ਤਾਜਾ ਖ਼ਬਰਾਂ


ਟਾਂਗਰਾ ਨੇੜੇ 2 ਗੱਡੀਆਂ ਦੀ ਟੱਕਰ 'ਚ 2 ਦੀ ਮੌਤ
. . .  1 day ago
ਟਾਂਗਰਾ ,17 ਜਨਵਰੀ ( ਹਰਜਿੰਦਰ ਸਿੰਘ ਕਲੇਰ ) - ਜੀ ਟੀ ਰੋਡ ਟਾਂਗਰਾ ਵਿਖੇ ਦੋ ਕਾਰਾ ਦੀ ਆਪਸੀ ਜ਼ਬਰਦਸਤ ਟੱਕਰ ਹੋਣ ਕਰਕੇ ਗੱਡੀਆਂ ਵਿਚ ਸਵਾਰ ਬੁਰੀ ਤਰ੍ਹਾਂ ਫੱਟੜ ਹੋਣ ਕਰਕੇ 2 ਸਵਾਰਾਂ ਦੀ ਮੌਤ ਹੋ ਗਈ ਤੇ ...
ਸਾਬਕਾ ਕੈਬਨਿਟ ਮੰਤਰੀ ਰਣੀਕੇ ਦੀ ਅਗਵਾਈ 'ਚ ਅਕਾਲੀ ਵਰਕਰਾਂ ਵੱਲੋਂ ਥਾਣਾ ਕੰਬੋਅ ਮੂਹਰੇ ਧਰਨਾ
. . .  1 day ago
ਰਾਜਾਸਾਂਸੀ, 17 ਜਨਵਰੀ (ਹਰਦੀਪ ਸਿੰਘ ਖੀਵਾ)- ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਆਉਂਦੇ ਪਿੰਡ ਧੌਲ਼ ਕਲਾਂ ਦੇ ਅਕਾਲੀ ਵਰਕਰ ਚੈਂਚਲ ਸਿੰਘ ਤੇ ਕਾਂਗਰਸ ਪਾਰਟੀ ਦੇ ਇਸ਼ਾਰੇ 'ਤੇ ਪੁਲਿਸ ਥਾਣਾ ਕੰਬੋਅ ਵੱਲੋਂ ਝੂਠਾ ਮੁਕੱਦਮਾ ਦਰਜ ਕਰਨ ...
ਰਾਜਕੋਟ ਦੂਸਰਾ ਵਨਡੇ : ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ
. . .  1 day ago
ਮੋਟਰਸਾਈਕਲ ਤੇ ਇਨੋਵਾ ਕਾਰ ਦੀ ਆਹਮੋ-ਸਾਹਮਣੀ ਟੱਕਰ 'ਚ 1 ਦੀ ਮੌਤ
. . .  1 day ago
ਭਿੰਡੀ ਸੈਦਾਂ,17 ਜਨਵਰੀ ( ਪ੍ਰਿਤਪਾਲ ਸਿੰਘ ਸੂਫ਼ੀ )- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਜਸਰਾਓਰ ਦੇ ਅੱਡੇ ‘ਤੇ ਸਥਿਤ ਬੱਤਰਾ ਪੈਟਰੋਲ ਪੰਪ ਦੇ ਨਜ਼ਦੀਕ ਦੇਰ ਸ਼ਾਮੀੰ ਇਨੋਵਾ ਗੱਡੀ ਤੇ ਬੁਲੇਟ ਮੋਟਰਸਾਈਕਲ ...
ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਪੁਲਿਸ ਚੌਕੀ ਇੰਚਾਰਜ ਸਮੇਤ ਤਿੰਨ ਮੁਲਾਜ਼ਮਾਂ ਨਾਲ ਕੀਤੀ ਕੁੱਟਮਾਰ
. . .  1 day ago
ਡੇਰਾਬਸੀ,17 ਜਨਵਰੀ ( ਸ਼ਾਮ ਸਿੰਘ ਸੰਧੂ )-ਹਰਿਆਣਾ 'ਚ ਮਾਈਨਿੰਗ ਕਰਨ ਵਾਲਿਆਂ ਦਾ ਪਿੱਛਾ ਕਰਦਿਆਂ ਪੰਜਾਬ ਦੀ ਹੱਦ 'ਚ ਵੜੇ ਹਰਿਆਣਾ ਪੁਲਿਸ ਦੇ ਇੱਕ ਚੌਕੀ ਇੰਚਾਰਜ ਸਮੇਤ ਮੁਲਾਜ਼ਮਾਂ ਨੂੰ ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਘੇਰ...
ਰਾਜਕੋਟ ਦੂਸਰਾ ਵਨਡੇ : 16 ਓਵਰਾਂ ਮਗਰੋਂ ਆਸਟਰੇਲੀਆ 86/2 'ਤੇ , ਟੀਚਾ 341 ਦੌੜਾਂ ਦਾ
. . .  1 day ago
ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੇ ਰੋਸ ਵਜੋਂ ਸ਼ੁਤਰਾਣਾ ਸਕੂਲ ਅੱਗੇ ਵਿਦਿਆਰਥੀਆਂ ਨੇ ਲਾਇਆ ਧਰਨਾ
. . .  1 day ago
ਸ਼ੁਤਰਾਣਾ, 17 ਜਨਵਰੀ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਵਿਖੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਅਧਿਆਪਕਾਂ ਦੀ ਘਾਟ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਭਾਰੀ ਨੁਕਸਾਨ ਕਾਰਨ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ...
ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਨੂੰ
. . .  1 day ago
ਅਜਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਦਿਨ ਐਤਵਾਰ ਨੂੰ ਲਿਆ ਜਾ ਰਿਹਾ ਹੈ । ਇਸ ਦੇ ਸਬੰਧ ਵਿਚ ਸਕੂਲ ਸਿੱਖਿਆ ਸਕੱਤਰ-ਕਮ-ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ...
ਰਾਜਕੋਟ ਦੂਸਰਾ ਵਨਡੇ : 10 ਓਵਰਾਂ ਮਗਰੋਂ ਆਸਟਰੇਲੀਆ 55/1 'ਤੇ , ਟੀਚਾ 341 ਦੌੜਾਂ ਦਾ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜਰਨਲ ਸਕੱਤਰ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ
. . .  1 day ago
ਭਵਾਨੀਗੜ੍ਹ, 17 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਸੂਬਾ ਜਰਨਲ ਸਕੱਤਰ ਰਾਮ ਸਿੰਘ ਮੱਟਰਾਂ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਅਸਤੀਫੇ ਦੀਆਂ ਕਾਪੀਆਂ ਦਿੰਦਿਆਂ ਰਾਮ ਸਿੰਘ ਮੱਟਰਾਂ...
ਮੇਰੇ ਕੋਲ ਚਾਪਲੂਸ ਵਰਕਰ ਰਹਿਣ ਦੂਰ, ਸਿਰਫ਼ ਕੰਮ ਕਰਨ ਵਾਲਿਆਂ ਨੂੰ ਦਿੱਤੀ ਜਾਵੇਗੀ ਤਰਜੀਹ - ਅਸ਼ਵਨੀ ਸ਼ਰਮਾ
. . .  1 day ago
ਦਿਨ ਦਿਹਾੜੇ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੇ ਛੇ ਲੱਖ
. . .  1 day ago
ਸਰਹਾਲੀ ਕਲਾਂ, 17 ਜਨਵਰੀ (ਅਜੈ ਸਿੰਘ ਹੁੰਦਲ) - ਪਿੰਡ ਠੱਠੀਆਂ ਮਹੰਤਾਂ ਸਥਿਤ ਐਕਸਿਸ ਬੈਂਕ ਬ੍ਰਾਂਚ 'ਚੋਂ ਚਿੱਟੇ ਲੁਟੇਰੇ ਛੇ ਲੱਖ ਦੀ ਨਗਦੀ ਲੈ ਕੇ ਫ਼ਰਾਰ ਹੋ ਗਏ। ਲੁਟੇਰੇ ਏਨੇ ਬੇਖੌਫ਼ ਸਨ ਕਿ ਦੁਪਹਿਰ ਦੇ ਤਕਰੀਬਨ 1.45 'ਤੇ ਘਟਨਾ ਨੂੰ ਅੰਜਾਮ ਦੇ ਚੱਲਦੇ ਬਣੇ। ਇਸ ਘਟਨਾ...
ਇਸ ਦੇਸ਼ ਦਾ ਬਟਵਾਰਾ ਧਰਮ ਦੇ ਆਧਾਰ 'ਤੇ ਹੋਇਆ, ਸੀ.ਏ.ਏ. ਬਿਲਕੁਲ ਠੀਕ ਕਦਮ - ਅਸ਼ਵਨੀ ਸ਼ਰਮਾ
. . .  1 day ago
ਪੰਜਾਬ 'ਚ ਕਾਂਗਰਸ ਸਰਕਾਰ ਮੁਕੰਮਲ ਫੇਲ, ਮੈਨੂੰ ਤਾਂ ਸਰਕਾਰ ਕਹਿਣ 'ਚ ਵੀ ਹਿਚਕਚਾਹਟ ਹੁੰਦੀ ਹੈ - ਅਸ਼ਵਨੀ ਸ਼ਰਮਾ
. . .  1 day ago
ਪਾਰਟੀ ਦੇ ਹਿੱਤ 'ਚ ਕੰਮ ਕਰਨ ਵਾਲਿਆਂ ਨੂੰ ਮੈਂ ਪੂਰਾ ਸਹਿਯੋਗ ਦੇਵਾਂਗਾ,ਭਾਜਪਾ ਇਕ ਪਰਿਵਾਰ - ਅਸ਼ਵਨੀ ਸ਼ਰਮਾ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ 57 ਉਮੀਦਵਾਰਾਂ ਦੀ ਸੂਚੀ
. . .  1 day ago
ਪਾਰਟੀ ਪ੍ਰਧਾਨ ਇਕੱਲਾ ਨਹੀਂ, ਸਾਰਿਆਂ ਦੇ ਯੋਗਦਾਨ ਨਾਲ ਚੱਲਦੀ ਹੈ - ਅਸ਼ਵਨੀ ਸ਼ਰਮਾ
. . .  1 day ago
ਭਾਰਤ ਆਸਟ੍ਰੇਲੀਆ ਦੂਸਰਾ ਇਕ ਦਿਨਾਂ ਮੈਚ : ਭਾਰਤ ਨੇ ਆਸਟ੍ਰੇਲੀਆ ਨੂੰ 341 ਦੌੜਾਂ ਦਾ ਦਿੱਤਾ ਟੀਚਾ
. . .  1 day ago
ਮੈਨੂੰ ਪੰਜਾਬ ਦੇ ਸਾਰੇ ਸੀਨੀਅਰ ਭਾਜਪਾ ਲੀਡਰਾਂ ਨਾਲ ਕੰਮ ਕਰਨ ਦਾ ਮਾਣ ਹੋਇਆ ਪ੍ਰਾਪਤ - ਅਸ਼ਵਨੀ ਸ਼ਰਮਾ
. . .  1 day ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਰਕਰਾਂ ਨੂੰ ਕਰ ਰਹੇ ਹਨ ਸੰਬੋਧਨ
. . .  1 day ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਦੀਆਂ ਕੁੱਝ ਤਸਵੀਰਾਂ
. . .  1 day ago
ਪੰਜਾਬ 'ਚ ਹੁਣ ਭਾਜਪਾ ਨਿਭਾਏਗੀ ਵੱਡੇ ਭਰਾ ਦੀ ਭੂਮਿਕਾ - ਮਦਨ ਮੋਹਨ ਮਿੱਤਲ
. . .  1 day ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਭਾਜਪਾ ਲੀਡਰਸ਼ਿਪ ਵੱਲੋਂ 59 ਸੀਟਾਂ 'ਤੇ ਚੋਣ ਲੜਨ ਦਾ ਕੀਤਾ ਗਿਆ ਅਹਿਦ
. . .  1 day ago
ਇਕ ਫਰਵਰੀ ਨੂੰ ਹੋਵੇਗੀ ਨਿਰਭੈਆ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ
. . .  1 day ago
ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਮੌਕੇ ਮਨੋਰੰਜਨ ਕਾਲੀਆ ਵੱਲੋਂ ਵਰਕਰਾਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  1 day ago
10 ਲੱਖ ਦੀ ਰਿਸ਼ਵਤ ਸਮੇਤ ਕਾਬੂ ਰਾਜਪੁਰਾ ਦਾ ਨਾਇਬ ਤਹਿਸੀਲਦਾਰ 3 ਦਿਨ ਦੇ ਰਿਮਾਂਡ 'ਤੇ
. . .  1 day ago
ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ ਮੌਕੇ ਜਲੰਧਰ 'ਚ ਇਕੱਠੀ ਹੋਈ ਪੰਜਾਬ ਭਾਜਪਾ ਦੀ ਲੀਡਰਸ਼ਿਪ
. . .  1 day ago
ਐਡਵੋਕੇਟ ਜਨਰਲ ਅਤੁਲ ਨੰਦਾ ਵਲੋਂ ਅਸਤੀਫਾ ਦਿੱਤੇ ਜਾਣ ਦੇ ਚਰਚੇ
. . .  1 day ago
ਅਟਾਰੀ ਨੇੜਿਉਂ ਬੀ.ਐਸ.ਐਫ ਵੱਲੋਂ ਸਾਢੇ ਬਾਰਾਂ ਕਿੱਲੋ ਹੈਰੋਇਨ ਬਰਾਮਦ
. . .  1 day ago
ਚਾਰ ਹਫ਼ਤਿਆਂ 'ਚ ਤਿੰਨ ਸੀਨੀਅਰ ਅਫ਼ਸਰਾਂ ਦਾ ਪੈਨਲ ਬਣਾਉਣ ਦੀ ਹਦਾਇਤ
. . .  1 day ago
ਪ੍ਰਤਾਪ ਬਾਜਵਾ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਨਿਯੁਕਤੀ 'ਤੇ ਚੁੱਕੇ ਸਵਾਲ
. . .  1 day ago
ਗਵਾਹੀ ਤੋਂ ਰੋਕੇ ਜਾਣ 'ਤੇ ਬੇਅਦਬੀ ਦੇ ਸ਼ਿਕਾਇਤਕਰਤਾ ਨੇ ਹਾਈਕੋਰਟ ਤੋਂ ਮੰਗੀ ਸੁਰੱਖਿਆ
. . .  1 day ago
ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਫ਼ੌਜੀ ਹਰਪ੍ਰੀਤ ਸਿੰਘ ਦਿੱਲੀ ਤੋਂ ਗ੍ਰਿਫ਼ਤਾਰ
. . .  1 day ago
ਪਾਣੀਆਂ ਦੇ ਮੁੱਦੇ 'ਤੇ ਕੈਪਟਨ ਵੱਲੋਂ 23 ਜਨਵਰੀ ਨੂੰ ਸੱਦੀ ਗਈ ਸਰਬ ਪਾਰਟੀ ਮੀਟਿੰਗ
. . .  1 day ago
ਅਹੁਦੇ 'ਤੇ ਬਣੇ ਰਹਿਣਗੇ ਡੀ.ਜੀ.ਪੀ ਦਿਨਕਰ ਗੁਪਤਾ : ਕੈਪਟਨ
. . .  1 day ago
ਬਰਫ਼ ਦੇ ਤੋਦੇ ਡਿੱਗਣ ਕਾਰਨ ਸ਼ਹੀਦ ਹੋਏ ਜਵਾਨ ਦੇ ਪਰਿਵਾਰ ਲਈ ਕੈਪਟਨ ਵੱਲੋਂ ਮੁਆਵਜ਼ੇ ਦਾ ਐਲਾਨ
. . .  1 day ago
ਪ੍ਰੋ ਸੁਰਜੀਤ ਹਾਂਸ ਦੇ ਅਕਾਲ ਚਲਾਣੇ 'ਤੇ ਸੁਰਿੰਦਰ ਰੱਕੜਾਂ ਵੱਲੋਂ ਕੀਤਾ ਗਿਆ ਦੁੱਖ ਪ੍ਰਗਟ
. . .  1 day ago
ਨਾਗਰਿਕਤਾ ਕਾਨੂੰਨ ਵਿਰੁੱਧ ਦਿੱਲੀ ਦੀ ਜਾਮਾ ਮਸਜਿਦ ਵਿਖੇ ਪ੍ਰਦਰਸ਼ਨ, ਚੰਦਰਸ਼ੇਖਰ ਆਜ਼ਾਦ ਵੀ ਮੌਜੂਦ
. . .  1 day ago
ਖਟਕੜ ਕਲਾਂ ਵਿਖੇ ਭੇਦਭਰੀ ਹਾਲਤ 'ਚ ਪ੍ਰਵਾਸੀ ਭਾਰਤੀ ਦਾ ਕਤਲ
. . .  1 day ago
ਅਰੁਣ ਸੂਦ ਬਣੇ ਚੰਡੀਗੜ੍ਹ ਭਾਜਪਾ ਪ੍ਰਧਾਨ
. . .  1 day ago
ਰਾਜਕੋਟ ਵਨਡੇਅ : ਆਸਟ੍ਰੇਲੀਆ ਨੇ ਜਿੱਤੀ ਟਾਸ, ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕੇਰਲ ਤੋਂ ਬਾਅਦ ਪੰਜਾਬ ਵਿਧਾਨ ਸਭਾ 'ਚ ਵੀ ਪਾਸ ਹੋਇਆ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ
. . .  1 day ago
ਪੰਜਾਬ ਵਿਧਾਨ ਸਭਾ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮਤਾ ਪਾਸ
. . .  1 day ago
ਰਾਸ਼ਟਰਪਤੀ ਨੇ ਖ਼ਾਰਜ ਕੀਤੀ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ
. . .  1 day ago
ਰਾਸ਼ਟਰਪਤੀ ਵਲੋਂ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ ਖ਼ਾਰਜ
. . .  1 day ago
ਐੱਨ. ਪੀ. ਆਰ. ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਸੱਦੀ ਸੂਬਿਆਂ ਦੀ ਅਹਿਮ ਬੈਠਕ, ਪੱਛਮੀ ਬੰਗਾਲ ਨੇ ਬਣਾਈ ਦੂਰੀ
. . .  1 day ago
ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਕੋਲ ਭੇਜੀ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਦਇਆ ਪਟੀਸ਼ਨ
. . .  1 day ago
ਪੰਜਾਬ ਸਰਕਾਰ ਨੂੰ ਝਟਕਾ, ਡੀ. ਜੀ. ਪੀ. ਦਿਨਕਰ ਗੁਪਤਾ ਦੀ ਨਿਯੁਕਤੀ ਕੈਟ ਵਲੋਂ ਰੱਦ
. . .  1 day ago
ਪੰਜਾਬ ਵਿਧਾਨ ਸਭਾ ਇਜਲਾਸ : ਪੰਜਾਬ ਕਾਰੋਬਾਰ ਦਾ ਅਧਿਕਾਰ ਬਿੱਲ 2020 ਸਦਨ 'ਚ ਪਾਸ
. . .  1 day ago
ਪੰਜਾਬ ਵਿਧਾਨ ਸਭਾ ਇਜਲਾਸ : ਮਜੀਠੀਆ ਸਣੇ ਅਕਾਲੀ ਵਿਧਾਇਕਾਂ ਵਲੋਂ ਸਦਨ 'ਚ ਪ੍ਰੈੱਸ ਦੀ ਆਜ਼ਾਦੀ ਬਹਾਲ ਕਰਨ ਦੇ ਨਾਅਰੇ ਲਾਉਂਦਿਆਂ ਵਾਕ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਮਾਘ ਸੰਮਤ 551
ਿਵਚਾਰ ਪ੍ਰਵਾਹ: ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ ਸਭ ਥਾਵਾਂ 'ਤੇ ਹੋਣ ਵਾਲੇ ਇਨਸਾਫ਼ ਲਈ ਖ਼ਤਰਾ ਹੁੰਦੀ ਹੈ। -ਮਾਰਟਿਨ ਲੂਥਰ ਕਿੰਗ

ਪਹਿਲਾ ਸਫ਼ਾ

ਰਾਜਪਾਲ ਦੇ ਭਾਸ਼ਨ ਦੌਰਾਨ ਅਕਾਲੀ ਦਲ ਅਤੇ 'ਆਪ' ਵਲੋਂ ਵਾਕ-ਆਊਟ

ਵਿਧਾਨ ਸਭਾ 'ਚ ਭਾਸ਼ਨ ਦੌਰਾਨ ਸਰਕਾਰ ਨੇ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਅਤੇ ਪਾਣੀਆਂ ਦੇ ਮੁੱਦੇ ਵਿਸਾਰੇ
- ਹਰਕਵਲਜੀਤ ਸਿੰਘ -
ਚੰਡੀਗੜ੍ਹ, 16 ਜਨਵਰੀ -ਪੰਜਾਬ ਵਿਧਾਨ ਸਭਾ ਦਾ 2 ਦਿਨਾਂ ਵਿਸ਼ੇਸ਼ ਇਜਲਾਸ ਜੋ ਅੱਜ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਵਲੋਂ ਸਰਕਾਰ ਦਾ ਭਾਸ਼ਨ ਪੜ੍ਹਨ ਨਾਲ ਸ਼ੁਰੂ ਹੋਇਆ ਵਿਚ ਸਰਕਾਰ ਵਲੋਂ ਪੰਜਾਬ ਨਾਲ ਜੁੜੇ ਸਾਰੇ ਭਾਵਨਾਤਮਿਕ ਮੁੱਦਿਆਂ ਜਿਨ੍ਹਾਂ ਵਿਚ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਰਾਜ ਦੇ ਦਰਿਆਈ ਪਾਣੀਆਂ 'ਤੇ ਹੱਕ ਅਤੇ ਪੰਜਾਬੀ ਭਾਸ਼ਾ ਆਦਿ ਦਾ ਕੋਈ ਜ਼ਿਕਰ ਨਾ ਕਰਦਿਆਂ ਪੂਰਨ ਤੌਰ 'ਤੇ ਅੱਖੋਂ ਪਰੋਖੇ ਕਰ ਦਿੱਤਾ | ਰਾਜਪਾਲ ਵਲੋਂ ਪੜ੍ਹੇ ਗਏ ਇਸ ਭਾਸ਼ਨ ਵਿਚ ਸੂਬੇ ਦੀ ਲੜਖੜਾਉਂਦੀ ਆਰਥਿਕਤਾ, ਕਿਸਾਨਾਂ ਦੀ ਕਰਜ਼ਾ ਮੁਆਫ਼ੀ ਸਕੀਮ ਹੇਠ ਬਾਕੀ ਰਹਿੰਦੇ 50 ਪ੍ਰਤੀਸ਼ਤ ਤੋਂ ਵੱਧ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਸਬੰਧੀ ਕੋਈ ਰੋਡ ਮੈਪ ਨਾ ਦਿੱਤਾ ਗਿਆ ਅਤੇ ਨਾ ਹੀ ਬੇਅਦਬੀਆਂ ਵਰਗੇ ਮੁੱਦੇ 'ਚ ਕਾਰਵਾਈ ਜਾਂ ਬਿਜਲੀ ਭਾੜਿਆਂ ਵਿਚ ਵਾਧਿਆਂ ਲਈ ਜ਼ਿੰਮੇਵਾਰ ਬਿਜਲੀ ਸਮਝੌਤਿਆਂ 'ਤੇ ਮੁੜ ਵਿਚਾਰ ਜਾਂ ਉਨ੍ਹਾਂ ਨੂੰ ਰੱਦ ਕਰਨ ਸਬੰਧੀ ਹੀ ਕੋਈ ਗੱਲ ਕੀਤੀ | ਰਾਜਪਾਲ ਸ੍ਰੀ ਬਦਨੌਰ ਜਿਨ੍ਹਾਂ ਸਰਕਾਰ ਵਲੋਂ ਭੇਜਿਆ ਗਿਆ ਭਾਸ਼ਨ ਕੋਈ 30 ਮਿੰਟਾਂ ਵਿਚ ਹੀ ਪੜ੍ਹ ਕੇ ਖ਼ਤਮ ਕਰ ਦਿੱਤਾ ਨੇ ਲਿਖੇ ਇਸ ਭਾਸ਼ਣ ਦਾ ਕੋਈ 50 ਪ੍ਰਤੀਸ਼ਤ ਹਿੱਸਾ ਹੀ ਪੜਿ੍ਹਆ ਜਦੋਂਕਿ ਬਾਕੀ ਨੂੰ ਪੜਿ੍ਹਆ ਗਿਆ ਸਮਝਿਆ ਜਾਵੇ ਕਹਿ ਕੇ ਛੱਡ ਦਿੱਤਾ |
ਰਾਜਪਾਲ ਦੇ ਭਾਸ਼ਨ ਦੌਰਾਨ ਅੱਜ ਆਮ ਆਦਮੀ ਪਾਰਟੀ ਦੇ ਹਾਜ਼ਰ ਕੋਈ ਇਕ ਦਰਜਨ ਵਿਧਾਇਕਾਂ ਨੇ ਸਦਨ ਵਿਚ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਾਰਵਾਈ ਵਿਚ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਕੁਝ ਮਿੰਟਾਂ ਬਾਅਦ ਸਦਨ ਤੋਂ ਵਾਕਆਊਟ ਕਰ ਗਏ | ਇਸੇ ਤਰ੍ਹਾਂ ਅਕਾਲੀ ਦਲ ਅਤੇ ਭਾਜਪਾ ਦੇ ਇਕ ਦਰਜਨ ਤੋਂ ਵੱਧ ਵਿਧਾਇਕਾਂ ਨੇ ਵੀ ਸਦਨ ਵਿਚ ਕੁਝ ਸਮੇਂ ਲਈ ਕਾਫ਼ੀ ਨਾਅਰੇਬਾਜ਼ੀ ਕੀਤੀ ਅਤੇ ਹੱਥਾਂ ਵਿਚ ਲੈ ਕੇ ਆਏ ਛੁਣਛੁਣੇ ਵੀ ਛਣਕਾਉਂਦੇ ਰਹੇ ਅਤੇ ਕੁਝ ਸਮੇਂ ਬਾਅਦ ਸਦਨ ਤੋਂ ਵਾਕਆਊਟ ਕਰ ਗਏ | ਦਿਲਚਸਪ ਗੱਲ ਇਹ ਸੀ ਕਿ ਅੱਜ ਸਦਨ ਵਿਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਹਾਜ਼ਰ ਨਹੀਂ ਸਨ ਅਤੇ ਅਕਾਲੀ ਵਿਧਾਇਕ ਦਲ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਸ: ਪਰਮਿੰਦਰ ਸਿੰਘ ਢੀਂਡਸਾ ਵੀ ਅੱਜ ਸਦਨ ਤੋਂ ਗੈਰ ਹਾਜ਼ਰ ਰਹੇ |
ਰਾਜਪਾਲ ਵਲੋਂ ਪੜ੍ਹੇ ਗਏ ਆਪਣੇ ਭਾਸ਼ਨ ਵਿਚ ਉਨ੍ਹਾਂ ਕਿਹਾ ਕਿ ਅਜਿਹੀਆਂ ਤਾਕਤਾਂ ਜੋ ਕੱਟੜਪੰਥੀ ਵਿਚਾਰਾਂ ਅਤੇ ਪ੍ਰਕਿਰਿਆਵਾਂ ਰਾਹੀਂ ਵੰਡ ਵਾਦੀ ਰਾਜਨੀਤੀ ਵਿਚ ਵਿਸ਼ਵਾਸ ਰੱਖਦੀਆਂ ਹਨ ਨੂੰ ਸਿਰ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਆਉਂਦੇ ਵਿੱਤੀ ਸਾਲ ਦੌਰਾਨ ਪੰਜਾਬ ਸਰਬਪੱਖੀ ਵਿਕਾਸ ਵੱਲ ਅੱਗੇ ਵਧੇਗਾ | ਰਾਜਪਾਲ ਦੇ ਭਾਸ਼ਨ ਵਿਚ ਦੱਸਿਆ ਗਿਆ ਕਿ ਸਰਕਾਰ 11 ਹੋਰ ਕਾਲਜਾਂ ਦੀ ਸ਼ੁਰੂਆਤ ਲਈ ਵਚਨਬੱਧ ਹੈ, 19 ਨਵੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਕਪੂਰਥਲਾ ਵਿਖੇ ਇੰਸਟੀਚਿਊਟ ਆਫ਼ ਡਰਾਈਵਿੰਗ ਤੇ ਟ੍ਰੇਨਿੰਗ ਅਤੇ ਮਲੇਰਕੋਟਲਾ ਵਿਚ ਰਿਜਨਲ ਡਰਾਈਵਿੰਗ ਟ੍ਰੇਨਿੰਗ ਸੈਂਟਰ ਕ੍ਰਮਵਾਰ 18.50 ਕਰੋੜ ਅਤੇ 5 ਕਰੋੜ ਦੀ ਲਾਗਤ ਨਾਲ ਸ਼ੁਰੂ ਕੀਤੇ ਜਾ ਰਹੇ ਹਨ | ਭਾਸ਼ਨ ਵਿਚ ਉਨ੍ਹਾਂ ਦੱਸਿਆ ਕਿ ਰਾਜ ਵਿਚ ਚਾਲੂ ਸਾਲ ਦੌਰਾਨ 1,10,119 ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ ਅਤੇ ਪਿੰਡਾਂ ਦੇ ਵਿਕਾਸ ਦੀਆਂ ਜ਼ਰੂਰਤਾਂ ਲਈ 817 ਕਰੋੜ ਰੁਪਏ ਜਾਰੀ ਕੀਤੇ ਗਏ | ਰਾਜਪਾਲ ਨੇ ਦੱਸਿਆ ਕਿ ਸਰਕਾਰ ਵਲੋਂ 1221 ਕਰੋੜ ਰੁਪਏ ਦੀ ਲਾਗਤ ਨਾਲ 2259 ਕਿੱਲੋਮੀਟਰ ਪਲਾਨ ਸੜਕਾਂ ਨੂੰ ਅਪਗ੍ਰੇਡ ਕਰਨ ਦਾ ਪ੍ਰਾਜੈਕਟ ਪ੍ਰਵਾਨ ਕੀਤਾ ਗਿਆ ਹੈ ਅਤੇ 483 ਕਰੋੜ ਦੀ ਲਾਗਤ ਨਾਲ 39 ਪੁਲਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ | ਇਹ ਸਾਰੇ ਕਾਰਜ 2022 ਤੱਕ ਮੁਕੰਮਲ ਹੋ ਜਾਣਗੇ | ਉਨ੍ਹਾਂ ਦੱਸਿਆ ਕਿ 240 ਕਰੋੜ ਰੁਪਏ ਦੀ ਲਾਗਤ ਨਾਲ ਪਠਾਨਕੋਟ, ਜੋਗਿੰਦਰ ਨਗਰ ਰੇਲਵੇ ਲਾਈਨ 'ਤੇ ਐਲੀਵੇਟਿਡ ਰੇਲਵੇ ਟਰੈਕ ਦੀ ਉਸਾਰੀ ਦਾ ਪ੍ਰਾਜੈਕਟ ਉਲੀਕਿਆ ਗਿਆ ਹੈ | ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਹੱਲ ਹੋਵੇਗੀ | ਉਨ੍ਹਾਂ ਦੱਸਿਆ ਕਿ ਰਾਜ ਦੀਆਂ ਕੁੱਲ 62,500 ਕਿਲੋਮੀਟਰ ਪੇਂਡੂ ਸੰਪਰਕ ਸੜਕਾਂ ਵਿਚੋਂ 15600 ਕਿਲੋਮੀਟਰ ਸੜਕਾਂ ਦੀ 1682 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀ ਗਈ ਹੈ | ਜਦੋਂਕਿ ਦੂਜੇ ਪੜਾਅ ਵਿਚ 13000 ਕਿਲੋਮੀਟਰ ਪੇਂਡੂ ਸੜਕਾਂ ਦੀ ਮੁਰੰਮਤ ਚਾਲੂ ਸਾਲ ਦੌਰਾਨ 1545 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਜਾਵੇਗੀ | ਰਾਜਪਾਲ ਨੇ ਦੱਸਿਆ ਕਿ ਪਰਾਲੀ ਨੂੰ ਵਰਤਣ ਲਈ 36 ਮੈਗਾਵਾਟ ਦੇ 2 ਪਰਾਲੀ ਅਧਾਰਿਤ ਬਾਇਓ ਮਾਸ ਬਿਜਲੀ ਪ੍ਰਾਜੈਕਟ ਆਰੰਭ ਕੀਤੇ ਗਏ ਹਨ, ਜੋ ਸਾਲਾਨਾ 1.10 ਮਿਲੀਅਨ ਟਨ ਪਰਾਲੀ ਦੀ ਵਰਤੋਂ ਕਰਨਗੇ | ਰਾਜਪਾਲ ਨੇ ਦੱਸਿਆ ਕਿ ਮਾਰਚ 2021 ਤੱਕ 122 ਕਸਬਿਆਂ ਵਿਚ ਜਲ ਸਪਲਾਈ, ਸੀਵਰੇਜ ਅਤੇ ਐਸ.ਟੀ.ਪੀ. ਦੀ 100 ਪ੍ਰਤੀਸ਼ਤ ਕਵਰੇਜ ਹੋ ਜਾਵੇਗੀ | ਉਨ੍ਹਾਂ ਦੱਸਿਆ ਕਿ ਦਸੰਬਰ 2020 ਤੱਕ ਕਸਬਿਆਂ ਵਿਚ ਲੱਗੇ ਸਮੂਹ ਰਵਾਇਤੀ ਸੋਡੀਅਮ ਲੈਂਪਾਂ ਨੂੰ ਐਲ.ਈ.ਡੀ. ਲਾਈਟਾਂ ਨਾਲ ਬਦਲ ਦਿੱਤਾ ਜਾਵੇਗਾ | ਰਾਜਪਾਲ ਨੇ ਦੱਸਿਆ ਕਿ ਸਾਰਿਆਂ ਨੂੰ ਮਕਾਨ ਸਕੀਮ ਅਧੀਨ 13000 ਮਕਾਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਦੋਂਕਿ 11,990 ਲਾਭਪਾਤਰੀਆਂ ਨੂੰ ਘਰਾਂ ਦੇ ਨਿਰਮਾਣ ਲਈ ਕਰਜ਼ਾ ਦਿੱਤਾ ਗਿਆ ਹੈ | ਅਟੱਲ ਮਿਸ਼ਨ ਫ਼ਾਰ ਅਰਬਨ ਟਰਾਂਸਫਾਰਮੇਸ਼ਨ ਤਹਿਤ ਪੰਜਾਬ ਦੇ ਇਕ ਲੱਖ ਤੋਂ ਵੱਧ ਆਬਾਦੀ ਵਾਲੇ 16 ਕਸਬਿਆਂ ਵਿਚ 100 ਪ੍ਰਤੀਸ਼ਤ ਜਲ ਤੇ ਸੀਵਰੇਜ ਲਈ 2767 ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ, ਜਿਸ 'ਚੋਂ 1626 ਕਰੋੜ ਦੇ ਕਾਰਜਾਂ ਲਈ ਟੈਂਡਰ ਜਾਰੀ ਕੀਤੇ ਜਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਰਾਮਪੂਰਾ ਫੂਲ ਬਠਿੰਡਾ ਵਿਖੇ 92 ਕਰੋੜ ਦੀ ਲਾਗਤ ਨਾਲ ਵੈਟਰਨਰੀ ਕਾਲਜ ਦੀ ਸਥਾਪਨਾ ਕੀਤੀ ਗਈ ਹੈ | ਰਸਾਇਣ ਮੁਕਤ ਬਾਸਮਤੀ ਦੇ ਉਤਪਾਦਨ 'ਚ ਵੀ ਸਰਕਾਰ ਨੂੰ ਕਾਫ਼ੀ ਸਫਲਤਾ ਮਿਲੀ ਹੈ |
ਉਨ੍ਹਾਂ ਭਾਸ਼ਨ 'ਚ ਦੱਸਿਆ ਕਿ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਸਕੀਮ ਅਧੀਨ 1736 ਕਰੋੜ ਦੀ ਲਾਗਤ ਨਾਲ 5.5 ਲੱਖ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋ ਚੁੱਕੇ ਹਨ ਅਤੇ ਖੇਤ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ 'ਤੇ ਵੀ ਕੰਮ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਸਕੀਮ ਅਧੀਨ ਚਾਲੂ ਸਾਲ ਦੌਰਾਨ 24 ਹਜ਼ਾਰ ਮਸ਼ੀਨਾਂ ਕਿਸਾਨਾਂ ਨੂੰ ਰਿਆਇਤੀ ਦਰਾਂ 'ਤੇ ਮੁਹੱਈਆ ਕਰਵਾਈਆਂ ਗਈਆਂ | ਰਾਜਪਾਲ ਨੇ ਭਾਸ਼ਨ ਦੌਰਾਨ ਦੱਸਿਆ ਕਿ ਵਿਜੀਲੈਂਸ ਨੇ ਸਾਲ ਦੌਰਾਨ 40 ਇਨਕੁਆਰੀਆਂ ਰਜਿਸਟਰ ਕੀਤੀਆਂ ਗਈਆਂ ਜਿਸ ਅਧੀਨ 12 ਗਜ਼ਟਿਡ ਅਫ਼ਸਰ, 21 ਨਾਨ ਗਜ਼ਟਿਡ ਅਫ਼ਸਰ ਅਤੇ 6 ਪ੍ਰਾਈਵੇਟ ਵਿਅਕਤੀ ਸ਼ਾਮਿਲ ਸਨ | ਉਨ੍ਹਾਂ ਦੱਸਿਆ ਕਿ 29 ਕੇਸਾਂ ਵਿਚ ਵੱਖ-ਵੱਖ ਅਦਾਲਤਾਂ ਵਲੋਂ 5 ਗਜ਼ਟਿਡ ਅਫ਼ਸਰਾਂ, 31 ਨਾਨ ਗਜ਼ਟਿਡ ਅਫ਼ਸਰਾਂ ਅਤੇ 6 ਪ੍ਰਾਈਵੇਟ ਵਿਅਕਤੀਆਂ ਨੂੰ ਦੋਸ਼ੀ ਪਾਇਆ ਗਿਆ | ਉਨ੍ਹਾਂ ਸਦਨ ਨੂੰ ਦੱਸਿਆ ਕਿ ਚਾਲੂ ਸਾਲ ਦੌਰਾਨ 13 ਏ ਕੈਟਾਗਰੀ ਦੇ ਗੈਂਗਸਟਰਾਂ ਦਾ ਖ਼ਾਤਮਾ ਕੀਤਾ ਗਿਆ ਅਤੇ 1931 ਸਰਗਰਮ ਅਪਰਾਧੀਆਂ ਨੂੰ ਕਾਬੂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ 151 ਅੱਤਵਾਦੀਆਂ ਨੂੰ ਵੀ ਇਸ ਸਮੇਂ ਦੌਰਾਨ ਗਿ੍ਫ਼ਤਾਰ ਕੀਤਾ ਗਿਆ ਅਤੇ 1000 ਤੋਂ ਵੱਧ ਗੈਰ ਕਾਨੂੰਨੀ ਹਥਿਆਰ ਜ਼ਬਤ ਕੀਤੇ ਗਏ ਅਤੇ 26 ਵਿਦੇਸ਼ੀ ਅਪਰਾਧੀਆਂ ਦੀ ਸ਼ਨਾਖ਼ਤ ਵੀ ਕੀਤੀ ਗਈ | ਉਨ੍ਹਾਂ ਦੱਸਿਆ ਕਿ 2019 ਵਿਚ 432 ਕਿੱਲੋਗ੍ਰਾਮ ਹੈਰੋਇਨ ਵੀ ਫੜ੍ਹੀ ਗਈ | ਸਰਕਾਰ ਵਲੋਂ 35 ਸਰਕਾਰੀ ਨਸ਼ਾ ਛੁਡਾਊ ਕੇਂਦਰ ਅਤੇ 193 ਸਰਕਾਰੀ ਨਸ਼ਾ ਛੁਡਾਊ ਕਲੀਨਿਕ ਵੀ ਸਥਾਪਤ ਕੀਤੇ ਗਏ ਅਤੇ 6 ਸੈਂਟਰਲ ਜੇਲ੍ਹਾਂ ਵਿਚ ਵੀ ਨਸ਼ਾ ਛੁਡਾਊ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ | ਸੂਬੇ ਵਿਚ 3,66,143 ਮਰੀਜ਼ਾਂ ਨੂੰ ਹੁਣ ਤੱਕ ਨਸ਼ਾਬੰਦੀ ਕੇਂਦਰਾਂ ਵਿਚ ਇਲਾਜ ਲਈ ਰਜਿਸਟਰਡ ਕੀਤਾ ਗਿਆ | ਰਾਜਪਾਲ ਨੇ ਦੱਸਿਆ ਕਿ ਅੰਮਿ੍ਤਸਰ ਵਿਚ ਜਲਿਆਂਵਾਲਾ ਬਾਗ਼ ਦੇ 100 ਸਾਲਾ ਯਾਦਗਾਰੀ ਸਮਾਗਮ ਤੋਂ ਇਲਾਵਾ ਸਰਕਾਰ ਨੇ ਜਲੰਧਰ ਨੇੜੇ ਕਰਤਾਰਪੁਰ ਵਿਖੇ ਇਤਿਹਾਸਕ ਜੰਗ-ਏ-ਆਜ਼ਾਦੀ ਦੇ ਤੀਜੇ ਪੜਾਅ ਨੂੰ ਵਿਕਸਿਤ ਕਰਕੇ ਉਦਘਾਟਨ ਕੀਤਾ | ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 399ਵਾਂ ਪ੍ਰਕਾਸ਼ ਪੁਰਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ 350ਵੀਂ ਜਨਮ ਸ਼ਤਾਬਦੀ ਮਨਾਏ ਜਾਣ ਦਾ ਪ੍ਰੋਗਰਾਮ ਉਲੀਕਣ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਦੱਸਿਆ ਕਿ ਅਪ੍ਰੈਲ 2017 ਤੋਂ ਬਾਅਦ ਸੂਬੇ ਦੇ ਹਰਿਆਲੀ ਖੇਤਰ ਵਿਚ 11363 ਹੈਕਟੇਅਰ ਦਾ ਵਾਧਾ ਹੋਇਆ ਹੈ |

ਨਿਰਭੈਆ ਜਬਰ ਜਨਾਹ ਮਾਮਲਾ

ਅਦਾਲਤ ਨੇ ਜੇਲ੍ਹ ਅਧਿਕਾਰੀਆਂ ਤੋਂ ਮੰਗੀ ਸਥਿਤੀ ਰਿਪੋਰਟ

ਨਵੀਂ ਦਿੱਲੀ, 16 ਜਨਵਰੀ (ਜਗਤਾਰ ਸਿੰਘ)-ਪਟਿਆਲਾ ਹਾਊਸ ਅਦਾਲਤ ਨੇ ਨਿਰਭੈਆ ਮਾਮਲੇ ਦੇ ਇਕ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਦੋਸ਼ੀਆਂ ਦੀ ਫ਼ਾਂਸੀ 'ਤੇ ਸਟੇਅ ਲਗਾ ਦਿੱਤਾ ਹੈ | ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਹੁਣ 22 ਜਨਵਰੀ ਨੂੰ ਦੋਸ਼ੀਆਂ ਨੂੰ ਫਾਂਸੀ 'ਤੇ ਨਹੀਂ ਲਟਕਾਇਆ ਜਾਵੇਗਾ | ਅਦਾਲਤ ਨੇ ਵੀਰਵਾਰ ਨੂੰ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਨਿਰਭੈਆ ਜਬਰ ਜਨਾਹ ਅਤੇ ਹੱਤਿਆ ਮਾਮਲੇ 'ਚ ਸ਼ੁੱਕਰਵਾਰ ਤੱਕ ਦੋਸ਼ੀਆਂ ਨੂੰ ਫ਼ਾਂਸੀ ਦੇਣ ਬਾਰੇ ਨਿਰਧਾਰਿਤ ਸਮੇਂ ਸਬੰਧੀ ਇਕ ਉਚਿਤ ਸਥਿਤੀ ਰਿਪੋਰਟ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ | ਵਧੀਕ ਸੈਸ਼ਨ ਜੱਜ ਸਤੀਸ਼ ਕੁਮਾਰ ਅਰੋੜਾ ਨੇ ਇਹ ਹੁਕਮ ਉਦੋਂ ਦਿੱਤਾ ਜਦੋਂ ਜੇਲ੍ਹ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਦੀ ਇਕ ਪੈਂਡਿੰਗ ਅਰਜ਼ੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਤੈਅ ਫ਼ਾਂਸੀ ਦੀ ਤਰੀਕ ਦੇ ਸਬੰਧ 'ਚ ਦਿੱਲੀ ਸਰਕਾਰ ਨੂੰ ਪੱਤਰ ਲਿਖਿਆ ਹੈ ਅਤੇ ਫ਼ਾਂਸੀ ਦੀ ਨਵੀਂ ਤਰੀਕ ਮੰਗੀ ਗਈ ਹੈ | ਅਦਾਲਤ ਨੇ ਇਸ ਮਾਮਲੇ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਦੋਸ਼ੀ ਨੇ ਦਇਆ ਸਬੰਧੀ ਅਰਜ਼ੀ ਲਗਾਈ ਹੈ ਅਤੇ 22 ਜਨਵਰੀ ਨੂੰ ਸਿਰਫ਼ ਪੰਜ ਦਿਨ ਬਚੇ ਹਨ | ਹੋ ਸਕਦਾ ਹੈ ਕਿ ਰਾਸ਼ਟਰਪਤੀ ਅੱਜ ਕੱਲ੍ਹ 'ਚ ਉਨ੍ਹਾਂ ਦੀ ਅਰਜ਼ੀ ਖਾਰਜ ਕਰ ਦੇਣ ਜਿਸ ਤੋਂ ਬਾਅਦ ਇਹ 14 ਦਿਨ ਦਾ ਸਮਾਂ ਮੰਗਣਗੇ ਅਤੇ ਨਵੀਂ ਤਰੀਕ ਮੰਗਣਗੇ |
ਅਜਿਹੇ ਵਿਚ ਫ਼ਾਂਸੀ ਕਿਵੇਂ ਹੋਵੇਗੀ?
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਕੋਲ ਦਾਇਰ ਆਪਣੀ ਅਰਜ਼ੀ ਪੈਂਡਿੰਗ ਹੋਣ ਦਾ ਜ਼ਿਕਰ ਕਰਦੇ ਹੋਏ ਇਕ ਦੋਸ਼ੀ ਮੁਕੇਸ਼ ਸਿੰਘ ਨੇ ਫ਼ਾਂਸੀ ਦੀ ਤਰੀਕ ਨੂੰ ਟਾਲਣ ਦੀ ਅਦਾਲਤ 'ਚ ਅਪੀਲ ਦਾਇਰ ਕੀਤੀ ਹੈ, ਜਿਸ ਦੀ ਸੁਣਵਾਈ ਚੱਲ ਰਹੀ ਹੈ | ਮੁਕੇਸ਼ ਵਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਈ ਘਟਨਾਕ੍ਰਮ ਸਾਹਮਣੇ ਆਏ ਹਨ ਇਸ ਲਈ 'ਡੈਥ ਵਾਰੰਟ' ਨੂੰ ਇਕ ਪਾਸੇ ਰੱਖਣ ਦੀ ਲੋੜ ਹੈ | ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਅੱਜ ਵੀਰਵਾਰ ਨੂੰ ਅਦਾਲਤ 'ਚ ਇਕ ਰਿਪੋਰਟ ਦਾਖਲ ਕੀਤੀ, ਜਿਸ 'ਚ ਕਿਹਾ ਗਿਆ ਕਿ ਸਰਕਾਰ ਨੇ ਮੁਕੇਸ਼ ਦੀ ਅਰਜ਼ੀ ਖ਼ਾਰਜ ਕਰ ਕੇ ਉੱਪ ਰਾਜਪਾਲ ਕੋਲ ਭੇਜ ਦਿੱਤੀ ਹੈ | ਨਿਯਮਾਂ ਤਹਿਤ ਜੇਲ੍ਹ ਪ੍ਰਸ਼ਾਸਨ ਨੂੰ ਅਦਾਲਤ ਤੇ ਸੂਬਾ ਸਰਕਾਰ ਨੂੰ ਸੂਚਿਤ ਕਰਨਾ ਹੋਵੇਗਾ ਕਿ ਦਇਆ ਪਟੀਸ਼ਨ ਦਾਇਰ ਕੀਤੀ ਗਈ ਹੈ | ਜੇਲ੍ਹ ਪ੍ਰਸ਼ਾਸਨ ਨੂੰ ਰਿਪੋਰਟ ਦਾਖਲ ਕਰਨੀ ਹੋਵੇਗੀ ਕਿ ਜਦ ਤੱਕ ਰਾਸ਼ਟਰਪਤੀ ਦੁਆਰਾ ਫ਼ੈਸਲਾ ਨਹੀਂ ਦਿੱਤਾ ਜਾਂਦਾ ਤਦ ਤੱਕ ਦੋਸ਼ੀਆਂ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ | ਜ਼ਿਕਰਯੋਗ ਹੈ ਕਿ ਮਾਮਲੇ ਦੇ ਇਕ ਦੋਸ਼ੀ ਮੁਕੇਸ਼ ਸਿੰਘ ਦੀ ਰਹਿਮ ਦੀ ਅਪੀਲ ਅੱਜ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਦੇ ਦਫ਼ਤਰ ਤੋਂ ਗ੍ਰਹਿ ਮੰਤਰਾਲੇ ਕੋਲ ਪਹੁੰਚ ਗਈ ਹੈ ਤੇ ਸੰਭਾਵਨਾ ਹੈ ਕਿ ਜਲਦ ਹੀ ਇਹ ਰਾਸ਼ਟਰਪਤੀ ਕੋਲ ਭੇਜ ਦਿੱਤੀ ਜਾਵੇਗੀ | ਅਨਿਲ ਬੈਜਲ ਨੇ ਵੀ ਇਸ ਰਹਿਣ ਦੀ ਅਪੀਲ ਨੂੰ ਖਾਰਜ ਕਰਨ ਦੀ ਸਿਫ਼ਾਰਿਸ਼ ਕੀਤੀ ਹੈ |
ਦੋਸ਼ੀ ਜੇਲ੍ਹ ਨੰ. 3 'ਚ ਤਬਦੀਲ
ਨਵੀਂ ਦਿੱਲੀ, (ਏਜੰਸੀ)-ਨਿਰਭੈਆ ਜਬਰ ਜਨਾਹ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਨੰਬਰ 3 'ਚ ਤਬਦੀਲ ਕਰ ਦਿੱਤਾ ਗਿਆ ਹੈ ਜਿੱਥੇ ਉਨ੍ਹਾਂ ਨੂੰ ਫ਼ਾਂਸੀ ਦਿੱਤੀ ਜਾਣੀ ਹੈ | ਅਧਿਕਾਰੀਆਂ ਨੇ ਦੱਸਿਆ ਕਿ ਚਾਰੇ ਦੋਸ਼ੀਆਂ ਵਿਨੇ ਸ਼ਰਮਾ, ਅਕਸ਼ੇ ਕੁਮਾਰ, ਮੁਕੇਸ਼ ਕੁਮਾਰ ਅਤੇ ਪਵਨ ਗੁਪਤਾ ਨੂੰ 22 ਜਨਵਰੀ ਨੂੰ ਫ਼ਾਂਸੀ ਦਿੱਤੀ ਜਾਣੀ ਹੈ ਹਾਲਾਂਕਿ ਇਕ ਦੋਸ਼ੀ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਵਿਚਾਰ ਅਧੀਨ ਹੋਣ ਕਾਰਨ ਫ਼ਿਲਹਾਲ ਫ਼ਾਂਸੀ ਦੀ ਸਜ਼ਾ ਟਾਲ ਦਿੱਤੀ ਗਈ ਹੈ |

ਪਾਕਿਸਤਾਨ ਸੁਰੱਖਿਆ ਪ੍ਰੀਸ਼ਦ 'ਚ ਕਸ਼ਮੀਰ ਮੁੱਦਾ ਚੁੱਕਣ 'ਚ ਫਿਰ ਅਸਫ਼ਲ

ਮੈਂਬਰ ਦੇਸ਼ਾਂ ਨੇ ਦੱਸਿਆ ਦੁਵੱਲਾ ਮਸਲਾ
ਸੰਯੁਕਤ ਰਾਸ਼ਟਰ/ਇਸਲਾਮਾਬਾਦ, 16 ਜਨਵਰੀ (ਏਜੰਸੀ)-ਭਾਰਤ ਨੇ ਕਸ਼ਮੀਰ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਇਕ ਵਾਰ ਫਿਰ ਚੁੱਕਣ ਦੀ ਕੋਸ਼ਿਸ਼ ਲਈ ਪਾਕਿਸਤਾਨ 'ਤੇ ਨਿਸ਼ਾਨਾ ਸਾਧਿਆ ਹੈ | ਵਿਸ਼ਵ ਸੰਗਠਨ ਦੀ ਸੁਰੱਖਿਆ ਪ੍ਰੀਸ਼ਦ 'ਚ ਪਾਕਿਸਤਾਨ ਨੂੰ ਕਸ਼ਮੀਰ ਮੁੱਦਾ ਚੁੱਕਣ 'ਚ ਇਕ ਵਾਰ ਫਿਰ ਅਸਫ਼ਲਤਾ ਹੀ ਮਿਲੀ ਹੈ, ਕਿਉਂਕਿ ਉਸ ਨੂੰ ਕੋਈ ਸਮਰਥਨ ਨਹੀਂ ਮਿਲ ਸਕਿਆ ਹੈ ਅਤੇ ਸਿਰਫ਼ ਉਸ ਦਾ ਸਦਾ ਬਹਾਰ ਸਹਿਯੋਗੀ ਚੀਨ ਹੀ ਉਸ ਦੇ ਨਾਲ ਖੜ੍ਹਾ ਰਿਹਾ | ਭਾਰਤ ਨੇ ਪਾਕਿਸਤਾਨ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਸਲਾਮਾਬਾਦ ਨੂੰ ਨਵੀਂ ਦਿੱਲੀ ਨਾਲ ਚੰਗੇ ਸਬੰਧ ਯਕੀਨੀ ਬਣਾਉਣ ਲਈ ਕੋਸ਼ਿਸ਼ਾਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ | ਪਾਕਿਸਤਾਨ ਦੀ ਕੋਸ਼ਿਸ਼ ਬੁੱਧਵਾਰ ਨੂੰ ਇਕ ਵਾਰ ਫਿਰ ਅਸਫਲ ਹੋ ਗਈ, ਕਿਉਂਕਿ ਸੁਰੱਖਿਆ ਪ੍ਰੀਸ਼ਦ ਦੇ ਹੋਰ ਮੈਂਬਰ ਦੇਸ਼ਾਂ ਦਾ ਮੰਨਣਾ ਹੈ ਕਿ ਕਸ਼ਮੀਰ ਭਾਰਤ ਤੇ ਪਾਕਿਸਤਾਨ ਦਾ ਦੁਵੱਲਾ ਮਾਮਲਾ ਹੈ | ਸੁਰੱਖਿਆ ਪ੍ਰੀਸ਼ਦ ਸਲਾਹ ਮਸ਼ਵਰਾ ਕਮਰੇ 'ਚ ਹੋਈ ਗੱਲਬਾਤ ਦੌਰਾਨ ਪਾਕਿਸਤਾਨ ਨੇ ਹੋਰ ਮਾਮਲਿਆਂ ਨਾਲ ਕਸ਼ਮੀਰ ਮੁੱਦੇ ਨੂੰ ਇਕ ਵਾਰ ਫਿਰ ਚੁੱਕਣ ਦੀ ਕੋਸ਼ਿਸ਼ ਕੀਤੀ | ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਸਈਦ ਅਕਬਰੂਦੀਨ ਨੇ ਕਿਹਾ ਕਿ ਅਸੀਂ ਇਕ ਵਾਰ ਫਿਰ ਦੇਖਿਆ ਕਿ ਸੰਯੁਕਤ ਰਾਸ਼ਟਰ ਦੇ ਇਕ ਮੈਂਬਰ ਵਲੋਂ ਚੁੱਕਿਆ ਗਿਆ ਕਦਮ ਦੂਜਿਆਂ ਵਲੋਂ ਸਿਰੇ ਤੋਂ ਖ਼ਾਰਜ ਕਰ ਦਿੱਤਾ ਗਿਆ | ਅਕਬਰੂਦੀਨ ਨੇ ਪੀ. ਟੀ. ਆਈ. ਨੂੰ ਦੱਸਿਆ ਕਿ ਅਸੀਂ ਖ਼ੁਸ਼ ਹਾਂ ਕਿ ਸੰਯੁਕਤ ਰਾਸ਼ਟਰ ਦੇ ਮੰਚ 'ਤੇ ਅੱਜ ਪਾਕਿਸਤਾਨੀ ਪ੍ਰਤੀਨਿਧੀਆਂ ਵਲੋਂ ਪੇਸ਼ ਕੀਤੀ ਗਈ ਡਰ ਪੈਦਾ ਕਰਨ ਵਾਲੀ ਸਥਿਤੀ ਅਤੇ ਨਿਰਆਧਾਰ ਦੋਸ਼ ਵਿਸ਼ਵਾਸਯੋਗ ਨਹੀਂ ਪਾਏ ਗਏ | ਉਨ੍ਹਾਂ ਕਿਹਾ ਕਿ ਅਸੀਂ ਖ਼ੁਸ਼ ਹਾਂ ਕਿ ਇਸ ਕੋਸ਼ਿਸ਼ ਨੂੰ ਭਟਕਾਉਣ ਵਾਲੀ ਪਾਇਆ ਗਿਆ ਅਤੇ ਕਈ ਮਿੱਤਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਵਿਚਾਲੇ ਮੌਜੂਦ ਸਮੱਸਿਆਵਾਂ ਨੂੰ ਚੁੱਕਣ ਤੇ ਉਨ੍ਹਾਂ ਦੇ ਹੱਲ ਲਈ ਕਈ ਦੁਵੱਲੇ ਤੰਤਰ ਹਨ | ਸੁਰੱਖਿਆ ਪ੍ਰੀਸ਼ਦ ਦੀ ਬੈਠਕ 'ਚ ਸ਼ਾਮਿਲ ਹੋਏ ਇਕ ਯੂਰਪੀ ਸੂਤਰ ਨੇ ਦੱਸਿਆ ਕਿ ਬੰਦ ਕਮਰੇ ਦੀ ਬੈਠਕ 'ਚ ਕਸ਼ਮੀਰ ਮੁੱਦੇ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਗਿਆ | ਚੀਨੀ ਰਾਜ ਦੂਤ ਝਾਂਗ ਜੂਨ ਨੇ ਬੈਠਕ ਤੋਂ ਬਾਹਰ ਆਉਂਦੇ ਹੋਏ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਬਾਰੇ ਬੈਠਕ ਕੀਤੀ ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਸੁਰੱਖਿਆ ਪ੍ਰੀਸ਼ਦ ਨੂੰ ਪੱਤਰ ਲਿਖ ਕੇ ਜੰਮੂ-ਕਸ਼ਮੀਰ ਦੀ ਮੌਜੂਦਾ ਸਥਿਤੀ 'ਤੇ ਗੌਰ ਕਰਨ ਲਈ ਕਿਹਾ ਹੈ | ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦਾ ਮੁੱਦਾ ਹਮੇਸ਼ਾ ਸੁਰੱਖਿਆ ਪ੍ਰੀਸ਼ਦ ਦਾ ਏਜੰਡਾ ਰਿਹਾ ਹੈ ਅਤੇ ਵੀ ਅਸੀਂ ਕੁਝ ਤਣਾਅ ਦੇਖਿਆ ਤਾਂ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਕੀਤੀ ਅਤੇ ਮੈਂਬਰਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ |

ਕਸ਼ਮੀਰ 'ਚ ਜੈਸ਼ ਦੇ 5 ਅੱਤਵਾਦੀ ਗਿ੍ਫ਼ਤਾਰ

ਸ੍ਰੀਨਗਰ, 16 ਜਨਵਰੀ (ਮਨਜੀਤ ਸਿੰਘ)-26 ਜਨਵਰੀ ਨੂੰ ਜੰਮੂ-ਕਸ਼ਮੀਰ 'ਚ ਇਕ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਰਚ ਰਹੇ ਜੈਸ਼-ਏ-ਮੁਹੰਮਦ ਦੇ ਪੰਜ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜੰਮੂ-ਕਸ਼ਮੀਰ ਪੁਲਿਸ ਦੀ ਵੱਡੀ ਕਾਰਵਾਈ 'ਚ ਜੈਸ਼ ਦੇ ਅੱਤਵਾਦੀਆਂ ਨੂੰ ਸ੍ਰੀਨਗਰ ਦੇ ਹਜਰਤਬਲ ਇਲਾਕੇ 'ਚੋਂ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਵੱਡੀ ਮਾਤਰਾ 'ਚ ਵਿਸਫੋਟਕ, ਹਥਿਆਰ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ | ਗਿ੍ਫ਼ਤਾਰ ਕੀਤੇ ਅੱਤਵਾਦੀਆਂ ਦੀ ਪਛਾਣ ਏਜਾਜ਼ ਅਹਿਮਦ ਸ਼ੇਖ਼, ਉਮਰ ਹਮੀਦ ਸ਼ੇਖ਼, ਇਮਤਿਆਜ਼ ਅਹਿਮਦ, ਸਾਹਿਲ ਫ਼ਾਰੂਕ ਅਤੇ ਨਸੀਰ ਅਹਿਮਦ ਮੀਰ ਵਜੋਂ ਹੋਈ ਹੈ | ਪੁਲਿਸ ਸੂਤਰਾਂ ਅਨੁਸਾਰ ਫੜ੍ਹੇ ਗਏ ਅੱਤਵਾਦੀ ਸ੍ਰੀਨਗਰ 'ਚ 26 ਜਨਵਰੀ ਦੇ ਨੇੜੇ ਫਿਦਾਈਨ ਜਾਂ ਆਈ. ਈ. ਡੀ ਹਮਲੇ ਦੀ ਸਾਜ਼ਿਸ਼ ਬਣਾ ਰਹੇ ਸੀ | ਪੁਲਿਸ ਅਧਿਕਾਰੀਆਂ ਅਨੁਸਾਰ ਇਹ ਸਾਰੇ ਅੱਤਵਾਦੀ ਜੈਸ਼ ਲਈ ਕੰਮ ਕਰ ਰਹੇ ਸਨ | ਇਨ੍ਹਾਂ ਅੱਤਵਾਦੀਆਂ ਦੀ ਵਾਦੀ 'ਚ ਹੋਏ ਦੋ ਗ੍ਰਨੇਡ ਹਮਲਿਆਂ ਦੀਆਂ ਘਟਨਾਵਾਂ 'ਚ ਵੀ ਸ਼ਾਮਿਲ ਹੋਣ ਦੀ ਗੱਲ ਸਾਹਮਣੇ ਆਈ ਹੈ | ਏਜੰਸੀਆਂ ਦੇ ਅਧਿਕਾਰੀ ਇਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੇ ਹਨ |
ਲਸ਼ਕਰ ਦਾ ਅੱਤਵਾਦੀ ਗਿ੍ਫ਼ਤਾਰ : ਜੰਮੂ-ਕਸ਼ਮੀਰ ਪੁਲਿਸ ਨੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਇਲਾਕੇ 'ਚੋਂ ਲਸ਼ਕਰ-ਏ-ਤਾਇਬਾ ਦੇ ਇਕ ਅੱਤਵਾਦੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਅੱਤਵਾਦੀ ਦੀ ਪਛਾਣ ਇਸ਼ਫਾਕ ਅਹਿਮਦ ਡਾਰ ਉਰਫ਼ ਮਹੀਦ ਵਜੋਂ ਹੋਈ ਹੈ | ਜੋ ਅਵੰਤੀਪੋਰਾ ਇਲਾਕੇ ਦੇ ਪਦਗਮਪੋਰਾ, ਸੋਨਰੀਗੁੰਡ, ਗੁਲਜ਼ਾਰਪੋਰਾ, ਬੇਗਪੋਰਾ, ਰੇਸ਼ੀਪੋਰਾ ਅਤੇ ਡੇਗਰਪੋਰਾ ਖੇਤਰਾਂ 'ਚ ਲਸ਼ਕਰ ਦੀਆਂ ਕਾਰਵਾਈਆਂ 'ਚ ਸਰਗਰਮ ਸੀ ਅਤੇ ਸਥਾਨਕ ਨਾਗਰਿਕਾਂ ਨੂੰ ਧਮਕਾਉਂਦਾ ਅਤੇ ਡਰਾਉਂਦਾ ਵੀ ਸੀ |

ਰਿਸ਼ੀਕੇਸ਼ ਨੇੜੇ ਕਾਰ ਦੇ ਖੱਡ 'ਚ ਡਿਗਣ ਨਾਲ 5 ਮੌਤਾਂ

ਦੇਹਰਾਦੂਨ, 16 ਜਨਵਰੀ (ਏਜੰਸੀ)- ਉੱਤਰਾਖੰਡ 'ਚ ਰਿਸ਼ੀਕੇਸ਼ ਨੇੜੇ ਵੀਰਵਾਰ ਨੂੰ ਇਕ ਕਾਰ ਦੇ ਡੂੰਘੀ ਖੱਡ 'ਚ ਡਿਗਣ ਨਾਲ 5 ਲੋਕ ਮਾਰੇ ਗਏ ਤੇ ਇਕ ਔਰਤ ਜ਼ਖ਼ਮੀ ਹੋ ਗਈ | ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਅੱਜ ਸਵੇਰੇ 10 ਕੁ ਵਜੇ ਐਨ.ਐਚ. 58 'ਤੇ ਟਿਹਰੀ ਜ਼ਿਲ੍ਹੇ 'ਚ ਦੇਵਪ੍ਰਯਾਗ ਤੇ ਰਿਸ਼ੀਕੇਸ਼ ਨੇੜੇ ਸਕਨੀਧਰ 'ਚ ਉਸ ਸਮੇਂ ਵਾਪਰਿਆ ਜਦੋਂ ਇਕ ਕਾਰ 300 ਮੀਟਰ ਡੂੰਘੀ ਖੱਡ 'ਚ ਡਿਗ ਗਈ | ਪੁਲਿਸ ਮੁਤਾਬਿਕ ਇਸ ਹਾਦਸੇ 'ਚ 5 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਤੇ ਜ਼ਖ਼ਮੀ ਹੋਈ ਔਰਤ ਨੂੰ ਰਿਸ਼ੀਕੇਸ਼ ਦੇ ਏਮਜ਼ 'ਚ ਭਰਤੀ ਕਰਵਾਇਆ ਗਿਆ ਹੈ | ਇਸ ਹਾਦਸੇ ਦੀ ਖ਼ਬਰ ਮਿਲਦਿਆਂ ਸੂਬਾ ਆਫਤਾਂ ਤੋਂ ਬਚਾਅ ਬਲ (ਐਸ.ਡੀ.ਆਰ.ਐਫ.) ਤੇ ਪੁਲਿਸ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪੁੱਜ ਕੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਸਨ |

ਪੰਜਾਬ ਤੇ ਹਰਿਆਣਾ 'ਚ ਸੰਘਣੀ ਧੁੰਦ ਜਨਜੀਵਨ ਪ੍ਰਭਾਵਿਤ

ਚੰਡੀਗੜ੍ਹ, 16 ਜਨਵਰੀ (ਏਜੰਸੀ)- ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਖੇਤਰਾਂ 'ਚ ਹੱਢ ਚੀਰਵੀਂ ਠੰਢ ਦਾ ਦੌਰ ਜਾਰੀ ਹੈ, ਜਦੋਂਕਿ ਵੀਰਵਾਰ ਸਵੇਰੇ ਪਈ ਸੁੰਘਣੀ ਧੁੰਦ ਕਾਰਨ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਹਨ | ਸ੍ਰੀਨਗਰ 'ਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ਬਰਫ਼ਬਾਰੀ ਕਾਰਨ ਚੌਥੇ ਦਿਨ ਵੀ ਆਮ ਜਨਜੀਵਨ ਪ੍ਰਭਾਵਿਤ ਹੋਇਆ, ਜਦੋਂਕਿ ਇਸ ਦੇ ਨਾਲ ਹੀ ਪਿਛਲੇ 40 ਸਾਲਾਂ 'ਚ ਸਭ ਤੋਂ ਭਾਰੀ ਬਰਫ਼ਬਾਰੀ ਦਾ ਰਿਕਾਰਡ ਵੀ ਟੁੱਟ ਗਿਆ ਹੈ | ਪੰਜਾਬ 'ਚ ਅੰਮਿ੍ਤਸਰ ਸਭ ਤੋਂ ਠੰਢਾ ਸਥਾਨ ਰਿਹਾ, ਜਿਥੇ ਘੱਟੋ-ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਮੌਸਮ ਵਿਭਾਗ ਅਨੁਸਾਰ ਘੱਟੋ ਘੱਟ ਤਾਪਮਾਨ ਲੁਧਿਆਣਾ 'ਚ 7.1, ਪਟਿਆਲਾ 'ਚ 7.6, ਆਦਮਪੁਰ 'ਚ 6.9, ਹਲਵਾਰਾ 'ਚ 4.7, ਬਠਿੰਡਾ 'ਚ 5.4, ਫਰੀਦਕੋਟ 'ਚ 6 ਤੇ ਗੁਰਦਾਸਪੁਰ 'ਚ 7.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |

ਮਿਸ਼ਨ ਗਗਨਯਾਨ: 4 ਪੁਲਾੜ ਯਾਤਰੀ ਰੂਸ 'ਚ ਲੈਣਗੇ 11 ਮਹੀਨੇ ਦੀ ਸਿਖਲਾਈ

ਨਵੀਂ ਦਿੱਲੀ, 16 ਜਨਵਰੀ (ਏਜੰਸੀ)- ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ਗਗਨਯਾਨ ਪ੍ਰਾਜੈਕਟ ਲਈ ਚੁਣੇ ਗਏ 4 ਪੁਲਾੜ ਯਾਤਰੀ ਰੂਸ 'ਚ 11 ਮਹੀਨਿਆਂ ਦੀ ਸਿਖਲਾਈ ਲੈਣਗੇ | ਆਪਣੇ ਬਿਆਨ 'ਚ ਪ੍ਰਮਾਣੂ ਊਰਜਾ ਤੇ ਪੁਲਾੜ ਰਾਜ ਮੰਤਰੀ ਨੇ ਦੱਸਿਆ ਕਿ ਇਹ ਸਿਖਲਾਈ ਜਨਵਰੀ ਦੇ ਤੀਜੇ ਹਫ਼ਤੇ ਤੋਂ ਸ਼ੁਰੂ ਹੋਵੇਗੀ ਤੇ ਰੂਸ 'ਚ 11 ਮਹੀਨਿਆਂ ਦੀ ਸਿਖਲਾਈ ਬਾਅਦ ਇਹ ਪੁਲਾੜ ਯਾਤਰੀ ਭਾਰਤ 'ਚ ਵਿਸ਼ੇਸ਼ ਤੌਰ 'ਤੇ ਪੁਲਾੜ ਵਾਹਨ (ਮਿਡਊਲ-ਸਪੈਸੀਫਿਕ) ਦੀ ਸਿਖਲਾਈ ਲੈਣਗੇ | ਇਹ ਪੁਲਾੜ ਯਾਤਰੀ ਇਸਰੋ ਵਲੋਂ ਤਿਆਰ ਕੀਤੇ ਗਏ ਪੁਲਾੜ ਵਾਹਨ ਨੂੰ ਚਲਾਉਣ (ਆਪ੍ਰੇਟ ਕਰਨ) ਤੇ ਉਸ 'ਤੇ ਕੰਮ ਕਰਨ ਦੀ ਸਿਖਲਾਈ ਲੈਣਗੇ | ਜ਼ਿਕਰਯੋਗ ਹੈ ਕਿ 10,000 ਕਰੋੜ ਰੁਪਏ ਦੇ ਇਸ ਉਤਸ਼ਾਹਪੂਰਨ ਪ੍ਰਾਜੈਕਟ ਨੂੰ 2022 'ਚ ਭਾਰਤ ਦੀ ਆਜ਼ਾਦੀ ਦੀ 75ਵੀਂ ਵਰੇਗੰਢ 'ਤੇ ਲਾਂਚ ਕੀਤੇ ਜਾਣ ਦੀ ਯੋਜਨਾ ਹੈ | ਪੁਲਾੜ ਯਾਤਰੀਆਂ ਨੂੰ ਭਾਰਤ ਦਾ ਸਭ ਤੋਂ ਭਾਰਾ ਲਾਂਚ ਵਹੀਕਲ ਬਾਹੂਬਲੀ ਜੀ.ਐਸ.ਐਲ.ਵੀ. ਮਾਰਕ-3 ਪੁਲਾੜ 'ਚ ਲੈ ਕੇ ਜਾਵੇਗਾ |

ਜਸਟਿਸ ਢੀਂਗਰਾ ਰਿਪੋਰਟ 'ਚ ਸਪੱਸ਼ਟ ਹੈ ਕਿ ਕਾਂਗਰਸ ਨੇ ਸਿੱਖਾਂ ਦੇ ਕਾਤਲਾਂ ਨੂੰ ਬਚਾਇਆ-ਭਾਜਪਾ

ਨਵੀਂ ਦਿੱਲੀ, 16 ਜਨਵਰੀ (ਏਜੰਸੀ)- ਭਾਜਪਾ ਵਲੋਂ ਵੀਰਵਾਰ ਨੂੰ ਐਸ.ਆਈ.ਟੀ. ਰਿਪੋਰਟ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਪਾਰਟੀ ਵਲੋਂ 1984 ਦੇ ਸਿੱਖ-ਵਿਰੋਧੀ ਦੰਗਿਆਂ ਸ਼ਾਮਿਲ ਆਪਣੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਦੇ ਚੱਲਦਿਆਂ ਪੀੜਤਾਂ ਨੂੰ ...

ਪੂਰੀ ਖ਼ਬਰ »

ਜਨਗਣਨਾ 2021-ਪਖਾਨਾ, ਮੋਬਾਈਲ ਨੰਬਰ ਅਤੇ ਵਾਹਨਾਂ ਬਾਰੇ ਵੀ ਮੰਗੀ ਜਾਵੇਗੀ ਜਾਣਕਾਰੀ

ਨਵੀਂ ਦਿੱਲੀ, 16 ਜਨਵਰੀ (ਏਜੰਸੀ)-ਦੇਸ਼ ਭਰ 'ਚ ਜਨਗਣਨਾ 2021 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ | 1 ਅਪ੍ਰੈਲ 2020 ਤੋਂ ਅਪ੍ਰੈਲ 30 ਸਤੰਬਰ 2020 ਤੱਕ ਜਨਗਣਨਾ ਦਾ ਪਹਿਲਾ ਪੜਾਅ ਹੋਵੇਗਾ | ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਤੋਂ ਵੀ ਦਸਤਾਵੇਜ਼ ਨਹੀਂ ਮੰਗਿਆ ਜਾਵੇਗਾ | ਪਹਿਲੇ ...

ਪੂਰੀ ਖ਼ਬਰ »

5 ਮਹੀਨਿਆਂ ਬਾਅਦ 5 ਕਸ਼ਮੀਰੀ ਸਿਆਸੀ ਨੇਤਾ ਰਿਹਾਅ

ਸ੍ਰੀਨਗਰ, 16 ਜਨਵਰੀ (ਏਜੰਸੀ)- ਜੰਮੂ-ਕਸ਼ਮੀਰ ਪ੍ਰਸ਼ਾਸਨ ਵਲੋਂ ਵੀਰਵਾਰ ਨੂੰ 3 ਸਾਬਕਾਂ ਵਿਧਾਇਕਾਂ ਸਮੇਤ 5 ਕਸ਼ਮੀਰੀ ਸਿਆਸੀ ਨੇਤਾਵਾਂ ਨੂੰ 5 ਮਹੀਨਿਆਂ ਤੋਂ ਵਧੇਰੇ ਸਮੇਂ ਬਾਅਦ ਨਿਸ਼ੇਧਕ ਨਜ਼ਰਬੰਦੀ (ਪ੍ਰੀਵੇਂਟਿਵ ਡਿਟੈਂਸ਼ਨ) ਤੋਂ ਰਿਹਾਅ ਕਰ ਦਿੱਤਾ ਗਿਆ ਹੈ, ...

ਪੂਰੀ ਖ਼ਬਰ »

ਪ੍ਰੀਸ਼ਦ 'ਚ ਕਸ਼ਮੀਰ ਮੁੱਦੇ ਦੀ ਪਾਕਿ ਵਲੋਂ ਚਰਚਾ ਦੀ ਕੋਸ਼ਿਸ਼ ਮੰਚ ਦੀ ਦੁਰਵਰਤੋਂ-ਭਾਰਤ

ਨਵੀਂ ਦਿੱਲੀ, 16 ਜਨਵਰੀ (ਉਪਮਾ ਡਾਗਾ ਪਾਰਥ)-ਭਾਰਤ ਨੇ ਪਾਕਿਸਤਾਨ ਵਲੋਂ ਚੀਨ ਰਾਹੀਂ ਜੰਮੂ-ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਚੁੱਕਣ ਦੀ ਕੋਸ਼ਿਸ਼ ਨੂੰ ਉਕਤ ਮੰਚ ਦੀ ਦੁਰਵਰਤੋਂ ਕਰਾਰ ਦਿੱਤਾ ਹੈ। ਭਾਰਤ ਨੇ ਦੋਹਾਂ ਗੁਆਂਢੀ ਮੁਲਕਾਂ ਨੂੰ ...

ਪੂਰੀ ਖ਼ਬਰ »

ਜੈਸ਼ੰਕਰ ਵਲੋਂ ਈਰਾਨੀ ਹਮਰੁਤਬਾ ਜਵਾਦ ਜ਼ਰੀਫ਼ ਨਾਲ ਦੁਵੱਲੇ ਮੁੱਦਿਆਂ ਸਬੰਧੀ ਗੱਲਬਾਤ

ਨਵੀਂ ਦਿੱਲੀ, 16 ਜਨਵਰੀ (ਉਪਮਾ ਡਾਗਾ ਪਾਰਥ)-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਦਿੱਲੀ ਵਿਖੇ ਆਪਣੇ ਈਰਾਨੀ ਹਮਰੁਤਬਾ ਜਵਾਦ ਜ਼ਰੀਫ ਨਾਲ ਮੁਲਾਕਾਤ ਕੀਤੀ | ਅਮਰੀਕਾ ਅਤੇ ਈਰਾਨ ਦਰਮਿਆਨ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਵਧੇ ਤਣਾਅ ਦੇ ...

ਪੂਰੀ ਖ਼ਬਰ »

ਭੀਮ ਆਰਮੀ ਮੁਖੀ ਚੰਦਰ ਸ਼ੇਖ਼ਰ ਆਜ਼ਾਦ ਤਿਹਾੜ ਜੇਲ੍ਹ ਤੋਂ ਰਿਹਾਅ

ਨਵੀਂ ਦਿੱਲੀ, 16 ਜਨਵਰੀ (ਪੀ.ਟੀ.ਆਈ.)-ਨਾਗਰਿਕਤਾ ਸੋਧ ਕਾਨੂੰਨ ਿਖ਼ਲਾਫ਼ ਪ੍ਰਦਰਸ਼ਨ ਦੌਰਾਨ ਦਿੱਲੀ ਦੇ ਦਰਿਆਗੰਜ 'ਚ ਹੋਈ ਹਿੰਸਾ ਦੇ ਮਾਮਲੇ 'ਚ ਗਿ੍ਫ਼ਤਾਰ ਭੀਮ ਆਰਮੀ ਮੁਖੀ ਚੰਦਰ ਸ਼ੇਖ਼ਰ ਆਜ਼ਾਦ ਨੂੰ ਵੀਰਵਾਰ ਰਾਤ ਨੂੰ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ | ...

ਪੂਰੀ ਖ਼ਬਰ »

ਅੱਤਵਾਦ ਦਾ ਸਮਰਥਨ ਕਰਨ ਵਾਲਿਆਂ ਿਖ਼ਲਾਫ਼ ਸਖ਼ਤ ਕਾਰਵਾਈ ਜ਼ਰੂਰੀ-ਰਾਵਤ

ਅਮਰੀਕਾ ਦੇ ਰਾਹ 'ਤੇ ਚੱਲ ਕੇ ਕੀਤਾ ਜਾ ਸਕਦੈ ਅੱਤਵਾਦ ਦਾ ਖ਼ਾਤਮਾ ਨਵੀਂ ਦਿੱਲੀ, 16 ਜਨਵਰੀ (ਉਪਮਾ ਡਾਗਾ ਪਾਰਥ)-ਭਾਰਤ ਦੇ ਪਹਿਲੇ ਚੀਫ਼ ਆਫ਼. ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਨੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਅਸਿੱਧੇ ਤੌਰ 'ਤੇ ਨਿਸ਼ਾਨਾ ਬਣਾਉਂਦੇ ਹੋਏ ਕਿਹਾ ...

ਪੂਰੀ ਖ਼ਬਰ »

ਚਾਰਾ ਘੁਟਾਲੇ ਨਾਲ ਜੁੜੇ ਪੰਜਵੇਂ ਮਾਮਲੇ 'ਚ ਲਾਲੂ ਯਾਦਵ ਦਾ ਬਿਆਨ ਦਰਜ

ਰਾਂਚੀ, 16 ਜਨਵਰੀ (ਆਈ.ਏ.ਐਨ.ਐਸ.)-ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਚਾਰਾ ਘੁਟਾਲੇ ਨਾਲ ਜੁੜੇ ਪੰਜਵੇਂ ਮਾਮਲੇ 'ਚ ਆਪਣਾ ਬਿਆਨ ਦਰਜ ਕਰਵਾਉਣ ਲਈ ਵੀਰਵਾਰ ਨੂੰ ਰਾਂਚੀ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਹੋਏ | ਲਾਲੂ ਨੂੰ ...

ਪੂਰੀ ਖ਼ਬਰ »

ਮੈਂ ਸਿਰਫ਼ ਰਬੜ ਦੀ ਮੋਹਰ ਨਹੀਂ ਹਾਂ-ਕੇਰਲ ਦੇ ਰਾਜਪਾਲ

ਕਿਹਾ, ਸੀ.ਏ.ਏ. ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਣ ਤੋਂ ਪਹਿਲਾਂ ਮੈਨੂੰ ਦੱਸਣਾ ਚਾਹੀਦਾ ਸੀ ਤਿਰੂਵਨੰਤਪੁਰਮ, 16 ਜਨਵਰੀ (ਏਜੰਸੀ)-ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਨੂੰ ਸੂਚਿਤ ਕੀਤੇ ਬਿਨਾਂ ਨਾਗਰਿਕਤਾ ਸੋਧ ਕਾਨੂੰਨ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਸਰਕਾਰ ਵਲੋਂ ਸ੍ਰੀਨਗਰ, ਜੰਮੂ ਹਵਾਈ ਅੱਡੇ ਤੁਰੰਤ ਸੀ.ਆਈ.ਐਸ.ਐਫ. ਹਵਾਲੇ ਕਰਨ ਦੇ ਹੁਕਮ

ਨਵੀਂ ਦਿੱਲੀ, 16 ਜਨਵਰੀ (ਏਜੰਸੀ)- ਬੀਤੇ ਦਿਨੀਂ ਜੰਮੂ-ਕਸ਼ਮੀਰ ਪੁਲਿਸ ਦੇ ਡੀ.ਐਸ.ਪੀ. ਦਵਿੰਦਰ ਸਿੰਘ ਦੀ ਗਿ੍ਫ਼ਤਾਰੀ ਹੋਣ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਸਰਕਾਰ ਨੇ ਤੁਰੰਤ ਸ੍ਰੀਨਗਰ ਤੇ ਜੰਮੂ ਦੇ ਹਵਾਈ ਅੱਡਿਆਂ ਦੀ ਸੁਰੱਖਿਆ ਜ਼ਿੰਮੇਵਾਰੀ ਸੀ. ਆਈ. ਐਸ. ਐਫ. ਦੇ ...

ਪੂਰੀ ਖ਼ਬਰ »

ਕਾਰਗਿਲ 'ਚ ਸੈਨਾ ਦੀ ਚੌਕੀ ਨਾਲ ਬਰਫ਼ ਦੇ ਤੋਦੇ ਟਕਰਾਉਣ ਨਾਲ ਜਵਾਨ ਦੀ ਮੌਤ, 3 ਜ਼ਖ਼ਮੀ

ਕਾਰਗਿਲ, 16 ਜਨਵਰੀ (ਏਜੰਸੀ)-ਕੇਂਦਰੀ ਸ਼ਾਸਤ ਪ੍ਰਦੇਸ਼ ਲੱਦਾਖ ਦੇ ਕਾਰਗਿਲ ਜ਼ਿਲ੍ਹੇ ਦੇ ਦਰਾਸ ਸਥਿਤ ਸੈਨਾ ਦੀ ਇਕ ਚੌਕੀ 'ਚ ਵੀਰਵਾਰ ਨੂੰ ਬਰਫ਼ ਦੇ ਇਕ ਤੋਦੇ ਦੇ ਟਕਰਾਉਣ ਨਾਲ ਇਕ ਜਵਾਨ ਦੀ ਮੌਤ ਹੋ ਗਈ ਤੇ 3 ਹੋਰ ਜ਼ਖ਼ਮੀ ਹੋ ਗਏ | ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮੁਸ਼ੱਰਫ਼ ਵਲੋਂ ਸਪੈਸ਼ਲ ਟਿ੍ਬਿਊਨਲ ਦੇ ਮੌਤ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ

ਅੰਮਿ੍ਤਸਰ, 16 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼ ਨੇ ਵਿਸ਼ੇਸ਼ ਟਿ੍ਬਿਊਨਲ ਦੇ ਉਸ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ, ਜਿਸ 'ਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ | ਦੱਸਣਯੋਗ ਹੈ ਕਿ ਲਾਹੌਰ ਹਾਈ ...

ਪੂਰੀ ਖ਼ਬਰ »

ਮਨੀਸ਼ ਸਿਸੋਦੀਆ ਨੇ ਪਟਪੜਗੰਜ ਤੋਂ ਭਰਿਆ ਨਾਮਜ਼ਦਗੀ ਪੱਤਰ

ਨਵੀਂ ਦਿੱਲੀ, 16 ਜਨਵਰੀ (ਜਗਤਾਰ ਸਿੰਘ)-ਦਿੱਲੀ ਦੇ ਉਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਪਟਪੜਗੰਜ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ | ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ...

ਪੂਰੀ ਖ਼ਬਰ »

ਗ੍ਰਹਿ ਮੰਤਰਾਲੇ ਨੇ ਬੁਲਾਈ ਬੈਠਕ

ਨਵੀਂ ਦਿੱਲੀ, 16 ਜਨਵਰੀ (ਉਪਮਾ ਡਾਗਾ ਪਾਰਥ)-ਨਾਗਿਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਭਰ 'ਚ ਜਾਰੀ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਕੇਂਦਰ ਸਰਕਾਰ ਰਾਸ਼ਟਰੀ ਅਬਾਦੀ ਰਜਿਸਟਰ (ਐੱਨ.ਪੀ.ਆਰ) ਨੂੰ ਲੈ ਕੇ ਲੋਕਾਂ ਦੇ ਭਰਮ-ਭੁਲੇਖਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX