ਹੈਦਰਾਬਾਦ/ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਬੀਤੇ ਮਹੀਨੇ ਇਕ 25 ਸਾਲਾ ਵੈਟਰਨਰੀ ਮਹਿਲਾ ਡਾਕਟਰ ਦੀ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਕਰ ਕੇ ਸਾੜ ਦੇਣ ਦੇ ਮਾਮਲੇ 'ਚ ਚਾਰੇ ਦੋਸ਼ੀ ਅੱਜ ਸਵੇਰੇ ਪੁਲਿਸ ਮੁਕਾਬਲੇ 'ਚ ਮਾਰ ਦਿੱਤੇ ਗਏ ਜਿਸ ਤੋਂ ਬਾਅਦ ਲੋਕ ਇਸ ਨੂੰ ਤੁਰੰਤ ਮਿਲਿਆ ਨਿਆਂ ਦੱਸਦੇ ਹੋਏ ਜਸ਼ਨ ਮਨਾ ਰਹੇ ਹਨ, ਜਦੋਂ ਕਿ ਕੁਝ ਆਗੂ ਪੁਲਿਸ ਵਲੋਂ ਕਾਨੂੰਨ ਆਪਣੇ ਹੱਥਾਂ ਵਿਚ ਲੈਣ ਕਾਰਨ ਘਟਨਾ 'ਤੇ ਸਵਾਲ ਵੀ ਚੁੱਕ ਰਹੇ ਹਨ | ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 6.30 ਵਜੇ ਦੀ ਹੈ ਜਦੋਂ ਇਨ੍ਹਾਂ ਚਾਰਾਂ ਦੋਸ਼ੀਆਂ ਨੂੰ ਜੋ ਕਿ 20 ਤੇ 24 ਸਾਲ ਦੀ ਉਮਰ ਦੇ ਸਨ, ਪੁਲਿਸ ਵਲੋਂ ਹੈਦਰਾਬਾਦ ਦੇ ਨੇੜੇ ਘਟਨਾ ਸਥਾਨ 'ਤੇ ਮਾਮਲੇ ਦੀ ਜਾਂਚ ਲਈ ਲਿਜਾਇਆ ਜਾ ਰਿਹਾ ਸੀ | ਇਸ ਦੌਰਾਨ ਦੋਸ਼ੀਆਂ ਨੇ ਪੁਲਿਸ ਮੁਲਾਜ਼ਮਾਂ ਕੋਲੋਂ ਹਥਿਆਰ ਖੋਹ ਲਏ ਅਤੇ ਪੁਲਿਸ 'ਤੇ ਗੋਲੀ ਚਲਾਉਂਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ | ਜਵਾਬ 'ਚ ਪੁਲਿਸ ਨੇ ਵੀ ਗੋਲੀ ਚਲਾਈ ਜਿਸ ਦੌਰਾਨ ਚਾਰਾਂ ਦੋਸ਼ੀਆਂ ਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ | ਜ਼ਿਕਰਯੋਗ ਹੈ ਕਿ ਬੀਤੀ 29 ਨਵੰਬਰ ਨੂੰ ਪੁਲਿਸ ਨੇ ਮਹਿਲਾ ਡਾਕਟਰ ਨਾਲ ਸਮੂਹਿਕ ਜਬਰ ਜਨਾਹ ਅਤੇ ਉਸ ਦੀ ਹੱਤਿਆ ਕਰ ਕੇ ਸਾੜਨ ਦੇ ਦੋਸ਼ 'ਚ ਚਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਸੀ | ਘਟਨਾ ਤੋਂ ਬਾਅਦ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਹੋਇਆ ਸੀ | ਅਦਾਲਤ ਵਲੋਂ ਦੋਸ਼ੀਆਂ ਨੂੰ 7 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਸੀ | ਦੋਸ਼ੀਆਂ ਦੇ ਮੁਕਾਬਲੇ 'ਚ ਮਾਰੇ ਜਾਣ ਤੋਂ ਬਾਅਦ ਵੱਖ-ਵੱਖ ਥਾਵਾਂ 'ਤੇ ਜਸ਼ਨ ਮਨਾਇਆ ਜਾ ਰਿਹਾ ਹੈ ਜਦੋਂ ਕਿ ਕੁਝ ਲੋਕਾਂ ਵਲੋਂ ਇਸ ਘਟਨਾ 'ਤੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ | ਸ਼ੁੱਕਰਵਾਰ ਨੂੰ ਚਾਰੇ ਦੋਸ਼ੀਆਂ ਦਾ ਸਰਕਾਰੀ ਹਸਪਤਾਲ ਵਿਖੇ ਪੋਸਟ ਮਾਰਟਮ ਕੀਤਾ ਗਿਆ | ਕੇਂਦਰ ਨੇ ਰਾਜਾਂ ਨੂੰ ਔਰਤਾਂ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕਣ ਲਈ ਕਿਹਾ ਹੈ |
ਤੇਲੰਗਾਨਾ ਪੁਲਿਸ ਨੇ ਦੱਸਿਆ ਕਿ ਚਾਰਾਂ ਦੋਸ਼ੀਆਂ 'ਚੋਂ ਦੋ ਵਲੋਂ ਪੁਲਿਸ ਮੁਲਾਜ਼ਮਾਂ ਕੋਲੋਂ ਹਥਿਆਰ ਖੋਹ ਕੇ ਗੋਲੀ ਚਲਾਉਣ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ 'ਚ ਗੋਲੀ ਚਲਾਈ | ਸਾਈਬਰਾਬਾਦ ਪੁਲਿਸ ਕਮਿਸ਼ਨਰ ਸੀ. ਵੀ. ਸੱਜਨਾਰ ਨੇ ਦੱਸਿਆ ਕਿ ਪੁਲਿਸ ਟੀਮ ਵਲੋਂ ਇਨ੍ਹਾਂ ਦੋਸ਼ੀਆਂ ਨੂੰ ਘਟਨਾ ਸਥਾਨ 'ਤੇ ਜਾਂਚ ਲਈ ਲਿਜਾਇਆ ਗਿਆ ਸੀ ਜਿੱਥੇ ਦੋਸ਼ੀਆਂ ਨੇ ਪੁਲਿਸ 'ਤੇ ਪੱਥਰਾਂ ਤੇ ਸੋਟੀਆਂ ਨਾਲ ਹਮਲਾ ਕਰ ਦਿੱਤਾ | ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੇ ਪਹਿਲਾਂ ਬਚਾਅ ਕੀਤਾ ਤੇ ਉਨ੍ਹਾਂ ਨੂੰ ਆਤਮਸਮਰਪਣ ਕਰਨ ਲਈ ਕਿਹਾ | ਉਨ੍ਹਾਂ ਵਲੋਂ ਖੋਹੇ ਗਏ ਹਥਿਆਰ ਲਾਕ ਨਹੀਂ ਸਨ | ਜਦੋਂ ਦੋਸ਼ੀਆਂ ਨੇ ਗੋਲੀ ਚਲਾਈ ਤਾਂ ਉਨ੍ਹਾਂ ਦੇ ਹੱਥਕੜੀ ਨਹੀਂ ਲੱਗੀ ਹੋਈ ਸੀ | ਇਹ ਘਟਨਾ ਸਵੇਰੇ ਕਰੀਬ 5.45 ਤੋਂ 6.15 ਵਜੇ ਦੀ ਹੈ | ਦੋਸ਼ੀਆਂ ਤੋਂ ਘਟਨਾ ਸਥਾਨ 'ਤੇ ਲਿਆ ਕੇ ਪੁੱਛਿਆ ਗਿਆ ਕਿ ਪੀੜਤਾ ਦਾ ਮੋਬਾਈਲ, ਡਾਟਾ ਬੈਂਕ ਤੇ ਘੜੀ ਉਨ੍ਹਾਂ ਨੇ ਕਿੱਥੇ ਲੁਕੋਏ ਸਨ ਜਿਸ ਤੋਂ ਬਾਅਦ ਉਨ੍ਹਾਂ ਹਮਲਾ ਕੀਤਾ ਜਿਸ ਦੀ ਜਵਾਬੀ ਕਾਰਵਾਈ ਵਿਚ ਪੁਲਿਸ ਮੁਲਾਜ਼ਮਾਂ ਨੇ ਗੋਲੀ ਚਲਾਈ ਜਿਸ 'ਚ ਚਾਰੇ ਦੋਸ਼ੀ ਮਾਰੇ ਗਏ | ਉਨ੍ਹਾਂ ਕਿਹਾ ਕਿ ਜ਼ਖ਼ਮੀ ਪੁਲਿਸ ਸਬ-ਇੰਸਪੈਕਟਰ ਤੇ ਸਿਪਾਹੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ |
ਤੇਲੰਗਾਨਾ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਵੈਟਰਨਰੀ ਡਾਕਟਰ ਦੇ ਜਬਰ ਜਨਾਹ ਅਤੇ ਹੱਤਿਆ ਦੇ ਦੋਸ਼ੀਆਂ ਦੀਆਂ ਲਾਸ਼ਾਂ ਨੂੰ 9 ਦਸੰਬਰ ਦੀ ਰਾਤ 8 ਵਜੇ ਤੱਕ ਸੁਰੱਖਿਅਤ ਰੱਖਿਆ ਜਾਵੇ | ਹਾਈਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਸਾਰੇ ਚਾਰ ਦੋਸ਼ੀਆਂ ਦਾ ਪੋਸਟ ਮਾਰਟਮ ਕਰਨ ਤੋਂ ਬਾਅਦ ਪੋਸਟ ਮਾਰਟਮ ਦੀ ਵੀਡੀਓ ਸੀ. ਡੀ. ਜਾਂ ਪੈਨ ਡਰਾਈਵ 'ਚ ਪਾ ਕੇ ਪ੍ਰਧਾਨ ਜ਼ਿਲ੍ਹਾ ਜੱਜ ਮਹਾਂਬੁਬਨਗਰ ਨੂੰ ਸੌਾਪੀ ਜਾਵੇ | ਅਦਾਲਤ ਨੇ ਪ੍ਰਧਾਨ ਜ਼ਿਲ੍ਹਾ ਜੱਜ ਮਹਾਂਬੁਬਨਗਰ ਨੂੰ ਹਦਾਇਤ ਕੀਤੀ ਕਿ ਸੀ. ਡੀ. ਜਾਂ ਪੈਨ ਡਰਾਈਵ ਪ੍ਰਾਪਤ ਕਰ ਕੇ ਕੱਲ੍ਹ ਸ਼ਾਮ ਤੱਕ ਉਸ ਨੂੰ ਹਾਈਕੋਰਟ ਦੇ ਰਜਿਸਟਰਾਰ ਜਨਰਲ ਨੂੰ ਸੌਾਪਣ |
ਮਾਊਾਟ ਆਬੂ, 6 ਦਸੰਬਰ (ਏਜੰਸੀ)- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਔਰਤਾਂ 'ਤੇ ਜਾਲਮਾਨਾ ਹਮਲਿਆਂ ਨੇ ਭਾਰਤ ਦੀ ਜ਼ਮੀਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਔਰਤਾਂ ਦੀ ਸੁਰੱਖਿਆ ਦੇ ਵਿਸ਼ੇ 'ਤੇ ਹੋਰ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ | ਉਨ੍ਹਾਂ ਕਿਹਾ ਕਿ ਪੋਕਸੋ ਐਕਟ ਤਹਿਤ ਦੋਸ਼ੀਆਂ ਨੂੰ ਰਹਿਮ ਦੀ ਅਪੀਲ ਦਾਇਰ ਕਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ | ਇਥੇ ਬ੍ਰਹਮਾਕੁਮਾਰੀ ਹੈੱਡਕੁਆਰਟਰ ਵਿਖੇ ਔਰਤਾਂ ਦੇ ਸਸ਼ਕਤੀਕਰਨ ਤੇ ਸਮਾਜਿਕ ਤਬਦੀਲੀ ਬਾਰੇ ਕਰਵਾਈ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਇਕ ਵਾਰ ਫਿਰ ਦੁਹਰਾਇਆ ਕਿ ਔਰਤਾਂ ਦੀ ਸੁਰੱਖਿਆ ਇਕ ਬਹੁਤ ਗੰਭੀਰ ਮੁੱਦਾ ਹੈ ਤੇ ਇਸ ਮਾਮਲੇ 'ਚ ਬਹੁਤ ਸਾਰਾ ਕੰਮ ਕੀਤਾ ਗਿਆ ਹੈ, ਪਰ ਅਜੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ | ਉਨ੍ਹਾਂ ਕਿਹਾ ਕਿ ਲੜਕਿਆਂ 'ਚ ਔਰਤਾਂ ਪ੍ਰਤੀ ਸਨਮਾਨ ਦੀ ਭਾਵਨਾ ਪੈਦਾ ਕਰਨਾ ਹਰ ਮਾਤਾ-ਪਿਤਾ ਦਾ ਫਰਜ਼ ਹੈ | ਰਾਸ਼ਟਰਪਤੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਮਾਨਤਾ ਤੇ ਸਦਭਾਵਨਾ 'ਤੇ ਆਧਾਰਿਤ ਸਮਾਜ ਔਰਤਾਂ ਦੀ ਸੁਰੱਖਿਆ ਨਾਲ ਹੀ ਸੰਭਵ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਰਾਸ਼ਟਰੀ ਕਾਨਫੰਰਸ ਦਾ ਵਿਸ਼ਾ ਬਹੁਤ ਪ੍ਰਸੰਗਿਕ ਹੈ ਤੇ ਬ੍ਰਹਮਾਕੁਮਾਰੀਆਂ ਵਲੋਂ ਔਰਤਾਂ ਦੇ ਸਸ਼ਕਤੀਕਰਨ ਨਾਲ ਸਹੀ ਮਾਅਨਿਆਂ 'ਚ ਸਮਾਜ 'ਚ ਬਦਲਾਅ ਲਿਆਂਦਾ ਜਾ ਰਿਹਾ ਹੈ |
ਹਿਊਸਟਨ, 6 ਦਸੰਬਰ (ਏਜੰਸੀ)- ਟੈਕਸਾਸ 'ਚ ਮਾਰੇ ਗਏ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਬਲੀਦਾਨ ਨੂੰ ਹਮੇਸ਼ਾ ਲਈ ਯਾਦ ਰੱਖਣ ਲਈ ਹਿਊਸਟਨ ਸਥਿਤ ਡਾਕਖਾਨੇ ਦਾ ਨਾਂਅ ਮਰਹੂਮ ਦੇ ਨਾਂਅ 'ਤੇ ਰੱਖਣ ਲਈ ਇਕ ਬਿੱਲ ਅਮਰੀਕੀ ਕਾਂਗਰਸ 'ਚ ਪੇਸ਼ ਕੀਤਾ ਗਿਆ | ਸੰਦੀਪ ਸਿੰਘ ਧਾਲੀਵਾਲ (42 ਸਾਲ) 10 ਹਜ਼ਾਰ ਤੋਂ ਵੱਧ ਆਬਾਦੀ ਵਾਲੇ ਹੈਰਿਸ ਕਾਊਾਟੀ
ਦੇ ਪਹਿਲੇ ਸਿੱਖ ਡਿਪਟੀ ਸ਼ੈਰਿਫ ਸਨ | ਧਾਲੀਵਾਲ ਉਸ ਸਮੇਂ ਸੁਰਖੀਆਂ 'ਚ ਆਏ ਸਨ, ਜਦੋਂ ਉਸ ਨੂੰ ਦਾੜ੍ਹੀ ਰੱਖਣ ਤੇ ਪੱਗ ਬੰਨ੍ਹ ਕੇ ਡਿਊਟੀ ਕਰਨ ਦੀ ਆਗਿਆ ਦਿੱਤੀ ਗਈ ਸੀ | ਧਾਲੀਵਾਲ ਨੂੰ ਸਤੰਬਰ ਮਹੀਨੇ 'ਚ ਹਿਊਸਟਨ ਦੇ ਉੱਤਰ-ਪੱਛਮ 'ਚ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਆਵਾਜਾਈ ਸੁਚਾਰੂ ਢੰਗ ਨਾਲ ਚਲਾਉਣ ਦੀ ਡਿਊਟੀ ਨਿਭਾਅ ਰਿਹਾ ਸੀ | ਕਾਂਗਰਸ ਦੀ ਲੀਜ਼ੀ ਫਲੇਚਰ ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ ਮਰਹੂਮ ਧਾਲੀਵਾਲ ਨੇ ਸਾਡੇ ਭਾਈਚਾਰੇ ਦੀ ਸਭ ਤੋਂ ਉੱਤਮ ਨੁਮਾਇੰਦਗੀ ਕੀਤੀ, ਤੇ ਉਸ ਨੇ ਆਪਣੀ ਜ਼ਿੰਦਗੀ ਦੌਰਾਨ ਦੂਜਿਆਂ ਦੀ ਸੇਵਾ, ਬਰਾਬਰੀ ਤੇ ਭਾਈਚਾਰਕ ਸਾਂਝ ਲਈ ਹਮੇਸ਼ਾ ਕੰਮ ਕੀਤਾ ਜਿਸ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਲਈ 315 ਐਡਿਕਸ ਹੋਵੈੱਲ ਰੋਡ 'ਤੇ ਸਥਿਤ ਡਾਕਘਰ ਦਾ ਨਾਂਅ 'ਡਿਪਟੀ ਸੰਦੀਪ ਸਿੰਘ ਧਾਲੀਵਾਲ ਡਾਕਘਰ' ਰੱਖਿਆ ਜਾਣਾ ਚਾਹੀਦਾ ਹੈ |
ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਸਰਕਾਰ ਵਲੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ 2012 ਦੇ ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਦੇ ਇਕ ਦੋਸ਼ੀ ਦੀ ਰਹਿਮ ਦੀ ਅਪੀਲ ਖਾਰਜ ਕਰਨ ਦੀ ਸਿਫਾਰਸ਼ ਕੀਤੀ ਹੈ | ਇਸ ਤੋਂ 2 ਦਿਨ ਪਹਿਲਾਂ ਇਹ ਰਹਿਮ ਦੀ ਅਪੀਲ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਵਲੋਂ ਖਾਰਜ ਕੀਤੀ ਜਾ ਚੁੱਕੀ ਹੈ |
ਗ੍ਰਹਿ ਮੰਤਰਾਲੇ ਨੇ ਵੀ ਰਹਿਮ ਦੀ ਅਪੀਲ ਖਾਰਜ ਕੀਤੀ ਹੈ ਤੇ ਹੁਣ ਅੰਤਿਮ ਫ਼ੈਸਲੇ 'ਤੇ ਵਿਚਾਰ ਲਈ ਇਹ ਫਾਈਲ ਰਾਸ਼ਟਰਪਤੀ ਕੋਲ ਭੇਜੀ ਗਈ ਹੈ | ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਨਿਰਭੈਆ ਜਬਰ ਜਨਾਹ ਤੇ ਹੱਤਿਆ ਮਾਮਲੇ ਦੇ ਇਕ ਦੋਸ਼ੀ ਦੀ ਰਹਿਮ ਦੀ ਅਪੀਲ ਖਾਰਜ ਕਰਨ ਦੀ ਸਿਫ਼ਾਰਿਸ਼ ਭੇਜ ਕੇ ਟਿੱਪਣੀ ਕੀਤੀ ਹੈ | ਇਸ ਘਟਨਾ 'ਚ ਫਾਂਸੀ ਦੀ ਸਜ਼ਾ ਦਾ ਸਾਹਮਣੇ ਕਰ ਰਹੇ ਇਕ 23 ਸਾਲਾ ਦੋਸ਼ੀ ਵਿਨੇ ਸ਼ਰਮਾ ਨੇ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਭੇਜੀ ਹੈ |
ਮੁਆਫ਼ੀ ਦੀ ਮੰਗ 'ਤੇ ਅੜੀ ਭਾਜਪਾ
ਨਵੀਂ ਦਿੱਲੀ, 6 ਦਸੰਬਰ (ਉਪਮਾ ਡਾਗਾ ਪਾਰਥ)-ਜਬਰ ਜਨਾਹ ਦੇ ਮਾਮਲਿਆਂ 'ਚ ਦੇਸ਼ ਭਰ 'ਚ ਆਏ ਉਬਾਲ ਦੇ ਅਸਰ ਹੇਠ ਅੱਜ ਲੋਕ ਸਭਾ 'ਚ ਉਨਾਓ ਕਾਂਡ ਅਤੇ ਹੈਦਰਾਬਾਦ ਮੁਕਾਬਲੇ ਦਾ ਮੁੱਦਾ ਉੱਠਦਾ ਰਿਹਾ | ਇਸ ਮੌਕੇ ਜਿਥੇ ਉਨਾਓ ਜਬਰ ਜਨਾਹ ਪੀੜਤਾ ਨੂੰ ਪੈਟਰੋਲ ਪਾ ਕੇ ਸਾੜਨ ਦੀ ਸੰਸਦ ਮੈਂਬਰਾਂ ਨੇ ਨਿਖੇਧੀ ਕਰਦਿਆਂ ਉੱਤਰ ਪ੍ਰਦੇਸ਼ ਨੂੰ 'ਅਧਮ ਪ੍ਰਦੇਸ਼' ਕਰਾਰ ਦਿੱਤਾ, ਉਥੇ ਹੈਦਰਾਬਾਦ 'ਚ ਮੁਕਾਬਲੇ ਦੌਰਾਨ ਪੁਲਿਸ ਵਲੋਂ ਮਾਰੇ ਜਬਰ ਜਨਾਹ ਦੇ ਦੋਸ਼ੀਆਂ ਦੇ ਮਾਮਲੇ 'ਚ ਭਾਵੇਂ ਸੰਸਦ ਮੈਂਬਰ ਸਿੱਧੇ ਤੌਰ 'ਤੇ ਕੁਝ ਕਹਿਣ ਤੋਂ ਗੁਰੇਜ਼ ਕਰਦੇ ਰਹੇ ਪਰ ਉਨ੍ਹਾਂ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਇਸ 'ਤੇ ਲੋਕਾਂ ਦੇ ਸੰਤੋਖ ਦਾ ਜ਼ਿਕਰ ਕਰਦਿਆਂ ਇਹ ਵੀ ਕਿਹਾ ਕਿ ਨਿਰਭੈਆ ਦੇ ਦੋਸ਼ੀ ਅਜੇ ਵੀ ਜ਼ਿੰਦਾ ਹਨ | ਸੰਸਦ ਮੈਂਬਰਾਂ ਵਲੋਂ ਲੋਕ ਸਭਾ 'ਚ ਕੀਤੀ ਸੰਖੇਪ ਚਰਚਾ 'ਚ ਲੋਕਾਂ ਦਾ ਸਿਸਟਮ ਤੋਂ ਉੱਠ ਰਹੇ ਵਿਸ਼ਵਾਸ ਦੀ ਮੁੜ ਬਹਾਲੀ ਲਈ ਸਮਾਂਬੱਧ ਢੰਗ ਨਾਲ ਸਖ਼ਤ
ਕਾਰਵਾਈ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ | ਹਾਲਾਂਕਿ ਸਦਨ 'ਚ ਹੋ ਰਹੀ ਇਹ ਗੰਭੀਰ ਚਰਚਾ ਉਸ ਵੇਲੇ ਸਿਆਸੀ ਗੁੰਝਲਾਂ 'ਚ ਉਲਝ ਗਈ, ਜਦੋਂ ਸਮਿ੍ਤੀ ਇਰਾਨੀ ਅਤੇ ਕੁਝ ਕਾਂਗਰਸੀ ਮੈਂਬਰਾਂ ਦੀ ਸ਼ਬਦੀ ਜੰਗ ਨੇ ਤਿੱਖਾ ਰੁਖ਼ ਅਖ਼ਤਿਆਰ ਕਰ ਲਿਆ | ਇਸ ਸ਼ਬਦੀ ਜੰਗ 'ਚ ਸਮਿ੍ਤੀ ਇਰਾਨੀ ਨੇ ਕਾਂਗਰਸ ਮੈਂਬਰਾਂ ਦੇ 'ਧਮਕੀ ਵਾਲੇ ਲਹਿਜ਼ੇ' 'ਤੇ ਇਤਰਾਜ਼ ਪ੍ਰਗਟਾਉਂਦਿਆਂ ਸਬੰਧਿਤ ਕਾਂਗਰਸੀ ਸਾਂਸਦਾਂ ਤੋਂ ਮੁਆਫ਼ੀ ਦੀ ਮੰਗ ਕੀਤੀ | ਮੁੱਦਾ ਸ਼ਾਂਤ ਕਰਵਾਉਣ ਲਈ ਸਪੀਕਰ ਨੂੰ ਦੋ ਵਾਰ ਸਭਾ ਦੀ ਕਾਰਵਾਈ ਉਠਾਉਣ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰਨੀ ਪਈ |
ਕਾਂਗਰਸ ਵਲੋਂ ਵਾਕਆਊਟ
ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਵੀਰਵਾਰ ਨੂੰ ਉਨਾਓ ਜਬਰ ਜਨਾਹ ਪੀੜਤਾ ਨੂੰ ਸਾੜਨ ਦੀ ਘਟਨਾ ਦੀ ਨਿਖੇਧੀ ਕਰਦਿਆਂ ਉੱਤਰ ਪ੍ਰਦੇਸ਼ ਨੂੰ ਅਧਮ ਪ੍ਰਦੇਸ਼ ਕਰਾਰ ਦਿੱਤਾ | ਚੌਧਰੀ ਨੇ ਹੈਦਰਾਬਾਦ ਪੁਲਿਸ ਬਨਾਮ ਉੱਤਰ ਪ੍ਰਦੇਸ਼ ਪੁਲਿਸ ਦੀ ਤੁਲਨਾ ਕਰਦਿਆਂ ਕਿਹਾ ਕਿ ਜਿਥੇ ਹੈਦਰਾਬਾਦ ਪੁਲਿਸ ਨੇ ਦੋਸ਼ੀਆਂ ਨੂੰ ਗੋਲੀ ਨਾਲ ਉਡਾ ਦਿੱਤਾ, ਉਥੇ ਉੱਤਰ ਪ੍ਰਦੇਸ਼ ਪੁਲਿਸ ਵਲੋਂ ਜ਼ਮਾਨਤ 'ਤੇ ਰਿਹਾਅ ਕੀਤੇ ਮੁਲਜ਼ਮਾਂ ਨੇ ਪੀੜਤਾ ਨੂੰ ਹੀ ਸਾੜ ਦਿੱਤਾ | ਕਾਂਗਰਸੀ ਸਾਂਸਦਾਂ ਨੇ ਉੱਤਰ ਪ੍ਰਦੇਸ਼ ਸਰਕਾਰ ਵਲੋਂ ਕੀਤੀ ਕਾਰਵਾਈ 'ਤੇ ਅਸੰਤੋਸ਼ ਪ੍ਰਗਟਾਉਂਦਿਆਂ ਕਾਂਗਰਸੀ ਆਗੂ ਵਲੋਂ ਦਿੱਤੇ ਇਸ ਸੰਕੇਤਾਤਮਿਕ ਹਵਾਲੇ 'ਤੇ ਭਾਜਪਾ ਅਤੇ ਉਸ ਦੇ ਗੱਠਜੋੜ ਭਾਈਵਾਲਾਂ ਨੇ ਇਤਰਾਜ਼ ਪ੍ਰਗਟਾਉਂਦਿਆਂ ਤਿੱਖਾ ਪ੍ਰਤੀਕਰਮ ਵੀ ਕੀਤਾ | ਸਦਨ 'ਚ ਮੌਜੂਦ ਔਰਤਾਂ ਤੇ ਬੱਚਿਆਂ ਦੀ ਭਲਾਈ ਬਾਰੇ ਮੰਤਰੀ ਸਮਿ੍ਤੀ ਇਰਾਨੀ ਨੇ ਵੀ ਮੋਹੰਤੀ ਦੇ ਚੁੱਕੇ ਮੁੱਦੇ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਇਹ ਮੁੱਦਾ ਸਿਆਸੀ ਨਹੀਂ ਹੈ, ਪਰ ਕੁਝ ਲੋਕ ਬਿਨਾਂ ਨਾਂਅ ਲਏ ਇਸ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਹਨ | ਇਸ ਦੌਰਾਨ ਹੋਰਨਾਂ ਪਾਰਟੀ ਆਗੂਆਂ ਨੇ ਹੈਦਰਾਬਾਦ ਪੁਲਿਸ ਮੁਕਾਬਲੇ 'ਚ ਮਾਰੇ ਗਏ ਜਬਰ ਜਨਾਹ ਦੇ ਮੁਲਜ਼ਮਾਂ ਦੇ ਹਵਾਲੇ ਨਾਲ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਅਤੇ ਆਮ ਲੋਕ ਇਸ ਮੁਕਾਬਲੇ 'ਚ ਮੁਲਜ਼ਮਾਂ ਦੇ ਮਾਰੇ ਜਾਣ 'ਤੇ ਸੰਤੁਸ਼ਟੀ ਪ੍ਰਗਟਾ ਰਹੇ ਹਨ, ਕਿਉਂਕਿ ਅਦਾਲਤਾਂ 'ਚ ਸਾਲਾਂਬੱਧੀ ਲਟਕੇ ਮਾਮਲਿਆਂ ਕਾਰਨ ਲੋਕਾਂ ਦਾ ਸਿਸਟਮ ਤੋਂ ਵਿਸ਼ਵਾਸ ਉੱਠ ਰਿਹਾ ਹੈ |
ਗ਼ੈਰ-ਸਿਆਸੀ ਮੁੱਦੇ 'ਤੇ ਜੰਮ ਕੇ ਹੋਈ ਸਿਆਸਤ
ਵੱਖ-ਵੱਖ ਪਾਰਟੀ ਆਗੂਆਂ ਵਲੋਂ ਕੀਤੀ ਇਸ ਬਹਿਸ 'ਚ ਵਾਰ-ਵਾਰ ਇਹ ਦੁਹਰਾਇਆ ਗਿਆ ਕਿ ਇਸ ਗ਼ੈਰ-ਸਿਆਸੀ ਅਤੇ ਸੰਵੇਦਨਸ਼ੀਲ ਮੁੱਦੇ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਪਰ ਸਾਰੀਆਂ ਹੀ ਪਾਰਟੀਆਂ ਇਕ-ਦੂਜੇ ਦੇ ਵਿਰੋਧੀ ਰਾਜਾਂ 'ਚ ਹੋਏ ਜਬਰ ਜਨਾਹ ਦੇ ਮਾਮਲੇ ਉਠਾਉਂਦੀਆਂ ਨਜ਼ਰ ਆਈਆਂ | ਮੀਨਾਕਸ਼ੀ ਲੇਖੀ ਵਲੋਂ ਦਿੱਲੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਣ ਤੋਂ ਬਾਅਦ ਰਾਜਸਥਾਨ ਤੋਂ ਭਾਜਪਾ ਸਾਂਸਦ ਨੇ ਵੀ ਹਾਲ ਹੀ 'ਚ ਰਾਜ 'ਚ 6 ਸਾਲ ਦੀ ਬੱਚੀ ਨਾਲ ਹੋਏ ਜਬਰ ਜਨਾਹ ਦਾ ਮੁੱਦਾ ਉਠਾਇਆ | ਬਹਿਸ ਉਸ ਵੇਲੇ ਹੋਰ ਤਿੱਖੀ ਹੋ ਗਈ ਜਦੋਂ ਸਮਿ੍ਤੀ ਇਰਾਨੀ ਸਾਂਸਦ ਵਜੋਂ ਆਪਣੇ ਹੱਕ ਦਾ ਇਸਤੇਮਾਲ ਕਰਦੀ ਬੋਲਣ ਲਈ ਖੜ੍ਹੀ ਹੋਈ | ਸਮਿ੍ਤੀ ਇਰਾਨੀ ਨੇ ਅਧੀਰ ਰੰਜਨ ਨੂੰ ਬਹਿਸ ਨੂੰ ਫਿਰਕੂ ਰੰਗ ਦੇਣ ਦਾ ਇਲਜ਼ਾਮ ਲਾਉਂਦਿਆਂ ਪੱਛਮੀ ਬੰਗਲ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਉਨਾਓ ਅਤੇ ਹੈਦਰਾਬਾਦ 'ਚ ਜੋ ਵੀ ਹੋਇਆ, ਉਹ ਜੁਰਮ ਹੈ, ਪਰ ਮਾਲਦਾ 'ਚ ਪੰਚਾਇਤ ਚੋਣਾਂ 'ਤੇ ਕਿਉਂ ਚੁੱਪੀ ਧਾਰੀ ਹੋਈ ਹੈ | ਸਮਿ੍ਤੀ ਦੇ ਬਿਆਨ ਦੇ ਨਾਲ ਹੀ ਵਿਰੋਧੀ ਧਿਰ ਦੇ ਬੈਂਚਾਂ 'ਤੇ ਬੈਠੇ ਸਾਂਸਦਾਂ ਟੀ.ਐਨ. ਪ੍ਰਤਾਪਨ ਅਤੇ ਡੀਨ ਕੁਰਿਆਕੋਸ ਇਤਰਾਜ਼ ਪ੍ਰਗਟਾਉਂਦਿਆਂ ਪਹਿਲਾਂ ਆਪਣੀਆਂ ਸੀਟਾਂ ਤੋਂ ਅਤੇ ਫਿਰ ਥੋੜ੍ਹਾ ਅੱਗੇ ਆ ਕੇ ਸ਼ਬਦੀ ਜੰਗ ਕਰਦੇ ਨਜ਼ਰ ਆਏ | ਮਾਮਲੇ ਨੂੰ ਸ਼ਾਂਤ ਕਰਵਾਉਣ ਲਈ ਐਨ. ਸੀ. ਪੀ. ਸੁਪਰਿਆ ਸੁਲੇ, ਡੀ. ਐਮ. ਕੇ. ਦੀ ਕਨੀਮੋਝੀ ਅਤੇ ਟੀ. ਐਮ. ਸੀ. ਦੀ ਪ੍ਰਤਿਭਾ ਮੰਡਲ ਸਾਂਸਦਾਂ ਨੂੰ ਸ਼ਾਂਤ ਕਰਵਾਉਂਦੀਆਂ ਨਜ਼ਰ ਆਈਆਂ | ਸਪੀਕਰ ਓਮ ਬਿਰਲਾ ਨੇ ਮਾਮਲੇ 'ਤੇ ਦੋਵਾਂ ਧਿਰਾਂ ਪ੍ਰਤੀ ਨਾਰਾਜ਼ਗੀ ਪ੍ਰਗਟਾਉਂਦਿਆਂ ਸਦਨ ਦੀ ਗਰਿਮਾ ਦਾ ਧਿਆਨ ਰੱਖਣ ਨੂੰ ਕਿਹਾ |
'ਪੰਜਾਬ ਪ੍ਰਗਤੀਸ਼ੀਲ ਨਿਵੇਸ਼ਕ ਸੰਮੇਲਨ 2019' ਸਮਾਪਤ
ਐੱਸ. ਏ. ਐੱਸ. ਨਗਰ, 6 ਦਸੰਬਰ (ਕੇ. ਐੱਸ. ਰਾਣਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੀ ਸਰਕਾਰ ਵਲੋਂ ਉਦਯੋਗਾਂ ਨੂੰ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਪੰਜਾਬ ਉਨ੍ਹਾਂ ਦੇ ...
ਨਵੀਂ ਦਿੱਲੀ, 6 ਦਸੰਬਰ (ਏਜੰਸੀ)-ਉਨਾਓ 'ਚ ਕੱਲ੍ਹ 5 ਦੋਸ਼ੀਆਂ ਵਲੋਂ ਅੱਗ ਲਾ ਕੇ ਸਾੜੀ ਗਈ ਜਬਰ ਜਨਾਹ ਪੀੜਤਾ, ਜਿਸ ਨੂੰ ਹਵਾਈ ਜਹਾਜ਼ ਰਾਹੀਂ ਦਿੱਲੀ ਲਿਆਂਦਾ ਗਿਆ ਸੀ ਤੇ ਸਫ਼ਦਰਜੰਗ ਹਸਪਤਾਲ 'ਚ ਦਾਖ਼ਲ ਸੀ, ਦਾ ਸ਼ੁੱਕਰਵਾਰ ਦੇਰ ਰਾਤ ਦਿਹਾਂਤ ਹੋ ਗਿਆ | ਪੀੜਤਾ ਦਾ ਇਲਾਜ ...
ਇਸ ਦੌਰਾਨ ਗੱਲਬਾਤ ਕਰਦੇ ਹੋਏ ਮਿ੍ਤਕ ਮਹਿਲਾ ਵੈਟਰਨਰੀ ਡਾਕਟਰ ਦੇ ਪਿਤਾ ਤੇ ਭੈਣ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਹਨ ਅਤੇ ਤੇਲੰਗਾਨਾ ਸਰਕਾਰ ਤੇ ਪੁਲਿਸ ਦਾ ਧੰਨਵਾਦ ਕਰਦੇ ਹਨ | ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਟੀ. ਵੀ. 'ਤੇ ਦੇਖਿਆ ਕਿ ਦੋਸ਼ੀ ...
ਜੰਮੂ-ਬੀਤੇ ਸਾਲ ਜਨਵਰੀ ਦੌਰਾਨ ਕਠੂਆ ਵਿਚ 8 ਸਾਲਾ ਬੱਚੀ ਜਿਸ ਦੀ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ ਦੇ ਮਾਤਾ-ਪਿਤਾ ਨੇ ਵੀ ਪੁਲਿਸ ਵਲੋਂ ਦੋਸ਼ੀਆਂ ਦੇ ਮਾਰੇ ਜਾਣ ਦੀ ਘਟਨਾ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਘੱਟੋ-ਘੱਟ ਪੀੜਤਾ ...
ਨਵੀਂ ਦਿੱਲੀ, 6 ਦਸੰਬਰ (ਏਜੰਸੀ)- ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਸਮੂਹਿਕ ਜਬਰ ਜਨਾਹ ਕਰਨ ਉਪਰੰਤ ਉਸ ਦੀ ਹੱਤਿਆ ਕਰਨ ਦੇ 4 ਦੋਸ਼ੀਆਂ ਦੇ ਪੁਲਿਸ ਨਾਲ ਹੋਏ ਕਥਿਤ ਮੁਕਾਬਲੇ 'ਚ ਮਾਰੇ ਜਾਣ 'ਤੇ ਪ੍ਰਤੀਕਿਰਿਆ ਦਿੰਦਿਆਂ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕਿਹਾ ਕਿ ਅਸੀਂ ...
ਇਸ ਮੁੱਦੇ 'ਤੇ ਮਨੁੱਖੀ ਹੱਕਾਂ ਬਾਰੇ ਰਾਸ਼ਟਰੀ ਕਮਿਸ਼ਨ ਨੇ ਵੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ | ...
ਨਵੀਂ ਦਿੱਲੀ-ਹੈਦਰਾਬਾਦ ਜਬਰ ਜਨਾਹ ਦੇ ਦੋਸ਼ੀਆਂ ਦੇ ਮੁਕਾਬਲੇ 'ਚ ਮਾਰੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਦੇ ਹੱਕ ਵਿਚ ਤੇ ਵਿਰੋਧ 'ਚ ਪੋਸਟਾਂ ਦਾ ਹੜ੍ਹ ਆ ਗਿਆ | ਇਸ ਘਟਨਾ ਸਬੰਧੀ ਟਵਿੱਟਰ 'ਤੇ ਕੁਝ ਘੰਟਿਆਂ ਦੇ ਅੰਦਰ ਹੀ 400000 ਟਵੀਟ ਕੀਤੇ ਗਏ ਜਿਨ੍ਹਾਂ 'ਚੋਂ ਕੁਝ ...
ਰਾਜ ਸਭਾ 'ਚ ਜਬਰ ਜਨਾਹ ਦੇ ਮਾਮਲਿਆਂ 'ਤੇ ਚੱਲ ਰਹੀ ਚਰਚਾ 'ਤੇ ਜਯਾ ਬੱਚਨ ਨੇ ਇਸ ਸਬੰਧ ਸਖ਼ਤ ਕਾਰਵਾਈ ਕਰਨ ਦੀ ਹਮਾਇਤ ਕਰਦਿਆਂ ਕਿਹਾ ਸੀ ਕਿ ਅਜਿਹੇ ਦੋਸ਼ੀਆਂ ਨੂੰ ਭੀੜ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ | ਹੈਦਰਾਬਾਦ ਮੁਕਾਬਲੇ ਸਬੰਧੀ ਉਨ੍ਹਾਂ ਕਿਹਾ ਕਿ ਦੇਰ ਆਏ ...
ਭਾਜਪਾ ਨੇਤਾ ਓਮਾ ਭਾਰਤੀ ਨੇ ਵੀ ਜਯਾ ਬੱਚਨ ਦਾ ਸਮਰਥਨ ਕੀਤਾ | ਓਮਾ ਭਾਰਤੀ ਨੇ ਇਸ ਨੂੰ ਔਰਤਾਂ ਦੀ ਸੁਰੱਖਿਆ ਦੀ ਗਾਰੰਟੀ ਦੇਣ ਵਾਲੀ ਸਭ ਤੋਂ ਵੱਡੀ ਘਟਨਾ ਕਰਾਰ ਦਿੱਤਾ | ਓਮਾ ਭਾਰਤੀ ਨੇ ਲੜੀਵਾਰ ਟਵੀਟਾਂ 'ਚ ਨਾ ਸਿਰਫ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਪੁਲਿਸ ਵਾਲਿਆਂ ...
ਭਾਜਪਾ ਸੰਸਦ ਮੈਂਬਰ ਮੇਨਕਾ ਗਾਂਧੀ ਨੇ ਹੈਦਰਾਬਾਦ ਪੁਲਿਸ ਮੁਕਾਬਲੇ ਨੂੰ ਭਿਆਨਕ ਦੱਸਦਿਆਂ ਕਿਹਾ ਕਿ ਹੈਦਰਾਬਾਦ 'ਚ ਜੋ ਵੀ ਹੋਇਆ, ਉਹ ਇਸ ਦੇਸ਼ ਲਈ ਬਹੁਤ ਭਿਆਨਕ ਹੈ | ਉਨ੍ਹਾਂ ਕਿਹਾ ਕਿ ਇੰਝ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲਿਆ ਜਾ ਸਕਦਾ |
...
ਲਖਨਊ-ਬਸਪਾ ਪ੍ਰਧਾਨ ਮਾਇਆਵਤੀ ਨੇ ਜਬਰ ਜਨਾਹ ਦੇ ਦੋਸ਼ੀਆਂ ਿਖ਼ਲਾਫ਼ ਸਖ਼ਤ ਕਾਰਵਾਈ ਕਰਨ 'ਤੇ ਹੈਦਰਾਬਾਦ ਪੁਲਿਸ ਦੀ ਸ਼ਲਾਘਾ ਕੀਤੀ ਹੈ ਅਤੇ ਉੱਤਰ ਪ੍ਰਦੇਸ਼ ਪੁਲਿਸ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ ਹੈ |
...
ਦਿੱਲੀ ਜਬਰ ਜਨਾਹ ਪੀੜਤਾ ਨਿਰਭੈਆ ਜਿਸ ਦੀ ਸਿੰਗਾਪੁਰ ਦੇ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਸੀ, ਦੇ ਮਾਤਾ-ਪਿਤਾ ਨੇ ਵੀ ਇਸ ਘਟਨਾ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਉਮੀਦ ਜ਼ਾਹਰ ਕੀਤੀ ਕਿ ਉਨ੍ਹਾਂ ਦੀ ਬੇਟੀ ਦੇ ਦੋਸ਼ੀਆਂ ਨੂੰ ਵੀ ਜਲਦ ਫਾਂਸੀ ਹੋਵੇਗੀ ਤੇ ਉਸ ...
ਅੱਜ ਮੁਕਾਬਲੇ ਵਾਲੀ ਥਾਂ 'ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਜਿੱਥੇ ਜਸ਼ਨ ਦਾ ਮਾਹੌਲ ਬਣ ਗਿਆ ਤੇ ਲੋਕਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਤੇ ਤੇਲੰਗਾਨਾ ਪੁਲਿਸ ਜ਼ਿੰਦਾਬਾਦ ਦੇ ਨਾਅਰੇ ਲਗਾਏ | ਕੁਝ ਔਰਤਾਂ ਪੁਲਿਸ ਮੁਲਾਜ਼ਮਾਂ ਨੂੰ ਮਠਿਆਈ ...
ਜਬਰ ਜਨਾਹ ਹਾਦਸਿਆਂ 'ਤੇ ਭੁੱਖ ਹੜਤਾਲ 'ਤੇ ਬੈਠੀ ਔਰਤਾਂ ਬਾਰੇ ਦਿੱਲੀ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਘੱਟੋ-ਘੱਟ ਇਨ੍ਹਾਂ ਮੁਲਜ਼ਮਾਂ ਨੂੰ ਟੈਕਸ ਭਰਨ ਵਾਲਿਆਂ ਦੀ ਉਸ ਰਕਮ 'ਤੇ ਤਾਂ ਨਹੀਂ ਜਿਊਣਾ ਪਵੇਗਾ ਜਿਸ 'ਤੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX