ਤਾਜਾ ਖ਼ਬਰਾਂ


ਮਾਸਕ ਤੇ ਸੈਨੇਟਾਈਜ਼ਰ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ
. . .  2 minutes ago
ਅਜਨਾਲਾ, 1 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਐਸ.ਐਸ.ਪੀ. ਅੰਮ੍ਰਿਤਸਰ ਵਲੋਂ ਇਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਗਿਆ ਹੈ ਕਿ ਮਾਸਕ ਤੇ ਸੈਨੇਟਾਈਜ਼ਰ ਦੇ ਨਿਰਧਾਰਿਤ ਕੀਤੀਆਂ ਕੀਮਤਾਂ ਤੋਂ ਵੱਧ ਕੀਮਤ ਲਗਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਦੋਸ਼ੀ ਨੂੰ...
ਅਧਿਆਪਕਾਂ ਦੀ ਕੋਰੋਨਾਵਾਇਰਸ ਵਿਜੀਲੈਂਸ ਅਫਸਰ ਵਜੋਂ ਨਿਯੁਕਤ ਕਰਨ ਸਬੰਧੀ ਸੂਚੀ ਜਾਰੀ
. . .  9 minutes ago
ਚੰਡੀਗੜ੍ਹ, 1 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) - ਅਧਿਆਪਕ/ਕਰਮਚਾਰੀਆਂ ਦੀ ਡਿਊਟੀ ਵਿਧਾਨ ਸਭਾ ਚੋਣ ਹਲਕਾ 057 ਖੰਨਾ ਵਿਖੇ ਬਤੌਰ ਕੋਰੋਨਾਵਾਇਰਸ ਵਿਜੀਲੈਂਸ ਅਫਸਰ ਵਜੋਂ ਲਗਾਈ ਗਈ। ਉਨ੍ਹਾਂ ਦੇ ਨਾਂ ਸੂਚੀ ਅਨੁਸਾਰ...
ਕੋਰੋਨਾਵਾਇਰਸ ਦੇ ਸ਼ੱਕੀ ਡਰਾਈਵਰ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਪਿੰਡ ਦੇ ਲੋਕਾਂ ਨੇ ਲਿਆ ਸੁੱਖ ਦਾ ਸਾਹ
. . .  24 minutes ago
ਕੋਰੋਨਾਵਾਇਰਸ ਲਾਕਡਾਊਨ : ਜਲੰਧਰ ’ਚ ਸੀ.ਆਰ.ਪੀ.ਐਫ. ਕੰਪਨੀਆਂ ਤਾਇਨਾਤ
. . .  30 minutes ago
ਜਲੰਧਰ, 1 ਅਪ੍ਰੈਲ (ਚੰਦੀਪ ਭੱਲਾ) - ਜ਼ਿਲ੍ਹਾ ਜਲੰਧਰ ਪ੍ਰਸ਼ਾਸਨ ਵਲੋਂ ਜਲੰਧਰ ਸਥਿਤ ਦੋ ਸਥਾਨਾਂ ਦਿਲਕੁਸ਼ਾ ਮਾਰਕੀਟ ਤੇ ਸਬਜ਼ੀ ਮੰਡੀ ਮਕਸੂਦਾਂ ਵਿਖੇ ਸੀ.ਆਰ.ਪੀ.ਐਫ. ਦੀ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਇੱਥੇ ਭੀੜ...
ਤਬਲੀਗੀ ਜਮਾਤ ਦੇ ਸੰਮੇਲਨ ਵਿੱਚ ਪਠਾਨਕੋਟ ਦੇ ਦੋ ਵਿਅਕਤੀ ਸਨ ਸ਼ਾਮਿਲ
. . .  38 minutes ago
ਪਠਾਨਕੋਟ 1 ਅਪ੍ਰੈਲ (ਸੰਧੂ ,ਚੌਹਾਨ ,ਅਸ਼ੀਸ਼ ਸ਼ਰਮਾ) ਦਿੱਲੀ ਦੇ ਨਿਜ਼ਾਮੂਦੀਨ ਵਿਖੇ ਤਬਲੀਗੀ ਜਮਾਤ ਵੱਲੋਂ ਕੀਤੇ ਗਏ ਧਾਰਮਿਕ ਸੰਮੇਲਨ ਵਿੱਚ ਪਠਾਨਕੋਟ ਦੇ ਵੀ ਦੋ ਵਿਅਕਤੀ ਸ਼ਾਮਲ ਸਨ ਜਾਣਕਾਰੀ ਮੁਤਾਬਕ ਸੰਮੇਲਨ ਵਿੱਚ ਗਏ ਪਠਾਨਕੋਟ ਨਿਵਾਸੀਆਂ ਦੀ ਪਹਿਚਾਣ ਮੌਜਦੀਨ...
ਉਤਰ ਪ੍ਰਦੇਸ਼ ਵਿਚ ਕੋਰੋਨਾਵਾਇਰਸ ਕਾਰਨ ਨੌਜਵਾਨ ਦੀ ਹੋਈ ਮੌਤ
. . .  44 minutes ago
ਲਖਨਊ, 1 ਅਪ੍ਰੈਲ - ਉਤਰ ਪ੍ਰਦੇਸ਼ ਦੇ ਗੋਰਖਪੁਰ ਵਿਚ ਕੋਰੋਨਾਵਾਇਰਸ ਨਾਲ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਬਸਤੀ ਦੇ ਤੁਰਕਿਆ ਮੁਹੱਲੇ ਦੇ ਨਿਵਾਸੀ 25 ਸਾਲਾ ਨੌਜਵਾਨ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ। ਇਹ ਮੌਤ ਸੋਮਵਾਰ ਨੂੰ ਹੋਈ ਸੀ। ਜਾਂਚ...
ਸ਼ੱਕੀ ਮਰੀਜਾਂ ਦੀ ਰਿਪੋਰਟ ਵੀ ਨਾਂਹਪੱਖੀ
. . .  55 minutes ago
ਲੋੜਵੰਦਾਂ ਦੀ ਮਦਦ ਲਈ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ - ਬਾਬਾ ਪ੍ਰਮਾਨੰਦ
. . .  43 minutes ago
ਜੰਡਿਆਲਾ ਗੁਰੂ, 1 ਅਪ੍ਰੈਲ (ਰਣਜੀਤ ਸਿੰਘ ਜੋਸਨ)- ਕੋਰੋਨਾ ਵਾਇਰਸ (ਕੋਵਿਡ-19) ਦੇ ਖ਼ਤਰੇ ਨੂੰ ਦੇਖਦਿਆਂ ਕਰਫਿਊ ਲਾਏ ਜਾਣ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਲੋੜਵੰਦ ਜਨਤਾ ਨੂੰ ਰਾਸ਼ਨ ਮੁਹੱਈਆ ਕਰਾਉਣ...
ਗੁਰਦੁਆਰਾ ਮਜਨੂੰ ਕਾ ਟਿੱਲਾ ਤੋਂ 210 ਲੋਕਾਂ ਨੂੰ ਦਿੱਲੀ ਦੇ ਇਕ ਸਕੂਲ ’ਚ ਕੀਤਾ ਗਿਆ ਤਬਦੀਲ
. . .  59 minutes ago
ਨਵੀਂ ਦਿੱਲੀ, 1 ਅਪ੍ਰੈਲ - ਕੋਰੋਨਾਵਾਇਰਸ ਲਾਕਡਾਊਨ ਕਾਰਨ 28 ਮਾਰਚ ਤੋਂ ਦਿੱਲੀ ਸਥਿਤ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਫਸੇ 210 ਲੋਕਾਂ ਨੂੰ ਦਿੱਲੀ ਪੁਲਿਸ ਵਲੋਂ ਨਹਿਰੂ ਵਿਹਾਰ ਸਥਿਤ ਇਕ ਸਕੂਲ ਵਿਚ ਤਬਦੀਲ ਕਰ ਦਿੱਤਾ ਗਿਆ...
ਨਿਜ਼ਾਮੂਦੀਨ ਮਰਕਜ਼ ਤੋਂ ਆਂਧਰਾ ਪ੍ਰਦੇਸ਼ ’ਚ ਪਰਤੇ ਸਾਰੇ 43 ਵਿਅਕਤੀਆਂ ਨੂੰ ਕੋਰੋਨਾਵਾਇਰਸ
. . .  about 1 hour ago
ਹੈਦਰਾਬਾਦ, 1 ਅਪ੍ਰੈਲ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਦਫ਼ਤਰ ਨੇ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਤੋਂ ਵਾਪਸ ਪਰਤੇ ਸਾਰੇ 43 ਵਿਅਕਤੀਆਂ ਦੇ ਕੋਵਿਡ-19 (ਕੋਰੋਨਾਵਾਇਰਸ) ਪਾਜ਼ੀਟਿਵ ਪਾਏ...
ਮੁਹਾਲੀ ਵਿਚ ਦੋ ਔਰਤਾਂ ਤੇ ਇਕ ਵਿਅਕਤੀ ਦਾ ਕੋਰੋਨਾਵਾਇਰਸ ਪਾਇਆ ਗਿਆ ਪਾਜ਼ੀਟਿਵ
. . .  about 1 hour ago
ਐਸ.ਏ.ਐਸ. ਨਗਰ, 1 ਅਪ੍ਰੈਲ (ਕੇ.ਐਸ.ਰਾਣਾ) - ਮੁਹਾਲੀ ਜ਼ਿਲ੍ਹੇ ‘ਚ ਕੋਰੋਨਾਗ੍ਰਸਤ ਵਿਅਕਤੀਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਮੁਹਾਲੀ ਦੇ ਫ਼ੇਜ਼ 9 ਤੋਂ ਦੋ ਹੋਰ ਔਰਤਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਅਨੁਸਾਰ ਇਹ ਲੋਕ ਚੰਡੀਗੜ੍ਹ ਤੋਂ ਕੋਰੋਨਾ...
ਭਾਰਤ ’ਚ ਕੋਰੋਨਾਵਾਇਰਸ ਦੇ ਕੇਸਾਂ ’ਚ ਹੋਇਆ ਵਾਧਾ, ਹੁਣ ਤੱਕ 38 ਮੌਤਾਂ
. . .  about 1 hour ago
ਨਵੀਂ ਦਿੱਲੀ, 1 ਅਪ੍ਰੈਲ - ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੋਰੋਨਾਵਾਇਰਸ ਦੇ 240 ਪਾਜ਼ੀਟਿਵ ਕੇਸ ਪਿਛਲੇ 12 ਘੰਟਿਆਂ ਵਧੇ ਹਨ। ਇਸ ਤਰ੍ਹਾਂ ਭਾਰਤ ਵਿਚ ਕੋਰੋਨਾਵਾਇਰਸ ਦੇ ਪੀੜਤ ਵਿਅਕਤੀਆਂ ਦੀ ਗਿਣਤੀ 1637 ਹੋ ਗਈ ਹੈ ਤੇ 38...
ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 26 ਜਾਣਿਆਂ ਖ਼ਿਲਾਫ਼ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਵੱਖ ਵੱਖ ਥਾਣਿਆਂ ਵਿਚ ਕੀਤੇ ਮਾਮਲੇ ਦਰਜ
. . .  about 1 hour ago
ਫ਼ਾਜ਼ਿਲਕਾ, 1 ਅਪ੍ਰੈਲ (ਪ੍ਰਦੀਪ ਕੁਮਾਰ ) - ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਖ਼ਿਲਾਫ਼ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਸਖ਼ਤ ਕਦਮ ਚੁੱਕਦਿਆਂ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਵਿਚ ਆਈ.ਪੀ.ਸੀ. ਦੀ ਧਾਰਾ 188 ਅਧੀਨ ਕਾਰਵਾਈ ਕਰਦਿਆਂ ਕਰੀਬ 26 ਲੋਕਾਂ ਖ਼ਿਲਾਫ਼...
ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਨੂੰ ਕਪੂਰਥਲਾ ਕੀਤਾ ਗਿਆ ਰੈਫਰ
. . .  about 1 hour ago
ਫਗਵਾੜਾ ’ਚ ਸ਼੍ਰੋਮਣੀ ਕਮੇਟੀ ਵਲੋਂ 8 ਤੋਂ 10 ਹਜ਼ਾਰ ਲੋਕਾਂ ਲਈ ਤਿਆਰ ਕੀਤਾ ਜਾਂਦਾ ਹੈ ਲੰਗਰ
. . .  1 minute ago
ਫਗਵਾੜਾ, 1 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਗਵਾੜਾ ਦੇ ਇਤਿਹਾਸਕ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਰੋਜ਼ਾਨਾ 8 ਹਜ਼ਾਰ ਤੋਂ 10 ਹਜ਼ਾਰ ਲੋਕਾਂ ਨੂੰ ਪਿੰਡ ਤੇ ਸ਼ਹਿਰਾਂ ਵਿਚ ਲੰਗਰ ਤਿਆਰ ਕਰਕੇ ਭੇਜਿਆ ਜਾਂਦਾ ਹੈ ਤਾਂ ਜੋ...
ਨਿਜ਼ਾਮੁਦੀਨ ਧਾਰਮਿਕ ਸੰਮੇਲਨ ਚ ਸ਼ਿਰਕਤ ਕਰਨ ਵਾਲੇ ਲੋਕਾਂ ਦੀ ਜ਼ਿਲ੍ਹਾ ਮੋਗਾ 'ਚ ਵੜ੍ਹਨ ਦੀ ਉੱਡੀ ਅਫ਼ਵਾਹ
. . .  about 2 hours ago
ਬਿਨਾਂ ਸਬਸਿਡੀ ਵਾਲੇ ਐਲ.ਪੀ.ਜੀ. ਸਿਲੰਡਰ ਗੈਸ ਦੀਆਂ ਕੀਮਤਾਂ ’ਚ ਕੀਤੀ ਗਈ ਕਮੀ
. . .  about 2 hours ago
ਪਾਕਿ 'ਚ ਕੋਰੋਨਾ ਨਾਲ 26 ਮੌਤਾਂ, 2039 ਸੰਕ੍ਰਮਿਤ ਮਰੀਜ਼
. . .  about 2 hours ago
ਕੋਰੋਨਾਵਾਇਰਸ : ਭੋਪਾਲ ਤੋਂ ਪਰਤੇ 12 ਨੌਜਵਾਨਾਂ ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  about 2 hours ago
ਲੰਗਰ ਵੰਡਣ ਜਾ ਰਿਹਾ ਯੂਥ ਅਕਾਲੀ ਦਲ ਦਾ ਆਗੂ ਗੋਸ਼ਾ ਹਿਰਾਸਤ ਵਿਚ
. . .  about 2 hours ago
ਜਾਂਚ ਵਿਚ ਨੈਗੇਟਿਵ ਆਏ ਸ਼ੱਕੀ 27 ਵਿਅਕਤੀ, ਵਾਪਸ ਪਿੰਡ ਵਿਰਕ ਭੇਜੇ
. . .  about 2 hours ago
ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਹੋ ਸਕਦੀਆਂ ਹਨ ਢਾਈ ਲੱਖ ਦੇ ਕਰੀਬ ਮੌਤਾਂ
. . .  about 2 hours ago
ਤਬਲੀਗ਼ੀ ਜਮਾਤ ਦੇ ਸੰਮੇਲਨ ਵਿਚ ਸ਼ਿਰਕਤ ਕਰਨ ਲਈ ਪੰਜਾਬ ਤੋਂ ਗਏ ਸਨ 9 ਲੋਕ
. . .  about 3 hours ago
ਅੰਮ੍ਰਿਤਸਰ ’ਚ ਇਕ ਹਫਤਾ ਮੰਡੀ ਬੰਦ ਰੱਖਣ ਦੇ ਆਦੇਸ਼
. . .  about 1 hour ago
ਮਲੇਸ਼ੀਆ ਤੇ ਫਿਲੀਪਾਈਨਜ਼ ’ਚ ਫਸੇ ਪੰਜਾਬੀਆਂ ਨੂੰ ਭਾਰਤ ਲਿਆਉਣ ਸਬੰਧੀ ਕੈਪਟਨ ਨੇ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ
. . .  about 3 hours ago
ਪੰਜਾਬ ਵਿਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ 42 ਹੋਈ
. . .  about 3 hours ago
ਖਾਲੀ ਕਰਾਇਆ ਗਿਆ ਨਿਜ਼ਾਮੁਦੀਨ ਦਾ ਮਰਕਜ਼,6 ਲੋਕਾਂ ਖਿਲਾਫ ਮਾਮਲੇ ਦਰਜ
. . .  about 3 hours ago
ਦਿੱਲੀ ਦੇ ਸਰਕਾਰੀ ਡਾਕਟਰ ਨੂੰ ਕੋਰੋਨਾਵਾਇਰਸ
. . .  about 4 hours ago
ਹੌਜ਼ਰੀ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ
. . .  about 4 hours ago
ਜੈਤੋ ਸ਼ਹਿਰ 'ਚ ਕਰਫ਼ਿਊ ਦੇ ਚਲਦਿਆ ਚੋਰੀਆਂ 'ਚ ਹੋ ਰਿਹਾ ਵਾਧਾ
. . .  about 4 hours ago
ਟੋਲ ਪਲਾਜ਼ਿਆਂ 'ਤੇ ਵਾਹਨਾਂ ਦੀ ਹੋ ਰਹੀ ਹੈ ਗੰਭੀਰਤਾ ਨਾਲ ਜਾਂਚ
. . .  about 4 hours ago
ਅਲਬਰਟਾ 'ਚੋ 1 ਹੋਰ ਮੌਤ ਹੋਣ ਨਾਲ ਮੌਤਾਂ ਦੀ ਗਿਣਤੀ 9 ਹੋਈ ਕੁੱਲ ਕੇਸ 754 ਹੋਏ
. . .  about 5 hours ago
ਜਲੰਧਰ ਜ਼ਿਲ੍ਹੇ 'ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  about 5 hours ago
ਸਹੁਰੇ ਪਰਿਵਾਰ ਨੇ ਨੂੰਹ ਨੂੰ ਜਹਿਰੀਲੀ ਵਸਤੂ ਦੇ ਕੇ ਮੌਤ ਦੇ ਘਾਟ ਉਤਾਰਿਆ
. . .  about 5 hours ago
ਆਲੂਆਂ ਦੀ ਪੁਟਾਈ ਕਰਨ ਗਏ ਲੋਕਾਂ ਨੇ ਪ੍ਰਸ਼ਾਸਨ ਨੂੰ ਪੁਆਈਆਂ ਭਾਜੜਾਂ
. . .  about 5 hours ago
ਅਜਨਾਲਾ 'ਚ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 10 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  about 5 hours ago
ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ - ਡੈਨੀ ਬੰਡਾਲਾ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਲੁਧਿਆਣਾ 'ਚ ਹੁਣ ਤੱਕ ਕੋਰੋਨਾ ਦੇ ਲਏ ਗਏ 138 ਨਮੂਨੇ - ਡੀ.ਸੀ
. . .  1 day ago
15 ਅਪ੍ਰੈਲ ਤੱਕ ਬਿਨਾਂ ਜੁਰਮਾਨਾ ਹੋਣਗੇ ਬਿਜਲੀ ਦੇ ਬਿਲ ਜਮਾਂ
. . .  1 day ago
ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਦੀ ਕਟਾਈ ਅਤੇ ਸਾਉਣੀ ਫ਼ਸਲ ਦੀ ਬਿਜਾਈ 'ਚ ਦਿੱਤੀ ਢਿੱਲ
. . .  1 day ago
ਡੀ.ਸੀ ਜਲੰਧਰ ਵੱਲੋਂ ਜ਼ਿਲ੍ਹੇ 'ਚ ਭੱਠੇ ਚਾਲੂ ਕਰਨ ਦੀ ਛੋਟ
. . .  1 day ago
ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਵੰਡਿਆ ਰਾਸ਼ਨ
. . .  1 day ago
ਡੀ.ਸੀ ਜਲੰਧਰ ਵੱਲੋਂ ਕੰਬਾਇਨਾਂ ਬਿਨਾਂ ਪਾਸ ਤੋਂ ਚਲਾਉਣ ਦੀ ਆਗਿਆ
. . .  1 day ago
ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਸਿੱਧੂ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਵਿਚ ਹੁਣ ਤੱਕ ਨਹੀਂ ਆਇਆ ਕੋਰੋਨਾ ਦਾ ਪਾਜ਼ਿਟਿਵ ਦਾ ਮਾਮਲਾ - ਸਿਵਲ ਸਰਜਨ
. . .  1 day ago
ਗਾਇਕ ਸਿੱਧੂ ਮੂਸੇ ਵਾਲੇ ਖ਼ਿਲਾਫ਼ ਪਿੰਡ ਪਠਲਾਵਾ ਵੱਲੋਂ ਮੁੱਖ ਮੰਤਰੀ ਨੂੰ ਪੱਤਰ
. . .  1 day ago
ਗੜ੍ਹਸ਼ੰਕਰ ਖੇਤਰ ਦੇ 60 ਸ਼ੱਕੀਆਂ ਨੂੰ ਘਰਾਂ 'ਚ ਕੀਤਾ ਗਿਆ ਇਕਾਂਤਵਾਸ
. . .  1 day ago
ਅੰਤਰ ਰਾਜੀ ਹੱਦਾਂ ਸੀਲ, ਕਰਫਿਊ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਹੋਵੇਗੀ ਕਾਰਵਾਈ-ਆਈਜੀ
. . .  1 day ago
ਸ਼ਰਾਬ ਦੇ ਠੇਕੇ ਤੋਂ ਲੁੱਟੀ ਲੱਖਾਂ ਦੀ ਸ਼ਰਾਬ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 19 ਚੇਤ ਸੰਮਤ 552
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਪਹਿਲਾ ਸਫ਼ਾ

ਦਿੱਲੀ ਸਥਿਤ ਤਬਲੀਗੀ ਜਮਾਤ ਦਾ ਹੈੱਡਕੁਆਰਟਰ ਕੀਤਾ ਸੀਲ

* ਗ਼ੈਰ-ਜ਼ਿੰਮੇਵਾਰਾਨਾ ਵਰਤਾਓ-ਕੇਜਰੀਵਾਲ
* ਇਹ ਸਮਾਂ ਗ਼ਲਤੀਆਂ ਕੱਢਣ ਦਾ ਨਹੀਂ-ਕੇਂਦਰ

ਨਵੀਂ ਦਿੱਲੀ, 31 ਮਾਰਚ (ਉਪਮਾ ਡਾਗਾ ਪਾਰਥ)-ਦਿੱਲੀ ਦੇ ਨਿਜ਼ਾਮੂਦੀਨ 'ਚ ਹੋਏ ਧਾਰਮਿਕ ਸੰਮੇਲਨ 'ਚ ਸ਼ਿਰਕਤ ਕਰਨ ਵਾਲੇ ਲੋਕਾਂ 'ਚੋਂ 7 ਦੀ ਕੋਰੋਨਾ ਕਾਰਨ ਮੌਤ ਹੋਣ ਅਤੇ 24 ਲੋਕਾਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ 'ਤੇ ਕੋਰੋਨਾ ਦੇ ਪ੍ਰਸਾਰ ਦੇ ਸੰਭਾਵਿਤ ਕੇਂਦਰ ਵਜੋਂ ਉਭਰ ਰਹੇ ਮਰਕਜ਼ ਨਿਜ਼ਾਮੂਦੀਨ ਨੂੰ ਸੀਲ ਕਰ ਦਿੱਤਾ ਗਿਆ ਹੈ। ਮਾਰਕਜ਼ ਨਿਜ਼ਾਮੂਦੀਨ ਤਬਲੀਗੀ ਜਮਾਤ ਭਾਈਚਾਰੇ ਦਾ ਦਿੱਲੀ ਸਥਿਤ ਹੈੱਡਕੁਆਰਟਰ ਹੈ। ਕੋਰੋਨਾ ਦੇ ਫੈਲਣ ਦਰਮਿਆਨ ਤਬਲੀਗੀ ਜਮਾਤ ਭਾਈਚਾਰੇ ਵਲੋਂ ਕੀਤੇ ਵੱਡੇ ਇਕੱਠ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 'ਗ਼ੈਰਜ਼ਿੰਮੇਵਾਰਨਾ' ਰਵੱਈਆ ਕਰਾਰ ਦਿੰਦਿਆਂ ਇਸ ਦੇ ਖ਼ਿਲਾਫ਼ ਸਖ਼ਤ ਨਰਾਜ਼ਗੀ ਦਾ ਪ੍ਰਗਟਾਅ ਕੀਤਾ ਹੈ। ਦੂਜੇ ਪਾਸੇ ਕੇਂਦਰ ਨੇ ਇਸ (ਮਰਕਜ਼) 'ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਇਹ ਗਲਤੀ ਲੱਭਣ ਦਾ ਸਮਾਂ ਨਹੀਂ ਹੈ। ਕੇਂਦਰ ਨੇ ਕਿਹਾ ਕਿ ਇਸ ਸਮੇਂ ਮਹੱਤਵਪੂਰਨ ਹੈ ਕਿ ਜਿਸ ਵੀ ਖੇਤਰ 'ਚ ਮਾਮਲਾ ਆਏ, ਉਸ ਖੇਤਰ 'ਚ ਪ੍ਰਕਿਰਿਆ ਮੁਤਾਬਿਕ ਕਾਰਵਾਈ ਕੀਤੀ ਜਾਵੇ।
ਦਿੱਲੀ ਸਰਕਾਰ ਵਲੋਂ ਪਿਛਲੇ 3 ਦਿਨਾਂ ਤੋਂ ਹੈੱਡਕੁਆਰਟਰ ਸਥਿਤ ਲੋਕਾਂ ਨੂੰ ਉਥੋਂ ਕੱਢਿਆ ਜਾ ਰਿਹਾ ਹੈ। ਮਾਮਲੇ ਨਾਲ ਨਜਿੱਠਣ ਵਾਲੇ ਅਧਿਕਾਰੀਆਂ ਵਲੋਂ ਬੱਸਾਂ 'ਚ ਬਿਠਾਉਣ ਤੋਂ ਪਹਿਲਾਂ ਸਾਰਿਆਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ, ਜਿਸ 'ਚ ਤਕਰੀਬਨ 40 ਤੋਂ 45 ਮਿੰਟ ਦਾ ਸਮਾਂ ਲੱਗ ਰਿਹਾ ਹੈ। ਸੋਮਵਾਰ ਨੂੰ ਵੱਖ-ਵੱਖ ਹਸਪਤਾਲਾਂ 'ਚ ਭੇਜੇ ਗਏ ਲੋਕਾਂ 'ਚੋਂ ਤਕਰੀਬਨ 400 'ਚ ਕੋਰੋਨਾ ਪ੍ਰਭਾਵਿਤ ਹੋਣ ਦੇ ਲੱਛਣ ਵੇਖੇ ਗਏ।
ਕੇਜਰੀਵਾਲ ਵਲੋਂ ਮੰਗਲਵਾਰ ਦੁਪਹਿਰ ਤੱਕ ਦੇ ਅੰਕੜੇ ਦੱਸਦਿਆਂ ਕਿਹਾ ਕਿ 1548 ਲੋਕਾਂ ਨੂੰ ਮਸਜਿਦ 'ਚੋਂ ਬਾਹਰ ਲਿਆਂਦਾ ਗਿਆ ਅਤੇ ਤਕਰੀਬਨ 1100 ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਕੁਆਰੰਟਾਈਨ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ 'ਚ 441 ਲੋਕਾਂ 'ਚ ਕੋਰੋਨਾ ਦੇ ਲੱਛਣ ਪਾਏ ਗਏ ਹਨ, ਹਾਲਾਂਕਿ ਇਨ੍ਹਾਂ ਦੀ ਆਖਰੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਮਸਜਿਦ ਦੇ ਪ੍ਰਸ਼ਾਸਕ ਦੇ ਖ਼ਿਲਾਫ਼ ਪੁਲਿਸ ਕੇਸ ਦਰਜ ਕੀਤਾ ਗਿਆ ਹੈ। ਕਈ ਰਾਜਾਂ 'ਚ ਵੀ ਉਨ੍ਹਾਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਇਸ ਧਾਰਮਿਕ ਸੰਮੇਲਨ 'ਚ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਜਮਾਤ ਦੇ ਕਈ ਮੈਂਬਰ ਤੇਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ, ਜੰਮੂ-ਕਸ਼ਮੀਰ ਅਤੇ ਅੰਡੇਮਾਨ ਵਾਪਸ ਪਰਤੇ ਸਨ। ਅੰਡੇਮਾਨ ਪਰਤਣ ਵਾਲੇ 10 ਲੋਕ ਪਾਜ਼ੀਟਿਵ ਪਾਏ ਗਏ ਹਨ। ਜੰਮੂ-ਕਸ਼ਮੀਰ 'ਚ ਵੀ 100 ਤੋਂ ਵੱਧ ਲੋਕਾਂ ਨੇ ਇਸ ਇਕੱਠ 'ਚ ਸ਼ਾਮਿਲ ਹੋਏ ਸਨ ਜਿਨ੍ਹਾਂ ਦੀ ਭਾਲ ਅਜੇ ਜਾਰੀ ਹੈ।
ਮਸਜਿਦ ਪ੍ਰਸ਼ਾਸਕ ਨੇ ਆਪਣੇ ਤੌਰ 'ਤੇ ਦਿੱਤੇ ਸਪੱਸ਼ਟੀਕਰਨ 'ਚ ਕਿਹਾ ਕਿ ਉਨ੍ਹਾਂ ਨੇ 24 ਮਾਰਚ ਨੂੰ ਪੁਲਿਸ ਨੂੰ ਇਸ ਇਕੱਠ ਬਾਰੇ ਇਤਲਾਹ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਨੇਮ ਦੀ ਉਲੰਘਣਾ ਨਹੀਂ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਨਤਾ ਕਰਫ਼ਿਊ ਦੇ ਐਲਾਨ ਤੋਂ ਬਾਅਦ ਮਰਕਜ਼ ਬੰਦ ਕਰ ਦਿੱਤਾ ਗਿਆ ਅਤੇ ਰੇਲਗੱਡੀਆਂ ਨਾ ਚੱਲਣ ਕਾਰਨ ਲੋਕ ਉਥੇ ਫਸੇ ਰਹਿ ਗਏ।

ਧਾਰਮਿਕ ਸੰਮੇਲਨ 'ਚ ਸ਼ਿਰਕਤ ਕਰਨ ਵਾਲਿਆਂ 'ਚ 24 ਪਾਜ਼ੀਟਿਵ

ਨਵੀਂ ਦਿੱਲੀ, 31 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਨਿਜ਼ਾਮੂਦੀਨ 'ਚ ਧਾਰਮਿਕ ਸੰਮੇਲਨ 'ਚ ਸ਼ਾਮਿਲ ਹੋਣ ਵਾਲੇ ਲੋਕਾਂ 'ਚੋਂ 24 ਲੋਕਾਂ ਦੇ ਕੋਰੋਨਾ ਤੋਂ ਪਾਜ਼ੀਟਿਵ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਦਿੱਤੀ। ਆਪਣੇ ਨਿਵਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 1033 ਲੋਕਾਂ ਨੂੰ ਵੱਖ-ਵੱਖ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 700 ਲੋਕਾਂ ਨੂੰ ਕੁਆਰੰਟਾਈਨ ਤੇ ਕਰੀਬ 335 ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਇਸ ਸਮਾਗਮ 'ਚ ਸ਼ਾਮਿਲ ਹੋਏ ਹਨ, ਸਰਕਾਰ ਵਲੋਂ ਉਨ੍ਹਾਂ ਦੀ ਜਾਂਚ ਜਾਰੀ ਹੈ। ਪਹਿਲੀ ਤੋਂ 15 ਮਾਰਚ ਤੱਕ ਹੋਏ ਇਸ ਸਮਾਗਮ 'ਚ ਮਲੇਸ਼ੀਆ ਤੇ ਥਾਈਲੈਂਡ ਸਮੇਤ ਹੋਰ ਦੇਸ਼ਾਂ ਤੋਂ ਕਰੀਬ 2000 ਡੈਲੀਗੇਟਾਂ ਨੇ ਹਿੱਸਾ ਲਿਆ ਸੀ।
300 ਵਿਦੇਸ਼ੀਆਂ ਨੂੰ ਕਾਲੀ ਸੂਚੀ 'ਚ ਸ਼ਾਮਿਲ ਕੀਤਾ ਜਾ ਸਕਦੈ
ਭਾਰਤ ਉਨ੍ਹਾਂ 300 ਵਿਦੇਸ਼ੀਆਂ ਨੂੰ ਕਾਲੀ ਸੂਚੀ 'ਚ ਪਾ ਸਕਦਾ ਹੈ ਜਿਹੜੇ ਮਲੇਸ਼ੀਆ ਤੇ ਥਾਈਲੈਂਡ ਸਮੇਤ ਹੋਰ 16 ਦੇਸ਼ਾਂ ਤੋਂ ਆਏ ਸਨ। ਇਹ ਲੋਕ ਸੈਲਾਨੀ ਵੀਜ਼ੇ 'ਤੇ ਇਥੇ ਆਏ ਸਨ, ਪਰ ਇਥੇ ਇਹ ਨਿਜ਼ਾਮੂਦੀਨ ਵਿਖੇ ਇਸਲਾਮਿਕ ਸੰਮੇਲਨ 'ਚ ਸ਼ਾਮਿਲ ਹੋਏ ਤੇ ਦੇਸ਼ 'ਚ ਕੋਰੋਨਾ ਵਾਇਰਸ ਨੂੰ ਫੈਲਾਉਣ 'ਚ ਮੁੱਖ ਕਾਰਨ ਬਣੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਵਿਦੇਸ਼ੀ ਉਨ੍ਹਾਂ 8000 ਲੋਕਾਂ ਦੇ ਇਕੱਠ 'ਚ ਹਾਜ਼ਰ ਸਨ ਜਿਹੜੇ ਨਿਜ਼ਾਮੂਦੀਨ ਵਿਖੇ ਤਬਲੀਗ-ਏ-ਜਮਾਤ ਸਮਾਗਮ 'ਚ ਸ਼ਾਮਿਲ ਹੋਏ ਤੇ ਇਨ੍ਹਾਂ 'ਚੋਂ ਕਈਆਂ 'ਚ ਕੋਰੋਨਾ ਦੇ ਲੱਛਣ ਪਾਏ ਗਏ। ਮੰਤਰਾਲੇ ਨੇ ਕਿਹਾ ਕਿ ਸੈਲਾਨੀ ਵੀਜ਼ੇ 'ਤੇ ਆਉਣ ਵਾਲੇ ਕਿਸੇ ਧਾਰਮਿਕ ਸਮਾਗਮ 'ਚ ਸ਼ਾਮਿਲ ਨਹੀਂ ਹੋ ਸਕਦੇ। ਜੇਕਰ ਮੰਤਰਾਲਾ ਇਨ੍ਹਾਂ ਨੂੰ ਕਾਲੀ ਸੂਚੀ 'ਚ ਪਾ ਦਿੰਦਾ ਹੈ ਤਾਂ ਇਹ ਵਿਦੇਸ਼ੀ ਭਵਿੱਖ 'ਚ ਭਾਰਤ ਦੀ ਯਾਤਰਾ ਨਹੀਂ ਕਰ ਸਕਣਗੇ।

ਤਬਲੀਗੀ ਸਰਗਰਮੀਆਂ 'ਚ ਸ਼ਾਮਿਲ ਹੋਣ ਵਾਲੇ ਵਿਦੇਸ਼ੀਆਂ ਲਈ ਵੀਜ਼ਾ ਜਾਰੀ ਕਰਨ 'ਤੇ ਰੋਕ

ਨਵੀਂ ਦਿੱਲੀ, 31 ਮਾਰਚ (ਏਜੰਸੀ)- ਸਰਕਾਰ ਨੇ ਤਬਲੀਗੀ ਸਰਗਰਮੀਆਂ 'ਚ ਸ਼ਾਮਿਲ ਹੋਣ ਲਈ ਭਾਰਤ ਆਉਣ ਵਾਲੇ ਵਿਦੇਸ਼ੀਆਂ ਨੂੰ ਸੈਲਾਨੀ ਵੀਜ਼ਾ ਜਾਰੀ ਨਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਫ਼ੈਸਲਾ ਇਸ ਮੱਦੇਨਜ਼ਰ ਲਿਆ ਗਿਆ ਕਿ 1 ਜਨਵਰੀ ਤੋਂ ਭਾਰਤ 'ਚ 2100 ਦੇ ਕਰੀਬ ਵਿਦੇਸ਼ੀ ਆਏ ਤੇ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਤਬਲੀਗੀ ਸਰਗਰਮੀਆਂ 'ਚ ਸ਼ਾਮਿਲ ਹੋਏ। ਇਨ੍ਹਾਂ 'ਚੋਂ ਬਹੁਤ ਸਾਰੇ ਕੋਰੋਨਾ ਤੋਂ ਪੀੜਤ ਪਾਏ ਗਏ ਹਨ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਨੇ ਸਲਾਹ ਦਿੱਤੀ ਸੀ ਕਿ ਅਜਿਹੇ ਵਿਦੇਸ਼ੀਆਂ ਜਿਨ੍ਹਾਂ ਦੀ ਤਬਲੀਗੀ ਸੰਮੇਲਨਾਂ 'ਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ, ਨੂੰ ਸੈਲਾਨੀ ਵੀਜ਼ਾ ਦੇਣ ਤੇਂ ਪਰਹੇਜ਼ ਕਰਨ ਲਈ ਦੂਤਘਰਾਂ ਨੂੰ ਅਪੀਲ ਕੀਤੀ ਜਾ ਸਕਦੀ ਹੈ। ਗ੍ਰਹਿ ਮੰਤਰਾਲੇ ਨੇ ਵਿਦੇਸ਼ ਮੰਤਰਾਲੇ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਏ ਕਿ ਸੈਲਾਨੀ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਅਜਿਹੇ ਵੀਜ਼ਾ ਬਿਨੈਕਾਰਾਂ ਦੀ ਸਾਵਧਾਨੀਪੂਰਵਕ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਲੋਕਾਂ ਦਾ ਪੂਰਾ ਸਹਿਯੋਗ ਨਾ ਮਿਲਣ ਕਾਰਨ ਵੀ ਵਧ ਰਹੇ ਹਨ ਮਾਮਲੇ-ਕੇਂਦਰ

* ਪੀੜਤਾਂ ਦੀ ਗਿਣਤੀ ਵਧ ਕੇ 1397 ਹੋਈ * 35 ਮੌਤਾਂ * 123 ਮਰੀਜ਼ ਠੀਕ ਹੋਏ
* ਮੰਤਰੀ ਸਮੂਹ ਦੀ ਮੀਟਿੰਗ 'ਚ ਕੇਂਦਰ ਤੇ ਰਾਜ ਸਰਕਾਰਾਂ ਦਰਮਿਆਨ ਸਹਿਯੋਗ ਵਧਾਉਣ 'ਤੇ ਜ਼ੋਰ


ਨਵੀਂ ਦਿੱਲੀ, 31 ਮਾਰਚ (ਉਪਮਾ ਡਾਗਾ ਪਾਰਥ)-ਕੇਂਦਰੀ ਸਿਹਤ ਮੰਤਰਾਲੇ ਮੁਤਾਬਿਕ ਹੁਣ ਤੱਕ ਦੇਸ਼ 'ਚ ਕੋਰੋਨਾ ਪ੍ਰਭਾਵਿਤ ਮਾਮਲਿਆਂ ਦੀ ਗਿਣਤੀ 1397 ਹੋ ਗਈ ਹੈ, ਜਦਕਿ ਮੌਤਾਂ ਦੀ ਗਿਣਤੀ 35 ਤੱਕ ਪੁੱਜ ਗਈ ਹੈ ਅਤੇ 123 ਮਰੀਜ਼ ਠੀਕ ਵੀ ਹੋਏ। ਪਿਛਲੇ 24 ਘੰਟਿਆਂ 'ਚ 146 ਨਵੇਂ ਮਾਮਲੇ ਆਏ ਹਨ। ਪੰਜਾਬ, ਪੱਛਮੀ ਬੰਗਾਲ, ਗੁਜਰਾਤ ਅਤੇ ਮੱਧ ਪ੍ਰਦੇਸ਼ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ।
ਨਹੀਂ ਮਿਲ ਰਿਹਾ ਸਹਿਯੋਗ 
ਸਿਹਤ ਮੰਤਰਾਲੇ ਨੇ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਲਈ ਜਨਤਾ ਦਾ ਪੂਰਾ ਸਹਿਯੋਗ ਨਾ ਮਿਲਣ ਨੂੰ ਮੁੱਖ ਕਾਰਨ ਦੱਸਿਆ ਹੈ। ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਵਾਇਰਸ ਦੀ ਸਮੇਂ 'ਤੇ ਪਹਿਚਾਣ ਹੋਣ 'ਚ ਦੇਰੀ ਨੂੰ ਵੀ ਇਕ ਵੱੱਡਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਜਿਸ ਇਲਾਕੇ 'ਚ ਵਾਇਰਸ ਦਾ ਇਕ ਵੀ ਮਾਮਲਾ ਸਾਹਮਣੇ ਆਉਂਦਾ ਹੈ, ਉਸ ਦੀ ਵੱਖਰੇ ਤੌਰ 'ਤੇ ਨਿਸ਼ਾਨਦੇਹੀ ਕਰ ਕੇ ਉਸ ਇਲਾਕੇ 'ਚ ਰੋਕਥਾਮ ਦੇ ਉਪਰਾਲੇ ਤੇਜ਼ ਕੀਤੇ ਜਾਂਦੇ ਹਨ।
ਮੰਤਰੀ ਸਮੂਹ ਦੀ ਬੈਠਕ
ਦੇਸ਼ 'ਚ ਕੋਰੋਨਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਨੂੰ ਸਿਹਤ ਮੰਤਰੀ ਡਾ. ਹਰਸ਼ ਵਰਧਨ ਦੀ ਅਗਵਾਈ ਹੇਠ ਮੰਤਰੀ ਸਮੂਹ ਦੀ ਬੈਠਕ ਕੀਤੀ ਗਈ। ਮੀਟਿੰਗ 'ਚ ਰਾਜ ਸਰਕਾਰਾਂ ਵਲੋਂ ਬਣਾਏ ਗਏ ਕੋਵਿਡ-19 ਹਸਪਤਾਲਾਂ 'ਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਦਰਮਿਆਨ ਸਹਿਯੋਗ ਵਧਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਗਿਆ। ਮੀਟਿੰਗ 'ਚ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ 'ਤੇ ਵਿਸ਼ੇਸ਼ ਤੌਰ 'ਤੇ ਚਰਚਾ ਕੀਤੀ ਗਈ। ਰਾਜਾਂ ਨੂੰ ਅਜਿਹੇ ਪ੍ਰਵਾਸੀ ਮਜ਼ਦੂਰਾਂ ਦਾ ਪ੍ਰੀਖਣ ਕਰਵਾਉਣ ਨੂੰ ਕਿਹਾ ਗਿਆ ਜਿਨ੍ਹਾਂ 'ਚ ਵਾਇਰਸ ਦੇ ਲੱਛਣ ਨਜ਼ਰ ਆਉਣ।
ਦੇਸ਼ 'ਚ ਪ੍ਰੀਖਣ ਦੀ ਸਮਰੱਥਾ ਦਾ 36 ਫ਼ੀਸਦੀ ਹੋ ਰਿਹਾ ਇਸਤੇਮਾਲ
ਪਿਛਲੇ 24 ਘੰਟਿਆਂ 'ਚ ਕੀਤੇ 4346 ਪ੍ਰੀਖਣਾਂ ਸਮੇਤ ਭਾਰਤ 'ਚ ਹਾਲੇ ਤੱਕ ਕੁੱਲ 42,788 ਪ੍ਰੀਖਣ ਕੀਤੇ ਜਾ ਚੁੱਕੇ ਹਨ। ਆਈ ਸੀ ਐਮ ਆਰ (ਭਾਰਤੀ ਮੈਡੀਕਲ ਖੋਜ ਕੌਂਸਲ) ਦੇ ਰਮਨ ਆਰ. ਗੰਗਖੇਡਕਰ ਨੇ ਦੇਸ਼ 'ਚ ਹਾਲੇ ਤੱਕ ਚੱਲ ਰਹੀਆਂ 123 ਲੈਬਾਰਟਰੀਆਂ 'ਚ ਕੀਤੇ ਗਏ ਇਨ੍ਹਾਂ ਪ੍ਰੀਖਣਾਂ ਨੂੰ ਕੁੱਲ ਸਮਰੱਥਾ ਦਾ 36 ਫੀਸਦੀ ਕਰਾਰ ਦਿੱਤਾ। ਇਸ ਤੋਂ ਪਹਿਲਾਂ 30 ਫੀਸਦੀ ਸਮਰੱਥਾ ਦੀ ਵਰਤੋਂ ਕੀਤੀ ਜਾ ਰਹੀ ਸੀ। ਹੋਰ ਤਿਆਰੀਆਂ ਬਾਰੇ ਦਿੱਤੇ ਵੇਰਵੇ ਮੁਤਾਬਿਕ ਦੇਸ਼ 'ਚ ਕੁੱਲ 21,064 ਰਾਹਤ ਕੈਂਪ ਬਣਾਏ ਗਏ ਹਨ ਜਿਨ੍ਹਾਂ 'ਚ 6.66 ਲੱਖ ਪ੍ਰਵਾਸੀ ਮਜ਼ਦੂਰਾਂ, ਬੇਘਰਾਂ ਅਤੇ ਹੋਰ ਗਰੀਬਾਂ ਨੂੰ ਆਸਰਾ ਅਤੇ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਗਰੀਬਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।
ਹਾਵੜਾ 'ਚ ਔਰਤ ਦੀ ਮੌਤ
ਕੋਲਕਾਤਾ, (ਰਣਜੀਤ ਸਿੰਘ ਲੁਧਿਆਣਵੀ)-ਕੋਲਕਾਤਾ ਦੇ ਨਾਲ ਹੁਗਲੀ ਨਦੀ ਤੋਂ ਇਸ ਪਾਸੇ ਮੱਧ ਹਾਵੜਾ 'ਚ ਰਹਿਣ ਵਾਲੀ ਇਕ 48 ਸਾਲਾ ਔਰਤ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਇਸ ਔਰਤ ਨੂੰ ਐਤਵਾਰ ਸ਼ਾਮ ਸਾਢੇ ਪੰਜ ਵਜੇ ਹਾਵੜਾ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਸੀ।
ਭਾਰਤ 'ਚ ਫਸੇ ਵਿਦੇਸ਼ੀ ਸੈਲਾਨੀਆਂ ਲਈ ਪੋਰਟਲ ਸ਼ੁਰੂ
ਨਵੀਂ ਦਿੱਲੀ, 31 ਮਾਰਚ (ਉਪਮਾ ਡਾਗਾ ਪਾਰਥ)- ਭਾਰਤ 'ਚ ਫਸੇ ਵਿਦੇਸ਼ੀ ਸੈਲਾਨੀਆਂ ਦੀ ਮਦਦ ਲਈ ਸੈਰ ਸਪਾਟਾ ਮੰਤਰਾਲੇ ਨੇ ਇਕ ਪੋਰਟਲ ਲਾਂਚ ਕੀਤਾ ਹੈ। 'ਭਾਰਤ 'ਚ ਫਸੇ' ਨਾਂਅ ਦੇ ਇਸ ਪੋਰਟਲ ਰਾਹੀਂ ਵਿਦੇਸ਼ੀ ਸੈਲਾਨੀਆਂ ਨੂੰ ਉਨ੍ਹਾਂ ਸੇਵਾਵਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਜੋ ਉਹ ਭਾਰਤ 'ਚ ਹਾਸਲ ਕਰ ਸਕਦੇ ਹਨ।
20 ਹਜ਼ਾਰ ਰੇਲ ਡੱਬਿਆਂ ਨੂੰ ਆਈਸੋਲੇਸ਼ਨ ਵਾਰਡਾਂ 'ਚ ਤਬਦੀਲ ਕਰਨ ਦਾ ਫ਼ੈਸਲਾ
ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਨਜਿੱਠਣ ਲਈ ਕੋਸ਼ਿਸ਼ਾਂ 'ਚ ਲੱਗੀ ਸਰਕਾਰ ਨੇ ਰੇਲਗੱਡੀਆਂ ਦੇ 20 ਹਜ਼ਾਰ ਡੱਬਿਆਂ ਨੂੰ ਆਈਸੋਲੇਸ਼ਨ ਵਾਰਡਾਂ 'ਚ ਬਦਲਣ ਦਾ ਫ਼ੈਸਲਾ ਕੀਤਾ ਹੈ ਜੋ ਕਿ ਤਕਰੀਬਨ 3 ਲੱਖ 20 ਹਜ਼ਾਰ ਮਰੀਜ਼ਾਂ ਲਈ ਬਿਸਤਰਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਰੇਲਵੇ ਮੰਤਰਾਲੇ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਰੇਲਵੇ ਨੇ 5000 ਕੋਚਾਂ ਨੂੰ ਆਈਸੋਲੇਸ਼ਨ ਵਾਰਡਾਂ 'ਚ ਤਬਦੀਲ ਕਰਨ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਹੈ। ਜਿਨ੍ਹਾਂ ਰਾਹੀਂ 80 ਹਜ਼ਾਰ ਮਰੀਜ਼ਾਂ ਲਈ ਬਿਸਤਰਿਆਂ ਦਾ ਇੰਤਜ਼ਾਮ ਕੀਤਾ ਜਾਵੇਗਾ। ਇਕ ਕੋਚ 'ਚ 16 ਬਿਸਤਰਿਆਂ ਦੀ ਵਿਵਸਥਾ ਕੀਤੇ ਜਾਣ ਦੀ ਸੰਭਾਵਨਾ ਹੈ। ਰੇਲਵੇ ਮੁਤਾਬਿਕ ਇਸ ਵਿਵਸਥਾ ਲਈ ਸਿਰਫ਼ ਬਿਨਾਂ ਏ.ਸੀ. ਵਾਲੇ ਸਲੀਪਰ ਕੋਚ ਹੀ ਵਰਤੇ ਜਾਣਗੇ। ਇਕ ਇੰਡੀਅਨ ਸਟਾਈਲ ਟਾਇਲਟ ਨੂੰ ਬਾਥਰੂਮ 'ਚ ਤਬਦੀਲ ਕੀਤਾ ਜਾਵੇਗਾ। ਪੰਜ ਰੇਲਵੇ ਜ਼ੋਨ ਪਹਿਲਾਂ ਹੀ ਇਸ ਦਾ ਪ੍ਰੋਟੋਟਾਈਪ ਬਣਾ ਚੁੱਕੇ ਹਨ।

ਪੰਜਾਬ 'ਚ ਚੌਥੀ ਮੌਤ

ਐੱਸ. ਏ. ਐੱਸ. ਨਗਰ/ਚੰਡੀਗੜ੍ਹ, 31 ਮਾਰਚ (ਕੇ. ਐੱਸ. ਰਾਣਾ, ਮਨਜੋਤ ਸਿੰਘ ਜੋਤ)-ਨਵਾਂਗਰਾਉਂ ਦੇ ਰਹਿਣ ਵਾਲੇ 65 ਸਾਲਾ ਵਿਅਕਤੀ ਓਮ ਪ੍ਰਕਾਸ਼ ਜੋ ਕਿ ਬੀਤੇ ਕੱਲ੍ਹ ਕੋਰੋਨਾ ਵਾਇਰਸ ਤੋਂ ਪੀੜਤ ਨਿਕਲਿਆ ਸੀ, ਦੀ ਅੱਜ ਮੌਤ ਹੋ ਗਈ। ਇਸ ਵਿਅਕਤੀ ਦਾ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਸੀ। ਸਿਹਤ ਵਿਭਾਗ ਵਲੋਂ ਉਕਤ ਵਿਅਕਤੀ ਦੇ ਸੰਪਰਕ 'ਚ ਆਉਣ ਵਾਲੇ 31 ਵਿਅਕਤੀਆਂ ਨੂੰ ਵੀ ਅਧਿਕਾਰੀਆਂ ਦੀ ਨਿਗਰਾਨੀ ਹੇਠ ਘਰਾਂ ਅੰਦਰ ਹੀ ਇਕਾਂਤਵਾਸ 'ਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸੋਮਵਾਰ ਨੂੰ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ ਪਾਏ ਗਏ ਸੈਕਟਰ-30 ਬੀ, ਚੰਡੀਗੜ੍ਹ ਦੇ ਵਸਨੀਕ ਦੇ ਸੰਪਰਕ 'ਚ ਆਏ ਮੁਹਾਲੀ ਦੇ ਰਹਿਣ ਵਾਲੇ 18 ਵਿਅਕਤੀਆਂ ਨੂੰ ਵੀ ਉਨ੍ਹਾਂ ਦੇ ਘਰਾਂ ਅੰਦਰ ਅਲੱਗ ਰੱਖਿਆ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਪੂਰਾ ਧਿਆਨ ਇਸ ਬਿਮਾਰੀ ਦੀ ਲੜੀ ਨੂੰ ਤੋੜਨ ਅਤੇ ਇਸ ਨੂੰ ਅੱਗੇ ਫੈਲਣ ਤੋਂ ਰੋਕਣ 'ਤੇ ਕੇਂਦਰਿਤ ਹੈ। ਉਨ੍ਹਾਂ ਦੱਸਿਆ ਕਿ ਮਹਾਂਮਾਰੀ ਬਿਮਾਰੀ ਐਕਟ 1897 ਅਧੀਨ ਬਣਾਏ ਗਏ ਨਿਯਮਾਂ ਦੇ ਤਹਿਤ, ਉਹ ਵਿਅਕਤੀ ਜੋ ਪੰਜਾਬ ਦੇ ਵਸਨੀਕ ਹਨ ਅਤੇ ਦੂਜੇ ਸੂਬਿਆਂ ਤੋਂ ਪੰਜਾਬ ਆਏ ਹਨ, ਦੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਜੇਕਰ ਉਨ੍ਹਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਵੀ ਪਾਏ ਜਾਂਦੇ ਤਾਂ ਵੀ ਉਨ੍ਹਾਂ ਨੂੰ 14 ਦਿਨਾਂ ਲਈ ਘਰਾਂ 'ਚ ਅਲੱਗ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਜਿਸ ਘਰ 'ਚ ਆ ਕੇ ਅਜਿਹੇ ਵਿਅਕਤੀ ਰਹਿ ਰਹੇ ਹਨ, ਉਸ ਦੇ ਬਾਕੀ ਮੈਂਬਰਾਂ ਦੀ ਵੀ ਸਿਹਤ ਦੀ ਜਾਂਚ ਕੀਤੀ ਜਾਵੇਗੀ ਅਤੇ ਅਜਿਹੇ ਵਿਅਕਤੀਆਂ ਦੇ ਪ੍ਰਬੰਧਨ ਲਈ ਸਿਹਤ ਵਿਭਾਗ ਦੇ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਵੇਗੀ। ਡੀ. ਸੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਅੰਦਰ ਹੀ ਰਹਿਣ ਅਤੇ ਸਮਾਜਿਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਇਲਾਵਾ ਅਫਵਾਹਾਂ 'ਤੇ ਧਿਆਨ ਨਾ ਦੇਣ। ਉਨ੍ਹਾਂ ਲੋਕਾਂ ਨੂੰ ਪ੍ਰਮਾਣਿਕ ਜਾਣਕਾਰੀ ਲਈ 'ਮੁਹਾਲੀ ਪ੍ਰਸ਼ਾਸਨ' ਦੇ ਫੇਸਬੁੱਕ ਪੇਜ 'ਤੇ ਜਾਣ ਲਈ ਅਪੀਲ ਕੀਤੀ।
41 ਨੂੰ ਅਲੱਗ ਕੀਤਾ
ਜਾਣਕਾਰੀ ਅਨੁਸਾਰ ਮਰੀਜ਼ ਦੇ ਸੰਪਰਕ 'ਚ ਆਏ ਪੀ.ਜੀ.ਆਈ. ਦੇ ਡਾਕਟਰਾਂ, ਨਰਸਾਂ ਸਮੇਤ 41 ਨੂੰ ਅਲੱਗ ਕੀਤਾ ਗਿਆ ਹੈ। ਉਕਤ ਮਰੀਜ਼ ਨੂੰ ਛਾਤੀ ਦੀ ਕੋਈ ਸਮੱਸਿਆ ਕਰਕੇ ਪਹਿਲਾਂ 26 ਮਾਰਚ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਸੈਕਟਰ-16 ਵਿਖੇ ਦਾਖ਼ਲ ਕਰਵਾਇਆ ਗਿਆ ਸੀ ਪਰ ਹਾਲਤ ਖ਼ਰਾਬ ਹੋਣ ਕਰਕੇ ਉਸ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿੱਤਾ ਗਿਆ ਸੀ।

ਕੋਈ ਨਵਾਂ ਕੇਸ ਨਹੀਂ ਆਇਆ

ਚੰਡੀਗੜ੍ਹ, 31 ਮਾਰਚ (ਵਿਕਰਮਜੀਤ ਸਿੰਘ ਮਾਨ)-ਮੰਗਲਵਾਰ ਨੂੰ ਪੰਜਾਬ 'ਚ ਭਾਵੇਂ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਪਰ ਨਵਾਂਗਰਾਓਂ ਦਾ ਜੋ ਮਰੀਜ਼ ਪੀ.ਜੀ.ਆਈ. 'ਚ ਦਾਖ਼ਲ ਸੀ, ਉਸ ਦੀ ਮੌਤ ਹੋ ਗਈ ਹੈ। ਅੱਜ ਸੂਬੇ 'ਚ ਨਵਾਂ ਕੇਸ ਨਾ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 41 ਹੀ ਰਹੀ। ਹੁਣ ਤੱਕ 1198 ਸ਼ੱਕੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ 'ਚੋਂ 1009 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 148 ਵਿਅਕਤੀਆਂ ਦੀ ਜਾਂਚ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਸਬੰਧੀ ਰਾਜ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ 'ਚ ਚੌਥੀ ਮੌਤ ਹੋਣਾ ਦੁਖ਼ਦਾਈ ਹੈ ਪਰ ਸਿਹਤ ਵਿਭਾਗ ਹੋਰ ਵੀ ਚੌਕਸ ਹੋ ਗਿਆ ਹੈ ਅਤੇ ਆਪਣੇ ਵਲੋਂ ਹਰ ਯਤਨ ਕਰ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਉਹ ਹਰ ਛੋਟੀ ਜਾਣਕਾਰੀ 'ਤੇ ਖ਼ੁਦ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਫਿਰੋਜ਼ਪੁਰ ਦੇ 2 ਪਾਜ਼ੀਟਿਵ ਕੇਸ ਆਉਣ ਦੀ ਚਰਚਾ ਸੀ, ਉਨ੍ਹਾਂ ਦੀ ਜਾਂਚ ਰਿਪੋਰਟ ਵੀ ਸਾਹਮਣੇ ਆ ਗਈ ਹੈ ਅਤੇ ਇਹ ਦੋਵੇਂ ਨੈਗੇਟਿਵ ਪਾਏ ਗਏ ਹਨ।

ਸੇਵਾਮੁਕਤ ਹੋਣ ਵਾਲੇ ਪੁਲਿਸ ਕਰਮੀਆਂ ਦਾ ਸੇਵਾ ਕਾਲ 31 ਮਈ ਤੱਕ ਵਧਾਇਆ

ਚੰਡੀਗੜ, 31 ਮਾਰਚ (ਅਜੀਤ ਬਿਊਰੋ)-ਸੂਬੇ 'ਚ ਕਰਫ਼ਿਊ ਦੇ ਚੱਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੇਵਾਮੁਕਤ ਹੋਣ ਜਾ ਰਹੇ ਪੰਜਾਬ ਪੁਲਿਸ ਅਤੇ ਹੋਮ ਗਾਰਡਜ਼ ਦੇ ਕਰਮੀਆਂ ਦੇ ਸੇਵਾ ਕਾਲ 'ਚ ਦੋ ਮਹੀਨੇ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਜ਼ਮੀਨੀ ਪੱਧਰ 'ਤੇ ...

ਪੂਰੀ ਖ਼ਬਰ »

ਕੋਰੋਨਾ ਦਾ ਪੱਛਮੀ ਯੂਰਪ ਤੇ ਉੱਤਰੀ ਅਮਰੀਕਾ 'ਚ ਖ਼ਤਰਾ ਵਧਿਆ- ਵਿਸ਼ਵ ਸਿਹਤ ਸੰਗਠਨ

ਜਕਾਰਤਾ, 31 ਮਾਰਚ (ਏਜੰਸੀ)- ਵਿਸ਼ਵ ਸਿਹਤ ਸੰਗਠਨ ਵਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਕੋਰੋਨਾ ਵਾਇਰਸ ਦਾ ਹੁਣ ਏਸ਼ੀਆ ਤੇ ਪ੍ਰਸ਼ਾਂਤ ਖੇਤਰ ਦੇ ਬਜਾਏ ਪੱਛਮੀ ਯੂਰਪ ਤੇ ਉੱਤਰੀ ਅਮਰੀਕਾ ਦੇ ਖੇਤਰ 'ਚ ਖ਼ਤਰਾ ਵਧ ਗਿਆ ਹੈ, ਜਿਸ ਲਈ ਖਿੱਤੇ ਦੀਆਂ ਸਭ ਸਰਕਾਰਾਂ ਨੂੰ ਇਸ ਮਹਾਂਮਾਰੀ ...

ਪੂਰੀ ਖ਼ਬਰ »

ਕੌਮਾਂਤਰੀ ਅਰਥਵਿਵਸਥਾ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਸਕਦੈ-ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ, 31 ਮਾਰਚ (ਏਜੰਸੀ)- ਸੰਯੁਕਤ ਰਾਸ਼ਟਰ ਦੀ ਇਕ ਤਾਜ਼ਾ ਰਿਪੋਰਟ 'ਚ ਕਿਹਾ ਗਿਆ ਹੈ ਵਿਸ਼ਵ ਭਰ 'ਚ ਕੋਰੋਨਾ ਵਾਇਰਸ ਦੇ ਮਹਾਂਮਾਰੀ ਬਣ ਕੇ ਫੈਲਣ ਤੋਂ ਬਾਅਦ ਵਿਸ਼ਵ ਅਰਥ ਵਿਵਸਥਾ ਨੂੰ ਲੱਖਾਂ ਕਰੋੜ (ਟ੍ਰਿਲੀਅਨਜ਼) ਡਾਲਰਾਂ ਦਾ ਨੁਕਸਾਨ ਹੋ ਸਕਦਾ ਹੈ ਅਤੇ ਇਸ ਦੇ ...

ਪੂਰੀ ਖ਼ਬਰ »

ਲਾਇਸੰਸ ਤੇ ਟਰੱਕਾਂ ਦੇ ਪਰਮਿਟ ਦੀ ਮਿਆਦ 3 ਮਹੀਨੇ ਵਧਾਈ

ਨਵੀਂ ਦਿੱਲੀ, 31 ਮਾਰਚ (ਏਜੰਸੀਆਂ)-ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਵਲੋਂ ਵਾਹਨ ਚਾਲਕਾਂ ਦੇ ਡਰਾਈਵਿੰਗ ਲਾਇਸੰਸ, ਵਾਹਨਾਂ ਦੇ ਪਰਮਿਟ ਤੇ ਰਜਿਸਟ੍ਰੇਸ਼ਨ ਦੀ ਵੈਧਤਾ ਦੀ ਮਿਆਦ 'ਚ 30 ਜੂਨ ਤੱਕ ਵਾਧਾ ਕੀਤਾ ਹੈ ਜੋ 1 ਫਰਵਰੀ 2020 ਨੂੰ ਖਤਮ ਹੋ ਗਈ ਸੀ। ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਤਾਲਾਬੰਦੀ ਦੌਰਾਨ ਹਵਾ ਦੇ ਪੱਧਰ 'ਚ ਕਾਫ਼ੀ ਸੁਧਾਰ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 31 ਮਾਰਚ-ਕੋਰੋਨਾ ਦੀ ਦਹਿਸ਼ਤ 'ਚੋਂ ਲੰਘ ਰਹੇ ਦੇਸ਼ 'ਚ 'ਚੰਗੀ ਖ਼ਬਰ' ਨਿਆਮਤ ਬਣ ਕੇ ਸਾਹਮਣੇ ਆਈ ਹੈ। ਚੰਗੀ ਖ਼ਬਰ ਉਸ ਆਬੋ ਹਵਾ ਨੂੰ ਲੈ ਕੇ ਹੈ, ਜਿਸ 'ਚ ਅਸੀਂ ਲੰਮੇ ਸਮੇਂ ਤੋਂ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਹਾਂ। ਤਾਲਾਬੰਦੀ ਕਾਰਨ ਇਨਸਾਨ ਅਤੇ ...

ਪੂਰੀ ਖ਼ਬਰ »

ਦੁਨੀਆ ਭਰ 'ਚ 40 ਹਜ਼ਾਰ ਤੋਂ ਵੱਧ ਮੌਤਾਂ

ਪੈਰਿਸ/ਤਹਿਰਾਨ/ਮੈਡਰਿਡ/ਜਨੇਵਾ, 31 ਮਾਰਚ (ਏਜੰਸੀ)- ਦੁਨੀਆ ਦੇ 183 ਦੇਸ਼ਾਂ 'ਚ ਵਿਸ਼ਵ ਵਿਆਪੀ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 8 ਲੱਖ ਤੋਂ ਟੱਪ ਚੁੱਕੀ ਹੈ, ਤਾਜ਼ਾ ਅੰਕੜਿਆਂ ਮੁਤਾਬਿਕ ਕੋਰੋਨਾ ਵਾਇਰਸ ਦੇ 8,03,645 ਮਾਮਲੇ ਸਾਹਮਣੇ ...

ਪੂਰੀ ਖ਼ਬਰ »

ਇਮਰਾਨ ਖ਼ਾਨ ਵਲੋਂ ਤਾਲਾਬੰਦੀ ਤੋਂ ਇਨਕਾਰ

ਅੰਮ੍ਰਿਤਸਰ, 31 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਸਾਲ ਦੇ ਕੇ ਪਾਕਿ 'ਚ ਤਾਲਾਬੰਦੀ ਲਗਾਉਣ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ...

ਪੂਰੀ ਖ਼ਬਰ »

ਕੋਰੋਨਾ ਸਬੰਧੀ ਸਹੀ ਜਾਣਕਾਰੀ ਲਈ 24 ਘੰਟਿਆਂ ਅੰਦਰ ਪੋਰਟਲ ਬਣਾਏ ਸਰਕਾਰ-ਸੁਪਰੀਮ ਕੋਰਟ

ਨਵੀਂ ਦਿੱਲੀ, 31 ਮਾਰਚ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ 24 ਘੰਟਿਆਂ ਅੰਦਰ ਕੋਰੋਨਾ ਵਾਇਰਸ 'ਤੇ ਮਾਹਿਰਾਂ ਦੀ ਕਮੇਟੀ ਦਾ ਗਠਨ ਕਰਨ ਅਤੇ ਇਸ ਸਬੰਧ 'ਚ ਸਹੀ ਜਾਣਕਾਰੀ ਦੇਣ ਲਈ ਇਕ ਪੋਰਟਲ ਬਣਾਉਣ ਦੀ ਹਦਾਇਤ ਕੀਤੀ ਹੈ। ਅਦਾਲਤ ਨੇ ਕੇਂਦਰ ਸਰਕਾਰ ...

ਪੂਰੀ ਖ਼ਬਰ »

ਜੇ.ਈ.ਈ. (ਮੇਨ) ਪ੍ਰੀਖਿਆ ਮੁਲਤਵੀ

ਨਵੀਂ ਦਿੱਲੀ, 31 ਮਾਰਚ (ਏਜੰਸੀਆਂ)-ਇੰਜੀਨੀਅਰ ਕਾਲਜਾਂ 'ਚ ਦਾਖਲਾ ਲੈਣ ਲਈ ਜੁਆਇੰਟ ਐਂਟਰਸ ਐਗਜਾਮੀਨੇਸ਼ਨ (ਜੇ.ਈ.ਈ.) ਦੀ ਪ੍ਰੀਖਿਆ ਜੋ ਅਪ੍ਰੈਲ ਮਹੀਨੇ ਦੇ ਸ਼ੁਰੂ 'ਚ ਹੋਣੀ ਸੀ, ਨੂੰ ਮਈ ਦੇ ਆਖਰੀ ਹਫ਼ਤੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ...

ਪੂਰੀ ਖ਼ਬਰ »

ਕੁਝ ਬੈਂਕਾਂ ਵਲੋਂ ਕਰਜ਼ਿਆਂ 'ਤੇ ਕਿਸ਼ਤਾਂ ਤੋਂ ਛੋਟ ਦਾ ਐਲਾਨ

ਨਵੀਂ ਦਿੱਲੀ, 31 ਮਾਰਚ (ਏਜੰਸੀਆਂ)-ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਫੈਲਣ ਦੇ ਕਾਰਨ ਕੌਮੀ ਪੱਧਰ ਦਾ ਲਾਕਡਾਊਨ ਲਾਗੂ ਹੋਣ ਕਾਰਨ ਗਾਹਕਾਂ ਦੀਆਂ ਵਿੱਤੀ ਮੁਸ਼ਕਿਲਾਂ ਨੂੰ ਵੇਖਦਿਆਂ ਬੈਂਕਾਂ ਵਲੋਂ ਹਰੇਕ ਤਰ੍ਹਾਂ ਦੇ ਕਰਜ਼ਿਆਂ 'ਤੇ ਤਿੰਨ ਮਹੀਨੇ 1 ਮਾਰਚ ਤੋਂ 31 ਮਈ ਤੱਕ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ ਦੋ ਹੋਰ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ

ਚੰਡੀਗੜ੍ਹ, 31 ਮਾਰਚ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ ਦੋ ਹੋਰ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 31 ਸਾਲਾ ਮਰੀਜ਼ ਪੀ.ਜੀ.ਆਈ. 'ਚ ਦਾਖ਼ਲ ਨਵਾਂਗਰਾਓਂ ਦੇ ਮਰੀਜ਼, ਜਿਸ ਦੀ ਅੱਜ ਮੌਤ ਹੋ ਗਈ, ਦੇ ਸੰਪਰਕ 'ਚ ਆਇਆ ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ 'ਚ ਹੀ ਰੋਕਣ ਲਈ ਸਰਕਾਰੀ ਸਕੂਲਾਂ ਦਾ ਕੀਤਾ ਜਾਵੇ ਇਸਤੇਮਾਲ-ਬਾਜਵਾ

ਨਵੀਂ ਦਿੱਲੀ, 31 ਮਾਰਚ (ਉਪਮਾ ਡਾਗਾ ਪਾਰਥ)-ਪੰਜਾਬ ਤੋਂ ਕਾਂਗਰਸ ਦੇ ਰਾਜ ਸਭਾ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਵੱਡੀ ਤਦਾਦ 'ਚ ਪ੍ਰਵਾਸੀ ਮਜ਼ਦੂਰਾਂ ਵਲੋਂ ਪੰਜਾਬ ਛੱਡ ਕੇ ਜਾਣ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ...

ਪੂਰੀ ਖ਼ਬਰ »

ਮੋਦੀ ਦੀ ਮਾਤਾ ਵਲੋਂ ਪ੍ਰਧਾਨ ਮੰਤਰੀ ਰਾਹਤ ਫੰਡ ਲਈ 25000 ਦਾਨ

ਅਹਿਮਦਾਬਾਦ, 31 ਮਾਰਚ (ਏਜੰਸੀਆਂ)-90ਵੇਂ ਦਹਾਕੇ 'ਚ ਚੱਲ ਰਹੀ ਪ੍ਰਧਾਨ ਮੰਤਰੀ ਮੋਦੀ ਦੀ ਮਾਤਾ ਹੀਰਾਬਾ ਨੇ ਆਪਣੇ ਨਿੱਜੀ ਬੱਚਤ ਖ਼ਾਤੇ 'ਚੋਂ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਇਕੱਤਰ ਪ੍ਰਧਾਨ ਮੰਤਰੀ ਰਾਹਤ ਫੰਡ ਲਈ 25000 ਰੁਪਏ ਦਾਨ ਵਜੋਂ ਦਿੱਤੇ। ਇਸ ਬਾਰੇ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX