ਤਾਜਾ ਖ਼ਬਰਾਂ


ਅੰਗ੍ਰੇਜ਼ਾਂ ਦੇ ਰਾਜ ਵਿਚ ਸ਼ੁਰੂ ਹੋਈ ਨੈਰੋਗੇਜ ਰੇਲ ਸੈਕਸ਼ਨ ਤੇ 26 ਜਨਵਰੀ ਨੂੰ ਦੌੜੇਗੀ
. . .  45 minutes ago
ਪਠਾਨਕੋਟ ,24 ਜਨਵਰੀ (ਸੰਧੂ) -ਪਠਾਨਕੋਟ ਨੂੰ ਹਿਮਾਚਲ ਪ੍ਰਦੇਸ਼ ਨਾਲ ਰੇਲਵੇ ਮਾਰਗ ਰਾਹੀ ਜੋੜਨ ਲਈ ਅੰਗ੍ਰੇਜ਼ਾਂ ਦੇ ਰਾਜ ਸਮੇਂ ਪਠਾਨਕੋਟ-ਜੋਗਿੰਦਰ ਨਗਰ ਨੈਰੋਗੇਜ ਰੇਲ ਸੈਕਸ਼ਨ ਤੇ ਰੋਲ ਸੇਵਾ ਸ਼ੁਰੂ ਕੀਤੀ ਗਈ ਸੀ ਤੇ ਇਸ ਟਰੈਕ ...
ਹੁਸ਼ਿਆਰਪੁਰ ਵਿਖੇ ਨਵਾਂ ਮੈਡੀਕਲ ਕਾਲਜ ਖੋਲ੍ਹਣ ਦੀ ਮਿਲੀ ਮਨਜ਼ੂਰੀ
. . .  about 1 hour ago
ਫਗਵਾੜਾ ,24 ਜਨਵਰੀ { ਹਰੀਪਾਲ ਸਿੰਘ }- ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਹੁਸ਼ਿਆਰਪੁਰ ਵਿਖੇ ਇਕ ਨਵਾਂ ਮੈਡੀਕਲ ਕਾਲਜ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ । ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ...
ਬਾਲ ਪੁਰਸਕਾਰ ਹਾਸਲ ਕਰਨ ਵਾਲੇ ਓਂਕਾਰ ਸਿੰਘ ਨਾਲ ਪ੍ਰਧਾਨ ਮੰਤਰੀ ਨੇ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 24 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟਵੀਟ ਕਰਕੇ ਓਂਕਾਰ ਸਿੰਘ ਨੂੰ ਬਾਲ ਪੁਰਸਕਾਰ ਮਿਲਣ 'ਤੇ ਵਧਾਈ ਦਿੱਤੀ ਤੇ ਜ਼ਿਕਰਯੋਗ ਹੈ ਕਿ ਓਂਕਾਰ ਸਿੰਘ ਨੇ ਛੋਟੀ ਉਮਰ ਵਿਚ ਸਿਧਾਂਤਕ ਭੌਤਿਕੀ 'ਤੇ ਇਕ ਕਿਤਾਬ ਲਿਖੀ ਹੈ। ਜਿਸ ਦੇ ਚੱਲਦਿਆਂ ਓਂਕਾਰ...
ਮਾਲ ਵਿਭਾਗ ਨੇ ਫ਼ਰਦ ਦਾ ਰੇਟ ਵਧਾਇਆ, ਰਜਿਸਟਰੀ ਦੀ ਆਨਲਾਈਨ ਰਜਿਸਟ੍ਰੇਸ਼ਨ 'ਤੇ 500 ਰੁਪਏ ਫ਼ੀਸ ਲਗਾਈ
. . .  about 3 hours ago
ਗੜ੍ਹਸ਼ੰਕਰ, 24 ਜਨਵਰੀ (ਧਾਲੀਵਾਲ) - ਮਾਲ ਵਿਭਾਗ ਵਲੋਂ ਫ਼ਰਦ ਦੀ ਫ਼ੀਸ ਵਿਚ ਵਾਧਾ ਕਰਦਿਆਂ ਰਜਿਸਟਰੀ ਦੀ ਆਨਲਾਈਨ ਰਜਿਸਟ੍ਰੇਸ਼ਨ ਦੀ ਫ਼ੀਸ ਲਗਾ ਦਿੱਤੀ ਹੈ। ਫ਼ਰਦ ਦੀ ਪ੍ਰਤੀ ਪੰਨੇ ਲਈ 5 ਰੁਪਏ ਸਹੂਲਤ ਚਾਰਜਿਜ਼ ਲਗਾਏ ਗਏ ਹਨ ਜਿਸ ਨਾਲ ਹੁਣ ਫ਼ਰਦ ਦੀ ਪ੍ਰਤੀ...
ਲੋਕਾਂ 'ਤੇ ਵਾਧੂ ਟੈਕਸ ਨਾ ਲਗਾਏ ਸਰਕਾਰ, ਇਹ ਬੇਇਨਸਾਫ਼ੀ ਹੈ - ਚੀਫ਼ ਜਸਟਿਸ
. . .  about 3 hours ago
ਨਵੀਂ ਦਿੱਲੀ, 24 ਜਨਵਰੀ - ਆਮ ਬਜਟ ਪੇਸ਼ ਹੋਣ ਤੋਂ ਇਕ ਹਫ਼ਤਾ ਪਹਿਲਾ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਸ.ਏ. ਬੋਬਡੇ ਨੇ ਵੱਡੀ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ 'ਤੇ ਟੈਕਸ ਦਾ ਬੋਝ ਨਹੀਂ ਪਾਉਣਾ ਚਾਹੀਦਾ। ਟੈਕਸ ਚੋਰੀ ਕਰਨਾ ਦੇਸ਼ ਦੇ ਬਾਕੀ ਨਾਗਰਿਕਾਂ...
ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਆਪ ਦੇ 2 ਵਿਧਾਇਕਾਂ ਨੇ ਨਾਮਜ਼ਦਗੀਆਂ ਲਈ ਵਾਪਸ
. . .  about 3 hours ago
ਨਵੀਂ ਦਿੱਲੀ, 24 ਜਨਵਰੀ - ਟਿਕਟ ਨਾ ਮਿਲਣ 'ਤੇ ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਆਪ ਦੇ 2 ਮੌਜੂਦਾ ਵਿਧਾਇਕਾਂ ਹਾਜੀ ਇਸ਼ਰਾਕ ਖਾਨ ਅਤੇ ਜਗਦੀਪ ਸਿੰਘ ਨੇ ਆਪਣੀਆਂ...
ਪੰਜਾਬ ਦੇ 5 ਜ਼ਿਲ੍ਹਿਆਂ 'ਚ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇੰਨੀਸ਼ਿਏਟਿਵ ਦੀ ਸ਼ੁਰੂਆਤ - ਬਲਬੀਰ ਸਿੱਧੂ
. . .  about 4 hours ago
ਚੰਡੀਗੜ੍ਹ, 24 ਜਨਵਰੀ - ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਹਾਈਪਰਟੈਨਸ਼ਨ (ਬਲੱਡ ਪ੍ਰੈਸ਼ਰ) ਤੋਂ ਪੀੜਤ ਮਰੀਜ਼ਾਂ ਦੀ ਜਲਦ ਪਹਿਚਾਣ ਤੇ ਉਨ੍ਹਾਂ ਦੇ ਇਲਾਜ ਲਈ ਸਿਹਤ ਵਿਭਾਗ ਪੰਜਾਬ...
ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਇਕ ਕੇਸ 'ਚ 5 ਸਾਲ ਦੀ ਸਜ਼ਾ
. . .  about 4 hours ago
ਰੂਪਨਗਰ, 24 ਜਨਵਰੀ (ਸਤਨਾਮ ਸਿੰਘ ਸੱਤੀ) - ਚੰਡੀਗੜ੍ਹ 'ਚ ਸਰਪੰਚ ਦੀ ਸ਼ਰੇਆਮ ਕੁੱਟਮਾਰ ਅਤੇ ਗੋਲੀਆਂ ਚਲਾਉਣ ਨਾਲ ਸੁਰਖ਼ੀਆਂ 'ਚ ਆਏ ਨੂਰਪੁਰ ਬੇਦੀ (ਰੂਪਨਗਰ) ਦੇ ਪਿੰਡ ਢਾਹਾਂ ਦੇ ਨਾਮੀ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਅਤੇ ਸਾਥੀ ਜਸਪਾਲ ਸਿੰਘ ਜੱਸੀ ਨੂੰ ਅੱਜ...
ਗੁਰਦੁਆਰਾ ਤੱਪ ਅਸਥਾਨ ਦੇ ਮੁਖ ਪ੍ਰਬੰਧਕ ਬਾਬਾ ਕਿਰਪਾਲ ਸਿੰਘ ਹੋਏ ਸਵਰਗਵਾਸ
. . .  about 4 hours ago
ਸ੍ਰੀ ਅਨੰਦਪੁਰ ਸਾਹਿਬ, 24 ਜਨਵਰੀ (ਨਿੱਕੂਵਾਲ,ਕਰਨੈਲ ਸਿੰਘ) ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆ ਖ਼ਾਲਸਾਈ ਫ਼ੌਜਾਂ ਦੇ ਸ਼੍ਰੋਮਣੀ ਜਰਨੈਲ ਭਾਈ  ਜੈਤਾ ਜੀ ਬਾਬਾ ਜੀਵਨ ਸਿੰਘ ਜੀ ਸ਼ਹੀਦ ਦੇ ਸੱਤਵੀਂ ਪੀੜੀ ਦੇ ਵਾਰਸ ਅਤੇ ਗੁਰਦੁਆਰਾ ਤਪ ਅਸਥਾਨ...
ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਏ ਸਿੱਧੂ ਮੂਸੇਵਾਲਾ
. . .  about 5 hours ago
ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ) - ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ...
ਬ੍ਰਾਜ਼ੀਲ ਦੇ ਰਾਸ਼ਟਰਪਤੀ ਪਹੁੰਚੇ ਭਾਰਤ
. . .  about 5 hours ago
ਨਵੀਂ ਦਿੱਲੀ, 24 ਜਨਵਰੀ - ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਮੈਸੀਅਸ ਬੋਲਸੋਨਾਰੋ ਭਾਰਤ ਪਹੁੰਚ ਗਏ ਹਨ। ਉਹ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਹੋਣ ਵਾਲੀ ਪਰੇਡ ਦੇ ਮੁੱਖ ਮਹਿਮਾਨ...
ਸੀ. ਬੀ. ਆਈ. ਅਦਾਲਤ ਨੇ ਰੱਦ ਕੀਤੀ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ
. . .  about 5 hours ago
ਚੰਡੀਗੜ੍ਹ, 24 ਜਨਵਰੀ (ਰਣਜੀਤ)- ਸ਼ਿਮਲਾ ਦੇ ਸਾਬਕਾ ਆਈ. ਜੀ. ਜਹੂਰ ਹੈਦਰ ਜੈਦੀ ਦੀ ਜ਼ਮਾਨਤ ਨੂੰ ਚੰਡੀਗੜ੍ਹ ਦੀ ਸੀ. ਬੀ. ਆਈ. ਅਦਾਲਤ ਨੇ ਰੱਦ ਕਰ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ...
ਕੇਂਦਰ ਦੇ ਇਸ਼ਾਰਿਆਂ 'ਤੇ ਬੁਲਾਈ ਗਈ ਪਾਣੀਆਂ ਦੇ ਮੁੱਦੇ 'ਤੇ ਸਰਬ ਪਾਰਟੀ ਮੀਟਿੰਗ - ਸਿਮਰਜੀਤ ਬੈਂਸ
. . .  about 5 hours ago
ਜਲੰਧਰ, 24 ਜਨਵਰੀ (ਚਿਰਾਗ਼ ਸ਼ਰਮਾ) - ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬੀਤੇ ਦਿਨ ਪਾਣੀ...
ਡਾ. ਓਬਰਾਏ ਦੇ ਯਤਨਾਂ ਸਦਕਾ ਸ਼ਾਹਕੋਟ ਦੇ 21 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਪੁੱਜੀ ਵਤਨ
. . .  about 5 hours ago
ਰਾਜਾਸਾਂਸੀ, 24 ਜਨਵਰੀ (ਹੇਰ, ਖੀਵਾ)- ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਸਜਾ ਕੇ ਦੁਬਈ ਗਏ ਨੌਜਵਾਨ ਪ੍ਰਭਜੋਤ ਸਿੰਘ ਨੇ ਉੱਥੇ ਕੰਮ ਨਾ ਮਿਲਣ ਕਰਕੇ ਨਿਰਾਸ਼ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ...
ਬੇਅਦਬੀ ਮਾਮਲੇ ਦੇ ਅਸਲ ਦੋਸ਼ੀ ਸੁਖਬੀਰ ਬਾਦਲ - ਗੁਰਪ੍ਰੀਤ ਕਾਂਗੜ
. . .  about 5 hours ago
ਚੰਡੀਗੜ੍ਹ, 24 ਜਨਵਰੀ (ਸੁਰਿੰਦਰਪਾਲ ਸਿੰਘ) - ਸੁਖਬੀਰ ਬਾਦਲ ਵੱਲੋਂ ਲਗਾਏ ਦੋਸ਼ਾਂ 'ਤੇ ਸਫ਼ਾਈ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ...
ਭੂਸ਼ਨ ਸਟੀਲ ਦੇ ਸਾਬਕਾ ਸੀ. ਐੱਮ. ਡੀ. ਸੰਜੇ ਸਿੰਘਲ ਨੂੰ ਮਿਲੀ ਜ਼ਮਾਨਤ
. . .  about 5 hours ago
ਕੁਸ਼ਲਦੀਪ ਢਿੱਲੋਂ ਵੱਲੋਂ ਸੁਖਬੀਰ ਬਾਦਲ ਨੂੰ ਦੋਸ਼ ਸਾਬਤ ਕਰਨ ਦੀ ਚੁਨੌਤੀ
. . .  about 5 hours ago
ਦਿੱਲੀ 'ਚ ਕੌਮੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ
. . .  about 6 hours ago
ਭਾਰਤ ਦੀ ਨਿਊਜ਼ੀਲੈਂਡ ਉੱਪਰ 6 ਵਿਕਟਾਂ ਨਾਲ ਰੋਮਾਂਚਕ ਜਿੱਤ
. . .  about 6 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 12 ਗੇਂਦਾ 'ਚ 18 ਦੌੜਾਂ ਦੀ ਲੋੜ
. . .  about 6 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਨੂੰ ਜਿੱਤਣ ਲਈ 18 ਗੇਂਦਾ 'ਚ 29 ਦੌੜਾਂ ਦੀ ਲੋੜ
. . .  about 6 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 15 ਓਵਰਾ ਤੋਂ ਬਾਅਦ ਭਾਰਤ 151/4
. . .  about 6 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਚੌਥਾ ਖਿਡਾਰੀ (ਸ਼ਿਵਮ ਦੂਬੇ) 13 ਦੌੜਾਂ ਬਣਾ ਕੇ ਆਊਟ
. . .  about 6 hours ago
ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋ ਮੁਕਤ ਕਰਾਵਾਂਗੇ- ਢੀਂਡਸਾ
. . .  about 6 hours ago
ਸੀ.ਸੀ ਥੰਪੀ ਦੇ ਈ.ਡੀ ਰਿਮਾਂਡ 'ਚ 4 ਦਿਨਾਂ ਦਾ ਵਾਧਾ
. . .  about 6 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਤੀਜਾ ਖਿਡਾਰੀ (ਵਿਰਾਟ ਕੋਹਲੀ) 45 ਦੌੜਾਂ ਬਣਾ ਕੇ ਆਊਟ
. . .  about 6 hours ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਰਾਜਸਥਾਨ ਫੀਡਰ 'ਚ ਮਾਰੀ ਛਾਲ
. . .  about 6 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 10 ਓਵਰਾ ਤੋਂ ਬਾਅਦ ਭਾਰਤ 115/2
. . .  about 6 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਦੂਜਾ ਖਿਡਾਰੀ (ਕੇ.ਐੱਲ ਰਾਹੁਲ) 56 ਦੌੜਾਂ ਬਣਾ ਕੇ ਆਊਟ
. . .  about 6 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਕੇ.ਐੱਲ ਰਾਹੁਲ ਦੀਆਂ 50 ਦੌੜਾਂ ਪੂਰੀਆਂ
. . .  about 7 hours ago
ਤਕਨੀਕੀ ਖ਼ਰਾਬੀ ਕਾਰਨ ਵਾਪਸ ਮੁੜੀ ਬੈਂਗਲੁਰੂ-ਫੁਕੇਟ ਉਡਾਣ
. . .  about 6 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5 ਓਵਰਾ ਤੋਂ ਬਾਅਦ ਭਾਰਤ 57/1
. . .  about 7 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5ਵੇਂ ਓਵਰ 'ਚ ਭਾਰਤ 50 ਦੌੜਾਂ ਪਾਰ
. . .  about 7 hours ago
ਈ.ਡੀ ਨੇ ਮੰਗਿਆ ਸੀ.ਸੀ ਥੰਪੀ ਦਾ ਹੋਰ ਰਿਮਾਂਡ
. . .  about 7 hours ago
ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ 'ਚ ਟਿੱਡੀ ਦਲ ਦੇ ਕੀਟ ਮਿਲਣ ਕਾਰਨ ਚਿੰਤਾ 'ਚ ਡੁੱਬੇ ਕਿਸਾਨ
. . .  about 7 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਪਹਿਲਾ ਖਿਡਾਰੀ (ਰੋਹਿਤ ਸ਼ਰਮਾ) 7 ਦੌੜਾਂ ਬਣਾ ਕੇ ਆਊਟ
. . .  about 7 hours ago
ਸਿੱਖਿਆ ਬੋਰਡ ਵਲੋਂ ਓਪਨ ਸਕੂਲ ਦੀ 10ਵੀਂ ਅਤੇ 12ਵੀਂ ਸ਼੍ਰੇਣੀ 'ਚ ਦਾਖ਼ਲੇ ਦੀਆਂ ਮਿਤੀਆਂ 'ਚ ਵਾਧਾ
. . .  about 7 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 204 ਦੌੜਾਂ ਦਾ ਵਿਸ਼ਾਲ ਟੀਚਾ
. . .  about 7 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 20ਵੇਂ ਓਵਰ 'ਚ ਨਿਊਜ਼ੀਲੈਂਡ 200 ਦੌੜਾਂ ਪਾਰ
. . .  about 7 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਰਾਸ ਟੇਲਰ ਦੀਆਂ 50 ਦੌੜਾਂ ਪੂਰੀਆਂ
. . .  about 7 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ 5ਵਾਂ ਖਿਡਾਰੀ ਇੱਕ ਦੌੜ ਬਣਾ ਕੇ ਆਊਟ
. . .  about 8 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਚੌਥਾ ਖਿਡਾਰੀ (ਵਿਲੀਅਮਸਨ) 51 ਦੌੜਾਂ ਬਣਾ ਕੇ ਆਊਟ
. . .  about 8 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਦੀਆਂ 50 ਦੌੜਾਂ ਪੂਰੀਆਂ
. . .  about 8 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 16 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 165/3
. . .  about 8 hours ago
ਨਿਰਭੈਆ ਮਾਮਲਾ : ਦੋਸ਼ੀਆਂ ਦੇ ਵਕੀਲ ਵੱਲੋਂ ਅਦਾਲਤ ਵਿਚ ਫਿਰ ਤੋਂ ਅਪੀਲ ਦਾਇਰ
. . .  about 8 hours ago
ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ
. . .  about 8 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਤੀਸਰਾ ਖਿਡਾਰੀ ਬਿਨਾਂ ਕੋਈ ਦੌੜ ਬਣਾਏ ਆਊਟ
. . .  about 8 hours ago
ਲੜਕੀ ਨਾਲ ਕਥਿਤ ਸਮੂਹਿਕ ਜਬਰ ਜਨਾਹ
. . .  about 8 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਦੂਜਾ ਖਿਡਾਰੀ (ਮੁਨਰੋ) 59 ਦੌੜਾਂ ਬਣਾ ਕੇ ਆਊਟ
. . .  about 8 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 11ਵੇਂ ਓਵਰ 'ਚ ਨਿਊਜ਼ੀਲੈਂਡ 100 ਦੌੜਾਂ ਪਾਰ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਮਾਘ ਸੰਮਤ 551
ਿਵਚਾਰ ਪ੍ਰਵਾਹ: ਮਤਭੇਦ ਭੁਲਾ ਕੇ ਕਿਸੇ ਖਾਸ ਕਾਰਜ ਲਈ ਸਾਰੀਆਂ ਧਿਰਾਂ ਦਾ ਇਕ ਹੋ ਜਾਣਾ ਜੀਵਤ ਰਾਸ਼ਟਰ ਦਾ ਲੱਛਣ ਹੈ। -ਬਾਲ ਗੰਗਾਧਰ ਤਿਲਕ

ਪਹਿਲਾ ਸਫ਼ਾ

ਗਣਤੰਤਰ ਦਿਵਸ ਫੁੱਲ ਡਰੈੱਸ ਰਿਹਰਸਲ ਦੌਰਾਨ ਖਿੱਚ ਦਾ ਕੇਂਦਰ ਬਣੀ ਪੰਜਾਬ ਦੀ ਝਾਕੀ

ਨਵੀਂ ਦਿੱਲੀ, 23 ਜਨਵਰੀ (ਬਲਵਿੰਦਰ ਸਿੰਘ ਸੋਢੀ)-ਗਣਤੰਤਰ ਦਿਵਸ ਪਰੇਡ ਸਬੰਧੀ ਫੁੱਲ ਡਰੈੱਸ ਰਿਹਰਸਲ ਕੀਤੀ ਗਈ ਜਿਸ ਵਿਚ ਜਵਾਨਾਂ ਨੇ ਆਪਣਾ ਦਮ ਵਿਖਾਇਆ | ਇਹ ਪਰੇਡ ਸਵੇਰੇ ਰਾਜਪੱਥ ਤੋਂ ਲਾਲ ਕਿਲ੍ਹੇ ਤੱਕ ਗਈ ਅਤੇ ਉਸ ਦੌਰਾਨ ਜਵਾਨਾਂ 'ਚ ਕਦਮਤਾਲ ਅਤੇ ਜੋਸ਼ ਭਰੇ ਬੈਂਡ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ, ਜਿਸ ਨੂੰ ਸੁਣ ਕੇ ਲੋਕਾਂ ਦੇ ਦਿਲਾਂ 'ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਈ | ਇਹ ਪਰੇਡ ਰਾਜਪੱਥ ਤੋਂ ਹੁੰਦੇ ਹੋਏ ਵਾਰ ਮੈਮੋਰੀਅਲ ਤੋਂ ਤਿਲਕ ਨਗਰ, ਬਹਾਦਰਸ਼ਾਹ ਜਫ਼ਰ ਮਾਰਗ ਹੁੰਦੇ ਹੋਏ ਹੋਏ ਲਾਲ ਕਿਲ੍ਹੇ ਤੱਕ ਪੁੱਜੀ | ਇਸ ਦੌਰਾਨ ਰਾਜਪੱਥ, ਇੰਡੀਆ ਗੇਟ, ਤਿਲਕ ਮਾਰਗ, ਆਈ.ਟੀ.ਓ. ਤੋਂ ਲੈ ਕੇ ਤਿਲਕ ਮਾਰਗ ਅਤੇ ਲਾਲ ਕਿਲ੍ਹੇ ਤੱਕ ਟ੍ਰੈਫ਼ਿਕ ਪ੍ਰਭਾਵਿਤ ਰਹੀ | ਇਸੀ ਪਰੇਡ 'ਚ ਸ਼ਾਮਿਲ ਹੋਣ ਵਾਲੀਆਂ ਝਾਕੀਆਂ ਨੇ ਪੂਰੀ ਤਿਆਰੀ ਨਾਲ ਆਪਣੀ ਝਲਕ ਵਿਖਾਈ | ਇਸ ਪਰੇਡ ਦੇ ਕਾਰਨ ਕੁੱਝ ਮੈਟਰੋ ਸਟੇਸ਼ਨ ਕੁਝ ਸਮੇਂ ਲਈ ਬੰਦ ਕੀਤੇ ਗਏ | ਇਸ ਦੌਰਾਨ ਪੁਲਿਸ ਵਲੋਂ ਪੂਰੀ ਤਰ੍ਹਾਂ ਨਾਲ ਸੁਰੱਖਿਆ ਕੀਤੀ ਹੋਈ ਸੀ | ਪਰੇਡ ਜਾਣ ਵਾਲੇ ਰਸਤਿਆਂ ਨੂੰ ਟ੍ਰੈਫ਼ਿਕ ਦੇ ਲਈ ਬਦਲਿਆ ਗਿਆ, ਜਿਸ ਕਰਕੇ ਲੋਕਾਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ |
ਗਣਤੰਤਰ ਦਿਵਸ ਮੌਕੇ ਸੁਣੇਗੀ ਰਾਫ਼ੇਲ ਦੀ ਦਹਾੜ
ਇਸ ਵਾਰ ਗਣਤੰਤਰ ਦਿਵਸ ਪਰੇਡ ਵਿਚ ਪਹਿਲੀ ਵਾਰ ਰਾਫ਼ੇਲ ਦੀ ਦਹਾੜ ਸੁਣਾਈ ਦੇਵੇਗੀ | ਇਸ ਤੋਂ ਇਲਾਵਾ ਮਿਜ਼ਾਈਲ ਅਤੇ ਹਲਕੇ ਹੈਲੀਕਾਪਟਰ ਵੀ ਵੇਖਣ ਨੂੰ ਮਿਲਣਗੇ ਅਤੇ ਨਾਲ ਹੀ ਹਵਾਈ ਫ਼ੌਜ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਵੇਖਿਆ ਜਾ ਸਕੇਗਾ | ਹਵਾਈ ਫ਼ੌਜ ਵਿਚ ਰਾਫ਼ੇਲ ਪਿਛਲੇ ਸਾਲ ਦੁਸਹਿਰੇ ਵਾਲੇ ਦਿਨ ਸ਼ਾਮਿਲ ਹੋਇਆ ਸੀ, ਜਿਸ ਨੂੰ ਵਿਸ਼ੇਸ਼ ਤੌਰ 'ਤੇ ਗਣਤੰਤਰ ਦਿਵਸ ਦੀਆਂ ਝਾਕੀਆਂ ਵਿਚ ਰੱਖਿਆ ਗਿਆ ਹੈ | ਇਸ ਤੋਂ ਇਲਾਵਾ ਤੇਜ, ਸੁਖੋਈ ਵੀ ਇਨ੍ਹਾਂ ਝਾਕੀਆਂ ਵਿਚ ਸ਼ਾਮਿਲ ਹਨ |

ਪੰਜਾਬ 'ਚ ਪਾਣੀ ਦੇ ਸੰਕਟ 'ਤੇ ਸਾਰੀਆਂ ਪਾਰਟੀਆਂ ਇਕਜੁੱਟ

• ਕੈਪਟਨ ਵਲੋਂ ਬੁਲਾਈ ਸਰਬ ਪਾਰਟੀ ਮੀਟਿੰਗ 'ਚ ਸਮੂਹ ਸਿਆਸੀ ਦਲਾਂ ਦਾ ਸਾਂਝਾ ਸੰਕਲਪ • ਪੰਜਾਬ ਦੇ ਦਰਿਆਈ ਪਾਣੀਆਂ ਨੂੰ ਨਾਨ-ਬੇਸਿਨ ਇਲਾਕਿਆਂ 'ਚ ਤਬਦੀਲ ਕਰਨ ਦੀ ਆਗਿਆ ਨਾ ਦੇਵੇ ਕੇਂਦਰ
ਚੰਡੀਗੜ੍ਹ, 23 ਜਨਵਰੀ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਣੀਆਂ ਦੀ ਸੰਭਾਲ ਸਬੰਧੀ ਸੱਦੀ ਸਰਬ ਪਾਰਟੀ ਬੈਠਕ ਵਲੋਂ ਅੱਜ ਇਥੇ ਰਾਜ ਵਿਚ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾਣ 'ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਸੂਬੇ ਦੇ ਉਪਲਬਧ ਪਾਣੀਆਂ ਦਾ ਨਵੇਂ ਸਿਰੇ ਤੋਂ ਮੁਲਾਂਕਣ ਕਰਨ ਦੀ ਮੰਗ ਕੀਤੀ | ਬਹੁਤੀਆਂ ਰਾਜਸੀ ਪਾਰਟੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਜ ਦੇ ਪਾਣੀਆਂ ਦਾ ਰਾਖਾ ਦੱਸਦਿਆਂ ਕਿਹਾ ਕਿ ਉਹ ਰਾਜ ਦੇ ਪਾਣੀਆਂ ਦੀ ਰਾਖੀ ਲਈ ਅਗਵਾਈ ਕਰਨ ਅਤੇ ਉਹ ਸਾਰੇ ਸਿਆਸੀ ਹਿਤਾਂ ਤੋਂ ਉੱਪਰ ਉੱਠ ਕੇ ਉਨ੍ਹਾਂ ਨੂੰ ਸਮਰਥਨ ਦੇਣਗੇ | ਪੰਜਾਬ ਭਵਨ ਵਿਖੇ ਤਕਰੀਬਨ 4 ਘੰਟੇ ਚੱਲੀ ਇਸ ਮੀਟਿੰਗ ਵਲੋਂ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਪੇਸ਼ ਮਤੇ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਜਿਸ ਵਿਚ ਪੰਜਾਬ ਦੇ ਧਰਤੀ ਹੇਠਲੇ ਪਾਣੀਆਂ ਦੇ ਲਗਾਤਾਰ ਘਟਣ ਕਾਰਨ ਰਾਜ ਦੇ ਮਾਰੂਥਲ ਬਣਨ ਦੇ ਖ਼ਦਸ਼ੇ ਤੋਂ ਇਲਾਵਾ ਇਸ ਗੱਲ  'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਰਾਜ ਦੀਆਂ ਸਿੰਜਾਈ ਲੋੜਾਂ ਲਈ 73 ਪ੍ਰਤੀਸ਼ਤ ਪਾਣੀ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਾਣੀ ਰਾਜ ਦੇ ਕਿਸਾਨ ਅਤੇ ਗਰੀਬਾਂ ਲਈ ਰੋਟੀ ਰੋਜ਼ੀ ਹੈ | ਮਤੇ ਵਿਚ ਰਾਵੀ, ਸਤਲੁਜ, ਬਿਆਸ ਦਰਿਆਵਾਂ ਦੇ ਪਾਣੀ ਨਾਨ-ਬੇਸਿਨ ਖੇਤਰਾਂ ਵਿਚ ਤਬਦੀਲ ਨਾ ਕਰਨ ਅਤੇ ਕੌਮਾਂਤਰੀ ਪੱਧਰ 'ਤੇ ਪ੍ਰਵਾਨਿਤ ਰਿਪੇਰੀਅਨ ਸਿਧਾਂਤ ਨੂੰ ਰਾਜ ਵਿਚ ਲਾਗੂ ਕਰਨ ਦੀ ਮੰਗ ਕੀਤੀ ਗਈ | ਮਤੇ ਵਿਚ ਰਾਜ ਦੇ ਦਰਿਆਈ ਪਾਣੀਆਂ ਦਾ ਨਵੇਂ ਸਿਰੇ ਤੋਂ ਮੁਲਾਂਕਣ ਕਰਨ ਅਤੇ ਪ੍ਰਸਤਾਵਿਤ ਅੰਤਰਰਾਜੀ ਦਰਿਆਈ ਪਾਣੀ ਵਿਵਾਦ ਐਕਟ ਅਧੀਨ ਟਿ੍ਬਿਊਨਲ ਸਥਾਪਤ ਕਰਨ ਸਬੰਧੀ ਸੋਧ ਨੂੰ ਸ਼ਾਮਿਲ ਕਰਨ ਦੀ ਵੀ ਮੰਗ ਰੱਖੀ ਗਈ | ਸਰਕਾਰ ਵਲੋਂ ਪੇਸ਼ ਇਸ ਮਤੇ 'ਚ ਭਾਵੇਂ ਸਤਲੁਜ-ਯਮੁਨਾ ਿਲੰਕ ਨਹਿਰ ਦਾ ਜ਼ਿਕਰ ਨਹੀਂ ਸੀ ਲੇਕਿਨ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਕਮਿਊਨਿਸਟਾਂ ਵਲੋਂ ਵੀ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਇਸ ਨਹਿਰ ਦੀ ਉਸਾਰੀ ਵੱਲ ਚੁੱਕਿਆ ਗਿਆ ਕੋਈ ਵੀ ਕਦਮ ਸੂਬੇ ਲਈ ਘਾਤਕ ਹੋਵੇਗਾ ਅਤੇ ਇਸ ਲਈ ਕਦੇ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਪਾਣੀਆਂ ਨਾਲ ਸਬੰਧਿਤ ਚਿੰਤਾਵਾਂ ਕੇਵਲ ਉਨ੍ਹਾਂ ਦੀ ਸਰਕਾਰ ਜਾਂ ਕਾਂਗਰਸ ਪਾਰਟੀ ਲਈ ਨਹੀਂ ਹਨ, ਸਗੋਂ ਸਮੁੱਚੇ ਪੰਜਾਬ ਲਈ ਹਨ | ਉਨ੍ਹਾਂ ਕਿਹਾ ਕਿ ਰਾਜ ਵਿਚ ਮੌਸਮੀ ਤਬਦੀਲੀਆਂ ਕਾਰਨ ਪਾਣੀ ਦੀ ਉਪਲਬਧਤਾ ਲਗਾਤਾਰ ਘੱਟ ਰਹੀ ਹੈ ਅਤੇ ਇਰਾਡੀ ਟਿ੍ਬਿਊਨਲ ਵਲੋਂ ਵੀ ਇੰਕਸ਼ਾਫ਼ ਕੀਤਾ ਗਿਆ ਸੀ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਮਾਤਰਾ 17 ਮਿਲੀਅਨ ਏਕੜ ਫੁੱਟ ਤੋਂ ਘੱਟ ਕੇ 13 ਮਿਲੀਅਨ ਏਕੜ ਫੁੱਟ ਰਹਿ ਗਈ ਹੈ | ਉਨ੍ਹਾਂ ਕਿਹਾ ਅਸੀਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਵੀ ਅੱਖੋਂ ਓਹਲੇ ਨਹੀਂ ਕਰ ਸਕਦੇ | ਮੁੱਖ ਮੰਤਰੀ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਰਾਜ ਵਿਚ ਦਰਿਆਈ ਪਾਣੀਆਂ ਦੀ ਉਪਲਬਧਤਾ ਦਾ ਨਵੇਂ ਸਿਰੇ ਤੋਂ ਮੁਲਾਂਕਣ ਕਰਨ ਲਈ ਇਕ ਕਮਿਸ਼ਨ ਦੇ ਗਠਨ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣਗੇ | ਇਸ ਮੀਟਿੰਗ ਵਿਚ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਪਾਣੀ ਦੀ ਸੰਭਾਲ ਲਈ ਰਾਜ ਵਿਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੀ ਮੰਗ ਰੱਖੀ ਅਤੇ ਸੁਪਰੀਮ ਕੋਰਟ 'ਚ ਰਿਪੇਰੀਅਨ ਕਾਨੂੰਨ ਅਨੁਸਾਰ ਪਾਣੀ ਦੀ ਵੰਡ ਅਤੇ ਘਟੇ ਦਰਿਆਈ ਪਾਣੀਆਂ ਕਾਰਨ ਨਵੇਂ ਕਮਿਸ਼ਨ ਦੇ ਗਠਨ ਲਈ ਪਟੀਸ਼ਨ ਦਾਇਰ ਕਰਨ ਦੀ ਵੀ ਮੰਗ ਰੱਖੀ | ਉਨ੍ਹਾਂ ਕਿਹਾ ਕਿ ਮਾਲਵਾ 'ਚ ਸਥਿਤੀ ਬਹੁਤ ਗੰਭੀਰ ਹੈ ਜਿੱਥੇ ਸਨਅਤਾਂ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ ਅਤੇ ਇਹ ਪ੍ਰਦੂਸ਼ਿਤ ਪਾਣੀ ਸੂਬੇ ਵਿਚ ਕੈਂਸਰ ਦਾ ਕਾਰਨ ਬਣ ਰਿਹਾ ਹੈ | ਅਕਾਲੀ ਆਗੂਆਂ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਆਦਿ ਨੇ ਵੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਅਕਾਲੀ ਦਲ ਦਰਿਆਈ ਪਾਣੀਆਂ ਦੇ ਮੁੱਦੇ 'ਤੇ ਸਰਕਾਰ ਦਾ ਪੂਰਾ ਸਾਥ ਦੇਵੇਗਾ ਅਤੇ ਸਤਲੁਜ-ਯਮੁਨਾ ਿਲੰਕ ਮੁੱਦੇ 'ਤੇ ਸਾਰਿਆਂ ਨੂੰ ਪੰਜਾਬ ਦੇ ਹਿੱਤਾਂ ਵਿਚ ਇਕੱਠੀ ਰਣਨੀਤੀ ਅਪਣਾਉਣੀ ਚਾਹੀਦੀ ਹੈ | ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜੇ ਕੇਂਦਰ ਵਲੋਂ ਨਵਾਂ ਟਿ੍ਬਿਊਨਲ ਬਣਾਇਆ ਜਾਂਦਾ ਹੈ ਤਾਂ ਇਹ ਪੰਜਾਬ ਲਈ ਤਬਾਹਕੁੰਨ ਹੋਵੇਗਾ | ਭਾਜਪਾ ਦੇ ਸ੍ਰੀ ਮਦਨ ਮੋਹਨ ਮਿੱਤਲ ਨੇ ਵੀ ਮੀਟਿੰਗ ਦੌਰਾਨ ਸਪੱਸ਼ਟ ਕੀਤਾ ਕਿ ਭਾਵੇਂ ਕੇਂਦਰ ਵਿਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਹੈ ਪਰ ਉਹ ਸੂਬੇ ਦੇ ਮੁਫਾਦ ਲਈ ਮੁੱਖ ਮੰਤਰੀ ਦਾ ਸਾਥ ਦੇਣਗੇ | ਉਨ੍ਹਾਂ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਤੋੜਨ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ 'ਤੇ ਵੀ ਜ਼ੋਰ ਦਿੱਤਾ | ਮੀਟਿੰਗ 'ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਰਾਜ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਿੱਜੀ ਮੁਫਾਦ ਅਤੇ ਹਉਮੈ ਨੂੰ ਛੱਡ ਕੇ ਦਰਿਆਈ ਪਾਣੀਆਂ ਦੇ ਮੁੱਦੇ 'ਤੇ ਇਕਮੁੱਠ ਹੋਣ | ਉਨ੍ਹਾਂ ਸਰਬ ਪਾਰਟੀ ਵਫ਼ਦ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਦਾ ਵੀ ਸੁਝਾਅ ਰੱਖਿਆ | ਸੀ.ਪੀ.ਆਈ. ਦੇ ਬੰਤ ਸਿੰਘ ਬਰਾੜ ਸੀ.ਪੀ.ਐਮ. ਦੇ ਸੁਖਵਿੰਦਰ ਸਿੰਘ ਸੇਖੋਂ ਨੇ ਮੰਗ ਰੱਖੀ ਕਿ ਰਾਜ ਦੇ ਦਰਿਆਈ ਪਾਣੀਆਂ ਦੀ ਮੰਗ ਰਾਜੀਵ-ਲੌਾਗੋਵਾਲ ਸਮਝੌਤੇ ਅਨੁਸਾਰ ਹੀ ਹੋਣੀ ਚਾਹੀਦੀ ਹੈ ਅਤੇ ਇਸ ਸਮਝੌਤੇ ਵਿਚ 31 ਜੁਲਾਈ, 1985 ਨੂੰ ਮਿਲਦਾ ਰਾਜ ਨੂੰ ਮਿਲ ਰਿਹਾ ਪਾਣੀ ਬਰਕਰਾਰ ਰੱਖੇ ਜਾਣ ਦਾ ਫ਼ੈਸਲਾ ਲਿਆ ਗਿਆ ਸੀ | ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਲੋਂ ਸਤਲੁਜ ਯਮੁਨਾ ਿਲੰਕ ਨਹਿਰ ਬਣਾਉਣ ਦੇ ਫ਼ੈਸਲੇ ਸਬੰਧੀ ਪੰਜਾਬ ਸਰਕਾਰ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ | ਤਿ੍ਣਮੂਲ ਕਾਂਗਰਸ ਦੇ ਮਨਜੀਤ ਸਿੰਘ ਨੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਟਿਊਬਵੈਲਾਂ ਨੂੰ ਮੁਫ਼ਤ ਬਿਜਲੀ ਬੰਦ ਕਰਨ ਅਤੇ ਮੀਂਹ ਵਾਲੇ ਪਾਣੀ ਦੀ ਸੰਭਾਲ ਕਰਨ ਦੇ ਸੁਝਾਅ ਦਿੱਤੇ | ਉਨ੍ਹਾਂ ਪਾਣੀ ਰੀਚਾਰਜ ਕਰਨ ਲਈ ਡਿੱਗੀਆਂ ਬਨਾਉਣ ਹਿੱਤ 100 ਫ਼ੀਸਦੀ ਸਬਸਿਡੀ ਦੇਣ ਦੀ ਵੀ ਮੰਗ ਰੱਖੀ | ਬਹੁਜਨ ਸਮਾਜ ਪਾਰਟੀ ਦੇ ਜਸਬੀਰ ਸਿੰਘ ਗੜ੍ਹੀ ਨੇ ਦੋਸ਼ ਲਗਾਇਆ ਕਿ ਕੇਂਦਰ ਵਲੋਂ ਪੰਜਾਬ ਦੇ ਦਰਿਆਈ ਪਾਣੀਆਂ ਸਬੰਧੀ ਸੂਬੇ ਦੇ ਬਣਦੇ ਕਾਨੂੰਨੀ ਹੱਕ ਉਸ ਤੋਂ ਖੋਹ ਕੇ ਪੰਜਾਬ ਨਾਲ ਵੱਡਾ ਧੱਕਾ ਤੇ ਵਿਤਕਰਾ ਕੀਤਾ ਹੈ | ਐਮ. ਸੀ. ਪੀ. ਦੇ ਸਵਰਨ ਸਿੰਘ ਨੇ ਵੀ ਉਪਲਬਧ ਪਾਣੀਆਂ ਦਾ ਨਵੇਂ ਸਿਰੇ ਤੋਂ ਮੁਲਾਂਕਣ ਦੀ ਮੰਗ ਨੂੰ ਦੁਹਰਾਇਆ | ਮੀਟਿੰਗ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਸ਼੍ਰੋਮਣੀ ਅਕਾਲੀ ਦਲ ਦੇ ਜਥੇ: ਤੋਤਾ ਸਿੰਘ, ਭਾਜਪਾ ਦੇ ਮਨੋਰੰਜਨ ਕਾਲੀਆ, ਸੀ.ਪੀ.ਆਈ. ਦੇ ਭੁਪਿੰਦਰ ਸਾਂਬਰ ਤੇ ਡਾ: ਜੋਗਿੰਦਰ ਦਿਆਲ, ਸੀ.ਪੀ.ਆਈ. ਐਮ. ਦੇ ਰੂਪ ਚੰਦ, ਬਸਪਾ ਦੇ ਨਛੱਤਰ ਪਾਲ, ਡਾ: ਜਸਪ੍ਰੀਤ ਸਿੰਘ, ਤਿ੍ਣਮੂਲ ਕਾਂਗਰਸ ਦੇ ਗੁਰਪ੍ਰੀਤ ਚੌਹਾਨ ਅਤੇ ਰੌਸ਼ਨ ਲਾਲ ਆਦਿ ਸ਼ਾਮਿਲ ਸਨ ਜਦੋਂ ਕਿ ਸਰਕਾਰ ਵਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਤਿ੍ਪਤ ਰਜਿੰਦਰ ਸਿੰਘ ਬਾਜਵਾ, ਰਜ਼ੀਆ ਸੁਲਤਾਨਾ, ਮੁੱਖ ਮੰਤਰੀ ਦੇ ਚੀਫ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਸੂਬੇ ਦੇ ਮੁੱਖ ਸਕੱਤਰ ਕਰਨਅਵਤਾਰ ਸਿੰਘ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਤੇ ਗੁਰਕੀਰਤ ਕ੍ਰਿਪਾਲ ਸਿੰਘ ਤੋਂ ਇਲਾਵਾ ਵਿਸ਼ੇਸ਼ ਸਕੱਤਰ ਜਲ ਸਪਲਾਈ ਗਗਨਦੀਪ ਸਿੰਘ ਬਰਾੜ ਅਤੇ ਪ੍ਰਮੁੱਖ ਸਕੱਤਰ ਜਲ ਸਰੋਤ ਏ. ਵੇਨੂੰ ਪ੍ਰਸ਼ਾਦ ਵੀ ਹਾਜ਼ਰ ਸਨ |

ਮੀਟਿੰਗ 'ਚ ਸ਼ਾਮਿਲ ਨਾ ਕਰਨ 'ਤੇ ਬੈਂਸ ਭਰਾਵਾਂ ਵਲੋਂ ਧਰਨਾ

ਦਿਲਚਸਪ ਗੱਲ ਇਹ ਸੀ ਕਿ ਰਾਜ ਸਰਕਾਰ ਵਲੋਂ ਸੀ. ਪੀ. ਆਈ., ਸੀ. ਪੀ. ਆਈ. ਐਮ., ਬਸਪਾ, ਤਿ੍ਣਮੂਲ ਕਾਂਗਰਸ ਅਤੇ ਐਮ. ਸੀ. ਪੀ. ਵਰਗੀਆਂ ਪਾਰਟੀਆਂ ਨੂੰ ਤਾਂ ਅੱਜ ਦੀ ਮੀਟਿੰਗ ਵਿਚ ਸ਼ਮੂਲੀਅਤ ਲਈ ਸੱਦਾ ਦਿੱਤਾ ਹੋਇਆ ਸੀ | ਜਿਨ੍ਹਾਂ ਦਾ ਪੰਜਾਬ 'ਚ ਇਕ ਵੀ ਵਿਧਾਇਕ ਨਹੀਂ ਹੈ, ਪਰ ਲੋਕ ਇਨਸਾਫ਼ ਪਾਰਟੀ ਜਿਸ ਦੇ 2 ਵਿਧਾਇਕ ਹਨ ਅਤੇ ਜੋ ਮਗਰਲੇ ਸਮੇਂ ਦੌਰਾਨ ਵਿਧਾਨ ਸਭਾ ਵਿਚ ਰਾਜ ਦੇ ਦਰਿਆਈ ਪਾਣੀਆਂ ਨਾਲ ਸਬੰਧਿਤ ਮੁੱਦਿਆਂ ਨੂੰ ਕਾਫ਼ੀ ਜ਼ੋਰ ਨਾਲ ਉਠਾਉਂਦੇ ਰਹੇ ਹਨ ਨੂੰ ਅੱਜ ਦੀ ਸਰਬ ਪਾਰਟੀ ਮੀਟਿੰਗ ਦਾ ਸੱਦਾ ਨਹੀਂ ਦਿੱਤਾ ਗਿਆ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁੱਛੇ ਜਾਣ 'ਤੇ ਲੋਕ ਇਨਸਾਫ਼ ਪਾਰਟੀ ਨੂੰ ਸੱਦਾ ਨਾ ਭੇਜਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸਰਕਾਰ ਵਲੋਂ ਕੇਵਲ ਚੋਣ ਕਮਿਸ਼ਨ ਵਲੋਂ ਮਾਨਤਾ ਪ੍ਰਾਪਤ ਪਾਰਟੀਆਂ ਨੂੰ ਹੀ ਅੱਜ ਦੀ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ |
ਲੇਕਿਨ ਇਸ ਗੱਲ ਦਾ ਉਨ੍ਹਾਂ ਕੋਈ ਜਵਾਬ ਨਾ ਦਿੱਤਾ ਕਿ ਜਿਸ ਪਾਰਟੀ ਦੇ 2 ਵਿਧਾਇਕ ਹਨ ਉਸ ਨੂੰ ਅੱਖੋਂ ਪਰੋਖੇ ਕਿਉਂ ਕੀਤਾ ਗਿਆ | ਲੋਕ ਇਨਸਾਫ਼ ਪਾਰਟੀ ਦੇ ਇਨ੍ਹਾਂ 2 ਵਿਧਾਇਕਾਂ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਆਪਣੇ ਕੁਝ ਹੋਰ 3-4 ਅਹੁਦੇਦਾਰਾਂ ਨਾਲ ਜਦੋਂ ਮੀਟਿੰਗ ਵਿਚ ਸ਼ਮੂਲੀਅਤ ਲਈ ਪੰਜਾਬ ਭਵਨ ਵਿਖੇ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਗੇਟ 'ਤੇ ਹੀ ਰੋਕ ਲਿਆ ਗਿਆ | ਜਿਸ ਕਾਰਨ ਬੈਂਸ ਭਰਾਵਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਕੁਝ ਸਮਾਂ ਚੰਡੀਗੜ੍ਹ ਪੁਲਿਸ ਨਾਲ ਖਿੱਚ-ਧੂਹ ਵੀ ਹੁੰਦੀ ਰਹੀ ਅਤੇ ਬਾਅਦ ਵਿਚ ਉਹ ਉਥੇ ਹੀ ਧਰਨਾ ਲਗਾ ਕੇ ਬੈਠ ਗਏ | ਲੋਕ ਇਨਸਾਫ਼ ਪਾਰਟੀ ਜੋ ਕਿ ਮਗਰਲੇ ਕਾਫ਼ੀ ਸਮੇਂ ਤੋਂ ਰਾਜਸਥਾਨ ਸਮੇਤ ਗੁਆਂਢੀ ਰਾਜਾਂ ਤੋਂ ਦਿੱਤੇ ਗਏ ਪਾਣੀ ਦੀ ਕੀਮਤ ਵਸੂਲੇ ਜਾਣ ਦੀ ਮੰਗ ਰੱਖ ਰਹੀ ਹੈ, ਨੇ ਅੱਜ ਵੀ ਆਪਣੀ ਇਸ ਮੰਗ ਦੇ ਹੱਕ 'ਚ ਬੈਨਰ ਚੁੱਕੇ ਹੋਏ ਸਨ | ਉਨ੍ਹਾਂ ਪੰਜਾਬ ਭਵਨ ਦੇ ਬਾਹਰ ਹੀ ਆਪਣੀਆਂ ਮੰਗਾਂ ਸਬੰਧੀ ਹਾਜ਼ਰ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਕਾਫ਼ੀ ਸਮਾਂ ਨਾਅਰੇਬਾਜ਼ੀ ਵੀ ਕਰਦੇ ਰਹੇ | ਇਕ ਸਮਾਂ ਅਜਿਹਾ ਵੀ ਆਇਆ ਕਿ ਪੁਲਿਸ ਵਲੋਂ ਧਰਨੇ ਵਾਲੀ ਥਾਂ ਤੋਂ ਉਠਾਉਣ ਲਈ ਬੈਂਸ ਭਰਾਵਾਂ ਦੇ ਨਾਲ ਤਲਖੀ ਵੀ ਹੋਈ ਅਤੇ ਧੱਕਾ-ਮੱਕੀ ਦਾ ਵੀ ਉਨ੍ਹਾਂ ਨੂੰ ਸ਼ਿਕਾਰ ਹੋਣਾ ਪਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਬੈਂਸ ਭਰਾਵਾਂ ਨੇ ਕਿਹਾ ਕਿ ਕੁਝ ਵੀ ਹੋ ਜਾਵੇ ਉਨ੍ਹਾਂ ਦੀ ਪਾਰਟੀ ਪੰਜਾਬ ਹਿਤਾਂ ਲਈ ਜੂਝਦੀ ਰਹੇਗੀ ਭਾਵੇਂ ਉਨ੍ਹਾਂ ਨੇ ਕਿਸੇ ਵੀ ਤਸ਼ੱਦਦ ਦਾ ਸਾਹਮਣਾ ਕਰਨਾ ਪਵੇ | ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਸੂਬੇ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਅੱਗੇ ਆਉਣ | ਸਿਮਰਜੀਤ ਸਿੰਘ ਬੈਂਸ ਨੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਅਪੀਲ ਵੀ ਕੀਤੀ ਕਿ ਉਹ ਦਿੱਲੀ ਵਲੋਂ ਪਾਣੀਆਂ ਸਬੰਧੀ ਜਿਵੇਂ ਹਿਮਾਚਲ ਪ੍ਰਦੇਸ਼ ਨੂੰ ਅਦਾਇਗੀ ਕੀਤੀ ਜਾ ਰਹੀ ਹੈ, ਉਸੇ ਤਰਜ਼ 'ਤੇ ਪੰਜਾਬ ਵਿਚ ਵੀ ਪਾਣੀਆਂ ਦੀ ਅਦਾਇਗੀ ਕਰਵਾਉਣ ਲਈ ਅੱਗੇ ਆਉਣ |

ਧਾਰਾ 370 ਸਬੰਧੀ ਪਟੀਸ਼ਨਾਂ ਬਾਰੇ ਸੁਪਰੀਮ ਕੋਰਟ ਵਲੋਂ ਫ਼ੈਸਲਾ ਰਾਖਵਾਂ

ਨਵੀਂ ਦਿੱਲੀ, 23 ਜਨਵਰੀ (ਏਜੰਸੀ)-ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਨਾਲ ਸਬੰਧਿਤ ਧਾਰਾ 370 ਨੂੰ ਰੱਦ ਕਰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ 7 ਮੈਂਬਰੀ ਸੰਵਿਧਾਨਿਕ ਬੈਂਚ ਹਵਾਲੇ ਕਰਨ ਜਾਂ ਨਾ ਕਰਨ ਦੇ ਮਾਮਲੇ 'ਚ ਅੱਜ ਫ਼ੈਸਲਾ ਰਾਖਵਾਂ ਰੱਖ ਲਿਆ | ਜਸਟਿਸ ਐਨ. ਵੀ. ਰਮਨ ਦੀ ਪ੍ਰਧਾਨਗੀ ਵਾਲੇ 5 ਮੈਂਬਰੀ ਸੰਵਿਧਾਨਿਕ ਬੈਂਚ ਨੇ ਪਟੀਸ਼ਨਕਰਤਾ ਅਤੇ ਕੇਂਦਰ ਸਰਕਾਰ ਦੀਆਂ ਦਲੀਲਾਂ ਸੁਣਨ ਦੇ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ | ਪਟੀਸ਼ਨਕਰਤਾ ਵਲੋਂ ਦਿਨੇਸ਼ ਦਿ੍ਵੇਦੀ, ਰਾਜੀਵ ਧਵਨ ਅਤੇ ਸੰਜੇ ਪਾਰਿਖ ਨੇ ਦਲੀਲਾਂ ਦਿੱਤੀਆਂ, ਜਦੋਂਕਿ ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਨੇ ਕੇਂਦਰ ਸਰਕਾਰ ਦਾ ਪੱਖ ਰੱਖਿਆ |

ਮਲੇਰਕੋਟਲਾ 'ਚ ਕਾਂਗਰਸੀ ਕੌ ਾਸਲਰ ਦੀ ਗੋਲੀਆਂ ਮਾਰ ਕੇ ਹੱਤਿਆ

ਅੱਜ ਸੀ ਪੁੱਤ ਦਾ ਵਿਆਹ
ਮਲੇਰਕੋਟਲਾ, 23 ਜਨਵਰੀ (ਕੁਠਾਲਾ) -ਮਲੇਰਕੋਟਲਾ ਦੇ ਲੁਧਿਆਣਾ ਬਾਈਪਾਸ ਨੇੜੇ ਫਾਇਰ ਬਿ੍ਗੇਡ ਦਫਤਰ ਸਾਹਮਣੇ ਨਗਰ ਕੌਾਸਲ ਮਲੇਰਕੋਟਲਾ ਦੇ ਕਾਂਗਰਸੀ ਕੌਾਸਲਰ ਹਾਜੀ ਮੁਹੰਮਦ ਅਨਵਰ (53) ਦੀ ਰਾਤ 8.30 ਵਜੇ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਅਪਣੇ ਦੋਸਤ ਮੁਹੰਮਦ ਸਾਬਰ ਅਰਜੀ ਨਵੀਸ ਦੀ ਮਾਤਾ ਦੇ ਜਨਾਜ਼ੇ ਨਾਲ ਕਬਰਸਤਾਨ ਉਜਾੜੂ ਤਕੀਆ ਵੱਲ ਆਪਣੇ ਐਕਟਿਵਾ ਸਕੂਟਰ 'ਤੇ ਜਾ ਰਹੇ ਹਾਜੀ ਮੁਹੰਮਦ ਅਨਵਰ ਦੇ ਚਿਹਰੇ 'ਤੇ ਗੋਲੀਆਂ ਮਾਰੀਆਂ ਅਤੇ ਹਸਪਤਾਲ ਲਿਜਾਂਦਿਆਂ ਉਹ ਦਮ ਤੋੜ ਗਿਆ | ਪ੍ਰਾਪਤ ਜਾਣਕਾਰੀ ਮੁਤਾਬਿਕ ਮਲੇਰਕੋਟਲਾ ਜਰਗ ਚੌਕ ਨੇੜਲੇ ਰਾਣੀ ਪੈਲੇਸ ਦਾ ਮਾਲਕ ਹਾਜੀ ਮੁਹੰਮਦ ਅਨਵਰ ਵਾਰਡ ਨੰਬਰ 20 ਤੋਂ ਕਾਂਗਰਸ ਪਾਰਟੀ ਦਾ ਕੌਾਸਲਰ ਸੀ ਅਤੇ 24 ਜਨਵਰੀ ਨੂੰ ਉਸ ਦੇ ਬੇਟੇ ਨੌਸ਼ਾਦ ਅਨਵਰ ਦਾ ਵਿਆਹ ਸੀ | ਉਸ ਦੇ ਘਰ ਬੇਟੇ ਦੇ ਵਿਆਹ ਸਬੰਧੀ ਮਹਿੰਦੀ ਦੇ ਜਸ਼ਨ ਚੱਲ ਰਹੇ ਸਨ | ਦੱਸਿਆ ਜਾ ਰਿਹਾ ਹੈ ਕਿ ਫਾਇਰ ਬਿ੍ਗੇਡ ਦਫਤਰ ਕੋਲ ਅਣਪਛਾਤੇ ਹਮਲਾਵਰਾਂ ਨੇ ਰੋਕ ਕੇ ਉਸ ਦੇ ਗੋਲੀਆਂ ਮਾਰ ਦਿੱਤੀਆਂ | ਗੋਲੀਆਂ ਦੀ ਅਵਾਜ਼ ਸੁਣ ਕੇ ਜਨਾਜ਼ੇ ਨਾਲ ਜਾ ਰਹੇ ਲੋਕਾਂ 'ਚ ਭਗਦੜ ਮੱਚ ਗਈ ਤੇ ਹਮਲਾਵਰ ਹਫੜਾ ਦਫੜੀ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ | ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ |
ਹਾਜੀ ਅਨਵਰ ਦੇ ਪੈਲੇਸ 'ਚ ਦੋ ਮਹੀਨੇ ਪਹਿਲਾਂ ਹੋ ਚੁੱਕਿਆ ਹੈ ਗੈਂਗਸਟਰ ਘੁੱਦੂ ਦਾ ਕਤਲ
ਹਾਜੀ ਮੁਹੰਮਦ ਅਨਵਰ ਦੇ ਜਰਗ ਚੌਕ ਨੇੜਲੇ ਰਾਣੀ ਪੈਲੇਸ 'ਚ 25 ਨਵੰਬਰ 2019 ਨੂੰ ਰਾਤ 8.30 ਵਜੇ ਹੀ ਗੈਂਗਸਟਰ ਅਬਦੁਲ ਰਸ਼ੀਦ ਉਰਫ ਘੁੱਦੂ ਦੀ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ | ਉਸ ਵੇਲੇ ਘੁੱਦੂ ਆਪਣੇ ਭਰਾ ਬੌਬੀ ਦੀ ਵਿਆਹ ਪਾਰਟੀ ਦੇ ਜਸ਼ਨ ਮਨਾ ਰਿਹਾ ਸੀ |

ਪਤਨੀ ਅਤੇ ਦੋ ਬੱਚਿਆਂ ਦਾ ਕਤਲ ਕਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼

ਐੱਸ. ਏ. ਐੱਸ. ਨਗਰ / ਮਨੀਮਾਜਰਾ, 23 ਜਨਵਰੀ (ਜਸਬੀਰ ਸਿੰਘ ਜੱਸੀ)-ਮਨੀਮਾਜਰਾ ਹਾਊਸਿੰਗ ਬੋਰਡ ਕੰਪਲੈਕਸ ਦੇ ਇਕ ਘਰ 'ਚ ਘਰ ਦੇ ਮੁਖੀ ਵਲੋਂ ਆਪਣੀ ਪਤਨੀ ਸਮੇਤ ਬੇਟੀ ਅਤੇ ਬੱਚੇ ਦਾ ਗਲਾ ਘੁੱਟ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਨ੍ਹਾਂ ਕਤਲਾਂ ਦਾ ਉਸ ਸਮੇਂ ਪਤਾ ਲੱਗਾ ਜਦੋਂ ਕਥਿਤ ਦੋਸ਼ੀ ਦੇ ਘਰ ਤੋਂ ਇਕ ਖ਼ੁਦਕੁਸ਼ੀ ਨੋਟ ਮਿਲਿਆ | ਘਰ ਦੇ ਮੁਖੀ ਸੰਜੇ ਅਰੋੜਾ ਨੂੰ ਗੰਭੀਰ ਹਾਲਤ ਵਿਚ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ, ਜਿਸ ਵਲੋਂ ਪਰਿਵਾਰ ਦਾ ਕਤਲ ਕਰਨ ਉਪਰੰਤ ਰੇਲ-ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰਨ ਦਾ ਯਤਨ ਕੀਤਾ ਗਿਆ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦਿਲ ਦਹਿਲਾਉਣ ਵਾਲੀ ਵਾਰਦਾਤ 'ਚ ਮਿ੍ਤਕਾਂ ਦੀ ਪਹਿਚਾਣ ਸਰੀਤਾ (45), ਬੇਟੀ ਸਾਂਚੀ
(21) ਅਤੇ ਬੇਟਾ ਅਰਜੁਨ (16) ਵਜੋਂ ਹੋਈ ਹੈ | ਘਟਨਾ ਦੀ ਸੂਚਨਾ ਮਿਲਣ ਉਪਰੰਤ ਐਸ. ਐਸ. ਪੀ. ਚੰਡੀਗੜ੍ਹ ਨਿਲਾਂਬਰੀ ਜੰਗਦਲੇ, ਐਸ. ਪੀ. ਕ੍ਰਾਈਮ ਵਿਨੀਤ ਕੁਮਾਰ, ਡੀ. ਐਸ. ਪੀ. ਈਸਟ ਦਿਲਸ਼ੇਰ ਸਿੰਘ ਚੰਦੇਲ, ਐਸ. ਐਚ. ਓ. ਮਨੀਮਾਜਰਾ ਜਸਵਿੰਦਰ ਕੌਰ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ, ਜਦਕਿ ਸੀ. ਐਫ. ਐਸ. ਐਲ. ਦੀ ਟੀਮ ਵਲੋਂ ਖ਼ੂਨ ਦੇ ਨਮੂਨੇ ਇਕੱਤਰ ਕੀਤੇ ਗਏ | ਪੁਲਿਸ ਨੇ ਜਿਥੇ ਹੱਤਿਆ ਤੇ ਆਰਮਜ਼ ਐਕਟ ਸਮੇਤ ਹੋਰ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਪੁਲਿਸ ਵਾਰਦਾਤ ਵਾਲੀ ਥਾਂ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਵੀ ਖੰਗਾਲ ਰਹੀ ਹੈ | ਜਾਣਕਾਰੀ ਅਨੁਸਾਰ ਸੰਜੇ ਅਰੋੜਾ ਦੀ ਪੰਚਕੂਲਾ ਦੇ ਸੈਕਟਰ-9 ਵਿਖੇ ਕ੍ਰਿਸ਼ਨਾ ਡੇਅਰੀ ਦੇ ਨਾਂਅ 'ਤੇ ਇਕ ਡੇਅਰੀ ਦੀ ਦੁਕਾਨ ਹੈ ਅਤੇ ਕਰੀਬ ਸਾਲ ਭਰ ਪਹਿਲਾਂ ਉਸ ਨੇ ਆਪਣੇ ਪਰਿਵਾਰ ਸਮੇਤ ਹਾਊਸਿੰਗ ਬੋਰਡ ਕੰਪਲੈਕਸ ਮਨੀਮਾਜਰਾ ਵਿਖੇ ਰਹਿਣਾ ਸ਼ੁਰੂ ਕੀਤਾ ਸੀ | ਪਰਿਵਾਰ ਵਿਚ ਸੰਜੇ ਅਰੋੜਾ ਤੋਂ ਇਲਾਵਾ ਉਸ ਦੀ ਪਤਨੀ ਸਰੀਤਾ, ਬੇਟੀ ਸਾਂਚੀ ਅਤੇ ਬੇਟਾ ਅਰਜੁਨ ਸ਼ਾਮਿਲ ਸਨ | ਪੁਲਿਸ ਅਨੁਸਾਰ ਬੁੱਧਵਾਰ ਨੂੰ ਕਥਿਤ ਦੋਸ਼ੀ ਨੇ ਦਿਨ ਵਿਚ ਹੀ ਪਹਿਲਾਂ ਆਪਣੇ ਬੇਟੇ ਅਤੇ ਪਤਨੀ ਦਾ ਗਲਾ ਘੁੱਟ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ, ਉਪਰੰਤ ਕਾਲਜ ਤੋਂ ਘਰ ਆਈ ਬੇਟੀ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ | ਇਸ ਪੂਰੇ ਹੱਤਿਆਕਾਂਡ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਚੰਡੀਗੜ੍ਹ ਪੁਲਿਸ ਨੂੰ ਜੀ. ਆਰ. ਪੀ. ਪੁਲਿਸ ਨੇ ਕਥਿਤ ਦੋਸ਼ੀ ਵਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਸਬੰਧੀ ਜਾਣਕਾਰੀ ਦਿੱਤੀ | ਪੀ. ਜੀ. ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਕਥਿਤ ਦੋਸ਼ੀ ਤੋਂ ਪੁਲਿਸ ਨੂੰ ਪਤਾ ਲੱਗਾ ਹੈ ਕਿ ਉਸ ਵਲੋਂ ਆਪਣੇ ਘਰ ਵਿਖੇ ਹੀ ਇਸ ਦਿਲ ਦਹਿਲਾਉਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ |

ਭਾਰਤੀ ਔਰਤ ਸਿਆਸਤਦਾਨਾਂ ਨੂੰ ਟਵਿੱਟਰ 'ਤੇ ਕਰਨਾ ਪੈਂਦਾ ਹੈ ਇਤਰਾਜ਼ਯੋਗ ਅਤੇ ਅਸ਼ਲੀਲ ਟਿੱਪਣੀਆਂ ਦਾ ਸਾਹਮਣਾ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 23 ਜਨਵਰੀ -ਵਿਚਾਰ ਪ੍ਰਗਟਾਉਣ ਲਈ ਸੁਰੱਖਿਅਤ ਮੰਚ ਮੰਨਿਆ ਜਾਂਦਾ ਟਵਿੱਟਰ ਭਾਰਤੀ ਔਰਤ ਸਿਆਸਤਦਾਨਾਂ ਲਈ ਸੁਰੱਖਿਅਤ ਸਾਬਿਤ ਨਹੀਂ ਹੋ ਰਿਹਾ | ਇਹ ਖੁਲਾਸਾ ਐੱਮਨੈਸਟੀ ਇੰਟਰਨੈਸ਼ਨਲ ਇੰਡੀਆ ਵਲੋਂ ਹਾਲ 'ਚ ਕੀਤੇ ਇਕ ਅਧਿਐਨ 'ਚ ਹੋਇਆ | ਅਧਿਐਨ ਮੁਤਾਬਿਕ ਮਾਰਚ ਤੋਂ ਮਈ 2019 ਦੇ 3 ਮਹੀਨਿਆਂ ਦੇ ਸਮੇਂ 'ਚ 95 ਭਾਰਤੀ ਔਰਤ ਸਿਆਸਤਦਾਨਾਂ ਨੂੰ ਟਵਿੱਟਰ 'ਤੇ ਤਕਰੀਬਨ 10 ਲੱਖ ਇਤਰਾਜ਼ਯੋਗ ਅਤੇ ਅਸ਼ਲੀਲ ਸੰਦੇਸ਼ ਮਿਲੇ | ਇਨ੍ਹਾਂ ਸੰਦੇਸ਼ਾਂ 'ਚ ਉਨ੍ਹਾਂ ਨੂੰ ਜਬਰ ਜਨਾਹ ਅਤੇ ਕਤਲ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ | ਵੀਰਵਾਰ ਨੂੰ ਐੱਮਨੈਸਟੀ ਇੰਟਰਨੈਸ਼ਨਲ ਇੰਡੀਆ ਵਲੋਂ ਜਾਰੀ ਕੀਤੀ ਇਸ ਰਿਪੋਰਟ ਮੁਤਾਬਿਕ ਕਿ ਟਵਿੱਟਰ 'ਤੇ ਜ਼ਿਆਦਾ ਸਰਗਰਮ ਰਹਿਣ ਵਾਲੀਆਂ ਔਰਤ ਸਿਆਸਤਦਾਨਾਂ ਨੂੰ ਹੀ ਮੁੱਖ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ | ਸੰਸਥਾ ਵਲੋਂ ਇਹ ਸਰਵੇਖਣ ਭਾਰਤ 'ਚ ਲੋਕ ਸਭਾ ਚੋਣਾਂ ਦੇ ਅਮਲ ਦੌਰਾਨ ਕੀਤਾ ਗਿਆ ਜਿਸ 'ਚ ਤਕਰੀਬਨ 100 ਭਾਰਤੀ ਔਰਤ ਸਿਆਸਤਦਾਨ ਆਨਲਾਈਨ ਹਿੰਸਾ ਦਾ ਸ਼ਿਕਾਰ ਹੋਈਆਂ | ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 2019 'ਚ 724 ਔਰਤ ਉਮੀਦਵਾਰ ਸਨ | ਸੰਸਥਾ ਵਲੋਂ ਭਾਰਤੀ ਖਿੱਤੇ ਲਈ ਅਜਿਹਾ ਸਰਵੇਖਣ ਪਹਿਲੀ ਵਾਰ ਕੀਤਾ ਗਿਆ ਹੈ, ਜਿਸ ਕਾਰਨ ਇਸ ਦੀ ਕਿਸੇ ਪੁਰਾਣੇ ਅੰਕੜਿਆਂ ਨਾਲ ਤੁਲਨਾ ਕਰਨੀ ਸੰਭਵ ਨਹੀਂ ਹੈ ਪਰ ਭਾਰਤੀ ਔਰਤ ਸਿਆਸਤਦਾਨਾਂ ਨੂੰ ਇਹ ਇਤਰਾਜ਼ਯੋਗ ਅਤੇ ਅਸ਼ਲੀਲ ਸੰਦੇਸ਼ ਅਮਕੀਰੀ ਅਤੇ ਬਰਤਾਨਵੀਂ ਔਰਤ ਸੰਸਦ ਮੈਂਬਰਾਂ ਤੋਂ ਕਿਤੇ ਜ਼ਿਆਦਾ ਮਿਲੇ ਹਨ ਜਿੱਥੇ ਭਾਰਤੀ ਔਰਤ ਸਿਆਸਤਦਾਨਾਂ ਨੂੰ ਕੁਝ ਸੰਦੇਸ਼ਾਂ 'ਚੋਂ 13.8 ਫ਼ੀਸਦੀ ਇਤਰਾਜ਼ਯੋਗ ਅਤੇ ਅਸ਼ਲੀਲ ਸੰਦੇਸ਼ ਪ੍ਰਾਪਤ ਹੋਏ, ਉੱਥੇ ਅਮਰੀਕੀ ਅਤੇ ਬਰਤਾਵਨੀ ਔਰਤ ਸੰਸਦ ਮੈਂਬਰਾਂ ਲਈ ਇਹ ਗਿਣਤੀ 7.1 ਫ਼ੀਸਦੀ ਸੀ | ਐੱਮਨੈਸਟੀ ਵਲੋਂ ਜਾਰੀ ਰਿਪੋਰਟ 'ਚ ਸਾਹਮਣੇ ਆਏ ਹੋਰ ਤੱਥਾਂ ਮੁਤਾਬਿਕ ਹਰ 5 ਸੰਦੇਸ਼ਾਂ 'ਚੋਂ 1 ਸੰਦੇਸ਼ ਇਸਤਰੀ ਜਾਤੀ ਤੋਂ ਨਫ਼ਰਤ ਨਾਲ ਪ੍ਰੇਰਿਤ ਸੀ | ਇਸ ਤੋਂ ਇਲਾਵਾ ਇਹ ਸੰਦੇਸ਼ ਧਰਮ, ਸਿਆਸੀ ਪਾਰਟੀ ਅਤੇ ਵਿਆਹ ਸਬੰਧੀ ਦਰਜੇ ਆਦਿ ਤੋਂ ਵੀ ਕਾਫ਼ੀ ਪ੍ਰਭਾਵਿਤ ਸਨ | ਮਿਸਾਲ ਵਜੋਂ ਮੁਸਲਮਾਨ ਔਰਤ ਸਿਆਸਤਾਨਾਂ ਨੂੰ ਬਾਕੀਆਂ ਦੇ ਮੁਕਾਬਲੇ 55.5 ਫ਼ੀਸਦੀ ਵਧੇਰੇ ਇਤਰਾਜ਼ਯੋਗ ਸੰਦੇਸ਼ ਮਿਲੇ | ਇਸੇ ਤਰ੍ਹਾਂ ਰਿਪੋਰਟ ਮੁਤਾਬਿਕ ਸੱਤਾ ਧਿਰ ਭਾਜਪਾ ਦੀਆਂ ਔਰਤ ਸਿਆਸਤਦਾਨਾਂ ਦੇ ਮੁਕਾਬਲੇ ਦੂਜੀਆਂ ਪਾਰਟੀਆਂ ਦੀਆਂ ਔਰਤ ਸਿਆਸਤਦਾਨਾਂ ਨੂੰ 56.7 ਵਧੇਰੇ ਇਤਰਾਜ਼ਯੋਗ ਸੰਦੇਸ਼ ਮਿਲੇ | ਜੇਕਰ ਦੋਵੇਂ ਸਭ ਤੋਂ ਵੱਡੀਆਂ ਪਾਰਟੀਆਂ ਭਾਜਪਾ ਤੇ ਕਾਂਗਰਸ ਦੀਆਂ ਔਰਤ ਆਗੂਆਂ ਦਰਮਿਆਨ ਤੁਲਨਾ ਕੀਤੀ ਜਾਵੇ ਤਾਂ ਕਾਂਗਰਸੀ ਆਗੂਆਂ ਨੂੰ ਭਾਜਪਾ ਆਗੂਆਂ ਦੇ ਮੁਕਾਬਲੇ 45.3 ਵਧੇਰੇ ਇਤਰਾਜ਼ਯੋਗ ਸੰਦੇਸ਼ ਮਿਲੇ | ਰਿਪੋਰਟ ਮੁਤਾਬਿਕ ਹਾਰੇ ਗਏ ਉਮੀਦਵਾਰਾਂ ਅਤੇ ਅਣਵਿਆਹੇ ਉਮੀਦਵਾਰਾਂ ਨੂੰ ਵਧੇਰੇ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ | ਐੱਮਨੈਸਟੀ ਨੇ ਸਰਵੇਖਣ ਦਾ ਆਧਾਰ ਬਣੀਆਂ ਉਨ੍ਹਾਂ 95 ਔਰਤ ਸਿਆਸਤਦਾਨਾਂ ਦੀ ਪਛਾਣ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ | ਇਹ ਰਿਪੋਰਟ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਸਿਆਸਤ 'ਚ ਔਰਤਾਂ ਦੇੇ 33 ਫ਼ੀਸਦੀ ਰਾਂਖਵੇਕਰਨ ਦਾ ਮੁੱਦਾ ਵੀ ਸਮੇਂ ਸਿਰ ਉਠਾਇਆ ਜਾ ਰਿਹਾ ਹੈ ਫ਼ਿਲਹਾਲ ਭਾਰਤ 'ਚ ਸੰਸਦ ਦੇ ਹੇਠਲੇ ਸਦਨ ਭਾਵ ਲੋਕ ਸਭਾ 'ਚ 14 ਫ਼ੀਸਦੀ ਸੀਟਾਂ ਅਤੇ ਉਪਰਲੇ ਸਦਨ 'ਚ 11 ਫ਼ੀਸਦੀ ਸੀਟਾਂ 'ਤੇ ਔਰਤਾਂ ਮੌਜੂਦ ਹਨ ਜਦਕਿ ਆਲਮੀ ਪੱਧਰ 'ਤੇ ਸਿਆਸਤ 'ਚ ਔਰਤਾਂ ਦੀ ਔਸਤ ਸ਼ਮੂਲੀਅਤ 24.5 ਫ਼ੀਸਦੀ ਹੈ | ਹਾਲਾਂਕਿ ਟਵਿੱਟਰ ਦੀ ਜਨਤਕ ਨੀਤੀ ਦੇ ਮੀਤ ਪ੍ਰਧਾਨ ਕਾਲਿਨ ਕਰੋਵੈਲ ਨੇ ਇਸ ਰਿਪੋਰਟ 'ਤੇ ਟਿੱਪਣੀ ਕਰਦਿਆਂ ਇਸ ਨੂੰ ਭਾਰਤ 'ਚ ਟਵਿੱਟਰ ਦੀ ਵਰਤੋਂ ਕਰਨ ਵਾਲਿਆਂ ਦੀ ਅਜਿਹੇ ਮਾਮਲਿਆਂ ਦੀ ਸ਼ਿਕਾਇਤ ਦਰਜ ਕਰਵਾਉਣ ਬਾਰੇ ਘੱਟ ਸਮਝ ਨੂੰ ਹੀ ਇਸ ਦਾ ਜ਼ਿੰਮੇਵਾਰ ਕਰਾਰ ਦਿੱਤਾ | ਕਰੋਵੈਲ ਨੇ ਕਿਹਾ ਕਿ ਭਾਰਤ 'ਚ ਜ਼ਿਆਦਾਤਰ ਟਵਿੱਟਰ ਦੀ ਵਰਤੋਂ ਕਰਨ ਵਾਲਿਆਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਖੁੱਲ੍ਹੇ ਮੰਚ 'ਤੇ ਅਸ਼ਲੀਲ ਅਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੀ ਸ਼ਿਕਾਇਤ ਕਿਸ ਤਰ੍ਹਾਂ ਦਰਜ ਕਰਵਾਈ ਜਾਵੇ ਜਿਸ ਕਾਰਨ ਜ਼ਿਆਦਾਤਰ ਲੋਕ ਉਨ੍ਹਾਂ (ਟਵਿੱਟਰ) ਨੂੰ ਹੀ ਕਾਰਵਾਈ ਕਰਨ ਨੂੰ ਕਹਿੰਦੇ ਹਨ |

ਸਾਊਦੀ ਅਰਬ 'ਚ ਭਾਰਤੀ ਨਰਸ ਕੋਰੋਨਾ ਵਾਇਰਸ ਤੋਂ ਪੀੜਤ

ਨਵੀਂ ਦਿੱਲੀ/ਤਿਰੂਵਨੰਤਪੁਰਮ, 23 ਜਨਵਰੀ (ਏਜੰਸੀ)-ਭਾਰਤ ਸਰਕਾਰ ਵਲੋਂ ਵੀਰਵਾਰ ਨੂੰ ਦੱਸਿਆ ਗਿਆ ਹੈ ਕਿ ਸਾਊਦੀ ਅਰਬ ਦੇ ਅਲ-ਹਯਾਤ ਹਸਪਤਾਲ 'ਚ ਕੰਮ ਕਰਦੀ ਭਾਰਤੀ ਨਰਸ ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ ਹੈ, ਇਥੇ ਕੰਮ ਕਰਦੀਆਂ 100 ਦੇ ਕਰੀਬ ਕੇਰਲਾ ਨਾਲ ਸਬੰਧਿਤ ਨਰਸਾਂ ...

ਪੂਰੀ ਖ਼ਬਰ »

ਵਰਦੀ 'ਚ ਅਸੀਂ ਸਿਰਫ਼ ਫ਼ੌਜੀ ਹੁੰਦੇ ਹਾਂ-ਕੈਪਟਨ ਤਾਨੀਆ ਸ਼ੇਰਗਿੱਲ

ਨਵੀਂ ਦਿੱਲੀ, 23 ਜਨਵਰੀ (ਏਜੰਸੀ)-ਸੈਨਾ ਦਿਵਸ ਪਰੇਡ ਮੌਕੇ ਸਾਰੀਆਂ ਪੁਰਸ਼ ਟੁਕੜੀਆਂ ਦੀ ਅਗਵਾਈ ਕਰਕੇ ਇਤਿਹਾਸ ਰਚਣ ਵਾਲੀ ਕੈਪਟਨ ਤਾਨੀਆ ਸ਼ੇਰਗਿੱਲ ਇਸ ਵਾਰ ਗਣਤੰਤਰ ਦਿਵਸ ਪਰੇਡ ਮੌਕੇ ਸਿੰਗਲ ਕੋਰ ਦੀ ਟੁਕੜੀ ਦੀ ਅਗਵਾਈ ਕਰੇਗੀ | ਅੱਜ ਫੁੱਲ ਡਰੈੱਸ ਰਿਹਰਸਲ ...

ਪੂਰੀ ਖ਼ਬਰ »

ਦਿੱਲੀ ਚੋਣਾਂ 'ਚ ਅਕਾਲੀਆਂ ਸਾਹਮਣੇ ਭਾਜਪਾ ਨੂੰ ਸਮਰਥਨ ਦੇਣ ਤੋਂ ਬਿਨਾਂ ਕੋਈ ਚਾਰਾ ਨਹੀਂ

ਜਗਤਾਰ ਸਿੰਘ ਨਵੀਂ ਦਿੱਲੀ, 23 ਜਨਵਰੀ - ਭਾਜਪਾ ਨਾਲ ਸਹਿਮਤੀ ਨਾ ਬਣਨ ਕਾਰਨ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਐਲਾਨ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਇਹ ਚੁਨੌਤੀ ਜਾਂ ਸਵਾਲ ਹੈ ਕਿ ਹੁਣ ਜਦੋਂ ਅਕਾਲੀ ਦਲ ਦੇ ਉਮੀਦਵਾਰ ਚੋਣਾਂ 'ਚ ਹਿੱਸਾ ਨਹੀਂ ਲੈ ਰਹੇ ...

ਪੂਰੀ ਖ਼ਬਰ »

ਕਸ਼ਮੀਰ ਮੁੱਦੇ 'ਤੇ ਕਿਸੇ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ-ਭਾਰਤ

ਨਵੀਂ ਦਿੱਲੀ, 23 ਜਨਵਰੀ (ਉਪਮਾ ਡਾਗਾ ਪਾਰਥ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਕ ਵਾਰ ਫਿਰ ਕਸ਼ਮੀਰ ਮਾਮਲੇ 'ਚ ਸਾਲਮੀ ਦੀ ਭੂਮਿਕਾ ਨਿਭਾਉਣ ਦੀ ਪੇਸ਼ਕਸ਼ 'ਤੇ ਭਾਰਤ ਨੇ ਸਪੱਸ਼ਟ ਸ਼ਬਦਾਂ 'ਚ ਜਵਾਬ ਦਿੰਦਿਆਂ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਤੀਜੀ ਧਿਰ ਦੀ ਕੋਈ ...

ਪੂਰੀ ਖ਼ਬਰ »

ਨਿਰਭੈਆ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਦਾ ਤਬਾਦਲਾ

ਨਵੀਂ ਦਿੱਲੀ, 23 ਜਨਵਰੀ (ਉਪਮਾ ਡਾਗਾ ਪਾਰਥ)-ਨਿਰਭੈਆ ਜਬਰ ਜਨਾਹ ਮਾਮਲੇ 'ਚ ਚਾਰੋਂ ਦੋਸ਼ੀਆਂ ਨੂੰ ਮੌਤ ਦਾ ਵਾਰੰਟ ਜਾਰੀ ਕਰਨ ਵਾਲੇ ਵਧੀਕ ਸੈਸ਼ਨ ਜੱਜ ਸਤੀਸ਼ ਕੁਮਾਰ ਅਰੋੜਾ ਦਾ ਤਬਾਦਲਾ ਕਰ ਦਿੱਤਾ ਹੈ | ਦਿੱਲੀ ਪਟਿਆਲਾ ਹਾਊਸ ਕੋਰਟ ਦੇ ਜੱਜ ਅਰੋੜਾ ਨੂੰ ਹੁਣ ...

ਪੂਰੀ ਖ਼ਬਰ »

ਮੁਅੱਤਲ ਡੀ.ਐਸ.ਪੀ. ਦਵਿੰਦਰ ਸਿੰਘ ਤੇ ਚਾਰ ਹੋਰਾਂ ਨੂੰ 15 ਦਿਨ ਲਈ ਐਨ. ਆਈ. ਏ. ਹਿਰਾਸਤ 'ਚ ਭੇਜਿਆ

ਜੰਮੂ/ਨਵੀਂ ਦਿੱਲੀ , 23 ਜਨਵਰੀ (ਏਜੰਸੀ, ਉਪਮਾ ਡਾਗਾ ਪਾਰਥ)-ਜੰਮੂ-ਕਸ਼ਮੀਰ ਪੁਲਿਸ ਦੇ ਮੁਅੱਤਲ ਡੀ. ਐਸ. ਪੀ. ਦਵਿੰਦਰ ਸਿੰਘ ਨੂੰ ਅੱਜ ਐਨ. ਆਈ. ਏ. ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਗਿਆ | ਅਦਾਲਤ ਨੇ ਦਵਿੰਦਰ ਸਿੰਘ ਅਤੇ ਚਾਰ ਹੋਰਾਂ ਨੂੰ 15 ਦਿਨ ਲਈ ਐਨ. ਆਈ. ਏ. ਦੀ ਹਿਰਾਸਤ ...

ਪੂਰੀ ਖ਼ਬਰ »

ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦੋਸ਼ੀ ਜਦ ਚਾਹੇ ਇਸ ਨੂੰ ਚੁਣੌਤੀ ਨਹੀਂ ਦੇ ਸਕਦੇ-ਸੁਪਰੀਮ ਕੋਰਟ

ਨਵੀਂ ਦਿੱਲੀ, 23 ਜਨਵਰੀ (ਏਜੰਸੀ)-ਕਾਨੂੰਨੀ ਦਾਅ-ਪੇਚ ਦੀ ਵਜ੍ਹਾ ਨਾਲ ਨਿਰਭੈਆ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ 'ਚ ਹੋ ਰਹੀ ਦੇਰੀ ਦੇ ਵਿਚਕਾਰ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਬਹੁਤ ਹੀ ਅਹਿਮ ਟਿੱਪਣੀ ਕੀਤੀ | ਅਦਾਲਤ ਨੇ ਕਿਹਾ ਕਿ ਮੌਤ ਦੀ ਸਜ਼ਾ ਦਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX