਸੰਬਰ (ਏਜੰਸੀ)-ਈ. ਡੀ. ਨੇ ਵੀਰਵਾਰ ਨੂੰ ਰੈਲੀਗੇਅਰ ਫਿਨਵੈਸਟ ਲਿ. ਦੇ ਫੰਡਾਂ ਦੀ ਦੁਰਵਰਤੋਂ ਕਰਨ ਨਾਲ ਸਬੰਧਤ ਹਵਾਲਾ ਕੇਸ 'ਚ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਇੰਦਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ | ਅਧਿਕਾਰੀਆਂ ਨੇ ਦੱਸਿਆ ਕਿ ਈ. ਡੀ. ਦੀ ਟੀਮ ਤਿਹਾੜ ਜੇਲ੍ਹ ਪੁੱਜੀ ਅਤੇ ਹਵਾਲਾ ਰੋਕੂ ਕਾਨੂੰਨ ਦੀਆਂ ਵਿਵਸਥਾਵਾਂ ਤਹਿਤ ਸ਼ਿਵਇੰਦਰ ਨੂੰ ਗਿ੍ਫ਼ਤਾਰ ਕਰ ਲਿਆ | ਸ਼ਿਵਇੰਦਰ ਸਿੰਘ ਅਤੇ ਹੋਰ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵਲੋੋਂ ਗਿ੍ਫ਼ਤਾਰ ਕਰਨ ਦੇ ਬਾਅਦ ਨਿਆਇਕ ਹਿਰਾਸਤ 'ਚ ਸਨ |
ਜ਼ਮਾਨਤ ਪਟੀਸ਼ਨ ਖ਼ਾਰਜ
ਦਿੱਲੀ ਦੀ ਇਕ ਅਦਾਲਤ ਨੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਇੰਦਰ ਸਿੰਘ ਦੀ ਰੇਲੀਗੇਅਰ ਫਿਨਵੈਸਟ ਲਿ. ਦੇ ਫੰਡਾਂ 'ਚ ਦੁਰਵਰਤੋਂ ਕਰਨ ਨਾਲ ਸਬੰਧਿਤ ਮਾਮਲੇ 'ਚ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰ ਦਿੱਤੀ | ਵਧੀਕ ਸੈਸ਼ਨ ਜੱਜ ਗੁਲਸ਼ਨ ਕੁਮਾਰ ਨੇ ਕਿਹਾ ਕਿ ਸ਼ਿਵਇੰਦਰ ਸਿੰਘ ਵਲੋਂ ਨਿਆਂ ਤੋਂ ਭੱਜਣ ਅਤੇ ਕਾਰਵਾਈ 'ਚ ਰੁਕਾਵਟ ਪਾਉਣ ਦੀ ਹਰ ਸੰਭਾਵਨਾ ਹੈ |
ਨਵੀਂ ਦਿੱਲੀ, 12 ਦਸੰਬਰ (ਏਜੰਸੀ)-ਪ੍ਰਸਤਾਵਿਤ ਵਿਨਿਵੇਸ਼ ਪ੍ਰਕਿਰਿਆ ਤਹਿਤ ਮੋਦੀ ਸਰਕਾਰ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ 'ਚ ਆਪਣੀ 100 ਫ਼ੀਸਦੀ ਹਿੱਸੇਦਾਰੀ ਵੇਚਣ ਜਾ ਰਹੀ ਹੈ | ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਸੰਸਦ 'ਚ ਉਕਤ ਜਾਣਕਾਰੀ ਦਿੱਤੀ | ਰਾਸ਼ਟਰੀ ਹਵਾਈ ਕੰਪਨੀ 50 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ੇ ਹੇਠਾਂ ਦੱਬੀ ਹੋਈ ਹੈ ਅਤੇ ਲੰਬੇ ਸਮੇਂ ਤੋਂ ਘਾਟੇ 'ਚ ਚਲ ਰਹੀ ਹੈ | ਇਸ ਨੂੰ ਪੁਨਰ ਜੀਵਤ ਕਰਨ ਲਈ ਸਰਕਾਰ ਨੇ ਵਿਨਿਵੇਸ਼ ਦਾ ਫ਼ੈਸਲਾ ਕੀਤਾ ਹੈ | ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਲੋਕ ਸਭਾ 'ਚ ਇਕ ਲਿਖਤੀ ਜਵਾਬ 'ਚ ਕਿਹਾ ਕਿ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਏਅਰ ਇੰਡੀਆ ਸਪੇਸਫਿਕ ਆਲਟਰਨੇਟਿਵ ਮੈਕਨਿਜ਼ਮ (ਏ. ਆਈ. ਐਸ. ਏ. ਐਮ.) ਦਾ ਮੁੜ-ਗਠਨ ਕੀਤਾ ਗਿਆ ਹੈ ਅਤੇ ਏਅਰ ਇੰਡੀਆ ਦੇ ਰਣਨੀਤਕ ਵਿਨਿਵੇਸ਼ ਦੀ ਪ੍ਰਕਿਰਿਆ ਨੂੰ ਮਨਜ਼ੂਰ ਕਰ ਦਿੱਤਾ ਗਿਆ ਹੈ | ਏ.ਆਈ.ਐਸ.ਏ.ਐਮ. ਨੇ 100 ਫ਼ੀਸਦੀ ਹਿੱਸੇਦਾਰੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਹੈ | ਏਅਰ ਇੰਡੀਆ ਨੂੰ 2018-19 'ਚ ਕੁੱਲ 8,556.35 ਦਾ ਸੰਭਾਵਿਤ ਘਾਟਾ ਹੋਇਆ ਹੈ | ਮੰਤਰੀ ਨੇ ਕਿਹਾ ਕਿ ਹਵਾਈ ਸੈਕਟਰ 'ਚ ਸੁਧਾਰ ਲਈ ਕਈ ਲੋੜੀਂਦੇ ਕਦਮ ਚੁੱਕੇ ਗਏ ਹਨ, ਜਿਸ ਨਾਲ ਜੈਟ ਏਅਰਵੇਜ਼ ਦੇ ਜਹਾਜ਼ ਦੂਸਰੀਆਂ ਕੰਪਨੀਆਂ ਨੂੰ ਟਰਾਂਸਫ਼ਰ ਕਰਨਾ ਵੀ ਸ਼ਾਮਿਲ ਹੈ | ਜੈੱਟ ਏਅਰਵੇਜ਼ ਨੇ ਅਪ੍ਰੈਲ 'ਚ ਨਕਦੀ ਸੰਕਟ ਦੇ ਕਾਰਨ ਆਪ੍ਰੇਸ਼ਨ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਸੀ |
ਨਵੀਂ ਦਿੱਲੀ, 12 ਦਸੰਬਰ (ਉਪਮਾ ਡਾਗਾ ਪਾਰਥ)-ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਦੇਸ਼ ਭਰ 'ਚ ਹੋ ਰਹੇ ਪ੍ਰਦਰਸ਼ਨਾਂ ਦਰਮਿਆਨ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਡਾ: ਏ. ਕੇ. ਅਬਦੁੱਲ ਮੋਮੇਨ ਅਤੇ ਗ੍ਰਹਿ ਮੰਤਰੀ ਅਸਾਦੁਜ਼ਮਾਨ ਖ਼ਾਨ ਨੇ ਐਨ ਵਕਤ 'ਤੇ ਆਪਣਾ ਭਾਰਤ ਦਾ ਦੌਰਾ ਰੱਦ ਕਰ ਦਿੱਤਾ | ਮੋਮੇਨ ਨੇ 13 ਦਸੰਬਰ ਨੂੰ ਭਾਰਤ ਦੇ 3 ਦਿਨਾਂ ਦੌਰੇ 'ਤੇ ਆਉਣਾ ਸੀ | ਮੋਮੇਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਜ਼ੁਲਮ ਹੋਣ ਦੇ ਦਾਅਵੇ 'ਤੇ ਇਤਰਾਜ਼ ਪ੍ਰਗਟਾੳਾੁਦਿਆਂ ਕਿਹਾ ਕਿ ਉਨ੍ਹਾਂ ਦੇ ਦੇਸ਼ 'ਚ ਘੱਟ ਗਿਣਤੀਆਂ ਦੀ ਸਥਿਤੀ ਕਾਫ਼ੀ ਚੰਗੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਉੱਥੇ (ਬੰਗਲਾਦੇਸ਼ 'ਚ) ਦੂਜੇ ਦੇਸ਼ਾਂ ਨਾਲੋਂ ਵੱਧ ਫਿਰਕੂ ਸਦਭਾਵਨਾ ਹੈ | ਹਾਲਾਂਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਵਲੋਂ ਸੱਦੀ ਪ੍ਰੈੱਸ ਕਾਨਫ਼ਰੰਸ 'ਚ ਸਪੱਸ਼ਟੀਕਰਨ ਦਾ ਬਿਓਰਾ ਦਿੰਦਿਆਂ ਇਹ ਵੀ ਕਿਹਾ ਗਿਆ ਕਿ ਭਾਰਤ ਨੇ ਬੰਗਲਾਦੇਸ਼ ਦੇ ਫ਼ੌਜੀ ਸ਼ਾਸਨ ਅਤੇ ਪਿਛਲੀਆਂ ਸਰਕਾਰਾਂ ਦੇ ਸ਼ਾਸਨ ਦਰਮਿਆਨ ਘੱਟ ਗਿਣਤੀਆਂ 'ਤੇ ਹੋਏ ਜ਼ੁਲਮਾਂ ਦੀ ਗੱਲ ਕੀਤੀ ਸੀ |
ਰਾਏਪੁਰ, 12 ਦਸੰਬਰ (ਏਜੰਸੀ)- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਵੀਰਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ 2 ਨਕਸਲੀ ਮਾਰੇ ਗਏ, ਜਦਕਿ ਇਕ ਵੱਖਰੀ ਜਗ੍ਹਾ ਹੋਏ ਧਮਾਕੇ 'ਚ ਐਸ.ਟੀ.ਐਫ਼. (ਵਿਸ਼ੇਸ਼ ਟਾਕਸ ਫੋਰਸ) ਦਾ ਇਕ ਜਵਾਨ ਜ਼ਖ਼ਮੀ ਹੋ ਗਿਆ | ਬਸਤਰ ਰੇਂਜ ਦੇ ...
ਲਾਹੌਰ, 12 ਦਸੰਬਰ (ਏਜੰਸੀ)- ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵੀਰਵਾਰ ਨੂੰ ਪੁਲਿਸ ਵਲੋਂ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਵਾਲੇ ਹਸਪਤਾਲ 'ਤੇ ਹਮਲਾ ਕਰਨ ਵਾਲੇ 50 ਵਕੀਲਾਂ (ਸਮੇਤ ਮਹਿਲਾ ਵਕੀਲਾਂ) ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਇਸ ਹਮਲੇ ਕਾਰਨ ਹਸਪਤਾਲ 'ਚ ...
ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਫੜਿਆ ਜਾਵੇ-ਐਕਸ਼ਨ ਕਮੇਟੀ
ਨਵੀਂ ਦਿੱਲੀ, 12 ਦਸੰਬਰ (ਬਲਵਿੰਦਰ ਸਿੰਘ ਸੋਢੀ)-ਨਾਮਧਾਰੀ ਗੁਰੂ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਨਾ ਫੜੇ ਜਾਣ 'ਤੇ ਨਾਮਧਾਰੀ ਸੰਗਤ ਨੇ ਦਿੱਲੀ 'ਚ ਵੱਡੀ ਗਿਣਤੀ 'ਚ ਜੰਤਰ-ਮੰਤਰ ਤੇ ਰੋਸ ਪ੍ਰਦਰਸ਼ਨ ਕੀਤਾ | ...
ਨਵੀਂ ਦਿੱਲੀ, 12 ਦਸੰਬਰ (ਏਜੰਸੀ)-ਹੈਦਰਾਬਾਦ ਸਮੂਹਿਕ ਜਬਰ ਜਨਾਹ ਤੇ ਹੱਤਿਆ ਦੇ ਦੋਸ਼ੀਆਂ ਦੀ ਪੁਲਿਸ ਮੁਕਾਬਲੇ 'ਚ ਮੌਤ ਸਬੰਧੀ ਜਾਂਚ ਲਈ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਕ ਤਿੰਨ ਮੈਂਬਰੀ ਜਾਂਚ ਕਮਿਸ਼ਨ ਨਿਯੁਕਤ ਕੀਤਾ, ਜਿਸ ਦੀ ਅਗਵਾਈ ਸੁਪਰੀਮ ਕੋਰਟ ਦੇ ਸਾਬਕਾ ...
ਨਾਗਰਿਕਤਾ ਬਿੱਲ ਨੂੰ ਲੈ ਕੇ ਕਾਂਗਰਸ 'ਤੇ ਲਗਾਇਆ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼
ਧਨਬਾਦ (ਝਾਰਖੰਡ), 12 ਦਸੰਬਰ (ਪੀ.ਟੀ.ਆਈ.)-ਨਾਗਰਿਕਤਾ (ਸੋਧ) ਬਿੱਲ 'ਤੇ ਉੱਤਰ ਪੂਰਬ ਦੇ ਲੋਕਾਂ ਦੇ ਡਰ ਨੂੰ ਦੂਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ...
ਨਵੀਂ ਦਿੱਲੀ, 12 ਦਸੰਬਰ (ਏਜੰਸੀ)- ਸੰਸਦ ਦੀ ਇਕ ਸਥਾਈ ਕਮੇਟੀ ਵਲੋਂ ਪਰਾਲੀ ਸਾੜਨ ਕਾਰਨ ਪੈਦਾ ਹੁੰਦੇ ਪ੍ਰਦੂਸ਼ਣ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਪਹੁੰਚਣ ਵਾਲੇ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਇਸ ਸਮੱਸਿਆ ਦਾ ਲੰਮੇ ਸਮੇਂ ਲਈ ਹੱਲ ਕਰਨ ਲਈ ਮਾਹਿਰਾਂ ਦੀ ਇਕ ਕਮੇਟੀ ...
ਜੰਮੂ, 12 ਦਸੰਬਰ (ਏਜੰਸੀ)-ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਪਾਰੋਂ ਪੁਣਛ, ਬਾਰਾਮੁਲਾ ਤੇ ਕਠੂਆ ਜ਼ਿਲਿ੍ਹਆਂ 'ਚ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਤੋਂ ਕੀਤੀ ਜਾ ਰਹੀ ਗੋਲਾਬਾਰੀ ਦੌਰਾਨ 2 ਲੋਕ ਜ਼ਖ਼ਮੀ ਹੋ ...
ਵਾਸ਼ਿੰਗਟਨ/ ਨਵੀਂ ਦਿੱਲੀ, 12 ਦਸੰਬਰ (ਏਜੰਸੀ)- ਇਕ ਸਿਖਰ ਅਮਰੀਕੀ ਕੂਟਨੀਤਕ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਅਗਲੇ ਹਫ਼ਤੇ ਹੋ ਰਹੀ 2+2 ਗੱਲਬਾਤ ਦਾ ਮੁੱਖ ਏਜੰਡਾ ਮਨੁੱਖੀ ਅਧਿਕਾਰ ਮਾਮਲੇ ਦੀ ਥਾਂ ਕਸ਼ਮੀਰ ਮਸਲੇ ਨਾਲ ਸਬੰਧਿਤ ਹੋਵੇਗਾ | ਦੱਖਣ ਅਤੇ ਕੇਂਦਰੀ ...
ਸ਼ਿਮਲਾ, 12 ਦਸੰਬਰ (ਏਜੰਸੀ)-ਹਿਮਾਚਲ ਪ੍ਰਦੇਸ਼, ਕਸ਼ਮੀਰ ਤੇ ਉੱਤਰਾਖੰਡ 'ਚ ਬਰਫ਼ਬਾਰੀ ਕਾਰਨ ਇਹ ਇਲਾਕੇ ਬਰਫ਼ ਦੀ ਚਾਦਰ ਨਾਲ ਢੱਕੇ ਗਏ ਹਨ | ਇਸ ਦੇ ਨਾਲ ਹੀ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਮੈਦਾਨੀ ਇਲਾਕਿਆਂ 'ਚ ਮੀਂਹ ਪੈਣ ਕਾਰਨ ਠੰਢ ਦਾ ਪ੍ਰਕੋਪ ਵਧ ਗਿਆ ਹੈ | ...
ਲੁਧਿਆਣਾ, 12 ਦਸੰਬਰ (ਪੁਨੀਤ ਬਾਵਾ)-ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਅੰਦਰ ਆਉਣ ਵਾਲੇ 24 ਤੋਂ 48 ਘੰਟਿਆਂ ਦਰਮਿਆਨ ਹਲਕੇ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ | ਅੱਜ ਸਵੇਰੇ 9 ਵਜੇ ਤੋਂ ਦੱਖਣੀ ਤੇ ਪੱਛਮੀ ਪੰਜਾਬ 'ਚ ਮੀਂਹ ਪੈਣਾ ਸ਼ੁਰੂ ਹੋ ਗਿਆ | ਮੌਸਮ ਵਿਭਾਗ ਅਨੁਸਾਰ 12 ...
ਨਿਰਭੈਆ ਦੇ ਹੱਤਿਆਰਿਆਂ ਨੂੰ ਜਲਦ ਦਿੱਤੀ ਜਾ ਸਕਦੀ ਹੈ ਫ਼ਾਂਸੀ ਲਖਨਊ, 12 ਦਸੰਬਰ (ਏਜੰਸੀ)-ਨਿਰਭੈਆ ਜਬਰ ਜਨਾਹ ਤੇ ਹੱਤਿਆ ਕੇਸ 'ਚ 4 ਦੋਸ਼ੀਆਂ ਨੂੰ ਛੇਤੀ ਹੀ ਫ਼ਾਂਸੀ ਦਿੱਤੇ ਜਾਣ ਦੀਆਂ ਰਿਪੋਰਟਾਂ ਦਰਮਿਆਨ ਦਿੱਲੀ ਦੀ ਤਿਹਾੜ ਜੇਲ੍ਹ ਨੇ ਉੱਤਰ ਪ੍ਰਦੇਸ਼ ਨੂੰ ਦੋ ...
ਲਖਨਊ-ਮੇਰਠ ਦੇ ਪਵਨ ਜਲਾਦ ਨੂੰ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੁਲਾਇਆ ਗਿਆ ਹੈ | ਪਵਨ ਨੇ ਕਿਹਾ ਕਿ ਦੋਸ਼ੀਆਂ ਨੂੰ ਫ਼ਾਂਸੀ ਹੋਣੀ ਚਾਹੀਦੀ ਹੈ | ਉਸ ਦੀ ਪੂਰੀ ਤਿਆਰੀ ਹੈ | ਅਧਿਕਾਰੀ ਜਦੋਂ ਉਸ ਨੂੰ ਤਿਹਾੜ ਜੇਲ੍ਹ ਜਾਣ ਲਈ ਕਹਿਣਗੇ ਤਾਂ ਉਹ ਜਾਵੇਗਾ | ਪਵਨ ਨੇ ਦੱਸਿਆ ਕਿ ...
ਨਿਰਭੈਆ ਦੇ ਦੋਸ਼ੀਆਂ ਦੀ ਰਹਿਮ ਦੀ ਪਟੀਸ਼ਨ 'ਤੇ ਰਾਸ਼ਟਰਪਤੀ ਦਾ ਫ਼ੈਸਲਾ ਅਜੇ ਨਹੀਂ ਆਇਆ, ਪਰ ਤਿਹਾੜ ਜੇਲ੍ਹ ਦਾ ਮਾਹੌਲ ਕੁਝ ਬਦਲਿਆ ਹੋਇਆ ਹੈ | ਜੇਲ੍ਹ 'ਚ ਬੰਦ ਚਾਰੇ ਦੋਸ਼ੀਆਂ (ਅਕਸ਼ੈ, ਮੁਕੇਸ਼, ਵਿਨੈ ਅਤੇ ਪਵਨ) ਨੂੰ ਫ਼ਾਂਸੀ ਦੀ ਭਿਣਕ ਲੱਗ ਗਈ ਹੈ | ਹੁਣ ਉਨ੍ਹਾਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX