ਤਾਜਾ ਖ਼ਬਰਾਂ


ਜੇਲ੍ਹ ਤੋਂ ਸੁਣਵਾਈ ਲਈ ਜਾ ਰਹੇ ਆਜ਼ਮ ਖਾਨ ਨੇ ਕਿਹਾ- ਅੱਤਵਾਦੀ ਦੀ ਤਰ੍ਹਾਂ ਕੀਤਾ ਜਾ ਰਿਹਾ ਹੈ ਸਲੂਕ
. . .  9 minutes ago
ਨਵੀਂ ਦਿੱਲੀ, 29 ਫਰਵਰੀ- ਉਤਰ ਪ੍ਰਦੇਸ਼ ਦੇ ਸੀਤਾਪੁਰ ਤੋਂ ਰਾਮਪੁਰ ਸੁਣਵਾਈ ਦੇ ਲਈ ਜਾ ਰਹੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ
ਨਵਾਂ ਸ਼ਹਿਰ 'ਚ ਹੋਈ ਗੜੇਮਾਰੀ
. . .  16 minutes ago
ਨਵਾਂ ਸ਼ਹਿਰ, 29 ਫਰਵਰੀ (ਹਰਵਿੰਦਰ ਸਿੰਘ)- ਬੀਤੀ ਰਾਤ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਤੋਂ ਬਾਅਦ ਅੱਜ ...
ਅਜਨਾਲਾ ਦੀ ਅਗਵਾ ਹੋਈ ਨੌਜਵਾਨ ਲੜਕੀ ਦੀ ਮਿਲੀ ਲਾਸ਼
. . .  35 minutes ago
ਅਜਨਾਲਾ, 29 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਅਗਵਾ ਹੋਈ ਅਜਨਾਲਾ ਦੀ ਰਹਿਣ ਵਾਲੀ ਨੌਜਵਾਨ ਲੜਕੀ ਦੀ ਅੰਮ੍ਰਿਤਸਰ ਦੇ ਨੇੜੇ ਇਕ ਨਿੱਜੀ ਸਕੂਲ ਇਕ ਨਿੱਜੀ ਸਕੂਲ ਕੋਲੋਂ ਬੀਤੀ...
ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  45 minutes ago
ਸ਼ਿਮਲਾ, 29 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ...
ਦੱਖਣੀ ਕੋਰੀਆ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ, 594 ਨਵੇਂ ਮਾਮਲੇ ਆਏ ਸਾਹਮਣੇ
. . .  57 minutes ago
ਸਿਓਲ, 29 ਫਰਵਰੀ- ਚੀਨ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਤੋਂ ਬਾਅਦ ਹੁਣ ਦੱਖਣੀ ਕੋਰੀਆ ਵੀ ਇਸ ਦੀ ਲਪੇਟ ...
ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਫ਼ਸਲ ਮੀਂਹ ਕਾਰਨ ਜ਼ਮੀਨ 'ਤੇ ਵਿਛੀ
. . .  about 1 hour ago
ਅਜਨਾਲਾ, 29 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਦੇ ਵੱਖ ਵੱਖ ਹਿੱਸਿਆ 'ਚ ਪਏ ਮੀਂਹ ਦੇ ਚੱਲਦਿਆਂ ਸਰਹੱਦੀ ਖੇਤਰ 'ਚ ਕਈ ਥਾਵਾਂ 'ਤੇ ਕਿਸਾਨਾਂ...
ਪਾਕਿ 'ਚ ਬੱਸ ਤੇ ਟਰੇਨ ਵਿਚਾਲੇ ਹੋਈ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30
. . .  about 1 hour ago
ਕਰਾਚੀ, 29 ਫਰਵਰੀ- ਪਾਕਿਸਤਾਨ ਦੇ ਸਿੰਧ ਸੂਬੇ 'ਚ ਇਕ ਬੱਸ ਅਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30 ...
ਅੱਜ ਦਾ ਵਿਚਾਰ
. . .  about 2 hours ago
ਫੋਕਲ ਪੁਆਇੰਟ ਨਜ਼ਦੀਕ 'ਚ ਮਿਲੀ ਬਿਨਾਂ ਸਿਰ ਤੋਂ ਲਾਸ਼
. . .  1 day ago
ਜਲੰਧਰ , 28 ਫਰਵਰੀ - ਹਾਈ ਸਕਿਉਰਿਟੀ ਜ਼ੋਨ ਮੰਨੇ ਜਾਂਦੇ ਫੋਕਲ ਪੁਆਇੰਟ ਨਜ਼ਦੀਕ ਬਿਨਾਂ ਸਿਰ ਦੇ ਲਾਸ਼ ਮਿਲਣ ਨਾਲ ਹਾਹਾਕਾਰ ਮੱਚ ਗਈ । ਪੁਲਿਸ ਸਿਰ ਲੱਭਣ 'ਚ ਲੱਗੀ ਹੈ ।
ਕਨ੍ਹਈਆ ਕੁਮਾਰ 'ਤੇ ਚੱਲੇਗਾ ਰਾਜ-ਧ੍ਰੋਹ ਦਾ ਮਾਮਲਾ, ਕੇਜਰੀਵਾਲ ਨੇ ਦਿੱਤੀ ਮਨਜ਼ੂਰੀ
. . .  1 day ago
ਨਵੀਂ ਦਿੱਲੀ, 28 ਫਰਵਰੀ - ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਲੱਗੇ ਕਥਿਤ ਦੇਸ਼ ਵਿਰੋਧੀ ਨਾਅਰਿਆਂ ਦੇ ਮਾਮਲਿਆਂ ਵਿਚ ਸਪੈਸ਼ਲ ਸੈੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਜੇ.ਐਨ.ਯੂ. ਵਿਦਿਆਰਥੀ ਸੰਘ ...
ਅਧਿਆਪਕ ਅਮ੍ਰਿੰਤਪਾਲ ਸਿੰਘ ਟਿਵਾਣਾ ਦੀ ਕੌਮੀ ਐਵਾਰਡ ਲਈ ਚੋਣ
. . .  1 day ago
ਮਲੌਦ, 28 ਫਰਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਪ੍ਰਾਇਮਰੀ ਸਕੂਲ ਸਿੱਖਿਆ ਮਲੌਦ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਮਦਨੀਪੁਰ ਦੇ ਮੁੱਖ ਅਧਿਆਪਕ ਅੰਮ੍ਰਿਤਪਾਲ ਸਿੰਘ ਟਿਵਾਣਾ ਦੀਆਂ ਸ਼ਾਨਦਾਰ ਸ਼ੇਵਾਵਾਂ ਨੂੰ ਮੁੱਖ ...
ਸੀ.ਏ.ਏ. 'ਤੇ ਫੈਲਾਇਆ ਜਾ ਰਿਹੈ ਝੂਠ - ਅਮਿਤ ਸ਼ਾਹ
. . .  1 day ago
ਭੁਵਨੇਸ਼ਵਰ, 28 ਫਰਵਰੀ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਪੱਖ ਵਿਚ ਰੈਲੀ ਨੂੰ ਸੰਬੋਧਨ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਸੀ.ਏ.ਏ. ਨੂੰ ਲੈ ਕੇ ਝੂਠ ਬੋਲਿਆ ਜਾ ਰਿਹਾ ਹੈ। ਇਸ ਵਿਚ ਮੁਸਲਮਾਨਾਂ ਦੀ...
ਆਪ ਨੇ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਦਾ ਬਣਾਇਆ ਇੰਚਾਰਜ
. . .  1 day ago
ਨਵੀਂ ਦਿੱਲੀ, 28 ਫਰਵਰੀ - ਆਮ ਆਦਮੀ ਪਾਰਟੀ ਵੱਲੋਂ ਅੱਜ ਵਿਧਾਇਕ ਆਤਸ਼ੀ ਨੂੰ ਗੋਆ ਤੇ ਜਰਨੈਲ ਸਿੰਘ ਨੂੰ ਪੰਜਾਬ ਆਪ ਇਕਾਈ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਜਲਦ ਦੋਵਾਂ ਸੂਬਿਆਂ ਲਈ ਜਥੇਬੰਦਕ ਨਿਰਮਾਣ ਅਮਲ ਸ਼ੁਰੂ ਕੀਤਾ ਜਾ ਰਿਹਾ ਹੈ। ਦਿੱਲੀ...
ਮੋਦੀ ਸਰਕਾਰ ਦੇ ਦੌਰ 'ਚ ਭਾਈਚਾਰਕ ਸਾਂਝ ਨੂੰ ਖ਼ਤਰਾ-ਜਨਾਬ ਮੁਹੰਮਦ ਸਦੀਕ
. . .  1 day ago
ਬਰਨਾਲਾ/ਰੂੜੇਕੇ ਕਲਾਂ, 28 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ) - ਪਿਛਲੇ ਦਿਨੀਂ ਦਿੱਲੀ ਵਿਖੇ ਹੋਈ ਫ਼ਿਰਕੂ ਹਿੰਸਾ ਦੌਰਾਨ ਮਾਰੇ ਗਏ 27 ਲੋਕਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਅਤੇ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਹਲਕਾ ਭਦੌੜ ਤੋਂ ਸਾਬਕਾ ਵਿਧਾਇਕ...
ਸੜਕ ਹਾਦਸੇ ਵਿਚ 45 ਸਾਲਾ ਔਰਤ ਦੀ ਮੌਤ
. . .  1 day ago
ਭਾਰਤ ਦੀ ਵਿਕਾਸ ਦਰ 4.7 ਫ਼ੀਸਦੀ
. . .  1 day ago
ਸੜਕ ਦੁਰਘਟਨਾ ਵਿਚ ਮਾਂ ਪੁੱਤ ਦੀ ਮੌਤ
. . .  1 day ago
ਸ਼ਾਹਕੋਟ 'ਚ ਭਾਜਪਾ ਨੇ ਆਮ ਆਦਮੀ ਪਾਰਟੀ ਦਾ ਪੁਤਲਾ ਫੂਕਿਆ
. . .  1 day ago
ਬਜਟ ਪਾਸ ਕਰਨ ਲਈ ਅਕਾਲੀ-ਭਾਜਪਾ ਨੂੰ ਥਾਣੇ 'ਚ ਡੱਕ ਕੇ ਰੱਖਿਆ ਗਿਆ - ਮਜੀਠੀਆ
. . .  1 day ago
ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕੇ ਵਿਚ ਸਿੱਖਾਂ ਨੇ ਵੰਡਿਆ ਲੰਗਰ
. . .  1 day ago
ਰੋਜ਼ੀ ਰੋਟੀ ਲਈ ਗਏ ਠੱਠੀ ਭਾਈ ਵਾਸੀ ਦੀ ਕੁਵੈਤ 'ਚ ਭੇਦ ਭਰੀ ਹਾਲਤ 'ਚ ਮੌਤ
. . .  1 day ago
ਨੌਜਵਾਨ ਦੀ ਨਸ਼ਿਆਂ ਨਾਲ ਹੋਈ ਮੌਤ
. . .  1 day ago
ਆਵਾਰਾ ਪਸ਼ੂਆਂ ਦੀ ਸਮੱਸਿਆ ਪੰਜਾਬ ਸਰਕਾਰ ਦੇ ਏਜੰਡੇ 'ਤੇ ਹੀ ਨਹੀਂ - ਭਾਰਤੀ ਕਿਸਾਨ ਯੂਨੀਅਨ
. . .  1 day ago
ਬੋਰਡ ਪ੍ਰੀਖਿਆ ਕੇਂਦਰਾਂ ਨੂੰ ਦਿੱਲੀ ਪੁਲਿਸ ਉਚਿੱਤ ਸੁਰੱਖਿਆ ਮੁਹੱਈਆ ਕਰਵਾਏ - ਹਾਈਕੋਰਟ
. . .  1 day ago
ਨਿਰਮਾਣ ਅਧੀਨ ਇਮਾਰਤ ਦੀ ਛੱਤ 'ਤੇ ਲੱਗੀ ਅੱਗ
. . .  1 day ago
11 ਕਿੱਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਗ੍ਰਿਫ਼ਤਾਰ
. . .  1 day ago
ਰੈਗੂਲੇਟਰੀ ਕਰਦੀ ਹੈ ਬਿਜਲੀ ਦੀਆਂ ਕੀਮਤਾਂ ਘਟਾਉਣ-ਵਧਾਉਣ ਦਾ ਫ਼ੈਸਲਾ - ਮਨਪ੍ਰੀਤ ਬਾਦਲ
. . .  1 day ago
ਇਮਾਰਤ ਦੀ ਦੀਵਾਰ ਡਿੱਗਣ ਕਾਰਨ ਇੱਕ ਨੌਜਵਾਨ ਜ਼ਖਮੀ
. . .  1 day ago
ਸੜਕ ਹਾਦਸੇ 'ਚ ਦੋ ਟੈਂਪੂ ਸਵਾਰਾਂ ਦੀ ਮੌਤ
. . .  1 day ago
ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 42
. . .  1 day ago
ਏ.ਐਸ.ਆਈ ਵੱਲੋਂ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ
. . .  1 day ago
ਦਿੱਲੀ ਹਾਈਕੋਰਟ ਵੱਲੋਂ ਸਿਸੋਦੀਆ ਨੂੰ ਨੋਟਿਸ
. . .  1 day ago
ਬਜਟ ਪੇਸ਼ ਕਰਨ ਤੋਂ ਬਾਅਦ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਮੀਡੀਆ ਨੂੰ ਸੰਬੋਧਨ
. . .  1 day ago
ਦਿੱਲੀ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ 6 ਮੈਂਬਰੀ ਸਬ ਕਮੇਟੀ ਦਾ ਗਠਨ
. . .  1 day ago
ਨਾਗਰਿਕਤਾ ਕਾਨੂੰਨ ਖ਼ਿਲਾਫ਼ 14 ਜਥੇਬੰਦੀਆਂ ਵੱਲੋਂ ਸ਼ਾਹਕੋਟ 'ਚ ਵਿਰੋਧ ਪ੍ਰਦਰਸ਼ਨ
. . .  1 day ago
ਸ਼ਾਹਕੋਟ 'ਚ ਇਨਕਲਾਬੀ ਜਥੇਬੰਦੀਆਂ ਵੱਲੋਂ ਸੀ.ਏ.ਏ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  1 day ago
ਬਾਘਾਪੁਰਾਣਾ ਸ਼ਹਿਰ 'ਚ ਤੀਸਰੇ ਦਿਨ ਵੀ ਲੈਂਡਲਾਈਨ ਸੇਵਾਵਾਂ ਬੰਦ
. . .  1 day ago
ਸਰਕਾਰੀ ਭੋਜ ਮਗਰੋਂ ਖ਼ਜ਼ਾਨਾ ਮੰਤਰੀ ਬਾਦਲ ਮੀਡੀਆ ਨੂੰ ਕਰਨਗੇ ਸੰਬੋਧਨ
. . .  1 day ago
ਪੀੜਤ ਪਰਿਵਾਰਾਂ ਨੂੰ ਮਿਲਣ ਲਈ ਥੋੜ੍ਹੀ ਦੇਰ ਤੱਕ ਸੈਕਟਰ ਤਿੰਨ ਦੇ ਪੁਲਿਸ ਸਟੇਸ਼ਨ 'ਚ ਪਹੁੰਚਣਗੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
. . .  1 day ago
ਪੁਲਿਸ ਨੇ ਸੈਕਟਰ 3 ਦੇ ਥਾਣੇ 'ਚ ਬੰਦ ਕੀਤੇ ਮਨਪ੍ਰੀਤ ਬਾਦਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਪਰਿਵਾਰ
. . .  1 day ago
ਵਿਧਾਨ ਸਭਾ ਦੀ ਕਾਰਵਾਈ ਸੋਮਵਾਰ 2 ਵਜੇ ਤੱਕ ਮੁਲਤਵੀ
. . .  1 day ago
ਬਜਟ ਇਜਲਾਸ : ਪੰਜਾਬ ਪੁਲਿਸ ਫੋਰਸ ਦੇ ਆਧੁਨਿਕਰਨ ਦੇ ਲਈ 132 ਕਰੋੜ, ਜੇਲ੍ਹ ਸੁਧਾਰ ਅਤੇ ਸੁਰੱਖਿਆ ਦੇ ਲਈ 25 ਕਰੋੜ ਰੁਪਏ ਰਾਖਵੇਂ
. . .  1 day ago
ਬਜਟ ਇਜਲਾਸ : ਸਮਾਰਟ ਸਿਟੀ ਪ੍ਰੋਗਰਾਮ ਲਈ 810 ਕਰੋੜ ਰਾਖਵੇਂ- ਬਾਦਲ
. . .  1 day ago
ਬਜਟ ਇਜਲਾਸ : ਸੈਰ ਸਪਾਟਾ ਵਿਭਾਗ ਲਈ 447 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਬਜਟ ਇਜਲਾਸ : ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 10,500 ਨੂੰ ਘਰ ਬਣਾ ਕੇ ਦਿੱਤੇ ਜਾਣਗੇ, ਜਿਸ ਲਈ 125 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਪੰਜਾਬ ਪੁਲਿਸ ਫੋਰਸ ਦੇ ਆਧੁਨਿਕੀਕਰਨ ਲਈ 132 ਕਰੋੜ ਰੁਪਏ ਅਤੇ ਜੇਲ੍ਹ ਸੁਧਾਰ ਤੇ ਸੁਰੱਖਿਆ ਲਈ 25 ਕਰੋੜ ਰੱਖੇ- ਮਨਪ੍ਰੀਤ ਬਾਦਲ
. . .  1 day ago
ਸਰਹੱਦੀ ਖੇਤਰ ਲਈ 200 ਅਤੇ ਕੰਢੀ ਖੇਤਰ ਲਈ 100 ਕਰੋੜ ਰਾਖਵੇਂ ਰੱਖੇ ਗਏ- ਮਨਪ੍ਰੀਤ ਬਾਦਲ
. . .  1 day ago
ਹੁਸ਼ਿਆਰਪੁਰ ਅਤੇ ਕਪੂਰਥਲਾ 'ਚ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਲਈ 10-10 ਦਿੱਤੇ ਜਾਣਗੇ- ਬਾਦਲ
. . .  1 day ago
ਬਜਟ ਇਜਲਾਸ :ਪੇਂਡੂ ਅਤੇ ਪੰਚਾਇਤਾਂ ਦੇ ਵਿਕਾਸ ਅਤੇ ਸੁਧਾਰ ਲਈ ਰੱਖੇ ਗਏ 3830 ਕਰੋੜ ਰੁਪਏ ਰਾਖਵੇਂ- ਬਾਦਲ
. . .  1 day ago
ਮੋਹਾਲੀ ਮੈਡੀਕਲ ਕਾਲਜ 2020-21 ਤੋਂ ਸ਼ੁਰੂ ਹੋਵੇਗਾ, ਜਿਸ ਦੇ ਲਈ 157 ਕਰੋੜ ਰਾਖਵੇਂ ਰੱਖੇ ਗਏ- ਬਾਦਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 17 ਫੱਗਣ ਸੰਮਤ 551
ਿਵਚਾਰ ਪ੍ਰਵਾਹ: ਭਵਿੱਖ ਦਾ ਅਨੁਮਾਨ ਲਗਾਉਣ ਲਈ ਅਤੀਤ ਦਾ ਅਧਿਐਨ ਕਰੋ। -ਕਨਫਿਊਸ਼ੀਅਸ

ਪਹਿਲਾ ਸਫ਼ਾ

ਪੰਜਾਬ ਬਜਟ 2020-2021

ਮੁਲਾਜ਼ਮਾਂ, ਕਾਰੋਬਾਰੀਆਂ, ਕਿਸਾਨਾਂ ਲਈ ਰਿਆਇਤਾਂ

ਟੈਕਸ ਰਹਿਤ 1,54,805 ਕਰੋੜ ਰੁਪਏ ਦਾ ਬਜਟ ਪੇਸ਼

ਹਰਕਵਲਜੀਤ ਸਿੰਘ
ਚੰਡੀਗੜ੍ਹ, 28 ਫਰਵਰੀ-ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ ਵਿਧਾਨ ਸਭਾ 'ਚ ਆਉਂਦੇ ਵਿੱਤੀ ਸਾਲ 2020-2021 ਲਈ ਰਾਜ ਦਾ 1,54,805 ਕਰੋੜ ਦਾ ਸਾਲਾਨਾ ਬਜਟ ਪੇਸ਼ ਕਰਦਿਆਂ ਅੱਜ ਦਾਅਵਾ ਕੀਤਾ ਕਿ ਸੂਬੇ ਦੀ ਵਿੱਤੀ ਦਸ਼ਾ ਸੁਧਰ ਜਾਣ ਅਤੇ ਖਰਚਿਆਂ ਤੇ ਆਮਦਨ ਦਾ ਪਾੜਾ ਵੀ ਖ਼ਤਮ ਹੋ ਜਾਣ ਨਾਲ ਇਹ ਬਜਟ ਟੈਕਸ ਮੁਕਤ ਹੈ | ਉਨ੍ਹਾਂ ਸਦਨ ਵਿਚ ਬਜਟ ਤਜਵੀਜ਼ਾਂ ਪੜ੍ਹਨ ਦੇ ਸ਼ੁਰੂ ਵਿਚ ਐਲਾਨ ਕੀਤਾ ਕਿ ਵਿੱਤੀ ਹਾਲਤ ਦੇ ਸੁਧਰਨ ਕਾਰਨ ਸਰਕਾਰ ਨੇ ਮੁਲਾਜ਼ਮਾਂ ਦੀ ਸੇਵਾ ਮੁਕਤੀ ਦੀ ਉਮਰ 60 ਸਾਲ ਤੋਂ ਘਟਾ ਕੇ ਮੁੜ 58 ਸਾਲ ਕਰਨ ਦਾ ਫ਼ੈਸਲਾ ਲਿਆ ਹੈ ਅਤੇ 1 ਅਪ੍ਰੈਲ 2020 ਤੋਂ ਮੁਲਾਜ਼ਮਾਂ ਨੂੰ 6 ਪ੍ਰਤੀਸ਼ਤ ਵਾਧੂ ਡੀ.ਏ. ਦੇਣ, ਫਲਾਂ ਤੇ ਸਬਜ਼ੀਆਂ 'ਤੇ ਮੌਜੂਦਾ ਮੰਡੀ 'ਤੇ ਆਰ.ਡੀ.ਐਫ. 4 ਪ੍ਰਤੀਸ਼ਤ ਤੋਂ ਘਟਾ ਕੇ 1 ਪ੍ਰਤੀਸ਼ਤ ਕਰਨ ਅਤੇ ਮਿਉਂਸਪਲ ਲਿਮਟਾਂ ਤੋਂ ਬਾਹਰ ਪੂੰਜੀ ਨਿਵੇਸ਼ ਲਈ ਕਾਰੋਬਾਰੀਆਂ ਨੂੰ ਉਤਸ਼ਾਹਤ ਕਰਨ ਲਈ ਲੈਂਡ ਚੇਜ ਯੂਜ਼ ਚਾਰਜਿਜ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ ਤਾਂ ਜੋ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕੀਤੇ ਜਾ ਸਕਣ ਅਤੇ ਸਰਕਾਰੀ ਸਕੂਲਾਂ 'ਚ ਲੜਕੇ ਅਤੇ ਲੜਕੀਆਂ ਲਈ 12ਵੀਂ ਤੱਕ ਦੀ ਸਿੱਖਿਆ ਨੂੰ ਮੁਫ਼ਤ ਕਰਨ ਦਾ ਫ਼ੈਸਲਾ ਲਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਬੇਜ਼ਮੀਨੇ ਕਿਸਾਨਾਂ ਨੂੰ ਵੀ ਕਰਜ਼ਾ ਮੁਆਫ਼ੀ ਪ੍ਰੋਗਰਾਮ ਹੇਠ 520 ਕਰੋੜ ਦਾ ਫਾਇਦਾ ਦੇਣ ਦਾ ਫ਼ੈਸਲਾ ਲਿਆ ਹੈ | ਵਿੱਤ ਮੰਤਰੀ ਨੇ ਕਿਹਾ ਕਿ ਆਉਂਦੇ ਵਿੱਤੀ ਸਾਲ ਦੌਰਾਨ ਸੂਬੇ 'ਚ ਰੁਜ਼ਗਾਰ ਦੇ ਵਾਧੂ ਸਾਧਨ ਪੈਦਾ ਕਰਨ 'ਤੇ ਸਭ ਤੋਂ ਵੱਧ ਜ਼ੋਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸ਼ਰਾਬ ਦੀ ਤਸਕਰੀ ਦੇ ਦੋਸ਼ ਲਈ ਜ਼ਮਾਨਤ ਨਾ ਦੇਣ ਦੀ ਹਰਿਆਣਾ ਵਲੋਂ  ਕੀਤੀ ਗਈ ਕਾਨੂੰਨ ਵਿਚ ਤਰਮੀਮ ਨੂੰ ਰਾਜ ਸਰਕਾਰ ਵੀ ਵਿਚਾਰੇਗੀ | ਵਿੱਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਚਾਹੁੰਦੇ ਸਨ ਕਿ ਵਿੱਤੀ ਹਾਲਾਤ ਸੁਧਰਨ ਤੋਂ ਬਾਅਦ ਸਰਕਾਰੀ ਨੌਕਰੀਆਂ ਦਾ ਫਾਇਦਾ ਨੌਜਵਾਨਾਂ ਨੂੰ ਦੇਣ ਲਈ ਸੇਵਾ ਮੁਕਤੀ ਦੀ ਉਮਰ ਵਾਪਸ 58 ਸਾਲ ਕਰ ਦਿੱਤੀ ਜਾਵੇ, ਜਿਸ ਅਧੀਨ 59 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਮੁਲਾਜ਼ਮਾਂ ਨੂੰ 31 ਮਾਰਚ 2020 ਨੂੰ ਸੇਵਾ ਮੁਕਤੀ ਦੇ ਦਿੱਤੀ ਜਾਵੇਗੀ, ਜਦੋਂਕਿ 58 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਮੁਲਾਜ਼ਮਾਂ ਨੂੰ 1 ਅਕਤੂਬਰ 2020 ਨੂੰ ਸੇਵਾ ਮੁਕਤ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸੇਵਾ ਮੁਕਤ ਹੋਣ ਵਾਲੇ ਇਨ੍ਹਾਂ ਮੁਲਾਜ਼ਮਾਂ ਨੂੰ ਸੇਵਾ ਮੁਕਤੀ ਦੇ ਬਣਦੇ ਲਾਭ ਦੇਣ ਲਈ ਬਜਟ ਵਿਚ 3500 ਕਰੋੜ ਰੁਪਏ ਰੱਖੇ ਗਏ ਹਨ ਪਰ ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਮੁਲਾਜ਼ਮਾਂ ਦੀ ਥਾਂ ਹੁਣ ਨਵੇਂ ਮੁਲਾਜ਼ਮਾਂ ਨੂੰ ਮੁੱਢਲੀ ਤਨਖਾਹ 'ਤੇ ਭਰਤੀ ਕਰੇਗੀ ਅਤੇ 30 ਤੋਂ 40 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ 'ਚ ਦਾਖਲਾ ਮਿਲ ਸਕੇਗਾ | ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਲਈ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਹਿੱਤ ਬਜਟ ਵਿਚ 4000 ਕਰੋੜ ਦਾ ਪ੍ਰਬੰਧ ਰੱਖਿਆ ਗਿਆ ਹੈ | ਉਨ੍ਹਾਂ ਮੁਲਾਜ਼ਮਾਂ ਨੂੰ 1 ਅਪ੍ਰੈਲ ਤੋਂ 6 ਪ੍ਰਤੀਸ਼ਤ ਵਾਧੂ ਡੀ.ਏ. ਦੇਣ ਦਾ ਵੀ ਐਲਾਨ ਕੀਤਾ, ਜਿਸ ਨਾਲ ਖਜ਼ਾਨੇ 'ਤੇ ਕੋਈ 1 ਹਜ਼ਾਰ ਕਰੋੜ ਰੁਪਏ ਦਾ ਵਾਧੂ ਭਾਰ ਪਵੇਗਾ | ਵਰਨਣਯੋਗ ਹੈ ਕਿ ਕੇਂਦਰ ਵਲੋਂ 22 ਪ੍ਰਤੀਸ਼ਤ ਮੁਲਾਜ਼ਮਾਂ ਨੂੰ ਵਾਧੂ ਡੀ.ਏ. ਦਿੱਤਾ ਜਾ ਚੁੱਕਾ ਹੈ ਪਰ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਕੇਂਦਰ ਦੇ ਪੈਟਰਨ 'ਤੇ ਆਪਣੇ ਮੁਲਾਜ਼ਮਾਂ ਨੂੰ ਡੀ.ਏ. ਦੇਣ ਲਈ ਵਚਨਬੱਧ ਹੈ ਅਤੇ ਜਿਵੇਂ-ਜਿਵੇਂ ਸੂਬੇ ਦੀ ਹਾਲਤ ਸੁਧਰਦੀ ਜਾਵੇਗੀ ਸਰਕਾਰ ਮੁਲਾਜ਼ਮਾਂ ਨੂੰ ਡੀ.ਏ. ਦੀਆਂ ਬਾਕੀ ਕਿਸ਼ਤਾਂ ਵੀ ਜਾਰੀ ਕਰ ਦੇਵੇਗੀ | ਵਿੱਤ ਮੰਤਰੀ ਨੇ ਦੱਸਿਆ ਕਿ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਰਾਜ ਸਰਕਾਰ ਨੇ ਮਿਉਂਸਪਲ ਲਿਮਟਾਂ ਤੋਂ ਬਾਹਰ ਕਾਰੋਬਾਰੀਆਂ ਨੂੰ 2 ਸਾਲਾਂ ਲਈ ਸੀ.ਐਲ.ਯੂ. ਭਾੜਿਆਂ ਤੋਂ ਛੋਟ ਦੇਣ ਦਾ ਫ਼ੈਸਲਾ ਲਿਆ ਹੈ ਜੋ ਮਕਾਨ ਉਸਾਰੀ ਨਾਲ ਸਬੰਧਿਤ ਪ੍ਰਾਜੈਕਟਾਂ 'ਤੇ ਵੀ ਲਾਗੂ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਨਾਲ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹ ਮਿਲੇਗਾ ਅਤੇ ਸੂਬੇ 'ਚ ਰੁਜ਼ਗਾਰ ਦੇ ਸਾਧਨ ਵੀ ਵਧਣਗੇ | ਕਿਸਾਨ ਕਰਜ਼ਾ ਮੁਆਫ਼ੀ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਬਜਟ 'ਚ 2000 ਕਰੋੜ ਰੁਪਏ ਰੱਖੇ ਗਏ ਹਨ ਤਾਂ ਜੋ 5 ਏਕੜ ਤੱਕ ਦੀ ਮਾਲਕੀ ਵਾਲੇ ਉਨ੍ਹਾਂ ਕਿਸਾਨਾਂ ਨੂੰ ਵੀ ਕਰਜ਼ਾ ਮੁਆਫ਼ੀ ਦਾ ਲਾਭ ਦਿੱਤਾ ਜਾ ਸਕੇ ਜੋ ਕੁਝ ਕਾਰਨਾਂ ਕਰਕੇ ਕਰਜ਼ਾ ਮੁਆਫ਼ੀ ਦਾ ਲਾਭ ਨਹੀਂ ਲੈ ਸਕੇ ਸਨ | ਉਨ੍ਹਾਂ ਕਿਹਾ ਕਿ ਸਰਕਾਰ ਨੇ ਬੇਜ਼ਮੀਨੇ ਕਿਸਾਨਾਂ ਨੂੰ ਵੀ ਸਕੀਮ ਹੇਠ ਲਿਆਉਣ ਲਈ 520 ਕਰੋੜ ਰੁਪਏ ਰੱਖੇ ਹਨ |
ਸੂਬੇ ਦੀ ਵਿੱਤੀ ਹਾਲਤ
ਸੂਬੇ ਦੀ ਵਿੱਤੀ ਹਾਲਤ ਨੂੰ ਬਿਆਨ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਸਾਲ 2017-18 ਦੌਰਾਨ ਆਮਦਨ ਖਰਚਿਆਂ ਵਿਚਲਾ ਪਾੜਾ ਜੋ 10,273 ਕਰੋੜ ਸੀ ਉਹ 2018-19 ਵਿਚ 4175 ਕਰੋੜ ਅਤੇ 2019-20 ਵਿਚ 2323 ਕਰੋੜ ਰਹਿ ਗਿਆ ਸੀ ਪਰ ਆਉਂਦੇ ਵਿੱਤੀ ਸਾਲ ਲਈ ਸੂਬੇ ਦੇ ਬਜਟ 'ਚ ਆਮਦਨ ਅਤੇ ਖਰਚਿਆਂ ਦਾ ਪਾੜਾ ਖ਼ਤਮ ਹੋ ਗਿਆ ਹੈ, ਜੋ ਕਿ ਸਾਡੇ ਲਈ ਵੱਡੀ ਖ਼ੁਸ਼ਖ਼ਬਰੀ ਹੈ | ਉਨ੍ਹਾਂ ਕਿਹਾ ਇਸੇ ਕਾਰਨ ਬਜਟ ਤਜਵੀਜਾਂ 'ਚ ਕੋਈ ਨਵਾਂ ਕਰ ਤਜਵੀਜ ਨਹੀਂ ਕਰ ਰਹੇ | ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਮਗਰਲੇ ਵਿੱਤੀ ਸਾਲ ਨਾਲੋਂ ਰਾਜ ਦੀਆਂ ਮਾਲੀ ਪ੍ਰਾਪਤੀਆਂ 'ਚ 18.80 ਪ੍ਰਤੀਸ਼ਤ ਦਾ ਵਾਧਾ ਰਿਕਾਰਡ ਕੀਤਾ ਗਿਆ ਹੈ ਅਤੇ ਆਉਂਦੇ ਵਿੱਤੀ ਸਾਲ ਲਈ 18.96 ਪ੍ਰਤੀਸ਼ਤ ਦੇ ਵਾਧੇ ਦਾ ਟੀਚਾ ਰੱਖਿਆ ਗਿਆ ਹੈ | ਵਿੱਤ ਮੰਤਰੀ ਨੇ ਦੱਸਿਆ ਕਿ ਰਾਜ ਸਿਰ ਕੁੱਲ ਕਰਜ਼ਾ ਆਉਂਦੇ ਵਿੱਤੀ ਸਾਲ ਵਿਚ 2,48,236 ਕਰੋੜ 'ਤੇ ਪੁੱਜ ਜਾਵੇਗਾ ਜੋ ਕਿ ਸੂਬੇ ਦੇ ਕੁੱਲ ਘਰੇਲੂ ਉਤਪਾਦ ਦਾ 38.53 ਪ੍ਰਤੀਸ਼ਤ ਹੈ | ਉਨ੍ਹਾਂ ਕਿਹਾ ਕਿ 2016-17 ਦੌਰਾਨ ਸੂਬੇ ਸਿਰ ਕਰਜ਼ਾ ਕੁੱਲ ਘਰੇਲੂ ਉਤਪਾਦ ਦਾ 42.75 ਪ੍ਰਤੀਸ਼ਤ ਸੀ ਪਰ ਉਨ੍ਹਾਂ ਦੀ ਸਰਕਾਰ ਇਸ ਨੂੰ ਘਟਾ ਕੇ ਆਉਂਦੇ 2-3 ਸਾਲ ਵਿਚ 25 ਪ੍ਰਤੀਸ਼ਤ 'ਤੇ ਲਿਆਉਣਾ ਚਾਹੁੰਦੀ ਹੈ | ਵਿੱਤ ਮੰਤਰੀ ਨੇ ਦੱਸਿਆ ਕਿ ਮਗਰਲੇ 3 ਸਾਲਾਂ ਦੇ ਕਾਰਜਕਾਲ ਦੌਰਾਨ ਸਰਕਾਰ ਕਦੀ ਵੀ ਡਬਲ ਓਵਰਡਰਾਫਟ ਵਿਚ ਨਹੀਂ ਗਈ, ਜਦੋਂਕਿ 2016-17 ਦੌਰਾਨ ਸਰਕਾਰ 16 ਦਿਨਾਂ ਲਈ ਡਬਲ ਓਵਰ ਡਰਾਫਟ 'ਤੇ ਸੀ ਅਤੇ ਮਗਰਲੀ ਸਰਕਾਰ ਦੌਰਾਨ ਲਗਾਤਾਰ ਹਰ ਸਾਲ ਸਰਕਾਰ ਡਬਲ ਓਵਰਡਰਾਫਟ 'ਤੇ ਜਾਂਦੀ ਰਹੀ | ਉਨ੍ਹਾਂ ਇਹ ਵੀ ਦੱਸਿਆ ਕਿ ਬਜਟ ਅਨੁਮਾਨਾਂ 'ਚ ਮਾਲੀਏ ਦਾ ਘਾਟਾ ਜੀ.ਐਸ.ਡੀ.ਪੀ. ਦਾ 1.2 ਪ੍ਰਤੀਸ਼ਤ ਤੱਕ ਸੀਮਤ ਹੋ ਗਿਆ ਹੈ, ਜਦੋਂਕਿ ਇਸ ਲਈ 3 ਪ੍ਰਤੀਸ਼ਤ ਤੱਕ ਦੀ ਤੈਅਸ਼ੁਦਾ ਹੱਦ ਹੈ | ਵਿੱਤ ਮੰਤਰੀ ਨੇ ਦੱਸਿਆ ਕਿ ਆਉਂਦੇ ਵਿੱਤੀ ਸਾਲ ਦੌਰਾਨ ਤਨਖਾਹਾਂ, ਉਜਰਤਾਂ ਵਿਚ 8.61 ਪ੍ਰਤੀਸ਼ਤ ਅਤੇ ਪੈਨਸ਼ਨਾਂ ਲਈ ਰਕਮ ਵਿਚ 20.11 ਪ੍ਰਤੀਸ਼ਤ ਵਾਧਾ ਰੱਖਿਆ ਗਿਆ ਹੈ | ਵਿੱਤ ਮੰਤਰੀ ਨੇ ਦੱਸਿਆ ਕਿ ਸੂਬੇ ਦੀ ਜੀ.ਐਸ.ਡੀ.ਪੀ. ਚਲੰਤ ਕੀਮਤਾਂ 'ਤੇ ਸਾਲ 2020-21 ਦੌਰਾਨ 6,44,326 ਕਰੋੜ 'ਤੇ ਪੁੱਜ ਜਾਵੇਗੀ ਅਤੇ ਪ੍ਰਤੀ ਜੀਅ ਆਮਦਨ ਸਾਲ 2019-20 ਵਿਚ ਵੱਧ ਕੇ 1,66,830 ਕਰੋੜ ਹੋ ਗਈ ਹੈ, ਜੋ ਕੌਮੀ ਔਸਤ ਨਾਲੋਂ 23.53 ਪ੍ਰਤੀਸ਼ਤ ਵੱਧ ਹੈ | ਵਿੱਤ ਮੰਤਰੀ ਨੇ ਸਦਨ ਨੂੰ ਦੱਸਿਆ ਕਿ 15ਵੇਂ ਵਿੱਤ ਕਮਿਸ਼ਨ ਨੇ 2020-21 ਲਈ ਰਾਜ ਦਾ ਟੈਕਸਾਂ 'ਚੋਂ ਹਿੱਸਾ ਵਧਾ ਕੇ 1.788 ਪ੍ਰਤੀਸ਼ਤ ਕਰ ਦਿੱਤਾ ਹੈ, ਜੋ ਕਿ ਪਹਿਲਾਂ 1.577 ਪ੍ਰਤੀਸ਼ਤ ਸੀ | ਉਨ੍ਹਾਂ ਸਦਨ ਨੂੰ ਦੱਸਿਆ ਕਿ 2016-17 ਦੌਰਾਨ ਸੂਬਾ 344 ਦਿਨ ਓਵਰ ਡਰਾਫਟ 'ਤੇ ਸੀ, ਜਦੋਂਕਿ 2019-20 ਦੌਰਾਨ ਇਹ ਘੱਟ ਕੇ 207 ਦਿਨ 'ਤੇ ਆ ਗਿਆ ਅਤੇ ਇਸ ਦਾ ਕਾਰਨ ਵੀ ਕੇਂਦਰ ਵਲੋਂ ਜੀ.ਐਸ.ਟੀ. ਵਿਚੋਂ ਸੂਬੇ ਦੇ ਹਿੱਸੇ ਦੀ ਕਿਸ਼ਤ ਸਮੇਂ ਸਿਰ ਨਾ ਦੇਣਾ ਸੀ | ਉਨ੍ਹਾਂ ਸਦਨ ਨੂੰ ਇਹ ਵੀ ਦੱਸਿਆ ਕਿ ਦੇਸ਼ ਵਿਚ ਆਰਥਿਕ ਮੰਦਹਾਲੀ ਅਤੇ ਟੈਕਸਾਂ ਦੀ ਉਗਰਾਹੀ ਘਟਣ ਕਾਰਨ ਕੇਂਦਰ ਤੋਂ ਸੂਬੇ ਨੂੰ ਜੀ.ਐਸ.ਟੀ. 'ਚੋਂ ਹਿੱਸਾ 3000 ਕਰੋੜ ਰੁਪਏ ਘੱਟ ਮਿਲਣ ਦਾ ਅਨੁਮਾਨ ਹੈ | ਉਨ੍ਹਾਂ ਸਦਨ ਨੂੰ ਕਿਹਾ ਕਿ ਜੇ ਕੇਂਦਰ ਦੁਬਾਰਾ ਜੀ.ਐਸ.ਟੀ. ਦਾ ਹਿੱਸਾ ਸੂਬੇ ਨੂੰ ਦੇਣ ਵਿਚ ਟਾਲਮਟੋਲ ਕਰਦਿਆਂ ਸਮਾਂ ਲਗਾਉਂਦੀ ਹੈ ਤਾਂ ਸੂਬਾ ਇਹ ਮੁੱਦਾ ਸੁਪਰੀਮ ਕੋਰਟ 'ਚ ਵੀ ਲਿਜਾ ਸਕਦਾ ਹੈ |
ਰੁਜ਼ਗਾਰ
ਵਿੱਤ ਮੰਤਰੀ ਨੇ ਕਿਹਾ ਕਿ ਰੁਜ਼ਗਾਰ ਸਿਰਜਣ ਅਤੇ ਰੁਜ਼ਗਾਰ ਲਈ ਸਿਖਲਾਈ ਦੇਣ ਲਈ ਆਉਂਦੇ ਵਿੱਤੀ ਸਾਲ 'ਚ 324 ਕਰੋੜ ਰੁਪਏ ਖਰਚਣ ਦੀ ਤਜਵੀਜ਼ ਹੈ, ਜੋ 2016-17 ਨਾਲੋਂ 20 ਗੁਣਾ ਜ਼ਿਆਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਆਰਮਡ ਫੋਰਸ ਪ੍ਰੈਪਰੇਟਰੀ ਇੰਸਟੀਚਿਊਟ ਦੀ ਸਥਾਪਨਾ ਲਈ 11 ਕਰੋੜ ਰੁਪਏ ਰੱਖੇ ਗਏ ਹਨ ਅਤੇ ਇਸ ਲਈ ਜ਼ਮੀਨ ਅਤੇ ਕੁਝ ਮੁੱਢਲਾ ਢਾਂਚਾ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਅੰਬਿਕਾ ਸੋਨੀ ਵਲੋਂ ਸਰਕਾਰ ਨੂੰ ਦਾਨ ਕੀਤਾ ਗਿਆ ਹੈ |
5 ਨਵੇਂ ਡਿਗਰੀ ਕਾਲਜ
ਵਿੱਤ ਮੰਤਰੀ ਨੇ ਆਉਂਦੇ ਸਾਲ ਦੌਰਾਨ 5 ਨਵੇਂ ਡਿਗਰੀ ਕਾਲਜ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਜਿਨ੍ਹਾਂ ਲਈ 25 ਕਰੋੜ ਰੁਪਏ ਰੱਖੇ ਗਏ ਹਨ, ਜਦੋਂਕਿ ਹੁਸ਼ਿਆਰਪੁਰ, ਪਟਿਆਲਾ, ਸੰਗਰੂਰ, ਕਪੂਰਥਲਾ, ਮਲੇਰਕੋਟਲਾ ਤੇ ਅੰਮਿ੍ਤਸਰ ਦੇ ਇਤਿਹਾਸਕ ਕਾਲਜਾਂ ਦੇ ਬੁਨਿਆਦੀ ਢਾਂਚੇ 'ਚ ਸੁਧਾਰ ਲਈ ਵੀ 5 ਕਰੋੜ ਰੁਪਏ ਰੱਖੇ ਗਏ ਹਨ | ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਲੜਕੀਆਂ ਦੇ ਨਵੇਂ ਹੋਸਟਲਾਂ ਲਈ 15 ਕਰੋੜ ਰੁਪਏ ਰੱਖੇ ਗਏ ਹਨ |
ਸਮਾਜਿਕ ਸੁਰੱਖਿਆ
ਵਿੱਤ ਮੰਤਰੀ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਹੇਠ 2388 ਕਰੋੜ ਰੁਪਏ ਰੱਖੇ ਗਏ ਹਨ ਜੋ ਮਗਰਲੇ ਸਾਲ ਨਾਲੋਂ 31 ਪ੍ਰਤੀਸ਼ਤ ਜ਼ਿਆਦਾ ਹਨ | ਉਨ੍ਹਾਂ ਕਿਹਾ ਕਿ ਸਾਰੇ ਜ਼ਿਲਿ੍ਹਆਂ 'ਚ 'ਓਲਡ ਏਜ਼ ਹੋਮ' ਬਣਾਉਣ ਲਈ 5 ਕਰੋੜ ਰੁਪਏ ਰੱਖੇ ਗਏ ਹਨ |
ਦਿਹਾਤੀ ਵਿਕਾਸ ਤੇ ਪੰਚਾਇਤ
ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਦਿਹਾਤੀ ਵਿਕਾਸ ਦੇ ਚੱਲ ਰਹੇ ਪ੍ਰਾਜੈਕਟਾਂ ਲਈ 600 ਕਰੋੜ ਰੁਪਏ ਰੱਖੇ ਗਏ ਹਨ ਅਤੇ ਬੱਲਾਂ ਡੇਰਾ (ਜਲੰਧਰ) ਜਾਣ ਵਾਲੀ ਸੜਕ ਲਈ 5 ਕਰੋੜ ਰੁਪਏ ਰੱਖੇ ਗਏ ਹਨ | ਉਨ੍ਹਾਂ ਕਿਹਾ ਕਿ ਸੂਬੇ ਦੀ ਪੰਜਾਬ ਪੇਂਡੂ ਅਵਾਸ ਯੋਜਨਾ ਲਈ 500 ਕਰੋੜ ਅਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਲਈ 125 ਕਰੋੜ ਅਤੇ ਮਨਰੇਗਾ ਲਈ 320 ਕਰੋੜ ਰੁਪਏ ਬਜਟ 'ਚ ਰੱਖੇ ਗਏ ਹਨ |
ਜੰਗੀ ਵਿਧਵਾਵਾਂ ਦੀ ਪੈਨਸ਼ਨ 'ਚ ਵਾਧਾ
ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਜੰਗੀ ਵਿਧਵਾਵਾਂ ਲਈ ਪੈਨਸ਼ਨ 1 ਅਪ੍ਰੈਲ, 2020 ਤੋਂ 6000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਜਾਵੇਗੀ | ਇਸੇ ਤਰ੍ਹਾਂ ਫ਼ੌਜੀ ਸਨਮਾਨ ਪ੍ਰਾਪਤ ਕਰਨ ਵਾਲੇ ਫੌਜੀਆਂ ਦੀਆਂ ਵਿਧਵਾਵਾਂ ਲਈ ਪੈਨਸ਼ਨਾਂ ਵਿਚ ਵੀ ਵਾਧਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਗਾਡੀਅਨ ਆਫ ਗਵਰਨੈੱਸ ਲਈ ਵੀ ਬਜਟ ਵਿਚ 60 ਕਰੋੜ ਰੁਪਏ ਰੱਖੇ ਗਏ ਹਨ |
ਸਕੂਲ ਸਿੱਖਿਆ
ਵਿੱਤ ਮੰਤਰੀ ਨੇ ਦੱਸਿਆ ਕਿ ਸਕੂਲ ਅਤੇ ਉਚੇਰੀ ਸਿੱਖਿਆ ਲਈ ਬਜਟ ਵਿਚ 12,488 ਕਰੋੜ ਰੁਪਏ ਰੱਖੇ ਗਏ ਹਨ, ਜੋ ਕੁੱਲ ਖਰਚਿਆਂ ਦਾ 8 ਪ੍ਰਤੀਸ਼ਤ ਹੈ | ਉਨ੍ਹਾਂ ਕਿਹਾ ਕਿ ਸਕੂਲਾਂ ਵਿਚ 4150 ਵਾਧੂ ਕਲਾਸ ਰੂਮ ਬਣਾਉਣ ਲਈ 100 ਕਰੋੜ ਰੁਪਏ ਰੱਖੇ ਗਏ ਹਨ ਅਤੇ ਕਿਦਵਈ ਨਗਰ (ਲੁਧਿਆਣਾ) ਵਿਖੇ ਸੀਨੀਅਰ ਸੈਕੰਡਰੀ ਸਕੂਲ ਲਈ 3 ਕਰੋੜ, ਅਤੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਕੂਲ ਦੇ ਨਵੇਂ ਬਲਾਕ ਲਈ 5 ਕਰੋੜ ਰੁਪਏ ਰੱਖੇ ਗਏ ਹਨ | ਸਕੂਲਾਂ ਦੀ ਮੁਰੰਮਤ ਲਈ 75 ਕਰੋੜ ਰੁਪਏ ਅਤੇ 259 ਸਰਕਾਰੀ ਸਕੂਲਾਂ ਵਿਚ 10 ਕਿੱਲੋਵਾਟ ਦੇ ਸੋਲਰ ਪਲਾਂਟ ਲਗਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸਮਾਰਟ ਸਕੂਲ ਸਕੀਮ ਹੇਠ 100 ਕਰੋੜ ਰੁਪਏ ਰੱਖੇ ਗਏ ਹਨ ਅਤੇ ਲੜਕੀਆਂ ਨੂੰ ਨੈਪਕੀਨ ਦੀ ਸਹੂਲਤ ਲਈ 13 ਕਰੋੜ ਰੱਖੇ ਗਏ ਹਨ ਅਤੇ ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾਉਣ ਲਈ ਟਰਾਂਸਪੋਰਟ ਲਈ ਪਹਿਲੀ ਵਾਰ 10 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਯੂਨੀਵਰਸਿਟੀਆਂ ਦੀ ਗ੍ਰਾਂਟ 'ਚ 6 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ ਅਤੇ ਤਰਨਤਾਰਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਲਾਅ ਯੂਨੀਵਰਸਿਟੀ ਸਥਾਪਿਤ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਹੈ |
ਸੜਕਾਂ ਤੇ ਪੁਲ
ਵਿੱਤ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਬਠਿੰਡਾ, ਪਠਾਨਕੋਟ ਅਤੇ ਅਹਿਮਦਗੜ੍ਹ ਵਿਖੇ ਓਵਰ ਬਿ੍ਜ ਦੀ ਸਥਾਪਤੀ ਲਈ 55 ਕਰੋੜ, ਦਿਹਾਤੀ ਸੜਕਾਂ 'ਤੇ 4 ਪੁਲਾਂ ਲਈ 100 ਕਰੋੜ ਅਤੇ ਪਠਾਨਕੋਰਟ ਵਿਖੇ 9 ਰੇਲਵੇ ਫਾਟਕ ਖ਼ਤਮ ਕਰਨ ਲਈ ਇਕ ਉੱਚੀ ਸੜਕ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਮੋਰਿੰਡਾ, ਚਮਕੌਰ ਸਾਹਿਬ, ਬੇਲਾ ਸੜਕ ਨੂੰ ਚੌੜਾ ਕਰਨ ਅਤੇ ਬੇਲਾ ਵਿਖੇ ਸਤਲੁਜ 'ਤੇ ਪੁਲ ਬਣਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਸਰਹੱਦ ਤੋਂ ਬਸੀ ਪਠਾਣਾਂ (ਫ਼ਤਹਿਗੜ੍ਹ ਸਾਹਿਬ) ਲਈ ਬਾਈਪਾਸ ਵੀ ਆਉਂਦੇ ਸਾਲ 'ਚ ਬਣੇਗਾ | ਉਨ੍ਹਾਂ ਕਿਹਾ ਕਿ 28,765 ਕਿੱਲੋਮੀਟਰ ਿਲੰਕ ਸੜਕਾਂ ਦੀ ਮੁਰੰਮਤ ਲਈ 3,227 ਕਰੋੜ ਰੁਪਏ ਬਜਟ ਵਿਚ ਰੱਖੇ ਗਏ ਹਨ | ਉਨ੍ਹਾਂ ਕਿਹਾ ਕਿ ਪੱਟੀ ਨੂੰ ਮੱਖੂ-ਫਿਰੋਜ਼ਪੁਰ ਨਾਲ ਜੋੜਨ ਲਈ ਰੇਲ ਿਲੰਕ ਲਈ ਜਗ੍ਹਾ ਦੀ ਪ੍ਰਾਪਤੀ ਖਾਤਰ 50 ਕਰੋੜ ਰੁਪਏ ਰੱਖੇ ਗਏ ਹਨ ਅਤੇ ਰਾਜਪੁਰਾ-ਲੁਧਿਆਣਾ ਰੇਲ ਿਲੰਕ 'ਤੇ ਪੁਲ ਲਈ 35 ਕਰੋੜ ਅਤੇ ਸਰਕਾਰੀ ਘਰਾਂ ਦੀ ਮੁਰੰਮਤ ਲਈ 60 ਕਰੋੜ ਅਤੇ ਗਰੁੱਪ ਸੀ ਤੇ ਡੀ. ਦੇ ਮੁਲਾਜ਼ਮਾਂ ਦੇ ਘਰਾਂ ਦੀ ਮੁਰੰਮਤ ਲਈ 23 ਕਰੋੜ ਰੁਪਏ ਰੱਖੇ ਗਏ ਹਨ |

ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਰਾਹਤ 60 ਦਿਨਾਂ ਵਿਚ


ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਰਾਹਤ ਰਾਸ਼ੀ 60 ਦਿਨਾਂ 'ਚ ਦਿੱਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਰਹਿੰਦੇ ਸਾਰੇ ਬਕਾਇਆ ਕੇਸ 60 ਦਿਨਾਂ ਵਿਚ ਨਬੇੜਨ ਲਈ ਕਿਹਾ ਗਿਆ ਹੈ |


ਸਮਾਰਟ ਫ਼ੋਨ

ਵਿੱਤ ਮੰਤਰੀ ਨੇ ਦੱਸਿਆ ਕਿ ਬਜਟ 'ਚ ਸਮਾਰਟ ਫ਼ੋਨ ਵੰਡਣ ਲਈ 100 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਅਤੇ ਸਰਕਾਰ 10 ਲੱਖ ਸਮਾਰਟ ਫ਼ੋਨ ਵੰਡਣਾ ਚਾਹੁੰਦੀ ਹੈ ਪਰ ਉਨ੍ਹਾਂ ਕਿਹਾ ਕਿ ਚੀਨ ਤੋਂ ਆਵਾਜਾਈ ਰੁਕਣ ਕਾਰਨ ਇਨ੍ਹਾਂ ਫ਼ੋਨਾਂ ਦੀ ਪ੍ਰਾਪਤੀ ਦੇਰੀ ਨਾਲ ਹੋ ਰਹੀ ਹੈ |

ਦਿੱਲੀ ਹਿੰਸਾ-ਤਣਾਅ ਬਰਕਰਾਰ, ਮੌਤਾਂ ਦੀ ਗਿਣਤੀ 42 ਹੋਈ

148 ਐਫ.ਆਈ.ਆਰ., 630 ਗਿ੍ਫ਼ਤਾਰ, 250 ਦੰਗਾਕਾਰੀਆਂ ਦੀ ਪਛਾਣ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 28 ਫਰਵਰੀ-ਪਿਛਲੇ ਐਤਵਾਰ ਤੋਂ ਹਿੰਸਾ ਦੇ ਸੇਕ 'ਚੋਂ ਲੰਘ ਰਹੀ ਦਿੱਲੀ 'ਚ ਸ਼ੁੱਕਰਵਾਰ ਨੂੰ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੁੰਦੇ ਨਜ਼ਰ ਆਏ, ਹਾਲਾਂਕਿ ਪ੍ਰਭਾਵਿਤ ਇਲਾਕਿਆਂ 'ਚ ਤਣਾਅ ਬਰਕਰਾਰ ਰਿਹਾ | ਇਸ ਦੌਰਾਨ ਹਰਕਤ 'ਚ ਆਏ ਪ੍ਰਸ਼ਾਸਨ ਨੇ ਉੱਤਰ-ਪੂਰਬੀ ਦਿੱਲੀ 'ਚ ਇਕ ਮਹੀਨੇ ਲਈ ਧਾਰਾ 144 ਲਾ ਦਿੱਤੀ ਅਤੇ ਪੁਲਿਸ ਨੇ ਲੋਕਾਂ ਨੂੰ ਮਦਦ ਦੀ ਅਪੀਲ ਕਰਦਿਆਂ ਹਿੰਸਾ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਨ ਲਈ ਕਿਹਾ, ਜਿਸ 'ਚ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖਣ ਦਾ ਭਰੋਸਾ ਦਿੱਤਾ ਗਿਆ ਹੈ | ਇਸ ਦੌਰਾਨ ਹਿੰਸਾ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਦਾ ਅੰਕੜਾ ਵਧ ਕੇ 42 ਤੱਕ ਪਹੁੰਚ ਗਿਆ ਹੈ | ਇਨ੍ਹਾਂ ਮਿ੍ਤਕਾਂ 'ਚੋਂ ਹਾਲੇ ਤੱਕ 12 ਦੀ ਪਛਾਣ ਨਹੀਂ ਹੋ ਸਕੀ | ਇਨ੍ਹਾਂ ਮਰਨ ਵਾਲਿਆਂ 'ਚੋਂ 38 ਦੀ ਮੌਤ ਸਿਰਫ ਗੁਰੂ ਤੇਗ ਬਹਾਦਰ ਹਸਪਤਾਲ 'ਚ ਹੋਈ ਹੈ | ਜੀ. ਟੀ. ਬੀ. ਹਸਪਤਾਲ ਮੁਤਾਬਿਕ 28 ਲਾਸ਼ਾਂ
ਹਸਪਤਾਲ 'ਚ ਲਿਆਂਦੀਆਂ ਗਈਆਂ ਸਨ, ਜਦਕਿ 10 ਹੋਰਨਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਲਾਜ ਦੌਰਾਨ ਜਾਨ ਗੁਆ ਦਿੱਤੀ | ਇਸ ਤੋਂ ਇਲਾਵਾ ਐਲ. ਐਨ. ਜੇ. ਪੀ. ਹਸਪਤਾਲ 'ਚ 3 ਅਤੇ ਜੇ. ਪੀ. ਸੀ. ਹਸਪਤਾਲ 'ਚ 1 ਵਿਅਕਤੀ ਦੀ ਮੌਤ ਦੀ ਖ਼ਬਰ ਮਿਲੀ ਹੈ | ਮਿ੍ਤਕਾਂ ਤੋਂ ਇਲਾਵਾ ਤਕਰੀਬਨ 200 ਲੋਕਾਂ ਦਾ ਇਲਾਜ ਜੀ. ਟੀ. ਬੀ. ਹਸਪਤਾਲ 'ਚ ਚੱਲ ਰਿਹਾ ਹੈ | ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉੱਤਰ ਪੂਰਬੀ ਦਿੱਲੀ 'ਚ ਫਿਰਕੂ ਹਿੰਸਾ ਦੇ ਸਬੰਧ 'ਚ ਹੁਣ ਤੱਕ 148 ਐਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ ਅਤੇ 630 ਲੋਕਾਂ ਨੂੰ ਗਿ੍ਫ਼ਤਾਰ ਜਾਂ ਹਿਰਾਸਤ 'ਚ ਲਿਆ ਗਿਆ ਹੈ |
ਇਕ ਮਹੀਨੇ ਲਈ ਲਾਈ ਧਾਰਾ 144
ਮਾਹੌਲ 'ਤੇ ਕਾਬੂ ਪਾਉਣ ਲਈ ਪੁਲਿਸ ਨੇ ਪ੍ਰਭਾਵਿਤ ਇਲਾਕਿਆਂ 'ਚ ਇਕ ਮਹੀਨੇ ਲਈ ਧਾਰਾ 144 ਲਾ ਦਿੱਤੀ ਹੈ | ਹਾਲਾਂਕਿ ਜੁੰਮੇ ਦੀ ਨਮਾਜ਼ ਕਾਰਨ ਸ਼ੁੱਕਰਵਾਰ ਨੂੰ ਇਸ 'ਚ 4 ਘੰਟੇ ਦੀ ਢਿੱਲ ਦਿੱਤੀ ਗਈ | ਦਿੱਲੀ ਹਿੰਸਾ ਨਾਲ ਪ੍ਰਭਾਵਿਤ ਇਲਾਕਿਆਂ 'ਚ 7000 ਨੀਮ ਫੌਜੀ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ |
ਪੁਲਿਸ ਨੇ ਦੰਗਾਕਾਰੀਆਂ ਦੀ ਪਛਾਣ ਲਈ ਸੀ. ਸੀ. ਟੀ. ਵੀ. ਫੁਟੇਜ ਨੂੰ ਖੰਘਾਲਿਆ
ਦਿੱਲੀ ਪੁਲਿਸ ਨੇ ਦੰਗਾਕਾਰੀਆਂ ਦੀ ਪਛਾਣ ਲਈ 200 ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ | ਪੁਲਿਸ ਹਲਕਿਆਂ ਮੁਤਾਬਿਕ ਫੁਟੇਜ ਰਾਹੀਂ 250 ਤੋਂ ਵੱਧ ਦੰਗਾਕਾਰੀਆਂ ਦੀ ਪਛਾਣ ਕਰ ਲਈ ਗਈ ਹੈ | ਪੁਲਿਸ ਨੇ ਸਬੂਤ ਇਕੱਠੇ ਕਰਨ ਲਈ ਲੋਕਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ ਹੈ | ਪੁਲਿਸ ਨੇ ਹਿੰਸਾ ਨਾਲ ਸਬੰਧਿਤ ਤਸਵੀਰਾਂ ਅਤੇ ਵੀਡੀਓ ਫੁਟੇਜ ਸਾਂਝੇ ਕਰਨ ਲਈ ਕਿਹਾ ਹੈ | ਪੁਲਿਸ ਨੇ ਇਹ ਵੀ ਭਰੋਸਾ ਦਿਵਾਇਆ ਕਿ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ |
ਉਪ-ਰਾਜਪਾਲ ਵਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਨੇ ਹਿੰਸਾ ਪ੍ਰਭਾਵਿਤ ਇਲਾਕੇ ਮੌਜਪੁਰ ਦਾ ਦੌਰਾ ਕੀਤਾ | ਸਥਾਨਕ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਜ਼ਮੀਨੀ ਪੱਧਰ ਦੇ ਮਾਹੌਲ ਦੀ ਜਾਣਕਾਰੀ ਲੈਣ ਆਏ ਹਨ | ਪੁਲਿਸ ਅਧਿਕਾਰੀਆਂ ਨੇ ਵੀ ਬੈਜਲ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਫਵਾਹਾਂ ਨੂੰ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਪੁਲਿਸ ਵਲੋਂ ਇਲਾਕੇ 'ਚ ਫਲੈਗ ਮਾਰਚ ਤੋਂ ਇਲਾਵਾ ਤਕਰੀਬਨ 330 ਸ਼ਾਂਤੀ ਬੈਠਕਾਂ ਵੀ ਕੀਤੀਆਂ ਗਈਆਂ | ਔਰਤਾਂ ਬਾਰੇ ਰਾਸ਼ਟਰੀ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਵੀ ਕਮਿਸ਼ਨ ਦੇ ਦੋ ਮੈਂਬਰਾਂ ਨਾਲ ਜਾਫਰਾਬਾਦ ਇਲਾਕੇ ਦਾ ਦੌਰਾ ਕੀਤਾ |
'ਆਪ' ਕੌਾਸਲਰ ਤਾਹਿਰ ਹੁਸੈਨ ਦੇ ਘਰ ਪਹੁੰਚੀ ਫੋਰੈਂਸਿਕ ਟੀਮ
ਵਿਵਾਦਿਤ ਸੁਰਖੀਆਂ 'ਚ ਆਏ 'ਆਪ' ਕੌਾਸਲਰ ਤਾਹਿਰ ਹੁਸੈਨ ਦੇ ਘਰ ਅਪਰਾਧ ਸ਼ਾਖਾ ਦੀ ਐਸ. ਆਈ. ਟੀ. ਟੀਮ ਜਾਂਚ ਲਈ ਪਹੁੰਚੀ | ਸੁਰੱਖਿਆ ਕਾਰਨਾਂ ਕਾਰਨ ਇਮਾਰਤ ਦੇ ਆਸਪਾਸ ਦੇ ਇਲਾਕੇ ਨੂੰ ਪੁਲਿਸ ਨੇ ਸੀਲ ਕਰ ਦਿੱਤਾ | ਪੁਲਿਸ ਨੇ ਕਿਸੇ ਨੂੰ ਵੀ ਇਮਾਰਤ ਦੇ ਕੋਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ |
ਪ੍ਰੀਖਿਆਵਾਂ ਮੁਲਤਵੀ
ਹਿੰਸਾ ਅਤੇ ਦੰਗਿਆਂ ਦੇ ਚਲਦੇ ਉੱਤਰ-ਪੂਰਬੀ ਦਿੱਲੀ 'ਚ 29 ਫਰਵਰੀ ਤੱਕ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ | ਸੀ. ਬੀ. ਐਸ. ਈ. ਵਲੋਂ 86 ਪ੍ਰੀਖਿਆ ਕੇਂਦਰਾਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ | ਹਾਲਾਂਕਿ ਪ੍ਰੀਖਿਆਵਾਂ ਦੀ ਕੋਈ ਅਗਲੀ ਤਰੀਕ ਤੈਅ ਨਹੀਂ ਕੀਤੀ ਗਈ | ਸੀ. ਬੀ. ਐਸ. ਈ. ਆਉਣ ਵਾਲੇ ਦਾਖ਼ਲਾ ਪ੍ਰੀਖਿਆ ਦੀਆਂ ਤਰੀਕਾਂ ਦੀ ਉਡੀਕ ਕਰ ਰਹੀ ਹੈ, ਤਾਂ ਜੋ ਦੋਵਾਂ ਪ੍ਰੀਖਿਆਵਾਂ ਦੀ ਤਰੀਕ ਦਾ ਆਪਸ 'ਚ ਟਕਰਾਅ ਨਾ ਹੋਵੇ |
ਦੰਗਾ ਪੀੜਤਾਂ ਲਈ 9 ਰਾਹਤ ਕੈਂਪ ਬਣਾਏ-ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦਿੱਲੀ ਸਰਕਾਰ ਵਲੋਂ ਦੰਗਾ ਪੀੜਤਾਂ ਲਈ 9 ਰਾਹਤ ਕੈਂਪ ਬਣਾਏ ਗਏ ਹਨ ਅਤੇ ਸ਼ਨਿਚਰਵਾਰ ਤੋਂ ਉਨ੍ਹਾਂ ਲੋਕਾਂ ਨੂੰ ਫੌਰੀ ਤੌਰ 'ਤੇ 25,000 ਰੁਪਏ ਦਾ ਨਕਦ ਮੁਆਵਜ਼ਾ ਦਿੱਤਾ ਜਾਵੇਗਾ, ਜਿਨ੍ਹਾਂ ਦੇ ਘਰ ਹਿੰਸਾ ਦੌਰਾਨ ਸੜ ਗਏ ਹਨ | ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਦੱਸਿਆ ਕਿ ਗੰਭੀਰ ਜ਼ਖ਼ਮੀ ਹੋਏ ਲੋਕਾਂ ਨੂੰ ਬਿਹਤਰ ਇਲਾਜ਼ ਲਈ ਨਿੱਜੀ ਹਸਪਤਾਲਾਂ 'ਚ ਸ਼ਿਫਟ ਕੀਤਾ ਜਾ ਰਿਹਾ ਹੈ | ਹਿੰਸਾ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਰਕਾਰ ਵਲੋਂ 18 ਮੈਜਿਸਟਰੇਟ ਨਿਯੁਕਤ ਕੀਤੇ ਗਏ ਹਨ ਜਦਕਿ ਰਾਤ ਸਮੇਂ ਵੀ 4 ਮੈਜਿਸਟਰੇਟ ਲੋਕਾਂ ਦੀ ਮਦਦ ਲਈ ਉਪਲਬੱਧ ਰਹਿਣਗੇ |
22 ਲੋਕਾਂ ਦੀ ਮੌਤ ਪਥਰਾਅ ਤੇ 13 ਦੀ ਗੋਲੀਆਂ ਲੱਗਣ ਨਾਲ ਹੋਈ-ਪੁਲਿਸ
ਦਿੱਲੀ ਪੁਲਿਸ ਨੇ ਅੱਜ ਬੀਤੇ ਦਿਨੀਂ ਵਾਪਰੇ ਫਿਰਕੂ ਦੰਗਿਆਂ ਦੌਰਾਨ ਮਾਰੇ ਗਏ 35 ਲੋਕਾਂ ਦੀ ਮੌਤ ਦੇ ਕਾਰਨਾਂ ਦੇ ਖੁਲਾਸਾ ਕਰਦਿਆਂ ਦੱਸਿਆ ਕਿ ਇਨ੍ਹਾਂ 'ਚੋਂ 22 ਲੋਕਾਂ ਦੀ ਮੌਤ ਪਥਰਾਅ ਤੇ 13 ਦੀ ਗੋਲੀਆਂ ਲੱਗਣ ਨਾਲ ਹੋਈ ਹੈ | ਇਸ ਦੇ ਨਾਲ ਹੀ ਦਿੱਲੀ ਪੁਲਿਸ ਮਾਰੇ ਗਏ ਇਨ੍ਹਾਂ 35 ਲੋਕਾਂ 'ਚੋਂ ਕੇਵਲ 26 ਲੋਕਾਂ ਦੀ ਸ਼ਨਾਖਤ ਦਾ ਹੀ ਖੁਲਾਸਾ ਕਰ ਸਕੀ ਹੈ |

1984 ਵਾਂਗ ਹੀ ਸੀ ਹਿੰਸਾ ਤੇ ਸਾੜਫੂਕ ਦਾ ਦਰਦਨਾਕ ਮੰਜ਼ਰ

• ਮੁਸਲਿਮ ਭਾਈਚਾਰੇ 'ਚੋਂ ਹਿਜਰਤ ਸ਼ੁਰੂ • ਭੜਕਾਊ ਬਿਆਨ ਦੇਣ ਵਾਲਿਆਂ ਵਿਰੁੱਧ ਕਾਰਵਾਈ ਨਾ ਹੋਣ ਕਾਰਨ ਰੋਸ
ਨਵੀਂ ਦਿੱਲੀ ਤੋਂ ਮੇਜਰ ਸਿੰਘ ਦੀ ਵਿਸ਼ੇਸ਼ ਰਿਪੋਰਟ
ਨਵੀਂ ਦਿੱਲੀ, 28 ਫਰਵਰੀ-ਉਤਰ-ਪੂਰਬੀ ਦਿੱਲੀ ਦੇ ਦਰਜਨ ਦੇ ਕਰੀਬ ਖੇਤਰਾਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਵਾਲੇ ਦੋ ਦਿਨ 24 ਅਤੇ 25 ਫਰਵਰੀ ਨੂੰ ਵੱਡੇ ਪੱਧਰ 'ਤੇ ਹੋਈ ਸਾੜਫੂਕ, ਲੁੱਟ ਤੇ ਕਤਲਾਂ ਦਾ ਸਿਲਸਿਲਾ ਬਿਲਕੁੱਲ ਨਵੰਬਰ '84 ਵਾਲੇ ਨਮੂਨੇ 'ਤੇ ਹੋਇਆ ਹੈ | ਫਰਕ ਸਿਰਫ਼ ਏਨਾ ਹੈ ਕਿ ਨਵੰਬਰ '84 ਦੇ ਦੁਖਾਂਤ ਦਾ ਅਕਾਰ ਤੇ ਘੇਰਾ ਵੱਡਾ ਤੇ ਵਿਸ਼ਾਲ ਸੀ ਤੇ ਤਾਜ਼ਾ ਘਟਨਾਵਾਂ ਉਸ ਨਾਲੋਂ ਕਿਤੇ ਸੀਮਤ ਹਨ, ਪਰ ਪੈਣ ਵਾਲੇ ਪ੍ਰਭਾਵਾਂ ਪੱਖੋਂ ਦੋਵਾਂ ਦੁਖਾਂਤਾਂ ਵਿਚ ਕੋਈ ਫਰਕ ਨਹੀਂ | ਬੜੇ ਦਿਨਾਂ ਤੋਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਖਿਲਾਫ਼ ਅੱਗ ਉਗਲੀ ਜਾ ਰਹੀ ਸੀ ਤੇ ਉਨ੍ਹਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਦੇਸ਼ ਵਿਰੋਧੀ ਹੋਣ ਦੇ ਫਤਵਿਆਂ ਨਾਲ ਨਿਵਾਜਿਆ ਜਾ ਰਿਹਾ ਸੀ |
ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਖਿਲਾਫ਼ ਬੇਥਾਹ ਨਫਰਤ ਦੀ ਇਕ ਦੀਵਾਰ ਖੜ੍ਹੀ ਕੀਤੀ ਜਾ ਰਹੀ ਸੀ | 24 ਫਰਵਰੀ ਦੀ ਦੁਪਹਿਰ ਨੂੰ ਕੇਜਰੀਵਾਲ ਸਰਕਾਰ 'ਚ ਮੰਤਰੀ ਰਹੇ ਤੇ ਹੁਣ ਭਾਜਪਾ ਦੇ ਆਗੂ ਬਣੇ ਕਪਿਲ ਮਿਸ਼ਰਾ ਨੇ ਯਮੁਨਾਪਾਰ ਦੇ ਭਜਨਪੁਰ ਚੌਕ 'ਚ ਨਾਗਰਿਕਤਾ ਕਾਨੂੰਨ ਖਿਲਾਫ਼ ਧਰਨਾ ਦੇ ਰਹੀਆਂ ਔਰਤਾਂ ਦੇ ਖਿਲਾਫ਼ ਵੱਡੇ ਪੁਲਿਸ ਅਫਸਰਾਂ ਦੀ ਹਾਜ਼ਰੀ 'ਚ ਭੜਕਾਹਟ ਭਰੀ ਤੇ ਅਪਮਾਨਜਨਕ ਸ਼ਬਦਾਵਲੀ ਵਰਤੇ ਜਾਣ ਤੋਂ ਕਈ ਲੋਕਾਂ ਨੇ ਭਾਣਾ ਵਰਤ ਜਾਣ ਦੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ ਤੇ ਅਜਿਹੇ ਅੰਦਾਜ਼ਿਆਂ ਨੂੰ ਸੱਚ ਬਣਨ 'ਚ ਕੁਝ ਘੰਟੇ ਵੀ ਨਹੀਂ ਲੱਗੇ | 25-30 ਕਿੱਲੋਮੀਟਰ ਦੇ ਘੇਰੇ ਦੇ ਉੱਤਰ-ਪੂਰਬੀ ਦਿੱਲੀ 'ਚ ਪੈਂਦੇ ਸ਼ਿਵ ਵਿਹਾਰ, ਭਜਨਪੁਰਾ, ਚਾਂਦਬਾਗ, ਜਾਫਰਾਬਾਦ, ਖਜੂਰੀ, ਮੌਜਪੁਰ, ਕਰਦਮਪੁਰੀ, ਮੁਸਤਫਾਬਾਦ, ਬਰਿਜਪੁਰੀ, ਗੋਕਲਪੁਰੀ, ਸੀਲਮਪੁਰ, ਕਬੀਰ ਨਗਰ ਆਦਿ ਪੈਂਦੇ ਖੇਤਰਾਂ 'ਚ ਦਰਜਨਾਂ ਲੋਕ ਜਾਨ ਤੋਂ ਹੱਥ ਧੋ ਬੈਠੇ ਹਨ, 600 ਤੋਂ ਵੱਧ ਜ਼ਖ਼ਮੀ ਹੋਏ ਹਨ | ਹਜ਼ਾਰਾਂ ਵਾਹਨ ਅੱਗ ਦੀ ਭੇਟ ਚੜ੍ਹ ਗਏ ਹਨ | ਸੈਂਕੜਿਆਂ ਦੀ ਗਿਣਤੀ ਵਿਚ ਦੁਕਾਨਾਂ ਸਾੜੀਆਂ ਤੇ ਲੁੱਟੀਆਂ ਗਈਆਂ ਹਨ | ਸੈਂਕੜਿਆਂ ਦੇ ਘਰਾਂ ਨੂੰ ਅੱਗਾਂ ਲਾਈਆਂ ਗਈਆਂ ਹਨ | ਇਨ੍ਹਾਂ ਸਾਰੇ ਖੇਤਰਾਂ 'ਚ ਮੌਕੇ 'ਤੇ ਜਾ ਕੇ ਲੋਕਾਂ ਨਾਲ ਕੀਤੀ ਗੱਲਬਾਤ ਤੇ ਦਿੱਲੀ 'ਚ ਰਾਜਸੀ, ਪੱਤਰਕਾਰ ਤੇ ਪ੍ਰਸ਼ਾਸਨਿਕ ਖੇਤਰ ਦੀਆਂ ਸ਼ਖ਼ਸੀਅਤਾਂ ਨਾਲ ਗੱਲਬਾਤ ਤੋਂ ਇਸ 'ਚ ਕੋਈ ਸ਼ੰਕਾ ਨਹੀਂ ਕਿ ਦਿੱਲੀ 'ਚ ਵਸਦੇ ਦੋ ਮੁੱਖ ਫਿਰਕਿਆਂ ਵਿਚਕਾਰ ਫਿਰਕੂ ਨਫਰਤ ਤੇ ਦਰਾੜ ਬੜੀ ਡੂੰਘੀ ਉਕਰੀ ਗਈ ਹੈ | ਬੇਵਿਸ਼ਵਾਸੀ ਤੇ ਭੈਅ ਘੱਟ ਗਿਣਤੀ ਫਿਰਕੇ ਦੇ ਹਰ ਸ਼ਖਸ ਦੇ ਚਿਹਰੇ ਤੋਂ ਸਹਿਜੇ ਹੀ ਪੜਿ੍ਹਆ ਜਾ ਸਕਦਾ ਹੈ | ਅੱਜ ਪੰਜਵੇਂ ਦਿਨ 144 'ਚ ਕੁਝ ਘੰਟਿਆਂ ਲਈ ਦਿੱਤੀ ਢਿੱਲ ਦੇ ਬਾਵਜੂਦ ਪ੍ਰਭਾਵਿਤ ਇਲਾਕਿਆਂ 'ਚ ਕਿਸੇ ਨੇ ਵੀ ਨਾ ਕੋਈ ਦੁਕਾਨ ਖੋਲ੍ਹੀ ਤੇ ਨਾ ਕੋਈ ਸਕੂਲ, ਕਾਲਜ ਹੀ ਖੁੱਲ੍ਹਾ ਦਿਖਾਈ ਦਿੱਤਾ | ਇਥੋਂ ਤੱਕ ਕਿ ਸਬਜ਼ੀ, ਦੁੱਧ ਤੇ ਹੋਰ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਵੀ ਨਹੀਂ ਸਨ ਖੁੱਲ੍ਹੀਆਂ | ਅਰਧ ਫੌਜੀ ਦਲਾਂ ਦਾ ਸਖ਼ਤ ਪਹਿਰਾ ਹੈ ਤੇ ਦਿੱਲੀ ਪੁਲਿਸ ਦੇ ਅਧਿਕਾਰੀ ਗੱਡੀਆਂ 'ਚ ਬੈਠ ਕੇ ਘੁੰਮਦੇ ਨਜ਼ਰ ਆ ਰਹੇ ਸਨ |
ਹਿੰਸਾ ਇਕੋ ਤਰਜ਼ 'ਤੇ ਹੋਈ
24 ਤੇ 25 ਫਰਵਰੀ ਨੂੰ ਸਾੜਫੂਕ ਤੇ ਹਿੰਸਾ ਦਾ ਨਮੂਨਾ ਨਵੰਬਰ '84 ਨਾਲ ਮਿਲਦਾ-ਜੁਲਦਾ ਸੀ | ਲੋਕਾਂ ਦੇ ਵਿਸ਼ਾਲ ਹਿੱਸਿਆਂ ਤੇ ਬਹੁਤ ਸਾਰੇ ਸਮਾਜ ਸੇਵਕਾਂ ਨਾਲ ਗੱਲਬਾਤ 'ਚ ਇਹੀ ਗੱਲ ਉੱਭਰੀ ਕਿ ਸਾੜਫੂਕ ਤੇ ਕਤਲ ਪੂਰੀ ਤਰ੍ਹਾਂ ਵਿਉਂਤਬੱਧ ਸਨ | ਸਾਰੇ ਹੀ ਮੁਹੱਲਿਆਂ 'ਚ ਹੋ-ਹੱਲਾ ਮਚਾਉਂਦੇ ਹਮਲਾਵਰਾਂ ਦੇ ਮੂੰਹ-ਸਿਰ ਹੈਲਮਟਾਂ ਨਾਲ ਢਕੇ ਹੋਣ ਦੀ ਗੱਲ ਸਾਹਮਣੇ ਆਈ ਹੈ | ਮੁਹੱਲਿਆਂ ਵਿਚ ਘੱਟ ਗਿਣਤੀ ਵਰਗ ਦੇ ਲੋਕ ਸ਼ਰੇਆਮ ਕਹਿੰਦੇ ਸੁਣੇ ਜਾਂਦੇ ਹਨ ਕਿ ਮੁਹੱਲੇ ਦਾ ਕੋਈ ਵਿਅਕਤੀ ਹਿੰਸਾ 'ਚ ਸ਼ਾਮਿਲ ਨਹੀਂ ਸੀ, ਪਤਾ ਨਹੀਂ ਇਹ ਲੋਕ ਕਿਥੋਂ ਆਏ | ਲੋਕਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਰਸਤਿਆਂ 'ਚ ਰੋਕ ਕੇ ਖਾਸ ਕਰ ਨੌਜਵਾਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ | ਗੁਰੂ ਤੇਗ ਬਹਾਦਰ ਹਸਪਤਾਲ ਦਿਲਸ਼ਾਦ ਗਾਰਡਨ 'ਚ ਆਈਆਂ ਲਾਸ਼ਾਂ ਸੰਭਾਲਣ ਤੇ ਸਸਕਾਰ ਕਰਾਉਣ 'ਚ ਸ਼ਾਮਿਲ ਸਮਾਜ ਸੇਵੀ ਸੰਸਥਾ ਦੇ ਮੁਖੀ ਸਾਬਕਾ ਵਿਧਾਇਕ ਆਗੂ ਸ: ਜਤਿੰਦਰ ਸਿੰਘ ਸ਼ੰਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਗੋਲੀਆਂ ਮਿੱਥ ਕੇ ਮਾਰੀਆਂ ਗਈਆਂ ਤੇ ਮਰਨ ਵਾਲੇ ਸਾਰੇ ਨੌਜਵਾਨ ਸਨ ਤੇ ਗੋਲੀਆਂ ਉਨ੍ਹਾਂ ਦੇ ਮੱਥੇ, ਮੂੰਹ ਜਾਂ ਛਾਤੀ ਵਿਚ ਲੱਗੀਆਂ | ਹਮਲਾਵਰ ਗਰੋਹਾਂ 'ਚ ਆਏ ਤੇ ਉਨ੍ਹਾਂ ਦੇ ਹੱਥਾਂ 'ਚ ਹਥਿਆਰ ਸਨ ਤੇ ਮੂੰਹ ਢਕੇ ਹੋਏ ਸਨ | ਹਮਲਾਵਰਾਂ ਨੇ ਆਉਂਦਿਆਂ ਹੀ ਸੜਕਾਂ ਤੇ ਗਲੀਆਂ 'ਚ ਖੜ੍ਹੇ ਵਾਹਨਾਂ ਨੂੰ ਅੱਗਾਂ ਲਗਾਈਆਂ, ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀਆਂ ਦੁਕਾਨਾਂ ਚੁਣ ਕੇ ਸਾੜੀਆਂ ਤੇ ਲੁੱਟੀਆਂ | ਸ਼ਿਵ ਵਿਹਾਰ 'ਚ ਮੀਲ ਲੰਬੀ ਪਟੀ 'ਚ ਸੜੇ ਵਾਹਨ ਖੜ੍ਹੇ ਹਨ | ਚਾਰ ਮਸਜਿਦਾਂ ਤੇ ਦੋ ਮਦਰੱਸਿਆਂ ਨੂੰ ਅੱਗ ਲੱਗੀ | ਲੋਕਾਂ ਨਾਲ ਗੱਲਬਾਤ 'ਚੋਂ ਇਹ ਗੱਲ ਹੀ ਨਜ਼ਰ ਆਈ ਕਿ ਇਹ ਦੋ ਫਿਰਕਿਆਂ ਦੀ ਲੜਾਈ ਜਾਂ ਦੰਗੇ ਨਹੀਂ ਸਨ, ਸਗੋਂ ਮਿੱਥ ਕੇ ਫੈਲਾਈ ਗਈ ਹਿੰਸਾ ਸੀ, ਜਿਸ ਵਿਚ ਇਕ ਫਿਰਕੇ ਨੂੰ ਨਿਸ਼ਾਨਾ ਬਣਾਇਆ ਗਿਆ |
ਘੱਟ ਗਿਣਤੀ ਭਾਈਚਾਰੇ ਨੇ ਕੀਤੀ ਬਹੁਗਿਣਤੀ ਦੀ ਰਾਖੀ
ਭਜਨਪੁਰ ਚੌਕ ਤੋਂ ਖੱਬੇ ਪਾਸੇ ਜਾਂਦੀ ਸੜਕ ਦੇ ਇਕ ਪਾਸੇ ਚਾਂਦ ਬਾਗ ਤੇ ਦੂਜੇ ਪਾਸੇ ਖਜੂਰੀ ਖਾਸ ਮੁਹੱਲਾ ਹੈ | ਉਥੇ ਲੋਕਾਂ ਨੇ ਦੱਸਿਆ ਕਿ ਦੋਵੇਂ ਮੁਹੱਲਿਆਂ ਵਿਚ ਬਹੁਤੀ ਵਸੋਂ ਮੁਸਲਿਮ ਭਾਈਚਾਰੇ ਦੀ ਹੈ, ਪਰ ਦੁਕਾਨਾਂ ਤੇ ਕਾਰੋਬਾਰ ਹਿੰਦੂ ਭਾਈਚਾਰੇ ਦੇ ਲੋਕਾਂ ਦਾ ਹੈ | ਹੈਰਾਨੀ ਵਾਲੀ ਗੱਲ ਹੈ ਕਿ ਬਾਜ਼ਾਰ ਦੇ ਸ਼ੁਰੂ ਵਿਚ ਹੀ ਹਮਲਾਵਰਾਂ ਨੇ ਮਜ਼ਾਰ ਨੂੰ ਨੁਕਸਾਨ ਪਹੁੰਚਾਇਆ ਤੇ ਕੁਝ ਘੱਟ ਗਿਣਤੀ ਲੋਕਾਂ ਦੀਆਂ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ | ਮੁਸਲਿਮ ਭਾਈਚਾਰੇ ਦੇ ਕਈ ਬਜ਼ੁਰਗਾਂ ਨੇ ਦੱਸਿਆ ਕਿ ਉਨ੍ਹਾਂ ਤਹੱਈਆ ਕਰ ਲਿਆ ਕਿ ਮੰਦਰਾਂ ਜਾਂ ਹਿੰਦੂ ਭਾਈਚਾਰੇ ਦੇ ਲੋਕਾਂ, ਕਿਸੇ ਦੁਕਾਨ ਦਾ ਨੁਕਸਾਨ ਨਹੀਂ ਹੋਣ ਦੇਣਗੇ ਤੇ ਉਨ੍ਹਾਂ ਦੀ ਹਿੰਮਤ ਕਰਕੇ ਮੁਹੱਲੇ ਦੇ ਦੋ ਮੰਦਰ ਸਹੀ ਸਲਾਮਤ ਹਨ ਤੇ ਕਿਸੇ ਦੁਕਾਨ ਨੂੰ ਵੀ ਆਂਚ ਨਹੀਂ ਆਈ | ਇਹ ਵੀ ਵਰਨਣਯੋਗ ਗੱਲ ਹੈ ਕਿ ਸਾਰੇ ਖੇਤਰ ਵਿਚ ਕਈ ਦਰਜਨ ਹਿੰਦੂ ਧਾਰਮਿਕ ਅਸਥਾਨ ਹਨ ਪਰ ਕਿਸੇ ਨੂੰ ਵੀ ਨੁਕਸਾਨ ਨਹੀਂ ਪੁੱਜਾ | ਲੋਕਾਂ 'ਚ ਇਸ ਗੱਲ ਦਾ ਬੜਾ ਰੋਸ ਹੈ ਕਿ ਪੁਲਿਸ ਹਮਲਵਰਾਂ ਨੂੰ ਰੋਕਣ ਦੀ ਥਾਂ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੀ ਤੇ ਸਿਰਫ ਉਨ੍ਹਾਂ ਥਾਵਾਂ 'ਤੇ ਹੀ ਹਰਕਤ 'ਚ ਆਈ ਜਿਥੇ ਅੱਗੇ ਤੋਂ ਕਿਸੇ ਨੇ ਵਿਰੋਧ ਕੀਤਾ ਜਾਂ ਪਥਰਾਅ ਆਦਿ ਕੀਤਾ ਗਿਆ | ਯੂਨਾਨੀ ਤੇ ਆਯੁਰਵੈਦਿਕ ਦਵਾਈਆਂ ਦੇ ਥੋਕ ਵਪਾਰੀ ਇਸਫਾਕ ਖਾਨ ਨੇ ਦੱਸਿਆ ਕਿ ਉਹ 11 ਵਜੇ ਦੁਕਾਨ ਬੰਦ ਕਰਕੇ ਗਿਆ ਤੇ ਰਾਤ 12 ਵਜੇ ਉਸ ਨੂੰ ਕਿਸੇ ਨੇ ਫੋਨ 'ਤੇ ਦੱਸਿਆ ਕਿ ਤੇਰੀ ਦੁਕਾਨ ਨੂੰ ਅੱਗ ਲਗਾ ਦਿੱਤੀ ਗਈ ਹੈ | ਉਸ ਨੇ ਦੱਸਿਆ ਕਿ ਪੁਲਿਸ ਉਥੇ ਖੜ੍ਹੀ ਸੀ ਤੇ ਫਾਇਰ ਬਿ੍ਗੇਡ ਦੀ ਗੱਡੀ ਵੀ ਸੀ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ ਤੇ ਉਸ ਦਾ 2 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ |
ਘੱਟ ਗਿਣਤੀ 'ਚ ਹਿਜਰਤ ਸ਼ੁਰੂ
ਨਵੰਬਰ '84 'ਚ ਜਿਸ ਤਰ੍ਹਾਂ ਹਿੰਸਾ ਪੀੜਤ ਸ਼ਹਿਰਾਂ ਤੋਂ ਵੱਡੀ ਗਿਣਤੀ ਸਿੱਖ ਹਿਜਰਤ ਕਰਕੇ ਪੰਜਾਬ ਚਲੇ ਗਏ ਸਨ, ਲਗਪਗ ਉਸੇ ਤਰ੍ਹਾਂ ਪ੍ਰਭਾਵਿਤ ਖੇਤਰਾਂ ਦੇ ਲੋਕ ਜੇ ਆਪ ਨਹੀਂ ਗਏ ਤਾਂ ਉਨ੍ਹਾਂ ਆਪਣੀਆਂ ਔਰਤਾਂ ਤੇ ਨੌਜਵਾਨਾਂ ਨੂੰ ਲਾਗਲੇ ਸੂਬਿਆਂ ਖਾਸ ਕਰ ਉੱਤਰ ਪ੍ਰਦੇਸ਼ ਵਿਚ ਭੇਜਣਾ ਸ਼ੁਰੂ ਕਰ ਦਿੱਤਾ ਹੈ | ਪ੍ਰਭਾਵਿਤ ਖੇਤਰਾਂ ਵਿਚ ਅਸੀਂ ਦੇਖਿਆ ਕਿ ਕੋਈ ਟਾਵੀਂ-ਟੱਲੀ ਔਰਤ ਹੀ ਬਾਜ਼ਾਰ ਜਾਂ ਸੜਕ 'ਤੇ ਨਜ਼ਰ ਆ ਰਹੀ ਸੀ | ਬੜੀ ਝਿਜਕ ਮਹਿਸੂਸ ਕਰਦਿਆਂ ਸ਼ਿਵ ਵਿਹਾਰ ਤੇ ਚਾਂਦ ਬਾਗ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਹ ਗੱਲ ਪ੍ਰਵਾਨ ਕੀਤੀ ਕਿ ਉਨ੍ਹਾਂ ਆਪਣੀਆਂ ਔਰਤਾਂ ਤੇ ਨੌਜਵਾਨ ਬੱਚਿਆਂ ਨੂੰ ਏਧਰ-ਓਧਰ ਭੇਜਣਾ ਹੀ ਬਿਹਤਰ ਸਮਝਿਆ ਹੈ | ਸਰਕਾਰੀ ਪੱਧਰ 'ਤੇ ਲੋਕਾਂ ਨੂੰ ਸੁਰੱਖਿਆ ਦਾ ਅਹਿਸਾਸ ਕਰਵਾਉਣ ਤੇ ਭਰੋਸਾ ਜਗਾਉਣ ਲਈ ਹਾਲੇ ਤੱਕ ਕੋਈ ਖਾਸ ਯਤਨ ਸਾਹਮਣੇ ਨਹੀਂ ਆਇਆ |
ਸਿੱਖ ਸੰਸਥਾਵਾਂ ਸੇਵਾ 'ਚ ਲੱਗੀਆਂ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ 'ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਫੈਸਲੇ ਮੁਤਾਬਿਕ ਅੱਜ ਵੀ ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਵਲੋਂ ਪ੍ਰਭਾਵਿਤ ਖੇਤਰਾਂ ਵਿਚ ਸਵੇਰੇ-ਸ਼ਾਮ ਲੰਗਰ ਵਰਤਾਇਆ ਗਿਆ | ਹੈਰਾਨੀ ਦੀ ਗੱਲ ਹੈ ਕਿ ਸਰਕਾਰ ਆਪ ਰਾਹਤ ਕਾਰਜ ਆਰੰਭ ਕਰਨ ਦੀ ਬਜਾਏ ਗੁਰਦੁਆਰਿਆਂ ਵਲੋਂ ਵਰਤਾਏ ਜਾਂਦੇ ਲੰਗਰ ਵਿਚ ਹੀ ਹਾਜ਼ਰੀ ਲੁਆਉਣ ਤੱਕ ਸੀਮਤ ਹੈ |

ਵਿਕਾਸ ਮੁਖੀ ਬਜਟ ਨੇ ਪੰਜਾਬੀਆਂ ਦੇ ਜੀਵਨ ਵਿਚ ਮਹੱਤਵਪੂਰਨ ਸੁਧਾਰਾਂ ਲਈ ਰਾਹ ਪੱਧਰਾ ਕੀਤਾ-ਕੈਪਟਨ

ਮਨਪ੍ਰੀਤ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਲਈ ਅਕਾਲੀਆਂ ਦੀ ਕੀਤੀ ਆਲੋਚਨਾ
ਚੰਡੀਗੜ੍ਹ, 28 ਫਰਵਰੀ (ਅਜੀਤ ਬਿਊਰੋ)- ਸਾਲ 2020-21 ਲਈ ਵਿਕਾਸ ਮੁਖੀ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਲੇ ਦੋ ਸਾਲਾਂ ਦੌਰਾਨ ਪੰਜਾਬੀਆਂ ਦੇ ਜੀਵਨ ਵਿਚ ਮਹੱਤਵਪੂਰਨ ਸੁਧਾਰ ਲਿਆਉਣ ਦਾ ਵਾਅਦਾ ਕੀਤਾ | ਉਨ੍ਹਾਂ ਕਿਹਾ ਕਿ ਵਿੱਤੀ ਹਲਾਤ ਹੁਣ ਕਾਬੂ ਹੇਠ ਹਨ ਤੇ ਰਾਜ ਦੀ ਆਰਥਿਕ ਸਥਿਤੀ ਪਹਿਲੇ ਨਾਲੋਂ ਕਾਫ਼ੀ ਬਿਹਤਰ ਹੈ | ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖੀ ਬਜਟ ਯੋਜਨਾਵਾਂ ਨਾਲ ਵਿੱਤ ਮੰਤਰੀ ਨੇ ਇਕ ਪ੍ਰਗਤੀਸ਼ੀਲ 'ਰੋਡਮੈਪ' ਤਿਆਰ ਕੀਤਾ ਹੈ, ਜੋ ਰਾਜ ਦੇ ਸਰਬਪੱਖੀ ਵਿਕਾਸ ਲਈ ਰਾਹ ਪੱਧਰਾ ਕਰੇਗਾ, ਜਿਸ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਮਿਲੇਗਾ | ਬਜਟ ਪੇਸ਼ ਕਰਨ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਲਈ ਅਕਾਲੀਆਂ 'ਤੇ ਵਰ੍ਹਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਅਕਾਲੀਆਂ ਦਾ ਇਕੋ ਉਦੇਸ਼ ਕਾਂਗਰਸ ਸਰਕਾਰ ਨੂੰ ਸੂਬੇ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਤੋ ਰੋਕਣਾ ਸੀ¢ ਉਨ੍ਹਾਂ ਕਿਹਾ ਕਿ ਅਕਾਲੀ, ਜਿਨ੍ਹਾਂ ਨੇ ਆਪਣੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਸੂਬੇ ਦੀ ਆਰਥਿਕਤਾ ਨੂੰ ਤਹਿਸ ਨਹਿਸ ਕਰ ਦਿੱਤਾ, ਸਪੱਸ਼ਟ ਤੌਰ 'ਤੇ ਇਨ੍ਹਾਂ ਕਾਰਵਾਈਆਂ ਨਾਲ ਲੋਕਾਂ ਦਾ ਧਿਆਨ ਵਿਕਾਸ ਮੁਖੀ ਬਜਟ ਤੋਂ ਲਾਂਭੇ ਕਰਨਾ ਚਾਹੁੰਦੇ ਸਨ | ਇਕ ਬਿਆਨ ਵਿਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਤਿੰਨ ਸਾਲਾਂ ਦੇ ਅੰਦਰ ਸੂਬਾ ਮੁੜ ਲੀਹ 'ਤੇ ਆ ਗਿਆ ਹੈ ਤੇ ਅਜਿਹੀ ਸਥਿਤੀ ਵਿਚ ਪਹੁੰਚ ਗਿਆ ਹੈ, ਜਿਥੇ ਸਾਲ 2020-21 ਲਈ ਕੋਈ ਫੰਡਿੰਗ ਗੈਪ ਨਹੀਂ ਹੈ¢ ਉਨ੍ਹਾਂ ਅਗਲੇ ਦੋ ਸਾਲਾਂ ਵਿਚ ਸਥਿਤੀ ਵਿਚ ਹੋਰ ਸੁਧਾਰ ਦਾ ਵਾਅਦਾ ਕੀਤਾ¢

ਜਲ ਸਪਲਾਈ ਤੇ ਸੈਨੀਟੇਸ਼ਨ

ਵਿੱਤ ਮੰਤਰੀ ਨੇ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਲਈ ਬਜਟ 'ਚ 2029 ਕਰੋੜ ਰੁਪਏ ਰੱਖੇ ਗਏ ਹਨ ਜੋ ਚਾਲੂ ਸਾਲ ਨਾਲੋਂ 128 ਪ੍ਰਤੀਸ਼ਤ ਵੱਧ ਹਨ | ਉਨ੍ਹਾਂ ਦੱਸਿਆ ਕਿ ਸਰਕਾਰ 600 ਹੋਰ ਖੇਤਰਾਂ ਨੂੰ 886 ਕਰੋੜ ਦੀ ਲਾਗਤ ਨਾਲ ਆਉਂਦੇ ਵਿੱਤੀ ਸਾਲ 'ਚ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਸੰਗਰੂਰ 'ਚ ਵੀ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਨੂੰ ਦੇਖਦਿਆਂ ਇਸ ਖੇਤਰ ਲਈ ਵੀ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੰਢੀ ਖੇਤਰ ਦੀ ਜਲ ਸਪਲਾਈ ਲਈ ਵੀ 30 ਕਰੋੜ ਰੁਪਏ ਰੱਖੇ ਗਏ ਹਨ ਅਤੇ 8 ਕਰੋੜ ਰੁਪਏ ਫਰੀਦਕੋਟ ਨੂੰ ਜਲ ਸਪਲਾਈ ਲਈ ਦਿੱਤੇ ਜਾ ਰਹੇ ਹਨ | ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਹੁਸ਼ਿਆਰਪੁਰ, ਮੋਗਾ, ਸੰਗਰੂਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ 4 ਪਾਣੀ ਟੈਸਟ ਕਰਨ ਵਾਲੀਆਂ ਲੈਬਾਰਟਰੀਆਂ ਸਥਾਪਿਤ ਕੀਤੀਆਂ ਜਾਣਗੀਆਂ |

ਮੈਡੀਕਲ ਸਿੱਖਿਆ

ਵਿੱਤ ਮੰਤਰੀ ਨੇ ਦੱਸਿਆ ਕਿ ਮੈਡੀਕਲ ਸਿੱਖਿਆ ਲਈ ਬਜਟ ਵਿਚ 897 ਕਰੋੜ ਰੱਖੇ ਗਏ ਹਨ ਜੋ ਚਾਲੂ ਸਾਲ ਨਾਲੋਂ 49 ਪ੍ਰਤੀਸ਼ਤ ਵੱਧ ਹਨ | ਉਨ੍ਹਾਂ ਕਿਹਾ ਕਿ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਨਵੇਂ ਕਾਲਜਾਂ ਲਈ 10-10 ਕਰੋੜ ਅਤੇ ਪਟਿਆਲਾ, ਅੰਮਿ੍ਤਸਰ ਅਤੇ ਫਰੀਦਕੋਟ ਦੇ ਮੈਡੀਕਲ ...

ਪੂਰੀ ਖ਼ਬਰ »

ਬਿਜਲੀ ਸਬਸਿਡੀ

ਵਿੱਤ ਮੰਤਰੀ ਨੇ ਦੱਸਿਆ ਕਿ ਆਉਂਦੇ ਵਿੱਤੀ ਸਾਲ ਲਈ ਬਿਜਲੀ ਨਿਗਮ ਨੂੰ ਸਬਸਿਡੀ ਵਜੋਂ ਦੇਣ ਲਈ 12,250 ਕਰੋੜ ਰੁਪਏ ਬਜਟ ਵਿਚ ਰੱਖੇ ਗਏ ਹਨ | ਉਨ੍ਹਾਂ ਦੱਸਿਆ ਕਿ ਚਾਲੂ ਸਾਲ ਵਿਚ ਬਿਜਲੀ ਨਿਗਮ ਨੂੰ ਸਬਸਿਡੀ ਵਜੋਂ 12,000 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ, ਜਦੋਂਕਿ ਬਾਕੀ ...

ਪੂਰੀ ਖ਼ਬਰ »

ਸੈਰ ਸਪਾਟਾ ਅਤੇ ਸੱਭਿਆਚਾਰ

ਵਿੱਤ ਮੰਤਰੀ ਨੇ ਦੱਸਿਆ ਕਿ ਸੈਰ-ਸਪਾਟਾ ਅਤੇ ਸੱਭਿਆਚਾਰਕ ਕੰਮਾਂ ਲਈ ਬਜਟ 'ਚ 447 ਕਰੋੜ ਰੁਪਏ ਰੱਖੇ ਗਏ ਹਨ | 100 ਕਰੋੜ ਰੁਪਏ ਸਵਦੇਸ਼ ਦਰਸ਼ਨ ਸਕੀਮ ਹੇਠ, 25 ਕਰੋੜ ਰੁਪਏ ਪਟਿਆਲਾ ਵਿਰਾਸਤੀ ਸਟਰੀਟ ਦੀ ਸਥਾਪਤੀ ਲਈ ਅਤੇ 25 ਕਰੋੜ ਰੁਪਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ...

ਪੂਰੀ ਖ਼ਬਰ »

ਸਨਅਤ ਤੇ ਵਪਾਰ

ਵਿੱਤ ਮੰਤਰੀ ਨੇ 1000 ਏਕੜ ਵਾਲੇ 3 ਨਵੇਂ ਮੈਗਾ ਸਨਅਤੀ ਪਾਰਕ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ ਅਤੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਵਿਚ ਵਜੀਰਾਬਾਦ ਵਿਖੇ ਦਵਾਈਆਂ ਬਣਾਉਣ ਦੀਆਂ ਸਨਅਤਾਂ ਲਈ 125 ਏਕੜ ਦਾ ਸਨਅਤੀ ਪਾਰਕ ਸਥਾਪਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਖੇਤੀ ਅਤੇ ਕਿਸਾਨ

ਵਿੱਤ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਆਉਂਦੇ ਵਿੱਤੀ ਸਾਲ ਦੌਰਾਨ ਗੁਰਦਾਸਪੁਰ ਅਤੇ ਬਲਾਚੌਰ ਵਿਖੇ 2 ਨਵੇਂ ਐਗਰੀਕਲਚਰ ਕਾਲਜ ਸਥਾਪਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਸੂਬੇ ਵਿਚ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਬਜਟ ਵਿਚ 200 ਕਰੋੜ ਰੁਪਏ ਰੱਖੇ ਗਏ ਹਨ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX