ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  1 day ago
ਅੱਜ ਦਾ ਵਿਚਾਰ
ਕਪੂਰਥਲਾ 'ਚ ਕੋਰੋਨਾ ਦਾ ਪਹਿਲਾ ਮਾਮਲਾ ਪਾਜ਼ੀਟਿਵ
. . .  1 day ago
ਕਪੂਰਥਲਾ, 6 ਅਪ੍ਰੈਲ (ਅਮਰਜੀਤ ਸਿੰਘ ਸਡਾਨਾ) - ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਪਾਜ਼ੀਟਿਵ ਪਾਇਆ ਗਿਆ ਹੈ। ਕੋਰੋਨਾ ਵਾਇਰਸ ਦਾ ਪੀੜਤ 17 ਸਾਲਾ ਨੌਜਵਾਨ ਤਬਲੀਗ਼ੀ ਜਮਾਤ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ ਜੋ ਕਿ ਕਪੂਰਥਲਾ...
ਖਮਾਣੋਂ 'ਚ ਕੋਰੋਨਾ ਵਾਇਰਸ ਦੇ 2 ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਖਮਾਣੋਂ, 6 ਅਪ੍ਰੈਲ (ਮਨਮੋਹਨ ਸਿੰਘ ਕਲੇਰ, ਹਰਜੀਤ ਸਿੰਘ ਮਾਵੀ) - ਖਮਾਣੋਂ ਤਹਿਸੀਲ ਦੇ ਪਿੰਡ ਮਨੈਲੀ 'ਚ ਤਬਲੀਗ਼ੀ ਜਮਾਤ ਨਾਲ ਸਬੰਧਿਤ ਪਹੁੰਚੇ 11 ਲੋਕਾਂ 'ਚ 2 ਔਰਤਾਂ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ...
ਕੋਰੋਨਾ ਦੇ ਪਾਜ਼ੀਟਿਵ ਮਰੀਜ਼ ਦੀ ਪਤਨੀ ਤੇ ਪੁੱਤਰ ਦਾ ਕੋਰੋਨਾ ਟੈਸਟ ਵੀ ਪਾਜ਼ੀਟਿਵ
. . .  1 day ago
ਰੂਪਨਗਰ, 6 ਅਪ੍ਰੈਲ (ਸਤਨਾਮ ਸਿੰਘ ਸੱਤੀ) - ਰੂਪਨਗਰ ਦੇ ਪਿੰਡ ਚਤਾਮਲੀ ਦੇ ਕੋਰੋਨਾ ਪਾਜ਼ੀਟਿਵ ਮਰੀਜ਼ ਦੀ 54 ਸਾਲਾ ਪਤਨੀ ਅਤੇ 14 ਸਾਲਾ ਪੁੱਤਰ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ...
ਅਲਬਰਟਾ ਸੂਬੇ ਅੰਦਰ 1250 ਕੇਸਾਂ ਵਿਚੋਂ 23 ਮੌਤਾਂ, 279 ਕੇਸ ਹੋਏ ਤੰਦਰੁਸਤ
. . .  1 day ago
ਕੈਲਗਰੀ, 6 ਅਪ੍ਰੈਲ (ਜਸਜੀਤ ਸਿੰਘ ਧਾਮੀ) - ਅਲਬਰਟਾ ਵਿਚ ਕੋਵਿਡ-19 ਨਾਲ ਪੀੜਤ 69 ਨਵੇਂ ਕੇਸ ਆਉਣ ਪਿੱਛੋਂ 24 ਘੰਟਿਆਂ ਬਾਅਦ ਆਈ ਰਿਪੋਰਟ ਵਿਚ ਗਿਣਤੀ ਹੁਣ 1250 ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 23 ਮੌਤਾਂ ਹੋ ਚੁੱਕੀਆਂ ਹਨ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਸੂਚਨਾ ਮੁਤਾਬਿਕ...
ਭਾਜਪਾ ਦਾ 40ਵਾਂ ਸਥਾਪਨਾ ਦਿਵਸ ਅੱਜ
. . .  1 day ago
ਨਵੀਂ ਦਿੱਲੀ, 6 ਅਪ੍ਰੈਲ - ਭਾਜਪਾ ਵੱਲੋਂ ਅੱਜ ਆਪਣਾ 40ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪਾਰਟੀ ਨੇ ਆਪਣੇ ਸੰਸਥਾਪਕ ਮੈਂਬਰਾਂ ਤੇ ਵਰਕਰਾਂ ਦਾ ਧੰਨਵਾਦ...
ਅੱਜ ਵੀਡੀਓ ਕਾਨਫਰੰਂਸਿੰਗ ਰਾਹੀ ਹੋਵੇਗੀ ਕੇਂਦਰੀ ਕੈਬਨਿਟ ਦੀ ਮੀਟਿੰਗ
. . .  1 day ago
ਨਵੀਂ ਦਿੱਲੀ, 6 ਅਪ੍ਰੈਲ - ਕੋਰੋਨਾ ਵਾਇਰਸ ਦੇ ਚੱਲਦਿਆਂ ਕੇਂਦਰੀ ਕੈਬਨਿਟ ਦੀ ਮੀਟਿੰਗ ਅੱਜ ਦੁਪਹਿਰ 1 ਵਜੇ ਵੀਡੀਓ ਕਾਨਫਰੰਂਸਿੰਗ ਰਾਹੀ...
ਜਲੰਧਰ ਜ਼ਿਲ੍ਹੇ ‘ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  1 day ago
ਜਲੰਧਰ, 6 ਅਪ੍ਰੈਲ (ਚਿਰਾਗ਼ ਸ਼ਰਮਾ) - ਜਲੰਧਰ ਜ਼ਿਲ੍ਹੇ ‘ਚ ਅੱਜ ਫਲਾਂ ਤੇ ਸਬਜ਼ੀਆਂ ਦੀ ਰੇਟ ਲਿਸਟ ਜਾਰੀ ਹੋਈ ਹੈ। ਡਿਪਟੀ ਕਮਿਸ਼ਨਰ ਵੱਲੋਂ ਸਬਜ਼ੀਆਂ ਅਤੇ ਫਲ ਵੇਚਣ ਵਾਲਿਆਂ ਨੂੰ ਤੈਅ ਭਾਅ ਅਨੁਸਾਰ ਹੀ ਸਬਜ਼ੀਆਂ...
ਪੁਲਿਸ ਪ੍ਰਸ਼ਾਸਨ ਵੱਲੋਂ ਜੰਡਿਆਲਾ ਗੁਰੂ ਪੂਰੀ ਤਰ੍ਹਾਂ ਸੀਲ
. . .  1 day ago
ਜੰਡਿਆਲਾ ਗੁਰੂ, 6 ਅਪ੍ਰੈਲ (ਰਣਜੀਤ ਸਿੰਘ ਜੋਸਨ) - ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਨੂੰ ਘਰਾਂ ਅੰਦਰ ਰੱਖਣ ਲਈ ਸਰਕਾਰ ਵੱਲੋਂ ਲਗਾਏ ਗਏ ਕਰਫ਼ਿਊ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਜੰਡਿਆਲਾ ਗੁਰੂ ਨੂੰ...
ਕੋਰੋਨਾ ਵਾਇਰਸ ਕਾਰਨ ਪੰਜਾਬ 'ਚ 8ਵੀਂ ਮੌਤ
. . .  1 day ago
ਅੰਮ੍ਰਿਤਸਰ, 6 ਅਪ੍ਰੈਲ (ਹਰਮਿੰਦਰ ਸਿੰਘ) ਸਥਾਨਕ ਫੋਰਟਿਸ ਹਸਪਤਾਲ ਵਿਖੇ ਜੇਰੇ ਇਲਾਜ ਕੋਰੋਨ ਪੀੜਤ ਵਿਅਕਤੀ ਦੀ ਅੱਜ ਸਵੇਰੇ ਮੌਤ ਹੋ ਗਈ, ਜਿਸ ਦੀ ਪਹਿਚਾਣ (65 ਸਾਲ) ਵਜੋਂ ਹੈ, ਜੋ ਕਿ ਨਗਰ ਨਿਗਮ ਅੰਮ੍ਰਿਤਸਰ ਤੋਂ ਬਤੌਰ ਨਿਗਰਾਨ ਇੰਜੀਨੀਅਰ ਸੇਵਾ ਮੁਕਤ ਹੋਇਆ...
ਮੁਹਾਲੀ ਵਿਖੇ ਕਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ
. . .  1 day ago
ਐੱਸ.ਏ.ਐੱਸ ਨਗਰ, 6 ਅਪ੍ਰੈਲ (ਕੇ ਐੱਸ ਰਾਣਾ ) - ਮੁਹਾਲੀ ਵਿਚਲੇ ਸੈਕਟਰ 68 ਵਿਖੇ ਕਰੋਨਾ ਵਾਇਰਸ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਦਿੱਲੀ ਵਿਖੇ ਤਬਲੀਗ਼ੀ ਜਮਾਤ ਵਿਚ...
ਚੀਨ 'ਚ ਕੋਰੋਨਾ ਦੇ 38 ਪ੍ਰਵਾਸੀ ਮਾਮਲੇ ਪਾਜ਼ੀਟਿਵ, ਇੱਕ ਦੀ ਮੌਤ
. . .  1 day ago
ਬੀਜਿੰਗ, 6 ਅਪ੍ਰੈਲ - ਚੀਨ 'ਚ 38 ਪ੍ਰਵਾਸੀਆਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦਕਿ ਇੱਕ ਦੀ ਮੌਤ ਹੋਈ...
ਸ੍ਰੀ ਮੁਕਤਸਰ ਸਾਹਿਬ ਵਿਖੇ 13 ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ 'ਚ ਆਈਸੋਲੇਸ਼ਨ ਵਾਰਡ 'ਚ ਦਾਖ਼ਲ...
ਕਨਿਕਾ ਕਪੂਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ
. . .  1 day ago
ਲਖਨਊ, 6 ਅਪ੍ਰੈਲ- ਕੋਰੋਨਾ ਵਾਇਰਸ ਪਾਜ਼ੀਟਿਵ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਨੂੰ ਆਖ਼ਰਕਾਰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਕਨਿਕ ਕਪੂਰ ਦਾ...
ਅਣਪਛਾਤੇ ਚੋਰਾਂ ਵੱਲੋਂ ਢਿਲਵਾਂ ਸੇਵਾ ਕੇਂਦਰ 'ਚ ਕੀਮਤੀ ਸਮਾਨ ਦੀ ਚੋਰੀ
. . .  1 day ago
ਢਿਲਵਾਂ, 6 ਅਪ੍ਰੈਲ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)- ਅਣਪਛਾਤੇ ਚੋਰਾਂ ਨੇ ਕਰਫਿਊ ਦਾ ਲਾਹਾ ਲੈਂਦਿਆਂ ਢਿਲਵਾਂ ਸੇਵਾ ਕੇਂਦਰ ਵਿਖੇ ਕੀਮਤੀ ਸਮਾਨ ...
ਭਾਜਪਾ ਦੇ 40ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਹਨ ਸੰਬੋਧਨ
. . .  1 day ago
ਨਿਊਯਾਰਕ 'ਚ ਇਕ ਟਾਈਗਰ ਨੂੰ ਹੋਇਆ ਕੋਰੋਨਾ
. . .  1 day ago
ਲੋਕ ਸਭਾ ਮੈਂਬਰ ਬਿੱਟੂ ਨੂੰ ਵੀ ਘਰ ਵਿਚ ਇਕਾਂਤਵਾਸ ਰਹਿਣਾ ਪਿਆ
. . .  1 day ago
ਦੋ ਕੋਰੋਨਾ ਮਰੀਜ਼ ਸਾਹਮਣੇ ਆਉਣ 'ਤੇ ਦੋ ਪਿੰਡ ਕੀਤੇ ਗਏ ਸੀਲ
. . .  1 day ago
ਕੋਰੋਨਾ ਵਾਇਰਸ ਸੰਬੰਧੀ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਕੱਲ੍ਹ ਲਾਈਵ ਹੋ ਕੇ ਪੰਜਾਬ ਵਾਸੀਆਂ ਦੇ ਹੋਣਗੇ ਰੂ-ਬ-ਰੂ
. . .  1 day ago
ਜਲੰਧਰ ਜ਼ਿਲ੍ਹੇ ‘ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  2 days ago
ਭੋਪਾਲ 'ਚ 61 ਕੋਰੋਨਾ ਪਾਜ਼ੀਟਿਵ ਮਰੀਜ਼, 32 ਸਿਹਤ ਵਿਭਾਗ ਦੇ ਸ਼ਾਮਲ
. . .  1 day ago
ਮਹਾਰਾਸ਼ਟਰ 'ਚ ਅੱਜ ਕੋਰੋਨਾ ਪੀੜਤ 7 ਵਿਅਕਤੀਆਂ ਦੀ ਮੌਤ
. . .  1 day ago
ਪਾਜ਼ੀਟਿਵ ਜਮਾਤੀਆਂ ਨਾਲ ਮੇਲ-ਮਿਲਾਪ ਵਾਲਿਆ ਚੋਂ 7 ਦੇ ਨਮੂਨੇ ਨੈਗੇਟਿਵ ਆਏ
. . .  1 day ago
ਚੰਡੀਗੜ੍ਹ -ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ ਮੌਕੇ 8 ਅਪ੍ਰੈਲ ਨੂੰ ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ
. . .  1 day ago
ਕੋਰੋਨਾ ਵਾਇਰਸ ਪਾਜ਼ੀਟਿਵ ਦੇ 4 ਹੋਰ ਨਵੇ ਮਾਮਲੇ ਆਏ ,ਪੀੜਤਾਂ ਦੇ ਪਿੰਡ ਅਤੇ ਇਲਾਕੇ ਕੀਤੇ ਗਏ ਸੀਲ
. . .  1 day ago
ਕੋਰੋਨਾ ਵਾਇਰਸ ਦੇ ਤੰਦਰੁਸਤ ਹੋਏ ਮਰੀਜ਼ ਫਤਿਹ ਸਿੰਘ ਵੱਲੋਂ ਖ਼ੁਲਾਸਾ
. . .  1 day ago
ਝੁੱਗੀ-ਝੌਪੜੀ ਵਾਲਿਆਂ ਨੂੰ ਰਾਸ਼ਨ ਦੀ ਸਪਲਾਈ ਕਰਨ ਬਦਲੇ ਐੱਸ.ਐੱਚ.ਓ. ਦੀ ਮੁੱਖ ਮੰਤਰੀ ਵੱਲੋਂ ਐਵਾਰਡ ਲਈ ਚੋਣ
. . .  1 day ago
ਮਨੈਲੀ ਪਾਜ਼ੀਟਿਵ ਔਰਤਾਂ ਨਾਲ ਸੰਪਰਕ 'ਚ ਆਏ 17 ਲੋਕਾਂ ਦੇ ਸੈਂਪਲ ਲਏ ਗਏ - ਸਿਵਲ ਸਰਜਨ
. . .  1 day ago
ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਓ.ਪੀ.ਡੀਜ ਖੋਲ੍ਹਣ ਦੇ ਆਦੇਸ਼ ਜਾਰੀ
. . .  1 day ago
ਕੋਰੋਨਾ ਵਾਇਰਸ ਦੇ ਤੰਦਰੁਸਤ ਹੋਏ ਮਰੀਜ਼ ਫਤਿਹ ਸਿੰਘ ਵੱਲੋਂ ਖ਼ੁਲਾਸਾ
. . .  1 day ago
ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 79 ਮਾਮਲਿਆਂ ਦੀ ਪੁਸ਼ਟੀ
. . .  1 day ago
ਤਨਖ਼ਾਹਾਂ 'ਚ ਕਟੌਤੀ ਨੂੰ ਲੈ ਕੇ ਬਿਜਲੀ ਕਾਮਿਆਂ ਵੱਲੋਂ ਨਾਅਰੇਬਾਜ਼ੀ
. . .  1 day ago
ਲੰਗਰ ਵਾਸਤੇ ਰਸਦਾ ਦੀ ਖ਼ਰੀਦ ਪੀ.ਡੀ.ਐੱਸ ਰੇਟਾਂ 'ਤੇ ਦੇਣ 'ਤੇ ਭਾਈ ਲੌਂਗੋਵਾਲ ਵੱਲੋਂ ਕੇਂਦਰ ਦਾ ਧੰਨਵਾਦ
. . .  1 day ago
ਸਮਾਜ ਸੇਵੀ ਸ਼੍ਰੀ ਸੰਜੀਵ ਅਗਰਵਾਲ ਜੀ ਵੱਲੋਂ ਨਗਰ ਕੌਂਸਲ ਭੋਗਪੁਰ ਦੇ ਸਫ਼ਾਈ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ
. . .  1 day ago
ਭਗਵੰਤ ਮਾਨ ਨੇ ਕੈਪਟਨ ਨੂੰ ਕੇਜਰੀਵਾਲ ਸਰਕਾਰ ਦੀ ਤਰ੍ਹਾਂ ਲੋਕਾਂ ਦੇ ਹਿਤਾਂ 'ਚ ਫ਼ੈਸਲੇ ਲੈਣ ਦੀ ਕੀਤੀ ਅਪੀਲ
. . .  1 day ago
ਸੈਣੀਮਾਜਰਾ ਵਿਖੇ ਨੌਜਵਾਨਾਂ ਨੇ ਤਿਆਰ ਕੀਤਾ ਸੈਨੀਟਾਈਜ਼ਰ ਕੈਬਿਨ
. . .  1 day ago
ਲੋੜਵੰਦਾਂ ਲਈ ਲੰਗਰ ਤਿਆਰ ਕਰ ਰਹੇ ਸੇਵਾਦਾਰਾਂ ਦੀ ਹੌਸਲਾ ਅਫ਼ਜਾਈ ਕਰਨ ਗੜ੍ਹਸ਼ੰਕਰ ਪਹੁੰਚੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ
. . .  1 day ago
ਹਾਕੀ ਸਟੇਡੀਅਮ ਫ਼ੇਜ਼ 9 ਨੂੰ ਬਣਾਇਆ ਗਿਆ ਆਰਜ਼ੀ ਜੇਲ੍ਹ
. . .  1 day ago
ਪਿੰਡ ਜਾਣੀਆਂ ਦੇ ਵਾਸੀਆਂ ਨੇ ਪਿੰਡ ਨੂੰ ਕੀਤਾ ਸੀਲ
. . .  1 day ago
ਆਨ ਲਾਈਨ ਪ੍ਰਣਾਲੀ ਦੁਆਰਾ ਹੀ ਜਾਰੀ ਕੀਤੇ ਜਾਣਗੇ ਪਾਸ : ਐੱਸ.ਡੀ.ਐਮ
. . .  1 day ago
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰ ਰਹੇ ਹਨ ਸੰਬੋਧਨ
. . .  1 day ago
ਫੂਡ ਸਪਲਾਈ ਵਿਭਾਗ ਵੱਲੋਂ ਕੁੱਝ ਲਾਭਪਾਤਰੀਆਂ ਨੂੰ ਕਣਕ ਦਿੱਤੇ ਜਾਣ 'ਤੇ ਪਿੰਡ ਵਾਸੀਆਂ ਵੱਲੋਂ ਵਿਰੋਧ
. . .  1 day ago
ਪਿੰਡਾਂ ਦੀ ਮੁਕੰਮਲ ਤਾਲਾਬੰਦੀ ਕਰਨ ਲਈ ਪੰਚਾਇਤਾਂ ਨੇ ਕੀਤੀ ਮੀਟਿੰਗ
. . .  1 day ago
ਜਵਾਹਰਪੁਰ ਦੇ ਪੰਚ ਦੇ ਪਿਉ, ਭਰਾ ਅਤੇ ਪਤਨੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਤਬਲੀਗ਼ੀ ਜਮਾਤ 'ਚ ਸ਼ਾਮਿਲ ਖੰਨਾ ਵਾਸੀ ਦੇ ਨਜ਼ਦੀਕੀ ਕੋਰੋਨਾ ਨੈਗੇਟਿਵ
. . .  1 day ago
ਜਮਾਤੀ ਹਬੀਬ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਕੋਰੋਨਾ ਪੀੜਤ ਮਹਿਲਾ ਦੇ ਪਰਿਵਾਰ ਨੇ ਸਸਕਾਰ ਕਰਨ ਤੋਂ ਕੀਤਾ ਮਨਾ
. . .  1 day ago
ਕਿਸਾਨਾਂ ਨੂੰ ਮੰਡੀਆਂ 'ਚ ਕਣਕ ਵੇਚਣ ਲਈ ਨੰਬਰ ਜਾਰੀ ਕਰਾਂਗੇ- ਆਸ਼ੂ
. . .  1 day ago
ਚੰਡੀਗੜ੍ਹ ਦੇ ਸੈਕਟਰ 17 ਦੇ ਇਕ ਸ਼ੋਅ ਰੂਮ 'ਚ ਲੱਗੀ ਭਿਆਨਕ ਅੱਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 24 ਚੇਤ ਸੰਮਤ 552
ਿਵਚਾਰ ਪ੍ਰਵਾਹ: ਅਧਿਕਾਰ ਮਿਲਣਾ ਚੰਗੀ ਗੱਲ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਨਾ ਕੀਤੀ ਜਾਵੇ। -ਅਗਿਆਤ

ਪਹਿਲਾ ਸਫ਼ਾ

ਕੋਰੋਨਾ ਿਖ਼ਲਾਫ਼ ਪੂਰੇ ਦੇਸ਼ ਨੇ ਦਿਖਾਈ ਇਕਜੁੱਟਤਾ

ਪ੍ਰਧਾਨ ਮੰਤਰੀ ਦੀ ਅਪੀਲ 'ਤੇ ਦੇਸ਼ ਵਾਸੀਆਂ ਨੇ ਕੀਤੀ ਰੌਸ਼ਨੀ
ਨਵੀਂ ਦਿੱਲੀ, 5 ਅਪ੍ਰੈਲ (ਏਜੰਸੀ)-ਕੋਰੋਨਾ ਵਾਇਰਸ ਦੇ ਿਖ਼ਲਾਫ਼ ਪੂਰੇ ਦੇਸ਼ ਨੇ ਇਕਜੁੱਟ ਹੋ ਕੇ ਪ੍ਰਕਾਸ਼ ਤਿਉਹਾਰ ਮਨਾਇਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਇਕਜੁੱਟ ਹੋ ਕੇ ਪੂਰੇ ਦੇਸ਼ ਨੇ ਸਾਬਿਤ ਕਰ ਦਿੱਤਾ ਕਿ ਕੋਰੋਨਾ ਿਖ਼ਲਾਫ਼ ਭਾਰਤ ਪੂਰੀ ਤਾਕਤ ਨਾਲ ਲੜੇਗਾ | ਦੇਸ਼ ਦੇ ਇਸ ਸੰਕਲਪ ਨਾਲ ਸਾਡੀ ਸੇਵਾ 'ਚ 24 ਘੰਟੇ, 7 ਦਿਨ ਜੁਟੇ ਕੋਰੋਨਾ ਿਖ਼ਲਾਫ਼ ਲੜਨ ਵਾਲਿਆਂ ਦਾ ਹੌਾਸਲਾ ਵੀ ਲੱਖਾਂ ਗੁਣਾ ਵਧ ਗਿਆ ਹੈ | ਪ੍ਰਧਾਨ ਮੰਤਰੀ ਦੀ ਅਪੀਲ 'ਤੇ ਦੇਸ਼ ਭਰ 'ਚ ਲੋਕਾਂ ਨੇ ਐਤਵਾਰ ਰਾਤ 9 ਵਜੇ 9 ਮਿੰਟ ਲਈ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰਕੇ ਦੀਵੇ ਅਤੇ ਮੋਮਬੱਤੀਆਂ ਜਗਾਈਆਂ ਜਾਂ ਆਪਣੇ ਮੋਬਾਈਲ ਫੋਨਾਂ ਦੀ ਫਲੈਸ਼ ਲਾਈਟ ਜਗਾ ਕੇ ਰੌਸ਼ਨੀ ਕੀਤੀ | ਰਾਤ ਜਿਵੇ ਹੀ 9 ਵੱਜੇ, ਜ਼ਿਆਦਾਤਰ ਲੋਕਾਂ ਨੇ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਅਤੇ ਲੋਕ ਆਪਣੇ ਘਰਾਂ ਦੇ ਦਰਵਾਜ਼ਿਆਂ ਤੇ ਬਾਲਕੋਨੀਆਂ 'ਚ ਆ ਗਏ ਅਤੇ ਉਨ੍ਹਾਂ ਦੀਵੇ ਤੇ ਮੋਮਬੱਤੀਆਂ ਜਗਾ ਕੇ ਰੌਸ਼ਨੀ ਕੀਤੀ | ਕਈ ਥਾਈਾ ਲੋਕਾਂ ਨੇ ਪਟਾਕੇ ਚਲਾਏ, ਥਾਲੀਆਂ ਖੜਕਾਈਆਂ ਅਤੇ ਸੀਟੀਆਂ ਮਾਰੀਆਂ | ਕਈ ਥਾਈਾ ਪੁਲਿਸ ਦੇ ਸਾਇਰਨ ਵੀ ਸੁਣੇ ਗਏ | ਕਈ ਥਾਈਾ ਲੋਕਾਂ ਨੇ ਭਜਨ ਤੇ ਮੰਤਰਾਂ ਦਾ ਉਚਾਰਨ ਵੀ ਕੀਤਾ ਅਤੇ ਰਾਸ਼ਟਰੀ ਗੀਤ ਵੀ ਗਾਇਆ ਗਿਆ | ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਲੋਕ ਸਭਾ ਸਪੀਕਰ ਓਮ ਬਿਰਲਾ, ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਸਮੇਤ ਕਈ ਮੰਤਰੀਆਂ ਅਤੇ ਆਗੂਆਂ ਨੇ ਪ੍ਰਧਾਨ ਮੰਤਰੀ ਦੀ ਅਪੀਲ 'ਤੇ ਰੌਸ਼ਨੀ ਕੀਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਨਿਵਾਸ 'ਤੇ ਦੀਵੇ ਜਗਾ ਕੇ ਰੌਸ਼ਨੀ ਕੀਤੀ ਅਤੇ ਆਪਣੀਆਂ ਤਸਵੀਰਾਂ ਦੇ ਨਾਲ ਸੰਸਕ੍ਰਿਤ ਦਾ ਇਕ ਸ਼ਲੋਕ ਵੀ ਟਵੀਟ ਕੀਤਾ | ਗੁਜਰਾਤ 'ਚ ਉਨ੍ਹਾਂ ਦੀ ਮਾਂ ਹੀਰਾਬੇਨ ਨੇ ਵੀ ਮਿੱਟੀ ਦਾ ਦੀਵਾ ਜਗਾਇਆ |

ਤਬਲੀਗੀ ਜਮਾਤ ਕਾਰਨ 4 ਦਿਨਾਂ 'ਚ ਦੁੱਗਣੇ ਹੋਏ ਕੋਰੋਨਾ ਦੇ ਮਾਮਲੇ

24 ਘੰਟਿਆਂ 'ਚ 472 ਨਵੇਂ ਮਾਮਲੇ-3577 ਪੀੜਤ
ਨਵੀਂ ਦਿੱਲੀ, 5 ਅਪ੍ਰੈਲ (ਏਜੰਸੀ)-ਦੇਸ਼ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਪੀੜਤਾਂ ਦੀ ਗਿਣਤੀ ਵਧ ਕੇ 3577 ਹੋ ਗਈ ਹੈ | ਤਬਲੀਗੀ ਜਮਾਤ ਦੇ ਕਾਰਨ ਦੇਸ਼ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ 4 ਦਿਨਾਂ 'ਚ ਹੀ ਗਿਣਤੀ ਦੁੱਗਣੀ ਹੋ ਗਈ ਹੈ | ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਇਹ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਕੱਲ੍ਹ ਰਾਤ ਤੋਂ ਹੁਣ ਤੱਕ ਕੋਰੋਨਾ ਨਾਲ 11 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ 472 ਨਵੇਂ ਮਾਮਲੇ ਸਾਹਮਣੇ ਆਏ ਹਨ | ਹੁਣ ਤੱਕ ਪੂਰੇ ਦੇਸ਼ 'ਚ 83 ਵਿਅਕਤੀਆਂ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ ਹੈ ਅਤੇ 275 ਵਿਅਕਤੀ ਇਸ ਤੋਂ ਠੀਕ ਹੋ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਦੇਸ਼ ਦੇ 274 ਜ਼ਿਲ੍ਹੇ ਇਸ ਜਾਨਲੇਵਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਜੇਕਰ ਤਬਲੀਗੀ ਜਮਾਤ ਦਾ ਮਾਮਲਾ ਨਾ ਹੁੰਦਾ ਤਾਂ ਭਾਰਤ 'ਚ ਪੀੜਤਾਂ ਦੀ ਦਰ ਬਹੁਤ ਘੱਟ ਹੁੰਦੀ | ਕੋਵਿਡ-19 ਦੇ ਮਾਮਲੇ ਮੌਜੂਦਾ ਸਮੇਂ ਔਸਤਨ 4.1 ਦਿਨ 'ਚ ਦੁੱਗਣੇ ਹੋਏ ਹਨ, ਜੇਕਰ ਜਮਾਤ ਦਾ ਮਾਮਲਾ ਨਾ ਹੁੰਦਾ ਤਾਂ ਪੀੜਤਾਂ ਦੇ ਮਾਮਲੇ ਦੁੱਗਣੇ ਹੋਣ 'ਚ ਔਸਤਨ 7.4 ਦਿਨ ਦਾ ਸਮਾਂ ਲੱਗਦਾ | ਉਨ੍ਹਾਂ ਦੱਸਿਆ ਕਿ ਅੱਜ ਕੋਵਿਡ ਨਾਲ ਸਬੰਧਿਤ ਕੈਬਨਿਟ ਸਕੱਤਰ ਨੇ ਦੇਸ਼ ਦੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਗੱਲਬਾਤ ਕੀਤੀ ਹੈ | ਆਈ. ਸੀ. ਐਮ. ਆਰ. ਨੇ ਵੀ ਇਕ ਗਾਈਡਲਾਈਨ ਜਾਰੀ ਕੀਤੀ ਹੈ | ਇਸੇ ਦੌਰਾਨ ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੁਨਿਆ ਸਲਿਲਾ ਸ੍ਰੀਵਾਸਤਵ ਨੇ ਦੱਸਿਆ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਤਾਲਾਬੰਦੀ ਦੌਰਾਨ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ | ਦੇਸ਼ 'ਚ ਕੁੱਲ 27,661 ਰਾਹਤ ਕੈਂਪ ਬਣਾਏ ਗਏ ਹਨ ਅਤੇ ਜ਼ਰੂਰੀ ਸਾਮਾਨ ਦੀ ਸਪਲਾਈ ਵੀ ਸੰਤੋਸ਼ਜਨਕ ਹੈ | ਇਨ੍ਹਾਂ 'ਚੋਂ 23,924 ਨੂੰ ਸਰਕਾਰ ਚਲਾ ਰਹੀ ਹੈ, ਜਦੋਂਕਿ 3737 ਦਾ ਪ੍ਰਬੰਧ ਗੈਰਸਰਕਾਰੀ ਸੰਗਠਨਾਂ ਨੇ ਕੀਤਾ ਹੈ | ਇਨ੍ਹਾਂ ਕੈਂਪਾਂ 'ਚ 12.5 ਲੱਖ ਲੋਕਾਂ ਨੂੰ ਰੱਖਿਆ ਗਿਆ ਹੈ | ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਦੇ 29 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਨਾਲ ਮਹਾਰਾਸ਼ਟਰ 'ਚ ਸਭ ਤੋਂ ਵੱਧ 24 ਮੌਤਾਂ ਹੋਈਆਂ ਹਨ ਅਤੇ 490 ਵਿਅਕਤੀ ਪੀੜਤ ਹਨ | ਕੋੋਰੋਨਾ ਨਾਲ ਗੁਜਰਾਤ 'ਚ 11 ਮੌਤਾਂ, ਮੱਧ ਪ੍ਰਦੇਸ਼ 'ਚ 9, ਤੇਲੰਗਾਨਾ ਤੇ ਦਿੱਲੀ 'ਚ 7-7, ਪੰਜਾਬ 'ਚ 6, ਕਰਨਾਟਕ 'ਚ 4, ਤਾਮਿਲਨਾਡੂ ਤੇ ਪੱਛਮੀ ਬੰਗਾਲ 'ਚ 3-3, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਕੇਰਲ 'ਚ 2-2, ਆਂਧਰਾ ਪ੍ਰਦੇਸ਼, ਬਿਹਾਰ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ 1-1 ਮੌਤ ਹੋਈ ਹੈ | ਜਦੋਂਕਿ ਤਾਮਿਲਨਾਡੂ 'ਚ 485, ਦਿੱਲੀ 'ਚ 503, ਕੇਰਲ 'ਚ 306, ਤੇਲੰਗਾਨਾ 'ਚ 269, ਉੱਤਰ ਪ੍ਰਦੇਸ਼ 'ਚ 227, ਰਾਜਸਥਾਨ 'ਚ 200, ਆਂਧਰਾ ਪ੍ਰਦੇਸ਼ 'ਚ 190, ਕਰਨਾਟਕ 'ਚ 144, ਗੁਜਰਾਤ 'ਚ 122, ਮੱਧ ਪ੍ਰਦੇਸ਼ 'ਚ 165, ਜੰਮੂ-ਕਸ਼ਮੀਰ 'ਚ 106, ਪੱਛਮੀ ਬੰਗਾਲ 'ਚ 80, ਹਰਿਆਣਾ 'ਚ 59, ਹਿਮਾਚਲ ਪ੍ਰਦੇਸ਼ 'ਚ 6, ਚੰਡੀਗੜ੍ਹ 'ਚ 18 ਅਤੇ ਲੱਦਾਖ 'ਚ 14 ਮਾਮਲਿਆਂ ਦੀ ਪੁਸ਼ਟੀ ਹੋਈ ਹੈ | ਹਾਲਾਂਕਿ ਸੂਬਿਆਂ ਵਲੋਂ ਦਿੱਤੀ ਜਾਣਕਾਰੀ ਦੇ ਆਧਾਰ 'ਤੇ ਪੀ. ਟੀ. ਆਈ. ਅਨੁਸਾਰ ਦੇਸ਼ 'ਚ ਘੱਟੋ ਘੱਟ 106 ਵਿਅਕਤੀਆਂ ਦੀ ਮੌਤ ਹੋਈ ਹੈ, ਜਦੋਂਕਿ ਐਤਵਾਰ ਸਵੇਰ ਤੱਕ ਪੀੜਤਾਂ ਦੇ ਮਾਮਲੇ ਵਧ ਕੇ 3624 ਹੋ ਗਏ | ਜਿੰਨ੍ਹਾਂ 'ਚੋਂ 284 ਵਿਅਕਤੀ ਠੀਕ ਹੋ ਗਏ ਹਨ | ਵੱਖ-ਵੱਖ ਸੂਬਿਆਂ ਵਲੋਂ ਦਿੱਤੇ ਅੰਕੜਿਆਂ ਦੇ ਮੁਕਾਬਲੇ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ 'ਚ ਕਾਫ਼ੀ ਫਰਕ ਹੈ | ਅਧਿਕਾਰੀਆਂ ਨੇ ਅੰਕੜਿਆਂ 'ਚ ਫਰਕ ਦਾ ਕਾਰਨ ਦੱਸਿਆ ਕਿ ਵੱਖ-ਵੱਖ ਸੂਬਿਆਂ 'ਚ ਪੀੜਤਾਂ ਦੇ ਮਾਮਲਿਆਂ ਦੀ ਪੁਸ਼ਟੀ ਨਾਲ ਸਬੰਧਿਤ ਜਾਣਕਾਰੀ ਮਿਲਣ ਦੀ ਪ੍ਰਕਿਰਿਆ 'ਚ ਦੇਰੀ ਕਾਰਨ ਇਹ ਅੰਤਰ ਬਣਿਆ ਹੋਇਆ ਹੈ |
ਹਵਾ ਨਾਲ ਨਹੀਂ ਫੈਲਦਾ ਕੋਰੋਨਾ
ਆਈ. ਸੀ. ਐਮ. ਆਰ. ਦੇ ਡਾ: ਰਮਨ ਗੰਗਾਖੇਡਕਰ ਨੇ ਕਿਹਾ ਕਿ ਕੋਰੋਨਾ ਵਾਇਰਸ ਹਵਾ ਨਾਲ ਨਹੀਂ ਫੈਲਦਾ ਹੈ ਅਤੇ ਅਜੇ ਤੱਕ ਇਸ ਦੀ ਪੁਸ਼ਟੀ ਕਰਨ ਵਾਲੇ ਕੋਈ ਸਬੂਤ ਨਹੀਂ ਮਿਲੇ ਹਨ | ਉਨ੍ਹਾਂ ਕਿਹਾ ਕਿ ਜੇਕਰ ਹਵਾ ਨਾਲ ਇਹ ਵਾਇਰਸ ਫੈਲਦਾ ਹੁੰਦਾ ਤਾਂ ਕਿਸੇ ਪੀੜਤ ਵਿਅਕਤੀ ਦੇ ਪਰਿਵਾਰ ਦੇ ਸਾਰੇ ਮੈਂਬਰ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਹੁੰਦੇ ਜਾਂ ਹਸਪਤਾਲ 'ਚ ਦਾਖਲ ਇਨ੍ਹਾਂ ਮਰੀਜ਼ਾਂ ਦੇ ਨੇੜੇ ਰਹਿਣ ਵਾਲੇ ਜਾਂ ਦੂਸਰੇ ਮਰੀਜ਼ ਵੀ ਇਸ ਤੋਂ ਪ੍ਰਭਾਵਿਤ ਹੋ ਜਾਂਦੇ | ਜਦੋਂਕਿ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ |
ਪ੍ਰਧਾਨ ਮੰਤਰੀ ਵਲੋਂ ਬਾਦਲ, ਸੋਨੀਆ, ਡਾ: ਮਨਮੋਹਨ ਸਿੰਘ ਤੇ ਹੋਰ ਆਗੂਆਂ ਨਾਲ ਗੱਲਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਸਮੇਤ ਕਈ ਆਗੂਆਂ ਨਾਲ ਕੋਰੋਨਾ ਵਾਇਰਸ ਮਹਾਂਮਾਰੀ ਦੀ ਸਥਿਤੀ ਸਬੰਧੀ ਚਰਚਾ ਕੀਤੀ | ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸ: ਪ੍ਰਕਾਸ਼ ਸਿੰਘ ਬਾਦਲ, ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਵ ਅਤੇ ਅਖਿਲੇਸ਼ ਯਾਦਵ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਡੀ. ਐਮ. ਕੇ. ਦੇ ਐਮ. ਕੇ. ਸਟਾਲਿਨ ਸਮੇਤ ਕਈ ਆਗੂਆਂ ਨਾਲ ਫ਼ੋਨ 'ਤੇ ਗੱਲਬਾਤ ਕੀਤੀ | ਪ੍ਰਧਾਨ ਮੰਤਰੀ ਨੇ ਕੋਵਿਡ-19 ਨਾਲ ਸਬੰਧਿਤ ਮੁੱਦਿਆਂ 'ਤੇ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਸਾਬਕਾ ਪ੍ਰਧਾਨ ਮੰਤਰੀ ਐਚ. ਡੀ. ਦੇਵਗੌੜਾ ਨਾਲ ਵੀ ਚਰਚਾ ਕੀਤੀ | ਪ੍ਰਧਾਨ ਮੰਤਰੀ ਬੁੱਧਵਾਰ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਕਰਨਗੇ |
ਸਥਿਤੀ ਦੀ ਸਮੀਖਿਆ ਬਾਅਦ ਹੀ ਸਕੂਲ, ਕਾਲਜ ਖੋਲ੍ਹਣ ਦਾ ਫ਼ੈਸਲਾ ਹੋਵੇਗਾ
ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਟ 'ਤੇ ਸਥਿਤੀ ਦੀ 14 ਅਪ੍ਰੈਲ ਨੂੰ ਸਮੀਖਿਆ ਕਰਨ ਦੇ ਬਾਅਦ ਹੀ ਸਰਕਾਰ ਸਕੂਲ ਅਤੇ ਕਾਲਜ ਖੋਲ੍ਹਣ ਸਬੰਧੀ ਕੋਈ ਫ਼ੈਸਲਾ ਲਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਲਈ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ ਅਤੇ ਉਨ੍ਹਾਂ ਦਾ ਮੰਤਰਾਲਾ ਇਹ ਯਕੀਨੀ ਕਰਨ ਲਈ ਤਿਆਰ ਹੈ ਕਿ ਜੇਕਰ ਸਕੂਲ, ਕਾਲਜ 14 ਅਪ੍ਰੈਲ ਦੇ ਬਾਅਦ ਵੀ ਬੰਦ ਰੱਖਣ ਦੀ ਲੋੜ ਪੈਂਦੀ ਹੈ ਤਾਂ ਵਿਦਿਆਰਥੀਆਂ ਦੀ ਪੜਾਈ ਦਾ ਕੋਈ ਨੁਕਸਾਨ ਨਾ ਹੋਵੇ |

ਕੁਪਵਾੜਾ 'ਚ ਮੁਕਾਬਲੇ ਦੌਰਾਨ ਸੂਬੇਦਾਰ ਸਮੇਤ 5 ਜਵਾਨ ਸ਼ਹੀਦ-5 ਅੱਤਵਾਦੀ ਹਲਾਕ

24 ਘੰਟਿਆਂ ਦੌਰਾਨ ਵਾਦੀ 'ਚ 9 ਅੱਤਵਾਦੀ ਮਾਰੇ ਗਏਸ੍ਰੀਨਗਰ, 5 ਅਪ੍ਰੈਲ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਕੰਟਰੋਲ ਰੇਖਾ ਨਾਲ ਲੱਗਦੇ ਕੇਰਨ ਸੈਕਟਰ 'ਚ ਘੁਸਪੈਠ ਕਰ ਕੇ ਭਾਰਤੀ ਖੇਤਰ 'ਚ ਦਾਖ਼ਲ ਹੋਏ 5 ਅੱਤਵਾਦੀਆਂ ਨੂੰ ਸਨਿਚਰਵਾਰ ਦੇਰ ਰਾਤ ਤੱਕ ਚਲਦੇ ਮੁਕਾਬਲੇ 'ਚ ਹਲਾਕ ਕਰ ਦਿੱਤਾ ਜਦਕਿ ਇਸ ਦੌਰਾਨ ਫ਼ੌਜ ਦੇ ਸੂਬੇਦਾਰ ਸਮੇਤ 5 ਜਵਾਨ ਵੀ ਸ਼ਹੀਦ ਹੋ ਗਏ | ਸ਼ਹੀਦ ਹੋਏ ਜਵਾਨਾਂ ਦੀ ਪਹਿਚਾਣ ਸੂਬੇਦਾਰ ਸੰਜੀਵ ਕੁਮਾਰ (ਹਿਮਾਚਲ ਪ੍ਰਦੇਸ਼), ਹੌਲਦਾਰ ਦਵਿੰਦਰ ਸਿੰਘ (ਉੱਤਰਾਖੰਡ), ਬਾਲ ਕ੍ਰਿਸ਼ਨ (ਹਿਮਾਚਲ ਪ੍ਰਦੇਸ਼), ਅਮਿਤ ਕੁਮਾਰ (ਉੱਤਰਾਖੰਡ) ਅਤੇ ਛਤਰਪਾਲ ਸਿੰਘ (ਰਾਜਸਥਾਨ) ਵਜੋਂ ਹੋਈ ਹੈ | ਸ੍ਰੀਨਗਰ ਸਥਿਤ ਫ਼ੌਜੀ ਬੁਲਾਰੇ ਕਰਨਲ ਰਾਜੇਸ਼ ਕਾਲੀਆ ਅਨੁਸਾਰ ਕੁਪਵਾੜਾ ਜ਼ਿਲ੍ਹੇ ਦੇ ਕੇਰਨ ਸੈਕਟਰ ਦੇ ਜੁੰਮਗੁੰਡ ਇਲਾਕੇ 'ਚ ਮਕਬੂਜ਼ਾ ਕਸ਼ਮੀਰ ਤੋਂ ਘੁਸਪੈਠ ਕਰ ਕੇ ਅੱਤਵਾਦੀ ਗਰੁੱਪ ਦਾਖ਼ਲ ਹੋਣ 'ਚ ਸਫ਼ਲ ਰਿਹਾ ਸੀ | ਫ਼ੌਜ ਵਲੋਂ ਇਨ੍ਹਾਂ ਨੂੰ ਦੇਖਣ ਤੋਂ ਬਾਅਦ ਬੁੱਧਵਾਰ ਨੂੰ ਪਹਿਲਾ ਟਾਕਰਾ ਹੋਣ ਤੋਂ ਬਾਅਦ ਇਹ ਬਹਿਕ ਦੀਆਂ ਪਹਾੜੀਆਂ ਅਤੇ ਜੰਗਲ ਨਾਲ ਘਿਰੇ ਇਲਾਕੇ 'ਚ ਲੁਕ ਗਏ ਸਨ | ਫ਼ੌਜ ਨੇ ਜੰਗਲ ਨੂੰ ਘੇਰ ਕੇ ਪਿਛਲੇ 4 ਦਿਨਾਂ ਤੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੋਈ ਸੀ | ਸਨਿਚਰਵਾਰ ਦੇਰ ਸ਼ਾਮ ਫ਼ੌਜ ਦੀ 4 ਪੈਰਾ ਸਪੈਸ਼ਲ ਫਰੋਸ, 57, 41 ਆਰ.ਆਰ. ਦੇ ਇਲਾਵਾ ਕੁਪਵਾੜਾ ਐਸ.ਓ.ਜੀ., 8 ਜਾਟ ਅਤੇ 160 ਟੀ.ਏ. ਦਾ ਅੱਤਵਾਦੀਆਂ ਨਾਲ ਮੁਕਾਬਲਾ ਸ਼ੁਰੂ ਹੋ ਗਿਆ ਸੀ | ਦੇਰ ਰਾਤ ਤੱਕ ਚੱਲੇ ਮੁਕਾਬਲੇ 'ਚ 5 ਅੱਤਵਾਦੀ ਮਾਰੇ ਗਏ | ਇਸ ਦੌਰਾਨ ਜ਼ਖ਼ਮੀ ਹੋਏ ਜਵਾਨਾਂ ਨੂੰ ਖ਼ਰਾਬ ਮੌਸਮ ਤੇ ਪਹਾੜੀ ਇਲਾਕੇ 'ਚੋਂ ਕੱਢ ਕੇ ਸ੍ਰੀਨਗਰ ਦੇ ਫ਼ੌਜੀ ਹਸਪਤਾਲ ਪਹੁੰਚਾਇਆ ਪਰ ਇਹ 3 ਜਵਾਨ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਦਮ ਤੋੜ ਗਏ | ਫ਼ੌਜੀ ਬੁਲਾਰੇ ਨੇ ਦਸਿਆ ਕਿ ਇਲਾਕੇ 'ਚ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਦੇ ਚੱਲਦੇ ਫ਼ੌਜ ਵਲੋਂ ਵਾਧੂ ਦਸਤੇ ਭੇਜ ਕੇ ਅੱਤਵਾਦੀਆਂ ਦੀ ਭਾਲ ਜਾਰੀ ਹੈ | ਪਿਛਲੇ 24 ਘੰਟੇ ਦੌਰਾਨ ਵਾਦੀ ਕਸ਼ਮੀਰ 'ਚ ਚਲਾਏ ਆਪ੍ਰੇਸ਼ਨਾਂ 'ਚ 9 ਅੱਤਵਾਦੀਆਂ ਨੂੰ ਢੇਰ ਕੀਤਾ ਜਾ ਚੁੱਕਾ ਹੈ, ਜਿਸ 'ਚ ਕੁਲਗਾਮ ਜ਼ਿਲ੍ਹੇ 'ਚ ਹਿਜ਼ਬੁਲ ਦੇ 4 ਸਥਾਨਕ ਅੱਤਵਾਦੀ ਵੀ ਸ਼ਾਮਿਲ ਹਨ |

ਕੋਰੋਨਾ ਦੇ ਸ਼ੱਕ ਕਾਰਨ ਔਰਤ ਵਲੋਂ ਖ਼ੁਦਕੁਸ਼ੀ

ਫਗਵਾੜਾ, 5 ਅਪ੍ਰੈਲ (ਹਰੀਪਾਲ ਸਿੰਘ)-ਨੇੜਲੇ ਪਿੰਡ ਖੁਰਮਪੁਰ ਵਿਖੇ ਇਕ ਬਜ਼ੁਰਗ ਔਰਤ ਨੇ ਭੇਦਭਰੀ ਹਾਲਤ ਵਿਚ ਖੁਦਕੁਸ਼ੀ ਕਰ ਲਈ | ਮਿ੍ਤਕ ਦੀ ਪਹਿਚਾਣ ਸੰਤੋਸ਼ ਕੌਰ (65) ਪਤਨੀ ਸਤਪਾਲ ਸਿੰਘ ਵਾਸੀ ਪਿੰਡ ਖੁਰਮਪੁਰ ਵਜੋਂ ਹੋਈ | ਪਿੰਡ ਦੀ ਸਰਪੰਚ ਮਨਜੀਤ ਕੌਰ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਸੰਤੋਸ਼ ਕੌਰ ਇਕੱਲੀ ਹੀ ਰਹਿੰਦੀ ਹੈ ਤੇ ਉਸ ਨੂੰ ਹੁਣ ਖਾਂਸੀ, ਜ਼ੁਕਾਮ ਤੇ ਬੁਖ਼ਾਰ ਦੀ ਸ਼ਿਕਾਇਤ ਸੀ, ਜਿਸ ਦੇ ਚੱਲਦੇ ਸਿਹਤ ਵਿਭਾਗ ਦੀ ਟੀਮ ਉਕਤ ਔਰਤ ਦੀ ਜਾਂਚ ਵੀ ਕਰ ਕੇ ਗਈ ਸੀ | ਦੱਸਿਆ ਜਾ ਰਿਹਾ ਹੈ ਕਿ ਉਕਤ ਔਰਤ ਨੂੰ ਲੱਗਾ ਕਿ ਉਸ ਨੂੰ ਵੀ ਕੋਰੋਨਾ ਦੀ ਸ਼ਿਕਾਇਤ ਹੋ ਗਈ ਹੈ, ਜਿਸ ਕਾਰਨ ਉਸ ਨੇ ਭੇਦਭਰੀ ਹਾਲਤ ਵਿਚ ਖੁਦਕੁਸ਼ੀ ਕਰ ਲਈ | ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰ ਕੇ ਉਸ ਦਾ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ | ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੀ ਬੇਟੀ ਨੂੰ ਵੀ ਮਿਲਣ ਤੋਂ ਮਨਾਂ ਕਰ ਦਿੱਤਾ ਸੀ ਅਤੇ ਉਸ ਵਲੋਂ ਇਕ ਖੁਦਕੁਸ਼ੀ ਨੋਟ ਵੀ ਲਿਖਿਆ ਗਿਆ |

ਪੰਜਾਬ 'ਚ 2 ਹੋਰ ਮੌਤਾਂ
ਸੂਬੇ 'ਚ ਹੁਣ ਤੱਕ ਮੌਤਾਂ-7, ਪੀੜਤ-69

ਚੰਡੀਗੜ੍ਹ, 5 ਅਪੈ੍ਰਲ (ਬਿਊਰੋ ਚੀਫ਼)-ਸੂਬੇ ਵਿਚ ਅੱਜ ਕੋਰੋਨਾ ਕਾਰਨ ਦੋ ਹੋਰ ਮੌਤਾਂ ਹੋ ਜਾਣ ਨਾਲ ਮੌਤਾਂ ਦੀ ਗਿਣਤੀ 7 ਹੋ ਗਈ ਹੈ | ਇਸ ਦੇ ਨਾਲ ਹੀ 4 ਨਵੇਂ ਪਾਜ਼ੀਟਿਵ ਕੇਸ ਆਉਣ ਨਾਲ ਪੀੜਤਾਂ ਦੀ ਗਿਣਤੀ 69 ਹੋ ਗਈ ਹੈ | ਲੁਧਿਆਣਾ, ਬਰਨਾਲਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ 1-1 ਮਾਮਲਾ ਸਾਹਮਣੇ ਆਇਆ ਹੈ | ਲੁਧਿਆਣਾ ਤੋਂ ਮਿਲਿਆ ਪਾਜ਼ੀਟਿਵ ਮਰੀਜ਼ ਦਿੱਲੀ ਵਿਖੇ ਤਬਲੀਗੀ ਜਮਾਤ ਦੇ ਸਮਾਗਮ ਵਿਚ ਸ਼ਾਮਿਲ ਹੋਇਆ ਸੀ | ਰਾਜ ਸਰਕਾਰ ਵਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਇਸ ਵੇਲੇ 429 ਸ਼ੱਕੀ ਮਰੀਜ਼ਾਂ ਦੇ ਟੈਸਟ ਦੀ ਰਿਪੋਰਟ ਦਾ ਇੰਤਜ਼ਾਰ ਹੈ, ਜਦੋਂ ਕਿ ਹੁਣ ਤੱਕ 4 ਮਰੀਜ਼ ਠੀਕ ਹੋ ਗਏ ਹਨ, 58 ਮਰੀਜ਼ ਹਸਪਤਾਲਾਂ ਵਿਚ ਹਨ ਜਦੋਂ ਕਿ 2 ਮਰੀਜ਼ਾਂ ਦੀ ਹਾਲਤ ਕਾਫ਼ੀ ਗੰਭੀਰ ਹੈ ਅਤੇ ਇਕ ਮਰੀਜ਼ ਨੂੰ ਵੈਂਟੀਲੇਟਰ 'ਤੇ ਰੱਖਿਆ ਜਾ ਰਿਹਾ ਹੈ | ਸੂਬੇ 'ਚ ਅੱਜ ਕੋਰੋਨਾ ਕਾਰਨ 2 ਮੌਤਾਂ ਹੋ ਗਈਆਂ ਜਿਸ ਨਾਲ ਹੁਣ ਇੱਥੇ ਮੌਤਾਂ ਦੀ ਗਿਣਤੀ 7 ਹੋ ਗਈ ਹੈ | ਇਸ ਵੇਲੇ ਸੂਬੇ ਵਿਚ ਸਭ ਤੋਂ ਵੱਧ ਪਾਜ਼ੀਟਿਵ ਕੇਸ ਸ਼ਹੀਦ ਭਗਤ ਸਿੰਘ ਨਗਰ ਵਿਖੇ ਹਨ ਜਿਨ੍ਹਾਂ ਦੀ ਗਿਣਤੀ 19 ਹੈ, ਜਦੋਂ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸੂਬੇ ਵਿਚ 15 ਕੇਸਾਂ ਨਾਲ ਦੂਜੇ ਨੰਬਰ 'ਤੇ ਹੈ | ਅੰਮਿ੍ਤਸਰ ਵਿਚ 8 ਪਾਜ਼ੀਟਿਵ | ਹੁਸ਼ਿਆਰਪੁਰ 8, ਜਲੰਧਰ 6 ਅਤੇ ਲੁਧਿਆਣਾ ਵਿਖੇ 5 ਅਤੇ ਮਾਨਸਾ ਵਿਖੇ 3 ਪਾਜ਼ੀਟਿਵ ਕੇਸ ਹਨ ਜਦੋਂ ਕਿ ਪਟਿਆਲਾ, ਰੋਪੜ, ਫ਼ਰੀਦਕੋਟ, ਪਠਾਨਕੋਟ ਅਤੇ ਬਰਨਾਲਾ ਵਿਖੇ 1-1 ਕੇਸ ਹੈ | ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੂਬੇ ਭਰ ਵਿਚੋਂ 432 ਲੋਕਾਂ ਨੇ ਦਿੱਲੀ ਵਿਖੇ ਤਬਲੀਗੀ ਸਮਾਗਮ ਵਿਚ ਸ਼ਿਰਕਤ ਕੀਤੀ ਸੀ | ਜਿਨ੍ਹਾਂ ਵਿਚੋਂ 422 ਵਿਅਕਤੀਆਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਇਨ੍ਹਾਂ ਵਿਚੋਂ 350 ਵਿਅਕਤੀਆਂ ਦੇ ਨਮੂਨੇ ਲੈ ਲਏ ਗਏ ਹਨ | ਇਨ੍ਹਾਂ ਵਿਚੋਂ 117 ਵਿਅਕਤੀਆਂ ਦੇ ਨਮੂਨੇ ਨੈਗੇਟਿਵ ਅਤੇ 6 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਜਦਕਿ 227 ਵਿਅਕਤੀਆਂ ਦੀ ਰਿਪੋਰਟ ਆਉਣੀ ਬਾਕੀ ਹੈ |

ਪਠਾਨਕੋਟ ਦੀ ਬਜ਼ੁਰਗ ਔਰਤ ਦੀ ਮੌਤ

ਅੰਮਿ੍ਤਸਰ/ਸੁਜਾਨਪੁਰ, 5 ਅਪ੍ਰੈਲ (ਹਰਜਿੰਦਰ ਸਿੰਘ ਸ਼ੈਲੀ, ਜਗਦੀਪ ਸਿੰਘ)-ਅੱਜ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖ਼ਲ ਪਠਾਨਕੋਟ ਜ਼ਿਲੇ੍ਹ ਨਾਲ ਸਬੰਧਿਤ ਇਕ ਬਜ਼ੁਰਗ ਔਰਤ ਦੀ ਕੋਰੋਨਾ ਵਾਇਰਸ ਦੇ ਚਲਦਿਆਂ ਮੌਤ ਹੋ ਗਈ | ਮਿ੍ਤਕ ਔਰਤ ਦੀ ਪਛਾਣ ਪਠਾਨਕੋਟ ਦੇ ਸੁਜਾਨਪੁਰ ਵਾਸੀ ਰਾਜ ਰਾਣੀ (72) ਵਜੋਂ ਹੋਈ | ਉਕਤ ਔਰਤ ਨੂੰ ਕੁਝ ਦਿਨ ਪਹਿਲਾਂ ਹੀ ਪਠਾਨਕੋਟ ਤੋਂ ਅੰਮਿ੍ਤਸਰ ਤਬਦੀਲ ਕੀਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਉਹ ਪਠਾਨਕੋਟ ਦੇ ਸਿਵਲ ਹਸਪਤਾਲ 'ਚ ਦਾਖ਼ਲ ਸੀ ਅਤੇ ਬਾਅਦ 'ਚ ਉਸਨੂੰ ਲੁਧਿਆਣਾ 'ਚ ਦਾਖ਼ਲ ਕਰ ਦਿੱਤਾ ਸੀ | ਲੁਧਿਆਣਾ ਤੋਂ ਬਾਅਦ ਉਕਤ ਔਰਤ ਨੂੰ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਸੀ |

ਵਿਸ਼ਵ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਸਾਢੇ 12 ਲੱਖ ਤੋਂ ਪਾਰ

68 ਹਜ਼ਾਰ ਤੋਂ ਵੱਧ ਮੌਤਾਂ-ਢਾਈ ਲੱਖ ਤੋਂ ਵੱਧ ਹੋਏ ਠੀਕ
ਵਾਸ਼ਿੰਗਟਨ, 5 ਅਪ੍ਰੈਲ (ਏਜੰਸੀ)- ਅੱਜ ਵਿਸ਼ਵ ਭਰ 'ਚ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਪੀੜਤਾਂ ਦੀ ਗਿਣਤੀ ਵਧ ਕੇ 12,54,352 ਤੱਕ ਪਹੁੰਚ ਗਈ ਹੈ, ਜਦਕਿ ਹੁਣ ਤੱਕ ਇਸ ਮਹਾਂਮਾਰੀ ਨਾਲ 68,178 ਲੋਕਾਂ ਦੀ ਮੌਤ ਹੋ ਗਈ ਹੈ | ਇਸ ਤੋਂ ਬਿਨਾਂ 2,57,244 ਕੋਰੋਨਾ ਪੀੜਤ ਠੀਕ ਹੋਏ ਹਨ | ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ 'ਚ ਕੋਰੋਨਾ ਪੀੜਤਾਂ ਦੀ ਲਗਾਤਾਰ ਵਧ ਦੀ ਗਿਣਤੀ ਨੂੰ ਦੇਖਦਿਆਂ ਮਰੀਜ਼ਾਂ ਦੇ ਇਲਾਜ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਹੋਈਡ੍ਰੋਕਸੀਕਲੋਰੋਕੁਨੀਨ ਦੀਆਂ ਗੋਲੀਆਂ ਸੰਯੁਕਤ ਰਾਸ਼ਟਰ ਨੂੰ ਭੇਜਣ (ਵੇਚਣ) ਦੀ ਮੰਗ ਕੀਤੀ ਹੈ | ਭਾਰਤ ਵਲੋਂ ਮਲੇਰੀਆ ਰੋਕੂ ਦਵਾਈ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਤੋਂ ਕੁਝ ਘੰਟੇ ਬਾਅਦ ਟਰੰਪ ਨੇ ਇਹ ਮੰਗ ਕੀਤੀ ਹੈ | ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਸਨਿਚਰਵਾਰ ਦੀ ਸਵੇਰ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਦਿਆਂ ਮਲੇਰੀਆ ਨੂੰ ਰੋਕਣ ਲਈ ਪੁਰਾਣੀ ਤੇ ਕੀਮਤੀ ਦਵਾਈ ਹਾਈਡ੍ਰੋਕਸੀਕਲੋਰੋਕੁਨੀਨ ਅਮਰੀਕਾ ਨੂੰ ਜਾਰੀ ਕਰਨ ਦੀ ਬੇਨਤੀ ਕੀਤੀ ਹੈ | ਟਰੰਪ ਨੇ ਵਾਈਟ ਹਾਊਸ 'ਚ ਰੋਜ਼ਾਨਾ ਦੀ ਨਿਊਜ਼ ਕਾਨਫ਼ਰੰਸ ਦੌਰਾਨ ਕਿਹਾ ਕਿ ਉਨ੍ਹਾਂ ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਹੈ | ਭਾਰਤ 'ਚ ਵੱਡੀ ਮਾਤਰੀ 'ਚ ਹਾਈਡ੍ਰੋਕਸੀਕਲੋਰੋਕੁਨੀਨ ਬਣਦੀ ਹੈ | ਟਰੰਪ ਨੇ ਕਿਹਾ ਕਿ ਜੇਕਰ ਭਾਰਤ ਅਮਰੀਕਾ ਨੂੰ ਦਵਾਈ ਜਾਰੀ ਕਰਦਾ ਹੈ ਤਾਂ ਉਹ ਇਸ ਦਾ ਸਵਾਗਤ ਕਰਨਗੇ |
ਸਪੇਨ 'ਚ ਤੀਸਰੇ ਦਿਨ ਮੌਤਾਂ ਦੀ ਗਿਣਤੀ 'ਚ ਕਮੀ
ਮੈਡਿ੍ਡ, (ਏਜੰਸੀ)- ਸਪੇਨ 'ਚ ਦੇਖਿਆ ਗਿਆ ਹੈ ਕਿ ਲਗਾਤਾਰ ਤੀਸਰੇ ਦਿਨ ਕੋਰੋਨਾ ਦੀ ਮਹਾਂਮਾਰੀ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਚ ਕੁਝ ਕਮੀ ਦਰਜ ਕੀਤੀ ਗਈ ਹੈ | ਸਰਕਾਰੀ ਅੰਕੜਿਆਂ ਅਨੁਸਾਰ ਐਤਵਾਰ ਨੂੰ ਸਪੇਨ 'ਚ 674 ਮੌਤਾਂ ਹੋਈਆਂ | ਇੱਥੋਂ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ 10 ਦਿਨਾਂ 'ਚ ਸਭ ਤੋਂ ਘੱਟ ਮੌਤਾਂ ਦਾ ਦਿਨ ਹੈ | ਸਪੇਨ 'ਚ ਇਸ ਮਹਾਂਮਾਰੀ ਨਾਲ ਹੁਣ ਤੱਕ 12,418 ਮੌਤਾਂ ਹੋ ਚੁੱਕੀਆਂ ਹਨ, ਜਦਕਿ ਕੋਰੋਨਾ ਪੀੜਤਾਂ ਦੀ ਗਿਣਤੀ 130,759 ਹੈ |
ਚੀਨ 'ਚ ਕੋਰੋਨਾ ਦੇ 30 ਨਵੇਂ ਮਾਮਲੇ
ਬੀਜਿੰਗ, (ਏਜੰਸੀ)-ਚੀਨ 'ਚ ਕੋਰੋਨਾ ਪੀੜਤਾਂ ਦੇ 30 ਨਵੇਂ ਮਾਮਲੇ ਸਾਹਮਣੇ ਆਏ ਹਨ | ਇਨ੍ਹਾਂ 'ਚ 9 ਮਾਮਲੇ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਵੁਹਾਨ ਸ਼ਹਿਰ ਦੇ 13 ਪ੍ਰਸ਼ਾਸਨਿਕ ਜ਼ਿਲਿ੍ਹਆਂ 'ਚੋਂ ਆਏ ਹਨ, ਜਿਨ੍ਹਾਂ ਨੂੰ ਕਿ ਹੁਣ ਘੱਟ ਖਤਰੇ ਵਾਲੇ ਸ਼ਹਿਰ ਐਲਾਨਿਆ ਗਿਆ ਹੈ | ਇੱਥੇ ਹੁਣ ਹਾਲਾਤ ਆਮ ਹੋ ਰਹੇ ਹਨ | ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ (ਐਨ.ਐਚ.ਸੀ.) ਨੇ ਆਪਣੀ ਰੋਜ਼ਾਨਾ ਰਿਪੋਰਟ 'ਚ ਕਿਹਾ ਕਿ ਸਨਿਚਰਵਾਰ ਨੂੰ ਕੋਵਿਡ-19 ਦੇ ਚੀਨ 'ਚ 30 ਨਵੇਂ ਮਾਮਲੇ ਸਾਹਮਣੇ ਆਏ ਹਨ | ਇਸ ਤੋਂ ਬਿਨਾਂ 47 ਲੋਕਾਂ 'ਚ ਅਜਿਹੇ ਕੁਝ ਲੱਛਣ ਪਾਏ ਜਾਣ ਦੇ ਮਾਮਲੇ ਵੀ ਹਨ | ਚੀਨ 'ਚ ਹੁਣ ਤੱਕ ਕੋਰੋਨਾ ਨਾਲ 3,329 ਲੋਕਾਂ ਦੀ ਮੌਤ ਹੋਈ ਹੈ |
ਕੋਰੋਨਾ ਫੈਲਣ ਉਪਰੰਤ 43,000 ਲੋਕ ਉਡਾਣਾਂ ਰਾਹੀਂ ਚੀਨ ਤੋਂ ਅਮਰੀਕਾ ਪੁੱਜੇ-ਰਿਪੋਰਟ
ਨਿਊਯਾਰਕ, (ਏਜੰਸੀ)- 'ਦ ਨਿਊਯਾਰਕ ਟਾਈਮਸ' ਦੀ ਇਕ ਰਿਪੋਰਟ ਮੁਤਾਬਿਕ ਚੀਨ ਦੁਆਰਾ ਆਪਣੇ ਦੇਸ਼ 'ਚ ਕੋਰੋਨਾ ਵਾਇਰਸ ਦਾ ਖੁਲਾਸਾ ਕੀਤੇ ਜਾਣ ਦੇ ਬਾਅਦ ਲਗਪਗ 430,000 ਲੋਕ ਸਿੱਧੀਆਂ ਉਡਾਣਾਂ ਰਾਹੀਂ ਅਮਰੀਕਾ ਪੁੱਜੇ ਸਨ, ਜਿਸ 'ਚ ਹਜ਼ਾਰਾਂ ਲੋਕ ਸਿੱਧੇ ਵੁਹਾਨ 'ਚੋਂ ਨਿਕਲ ਕੇ ਅਮਰੀਕਾ ਗਏ ਸਨ | ਰਾਸ਼ਟਰਪਤੀ ਟਰੰਪ ਦੁਆਰਾ ਪਾਬੰਦੀ ਲਗਾਏ ਜਾਣ ਤੋਂ ਪਹਿਲਾਂ ਚੀਨ ਤੋਂ 17 ਅਮਰੀਕੀ ਸ਼ਹਿਰਾਂ ਲਈ 1,300 ਤੋਂ ਜਿਆਦਾ ਸਿੱਧੀਆਂ ਉਡਾਣਾਂ ਨੇ ਹਜ਼ਾਰਾਂ ਲੋਕਾਂ ਨੂੰ ਵਾਪਸ ਲਿਆਂਦਾ | ਚੀਨੀ ਅਧਿਕਾਰੀਆਂ ਨੇ ਨਵੇਂ ਸਾਲ ਦੇ ਮੌਕੇ 'ਤੇ ਅੰਤਰਰਾਸ਼ਟਰੀ ਸਿਹਤ ਅਧਿਕਾਰੀਆਂ ਨੂੰ ਰਹੱਸਮਈ ਨਿਮੂਨੀਆ ਵਰਗੀ ਬਿਮਾਰੀ ਦੇ ਪ੍ਰਕੋਪ ਦਾ ਖੁਲਾਸਾ ਕੀਤਾ ਸੀ | ਇਸ ਲਈ ਰਾਸ਼ਟਰਪਤੀ ਟਰੰਪ ਦੁਆਰਾ ਯਾਤਰਾ 'ਤੇ ਪਾਬੰਦੀ ਲਗਾਏ ਜਾਣ ਦੇ ਬਾਅਦ 2 ਮਹੀਨਿਆਂ 'ਚ ਚੀਨ ਤੋਂ ਸਿੱਧੀਆਂ ਉਡਾਣਾਂ ਜ਼ਰੀਏ 430,000 ਲੋਕ ਅਮਰੀਕਾ ਪਹੰੁਚੇ ਹਨ, ਜਿਨ੍ਹਾਂ ਦੀ ਅਮਰੀਕੀ ਹਵਾਈ ਅੱਡਿਆਂ 'ਤੇ ਉਤਰਨ ਸਮੇਂ ਜ਼ਿਆਦਾ ਜਾਂਚ ਵੀ ਨਹੀਂ ਕੀਤੀ ਗਈ |
ਇਟਲੀ 'ਚ 525 ਹੋਰ ਮੌਤਾਂ
ਬਰੇਸ਼ੀਆ (ਇਟਲੀ) (ਬਲਦੇਵ ਸਿੰਘ ਬੂਰੇ ਜੱਟਾਂ)-ਇਟਲੀ 'ਚ ਕੋਰੋਨਾ ਵਾਇਰਸ ਕਾਰਨ ਅੱਜ ਹੋਰ 525 ਮੌਤਾਂ ਹੋਈਆਂ | ਇਟਲੀ 'ਚ ਹੁਣ ਤੱਕ ਮਰਨ ਵਾਲਿਆਂ ਦੀ ਕੁੱਲ ਗਿਣਤੀ 15887 ਹੋ ਗਈ ਹੈ, ਜਦ ਕਿ ਕੁੱਲ 128948 ਪੀੜਤਾਂ 'ਚੋਂ ਅੱਜ ਤੱਕ 21815 ਲੋਕ ਠੀਕ ਹੋਏ ਹਨ ਅਤੇ 3977 ਲੋਕਾਂ ਦੀ ਹਾਲਤ ਗੰਭੀਰ ਹੈ | ਅੱਜ ਦੇ ਦਿਨ ਹੋਰ 4316 ਨਵੇਂ ਕੇਸ ਸਾਹਮਣੇ ਆਏ | ਹੁਣ ਤੱਕ ਇਟਲੀ ਭਰ ਵਿਚ 91246 ਕੇਸ ਐਕਟਿਵ ਹਨ |
ਯੂ.ਕੇ. 'ਚ 24 ਘੰਟਿਆਂ 'ਚ 621 ਮੌਤਾਂ
ਲੰਡਨ, ਲੈਸਟਰ (ਬੱਧਨੀ ਕਲਾਂ, ਢੱਡੇ) ਯੂ.ਕੇ. 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਵਾਇਰਸ ਨਾਲ 621 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ | ਯੂ.ਕੇ. 'ਚ ਹੁਣ ਤੱਕ ਕੋਰੋਨਾ ਮਹਾਂਮਾਰੀ ਨਾਲ ਹੋਈਆਂ ਮੌਤਾਂ ਦੀ ਗਿਣਤੀ 4,934 ਤੱਕ ਪਹੰੁਚ ਗਈ ਹੈ |

ਸਮਾਜਿਕ ਬਾਈਕਾਟ ਤੋਂ ਦੁਖੀ ਵਿਅਕਤੀ ਵਲੋਂ ਖ਼ੁਦਕੁਸ਼ੀ

ਸ਼ਿਮਲਾ, 5 ਅਪ੍ਰੈਲ (ਏਜੰਸੀ)- ਹਿਮਾਚਲ ਪ੍ਰਦੇਸ਼ ਦੇ ਊਨਾ 'ਚ ਇਕ 37 ਸਾਲਾ ਵਿਅਕਤੀ ਨੇ ਪਿੰਡ ਦੇ ਕੁਝ ਲੋਕਾਂ ਵਲੋਂ ਉਸ ਦੇ ਕੀਤੇ ਬਾਈਕਾਟ ਤੋਂ ਖਫ਼ਾ ਹੋ ਕੇ ਖੁਦ ਨੂੰ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ | ਲੋਕਾਂ ਨੇ ਉਸ ਦੇ ਕੋਰੋਨਾ ਪੀੜਤ ਨਾ ਹੋਣ 'ਤੇ ਵੀ ਉਸ ਨੂੰ ਸ਼ੱਕੀ ...

ਪੂਰੀ ਖ਼ਬਰ »

ਪਾਕਿ 'ਚ ਕੋਰੋਨਾ ਕਾਰਨ 45 ਮੌਤਾਂ

ਇਸਲਾਮਾਬਾਦ, 5 ਅਪ੍ਰੈਲ (ਏਜੰਸੀ) -ਐਤਵਾਰ ਨੂੰ ਪਾਕਿਸਤਾਨ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 2,899 ਹੋ ਗਈ | ਇਸ ਬਿਮਾਰੀ ਨੇ ਸਾਰੇ ਦੇਸ਼ 'ਚ ਫੈਲਣਾ ਸ਼ੁਰੂ ਕਰ ਦਿੱਤਾ ਹੈ | ਪਾਕਿ ਦੇ ਰਾਸ਼ਟਰੀ ਸਿਹਤ ਸੇਵਾਵਾਂ ਮੰਤਰਾਲੇ ਅਨੁਸਾਰ ਦੇਸ਼ 'ਚ ਹੁਣ ਤੱਕ 45 ਲੋਕਾਂ ਦੀ ਮੌਤ ...

ਪੂਰੀ ਖ਼ਬਰ »

ਪਾਕਿਸਤਾਨ ਦੇ ਸਾਹਮਣੇ ਇਕ ਪਾਸੇ ਤਾਲਾਬੰਦੀ ਅਤੇ ਦੂਜੇ ਪਾਸੇ ਭੁੱਖਮਰੀ ਦਾ ਸੰਕਟ-ਇਮਰਾਨ ਖ਼ਾਨ

ਇਸਲਾਮਾਬਾਦ, 5 ਅਪ੍ਰੈਲ (ਏਜੰਸੀ)-ਕੋਰੋਨਾ ਵਾਇਰਸ ਦੇ ਕਹਿਰ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਲਈ ਉਸ ਦੀ ਖਸਤਾ ਹਾਲ ਅਰਥ ਵਿਵਸਥਾ ਨੇ ਸੰਕਟ ਨੂੰ ਹੋਰ ਵਧਾ ਦਿੱਤਾ ਹੈ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਖੁਦ ਹੀ ਸੰਕੇਤਾਂ 'ਚ ਕਿਹਾ ਕਿ ਉਨ੍ਹਾਂ ਦੇ ਦੇਸ਼ ...

ਪੂਰੀ ਖ਼ਬਰ »

ਲੁਧਿਆਣਾ 'ਚ ਕੋਰੋਨਾ ਵਾਇਰਸ ਨਾਲ ਮੌਤ

ਲੁਧਿਆਣਾ, 5 ਅਪ੍ਰੈਲ (ਸਲੇਮਪੁਰੀ) -ਕੋਰੋਨਾ ਵਾਇਰਸ ਨੇ ਅੱਜ ਲੁਧਿਆਣਾ ਵਿਚ ਇਕ ਹੋਰ ਮਰੀਜ਼ ਦੀ ਜਾਨ ਲੈ ਲਈ | ਮਿ੍ਤਕ ਸੁਰਿੰਦਰ ਕੌਰ (69 ਸਾਲ) ਲੁਧਿਆਣਾ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕਾ ਸ਼ਿਮਲਾਪੁਰੀ ਦੀ ਰਹਿਣ ਵਾਲੀ ਸੀ ਅਤੇ ਉਹ 31 ਮਾਰਚ ਤੋਂ ਫੋਰਟਿਸ ਹਸਪਤਾਲ ...

ਪੂਰੀ ਖ਼ਬਰ »

ਸੈਨੇਟਾਈਜ਼ਰ ਦੇ ਨਾਂਅ 'ਤੇ ਪੰਜਾਬ 'ਚ ਚੋਰ ਬਾਜ਼ਾਰੀ

• ਨਕਲੀ ਤੇ ਘਟੀਆ ਵੇਚ ਕੇ ਕਮਾ ਰਹੇ ਨੇ ਕਰੋੜਾਂ • ਸਰਕਾਰ ਨੇ ਨਹੀਂ ਲਿਆ ਕੋਈ ਨੋਟਿਸ ਮੇਜਰ ਸਿੰਘ ਜਲੰਧਰ, 5 ਅਪ੍ਰੈਲ-ਮਾਰਚ ਦੇ ਪਹਿਲੇ ਹਫ਼ਤੇ ਕੋਰੋਨਾ ਵਾਇਰਸ ਫ਼ੈਲਣ ਦੀ ਦਹਿਸ਼ਤ ਨੇ ਪੰਜਾਬ ਦੇ ਸਰਕਾਰੀ ਸਿਹਤ ਪ੍ਰਬੰਧ ਦਾ ਖੋਖਲਾਪਣ ਤਾਂ ਸ਼ੁਰੂ ਵਿਚ ਹੀ ਸਾਹਮਣੇ ...

ਪੂਰੀ ਖ਼ਬਰ »

ਜਲੰਧਰ ਨੇੜੇ ਔਰਤ ਦਾ ਬੇਰਹਿਮੀ ਨਾਲ ਕਤਲ

ਕਾਲਾ ਸੰਘਿਆਂ/ਲਾਂਬੜਾ, 5 ਅਪ੍ਰੈਲ (ਬਲਜੀਤ ਸਿੰਘ ਸੰਘਾ, ਕੁਲਜੀਤ ਸਿੰਘ ਸੰਧੂ)-ਅੱਜ ਨੇੜਲੇ ਪਿੰਡ ਨਿੱਝਰਾਂ (ਜਲੰਧਰ) ਵਿਖੇ ਇਕ ਔਰਤ ਦਾ ਕਤਲ ਹੋ ਜਾਣ ਕਾਰਨ ਇਲਾਕੇ 'ਚ ਡਰ ਤੇ ਸਹਿਮ ਦਾ ਮਾਹੌਲ ਹੈ | ਪਿੰਡ ਦੀ ਹੀ ਵਸਨੀਕ ਔਰਤ ਨਾਲ ਕਤਲ ਤੋਂ ਪਹਿਲਾਂ ਜਬਰ-ਜਨਾਹ ਹੋਣ ਦਾ ...

ਪੂਰੀ ਖ਼ਬਰ »

ਪਠਲਾਵਾ ਦੇ ਬਾਬਾ ਗੁਰਬਚਨ ਸਿੰਘ ਅਤੇ ਸਰਪੰਚ ਸਮੇਤ 8 ਦੀ ਰਿਪੋਰਟ ਆਈ ਨੈਗੇਟਿਵ

ਨਵਾਂਸ਼ਹਿਰ, ਬੰਗਾ, 5 ਅਪੈ੍ਰਲ (ਗੁਰਬਖਸ਼ ਸਿੰਘ ਮਹੇ, ਜਸਬੀਰ ਸਿੰਘ ਨੂਰਪੁਰ)-ਪਠਲਾਵਾ ਦੇ ਜਰਮਨ ਤੋਂ ਵਾਇਆ ਇਟਲੀ ਆਉਣ ਵਾਲੇ ਗਿਆਨੀ ਬਲਦੇਵ ਸਿੰਘ ਦੇ ਦਿਹਾਂਤ ਤੋਂ ਬਾਅਦ ਕੋਵਿਡ-19 ਦੇ ਮਰੀਜ਼ਾਂ 'ਚ ਇਕਦਮ ਵਾਧੇ ਨਾਲ ਪੰਜਾਬ ਦੇ ਚਰਚਾ 'ਚ ਆਏ ਸ਼ਹੀਦ ਭਗਤ ਸਿੰਘ ਨਗਰ ...

ਪੂਰੀ ਖ਼ਬਰ »

ਲੁਧਿਆਣਾ ਦੇ ਪਿੰਡ ਰਾਜਗੜ੍ਹ 'ਚ 26 ਸਾਲਾ ਨੌਜਵਾਨ ਨੂੰ ਹੋਇਆ ਕੋਰੋਨਾ

ਪਰਿਵਾਰ ਦੇ 8 ਮੈਂਬਰ ਕੀਤੇ ਸਿਵਲ ਹਸਪਤਾਲ 'ਚ ਦਾਖ਼ਲ ਲੁਧਿਆਣਾ, 5 ਅਪ੍ਰੈਲ (ਸਲੇਮਪੁਰੀ)-ਲੁਧਿਆਣਾ ਸ਼ਹਿਰ ਦੇ ਲਾਗੇ ਕਸਬਾ ਦੋਰਾਹਾ ਦੇ ਨੇੜੇ ਪਿੰਡ ਰਾਜਗੜ੍ਹ ਦੇ ਇਕ 26 ਸਾਲਾ ਨੌਜਵਾਨ ਵਿਚ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਬਾਰੇ ਪੁਸ਼ਟੀ ਕੀਤੀ ਗਈ ਹੈ | ਜਾਣਕਾਰੀ ...

ਪੂਰੀ ਖ਼ਬਰ »

ਪੰਜਾਬ 'ਚ ਮੁਰਗੀ ਤੇ ਸੂਰ ਫਾਰਮਾਂ ਲਈ ਮਿਲੇਗੀ 1585 ਰੁਪਏ ਪ੍ਰਤੀ ਕੁਇੰਟਲ ਕਣਕ

ਨਵੀਂ ਦਿੱਲੀ, 5 ਅਪ੍ਰੈਲ (ਏਜੰਸੀ)- ਪੰਜਾਬ ਸਰਕਾਰ ਨੇ ਮੁਰਗੀ ਤੇ ਸੂਰ ਫਾਰਮਾਂ ਲਈ 1585 ਰੁਪਏ ਪ੍ਰਤੀ ਕੁਇੰਟਲ ਕਣਕ ਦੇਣ ਦਾ ਫ਼ੈਸਲਾ ਕਰ ਕੇ ਕਿਸਾਨਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ | ਇਸ ਤੋਂ ਬਿਨਾਂ ਸਰਕਾਰ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਸਮਾਜਿਕ ਦੂਰੀ ਦਾ ...

ਪੂਰੀ ਖ਼ਬਰ »

2 ਫ਼ੌਜੀ ਜਵਾਨਾਂ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ

ਸ੍ਰੀਨਗਰ, 5 ਅਪ੍ਰੈਲ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੋਰਾ ਵਿਖੇ ਫ਼ੌਜ ਦੇ ਇਕ ਜਵਾਨ ਨੇ ਆਪਣੀ ਸਰਵਿਸ ਰਾਇਫਲ ਨਾਲ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ | ਸੂਤਰਾਂ ਅਨੁਸਾਰ ਬਾਂਦੀਪੋਰਾ ਸਥਿਤ 14 ਆਰ.ਆਰ. ਦੇ ਕੈਂਪ 'ਚ ਸਿਪਾਹੀ ਸਤਿੰਦਰ ਕੁਮਾਰ ...

ਪੂਰੀ ਖ਼ਬਰ »

ਚੀਨ ਨੇ ਨਿਊਯਾਰਕ ਨੂੰ ਦਾਨ ਕੀਤੇ 1000 ਵੈਂਟੀਲੇਟਰ

ਨਿਊਯਾਰਕ, 5 ਅਪ੍ਰੈਲ (ਏਜੰਸੀ)- ਅਮਰੀਕਾ 'ਚ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਸਭ ਤੋਂ ਵੱਧ ਜੂਝ ਰਹੇ ਨਿਊਯਾਰਕ ਸੂਬੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 1 ਲੱਖ ਤੋਂ ਪਾਰ ਹੋ ਗਈ ਹੈ, ਜਿਸ ਨਾਲ ਇੱਥੇ ਜੀਵਨ ਬਚਾਓ ਉਪਕਰਨਾਂ ਦੀ ਕਮੀ ਨੂੰ ਦੇਖਦਿਆਂ ਚੀਨ ਨੇ 1000 ਵੈਂਟੀਲੇਟਰ ...

ਪੂਰੀ ਖ਼ਬਰ »

ਅੰਮਿ੍ਤਸਰ 'ਚ ਇਕ ਹੋਰ ਬਜ਼ੁਰਗ ਪਾਜ਼ੀਟਿਵ

ਅੰਮਿ੍ਤਸਰ, 5 ਅਪ੍ਰੈਲ (ਹਰਜਿੰਦਰ ਸਿੰਘ ਸ਼ੈਲੀ)-ਅੰਮਿ੍ਤਸਰ ਜ਼ਿਲੇ੍ਹ ਅੰਦਰ ਦਿਨ-ਬ-ਦਿਨ ਕੋਰੋਨਾ ਦੀ ਦਹਿਸ਼ਤ ਵੱਧਦੀ ਜਾ ਰਹੀ ਹੈ | ਅੱਜ ਅੰਮਿ੍ਤਸਰ ਦੇ ਚਾਟੀਵਿੰਡ ਖੇਤਰ 'ਚ ਰਹਿਣ ਵਾਲੇ ਇਕ ਬਜ਼ੁਰਗ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ | ਇਸ ਮਰੀਜ਼ ਦੇ ਕੋਰੋਨਾ ...

ਪੂਰੀ ਖ਼ਬਰ »

ਨਿ ਊਯਾਰਕ 'ਚ 24 ਘੰਟਿਆਂ 'ਚ 630 ਮੌਤਾਂ

ਲਗਪਗ ਢਾਈ ਮਿੰਟ 'ਚ ਇਕ ਪੀੜਤ ਦੀ ਹੁੰਦੀ ਹੈ ਮੌਤ ਨਿਊਯਾਰਕ, (ਏਜੰਸੀ)- ਨਿਊਯਾਰਕ ਅਮਰੀਕਾ ਦਾ ਇਕ ਅਜਿਹਾ ਸੂਬਾ ਹੈ, ਜਿਹੜਾ ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਵੱਧ ਗ੍ਰਸਤ ਹੈ ਅਤੇ ਇੱਥੇ ਕੋਵਿਡ-19 ਨਾਲ ਮਰਨ ਵਾਲਿਆਂ ਦੀ ਰੋਜ਼ਾਨਾ ਗਿਣਤੀ 24 ਘੰਟਿਆਂ 'ਚ ਸਭ ਤੋਂ ਵੱਧ 630 ਦਰਜ ...

ਪੂਰੀ ਖ਼ਬਰ »

ਕੋਰੋਨਾ ਨਾਲ ਲੁਧਿਆਣਾ ਦੇ ਵਿਅਕਤੀ ਦਾ ਅਮਰੀਕਾ 'ਚ ਦਿਹਾਂਤ

ਲੁਧਿਆਣਾ, 5 ਅਪ੍ਰੈਲ (ਪੁਨੀਤ ਬਾਵਾ)-ਲੁਧਿਆਣਾ ਦੇ ਰਹਿਣ ਵਾਲੇ ਅਤੇ ਸਵਰਗਵਾਸੀ ਦਲੀਪ ਸਿੰਘ ਭਿੰਡਰ ਦੇ ਸਪੁੱਤਰ 62 ਸਾਲਾ ਗੁਰਦੇਵ ਸਿੰਘ ਭਿੰਡਰ ਦਾ ਅਮਰੀਕਾ ਦੇ ਸਿਆਟਲ ਸ਼ਹਿਰ ਵਿਚ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ | ਗੁਰਦੇਵ ਸਿੰਘ ਭਿੰਡਰ 30 ਸਾਲ ਪਹਿਲਾਂ ...

ਪੂਰੀ ਖ਼ਬਰ »

ਦੋ ਨੇ ਜਿੱਤੀ ਕੋਰੋਨਾ ਵਾਇਰਸ ਵਿਰੁੱਧ ਜੰਗ-ਹਸਪਤਾਲ ਤੋਂ ਮਿਲੀ ਛੁੱਟੀ

ਚੰਡੀਗੜ੍ਹ, 5 ਅਪ੍ਰੈਲ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਵਿਰੁੱਧ ਜੰਗ ਜਿੱਤਣ ਵਾਲੇ ਦੋ ਮਰੀਜ਼ਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ | ਇਨ੍ਹਾਂ ਦੋ ਮਰੀਜ਼ਾਂ ਦੀ ਰਿਪੋਰਟ ਅੱਜ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ...

ਪੂਰੀ ਖ਼ਬਰ »

ਬਰਨਾਲਾ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਆਇਆ ਸਾਹਮਣੇ

ਬਰਨਾਲਾ, 5 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਬਰਨਾਲਾ ਦੇ ਸੇਖਾ ਰੋਡ, ਗਲੀ ਨੰ: 4 ਵਿਚ ਕਿਰਾਏ 'ਤੇ ਰਹਿਣ ਵਾਲੀ ਇਕ ਔਰਤ ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ | ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX